2017 ਵਿਚ ਹੋਣ ਵਾਲੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਪ੍ਰਾਂਤ ਦੇ ਲੋਕਾਂ ਲਈ ਵੱਡੀ ਮਹੱਤਤਾ ਰੱਖਦੀਆਂ ਹਨ। ਜਿੱਥੇ ਅਕਾਲੀ ਦਲ-ਭਾਜਪਾ ਗਠਜੋੜ ਤੇਜ਼ ਆਰਥਿਕ ਵਿਕਾਸ (ਮੋਦੀ ਮਾਡਲ) ਦੀ ਦੁਹਾਈ ਪਾ ਕੇ ਅਤੇ ਦਸਾਂ ਸਾਲਾਂ ਦੇ ਰਾਜ ਵਿਚ ਲੋਕਾਂ ਕੋਲੋਂ ਲੁੱਟੇ ਧਨ ਦੀ ਕੁਵਰਤੋਂ ਰਾਹੀਂ ਤੀਸਰੀ ਵਾਰ ਸੱਤਾ ਉਪਰ ਕਾਬਜ਼ ਹੋਣ ਲਈ ਪੂਰਾ ਜ਼ੋਰ ਲਗਾ ਰਿਹਾ ਹੈ, ਉਥੇ ਕਾਂਗਰਸ ਤੇ 'ਆਪ' ਵਾਲੇ ਬਿਨਾਂ ਕਿਸੇ ਠੋਸ ਆਰਥਿਕ ਨੀਤੀ ਤੇ ਲੋਕ ਮੁੱਦਿਆਂ ਨੂੰ ਹੱਲ ਕਰਨ ਬਾਰੇ ਕੋਈ ਗੱਲ ਕਰਦਿਆਂ ਆਪਣੇ ਹਵਾਈ ਦਾਅਵੇ ਹੀ ਲੋਕਾਂ ਸਾਹਮਣੇ ਰੱਖ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਆਪਣੇ ਸੁਭਾਅ ਮੁਤਾਬਕ 'ਫਿਲਮੀ ਡਾਇਲਾਗ' ਵਰਗੇ ਭਾਸ਼ਣਾਂ ਰਾਹੀਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਮਜ਼ਾਕ ਉਡਾ ਰਿਹਾ ਹੈ। 500 ਤੇ 1000 ਰੁਪਏ ਦੇ ਨੋਟਾਂ ਦੇ ਚੱਲਨ ਨੂੰ ਬੰਦ ਕਰਕੇ ਮੋਦੀ ਜੀ ਫਰਮਾ ਰਹੇ ਹਨ ਕਿ 'ਇਸ ਕਦਮ ਨਾਲ ਗਰੀਬ ਲੋਕ ਸੁੱਖ ਦੀ ਨੀਂਦ ਸੌ ਰਹੇ ਹਨ' ਅਤੇ 'ਕਾਲੇ ਧਨ ਵਾਲੇ ਅਮੀਰ ਲੋਕ ਨੀਂਦ ਦੀਆਂ ਗੋਲੀਆਂ ਖਾ ਰਹੇ ਹਨ।' ਇਸ ਕਦਮ ਨਾਲ ਸਿਰਫ 3% ਕਾਲੇ ਧਨ ਦੇ ਚਲਨ ਉਪਰ ਅਸਰ (?) ਹੋਣ ਨਾਲ ਪਤਾ ਨਹੀਂ ਦੇਸ਼ ਭਰ ਦੇ ਕਾਰਪੋਰੇਟ ਘਰਾਣੇ ਤੇ ਧਨਵਾਨ ਲੋਕ, ਜਿਨ੍ਹਾਂ ਦੇ 'ਚੰਦਿਆਂ' ਨਾਲ ਭਾਜਪਾ ਰਾਜਨੀਤੀ ਕਰਦੀ ਹੈ, ਕਿਸ ਵੇਲੇ ਮੋਦੀ ਜੀ ਦੀ ਦੁਕਾਨ ਤੋਂ ਨੀਂਦ ਦੀਆਂ ਗੋਲੀਆਂ ਖਰੀਦ ਰਹੇ ਹਨ? ਦਰਮਿਆਨੇ ਤਬਕਿਆਂ ਤੇ ਗਰੀਬੀ ਦੀ ਹਾਲਤ ਵਿਚ ਦਿਨ ਕੱਟੀ ਕਰਨ ਵਾਲੇ ਲੋਕ ਚੈਨ ਦੀ ਨੀਂਦ ਤਾਂ ਕੀ ਸੌਂਦੇ ਹੋਣਗੇ ਜੋ ਬੈਂਕਾਂ ਸਾਹਮਣੇ ਆਪਣੇ ਕਮਾਏ ਹੋਏ ਧਨ ਨੂੰ ਲੈਣ ਵਾਸਤੇ ਘੰਟਿਆਂ ਬੱਧੀ ਖੜ੍ਹੇ ਹੋ ਕੇ ਵੀ ਖਾਲੀ ਹੱਥੀਂ ਘਰੀਂ ਵਾਪਸ ਮੁੜ ਆਉਂਦੇ ਹਨ (ਕਈ ਤਾਂ ਜਾਨ ਵੀ ਗੁਆ ਬੈਠੇ ਹਨ)! ਮੋਦੀ ਜੀ ਤਾਂ ਝੂਠੇ ਤਰਕ ਪੇਸ਼ ਕਰਨ ਦੀਆਂ ਸਾਰੀਆਂ ਸੀਮਾਵਾਂ ਉਲੰਘ ਕੇ ਇਸ ਤਰ੍ਹਾਂ ਡਰਾਮੇਬਾਜ਼ੀ ਵਾਲਾ ਭਾਸ਼ਣ ਕਰ ਰਹੇ ਹਨ ਕਿ ਭਾਰਤੀ ਲੋਕ ਸੁੱਖ ਦੀ ਗੂੜ੍ਹੀ ਨੀਂਦ ਦਾ ਅਨੰਦ ਇਸ ਕਰਕੇ ਮਾਣ ਰਹੇ ਹਨ, ਜਿਵੇਂ ਵਿਦੇਸ਼ੀ ਕਾਲੇ ਧਨ ਵਿਚੋਂ '15-15 ਲੱਖ ਰੁਪਏ' ਲਿਆ ਕੇ ਲੋਕਾਂ ਦੇ ਖਾਤੇ ਵਿਚ ਜਮਾਂ ਹੋ ਗਏ ਹੋਣ (ਭਾਜਪਾ ਦੇ ਚੋਣ ਵਾਅਦੇ ਅਨੁਸਾਰ)! ਅਕਾਲੀ ਪਾਰਟੀ ਤੇ ਕਾਂਗਰਸ ਨੇ ਹਮੇਸ਼ਾ ਹੀ ਲੋਕਾਂ ਨਾਲ ਸੰਬੰਧਤ ਸੰਵੇਦਨਸ਼ੀਲ ਮੁਦਿਆਂ ਨੂੰ ਵੋਟ ਰਾਜਨੀਤੀ ਨਾਲ ਜੋੜ ਕੇ ਮੌਕਾਪ੍ਰਸਤ ਰਾਜਨੀਤੀ ਦੀ ਖੇਡ ਖੇਡੀ ਹੈ। ਕੇਂਦਰ, ਪੰਜਾਬ ਤੇ ਹਰਿਆਣਾ ਵਿਚ ਇਕੋ ਸਮੇਂ ਕਾਂਗਰਸ ਜਾਂ ਭਾਜਪਾ-ਅਕਾਲੀ ਦਲ ਦੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਦਰਿਆਈ ਪਾਣੀਆਂ ਦੀ ਨਿਆਈ ਵੰਡ, ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਨ, ਮਾਂ ਬੋਲੀ ਨੂੰ ਪੰਜਾਬ ਤੇ ਗੁਆਂਢੀ ਰਾਜਾਂ ਵਿਚ ਬਣਦਾ ਸਥਾਨ ਦੇਣ ਵਰਗੇ ਮਸਲਿਆਂ ਦਾ ਕਦੀ ਜ਼ਿਕਰ ਤੱਕ ਨਹੀਂ ਕੀਤਾ ਗਿਆ। ਪਰ ਜਿਉਂ ਹੀ ਵੋਟਾਂ ਨੇੜੇ ਆਉਂਦੀਆਂ ਹਨ, ਇਹਨਾਂ ਦਲਾਂ ਦੇ ਆਗੂ ਸ਼ਬਦੀ ਮਿਆਨਾਂ ਵਿਚੋਂ ਤਲਵਾਰਾਂ ਕੱਢਕੇ ਇਨ੍ਹਾਂ ਮੁੱਦਿਆਂ ਬਾਰੇ ਖੂਨੀ ਜੰਗ ਦੇ ਰਣ ਸੂਰਮੇ ਬਣਨ ਦਾ ਪ੍ਰਭਾਵ ਦੇਣ ਦੇ ਯਤਨ ਆਰੰਭ ਕਰ ਦਿੰਦੇ ਹਨ। ਇਹ ਲੋਕਾਂ ਨਾਲ ਨਿਰਾ ਧੋਖਾ, ਜਾਅਲਸਾਜ਼ੀ ਤੇ ਦਗਾ ਹੈ।
ਸਾਰੀਆਂ ਹੀ ਖੱਬੀਆਂ ਤੇ ਜਮਹੂਰੀ ਧਿਰਾਂ ਉਪਰੋਕਤ ਮਸਲਿਆਂ ਦਾ ਨਿਆਂਪੂਰਨ ਤੇ ਤਰਕ ਸੰਗਤ ਹਲ ਚਾਹੁੰਦੀਆਂ ਹਨ। ਪ੍ਰੰਤੂ ਲੋਕਾਂ ਨੂੰ ਭੰਬਲ ਭੂਸੇ ਵਿਚ ਪਾਉਣ ਤੇ ਖੰਡ ਵਿਚ ਲਪੇਟ ਕੇ ਕੌੜੀਆਂ ਗੋਲੀਆਂ ਦੇਣ ਲਈ ਅਸਲ ਵਿਚ ਇਸ ਤਰ੍ਹਾਂ ਦੀ ਕਾਵਾਂ ਰੌਲੀ ਪਾ ਕੇ ਹਾਕਮ ਜਮਾਤਾਂ ਦੇ ਇਹ ਰਾਜਸੀ ਟੋਲੇ ਲੋਕਾਂ ਦਾ ਧਿਆਨ ਉਨ੍ਹਾਂ ਨਾਲ ਸਬੰਧਤ ਅਸਲ ਮੁਦਿਆਂ ਜਿਵੇਂ ਮਹਿੰਗਾਈ, ਬੇਕਾਰੀ, ਇਕਸਾਰ, ਮਿਆਰੀ ਤੇ ਮੁਫ਼ਤ ਸਿਹਤ ਤੇ ਵਿਦਿਅਕ ਸਹੂਲਤਾਂ, ਸਮਾਜਿਕ ਸੁਰੱਖਿਆ, ਪੀਣ ਯੋਗ ਪਾਣੀ, ਮਕਾਨ ਆਦਿ ਤੋਂ ਭਟਕਾਉਣਾ ਚਾਹੁੰਦੇ ਹਨ। ਇਨ੍ਹਾਂ ਹਾਕਮ ਜਮਾਤਾਂ ਦੀਆਂ ਪ੍ਰਤੀਨਿਧ ਰਾਜਸੀ ਧਿਰਾਂ ਵਲੋਂ ਕਦੀ ਨਹੀਂ ਦੱਸਿਆ ਜਾਂਦਾ ਕਿ ਪੰਜਾਬ ਵਿਚ ਜ਼ਮੀਨ ਹੇਠਲਾ ਪਾਣੀ ਪੀਣ ਦੇ ਕਾਬਲ ਕਿਉਂ ਨਹੀਂ ਰਿਹਾ? ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦਾ ਭੋਗ ਪਾ ਕੇ ਸਾਰਾ ਕੁੱਝ ਨਿੱਜੀ ਖੇਤਰ ਨੂੰ ਕਿਉਂ ਸੌਂਪ ਦਿੱਤਾ ਗਿਆ ਹੈ, ਜਿਨ੍ਹਾਂ ਤੱਕ ਕਿਰਤੀ ਲੋਕਾਂ ਦੀ ਪਹੁੰਚ ਹੀ ਨਹੀਂ ਹੈ? ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਦੇ ਗੁਲਾਮ ਕਿਸਨੇ ਬਣਾਇਆ ਹੈ? ਪੰਜਾਬ ਅੰਦਰ ਹਾਕਮ ਦਲਾਂ ਦੇ ਆਗੂਆਂ ਦੇ ਇਸ਼ਾਰਿਆਂ 'ਤੇ ਪੁਲਸ ਤੇ ਸਿਵਲ ਪ੍ਰਸ਼ਾਸਨ ਕਿਉਂ ਨੱਚ ਰਿਹਾ ਹੈ? ਬੇਘਰੇ ਸ਼ਹਿਰੀ ਤੇ ਪੇਂਡੂ ਲੋਕਾਂ ਨੂੰ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਰਹਿਣ ਯੋਗ ਘਰ ਕਿਉਂ ਮੁਹੱਈਆ ਨਹੀਂ ਹੋਏ? ਕਰਜ਼ੇ ਦੇ ਭਾਰ ਹੇਠਾਂ ਦੱਬੇ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਆਤਮਹੱਤਿਆਵਾਂ ਲਈ ਕੌਣ ਜ਼ਿੰਮੇਵਾਰ ਹੈ? ਜ਼ਮੀਨ ਹੱਦਬੰਦੀ ਦਾ ਕਾਨੂੰਨ ਲਾਗੂ ਕਰਕੇ ਵਾਧੂ ਜ਼ਮੀਨ ਹਲ ਵਾਹਕਾਂ ਵਿਚ ਕਿਉਂ ਨਹੀਂ ਵੰਡੀ ਗਈ? ਦਲਿਤਾਂ ਤੇ ਹੋਰ ਪੱਛੜੀਆਂ ਸ਼੍ਰੇਣੀਆਂ ਉਪਰ ਸਮਾਜਿਕ ਜਬਰ ਦਾ ਕੁਹਾੜਾ ਵਧੇਰੇ ਤਿੱਖਾ ਕਰਕੇ ਕੌਣ ਚਲਾ ਰਿਹਾ ਹੈ? ਪੰਜਾਬ ਦੀ ਜੁਆਨੀ ਬੇਰੁਜ਼ਗਾਰੀ ਦੀ ਜ਼ਾਲਿਮ ਚੱਕੀ 'ਚ ਕਿਉਂ ਪਿਸ ਰਹੀ ਹੈ? ਤੇ ਸਭ ਤੋਂ ਉਪਰ ਅਕਾਲੀ ਦਲ, ਭਾਜਪਾ, ਕਾਂਗਰਸ ਦੇ ਆਗੂਆਂ ਨੇ ਰਾਜਨੀਤੀ ਵਿਚ ਪ੍ਰਵੇਸ਼ ਕਰਕੇ ਅਰਬਾਂ ਕਰੋੜਾਂ ਦਾ ਧਨ ਕਿਹੜੀ 'ਲੋਕ ਸੇਵਾ' ਦੀ ਨੌਕਰੀ ਕਰਕੇ ਕਮਾਇਆ ਹੈ?
ਪੰਜਾਬ ਦੇ ਵਾਤਾਵਰਣ ਨੂੰ ਪ੍ਰਦੂਸ਼ਤ ਕਰਨ ਲਈ ਕੌਣ ਜ਼ਿੰਮੇਵਾਰ ਹੈ, ਜਦ ਕਿ ਮੋਦੀ ਸਾਹਿਬ, ਦੇਸ਼ ਭਰ ਵਿਚ ਸਫਾਈ ਅਭਿਆਨ ਦੇ ਪ੍ਰਚਾਰ ਲਈ ਇਸ਼ਤਿਹਾਰਾਂ ਉਪਰ ਕਰੋੜਾਂ ਰੁਪਏ ਖਰਚ ਰਹੇ ਹਨ?
ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ 'ਭੂਤਕਾਲ' ਨੂੰ ਭੁਲਾ ਕੇ 'ਭਵਿੱਖ' ਦੇ ਝੂਠੇ ਸੁਫਨੇ ਦਿਖਾਉਣ ਵਾਲਿਆਂ ਤੋਂ ਉਪਰ ਦੱਸੇ ਮਸਲਿਆਂ ਦੇ ਠੋਸ ਤੇ ਸਹੀ ਹੱਲ ਲਈ ਅਪਣਾਈ ਜਾਣ ਵਾਲੀ ਰਣਨੀਤੀ ਦੀ ਪੂਰਨ ਜਾਣਕਾਰੀ ਲੈਣ। ''ਆਰਥਿਕ ਵਿਕਾਸ'' ਦਾ ਪੈਮਾਨਾ ਨਿੱਜੀ ਕੰਪਨੀਆਂ ਦੇ ਚਲ ਰਹੇ ਵੱਡੇ ਮਾਲ (ਹੱਟ), ਨਿੱਜੀ ਸਕੂਲਾਂ, ਯੂਨੀਵਰਸਿਟੀਆਂ ਤੇ ਹਸਪਤਾਲਾਂ ਦੀਆਂ ਬਹੁ ਮੰਜ਼ਿਲੀ ਸ਼ਾਨਦਾਰ ਇਮਾਰਤਾਂ ਤੇ ਨਿੱਜੀ ਕੰਪਨੀਆਂ ਵਲੋਂ ਬੇਓੜਕ ਮੁਨਾਫਾ ਕਮਾਉਣ ਲਈ ਚਲਾਏ ਜਾ ਰਹੇ ਥਰਮਲ ਪਲਾਟਾਂ ਨੂੰ ਨਹੀਂ ਬਣਾਇਆ ਜਾ ਸਕਦਾ। ਤੇਜ਼ ਵਿਕਾਸ ਦੀ ਅਸਲੀ ਪਹਿਚਾਣ ਤਾਂ ਢੇਰਾਂ ਉਪਰ ਖੇਲ ਰਹੇ ਤੇ ਬਾਲ ਮਜ਼ਦੂਰੀ ਕਰ ਰਹੇ ਕਰੋੜਾਂ ਬੱਚੇ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਕੇ ਉਚ ਵਿਦਿਆ ਹਾਸਲ ਕਰਨ, ਬੇਕਾਰਾਂ ਨੂੰ ਰੁਜ਼ਗਾਰ ਤੇ ਗੁਜ਼ਾਰੇ ਯੋਗ ਤਨਖਾਹਾਂ ਮਿਲਣ, ਬਿਮਾਰਾਂ ਦਾ ਲੋੜੀਂਦਾ ਇਲਾਜ ਹੋਣ, ਸੜਕਾਂ ਦੇ ਕਿਨਾਰਿਆਂ ਉਪਰ ਤੇ ਗਰੀਬ ਬਸਤੀਆਂ ਵਿਚ ਝੁਗੀਆਂ-ਝੌਪੜੀਆਂ 'ਚ ਵੱਸਦੇ ਲੋਕਾਂ ਨੂੰ ਰਹਿਣ ਯੋਗ ਘਰ ਮਿਲਣ ਤੇ ਜਨ ਸਧਾਰਨ ਦੀ ਜਾਨ-ਮਾਲ ਦੀ ਰਾਖੀ ਦੀ ਗਰੰਟੀ ਹੋਣ ਤੋਂ ਹੁੰਦੀ ਹੈ। ਇਹ ਸਭ ਚੀਜ਼ਾਂ ਹੁਕਮਰਾਨਾਂ ਵਲੋਂ ਅਪਣਾਈਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ ਤੇ ਭਰਿਸ਼ਟਾਚਾਰ ਕਾਰਨ ਅਲੋਪ ਹੁੰਦੀਆਂ ਜਾ ਰਹੀਆਂ ਹਨ। ਸੂਝਵਾਨ ਪਾਠਕਾਂ ਅਤੇ ਸਮੂਹ ਵੋਟਰਾਂ ਨੂੰ ਇਕ ਹੋਰ ਤੱਥ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ। ਅਜੇ ਇਕ ਖਾਸ ਪਾਰਟੀ ਦਾ ਖਾਸ ਝੰਡਾ ਚੁੱਕੀ ਫਿਰਦਾ ਕੋਈ ਰਾਜਨੀਤੀਵਾਨ ਟਿਕਟ ਨਾ ਮਿਲਣ 'ਤੇ ਆਪਣੇ ਮੋਢੇ ਚੁੱਕਿਆ ਝੰਡਾ ਕੂੜੇਦਾਨ ਵਿਚ ਸੁੱਟ ਕੇ ਝੱਟ ਦੂਜੀ ਪਾਰਟੀ ਦਾ ਝੰਡਾ ਆਪਣੇ ਮੋਢੇ ਸਜਾ ਲੈਂਦਾ ਹੈ। ਅਜਿਹੇ ਨੀਵੇਂ ਕਿਰਦਾਰ ਦੇ ਮਾਲਕ ਆਪਣੀ ਦਲਬਦਲੀ ਦੀ ਨੀਚ ਹਰਕਤ ਨੂੰ ਇਹ ਕਹਿ ਕੇ ਹੱਕੀ ਠਹਿਰਾਉਣ ਦਾ ਯਤਨ ਕਰਦੇ ਹਨ ਅਜਿਹਾ ਉਨ੍ਹਾਂ ਨੇ ''ਲੋਕਾਂ ਦੀ ਸੇਵਾ'' ਹਿਤ ਕੀਤਾ ਹੈ। ਇਸ ਤੋਂ ਵੀ ਢੀਠਤਾ ਭਰਿਆ ਵਤੀਰਾ ਅਜਿਹੇ ਲੋਕਾਂ ਨੂੰ ਆਪਣੇ ਆਪ 'ਚ ਸਮੋਣ ਵਾਲੀਆਂ ਪਾਰਟੀਆਂ ਦਾ ਹੈ। ਅੱਜ ਦਾ ''ਫਿਰਕਾਪ੍ਰਸਤ'' ਜੇ ਭਾਜਪਾ ਛੱਡ ਕੇ ਕਾਂਗਰਸ ਵਿਚ ਆ ਜਾਵੇ ਤਾਂ ਕਾਂਗਰਸੀ ਲੀਡਰ ਉਸ ਨੂੰ ਤੁਰੰਤ ''ਧਰਮ ਨਿਰਪੱਖਤਾ ਦੇ ਜਰਨੈਲ'' ਦਾ ਖਿਤਾਬ ਦੇ ਦਿੰਦੇ ਹਨ। ਇਸੇ ਤਰ੍ਹਾਂ ਜੇ ਅੱਜ ਦਾ ਕਾਂਗਰਸੀ ਜੋ ਬੀ.ਜੇ.ਪੀ. ਲਈ ''ਛਦਮ ਧਰਮ ਨਿਰਪੱਖ'' (Psuedo secular) ਹੈ, ਦਲਬਦਲੀ ਕਰਕੇ ਭਾਜਪਾ 'ਚ ਸ਼ਾਮਲ ਹੋਣ ਸਾਰ ਹੀ ''ਰਾਸ਼ਟਰਵਾਦੀ'' ਬਣ ਜਾਂਦਾ ਹੈ। ਜਿਹੜਾ ਅਕਾਲੀ ਦਲ ਦੇ ਵਿਰੁੱਧ ਬੋਲੇ ਉਹ ਅਕਾਲੀ ਦਲ ਲਈ ''ਪੰਥ ਵਿਰੋਧੀ-ਪੰਜਾਬ ਵਿਰੋਧੀ'' ਹੁੰਦਾ ਹੈ। ਪਰ ਉਹ 'ਭੱਦਰਪੁਰਸ਼' ਜੇ ਅਕਾਲੀ ਦਲ 'ਚ ਸ਼ਾਮਲ ਹੋ ਜਾਵੇ ਤਾਂ ''ਪੰਥ ਦੇ ਜਰਨੈਲ'' 'ਚ ਤਬਦੀਲ ਹੋ ਜਾਂਦਾ ਹੈ। ਇਸੇ ਵਰਤਾਰੇ ਦਾ ਮੁੱਖ ਕਾਰਨ ਇਕ ਤਾਂ ਇਹ ਹੈ ਕਿ ਉਕਤ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਅਤੇ ਇਨ੍ਹਾਂ ਦੇ ਆਗੂ ਇਕੋ ਜਿਹੇ ਦਾਗੀ ਕਿਰਦਾਰਾਂ ਦੇ ਮਾਲਕ ਹਨ। ਦੂਜਾ ਵੱਡਾ ਕਾਰਨ ਇਹ ਹੈ ਕਿ ਇਹ ਸਾਰੇ ਹੀ ਨਵਉਦਾਰਵਾਦ ਦੀਆਂ ਨੀਤੀਆਂ ਦੇ ਇਕੋ ਜਿਹੇ ਹੀ ਹਿਮਾਇਤੀ ਹਨ।
ਪੰਜਾਬੀ ਭੈਣੋਂ ਤੇ ਭਰਾਵੋ! ਜੇਕਰ 2017 ਵਿਚ ਹੋ ਰਹੀਆਂ ਅਸੈਂਬਲੀ ਚੋਣਾਂ ਵਿਚ ਆਪਣਾ ਮਤ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਇਸਦੇ ਹਕੀਕੀ ਹਲ ਲਈ ਜੂਝ ਰਹੀਆਂ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਅਤੇ ਆਜ਼ਾਦੀ ਤੋਂ ਬਾਅਦ ਇਹ ਸਾਰੇ ਦੁਖਾਂ ਦਰਦਾਂ ਨੂੰ ਪੈਦਾ ਕਰਨ ਵਾਲੇ ਰਾਜਨੀਤਕ ਦਲਾਂ ਦੀ ਠੀਕ ਪਹਿਚਾਣ ਕਰਕੇ ਦਈਏ ਤਾਂ ਇਹ ਅਸੈਂਬਲੀ ਚੋਣਾਂ ਜਨ ਸਮੂਹਾਂ ਦੇ ਉਜਲੇ ਭਵਿੱਖ ਲਈ ਇਕ ਹੱਦ ਤੱਕ ਮਦਦਗਾਰ ਸਿੱਧ ਹੋ ਸਕਦੀਆਂ ਹਨ। ਘੱਟੋ ਘੱਟ ਮੌਜੂਦਾ ਲਹੂ ਪੀਣੀਆਂ ਰਾਜਸੀ ਜੋਕਾਂ ਤੋਂ ਤਾਂ ਛੁਟਕਾਰਾ ਮਿਲ ਹੀ ਸਕਦਾ ਹੈ। ਚੋਣਾਂ ਮਿਹਨਤਕਸ਼ ਲੋਕਾਂ ਨਾਲ ਨੇੜਿਉਂ ਜੁੜੇ ਹੋਏ ਸਵਾਲਾਂ ਦਾ ਉੱਤਰ ਲੱਭਣ ਦਾ ਹਥਿਆਰ ਬਣਨਾ ਚਾਹੀਦੀਆਂ ਹਨ, ਨਾ ਕਿ ਹਾਕਮ ਧਿਰਾਂ ਦੇ ਆਪਣੀ ਮਨ ਮਰਜ਼ੀ ਨਾਲ ਲੋਕਾਂ ਨੂੰ ਧੋਖਾ ਦੇਣ ਲਈ ਤਿਆਰ ਕੀਤੇ ਏਜੰਡੇ ਦੁਆਲੇ ਘੁੰਮਦੇ ਰਹਿਣ ਦੀ ਮੂਰਖਤਾ ਵਾਲੇ ਨਕਲੀ ਹਾਸੇ ਦਾ ਮਾਧਿਅਮ।
- ਮੰਗਤ ਰਾਮ ਪਾਸਲਾ

No comments:
Post a Comment