ਗੁਰਨਾਮ ਸਿੰਘ ਦਾਊਦ
ਸਾਡਾ ਦੇਸ਼ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਪ੍ਰਣਾਲੀ ਵਾਲੇ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਇਥੇ ਲੋਕਾਂ ਦੀਆਂ ਵੋਟਾਂ ਨਾਲ ਹਰ ਪੰਜ ਸਾਲ ਬਾਅਦ ਦੇਸ਼ ਦੀ ਪਾਰਲੀਮੈਂਟ ਅਤੇ ਇਸੇ ਤਰ੍ਹਾਂ ਹਰ ਪੰਜ ਸਾਲ ਬਾਅਦ ਰਾਜ ਸਰਕਾਰਾਂ ਚੁਣੀਆਂ ਜਾਂਦੀਆਂ ਹਨ। ਹੁਣ ਫੇਰ ਪੰਜਾਬ ਸਮੇਤ ਦੇਸ਼ ਦੇ ਪੰਜ ਸੂਬਿਆਂ ਵਿਚ ਫਰਵਰੀ 2017 (ਸੰਭਾਵਿਤ) ਵਿਚ ਇਹ ਚੋਣਾਂ ਹੋਣੀਆਂ ਹਨ। ਉਂਝ ਜੇਕਰ ਲੋਕ ਆਪਣੀ ਸਮਝ ਮੁਤਾਬਕ ਚੰਗੇ ਮਾੜੇ ਦੀ ਪਛਾਣ ਕਰ ਲੈਣ, ਅਤੇ ਬਿਨਾਂ ਕਿਸੇ ਲਾਲਚ ਜਾਂ ਡਰ ਦੇ ਵੋਟ ਦੀ ਵਰਤੋਂ ਕਰਨ ਤਾਂ ਚੰਗੇ ਲੋਕ ਜਾਂ ਇਉਂ ਕਹਿ ਲਓ ਕਿ ਲੋਕ ਪੱਖੀ ਲੋਕ ਚੁਣੇ ਜਾ ਸਕਦੇ ਹਨ ਅਤੇ ਲੋਕਾਂ ਦੀਆਂ ਅਨੇਕਾਂ ਮੁਸ਼ਕਲਾਂ ਦਾ ਹੱਲ ਕਰਨ ਵਾਲੇ ਪਾਸੇ ਨੂੰ ਕਦਮ ਪੁੱਟੇ ਜਾ ਸਕਦੇ ਹਨ।
ਪਰ ਇੱਥੇ ਸਾਡੇ ਦੇਸ਼ ਅੰਦਰ ਵੋਟਾਂ ਪ੍ਰਾਪਤ ਕਰਨ ਲਈ ਅਨੇਕਾਂ ਤਰ੍ਹਾਂ ਦੇ ਗੁੰਮਰਾਹਕੁੰਨ ਹੱਥਕੰਡੇ ਵਰਤ ਕੇ, ਵੋਟਰ ਨੂੰ ਭੁਲੇਖਿਆਂ ਵਿਚ ਫਸਾ ਕੇ ਵੋਟਾਂ ਖੋਹ ਲਈਆਂ ਜਾਂਦੀਆਂ ਹਨ ਅਤੇ ਲੁਟੇਰੀ ਜਮਾਤ ਦੀ ਸੇਵਾ ਕਰਨ ਵਾਲੇ ਅਮੀਰ ਪੱਖੀ ਲੋਕ ਹਰ ਪੰਜ ਸਾਲ ਬਾਅਦ ਚੋਣਾਂ ਜਿੱਤ ਜਾਂਦੇ ਹਨ। ਆਮ ਲੋਕ ਹਰ ਵਾਰੀ ਹਾਰ ਜਾਂਦੇ ਹਨ। ਇਸ ਵਾਰ ਹੋਣ ਜਾ ਰਹੀਆਂ ਚੋਣਾਂ ਵਿਚ ਵੀ ਇਹੋ ਕੁੱਝ ਹੁੰਦਾ ਨਜ਼ਰ ਆ ਰਿਹਾ ਹੈ। ਇੱਥੇ ਚੋਣਾਂ ਤੋਂ ਕਰੀਬ ਇਕ ਸਾਲ ਪਹਿਲਾਂ ਤੋਂ ਹੀ ਚੋਣਾਂ ਵਰਗਾ ਮਾਹੌਲ ਬਣਿਆ ਹੋਇਆ ਹੈ। ਰਾਜਸੱਤਾ 'ਤੇ ਪੁੱਜਣ ਦੀਆਂ ਦਾਅਵੇਦਾਰ ਤਿੰਨ ਧਿਰਾਂ ਪੂਰੇ ਜ਼ੋਰ ਨਾਲ ਵੋਟਰਾਂ ਨੂੰ ਭਰਮਾਉਣ 'ਤੇ ਲੱਗੀਆਂ ਹੋਈਆਂ ਹਨ। ਜਿੰਨ੍ਹਾ ਵਿਚ ਇਕ ਕਾਂਗਰਸ ਪਾਰਟੀ ਹੈ ਜੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੰਮਾ ਸਮਾਂ ਦੇਸ਼ ਦੀ ਰਾਜ ਸੱਤਾ 'ਤੇ ਕਾਬਜ਼ ਰਹੀ ਹੈ ਅਤੇ ਪੰਜਾਬ ਵਿਚ ਵੀ ਇਸ ਨੇ ਲੰਮਾ ਸਮਾਂ ਰਾਜ ਕੀਤਾ ਹੈ। ਇਹ ਪਾਰਟੀ ਚੋਣਾਂ ਨੇੜੇ ਆ ਕੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਰੇ ਲਾ ਕੇ ਅਤੇ ਵਾਅਦੇ ਕਰਕੇ ਵੋਟਾਂ ਪ੍ਰਾਪਤ ਕਰਦੀ ਰਹੀ ਹੈ। ਦੇਸ਼ ਦੇ ਲੋਕਾਂ ਨਾਲ ਪਹਿਲਾਂ ਪਹਿਲ ਜ਼ਮੀਨੀ ਸੁਧਾਰ ਲਾਗੂ ਕਰਕੇ, ਕਾਨੂੂੰਨ ਦੇ ਘੇਰੇ ਤੋਂ ਵਾਧੂ ਜ਼ਮੀਨ ਕੱਢ ਕੇ ਬੇਜ਼ਮੀਨੇ ਲੋਕਾਂ ਵਿਚ ਵੰਡਣ ਦਾ ਝੂਠਾ ਵਾਅਦਾ ਕਰਕੇ ਵੋਟਾਂ ਬਟੋਰੀਆਂ ਜਾਂਦੀਆਂ ਰਹੀਆਂ ਹਨ। ਪਰ ਜ਼ਮੀਨ ਕਿਸੇ ਨੂੰ ਨਹੀਂ ਮਿਲੀ। ਇਹ ਨਾਹਰਾ ਤੇ ਵਾਅਦਾ ਪੁਰਾਣਾ ਹੋਣ ਤੋਂ ਬਾਅਦ ਨਵਾਂ ਨਾਹਰਾ ''ਗਰੀਬ ਹਟਾਓ'' ਦਾ ਦੇ ਦਿੱਤਾ ਗਿਆ ਤੇ ਵੋਟਾਂ ਪ੍ਰਾਪਤ ਕੀਤੀਆਂ ਗਈਆਂ। ਫੇਰ ਸਭ ਨੂੰ ਰੁਜ਼ਗਾਰ ਦੇ ਨਾਹਰੇ ਉਪਰ ਵੋਟਾਂ ਹਾਸਲ ਕਰਕੇ ਕਾਂਗਰਸ ਸਰਕਾਰ ਬਣਾਉਂਦੀ ਰਹੀ ਪਰ ਰੁਜ਼ਗਾਰ ਲੋਕਾਂ ਤੋਂ ਦੂਰ ਹੀ ਰਿਹਾ ਅਤੇ ਬੇਰੁਜ਼ਗਾਰਾਂ ਦੀਆਂ ਲਾਈਨਾਂ ਲੰਮੀਆਂ ਹੁੰਦੀਆਂ ਗਈਆਂ। ਇਸੇ ਤਰ੍ਹਾਂ ਇਹਨਾਂ ਤੋਂ ਵੀ ਤਿੱਖੇ ਤੇ ਲੁਭਾਉਣੇ ਵਾਅਦੇ ਕਰਕੇ ਲੋਕਾਂ ਨੂੰ ਭਰਮ ਭੁਲੇਖੇ ਪਾ ਕੇ, ਬਦਲ ਬਦਲ ਕੇ ਸਰਕਾਰਾਂ ਦੇਸ਼ ਵਿਚ ਆਉਂਦੀਆਂ ਰਹੀਆਂ। ਦੇਸ਼ 'ਤੇ ਰਾਜ ਕਰਦੀ ਮੌਜੂਦਾ ਮੋਦੀ ਸਰਕਾਰ ਵੀ ਝੂਠੇ ਵਾਅਦੇ ਕਰਨ ਵਿਚ ਕਿਸੇ ਤੋਂ ਪਿੱਛੇ ਨਹੀਂ ਰਹੀ। ਉਸਨੇ ਤਾਂ ਦੇਸ਼ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਵਾਅਦੇ ਦੇ ਨਾਲ ਨਾਲ ਇਹ ਵਾਅਦਾ ਵੀ ਕਰ ਮਾਰਿਆ ਕਿ ਦੇਸ਼ ਤੋਂ ਬਾਹਰ ਪਏ ਅਤੇ ਦੇਸ਼ ਅੰਦਰਲੇ ਕਾਲੇ ਧਨ ਨੂੰ ਕਢਵਾਕੇ ਹਰੇਕ ਵਿਅਕਤੀ ਦੇ ਬੈਂਕ ਖਾਤੇ ਵਿਚ 15-15 ਲੱਖ ਰੁਪਏ ਜਮਾਂ ਕਰਾ ਦਿੱਤੇ ਜਾਣਗੇ। ਇਸ ਦੇ ਨਾਲ ਹੀ ਹਿੰਦੂ ਰਾਸ਼ਟਰ ਬਣਾਉਣ ਵਰਗੇ ਫਿਰਕੂ ਨਾਹਰੇ ਦੀ ਵੀ ਭਰਪੂਰ ਵਰਤੋਂ ਕੀਤੀ ਗਈ ਅਤੇ ਰਾਜਸੱਤਾ 'ਤੇ ਕਾਬਜ਼ ਹੋ ਗਈ।
ਇੱਥੇ ਇਹ ਗੱਲ ਕਹਿਣੀ ਵੀ ਜ਼ਰੂਰੀ ਹੈ ਕਿ ਇਹਨਾਂ ਝੂਠੇ ਵਾਅਦਿਆਂ ਨੂੰ ਵਰਤ ਕੇ ਬਣੀਆਂ ਸਰਕਾਰਾਂ ਨੇ ਕਦੇ ਵੀ ਆਪਣੇ ਲੋਕ ਪੱਖੀ ਵਾਅਦੇ ਪੂਰੇ ਨਹੀਂ ਕੀਤੇ। ਸਗੋਂ ਸਾਮਰਾਜ ਨਾਲ ਸਾਂਝਾਂ ਪਾ ਕੇ ਨਵਉਦਾਰਵਾਦੀ ਨੀਤੀਆਂ ਲਿਆ ਕੇ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਨੂੰ ਇਕ ਦੂਜੇ ਤੋਂ ਵੀ ਅੱਗੇ ਵੱਧ ਕੇ ਲਾਗੂ ਕੀਤਾ ਗਿਆ ਤੇ ਲੋਕਾਂ ਨੂੰ ਮਿਲਦੀਆਂ ਨਿਗੂਣੀਆਂ ਸਹੂਲਤਾਂ ਵੀ ਇਕ ਇਕ ਕਰਕੇ ਖਤਮ ਕੀਤੀਆਂ ਜਾ ਰਹੀਆਂ ਹਨ। ਨਿੱਜੀਕਰਨ ਦੀ ਲੋਕ ਮਾਰੂ ਨੀਤੀ ਰਾਹੀਂ ਸਰਕਾਰੀ ਸਕੂਲ ਬੰਦ ਕਰਕੇ ਗਰੀਬ ਲੋਕਾਂ ਦੇ ਬੱਚਿਆਂ ਕੋਲੋਂ ਪੜ੍ਹਾਈ ਖੋਹ ਲਈ ਗਈ ਹੈ। ਸਰਕਾਰੀ ਹਸਪਤਾਲ ਵੇਚ ਕੇ ਲੋਕਾਂ ਨੂੰ ਮੁਫ਼ਤ ਸਰਕਾਰੀ ਇਲਾਜ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਮਹਿੰਗਾਈ ਦੀ ਮਾਰ ਨਾਲ ਵਪਾਰੀਆਂ ਦੇ ਵਾਰੇ ਨਿਆਰੇ ਕਰਕੇ ਹਰੇਕ ਵਰਤੋਂ ਦੀ ਚੀਜ਼ ਗਰੀਬਾਂ ਦੀ ਪਹੁੰਚ ਤੋਂ ਦੂਰ ਕੀਤੀ ਜਾ ਰਹੀ ਹੈ। ਲੋਕਾਂ ਦੀਆਂ ਰੋਟੀ, ਕੱਪੜਾ, ਮਕਾਨ, ਵਿਦਿਆ ਤੇ ਸਿਹਤ ਸਹੂਲਤਾਂ ਆਦਿ ਵੀ ਪੂਰੀਆਂ ਕਰਨ ਤੋਂ ਹਾਕਮ ਜਮਾਤਾਂ ਕਿਨਾਰਾਕਸ਼ੀ ਕਰ ਰਹੀਆਂ ਹਨ।
ਹੁਣ ਪੂੰਜੀਪਤੀਆਂ ਤੇ ਸਰਮਾਏਦਾਰਾਂ ਵਲੋਂ ਪੈਦਾ ਕੀਤੀ ਗਈ ਨਵੀਂ ਪਾਰਟੀ 'ਆਪ' ਵੀ ਉਕਤ ਅਤੇ ਹੋਰ ਸਰਮਾਏਦਾਰ ਪਾਰਟੀਆਂ ਤੋਂ ਵੱਖਰੀ ਨਹੀਂ ਸਗੋਂ ਉਹਨਾਂ ਹੀ ਲੀਹਾਂ ਉਪਰ ਚਲ ਕੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਤੇ ਭਰਮਾਊ ਨਾਹਰੇ ਵਰਤ ਕੇ ਦੇਸ਼ ਦੀ ਰਾਜ ਸੱਤਾ 'ਤੇ ਪਹੁੰਚਣ ਦਾ ਯਤਨ ਕਰ ਰਹੀ ਹੈ। ਉਸਦੇ ਦਿੱਲੀ ਦੀ ਸੂਬਾਈ ਚੋਣ ਵੇਲੇ ਕੀਤੇ ਗਏ ਵਾਅਦਿਆਂ ਦੀ ਪੋਲ ਖੁੱਲ੍ਹ ਚੁੱਕੀ ਹੈ। ਇੰਜ ਇਹ ਵੀ ਦਿਨੋ ਦਿਨ ਆਪਣਾ ਅਮੀਰ ਪੱਖੀ ਚਿਹਰਾ ਨੰਗਾ ਕਰਦੀ ਚਲੀ ਜਾ ਰਹੀ ਹੈ। ਦਿੱਲੀ ਵਿਚ ਕੀਤੇ ਵਾਅਦਿਆਂ ਦੀ ਜੇ ਪਰਖ ਕੀਤੀ ਜਾਵੇ ਤਾਂ ਚੋਣਾਂ ਵੇਲੇ ਕੀਤੇ ਵਾਅਦਿਆਂ ਵਿਚੋਂ ਇਕ 1.60 ਲੱਖ ਨੌਕਰੀਆਂ ਦੇਣ ਦਾ ਸੀ ਉਸ ਵਿਚੋਂ ਅਜੇ ਤੱਕ ਗੋਹੜੇ ਵਿਚੋਂ ਪੂਣੀ ਵੀ ਨਹੀਂ ਕੱਤੀ ਗਈ ਅਤੇ 1000 ਕਲਿਨਕ (ਡਿਸਪੈਂਸਰੀਆਂ) ਖੋਹਲਣ ਦੇ ਕੀਤੇ ਵਾਅਦੇ ਦਾ ਵੀ ਕੁੱਝ ਨਹੀਂ ਬਣਿਆ ਤੇ ਸਿਰਫ 3 ਕਲਿਨਕ ਖੋਲ੍ਹੀਆਂ ਗਈਆਂ ਹਨ। 500 ਨਵੇਂ ਸਕੂਲ ਤੇ 20 ਕਾਲਜ ਖੋਲਣ ਦਾ ਕੀਤਾ ਵਾਅਦਾ ਅਜੇ ਤੱਕ ਛੇੜਿਆ ਹੀ ਨਹੀਂ ਗਿਆ ਤੇ ਸਗੋਂ 399 ਨਵੇਂ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ ਹਨ। ਇਸ ਦੇ ਨਾਲ ਹੀ ਲੋਕਾਂ ਵਲੋਂ ਧਿਆਨ ਪਾਸੇ ਕਰਦਿਆਂ ਆਪਣੇ ਵਿਧਾਇਕਾਂ ਦੀਆਂ 400% ਤਨਖਾਹਾਂ ਵਧਾ ਕੇ ਲੱਖਾਂ ਰੁਪਏ ਉਹਨਾਂ ਦੀਆਂ ਜੇਬਾਂ ਵਿਚ ਪਾ ਦਿੱਤੇ ਗਏ ਹਨ। ਜੇਕਰ ਉਹਨਾਂ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਆਪ ਦੇ 4 ਕੈਬਨਿਟ ਮੰਤਰੀਆਂ ਉਤੇ ਗੰਭੀਰ ਅਨੈਤਿਕ ਦੋਸ਼ ਲੱਗ ਚੁੱਕੇ ਹਨ। ਇਸੇ ਤਰ੍ਹਾਂ ਕੁਝ ਹੋਰ ਪਾਰਟੀਆਂ ਵੀ ਹਨ ਜੋ ਸਰਮਾਏਦਾਰਾਂ, ਜਗੀਰਦਾਰਾਂ ਦੀਆਂ ਪਾਰਟੀਆਂ ਹਨ ਅਤੇ ਉਹ ਵੀ ਇਹਨਾਂ ਹੀ ਲੀਹਾਂ 'ਤੇ ਚਲ ਕੇ ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਕੇ ਜਿੱਤਣ ਤੋਂ ਬਾਅਦ ਲੁਟੇਰੀ ਜਮਾਤ ਦੀ ਸੇਵਾ ਵਿਚ ਲੱਗ ਜਾਂਦੀਆਂ ਹਨ। ਕੁਝ ਪਾਰਟੀਆਂ ਤਾਂ ਵੋਟਾਂ ਦੀ ਖਾਤਰ ਜਾਤਪਾਤ ਅਤੇ ਧਰਮ ਦੇ ਆਧਾਰ ਤੇ ਲੋਕਾਂ ਦੇ ਜਜ਼ਬਾਤਾਂ ਨੂੰ ਵਰਤ ਕੇ ਉਹਨਾਂ ਵਿਚ ਫੁੱਟ ਪਾ ਕੇ ਆਪਣਾ ਵੋਟ ਪ੍ਰਾਪਤੀ ਦਾ ਉਲੂ ਸਿੱਧਾ ਕਰ ਲੈਂਦੀਆਂ ਹਨ ਤੇ ਲੋਕ ਵਿਚਾਰੇ ਹੱਥ ਮਲਦੇ ਰਹਿ ਜਾਂਦੇ ਹਨ।
ਹੁਣ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਇੱਥੇ ਪਿਛਲੇ ਦੱਸ ਸਾਲਾਂ ਤੋਂ ਅਕਾਲੀ-ਬੀਜੇਪੀ ਸਰਕਾਰ ਰਾਜ ਕਰ ਰਹੀ ਹੈ। ਪਿਛਲੀ ਵਾਰ ਜਦੋਂ 2012 ਵਿਚ ਚੋਣ ਹੋਈ ਸੀ ਤਾਂ ਅਕਾਲੀ ਪਾਰਟੀ ਨੇ ਹਰੇਕ ਬੇਜ਼ਮੀਨੇ ਪਰਵਾਰ ਨੂੰ 5-5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਵਾਅਦਾ ਹਵਾ ਵਿਚ ਉਡਦਾ ਹੀ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਲੈਪਟਾਪ ਦੇਣ ਦਾ ਵਾਅਦਾ ਕੀਤਾ ਸੀ ਜੋ ਬਾਅਦ ਵਿਚ ਚੇਤੇ ਵੀ ਨਹੀਂ ਕੀਤਾ ਗਿਆ। ਇਕ ਵਾਅਦਾ ਸੀ ਬੇਰੁਜ਼ਗਾਰਾਂ ਨੂੰ 10 ਲੱਖ ਨਵੀਆਂ ਨੌਕਰੀਆਂ ਦੇਣ ਦਾ ਜੋ ਵਫਾ ਨਹੀਂ ਹੋਇਆ। ਰੁਜ਼ਗਾਰ ਮੰਗਣ ਗਈਆਂ ਧੀਆਂ ਨੂੰ ਵੀ ਗੁੱਤਾਂ ਤੋਂ ਫੜ ਫੜ ਘੜੀਸਿਆ ਗਿਆ ਤੇ ਉਹਨਾਂ ਦੀਆਂ ਚੁੰਨੀਆਂ ਲਾਹੀਆਂ ਤੇ ਰੋਲੀਆਂ ਗਈਆਂ। ਬੇਰੁਜ਼ਗਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਕਿਸੇ ਇਕ ਨੂੰ ਵੀ ਨਹੀਂ ਮਿਲਿਆ ਸਗੋਂ ਇਸ ਦੇ ਉਲਟ ਪੰਜਾਬ ਦੇ ਹਾਕਮਾਂ ਨੇ ਦੇਸ਼ ਦੀ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿਚ ਗੁਲਤਾਨ ਕਰਕੇ ਉਹਨਾਂ ਦੀ ਤਬਾਹੀ ਕਰ ਦਿੱਤੀ ਹੈ। ਅਤੇ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਦਾ ਨਸ਼ੇ ਦੇ ਵਪਾਰ ਵਿਚ ਲੱਗੇ ਹੋਣਾ ਪਿਛਲੇ ਸਮੇਂ ਨਸ਼ਿਆਂ ਦੀ ਤਸਕਰੀ ਵਿਚ ਫਸੇ ਪਹਿਲਵਾਨ ਡੀ.ਐਸ.ਪੀ. ਜਗਦੀਸ਼ ਭੋਲਾ ਨੇ ਸਰੇਆਮ ਜਗ ਜਾਹਰ ਕਰ ਦਿੱਤਾ ਸੀ। ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਇਸ ਸਰਕਾਰ ਨੇ ਕਿਸਾਨਾਂ ਦੀਆਂ ਫਸਲਾਂ ਦੀਆਂ ਲਾਗਤ ਸਬਸਿਡੀਆਂ ਘਟਾ ਕੇ ਫ਼ਸਲ ਪੈਦਾ ਕਰਨ ਦੀ ਲਾਗਤ ਵਧਾ ਦਿੱਤੀ ਜਿਸ ਨਾਲ ਛੋਟਾ ਕਿਸਾਨ ਕਰਜ਼ੇ ਦੀ ਮਾਰ ਹੇਠ ਰੋਜ ਖੁਦਕੁਸ਼ੀਆਂ ਦੇ ਰਾਹ ਪੈ ਕੇ ਆਪਣੀਆਂ ਜਾਨਾਂ ਗਵਾਈ ਜਾ ਰਿਹਾ ਹੈ। ਮਹਿੰਗਾਈ ਨੂੰ ਨੱਥ ਪਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਇਸ ਸਰਕਾਰ ਨੇ ਗਰੀਬਾਂ ਨੂੰ ਅੱਧ ਭੁੱਖੇ ਰਹਿਣ ਤੱਕ ਮਜ਼ਬੂਰ ਕਰ ਦਿੱਤਾ ਹੈ। ਉਹਨਾਂ ਦੀ ਵਿਦਿਆ ਤੇ ਮੁਫ਼ਤ ਇਲਾਜ ਦੀ ਸਹੂਲਤ ਤੋਂ ਪੂਰੀ ਤਰ੍ਹਾਂ ਪਾਸਾ ਵੱਟਿਆ ਹੋਇਆ ਹੈ। ਪੁਲਸ ਨੂੰ ਜਥੇਦਾਰਾਂ ਦੇ ਹੁਕਮ ਅਨੁਸਾਰ ਚੱਲਣ ਦਾ ਫੈਸਲਾ ਕਰਕੇ ਅੱਧੀ ਤੋਂ ਵੱਧ ਵਸੋਂ ਪੁਲਸ ਦੇ ਇਨਸਾਫ ਤੋਂ ਵਾਂਝੀ ਕਰਕੇ ਉਹਨਾਂ ਉਤੇ ਸੰਗੀਨ ਕਿਸਮ ਦੇ ਝੂਠੇ ਪਰਚੇ ਦਰਜ ਕੀਤੇ ਗਏ ਹਨ। ਗੁੰਡਿਆਂ ਦੇ ਗੈਂਗ ਪੈਦਾ ਕਰਕੇ ਲੋਕਾਂ ਦੀ ਜ਼ਮੀਨ-ਜਾਇਦਾਦਾਂ ਉਪਰ ਕਬਜ਼ੇ ਕੀਤੇ ਗਏ ਹਨ ਤੇ ਕਿਸੇ ਦੀ ਕੋਈ ਸੁਣਵਾਈ ਵੀ ਨਹੀਂ ਹੋਣ ਦਿੱਤੀ ਜਾਂਦੀ। ਲੋਕਾਂ ਦੀ ਰੇਤ, ਬੱਜਰੀ ਆਦਿ 'ਤੇ ਹਾਕਮਾਂ ਨੇ ਕਬਜ਼ਾ ਕਰ ਲਿਆ ਹੈ। ਨਿੱਜੀਕਰਨ ਦੀ ਪ੍ਰਕਿਰਿਆ ਅਧੀਨ ਅਨੇਕਾਂ ਸਰਕਾਰੀ ਜਾਇਦਾਦਾਂ ਕੌਡੀਆਂ ਦੇ ਭਾਅ ਵੇਚ ਕੇ ਆਪਣੇ ਚਹੇਤਿਆਂ ਨੂੰ ਮਨਚਾਹੀਆਂ ਨਾਂਮਾਤਰ ਕੀਮਤਾਂ 'ਤੇ ਵੇਚ ਦਿੱਤੀਆਂ ਹਨ। ਗੱਲ ਕੀ ਲੋਕਾਂ ਨਾਲ ਹਰ ਖੇਤਰ ਵਿਚ ਧੋਖਾ ਕੀਤਾ ਗਿਆ ਹੈ। ਇਸ ਦੇ ਬਾਵਜੂਦ ਫੇਰ ਤੀਸਰੀ ਵਾਰ ਸਰਕਾਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਵਾਰੀ ਜਿੱਥੇ ਝੂਠੇ ਲਾਰੇ ਵੀ ਲਾਏ ਜਾਣਗੇ ਇਸ ਦੇ ਉਲਟ ਲੋਕਾਂ ਦੇ ਅਸਲ ਮੁੱਦਿਆਂ ਨੂੰ ਛੇੜਨ ਦੀ ਬਜਾਏ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਐਸ.ਵਾਈ. ਐਲ. ਵਰਗੇ ਪਾਣੀਆਂ ਦੇ ਮੁੱਦੇ 'ਤੇ ਰਾਜਨੀਤੀ ਕਰਕੇ ਭਰਾ ਮਾਰੂ ਜੰਗ ਨੂੰ ਹਵਾ ਦਿੱਤੀ ਜਾ ਰਹੀ ਹੈ ਤੇ ਪੰਜਾਬੀਆਂ ਦੇ ਪਾਣੀ ਉਪਰ ਰਾਜਨੀਤੀ ਕਰਕੇ ਉਹਨਾਂ ਦੀਆਂ ਵੋਟਾਂ ਪ੍ਰਾਪਤ ਕਰਨ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਸਸਤੇ ਭਾਅ 'ਤੇ ਅਨਾਜ ਦੇਣ ਦਾ ਕੰਮ, ਜਿਸ ਵਿਚ ਆਟਾ-ਦਾਲ ਸਕੀਮ ਚਾਲੂ ਕੀਤੀ ਸੀ, ਜਿਹੜੀ ਲੋਕਾਂ ਦੀ ਗਰੀਬੀ ਦਾ ਮਖੌਲ ਉਡਾਉਣ ਸਮਾਨ ਹੈ, ਉਹ ਵੀ ਦਮ ਤੋੜ ਚੁੱਕੀ ਹੈ ਅਤੇ 1 ਰੁਪਏ ਕਿਲੋ ਵਾਲੀ ਕਣਕ ਗੁਦਾਮਾਂ ਵਿਚ ਗਲ-ਸੜ ਚੁੱਕੀ ਹੈ। ਬੇਕਾਰ ਹੋਈ ਕਣਕ ਨਵੇਂ ਬੋਰਿਆਂ ਵਿਚ ਭਰ ਕੇ ਲੋਕਾਂ ਨੂੰ ਖਾਣ ਲਈ ਦਿੱਤੀ ਜਾ ਰਹੀ ਹੈ। ਜੋ ਉਹਨਾਂ ਦੀ ਅਗਿਆਨਤਾ ਦਾ ਨਜ਼ਾਇਜ਼ ਲਾਭ ਲੈਣ ਦੇ ਬਰਾਬਰ ਹੈ। ਸਮਾਜਿਕ ਸੁਰੱਖਿਆ ਅਧੀਨ ਮਿਲਦੀਆਂ ਸਹੂਲਤਾਂ ਉਪਰ ਵੀ ਲਗਾਤਾਰ ਕੱਟ ਲਾਈ ਜਾ ਰਹੀ ਹੈ। ਫੇਰ ਵੀ ਸਰਕਾਰ ਬਣਾਉਣ ਲਈ ਆਸਵੰਦ ਇਹ ਲੋਕ ਵੋਟਾਂ ਪ੍ਰਾਪਤ ਕਰਨ ਲਈ ਲਾਜ਼ਮੀ ਅਨੈਤਿਕ ਢੰਗ ਤਰੀਕੇ ਵਰਤਣਗੇ।
ਦੂਸਰੀ ਵੱਡੀ ਧਿਰ ਕਾਂਗਰਸ ਪਾਰਟੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਆਪਣੀ ਸਰਕਾਰ ਬਣਾਉਣ ਲਈ ਅੱਜ ਵੀ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ। ਉਹ ਵੀ ਐਸ.ਵਾਈ.ਐਲ. ਦੇ ਮੁੱਦੇ 'ਤੇ ਲੋਕਾਂ ਦਾ ਵੱਡਾ ਹਿਤੈਸ਼ੀ ਹੋਣ ਦਾ ਢੋਂਗ ਰਚ ਰਿਹਾ ਹੈ। ਜਦਕਿ ਅਸਲ ਗੱਲ ਇਹ ਹੈ ਕਿ ਇਹ ਦੋਵੇਂ ਧਿਰਾਂ ਪਾਣੀਆਂ ਦੇ ਮੁੱਦੇ 'ਤੇ ਪੂਰੀ ਤਰ੍ਹਾਂ ਦੋਸ਼ੀ ਹਨ। ਕਾਂਗਰਸ ਨੇ ਹੀ ਚਾਂਦੀ ਵੀ ਕਹੀ ਨਾਲ ਟੱਕ ਲਾ ਕੇ ਐਸ.ਵਾਈ.ਐਲ. ਨਹਿਰ ਪੁਟਣੀ ਆਰੰਭ ਕੀਤੀ ਸੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਨ ਲਈ ਵੱਡੀਆਂ ਰਕਮਾਂ ਹਰਿਆਣਾ ਸਰਕਾਰ ਕੋਲੋਂ ਹਾਸਲ ਕੀਤੀਆਂ ਸਨ ਇਸ ਲਈ ਦੋਵੇਂ ਧਿਰਾਂ ਦੋਸ਼ੀ ਹੁੰਦੀਆਂ ਹੋਈਆਂ ਵੀ ਆਪਣੇ ਆਪ ਨੂੰ ਪਾਕ ਪਵਿੱਤਰ ਤੇ ਦੂਜੀ ਧਿਰ ਨੂੰ ਦੋਸ਼ੀ ਸਾਬਤ ਕਰਨ ਲਈ ਪੂਰੀ ਵਾਹ ਲਾ ਰਹੀਆਂ ਹਨ ਤੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੀਆਂ ਹਨ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਵੀ ਲੋਕਾਂ ਦਾ ਕੋਈ ਭਲਾ ਨਹੀਂ ਕਰ ਸਕੇਗੀ। ਉਹ ਉਸੇ ਕਾਂਗਰਸ ਦਾ ਨੁਮਾਇੰਦਾ ਹੈ ਜਿਸ ਨੂੰ ਲੋਕਾਂ ਨੇ ਲੰਮਾ ਸਮਾਂ ਪਰਖਿਆ ਹੈ ਅਤੇ ਲੋਕ ਵਿਰੋਧੀ ਗਰਦਾਨਕੇ ਰਾਜ ਸੱਤਾ ਤੋਂ ਪਾਸੇ ਕੀਤਾ ਹੈ। ਦਸ ਵਰ੍ਹੇ ਪਹਿਲਾਂ ਇਹੋ ਕੈਪਟਨ ਪੰਜਾਬ ਦਾ ਮੁੱਖ ਮੰਤਰੀ ਸੀ ਜਿਸ ਨੂੰ ਲੋਕ ਵਿਰੋਧੀ ਨੀਤੀਆਂ ਕਾਰਨ ਹੀ ਲੋਕਾਂ ਨੇ ਸੱਤਾ ਤੋਂ ਪਾਸੇ ਕੀਤਾ ਸੀ।
ਤੀਸਰੀ ਧਿਰ 'ਆਪ' ਹੈ। ਜੋ ਪੰਜਾਬ ਵਿਚ ਸਰਕਾਰ ਬਣਾਉਣ ਦਾ ਦਾਅਵਾ ਕਰਦੀ ਹੈ। ਨੀਤੀਆਂ ਦੇ ਪੱਖ ਤੋਂ ਉਪਰ ਲਿਖੇ ਅਨੁਸਾਰ ਹੀ ਇਹ ਝੂਠੇ ਲਾਰਿਆਂ ਦੇ ਸਹਾਰੇ ਰਾਜ ਸੱਤਾ ਉਪਰ ਕਬਜ਼ਾ ਕਰਨਾ ਚਾਹੁੰਦੀ ਹੈ। ਉਸ ਦਾ ਕੇਂਦਰੀ ਆਗੂ ਅਰਵਿੰਦ ਕੇਜਰੀਵਾਲ ਸ਼ਰੇਆਮ ਸਨਅਤਕਾਰਾਂ ਦਾ ਪੱਖ ਪੂਰਦਾ ਹੈ ਅਤੇ ਆਪਣੇ ਆਪ ਨੂੰ ਪੂੰਜੀਵਾਦੀ ਲੀਹਾਂ ਦਾ ਅਲੰਬਰਦਾਰ ਗਰਦਾਨ ਚੁੱਕਾ ਹੈ। ਉਸ ਦੀ ਪਾਰਟੀ ਦੇ ਆਪਣੇ ਆਗੂ ਇਕ ਦੂਜੇ ਨੂੰ ਭ੍ਰਿਸ਼ਟ ਤੇ ਨਿਕੰਮਾ ਕਹਿ ਕੇ ਭੰਡਦੇ ਹਨ। ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿਚ ਭ੍ਰਿਸ਼ਟਾਚਾਰੀ ਕਹਿ ਕੇ ਕੱਢਣ ਤੋਂ ਬਾਅਦ ਉਸ ਦਾ ਗਰਾਫ ਕਾਫੀ ਡਿੱਗ ਚੁੱਕਾ ਹੈ। ਕਾਮੇਡੀਅਨਾਂ ਤੇ ਗਾਇਕਾਂ ਨੂੰ ਮੂਹਰੇ ਲਾ ਕੇ ਇਹ ਪਾਰਟੀ ਪਾਰ ਕਿਨਾਰੇ ਲਗਣਾ ਚਾਹੁੰਦੀ ਹੈ ਜਿੰਨ੍ਹਾਂ ਨੂੰ ਰਾਜਨੀਤੀ ਬਾਰੇ ਕੁਝ ਵੀ ਗਿਆਨ ਨਹੀਂ ਹੈ।
ਹੁਣ ਜੋ ਇਨ੍ਹਾਂ ਦਰਮਿਆਨ ਸਾਂਝਾ ਹੈ ਉਸ ਦੀ ਗੱਲ ਕਰੀਏ ਤਾਂ ਕੋਈ ਧਿਰ ਵੀ ਗਰੀਬਾਂ ਦੇ ਬੱਚਿਆਂ ਦੀ ਮੁਫ਼ਤ ਪੜ੍ਹਾਈ, ਮੁਫ਼ਤ ਇਲਾਜ, ਲੋਕਾਂ ਦੀ ਰੋਟੀ ਦੀ ਗਰੰਟੀ, ਰਹਿਣ ਲਈ ਮਕਾਨਾਂ ਦੀ ਗਰੰਟੀ, ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ, ਮਹਿੰਗਾਈ ਤੋਂ ਨਿਜਾਤ, ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਪੈਨਸ਼ਨ, ਪੁਲਸ ਦੇ ਸਿਆਸੀਕਰਨ ਤੋਂ ਛੁਟਕਾਰਾ, ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਦਾ ਸਰਕਾਰੀ ਪ੍ਰਬੰਧ, ਕਿਸਾਨਾਂ-ਮਜ਼ਦੂਰਾਂ ਨੂੰ ਮਿਲਦੀਆਂ ਸਬਸਿਡੀਆਂ ਦੀ ਗਰੰਟੀ ਆਦਿ ਵਰਗੇ ਲੋਕ ਪੱਖੀ ਮੁੱਦਿਆਂ ਦੀ ਗੱਲ ਨਹੀਂ ਕਰਦੀ।
ਇਕ ਗੱਲ ਹੋਰ ਜੋ ਤਿੰਨ ਧਿਰਾਂ ਵਿਚ ਸਾਂਝੀ ਹੋਵੇਗੀ ਉਹ ਹੈ ਪੈਸੇ ਦੀ ਬੇਓੜਕ ਵਰਤੋਂ, ਨਸ਼ਿਆਂ ਦੀ ਭਰਮਾਰ ਅਤੇ ਤਰ੍ਹਾਂ-ਤਰ੍ਹਾਂ ਦੇ ਲੋਕ ਲੁਭਾਊ ਨਾਹਰੇ ਤੇ ਝੂਠੇ ਵਾਅਦੇ।
ਹੁਣ ਇਕ ਹੋਰ ਧਿਰ ਦੀ ਗੱਲ ਕਰੀਏ ਜੋ ਪੰਜਾਬ ਵਿਚ ਲੋਕ ਪੱਖੀ ਬਦਲ ਦੇ ਰੂਪ ਵਿਚ ਸਾਹਮਣੇ ਆਵੇਗੀ। ਪੰਜਾਬ ਦੀਆਂ ਖੱਬੀਆਂ ਪਾਰਟੀਆਂ ਤੇ ਅਧਾਰਤ ਇਹ ਧਿਰ ਮੈਦਾਨ ਵਿਚ ਆ ਰਹੀ ਹੈ। ਇਸ ਧਿਰ ਦਾ ਪ੍ਰੋਗਰਾਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਦੇ ਯਤਨ ਕਰਨਾ, ਨਵੇਂ ਰੁਜ਼ਗਾਰ ਪੈਦਾ ਕਰਨੇ, ਪੁਲਸ ਜਬਰ ਤੋਂ ਰਾਹਤ ਦਿਵਾਉਣਾ, ਗਰੀਬਾਂ ਦੇ ਬੱਚਿਆਂ ਲਈ ਮੁਫ਼ਤ ਪੜ੍ਹਾਈ ਦਾ ਪ੍ਰਬੰਧ ਕਰਨਾ, ਮੁਫ਼ਤ ਇਲਾਜ ਦਾ ਪ੍ਰਬੰਧ ਕਰਨਾ, ਗੁਜ਼ਾਰੇਯੋਗ ਪੈਨਸ਼ਨਾਂ, ਮਕਾਨਾਂ ਲਈ ਪਲਾਟ ਅਤੇ ਉਸਾਰੀ ਲਈ ਗਰਾਟਾਂ ਪੀਣ ਵਾਲੇ ਸ਼ੁੱਧ ਪਾਣੀ ਦਾ ਪ੍ਰਬੰਧ ਕਰਨਾ, ਕਿਸਾਨ ਦੀ ਪੈਦਾਵਾਰ ਦੀ ਲਾਗਤ ਕੀਮਤ ਘਟਾਉਣ ਅਤੇ ਜਿਨਸ ਖਰੀਦਣ ਦਾ ਪ੍ਰਬੰਧ ਕਰਨਾ, ਲੋਕਾਂ ਦੀ ਰੋਟੀ, ਕੱਪੜਾ, ਮਕਾਨ ਆਦਿ ਦਾ ਪ੍ਰਬੰਧ ਕਰਨਾ ਆਦਿ ਮੁੱਦੇ ਲੈ ਕੇ ਚੋਣ ਲੜਨ ਦਾ ਹੋਵੇਗਾ। ਇਸ ਧਿਰ ਵਲੋਂ ਕਿਸੇ ਵੀ ਕਿਸਮ ਦੇ ਝੂਠੇ ਵਾਅਦੇ ਨਹੀਂ ਕੀਤੇ ਜਾਣਗੇ। ਵੋਟਾਂ ਪ੍ਰਾਪਤ ਕਰਨ ਲਈ ਨਸ਼ਿਆਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਅਤੇ ਲੋਕਾਂ ਕੋਲੋਂ ਪੈਸੇ ਇਕੱਠੇ ਕਰਕੇ ਘੱਟ ਪੈਸੇ ਖਰਚਕੇ ਲੋਕ ਮੁੱਦਿਆਂ ਤੇ ਚੋਣ ਲੜੀ ਜਾਵੇਗੀ। ਅਸੀਂ ਆਪਣੇ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਵੋਟ ਕੋਈ ਨਿਰੀ ਕਾਗਜ਼ ਦੀ ਪਰਚੀ ਨਹੀਂ ਹੈ। ਇਹ ਸਰਕਾਰ ਬਣਾਉਣ ਲਈ ਆਪੋ ਆਪਣੇ ਹਲਕੇ ਵਿਚ ਨੁਮਾਇੰਦਾ ਚੁਣਨ ਲਈ ਆਪਣੀ ਰਾਏ ਦੇਣ ਦਾ ਨਾਂਅ ਹੈ। ਸੋ ਇਸ ਵਾਰ ਦੀਆਂ ਵੋਟਾਂ ਵਿਚ ਪੈਸਿਆਂ ਬਦਲੇ, ਨਸ਼ਿਆਂ ਬਦਲੇ ਅਤੇ ਝੂਠੇ ਵਾਅਦਿਆਂ ਪਿੱਛੇ ਲੱਗ ਕੇ ਵੋਟਾਂ ਨਾ ਪਾਉਣ। ਪਹਿਲਾਂ ਪਰਖੇ ਜਾ ਚੁੱਕੇ ਨੁਮਾਇੰਦੇ ਅਤੇ ਲੋਕ ਵਿਰੋਧੀ ਸਾਬਤ ਹੋ ਚੁੱਕੀਆਂ ਧਿਰਾਂ ਨੂੰ ਵਾਰ ਵਾਰ ਪਰਖਣ ਦੀ ਬਜਾਏ ਆਪਣੇ ਸਹੀ ਤੇ ਲੋਕ ਸੇਵਾ ਵਾਲੇ ਨੁਮਾਇੰਦਿਆਂ ਦੀ ਚੋਣ ਕਰਨ।
ਅਸੀਂ ਯਕੀਨ ਦਿਵਾਉਂਦੇ ਹਾਂ ਕਿ ਖੱਬੀਆਂ ਧਿਰਾਂ ਜਾਂ ਖੱਬੇ ਮੋਰਚੇ ਵਲੋਂ ਜਿੱਤ ਕੇ ਗਏ ਆਗੂ ਸਦਾ ਲੋਕਾਂ ਦੇ ਪੱਖ ਵਿਚ ਖੜ੍ਹੇ ਹੋਣਗੇ ਅਤੇ ਅਸੈਂਬਲੀ ਵਿਚ ਲੋਕ ਮੁੱਦੇ ਉਠਾ ਕੇ ਲੋਕਾਂ ਦੀ ਸੇਵਾ ਕਰਨਗੇ। ਸੋ ਆਪਣੀ ਵੋਟ ਪਾਉਣ ਤੋਂ ਪਹਿਲਾਂ ਪਿਛਲੇ ਸਮੇਂ ਤੇ ਝਾਤ ਮਾਰ ਕੇ ਆਪਣੇ ਦੋਸਤ ਤੇ ਦੁਸ਼ਮਣ ਦੀ ਪਛਾਣ ਕਰਕੇ ਵੋਟ ਪਾਈ ਜਾਵੇ। ਤਾਂ ਜੋ ਜਨਤਾ ਦੀ ਆਵਾਜ਼ ਅਸੰਬਲੀ ਵਿਚ ਪਹੁੰਚਾਈ ਜਾ ਸਕੇ।

No comments:
Post a Comment