Thursday 1 September 2016

ਜਨਤਕ ਲਾਮਬੰਦੀ (ਸੰਗਰਾਮੀ ਲਹਿਰ- ਸਤੰਬਰ 2016)

ਚਾਰ ਖੱਬੀਆਂ ਪਾਰਟੀਆਂ ਵਲੋਂ ਜ਼ਿਲ੍ਹਾ ਕੇਂਦਰਾਂ 'ਤੇ ਦੋ ਰੋਜ਼ਾ ਧਰਨੇ ਮੁਜ਼ਾਹਰੇ 

ਜਲੰਧਰ (4 ਜੁਲਾਈ) ਅਤੇ ਬਰਨਾਲਾ (5 ਜੁਲਾਈ) ਵਿਖੇ ਹੋਈਆਂ ਦੋ ਸਫਲ ਸੂਬਾਈ ਕਨਵੈਨਸ਼ਨਾਂ ਵਲੋਂ ਦਿੱਤੇ ਸੱਦੇ ਅਨੁਸਾਰ ਪੰਜਾਬ ਦੀਆਂ ਚੋਹਾਂ ਖੱਬੇ ਪੱਖੀ ਪਾਰਟੀਆਂ ਸੀ.ਪੀ.ਆਈ., ਸੀ.ਪੀ. ਆਈ.(ਐਮ), ਸੀ.ਪੀ.ਐਮ.ਪੰਜਾਬ ਅਤੇ ਸੀ.ਪੀ.ਆਈ. (ਐਮ. ਐਲ.) ਲਿਬਰੇਸ਼ਨ ਦੀਆਂ ਜ਼ਿਲ੍ਹਾ ਇਕਾਈਆਂ ਵਲੋਂ 28 ਅਤੇ 29 ਜੁਲਾਈ ਨੂੰ ਸੂਬੇ ਦੇ ਡੀਸੀ ਦਫਤਰਾਂ ਮੂਹਰੇ ਧਰਨੇ ਅਤੇ ਮੁਜ਼ਾਹਰੇ ਜਥੇਬੰਦ ਕੀਤੇ ਗਏ। ਕੇਂਦਰੀ ਅਤੇ ਸੂਬਾ ਸਰਕਾਰ ਵਲੋਂ ਪ੍ਰਾਂਤਵਾਸੀਆਂ ਦੀਆਂ ਫੌਰੀ ਮੰਗਾਂ ਪ੍ਰਤੀ ਅਪਣਾਈ ਨਿਰਦਈ ਢੀਠਤਾ ਵਿਰੁੱਧ ਕੀਤੇ ਗਏ ਉਕਤ ਮੁਜ਼ਾਹਰਿਆਂ ਨੂੰ ਚੋਖੀ ਕਾਮਯਾਬੀ ਹਾਸਲ ਹੋਈ ਅਤੇ ਪ੍ਰਿੰਟ ਤੇ ਬਿਜਲਈ ਮੀਡੀਆ ਨੇ ਵੀ ਇਸ ਦਾ ਬਣਦਾ ਨੋਟਿਸ ਲਿਆ। ਚੌਹਾਂ ਪਾਰਟੀਆਂ ਦੇ ਸੂਬਾਈ ਸਕੱਤਰਾਂ ਸਰਵ ਸਾਥੀ ਹਰਦੇਵ ਸਿੰਘ ਅਰਸ਼ੀ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਸਾਮਰਾਜੀਆਂ ਦੇ ਹਿਤਾਂ ਦੀ ਪੂਰਤੀ ਲਈ ਘੜੀਆਂ ਗਈਆਂ ਉਦਾਰੀਕਰਨ, ਨਿੱਜੀਕਰਨ, ਸੰਸਾਰੀਕਰਣ ਦੀਆਂ ਨੀਤੀਆਂ ਦਾ ਮੁੱਖ ਖਾਸਾ ਇਹ ਹੈ ਕਿ ਭੁੱਖਾਂ ਦੁੱਖਾਂ ਦੀ ਜੂਨ ਹੰਢਾਅ ਰਹੇ ਤੇ ਜਬਰ ਨਾਲ ਲਿਤਾੜੇ ਜਾ ਰਹੇ ਲੋਕਾਂ ਦੀ ਸਰਕਾਰਾਂ ਉਕਾ ਹੀ ਬਾਂਹ ਨਾ ਫੜਨ। ਉਨ੍ਹਾਂ ਇਸ ਵਿਰੁੱਧ ਜਥੇਬੰਦ ਕੀਤੇ ਗਏ ਰੋਸ ਐਕਸ਼ਨਾਂ ਦੀਆਂ ਜਿੱਥੇ ਚਾਰਾਂ ਪਾਰਟੀਆਂ ਦੇ ਆਗੂਆਂ ਤੇ ਕਾਰਕੁੰਨਾਂ ਨੂੰ ਸੰਗਰਾਮੀ ਮੁਬਾਰਕਾਂ ਦਿੱਤੀਆਂ ਉੇਥੇ ਇਸ ਹੱਕੀ ਘੋਲ ਨੂੰ ਹੋਰ ਪ੍ਰਚੰਡ ਕਰਨ ਦਾ ਵੀ ਸੱਦਾ ਦਿੱਤਾ। ਲੋਕਾਂ ਨੂੰ ਮੁਕੰਮਲ ਰੋਜ਼ਗਾਰ, ਮੁਫਤ ਇਕਸਾਰ ਸਿਹਤ ਤੇ ਸਿੱਖਿਆ, ਪੀਣ ਵਾਲਾ ਸਵੱਛ ਪਾਣੀ ਤੇ ਰੋਗ ਰਹਿਤ ਪਖਾਨੇ, ਬੇਜ਼ਮੀਨੇ ਤੇ ਦਲਿਤਾਂ ਨੂੰ ਰਿਹਾਇਸ਼ ਲਈ ਦਸ-ਦਸ ਮਰਲੇ ਦੇ ਪਲਾਟ, ਸ਼ਹਿਰਾਂ ਦੇ ਗਰੀਬਾਂ ਨੂੰ ਫਲੈਟ ਬਣਾਕੇ ਦੇਣ, ਖੇਤੀ ਲਈ ਸਾਂਝੀਆਂ/ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਅਤੀ ਘੱਟ ਰੇਟਾਂ 'ਤੇ ਦਿੱਤੇ ਜਾਣ ਦੀ ਗਰੰਟੀ ਕਰਨ, ਭੁਖਮਰੀ ਕਰਕੇ ਹੋਣ ਵਾਲੀਆਂ ਮੌਤਾਂ  ਅਤੇ ਉਭਰ ਰਹੀਆਂ ਸਮਾਜਕ ਵਿਸੰਗਤੀਆਂ ਦੇ ਟਾਕਰੇ ਲਈ ਢੁੱਕਵੀਂ ਜਨਤਕ ਵੰਡ ਪ੍ਰਣਾਲੀ ਦੀ ਸਥਾਪਨਾ ਕਰਨ, ਘ੍ਰਿਣਤ ਨਸ਼ਾ ਵਪਾਰ, ਗੁੰਡਾਗਰਦੀ ਲੁੱਟ ਖੋਹ ਆਦਿ ਜਿਨ੍ਹਾਂ ਨੂੰ ਸਰਕਾਰੀ ਸ਼ਹਿ ਪ੍ਰਾਪਤ ਹੈ 'ਤੇ ਮੁਕੰਮਲ ਰੋਕ ਲਾਉਣ, ਟਰਾਂਸਪੋਰਟ, ਕੇਬਲ, ਰੇਤਾ ਬਜਰੀ, ਖਣਨ ਅਤੇ ਹਰ ਤਰ੍ਹਾਂ ਦੇ ਮਾਫੀਏ ਨੂੰ ਨੱਥ ਪਾਏ ਜਾਣ, ਪੁਲਸ ਪ੍ਰਸ਼ਾਸ਼ਨ ਦਾ ਸਿਆਸੀਕਰਨ ਬੰਦ ਕੀਤੇ ਜਾਣ ਅਤੇ ਹੱਕੀ ਮੰਗਾਂ ਲਈ ਵਾਜ਼ਬ ਢੰਗਾਂ ਨਾਲ ਸੰਘਰਸ਼ ਲੜ ਰਹੇ ਸਾਰੇ ਤਬਕਿਆਂ 'ਤੇ ਹਰ ਕਿਸਮ ਦਾ ਸਰਕਾਰੀ ਤੇ ਸਿਆਸੀ ਜਬਰ ਬੰਦ ਕੀਤੇ ਜਾਣ, ਸੂਬੇ ਨੂੰ ਕੇਂਦਰ ਸਰਕਾਰ ਵਲੋਂ ਆਰਥਕ ਸੰਕਟ ਵਿਚੋਂ ਕੱਢਣ ਹਿੱਤ ਇਕ ਲੱਖ ਕਰੋੜ ਦਾ ਆਰਥਕ ਪੈਕੇਜ ਦਿੱਤੇ ਜਾਣ ਆਦਿ ਮੰਗਾਂ ਲਈ ਇਹ ਖੱਬੀਆਂ ਧਿਰਾਂ ਦਾ ਜਬਰਦਸਤ ਪ੍ਰਤੀਰੋਧ ਐਕਸ਼ਨ ਸੀ ਜਿਸ ਤੋਂ ਬਾਕੀ ਸਭ ਪੂੰਜੀ ਪ੍ਰਤੀਨਿੱਧ ਪਾਰਟੀਆਂ ਕਿਨਾਰਾ ਕਰ ਰਹੀਆਂ ਹਨ।
ਜ਼ਿਲ੍ਹਾਵਾਰ ਐਕਸ਼ਨਾਂ ਦੀਆਂ ਸੰਖੇਪ ਰਿਪੋਰਟਾਂ :
ਮਾਨਸਾ : ਪੰਜਾਬ ਦੀਆਂ ਚਾਰ ਖੱਬੇ-ਪੱਖੀ ਪਾਰਟੀਆਂ ਦੇ ਸੱਦੇ 'ਤੇ ਜਨਤਾ ਦੇ ਭਖਵੇਂ ਆਰਥਿਕ, ਸਮਾਜਿਕ ਮਸਲਿਆਂ ਨੂੰ ਲੈ ਕੇ ਅੱਜ ਸਥਾਨਕ ਡੀ ਸੀ ਦਫ਼ਤਰ ਦੇ ਸਾਹਮਣੇ ਦੋ ਰੋਜ਼ਾ ਸਾਂਝੇ ਧਰਨੇ ਦੀ ਸ਼ੁਰੂਆਤ ਕੀਤੀ ਗਈ।
ਇਸ ਧਰਨੇ ਨੂੰ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਆਗੂ ਰਾਜਵਿੰਦਰ ਸਿੰਘ ਰਾਣਾ, ਸੀ ਪੀ ਆਈ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸੀ ਪੀ ਐੱਮ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਛੱਜੂ ਰਾਮ ਰਿਸ਼ੀ ਅਤੇ ਸੀ ਪੀ ਆਈ (ਐੱਮ) ਦੇ ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਉੱਡਤ ਨੇ ਸੰਬੋਧਨ ਕੀਤਾ। ਆਗੂਆਂ ਗਊ ਰੱਖਿਆ ਦੀ ਆੜ ਵਿੱਚ ਫਾਸਿਸਟ ਟੋਲਿਆਂ ਵੱਲੋਂ ਦਲਿਤਾਂ ਅਤੇ ਘੱਟ ਗਿਣਤੀਆਂ ਉਪਰ ਕੀਤੇ ਗਏ ਅਣਮਨੁੱਖੀ ਜਬਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਦਾ ਮੂੰਹ-ਤੋੜ ਜਵਾਬ ਦੇਣ ਦਾ ਐਲਾਨ ਕੀਤਾ ਗਿਆ।
ਉਕਤ ਆਗੂਆਂ ਤੋਂ ਇਲਾਵਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਮਾਨਸ਼ਾਹੀਆ, ਬਲਦੇਵ ਸਿੰਘ ਬਾਜੇਵਾਲਾ ਜ਼ਿਲ੍ਹਾ ਆਗੂ ਕਿਸਾਨ ਸਭਾ, ਰਣਜੀਤ ਸਿੰਘ ਸਰਪੰਚ, ਅਮਰੀਕ ਸਿੰਘ ਫਫੜੇ, ਰੂਪ ਸਿੰਘ ਢਿੱਲੋਂ ਸਕੱਤਰ ਸਬ-ਡਵੀਜ਼ਨ ਮਾਨਸਾ, ਗੁਰਸੇਵਕ ਸਿੰਘ ਮਾਨ, ਰਤਨ ਭੋਲਾ, ਮੇਜਰ ਸਿੰਘ ਦੂਲੋਵਾਲ, ਸੁਖਦੇਵ ਸਿੰਘ ਅਤਲਾ, ਗੁਰਜੰਟ ਸਿੰਘ ਮਾਨਸਾ ਅਤੇ ਹਰਜੀਤ ਸਿੰਘ ਰੱਲਾ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਗੁਰਨਾਮ ਸਿੰਘ ਭੀਖੀ ਵੱਲੋਂ ਬਾਖੂਬੀ ਨਿਭਾਈ ਗਈ। 
ਦੂਜੇ ਦਿਨ ਵੀ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ , ਸੀ ਪੀ ਆਈ (ਐੱਮ) , ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਅਤੇ ਸੀ ਪੀ ਐੱਮ ਪੰਜਾਬ ਵੱਲੋਂ ਪਹਿਲੇ ਦਿਨ 8 ਅਗਸਤ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਧਰਨਾ ਦੇ ਕੇ ਰੋਸ ਮਾਰਚ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਹਰਦੇਵ ਅਰਸ਼ੀ, ਸੀ.ਪੀ.ਆਈ. (ਐੱਮ) ਦੇ ਜ਼ਿਲ੍ਹਾ ਸਕੱਤਰ ਕੁਲਵਿੰਦਰ ਉੱਡਤ, ਲਿਬਰੇਸ਼ਨ ਦੇ ਸੂਬਾ ਆਗੂ ਰੁਲਦੂ ਸਿੰਘ ਮਾਨਸਾ ਅਤੇ ਸੀ.ਪੀ.ਐਮ. ਪੰਜਾਬ ਦੇ ਲਾਲ ਚੰਦ ਨੇ ਕਿਹਾ ਕਿ ਅਕਾਲੀ, ਬੀ ਜੇ ਪੀ ਤੇ ਕੇਂਦਰ ਦੀ ਮੋਦੀ ਸਰਕਾਰ ਦਾ ਘੱਟ ਗਿਣਤੀਆਂ ਅਤੇ ਦਲਿਤ ਵਿਰੋਧੀ ਹੋਣ ਦਾ ਚਿਹਰਾ ਨੰਗਾ ਹੋਇਆ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦਾ ਭਗਵਾਂਕਰਨ ਦਾ ਚਿਹਰਾ ਚਿੱਟੇ ਦਿਨ ਵਾਂਗ ਸਾਫ ਦਿਖਾਈ ਦੇਣ ਲੱਗਾ ਹੈ। ਉਨ੍ਹਾਂ ਕਿਹਾ ਕਿ ਗਊ ਰੱਖਿਆ ਦੇ ਨਾਂਅ 'ਤੇ ਦਲਿਤਾਂ ਅਤੇ ਘੱਟ ਗਿਣਤੀਆਂ 'ਤੇ ਕੀਤੇ ਜਾ ਰਹੇ ਅੱਤਿਆਚਾਰ ਨੂੰ ਖੱਬੀਆਂ ਪਾਰਟੀਆਂ ਬਰਦਾਸ਼ਤ ਨਹੀਂ ਕਰਨਗੀਆਂ।
ਇਸ ਸਮੇਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸੀ ਪੀ ਅੱੈਮ ਪੰਜਾਬ ਦੇ ਜ਼ਿਲ੍ਹਾ ਸਕੱਤਰ ਲਾਲ ਚੰਦ, ਸੀ ਪੀ ਆਈ (ਐੱਮ) ਦੇ ਨਛੱਤਰ ਢੈਪਈ ਅਤੇ ਲਿਬਰੇਸ਼ਨ ਦੇ ਰਣਜੀਤ ਤਾਮਕੋਟ ਨੇ ਮੰਗ ਕੀਤੀ ਕਿ ਨਰਮਾ ਉਜਾੜੇ ਦੇ ਕਿਸਾਨਾਂ ਦਾ ਬਕਾਇਆ ਪਿਆ ਮੁਆਵਜ਼ਾ ਦਿੱਤਾ ਜਾਵੇ ਅਤੇ ਨਰਮਾ ਚੁਗਣ ਵਾਲੇ ਰਹਿੰਦੇ ਮਜ਼ਦੂਰਾਂ ਨੂੰ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ, ਧਰਨੇ ਦੀ ਪ੍ਰਧਾਨਗੀ ਐਡਵੋਕੇਟ ਰੇਖਾ ਸ਼ਰਮਾ, ਬਲਦੇਵ ਸਿੰਘ ਬਾਜੇਵਾਲਾ, ਹਰਚਰਨ ਸਿੰਘ ਮੌੜ ਅਤੇ ਨਰਿੰਦਰ ਕੌਰ ਵੱਲੋਂ ਕੀਤੀ ਗਈ।  ਧਰਨੇ ਨੂੰ ਰੂਪ ਸਿੰਘ ਢਿੱਲੋਂ, ਸੀਤਾ ਰਾਮ ਗੋਬਿੰਦਪੁਰਾ, ਦਲਜੀਤ ਮਾਨਸ਼ਾਹੀਆ, ਜਗਰਾਜ ਹੀਰਕੇ, ਵੇਦ ਪ੍ਰਕਾਸ਼ ਬੁਢਲਾਡਾ, ਰਤਨ ਭੋਲਾ, ਅਮਰੀਕ ਬਰੇਟਾ, ਗੁਰਬਚਨ ਮੰਦਰਾਂ, ਜਸਵੰਤ ਬੀਰੋਕੇ, ਸਿਮਰੂ ਬਰਨ, ਸ਼ੰਕਰ ਜਟਾਣਾ, ਘੋਕਾ ਦਾਸ ਰੱਲਾ, ਕਾਲਾ ਖਾਂ ਭੰਮੇ, ਗੁਰਮੁਖ ਸਿੰਘ ਬਾਜੇਵਾਲਾ, ਤੇਜਾ ਸਿੰਘ ਹੀਰਕੇ, ਦਰਸ਼ਨ ਧਲੇਵਾਂ, ਗੁਰਜੰਟ ਮਾਨਸਾ, ਗੁਰਸੇਵਕ ਮਾਨ, ਭੋਲਾ ਸਿੰਘ ਸਮਾਓ, ਨਿੱਕਾ ਬਹਾਦਰਪੁਰ, ਜੀਤ ਬੋਹਾ, ਆਤਮਾ ਰਾਮ ਸਰਦੂਲਗੜ੍ਹ, ਅਮਰੀਕ ਸਿੰਘ ਫਫੜੇ, ਮੇਜਰ ਸਿੰਘ ਦੂਲੋਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ। ਲੋਕ ਗਾਇਕ ਸੁਖਬੀਰ ਖਾਰਾ, ਕੇਵਲ ਅਕਲੀਆ, ਨਾਤਾ ਸਿੰਘ ਫਫੜੇ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਸਟੇਜ ਸਕੱਤਰ ਦੀ ਭੂਮਿਕਾ ਦਲਜੀਤ ਮਾਨਸ਼ਾਹੀਆ ਵੱਲੋਂ ਬਾਖੂਬੀ ਨਿਭਾਈ ਗਈ।
ਮੋਗਾ  : ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਭਾਰਤੀ ਕਮਿਊਨਿਸਟ ਪਾਰਟੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਵੱਲੋਂ ਦੋ ਰੋਜ਼ਾ ਧਰਨਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਸ਼ੁਰੂ ਕੀਤਾ ਗਿਆ। ਵੱਡੀ ਗਿਣਤੀ 'ਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਆਗੂ ਜਗਰੂਪ ਸਿੰਘ ਨੇ ਕਿਹਾ ਕਿ ਪਿਛਲੇ 24 ਸਾਲਾਂ ਤੋਂ ਅਪਣਾਈ ਨਵ-ਉਦਾਰਵਾਦੀ ਨੀਤੀ ਦਾ ਸਿੱਟਾ ਹੈ ਕਿ ਅੱਜ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ ਤੇ ਛੋਟੇ ਕਾਰੋਬਾਰੀ ਸਮੇਤ ਪਰਵਾਰ ਖੁਦਕੁਸ਼ੀਆਂ ਕਰ ਰਹੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰੇਤ ਮੈਂਬਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਦੂਜੇ ਤੀਜੇ ਸਾਲ ਸਨਅਤੀ ਅਤੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਹਨ। ਦੂਜੇ ਪਾਸੇ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਇਨ੍ਹਾਂ ਦੇ ਮੁਕਾਬਲੇ ਬਹੁਤ ਥੋੜੇ ਹਨ, ਜੋ ਮਾਫ ਹੋਣੇ ਚਾਹੀਦੇ ਹਨ। ਇਸ ਧਰਨੇ ਨੂੰ ਜਗਜੀਤ ਸਿੰਘ ਧੂੜਕੋਟ, ਸ਼ੇਰ ਸਿੰਘ ਸਰਪੰਚ, ਸੂਰਤ ਸਿੰਘ, ਬਲਕਰਨ ਸਿੰਘ ਮੋਗਾ, ਗਿਆਨ ਚੰਦ, ਨਰਿੰਦਰ ਸੋਹਲ, ਵਿੱਕੀ ਮਹੇਸ਼ਰੀ, ਸੁਖਜਿੰਦਰ ਮਹੇਸ਼ਰੀ, ਜਗਦੀਸ਼ ਚਾਹਲ, ਮਹਿੰਦਰ ਧੂੜਕੋਟ, ਦਿਆਲ ਸਿੰਘ ਕੈਲਾ, ਅਮਰਜੀਤ ਸਿੰਘ ਕੜਿਆਲ, ਪਿਆਰਾ ਸਿੰਘ ਢਿੱਲੋਂ, ਉਦੈ ਸਿੰਘ, ਪਰਵੀਨ ਧਵਨ, ਅਮਰਜੀਤ ਸਿੰਘ ਧਰਮਕੋਟ, ਜੀਤ ਸਿੰਘ ਰੌਂਤਾ, ਸੁਰਿੰਦਰ ਜੈਨ ਬੱਧਨੀ, ਪ੍ਰੇਮ ਸਿੰਘ ਛਤਰੂ, ਮੁਖਤਿਆਰ ਸਿੰਘ ਫਿਰੋਜ਼ਵਾਲ, ਬਲਰਾਮ ਸਿੰਘ ਫੌਜੀ, ਮਾਸਟਰ ਜਗੀਰ ਸਿੰਘ ਬੱਧਨੀ, ਜਗਸੀਰ ਖੋਸਾ, ਮਲਕੀਤ ਚੱੜਿਕ, ਸਬਰਾਜ ਢੁੱਡੀਕੇ, ਬਿੰਦਰ ਕੌਰ ਘਲੌਟੀ, ਮੰਗਤ ਸਿੰਘ ਬੁੱਟਰ, ਸੁਖਦੇਵ ਭੋਲਾ, ਪ੍ਰੀਤ ਦੇਵ ਸੋਢੀ ਆਦਿ ਹਾਜ਼ਰ ਸਨ।
ਦੇਰ ਸ਼ਾਮ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਨੇ ਕਿਹਾ ਕਿ ਕੇਂਦਰ ਸਰਕਾਰ ਚੁਣਵੇਂ ਲੋਕਾਂ ਦੇ ਹੱਕਾਂ 'ਚ ਨੀਤੀਆਂ ਬਣਾ ਕੇ ਮੁਲਕ ਦੀ ਵੱਡੀ ਅਬਾਦੀ ਨੂੰ ਰੁਜ਼ਗਾਰ, ਵਿਦਿਆ, ਇਲਾਜ ਵਰਗੀਆਂ ਮੁਢਲੀਆਂ ਲੋੜਾਂ ਤੋਂ ਵਾਂਝੇ ਕਰਕੇ ਮੰਦਹਾਲੀ ਵਿਚ ਸੁੱਟ ਰਹਿਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਫਿਰਕਿਆਂ, ਜਾਤਾਂ 'ਚ ਵੰਡ ਕੇ ਦਹਿਸ਼ਤ ਦਾ ਮਹੌਲ ਬਣਾਇਆ ਜਾ ਰਿਹਾ ਹੈ। 
ਇਸ ਧਰਨੇ ਨੂੰ ਜਗਜੀਤ ਧੂੜਕੋਟ, ਸੂਰਤ ਸਿੰਘ ਧਰਮਕੋਟ, ਸ਼ੇਰ ਸਿੰਘ ਦੌਲਤਪੁਰਾ, ਜਗਦੀਸ਼ ਸਿੰਘ ਚਾਹਲ, ਬਲਕਰਨ ਮੋਗਾ, ਸੁਖਜਿੰਦਰ ਮਹੇਸ਼ਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਮਹਿੰਦਰ ਸਿੰਘ ਧੂੜਕੋਟ, ਪਰਗਟ ਸਿੰਘ ਬੱਧਨੀ, ਸਤਵੰਤ ਸਿੰਘ ਖੋਟੇ, ਸੂਬੇਦਾਰ ਜੋਗਿੰਦਰ ਸਿੰਘ, ਡਾ. ਗੁਰਚਰਨ ਸਿੰਘ ਦਾਤੇਵਾਲ, ਮਨਜੀਤ ਕੌਰ ਚੂਹੜ ਚੱਕ, ਮਲਕੀਤ ਚੜਿੱਕ, ਬਚਿੱਤਰ ਸਿੰਘ ਧੋਥੜ, ਭੁਪਿੰਦਰ ਸਿੰਘ ਸੇਖੋਂ, ਮੰਗਤ ਬੁੱਟਰ, ਸੁਖਦੇਵ ਭੋਲਾ, ਪਾਲ ਸਿੰਘ ਧੂੜਕੋਟ ਰਣਸੀਂਹ, ਗੁਰਮੀਤ ਬੌਡੇ, ਜੰਗੀਰ ਚੂਹੜ ਚੱਕ, ਮੰਗਤ ਰਾਏ ਨਿਹਾਲ ਸਿੰਘ ਵਾਲਾ, ਸੁਰਿੰਦਰ ਕੁਮਾਰ ਮੋਗਾ ਤੇ ਬਲਰਾਜ ਬੱਧਨੀ ਆਦਿ ਹਾਜ਼ਰ ਸਨ।
ਤਰਨ ਤਾਰਨ : ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਡੀ ਸੀ ਦਫਤਰ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਵਿੱਚ ਸੈਂਕੜੇ ਲੋਕਾਂ ਨੂੰ ਸ਼ਮੂਲੀਅਤ ਕੀਤੀ। ਧਰਨਾਕਾਰੀ ਪਹਿਲਾਂ ਦਾਣਾ ਮੰਡੀ ਵਿਖੇ ਇਕੱਠੇ ਹੋਏ ਅਤੇ ਰੋਹ ਭਰਪੂਰ ਨਾਹਰੇ ਮਾਰਦੇ ਹੋਏ ਡੀ ਸੀ ਦਫਤਰ ਪੁੱਜੇ। ਵਿਸ਼ਾਲ ਇਕੱਠ ਦੀ ਪ੍ਰਧਾਨਗੀ ਸੀ ਪੀ ਐੱਮ ਪੰਜਾਬ ਦੇ ਮੁਖਤਾਰ ਸਿੰਘ ਮੱਲਾ, ਸੀ ਪੀ ਆਈ ਦੇ ਬਲਦੇਵ ਸਿੰਘ ਧੁੰਦਾ, ਸੀ ਪੀ ਆਈ (ਐੱਮ) ਦੇ ਚਰਨਜੀਤ ਸਿੰਘ ਪੂਹਲਾ ਨੇ ਕੀਤੀ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਸਿੰਘ ਜਾਮਾਰਾਏ, ਬਲਬੀਰ ਸੂਦ, ਜੈਮਲ ਸਿੰਘ ਬਾਠ, ਰਜਿੰਦਰਪਾਲ ਕੌਰ, ਸੁਖਦੇਵ ਸਿੰਘ ਗੋਹਲਵੜ ਅਤੇ ਜਸਪਾਲ ਸਿੰਘ ਝਬਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਵ-ਉਦਾਰਵਾਦੀ ਨਿੱਜੀਕਰਨ ਦੀਆਂ ਨੀਤੀਆਂ ਰਾਹੀਂ ਦੇਸ਼ ਦਾ ਖਜ਼ਾਨਾ ਅਤੇ ਕੁਦਰਤੀ ਸਰੋਤ ਦੇਸੀ-ਵਿਦੇਸ਼ੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਲੁਟਾਏ ਜਾ ਰਹੇ ਹਨ। ਇਨ੍ਹਾਂ  ਨੀਤੀਆਂ ਨਾਲ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਲਗਾਤਾਰ ਵਧ ਰਿਹਾ ਹੈ। ਕਿਸਾਨ ਕਰਜ਼ੇ ਦੇ ਭਾਰ ਹੇਠ ਖੁਦਕੁਸ਼ੀਆਂ ਕਰ ਰਹੇ ਹਨ। ਇਸ ਮੌਕੇ ਅਰਸਾਲ ਸਿੰਘ ਸੰਧੂ, ਦਵਿੰਦਰ ਸੋਹਲ, ਚਰਨਜੀਤ ਸਿੰਘ ਬਾਠ, ਬਲਦੇਵ ਸਿੰਘ ਗੋਹਲਵੜ ਦੇ ਸੱਦੇ 'ਤੇ ਮਾਸਟਰ ਹਰਭਜਨ ਸਿੰਘ ਅਤੇ ਜਸਬੀਰ ਕੌਰ ਨੇ ਵੀ ਸੰਬੋਧਨ ਕੀਤਾ।
ਪਠਾਨਕੋਟ : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐੱਮ-ਐੱਲ) ਲਿਬਰੇਸ਼ਨ ਜ਼ਿਲ੍ਹਾ ਪਠਾਨਕੋਟ ਵਿਖੇ ਵੀ ਅਮਰੀਕ ਸਿੰਘ, ਹਰਬੰਸ ਲਾਲ, ਦਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਡੀ ਸੀ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦੀਆਂ ਨੀਤੀਆਂ ਮਜ਼ਦੂਰਾਂ, ਕਿਸਾਨਾਂ ਅਤੇ ਕਿਰਤੀ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਹਨ, ਜਿਸ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ। ਦਲਿਤਾਂ ਅਤੇ ਪੱਛੜੇ ਵਰਗਾਂ ਉਪਰ ਹੋ ਰਹੇ ਜ਼ੁਲਮਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਅੱਖਾਂ-ਕੰਨ ਬੰਦ ਕਰ ਕੇ ਤਮਾਸ਼ਾ ਵੇਖ ਰਹੀ ਹੈ।
ਉਕਤ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾ ਨਾਲ ਰਮੇਸ਼ ਸਿੰਘ, ਇਕਬਾਲ ਸਿੰਘ, ਧਿਆਨ ਸਿੰਘ, ਉਂਕਾਰ ਸਿੰਘ, ਸੁਰਿੰਦਰ ਗਿੱਲ, ਕੇਵਲ ਕਾਲੀਆ, ਬਿਕਰਮਜੀਤ, ਲਾਲ ਚੰਦ ਕਟਾਰੂਚੱਕ, ਸ਼ਿਵ ਕੁਮਾਰ, ਸੁਭਾਸ਼ ਸ਼ਰਮਾ, ਜਨਕ ਰਾਜ ਸਮੇਤ ਕਈ ਉਘੇ ਆਗੂ ਤੇ ਸਰਗਰਮ ਵਰਕਰ ਹਾਜ਼ਰ ਸਨ।
ਗੁਰਦਾਸਪੁਰ :  ਇੱਥੇ ਪੰਜਾਬ ਦੀਆਂ 4 ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐੱਮ- ਐੱਲ) ਲਿਬਰੇਸ਼ਨ ਦੇ ਸੈਂਕੜੇ ਵਰਕਰਾਂ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ 2 ਦਿਨਾ ਧਰਨਾ ਮਾਰਿਆ। ਇਸ ਮੌਕੇ ਧਰਨਾਕਾਰੀਆਂ ਨੂੰ ਬਲਬੀਰ ਸਿੰਘ ਕੱਤੋਵਾਲ,  ਠਾਕੁਰ ਧਿਆਨ ਸਿੰਘ, ਮਾ. ਰਘਬੀਰ ਸਿੰਘ ਅਤੇ ਗੁਰਮੀਤ ਸਿੰਘ ਬੱਖਤਪੁਰਾ ਨੇ ਸੰਬੋਧਨ ਕੀਤਾ। ਇਹ ਪੰਜਾਬ ਪੱਧਰੀ ਧਰਨੇ ਮੁਫਤ ਵਿਦਿਆ,  ਮੁਫਤ ਸਿਹਤ ਸੇਵਾਵਾਂ, ਪਿੰਡਾਂ ਦੇ ਬੇਘਰਿਆਂ ਲਈ 10-10 ਮਰਲੇ ਦੇ ਪਲਾਟ, ਸ਼ਹਿਰਾਂ ਵਿੱਚ ਫਲੈਟ, ਮਹਿੰਗਾਈ ਰੋਕਣ, ਮਜ਼ਦੂਰਾਂ-ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਦੇਸ਼ ਦੀਆਂ ਘੱਟ ਗਿਣਤੀਆਂ ਅਤੇ ਦਲਿਤਾਂ ਉਪਰ ਜਬਰ ਕਰਨ ਵਰਗੀਆਂ ਮੰਗਾਂ ਦੇ ਫੌਰੀ ਹੱਲ ਲਈ ਦਿੱਤੇ ਜਾ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਗੁਜਰਾਤ, ਮੱਧ ਪ੍ਰਦੇਸ਼, ਨੋਇਡਾ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦਲਿਤਾਂ 'ਤੇ ਹੋਏ ਹਮਲਿਆਂ ਨੇ ਦੇਸ਼ ਦੇ ਹਾਕਮਾਂ ਦੇ ਅਸਲ ਲੋਕ ਵਿਰੋਧੀ ਚਿਹਰੇ ਨੂੰ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਖੱਬੀਆਂ ਪਾਰਟੀਆਂ ਦੇ ਦੋ ਦਿਨਾ ਮੋਰਚੇ ਦੀਆਂ ਮੰਗਾਂ ਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨੀਲਮ ਘੁਮਾਣ, ਜਸਵੰਤ ਬੁਟਰ, ਸੁਖਦੇਵ ਸਿੰਘ ਭਾਗੋਕਾਵਾਂ, ਬਲਬੀਰ ਸਿੰਘ ਰੰਧਾਵਾ, ਰਣਬੀਰ ਸਿੰਘ ਵਿਰਕ, ਸੁਭਾਸ਼ ਕੈਰੇ, ਜਸਬੀਰ ਸਿੰਘ ਕੱਤੋਵਾਲ ਅਤੇ ਜਾਨਕੀ ਨਾਥ ਨੇ ਵੀ ਆਪਣੇ ਵਿਚਾਰ ਰੱਖੇ। ਧਰਨੇ ਦੀ ਪ੍ਰਧਾਨਗੀ ਤਰਲੋਕ ਸਿੰਘ, ਜੋਗਿੰਦਰ ਸਿਘ ਖੰਨਾ, ਨਿਰਮਲ ਸਿੰਘ ਬੋਪਾਰਾਏ ਅਤੇ ਫਤਿਹ ਚੰਦ ਨੇ ਕੀਤੀ।
ਹੁਸ਼ਿਆਰਪੁਰ : ਅੱਜ ਚਾਰ ਪੱਖੀਆਂ ਪਾਰਟੀਆਂ ਦੇ ਸੱਦੇ 'ਤੇ ਬਲਾਕ ਤਲਵਾੜਾ ਸੀ ਪੀ ਆਈ ਦੇ ਸਕੱਤਰ ਮਾਸਟਰ ਉਂਕਾਰ ਸਿੰਘ, ਜ਼ਿਲ੍ਹਾ ਸਕੱਤਰ ਸੀ ਪੀ ਐੱਮ ਪੰਜਾਬ ਮਹਿੰਦਰ ਸਿੰਘ ਖੈਰੜ, ਕਿਸਾਨ ਆਗੂ ਗੁਰਬਖਸ਼ ਸਿੰਘ ਸੂਸ ਦੀ ਪ੍ਰਧਾਨਗੀ ਹੇਠ ਡੀ ਸੀ  ਦਫਤਰ ਹੁਸ਼ਿਆਰਪੁਰ ਅੱਗੇ ਦੋ ਦਿਨਾ ਧਰਨਾ ਆਰੰਭ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮਹਿੰਗਾਈ ਨੇ ਆਮ ਲੋਕਾਂ ਦਾ ਜਿਊਣਾ ਦੁਭਰ ਕੀਤਾ ਹੋਇਆ ਹੈ। ਦਲਿਤਾਂ ਉਪਰ ਲਗਾਤਾਰ ਵਧ ਰਹੇ ਜਬਰ ਨੇ ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਅਤੇ ਉਸ ਦੀ ਸਰਕਾਰ ਦਾ ਅਸਲੀ ਚੇਹਰਾ ਲੋਕਾਂ ਸਾਹਮਣੇ ਨੰਗਾ ਕਰ ਦਿੱਤਾ ਹੈ। ਪੰਜਾਬ ਅੰਦਰ ਅਕਾਲੀ-ਬੀ ਜੇ ਪੀ ਸਰਕਾਰ ਵੱਲੋਂ ਗੁੰਡਾਗਰਦੀ ਨੁੰ ਰੋਕਣ ਦੀ ਥਾਂ ਉਸ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਇਹ ਗੁੰਡਾ ਗੈਂਗ ਰੇਤਾ, ਬੱਜਰੀ, ਖਨਣ, ਕੇਬਲ ਟੀ ਵੀ ਤੇ ਟਰਾਂਸਪੋਰਟ ਆਦਿ ਉਪਰ ਆਪਣਾ ਕਬਜ਼ਾ ਜਮਾ ਰਹੇ ਹਨ।
ਇਸ ਧਰਨੇ ਨੂੰ ਕਾਮਰੇਡ ਹਰਕੰਵਲ ਸਿੰਘ ਸੂਬਾ ਸਕੱਤਰੇਤ ਮੈਂਬਰ ਸੀ ਪੀ ਐੱਮ ਪੰਜਾਬ, ਰਘੂਨਾਥ ਸਿੰਘ, ਗੁਰਮੇਸ਼ ਸਿੰਘ ਸੂਬਾ ਸਕੱਤਰੇਤ ਮੈਂਬਰਾਨ ਸੀ ਪੀ ਆਈ ਐੱਮ, ਅਮਰਜੀਤ ਸਿੰਘ ਜ਼ਿਲ੍ਹਾ ਸਕੱਤਰ ਸੀ ਪੀ ਆਈ ਤੇ ਕੁਲਦੀਪ ਸਿੰਘ ਸੀ ਪੀ ਆਈ ਦੇ ਸੂਬਾਈ ਆਗੂ ਤੋਂ ਇਲਾਵਾ ਮਹਿੰਦਰ ਸਿੰਘ ਖੈਰੜ, ਗੁਰਬਖਸ਼ ਸਿੰਘ ਸੂਸ, ਸਤੀਸ਼ ਚੰਦਰ, ਦਵਿੰਦਰ ਸਿੰਘ ਕੱਕੋਂ, ਮਹਿੰਦਰ ਸਿੰਘ ਜੋਸ਼, ਦਵਿੰਦਰ ਗਿੱਲ, ਮਹਿੰਦਰ ਕੁਮਾਰ ਬੱਢੋਆਣ, ਰਵੀ ਕੁਮਾਰ, ਨਛੱਤਰ ਪਾਲ ਸਿੰਘ, ਮਹਿੰਦਰ ਨਾਥ ਤੇ ਗੰਗਾ ਪ੍ਰਸਾਦ ਆਦਿ ਨੇ ਵੀ ਸੰਬੋਧਨ ਕੀਤਾ।
ਜਲੰਧਰ : ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ.(ਐਮ), ਸੀ. ਪੀ. ਐਮ. ਪੰਜਾਬ, ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ, ਵਲੋਂ ਡੀ.ਸੀ. ਦਫਤਰ ਜਲੰਧਰ ਵਿਖੇ ਸਾਂਝਾ ਧਰਨਾ ਸ਼ੁਰੂ ਕੀਤਾ ਗਿਆ। ਇਸ ਧਰਨੇ ਦੀ ਪ੍ਰਧਾਨਗੀ ਕਾਮਰੇਡ ਸਵਰਨ ਸਿੰਘ ਅਕਲਪੁਰੀ, ਮਲਕੀਤ ਚੰਦ ਭੋਏਪੁਰੀ, ਨਿਰਮਲ ਸਿੰਘ ਆਧੀ ਵੱਲੋਂ ਸਾਂਝੇ ਰੂਪ ਵਿਚ ਕੀਤੀ ਗਈ।
ਇਸ ਧਰਨੇ ਨੂੰ ਸੀ.ਪੀ.ਆਈ. ਵਲੋਂ ਕਾਮਰੇਡ ਦਿਲਬਾਗ ਸਿੰਘ ਅਟਵਾਲ, ਸੰਤੋਸ਼ ਬਰਾੜ, ਚਰਨਜੀਤ ਥੰਮੂਵਾਲ, ਸੀ.ਪੀ.ਆਈ. (ਐਮ) ਦੇ ਆਗੂ ਲਹਿੰਬਰ ਸਿੰਘ ਤੱਗੜ, ਸੁਰਿੰਦਰ ਖੀਵਾ, ਕੇਵਲ ਹਜ਼ਾਰਾ, ਪ੍ਰਸ਼ੋਤਮ ਬਿਲਗਾ, ਗੁਰਮੀਤ ਢੱਡਾ, ਬਚਿੱਤਰ ਤੱਗੜ, ਸੀ.ਪੀ.ਐਮ.ਪੰਜਾਬ ਦੇ ਸਿਰਮੌਰ ਆਗੂ ਕਾਮਰੇਡ ਮੰਗਤ ਰਾਮ ਪਾਸਲਾ, ਮਨੋਹਰ ਗਿੱਲ, ਸੰਤੋਖ ਬਿਲਗਾ, ਰਾਮ ਕਿਸ਼ਨ ਆਦਿ ਨੇ ਸੰਬੋਧਨ ਕੀਤਾ।
ਦੂਸਰੇ ਦਿਨ ਦੇ ਧਰਨੇ ਦੀ ਪ੍ਰਧਾਨਗੀ ਸਵਰਨ ਸਿੰਘ ਅਕਲਪੁਰੀ, ਕੇਵਲ ਸਿੰਘ ਹਜਾਰਾ, ਪਰਮਜੀਤ ਸਿੰਘ ਰੰਧਾਵਾ ਨੇ ਕੀਤੀ। ਸੀਪੀ.ਆਈ. ਦੇ ਆਗੂ ਦਿਲਬਾਗ ਸਿੰਘ ਅਟਵਾਲ, ਸੰਤੋਸ਼ ਬਰਾੜ, ਚਰਨਜੀਤ ਥੰਮੂਵਾਲ, ਸੀ.ਪੀ.ਆਈ.(ਐਮ) ਵੱਲੋਂ ਕਾਮਰੇਡ ਗੁਰਚੇਤਨ ਸਿੰਘ ਬਾਸੀ, ਲਹਿੰਬਰ ਸਿੰਘ ਤੱਗੜ, ਸੁਰਿੰਦਰ ਖੀਵਾ, ਇੰਦਰ ਸਿੰਘ ਸ਼ਾਹਪੁਰ, ਸੀ.ਪੀ.ਐਮ.ਪੰਜਾਬ ਵਲੋਂ ਕੁਲਵੰਤ ਸਿੰਘ ਸੰਧੂ, ਮੇਲਾ ਸਿੰਘ ਰੁੜਕਾ, ਦਰਸ਼ਨ ਨਾਹਰ, ਮਨੋਹਰ ਸਿੰਘ ਗਿੱਲ, ਸੰਤੋਖ ਬਿਲਗਾ, ਹਰੀਮੁਨੀ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਬਠਿੰਡਾ : ਕੇਂਦਰੀ ਅਤੇ ਸੂਬਾ ਹਕੂਮਤ ਦੀ ਜ਼ਖੀਰੇਬਾਜ਼ਾਂ ਨੂੰ ਦਿੱਤੀ ਮੁਜਰਮਾਨਾਂ ਖੁੱਲ੍ਹ ਕਰਕੇ ਸਿਖਰਾਂ ਛੂਹ ਰਹੀ ਮਹਿੰਗਾਈ, ਉੱਚ ਯੋਗਤਾ ਪ੍ਰਾਪਤ ਯੁਵਕਾਂ ਅਤੇ ਉਹਨਾਂ ਦੇ ਬੇਬੱਸ ਮਾਪਿਆਂ ਦੀ ਜਾਨ ਦਾ ਖੌਅ ਬਣੀ ਬੇਕਾਰੀ, ਹਰ ਪੱਧਰ 'ਤੇ ਭਿਆਨਕ ਹੱਦ ਤੱਕ ਫੈਲੇ ਭ੍ਰਿਸ਼ਟਾਚਾਰ, ਹਾਕਮਾਂ ਦੇ ਅਸ਼ੀਰਵਾਦ ਨਾਲ ਅਸਮਾਨੀ ਜਾ ਚੜ੍ਹੇ ਨਸ਼ਾ ਵਪਾਰ, ਰੇਤਾ, ਬੱਜਰੀ, ਕੇਬਲ, ਟਰਾਂਸਪੋਰਟ, ਖਨਣ ਮਾਫੀਆ ਵੱਲੋਂ ਮਚਾਈ ਅੰਨ੍ਹੀ ਲੁੱਟ ਅਤੇ ਗੁੰਡਾਗਰਦੀ ਦੀਆਂ ਵਧ ਰਹੀਆਂ ਵਾਰਦਾਤਾਂ, ਔਰਤਾਂ ਵਿਰੁੱਧ ਜਿਨਸੀ ਅਪਰਾਧ, ਦਲਿਤਾਂ ਨਾਲ ਜਾਤਪਾਤੀ ਵਿਤਕਰੇ, ਪੁਲਸ ਜਬਰ, ਲੋਕ ਸੰਗਰਾਮਾਂ ਵਿੱਚ ਪੁਲਸ ਦੀ ਨਜਾਇਜ਼ ਦਖਲ-ਅੰਦਾਜ਼ੀ ਵਿਰੁੱਧ ਚਾਰ ਖੱਬੇ ਪੱਖੀ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐਮ), ਸੀ ਪੀ ਆਈ (ਐਮ ਐਲ) ਲਿਬਰੇਸ਼ਨ ਅਤੇ ਸੀ ਪੀ ਐਮ ਪੰਜਾਬ ਵੱਲੋਂ ਸਥਾਨਕ ਅਮਰੀਕ ਸਿੰਘ ਰੋਡ 'ਤੇ ਰੈਲੀ ਕੀਤੀ ਅਤੇ ਸ਼ਹਿਰ ਵਿੱਚ ਮਾਰਚ ਕੀਤਾ ਗਿਆ।
ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਬਣੀਆਂ ਦੇਸ਼ ਦੀਆਂ ਉਦਾਰੀਕਰਨ, ਨਿੱਜੀਕਰਨ, ਸੰਸਾਰੀਕਰਨ ਦੀਆਂ ਨੀਤੀਆਂ, ਜੋ ਮਿਹਨਤੀਆਂ ਦੀਆਂ ਨਿੱਤ ਵਿਕਰਾਲ ਹੋ ਰਹੀਆਂ ਮੁਸ਼ਕਲਾਂ ਲਈ ਜ਼ਿੰਮੇਵਾਰ ਹਨ ਅਤੇ ਹਾਕਮ ਜਮਾਤਾਂ ਦੀਆਂ ਅੰਨ੍ਹੀਆਂ ਹਮਾਇਤੀ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਕਰੋੜਾਂ ਮਿਹਨਤਕਸ਼ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਬਦਲਵੀਆਂ ਲੋਕ ਪੱਖੀ ਨੀਤੀਆਂ ਨਾਲ ਹੀ ਹੋ ਸਕਦਾ ਹੈ।
ਬੁਲਾਰਿਆਂ ਨੇ ਕਿਹਾ ਕਿ ਦੇਸ਼ ਭਰ ਵਿੱਚ ਫਿਰਕੂ ਜਾਤਪਾਤੀ ਭਾਸ਼ਾਈ, ਇਲਾਕਾਈ ਆਦਿ ਫੁੱਟਪਾਊ ਸਾਜ਼ਿਸ਼ਾਂ ਚੱਲ ਰਹੀਆਂ ਹਨ। ਆਗੂਆਂ ਨੇ ਐਲਾਨ ਕੀਤਾ ਕਿ ਖੱਬੀਆਂ ਪਾਰਟੀਆਂ ਪੇਂਡੂ ਬੇਜ਼ਮੀਨੇ ਪਰਵਾਰਾਂ ਨੂੰ ਰਿਹਾਇਸ਼ੀ ਪਲਾਟਾਂ ਤੇ ਸਾਂਝੀਆਂ ਜ਼ਮੀਨਾਂ ਦਾ ਤੀਜਾ ਹਿੱਸਾ ਸਸਤੇ ਰੇਟਾਂ 'ਤੇ ਖੇਤੀ ਲਈ ਦੇਣ ਵਾਸਤੇ, ਸ਼ਹਿਰੀ ਮਜ਼ਦੂਰਾਂ ਨੂੰ ਮਕਾਨ ਬਣਾ ਕੇ ਦੇਣ, ਕਿਸਾਨੀ ਕਰਜ਼ੇ 'ਤੇ ਲੀਕ ਮਾਰਨ ਤੇ ਫਸਲਾਂ ਦਾ ਵਾਜਬ ਭਾਅ ਦਿੱਤੇ ਜਾਣ, ਕੱਚੇ ਕਾਮਿਆਂ ਨੂੰ ਪੱਕੇ ਕਰਨ, ਲੋਕਾਂ ਨੂੰ ਮੁਫ਼ਤ ਇੱਕ ਸਾਰ ਵਿੱਦਿਆ, ਮਿਆਰੀ ਸਹੂਲਤਾਂ, ਪੀਣ ਵਾਲਾ ਸਾਫ ਜੀਵਾਣੂ ਰਹਿਤ ਪਾਣੀ, ਰੋਗ ਰਹਿਤ ਪਖਾਨੇ ਬਣਾ ਕੇ ਦਿੱਤੇ ਜਾਣ ਅਤੇ ਸਮੁੱਚਾ ਪ੍ਰਦੂਸ਼ਣ ਤੇ ਨਜਾਇਜ਼ ਖਨਣ ਰੋਕੇ ਜਾਣ ਆਦਿ ਮੰਗਾਂ ਲਈ ਜਿੱਤ ਤੱਕ ਸੰਘਰਸ਼ ਜਾਰੀ ਰੱਖਣਗੀਆਂ। ਰੈਲੀ ਨੂੰ ਸਰਵ ਸਾਥੀ ਸੁਖਵਿੰਦਰ ਸਿੰਘ, ਸੀ ਪੀ ਆਈ ਸਮੇਤ ਮਹੀਪਾਲ, ਸੁਰਜੀਤ ਸਿੰਘ ਸੋਹੀ, ਹਰਵਿੰਦਰ ਸਿੰਘ ਸੇਮਾ, ਹਰਨੇਕ ਸਿੰਘ ਆਲੀਕੇ, ਗੁਰਚਰਨ ਸਿੰਘ ਭਗਤਾ, ਮਿੱਠੂ ਸਿੰਘ ਘੁੱਦਾ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਬਲਕਰਨ ਸਿੰਘ ਬਰਾੜ, ਗੁਰਦੇਵ ਸਿੰਘ ਬਾਂਡੀ, ਜਸਵੀਰ ਕੌਰ ਸਰਾਂ, ਹਰਬੰਸ ਸਿੰਘ, ਹਰਮੰਦਰ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ।
ਅੰਮ੍ਰਿਤਸਰ : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਦੇ ਸੂਬਾਈ ਸੱਦੇ 'ਤੇ ਪੰਜਾਬ ਦੇ ਕਿਰਤੀ ਲੋਕਾਂ ਦੇ ਜਨਤਕ ਮਸਲਿਆਂ ਦੇ ਹੱਲ ਲਈ ਦੋ ਦਿਨ ਦਾ ਦਿਨ-ਰਾਤ ਦਾ ਵਿਸ਼ਾਲ ਧਰਨਾ ਡੀ ਸੀ ਦਫਤਰ ਸਾਹਮਣੇ ਕੇਂਦਰ ਤੇ ਪੰਜਾਬ ਸਰਕਾਰਾਂ ਦੀਆਂ ਆਮ ਲੋਕਾਂ ਵਿਰੁੱਧ ਅਪਣਾਈਆਂ ਜਾ ਰਹੀਆਂ ਗਰੀਬ ਮਾਰੂ ਨੀਤੀਆਂ ਖਿਲਾਫ ਗੜਗੱਜ ਨਾਅਰੇ ਮਾਰਦਿਆਂ 8 ਅਗਸਤ ਦੇ ਆਰੰਭ ਕੀਤਾ ਗਿਆ, ਜਿਸ ਵਿੱਚ ਸੈਂਕੜੇ ਕਿਰਤੀ ਤੇ ਪੇਂਡੂ ਤੇ ਸ਼ਹਿਰੀ ਮਜ਼ਦੂਰ, ਗਰੀਬ ਕਿਸਾਨ, ਨੌਜਵਾਨ ਤੇ ਔਰਤਾਂ ਹੱਥਾਂ ਵਿੱਚ ਝੰਡੇ ਅਤੇ ਮਾਟੋ ਲੈ ਕੇ ਸ਼ਾਮਲ ਹੋਏ, ਜਿਸ ਦੀ ਅਗਵਾਈ ਖੱਬੀਆਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਸਰਵਸਾਥੀ ਬਲਵਿੰਦਰ ਸਿੰਘ ਦੁਧਾਲਾ, ਅਮਰੀਕ ਸਿੰਘ, ਰਤਨ ਸਿੰਘ ਰੰਧਾਵਾ ਤੇ ਦਲਬੀਰ ਮਸੀਹ ਭੋਲਾ ਨੇ ਕੀਤੀ।
ਵਿਸ਼ਾਲ ਧਰਨੇ ਨੂੰ ਸੀ ਪੀ ਆਈ ਦੇ ਜ਼ਿਲ੍ਹਾ ਤੇ ਸੂਬਾਈ ਆਗੂ ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰਾ ਤੇ ਅਸ਼ਵਨੀ ਕੁਮਾਰ ਹਰੀਪੁਰਾ, ਸੀ ਪੀ ਆਈ (ਐੱਮ) ਦੇ ਸੀਨੀਅਰ ਆਗੂ ਸਾਥੀ ਅਵਤਾਰ ਸਿੰਘ ਰੰਧਾਵਾ ਤੇ ਕਾਮਰੇਡ ਸੁੱਚਾ ਸਿੰਘ ਅਜਨਾਲਾ, ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਤੇ ਡਾ. ਸਤਨਾਮ ਸਿੰਘ ਅਜਨਾਲਾ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸਾਥੀ ਬਲਬੀਰ ਸਿੰਘ ਰੰਧਾਵਾ ਤੇ ਮੰਗਲ ਸਿੰਘ ਧਰਮਕੋਟ ਨੇ ਸੰਬੋਧਨ ਕੀਤਾ। ਉਕਤ ਪਾਰਟੀ ਆਗੂਆਂ ਨੇ ਜ਼ੋਰ ਦਿੱਤਾ ਕਿ ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ ਉਪਰ ਹੋ ਰਹੇ ਸਮਾਜਿਕ ਤੇ ਪੁਲਸ ਜਬਰ ਨੂੰ ਰੋਕਿਆ ਜਾਵੇ ਅਤੇ ਗੁਜਰਾਤ ਸਮੇਤ ਦੇਸ਼ ਵਿੱਚ ਥਾਂ-ਥਾਂ ਦਲਿਤਾਂ ਉਪਰ ਵਹਿਸ਼ੀਆਨਾ ਹਮਲੇ ਕੁੱਟਮਾਰ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਇਨ੍ਹਾਂ ਆਗੂਆਂ ਨੇ ਕਿਹਾ ਕਿ ਅਮਨ ਕਾਨੂੰਨ ਦੀ ਅੱਤ ਵਿਗੜੀ ਹਾਲਤ ਤੁਰੰਤ ਸੁਧਾਰੀ ਜਾਵੇ ਅਤੇ ਗੁੰਡਾ ਅਨਸਰਾਂ ਤੇ ਗੈਗਸਟਰਾਂ ਨੂੰ ਨੱਥ ਪਾਈ ਜਾਵੇ, ਨਸ਼ੇ ਦੇ ਵਪਾਰੀਆਂ ਨੂੰ ਜੇਲ੍ਹੀਂ ਬੰਦ ਕੀਤਾ ਜਾਵੇ ਤੇ ਨਸ਼ੇ ਦੇ ਸ਼ਿਕਾਰ ਨੌਜਵਾਨਾਂ ਦਾ ਸਰਕਾਰੀ ਇਲਾਜ ਕੀਤਾ ਜਾਵੇ।
ਸਮੂਹ ਬੁਲਾਰਿਆਂ ਨੇ ਅਪੀਲ ਕੀਤੀ ਕਿ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਵਾਸਤੇ ਚਾਰ ਖੱਬੀਆਂ ਪਾਰਟੀਆਂ ਦੇ ਆਉਣ ਵਾਲੇ ਐਕਸ਼ਨਾਂ ਨੂੰ ਸਫਲ ਕੀਤਾ ਜਾਵੇ ਅਤੇ ਕਿਰਤੀਆਂ ਦੇ ਹਿੱਤਾਂ ਲਈ 2 ਦਸੰਬਰ ਦੀ ਹੜਤਾਲ ਨੂੰ ਕਾਮਯਾਬ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇਸ ਮੌਕੇ ਬਲਕਾਰ ਸਿੰਘ ਦੁਧਾਲਾ, ਕਾਮਰੇਡ ਨਰਿੰਦਰ ਸਿੰਘ ਧੰਜਲ, ਕਾਮਰੇਡ ਜਗਤਾਰ ਸਿੰਘ ਕਰਮਪੁਰਾ, ਪਵਨ ਕੁਮਾਰ ਮੋਹਕਮਪੁਰਾ, ਕੁਲਵੰਤ ਸਿੰਘ ਮੱਲੂ ਨੰਗਲ, ਅਜੀਤ ਰਾਏ ਬਾਵਾ, ਪਿਆਰਾ ਸਿੰਘ ਧਾਰੜ, ਕਾਮਰੇਡ ਰਾਜ ਬਲਬੀਰ ਸਿੰਘ ਵੀਰਮ, ਨਰਿੰਦਰ ਚਮਿਆਰੀ, ਡਾ. ਗੁਰਮੇਜ ਸਿੰਘ ਤਿਮੋਵਾਲ, ਸੁਖਵਿੰਦਰ ਸਿੰਘ ਚਵਿੰਡਾ ਦੇਵੀ, ਦਰਬਾਰਾ ਸਿੰਘ ਲੋਪੋਕੇ, ਸੁਰਜੀਤ ਸਿੰਘ ਦੁਧਾਰਾਏ, ਕਿਰਪਾਲ ਸਿੰਘ, ਡਾ. ਬਲਵਿੰਦਰ ਸਿੰਘ ਛੇਹਰਟਾ, ਟਹਿਲ ਸਿੰਘ ਚੇਤਨਪੁਰਾ, ਮਾਸਟਰ ਹਰਭਜਨ ਸਿੰਘ, ਪੰਜਾਬ ਇਸਤਰੀ ਸਭ ਦੀ ਸਰਪ੍ਰਸਤ ਨਰਿੰਦਰ ਪਾਲ ਪਾਲੀ, ਕਾਮਰੇਡ ਗੁਰਭੇਜ ਸਿੰਘ ਸੈਦੋਲੇਹਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। 
ਰੂਪਨਗਰ  : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵੱਲੋਂ ਬਣਾਏ ਸਾਂਝੇ ਮੋਰਚੇ ਦੇ ਸੱਦੇ 'ਤੇઠਰੂਪਨਗਰ ਜ਼ਿਲ੍ਹੇ ਦੀਆਂ ਤਿੰਨ ਖੱਬੀਆਂ ਪਾਰਟੀਆਂ ਸੀ ਪੀ ਆਈ ਦੇ ਸਹਾਇਕ ਸਕੱਤਰ ਦਵਿੰਦਰ ਨੰਗਲੀ, ਸੀ ਪੀ ਆਈઠઠ(ਐੱਮ) ਦੇ ઠਸੀਨੀਅਰ ਆਗੂ ਮਹਿੰਦਰ ਸਿੰਘ ਸੰਗਤਪੁਰਾ ਅਤੇ ਸੀ ਪੀ ਐੱਮ ਪੰਜਾਬ ਦੇ ਸੀਨੀਅਰ ਆਗੂ ਮਲਕੀਤ ਸਿੰਘ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਪੰਜਾਬ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੀ ਪੀ ਆਈ ਆਗੂ ਮਾਸਟਰ ਦਰਸ਼ਨ ਸਿੰਘ ਖੇੜੀ, ਹਰੀ ਚੰਦ ਗੋਲਣੀ, ਗੁਰਨਾਮ ਸਿੰਘ, ਸੀ.ਪੀ.ਆਈ (ਐੱਮ) ਦੇ ਜ਼ਿਲਾ ਸਕੱਤਰ ਤਰਸੇਮ ਸਿੰਘ ਭੱਲੜੀ, ਸੁਰਜੀਤ ਸਿੰਘ ਢੇਰ,  ਬੀ ਐੱਸ ਸੈਣੀ, ਭਜਨ ਸਿੰਘ ਸੰਦੋਏ,  ਸੀ ਪੀ ਐੱਮ ਪੰਜਾਬ ਦੇ ਜ਼ਿਲ੍ਹਾ ਸਕੱਤਰ ਮੋਹਨ ਸਿੰਘ ਧਮਾਣਾ, ਬਲਵਿੰਦਰ ਸਿੰਘ ਉਸਮਾਨਪੁਰ, ਹਿੰਮਤ ਸਿੰਘ ਤੇ ਮਲਕੀਤ ਸਿੰਘ ਨੇ ਸੰਬੋਧਨ ਕੀਤਾ।
ਪਟਿਆਲਾ : ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਪੰਜਾਬ ਦੇ ਸਮੂਹ ਜ਼ਿਲ੍ਹਾ ਹੈੱਡ ਕੁਆਟਰਾਂ ਸਾਹਮਣੇ ਪੰਜਾਬ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਤਹਿਤ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਵਰਕਰਾਂ ਨੇ ਸਰਵਸਾਥੀ ਕੁਲਵੰਤ ਸਿੰਘ ਮੌਲ਼ਵੀਵਾਲਾ, ਗੁਰਦਰਸ਼ਨ ਸਿੰਘ ਤੇ ਪੂਰਨ ਚੰਦ ਨਨਹੇੜਾ ਦੀ ਅਗਵਾਈ ਵਿੱਚ ਸਥਾਨਕ ਤ੍ਰਿਪੜੀ ਟਾਊਨ ਤੋਂ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕਰਦਿਆਂ ਡੀ ਸੀ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ। ਰੋਸ ਧਰਨੇ ਨੂੰ ਸੀ ਪੀ ਆਈ ਦੇ ਨੈਸ਼ਨਲ ਕੌਸ਼ਲ ਮੈਂਬਰ ਨਿਰਮਲ ਸਿੰਘ ਧਾਲੀਵਾਲ ਤੇ ਸੀ ਪੀ ਆਈ (ਐੱਮ) ਦੇ ਸੈਂਟਰਲ ਕਮੇਟੀ ਮੈਂਬਰ ਵਿਜੈ ਮਿਸ਼ਰਾ, ਕਸ਼ਮੀਰ ਸਿੰਘ ਗਦਾਈਆ ਤੋਂ ਇਲਾਵਾ ਸਰਵਸਾਥੀ ਸੀ ਪੀ ਆਈ ਕੁਲਵੰਤ ਸਿੰਘ ਮੌਲ਼ਵੀਵਾਲਾ, ਗੁਰਦਰਸ਼ਨ ਸਿੰਘ ਖਾਸਪੁਰ, ਪੂਰਨ ਚੰਦ ਨਨਹੇੜਾ, ਕਰਮ ਚੰਦ ਭਾਰਦਵਾਜ, ਧਰਮਪਾਲ ਸੀਲ, ਐਡਵੋਕੇਟ ਕੁਲਵੰਤ ਸਿੰਘ ਬਹਿਣੀਵਾਲ, ਅਮਰਜੀਤ ਸਿੰਘ ਘਨੌਰ, ਬ੍ਰਿਜ ਲਾਲ ਬਿਠੋਣੀਆਂ, ਰਾਮ ਚੰਦ ਚੁਨਾਗਰਾ, ਅਜੈਬ ਸਿੰਘ ਸ਼ਾਹਪੁਰ, ਸੰਤੋਖ ਸਿੰਘ ਪਟਿਆਲਾ, ਮਹਿੰਦਰ ਸਿੰਘ, ਮੁਹੰਮਦ ਸਦੀਕ, ਗੁਰਬਖਸ਼ ਸਿੰਘ ਧਨੇਠਾ, ਰਜਿੰਦਰ ਸਿੰਘ ਰਾਜਪੁਰਾ, ਪ੍ਰਹਿਲਾਦ ਸਿੰਘ ਨਿਆਲ, ਗੁਰਮੀਤ ਸਿੰਘ ਛੱਜੂ ਭੱਟ ਤੇ ਸੁਖਦੇਵ ਸਿੰਘ ਨਿਆਲ ਆਦਿ ਨੇ ਸੰਬੋਧਨ ਕੀਤਾ।
ਸੰਗਰੂਰ : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ. ਪੀ. ਆਈ., ਸੀ. ਪੀ. ਆਈ (ਐਮ), ਸੀ.ਪੀ.ਐਮ. ਪੰਜਾਬ ਅਤੇ ਸੀ. ਪੀ. ਆਈ (ਐਮ.ਐਲ) ਲਿਬਰੇਸ਼ਨ ਵੱਲੋਂ 8 ਤੇ 9 ਅਗਸਤ ਦੇ ਧਰਨੇ ਦੇ ਦਿੱਤੇ ਸੱਦੇ ਮੁਤਾਬਕ ਜ਼ਿਲ੍ਹਾ ਹੈੱਡ ਕੁਆਟਰ 'ਤੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੀ. ਪੀ. ਆਈ (ਐੱਮ) ਵੱਲੋਂ ਕਾਮਰੇਡ ਭੂਪ ਚੰਦ ਚੰਨੋਂ ਅਤੇ ਸੀ ਪੀ ਆਈ ਦੇ ਸਕੱਤਰ ਕਾਮਰੇਡ ਸਤਵੰਤ ਸਿੰਘ ਖੰਡੇਵਾਦ, ਸੀ ਪੀ ਐਮ ਪੰਜਾਬ ਦੇ ਆਗੂ ਗੱਜਣ ਸਿੰਘ ਦੁੱਗਾਂ ਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਗੋਬਿੰਦ ਛਾਜਲੀ, ਬੰਤ ਸਿੰਘ ਨਮੋਲ, ਦੇਵ ਰਾਜ ਵਰਮਾ ਸਕੱਤਰ ਸੀਟੂ, ਬਲਦੇਵ ਸਿੰਘ, ਭੀਮ ਸਿੰਘ ਆਲਮਪੁਰ, ਰੋਹੀ ਸਿੰਘ, ਮੇਜਰ ਸਿੰਘ ਪੁੰਨਾਵਾਲ, ਰਾਮ ਸਿੰਘ ਸੋਹੀਆਂ, ਜਰਨੈਲ ਸਿੰਘ ਜਨਾਲ, ਭਰਭੂਰ ਸਿੰਘ ਦੁੱਗਾਂ, ਸੁਖਦੇਵ ਸ਼ਰਮਾ, ਨਿਰਮਲ ਸਿੰਘ  ਤੋਂ ਇਲਾਵਾ ਹਰਦੇਵ ਸਿੰਘ ਘਨੌਰੀ ਕਲਾਂ, ਕਰਤਾਰ ਸਿੰਘ ਮਹੌਲੀ ਨੇ ਸੰਬੋਧਨ ਕੀਤਾ।
ਦੂਸਰੇ ਦਿਨ ਵੀ ਧਰਨਾ ਦਿੱਤਾ ਤੇ ਮਹਾਂਵੀਰ ਚੌਕ ਵਿਖੇ ਦੋ ਘੰਟੇ ਦਾ ਜਾਮ ਲਾਇਆ। ਇਸ ਸਮੇਂ ਸੀ.ਪੀ.ਆਈ (ਐੱਮ) ਵੱਲੋਂ ਕਾਮਰੇਡ ਭੂਪ ਚੰਦ ਚੰਨੋਂ, ਸੀ ਪੀ ਆਈ ਦੇ ਸਕੱਤਰ ਕਾਮਰੇਡ ਸਤਵੰਤ ਸਿੰਘ ਖੰਡੇਵਾਦ, ਸੀ.ਪੀ.ਐਮ.ਪੰਜਾਬ ਦੇ ਸਾਥੀ ਗੱਜਣ ਸਿੰਘ ਦੁੱਗਾਂ, ਗੋਬਿੰਦ ਛਾਜਲੀ ਜ਼ਿਲ੍ਹਾ ਸਕੱਤਰ ਸੀ.ਪੀ ਆਈ.(ਐੱਮ ਐੱਲ) ਲਿਬਰੇਸਨ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਨੂੰ ਕਰਜ਼ੇ ਦੇ ਭਾਰ ਹੇਠ ਆਤਮ ਹੱਤਿਆ ਲਈ ਮਜਬੂਰ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ ਹੋਵੇ ਜਾਂ ਕੋਈ ਹੋਰ ਸੂਬਾ ਬੁੱਧੀਜੀਵੀਆਂ ਦਭੋਲਕਰ , ਕੁਲਵਰਗੀ ਵਰਗੇ ਸਮਾਜੀ ਵਿਦਵਾਨਾਂ ਨੂੰ ਕਤਲ ਕੀਤਾ ਜਾ ਰਿਹਾ ਹੈ। ਚਾਰੇ ਖੱਬੀਆਂ ਪਾਰਟੀਆਂ ਵੱਲੋਂ ਲੋਕਾਂ ਨੂੰ ਰਾਹਤ ਦੇਣ ਲਈ ਆਉਂਦੇ ਸਮੇਂ ਵਿੱਚ ਸੁਚੇਤ ਕਰਦਿਆਂ ਕਿਹਾ ਕਿ ਉਹ 2017 ਦੀਆ ਚੋਣਾਂ ਵਿੱਚ ਖੱਬੇ ਪੱਖੀਆਂ ਦਾ ਸਾਥ ਦੇਣ, ਤਾਂ ਜੋ ਸੂਬੇ ਦੀ ਰਾਜਨੀਤੀ ਨੂੰ ਮੌੜਾ ਦੇ ਕੇ ਲੋਕਾਂ ਦੇ ਹਿਤਾਂ ਦੀ ਪੂਰਤੀ ਕੀਤੀ ਜਾ ਸਕੇ।
ਫਿਰੋਜ਼ਪੁਰ : ਚਾਰ ਖੱਬੇ ਪੱਖੀ ਪਾਰਟੀਆਂ ਦੇ ਸੱਦੇ 'ਤੇ ਅੱਜ ਡੀ  ਸੀ ਫਿਰੋਜ਼ਪੁਰ ਦੇ ਦਫਤਰ ਸਾਹਮਣੇ ਖੱਬੇ ਪੱਖੀ ਪਾਰਟੀਆਂ ਦੀਆਂ ਜ਼ਿਲ੍ਹਾ ਇਕਾਈਆਂ ਵਲੋਂ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਕਾਮਰੇਡ ਵਾਸਦੇਵ ਸਿੰਘ ਗਿੱਲ, ਕਾ. ਹੰਸਾ ਸਿੰਘ ਅਤੇ ਕਾ. ਰਮੇਸ਼ ਠਾਕੁਰ ਨੇ ਕੀਤੀ। ਧਰਨੇ ਵਿਚ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਧਰਨੇ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ਹਾਜ਼ਰ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਖੁੰਗਰ ਜ਼ਿਲ੍ਹਾ ਸਕੱਤਰ ਸੀ ਪੀ ਆਈ (ਐੱਮ), ਕਾ. ਕਸ਼ਮੀਰ ਸਿੰਘ ਜ਼ਿਲ੍ਹਾ ਸਕੱਤਰ ਸੀਪੀਆਈ ਕਾਮਰੇਡ ਰਮੇਸ਼ ਠਾਕੁਰ, ਆਗੂ ਸੀ.ਪੀ.ਐਮ.ਪੰਜਾਬ ਕਾ. ਹਰੀ ਚੰਦ, ਕਾ. ਹੰਸਾ ਸਿੰਘ, ਕਾ. ਜੋਗਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰ ਨੇ ਬਾਰਡਰ ਏਰੀਏ ਦੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨੀਆਂ ਤਾਂ ਕਿਤੇ ਰਿਹਾ ਬਾਰਡਰ ਏਰੀਏ ਅਤੇ ਨਿਕਾਸੀ ਜ਼ਮੀਨਾਂ 'ਤੇ ਕਾਬਜ਼ ਕਾਸ਼ਤਕਾਰਾਂ ਨੂੰ ਉਜਾੜਿਆ ਜਾ ਰਿਹਾ ਹੈ। ਕਮਿਊਨਿਸਟ ਆਗੂਆਂ ਨੇ ਪਿੰਡ ਵਿਚ ਸਿਹਤ ਸਹੂਲਤਾਂ ਅਤੇ ਵਿੱਦਿਅਕ ਸਹੂਲਤਾਂ ਪੂਰੇ ਢੰਗ ਨਾਲ ਦੇਣ ਦੀ ਮੰਗ ਕੀਤੀ।  ਉਨ੍ਹਾਂ ਕਿਹਾ ਕਿ ਭੂ-ਮਾਫੀਆ ਅਤੇ ਭ੍ਰਿਸ਼ਟਾਚਾਰੀਆਂ ਨੂੰ ਨੱਥ ਨਾ ਪਾਉਣ ਲਈ ਅਕਾਲੀ ਸਰਕਾਰ ਨੂੰ ਜ਼ੁੰਮੇਵਾਰ ਦੱਸਿਆ ਅਤੇ ਲੋਕਾਂ ਨੂੰ ਇਨ੍ਹਾਂ ਵਿਰੁੱਧ ਇਕਮੁੱਠ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ, ਇਸ ਸੰਘਰਸ਼ ਰਾਹੀਂ ਕੇਵਲ ਤੇ ਕੇਵਲ ਖੱਬੀਆਂ ਪਾਰਟੀਆਂ ਹੀ ਨੱਥ ਪਾ ਸਕਦੀਆਂ ਹਨ। ਧਰਨੇ ਨੂੰ ਕਾ. ਢੋਹ ਮਾਲੀ, ਸਤਨਾਮ ਚੰਦ, ਕਰਨੈਲ ਸਿੰਘ, ਯਸ਼ਪਾਲ, ਜਰਨੈਲ ਸਿੰਘ ਮੱਖੂ, ਅੰਗਰੇਜ਼ ਸਿੰਘ, ਬੱਗਾ ਸਿੰਘ, ਭਗਵਾਨ ਦਾਸ, ਅਜਮੇਰ ਸਿੰਘ, ਦਰਸ਼ਨ ਸਿੰਘ, ਮਹਿੰਦਰ ਸਿੰਘ ਅਕਾਲੀ ਅਰਾਈਂ, ਚਰਨਜੀਤ ਛਾਂਗਾ ਰਾਏ ਆਦਿ ਨੇ ਵੀ ਸੰਬੋਧਨ ਕੀਤਾ।
ਫਾਜ਼ਿਲਕਾ : ਪੰਜਾਬ ਦੀਆਂ ਚਾਰ ਖੱਬੇ-ਪੱਖੀ ਪਾਰਟੀਆਂ ਦੇ ਸੱਦੇ 'ਤੇ ਸੂਬੇ ਭਰ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਦੇ ਲੋਕ ਵਿਰੋਧੀ ਰਵੱਈਏ ਅਤੇ ਦੇਸ਼ ਵਿੱਚ ਭਾਜਪਾ ਅਤੇ ਸੰਘ ਕਾਰਕੁੰਨਾਂ ਵੱਲੋਂ ਆਮ ਲੋਕਾਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ ਸਥਾਨਕ ਡੀ ਸੀ ਦਫਤਰ ਸਾਹਮਣੇ ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਸੀ ਪੀ ਐੱਮ ਪੰਜਾਬ ਵੱਲੋਂ ਸਾਂਝੇ ਤੌਰ 'ਤੇ ਆਪਣੇ ਸੈਂਕੜੇ ਵਰਕਰਾਂ ਨਾਲ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਸੀ ਪੀ ਆਈ ਜ਼ਿਲ੍ਹਾ ਕੌਂਸਲ ਫਾਜ਼ਿਲਕਾ ਦੇ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਸੀ ਪੀ ਆਈ (ਐੱਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਚਰਨ ਅਰੋੜਾ ਅਤੇ ਸੀ ਪੀ ਐੱਮ ਪੰਜਾਬ ਦੇ ਜ਼ਿਲ੍ਹਾ ਸਕੱਤਰ ਗੁਰਮੇਜ ਸਿੰਘ ਗੇਜੀ ਨੇ ਕੀਤੀ। 
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸਰਵਸਾਥੀ ਸੁਰਿੰਦਰ ਢੰਡੀਆਂ, ਕਾਮਰੇਡ ਨੱਥਾ ਸਿੰਘ ਤੇ ਰਾਮ ਕੁਮਾਰ ਵਰਮਾ ਨੇ ਕਿਹਾ ਕਿ ਦੇਸ਼ ਅੰਦਰ ਦਲਿਤਾਂ 'ਤੇ ਆਰ ਐੱਸ ਐੱਸ ਦੇ ਲੱਠਮਾਰਾਂ ਵੱਲੋਂ ਸਰੇਆਮ ਜ਼ੁਲਮ ਢਾਹਿਆ ਜਾ ਰਿਹਾ ਹੈ, ਪਰ ਸੂਬੇ ਦੀ ਪੁਲਸ ਮੂਕ-ਦਰਸ਼ਕ ਬਣ ਕੇ ਰਹਿ ਗਈ ਹੈ।
 ਇਸ ਧਰਨੇ ਨੂੰ ਦੀਵਾਨ ਸਿੰਘ, ਬਿੰਦਰ ਮਾਹਲਮ, ਵਜ਼ੀਰ ਚੰਦ, ਜੰਮੂ ਰਾਮ, ਹਰਦੀਪ ਸਿੰਘ, ਬਲਵੰਤ ਚੋਹਾਣਾ, ਬਖਤਾਵਰ ਸਿੰਘ, ਮਹਿੰਗਾ ਰਾਮ ਕਟਿਹੜਾ, ਭਰਪੂਰ ਸਿੰਘ, ਬਲਦੇਵ ਲਾਧੂਕਾ, ਸਾਧੂ ਰਾਮ ਕਾਠਗੜ੍ਹ, ਪੂਰਨ ਚੰਦ ਸੈਦਾਂਵਾਲੀ, ਬਲਵਿੰਦਰ ਪੰਜਾਵਾ, ਅਵਿਨਾਸ਼ ਚੰਦਰ ਲਾਲੋਵਾਲੀ, ਜੱਗਾ ਸਿੰਘ, ਸਤਨਾਮ ਰਾਏ, ਜੈਮਲ ਰਾਮ, ਰਮੇਸ਼ ਵਡੇਰਾ, ਰਾਮ ਕ੍ਰਿਸ਼ਨ ਧੁਨਕੀਆ, ਕੁਲਵੰਤ ਸਿੰਘ ਕਿਰਤੀ, ਅਵਤਾਰ ਸਿੰਘ ਅਬੋਹਰ, ਕਾਮਰੇਡ ਰਿਛੀਪਾਲ, ਹਰਭਜਨ ਛੱਪੜੀਵਾਲਾ ਤੇ ਬਲਵੀਰ ਸਿੰਘ ਕਾਠਗੜ੍ਹ ਨੇ ਵੀ ਸੰਬੋਧਨ ਕੀਤਾ।
ਫਤਿਹਗੜ੍ਹ ਸਾਹਿਬ : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਡੀ ਸੀ ਦਫਤਰ ਸਾਹਮਣੇ ਖੱਬੀਆਂ ਪਾਰਟੀਆਂ ਦੇ ਸੈਂਕੜੇ ਵਰਕਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੁਜ਼ਾਹਰੇ ਦੀ ਅਗਵਾਈ ਸੀ ਪੀ ਆਈ ਦੇ ਸਕੱਤਰ ਅਮਰਨਾਥ, ਸੀ ਪੀ ਐੱਮ ਪੰਜਾਬ ਦੇ ਆਗੂ ਗੁਰਬਚਨ ਸਿੰਘ ਵਿਰਦੀ ਅਤੇ ਸੀ ਪੀ ਆਈ (ਐਮ) ਦੇ ਆਗੂ ਲਛਮਣ ਸਿੰਘ ਮੰਢੇਰ ਨੇ ਕੀਤੀ। ਇਨ੍ਹਾਂ ਆਗੂਆਂ ਤੋਂ ਇਲਾਵਾ ਸਰਵਸਾਥੀ ਸੁਖਦੇਵ ਸਿੰਘ ਟਿੱਬੀ, ਵਿਨੋਦ ਕੁਮਾਰ ਪੱਪੂ, ਹਰਦੇਵ ਸਿੰਘ ਬਡਲਾ, ਸਿਮਰਤ ਕੌਰ ਝਾਮਪੁਰ, ਮਨਜੀਤ ਸਿੰਘ, ਅਮਰਜੀਤ ਸਿੰਘ ਕੋਟਲਾ ਅਜਨੇਰ ਅਤੇ ਰਘਬੀਰ ਸਿੰਘ, ਸੀ ਪੀ ਆਈ ਆਗੂ ਗੁਲਜ਼ਾਰ ਗੋਰੀਆ ਤੇ ਇੰਦਰਜੀਤ ਸਿੰਘ ਤੇ ਕਾਮਰੇਡ ਨੱਥਾ ਸਿੰਘ ਨੇ ਵੀ ਸੰਬੋਧਨ ਕੀਤਾ।
ਫਰੀਦਕੋਟ : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਸੀ.ਪੀ.ਆਈ., ਸੀ. ਪੀ. ਆਈ. (ਐੱਮ)., ਸੀ.ਪੀ.ਐੱਮ. (ਪੰਜਾਬ), ਸੀ. ਪੀ. ਆਈ. ਐੱਮ. ਐੱਲ. (ਲਿਬਰੇਸ਼ਨ) ਵੱਲੋਂ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਲਾਇਆ ਗਿਆ।
ਧਰਨੇ ਨੂੰ ਅਪਾਰ ਸਿੰਘ ਸੰਧੂ, ਗੁਰਤੇਜ ਹਰੀ ਨੌਂ, ਗੋਰਾ ਸਿੰਘ ਪਿੱਪਲੀ, ਪਵਨਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਤੋਂ ਇਲਾਵਾ ਜਗਤਾਰ ਸਿੰਘ, ਮਲਕੀਤ ਸਿੰਘ, ਰੇਸ਼ਮ ਸਿੰਘ ਮੱਤਾ, ਅਸ਼ਵਨੀ ਕੁਮਾਰ, ਜੈ ਕਿਸ਼ਨ, ਸੁਖਦੀਪ ਕੌਰ, ਮਨਜੀਤ ਕੌਰ ਅਤੇ ਰਾਮ ਸਿੰਘ ਨੇ ਵੀ ਸੰਬੋਧਨ ਕੀਤਾ। 

ਪੇਂਡੂ ਮਜ਼ਦੂਰਾਂ ਵਲੋਂ ਦਿਨ ਰਾਤ ਦੇ ਤਿੰਨ ਰੋਜ਼ਾ ਸਫਲ ਧਰਨੇ  


ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਸੂਬੇ ਦੇ ਬਹੁਗਿਣਤੀ ਜ਼ਿਲ੍ਹਾ ਕੇਂਦਰਾਂ 'ਤੇ ਇਕ ਤੋਂ ਤਿੰਨ ਅਗਸਤ ਤੱਕ ਰੋਹ ਭਰਪੂਰ ਦਿਨ ਰਾਤ ਦੇ ਧਰਨੇ ਮਾਰੇ ਗਏ। ਮੋਰਚੇ 'ਚ ਸ਼ਾਮਲ ਜਥੇਬੰਦੀਆਂ ਦਿਹਾਤੀ ਮਜ਼ਦੂਰ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਵਲੋਂ ਵੱਡੀ ਗਿਣਤੀ ਵਿਚ ਹੱਥ ਪਰਚਾ ਛਪਾ ਕੇ ਵੰਡਿਆ ਗਿਆ ਅਤੇ ਸਾਂਝਾ ਖਿੱਚਪਾਊ ਇਸ਼ਤਿਹਾਰ ਕੰਧਾਂ 'ਤੇ ਲਾਇਆ ਗਿਆ। ਉਕਤ ਪ੍ਰਚਾਰ ਸਮੱਗਰੀ ਰਾਹੀਂ ਤਿੰਨ ਰੋਜ਼ਾ ਧਰਨਿਆਂ ਦਾ ਉਦੇਸ਼ ਸਪੱਸ਼ਟ ਕੀਤਾ ਗਿਆ ਸੀ, ਮਜ਼ਦੂਰਾਂ ਨੂੰ ਪਰਿਵਾਰਾਂ ਸਮੇਤ ਉਕਤ ਧਰਨਿਆਂ 'ਚ ਪੁੱਜਣ ਅਤੇ ਧਰਨਿਆਂ ਲਈ ਲੋੜੀਂਦਾ ਫੰਡ, ਦੁੱਧ, ਰਾਸ਼ਨ, ਸਬਜੀਆਂ ਆਦਿ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਸੀ। ਲਗਭਗ ਸਾਰੇ ਧਰਨਿਆਂ 'ਚ ਮਜ਼ਦੂਰਾਂ ਨੇ  ਧਰਨਿਆਂ ਵਾਲੀ ਥਾਂ 'ਤੇ ਹੀ ਲੰਗਰ ਤਿਆਰ ਕਰਕੇ ਸੰਘਰਸ਼ੀ ਮਰਦ ਔਰਤਾਂ ਨੂੰ ਛਕਾਇਆ। ਕੁੱਝ ਕੁ ਪਿੰਡਾਂ 'ਚੋਂ ਆਉਣ ਵਾਲੇ ਧਰਨਾਕਾਰੀ ਆਪਣੇ ਪਿੰਡਾਂ 'ਚੋਂ ਤਿਆਰ ਕੀਤਾ ਸਾਦਾ ਭੋਜਨ ਵੀ ਨਾਲ ਲੈ ਕੇ ਆਉਂਦੇ ਰਹੇ। ਧਰਨੇ 'ਚ ਸ਼ਾਮਲ ਮਜ਼ਦੂਰਾਂ 'ਚ ਸਰਕਾਰਾਂ ਖਿਲਾਫ ਰੋਸ ਅਤੇ ਸੰਘਰਸ਼ ਪ੍ਰੋਗਰਾਮਾਂ ਪ੍ਰਤੀ ਉਤਸ਼ਾਹ ਠਾਠਾਂ ਮਾਰ ਰਿਹਾ ਸੀ। ਔਰਤਾਂ ਦੀ ਸ਼ਮੂਲੀਅਤ ਮਜ਼ਦੂਰ ਸੰਘਰਸ਼ਾਂ 'ਚ ਦਿਨੋ ਦਿਨ ਵੱਧ ਰਹੀ ਹੈ ਜੋ ਭਵਿੱਖ ਲਈ ਬੜਾ ਹੌਂਸਲਾ ਵਧਾਊ ਸੰਕੇਤ ਹੈ।
ਲੰਘੀ ਇਕ ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਨਾਲ ਚੰਡੀਗੜ੍ਹ ਵਿਖੇ ਮਜ਼ਦੂਰ ਮੋਰਚਾ ਆਗੂਆਂ ਦੀ ਮੀਟਿੰਗ 'ਚ ਪ੍ਰਵਾਨ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਵਿਰੁੱਧ; 2007 ਅਤੇ 2012 ਦੀਆਂ ਸੂਬਾਈ ਵਿਧਾਨ ਸਭਾ ਚੋਣਾਂ 'ਚ ਪੇਂਡੂ ਮਜ਼ਦੂਰਾਂ ਦੀ ਬਿਹਤਰੀ ਲਈ ਕੀਤੇ ਚੋਣ ਵਾਅਦਿਆਂ 'ਤੇ ਰੱਤੀ ਭਰ ਵੀ ਅਮਲ ਨਾ ਕੀਤੇ ਜਾਣ ਖਿਲਾਫ ਅਤੇ 10 ਸਾਲਾਂ ਦੇ ਸੂਬਾਈ ਤੇ ਕੇਂਦਰੀ ਸ਼ਾਸਨਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਰਕੇ ਕੰਗਾਲੀ ਭੁਖਮਰੀ ਦੀ ਕਰਾਰ 'ਤੇ ਪੁੱਜੇ ਮਜ਼ਦੂਰਾਂ ਨੂੰ ਜਿਉਂਦੇ ਰੱਖਣ ਵਾਲੀਆਂ ਫੌਰੀ ਮੰਗਾਂ ਦੀ ਪ੍ਰਾਪਤੀ ਲਈ ਉਕਤ ਤਿੰਨ ਦਿਨਾਂ ਰੋਸ ਪ੍ਰੋਗਰਾਮ ਦਾ ਸੱਦਾ ਦਿੱਤਾ ਗਿਆ ਸੀ। ਚੋਖੀ ਗਿਣਤੀ ਧਰਨਾਕਾਰੀ ਰਾਤਾਂ ਨੂੰ ਵੀ ਧਰਨਾ ਸਥਾਨਾਂ 'ਤੇ ਹੀ ਸੌਂਦੇ ਰਹੇ। ਇਸ ਐਕਸ਼ਨ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਅੱਠਵੀਂ ਜਥੇਬੰਦੀ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਆਪਣੇ ਜਥੇਬੰਦਕ ਅਧਾਰ ਵਾਲੇ ਜਿਲ੍ਹਿਆਂ ਵਿਚ ਪੂਰੀ ਸ਼ਕਤੀ ਨਾਲ ਧਰਨਿਆਂ 'ਚ ਸ਼ਾਮਲ ਹੋਈ। ਸਾਰੇ ਥਾਂਈ ਮੁੱਖ ਮੰਤਰੀ ਪੰਜਾਬ ਨੂੰ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਯਾਦ ਪੱਤਰ ਭੇਜੇ ਗਏ। ਸਰਵਸਾਥੀ ਦਰਸ਼ਨ ਨਾਹਰ, ਗੁਰਨਾਮ ਸਿੰਘ ਦਾਊਦ, ਸਵਰਨ ਸਿੰਘ ਨਾਗੋਕੇ, ਗੁਲਜਾਰ ਸਿੰਘ ਗੋਰੀਆ, ਰਾਮ ਸਿੰਘ ਨੂਰਪੁਰੀ, ਗੁਰਮੇਸ਼ ਸਿੰਘ, ਜੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲਾ, ਭਗਵੰਤ ਸਿੰਘ ਸਮਾਊਂ, ਹਰਵਿੰਦਰ ਸਿੰਘ ਸੇਮਾ, ਤਰਸੇਮ ਪੀਟਰ, ਬਲਵਿੰਦਰ ਸਿੰਘ ਭੁੱਲਰ, ਸੰਜੀਵ ਕੁਮਾਰ ਮਿੰਟੂ, ਦਰਬਾਰਾ ਸਿੰਘ ਫੂਲੇਵਾਲਾ ਨੇ ਉਕਤ ਧਰਨਿਆਂ 'ਚ ਸ਼ਾਮਲ ਸੰਘਰਸ਼ੀ ਮਜ਼ਦੂਰਾਂ ਨੂੰ ਸੰਗਰਾਮੀ ਮੁਬਾਰਕਾਂ ਦਿੱਤੀਆਂ।
ਬਠਿੰਡਾ : ਇੱਥੇ ਤਿੰਨੋਂ ਦਿਨ ਸਫਲ ਧਰਨਾ ਚੱਲਿਆ। ਹਾਜ਼ਰ ਧਰਨਾਕਾਰੀਆਂ ਨੇ ਸੜਕ ਹਾਦਸੇ 'ਚ ਸਦੀਵੀਂ ਵਿਛੋੜਾ ਦੇ ਗਏ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਰਕਿੰਗ ਮੈਂਬਰ ਕਮੇਟੀ ਸਾਥੀ ਨਰਿੰਦਰ ਕੁਮਾਰ ਸੋਮਾ,ਅਤੇ ਦਿਮਾਗ ਦੀ ਨਸ ਫਟ ਜਾਣ ਕਾਰਨ ਵਿਛੜ ਗਏ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਮੀਤ ਪ੍ਰਧਾਨ ਸਾਥੀ ਵਾਸਦੇਵ ਜਮਸ਼ੇਰ ਨੂੰ ਦੋ ਮਿੰਟ ਮੌਨ ਖੜ੍ਹੇ ਹੋ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।  ਮਜ਼ਦੂਰ ਜਾਗਰੂਕਤਾ ਦੀ ਨਰੋਈ ਮਿਸਾਲ ਪੇਸ਼ ਕਰਦਿਆਂ ਮਜ਼ਦੂਰਾਂ ਨੇ ਲੋੜ ਤੋਂ ਵਧੇਰੇ ਲੰਗਰ ਇਕੱਤਰ ਕੀਤਾ। ਪਿੰਡ ਪੱਕਾ ਕਲਾਂ ਦੇ ਮਜ਼ਦੂਰ ਉਂਝ ਤਾਂ ਤਿੰਨ ਦਿਨ ਹੀ ਆਉਂਦੇ ਰਹੇ ਪਰ ਵਿਚਕਾਰਲੇ ਦਿਨ ਇਸ ਪਿੰਡ ਤੋਂ 71 ਮਰਦ ਔਰਤਾਂ ਦਾ ਵੱਡਾ ਜੱਥਾ ਸ਼ਾਮਲ ਹੋਇਆ। ਤਿੰਨ ਰੋਜ਼ਾ ਧਰਨਿਆਂ ਤੋਂ ਤੀਜੇ ਦਿਨ ''ਸੰਗਤ ਦਰਸ਼ਨਾਂ'' ਲਈ ਪਿੰਡ ਪੁੱਜੀ ਕੇਂਦਰੀ ਵਜੀਰ ਹਰਸਿਮਰਤ ਕੌਰ ਬਾਦਲ ਦਾ ਡੱਟਵਾਂ ਵਿਰੋਧ ਕਰਕੇ ਉਸਨੂੰ ਮਜ਼ਦੂਰਾਂ 'ਚ ਆ ਕੇ ਮੰਗ ਪੱਤਰ ਲੈਣ ਲਈ ਮਜ਼ਬੂਰ ਕੀਤਾ ਗਿਆ। ਚੇਤੇ ਰਹੇ ਇਸ ਤਰੀਕਾਕਾਰ ਦਾ ਸੱਦਾ ਧਰਨਿਆਂ ਦੀ ਸਮਾਪਤੀ ਵੇਲੇ ਦਿੱਤਾ ਗਿਆ ਸੀ। ਸਾਥੀ ਮਹੀਪਾਲ, ਮਿੱਠੂ ਸਿੰਘ ਘੁੱਦਾ, ਮੱਖਣ ਸਿੰਘ ਤਲਵੰਡੀ, ਕੂਕਾ ਸਿੰਘ ਨਥਾਣਾ, ਗੁਰਮੀਤ ਸਿੰਘ ਜੈਸਿੰਘ ਵਾਲਾ, ਦਰਸ਼ਨ ਸਿੰਘ ਬਾਜਕ, ਸੁਰਜੀਤ ਸਿੰਘ ਪੱਕਾ ਕਲਾਂ, ਮੇਜਰ ਸਿੰਘ ਤੁੰਗਵਾਲੀ, ਸੇਵਕ ਸਿੰਘ ਮਹਿਮਾ, ਤੀਰਥ ਸਿੰਘ ਕੋਠਾਗੁਰੂ,  ਸੁਰਜੀਤ ਸਿੰਘ ਸੋਹੀ, ਗੁਰਚਰਨ ਸਿੰਘ ਭਗਤਾ, ਜੀਤਾ ਸਿੰਘ ਸੇਲਬਰਾਹ, ਕੁਲਵੰਤ ਸਿੰਘ ਸੇਲਬਰਾਰ, ਹਰਬੰਸ ਸਿੰਘ ਬਠਿੰਡਾ, ਪ੍ਰਿਤਪਾਲ ਸਿੰਘ, ਜਸਕਰਣ ਸਿੰਘ ਬਹਿਮਨ, ਨੱਥਾ ਸਿੰਘ, ਜਸਵੰਤ ਸਿੰਘ ਪੱਪੀ ਖਾਲਸਾ ਆਦਿ ਆਗੂਆਂ ਨੇ ਤਿੰਨ ਦਿਨਾਂ ਧਰਨਿਆਂ ਦੀ ਅਗਵਾਈ ਕੀਤੀ।
ਮੋਗਾઠ: ਅੱਠ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਪੰਜਾਬ ਦੇ ਜ਼ਿਲ੍ਹਾ ਹੈੱਡ ਕੁਆਟਰਾਂ 'ਤੇ ਲੱਗ ਰਹੇ ਧਰਨੇ ਦੀ ਲੜੀ ਵਜੋਂ ਡੀ ਸੀ ਦਫ਼ਤਰ ਮੋਗਾ ਸਾਹਮਣੇ ਸ਼ੁਰੂ ਹੋਇਆ ਤਿੰਨ ਰੋਜ਼ਾ ਦਿਨ-ਰਾਤ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ।ਧਰਨੇ ਨੂੰ ਖੇਤ ਮਜ਼ਦੂਰ ਸਭਾ ਦੇ ਭਗਵੰਤ ਸਿੰਘ ਬੁੱਧ ਸਿੰਘ ਵਾਲਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਬਲਦੇਵ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਿੰਘ ਨੱਥੂਵਾਲਾ, ਪੇਂਡੂ ਮਜ਼ਦੂਰ ਯੂਨੀਅਨ ਮਸਾਲ ਦੇ ਗਿੰਦਰ ਸਿੰਘ ਰੋਡੇ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਪਿਆਰਾ ਸਿੰਘ ਢਿੱਲੋਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮੇਜਰ ਸਿੰਘ ਕਾਲੇਕੇ ਤੋਂ ਇਲਾਵਾ ਲੱਖਾ ਸਿੰਘ ਸਿੰਘਾਂਵਾਲਾ, ਦਲਜੀਤ ਸਿੰਘ ਰੋਡੇ, ਦਰਸ਼ਨ ਸਿੰਘ ਹਿੰਮਤਪੁਰਾ, ਗੁਰਪ੍ਰੀਤ ਸਿੰਘ ਰੋਡੇ, ਗੁਰਚਰਨ ਸਿੰਘ ਮਹਿਣਾ, ਤੇਜ਼ ਸਿੰਘ ਨਾਹਲ ਖੋਟੇ, ਅਵਤਾਰ ਸਿੰਘ ਮਾਣੂੰਕੇ ਆਦਿ ਆਗੂਆਂ ਨੇ ਸੰਬੋਧਨ ਕੀਤਾ ।
ਮਾਨਸਾ :  ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਤਿੰਨ ਰੋਜ਼ਾ ਦਿਨ ਰਾਤ ਧਰਨੇ ਦੌਰਾਨ ਰੋਸ ਰੈਲੀ ਕਰਕੇ ਮੁੱਖ ਮੰਤਰੀ ਨੂੰ ਜਿਲ੍ਹਾ ਪ੍ਰਸ਼ਾਸਨ ਰਾਹੀਂ ਸੈਂਕੜੇ ਸਾਥੀਆਂ ਵੱਲੋਂ ਯਾਦ ਪੱਤਰ ਦਿੱਤਾ ਗਿਆ। ਇਸ ਸਮੇਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਮੀਤ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਸਾਥੀ ਕ੍ਰਿਸ਼ਨ ਚੌਹਾਨ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਬਲੀ ਸਿੰਘ ਬੁਢਲਾਡਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬੁੱਧੂ ਖਾਂ ਫੱਫੜੇ, ਤੋਂ ਇਲਾਵਾ ਸੀਤਾ ਰਾਮ ਗੋਬਿੰਦਪੁਰਾ ਨਿੱਕਾ ਸਿੰਘ ਬਹਾਦਰਪੁਰ, ਸਾਥੀ ਕਰਨੈਲ ਸਿੰਘ ਦਾਤੇਵਾਸ, ਜਗਸੀਰ ਸਿੰਘ ਕੁਸਲਾ, ਸੁਖਵਿੰਦਰ ਸਿੰਘ ਬੁਢਲਾਡਾ, ਸੇਵਕ ਸਿੰਘ ਮਾਨ, ਨਾਤਾ ਸਿੰਘ ਫਫੜੇ ਭਾਈਕੇ, ਮੰਗਤ ਰਾਮ ਭੀਖੀ, ਰੂਪ ਸਿਘ ਢਿੱਲੋਂ ਮਨਜੀਤ ਕੌਰ ਗਾਮੀਵਾਲਾ, ਜੱਗਾ ਸਿੰਘ ਸੇਰਖਾਂ, ਰੇਸਮਾਂ, ਕਮਲਾ ਦੇਵੀ, ਰੂਪ ਸਿੰਘ ਢਿੱਲੋਂ ਆਦਿ ਸਾਥੀਆਂ ਨੇ ਸੰਬੋਧਨ ਕੀਤਾ।
ਸੰਗਰੂਰ : ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਬੇਜ਼ਮੀਨੇ ਲੋਕਾਂ ਦੇ ਹੱਕਾਂ ਲਈ ਡੀ.ਸੀ ਦਫਤਰ ਸੰਗਰੂਰ ਅੱਗੇ ਦੂਸਰੇ ਦਿਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਗੋਬਿੰਦ ਛਾਜਲੀ, ਪੰਜਾਬ ਖੇਤઠ ਸਭਾ ਆਗੂ ਪਿਆਰਾ ਲਾਲ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾ. ਭੂਪ ਚੰਦ ਚੰਨੋਂ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਗੋਪੀ ਗਿਰ ਕੱਲਰ ਭੈਣੀ, ਮਨਰੇਗਾ ਮਜਦੂਰ ਯੂਨੀਅਨ ਦੇ ਜੋਗਿੰਦਰ ਸਿੰਘ ਬੱਧਨ ਦੀ ਅਗਵਾਈ ਹੇਠ ਧਰਨਾ ਦਿਤਾ ਗਿਆ।
ਧਰਨੇ ਨੂੰ ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ ਭੂਪ ਚੰਦ ਚੰਨੋ ਤੋਂ ਇਲਾਵਾ ਘੁਮੰਡ ਸਿੰਘ ਉਗਰਾਹਾਂ, ਲਖਵਿੰਦਰ ਚੰਦ, ਕਰਤਾਰ ਸਿੰਘ ਮਹੋਲੀ, ਗੁਰਸਾਗਰ ਸਿੰਘ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਫਾਜ਼ਿਲਕਾ : ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਦੂਸਰੇ ਦਿਨ ਦੇ ਧਰਨੇ ਦੀ ਪ੍ਰਧਾਨਗੀ ਜੱਗਾ ਸਿੰਘ, ਨੱਥਾ ਸਿੰਘ ਅਤੇ ਕਾਮਰੇਡ ਰਿਸ਼ੀਪਾਲ ਨੇ ਕੀਤੀ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਸਕੱਤਰ ਗੁਰਮੇਜ ਲਾਲ ਗੇਜੀ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਵਿੰਦਰ ਸਿੰਘ ਪੰਜਾਵਾ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਵਿਨੋਦ ਕੁਮਾਰ ਟਿੱਲਾਂਵਾਲੀ (ਸ਼ਤੀਰ ਵਾਲਾ) ਤੋਂ ਇਲਾਵਾ ਸਤੀਸ਼ ਵਰਮਾ, ਬਲਦੇਵ ਲਾਧੂਕਾ, ਰਾਜ ਹਜ਼ਾਰਾ, ਮੇਜਰ ਸਿੰਘ, ਗੁਰਦੀਪ, ਮੰਟਾ, ਬੂਟਾ ਸਿੰਘ, ਪੂਰਨ ਸੈਦਾਂ ਵਾਲੀ ਆਦਿ ਨੇ ਵੀ ਸੰਬੋਧਨ ਕੀਤਾ। ਗੁਰਚਰਨ ਅਰੋੜਾ ਅਤੇ ਰਾਮ ਕ੍ਰਿਸ਼ਨ ਧੁਨਕੀਆ ਨੇ ਭਰਾਤਰੀ ਸੰਦੇਸ਼ ਦਿੱਤਾ।
ਲੁਧਿਆਣਾ : ਇੱਥੇ ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਤਿੰਨ ਰੋਜ਼ਾ ਧਰਨੇ ਦੇ ਦੂਸਰੇ ਦਿਨ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਜ਼ਿਲ੍ਹੇ ਦੇ ਖੇਤ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਧਰਨਾ ਦਿੱਤਾ। ਇਸ ਨੂੰ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਾ. ਅਮਰਜੀਤ ਮੱਟੂ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾ. ਹੁਕਮ ਰਾਜ ਤੋਂ ਇਲਾਵਾ ਅਵਤਾਰ ਸਿੰਘ ਰਸੂਲਪੁਰੀ, ਬਲਵੀਰ ਸਿੰਘ ਸੁਹਾਵੀ, ਕੁਲਵੰਤ ਸਿੰਘ ਹੂੰਜਣ, ਕੇਵਲ ਸਿੰਘ ਮੁੱਲਾਂਪੁਰ, ਹਰਦਮ ਸਿੰਘ ਜਲਾਜਣ, ਭਜਨ ਸਿੰਘ ਸਮਰਾਲਾ, ਕਰਨੈਲ ਸਿੰਘ ਨੱਥੋਵਾਲ, ਜਸਵੰਤ ਸਿੰਘ ਪੁੜੈਣ, ਹਾਕਮ ਸਿੰਘ ਡੱਲਾ, ਮਹਿੰਦਰ ਸਿੰਘ ਮਜਾਲੀਆ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਰਾਜੂ ਹਾਂਸ ਕਲਾਂ, ਨਿਰਮਲ ਡੱਲਾ, ਕੁਲਦੀਪ ਕੁਮਾਰ ਲੋਡੂਵਾਲ, ਹਰਬੰਸ ਸਿੰਘ ਲੋਹਟਬੱਧੀ ਨੇ ਸੰਬੋਧਨ ਕੀਤਾ ।
ਤਰਨ ਤਾਰਨ : ਪੰਜਾਬ ਦੀਆਂ ਅੱਠ ਸੰਘਰਸ਼ਸ਼ੀਲ ਜਥੇਬੰਦੀਆਂ ਦਾ 1 ਅਗਸਤ ਤੋਂ ਸ਼ੁਰੂ ਹੋਇਆ ਧਰਨਾ ਜੋ ਸਾਰੀ ਰਾਤ ਅੰਤਾਂ ਦੀ ਗਰਮੀ ਦੇ ਬਾਵਜੂਦ ਦੂਸਰੇ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਦੇਵੀ ਕੁਮਾਰੀ ਸਰਹਾਲੀ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਛਮਣ ਦਾਸ ਪੱਟੀ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਝਬਾਲ, ਜਸਬੀਰ ਸਿੰਘ ਵੈਰੋਵਾਲ, ਰਛਪਾਲ ਸਿੰਘ ਘੁਰਕਵਿੰਡ, ਭਗਵੰਤ ਸਿੰਘ ਝਬਾਲ, ਬਿੱਲਾ ਮਸੀਹ ਚੂਸਲੇਵੜ, ਹਰਜਿੰਦਰ ਸਿੰਘ ਚੂੰਗ, ਸੁਖਵੰਤ ਸਿੰਘ ਗੋਹਲਵੜ, ਹੀਰਾ ਸਿੰਘ ਖਡੂਰ ਸਾਹਿਬ, ਗੁਰਮੁੱਖ ਸਿੰਘ ਦੀਨੇਵਾਲ, ਦਲਬੀਰ ਸਿੰਘ ਰਾਮਪੁਰ, ਸੱਤਪਾਲ ਕੌਰ ਤਰਨ ਤਾਰਨ, ਸਤਨਾਮ ਸਿੰਘ ਰਸੂਲਸਪੁਰ, ਚਰਨ ਸਿੰਘ ਬਾਠ, ਜੋਗਿੰਦਰ ਸਿੰਘ ਵਲਟੋਹਾ, ਬਲਵਿੰਦਰ ਕੋਟ ਧਰਮ ਚੰਦ, ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲਾ, ਕਾਮਰੇਡ ਬਲਬੀਰ ਸੂਦ, ਜਗਦੀਸ਼ ਖਡੂਰ ਸਾਹਿਬ, ਚਮਨ ਲਾਲ ਦਰਾਜਕੇ ਨੇ ਵੀ ਸੰਬੋਧਨ ਕੀਤਾ। ਧਰਨੇ ਦੀ ਅਗਵਾਈ ਬਲਦੇਵ ਸਿੰਘ ਭੈਲ, ਸੁਖਦੇਵ ਸਿੰਘ ਕੋਟ ਧਰਮ ਚੰਦ ਤੇ ਦਲਵਿੰਦਰ ਸਿੰਘ ਪਨੂੰ ਨੇ ਕੀਤੀ।
ਮੁਕਤਸਰ : ਪੰਜਾਬ ਦੀ ਅਕਾਲੀ- ਭਾਜਪਾ ਸਰਕਾਰ ਵੱਲੋਂ ਮਜ਼ਦੂਰ ਮੰਗਾਂ ਲਾਗੂ ਕਰਨ ਤੋਂ ਵੱਟੀ ਹੋਈ ਚੁੱਪ ਤੋੜਣ ਲਈ ਵਿਸ਼ਾਲ ਤੇ ਕਰੜੇ ਸੰਘਰਸ਼ ਵਾਸਤੇ ਤਿਆਰ ਰਹਿਣ ਦੇ ਸੱਦੇ ਨਾਲ 1 ਅਗਸਤ ਤੋਂ ਡੀ ਸੀ ਦਫਤਰ ਮੂਹਰੇ ਚੱਲ ਰਿਹਾ ਧਰਨਾ ਸਮਾਪਤ ਹੋ ਗਿਆ। ਧਰਨੇ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰੀ ਰਾਮ ਚੱਕ ਸ਼ੇਰੇਵਾਲਾ, ਦਿਹਾਤੀ ਮਜ਼ਦੂਰ ਸਭਾ ਦੇ ਹਰਜੀਤ ਸਿੰਘ ਮਦਰਸਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਮਹਿੰਗਾ ਰਾਮ ਦੋਦਾ ਨੇ ਬਾਦਲ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਤੇ ਖ਼ਸਲਤ ਨੂੰ ਜ਼ੋਰਦਾਰ ਢੰਗ ਨਾਲ ਉਭਾਰਿਆ।
ਧਰਨੇ ਨੂੰ ਤਰਸੇਮ ਸਿੰਘ ਖੁੰਡੇ ਹਲਾਲ, ਹਰਵਿੰਦਰ ਸਿੰਘ ਕੁੱਤਿਆਂਵਾਲੀ, ਜੰਗ ਸਿੰਘ ਸੀਰਵਾਲੀ, ਕੁਲਵੰਤ ਸਿੰਘ ਸਮਾਘ, ਗੁਰਜੰਟ ਸਿੰਘ ਸਾਉਂਕੇ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਪਠਾਨਕੋਟ : ਸੂਬਾਈ ਫ਼ੈਸਲੇ ਅਨੁਸਾਰ ਸ਼ੁਰੂ ਕੀਤੀ ਗਈ ਧਰਨਿਆਂ ਦੀ ਲੜੀ ਦੇ ਦੂਸਰੇ ਦਿਨ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਪਲੇਟਫਾਰਮ ਤੋਂ ਸਾਥੀ ਸੁਰਜੀਤ ਕੁਮਾਰ ਨਵਾਂ ਪਿੰਡ, ਅਜੀਤ ਰਾਮ ਗੰਦਲਾ ਲਾਹੜੀ, ਇਕਬਾਲ ਸਿੰਘ, ਧਿਆਨ ਸਿੰਘ ਦੀ ਅਗਵਾਈ ਵਿੱਚ ਧਰਨਾ ਲਗਾਇਆ ਗਿਆ। ਦਿਹਾਤੀ ਮਜ਼ਦੂਰ ਸਭਾ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਹਜ਼ਾਰੀ ਲਾਲ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂ ਦਲਵੀਰ ਸਿੰਘ, ਸ਼ਿਵ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਾ. ਧਿਆਨ ਸਿੰਘ, ਅਜੀਤ ਰਾਮ, ਦੇਵ ਰਾਜ ਰਤਨਗੜ੍ਹ, ਅਮਰੀਕ ਸਿੰਘ, ਇਕਬਾਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ ਵੀ ਹਾਜ਼ਰ ਸਨ।
 ਸ਼ਹੀਦ ਭਗਤ ਸਿੰਘ ਨਗਰ : ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਵਲੋਂ ਤਿੰਨ ਰੋਜ਼ਾ ਧਰਨਾ ਮਾਰਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਰਾਮ ਸਿੰਘ ਨੂਰਪੁਰੀ, ਸੋਹਨ ਸਿੰਘ ਸਲੇਮਪੁਰੀ, ਸੁਤੰਤਰ ਕੁਮਾਰ, ਹਰੀ ਰਾਮ ਰਸੂਲਪੁਰੀ ਨੇ ਦਲਿਤਾਂ 'ਤੇ ਤਸ਼ੱਦਦ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਗਰੀਬ ਮਜ਼ਦੂਰਾਂ ਤੇ ਦਲਿਤਾਂ ਨਾਲ ਸਮਾਜਿਕ ਵਿਤਕਰਾ ਦੂਰ ਕੀਤਾ ਜਾਵੇ।
ਧਰਨੇ ਵਿਚ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਇਕਬਾਲ ਸਿੰਘ, ਕੁਲਦੀਪ ਝਿੰਗੜ, ਹਰਪਾਲ ਸਿੰਘ ਜਗਤਪੁਰੀ, ਰਾਮ ਲਾਲ, ਸ਼ਾਦੀ ਸਿੰਘ, ਕੁਲਵੰਤ ਚੱਕਗੁਰੂ, ਸਰਾਧੂ ਰਾਮ ਚੱਕਗੁਰੂ, ਅਸ਼ੋਕ, ਜਸਪਾਲ ਕੁਲਾਮ, ਸਤਨਾਮ ਸਿੰਘ, ਬੂਟਾ ਮੁਹੰਮਦ, ਮਨਜੀਤ ਕੌਰ ਝਿੰਗੜਾ, ਸੁਰਿੰਦਰ ਭੱਟੀ, ਸੁਖਦੇਵ ਸੁੱਖਾ, ਕਾਕਾ ਨਵਾਂਸ਼ਹਿਰ, ਬਲਵੀਰ ਸਿੰਘ ਭਾਰਟਾ, ਸਿਮਰ ਚੰਦ ਝਿੰਗੜਾ ਅਤੇ ਲਾਲੀ ਗੋਬਿੰਦਪੁਰ ਆਦਿ ਸ਼ਾਮਲ ਸਨ।
ਹੁਸ਼ਿਆਰਪੁਰ : ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਦਿੱਤੇ ਗਏ ਸੱਦੇ 'ਤੇ ਡੀ.ਸੀ. ਦਫਤਰ ਦੇ ਸਾਹਮਣੇ ਸੂਬੇਦਾਰ ਮੇਜਰ ਕਰਨੈਲ ਸਿੰਘ ਪਨਾਮ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ, ਸੋਹਨ ਸਿੰਘ ਨਮੋਲੀਆਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ ਅਤੇ ਸਾਧੂ ਸਿੰਘ ਭੱਟੀ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂਆਂ ਦੀ ਅਗਵਾਈ ਤਿੰਨ ਦਿਨ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਮੰਗ ਕੀਤੀ ਕਿ 1 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਜੇਕਰ ਸਰਕਾਰ ਅਜੇ ਵੀ ਆਨਾਕਾਨੀ ਕਰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ।
ਮਜ਼ਦੂਰਾਂ ਦੇ ਰੋਹ ਨੂੰ ਵੇਖਦਿਆਂ ਸਥਾਨਕ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਨੇ ਧਰਨੇ ਵਾਲੇ ਸਥਾਨ 'ਤੇ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕੀਤਾ। ਇਸ ਮੌਕੇ ਨਛੱਤਰ ਪਾਲ ਸਿੰਘ, ਸੱਤਪਾਲ ਲੱਠ, ਚੈਂਚਲ ਸਿੰਘ, ਕੁਲਦੀਪ ਸਿੰਘ, ਦਵਿੰਦਰ ਸਿੰਘ ਕੱਕੋਂ, ਸਾਥੀ ਗੁਰਮੇਸ਼ ਸਿੰਘ ਨੇ ਸੰਬੋਧਨ ਕੀਤਾ। ਸਟੇਜ ਸੰਚਾਲਕ ਦੀ ਭੂਮਿਕਾ ਪ੍ਰਿੰਸੀਪਲ ਪਿਆਰਾ ਸਿੰਘ ਨੇ ਨਿਭਾਈ। ਪ੍ਰਧਾਨਗੀ ਮੰਡਲ ਵੱਲੋਂ ਸੂਬੇਦਾਰ ਮੇਜਰ ਕਰਨੈਲ ਸਿੰਘ ਪਨਾਮ ਨੇ ਤਿੰਨ ਦਿਨਾਂ ਸੰਘਰਸ਼ ਨੂੰ ਕਾਮਯਾਬ ਕਰਨ ਲਈ ਸਮੂਹ ਲੋਕਾਂ ਦਾ ਧੰਨਵਾਦ ਕੀਤਾ।
ਜਲੰਧਰ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਤਿੰਨ ਦਿਨਾਂ ਤੋਂ ਧਰਨੇ 'ਤੇ ਬੈਠੇ ਪਿੰਡਾਂ ਦੇ ਬਜ਼ਮੀਨੇ ਮਜ਼ਦੂਰਾਂ ਦੀਆਂ ਔਰਤਾਂ ਨੇ ਧਰਨੇ ਦੇ ਆਖਰੀ ਦਿਨ ਪੰਜਾਬ ਸਰਕਾਰ ਦਾ ਜ਼ੋਰਦਾਰ ਪਿੱਟ-ਸਿਆਪਾ ਕੀਤਾ ਅਤੇ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਮਜ਼ਦੂਰ ਵਿਰੋਧੀ ਗਰਦਾਨਦੇ ਹੋਏ ਕਿਹਾ ਕਿ ਪਿੰਡਾਂ 'ਚ ਆਉਂਦੇ ਮੰਤਰੀਆਂ ਅਤੇ ਮੁੱਖ ਮੰਤਰੀ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਹਿਲੀ ਅਗਸਤ ਤੋਂ ਸੈਂਕੜੇ ਮਜ਼ਦੂਰ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਵਿਚ ਇੱਥੇ ਧਰਨਾ ਲਾਈ ਬੈਠੇ ਸਨ, ਪਰ ਸੂਬਾ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਕੋਈ ਹਾਮੀ ਨਹੀਂ ਭਰੀ, ਜਿਸ ਦੇ ਵਿਰੋਧ ਵਿੱਚ ਮਜ਼ਦੂਰਾਂ ਨੇ ਸਰਕਾਰ ਦਾ ਜ਼ੋਰਦਾਰ ਸਿਆਪਾ ਕੀਤਾ।
ਮਜ਼ਦੂਰਾਂ ਨੇ ਧਰਨੇ ਦੇ ਆਖਰੀ ਦਿਨ ਐਲਾਨ ਕੀਤਾ ਕਿ ਜਿੱਥੇ ਮਜ਼ਦੂਰ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ, ਉਥੇ ਇਸ ਜਾਬਰ ਸਰਕਾਰ ਦੇ ਮੰਤਰੀਆਂ, ਵਜ਼ੀਰਾਂ ਨੂੰ ਪਿੰਡਾਂ ਦੀਆਂ ਸੱਥਾਂ 'ਚ ਬੇਨਕਾਬ ਕੀਤਾ ਜਾਵੇਗਾ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ 'ਚ ਸਰਵਸਾਥੀ ਦਰਸ਼ਨ ਨਾਹਰ, ਹਰਮੇਸ਼ ਮਾਲੜੀ, ਬਲਦੇਵ ਸਿੰਘ ਨੂਰਪੁਰੀ, ਕਸ਼ਮੀਰ ਸਿੰਘ ਘੁੱਗਸ਼ੋਰ, ਸੁਰਿੰਦਰ ਟੋਨੀ, ਮੇਜਰ ਫਿਲੌਰ,ઠ ਪ੍ਰਕਾਸ਼ ਕਲੇਰ, ਕੁਲਵਿੰਦਰ ਨੂਰਪੁਰੀ, ਨਿਰਮਲ ਆਧੀ, ਮਾਸਟਰ ਮੂਲ ਚੰਦ, ਹੰਸਰਾਜ ਪੱਬਵਾਂ ਦੇ ਨਾਂਅ ਸ਼ਾਮਲ ਹਨ।
ਗੁਰਦਾਸਪੁਰ : ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਤਿੰਨ ਦਿਨ ਧਰਨਾ ਮਾਰਿਆ ਗਿਆ। ਧਰਨੇઠ ਦੀ ਪ੍ਰਧਾਨਗੀ ਮਾਨਾ ਮਸੀਹ , ਤਰਲੋਕ ਚੰਦ,ઠ ਜਰਨੈਲ ਸਿੰਘ ਪਨਿਆੜ, ਧਿਆਨ ਸਿੰਘ ਠਾਕੁਰ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਸੈਂਕੜੇ ਮਜ਼ਦੂਰਾਂ ਅਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਮਜ਼ਦੂਰ ਮੁਕਤੀ ਮੋਰਚਾ ਤੇ ਆਗੂ ਬਸ਼ੀਰ ਮਸੀਹ ਗਿੱਲ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਦਿਆਲ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸੰਤੋਖ ਸਿੰਘ ਸੰਘੇੜਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਨਾਜਰ ਮਸੀਹ ਨੇ ਸੰਬੋਧਨ ਕੀਤਾ। ਇਨ੍ਹਾਂ ਤੋਂ ਇਲਾਵਾ ਸਰਵਸਾਥੀ ਜਸਵੰਤ ਸਿੰਘ ਬੁੱਟਰ, ਵਿਜੇ ਕੁਮਾਰ ਸੋਹਲ, ਮਾਸਟਰ ਪ੍ਰੇਮ ਚੰਦ ਖੋਜੇਪੁਰ, ਅਸ਼ਵਨੀઠ ਕੁਮਾਰ, ਸੁਖਦੇਵઠ ਸਿੰਘ ਕਾਹਲੋਂ, ਅਮਰਜੀਤ ਸਿੰਘ, ਪਰਮਜੀਤ ਸਿੰਘ, ਰਾਮ ਮੂਰਤੀ, ਰਮੇਸ਼ ਲਾਲ ਨੇઠਵੀ ਇਸ ਧਰਨੇ ਨੂੰ ਸੰਬੋਧਨ ਕੀਤਾ।
ਪਠਾਨਕੋਟ : ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ ਮਜ਼ਦੂਰਾਂ ਦੇ ਡੀ ਸੀ ਦਫਤਰਾਂ ਅੱਗੇ ਮਾਰੇ ਜਾ ਰਹੇ ਧਰਨਿਆਂ ਦੇ ਤੀਸਰੇ ਦਿਨ ਮਜ਼ਦੂਰਾਂ ਨੇ ਦਿਹਾਤੀ ਮਜ਼ਦੂਰ ਸਭਾ ਦੇ ਜਨਕ ਕੁਮਾਰ ਸਰਨਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਬਲਵੀਰ ਸਿੰਘ ਅਤੇ ਕੁੱਲਹਿੰਦ ਖੇਤ ਮਜ਼ਦੂਰ ਸਭਾ ਦੇ ਰਾਮਸ਼ਰਨ ਦੀ ਅਗਵਾਈ ਹੇਠ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਤੇ ਮਜ਼ਦੂਰ ਵੀ ਸ਼ਾਮਲ ਸਨ। ਧਰਨੇ ਨੂੰ ਕਾਮਰੇਡ ਲਾਲ ਚੰਦ ਕਟਾਰੂਚੱਕ, ਧਿਆਨ ਸਿੰਘ, ਮਾ. ਗੁਲਜ਼ਾਰ, ਹਜ਼ਾਰੀ ਲਾਲ, ਬੋਧ ਰਾਜ, ਰਮੇਸ਼ ਰਾਣਾ, ਡਾ. ਸੁਰਿੰਦਰ ਗਿੱਲ, ਸ੍ਰੀਮਤੀ ਸੁਧਾ ਰਾਣੀ, ਅਜੀਤ ਰਾਮ, ਦੇਵ ਰਾਜ, ਬਚਨ ਲਾਲ ਲਾਹੜੀ, ਸੁਰਜੀਤ ਕੁਮਾਰ, ਡਾ. ਪ੍ਰਵੀਨ ਕੁਮਾਰ, ਸ਼ਕੁੰਤਲਾ ਦੇਵੀ, ਜੋਤੀ ਬਾਲਾ ਅਤੇ ਕਾਂਤਾ ਦੇਵੀ ਆਦਿ ਨੇ ਵੀ ਸੰਬੋਧਨ ਕੀਤਾ।

ਕਿਸਾਨੀ-ਜੁਆਨੀ ਤੇ ਪਾਣੀ ਬਚਾਓ ਸਾਂਝਾ ਮੋਰਚਾ ਵੱਲੋਂ ਰੈਲੀਆਂ, ਮੁਜ਼ਾਹਰੇ ਤੇ ਧਰਨੇ
ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ, ਕੁਲ ਹਿੰਦ ਕਿਸਾਨ ਸਭਾ, ਪੱਗੜੀ ਸੰਭਾਲ ਜੱਟਾ ਲਹਿਰ ਅਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ 'ਤੇ ਇਕੱਤਰ ਹੋਏ ਸੂਬੇ ਦੇ ਹਜ਼ਾਰਾਂ ਕਿਸਾਨਾਂ ਵਲੋਂ 29 ਜੁਲਾਈ ਨੂੰ ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ, ਅੰਮ੍ਰਿਤਸਰ, ਹੁਸ਼ਿਆਰਪੁਰ, ਰੋਪੜ, ਨਵਾਂ ਸ਼ਹਿਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਫਾਜ਼ਿਲਕਾ, ਮਾਨਸਾ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਜ਼ਿਲ੍ਰ੍ਹਾ ਕੇਂਦਰਾਂ 'ਤੇ ਜਬਰਦਸਤ ਰੋਸ ਮੁਜ਼ਾਹਰੇ ਕੀਤੇ ਗਏ।
10 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਹਰ ਤਰ੍ਹਾਂ ਦਾ ਸਰਕਾਰੀ ਗੈਰ ਸਰਕਾਰੀ ਕਰਜਾ ਮੁਕੰਮਲ ਮੁਆਫ ਕਰਨ, ਮੁੜ ਪੈਰਾਂ ਸਿਰ ਖੜ੍ਹੇ ਹੋਣ ਲਈ ਅਜਿਹੇ ਕਿਸਾਨਾਂ ਨੂੰ ਵਿਆਜ਼ ਰਹਿਤ (ਜੀਰੋ ਪ੍ਰਤੀਸ਼ਤ) ਦਰਾਂ 'ਤੇ ਨਵੇਂ ਕਰਜ਼ੇ ਦਿੱਤੇ ਜਾਣ, ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਗਏ ਕਿਸਾਨਾਂ/ਮਜ਼ਦੂਰਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ ਪੰਜ ਲੱਖ ਰੁਪਏ ਮੁਆਵਜ਼ਾ ਅਤੇ ਟੱਬਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ, ਮੁਜ਼ਾਰਿਆਂ/ਅਬਾਦਕਾਰਾਂ ਦੇ ਉਜਾੜੇ 'ਤੇ ਪੂਰੀ ਤਰ੍ਹਾਂ ਰੋਕ ਲਾਏ ਜਾਣ, ਕਿਸਾਨੀ ਜਿਣਸਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਖਰਚੇ ਤੋਂ ਡੇਢ ਗੁਣਾ ਭਾਅ ਤੇ ਖਰੀਦਣ ਅਤੇ ਪਲ ਪਲ ਵੱਧ ਰਹੇ ਲਾਗਤ ਖਰਚਿਆਂ ਨੂੰ ਰੋਕੇ ਜਾਣ, ਸਾਰੇ ਗਰੀਬਾਂ ਨੂੰ ਖੁਦਕੁਸ਼ੀਆਂ ਅਤੇ ਭੁਖਮਰੀ ਦੇ ਮਨਹੂਸ ਵਰਤਾਰੇ ਤੋਂ ਬਚਾਉਣ ਲਈ ਚੁੱਲ੍ਹਾ ਬਲਦਾ ਰੱਖਣ ਲਈ ਜ਼ਰੂਰੀ ਸਾਰੀਆਂ ਵਸਤਾਂ ਸਰਕਾਰ ਵਲੋਂ ਦਿੱਤੇ ਜਾਣ ਦੀ ਜਾਮਨੀ ਕਰਦੀ ਜਨਤਕ ਵੰਡ ਪ੍ਰਣਾਲੀ ਲਾਗੂ ਕੀਤੇ ਜਾਣ, ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਸਰਕਾਰੀ ਖਰਚੇ 'ਤੇ ਮੋਟਰਾਂ ਲੁਆ ਕੇ ਦਿੱਤੇ ਜਾਣ ਆਦਿ ਮੰਗਾਂ ਲਈ ਪੜਾਅਵਾਰ ਕਿਸਾਨ ਸੰਘਰਸ਼ ਉਸਾਰੇ ਜਾਣ ਦੀ ਪਹਿਲਕਦਮੀ ਵਜੋਂ ਮਾਰੇ ਗਏ ਉਕਤ ਧਰਨਿਆਂ-ਮੁਜ਼ਾਹਰਿਆਂ ਨੂੰ ਆਮ ਕਿਸਾਨੀ ਦਾ ਭਰਪੂਰ ਸਮਰਥਨ ਹਾਸਲ ਹੋਇਆ।
ਸੂਬਾਈ ਦਫਤਰ ਵਿਖੇ ਇਨ੍ਹਾਂ ਮੁਜ਼ਾਹਰਿਆਂ ਦੀਆਂ ਪੁੱਜੀਆਂ ਸੰਖੇਪ ਰਿਪੋਰਟਾਂ ਹੇਠ ਅਨੁਸਾਰ ਹਨ :
 ਰੂਪਨਗਰ : ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਦਿੱਤੇ ਸੱਦੇ 'ਤੇ ਜ਼ਿਲ੍ਹਾ ਸਦਰ ਮੁਕਾਮ 'ਤੇ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਮੋਹਣ ਸਿੰਘ ਧਮਾਣਾ ਅਤੇ ਦਵਿੰਦਰ ਸਿੰਘ ਨੰਗਲੀ ਦੀ ਪ੍ਰਧਾਨਗੀ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੂੰ ਜਮਹੂਰੀ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ ਧਮਾਣਾ ਤੋਂ ਇਲਾਵਾ ਮਲਕੀਅਤ ਸਿੰਘ ਪਲਾਸੀ, ਹਿੰਮਤ ਸਿੰਘ ਚੌਧਰੀ, ਸੁਰਿੰਦਰ ਸਿੰਘ ਪਨੂੰ, ਕਿਸਾਨ ਸਭਾ ਦੇ ਆਗੂ ਦਵਿੰਦਰ ਸਿੰਘ ਨੰਗਲੀ, ਸੁਖਵੀਰ ਸਿੰਘ ਸੁੱਖਾ, ਹਰੀ ਚੰਦ ਗੋਹਲਣੀ, ਦਰਸ਼ਨ ਸਿੰਘ ਖੇੜੀ, ਮੋਹਣ ਸਿੰਘ ਬੰਗਾ, ਸੁਖਦਰਸ਼ਨ ਸਿੰਘ ਜਿੰਦਾਪੁਰ, ਨਰੰਜਣ ਦਾਸ ਲਾਲਪੁਰ,ઠ ਛੋਟੂ ਰਾਮ ਜੱਟਪੁਰ, ਧਰਮ ਪਾਲ ਟਿੱਬਾ ਟੱਪਰੀਆਂ, ਕਾਕਾ ਰਾਮ ਮੋਰਿੰਡਾ, ਦਲੀਪ ਸਿੰਘ ਘਨੌਲਾ, ਨਿਰਮਲ ਸਿੰਘ ਲੋਧੀਮਾਜਰਾ, ਸ਼ਮਸ਼ੇਰ ਸਿੰਘ ਹਵੇਲੀ ਤੇ ਬਲਵਿੰਦਰ ਸਿੰਘ ਅਸਮਾਨਪੁਰ ਨੇ ਸੰਬੋਧਨ ਕੀਤਾ।
ਬਠਿੰਡਾ : ਖੇਤੀ ਨੂੰ ਲਾਹੇਵੰਦ ਕਿੱਤਾ ਬਣਾਉਣ, ਕਿਸਾਨਾਂ ਨੂੰ ਪੱਕੇ ਤੌਰ 'ਤੇ ਕਰਜ਼ਾ ਮੁਕਤ ਕਰਨ ਅਤੇ ਦੇਸ਼ ਦੀ ਅੰਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਵੀਂ ਕਿਸਾਨ ਪੱਖੀ ਨੀਤੀ ਬਣਾਈ ਜਾਵੇ। ਇਹ ਮੰਗ ਸੰਘਰਸ਼ਸੀਲ ਕਿਸਾਨ ਜਥੇਬੰਦੀਆਂ ਦੇ 'ਕਿਸਾਨੀ-ਜੁਆਨੀ ਅਤੇ ਪਾਣੀ ਬਚਾਓ ਸਾਂਝਾ ਮੋਰਚਾ' ਨੇ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸ਼ਨਰ ਰਾਹੀਂ ਭੇਜੇ ਮੰਗ ਪੱਤਰ ਰਾਹੀਂ ਕੀਤੀ।  ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਵਾਲੇ ਵਫ਼ਦ ਵਿੱਚ ਸੁਖਦੇਵ ਸਿੰਘ ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ, ਦਰਸ਼ਨ ਸਿੰਘ ਫੁੱਲੋਮਿੱਠੀ ਜਨਰਲ ਸਕੱਤਰ, ਕੂਕਾ ਸਿੰਘ ਰੁਪਾਣਾ ਤੇ ਤਾਰਾ ਸਿੰਘ ਕੋਟੜਾ, ਜਸਪਾਲ ਸਿੰਘ ਬਲਾਕ ਪ੍ਰਧਾਨ ਤਲਵੰਡੀ ਸਾਬੋ, ਬਲਦੇਵ ਸਿੰਘ ਗਿਆਨਾ, ਲਾਭ ਸਿੰਘ ਗਾਟਵਾਲੀ ਆਦਿ ਸ਼ਾਮਲ ਸਨ।
ਲੁਧਿਆਣਾ : ਇਥੇ ਚਾਰ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਜ਼ਿਲ੍ਹਾ ਕਚਹਿਰੀਆਂ ਦੇ ਸਾਹਮਣੇ ਕਿਸਾਨਾਂ ਵੱਲੋਂ ਭਰਵਾਂ ਧਰਨਾ ਦਿੱਤਾ ਗਿਆ। ਵਰ੍ਹਦੇ ਮੀਂਹ ਵਿੱਚ ਦਿੱਤਾ ਗਿਆ ਇਹ ਧਰਨਾ ਕਿਸਾਨਾਂ ਦੇ ਜੋਸ਼ ਦੀઠਇੱਕ ਨਵੀਂ ਮਿਸਾਲ ਪੇਸ਼ ਕਰ ਰਿਹਾ ਸੀ। ਕਿਸਾਨਾਂ ਦੇ ਸਰਕਾਰੀ ਅਤੇ ਗੈਰ-ਸਰਕਾਰੀ ਕਰਜ਼ਿਆਂ ਉੱਤੇ ਲਕੀਰ ਮਾਰਨ ਦੀ ਮੰਗ ਦੇ ਨਾਲ-ਨਾਲ ਕਈ ਹੋਰ ਮਸਲੇ ਵੀ ਉਠਾਏ ਗਏ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਾਮਰੇਡ ਕਰਤਾਰ ਸਿੰਘ ਬੁਆਣੀ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਕਾਮਰੇਡ ਮਹਿੰਦਰ ਸਿੰਘ ਅੱਚਰਵਾਲ, ਕਾਮਰੇਡ ਅਵਤਾਰ ਸਿੰਘ ਗਿੱਲ, ਗੁਰਮੇਲ ਸਿੰਘ (ਸਰਪੰਚ-ਬਹਾਦਰਕੇ), ਜਸਬੀਰ ਸਿੰਘ, ਗੁਰਮੇਲ ਸਿੰਘ ਰੂਮੀ, ਇੰਦਰ ਸਿੰਘ ਗੋਰਸ਼ੀਆ, ਜੰਗ ਸਿੰਘ ਅਤੇ ਅਮਨਜੀਤ ਸਿੰਘ ਵੀ ਸ਼ਾਮਲ ਸਨ।ઠઠઠ
ਹੁਸ਼ਿਆਰਪੁਰ  : ਕਿਸਾਨੀ-ਜੁਆਨੀ ਤੇ ਪਾਣੀ ਬਚਾਓ ਸਾਂਝੇ ਮੋਰਚੇ ਪੰਜਾਬ ਦੇ ਸੱਦੇ 'ਤੇ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਸਾਹਮਣੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ, ਕੁਲ ਹਿੰਦ ਕਿਸਾਨ ਸਭਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਅਤੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਧਰਨੇ ਦੀ ਪ੍ਰਧਾਨਗੀ ਜਮੂਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਸਵਰਨ ਸਿੰਘ, ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ ਸਲੇਮਪੁਰ ਅਤੇ ਕੁਲ ਹਿੰਦ ਕਿਸਾਨ ਸਭਾ ਵੱਲੋਂ ਬਲਦੇਵ ਸਿੰਘ ਅਤੇ ਸੁੱਖਾ ਸਿੰਘ ਕੋਲੀਆ,  ਵੱਲੋਂ ਸਵਰਨ ਸਿੰਘ ਧੁੱਗਾ ਨੇ ਕੀਤੀ। ਧਰਨੇ ਨੂੰ ਸਾਥੀ ਹਰਕੰਵਲ ਸਿੰਘ, ਮਹਿੰਦਰ ਸਿੰਘ ਖੈਰੜ, ਮਾਸਟਰ ਜੋਧ ਸਿੰਘ, ਕਾਮਰੇਡ ਅਮਰਜੀਤ ਸਿੰਘ, ਕੁਲਦੀਪ ਸਿੰਘ, ਦਵਿੰਦਰ ਸਿੰਘ ਗਿੱਲ, ਅਮਰਜੀਤ ਕਾਨੂਗੋ, ਨਛੱਤਰਪਾਲ ਸੰਧੂ, ਇੰਦਰ ਸਿੰਘ ਕੈਂਪ, ਬਲਵਿੰਦਰ ਸਿੰਘ ਗਿੱਲ, ਓਮ ਸਿੰਘ ਸਟਿਆਣਾ, ਸਵਰਨ ਸਿੰਘ ਧੁੱਗਾ ਆਦਿ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਦਵਿੰਦਰ ਸਿੰਘ ਕੱਕੋਂ ਨੇ ਨਿਭਾਈ।
ਅੰਮ੍ਰਿਤਸਰ : ਡੀ.ਸੀ. ਦਫਤਰ ਅੰਮ੍ਰਿਤਸਰ ਅੱਗੇ ਸਾਥੀ ਬਲਦੇਵ ਸਿਘ ਸੈਦਪੁਰ ਅਤੇ ਸਾਥੀ ਬਲਵਿੰਦਰ ਸਿੰਘ ਦੁਧਾਲਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸਰਵਸਾਥੀ ਡਾ. ਸਤਨਾਮ ਸਿੰਘ ਅਜਨਾਲਾ, ਰਤਨ ਸਿੰਘ ਰੰਧਾਵਾ, ਲਖਬੀਰ ਸਿੰਘ ਨਿਜਾਮਪੁਰਾ, ਬਾਬਾ ਅਰਜਨ ਸਿੰਘ, ਪਿਆਰਾ ਸਿੰਘ ਧਾਰੜ, ਹਰਭਜਨ ਸਿੰਘ ਟਰਪਈ ਤੇ ਸ਼ੀਤਲ ਸਿੰਘ ਤਲਵੰਡੀ ਨੇ ਸੰਬੋਧਨ ਕੀਤਾ।

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਕਨਵੈਨਸ਼ਨ

 ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਸੂਬਾਈ ਕਨਵੈਨਸ਼ਨ 22 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸਾਥੀ ਗੰਗਾ ਪ੍ਰਸ਼ਾਦ, ਬਲਦੇਵ ਸਿੰਘ ਕਪੂਰਥਲਾ, ਰਾਮ ਬਿਲਾਸ ਠਾਕੁਰ, ਜਗੀਰ ਸਿੰਘ ਬਟਾਲਾ, ਗੁਰਮੇਲ ਸਿੰਘ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ। ਕਨਵੈਨਸ਼ਨ ਵਿਚ 2 ਸਤੰਬਰ ਨੂੰ ਕੇਂਦਰੀ ਟਰੇਡ ਯੂਨੀਅਨ ਵਲੋਂ ਕੀਤੀ ਜਾ ਰਹੀ ਹੜਤਾਲ ਵਿਚ ਵੱਧ ਚੜ੍ਹ ਕੇ ਸਾਮਿਲ ਹੋਣ ਦਾ ਮਤਾ ਪਾਸ ਕੀਤਾ ਗਿਆ। ਯੂਨੀਅਨ ਵਲੋਂ ਨਿਰਮਾਣ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਅਕਤੂਬਰ ਦੇ ਦੂਜੇ ਹਫਤੇ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਵਿਚ ਧਰਨੇ ਮਾਰਨ ਦਾ ਵੀ ਫੈਸਲਾ ਕੀਤਾ ਗਿਆ।
ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੀ.ਟੀ.ਯੂ. ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਅੱਜ ਜਦੋਂ ਦੇਸ਼ ਆਜਾਦੀ ਦੇ 70ਵੇਂ ਵਰ੍ਹੇ ਵਿਚ ਦੇਸ਼ ਅੰਦਰ ਪੈਦਾ ਹੋਈ ਕੁੱਲ ਦੌਲਤ ਦਾ 61% ਹਿੱਸਾ ਵਸੋਂ ਦੇ ਉਪਰਲੇ 1% ਅਮੀਰਾਂ ਦੀਆਂ ਤਿਜੌਰੀਆਂ ਵਿਚ ਚਲਾ ਗਿਆ ਹੈ। 90ਫੀਸਦੀ ਵਸੋਂ ਨੂੰ ਸਿਰਫ ਕੁਲ ਆਮਦਨ ਦਾ ਸਿਰਫ 18 ਫੀਸਦੀ ਹਿੱਸਾ ਹੀ ਨਸੀਬ ਹੋਇਆ ਹੈ। ਪਿਛਲੇ ਢਾਈ ਦਹਾਕਿਆਂ ਦੌਰਾਨ ਸਾਮਰਾਜੀ ਲੁਟੇਰਿਆਂ ਦੇ ਨਿਰਦੇਸ਼ਾਂ ਅਨੁਸਾਰ ਦੇਸ਼ ਅੰਦਰ ਆਰਥਕ ਸੁਧਾਰਾਂ ਦੇ ਨਾਂਅ ਹੇਠ ਲਾਗੂ ਕੀਤੀਆਂ ਗਈਆਂ ਖੁੱਲ੍ਹੀ ਮੰਡੀ ਦੀਆਂ ਨਵਉਦਾਰਵਾਦੀ ਨੀਤੀਆਂ ਨੇ ਤਾਂ ਮਹਿੰਗਾਈ ਦੇ ਇਸ ਦੈਂਤ ਨੂੰ ਹੋਰ ਵਧੇਰ ਬਲਵਾਨ ਬਣਾ ਦਿੱਤਾ ਹੈ। ਉਹਨਾਂ ਨੇ ਕਿਹਾ  ਕਿ ਕੇਂਦਰੀ ਹਾਕਮਾਂ ਨੇ ਨਿਰਮਾਣ, ਬੀਮਾ, ਰੇਲਵੇ, ਡਿਫੈਂਸ ਅਤੇ ਪ੍ਰਚੂਨ ਬਜਾਰ ਆਦਿ ਵਿਚ ਸਿੱਧੇ ਪੂੰਜੀ ਨਿਵੇਸ਼ ਲਈ ਖੁੱਲ੍ਹੀਆਂ ਛੋਟਾਂ ਦੇ ਦਿੱਤੀਆਂ ਹਨ। ਸਿੱਟੇ ਵਜੋਂ ਦੇਸ਼ ਇਸ ਸਮੇਂ ਇਕ ਬਹੁਤ ਹੀ ਭਿਆਨਕ ਦੌਰ 'ਚੋਂ ਲੰਘ ਰਿਹਾ ਹੈ। ਇਸ 'ਚੋਂ ਨਿਕਲਣ ਦਾ ਇਕੋ ਇਕ ਰਾਹ ਮਿਹਨਤਕਸ਼ ਲੋਕਾਂ ਦਾ ਵਿਆਪਕ ਜਥੇਬੰਦਕ ਸੰਘਰਸ਼ ਹੀ ਹੈ। ਇਨ੍ਹਾਂ ਨੀਤੀਆਂ ਵਿਰੁੱਧ ਉਹਨਾਂ ਮਜ਼ਦੂਰਾਂ ਤੇ ਹਰ ਵਰਗ ਦੇ ਲੋਕਾਂ ਨੂੰ 2 ਸਤੰਬਰ ਦੀ ਹੜਤਾਲ ਵਿਚ ਵੱਧਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਕਨਵੈਨਸ਼ਨ ਨੂੰ ਪੰਜਾਬ ਨਿਰਮਾਣ ਮਜ਼ਦੂਰ ਦੇ ਸੂਬਾਈ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ, ਸੂਬਾਈ ਚੇਅਰਮੈਨ ਇੰਦਰਜੀਤ ਸਿੰਘ ਗਰੇਵਾਲ, ਸੂਬਾਈ ਸਕੱਤਰ ਮਾਸਟਰ ਸੁਭਾਸ਼ ਸ਼ਰਮਾ, ਨੰਦ ਮਹਿਰਾ ਵਿੱਤ ਸਕੱਤਰ, ਬਲਵਿੰਦਰ ਸਿੰਘ ਛੇਹਰਟਾਂ, ਅਵਤਾਰ ਸਿੰਘ ਨਾਗੀ, ਬਲਦੇਵ ਸਿੰਘ ਕਪੂਰਥਲਾ, ਗੁਰਦੀਪ ਸਿੰਘ ਘੁਮਿਆਣਾ, ਹਰੀਮੁਨੀ ਸਿੰਘ, ਅਮਰਜੀਤ ਪਟਿਆਲਾ, ਸਰਵਨ ਸਿੰਘ, ਬਚਨ ਯਾਦਵ, ਬਲਵਿੰਦਰ ਸਿੰਘ ਭੁਲੱਥ, ਰਾਮ ਵਿਲਾਸ ਠਾਕੁਰ, ਤਿਲਕ ਰਾਜ ਜੈਨੀ, ਮੇਲਾ ਸਿੰਘ ਰੁੜਕਾ, ਲਾਲ ਚੰਦ, ਹਰਵਿੰਦਰ ਬਿੱਲੂ, ਜਗੀਰ ਸਿੰਘ ਬਟਾਲਾ, ਜਸਮਤ ਰੁਮਾਣਾ, ਮਿਥਲੇਸ਼ ਕੁਮਾਰ, ਨੰਦ ਕਿਸ਼ੋਰ ਮੋਰੀਆ, ਮਾਨ ਸਿੰਘ, ਰਾਜ ਕੁਮਾਰ ਆਦਿ ਨੇ ਸੰਬੋਧਨ ਕੀਤਾ। 
ਇਸ ਕਨਵੈਨਸ਼ਨ ਨੇ ਘੱਟੋ ਘੱਟ ਉਜਰਤਾਂ 18000, ਪੈਨਸ਼ਨ 4000 ਰੁਪਏ ਪ੍ਰਤੀ ਮਹੀਨਾ, ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਵਾਪਸ ਲੈਣ, ਨਿੱਜੀਕਰਨ ਦੇ ਠੇਕੇਦਾਰੀ ਪ੍ਰਥਾ ਖਤਮ ਕਰਨ ਤੇ ਨਿਰਮਾਣ ਮਜਦੂਰਾਂ ਦੀਆਂ ਸਹੂਲਤਾਂ ਵਿਚ ਵਾਧਾ ਕਰਨ ਦੇ ਮਤੇ ਪਾਸ ਕੀਤੇ ਗਏ। 


 ਨੌਜਵਾਨਾਂ ਵਲੋਂ ਵਿਧਾਇਕਾਂ ਨੂੰ ਚੋਣ ਵਾਅਦੇ ਨਾ ਪੂਰੇ ਕਰਨ ਵਿਰੁੱਧ ਦਿੱਤੇ ਦੋਸ਼ ਪੱਤਰ 

 ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਲੋਂ ਚੋਣ ਮੈਨੀਫੈਸਟੋ 'ਚ ਕੀਤੇ ਵਾਅਦਿਆਂ ਨੂੰ ਲਾਗੂ ਨਾ ਕਰਨ ਬਾਰੇ ਵੱਖ-ਵੱਖ ਹਲਕਿਆਂ ਦੇ ਵਿਧਾਇਕਾਂ ਨੂੰ ਦੋਸ਼ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ। ਉਕਤ ਦੋਨੋਂ ਪਾਰਟੀਆਂ ਦੀ ਸਾਂਝੀ ਸਰਕਾਰ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨਾਲ ਲੈਪਟੋਪ ਦੇਣ ਅਤੇ ਹਰ ਸਾਲ ਨੌਕਰੀਆਂ ਦੇਣ ਦੇ ਵਾਅਦੇ ਚੋਣ ਮੈਨੀਫੈਸਟੋ ਰਾਹੀਂ ਕੀਤੇ ਸਨ। ਇਸ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਬਾਅਦ ਇਹ ਵਾਅਦੇ ਝੂਠ ਦੀ ਪੰਡ ਸਾਬਤ ਹੋਏ ਹਨ। ਹੁਣ ਜਦੋਂ ਫਿਰ ਤੋਂ ਪੰਜਾਬ ਦੀਆਂ ਚੋਣਾਂ ਸਿਰ 'ਤੇ ਹਨ ਤਾਂ ਇਹ ਪਾਰਟੀਆਂ ਮੁੜ ਤੋਂ ਲੋਕਾਂ ਨੂੰ ਸਬਜਬਾਗ ਦਿਖਾਉਣ ਤੁਰ ਪਈਆਂ ਹਨ। ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਅਕਾਲੀਆਂ ਦੇ ਝੂਠ ਨੂੰ ਨੰਗਾਂ ਕਰਨ ਲਈ ਦੋਸ਼ ਪੱਤਰ ਦਿੱਤੇ ਹਨ। ਸੂਬਾ ਕੇਂਦਰ 'ਤੇ ਪੁੱਜੀਆਂ ਰਿਪੋਰਟਾਂ ਮੁਤਾਬਿਕ ਹੇਠ ਅਨੁਸਾਰ ਦੋਸ਼ ਪੱਤਰ ਦਿੱਤੇ ਗਏ :
ਤਰਨਤਾਰਨ :  ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਵਰਕਰਾਂ ਨੇ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਰਿਹਾਇਸ਼ ਦੇ ਸਾਹਮਣੇ ਧਰਨਾ ਦਿੱਤਾ ਜਿਸ ਕਰਕੇ ਆਵਾਜਾਈ ਵਿੱਚ ਰੁਕਾਵਟ ਬਣੀ ਰਹੀ। ਵਿਧਾਇਕ ਦੇ ਹਾਜ਼ਰ ਨਾ ਹੋਣ ਕਰਕੇ ਪੁਲਸ ਨੇ ਨੌਜਵਾਨਾਂ ਨੂੰ ਰਿਹਾਇਸ਼ ਦੇ ਬਾਹਰਵਾਰ ਰੋਕਿਆ, ਜਿਸ 'ਤੇ ਧਰਨਾ ਲਗਾ ਦਿੱਤਾ ਗਿਆ। ਇਸ ਦੀ ਅਗਵਾਈ ਜਥੇਬੰਦੀਆਂ ਦੇ ਆਗੂ ਕਾਬਲ ਸਿੰਘ ਪਹਿਲਵਾਨਕੇ, ਸੁਲੱਖਣ ਸਿੰਘ ਤੂੜ, ਮੰਗਲ ਸਿੰਘ ਜਵੰਦਾ, ਰਛਪਾਲ ਸਿੰਘ ਬਾਠ, ਮਨਜੀਤ ਸਿੰਘ ਬੱਗੂ ਅਤੇ ਮੇਹਰ ਸਿੰਘ ਗਜ਼ਲ ਨੇ ਕੀਤੀ। ਇਸ ਮੌਕੇ ਸੂਬਾਈ ਆਗੂ ਜਸਵਿੰਦਰ ਸਿੰਘ ਢੇਸੀ, ਬਲਦੇਵ ਸਿੰਘ ਪੰਡੋਰੀ ਅਤੇ ਗੁਰਜਿੰਦਰ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਲੈਪਟਾਪ ਲੈ ਕੇ ਦੇਣ, ਗਰੈਜੂਏਸ਼ਨ ਤੱਕ ਲੜਕੀਆਂ ਨੂੰ ਮੁਫ਼ਤ ਵਿਦਿਆ ਦੇਣ, ਬੇਰੁਜ਼ਗਾਰਾਂ ਨੂੰ 1000 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤੇ ਜਾਣ, 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਆਦਿ ਦਾ ਵਾਅਦਾ ਕੀਤਾ ਸੀ ਪਰ ਇਹਨਾਂ 'ਚੋਂ ਕਿਸੇ ਇਕ ਨੂੰ ਵੀ ਪੂਰਾ ਨਹੀਂ ਕੀਤਾ ਗਿਆ।
ਪਠਾਨਕੋਟ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੀਐਸਐਫ ਵਲੋਂ ਭੋਆ ਹਲਕੇ ਦੀ ਵਿਧਾਇਕ ਬੀਬੀ ਸੀਮਾ ਕੁਮਾਰੀ ਨੂੰ ਵਾਅਦਿਆਂ, ਐਲਾਨਾਂ ਤੋਂ ਭੱਜਣ ਕਾਰਨ ਦੋਸ਼ ਪੱਤਰ ਦਿੱਤਾ। ਇਸ ਦੀ ਅਗਵਾਈ ਰਵੀ ਕੁਮਾਰ, ਰਜਿੰਦਰ ਕੁਮਾਰ ਆਦਿ ਨੇ ਕੀਤੀ।
ਗੁਰਦਾਸਪੁਰ : ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਦੇਸ ਰਾਜ ਧੁੱਗਾ ਨੂੰ ਦੋਸ਼ ਪੱਤਰ ਦਿੱਤਾ ਗਿਆ। ਇਸ ਦੀ ਅਗਵਾਈ ਸੂਬਾਈ ਆਗੂ ਗੁਰਦਿਆਲ ਸਿੰਘ ਘੁਮਾਣ, ਸ਼ਮਸ਼ੇਰ ਸਿੰਘ ਨਵਾਂਪਿੰਡ, ਤਹਿਸੀਲ ਪ੍ਰਧਾਨ ਲਖਵਿੰਦਰ ਸਿੰਘ ਧੰਦੋਈ, ਰਿੰਕੂ ਰਾਜਾ, ਰੌਸ਼ਨ ਸਿੰਘ ਸ਼ਕਰੀ ਆਦਿ ਨੇ ਕੀਤੀ।
ਫਿਲੌਰ : ਹਲਕਾ ਫਿਲੌਰ ਦੇ ਵਿਧਾਇਕ ਅਵਿਨਾਸ਼ ਚੰਦਰ ਕਲੇਰ ਦੇ ਸ਼ਹਿਰ 'ਚ ਨਾ ਪੁੱਜਣ 'ਤੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਰੋਸ ਵਜੋਂ ਸ਼ਹਿਰ 'ਚ ਮਾਰਚ ਕੀਤਾ। ਇਸ ਵਿਧਾਇਕ ਦੀ ਥਾਂ 'ਤੇ ਅਕਾਲੀ ਦਲ ਨੇ ਕਿਸੇ ਹੋਰ ਨੂੰ ਹਲਕੇ ਦਾ ਇੰਚਾਰਜ ਬਣਾ ਦਿੱਤਾ ਸੀ, ਜਿਸ ਕਾਰਨ ਜਲੰਧਰ ਰਿਹਾਇਸ਼ ਰੱਖਣ ਵਾਲੇ ਇਸ ਵਿਧਾਇਕ ਦੀ ਪੱਕੀ ਫਿਲੌਰ ਦੀ ਹਫਤਾਵਾਰੀ ਫੇਰੀ ਵੀ ਬੰਦ ਹੋ ਗਈ। ਇਕੱਠੇ ਹੋਏ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਜੋਰਦਾਰ ਨਾਅਰੇਬਾਜ਼ੀ ਦੌਰਾਨ ਦੋਸ਼ ਪੱਤਰ ਕੰਧ 'ਤੇ ਚਿਪਕਾ ਦਿੱਤਾ। ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਪੀਐਸਐਫ ਦੇ ਸੂਬਾ ਸਕੱਤਰ ਅਜੇ ਫਿਲੌਰ ਅਤੇ ਮਨਜਿੰਦਰ ਸਿੰਘ ਢੇਸੀ ਨੇ ਸੰਬੋਧਨ ਕੀਤਾ। ਇਸ ਐਕਸ਼ਨ ਦੀ ਅਗਵਾਈ ਮੱਖਣ ਫਿਲੌਰ, ਗੁਰਦੀਪ ਗੋਗੀ, ਸਰਬਜੀਤ ਸੰਗੋਵਾਲ, ਸੋਨੂੰ ਢੇਸੀ, ਸੁਖ ਸਾਗਰਪੁਰ, ਮਨੋਜ ਕਲਿਆਣਪੁਰ, ਸੰਦੀਪ ਫਿਲੌਰ, ਪ੍ਰਭਾਤ ਕਵੀ, ਕੁਲਦੀਪ ਬਿਲਗਾ, ਰਿੰਕੂ ਮੀਓਵਾਲ, ਜੱਸਾ ਰੁੜਕਾ, ਅਰਸ਼ਦੀਪ ਆਸ਼ੂ, ਵਿਜੇ ਰੁੜਕਾ, ਹਰਜੀਤ ਸਿੰਘ, ਪੁਨੀਤ ਸੂਦ, ਜਸਪਾਲ ਬਿਲਗਾ ਆਦਿ ਨੇ ਕੀਤੀ।


ਜਨਵਾਦੀ ਇਸਤਰੀ ਸਭਾ ਪੰਜਾਬ ਦੇ ਅਜਲਾਸ 

ਜਨਵਾਦੀ ਇਸਤਰੀ ਸਭਾ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਜਲਾਸ 7 ਅਗਸਤ ਨੂੰ ਸੂਬਾ ਪ੍ਰਧਾਨ ਬੀਬੀ ਦਰਸ਼ਨ ਕੌਰ ਦੀ ਪ੍ਰਧਾਨਗੀ ਹੇਠ ਹੋਇਆ। ਸੂਬਾ ਸਕੱਤਰ ਨੀਲਮ ਘੁਮਾਣ ਨੇ ਔਰਤਾਂ ਦੀਆਂ ਸਮੱਸਿਆਵਾਂ 'ਤੇ ਚਰਚਾ ਕਰਦਿਆਂ ਕਿਹਾ ਕਿ ਇਸ ਪੁਰਸ਼ ਪ੍ਰਧਾਨ ਸਮਾਜ ਵਿੱਚ ਔਰਤ ਨੂੰ  ਔਰਤ ਦੀ ਦੁਸ਼ਮਣ ਨਹੀਂ, ਸਗੋਂ ਸਹਾਇਕ ਬਣਨਾ ਚਾਹੀਦਾ ਹੈ ਤਾਂ ਹੀ ਅਸੀਂ ਮਰਦ ਪ੍ਰਧਾਨ ਮਾਨਸਿਕਤਾ ਕਾਰਨ ਹੋ ਰਹੇ ਕੀਤੇ ਜਾ ਰਹੇ ਵਿਤਕਰਿਆਂ ਅਤੇ ਜ਼ੁਲਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੋ ਸਕਦੀਆਂ ਹਾਂ।
ਸਾਥੀ ਹਰਕੰਵਲ ਸਿੰਘ ਸੂਬਾ ਸਕੱਤਰੇਤ ਮੈਂਬਰ ਸੀ.ਪੀ.ਐੱਮ.ਪੰਜਾਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਗੱਲ ਪੂਰੀ ਤਰ੍ਹਾਂ ਸੱਚ ਹੈ ਕਿ ਜਿੱਥੇ ਔਰਤ ਨੂੰ ਆਪਣੇ ਘਰ ਪਰਵਾਰ ਵਿਚ ਮਾਨਸਿਕ ਤੇ ਸਰੀਰਕ ਜਬਰ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਘਰੋਂ ਬਾਹਰ ਕੰਮ ਵਾਲੀਆਂ ਥਾਵਾਂ 'ਤੇ ਹੋਰਨਾਂ ਥਾਵਾਂ ਤੇ ਵੀ ਭਾਰੀ ਆਰਥਿਕ ਸ਼ੋਸ਼ਣ, ਮਾਨਸਿਕ ਦਬਾਅ ਜਿਨਸੀ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਰੇ ਤਰ੍ਹਾਂ ਦੇ ਸ਼ੋਸ਼ਣ ਤੋਂ ਤਾਂ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ, ਜੇਕਰ ਔਰਤਾਂ ਆਪਣੀਆਂ ਜਥੇਬੰਦੀਆਂ ਬਣਾ ਕੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾਉਣ ਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ। ਇਸ ਅਜਲਾਸ ਨੂੰ ਮਹਿੰਦਰ ਸਿੰਘ ਖੈਰੜ ਜ਼ਿਲ੍ਹਾ ਸਕੱਤਰ ਸੀ.ਪੀ.ਐੱਮ ਪੰਜਾਬ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸੂਬਾ ਸਕੱਤਰ ਬੀਬੀ ਨੀਲਮ ਧੀਮਾਨ ਨੇ 11 ਮੈਂਬਰੀ ਜ਼ਿਲ੍ਹਾ ਟੀਮ ਦਾ ਪੈਨਲ ਪੇਸ਼ ਕੀਤਾ, ਜਿਸ ਵਿੱਚ ਬੀਬੀ ਤਜਿੰਦਰ ਕੌਰ ਬਹਿਬਲ ਨੂੰ ਕਨਵੀਨਰ, ਕੁਲਵਿੰਦਰ ਕੌਰ ਨਿਆੜਾ ਨੂੰ ਕੋ-ਕਨਵੀਨਰ, ਰਾਜ ਰਾਣੀ ਠੀਡਾ, ਗੁਰਬਖਸ਼ ਕੌਰ ਹੇਜਮਾ, ਕਸ਼ਮੀਰ ਕੌਰ ਬੱਸੀ ਅਲੀ ਖਾਂ, ਊਸ਼ਾ ਦਿਉਵਾਲ, ਬਿਮਲਾ ਦੇਵੀ ਹੁਸ਼ਿਆਰਪੁਰ, ਬਲਜੀਤ ਕੌਰ ਬਿੰਜੋ, ਰਜਵੰਤ ਕੌਰ ਪੰਡੋਰੀ ਲੱਧਾਂ, ਸੁਰਜੀਤ ਕੌਰ ਰੀਲਾ, ਅਰਸ਼ਦੀਪ ਕੌਰ ਪੋਸੀ, ਨੂੰ ਮੈਬਰ ਬਣਾਇਆ ਗਿਆ, ਜਿਸ ਦੀ ਮਨਜ਼ੂਰੀ ਪੂਰੇ ਹਾਉਸ ਨੇ ਸਰਵਸੰਮਤੀ ਨਾਲ ਪ੍ਰਵਾਨਗੀ ਦਿੱਤੀ। ਇਸ ਮੌਕੇ ਦਵਿੰਦਰ ਸਿੰਘ ਕੱਕੋਂ, ਮਲਕੀਤ ਸਿੰਘ ਸਲੇਮਪੁਰ, ਸਰਬਜੀਤ ਸਿੰਘ, ਗੰਗਾ ਪ੍ਰਸਾਦਿ, ਸ਼ਾਦੀ ਲਾਲ ਕਪੂਰ ਆਦਿ ਹਾਜ਼ਰ ਸਨ।
ਰੋਪੜ : ਜਨਵਾਦੀ ਇਸਤਰੀ ਸਭਾ ਜ਼ਿਲ੍ਹਾ ਰੋਪੜ ਦਾ ਤੀਜਾ ਅਜਲਾਸ ਜ਼ਿਲ੍ਹੇ ਦੇ ਪਿੰਡ ਪਲਾਸੀ ਵਿਖੇ 21 ਅਗਸਤ ਨੂੰ ਹੋਇਆ। ਇਸਦੀ ਪ੍ਰਧਾਨਗੀ ਸੂਬਾ ਪ੍ਰਧਾਨ ਦਰਸ਼ਨ ਕੌਰ ਪਲਾਸੀ, ਰੇਸ਼ਮ ਕੌਰ ਮਾਧੋਪੁਰ, ਮਾਇਆ ਦੇਵੀ ਭੱਟੋਂ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ।
ਅਜਲਾਸ ਦਾ ਉਦਘਾਟਨ ਜਨਵਾਦੀ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਨੇ ਕਰਦਿਆਂ ਕਿਹਾ ਕਿ ਇਸਤਰੀਆਂ 'ਤੇ ਹੋ ਰਹੇ ਅੱਤਿਆਚਾਰ, ਘਰੇਲੂ ਹਿੰਸਾ, ਬੱਚੀਆਂ ਨਾਲ ਹੋ ਰਹੇ ਬਲਾਤਕਾਰ, ਦਹੇਜ ਦੀ ਬਲੀ ਚੜ੍ਹ ਰਹੀਆਂ ਔਰਤਾਂ ਆਦਿ ਵਧੀਕੀਆਂ ਨੂੰ ਰੋਕਣ ਲਈ ਸੰਘਰਸ਼ ਕਰਨ ਦੇ ਨਾਲ ਨਾਲ ਔਰਤਾਂ ਨੂੰ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਵੱਧ ਰਹੇ ਨਸ਼ਿਆਂ ਜਿਸ ਨਾਲ ਸਾਡੇ ਬੱਚੇ ਤਬਾਹ ਹੋ ਰਹੇ ਹਨ ਆਦਿ ਮੁੱਦਿਆਂ ਨੂੰ ਲੈ ਕੇ ਚਲ ਰਹੇ ਸੰਘਰਸ਼ਾਂ ਵਿਚ ਵੀ ਅੱਗੇ ਹੋ ਕੇ ਭਾਗ ਲੈਣਾ ਚਾਹੀਦਾ ਹੈ। ਉਦਘਾਟਨ ਤੋਂ ਬਾਅਦ ਜ਼ਿਲ੍ਹਾ ਸਕੱਤਰ ਨੇ ਪਿਛਲੇ ਸਮੇਂ ਦੇ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ , ਜਿਸ ਉਤੇ ਬਹਿਸ ਵਿਚ ਕਈ ਭੈਣਾਂ ਨੇ ਭਾਗ ਲਿਆ।
ਅਜਲਾਸ ਵਿਚ ਨਵੀਂ ਚੁਣੀ ਗਈ ਟੀਮ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਬੀਬੀ ਮਾਇਆ ਦੇਵੀ ਭੱਟੋਂ, ਸਕੱਤਰ ਪਰਮਜੀਤ ਕੌਰ ਪਲਾਸੀ ਸਮੇਤ 14 ਮੈਂਬਰੀ ਟੀਮ ਚੁਣੀ ਗਈ। ਮਨਜੀਤ ਕੌਰ, ਗੁਰਮੇਜ ਕੌਰ, ਬਬੀਤਾ ਦੇਵੀ, ਬਿਮਲਾ ਪੱਸੀਵਾਲ, ਬਖਸ਼ੋ, ਕੁਸ਼ਲੀਆ, ਕੁਲਵੀਰ ਕੌਰ ਵੀ ਹਾਜ਼ਰ ਸਨ। ਭਰਾਤਰੀ ਜਥੇਬੰਦੀਆਂ ਵਲੋਂ ਸਾਥੀ ਮੋਹਨ ਸਿੰਘ ਧਮਾਣਾ, ਮਲਕੀਤ ਸਿੰਘ ਪਲਾਸੀ, ਚੌਧਰੀ ਹਿੰਮਤ ਸਿੰਘ, ਗੰਗਾ ਪ੍ਰਸ਼ਾਦ ਨੇ ਵੀ ਸੰਬੋਧਨ ਕੀਤਾ।

ਸੰਘਰਸ਼ ਕਰਕੇ ਕਰਵਾਈ ਗਈ ਕਿਸਾਨ ਨੂੰ ਵੇਚੇ ਘਟੀਆ ਬੀਜਾਂ ਦੀ ਭਰਪਾਈ 

ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ 'ਚ ਜਨਤਕ ਜਥੇਬੰਦੀਆਂ ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਜਨਵਾਦੀ ਇਸਤਰੀ ਸਭਾ ਦੀ ਸਹਾਇਤਾ ਨਾਲ ਕੀਤੀ ਗਈ ਜਨਤਕ ਜਦੋ ਜਹਿਦ ਸਦਕਾ ਅਜਨਾਲਾ ਤਹਿਸੀਲ ਦੇ ਇਕ ਕਿਸਾਨ ਨੂੰ ਬੀਜ ਵਿਕਰੇਤਾ ਵਲੋਂ ਹਾਈਬਰਿਡ ਮੱਕੀ ਦਾ ਬੀਜ ਘਟੀਆ ਕਿਸਮ ਦਾ ਨਿਕਲਣ ਕਾਰਨ ਮੱਕੀ ਦੀ ਛਲੀਆਂ ਵਿਚ ਦਾਣੇ ਨਾ ਪੈਣ ਕਾਰਨ ਹਜ਼ਾਰਾਂ ਰੁਪਿਆਂ ਦਾ ਨੁਕਸਾਨ ਹੋਇਆ। ਇਸਦੀ ਪੂਰੀ ਪੂਰੀ ਭਰਪਾਈ ਉਕਤ ਵਿਕਰੇਤਾ ਕੋਲੋਂ ਕਰਵਾਈ ਗਈ ਅਤੇ ਅੱਗੋਂ ਤੋਂ ਇਸ ਵਿਕਰੇਤਾ ਕੋਲੋਂ ਅਜਿਹਾ ਘਟੀਆ ਬੀਜ ਸਪਲਾਈ ਨਾ ਕਰਨ ਦਾ ਅਹਿਦ ਕਰਵਾਇਆ ਗਿਆ। ਇਹ ਰਕਮ ਕਿਸਾਨ ਨੂੰ ਇਕ ਸਮਾਗਮ ਕਰਕੇ ਸੌਂਪੀ ਗਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਜ਼ਿਲ੍ਹੇ ਦੇ ਜਨਰਲ ਸਕੱਤਰ ਸ਼ੀਤਲ ਸਿੰਘ ਤਲਵੰਡੀ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੂ ਨੰਗਲ ਤੇ ਸਕੱਤਰ ਸੁਰਜੀਤ ਸਿੰਘ ਦੁੱਧਰਾਏ ਅਤੇ ਜਨਵਾਦੀ ਇਸਤਰੀ ਸਭਾ ਦੀ ਪ੍ਰਧਾਨ ਬੀਬੀ ਅਜੀਤ ਕੌਰ ਕੋਟ ਰਜਾਦਾ ਨੇ ਕਿਹਾ ਕਿ ਚੰਗਾ ਬੀਜ ਹੀ ਫਸਲ ਦੇ ਚੰਗੇ ਝਾੜ ਦੀ ਗਰੰਟੀ ਹੈ। ਪ੍ਰੰਤੂ ਭੋਲੇ ਭਾਲੇ ਕਿਸਾਨਾਂ ਦੀ ਘਟੀਆ ਕਿਸਮ ਦੇ ਬੀਜ, ਕੀੜੇਮਾਰ ਦਵਾਈਆਂ ਤੇ ਖਾਦਾਂ ਵੇਚ ਕੇ ਵਿਕਰੇਤਾ ਆਪਣੀਆਂ ਤਜੌਰੀਆਂ ਭਰ ਰਹੇ ਹਨ ਦੂਸਰੇ ਬੰਨੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਉਕਤ ਆਗੂਆਂ ਨੇ ਕਿਸਾਨਾਂ ਤੇ ਕਾਸ਼ਤਕਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਬੀਜਾਂ, ਦਵਾਈਆਂ ਤੇ ਖਾਦਾਂ ਲੈਣ ਸਮੇਂ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਡਾਕਟਰਾਂ ਦੀ ਸਲਾਹ ਨਾਲ ਹੀ ਬੀਜਾਂ ਦਵਾਈਆਂ ਤੇ ਖਾਦਾਂ ਦੀ ਖਰੀਦ ਕਰਨ ਅਤੇ ਖਰੀਦ ਸਮੇਂ ਰਸੀਦ ਜ਼ਰੂਰ ਪ੍ਰਾਪਤ ਕਰਨ। ઠ

ਬਿਜਲੀ ਪਾਣੀ ਦੇ ਹਜ਼ਾਰਾਂ ਰੁਪਏ ਦੇ ਬਿੱਲਾਂ ਵਿਰੁੱਧ ਸੰਘਰਸ਼ 
ਬਰਨਾਲਾ ਨੇੜਲਾ ਪਿੰਡ ਸੰਘੇੜਾ ਨਗਰ ਪਾਲਿਕਾ ਬਰਨਾਲਾ ਦੇ ਵਾਰਡ ਵਿਚ ਤਬਦੀਲ ਹੋ ਗਿਆ ਹੈ। ਇਸ ਦਾ ਫਾਇਦਾ ਕਿਸ ਨੂੰ ਹੋਇਆ ਹੈ, ਕਿਹਾ ਨਹੀਂ ਜਾ ਸਕਦਾ। ਪਰ ਪਿੰਡ ਦੇ ਬੇਜ਼ਮੀਨੇ ਦਲਿਤਾਂ ਦੇ ਕਰਜ ਦੇ ਭਾਰ ਨਾਲ ਖੰਡਿਤ ਮੋਢਿਆਂ 'ਚ ਹੋਰ ਤਰੇੜਾਂ ਆ ਗਈਆਂ ਹਨ। ਨਗਰ ਪਾਲਿਕਾਵਾਂ ਦੀ ਟੈਕਸਾਂ ਅਤੇ ਸੈਸਾਂ ਦੇ ਰੂਪ ਵਿਚ ਹੁੰਦੀ ਵਸੂਲੀ ਮਜ਼ਦੂਰ ਨਗਰ ਪਾਲਿਕਾ ਵਿਚ ਸ਼ਾਮਲ ਹੋਣ ਦੇ ਪਹਿਲੇ ਦਿਨ ਤੋਂ ਹੀ ਅਦਾ ਕਰ ਰਹੇ ਹਨ। ਜਾਇਦਾਦ ਟੈਕਸ ਦਾ ਕੁਹਾੜਾ ਉਤੋਂ ਹੋਰ ਤਿਆਰ ਹੈ। ਜੇ ਕਿਸੇ ਨੇ ਛੋਟਾ ਮੋਟਾ ਖੋਲਾ ਛੱਤਣਾ ਹੋਵੇ ਤਾਂ ਉਸਾਰੀ ਦੀ ਕੀਮਤ ਤੋਂ ਜ਼ਿਆਦਾ ਨਕਸ਼ਾ ਫੀਸ ਲੱਗਦੀ ਹੈ। ਨਗਰ ਪਾਲਿਕਾ ਦੀ ਹੱਦ 'ਚ ਆ ਜਾਣ ਕਰਕੇ ਪੇਂਡੂ ਮਜ਼ਦੂਰ ਸ਼ਹਿਰੀਏ ਬਣਗੇ। ਪਰ ਬੇਰੁਜਗਾਰੀ ਕਾਇਮ ਹੈ ਅਤੇ ਸ਼ਹਿਰੀ ਹੋਣ ਕਰਕੇ ਮਨਰੇਗਾ ਦਾ ਮਾੜਾ ਮੋਟਾ ਕੰਮ ਵੀ ਖੁਸ ਗਿਆ। ਉਤੋਂ ਸਾਰਿਆਂ ਨੂੰ ਹਜ਼ਾਰਾਂ ਰੁਪਏ ਦੇ ਪਾਣੀ ਅਤੇ ਬਿਜਲੀ ਦੇ ਬਿੱਲ ਆ ਗਏ। ਹਾਲਾਂਕਿ ਨਗਰ ਪਾਲਿਕਾਵਾਂ ਦੀ ਹਦੂਦ 5 ਮਰਲੇ (125 ਵਰਗ ਵਾਲਿਆਂ ਘਰਾਂ ਨੂੰ ਬਿਲ ਦੀ ਮੁਆਫੀ) ਹੈ ਅਤੇ ਬਿਜਲੀ ਯੂਨਿਟਾਂ ਵੀ ਮਾਫ ਹਨ ਪਰ ਇੰਨੇ ਬਿੱਲ ਦੇਖ ਕੇ ਮਜ਼ਦੂਰ ਬੌਂਦਲ ਗਏ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਭਾਨ ਸਿੰਘ ਸੰਘੇੜਾ ਇਸੇ ਪਿੰਡ ਦੇ ਜੰਮਪਲ ਹਨ। ਮਜ਼ਦੂਰਾਂ ਨੇ ਉਨ੍ਹਾਂ ਦੀ ਬਾਂਹ ਜਾ ਫੜੀ। ਉਨ੍ਹਾਂ ਆਪਣੇ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੂੰ ਹਾਕ ਮਾਰ ਲਈ। ਸੈਂਕੜੇ ਮਜ਼ਦੂਰਾਂ ਨੇ ਇਕੱਤਰ ਹੋ ਕੇ ਸੰਘੇੜੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਅਤੇ ਬਰਨਾਲੇ ਮੁਜ਼ਾਹਰਾ ਕੀਤਾ। ਇਕ ਵਾਰ ਬਿਲ ਭਰਾਉਣ ਦੀ ਸਖਤੀ ਨੂੰ ਠੱਲ੍ਹ ਪੈ ਗਈ। ਪਰ ਮੁਆਫੀ ਲਈ ਲੰਮਾ ਸਿਰੜੀ ਘੋਲ ਉਸਾਰਨਾ ਪੈਣਾ ਹੈ। 



हरियाणा समाचार
 देहाती मजदूर सभा हरियाणा द्वारा सामाजिक न्याय के मुद्दे पर कन्वैनशन
 ‘‘सामाजिक न्याय व समान अधिकारों’’ की प्राप्ति के लिए जुझारू मजदूर आंदोलन का निर्माण करने के उद्देश्य से देहाती मजदूर सभा हरियाणा द्वारा एक राज्य स्तरीय कन्वैनशन वालमीकि धर्मशाला फतेहाबाद में आयोजित की गई। कन्वैनशन की अध्यक्षता साथी नत्थू राम चौबारा ने की। उनके साथ मंच पर सभा की नेत्री जसविंदर कौर टोहाणा, जीत सिंह जाखलदादी, सुखचैन सिंह, देवराज सहनाल उपस्थित थे। सबसे पहले देहाती मजदूर सभा पंजाब के दिवंगत नेता साथी नरेंद्र सोमा को एक शोक प्रस्ताव द्वारा दो मिंट मौन खड़े होकर श्रद्धा सुमन अर्पित किये गये।
राज्य संयोजक साथी तेजिंद्र सिंह थिंद द्वारा मजदूर मांगों संबंधी मुख्य प्रस्ताव प्रस्तुत किया गया। उन्होंने कहा कि जहां घोर आर्थिक शोषण भूमिहीन दलितों मजदूरों को भुखमरी की कगार पर पहुंचा चुका है वहीं घोर अमानवीय जाति उत्पीडऩ उन की आत्माओं को कटोच रहा है। इसलिये जहां हमें निशुल्क एक समान शिक्षा, रोजगार, स्वास्थ्य सुविधाएं, पीने के स्वच्छ पानी, वैज्ञानिक विधि के शौचालय, मनुष्यों के रहने योग्य मकान तथा प्लाट, खेती के लिये जमीन आदि मांगों की प्राप्ति के लिए सशक्त आंदोलन का निर्माण करना है वहीं जाति उत्पीडऩ के मुकम्मल खात्में  व समस्त प्रकार के सामाजिक न्याय की प्राप्ति का आंदोलन भी निर्मित करना होगा। उन्होंने कहा कि इसके लिए जहां सभा की आजादाना शक्ति का विस्तार एवं आंदोलन की पहलकदमी जरूरी है वहीं संयुक्त संघर्ष भी अति आवश्यक है। उन्होंने कहा कि उपरोक्त मांगों की पूर्ति बाजार उल्टा भूना में एक सदी से पीढ़ी दर पीढ़ी मकान बना कर रह रहे लोगों के घर गिराना केंद्र व राज्य सरकार की मंशा का सटीक उदाहरण है। इसीलिए संगठन एवं आंदोलन ही हमारी जीत की गारंटी हो सकते हैं। प्रस्ताव के पक्ष में जरनैल सिंह, बचित्तर सिंह, रोही राम, सुक्खा सिंह ने भी अपने विचार रक्खे। परमाणु संयंत्र विरोधी एक्शन कमेटी के अध्यक्ष श्री सुभाष पूनिया, वरिष्ठ कम्युनिस्ट नेता साथी कृष्णा स्वरूप गौरखपुरिया, शहीद भगत सिंह नौजवान सभा पंजाब हरियाणा के महासचिव मंदीप सिंह रतिया ने भी अपने संबोधन में हर संभव सहयोग का वायदा किया। एक प्रस्ताव द्वारा केंद्रीय ट्रेड यूनियनों एवं कर्मचारी फैडरेशनों द्वारा आगामी 2 सितंबर को की जा रही हड़ताल का पूर्ण समर्थन करने का निर्णय लिया गया। कन्वैनशन की समाप्ति पर पूरे शहर में जोश भरपूर मार्च करते हुए उपायुक्त द्वारा प्रधानमंत्री तथा मुख्य मंत्री को ज्ञापन भेजा गया। समस्त कार्यक्रम में देहाती मजदूर सभा की पंजाब ईकाई के वित्त सचिव महीपाल उपस्थित रहे। कन्वैनशन से पहले 11 से 20 अगस्त तथा एक जत्था मार्च द्वारा सघन जनसंपर्क अभियान चलाया गया जिसके कन्वैनशन की मुख्य  मांगों को रेखांकित किया गया था।

भूना में भूमिहीन दलितों के घर गिराये जाने के विरुद्ध संघर्ष 

जैसे-जैसे समय बीत रहा है वैसे-वैसे विकास का छद्दम आवरण उतरता जा रहा है और हरियाणा की खट्टर सरकार अपने जनविरोधी विषैले नखदंतों सहित साफ अवतरित हो रही है। खट्टर को सभी की वरिष्ठता ताक पर रख कर मुख्यमंत्री के सिहांसन पर बिराजमान करने वाले मोदी और स्वंय खट्टर ने चुनाव अभियान में अनेक सभाओं में हर साल लाखों लोगों को घर बनवा कर देने का वायदा किया था। किन्तु हुआ ऐन इसके विपरीत। कस्बा भूना में करीब 100 सालों से पीढ़ी दर पीढ़ी रह रहे भूमिहीन दलितों पर उस समय बिजली गिर पड़ी जब हरियाणा सरकार के मंत्री अनिल बिज के तुगलकी आदेश पर उनके छ: आशियानों को मिट्टी के ढेर में तबदील कर दिया गया। देहाती मजदूर सभा हरियाणा के संयोजक साथी तेजिंद्र थिंद एवं जिला अध्यक्ष नत्थू राम तुरंत पीडि़तों के दर्द की सार लेने पहुंचे। पीडि़त ने इन के नेतृत्व में हरियाणा सरकार एवं मोहम्मद गौरी के नये अवतार अनिल विज के विरुद्ध जमकर रोष प्रदर्शन किया। 2 अगस्त को विशाल प्रर्दशन कर तहसीलदार को ज्ञापन दिया गया एवं 8 अगस्त को जिला स्तरीय पंचायत बुलाने की घोषणा की गई। 8 अगस्त को पंचायत शुरू होते ही स्थानीय भाजपा नेताओं ने पीडि़तों तथा नेतृत्व को भरोसा दिया कि भविष्य में कोई मकान नहीं गिराया जाएगा। इस भरोसे के उपरांत पंचायत स्थगित कर दी गई किन्तु नगरपालिका ने उसी शाम फिर लोगों को मकान खाली करने के नोटिस भेज दिये। तुरंत निर्णय लेते हुए 11 अगस्त को विशाल जनसभा आयोजित की गई जिस में वक्ताओं ने आरपार की लड़ाई का ऐलान किया। इस दृढ़ निश्चय एंव लोक आक्रोश को भांप कर नगर पालिका ने आगे से कोई भी मकान न गिराने का प्रस्ताव पास कर दिया। यह एक बहुत बड़ी जीत है किन्तु गिराये गये छ: मकानों के मालिकों के पुर्नवास एवं मुआवजे का संघर्ष अभी जारी है।

छात्र युवा शिविर पर गुंडा तत्वों द्वारा आक्रमण, पुलिस प्रशासन खामोश

 रतिया में हरियाणा छात्र यूनियन द्वारा लगाये गये एक सहायता शिविर पर गुंडों एवं अवांछित तत्वों ने हमला कर दिया जिस में एक छात्र नेता को गंभीर चोटें आई। घटना यूं है कि एक स्थानीय कालेज के सामने नवआगंतुक छात्रों को दाखिले आदि संबंधी जानकारियां देने के लिए सहायता शिविर लगाया था। छात्र नेताओं की सहायता के लिये शहीद भगत सिंह नौजवान सभा के कार्यकर्ता भी उपस्थित थे। इतने में कहीं से आये एक टोले ने शिविर पर हमला कर दिया। कालेज की प्रिंसीपल जो छात्र यूनियन द्वारा अपनी मनमानियां रोके जाने से खफा थी ने थाने में उल्टा छात्र युवा नेताओं विरुद्ध ही शिकायत कर दी। पुलिस पहले से ही दोनों संगठनों से खार खाए हुए थी क्योंकि दोनों संगठन तस्करी तथा तस्करों के खिलाफ समझौता रहित संग्राम चला रहे हैं और पुलिस द्वारा नशा तस्करों के खिलाफ वांछित कार्यवाही न किया जाना संगठनों के अभियान का एक महत्त्वपूर्ण मुद्दा था। लिहाजा पुलिस जो तस्करों के विरूद्ध कार्यवाई के मामले में कछुए से भी सुस्त चाल में कार्यवाही करती है, उस ने छात्र युवा नेताओं के विरुद्ध राकेट की तेजी से कार्यवाई शुरू कर दी। तुरंत प्रतिक्रिया हुयी छात्र युवा संगठनों ने शिक्षा संस्थानों, रतिया शहर तथा समीपवर्ती गांवों में लामबंदी शुरू कर दी। लोगों की निंदा का केंद्र बने रतिया पुलिस तथा कालेज प्रबंधक सुरक्षात्मक स्थिति में पहुंच गये। पुलिस कार्यवाही धरी की धरी रह गई। कालेज प्रबंधक संदेशवाहकों द्वारा बीच बचाव को हाथ पैर मार रहे हैं। हमलावरों का एक ग्रुप भी युवक संगठन के कार्यालय में आकर खेद जता कर माफी की गुहार लगा कर गया है। संगठनों के इस गुंडा तत्वों पर उलटवार की क्षेत्र में सकारात्मक चर्चा है।

शहीद ऊधम सिंह की याद में सैमीनार

 शहीद ऊधम सिंह की प्रेरणामई याद में फतेहाबाद के कस्बा जुलाना में हरियाणा छात्र यूनियन तथा शहीद भगत सिंह नौजवान सभा द्वारा एक सैमीनार का आयोजन किया गया। भारी संख्या में युवक और युवतियों ने सैमीनार में उपस्थित होकर वक्ताओं के विचारों को गंभीरता से सुना। मनदीप सिंह रतिया एवं अन्य वक्ताओं ने शहीद ऊधम सिंह के जीवन, विचारधारा तथा अतुलनीय बलिदान पर रोशनी डाली।
उन्होंने कहा कि इन शहीदों ने साम्राज्यवादियों को निकालने के लिये जीवन कुर्बान किया परंतु आज भी दुर्भाग्य से वही साम्राज्यवादी देश का शासन पर्दे के पीछे से चला रहे हैं। ये नई प्रकार की परतंत्रता नहीं तो और क्या है? उन्होंने याद दिलाया कि देश के लोगों को एकता के सूत्र में पिरोने के लिये सरदार ऊधम सिंह ने अपना नाम बदल कर राम मुहम्मद सिंह आजाद रखा था। किन्तु आज शासकों और उनके प्रितपालक आर.एस.एस. की जघन्य साजिशों के चलते देश की जनता जाति धर्म के नाम पर बिखंडित होती चली जा रही है। जो आज भी संघर्षो की राह पर हैं उन्हें दमनपूर्वक दबाने के दांवपेच चरम पर हैं। ऐसे में देश को साम्राज्यवाद के जुए से मुक्त कराने का संग्राम नये सिरे से तीव्र किये जाने की जरूरत है। उन्होंने चेताया कि साम्राज्यवादी खुद तो हजारों मील दूर बैठे हैं पर भारत के शासक वर्ग साम्राज्यवाद लुटेरों से समझौता कर देश की धन संपदा और बेहतरीन मानव शक्ति एवं ज्ञान का निर्दयी शोषण कर रहे हैं। उन्होंने हरियाणा सरकार पर चुनावी वायदों से सौ फीसदी मुकरने का दोष लगाया। वक्ताओं ने रतिया मेें छात्र तथा युवा कार्यकर्ताओं पर आवांछित तत्वों के हमले एवं पुलिस की निष्क्रियता की जोरदार निंदा की। एक अन्य प्रस्ताव में रोजगार या बेरोजगारी भत्ता दिया जाने का चुनावी वायदा पूरा करने के लिये संघर्ष को और तीव्र करने का निर्णय लिया गया। 
सैमीनार की कार्यवाही साथी अमित झमीला ने चलाई एवं अध्यक्षता साथी अमित तथा आशीष ने की। वक्ताओं मेें निर्भय, अमन, गुरदीप, अमनदीप भी शामिल रहे।

No comments:

Post a Comment