ਕਹਾਣੀ
ਪਿਲਸ਼ਨ
ਪਿਲਸ਼ਨ
- ਅਵਤਾਰ ਸਿੰਘ ਓਠੀਜ਼ਿੰਦਰ ਖੇਤਾਂ ਤੋਂ ਆਪਣੇ ਘਰ ਨੂੰ ਆ ਰਿਹਾ ਸੀ। ਉਸ ਨੇ ਮਸਾਣਾਂ ਵਾਲੇ ਰਾਹ 'ਤੇ ਜ਼ਨਾਨੀਆਂ, ਬੰਦਿਆਂ ਦੀ ਇਕ ਭੀੜ ਮਸਾਣਾਂ ਵੱਲ ਜਾਂਦੀ ਵੇਖੀ...। ਮਨ ਹੀ ਮਨ ਵਿਚ ਜ਼ਿੰਦਰ ਸੋਚਣ ਲੱਗਾ ਕਿ ਕਿਸ ਦੇ ਘਰ ਵਿਚ ਪੈ ਗਿਆ ਮੌਤ, ਨਾ-ਮੁਰਾਦ ਦਾ ਫੇਰਾ, ਕੌਣ ਚੱਲ ਵੱਸਿਆ ਹੋਵੇਗਾ? ਕਿਸ ਦੇ ਘਰ ਦਾ ਚਿਰਾਗ਼ ਬੁਝ ਗਿਆ ਹੋਵੇਗਾ? ਇਨ੍ਹਾਂ ਸੋਚਾਂ ਵਿਚ ਡੁੱਬਾ ਜ਼ਿੰਦਰ ਘਰ ਆ ਪਹੁੰਚਾ...।
ਘਰ ਵੜਦਿਆਂ ਹੀ ਵਿਹੜੇ ਵਿਚ ਜਿੰਦਰ ਦੀ ਚਾਚੀ ਖੜ੍ਹੀ ਸੀ। ਜਿੰਦਰ ਨੇ ਬਿਨਾਂ ਰੁਕੇ ਚਾਚੀ ਨੂੰ ਸਵਾਲ ਕਰ ਦਿੱਤਾ-''ਕੌਣ ਪਾ ਗਿਆ ਚਾਲੇ ਧੁਰ ਨੂੰ...? ਬੜੀ ਖਲਕਤ ਤੁਰੀ ਜਾਂਦੀ ਸੀ, ਉਸ ਨੂੰ ਸਾਂਝੇ ਬੋਹੜਾਂ ਹੇਠ ਛੱਡਣ ਲਈ...।'' ਸਿਵਿਆਂ ਵਿਚ ਦੋ ਬਹੁਤ ਵੱਡੇ ਵੱਡੇ ਬੋਹੜਾਂ ਦੇ ਰੁੱਖ ਲੱਗੇ ਹੋਣ ਕਰਕੇ ਲੋਕ ਸਿਵਿਆਂ ਨੂੰ ਸਿਵੇ ਕਹਿਣ ਦੀ ਬਜਾਏ ਬੋਹੜਾਂ ਦੀ ਥਾਂ ਕਹਿ ਦਿੰਦੇ ਹਨ।
ਚਾਚੀ ਨੇ ਦੱਸਿਆ -''ਰਾਤ ਦਾ ਬਾਬਾ ਭਾਨ ਸਿੰਘ ਚੱਲ ਵੱਸਿਆ ਹੈ।'' ਜਿੰਦਰ ਹੱਕਾ-ਬੱਕਾ ਰਹਿ ਗਿਆ। ਬਾਬੇ ਦੀ ਮੌਤ ਦੀ ਖ਼ਬਰ ਨੇ ਇਕ ਵਾਰੀ ਜਿੰਦਰ ਨੂੰ ਝੰਜੋੜ ਕੇ ਰੱਖ ਦਿੱਤਾ।
''ਚਾਚੀ, ਪਰਸੋਂ ਤਾਂ ਅਜੇ ਠੀਕ-ਠਾਕ ਸੀ, ਬਾਂਹ ਵਿਚ ਪੈਨਸ਼ਨ ਵਾਲਾ ਝੋਲਾ ਲਮਕਾਈ ਫਿਰਦਾ ਸੀ।'' ਜਿੰਦਰ ਨੇ ਹੈਰਾਨੀ ਪ੍ਰਗਟ ਕੀਤੀ।
''ਪੁੱਤ ਦੱਸਦੇ ਨੇ ਕੱਲ ਹੀ ਕਿਤੇ ਆਪਣੀ ਧੀ ਕੋਲ ਰਾਜਾਸਾਂਸੀ ਗਿਆ ਸੀ। ਉਥੇ ਹੀ ਢਿੱਡ ਵਿਚ ਸੂਲ ਹੋਈ ਤੇ ਪਲ ਵਿਚ ਹੀ ਪੂਰਾ ਹੋ ਗਿਆ। ਉਸ ਦੇ ਧੀ-ਜੁਆਈ ਮੋਏ ਨੂੰ ਹੀ ਇੱਥੇ ਪਿੰਡ ਲਿਆਏ ਨੇ। ਮਰਨ ਤੋਂ ਪਹਿਲਾਂ ਬਾਬੇ ਨੇ ਕਿਹਾ ਸੀ ਮੈਨੂੰ ਮੇਰੀ ਜੰਮਣ ਭੋਂ 'ਤੇ ਹੀ ਫੂਕਿਓ।'' ਚਾਚੀ ਸਾਰੀ ਗੱਲ ਕਰ ਹੀ ਸਾਹ ਲਿਆ।
''ਪੁੱਤ ਚੰਗਾ ਹੋਇਆ, ਕਿਸੇ ਦੇ ਹੱਥਾਂ ਵੱਲ ਨਹੀਂ ਵੇਖਣਾ ਪਿਆ ਵਿਚਾਰੇ ਨੂੰ। ਪਲ ਵਿਚ ਚੱਲਦਾ ਬਣਿਆ। ਇਸ ਤਰ੍ਹਾਂ ਦੀ ਮੌਤ ਰੱਬ ਹਰ ਇਕ ਨੂੰ ਦੇਵੇ।'' ਚਾਚੀ ਦੱਸਦੀ ਹੋਈ ਬਾਬੇ ਭਾਨ ਸਿੰਘ ਨਾਲ ਹਮਦਰਦੀ ਜਤਾ ਰਹੀ ਸੀ। ਚਾਚੀ ਗੱਲਾਂ ਕਰ ਹੀ ਰਹੀ ਸੀ ਕਿ ਰਾਮੋ ਗੁਆਂਢਣ ਆ ਗਈ। ਉਹ ਵੀ ਬਾਬੇ ਦੀਆਂ ਪਿਛਲੀਆ ਗੱਲਾਂ ਕਰ ਕੇ ਸਿਫ਼ਤਾਂ ਕਰਨ ਲੱਗੀ ਕਿ ਵਿਚਾਰਾ ਬੜਾ ਚੰਗਾ ਸੀ।
ਜਿੰਦਰ ਗੱਲਾਂ ਸੁਣ ਕੇ ਸੋਚਣ ਲੱਗਾ ਕਿ ਜਦ ਕੋਈ ਮਨੁੱਖ ਮਰ ਜਾਂਦਾ ਹੈ ਹਰ ਕੋਈ ਉਸ ਦੀਆਂ ਸਿਫਤਾਂ ਹੀ ਕਰਦਾ ਹੈ। ਉਸ ਦੇ ਮਾੜੇ ਕਰਮਾਂ ਦੀ ਕੋਈ ਗੱਲ ਨਹੀਂ ਕਰਦਾ, ਪਰ ਬਾਬੇ ਭਾਨ ਸਿੰਘ ਨੇ ਤਾਂ ਕੋਈ ਮਾੜਾ ਕਰਮ ਕੀਤਾ ਹੀ ਨਹੀਂ ਹੋਣਾ। ਜਿੰਦਰ ਨੇ ਕਿਸੇ ਪਾਸੋਂ ਕਦੀ ਕੋਈ ਮਾੜੀ ਗੱਲ ਬਾਬੇ ਪ੍ਰਤੀ ਨਹੀਂ ਸੁਣੀ ਸੀ।
ਬਾਬਾ ਭਾਨ ਸਿੰਘ ਤੰਗੀਆਂ-ਥੋੜਾਂ ਦਾ ਮਾਰਿਆ ਬੜਾ ਨੇਕ ਦਿਲ ਬੰਦਾ ਸੀ। ਸ਼ਾਇਦ ਤਾਂ ਹੀ ਚਾਚੀ ਨੇ ਕਿਹਾ ਕਿ ਚੰਗਾ ਹੋਇਆ ਛੁੱਟ ਗਿਆ ਵਿਚਾਰਾ। ਹੁਣ ਰੋਟੀ ਤੋਂ ਵੀ ਆਤੁਰ ਸੀ। ਉਸ ਦੇ ਸ਼ਰੀਕ ਕਈ ਕਈ ਗੱਲਾਂ ਕਰਦੇ ਸੀ....।
''ਜਾਹ ਖਾਹ ਹੁਣ ਉਨ੍ਹਾਂ ਪਾਸੋਂ ਜਾ ਕੇ ਜਿਨ੍ਹਾਂ ਨੂੰ ਜਵਾਨੀ 'ਚ ਖਵਾਉਂਦਾ ਰਿਹੈਂ?''
ਜਿੰਦਰ ਦੀ ਬਾਬੇ ਭਾਨ ਸਿੰਘ ਨਾਲ ਕਾਫ਼ੀ ਬਣਦੀ ਸੀ। ਕਿਉਂਕਿ ਬਾਬਾ ਹੱਸਮੁਖ ਸੁਭਾਅ ਦਾ ਬੰਦਾ ਸੀ। ਜਿੰਦਰ ਨੂੰ ਬਾਬੇ ਦੀ ਮੌਤ ਨੇ ਬਾਬੇ ਦੀ ਪਿਛਲੀ ਜਿੰਦਗੀ ਬਾਰੇ ਸੋਚਣ ਲਈ ਮਜ਼ਬੂਰ ਕਰ ਦਿੱਤਾ। ਬਾਬੇ ਦਾ ਵਿਆਹ ਹੋਇਆ, ਇਕ ਕੁੜੀ ਜੀਤੋ ਹੋਈ ਤੇ ਉਸ ਦੀ ਘਰਵਾਲੀ ਮਰ ਗਈ। ਫਿਰ ਮਾੜੀ ਕਿਸਮਤ ਨੂੰ ਬਾਬੇ ਦਾ ਵੱਡਾ ਭਰਾ ਵੀ ਮਰ ਗਿਆ। ਭਰਾ ਦੇ ਨਿੱਕੇ ਨਿੱਕੇ ਬਾਲ ਸਨ, ਤਿੰਨ ਕੁੜੀਆਂ ਤੇ ਇਕ ਮੁੰਡਾ। ਵੱਡੇ ਭਰਾ ਦੀ ਗ੍ਰਹਿਸਥੀ ਵੀ ਬਾਬੇ ਭਾਨ ਸਿੰਘ ਨੂੰ ਚਲਾਉਣੀ ਪਈ। ਇਸ ਲਈ ਬਾਬੇ ਨੇ ਮੁੜ ਆਪਣਾ ਘਰ ਨਹੀਂ ਵਸਾਇਆ। ਉਸ ਨੇ ਆਪਣੀ ਜ਼ਮੀਨ ਬੈਅ ਕਰ ਕੇ ਕੁੜੀਆਂ ਦੇ ਵਿਆਹ ਕਰ ਦਿੱਤੇ, ਪਰ ਆਪਦੇ ਭਰਾ ਦਾ ਹਿੱਸਾ ਨਾ ਵੇਚਿਆ।
ਆਪਣੀ ਵੱਡੀ ਭਾਬੀ ਦੇ ਘਰ ਤੋਂ ਪੱਕੀ ਰੋਟੀ ਖਾ ਛੱਡਦਾ ਤੇ ਸਾਰੀ ਦਿਹਾੜੀ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਫਿਰ ਆਪਣੇ ਭਤੀਜੇ ਦਾ ਵਿਆਹ ਕੀਤਾ। ਵਿਆਹ ਹੁੰਦੇ ਸਾਰ ਹੀ ਭਤੀਜੇ ਨੂੰ ਵੀ ਬਾਬੇ ਭਾਨ ਸਿੰਘ ਦਾ ਘਰ 'ਚ ਰਹਿਣਾ ਕੁੱਝ ਅੱਖਰਨ ਲੱਗ ਪਿਆ ਅਤੇ ਉਸਨੂੰ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ।
ਬਾਬੇ ਨੇ ਦਿਹਾੜੀ ਦੱਪਾ ਕਰਕੇ ਆਪਣੀ ਰੋਟੀ ਕਮਾਉਣੀ ਸ਼ੁਰੂ ਕਰ ਦਿੱਤੀ। ਫਿਰ ਇਕ ਦਿਨ ਤਾਰਾ ਸਿੰਘ ਨੇ ਇਕ ਕੱਟੀ ਬਾਬੇ ਨੂੰ ਦੇ ਦਿੱਤੀ, ਜਿਹੜੀ ਡੇਢ ਸਾਲ ਬਾਅਦ ਸੂਅ ਪਈ। ਫਿਰ ਕੀ ਸੀ? ਬਾਬੇ ਦੀ ਰੋਟੀ ਦਾ ਆਹਰ ਚੱਲ ਪਿਆ। ਬਾਬਾ ਕਿਸੇ ਨਾ ਕਿਸੇ ਦੇ ਪੱਠੇ ਵੱਢ ਦਿੰਦਾ ਤੇ ਸ਼ਾਮ ਨੂੰ ਆਪਣੀ ਝੋਟੀ ਲਈ ਲੈ ਆਉਂਦਾ। ਰੋਟੀ ਪਾਣੀ ਉਥੋਂ ਹੀ ਖਾ ਲੈਂਦਾ। ਇਸ ਤਰ੍ਹਾਂ ਬਾਬੇ ਦੇ ਦਿਨ ਗੁਜ਼ਰਨ ਲੱਗੇ। ਫਿਰ ਬਾਬੇ ਦਾ ਜ਼ਿਆਦਾ ਆਉਣ ਜਾਣ ਜਿੰਦਰ ਹੁਰਾਂ ਦੇ ਘਰ ਹੋ ਗਿਆ। ਉਹ ਬਹੁਤੇ ਦਿਨ ਜਿੰਦਰ ਕੇ ਪੱਠੇ ਹੀ ਵੱਢਦਾ। ਛੁੱਟੀ ਵਾਲੇ ਦਿਨ ਜਿੰਦਰ ਵੀ ਕਾਲਜ ਨਾ ਜਾਣ ਕਰਕੇ ਬਾਬੇ ਨਾਲ ਹੱਥ ਵਟਾਉਂਦਾ, ਇਸ ਕਰਕੇ ਵੀ ਦੋਹਾਂ ਦੀ ਕਾਫੀ ਬਣਦੀ ਸੀ।
ਬਾਬੇ ਭਾਨ ਸਿੰਘ ਨੇ ਜੁਆਨੀ 'ਚ ਗੁਰੂ ਕੇ ਬਾਗ ਦੇ ਮੋਰਚੇ ਵਿਚ ਕੈਦ ਕੱਟੀ ਸੀ। ਸਰਕਾਰ ਨੇ ਗੁਰੂ ਕੇ ਬਾਗ ਦੇ ਮੋਰਚੇ ਵਿਚ ਹਿੱਸਾ ਲੈਣ ਵਾਲੇ ਕੈਦੀਆਂ ਨੂੰ ਪੈਨਸ਼ਨਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਬੰਤਾ ਸਿੰਘ ਦੀ ਪੈਨਸ਼ਨ ਲੱਗ ਗਈ। ਉਹ ਵੀ ਬਾਬੇ ਦੇ ਨਾਲ ਕੈਦੀ ਰਿਹਾ ਸੀ। ਉਸ ਨੇ ਬਾਬੇ ਨੂੰ ਪੈਨਸ਼ਨ ਲਵਾਉਣ ਵਾਸਤੇ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ। ''ਭਾਨ ਸਿੰਘਾ, ਪਿੱਛੇ ਲੱਗ ਕੇ ਲਵਾ ਲੈ ਪਿਲਸਨ ਤੂੰ ਵੀ, ਤੇਰਾ ਬੁਢਾਪਾ ਸੌਖਾ ਕੱਟ ਜਾਊਗਾ।''
ਬਾਬਾ ਤਿੰਨ ਚਾਰ ਦਿਨ ਜਿੰਦਰ ਹੁਰਾਂ ਦੇ ਨਾ ਆਇਆ। ਕਾਲਜ ਵਿਚ ਛੁੱਟੀਆਂ ਹੋਣ ਕਰਕੇ ਜਿੰਦਰ ਵੀ ਘਰ ਹੀ ਰਹਿੰਦਾ ਸੀ। ਜਿੰਦਰ ਦਾ ਬਾਬੇ ਤੋਂ ਬਿਨਾਂ ਜਿਸ ਤਰ੍ਹਾਂ ਦਿਲ ਨਾ ਲੱਗਦਾ ਹੋਵੇ। ਉਹ ਬਾਬੇ ਨੂੰ ਕਿਸੇ ਨਾ ਕਿਸੇ ਗੱਲੋਂ ਸਤਾਉਂਦਾ ਰਹਿੰਦਾ। ਚੌਥੇ ਦਿਨ ਜਦੋਂ ਬਾਬਾ ਆਇਆ ਤੇ ਪੱਠੇ ਵੱਢਦੇ ਜਿੰਦਰ ਨੇ ਬਾਬੇ ਨੂੰ ਚੋਟ ਕੀਤੀ ''ਕੀ ਗੱਲ ਬਾਬਾ ਤਿੰਨ ਦਿਨ ਕਿਥੇ ਰਿਹਾਂ? ਕਿਤੇ ਧਰਮ ਰਾਜ ਨੂੰ ਮਿਲਣ ਤੇ ਨਹੀਂ ਚਲੇ ਗਿਆ ਸੀ।''
ਬਾਬਾ ਬੜਾ ਹਾਜ਼ਰ ਜਵਾਬ ਸੀ। ਉਹ ਅੱਗੋਂ ਝੱਟ ਬੋਲਿਆ, ''ਗਿਆ ਤਾਂ ਜ਼ਰੂਰ ਸੀ, ਪਰ ਧਰਮਰਾਜ ਡਰਦਾ ਮਾਰਾ ਭੋਰੇ ਵਿਚੋਂ ਹੀ ਬਾਹਰ ਨਹੀਂ ਆਇਆ ਕਿ ਕਿਤੇ ਉਸ ਨੂੰ ਭੋਰੇ ਵਿਚੋਂ ਕੱਢ ਕੇ ਮੈਂ ਹੀ ਉਸ ਦੀ ਜਗ੍ਹਾ ਨਾ ਮੱਲ ਲਵਾਂ।''
ਬਾਅਦ ਵਿਚ ਬਾਬੇ ਨੇ ਦੱਸਿਆ ਕਿ ਉਹ ਬੰਤਾ ਸਿੰਘ ਦੇ ਨਾਲ ਸ਼ਹਿਰ ਗਿਆ ਸੀ ਕਿਉਂਕਿ ਸਰਕਾਰ ਨੇ ਗੁਰੂ ਕੇ ਬਾਗ ਦੇ ਮੋਰਚੇ ਦੇ ਕੈਦੀਆਂ ਨੂੰ ਪਿਲਸਨਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੂੰ ਕਾਂਗਰਸ ਦੇ ਜਲਸੇ ਵਿਚ ਅੰਮ੍ਰਿਤਸਰ ਸੱਦਿਆ ਸੀ ਤੇ ਉਥੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਤਾਮਰ ਪੱਤਰ ਦਿੱਤੇ ਸਨ।
ਫਿਰ ਕੀ ਸੀ? ਬਾਬੇ ਦੀ ਪੈਨਸ਼ਨ ਲਵਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਬਾਬਾ ਦੁੱਧ ਵੇਚ ਕੇ ਜਿਹੜੇ ਦੋ ਚਾਰ ਰੁਪਏ ਦਿਹਾੜੀ ਦੇ ਕਮਾਉਂਦਾ ਸੀ, ਉਹ ਜਮ੍ਹਾਂ ਕਰਦਾ ਰਹਿੰਦਾ; ਜਦ ਤੀਹ ਚਾਲੀ ਰੁਪਏ ਹੋ ਜਾਂਦੇ ਤਾਂ ਬਾਬਾ ਪੰਚ ਮੁਖਤਾਰ ਸਿੰਘ ਨੂੰ ਜਾਂ ਨਾਮੇ ਲੰਬਰਦਾਰ ਨੂੰ ਨਾਲ ਲੈ ਕੇ ਸ਼ਹਿਰ ਚਲਾ ਜਾਂਦਾ। ਜਦ ਪਿੰਡ ਵਾਪਸ ਆਉਂਦਾ ਤਾਂ ਉਸ ਦੇ ਮੂੰਹ 'ਤੇ ਮਾਯੂਸੀ ਛਾਈ ਹੁੰਦੀ।
ਪਹਿਲਾਂ ਪਹਿਲ ਤਾਂ ਉਸ ਨੂੰ ਪੂਰੀ ਆਸ ਸੀ ਕਿ ਪਿਲਸਨ ਲੱਗੀ ਕਿ ਲੱਗੀ। ਇਸ ਲਈ ਬਾਬਾ ਬੜੇ ਮਾਣ ਨਾਲ ਜਿੰਦਰ ਨੂੰ ਆਖਦਾ, ''ਪੁੱਤਰਾ ਮੈਨੂੰ ਸੱਤ ਹਜ਼ਾਰ ਰੁਪਈਆ ਮਿਲਣਾ ਹੈ, ਮੈਂ ਬਾਬੇ ਬੁੱਢੇ ਦੀ ਬੀੜ ਦੇ ਗੁਰਦੁਆਰੇ ਅਖੰਡ ਪਾਠ ਕਰਾਊਂਗਾ, ਜਦੋਂ ਪਿਲਸਨ ਲੱਗੀ, ਮੈਂ ਬਾਬੇ ਬੁੱਢੇ ਸਾਹਿਬ ਦਾ ਹੀ ਨਾਂਅ ਲੈ ਕੇ ਸ਼ਹਿਰ ਪਿਲਸਨ ਦਾ ਪਤਾ ਕਰਨ ਜਾਂਦਾ ਹਾਂ।''
ਜਿੰਦਰ ਅੱਗੋਂ ਹੱਸ ਕੇ ਕਹਿ ਦਿੰਦਾ, ''ਬਾਬਾ ਬੁੱਢਾ ਆਪਣੇ ਕੋਲੋਂ ਭਾਵੇਂ ਤੇਰੀ ਪਿਲਸਨ ਲਾ ਦੇਵੇ। ਸਰਕਾਰ ਤੋਂ ਤਾਂ ਆਸ ਨਾ ਰੱਖ।'' ਜਿੰਦਰ ਵੀ ਬਾਬੇ ਦੀ ਨਕਲ ਕਰ ਕੇ ਪੈਨਸ਼ਨ ਨੂੰ ਪਿਲਸਨ ਹੀ ਬੋਲਦਾ ਸੀ।
ਇਸ ਤਰ੍ਹਾਂ ਪੈਨਸ਼ਨ ਲੱਗਣ ਦੀ ਉਡੀਕ ਵਿਚ ਬਾਬੇ ਭਾਨ ਸਿੰਘ ਦੇ ਮਹੀਨੇ ਕੀ ਸਾਲ ਲੰਘਣ ਲੱਗੇ। ਬਾਬਾ ਜਦ ਵੀ ਆਪਣੇ ਪੈਨਸ਼ਨ ਦੇ ਕਾਗਜ਼ ਪੱਤਰ ਪਤਾ ਕਰਨ ਪੈਨਸ਼ਨ ਵਾਲੇ ਦਫਤਰ ਜਾਂਦਾ ਤਾਂ ਪਹਿਲਾਂ ਤਾਂ ਦਫਤਰ ਦਾ ਕੋਈ ਕਰਮਚਾਰੀ ਬਾਬੇ ਨਾਲ ਸਿੱਧੇ ਮੂੰਹ ਗੱਲ ਨਾ ਕਰਦਾ। ਜਦੋਂ ਬਾਬਾ ਆਪਣੀ ਮੈਲੀ ਜਿਹੀ ਗੁਥਲੀ ਵਿਚੋਂ ਮੈਲਾ ਜਿਹਾ ਪੰਜ ਰੁਪਏ ਦਾ ਨੋਟ ਕੱਢ ਕੇ ਬਾਊ ਜੀ ਦੀ ਮੁੱਠੀ ਵਿਚ ਰੱਖਤਾ ਤਾਂ ਬਾਬੂ ਪੰਜ ਸੱਤ ਫਾਇਲਾਂ ਫੋਲ ਕੇ ਕਹਿ ਦਿੰਦਾ, ''ਭਾਈਆ ਤੇਰੇ ਕਾਗ਼ਜ਼ ਚੰਡੀਗੜ੍ਹ ਗਏ ਹਨ।'' ਤੇ ਕਦੀ ਕਹਿੰਦੇ, ''ਤੇਰੇ ਕਾਗਜ਼ ਦਿੱਲੀ ਗਏ ਨੇ।'' ਪਰ ਬਾਬਾ ਬੜਾ ਹੱਠੀ ਸੀ। ਉਹ ਫਿਰ ਵੀ ਆਸ ਨਾ ਛੱਡਦਾ। ਕਦੀ ਕਦੀ ਆਪਣੇ ਜਵਾਈ ਨੂੰ ਆਖਦਾ, ''ਪੁੱਤਰਾ ਜਿੰਨਾ ਪੈਸਾ ਪਹਿਲੀ ਵਾਰੀ ਮਿਲੂਗਾ ਉਹ ਤੂੰ ਲੈ ਲਵੀਂ, ਤੂੰ ਮੇਰੀ ਪਿਲਸਨ ਲਵਾ ਦੇ ਇਕ ਵਾਰੀ, ਚਾਂਦੀ ਦੀ ਜੁੱਤੀ ਮਾਰ ਕੇ ਜਾਨੀ ਕਿਤੇ ਵੱਢੀ ਵਗੈਰਾ ਦੇ ਕੇ।
ਬਾਬਾ ਕਦੀ ਪ੍ਰੀਤੂ ਸ਼ਾਹ ਦੇ ਤਰਲੇ ਕੱਢਦਾ। ਉਸ ਨਾਲ ਕਈ ਕਈ ਦਿਨ ਕੰਮ ਕਰਵਾਉਂਦਾ ਰਹਿੰਦਾ। ਇਕ ਵਾਰੀ ਤਾਂ ਬਾਬਾ ਪ੍ਰੀਤੂ ਸ਼ਾਹ ਤੇ ਪੰਚ ਮੁਖਤਾਰ ਸਿੰਘ ਨੂੰ ਨਾਲ ਲੈ ਕੇ ਦਿੱਲੀ ਹੀ ਚਲੇ ਗਿਆ। ਸਾਰਾ ਖਰਚਾ ਪ੍ਰੀਤੂ ਸ਼ਾਹ ਨੇ ਕਰਨਾ ਸੀ। ਬਾਬਾ ਮਨ ਹੀ ਮਨ ਵਿਚ ਬੜਾ ਖੁਸ਼ ਸੀ ਕਿ ਉਹਦੀ ਪੈਨਸ਼ਨ ਹੁਣ ਲੱਗਣ ਹੀ ਵਾਲੀ ਹੈ।
ਪਰ ਉਥੇ ਦਫਤਰੀ ਬਾਬੂਆਂ ਨੇ ਜਦ ਸੱਤ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਤਾਂ ਪ੍ਰੀਤੂ ਸ਼ਾਹ ਨੇ ਪੈਰ ਪਿੱਛੇ ਨੂੰ ਖਿਸਕਾਉਣੇ ਸ਼ੁਰੂ ਕਰ ਦਿੱਤੇ, ''ਬਾਬਾ ਆਪਣੇ ਕੋਲ ਹੁਣ ਤਾਂ ਇੰਨੇ ਪੈਸੇ ਨਹੀਂ ਹਨ। ਪਿੰਡ ਤੋਂ ਲਿਆ ਕੇ ਫਿਰ ਕਿਸੇ ਦਿਨ ਦੇ ਜਾਵਾਂਗੇ।'' ਅਸਲ ਵਿਚ ਪ੍ਰੀਤੂ ਸ਼ਾਹ ਇੰਨੀ ਵੱਡੀ ਰਕਮ ਤੋਂ ਡਰ ਗਿਆ ਸੀ। ਕੀ ਪਤਾ ਬਾਬੇ ਦੀ ਪੈਨਸ਼ਨ ਲੱਗੇ ਕਿ ਨਾ ਲੱਗੇ? ਉਹਦਾ ਸੱਤ ਹਜ਼ਾਰ ਰੁਪਈਆ ਵੀ ਜਾਂਦਾ ਰਹੇ। ਵਾਪਸ ਆ ਕੇ ਬਾਬਾ ਬੜਾ ਉਦਾਸ ਹੋਇਆ।
ਬਾਬਾ ਭਾਨ ਸਿੰਘ ਜਿੰਦਰ ਨੂੰ ਕਦੀ ਮੁੱਖ ਮੰਤਰੀ ਨੂੰ ਤੇ ਕਦੀ ਕਿਸੇ ਹੋਰ ਨੂੰ ਚਿੱਠੀ ਲਿਖਣ ਲਈ ਕਹਿੰਦਾ। ਜਿੰਦਰ ਅੱਗੋਂ ਹੱਸ ਕੇ ਆਖ ਦਿੰਦਾ, ''ਬਾਬਾ ਹੁਣ ਤੇ ਤੇਰੀ ਮੁੱਖ ਮੰਤਰੀ ਜੀ ਨਾਲ ਸਿੱਧੀ ਗੱਲਬਾਤ ਹੋ ਗਈ ਹੈ। ਮੈਨੂੰ ਤਾਂ ਹੁਣ ਤੇਰੀ ਸਿਫਾਰਸ਼ ਨਾਲ ਨੌਕਰੀ ਪੱਕੀ ਮਿਲ ਹੀ ਜਾਊਗੀ।''
ਬਾਬਾ ਭਾਨ ਸਿੰਘ ਅੱਗੋਂ ਬੜਾ ਔਖਾ ਹੁੰਦਾ। ਜਿੰਦਰ ਨੂੰ ਬਾਬੇ ਦੇ ਮੂੰਹੋਂ ਪਿਲਸਨ ਸ਼ਬਦ ਸੁਣਨਾ ਬੜਾ ਚੰਗਾ ਲੱਗਦਾ। ਇਸ ਲਈ ਬਾਬੇ ਨੂੰ ਰਾਹ ਜਾਂਦੇ ਐਵੇਂ ਹੀ ਬੁਲਾ ਲੈਂਦਾ, ''ਬਾਬਾ ਕੀ ਬਣਿਆ ਤੇਰੀ ਪਿਲਸਨ ਦਾ?''
ਬਾਬਾ ਭਾਨ ਸਿੰਘ ਅੱਗੋਂ ਬੜੇ ਠਰ੍ਹੰਮੇ ਨਾਲ ਕਹਿੰਦਾ, ''ਬਸ ਪੁੱਤ, ਹੁਣ ਛੇਤੀ ਹੀ ਲੱਗ ਜਾਣੀ ਹੈ। ਮੇਰੇ ਪਿਲਸਨ ਦੇ ਕਾਗ਼ਜ਼ ਦਿੱਲੀ ਚਲੇ ਗਏ ਨੇ ਹੁਣ।''
ਇਕ ਤੋਂ ਬਾਅਦ ਦੂਜੀ ਸਰਕਾਰ ਆਉਂਦੀ ਗਈ, ਪਰ ਬਾਬੇ ਦੀ ਪੈਨਸ਼ਨ ਨਹੀਂ ਲੱਗੀ। ਜਦੋਂ ਕੋਈ ਨਵੀਂ ਸਰਕਾਰ ਬਣਦੀ ਤਾਂ ਬਾਬਾ ਬੜਾ ਆਸਵੰਦ ਹੁੰਦਾ ਉਹ ਕਹਿੰਦਾ ਕਿ ਹੁਣ ਤਾਂ ਮੇਰੀ ਕੁਰਬਾਨੀ ਦਾ ਮੁੱਲ ਪਵੇਗਾ ਹੀ। ਪਰ ਉਸਦੀ ਆਸ ਨੂੰ ਕਦੀ ਫਲ ਨਾ ਪੈਂਦਾ। ਕਈ ਸਰਕਾਰਾਂ ਤਾਂ ਆਪਣੀ ਕੁੱਕੜ ਖੋਹੀ ਕਰਦੀਆਂ ਰਹਿੰਦੀਆਂ ਤੇ ਆਖ਼ਰ ਆਪ ਹੀ ਲੜ ਕੇ ਟੁੱਟ ਜਾਂਦੀਆਂ। ਬਾਬਾ ਪੈਨਸ਼ਨ ਦੀ ਆਸ ਵਿਚ ਕਦੀ ਆਪਣੇ ਜਵਾਈ ਤੇ ਕਦੀ ਪ੍ਰੀਤੂ ਸ਼ਾਹ ਦੇ ਪੱਠੇ ਵੱਢਦਾ ਰਹਿੰਦਾ।
ਜਿੰਦਰ ਦੇ ਸਾਹਮਣੇ ਸਾਰੀਆਂ ਗੱਲਾਂ ਇਕ-ਇਕ ਕਰਕੇ ਆ ਰਹੀਆਂ ਸਨ। ਇੰਨੇ ਚਿਰ ਨੂੰ ਜਿੰਦਰ ਦੀ ਮਾਂ ਨੇ ਆ ਕੇ ਆਵਾਜ਼ ਦਿੱਤੀ, ''ਪੁੱਤ, ਆਹ ਲੈ ਮਖਾਣੇ, ਅੱਜ ਬਾਬਾ ਭਾਨ ਸਿੰਘ ਵੀ ਵੱਡਾ ਕਰ ਦਿੱਤਾ, ਜਿਉਂਦੇ ਨੂੰ ਕਿਸੇ ਪੁੱਛਿਆ ਤੱਕ ਨਹੀਂ। ਵਿਚਾਰਾ, ਲੋਕਾਂ ਦੇ ਪੱਠੇ ਪਾਉਂਦਾ ਹੀ ਮਰ ਗਿਆ, ਹੁਣ ਮਖਾਣੇ ਵੰਡਦਾ ਫਿਰਦੈ ਉਸਦਾ ਸੱਜੇ ਪੱਟੋਂ ਕੱਢਿਆ ਭਤੀਜਾ। ਕਹਿੰਦਾ ਫਿਰਦੈ ਮੇਰਾ ਤਾਂ ਸੰਸਾਰ ਹੀ ਸੁੰਨਾ ਹੋ ਗਿਆ। ਮੇਰੀ ਤਾਂ ਸਿਰ ਤੋਂ ਛਾਂ ਉਠ ਗਈ ਹੈ। ਚੌਰਾ... ਮੱਕਾਰ.... ਕਿਸੇ ਥਾਂ ਦਾ।''
ਜਿੰਦਰ ਨੂੰ ਸਮਝ ਨਹੀਂ ਆ ਰਹੀ ਸੀ ਕਿ ਬਾਬੇ ਨੂੰ ਵੱਡਾ ਕਿਉਂ ਕੀਤਾ? ਜਿਉਂਦੇ ਨੂੰ ਤਾਂ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਿਆ। ਇੰਨੇ ਚਿਰ ਨੂੰ ਬਾਬੇ ਦੀ ਭਤੀਜ ਨੂੰਹ ਜਿੰਦਰ ਦੇ ਘਰ ਆ ਗਈ। ਉਹ ਇਸ ਤਰ੍ਹਾਂ ਦੇ ਖੇਖਣ ਕਰ ਰਹੀ ਸੀ, ਜਿਸ ਤਰ੍ਹਾਂ ਉਸ ਨੂੰ ਬਾਬੇ ਦੇ ਮਰਨ ਦਾ ਬਹੁਤ ਦੁੱਖ ਹੋਇਆ ਹੋਵੇ। ਉਹ ਜਿੰਦਰ ਨੂੰ ਘਰ ਬੁਲਾਉਣ ਆਈ ਸੀ ਕਿ ਉਸ ਦਾ ਚਾਚਾ ਸੱਦਦਾ ਹੈ। ਜਦ ਜਿੰਦਰ ਉਨ੍ਹਾਂ ਦੇ ਘਰ ਗਿਆ ਤਾਂ ਬਾਬੇ ਦਾ ਭਤੀਜਾ ਜਿੰਦਰ ਨੂੰ ਅੰਦਰ ਲੈ ਗਿਆ ਤੇ ਕਹਿਣ ਲੱਗਾ, ''ਪਾੜ੍ਹਿਆ ਪੁੱਤ, ਚਾਚੇ ਦੀ ਕੱਲ੍ਹ ਉਸ ਦੇ ਪਿੱਛੋਂ ਚਿੱਠੀ ਆਈ ਸੀ। ਅੰਗਰੇਜ਼ੀ 'ਚ ਹੈ। ਵੇਖ ਤਾਂ, ਚਾਚੇ ਦੀ ਕਿਤੇ ਪਿਲਸਨ ਤੇ ਨਹੀਂ ਲੱਗ ਗਈ?'' ਜਿੰਦਲ ਨੇ ਲ਼ਿਫ਼ਾਫਾ ਵੇਖਿਆ ਜੋ ਸਰਕਾਰੀ ਚਿੱਠੀ ਸੀ। ਉਸ ਨੂੰ ਪਹਿਲਾਂ ਹੀ ਖੋਲ੍ਹਿਆ ਹੋਇਆ ਸੀ। ਜਿੰਦਰ ਨੇ ਉਸ ਵਿਚੋਂ ਚਿੱਠੀ ਕੱਢ ਕੇ ਪੜ੍ਹੀ ਜੋ ਬਾਬੇ ਭਾਨ ਸਿੰਘ ਦੀ ਉਸ ਚਿੱਠੀ ਦਾ ਮੁੱਖ ਮੰਤਰੀ ਜੀ ਦੇ ਦਫਤਰ ਤੋਂ ਜੁਆਬ ਆਇਆ ਸੀ। ਜਿਹੜੀ ਪਿਛਲੇ ਹਫਤੇ ਬਾਬੇ ਭਾਨ ਸਿੰਘ ਨੇ ਜਿੰਦਰ ਤੋਂ ਲਿਖਵਾ ਕੇ ਮੁੱਖ ਮੰਤਰੀ ਨੂੰ ਪਾਈ ਸੀ। ਚਿੱਠੀ ਦਾ ਸਾਰਅੰਸ਼ ਇਹ ਸੀ, ''ਤੁਹਾਡਾ ਬੇਨਤੀ ਪੱਤਰ ਜ਼ਰੂਰੀ ਕਾਰਵਾਈ ਲਈ ਗ੍ਰਹਿ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ।'' ਜਦੋਂ ਜਿੰਦਰ ਨੇ ਇਹ ਸਭ ਬਾਬੇ ਦੇ ਭਤੀਜੇ ਅਤੇ ਨੂੰਹ ਨੂੰ ਦੱਸਿਆ ਤਾਂ ਬਾਬੇ ਦੀ ਨੂੰਹ ਉਸਦੇ ਭਤੀਜੇ ਨੂੰ ਸੰਬੋਧਨ ਕਰਕੇ ਬੋਲੀ.... ''ਲੈ ਲੈ, ਤੂੰ ਗੱਫਾ, ਔਂਤਰਾ ਮੋਇਆ ਵੀ ਦੋ ਸੌ ਖੂਹ ਵਿਚ ਸੁਟਾ ਗਿਆ।''
ਬਾਬੇ ਭਾਨ ਸਿੰਘ ਨੂੰ ਵੱਡਾ ਕਰਨ ਦੀ ਗੱਲ ਹੁਣ ਜਿੰਦਰ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਸੀ।

ਕਵਿਤਾ
- ਮੰਗਤ ਰਾਮ ਪਾਸਲਾਕਲਮ ਦਿਆਂ ਸ਼ਬਦਾਂ ਦੇ ਜੋੜਾਂ ਨੂੰ ਕੁਝ ਤਾਂ ਪਾਣ ਦੇ।
ਬੇਖ਼ੌਫ ਸਿਰਾਂ ਨੂੰ, ਅਸੀਸਾਂ ਸੰਗ ਮੜ੍ਹਿਆ ਬਣਦਾ ਮਾਣ ਦੇ।
ਮੰਨਿਆ ਕਿ ਕਰ ਨਹੀਂ ਸਕਦਾ ਮੈਂ ਜਲਥਲ ਧਰਤ 'ਤੇ,
ਬਰਸੀਆਂ ਮਾਰੂਥਲ 'ਤੇ ਬੂੰਦਾਂ ਨੂੰ ਅਮਰ ਹੋ ਜਾਣਦੇ।
ਸਿਤਮ ਦੀ ਸੀਮਾਂ ਭਾਵੇਂ ਮਿਥੀ ਜਾ ਸਕਦੀ ਨਹੀਂ ਕਦੀ,
ਪਰ ਮੇਰੇ ਅਹਿਸਾਸ ਦੀ ਅੱਖ ਨੂੰ ਤਾਂ ਤਹਿ ਤੱਕ ਜਾਣ ਦੇ।
ਖਚਰੇ, ਨਿਕੰਮੇ ਹੋਣ ਦਾ ਇਲਜ਼ਾਮ ਸਹਿੰਦੇ ਆਏ ਹਾਂ ਯੁਗਾਂ ਤੋਂ,
ਹੁਣ ਅੱਖਾਂ ਖੁਲ੍ਹੀਆਂ ਨੂੰ, ਤਿੱਖੀਆਂ ਨਜਰਾਂ ਦੇ ਨੁਕੀਲੇ ਬਾਣ ਦੇ।
ਤੁਰਦਿਆਂ ਥੱਕੇ ਤੇ ਥੱਕ ਕੇ ਤੁਰਦਿਆਂ ਮੁਰਝਾਏ ਰਾਹੀਆਂ ਨੂੰ,
ਮੰਜ਼ਿਲ ਸਿਰ 'ਤੇ ਚੁੱਕੀ ਫਿਰਦਿਆਂ ਨੂੰ ਹੋਰ ਅੱਗੇ ਜਾਣ ਦਾ ਵਰਦਾਨ ਦੇ।
ਕੋਈ ਦਾਅਵਾ ਤਾ ਨਹੀਂ ਕਿ ਜੀਉਂਦਾ ਰਹਾਂਗਾ ਸਦਾ,
ਪਰ ਤਰਜ਼ੇ ਜ਼ਿੰਦਗੀ ਸਾਡੀ ਨੂੰ ਤਾਂ ਕੋਈ ਵੱਖਰਾ ਜਿਹਾ ਨਾਮ ਦੇ।
ਗ਼ਜ਼ਲ
- ਮੱਖਣ ਕੁਹਾੜਬੋਟ ਕਹੇ ਮੈਂ ਉਡਣ ਨੂੰ ਲਲਚਾਉਂਦਾ ਹਾਂ।
ਬਾਜ ਕਹੇ ਮੈਂ ਭੁੱਖ ਮਿਟਾਉਣੀ ਚਾਹੁੰਦਾ ਹਾਂ।
ਮੈਂ ਤਾਂ ਰਾਹ ਵਿਚ ਆਏ ਬਾਘ ਭਜਾਉਂਦਾ ਹਾਂ।
ਪਰ ਉਹ ਆਖਣ ਬਾਘਾਂ ਨੂੰ ਉਕਸਾਉਂਦਾ ਰਾਂ।
'ਧਰਮੀ' ਆਖਣ ਹਾਕਮ ਨਾਲ ਨਾ ਆਡ੍ਹਾ ਲਾ,
ਮੈਂ ਆਖਾਂ ਮੈਂ ਗੋਬਿੰਦ ਰਾਹ ਅਪਣਾਉਂਦਾ ਹਾਂ।
ਮੈਂ ਸੁਕਰਾਤ, ਗਲੀਲਿਓ, ਸੱਚ ਦਾ ਆਸ਼ਕ ਹਾਂ,
ਦੋਸ਼ ਹੈ ਮੇਰਾ ਹਾਕਮ ਨੂੰ ਨਾ ਭਾਉਂਦਾ ਹਾਂ।
ਉਹ ਬਾਂਸਾਂ ਤੋਂ ਕੇਵਲ ਡਾਂਗਾਂ ਚਾਹੁੰਦੇ ਨੇ,
ਮੈਂ ਬਾਂਸਾਂ ਤੋਂ ਬਾਂਸੁਰੀਆਂ ਬਣਵਾਉਂਦਾ ਹਾਂ।
ਸੁੱਕ ਜਾਵਾਂਗਾ ਖੱਬਲ ਬਣ ਕੇ ਉਹ ਸਮਝਣ,
ਪਰ ਮੈਂ ਜੜ੍ਹ 'ਚੋਂ ਫੇਰ ਤੋਂ ਪੁੰਗਰ ਆਉਂਦਾ ਹਾਂ।
ਜਾਗ ਪਵਾਂ ਤਾਂ ਵਾਨਰ ਸੈਨਾਂ ਲੱਭੇ ਨਾ,
ਸੁਪਨੇ ਵਿਚ ਮੈਂ ਰਾਵਣ ਮਾਰ ਮੁਕਾਉਂਦਾ ਹਾਂ।
ਜਾਣਦੇ ਹੋਏ ਵੀ ਕਿ ਇਹ ਕਾਵਾਂ ਚੁਗ ਲੈਣੇ,
ਫਿਰ ਵੀ ਮੈਂ ਹੰਸਾਂ ਲਈ ਚੋਗ ਖਿੰਡਾਉਂਦਾ ਹਾਂ।
ਲੂਅ ਵਿਚ ਕਾਮਾ ਝੋਨਾ ਲਾਉਂਦਾ ਦਿਸਦਾ ਹੈ,
ਪੱਖੇ ਹੇਠਾਂ ਜਦ ਵੀ ਮੈਂ ਸੁਸਤਾਉਂਦਾ ਹਾਂ।

No comments:
Post a Comment