Friday 11 March 2016

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਮਾਰਚ 2016)

ਪੰਜਾਬ ਦੀਆਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵਲੋਂ ਐਸ.ਡੀ.ਐਮ. ਦਫਤਰਾਂ ਅੱਗੇ ਧਰਨੇ 
8 ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ 15, 16, 17 ਫਰਵਰੀ ਨੂੰ ਪੰਜਾਬ ਭਰ ਵਿਚ ਮੁਜ਼ਾਹਰੇ ਕੀਤੇ ਗਏ ਅਤੇ ਧਰਨੇ ਮਾਰ ਕੇ ਹਰੇਕ ਤਹਿਸੀਲ ਨਾਲ ਸੰਬੰਧਤ ਐੱਸ.ਡੀ.ਐੱਮ. ਰਾਹੀਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜੇ ਗਏ। ਮਾਰਚ ਮਹੀਨੇ ਦੀ 15, 16 ਤੇ 17 ਤਰੀਕ ਨੂੰ ਚੰਡੀਗੜ੍ਹ ਵਿਚ 3 ਦਿਨ ਪੱਕਾ ਮੋਰਚਾ ਲਾਇਆ ਜਾਵੇਗਾ। ਇਹਨਾ ਧਰਨਿਆਂ ਵਿਚ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ, ਪੰਜਾਬ ਖੇਤ ਮਜ਼ਦੂਰ ਸਭਾ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਸਮੇਤ ਕੁੱਲ 8 ਮਜ਼ਦੂਰ ਜਥੇਬੰਦੀਆਂ ਸ਼ਾਮਲ ਹਨ। 
ਇਹਨਾਂ ਧਰਨਿਆਂ ਵਿਚ ਜਥੇਬੰਦੀਆਂ ਦੇ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਜਨਤਕ ਸੰਘਰਸ਼ਾਂ ਨੂੰ ਕੁਚਲਣ ਵਾਲਾ ''ਪੰਜਾਬ ਸਰਕਾਰੀ ਤੇ ਨਿੱਜੀ ਜਾਇਦਾਦ ਭੰਨ ਤੋੜ ਰੋਕੂ ਕਾਨੂੰਨ 2014 ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ, ਮਨਰੇਗਾ ਸਕੀਮ ਅਧੀਨ ਸਾਰੇ ਪਰਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਤੇ ਦਿਹਾੜੀ ਘੱਟੋ ਘੱਟ 500 ਰੁਪਏ ਕੀਤੀ ਜਾਵੇ, ਨਰਮਾ ਪੱਟੀ ਵਿਚ ਹੋਈ ਨਰਮੇ ਦੀ ਤਬਾਹੀ ਨਾਲ ਮਜ਼ਦੂਰਾਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਵੰਡਿਆ ਜਾਵੇ, ਸਾਰੇ ਲੋੜਵੰਦ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ, ਰੂੜੀਆਂ ਸੁੱਟਣ ਲਈ ਟੋਏ ਤੇ ਮਕਾਨ ਉਸਾਰੀ ਲਈ ਢੁਕਵੀਂ ਗਰਾਂਟ ਦਿੱਤੀ ਜਾਵੇ। ਪੰਚਾਇਤੀ, ਸ਼ਾਮਲਾਟ ਤੇ ਮਕਾਨ ਉਸਾਰੀ ਲਈ ਢੁਕਵੀਂ ਗਰਾਂਟ ਦਿੱਤੀ ਜਾਵੇ। ਪੰਚਾਇਤੀ, ਸ਼ਾਮਲਾਟ ਤੇ ਲਾਲ ਲਕੀਰ ਅੰਦਰਲੀਆਂ ਥਾਵਾਂ ਦੇ ਮਾਲਕੀ ਹੱਕ ਦਿੱਤੇ ਜਾਣ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਮਜ਼ਦੂਰਾਂ ਨੂੰ ਆਮ ਠੇਕੇ ਦੇ ਤੀਜੇ ਹਿੱਸੇ 'ਤੇ ਦਿੱਤਾ ਜਾਵੇ। ਪਬਲਿਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਸਾਰੀਆਂ ਜ਼ਰੂਰੀ ਵਸਤਾਂ ਡੀਪੂਆਂ ਰਾਹੀਂ ਸਬਸਿਡੀ 'ਤੇ ਦਿੱਤੀਆਂ ਜਾਣ, ਰਹਿੰਦੇ ਨੀਲੇ ਕਾਰਡ ਤੁਰੰਤ ਬਣਾਏ ਜਾਣ, ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ 3000 ਰੁਪਏ ਕੀਤੀ ਜਾਵੇ, ਮਜ਼ਦੂਰਾਂ ਦੇ ਘਰੇਲੂ ਬਿੱਲ ਬਿਨਾਂ ਸ਼ਰਤ ਮੁਆਫ ਕੀਤੇ ਜਾਣ, ਗਰੀਬੀ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਮਜ਼ਦੂਰਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, ਮਜ਼ਦੂਰਾਂ 'ਤੇ ਹੁੰਦਾ ਸਮਾਜਿਕ ਜਬਰ ਤੇ ਪੁਲਸ ਜਬਰ ਬੰਦ ਕੀਤਾ ਜਾਵੇ, ਵਿਦਿਆ ਤੇ ਸਿਹਤ ਸਹੂਲਤਾਂ ਸਰਕਾਰੀ ਪੱਧਰ 'ਤੇ ਦਿੱਤੀਆਂ ਜਾਣ, ਬਾਲ ਮਜ਼ੂਰੀ ਐਕਟ ਤੇ ਕਿਰਤ ਕਨੂੰਨਾਂ ਵਿਚ ਬੇਲੋੜੀਆਂ ਸੋਧਾਂ ਵਾਪਸ ਲਈਆਂ ਜਾਣ, ਮਜ਼ਦੂਰਾਂ ਦੀ ਜਮਾਨਤ ਦੇਣ ਵੇਲੇ ਜ਼ਮੀਨ ਮਾਲਕੀ ਦੀ ਸ਼ਰਤ ਖਤਮ ਕੀਤੀ ਜਾਵੇ। ਇਹਨਾਂ ਧਰਨਿਆਂ ਨੂੰ ਸਾਰੀਆਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਨੇ ਸੰਬੋਧਨ ਕੀਤਾ, ਜਿਨ੍ਹਾਂ ਵਿਚ ਜੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲਾ, ਰਾਮ ਸਿੰਘ ਨੂਰਪੁਰੀ, ਗੁਰਮੇਸ਼ ਸਿੰਘ, ਦਰਸ਼ਨ ਨਾਹਰ, ਗੁਰਨਾਮ ਸਿੰਘ ਦਾਊਦ, ਹਰਵਿੰਦਰ ਸੇਮਾ, ਭਗਵੰਤ ਸਿੰਘ, ਸਵਰਨ ਸਿੰਘ ਜਾਗੋਕੇ, ਗੁਲਜਾਰ ਗੋਰੀਆ, ਤਰਸੇਮ ਪੀਟਰ, ਹੰਸ ਰਾਜ ਪੱਬਵਾਂ, ਸੰਜੀਵ ਮਿੰਟੂ, ਜੈਲ ਸਿੰਘ ਚੱਪਾਰਿੜਕੀ, ਦਰਬਾਰਾ ਸਿੰਘ ਫੂਲੇ ਵਾਲ, ਗਿੰਦਰ ਰੋਡੇ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸੂਬਾਈ ਆਗੂਆਂ ਨੇ ਧਰਨਾਕਾਰੀਆਂ ਨੂੰ ਕਿਹਾ ਕਿ ਸਰਕਾਰ ਜੇਕਰ ਇਨ੍ਹਾਂ ਮੰਗਾਂ ਨੂੰ ਲਾਗੂ ਨਹੀਂ ਕਰਦੀ ਤਾਂ 15, 16, 17 ਮਾਰਚ 2016 ਦੇ ਚੰਡੀਗੜ੍ਹ ਵਿਖੇ ਲਾਏ ਜਾਣ ਵਾਲੇ ਪੱਕੇ ਮੋਰਚੇ ਦੀ ਕਾਮਯਾਬੀ ਲਈ ਦਿਨ-ਰਾਤ ਇਕ ਕਰ ਦੇਣ। ਸਮੁੱਚੇ ਪ੍ਰਾਂਤ ਦੇ ਲਗਭਗ ਸਾਰੇ ਐਸ.ਡੀ.ਐਮ. ਦਫਤਰਾਂ ਸਾਹਮਣੇ ਇਹ ਧਰਨੇ ਮਾਰਕੇ ਮੰਗ ਪੱਤਰ ਦਿਤੇ ਗਏ ਹਨ। ਸੂਬਾਈ ਦਫਤਰ ਵਿਚ ਪ੍ਰਾਪਤ ਰਿਪੋਰਟਾਂ ਹੇਠ ਅਨੁਸਾਰ ਹਨ :
 
ਪੱਟੀ : ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਆਪਣੀਆਂ ਹੱਕੀ ਤੇ ਵਾਜਬ ਮੰਗਾਂ ਨੂੰ ਲੈ ਕੇ ਐੱਸ ਡੀ ਐੱਮ ਪੱਟੀ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਬਲਵੰਤ ਸਿੰਘ ਜਾਣੇਕੇ ਅਤੇ ਜ਼ਿਲ੍ਹਾ ਪ੍ਰਧਾਨ ਜੁਗਿੰਦਰ ਸਿੰਘ ਵਲਟੋਹਾ ਨੇ ਕੀਤੀ।
ਇਸ ਮੌਕੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਮੀਤ ਪ੍ਰਧਾਨ ਚਮਨ ਲਾਲ ਦਰਾਜਕੇ, ਸੂਬਾ ਪ੍ਰਧਾਨ ਸਵਰਨ ਸਿੰਘ ਨਾਗੋਕੇ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਛਮਣ ਦਾਸ ਪੱਟੀ ਦੇ ਨਾਲ ਨਾਲ ਰਾਣਾ ਮਸੀਹ ਚੂਸਲੇਵੜ, ਨਿਰਪਾਲ ਸਿੰਘ ਜੌਣਕੇ, ਰਛਪਾਲ ਸਿੰਘ, ਕਾਮਰੇਡ ਚਰਨਜੀਤ ਸਿੰਘ, ਜਸਵੰਤ ਸਿੰਘ ਭਿੱਖੀਵਿੰਡ, ਭਜਨ ਸਿੰਘ ਨਾਰਲਾ, ਰਵਿੰਦਰ ਸਿੰਘ, ਬਲਦੇਵ ਸਿੰਘ ਲੋਹਕਾ, ਸੁਖਵੰਤ ਸਿੰਘ ਮਨਿਆਲਾ, ਗੁਰਬੀਰ ਸਿੰਘ ਭੱਟੀ ਰਾਜੋਕੇ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ 12 ਮੰਗਾਂ ਵਾਲਾ ਮੰਗ ਪੱਤਰ ਐੱਸ ਡੀ ਐੱਮ ਪੱਟੀ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ।
 
ਅੰਮ੍ਰਿਤਸਰ  : ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਐਸ ਡੀ ਐਮ ਅੰਮ੍ਰਿਤਸਰ ਦੇ ਦਫਤਰ ਬਾਹਰ ਧਰਨਾ ਲਗਾਇਆ ਗਿਆ, ਜਿਸ ਦੀ  ਪ੍ਰਧਾਨਗੀ ਦੇਸਾ ਸਿੰਘ ਮਰੜੀ ਕੁਲਹਿੰਦ ਖੇਤ ਮਜ਼ਦੂਰ ਯੂਨੀਅਨ ਲੱਖਾ ਸਿੰਘ ਪੱਟੀ ਦਿਹਾਤੀ ਮਜ਼ਦੂਰ ਸਭਾ, ਗੁਰਦੀਪ ਸਿੰਘ ਗਿਰਵਾਲੀ, ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਕੀਤੀ ਗਈ।
ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਨਿਰਮਲ ਛੱਜਲਵੱਡੀ, ਪਵਨ ਕੁਮਾਰ ਮੋਹਕਮਪੁਰਾ, ਲੱਖਾ ਸਿੰਘ ਪੱਟੀ, ਗੁਰਦੀਪ ਸਿੰਘ ਗਿੱਲਵਾਲੀ, ਪ੍ਰਕਾਸ਼ ਸਿੰਘ ਕੈਰੋਂਨੰਗਲ, ਗੁਰਨਾਮ ਸਿੰਘ ਤਲਵੰਡੀ ਘੁਮਣ, ਪ੍ਰੀਤਮ ਸਿੰਘ, ਪਵਨ ਕੁਮਾਰ ਬੀਬੀ ਰਾਣੀ ਨੇ ਵੀ ਸੰਬੋਧਨ ਕੀਤਾ।
 
ਲੋਹੀਆ ਖਾਸ : ਖੇਤ ਮਜ਼ਦੂਰ ਜਥੇਬੰਦੀਆਂ ਵਲੋਂ ਤਹਿਸੀਲ ਸ਼ਾਹਕੋਟ ਦੇ ਕਸਬਾ ਲੋਹੀਆਂ ਖਾਸ ਤੋਂ ਜਥਾ ਮਾਰਚ ਸ਼ੁਰੂ ਕੀਤਾ ਗਿਆ, ਜੋ ਲੋਹੀਆਂ ਖਾਸ ਤੋਂ ਪਿੰਡ ਸਿੱਧੂਪੁਰ, ਨਵਾਂ ਪਿੰਡ ਖਾਲੇਵਾਲ, ਕੰਗ ਖੁਰਗ, ਕੰਗ ਕਲਾਂ, ਕੋਟਲੀ ਕੰਬੋਜ, ਸੀਂਧੜਾ, ਹੇਰਾਂ ਤੋਂ ਹੁੰਦਾ ਹੋਇਆ ਸਹਿਕਾਰੀ ਸੁਸਾਇਟੀ ਪੂਨੀਆਂ ਅੱਗੇ ਰੈਲੀ ਕਰਕੇ ਸਮਾਪਤ ਹੋਇਆ ਅਤੇ ਜਥੇ ਮਾਰਚ ਦੌਰਾਨ 17 ਫਰਵਰੀ  ਨੂੰ ਸ਼ਾਹਕੋਟ ਐੱਸ ਡੀ ਐੱਮ ਦਫਤਰ ਅੱਗੇ ਵਧ-ਚੜ੍ਹ ਕੇ ਪੱਜਣ ਦਾ ਮਜ਼ਦੂਰਾਂ ਨੂੰ ਸੱਦਾ ਦਿੱਤਾ ਗਿਆ।
ਹੋਰਨਾਂ ਤੋਂ ਇਲਾਵਾ ਇਸ ਜਥੇ ਨੂੰ ਪੇਂਡੂ ਮਜ਼ਦੂਰਾਂ ਦੇ ਆਗੂਆਂ ਗੁਰਬਖਸ਼ ਕੌਰ ਸਾਦਿਕਪੁਰ, ਜੀ ਐੱਸ ਅਟਵਾਲ, ਸੋਨੂੰ ਅਰੋੜਾ ਲੋਹੀਆਂ, ਨਿਰਮਲ ਸਿੰਘ, ਹਰਬੰਸ ਮੱਟੂ, ਮਲਕੀਤ ਭੋਇਪੁਰੀ, ਬਲਵਿੰਦਰ ਸੰਧੂ ਅਤੇ ਲਵਲੀ ਪੂਨੀਆਂ ਆਦਿ ਨੇ ਸੰਬੋਧਨ ਕੀਤਾ।
 
ਮਾਨਸਾ : ਪੰਜਾਬ ਦੀਆਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝ ਮੋਰਚੇ ਵੱਲੋਂ ਡੀ.ਸੀ ਦਫਤਰ ਮਾਨਸਾ ਵਿਖੇ ਮਜ਼ਦੂਰ ਮੰਗਾਂ ਨੂੰ ਲੈ ਕੇ ਤਹਿਸੀਲ ਪੱਧਰਾ ਧਰਨਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਂਓ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਬਲੀ ਅਟਵਾਲ, ਪੰਜਾਬ ਕਿਸਾਨ ਯੂਨੀਅਨ ਦੇ ਭੂਰਾ ਸਿੰਘ ਮਾਨ, ਨਰਿੰਦਰ ਕੌਰ,  ਸੁਖਬੀਰ ਸਿੰਘ ਖਾਰਾ ਨੇ ਸੰਬੋਧਨ ਕੀਤਾ ਅਤੇ ਕਾਮਰੇਡ ਬੰਤ ਸਿੰਘ ਝੱਬਰ ਨੇ ਇਨਕਲਾਬੀ ਗੀਤ ਪੇਸ਼ ਕੀਤੇ।
 
ਮੁਕਤਸਰ : ਮਜ਼ਦੂਰ ਮੰਗਾਂ ਨੂੰ ਲੈ ਕੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਸਥਾਨਕ ਐਸ.ਡੀ.ਐਮ. ਦਫ਼ਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਜਗਜੀਤ ਸਿੰਘ ਜੱਸੇਆਣਾ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਤਰਸੇਮ ਸਿੰਘ ਖੁੰਡੇਹਲਾਲ, ਕਾਕਾ ਸਿੰਘ, ਨਾਨਕ ਚੰਦ ਬਜਾਜ, ਗੁਰਮੁੱਖ ਸਿੰਘ, ਮਹਿੰਗਾ ਰਾਮ, ਜਸਵਿੰਦਰ ਸਿੰਘ, ਜੰਗ ਸਿੰਘ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ, ਦੇਸਾ ਸਿੰਘ ਆਦਿ ਨੇ ਸੰਬੋਧਨ ਕੀਤਾ।
 
ਸਰਦੂਲਗੜ੍ਹ : ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਦੇ ਸਾਝੇਂ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਐੱਸ.ਡੀ.ਐੱਮ ਸਰਦੂਲਗੜ੍ਹ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰੰ ਦਿਹਾਤੀ ਮਹਜਦੂਰ ਸਭਾ ਦੇ ਸੂਬਾਈ ਆਗੂ ਮਿੱਠੂ ਸਿੰਘ ਘੁੱਦਾ, ਨਰਿੰਦਰ ਕੁਮਾਰ ਸੋਮਾ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਿਲ੍ਹਾ ਆਗੂ ਬਬਲੀ ਬੁਢਲਾਡਾ, ਨਰਿੰਦਰ ਕੌਰ ਆਹਲੂਪੁਰ, ਭਰਾਤਰੀ ਜੱਥੇਬੰਦੀ ਜਮਹੂਰੀ ਕਿਸਾਨ ਸਭਾਂ ਦੇ ਤਹਿਸੀਲ ਪ੍ਰਧਾਨ ਮੰਗਤ ਰਾਮ ਕਰੰਡੀ ਅਤੇ ਸੂਬਾਈ ਆਗੂ ਜਮਹੂਰੀ ਕਿਸਾਨ ਸਭਾ ਲਾਲ ਚੰਦ ਸਰਦੂਲਗੜ੍ਹ ਨੇ ਸੰਬੋਧਨ ਕੀਤਾ। ਇਸ ਮੌਕੇ  ਮੰਗ ਪੱਤਰ ਐੱਸ.ਡੀ. ਐੱਮ ਸਰਦੂਲਗੜ੍ਹ ਨੇ ਧਰਨੇ ੱਿਵਚ ਆ ਕੇ ਹਾਸਲ ਕੀਤਾ।
 
ਗੁਰਦਾਸਪੁਰ : ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਪੇਂਡੂ ਅਤੇ ਖੇਤ ਮਜ਼ਦੂਰ ਜੰਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ ਮਜ਼ਦੂਰਾਂ ਨੇ ਰੋਸ ਮੁਜ਼ਾਹਰਾ ਅਤੇ ਧਰਨਾ ਦੇ ਕੇ ਅਕਾਲੀ-ਭਾਜਪਾ ਵਿਰੁੱਧ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਧਰਨੇ ਦੇ ਪ੍ਰਧਾਨਗੀ ਕਾਲਾ ਮਸੀਹ, ਰਮੇਸ਼ ਲਾਲ ਪੰਡੋਰੀ, ਦਰਸ਼ਨ ਲਾਲ ਦੇ ਅਧਾਰਤ ਸਾਂਝੇ ਤੌਰ 'ਤੇ ਕੀਤੀ ਗਈ। ਮੁਜ਼ਾਹਰਾਕਾਰੀ ਰੈਲੀ ਕਰਨ ਤੋਂ ਬਾਅਦ ਐਸ.ਡੀ.ਐਮ ਦੇ ਦਫਤਰ ਪਹੁੰਚੇ ਅਤੇ ਇਥੇ ਧਰਨਾ ਮਾਰਨ ਉਪਰੰਤ ਮੰਗਾਂ ਦਾ ਮੰਗ ਪੱਤਰ ਵੀ ਸਰਕਾਰ ਨੂੰ ਭੇਜਿਆ ਗਿਆ। ਇਸ ਮੌਕੇ ਮਾਸਟਰ ਪ੍ਰੇਮ ਚੰਦ, ਵਿਜੇ ਕੁਮਾਰ ਸੁਹਲ, ਜਸਬੀਰ ਬੁੱਟਰ, ਜਰਨੈਲ ਸਿੰਘ ਪਨਿਆੜ, ਮੱਖਣ ਸਿੰਘ ਕੁਹਾੜ, ਸੁਭਾਸ਼ ਕੈਰੇ, ਕੁਲਦੀਪ ਸਿੰਘ ਆਦਿ ਨੇ ਸੰਬੋਧਨ ਕੀਤਾ।
 
ਸ਼ਾਹਕੋਟ : ਅੱਠ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਐੱਸ ਡੀ ਐੱਮ ਦਫਤਰ ਸ਼ਾਹਕੋਟ ਅੱਗੇ ਸੈਂਕੜੇ ਮਜ਼ਦੂਰਾਂ ਨੇ ਆਪਣੇ ਪਰਵਾਰ ਸਹਿਤ ਧਰਨਾ ਲਾਇਆ ਅਤੇ ਸ਼ਹਿਰ ਵਿਚ ਰੋਸ ਮਾਰਚ  ਕੀਤਾ। 
ਧਰਨੇ ਨੂੰ  ਹੋਰਨਾਂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ  ਹਰਮੇਸ਼ ਮਾਲੜੀ, ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਗੁਰਬਖ਼ਸ਼ ਕੌਰ ਸਾਦਿਕਪੁਰ, ਦਿਹਾਤੀ ਮਜ਼ਦੂਰ ਸਭਾ ਦੇ ਨਿਰਮਲ ਸਿੰਘ ਸਹੋਤਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਚਰਨਜੀਤ ਥੰਮੂਵਾਲ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਮਲਕੀਤ ਭੋਇਪੁਰੀ, ਸੁਖਵਿੰਦਰ ਲਾਲੀ, ਹਰਭਜਨ ਮਲਸੀਆਂ, ਹਰਬੰਸ ਲਾਲ ਮੱਟੂ, ਗੁਰਮੇਲ ਸੋਹਲ, ਰੂੜਾ ਰਾਮ ਪਰਜੀਆਂ, ਹਰਪਾਲ ਬਿੱਟੂ, ਹੰਸ ਰਾਜ ਪੱਬਵਾਂ ਅਤੇ ਸੁਸ਼ੀਲ ਕੁਮਾਰ ਨੇ ਵੀ ਸੰਬੋਧਨ ਕੀਤਾ।
 
ਜਲੰਧਰ : ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੰਚ ਦੇ ਸੂਬਾ ਸੱਦੇ 'ਤੇ ਪੇਂਡੂ ਤੇ ਖੇਤ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਦੇ ਨਿਪਟਾਰੇ ਲਈ ਸੈਂਕੜੇ ਕਿਰਤੀਆਂ ਨੇ ਡੀ ਸੀ ਦਫ਼ਤਰ ਅੱਗੇ ਧਰਨਾ ਦਿੱਤਾ।
ਇਸ ਤੋਂ ਪਹਿਲਾਂ ਇਹ ਧਰਨਾਕਾਰੀ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ 'ਚ ਇਕੱਠੇ ਹੋਏ, ਜਿੱਥੋਂ ਸ਼ਹਿਰ 'ਚ ਰੋਹ ਭਰਿਆ ਮੁਜ਼ਾਹਰਾ ਕਰਕੇ ਡੀ ਸੀ  ਦਫ਼ਤਰ ਅੱਗੇ ਪੁੱਜੇ, ਜਿੱਥੇ ਧਰਨੇ ਦੌਰਾਨ ਸਹਾਇਕ ਕਮਿਸ਼ਨਰ (ਜਨਰਲ) ਸ਼ਿਖਾ ਭਗਤ ਵੱਲੋਂ ਮੰਗ ਪੱਤਰ ਲੈ ਕੇ ਸਰਕਾਰ ਤੱਕ ਪੁਚਾਉਣ ਅਤੇ ਸਥਾਨਕ ਮੰਗਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਕੇ ਐੱਸ ਅਟਵਾਲ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਵਾਸਦੇਵ ਜਮਸ਼ੇਰ, ਬਲਦੇਵ ਨੂਰਪੁਰੀ ਆਦਿ ਨੇ ਸੰਬੋਧਨ ਕੀਤਾ।
 
ਤਲਵੰਡੀ ਸਾਬੋ : ਅੱਠ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਉਪਰ ਸਮੁੱਚੇ ਪੰਜਾਬ ਅੰਦਰ ਐੱਸ ਡੀ ਐੱਮ ਦਫਤਰਾਂ ਅੱਗੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਮਾਰੇ ਜਾਣ ਵਾਲੇ ਧਰਨਿਆਂ ਦੀ ਲੜੀ ਦੇ ਚੱਲਦਿਆਂ ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ।
ਧਰਨੇ ਨੂੰ ਜ਼ੋਰਾ ਸਿੰਘ ਨਸਰਾਲੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ, ਜਰਨੈਲ ਸਿੰਘ ਚਨਾਰਥਲ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਪ੍ਰਿਤਪਾਲ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਮਿੱਠੂ ਸਿੰਘ ਘੁੱਦਾ, ਕਾਮਰੇਡ ਮੱਖਣ ਸਿੰਘ ਗੁਰੂਸਰ ਅਤੇ ਕਾਮਰੇਡ ਹਰਬੰਸ ਸਿੰਘ ਬਠਿੰਡਾ ਨੇ ਸੰਬੋਧਨ ਕੀਤਾ।
 
ਮਾਲੇਰਕੋਟਲਾ : ਪੰਜਾਬ ਦੀਆਂ ਅੱਠ ਖੇਤ ਮਜ਼ਦੂਰ ਯੂਨੀਅਨਾਂ ਦੇ ਸੱਦੇ 'ਤੇ ਪੰਜਾਬ ਖੇਤ ਮਜਦੂਰ ਸਭਾ ਜ਼ਿਲ੍ਹਾ ਸੰਗਰੂਰ ਪ੍ਰਧਾਨ ਕਾਮਰੇਡ ਪ੍ਰੀਤਮ ਸਿੰਘ ਨਿਆਮਤਪੁਰ, ਜਨਰਲ ਸਕੱਤਰ ਸਰਿੰਦਰ ਕੁਮਾਰ ਭੈਣੀ ਕਲਾਂ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਤਹਿਸੀਲ ਮਾਲੇਰਕੋਟਲਾ ਕਰਤਾਰ ਸਿੰਘ ਮਹੋਲੀ ਦੀ ਪ੍ਰਧਾਨਗੀ ਹੇਠ ਐੱਸ.ਡੀ.ਐਮ ਦਫਤਰ ਦੇ ਦਫਤਰ ਅੱਗੇ ਰੋਸ ਰੈਲੀ ਕਰਨ ਉਪਰੰਤ ਐਸ.ਡੀ.ਐਮ ਅਮਿਤ ਬੈਂਬੀ ਨੂੰ ਮੰਗ ਪੱਤਰ ਸੋਪਿਆ ਗਿਆ। ਇਸ ਮੌਕੇ ਕਾਮਰੇਡ ਭਰਪੂਰ ਸਿੰਘ ਬੁੱਲਾਪੁਰ, ਪੰਜਾਬ ਖੇਤ ਮਜ਼ਦੂਰ ਸਭਾ, ਗੁਲਜ਼ਾਰ ਗੋਰੀਆ ਡਿਪਟੀ ਜਰਨਲ ਸਕੱਤਰ ਭਾਰਤੀ ਖੇਤ ਮਜ਼ਦੂਰ ਐਸ.ਡੀ.ਐਮ ਦਫਤਰ ਮਾਲੇਰਕੋਟਲਾ ਦੇ ਦਫਤਰ ਅੱਗੇ ਰੋਸ ਰੈਲੀ ਕੀਤੀ ਗਈ ਤੇ ਖੇਤ ਮਜ਼ਦੂਰਾਂ ਦਾ ਮੰਗ ਪੱਤਰ ਐੱਸ.ਡੀ.ਐਮ ਨੂੰ ਦਿੱਤਾ ਗਿਆ।
ਰੋਸ ਰੈਲੀ ਦੌਰਾਨ ਮੰਗ ਕੀਤੀ ਗਈ ਕਿ ਕਨੱਈਆ ਕੁਮਾਰ ਨੂੰ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਵੇ। ਵਿੱਦਿਅਕ ਅਦਾਰਿਆਂ ਵਿਚ ਫਿਰਕੂ ਜ਼ਹਿਰ ਨਾ ਘੋਲਿਆ ਜਾਵੇ। 
 
ਗੜ੍ਹਸ਼ੰਕਰ : 17 ਫਰਵਰੀ ਨੂੰ ਏਥੇ ਮਾਰੇ ਗਏ ਧਰਨੇ ਵਿਚ 250 ਤੋਂ ਵੱਧ ਪੇਂਡੂ ਮਜ਼ਦੂਰਾਂ ਨੇ ਪ੍ਰਭਾਵਸ਼ਾਲੀ ਧਰਨਾ ਮਾਰਿਆ ਜਿਸ ਨੂੰ ਸਰਵਸਾਥੀ ਗੁਰਮੇਸ਼ ਸਿੰਘ, ਮਹਿੰਦਰ ਸਿੰਘ ਖੈਰੜ, ਪ੍ਰਿੰਸੀਪਲ ਪਿਆਰਾ ਸਿੰਘ, ਹਰਭਜਨ ਅਟਵਾਲ ਤੇ ਸ਼ਾਦੀ ਰਾਮ ਕਪੂਰ ਨੇ ਸੰਬੋਧਨ ਕੀਤਾ।

ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀਆਂ ਸਰਗਰਮੀਆਂਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਵਿਦਿਆ ਦੇ ਨਿੱਜੀਕਰਨ, ਵਪਾਰੀਕਰਨ ਅਤੇ ਭਗਵਾਕਰਨ ਕੀਤੇ ਜਾਣ ਆਦਿ ਦੇ ਮਸਲਿਆਂ ਨੂੰ ਲੈ ਕੇ ਵਿਦਿਆਥੀਆਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਜਿਸਦੀ ਕੜੀ ਵਜੋਂ ਵੱਖ ਵੱਖ ਕਾਲਜਾਂ, ਸਿੱਖਿਅਕ ਅਦਾਰਿਆਂ ਵਿਚ ਮੀਟਿੰਗਾਂ ਅਤੇ ਸਥਾਨਕ ਪੱਧਰ 'ਤੇ ਸੰਘਰਸ਼ ਕੀਤੇ ਗਏ ਅਤੇ ਅੰਸ਼ਕ ਜਿੱਤਾਂ ਵੀ ਪ੍ਰਾਪਤ ਕੀਤੀਆਂ ਗਈਆਂ। ਵੱਖ ਵੱਖ ਥਾਂਵਾ 'ਤੇ ਹੋਏ ਐਕਸ਼ਨਾਂ ਦੌਰਾਨ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਅਜੈ ਫਿਲੌਰ, ਮਨਜਿੰਦਰ ਢੇਸੀ, ਸੁਖਬੀਰ ਸਿੰਘ, ਸੋਨੂੰ ਢੇਸੀ, ਸੰਦੀਪ ਸਿੰਘ ਨੇ ਸਮੂਹਿਕ ਰੂਪ ਵਿਚ ਕਿਹਾ ਕਿ ਸਿੱਖਿਆ ਦਾ ਨਿੱਜੀਕਰਨ ਕੀਤੇ ਜਾਣ ਕਾਰਨ ਸਿੱਖਿਆ ਸਿਰਫ ਇਕ ਖਾਸ ਲੋਕਾਂ ਦੇ ਲਈ ਰਾਖਵੀਂ ਕੀਤੀ ਜਾ ਰਹੀ ਹੈ। ਇਸ ਕਾਰਨ ਸਮਾਜ ਦਾ ਵੱਡਾ ਹਿੱਸਾ ਸਿੱਖਿਆ ਦੇ ਅਧਿਕਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ। ਦੇਸ਼ ਦੇ ਹਾਕਮਾਂ ਦੁਆਰਾ ਸਿੱਖਿਆ ਦਾ ਫਿਰਕੂਕਰਨ ਕੀਤਾ ਜਾ ਰਿਹਾ ਹੈ ਅਤੇ ਇਤਿਹਾਸ ਨੂੰ ਤੋੜ ਮਰੋੜ ਕੇ ਮਿਥਿਹਾਸ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਮਿਲ ਰਹੀਆਂ ਮਾੜੀਆਂ ਮੋਟੀਆਂ ਸਹੂਲਤਾਂ ਨੂੰ ਵੀ ਹਾਕਮ ਖੋਹਣਾ ਚਾਹੁੰਦੇ ਹਨ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਹੌਲੀ ਹੌਲੀ ਬੰਦ ਕੀਤਾ ਜਾਣਾ ਇਸਦਾ ਇਕ ਹਿੱਸਾ ਹੀ ਹੈ। ਬਸ ਪਾਸ ਸਹੂਲਤਾਂ ਨੂੰ ਖਤਮ ਕੀਤਾ ਜਾ ਰਿਹਾ ਹੈ, ਸਿੱਖਿਆ ਦਾ ਅਧਿਕਾਰ ਐਕਟ ਨੂੰ ਪੂਰੀ ਤਰ੍ਹਾਂ ਅਣਦੇਖਾ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਦੀ ਅੰਨ੍ਹੇਵਾਹ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਪੈਸ਼ਲ ਵਿਦਿਆਰਥੀ ਬੱਸਾਂ ਅਤੇ ਲੈਪਟਾਪ ਦੇ ਵਾਅਦੇ ਕਰਕੇ ਸੱਤਾ ਉਪਰ ਕਾਬਜ ਹੋਣ ਵਾਲੀ ਅਕਾਲੀ-ਭਾਜਪਾ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਚੁੱਕੀ ਹੈ ਅਤੇ ਨਿੱਜੀ ਤੇ ਕਾਰਪੋਰੇਟ ਘਰਾਣਿਆਂ ਦੀਆਂ ਸਿੱਖਿਆ ਸੰਸਥਾਵਾਂ ਨੂੰ ਵਿਦਿਆਰਥੀਆਂ ਦੀ ਲੁੱਟ ਕਰਨ ਦੀ ਖੁੱਲ ਦੇ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪੋਸਟ ਮੈਟ੍ਰਿਕ ਸਕੀਮ ਨੂੰ ਬੰਦ ਨਾ ਕੀਤਾ ਜਾਵੇ, ਬਸ ਪਾਸ ਸਹੂਲਤ ਜਾਰੀ ਰੱਖੀ ਜਾਵੇ, ਬੱਸਾਂ ਵਿਚ ਗੰਦੇ ਲੱਚਰ ਗੀਤਾਂ 'ਤੇ ਪਾਬੰਦੀ ਲਗਾਈ ਜਾਵੇ। ਲੜਕੀਆਂ ਨੂੰ ਪੋਸਟ ਗ੍ਰੈਜੂਏਸ਼ਨ ਪੱਧਰ ਤੱਕ ਦੀ ਸਿੱਖਿਆ ਮੁਫ਼ਤ ਦਿੱਤੀ ਜਾਵੇ। ਸਿੱਖਿਆ ਅਦਾਰਿਆਂ ਵਿਚ ਪਈਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ। ਜ਼ਿਲ੍ਹਾਵਾਰ ਸੰਘਰਸ਼ਾਂ ਦੀਆਂ ਰਿਪੋਰਟਾਂ ਹੇਠ ਲਿਖੇ ਅਨੁਸਾਰ ਹਨ :
 
ਜਲੰਧਰ :  ਜਲੰਧਰ ਅੰਦਰ ਵਿਦਿਆਰਥੀਆਂ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਦੇਸ਼ ਭਗਤ ਯਾਦਗਾਰ ਹਾਲ ਵਿਚ ਹੋਏ ਇਕੱਠ ਨੂੰ ਸੂਬਾ ਸਕੱਤਰ ਅਜੈ ਫਿਲੌਰ, ਮਨਜਿੰਦਰ ਢੇਸੀ, ਸੁਖਬੀਰ ਸੁੱਖ, ਸੰਨੀ ਫਿਲੌਰ, ਮਨੋਜ ਕੁਮਾਰ, ਕਮਲਦੀਪ, ਬੌਬੀ, ਰਣਜੀਤ ਸਿੰਘ, ਬਿੱਪਨ ਕੁਮਾਰ ਤੋਂ ਬਿਨਾਂ ਪੀ.ਐਸ.ਯੂ. ਦੇ ਆਗੂਆਂ ਜਸਕਰਨ ਆਜ਼ਾਦ ਤੇ ਗੁਰਦੀਪ ਸਿੰਘ ਨੇ ਵੀ ਸੰਬੋਧਨ ਕੀਤਾ।
 
ਫਿਲੌਰ : ਵਿਦਿਆਰਥੀਆਂ ਵਲੋਂ ਪੀ.ਐਸ.ਐਫ. ਦੀ ਅਗਵਾਈ ਹੇਠ ਸ਼ਹਿਰ ਅੰਦਰ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਾਲਜਾਂ ਦੁਆਰਾ ਕੀਤੀ ਜਾਂਦੀ ਲੁੱਟ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਦੀ ਅਗਵਾਈ ਸੁਖਬੀਰ ਸੁਖ, ਮਨਪ੍ਰੀਤ ਕੌਰ, ਮਨੀਸ਼ਾ ਆਦਿ ਨੇ ਕੀਤੀ। ਇਨ੍ਹਾਂ ਇਕੱਠਾਂ ਨੂੰ ਸੂਬਾ ਸਕੱਤਰ ਅਜੈ ਫਿਲੌਰ ਤੋਂ ਬਿਨਾਂ ਸੰਦੀਪ ਸਿੰਘ, ਮਨਪ੍ਰੀਤ ਕੌਰ, ਗਗਨਦੀਪ, ਸੰਨੀ ਫਿਲੌਰ, ਪ੍ਰਭਾਤ ਕਵੀ, ਰਾਧਿਕਾ ਆਦਿ ਵਿਦਿਆਰਥੀ ਆਗੂਆਂ ਨੇ ਸੰਬੋਧਨ ਕੀਤਾ।
 
ਬੰਗਾ : ਇੱਥੇ ਪੀ.ਐਸ.ਐਫ. ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਤੇ ਬੱਸਾਂ ਨੂੰ ਕਾਲਜ ਦੇ ਗੇਟ ਸਾਹਮਣੇ ਰੁਕਵਾਉਣ ਆਦਿ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਸੰਦੀਪ ਸਿੰਘ, ਯੁੱਧਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਵਿਦਿਆਰਥੀਆਂ ਨੇ ਕੀਤੀ। ਇਸ ਮੌਕੇ ਅਜੈ ਫਿਲੌਰ, ਮਨਜਿੰਦਰ ਢੇਸੀ ਆਦਿ ਨੇ ਧਰਨੇ ਨੂੰ ਸੰਬੋਧਨ ਕੀਤਾ।
 
ਫਗਵਾੜਾ : ਜੇ.ਐਨ.ਯੂ. ਦਿੱਲੀ ਅੰਦਰ ਵਾਪਰੀ ਘਟਨਾ ਅਤੇ  ਵਿਦਿਆਥੀ ਆਗੂ ਘਨ੍ਹਈਆ ਕੁਮਾਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੂਰੇ ਭਾਰਤ ਦੀਆਂ ਵਿਦਿਆਰਥੀ ਜਥੇਬੰਦੀਆਂ ਦੇ ਸੱਦੇ 'ਤੇ ਫਗਵਾੜਾ ਦੇ ਵੱਖ ਵੱਖ ਕਾਲਜਾਂ ਅੰਦਰ ਮੁਕੰਮਲ ਹੜਤਾਲ ਕੀਤੀ ਗਈ। ਇਸ ਮੌਕੇ ਆਗੂਆਂ ਨੇ ਸਿੱਖਿਆ ਦਾ ਭਗਵਾਂਕਰਨ ਕੀਤੇ ਜਾਣ, ਲੋਕਾਂ ਦੀ ਆਵਾਜ ਦਬਾਉਣ ਵਾਲੇ ਕੇਂਦਰੀ ਹਾਕਮਾਂ ਖਿਲਾਫ ਰੋਸ ਮੁਜ਼ਾਹਰੇ ਕੀਤੇ ਅਤੇ ਫਿਰਕੂ ਜਥੇਬੰਦੀ ਆਰ.ਐਸ.ਐਸ. ਉਪਰ ਪਾਬੰਦੀ ਲਾਉਣ ਦੀ ਮੰਗ ਕੀਤੀ।
ਰਾਮਗੜੀਆ ਸੰਸਥਾਵਾਂ, ਸੈਂਟ ਸੋਲਜਰ ਕਾਲਜ, ਕਮਲਾ ਨਹਿਹੂ ਕਾਲਜ, ਸੁਖਚੈਨੀਆਣਾ ਕਾਲਜ, ਖਾਲਸਾ ਕਾਲਜ ਜਲੰਧਰ, ਦੋਆਬਾ ਕਾਲਜ, ਸਿੱਖ ਨੈਸ਼ਨਲ ਕਾਲਜ ਬੰਗਾ, ਡੀ.ਏ.ਵੀ. ਕਾਲਜ, ਗੌਰਮਿੰਟ ਕਾਲਜ ਜੰਡਿਆਲਾ ਆਦਿ ਸੰਸਥਾਵਾਂ ਅੰਦਰ ਮੁਕੰਮਲ ਹੜਤਾਲ ਕੀਤੀ ਗਈ।


ਬੇਜ਼ਮੀਨੇ ਮਜ਼ਦੂਰਾਂ ਦਾ ਰੂੜ੍ਹੀਆਂ ਦੀ ਥਾਂ ਲਈ ਸੰਘਰਸ਼ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ 'ਚ ਮਰਾੜ ਕਲਾਂ ਪਿੰਡ 'ਚ ਮਜ਼ਦੂਰਾਂ ਨੇ ਰੂੜ੍ਹੀ ਦੇ ਲਈ ਜਗ੍ਹਾ ਦੀ ਮੰਗ ਨੂੰ ਲੈ ਕੇ ਰੋਸ ਰੈਲੀ ਕਰਦੇ ਹੋਏ ਮਾਰਚ ਕੀਤਾ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ, ਵਿੱਤ ਸਕੱਤਰ ਜਸਵਿੰਦਰ ਸਿੰਘ, ਜਗਸੀਰ ਸਿੰਘ ਨੇ ਦੱਸਿਆ ਕਿ ਲੰਮੇਂ ਸਮੇਂ ਤੋਂ ਪਿੰਡ ਦੇ ਛੱਪੜ ਦੀ ਜਗ੍ਹਾ 'ਤੇ ਮਜ਼ਦੂਰਾਂ ਨੇ ਰੂੜ੍ਹੀ ਲਗਾ ਰੱਖੀ ਸੀ, ਪਰ ਮਰਾੜ ਕਲਾਂ ਦੀ ਪੰਚਾਇਤ ਤੇ ਅਕਾਲੀ ਜਥੇਦਾਰਾਂ ਨੇ ਮਜ਼ਦੂਰਾਂ ਤੋਂ ਰੂੜ੍ਹੀ ਵਾਲੀ ਜਗ੍ਹਾ ਖੋਹ ਲਈ ਹੈ। ਜਦਕਿ ਮਜ਼ਦੂਰਾਂ ਦੇ ਮਕਾਨਾਂ ਦੀ ਵੀ ਭੰਨਤੋੜ ਕੀਤੀ। ਜੇਕਰ ਪੰਚਾਇਤ ਨੇ ਮਜ਼ਦੂਰਾਂ ਤੋਂ ਜ਼ਮੀਨ ਖੋਹਣੀ ਸੀ ਤਾਂ ਪਹਿਲਾਂ ਉਨ੍ਹਾਂ ਨੂੰ ਬਦਲਵੀਂ ਜਗ੍ਹਾ ਦਿੱਤੀ ਜਾਂਦੀ। ਮਜ਼ਦੂਰਾਂ ਨੇ ਮੰਗ ਕੀਤੀ ਕਿ ਪੰਚਾਇਤੀ ਜ਼ਮੀਨ 'ਚੋਂ ਪੰਜ ਮਰਲੇ ਦੇ ਰਿਹਾਇਸ਼ੀ ਪਲਾਟ ਦਿੱਤੇ ਜਾਣ, ਇਕ ਮਰਲਾ ਰੂੜ੍ਹੀ ਲਗਾਉਣ ਦੇ ਲਈ ਜਗ੍ਹਾ ਦਿੱਤੀ ਜਾਵੇ। ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ ਅਤੇ 16 ਫਰਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਜਸਵੰਤ ਸਿੰਘ, ਸੁਰਜੀਤ ਸਿੰਘ, ਬਲਵੀਰ ਸਿੰਘ, ਦਰਸ਼ਨ ਸਿੰਘ, ਗੁਰਮੀਤ ਸਿੰਘ, ਜਗਮੀਤ ਸਿੰਘ, ਦਰਸ਼ਨ ਕੌਰ, ਬਲਵਿੰਦਰ ਕੌਰ, ਬਲਜੀਤ ਕੌਰ, ਜੰਗ ਸਿੰਘ, ਬੋਹੜ ਸਿੰਘ, ਹਰਪਾਲ ਸਿੰਘ, ਸੁਖਦੇਵ ਕੌਰ ਆਦਿ ਹਾਜ਼ਰ ਸਨ।

No comments:

Post a Comment