ਅੱਜਕਲ੍ਹ ਭਾਰਤ ਦੀ ਵੱਡੇ ਨਾਮਣੇ ਵਾਲੀ ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦੇਸ਼ਵਾਸੀਆਂ ਦੀ ਉਤਸੁਕਤਾ ਅਤੇ ਬਹਿਸ ਦਾ ਕੇਂਦਰ ਬਣੀ ਹੋਈ ਹੈ।
ਉਂਝ ਦੇਸ਼ ਅਤੇ ਦੇਸ਼ਵਾਸੀਆਂ ਦੇ ਬਿਹਤਰ ਭਵਿੱਖ ਦੀਆਂ ਬਹਿਸਾਂ ਦਾ ਕੇਂਦਰ ਇਹ ਯੂਨੀਵਰਸਿਟੀ (ਜੇ.ਐਨ.ਯੂ.) ਹਮੇਸ਼ਾ ਖੁਦ ਹੀ ਰਹੀ ਹੈ।
ਵੈਸੇ ਇਹ ਦੇਸ਼ ਦੀ ਪਹਿਲੀ ਯੂਨੀਵਰਸਿਟੀ ਨਹੀਂ ਜਿੱਥੇ ਹਾਲੀਆ ਸਮੇਂ 'ਚ ਉਥਲ ਪੁਥਲ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸ ਤੋਂ ਪਹਿਲਾਂ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ (ਐਚ.ਸੀ.ਯੂ.) ਅਤੇ ਪੁਨੇ ਸਥਿਤ ਭਾਰਤੀ ਫਿਲਮ ਅਤੇ ਟੈਲੀਵਿਯਨ ਸੰਸਥਾਨ (ਐਫ.ਟੀ.ਆਈ.ਆਈ.) ਅਤੇ ਚੇਨਈ ਦੀ ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ (ਆਈ.ਆਈ.ਟੀ. ਮਦਰਾਸ) ਵੀ ਅਜਿਹੀਆਂ ਹੀ ਘਟਨਾਵਾਂ ਦੀਆਂ ਗਵਾਹ ਰਹੀਆਂ ਹਨ।
ਮੌਜੂਦਾ ਬਹਿਸ ਅਤੇ ਇਸ ਨਾਲ ਜੁੜੇ ਘਟਨਾਕ੍ਰਮ ਨੇ ਉਨ੍ਹਾਂ ਲੋਕਾਂ ਨੂੰ ਡਾਢੀ ਚਿੰਤਾ ਵਿਚ ਪਾਇਆ ਹੈ ਜੋ ਦੇਸ਼ ਵਿਚ ਨਰੋਈਆਂ ਜਮਹੂਰੀ, ਅਗਾਂਹਵਧੂ, ਬਰਾਬਰੀ ਅਤੇ ਸਭਨਾਂ ਨੂੰ ਇਨਸਾਫ ਦੀਆਂ ਭਾਵਨਾਵਾਂ ਦੀ ਲਗਾਤਾਰ ਮਜ਼ਬੂਤੀ ਦੇਖਣ ਦੇ ਇੱਛੁਕ ਹਨ।
ਹਾਲੀਆ ਵਿਚਾਰ ਵਟਾਂਦਰੇ ਦਾ ਕੇਂਦਰ ਬਿੰਦੂ ਆਪਾਂ ਜੇ.ਐਨ.ਯੂ. ਤੱਕ ਹੀ ਸੀਮਿਤ ਰੱਖਾਂਗੇ। ਪਹਿਲਾਂ ਇਹ ਖਬਰਾਂ ਆਈਆਂ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਵਿਖੇ ਪਾਰਲੀਮੈਂਟ 'ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਬਰਸੀ ਮੌਕੇ ਹੋਏ ਸਮਾਗਮ ਵੇਲੇ, ਭਾਰਤ ਵਿਰੋਧੀ, ਵੱਖਵਾਦੀ, ਪਾਕਿਸਤਾਨ ਪੱਖੀ ਨਾਅਰੇ ਲਾਏ ਗਏ। ਇਸ ਉਪਰੰਤ ਉਕਤ ਨਾਅਰੇਬਾਜ਼ੀ ਅਤੇ ਵੱਖਵਾਦੀ ਪ੍ਰਚਾਰ ਨੂੰ ਅਧਾਰ ਮੰਨਦਿਆਂ ਬਸਤੀਵਾਦੀ ਅੰਗਰੇਜ਼ ਹਾਕਮਾਂ ਵਲੋਂ ਆਜ਼ਾਦੀ ਲਹਿਰ ਨੂੰ ਕਮਜੋਰ ਕਰਨ ਦੇ ਇਰਾਦੇ ਨਾਲ ਬਣਾਈਆਂ ਦ੍ਰੇਸਧ੍ਰੋਹ ਦੀਆਂ ਧਾਰਾਵਾਂ (124ਏ ਆਦਿ) ਅਧੀਨ ਦਿੱਲੀ ਪੁਲਸ ਨੇ ਪਰਚਾ ਦਰਜ ਕਰ ਲਿਆ। ਉਂਝ ਹਾਲੇ ਨਾਅਰੇ ਲਾਉਣ ਵਾਲਿਆਂ ਬਾਰੇ ਕਾਫੀ ਘਚੋਲਾ ਚਲਦਾ ਹੈ ਅਤੇ ਦੇਸ਼ ਦੇ ਉਘੇ ਕਾਨੂੰਨੀ ਮਾਹਿਰ ਵੀ ਇਸ ਦਰਜ ਮੁਕੱਦਮੇ ਦੀ ਉਚਿਚਤਾ ਬਾਰੇ ਜ਼ੋਰਦਾਰ ਢੰਗ ਨਾਲ ਕਿੰਤੂ ਕਰ ਚੁੱਕੇ ਹਨ। ਇਸੇ ਦੌਰਾਨ ਇਕ ਫੇਕ (ਫਰਜ਼ੀ) ਟਵਿੱਟਰ ਅਕਾਊਂਟ ਨੂੰ ਆਧਾਰ ਬਣਾਉਂਦਿਆਂ ਭਾਰਤੀ ਰਾਜਤੰਤਰ ਦੇ ਅਤਿਸੰਵੇਦਨਸ਼ੀਲ ਵਿਭਾਗ, ਗ੍ਰਹਿ ਮੰਤਰਾਲੇ ਦੇ ਮੰਤਰੀ ਰਾਜਨਾਥ ਸਿੰਘ , ਜੋ ਪਹਿਲਾਂ ਵੀ ਝੂਠੀਆਂ ਜਾਣਕਾਰੀਆਂ ਦੇ ਆਧਾਰ 'ਤੇ ਬਿਆਨ ਦੇਣ ਲਈ ''ਨਾਮਣਾ' ਖੱਟ ਚੁੱਕੇ ਹਨ, ਨੇ ਇਹ ਬਿਆਨ ਦੇ ਦਿੱਤਾ ਕਿ ਜੇ.ਐਨ.ਯੂ. ਵਿਖੇ ਵਾਪਰੀਆਂ ਘਟਨਾਵਾਂ ਦਾ ਸਬੰਧ ਵੱਖਵਾਦੀ ਸੰਗਠਨ ਲਸ਼ਕਰੇ ਤੋਇਬਾ ਦੇ ਮੁਖੀ ਹਾਫ਼ਿਜ਼ ਸੱਈਅਦ ਨਾਲ ਹੈ ਹਾਲਾਂਕਿ ਇਸ ਬਾਬਤ ਹਾਲੇ ਤੱਕ ਵੀ ਕੋਈ ਪੱਕੀ ਸੂਚਨਾ ਨਹੀਂ ਮਿਲੀ ਪਰ ਗ੍ਰਹਿ ਮੰਤਰੀ ਨੂੰ 'ਜਿੰਮੇਵਾਰੀ ਤੋਂ ਕੰਮ ਲੈਣ ਲਈ' ਕਹਿਣ ਵਾਲਾ ਕੋਈ ਵੀ ਨਹੀਂ। ਇਸ ਤੋਂ ਅਗਲੀ ਹੱਦ ਦਿੱਲੀ ਪੁਲਸ ਨੇ ਪੁਗਾ ਦਿੱਤੀ। ਰਾਕੇਟ ਵਰਗੀ ਫੁਰਤੀ ਨਾਲ ਪਰਚਾ ਦਰਜ਼ ਕੀਤਾ ਗਿਆ ਅਤੇ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜੋ ਇਸ ਵੇਲੇ ਅਦਾਲਤੀ ਰੀਮਾਂਡ ਅਧੀਨ ਤਿਹਾੜ ਜੇਲ੍ਹ ਵਿਚ ਹਨ।
ਦੋਸਤੋ! ਜਿਸ ਤਰੀਕੇ ਨਾਲ ਇਸ ਘਟਨਾ ਨੂੰ ਆਧਾਰ ਬਣਾ ਕੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਵਲੋਂ ਯੂਨੀਵਰਸਿਟੀਆਂ ਦੀ ਥਾਪੀ ਗਈ ਅਲੰਬਰਦਾਰ ਅਤੇ ਸਰਵੇਸਰਵਾ ਏ.ਬੀ.ਵੀ.ਪੀ., ਸੰਘ ਦੇ ਇਸ਼ਾਰੇ 'ਤੇ ਹਰ ਕੰਮ ਕਰਨ ਵਾਲੀ ਕੇਂਦਰ ਦੀ ਭਾਜਪਾ ਸਰਕਾਰ, ਭੜਕਾਊ ਕਾਰਵਾਈਆਂ ਲਈ ਬਦਨਾਮ ਸੰਘ ਦੇ ਸਹਿਯੋਗੀ ਸੰਗਠਨ ਅਤੇ ਹਿੰਸਾ ਫੈਲਾਉਣ ਦੀ ਸਾਜਿਸ਼ੀ ਮੰਸ਼ਾ ਨਾਲ ਭੜਕਾਊ ਬਿਆਨ ਦੇਣ ਵਾਲੇ ਸਾਧ-ਸਾਧਵੀਆਂ ਜਿਵੇਂ ਬਿਆਨ ਦੇ ਰਹੇ ਹਨ ਉਸ ਤੋਂ ਇਹ ਚਿੱਟੇ ਦਿਨ ਵਾਂਗ ਸਾਫ਼ ਹੋ ਜਾਂਦਾ ਹੈ ਕਿ ਅਫ਼ਜਲ ਗੁਰੂ ਦੀ ਬਰਸੀ ਨਾਲ ਜੁੜਿਆ ਘਟਨਾਕ੍ਰਮ ਤਾਂ ਕੇਵਲ ਇਕ ਬਹਾਨਾ ਹੈ। ਸੰਘ ਅਤੇ ਇਸਦੇ ਹੱਥਠੋਕਿਆਂ ਦੇ ਅਸਲ ਨਿਸ਼ਾਨੇ 'ਤੇ ਜੇ.ਐਨ.ਯੂ. ਖੁਦ ਹੈ ਅਤੇ ਉਹ ਵੀ ਇਸ ਦੀਆਂ ਵਿਲੱਖਣਤਾਵਾਂ ਕਰਕੇ। ਆਪਣੀ ਇਸ ਧਾਰਨਾ ਦੀ ਪੁਸ਼ਟੀ ਲਈ ਅਸੀਂ ਪਾਠਕਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਸੰਘੀ ਵਿਚਾਰਧਾਰਾ ਨੂੰ ਵਿਸਥਾਰਨ ਲਈ ਚਲਦੇ ਇਸ ਦੇ ਪਰਚਿਆਂ ਦੇ ਪਿਛਲੇ ਅਨੇਕਾਂ ਸਾਲਾਂ ਦੇ ਅੰਕ ਜ਼ਰੂਰ ਦੇਖੇ ਜਾਣ। ''ਸਾਮਣਾ'' ਆਦਿ ਦਹਾਕਿਆਂ ਤੋਂ ਜੇ.ਐਨ.ਯੂ. ਖਿਲਾਫ਼ ਜ਼ਹਿਰ ਉਗਲ ਰਹੇ ਹਨ। ਆਓ ਵਿਚਾਰ ਕਰੀਏ ਜੇ.ਐਨ.ਯੂ. ਦੀਆਂ ਉਹ ਕਿਹੜੀਆਂ ਵਿਲੱਖਣਤਾਵਾਂ ਹਨ ਜਿਨ੍ਹਾਂ ਤੋਂ ਹਾਕਮ ਜਮਾਤਾਂ ਅਤੇ ਉਨ੍ਹਾਂ ਦੇ ਹਿੱਤਾਂ ਦੇ ਰਖਵਾਲੇ ਬੁਨਿਆਦਪ੍ਰਸਤ ਟੋਲੇ ਖਾਰ ਖਾਂਦੇ ਹਨ।
ਜੇ.ਐਨ.ਯੂ. ਦੇਸ਼ ਦਾ (ਸ਼ਾਇਦ ਦੁਨੀਆਂ ਦਾ) ਇਕਲੌਤਾ ਅਦਾਰਾ ਹੈ ਜਿਥੋਂ ਦਾ ਵਿਦਿਆਰਥੀ-ਸੰਗਠਨ-ਤੰਤਰ ਸਵੈ ਸੱਤਾ ਪ੍ਰਾਪਤ ਹੈ ਅਤੇ ਪ੍ਰਸ਼ਾਸਨ ਦੀ ਇਸ ਵਿਚ ਦਖਲਅੰਦਾਜ਼ੀ ਘੱਟ ਹੈ। ਆਪਣੇ ਸੰਵਿਧਾਨ ਅਧੀਨ ਸਮਾਂਬੱਧ ਚੋਣਾਂ, ਹਿਸਾਬ ਕਿਤਾਬ ਜਮਹੂਰੀ ਵਿਧੀ ਅਧੀਨ ਰੱਖਣਾ ਅਤੇ ਇਸ ਦਾ ਪਾਰਦਰਸ਼ੀ ਹੋਣਾ, ਗਤੀਵਿਧੀਆਂ ਆਦਿ ਸਾਰੇ ਫੈਸਲੇ ਜਮਹੂਰੀ ਕਾਰਜਵਿਧੀ ਅਧੀਨ ਕੀਤੇ ਜਾਂਦੇ ਹਨ। ਦੇਸ਼ ਦਾ ਇਕੋ-ਇਕ ਅਦਾਰਾ ਹੈ ਜਿੱਥੇ ਚੁਣਨ ਵਾਲੇ, ਚੁਣੇ ਗਏ ਆਗੂ ਦੀ ਕਾਰਗੁਜਾਰੀ ਤਸੱਲੀਬਖਸ਼ ਨਾ ਹੋਣ 'ਤੇ ਉਸ ਦੀ ਚੋਣ ਰੱਦ ਕਰ ਸਕਦੇ ਹਨ। ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਚੋਣ ਸੁਧਾਰਾਂ ਦੇ ਮਕਸਦ ਲਈ ਬਣੀ ਲਿੰਗਦੋਹ ਕਮੇਟੀ ਦੀਆਂ ਚੋਣ ਸੁਧਾਰਾਂ ਸਬੰਧੀ ਬਹੁਤੀਆਂ ਸਿਫਾਰਸ਼ਾਂ ਦਾ ਅਧਾਰ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੇ ਚੋਣਾਂ ਦੇ ਢੰਗ ਤਰੀਕਿਆਂ ਤੋਂ ਪ੍ਰੇਰਿਤ ਹੈ। ਸੋ ਸਾਫ ਹੈ ਕਿ ਦੇਸ਼ ਦੇ ਅਨੇਕਾਂ ਵਿਦਿਅਕ ਅਦਾਰਿਆਂ ਵਾਂਗੂ ਇਥੇ ਲੱਠਮਾਰਾਂ ਦੇ ਹੱਥਾਂ ਵਿਚ ਲੀਡਰੀਆਂ ਨਹੀਂ।
ਵਿਦਿਆ ਦੇ ਨਿੱਜੀਕਰਨ-ਵਪਾਰੀਕਰਨ-ਫਿਰਕੂਕਰਨ ਦੇ ਅਜੋਕੇ ਦੌਰ ਵਿਚ ਵਿਦਿਅਕ ਅਦਾਰੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਚਲੇ ਗਏ ਹਨ ਜਾਂ ਧੜਾ ਧੜ ਜਾ ਰਹੇ ਹਨ ਅਤੇ ਸਿੱਟੇ ਵਜੋਂ ਨਿੱਤ ਵੱਧਦੇ ਫੀਸਾਂ ਦੇ ਖਰਚਿਆਂ ਕਾਰਨ ਛੋਟੀਆਂ ਕਮਾਈਆਂ ਵਾਲੇ ਲੋਕਾਂ ਦੇ ਬੱਚੇ ਬੜੀ ਤੇਜ਼ੀ ਨਾਲ ਉਚ ਵਿੱਦਿਆ ਤੋਂ ਵੰਚਿਤ ਹੁੰਦੇ ਜਾ ਰਹੇ ਹਨ। ਪਰ ਇਸ ਸਮੇਂ ਵੀ ਜੇ.ਐਨ.ਯੂ. ਦੇ ਅਨੇਕਾਂ ਕੋਰਸਾਂ ਦੀ ਫੀਸ ਔਸਤਨ 256 ਰੁਪਏ ਸਲਾਨਾ ਹੋਣ ਕਾਰਨ ਇਹ ਮੁਕਾਬਲਤਨ ਇਕ ਬਹੁਤ ਵਧੀਆ ਅਦਾਰੇ ਦੇ ਤੌਰ 'ਤੇ ਮਕਬੂਲ ਹੈ।
ਇੱਥੋਂ ਦੀ ਇਕ ਹੋਰ ਅਮੀਰ ਪ੍ਰੰਪਰਾ ਹੈ ਜਿਸ ਦਾ ਨਾ ਕੇਵਲ ਦੇਸ਼ ਬਲਕਿ ਵਿਸ਼ਵ ਪੱਧਰ 'ਤੇ ਵਿਸਥਾਰ ਹੋਣਾ ਚਾਹੀਦਾ ਹੈ। ਅਤੇ, ਉਹ ਹੈ ਲੋਕ ਅਤੇ ਮਾਨਵੀ ਸਰੋਕਾਰਾਂ ਨਾਲ ਜੁੜੀਆਂ ਘਟਨਾਵਾਂ 'ਚ ਇੱਥੋਂ ਦੇ ਵਿਦਿਆਰਥੀਆਂ ਅਤੇ ਹੋਰਾਂ ਸਬੰਧਤਾਂ ਦੀ ਹਾਂ ਪੱਖੀ ਸਰਗਰਮੀ। ਯਾਦ ਕਰੋ 16 ਦਸੰਬਰ 2012 ਦਾ ਦਿੱਲੀ ਬਲਾਤਕਾਰ ਕਾਂਡ ਜਿਸ ਨੂੰ ਦੇਸ਼-ਦੁਨੀਆਂ ਦੇ ਲੋਕ ਨਿਰਭਿਆ ਕਾਂਡ ਜਾਂ ਦਾਮਿਨੀ ਕਾਂਡ ਵਜੋਂ ਵੀ ਯਾਦ ਕਰਦੇ ਹਨ। ਸਾਰਾ ਦੇਸ਼ ਉਸ ਦਰਦਨਾਕ ਤੇ ਹੌਲਨਾਕ ਕਾਂਡ ਨਾਲ ਝੰਬਿਆ ਗਿਆ ਸੀ। ਪਰ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਸਹੀ ਆਕਾਰ ਦਿੱਤਾ, ਇਸ ਕਾਂਡ ਵਿਰੁੱਧ ਉਠੇ ਦੇਸ਼ ਵਿਆਪੀ ਅੰਦੋਲਨ ਨੇ। ਇਸ ਅੰਦੋਲਨ ਦੇ ਸਿੱਟੇ ਵਜੋਂ ਬਣੇ ਕਮਿਸ਼ਨ ਦੀਆਂ ਸਿਫਾਰਸ਼ਾਂ ਅਧੀਨ ਕਾਨੂੰਨੀ ਸੋਧਾਂ ਹੋਈਆਂ ਅਤੇ ਅੱਜ ਵੀ ਇਸ ਸਬੰਧੀ ਉਸਾਰੂ ਬਹਿਸ ਜਾਰੀ ਹੈ। ਇਸ ਸਾਰੇ ਅੰਦੋਲਨ ਦੀ ਰੂਹੇ-ਰਵਾਂ ਜੇ.ਐਨ.ਯੂ. ਵਿਚਲਾ ਸਮੁੱਚਾ ਭਾਈਚਾਰਾ ਹੀ ਸੀ।
ਇਸ ਨੇ ਦੇਸ਼ ਦੇ ਵੱਡੇ ਕੱਦਾਂ ਵਾਲੇ ਬੁੱਧੀਜੀਵੀ, ਰਾਜਨੀਤੀਵਾਨ, ਲੇਖਕ, ਸਾਹਿਤਕਾਰ, ਕਲਾਕਾਰ, ਫਿਲਮਕਾਰ, ਵਿਗਿਆਨੀ, ਪੱਤਰਕਾਰ, ਸਮਾਜਿਕ ਕਾਰਕੁੰਨ ਦਿੱਤੇ ਹਨ, ਇਸ ਤੱਥ ਤੋਂ ਤਾਂ ਅਨੇਕਾਂ ਲੋਕ ਜਾਣੂੰ ਹਨ। ਪਰ ਇਹ ਅਦਾਰਾ ਸਹੀ ਮਾਅਨਿਆਂ 'ਚ ਭਾਰਤ ਦੇ ਦਰਸ਼ਨ ਕਰਾਉਂਦਾ ਹੈ ਕਿਉਂਕਿ ਇੱਥੋਂ ਦੇ ਵਿਦਿਆਰਥੀ ਸਾਰੇ ਦੇਸ਼ ਤੋਂ ਆਉਂਦੇ ਹਨ, ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਬੋਲਣ ਵਾਲੇ ਹਨ। ਹਾਕਮ ਜਮਾਤਾਂ ਨੂੰ ਚੁੱਭਣ ਵਾਲੀ ਜੇ.ਐਨ.ਯੂ. ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਇਸ ਦਾ ਐਲ.ਪੀ.ਜੀ. (ਉਦਾਰੀਕਰਨ-ਨਿੱਜੀਕਰਨ-ਸੰਸਾਰੀਕਰਨ) ਵਿਰੋਧੀ ਮਾਹੌਲ ਅਤੇ ਖਾਸਾ।
ਇਹ ਜੇ.ਐਨ.ਯੂ. ਹੈ ਜਿੱਥੇ ਆਏ ਦਿਨ ਮੋਦੀਨੁਮਾ ਵਿਕਾਸ ਪੱਧਤੀ, ਜਿਸਨੂੰ ਅਸੀਂ ਉਜਾੜਾਕਰੂ ਵਿਕਾਸ ਵੀ ਕਹਿੰਦੇ ਹਾਂ, ਵਿਰੁੱਧ ਹਰ ਪੱਧਰ 'ਤੇ ਬਹਿਸਾਂ ਹੁੰਦੀਆਂ ਹਨ। ਮਿਹਨਤੀ ਵਰਗਾਂ ਦੇ ਚੰਗੇ ਭਾਗਾਂ ਨੂੰ ਇਹ ਬਹਿਸਾਂ ਯੂਨੀਵਰਸਿਟੀ ਕੈਂਪਸ ਤੱਕ ਸੀਮਤ ਨਾ ਹੋ ਕੇ ਦੂਰ-ਦੂਰ ਤੱਕ ਆਪਣਾ ਅਸਰ ਛੱਡਦੀਆਂ ਹਨ। ਇਹ ਭਾਵੇਂ ਪਾਰਲੀਮੈਂਟ ਹੋਵੇ, ਮੀਡੀਆ ਜਾਂ ਸੋਸ਼ਲ ਮੀਡੀਆ ਹੋਵੇ ਅਤੇ ਭਾਵੇਂ ਲੋਕਾਂ ਦੇ ਨਿੱਤਾਪ੍ਰਤੀ ਦੇ ਹੱਕੀ ਸੰਗਰਾਮ ਹੋਣ, ਹਰ ਥਾਂ ਜੇ.ਐਨ.ਯੂ. ਦੀਆਂ ਬਹਿਸਾਂ ਦੀ ਛਾਪ ਦੇਖੀ ਜਾ ਸਕਦੀ ਹੈ। ਹਾਕਮ ਜਮਾਤਾਂ ਇਸ ਲੋਕ ਪੱਖੀ ਵਰਤਾਰੇ ਤੋਂ ਬਹੁਤ ਅੱਕੀਆਂ ਹੋਈਆਂ ਹਨ। ਅਤੇ ਉਹ ਜੇ.ਐਨ.ਯੁ. ਵਿਚਲੇ ਇਸ ਨਰੋਏ ਮਾਹੌਲ ਨੂੰ ਆਪਣੇ ਲੁੱਟ ਦੇ ਮਨਸੂਬਿਆਂ ਦੀ ਪੂਰਤੀ ਦੇ ਰਾਹ ਵਿਚ ਵਿਚਾਰਧਾਰਕ ਅੜਿੱਕਾ ਸਮਝਦੀਆਂ ਹਨ। ਯਾਦ ਰੱਖਣ ਯੋਗ ਹੈ ਕਿ ਡਿਜ਼ੀਟਿਲ ਇੰਡੀਆ ਅਤੇ ਮੇਕ ਇਨ ਇੰਡੀਆ ਵਰਗੇ ਭਰਮਾਊ ਹਾਕਮ ਜਮਾਤੀ ਟੋਟਕਿਆਂ ਦਾ ਸਭ ਤੋਂ ਵੱਧ ਚੀਰਹਰਨ ਕਰਕੇ ਇਸ ਦਾ ਖੋਖਲਾਪਨ ਲੋਕਾਂ ਸਾਹਮਣੇ ਰੱਖਣ 'ਚ ਵੀ ਇਸ ਅਦਾਰੇ ਦੇ ਲੋਕਾਂ ਦੀ ਬੜੀ ਵੱਡੀ ਭੂਮਿਕਾ ਹੈ। ਅਜੋਕੇ ਦੌਰ 'ਚ ਲੋਕਾਂ ਨੂੰ ਅੰਧਕਾਰਪੂਰਨ ਯੁੱਗ ਦੀਆਂ ਧਾਰਣਾਵਾਂ ਅਧੀਨ ਜਕੜਣ ਦੀਆਂ ਸਾਜਿਸ਼ਾਂ ਜਿਵੇਂ ਯੋਗਾ ਸਾਇੰਸ ਜਾਂ ''ਵੈਦਿਕ ਸੱਭਿਆਚਾਰ'' ਆਦਿ ਦੇ ਏਥੇ ਨਾ ਕੇਵਲ 'ਬਖੀਏ' ਉਧੇੜੇ ਗਏ ਹਨ ਬਲਕਿ ਇੱਥੋਂ ਦੀ ਅਕਾਦਮਿਕ ਕਾਊਂਸਿਲ ਨੂੰ ਇਹ ਵਿਸ਼ੇ ਲਾਗੂ ਕਰਨ ਤੋਂ ਪੈਰ ਵੀ ਪਿਛਾਂਹ ਖਿੱਚਣੇ ਪਏ ਹਨ। ਸੁਭਾਵਿਕ ਹੀ ਹੈ ਕਿ ਜੇ.ਐਨ.ਯੂ. ਦੇ ਸਮੁੱਚੇ ਤਾਣੇਬਾਣੇ ਨੇ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ, ਐਫ਼.ਟੀ.ਆਈ.ਆਈ. ਪੁਨੇ, ਆਈ.ਆਈ.ਟੀ. ਮਦਰਾਸ ਅਤੇ ਹੋਰਨੀ ਥਾਂਈ ਚੱਲੇ ਵਿਦਿਆਰਥੀ ਅੰਦੋਲਨਾਂ ਦੀ ਵੀ ਡੱਟਵੀਂ ਹਿਮਾਇਤ ਕੀਤੀ। ਇਸ ਗੱਲੋਂ ਵੀ ਕੇਂਦਰ ਦੀ ਭਾਜਪਾ ਸਰਕਾਰ ਦੇ ਕਰਤੇ ਧਰਤੇ ਬੜੇ ਔਖੇ ਹਨ।
ਇਕ ਹੋਰ ਗੱਲ ਸਾਂਝੀ ਕਰਨੀ ਅਤੇ ਵਿਚਾਰਨੀ ਅਤੀ ਜ਼ਰੂਰੀ ਹੈ। ਦੁਨੀਆਂ ਭਰ ਦੇ ਲੁੱਟੇ ਪੁੱਟੇ ਲਿਤਾੜੇ ਲੋਕਾਂ ਦੇ ਸਭ ਤੋਂ ਵੱਡੇ ਦੁਸ਼ਮਣ ਸਾਮਰਾਜੀ ਦੇਸ਼ ਖਾਸਕਰ ਸੰਯੁਕਤ ਰਾਜ ਅਮਰੀਕਾ ਹੈ, ਬਸਤੀਵਾਦੀ ਸਿੱਧੀ ਗੁਲਾਮੀ ਦੇ ਜੂਲੇ ਤੋਂ ਸੰਸਾਰ ਭਰ ਦੇ ਲੋਕਾਂ ਵਲੋਂ ਮੁਕਤੀ ਪ੍ਰਾਪਤੀ ਤੋਂ ਬਾਅਦ ਸੰਸਾਰ ਭਰ ਵਿਚ ਆਪਣੀ ਲੁੱਟ ਨੂੰ ਕਾਇਮ ਰੱਖਣ ਅਤੇ ਹੋਰ ਤਿੱਖੀ ਕਰਨ ਦੇ ਮਕਸਦ ਨਾਲ ਇਹ ਦੇਸ਼ ਅਖੌਤੀ ਸੰਸਾਰ ਮੰਚਾਂ 'ਤੇ ਕਬਜ਼ਾ ਕਰੀ ਬੈਠੇ ਹਨ। ਆਪਣੀਆਂ ਵਿੱਤੀ ਅਤੇ ਵਪਾਰਕ ਸੰਸਥਾਵਾਂ ਰਾਹੀਂ ਮਨਮਰਜ਼ੀ ਦੀਆਂ ਸ਼ਰਤਾਂ ਲਾਗੂ ਕਰਦੇ ਹਨ, ਜਿਨ੍ਹਾਂ ਦਾ ਸਮੁੱਚਾ ਤਾਣਾਬਾਣਾ ਉਦਾਰੀਕਰਨ-ਨਿੱਜੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਦੇ ਚੌਖਟੇ ਅਨੁਸਾਰ ਹੀ ਹੁੰਦਾ ਹੈ। ਜਿਹੜੇ ਦੇਸ਼ ਇਹ ਸ਼ਰਤਾਂ ਨਹੀਂ ਮੰਨਦੇ ਉਨ੍ਹਾਂ ਦੀ ਬਾਂਹ ਮਰੋੜਣ ਲਈ ਪਾਬੰਦੀਆਂ ਲਾਈਆਂ ਜਾਂਦੀਆਂ ਹਨ ਅਤੇ ਜੇ ਫਿਰ ਵੀ ਗੱਲ ਨਾ ਬਣੇ ਤਾਂ ਤਬਾਹਕੁੰਨ ਜੰਗਾਂ ਠੋਸੀਆਂ ਜਾਂਦੀਆਂ ਹਨ। ਦੁਨੀਆਂ ਭਰ ਦੇ ਦੇਸ਼ਾਂ ਵਿਚ ਲੋਕਾਂ ਦਾ ਧਿਆਨ ਲੁੱਟ ਤੋਂ ਲਾਂਭੇ ਕਰੀ ਰੱਖਣ ਲਈ ਖਾਨਾਜੰਗੀ ਵਰਗੇ ਹਾਲਾਤ ਬਣਾਈ ਰੱਖੇ ਜਾਂਦੇ ਹਨ। ਪਰ ਅਨੇਕਾਂ ਦੇਸ਼ਾਂ ਦੀਆਂ ਹਾਕਮ ਜਮਾਤਾਂ ਦੀਆਂ ਸਰਕਾਰਾਂ ਆਪਣੇ ਜਮਾਤੀ ਹਿਤਾਂ ਦੀ ਪੂਰਤੀ ਲਈ ਸਾਮਰਾਜੀ ਦੇਸ਼ਾਂ ਨਾਲ ਘਿਉ-ਖਿਚੜੀ ਹਨ ਅਤੇ ਭਾਰਤ ਦੀਆਂ ਸਰਕਾਰਾਂ ਵੀ ਇਨ੍ਹਾਂ ਵਿਚ ਹੀ ਆਉਂਦੀਆਂ ਹਨ। ਲਾਜ਼ਮੀ ਤੌਰ 'ਤੇ ਦੇਸ਼ੀ ਵਿਦੇਸ਼ੀ ਲੁੱਟ ਦੀ ਚੜ੍ਹ ਮਚਣ ਕਾਰਨ ਆਰਥਿਕ ਨਾਬਰਾਬਰੀ ਹੋਰ ਵੱਧਦੀ ਜਾਵੇਗੀ। ਭਾਵ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਕੰਗਾਲ ਹੋਣ ਵੱਲ ਵਧਣਗੇ। ਭਾਰਤ ਵਿਚ ਅੱਜ ਠੀਕ ਇਹੀ ਹਾਲਾਤ ਹਨ। ਲੈਨਿਨ ਮਹਾਨ ਨੇ ਇਸ ਸਮੁੱਚੇ ਵਰਤਾਰੇ ਨੂੰ ਸਾਮਰਾਜੀ ਜੰਜੀਰ ਕਿਹਾ ਸੀ। ਸਮੁੱਚੇ ਦੇਸ਼ ਵਿਚ ਇਸ ਜੰਜੀਰ ਵਿਰੁੱਧ ਵਿਚਾਰਧਾਰਕ ਅਤੇ ਅਮਲੀ ਸੰਗਰਾਮਾਂ ਦੇ ਨਾਮਵਰ ਕੇਂਦਰਾਂ ਵਿਚ ਜੇ.ਐਨ.ਯੂ. ਦਾ ਨਾਮ ਸਭ ਤੋਂ ਉਭਰਵਾਂ ਹੈ। ਇਹ ਹੈ ਹਾਕਮ ਜਮਾਤਾਂ ਦੀ ਇਸ ਤੋਂ ਚਿੜ੍ਹ ਦਾ ਸਭ ਤੋਂ ਵੱਡਾ 'ਤੇ ਲਾਜ਼ਮੀ ਕਾਰਨ।
ਵੇਲੇ ਦੀ ਭਾਜਪਾ ਸਰਕਾਰ ਅਤੇ ਇਸ ਨੂੰ ਵਿਚਾਰਕ ਖਾਦ ਖੁਰਾਕ ਦੇਣ ਵਾਲਾ ਆਰ.ਐਸ.ਐਸ. ਬੁਲੰਦ ਵਾਂਗ ਕੌਮਪ੍ਰਸਤੀ ਅਤੇ ਦੇਸ਼ ਭਗਤੀ ਦੀਆਂ ਨਵੀਆਂ ਪ੍ਰੀਭਾਸ਼ਾਵਾਂ ਸਿਖਾ ਰਿਹਾ ਹੈ। ਉਸ ਦੀ ਜਾਚੇ ਜੋ ਸੰਘ ਨਾਲ ਸਹਿਮਤ ਹੈ ਉਹ ਦੇਸ਼ ਭਗਤ ਅਤੇ ਕੌਮਪ੍ਰਸਤ ਅਤੇ ਜਿਸ ਦੀ ਸੰਘ ਨਾਲ ਅਸਹਿਮਤੀ ਹੈ ਦੇਸ਼ ਧ੍ਰੋਹੀ ਅਤੇ ਕੌਮ ਵਿਰੋਧੀ ਹੈ। ਸੰਘ ਦੇ ਬਾਕੀ ਕੰਮਾਂ ਦੇ ਨਾਲ ਨਾਲ ਇਕ ਪ੍ਰਾਥਮਿਕਤਾ ਇਹ ਵੀ ਹੈ ਕਿ ਉਸ ਦੇ ਪਿਛਾਖੜੀ ਏਜੰਡੇ 'ਤੇ ਪਹਿਰਾ ਦੇਣ ਵਾਲੀ ਉਸ ਦੀ ਹੱਥਠੋਕਾ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਦੀ ਜੇ.ਐਨ.ਯੂ. ਸਮੇਤ ਸਾਰੀਆਂ ਯੂਨੀਵਰਸਿਟੀਆਂ 'ਚ ਸਰਦਾਰੀ ਕਾਇਮ ਕਰਨੀ। ਇਸ ਉਦੇਸ਼ ਦੀ ਪੂਰਤੀ ਲਈ ਭਾਜਪਾ ਸਰਕਾਰ ਵੀ ਪੱਬਾਂ ਭਾਰ ਹੋਈ ਪਈ ਹੈ। ਪਰ ਜੇ.ਐਨ.ਯੂ. ਦੀਆਂ ਅਮੀਰ ਪ੍ਰੰਪਰਾਵਾਂ ਅਤੇ ਉਦਾਰ ਮਾਹੌਲ ਦੇ ਚਲਦਿਆਂ ਇਹ ਸੰਭਵ ਨਹੀਂ। ਇਹੋ ਖਿੱਝ ਹਰ ਕੋਝਾ ਹੀਲਾ ਵਰਤ ਕੇ ਕੱਢੀ ਜਾ ਰਹੀ ਹੈ।
ਪਿਛਾਖੜੀ ਸੰਘੀਆਂ ਅਤੇ ਹਾਕਮ ਜਮਾਤਾਂ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਕਾਰਣ ਹੈ ਇੱਥੋਂ ਦਾ ਖੱਬੇ ਝੁਕਾਅ ਵਾਲਾ ਸਥਾਪਤੀ ਵਿਰੋਧੀ ਮਾਹੌਲ।
ਉਂਝ ਸਾਡੀ ਜਾਚੇ ਨਾਗਪੁਰ ਵਾਲੇ ਸਵੈਘੋਸ਼ਿਤ ਕੌਮਪ੍ਰਸਤ, ਸੰਘੀ ਸਭ ਤੋਂ ਵੱਧ ਵਿਖੰਡਣਵਾਦੀ ਹਨ। ਕਿਉਂਕਿ ਇਹ ਸਾਮਰਾਜੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਜਾਲਮ ਲੁੱਟ ਵਿਰੁੱੱਧ ਖੜੇ ਹੋਣ ਵਾਲੀ ਜਨਤਾ ਵਿਚ ਫਿਰਕੇਦਾਰਾਨਾ ਨਫ਼ਰਤ ਫੈਲਾਕੇ ਇਸ ਦੇ ਵੱਖੋ-ਵੱਖ ਧਰਮਾਂ ਵਿਚ ਵਿਸ਼ਵਾਸ ਰੱਖਣ ਵਾਲੇ ਮਿਹਨਤਕਸ਼ਾਂ ਨੂੰ ਸਦੀਵੀਂ ਤੌਰ 'ਤੇ ਇਕ ਦੂਜੇ ਦੇ ਦੁਸ਼ਮਣ ਬਨਾਉਣ ਦੇ ਮਨੁੱਖ ਵਿਰੋਧੀ ਕੁਕਰਮਾਂ ਵਿਚ ਗਲਤਾਨ ਹਨ। ਇਸ ਦੇਸ਼ ਵਿਰੋਧੀ, ਲੋਕ ਵਿਰੋਧੀ ਪਹੁੰਚ ਨੂੰ ਬੇਪਰਦ ਕਰਨ ਵਾਲੇ ਜੇ.ਐਨ.ਯੂ. ਵਿਚਲੇ ਲੋਕ ਪੱਖੀ ਤੱਤ ਵਾਜਬ ਤੌਰ 'ਤੇ ਹੀ ਸੰਘੀਆਂ ਦੇ ਨਿਸ਼ਾਨੇ 'ਤੇ ਹਨ। ਅਸੀਂ ਜੋਰਦਾਰ ਢੰਗ ਨਾਲ ਇਹ ਕਹਾਂਗੇ ਕਿ ਦੇਸ਼ ਵਾਸੀ ਵੀ ਇਸ ਵਰਤਾਰੇ ਨੂੰ ਜਾਂਚਣ-ਘੋਖਣ।
ਕੁੱਲ ਮਿਲਾ ਕੇ ਇਹੀ ਕਹਿਣਾ ਵਾਜਬ ਹੈ ਕਿ ਜੇ.ਐਨ.ਯੂ. ਮਨੁੱਖ ਹੱਥੋਂ ਮਨੁੱਖ ਦੀ ਲੁੱਟ ਵਿਰੁੱਧ, ਦੇਸ਼ਾਂ ਵਲੋਂ ਦੇਸ਼ਾਂ ਦੀ ਲੁੱਟ ਵਿਰੁੱਧ, ਮਨੁੱਖੀ ਏਕਤਾ ਦੀ ਫਿਰਕੇਦਾਰਾਨਾਂ-ਭਾਸ਼ਾਈ-ਜਾਤੀਪਾਤੀ ਸਰੋਕਾਰਾਂ ਅਧਾਰਤ ਵੰਡ ਦੀਆਂ ਸਾਜਿਸ਼ਾਂ ਵਿਰੁੱਧ ਨਰੋਈਆਂ ਜਮਹੂਰੀ ਸਥਾਪਨਾਵਾਂ ਦੇ ਹੱਕ ਵਿਚ, ਮਨੁੱਖਤਾ ਨੂੰ ਹਨੇਰ ਬਿਰਤੀ ਤੋਂ ਮੁਕਤੀ ਦਿਵਾਉਣ ਵਾਲੇ ਵਿਗਿਆਨਕ ਧਰਮ ਨਿਰਪੱਖ ਅਗਾਂਹਵਧੂ ਸਰੋਕਾਰਾਂ ਲਈ ਚਲ ਰਹੇ ਸੰਗਰਾਮਾਂ ਨੂੰ ਤਕੜੇ ਕਰਨ ਵਾਲੇ ਵਿਚਾਰਾਂ ਦਾ ਕੇਂਦਰ ਹੈ। ਸਾਵਧਾਨ! ਕੌਮ ਅਤੇ ਦੇਸ਼ਧ੍ਰੋਹੀ ਉਹ ਹਨ ਜੋ ਉਪਰੋਕਤ ਵਿਚਾਰਾਂ ਦੇ ਉਲਟ ਕਿਰਦਾਰਾਂ ਦੇ ਮਾਲਕ ਹਨ।

- ਮਹੀਪਾਲ
No comments:
Post a Comment