Wednesday 3 June 2015

ਸਹਾਇਤਾ (ਸੰਗਾਰਮੀ ਲਹਿਰ-ਜੂਨ 2015)

ਸਾਥੀ ਜਲੋਰ ਸਿੰਘ ਵਲੋਂ ਆਪਣੇ ਪੋਤਰੇ ਕਾਕਾ ਗੁਰਵਿੰਦਰ ਸਿੰਘ ਸਪੁੱਤਰ ਸ਼੍ਰੀ ਜਸਵਿੰਦਰ ਸਿੰਘ ਪਿੰਡ ਹਰੀਨੌ ਜ਼ਿਲ੍ਹਾ ਫਰੀਦਕੋਟ ਦੀ ਸ਼ਾਦੀ ਬੀਬੀ ਸੰਦੀਪ ਕੌਰ ਸਪੁੱਤਰੀ ਸਵਰਗੀ ਬਲਵਿੰਦਰ ਸਿੰਘ ਪਿੰਡ ਸੂਰਘੁਰੀ ਜ਼ਿਲ੍ਹਾ ਫਰੀਦਕੋਟ ਨਾਲ ਹੋਣ ਦੀ ਖੁਸ਼ੀ ਵਿਚ 400 ਰੁਪਏ ਸੂਬਾ ਕਮੇਟੀ ਦਿਹਾਤੀ ਮਜ਼ਦੂਰ ਸਭਾ ਨੂੰ ਅਤੇ 100 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ।

ਜ਼ਿਲ੍ਹਾ ਰੋਪੜ ਪਿੰਡ ਅਬਿਆਣਾ ਕਲਾਂ ਦੇ ਕਾਮਰੇਡ ਜਗਨਨਾਥ ਨੇ ਆਪਣੇ ਪੋਤੇ ਕਾਕਾ ਪਰਯਾਸ ਚੰਦਨ ਪੁੱਤਰ ਸ਼੍ਰੀ ਹੀਰਾ ਲਾਲ ਦੇ ਜਨਮ ਦੀ ਖੁਸ਼ੀ ਵਿਚ ਜੇ.ਪੀ.ਐਮ.ਓ. ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 
ਦ ਸਾਥੀ ਦੇਵ ਰਾਜ, ਜ਼ਿਲ੍ਹਾ ਕਮੇਟੀ ਮੈਂਬਰ ਚੰਡੀਗੜ੍ਹ ਨੇ ਆਪਣੀ ਲੜਕੀ ਦੀ ਸ਼ਾਦੀ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਕਮੇਟੀ ਨੂੰ 5000 ਰੁਪਏ ਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਬਲਦੇਵ ਰਾਜ, ਸਾਬਕਾ ਜਨਰਲ ਸਕੱਤਰ ਯੂਨਾਇਟਿਡ ਫਰੰਟ ਪਬਲਿਕ ਹੈਲਥ ਵਰਕਰਜ਼ ਯੂਨੀਅਨ ਚੰਡੀਗੜ੍ਹ ਵਲੋਂ ਆਪਣੇ ਘਰ ਪੋਤਰੀ ਦੇ ਜਨਮ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਕਮੇਟੀ ਚੰਡੀਗੜ੍ਹ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ ਗਏ।

ਉਘੇ ਕਮਿਊਨਿਸਟ ਆਗੂ ਸਾਥੀ ਤਿਰਲੋਚਨ ਸਿੰਘ ਰਾਣਾ ਵਲੋਂ ਆਪਣੇ 85ਵੇਂ ਜਨਮ ਦਿਨ (1 ਮਈ 2015) ਦੇ ਮੌਕੇ 'ਤੇ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਜਰਨੈਲ ਸਿੰਘ ਘਨੌਲਾ ਰੋਪੜ ਨੇ ਆਪਣੇ ਬੇਟੇ ਦੀ ਸ਼ਾਦੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 1400 ਰੁਪਏ, ਜਮਹੂਰੀ ਕਿਸਾਨ ਸਭਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਚਰਨਜੀਤ ਸਿੰਘ ਤਿੰਮੋਵਾਲ ਦੇ ਬੇਟੇ ਸੁਖਰਾਜ ਬੀਰ ਸਿੰਘ ਦਾ ਵਿਆਹ ਸੁਖਰਾਜ ਕੌਰ ਪੁਤਰੀ ਸ. ਸੁਖਦੇਵ ਸਿੰਘ ਜ਼ਿਲ੍ਹਾ ਮੋਗਾ ਨਾਲ ਅਤੇ ਕਾਮਰੇਡ ਗੁਰਮੇਜ਼ ਸਿੰਘ ਤਿੰਮੋਵਾਲ ਦੇ ਬੇਟੇ ਰਣਜੋਧ ਸਿੰਘ ਦਾ ਵਿਆਹ ਮਨਪ੍ਰੀਤ ਕੌਰ ਪੁਤਰੀ ਸੁਖਦੇਵ ਸਿੰਘ ਵਾਸੀ ਪਿੰਡ ਹਵੇਲੀਆਂ ਜ਼ਿਲ੍ਹਾ ਤਰਨਤਾਰਨ ਨਾਲ ਹੋਇਆ। ਦੋਵਾਂ ਵਿਆਹਾਂ ਦੀ ਖੁਸ਼ੀ ਸਮੇਂ ਚਰਨਜੀਤ ਸਿੰਘ ਅਤੇ ਗੁਰਮੇਜ ਸਿੰਘ ਦੋਵਾਂ ਭਰਾਵਾਂ ਨੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਅਤੇ ਸੀ.ਪੀ.ਐਮ.ਪੰਜਾਬ ਨੂੰ 10000 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਗੁਰਨਾਮ ਸਿੰਘ ਦਾਊਦ ਨੇ ਆਪਣੇ ਬੇਟੇ ਵਿਜੈ ਪਾਲ ਸਿੰਘ ਦਾ ਵਿਆਹ ਵਰਿੰਦਰ ਕੌਰ ਪੁੱਤਰੀ ਸ਼੍ਰੀ ਸਤਪਾਲ ਸਿੰਘ ਵਾਸੀ ਪੱਖੋਕੇ ਜ਼ਿਲ੍ਹਾ ਤਰਨਤਾਰਨ ਨਾਲ ਹੋਣ ਦੀ ਖੁਸ਼ੀ ਵਿਚ 'ਸੰਗਰਾਮੀ ਲਹਿਰ' ਨੂੰ 100 ਰੁਪਏ ਅਤੇ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਸਹਾਇਤਾ ਵਜੋਂ ਦਿੱਤੇ ਅਤੇ ਵਿਜੈ ਪਾਲ ਸਿੰਘ ਦੇ ਤਾਇਆ ਜੀ ਸ਼੍ਰੀ ਹਰਭਜਨ ਸਿੰਘ ਬੁਟਾਰੀ ਨੇ ਵੀ ਇਸੇ ਖੁਸ਼ੀ ਦੇ ਮੌਕੇ ਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਅਤੇ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਦੇਸ ਰਾਜ ਤਹਿਸੀਲ ਕਮੇਟੀ ਮੈਂਬਰ ਸੀ.ਪੀ.ਐਮ.ਪੰਜਾਬ ਤਹਿਸੀਲ ਜਲੰਧਰ ਪੁੱਤਰ ਸ਼੍ਰੀ ਜੋਗਿੰਦਰ ਸਿੰਘ ਪਿੰਡ ਅਲੀ ਚੱਕ ਨੇ ਆਪਣੇ ਨਵੇਂ ਬਣਾਏ ਘਰ ਦੇ ਗ਼੍ਰਹਿ ਪ੍ਰਵੇਸ਼ ਮੌਕੇ ਤਹਿਸੀਲ ਕਮੇਟੀ ਜਲੰਧਰ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਬਲਦੀਸ਼ ਸਿੰਘ ਵਿਰਕ ਯੂ.ਕੇ. ਨੇ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 20,000 ਰੁਪਏ, 'ਸੰਗਰਾਮੀ ਲਹਿਰ' ਨੂੰ 1000 ਰੁਪਏ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸ਼੍ਰੀ ਸਤਪਾਲ ਪਿੰਡ ਸ਼ਾਹਕੋਟ ਕਲਾਂ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਨੇ ਆਪਣੇ ਪੋਤਰੇ ਕਾਕਾ ਲਕਛ ਗਰਗ ਦੇ ਜਨਮ 'ਤੇ ਸੀ.ਪੀ.ਐਮ.ਪੰਜਾਬ ਤਹਿਸੀਲ ਸੁਨਾਮ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਉਘੇ ਕਮਿਊਨਿਸਟ ਆਗੂ ਸਾਥੀ ਹਜਾਰਾ ਸਿੰਘ ਜੱਸੜ ਜੀ ਦੀਆਂ ਸਪੁੱਤਰੀਆਂ ਸ਼੍ਰੀਮਤੀ ਮਨਜੀਤ ਕੌਰ, ਸ਼੍ਰੀਮਤੀ ਸੁਰਜੀਤ ਕੌਰ ਅਤੇ ਉਨ੍ਹਾਂ ਦੇ ਦਾਮਾਦ ਸ਼੍ਰੀ ਵਿਕਰਮਜੀਤ ਸਿੰਘ ਮਾਨ ਵਲੋਂ ਸਾਥੀ ਜੱਸੜ ਜੀ ਦੀ ਬਰਸੀ ਮੌਕੇ ਸੀ.ਪੀ.ਐਮ.ਪੰਜਾਬ ਨੂੰ 12,500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। ਇਸ ਮੌਕੇ ਇਸ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਅੰਬਾਲਾ ਵਾਸੀ ਇਕ ਬੀਬੀ ਵਲੋਂ ਸਾਥੀ ਜੱਸੜ ਜੀ ਅਤੇ ਹੋਰ ਕਮਿਊਨਿਸਟ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰਭਾਵਤ ਹੋ ਕੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਅਦਾਰਾ 'ਸੰਗਰਾਮੀ ਲਹਿਰ' ਉਪਰੋਕਤ ਸਾਰੇ ਸਾਥੀਆਂ ਦੇ ਇਸ  ਯੋਗਦਾਨ ਲਈ ਤਹਿ-ਦਿਲੋਂ ਧੰਨਵਾਦੀ ਹੈ।

ਡਾਕਟਰ ਬਲਵੀਰ ਸਿੰਘ ਸੰਧਾਵਾਲੀਆ ਪੀ.ਏ.ਐਸ. ਦੇ ਭੋਗ ਤੇ ਉਹਨਾਂ ਦੇ ਬੇਟੇ ਸ. ਸਤਨਾਮ ਸਿੰਘ ਸੰਧਾਵਾਲੀਆ ਨੇ ਆਪਣੇ ਪਰਵਾਰ ਵਲੋਂ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਨਛੱਤਰ ਸਿੰਘ ਬਰੜਵਾਲੀਆ ਪਿੰਡ ਦੁੱਗਾ ਤਹਿਸੀਲ ਜ਼ਿਲ੍ਹਾ ਸੰਗਰੂਰ ਦੀਆਂ ਅੰਤਮ ਰਸਮਾਂ ਸਮੇਂ ਉਸ ਦੇ ਸਮੁੱਚੇ ਪਰਵਾਰ ਵਲੋਂ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਸਹਾਇਤਾ ਵਜੋਂ ਦਿੱਤੇ। 

ਸ਼੍ਰੀ ਪਾਲ ਸਿੰਘ ਸਪੁੱਤਰ ਸ. ਜੱਗਰ ਸਿੰਘ, ਪਿੰਡ ਦੁੱਗਾਂ, ਜ਼ਿਲ੍ਹਾ ਸੰਗਰੂਰ ਨੇ ਆਪਣੀ ਮਾਤਾ ਸ਼੍ਰੀਮਤੀ ਨਿਹਾਲ ਕੌਰ ਦੀ ਅੰਤਮ ਅਰਦਾਸ ਸਮੇਂ ਤਹਿਸੀਲ ਕਮੇਟੀ ਦੁੱਗਾਂ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 
ਅਦਾਰਾ 'ਸੰਗਰਾਮੀ ਲਹਿਰ' ਇਨ੍ਹਾਂ ਸਾਰੇ ਸਾਥੀਆਂ ਅਤੇ ਪਰਿਵਾਰਾਂ ਦੇ ਦੁੱਖ ਵਿਚ ਸ਼ਰੀਕ ਹੁੰਦਾ ਹੈ। 

No comments:

Post a Comment