ਆਰਬਿਟ ਕਾਂਡ ਵਿਰੁੱਧ ਚਾਰ ਖੱਬੀਆਂ ਪਾਰਟੀਆਂ ਵਲੋਂ ਅਰਥੀ ਫੂਕ ਮੁਜ਼ਾਹਰੇ
ਮੋਗਾ 'ਚ ਬਾਦਲ ਪਰਵਾਰ ਦੀ ਮਾਲਕੀ ਵਾਲੀ ਆਰਬਿਟ ਕੰਪਨੀ ਦੀ ਬਸ 'ਚ ਪੰਜਾਬ 'ਚ ਹੁਣ ਤੱਕ ਵਾਪਰੇ ਸਭ ਤੋਂ ਸ਼ਰਮਨਾਕ ਤੇ ਅਣਮਨੁੱਖੀ ਕਾਰੇ ਵਿਰੁੱਧ ਸੂਬੇ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ.(ਐਮ), ਸੀ.ਪੀ.ਐਮ. ਪੰਜਾਬ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੀ ਤਿੰਨ ਮਈ ਦੀ ਸਾਂਝੀ ਮੀਟਿੰਗ ਵਲੋਂ ਦਿੱਤੇ ਗਏ ਸੱਦੇ 'ਤੇ ਆਰਬਿਟ ਬੱਸ ਕੰਪਨੀ ਦੇ ਅਮਲੇ ਦੀ ਗੁੰਡਾਗਰਦੀ ਦਾ ਸ਼ਿਕਾਰ ਹੋਈ ਮਾਸੂਮ ਬਾਲੜੀ ਅਰਸ਼ਦੀਪ ਤੇ ਉਸ ਦੀ ਮਾਂ ਨਾਲ ਵਾਪਰੀ ਹਿਰਦੇਵੇਦਕ ਘਟਨਾ ਵਿਰੁੱਧ ਰੋਸ ਪ੍ਰਗਟਾਉਣ ਅਤੇ ਇਸ ਘਿਣਾਉਣੇ ਅਣਮਨੁੱਖੀ ਕਾਰੇ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਯਕੀਨੀ ਬਨਾਉਣ ਲਈ 6 ਮਈ ਨੂੰ ਸਮੁੱਚੇ ਪ੍ਰਾਂਤ ਅੰਦਰ ਜ਼ੋਰਦਾਰ ਮੁਜ਼ਾਹਰੇ ਕੀਤੇ ਗਏ ਅਤੇ ਆਰਬਿਟ ਬੱਸ ਕੰਪਨੀ ਦੇ ਮਾਲਕ ਸੁਖਬੀਰ ਬਾਦਲ ਦੇ ਪੁਤਲੇ ਸਾੜੇ ਗਏ। ਇਨ੍ਹਾਂ ਮੁਜ਼ਾਹਰਿਆਂ ਦੌਰਾਨ ਇਹ ਮੰਗ ਕੀਤੀ ਗਈ ਕਿ ਮੋਗਾ ਬੱਸ ਕਾਂਡ ਦੀ ਨੈਤਿਕ ਜ਼ਿੰਮੇਵਾਰੀ ਕਬੂਲਦਿਆਂ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਵੇ ਅਤੇ ਸੂਬੇ ਦੇ ਸਮੁੱਚੀ ਟਰਾਂਸਪੋਰਟ 'ਤੇ ਬਾਦਲ ਪਰਵਾਰ ਦੇ ਕਬਜ਼ੇ ਦੀ ਸੁਪਰੀਮ ਕੋਰਟ ਦੇ ਜੱਜ ਰਾਹੀਂ ਜਾਂਚ ਕਰਵਾਈ ਜਾਵੇ। ਇਸ ਘੋਲ ਨੂੰ ਹੋਰ ਤਿੱਖਾ ਕਰਨ ਲਈ ਖੱਬੀਆਂ ਪਾਰਟੀਆਂ ਦੇ ਸਾਂਝੇ ਮੋਰਚੇ ਦੀ ਮੀਟਿੰਗ ਆਉਂਦੇ ਦਿਨਾ 'ਚ ਛੇਤੀ ਹੀ ਹੋਵੇਗੀ।
ਸਬ-ਡਵੀਜ਼ਨ ਅਤੇ ਜ਼ਿਲ੍ਹਾ ਪੱਧਰ 'ਤੇ ਹੋਏ ਇਨ੍ਹਾਂ ਮੁਜ਼ਾਹਰਿਆਂ 'ਚ ਕਮਿਊਨਿਸਟ ਵਰਕਰਾਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ, ਜਿਨ੍ਹਾਂ 'ਚ ਔਰਤਾਂ ਵੱਡੀ ਗਿਣਤੀ 'ਚ ਸ਼ਾਮਲ ਸਨ। ਮੁਜ਼ਾਹਰਿਆਂ 'ਚ ਸ਼ਾਮਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਸੂਬਾ ਸਕੱਤਰ ਸਾਥੀ ਹਰਦੇਵ ਅਰਸ਼ੀ, ਸੀ.ਪੀ.ਆਈ.ਐਮ. ਦੇ ਸੂਬਾ ਸਕੱਤਰ ਸਾਥੀ ਚਰਨ ਸਿੰਘ ਵਿਰਦੀ, ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਮੋਗਾ ਬੱਸ ਕਾਂਡ ਗੈਰਤ-ਮੰਦ ਪੰਜਾਬੀਆਂ ਦੇ ਮੱਥੇ 'ਤੇ ਕਲੰਕ ਹੈ ਅਤੇ ਇਸ ਗੱਲ ਦੀ ਉਘੜਵੀਂ ਮਿਸਾਲ ਹੈ ਕਿ ਬਾਦਲ ਦੀ ਅਗਵਾਈ ਵਾਲੇ ਅਕਾਲੀ-ਭਾਜਪਾ ਗਠਜੋੜ ਦੇ ਰਾਜ 'ਚ ਧੀਆਂ-ਭੈਣਾਂ ਸੁਰੱਖਿਅਤ ਨਹੀਂ। ਉਨ੍ਹਾਂ ਕਿਹਾ ਕਿ ਮੋਗਾ 'ਚ ਆਰਬਿਟ ਬੱਸ ਦੇ ਗੁੰਡਾ ਅਨਸਰਾਂ ਵਲੋਂ ਕੀਤਾ ਗਿਆ ਅਣ-ਮਨੁੱਖੀ ਕਾਰਾ ਕੋਈ ਇਕੱਲੀਕਾਰੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਅੰਮ੍ਰਿਤਸਰ 'ਚ ਆਪਣੀ ਧੀ ਦੀ ਰਾਖੀ ਕਰਨ ਲਈ ਅੱਗੇ ਆਏ ਇਕ ਪੁਲਸ ਅਫਸਰ ਨੂੰ ਅਕਾਲੀ ਪਾਰਟੀ ਦੇ ਇਕ ਅਹੁਦੇਦਾਰ ਨੇ ਸਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਤੇ ਹੁਣ ਮੋਗਾ ਕਾਂਡ ਤੋਂ ਬਾਅਦ ਜਲੰਧਰ 'ਚ ਵੀ ਇਕ ਪੁਲਸ ਅਫਸਰ ਨੂੰ ਗੁੰਡਾ ਅਨਸਰਾਂ ਨੇ ਇਸ ਕਰਕੇ ਕੁੱਟ-ਕੁੱਟ ਅੱਧਮੋਇਆ ਕਰ ਦਿੱਤਾ ਕਿ ਉਹ ਆਪਣੀ ਧੀ ਦੀ ਰਾਖੀ ਕਰਨ ਦਾ ਹੌਂਸਲਾ ਕਿਉਂ ਜੁਟਾ ਬੈਠਾ।
ਕਮਿਊਨਿਸਟ ਆਗੂਆਂ ਨੇ ਮੰਗ ਕੀਤੀ ਕਿ ਸੁਖਬੀਰ ਬਾਦਲ ਇਸ ਸ਼ਰਮਨਾਕ ਕਾਰੇ ਦੀ ਨੈਤਿਕ ਜ਼ੁੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ ਅਤੇ ਆਰਬਿਟ ਬੱਸ ਕੰਪਨੀ ਦਾ ਲਸੰਸ ਰੱਦ ਕੀਤਾ ਜਾਵੇ, ਕੰਪਨੀ ਦੇ ਮਾਲਕ ਸੁਖਬੀਰ ਬਾਦਲ ਖਿਲਾਫ ਵੀ ਕੇਸ ਦਰਜ ਕੀਤਾ ਜਾਵੇ ਅਤੇ ਇਸ ਕਾਰੇ ਲਏ ਜ਼ਿੰਮੇਵਾਰ ਗੁੰਡਾ ਅਨਸਰਾਂ ਨੂੰ ਸਖਤ ਸਜ਼ਾਵਾਂ ਦੇਣ ਲਈ ਮੁਕੱਦਮਾ ਫਾਸਟ ਟਰੈਕ ਕੋਰਟ 'ਚ ਚਲਾਇਆ ਜਾਵੇ।
ਸੀ.ਪੀ.ਐਮ.ਪੰਜਾਬ ਦੇ ਹੈਡਕੁਆਰਟਰ 'ਚ ਪੁੱਜੀਆਂ ਰਿਪੋਰਟਾਂ ਅਨੁਸਾਰ ਥਾਂ-ਥਾਂ ਹੋਏ ਇਨ੍ਹਾਂ ਮੁਜ਼ਾਹਰਿਆਂ ਨੂੰ ਸੀ.ਪੀ.ਆਈ. ਵਲੋਂ ਸਰਵਸਾਥੀ ਜੁਗਿੰਦਰ ਦਿਆਲ, ਜਗਰੂਪ ਸਿੰਘ, ਬੰਤ ਬਰਾੜ, ਭੁਪਿੰਦਰ ਸਾਂਬਰ, ਸੀ.ਪੀ.ਆਈ.(ਐਮ) ਵਲੋਂ ਸਰਵਸਾਥੀ ਵਿਜੈ ਮਿਸ਼ਰਾ, ਰਘੁਨਾਥ ਸਿੰਘ, ਰਾਮ ਸਿੰਘ ਨੂਰਪੁਰੀ, ਸੀ.ਪੀ.ਐਮ.ਪੰਜਾਬ ਵਲੋਂ ਸੂਬਾ ਸਕੱਤਰੇਤ ਮੈਂਬਰਾਨ ਸਰਵਸਾਥੀ ਹਰਕੰਵਲ ਸਿੰਘ, ਕੁਲਵੰਤ ਸਿੰਘ ਸੰਧੂ, ਰਘਬੀਰ ਸਿੰਘ ਪਕੀਵਾ, ਗੁਰਨਾਮ ਸਿੰਘ ਦਾਊਦ, ਪਰਗਟ ਸਿੰਘ ਜਾਮਾਰਾਏ, ਰਤਨ ਸਿੰਘ ਰੰਧਾਵਾ, ਡਾ. ਸਤਨਾਮ ਸਿੰਘ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ ਰਾਜਵਿੰਦਰ ਸਿੰਘ ਰਾਣਾ, ਭਗਵੰਤ ਸਮਾਓਂ, ਰੁਲਦੂ ਸਿੰਘ ਮਾਨਸਾ ਤੋਂ ਇਲਾਵਾ ਹੋਰਨਾਂ ਜ਼ਿਲ੍ਹਾ ਤੇ ਸਥਾਨਕ ਪੱਧਰ ਦੇ ਆਗੂਆਂ ਨੇ ਸੰਬੋਧਨ ਕੀਤਾ।
ਜਲੰਧਰ 'ਚ ਮੁਜ਼ਾਹਰੇ ਉਪਰੰਤ ਬੱਸ ਅੱਡੇ 'ਤੇ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਹੋਏ ਇਕੱਠ ਨੂੰ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਸਾਥੀ ਦਿਲਬਾਗ ਸਿੰਘ ਅਟਵਾਲ, ਸੀ.ਪੀ.ਆਈ. ਐਮ. ਦੇ ਸਾਥੀ ਗੁਰਮੀਤ ਸਿੰਘ ਢੱਡਾ, ਸੀ.ਪੀ.ਐਮ.ਪੰਜਾਬ ਦੇ ਤਹਿਸੀਲ ਸਕੱਤਰ ਸਾਥੀ ਰਾਮ ਕਿਸ਼ਨ ਤੋਂ ਇਲਾਵਾ ਰਮੇਸ਼ ਸ਼ਰਮਾ, ਹਰਚਰਨ ਸਿੰਘ, ਰਾਜੇਸ਼ ਥਾਪਾ, ਪ੍ਰਕਾਸ਼ ਕਲੇਰ, ਅਮਰਜੀਤ ਸਿੰਘ ਨੇ ਸੰਬੋਧਨ ਕੀਤਾ।
ਹੁਸ਼ਿਆਰਪੁਰ 'ਚ ਸ਼ਹੀਦ ਊਧਮ ਸਿੰਘ ਪਾਰਕ 'ਚ ਇਕੱਠ ਤੋਂ ਉਪਰੰਤ ਬਾਜ਼ਾਰ 'ਚ ਮੁਜ਼ਾਹਰਾ ਕੀਤਾ ਗਿਆ ਅਤੇ ਘੰਟਾ ਘਰ ਚੌਕ 'ਚ ਜਾ ਕੇ ਸਿਟੀ ਥਾਣੇ ਅੱਗੇ ਪੁਤਲਾ ਫੂਕਿਆ ਗਿਆ। ਇਸ ਇਕੱਠ ਨੂੰ ਸਰਵਸਾਥੀ ਹਰਕੰਵਲ ਸਿੰਘ, ਮਹਿੰਦਰ ਸਿੰਘ, ਅਮਰਜੀਤ ਸਿੰਘ, ਕੁਲਦੀਪ ਸਿੰਘ, ਗੁਰਮੇਜ ਸਿੰਘ ਤੇ ਸਤੀਸ਼ ਰਾਣਾ ਨੇ ਸੰਬੋਧਨ ਕੀਤਾ। ਗੜ੍ਹਸ਼ੰਕਰ 'ਚ ਐਸ.ਡੀ.ਐਮ.ਦੇ ਦਫਤਰ ਅੱਗੇ ਇਕੱਠ ਤੋਂ ਬਾਅਦ ਥਾਣੇ ਸਾਹਮਣੇ ਪੁਤਲਾ ਫੂਕਿਆ ਗਿਆ। ਇਸ ਮੌਕੇ ਹੋਏ ਇਕੱਠ ਨੂੰ ਰਵੀ ਕੰਵਰ, ਪ੍ਰਿੰਸੀਪਲ ਪਿਆਰਾ ਸਿੰਘ, ਸ਼ਾਦੀਰਾਮ ਕਪੂਰ, ਦਰਸ਼ਨ ਸਿੰਘ ਮੱਟੂ, ਮਹਿੰਦਰ ਕੁਮਾਰ ਬੱਡੋਆਣ, ਸੁਭਾਸ਼ ਚੌਧਰੀ ਤੇ ਕੁਲਵਿੰਦਰ ਸਿੰਘ ਸੰਘਾ ਨੇ ਸੰਬੋਧਨ ਕੀਤਾ।
ਭੰਗਾਲਾ ਕਸਬੇ 'ਚ ਰੋਸ ਮਾਰਚ ਕਰਨ ਤੋਂ ਬਾਅਦ ਸੜਕ 'ਤੇ ਪੁਤਲਾ ਫੂਕਿਆ ਗਿਆ। ਇਸ ਮੌਕੇ ਜੋਧ ਸਿੰਘ, ਅਮਰਜੀਤ ਸਿੰਘ, ਦਵਿੰਦਰ ਗਿੱਲ, ਆਸ਼ਾ ਨੰਦ ਤੇ ਸੰਤੋਖ ਧਨੋਤਾ ਨੇ ਸੰਬੋਧਨ ਕੀਤਾ।
ਨਕੋਦਰ 'ਚ ਬੱਸ ਅੱਡੇ 'ਤੇ ਪੁਤਲਾ ਫੂਕਿਆ ਗਿਆ। ਇਸ ਮੌਕੇ ਗੁਰਨਾਮ ਸਿੰਘ ਸੰਘੇੜਾ, ਦਰਸ਼ਨ ਨਾਹਰ, ਮਨੋਹਰ ਸਿੰਘ ਗਿੱਲ, ਚਰਨਜੀਤ ਸੰਗੋਵਾਲ, ਸੁਰਿੰਦਰ ਖੀਵਾ ਨੇ ਸੰਬੋਧਨ ਕੀਤਾ।
ਫਿਲੌਰ 'ਚ ਨਵਾਂ ਸ਼ਹਿਰ ਚੌਕ ਵਿਖੇ ਪੁਤਲਾ ਫੂਕਿਆ ਗਿਆ। ਇਸ ਮੌਕੇ ਮੇਲਾ ਸਿੰਘ ਰੁੜਕਾ, ਦੇਵ ਫਿਲੌਰ, ਮੇਜਰ ਫਿਲੌਰ, ਸੰਤੋਖ ਸਿੰਘ ਬਿਲਗਾ, ਰਛਪਾਲ ਦੋਸਾਂਝ, ਮਨਜੀਤ ਸੂਰਜਾ, ਕੁਲਦੀਪ ਫਿਲੌਰ ਤੇ ਮਾਸਟਰ ਪ੍ਰਸ਼ੋਤਮ ਬਿਲਗਾ, ਸਵਰਨ ਸਿੰਘ ਅਕਲਪੁਰੀ ਤੇ ਰਛਪਾਲ ਕੈਲੇ ਨੇ ਸੰਬੋਧਨ ਕੀਤਾ।
ਰੋਪੜ 'ਚ ਹੋਏ ਪੁਤਲਾ ਫੂਕ ਮੁਜ਼ਾਹਰੇ ਨੂੰ ਮੋਹਣ ਸਿੰਘ ਧਮਾਣਾ, ਨਿਰੰਜਣ ਦਾਸ, ਬਲਵਿੰਦਰ ਸਿੰਘ, ਰਘੂਨਾਥ ਸਿੰਘ, ਗੁਰਦੇਵ ਬਾਗੀ ਨੇ ਸੰਬੋਧਨ ਕੀਤਾ।
ਬਠਿੰਡਾ : ਸਦਭਾਵਨਾ ਚੌਕ ਵਿਖੇ ਪੁਤਲਾ ਫੂਕਿਆ ਗਿਆ, ਜਿਸ ਨੂੰ ਮਹੀਪਾਲ, ਮਿੱਠੂ ਸਿੰਘ ਘੁੱਦਾ, ਸੰਪੂਰਨ ਸਿੰਘ, ਸਤਪਾਲ ਗੋਇਲ, ਸਤਪਾਲ ਭਾਰਤੀ, ਹਰਬੰਸ ਸਿੰਘ, ਜਗਜੀਤ ਸਿੰਘ ਜੋਗਾ, ਸੁਰਜੀਤ ਸੋਹੀ, ਬਲਬੀਰ ਸਿੰਗੋ ਨੇ ਸੰਬੋਧਨ ਕੀਤਾ।
ਮੋਹਾਲੀ ਵਿਖੇ ਪੁਤਲਾ ਸਾੜਿਆ ਗਿਆ। ਕਾਮਰੇਡ ਬੰਤ ਬਰਾੜ, ਦੇਵੀ ਦਿਆਲ, ਪ੍ਰੀਤਮ ਸਿੰਘ, ਵਿਜੈ ਮਿਸ਼ਰਾ, ਸ਼ਾਮ ਲਾਲ, ਚਰਨ ਸਿੰਘ ਵਿਰਦੀ, ਇੰਦਰਜੀਤ ਗਰੇਵਾਲ ਤੇ ਪ੍ਰਭਦੇਵ ਸਿੰਘ ਉੱਪਲ, ਕਾਮਰੇਡ ਜੋਗਿੰਦਰ ਸਿੰਘ ਨੇ ਸੰਬੋਧਨ ਕੀਤਾ।
ਚੋਹਲਾ ਸਾਹਿਬ : ਨਗਰ ਚੋਹਲਾ ਸਾਹਿਬ ਦੇ ਮੇਨ ਚੌਂਕ ਵਿੱਚ ਔਰਬਿਟ ਬੱਸ ਕੰਪਨੀ ਦੇ ਮਾਲਕ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਹੋਏ ਇਕੱਠ ਨੂੰ ਸਰਵਸਾਥੀ ਬਲਵਿੰਦਰ ਸਿੰਘ ਦਦੇਹਰ ਸਾਹਿਬ ਜੈਮਲ ਸਿੰਘ ਬਾਠ, ਬਲਵਿੰਦਰ ਸਿੰਘ ਬਿੱਲਿਆਂਵਾਲੇ, ਜਤਿੰਦਰ ਸਿੰਘ ਢੋਟੀਆਂ, ਗੁਰਦਿਆਲ ਸਿੰਘ ਦਦੇਹਰ, ਸੁਲੱਖਣ ਸਿੰਘ ਤੁੜ, ਬਲਵਿੰਦਰ ਸਿੰਘ ਫੈਲੋਕੇ, ਮਨਜੀਤ ਸਿੰਘ, ਦਾਰਾ ਸਿੰਘ ਮੁੰਡਾਪਿੰਡ ਆਦਿ ਨੇ ਸੰਬੋਧਨ ਕੀਤਾ।
ਭਿਖੀਵਿੰਡ/ਰਈਆ : ਮੇਨ ਚੌਕ ਅੱਡਾ ਭਿੱਖੀਵਿੰਡ ਵਿਖੇ ਮੋਗਾ ਬੱਸ ਕਾਂਡ ਵਿਰੋਧ ਵਿੱਚ ਅਜੀਤ ਸਿੰਘ ਮਾੜੀ ਕੰਬੋਕੇ, ਜਸਵੰਤ ਸਿੰਘ ਭਿੱਖੀਵਿੰਡ, ਕਾਮਰੇਡ ਪਵਨ ਕੁਮਾਰ ਮਲਹੋਤਰਾ ਦੀ ਅਗਵਾਈ ਵਿੱਚ ਭਿੱਖੀਵਿੰਡ ਦੇ ਚਾਰੇ ਸੜਕਾਂ 'ਤੇ ਰੋਸ ਮੁਜ਼ਾਹਰਾ ਕਰਕੇ ਚੌਕ ਵਿੱਚ ਬਾਦਲਾਂ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਹੋਏ ਇਕੱਠ ਨੂੰ ਸਰਵਸਾਥੀ ਮੇਜਰ ਸਿੰਘ ਭਿੱਖੀਵਿੰਡ, ਚਮਨ ਲਾਲ ਦਰਾਜਕੇ, ਅਰਸਾਲ ਸਿੰਘ ਆਸਲ, ਕਾਮਰੇਡ ਸੁਖਦੇਵ ਸਿੰਘ ਕਾਲਾ ਆਦਿ ਨੇ ਵੀ ਸੰਬੋਧਨ ਕੀਤਾ।
ਗੁਰਦਾਸਪੁਰ : ਚਾਰ ਖੱਬੀਆਂ ਪਾਰਟੀਆਂ ਵੱਲੋਂ ਇਕ ਰੋਹ ਭਰਪੂਰ ਇਕੱਠ ਸੁੱਕਾ ਤਲਾਅ ਵਿਖੇ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਜੋਗਿੰਦਰ ਸਿੰਘ ਲੇਹਲ, ਜਸਬੀਰ ਸਿੰਘ ਕਤੋਵਾਲ, ਜਸਵੰਤ ਸਿੰਘ ਬੁੱਟਰ ਅਤੇ ਠਾਕੁਰ ਗਿਆਨ ਸਿੰਘ ਨੇ ਕੀਤੀ। ਉਨ੍ਹਾਂ ਬਜ਼ਾਰਾਂ ਵਿਚ ਰੋਸ ਮਾਰਚ ਕੱਢ ਕੇ ਡਾਕਖਾਨਾ ਚੌਕ ਵਿਚ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ।
ਇਸ ਮੌਕੇ ਬਲਬੀਰ ਸਿੰਘ ਕਤੋਵਾਲ, ਠਾਕੁਰ ਧਿਆਨ ਸਿੰਘ, ਸੁਖਦੇਵ ਸਿੰਘ ਅਤੇ ਲਾਲ ਚੰਦ ਕਟਾਰੂਚੱਕ ਤੋਂ ਇਲਾਵਾ ਗੁਰਚਰਨ ਸਿੰਘ, ਅਜੀਤ ਸਿੰਘ, ਸੁਖਵਿੰਦਰ ਸਿੰਘ ਕਾਹਲੋਂ ਐਡਵੋਕੇਟ, ਫਤਹਿ ਚੰਦ, ਜਸਵੰਤ ਸਿੰਘ ਬੁਟਰ, ਬਲਜੀਤ ਆਦਿ ਨੇ ਵੀ ਸੰਬੋਧਨ ਕੀਤਾ।
ਝਬਾਲ : ਕਸਬਾ ਝਬਾਲ ਚੌਂਕ ਵਿਖੇ ਖੱਬੀਆਂ ਪਾਰਟੀਆਂ ਵੱਲੋਂ ਬਾਦਲ ਪਰਵਾਰ ਪੁਤਲਾ-ਫੂਕ ਮੁਜ਼ਾਹਰਾ ਕਰਦਿਆਂ ਚੌਂਕ ਜਾਮ ਕਰਕੇ ਨਾਅਰਬਾਜ਼ੀ ਕੀਤੀ ਗਈ। ਇਸ ਮੌਕੇ ਕਾਮਰੇਡ ਜਸਪਾਲ ਸਿੰਘ ਢਿਲੋਂ, ਦਵਿੰਦਰ ਕੁਮਾਰ ਸੋਹਲ ਆਦਿ ਨੇ ਸੰਬੋਧਨ ਕੀਤਾ।
ਅੰਮ੍ਰਿਤਸਰ : ਚਾਰ ਖੱਬੀਆ ਧਿਰਾਂ ਵੱਲੋ ਸਥਾਨਕ ਹਾਲ ਗੇਟ ਦਾ ਬਾਹਰ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਸਾੜਿਆ ਗਿਆ।ਪੁਤਲਾ ਸਾੜਨ ਤੋ ਪਹਿਲਾਂ ਸਰਵਸਾਥੀ ਅਮਰਜੀਤ ਸਿੰਘ ਆਸਲ, ਅਮਰੀਕ ਸਿੰਘ, ਰਤਨ ਸਿੰਘ ਰੰਧਾਵਾ, ਗੁਰਮੀਤ ਸਿੰਘ ਬਖਤਪੁਰਾ, ਬਲਵਿੰਦਰ ਸਿੰਘ ਦੁਧਾਲਾ, ਲਖਬੀਰ ਸਿੰਘ ਨਿਜ਼ਾਮਪੁਰਾ, ਸੁੱਚਾ ਸਿੰਘ ਅਜਨਾਲਾ, ਜਗਤਾਰ ਸਿੰਘ ਕਰਮਪੁਰਾ, ਬਲਕਾਰ ਸਿੰਘ ਦੁਧਾਲਾ, ਰਾਜਬਲਬੀਰ ਸਿੰਘ, ਨਰਿੰਦਰ ਸਿੰਘ ਧੰਜਲ, ਦਸਵਿੰਦਰ ਕੌਰ ਆਦਿ ਨੇ ਰੋਸ ਧਰਨੇ ਨੂੰ ਸੰਬੋਧਨ ਕੀਤਾ।
ਅਜਨਾਲਾ : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵੱਲੋਂ ਮੋਗਾ ਔਰਬਿਟ ਬੱਸ ਕਾਂਡ ਤੇ ਪੰਜਾਬ ਦੀ ਵਿਗੜੀ ਕਾਨੂੰਨ ਅਵਸਥਾ ਦੇ ਵਿਰੋਧ ਵਿੱਚ ਪਾਰਟੀ ਆਗੂਆਂ ਕਾਮਰੇਡ ਜਗਤਾਰ ਸਿੰਘ ਮਹਿਲਾਵਾਲਾ, ਸਾਥੀ ਗੁਰਨਾਮ ਸਿੰਘ ਉਮਰਪੁਰਾ ਤੇ ਨਰਿੰਦਰ ਕੁਮਾਰ ਚਮਿਆਰੀ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਮੁੱਖ ਚੌਂਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੀ.ਪੀ.ਐਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ, ਸੀ.ਪੀ.ਆਈ ਦੇ ਆਗੂ ਜਗਤਾਰ ਸਿੰਘ ਮਹਿਲਾਂਵਾਲਾ ਤੇ ਸੀ.ਪੀ.ਆਈ.ਐਮ ਦੇ ਸੂਬਾਈ ਆਗੂ ਦਰਬਾਰਾ ਸਿੰਘ ਲੋਪੋਕੇ ਨੇ ਸੰਬੋਧਨ ਕੀਤਾ।
ਪਠਾਨਕੋਟ : ਸੀ ਪੀ ਆਈ, ਸੀ ਪੀ ਐੱਮ, ਸੀ ਪੀ ਐੱਮ ਪੰਜਾਬ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਮੋਗਾ ਕਾਂਡ ਦੇ ਰੋਸ ਵਜੋਂ ਰੈਸ ਰੈਲੀ ਸਥਾਨਿਕ ਲੇਬਰਸ਼ੈੱਡ ਵਿਚ ਕੀਤੀ। ਇਸ ਮਗਰੋਂ ਸ਼ਹਿਰ ਵਿੱਚ ਹੁੰਦੇ ਹੋਏ ਬਲਾਰੀਆ ਚੌਕ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ। ਇਸ ਸਮੇਂ ਹੋਏ ਇਕੱਠ ਨੂੰ ਸਰਵਸਾਥੀ ਬਨਾਰਸੀ ਦਾਸ, ਦਿਲਬਾਗ ਸਿੰਘ, ਅਮਰੀਕ ਸਿੰਘ, ਸ਼ਿਵ ਕੁਮਾਰ, ਹਜਾਰੀ ਲਾਲ ਨੇ ਸੰਬੋਧਨ ਕੀਤਾ।
ਤਰਨ ਤਾਰਨ : ਪੰਜਾਬ ਦੀਆਂ ਚਾਰ ਖੱਬੇ-ਪੱਖੀ ਪਾਰਟੀਆਂ ਦੇ ਸੱਦੇ 'ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ, ਜਿਸ ਦੀ ਅਗਵਾਈ ਦਵਿੰਦਰ ਸੋਹਲ, ਦਲਵਿੰਦਰ ਸਿੰਘ ਪੰਨੂੰ, ਬਲਬੀਰ ਸੂਦ ਆਦਿ ਨੇ ਕੀਤੀ। ਗਾਂਧੀ ਪਾਰਕ ਵਿੱਚ ਹੋਏ ਇਕੱਠ ਨੂੰ ਤਾਰਾ ਸਿੰਘ ਖਹਿਰਾ, ਜਸਵਿੰਦਰ ਸਿੰਘ ਮਾਣੋਚਾਹਲ, ਪਰਗਟ ਸਿੰਘ ਜਾਮਾਰਾਏ ਤੋਂ ਇਲਾਵਾ ਜਸਪਾਲ ਸਿੰਘ ਢਿੱਲੋਂ, ਡਾ. ਬਲਵਿੰਦਰ ਸਿੰਘ ਝਬਾਲ ਆਦਿ ਨੇ ਵੀ ਸੰਬੋਧਨ ਕੀਤਾ।
ਪਟਿਆਲਾ : ਚਾਰ ਖੱਬੀਆਂ ਪਾਰਟੀਆਂ ਵੱਲੋਂ ਸਾਰੇ ਪੰਜਾਬ ਵਿੱਚ ਧਰਨੇ-ਮੁਜ਼ਾਹਰੇ ਕਰਨ ਦੇ ਸੱਦੇ 'ਤੇ ਸ਼ਹਿਰ 'ਚ ਜ਼ਬਰਦਸਤ ਰੋਸ ਮੁਜ਼ਾਹਰਾ ਕਰਕੇ ਬੱਸ ਸਟੈਂਡ ਪਟਿਆਲਾ ਦੇ ਗੇਟ ਸਾਹਮਣੇ ਬਾਦਲਾਂ ਦੀ ਅਰਥੀ ਫੂਕੀ ਗਈ। ਇਸ ਇਕੱਠ ਨੂੰ ਸਰਵਸਾਥੀ ਨਿਰਮਲ ਸਿੰਘ ਧਾਲੀਵਾਲ, ਸੁੱਚਾ ਸਿੰਘ, ਸੰਤੋਖ ਸਿੰਘ ਤੋਂ ਇਲਾਵਾ ਐਨ.ਕੇ.ਗੋਡ, ਬੀਬੀ ਰਵਿੰਦਰ ਜੀਤ ਕੌਰ, ਉਤਮ ਸਿੰਘ ਬਾਗੜੀ, ਸੁਖਦੇਵ ਰਾਮ ਸੁੱਖੀ, ਟਹਿਲ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਲੁਧਿਆਣਾ ਸੀ ਪੀ ਆਈ, ਸੀ ਪੀ ਆਈ (ਐਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐਮ ਐਲ ਲਿਬਰੇਸ਼ਨ) ਵਲੋਂ ਚਤਰ ਸਿੰਘ ਪਾਰਕ ਵਿਖੇ ਰੈਲੀ ਕਰਨ ਉਪਰੰਤ ਬੱਸ ਅੱਡੇ ਤੱਕ ਜਲੂਸ ਕੱਢ ਕੇ ਬਾਦਲ ਸਰਕਾਰ ਦਾ ਪੁਤਲਾ ਸਾੜਿਆ ਗਿਆ। ਸੰਬੋਧਨ ਕਰਨ ਵਾਲਿਆਂ ਵਿੱਚ ਡਾ: ਅਰੁਣ ਮਿੱਤਰਾ, ਸੁਖਵਿੰਦਰ ਸਿੰਘ ਸ਼ੇਖੋਂ, ਅਮਰਜੀਤ ਮੱਟੂ, ਪਰਮਜੀਤ ਸਿੰਘ, ਰਮੇਸ਼ ਰਤਨ, ਜਗਦੀਸ਼ ਚੰਦ, ਜਤਿੰਦਰ ਪਾਲ ਸਿੰਘ, ਗੁਰਨਾਮ ਸਿੰਘ ਗਿੱਲ ਅਤੇ ਗੁਰਨਾਮ ਸਿੱਧੂ, ਗੁਲਜਾਰ ਗੋਰੀਆ, ਓ ਪੀ ਮਹਿਤਾ, ਦੇਵਰਾਜ ਆਦਿ ਸ਼ਾਮਲ ਸਨ।
ਜਲਾਲਾਬਾਦ : ਸੀਪੀਆਈ, ਸੀ.ਪੀ.ਆਈ.(ਐੱਮ) ਅਤੇ ਸੀ ਪੀ ਐੱਮ ਪੰਜਾਬ ਵੱਲੋਂ ਜਲਾਲਾਬਾਦ ਵਿਖੇ ਨਵਾਂ ਬੱਸ ਸਟੈਂਡ ਦੇ ਨਜ਼ਦੀਕ ਐਫ ਐਫ ਮੁੱਖ ਮਾਰਗ 'ਤੇ ਬੀਤੇ ਦਿਨ ਮੋਗਾ ਵਿਖੇ ਵਾਪਰੇ ਬੱਸ ਕਾਂਡ ਦੇ ਵਿਰੋਧ ਵਿੱਚ ਆਰਥੀ ਫੂਕ ਮੁਜਾਹਰਾ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨੇਤਾਵਾਂ ਅਤੇ ਵਰਕਰਾਂ ਨੇ ਸ਼ਿਰਕਤ ਕਰਕੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਇਕੱਤਰ ਹੋਏ ਇਕੱਠ ਨੂੰ ਕਾਮਰੇਡ ਹੰਸ ਰਾਜ ਗੋਲਡਨ ਅਤੇ ਕਾਮਰੇਡ ਗੁਰਚਰਨ ਅਰੋੜਾ, ਸੁਰਿੰਦਰ ਢੰਡੀਆਂ ਅਤੇ ਕਾਮਰੇਡ ਨੱਥਾ ਸਿੰਘ ਤੋਂ ਇਲਾਵਾ ਪਰਮਜੀਤ ਢਾਬਾਂ, ਸਾਧੂ ਸਿੰਘ, ਛਿੰਦਰ ਮਹਾਲਮ, ਰਮੇਸ਼ ਹਜਾਰਾ, ਉਮ ਪ੍ਰਕਾਸ਼ ਗੂੰਬਰ, ਕਾਮਰੇਡ ਜੋਗਿੰਦਰ ਸਿੰਘ ਕੱਟੀਆਂਵਾਲਾ, ਕ੍ਰਿਸ਼ਨ ਧਰਮੂਵਾਲਾ, ਕਾਮਰੇਡ ਗੁਰਮੀਤ ਹਜ਼ਾਰਾ ਆਦਿ ਨੇ ਵੀ ਸੰਬੋਧਨ ਕੀਤਾ।
ਕੋਟ ਈਸੇ ਖਾਂ : ਚਾਰ ਖੱਬੇ ਪਾਰਟੀਆ ਵੱਲੋਂ ਸ਼ਹਿਰ ਵਿੱਚ ਇੱਕ ਰੋਸ ਮਾਰਚ ਕੱਢਿਆ ਗਿਆ, ਜੋ ਕਿ ਵੈਟਰਨਰੀ ਹਸਪਤਾਲ ਤੋ ਸ਼ੁਰੂ ਹੋ ਕੇ ਨਾਹਰੇ ਮਾਰਦਾ ਹੋਇਆ ਇਥੋ ਦੇ ਮੇਨ ਚੌਕ ਵਿੱਚ ਪਹੁੰਚਿਆ, ਜਿੱਥੇ ਕਿ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਸਮੇ ਹੋਏ ਇਕੱਠ ਨੂੰ ਸਰਵਸਾਥੀ ਸੁਰਜੀਤ ਸਿੰਘ ਗਗੜਾ, ਅਮਰਜੀਤ ਸਿੰਘ ਬਸਤੀ ਚਿਰਾਗ, ਊਦੈ ਸਿੰਘ, ਜੀਤਾ ਸਿੰਘ ਨਾਰੰਗ, ਸੂਰਤ ਸਿੰਘ ਕੋਟ ਈਸੇ ਖਾਂ, ਕਸ਼ਮੀਰ ਸਿੰਘ, ਪਿਆਰਾ ਸਿੰਘ ਜਾਨੀਆ, ਜੋਗਿੰਦਰ ਸਿੰਘ, ਗੁਰਨੇਕ ਸਿੰਘ ਮਹਿਰੋ, ਸੁਖਦੇਵ ਸਿੰਘ, ਰਾਮ ਸਿੰਘ, ਵੀਰੂ ਸਿੰਘ, ਗੁਰਦਿਆਲ ਸਿੰਘ, ਸੋਨੂੰ, ਜੀਤ ਸਿੰਘ ਸ਼ਰਮਾ, ਜਸਵੀਰ ਸਿੰਘ, ਗੁਰਜੰਟ ਸਿੰਘ, ਰਾਜੂ, ਬਲਵੰਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਮੁਕਤਸਰ : ਪੰਜਾਬ ਦੀਆਂ ਖੱਬੇ ਪੱਖੀ ਪਾਰਟੀਆਂ ਵੱਲੋਂ ਮਕਤਸਰ ਦੇ ਕੋਟਕਪੂਰਾ ਚੌਂਕ ਵਿਖੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਕੀਤੀ ਰੈਲੀ ਨੂੰ ਸਰਵਸਾਥੀ ਗਿਆਨ ਸਿੰਘ,, ਬੋਹੜ ਸਿੰਘ ਸੁਖਨਾ, ਦਰਸ਼ਨ ਸਿੰਘ ਫੱਤਣਵਾਲਾ, ਗੁਰਮੀਤ ਸਿੰਘ, ਜਗਜੀਤ ਸਿੰਘ ਜੱਸੇਆਣਾ, ਹਰਜੀਤ ਮਦਰੱਸਾ, ਗੁਰਮੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਧੂਰੀ : ਚਾਰ ਖੱਬੀਆਂ ਪਾਰਟੀਆਂ ਵਲੋਂ ਕੱਕੜਵਾਲ ਚੌਂਕ ਵਿਖੇ ਮੇਜਰ ਸਿੰਘ ਪੁੰਨਾਵਾਲ, ਸੁਖਦੇਵ ਸ਼ਰਮਾ ਅਤੇ ਮਾ. ਹਰਦੇਵ ਸਿੰਘ ਘਨੌਰੀ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾੜਦਿਆਂ ਬੱਸ ਮਾਲਕਾਂ ਖਿਲਾਫ਼ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸੁਖਵਿੰਦਰ ਸਿੰਘ ਘਨੌਰੀ, ਖਲੀਲ ਮੁਹੰਮਦ, ਗਿਆਨੀ ਸੁਖਦੇਵ ਸਿੰਘ, ਅਮਰੀਕ ਸਿੰਘ ਕਾਂਝਲਾ, ਡਾ. ਅਨਵਰ ਭਸੌੜ, ਬਾਬੂ ਸਿੰਘ ਪੇਧਨੀ, ਡਾ. ਮਨਿੰਦਰ ਸਿੰਘ ਧਾਲੀਵਾਲ, ਜੀਤ ਰਾਜ ਹਰਚੰਦਪੁਰ, ਤੇਜਾ ਸਿੰਘ ਬੇਨੜਾ, ਕਾਮਰੇਡ ਮੁਸਤਾਕ ਖਾਂ ਆਦਿ ਨੇ ਸੰਬੋਧਨ ਕੀਤਾ।
ਬਠਿੰਡਾ : ਚਾਰ ਖੱਬੀਆਂ ਪਾਰਟੀਆਂ ਦੇ ਕਾਰਕੁਨਾਂ ਨੇ ਸ਼ਹਿਰ 'ਚ ਰੋਹ ਭਰਪੂਰ ਮਾਰਚ ਕਰਨ ਉਪਰੰਤ ਪੰਜਾਬ ਵਿੱਚ ਫੈਲੇ ਗੁੰਡਾ ਰਾਜ ਦੇ ਖਾਤਮੇ ਲਈ ਸੂਬਾ ਸਰਕਾਰ ਦੀ ਅਰਥੀ ਸਾੜੀ।
ਸ਼ਹਿਰ ਦੇ ਵੱਖ ਵੱਖ ਥਾਵਾਂ 'ਤੇ ਹੋਏ ਇਕੱਠਾਂ ਨੂੰ ਸਰਵਸਾਥੀ ਜਗਜੀਤ ਜੋਗਾ, ਸੱਤਪਾਲ ਭਾਰਤੀ, ਕਾ: ਮਹੀਂਪਾਲ ਅਤੇ ਹਰਵਿੰਦਰ ਸਿੰਘ ਸੇਮਾ ਨੇ ਸੰਬੋਧਨ ਕੀਤਾ। ਇਸ ਐਕਸ਼ਨ ਦੀ ਅਗਵਾਈ ਸਰਵਸਾਥੀ ਸੁਰਜੀਤ ਸਿੰਘ ਸੋਹੀ, ਬਲਕਰਨ ਸਿੰਘ ਬਰਾੜ, ਮਿੱਠੂ ਸਿੰਘ ਘੁੱਦਾ, ਹਰਬੰਸ ਸਿੰਘ ਬਠਿੰਡਾ, ਪ੍ਰਿਤਪਾਲ ਰਾਮਪੁਰਾ, ਸੰਪੂਰਨ ਸਿੰਘ, ਵਿਸਰਾਮ ਸਿੰਘ, ਜਸਵੀਰ ਕੌਰ ਸਰਾਂ, ਹਰਮੰਦਰ ਸਿੰਘ ਢਿੱਲੋਂ, ਕਾਕਾ ਸਿੰਘ ਪ੍ਰਧਾਨ ਆਦਿ ਨੇ ਕੀਤੀ।
ਸੰਗਰੂਰ : ਚਾਰ ਖੱਬੀਆਂ ਪਾਰਟੀਆਂ ਨੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਬਾਦਲਾਂ ਦਾ ਪੁਤਲਾ ਫੂਕਿਆ ਗਿਆ। ਇਕੱਠ ਨੂੰ ਕਾ. ਭੂਪ ਚੰਦ ਚੰਨੋਂ, ਹਰਭਗਵਾਨ ਭੀਖੀ ਤੇ ਗੱਜਣ ਸਿੰਘ ਤੋਂ ਇਲਾਵਾ ਸਤਵੀਰ ਸਿੰਘ ਤੁੰਗ, ਦੇਵ ਰਾਜ ਵਰਮਾ, ਬੰਤ ਸਿੰਘ ਨਮੋਲ, ਭਰਪੂਰ ਸਿੰਘ ਦੁੱਗਾ, ਤੇਜਾ ਸਿੰਘ ਤੇ ਇੰਦਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਮੰਡੀ ਗੋਬਿੰਦਗੜ੍ਹ : ਪੰਜਾਬ ਦੀਆਂ ਚਾਰ ਪ੍ਰਮੁੱਖ ਖੱਬੀਆਂ ਪਾਰਟੀਆਂ ਵੱਲੋਂ ਬੱਸ ਸਟੈਂਡ ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਇੱਕ ਵਿਸ਼ਾਲ ਮੁਜ਼ਾਹਰਾ ਕੀਤਾ ਗਿਆ। ਧਰਨੇ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਵੀ ਫੂਕੀ ਗਈ। ਮੁਜ਼ਾਹਰੇ ਨੂੰ ਸਰਵ ਸਾਥੀ ਹਰਨੇਕ ਸਿੰਘ ਬੀ ਕੇ ਯੂ ਡਕੌਂਦਾ, ਸ਼ੇਰ ਸਿੰਘ, ਜਸਪਾਲ ਸਿੰਘ ਚਨਾਰਥਲ, ਗੁਰਮੇਲ ਸਿੰਘ ਸੁਹਾਗਹੇੜੀ, ਪੀ ਪੀ ਪੀ ਵੱਲੋਂ ਜਗਮੀਤ ਸਿੰਘ ਸਹੋਤਾ, ਪ੍ਰਦੀਪ ਸਿੰਘ ਟਿਵਾਣਾ, ਸੀ ਪੀ ਆਈ ਵੱਲੋਂ ਅਮਰਨਾਥ ਸਕੱਤਰ, ਵਿਨੋਦ ਕੁਮਾਰ, ਹਰਦੇਵ ਸਿੰਘ, ਬਲਵਿੰਦਰ ਸਿੰਘ, ਸਿਮਰਤ ਕੌਰ, ਰਘਬੀਰ ਸਿੰਘ, ਸਾਥੀ ਗੁਰਬਚਨ ਸਿੰਘ ਵਿਰਦੀ ਨੇ ਸੰਬੋਧਨ ਕੀਤਾ।
ਮੁਕੰਦਪੁਰ : ਜਨਤਕ ਜਥੇਬੰਦੀਆਂ ਸ਼ਹੀਦ ਨੌਜਵਾਨ ਸਭਾ ਤੇ ਦਿਹਾਤੀ ਮਜਦੂਰ ਸਭਾ ਵੱਲੋਂ ਵਿਸ਼ਾਲ ਰੈਲੀ ਕੱਢ ਕੇ ਮੁਕੰਦਪੁਰ ਦੇ ਬੱਸ ਅੱਡੇ 'ਤੇ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਮੌਕੇ ਕਾਮਰੇਡ ਹਰਪਾਲ ਸਿੰਘ ਪਾਲਾ ਤੋਂ ਇਲਾਵਾ ਸਾਬਕਾ ਸਰਪੰਚ ਸੋਢੀ ਰਾਮ, ਪ੍ਰਮਜੀਤ ਗਿੱਲ, ਤਰਸੇਮ ਲਾਲ, ਹੁਸਨ ਲਾਲ, ਓਮ ਪ੍ਰਕਾਸ਼, ਕੁਲਵਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
ਨੰਗਲ : ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਇੱਥੇ ਪੰਜਾਬ ਸਰਕਾਰ ਦਾ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ ਗਿਆ, ਪੰਡਤ ਰਾਮ ਕਿਸ਼ਨ ਭੜੋਲੀਆਂ ਭਵਨ ਤੋਂ ਰੋਸ ਮਾਰਚ ਸ਼ੁਰੂ ਕੀਤਾ ਗਿਆ, ਜੋ ਅੱਡਾ ਮਾਰਕਿਟ, ਬੱਸ ਸਟੈਂਡ ਤੇ ਰਾਜੀਵ ਗਾਂਧੀ ਚੌਕ ਤੋਂ ਹੁੰਦਾ ਹੋਇਆ ਟੈਕਸੀ ਸਟੈਂਡ ਪਹੁੰਚਿਆ ਜਿੱਥੇ ਅਰਥੀ ਫੂਕੀ ਤੇ ਰੈਲੀ ਵੀ ਕੀਤੀ। ਇਸ ਰੈਲੀ ਨੂੰ ਸਰਵਸਾਥੀ ਤਰਸੇਮ ਸਿੰਘ ਭੱਲੜੀ, ਗੁਰਦਿਆਲ ਸਿੰਘ ਢੇਰ, ਦਵਿੰਦਰ ਨੰਗਲੀ, ਸੋਹਨ ਸਿੰਘ ਬੰਗਾ, ਮਲਕੀਤ ਸਿੰਘ ਪਲਾਸੀ, ਚੌਧਰੀ ਹਿੰਮਤ ਸਿੰਘ, ਗਿਆਨ ਚੰਦ ਢੇਰ ਆਦਿ ਨੇ ਵੀ ਸੰਬੋਧਨ ਕੀਤਾ।
ਆਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਡੀ ਸੀ ਦਫ਼ਤਰਾਂ ਦੇ ਘਿਰਾਓ
ਕਿਸਾਨ, ਪੇਂਡੂ ਤੇ ਸਨਅਤੀ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਤੇ ਔਰਤਾਂ ਦੀਆਂ ਦੋ ਦਰਜਨ ਤੋਂ ਵੱਧ ਜਥੇਬੰਦੀਆਂ 'ਤੇ ਅਧਾਰਤ ਬਣੀ ਸੂਬਾ ਪੱਧਰੀ 'ਆਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਪੰਜਾਬ' ਦੇ ਸੱਦੇ 'ਤੇ 12 ਮਈ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਕੇਂਦਰਾਂ ਉੱਪਰ ਡੀ.ਸੀ. ਦਫ਼ਤਰਾਂ ਦੇ ਘਿਰਾਓ ਕੀਤੇ ਗਏ। ਬਠਿੰਡਾ ਅਤੇ ਬਰਨਾਲਾ ਜ਼ਿਲ੍ਹਾ ਕੇਂਦਰਾਂ 'ਤੇ ਪੁਲਸ ਨੇ ਮੁਜ਼ਾਹਰਾਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਲੋਕਾਂ ਦੇ ਇਕੱਠ ਨੇ ਅਸਫ਼ਲ ਬਣਾ ਦਿੱਤਾ। ਹਾਜ਼ਰ ਲੋਕਾਂ ਨੇ ਰੋਹ ਭਰਪੂਰ ਨਾਅਰਿਆਂ ਦੀ ਗੂੰਜ ਵਿੱਚ ਮੰਗ ਕੀਤੀ ਕਿ ਸੁਖਬੀਰ ਬਾਦਲ ਸਮੇਤ ਆਰਬਿਟ ਬੱਸ ਕੰਪਨੀ ਦੇ ਸਾਰੇ ਡਾਇਰੈਕਟਰਾਂ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਆਰਬਿਟ ਕੰਪਨੀ ਦੇ ਸਾਰੇ ਰੂਟ ਪਰਮਿਟ ਰੱਦ ਕਰਕੇ ਇਹਨਾਂ ਉੱਪਰ ਸਰਕਾਰੀ ਬੱਸਾਂ ਚਲਾਈਆਂ ਜਾਣ, ਸੂਬੇ ਦੇ ਅਮਨ-ਕਾਨੂੰਨ ਦੀ ਮਾੜੀ ਹਾਲਾਤ ਲਈ ਸਭ ਤੋਂ ਵੱਧ ਜ਼ਿੰਮੇਵਾਰ ਸੁਖਬੀਰ ਬਾਦਲ ਗ੍ਰਹਿ ਮੰਤਰੀ ਪਦ ਤੋਂ ਅਸਤੀਫਾ ਦੇਵੇ, ਇਸ ਕਾਂਡ ਸੰਬੰਧੀ ਸੰਸਦ ਤੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਨ ਬਦਲੇ ਹਰਸਿਮਰਤ ਕੌਰ ਬਾਦਲ ਕੇਂਦਰੀ ਕੈਬਨਿਟ ਤੋਂ ਅਸਤੀਫਾ ਦੇਵੇ, ਬਾਦਲਕਿਆਂ ਵੱਲੋਂ ਪਿਛਲੇ ਸਮੇਂ ਵਿੱਚ ਖਾਸ ਕਰਕੇ 2007 ਤੋਂ ਬਾਅਦ ਇਕੱਠੀ ਕੀਤੀ ਪ੍ਰਾਪਰਟੀ ਦੀ ਪੜਤਾਲ ਸੁਪਰੀਮ ਕੋਰਟ ਦੇ ਜੱਜ ਪਾਸੋਂ ਕਰਾਈ ਜਾਵੇ, ਆਮ ਲੋਕਾਂ ਨਾਲ ਦੁਰਵਿਹਾਰ ਕਰਦੇ ਡਰਾਈਵਰ ਕੰਡਕਟਰਾਂ ਤੋਂ ਬਿਨਾਂ ਵਾਧੂ ਸਟਾਫ ਦੇ ਨਾਂਅ ਹੇਠ ਭਰਤੀ ਕੀਤੇ ਗੁੰਡਾ ਅਨਸਰਾਂ ਨੂੰ ਹਟਾਇਆ ਜਾਵੇ, ਬੱਸਾਂ ਵਿੱਚ ਸ਼ੋਰ ਪ੍ਰਦੂਸ਼ਣ ਫੈਲਾਅ ਰਹੇ ਟੀ.ਵੀ., ਡੈੱਕ ਆਦਿ ਹਟਾਏ ਜਾਣ।
ਇਹਨਾਂ ਇਕੱਠਾਂ ਨੂੰ ਹੋਰਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬੂਟਾ ਸਿੰਘ ਬੁਰਜਗਿੱਲ, ਜਮਹੂਰੀ ਕਿਸਾਨ ਸਭਾ ਦੇ ਪੰਜਾਬ ਦੇ ਡਾ. ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜੁਗਿੰਦਰ ਸਿੰਘ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੁਰਜੀਤ ਸਿੰਘ ਫੂਲ, ਪੰਜਾਬ ਸਟੂਡੈਂਟਸ ਯੂਨੀਅਨ ਦੇ ਰਜਿੰਦਰ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਤਰਸੇਮ ਪੀਟਰ, ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਸਿੰਘ ਦਾਊਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੰਜੀਵ ਮਿੰਟੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ, ਮਜ਼ਦੂਰ ਮੁਕਤੀ ਮੋਰਚਾ ਦੇ ਭਗਵੰਤ ਸਮਾਉਂ, ਨੌਜਵਾਨ ਭਾਰਤ ਸਭਾ ਦੇ ਰਮਿੰਦਰ ਸਿੰਘ ਪਟਿਆਲਾ, ਦੂਸਰੀ ਨੌਜਵਾਨ ਭਾਰਤ ਸਭਾ ਦੇ ਪਾਵੇਲ ਕੁੱਸਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਸਵਿੰਦਰ ਢੇਸੀ, ਇਫਟੂ ਦੇ ਕੁਲਵਿੰਦਰ ਵੜੈਚ, ਇਸਤਰੀ ਜਾਗਰਿਤੀ ਮੰਚ ਦੇ ਗੁਰਬਖਸ਼ ਕੌਰ ਸੰਘਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਗੰਗਾ ਪ੍ਰਸ਼ਾਦ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਅਜੈ ਫਿਲੌਰ, ਜੀ.ਟੀ.ਯੂ. ਦੇ ਕਰਨੈਲ ਸੰਧੂ, ਪੀ.ਐੱਸ.ਐੱਸ.ਐੱਫ. ਦੇ ਵੇਦ ਪ੍ਰਕਾਸ਼, ਜਮਹੂਰੀ ਇਸਤਰੀ ਸਭਾ ਦੇ ਵਿਮਲਾ ਦੇਵੀ, ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਦੇ ਪਰਮਜੀਤ ਸਿੰਘ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਲਖਵਿੰਦਰ, ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ ਦੇ ਰਾਜਵਿੰਦਰ ਨੇ ਸੰਬੋਧਨ ਕੀਤਾ। ਟੈਕਨੀਕਲ ਸਰਵਸਿਜ਼ ਯੂਨੀਅਨ, ਜਬਰ ਵਿਰੋਧੀ ਐਕਸ਼ਨ ਕਮੇਟੀ ਫ਼ਰੀਦਕੋਟ, ਟੀਮ ਇਨਸਾਫ ਸਮੇਤ ਜਥੇਬੰਦੀਆਂ ਦੀ ਅਗਵਾਈ ਵਿੱਚ ਮੁਹਾਲੀ ਤੋਂ ਬਿਨਾਂ ਸਾਰੇ ਜ਼ਿਲ੍ਹਿਆਂ ਵਿੱਚ ਰੋਸ ਮੁਜ਼ਾਹਰੇ ਕਰਕੇ ਘਿਰਾਓ ਕੀਤੇ ਗਏ। ਇਸ ਐਕਸ਼ਨ ਸਬੰਧੀ 'ਸੰਗਰਾਮੀ ਲਹਿਰ' ਨੂੰ ਤਰਨ ਤਾਰਨ, ਗੁਰਾਸਪੁਰ, ਅੰਮ੍ਰਿਤਸਰ, ਪਠਾਨਕੋਟ, ਜਲੰਧਰ, ਮੁਕਤਸਰ, ਮਾਨਸਾ, ਮੋਗਾ, ਬਠਿੰਡਾ ਤੇ ਹੋਰਨਾਂ ਜ਼ਿਲ੍ਹਿਆਂ ਤੋਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ।
ਉਜਾੜੇ ਤੇ ਵਹਿਸ਼ੀ ਜ਼ਬਰ ਵਿਰੁੱਧ ਕੰਨੀਆਂ ਹੁਸੈਨੀਵਾਲਾ ਦੇ ਆਬਾਦਕਾਰਾਂ ਦਾ ਜੇਤੂ ਸੰਘਰਸ਼
ਜਗਰਾਓਂ ਸਿੱਧਵਾਂ ਬੇਟ ਥਾਣੇ ਦੇ ਪਿੰਡ ਕੰਨੀਆਂ ਲਈ 15 ਮਈ ਦਾ ਦਿਨ ਕਹਿਰ ਦਾ ਦਿਨ ਸੀ। ਉਸ ਦਿਨ ਸਵੇਰ ਸਾਰ ਪੁਲਸ ਨੇ ਪਿੰਡ ਦੇ ਲੋਕਾਂ 'ਤੇ ਵਹਿਸ਼ੀਆਨਾ ਜ਼ਬਰ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਇਹ ਪਿੰਡ ਮੁੱਖ ਤੌਰ 'ਤੇ ਅਬਾਦਕਾਰਾਂ ਦਾ ਪਿੰਡ ਹੈ। ਇਨ੍ਹਾਂ ਅਬਾਦਕਾਰਾਂ ਤੋਂ ਜ਼ਮੀਨ ਦਾ ਕਬਜ਼ਾ ਛੁਡਵਾਉਣ ਲਈ ਪ੍ਰਸ਼ਾਸਨ ਬਹੁਤ ਦੇਰ ਤੋਂ ਆਪਣੀ ਵਾਹ ਲਾ ਰਿਹਾ ਸੀ। ਸਵੇਰੇ ਪੁਲਸ ਦੀਆਂ ਧਾੜਾਂ ਨੇ ਪਹਿਲਾਂ ਆ ਕੇ ਲੋਕਾਂ 'ਤੇ ਪਾਣੀ ਦੀਆਂ ਤੇਜ਼ ਵਾਛੜਾਂ ਸੁੱਟੀਆਂ, ਪਰ ਜਦ ਉਹ ਫਿਰ ਵੀ ਡਟੇ ਰਹੇ ਤਾਂ ਉਨ੍ਹਾਂ ਉੱਪਰ ਬਹੁਤ ਹੀ ਵਹਿਸ਼ੀਆਨਾ ਢੰਗ ਨਾਲ ਲਾਠੀਚਾਰਜ ਕੀਤਾ ਗਿਆ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਪੁਲਸ ਨੇ ਔਰਤਾਂ ਸਮੇਤ ਲੋਕਾਂ ਨੂੰ ਘਰਾਂ 'ਚੋਂ ਕੱਢ-ਕੱਢ ਕੇ ਬੇਰਹਿਮੀ ਨਾਲ ਕੁੱਟਿਆ ਅਤੇ ਮੰਡ-ਬੇਟ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਸੰਘੇੜਾ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਇੱਥੇ ਹੀ ਨਹੀਂ ਰੁਕੀ ਉਸ ਨੇ ਅਬਾਦਕਾਰਾਂ ਦੇ ਰੋਹ ਨੂੰ ਦਬਾਉਣ ਲਈ ਗੋਲੀ ਵੀ ਚਲਾਈ, ਜਿਸ ਦੌਰਾਨ ਇੱਕ ਕਿਸਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਸ ਦੌਰਾਨ ਘਰਾਂ ਦੇ ਦਰਵਾਜ਼ੇ ਤੇ ਸ਼ੀਸ਼ੇ ਵੀ ਤੋੜ ਦਿੱਤੇ ਗਏ।
ਜ਼ਿਲ੍ਹੇ ਭਰ ਦੀ ਪੁਲਸ ਵੱਲੋਂ ਪਿੰਡ 'ਤੇ ਕੀਤੇ ਗਏ ਹਮਲੇ ਵਿਰੁੱਧ ਪਿੰਡ ਦੇ ਲੋਕਾਂ ਨੂੰ ਗੁਰਦੁਆਰੇ ਤੋਂ ਅਨਾਊਂਸਮੈਂਟ ਕਰਕੇ ਚੌਕਸ ਕਰਨ ਵਾਲੇ ਪਿੰਡ ਦੇ ਗ੍ਰੰਥੀ ਸਿੰਘ ਨੂੰ ਵੀ ਪੁਲਸ ਨੇ ਰੱਜ ਕੇ ਕੁਟਾਪਾ ਚਾੜ੍ਹਿਆ। ਉਸਨੂੰ ਮਿਲਣ ਆਏ ਉਸਦੇ ਬਿਰਧ ਬਾਪ ਨੂੰ ਵੀ ਨਹੀਂ ਬਖਸ਼ਿਆ ਗਿਆ। ਜਦ ਇਸ ਹਮਲੇ ਦੀ ਖ਼ਬਰ ਆਸ-ਪਾਸ ਦੇ ਇਲਾਕੇ ਦੇ ਕਿਸਾਨਾਂ ਨੂੰ ਮਿਲੀ, ਤਾਂ ਉਨ੍ਹਾਂ ਨੇ ਵੀ ਪਿੰਡ ਕੰਨੀਆਂ ਵੱਲ ਚਾਲੇ ਪਾ ਦਿੱਤੇ, ਜਿਨ੍ਹਾਂ ਨੂੰ ਨਕੋਦਰ-ਸਿੱਧਵਾਂ ਬੇਟ ਸੜਕ 'ਤੇ ਬਣੇ ਟੋਲ ਪਲਾਜਾ ਨੇੜੇ ਰੋਕ ਲਿਆ ਗਿਆ, ਤਾਂ ਉਨ੍ਹਾਂ ਨੇ ਉੱਥੇ ਹੀ ਜਾਮ ਲਾ ਦਿੱਤਾ।
ਵਰਨਣਯੋਗ ਹੈ ਕਿ ਮੰਡ ਬੇਟ ਇਲਾਕੇ ਦੇ ਕਈ ਪਿੰਡਾਂ ਵਾਂਗ ਇਸ ਪਿੰਡ ਦੇ ਅਬਾਦਕਾਰ ਦਹਾਕਿਆਂ ਤੋਂ ਸਰਕਾਰੀ ਜ਼ਮੀਨ ਅਬਾਦ ਕਰਕੇ ਆਪਣੀ ਰੋਟੀ-ਰੋਜ਼ੀ ਦਾ ਜੁਗਾੜ ਕਰ ਰਹੇ ਹਨ। 10 ਏਕੜ ਦੇ ਕਰੀਬ ਜ਼ਮੀਨ ਤੋਂ 70-75 ਜੀਅ ਆਪਣਾ ਗੁਜ਼ਾਰਾ ਚਲਾਉਂਦੇ ਆ ਰਹੇ ਹਨ। ਆਪਣੇ ਉਜਾੜੇ ਨੂੰ ਰੋਕਣ ਲਈ ਉਹ ਮੰਡ-ਬੇਟ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਦੀ ਅਗਵਾਈ 'ਚ ਸਰਕਾਰ ਖਿਲਾਫ ਮੋਰਚਾ ਲਾਈ ਬੈਠੇ ਸਨ। ਇਸ ਜ਼ਬਰ ਦੀ ਖ਼ਬਰ ਸੁਣਦਿਆਂ ਮੰਡ-ਬੇਟ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅਜਨਾਲਾ ਅਤੇ ਖਡੂਰ ਸਾਹਿਬ 'ਚ ਵੀ ਟ੍ਰੈਫਿਕ ਜਾਮ ਕੀਤਾ ਗਿਆ।
ਆਬਾਦਕਾਰਾਂ 'ਤੇ ਹੋਏ ਵਹਿਸ਼ੀਆਨਾ ਜਬਰ ਵਿਰੁੱਧ ਜਮਹੂਰੀ ਕਿਸਾਨ ਸਭਾ ਪੰਜਾਬ ਤੇ ਦਿਹਾਤੀ ਮਜ਼ਦੂਰ ਸਭਾ ਨੇ 16 ਮਈ ਨੂੰ ਇਕ ਹੰਗਾਮੀ ਮੀਟਿੰਗ ਕਰਨ ਤੋਂ ਬਾਅਦ ਅਗਲੇ ਦਿਨ 17 ਮਈ ਨੂੰ ਥਾਂ-ਥਾਂ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕਰ ਦਿੱਤਾ। ਇਸ ਸੱਦੇ ਅਧੀਨ ਜਮਹੂਰੀ ਕਿਸਾਨ ਸਭਾ ਪੰਜਾਬ, ਮੰਡ ਬੇਟ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਅਤੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਨਕੋਦਰ-ਜਗਰਾਓਂ ਸੜਕ 'ਤੇ ਪੈਂਦੇ ਸਤਲੁਜ ਪੁਲ 'ਤੇ ਐਤਵਾਰ ਦੁਪਹਿਰ 12 ਵਜੇ ਤੋਂ ਲਗਾਤਾਰ ਧਰਨਾ ਸ਼ੁਰੂ ਕਰ ਦਿੱਤਾ ਗਿਆ, ਜਿਸ ਕਾਰਨ ਇਸ ਸੜਕ 'ਤੇ ਟ੍ਰੈਫਿਕ ਬਿਲਕੁਲ ਜਾਮ ਹੋ ਕੇ ਰਹਿ ਗਿਆ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਕੰਨੀਆ ਹੁਸੈਨੀਵਾਲਾ 'ਚ ਪੁਲਸ ਵੱਲੋਂ ਬਿਨਾਂ ਕਿਸੇ ਭੜਕਾਹਟ ਕੀਤੇ ਗਏ ਵਹਿਸ਼ੀਆਨਾ ਜਬਰ ਨੇ ਬਾਦਲ ਸਰਕਾਰ ਦੇ 'ਰਾਜ ਨਹੀਂ ਸੇਵਾ' ਦੇ ਨਾਅਰੇ ਦਾ ਨੰਗ ਬਿਲਕੁਲ ਜ਼ਾਹਰ ਕਰ ਦਿੱਤਾ ਹੈ। ਇਸ ਜਬਰ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੂੰ ਕਿਸਾਨਾਂ ਤੇ ਮਜ਼ਦੂਰਾਂ ਦੀ ਜ਼ਰਾ ਜਿੰਨੀ ਵੀ ਪ੍ਰਵਾਹ ਨਹੀਂ ਹੈ। ਇਸ ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਪ੍ਰਧਾਨ ਦਰਸ਼ਨ ਨਾਹਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਢੇਸੀ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਅਜੈ ਫਿਲੌਰ, ਕਿਰਤੀ ਕਿਸਾਨ ਯੂਨੀਅਨ ਦੇ ਦਰਬਾਰਾ ਸਿੰਘ ਚੰਦੀ ਤੋਂ ਇਲਾਵਾ ਬਲਦੇਵ ਸਿੰਘ ਕੋਹਲੀ, ਮਾਸਟਰ ਮਹਿੰਦਰ ਸਿੰਘ ਅਛਰਵਾਲ, ਮਾਸਟਰ ਬਲਦੇਵ ਸਿੰਘ ਅਤੇ ਨਿਰਮਲ ਆਧੀ ਨੇ ਵੀ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿਸਾਨਾਂ ਦਾ ਮਸੀਹਾ ਅਖਵਾਉਣ ਵਾਲਾ ਪ੍ਰਕਾਸ਼ ਸਿੰਘ ਬਾਦਲ ਕੇਵਲ ਇਕ ਪਰਵਾਰ ਖਾਤਰ 20 ਪਰਵਾਰਾਂ ਦੇ ਮੂੰਹੋਂ ਰੋਟੀ ਖੋਹ ਰਿਹਾ ਹੈ। ਇਸ ਪਿੰਡ ਦੇ ਆਬਾਦਕਾਰ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਸੰਘੇੜਾ ਦੀ ਅਗਵਾਈ ਹੇਠ ਮੋਰਚਾ ਲਾਈ ਬੈਠੇ ਸਨ ਤੇ ਸਰਕਾਰ ਨਾਲ ਇਸ ਸੰਬੰਧ 'ਚ ਗੱਲ ਵੀ ਚੱਲ ਰਹੀ ਸੀ ਕਿ ਸਵੇਰ ਵੇਲੇ ਪ੍ਰਸ਼ਾਸਨ ਨੇ ਸਮੁੱਚੇ ਜ਼ਿਲ੍ਹੇ ਦੀ ਪੁਲਸ ਲੈ ਕੇ ਦਰਿਆ ਕੰਢੇ ਉਸ ਥਾਂ ਧਾਵਾ ਬੋਲ ਦਿੱਤਾ, ਜਿਥੇ ਆਬਾਦਕਾਰ ਸਾਥੀ ਗੁਰਨਾਮ ਸਿੰਘ ਸੰਘੇੜਾ ਦੀ ਅਗਵਾਈ 'ਚ ਧਰਨੇ 'ਤੇ ਬੈਠੇ ਸਨ। ਪੁਲਸ ਜਬਰ ਤੋਂ ਬਚਣ ਲਈ ਸਾਰੇ ਆਬਾਦਕਾਰ ਪਿੰਡ ਵਲ ਭੱਜੇ ਤੇ ਪੁਲਸ ਨੇ ਪਿੰਡ 'ਚ ਘਰ-ਘਰ ਦਾਖਲ ਹੋ ਕੇ ਪਰਵਾਰਾਂ ਦੇ ਜੀਆਂ ਨੂੰ ਹੀ ਨਹੀਂ ਕੁੱਟਿਆ, ਸਗੋਂ ਘਰਾਂ ਦੀ ਭੰਨ-ਤੋੜ ਵੀ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਪੁਲਸ ਕਬਜ਼ਾ ਤਾਂ ਜ਼ਮੀਨ ਦਾ ਲੈਣ ਗਈ ਸੀ, ਪਿੰਡ ਵਿਚ ਦਾਖਲ ਹੋਣ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਕਿ ਅਖਬਾਰਾਂ 'ਚ ਪ੍ਰਸ਼ਾਸਨ ਨੇ ਇਹ ਗਲਤ ਖਬਰਾਂ ਛਪਵਾਈਆਂ ਹਨ ਕਿ ਪੁਲਸ 'ਤੇ ਆਬਾਦਕਾਰਾਂ ਨੇ ਹਮਲਾ ਬੋਲਿਆ ਹੈ, ਜਦਕਿ ਹਮਲਾ ਪੁਲਸ ਨੇ ਬਿਨਾਂ ਕਿਸੇ ਭੜਕਾਹਟ ਕੀਤਾ ਹੈ। ਇਸੇ ਤਰ੍ਹਾਂ ਦਾ ਜਬਰ ਅਜਨਾਲਾ ਦੇ ਪਿੰਡ ਮਾਝੀ ਮੀਆਂ ਵਿਖੇ 13 ਮਈ ਨੂੰ ਕੀਤਾ ਗਿਆ ਅਤੇ 58 ਆਬਾਦਕਾਰਾਂ 'ਤੇ ਪਰਚੇ ਦਰਜ ਕੀਤੇ ਗਏ।
ਉਨ੍ਹਾਂ ਇਸ ਗੱਲ 'ਤੇ ਹੈਰਾਨੀ ਪ੍ਰਗਟਾਈ ਕਿ ਭਾਰਤ-ਚੀਨ ਜੰਗ ਦੇ ਸ਼ਹੀਦ ਦੇ ਪਰਵਾਰ ਨੂੰ 53 ਸਾਲ ਬਾਅਦ ਇਹ ਜ਼ਮੀਨ ਦੇਣ ਦਾ ਖਿਆਲ ਸਰਕਾਰ ਨੂੰ ਹੁਣ ਕਿਥੋਂ ਆ ਗਿਆ। ਉਨ੍ਹਾਂ ਕਿਹਾ ਕਿ ਜਮਹੂਰੀ ਕਿਸਾਨ ਸਭਾ, ਮੰਡ-ਬੇਟ ਏਰੀਆ ਤੇ ਆਬਾਦਕਾਰ ਸੰਘਰਸ਼ ਕਮੇਟੀ ਅਤੇ ਦਿਹਾਤੀ ਮਜ਼ਦੂਰ ਸਭਾ ਸ਼ਹੀਦਾਂ ਦਾ ਸਤਿਕਾਰ ਕਰਨ ਦੇ ਵਿਰੁੱਧ ਨਹੀਂ ਸਗੋਂ ਇਹ ਸਤਿਕਾਰ ਫੌਰੀ ਤੌਰ 'ਤੇ ਕਰਨਾ ਬਣਦਾ ਹੈ। ਐਪਰ, ਕੇਵਲ ਇਕ ਪਰਵਾਰ ਖਾਤਰ ਵੀਹ ਪਰਵਾਰਾਂ ਨੂੰ ਰੋਟੀ-ਰੋਜ਼ੀ ਤੋਂ ਆਤੁਰ ਕਰਨਾ ਕਿਥੋਂ ਦਾ ਇਨਸਾਫ ਹੈ। ਸ਼ਹੀਦ ਦੇ ਪਰਵਾਰ ਨੂੰ ਦੇਣ ਵਾਸਤੇ ਸਰਕਾਰ ਕੋਲ ਬਹੁਤ ਸਾਰੀਆਂ ਫਾਲਤੂ ਜ਼ਮੀਨਾਂ; ਜਿਵੇਂ ਨਿਕਾਸੀ, ਜੰਗਲਾਤ ਦੀ ਜ਼ਮੀਨ, ਪੰਜਾਬ ਤੇ ਕੇਂਦਰ ਸਰਕਾਰ ਦੀ ਜ਼ਮੀਨ, ਦਰਿਆ ਬੁਰਦ ਜ਼ਮੀਨਾਂ ਪਈਆਂ ਹਨ।
ਆਗੂਆਂ ਨੇ ਕਿਹਾ ਕਿ ਪਿੰਡ ਦੇ ਗੁਰਦੁਆਰੇ ਦੇ ਪਾਠੀ ਸਿੰਘ ਨੂੰ ਇਸ ਕਰਕੇ ਜਬਰ ਦਾ ਨਿਸ਼ਾਨਾ ਬਣਾਇਆ ਗਿਆ ਕਿ ਉਸ ਨੇ ਪੁਲਸ ਦੇ ਹਮਲੇ ਦੀ ਖਬਰ ਅਨਾਊਂਸਮੈਂਟ ਰਾਹੀਂ ਪਿੰਡ ਵਾਸੀਆਂ ਨੂੰ ਕਿਉਂ ਦਿੱਤੀ। ਪਾਠੀ ਸਿੰਘ ਭਾਈ ਰਣਜੀਤ ਸਿੰਘ ਦੇ ਪਿਤਾ, ਜੋ ਉਸ ਨੂੰ ਮਿਲਣ ਆਏ ਸਨ, ਵੀ ਪੁਲਸੀਆ ਕਹਿਰ ਤੋਂ ਨਹੀਂ ਬਚ ਸਕੇ। ਦੋਹਾਂ ਪਿਓ ਪੁੱਤਰਾਂ ਨੂੰ ਜੇਲ੍ਹ 'ਚ ਸੁੱਟ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸਾਥੀ ਗੁਰਨਾਮ ਸਿੰਘ ਸੰਘੇੜਾ ਸਮੇਤ ਗ੍ਰਿਫਤਾਰ ਸਾਥੀਆਂ ਨੂੰ ਬਿਨ੍ਹਾ ਸ਼ਰਤ ਰਿਹਾਅ ਕੀਤਾ ਜਾਵੇ, ਝੂਠੇ ਪਰਚੇ ਰੱਦ ਕੀਤੇ ਜਾਣ, ਜ਼ਮੀਨ ਅਬਾਦਕਾਰਾਂ ਨੂੰ ਵਾਪਸ ਦਿੱਤੀ ਜਾਵੇ ਅਤੇ ਬਿਨਾਂ ਭੜਕਾਹਟ ਜਬਰ ਕਰਨ ਵਾਲੇ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ 'ਤੇ ਪਰਚੇ ਦਰਜ ਕੀਤੇ ਜਾਣ।
ਇਸ ਧਰਨੇ ਨੂੰ ਹਟਾਉਣ ਲਈ ਜਗਰਾਓਂ ਦੇ ਡੀ ਐੱਸ ਪੀ ਅਤੇ ਐੱਸ ਡੀ ਐੱਮ ਨੇ ਆ ਕੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਦਾ ਭਰੋਸਾ ਦਿੱਤਾ, ਪਰ ਆਗੂਆਂ ਨੇ ਕਿਹਾ ਕਿ ਜਦ ਤੱਕ ਡੀ ਸੀ ਨਾਲ ਇਸ ਮੁੱਦੇ 'ਤੇ ਮੀਟਿੰਗ ਤੈਅ ਨਹੀਂ ਹੋ ਜਾਂਦੀ ਅਤੇ ਇਸ ਮਸਲੇ ਦੇ ਸਕਾਰਾਤਮਕ ਹੱਲ ਦਾ ਭਰੋਸਾ ਨਹੀਂ ਦਿੱਤਾ ਜਾਂਦਾ, ਓਨੀ ਦੇਰ ਤੱਕ ਇਹ ਧਰਨਾ ਜਾਰੀ ਰਹੇਗਾ। ਬਾਅਦ ਵਿਚ ਰਾਤ 9.30 ਵਜੇਂ ਤੋਂ ਬਾਅਦ ਡੀ.ਸੀ. ਲੁਧਿਆਣਾ ਵਲੋਂ ਦਿੱਤੇ ਗਏ ਇਸ ਭਰੋਸੇ ਪਿਛੋਂ ਸਤਲੁੱਜ ਪੁਲ ਤੋਂ ਧਰਨਾ ਚੁੱਕਿਆ ਗਿਆ ਕਿ ਗ੍ਰਿਫਤਾਰ ਕੀਤੇ ਗਏ ਆਗੂਆਂ ਨੂੰ 27 ਮਈ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਕੰਨੀਆ ਹੁਸੈਨੀਵਾਲਾ ਦੇ ਉਜਾੜੇ ਗਏ ਅਬਾਦਕਾਰਾਂ ਨੂੰ ਗੁਜ਼ਾਰੇ ਲਈ ਵਾਹੀਯੋਗ ਜ਼ਮੀਨ ਦਿੱਤੀ ਜਾਵੇਗੀ। ਇਸ ਤਰ੍ਹਾਂ ਇਹ ਸੰਘਰਸ਼ ਇਕ ਜੇਤੂ ਸੰਘਰਸ਼ ਦੇ ਰੂਪ ਵਿਚ ਖਤਮ ਹੋਇਆ।
ਅਜਨਾਲਾ : ਐਸ.ਡੀ.ਐਮ ਦੇ ਦਫਤਰ ਸਾਹਮਣੇ ਮੰਡ ਬੇਟ ਏਰੀਏ ਦੇ ਲੋਕਾਂ ਤੇ ਅਬਾਦਕਾਰਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਅਤੇ ਅਬਾਦਕਾਰਾਂ ਵਿਰੁੱਧ ਬਣਾਏ ਗਏ ਨਜਾਇਜ਼ ਕੇਸਾਂ ਨੂੰ ਰੱਦ ਕਰਵਾੳੇਣ ਵਾਸਤੇ ਮੰਡ ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਦੋ ਰੋਜ਼ਾ 14-15 ਮਈ ਨੂੰ ਦਿਨ-ਰਾਤ ਦਾ ਰੋਹ ਭਰਿਆ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਦੀ ਪ੍ਰਧਾਨਗੀ ਸੰਘਰਸ਼ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਸ਼ੀਤਲ ਸਿੰਘ ਤਲਵੰਡੀ ਕਮੇਟੀ ਦੇ ਸੁਬਾਈ ਆਗੂ ਹਰਜਿੰਦਰ ਸਿੰਘ ਸੋਹਲ ਤੇ ਜਗੀਰ ਸਿੰਘ ਸਾਰੰਗਦੇਵ, ਬਲਵਿੰਦਰ ਸਿੰਘ ਕੱਕੜ ਤੇ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਨੇ ਨਿਭਾਈ। ਇਸ ਸਬੰਧ ਵਿਚ ਤਰਨ ਤਾਰਨ, ਬਠਿੰਡਾ, ਅਬੋਹਰ ਅਤੇ ਕਈ ਹੋਰਨਾਂ ਥਾਵਾਂ 'ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ।
ਦਿਹਾਤੀ ਮਜ਼ਦੂਰਾਂ ਵਲੋਂ ਬਲਾਕ ਪੱਧਰੀ ਧਰਨੇ ਤੇ ਮੁਜ਼ਾਹਰੇ
ਦਿਹਾਤੀ ਮਜ਼ਦੂਰ ਸਭਾ ਨੇ 5-6 ਮਈ 2015 ਨੂੰ ਆਪਣੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ। ਉਸ ਮੀਟਿੰਗ ਵਿਚ ਜਿਥੇ ਜਥੇਬੰਦੀ ਦੀ ਹੋਰ ਵਿਸ਼ਾਲਤਾ ਲਈ ਮੈਂਬਰਸ਼ਿਪ ਦੇ ਕੋਟੇ ਤਹਿ ਕੀਤੇ ਗਏ, ਜਥੇਬੰਦੀ ਦੀ ਆਰਥਿਕ ਹਾਲਤ ਮਜ਼ਬੂਤ ਕਰਨ ਲਈ ਫੰਡ ਦੇ ਕੋਟੇ ਲਾਏ ਗਏ, ਉਥੇ ਸੰਘਰਸ਼ ਤੇਜ਼ ਕਰਨ ਲਈ ਵੀ ਵਿਚਾਰਾਂ ਕੀਤੀਆਂ। ਸੂਬਾ ਕਮੇਟੀ ਨੇ ਫੈਸਲਾ ਕੀਤਾ ਕਿ ਕੁਝ ਕੁ ਫੌਰੀ ਮੰਗਾਂ ਉਤੇ ਹੇਠਲੇ ਪੱਧਰ ਤੱਕ ਲੋਕਾਂ ਤੱਕ ਆਵਾਜ਼ ਪਹੁੰਚਾਉਣ ਤੇ ਉਹਨਾਂ ਨੂੰ ਜਾਗਰੂਕ ਕਰਨ ਲਈ 12 ਮਈ ਤੋਂ 20 ਮਈ ਤੱਕ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਅਤੇ 21 ਮਈ ਨੂੰ ਸਾਰੇ ਪੰਜਾਬ ਵਿਚ ਬਲਾਕ ਪੱਧਰ 'ਤੇ ਮੁਜ਼ਾਹਰੇ ਕਰਕੇ ਧਰਨੇ ਮਾਰੇ ਜਾਣ ਤੇ ਫੌਰੀ ਮੰਗਾਂ ਦਾ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਜਾਵੇ। ਜਿਨ੍ਹਾਂ ਮੰਗਾਂ ਦਾ ਮੰਗ ਪੱਤਰ ਤਿਆਰ ਕੀਤਾ ਗਿਆ ਉਹਨਾਂ ਵਿਚ ਪਹਿਲੀ ਮੰਗ ਇਹ ਰੱਖੀ ਗਈ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਲੰਢੇਕੇ ਦੀ ਨਾਬਾਲਗ ਲੜਕੀ ਅਰਸ਼ਦੀਪ ਕੌਰ ਤੇ ਉਸ ਦੀ ਮਾਤਾ ਨਾਲ ਆਰਬਿਟ ਬਸ ਦੇ ਕਰਿੰਦਿਆਂ ਵਲੋਂ ਛੇੜਛਾੜ ਕਰਨ, ਇਸ ਦਾ ਵਿਰੋਧ ਕਰਨ ਤੇ ਬਸ ਵਿਚੋਂ ਧੱਕਾ ਦੇ ਕੇ ਸੁੱਟ ਦੇਣ ਕਾਰਨ ਉਸ ਦੀ ਹੋਈ ਮੌਤ ਦਾ ਪਰਚਾ ਬਸ ਦੇ ਮਾਲਕਾਂ ਉਪਰ ਵੀ ਦਰਜ ਕੀਤਾ ਜਾਵੇ। ਦਿੱਲੀ ਦੀ ਉਬੇਰ ਟੈਕਸੀ ਕੰਪਨੀ ਦੀ ਤਰਜ ਤੇ ਆਰਬਿਟ ਬਸ ਕੰਪਨੀ ਦੇ ਸਾਰੇ ਰੂਟ ਰੱਦ ਕਰਕੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਦਿੱਤੇ ਜਾਣ। ਦੂਜੀ ਮੰਗ ਵਿਚ ਮਨਰੇਗਾ ਅਧੀਨ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦੇਣ ਅਤੇ ਦਿਹਾੜੀ 500 ਰੁਪਏ ਕਰਨ, ਰਹਿੰਦੇ ਜਾਬ ਕਾਰਡ ਬਣਾਉਣ ਅਤੇ ਪਿਛਲੇ ਕੀਤੇ ਕੰਮ ਦੇ ਸਾਰੇ ਬਕਾਏ ਤੁਰੰਤ ਅਦਾ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।
ਤੀਸਰੀ ਮੰਗ ਇਹ ਰੱਖੀ ਗਈ ਕਿ ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ ਵਿਚ ਸਰਕਾਰ ਆਪਣੇ ਵਾਅਦੇ ਅਨੁਸਾਰ ਤੁਰੰਤ ਵਾਧਾ ਕਰਕੇ ਇਸਦੀ ਰਕਮ ਘੱਟੋ-ਘੱਟ 3000 ਰੁਪਏ ਮਹੀਨਾ ਕਰੇ ਅਤੇ ਇਸ ਦੀ ਲਗਾਤਾਰਤਾ ਕਾਇਮ ਕੀਤੀ ਜਾਵੇ। ਚੌਥੀ ਮੰਗ ਕੀਤੀ ਗਈ ਕਿ ਮਹਿੰਗਾਈ ਤੋਂ ਮਾੜੀ ਮੋਟੀ ਰਾਹਤ ਦਿਵਾਉਣ ਲਈ ਪਬਲਿਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਸਰਕਾਰੀ ਡੀਪੂਆਂ ਰਾਹੀਂ ਰਸੋਈ ਵਿਚ ਵਰਤਣ ਵਾਲੀਆਂ ਨਿੱਤ ਵਰਤੋਂ ਦੀਆਂ ਜ਼ਰੂਰੀ ਵਸਤਾਂ ਕਣਕ, ਚਾਵਲ ਅਤੇ ਕੱਪੜਾ ਆਦਿ ਸਬਸਿਡੀ ਤੇ ਦਿੱਤੀਆਂ ਜਾਣ। ਸਾਰੇ ਲੋੜਵੰਦ ਬੇਜ਼ਮੀਨੇ ਅਤੇ ਬੇਘਰੇ ਲੋਕਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਅਤੇ ਰੂੜੀਆਂ ਸੁੱਟਣ ਲਈ ਟੋਏ ਦਿੱਤੇ ਜਾਣ ਅਤੇ ਮਕਾਨ ਬਣਾਉਣ ਲਈ ਢੁਕਵੀਂ ਗ੍ਰਾਂਟ ਦਿੱਤੀ ਜਾਵੇ। ਸਮਾਜ ਵਿਚ ਹੁੰਦਾ ਜਾਤੀ-ਪਾਤੀ ਅਧਾਰਤ ਸਮਾਜਿਕ ਜਬਰ ਮੁਕੰਮਲ ਰੂਪ ਵਿਚ ਬੰਦ ਕੀਤਾ ਜਾਵੇ ਅਤੇ ਅਜਿਹੇ ਕੇਸਾਂ ਵਿਚ ਢਿੱਲ ਮੱਠ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਪਰੋਕਤ ਮੰਗਾਂ 'ਤੇ ਅਧਾਰਤ ਮੰਗ ਪੱਤਰ ਨੂੰ ਲੈ ਕੇ 21 ਮਈ ਨੂੰ ਬਲਾਕਾਂ ਵਿਚ ਧਰਨੇ ਦਿੱਤੇ ਗਏ।
ਪੁੱਜੀਆਂ ਰਿਪੋਰਟਾਂ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਰੱਈਆ ਵਿਚ ਸੈਂਕੜੇ ਦਿਹਾਤੀ ਮਜ਼ਦੂਰ ਮੁਜ਼ਾਹਰਾ ਕਰਦੇ ਹੋਏ ਬਲਾਕ ਵਿਚ ਪੁੱਜੇ। ਧਰਨੇ ਨੂੰ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਸੂਬਾਈ ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ, ਸੂਬਾ ਕਮੇਟੀ ਮੈਂਬਰ ਨਰਿੰਦਰ ਸਿੰਘ ਵਡਾਲਾ, ਬਚਨ ਸਿੰਘ ਜਸਪਾਲ ਤੋਂ ਇਲਾਵਾ ਸੁਖਵਿੰਦਰ ਸਿੰਘ ਦਾਊਦ, ਹਰਦੇਵ ਸਿੰਘ ਭੱਟੀ, ਸੂਰਤਾ ਸਿੰਘ ਬੁਟਰ, ਬਲਵਿੰਦਰ ਸਿੰਘ ਖਲਚੀਆਂ, ਗੁਰਮੁਖ ਸਿੰਘ ਮਹਿਤਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਬੀ.ਡੀ.ਓ. ਨੂੰ ਮੰਗ ਪੱਤਰ ਦਿੱਤਾ ਗਿਆ।
ਜੰਡਿਆਲਾ ਗੁਰੂ : ਇਥੇ ਵੀ ਸੈਂਕੜੇ ਦਿਹਾਤੀ ਮਜਦੂਰ ਵੱਡੀ ਗਿਣਤੀ ਵਿਚ ਮਜ਼ਦੂਰ ਔਰਤਾਂ ਸਮੇਤ ਧਰਨੇ ਵਿਚ ਆਏ ਅਤੇ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਗੁਰਨਾਮ ਸਿੰਘ ਦਾਊਦ, ਨਿਰਮਲ ਸਿੰਘ ਛੱਜਲਵੱਡੀ ਸੂਬਾ ਕਮੇਟੀ ਮੈਂਬਰ ਤੋਂ ਇਲਾਵਾ ਜਸਵੰਤ ਸਿੰਘ ਛੱਜਲਵੱਡੀ ਨੇ ਵੀ ਸੰਬੋਧਨ ਕੀਤਾ।
ਜ਼ਿਲ੍ਹਾ ਤਰਨਤਾਰਨ : ਇਸ ਜ਼ਿਲ੍ਹੇ ਦੀ ਪੱਟੀ ਤਹਿਸੀਲ ਦੇ ਬਲਾਕ ਪੱਟੀ ਵਿਚ ਵੀ ਦਿਹਾਤੀ ਮਜ਼ਦੂਰ ਵੱਡੀ ਗਿਣਤੀ ਵਿਚ ਧਰਨੇ ਵਿਚ ਸ਼ਾਮਲ ਹੋਏ। ਇਹਨਾਂ ਵਿਚ ਔਰਤਾਂ ਦੀ ਵੀ ਕਾਫੀ ਗਿਣਤੀ ਸੀ। ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਧਰਨੇ ਨੂੰ ਦਿਹਾਤੀ ਮਜ਼ਦੁਰ ਸਭਾ ਦੇ ਸੂਬਾ ਕਮੇਟੀ ਮੈਂਬਰ ਸਾਥੀ ਚਮਨ ਲਾਲ ਦਰਾਜਕੇ, ਜ਼ਿਲ੍ਹਾ ਕਮੇਟੀ ਮੈਂਬਰ ਸਤਪਾਲ ਪੱਟੀ ਤੋਂ ਇਲਾਵਾ ਦਿਲਬਾਗ ਸਿੰਘ ਰਾਜੋਕੇ, ਨਿਰਮਲ ਸਿੰਘ ਚੂੰਘ, ਸੁਰਜੀਤ ਸਿੰਘ ਭਿੱਖੀਵਿੰਡ ਅਤੇ ਦਿਆਲ ਸਿੰਘ ਲਹੁਕਾ ਆਦਿ ਸਾਥੀਆਂ ਨੇ ਵੀ ਸੰਬੋਧਨ ਕੀਤਾ।
ਜ਼ਿਲ੍ਹਾ ਮੁਕਤਸਰ : ਇਸ ਜ਼ਿਲ੍ਹੇ ਦੇ ਮੁਕਤਸਰ ਬਲਾਕ ਵਿਚ ਦਿਹਾਤੀ ਮਜ਼ਦੂਰਾਂ ਦਾ ਭਾਰੀ ਇਕੱਠ ਕੀਤਾ ਗਿਆ। ਪਹਿਲਾਂ ਮੁਜ਼ਾਹਰਾ ਕੀਤਾ ਗਿਆ ਅਤੇ ਬਾਅਦ ਵਿਚ ਬਲਾਕ ਅੱਗੇ ਧਰਨਾ ਮਾਰ ਕੇ ਬੀ.ਡੀ.ਪੀ.ਓ. ਨੂੰ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਸੂਬਾ ਜਾਇੰਟ ਸਕੱਤਰ ਸਾਥੀ ਜਗਜੀਤ ਸਿੰਘ ਜੱਸੇਆਣਾ ਸੂਬਾ ਕਮੇਟੀ ਮੈਂਬਰ ਹਰਜੀਤ ਸਿੰਘ ਮਦਰੱਸਾ ਤੋਂ ਇਲਾਵਾ, ਓਮ ਪ੍ਰਕਾਸ਼ ਅਤੇ ਕ੍ਰਿਸ਼ਨ ਕੁਮਾਰ ਨੇ ਵੀ ਸੰਬੋਧਨ ਕੀਤਾ।
ਫਰੀਦਕੋਟ : ਜ਼ਿਲ੍ਹੇ ਦੇ ਫਰੀਦਕੋਟ ਬਲਾਕ ਵਿਚ ਇਕ ਵਫਦ ਬੀ.ਡੀ.ਪੀ.ਓ. ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਦਾ ਮੰਗ ਪੱਤਰ ਦਿੱਤਾ। ਇਸ ਵਫਦ ਦੀ ਅਗਵਾਈ ਸੂਬਾ ਕਮੇਟੀ ਮੈਂਬਰ ਗੁਰਤੇਜ਼ ਸਿੰਘ ਹਰੀ ਨੌ ਅਤੇ ਮਲਕੀਤ ਸਿੰਘ ਸ਼ੇਰ ਸਿੰਘ ਵਾਲਾ ਨੇ ਕੀਤੀ।
ਪਠਾਨਕੋਟ : ਜ਼ਿਲ੍ਹੇ ਦੇ ਘਰੋਟਾ ਬਲਾਕ ਵਿਚ ਇਕ ਵਿਸ਼ਾਲ ਵਫਦ ਬੀ.ਡੀ.ਪੀ.ਓ. ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਇਸ ਵਫਦ ਦੀ ਅਗਵਾਈ ਸੂਬਾਈ ਵਿੱਤ ਸਕੱਤਰ ਸਾਥੀ ਲਾਲ ਚੰਦ ਕਟਾਰੂਚੱਕ ਅਤੇ ਮਾਸਟਰ ਜਨਕ ਰਾਜ ਨੇ ਕੀਤੀ।
ਬਠਿੰਡਾ : ਇਸ ਜ਼ਿਲ੍ਹੇ ਦੇ ਸੰਗਤ ਬਲਾਕ ਵਿਚ ਔਰਤਾਂ ਸਮੇਤ ਸੈਂਕੜੇ ਦਿਹਾਤੀ ਮਜਦੂਰ ਮੁਜ਼ਾਹਰਾ ਕਰਦੇ ਹੋਏ ਬੀ.ਡੀ.ਪੀ.ਓ. ਦਫਤਰ ਪੁੱਜ ਕੇ ਧਰਨਾ ਮਾਰਿਆ ਗਿਆ। ਧਰਨੇ ਨੂੰ ਸੂਬਾਈ ਜਾਇੰਟ ਸਕੱਤਰ ਸਾਥੀ ਮਹੀਪਾਲ ਅਤੇ ਸੂਬਾ ਕਮੇਟੀ ਮੈਂਬਰ ਮਿੱਠੂ ਸਿੰਘ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂ ਸੰਪੂਰਨ ਸਿੰਘ, ਗੁਰਜੰਟ ਸਿੰਘ ਅਤੇ ਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ।
ਬਲਾਕ ਨਥਾਣਾ : ਇਸ ਬਲਾਕ ਵਿਚ ਸਾਥੀ ਕੂਕਾ ਸਿੰਘ ਰੁਪਾਣਾ ਅਤੇ ਸਾਥੀ ਨਾਹਰ ਸਿੰਘ ਦੀ ਅਗਵਾਈ ਵਿਚ ਇਕ ਵਫਦ ਨੇ ਬੀ.ਡੀ.ਪੀ.ਓ. ਰਾਹੀਂ ਮੰਗ ਪੱਤਰ ਸਰਕਾਰ ਨੂੰ ਭੇਜਿਆ ਗਿਆ।
ਬਲਾਕ ਸਰਦੂਲਗੜ੍ਹ : ਇਸ ਬਲਾਕ ਵਿਚ ਵੀ ਬਹੁਤ ਭਰਵਾਂ ਵਫਦ ਸਾਥੀ ਨਰਿੰਦਰ ਕੁਮਾਰ ਸੋਮਾ, ਸਾਥੀ ਸੁਖਦੇਵ ਸਿੰਘ ਰੋੜਕੀ, ਸਾਥੀ ਜੀਤ ਸਿੰਘ ਲੋਹਗੜ੍ਹ ਅਤੇ ਸਾਥੀ ਕਸ਼ਮੀਰ ਸਿੰਘ ਸਰਦੂਲਗੜ੍ਹ ਦੀ ਅਗਵਾਈ ਵਿਚ ਬੀ.ਡੀ.ਪੀ.ਓ. ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ ਗਿਆ।
ਬਰਨਾਲਾ : ਇਸ ਜ਼ਿਲ੍ਹੇ ਦੇ ਮਹਿਲ ਕਲਾਂ ਬਲਾਕ ਵਿਚ ਸੈਂਕੜੇ ਦਿਹਾਤੀ ਮਜ਼ਦੂਰ ਮਰਦ ਅਤੇ ਔਰਤਾਂ ਵਲੋਂ ਮੁਜ਼ਾਹਰਾ ਕਰਕੇ ਬੀ.ਡੀ.ਪੀ.ਓ. ਦਫਤਰ ਅੱਗੇ ਪੁੱਜ ਕੇ ਧਰਨਾ ਮਾਰਕੇ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਭੋਲਾ ਸਿੰਘ ਕਲਾਲ ਮਾਜਰਾ, ਬਘੇਲ ਸਿੰਘ ਸਹਿਜੜਾ, ਭਾਨ ਸਿੰਘ ਸੰਘੇੜਾ, ਬੀਬੀ ਸ਼ਿੰਦਰ ਕੌਰ ਸੀਰੀਵਾਲ ਕਲਾਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਵਲੋਂ ਮਲਕੀਤ ਸਿੰਘ ਵਜੀਦਕੇ, ਜਸਪਾਲ ਸਿੰਘ ਮਹਿਲ ਕਲਾਂ ਅਤੇ ਅਮਰਜੀਤ ਕੁਕੂ ਨੇ ਵੀ ਸੰਬੋਧਨ ਕੀਤਾ।
ਜਲੰਧਰ : ਇਸ ਜ਼ਿਲ੍ਹੇ ਦੇ ਸ਼ਾਹਕੋਟ ਬਲਾਕ ਵਿਚ ਸੈਂਕੜੇ ਸਾਥੀਆਂ ਨੇ ਬਲਾਕ ਵਿਚ ਧਰਨਾ ਮਾਰ ਕੇ ਮੰਗ ਪੱਤਰ ਬੀ.ਡੀ.ਪੀ.ਓ. ਰਾਹੀਂ ਸਰਕਾਰ ਨੂੰ ਭੇਜਿਆ। ਧਰਨੇ ਨੂੰ ਸੂਬਾ ਪ੍ਰਧਾਨ ਦਰਸ਼ਨ ਨਾਹਰ, ਸੂਬਾ ਕਮੇਟੀ ਮੈਂਬਰ ਨਿਰਮਲ ਸਿੰਘ ਮਲਸੀਆਂ ਤੋਂ ਇਲਾਵਾ ਨਿਰਮਲ ਸਿੰਘ ਆਂਧੀ, ਮੱਖਣ ਨੂਰਪੁਰੀ ਅਤੇ ਬਲਵਿੰਦਰ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ।
ਬਲਾਕ ਫਿਲੌਰ : ਇਸ ਬਲਾਕ ਵਿਚ ਵੀ ਭਾਰੀ ਗਿਣਤੀ ਵਿਚ ਮਰਦ ਅਤੇ ਔਰਤਾਂ ਨੇ ਇਕੱਠ ਕੀਤਾ। ਨਾਹਰੇ ਮਾਰਦੇ ਹੋਏ ਬਲਾਕ ਵਿਚ ਪੁੱਜੇ ਅਤੇ ਧਰਨਾ ਮਾਰਿਆ ਗਿਆ। ਧਰਨੇ ਨੂੰ ਬਜ਼ੁਰਗ ਆਗੂ ਸਾਥੀ ਦੇਵ ਫਿਲੌਰ, ਸੂਬਾ ਕਮੇਟੀ ਮੈਂਬਰ ਸਾਥੀ ਮੇਜਰ ਸਿੰਘ ਫਿਲੌਰ, ਜਰਨੈਲ ਸਿੰਘ ਫਲੌਰ ਅਤੇ ਅਮ੍ਰਿਤਪਾਲ ਸਿੰਘ ਨੇ ਵੀ ਸੰਬੋਧਨ ਕੀਤਾ।
ਰੁੜਕਾ ਕਲਾਂ : ਇਸ ਬਲਾਕ ਵਿਚ ਵੀ ਵੱਡੀ ਗਿਣਤੀ ਵਿਚ ਦਿਹਾਤੀ ਮਜ਼ਦੂਰ ਮਰਦ ਤੇ ਔਰਤਾਂ ਨੇ ਧਰਨੇ ਉਪਰੰਤ ਬੀ.ਡੀ.ਪੀ.ਓ. ਰਾਹੀਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ। ਧਰਨੇ ਨੂੰ ਸੂਬਾਈ ਜਾਇੰਟ ਸਕੱਤਰ ਸਾਥੀ ਪਰਮਜੀਤ ਰੰਧਾਵਾ ਤੋਂ ਇਲਾਵਾ, ਗੁਰਨਾਮ ਸਿੰਘ ਫਲਪੋਤਾ, ਜਰਨੈਲ ਸਿੰਘ ਫਿਲੌਰ, ਮੇਜਰ ਸਿੰਘ ਫਿਲੌਰ, ਸੁਖਰਾਮ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਸੀ ਪੀ ਐੱਮ ਪੰਜਾਬ ਵੱਲੋਂ ਲੋਕ ਜਾਗਰੂਕਤਾ ਮੁਹਿੰਮ
ਮੇਹਟੀਆਣਾ ਪਿੰਡ ਪੰਡੋਰੀ ਕੱਦ ਵਿਖੇ ਸੀ ਪੀ ਐੱਮ ਪੰਜਾਬ ਵੱਲੋਂ ਲੋਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਇਕੱਤਰ ਹੋਏ ਕਿਸਾਨਾਂ, ਮਜ਼ਦੂਰਾਂ ਨੂੰ ਸੀ.ਪੀ.ਐਮ.ਪੰਜਾਬ ਦੇ ਸੂਬਾ ਕਮੇਟੀ ਮੈਂਬਰ ਪ੍ਰਿੰਸੀਪਲ ਪਿਆਰਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੀ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਗਲਤ ਅਤੇ ਲੋਕ-ਮਾਰੂ ਨੀਤੀਆਂ ਕਾਰਨ ਲੋਕ ਨਿੱਤ ਨਵੀਂਆਂ ਮੁਸੀਬਤਾਂ ਵਿੱਚ ਘਿਰਦੇ ਜਾ ਰਹੇ ਹਨ। ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ, ਬੇਰੁਜ਼ਗਾਰੀ ਹਾਲੋ-ਬੇਹਾਲ ਹੋ ਰਹੀ ਹੈ, ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ, ਮਹਿੰਗਾਈ ਕਾਰਨ ਬੱਚਿਆਂ ਨੂੰ ਚੰਗੀ ਵਿੱਦਿਆ, ਬਿਮਾਰੀ ਹੋਣ 'ਤੇ ਤਸੱਲੀਬਖਸ਼ ਇਲਾਜ ਨਹੀਂ ਹੋ ਰਿਹਾ, ਸਰਕਾਰੀ ਨੌਕਰੀਆਂ ਬੰਦ ਹਨ, ਮਨਰੇਗਾ ਤਹਿਤ ਕੰਮ ਦੀ ਦਿੱਤੀ ਗਈ ਗਰੰਟੀ ਉੱਪਰ ਵੀ ਅਮਰ ਨਹੀਂ ਹੋ ਰਿਹਾ, 100 ਦਿਨ ਦਾ ਰੁਜ਼ਗਾਰ ਵੀ ਖੁਰਦ-ਬੁਰਦ ਕੀਤਾ ਜਾ ਰਿਹਾ ਹੈ, ਦੇਸ਼ ਦੀ ਕਿਸਾਨੀ ਬੁਰੀ ਤਰ੍ਹਾਂ ਸੰਕਟ ਵਿੱਚ ਫਸੀ ਹੋਈ ਹੈ, ਜਿਣਸਾਂ ਦੇ ਭਾਅ ਨਾ ਮਿਲਣ ਕਾਰਨ ਕਿਸਾਨ ਨਿਰਾਸ਼ ਹੈ ਤੇ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ, ਕੇਂਦਰ ਸਰਕਾਰ ਕਿਸਾਨ ਵਿਰੋਧੀ ਭੂਮੀ ਅਧਿਗ੍ਰਹਿਣ ਕਾਨੂੰਨ ਵਿੱਚ ਸੋਧ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਖੋਹਣ ਦੀ ਤਿਆਰੀ ਕਰ ਰਹੀ ਹੈ। ਸੂਬੇ ਅੰਦਰ ਅਮਨ-ਕਾਨੂੰਨ ਦੀ ਹਾਲਤ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ, ਸੂਬੇ ਅੰਦਰ ਕੇਬਲ ਮਾਫੀਏ, ਭੂ-ਮਾਫੀਏ, ਟਰਾਂਸਪੋਰਟ ਮਾਫੀਏ ਦਾ ਬੋਲਬਾਲਾ ਹੈ। ਲੋਕ ਨਿੱਤ ਦਿਨ ਦੀਆਂ ਟਰਾਂਸਪੋਰਟ ਮਾਫੀਏ ਵੱਲੋਂ ਦਲਿਤ ਔਰਤਾਂ ਅਤੇ ਆਮ ਔਰਤ ਵਰਗ ਤੇ ਜਿਨਸੀ ਹਮਲੇ ਤੋਂ ਭੈ-ਭੀਤ ਹਨ। ਉਨ੍ਹਾਂ ਕਿਹਾ ਕਿ ਆਪਣੇ ਸਾਰੇ ਦੁੱਖਾਂ-ਤਕਲੀਫਾਂ ਦੇ ਖਾਤਮੇ ਲਈ ਆਮ ਲੋਕਾਂ ਨੂੰ ਜਨਤਕ ਘੋਲਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ।
ਅਜਨਾਲਾ ਸਮੂਹ ਕਿਰਤੀ ਲੋਕਾਂ-ਮਜ਼ਦੂਰਾਂ, ਕਿਸਾਨਾਂ ਤੇ ਮਿਹਨਤਕਸ਼ ਨਵਉਦਾਰਵਾਦੀ ਨੀਤੀਆਂ ਨੂੰ ਭਾਂਜ ਦੇ ਕੇ ਬਦਲਵਾਂ ਲੋਕ-ਪੱਖੀ ਪ੍ਰਬੰਧ ਸਥਾਪਤ ਕਰਨ ਲਈ ਲੋਕ ਜਾਗਰੂਕਤਾ ਮੁਹਿੰਮ ਦਾ ਆਗਾਜ਼ ਗੁਰਨਾਮ ਸਿੰਘ ਉਮਰਪੁਰਾ ਤਹਿਸੀਲ ਸਕੱਤਰ ਸੀ ਪੀ ਐੱਮ ਪੰਜਾਬ ਦੀ ਅਗਵਾਈ ਵਿਚ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਪਿੰਡ ਡੱਲਾ ਰਾਜਪੂਤਾਂ ਵਿਖੇ ਕੀਤਾ ਗਿਆ, ਜਿਸ ਵਿਚ ਲੋਕ ਪਾਰਟੀ ਦੇ ਝੰਡੇ ਫੜ ਕੇ ਕਾਫਲਿਆਂ ਦੇ ਰੂਪ ਵਿਚ ਕੇਂਦਰ ਤੇ ਪੰਜਾਬ ਸਰਕਾਰਾਂ ਵਿਰੁੱਧ ਨਾਹਰੇ ਮਾਰਦੇ ਸ਼ਾਮਲ ਹੋਏ। ਇਸ ਮੌਕੇ ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਅਜਨਾਲਾ ਤੋਂ ਇਲਾਵਾ ਸ਼ੀਤਲ ਸਿੰਘ ਤਲਵੰਡੀ, ਜਗੀਰ ਸਿੰਘ ਸਾਰੰਗਦੇਵ, ਸੁਰਜੀਤ ਸਿੰਘ ਭੂਰੇਗਿੱਲ, ਸੂਰਤਾ ਸਿੰਘ ਡੱਲਾ, ਮੱਖਣ ਸਿੰਘ, ਰਸ਼ਪਾਲ ਸਿੰਘ ਸਾਹੋਵਾਲ, ਗੁਰਭੇਜ ਸਿੰਘ ਗ੍ਰੰਥਗੜ੍ਹ, ਜੱਗਾ ਸਿੰਘ ਡੱਲਾ, ਬਲਵਿੰਦਰ ਸਿੰਘ ਤੇੜਾ, ਦੇਸ਼ ਭਗਤ ਸਤਾਰ ਸਿੰਘ ਫੱਤੇਵਾਲ, ਦਲਬੀਰ ਸਿੰਘ ਬੱਲੜਵਾਲ, ਬੀਬੀ ਸਵਰਨ ਕੌਰ ਡੱਲਾ, ਬੀਬੀ ਜਗੀਰ ਕੌਰ, ਅਮਰਜੀਤ ਕੌਰ, ਕਸ਼ਮੀਰ ਸਿੰਘ ਡੱਲਾ, ਬਾਬਾ ਕੁਲਦੀਪ ਸਿੰਘ ਮੋਹਲੇਕੇ ਨੇ ਵੀ ਸੰਬੋਧਨ ਕੀਤਾ।
ਬੁਲੋਵਾਲ ਸੀ.ਪੀ.ਐੱਮ ਪੰਜਾਬ ਵੱਲੋਂ ਲੋਕ ਮਸਲਿਆਂ ਜਿਵੇਂ ਕਿ ਕਿਰਤੀ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ, ਮਜ਼ਦੂਰਾਂ ਨੂੰ ਰਹਿਣ ਲਈ 10-10 ਮਰਲੇ ਦੇ ਪਲਾਟ ਜਾਰੀ ਕਰਵਾਉਣ, ਮਨਰੇਗਾ ਕਾਮਿਆਂ ਦੇ ਪਿਛਲੇ ਬਕਾਏ ਅਤੇ ਪੂਰਾ ਸਾਲ ਦਾ ਰੁਜ਼ਗਾਰ ਯਕੀਨੀ ਬਣਾਉਣਾ, ਬੇਜ਼ਮੀਨੇ ਲੋਕਾਂ ਨੂੰ ਜ਼ਮੀਨ ਮੁਹੱਈਆ ਕਰਵਾਉਣਾ, ਭ੍ਰਿਸ਼ਟਾਚਾਰੀ ਅਤੇ ਰਿਸ਼ਵਤਖੋਰੀ ਨੂੰ ਖਤਮ ਕਰਨਾ, ਕਿਸਾਨਾਂ ਨੂੰ ਫਸਲਾਂ ਦੇ ਉੱਚਿਤ ਭਾਅ ਫਸਲਾਂ ਦੇ ਬੀਜਾਂ ਲਈ ਸਬਸਿਡੀ, ਬੇਰੋਜ਼ਗਾਰੀ ਦਾ ਖਾਤਮਾ, ਬੁਢਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਵਿੱਚ ਵਾਧਾ, ਭੋਂ ਪ੍ਰਾਪਤੀ ਬਿੱਲ ਨੂੰ ਰੱਦ ਕਰਵਾਉਣਾ ਆਦਿ ਨੂੰ ਲੈ ਕੇ 10 ਜੂਨ ਨੂੰ ਪੂਰੇ ਪੰਜਾਬ ਅੰਦਰ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ, ਦੇ ਸੰਬੰਧ 'ਚ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੀ ਸੀ.ਪੀ.ਐੱਮ.ਪੰਜਾਬ ਦੀ ਜ਼ਿਲ੍ਹਾ ਕਮੇਟੀ ਵੱਲੋਂ ਪੂਰੇ ਜ਼ੋਰਾਂ 'ਤੇ ਤਿਅਰੀ ਚੱਲ ਰਹੀ ਹੈ ਅਤੇ ਪਿੰਡ ਪੱਧਰ 'ਤੇ ਪੂਰੀ ਟੀਮ ਵੱਲੋਂ ਤਿਆਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਸੰਬੰਧੀ ਪਿੰਡ ਨੂਰਪੁਰ ਵਿਖੇ ਹਰਵੇਲ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਮਹਿੰਦਰ ਸਿੰਘ ਖੈਰੜ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਨਤਕ ਸੰਘਰਸ਼ਾਂ ਨਾਲ ਹੀ ਪਾਰ ਉਤਾਰਾ ਹੋ ਸਕਦਾ ਹੈ।
ਉਹਨਾਂ ਕਿਹਾ ਕਿ 10 ਜੂਨ ਨੂੰ ਸੀ.ਪੀ.ਐੱਮ.ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਲਾਮਿਸਾਲ ਇਕੱਠ ਕਰਕੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਜਾਵੇਗਾ। ਉਹਨਾਂ ਪਿੰਡ ਵਾਸੀਆਂ ਨੂੰ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸਰਵਣ ਸਿੰਘ, ਤਰਸੇਮ ਲਾਲ, ਹਰਜੀਤ ਸਿੰਘ, ਅਵਤਾਰ ਸਿੰਘ, ਮਨਜੀਤ ਕੌਰ, ਜੀਤੋ ਦੇਵੀ ਆਦਿ ਨੇ ਵੀ ਸੰਬੋਧਨ ਕੀਤਾ।
ਮਾਹਿਲਪੁਰ ਨਜ਼ਦੀਕੀ ਪਿੰਡ ਅੱਛਰਵਾਲ ਵਿਖੇ ਸੀ.ਪੀ.ਐੱਮ ਪੰਜਾਬ ਵੱਲੋਂ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੀਆਂ ਭਖਦੀਆਂ ਸਮੱਸਿਆਵਾਂ ਨੂੰ ਲੈ ਕੇ 11 ਮਈ ਤੋਂ 25 ਮਈ ਤੱਕ ਚਲਾਈ ਜਾ ਰਹੀ ਜਨਤਕ ਸੰਪਰਕ ਮੁਹਿੰਮ ਤਹਿਤ ਕਾਮਰੇਡ ਮਹਿੰਦਰ ਸਿੰਘ ਅੱਛਰਵਾਲ ਜ਼ਿਲ੍ਹਾ ਸਕੱਤਰ ਸੀ.ਪੀ.ਐੱਮ ਹੁਸ਼ਿਆਰਪੁਰ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਸੂਬਾ ਸਕੱਤਰ ਮੈਂਬਰ ਕਾਮਰੇਡ ਹਰਕੰਵਲ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਹਰਕੰਵਲ ਸਿੰਘ ਨੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਅਖਤਿਆਰ ਕੀਤੀਆਂ ਲੋਕ-ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਅਖੌਤੀ ਸੁਧਾਰਾਂ ਦੇ ਨਾਂਅ 'ਤੇ ਲਾਗੂ ਕੀਤੀਆਂ ਜਾ ਰਹੀਆਂ ਆਰਥਿਕ ਨੀਤੀਆਂ ਕਾਰਨ ਦੇਸ਼ ਅੰਦਰ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਿੱਚ ਅਥਾਹ ਵਾਧਾ ਹੋਇਆ ਹੈ, ਮਜ਼ਦੂਰਾਂ ਕਿਸਾਨਾਂ ਦੀ ਹਾਲਤ ਨਿੱਘਰਦੀ ਜਾ ਰਹੀ ਹੈ। ਹਾਕਮਾਂ ਅਤੇ ਉਹਨਾਂ ਦੇ ਚਹੇਤਿਆਂ ਵੱਲੋਂ ਦੇਸ਼ ਦੇ ਕੁਦਰਤੀ ਸੋਮੇ ਜਲ, ਜੰਗਲ ਅਤੇ ਜ਼ਮੀਨ ਧੱਕੇ ਨਾਲ ਹਥਿਆਏ ਜਾ ਰਹੇ ਹਨ, ਫਿਰਕਾਪ੍ਰਸਤ ਤਾਕਤਾਂ ਮੁੜ ਪਨਪ ਰਹੀਆਂ ਹਨ। ਔਰਤਾਂ ਦੀ ਸੁਰੱਖਿਆ ਨਾ ਹੋਣ ਕਾਰਨ ਆਰਬਿਟ ਬੱਸ ਕਾਂਡ ਮੋਗਾ ਵਰਗੇ ਕਾਂਡ ਨਿੱਤ ਦਿਹਾੜੇ ਵਾਪਰ ਰਹੇ ਹਨ।
ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਮਹਿੰਦਰ ਸਿੰਘ ਤੇ ਰਿਟਾ. ਜ਼ਿਲ੍ਹਾ ਸਿੱਖਿਆ ਅਫ਼ਸਰ ਪਿਆਰਾ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਜਮ੍ਹਾਂਖੋਰਾਂ ਤੇ ਸੱਟੇਬਾਜ਼ਾਂ ਨੂੰ ਨੱਥ ਪਾ ਕੇ ਮਹਿੰਗਾਈ ਨੂੰ ਰੋਕਿਆ ਜਾਵੇ, ਜਨਤਕ ਵੰਡ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਉਕਤ ਆਗੂਆਂ ਨੇ ਐਲਾਨ ਕੀਤਾ ਕਿ ਕੇਂਦਰ ਅਤੇ ਸੂਬਾ ਸਰਕਾਰ ਕੋਲੋਂ ਆਮ ਲੋਕਾਂ ਦੀਆਂ ਇਹਨਾਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ 10 ਜੂਨ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਸੀ.ਪੀ.ਐੱਮ ਪੰਜਾਬ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਇਕੱਠ ਵਿਚ ਸ਼ਾਮਲ ਲੋਕਾਂ ਨੂੰ ਡੀ.ਸੀ. ਦਫਡਤਰ ਹੁਸ਼ਿਆਰਪੁਰ ਦੇ ਦਫਤਰ ਅੱਗੇ ਦਿੱਤੱ ਜਾ ਰਹੇ ਧਰਨੇ ਵਿਚ ਸ਼ਾਮਲ ਹੋਣ ਲਈ ਅਪੀਲ ਕੀਤੀ। ਇਸ ਮੌਕੇ ਕਾਮਰੇਡ ਸੁੱਚਾ ਸਿੰਘ, ਸੁਰਿੰਦਰ ਪਾਲ, ਸਾਬਕਾ ਸਰਪੰਚ ਪਰਮਜੀਤ ਕੋਰ, ਗੁਰਬਚਨ ਸਿੰਘ, ਪੰਡਿਤ ਸੁਰਜੀਤ ਰੀਮ, ਪੰਡਿਤ ਧਰਮਪਾਲ, ਮਾ. ਸੋਹਣ ਸਿੰਘ, ਰਾਮ ਨਾਥ, ਯੁਗਰਾਜ ਸਿੰਘ, ਗਿਆਨ ਚੰਦ, ਤਰਲੋਚਨ ਸਿੰਘ, ਹਰਪਾਲ ਸਿੰਘ, ਹਰਮੇਸ਼ ਰਾਮ, ਦਰਸ਼ਨ ਸਿੰਘ, ਸਰਵਣ ਸਿੰਘ ਖੈਰੜ, ਕੇਵਲ ਕਿਸ਼ਨ, ਕ੍ਰਿਪਾਲ ਸਿੰਘ, ਹੰਸ਼ ਰਾਜ, ਅਮਰੀਕ ਸਿੰਘ ਆਦਿ ਹਾਜ਼ਰ ਸਨ।
ਜੇ.ਪੀ.ਐਮ.ਓ. ਵਲੋਂ ਮਈ ਦਿਵਸ ਮੌਕੇ ਰੈਲੀਆਂ
ਜਲੰਧਰ : ਐੱਨ.ਆਰ.ਐੱਮ.ਯੂ. ਅਤੇ ਜੇ.ਪੀ.ਐੱਮ.ਓ. ਵੱਲੋਂ ਜਲੰਧਰ ਰੇਲਵੇ ਸਟੇਸ਼ਨ 'ਤੇ ਮਈ ਦਿਵਸ ਸਾਂਝੇ ਤੌਰ 'ਤੇ ਮਨਾਇਆ ਗਿਆ। ਰੈਲੀ ਦੇ ਆਰੰਭ ਵਿਚ ਨੇਪਾਲ ਵਿਚ ਆਏ ਜ਼ਬਰਦਸਤ ਭੂਚਾਲ ਕਾਰਨ ਹੋਈਆਂ ਹਜ਼ਾਰਾਂ ਮੌਤਾਂ ਦੇ ਹੋਏ ਨੁਕਸਾਨ ਲਈ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਜੇ.ਪੀ.ਐੱਮ.ਓ. ਦੇ ਸਕੱਤਰ ਸਾਥੀ ਰਮੇਸ਼ ਚੰਦਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਮਈ ਦਿਵਸ ਦੁਨੀਆ ਭਰ ਦੇ ਮਿਹਨਤੀ ਲੋਕਾਂ ਦੇ, ਪੂੰਜੀਵਾਦੀ ਲੁੱਟ-ਚੋਂਘ ਵਿਰੁੱਧ ਨਿਰੰਤਰ ਵਧਦੇ ਜਾ ਰਹੇ ਇਨਕਲਾਬੀ ਸੰਘਰਸ਼ਾਂ ਦਾ ਪ੍ਰਤੀਕ ਹੈ। ਇਸ ਦਿਨ ਸਾਰੇ ਸੰਸਾਰ ਅੰਦਰ ਮਜ਼ਦੂਰ ਜਮਾਤ ਅਤੇ ਹੋਰ ਮਿਹਨਤੀ ਲੋਕ ਸ਼ਿਕਾਗੋ ਦੇ ਅਮਰ ਸ਼ਹੀਦਾਂ ਨੂੰ ਯਾਦ ਕਰਦੇ ਹਨ।
ਇਸ ਮੌਕੇ ਐੱਨ.ਆਰ.ਐੱਮ.ਯੂ. ਦੇ ਬਰਾਂਚ ਸੈਕਟਰੀਜ਼ ਰਮੇਸ਼ ਚੰਦ, ਮਨੋਜ ਕੁਮਾਰ ਤੇ ਭੁਪਿੰਦਰ ਸਿੰਘ, ਡਵੀਜ਼ਨਲ ਸਹਾਇਕ ਸਕੱਤਰ ਮੁਕੇਸ਼ ਕੁਮਾਰ, ਤਰਸੇਮ ਲਾਲ, ਐੱਨ.ਆਰ.ਐੱਮ.ਯੂ. ਦੇ ਪ੍ਰਧਾਨ ਬਲਬੀਰ ਸਿੰਘ, ਸਾਬਕਾ ਡਵੀਜ਼ਨਲ ਸਕੱਤਰ ਟੀ.ਆਰ. ਗੌਤਮ, ਸੇਵਾ ਮੁਕਤ ਰੇਲਵੇ ਮੁਲਾਜ਼ਮ ਆਗੂ ਹਰਚਰਨ ਸਿੰਘ, ਗੁਰਦਿਆਲ ਦਾਸ, ਮੁਨਸ਼ਾ ਸਿੰਘ, ਗੁਰਦੇਵ ਸਿੰਘ, ਕਿਸ਼ਨ ਪਾਲ, ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਕਰਨੈਲ ਸਿੰਘ ਸੰਧੂ, ਸੀ.ਟੀ.ਯੂ. ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਰਾਮ ਕਿਸ਼ਨ ਨੇ ਵੀ ਸੰਬੋਧਨ ਕੀਤਾ।
ਪਠਾਨਕੋਟ : ਸੀ.ਟੀ.ਯੂ. ਪੰਜਾਬ, ਏਟਕ, ਸੀਟੂ, ਏਕਟੂ ਵੱਲੋਂ ਸਾਂਝੇ ਤੌਰ 'ਤੇ ਮਜ਼ਦੂਰ ਦਿਵਸ ਲੇਬਰ ਸ਼ੈਡ ਵਿਖੇ ਮਨਾਇਆ ਗਿਆ, ਜਿਸਦੀ ਪ੍ਰਧਾਨਗੀ ਕਾਮਰੇਡ ਇਕਬਾਲ ਸਿੰਘ, ਵਿਨੋਦ, ਜਸਵੰਤ ਸਿੰਘ, ਸਰਬਜੀਤ ਹਯਾਤੀ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਰੈਲੀ ਤੋਂ ਬਾਅਦ ਬਜ਼ਾਰਾਂ ਵਿੱਚ ਮਾਰਚ ਕੀਤਾ ਗਿਆ। ਇਸ ਰੈਲੀ ਨੂੰ ਸ਼ਿਵ ਕੁਮਾਰ, ਅਮਰੀਕ ਸਿੰਘ, ਉਂਕਾਰ ਸਿੰਘ, ਰਮੇਸ਼ ਕੁਮਾਰ, ਸਤਦੇਵ ਸੈਣੀ, ਸੰਜੀਵ ਕੁਮਾਰ, ਬਲਵੰਤ ਸਿੰਘ, ਰਵੀਕਾਂਤ, ਕੇਵਲ ਕਾਲੀਆ, ਨੱਥਾ ਸਿੰਘ, ਹਰਿੰਦਰ ਰੰਧਾਵਾ, ਸ਼ਿਵਦੱਤ, ਲਾਲ ਚੰਦ ਕਟਾਰੂਚੱਕ, ਬਲਵੀਰ ਰੰਧਾਵਾ, ਸੁਖਦੇਵ ਭਾਗੋਕਾਵਾਂ, ਗੰਗਾ ਮਸੀਹ, ਪ੍ਰਕਾਸ਼ ਚੰਦ ਨੇ ਸੰਬੋਧਨ ਕੀਤਾ।
ਤਰਨ ਤਾਰਨ : ਸੀ ਪੀ ਐੱਮ ਪੰਜਾਬ ਵੱਲੋਂ ਮਜ਼ਦੂਰਾਂ ਦੇ ਕੌਮਾਂਤਰੀ ਦਿਹਾੜੇ ਮੌਕੇ ਸ਼ਹੀਦ ਦੀਪਕ ਧਵਨ ਯਾਦਗਾਰੀ ਭਵਨ ਵਿਖੇ ਸੂਹਾ ਪਰਚਮ ਕਾਮਰੇਡ ਸਰਦੂਲ ਸਿੰਘ ਉਸਮਾ ਵਲੋਂ ਲਹਿਰਾਉਣ ਉਪਰੰਤ ਮਜ਼ਦੂਰਾਂ, ਕਿਸਾਨਾਂ ਦੇ ਭਰਵੇਂ ਇਕੱਠੇ ਨੂੰ ਸੰਬੋਧਨ ਕਰਦਿਆਂ ਸੀ ਪੀ ਐੱਮ ਪੰਜਾਬ ਦੇ ਜ਼ਿਲ੍ਹਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਜਸਪਾਲ ਸਿੰਘ ਢਿੱਲੋਂ, ਮੁਖਤਾਰ ਸਿੰਘ ਮੱਲ੍ਹਾ ਅਤੇ ਚਮਨ ਲਾਲ ਦਰਾਜਕੇ ਨੇ ਮਈ ਦਿਵਸ ਦੇ ਮਹਾਨ ਦਿਨ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਕਤ ਆਗੂਆਂ ਨੇ ਕਿਸਾਨੀ ਦੀ ਨਿਘਰ ਰਹੀ ਹਾਲਤ ਬਾਰੇ ਵੀ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਕਿਸਾਨ ਸੰਘਰਸ਼ਾਂ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਕਰਦਿਆਂ ਜ਼ੋਰਦਾਰ ਸੰਘਰਸ਼ਾਂ ਦੀ ਵਕਾਲਤ ਕੀਤੀ।
ਬਠਿੰਡਾ : ਕੌਮਾਂਤਰੀ ਮਜ਼ਦੂਰ ਦਿਵਸ ਸਮਾਰੋਹ ਇੱਥੇ ਟਰੇਡ ਯੂਨੀਅਨਾਂ ਦੀ ਸਾਂਝੀ ਤਾਲਮੇਲ ਕਮੇਟੀ ਬਠਿੰਡਾ ਵੱਲੋਂ ਇਨਕਲਾਬੀ ਭਾਵਨਾਵਾਂ ਨਾਲ ਮਨਾਇਆ ਗਿਆ। ਥਰਮਲ, ਖਾਦ ਫੈਕਟਰੀ, ਬਿਜਲੀ ਬੋਰਡ ਦੇ ਦਫਤਰਾਂ, ਗਰਿੱਡਾਂ, ਬੈਂਕਾਂ, ਕੰਪਨੀਆਂ, ਐੱਮ ਈ ਐੱਸ, ਟੈਲੀਫੋਨ ਐਕਸਚੇਂਜਾਂ, ਜਨ ਸਿਹਤ ਵਿਭਾਗ, ਸੀਵਰੇਜ ਬੋਰਡ, ਡਾਕਘਰਾਂ, ਸਿੰਚਾਈ ਵਿਭਾਗ, ਮਿਊਂਸਪਲ ਕਾਰਪੋਰੇਸ਼ਨ, ਪੀ ਆਰ ਟੀ ਸੀ ਆਦਿ ਦੇ ਗੇਟਾਂ 'ਤੇ ਸੂਹੇ ਝੰਡੇ ਲਹਿਰਾ ਕੇ ਮਜ਼ਦੂਰ-ਮੁਲਾਜ਼ਮ ਪੈਨਸ਼ਨਰਜ਼ ਟੀਚਰਜ਼ ਹੋਮ ਵਿਖੇ ਇਕੱਤਰ ਹੋਏ ਅਤੇ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ। ਉਨ੍ਹਾ ਦੇ ਹੱਥਾਂ ਵਿੱਚ ਸਾਮਰਾਜ ਵਿਰੋਧੀ, ਫਿਰਕੂ ਫੁੱਟ ਪਾਊ ਤਾਕਤਾਂ ਵਿਰੋਧੀ, ਕਿਰਤੀਆਂ ਦੀ ਵਿਸ਼ਾਲ ਏਕਤਾ ਅਧਾਰਤ ਘੋਲ ਸਿਰਜਣ ਦਾ ਸੁਨੇਹਾ ਦਿੰਦੇ ਬੈਨਰਜ਼ ਫੜੇ ਹੋਏ ਸਨ। ਇਕੱਤਰਤਾ ਨੇ ਬੀਤੇ ਦਿਨੀਂ ਗੁਆਂਢੀ ਦੇਸ਼ ਨੇਪਾਲ ਅਤੇ ਭਾਰਤ ਦੇ ਕਈ ਭਾਗਾਂ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ। ਮਈ ਦਿਵਸ ਸਮਾਰੋਹਾਂ ਦੀ ਅਗਵਾਈ ਸਰਵ ਸਾਥੀ ਮਹੀਪਾਲ, ਸੱਤਪਾਲ ਗੋਇਲ ਸੰਪੂਰਨ ਸਿੰਘ (ਸੀ ਟੀ ਯੂ ਪੰਜਾਬ), ਹਰਮੰਦਰ ਢਿੱਲੋਂ, ਬਲਕਾਰ ਸਿੰਘ, ਹਰਬੰਸ ਰਾਇ (ਸੀਟੂ), ਜਗਜੀਤ ਸਿੰਘ ਜੋਗਾ, ਪ੍ਰੀਤਮ ਸਿੰਘ ਭੁੱਲਰ, ਕਾਕਾ ਸਿੰਘ (ਏਟਕ), ਹਰਵਿੰਦਰ ਸਿੰਘ ਸੇਮਾ (ਏਕਟੂ), ਓਮ ਪ੍ਰਕਾਸ਼ ਦਰਸ਼ਨ ਮੌੜ ਅਤੇ ਰਾਮ ਲਾਲ ਗਰਗ, ਗੁਰਦੀਪ ਸਿੰਘ ਬਰਾੜ, ਮੱਖਣ ਸਿੰਘ ਖਣਗਵਾਲ (ਸੀਵਰੇਜ ਬੋਰਡ), ਪਵਨ ਜਿੰਦਲ, ਲਛਮਣ ਸਿੰਘ ਮਲੂਕਾ, ਕੇਵਲ ਸਿੰਘ, ਪ੍ਰਕਾਸ਼ ਸਿੰਘ, ਮੇਜਰ ਸਿੰਘ ਦਾਦੂ (ਥਰਮਲ ਲਹਿਰਾ), ਮਨਜੀਤ ਸਿੰਘ, ਗੁਰਬੰਸ ਸਿੰਘ, ਐੱਸ ਐੱਸ ਯਾਦਵ, ਜਸਪਾਲ ਸਿੰਘ ਦਿਹਾਤੀ ਮਜਦੂਰ ਆਗੂ ਮਿੱਠੂ ਸਿੰਘ ਘੁੱਦਾ, ਗੁਰਚਰਨ ਸਿੰਘ ਭਗਤਾ, ਸੁਖਦੇਵ ਸਿੰਘ ਨਥਾਣਾ ਤੇ ਡਾ. ਰਾਣੂ ਆਦਿ ਨੇ ਕੀਤੀ।
ਬਰਨਾਲਾ : ਜਨਤਕ ਜੱਥੇਬੰਦੀਆਂ ਦੇ ਸਾਂਝੇ (ਜੇ.ਪੀ.ਐਮ.ਓ.) ਜੁਆਇੰਟ ਪਲੇਟਫ਼ਾਰਮ ਆਫ਼ ਮਾਸ ਆਰਗੇਨਾਈਜੇਸ਼ਨ ਦੇ ਝੰਡੇ ਹੇਠ ਇਲਾਕੇ ਦੀਆਂ ਦਰਜ਼ਨ ਦੇ ਕਰੀਬ ਜੱਥੇਬੰਦੀਆਂ ਵੱਲੋਂ ਮਈ ਦਿਹਾੜਾ ਪੁਰਾਣੇ ਬੱਸ ਸਟੈਂਡ ਨਜ਼ਦੀਕ ਸ਼ਹਿਰ ਦੇ ਮੁੱਖ ਵਾਟਰ ਵਰਕਸ ਵਿਖੇ ਮਨਾਇਆ ਗਿਆ। ਇਸ ਮੌਕੇ ਮਈ ਦਿਹਾੜੇ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਇੱਕ ਡਾਇਰੀ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਇੱਕਠੇ ਹੋਏ, ਮੁਲਾਜ਼ਮ, ਕਿਸਾਨ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਸਾਂਝੇ ਮੰਚ ਦੇ ਆਗੂ ਕਰਮਜੀਤ ਸਿੰਘ ਬੀਹਲਾ, ਮਾਸਟਰ ਬ੍ਰਿਜ਼ ਭੂਸ਼ਨ, ਭੋਲਾ ਸਿੰਘ ਕਲਾਲਮਾਜਰਾ ਅਤੇ ਕਿਸਾਨ ਆਗੂ ਮਲਕੀਤ ਸਿੰਘ ਵਜੀਦਕੇ, ਪ.ਸ.ਸ.ਫ.ਦੇ ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ, ਜੀ.ਟੀ.ਯੂ.ਦੇ ਮਾਸਟਰ ਸੁਰਿੰਦਰ ਕੁਮਾਰ ਤੇ ਹਰਿੰਦਰ ਮੱਲੀਆਂ, ਫ਼ੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜਲ ਸਪਲਾਈ ਦੇ ਪ੍ਰਧਾਨ ਮਲਕੀਤ ਸਿੰਘ ਸਕੱਤਰ ਮੋਹਨ ਸਿੰਘ ਟੱਲੇਵਾਲ, ਭਵਨ ਤੇ ਮਾਰਗ ਦੇ ਪ੍ਰਧਾਨ ਗੁਰਜੰਟ ਸਿੰਘ ਕੈਰੇ ਤੇ ਸਕੱਤਰ ਕਰਨੈਲ ਖੁੱਡੀ, ਸੀਵਰੇਜ ਬੋਰਡ ਦੇ ਪ੍ਰਧਾਨ ਤਾਰਾ ਸਿੰਘ ਗਿੱਲ ਤੇ ਸਕੱਤਰ ਸੁਰਿੰਦਰ ਖੁੱਡੀ, ਬਿਜ਼ਲੀ ਬੋਰਡ ਆਗੂ ਸ਼ਿੰਦਰ ਧੌਲਾ, ਨਿਰਮਾਣ ਮਜ਼ਦੂਰ ਯੂਨੀਅਨ ਦੇ ਗੁਰਮੇਲ ਸਿੰਘ ਪ੍ਰਧਾਨ ਤੇ ਰਾਜਵਿੰਦਰ ਸਿੰਘ ਨੀਟਾ, ਬਲਾਕ ਮਹਿਲ ਕਲਾਂ ਦੇ ਫੈਡਰੇਸ਼ਨ ਆਗੂ ਸੁਰਿੰਦਰ ਸਰਮਾਂ, ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਦੀ ਸਟੇਟ ਆਗੂ ਕਰਮਜੀਤ ਰਾਏਸਰ ਤੇ ਬਲਜੀਤ ਕੌਰ, ਕਿਸਾਨ ਆਗੂ ਸਾਧਾ ਸਿੰਘ, ਪਰਮਿੰਦਰ ਕੌਰ ਸ਼ਹਿਣਾ (ਆਂਗਣਵਾੜੀ), ਸੁਰਜੀਤ ਦਿਹੜ ਆਦਿ ਨੇ ਵੀ ਇਸ ਸਮਾਗਮ ਦੌਰਾਨ ਸੰਬੋਧਨ ਕੀਤਾ।
ਮੁਕਤਸਰ : ਸਮੂਹ ਜਥੇਂਬੰਦੀਆਂ ਵੱਲੋਂ ਸਾਂਝੇ ਰੂਪ ਵਿਚ ਕੌਮਾਂਤਰੀ ਮਈ ਦਿਵਸ ਸਥਾਨਕ ਬਸ ਸਟੈਂਡ ਵਿਖੇ ਮਨਾਇਆ ਗਿਆ। ਇਸ ਮੌਕੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਪੰਜਾਬ ਰੋਡਵੇਜ਼ ਏਟਕ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ, ਟੈਕਨੀਕਲ ਸਰਵਿਸ ਯੂਨੀਅਨ, ਆਸ਼ਾ ਵਰਕਰ, ਟੈਕਨੀਕਲ ਅਤੇ ਮਕੈਨੀਕਲ ਯੂਨੀਅਨ, ਪੰਜਾਬ ਗੌਰਮਿਟ ਕਲਾਸ ਫੋਰ ਯੂਨੀਅਨ, ਰਮਸਾ ਦਫ਼ਤਰੀ ਕਰਮਚਾਰੀ ਯੂਨੀਅਨ, ਲਾਲ ਝੰਡਾ ਇੱਟ ਭੱਠਾ ਮਜ਼ਦੂਰ ਯੂਨੀਅਨ, ਜੰਗਲਾਤ ਵਿਭਾਗ, ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ, ਫੀਲਡ ਐਂਡ ਵਰਕਸ਼ਾਪ ਯੂਨੀਅਨ, ਮਿਡ ਡੇ ਮੀਲ, ਸਬਜੀ ਮੰਡੀ ਮਜ਼ਦੂਰ ਯੂਨੀਅਨ, ਪਨਸਪਲ ਮੁਲਾਜ਼ਮ, ਦਿਹਾਤੀ ਮਜ਼ਦੂਰ ਸਭਾ ਦੇ ਵਰਕਰ ਹਾਜ਼ਰ ਹੋਏ। ਇਸ ਮੌਕੇ ਅੰਗਰੇਜ ਸਿੰਘ ਰੋਡਵੇਜ਼, ਕਾਮਰੇਡ ਇੰਦਰਜੀਤ ਸਿੰਘ, ਨਛੱਤਰ ਸਿੰਘ ਮਧੀਰ, ਮੁਕੰਦ ਸਿੰਘ, ਹਰਭਗਵਾਨ ਸਿੰਘ, ਸਿਕੰਦਰ ਨਾਥ, ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ, ਸਪਨਾ ਟੇਲਰ ਆਦਿ ਨੇ ਸੰਬੋਧਨ ਕੀਤਾ।
ਬਟਾਲਾ : ਇੱਥੇ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਵਿਖੇ ਪੰਜਾਬ ਦੀਆਂ ਚਾਰ ਪ੍ਰਮੁੱਖ ਟ੍ਰੇਡ ਯੂਨੀਅਨਾਂ ਏਟਕ, ਸੀਟੂ, ਸੀ.ਟੀ.ਯੂ ਪੰਜਾਬ ਅਤੇ ਏਕਟੂ ਨੇ ਸਾਂਝੇ ਤੌਰ ਤੇ ਮਈ ਦਿਵਸ ਮਨਾਇਆ ਜਿਸਦੀ ਪ੍ਰਧਾਨਗੀ ਸਾਂਝੇ ਤੌਰ 'ਤੇ ਅਸ਼ਵਨੀ ਕੁਮਾਰ, ਜਸਵੰਤ ਸਿੰਘ, ਕਰਮ ਸਿੰਘ ਵਰਸਾਲ ਚੱਕ ਅਤੇ ਗੁਲਜਾਰ ਸਿੰਘ ਭੁੰਬਲੀ ਨੇ ਕੀਤੀ। ਇਸ ਸਮੇਂ ਮਜ਼ਦੂਰ ਆਗੂ ਰਣਬੀਰ ਸਿੰਘ ਵਿਰਕ, ਮਾ.ਰਘਬੀਰ ਸਿੰਘ ਪਕੀਵਾਂ, ਜਰਨੈਲ ਸਿੰਘ ਅਤੇ ਕਾ.ਗੁਰਮੀਤ ਸਿੰਘ ਬੱਖਤਪੁਰਾ ਨੇ ਸੰਬੋਧਨ ਕੀਤਾ।
ਸੁਲਤਾਨਪੁਰ ਲੋਧੀ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਸੁਲਤਾਨਪੁਰ ਲੋਧੀ ਵੱਲੋਂ ਵੱਖ-ਵੱਖ ਮਜ਼ਦੂਰ, ਮੁਲਾਜ਼ਮ ਯੂਨੀਅਨਾਂ ਅਤੇ ਖੱਬੇ-ਪੱਖੀ ਪਾਰਟੀਆਂ ਦੇ ਸਹਿਯੋਗ ਨਾਲ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਚੌਕ ਚੇਲਿਆਂ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਕਾਮਰੇਡ ਬਲਦੇਵ ਸਿੰਘ ਸੂਬਾਈ ਆਗੂ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਜਤਿੰਦਰ ਸਿੰਘ ਸਕੱਤਰ ਸੀ ਪੀ ਐੱਮ, ਮਾਸਟਰ ਦੇਸ ਰਾਜ, ਸਤ ਨਰਾਇਣ ਮਹਿਤਾ ਪ੍ਰਧਾਨ ਨਿਰਮਾਣ ਮਜ਼ਦੂਰ ਯੂਨੀਅਨ, ਮਾਸਟਰ ਚਰਨ ਸਿੰਘ ਹੈਬਤਪੁਰ ਨੇ ਵੀ ਸੰਬੋਧਨ ਕੀਤਾ।
ਚੰਡੀਗੜ੍ਹ : ਚੰਡੀਗੜ੍ਹ ਨਿਰਮਾਣ ਯੂਨੀਅਨ ਦੇ ਝੰਡੇ ਹੇਠ ਸੈਕਟਰ 20-ਸੀ ਵਿਖੇ ਸਥਿਤ ਸੀ.ਟੀ.ਯੂ. ਦੇ ਦਫਤਰ ਬਾਬਾ ਭਾਗ ਸਿੰਘ ਸੱਜਣ ਯਾਦਗਾਰੀ ਟ੍ਰਸਟ ਸਾਹਮਣੇ ਮਈ ਦਿਵਸ ਮਨਾਇਆ ਗਿਆ। ਜਿਸ ਵਿਚ ਸੈਂਕੜੇ ਮਿਹਨਤਕਸ਼ ਲੋਕਾਂ ਨੇ ਭਾਗ ਲਿਆ। ਇਸ ਮੌਕੇ ਸੀ.ਟੀ.ਯੂ. ਪੰਜਾਬ ਦੇ ਪ੍ਰਧਾਨ ਅਤੇ ਯੂਨੀਅਨ ਦੇ ਪ੍ਰਧਾਨ ਸਾਥੀ ਇੰਦਰਜੀਤ ਸਿੰਘ ਗਰੇਵਾਲ ਤੋਂ ਬਿਨਾਂ ਚੰਡੀਗੜ੍ਹ ਦੇ ਨਿਰਮਾਣ ਮਜ਼ਦੂਰਾਂ ਦੇ ਆਗੂਆਂ ਰਾਜ ਨਰਾਇਣ ਪਾਂਡੇ, ਸੱਜਣ ਸਿੰਘ ਤੋਂ ਬਿਨਾਂ ਸਰਵਸਾਥੀ ਜੁਗਿੰਦਰ ਸਿੰਘ ਬੁੜੈਲ, ਪੀ.ਡੀ.ਐਸ. ਉਪਲ, ਸਤੀਸ਼ ਖੋਸਲਾ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਤ ਕਰਨ ਦੇ ਨਾਲ ਨਾਲ ਮਜ਼ਦੂਰ ਜਮਾਤ ਸਾਹਮਣੇ ਖਲੋਤੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਸੰਘਰਸ਼ਾਂ ਨੂੰ ਤਿੱਖੇ ਕਰਨ 'ਤੇ ਜ਼ੋਰ ਦਿੱਤਾ।
ਫਿਲੌਰ : ਕੌਮਾਂਤਰੀ ਮਜ਼ਦੂਰ ਦਿਵਸ ਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਤਹਿਸੀਲ ਫਿਲੌਰ ਵਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਅਤੇ ਮਜ਼ਦੂਰ ਦਿਵਸ ਮਨਾਉਣ ਲਈ ਸਮਾਗਮ ਕੀਤਾ ਗਿਆ। ਇਸ ਸਮੇਂ ਝੰਡਾ ਝੁਲਾਉਣ ਦੀ ਰਸਮ ਬਜ਼ੁਰਗ ਕਾਮਰੇਡ ਦੇਵ ਫਿਲੌਰ ਨੇ ਨਿਭਾਈ। ਸਮਾਗਮ ਦੀ ਪ੍ਰਧਾਨਗੀ ਤਹਿਸੀਲ ਫਿਲੌਰ ਦੇ ਕਨਵੀਨਰਾਂ ਕਰਨੈਲ ਫਿਲੌਰ, ਕਾਮਰੇਡ ਦੇਵ ਫਿਲੌਰ, ਕੁਲਦੀਪ ਫਿਲੌਰ, ਮੱਖਣ ਫਿਲੌਰ, ਅਜੈ ਫਿਲੌਰ, ਸੁਨੀਤਾ ਫਿਲੌਰ ਨੇ ਕੀਤੀ। ਇਸ ਸਮੇਂ ਜੇ.ਪੀ.ਐਮ.ਓ. ਦੇ ਜ਼ਿਲ੍ਹਾ ਕਨਵੀਨਰਾਂ ਸਰਵਸਾਥੀ ਤੀਰਥ ਸਿੰਘ ਬਾਸੀ, ਸੰਤੋਖ ਸਿੰਘ ਬਿਲਗਾ, ਪਰਮਜੀਤ ਸਿੰਘ ਰੰਧਾਵਾ, ਜਸਵਿੰਦਰ ਸਿੰਘ ਢੇਸੀ ਤੋਂ ਇਲਾਵਾ ਸ਼ਲਿੰਦਰ ਸਿੰਘ ਜੌਹਲ, ਮਨਜੀਤ ਸਿੰਘ ਸੂਰਜਾ ਆਦਿ ਨੇ ਸੰਬੋਧਨ ਕੀਤਾ।
ਹੁਸ਼ਿਆਰਪੁਰ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਵਲੋਂ ਇੱਥੇ ਮਜ਼ਦੂਰਾਂ ਦਾ ਕੌਮਾਂਤਰੀ ਦਿਹਾੜਾ 'ਮਜ਼ਦੂਰ ਦਿਵਸ' ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦਾ ਆਰੰਭ ਬਜ਼ੁਰਗ ਆਗੂ ਕਾਮਰੇਡ ਮਹਿੰਦਰ ਸਿੰਘ ਜੋਸ਼ ਨੇ ਮਜ਼ਦੂਰਾਂ ਦਾ ਲਾਲ ਝੰਡਾ ਲਹਿਰਾ ਕੇ ਕੀਤਾ। ਸਮਾਗਮ ਵਿਚ ਹਾਜ਼ਰ ਸੈਂਕੜੇ ਮਜ਼ਦੂਰਾਂ, ਮੁਲਾਜਮਾਂ, ਕਿਸਾਨਾਂ ਵਿਚ ਔਰਤਾਂ ਦੀ ਵੀ ਵਿਸ਼ੇਸ਼ ਗਿਣਤੀ ਵਿਚ ਸਨ। ਸਟੇਜ ਸੰਚਾਲਨ ਬਲਬੀਰ ਸਿੰਘ ਸੈਣੀ ਅਤੇ ਅਜੀਬ ਦਿਵੇਦੀ ਨੇ ਬਾਖ਼ੂਬੀ ਕੀਤਾ। ਕਾਮਰੇਡ ਹਰਕੰਵਲ ਸਿੰਘ ਸੂਬਾਈ ਆਗੂ ਨੇ ਮਜ਼ਦੂਰ ਦਿਵਸ ਦਾ ਸ਼ਾਨਾਮੱਤਾ ਇਤਿਹਾਸ ਵਿਸਥਾਰ ਨਾਲ ਪੇਸ਼ ਕੀਤਾ ਗਿਆ। ਪ੍ਰਮੁੱਖ ਬੁਲਾਰਿਆਂ ਵਿਚ ਕਾਮਰੇਡ ਮਹਿੰਦਰ ਸਿੰਘ ਖੈਰੜ, ਡਾ. ਸੁਖਦੇਵ ਸਿੰਘ ਢਿੱਲੋਂ, ਮਨਜੀਤ ਸਿੰਘ ਸੈਣੀ, ਗੰਗਾ ਪ੍ਰਸ਼ਾਦ, ਨੇਪਾਲੀ ਏਕਤਾ ਮੰਚ ਵਲੋਂ ਕਾਮਰੇਡ ਰਾਮ ਚੰਦਰ, ਸੁਨੀਲ ਸ਼ਰਮਾ, ਪ.ਸ.ਸ.ਫ. ਦੇ ਸੂਬਾਈ ਆਗੂ ਸਤੀਸ਼ ਰਾਣਾ, ਆਂਗਨਬਾੜੀ ਆਗੂ ਮਨਪ੍ਰੀਤ ਕੌਰ, ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਭੈਣ ਬਿਮਲਾ ਦੇਵੀ ਵੀ ਸ਼ਾਮਲ ਸਨ। ਇਸ ਮੌਕੇ ਸਾਥੀ ਕੁਲਤਾਰ ਸਿੰਘ, ਯੂਜੀਨ ਪੋਤੀਏ ਦਾ ਕੌਮਾਂਤਰੀ ਗੀਤ ਵੀ ਤਰੰਨਮ ਵਿਚ ਸੁਣਾਇਆ। ਇਸ ਮੌਕੇ ਨੇਪਾਲ ਵਿਚ ਵਾਪਰੇ ਕੁਦਰਤੀ ਕਹਿਰ ਪ੍ਰਤੀ ਹਮਦਰਦੀ ਅਤੇ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਮੌਕੇ 'ਤੇ ਝੋਲੀ ਫੈਲਾਅ ਕੇ ਜਨਤਕ ਫੰਡ 30250 ਰੁਪਏ ਇਕੱਠੇ ਕਰਕੇ ਨੇਪਾਲੀ ਲੋਕਾਂ ਲਈ ਭੇਜਿਆ ਗਿਆ।
ਜ਼ਿਲ੍ਹੇ ਦੇ ਕਸਬਿਆਂ ਮਹਿਲਪੁਰ, ਗੜ੍ਹਸ਼ੰਕਰ ਤੇ ਮੁਕੇਰੀਆਂ ਵਿਚ ਵੀ ਮਈ ਦਿਵਸ ਦੇ ਸ਼ਹੀਦਾਂ ਦੀ ਯਾਦ ਵਿਚ ਸਮਾਗਮ ਕੀਤੇ ਗਏ।
ਅਜਨਾਲਾ : ਸੀ.ਪੀ.ਐਮ.ਪੰਜਾਬ ਵਲੋਂ ਇਸ ਵਾਰੀ 'ਮਈ ਦਿਵਸ' ਕਿਸਾਨਾਂ ਦੀ ਹੋਈ ਫਸਲੀ ਬਰਬਾਦੀ ਦੀ ਕੇਂਦਰ ਤੇ ਪੰਜਾਬ ਸਰਕਾਰ ਕੋਲੋਂ ਪੂਰੀ ਪੂਰੀ ਭਰਪਾਈ ਕਰਵਾਉਣ ਤੇ ਮੰਡੀਆਂ ਵਿਚੋਂ ਕਣਕ ਦਾ ਦਾਣਾ-ਦਾਣਾ ਬਿਨਾਂ ਸ਼ਰਤ ਸਰਕਾਰ ਨੂੰ ਖਰੀਦਣ ਲਈ ਮਜ਼ਬੂਰ ਕਰਨ ਦੇ ਚਲ ਰਹੇ ਸੰਘਰਸ਼ ਨਾਲ ਇਕਮੁੱਠਤਾ ਦਿਵਸ ਵਜੋਂ ਇਨਕਲਾਬੀ ਭਾਵਨਾ ਨਾਲ ਮਨਾਇਆ ਗਿਆ। ਲੁੱਟ ਖਸੁੱਟ ਵਿਰੁੱਧ ਜਮਾਤੀ ਸੰਘਰਸ਼ਾਂ ਦੇ ਪ੍ਰਤੀਕ ਕਮਿਊਨਿਸਟ ਪਾਰਟੀ ਦਾ ਝੰਡਾ ਝੁਲਾਉਣ ਦੀ ਰਸਮ ਸੀ.ਪੀ.ਐਮ.ਪੰਜਾਬ ਦੇ ਸੀਨੀਅਰ ਆਗੂ ਡਾ. ਬਲਵਿੰਦਰ ਸਿੰਘ ਛੇਹਰਟਾ ਨੇ ਅਦਾ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਛੇਹਰਟਾ ਅਤੇ ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਕਿਸਾਨ-ਮਜ਼ਦੂਰ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਪਰ ਕੇਂਦਰ ਤੇ ਰਾਜ ਸਰਕਾਰਾਂ ਵਲੋਂ ਲਾਗੂ ਕਾਰਪੋਰੇਟ ਪੱਖੀ ਖੁੱਲੀ ਮੰਡੀ ਦੀਆਂ ਨੀਤੀਆਂ ਕਾਰਨ ਕਿਸਾਨ ਦੀ ਅੰਨ੍ਹੀ ਲੁੱਟ ਹੋ ਰਹੀ ਹੈ। ਇਸਦੇ ਨਾਲ ਹੀ ਮਜ਼ਦੂਰਾਂ ਕੋਲੋਂ ਦੋ ਵੇਲੇ ਦੇ ਰੋਟੀ ਲਈ ਰੁਜ਼ਗਾਰ ਦੇ ਮੌਕੇ ਵੀ ਖੁਸ ਗਏ ਹਨ।
ਬੇਮੌਮੀ ਬਾਰਸ਼ਾਂ ਕਾਰਨ ਕਣਕ ਅਤੇ ਸਰੋਂ ਦੀ ਫਸਲ ਇਸ ਇਲਾਕੇ ਵਿਚ ਕੁਝ ਥਾਵਾਂ ਤੇ ਜਿਥੇ 100% ਖਰਾਬ ਹੋਈ ਹੈ, ਉਥੇ ਆਮ ਫਸਲ ਦਾ 50% ਨੁਕਸਾਨ ਹੋਇਆ ਹੈ। ਪਿਛਲੇ ਸਾਲ ਜਿਥੇ ਕਣਕ ਦਾ ਝਾੜ 20 ਤੋਂ 22 ਕੁਵਿੰਟਲ ਪ੍ਰਤੀ ਏਕੜ ਝੜਿਆ ਹੈ। ਉਹ ਇਸ ਸਾਲ 8 ਤੋਂ 10 ਕਵਿੰਟਲ ਤੱਕ ਰਹਿ ਗਿਆ ਹੈ। ਜਿਸ ਨਾਲ ਆਮ ਕਿਸਾਨਾਂ ਦਾ ਖਰਚਾ ਹੀ ਪੂਰਾ ਨਹੀਂ ਹੋਇਆ। ਮੁਕੇਰੀਆਂ ਵਿਚ ਮਾਲ ਵਿਭਾਗ ਵਲੋਂ ਅੰਦਾਜਨ 40 ਪਿੰਡਾਂ ਦਾ 1200 ਏਕੜ ਦਾ ਖਰਾਬਾ ਹੀ ਸਪੈਸ਼ਲ ਗਿਰਦਾਵੀ ਵਿਚ ਦਰਜ ਕੀਤਾ ਗਿਆ ਹੈ। ਜਦਕਿ ਖਰਾਬਾ ਇਸ ਤੋਂ ਕਿਤੇ ਵੱਧ ਪਿੰਡਾਂ ਦਾ ਅਤੇ ਕਾਫੀ ਜ਼ਿਆਦਾ ਰਕਬੇ ਦਾ ਹੋਇਆ ਹੈ। ਭਾਵ ਬਹੁਤ ਸਾਰੇ ਪਿੰਡਾਂ ਨੂੰ ਅਨਗੋਲਿਆਂ ਹੀ ਕੀਤਾ ਗਿਆ ਹੈ। ਕੰਢੀ ਇਲਾਕੇ (ਪਹਾੜੀ) ਵਿਚ ਮਾਰਚ ਮਹੀਨੇ ਵਿਚ ਹੀ ਗੜੇਮਾਰੀ ਹੋਣ ਕਾਰਨ ਸਰੋਂ ਦੀ ਫਸਲ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਈ ਸੀ। ਜਿਸ ਦਾ ਕੋਈ ਖਰਾਬਾ ਇੰਦਰਾਜ ਨਹੀਂ ਕੀਤਾ ਗਿਆ। ਕਿਸਾਨਾਂ ਦੀ ਮੰਗ ਹੈ ਕਿ ਸਪੈਸ਼ਲ ਗਿਰਦਾਵਰੀ ਤੋਂ ਰਹਿ ਗਏ ਪਿੰਡਾਂ ਦੀ ਪੰਚਾਇਤ ਰਾਹੀਂ ਤਸਦੀਕ ਕਰਕੇ ਕਣਕ ਦੇ ਖਰਾਬੇ ਗਿਰਦਾਵਰੀ ਵਿਚ ਇੰਦਰਾਜ ਕੀਤੇ ਜਾਣ ਅਤੇ ਕਣਕ ਦੇ ਖਰਚੇ ਦਾ ਮੁਆਵਜ਼ਾ ਘੱਟੋ ਘੱਟ 25000 ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਜਾਵੇ। ਘੱਟ ਝਾੜ ਝੜਨ ਕਾਰਨ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਵਿੰਟਲ ਬੋਨਸ ਦਿੱਤਾ ਜਾਵੇ। ਜੋ ਖੇਤੀ ਨਾਲ ਸਬੰਧਤ ਖੇਤ ਮਜ਼ਦੂਰ ਹਨ, ਉਨਾਂ ਨੂੰ ਤਿੰਨ ਤਿੰਨ ਬੋਰੀਆਂ ਕਣਕ ਦਿੱਤੀ ਜਾਵੇ। ਗੰਨਾ ਉਤਪਾਦਕ ਕਿਸਾਨਾਂ ਨੂੰ ਉਨ੍ਹਾਂ ਦੀ ਪੇਮੈਂਟ ਐਕਟ ਮੁਤਾਬਕ 14 ਦਿਨਾਂ ਅੰਦਰ ਦਿੱਤੀ ਜਾਇਆ ਕਰੇ। ਇਸ ਸਾਲ ਦੀ ਪੇਮੈਂਟ ਦਾ ਜੋ ਖੰਡ ਮਿੱਲ ਵੱਲ ਤਕਰੀਬਨ 50 ਕਰੋੜ ਰਪਏ ਕਿਸਾਨਾਂ ਦਾ ਪਿਆ ਹੈ, ਉਸ ਦੀ ਅਦਾਇਗੀ ਤੁਰੰਤ ਕੀਤੀ ਜਾਵੇ। ਖਾਦਾਂ ਤੇ ਪਹਿਲਾਂ ਦੀ ਤਰ੍ਹਾਂ ਸਬਸਿਡੀ ਬਹਾਲ ਰੱਖੀ ਜਾਵੇ। ਯੂਰੀਆ ਖਾਦਾਂ ਦੀ ਘਾਟ, ਜੋ ਪਿਛਲੀ ਫਸਲ 'ਤੇ ਆਈ ਹੈ, ਨੂੰ ਦੂਰ ਕਰਕੇ ਕੋਟਾ ਪੂਰਾ ਕੀਤਾ ਜਾਵੇ। ਪੰਜਾਬ ਵਿਚ ਐਫ.ਸੀ.ਆਈ. ਨੂੰ ਮਜ਼ਬੂਤ ਕੀਤਾ ਜਾਵੇ। ਵਿਵਾਦਤ ਜ਼ਮੀਨ ਹਥਿਆਊ ਬਿੱਲ 2014 ਰੱਦ ਕੀਤਾ ਜਾਵੇ।
ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਸੰਘਰਸ਼ ਕਮੇਟੀ ਦਾ ਗਠਨ ਕਰਕੇ ਅਤੇ ਵੱਧ ਤੋਂ ਵੱਧ ਧਿਰਾਂ ਨੂੰ ਸ਼ਾਮਲ ਕਰਕੇ ਲਗਾਤਾਰ ਸੰਘਰਸ਼ਾਂ ਦਾ ਰਾਹ ਅਪਣਾਇਆ। ਮਿਤੀ 24.4.2015 ਨੂੰ ਸੰਘਰਸ਼ ਕਮੇਟੀ ਨੇ ਐਸ.ਡੀ.ਐਮ. ਦਫਤਰ ਵਿਖੇ ਆਪਣੀਆਂ ਮੰਗਾਂ ਵਾਸਤੇ ਮੋਰਚਾ ਖੋਲਿਆ। ਇਸ ਰੋਸ ਰੈਲੀ ਵਿਚ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਏ। ਪ੍ਰਸ਼ਾਸ਼ਨ ਨੇ ਮਿਤੀ 4.5.2015 ਨੂੰ ਖੰਡ ਮਿੱਲ ਮਾਲਕਾਂ ਨਾਲ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਕਰਵਾਈ। ਜਿਸ ਵਿਚ ਖੰਡ ਮਿੱਲ ਮਾਲਕਾਂ ਨੇ ਟਾਲ ਮਟੋਲ ਦੀ ਨੀਤੀ ਹੀ ਅਪਣਾਈ ਹੈ। ਸੰਘਰਸ਼ ਕਮੇਟੀ ਨੇ 11 ਮਈ ਨੂੰ ਐਸ.ਡੀ.ਐਮ. ਦਫਤਰ ਮੁਕੇਰੀਆਂ ਵਿਖੇ ਵਿਸ਼ਾਲ ਧਰਨਾ ਲਗਾ ਕੇ ਉਸ ਸਮੇਂ ਤੋਂ ਲਗਾਤਾਰ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ ਹੋਇਆ ਹੈ ਅਤੇ ਏਸੇ ਕੜੀ ਵਿਚ ਕਿਸਾਨ ਵੱਖ-ਵੱਖ ਪਿੰਡਾਂ ਤੋਂ ਆਪਣੀ ਵਾਰੀ ਲਗਾ ਕੇ ਇਹ ਦਿਨ-ਰਾਤ ਦਾ ਧਰਨਾ ਜਾਰੀ ਰੱਖ ਰਹੇ ਹਨ। 11 ਮਈ ਨੂੰ ਵਿਸ਼ਾਲ ਰੋਸ ਰੈਲੀ ਤੋਂ ਬਾਅਦ ਸੂਬੇਦਾਰ ਹਰਬੰਸ ਸਿੰਘ ਪਿੰਡ ਬਾਗੜੀਆਂ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਦਿਨ-ਰਾਤ ਦਾ ਧਰਨਾ ਜਾਰੀ ਹੈ। ਮਿਤੀ 12 ਮਈ ਨੂੰ ਸਰਪੰਚ ਵਿਜੈ ਸਿੰਘ ਹਰਸੇ ਕਲੋਤਾ ਦੀ ਅਗਵਾਈ ਵਿਚ, ਮਿਤੀ 13 ਮਈ ਨੂੰ ਕਾਮਰੇਡ ਜਸਵੰਤ ਸਿੰਘ ਪੋਤਾ ਦੀ, ਮਿਤੀ 14 ਮਈ 2015 ਨੂੰ ਕਾਮਰੇਡ ਕਿਸ਼ਨ ਸਿੰਘ ਪਿੰਡ ਪਟਿਆਲਾ ਦੀ ਅਗਵਾਈ ਵਿਚ ਜੋ ਕਿ ਮੁਕੇਰੀਆਂ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਹਨ, ਅਤੇ 15 ਮਈ 2015 ਨੂੰ ਸ. ਅਨੂਪ ਸਿੰਘ ਪੁਰਾਣਾ ਭੰਗਾਲਾ ਦੀ ਅਗਵਾਈ ਵਿਚ, ਮਿਤੀ 16 ਮਈ ਨੂੰ ਜਥੇਦਾਰ ਜਤਿੰਦਰ ਸਿੰਘ ਝੋਰ ਪਿੰਡ ਭੈਣੀ ਭੰਗਲਾ ਦੀ ਅਗਵਾਈ ਵਿਚ ਮਿਤੀ 17 ਮਈ ਨੂੰ ਜੋਗਿੰਦਰ ਸਿੰਘ ਬਾਹੀਆਂ ਦੀ ਅਗਵਾਈ ਵਿਚ ਮਿਤੀ 18 ਮਈ ਨੂੰ ਜਥੇਦਾਰ ਸੁਖਦੇਵ ਸਿੰਘ ਪਿੰਡ ਬਾਗੜੀਆਂ ਦੀ ਅਗਵਾਈ ਵਿਚ ਮਿਤੀ 19 ਮਈ ਨੂੰ ਅਸ਼ੋਕ ਕੁਮਾਰ ਭੰਗਾਲਾ ਦੀ ਅਗਵਾਈ ਵਿਚ, ਅਤੇ ਮਿਤੀ 20 ਮਈ ਨੂੰ ਸ. ਸਰਵਨ ਸਿੰਘ ਨੁਸ਼ਹਿਰਾ ਦੀ ਅਗਵਾਈ ਵਿਚ ਦਿਨ ਰਾਤ ਦੇ ਧਰਨੇ ਦਿੱਤੇ ਜਾ ਚੁੱਕੇ ਹਨ। ਜੋ ਕਿ ਲਗਾਤਾਰ ਜਾਰੀ ਹਨ। ਕਿਸਾਨ ਸੰਗਰਾਮੀ ਰੋਹ ਵਿਚ ਆਪਣੀਆਂ ਹੱਕੀ ਮੰਗਾਂ ਲਈ ਨਾਅਰੇ ਲਾਉਂਦੇ ਹਨ। ਸੰਘਰਸ਼ ਕਮੇਟੀ ਵਲੋਂ ਮਿਤੀ 28 ਮਈ ਨੂੰ ਰੋਸ ਰੈਲੀ ਅਤੇ ਮੁਜ਼ਾਹਰਾ ਕੀਤਾ ਜਾਵੇਗਾ। ਇਸ ਰੋਸ ਰੈਲੀ ਅਤੇ ਮੁਜ਼ਾਹਰੇ ਸਬੰਧੀ ਇਸ ਇਲਾਕੇ ਨੂੰ 5 ਜੋਨਾਂ ਅਤੇ ਪੰਜ ਟੀਮਾਂ ਵਿਚ ਵੰਡਿਆ ਗਿਆ ਹੈ। ਇਹ ਪੰਜ ਟੀਮਾਂ ਪਿੰਡਾਂ ਵਿਚ ਕਿਸਾਨਾਂ ਨਾਲ ਸੰਪਰਕ ਕਰਕੇ ਬਾਰੇ ਜਾਗਰੂਕਤਾ ਮੁਹਿੰਮ ਚਲਾ ਕੇ ਬਾਕਾਇਦਾ ਘੋਲ ਵਾਸਤੇ ਜਥੇਬੰਦ ਕਰ ਰਹੀਆਂ ਹਨ। ਕਿਸਾਨ ਸੰਘਰਸ਼ ਕਮੇਟੀ ਹੋਰ ਕਿਸਾਨ ਵਿੰਗਾਂ ਅਤੇ ਕਿਸਾਨ ਹਿਤੈਸ਼ੀਆਂ ਨੂੰ ਇਸ ਘੋਲ ਵਿਚ ਸ਼ਾਮਲ ਹੋਣ ਲਈ ਪਹੁੰਚ ਕਰ ਰਹੀ ਹੈ ਅਤੇ ਹੋਰ ਇਨਕਲਾਬੀ ਜਨਸਮੂਹਾਂ ਨੂੰ ਇਸ ਘੋਲ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦੀ ਹੈ। ਤਾਂਕਿ ਸੰਰਘਸ਼ ਨੂੰ ਜਿੱਤ ਤੱਕ ਲਿਜਾਇਆ ਜਾਵੇ।
- ਅਮਰਜੀਤ ਸਿੰਘ
ਜਨਰਲ ਸਕੱਤਰ, ਕਿਸਾਨ ਸੰਘਰਸ਼ ਕਮੇਟੀ ਮੁਕੇਰੀਆਂ
ਜਦੋਂ ਇਹ ਪ੍ਰਣਾਲੀ ਆਰੰਭ ਕੀਤੀ ਗਈ ਸੀ ਤਾਂ ਇਹ ਤਰਕ ਦਿੱਤਾ ਗਿਆ ਸੀ ਕਿ ਵਿਦਿਆਰਥੀਆਂ ਉਪਰ ਇਮਤਿਹਾਨਾਂ ਦਾ ਪੈਣ ਵਾਲਾ ਬੋਝ ਹੁਣ ਵੰਡਿਆ ਜਾਵੇਗਾ ਜਿਸ ਦੇ ਨਾਲ ਵਿਦਿਆਰਥੀਆਂ ਲਈ ਪੜ੍ਹ ਸਕਣਾ ਆਸਾਨ ਹੋ ਜਾਵੇਗਾ। ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਯੂਨੀਵਰਸਿਟੀ ਦਾ ਅਸਲ ਮਕਸਦ ਵਿਦਿਆਰਥੀਆਂ ਦੇ ਬੋਝ ਨੂੰ ਵੰਡਣਾ ਨਹੀਂ ਸਗੋਂ ਵਿਦਿਆਰਥੀਆਂ ਪਾਸੋਂ ਇਮਤਿਹਾਨਾਂ ਦੇ ਨਾਮ 'ਤੇ ਹੋਣ ਵਾਲੇ ਖਰਚਚਿਆਂ ਰਾਹੀਂ ਲੁੱਟ ਦਾ ਬਾਜ਼ਾਰ ਗਰਮ ਹੋਵੇਗਾ। ਅੰਤ ਸਮਾਂ ਪਾਕੇ ਸਾਡੇ ਖਦਸ਼ੇ ਕੇਵਲ ਸੱਚ ਹੀ ਸਾਬਤ ਨਹੀਂ ਹੋਏ ਸਗੋਂ ਇਸ ਦੀ ਅਸਲੀਅਤ ਨੇ ਤਾਂ ਸਾਨੂੰ ਹੋਰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕੀ ਇਸ ਤਰ੍ਹਾਂ ਵੀ ਹੋ ਸਕਦਾ ਹੈ? ਜਿਸ ਦੀ ਜਾਣਕਾਰੀ ਵਿਦਿਆਰਥੀਆਂ ਨੂੰ ਵੀ ਪੂਰੀ ਨਹੀਂ ਤੇ ਮਾਪਿਆਂ ਨੂੰ ਵੀ ਨਹੀਂ।
ਸਮੈਸਟਰ ਪ੍ਰਣਾਲੀ ਵਿਚ ਵਿਦਿਆਰਥੀਆਂ ਦੀਆਂ ਕੰਪਾਰਟਮੈਂਟਾਂ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ ਤੇ ਵਿਦਿਆਰਥੀ ਅਗਲੇ ਸਮੈਸਟਰ ਵਿਚ ਪ੍ਰਵੇਸ਼ ਕਰਦੇ ਜਾਂਦੇ ਹਨ। ਅੰਤ 'ਚ ਜਦੋਂ ਵਿਦਿਆਰਥੀ ਆਪਣੀਆਂ ਪੂਰੀਆਂ ਸਪਲੀਆਂ ( ਕੰਮਪਾਰਟਮੈੰਂਟਾਂ ) ਪਾਸ ਕਰ ਲੈਂਦਾ ਹੈ ਤਾਂ ਉਸ ਨੂੰ ਡਿਗਰੀ ਦੇ ਦਿੱਤੀ ਜਾਂਦੀ ਹੈ। ਪਰ ਬਾਬੇ ਨਾਨਕ ਦੇਵ ਜੀ ਦੇ ਨਾਮ ਉਪਰ ਬਣੀ ਇਸ ਯੂਨੀਵਰਸਿਟੀ ਨੇ ਗੁਰੂ ਦੇ ਫਲਸਫੇ ਦੇ ਐਨ ਉਲਟ ਜਾਕੇ ਮਲਕ ਭਾਗੋਆਂ ਦੇ ਹੱਕ ਵਿਚ ਜਾਣ ਵਾਲਾ ਫੈਸਲਾ ਸੁਣਾ ਦਿੱਤਾ ਹੈ। ਜਿਸ ਨਾਲ ਵਿਦਿਆਰਥੀਆਂ ਦੇ ਮਨਾਂ ਅੰਦਰ ਬੇਚੈਨੀ ਪੈਦਾ ਹੋਣੀ ਕੁਦਰਤੀ ਹੀ ਸੀ।
ਇਸ ਫੈਸਲੇ ਦੇ ਤਹਿਤ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲੇ ਸਮੈਸਟਰ ਦੀਆਂ ਕੰਮਪਾਰਟਮੈਂਟਾਂ ਪਾਸ ਨਹੀਂ ਕੀਤੀਆਂ ਉਹ ਛੇਵੇਂ ਸਮੈਸਟਰ ਦੀ ਪ੍ਰੀਖਿਆ ਹੀ ਨਹੀਂ ਦੇ ਸਕਦੇ। ਭਾਵ ਜੇ ਵਿਦਿਆਰਥਈਆਂ ਨੇ ਬੀਏ, ਬੀਐਸਈ, ਬੀਕਾਮ. ਆਦਿ ਦੇ ਪਹਿਲੇ ਸਾਲ ਦਾ ਪਹਿਲਾ ਸਮੈਸਟਰ ਪੂਰੀ ਤਰ੍ਹਾਂ ਨਾਲ ਪਾਸ ਨਹੀਂ ਕਰ ਲਿਆ ਤਾਂ ਉਹ ਬੀਏ, ਬੀਐਸਈ, ਬੀਕਾਮ, ਆਦਿ ਦੇ ਤੀਸਰੇ ਸਾਲ ਦੇ ਆਖਰੀ ਸਮੈਸਟਰ ਦੇ ਇਮਤਿਹਾਨ ਵਿਚ ਹੀ ਨਹੀਂ ਬੈਠ ਸਕਦੇ। ਸਵਾਲ ਪੈਦਾ ਹੁੰਦਾ ਹੈ? ਕਿ ਉਨ੍ਹਾਂ ਪਾਸੋਂ ਦੂਸਰੇ, ਤੀਸਰੇ, ਚੌਥੇ, ਪੰਜਵੇ ਤੇ ਛੇਵੇਂ ਸਮੈਸਟਰ ਦੀਆਂ ਫੀਸਾਂ ਕਿਉਂ ਲਈਆਂ ਗਈਆਂ। ਜੇ ਉਹ ਪੇਪਰ ਹੀ ਨਹੀਂ ਸਨ ਦੇ ਸਕਦੇ ਤਾਂ ਉਨ੍ਹਾਂ ਪਾਸੋਂ ਛੇਵੇਂ ਸਮੈਸਟਰ ਦੇ ਇਮਤਿਹਾਨ ਦੀ ਫੀਸ ਯੂਨੀਵਰਸਿਟੀ ਨੇ ਕਿਉਂ ਲਈ? ਯੂਨੀਵਰਸਿਟੀ ਦੇ ਅਧਿਕਾਰੀ ਇਸ ਗੱਲ ਦਾ ਜਵਾਬ ਦੇਣ ਕਿ ਸਮੈਸਟਰ ਪ੍ਰਣਾਲੀ ਦੇ ਪੇਪਰਾਂ ਦੀ ਫੀਸ ਤਿੰਨ ਤਿੰਨ ਹਜ਼ਾਰ ਸਾਲ ਵਿਚ ਦੋ ਵਾਰੀ ਕਿਉਂ ਲਈ ਜਾਂਦੀ ਹੈ? ਜਦਕਿ ਸਲੇਬਸ ਤਾਂ ਉਹ ਹੀ ਦੋ ਸਾਲਾਂ ਵਿਚ ਪੜ੍ਹਾਇਆ ਜਾਂਦਾ ਹੈ। ਹੋਰ ਤਾਂ ਹੋਰ ਏ ਬੀ ਪੇਪਰਾਂ ਨੂੰ ਸਾਲ ਵਿਚ ਦੋ ਵਾਰੀ ਵੰਡ ਦੇਣ ਦੀ ਚਲਾਕੀ ਨਾਲ ਵਿਦਿਆਰਥੀਆਂ ਦੀਆਂ ਜੇਬਾਂ ਉਪਰ ਏਨ੍ਹਾਂ ਵੱਡਾ ਡਾਕਾ ਕਿਸ ਲਈ ਮਾਰਿਆ ਗਿਆ ਹੈ।
ਇਸ ਆਰਥਿਕ ਲੁੱਟ ਦਾ ਤਰਕ ਵੀ ਯੂਨੀਵਰਸਿਟੀ ਅਧਿਕਾਰੀ ਬੜੀ ਗਲਤ ਦਲੀਲ ਦੇ ਨਾਲ ਦਿੰਦੇ ਹੋਏ ਆਖਦੇ ਹਨ ਕਿ ਅਧਿਆਪਕਾਂ ਨੂੰ ਪੇਪਰ ਲੈਣ ਤੇ ਪੇਪਰ ਦੇਖਣ ਲਈ ਮਿਹਨਤਾਨਾਂ ਵਧਾ ਦਿੱਤਾ ਗਿਆ ਹੈ। ਜਦੋਂ ਇਸ ਸੰਬੰਧੀ ਅਧਿਆਪਕਾਂ ਦੀ ਜਥੇਬੰਦੀ ਦੇ ਆਗੂਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮਿਹਨਤਾਨਾਂ ਵਧਾਉਣ ਦੀ ਥਾਂ ਘਟਾ ਦਿੱਤਾ ਗਿਆ ਹੈ। ਪੇਪਰ ਲੈਣ ਤੇ ਪੇਪਰ ਦੇਖਣ ਦਾ ਟੀਏ ਡੀਏ ਖਤਮ ਕਰ ਦਿੱਤਾ ਗਿਆ ਹੈ। ਪੇਪਰ ਦੇਖਣ ਦਾ ਲੋਕਲ ਕਨਵੇਅੰਸ ਤੱਕ ਨਹੀਂ ਦਿੱਤਾ ਜਾਂਦਾ। ਛੁੱਟੀਆਂ ਵਿਚ ਕੰਮ ਕਰਵਾਉਣ ਦੇ ਬਦਲੇ ਕੋਈ ਵਿੱਤੀ ਲਾਭ ਨਹੀਂ ਦਿੱਤਾ ਜਾਂਦਾ। ਜੇ ਇਹ ਸੱਚ ਹੈ ਤਾਂ ਯੂਨੀਵਰਸਿਟੀ ਦੱਸੇ ਕਿ ਵਿਦਿਆਰਥੀਆਂ ਉਪਰ ਇਮਤਿਹਾਨਾਂ ਦਾ ਵਾਧੂ ਬੋਝ ਕਿਸ ਲਈ ਪਾਇਆ ਜਾਂਦਾ ਹੈ। ਜੇ ਇਹ ਪਾਇਆ ਵੀ ਗਿਆ ਹੈ ਤਾਂ ਉਨ੍ਹਾਂ ਨੂੰ ਪੇਪਰ ਦੇਣ ਦਾ ਹੱਕ ਕਿਉ ਨਹੀਂ ਦਿੱਤਾ ਗਿਆ। ਜੇ ਇਸ ਤਰ੍ਹਾਂ ਹੀ ਕਰਨਾ ਸੀ ਤਾਂ ਵਿਦਿਆਰਥੀਆਂ ਤੇ ਕਾਲਜਾਂ ਨੂੰ ਇਸ ਸੰਬੰਧੀ ਪਹਿਲਾਂ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ? %ਪੇਪਰਾਂ ਤੋਂ ਪੰਦਰਾਂ ਦਿਨ ਪਹਿਲਾਂ ਸਰਕੂਲਰ ਕੱਢਕੇ ਯੂਨੀਵਰਸਿਟੀ ਜੇ ਇਹ ਭਰਮ ਪਾਲਦੀ ਹੈ ਕਿ ਉਹ ਵਿਦਿਆਰਥੀਆਂ ਦੇ ਹਿੱਤਾਂ ਨਾਲ ਖਿਲਵਾੜ ਕਰ ਜਾਵੇਗੀ ਤਾਂ ਉਹ ਭੁਲੇਖੇ ਵਿਚ ਹੈ। ਭਗਤ, ਸਰਾਭੇ ਦੇ ਵਾਰਸ ਕਾਲਜ ਲਗਦਿਆਂ ਹੀ ਯੂਨੀਵਰਸਿਟੀ ਦੇ ਇਸ ਫੈਸਲੇ ਦੇ ਵਿਰੋਧ ਵਿਚ ਵੱਡਾ ਲੋਕ ਘੋਲ ਆਰੰਭ ਕਰਨ ਜਾ ਰਹੇ ਹਨ।
ਇਸ ਸਬੰਧੀ ਅਸੀਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲੇ ਹਾਂ ਪਰ ਉਨ੍ਹਾਂ ਨੇ ਆਪਣੀ ਗੱਲ ਮਨਵਾਉਣ ਲਈ ਵਿਦਿਆਰਥੀਆਂ ਨੂੰ ਧਮਕਾਉਣ ਤੋਂ ਬਿਨ੍ਹਾਂ ਹੋਰ ਕੁਝ ਵੀ ਨਹੀਂ ਕੀਤਾ। ਜਦਕਿ ਵਿਦਿਆਰਥੀਆਂ ਨੇ ਕਾਲਜਾਂ ਵਿਚ ਗੇਟ ਰੈਲੀਆਂ ਕੀਤੀਆਂ, ਪੁਤਲੇ ਫੂਕੇ, ਤੇ ਮਿਤੀ 21 ਅਪ੍ਰੈਲ ਤੋਂ 27 ਅਪ੍ਰੈਲ ਤੱਕ ਪੀ ਐਸ ਐਫ ਦੀ ਸੂਬਾ ਪ੍ਰਧਾਨ ਰੋਜ਼ਦੀਪ ਕੌਰ ਦੀ ਅਗਵਾਈ ਹੇਠ ਲਗਾਤਾਰ ਇਕ ਹਫਤਾ ਭੁੱਖ ਹੜਤਾਲ ਕੀਤੀ ਗਈ। ਸਾਥੀ ਸਰਬਜੀਤ ਸਿੰਘ ਹੈਰੀ ਨੇ ਇਸ ਧਰਨੇ ਦਾ ਪ੍ਰਬੰਧ ਕੀਤਾ। ਪੀ ਐਸ ਐਫ ਦਾ ਡੈਪੂਟੇਸ਼ਨ ਜਨਰਲ ਸਕੱਤਰ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਮਿਲਿਆ ਪਰ ਉਨ੍ਹਾਂ ਦੇ ਕੰਨਾਂ ਉਪਰ ਭਾਵੇਂ ਜੂੰ ਤੱਕ ਨਹੀਂ ਸਰਕੀ ਪਰ ਇਸ ਧਰਨੇ ਸਦਕਾ ਅਧਿਕਾਰੀਆਂ ਨੂੰ ਇਹ ਸਰਕੂਲਰ ਜਾਰੀ ਕਰਨਾ ਪਿਆ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਾਲਜ ਤਰੁੰਤ ਫੀਸਾਂ ਵਾਪਸ ਕਰਨ। ਕਾਲਜਾਂ ਨੇ ਅਜੇ ਤੱਕ ਫੀਸਾਂ ਵਾਪਸ ਨਹੀਂ ਕੀਤੀਆਂ ਹਨ ਤੇ ਨਾ ਹੀ ਯੂਨੀਵਰਸਿਟੀ ਨੇ ਜਿਹੜੀਆਂ ਫੀਸਾਂ ਲਈਆਂ ਹਨ ਉਹ ਹੀ ਵਾਪਸ ਕੀਤੀਆਂ ਹਨ। ਇਸ ਕਰਕੇ ਸਾਡਾ ਸੰਘਰਸ਼ ਆਉਣ ਵਾਲੇ ਦਿਨਾਂ ਵਿਚ ਜਾਰੀ ਰਹੇਗਾ। ਅਸੀਂ ਆਪਣੀਆਂ ਹਮ ਖਿਆਲ ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਇਕ ਇਸ ਧੱਕੇਸ਼ਾਹੀ ਦੇ ਖਿਲਾਫ ਵੱਡੇ ਘੋਲ ਵਿਚ ਉਹ ਵੀ ਸ਼ਾਮਲ ਹੋਣ ਤੇ ਯੂਨੀਵਰਸਿਟੀ ਅਧਿਕਾਰੀਆਂ ਦੀ ਧੱਕੇਸ਼ਾਹੀ ਵਿਰੁਧ ਲੋਕ ਘੋਲ ਆਰੰਭ ਕੀਤਾ ਜਾਵੇ।
- ਅਜੈ ਫਿਲੌਰ,
ਜਨਰਲ ਸਕੱਤਰ, ਪੰਜਾਬ ਸਟੂਡੈਂਟਸ ਫੈਡਰੇਸ਼ਨ
ਗੰਨਾ ਉਤਪਾਦਕ ਕਿਸਾਨਾਂ ਦਾ ਗੰਨੇ ਦੀ ਅਦਾਇਗੀ ਅਤੇ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਲਈ ਸੰਘਰਸ਼
ਸਬ ਡਵੀਜ਼ਨ ਮੁਕੇਰੀਆਂ ਅਤੇ ਇਸਦੇ ਨਾਲ ਲੱਗਦੇ ਦਰਿਆ ਬਿਆਸ ਤੋਂ ਪਾਰਲੇ ਜ਼ਿਲ੍ਹਾ ਗੁਰਦਾਸਪੁਰ ਦੇ ਬੇਟ ਇਲਾਕੇ ਦੇ 45 ਪਿੰਡਾਂ ਦੀ ਪਿਛਲੇ ਮਹੀਨੇ ਹੋਂਦ ਵਿਚ ਆਈ ਕਿਸਾਨ ਸੰਘਰਸ਼ ਕਮੇਟੀ ਮੁਕੇਰੀਆਂ/ਗੁਰਦਾਸਪੁਰ ਦੇ ਝੰਡੇ ਥੱਲੇ ਤਕਰੀਬਨ ਇਕ ਮਹੀਨੇ ਤੋਂ ਕਿਸਾਨਾਂ ਨੇ ਆਪਣਾ ਸੰਘਰਸ਼ ਮੁਕੇਰੀਆਂ ਸਬਡਵੀਜ਼ਨ ਤੋਂ ਸ਼ੁਰੂ ਕੀਤਾ ਹੋਇਆ ਹੈ। ਜਿਥੇ ਦੋਹਾਂ ਜ਼ਿਲ੍ਹਿਆਂ ਦੇ ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵਿਚ ਖੰਡ ਮਿੱਲ ਮੁਕੇਰੀਆਂ ਵਲੋਂ ਲਗਾਤਾਰ ਵਾਧਾ ਕੀਤਾ ਗਿਆ ਹੈ। ਗੰਨੇ ਦੀ ਪਿੜਾਈ ਸਮੇਂ ਮਿਲ ਦੇ ਮੁਲਾਜ਼ਮਾਂ ਅਤੇ ਪ੍ਰਬੰਧਕਾਂ ਵਲੋਂ ਹੁੰਦੀ ਧੱਕੇਸ਼ਾਹੀ ਅਤੇ ਅਨਿਆਂ ਨਾਲ ਕਿਸਾਨ ਪੂਰੀ ਤਰ੍ਹਾਂ ਪੀੜਤ ਹਨ ਅਤੇ ਦੁਖੀ ਹਨ। ਉਥੇ ਹੁਣ ਗੰਨੇ ਦੀ ਕੀਮਤ ਦੀ ਅਦਾਇਗੀ ਸਮੇਂ ਕਿਸਾਨਾਂ ਨਾਲ ਲਗਾਤਾਰ ਧੱਕਾ ਕੀਤਾ ਜਾ ਰਿਹਾ ਹੈ। ਪਹਿਲਾਂ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ 30 ਦਿਨ ਅੰਦਰ ਕਰਨ ਫਿਰ 45 ਦਿਨ ਅੰਦਰ ਕਰਨ ਅਤੇ ਫਿਰ 64 ਦਿਨ ਬਾਅਦ ਕਰਨ ਦਾ ਮਿੱਲ ਦਾ ਫੈਸਲਾ ਆਪਣੇ ਹੀ ਹੁਕਮਾਂ ਨਾਲ ਹੋਇਆ। ਅਤੇ ਉਸ ਵਿਚੋਂ ਵੀ ਹੁਣ ਅੱਧੀ ਪੇਮੈਂਟ ਕਰਨ ਅਤੇ ਰਹਿੰਦੀ ਅੱਧੀ ਪੇਮੈਂਟ ਫਿਰ ਕਦੇ ਕਰਨ ਦਾ ਆਪਹੁਦਰਾ ਫੈਸਲਾ ਕੀਤਾ ਗਿਆ। ਜਿਸ ਨਾਲ ਮਿੱਲ ਮੈਨੇਜਮੈਂਟ ਪ੍ਰਤੀ ਕਿਸਾਨਾਂ ਵਿਚ ਗੁੱਸਾ ਅਤੇ ਬੇਚੈਨੀ ਫੈਲੀ ਹੋਈ ਹੈ। ਕਿਉਂਕਿ ਪਹਿਲਾਂ ਤੇ ਕਿਸਾਨਾਂ ਨੇ ਆਪਣੀ ਗੰਨੇ ਦੀ ਫਸਲ ਬੜੀ ਮੁਸ਼ਕਲ ਨਾਲ ਵੇਚੀ ਹੈ। ਜਿਸ ਉਤੇ ਕਟਾਈ ਦਾ ਖਰਚਾ ਅਤੇ ਹੋਰ ਖਰਚਾ ਕਾਫੀ ਕਰ ਦਿੱਤਾ ਹੈ। ਇਹ ਖਰਚਾ ਬੈਂਕਾਂ ਅਤੇ ਸਾਹੂਕਾਰਾਂ ਪਾਸੋਂ ਕਰਜ਼ਾ ਲੈ ਕੇ ਕੀਤਾ ਹੈ। ਖੰਡ ਮਿੱਲ ਮਾਲਕ ਵਲੋਂ ਗੰਨੇ ਦੀ ਪੇਮੈਂਟ ਨਾ ਕਰਨ ਕਾਰਨ ਕਿਸਾਨ ਬੁਰੀ ਤਰ੍ਹਾਂ ਫਸਿਆ ਪਿਆ ਹੈ। ਬੇਮੌਮੀ ਬਾਰਸ਼ਾਂ ਕਾਰਨ ਕਣਕ ਅਤੇ ਸਰੋਂ ਦੀ ਫਸਲ ਇਸ ਇਲਾਕੇ ਵਿਚ ਕੁਝ ਥਾਵਾਂ ਤੇ ਜਿਥੇ 100% ਖਰਾਬ ਹੋਈ ਹੈ, ਉਥੇ ਆਮ ਫਸਲ ਦਾ 50% ਨੁਕਸਾਨ ਹੋਇਆ ਹੈ। ਪਿਛਲੇ ਸਾਲ ਜਿਥੇ ਕਣਕ ਦਾ ਝਾੜ 20 ਤੋਂ 22 ਕੁਵਿੰਟਲ ਪ੍ਰਤੀ ਏਕੜ ਝੜਿਆ ਹੈ। ਉਹ ਇਸ ਸਾਲ 8 ਤੋਂ 10 ਕਵਿੰਟਲ ਤੱਕ ਰਹਿ ਗਿਆ ਹੈ। ਜਿਸ ਨਾਲ ਆਮ ਕਿਸਾਨਾਂ ਦਾ ਖਰਚਾ ਹੀ ਪੂਰਾ ਨਹੀਂ ਹੋਇਆ। ਮੁਕੇਰੀਆਂ ਵਿਚ ਮਾਲ ਵਿਭਾਗ ਵਲੋਂ ਅੰਦਾਜਨ 40 ਪਿੰਡਾਂ ਦਾ 1200 ਏਕੜ ਦਾ ਖਰਾਬਾ ਹੀ ਸਪੈਸ਼ਲ ਗਿਰਦਾਵੀ ਵਿਚ ਦਰਜ ਕੀਤਾ ਗਿਆ ਹੈ। ਜਦਕਿ ਖਰਾਬਾ ਇਸ ਤੋਂ ਕਿਤੇ ਵੱਧ ਪਿੰਡਾਂ ਦਾ ਅਤੇ ਕਾਫੀ ਜ਼ਿਆਦਾ ਰਕਬੇ ਦਾ ਹੋਇਆ ਹੈ। ਭਾਵ ਬਹੁਤ ਸਾਰੇ ਪਿੰਡਾਂ ਨੂੰ ਅਨਗੋਲਿਆਂ ਹੀ ਕੀਤਾ ਗਿਆ ਹੈ। ਕੰਢੀ ਇਲਾਕੇ (ਪਹਾੜੀ) ਵਿਚ ਮਾਰਚ ਮਹੀਨੇ ਵਿਚ ਹੀ ਗੜੇਮਾਰੀ ਹੋਣ ਕਾਰਨ ਸਰੋਂ ਦੀ ਫਸਲ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਈ ਸੀ। ਜਿਸ ਦਾ ਕੋਈ ਖਰਾਬਾ ਇੰਦਰਾਜ ਨਹੀਂ ਕੀਤਾ ਗਿਆ। ਕਿਸਾਨਾਂ ਦੀ ਮੰਗ ਹੈ ਕਿ ਸਪੈਸ਼ਲ ਗਿਰਦਾਵਰੀ ਤੋਂ ਰਹਿ ਗਏ ਪਿੰਡਾਂ ਦੀ ਪੰਚਾਇਤ ਰਾਹੀਂ ਤਸਦੀਕ ਕਰਕੇ ਕਣਕ ਦੇ ਖਰਾਬੇ ਗਿਰਦਾਵਰੀ ਵਿਚ ਇੰਦਰਾਜ ਕੀਤੇ ਜਾਣ ਅਤੇ ਕਣਕ ਦੇ ਖਰਚੇ ਦਾ ਮੁਆਵਜ਼ਾ ਘੱਟੋ ਘੱਟ 25000 ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਜਾਵੇ। ਘੱਟ ਝਾੜ ਝੜਨ ਕਾਰਨ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਵਿੰਟਲ ਬੋਨਸ ਦਿੱਤਾ ਜਾਵੇ। ਜੋ ਖੇਤੀ ਨਾਲ ਸਬੰਧਤ ਖੇਤ ਮਜ਼ਦੂਰ ਹਨ, ਉਨਾਂ ਨੂੰ ਤਿੰਨ ਤਿੰਨ ਬੋਰੀਆਂ ਕਣਕ ਦਿੱਤੀ ਜਾਵੇ। ਗੰਨਾ ਉਤਪਾਦਕ ਕਿਸਾਨਾਂ ਨੂੰ ਉਨ੍ਹਾਂ ਦੀ ਪੇਮੈਂਟ ਐਕਟ ਮੁਤਾਬਕ 14 ਦਿਨਾਂ ਅੰਦਰ ਦਿੱਤੀ ਜਾਇਆ ਕਰੇ। ਇਸ ਸਾਲ ਦੀ ਪੇਮੈਂਟ ਦਾ ਜੋ ਖੰਡ ਮਿੱਲ ਵੱਲ ਤਕਰੀਬਨ 50 ਕਰੋੜ ਰਪਏ ਕਿਸਾਨਾਂ ਦਾ ਪਿਆ ਹੈ, ਉਸ ਦੀ ਅਦਾਇਗੀ ਤੁਰੰਤ ਕੀਤੀ ਜਾਵੇ। ਖਾਦਾਂ ਤੇ ਪਹਿਲਾਂ ਦੀ ਤਰ੍ਹਾਂ ਸਬਸਿਡੀ ਬਹਾਲ ਰੱਖੀ ਜਾਵੇ। ਯੂਰੀਆ ਖਾਦਾਂ ਦੀ ਘਾਟ, ਜੋ ਪਿਛਲੀ ਫਸਲ 'ਤੇ ਆਈ ਹੈ, ਨੂੰ ਦੂਰ ਕਰਕੇ ਕੋਟਾ ਪੂਰਾ ਕੀਤਾ ਜਾਵੇ। ਪੰਜਾਬ ਵਿਚ ਐਫ.ਸੀ.ਆਈ. ਨੂੰ ਮਜ਼ਬੂਤ ਕੀਤਾ ਜਾਵੇ। ਵਿਵਾਦਤ ਜ਼ਮੀਨ ਹਥਿਆਊ ਬਿੱਲ 2014 ਰੱਦ ਕੀਤਾ ਜਾਵੇ।
ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਸੰਘਰਸ਼ ਕਮੇਟੀ ਦਾ ਗਠਨ ਕਰਕੇ ਅਤੇ ਵੱਧ ਤੋਂ ਵੱਧ ਧਿਰਾਂ ਨੂੰ ਸ਼ਾਮਲ ਕਰਕੇ ਲਗਾਤਾਰ ਸੰਘਰਸ਼ਾਂ ਦਾ ਰਾਹ ਅਪਣਾਇਆ। ਮਿਤੀ 24.4.2015 ਨੂੰ ਸੰਘਰਸ਼ ਕਮੇਟੀ ਨੇ ਐਸ.ਡੀ.ਐਮ. ਦਫਤਰ ਵਿਖੇ ਆਪਣੀਆਂ ਮੰਗਾਂ ਵਾਸਤੇ ਮੋਰਚਾ ਖੋਲਿਆ। ਇਸ ਰੋਸ ਰੈਲੀ ਵਿਚ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਏ। ਪ੍ਰਸ਼ਾਸ਼ਨ ਨੇ ਮਿਤੀ 4.5.2015 ਨੂੰ ਖੰਡ ਮਿੱਲ ਮਾਲਕਾਂ ਨਾਲ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਕਰਵਾਈ। ਜਿਸ ਵਿਚ ਖੰਡ ਮਿੱਲ ਮਾਲਕਾਂ ਨੇ ਟਾਲ ਮਟੋਲ ਦੀ ਨੀਤੀ ਹੀ ਅਪਣਾਈ ਹੈ। ਸੰਘਰਸ਼ ਕਮੇਟੀ ਨੇ 11 ਮਈ ਨੂੰ ਐਸ.ਡੀ.ਐਮ. ਦਫਤਰ ਮੁਕੇਰੀਆਂ ਵਿਖੇ ਵਿਸ਼ਾਲ ਧਰਨਾ ਲਗਾ ਕੇ ਉਸ ਸਮੇਂ ਤੋਂ ਲਗਾਤਾਰ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ ਹੋਇਆ ਹੈ ਅਤੇ ਏਸੇ ਕੜੀ ਵਿਚ ਕਿਸਾਨ ਵੱਖ-ਵੱਖ ਪਿੰਡਾਂ ਤੋਂ ਆਪਣੀ ਵਾਰੀ ਲਗਾ ਕੇ ਇਹ ਦਿਨ-ਰਾਤ ਦਾ ਧਰਨਾ ਜਾਰੀ ਰੱਖ ਰਹੇ ਹਨ। 11 ਮਈ ਨੂੰ ਵਿਸ਼ਾਲ ਰੋਸ ਰੈਲੀ ਤੋਂ ਬਾਅਦ ਸੂਬੇਦਾਰ ਹਰਬੰਸ ਸਿੰਘ ਪਿੰਡ ਬਾਗੜੀਆਂ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਦਿਨ-ਰਾਤ ਦਾ ਧਰਨਾ ਜਾਰੀ ਹੈ। ਮਿਤੀ 12 ਮਈ ਨੂੰ ਸਰਪੰਚ ਵਿਜੈ ਸਿੰਘ ਹਰਸੇ ਕਲੋਤਾ ਦੀ ਅਗਵਾਈ ਵਿਚ, ਮਿਤੀ 13 ਮਈ ਨੂੰ ਕਾਮਰੇਡ ਜਸਵੰਤ ਸਿੰਘ ਪੋਤਾ ਦੀ, ਮਿਤੀ 14 ਮਈ 2015 ਨੂੰ ਕਾਮਰੇਡ ਕਿਸ਼ਨ ਸਿੰਘ ਪਿੰਡ ਪਟਿਆਲਾ ਦੀ ਅਗਵਾਈ ਵਿਚ ਜੋ ਕਿ ਮੁਕੇਰੀਆਂ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਹਨ, ਅਤੇ 15 ਮਈ 2015 ਨੂੰ ਸ. ਅਨੂਪ ਸਿੰਘ ਪੁਰਾਣਾ ਭੰਗਾਲਾ ਦੀ ਅਗਵਾਈ ਵਿਚ, ਮਿਤੀ 16 ਮਈ ਨੂੰ ਜਥੇਦਾਰ ਜਤਿੰਦਰ ਸਿੰਘ ਝੋਰ ਪਿੰਡ ਭੈਣੀ ਭੰਗਲਾ ਦੀ ਅਗਵਾਈ ਵਿਚ ਮਿਤੀ 17 ਮਈ ਨੂੰ ਜੋਗਿੰਦਰ ਸਿੰਘ ਬਾਹੀਆਂ ਦੀ ਅਗਵਾਈ ਵਿਚ ਮਿਤੀ 18 ਮਈ ਨੂੰ ਜਥੇਦਾਰ ਸੁਖਦੇਵ ਸਿੰਘ ਪਿੰਡ ਬਾਗੜੀਆਂ ਦੀ ਅਗਵਾਈ ਵਿਚ ਮਿਤੀ 19 ਮਈ ਨੂੰ ਅਸ਼ੋਕ ਕੁਮਾਰ ਭੰਗਾਲਾ ਦੀ ਅਗਵਾਈ ਵਿਚ, ਅਤੇ ਮਿਤੀ 20 ਮਈ ਨੂੰ ਸ. ਸਰਵਨ ਸਿੰਘ ਨੁਸ਼ਹਿਰਾ ਦੀ ਅਗਵਾਈ ਵਿਚ ਦਿਨ ਰਾਤ ਦੇ ਧਰਨੇ ਦਿੱਤੇ ਜਾ ਚੁੱਕੇ ਹਨ। ਜੋ ਕਿ ਲਗਾਤਾਰ ਜਾਰੀ ਹਨ। ਕਿਸਾਨ ਸੰਗਰਾਮੀ ਰੋਹ ਵਿਚ ਆਪਣੀਆਂ ਹੱਕੀ ਮੰਗਾਂ ਲਈ ਨਾਅਰੇ ਲਾਉਂਦੇ ਹਨ। ਸੰਘਰਸ਼ ਕਮੇਟੀ ਵਲੋਂ ਮਿਤੀ 28 ਮਈ ਨੂੰ ਰੋਸ ਰੈਲੀ ਅਤੇ ਮੁਜ਼ਾਹਰਾ ਕੀਤਾ ਜਾਵੇਗਾ। ਇਸ ਰੋਸ ਰੈਲੀ ਅਤੇ ਮੁਜ਼ਾਹਰੇ ਸਬੰਧੀ ਇਸ ਇਲਾਕੇ ਨੂੰ 5 ਜੋਨਾਂ ਅਤੇ ਪੰਜ ਟੀਮਾਂ ਵਿਚ ਵੰਡਿਆ ਗਿਆ ਹੈ। ਇਹ ਪੰਜ ਟੀਮਾਂ ਪਿੰਡਾਂ ਵਿਚ ਕਿਸਾਨਾਂ ਨਾਲ ਸੰਪਰਕ ਕਰਕੇ ਬਾਰੇ ਜਾਗਰੂਕਤਾ ਮੁਹਿੰਮ ਚਲਾ ਕੇ ਬਾਕਾਇਦਾ ਘੋਲ ਵਾਸਤੇ ਜਥੇਬੰਦ ਕਰ ਰਹੀਆਂ ਹਨ। ਕਿਸਾਨ ਸੰਘਰਸ਼ ਕਮੇਟੀ ਹੋਰ ਕਿਸਾਨ ਵਿੰਗਾਂ ਅਤੇ ਕਿਸਾਨ ਹਿਤੈਸ਼ੀਆਂ ਨੂੰ ਇਸ ਘੋਲ ਵਿਚ ਸ਼ਾਮਲ ਹੋਣ ਲਈ ਪਹੁੰਚ ਕਰ ਰਹੀ ਹੈ ਅਤੇ ਹੋਰ ਇਨਕਲਾਬੀ ਜਨਸਮੂਹਾਂ ਨੂੰ ਇਸ ਘੋਲ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦੀ ਹੈ। ਤਾਂਕਿ ਸੰਰਘਸ਼ ਨੂੰ ਜਿੱਤ ਤੱਕ ਲਿਜਾਇਆ ਜਾਵੇ।
- ਅਮਰਜੀਤ ਸਿੰਘ
ਜਨਰਲ ਸਕੱਤਰ, ਕਿਸਾਨ ਸੰਘਰਸ਼ ਕਮੇਟੀ ਮੁਕੇਰੀਆਂ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਿਦਿਆਰਥੀਆਂ ਨਾਲ ਧੱਕਾ
ਜਦੋਂ ਤੋਂ ਯੂ ਜੀ ਸੀ ਦੀਆਂ ਵਿਦਿਆਰਥੀ ਵਿਰੋਧੀ ਨੀਤੀਆਂ ਦੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਮੈਸਟਰ ਪ੍ਰਣਾਲੀ ਆਰੰਭ ਕੀਤੀ ਹੈ ਉਦੋਂ ਤੋਂ ਹੀ ਵਿਦਿਆਰਥੀਆਂ ਦੀ ਲੁੱਟ ਦਾ ਬਾਜ਼ਾਰ ਹੋਰ ਵੀ ਗਰਮ ਹੋ ਗਿਆ ਹੈ। ਪੰਜਾਬ ਦੀਆਂ ਸਾਰੀਆਂ ਹੀ ਯੂਨੀਵਰਸਿਟੀਆਂ ਨੇ ਹੁਣ ਇਸ ਪ੍ਰਣਾਲੀ ਨੂੰ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਨਾਲ ਸਾਰੇ ਪੰਜਾਬ ਵਿਚ ਵਿਦਿਆਰਥੀਆਂ ਦੀ ਕੀਤੀ ਜਾਂਦੀ ਲੁੱਟ ਬੇਸ਼ਰਮੀ ਦੀਆਂ ਸਾਰੀਆਂ ਹੀ ਹੱਦਾਂ ਪਾਰ ਕਰ ਗਈ ਹੈ।ਜਦੋਂ ਇਹ ਪ੍ਰਣਾਲੀ ਆਰੰਭ ਕੀਤੀ ਗਈ ਸੀ ਤਾਂ ਇਹ ਤਰਕ ਦਿੱਤਾ ਗਿਆ ਸੀ ਕਿ ਵਿਦਿਆਰਥੀਆਂ ਉਪਰ ਇਮਤਿਹਾਨਾਂ ਦਾ ਪੈਣ ਵਾਲਾ ਬੋਝ ਹੁਣ ਵੰਡਿਆ ਜਾਵੇਗਾ ਜਿਸ ਦੇ ਨਾਲ ਵਿਦਿਆਰਥੀਆਂ ਲਈ ਪੜ੍ਹ ਸਕਣਾ ਆਸਾਨ ਹੋ ਜਾਵੇਗਾ। ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਯੂਨੀਵਰਸਿਟੀ ਦਾ ਅਸਲ ਮਕਸਦ ਵਿਦਿਆਰਥੀਆਂ ਦੇ ਬੋਝ ਨੂੰ ਵੰਡਣਾ ਨਹੀਂ ਸਗੋਂ ਵਿਦਿਆਰਥੀਆਂ ਪਾਸੋਂ ਇਮਤਿਹਾਨਾਂ ਦੇ ਨਾਮ 'ਤੇ ਹੋਣ ਵਾਲੇ ਖਰਚਚਿਆਂ ਰਾਹੀਂ ਲੁੱਟ ਦਾ ਬਾਜ਼ਾਰ ਗਰਮ ਹੋਵੇਗਾ। ਅੰਤ ਸਮਾਂ ਪਾਕੇ ਸਾਡੇ ਖਦਸ਼ੇ ਕੇਵਲ ਸੱਚ ਹੀ ਸਾਬਤ ਨਹੀਂ ਹੋਏ ਸਗੋਂ ਇਸ ਦੀ ਅਸਲੀਅਤ ਨੇ ਤਾਂ ਸਾਨੂੰ ਹੋਰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕੀ ਇਸ ਤਰ੍ਹਾਂ ਵੀ ਹੋ ਸਕਦਾ ਹੈ? ਜਿਸ ਦੀ ਜਾਣਕਾਰੀ ਵਿਦਿਆਰਥੀਆਂ ਨੂੰ ਵੀ ਪੂਰੀ ਨਹੀਂ ਤੇ ਮਾਪਿਆਂ ਨੂੰ ਵੀ ਨਹੀਂ।
ਸਮੈਸਟਰ ਪ੍ਰਣਾਲੀ ਵਿਚ ਵਿਦਿਆਰਥੀਆਂ ਦੀਆਂ ਕੰਪਾਰਟਮੈਂਟਾਂ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ ਤੇ ਵਿਦਿਆਰਥੀ ਅਗਲੇ ਸਮੈਸਟਰ ਵਿਚ ਪ੍ਰਵੇਸ਼ ਕਰਦੇ ਜਾਂਦੇ ਹਨ। ਅੰਤ 'ਚ ਜਦੋਂ ਵਿਦਿਆਰਥੀ ਆਪਣੀਆਂ ਪੂਰੀਆਂ ਸਪਲੀਆਂ ( ਕੰਮਪਾਰਟਮੈੰਂਟਾਂ ) ਪਾਸ ਕਰ ਲੈਂਦਾ ਹੈ ਤਾਂ ਉਸ ਨੂੰ ਡਿਗਰੀ ਦੇ ਦਿੱਤੀ ਜਾਂਦੀ ਹੈ। ਪਰ ਬਾਬੇ ਨਾਨਕ ਦੇਵ ਜੀ ਦੇ ਨਾਮ ਉਪਰ ਬਣੀ ਇਸ ਯੂਨੀਵਰਸਿਟੀ ਨੇ ਗੁਰੂ ਦੇ ਫਲਸਫੇ ਦੇ ਐਨ ਉਲਟ ਜਾਕੇ ਮਲਕ ਭਾਗੋਆਂ ਦੇ ਹੱਕ ਵਿਚ ਜਾਣ ਵਾਲਾ ਫੈਸਲਾ ਸੁਣਾ ਦਿੱਤਾ ਹੈ। ਜਿਸ ਨਾਲ ਵਿਦਿਆਰਥੀਆਂ ਦੇ ਮਨਾਂ ਅੰਦਰ ਬੇਚੈਨੀ ਪੈਦਾ ਹੋਣੀ ਕੁਦਰਤੀ ਹੀ ਸੀ।
ਇਸ ਫੈਸਲੇ ਦੇ ਤਹਿਤ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲੇ ਸਮੈਸਟਰ ਦੀਆਂ ਕੰਮਪਾਰਟਮੈਂਟਾਂ ਪਾਸ ਨਹੀਂ ਕੀਤੀਆਂ ਉਹ ਛੇਵੇਂ ਸਮੈਸਟਰ ਦੀ ਪ੍ਰੀਖਿਆ ਹੀ ਨਹੀਂ ਦੇ ਸਕਦੇ। ਭਾਵ ਜੇ ਵਿਦਿਆਰਥਈਆਂ ਨੇ ਬੀਏ, ਬੀਐਸਈ, ਬੀਕਾਮ. ਆਦਿ ਦੇ ਪਹਿਲੇ ਸਾਲ ਦਾ ਪਹਿਲਾ ਸਮੈਸਟਰ ਪੂਰੀ ਤਰ੍ਹਾਂ ਨਾਲ ਪਾਸ ਨਹੀਂ ਕਰ ਲਿਆ ਤਾਂ ਉਹ ਬੀਏ, ਬੀਐਸਈ, ਬੀਕਾਮ, ਆਦਿ ਦੇ ਤੀਸਰੇ ਸਾਲ ਦੇ ਆਖਰੀ ਸਮੈਸਟਰ ਦੇ ਇਮਤਿਹਾਨ ਵਿਚ ਹੀ ਨਹੀਂ ਬੈਠ ਸਕਦੇ। ਸਵਾਲ ਪੈਦਾ ਹੁੰਦਾ ਹੈ? ਕਿ ਉਨ੍ਹਾਂ ਪਾਸੋਂ ਦੂਸਰੇ, ਤੀਸਰੇ, ਚੌਥੇ, ਪੰਜਵੇ ਤੇ ਛੇਵੇਂ ਸਮੈਸਟਰ ਦੀਆਂ ਫੀਸਾਂ ਕਿਉਂ ਲਈਆਂ ਗਈਆਂ। ਜੇ ਉਹ ਪੇਪਰ ਹੀ ਨਹੀਂ ਸਨ ਦੇ ਸਕਦੇ ਤਾਂ ਉਨ੍ਹਾਂ ਪਾਸੋਂ ਛੇਵੇਂ ਸਮੈਸਟਰ ਦੇ ਇਮਤਿਹਾਨ ਦੀ ਫੀਸ ਯੂਨੀਵਰਸਿਟੀ ਨੇ ਕਿਉਂ ਲਈ? ਯੂਨੀਵਰਸਿਟੀ ਦੇ ਅਧਿਕਾਰੀ ਇਸ ਗੱਲ ਦਾ ਜਵਾਬ ਦੇਣ ਕਿ ਸਮੈਸਟਰ ਪ੍ਰਣਾਲੀ ਦੇ ਪੇਪਰਾਂ ਦੀ ਫੀਸ ਤਿੰਨ ਤਿੰਨ ਹਜ਼ਾਰ ਸਾਲ ਵਿਚ ਦੋ ਵਾਰੀ ਕਿਉਂ ਲਈ ਜਾਂਦੀ ਹੈ? ਜਦਕਿ ਸਲੇਬਸ ਤਾਂ ਉਹ ਹੀ ਦੋ ਸਾਲਾਂ ਵਿਚ ਪੜ੍ਹਾਇਆ ਜਾਂਦਾ ਹੈ। ਹੋਰ ਤਾਂ ਹੋਰ ਏ ਬੀ ਪੇਪਰਾਂ ਨੂੰ ਸਾਲ ਵਿਚ ਦੋ ਵਾਰੀ ਵੰਡ ਦੇਣ ਦੀ ਚਲਾਕੀ ਨਾਲ ਵਿਦਿਆਰਥੀਆਂ ਦੀਆਂ ਜੇਬਾਂ ਉਪਰ ਏਨ੍ਹਾਂ ਵੱਡਾ ਡਾਕਾ ਕਿਸ ਲਈ ਮਾਰਿਆ ਗਿਆ ਹੈ।
ਇਸ ਆਰਥਿਕ ਲੁੱਟ ਦਾ ਤਰਕ ਵੀ ਯੂਨੀਵਰਸਿਟੀ ਅਧਿਕਾਰੀ ਬੜੀ ਗਲਤ ਦਲੀਲ ਦੇ ਨਾਲ ਦਿੰਦੇ ਹੋਏ ਆਖਦੇ ਹਨ ਕਿ ਅਧਿਆਪਕਾਂ ਨੂੰ ਪੇਪਰ ਲੈਣ ਤੇ ਪੇਪਰ ਦੇਖਣ ਲਈ ਮਿਹਨਤਾਨਾਂ ਵਧਾ ਦਿੱਤਾ ਗਿਆ ਹੈ। ਜਦੋਂ ਇਸ ਸੰਬੰਧੀ ਅਧਿਆਪਕਾਂ ਦੀ ਜਥੇਬੰਦੀ ਦੇ ਆਗੂਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮਿਹਨਤਾਨਾਂ ਵਧਾਉਣ ਦੀ ਥਾਂ ਘਟਾ ਦਿੱਤਾ ਗਿਆ ਹੈ। ਪੇਪਰ ਲੈਣ ਤੇ ਪੇਪਰ ਦੇਖਣ ਦਾ ਟੀਏ ਡੀਏ ਖਤਮ ਕਰ ਦਿੱਤਾ ਗਿਆ ਹੈ। ਪੇਪਰ ਦੇਖਣ ਦਾ ਲੋਕਲ ਕਨਵੇਅੰਸ ਤੱਕ ਨਹੀਂ ਦਿੱਤਾ ਜਾਂਦਾ। ਛੁੱਟੀਆਂ ਵਿਚ ਕੰਮ ਕਰਵਾਉਣ ਦੇ ਬਦਲੇ ਕੋਈ ਵਿੱਤੀ ਲਾਭ ਨਹੀਂ ਦਿੱਤਾ ਜਾਂਦਾ। ਜੇ ਇਹ ਸੱਚ ਹੈ ਤਾਂ ਯੂਨੀਵਰਸਿਟੀ ਦੱਸੇ ਕਿ ਵਿਦਿਆਰਥੀਆਂ ਉਪਰ ਇਮਤਿਹਾਨਾਂ ਦਾ ਵਾਧੂ ਬੋਝ ਕਿਸ ਲਈ ਪਾਇਆ ਜਾਂਦਾ ਹੈ। ਜੇ ਇਹ ਪਾਇਆ ਵੀ ਗਿਆ ਹੈ ਤਾਂ ਉਨ੍ਹਾਂ ਨੂੰ ਪੇਪਰ ਦੇਣ ਦਾ ਹੱਕ ਕਿਉ ਨਹੀਂ ਦਿੱਤਾ ਗਿਆ। ਜੇ ਇਸ ਤਰ੍ਹਾਂ ਹੀ ਕਰਨਾ ਸੀ ਤਾਂ ਵਿਦਿਆਰਥੀਆਂ ਤੇ ਕਾਲਜਾਂ ਨੂੰ ਇਸ ਸੰਬੰਧੀ ਪਹਿਲਾਂ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ? %ਪੇਪਰਾਂ ਤੋਂ ਪੰਦਰਾਂ ਦਿਨ ਪਹਿਲਾਂ ਸਰਕੂਲਰ ਕੱਢਕੇ ਯੂਨੀਵਰਸਿਟੀ ਜੇ ਇਹ ਭਰਮ ਪਾਲਦੀ ਹੈ ਕਿ ਉਹ ਵਿਦਿਆਰਥੀਆਂ ਦੇ ਹਿੱਤਾਂ ਨਾਲ ਖਿਲਵਾੜ ਕਰ ਜਾਵੇਗੀ ਤਾਂ ਉਹ ਭੁਲੇਖੇ ਵਿਚ ਹੈ। ਭਗਤ, ਸਰਾਭੇ ਦੇ ਵਾਰਸ ਕਾਲਜ ਲਗਦਿਆਂ ਹੀ ਯੂਨੀਵਰਸਿਟੀ ਦੇ ਇਸ ਫੈਸਲੇ ਦੇ ਵਿਰੋਧ ਵਿਚ ਵੱਡਾ ਲੋਕ ਘੋਲ ਆਰੰਭ ਕਰਨ ਜਾ ਰਹੇ ਹਨ।
ਇਸ ਸਬੰਧੀ ਅਸੀਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲੇ ਹਾਂ ਪਰ ਉਨ੍ਹਾਂ ਨੇ ਆਪਣੀ ਗੱਲ ਮਨਵਾਉਣ ਲਈ ਵਿਦਿਆਰਥੀਆਂ ਨੂੰ ਧਮਕਾਉਣ ਤੋਂ ਬਿਨ੍ਹਾਂ ਹੋਰ ਕੁਝ ਵੀ ਨਹੀਂ ਕੀਤਾ। ਜਦਕਿ ਵਿਦਿਆਰਥੀਆਂ ਨੇ ਕਾਲਜਾਂ ਵਿਚ ਗੇਟ ਰੈਲੀਆਂ ਕੀਤੀਆਂ, ਪੁਤਲੇ ਫੂਕੇ, ਤੇ ਮਿਤੀ 21 ਅਪ੍ਰੈਲ ਤੋਂ 27 ਅਪ੍ਰੈਲ ਤੱਕ ਪੀ ਐਸ ਐਫ ਦੀ ਸੂਬਾ ਪ੍ਰਧਾਨ ਰੋਜ਼ਦੀਪ ਕੌਰ ਦੀ ਅਗਵਾਈ ਹੇਠ ਲਗਾਤਾਰ ਇਕ ਹਫਤਾ ਭੁੱਖ ਹੜਤਾਲ ਕੀਤੀ ਗਈ। ਸਾਥੀ ਸਰਬਜੀਤ ਸਿੰਘ ਹੈਰੀ ਨੇ ਇਸ ਧਰਨੇ ਦਾ ਪ੍ਰਬੰਧ ਕੀਤਾ। ਪੀ ਐਸ ਐਫ ਦਾ ਡੈਪੂਟੇਸ਼ਨ ਜਨਰਲ ਸਕੱਤਰ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਮਿਲਿਆ ਪਰ ਉਨ੍ਹਾਂ ਦੇ ਕੰਨਾਂ ਉਪਰ ਭਾਵੇਂ ਜੂੰ ਤੱਕ ਨਹੀਂ ਸਰਕੀ ਪਰ ਇਸ ਧਰਨੇ ਸਦਕਾ ਅਧਿਕਾਰੀਆਂ ਨੂੰ ਇਹ ਸਰਕੂਲਰ ਜਾਰੀ ਕਰਨਾ ਪਿਆ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਾਲਜ ਤਰੁੰਤ ਫੀਸਾਂ ਵਾਪਸ ਕਰਨ। ਕਾਲਜਾਂ ਨੇ ਅਜੇ ਤੱਕ ਫੀਸਾਂ ਵਾਪਸ ਨਹੀਂ ਕੀਤੀਆਂ ਹਨ ਤੇ ਨਾ ਹੀ ਯੂਨੀਵਰਸਿਟੀ ਨੇ ਜਿਹੜੀਆਂ ਫੀਸਾਂ ਲਈਆਂ ਹਨ ਉਹ ਹੀ ਵਾਪਸ ਕੀਤੀਆਂ ਹਨ। ਇਸ ਕਰਕੇ ਸਾਡਾ ਸੰਘਰਸ਼ ਆਉਣ ਵਾਲੇ ਦਿਨਾਂ ਵਿਚ ਜਾਰੀ ਰਹੇਗਾ। ਅਸੀਂ ਆਪਣੀਆਂ ਹਮ ਖਿਆਲ ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਇਕ ਇਸ ਧੱਕੇਸ਼ਾਹੀ ਦੇ ਖਿਲਾਫ ਵੱਡੇ ਘੋਲ ਵਿਚ ਉਹ ਵੀ ਸ਼ਾਮਲ ਹੋਣ ਤੇ ਯੂਨੀਵਰਸਿਟੀ ਅਧਿਕਾਰੀਆਂ ਦੀ ਧੱਕੇਸ਼ਾਹੀ ਵਿਰੁਧ ਲੋਕ ਘੋਲ ਆਰੰਭ ਕੀਤਾ ਜਾਵੇ।
- ਅਜੈ ਫਿਲੌਰ,
ਜਨਰਲ ਸਕੱਤਰ, ਪੰਜਾਬ ਸਟੂਡੈਂਟਸ ਫੈਡਰੇਸ਼ਨ
No comments:
Post a Comment