ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਵਿਚ, ਚੱਕ ਨੰਬਰ 74 (ਪਕੀਵਾਂ) ਵਿਖੇ 6 ਜੂਨ 1934 ਨੂੰ ਇਕ ਦਰਮਿਆਨੇ ਕਿਸਾਨ ਪਰਿਵਾਰ ਵਿਚ ਜਨਮੇਂ ਅਮਰਜੀਤ ਸਿੰਘ ਨੇ 1947 ਦੀ ਵੰਡ ਦੇ ਦੁਖਾਂਤ ਨੂੰ ਆਪਣੇ ਹੱਡੀਂ ਹੰਢਾਇਆ ਸੀ। ਉਹ ਇਕ ਬਹੁਤ ਹੀ ਸੰਵੇਦਨਸ਼ੀਲ ਤੇ ਬੁੱਧੀਮਾਨ ਮਨੁੱਖ ਸਨ। ਏਸੇ ਕਰਕੇ ਹੀ ਉਹ ਸਕੂਲੀ ਸਿੱਖਿਆ ਦੌਰਾਨ ਹੀ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਬਣ ਗਏ ਸਨ। ਬਡਾਲਾ ਬਾਂਗਰ ਸਕੂਲ ਵਿਚ ਪੜ੍ਹਦਿਆਂ ਉਹਨਾਂ ਨੇ ਅਜੀਤ ਸਿੰਘ ਸੋਖਲ ਤੇ ਮਹਿੰਦਰ ਸਿੰਘ ਸਤਕੋਹਾ ਵਰਗੇ ਲੋਕ ਸੇਵਾ ਨੂੰ ਪ੍ਰਣਾਏ ਹੋਏ ਤੇ ਆਪਾਵਾਰੂ ਅਧਿਆਪਕਾਂ ਤੋਂ ਇਨਕਲਾਬੀ ਜੀਵਨ ਲਈ ਲੋੜੀਂਦੀ ਮੁਢਲੀ ਸੋਝੀ ਪ੍ਰਾਪਤ ਕੀਤੀ। ਇਸ ਉਪਰੰਤ ਬੇਰਿੰਗ ਕਾਲਜ ਬਟਾਲਾ ਵਿਚ ਵਿਦਿਆਰਥੀਆਂ ਦੀ ਜਥੇਬੰਦੀ ਬਨਾਉਣ ਲਈ ਕੀਤੇ ਗਏ ਯਤਨਾਂ ਦੇ ਦੋਸ਼ ਵਿਚ ਸਾਥੀ ਕਲਾਰ ਨੂੰ ਕਾਲਜ ਚੋਂ ਕੱਢ ਦਿੱਤਾ ਗਿਆ। ਇਸ ਉਪਰੰਤ ਉਹਨਾਂ ਨੇ ਉਚ ਸਿੱਖਿਆ ਪ੍ਰਾਪਤ ਕਰਕੇ ਅਧਿਆਪਕ ਬਣਨ ਦਾ ਸੁਪਨਾ ਤਿਆਗ ਦਿੱਤਾ ਅਤੇ ਭਾਰਤੀ ਕਮਿਊਨਿਸਟ ਪਾਰਟੀ 'ਚ ਸ਼ਾਮਲ ਹੋ ਕੇ ਉਹ ਕਿਸਾਨ ਮੋਰਚੇ 'ਤੇ ਸਰਗਰਮ ਹੋ ਗਏ। ਉਹਨਾਂ ਨੂੰ ਪਾਰਟੀ ਵਲੋਂ ਜਿਹੜਾ ਵੀ ਕੰਮ ਦਿੱਤਾ ਗਿਆ ਅਤੇ ਜਿੱਥੇ ਵੀ ਭੇਜਿਆ ਗਿਆ, ਉਥੇ ਹੀ ਉਹਨਾਂ ਨੇ ਪੂਰਨ ਸੁਹਿਰਦਤਾ ਤੇ ਸੰਜੀਦਗੀ ਦਾ ਪ੍ਰਗਟਾਵਾ ਕਰਦਿਆਂ ਹਮੇਸ਼ਾ ਪਹਿਲਕਦਮੀ ਤੋਂ ਕੰਮ ਲੈ ਕੇ, ਹਰ ਮਿਲੀ ਜ਼ੁੰਮੇਵਾਰੀ ਨੂੰ ਨੇਪਰੇ ਚਾੜ੍ਹਨ ਲਈ ਆਪਣਾ ਪੂਰਾ ਤਾਣ ਲਾਇਆ। ਕਾਮਰੇਡ ਕਲਾਰ ਦਾ ਕਰਮ-ਖੇਤਰ ਤਾਂ ਭਾਵੇਂ ਵਧੇਰੇ ਕਰਕੇ ਜ਼ਿਲ੍ਹਾ ਗੁਰਦਾਸਪੁਰ ਹੀ ਰਿਹਾ ਪ੍ਰੰਤੂ ਪਾਰਟੀ ਵਲੋਂ 1957 ਵਿਚ ਲਾਏ ਗਏ ਖੁਸ਼ਹਸੀਇਤੀ ਮੋਰਚੇ ਦੌਰਾਨ ਉਹਨਾਂ ਨੇ ਜ਼ਿਲ੍ਹਾ ਹਿਸਾਰ ਵਿਚ, ਅਤੇ ਵੱਖ-ਵੱਖ ਚੋਣਾਂ ਸਮੇਂ ਹੋਰ ਥਾਵਾਂ 'ਤੇ ਵੀ ਅਹਿਮ ਜ਼ੁੰਮੇਵਾਰੀਆਂ ਸੰਪੂਰਨ ਕੁਸ਼ਲਤਾ ਸਹਿਤ ਨਿਭਾਈਆਂ। 6 ਦਹਾਕਿਆਂ ਤੋਂ ਵੱਧ ਸਮੇਂ ਤੱਕ ਸਾਥੀ ਕਲਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਹਰ ਐਜੀਟੇਸ਼ਨ, ਪਾਰਟੀ ਦੇ ਹਰ ਮੋਰਚੇ ਅਤੇ ਹੋਰ ਹਰ ਸਰਗਰਮੀ ਵਿਚ ਬਣਦਾ ਹਿੱਸਾ ਪਾਇਆ। ਇਸ ਦੌਰਾਨ ਸਾਥੀ ਕਲਾਰ ਨੂੰ ਕਈ ਵਾਰ ਜੇਲ੍ਹਾਂ ਦੇ ਤਸੀਹੇ ਵੀ ਝੱਲਣੇ ਪਏ ਅਤੇ ਪੁਲਸ ਦੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਵੀ ਬਣਨਾ ਪਿਆ। ਖਾਲਿਸਤਾਨੀ ਦਹਿਸ਼ਤਗਰਦੀ ਦੇ ਕਾਲੇ ਦੌਰ ਸਮੇਂ ਵੀ ਸਾਥੀ ਕਲਾਰ ਨੇ ਹਰ ਆਈ ਔਕੜ ਦਾ ਬੜੀ ਨਿਡਰਤਾ ਸਹਿਤ ਟਾਕਰਾ ਕੀਤਾ ਅਤੇ ਜਮਹੂਰੀ ਕਦਰਾਂ ਕੀਮਤਾਂ ਤੇ ਦੇਸ਼ ਭਗਤੀ ਦਾ ਪਰਚਮ ਬੁਲੰਦ ਰੱਖਿਆ।
ਕਾਮਰੇਡ ਕਲਾਰ ਵਲੋਂ ਨਿਭਾਈ ਗਈ ਇਸ ਇਨਕਲਾਬੀ ਤਪੱਸਿਆ ਵਿਚ ਉਨ੍ਹਾਂ ਦੀ ਸੁਪੱਤਨੀ ਬੀਬੀ ਸਵਿੱਤਰ ਕੌਰ ਦਾ ਵੀ ਬਹੁਤ ਵੱਡਾ ਯੋਗਦਾਨ ਪਿਆ ਹੈ। ਉਹ ਸਰਕਾਰੀ ਸਕੂਲ ਵਿਚ ਅਧਿਆਪਕਾ ਸਨ। ਜੀਵਨ ਨਿਰਬਾਹ ਲਈ ਇਸ ਦੋ-ਜੀਆਂ ਦੇ ਪਰਿਵਾਰ ਕੋਲ ਸਿਰਫ ਇਸ ਬੀਬੀ ਦੀ ਤਨਖਾਹ ਹੀ ਸੀ ਜਾਂ ਫਿਰ ਜੱਦੀ ਜਾਇਦਾਦ ਤੋਂ ਮਿਲਦੀ ਰਹੀ ਮਾਮੂਲੀ ਜਿਹੀ ਠੇਕੇ ਦੀ ਰਕਮ। ਉਨ੍ਹਾਂ ਕੋਲ ਆਪਣਾ ਕੋਈ ਘਰ ਨਹੀਂ ਸੀ। ਪਤਨੀ ਦੀ ਸੇਵਾ ਮੁਕਤੀ ਸਮੇਂ ਮਿਲੇ ਪੈਸਿਆਂ ਨਾਲ ਪਾਰਟੀ ਦਫਤਰ ਵਿਚ ਬਣਾਏ ਦੋ ਛੋਟੇ-ਛੋਟੇ ਕਮਰਿਆਂ ਵਿਚ ਹੀ ਉਨ੍ਹਾਂ ਨੇ ਆਪਣਾ ਜੀਵਨ ਖੁਸ਼ੀ ਖੁਸ਼ੀ ਗੁਜ਼ਾਰਿਆ।
ਕਾਮਰੇਡ ਅਮਰਜੀਤ ਸਿੰਘ ਕਲਾਰ ਕੇਵਲ ਪਾਰਟੀ ਵਲੋਂ ਆਰੰਭੇ ਗਏ ਸੰਘਰਸ਼ਾਂ ਤੇ ਜਥੇਬੰਦਕ ਸਰਗਰਮੀਆਂ ਵਿਚ ਹੀ ਅਗਲੀਆਂ ਕਤਾਰਾਂ ਵਿਚ ਨਹੀਂ ਰਹੇ, ਉਨ੍ਹਾਂ ਇਨਕਲਾਬੀ ਸਿਧਾਂਤ ਨੂੰ ਗ੍ਰਹਿਣ ਕਰਨ ਅਤੇ ਉਸ 'ਤੇ ਪਹਿਰਾਬਰਦਾਰੀ ਕਰਨ ਦੇ ਪੱਖੋਂ ਵੀ ਚੋਖੀ ਮੁਹਾਰਤ ਪ੍ਰਾਪਤ ਕੀਤੀ ਹੋਈ ਸੀ। ਇਸੇ ਲਈ, ਮਾਰਕਸਵਾਦ-ਲੈਨਿਨਵਾਦ ਦੇ ਇਨਕਲਾਬੀ ਸਿਧਾਂਤ ਵਿਚ ਖੋਟ ਰਲਾਉਣ ਵਾਲਿਆਂ ਅਤੇ ਕਮਿਊਨਿਸਟ ਸਦਾਚਾਰ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਉਹ ਜੀਵਨ ਭਰ ਸੰਘਰਸ਼ਸ਼ੀਲ ਰਹੇ। ਇਹੋ ਕਾਰਨ ਹੈ ਕਿ ਸੀ.ਪੀ.ਆਈ. ਦੀ ਲੀਡਰਸ਼ਿਪ ਵਿਚ ਪਿਛਲੀ ਸਦੀ ਦੇ ਛੇਵੇਂ ਦਹਾਕੇ ਦੌਰਾਨ ਸੋਧਵਾਦੀ ਤੱਤਾਂ ਦੇ ਭਾਰੂ ਹੋ ਜਾਣ ਕਾਰਨ ਚੱਲੇ ਅੰਤਰ-ਪਾਰਟੀ ਘੋਲ ਵਿਚ, ਉਹ ਇਨਕਲਾਬੀ ਘੱਟ ਗਿਣਤੀ ਨਾਲ ਡਟ ਕੇ ਖਲੋਏ ਅਤੇ ਸੀ.ਪੀ.ਆਈ.(ਐਮ) ਵਿਚ ਸ਼ਾਮਲ ਹੋ ਕੇ ਇਸ ਦੀ ਉਸਾਰੀ ਲਈ ਆਗੂ ਭੂਮਿਕਾ ਨਿਭਾਈ। ਅੱਗੋਂ, ਵੀਹਵੀਂ ਸਦੀ ਦੇ ਆਖਰੀ ਦਹਾਕੇ ਦੌਰਾਨ, ਜਦੋਂ ਇਸ ਪਾਰਟੀ ਨੇ ਵੀ 1964 ਦੇ ਪ੍ਰੋਗਰਾਮ ਦੀਆਂ ਮੁਢਲੀਆਂ ਇਨਕਲਾਬੀ ਸਥਾਪਨਾਵਾਂ ਨੂੰ ਤਿਆਗ ਕੇ ਪਾਰਲੀਮਾਨੀਵਾਦੀ ਮੌਕਾਪ੍ਰਸਤੀ ਦਾ ਮਰਨਾਊ ਰਾਹ ਅਪਣਾ ਲਿਆ ਤਾਂ ਉਹ, ਪੰਜਾਬ ਅੰਦਰ, ਜਮਾਤੀ ਸੰਘਰਸ਼ ਦਾ ਇਨਕਲਾਬੀ ਪਰਚਮ ਬੁਲੰਦ ਰੱਖਣ ਵਾਲੇ ਕਾਡਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਅਤੇ ਸੀ.ਪੀ.ਐਮ.ਪੰਜਾਬ ਦੇ ਨਿਰਮਾਣ ਕਾਰਜਾਂ ਵਿਚ ਜੁੱਟ ਗਏ। ਸਾਦਗੀ, ਤਿਆਗ ਤੇ ਨਿਡਰਤਾ ਦੀ ਭਾਵਨਾ ਤੇ ਟਿਕੇ ਹੋਏ ਕਮਿਊਨਿਸਟ ਕਿਰਦਾਰ ਦੀ ਆਪਣੇ ਨਿੱਜੀ ਸਵਾਰਥਾਂ ਲਈ, ਉਲੰਘਣਾ ਕਰਨ ਵਾਲਿਆਂ ਦੇ ਕਾਮਰੇਡ ਕਲਾਰ ਸਖਤ ਵਿਰੋਧੀ ਸਨ। ਅਜੇਹੇ ਮੌਕਿਆਂ 'ਤੇ, ਕਈ ਵਾਰ, ਉਨ੍ਹਾਂ ਨੇ ਵੱਡੇ-ਵੱਡੇ ਆਗੂਆਂ ਦੀ ਨਰਾਜ਼ਗੀ ਮੁੱਲ ਲੈ ਕੇ ਵੀ ਕਮਿਊਨਿਸਟ ਸਦਾਚਾਰ ਦਾ ਪਰਚਮ ਬੁਲੰਦ ਰੱਖਿਆ। ਨਵੇਂ ਕਾਡਰਾਂ, ਵਿਸ਼ੇਸ਼ ਤੌਰ 'ਤੇ ਗਰੀਬਾਂ ਅਤੇ ਦਲਿਤ ਪਰਿਵਾਰਾਂ 'ਚੋਂ ਆਏ ਕਾਡਰਾਂ ਦੀਆਂ ਲੋੜਾਂ ਪ੍ਰਤੀ ਉਹ ਬਹੁਤ ਹੀ ਸੰਵੇਦਨਸ਼ੀਲ ਸਨ। ਉਨ੍ਹਾਂ ਦੀ ਹਰ ਔਕੜ ਨੂੰ ਦੂਰ ਕਰਨ ਲਈ, ਯਥਾਰਥਵਾਦੀ ਪਹੁੰਚ ਅਪਣਾ ਕੇ, ਹਰ ਪ੍ਰਕਾਰ ਦਾ ਸਹਿਯੋਗ ਜੁਟਾਉਣ ਲਈ ਉਹ ਹਮੇਸ਼ਾ ਤਤਪਰ ਰਹਿੰਦੇ ਸਨ। ਆਪਣਾ ਨਿੱਜੀ ਵਿਰੋਧ ਕਰਨ ਵਾਲਿਆਂ ਪ੍ਰਤੀ ਉਨ੍ਹਾਂ ਨੇ ਬਦਲਾਖੋਰੀ ਦੀ ਨਾਕਸ ਪਹੁੰਚ ਕਦੇ ਨਹੀਂ ਸੀ ਅਪਣਾਈ, ਬਲਕਿ ਉਦਾਰਚਿੱਤ ਰਹਿਕੇ ਉਹ ਹਮੇਸ਼ਾ ਪਾਰਟੀ ਹਿਤਾਂ ਨੂੰ ਹੀ ਪ੍ਰਮੁੱਖਤਾ ਦਿੰਦੇ ਸਨ।
ਬੀਬੀ ਸਵਿੱਤਰ ਕੌਰ ਦੇ 25 ਅਗਸਤ 2014 ਨੂੰ ਸਦੀਵੀ ਵਿਛੋੜਾ ਦੇ ਜਾਣ ਉਪਰੰਤ ਸਾਥੀ ਕਲਾਰ ਨੂੰ ਇਕੱਲਤਾ ਦੇ ਰੋਗ ਨੇ ਘੇਰ ਲਿਆ ਸੀ। ਇਸ ਤੋਂ ਬਿਨਾਂ ਵੱਡੀ ਉਮਰ ਹੋਣ ਕਾਰਨ ਆਈਆਂ ਬਿਮਾਰੀਆਂ ਕਰਕੇ ਵੀ ਕੁਝ ਸਮੇਂ ਤੋਂ ਉਹ ਜਨਤਕ ਸਰਗਰਮੀਆਂ ਵਿਚ ਵਧੇਰੇ ਸ਼ਮੂਲੀਅਤ ਕਰਨ ਦੇ ਸਮਰੱਥ ਨਹੀਂ ਸਨ ਰਹੇ। ਪ੍ਰੰਤੂ ਫੇਰ ਵੀ, ਫੋਨ ਰਾਹੀਂ ਉਹ ਪਾਰਟੀ ਦੀ ਹਰ ਪੱਧਰ ਦੀ ਸਰਗਰਮੀ ਨਾਲ ਜੁੜੇ ਰਹਿਣ ਵਾਸਤੇ ਨਿਰੰਤਰ ਯਤਨਸ਼ੀਲ ਰਹਿੰਦੇ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਪ੍ਰਾਂਤ ਦੀ ਕਮਿਊਨਿਸਟ ਲਹਿਰ ਨੂੰ ਵੱਡਾ ਘਾਟਾ ਪਿਆ ਹੈ। ਸਾਡੀ ਇਹ ਪ੍ਰਪੱਕ ਧਾਰਨਾ ਹੈ ਕਿ ਇਨਕਲਾਬੀ ਸਿਧਾਂਤਕ ਦ੍ਰਿੜ੍ਹਤਾ, ਲੋਕ ਪੱਖੀ ਸੰਵੇਦਨਸ਼ੀਲਤਾ ਅਤੇ ਨਿਸਵਾਰਥ ਤਿਆਗ ਦੇ ਸਦਗੁਣਾਂ ਨੂੰ ਮੂਰਤੀਮਾਨ ਕਰਦੇ, ਮਜ਼ਦੂਰ-ਕਿਸਾਨ ਸੰਘਰਸ਼ਾਂ ਦੇ ਸਿਦਕੀ ਤੇ ਸਿਰੜ੍ਹੀ ਯੋਧੇ, ਇਸ ਮਿਸਾਲੀ ਕਮਿਊਨਿਸਟ ਦਾ ਕੁਰਬਾਨੀਆਂ ਭਰਪੂਰ ਜੀਵਨ ਇਨਕਲਾਬੀ ਸਮਾਜਿਕ ਤਬਦੀਲੀ ਲਈ ਜੂਝਣ ਵਾਲਿਆਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹੇਗਾ।

- ਹ.ਕ.ਸਿੰਘ
No comments:
Post a Comment