ਕਹਾਣੀ
ਸਰਦਾਰ ਜੀ
- ਖਵਾਜਾ ਅਹਿਮਦ ਅੱਬਾਸਲੋਕ ਸਮਝਦੇ ਨੇ ਕਿ ਸਰਕਾਰ ਜੀ ਮਾਰੇ ਗਏ ਨੇ।
ਨਹੀਂ! ਇਹ ਤੇ ਮੇਰੀ ਮੌਤ-ਏ-ਪੁਰਾਣੇ 'ਮੈਂ' ਦੀ ਮੌਤ, ਮੇਰੇ ਜਨੂੰਨ ਦੀ ਮੌਤ, ਓਸ ਨਫ਼ਰਤ ਦੀ ਮੌਤ ਜਿਹੜੀ ਮੇਰੇ ਜ਼ਿਹਨ ਵਿਚ ਸੀ।
ਮੇਰੀ ਐਹ ਮੌਤ ਕਿੰਝ ਹੋਈ?
ਇਹ ਦੱਸਣ ਲਈ ਮੈਨੂੰ ਆਪਣੇ ਪੁਰਾਣੇ ਮੁਰਦਾ 'ਮੈਂ' ਨੂੰ ਇਕ ਵੇਰ ਜੀਂਦਾ ਕਰਨਾ ਪਏਗਾ।
''ਮੇਰਾ ਨਾਂ ਸ਼ੇਖ ਬੁਰਹਾਨ-ਅਲਦੀਨ ਏ -
ਜਦੋਂ ਦਿੱਲੀ ਤੇ ਨਵੀਂ ਦਿੱਲੀ ਵਿਚ ਫਿਰਕੂ ਕਤਲੋ-ਗਾਰਤ ਦਾ ਬਾਜ਼ਾਰ ਗਰਮ ਸੀ ਤੇ ਮੁਸਲਮਾਨਾਂ ਦਾ ਖੂਨ ਸਸਤਾ ਹੋ ਗਿਆ ਤਾਂ ਮੈਂ ਸੋਚਿਆ
'ਵਾਹ ਕਿਸਮਤ!'
ਗਵਾਂਢੀ ਵੀ ਲੱਭਾ ਤੇ ਸਿੱਖ!
ਗਵਾਂਢੀ ਵਾਲਾ ਫਰਜ਼ ਅਦਾ ਕਰਨਾ ਤੇ ਜਾਨ ਬਚਾਉਣਾ ਤੇ ਇਕ ਪਾਸੇ ਪਤਾ ਨਹੀਂ ਕਦੋਂ ਕਿਰਪਾਨ ਖੋਭ ਦੇਵੇ?
ਗਲ ਇਹ ਵੇ ਕਿ ਓਸ ਵੇਲੇ ਤੀਕਰ ਮੈਂ ਸਿੱਖਾਂ ਉਤੇ ਹੱਸਦਾ ਵੀ ਸਾਂ ਤੇ ਉਹਨਾਂ ਕੋਲੋਂ ਡਰਦਾ ਵੀ ਸਾਂ ਅਤੇ ਡਾਢੀ ਨਫਰਤ ਵੀ ਕਰਦਾ ਸਾਂ। ਅੱਜ ਈ ਨਹੀਂ ਬਚਪਨ ਤੋਂ। ਸ਼ਾਇਦ ਮੈਂ ਛੇਆਂ-ਸੱਤਾਂ ਸਾਲਾਂ ਦਾ ਹੋਵਾਂਗਾ ਜਦੋਂ ਮੈਂ ਪਹਿਲੀ ਵਾਰੀ ਕੋਈ ਸਿੱਖ ਵੇਖਿਆ ਸੀ, ਜਿਹੜਾ ਧੁੱਪੇ ਬੈਠਾ ਆਪਣੇ ਵਾਲਾਂ ਨੂੰ ਕੰਘੀ ਕਰ ਰਿਹਾ ਸੀ। ਵੇਖਣ ਸਾਰ ਮੈਂ ਚੀਕਣ ਲੱਗਾ.. ''ਔਹ ਵੇਖੋ! ਔਰਤ ਦੇ ਮੂੰਹ ਤੇ ਕਿੰਡੀ ਲੰਬੀ ਦਾੜ੍ਹੀ ਏ!!''
ਹਾਂ, ਡਰ ਸਿੱਖਾਂ ਤੋਂ ਵੀ ਲੱਗਦਾ ਸੀ ਤੇ ਅੰਗਰੇਜ਼ਾਂ ਤੋਂ ਉਹਨਾਂ ਨਾਲੋਂ ਵੀ ਜਿਆਦਾ। ਪਰ ਅੰਗਰੇਜ਼ ਤੇ ਸਨ ਅੰਗਰੇਜ਼... ਕੋਟ ਪਤਲੂਨ ਪਹਿਨਦੇ ਸਨ, ਜੋ ਮੈਂ ਵੀ ਪਹਿਨਣਾ ਚਾਹੁੰਦਾ ਸਾਂ। 'ਡੈਮ.... ਬਲੈਡੀਫੂਲ'' ਵਾਲੀ ਜ਼ੁਬਾਨ ਬੋਲਦੇ ਸਨ ਜੋ ਮੈਂ ਵੀ ਸਿੱਖਣਾ ਚਾਹੁੰਦਾ ਸਾਂ। ਏਸ ਤੋਂ ਇਲਾਵਾ ਉਹ ਹੁਕਮਰਾਨ ਸਨ ਤੇ ਮੈਂ ਵੀ ਛੋਟਾ ਮੋਟਾ ਹਾਕਮ ਬਣਨ ਦਾ ਖਾਹਿਸ਼ਮੰਦ ਸਾਂ। ਉਹ ਕਾਂਟੇ ਛੁਰੀ ਨਾਲ ਖਾਣਾ ਖਾਂਦੇ ਸੀ ਤੇ ਮੈਂ ਖ਼ੁਦ ਕਾਂਟੇ ਛੁਰੀ ਨਾਲ ਖਾਣਾ ਖਾਣ ਦਾ ਸ਼ੌਕੀਨ ਸਾਂ ਤਾਂ ਜੋ ਲੋਕੀਂ ਮੈਨੂੰ ਵੀ ਤਹਿਜੀਬ ਯਾਫ਼ਤਾ ਤੇ ਸਲੀਕੇ ਵਾਲਾ ਸਮਝਣ। ਪਰ ਸਿੱਖਾਂ ਤੋਂ ਜਿਹੜਾ ਭੈਅ ਆਉਂਦਾ ਸੀ ਉਹ ਨਫ਼ਰਤ ਭਰਿਆ ਸੀ। ਕਿਉਂ ਜੋ ਇਹ ਅਜੀਬ ਦਿੱਖ ਵਾਲੇ ਸੀ ਜੋ ਮਰਦ ਹੋ ਕੇ ਵੀ ਸਿਰ ਦੇ ਵਾਲ ਔਰਤਾਂ ਵਾਂਗੂੰ ਲੰਬੇ-ਲੰਬੇ ਰੱਖਦੇ ਸਨ। ਇਹ ਹੋਰ ਗੱਲ ਏ ਕਿ ਅੰਗਰੇਜ਼ੀ ਫੈਸ਼ਨ ਦੀ ਨਕਲ ਵਿਚ ਸਿਰ ਦੇ ਵਾਲ ਮੁਨਾਉਣਾ ਮੈਨੂੰ ਵੀ ਕੁੱਝ ਪਸੰਦ ਨਹੀਂ ਸੀ ਬੇਸ਼ੱਕ ਅੱਬਾ ਦਾ ਹੁਕਮ ਸੀ 'ਹਰ ਜ਼ੁੰਮੇ ਰਾਤ ਵਾਲੇ ਦਿਨ ਸਿਰ ਦੇ ਵਾਲ ਛੋਟੇ ਕਰਵਾਏ ਜਾਣ'। ਪਰ ਮੈਂ ਤੇ ਵਾਲ ਖੂਬ ਵਧਾ ਰੱਖੇ ਸਨ ਤਾਂ ਜੋ ਹਾਕੀ ਤੇ ਫੁੱਟਬਾਲ ਖੇਡਦਿਆਂ ਹਵਾ ਵਿਚ ਓਵੇਂ ਈ ਉਡਣ ਜਿਵੇਂ ਅੰਗਰੇਜ਼ ਖਿਡਾਰੀਆਂ ਦੇ ਉਡਦੇ ਸਨ। ਭਾਵੇਂ ਅੱਬਾ ਝਿੜਕਦੇ ਤੇ ਕਹਿੰਦੇ.... 'ਕੀ ਔਰਤਾਂ ਵਾਂਗੂੰ ਪਟੇ ਵਧਾ ਰੱਖੇ ਨੇ?' ਖੈਰ ਅੱਬਾ ਤੇ ਹੈ ਸਨ ਦਕਿਆਨੂਸੀ ਖਿਆਲਾਂ ਦੇ ਤੇ ਉਹਨਾਂ ਦੀ ਗੱਲ ਕੌਣ ਸੁਣਦਾ ਸੀ। ਉਹਨਾਂ ਦਾ ਵਸ ਚੱਲਦਾ ਤੇ ਸਿਰ ਮੂੰਹ 'ਤੇ ਉਸਤਰਾ ਫੇਰ ਕੇ ਬਚਪਨ ਵਿਚ ਹੀ ਸਾਡੇ ਚਿਹਰਿਆਂ 'ਤੇ ਦਾੜੀਆਂ ਵਧਾ ਦਿੰਦੇ।
ਮੈਟਰਿਕ ਕਰਨ ਤੋਂ ਬਾਅਦ ਮੈਨੂੰ ਅੱਗੋਂ ਪੜ੍ਹਨ ਲਈ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਭੇਜਿਆ ਗਿਆ। ਕਾਲਜ ਵਿਚ ਜੋ ਪੰਜਾਬੀ ਮੁੰਡੇ ਸਨ, ਅਸੀਂ ਦਿੱਲੀ ਤੇ ਯੂ.ਪੀ. ਵਾਲੇ ਉਨ੍ਹਾਂ ਨੂੰ ਨੀਚ, ਜਾਹਲ ਤੇ ਉਜੱਡ ਸਮਝਦੇ ਸਾਂ.... ਨਾ ਗੱਲ ਕਰਨ ਦੀ ਜਾਚ, ਨਾ ਖਾਣ-ਪੀਣ ਦੀ ਤਾਮੀਜ਼। ਸਲੀਕੇ ਨੂੰ ਤਾਂ ਉਹਨਾਂ ਛੋਹਿਆ ਤੀਕਰ ਵੀ ਨਹੀਂ ਸੀ .... ਨਿਰੇ ਪੁਰੇ ਗੰਵਾਰ, ਲੱਠਬਾਜ਼, ਵੱਡੇ-ਵੱਡੇ ਲੱਸੀ ਦੇ ਗਿਲਾਸ ਪੀਣ ਵਾਲੇ ਭਲਾ ਕਿਉੜੇਦਾਰ ਫਲੂਦੇ ਤੇ ਲਿਪਟਨ ਦੀ ਚਾਹ ਦੀ ਲਜ਼ਤ ਕੀ ਜਾਨਣ? ਜ਼ੁਬਾਨ! ਨਿਹਾਇਤ ਘਟੀਆ, ਗੱਲਾਂ ਕਰਨ ਤੇ ਇਉਂ ਜਾਪੇ ਕਿ ਲੜ ਰਹੇ ਨੇ।
ਅਸੀਂ.... ਤੁਸੀਂ .... ਸਾਡੇ .... ਤੁਹਾਡੇ!!
ਲਾਹੌਰ-ਵਲ-ਵਿਲਾ !! ਤੌਬਾ... ਮੈਂ ਤਾਂ ਹਮੇਸ਼ਾ ਇਨ੍ਹਾਂ ਪੰਜਾਬੀਆਂ ਤੋਂ ਕਤਰਾਉਂਦਾ ਸਾਂ। ਖੁਦਾ ਭਲਾ ਕਰੇ ਸਾਡੇ ਬਾਰਬਟਨ ਸਾਹਿਬ ਦਾ ਇਕ ਉਨ੍ਹਾਂ ਨੇ ਇਕ ਪੰਜਾਬੀ ਨੂੰ ਮੇਰੇ ਕਮਰੇ ਵਿਚ ਜਗਾਹ ਦੇ ਦਿੱਤੀ। ਮੈਂ ਸੋਚਿਆ ਜੇ ਇਕਠੇ ਰਹਿਣਾ ਈ ੲੈ ਤਾਂ ਥੋੜ੍ਹੀ ਬਹੁਤ ਹੱਦ ਤੀਕਰ ਤੇ ਦੋਸਤੀ ਕਰ ਈ ਲਈ ਜਾਵੇ। ਕੁਝ ਦਿਨ੍ਹਾਂ ਵਿਚ ਈ ਸਾਡੀ ਆਪਸ ਵਿਚ ਗੂੜ੍ਹੀ ਬਨਣ ਲੱਗ ਪਈ। ਓਸ ਦਾ ਨਾਂ ਸੀ ਗੁਲਾਮ ਰਸੂਲ, ਰਾਵਲ ਪਿੰਡੀ ਦਾ ਰਹਿਣ ਵਾਲਾ, ਕਾਫ਼ੀ ਮਜ਼ੇਦਾਰ ਆਦਮੀ ਸੀ। ਲਤੀਫ਼ੇ ਖੂਬ ਸੁਣਾਇਆ ਕਰਦਾ ਸੀ।
ਹੁਣ ਤੁਸੀਂ ਕਹੋਗੇ, ਜ਼ਿਕਰ ਤਾਂ ਸ਼ੁਰੂ ਹੋਇਆ ਸੀ ਸਰਦਾਰ ਸਾਹਿਬ ਦਾ ਇਹ ਗੁਲਾਮ ਰਸੂਲ ਕਿੱਧਰੋਂ ਟਪਕ ਪਿਆ? ਪਰ ਅਸਲ ਵਿਚ ਗੁਲਾਮ ਰਸੂਲ ਦਾ ਏਸ ਕਿੱਸੇ ਨਾਲ ਨੇੜੇ ਦਾ ਤੁਅੱਲਕ ਏ। ਗਲ ਇਉਂ ਵੇ ਕਿ ਉਹ ਜਿਹੜੇ ਵੀ ਲਤੀਫ਼ੇ ਸੁਣਾਉਂਦਾ ਆਮ ਤੌਰ 'ਤੇ ਸਿੱਖਾਂ ਬਾਬਤ ਹੀ ਹੁੰਦੇ ਸਨ।
ਕਾਲਜ ਛੱਡਿਆਂ ਕਈ ਸਾਲ ਲੰਘ ਗਏ ਤੇ ਮੈਂ ਪਾੜ੍ਹੇ ਤੋਂ ਕਲਰਕ, ਕਲਰਕ ਤੋਂ ਹੈਡ ਕਲਰਕ ਬਣ ਗਿਆ। ਅਲੀਗੜ੍ਹ ਦਾ ਹੋਸਟਲ ਛੱਡ ਨਵੀਂ ਦਿੱਲੀ ਦੇ ਇਕ ਸਰਕਾਰੀ ਕੁਆਰਟਰ ਵਿਚ ਰਹਿਣ-ਸਹਿਣ ਮਿਲ ਗਿਆ.... ਵਿਆਹ ਹੋ ਗਿਆ.... ਬੱਚੇ ਹੋ ਗਏ .... ਤੇ ਕਿੰਨੀ ਹੀ ਮੁੱਦਤ ਬਾਅਦ ਗੁਲਾਮ ਰਸੂਲ ਦਾ ਇਹ ਕਹਿਣਾ ਯਾਦ ਆਇਆ। ਜਦੋਂ ਇਕ ਸਰਦਾਰ ਸਾਹਿਬ ਮੇਰੇ ਨਾਲ ਦੇ ਕੁਆਰਟਰ ਵਿਚ ਗੁਆਂਢੀ ਬਣਨ ਲਈ ਆਏ। ਇਹ ਰਾਵਲਪਿੰਡੀ ਤੋਂ ਬਦਲੀ ਕਰਵਾ ਕੇ ਆਏ ਸਨ। ਕਿਉਂ ਜੋ ਰਾਵਲਪਿੰਡੀ ਜ਼ਿਲ੍ਹੇ ਵਿਚ ਗੁਲਾਮ ਰਸੂਲ ਦੀ ਪੇਸ਼ੀਨਗੋਈ ਮੁਤਾਬਕ 'ਸਰਦਾਰਾਂ ਦੀ ਹੈਂਕੜ ਚੰਗੀ ਤਰ੍ਹਾਂ ਭੰਨ ਦਿੱਤੀ ਗਈ ਸੀ।' ਮੁਜ਼ਾਹਿਦਾਂ ਨੇ ਉਹਨ੍ਹਾਂ ਦਾ ਸਫਾਇਆ ਕਰ ਦਿੱਤਾ ਸੀ। ਸਾਡੇ ਗੁਆਂਢੀ ਸਰਦਾਰ ਸਾਹਿਬ ਦੀ ਉਮਰ ਸੱਠਾਂ ਵਰ੍ਹਿਆਂ ਦੀ ਹੋਵੇਗੀ, ਦਾੜ੍ਹੀ ਬਿਲਕੁਲ ਸਫੈਦ ਹੋ ਚੁੱਕੀ ਹੋਵੇਗੀ। ਹਾਲਾਂਕਿ ਮੌਤ ਦੇ ਮੂੰਹ ਵਿਚੋਂ ਬਚ ਕੇ ਆਏ ਸਨ ਪਰ ਇਹ ਹਜ਼ਰਤ ਹਰ ਵੇਲੇ ਦੰਦੀਆਂ ਕੱਢ-ਕੱਢ ਕੇ ਹੱਸਦੇ ਹੀ ਰਹਿੰਦੇ ਸਨ। ਸ਼ੁਰੂ-ਸ਼ੁਰੂ ਵਿਚ ਉਹਨਾਂ ਮੈਨੂੰ ਆਪਣੀ ਦੋਸਤੀ ਦੇ ਜਾਲ ਵਿਚ ਫਸਾਉਣਾ ਚਾਹਿਆ ਪਰ ਮੈਂ ਬਹੁਤਾ ਮੂੰਹ ਨਾਂ ਲਾਇਆ।
ਹਾਂ, ਇਕ ਐਤਵਾਰ ਦੀ ਦੁਪਹਿਰ ਆਪਣੀ ਬੀਵੀ ਨੂੰ ਸਿੱਖਾਂ ਦੇ ਕਿੱਸੇ ਸੁਣਾ ਰਿਹਾ ਸਾਂ। ਇਹਦਾ ਅਮਲੀ ਸਬੂਤ ਦੇਣ ਲਈ ਐਨ ਬਾਰਾਂ ਵਜੇ ਮੈਂ ਆਪਣੇ ਨੌਕਰ ਨੂੰ ਗੁਆਂਢੀ ਸਰਦਾਰ ਜੀ ਵੱਲ ਭੇਜਿਆ ਕਿ ਜਰਾ ਪੁੱਛ ਕੇ ਆਵੇ ਪਈ, 'ਕਿੰਨੇ ਵੱਜੇ ਨੇ?'
ਉਨ੍ਹਾਂ ਨੇ ਅਖਵਾ ਦਿੱਤ 'ਬਾਰਾਂ ਵੱਜ ਕੇ ਦੋ ਮਿੰਟ ਹੋਏ ਨੇ।'
ਮੈਂ ਕਿਹਾ 'ਬਾਰਾਂ ਵਜੇ' ਦਾ ਨਾਂ ਲੈਂਦਿਆਂ ਹੀ ਇਹ ਲੋਕ ਘਬਰਾਉਂਦੇ ਨੇ। ਤੇ ਅਸੀਂ ਸਾਰੇ ਖੂਬ ਹੱਸੇ। ਓਸ ਤੋਂ ਬਾਅਦ ਮੈਂ ਕਈ ਵਾਰ ਬੇਵਕੂਫ਼ ਬਣਾਉਣ ਲਈ ਸਰਦਾਰ ਜੀ ਤੋਂ ਪੁੱਛਿਆ 'ਕਿਉਂ! ਸਰਦਾਰ ਜੀ ਬਾਰਾਂ ਵੱਜ ਗਏ?'
ਉਹ ਖਿੜ ਖਿੜਾ ਕੇ ਜੁਆਬ ਦੇਂਦੇ ਜੀ! 'ਸਾਡੇ ਏਥੇ ਚੌਵੀ ਘੰਟੇ ਈ ਬਾਰਾਂ ਵੱਜੇ ਰਹਿੰਦੇ ਨੇ।' ਇਹ ਕਹਿ ਕੇ ਉਹ ਖੂਬ ਹੱਸਦੇ ਜਿਵੇਂ ਇਹ ਬਹੁਤ ਵੱਡਾ ਮਜਾਕ ਹੋਵੇ।
ਮੈਨੂੰ ਸਾਰਿਆਂ ਨਾਲੋਂ ਵੱਧ ਡਰ ਬੱਚਿਆਂ ਵਾਲੇ ਪਾਸਿਓਂ ਸੀ। ਅੱਵਲ ਤਾਂ ਕਿਸੇ ਸਿੱਖ ਦਾ ਇਤਬਾਰ ਈ ਨਹੀਂ, ਕਦੋਂ ਕਿਸੇ ਬੱਚੇ ਦੀ ਧੌਣ ਤੇ ਕਿਰਪਾਨ ਚਲਾ ਦੇਵੇ। ਫਿਰ ਇਹ ਲੋਕ ਤੇ ਰਾਵਲ ਪਿੰਡੀ ਤੋਂ ਆਏ ਸਨ। ਜ਼ਰੂਰ ਦਿਲ ਵਿਚ ਮੁਸਲਮਾਨਾਂ ਲਈ ਕਿੜ ਰੱਖਦੇ ਹੋਣਗੇ ਤੇ ਬਦਲਾ ਲੈਣ ਦੀ ਤਾਕ ਵਿਚ ਹੋਣਗੇ। ਮੈਂ ਬੀਵੀ ਨੂੰ ਤਾਕੀਦ ਕਰ ਦਿੱਤੀ ਸੀ ਕਿ ਬੱਚੇ ਹਰਗ਼ਿਜ ਸਰਦਾਰ ਜੀ ਦੇ ਕੁਆਰਟਰ ਵੱਲ ਨਾ ਜਾਣ ਦਿੱਤੇ ਜਾਣ। ਪਰ ਬੱਚੇ ਤਾਂ ਬੱਚੇ ਈ ਹੁੰਦੇ ਨੇ। ਕੁੱਝ ਦਿਨਾਂ ਬਾਅਦ ਮੈਂ ਵੇਖਿਆ ਕਿ ਸਰਦਾਰ ਜੀ ਦੀ ਨਿੱਕੀ ਕੁੜੀ ਮੋਹਨੀ ਤੇ ਉਹਨਾਂ ਦਾ ਪੋਤਾ ਸਾਡੇ ਬੱਚਿਆਂ ਨਾਲ ਖੇਡ ਰਹੇ ਹਨ। ਇਹ ਬੱਚੀ ਜਿਸ ਦੀ ਉਮਰ ਕੱਦ ਕਾਠ ਤੇ ਸ਼ਕਲ ਤੋਂ ਦਸਾਂ ਕੁ ਸਾਲਾਂ ਦੀ ਸੱਚਮੁੱਚ ਈ ਮੋਹਨੀ ਸੀ। ਗੋਰੀ ਚਿੱਟੀ, ਸੋਹਣੇ ਨੈਣ ਨਕਸ਼ ਤੇ ਬੜੀ ਖੂਬਸੂਰਤ। ਜਦੋਂ ਮੈਂ ਬੱਚਿਆਂ ਨੂੰ ਸਰਦਾਰ ਜੀ ਦੇ ਬੱਚਿਆਂ ਨਾਲ ਖੇਡਦੇ ਵੇਖਿਆ ਤਾਂ ਮੈਂ ਉਹਨਾਂ ਨੂੰ ਉਥੋਂ ਵਰਜ, ਘਸੀਟਦਾ ਹੋਇਆ ਅੰਦਰ ਲੈ ਆਇਆ ਤੇ ਖੂਬ ਕੁਟਾਪਾ ਚਾੜ੍ਹਿਆ। ਘੱਟੋ ਘੱਟ ਮੇਰੇ ਸਾਹਮਣੇ ਉਹਨਾਂ ਦੀ ਫੇਰ ਕਦੀ ਹਿੰਮਤ ਨਹੀਂ ਹੋਈ ਕਿ ਉਧਰ ਦਾ ਰੁਖ ਕਰਨ।
ਜਦੋਂ ਤੋਂ ਪੱਛਮੀ ਪੰਜਾਬ ਤੋਂ ਭੱਜੇ ਹੋਏ ਸਿੱਖ ਵੱਡੀ ਤਾਦਾਦ ਵਿਚ ਦਿੱਲੀ ਆਉਣੇ ਸ਼ੁਰੂ ਹੋਏ ਸਨ ਉਦੋਂ ਤੋਂ ਈ ਖੂਨ ਖਰਾਬੇ ਤੇ ਫਸਾਦਾਂ ਦੀ ਬੀਮਾਰੀ ਦਾ ਇੱਥੇ ਪਹੁੰਚਣਾ ਵੀ ਯਕੀਨੀ ਜਾਪ ਰਿਹਾ ਸੀ। ਮੇਰੇ ਪਾਕਿਸਤਾਨ ਜਾਣ ਵਿਚ ਅਜੇ ਕੁਝ ਹਫਤਿਆਂ ਦੀ ਦੇਰੀ ਸੀ ਏਸ ਲਈ ਮੈਂ ਆਪਣੇ ਵੱਡੇ ਭਰਾ ਨਾਲ ਬੀਵੀ ਬੱਚਿਆਂ ਨੂੰ ਹਵਾਈ ਜਹਾਜ਼ ਰਾਹੀਂ ਕਰਾਚੀ ਭੇਜ ਦਿੱਤਾ ਤੇ ਖੁਦ ਰੱਬ 'ਤੇ ਭਰੋਸਾ ਕਰ ਕੇ ਟਿਕਿਆ ਰਿਹਾ। ਹਵਾਈ ਜਹਾਜ਼ ਵਿਚ ਸਾਮਾਨ ਤਾਂ ਜ਼ਿਆਦਾ ਨਹੀਂ ਸੀ ਜਾ ਸਕਦਾ ਇਸੇ ਵਜ਼ਾਹ ਤੋਂ ਮੈਂ ਪੂਰੀ ਇਕ ਵੈਗਨ ਬੁੱਕ ਕਰਵਾਈ। ਪਰ ਜਿਸ ਦਿਨ ਸਮਾਨ ਭੇਜਣ ਵਾਲੇ ਸਾਂ ਉਸੇ ਦਿਨ ਸੁਣਿਆ ਕਿ ਪਾਕਿਸਤਾਨ ਜਾਣ ਵਾਲੀਆਂ ਗੱਡੀਆਂ 'ਤੇ ਹਮਲੇ ਹੋ ਰਹੇ ਨੇ। ਇਸੇ ਕਰਕੇ ਸਾਮਾਨ ਘਰ ਵਿਚ ਈ ਪਿਆ ਰਿਹਾ।
'ਪੰਦਰਾਂ ਅਗਸਤ' ਵਾਲੇ ਦਿਨ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ। ਪਰ ਮੈਨੂੰ ਏਸ ਆਜ਼ਾਦੀ ਵਿਚ ਕੋਈ ਦਿਲਚਸਪੀ ਨਹੀਂ ਸੀ। ਮੈਂ ਛੁੱਟੀ ਮਨਾਈ ਤੇ ਦਿਨ ਭਰ ਲੇਟਿਆ 'ਡਾਨ' ਤੇ 'ਪਾਕਿਸਤਾਨ ਟਾਈਮਜ਼' ਪੜ੍ਹਦਾ ਰਿਹਾ। ਦੋਨਾਂ ਅਖਬਾਰਾਂ ਵਿਚ ਏਸ ਨਾਮ ਨਿਹਾਦ ਆਜ਼ਾਦੀ ਦੇ ਚੀਥੜੇ ਉਡਾਏ ਗਏ ਸਨ ਤੇ ਸਾਬਤ ਕੀਤਾ ਗਿਆ ਸੀ ਕਿਸ ਤਰ੍ਹਾਂ ਹਿੰਦੂਆਂ ਤੇ ਅੰਗਰੇਜ਼ਾਂ ਨੇ ਮਿਲ ਕੇ ਮੁਸਲਮਾਨਾਂ ਨੂੰ ਖਤਮ ਕਰਨ ਦੀ ਸਾਜਿਸ਼ ਕੀਤੀ ਏ। ਇਹ ਤਾਂ ਸਾਡੇ ਕਾਇਦੇ ਆਜ਼ਮ ਦਾ ਅਜ਼ਮ ਸੀ ਕਿ ਪਾਕਿਸਤਾਨ ਲੈ ਕੇ ਈ ਰਹੇ। ਹਿੰਦੁਸਤਾਨ ਦੇ ਚੱਪੇ ਚੱਪੇ 'ਚ ਇਸਲਾਮੀ ਹਕੂਮਤ ਦੇ ਨਿਸ਼ਾਨ ਲੱਭਦੇ ਨੇ। ਪਰ ਫਿਰ ਵੀ ਏਸ ਦਿੱਲੀ ਸਗੋਂ ਆਖਿਆ ਜਾਏ ਸ਼ਾਹਜ਼ਹਾਨਾਬਾਦ ਵਿਚ ਹਿੰਦੂ ਸਾਮਰਾਜ ਦਾ ਝੰਡਾ ਬੁਲੰਦ ਕੀਤਾ ਜਾ ਰਿਹਾ ਸੀ।
ਰੋ ਲਉ! ਦਿਲ ਖੋਲ੍ਹ ਕੇ ਐ ਮੇਰੇ ਦੀਦਿਓ.. ਇਹ ਸੋਚ ਕੇ ਮੇਰਾ ਦਿਲ ਭਰ ਆਇਆ ਕਿ ਦਿੱਲੀ ਜੋ ਕਿਸੇ ਜਮਾਨੇ ਵਿਚ ਮੁਸਲਮਾਨਾਂ ਦਾ ਪੱਕਾ ਤਖਤ ਸੀ, ਤਹਿਜ਼ੀਬ ਤੇ ਤਾਲੀਮ ਦਾ ਮੁਨਾਰਾ ਸੀ ਸਾਡੇ ਕੋਲੋਂ ਖੋਹ ਲਈ ਗਈ ਏ ਤੇ ਅਸੀਂ ਪੰਜਾਬ, ਸਿੰਧ ਤੇ ਬਲੋਚਿਸਤਾਨ ਜਿਹੇ ਉਜੱਡ ਤੇ ਪੱਛੜੇ ਹੋਏ ਇਲਾਕੇ ਵਿਚ ਜਬਰਦਸਤੀ ਭੇਜੇ ਜਾ ਰਹੇ ਹਾਂ। ਏਥੇ ਕਿਸੇ ਨੂੰ ਤਹਿਜੀਬੀ ਜ਼ੁਬਾਨ ਉਰਦੂ ਬੋਲਣੀ ਵੀ ਨਹੀਂ ਸੀ ਆਉਂਦੀ, ਜਿੱਥੇ ਸਲਵਾਰਾਂ ਵਰਗਾ ਹਾਸੋਹੀਣਾ ਲਿਬਾਸ ਪਹਿਣਿਆ ਜਾਂਦਾ ਸੀ ਇੱਥੇ ਹਲਕੀ ਫੁਲਕੀ ਚਪਾਤੀ ਦੀ ਬਜਾਏ ਦੋ ਦੋ ਸੇਰਾਂ ਦੀ 'ਮੰਨ' ਖਾਧੀ ਜਾਂਦੀ ਏ। ਫੇਰ ਮੈਂ ਆਪਣੇ ਦਿਲ ਨੂੰ ਤਕੜਾ ਕੀਤਾ ਕਿ 'ਕਾਇਦੇ ਆਜ਼ਮ' ਅਤੇ ਪਾਕਿਸਤਾਨ ਵਾਸਤੇ ਇਹ ਕੁਰਬਾਨੀ ਤਾਂ ਸਾਨੂੰ ਦੇਣੀ ਹੀ ਹੋਵੇਗੀ। ਪਰ ਫੇਰ ਵੀ ਦਿੱਲੀ ਛੱਡ ਕੇ ਜਾਣ ਦੇ ਖਿਆਲ ਨਾਲ ਮਨ ਭਰਿਆ ਹੋਇਆ ਸੀ।
ਇਕ ਦਿਨ ਸਵੇਰ ਵੇਲੇ ਇਹ ਖ਼ਬਰ ਆਈ ਕਿ ਦਿੱਲੀ ਵਿਚ ਵੱਢ-ਟੁੱਕ, ਕਤਲੇ-ਆਮ ਸ਼ੁਰੂ ਹੋ ਗਿਆ ਏ। ਕਰੋਲ ਬਾਗ ਵਿਚ ਮੁਸਲਮਾਨਾਂ ਦੇ ਸੈਂਕੜੇ ਘਰ ਫੂਕ ਦਿੱਤੇ ਗਏ, ਚਾਂਦਨੀ ਚੌਕ ਦੇ ਮੁਸਲਮਾਨਾਂ ਦੀਆਂ ਦੁਕਾਨਾਂ ਲੁੱਟੀਆਂ ਮਿਲੀਆਂ ਹਨ ਤੇ ਹਜ਼ਾਰਾਂ ਦਾ ਸਫਾਇਆ ਹੋ ਗਿਆ। ਇਹ ਸੀ ਕਾਂਗਰਸ ਦੇ ਹਿੰਦੂ ਰਾਜ ਦਾ ਨਮੂਨਾ। ਖੈਰ ਮੈਂ ਸੋਚਿਆ ਪਈ ਨਵੀਂ ਦਿੱਲੀ ਤਾਂ ਮੁੱਦਤ ਤੋਂ ਅੰਗਰੇਜ਼ਾਂ ਦਾ ਸ਼ਹਿਰ ਰਿਹਾ ਏ। ਲਾਰਡ ਮਾਊਂਟਬੇਟਨ ਇੱਥੇ ਰਹਿੰਦੇ ਨੇ, ਕਮਾਂਡਰ-ਇਨ-ਚੀਫ਼ ਇੱਥੇ ਰਹਿੰਦਾ ਏ, ਘੱਟੋ ਘੱਟ ਉਹ ਤਾਂ ਮੁਸਲਮਾਨਾਂ ਨਾਲ ਏਥੇ ਅਜਿਹਾ ਜ਼ੁਲਮ ਨਹੀਂ ਹੋਣ ਦੇਣਗੇ, ਇਹ ਸੋਚ ਕੇ ਮੈਂ ਦਫਤਰ ਵੱਲ ਚਲਾ ਗਿਆ। ਉਸ ਦਿਨ ਮੈਂ ਪਰਾਵੀਡੈਂਟ ਫੰਡ ਦਾ ਹਿਸਾਬ ਕਰਨਾ ਸੀ ਅਤੇ ਦਰਅਸਲ ਇਸੇ ਕਾਰਨ ਮੈਂ ਪਾਕਿਸਤਾਨ ਜਾਣ ਵਿਚ ਦੇਰ ਕੀਤੀ ਸੀ। ਅਜੇ ਗੋਲ ਮਾਰਕੀਟ ਦੇ ਨੇੜੇ ਪਹੁੰਚਿਆ ਹੀ ਸਾਂ ਕਿ ਦਫਤਰ ਦਾ ਇਕ ਹਿੰਦੂ ਉਥੇ ਮਿਲਿਆ। ਉਸ ਨੇ ਕਿਹਾ ਕਿ ''ਕਿੱਧਰ ਜਾ ਰਹੇ ਓ! ਜਾਓ ਵਾਪਸ ਜਾਓ! ਬਾਹਰ ਨਾਂ ਨਿਕਲਣਾ। ਕਨਾਟ ਪੈਲੇਸ ਵਿਚ ਬਲਵਈ ਮੁਸਲਮਾਨਾਂ ਨੂੰ ਮਾਰਦੇ ਪਏ ਨੇ, ''ਮੈਂ ਵਾਪਸ ਭੱਜ ਆਇਆ। ਆਪਣੇ ਓਸ ਕੁਆਰਟਰ ਵਿਚ ਪਹੁੰਚਿਆ ਹੀ ਸਾਂ ਕਿ ਸਰਦਾਰ ਜੀ ਨਾਲ ਮੁੱਠਭੇੜ ਹੋ ਗਈ ਕਹਿਣ ਲੱਗੇ, 'ਸ਼ੇਖ ਜੀ ਫ਼ਿਕਰ ਨਾ ਕਰਨਾ, ਜਦੋਂ ਤੱਕ ਅਸੀਂ ਸਲਾਮਤ ਹਾਂ ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ, ''ਮੈਂ ਸੋਚਿਆ ਇਹਦੀ ਦਾੜ੍ਹੀ ਦੇ ਪਿੱਛੇ ਕਿੰਨਾ ਮਕਰ ਲੁਕਿਆ ਹੋਇਆ ਏ। ਦਿਲ ਵਿਚ 'ਤੇ ਖੁਸ਼ ਹੈ, ਚਲੋ ਚੰਗਾ ਹੋਇਆ, ਮੁਸਲਮਾਨਾਂ ਦਾ ਸਫਾਇਆ ਹੋ ਰਿਹਾ ਏ... ਪਰ ਜਬਾਨੀ ਹਮਦਰਦੀ ਜਤਾ ਕੇ ਮੇਰੇ ਉਤੇ ਅਹਿਸਾਨ ਕਰ ਰਿਹਾ ਏ। ਬਲਕਿ ਸ਼ਾਇਦ ਮੈਨੂੰ ਚਿੜਾਣ ਲਈ ਹੀ ਆਖ ਰਿਹਾ ਹੈ ਕਿਉਂਕਿ ਸਾਰਿਆਂ ਸਕਿਊਰਾਂ ਵਿਚ ਸਗੋਂ ਸੜਕ ਪੁਰ ਵੀ ਮੈਂ ਕੱਲਮ-ਕੱਲਾ ਮੁਸਲਮਾਨ ਸਾਂ।
ਪਰ ਮੈਨੂੰ ਇਹਨਾਂ ਕਾਫ਼ਰਾਂ ਦਾ ਰਹਿਮੋ ਕਰਮ ਨਹੀਂ ਚਾਹੀਦਾ ਮੈਂ ਸੋਚ ਕੇ ਆਪਣੇ ਕੁਆਰਟਰ ਵਿਚ ਆ ਗਿਆ। ਮੈਂ ਮਰਿਆ ਵੀ ਤੇ ਦੱਸ ਵੀਹ ਨੂੰ ਮਾਰ ਕੇ ਮਰਾਂਗਾ। ਸਿੱਧਾ ਆਪਣੇ ਕਮਰੇ ਵਿਚ ਗਿਆ, ਜਿੱਥੇ ਮੇਰੀ ਦੋਨਾਲੀ ਬੰਦੂਕ ਰੱਖੀ ਸੀ। ਜਦੋਂ ਤੋਂ ਫਸਾਦ ਸ਼ੁਰੂ ਹੋਏ ਸਨ, ਮੈਂ ਕਾਰਤੂਸ ਤੇ ਗੋਲੀਆਂ ਦਾ ਵੀ ਕਾਫੀ ਮਾਲ ਜਮ੍ਹਾਂ ਕਰ ਰੱਖਿਆ ਸੀ, ਪਰ ਉਥੇ ਬੰਦੂਕ ਨਾ ਮਿਲੀ। ਸਾਰਾ ਘਰ ਫੋਲ ਮਾਰਿਆ, ਉਸ ਦਾ ਕਿਤੇ ਪਤਾ ਨਾ ਚੱਲਿਆ।
'ਕਿਉਂ ਹਜ਼ੂਰ! ਕੀ ਢੂੰਡਦੇ ਓ ਆਪ?'' ਇਹ ਮੇਰਾ ਮੁਲਾਜ਼ਮ ਮੁਹੰਮਦ ਸੀ। ''ਮੇਰੀ ਬੰਦੂਕ ਕਿੱਥੇ ਵੇ?'' ਮੈਂ ਪੁੱਛਿਆ। ਉਸ ਨੇ ਕੋਈ ਜਵਾਬ ਨਾ ਦਿਤਾ, ਪਰ ਉਸ ਦੇ ਚੇਹਰੇ ਤੋਂ ਸਾਫ ਲੱਗਦਾ ਸੀ ਕਿ ਉਹਨੂੰ ਪਤਾ ਏ, ਸ਼ਾਇਦ ਉਸ ਨੇ ਚੁਰਾਈ ਏ ਜਾਂ ਛੁਪਾਈ ਏ। ''ਬੋਲਦਾ ਕਿਉਂ ਨਹੀਂ?'' ਮੈਂ ਉਹਨੂੰ ਝਿੜਕ ਕੇ ਕਿਹਾ। ਫਿਰ ਹਕੀਕਤ ਦਾ ਪਤਾ ਲੱਗਾ ਕਿ ਮੁਹੰਮਦ ਨੇ ਮੇਰੀ ਬੰਦੂਕ ਚੁਰਾ ਕੇ ਆਪਣੇ ਕੁਝ ਦੋਸਤਾਂ ਨੂੰ ਦੇ ਦਿੱਤੀ ਸੀ, ਜਿਹੜੇ ਦਰਿਆ ਗੰਜ ਵਿਚ ਮੁਸਲਮਾਨਾਂ ਦੀ ਹਿਫ਼ਾਜਤ ਵਾਸਤੇ ਹਥਿਆਰਾਂ ਦਾ ਭੰਡਾਰ ਜਮ੍ਹਾਂ ਕਰ ਰਹੇ ਸਨ।
''ਕਈ ਸੌ ਬੰਦੂਕਾਂ ਨੇ ਸਰਕਾਰ ਸਾਡੇ ਕੋਲ। ਸੱਤ ਮਸ਼ੀਨ ਗੰਨਾਂ, ਦਸ ਰੀਵਾਲਵਰ ਅਤੇ ਇਕ ਤੋਪ। ਕਾਫ਼ਰਾਂ ਨੂੰ ਭੁੰਨ ਕੇ ਰੱਖ ਦਿਆਂਗੇ ਭੁੰਨ ਕੇ।'' ਮੈਂ ਆਖਿਆ, ''ਦਰਿਆ ਗੰਜ ਵਿਚ ਮੇਰੀ ਬੰਦੂਕ ਤੂੰ ਕਾਫ਼ਰਾਂ ਨੂੰ ਭੁੰਨਣ ਲਈ ਦੇ ਆਇਆ ਏਂ ਤੇ ਇਸ ਵਿਚ ਮੇਰੀ ਹਿਫ਼ਾਜ਼ਤ ਕਿਸ ਤਰ੍ਹਾਂ ਹੋਵੇਗੀ? ਮੈਂ ਤੇ ਏਥੇ ਨਿਹੱਥਾ ਕਾਫ਼ਰਾਂ ਦੇ ਘੇਰੇ ਵਿਚ ਫਸਿਆ ਹੋਇਆ ਹਾਂ। ਏਥੇ ਮੈਨੂੰ ਭੁੰਨ ਦਿੱਤਾ ਗਿਆ ਤੇ ਕੌਣ ਜ਼ੁੰਮੇਵਾਰ ਹੋਵੇਗਾ?'' ਮੈਂ ਮੁਹੰਮਦ ਨੂੰ ਕਿਹਾ ਉਹ ਕਿਸੇ ਤਰ੍ਹਾਂ ਛੁਪਦਾ ਛੁਪਾਂਦਾ ਦਰਿਆ ਗੰਜ ਤੱਕ ਜਾਵੇ ਤੇ ਉਥੋਂ ਮੇਰੀ ਬੰਦੂਕ ਤੇ ਸੌ ਦੋ ਸੌ ਕਾਰਤੁਸ ਲੈ ਆਵੇ। ਉਹ ਚਲਿਆ ਗਿਆ, ਪਰ ਮੈਨੂੰ ਯਕੀਨ ਸੀ ਕਿ ਉਹ ਹੁਣ ਪਰਤ ਕੇ ਨਹੀਂ ਆਵੇਗਾ।
ਹੁਣ ਮੈਂ ਘਰ ਵਿਚ ਬਿਲਕੁਲ ਇਕੱਲਾ ਰਹਿ ਗਿਆ ਸੀ। ਸਾਹਮਣੀ ਅੰਗੀਠੀ 'ਤੇ ਮੇਰੀ ਬੀਵੀ ਤੇ ਬੱਚਿਆਂ ਦੀਆਂ ਤਸਵੀਰਾਂ ਬੜੀ ਖਾਮੋਸ਼ੀ ਨਾਲ ਮੈਨੂੰ ਘੂਰ ਰਹੀਆਂ ਸਨ। ਇਹ ਸੋਚ ਕੇ ਮੇਰੀਆਂ ਅੱਖਾਂ ਵਿਚ ਅੱਥਰੂ ਆ ਗਏ ਕਿ ਹੁਣ ਇਹਨਾਂ ਨਾਲ ਕਦੀ ਮੁਲਾਕਾਤ ਹੋਵੇਗੀ ਵੀ ਕਿ ਨਹੀਂ? ਲੇਕਿਨ, ਫਿਰ ਇਹ ਖਿਆਲ ਕਰ ਕੇ ਤਸੱਲੀ ਹੋਈ ਕਿ ਘੱਟੋ ਘੱਟ ਉਹ ਤੇ ਖੈਰੀਅਤ ਨਾਲ ਪਾਕਿਸਤਾਨ ਪਹੁੰਚ ਗਏ ਸਨ। ਕਾਸ਼! ਮੈਂ ਪ੍ਰੋਵੀਡੈਟ ਫੰਡ ਦਾ ਲਾਲਚ ਨਾ ਕੀਤਾ ਹੁੰਦਾ ਤੇ ਪਹਿਲਾਂ ਚਲਾ ਗਿਆ ਹੁੰਦਾ। ਪਰ ਹੁਣ ਪਛਤਾਣ ਨਾਲ ਕੀ ਫਇਦਾ ਹੋ ਸਕਦਾ ਏ?
'ਸਤਿ ਸ਼੍ਰੀ ਅਕਾਲ'......... ਹਰ ਹਰ ਮਹਾਂ ਦੇਵ ਦੂਰ ਤੋਂ ਆਵਾਜ਼ਾਂ ਨੇੜੇ ਆ ਰਹੀਆਂ ਸਨ। ਇਹ ਬਲਵਈ ਸਨ। ਇਹ ਮੇਰੀ ਮੌਤ ਦੇ ਹਰਕਾਰੇ ਸਨ। ਮੈਂ ਜਖਮੀ ਹਿਰਨ ਦੀ ਤਰ੍ਹਾਂ ਇੱਧਰ ਉਧਰ ਦੇਖਿਆ। ਜਿਹੜਾ ਗੋਲੀ ਖਾ ਚੁੱਕਾ ਹੋਵੇ ਤੇ ਜਿਸ ਦੇ ਪਿੱਛੇ ਸ਼ਿਕਾਰੀ ਕੁੱਤੇ ਲੱਗੇ ਹੋਣ। ਬਚਾਅ ਦੀ ਕੋਈ ਸੂਰਤ ਨਹੀਂ ਸੀ। ਕੁਆਰਟਰ ਦੇ ਬੂਹੇ ਪਤਲੀ ਲੱਕੜੀ ਦੇ ਸਨ ਤੇ ਉਹਨਾਂ ਵਿਚ ਸ਼ੀਸ਼ੇ ਲੱਗੇ ਹੋਏ ਸਨ। ਜੇਕਰ ਮੈਂ ਬੰਦ ਕਰਕੇ ਬੈਠਾ ਵੀ ਰਿਹਾ ਤਾਂ ਦੋ ਮਿੰਟ ਵਿਚ ਬਲਵਈ ਕੁਆਰਟਰ ਤੋੜ ਕੇ ਅੰਦਰ ਆ ਸਕਦੇ ਸੀ।
''ਸਤਿ ਸ਼੍ਰੀ ਅਕਾਲ....... ਹਰ ਹਰ ਮਹਾਂਦੇਵ
ਆਵਾਜ਼ਾਂ ਹੋਰ ਨੇੜੇ ਆ ਰਹੀਆਂ ਸਨ। ਮੇਰੀ ਮੌਤ ਨੇੜੇ ਆ ਰਹੀ ਸੀ। ਏਨੇ ਨੂੰ ਦਰਵਾਜ਼ੇ ਤੇ ਖੜਾਕ ਹੋਇਆ ਸਰਦਾਰ ਜੀ ਦਾਖ਼ਲ ਹੋਏ, ''ਸ਼ੇਖ ਜੀ ਤੁਸੀਂ ਸਾਡੇ ਕੁਆਰਟਰ ਵਿਚ ਆ ਜਾਉ। ਤੇ ਜਲਦੀ ਕਰੋ। ਬਗੈਰ ਸੋਚੇ ਸਮਝੇ, ਅਗਲੇ ਪਲ ਮੈਂ ਸਰਦਾਰ ਜੀ ਦੇ ਬਰਾਂਡੇ ਦੀਆਂ ਚਿਕਾਂ ਦੇ ਪਿੱਛੇ ਸੀ। ਮੌਤ ਦੀ ਗੋਲੀ ਸਰਰ ਕਰਦੀ ਮੇਰੇ ਸਿਰ ਦੇ ਉਤੋਂ ਦੀ ਲੰਘ ਗਈ। ਕਿਉਂਕਿ ਮੈਂ ਦਾਖਲ ਹੀ ਹੋਇਆਂ ਸਾਂ ਤੇ ਇਕ ਲਾਰੀ ਆ ਕੇ ਰੁਕੀ ਤੇ ਇਹਦੇ ਵਿਚੋਂ ਦਸ ਪੰਦਰਾਂ ਨੌਜਵਾਨ ਉਤਰੇ। ਇਹਨਾਂ ਦੇ ਲੀਡਰ ਕੋਲ ਇਕ ਟਾਈਪ ਹੋਈ ਲਿਸਟ ਸੀ। ਕੁਆਰਟਰ ਨੰਬਰ ਅੱਠ.... ਸ਼ੇਖ ਬੁਰਹਾਨ-ਅਲ-ਦੀਨ, ਉਸ ਨੇ ਕਾਗਜ਼ 'ਤੇ ਦੇਖਿਆ ਹੁਕਮ ਦਿੱਤਾ ਤੇ ਇਹ ਸਾਰੇ ਦੇ ਸਾਰੇ ਮੇਰੇ ਕੁਆਰਟਰ 'ਤੇ ਟੁੱਟ ਪਏ। ਮੇਰੀ ਗ੍ਰਹਿਸਥੀ ਦੀ ਦੁਨੀਆਂ ਮੇਰੀਆਂ ਅੱਖਾਂ ਸਾਹਮਣੇ ਉਜੜ ਗਈ... ਲੁੱਟੀ ਗਈ.... ਕੁਰਸੀਆਂ, ਮੇਜਾਂ, ਸੰਦੂਕ, ਤਸਵੀਰਾਂ, ਕਿਤਾਬਾਂ, ਦਰੀਆਂ ਅਤੇ ਗਲੀਚੇ। ਇਥੋਂ ਤੱਕ ਕਿ ਮੈਲੇ ਕੱਪੜੇ ਵੀ। ਹਰ ਚੀਜ਼ ਲਾਰੀ ਵਿਚ ਪੁਚਾ ਦਿੱਤੀ ਗਈ।
ਡਾਕੂ!
ਲੁਟੇਰੇ!!
ਜ਼ਾਲਮ!!!
ਅਤੇ ਇਹ ਸਰਦਾਰ ਜੀ ਜਿਹੜੇ ਹਮਦਰਦੀ ਜਤਾ ਕੇ ਮੈਨੂੰ ਇੱਥੇ ਲਿਆਏ ਸਨ, ਇਹ ਕਿਹੜੇ ਘੱਟ ਲੁਟੇਰੇ ਸਨ?
ਬਾਹਰ ਜਾ ਕੇ ਬਲਵਈਆਂ ਨੂੰ ਕਹਿਣ ਲੱਗੇ ''ਠਹਿਰੋ! ਸਾਹਿਬ! ਇਸ ਘਰ ਤੇ ਸਾਡਾ ਹੱਕ ਜ਼ਿਆਦਾ ਏ, ਸਾਨੂੰ ਵੀ ਇਸ ਲੁੱਟ ਵਿਚੋਂ ਹਿੱਸਾ ਮਿਲਣਾ ਚਾਹੀਦਾ ਏ।'' ਅਤੇ ਇਹ ਕਹਿ ਕੇ ਉਹਨਾਂ ਨੇ ਪੁੱਤਰ ਧੀ ਵੱਲ ਇਸ਼ਾਰਾ ਕੀਤਾ ਅਤੇ ਉਹ ਵੀ ਲੁੱਟ ਵਿਚ ਸ਼ਾਮਲ ਹੋ ਗਏ। ਕੋਈ ਮੇਰੀ ਪਤਲੂਨ ਉਠਾ ਕੇ ਚਲਿਆ ਆ ਰਿਹਾ ਹੈ, ਕੋਈ ਸੂਟਕੇਸ, ਕੋਈ ਮੇਰੀ ਬੀਵੀ-ਬੱਚਿਆਂ ਦੀਆਂ ਤਸਵੀਰਾਂ ਵੀ ਲਿਆ ਰਿਹਾ ਹੈ। ਅਤੇ ਇਹ ਸਭ ਕੁੱਝ ਨਾਲੋ-ਨਾਲ ਸਿਧਾ ਅੰਦਰ ਕਮਰੇ ਵਿਚ ਜਾ ਰਿਹਾ ਸੀ।
ਅੱਛਾ ਸਰਦਾਰ! ਜਿਊਂਦਾ ਰਿਹਾ ਤੇ ਤੈਨੂੰ ਸਮਝਾਂਗਾ। ਪਰ ਇਸ ਵਕਤ ਮੈਂ ਕੁਸਕ ਵੀ ਨਹੀਂ ਸਾਂ ਸਕਦਾ। ਫਸਾਦੀ ਜਿਹੜੇ ਸਾਰੇ ਦੇ ਸਾਰੇ ਹਥਿਆਰਬੰਦ ਸਨ, ਮੇਰੇ ਕੁੱਝ ਕਦਮਾਂ ਦੇ ਫਾਸਲੇ 'ਤੇ ਸਨ, ਜੇ ਇਹਨਾਂ ਨੂੰ ਕਿਤੇ ਪਤਾ ਲੱਗ ਗਿਆ ਕਿ ਮੈਂ ਇੱਥੇ ਹਾਂ......
''ਜ਼ਰਾ ਅੰਦਰ ਆ ਤੇ ਸਹੀ।''
ਅਚਾਨਕ ਮੈਂ ਵੇਖਿਆ ਕਿ ਸਰਦਾਰ ਜੀ ਨੰਗੀ ਕਿਰਪਾਨ ਹੱਥ ਵਿਚ ਲੈ ਕੇ ਮੈਨੂੰ ਅੰਦਰ ਬੁਲਾ ਰਹੇ ਨੇ। ਮੈਂ ਇਕ ਵਾਰੀ ਇਸ ਭਿਆਨਕ ਚੇਹਰੇ ਨੂੰ ਵੇਖਿਆ ਜਿਹੜਾ ਲੁੱਟਮਾਰ ਦੀ ਨੱਠਾ ਭੱਜੀ ਵਿਚ ਹੋਰ ਵੀ ਖੌਫ਼ਨਾਕ ਹੋ ਗਿਆ ਸੀ। ਤੇ ਫੇਰ ਕਿਰਪਾਨ ਨੂੰ, ਜਿਸ ਦੀ ਚਮਕੀਲੀ ਧਾਰ ਮੈਨੂੰ ਮੌਤ ਦੀ ਦਾਅਵਤ ਦੇ ਰਹੀ ਸੀ। ਬਹਿਸ ਕਰਨ ਦਾ ਮੌਕਾ ਨਹੀਂ ਸੀ। ਜੇ ਕਰ ਮੈਂ ਕੁੱਝ ਬੋਲਿਆ ਤਾਂ ਬਲਵਾਈਆਂ ਨੇ ਸੁਣ ਲਿਆ ਤੇ ਗੋਲੀ ਮੇਰੇ ਸੀਨਿਓਂ ਪਾਰ ਹੋਵੇਗੀ। ਕਿਰਪਾਨ ਤੇ ਬੰਦੂਕ ਵਿਚੋਂ ਇਕ ਨੂੰ ਪਸੰਦ ਕਰਨਾ ਸੀ। ਮੈਂ ਸੋਚਿਆ ਸੀ ਕਿ ਇਹਨਾਂ ਦਸ ਬੰਦੂਕਬਾਜ਼ ਬਲਵਈਆਂ ਤੋਂ ਕਿਰਪਾਨ ਵਾਲਾ ਬੁੱਢਾ ਚੰਗਾ ਹੈ। ਮੈਂ ਕਮਰੇ ਵਿਚ ਚਲਾ ਗਿਆ, ਝਿਜਕਦਾ ਹੋਇਆ, ਖਾਮੋਸ਼।
'ਇੱਥੇ ਨਹੀਂ ਉਸ ਅੰਦਰ ਆਓ!'
ਮੈਂ ਅੰਦਰ ਦੇ ਕਮਰੇ ਵਿਚ ਚਲਿਆ ਗਿਆ। ਜਿਵੇਂ ਬੱਕਰਾ ਕਸਾਈ ਦੇ ਨਾਲ ਹਲਾਲਖਾਨੇ ਵਿਚ ਦਾਖਲ ਹੁੰਦਾ ਹੈ। ਮੇਰੀਆਂ ਅੱਖਾਂ ਕਿਰਪਾਨ ਦੀ ਧਾਰ ਨਾਲ ਚੁੰਧਿਆ ਰਹੀਆਂ ਸਨ।
''ਇਹ ਲਉ ਆਪਣੀਆਂ ਚੀਜ਼ਾਂ ਸੰਭਾਲੋ।'' ਇਹ ਕਹਿ ਕੇ ਸਰਦਾਰ ਜੀ ਨੇ ਉਹ ਸਾਰਾ ਸਾਮਾਨ ਮੇਰੇ ਸਾਹਮਣੇ ਰੱਖ ਦਿੱਤਾ, ਜਿਹੜਾ ਉਹਨਾਂ ਨੇ ਤੇ ਉਹਨਾਂ ਦੇ ਬੱਚਿਆਂ ਨੇ ਝੂਠ-ਮੂਠ ਦੀ ਲੁੱਟ ਵਿਚੋਂ ਹਾਸਲ ਕੀਤਾ ਸੀ।
ਸਰਦਾਰਨੀ ਬੋਲੀ, ''ਬੇਟਾ ਅਸੀਂ ਤੇ ਤੇਰਾ ਕੁਝ ਵੀ ਸਾਮਾਨ ਨਹੀਂ ਬਚਾ ਸਕੇ।'' ਮੈਂ ਕੋਈ ਜਵਾਬ ਨਾ ਦੇ ਸਕਿਆ।
ਏਨੇ ਵਿਚ ਬਾਹਰੋਂ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਬਲਵਈ ਮੇਰੀ ਲੋਹੇ ਦੀ ਅਲਮਾਰੀ ਬਾਹਰ ਕੱਢ ਰਹੇ ਸਨ ਤੇ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ''ਇਸ ਦੀਆਂ ਚਾਬੀਆਂ ਮਿਲ ਜਾਂਦੀਆਂ ਤੇ ਸਾਰਾ ਕੰਮ ਸੌਖਾ ਹੋ ਜਾਂਦਾ?''
''ਚਾਬੀਆਂ ਤੇ ਇਹਦੀਆਂ ਪਾਕਿਸਤਾਨ ਚੋਂ ਮਿਲਣਗੀਆਂ।'' ''ਨੱਠ ਗਿਆ ਨਾ। ਡਰਪੋਕ ਕਿਤੋਂ ਦਾ। ਮੁਸਲਮਾਨ ਦਾ ਬੱਚਾ ਸੀ। ਮੁਕਾਬਲਾ ਤੇ ਕਰਦਾ।''
ਨੰਨ੍ਹੀ ਮੋਹਨੀ ਮੇਰੀ ਬੀਵੀ ਦੇ ਚੰਦ ਰੇਸ਼ਮੀ ਕਮੀਜ਼ਾਂ ਤੇ ਗਰਾਰੇ ਨਾ ਜਾਣੇ ਕਿਸੇ ਤੋਂ ਖੋਹ ਰਹੀ ਸੀ ਤੇ ਉਸ ਨੇ ਇਹ ਸੁਣਿਆ ਉਹ ਬੋਲੀ ''ਤੁਸੀਂ ਬੜੇ ਬਹਾਦਰ ਹੋ। ਸ਼ੇਖ ਜੀ! ਡਰਪੋਕ ਕਿਉਂ ਹੋਣ ਲੱਗੇ। ਉਹ ਤੇ ਕੋਈ ਪਾਕਿਸਤਾਨ ਨਹੀਂ ਗਏ।''
'ਨਹੀਂ ਗਿਆ ਤੇ ਇੱਥੋਂ ਕਿਤੇ ਮੂੰਹ ਕਾਲਾ ਕਰ ਗਿਆ ਹੋਵੇਗਾ।''
'ਮੂੰਹ ਕਾਲਾ ਕਿਉਂ ਕਰਦੇ, ਉਹ ਤੇ ਸਾਡੇ ਕੋਲ ਨੇ।''
ਮੇਰੇ ਦਿਲ ਦੀ ਹਰਕਤ ਇਕ ਪਲ ਲਈ ਬੰਦ ਹੋ ਗਈ। ਬੱਚੀ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਈ ਚੁੱਪ ਹੋ ਗਈ। ਪਰ ਇਹਨਾਂ ਬਲਵਈਆਂ ਲਈ ਕਾਫ਼ੀ ਸੀ। ਸਰਦਾਰ ਜੀ 'ਤੇ ਜਿਵੇਂ ਖੂਨ ਸਵਾਰ ਹੋ ਗਿਆ। ਉਹਨਾਂ ਮੈਨੂੰ ਅੰਦਰ ਦੇ ਕਮਰੇ ਵਿਚ ਬੰਦ ਕਰਕੇ ਕੁੰਡੀ ਲਾ ਦਿੱਤੀ। ਆਪਣੇ ਬੇਟੇ ਦੇ ਹੱਥ ਵਿਚ ਕ੍ਰਿਪਾਨ ਦਿੱਤੀ ਤੇ ਖ਼ੁਦ ਬਾਹਰ ਨਿਕਲ ਗਏ, ਬਾਹਰ ਕੀ ਹੋਇਆ ਇਹ ਮੈਨੂੰ ਚੰਗੀ ਤਰ੍ਹਾਂ ਪਤਾ ਨਹੀਂ। ਥੱਪੜਾਂ ਦੀ ਆਵਾਜ਼... ਫੇਰ ਮੋਹਨੀ ਦੇ ਰੋਣ ਦੀ ਆਵਾਜ਼ ਤੇ ਇਸ ਤੋਂ ਬਾਅਦ ਸਰਦਾਰ ਜੀ ਦੀ ਆਵਾਜ਼, ਪੰਜਾਬੀ ਗਾਹਲਾਂ! ਕੁੱਝ ਸਮਝ ਵਿਚ ਨਾ ਆਇਆ ਕਿ ਕਿਹਨੂੰ ਗਾਲ੍ਰਾਂ ਦੇ ਰਹੇ ਨੇ ਤੇ ਕਿਉਂ? ਮੈਂ ਚਾਰੋਂ ਪਾਸੇ ਬੰਦ ਸੀ, ਇਸ ਲਈ ਠੀਕ ਸੁਣਾਈ ਨਹੀਂ ਦਿੱਤਾ ਸੀ। ਅਤੇ ਫੇਰ... ਗੋਲੀ ਚੱਲਣ ਦੀ ਆਵਾਜ਼.... ਸਰਦਾਰਨੀ ਦੀ ਚੀਕ।
ਲਾਰੀ ਰਵਾਨਾ ਹੋਣ ਦੀ ਗੜਗੜਾਹਟ ਤੇ ਫਿਰ ਸਾਰੇ ਏਰੀਏ 'ਚ ਜਿਵੇਂ ਚੁੱਪ ਛਾ ਗਈ। ਜਦੋਂ ਮੈਨੂੰ ਕਮਰੇ ਦੀ ਕੈਦ 'ਚੋਂ ਕੱਢਿਆ ਗਿਆ ਤੇ ਸਰਦਾਰ ਜੀ ਪਲੰਘ ਤੇ ਪਏ ਸਨ ਅਤੇ ਉਹਨਾਂ ਦੇ ਸੀਨੇ ਦੇ ਨੇੜੇ ਸਫੈਦ ਕਮੀਜ਼ ਖੂਨ ਨਾਲ ਲਾਲ ਹੋ ਰਹੀ ਸੀ। ਇਹਨਾਂ ਦਾ ਮੁੰਡਾ ਗਵਾਂਢੀਆਂ ਦੇ ਘਰ ਤੋਂ ਟੈਨੀਫੋਨ ਕਰ ਰਿਹਾ ਸੀ।
'ਸਰਦਾਰ ਜੀ, ਇਹ ਤੁਸੀਂ ਕੀ ਕੀਤਾ।'' ਮੇਰੇ ਮੂੰਹੋਂ ਪਤਾ ਨਹੀਂ ਇਹ ਸ਼ਬਦ ਕਿਵੇਂ ਨਿਕਲੇ।
''ਸਰਦਾਰ ਜੀ ਇਹ ਤੁਸੀਂ ਕੀ ਕੀਤਾ ਏ।''
''ਮੈਂ ਕਰਜ਼ਾ ਉਤਾਰਨਾ ਸੀ ਬੇਟਾ। ਕਰਜ਼ਾ? ਹਾਂ ਰਾਵਲਪਿੰਡੀ ਵਿਚ ਤੁਹਾਡੇ ਵਰਗੇ ਹੀ ਇਕ ਮੁਸਲਮਾਨ ਨੇ ਆਪਣੀ ਜਾਨ ਦੇ ਕੇ ਮੇਰੇ ਘਰ ਵਾਲਿਆਂ ਦੀ ਜਾਨ ਤੇ ਇੱਜ਼ਤ ਬਚਾਈ ਸੀ।''
''ਕੀ ਨਾਂ ਸੀ ਉਸ ਦਾ ਸਰਦਾਰ ਜੀ?''
''ਗੁਲਾਮ ਰਸੂਲ!''
''ਗੁਲਾਮ ਰਸੂਲ।''
ਅਤੇ ਮੈਨੂੰ ਇੰਝ ਮਾਲੂਮ ਹੋਇਆ ਜਿਵੇਂ ਕਿਸਮਤ ਨੇ ਮੇਰੇ ਨਾਲ ਧੋਖਾ ਕੀਤਾ ਹੋਵੇ। ਦੀਵਾਰ ਤੇ ਲਟਕੇ ਹੋਏ ਘੰਟੇ ਨੇ ਬਾਰਾਂ ਵਜਾਣੇ ਸ਼ੁਰੂ ਕੀਤੇ, ਇਕ, ਦੋ, ਤਿੰਨ, ਚਾਰ... ਪੰਜ।
ਸਰਦਾਰ ਜੀ ਦੀਆਂ ਨਜ਼ਰਾਂ ਘੰਟੇ ਵੱਲ ਫਿਰ ਗਈਆਂ ਜਿਵੇਂ ਮੁਸਕਰਾ ਰਹੇ ਹੋਣ ਤੇ ਮੈਨੂੰ ਆਪਣਾ ਦਾਦਾ ਯਾਦ ਆ ਗਿਆ ਜਿਨ੍ਹਾਂ ਦੀ ਕਈ ਫੁਟ ਲੰਮੀ ਦਾੜ੍ਹੀ ਸੀ। ਸਰਦਾਰ ਜੀ ਦੀ ਸ਼ਕਲ ਉਹਨਾਂ ਨਾਲ ਕਿੰਨੀ ਮਿਲਦੀ ਸੀ। ਛੇ ... ਸੱਤ.... ਅੱਠ...ਨੌ.... ਜਿਵੇਂ ਓਹ ਹੱਸ ਰਹੇ ਹੋਣ। ਸਫੈਦ ਦਾੜ੍ਹੀ ਅਤੇ ਸਿਰ ਦੇ ਖੁੱਲ੍ਹੇ ਵਾਲਾਂ ਨੇ ਚਿਹਰੇ ਦੇ ਆਲੇ ਦੁਆਲੇ ਇਕ ਰੂਹਾਨੀ ਜਲੌਅ ਜਿਹਾ ਬਣਾਇਆ ਹੋਇਆ ਸੀ। ਦਸ... ਗਿਆਰਾਂ..... ਬਾਰ੍ਹਾਂ.... ਜਿਵੇਂ ਉਹ ਕਹਿ ਰਹੇ ਹੋਣ, 'ਜੀ ਅਸਾਂ ਦੇ ਤਾਂ ਚੌਵ੍ਹੀ ਘੰਟੇ ਬਾਰਾਂ ਵਜੇ ਰਹਿੰਦੇ ਨੇ।''
ਫਿਰ ਉਹ ਨਜ਼ਰਾਂ ਹਮੇਸ਼ਾਂ ਲਈ ਬੰਦ ਹੋ ਗਈਆਂ।
ਅਤੇ ਮੇਰੇ ਕੰਨਾਂ ਵਿਚ ਗੁਲਾਮ ਰਸੂਲ ਦੀ ਆਵਾਜ਼ ਬਹੁਤ ਦੂਰ ਤੋਂ ਆਈ ''ਮੈਂ ਨਈਂ ਸੀ ਕਹਿੰਦਾ ਕਿ ਬਾਰ੍ਹਾਂ ਵਜੇ ਇਹਨਾਂ ਸਿੱਖਾਂ ਦੀ ਅਕਲ ਮਾਰੀ ਜਾਂਦੀ ਏ ਏਹ ਕੋਈ ਨਾ ਕੋਈ ਬੇਵਕੂਫੀ ਕਰ ਬੈਠਦੇ ਨੇ। ਹੁਣ ਇਹਨਾਂ ਸਰਦਾਰ ਜੀ ਨੂੰ ਈ ਵੇਖੋ ਨਾ...! ਇਕ ਮੁਸਲਮਾਨ ਦੀ ਖਾਤਰ ਆਪਣੀ ਜਾਨ ਦੇ ਦਿਤੀ ਏ!!''
ਪਰ ਇਹ ਸਰਦਾਰ ਜੀ ਨਹੀਂ ਮਰੇ ਮੈਂ ਮਰਿਆ ਸਾਂ।

ਅਨੁਵਾਦ : ਡਾ. ਨਿਰਮਲ ਸਿੰਘ
ਕਵਿਤਾ
- ਬਾਬਾ ਨਜ਼ਮੀਸੱਚੇ ਲੋਕਸਾਨੂੰ ਹਿੰਮਤ ਬਖਸ਼ਣ ਵਾਲ਼ੇ
ਸਾਨੂੰ ਚਾਨਣ ਵੰਡਣ ਵਾਲ਼ੇ,
ਸਾਨੂੰ ਮੰਜ਼ਿਲ ਦੱਸਣ ਵਾਲ਼ੇ
ਸਾਡੀ ਔਕੜ ਬੁੱਝਣ ਵਾਲ਼ੇ
ਵਿਚ ਮੈਦਾਨੇ ਗੱਜਣ ਵਾਲ਼ੇ
ਸੱਚ ਹਮੇਸ਼ਾ ਬੋਲਣ ਵਾਲ਼ੇ
ਪੱਕਾ ਪੂਰਾ ਤੋਲਣ ਵਾਲ਼ੇ
ਹਰ ਜ਼ਾਲਿਮ ਦੀ ਹਿੱਕ ਦੇ ਉਤੇ
ਗੋਲੀ ਵਾਂਗੂੰ ਵੱਜਣ ਵਾਲ਼ੇ
ਸ਼ੀਸ਼ੇ ਦੇ ਰਖਵਾਲੇ ਲੋਕ
ਚਾਨਣ ਦੇ ਮਤਵਾਲੇ ਲੋਕ
ਲੋਕਾਂ ਵਿਚ ਨਿਰਾਲੇ ਲੋਕ
ਸੂਰਜ ਚੰਨ ਤੇ ਤਾਰੇ ਲੋਕ
ਫੁੱਲਾਂ ਵਰਗੇ ਪਿਆਰੇ ਲੋਕ
ਸਾਡੀ ਖਾਤਰ ਨਾਲ ਯਜ਼ੀਦਾਂ*
ਆਪਣੇ ਸਿੰਗ ਫਸਾਵਣ ਵਾਲ਼ੇ
ਸੁੱਤੇ ਲੇਖ ਜਗਾਵਨ ਵਾਲ਼ੇ
ਮੇਰੇ ਦੇਸ ਦਿਓ ਵਸਨੀਕੋ
ਗਲ਼ੀਆਂ ਵਿਚ ਬਜ਼ਾਰਾਂ ਚੀਕੋ।
ਇਹਨਾਂ ਜਿਹੜੇ ਸੱਦੇ ਦਿੱਤੇ
ਆਪਣੇ ਆਪਣੇ ਦਿਲ 'ਤੇ ਲੀਕੋ
'ਫ਼ੈਜ਼', 'ਫਿਰਾਕ' ਤੇ 'ਜ਼ਾਲਬ' ਵਰਗੇ
'ਸਿਬਤੇ' 'ਜੋਸ਼' ਤੇ 'ਦਾਮਨ' ਵਰਗੇ,
ਕਿਧਰੇ ਲੋਕ 'ਅਤਾ' ਜਹੇ ਸਾਡੇ
ਧਰਤੀ ਦੇ ਘਣਛਾਵੇਂ ਰੁੱਖ
ਹੌਲੀ ਹੌਲੀ ਸੁੱਕਦੇ ਜਾਂਦੇ।
ਧਰਤੀ ਉਤੋਂ ਮੁੱਕਦੇ ਜਾਂਦੇ।
'ਨ੍ਹੇਰੇ' ਵਿਹੜੇ ਢੁੱਕਦੇ ਜਾਂਦੇ।
ਉਠੋ ਅਸੀਂ ਵੀ ਇਹਨਾਂ ਵਾਂਗੂੰ
ਆਪਣੇ ਨਾਲ ਯਜ਼ੀਦਾਂ* ਲੜੀਏ
ਬਣ ਕੇ ਅਸੀਂ ਸਪੇਰੇ ਲੋਕੋ
ਇਸ ਧਰਤੀ ਦੇ ਫਨੀਅਰ ਫੜੀਏ।
(*ਯਜ਼ੀਦ = ਮੱਕਾਰ)

No comments:
Post a Comment