ਮੰਗਤ ਰਾਮ ਪਾਸਲਾ
ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਪੰਜਾਬ ਅੰਦਰ ਜਨਤਕ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਅਕਾਲੀ ਦਲ-ਭਾਜਪਾ ਦੀ ਸੂਬਾਈ ਸਰਕਾਰ ਵਿਰੁੱਧ ਮਜ਼ਦੂਰਾਂ, ਕਿਸਾਨਾਂ ਦੀ ਜਨਤਕ ਲਹਿਰ ਦੀ ਚੜ੍ਹ ਰਹੀ ਕਾਂਗ ਅਤੇ ਕੁਝ ਸ਼ਰਾਰਤੀ ਲੋਕਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਦੀ ਕੀਤੀ ਬੇਹੁਰਮਤੀ ਦੀਆਂ ਘਟਨਾਵਾਂ ਦੇ ਸਬੰਧ ਵਿਚ ਸਿੱਖ ਜਨਸਮੂਹਾਂ ਵਲੋਂ ਕੀਤੇ ਗਏ ਰੋਸ ਵਿਖਾਵਿਆਂ ਦੇ ਉੱਤਰ ਵਜੋਂ ਅਕਾਲੀ ਦਲ (ਬਾਦਲ) ਤੇ ਭਾਜਪਾ ਵਲੋਂ ਕੀਤੀਆਂ ਗਈਆਂ ਰੈਲੀਆਂ ਨੂੰ ਸਦਭਾਵਨਾ ਰੈਲੀਆਂ ਦਾ ਨਾਮ ਦਿੱਤਾ ਗਿਆ ਹੈ। ਇਨ੍ਹਾਂ ਰੈਲੀਆਂ ਦਾ ਨਾਮ ਜਾਂ ਉਦੇਸ਼ ਭਾਵੇਂ ਕੁਝ ਵੀ ਦੱਸਿਆ ਜਾਵੇ, ਅਸਲ ਵਿਚ ਆਪਣੀਆਂ ਲੋਕ ਮਾਰੂ ਆਰਥਿਕ ਨੀਤੀਆਂ, ਭਰਿਸ਼ਟਾਚਾਰ ਅਤੇ ਬੇਤਹਾਸ਼ਾ ਗੁੰਡਾਗਰਦੀ ਸਦਕਾ ਜਨਸਮੂਹਾਂ ਵਿਚੋਂ ਕੱਟੇ ਜਾਣ ਕਾਰਨ ਅਕਾਲੀ ਦਲ ਵਲੋਂ, ਅਗਲੇ ਸਾਲ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ, ਖੁਸੇ ਜਨ ਆਧਾਰ ਨੂੰ ਮੁੜ ਹਾਸਲ ਕਰਨ ਦਾ ਇਕ ਹਾਰੇ ਹੋਏ ਜੁਆਰੀਏ ਵਰਗਾ ਆਖਰੀ ਹੰਭਲਾ ਮਾਤਰ ਹੈ। ਇਨ੍ਹਾਂ 'ਸਦਭਾਵਨਾ' (ਅਸਲ ਵਿਚ ਮੰਦਭਾਵਨਾ) ਰੈਲੀਆਂ ਵਿਚ ਲੋਕਾਂ ਨੂੰ ਇਕੱਠੇ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਅੰਨ੍ਹੀ ਦੁਰਵਰਤੋਂ, ਪੈਸੇ ਤੇ ਨਸ਼ਿਆਂ ਦੀ ਬੇਤਹਾਸ਼ਾ ਵਰਤੋਂ ਜਿਸ ਕਦਰ ਕੀਤੀ ਜਾ ਰਹੀ ਹੈ, ਉਸ ਲਈ ਬਾਦਲ ਪਰਿਵਾਰ ਨੂੰ ਕੋਈ ਵੱਡਾ 'ਤਮਗਾ' ਦੇਣਾ ਬਣਦਾ ਹੈ।
ਕਾਂਗਰਸ ਪਾਰਟੀ ਨੇ ਵੀ ਆਪਣੇ ਅੰਦਰੂਨੀ ਦੰਗਲ ਨੂੰ ਕੇਂਦਰ ਦੀ ਸਹਾਇਤਾ ਨਾਲ ਕੁਝ ਵਿਰਾਮ (ਭਾਵੇਂ ਥੋੜ ਚਿਰਾ ਹੀ ਸਹੀ) ਲਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਸੂਬਾ ਪ੍ਰਧਾਨਗੀ ਦੀ ਤਾਜਪੋਸ਼ੀ ਦਾ ਸ਼੍ਰੀ ਗਣੇਸ਼ ਬੰਿਠੰਡਾ ਵਿਚ ਪਹਿਲੀ ਰੈਲੀ ਕਰਕੇ ਕੀਤਾ ਹੈ। ਜਿੱਥੇ ਬਾਦਲ ਸਾਹਿਬ ਵੋਟਾਂ ਹਾਸਲ ਕਰਨ ਲਈ ਫਿਰਕੂ ਤੇ ਅੱਤਵਾਦੀ ਤੱਤਾਂ ਵਲੋਂ ਭਾਈਚਾਰਕ ਏਕਤਾ ਨੂੰ ਵੱਡਾ ਖਤਰਾ ਦਰਪੇਸ਼ ਦੱਸ ਕੇ ਜਨਤਾ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕਰ ਰਹੇ ਹਨ, ਉਥੇ ਕੈਪਟਨ ਅਮਰਿੰਦਰ ਸਿੰਘ ਸਾਰੇ ਪਾਪੜ ਵੇਲ ਕੇ ਹਰ ਹੀਲੇ ਮੁੱਖ ਮੰਤਰੀ ਦੀ ਕੁਰਸੀ ਉਪਰ ਬਿਰਾਜਮਾਨ ਹੋਣਾ ਚਾਹੁੰਦੇ ਹਨ, ਜਿਸ ਉਪਰ ਬੈਠ ਕੇ ਉਹ ਪਹਿਲਾਂ ਵੀ ਅਨੇਕਾਂ ''ਚਮਤਕਾਰ'' ਕਰੀ ਬੈਠਾ ਹੈ। ਇਸ ਉਦੇਸ਼ ਲਈ ਉਹ ਇਕ ਪਾਸੇ ਕਾਂਗਰਸ ਨੂੰ ਇਕ 'ਧਰਮ ਨਿਰਪੱਖ' ਪਾਰਟੀ ਦੱਸਦੇ ਹੋਏ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਬਾਦਲ ਵਿਰੋਧੀ ਹਰ 'ਵੰਨਗੀ' ਦੇ ਰਾਜਸੀ ਲੋਕਾਂ ਦੀ ਮਦਦ ਦਾ ਐਲਾਨ ਕਰਦੇ ਹਨ ਅਤੇ ਦੂਸਰੇ ਪਾਸੇ ਸਿੱਖਾਂ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਧਾਰਮਕ 'ਗੁਟਕਾ ਸਾਹਿਬ' ਦੀ ਸੁਗੰਧ ਖਾ ਕੇ ਤੇ ਤਲਵੰਡੀ ਸਾਬੋ ਵਿਚਲੇ ਇਤਿਹਾਸਕ ਗੁਰਦੁਆਰਾ ਸਾਹਿਬ ਵੱਲ ਨੂੰ ਹੱਥ ਕਰਕੇ ਵਾਅਦਾ ਕਰਦੇ ਹਨ ਕਿ ਉਸਦੇ ਹੱਥਾਂ ਵਿਚ ਸੱਤਾ ਆਉਣ ਦੇ 4 ਹਫਤਿਆਂ ਦੇ ਅੰਦਰ ਅੰਦਰ 'ਨਸ਼ਾ ਖੋਰੀ' ਉਪਰ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਵੇਗਾ ਅਤੇ ਭਰਿਸ਼ਟਾਚਾਰ ਰੂਪੀ ਕੋਹੜ ਤੋਂ ਲੋਕਾਂ ਨੂੰ ਮੁਕਤੀ ਦੁਆ ਦਿੱਤੀ ਜਾਵੇਗੀ। ਉਦੋਂ ਤਾਂ ਹੱਦ ਹੀ ਹੋ ਗਈ ਜਦੋਂ ਅਮਰਿੰਦਰ ਸਿਘ ਨੇ ਸਿੱਖ ਵੋਟਾਂ ਹਾਸਲ ਕਰਨ ਲਈ ਸੱਤਾ ਦੇ ਮੋਹ ਵਿਚ ਇਥੋਂ ਤੱਕ ਕਹਿ ਮਾਰਿਆ ਕਿ ਸਤ੍ਹਾਰਵੀਂ ਸਦੀ ਵਿਚ ਉਨ੍ਹਾਂ ਦੇ ਵੱਡੇ ਵਡੇਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ 'ਅੰਮ੍ਰਿਤਪਾਨ' ਕੀਤਾ ਸੀ, ਇਸ ਲਈ ਉਹ ਸਿੱਖਾਂ ਦੀਆਂ ਵੋਟਾਂ ਦੇ ਉਚੇਚੇ ਤੌਰ 'ਤੇ ਹੱਕਦਾਰ ਹਨ। ਉਂਝ ਉਨ੍ਹਾਂ ਨੂੰ ਸ਼ਾਇਦ ਚੇਤਾ ਭੁਲ ਗਿਆ ਕਿ ਜੇਕਰ 'ਅੰਮ੍ਰਿਤਪਾਨ' ਕਰਨ ਦਾ ਪੈਮਾਨਾ ਹੀ ਦੇਸ਼ ਭਗਤੀ 'ਤੇ ਲੋਕ ਸੇਵਾ ਹੈ ਤਦ ਉਨ੍ਹਾਂ ਦੇ ਮੁੱਖ ਵਿਰੋਧੀ ਸ. ਪ੍ਰਕਾਸ਼ ਸਿੰਘ ਬਾਦਲ ਤਾਂ ਖ਼ੁਦ ਅੰਮ੍ਰਿਤਧਾਰੀ ਹਨ, ਜਿਨ੍ਹਾਂ ਦੀਆਂ ਨੀਤੀਆਂ ਨੇ ਸਮੁੱਚੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਇਤਿਹਾਸ ਦੇ ਪੰਨਿਆਂ ਉਪਰ ਉਕਰੀਆਂ ਉਹ ਦਰਦਨਾਕ ਘਟਨਾਵਾਂ ਵੀ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਵੱਡੇ ਵਡੇਰਿਆਂ ਦਾ ਉਹ ਅੰਮ੍ਰਿਤਧਾਰੀ ਹੋਣ ਦਾ ਜ਼ਿਕਰ ਕਰਦੇ ਹਨ, ਉਨ੍ਹਾਂ ਨੇ ਅੰਮ੍ਰਿਤਪਾਨ ਕਰਕੇ ਦੀਨ ਦੁਖੀ ਲੋਕਾਂ ਲਈ ਬਰਾਬਰਤਾ, ਆਜ਼ਾਦੀ ਤੇ ਹਰ ਜ਼ੁਲਮ ਦਾ ਟਾਕਰਾ ਕਰਨ ਦੀ ਉਸ ਰਿਵਾਇਤ ਨੂੰ ਹੀ ਕਲੰਕਤ ਕਰਦਿਆਂ ਸਾਮਰਾਜ ਦੀ ਸੇਵਾ ਕੀਤੀ ਅਤੇ ਰਜਵਾੜਾਸ਼ਾਹੀ ਵਿਰੁੱਧ ਲੜਨ ਵਾਲੇ ਪਰਜਾ ਮੰਡਲੀ ਅੰਮ੍ਰਿਤਧਾਰੀ ਸਿੱਖ ਯੋਧਿਆਂ ਦੇ ਕੇਸਾਂ ਵਿਚ ਹੁੱਕੇ ਦਾ ਪਾਣੀ ਪਾ ਪਾ ਕੇ ਅਕਹਿ ਤੇ ਅਸਹਿ ਜ਼ੁਲਮ ਕੀਤੇ (ਉਂਝ, ਉਨ੍ਹਾਂ ਦੇ ਵਡੇਰਿਆਂ ਵਲੋਂ ਗੁਰੂ ਸਾਹਿਬ ਪਾਸੋਂ ਅਮ੍ਰਿਤਪਾਨ ਕਰਨ ਦਾ ਦਾਅਵਾ ਕਿੰਨਾ ਕੁ ਤੱਥਾਂ ਉਪਰ ਅਧਾਰਤ ਹੈ, ਇਹ ਵੀ ਖੋਜ ਦਾ ਵਿਸ਼ਾ ਹੈ)। ਬਠਿੰਡਾ ਦੀ ਕਾਂਗਰਸ ਰੈਲੀ ਵਿਚ ਵੀ ਧਨਵਾਨਾਂ ਨੇ ਅਤੇ ਭਰਿਸ਼ਟਾਚਾਰ ਰਾਹੀਂ ਬਣੇ ਕਰੋੜਪਤੀਆਂ ਨੇ ਵੀ ਪੈਸਾ ਤੇ ਨਸ਼ਾ ਪਾਣੀ ਵਾਂਗ ਵਹਾ ਕੇ ਆਪਣੀ ਹਾਜ਼ਰੀ ਲਗਵਾਈ।
'ਆਪ' ਪਾਰਟੀ ਵੀ ਪਿਛਲੇ ਕੁਝ ਸਮੇਂ ਤੋਂ ਪੰਜਾਬ ਚੋਣਾਂ ਦੇ ਮੱਦੇਨਜ਼ਰ ਰੈਲੀਆਂ-ਮੁਜ਼ਾਹਰੇ ਕਰ ਰਹੀ ਹੈ। ਦਿੱਲੀ ਚੋਣਾਂ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ 'ਆਪ' ਵਾਲੇ ਇਕ ਵੀ ਕੰਮ ਐਸਾ ਨਹੀਂ ਦਸ ਸਕਦੇ ਜੋ ਕਾਂਗਰਸ ਜਾਂ ਭਾਜਪਾ ਤੋਂ ਭਿੰਨ ਹੋਵੇ। ਹਾਂ, ਮੋਦੀ ਦੀ ਕੇਂਦਰੀ ਸਰਕਾਰ ਦੂਸਰੇ ਵਿਰੋਧੀ ਦਲਾਂ ਵਾਂਗ 'ਆਪ' ਦੇ ਆਗੂਆਂ ਅਤੇ ਦਿੱਲੀ ਸਰਕਾਰ ਵਿਰੁੱਧ ਬਹੁਤ ਸਾਰੀਆਂ 'ਬਦਲਾ ਲਊ' ਕਾਰਵਾਈਆਂ ਕਰ ਰਹੀ ਹੈ, ਜੋ ਨਿੰਦਣਯੋਗ ਹਨ। ਪ੍ਰੰਤੂ ਜਿਸ ਤਰ੍ਹਾਂ 'ਆਪ' ਦੀ ਦਿੱਲੀ ਸਰਕਾਰ ਨੇ ਅਸੈਂਬਲੀ ਮੈਂਬਰਾਂ ਦੇ ਤਨਖਾਹਾਂ, ਭੱਤੇ ਤੇ ਹੋਰ ਸਹੂਲਤਾਂ ਵਿਚ ਵਾਧਾ ਕੀਤਾ ਹੈ ਤੇ ਬਹੁਤ ਸਾਰੇ 'ਆਪ' ਐਮ.ਐਲ.ਏ. ਕਈ ਅਨੈਤਿਕ ਕੰਮਾਂ (ਜਿਵੇਂ ਜਾਅਲੀ ਸਰਟੀਫਿਕੇਟਾਂ ਦਾ ਮਾਮਲਾ) ਵਿਚ ਫਸੇ ਹੋਏ ਹਨ, ਉਸ ਨੇ ਇਸ ਪਾਰਟੀ ਨੂੰ ਵੀ ਆਮ ਆਦਮੀ ਦੀ ਪਾਰਟੀ ਦੀ ਥਾਂ ਵਿਸ਼ੇਸ਼ ਤੌਰ 'ਤੇ ਨਿੱਜੀ ਸਵਾਰਥੀ ਹਿਤਾਂ ਦੇ ਲੋਕਾਂ ਦੀ ਪਾਰਟੀ ਹੀ ਸਾਬਤ ਕੀਤਾ ਹੈ। ਚੋਣਾਂ ਦੌਰਾਨ ਕੀਤੇ ਗਏ ਦਿਲ ਲੁਭਾਵੇਂ ਪ੍ਰੰਤੂ ਨਾ ਪੂਰੇ ਹੋਣ ਵਾਲੇ ਵਾਅਦੇ ਤਾਂ ਸ਼ਾਇਦ 'ਆਪ' ਆਗੂਆਂ ਦੇ ਚਿੱਤ-ਚੇਤੇ ਵੀ ਨਾ ਰਹੇ ਹੋਣ। 'ਆਪ' ਦਾ ਮੁੱਖ ਮੰਤਰੀ ਦਾ ਦਾਅਵੇਦਾਰ ਆਪਣੇ ਅਮਲਾਂ ਰਾਹੀਂ ਪੰਜਾਬ ਦੇ ਲੋਕਾਂ ਸਾਹਮਣੇ ਬੇਪਰਦ ਹੋ ਚੁੱਕਾ ਹੈ, ਜੋ ਕਿਸੇ ਨਿਰਦੋਸ਼ ਦੇ ਮਰਨ ਉਪਰ ਅਫਸੋਸ ਕਰਨ ਜਾਣ ਲੱਗਿਆਂ ਵੀ ਨਸ਼ਾ ਕਰਨ ਦੀ ਆਦਤ ਨਹੀਂ ਤਿਆਗ ਸਕਦਾ।
ਉਪਰੋਕਤ ਤਿੰਨਾਂ ਰੰਗਾਂ ਦੇ ਜਨਤਕ ਇਕੱਠਾਂ ਵਿਚ, ਵੱਖ-ਵੱਖ ਆਗੂਆਂ ਵਲੋਂ ਇਕ ਦੂਸਰੇ ਵਿਰੁੱਧ ਰਜ ਕੇ ਦੂਸ਼ਣਬਾਜ਼ੀ ਹੁੰਦੀ ਹੈ ਅਤੇ ਆਪਣੇ ਆਪ ਨੂੰ ਲੋਕਾਂ ਦੇ 'ਸੱਚੇ-ਸੁੱਚੇ' ਸੇਵਾਦਾਰ ਵਜੋਂ ਪੇਸ਼ ਕੀਤਾ ਜਾਂਦਾ ਹੈ। ਪ੍ਰੰਤੂ ਜਿਨ੍ਹਾਂ ਆਰਥਕ ਨੀਤੀਆਂ ਕਾਰਨ ਦੇਸ਼ ਵਿਚ ਬੇਕਾਰੀ, ਮਹਿੰਗਾਈ, ਭੁੱਖਮਰੀ ਤੇ ਭਰਿਸ਼ਟਾਚਾਰ ਵਧਿਆ ਹੈ, ਉਨ੍ਹਾਂ ਬਾਰੇ ਇਹ ਸੱਜਣ ਕੋਈ ਇਕ ਸ਼ਬਦ ਤੱਕ ਨਹੀਂ ਬੋਲਦੇ। ਨਿੱਜੀਕਰਨ ਦੀ ਨੀਤੀ ਉਪਰ ਚਲਦਿਆਂ ਪਹਿਲਾਂ ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਕੇਂਦਰੀ ਕਾਂਗਰਸ ਸਰਕਾਰ ਤੇ ਹੁਣ ਮੋਦੀ ਸਰਕਾਰ ਨੇ ਸਰਕਾਰੀ ਨੌਕਰੀਆਂ ਦਾ ਭੋਗ ਪਾ ਦਿੱਤਾ ਹੈ। ਹਰ ਸੇਵਾ ਖੇਤਰ ਵਿਚੋਂ ਸਰਕਾਰ ਨੇ ਅਪਣੇ ਆਪ ਨੂੰ ਅਲੱਗ ਕਰਕੇ ਆਮ ਲੋਕਾਂ ਨੂੰ ਪੂੰਜੀਪਤੀਆਂ ਤੇ ਵਿਦੇਸ਼ੀ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਹੈ, ਜੋ ਦੋਨੋਂ ਹੱਥੀਂ ਜਨਤਾ ਨੂੰ ਲੁੱਟ ਰਹੇ ਹਨ। ਰੇਲਵੇ, ਸੜਕੀ ਤੇ ਹਵਾਈ ਆਵਾਜਾਈ, ਵਿਦਿਆ, ਸਿਹਤ, ਬੀਮਾ, ਬੈਂਕਾਂ ਤੇ ਇਥੋਂ ਤਕ ਕਿ ਸੁਰੱਖਿਆ ਦੇ ਖੇਤਰ ਵਿਚ ਵੀ ਸਰਕਾਰ ਦਾ ਹਿੱਸਾ ਤੇ ਦਖਲ ਅਤੇ ਭਾਗੀਦਾਰੀ ਲਗਾਤਾਰ ਘਟਦੇ ਜਾ ਰਹੇ ਹਨ ਤੇ ਨਿੱਜੀ ਲੁਟੇਰੇ ਭਾਰੂ ਹੁੰਦੇ ਜਾ ਰਹੇ ਹਨ। ਬਹੁਕੌਮੀ ਕਾਰਪੋਰੇਸ਼ਨਾਂ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪਾਲਣ ਲਈ ਮਜ਼ਦੂਰਾਂ, ਖੇਤੀ ਕਾਮਿਆਂ ਤੇ ਕਿਸਾਨੀ ਦੇ ਹਿੱਤਾਂ ਦਾ ਘਾਣ ਕੀਤਾ ਜਾ ਰਿਹਾ ਹੈ। ਪੰਜਾਬ ਵਰਗੇ ਸੂਬੇ ਵਿਚ ਹਰ ਦਿਨ ਮਜ਼ਦੂਰ, ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ। ਖੇਤੀ ਦਾ ਸੰਕਟ ਆਪਣੀ ਚਰਮ ਸੀਮਾ 'ਤੇ ਹੈ।
ਕਾਂਗਰਸ ਤੇ ਭਾਜਪਾ ਸਰਕਾਰਾਂ ਨੇ ਦੇਸ਼ ਦੇ ਲੋਕ ਰਾਜੀ ਢਾਂਚੇ ਦੀ ਰੱਤ ਹੀ ਪੀ ਛੱਡੀ ਹੈ। ਟੈਕਸਾਂ ਤੇ ਮਹਿੰਗਾਈ ਨੇ ਜਨ ਸਧਾਰਨ ਦੀ ਕਮਰ ਤੋੜ ਸੁੱਟੀ ਹੈ। ਦਲਿਤਾਂ ਤੇ ਪਛੜੀਆਂ ਸ਼੍ਰੇਣੀਆਂ ਉਪਰ ਸਮਾਜਕ ਜਬਰ ਦੀਆਂ ਘਟਨਾਵਾਂ ਲੂੰ ਕੰਡੇ ਖੜ੍ਹੇ ਕਰ ਦਿੰਦੀਆਂ ਹਨ। ਲੋਕਾਂ ਉਪਰ ਹਰ ਰੋਜ ਸਰਕਾਰੀ ਜ਼ੁਲਮਾਂ ਵਿਚ ਭਾਰੀ ਵਾਧਾ ਹੋ ਰਿਹਾ ਹੈ। ਇਸ ਦੁਖਾਂਤ ਦਾ ਵੱਡਾ ਹਿੱਸਾ ਮੀਡੀਏ ਰਾਹੀਂ ਲੋਕਾਂ ਕੋਲ ਪੁੱਜਣ ਨਹੀਂ ਦਿੱਤਾ ਜਾਂਦਾ, ਕਿਉਂਕਿ ਧਨ ਕੁਬੇਰਾਂ ਨੇ ਸਭ ਪ੍ਰਚਾਰ ਸਾਧਨਾਂ ਉਪਰ ਆਪਣਾ ਕਬਜਾ ਜਮਾ ਲਿਆ ਹੈ। ਜਦੋਂ ਬਾਦਲ ਸਾਹਿਬ ਫਿਰਕਾਪ੍ਰਸਤੀ ਵਿਰੁੱਧ ਬੋਲਦੇ ਹਨ ਤੇ ਉਥੇ ਮੰਚ ਉਪਰ ਬਾਦਲ ਦੀ ਬਗਲ ਵਿਚ ਆਰ.ਐਸ.ਐਸ. ਤੇ ਭਾਜਪਾ ਦੇ ਜ਼ਹਿਰ ਉਗਲਣ ਵਾਲੇ ਨੇਤਾ ਬੈਠੇ ਹੁੰਦੇ ਹਨ ਤਾਂ ਇਸ ਅਕਾਲੀ ਨੇਤਾ ਦੀ ਕੁਫ਼ਰ ਤੋਲਣ ਦੀ 'ਯੋਗਤਾ' ਨੂੰ ਲਾਹਨਤ ਰੂਪੀ ਦਾਦ ਦੇਣ ਨੂੰ ਜੀਅ ਕਰਦਾ ਹੈ। 'ਧਰਮ ਨਿਰਪੱਖ' ਪਾਰਟੀ ਕਾਂਗਰਸ, ਲਈ ਖਾਲਿਸਤਾਨ ਦੀ ਮੰਗ ਕਰਨ ਵਾਲੇ ਨਾਮ ਨਿਹਾਦ ਸਰਬਤ ਖਾਲਸਾ ਦਾ ਮੰਚ ਵੀ ਢੁੱਕਵਾਂ ਹੈ ਕਿਉਂਕਿ ਸੱਤਾ ਲਈ ਕੋਈ ਅਨਰਥ ਵੀ ਵਾਜਬ ਹੈ ਇਨ੍ਹਾਂ ਲੋਕਾਂ ਲਈ।
ਇਸ ਸਭ ਕੁੱਝ ਦੇ ਵਿਪਰੀਤ ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਅਤੇ ਦਰਜ਼ਨਾਂ ਮਜ਼ਦੂਰਾਂ-ਕਿਸਾਨ ਜਥੇਬੰਦੀਆਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਤੇ ਲੋਕਾਂ ਦੀਆਂ ਭੱਖਦੀਆਂ ਮੰਗਾਂ ਲਈ ਹਰ ਰੋਜ ਹੀ ਮੁਜ਼ਾਹਰੇ ਤੇ ਰੈਲੀਆਂ ਕਰਦੇ ਰਹੇ ਹਨ ਅਤੇ ਇਹ ਲੋਕ-ਪੱਖੀ ਸੰਗਰਾਮ ਜਾਰੀ ਹੈ। ਮਹਿੰਗਾਈ, ਬੇਕਾਰੀ, ਭਰਿਸ਼ਟਾਚਾਰ, ਕਿਸਾਨੀ ਸੰਕਟ, ਬੇਜ਼ਮੀਨੇ ਲੋਕਾਂ ਲਈ ਪਲਾਟ ਆਦਿ ਬਾਰੇ ਸਰਕਾਰ ਵਿਰੁੱਧ ਬੋਲਣ ਦੇ ਨਾਲ-ਨਾਲ ਇਨ੍ਹਾਂ ਮਸਲਿਆਂ ਦੇ ਹੱਲ ਲਈ ਕਾਂਗਰਸ ਅਤੇ ਹੋਰ ਲੋਟੂ ਦਲਾਂ ਦੇ ਮੁਕਾਬਲੇ ਨੀਤੀ ਬਦਲ ਵੀ ਪੇਸ਼ ਕੀਤਾ ਜਾਂਦਾ ਹੈ, ਇਨ੍ਹਾਂ ਧਿਰਾਂ ਵਲੋਂ। ਖੱਬੀਆਂ ਪਾਰਟੀਆਂ ਵਲੋਂ ਜਨ ਸੰਘਰਸ਼ਾਂ ਲਈ ਤਿਆਰ ਕੀਤਾ ਗਿਆ 15 ਸੂਤਰੀ ਮੰਗ ਪੱਤਰ ਇਸ ਨੀਤੀਗਤ ਮੁਤਬਾਦਲ ਦੀ ਉਘੜਵੀਂ ਮਿਸਾਲ ਹੈ, ਜਿਸ ਅਧਾਰ 'ਤੇ ਪ੍ਰਾਂਤ- ਵਾਸੀਆਂ ਨੂੰ ਜਥੇਬੰਦ ਕਰਕੇ ਸੰਘਰਸ਼ਾਂ ਦੇ ਪਿੜ ਮਘਾਉਣ ਦਾ ਅਮਲ ਜਾਰੀ ਹੈ। ਸੰਘਰਸ਼ਸ਼ੀਲ ਮਜ਼ਦੂਰਾਂ ਕਿਸਾਨਾਂ ਦੀਆਂ ਜਥੇਬੰਦੀਆਂ ਵਲੋਂ 6 ਤੋਂ 18 ਦਸੰਬਰ ਨੂੰ ਕ੍ਰਮਵਾਰ ਬਰਨਾਲਾ ਤੇ ਅੰਮ੍ਰਿਤਸਰ ਵਿਚ ਵਿਸ਼ਾਲ ਰੈਲੀਆਂ ਕੀਤੀਆਂ ਗਈਆਂ ਹਨ, ਜਿਨ੍ਹਾ ਵਿਚ ਲਗਭਗ 50 ਹਜ਼ਾਰ ਤੋਂ ਵੱਧ ਕਿਰਤੀ ਲੋਕਾਂ ਨੇ ਭਾਗ ਲਿਆ। ਜਿੱਥੇ ਇਹ ਸੰਗਠਨ 6 ਤੋਂ 8 ਜਨਵਰੀ 2016 ਤੱਕ ਮੁੱਖ ਮੰਤਰੀ ਦੇ ਪੁਸ਼ਤੈਨੀ ਪਿੰਡ ਬਾਦਲ ਵਿਖੇ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਚੁੱਕੇ ਹਨ। ਇਨ੍ਹਾਂ ਰੈਲੀਆਂ ਵਿਚ ਕਿਰਤੀ ਕਿਸਾਨ ਆਪਣੇ ਘਰਾਂ ਦੀਆਂ ਸੁੱਕੀਆਂ ਰੋਟੀਆਂ ਲੈ ਕੇ ਆਪਣੇ ਖਰਚੇ ਉਪਰ ਇਹਨਾਂ ਇਕੱਠਾਂ ਵਿਚ ਸ਼ਾਮਲ ਹੋਏ ਤੇ ਆਪਣੀ ਦਿਹਾੜੀ ਦੀ ਕਮਾਈ ਨੂੰ ਕੁਰਬਾਨ ਕਰਕੇ ਸਰਕਾਰ ਵਿਰੁੱਧ ਅਗਲੇ ਘੋਲਾਂ ਦਾ ਐਲਾਨ ਕਰਕੇ ਪਰਤੇ। ਅਸਲ ਵਿਚ ਜਿੱਥੇ ਅਕਾਲੀ ਦਲ-ਭਾਜਪਾ ਤੇ ਕਾਂਗਰਸ ਦੀਆਂ ਰੈਲੀਆਂ ਵਿਚ ਮਲਕ ਭਾਗੋਆਂ ਦਾ ਲਹੂ ਸਾਫ ਦਿਖਾਈ ਦਿੰਦਾ ਸੀ, ਉਥੇ ਮਿਹਨਤਕਸ਼ਾਂ ਦੇ ਇਕੱਠਾਂ ਵਿਚ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿਚੋਂ ਦੁੱਧ ਦੀਆਂ ਬੂੰਦਾਂ ਝਲਕਦੀਆਂ ਸਨ।
ਲੋਕ ਰਾਜ ਵਿਚ ਹਰ ਪਾਰਟੀ ਨੂੰ ਜਨਤਕ ਇਕੱਠ ਕਰਨ ਦਾ ਮੌਲਿਕ ਅਧਿਕਾਰ ਹੈ। ਪ੍ਰੰਤੂ ਇਸ ਕੰਮ ਲਈ ਸਰਕਾਰੀ ਸਾਧਨਾਂ ਤੇ ਭਰਿਸ਼ਟਾਚਾਰੀ ਲੋਕਾਂ ਦੇ ਪੈਸੇ ਦੀ ਵਰਤੋਂ ਕਰਕੇ ਨਸ਼ਿਆਂ ਦੇ ਜ਼ੋਰ ਨਾਲ ਕੀਤੇ ਜਨਤਕ ਇਕੱਠਾਂ ਨੂੰ ਇਕ ਛਲਾਵਾ ਹੀ ਕਿਹਾ ਜਾ ਸਕਦਾ ਹੈ। ਇਨ੍ਹਾਂ ਲੋਕਾਂ ਨੂੰ ਚੋਣਾਂ ਜਿੱਤਣ ਤੋਂ ਬਿਨਾਂ ਹੋਰ ਕੁੱਝ ਨਜ਼ਰ ਨਹੀਂ ਆਉਂਦਾ ਤੇ ਰਾਜ ਭਾਗ ਉਪਰ ਬੈਠ ਕੇ ਇਹ ਕਿਹੜੇ ਗੁਲ ਖਿਲਾਉਂਦੇ ਹਨ, ਉਸਦਾ ਵੀ ਆਮ ਲੋਕਾਂ ਨੂੰ ਹੁਣ ਤੱਕ ਬਹੁਤ ਤਜ਼ਰਬਾ ਹੋ ਚੁੱਕਾ ਹੈ। ਇਸ ਲਈ ਪੰਜਾਬ ਅੰਦਰ ਵੱਖ-ਵੱਖ ਅਕਾਲੀ ਦਲ, ਭਾਜਪਾ, ਕਾਂਗਰਸ ਤੇ 'ਆਪ' ਵਰਗੀਆਂ ਰਾਜਨੀਤਕ ਧਿਰਾਂ ਅਤੇ ਜਨਤਕ ਜਥੇਬੰਦੀਆਂ ਵਲੋਂ ਕੀਤੇ ਜਾਣ ਵਾਲੇ ਇਕੱਠਾਂ ਨੂੰ 3 ਜਾਂ 4 ਕਿਸਮਾਂ ਵਿਚ ਨਹੀਂ ਵੰਡਿਆ ਜਾਣਾ ਚਾਹੀਦਾ ਬਲਕਿ ਲੋਕ ਦੁਸ਼ਮਣ ਰਾਜ ਸੱਤਾ ਦੀ ਕਇਮੀ ਲਈ ਪੂੰਜੀਵਾਦੀ ਪ੍ਰਬੰਧ ਤੇ ਲੋਕ ਪੱਖੀ ਸਾਂਝੀਵਾਲਤਾ ਵਿਚਕਾਰ ਇਕ ਦੋ ਧਿਰੀ 'ਯੁੱਧ' ਵਜੋਂ ਅੰਗਿਆ ਜਾਣਾ ਚਾਹੀਦਾ ਹੈ। ਅਕਾਲੀ ਦਲ, ਭਾਜਪਾ, ਕਾਂਗਰਸ ਤੇ 'ਆਪ' ਬਿਨਾਂ ਕਿਸੇ ਰੱਖ ਰਖਾਅ ਦੇ ਪੂੰਜੀਵਾਦੀ ਢਾਂਚੇ ਦੇ ਪਾਲਣਹਾਰੇ ਤੇ ਹਮਾਇਤੀ ਹਨ ਜਦਕਿ ਖੱਬੇ ਪੱਖੀ ਪਾਰਟੀਆਂ ਤੇ ਸੰਘਰਸ਼ਸ਼ੀਲ ਮਜ਼ਦੂਰਾਂ, ਕਿਸਾਨਾਂ ਦੀਆਂ ਜਥੇਬੰਦੀਆਂ ਸਾਂਝੀਵਾਲਤਾ (ਸੋਸ਼ਲਿਜਮ) ਦੇ ਅਲੰਬਰਦਾਰ ਹਨ, ਜਿਸ ਤੋਂ ਬਿਨਾਂ ਇਸ ਦੇਸ਼ ਦੇ ਕਰੋੜਾਂ ਲੋਕਾਂ ਦੀ ਭੁੱਖ, ਗਰੀਬੀ ਤੇ ਕੰਗਾਲੀ ਦੂਰ ਨਹੀਂ ਕੀਤੀ ਜਾ ਸਕਦੀ, ਦੋਨਾਂ ਢਾਂਚਿਆਂ ਤੇ ਸੇਧਾਂ ਵਿਚਕਾਰ ਵਿਰੋਧਤਾਈ ਨਾ ਹੱਲ ਹੋਣ ਵਾਲੀ ਹੈ। ਇਸ ਦਾ ਖਾਤਮਾ ਕਰਕੇ ਹੀ ਲੋਕ ਪੱਖੀ ਢਾਂਚਾ ਕਾਇਮ ਕੀਤਾ ਜਾ ਸਕਦਾ ਹੈ।

No comments:
Post a Comment