ਮੱਖਣ ਕੋਹਾੜ
ਦੇਸ਼ ਅਸਹਿਨਸ਼ੀਲਤਾ ਵਾਲੇ ਮਾਹੌਲ 'ਚੋਂ ਗੁਜ਼ਰ ਰਿਹਾ ਹੈ। ਹਾਕਮਾਂ ਵਲੋਂ ਅਪਣੇ ਵਿਚਾਰਾਂ ਨੂੰ ਜਬਰੀ ਠੋਸਣ ਦੀ ਨੀਤੀ ਪ੍ਰਬਲ ਹੋ ਰਹੀ ਹੈ। ਵਿਗਿਆਨਕ-ਤਰਕਸ਼ੀਲ ਸੋਚ ਉਪਰ ਹਮਲੇ ਹੋ ਰਹੇ ਹਨ। ਆਪਣੇ ਵਿਚਾਰ ਰੱਖਣ ਦਾ ਹਰ ਕਿਸੇ ਦਾ ਹੱਕ ਵਾਲਾ ਮਾਮੂਲੀ ਤਾਣਾ-ਬਾਣਾ ਵੀ ਤੇਜ਼ੀ ਨਾਲ ਖੁੱਸਦਾ ਜਾ ਰਿਹਾ ਹੈ। ਲੋਕ ਰਾਜੀ ਭਾਵਨਾਵਾਂ ਨੂੰ ਤੇਜ਼ੀ ਨਾਲ ਢਾਅ ਲੱਗ ਰਹੀ ਹੈ। ਇਹ ਸਾਰਾ ਕੁੱਝ ਲੋਕ ਰਾਜ ਦੀਆਂ ਮੂਲ ਭਾਵਨਾਵਾਂ ਦੇ ਐਨ ਉਲਟ ਹੈ।
ਦੇਸ਼ ਵਿਚ ਅੱਜ 'ਬਾਹੂਬਲੀ ਡੰਡਾ ਰਾਜ' ਭਾਰੂ ਹੋ ਰਿਹਾ ਹੈ ਅਤੇ ਇਹ ਰੁਝਾਨ ਹਰ ਰੋਜ਼ ਹੋਰ ਤੇਜ਼ੀ ਨਾਲ ਵੱਧ ਰਿਹਾ ਹੈ। ਵਿਰੋਧੀ ਵਿਚਾਰਾਂ ਨੂੰ ਸਹਿਨ ਕਰਨ ਦੀ ਜਾਂ ਉਸਦਾ ਜਵਾਬ ਤਰਕ ਨਾਲ ਦੇਣ ਦੀ ਬਜਾਏ ਉਸਦੀ ਜੁਬਾਨ ਡਾਂਗ ਦੇ ਜ਼ੋਰ ਨਾਲ ਬੰਦ ਕਰ ਦੇਣੀ ਉਸਨੂੰ ਜਾਨੋਂ ਮਾਰ ਦੇਣਾ ਜਾਂ ਕੁੱਟ ਮਾਰ ਕਰਕੇ ਬੁਰਾ ਹਾਲ ਕਰ ਦੇਣਾ ਜਾਂ ਦਹਿਸ਼ਤਜਦਾ ਕਰਨਾ ਇਸੇ ਵਰਤਾਰੇ ਦੇ ਅਹਿਮ ਲੱਛਣ ਹਨ। ਸਾਰਾ ਚਾਰ ਚੁਫੇਰਾ, ਸਾਰਾ ਸਮਾਜ ਹੀ ਡਰ ਸਹਿਮ ਜਾਵੇ ਅਤੇ ਹਾਕਮੀ ਬਹੁਗਿਣਤੀ ਜਾਂ ਬਾਹੂਬਲੀਆਂ ਦੇ ਕਾਰਿਆਂ ਦੀ ਕੋਈ ਮੁਖ਼ਾਲਫਤ ਹੀ ਨਾ ਹੋ ਸਕੇ, ਇਸ ਵਰਤਾਰੇ ਦਾ ਮੂਲ ਉਦੇਸ਼ ਹੈ।
ਇਹ ਰੁਝਾਨ ਪਹਿਲਾਂ ਬਿਹਾਰ, ਯੂ.ਪੀ., ਮੱਧ ਪ੍ਰਦੇਸ਼ ਆਦਿ ਸੂਬਿਆਂ ਵਿਚ ਆਮ ਹੀ ਦੇਖਣ ਨੂੰ ਮਿਲਦਾ ਸੀ। ਉਥੇ ਰਣਬੀਰ ਸੈਨਾਵਾਂ ਤੇ ਹੋਰ ਕਈ ਤਰ੍ਹਾਂ ਦੇ ਜਥੇਬੰਦ ਗੁੰਡਾਗਰੋਹ ਬਣੇ ਹੋਏ ਸਨ ਅਤੇ ਹੁਣ ਵੀ ਹਨ। ਜਿਹੜਾ ਇਨ੍ਹਾਂ ਗਰੋਹਾਂ ਦੇ ਆਕਾਵਾਂ ਦੇ ਕਹੇ ਅਨੁਸਾਰ ਵੋਟ ਨਹੀਂ ਸੀ ਪਾਉਂਦਾ ਜਾਂ ਵਿਰੋਧ ਕਰਦਾ ਸੀ ਉਸਨੂੰ ਖਤਮ ਕਰਨ ਦਾ ਰੁਝਾਨ ਆਮ ਹੀ ਸੀ। ਅਜੇ ਵੀ ਉਥੇ ਇਹ ਦਹਿਸ਼ਤੀ ਵਰਤਾਰਾ ਬਰਕਰਾਰ ਹੈ। ਘਟ ਗਿਣਤੀਆਂ, ਪਛੜੇ ਤੇ ਗਰੀਬ ਵਰਗਾਂ ਦੀਆਂ ਬਸਤੀਆਂ ਦੀਆਂ ਬਸਤੀਆਂ ਹੀ ਸਾੜ ਦਿੱਤੀਆਂ ਜਾਂਦੀਆਂ ਹਨ। ਵੋਟਾਂ ਵੇਲੇ ਵੋਟਾਂ ਵਾਲੇ ਡੱਬੇ ਹੀ ਚੁੱਕ ਕੇ ਲੈ ਜਾਣੇ ਜਾਂ ਡਰਾ ਧਮਕਾ ਕੇ ਵੋਟਾਂ ਪਾਉਣੀਆਂ, ਜਾਂ ਡੱਬਿਆਂ ਵਿਚ ਆਪ ਹੀ ਡਾਂਗ ਦੇ ਜ਼ੋਰ ਨਾਲ ਵੋਟਾਂ ਪਾ ਦੇਣੀਆਂ ਆਮ ਵਰਤਾਰਾ ਰਿਹਾ ਹੈ। ਯਾਨਿ ਕਿ ਜਿਸਦੀ ਲਾਠੀ ਉਸਦੀ ਭੈਂਸ। ਹਕੀਕੀ ਲੋਕ ਰਾਜ ਵਿਚ ਬਾਹੂਬਲੀ ਰਾਜਨੀਤੀ ਲਈ ਕੋਈ ਥਾਂ ਨਹੀਂ ਹੋਣਾ ਚਾਹੀਦਾ। ਪਰ ਇਹ ਵਰਤਾਰਾ ਲਗਾਤਾਰ ਜਾਰੀ ਹੈ। ਹੁਣ ਬਿਹਾਰ ਹੀ ਨਹੀਂ ਸਾਰੇ ਭਾਰਤ ਵਿਚ ਹੀ ਲਗਭਗ ਇੰਜ ਹੋਣ ਲੱਗ ਪਿਆ ਹੈ।
ਕਲਬੁਰਗੀ, ਗੋਵਿੰਦ ਪਨਸਾਰੇ, ਨਰਿੰਦਰ ਦਭੋਲਕਰ ਦੇ ਕਤਲ, ਸੁਧੀਰ ਕੁਲਕਰਨੀ ਦਾ ਮੂੰਹ ਕਾਲਾ ਕਰਨ, ਦਾਦਰੀ ਕਤਲ ਕਾਂਡ, ਗਾਵਾਂ ਲਿਜਾਣ ਦੇ ਦੋਸ਼ ਵਿਚ ਕਈ ਡਰਾਇਵਰਾਂ ਦੇ ਕਤਲ, ਇਹ ਸਭ ਵਿਰੋਧ ਦੀ ਆਵਾਜ਼ ਨੂੰ ਦਬਾਉਣ ਵਾਸਤੇ ਕੀਤਾ ਗਿਆ ਹੈ। ਆਮਿਰ ਖਾਨ ਨੇ ਜੇ ਵਿਚਾਰਾਂ ਦੀ ਆਜ਼ਾਦੀ ਅਤੇ ਸਹਿਨਸ਼ੀਲਤਾ ਦੇ ਅਣਸੁਖਾਵੇਂ ਮਾਹੌਲ ਬਾਰੇ ਸੱਚ ਬੋਲਿਆ ਹੈ ਤਾਂ ਹੁਣ ਉਸ ਨੂੰ ਦੇਸ਼ 'ਚੋਂ ਭੱਜ ਜਾਣ ਜਾਂ ਜਬਰੀ ਕੱਢ ਦਿੱਤੇ ਜਾਣ ਦੇ ਬਿਆਨ ਆ ਰਹੇ ਹਨ। ਲਗਭਗ ਇਹੋ ਵਤੀਰਾ ਸ਼ਾਹਰੂਖ ਖਾਨ ਬਾਰੇ ਵੀ ਜਾਰੀ ਹੈ।
ਪੰਜਾਬ ਵਿਚ ਅੱਤਵਾਦ ਦੇ ਮਾਹੌਲ ਵਿਚ ਇਕ ਫਿਰਕੇ ਦੇ ਲੋਕਾਂ ਨੂੰ ਬੱਸਾਂ ਵਿਚੋਂ ਕੱਢ ਕੇ ਚੁਣ-ਚੁਣ ਕੇ ਮਾਰਨਾ, ਜੋ ਵੀ ਖਾਲਿਸਤਾਨ ਦੀ ਮੰਗ ਜਾਂ ਆਮ ਲੋਕਾਂ ਦੇ ਕਤਲਾਂ ਵਿਰੁੱਧ ਬੋਲੇ ਉਸਨੂੰ ਮਾਰ ਮੁਕਾਉਣਾ, ਪੁਲਸ ਵਲੋਂ ਵੀ ਝੂਠੇ ਮੁਕਾਬਲੇ ਬਣਾ ਕੇ ਬੇਦੋਸ਼ਿਆਂ ਨੂੰ ਮਾਰਨਾ, ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿਚ ਕਾਂਗਰਸੀ ਬਾਹੂਬਲੀਆਂ ਵਲੋਂ ਕੀਤਾ ਗਿਆ ਸਿੱਖਾਂ ਦਾ ਕਤਲੇਆਮ, 2002 ਵਿਚ ਗੁਜਰਾਤ ਵਿਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਚੁਣ-ਚੁਣ ਕੇ ਮਾਰਨਾ, ਬਾਬਰੀ ਮਸਜਿਦ ਢਾਹੁਣ ਅਤੇ ਉਸ ਪਿਛੋਂ ਹੋਏ ਦੰਗਿਆਂ ਵਿਚ ਬੇਦੋਸ਼ਿਆਂ ਦੀਆਂ ਜਾਨਾਂ ਦਾ ਚਲੇ ਜਾਣਾ ਆਦਿ ਘਟਨਾਵਾਂ ਬਾਹੂਬਲੀ ਰਾਜਨੀਤੀ ਦੀਆਂ ਹੀ ਘ੍ਰਿਣਾਯੋਗ ਮਿਸਾਲਾਂ ਹਨ, ਭਾਵੇਂ ਕਿ ਇਹਨਾਂ ਨੂੰ ਧਾਰਮਿਕਤਾ ਦੀ ਪੁੱਠ ਚਾੜ੍ਹੀ ਗਈ ਹੋਈ ਸੀ। ਇਹਨਾਂ ਘਟਨਾਵਾਂ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ। ਪੰਜਾਬ ਵਿਚ ਵੀ ਹੁਣ ਇਹ ਰਾਜਨੀਤੀ ਭਾਰੂ ਹੋ ਰਹੀ ਹੈ।
ਪਹਿਲੀ ਦਸੰਬਰ ਨੂੰ ਗੁਰਦਾਸਪੁਰ ਵਿਖੇ, ਰਾਜ ਕਰ ਰਹੇ ਅਕਾਲੀ-ਭਾਜਪਾ ਗਠਜੋੜ ਵਲੋਂ ਕੀਤੀ ਗਈ ਅਖੌਤੀ ਸਦਭਾਵਨਾ ਰੈਲੀ ਵਿਚ ਬੋਲਦਿਆਂ ਅਪਣੇ ਸਮਰਥਕਾਂ (ਗੁਰਗਿਆਂ) ਨੂੰ ਸਥਾਨਕ ਵਿਧਾਇਕ ਅਤੇ ਸੀਪੀਐਸ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਇਹ ਸੱਦਾ ਦੇਣਾ ਕਿ ਜੋ ਕੋਈ ਵੀ ਆਪਣੀ 'ਪੰਥਕ ਸਰਕਾਰ' ਵਿਰੁੱਧ ਬੋਲਦਾ ਹੈ ਉਸਦੀ ਥਾਏਂ ਗਿੱਚੀ ਨੱਪ ਦਿਓ। ਪੰਜਾਬ ਵਿਚਲੇ ਰਾਜਸੀ ਗੁੰਡਾਗਰਦੀ ਵਾਲੇ ਮਾਹੌਲ ਦੀ ਸਭ ਤੋਂ ਉਘੜਵੀਂ ਮਿਸਾਲ ਹੈ। ਭਾਸ਼ਣ ਸਮੇਂ ਰਾਜ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ , ਉਚ ਅਕਾਲੀ ਅਤੇ ਭਾਜਪਾ ਆਗੂ ਹਾਜ਼ਰ ਸਨ ਅਤੇ ਕਿਸੇ ਨੇ ਵੀ ਬੱਬੇਹਾਲੀ ਨੂੰ ਨਾ ਤਾਂ ਟੋਕਿਆ ਅਤੇ ਨਾ ਹੀ ਆਪਣੇ ਭਾਸ਼ਣਾਂ 'ਚ ਉਸ ਦੇ ਬਿਆਨ ਤੋਂ ਕੋਈ ਟਾਲਾ ਵੱਟਿਆ। ਮਤਲਬ ਸਾਫ਼ ਹੈ ਬੱਬੇਹਾਲੀ ਲੋਕਾਂ ਨੂੰ ਸਰਕਾਰੀ ਚਿਤਾਵਨੀ ਹੀ ਦੇ ਰਿਹਾ ਸੀ। ਇਹ ਭਾਸ਼ਣ ਇਕ ਵੰਨਗੀ ਹੈ, ਪੰਜਾਬ 'ਚ ਰਾਜ ਭਾਗ ਚਲਾਉਣ ਦੇ ਢੰਗ-ਤਰੀਕਿਆਂ ਦੀ।
ਅਬੋਹਰ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਥਾਪੇ ਗਏ ਹਲਕਾ ਇੰਚਾਰਜ, ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੇ ਇਸ਼ਾਰੇ 'ਤੇ ਉਸਦੇ ਲੱਠਮਾਰਾਂ ਵਲੋਂ ਟੁੱਕੜੇ-ਟੁੱਕੜੇ ਕਰਕੇ ਕਤਲ ਕੀਤੇ ਗਏ ਦਲਿਤ ਨੌਜਵਾਨ ਭੀਮ ਸੈਨ ਅਤੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਚੰਨੋ ਵਿਖੇ ਬਸ ਥੱਲੇ ਦਰੜ ਕੇ ਮਾਰ ਦਿੱਤੀ ਗਈ ਲੜਕੀ ਅਰਸ਼ਦੀਪ ਕੌਰ ਦੀ ਮ੍ਰਿਤਕ ਦੇਹ ਰੱਖ ਕੇ ਇਨਸਾਫ ਲੈਣ ਲਈ ਮੁਜ਼ਾਹਰਾ ਕਰ ਰਹੇ ਲੋਕਾਂ 'ਤੇ ਪੁਲਸ ਵਲੋਂ ਕੀਤੀ ਗਈ ਸੈਂਕੜੇ ਰਾਊਂਡ ਹਵਾਈ ਫਾਇਰਿੰਗ ਅਤੇ ਮ੍ਰਿਤਕ ਦੇਹ ਨੂੰ ਮਰੇ ਪਸ਼ੂਆਂ ਵਾਂਗ ਘੜੀਸ ਕੇ ਲੈ ਜਾਣਾ ਇਸ ਦੀਆਂ ਤਾਜ਼ੀਆਂ ਨਿਰਦਈ ਉਦਾਹਰਣਾਂ ਹਨ। ਲਗਭਗ ਹਰ ਅਕਾਲੀ ਵਿਧਾਇਕ ਅਤੇ ਹਲਕਾ ਇੰਚਾਰਜ ਨੇ ਵੱਡੀ ਗਿਣਤੀ ਵਿਚ ਲੱਠਮਾਰ ਰੱਖੇ ਹੋਏ ਹਨ। ਉਹਨਾਂ ਨੂੰ ਹਰ ਸਹੂਲਤ ਪ੍ਰਾਪਤ ਹੈ। ਉਹਨਾਂ ਦੀਆਂ ਆਰਥਕ ਸਮਾਜਕ ਲੋੜਾਂ ਦੀ ਬਕਾਇਦਾ ਪੂਰਤੀ ਹੁੰਦੀ ਹੈ। ਇਹਨਾਂ ਦੀ ਗਿਣਤੀ ਆਮ ਤੌਰ 'ਤੇ ਸੈਂਕੜਿਆਂ ਵਿਚ ਹੁੰਦੀ ਹੈ। ਇਹ ਲੱਠਮਾਰ ਹਰ ਵਕਤ ਆਪਣੇ 'ਆਕਾਵਾਂ' ਦੇ ਹੁਕਮਾਂ ਦੀ ਉਡੀਕ ਵਿਚ ਰਹਿੰਦੇ ਹਨ। ਪੁਲਸ ਕਮਾਂਡੋਆਂ ਵਾਂਗ, ਤਿਆਰ ਬਰ ਤਿਆਰ।, ਰੇਤ-ਬੱਜਰੀ ਮਾਫੀਏ, ਭੌਂ ਮਾਫੀਏ, ਹੋਟਲ ਮਾਫੀਏ, ਨਸ਼ਾ ਮਾਫੀਏ ਆਦਿ ਦੇ 'ਪਵਿੱਤਰ' ਕੰਮਾਂ ਵਿਚ ਜੋ ਵੀ ਰੁਕਾਵਟ ਪਾਉਂਦਾ ਹੈ ਉਸ ਵੱਲ ਇਹ ਲੱਠਮਾਰ ਗੁੰਡਾ ਟੋਲੇ ਭੇਜ ਦਿੱਤੇ ਜਾਂਦੇ ਹਨ। ਉਸਨੂੰ ਉਹ ਪਲਾਂ ਛਿਣਾਂ ਵਿਚ, ਸਭ ਦੇ ਸਾਹਮਣੇ ਸ਼ਰੇਬਾਜ਼ਾਰ ਕੁੱਟ ਸੁੱਟਦੇ ਹਨ। ਜੇ ਕੋਈ ਵੀ ਸਰਕਾਰ ਦੇ ਖਿਲਾਫ ਬੋਲੇ, ਸਰਕਾਰ ਦੇ ਗਲਤ ਕੰਮਾਂ ਵਿਰੁੱਧ ਜਾਂ ਲੋਕਾਂ ਦੇ ਬੁਨਿਆਦੀ ਮਸਲਿਆਂ ਲਈ ਜਾਂ ਸਮਾਜਿਕ ਬੇਇਨਸਾਫੀਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰੇ, ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰੇ, ਉਹ ਇਹਨਾਂ ਸਰਕਾਰੀ ਗੈਂਗਮਾਸਟਰਾਂ ਨੂੰ ਬਹੁਤ ਚੁਭਦਾ ਹੈ। ਲੋੜ ਪੈਣ 'ਤੇ ਉਸਦਾ ਮੂੰਹ ਬੰਦ ਕਰਨ ਲਈ ਉਸਨੂੰ ਕਿਸੇ ਅਖਾਊਂਤੀ ਐਕਸੀਡੈਂਟ ਵਿਚ ਜਾਂ ਕਿਸੇ ਹੋਰ ਢੰਗ ਨਾਲ ਜਾਂ ਸ਼ਰੇਆਮ ਕੋਈ ਬਹਾਨਾ ਬਣਾ ਕੇ ਮਰਵਾ ਦਿੱਤਾ ਜਾਂਦਾ ਹੈ। ਸਾਬਕਾ ਡੀ.ਜੀ.ਐਸ.ਈ. ਕਾਹਨ ਸਿੰਘ ਪੰਨੂੰ ਦੀ ਹੇਮਕੁੰਟ ਸਾਹਿਬ ਜਾ ਕੇ ਕੀਤੀ ਕੁੱਟਮਾਰ, ਏਸੇ ਹੀ ਵਰਤਾਰੇ ਦਾ ਮੂੰਹ ਬੋਲਦਾ ਸਬੂਤ ਹੈ। ਅੰਮ੍ਰਿਤਸਰ ਵਿਚ ਇਕ ਪੁਲਸ ਇਨਸਪੈਕਟਰ ਦਾ ਕਤਲ, ਫਰੀਦਕੋਟ ਦਾ ਸ਼ਰੂਤੀ ਅਗਵਾ ਕੇਸ, ਮੋਗਾ ਓਰਬਿਟ ਬਸ ਹੱਤਿਆ ਕਾਂਡ, ਹੁਣੇ-ਹੁਣੇ ਪੰਚਾਇਤੀ ਰਾਜ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਬ੍ਰਿਗੇਡ ਵਲੋਂ ਬਜ਼ੁਰਗ ਜਰਨੈਲ ਸਿੰਘ ਦੀ ਕੀਤੀ ਗਈ ਕੁੱਟ-ਮਾਰ, ਅਨੇਕਾਂ ਥਾਵਾਂ 'ਤੇ ਹੱਕ ਮੰਗਦੀਆਂ ਮੁਲਾਜ਼ਮ ਲੜਕੀਆਂ ਤੇ ਹੋਰ ਲੋਕਾਂ ਉਪਰ ਇਹਨਾਂ ਲੱਠਮਾਰਾਂ ਵਲੋਂ ਆਪ ਖ਼ੁਦ ਕੁੱਟ ਮਾਰ ਕਰਨੀ ਇਹੀ ਕੁੱਝ ਦਰਸਾਉਂਦਾ ਹੈ। ਪੁਲਿਸ ਇਹਨਾਂ ਦੇ ਆਕਾਵਾਂ ਦੇ ਹੁਕਮ ਮੁਤਾਬਕ ਅਮਲ ਕਰਦੀ ਹੈ।
ਗੁਰਦਾਸਪੁਰ ਵਿਖੇ ਭੂ-ਮਾਫੀਆ ਵਲੋਂ ਗੁਰਬਚਨ ਸਿੰਘ ਬੱਬੇਹਾਲੀ ਦੀ ਨੰਗੀ ਚਿੱਟੀ ਸਰਪ੍ਰਸਤੀ ਨਾਲ ਸ਼ਹਿਰੀਆਂ ਦੀ ਅਤੀ ਮਹਿੰਗੀ ਜ਼ਮੀਨ 'ਤੇ ਲਗਾਤਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿਰੁੱਧ ਸਮੁੱਚੀਆਂ ਪਾਰਟੀਆਂ, ਕੇਵਲ ਅਕਾਲੀ ਦਲ ਨੂੰ ਛੱਡ ਕੇ, ਦਾ ਸਾਂਝਾ ਮੋਰਚਾ ਬਣਿਆ ਹੈ ਅਤੇ ਸੰਘਰਸ਼ ਜਾਰੀ ਹੈ। ਲੇਖਕ ਸਮੇਤ ਇਸ ਮੋਰਚੇ ਦੇ ਦੋ ਆਗੂਆਂ ਦੀ ਭੌਂ-ਮਾਫੀਆ ਦੇ ਗੁੰਡਾ ਗ੍ਰੋਹਾਂ ਵਲੋਂ ਸਰੇਆਮ ਕੁੱਟਮਾਰ ਕੀਤੀ ਗਈ। ਇਸ ਭੌਂਮਾਫੀਆ ਦੀ ਪਿੱਠ 'ਤੇ ਸਥਾਨਕ ਅਕਾਲੀ ਵਿਧਾਇਕ ਅਤੇ ਸੀ.ਪੀ.ਐਸ. ਗੁਰਬਚਨ ਸਿੰਘ ਬੱਬੇਹਾਲੀ ਸਰ੍ਹੇਆਮ ਖੜ੍ਹਾ ਹੈ। ਪੁਲਸ ਵਲੋਂ ਦੋਸ਼ੀਆਂ 'ਤੇ ਕਾਰਵਾਈ ਤਾਂ ਕੀ ਕਰਨੀ, ਹਾਲੇ ਤੱਕ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਠੀਕ ਦੋਸ਼ੀ ਨਾਮਜ਼ਦ ਕਰਦਾ ਹੋਇਆ ਪਰਚਾ ਤੱਕ ਦਰਜ ਨਹੀਂ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਮਝ ਅਨੁਸਾਰ ਜੇਕਰ ਹਾਕਮਾਂ ਦੀਆਂ ਨੀਤੀਆਂ ਅਤੇ ਜਬਰ ਦੀ ਮੁਖਾਲਫਿਤ ਕਰਨਾ ਗਲਤ ਹੈ ਤਾਂ ਇਸ ਦਾ ਸਿੱਧਾ ਅਰਥ ਇਹ ਵੀ ਨਿਕਲਦਾ ਹੈ ਕਿ ਸਿੱਖ ਇਤਿਹਾਸ ਵਿਚਲੇ ਚਰਖੜੀਆਂ 'ਤੇ ਚੜ੍ਹਨ ਵਾਲੇ, ਬੰਦ-ਬੰਦ ਕਟਾਉਣ ਵਾਲੇ, ਦੇਗਾਂ 'ਚ ਉਬਲਣ ਵਾਲੇ, ਗੱਲ ਕੀ ਵੇਲੇ ਦੀਆਂ ਜਾਲਮ ਹਕੂਮਤਾਂ ਵਿਰੁੱਧ ਬੋਲਣ ਤੇ ਲੜਨ ਵਾਲੇ ਸਾਰੇ ਹੀ ਗਲਤ ਸਨ। ਇੰਝ ਤਾਂ ਅੰਗਰੇਜ਼ ਹਕੂਮਤ ਵਿਰੁੱਧ ਆਜ਼ਾਦੀ ਸੰਗਰਾਮ ਲਈ ਲੜਨ ਵਾਲੇ ਅਤੇ ਉਹਨਾਂ ਵਿਰੁੱਧ ਬੋਲ ਕੇ ਫਾਂਸੀਆਂ ਚੁੰਮਣ ਵਾਲੇ, ਸਮੇਤ ਭਗਤ ਸਿੰਘ, ਗਦਰੀ ਬਾਬਿਆਂ ਤੇ ਹੋਰ ਆਜ਼ਾਦੀ ਘੁਲਾਟੀਏ ਵੀ ਫਿਰ ਗਲਤ ਹੀ ਹੋਣਗੇ। ਕਾਂਗਰਸ ਹਕੂਮਤ ਦੀ ਐਮਰਜੈਂਸੀ ਖਿਲਾਫ ਬੋਲਣ ਤੇ ਲੜਨ ਵਾਲੇ ਅਕਾਲੀ ਖੁਦ ਹੀ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ।
ਜਲੰਧਰ ਦੀ 4 ਦਸੰਬਰ ਦੀ ਰੈਲੀ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰ ਪੰਜਾਬੀ ਨੂੰ ਸ਼ਾਂਤੀ ਤੇ ਖੁਸ਼ਹਾਲੀ ਦਾ ਦੂਤ ਬਣਨ ਦਾ ਉਪਦੇਸ਼ ਦੇ ਰਹੇ ਸਨ। ਕੀ ਇਹ ਉਪਦੇਸ਼ ਉਸਦੇ ਵਿਧਾਇਕਾਂ 'ਤੇ ਹਲਕਾ ਇਨਚਾਰਜਾਂ ਉਪਰ ਲਾਗੂ ਨਹੀਂ ਹੁੰਦਾ।
ਚੋਣਾਂ 'ਚ ਲਗਭਗ ਸਾਲ ਦਾ ਸਮਾਂ ਰਹਿ ਗਿਆ ਹੈ। ਗਲਤ ਹੱਥਕੰਡੇ ਅਪਣਾ ਕੇ ਕੀਤੀ ਕਮਾਈ ਅਤੇ ਲੱਠਮਾਰਾਂ ਦੀ ਧੌਂਸ ਨੇ ਆਪਣੇ ਗੁੱਲ ਖਿਲਾਉਣੇ ਸ਼ੁਰੂ ਕਰ ਦਿੱਤੇ ਹਨ। ਚੋਣਾਂ ਲਠਮਾਰਾਂ ਦੀ ਮਦਦ ਨਾਲ ਜਿੱਤਣ ਦਾ ਹਰ ਸੰਭਵ ਯਤਨ ਕੀਤਾ ਜਾਣਾ ਹੈ। ਉਂਝ ਵੀ ਲੋਕ ਰਾਜ ਹੁਣ ਅਪੰਗ ਹੋ ਚੁੱਕਾ ਹੈ। ਲਕਵਾ ਮਾਰ ਗਿਆ ਹੈ ਭਾਰਤੀ ਲੋਕ ਰਾਜ ਨੂੰ। ਪੰਜਾਬ 'ਚ ਇਸ ਦਾ ਮਾਰੂ ਅਸਰ ਬੇਹੱਦ ਗੰਭੀਰ ਹੱਦ ਤੀਕ ਪੁੱਜ ਗਿਆ ਹੈ। ਲੋਕ ਰਾਜ ਸਿਰਫ ਵੋਟਾਂ ਪੈਣ ਤੱਕ ਹੀ ਸੁੰਗੜ ਕੇ ਰਹਿ ਗਿਆ ਹੈ। ਵੋਟਾਂ ਲੈਣ ਲਈ ਵੀ ਵੱਡੀਆਂ ਪਾਰਟੀਆਂ ਅਤੇ ਵੱਡੇ ਅਮੀਰ ਲੋਕ ਹੀ ਮੈਦਾਨ 'ਚ ਆਉਂਦੇ ਹਨ। ਗਰੀਬ ਕਿਸੇ ਵੀ ਚੋਣ ਚਾਹੇ ਵਿਧਾਨ ਸਭਾ, ਲੋਕ ਸਭਾ ਜਾਂ ਕੋਈ ਹੋਰ ਛੋਟੀ-ਮੋਟੀ ਵੀ ਹੋਵੇ, ਨਹੀਂ ਲੜ ਸਕਦਾ। ਕਰੋੜਾਂ-ਅਰਬਾਂ ਰੁਪਏ ਕੋਈ ਕਿੱਥੋਂ ਲਿਆਵੇ! ਚੋਣ ਮੁੱਕਣ ਬਾਅਦ ਜਿਹੜੀ ਪਾਰਟੀ ਜਿੱਤਦੀ ਹੈ, ਉਸੇ ਦਾ ਹੀ ਰਾਜ ਚੱਲਦਾ ਹੈ। ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ, ਪੀ.ਪੀ.ਐਸ. ਗਲ ਕੀ ਵੱਡੇ ਤੋਂ ਵੱਡੇ ਅਧਿਕਾਰੀ ਤੋਂ ਲੈ ਕੇ ਨਿੱਕੇ ਤੋਂ ਨਿੱਕੇ ਅਧਿਕਾਰੀ ਤੱਕ ਬਹੁਤੇ ਹਾਕਮ ਪਾਰਟੀ ਦੇ ਕਰਿੰਦਿਆਂ ਦੇ ਕਹਿਣ 'ਤੇ ਹੀ ਕੰਮ ਕਰਦੇ ਹਨ। ਦੂਸਰੀ ਪਾਰਟੀ ਦੇ ਜਿੱਤੇ ਹੋਏ ਐਮ.ਐਲ.ਏ./ਐਮ.ਪੀ. ਆਦਿ ਨੂੰ ਵੀ ਕੋਈ ਨਹੀਂ ਪੁੱਛਦਾ। ਹਰ ਵਿਭਾਗ ਦਾ ਰਾਜਨੀਤੀਕਰਨ ਕਰ ਦਿੱਤਾ ਗਿਆ ਹੈ। ਅੱਜ ਪੰਜਾਬ ਪੁਲਸ ਦੀ ਹਾਲਤ ਸਭ ਤੋਂ ਵੱਧ ਤਰਸਯੋਗ ਬਣੀ ਹੋਈ ਹੈ। ਆਜਾਦਾਨਾ ਢੰਗ ਨਾਲ ਸੱਚ 'ਤੇ ਪਹਿਰਾ ਦੇਣ ਦਾ ਤਾਂ ਪੁਲਸ ਅਧਿਕਾਰੀਆਂ ਲਈ ਸੁਪਨਾ ਲੈਣਾ ਹੀ ਗੁਨਾਹ ਹੈ।
ਪੰਜਾਬ ਵਿਚ ਨੌਜਵਾਨ ਦੁੱਖੀ ਹੈ, ਕੋਈ ਰੋਜ਼ਗਾਰ ਨਹੀਂ ਹੈ। ਹਰ ਰੋਜ਼ ਔਸਤਨ ਘੱਟੋ-ਘੱਟ ਇਕ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ। ਰੇਤ, ਬੱਜਰੀ ਮਾਫੀਏ ਵਾਲੇ ਦੌਲਤ ਕਮਾ ਰਹੇ ਹਨ। ਨਸ਼ੇ ਦਾ ਕਾਰੋਬਾਰ ਪੂਰੇ ਧੜੱਲੇ ਨਾਲ ਚਲ ਰਿਹਾ ਹੈ। ਲੱਠਮਾਰਾਂ ਦੀ ਮਦਦ ਨਾਲ ਧੜਾਧੜ ਜ਼ਮੀਨਾਂ ਜਾਇਦਾਦਾਂ 'ਤੇ ਨਜਾਇਜ਼ ਕਬਜ਼ੇ ਹੋ ਰਹੇ ਹਨ। ਕੋਈ ਕੁਸਕਣ ਯੋਗ ਨਹੀਂ। ਜੇ ਇਕਮੁੱਠ ਹੋ ਕੇ ਕਿਸਾਨ, ਮਜ਼ਦੂਰ, ਮੁਲਾਜ਼ਮ ਲੜਦੇ ਹਨ, ਉਹਨਾਂ 'ਤੇ ਰੋਕ ਲਾਉਣ ਲਈ ਰੱਦ ਕੀਤਾ ਕਾਲਾ ਕਾਨੂੰਨ ਫੇਰ ਲੈ ਆਂਦਾ ਹੈ। ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ। ਹਰ ਰੋਜ ਦੋ ਚਾਰ ਕਤਲ, ਡਾਕੇ, ਲੁੱਟਾਂ-ਖੋਹਾਂ ਦੀ ਖਬਰ ਅਖਬਾਰਾਂ 'ਚ ਛਪੀ ਹੁੰਦੀ ਹੈ। ਏ.ਟੀ.ਐਮ., ਬੈਂਕਾਂ, ਜਾਨਮਾਲ, ਜਾਇਦਾਦ ਕੁਝ ਵੀ ਸੁਰੱਖਿਅਤ ਨਹੀਂ ਹੈ। ਪੰਜਾਬ ਵਿਚ ਕਾਨੂੰਨ ਦਾ ਨਹੀਂ ਜੰਗਲ ਦਾ ਰਾਜ ਹੈ। ਕਾਨੂੰਨ ਬਣਾਉਣ ਵਾਲੇ, ਲਾਗੂ ਕਰਨ ਵਾਲੇ ਖੁਦ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਵਿਧਾਇਕਾਂ, ਮੰਤਰੀਆਂ, ਚੇਅਰਮੈਨਾਂ, ਲੱਠਮਾਰ ਦਸਤਿਆਂ ਦੀਆਂ ਜਾਇਦਾਦਾਂ ਦਿਨ ਦੁਗਣੀਆਂ ਰਾਤ ਚੌਗੁਣੀਆਂ ਵੱਧ ਰਹੀਆਂ ਹਨ।
ਚੋਣਾਂ 'ਚ ਸਿਰਫ ਇਕ ਸਾਲ ਰਹਿ ਗਿਆ ਹੈ। ਪੰਜਾਬ ਦੀ ਸਰਕਾਰ ਲੋਕਾਂ ਨੂੰ ਕੋਈ ਲਾਲੀਪਾਪ ਦੇ ਸਕਣ ਦੇ ਸਮਰੱਥ ਵੀ ਨਹੀਂ ਹੈ ਜਾਪਦੀ। ਏਸ ਹਾਲਤ ਵਿਚ ਇਕੋ ਇਕ ਰਾਹ ਹੈ, ਅਕਾਲੀ-ਬੀ.ਜੇ.ਪੀ. ਸਰਕਾਰ ਲਈ ਕਿ ਦਹਿਸ਼ਤ ਫੈਲਾਈ ਜਾ ਰਹੀ ਹੈ।
ਸੱਚੀ ਗੱਲ ਇਹ ਹੈ ਕਿ ਲੋਕ ਇਸ ਸਭ ਦੇ ਦਿਲੋਂ ਬਹੁਤ ਖਿਲਾਫ ਹਨ, ਪਰ ਮੁਕਤੀ ਤਾਂ ਮਿਲਣੀ ਹੈ ਜੇ ਜਥੇਬੰਦ ਹੋਕੇ ਹਕੂਮਤੀ ਗੁੰਡਾਗਰਦੀ ਖਿਲਾਫ ਸੰਘਰਸ਼ਾਂ ਦਾ ਅਖਾੜਾ ਭਖਾਇਆ ਜਾਵੇਗਾ।

No comments:
Post a Comment