ਆਰਐੱਮਪੀਆਈ ਵਲੋਂ ਜੀ.ਐਸ.ਟੀ. ਵਿਰੁੱਧ ਮੁਜ਼ਾਹਰੇ
ਘੁਮਾਣ : ਕਸਬਾ ਘੁਮਾਣ ਵਿਖੇ ਜੀ ਐੱਸ.ਟੀ. ਦੇ ਵਿਰੋਧ 'ਚ ਆਰ.ਐੱਮ.ਪੀ.ਆਈ. ਵੱਲੋਂ ਬਜ਼ਾਰ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਬੱਸ ਅੱਡਾ ਚੌਕ ਵਿਖੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਰੋਸ ਮੁਜ਼ਾਹਰੇ ਦੀ ਪ੍ਰਧਾਨਗੀ ਸੁਰਜੀਤ ਸਿੰਘ ਘੁਮਾਣ, ਗੁਰਦਿਆਲ ਸਿੰਘ ਘੁਮਾਣ ਨੇ ਸਾਂਝੇ ਤੌਰ 'ਤੇ ਕੀਤੀ। ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਤਹਿਸੀਲ ਸਕੱਤਰ ਸੰਤੋਖ ਸਿੰਘ ਔਲਖ ਤੇ ਪਾਰਟੀ ਦੀ ਸੂਬਾ ਕਮੇਟੀ ਮੈਂਬਰ ਨੀਲਮ ਘੁਮਾਣ ਨੇ ਕਿਹਾ ਕਿ ਜੀ.ਐੱਸ.ਟੀ. ਲਾਗੂ ਕਰਕੇ ਮੋਦੀ ਸਰਕਾਰ ਨੇ ਇਕ ਵਾਰ ਫਿਰ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਵਧਾਉਣ ਹਿੱਤ ਦੇਸ਼ ਦੇ ਕਿਰਤੀ ਵਰਗ ਮਜ਼ਦੂਰਾਂ ਕਿਸਾਨਾਂ ਅਤੇ ਦਰਮਿਆਨੇ ਵਰਗ ਦੇ ਲੋਕਾਂ, ਛੋਟੇ ਕਾਰੋਬਾਰੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ 'ਤੇ ਤੁਲੀ ਹੈ। ਇਸ ਰੋਸ ਮੁਜ਼ਾਹਰੇ ਨੂੰ ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ, ਬਿਸ਼ੰਬਰ ਸਿੰਘ, ਬਾਲ ਦੇਵ ਸਿੰਘ ਮੰਡ, ਮੰਗਲ ਸਿੰਘ ਮੰਡ, ਪ੍ਰੇਮ ਸਿੰਘ ਵਰਸਾਲ ਚੱਕ, ਰਣਜੀਤ ਸਿੰਘ, ਮਾੜੀ ਬੱਚੀਆਂ, ਗਿਆਨ ਸਿੰਘ ਬੰਲੜਵਾਲ ਜਸਵੰਤ ਸਿੰਘ ਘੁਮਾਣ, ਗੁਰਦੀਪ ਸਿੰਘ ਮੀਕੇ, ਗੁਰਮੀਤ ਸਿੰਘ ਮੀਕੇ ਆਦਿ ਨੇ ਸੰਬੋਧਨ ਕੀਤਾ।
ਚੋਗਾਵਾਂ, ਜੀ ਐੱਸ ਟੀ ਦੇ ਵਿਰੋਧ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕਾਰਕੁਨਾਂ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਨੇ ਰਾਜਾਸਾਂਸੀ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਨੇ ਦੱਸਿਆ ਕਿ ਜੀ ਐੱਸ ਟੀ ਕਾਰਨ ਕਈ ਸੰਸਥਾਵਾਂ ਮੰਦਰ, ਗੁਰਦੁਆਰੇ ਅਤੇ ਟਰੱਸਟਾਂ 'ਤੇ ਜਿੱਥੇ ਸੇਵਾ ਭਾਵਨਾ ਦੇ ਤੌਰ 'ਤੇ ਗਰੀਬਾਂ ਨੂੰ ਕਈ ਪ੍ਰਕਾਰ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਜੀ ਐੱਸ ਟੀ ਦੇ ਲਾਗੂ ਹੋਣ ਨਾਲ ਉਨ੍ਹਾਂ ਸਹੂਲਤਾਂ 'ਤੇ ਸਿੱਧਾ ਅਸਰ ਪਵੇਗਾ। ਮਹਿੰਗਾਈ ਵਿੱਚ ਵਾਧਾ ਹੋਵੇਗਾ, ਜਿਸ ਨਾਲ ਗਰੀਬ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਵਿਚ ਚੋਖਾ ਵਾਧਾ ਹੋਵੇਗਾ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ, ਜਮਹੂਰੀ ਕਿਸਾਨ ਸਭਾ ਦੇ ਕਾਮਰੇਡ ਵਿਰਸਾ ਸਿੰਘ ਟਪਿਆਲਾ, ਸੰਤੋਖ ਸਿੰਘ, ਧਰਮਿੰਦਰ ਸਿੰਘ, ਜਸਪਾਲ ਸਿੰਘ, ਸਤਨਾਮ ਸਿੰਘ, ਸਾਹਬ ਸਿੰਘ, ਸੁਰਜੀਤ ਸਿੰਘ, ਜਗਤਾਰ ਸਿੰਘ ਬੂਆਨੰਗਲੀ, ਜ਼ੈਲ ਸਿੰਘ ਨੰਬਰਦਾਰ ਅਤੇ ਪਾਰਟੀ ਵਰਕਰ ਹਾਜ਼ਰ ਸਨ।

ਦਿਹਾਤੀ ਮਜ਼ਦੂਰ ਸਭਾ ਦਾ ਦੋ ਪੜਾਵੀ ਸੰਘਰਸ਼
ਦਿਹਾਤੀ ਮਜ਼ਦੂਰ ਸਭਾ ਦੀ ਸੂਬਾਈ ਵਰਕਿੰਗ ਕਮੇਟੀ ਵਲੋਂ, 10 ਤੋਂ 14 ਜੁਲਾਈ ਤੱਕ, ਸੂਬੇ ਦੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰਾਂ ਮੂਹਰੇ ਰੋਸ ਧਰਨੇ ਮਾਰਨ ਅਤੇ ਮੂਜ਼ਾਹਰੇ ਕਰਨ ਦੇ ਦਿੱਤੇ ਸੱਦੇ ਪ੍ਰਤੀ ਵਿਸ਼ਾਲ ਹਾਂ-ਪੱਖੀ ਹੁੰਗਾਰਾ ਭਰਦਿਆਂ, ਪੰਜਾਬ ਦੇ ਬੇਜਮੀਨੇ ਤੇ ਦਲਿਤ ਮਜਦੂਰਾਂ ਨੇ ਉਕਤ ਰੋਸ ਐਕਸ਼ਨਾਂ ਵਿੱਚ ਬਹੁਤ ਭਰਵੀਂ ਸ਼ਮੂਲੀਅਤ ਕੀਤੀ। ''ਗਰੀਬ ਬਚਾਉ ਮੁਹਿੰਮ'' ਤਹਿਤ ਮਾਰੇ ਗਏ ਉਕਤ ਧਰਨਿਆਂ ਤੋਂ ਪਹਿਲਾਂ ਇੱਕ ਤੋਂ ਸੱਤ ਜੁਲਾਈ ਤੱਕ ''ਜਨਸੰਪਰਕ ਸਪਤਾਹ'' ਮਨਾਇਆ ਗਿਆ ਜਿਸ ਦੌਰਾਨ ਸੈਂਕੜੇ ਪਿੰਡਾਂ ਵਿੱਚ ਕੇਂਦਰੀ ਅਤੇ ਸੂਬਾਈ ਹਕੂਮਤ ਦੀਆਂ ਆਰਥੀਆਂ ਫੁਕਣ ਤੋਂ ਇਲਾਵਾ ਮੀਟਿੰਗਾਂ, ਰੈਲੀਆਂ, ਜਥੱਾ ਮਾਰਚਾਂ ਰਾਹੀਂ ਲੋਕਾਂ ਨੂੰ ਸਭਾ ਦੇ ਸੰਘਰਸ਼ ਪ੍ਰੋਗਰਾਮ ਤੋਂ ਜਾਣੂੰ ਕਰਵਾਇਆ ਗਿਆ। ਉਕਤ ਸਾਰੇ ਧਰਨਿਆਂ ਤੋਂ ਬਾਅਦ ਸਬੰਧਤ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪਤੱਰ ਭੇਜੇ ਗਏ।
ਆਰ ਐਸ ਐਸ ਅਤੇ ਉਸ ਦੇ ਸਹਿਯੋਗੀ ਸੰਗਠਨਾਂ, ਦਿੱਲੀ ਦੀ ਮੋਦੀ ਹਕੂਮਤ ਅਤੇ ਵੱਖੋ-ਵੱਖ ਸੂਬਿਆਂ ਵਿਚਲੀਆਂ ਭਾਜਪਾ ਸਰਕਾਰਾਂ ਦੀ ਨੰਗੀ ਚਿੱਟੀ ਸ਼ਹਿ ਪ੍ਰਾਪਤ ਉੱਚ ਜਾਤੀ ਹੰਕਾਰ ਦੀ ਅਮਾਨਵੀ ਮਾਨਸਿਕਤਾ ਨਾਲ ਗ੍ਰਸੇ ਅਪਰਾਧੀ ਤੱਤਾਂ ਵਲੋਂ ਦੇਸ਼ ਭਰ 'ਚ ਦਲਿਤਾਂ 'ਤੇ ਕੀਤੇ ਜਾ ਰਹੇ ਜਾਤੀ-ਪਾਤੀ ਅੱਤਿਆਚਾਰਾਂ ਨੂੰ ਸਖ਼ਤੀ ਨਾਲ ਰੋਕੇ ਜਾਣ ਦੀ ਮੰਗ ਲਈ ਉਕਤ ਧਰਨਿਆਂ ਦਾ ਸੱਦਾ ਦਿੱਤਾ ਗਿਆ ਸੀ। ਮਈ 2014 ਅਤੇ ਫ਼ਰਵਰੀ 2017 ਵਿੱਚ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਲੋਂ, ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਜਿਤੱਣ ਲਈ, ਗਰੀਬ ਲੋਕਾਂ ਨਾਲ ਕੀਤੇ ਗਏ ਚੋਣ ਵਾਅਦੇ, ਜਿਨ੍ਹਾਂ ਤੋਂ ਦੋਵੇਂ ਸਰਕਾਰਾਂ ਪੂਰੀ ਤਰ੍ਹਾਂ ਟਾਲਾ ਵੱਟ ਚੁੱਕੀਆਂ ਹਨ, ਨੂੰ ਲਾਗੂ ਕਰਾਉਣਾ ਉਕਤ ਧਰਨਿਆਂ ਦੀ ਦੂਜੀ ਵੱਡੀ ਮੰਗ ਸੀ।
ਇਸ ਤੋਂ ਇਲਾਵਾ ਬੇਜਮੀਨੇ ਦਲਿਤਾਂ ਦੀਆਂ ਫ਼ੌਰੀ ਮੰਗਾਂ ਜ਼ਿਵੇਂ ਸਥਾਈ ਰੋਜਗਾਰ, ਮਹਿੰਗਾਈ ਦੇ ਮੇਚ ਦੀਆਂ ਉਜ਼ਰਤਾਂ, ਬਹੁਮੰਤਵੀ ਜਨਤਕ ਵੰਡ ਪ੍ਰਣਾਲੀ, ਸਮੇਂ ਦੇ ਹਾਣ ਦੀਆਂ ਸਮਾਜਿਕ ਸੁਰੱਖਿਆ ਪੈਨਸ਼ਨਾਂ, ਮਕਾਨ ਬਨਾਉਣ ਲਈ ਥਾਂਵਾਂ ਤੇ ਗ੍ਰਾਂਟਾਂ, ਬੱਚਿਆਂ ਲਈ ਮੁਫਤ ਇੱਕਸਾਰ ਤੇ ਮਿਆਰੀ ਵਿੱਦਿਆ, ਮੁਫ਼ਤ ਤੇ ਉੱਚ ਪੱਧਰੀ ਸਿਹਤ ਸੇਵਾਵਾਂ, ਪੀਣ ਵਾਲਾ ਰੋਗਾਣੂੰ ਰਹਿਤ ਪਾਣੀ, ਆਧੁਨਿਕ ਵਿਧੀ ਦੇ ਪਖਾਨੇ, ਰੂੜੀਆਂ ਲਈ ਥਾਂਵਾਂ, ਖੁਦਕੁਸ਼ੀਆਂ ਕਰ ਗਏ ਮਜ਼ਦੂਰਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਅਤੇ ਯੋਗ ਮੁਆਵਜ਼ਾ ਆਦਿ ਮੰਗਾਂ ਦੀ ਪ੍ਰਾਪਤੀ ਵੀ ਇਸ ਸੰਗਰਾਮ ਦਾ ਉਦੇਸ਼ ਸੀ।
ਵੱਖੋ-ਵੱਖ ਥਾਂਈਂ ਉਕਤ ਰੋਸ ਐਕਸ਼ਨਾਂ ਨੂੰ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਵਿੱਤ ਸਕੱਤਰ ਮਹੀਪਾਲ, ਅਮਰੀਕ ਸਿੰਘ ਦਾਊਦ, ਚਮਨ ਲਾਲ ਦਰਾਜਕੇ, ਹਰਜੀਤ ਸਿੰਘ ਮਦਰੱਸਾ (ਸਾਰੇ ਮੀਤ ਪ੍ਰਧਾਨ) ਅਤੇ ਪਰਮਜੀਤ ਰੰਧਾਵਾ, ਲਾਲ ਚੰਦ ਕਟਾਰੂਚੱਕ, ਜਗਜੀਤ ਸਿੰਘ ਜੱਸੇਆਣਾ, ਜਸਪਾਲ ਸਿੰਘ ਝਬਾਲ (ਸਾਰੇ ਮੀਤ ਸਕੱਤਰ) ਨੇ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਬਲਾਕਾਂ ਤੋਂ ਸ਼ੂਰੂ ਹੋਇਆ ਉਕਤ ਸੰਗਰਾਮ ਉਚੇਰੇ ਪਧੱਰਾਂ 'ਤੇ ਲੜਦਿਆਂ ਮੰਗਾਂ ਮੰਨੇ ਜਾਣ ਤੱਕ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਖੇਤੀ ਕਰਜ਼ਾ ਮਾਫ਼ੀ ਦੇ ਪੰਜਾਬ ਸਰਕਾਰ ਦੇ ਅੱਧੇ ਅਧੂਰੇ ਐਲਾਨਾਂ 'ਚੋਂ ਖੁਦਕੁਸ਼ੀਆਂ ਅਤੇ ਕਰਜ਼ੇ ਦੇ ਝੰਬੇ ਖੇਤ ਮਜਦੂਰਾਂ ਨੂੰ ਪੂਰੀ ਤਰ੍ਹਾਂ ਵਾਂਝੇ ਰੱਖਣ ਦੀ ਜੋਰਦਾਰ ਨਿਖੇਧੀ ਕਰਦਿਆਂ ਇਸ ਕਰਜ਼ੇ 'ਤੇ ਲੀਕ ਮਾਰਨ ਦੀ ਮੰਗ ਕੀਤੀ। ਅਮ੍ਰਿਤਸਰ, ਜਲੰਧਰ, ਤਰਨ ਤਾਰਨ, ਗੁਰਦਾਸਪੁਰ , ਮਾਨਸਾ, ਬਰਨਾਲਾ, ਨਵਾਂ ਸ਼ਹਿਰ, ਲੁਧਿਆਣਾ, ਬਠਿੰਡਾ, ਕਪੂਰਥਲਾ, ਫ਼ਰੀਦਕੋਟ, ਫ਼ਾਜਿਲਕਾ ਜ਼ਿਲ੍ਹਿਆਂ ਦੇ ਬਹੁਗਿਣਤੀ ਬਲਾਕਾਂ 'ਚ ਵੱਖੋ-ਵੱਖ ਦਿਨ ਵਿਸ਼ਾਲ ਧਰਨੇ ਮਾਰੇ ਗਏ ਅਤੇ ਬਾਕੀ ਥਾਂਈਂ ਜਨਤਕ ਵਫ਼ਦਾਂ ਰਾਹੀਂ ਮੰਗ ਪੱਤਰ ਭੇਜੇ ਗਏ। ਅਗਲੇ ਪੜਾਅ 'ਚ ਖੇਤੀ ਕਾਮਿਆਂ ਦੀਆਂ ਬਾਕੀ ਜੱਥੇਬੰਦੀਆਂ ਨਾਲ ਸਾਂਝੇ ਮੰਚ ਤੋਂ ਸਾਂਝੇ ਸੰਗਰਾਮ ਉਸਾਰਨ ਲਈ ਨਿੱਗਰ ਪਹਿਲ ਕਦਮੀ ਕੀਤੀ ਜਾਵੇਗੀ।

ਜ਼ਿਲ੍ਹਾਵਾਰ ਕੀਤੇ ਗਏ ਐਕਸ਼ਨਾਂ ਦਾ ਵੇਰਵਾ ਹੇਠ ਅਨੁਸਾਰ ਹੈ :
ਫਤਿਆਬਾਦ : ਦਿਹਾਤੀ ਮਜ਼ਦੂਰ ਸਭਾ ਦੇ ਸੱਦੇ 'ਤੇ ਕਸਬਾ ਫਤਿਆਬਾਦ ਵਿਖੇ ਦਿਹਾਤੀ ਮਜਦੂਰ ਸਭਾ ਦੇ ਆਗੂ ਕਰਮ ਸਿੰਘ ਫਤਿਆਬਾਦ ਅਤੇ ਜਸਬੀਰ ਸਿੰਘ ਵੈਰੋਵਾਲ ਦੀ ਅਗਵਾਈ ਹੇਠ ਪੰਜਾਬ ਵਿਚਲੀ ਕਾਂਗਰਸ ਪਾਰਟੀ ਦੀ ਸਰਕਾਰ ਦਾ ਪੁਤਲਾ ਫੂਕਿਆ।ਇਸ ਮੌਕੇ ਇਕੱਠੇ ਹੋਏ ਮਜ਼ਦੂਰਾਂ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਬਲਦੇਵ ਸਿੰਘ ਭੈਲ ਨੇ ਸੰਬੋਧਨ ਕੀਤਾ। ਇਸ ਮੌਕੇ ਦਿਲਬਾਗ ਸਿੰਘ, ਰਾਜੂ ਪਹਿਲਵਾਨ, ਅਜੀਤ ਸਿੰਘ, ਗਗਨਦੀਪ ਸਿੰਘ ਸੋਨੂੰ, ਸੁਰਜੀਤ ਸਿੰਘ, ਲਖਵਿੰਦਰ ਸਿੰਘ, ਲਖਬੀਰ ਸਿੰਘ ਭੈਲ, ਜਗੀਰ ਸਿੰਘ ਰਾਮਪੁਰ, ਬੀਬੀ ਸਰਬਜੀਤ ਕੌਰ, ਮਹਿੰਦਰ ਕੌਰ, ਕਸ਼ਮੀਰ ਕੌਰ, ਦਲਬੀਰ ਸਿੰਘ, ਮੁਖਤਾਰ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

ਮਲਸੀਆਂ : 'ਜਨ ਸੰਪਰਕ ਮੁਹਿੰਮ' ਤਹਿਤ ਮਜ਼ਦੂਰਾਂ ਵੱਲੋਂ 1 ਤੋਂ 7 ਜੁਲਾਈ ਤੱਕ ਸੂਬੇ ਭਰ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣ ਦੇ ਸੱਦੇ ਤਹਿਤ ਪਿੰਡ ਤਲਵੰਡੀ ਮਾਧੋ ਤੇ ਮੋਤੀਪੁਰ ਵਿੱਚ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ, ਜਿਸ ਦੌਰਾਨ ਮੁਹਿੰਮ ਦੀ ਅਗਵਾਈ ਬਖਤਾਵਰ ਸਿੰਘ ਤਲਵੰਡੀ ਮਾਧੋ ਤੇ ਪਰਮਜੀਤ ਸਿੰਘ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲਸੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 11 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਸ਼ਾਹਕੋਟ ਵਿਖੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ। ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ ਸੋਹਲ ਖਾਲਸਾ, ਬਲਵਿੰਦਰ ਸਿੰਘ, ਤਰਸੇਮ ਸਿੰਘ, ਹਰਬੰਸ ਮੱਟੂ, ਬਲਦੇਵ ਰਾਜ ਮੱਟੂ, ਕਰਨੈਲ ਸਿੰਘ ਸਿੱਧੂ, ਜਸਵੰਤ ਸਿੰਘ, ਨਛੱਤਰ ਸਿੰਘ, ਸਰਪੰਚ ਬਲਕਾਰ ਸਿੰਘ, ਤਰਸੇਮ ਸਿੰਘ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।
ਮੱਲ੍ਹੀਆਂ ਕਲਾਂ : ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬਾ ਪ੍ਰਧਾਨ ਦਰਸ਼ਨ ਨਾਹਰ ਦੀ ਰਹਿਨੁਮਾਈ ਹੇਠ ਸਥਾਨਿਕ ਕਸਬਾ ਮੱਲ੍ਹੀਆਂ ਕਲਾਂ ਵਿਖੇ ਗਰੀਬ ਬਚਾਓ ਮੁਹਿੰਮ ਅਧੀਨ ਕੁੰਭਕਰਨੀ ਨੀਂਦ ਸੁੱਤੀ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਦਰਸ਼ਨ ਨਾਹਰ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਦਲਿਤਾਂ ਉਪਰ ਜਾਤੀਪਾਤੀ ਜਬਰ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਤੁਰੰਤ ਦਿੱਤੇ ਜਾਣ। ਆਟਾ-ਦਾਲ, ਸ਼ਗਨ ਸਕੀਮ ਨੂੰ ਨਿਰਵਿਘਨ ਜਾਰੀ ਰੱਖਿਆ ਜਾਵੇ ਅਤੇ ਬੁਢਾਪਾ ਤੇ ਵਿਧਵਾ, ਅੰਗਹੀਣ ਪੈਨਸ਼ਨ ਵਧਾ ਕੇ 3000 ਰੁਪਏ ਪ੍ਰਤੀ ਮਹੀਨਾ ਕੀਤੀਆਂ ਜਾਣ, ਮਨਰੇਗਾ ਮਜ਼ਦੂਰ ਦੀ 500 ਰੁਪਏ ਪ੍ਰਤੀ ਦਿਹਾੜੀ ਲਈ ਮਾਨਤਾ ਦਿੱਤੀ ਜਾਵੇ। ਨਿਰਮਲ ਆਧੀ, ਬਖਸ਼ੀ ਕੰਗ, ਗੁਰਚਰਨ ਸਿੰਘ ਮੱਲ੍ਹੀ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਤੋਂ ਇਲਾਵਾ ਰਸੂਲਪੁਰ ਕਲਾਂ, ਆਧੀ, ਰਾਂਗੜਾ, ਨੂਰਪੁਰ, ਚੱਠਾ ਆਦਿ ਪਿੰਡਾਂ ਵਿੱਚ ਵੀ ਦਿਹਾਤੀ ਮਜ਼ਦੂਰਾਂ ਵੱਲੋਂ ਪੁਤਲੇ ਫੂਕੇ ਗਏ।
ਚੱਕ ਬੀੜ ਸਰਕਾਰ (ਮੁਕਤਸਰ ਸਾਹਿਬ) : ਜ਼ਿਲ੍ਹੇ ਦੇ ਪਿੰਡ ਚੱਕ ਬੀੜ ਸਰਕਾਰ ਅਤੇ ਬਧਾਈ 'ਚ ਦਿਹਾਤੀ ਮਜ਼ਦੂਰ ਸਭਾ ਦੇ ਸੱਦੇ 'ਤੇ ਮਜ਼ਦੂਰਾਂ ਨੇ ਕੈਪਟਨ ਸਰਕਾਰ ਖਿਲਾਫ਼ ਅਰਥੀ ਫੂਕ ਪ੍ਰਦਰਸ਼ਨ ਕੀਤਾ। ਚੋਣ ਘੋਸ਼ਣਾ ਪੱਤਰ 'ਚ ਸ਼ਾਮਲ ਵਾਅਦੇ ਪੂਰੇ ਨਾ ਕਰਨ ਤੋਂ ਖਫ਼ਾ ਮਜ਼ਦੂਰਾਂ ਨੇ ਇਸ ਦੌਰਾਨ ਸੂਬਾ ਸਰਕਾਰ ਦਾ ਪੁਤਲਾ ਫੂਕਦੇ ਹੋਏ ਰੋਸ ਵਿਖਾਵਾ ਕੀਤਾ ਅਤੇ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜਸਵਿੰਦਰ ਸਿੰਘ ਸੰਗੂਧੌਣ, ਕਾਕੂ ਸਿੰਘ ਬਧਾਈ, ਕਰਮ ਸਿੰਘ ਮਦਰੱਸਾ ਨੇ ਕਿਹਾ ਕਿ ਕੈਪਟਨ ਸਰਕਾਰ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਮਜ਼ਦੂਰਾਂ ਨੂੰ ਰਾਸ਼ਨ ਡਿਪੂਆਂ ਤੋਂ ਮਿਲਣ ਵਾਲਾ ਰਾਸ਼ਨ ਵੀ ਬੰਦ ਹੋ ਗਿਆ ਹੈ, ਮਨਰੇਗਾ ਤਹਿਤ ਕੀਤੇ ਗਏ ਕੰਮ ਦਾ ਮਿਹਨਤਾਨਾ ਵੀ ਨਹੀਂ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਮਜ਼ਦੂਰਾਂ ਨੂੰ ਸੰਘਰਸ਼ ਦੇ ਰਸਤੇ 'ਤੇ ਚੱਲਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਰਾਸ਼ਨ ਦੇਣ, ਮਨਰੇਗਾ ਦਾ ਬਕਾਇਆ ਦੇਣ, ਮਨਰੇਗਾ ਯੋਜਨਾ ਤਹਿਤ ਸਾਲ ਭਰ ਕੰਮ ਦੀ ਗਾਰੰਟੀ ਦੇਣ, ਮਨਰੇਗਾ ਦੀ ਦਿਹਾੜੀ 500 ਰੁਪਏ ਕਰਨ, ਮਨਰੇਗਾ ਯੋਜਨਾ ਨੂੰ ਸਖ਼ਤੀ ਨਾਲ ਲਾਗੂ ਕਰਨ, ਅੰਗਹੀਣ ਅਤੇ ਵਿਧਵਾ ਪੈਨਸ਼ਨ ਤਿੰਨ ਹਜ਼ਾਰ ਪ੍ਰਤੀ ਮਹੀਨਾ ਕਰਨ, ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਦੇਣ ਮਕਾਨ ਬਣਾਉਣ ਲਈ ਗਰਾਂਟ ਦੇਣ ਆਦਿ ਮੰਗਾਂ ਉਠਾਈਆਂ। ਇਸ ਮੌਕੇ ਵਿਜੈ ਕੁਮਾਰ, ਇਕਬਾਲ ਸਿੰਘ, ਮੇਜਰ ਸਿੰਘ, ਹਰੀ ਚੰਦ, ਮਹਿੰਦਰ ਸਿੰਘ, ਸੀਤੋ ਕੌਰ, ਹਰਪਾਲ ਸਿੰਘ, ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।
ਕੋਟ ਧਰਮ ਚੰਦ (ਝਬਾਲ) : ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਸੱਦੇ 'ਤੇ ਇਕਾਈ ਕੋਟ ਧਰਮ ਚੰਦ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਝਬਾਲ, ਜਰਨੈਲ ਸਿੰਘ ਰਸੂਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨਾਲ ਚੋਣਾਂ ਸਮੇੇਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ ਅਤੇ ਮਜ਼ਦੂਰਾਂ ਦੇ ਮਸਲਿਆਂ ਸੰਬੰਧੀ ਚੁੱਪ ਧਾਰ ਰੱਖੀ ਹੈ, ਜੋ ਪੰਜਾਬ ਦੇ ਲੋਕਾ ਨਾਲ ਵੱਡਾ ਧੋਖਾ ਕੀਤਾ ਜਾ ਰਿਹਾ ਹੈ। ਇਸ ਮੌਕੇ ਦਿਲਬਾਗ ਸਿੰਘ ਕੋਟ ਧਰਮ ਚੰਦ, ਗੁਰਵੇਲ ਸਿੰਘ ਚੀਮਾ, ਸੁਖਦੇਵ ਸਿੰਘ, ਚੰਦ ਸਿੰਘ, ਸੁਖਚੈਨ ਸਿੰਘ, ਮੰਗਲ ਸਿੰਘ ਆਦਿ ਹਾਜ਼ਰ ਸਨ।
ਪੱਟੀ : ਦਿਹਾਤੀ ਮਜ਼ਦੂਰ ਸਭਾ ਵੱਲੋਂ ਜਸਵੰਤ ਸਿੰਘ ਭਿੱਖੀਵਿੰਡ ਅਤੇ ਬਲਵੰਤ ਸਿੰਘ ਜੌਣੇਕੇ ਜ਼ਿਲ੍ਹਾ ਕਮੇਟੀ ਮੈਂਬਰ ਦੀ ਅਗਵਾਈ ਵਿੱਚ ਬੀ ਡੀ ਪੀ ਓ ਪੱਟੀ ਦੇ ਦਫਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਆਪਣੀਆਂ ਭਖਦੀਆਂ ਅਤੇ ਤੁਰੰਤ ਪ੍ਰਵਾਨ ਕਰਨ ਯੋਗ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਇਕੱਠ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਅਤੇ ਸੂਬਾ ਕਮੇਟੀ ਮੈਂਬਰ ਸੱਤਪਾਲ ਸ਼ਰਮਾ ਅਤੇ ਬਲਵੰਤ ਸਿੰਘ ਜੌਣੇਕੇ ਜ਼ਿਲ੍ਹਾ ਕਮੇਟੀ ਮੈਂਬਰ ਨੇ ਸੰਬੋਧਨ ਕੀਤਾ। ਧਰਨੇ ਉਪਰੰਤ ਪੰਜਾਬ ਸਰਕਾਰ ਅਤੇ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਭੇਜ ਕੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਮਜ਼ਦੂਰਾਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਤੁਰੰਤ ਨਿਪਟਾਰਾ ਕਰਨ ਦੀ ਮੰਗ ਕੀਤੀ ਹੈ, ਨਹੀਂ ਤਾਂ ਮਜ਼ਦੂਰ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ।
ਤਲਵੰਡੀ ਸਾਬੋ : ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਵੱਲੋਂ 10 ਤੋਂ 14 ਜੁਲਾਈ ਤੱਕ ਸੂਬੇ ਦੇ ਸਾਰੇ ਬੀ ਡੀ ਪੀ ਓ ਦਫ਼ਤਰਾਂ ਮੂਹਰੇ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਨੂੰ ਲਾਗੂ ਕਰਦਿਆਂ ਸਭਾ ਦੇ ਕਾਰਕੁਨਾਂ ਨੇ ਸਥਾਨਕ ਬਲਾਕ ਦਫ਼ਤਰ ਵਿਖੇ ਧਰਨਾ ਮਾਰ ਕੇ ਜ਼ਬਰਦਸਤ ਰੋਸ ਵਿਖਾਵਾ ਕੀਤਾ। ਹਾਜ਼ਰ ਕਾਰਕੁੰਨਾਂ ਵੱਲੋਂ ਬਲਾਕ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਭੇਜਿਆ ਗਿਆ।
ਵਿਖਾਵਾਕਾਰੀ ਮਜ਼ਦੂਰ, ਜਿਨ੍ਹਾਂ ਵਿੱਚ ਭਾਰੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਸਨ, ਨੇ ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਕੀਤੇ ਚੋਣ ਵਾਅਦਿਆਂ ਤੋਂ ਭੱਜਣ ਦਾ ਦੋਵਂੇ ਸਰਕਾਰਾਂ 'ਤੇ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਉਕਤ ਚੋਣ ਵਾਅਦੇ ਸੌ ਫ਼ੀਸਦੀ ਲਾਗੂ ਕੀਤੇ ਜਾਣ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਖੇਤੀ ਕਰਜ਼ਾ ਮਾਫ਼ੀ ਦੇ ਅੱਧ-ਅਧੂਰੇ ਐਲਾਨਾਂ ਸਮੇਂ ਸੂਬੇ ਦੇ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਅੱਖੋ-ਪਰੋਖੇ ਕਰਨ ਪ੍ਰਤੀ ਵੀ ਸਖ਼ਤ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਐਲਾਨ ਕੀਤਾ ਕਿ ਬਲਾਕ ਪੱਧਰ ਤੋਂ ਸ਼ੁਰੂ ਹੋਇਆ ਉਕਤ ਸੰਗਰਾਮ ਅਗਲੇ ਪੜਾਅ 'ਤੇ ਵੀ ਜਾਵੇਗਾ ਅਤੇ ਜਿੱਤ ਤੱਕ ਜਾਰੀ ਰਹੇਗਾ। ਸੂਬਾ ਵਰਕਿੰਗ ਕਮੇਟੀ ਦੇ ਮੈਂਬਰਾਂ ਸਾਥੀ ਮਿੱਠੂ ਸਿੰਘ ਘੁੱਦਾ ਅਤੇ ਮੱਖਣ ਸਿੰਘ ਤਲਵੰਡੀ ਸਾਬੋ ਨੇ ਸਮੂਹ ਬੇਜ਼ਮੀਨੇ ਦਲਿਤ ਮਜ਼ਦੂਰਾਂ ਨੂੰ ਉਕਤ ਘੋਲ 'ਚ ਹਰ ਪੱਖੋਂ ਸਹਿਯੋਗ ਦੇਣ ਦੀ ਅਪੀਲ ਕੀਤੀ।

ਖਡੂਰ ਸਾਹਿਬ : ਦਿਹਾਤੀ ਮਜ਼ਦੂਰ ਸਭਾ ਦੇ ਸੱਦੇ 'ਤੇ ਬੀ ਡੀ ਪੀ ਓ ਦਫਤਰ ਖਡੂਰ ਸਾਹਿਬ ਵਿਖੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਮਾਰਿਆ ਗਿਆ।ਇਸ ਤੋਂ ਪਹਿਲਾਂ ਮਜ਼ਦੂਰ ਪੁਰਾਣੇ ਬੱਸ ਅੱਡੇ ਇਕੱਠੇ ਹੋਏ ਅਤੇ ਖਡੂਰ ਸਾਹਿਬ ਦੇ ਬਜ਼ਾਰਾਂ ਵਿਚ ਸਰਕਾਰ ਖਿਲਾਫ ਮਾਰਚ ਕਰਦਿਆਂ ਬੀ ਡੀ ਪੀ ਓ ਖਡੂਰ ਸਾਹਿਬ ਦੇ ਦਫਤਰ ਵਿਖੇ ਧਰਨਾ ਦਿੱਤਾ।ਇਸ ਧਰਨੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਜਸਬੀਰ ਸਿੰਘ ਵੈਰੋਵਾਲ ਅਤੇ ਗੁਰਮੁਖ ਸਿੰਘ ਦੀਨੇਵਾਲ ਨੇ ਕੀਤੀ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਝਬਾਲ ਅਤੇ ਸੂਬਾ ਆਗੂ ਬਲਦੇਵ ਸਿੰਘ ਭੈਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਗਰੀਬਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਕਿ ਸਾਡੀ ਸਰਕਾਰ ਬਣਨ 'ਤੇ ਮਜ਼ਦੂਰਾਂ ਨੂੰ ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ 3000 ਰੁਪਏ, ਡੀਪੂਆਂ 'ਤੇ ਸਸਤਾ ਤੇ ਵਧੀਆ ਰਾਸ਼ਨ, ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ, ਘਰ ਬਣਾਉਣ ਲਈ 5 ਲੱਖ ਦੀ ਗਰਾਂਟ, ਮਨਰੇਗਾ ਸਕੀਮ ਰਾਹੀਂ ਸਾਰਾ ਸਾਲ ਕੰਮ, ਹਰ ਪਰਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ, ਗਰੀਬਾਂ ਦੇ ਪਰਵਾਰਾਂ ਦਾ ਸਰਕਾਰੀ ਹਸਪਤਾਲਾਂ ਵਿਚ ਮੁਫਤ ਇਲਾਜ, ਮਜ਼ਦੂਰਾਂ ਦੇ ਬੱਚਿਆਂ ਲਈ ਮੁਫਤ ਵਿਦਿਆ ਦੇਣ ਵਰਗੇ ਵਾਅਦੇ ਕੀਤੇ ਸਨ, ਪਰ ਵਿਧਾਨ ਸਭਾ ਦਾ ਸੈਸ਼ਨ ਲੰਘ ਜਾਣ 'ਤੇ ਵੀ ਗਰੀਬਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀ ਕੀਤਾ।ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਜੋਗਿੰਦਰ ਸਿੰਘ, ਮੰਗਲ ਸਿੰਘ ਖਡੂਰ ਸਾਹਿਬ, ਪ੍ਰੇਮ ਸਿੰਘ ਸਰਾਂ, ਭਗਵਾਨ ਸਿੰਘ ਬਦੇਸ਼ੇ, ਬਾਬਾ ਗੁਰਚਰਨ ਸਿੰਘ, ਭਜਨ ਸਿੰਘ, ਤਰਸੇਮ ਸਿੰਘ, ਦਿਆਲ ਸਿੰਘ ਦੀਨੇਵਾਲ, ਸਰਮੇਲ ਸਿੰਘ, ਬੀਬੀ ਬਲਜੀਤ ਕੌਰ ਨਾਗੋਕੇ, ਬੀਬੀ ਮਨਜੀਤ ਕੌਰ, ਬਲਕਾਰ ਸਿੰਘ, ਲੱਖਾ ਸਿੰਘ ਰਾਮਪੁਰ ਆਦਿ ਹਾਜ਼ਰ ਸਨ।
ਵਲਟੋਹਾ, ਦਿਹਾਤੀ ਮਜ਼ਦੂਰ ਸਭਾ ਵੱਲੋਂ ਬੀ ਡੀ ਪੀ ਓ ਦਫਤਰ ਅੱਗੇ ਗੁਰਬੀਰ ਸਿੰਘ ਭੱਟੀ ਰਾਜੋਕੇ ਅਤੇ ਨਾਜਰ ਸਿੰਘ ਲਾਖਣਾ ਦੀ ਅਗਵਾਈ ਵਿਚ ਧਰਨਾ ਦੇ ਕੇ ਬੀਡੀਪੀਓ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਸੱਤਪਾਲ ਸ਼ਰਮਾ ਪੱਟੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਵਿਚ ਕੀਤੇ ਵਾਅਦੇ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਸਰਕਾਰ ਵੱਲੋਂ ਬੁਢਾਪਾ ਪੈਨਸ਼ਨ 2000 ਦੀ ਬਜਾਏ 750 ਰੁਪਏ ਕੀਤੀ ਗਈ ਹੈ, ਜਦਕਿ ਸ਼ਗਨ ਸਕੀਮ 51 ਹਜ਼ਾਰ ਦੀ ਬਜਾਏ 21 ਹਜ਼ਾਰ ਰੁਪਏ ਕੀਤੀ ਹੈ। ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੁਢਾਪਾ ਪੈਨਸ਼ਨ 3000 ਕੀਤੀ ਜਾਵੇ, ਸ਼ਗਨ ਸਕੀਮ 51 ਹਜ਼ਾਰ ਕੀਤੀ ਜਾਵੇ, ਗਰੀਬਾਂ ਨੂੰ 10 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਘਰ ਬਣਾਉਣ 3-3 ਲੱਖ ਦੀ ਗ੍ਰਾਂਟ ਦਿੱਤੀ ਜਾਵੇ। ਇਸ ਮੌਕੇ ਹਰਜਿੰਦਰ ਸਿੰਘ ਚੂੰਘ, ਜਗਤਾਰ ਸਿੰਘ, ਡਾ. ਜਸਵੰਤ ਸਿੰਘ ਭਿੱਖੀਵਿੰਡ, ਅੰਗਰੇਜ ਸਿੰਘ ਨਵਾਂ ਪਿੰਡ, ਦਿਲਬਾਗ ਸਿੰਘ ਰਾਜੋਕੇ, ਦਰਬਾਰਾ ਸਿੰਘ ਵਾਂ, ਬਲਵੰਤ ਸਿੰਘ ਜੌਣੇਕੇ, ਸੁਰਜੀਤ ਸਿੰਘ ਭਿੱਖੀਵਿੰਡ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਹਰਗੋਬਿੰਦਪੁਰ : ਦਿਹਾਤੀ ਮਜ਼ਦੂਰ ਸਭਾ ਦੀ ਇਕਾਈ ਸ਼੍ਰੀ ਹਰਗੋਬਿੰਦਪੁਰ ਵਲੋਂ ਮੰਗਲ ਸਿੰਘ ਮੰਡ, ਗਿਆਨ ਸਿੰਘ ਬੈਲੜਵਾਲ ਦੀ ਅਗਵਾਈ ਵਿਚ ਮਜ਼ਦੂਰ ਮੰਗਾਂ ਨੂੰ ਲੈ ਕੇ ਬੀ.ਡੀ.ਪੀ.ਓ. ਸ਼੍ਰੀ ਹਰਗੋਬਿੰਦਪੁਰ ਦੇ ਦਫਤਰ ਵਿਖੇ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਦੌਰਾਨ ਜਿੱਥੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ, ਉਥੇ ਹੀ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਬੀ.ਡੀ.ਪੀ.ਓ. ਸ਼੍ਰੀ ਹਰਗੋਬਿੰਦਪੁਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਧਰਨੇ ਨੂੰ ਤਹਿਸੀਲ ਸਕੱਤਰ ਸ਼ਿੱਥ ਸਿੱਖ ਅਤੇ ਕਾਮਰੇਡ ਗੁਰਦਿਆਲ ਸਿੰਘ ਘੁਮਾਣ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਕਾਮਰੇਡ ਨੀਲਮ ਘੁਮਾਣ ਨੇ ਸੰਬੋਧਨ ਕੀਤਾ।
ਰਈਆ : ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੱਦੇ 'ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਬੀ ਡੀ ਪੀ ਓ ਦਫਤਰ ਰਈਆ ਅੱਗੇ ਸਭਾ ਦੀ ਸਥਾਨਕ ਇਕਾਈ ਵੱਲੋਂ ਪਲਵਿੰਦਰ ਸਿੰਘ ਮਹਿਸਮਪੁਰ, ਸ਼ਿੰਗਾਰਾ ਸਿੰਘ ਸੁਧਾਰ ਅਤੇ ਗ੍ਰਾਮ ਸਿੰਘ ਭਿੰਡਰ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਦੇਸ਼ ਅੰਦਰ ਦਲਿਤਾਂ 'ਤੇ ਹੋ ਰਹੇ ਜ਼ੁਲਮਾਂ 'ਤੇ ਸਖਤੀ ਨਾਲ ਰੋਕ ਲਾਈ ਜਾਵੇ ਤੇ ਅੱਤਿਆਚਾਰ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਬੇਜ਼ਮੀਨੇ ਪਰਵਾਰਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ, ਮਨਰੇਗਾ ਕਾਨੂੰਨ ਵਿੱਚ ਸੋਧ ਕਰਕੇ ਲੋਵਵੰਦ ਪਰਵਾਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ, ਦਿਹਾੜੀ ਪੰਜ ਸੌ ਰੁਪਏ ਕੀਤੀ ਜਾਵੇ, ਬੁਢਾਪਾ, ਅੰਗਹੀਣ, ਵਿਧਵਾ ਅਤੇ ਆਸ਼ਿਰਤ ਪੈਨਸ਼ਨ 3000 ਰੁਪਏ ਕੀਤੀ ਜਾਵੇ। ਇਸ ਧਰਨੇ ਵਿੱਚ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ, ਕਮਲ ਸ਼ਰਮਾ, ਅਰਜਨ ਸਿੰਘ ਖੱਬੇ ਰਾਜਪੂਤਾਂ, ਦਲਬੀਰ ਸਿੰਘ ਟਕਾਪੁਰ, ਹਰਦੇਵ ਸਿੰਘ ਬੁੱਟਰ, ਸੁਖਵਿੰਦਰ ਸਿੰਘ ਦਾਊਦ, ਲਖਵਿੰਦਰ ਸਿੰਘ ਦਾਊਦ, ਹਰਭਜਨ ਸਿੰਘ ਫੱਤੂਵਾਲ, ਬਚਨ ਸਿੰਘ ਲੋਹਗੜ੍ਹ, ਬੂਰਾ ਸਿੰਘ ਰਈਆ, ਜਸਵੰਤ ਸਿੰਘ ਬਾਬਾ ਬਕਾਲਾ ਸਾਹਿਬ, ਮਿੰਟੂ ਵਜ਼ੀਰ ਭੁਲਰ, ਬਲਵਿੰਦਰ ਸਿੰਘ ਖਿਲਚੀਆਂ, ਪਰਵੀਨ ਕੌਰ ਟਕਾਪੁਰ, ਹਰਦੇਵ ਸਿੰਘ ਭੱਟੀ, ਰਾਜ ਕੌਰ ਟਕਾਪੁਰ, ਸੁਖਵਿੰਦਰ ਕੌਰ ਬੁਟਾਰੀ, ਕੁਲਵੰਤ ਕੌਰ ਬੁਟਾਰੀ ਆਦਿ ਸ਼ਾਮਲ ਸਨ।
ਮਹਿਲ ਕਲਾਂ : ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ, ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਸੈਂਕੜੇ ਮਜ਼ਦੂਰਾਂ ਨੇ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਅੱਗੇ ਰੋਸ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਭਾਨ ਸਿੰਘ ਸੰਘੇੜਾ, ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਸੰਬੋਧਨ ਕੀਤਾ। ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਧਾਲੀਵਾਲ, ਸਕੱਤਰ ਯਸ਼ਪਾਲ ਸਿੰਘ ਮਹਿਲ ਕਲਾਂ, ਅਮਰਜੀਤ ਕੁੱਕੂ ਨੇ ਵੀ ਮਜ਼ਦੂਰਾਂ ਦੇ ਸੰਘਰਸ਼ ਨੂੰ ਡੱਟਵੀਂ ਹਮਾਇਤ ਦੇਣ ਦਾ ਐਲਾਨ ਕੀਤਾ।
ਮੁਕਤਸਰ ਸਾਹਿਬ : ਦਿਹਾਤੀ ਮਜ਼ਦੂਰ ਸਭਾ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਚੱਲ ਰਹੇ ਧਰਨੇ ਦੀ ਲੜੀ ਤਹਿਤ ਸ਼ੁੱਕਰਵਾਰ ਨੂੰ ਮੁਕਤਸਰ ਦੇ ਬੀ ਡੀ ਪੀ ਓ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਹੀ ਮਜ਼ਦੂਰਾਂ ਨੇ ਸੂਬਾ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਧਰਨੇ ਦੌਰਾਨ ਮਜ਼ਦੂਰਾਂ ਨੇ ਬੀ ਡੀ ਪੀ ਓ ਹਾਕਮ ਸਿੰਘ ਨੂੰ ਆਪਣੀਆਂ ਮੰਗਾਂ ਦੇ ਸਬੰਧ 'ਚ ਮੰਗ ਪੱਤਰ ਵੀ ਸੌਂਪਿਆ। ਮਜ਼ਦੂਰ ਆਗੂਆਂ ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ, ਜਸਵਿੰਦਰ ਸੰਗੂਧੌਣ ਨੇ ਕਿਹਾ ਕਿ ਸੂਬਾ ਸਰਕਾਰ ਮਜ਼ਦੂਰ ਮੰਗਾਂ ਨੂੰ ਅਣਦੇਖਿਆ ਕਰ ਰਹੀ ਹੈ, ਜਿਸ ਕਾਰਨ ਮਜ਼ਦੂਰਾਂ 'ਚ ਰੋਸ ਪਾਇਆ ਜਾ ਰਿਹਾ ਹੈ। ਚੋਣਾਂ ਤੋਂ ਪਹਿਲਾ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹੁਣ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਕੀਤੇ ਵਾਅਦਿਆਂ ਤੋਂ ਸਰਕਾਰ ਭੱਜ ਰਹੀ ਹੈ। ਸਰਕਾਰ ਨੇ ਗਰੀਬਾਂ ਦੀ ਪੈਨਸ਼ਨ ਵਧਾਉਣ ਦੀ ਗੱਲ ਕਹੀ ਸੀ, ਪਰ ਬੀਤੇ ਲੰਬੇ ਸਮੇਂ ਤੋਂ ਪੈਨਸ਼ਨ ਮਿਲ ਹੀ ਨਹੀਂ ਰਹੀ ਹੈ, ਵਧਣੀ ਤਾਂ ਦੂਰ ਦੀ ਗੱਲ ਹੈ। ਮਜ਼ਦੂਰਾਂ ਨੂੰ ਰਾਸ਼ਨ ਡਿੱਪੂਆਂ ਤੋਂ ਮਿਲਣ ਵਾਲਾ ਰਾਸ਼ਨ ਵੀ ਬੰਦ ਹੋ ਗਿਆ ਹੈ। ਮਨਰੇਗਾ ਦੇ ਤਹਿਤ ਕੀਤੇ ਗਏ ਕੰਮ ਦਾ ਮਿਹਨਤਾਨਾ ਵੀ ਨਹੀਂ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਯੂਨੀਅਨ ਨੂੰ ਸੰਘਰਸ਼ ਦੇ ਰਸਤੇ 'ਤੇ ਚੱਲਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਮਜ਼ਦੂਰ ਮਹਿੰਗੇ ਭਾਅ 'ਤੇ ਆਟਾ ਲੈ ਕੇ ਖਾਣ ਨੂੰ ਮਜਬੂਰ ਹਨ। ਇਸ ਮੌਕੇ ਜੰਗ ਸਿੰਘ ਵੀ ਮੌਜੂਦ ਸਨ।
ਸਰਦੂਲਗੜ੍ਹ : ਦਿਹਾਤੀ ਮਜਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਵੱਲੋਂ 10-14 ਜੁਲਾਈ ਤੱਕ ਸੂਬੇ ਦੇ ਸਾਰੇ ਬੀ.ਡੀ.ਪੀ.ਓ. ਦਫਤਰਾਂ ਅੱਗੇ ਰੋਸ ਪ੍ਰਦਰਸਨ ਕਰਨ ਦੇ ਸੱਦੇ ਨੂੰ ਲਾਗੂ ਕਰਦਿਆਂ ਸਭਾ ਦੇ ਕਾਰਕੁਨਾਂ ਨੇ ਸਥਾਨਕ ਬਲਾਕ ਦਫਤਰ ਅੱਗੇ ਧਰਨਾ ਮਾਰ ਕੇ ਰੋਸ ਵਿਖਾਵਾ ਕੀਤਾ। ਹਾਜ਼ਰ ਕਾਰਕੁਨਾਂ ਨੇ ਬਲਾਕ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ।
ਵਿਖਾਵਾਕਾਰੀ ਮਜ਼ਦੂਰਾਂ ਨੇ ਦਲਿਤਾਂ ਉੱਪਰ ਹੋ ਰਹੇ ਹਮਲੇ ਅਤੇ ਅੱਤਿਆਚਾਰਾਂ ਨੂੰ ਸਖਤੀ ਨਾਲ ਰੋਕੇ ਜਾਣ ਦੀ ਮੰਗ।
ਬੁਲਾਰਿਆਂ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵੱਲੋਂ ਕੀਤੇ ਚੋਣ ਵਾਅਦਿਆਂ ਤੋਂ ਭੱਜਣ ਦੋਸ਼ ਲਾਉਂਦੇ ਹੋਏ ਮੰਗ ਕੀਤੀ ਕਿ ਚੋਣ ਵਾਅਦੇ ਲਾਗੂ ਕੀਤੇ ਜਾਣ। ਇਸ ਮੌਕੇ ਮਜ਼ਦੂਰਾਂ ਦੇ ਇਕੱਠ ਨੂੰ ਦਿਹਾਤੀ ਮਜਦੂਰ ਸਭਾ ਦੇ ਸੂਬਾ ਵਰਕਿੰਗ ਕਮੇਟੀ ਦੇ ਮੈਂਬਰ ਸਾਥੀ ਮੱਖਣ ਸਿੰਘ ਤਲਵੰਡੀ ਸਾਬੋ, ਸੁਖਦੇਵ ਸਿੰਘ ਰੋੜਕੀ, ਜੀਤ ਸਿੰਘ ਲੋਹਗੜ੍ਹ, ਮਿੱਠੂ ਸਿੰਘ ਖਾਲਸਾ, ਬਲਵੀਰ ਸਿੰਘ ਖੈਰਾ ਖੁਰਦ, ਸਰਬਜੀਤ ਸਿੰਘ ਮਾਨਖੇੜਾ, ਹਰਭਜਨ ਸਿੰਘ ਖੈਰਾ ਕਲਾਂ, ਜਮਹੂਰੀ ਕਿਸਾਨ ਸਭਾਂ ਦੇ ਤਹਿਸੀਲ ਸਕੱਤਰ ਗੁਰਦੇਵ ਸਿੰਘ ਲੋਹਗੜ੍ਹ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਸੈਕਟਰੀ ਕਾਮਰੇਡ ਲਾਲ ਚੰਦ ਨੇ ਸੰਬੋਧਨ ਕੀਤਾ।

ਮੰਡੀ ਲੱਖੇਵਾਲੀ (ਮੁਕਤਸਰ ਸਾਹਿਬ) : ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਬਲਾਕ ਪੱਧਰ 'ਤੇ ਮਾਰੇ ਜਾ ਰਹੇ ਧਰਨਿਆਂ ਦੀ ਕੜੀ ਤਹਿਤ ਪਹਿਲੇ ਦਿਨ ਮੰਡੀ ਲੱਖੇਵਾਲੀ ਤਹਿਸੀਲਦਾਰ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਅਤੇ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੱਸੇਆਣਾ ਅਤੇ ਜ਼ਿਲ੍ਹਾ ਆਗੂ ਜਸਵਿੰਦਰ ਸਿੰਘ ਸੰਗੂਧੌਣ ਨੇ ਸੰਬੋਧਨ ਕੀਤਾ। ਇਸ ਧਰਨੇ ਦੌਰਾਨ ਬਲਜਿੰਦਰ ਸਿੰਘ, ਚਰਨਾ ਸਿੰਘ, ਬਿੱਲੂ ਸਿੰਘ, ਕਰਮ ਸਿੰਘ, ਸਤਨਾਮ ਸਿੰਘ, ਹਰਚੰਦ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।
ਗੰਡੀਵਿੰਢ (ਝਬਾਲ) : ਦਿਹਾਤੀ ਮਜ਼ਦੂਰ ਸਭਾ ਦੇ ਸਾਥੀ ਜਰਨੈਲ ਸਿੰਘ ਰਸੂਲਪੁਰ, ਗੁਰਵੇਲ ਸਿੰਘ ਚੀਮਾ ਦੀ ਅਗਵਾਈ ਹੇਠ ਬੀ ਡੀ ਪੀ ਓ ਦਫਤਰ ਗੰਡੀਵਿੰਡ ਅੱਗੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਬੀ ਡੀ ਪੀ ਓ ਗੰਡੀਵਿੰਡ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਧਰਨਾਕਾਰੀਆਂ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਝਬਾਲ, ਦਿਲਬਾਗ ਸਿੰਘ ਕੋਟ ਧਰਮ ਚੰਦ ਨੇ ਸੰਬੋਧਨ ਕੀਤਾ। ਇਸ ਮੌਕੇ ਨਿਰਮਲ ਸਿੰਘ ਚੀਮਾ, ਬਲਵਿੰਦਰ ਸਿੰਘ, ਰਜਵੰਤ ਕੌਰ ਚੀਮਾ, ਨਰਿੰਦਰ ਕੌਰ, ਲਖਵਿੰਦਰ ਕੌਰ ਝਬਾਲ ਆਦਿ ਹਾਜ਼ਰ ਸਨ।
ਰਾਏਕੋਟ : ਦਿਹਾਤੀ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਸਬੰਧੀ ਬੀ.ਡੀ.ਪੀ.ਓ. ਦਫਤਰ ਰਾਏਕੋਟ ਸਾਹਮਣੇ 14 ਜੁਲਾਈ ਨੂੰ ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਸੂਬਾ ਪੱਧਰੀ ਕਮੇਟੀ ਦੇ ਸੱਦੇ ਤਹਿਤ ਜ਼ਿਲਾ ਆਗੂ ਹਰਬੰਸ ਸਿੰਘ ਲੋਹਟਬੱਦੀ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਆਗੂ ਹਰਬੰਸ ਸਿੰਘ ਲੋਹਟਬੰਦੀ, ਗੁਰਦੀਪ ਸਿੰਘ ਕਲਸੀ, ਦਿਲਬਾਗ ਸਿੰਘ, ਮਾ.ਬਲਦੇਵ ਸਿੰਘ, ਨਛੱਤਰ ਸਿੰਘ ਸ਼ਹਿਬਾਜਪੁਰਾ, ਗੁਰਦੀਪ ਸਿੰਘ, ਇਕਬਾਲ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰਾਂ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਹਰੇਕ ਮਜ਼ਦੂਰ ਨੂੰ ਨੌਕਰੀ ਦਿੱਤੀ ਜਾਵੇਗੀ, ਸਰਕਾਰੀ ਡਿਪੂਆਂ 'ਤੇ ਸਸਤਾ ਰਾਸ਼ਨ ਦਿੱਤਾ ਜਾਵੇਗਾ। ਪਰ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਭੱਜ ਗਈ ਹੈ ਅਤੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਨਾਲ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਹੋ ਗਿਆ। ਇਸ ਉਪਰੰਤ ਕੇਂਦਰ ਤੇ ਸੂਬਾ ਸਰਕਾਰ ਲਈ ਇਕ ਮੰਗ ਪੱਤਰ ਵੀ ਅਧਿਕਾਰੀਆਂ ਨੂੰ ਸੌਂਪਿਆ ਗਿਆ।
ਜਮਹੂਰੀ ਕਿਸਾਨ ਸਭਾ ਦੇ ਸੱਦੇ 'ਤੇ ਪੰਜਾਬ ਭਰ ਵਿਚ ਪੁਤਲਾ ਫੂਕ ਮੁਜ਼ਾਹਰੇ
ਜਮਹੂਰੀ ਕਿਸਾਨ ਸਭਾ ਦੀ ਸੂਬਾਈ ਵਰਕਿੰਗ ਕਮੇਟੀ ਦੇ ਫ਼ੈਸਲੇ ਅਨੁਸਾਰ ''ਕਿਸਾਨੀ, ਜਵਾਨੀ ਤੇ ਪਾਣੀ ਬਚਾਓ'' ਸੰਗਰਾਮ ਤਹਿਤ 5 ਤੋਂ 20 ਜੁਲਾਈ ਤੱਕ ਅਰਥੀ ਫੂਕ ਪ੍ਰਦਰਸ਼ਨ ਕੀਤੇ ਗਏ ਅਤੇ ਵਿਸ਼ਾਲ ਪਧੱਰ 'ਤੇ ਲੋਕਾਂ ਤੱਕ ਪਹੁੰਚ ਕਰਕੇ ਸੰਘਰਸ਼ ਦੇ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਪੰਜਾਬ ਦੇ ਤਕਰੀਬਨ ਸਾਰੇ ਜਿਲ੍ਹਿਆਂ 'ਚ ਉਕਤ ਸੰਘਰਸ਼ ਪ੍ਰੋਗਰਮ ਦੌਰਾਨ 300 ਤੋਂ ਵਧੇਰੇ ਪਿੰਡਾਂ 'ਚ ਮਾਰਚ ਅਤੇ ਜਨਤਕ ਮੀਟਿੰਗਾਂ ਕੀਤੀਆਂ ਗਈਆਂ। 87 ਥਾਂਵਾਂ 'ਤੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਇਨ੍ਹਾਂ ਹਕੂਮਤਾਂ ਦੀਆਂ ਅਰਥੀਆਂ ਫ਼ੂਕੀਆਂ ਗਈਆਂ।
ਸਮੁੱਚੀ ਮੁਹਿੰਮ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਵਲੋਂ ਤਾਨਾਸ਼ਾਹੀ ਪੂਰਨ ਢੰਗਾਂ ਨਾਲ ਥੋਪੇ ਗਏ ਜੀ.ਐਸ.ਟੀ. ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ।
ਮੁਹਿੰਮ ਦੌਰਾਨ ਇਸ ਗੱਲ 'ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਕਿ ਦਹਾਕਿਆਂ ਤੋਂ ਹੋ ਰਹੀਆਂ ਕਿਸਾਨ-ਮਜਦੂਰ ਖੁਦਕੁਸ਼ੀਆਂ ਰੋਕਣ ਲਈ ਕਿਸਾਨਾਂ-ਮਜਦੂਰਾਂ ਦਾ ਕਰਜ਼ਾ ਨਾ ਕੇਵਲ ਮੁਆਫ਼ ਕਰਨ ਦੀ ਲੋੜ ਹੈ, ਬਲਕਿ ਖੇਤੀ ਨੂੰ ਲਾਹੇਵੰਦਾ ਧੰਦਾ ਬਣਾਏ ਜਾਣ ਦੀ ਵੱਡੀ ਲੋੜ ਹੈ ਤਾਕਿ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ਾਈ ਹੋਣ ਦੀ ਨੌਬਤ ਹੀ ਨਾ ਆਵੇ। ਇਹ ਤਾਂ ਹੀ ਸੰਭਵ ਹੈ ਜੇ ਖੇਤੀ ਲਾਗਤਾਂ ਘਟਣ ਅਤੇ ਜਿਣਸਾਂ ਦੇ ਭਾਅ ਲਾਗਤ ਖਰਚਿਆਂ ਤੋਂ ਡੇਢ ਗੁਣਾ ਨਿਰਧਾਰਤ ਕਰਦੇ ਹੋਏ ਸਾਰੀਆਂ ਫ਼ਸਲਾਂ ਦੀ ਸਰਕਾਰ ਵਲੋਂ ਖਰੀਦ ਕੀਤੇ ਜਾਣ ਦੀ ਗਰੰਟੀ ਕੀਤੀ ਜਾਵੇ।
ਮਹਿੰਮ ਦੌਰਾਨ ਇਸ ਤੱਥ ਨੂੰ ਵਿਸ਼ੇਸ਼ ਤੌਰ 'ਤੇ ਉਭਾਰਿਆ ਗਿਆ ਕਿ ਢੁਕਵੇਂ ਰੋਜਗਾਰ ਦੀ ਅਣਹੋਂਦ 'ਚ ਖੇਤੀ 'ਚ ਲੱਗੀ ਹੋਈ ਵਾਧੂ ਕਿਰਤ ਸ਼ਕਤੀ ਅਤੇ ਮਸ਼ੀਨੀਕਰਣ ਕਰਕੇ ਬੇਰੋਜਗਾਰ ਹੋਏ ਖੇਤੀ ਕਾਮਿਆਂ ਨੂੰ ਪੱਕਾ 'ਤੇ ਗੁਜਾਰੇ ਜੋਗੀਆਂ ਉਜਰਤਾਂ ਅਧੀਨ ਰੋਜਗਾਰ ਦਿੱਤਾ ਜਾਵੇ।
10 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੇ ਸਾਰੇ ਕਰਜੇ ਮੁਕੰਮਲ ਮੁਆਫ਼ ਕਰਨ ਦੀ ਵੀ ਮੰਗ ਕੀਤੀ ਗਈ। ਮੁਹਿੰਮ ਦੌਰਾਨ ਇਸ ਗੱਲ 'ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਕਿ ਗਰੀਬ ਕਿਸਾਨਾਂ ਅਤੇ ਖੇਤੀ ਕਾਮਿਆਂ ਦਾ ਆਮਦਨਾਂ ਅਤੇ ਕਰਜ਼ਿਆਂ ਦਾ ਅਨੁਪਾਤ ਖਤਰਨਾਕ ਹੱਦ ਤਕ ਵੱਧ ਚੁੱਕਾ ਹੈ। ਜਿਸ 'ਤੇ ਕਾਬੂ ਪਾਉਣ ਵੱਲ ਕੇਂਦਰੀ ਅਤੇ ਸੂਬਾ ਸਰਕਾਰਾਂ ਦਾ ਉਕਾ ਹੀ ਧਿਆਨ ਨਹੀਂ ਹੈ।
ਪੰਜਾਬ ਸਰਕਾਰ ਦੇ ਕਰਜ਼ਾ ਮਾਫੀ ਦੇ ਅੱਧੇ-ਅਧੂਰੇ ਐਲਾਨਾਂ ਨੂੰ ਰੱਦ ਕਰਦੇ ਹੋਏ ਚੋਣ ਵਾਅਦਾ ਐਨ ਈਮਾਨਦਾਰੀ ਨਾਲ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ।
ਜਿਕਰਯੋਗ ਹੈ ਕਿ ਜਮਹੂਰੀ ਕਿਸਾਨ ਸਭਾ ਵਲੋਂ ਸੰਗਰਾਮ ਦੇ ਅਗਲੇ ਪੜਾਅ 'ਚ 8-9-10 ਅਗਸਤ ਨੂੰ ਮਾਝਾ, ਦੋਆਬਾ ਅਤੇ ਮਾਲਵਾ ਜੋਨਾਂ ਦੀਆਂ ਵਿਸ਼ਾਲ ਰੈਲੀਆਂ ਅਤੇ ਪ੍ਰਦਰਸ਼ਨ, ਜੰਡਿਆਲਾ ਗੁਰੂ , ਫਗਵਾੜਾ ਅਤੇ ਬਰਨਾਲਾ ਵਿਖੇ ਕਰਨ ਦਾ ਸਦੱਾ ਦਿੱਤਾ ਜਾ ਚੁਕੱਾ ਹੈ।

ਐਕਸ਼ਨਾਂ ਦੀਆਂ ਸੰਖੇਪ ਰਿਪੋਰਟਾਂ ਹੇਠ ਅਨੁਸਾਰ ਹਨ :
ਰੂਪਨਗਰ : ਜਮਹੂਰੀ ਕਿਸਨ ਸਭਾ ਪੰਜਾਬ ਦੇ ਸੱਦੇ 'ਤੇ ਇੱਥੇ ਲਾਗਲੇ ਪਿੰਡਾਂ ਘਨੌਲਾ, ਬਿਕੋ, ਸਿੰਹੂਮਾਜਰਾ, ਮਕੌੜੀ ਅਤੇ ਚੱਕ ਕਰਮਾ ਵਿਖੇ ਸਭਾ ਦੇ ਆਗੂਆਂ ਤੇ ਕਾਰਕੁਨਾਂ ਨੇ ਰੋਸ ਮਾਰਚ ਕਰਕੇ ਦਾਣਾ ਮੰਡੀ ਘਨੌਲੀ ਵਿਖੇ ਕੇਂਦਰ ਅਤੇ ਪੰਜਾਬ ਸਰਕਾਰਾਂ ਦੀ ਅਰਥੀ ਫੂਕੀ। ਰੋਸ ਮਾਰਚ 'ਚ ਕਿਸਾਨਾਂ ਨੇ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਜੋ ਲੋਕਾਂ ਤੇ ਕਿਸਾਨਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਕੋਈ ਵੀ ਅੱਜ ਤੱਕ ਅਮਲ ਵਿੱਚ ਨਹੀਂ ਲਿਆਂਦਾ ਗਿਆ। ਮੋਦੀ ਨੇ ਕਿਹਾ ਸੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਗੇ (ਲਾਗਤ ਤੋਂ ਡਿਓਢਾ ਭਾਅ ਫਸਲ ਦਾ ਦਿੱਤਾ ਜਾਣਾ ਸੀ)। ਕੈਪਟਨ ਨੇ ਕਿਹਾ ਸੀ ਕਿ ਕਿਸਾਨਾਂ ਦੇ ਕਰਜ਼ਿਆਂ 'ਤੇ ਲਕੀਰ ਫੇਰਾਂਗਾ। ਆਗੂਆਂ ਨੇ ਕਿਹਾ ਕਿ ਕਰਜ਼ਾਈ ਕਿਸਾਨ ਮਜ਼ਦੂਰ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ। ਰੋਸ਼ ਮਾਰਚ 'ਚ ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਧਮਾਣਾ, ਸਮਸ਼ੇਰ ਸਿੰਘ ਹਵੇਲੀ, ਗੁਲਾਬ ਸਿੰਘ, ਜਰਨੈਲ ਸਿੰਘ ਘਨੌਲੀ, ਨਸੀਬ ਸਿੰਘ, ਹਰਚੰਦ ਸਿੰਘ ਫਤਿਹਪੁਰ, ਧਰਮ ਸਿੰਘ ਥਲੀ, ਅਸ਼ੋਕ ਕੁਮਰ ਅਤੇ ਕ੍ਰਿਸ਼ਨ ਕੁਮਾਰ ਆਦਿ ਹਾਜ਼ਰ ਸਨ।

ਦੁਸਾਂਝ ਕਲਾਂ : ਜੀ ਐੱਸ ਟੀ ਲਾਗੂ ਕਰਨ ਦੇ ਵਿਰੋਧ ਵਿੱਚ ਜਮਹੂਰੀ ਕਿਸਾਨ ਸਭਾ ਦੇ ਯੂਨਿਟ ਦੁਸਾਂਝ ਕਲਾਂ ਵੱਲੋਂ ਦੁਸਾਂਝ ਕਲਾਂ ਦੇ ਬੱਸ ਅੱਡੇ 'ਤੇ ਪੰਜਾਬ ਸਰਕਾਰ ਅਤੇ ਕੇਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਮਾ. ਸ਼ਿੰਗਾਰਾ ਸਿੰਘ ਦੁਸਾਂਝ, ਕੁਲਦੀਪ ਫਿਲੌਰ, ਸੰਤੋਖ ਸਿੰਘ ਬਿਲਗਾ, ਪਰਮਜੀਤ ਰੰਧਾਵਾ, ਬਨਾਰਸੀ ਦਾਸ ਘੁੜਕਾ ਅਤੇ ਬਲਬੀਰ ਸਿੰਘ ਵੀਰੀ ਨੇ ਕਿਹਾ ਕਿ ਦੇਸ਼ ਦੇ ਲੋਕ ਤਾਂ ਪਹਿਲਾਂ ਹੀ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਬੇਕਾਰੀ, ਭੁੱਖਮਰੀ ਤੋਂ ਪੀੜਤ ਹਨ, ਸਰਕਾਰ ਨੇ ਜੀ ਐੱਸ ਟੀ ਲਾਗੂ ਕਰਕੇ ਲੋਕਾਂ ਦਾ ਹੋਰ ਵੀ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਮੌਕੇ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਜੇਕਰ ਸਰਕਾਰ ਫਸਲਾਂ ਵਿੱਚ ਤਬਦੀਲੀ ਕਰਨਾ ਚਾਹੁੰਦੀ ਹੈ ਤਾਂ ਜਿਣਸਾਂ ਦੇ ਭਾਅ ਨਿਸ਼ਚਿਤ ਕਰੇ ਅਤੇ ਖਰੀਦ ਯਕੀਨੀ ਬਣਾਵੇ ਤਾਂ ਜੋ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦੱਬੇ ਕਿਸਾਨ ਨੂੰ ਹੋਰ ਖੱਜਲ-ਖੁਆਰ ਨਾ ਹੋਣਾ ਪਵੇ। ਉਹਨਾਂ ਮੰਗ ਕੀਤੀ ਕਿ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਸੁੱਖ ਰਾਮ ਦੁਸਾਂਝ, ਪਲਵਿੰਦਰ ਸਿੰਘ ਭੂਰਾ, ਬਲਵਿੰਦਰ ਸਿੰਘ ਦੁਸਾਂਝ, ਮੰਗਤ ਰਾਏ ਪੰਚ, ਸੁਖਜਿੰਦ ਸਿੰਘ ਸੁੱਖਾ, ਹਰਜਿੰਦਰ ਸਿੰਘ ਲੰਬੜਦਾਰ, ਮੋਤੀ ਸਿੰਘ, ਸੁਖਦੇਵ ਸਿੰਘ, ਅਮਰੀਕ ਸਿੰਘ, ਅਜੀਤ ਸਿੰਘ ਅਤੇ ਇਲਾਕੇ ਭਰ ਦੇ ਲੋਕ ਮੌਜੂਦ ਸਨ।
ਚੋਹਲਾ ਸਾਹਿਬ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਸੰਘਰਸ਼ ਤਹਿਤ ਕਿਸਾਨੀ ਮੰਗਾਂ ਨੂੰ ਲੈ ਕੇ ਕੋਟ ਮੁਹੰਮਦ ਖਾਂ, ਫੈਲੋਕੇ, ਕਾਹਲਵਾਂ, ਡੇਹਰਾ ਸਾਹਿਬ, ਰਾਹੁਲ ਚਾਹਲ, ਰਾਵੀ, ਚੋਹਲਾ ਖੁਰਦ ਆਦਿ ਪਿੰਡਾਂ ਵਿੱਚ ਮਾਰਚ ਕਰ ਕੇ ਪੰਜਾਬ ਅਤੇ ਕੇਂਦਰ ਸਰਕਾਰ ਦਾ ਚੋਣ ਵਾਅਦਿਆਂ ਤੋਂ ਭੱਜਣ ਵਿਰੁੱਧ ਪੁਤਲਾ ਫੂਕਿਆ ਗਿਆ। ਕਿਸਾਨ ਮੰਗ ਕਰ ਰਹੇ ਸਨ ਕਿ 10 ਏਕੜ ਤੱਕ ਦੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ, ਕਿਸਾਨੀ ਵਰਤੋਂ ਦੀਆਂ ਵਸਤਾਂ 'ਤੇ ਲਾਇਆ ਜੀ ਐੱਸ ਟੀ ਵਾਪਸ ਲਿਆ ਜਾਵੇ, ਕਿਸਾਨੀ ਜਿਣਸਾਂ ਦੇ ਭਾਅ ਡਾ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਤੈਅ ਕਰ ਕੇ ਸਰਕਾਰੀ ਖਰੀਦ ਦੀ ਗਰੰਟੀ ਦਿੱਤੀ ਜਾਵੇ। ਇਸ ਦੀ ਰੈਲੀ ਦੀ ਅਗਵਾਈ ਏਰੀਆ ਕਮੇਟੀ ਦੇ ਪ੍ਰਧਾਨ ਰੇਸ਼ਮ ਸਿੰਘ ਫੈਲੋਕੇ, ਸਕੱਤਰ ਨਰਿੰਦਰ ਸਿੰਘ ਤੁੜ, ਦਾਰਾ ਸਿੰਘ ਮੁੰਡਾਪਿੰਡ, ਬਲਵਿੰਦਰ ਸਿੰਘ ਫੈਲਕੋ, ਗੁਰਦੇਵ ਸਿੰਘ ਕਾਹਲਵਾਂ ਅਤੇ ਬਲਵਿੰਦਰ ਸਿੰਘ ਆਦਿ ਆਗੂਆਂ ਨੇ ਕੀਤੀ। ਕਿਸਾਨਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਜ਼ਿਲ੍ਹਾ ਪ੍ਰਧਾਨ ਸੁਖਤਾਰ ਸਿੰਘ ਮੱਲ੍ਹਾ ਅਤੇ ਤਹਿਸੀਲ ਸਕੱਤਰ ਮਨਜੀਤ ਸਿੰਘ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਪਹਿਲਾਂ ਚੋਣ ਵਾਅਦੇ ਤੋਂ ਭੱਜ ਕੇ ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਫਸਲਾਂ ਦੇ ਭਾਅ ਦੇਣ ਤੋਂ ਨਾਂਹ ਕੀਤੀ ਅਤੇ ਹੁਣ ਕਿਸਾਨੀ ਵਰਤੋਂ ਦੀਆਂ ਖੇਤੀ ਵਸਤਾਂ 'ਤੇ ਜੀ ਐੱਸ ਟੀ ਲਾਗੂ ਕਰਕੇ ਪਹਿਲਾਂ ਹੀ ਕਰਜ਼ੇ ਹੇਠ ਦੱਬੀ ਕਿਸਾਨੀ 'ਤੇ ਭਾਰੀ ਬੋਝ ਪਾ ਦਿੱਤਾ ਹੈ। ਕਿਸਾਨ ਆਗੂਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਚੋਣਾਂ ਵਿੱਚ ਕਿਸਾਨਾਂ ਦੇ ਸਮੁੱਚੇ ਕਰਜ਼ੇ ਮਾਫ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆ ਕੇ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ ਨਾਲ ਧੋਖਾ ਕੀਤਾ ਹੈ।
ਨੂਰਪੁਰ ਬੇਦੀ : ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਲਾਲਪੁਰ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ ਪਿੰਡਾਂ ਦੇ ਕਿਸਾਨਾਂ ਦਾ ਇਕੱਠ ਕੀਤਾ ਗਿਆ। ਇਸ ਵਿੱਚ ਬਜ਼ੁਰਗ-ਨੌਜਵਾਨ ਅਤੇ ਔਰਤਾਂ ਨੇ ਭਾਰੀ ਸੰਖਿਆ 'ਚ ਭਾਗ ਲਿਆ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਧਮਾਣਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਕਿਸਾਨਾਂ ਅਤੇ ਆਮ ਲੋਕਾਂ ਨਾਲ ਕੀਤੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਸੱਤਾ 'ਚ ਆਉਂਦੇ ਹੀ ਹਰ ਕੋਈ ਆਪਣਾ ਰੁਖ ਬਦਲ ਲੈਂਦਾ ਹੈ। ਇਨ੍ਹਾਂ ਦੋਵਾਂ ਸਰਕਾਰਾਂ ਨੇ ਅਜੇ ਤੱਕ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਪਹਿਲਾਂ ਨੋਟਬੰਦੀ ਕਰਕੇ ਲੋਕਾ ਦਾ ਕਚੂੰਮਰ ਕੱਢ ਦਿੱਤਾ ਅਤੇ ਹੁਣ ਜੀ.ਐੱਸ.ਟੀ ਲਾਗੂ ਕਰਕੇ ਛੋਟੇ ਵਪਾਰੀਆਂ ਤੇ ਆਮ ਲੋਕਾਂ 'ਤੇ ਟੈਕਸਾਂ ਦਾ ਹੋਰ ਭਾਰ ਵਧਾ ਦਿੱਤਾ। ਇਸ ਟੈਕਸ ਨਾਲ ਕਿਸਾਨਾਂ ਦੀ ਮਸ਼ੀਨਰੀ ਹੋਰ ਮਹਿੰਗੀ ਹੋ ਜਾਵੇਗੀ। ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਥੱਲੇ ਦੱਬਿਆ ਪਿਆ ਹੈ, ਉਤੋਂ ਇਹ ਹੋਰ ਟੈਕਸ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੁਆਮੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਅਤੇ ਕੈਪਟਨ ਨੇ ਕਰਜ਼ 'ਤੇ ਲਕੀਰ ਮਾਰਨ ਦਾ, ਪਰ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਸਿੱਧਾ ਧੋਖਾ ਕੀਤਾ ਹੈ, ਜਿਸ ਕਾਰਨ ਪੰਜਾਬ ਦੇ ਕਿਸਾਨ ਦਿਨ ਪ੍ਰਤੀ ਦਿਨ ਖੁਦਕੁਸ਼ੀਆਂ ਕਰ ਰਹੇ ਹਨ, ਜਿਸ ਦੀ ਜ਼ਿੰਮੇਵਾਰ ਕੈਪਟਨ ਸਰਕਾਰ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਅਤੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਨਿਰੰਜਨ ਦਾਸ, ਅਮਰੀਕ ਸਿੰਘ, ਰਾਮ ਦਾਸ, ਸੁਭਾਸ਼, ਸੁਰਜੀਤ ਸਿੰਘ, ਸੰਤ ਸਿੰਘ, ਰਾਮ ਕਿਸ਼ਨ ਆਦਿ ਨੇ ਵੀ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ।
ਮਾਨਸਾ : ਕੇਂਦਰ ਸਰਕਾਰ ਵੱਲਂੋ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਅਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਅਨੁਸਾਰ ਜਿਣਸਾਂ ਦੇ ਲਾਹੇਵੰਦ ਭਾਅ ਦੇਣ ਦੇ ਕੀਤੇ ਵਾਅਦਿਆਂ ਤੋਂ ਮੁੱਕਰਨ ਤੇ ਖੇਤੀ ਸੰਦ ਅਤੇ ਖਾਦ, ਕੀਟਨਾਸ਼ਕ ਆਦਿ ਨੂੰ ਜੀ ਐਸ ਟੀ ਦੇ ਘੇਰੇ ਵਿੱਚ ਲਿਆਉਣ ਦੇ ਵਿਰੋਧ ਵਿੱਚ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਪਿੰਡ ਫਫੜੇ ਭਾਈਕੇ ਦੇ ਕਿਸਾਨਾਂ ਵੱਲੋਂ ਬੀਜੇਪੀ ਸਰਕਾਰ ਦੇ ਮੁਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਇਕਬਾਲ ਸਿੰਘ ਫਫੜੇ ਭਾਈਕੇ, ਮਾਸਟਰ ਛੱਜੂ ਰਾਮ ਰਿਸ਼ੀ ਨੇ ਕਿਹਾ ਕਿ ਕੇਂਦਰ ਵੱਲੋਂ ਖੇਤੀ ਖੇਤਰ ਨੂੰ ਜੀ ਐੱਸ ਟੀ ਦੇ ਘੇਰੇ ਅੰਦਰ ਲਿਆ ਕੇ ਪਹਿਲਾਂ ਤੋਂ ਹੀ ਕਰਜ਼ਿਆਂ ਦੀ ਮਾਰ ਹੇਠ ਆਈ ਕਿਸਾਨੀ ਉੱਪਰ ਹੋਰ ਟੈਕਸ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣ ਅਤੇ ਖੇਤੀ ਖੇਤਰ ਨੂੰ ਜੀ ਐੱਸ ਟੀ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ। ਖੇਤੀ ਦੇ ਲਾਗਤ ਖਰਚੇ ਘੱਟ ਕਰਨ ਲਈ ਬੀਜ, ਡੀਜ਼ਲ, ਖੇਤੀ ਸੰਦ, ਖਾਦ ਅਤੇ ਕੀਟਨਾਸ਼ਕ ਦਵਾਈਆਂ ਉੱਪਰ ਕਿਸਾਨਾਂ ਨੂੰ 50% ਸਬਸਿਡੀ ਦਿੱਤੀ ਜਾਵੇ। ਜਿਣਸਾਂ ਦੀ ਖਰੀਦ ਦੀ ਗਾਰੰਟੀ ਕੀਤੀ ਜਾਵੇ। ਖੇਤੀ ਆਧਾਰਿਤ ਸਨਅਤਾਂ ਲਾਈਆਂ ਜਾਣ ਤਾਂ ਜੋ ਕਿਸਾਨੀ ਨੂੰ ਆਰਥਿਕ ਮੰਦਵਾੜੇ ਵਿੱਚੋਂ ਬਾਹਰ ਕੱਢਿਆ ਜਾ ਸਕੇ। ਕਿਸਾਨਾਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਨੂੰ ਠੱਲ੍ਹ ਪਾਈ ਜਾ ਸਕੇ। ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਅਮਰੀਕ ਸਿੰਘ ਫਫੜੇ, ਕਰਨੈਲ ਸਿੰਘ ਨੰਬਰਦਾਰ, ਸਾਧੂ ਸਿੰਘ, ਦਿਲਬਾਗ ਸਿੰਘ, ਮਸਿੰਦਰ ਸਿੰਘ, ਬੁੱਧੂ ਖਾਂ, ਮੱਘਰ ਸਿੰਘ ਅਤਲਾ, ਬੱਲਮ ਸਿੰਘ ਮੱਤੀ ਵੀ ਹਾਜ਼ਰ ਸਨ।
ਫਤਿਆਬਾਦ : ਜਮਹੂਰੀ ਕਿਸਾਨ ਸਭਾ ਪੰਜਾਬ ਨੇ ਪਿੰਡ ਤੁੜ ਵਿਖੇ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਪੁਤਲਾ ਫੂਕਿਆ। ਕਿਸਾਨ ਮੰਗ ਕਰ ਰਹੇ ਸਨ ਕਿ ਖੇਤੀ ਵਸਤਾਂ 'ਤੇ ਲਾਇਆ ਜੀ ਐੱਸ ਟੀ ਤੁਰੰਤ ਵਾਪਸ ਲਿਆ ਜਾਵੇ, 10 ਏਕੜ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ, ਮਾੜੇ ਅਤੇ ਟੁੱਟ ਚੁਕੇ ਨਹਿਰੀ ਪ੍ਰਬੰਧ ਦੀ ਮੁੜ ਉਸਾਰੀ ਕਰਕੇ ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕੀਤਾ ਜਾਵੇ।ਇਸ ਮੁਜ਼ਾਹਰੇ ਦੀ ਅਗਵਾਈ ਰੇਸ਼ਮ ਸਿੰਘ ਫੈਲੋਕੇ, ਸਵਿੰਦਰ ਸਿੰਘ, ਹਰਭਾਨ ਸਿੰਘ, ਜੰਗਬਹਾਦੁਰ ਸਿੰਘ ਤੁੜ ਅਤੇ ਬਲਵਿੰਦਰ ਸਿੰਘ ਫੈਲੋਕੇ ਨੇ ਕੀਤੀ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲ੍ਹਾ ਅਤੇ ਤਹਿਸੀਲ ਸਕੱਤਰ ਮਨਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਨੇ ਚੋਣਾਂ ਮੌਕੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਮੁਚਾ ਕਰਜ਼ਾ ਮੁਆਫ ਕਰਨ, ਹਰ ਪਰਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਨਸ਼ਿਆਂ 'ਤੇ ਇਕ ਮਹੀਨੇ ਵਿਚ ਰੋਕ ਲਾਉਣ ਦਾ ਵਾਅਦਾ ਕੀਤਾ ਸੀ, ਪਰ ਹੁਣ ਕਾਂਗਰਸ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ।ਉਨ੍ਹਾਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਸੰਘਰਸ਼ ਨੂੰ ਤੇਜ਼ ਕਰੇਗੀ।ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਕਿਸਾਨਾਂ ਦੀਆਂ ਜਿਣਸਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਿਕ ਲਾਗੂ ਕਰਾਉਣ, ਸਰਕਾਰੀ ਮਹਿਕਮਿਆਂ ਅੰਦਰ ਖਾਲੀ ਪਈਆਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਪੁਰ ਕਰਵਾਉਣ ਤੱਕ ਜਾਰੀ ਰਹੇਗਾ।ਇਸ ਮੌਕੇ ਹਰਦਲੇਰ ਸਿੰਘ ਤੁੜ, ਸੁਲੱਖਣ ਸਿੰਘ ਤੁੜ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਤਹਿਸੀਲ ਪ੍ਰਧਾਨ ਅਜੀਤ ਸਿੰਘ ਢੋਟਾ ਆਦਿ ਨੇ ਵੀ ਸੰਬੋਧਨ ਕੀਤਾ।
ਚੋਗਾਵਾਂ : ਦਿਹਾਤੀ ਮਜਦੂਰ ਸਭਾ, ਜਮਹੂਰੀ ਕਿਸਾਨ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸਾਂਝੀ ਅਗਵਾਈ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਇਕੱਤਰਤਾ ਪਿੰਡ ਟਪਿਆਲਾ ਵਿਖੇ ਗੁਰਨਾਮ ਸਿੰਘ ਉਮਰਪੁਰਾ ਅਤੇ ਕਾਮਰੇਡ ਵਿਰਸਾ ਸਿੰਘ ਟਪਿਆਲਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਕਾਮਰੇਡ ਵਿਰਸਾ ਸਿੰਘ ਟਪਿਆਲਾ ਨੇ ਪੰਜਾਬ ਵਿਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਝੂਠੇ ਵਾਅਦੇ ਪੰਜਾਬ ਦੀ ਜਨਤਾ ਨਾਲ ਕਰ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਏ ਹਨ। ਉਹਨਾ ਕਿਹਾ ਕਿ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਪੰਜਾਬ ਨੂੰ ਚਾਰ ਹਫਤਿਆਂ ਵਿਚ ਨਸ਼ਾ ਮੁਕਤ ਕਰਨ, ਕਿਸਾਨਾਂ ਦਾ ਸਮੁੱਚਾ ਕਰਜ਼ ਮੁਆਫ ਕਰਨ, ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ, ਹਰ ਘਰ ਦੇ ਇੱਕ ਜੀਅ ਨੂੰ ਨੌਕਰੀ ਦੇਣ, ਨੌਜਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਸਮੇਤ ਕਈ ਵਾਅਦੇ ਕੀਤੇ ਸਨ, ਪਰ ਸਰਕਾਰ ਨੇ ਅਜੇ ਤੱਕ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ, ਜਿਸ ਦੇ ਰੋਸ ਵਜੋਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ, ਅਮਰਜੀਤ ਸਿੰਘ ਭੀਲੋਵਾਲ, ਸਾਹਿਬ ਸਿੰਘ ਠੱਠੀ, ਸਤਨਾਮ ਸਿੰਘ ਚੱਕ ਔਲ, ਸੁਖਦੇਵ ਸਿੰਘ ਬਰੀਕੀ, ਬਲਦੇਵ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ, ਜਗਬੀਰ ਸਿੰਘ, ਨਿਰਮਲ ਸਿੰਘ, ਪ੍ਰਮਜੀਤ ਸਿੰਘ, ਵਿਸਾਖਾ ਸਿੰਘ ਸਮੇਤ ਕਿਸਾਨ, ਮਜ਼ਦੂਰ ਅਤੇ ਬੀਬੀਆਂ ਹਾਜ਼ਰ ਸਨ।
ਬੁਲ੍ਹੋਵਾਲ : ਲੋਕ ਵਿਰੋਧੀ ਜੀ.ਐੱਸ.ਟੀ. ਲਾਗੂ ਕਰਨ ਵਿਰੁੱਧ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਕੱਕੋਂ ਨੇ 'ਕਿਸਾਨੀ, ਜਵਾਨੀ, ਪਾਣੀ ਬਚਾਓ' ਸੰਘਰਸ਼ ਤਹਿਤ ਪੰਜਾਬ ਸਰਕਾਰ ਦੇ ਕਸਬਾ ਬੁਲ੍ਹੋਵਾਲ ਵਿਖੇ ਸਾੜੇ ਗਏ ਪੁਤਲੇ ਸਮੇਂ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਇਕੱਠ ਨੂੰ ਸੰਬੋਧਨ ਕਰਦਿਆਂ ਆਰ.ਐੱਮ.ਪੀ.ਆਈ ਦੇ ਜ਼ਿਲ੍ਹਾ ਸਕੱਤਰ ਮਹਿੰਦਰ ਸਿੰਘ ਖੈਰੜ ਨੇ ਕਿਹਾ ਕਿ ਮੋਦੀ ਸਰਕਾਰ ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਤੋਂ ਭੱਜ ਗਈ ਹੈ ਅਤੇ ਕਿਸਾਨਾਂ ਦੀ ਆਮਦਨ ਕਿਵੇਂ ਦੁੱਗਣੀ ਕਰਨੀ ਹੈ, ਇਹ ਨਹੀਂ ਪਤਾ ਲੱਗ ਰਿਹਾ।
ਜੀ.ਐੱਸ.ਟੀ. ਲਾਗੂ ਹੋਣ ਨਾਲ ਖਾਦਾਂ, ਬੀਜ, ਦਵਾਈਆਂ, ਖੇਤੀ ਮਸ਼ੀਨਰੀ ਹੋਰ ਵੀ ਮਹਿੰਗੀ ਹੋ ਜਾਵੇਗੀ। ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਖੇਤੀ ਨੂੰ ਬਚਾਉਣ ਲਈ ਖੇਤੀ ਅਧਾਰਿਤ ਇਕਾਈਆਂ ਲਗਾਈਆਂ ਜਾਣ, ਸਰਕਾਰ ਵੱਲੋਂ ਹਰੇਕ ਫਸਲ ਦੀ ਖਰੀਦ ਕੀਤੀ ਜਾਵੇ, ਲਾਗਤ ਦੀਆਂ ਕੀਮਤਾਂ ਘਟਾਈਆਂ ਜਾਣ ਅਤੇ ਫਿਰ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਤੈਅ ਕੀਤੇ ਜਾਣ, ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਪਹਿਲੇ ਕਰਜ਼ਿਆਂ 'ਤੇ ਲੀਕ ਫੇਰੀ ਜਾਵੇ। ਇਸ ਮੌਕੇ ਆਰ.ਐੱਮ.ਪੀ.ਆਈ. ਦੇ ਜ਼ਿਲ੍ਹਾ ਕਮੇਟੀ ਮੈਂਬਰ ਡਾ. ਤਰਲੋਚਨ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰੇ, ਜਵਾਨੀ ਨੂੰ ਬਚਾਉਣ ਲਈ ਖੇਤੀ ਅਧਾਰਿਤ ਸਨਅਤਾਂ ਲਗਾਈਆਂ ਜਾਣ, ਪਾਣੀ ਨੂੰ ਬਚਾਉਣ ਲਈ ਪੰਜਾਬ ਵਿੱਚ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇ, ਜੰਗਲੀ ਜਾਨਵਰਾਂ ਅਤੇ ਅਵਾਰਾ ਪਸ਼ੂਆਂ ਤੋਂ ਫਸਲਾਂ ਨੂੰ ਬਚਾਉਣ ਲਈ ਠੋਸ ਕਦਮ ਚੁੱਕਣ 'ਤੇ ਵੀ ਜ਼ੋਰ ਦਿੱਤਾ ਗਿਆ। ਬੁਲ੍ਹੋਵਾਲ ਬਾਈਪਾਸ 'ਤੇ ਰੋਹ ਭਰਪੂਰ ਨਾਅਰਿਆਂ ਦੀ ਗੂੰਜ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪਰਮਜੀਤ ਸਿੰਘ ਕਾਲਕਟ, ਹਰਜਾਪ ਸਿੰਘ, ਰਣਧੀਰ ਸਿੰਘ ਸੈਣੀ, ਹਰਪ੍ਰੀਤ ਸਿੰਘ ਲਾਲੀ, ਓਮ ਸਿੰਘ ਸਟਿਆਣਾ, ਸੁਖਵਿੰਦਰ ਸਿੰਘ ਪੰਡੋਰੀ ਖਜੂਰ, ਜਸਵੰਤ ਸਿੰਘ ਲਾਂਬੜਾ, ਮਹਿੰਦਰ ਸਿੰਘ, ਅਵਤਾਰ ਸਿੰਘ ਖਡਿਆਲਾ ਸੈਣੀਆਂ, ਮਲਕੀਤ ਸਿੰਘ ਸਲੁੇਮਪੁਰ, ਬਲਵਿੰਦਰ ਗਿੱਲ, ਮਾਸਟਰ ਸ਼ਿੰਗਾਰਾ ਸਿੰਘ ਮਕੀਮਪੁਰ, ਕੇਵਲ ਸਿੰਘ ਬੈਂਸ ਮਾਣਕਢੇਰੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਮਹਿਲ ਕਲਾਂ : ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਬਰਨਾਲਾ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਦੇਸ਼ ਦੀ ਜਵਾਨੀ, ਕਿਸਾਨੀ ਤੇ ਪੰਜਾਬ ਦਾ ਪਾਣੀ ਬਚਾਉਣ ਅਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਜੀ.ਐਸ.ਟੀ. ਦੇ ਵਿਰੋਧ 'ਚ ਇਲਾਕੇ ਦੇ ਵੱਖ-ਵੱਖ ਪਿੰਡਾਂ ਛੀਨੀਵਾਲ ਕਲਾਂ, ਚੰਨਣਵਾਲ, ਰਾਏਸਰ, ਠੀਕਰੀਵਾਲ, ਕਲਾਲਾ, ਸਹਿਜੜਾ, ਚੁਹਾਣਕੇ ਕਲਾਂ, ਚੁਹਾਣਕੇ ਖੁਰਦ 'ਚ ਰੋਸ ਮਾਰਚ ਕਰਨ ਉਪਰੰਤ ਪਿੰਡ ਵਜੀਦਕੇ ਕਲਾਂ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਸੂਬਾ ਆਗੂ ਮਾਸਟਰ ਮਲਕੀਤ ਸਿੰਘ ਵਜੀਦਕੇ, ਜਿਲ੍ਹਾ ਪ੍ਰਧਾਨ ਨਿਹਾਲ ਸਿੰਘ, ਅਮਰਜੀਤ ਕੁੱਕੂ, ਜਨਰਲ ਸਕੱਤਰ ਯਸ਼ਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੀ.ਐੱਸ.ਟੀ. ਲਾਗੂ ਕਰਕੇ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ, ਮਜ਼ਦੂਰਾਂ 'ਤੇ ਹੋਰ ਭਾਰ ਲੱਦ ਦਿੱਤਾ ਹੈ, ਇਸ ਨਾਲ ਨਾਲ ਖਾਦਾਂ, ਕੀੜੇਮਾਰ ਦਵਾਈਆਂ ਅਤੇ ਖੇਤੀ ਸੰਦਾਂ ਦੀ ਕੀਮਤ 'ਚ ਹੋਰ ਵਾਧਾ ਹੋ ਚੁੱਕਾ ਹੈ। ਮਾਸਟਰ ਸਾਧਾ ਸਿੰਘ ਵਿਰਕ, ਬਲਦੇਵ ਸਿੰਘ ਔਜਲਾ, ਗੁਰਦੇਵ ਸਿੰਘ ਸਹਿਜੜਾ, ਨਾਇਬ ਸਿੰਘ ਚੀਮਾ, ਹਰਬੰਸ ਸਿੰਘ ਮਹਿਲ ਕਲਾਂ, ਪ੍ਰੀਤਮ ਸਿੰਘ ਵਜੀਦਕੇ, ਸਰੂਪ ਸਿੰਘ, ਪ੍ਰੀਤਮ ਸਿੰਘ ਚੰਨਣਵਾਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼, ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਅਤੇ ਜੀਐਸਟੀ ਕਨੂੰਨ ਨੂੰ ਵਾਪਸ ਲਿਆ ਜਾਵੇ।
ਤਰਨ ਤਾਰਨ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਸੰਘਰਸ਼ ਤਹਿਤ ਪਿੰਡ ਮਾਲਚੱਕ ਤੋਂ ਜਥਾ ਮਾਰਚ ਕਰ ਕੇ ਪਿੰਡ ਦੇਉ, ਬਾਗੜੀਆਂ ਤੋਂ ਕੱਦਗਿੱਲ ਪਹੁੰਚ ਕੇ ਸਥਾਨਕ ਬੱਸ ਸਟੈਂਡ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੀ ਅਗਵਾਈ ਜ਼ਿਲਾ ਆਗੂ ਸਾਥੀ ਚਰਨਜੀਤ ਸਿੰਘ ਬਾਠ, ਜੋਗਿੰਦਰ ਸਿੰਘ ਮਾਣੋਚਾਹਲ, ਬੁੱਧ ਸਿੰਘ ਪੱਖੋਕੇ, ਅਮਰੀਕ ਸਿੰਘ ਕੰਗ, ਪ੍ਰਗਟ ਮਾਲਚੱਕ ਅਤੇ ਸਰਬਜੀਤ ਸਿੰਘ ਬਾਠ ਆਦਿ ਆਗੂਆਂ ਨੇ ਕੀਤੀ।
ਕਿਸਾਨ ਆਗੂ ਮੰਗ ਕਰ ਰਹੇ ਸਨ ਕਿ 10 ਏਕੜ ਤੱਕ ਦੇ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ, ਅੱਗੇ ਤੋਂ ਫਸਲਾਂ ਦੇ ਭਾਅ ਡਾ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਤੈਅ ਕਰਕੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ, ਖੇਤੀ ਵਸਤਾਂ 'ਤੇ ਲਾਇਆ ਜੀ ਐੱਸ ਟੀ ਵਾਪਸ ਲਿਆ ਜਾਵੇ ਅਤੇ ਸਰਕਾਰੀ ਮਹਿਕਮਿਅਾਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਬੰਦ ਕੀਤਾ ਜਾਵੇ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨੀ ਕਰਜ਼ੇ ਦੇ ਭਾਰ ਹੇਠ ਆ ਗਈ ਹੈ। ਮਜਬੂਰੀਵਸ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਕਿਸਾਨਾਂ ਨੂੰ ਲਗਾਤਾਰ ਆਪਣੀਆਂ ਜਿਣਸਾਂ ਦੇ ਮਿੱਥੇ ਸਰਕਾਰੀ ਭਾਅ ਤੋਂ ਅੱਧ ਤੋਂ ਵੀ ਘੱਟ ਮਿਲ ਰਹੇ ਹਨ ਅਤੇ ਲਾਗਤ ਖਰਚੇ ਵਧਦੇ ਜਾ ਰਹੇ ਹਨ। ਮੋਦੀ ਸਰਕਾਰ ਵੱਲੋਂ ਲਏ ਗਏ ਜੀ ਐੱਸ ਟੀ ਨਾਲ ਸਾਰੀਆਂ ਖੇਤੀ ਵਰਤੋਂ ਦੀਆਂ ਵਸਤਾਂ, ਖਾਦਾਂ, ਖੇਤੀ ਸੰਦ ਮਹਿੰਗੇ ਹੋ ਗਏ ਹਨ।

ਕਾਲਾ ਸੰਘਿਆ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ 'ਤੇ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਪ੍ਰਧਾਨ ਕਾਮਰੇਡ ਮਨੋਹਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਸੂਬੇ ਦੀ ਕੈਪਟਨ ਤੇ ਕੇਂਦਰ ਸਰਕਾਰ ਖਿਲਾਫ ਪਿੰਡ ਨੂਰਪੁਰ ਚੱਠਾ ਅੇਤ ਪਿੰਡ ਟੁੱਟ ਕਲਾਂ ਦੇ ਬੱਸ ਸਟਾਪ 'ਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਸਮੇਂ ਕਾਮਰੇਡ ਮਨੋਹਰ ਸਿੰਘ ਗਿੱਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਦੇਸ਼ ਦੀ ਜਨਤਾ ਨੂੰ ਕਿਹਾ ਕਿ ਹਰ ਹਾਲਤ 'ਚ ਕਾਲਾ ਧਨ ਬਾਹਰ ਕੱਢ ਕੇ ਦੇਸ਼ ਦੇ ਹਰੇਕ ਨਾਗਰਿਕ ਦੇ ਬੈਂਕ ਖਾਤੇ ਵਿੱਚ 15-15 ਲੱਖ ਰੁਪਏ ਦੀ ਅਦਾਇਗੀ ਹੋਵੇਗੀ, ਜਿਸ ਨਾਲ ਦੇਸ਼ ਦਾ ਨਾਗਰਿਕ ਖੁਸ਼ਹਾਲ ਹੋਵੇਗਾ, ਜਿਸ ਦੇ ਉਲਟ ਮੋਦੀ ਸਰਕਾਰ ਨੇ ਦੇਸ਼ ਅੰਦਰ ਨੋਟਬੰਦੀ ਕਰਕੇ ਦੇਸ਼ ਨੂੰ ਮੰਦਹਾਲੀ ਵੱਲ ਧੱਕ ਦਿੱਤਾ ਹੈ। ਦੇਸ਼ ਦਾ ਵਪਾਰੀ ਵਰਗ ਵਪਾਰ ਹੱਥੋਂ ਤੰਗ ਪ੍ਰੇਸ਼ਾਨ ਹੈ। ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਜਿਵੇਂ ਮੱਕੀ, ਆਲੂ, ਸਬਜ਼ੀਆਂ ਦੇ ਭਾਅ ਹੇਠਾਂ ਆ ਗਏ ਹਨ ਅਤੇ ਸੂਬੇ ਦੀ ਕੈਪਟਨ ਸਰਕਾਰ ਨੇ ਕਰਜ਼ੇ ਮੁਆਫੀ ਦੇ ਫਾਰਮ ਭਰ ਲੋਕਾਂ ਨਾਲ ਮਜ਼ਾਕ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਕੈਪਟਨ ਸਰਕਾਰ ਦੀ ਮੌਜੂਦਗੀ ਦੌਰਾਨ ਕਿਸਾਨ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਦਿਨੋਂ-ਦਿਨ ਵੱਧ ਰਿਹਾ ਹੈ। ਕੈਪਟਨ ਸਰਕਾਰ ਵੋਟਾਂ ਵੇਲੇ ਜਨਤਾ ਨਾਲ ਕੀਤੇ ਵਾਅਦੇ ਜਲਦੀ ਪੂਰੇ ਕਰੇ। ਗਿੱਲ ਨੇ ਹੋਰ ਆਖਿਆ ਕਿ ਕੈਪਟਨ ਸਰਕਾਰ ਟਰੱਕ ਯੂਨੀਅਨ ਨੂੰ ਵੀ ਤੁਰੰਤ ਬਹਾਲ ਕਰੇ।
ਭਲਾਣ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਝੰਡੇ ਹੇਠ ਜ਼ਿਲ੍ਹਾ ਸਕੱਤਰ ਮਲਕੀਤ ਸਿੰਘ ਪਲਾਸੀ, ਸੂਬਾ ਕਮੇਟੀ ਮੈਂਬਰ ਹਿੰਮਤ ਸਿੰਘ, ਗੰਗਾ ਪ੍ਰਸ਼ਾਦ ਪ੍ਰਧਾਨ ਨਿਰਮਾਣ ਯੂਨੀਅਨ, ਪ੍ਰੇਮ ਚੰਦ ਅਤੇ ਬੀਬੀ ਦਰਸ਼ਨ ਕੌਰ ਪ੍ਰਧਾਨ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਅਗਵਾਈ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਪਿੰਡ ਪਲਾਸੀ ਅਤੇ ਨਾਗਰਾਂ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ। ਇਸ ਮੌਕੇ ਸੰਬੋਧਨ ਕਰਦਿਆਂ ਪਲਾਸੀ ਅਤੇ ਹਿੰਮਤ ਸਿੰਘ ਨੇ ਕਿਹਾ ਕਿ ਕਰਜਾ ਮੁਆਫੀ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਅਦੇ ਮੁਤਾਬਕ ਛੋਟੇ ਕਿਸਾਨਾਂ ਦੇ ਕਰਜ਼ੇ 'ਤੇ ਪੂਰੀ ਤਰ੍ਹਾਂ ਲਕੀਰ ਫੇਰੀ ਜਾਵੇ। ਪੰਜਾਬ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਕਿਸਾਨਾਂ ਅਤੇ ਮਜਦੂਰਾਂ ਦਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕੇਂਦਰ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤਾ। ਇਸ ਤੋਂ ਇਲਾਵਾ ਜੀ ਐਸ.ਟੀ ਲਾਗੂ ਕਰ ਦਿੱਤਾ ਗਿਆ ਜਿਸ ਨਾਲ ਹਰ ਤਰ੍ਹਾਂ ਦੀ ਮਸ਼ਨੀਰੀ ਮਹਿੰਗੀ ਹੋਣ ਕਾਰਨ ਕਿਸਾਨਾਂ 'ਤੇ ਵਾਧੂ ਆਰਥਿਕ ਬੋਝ ਪੈ ਗਿਆ ਹੈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਵੱਲੋਂ ਪਿੰਡ ਪਲਾਸੀ ਤੋਂ ਨਾਨਗਰਾਂ, ਭਨਾਮ, ਭਲਾਣ ਹੁੰਦੇ ਹੋਏ ਐਲਗਰਾਂ ਤੱਕ ਰੈਲੀ ਕੱਢੀ ਗਈ। ਇਸ ਮੌਕੇ ਮੁਲਤਾਨ ਸਿੰਘ, ਤਰਸੇਮ ਖਾਨ, ਚੇਤਰਾਮ, ਜੀਤ ਸਿੰਘ, ਚੰਨਣ ਸਿੰਘ, ਸੁਰਜੀਤ ਸਿੰਘ, ਨਿਰਮਲਾ, ਕਮਲਾ, ਬਲਵੀਰ ਕੌਰ, ਪਰਮਜੀਤ ਕੌਰ, ਸਵਰਨਾ ਰਾਮ ਅਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਧਮਾਣਾ : ਜਮਹੂਰੀ ਕਿਸਾਨ ਸਭਾ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਅਮਲ ਨਾ ਕਰਨ 'ਤੇ ਅਰਥੀ ਫੂਕ ਮੁਜ਼ਾਹਰਾ ਬਲਾਕ ਨੂਰਪੁਰ ਬੇਦੀ ਦੇ ਪਿੰਡ ਧਮਾਣਾ ਵਿਖੇ ਕੀਤਾ ਗਿਆ । ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਧਮਾਣਾ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ਿਆਂ 'ਤੇ ਲਕੀਰ ਮਾਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਨੇ ਚੋਣਾਂ ਜਿੱਤਣ ਮਗਰੋਂ ਆਪਣੀਆਂ ਅੱਖਾਂ ਫੇਰ ਲਈਆਂ । ਹਰ ਘਰ ਵਿੱਚ ਨੌਕਰੀ, 2500 ਰੁਪਏ ਪੈਨਸ਼ਨ ਤੇ ਸਕੂਲ ਵਿੱਚ ਕਿਤਾਬਾਂ ਦੇਣ ਬਾਰੇ ਕਿਹਾ ਸੀ, ਪਰ ਇਸ 'ਤੇ ਅਜੇ ਤੱਕ ਕੁਝ ਵੀ ਸਰਕਾਰ ਨੇ ਨਹੀਂ ਕੀਤਾ ।
ਇਸ ਮੌਕੇ ਜੇਤੇਵਾਲ ਕਿਸਾਨ ਆਗੂ ਸੁਰਿੰਦਰ ਸਿੰਘ, ਅਮਰੀਕ ਸਿੰਘ ਸਮੀਰਵਾਲ, ਛੋਟੂ ਰਾਮ ਜੱਟਪੁਰ, ਰਾਮ ਦਾਸ, ਰਾਮ ਰਤਨ, ਸੁਰਜੀਤ ਸਿੰਘ ਮੂਸਾਪੁਰ, ਰਾਮ ਕਿਸ਼ਨ, ਸੁਭਾਸ਼ ਚੰਦ, ਸਤਾ ਸਿੰਘ, ਰਾਮ ਲਾਲ, ਸੋਮ ਸਿੰਘ, ਅਵਤਾਰ ਸਿੰਘ, ਜੋਗੀ ਰਾਮ ਅਤੇ ਸਮੂਹ ਕਿਸਾਨ ਆਗੂ ਹਾਜ਼ਰ ਸਨ ।

ਡੇਰਾ ਬਾਬਾ ਨਾਨਕ : ਜਮਹੂਰੀ ਕਿਸਾਨ ਸਭਾ ਪੰਜਾਬ ਦੀ ਤਹਿਸੀਲ ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੂੜੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ। ਕੇਂਦਰ ਤੇ ਪੰਜਾਬ ਸਰਕਾਰ ਨੇ ਜੋ ਚੋਣਾਂ ਵੇਲੇ ਜਨਤਾ ਨਾਲ ਵਾਅਦੇ ਕੀਤੇ ਸਨ ਕਿ ਗਰੀਬਾਂ ਦੇ ਖਾਤੇ ਵਿੱਚ 15-15 ਲੱਖ ਰੁਪਏ ਜਮ੍ਹਾਂ ਅਤੇ 10-10 ਮਰਲੇ ਦੇ ਪਲਾਟ ਦਿੱਤੇ ਜਾਣਗੇ, ਨੌਜਵਾਨਾਂ ਨੂੰ ਰੁਜ਼ਗਾਰ, ਨਸ਼ਿਆਂ ਦਾ ਖਾਤਮਾ ਕਰਾਂਗੇ, ਡਾ. ਸੁਆਮੀਨਾਥਨ ਰਿਪੋਰਟ ਲਾਗੂ ਕਰ ਕੇ ਕਿਸਾਨਾਂ ਨੂੰ ਫਸਲਾਂ ਦੇ ਲਾਹੇਵੰਦ ਭਾਅ ਦਿਆਂਗੇ, ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ, ਪਰ ਸਾਰੇ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਨਾ ਕਰਨ 'ਤੇ ਕਿਸਾਨ ਸਭਾ ਨੇ ਇਸ ਦਾ ਵਿਰੋਧ ਕਰਦੇ ਹੋਏ ਸ਼ਾਹਪੁਰ-ਜਾਜਨ ਤੋਂ ਮੁਜ਼ਾਹਰਾ ਸ਼ੁਰੂ ਕਰਕੇ ਵੱਖ-ਵੱਖ ਪਿੰਡਾਂ ਵਿਚੋਂ ਹੋ ਕੇ ਡੇਰਾ ਬਾਬਾ ਨਾਨਕ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਜੀ ਐੱਸ ਟੀ ਜੋ ਸਿੱਧਾ ਟੈਕਸ ਜਨਤਾ 'ਤੇ ਲਾਇਆ ਹੈ, ਇਸ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਬਲਵਿੰਦਰ ਸਿੰਘ ਰਵਾਲ, ਡਾ. ਗੁਰਮੀਤ ਸਿੰਘ ਰਵਾਲ, ਲਖਵਿੰਦਰ ਸਿੰਘ ਸਰਫਕੋਟ, ਅਜ਼ਾਦ ਸਿੰਘ ਸ਼ਾਹਪੁਰ ਜਾਜਨ, ਮਹਿੰਦਰ ਸਿੰਘ, ਕੁਲਦੀਪ ਸਿੰਘ, ਕਸ਼ਮੀਰ ਸਿੰਘ ਸਮਰਾ, ਅਜੀਤ ਸਿੰਘ ਵੀਰਾਂ ਕੋਟਲੀ, ਦਲਬੀਰ ਸਿੰਘ ਜੇ ਈ ਠੱਠਾ, ਨਵਦੀਪ ਸਿੰਘ, ਅਵਤਾਰ ਸਿੰਘ ਠੱਠਾ, ਦੀਦਾਰ ਸਿੰਘ, ਕਸ਼ਮੀਰ ਸਿੰਘ, ਪ੍ਰੀਤਪਾਲ ਸਿੰਘ ਦਾਦੂਯੋਧ, ਸੂਰਤਾ ਸਿੰਘ ਸੇਖਵਾਂ, ਪੁਸ਼ਪਿੰਦਰ ਸਿੰਘ, ਗੁਰਮੇਜ ਸਿੰਘ, ਪਲਵਿੰਦਰ ਸਿੰਘ, ਜਤਿੰਦਰਪਾਲ ਸਿੰਘ, ਗੁਰਦੀਪ ਸਿੰਘ, ਸੰਤੋਖ ਸਿੰਘ ਨਿਰਮਾਣ ਯੂਨੀਅਨ ਆਗੂ ਹਾਜ਼ਰ ਸਨ।
ਵਲਟੋਹਾ : ਅੱਡਾ ਵਲਟੋਹਾ ਵਿਖੇ ਜਮਹੂਰੀ ਕਿਸਾਨ ਸਭਾ ਨੇ ਬੁੱਢਾ ਸਿੰਘ ਤੂਤ ਅਤੇ ਬਖਸ਼ੀਸ਼ ਸਿੰਘ ਮਹਿੰਦੀਪੁਰ ਦੀ ਅਗਵਾਈ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਸਭਾ ਦਾ ਜਥਾ ਮਾਰਚ ਅੱਡਾ ਅਮਰਕੋਟ ਪਿੰਡ ਆਸਲ ਤੋਂ ਹੁੰਦਾ ਹੋਇਆ ਅੱਡਾ ਵਲਟੋਹਾ ਵਿਖੇ ਪੁੱਜਾ। ਜਥੇ ਵਿੱਚ ਕਿਸਾਨ ਮੰਗ ਕਰ ਰਹੇ ਸਨ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ, ਨਹਿਰੀ ਪਾਣੀ ਹਰ ਖੇਤ ਤੱਕ ਪੁੱਜਦਾ ਕੀਤਾ ਜਾਵੇ, ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਈ ਜਾਵੇ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਨਿੱਜ ਮਾਰਕਿਟ ਬੰਦ ਕੀਤੀ ਜਾਵੇ, ਬੰਦ ਪਈਆਂ ਖੰਡ ਮਿੱਲਾਂ ਚਾਲੂ ਕੀਤੀਆਂ ਜਾਣ, ਕਿਸਾਨਾਂ ਦੀਆਂ ਖੋਹੀਆਂ ਸਬਸਿਡੀਆਂ ਬਹਾਲ ਕੀਤੀਆਂ ਜਾਣ, ਲੋਕ-ਮਾਰੂ ਜੀ ਐੱਸ ਟੀ ਬਿੱਲ ਵਾਪਸ ਲਿਆ ਜਾਵੇ ਆਦਿ। ਇਸ ਮੌਕੇ ਅਰਸਾਲ ਸਿੰਘ ਆਸਲ, ਦਲਜੀਤ ਸਿੰਘ ਦਿਆਲਪੁਰਾ, ਗੁਰਦੇਵ ਸਿੰਘ ਮਨਿਹਾਲਾ, ਹਰਭਜਨ ਸਿੰਘ ਚੂਸਲੇਵੜ, ਜਰਨੈਲ ਸਿੰਘ ਦਿਆਲਪੁਰ, ਸਲਵਿੰਦਰ ਸਿੰਘ ਰਾਮਖਾਰਾ, ਰਛਪਾਲ ਸਿੰਘ ਜੰਡ, ਅਰੂੜ ਸਿੰਘ ਵਰਮਾਲਾ, ਦਵਿੰਦਰ ਸਿੰਘ ਘਰਿਆਲੀ, ਸ਼ੇਰ ਸਿੰਘ ਮਹਿੰਦੀਪੁਰ, ਉਤਮ ਸਿੰਘ, ਅਜੀਤ ਸਿੰਘ, ਅਮਰੀਕ ਸਿੰਘ, ਜਗਤਾਰ ਸਿੰਘ ਝੁੱਗੀਆਂ, ਜਗੀਰ ਸਿੰਘ ਆਦਿ ਹਾਜ਼ਰ ਸਨ।
ਫਰੀਦਕੋਟ ਵਿਖੇ ਜੇ.ਪੀ.ਐਮ.ਓ. ਵਲੋਂ ਨਵਉਦਾਰਵਾਦੀ ਨੀਤੀਆਂ ਵਿਰੁੱਧ ਸੈਮੀਨਾਰ
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਵਲੋਂ ਨਵਉਦਾਰਵਾਦੀ ਨੀਤੀਆਂ ਵਿਰੁੱਧ ਫਰੀਦਕੋਟ 'ਚ ਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀ.ਟੀ.ਯੂ. ਪੰਜਾਬ ਦੇ ਸੀਨੀਅਰ ਮੀਤ ਪ੍ਰ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਮਰਾਜੀ ਲੁਟੇਰਿਆਂ ਅਤੇ ਉਨ੍ਹਾਂ ਦੇ ਜੋਟੀਦਾਰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰਦੀਆਂ ਨਵ-ਉਦਾਰਵਾਦੀ ਨੀਤੀਆਂ ਨੇ ਭਾਰਤੀ ਲੋਕਾਂ ਦੀ ਝੋਲੀ 'ਚ ਕੰਗਾਲੀ ਅਤੇ ਨਵੀਂ ਕਿਸਮ ਦੀ ਸਾਮਰਾਜ ਗੁਲਾਮੀ ਤੋਂ ਬਿਨਾਂ ਕੁਝ ਨਹੀਂ ਪਾਉਣਾ। ਉਨ੍ਹਾ ਕਿਹਾ ਕਿ ਉਕਤ ਨੀਤੀਆਂ ਨੇ ਲੋਕਾਂ ਕੋਲ ਸਿਹਤ ਸੇਵਾਵਾਂ, ਇਕਸਾਰ ਤੇ ਮਿਆਰੀ ਸਿੱਖਿਆ, ਰੋਜ਼ਗਾਰ, ਪੀਣ ਵਾਲਾ ਸਾਫ ਪਾਣੀ, ਅਨਾਜ ਦੇ ਖੇਤਰ 'ਚ ਸਵੈ-ਨਿਰਭਰਤਾ, ਸਵੱਛ ਆਲਾ-ਦੁਆਲਾ, ਸਿਰਾਂ ਤੋਂ ਛੱਤ ਆਦਿ ਸਭ ਕੁਝ ਖੋਹ ਲੈਣਾ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਹਰ ਖੇਤਰ 'ਚ ਸਾਮਰਾਜ ਨਾਲ ਸਾਂਝ-ਭਿਆਲੀ ਅਤੇ ਉਸ ਉੁਪਰ ਨਿਰਭਰਤਾ 1947 'ਚ ਪ੍ਰਾਪਤ ਕੀਤੀ ਆਜ਼ਾਦੀ ਅਤੇ ਪ੍ਰਭੂਸੱਤਾ ਨੂੰ ਵੀ ਪੁੱਠਾ ਗੇੜਾ ਦੇ ਦੇਵੇਗੀ। ਉਨ੍ਹਾ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਲੋਕਾਂ ਦੇ ਵਾਰੇ-ਨਿਆਰੇ ਕਰਨ ਦਾ ਵਾਅਦਾ ਕਰਨ ਵਾਲਾ ਮੋਦੀ ਲਾਣਾ ਬੜੀ ਬੇਸ਼ਰਮੀ ਨਾਲ ਲੋਕਾਂ ਦੇ ਮੂੁੰਹਾਂ 'ਚੋਂ ਬੁਰਕੀ ਖੋਹਣ ਵਾਲੀਆਂ ਨੀਤੀਆਂ 'ਤੇ ਰਾਕੇਟ ਦੀ ਤੇਜ਼ੀ ਨਾਲ ਅਮਲ ਕਰ ਰਿਹਾ ਹੈ। ਉਨ੍ਹਾ ਦੋਸ਼ ਲਾਇਆ ਕਿ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰਨ ਲਈ ਸਥਾਪਤ ਜਮਹੂਰੀ ਕਦਰਾਂ-ਕੀਮਤਾਂ ਦਾ ਮੁਕੰਮਲ ਘਾਣ ਕੀਤਾ ਜਾ ਰਿਹਾ ਹੈ। ਵਿੱਤੀ ਪੂੰਜੀ ਸਾਮਰਾਜ ਦੇ ਹਿੱਤਾਂ ਦੀ ਰਖਵਾਲੀ ਅਤੇ ਜਮਹੂਰੀ ਸ਼ਾਸ਼ਣ ਪ੍ਰਣਾਲੀ ਕਦੇ ਵੀ ਨਾਲੋ-ਨਾਲ ਨਹੀਂ ਚੱਲ ਸਕਦੇ। ਉਨ੍ਹਾਂ ਕਿਹਾ ਕਿ ਲੋਕ ਰੋਹ ਨੂੰ ਮੁੱਢ 'ਚ ਹੀ ਖਤਮ ਕਰਨ ਦੀ ਮਨਸ਼ਾ ਨਾਲ ਆਰ ਐੱਸ ਐੱਸ, ਇਸ ਦੇ ਸਹਿਯੋਗੀ ਸੰਗਠਨ, ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬਿਆਂ ਵਿਚਲੀਆਂ ਭਾਜਪਾ ਸਰਕਰਾਂ ਫਿਰਕੂ ਧਰੁਵੀਕਰਨ ਦੇ ਆਧਾਰ 'ਤੇ ਕਿਰਤ ਸ਼ਕਤੀ ਨੂੰ ਖੇਰੂੰ-ਖੇਰੂੰ ਕਰਨ ਦੇ ਆਹਰ ਲੱਗੇ ਹੋਏ ਹਨ। ਇਸ ਕੋਝੇ ਮਕਸਦ ਦੀ ਪੂਰਤੀ ਲਈ ਉਕਤ ਸੰਘੀ ਲਾਣਾ ਘੱਟ ਗਿਣਤੀਆਂ ਖਾਸ ਕਰਕ ਮੁਸਲਮਾਨਾਂ ਨੂੰ ਮੁੱਖ ਨਿਸ਼ਾਨੇ 'ਤੇ ਰੱਖ ਕੇ ਕਾਤਲਾਨਾ ਹਮਲੇ ਇੱਕ ਯੋਜਨਾਬੱਧ ਸਾਜ਼ਿਸ਼ ਅਧੀਨ ਕੀਤੇ ਜਾ ਰਹੇ ਹਨ।
ਉਨ੍ਹਾ ਕਿਹਾ ਕਿ ਦੇਸ਼ ਭਰ 'ਚ ਦਲਿਤਾਂ ਅਤੇ ਔਰਤਾਂ 'ਤੇ ਹੋ ਰਹੇ ਜਾਨਲੇਵਾ ਹਮਲਿਆਂ ਅਤੇ ਜ਼ੁਲਮਾਂ ਪਿੱਛੇ ਆਰ ਆਰ ਐੱਸ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਨੰਗੀ-ਚਿੱਟੀ ਸ਼ਹਿ ਪ੍ਰਾਪਤ ਅਪਰਾਧੀ ਅਨਸਰ ਜ਼ਿੰਮੇਵਾਰ ਹਨ। ਇਨ੍ਹਾਂ ਹਮਲਿਆਂ ਪਿੱਛੇ ਅਸਲ ਮਨਸ਼ਾ ਵੇਲਾ ਵਿਹਾ ਚੁੱਕੀ ਮਨੂ ਸਿਮਰਤੀ ਅਧਾਰਤ ਰਾਜ ਪ੍ਰਬੰਧ ਕਾਇਮ ਕਰਨਾ ਹੈ। ਉਨ੍ਹਾ ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ ਦੀ ਘੋਰ ਨਿੰਦਿਆ ਕਰਦਿਆਂ ਇਸ ਹਮਲੇ ਦੇ ਬਹਾਨੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਪ੍ਰਤੀ ਵੀ ਦੇਸ਼ ਵਾਸੀਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ। ਉਹਨਾ ਐਲਾਨ ਕੀਤਾ ਕਿ ਉਕਤ ਨੀਤੀਆਂ ਅਤੇ ਵਹਿਸ਼ੀ ਫਿਰਕੂ ਹਿੰਸਾ ਵਿਰੁੱਧ ਜੇ ਪੀ ਐੱਮ ਓ ਦੇਸ਼ ਭਰ 'ਚ ਮੁਹਿੰਮ ਉਸਾਰੇ ਜਾਣ ਦੇ ਸਿਰਤੋੜ ਯਤਨ ਕਰੇਗਾ। ਉਨ੍ਹਾ ਹਾਜ਼ਰ ਲੋਕਾਂ ਨੂੰ ਉਕਤ ਉਦੇਸ਼ ਦੀ ਸਫਲਤਾ ਲਈ ਸਰਬਪੱਖੀ ਸਹਿਯੋਗ ਦੀ ਅਪੀਲ ਕੀਤੀ। ਸੈਮੀਨਾਰ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਗਤਾਰ ਸਿੰਘ ਵਿਰਦੀ ਨੇ ਨਿਭਾਈ। ਮੰਚ 'ਤੇ ਕੁਲਦੀਪ ਸ਼ਰਮਾ, ਵੀਰਇੰਦਰ ਜੀਤ ਸਿੰਘ ਪੁਰੀ, ਕੁਲਦੀਪ ਕਾਕੜਾ, ਸਰਬਜੀਤ ਸਿੰਘ, ਗੁਰਸੇਵਕ ਸਿੰਘ, ਹਰਮਨਪ੍ਰੀਤ ਕੌਰ ਅਤੇ ਸਿਮਰਜੀਤ ਸਿੰਘ ਵੀ ਮੌਜੂਦ ਸਨ। ਸੈਮੀਨਾਰ ਦੀ ਪ੍ਰਧਾਨਗੀ ਜਗਜੀਤ ਪਾਲ ਅਤੇ ਗੁਰਤੇਜ ਸਿੰਘ ਹਰੀਨੌ ਨੇ ਕੀਤੀ।

ਜੇ.ਪੀ.ਐਮ.ਓ. ਵਲੋਂ ਜੀ.ਐਸ.ਟੀ. ਵਿਰੁੱਧ ਮੁਜ਼ਾਹਰਾ
ਅਟਾਰੀ : ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਸੱਦੇ 'ਤੇ ਬਾਬਾ ਅਰਜਨ ਸਿੰਘ, ਬੂਟਾ ਸਿੰਘ ਮੋਦੇ ਤੇ ਮਾਨ ਸਿੰਘ ਮੁਹਾਵਾ ਦੀ ਅਗਵਾਈ ਹੇਠ ਮੋਦੀ ਸਰਕਾਰ ਵੱਲੋਂ ਜੀ ਐੱਸ ਟੀ ਲਾਗੂ ਕਰਨ ਅਤੇ ਕੈਪਟਨ ਸਰਕਾਰ ਵੱਲੋਂ ਵੋਟਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਜਥਾ ਮਾਰਚ ਕਰਕੇ ਸਰਹੱਦੀ ਪਿੰਡ ਰਾਜਾਤਾਲ ਵਿਖੇ ਉਨ੍ਹਾਂ ਦੀਆਂ ਨੀਤੀਆਂ ਖ਼ਿਲਾਫ਼ ਪੁਤਲਾ ਫੂਕਿਆ ਗਿਆ। ਇਸ ਮੌਕੇ ਬਲਵਿੰਦਰ ਸਿੰਘ ਝਬਾਲ, ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਆਗੂ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਮੋਦੀ ਦੇ ਜੀ ਐੱਸ ਟੀ ਲਾਗੂ ਕਰਨ ਨਾਲ ਛੋਟੇ ਕੱਪੜਾ ਵਪਾਰੀ, ਕਾਰਖਾਨੇਦਾਰਾਂ ਅਤੇ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ। ਅੰਮ੍ਰਿਤਸਰ ਦੇ ਕੱਪੜਾ ਵਪਾਰੀ 26 ਦਿਨਾਂ ਤੋਂ ਹੜਤਾਲ 'ਤੇ ਚੱਲ ਰਹੇ ਹਨ। ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਵੋਟਾਂ ਲੈ ਕੇ ਆਪਣੀ ਸਰਕਾਰ ਬਣਾ ਲਈ, ਪਰ ਵੋਟਾਂ ਵੇਲੇ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਗਿਆ ਹੈ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਬੇਜ਼ਮੀਨੇ ਪਰਵਾਰਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ, ਸ਼ਗਨ ਸਕੀਮ ਵਾਅਦੇ ਮੁਤਾਬਕ 51000 ਰੁਪਏ ਦਿੱਤੀ ਜਾਵੇ, ਬੁਢਾਪਾ ਪੈਨਸ਼ਨ ਤਿੰਨ ਹਜ਼ਾਰ ਰੁਪਏ, ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਨਸ਼ਾ, ਰੇਤ-ਬੱਜਰੀ, ਕੇਬਲ, ਟਰਾਂਸਪੋਰਟ ਅਤੇ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ, 10 ਲੱਖ ਤੱਕ ਦੇ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ, ਬਾਰਡਰ ਦੇ ਤਾਰੋਂ ਪਾਰ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਹਾਈ ਕੋਰਟ ਦੇ ਫੈਸਲੇ ਅਨੁਸਾਰ 10000 ਰੁਪਏ ਪ੍ਰਤੀ ਏਕੜ ਮੰਨਿਆ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਇਸ ਮੌਕੇ ਕਸ਼ਮੀਰ ਸਿੰਘ ਰਾਜਾਤਾਲ, ਗੁਰਨਾਮ ਸਿੰਘ ਦਾਉਕੇ, ਰਣਜੀਤ ਸਿੰਘ, ਸਤਨਾਮ ਸਿੰਘ ਸਾਬਕਾ ਸਰਪੰਚ ਧਨੋਏ, ਪੂਰਨ ਸਿੰਘ ਫ਼ੌਜੀ ਰਤਨ, ਬਲਦੇਵ ਸਿੰਘ ਧਾਰੀਵਾਲ, ਗੁਰਦੇਵ ਸਿੰਘ ਮੁਹਾਵਾ, ਸਾਹਿਬ ਸਿੰਘ ਮੁਹਾਵਾ ਆਦਿ ਨੇ ਧਰਨੇ ਨੂੰ ਸੰਬੋਧਨ ਕੀਤਾ।
ਬਿਜਲੀ ਦੇ ਨਾਕਸ ਪ੍ਰਬੰਧਾਂ ਵਿਰੁਧ ਮੁਜਾਹਰਾ
ਪਾਵਰਕਾਮ ਦੇ ਨਾਕਸ ਪ੍ਰਬੰਧਾਂ ਖਿਲਾਫ ਜਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਵਰਕਰਾਂ ਵੱਲੋਂ ਐਕਸੀਅਨ ਦਫਤਰ ਜੰਡਿਆਲਾ ਗੁਰੂ ਵਿਖੇ ਧਰਨਾ ਲਗਾਇਆ ਗਿਆ ਅਤੇ ਮੰਗ ਕੀਤੀ ਕਿ ਗਰਮੀਆਂ ਦੇ ਦਿਨਾਂ ਵਿੱਚ ਬਿਜਲੀ ਦੀ ਨਾਕਸ ਸਪਲਾਈ ਵਿੱਚ ਤੁਰੰਤ ਸੁਧਾਰ ਲਿਆਂਦਾ ਜਾਵੇ। ਇਸ ਮੌਕੇ ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂਆਂ ਮੁਖਤਾਰ ਸਿੰਘ ਮੱਲ੍ਹਾ, ਅਜੈਬ ਸਿੰਘ ਜਹਾਂਗੀਰ, ਨਿਰਮਲ ਸਿੰਘ ਛੱਜਲਵੱਡੀ ਨੇ ਕਿਹਾ ਕਿ ਮਹਿਕਮੇ ਵੱਲੋਂ ਵਾਰ-ਵਾਰ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਪਿੰਡਾਂ ਵਿੱਚ ਹਾਲੇ ਤੱਕ ਵੀ ਕਈ ਟਰਾਂਸਫਾਰਮਰ ਓਵਰਲੋਡ ਚੱਲ ਰਹੇ ਹਨ ਅਤੇ ਪਿੰਡ ਜਹਾਂਗੀਰ ਦਾ ਗੋਲੀਆਂ ਵਾਲਾ ਟਰਾਂਸਫਾਰਮਰ ਵੀ ਓਵਰਲੋਡ ਹੋਇਆ ਪਿਆ ਹੈ, ਜਿਸ ਕਾਰਨ ਉਹ ਵਾਰ-ਵਾਰ ਸੜ ਜਾਂਦਾ ਹੈ। ਪਾਵਰਕਾਮ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਕਈ ਵਾਰੀ ਲਿਆਉਣ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ ਹੀ ਹੈ। ਜੰਡਿਆਲਾ ਗੁਰੂ ਡਵੀਜ਼ਨ ਵਿੱਚ ਖੰਭਿਆਂ ਅਤੇ ਤਾਰਾਂ ਜ਼ਮੀਨ ਨਾਲ ਲੱਗ ਰਹੀਆਂ ਹਨ, ਪਰ ਸੁਧਾਰ ਵੱਲੋਂ ਕੋਈ ਵੀ ਧਿਆਨ ਨਹੀ ਦਿੱਤਾ ਜਾ ਰਿਹਾ ਹੈ। ਪਿੰਡ ਜਹਾਂਗੀਰ ਵਿੱਚ ਦਾ ਵੀ ਹਾਲ ਮਾੜਾ ਹੈ, ਕਿਸੇ ਵੇਲੇ ਵੀ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਬੰਧ ਨਾ ਸੁਧਾਰਿਆ ਗਿਆ ਤਾਂ ਇਨਕਲਾਬੀ ਜਥੇਬੰਦੀਆਂ ਨੂੰ ਨਾਲ ਲੈ ਕੇ ਸਖਤ ਐਕਸ਼ਨ ਲਿਆ ਜਾਵੇਗਾ। ਧਰਨੇ ਵਿੱਚ ਆ ਕੇ ਐੱਸ ਡੀ ਓ ਵੱਲੋਂ ਵਿਸ਼ਵਾਸ ਦਿਵਾਉਣ 'ਤੇ ਧਰਨਾ ਸਮਾਪਤ ਕੀਤਾ ਗਿਆ।
ਇਸ ਮੌਕੇ ਤਰਸੇਮ ਸਿੰਘ, ਮੇਜਰ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ, ਰਣਜੀਤ ਕੌਰ ਧਾਰੜ, ਸ਼ਰਨਜੀਤ ਕੌਰ, ਬੀਬੀ ਰਾਜੀ, ਬੀਬੀ ਰੇਖਾ, ਤਰਸੇਮ ਸਿੰਘ, ਗੁਰਮੇਜ ਸਿੰਘ, ਸ਼ਿੰਦਰ ਸਿੰਘ, ਹਰਜੀਤ ਸਿੰਘ, ਕਾਮਰੇਡ ਪਿਆਰਾ ਸਿੰਘ, ਬਲਵਿੰਦਰ ਬਾਠ, ਸਰਬਜੀਤ ਬਾਠ ਹਾਜ਼ਰ ਸਨ।

ਟਪਿਆਲਾ ਵਿਖੇ ਮਜ਼ਦੂਰਾਂ ਦਾ ਪਲਾਟਾਂ 'ਤੇ ਕਬਜੇ ਲਈ ਸੰਘਰਸ਼
ਚੋਗਾਵਾਂ, ਜਨਤਕ ਜੱਥੇਬੰਦੀਆਂ ਦੀ ਅਗਵਾਈ ਵਿੱਚ ਪਿੰਡ ਟਪਿਆਲਾ ਵਿਖੇ 90 ਦੇ ਕਰੀਬ ਗਰੀਬ ਮਜ਼ਦੂਰਾਂ ਨੂੰ ਜਿਹੜੇ 5-5 ਮਰਲੇ ਦੇ ਪਲਾਟ 1974 ਵਿੱਚ ਪੰਜਾਬ ਸਰਕਾਰ ਵੱਲੋਂ ਅਲਾਟ ਕੀਤੇ ਗਏ ਸਨ, ਉਨ੍ਹਾਂ ਪਲਾਟਾਂ ਵਿੱਚ ਮਕਾਨ ਬਣਾਉਣ ਸੰਬੰਧੀ ਕਾਮਰੇਡ ਵਿਰਸਾ ਸਿੰਘ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਦਾ ਇਕੱਠ ਹੋਇਆ, ਜਿਸ ਵਿੱਚ ਪਲਾਟਾਂ ਦੇ ਸਮੁੱਚੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਰਬ-ਸੰਮਤੀ ਨਾਲ ਜਗਤਾਰ ਸਿੰਘ ਨੂੰ 11 ਮੈਂਬਰੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ ਨੇ ਦੱਸਿਆ ਕਿ ਪਿੰਡ ਟਪਿਆਲਾ ਵਿੱਚ ਜਿਹੜੇ ਪਲਾਟ ਸਰਕਾਰ ਵੱਲੋਂ ਅਲਾਟ ਕੀਤੇ ਸਨ, ਜਿਨ੍ਹਾਂ ਦਾ ਸਰਕਾਰ ਵੱਲੋਂ ਉਦੋਂ ਨੋਟੀਫਿਕੇਸ਼ਨ ਵੀ ਕੀਤਾ ਗਿਆ ਸੀ ਅਤੇ ਪਲਾਟਾਂ ਦੀਆਂ ਸੰਨਦਾ ਵੀ ਜਾਰੀ ਕੀਤੀਆਂ ਸਨ। ਮਹਿਕਮੇ ਦੀ ਅਣਗਹਿਲੀ ਕਾਰਨ ਉਸ ਸਮੇਂ ਉਹਨਾਂ ਪਲਾਟਾਂ ਦਾ ਇੰਤਕਾਲ ਨਹੀਂ ਸੀ ਹੋ ਸਕਿਆ, ਜਿਸ ਕਾਰਨ ਪਿੰਡ ਦੇ ਕੁਝ ਲੋਕ ਪਲਾਟਾਂ ਵਾਲੀ ਜ਼ਮੀਨ 'ਤੇ ਆਪਣਾ ਹੱਕ ਜਤਾ ਕੇ ਪ੍ਰਸ਼ਾਸਨ ਨੂੰ ਗੁੰਮਰਾਹ ਕਰਕੇ ਗਰੀਬਾਂ ਕੋਲੋਂ ਉਹਨਾਂ ਦੇ ਪਲਾਟ ਖੋਹਣ ਦੀ ਤਿਆਰੀ ਕਰ ਰਹੇ ਹਨ, ਜਿਸ ਦਾ ਜਨਤਕ ਜੱਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾਵੇਗਾ ਅਤੇ ਕਿਸੇ ਨੂੰ ਵੀ ਮਜ਼ਦੂਰਾਂ ਦੇ ਪਲਾਟਾਂ 'ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਪਲਾਟਾਂ ਦੀ ਚਾਰਦੀਵਾਰੀ ਕਰਨ ਲਈ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਵੱਲੋ ਪੰਜਾਹ ਹਜ਼ਾਰ ਰੁਪਏ ਮਾਲੀ ਮਦਦ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸ਼ੀਤਲ ਸਿੰਘ ਤਲਵੰਡੀ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਸੁਰਜੀਤ ਸਿੰਘ ਦੁਧਰਾਏ, ਕਾਮਰੇਡ ਵਿਰਸਾ ਸਿੰਘ ਟਪਿਆਲਾ, ਬਲਬੀਰ ਸਿੰਘ ਕੱਕੜ, ਅਜੈਬ ਸਿੰਘ ਚੋਗਾਵਾਂ, ਸੁਖਦੇਵ ਸਿੰਘ ਬਰੀਕੀ, ਅਮਰਜੀਤ ਸਿੰਘ ਭੀਲੋਵਾਲ, ਸਾਹਿਬ ਸਿੰਘ ਠੱਠੀ, ਨਿਰਮਲ ਸਿੰਘ ਟਪਿਆਲਾ, ਸਾਬਕਾ ਸਰਪੰਚ ਕੁਲਦੀਪ ਸਿੰਘ, ਸਰਪੰਚ ਜਗਤਾਰ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।
हरियाणा की सरगर्मियां
विगत 15 जून को रतिया के समीप गांव कमाना की एक पांचवी कक्षा में पढ़ती बालिका के साथ पहले कुछ दरिंन्दों ने बलात्कार किया एवं बाद में उस मासूम की नृशंस हत्या कर दी। हरियाणा की भाजपा नीत म.स. खट्टर सरकार के दौर-दौरे में ऐसे जघन्य अपराध रोज की बात हो चुके हैं। पुलिस व प्रशासन की नाकामी के विरुद्ध रोष व्याप्त है। शहीद भगत सिंह नौजवान सभा एवं हरियाणा छात्र यूनियन की जिला इकाईयों के आह्वान पर पुलिस द्वारा कार्यवाही न किये जाने विरुद्ध तथा दोषियों को उपयुक्त सजाएं सुनिश्चित कराने हेतु विशाल रोष प्रदर्शन रतिया में किया गया।
आरएमपीआई हरियाणा द्वारा जीएसटी के विरोध में रतिया तथा अन्य स्थानों पर प्रधान मंत्री तथा वित्त मंत्री का पुतला फूंकते हुए उग्र प्रदर्शन किया तथा जी.एस.टी. को निरस्त करने की मांग की गई।
हरियाणा छात्र यूनियन द्वारा विभिन्न कालेजों में रीअपीयर वाले विद्यार्थियों को रैगूलर दाखिला दिये जाने से संबंधित विजयी संग्राम लड़ा गया। कई दिनों के संघर्ष के बाद कालेजों के प्रबंधकों ने छात्रों को बैठक के लिए बुलाया एवं मांगें मानने का ऐलान किया। छात्र नेता गुरदीप सिंह रतिया, मंजीत सिंह रतिया तथा अन्यों ने विजयी संग्राम के लिए छात्रों को बधाई दी।
आरएमपीआई द्वारा रतिया नागरिक चिकित्सालय के डाक्टरों एवं नर्सिंग स्टाफ के उचित संघर्ष का समर्थन करते हुए चल रहे पड़ाववार धरने में भारी संख्या कार्यकर्ताओं समेत भाग लिया। राज्य सचिव साथी तजिंद्र थिंद द्वारा संर्घषरत कर्मियों को हर संभव सर्मथन एवं सहायता का विश्वास दिलाया। एक स्थानीय भाजपा नेता द्वारा चिकित्सीय कर्मियों से किये गये दुर्यव्यहार के विरुद्ध यह आंदोलन दिनों दिन तेज होता जा रहा है।
जनतांत्रिक किसान सभा हरियाणा तथा सहयोगी संगठनों ने मंदसौर (मध्यप्रदेश) में पुलिस गोलीबारी में मारे गये किसानों की हत्या के रोषस्वरूप रतिया तथा अन्य स्थानों पर प्रदर्शन किया।
ਨਿਰਮਾਣ ਮਜ਼ਦੂਰਾਂ ਵਲੋਂ ਧਰਨਾ
ਅੰਮ੍ਰਿਤਸਰ : ਸੈਂਕੜੇ ਨਿਰਮਾਣ ਮਜ਼ਦੂਰਾਂ ਨੇ ਕਿਰਤ ਵਿਭਾਗ ਅੰਮ੍ਰਿਤਸਰ ਦੇ ਦਫਤਰ ਅੱਗੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਝੰਡੇ ਹੇਠ ਰੋਸ ਧਰਨਾ ਦਿੱਤਾ, ਜਿਸ ਦੀ ਅਗਵਾਈ ਦਿਲਬਾਗ ਸਿੰਘ ਰਾਜੋਕੇ, ਲਾਡੀ ਦਰਾਜਕੇ, ਇੰਦਰਜੀਤ ਸਿੰਘ ਵੇਈਂਪੂਈਂ ਅਤੇ ਕਰਤਾਰ ਸਿੰਘ ਪੱਖੋਕੇ ਨੇ ਕੀਤੀ। ਧਰਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਦਫਤਰੀ ਮੁਲਾਜ਼ਮਾਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਪੰਡੋਰੀ ਅਤੇ ਧਰਮ ਸਿੰਘ ਪੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਰਤ ਵਿਭਾਗ ਅੰਮ੍ਰਿਤਸਰ ਵੱਲੋਂ ਕਿਰਤੀਆਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਕਾਫੀ ਚਿਰ ਤੋਂ ਲਾਭਪਾਤਰੀ ਕਾਪੀਆਂ ਨਹੀਂ ਬਣ ਰਹੀਆਂ ਅਤੇ ਨਾ ਹੀ ਰੀਨਿਊ ਕਰ ਕੇ ਦਿੱਤੀਆਂ ਜਾ ਰਹੀਆਂ। ਕਾਫੀ ਚਿਰ ਫਾਰਮ ਦਫਤਰ ਵਿੱਚ ਪਏ ਰਹਿੰਦੇ ਹਨ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਰਤੀਆਂ ਨੂੰ ਮਿਲਦੀਆਂ ਸਹੂਲਤਾਂ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਮੰਗ ਕੀਤੀ ਕਿ ਕਿਰਤੀਆਂ ਦੀ ਖੱਜਲ-ਖੁਆਰੀ ਬੰਦ ਕੀਤੀ ਜਾਵੇ, ਸਮੇਂ ਸਿਰ ਲਾਭਪਾਤਰੀ ਕਾਪੀਆਂ ਬਣਾ ਕੇ ਦਿੱਤੀਆਂ ਜਾਣ ਅਤੇ ਕਿਰਤ ਵਿਭਾਗ ਦਾ ਦਫਤਰ ਅੰਮ੍ਰਿਤਸਰ ਤੋਂ ਜ਼ਿਲ੍ਹਾ ਤਰਨ ਤਾਰਨ ਲਿਆਂਦਾ ਜਾਵੇ।
ਇਸਮੌਕੇ ਇਕ ਵਿਸ਼ੇਸ਼ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣਾ ਸਟਾਫ ਤੁਰੰਤ ਬਦਲ ਕੇ ਅੰਮ੍ਰਿਤਸਰ ਦਫਤਰ ਲਿਆਂਦਾ ਜਾਵੇ, ਤਾਂ ਜੋ ਕਿਰਤੀਆਂ ਦੇ ਰੁਕੇ ਕੰਮ ਅਸਾਨੀ ਨਾਲ ਹੋ ਸਕਣ। ਇਸ ਮੌਕੇ ਗੁਰਜੀਤ ਸਿੰਘ ਰਾਜੋਕੇ, ਪ੍ਰਤਾਪ ਸਿੰਘ ਦੇਉ, ਜੋਗਿੰਦਰ ਸਿੰਘ ਖਡੂਰ ਸਾਹਿਬ, ਹੀਰਾ ਸਿੰਘ, ਦਿਲਬਾਗ ਸਿੰਘ, ਜਰਨੈਲ ਸਿੰਘ ਪੰਡੋਰੀ ਗੋਲਾ, ਸਤਨਾਮ ਸਿੰਘ ਬਾਠ, ਕੁਲਵੰਤ ਸਿੰਘ, ਕੰਵਲਜੀਤ ਸਿੰਘ ਉਸਮਾ, ਕੁਲਦੀਪ ਸਿੰਘ ਵੇਈਂਪੂਈਂ, ਸਵਰਨ ਸਿੰਘ ਨੌਰੰਗਾਬਾਦ, ਜਗਜੀਤ ਸਿੰਘ ਤਰਨ ਤਾਰਨ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

No comments:
Post a Comment