ਇੰਦਰਜੀਤ ਚੁਗਾਵਾਂ
ਦੇਸ਼ ਅੰਦਰ ਅਸਹਿਨਸ਼ੀਲਤਾ ਦੇ ਮੁੱਦੇ 'ਤੇ ਚਲ ਰਹੀ ਬਹਿਸ 'ਤੇ ਕੇਂਦਰ ਦੀ ਮੋਦੀ ਸਰਕਾਰ 'ਚ ਜ਼ਿੰਮੇਵਾਰ ਅਹੁਦਿਆਂ 'ਤੇ ਬਿਰਾਜਮਾਨ ਮੰਤਰੀਆਂ ਦੀਆਂ ਟਿੱਪਣੀਆਂ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। ਦੇਸ਼ ਦੇ ਬਦੇਸ਼ ਰਾਜ ਮੰਤਰੀ ਸਾਬਕਾ ਫੌਜੀ ਜਰਨੈਲ ਵੀ.ਕੇ.ਸਿੰਘ ਇਸ ਮੁੱਦੇ 'ਤੇ ਅਮਰੀਕਾ 'ਚ ਜਾ ਕੇ ਇਕ ਅਹਿਮ ਟਿੱਪਣੀ ਕਰਦੇ ਹਨ। ਉਹ ਆਖਦੇ ਹਨ ਕਿ ਇਹ ਬਹਿਸ ਕੋਈ ਬਹਿਸ ਹੀ ਨਹੀਂ ਹੈ। ਇਹ ਤਾਂ ਉਹਨਾਂ ਦਿਮਾਗਾਂ ਦੀ ਬੇਲੋੜੀ ਉਪਜ ਹੈ ਜਿਹਨਾਂ ਨੂੰ ਇਸ ਕੰਮ ਲਈ ਮੋਟੀਆਂ ਰਕਮਾਂ ਮਿਲੀਆਂ ਹਨ।
ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਜ਼ੋਰ ਦੇ ਕੇ ਆਖ ਰਹੇ ਹਨ ਕਿ ਭਾਰਤ ਕਦੇ ਵੀ ਅਸਹਿਣਸ਼ੀਲ ਨਹੀਂ ਬਣੇਗਾ ਤੇ ਹੈਰਾਨੀ ਵੀ ਪ੍ਰਗਟਾਉਂਦੇ ਹਨ ਕਿ ਅਸਹਿਣਸ਼ੀਲਤਾ ਹੈ ਕਿੱਥੇ? ਦੇਸ਼ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਆਪੋ-ਆਪਣੇ ਪੁਰਸਕਾਰ ਵਾਪਸ ਕੀਤੇ ਜਾਣ ਨੂੰ ਉਹ ''ਅਕਾਰਨ ਘੜੇ-ਘੜਾਏ ਮੁਜ਼ਾਹਰੇ'' ਆਖਦੇ ਹਨ। ਉਹ ਇਸ ਨੂੰ ਵਿਚਾਰਧਾਰਕ ਅਸਹਿਣਸ਼ੀਲਤਾ ਦਾ ਨਾਂਅ ਦਿੰਦੇ ਹਨ ਅਤੇ ਖੱਬੇ ਵਿਚਾਰਕਾਂ, ਕਾਰਕੁੰਨਾਂ ਅਤੇ ਕਾਂਗਰਸ ਨੂੰ ਇਸ ਸਭ ਵਾਸਤੇ ਦੋਸ਼ੀ ਠਹਿਰਾਉਂਦੇ ਹਨ।
ਮੋਦੀ ਸਰਕਾਰ ਨੂੰ ਚਲਾਉਣ ਵਾਲੀ ਆਰ.ਐਸ.ਐਸ. ਨੂੰ ਵੀ, ਕੁਦਰਤੀ ਤੌਰ 'ਤੇ, ਦੇਸ਼ ਵਿਚ ਅਜਿਹਾ ਕੋਈ ਖਤਰਾ ਨਜ਼ਰ ਨਹੀਂ ਆਉਂਦਾ। ਸੰਘ ਦੇ ਜਾਇੰਟ ਜਨਰਲ ਸਕੱਤਰ ਦੱਤਾਤ੍ਰੇਅ ਹੋਸਾਬਲੇ ਆਖਦੇ ਹਨ ਕਿ ਦੇਸ਼ ਵਿਚ ਅਜਿਹਾ ਕੋਈ ਖਤਰਾ ਹੀ ਨਹੀਂ ਹੈ। ਅਸਹਿਣਸ਼ੀਲਤਾ ਵਿਰੁੱਧ ਉਠੀ ਲਹਿਰ ਨੂੰ ਉਹ ਇਕ ਸਿਆਸੀ ਏਜੰਡੇ ਹੇਠ ਗਿਣਮਿੱਥ ਕੇ ਸ਼ੁਰੂ ਕੀਤੀ ਗਈ ਮੁਹਿੰਮ ਦੱਸਦੇ ਹਨ ਅਤੇ ਪੁਰਸਕਾਰ ਵਾਪਸ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ 'ਨਿਰਾਸ਼ ਲੋਕਾਂ ਦੇ ਗਿਰੋਹ' ਦਾ ਨਾਂਅ ਦਿੰਦੇ ਹਨ। ਉਨ੍ਹਾਂ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਇਸ ਮਸਲੇ ਪ੍ਰਤੀ ਉਨ੍ਹਾਂ ਦੀ ਸਮਝਦਾਰੀ ਤਾਂ ਝਲਕਦੀ ਹੀ ਹੈ ਪਰ ਨਾਲ ਹੀ ਉਨ੍ਹਾਂ ਦੀ ਘਬਰਾਹਟ ਵੀ ਝਲਕਦੀ ਹੈ।
ਕੱਟੜਪ੍ਰਸਤੀ, ਹਨੇਰ ਬਿਰਤੀਵਾਦ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਹੌਂਸਲਾ ਕਰਨ ਵਾਲੀਆਂ ਸ਼ਖਸੀਅਤਾਂ 'ਤੇ ਕਾਤਲਾਨਾ ਹਮਲਿਆਂ, ਮੰਤਰੀਆਂ ਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੀਆਂ ਭੜਕਾਊ ਟਿੱਪਣੀਆਂ ਅਤੇ ਸੱਜ ਪਿਛਾਖੜੀ ਸੰਗਠਨਾਂ ਦੀ ਇਖਲਾਕ ਅਤੇ ਰਾਸ਼ਟਰਵਾਦ ਦੇ ਨਾਂਅ 'ਤੇ ਕੀਤੀ ਜਾ ਰਹੀ ਗੁੰਡਾਗਰਦੀ ਵਿਰੁੱਧ ਆਪਣਾ ਰੋਸ ਦਰਜ ਕਰਵਾਉਣ ਲਈ ਹੁਣ ਤੱਕ ਬਹੁਤ ਸਾਰੀਆਂ ਸ਼ਖਸੀਅਤਾਂ ਆਪੋ ਆਪਣੇ ਮਾਣਮੱਤੇ ਪੁਰਸਕਾਰ ਵਾਪਸ ਕਰ ਚੁੱਕੀਆਂ ਹਨ। ਇਨ੍ਹਾਂ ਵਿਚ ਲੇਖਕ, ਕਲਾਕਾਰ, ਵਿਗਿਆਨੀ, ਫਿਲਮਸਾਜ਼ ਤੇ ਹੋਰਨਾਂ ਖੇਤਰਾਂ ਨਾਲ ਸਬੰਧਤ ਸ਼ਖਸੀਅਤਾਂ ਸ਼ਾਮਲ ਹਨ। ਸਭ ਤੋਂ ਪਹਿਲਾਂ ਹਿੰਦੀ ਲੇਖਕ ਉਦੈ ਪ੍ਰਕਾਸ਼ ਨੇ ਕੰਨੜ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਐਮ.ਐਮ.ਕਲਬੁਰਗੀ ਦੇ ਕਤਲ ਵਿਰੁੱਧ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕੀਤਾ ਸੀ। ਉਨ੍ਹਾਂ ਤੋਂ ਬਾਅਦ ਉਘੀ ਲੇਖਿਕਾ ਨਯਨਤਾਰਾ ਸਹਿਗਲ, ਅਸ਼ੋਕ ਵਾਜਪਾਈ, ਕ੍ਰਿਸ਼ਨਾ ਸੋਬਤੀ ਤੇ ਸ਼ਸ਼ੀ ਦੇਸ਼ਪਾਂਡੇ ਸਮੇਤ 40 ਉਘੇ ਲੇਖਕ ਆਪੋ ਆਪਣੇ ਪੁਰਸਕਾਰ ਵਾਪਸ ਕਰ ਚੁੱਕੇ ਹਨ। ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਜ਼ੁਬਾਨਬੰਦੀ ਖਿਲਾਫ ਨਿੱਤਰਣ ਵਾਲੇ ਲੇਖਕਾਂ 'ਚ ਵੱਡਾ ਹਿੱਸਾ ਇਸ ਦੇ ਲੇਖਕਾਂ ਦਾ ਹੈ। ਇਨ੍ਹਾਂ ਵਿਚ ਗੁਰਬਚਨ ਸਿੰਘ ਭੁੱਲਰ, ਵਰਿਆਮ ਸਿੰਘ ਸੰਧੂ, ਅਜਮੇਰ ਸਿਘ ਔਲਖ, ਆਤਮਜੀਤ, ਬਲਦੇਵ ਸਿੰਘ ਸੜਕਨਾਮਾ, ਜਸਵਿੰਦਰ, ਦਰਸ਼ਨ ਬੁਟਰ, ਸੁਰਜੀਤ ਪਾਤਰ, ਚਮਨ ਲਾਲ ਤੇ ਮੋਹਨ ਭੰਡਾਰੀ ਵਰਗੇ ਪ੍ਰਮੁੱਖ ਲੇਖਕ ਸ਼ਾਮਲ ਹਨ।
ਇਨ੍ਹਾਂ ਸਭਨਾ ਸ਼ਖਸੀਅਤਾਂ ਦੀ ਸੂਚੀ 'ਤੇ ਨਜ਼ਰ ਤਾਂ ਮਾਰੋ। ਇਨ੍ਹਾਂ 'ਚੋਂ ਕੀ ਕੋਈ ਇਕ ਵੀ ਦੰਭੀ ਕਿਰਦਾਰ ਵਾਲਾ ਨਜ਼ਰ ਆਉਂਦਾ ਹੈ? ਇਹ ਉਹ ਵਿਅਕਤੀ ਹਨ ਜਿਨ੍ਹਾਂ ਦੇ ਇਕ-ਇਕ ਲਫਜ਼ ਦੀ ਲੋਕ ਕਦਰ ਕਰਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਜਨ ਸਧਾਰਨ ਹੱਥੀਂ ਛਾਵਾਂ ਕਰਦਾ ਹੈ। ਰਹੀ ਗੱਲ ਮੋਟੀਆਂ ਰਕਮਾਂ ਦੀ। ਹੋਰ ਕਿਸੇ ਬਾਰੇ ਤਾਂ ਦਾਅਵਾ ਨਹੀਂ ਕੀਤਾ ਜਾ ਸਕਦਾ ਪਰ ਇਸ ਸਾਬਕਾ ਜਰਨੈਲ ਬਾਰੇ ਜ਼ਰੂਰ ਇਹ ਗੱਲ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਕੋਲ ਇਹੋ ਜਿਹਾ ਤੀਸਰਾ ਨੇਤਰ ਹਰ ਹਾਲ ਹੋਵੇਗਾ ਜਿਹੜਾ ਮੋਟੀਆਂ ਰਕਮਾਂ ਨੂੰ ਦੇਖ ਸਕਦਾ ਹੋਵੇ। ਭਾਰਤੀ ਫੌਜ ਦਾ ਇਹ ਉਹੀ ਸਾਬਕਾ ਜਰਨੈਲ ਹੈ ਜਿਸ ਨੇ ਹੋਰ ਦੋ ਸਾਲ ਨੌਕਰੀ ਕਰਨ ਲਈ ਆਪਣੀ ਜਨਮ ਤਰੀਕ ਬਦਲਣ ਲਈ ਪਤਾ ਨਹੀਂ ਕੀ-ਕੀ ਪਾਪੜ ਵੇਲੇ ਸਨ। ਇਹ ਉਹੀ ਵੀ.ਕੇ. ਸਿੰਘ ਹੈ ਜਿਸ ਨੇ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨੂੰ ਆਪਣੇ ਹਿੱਤ ਸਾਧਣ ਲਈ ਵਰਤਿਆ।
ਉਂਝ ਤਰੱਕੀ ਹਾਸਲ ਕਰਨ ਲਈ, ਜਾਇਦਾਦ ਦੇ ਅੰਬਾਰ ਲਾਉਣ ਲਈ 'ਲੋਕ' ਬਹੁਤ ਕੁੱਝ ਕਰ ਜਾਂਦੇ ਹਨ। ਉਹ ਜ਼ਮੀਰ ਵੇਚ ਦਿੰਦੇ ਹਨ, ਦੇਸ਼ ਦੇ ਕੁਦਰਤੀ ਖ਼ਜ਼ਾਨੇ ਵੇਚ ਦਿੰਦੇ ਹਨ, ਇੱਥੋਂ ਤੱਕ ਕਿ ਦੇਸ਼ ਵੇਚਣ ਤੱਕ ਵੀ ਚਲੇ ਜਾਂਦੇ ਹਨ। ਇਹ ਸਿਸਟਮ ਹੀ ਅਜਿਹਾ ਹੈ, ਮੁਨਾਫਾਖੋਰੀ ਇਸ ਦੀਆਂ ਜੜ੍ਹਾਂ ਵਿਚ ਰਚੀ ਹੋਈ ਹੈ। ਆਪਣੇ ਹਿੱਤ ਸਾਧਨ ਲਈ ਜਨਰਲ ਵੀ.ਕੇ. ਸਿੰਘ ਜੋ ਚਾਹੇ ਕਰੀ ਜਾਵੇ ਪਰ ਜੇ ਉਹ ਲੋਕਾਂ 'ਤੇ, ਲੋਕ-ਨਾਇਕਾਂ 'ਤੇ ਚਿੱਕੜ ਸੁੱਟਣ ਦੀ ਹਿਮਾਕਤ ਕਰਨਗੇ ਤਾਂ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਪੰਜਾਬ ਦੇ ਲੋਕਾਂ ਵਲੋਂ ਰੱਦ ਕਰ ਦਿੱਤੇ ਗਏ ਅਰੁਣ ਜੇਤਲੀ, ਜਿਹੜੇ ਮੋਦੀ ਸਰਕਾਰ ਦੇ ਖਜ਼ਾਨਾ ਮੰਤਰੀ ਹਨ, ਨੂੰ ਅਸਹਿਣਸ਼ੀਲਤਾ ਨਜ਼ਰ ਨਹੀਂ ਆਉਂਦੀ। ਪਤਾ ਨਹੀਂ ਉਨ੍ਹਾਂ ਨੂੰ ਕਿਸ ਐਨਕ ਦੀ ਲੋੜ ਹੈ? ਮੁਜ਼ੱਫਰਨਗਰ 'ਚ ਉਨ੍ਹਾ ਦੀ ਪਾਰਟੀ, ਭਾਜਪਾ ਦੇ ਵਿਧਾਇਕਾਂ ਵਲੋਂ ਪੈਦਾ ਕੀਤੀ ਭੜਕਾਹਟ ਕਾਰਨ ਸੈਂਕੜੇ ਲੋਕ ਬੇਘਰ ਕਰ ਦਿੱਤੇ ਗਏ, ਪੁਣੇ ਦੇ ਇਕ ਨੌਜਵਾਨ ਤਕਨੀਕੀ ਮਾਹਿਰ ਨੂੰ ਸਿਰਫ ਮੁਸਲਿਮ ਹੋਣ ਕਾਰਨ ਹੀ ਕੋਹ-ਕੋਹ ਕੇ ਮਾਰ ਦਿੱਤਾ ਗਿਆ, ਪੱਛਮੀ ਉਤਰ ਪ੍ਰਦੇਸ਼ 'ਚ 'ਘਰ ਵਾਪਸੀ' ਦੇ ਨਾਂਅ ਹੇਠ ਕੱਟੜ ਸੰਗਠਨਾਂ ਨੇ ਖਰੂਦ ਮਚਾਈ ਰੱਖਿਆ, ਗਿਰਜਿਆਂ 'ਤੇ ਹਮਲੇ ਕੀਤੇ, ਬਾਈਬਲ ਨੂੰ ਅਪਮਾਨਤ ਕੀਤਾ, ਪਾਦਰੀਆਂ ਤੇ ਈਸਾਈ ਸਾਧਵੀਆਂ 'ਤੇ ਹਮਲੇ ਕੀਤੇ ਗਏ, 'ਲਵ ਜੇਹਾਦ' ਦਾ ਹਊਆ ਖੜਾ ਕਰਕੇ ਲੋਕਾਂ ਨੂੰ ਭੜਕਾਇਆ ਗਿਆ ਕਿ ਮੁਸਲਿਮ ਨੌਜਵਾਨ ਹਿੰਦੂ ਲੜਕੀਆਂ ਨੂੰ ਵਰਗਲਾਉਣ ਦੀ ਸਾਜਿਸ਼ ਰਚ ਰਹੇ ਹਨ, ਉਘੇ ਵਿਦਵਾਨਾਂ ਤੇ ਤਰਕਸ਼ੀਲਾਂ ਨੂੰ ਗਿਣਮਿੱਥ ਕੇ ਸਨਾਤਨ ਸੰਸਥਾ ਵਲੋਂ ਕਤਲ ਕੀਤਾ ਗਿਆ, ਦਾਦਰੀ 'ਚ ਗਊ ਮਾਸ ਦੇ ਨਾਂਅ ਹੇਠ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਮੁਹੰਮਦ ਅਖਲਾਕ ਨੂੰ ਇਸ ਲਈ ਕੁੱਟ-ਕੁਟ ਮਾਰ ਦਿੱਤਾ ਗਿਆ ਕਿ ਉਸ ਦੇ ਘਰ ਗਊ ਮਾਸ ਰੱਖੇ ਹੋਣ ਦੀ ਕਨਸੋਅ ਸੀ (ਜੋ ਬਾਅਦ 'ਚ ਬੱਕਰੇ ਦਾ ਮਾਸ ਨਿਕਲਿਆ), ਸਰਕਾਰ ਦੇ ਮੰਤਰੀ ਰੋਜ਼ਾਨਾ ਕੋਈ ਨਾ ਕੋਈ ਭੜਕਾਊ ਬਿਆਨ ਦੇ ਰਹੇ ਹਨ, ਉਚ ਮੁਰਾਤਬੇ ਵਾਲੇ ਲੋਕਾਂ ਦੇ ਮੂੰਹ 'ਤੇ ਵੱਖਰੇ ਵਿਚਾਰ ਰੱਖਣ ਕਾਰਨ ਹੀ ਸਿਆਹੀ ਸੁੱਟ ਦਿੱਤੀ ਜਾਂਦੀ ਹੈ। ਵੱਖਰੀ ਸੁਰ ਰੱਖਣ ਵਾਲੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਇੰਨਾ ਕੁੱਝ ਹੋਣ ਦੇ ਬਾਵਜੂਦ ਵੀ ਆਖਿਆ ਜਾ ਰਿਹੈ ਅਸਹਿਣਸ਼ੀਲਤਾ ਹੈ ਕਿੱਥੇ? ਦਰਅਸਲ ਕਸੂਰ ਉਨ੍ਹਾਂ ਦਾ ਨਹੀਂ, ਇਹ ਤਾਂ ਉਨ੍ਹਾਂ ਦੀ ਸੰਘ-ਭਗਤੀ ਦਾ ਨਤੀਜਾ ਹੈ। ਭਗਤੀ ਅੱਖਾਂ ਬੰਦ ਕਰਨ ਦਾ ਹੀ ਨਾਂਅ ਹੈ। ਦਿਸੇਗਾ ਤਾਂ ਤਦ ਹੀ, ਜੇ ਅੱਖਾਂ ਖੁੱਲ੍ਹੀਆਂ ਹੋਣ।
ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀ ਤਾਂ ਇਹ ਬਿਆਨ ਦੇ ਰਹੇ ਹਨ ਕਿ ਅਸਹਿਣਸ਼ੀਲਤਾ ਕੋਈ ਮੁੱਦਾ ਨਹੀਂ ਹੈ, ਇਸ ਬਾਰੇ ਬਹਿਸ, ਬਹਿਸ ਹੀ ਨਹੀਂ ਹੈ ਤੇ ਦੂਜੇ ਪਾਸੇ ਉਨ੍ਹਾਂ ਦਾ ਹੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸ ਮੁੱਦੇ 'ਤੇ ਗੱਲਬਾਤ ਕਰਨ ਲਈ ਸੱਦਾ ਦੇ ਰਿਹਾ ਹੈ। ਇਹ ਸੱਦਾ ਉਨ੍ਹਾ ਪ੍ਰਮੁੱਖ ਸ਼ਖਸੀਅਤਾਂ ਵਲੋਂ ਪੁਰਸਕਾਰ ਵਾਪਸੀ ਰਾਹੀਂ ਪੈਦਾ ਕੀਤੇ ਦਬਾਅ ਦਾ ਹੀ ਸਿੱਟਾ ਹੈ। ਇਹ ਉਹੀ ਸ਼ਖਸੀਅਤਾਂ ਹਨ ਜਿਹਨਾਂ ਨੂੰ ਆਰ.ਐਸ.ਐਸ. 'ਨਿਰਾਸ਼ ਲੋਕਾਂ ਦਾ ਗਿਰੋਹ' ਗਰਦਾਨ ਰਹੀ ਹੈ। ਇਹ ਘਬਰਾਹਟ ਦੀ ਨਿਸ਼ਾਨੀ ਨਹੀਂ ਤਾਂ ਹੋਰ ਕੀ ਹੈ?
ਅਸਹਿਣਸ਼ੀਲਤਾ ਵਿਰੁੱਧ ਪੁਰਸਕਾਰ ਵਾਪਸ ਕਰਨ ਵਾਲਿਆਂ ਨੂੰ ਗਿਰੋਹ, ਆਵਾਜ਼ ਬੁਲੰਦ ਕਰਨ ਲਈ ਮੁਜ਼ਾਹਰਿਆਂ ਨੂੰ ਜੇਤਲੀ ਤੇ ਹੋਰ ਮੰਤਰੀ ਘੜੇ ਘੜਾਏ ਰੋਸ ਵਿਖਾਵੇ ਆਖ ਰਹੇ ਹਨ ਪਰ ਜਦ ਇਸ ਵਿਰੁੱਧ ਇਕ ਨਹੀਂ ਸਗੋਂ ਕਈ ਵਾਰ ਦੇਸ਼ ਦਾ ਰਾਸ਼ਟਰਪਤੀ ਬੋਲੇ ਤੇ ਆਖੇ 'ਮਾਨਵਤਾਵਾਦ ਤੇ ਬਹੁਲਤਾਵਾਦ' ਕਿਸੇ ਵੀ ਸੂਰਤ ਵਿਚ ਤਿਆਗੇ ਨਹੀਂ ਜਾਣੇ ਚਾਹੀਦੇ, ਜਦ ਰਿਜ਼ਰਵ ਬੈਂਕ ਦਾ ਗਵਰਨਰ ਤੇ ਪ੍ਰਮੁੱਖ ਸਨਅਤਕਾਰ ਨਰਾਇਣਮੂਰਤੀ ਵੀ ਬੋਲ ਪਵੇ ਤਾਂ ਉਨ੍ਹਾਂ ਨੂੰ ਕਿਸ ਸ਼੍ਰੇਣੀ ਵਿਚ ਰੱਖਿਆ ਜਾਵੇਗਾ? ਕੀ ਉਹ ਵੀ ਉਸੇ ਨਿਰਾਸ਼ ਲੋਕਾਂ ਦੇ ਗਿਰੋਹ 'ਚ ਸ਼ਾਮਲ ਕੀਤੇ ਜਾਣਗੇ? ਕੀ ਉਹ ਵੀ ਮੋਟੀਆਂ ਰਕਮਾਂ ਲੈ ਕੇ ਹੀ ਬੋਲ ਰਹੇ ਹਨ?
ਅਜਿਹਾ ਵੀ ਨਹੀਂ ਹੈ ਕਿ ਇਸ ਤੋਂ ਪਹਿਲਾਂ ਦੇਸ਼ ਵਿਚ ਅਨਰਥ ਨਹੀਂ ਹੋਇਆ। 1984 ਦਾ ਸਿੱਖ ਵਿਰੋਧੀ ਕਤਲੇਆਮ ਬਹੁਤ ਭਿਆਨਕ ਸੀ। ਗੁਜਰਾਤ 'ਚ 2002 ਦੇ ਮੁਸਲਿਮ ਵਿਰੋਧੀ ਦੰਗਿਆਂ ਬਾਰੇ ਸੋਚ ਕੇ ਅੱਜ ਵੀ ਕੰਬਣੀ ਛਿੜ ਜਾਂਦੀ ਹੈ। 1984 'ਚ ਵਾਪਰੇ ਕਤਲੇਆਮ ਵਿਰੁੱਧ ਉਘੇ ਲੇਖਕ ਖੁਸ਼ਵੰਤ ਸਿੰਘ ਨੇ ਪਦਮ ਭੂਸ਼ਣ ਪੁਰਸਕਾਰ ਵਾਪਸ ਕਰ ਦਿੱਤਾ ਸੀ। ਚੰਗਾ ਹੁੰਦਾ ਜੇ ਉਸ ਵੇਲੇ ਵੀ ਦੇਸ਼ ਦੇ ਬੁੱਧੀਜੀਵੀ ਇਸ ਪਾਸੇ ਵੱਲ ਪਹਿਲਕਦਮੀ ਕਰਦੇ। ਚੰਗਾ ਹੁੰਦਾ ਜੇ ਗੁਜਰਾਤ ਦੰਗਿਆਂ ਵੇਲੇ ਵੀ ਅਜਿਹਾ ਕਦਮ ਉਠਾਇਆ ਜਾਂਦਾ। ਪਰ ਜੇ ਉਸ ਵੇਲੇ ਅਜਿਹਾ ਨਹੀਂ ਕੀਤਾ ਗਿਆ ਤਾਂ ਵੱਖਰੇ ਵਿਚਾਰ ਰੱਖਣ ਵਾਲੇ, ਤਰਕਸ਼ੀਲ, ਵਿਗਿਆਨਕ, ਵਿਚਾਰਧਾਰਾ ਵਾਲੇ ਬੁੱਧੀਜੀਵੀਆਂ ਦੇ ਕਤਲਾਂ ਨੂੰ, ਚਿਹਰਿਆਂ ਤੇ ਸਿਆਹੀ ਮਲਣ ਨੂੰ ਜਾਇਜ਼ ਠਹਿਰਾਉਣ ਲਈ ਇਸ ਨੂੰ ਇਕ ਮਿਸਾਲ ਵਜੋਂ ਨਹੀਂ ਵਰਤਿਆ ਜਾ ਸਕਦਾ। ਇੰਝ ਤਾਂ ਜਲ੍ਹਿਆਂ ਵਾਲਾ ਬਾਗ ਕਤਲੇਆਮ ਦੇ ਦੋਸ਼ੀ ਬਰਤਾਨਵੀ ਸਾਮਰਾਜ ਦੇ ਅਧਿਕਾਰੀ ਜਨਰਲ ਡਾਇਰ ਨੂੰ ਵੇਲੇ ਦੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਅਰੂੜ ਸਿੰਘ, ਜੋ ਅੰਮ੍ਰਿਤਸਰ ਅਕਾਲੀ ਦਲ ਦੇ ਆਗੂ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਸਨ, ਨੇ ਸਿਰੋਪਾ ਦੇ ਕੇ ਸਨਮਾਨਤ ਵੀ ਕੀਤਾ ਸੀ। ਕੀ ਇਸ ਘਟਨਾ ਨੂੰ ਅੱਗੋਂ ਰਵਾਇਤ ਬਣਾਉਣ ਬਾਰੇ ਸੋਚਿਆ ਵੀ ਜਾ ਸਕਦਾ ਹੈ?
ਪੁਰਸਕਾਰ ਵਾਪਸੀ ਨੂੰ ਅਸਹਿਣਸ਼ੀਲਤਾ ਵਿਰੁੱਧ ਬੋਲਣ ਵਾਲੇ ਦੇਸ਼ ਦੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਵੀ ਭਾਵੇਂ ਜਾਇਜ਼ ਨਹੀਂ ਠਹਿਰਾਉਂਦੇ ਪਰ ਇਹ ਗਲ ਮਾਣ ਨਾਲ ਕਹੀ ਜਾ ਸਕਦੀ ਹੈ ਕਿ ਇਹ ਪੁਰਸਕਾਰ ਵਾਪਸੀ ਦਾ ਹੀ ਨਤੀਜਾ ਹੈ ਕਿ ਦੇਸ਼ ਭਰ ਵਿਚ ਅਸਹਿਣਸ਼ੀਲਤਾ, ਜ਼ੁਬਾਨਬੰਦੀ ਖਿਲਾਫ ਇਕ ਲਹਿਰ ਉਠ ਖੜੋਤੀ ਹੈ। ਪ੍ਰਣਾਬ ਮੁਖਰਜੀ ਦੇ ਆਪਣੇ ਸੂਬੇ, ਪੱਛਮੀ ਬੰਗਾਲ ਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਉਥੇ ਪੈਦਾ ਹੋਏ ਮਹਾਨ ਕਵੀ ਰਵਿੰਦਰ ਨਾਥ ਟੈਗੋਰ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਖਿਲਾਫ਼ ਬਰਤਾਨਵੀ ਹਕੂਮਤ ਵਲੋਂ ਪ੍ਰਦਾਨ 'ਨਾਈਟਹੁੱਡ' ਦੀ ਉਪਾਧੀ ਵਾਪਸ ਕਰ ਦਿੱਤੀ ਸੀ। ਇਸ ਪ੍ਰਤੀਕਾਤਮਕ ਵਿਰੋਧ ਕਾਰਨ ਟੈਗੋਰ ਨੂੰ ਅਜ ਵੀ ਸਤਿਕਾਰਿਆ ਜਾਂਦਾ ਹੈ। ਜੇ ਉਸ ਵੇਲੇ ਪੁਰਸਕਾਰ ਵਾਪਸ ਕਰਨ ਵਾਲੇ ਟੈਗੋਰ ਠੀਕ ਸਨ ਤਾਂ ਅੱਜ ਸਾਡੇ ਭੁੱਲਰ-ਸੰਧੂ ਕਿੰਝ ਗਲਤ ਹੋ ਸਕਦੇ ਹਨ?
ਫਰਕ ਤਾਂ ਤਦ ਨਜ਼ਰ ਆਉਂਦਾ ਜੇ ਸਰਕਾਰ ਦੇ ਅਹਿਲਕਾਰ ਤੇ ਰਾਜ ਕਰਦੀ ਪਾਰਟੀ ਦੇ ਆਗੂ ਸਹਿਣਸ਼ੀਲਤਾ ਵਾਲਾ ਮਾਹੌਲ ਸਿਰਜਦੇ, ਪਰ ਉਹ ਤਾਂ ਅਸਹਿਣਸ਼ੀਲਤਾ ਨੂੰ ਲਗਾਤਾਰ ਹਵਾ ਦੇ ਰਹੇ ਹਨ। ਉਘੀ ਫਿਲਮੀ ਹਸਤੀ ਗਿਰੀਸ਼ ਕਰਨਾਡ ਨੂੰ ਕਲਬੁਰਗੀ ਵਰਗੇ ਹਸ਼ਰ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਸਹਿਣਸ਼ੀਲਤਾ ਵਿਰੋਧੀ ਮੁਹਿੰਮ ਦੇ ਟਾਕਰੇ ਲਈ ਅਨੁਪਮ ਖੇਰ ਵਲੋਂ ਕੱਢੇ ਗਏ ਮਾਰਚ ਵਿਚ ਐਨ.ਡੀ.ਟੀ.ਵੀ. ਦੀ ਰਿਪੋਰਟਰ ਨੂੰ ਸਿਰੇ ਦੇ ਅੱਪਸ਼ਬਦ ਬੋਲੇ ਗਏ। ਸੂਬਿਆਂ ਦੇ ਕੁੱਝ ਰਾਜਪਾਲ ਆਰ.ਐਸ.ਐਸ. ਦੇ ਕਰਿੰਦਿਆਂ ਵਾਂਗ ਵਿਚਰਨ ਲੱਗੇ ਹਨ। ਹਾਲ ਹੀ ਵਿਚ ਅਸਾਮ ਦੇ ਰਾਜਪਾਲ ਪੀਬੀ ਅਚਾਰੀਆ ਦਾ ਬਿਆਨ ਸਾਹਮਣੇ ਆਇਆ ਹੈ ਕਿ ''ਹਿੰਦੂਸਤਾਨ ਹਿੰਦੂਆਂ ਦਾ ਹੈ। ਕੋਈ ਵੀ ਹਿੰਦੂ ਭਾਰਤ ਆ ਕੇ ਵਸ ਸਕਦਾ ਹੈ। ਭਾਰਤੀ ਮੁਸਲਮਾਨ ਜੇ ਚਾਹੁਣ ਤਾਂ ਪਾਕਿਸਤਾਨ ਜਾ ਸਕਦੇ ਹਨ।'' ਲੋਕ ਆਪਣੇ ਚੁਣੇ ਹੋਏ ਪ੍ਰਤੀਨਿਧੀਆਂ ਕੋਲੋਂ, ਸਰਕਾਰ ਦੇ ਮੰਤਰੀਆਂ ਕੋਲੋਂ ਤੇ ਰਾਜਪਾਲ ਵਰਗੇ ਸੰਵਿਧਾਨਕ ਅਹੁਦਿਆਂ 'ਤੇ ਬਿਰਾਜਮਾਨ ਵਿਅਕਤੀਆਂ ਕੋਲੋਂ ਘੱਟੋ ਘੱਟ ਅਜਿਹੇ ਬਿਆਨਾਂ ਦੀ ਆਸ ਨਹੀਂ ਰੱਖਦੇ। ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਵੋਟਾਂ ਹਾਸਲ ਕਰਨ ਲਈ ਵੱਖ-ਵੱਖ ਫਿਰਕਿਆਂ 'ਚ ਪਾੜਾ ਪਾਉਣ ਤੋਂ ਬਾਜ ਨਾ ਆਵੇ ਤਾਂ ਹੋਰ ਕਿਸੇ ਕੋਲੋਂ ਕੀ ਆਸ ਰੱਖੀ ਜਾ ਸਕਦੀ ਹੈ।
ਅਜਿਹੇ ਮਾਹੌਲ ਵਿਚ ਬੋਲੇਗਾ ਕੌਣ? ਉਹੀ, ਜਿਸਦੀ ਗੱਲ 'ਚ ਵਜ਼ਨ ਹੋਵੇ। ਇਹ ਵਜ਼ਨ ਸਾਡੇ ਲੇਖਕਾਂ, ਕਲਾਕਾਰਾਂ, ਵਿਗਿਆਨੀਆਂ ਤੇ ਫਿਲਮਕਾਰਾਂ ਦੇ ਸ਼ਬਦਾਂ 'ਚ ਹੈ। ਉਂਝ ਵੀ ਉਨ੍ਹਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ, ਕਾਨੂੰਨ ਆਪਣੇ ਹੱਥਾਂ 'ਚ ਨਹੀਂ ਲਿਆ। ਵੱਖੋਂ-ਵੱਖ ਫਿਰਕਿਆਂ, ਜਾਤਾਂ, ਮਜ਼੍ਹਬਾਂ ਦੇ ਲੋਕਾਂ ਨੂੰ ਇਕ ਦੂਜੇ ਵਿਰੁੱਧ ਭੜਕਾਇਆ ਨਹੀਂ। ਉਨ੍ਹਾਂ ਦੇ ਉਕਸਾਵੇ 'ਤੇ ਕੋਈ 'ਇਖਲਾਕ' ਨਹੀਂ ਮਾਰਿਆ ਗਿਆ। ਉਨ੍ਹਾਂ ਤਾਂ ਆਪਣੀ ਕਿਰਤ ਦੇ ਸਨਮਾਨ ਦੇ ਪ੍ਰਤੀਕ ਹੀ ਵਾਪਸ ਕੀਤੇ ਹਨ। ਗੁਲਜ਼ਾਰ ਦੇ ਲਫ਼ਜ਼ਾਂ 'ਚ, ''ਸਾਨੂੰ ਗਾਲੀ ਗਲੋਚ ਕਰਨਾ ਨਹੀਂ ਆਉਂਦਾ। ਅਸੀਂ ਕਿਸੇ ਨੂੰ ਪਾਕਿਸਤਾਨ ਨਹੀਂ ਭੇਜ ਸਕਦੇ। ਸਾਨੂੰ ਵਿਰੋਧ ਕਰਨ ਦਾ ਇਹੋ ਤਰੀਕਾ ਆਉਂਦਾ ਹੈ, ਅਸੀਂ ਆਪਣੀ ਪਿਆਰੀ ਚੀਜ਼ ਵਾਪਸ ਕਰ ਦਿੱਤੀ।''

No comments:
Post a Comment