ਮੰਗਤ ਰਾਮ ਪਾਸਲਾ
ਦੇਸ਼ ਅਤੇ ਪੰਜਾਬ ਵਿਚ ਚਲ ਰਹੇ ਅਜੋਕੇ ਘਟਨਾਕ੍ਰਮ ਬਾਰੇ ਆਮ ਲੋਕਾਂ ਅਤੇ ਖਾਸ ਤੌਰ 'ਤੇ ਜਮਹੂਰੀ ਹਲਕਿਆਂ ਵਿਚ ਡੂੰਘੀ ਚਿੰਤਾ ਪਾਈ ਜਾ ਰਹੀ ਹੈ। ਮੋਦੀ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਅਦ 'ਧਰਮ ਨਿਰਪਖਤਾ' ਤੇ 'ਅਸਹਿਨਸ਼ੀਲਤਾ' ਵਰਗੇ ਸ਼ਬਦਾਂ ਦੇ ਅਰਥ ਜਾਣਬੁੱਝ ਕੇ ਸਿਆਸੀ ਮੰਤਵਾਂ ਦੀ ਪੂਰਤੀ ਲਈ ਬਦਲੇ ਜਾ ਰਹੇ ਹਨ। ਜਿਥੇ ਸੰਘ ਨੇਤਾ ਧਰਮ ਨਿਰਪਖਤਾ ਨੂੰ ਹਿੰਦੂ ਵਿਰੋਧਤਾ ਦਾ ਨਾਂਅ ਦੇ ਰਹੇ ਹਨ, ਉਥੇ ਗਊ ਮਾਸ ਦੇ ਝੂਠੇ ਇਲਜ਼ਾਮ ਹੇਠ ਨਿਰਦੋਸ਼ ਲੋਕਾਂ ਦੀਆਂ ਵਹਿਸ਼ੀ ਹਤਿਆਵਾਂ, ਵਿਰੋਧੀ ਵਿਚਾਰ ਰੱਖਣ ਵਾਲੇ ਲੋਕਾਂ ਦੇ ਮੂੰਹ ਨੂੰ ਕਾਲਖ ਮਲਣ ਅਤੇ ਘਟ ਗਿਣਤੀਆਂ ਖਾਸ ਕਰ ਮੁਸਲਮਾਨਾਂ ਵਿਰੁਧ ਕੀਤੇ ਜਾ ਰਹੇ ਦੁਸ਼ਪ੍ਰਚਾਰ ਤੇ ਨਿੱਤ ਵਾਪਰਦੀਆਂ ਫ਼ਿਰਕੂ ਹਿੰਸਕ ਘਟਨਾਵਾਂ ਦੇ ਬਾਵਜੂਦ ਨਰਿੰਦਰ ਮੋਦੀ ਵਿਦੇਸ਼ਾਂ ਵਿਚ ''ਸਭ ਅੱਛਾ'' ਕਹਿ ਕੇ ਭਾਰਤ ਅੰਦਰ ਕਿਸੇ ਵੀ ਤਰ੍ਹਾਂ ਦੀ ਅਸਹਿਨਸ਼ੀਲਤਾ ਦੇ ਮਾਹੌਲ ਦੇ ਹੋਣ ਦਾ ਖੰਡਨ ਕਰ ਰਿਹਾ ਹੈ। ਦਰਜਨਾਂ ਬੁਧੀਜੀਵੀਆਂ, ਲੇਖਕਾਂ ਤੇ ਵਿਗਿਆਨੀਆਂ ਵਲੋਂ ਇਸ ਦਮ ਘੁਟਵੇਂ ਮਾਹੌਲ ਦੇ ਵਿਰੋਧ ਵਿਚ ਆਪਣੇ ਸਨਮਾਨ ਵਾਪਸ ਕਰਨ ਦੀ ਇਕ ਸ਼ਲਾਘਾਯੋਗ ਕਾਰਵਾਈ ਨੇ ਸੰਘ ਪਰਿਵਾਰ ਦੇ ਗਲਤ ਵਿਵੇਕ ਨੂੰ ਝੰਜੋੜਾ ਦੇਣ ਦੀ ਥਾਂ ਉਲਟਾ, ਟੀ. ਵੀ. ਦੀਆਂ ਬਹਿਸਾਂ ਵਿਚ, ਭਾਜਪਾ ਆਗੂ ਤੇ ਸੰਘ ਦੇ ਬੁਲਾਰੇ ਉਨ੍ਹਾਂ ਬੁੱਧੀਜੀਵੀਆਂ ਬਾਰੇ ਅਤਿ ਘਟੀਆ ਸ਼ਬਦਾਵਲੀ ਦਾ ਪ੍ਰਯੋਗ ਕਰ ਰਹੇ ਹਨ। ਦੇਸ਼ ਵਿਦੇਸ਼ ਤੋਂ ਪੈ ਰਹੀਆਂ ਲਾਹਨਤਾਂ ਤੇ ਬਿਹਾਰ ਚੋਣਾਂ ਅੰਦਰ ਨਰਿੰਦਰ ਮੋਦੀ ਦੀ ਕਮਾਨ ਹੇਠ ਭਾਜਪਾ ਦੀ ਲੱਕ ਤੋੜਵੀਂ ਹਾਰ ਦੇ ਬਾਵਜੂਦ ਫ਼ਿਰਕੂ ਤੱਤ ਆਪਣੇ ਜ਼ਹਿਰੀਲੇ ਪ੍ਰਚਾਰ ਤੋਂ ਪਿਛਾਂਹ ਨਹੀਂ ਹੱਟ ਰਹੇ। ਇਹ ਸਭ ਕੁਝ ਆਰ.ਐਸ.ਐਸ. ਦੀ ਦੇਸ਼ ਨੂੰ ਇਕ ਧਰਮ ਅਧਾਰਤ 'ਹਿੰਦੂ ਰਾਸ਼ਟਰ' ਬਣਾਉਣ ਦੀ ਸੋਚੀ ਸਮਝੀ ਯੋਜਨਾ ਅਧੀਨ ਕੀਤਾ ਜਾ ਰਿਹਾ ਹੈ। ਨਰਿੰਦਰ ਮੋਦੀ ਦੀ ਸਰਕਾਰ ਆਰ.ਐਸ.ਐਸ. ਦੀ ਇਸ ਸਾਜਿਸ਼ ਨੂੰ ਸਿਰੇ ਚਾੜ੍ਹਨ ਦਾ ਇਕ ਸਾਧਨ ਮਾਤਰ ਬਣ ਚੁੱਕੀ ਹੈ।
ਇਸ ਅਸ਼ਾਂਤ ਵਾਤਾਵਰਣ ਦਾ ਅਸਰ ਬਾਕੀ ਰਾਜਾਂ ਵਾਂਗ ਪੰਜਾਬ ਅੰਦਰ ਹੋਣਾ ਵੀ ਲਾਜ਼ਮੀ ਹੈ। ਪਿਛਲੇ ਦਿਨੀਂ ਸਿੱਖਾਂ ਅੰਦਰ ਕੁਝ ਗਰਮ ਦਲੀਏ ਤੱਤਾਂ ਵਲੋਂ ਇਤਰਾਜ਼ਯੋਗ ਭੜਕਾਊ ਕਾਰਵਾਈਆਂ ਕੀਤੀਆਂ ਗਈਆਂ। ਬਹਾਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਦੀ ਬੇਅਦਬੀ ਦਾ ਬਣਾਇਆ ਗਿਆ ਹੈ। ਹਰ ਮਨੁੱਖੀ ਹਿਰਦਾ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਵੀ ਧਰਮ ਦੀ ਧਾਰਮਕ ਪੋਥੀ ਦਾ ਅਨਾਦਰ ਹੁੰਦਿਆਂ ਦੇਖ ਕੇ ਵਲੂੰਧਰਿਆ ਜਾਂਦਾ ਹੈ। ਅਜਿਹੇ ਕੁਕਰਮ ਦਾ ਜਮਹੂਰੀ ਵਿਧੀ ਨਾਲ ਵਿਰੋਧ ਵੀ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਭੜਕਾਊ ਕਾਰਵਾਈਆਂ ਕੋਈ ਵੀ ਵੱਖਵਾਦੀ ਸੰਗਠਨ ਜਾਂ ਸਰਕਾਰੀ ਖੁਫ਼ੀਆਂ ਏਜੰਸੀਆਂ ਦਾ ਕੋਈ ਹੱਥਠੋਕਾ ਹੀ ਕਰ ਸਕਦਾ ਹੈ। ਪ੍ਰੰਤੂ ਇਸ ਬੇਅਦਬੀ ਦੀ ਆੜ ਹੇਠਾਂ ਕੁਝ ਸ਼ਰਾਰਤੀ ਲੋਕਾਂ ਵੱਲੋਂ ਹਥਿਆਰਬੰਦ ਹੋ ਕੇ ਹੁਲ੍ਹੜਬਾਜ਼ੀ ਕਰਨਾ, ਖਾਲਿਸਤਾਨ ਦੇ ਨਾਅਰੇ ਲਾਉਣੇ ਤੇ ਦੂਸਰੇ ਫਿਰਕੇ ਦੇ ਲੋਕਾਂ ਨਾਲ ਟਕਰਾਅ ਦੀ ਹੱਦ ਤੱਕ ਚਲੇ ਜਾਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਇਕ ਧਰਮ ਦੇ ਅਨੁਆਈ ਵਲੋਂ ਕੀਤੀ ਕੋਈ ਵੀ ਅਣਸੁਖਾਵੀਂ ਕਾਰਵਾਈ ਦੂਸਰੇ ਫ਼ਿਰਕੇ ਵਿਚਲੇ ਸ਼ਰਾਰਤੀ ਲੋਕਾਂ ਨੂੰ ਮੋੜਵੀਂ ਕਾਰਵਾਈ ਕਰਨ ਦਾ ਬਹਾਨਾ ਦੇ ਦਿੰਦੀ ਹੈ। ਇਸ ਢੰਗ ਨਾਲ ਪੈਦਾ ਹੋਏ ਤਨਾਅ ਨਾਲ ਸਾਡੀਆਂ ਆਪਸ ਵਿਚਲੀਆਂ ਸਮਾਜਿਕ ਸਦਭਾਵਨਾ ਦੀਆਂ ਪਿਆਰ ਭਰੀਆਂ ਤੰਦਾਂ ਤਾਰ-ਤਾਰ ਹੋ ਜਾਂਦੀਆਂ ਹਨ ਤੇ ਇਕ ਦੂਸਰੇ ਪ੍ਰਤੀ ਨਿਰਮੂਲ ਸ਼ੰਕੇ ਪੈਦਾ ਕਰ ਦਿੰਦੀਆਂ ਹਨ। ਸਭ ਤੋਂ ਵਧ ਨੁਕਸਾਨ ਹੁੰਦਾ ਹੈ ਕਿਰਤ ਕਰਨ ਵਾਲੇ ਲੋਕਾਂ ਦੀ ਏਕਤਾ ਤੇ ਯਕਯਹਿਤੀ ਦਾ, ਜੋ ਆਪਣੀ ਰੋਟੀ-ਰੋਜ਼ੀ ਲਈ ਮੌਜੂਦਾ ਹਾਕਮਾਂ ਵਿਰੁੱਧ ਹੱਕੀ ਲੜਾਈਆਂ ਲੜ ਰਹੇ ਹੁੰਦੇ ਹਨ। ਉਂਝ ਵੀ ਫ਼ਿਰਕੂ ਆਧਾਰ ਉਪਰ ਸਮਾਜ ਅੰਦਰ ਪੈਦਾ ਹੋਈ ਬਦਅਮਨੀ ਸਭ ਲਈ ਹੀ ਹਾਨੀਕਾਰਕ ਹੈ। ਦੇਸ਼ ਦੇ ਰਾਜ ਭਾਗ ਉਪਰ ਬਿਰਾਜਮਾਨ ਰਾਜਸੀ ਧਿਰਾਂ, ਜੋ ਦੇਸ਼ ਦੇ ਲੋਕਾਂ ਦੀ ਅੰਨ੍ਹੀਂ ਲੁੱਟ-ਖਸੁੱਟ ਕਰ ਰਹੀਆਂ ਹਨ ਤੇ ਵਿਦੇਸ਼ੀ ਲੁਟੇਰਿਆਂ ਨੂੰ ਇਸ 'ਸੋਨੇ ਦੀ ਚਿੜੀ' ਦੇ ਰਹਿੰਦੇ ਖੂੰਹਦੇ ਖੰਭ ਨੋਚਣ ਲਈ ਖੁਲ੍ਹੇ ਸੱਦੇ ਦੇ ਰਹੀਆਂ ਹਨ, ਇਨ੍ਹਾਂ ਤਣਾਅਪੂਰਨ ਪ੍ਰਸਥਿਤੀਆਂ ਤੋਂ ਡਾਢੀਆਂ ਪ੍ਰਸੰਨ ਹਨ। ਕਿਸੇ ਵੀ ਇਤਰਾਜ਼ਯੋਗ ਬਿਆਨ ਦੇਣ ਵਾਲੇ ਵਿਅਕਤੀ ਵਿਰੁੱਧ ਕੋਈ ਸਖ਼ਤ ਕਨੂੰਨੀ ਕਾਰਵਾਈ ਕਰਨ ਦੀ ਥਾਂ ਸਿਰਫ਼ ਪੱਲਾ ਛੁਡਾਅ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦਾ ਡਰਾਮਾ ਕੀਤਾ ਜਾਂਦਾ ਹੈ। ਖਾਲਿਸਤਾਨ ਜਾਂ ਵੱਖਵਾਦ ਦੇ ਮੁੱਦੇ 'ਤੇ ਪੰਜਾਬ ਵਿਚਲੇ ਸ਼ਰਾਰਤੀ ਤੱਤਾਂ ਨੂੰ ਬਹੁਤੀ ਜਨਤਕ ਹਮਾਇਤ ਨਹੀਂ ਮਿਲੀ। ਇਹ ਪੰਜਾਬ ਦੇ ਲੋਕਾਂ ਦੀ ਫ਼ਿਰਕੂ ਸਦਭਾਵਨਾ ਦੀ ਸਿਹਤਮੰਦ ਪ੍ਰੰਪਰਾ, ਪਿਛਲੇ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਹੋਏ ਕੌੜੇ ਤਜ਼ਰਬੇ ਤੇ ਪੰਜਾਬ ਦੀਆਂ ਖੱਬੇਪੱਖੀ ਤੇ ਜਮਹੂਰੀ ਸ਼ਕਤੀਆਂ ਦੀਆਂ ਲੋਕ ਮੁੱਦਿਆਂ ਉਪਰ ਅਧਾਰਤ ਅਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ ਵਿਚ ਕੀਤੀਆਂ ਜਨਤਕ ਸਰਗਰਮੀਆਂ ਦਾ ਲਾਜ਼ਮੀ ਸਿੱਟਾ ਕਿਹਾ ਜਾ ਸਕਦਾ ਹੈ। ਪ੍ਰੰਤੂ ਅਕਾਲੀ ਦਲ-ਭਾਜਪਾ ਸਰਕਾਰ, ਤੇ ਖਾਸਕਰ ਬਾਦਲ ਪਰਿਵਾਰ ਵਲੋਂ ਲਗਭਗ ਪਿਛਲੇ 8 ਸਾਲਾਂ ਤੋਂ ਲੋਕਾਂ ਦੀ ਕੀਤੀ ਜਾ ਰਹੀ ਬੇਕਿਰਕ ਲੁਟ ਖਸੁਟ ਤੋਂ ਦੁਖੀ ਜਨ ਸਮੂਹਾਂ ਦੇ ਸਰਕਾਰ ਵਿਰੋਧੀ ਜ਼ਜ਼ਬੇ ਦਾ ਲਾਹਾ ਕੁਝ ਸ਼ਰਾਰਤੀ ਲੋਕਾਂ ਨੇ ਵੀ ਇਕ ਹੱਦ ਤੱਕ ਜ਼ਰੂਰ ਉਠਾਇਆ ਹੈ, ਜਿਨ੍ਹਾਂ ਦਾ ਸ਼ੱਕੀ ਰੋਲ ਲੋਕਾਂ ਨੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਆਪਣੇ ਅੱਖੀਂ ਡਿੱਠਾ ਹੈ। 'ਸਰਬਤ ਖਾਲਸਾ' ਦੇ ਨਾਮ ਉਪਰ ਕੀਤੇ ਇਕੱਠ ਵਿਚ ਪਾਸ ਕੀਤੇ ਗਏ ਮਤੇ ਕਿਸੇ ਧਾਰਮਕ ਕੁਰੀਤੀਆਂ ਕਰਨ ਵਾਲੇ ਦੋਸ਼ੀਆਂ ਉਪਰ ਉਂਗਲ ਧਰਨ ਦੀ ਥਾਂ ਵੱਖਵਾਦੀ ਰਾਜਨੀਤੀ ਨੂੰ ਹਵਾ ਦੇਣ ਵਾਲੇ ਜ਼ਿਆਦਾ ਜਾਪਦੇ ਹਨ। ਵੱਖ-ਵੱਖ ਦੋਸ਼ਾਂ ਵਿਚ ਸਜ਼ਾ ਭੁਗਤ ਰਹੇ ਜਾਂ ਸੰਗੀਨ ਅਪਰਾਧਾਂ ਵਿਚ ਕਾਨੂੂੰਨੀ ਤੌਰ 'ਤੇ ਨਾਮਜ਼ਦ ਹੋਏ ਵਿਅਕਤੀਆਂ ਨੂੰ ਉਚ ਧਾਰਮਿਕ ਅਹੁਦਿਆਂ ਉਪਰ ਚੁਣ ਕੇ ਉਨ੍ਹਾਂ ਨੂੰ ਸਿੱਖ ਜਨ ਸਮੂਹਾਂ ਦੀ ਅਗਵਾਈ ਦੇਣ ਦਾ ਜ਼ਿੰਮਾ ਦੇਣਾ ਪੰਜਾਬ ਨੂੰ ਫਿਰ ਤੋਂ ਹਿੰਸਾ ਤੇ ਵੱਖਵਾਦ ਦੀ ਅੱਗ ਵਿਚ ਝੋਕਣ ਦੇ ਤੁੱਲ ਹੈ।
ਧਰਮ ਤੇ ਸਿਆਸਤ ਨੂੰ ਰਲਗਡ ਕਰਕੇ ਜਾਂ ਕਹਿ ਲਓ ਧਰਮ ਦੀ ਓਟ ਹੇਠ ਰਾਜਨੀਤਕ ਲਾਭ ਲੈਣ ਦੇ ਜਿਸ ਹਥਿਆਰ ਦੀ ਵਰਤੋਂ ਸ. ਪ੍ਰਕਾਸ਼ ਸਿਘ ਬਾਦਲ ਤੇ ਉਨ੍ਹਾਂ ਦੇ ਸਹਿਯੋਗੀ ਕਰਦੇ ਆਏ ਹਨ, ਉਸੇ ਹਥਿਆਰ ਨਾਲ ਲੋਕਾਂ ਵਿਚੋਂ ਛਾਂਗੇ ਹੋਏ ਕਥਿਤ ਸਿੱਖ ਆਗੂ ਲੋਕਾਂ ਨੂੰ ਆਪਣੇ ਪਿੱਛੇ ਲਾਮਬੰਦ ਕਰਨ ਦਾ ਯਤਨ ਕਰ ਰਹੇ ਹਨ। ਮੋਦੀ ਸਰਕਾਰ ਵੀ ਖੁਲ੍ਹੇ ਰੂਪ ਵਿਚ ਬਹੁ ਗਿਣਤੀ ਹਿੰਦੂ ਧਰਮ ਦੇ ਚਿੰਨ੍ਹਾਂ ਤੇ ਮਾਨਤਾਵਾਂ ਦੀ ਵਰਤੋਂ ਆਪਣੇ ਰਾਜਨੀਤਕ ਹਿੱਤਾਂ ਨੂੰ ਬੜ੍ਹਾਵਾ ਦੇਣ ਲਈ ਕਰ ਰਹੀ ਹੈ ਤੇ ਆਰ.ਐਸ. ਐਸ. ਵਰਗੀ ਫ਼ਿਰਕੂ ਸੰਸਥਾ ਤੋਂ ਮਾਰਗ ਦਰਸ਼ਨ ਹਾਸਲ ਕਰ ਰਹੀ ਹੈ। ਮੂਲ ਨੁਕਸ, ਜਿਸਦਾ ਸਭ ਜਮਹੂਰੀ ਤੇ ਧਰਮ ਨਿਰਪੱਖ ਸ਼ਕਤੀਆਂ ਤੇ ਪੰਜਾਬ ਅੰਦਰ ਖਾਸ ਕਰ ਸਿੱਖ ਧਰਮ ਨਾਲ ਸਬੰਧਿਤ ਬੁੱਧੀਜੀਵੀਆਂ ਤੇ ਵਿਚਾਰਵਾਨਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ, ਉਹ ਹੈ-ਧਰਮ ਤੇ ਰਾਜਨੀਤੀ ਦਾ ਰਲੇਵਾਂ। ਕਿਸੇ ਸਮੇਂ ਅਜਿਹਾ ਕਰਨਾ ਸ਼ਾਇਦ ਸਮਾਜਿਕ ਵਿਕਾਸ ਤੇ ਲੋਕ-ਦੁਸ਼ਮਣ ਤਾਕਤਾਂ ਦਾ ਟਾਕਰਾ ਕਰਨ ਲਈ ਲਾਹੇਵੰਦ ਰਿਹਾ ਹੋਵੇ। ਪ੍ਰੰਤੂ ਅੱਜ ਜਦੋਂ ਪੂੰਜੀਵਾਦੀ ਪ੍ਰਬੰਧ ਅੰਦਰ ਸਮਾਜਿਕ ਵੰਡ ਸਪਸ਼ਟ ਰੂਪ ਵਿਚ ਜਮਾਤੀ ਰੂਪ ਅੰਦਰ ਦੇਖੀ ਜਾ ਸਕਦੀ ਹੈ ਤੇ ਇਕ ਧਰਮ ਦੇ ਪੈਰੋਕਾਰ ਆਪਣੇ ਹੀ ਸਹਿਧਰਮੀਆਂ ਨੂੰ ਦਬਾਉਣ ਤੇ ਲੁੱਟਣ ਦਾ ਧੰਦਾ ਕਰ ਰਹੇ ਹਨ, ਤਦ 'ਧਰਮ ਤੇ ਰਾਜਨੀਤੀ' ਨੂੰ ਰਲਗੱਡ ਕਰਨ ਦਾ ਨਤੀਜਾ ਹਮੇਸ਼ਾਂ ਲੁਟੇਰੀਆਂ ਧਿਰਾਂ ਦੇ ਹੱਕ ਵਿਚ ਹੀ ਨਿਕਲਦਾ ਹੈ। ਧਰਮ ਤੇ ਰਾਜਨੀਤੀ ਨੂੰ ਇਕਮਿਕ ਕਰਨ ਵਾਲੇ ਸਾਰੇ ਧਰਮਾਂ ਦੇ ਲੋਕਾਂ ਨੇ ਵੇਲਾ ਵਿਹਾ ਚੁਕੇ ਧਾਰਮਿਕ ਚਿੰਨ੍ਹਾਂ, ਪ੍ਰੰਪਰਾਵਾਂ, ਰਹੁ ਰੀਤਾਂ ਤੇ ਧਾਰਮਿਕ ਰਿਵਾਜ਼ਾਂ ਨੂੰ ਸਥੂਲ ਬਣਾ ਕੇ ਧਰਮ ਵਿਚਲੀਆਂ ਮਾਨਵਵਾਦੀ ਕਦਰਾਂ ਕੀਮਤਾਂ ਨੂੰ ਪਿਛਾਂਹ ਧੱਕ ਦਿੱਤਾ ਹੈ। ਜੇਕਰ ਸਿੱਖ ਧਰਮ ਦੇ ਇਤਿਹਾਸ ਨੂੰ ਹੀ ਦੇਖੀਏ ਤਾਂ ਸੌਖਿਆਂ ਹੀ ਸਮਝ ਪੈਂਦੀ ਹੈ ਕਿ ਸਿੱਖਾਂ ਲਈ 5 ਕਕਾਰਾਂ ਦੀ ਰਵਾਇਤ, ਗੁਰੂ ਗ੍ਰੰਥ ਸਾਹਿਬ ਵਰਗੇ ਉਚ ਪਾਏ ਦੇ ਧਾਰਮਿਕ ਗ੍ਰੰਥ ਨੂੰ ਗੁਰੂ ਦਾ ਦਰਜਾ ਦੇਣ, 'ਸਰਬਤ ਖਾਲਸਾ' ਵਰਗੇ ਸਮੂਹਿਕ ਇਕੱਠ ਬੁਲਾਉਣ ਦੇ ਮਨਸ਼ੇ ਅਤੇ ਅੰਮ੍ਰਿਤ ਛਕਣ ਦੀ ਪਰੰਪਰਾ ਰਾਹੀਂ ਨਿਮਾਣੇ ਲੋਕਾਂ ਵਿਚ ਸਵੈਮਾਨ ਦੀ ਭਾਵਨਾ ਭਰਕੇ ਆਪਣੇ ਹੱਕਾਂ ਲਈ ਜੂਝਣ ਦੀ ਸ਼ਕਤੀ ਪੈਦਾ ਕਰਨ ਦੀ ਸੰਕੇਤਕ ਵਿਧੀ ਤੇ ਹੋਰ ਬਹੁਤ ਸਾਰੀਆਂ ਧਾਰਮਿਕ ਰਹੁ ਰੀਤਾਂ ਉਸ ਸਮੇਂ ਦੀਆਂ ਲੋੜਾਂ ਤੇ ਹਾਲਾਤ ਨੂੰ ਸਨਮੁੱਖ ਰੱਖ ਕੇ ਬਣਾਈਆਂ ਗਈਆਂ ਸਨ। ਅੱਜ ਦੇ ਵਿਗਿਆਨਕ ਯੁੱਗ ਵਿਚ ਸਮੇਂ ਤੇ ਹਾਲਤਾਂ ਦੀ ਤਬਦੀਲੀ ਨਾਲ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਚੀਜ਼ਾਂ ਵੇਲਾ ਵਿਹਾ ਚੁੱਕੀਆਂ ਹਨ। ਪ੍ਰੰਤੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅਮੀਰ ਗਰੀਬ ਦੀ ਲੜਾਈ ਵਿਚ ਨਿਰਧਨ ਲੋਕਾਂ ਸੰਗ ਖੜ੍ਹਨ, ਦੀਨ, ਦੁਖੀਆਂ ਦੀ ਬੰਦ ਖਲਾਸੀ ਲਈ ਹਰ ਕੁਰਬਾਨੀ ਕਰਨ, ਜਾਤ-ਪਾਤ ਤੇ ਊਚ-ਨੀਚ ਵਰਗੀਆਂ ਸਮਾਜਿਕ ਲਾਹਨਤਾਂ ਤੋਂ ਛੁਟਕਾਰਾ ਹਾਸਲ ਕਰਨ, ਕਿਰਤ ਕਰਨ, ਵਹਿਮਾਂ, ਭਰਮਾਂ ਤੇ ਰੱਬ ਦੇ ਨਾਮ ਉਤੇ ਠੱਗਣ ਵਾਲੇ ਪਾਖੰਡਾਂ ਦਾ ਪਰਦਾਫਾਸ਼ ਕਰਨ ਵਰਗੀਆਂ ਐਸੀਆਂ ਜੀਵਨ ਸੇਧਾਂ ਹਨ, ਜਿਨ੍ਹਾਂ ਦੀ ਮਹੱਤਤਾ ਅੱਜ ਦੇ ਸਮੇਂ ਵਿਚ ਹੋਰ ਵੀ ਵੱਧ ਗਈ ਹੈ। ਇਨ੍ਹਾਂ ਉਸਾਰੂ ਪੱਖਾਂ ਵਲ ਧਿਆਨ ਦੇਣ ਤੇ ਸਿੱਖ ਧਰਮ ਵਿਚ ਆਈਆਂ ਕੁਰਹਿਤਾਂ, ਜਿਨ੍ਹਾਂ ਵਿਰੁੱਧ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਭ ਗੁਰੂਆਂ ਅਤੇ ਭਗਤੀ ਲਹਿਰ ਤੇ ਸਮਾਜਿਕ ਲਹਿਰਾਂ ਦੇ ਹੋਰ ਅਨੇਕਾਂ ਸਿਰਜਣਹਾਰਿਆਂ ਨੇ ਬਾਰ ਬਾਰ ਅਵਾਜ਼ ਬੁਲੰਦ ਕੀਤੀ ਹੈ, ਦਾ ਤਿਆਗ ਕਰਨ ਦੀ ਥਾਂ ਸਿੱਖ ਧਰਮ ਨੂੰ ਵੀ ਉਸ ਤੋਂ ਪਹਿਲੇ ਧਰਮਾਂ ਵਿਚ ਪ੍ਰਚਲਤ ਕਮਜ਼ੋਰੀਆਂ ਵਾਲੇ ਰਾਹੇ ਤੋਰ ਦਿੱਤਾ ਹੈ, ਜਿਨ੍ਹਾਂ ਦੇ ਵਿਰੋਧ ਵਿਚ ਇਸ ਆਧੁਨਿਕ ਧਰਮ ਨੇ ਜਨਮ ਲਿਆ ਸੀ। ਅਖਾਉਤੀ ਮਹਾਪੁਰਸ਼ਾਂ, ਪ੍ਰਚਾਰਕਾਂ ਤੇ ਆਪੂੰ ਬਣੇ ਬੈਠੇ ਬਾਬਿਆਂ ਦੇ ਥਾਂ-ਥਾਂ ਉਸਰੇ ਹੋਏ ਡੇਰੇ ਕਮਾਈ ਦੇ ਸਾਧਨ ਮਾਤਰ ਬਣ ਗਏ ਹਨ।
ਕੁਝ ਰਾਜਸੀ ਆਗੂ ਆਪਣੇ ਸੌੜੇ ਰਾਜਸੀ ਮਨੋਰਥਾਂ ਲਈ ਇਨ੍ਹਾਂ ਡੇਰਿਆਂ ਦੀ ਸ਼ਰਨ ਵੀ ਲੈਂਦੇ ਹਨ ਤੇ ਮੋੜਵੇਂ ਰੂਪ ਵਿਚ ਹਰ ਕਿਸਮ ਦੀ ਸਰਕਾਰੀ ਸਹਾਇਤਾ ਵੀ ਪ੍ਰਦਾਨ ਕਰਦੇ ਹਨ। ਜਦੋਂ ਕੋਈ ਸਿੱਖ ਧਾਰਮਿਕ ਨੇਤਾ ਅਜੋਕੇ ਸਮਿਆਂ ਵਿਚ ਸਿੱਖ ਧਰਮ ਵਰਗੇ ਮਾਨਵਵਾਦੀ, ਅਗਾਂਹਵਧੂ, ਬਰਾਬਰਤਾ ਤੇ ਆਜ਼ਾਦੀ ਦੀਆਂ ਸਿਖਿਆਵਾਂ ਨਾਲ ਲਬਰੇਜ਼ ਧਰਮ ਦਾ ਪਸਾਰਾ ਨਾਂ ਹੋਣ ਦੀ ਦੁਹਾਈ ਦਿੰਦਾ ਹੈ, ਤਦ ਉਹ ਸਾਰਾ ਦੋਸ਼ ਬੱਚਿਆਂ ਦੇ ਮਾਪਿਆਂ ਜਾਂ ਮੌਜੂਦਾ ਪਦਾਰਥਕ ਹਾਲਤਾਂ ਉਪਰ ਦੇ ਕੇ ਆਪ ਸਾਰੇ ਦੋਸ਼ਾਂ ਤੋਂ ਸੁਰਖਰੂ ਹੋ ਜਾਂਦਾ ਹੈ। ਇਹ ਸੱਚ ਹੈ ਕਿ ਸਿੱਖ ਧਰਮ ਮੂਲ ਰੂਪ ਵਿਚ ਪੰਜਾਬ ਵਿਚ ਵਸਦੇ ਲੋਕਾਂ ਦੇ ਇਕ ਹਿੱਸੇ ਨੂੰ ਹੀ ਆਪਣੇ ਕਲਾਵੇ ਵਿਚ ਲੈ ਸਕਿਆ ਹੈ। ਬਦੇਸ਼ਾਂ ਵਿਚ ਵਸ ਰਹੇ ਸਿੱਖਾਂ ਦੀਆਂ ਤੰਦਾਂ ਵੀ ਪੰਜਾਬ ਨਾਲ ਹੀ ਜੁੜੀਆਂ ਹੋਈਆਂ ਹਨ। ਹੋਰ ਗੁਆਂਢੀ ਸੂਬਿਆਂ, ਹੋਰਨਾਂ ਧਰਮਾਂ, ਕੌਮਾਂ ਜਾਂ ਬਰਾਦਰੀਆਂ ਵਿਚੋਂ ਸਿੱਖ ਧਰਮ ਗ੍ਰਹਿਣ ਕਰਨ ਵਾਲੇ ਲੋਕਾਂ ਦੀ ਗਿਣਤੀ ਉਗਲਾਂ ਉਪਰ ਗਿਣੇ ਜਾਣ ਜਿੰਨੀ ਹੈ। ਇਹ ਪੱਖ ਪੂਰਾ ਕਰਨ ਲਈ ਕਈ ਵਾਰ ਸਿੱਖ ਨੇਤਾ ਸੰਘ ਪ੍ਰਚਾਰਕਾਂ ਵਾਗੂੰ ਜ਼ਿਆਦਾ ਬੱਚੇ ਪੈਦਾ ਕਰਨ ਵਰਗਾ ਨਾਕਸ ਤੇ ਹਾਸੋਹੀਣਾ ਉਪਦੇਸ਼ ਵੀ ਦਿੰਦੇ ਹਨ। ਅਸਲ ਵਿਚ ਸਿੱਖ ਧਰਮ ਦਾ ਪਸਾਰਾ ਔਖੇ ਸਮਿਆਂ ਵਿਚ ਵੀ ਦਰਦਮੰਦਾਂ ਦੀ ਰਾਖੀ ਵਿਚ ਨਿਤਰਨ ਤੇ ਲਾਮਿਸਾਲ ਕੁਰਬਾਨੀਆਂ ਕਰਨ ਸਮੇਂ ਹੋਇਆ। ਹੁਣ ਜਦੋਂ ਕੁਝ ਲੋਕਾਂ ਨੇ ਧਰਮ ਤੇ ਰਾਜਨੀਤੀ ਨੂੰ ਰਲਗੱਡ ਕਰਕੇ ਧਰਮ ਨੂੰ ਰਾਜਨੀਤਕ ਲਾਹਾ ਲੈਣ ਦਾ ਇਕ ਸਾਧਨ ਮਾਤਰ ਹੀ ਬਣਾ ਲਿਆ ਹੈ, ਤਦ ਮੁੱਢਲੇ ਦੌਰ ਦੇ ਮੂਲ ਸਿਧਾਂਤਾਂ ਨੂੰ ਤਿਆਗ ਕੇ ਸਿੱਖ ਧਰਮ ਦਾ ਪਸਾਰਾ ਸੰਭਵ ਹੀ ਨਹੀਂ ਹੈ। ਜੇਕਰ ਰੂਪਕ ਪੱਖ ਤੋਂ ਅਜਿਹਾ ਵਾਪਰ ਵੀ ਜਾਂਦਾ ਹੈ ਤੇ ਅਮਲੀ ਨਜ਼ਰੀਏ ਤੋਂ ਧਰਮ ਪਿਛਲਖੁਰੀ ਤੁਰਿਆ ਜਾਂਦਾ ਹੈ, ਤਦ ਇਸਦਾ ਕੋਈ ਬਹੁਤਾ ਲਾਭ ਨਹੀਂ ਹੋਣ ਵਾਲਾ। ਲੋੜ ਸਿੱਖ ਧਰਮ ਵਿਚਲੀਆਂ ਮਾਨਵਵਾਦੀ ਕਦਰਾਂ ਕੀਮਤਾਂ ਨੂੰ ਅਪਨਾਉਣ ਤੇ ਅਮਲ ਕਰਨ ਦੀ ਹੈ।
ਦੇਸ਼ ਤੇ ਪੰਜਾਬ ਵਿਚ ਚਲ ਰਹੇ ਮੌਜੂਦਾ ਫ਼ਿਰਕੂ ਜ਼ਹਿਰ ਨਾਲ ਪਰਦੂਸ਼ਤ ਅਸਹਿਨਸ਼ੀਲਤਾ ਵਾਲੇ ਮਾਹੌਲ ਵਿਚ ਹਰ ਸਹੀ ਸੋਚਣੀ ਵਾਲੀ ਧਿਰ ਦਾ ਫਰਜ਼ ਬਣਦਾ ਹੈ ਕਿ ਉਹ ਹਰ ਰੰਗ ਦੀ ਫ਼ਿਰਕਾਪ੍ਰਸਤੀ, ਅੱਤਵਾਦ ਤੇ ਵੰਡਵਾਦ ਦਾ ਡਟਵਾਂ ਵਿਰੋਧ ਕਰੇ।
ਧਰਮ ਅਤੇ ਰਾਜਨੀਤੀ ਨੂੰ ਰਲਗੱਡ ਕਰਨ ਦੀ ਖੇਡ ਵਿਰੁਧ ਆਵਾਜ਼ ਬੁਲੰਦ ਕਰਕੇ ਧਰਮ ਵਿਚ ਰਾਜਨੀਤਕ ਦਖਲ ਨੂੰ ਵੀ ਰੋਕਿਆ ਜਾਵੇ ਤੇ ਕਿਸੇ ਧਰਮ ਜਾਂ ਡੇਰੇ ਨੂੰ ਵੀ ਕਿਸੇ ਇਕ ਰਾਜਨੀਤਕ ਪਾਰਟੀ ਦੇ ਹੱਕ ਵਿਚ ਆਪਣੇ ਅਨੁਆਈਆਂ ਨੂੰ ਹਦਾਇਤਾਂ ਕਰਨ ਤੋਂ ਸਖ਼ਤੀ ਨਾਲ ਵਰਜਿਆ ਜਾਵੇ।
ਆਰਥਿਕ, ਸਮਾਜਿਕ ਤੇ ਰਾਜਨੀਤਕ ਭਾਵ ਹਰ ਰੰਗ ਦੀ ਲੁੱਟ-ਖਸੁੱਟ ਤੇ ਜ਼ਬਰ ਦਾ ਮੁਕਾਬਲਾ ਵਿਸ਼ਾਲ ਲੋਕਾਂ ਦੀ ਲਹਿਰ ਖੜੀ ਕਰਕੇ ਕੀਤਾ ਜਾਵੇ, ਜਿਸ ਵਿਚ ਸਾਰੇ ਧਰਮਾਂ, ਜਾਤਾਂ ਤੇ ਤਰਕਸ਼ੀਲ ਵਿਚਾਰਾਂ ਦੇ ਲੋਕਾਂ ਦਾ ਸ਼ਾਮਿਲ ਹੋਣਾ ਜ਼ਰੂਰੀ ਹੈ।
ਲੋਕਾਂ ਅੰਦਰ ਵਿਗਿਆਨਕ ਵਿਚਾਰਧਾਰਾ ਦਾ ਪਸਾਰਾ ਕੀਤਾ ਜਾਵੇ ਤਾਂ ਕਿ ਪਿਛਾਖੜੀ, ਹਨ੍ਹੇਰਬਿਰਤੀ, ਵਹਿਮ ਪ੍ਰਸਤੀ ਤੇ ਕਿਸਮਤਵਾਦੀ ਵਿਚਾਰਾਂ ਤੋਂ ਜਨ ਸਮੂਹਾਂ ਨੂੰ ਮੁਕਤ ਕੀਤਾ ਜਾ ਸਕੇ।
ਮੌਜੂਦਾ ਸਰਕਾਰਾਂ ਦੀਆਂ ਲੋਕਾਂ ਵਿਰੋਧੀ ਤੇ ਸਾਮਰਾਜ ਨਿਰਦੇਸ਼ਤ ਨਵ ਉਦਾਰਵਾਦੀ ਆਰਥਿਕ ਨੀਤੀਆਂ ਜੋ ਬੇਕਾਰੀ, ਮਹਿੰਗਾਈ, ਭੁੱਖਮਰੀ ਤੇ ਗਰੀਬੀ ਪੈਦਾ ਕਰਨ ਲਈ ਜ਼ਿੰਮੇਵਾਰ ਹਨ, ਦੇ ਖਿਲਾਫ਼ ਵਿਸ਼ਾਲ ਜਨਤਕ ਲਾਮਬੰਦੀ ਰਾਹੀਂ ਡਟਵਾਂ ਵਿਰੋਧ ਕਰਦਿਆਂ ਹੋਇਆਂ ਹਰ ਸਰਕਾਰੀ ਜ਼ਬਰ ਦਾ ਟਾਕਰਾ ਲੋਕ ਏਕਤਾ ਰਾਹੀਂ ਕੀਤਾ ਜਾਵੇ।
ਮੌਜੂਦਾ ਤਣਾਅਪੂਰਨ ਤੇ ਅਸਹਿਨਸ਼ੀਲਤਾ ਵਾਲੇ ਮਾਹੌਲ ਵਿਚੋਂ ਇਸ ਢੰਗ ਨਾਲ ਹੀ ਬਾਹਰ ਨਿਕਲਿਆ ਜਾ ਸਕਦਾ ਹੈ ਅਤੇ ਸਮਾਜਿਕ ਪਰਿਵਰਤਨ ਦਾ ਨਿਸ਼ਾਨਾ ਪ੍ਰਾਪਤ ਕੀਤਾ ਜਾ ਸਕਦਾ ਹੈ।

No comments:
Post a Comment