ਚਾਰ ਖੱਬੀਆਂ ਪਾਰਟੀਆਂ ਵੱਲੋਂ ਪ੍ਰਭਾਵਸ਼ਾਲੀ ਕਨਵੈਨਸ਼ਨ ਤੇ ਅਮਨ ਮਾਰਚ
ਪੰਜਾਬ ਦੀਆਂ ਚਾਰ ਖੱਬੀਆਂ ਰਾਜਨੀਤਕ ਪਾਰਟੀਆਂ-ਸੀ. ਪੀ. ਆਈ., ਸੀ. ਪੀ. ਆਈ. (ਐਮ.), ਸੀ. ਪੀ. ਐਮ. ਪੰਜਾਬ ਅਤੇ ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਦੇ ਸੱਦੇ 'ਤੇ 6 ਨਵੰਬਰ ਨੂੰ ਏਥੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਾਲ ਵਿਹੜੇ ਵਿਚ ਇਕ ਪ੍ਰਭਾਵਸ਼ਾਲੀ ਸੂਬਾਈ ਕਨਵੈਨਸ਼ਨ ਕੀਤੀ ਗਈ। ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮਿਹਨਤਕਸ਼ਾਂ ਨੂੰ ਦਰਪੇਸ਼ ਅਨੇਕਾਂ ਭਖਦੀਆਂ ਸਮੱਸਿਆਵਾਂ ਵਿਰੁੱਧ ਇਨ੍ਹਾਂ ਪਾਰਟੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕੀਤੀ ਗਈ ਇਸ ਕਨਵੈਨਸ਼ਨ ਵਿਚ ਚੌਹਾਂ ਪਾਰਟੀਆਂ ਦੇ 3000 ਦੇ ਕਰੀਬ ਸਰਗਰਮ ਵਰਕਰਾਂ ਤੇ ਹਮਦਰਦਾਂ ਨੇ ਸ਼ਮੂਲੀਅਤ ਕੀਤੀ। ਸਰਵ-ਸਾਥੀ ਭੁਪਿੰਦਰ ਸਾਂਬਰ, ਗੁਰਚੇਤਨ ਸਿੰਘ ਬਾਸੀ, ਹਰਕੰਵਲ ਸਿੰਘ ਅਤੇ ਗੁਰਨਾਮ ਸਿੰਘ ਭੀਖੀ ਦੀ ਪ੍ਰਧਾਨਗੀ ਹੇਠ ਹੋਈ ਇਸ ਕਨਵੈਨਸ਼ਨ ਨੇ ਐਲਾਨ ਕੀਤਾ ਕਿ ਖੱਬੀਆਂ ਪਾਰਟੀਆਂ ਦੇ 15 ਨੁਕਾਤੀ ਮੰਗ-ਪੱਤਰ ਵਿਚ ਦਰਜ ਮੰਗਾਂ ਦੀ ਪ੍ਰਾਪਤੀ ਲਈ ਪ੍ਰਾਂਤ ਅੰਦਰ ਇਕ ਬੱਝਵਾਂ ਤੇ ਜ਼ੋਰਦਾਰ ਜਨਤਕ ਸੰਘਰਸ਼ ਚਲਾਇਆ ਜਾਵੇਗਾ, ਜਿਸ ਦੇ ਅਗਲੇ ਪੜਾਅ ਵਜੋਂ ਪਹਿਲੀ ਤੋਂ 7 ਦਸੰਬਰ ਤੱਕ ਸਾਰੇ ਜ਼ਿਲ੍ਹਿਆਂ ਅੰਦਰ ਜਥਾ ਮਾਰਚ ਕਰਕੇ ਇਸ ਫੈਸਲਾਕੁਨ ਸੰਘਰਸ਼ ਵਿਚ ਆਮ ਲੋਕਾਂ ਨੂੰ ਸਰਗਰਮ ਸ਼ਮੂਲੀਅਤ ਕਰਨ ਲਈ ਪ੍ਰੇਰਿਆ ਤੇ ਲਾਮਬੰਦ ਕੀਤਾ ਜਾਵੇਗਾ।
ਇਸ ਪ੍ਰਭਾਵਸ਼ਾਲੀ ਕਨਵੈਨਸ਼ਨ ਨੂੰ ਸੀ ਪੀ ਆਈ.ਵੱਲੋਂ ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ ਹਰਦੇਵ ਅਰਸ਼ੀ, ਡਾ. ਜੋਗਿੰਦਰ ਦਿਆਲ ਅਤੇ ਨਿਰਮਲ ਸਿੰਘ ਧਾਲੀਵਾਲ, ਸੀ. ਪੀ. ਆਈ. (ਐਮ.) ਵੱਲੋਂ ਰਾਜ ਕਮੇਟੀ ਦੇ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ, ਵਿਜੇ ਮਿਸ਼ਰਾ ਅਤੇ ਰਘੁਨਾਥ ਸਿੰਘ, ਸੀ. ਪੀ. ਐਮ. ਪੰਜਾਬ ਵੱਲੋਂ ਪਾਰਟੀ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕੁਲਵੰਤ ਸਿੰਘ ਸੰਧੂ ਅਤੇ ਗੁਰਨਾਮ ਸਿੰਘ ਦਾਊਦ ਅਤੇ ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਵੱਲੋਂ ਸੂਬਾਈ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ, ਰਾਜਵਿੰਦਰ ਸਿੰਘ ਰਾਣਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅਕਾਲੀ-ਭਾਜਪਾ ਸਰਕਾਰ ਅਤੇ ਕੇਂਦਰੀ ਸਰਕਾਰ ਦੀ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਮੁਜਰਮਾਨਾ ਅਣਗਹਿਲੀ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਖੱਬੀਆਂ ਪਾਰਟੀਆਂ ਦਾ ਇਹ ਸਾਂਝਾ ਸੰਘਰਸ਼ ਲੋਕਾਂ ਦੀਆਂ ਇਨ੍ਹਾਂ ਸਾਰੀਆਂ ਮੰਗਾਂ ਦੇ ਤਸੱਲੀਬਖਸ਼ ਨਿਪਟਾਰੇ ਤੱਕ ਜਾਰੀ ਰੱਖਿਆ ਜਾਵੇਗਾ। ਉਹਨਾਂ ਇਹ ਦੋਸ਼ ਵੀ ਲਾਏ ਕਿ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੋਵੇਂ ਹੀ ਮਹਿੰਗਾਈ, ਬੇਰੁਜ਼ਗਾਰੀ ਤੇ ਭਰਿਸ਼ਟਾਚਾਰ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਢੁਕਵੇਂ ਕਦਮ ਪੁੱਟਣ ਦੀ ਬਜਾਇ ਫਿਰਕੂ ਤੇ ਬੇਲੋੜੇ ਧਾਰਮਿਕ ਮੁੱਦੇ ਉਭਾਰ ਕੇ ਰਾਜਸੀ ਵਾਤਾਵਰਣ ਨੂੰ ਗਿਣਮਿੱਥ ਕੇ ਗੰਧਲਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੋਟੀ, ਰੋਜ਼ੀ, ਰਿਹਾਇਸ਼ ਤੇ ਸਮਾਜਿਕ ਸੁਰੱਖਿਆ ਵਰਗੀਆਂ ਬੁਨਿਆਦੀ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਲਿਜਾਣ ਲਈ ਅਤੇ ਦੇਸੀ ਤੇ ਵਿਦੇਸ਼ੀ ਕੰਪਨੀਆਂ ਦੀ ਲੁੱਟ-ਖਸੁੱਟ ਨੂੰ ਆਸਾਨ ਬਣਾਉਣ ਲਈ ਇਨ੍ਹਾਂ ਸਰਕਾਰਾਂ ਦੀ ਇਹ ਇਕ ਖਤਰਨਾਕ ਸੋਚੀ-ਸਮਝੀ ਚਾਲ ਹੈ, ਜਿਸ ਦੀ ਹਾਕਮ ਪਾਰਟੀਆਂ ਦੇ ਆਗੂ ਆਪਣੇ ਸੌੜੇ ਸਿਆਸੀ ਮਨੋਰਥਾਂ ਲਈ ਘੋਰ ਦੁਰਵਰਤੋਂ ਕਰ ਰਹੇ ਹਨ। ਬਾਦਲ ਸਰਕਾਰ ਵਲੋਂ ਧਰਮ ਤੇ ਰਾਜਨੀਤੀ ਨੂੰ ਰਲਗਡ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਸਾਜ਼ਿਸ਼ੀ ਘਟਨਾਵਾਂ ਨਾਲ ਨਜਿੱਠਣ ਵਿਚ ਸਰਕਾਰ ਵਲੋਂ ਦਿਖਾਈ ਗਈ ਸਿਰੇ ਦੀ ਮੌਕਾਪ੍ਰਸਤੀ ਦੀ ਨਿਖੇਧੀ ਕਰਦਿਆਂ ਬੁਲਾਰਿਆਂ ਨੇ ਇਹ ਇਲਜ਼ਾਮ ਵੀ ਲਾਇਆ ਕਿ ਸਰਕਾਰ ਦੀਆਂ ਇਨ੍ਹਾਂ ਨਾਕਸ ਪਹੁੰਚਾਂ ਕਾਰਨ ਹੀ ਪ੍ਰਾਂਤ ਅੰਦਰ ਕੱਟੜਪੰਥੀ ਤੇ ਵੱਖਵਾਦੀ ਅਨਸਰਾਂ ਨੂੰ ਮੁੜ ਸਿਰ ਚੁੱਕਣ ਦਾ ਮੌਕਾ ਮਿਲਿਆ, ਜਿਸ ਨਾਲ ਇੱਥੇ ਭਾਈਚਾਰਕ ਸਦਭਾਵਨਾ ਅਤੇ ਅਮਨ-ਸ਼ਾਂਤੀ ਲਈ ਨਵੇਂ ਖਤਰੇ ਪੈਦਾ ਹੋ ਗੲੋੇ ਹਨ। ਇਸ ਪਿਛੋਕੜ ਵਿਚ ਬੁਲਾਰਿਆਂ ਨੇ ਲੋਕਾਂ ਨੂੰ ਸਰਕਾਰ ਦੀਆਂ ਅਤੇ ਪਿਛਾਖੜੀ ਤੇ ਸਮਾਜ ਵਿਰੋਧੀ ਤੱਤਾਂ ਦੀਆਂ ਭਾਈਚਾਰਕ ਇਕਜੁਟਤਾ ਨੂੰ ਢਾਅ ਲਾਉਣ ਵਾਲੀਆਂ ਕਾਰਵਾਈਆਂ ਪ੍ਰਤੀ ਸੁਚੇਤ ਹੋਣ ਅਤੇ ਆਪਣੇ ਹੱਕਾਂ-ਹਿੱਤਾਂ ਲਈ ਲੜੇ ਜਾ ਰਹੇ ਸੰਘਰਸ਼ਾਂ ਨੂੰ ਵੱਧ ਤੋਂ ਵੱਧ ਸ਼ਕਤੀਸ਼ਾਲੀ ਬਣਾਉਣ ਦੀ ਅਪੀਲ ਕੀਤੀ।
ਇਸ ਕਨਵੈਨਸ਼ਨ ਵਿਚ ਪਾਸ ਕੀਤੇ ਗਏ ਮਤਿਆਂ ਅਤੇ ਭਾਸ਼ਣਾਂ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਦੀਆਂ ਫਸਲਾਂ ਦੀ ਮੰਡੀਆਂ ਵਿਚ ਹੋ ਰਹੀ ਬੇਕਦਰੀ ਰੋਕੀ ਜਾਵੇ, ਬਾਸਮਤੀ 1509 ਦਾ ਸਮੱਰਥਨ ਮੁੱਲ 4500 ਰੁਪਏ ਅਤੇ ਬਾਸਮਤੀ 1121 ਦਾ ਭਾਅ 5000 ਰੁਪਏ ਤੈਅ ਕਰਕੇ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ, ਸਰਕਾਰ ਵਲੋਂ ਸਪਲਾਈ ਕੀਤੀ ਗਈ ਨਕਲੀ ਦਵਾਈ ਕਾਰਨ ਨਰਮੇ ਦੀ ਮਾਰੀ ਗਈ ਫਸਲ ਦਾ 40,000 ਰੁਪਏ ਪ੍ਰਤੀ ਏਕੜ ਅਤੇ ਨਰਮਾ ਚੁੱਕਣ ਵਾਲੇ ਮਜ਼ਦੂਰਾਂ ਲਈ 20,000 ਰੁਪਏ ਪ੍ਰਤੀ ਪਰਵਾਰ ਮੁਆਵਜ਼ਾ ਦਿੱਤਾ ਜਾਵੇ, ਬੇਜ਼ਮੀਨੇ ਪੇਂਡੂ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਅਤੇ ਘਰ ਬਣਾਉਣ ਲਈ 3 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 500 ਰੁਪਏ ਕੀਤੀ ਜਾਵੇ ਅਤੇ ਘੱਟੋ-ਘੱਟ 200 ਦਿਨਾਂ ਲਈ ਰੁਜ਼ਗਾਰ ਦਿੱਤਾ ਜਾਵੇ, ਬੁਢਾਪਾ ਤੇ ਵਿਧਵਾ ਪੈਨਸ਼ਨ 3000 ਰੁਪਏ ਮਾਸਿਕ ਕੀਤੀ ਜਾਵੇ, ਅਣਸਿੱਖਿਅਤ ਮਜ਼ਦੂਰਾਂ ਲਈ ਘੱਟੋ-ਘੱਟ ਤਨਖਾਹ 15000 ਰੁਪਏ ਮਹੀਨਾ ਨਿਸ਼ਚਿਤ ਕੀਤੀ ਜਾਵੇ, ਮਹਿੰਗਾਈ ਨੂੰ ਨੱਥ ਪਾਉਣ ਲਈ ਜ਼ਖੀਰੇਬਾਜ਼ੀ 'ਤੇ ਮੁਕੰਮਲ ਰੋਕ ਲਾਈ ਜਾਵੇ ਅਤੇ ਜਨਤਕ ਵੰਡ ਪ੍ਰਣਾਲੀ ਦਾ ਵਿਸਥਾਰ ਕੀਤਾ ਜਾਵੇ, ਸਾਰੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਤੇ ਅਦਾਰਿਆਂ ਵਿਚ ਖਾਲੀ ਪਈਆਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਛੇਤੀ ਤੋਂ ਛੇਤੀ ਭਰੀਆਂ ਜਾਣ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਪ੍ਰਾਂਤ ਅੰਦਰ ਖਤਰਨਾਕ ਹੱਦ ਤੱਕ ਵੱਧ ਚੁੱਕੀ ਨਸ਼ਾਖੋਰੀ ਨੂੰ ਰੋਕਣ ਵਾਸਤੇ ਨਸ਼ਿਆਂ ਦੀ ਤਸਕਰੀ ਆਦਿ ਲਈ ਜ਼ੁੰਮੇਵਾਰ ਅਨਸਰਾਂ, ਸਿਆਸਤਦਾਨਾਂ ਤੇ ਵਪਾਰੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਔਰਤਾਂ ਦੇ ਮਾਣ-ਸਨਮਾਨ 'ਤੇ ਵੱਧ ਰਹੇ ਹਮਲਿਆਂ ਨੂੰ ਰੋਕਣ ਵਾਸਤੇ ਪ੍ਰਸ਼ਾਸਨਿਕ ਮਸ਼ੀਨਰੀ ਨੂੰ ਚੁਸਤ-ਦਰੁਸਤ ਕੀਤਾ ਜਾਵੇ, ਵੱਧ ਰਹੇ ਲਚਰ ਸੱਭਿਆਚਾਰ ਤੇ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਠੋਸ ਕਦਮ ਪੁੱਟੇ ਜਾਣ ਅਤੇ ਪੁਲਸ ਪ੍ਰਸ਼ਾਸਨ ਦਾ ਕੀਤਾ ਗਿਆ ਸ਼ਰਮਨਾਕ ਸਿਆਸੀਕਰਨ ਤੁਰੰਤ ਖਤਮ ਕੀਤਾ ਜਾਵੇ।
ਇਨ੍ਹਾਂ ਸਾਰੀਆਂ ਮੰਗਾਂ ਦੀ ਪ੍ਰਾਪਤੀ ਲਈ ਇਸ ਸੰਘਰਸ਼ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਕਨਵੈਨਸ਼ਨ ਵਿਚ ਇਹ ਐਲਾਨ ਵੀ ਕੀਤਾ ਗਿਆ ਕਿ ਜ਼ਿਲ੍ਹਾ ਪੱਧਰੀ ਜਥਾ ਮਾਰਚਾਂ ਤੋਂ ਬਾਅਦ ਦਸੰਬਰ ਅਤੇ ਜਨਵਰੀ ਮਹੀਨਿਆਂ ਵਿਚ ਪ੍ਰਾਂਤ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਘੱਟੋ-ਘੱਟ 500 ਸਿਆਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ ਅਤੇ ਫਰਵਰੀ 2016 ਦੇ ਆਰੰਭ ਵਿਚ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਜਨਤਕ ਮੁਜ਼ਾਹਰੇ ਕਰਕੇ ਇਸ ਘੋਲ ਨੂੰ ਬੱਝਵਾਂ ਰੂਪ ਦਿੱਤਾ ਜਾਵੇਗਾ। ਮੰਚ ਸੰਲਾਚਨ ਦੀ ਜ਼ਿੰਮੇਵਾਰੀ ਸਾਥੀ ਕੁਲਦੀਪ ਸਿੰਘ ਭੋਲਾ ਨੇ ਨਿਭਾਈ।
ਕਨਵੈਨਸ਼ਨ ਉਪਰੰਤ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਪ੍ਰਭਾਵਸ਼ਾਲੀ ਅਮਨ ਮਾਰਚ ਕੀਤਾ ਗਿਆ ਅਤੇ ਲੋਕਾਂ ਨੂੰ ਫਿਰਕੂ ਤੇ ਫੁੱਟ ਪਾਊ ਅਨਸਰਾਂ ਪ੍ਰਤੀ ਸਾਵਧਾਨ ਤੇ ਸਤਰਕ ਹੋਣ ਦਾ ਸੱਦਾ ਦਿੱਤਾ ਗਿਆ।
ਨੌਜਵਾਨਾਂ ਦੀ 'ਜਾਗ ਜਵਾਨਾਂ ਜਾਗ, ਚੱਲ ਜਲ੍ਹਿਆਂ ਵਾਲੇ ਬਾਗ' ਰੈਲੀ

ਸਾਮਰਾਜਵਾਦ, ਫਿਰਕਾਪ੍ਰਸਤੀ ਅਤੇ ਨਸ਼ਿਆਂ ਵਿਰੁੱਧ ਸੰਘਰਸ਼ ਤਿੱਖਾ ਕਰਨ ਦਾ ਪ੍ਰਣ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹੀਦੀ ਦੀ 100ਵੀਂ ਵਰ੍ਹੇ ਗੰਢ ਨੂੰ ਸਮ੍ਰਪਿਤ 'ਜਾਗ ਜਵਾਨਾਂ ਜਾਗ, ਚੱਲ ਜਲਿਆਂ ਵਾਲੇ ਬਾਗ' ਦੇ ਨਾਅਰੇ ਹੇਠ ਅੰਮ੍ਰਿਤਸਰ ਦੇ ਕੰਪਨੀ ਬਾਗ 'ਚ ਵਿਸ਼ਾਲ ਰੈਲੀ ਕੀਤੀ ਗਈ ਅਤੇ ਇਸ ਉਪੰਰਤ ਜਲਿਆਂ ਵਾਲੇ ਬਾਗ ਵੱਲ ਇੱਕ ਪ੍ਰਭਾਵਸ਼ਾਲੀ ਮਾਰਚ ਕੀਤਾ ਗਿਆ। ਇਸ ਰੈਲੀ 'ਚ ਸ਼ਾਮਲ ਹੋਣ ਵਾਲੇ ਨੌਜਵਾਨ ਆਪਣੇ ਪਿਆਰੇ ਸ਼ਹੀਦ ਨੂੰ ਯਾਦ ਕਰਨ ਲਈ ਉਤਸ਼ਾਹ ਨਾਲ ਰੈਲੀ ਵਾਲੇ ਸਥਾਨ 'ਤੇ ਪੁੱਜ ਰਹੇ ਸਨ। ਹਰਿਆਣੇ ਤੋਂ ਪੁੱਜਣ ਵਾਲੇ ਨੌਜਵਾਨ ਅਤੇ ਵਿਦਿਆਰਥੀ ਇੱਕ ਰਾਤ ਪਹਿਲਾਂ ਹੀ ਰੇਲ ਗੱਡੀਆਂ 'ਚ ਸਵਾਰ ਹੋ ਗਏ ਸਨ ਅਤੇ ਸਵੇਰ ਸਾਰ ਹੀ ਪੁੱਜਣੇ ਸ਼ੁਰੂ ਹੋ ਗਏ। ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਜ਼ੋਸ਼ ਭਰੇ ਨਾਅਰਿਆਂ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਸਾਮਰਾਜਵਾਦ, ਫਿਰਕਾਪ੍ਰਸਤੀ ਖਿਲਾਫ ਅਤੇ ਨਸ਼ਿਆਂ ਵਿਰੁੱਧ ਤਿੱਖਾ ਸੰਘਰਸ਼ ਲੜਨ ਦਾ ਪ੍ਰਣ ਲਿਆ। ਸ਼ਹਿਰ 'ਚ ਕੀਤੇ ਮਾਰਚ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ, ਚਾਰੇ ਪਾਸੇ ਸਫੇਦ ਝੰਡਿਆਂ ਵਾਲੇ ਕਾਫ਼ਲੇ ਅੱਗੇ ਵੱਧ ਰਹੇ ਸਨ। ਪੰਜਾਬ ਅਤੇ ਹਰਿਆਣਾ 'ਚੋਂ ਪੁੱਜੇ ਇਨ੍ਹਾਂ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਇਸ ਰੈਲੀ ਦੀ ਪ੍ਰਧਾਨਗੀ ਕਾਬਲ ਸਿੰਘ ਪਹਿਲਵਾਨਕੇ, ਹਰਪ੍ਰੀਤ ਸਿੰਘ ਬੁਟਾਰੀ, ਗੁਰਦਿਆਲ ਸਿੰਘ ਘੁਮਾਣ, ਸੰਜੀਵ ਅਰੋੜਾ, ਜਤਿੰਦਰ ਕੁਮਾਰ ਫਰੀਦਕੋਟ, ਵਿਦਿਆਰਥੀ ਆਗੂਆਂ ਨਵਦੀਪ ਸਿੰਘ ਕੋਟਕਪੂਰਾ ਤੇ ਅਮਨ ਰਤੀਆ ਨੇ ਕੀਤੀ।
ਰੈਲੀ ਦਾ ਉਦਘਾਟਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਾਮਰਾਜ ਖਿਲਾਫ ਇੱਕ ਹੋਰ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਗਦਰ ਪਾਰਟੀ ਦੀ ਉਸਾਰੀ ਕਰਕੇ ਜੰਗ ਦਾ ਬਿਗੁਲ ਵਜਾਇਆ ਸੀ। ਉਨ੍ਹਾਂ ਕਿਹਾ ਕਿ ਗਦਰ ਪਾਰਟੀ ਦਾ ਗਠਨ ਧਰਮ ਅਤੇ ਜਾਤ ਤੋਂ ਉੱਪਰ ਉੱਠ ਕੇ ਕੀਤਾ ਗਿਆ ਸੀ ਪਰ ਅਜੋਕੇ ਸਮੇਂ ਦੌਰਾਨ ਦੇਸ਼ ਦੇ ਮੌਜੂਦਾ ਹਾਕਮ, ਨੌਜਵਾਨ ਪੀੜ੍ਹੀ ਦਾ ਧਿਆਨ ਇਤਿਹਾਸ ਤੋਂ ਲਾਂਭੇ ਕਰਨ ਵੱਲ ਤੁਰ ਪਏ ਹਨ। ਉਨ੍ਹਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਦੇਸ਼ਭਗਤਕ ਇਤਿਹਾਸ ਨਾਲ ਜੁੜਨ ਦਾ ਸੱਦਾ ਦਿੰਦਿਆ ਕਿਹਾ ਕਿ ਦੇਸ਼ ਦੇ ਹਾਕਮਾਂ ਵਲੋਂ ਫਿਰਕਾਪ੍ਰਸਤੀ ਆਧਾਰਿਤ ਘੋਲੇ ਜਾ ਰਹੇ ਜ਼ਹਿਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰੈਲੀ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰਸਟੀ ਅਤੇ ਨੌਜਵਾਨਾਂ ਦੇ ਸਾਬਕਾ ਆਗੂ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਗਦਰ ਪਾਰਟੀ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਪ੍ਰਭਾਵਿਤ ਹੋ ਕੇ ਸ਼ਹੀਦ ਭਗਤ ਸਿੰਘ ਨੇ ਵੀ ਸਾਮਰਾਜ ਖਿਲਾਫ ਆਪਣੀ ਜੰਗ ਨੂੰ ਜਾਰੀ ਰੱਖਿਆ ਅਤੇ ਇਹ ਜੰਗ ਅੱਜ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਕਮ ਸਾਮਰਾਜ ਨਾਲ ਭਿਆਲੀ ਪਾ ਕੇ ਦੇਸ਼ ਨੂੰ ਗਹਿਣੇ ਕਰਨ ਲਈ ਤੁਲੇ ਹੋਏ ਹਨ।
ਸਭਾ ਦੇ ਸਾਬਕਾ ਸੂਬਾ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਫਿਰਕਾਪ੍ਰਸਤ ਤਾਕਤਾਂ ਵਲੋਂ ਸਰਕਾਰ ਦੀ ਸ਼ਹਿ 'ਤੇ ਅਜਿਹੇ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ, ਜਿਹੜੇ ਫਿਰਕਪ੍ਰਸਤੀ ਦੇ ਖਿਲਾਫ ਡੱਟ ਕੇ ਬੋਲਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਲੋਕ ਫਿਰਕਾਪ੍ਰਸਤੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਸੂਬਾ ਜਨਰਲ ਸਕੱਤਰ ਮਨਦੀਪ ਰਤੀਆ ਅਤੇ ਸੂਬਾ ਪ੍ਰੈਸ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰ ਨਵਉਦਾਰਵਾਦੀ ਨੀਤੀਆਂ ਤਹਿਤ ਵਿਦਿਆ ਅਤੇ ਰੁਜ਼ਗਾਰ ਦਾ ਭੋਗ ਪਾ ਰਹੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਨਸ਼ਿਆਂ ਦਾ ਜਿੱਡਾ ਵੱਡਾ ਹਮਲਾ ਨੌਜਵਾਨ ਪੀੜ੍ਹੀ ਉੱਪਰ ਕੀਤਾ ਗਿਆ ਹੈ, ਉਸ ਦਾ ਹੱਲ ਕਰਨ ਲਈ ਦੇਸ਼ ਦੇ ਹਾਕਮ ਹਾਲੇ ਤੱਕ ਵੀ ਇਮਾਨਦਾਰੀ ਨਾਲ ਨਹੀਂ ਤੁਰੇ। ਆਗੂਆਂ ਨੇ ਕਿਹਾ ਕਿ ਮਾਰੂ ਨਸ਼ਿਆਂ ਕਾਰਨ ਨੌਜਵਾਨਾਂ ਦੀ ਇੱਕ ਪੀੜ੍ਹੀ ਬਰਬਾਦੀ ਤੱਕ ਪੁੱਜ ਗਈ ਹੈ ਅਤੇ ਹਾਕਮਾਂ ਵਲੋਂ ਸਾਰਾ ਕੁੱਝ ਠੀਕ ਕਰਨ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਆਗੂਆਂ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਸਾਮਰਾਜ ਖਿਲਾਫ ਅਤੇ ਫਿਰਕਾਪ੍ਰਸਤੀ ਖਿਲਾਫ ਸੰਘਰਸ਼ ਤਿੱਖਾ ਕਰਨ ਦਾ ਜਲਿਆਂ ਵਾਲੇ ਬਾਗ ਦੀ ਮਹਾਨ ਧਰਤੀ ਤੋਂ ਅਹਿਦ ਕਰਨ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਸਕੇ।
ਪੰਜਾਬ ਸਟੂਡੈਟਸ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਅਜੈ ਫਿਲੌਰ ਨੇ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆ ਅਮੀਰ ਲੋਕਾਂ ਲਈ ਰਾਖਵੀ ਹੋ ਰਹੀ ਹੈ ਅਤੇ ਪਿੰਡਾਂ 'ਚੋਂ ਗਿਣਤੀ ਦੇ ਬੱਚੇ ਹੀ ਉਚੇਰੀ ਵਿਦਿਆ ਹਾਸਲ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੋਸਟ ਮੈਟ੍ਰਿਕ ਸਕੀਮ ਨੂੰ ਸਰਕਾਰ ਸਖਤੀ ਨਾਲ ਲਾਗੂ ਕਰਵਾਏ। ਇਸ ਮੌਕੇ ਗੁਰਜਿੰਦਰ ਸਿੰਘ ਰੰਧਾਵਾ, ਸਰਬਜੀਤ ਹੈਰੀ, ਨਿਰਭੈ ਰਤੀਆ, ਕੁਲਵੰਤ ਸਿੰਘ ਮੱਲੂ ਨੰਗਲ, ਸ਼ਮਸ਼ੇਰ ਸਿੰਘ ਬਟਾਲਾ, ਮਨਦੀਪ ਸਿੰਘ ਸਰਦੂਲਗੜ੍ਹ, ਸੁਲੱਖਣ ਸਿੰਘ ਤੁੜ, ਗੁਰਚਰਨ ਸਿੰਘ ਮੱਲ੍ਹੀ, ਰਵੀ ਕੁਮਾਰ ਪਠਾਨਕੋਟ, ਰਾਮਜੀਤ ਅਬੋਹਰ, ਗੁਰਜੰਟ ਸਿੰਘ ਘੁੱਦਾ, ਮਨਜਿੰਦਰ ਸਿੰਘ ਢੇਸੀ, ਸਨੀ ਫਿਲੌਰ, ਵਿਪੁਨ ਵਰਿਆਣਾ, ਅੰਮ੍ਰਿਤਪਾਲ ਸਿੰਘ ਲੱਕੀ, ਸੁਖਬੀਰ ਸੁਖ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਪਾਸ ਕੀਤੇ ਮਤਿਆਂ ਰਾਹੀਂ, ਚੋਣ ਵਾਅਦੇ ਮੁਤਾਬਿਕ 1000 ਰੁਪਏ ਬੇਰੁਜ਼ਗਾਰੀ ਭੱਤੇ ਦੀ ਮੰਗ ਕਰਦਿਆਂ ਕੰਮ ਦੇ ਅਧਿਕਾਰ ਨੂੰ ਮੌਲਕ ਅਧਿਕਾਰਾਂ 'ਚ ਸ਼ਾਮਲ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਇੱਕ ਹੋਰ ਮਤੇ ਰਾਹੀਂ ਨਸ਼ਿਆਂ 'ਤੇ ਸਖਤੀ ਨਾਲ ਰੋਕ ਲਗਾਉਣ ਦੀ ਮੰਗ ਕਰਦਿਆਂ ਪੀੜ੍ਹਤ ਨੌਜਵਾਨਾਂ ਦਾ ਵਿਗਿਆਨਕ ਢੰਗ ਨਾਲ ਇਲਾਜ ਕੀਤੇ ਜਾਣ ਨੂੰ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ ਗਈ। ਅਗਲੇ ਮਤੇ 'ਚ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਕਿਸੇ ਯੂਨੀਵਰਸਿਟੀ 'ਚ ਚੇਅਰ ਸਥਾਪਿਤ ਕਰਨ ਦੀ ਮੰਗ ਕੀਤੀ ਗਈ। ਪਾਸ ਵੱਖ-ਵੱਖ ਮਤਿਆਂ ਰਾਹੀਂ ਪੋਸਟ ਮੈਟ੍ਰਿਕ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ, ਵੱਖ-ਵੱਖ ਅਦਾਰਿਆਂ 'ਚ ਖਾਲੀ ਪਈਆਂ ਅਸਾਮੀਆਂ ਨੂੰ ਪੱਕੇ ਤੌਰ 'ਤੇ ਪੁਰ ਕਰਨ, ਬੀਏ ਤੱਕ ਦੀ ਮੁਫਤ ਪੜ੍ਹਾਈ ਨੂੰ ਯਕੀਨੀ ਬਣਾਉਣ ਅਤੇ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ। ਰੈਲੀ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਯਾਦ 'ਚ ਕੱਢਿਆ ਗਿਆ ਇੱਕ ਵਿਸ਼ੇਸ਼ ਸੁਵੇਨਿਰ ਵੀ ਲੋਕ ਅਰਪਣ ਕੀਤਾ ਗਿਆ।
ਸ਼ਹੀਦ ਸਰਾਭਾ ਦੀ ਯਾਦ 'ਚ ਪੀ ਐੱਸ ਐੱਫ ਵੱਲੋਂ ਸੈਮੀਨਾਰਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਦੇ 100ਵੇਂ ਸ਼ਹੀਦੀ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸੈਮੀਨਾਰ 8 ਨਵੰਬਰ ਨੂੰ ਪੰਜਾਬ ਸਟੂਡੈਂਟ ਫੈਡਰੇਸ਼ਨ (ਪੀ ਐੱਸ ਐੱਫ) ਵੱਲੋਂ ਸੇਂਟ ਸੋਲਜਰ ਕਾਲਜ ਫਗਵਾੜਾ ਵਿਖੇ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਨ ਲਈ ਡਾ. ਤੇਜਿੰਦਰ ਵਿਰਲੀ ਵਿਸ਼ੇਸ਼ ਤੌਰ 'ਤੇ ਪੁੱਜੇ। ਉਨ੍ਹਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਉਪਰ ਚਾਨਣਾ ਪਾਉਂਦਿਆਂ ਕਿਹਾ ਕਿ ਕਰਤਾਰ ਸਿੰਘ ਸਰਾਭਾ ਅੱਜ ਵੀ ਵਿਦਿਆਰਥੀਆਂ ਲਈ ਪ੍ਰੇਰਣਾ-ਸਰੋਤ ਹਨ, ਕਿਉਂਕਿ ਸਰਾਭਾ ਵੀ ਆਮ ਵਿਦਿਆਰਥੀਆਂ ਵਾਂਗ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਗਿਆ ਸੀ ਉਥੇ ਜਾ ਕੇ ਉਹ ਗਦਰੀਆਂ ਦੀ ਪ੍ਰੇਰਨਾ ਨਾਲ ਗਦਰ ਲਹਿਰ ਦਾ ਇਕ ਉਘਾ ਕਾਰਕੁੰਨ ਬਣ ਗਿਆ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਮੁੜ ਦੇਸ਼ ਵਾਪਸ ਆ ਗਿਆ ਅਤੇ ਹਿੰਦੋਸਤਾਨ ਆ ਕੇ ਉਸ ਨੇ ਹਿੰਦੋਸਤਾਨੀ ਫੌਜੀਆਂ ਨੂੰ ਅੰਗਰੇਜ਼ਾਂ ਖਿਲਾਫ ਜੰਗ ਕਰਨ ਲਈ ਤਿਆਰ ਕੀਤਾ। ਉਹ ਗਦਰ ਲਹਿਰ ਦੇ ਮੋਢੀ ਆਗੂਆਂ ਵਿੱਚੋਂ ਇਕ ਸਨ। ਉਨ੍ਹਾ ਦੱਸਿਆ ਕਿ ਕਰਤਾਰ ਸਿੰਘ ਸਰਾਭਾ ਦੀ ਵਿਚਾਰਧਾਰਾ ਅੱਜ ਵੀ ਪੂਰੀ ਤਰ੍ਹਾਂ ਨਾਲ ਸਾਰਥਿਕ ਹੈ, ਕਿਉਂਕਿ ਅੱਜ ਵੀ ਦੇਸ਼ ਉਨ੍ਹਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਜੋ ਅੱਜ ਤੋਂ 100 ਸਾਲ ਪਹਿਲਾਂ ਮੌਜੂਦ ਸਨ। ਅੱਜ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਮਹਿੰਗਾਈ ਆਦਿ ਸਮੱਸਿਆਵਾਂ ਨੇ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਘੇਰਿਆ ਹੋਇਆ ਹੈ। ਨੌਜਵਾਨ ਨਸ਼ਿਆਂ ਦੀ ਦਲ-ਦਲ ਵਿੱਚ ਫਸਦੇ ਜਾ ਰਹੇ ਹਨ। ਲੜਕੀਆਂ ਨਾਲ ਮਾੜੀਆਂ ਘਟਨਾਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਲਚਰ ਅਤੇ ਗੰਦੇ ਸਾਹਿਤ ਨੇ ਦੇਸ਼ ਦੇ ਵਾਤਾਵਰਣ ਵਿੱਚ ਜ਼ਹਿਰਾਂ ਘੋਲ ਦਿੱਤੀਆਂ ਹਨ। ਸਿੱਖਿਆ ਦਾ ਫਿਰਕੂਕਰਨ ਕੀਤਾ ਜਾ ਰਿਹਾ ਹੈ। ਇਸ ਮੌਕੇ ਪੀ ਐੱਸ ਐੱਫ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਸੰਬੋਧਨ ਕਰਦਿਆਂ ਵਿਦਿਆਰਥੀ ਮਸਲਿਆਂ ਬਾਰੇ ਕਿਹਾ ਕਿ ਵਿਦਿਆਰਥੀ ਮੰਗਾਂ ਦੀ ਪ੍ਰਾਪਤੀ ਸੰਘਰਸ਼ ਕਰਕੇ ਹੀ ਕੀਤੀ ਜਾ ਸਕਦੀ ਹੈ। ਉਨ੍ਹਾ ਨੌਜਵਾਨਾਂ ਨੂੰ 14 ਨਵੰਬਰ ਅੰਮ੍ਰਿਤਸਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਨੌਜਵਾਨ-ਵਿਦਿਆਰਥੀ ਰੈਲੀ ਅਤੇ ਮਾਰਚ ਵਿੱਚ ਸ਼ਾਮਲ ਹੋਣ ਦਾ ਸੁਨੇਹਾ ਵੀ ਦਿੱਤਾ ਅਤੇ 'ਜਾਗ ਜਵਾਨਾਂ, ਜਾਗ ਚੱਲ ਜਲ੍ਹਿਆਂ ਵਾਲੇ ਬਾਗ' ਰੈਲੀ ਨੂੰ ਕਾਮਯਾਬ ਬਣਾਉਣ ਲਈ ਅਪੀਲ ਕੀਤੀ। ਉਨ੍ਹਾ ਦੱਸਿਆ ਕਿ ਸਿੱਖਿਆ ਦਾ ਫਿਰਕੂਕਰਨ ਅੱਜ ਸਮੁੱਚੇ ਵਿਦਿਆਰਥੀ ਵਰਗ ਅਤੇ ਸਿੱਖਿਆ ਸਿਸਟਮ ਲਈ ਵੱਡੀ ਚੁਣੌਤੀ ਹੈ। ਇਸ ਮੌਕੇ ਸੂਬਾ ਵਿੱਤ ਸਕੱਤਰ ਸੁਖਬੀਰ ਸੁੱਖ, ਮਨੋਜ ਕੁਮਾਰ, ਪਰਮਜੀਤ ਸਿੰਘ, ਮਨਜੀਤ ਕਾਕਾ, ਨਵਦੀਪ ਸਿੰਘ, ਰਜਿੰਦਰ ਕੁਮਾਰ, ਜਸਵਿੰਦਰ ਕੁਮਾਰ, ਸਰਬਜੀਤ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਸੰਗ ਢੇਸੀਆਂ ਕਾਲਜ ਅੱਗੇ ਧਰਨਾ ਲਗਾ ਕੇ ਵਿਦਿਆਰਥਣਾਂ ਨੂੰ ਰੋਲ ਨੰਬਰ ਦਵਾਏਪੰਜਾਬ ਸਟੂਡੈਟਸ ਫੈਡਰੇਸ਼ਨ ਦੀ ਪਹਿਲਕਦਮੀ 'ਤੇ ਗੁਰਾਇਆ ਨੇੜਲੇ ਪਿੰਡ ਸੰਗ ਢੇਸੀਆਂ ਦੇ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੂੰ ਰੋਲ ਨੰਬਰ ਦਵਾਏ ਗਏ। ਇਹ ਰੋਲ ਨੰਬਰ ਪੋਸਟ ਮੈਟ੍ਰਿਕ ਸਕੀਮ ਕਾਰਨ ਵਿਦਿਆਰਥਣਾਂ ਵਲੋਂ ਫੀਸਾਂ ਜਮ੍ਹਾਂ ਨਾ ਕਰਵਾਉਣ ਕਾਰਨ ਰੋਕ ਦਿੱਤੇ ਗਏ ਸਨ। ਵਿਦਿਆਰਥਣਾਂ ਨੇ ਜਦੋਂ ਆਗੂਆਂ ਨੂੰ ਆਪਣੀ ਮੁਸ਼ਕਲ ਦੱਸੀ ਤਾਂ ਪੀ.ਐਸ.ਐਫ. ਦੇ ਆਗੂਆਂ ਨੇ ਪਹਿਲਕਦਮੀ ਕਰਦੇ ਹੋਏ ਹੋਰਨਾ ਜਥੇਬੰਦੀਆਂ ਨੂੰ ਨਾਲ ਲੈ ਕੇ ਕਾਲਜ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਕੋਈ ਸਿੱਟਾ ਨਾ ਨਿਕਲਿਆ। ਸਗੋਂ ਕਾਲਜ ਪ੍ਰਬੰਧਕਾਂ ਨੇ ਵਿਦਿਆਰਥਣਾਂ ਪਾਸੋਂ ਮੁਆਫੀ ਮੰਗਵਾ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੱਤਰਕਾਰਾਂ ਅਤੇ ਹੋਰਨਾਂ ਨੂੰ ਬਿਨ੍ਹਾਂ ਇਜਾਜਤ ਲਏ ਕਾਲਜ ਅੰਦਰ ਦਾਖ਼ਲ ਹੋਣ ਦੀ ਪਾਬੰਦੀ ਦਾ ਨੋਟਿਸ ਵੀ ਕਾਲਜ ਦੇ ਗੇਟ 'ਤੇ ਚਿਪਕਾ ਦਿੱਤਾ ਗਿਆ। ਕਾਲਜ ਪ੍ਰਬੰਧਕਾਂ ਦੇ ਨਾਂਹ ਪੱਖੀ ਰਵਈਏ ਨੂੰ ਦੇਖਦੇ ਹੋਏ ਪੀਐਸਐਫ ਦੀ ਅਗਵਾਈ ਹੇਠ ਕਾਲਜ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ ਗਿਆ। ਜਿਸ ਉਪਰੰਤ ਵਿਦਿਆਰਥਣਾਂ ਨੂੰ ਰੋਲ ਨੰਬਰ ਜਾਰੀ ਕਰ ਦਿੱਤੇ ਗਏ। ਇਸ ਧਰਨੇ ਨੂੰ ਪੀਐਸਐਫ ਦੇ ਸੂਬਾ ਸਕੱਤਰ ਅਜੈ ਫਿਲੌਰ, ਮਨਜੀਤ ਸੂਰਜਾ, ਮਨਜਿੰਦਰ ਸਿੰਘ ਢੇਸੀ, ਮੁਠੱਡਾ ਕਲਾਂ ਦੇ ਸਰਪੰਚ ਕਾਂਤੀ ਮੋਹਣ, ਦਿਹਾਤੀ ਮਜ਼ਦੂਰ ਸਭਾ ਦੇ ਪਰਮਜੀਤ ਰੰਧਾਵਾ ਤੇ ਜਰਨੈਲ ਫਿਲੌਰ, ਕਾਮਰੇਡ ਦੇਵ, ਦੀਪਾ ਸੂਰਜਾ, ਯੁਧਵੀਰ ਸੂਰਜਾ, ਫਿਲੌਰ ਦੇ ਕੌਂਸਲਰ ਸੁਨੀਤਾ ਫਿਲੌਰ, ਬਸਪਾ ਆਗੂ ਰਾਮ ਸਰੂਪ ਸਰੋਏ, ਬਲਬੀਰ ਤੇਹਿੰਗ, ਪੱਦੀ ਜਗੀਰ ਦੇ ਸਰਪੰਚ ਮਨੋਹਰ ਲਾਖਾ, ਹਰਜਿੰਦਰ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਅਜਿਹੇ ਹੀ ਮਾਮਲੇ ਵਿਚ ਪੀਐਸਐਫ ਵਲੋਂ ਖਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਵੀ ਦਵਾਏ ਗਏ।
ਸੰਘਰਸ਼ਸ਼ੀਲ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਮੋਗਾ ਅਤੇ ਅੰਮ੍ਰਿਤਸਰ ਵਿਚ ਧਰਨੇ ਪੰਜਾਬ ਦੀਆਂ 8 ਕਿਸਾਨ ਅਤੇ ਚਾਰ ਖੇਤ ਮਜ਼ਦੂਰ ਜਥੇਬੰਦੀਆਂ ਵਲੋਂ ਆਪਣੇ ਸੰਘਰਸ਼ ਦੇ ਅਗਲੇ ਪੜਾਅ ਵਜੋਂ ਮੋਗਾ ਵਿਚ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਦੇ ਅਤੇ ਅੰਮ੍ਰਿਤਸਰ ਵਿਖੇ ਦੁਆਬਾ ਤੇ ਮਾਝਾ ਖੇਤਰ ਦੇ ਕਿਸਾਨਾਂ ਵਲੋਂ 4 ਤੋਂ 6 ਨਵੰਬਰ ਤੱਕ ਦਿਨ-ਰਾਤ ਦੇ ਧਰਨੇ ਮਾਰੇ ਗਏ। ਇਨ੍ਹਾਂ ਧਰਨਿਆਂ ਦੌਰਾਨ ਦਿਨ ਸਮੇਂ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਸਮੇਤ ਕਈ ਮੰਤਰੀਆਂ ਦੇ ਘਰਾਂ ਦੇ ਅੱਗੇ ਮੁਜ਼ਾਹਰੇ ਵੀ ਕੀਤੇ ਗਏ।
ਇੱਥੇ ਵਰਣਨਯੋਗ ਹੈ ਕਿ 12 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਬਾਸਮਤੀ ਦੀਆਂ ਸੁਪਰਫਾਈਨ ਕਿਸਮਾਂ 1509 ਅਤੇ 1121 ਦੀ ਸਰਕਾਰੀ ਖਰੀਦ ਨਾ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਨਾ ਐਲਾਨਣ, ਕਿਸਾਨਾਂ ਦੀ ਕਰਜ਼ਾ ਮੁਆਫੀ ਨਾ ਕਰਨ, ਮੀਹ, ਹੜ੍ਹਾਂ ਅਤੇ ਚਿੱਟੇ ਮੱਛਰ ਨਾਲ ਨੁਕਸਾਨੀਆਂ ਸਾਰੀਆਂ ਫਸਲਾਂ ਦੀ ਵਿਸ਼ੇਸ ਗਿਰਦਾਵਰੀ ਨਾ ਕਰਨ ਅਤੇ ਬਣਦਾ ਮੁਆਵਜ਼ਾ ਨਾ ਦੇਣ, ਆਬਾਦਕਾਰਾਂ ਨੂੰ ਮਾਲਕੀ ਹੱਕ ਨਾ ਦੇਣ ਅਤੇ ਮੁੱਖ ਮੰਤਰੀ ਨਾਲ ਹੋਈ 12 ਅਕਤੂਬਰ ਦੀ ਮੀਟਿੰਗ ਦੇ ਫੈਸਲੇ ਲਾਗੂ ਨਾ ਕਰਨ ਕਰਕੇ ਇਹ ਮੋਰਚਾ ਲਾਇਆ ਹੈ। ਅੰਮ੍ਰਿਤਸਰ ਵਿਖੇ ਚੱਲਣ ਵਾਲੇ ਇਸ ਲਗਾਤਾਰ ਧਰਨੇ ਨੂੰ ਸੰਬੋਧਨ ਕਰਦਿਆ ਸੂਬਾਈ ਆਗੂਆਂ ਕਿਰਤੀ ਕਿਸਾਨ ਯੂਨੀਅਨ ਦੇ ਦਾਤਾਰ ਸਿੰਘ, ਸਤਬੀਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਡਾ. ਸਤਨਾਮ ਸਿੰਘ ਅਜਨਾਲਾ ਅਤੇ ਰਘਬੀਰ ਸਿੰਘ ਪਾਕੀਵਾਂ, ਕਿਸਾਨ ਸੰਘਰਸ਼ ਕਮੇਟੀ ਸਤਨਾਮ ਸਿੰਘ ਦੇ ਸਤਨਾਮ ਸਿੰਘ ਪੰਨੂ ਅਤੇ ਸਰਵਨ ਸਿੰਘ ਪੰਧੇਰ, ਕਿਸਾਨ ਸੰਘਰਸ਼ ਕਮੇਟੀ ਦੇ ਕੰਵਲਪ੍ਰੀਤ ਸਿੰਘ ਦੇ ਕਮਰਜੀਤ ਸਿੰਘ ਤਲਵੰਡੀ ਅਤੇ ਕਾਰਜ ਸਿੰਘ ਘਰਿਆਲਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਹਰਚਰਨ ਸਿੰਘ ਮੱਦੀਪੁਰ ਅਤੇ ਡਾ. ਕੁਲਦੀਪ ਸਿੰਘ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨਾ ਮੰਨਣ 'ਤੇ ਬਾਦਲ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਧਰਨੇ ਨੂੰ ਸਤਨਾਮ ਝੰਡੇਰ ਸਿੰਘ, ਪ੍ਰਸ਼ੋਤਮ ਸਿੰਘ ਗਹਿਰੀ, ਬਲਦੇਵ ਸਿੰਘ ਸੈਦਪੁਰ, ਪ੍ਰਗਟ ਸਿੰਘ ਜਾਮਾਰਾਏ, ਗੁਰਬਚਨ ਸਿੰਘ ਚੱਬਾ, ਸੁਖਵੰਤ ਸਿੰਘ ਵਲਟੋਹਾ, ਕਸ਼ਮੀਰ ਸਿੰਘ ਧੰਦੋਈ ਤੇ ਜਸਪਾਲ ਸਿੰਘ ਧੰਦੋਈ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਨ ਕਮੇਟੀ ਵਿਚ ਪ੍ਰਿੰ. ਬਲਦੇਵ ਸਿੰਘ ਸੰਧੂ, ਰਤਨ ਸਿੰਘ ਰੰਧਾਵਾ, ਬਾਜ ਸਿੰਘ ਸਾਰੰਗੜਾ, ਕਰਮਜੀਤ ਸਿੰਘ ਤਲਵੰਡੀ ਅਤੇ ਹਰਚਰਨ ਸਿੰਘ ਮੱਦੀਪੁਰ ਸ਼ਾਮਲ ਸਨ।
ਮੋਗਾ ਵਿਖੇ ਚੱਲਣ ਵਾਲੇ ਲਗਾਤਾਰ ਧਰਨੇ ਨੂੰ ਜਥੇਬੰਦੀਆਂ ਦੇ ਮੁੱਖ ਬੁਲਾਰਿਆਂ ਸੁਖਦੇਵ ਸਿੰਘ ਕੋਕਰੀ ਕਲਾਂ, ਨਿਰਭੈ ਸਿੰਘ ਢੁੱਡੀਕੇ, ਰੁਲਦੂ ਸਿੰਘ ਮਾਨਸਾ, ਛਿੰਦਰ ਸਿੰਘ ਨੱਥੂਵਾਲਾ, ਜ਼ੋਰਾ ਸਿੰਘ ਨਸਰਾਲੀ, ਨਾਹਰ ਸਿੰਘ ਭਾਈ ਰੂਪਾ ਤੇ ਸਤਨਾਮ ਸਿੰਘ ਪਨੂੰ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਰਕਾਰ ਦੀਆਂ ਨੀਤੀਆਂ ਕਾਰਨ ਪੈਦਾ ਹੋਏ ਖੇਤੀ ਸੰਕਟ ਦੇ ਬੁਰੀ ਤਰ੍ਹਾਂ ਝੰਬੇ ਕਿਸਾਨਾਂ-ਮਜ਼ਦੂਰਾਂ ਦੇ ਉਕਤ ਭਖਦੇ ਮਸਲਿਆਂ ਪ੍ਰਤੀ ਅਕਾਲੀ-ਭਾਜਪਾ ਸਰਕਾਰ ਦੇ ਅੜੀਅਲ ਵਤੀਰੇ ਦੀ ਸਖ਼ਤ ਨਿਖੇਧੀ ਕਰਦੇ ਹੋਏ ਦੱਸਿਆ ਕਿ 18 ਨਵੰਬਰ ਨੂੰ ਸਾਂਝੀ ਸੂਬਾਈ ਮੀਟਿੰਗ ਵਿਚ ਸੰਘਰਸ਼ ਦੀ ਅਗਲੀ ਰਣਨੀਤੀ ਘੜੀ ਜਾਵੇਗੀ।
ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵਲੋਂ ਸਰਕਾਰ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਫੈਸਲਾ8 ਕਿਸਾਨ ਅਤੇ 4 ਮਜ਼ਦੂਰ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਸੂਬਾ ਪੱਧਰੀ ਮੀਟਿੰਗ ਮੋਗਾ ਦੀ ਅਨਾਜ ਮੰਡੀ ਦਫਤਰ ਵਿਖੇ ਹੋਈ। ਇਸ ਮੀਟਿੰਗ ਵਿਚ ਕਿਸਾਨਾਂ ਵੱਲੋਂ ਚੱਲ ਰਹੇ ਮੌਜੂਦਾ ਸੰਘਰਸ਼ ਸੰਬੰਧੀ ਵਿਚਾਰ ਵਟਾਂਦਰਾ ਕਰਕੇ ਅਗਲੀ ਰਣਨੀਤੀ ਉਲੀਕੀ ਗਈ। ਇਸ ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਬੀ.ਕੇ.ਯੂ. ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ੋਰਾ ਸਿੰਘ ਨਸਰਾਲੀ, ਮਜ਼ਦੂਰ ਮੁਕਤੀ ਮੋਰਚਾ ਦੇ ਹਰਿੰਦਰ ਸਿੰਘ ਚੀਮਾ, ਬੀ.ਕੇ.ਯੂ ਦੇ ਸੀਨੀਅਰ ਉਪ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਕੋਕਰੀ ਅਤੇ ਨਿਰਭੈ ਸਿੰਘ ਢੁੱਡੀਕੇ ਨੇ ਦੱਸਿਆ ਕਿ 12 ਕਿਸਾਨ ਮਜ਼ਦੂਰ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਸੰਸਦੀ ਸਕੱਤਰਾਂ ਦਾ ਵਿਰੋਧ ਅਤੇ ਘਿਰਾਓ ਨਿਰੰਤਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਅਕਾਲੀ ਪੁਲਸ ਤੋਂ ਕਿਸਾਨਾਂ 'ਤੇ ਲਾਠੀਚਾਰਜ ਕਰਵਾਉਂਦੇ ਸਨ, ਪਰ ਹੁਣ ਅਕਾਲੀ ਗੁੰਡਿਆਂ ਵੱਲੋਂ ਵੀ ਕਈ ਥਾਵਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ, ਜਿਸ ਦੀ ਸਮੁੱਚੇ ਜਥੇਬੰਦੀਆਂ ਵੱਲੋਂ ਨਿਖੇਧੀ ਕੀਤੀ ਗਈ ਅਤੇ ਚਿਤਾਵਨੀ ਦਿੱਤੀ ਕਿ ਜੇ ਅਕਾਲੀ ਗੁੰਡਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿਰੋਧ ਕਰ ਰਹੇ ਕਿਸਾਨਾਂ, ਮਜ਼ਦੂਰਾਂ 'ਤੇ ਗੁੰਡਾਗਰਦੀ ਕਰਦਿਆਂ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨਾਂ ਵੱਲੋਂ ਵੀ ਅਜਿਹੀਆਂ ਕਾਰਵਾਈਆਂ ਦਾ ਜਨਤਕ ਤੌਰ 'ਤੇ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਕਿਸਾਨੀ ਮੰਗਾਂ ਨੂੰ ਰਫਾ-ਦਫਾ ਕਰਨ ਲਈ ਧਾਰਮਿਕ ਮੁੱਦਿਆਂ ਨੂੰ ਉਛਾਲ ਕੇ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਨੂੰ ਤਾਰ-ਤਾਰ ਕਰਨ ਦੀ ਫਿਰਾਕ ਵਿਚ ਹੈ, ਪਰ ਜਥੇਬੰਦੀਆਂ ਵੱਲੋਂ ਸਰਕਾਰ ਦੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ 'ਤੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਿਸਾਨੀ ਮੰਗਾਂ ਨੂੰ ਪੂਰਿਆਂ ਕਰਕੇ ਹੀ ਸੰਘਰਸ਼ ਨੂੰ ਵਿਰਾਮ ਦਿੱਤਾ ਜਾਵੇਗਾ।
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਪਠਾਨਕੋਟ 'ਚ ਪ੍ਰਭਾਵਸ਼ਾਲੀ ਰੈਲੀ'ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ' ਵੱਲੋਂ 12 ਨਵੰਬਰ ਨੂੰ ਪਠਾਨਕੋਟ 'ਚ ਕੀਤੀ ਗਈ ਇਕ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਪ੍ਰਣ ਕੀਤਾ ਗਿਆ ਕਿ ਆਪਣੇ ਰਸਤੇ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਸੰਘਰਸ਼ਾਂ ਰਾਹੀਂ ਹੱਲ ਕਰਾਂਗੇ।
ਸਾਥੀ ਤਿਲਕ ਰਾਜ ਤੇ ਰਾਮ ਵਿਲਾਸ ਦੀ ਪ੍ਰਧਾਨਗੀ ਹੇਠ ਹੋਏ ਮਜ਼ਦੂਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉੱਘੇ ਮਜ਼ਦੂਰ ਆਗੂ ਮੰਗਤ ਰਾਮ ਪਾਸਲਾ ਨੇ ਗਰੀਬਾਂ, ਕਿਰਤੀਆਂ ਤੇ ਮਜ਼ਦੂਰਾਂ ਨੂੰ ਮਨੁੱਖ ਹੱਥੋਂ ਹੋ ਰਹੀ ਮਨੁੱਖ ਦੀ ਲੁੱਟ ਬਾਰੇ ਵਿਆਖਿਆ ਕੀਤੀ। ਉਨ੍ਹਾ ਲੁੱਟੀ ਜਾਂਦੀ ਕਿਰਤ ਨੂੰ ਬਚਾਉਣ ਵਾਸਤੇ ਇਕੱਠੇ ਹੋ ਕੇ ਸੰਘਰਸ਼ਾਂ ਦਾ ਪਿੜ ਮੱਲਣ ਵਾਸਤੇ ਪ੍ਰੇਰਨਾ ਕੀਤੀ। ਉਨ੍ਹਾ ਸੁਚੇਤ ਕੀਤਾ ਕਿ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਕਿਰਤੀਆਂ ਦੀ ਹੋਰ ਲੁੱਟ ਹੋਰ ਤਿੱਖੀ ਕਰਨਾ ਚਾਹੁੰਦੀ ਹੈ, ਜੋ ਅਸੀਂ ਨਹੀਂ ਹੋਣ ਦਿਆਂਗੇ। ਅਸੀਂ ਮਜ਼ਦੂਰ ਦਾ ਰਾਜ ਲਿਆਉਣ ਵਾਸਤੇ ਆਖਰੀ ਦਮ ਤੱਕ ਲੜਦੇ ਰਹਾਂਗੇ। ਭਗਤ ਸਿੰਘ ਤੇ ਉਸਦੇ ਸ਼ਹੀਦ ਸਾਥੀਆਂ ਦੇ ਸੁਪਨਿਆਂ ਨੂੰ ਪੂਰੇ ਕਰਕੇ ਤਬਦੀਲੀ ਲਿਆਵਾਂਗੇ। ਉਨ੍ਹਾ ਤੋਂ ਇਲਾਵਾ ਕਾਮਰੇਡ ਨੱਥਾ ਸਿੰਘ, ਸ਼ਿਵ ਕੁਮਾਰ, ਮਾਸਟਰ ਸੁਭਾਸ਼ ਸ਼ਰਮਾ, ਨੰਦ ਲਾਲ ਮਹਿਰਾ, ਪ੍ਰੇਮ ਸਾਗਰ, ਹਰਦੀਪ ਸਿੰਘ ਸੀਨੀਅਰ ਆਗੂ, ਦਲਬੀਰ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਲਾਲ ਚੰਦ ਕਟਾਰੂ ਚੱਕ, ਗੁਰਦਰਸ਼ਨ ਬੀਕਾ, ਹਰਜਿੰਦਰ ਸਿੰਘ ਤੇ ਸੁਰਿੰਦਰ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ ਉਸਾਰੀ ਕਾਨੂੰਨ ਨੂੰ ਬਣਾਉਣ ਤੋਂ ਲੈ ਕੇ ਲਾਗੂ ਕਰਾਉਣ ਤੱਕ ਅਤੇ ਇਸ ਨੂੰ ਲਾਭਾਂ ਤੋਂ ਵੱਡੇ ਲਾਭਾਂ ਵਿੱਚ ਕਿਵੇਂ ਬਦਲਿਆ ਜਾਵੇ ਬਾਰੇ ਦੱਸਦਿਆਂ ਸਪੱਸ਼ਟ ਕੀਤਾ ਕਿ ਹੁਣ ਤੱਕ ਅਸੀਂ ਕਿਰਤੀਆਂ ਨੂੰ ਕਰੋੜਾਂ ਦੇ ਲਾਭ ਲੈ ਕੇ ਦਿੱਤੇ ਹਨ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਮਜ਼ਦੂਰਾਂ ਨੂੰ ਸੰਘਰਸ਼ਸ਼ੀਲ ਰਹਿਣ ਵਾਸਤੇ ਪ੍ਰੇਰਿਆ।
ਹਜ਼ਾਰਾਂ ਦੀ ਗਿਣਤੀ ਵਿੱਚ ਇਹ ਮਜ਼ਦੂਰ 146 ਪਿੰਡਾਂ ਵਿੱਚੋਂ ਆਏ ਸਨ। ਬਾਕੀ ਰਹਿੰਦੇ ਪਿੰਡਾਂ ਵਿੱਚ ਕਮੇਟੀਆਂ ਬਣਾ ਕੇ ਵੱਧ ਤੋਂ ਵੱਧ ਮਜ਼ਦੂਰਾਂ ਨੂੰ ਰਜਿਸਟਰ ਕਰਾਇਆ ਜਾਵੇਗਾ। ਮਜ਼ਦੂਰਾਂ ਦੇ ਇਕੱਠ ਨੇ ਫੈਸਲਾ ਕੀਤਾ ਕਿ ਲੇਬਰ ਵਿਭਾਗ ਵੱਲੋਂ ਅਪਨਾਈ ਜਾ ਰਹੀ ਢਿੱਲ-ਮੱਠ ਦੇ ਖਿਲਾਫ ਲਹੂ-ਵੀਟਵੇਂ ਸੰਘਰਸ਼ ਕੀਤੇ ਜਾਣਗੇ।
'ਖਨਣ ਰੋਕੋ ਜ਼ਮੀਨ ਬਚਾਓ' ਸੰਘਰਸ਼ ਕਮੇਟੀ ਵੱਲੋਂ ਕਨਵੈਨਸ਼ਨ 'ਖਨਣ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ' ਹਾਜੀਪੁਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਾਂਜੂ ਪੀਰ ਵਿਖੇ 7 ਨਵੰਬਰ ਨੂੰ ਵਿਸ਼ਾਲ ਕਨਵੈਨਸ਼ਨ ਕਰ ਕੇ ਲੋਕਾਂ ਨੂੰ ਇਲਾਕੇ 'ਚ ਚੱਲ ਰਹੇ ਸਟੋਨ ਕਰੈਸ਼ਰ ਤੇ ਨਜਾਇਜ਼ ਖੁਦਾਈ ਮਾਫੀਆ ਵਿਰੁੱਧ ਅਗਲੇ ਸੰਘਰਸ਼ ਲਈ ਲਾਮਬੰਦ ਕੀਤਾ ਗਿਆ। ਰਾਜਵਿੰਦਰ ਕੌਰ, ਮਹਿੰਦਰ ਸਿੰਘ ਖੈਰੜ, ਸੂਬੇਦਾਰ ਬਲਦੇਵ ਸਿੰਘ, ਸ਼ਮਸ਼ੇਰ ਸਿੰਘ ਫੌਜੀ, ਬਿਕਰਮਜੀਤ ਸਿੰਘ, ਸਵਰਨ ਸਿੰਘ ਤੇ ਹਰਕੰਵਲ ਸਿੰਘ ਆਦਿ ਦੇ ਪ੍ਰਧਾਨਗੀ ਮੰਡਲ ਹੇਠ ਕਰਵਾਈ ਇਸ ਕਨਵੈਨਸ਼ਨ 'ਚ ਵੱਡੀ ਗਿਣਤੀ ਮਾਈਨਿੰਗ ਪੀੜਤ ਕਿਸਾਨਾਂ ਤੋਂ ਇਲਾਵਾ ਔਰਤਾਂ ਸ਼ਾਮਲ ਹੋਈਆਂ।
ਇਕੱਠ ਨੂੰ ਸੰਬੋਧਨ ਕਰਦਿਆਂ ਟ੍ਰੇਡ ਯੂਨੀਅਨ ਆਗੂ ਹਰਕੰਵਲ ਸਿੰਘ ਨੇ ਹਾਕਮ ਧਿਰ ਦੇ ਰਾਜਨੀਤਕ ਆਗੂਆਂ, ਭੂ-ਮਾਫੀਆ ਤੇ ਅਫ਼ਸਰਸ਼ਾਹੀ ਦੀ ਮਿਲੀਭੁਗਤ ਨਾਲ ਚੱਲ ਰਹੇ ਇਸ ਨਜਾਇਜ਼ ਕਾਰੋਬਾਰ ਕਾਰਨ ਤਬਾਹ ਹੋ ਰਹੀ ਖੇਤੀ ਯੋਗ ਜ਼ਮੀਨ, ਸੜਕਾਂ, ਸਿੰਚਾਈ ਸਾਧਨਾਂ, ਮਾਫੀਆ ਵਲੋਂ ਇਲਾਕੇ 'ਚ ਲਗਾਤਾਰ ਵਧ ਰਹੀ ਗੁੰਡਾਗਰਦੀ ਆਦਿ ਵਿਰੁੱਧ ਜਥੇਬੰਦਕ ਢੰਗ ਨਾਲ ਸੰਘਰਸ਼ ਕਰਨ ਲਈ ਜ਼ੋਰਦਾਰ ਸੱਦਾ ਦਿੱਤਾ।
ਦੱਸਣਯੋਗ ਹੈ ਕਿ ਹਾਜੀਪੁਰ ਖ਼ੇਤਰ 'ਚ ਸਿਆਸੀ ਸ੍ਰਪਰਸਤੀ ਹੇਠ ਚੱਲ ਰਹੇ ਸਟੋਨ ਕਰੈਸ਼ਰ ਮਾਫੀਆ ਵੱਲੋਂ ਉਪਜਾਊ ਜ਼ਮੀਨਾਂ ਦੇ ਨਜ਼ਦੀਕ 70 ਤੋਂ 80 ਫੁੱਟ ਡੂੰਘੀ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਨੇੜਲੀਆਂ ਜ਼ਮੀਨਾਂ ਖਿਸਕ ਕੇ ਇਨ੍ਹਾਂ ਡੂੰਘੇ ਖੱਡਿਆਂ 'ਚ ਡਿੱਗ ਰਹੀਆਂ ਹਨ। ਆਬਾਦੀ ਨਜ਼ਦੀਕ ਖੁੱਲ੍ਹੇ ਇਨ੍ਹਾਂ ਸਟੋਨ ਕਰੈਸ਼ਰਾਂ ਦੇ ਚੱਲਣ ਕਾਰਨ ਉਡਦੀ ਧੂੜ, ਘੱਟੇ ਅਤੇ ਆਵਾਜ਼ ਦੇ ਪ੍ਰਦੂਸ਼ਣ ਕਾਰਨ ਸਥਾਨਕ ਲੋਕ ਸਾਹ, ਦਮਾ ਆਦਿ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸੰਘਰਸ਼ ਕਮੇਟੀ ਦੇ ਸੰਘਰਸ਼ ਨੂੰ ਉਦੋਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਪਿਛਲੇ ਮਹੀਨੇ ਦੀ 6 ਤਰੀਕ ਨੂੰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਲੋਕ ਰੋਹ ਨੂੰ ਸ਼ਾਂਤ ਕਰਦਿਆਂ 14 ਵਿੱਚੋਂ ਤਿੰਨ ਕਰੈਸ਼ਰਾਂ ਦੀ ਐੱਨ ਓ ਸੀ ਰੱਦ ਕਰ ਦਿੱਤੀ। ਇਸ ਮੌਕੇ ਸੰਘਰਸ਼ ਕਮੇਟੀ ਨੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਕਮੇਟੀ 20 ਨਵੰਬਰ ਤੋਂ ਬਾਅਦ ਹੋਣ ਵਾਲੀ ਮੀਟਿੰਗ 'ਚ ਉਲੀਕਣ ਦਾ ਫੈਸਲਾ ਕੀਤਾ।
ਕਨਵੈਨਸ਼ਨ ਨੂੰ ਮਹਿੰਦਰ ਸਿੰਘ ਖੈਰੜ, ਦਵਿੰਦਰ ਸਿੰਘ ਕੱਕੋਂ, ਆਸ਼ਾ ਨੰਦ ਤਹਿਸੀਲ ਜਨਰਲ ਸਕੱਤਰ ਸੀ ਪੀ ਆਈ (ਐੱਮ), ਧਿਆਨ ਸਿੰਘ, ਸਤੀਸ਼ ਰਾਣਾ ਸੂਬਾ ਪ੍ਰਧਾਨ ਪ ਸ ਸ ਫ, ਸ਼ਿਵ ਕੁਮਾਰ ਸੂਬਾ ਜਨਰਲ ਸਕੱਤਰ ਜੀ ਟੀ ਯੂ, ਗਿਆਨ ਸਿੰਘ ਗੁਪਤਾ ਪੈਨਸ਼ਨਰਜ਼ ਆਗੂ, ਪਿਆਰਾ ਸਿੰਘ ਪਰਖ, ਅਮਰਜੀਤ ਸਿੰਘ ਕਾਨੂੰਗੋ, ਸਵਰਨ ਸਿੰਘ, ਮਨਜੀਤ ਸਿੰਘ ਸੈਣੀ ਤੇ ਬਿਸ਼ੰਬਰ ਦਾਸ ਆਦਿ ਨੇ ਵੀ ਸੰਬੋਧਨ ਕੀਤਾ।

हरियाणा में शहीद करतार सिंह सराभा की याद में शहीदी समागमहरियाणा प्रांत के गांव गोरखपुर में कामरेड पृथ्वी सिंह गोरखपुरिया के स्मारक में शहीद करतार सिंह सराभा व शहीद विष्णु गणेश पिंगले की शहादत की 100वीं जयंती पर शहीदी समागम एवं प्रदर्शनी का आयोजन किया गया। जिसकी अध्यक्षता कामरेड कृष्ण स्वरूप गोरखपुरिया व मंच संचालन सचिव कप्तान आर्य ने किया। समागम को मुख्यवक्ता कामरेड मंगत राम पासला, ट्रस्टी गदरी सदस्य, देश भगत यादगार कमेटी जालंधर ने संबोधित करते हुए उन्होंने कहा कि आज से 100 वर्ष पहले आंग्रेजों ने शहीद करतार सिंह सराभा व शहीद विष्णु गणेश पिंगले व 100 अन्य गदरी योद्धाओं को फांसी के तखते पर चढ़ा दिया था। इनमें से 46 के लगभग हरियाणा के थे। आज हम क्यों गदर पार्टी के योद्धाओं को याद कर रहे हैं, क्योंकि जो सपने उन्होंने संजोए थे वो अभी अधूरे है। उन सपनों को पूरा करने के लिए पुन: संघर्ष करके समानता मूलक समाज बनाना होगा। जिन विदेशी कंपनियों को देश से निकालने के लिए शहीदों ने फांसी के फंदों को चूमा आज फिर देश की सत्ताधारी पूंजीपति सरकारें उन्हें लूट मचाने के लिए बुला रही हैं। हमारे देश की जमीने, कारखाने, सडक़ें, सरकारी विभाग, जंगल व खनिज पदार्थों को बहुराष्ट्रीय कंपनियों को कौडिय़ों के भाव बेचा जा रहा है। इसलिए उन महान गदरी योद्धाओं के दिखाए रास्ते पर चलकर आज देश में युवाओं, छात्रों, मजदूरों, किसानों को संगठित करके क्रांतिकारी आंदोलन खड़ा करना पड़ेगा। उन्होंने आगे कहा कि जबसे केंद्र में भाजपा ने सत्ता प्राप्त की है तब से देश में जनता को कभी धर्म के नाम पर कभी जाति के नाम पर लड़ाया जा रहा है तथा देश में अफरा-तफरी फैली हुई है। इसके विरुद्ध भी एकजुट होकर संघर्ष करने की जरूरत है। इस शहीदी समागम को डा. एम.एम. जुनेजा, पूर्व अध्यक्ष इतिहास विभाग, जाट कालेज हिसार ने भी संबोधित किया। इस शहीदी समागम में कामरेड तेजिंदर सिंह थिंद, मनदीप सिंह रतिया, कृष्ण किरमारा, प्रो. भगवान दत्त, सुरिंदर सिंह गगवा, मास्टर बलवंत सिंह सिवाच, सुनील मट्टू, निभय सिंह, इंद्रजीत सिंह बोसवाल आदि साथियों ने शिरकत की।
रिर्पोट : तेजिंदर सिंह थिंद
No comments:
Post a Comment