Monday 9 November 2015

ਸਹਾਇਤਾ (ਸੰਗਰਾਮੀ ਲਹਿਰ-ਨਵੰਬਰ 2015)

ਬਜ਼ੁਰਗ ਕਮਿਊਨਿਸਟ ਆਗੂ ਸੀ.ਪੀ.ਐਮ.ਪੰਜਾਬ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਤਾਰਾ ਸਿੰਘ ਪੁਆਦੜਾ ਜਿਲ੍ਹਾ ਜਲੰਧਰ ਦੀ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਸਮੇਂ ਉਹਨਾਂ ਦੇ ਪਰਵਾਰ ਵਲੋਂ ਸੀ.ਪੀ.ਐਮ.ਪੰਜਾਬ ਨੂੰ 30,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਕੇਸਰ ਸਿੰਘ ਬੰਸੀਆਂ, ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੀ ਸੁਪਤਨੀ ਬੀਬੀ ਸ਼ਕੁੰਤਲਾ ਦੇਵੀ ਦੀ ਦੂਜੀ ਬਰਸੀ 'ਤੇ ਸੀ.ਪੀ.ਐਮ.ਪੰਜਾਬ ਨੂੰ 3100 ਰੁਪਏ, ਜਮਹੂਰੀ ਕਿਸਾਨ ਸਭਾ ਹੁਸ਼ਿਆਰਪੁਰ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1100 ਰੁਪਏ ਸਹਇਤਾ ਵਜੋਂ ਦਿੱਤੇ।
 
ਸਾਥੀ ਰੂਪ ਲਾਲ ਦਰਜਾ ਚਾਰ, ਸੀ.ਐਚ.ਸੀ. ਮਾਹਿਲਪੁਰ ਬਲਾਕ ਪਾਲਦੀ, ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੀ ਸੇਵਾ ਮੁਕਤੀ 'ਤੇ ਜਨਤਕ ਜਥੇਬੰਦੀਆਂ ਮਾਹਿਲਪੁਰ ਨੂੰ 900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਇਤਾ ਵਜੋਂ ਦਿੱਤੇ।
 
ਸਾਥੀ ਨਰੇਸ਼ ਕੁਮਾਰ, ਸੀਨੀਅਰ ਲੈਬੋਰਟਰੀ ਟੈਕਨੀਸ਼ੀਅਨ ਦੇ ਬੇਟੇ ਪੁਨੀਤ ਨੂੰ ਬੀ.ਡੀ.ਐਸ. ਵਿਚ ਦਾਖਲਾ ਮਿਲਣ ਦੀ ਖੁਸ਼ੀ ਵਿਚ ਸਾਥੀ ਨੇ ਜਨਤਕ ਜਥੇਬੰਦੀਆਂ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਇਤਾ ਵਜੋਂ ਦਿੱਤੇ।
 
ਸਾਥੀ ਸਤਪਾਲ ਲੱਠ, ਮੁਲਾਜ਼ਮ ਆਗੂ, ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੀ ਪੋਤੀ ਅਨਿਕਾ ਮੋਦਗਿੱਲ ਪੁੱਤਰੀ ਬੰਦਨਾ ਸ਼ਰਮਾ ਅਤੇ ਸੰਜੀਵ ਕੁਮਾਰ ਦੇ ਪਹਿਲੇ ਜਨਮ ਦਿਨ ਅਤੇ ਬਦੇਸ਼ ਜਾਣ ਦੀ ਖੁਸ਼ੀ ਵਿਚ ਜਨਤਕ ਜਥੇਬੰਦੀਆਂ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਇਤਾ ਵਜੋਂ ਦਿੱਤੇ।
 
ਸ਼੍ਰੀਮਤੀ ਅਵਤਾਰ ਕੌਰ ਅਤੇ ਕੁਲਦੀਪ ਸਿੰਘ ਕੌੜਾ ਨਿਵਾਸੀ ਫਗਵਾੜਾ ਨੇ ਆਪਣੇ ਸਪੁੱਤਰ ਕਰਾਂਤੀਪਾਲ ਸਿੰਘ ਨੂੰ ਪੰਜਾਬ ਨੈਸ਼ਨਲ ਬੈਂਕ ਬਰਾਂਚ ਫਗਵਾੜਾ ਵਿਖੇ ਸਿੰਗਲ ਵਿੰਡੋ ਅਪਰੇਟਰ-ਏ ਦੀ ਨੌਕਰੀ ਮਿਲਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਇਤਾ ਵਜੋਂ ਦਿੱਤੇ।
 
ਸਾਥੀ ਅਜੀਤ ਸਿੰਘ ਕਾਹਲੋਂ, ਸਾਬਕਾ ਪ੍ਰਧਾਨ, ਜੀ.ਟੀ.ਯੂ. ਜਿਲ੍ਹਾ ਗੁਰਦਾਸਪੁਰ ਨੇ ਆਸਟਰੇਲੀਆ ਤੋਂ ਆਪਣੇ ਸਪੁੱਤਰ ਸਾਥੀ ਗੁਰਚਰਨ ਸਿੰਘ ਕਾਹਲੋਂ ਰਾਹੀਂ ਆਪਣੀ ਕੁੜਮਣੀ ਸ਼੍ਰੀਮਤੀ ਰਘਬੀਰ ਕੌਰ, ਸੁਪਤਨੀ ਉਸਤਾਦ ਗਜ਼ਲਗੋ ਸੁਲੱਖਣ ਸਰਹੱਦੀ ਦੀਆਂ ਅੰਤਮ ਰਸਮਾਂ ਸਮੇਂ ਪਾਰਟੀ ਨੂੰ 5300 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਇਤਾ ਵਜੋਂ ਦਿੱਤੇ।
 
ਪ੍ਰਸਿੱਧ ਦੇਸ਼ ਭਗਤ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੇ ਪੋਤਰੇ ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ (ਲੁਧਿਆਣਾ) ਦੀ ਧਰਮ ਪਤਨੀ ਬੀਬੀ ਜਸਵਿੰਦਰ ਕੌਰ ਦੀ ਅੰਤਮ ਅਰਦਾਸ ਸਮੇਂ 800 ਰੁਪਏ ਸੀ.ਪੀ.ਐਮ.ਪੰਜਾਬ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਇਤਾ ਵਜੋਂ ਦਿੱਤੇ।
 
ਸਾਥੀ ਮਲਕੀਅਤ ਸਿੰਘ ਵਜੀਦਕੇ, ਸੂਬਾ ਕਮੇਟੀ ਮੈਂਬਰ, ਸੀ.ਪੀ.ਐਮ. ਪੰਜਾਬ ਵਲੋਂ ਆਪਣੀ ਮਾਤਾ ਹਰਬੰਸ ਕੌਰ ਵਜੀਦਕੇ ਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ.ਪੰਜਾਬ ਨੂੰ 10000 ਰੁਪਏ, ਜਮਹੂਰੀ ਕਿਸਾਨ ਸਭਾ ਨੂੰ 1000 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਇਤਾ ਵਜੋਂ ਦਿੱਤੇ।

No comments:

Post a Comment