ਮੱਖਣ ਕੁਹਾੜ
ਭਾਰਤ ਦੀ ਧਰਮ ਨਿਰਪੱਖਤਾ ਅਤੇ ਵਿਚਾਰਾਂ ਦੀ ਆਜ਼ਾਦੀ ਦਾ ਸੰਵਿਧਾਨਕ ਹੱਕ ਇਸ ਵੇਲੇ ਗੰਭੀਰ ਖ਼ਤਰੇ ਵਿਚ ਹੈ। ਕੱਟੜਪੰਥੀ ਫਿਰਕੂ ਸ਼ਕਤੀਆਂ ਨੂੰ ਪਨਪਣ ਦਾ ਜਿਵੇਂ ਢੁਕਵਾਂ ਵਾਤਾਵਰਨ ਮਿਲ ਗਿਆ ਹੈ। ਘੱਟ ਗਿਣਤੀਆਂ ਦੀ ਆਜ਼ਾਦੀ ਬਹੁਤ ਪੇਤਲੀ ਪੈ ਗਈ ਹੈ। ਜ਼ਹਿਰੀਲੇ ਫਿਰਕੂ ਨਾਗ ਫ਼ੰਨ ਖਿਲਾਰੀ ਗਲੀਆਂ, ਘਰਾਂ ਵਿਚ ਆਣ ਵੜੇ ਹਨ। ਉਹ ਸਪੇਰਿਆਂ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਸੀ ਫੜ ਪਟਾਰੀ ਪਾਉਣ ਦੀ ਉਹ ਇਨ੍ਹਾਂ ਜ਼ਹਿਰੀਲੇ ਸੱਪਾਂ ਨੂੰ ਹੋਰ ਸ਼ਿਸ਼ਕਾਰ ਰਹੇ ਹਨ। ਆਮ ਮਨੁੱਖ ਦਾ ਜੀਣਾ ਦੂੱਭਰ ਹੋ ਗਿਆ ਹੈ। ਖਾਸ ਕਰ ਕੇ ਪਿਛਲੇ ਡੇਢ ਕੁ ਸਾਲ ਤੋਂ ਜਦੋਂ ਦੀ ਆਰ.ਐਸ.ਐਸ. ਨਿਰਦੇਸ਼ਤ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਨੇ ਪੂਰਨ ਬਹੁ-ਸੰਮਤੀ ਵਾਲਾ ਰਾਜ ਭਾਗ ਸੰਭਾਲਿਆ ਹੈ, ਫਿਰਕਾਪ੍ਰਸਤ ਤਾਕਤਾਂ ਨੂੰ ਇਕਦਮ ਬਲ ਮਿਲਿਆ ਹੈ। ਬਹੁਗਿਣਤੀ ਧਾਰਮਕ ਕੱਟੜਤਾ ਵਾਲੀ ਜ਼ਹਿਰੀਲੀ ਸੋਚ ਦਾ ਬੋਲਬਾਲਾ ਹੋ ਗਿਆ ਹੈ। ਹੁਣੇ ਹੁਣੇ ਵਾਪਰੀਆਂ ਘਟਨਾਵਾਂ ਨੇ ਸਮੂਹ ਧਰਮ ਨਿਰਪੱਖ ਸ਼ਕਤੀਆਂ ਤੇ ਬੁਧੀਜੀਵੀਆਂ ਨੂੰ ਡਾਢੀ ਚਿੰਤਾ ਵਿਚ ਪਾ ਦਿੱਤਾ ਹੈ। ਕਲਮ ਗੰਭੀਰ ਖਤਰੇ ਵਿਚ ਹੈ। ਘੱਟ ਗਿਣਤੀ ਲੋਕਾਂ ਦੀ ਧਾਰਮਕ, ਸਭਿਆਚਾਰਕ ਤੇ ਸਮਾਜ ਵਿਚ ਵਿਚਰਨ, ਵਿਚਾਰਨ ਦੀ ਆਜ਼ਾਦੀ ਉਪਰ ਪਹਿਰੇ ਬਿਠਾ ਦਿੱਤੇ ਗਏ ਹਨ। ਸਮੁੱਚੇ ਹਿੰਦੁਸਤਾਨ ਦੇ ਲੇਖਕ, ਬੁਧੀਜੀਵੀ ਤੇ ਸੁਹਿਰਦ ਸੋਚਣੀ ਵਾਲੇ ਲੋਕ ਗਹਿਰੀ ਚਿੰਤਾ ਵਿਚ ਹਨ। ਉਨ੍ਹਾਂ ਦੀ ਚਿੰਤਾ ਦਾ ਤੱਤਕਾਲੀ ਕਾਰਨ ਗਰੇਟਰ ਨੋਇਡਾ ਦੇ ਦਾਦਰੀ ਖੇਤਰ ਦੇ ਪਿੰਡ ਬਿਸੇੜਾ 'ਚ ਇਕ 52 ਸਾਲਾ 'ਅਖਲਾਕ' ਨਾਂ ਦੇ ਮੁਸਲਿਮ ਵਿਅਕਤੀ ਨੂੰ ਬਿਨਾਂ ਕਾਰਨ ਕੁੱਟ-ਕੁੱਟ ਕੇ ਮਾਰ ਦੇਣ ਅਤੇ ਪ੍ਰਸਿੱਧ ਲੇਖਕ ਤੇ ਬੁਧੀਜੀਵੀ ਐਮ.ਐਮ. ਕਲਬੁਰਗੀ ਦਾ ਕਤਲ ਬਣਿਆ ਹੈ। ਪਰ ਚਿੰਤਾ ਦਾ ਅਸਲ ਕਾਰਨ ਇਸ ਪਿਛੇ ਕੰਮ ਕਰਦੀ ਮਾਨਸਿਕਤਾ ਅਤੇ ਇਸ ਮਾਨਸਿਕਤਾ ਨੂੰ ਮਿਲ ਰਹੀ ਸਰਕਾਰੀ ਸਰਪ੍ਰਸਤੀ ਅਤੇ ਸ਼ਹਿ ਹੈ। ਸਰਕਾਰ ਨੂੰ ਇਹ ਹਿਦਾਇਤਾਂ ਨਾਗਪੁਰ ਸਥਿਤ ਆਰ.ਐਸ.ਐਸ. ਹੈਡਕੁਆਰਟਰ ਤੋਂ ਮਿਲ ਰਹੀਆਂ ਹਨ।
ਡਾ. ਐਮ.ਐਮ. ਕਲਬੁਰਗੀ ਜੋ ਕੰਨੜ ਭਾਸ਼ਾ ਦੇ ਮਸ਼ਹੂਰ ਲੇਖਕ, ਕਰਨਾਟਕ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ, ਸਾਹਿਤ ਅਕਾਦਮੀ ਪੁਰਸਕਾਰ ਜੇਤੂ ਅਤੇ ਸਾਹਿਤ ਅਕਾਦਮੀ ਦੇ ਸਾਬਕਾ ਕੌਂਸਲ ਮੈਂਬਰ ਸਨ, ਨੂੰ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ। ਉਸ ਦਾ ਕਸੂਰ ਕੇਵਲ ਇਹ ਸੀ ਕਿ ਉਹ ਅੰਧ-ਵਿਸ਼ਵਾਸੀ ਅਤੇ ਕੱਟੜਪੰਥੀ ਧਾਰਮਕ ਪ੍ਰੰਪਰਾਵਾਂ ਖ਼ਿਲਾਫ਼ ਬੇਬਾਕੀ ਨਾਲ ਲਿਖਦਾ ਸੀ। ਪੁਰਾਤਨ ਦਕਿਆਨੂਸੀ ਪ੍ਰੰਪਰਾਵਾਂ ਵਿਚ ਫਸੇ ਗ਼ਰੀਬ ਲੋਕਾਂ ਨੂੰ ਵਿਗਿਆਨਕ ਅਤੇ ਸਰਬ ਸਾਂਝੀ ਸੋਚ ਅਪਨਾਉਣ ਲਈ ਪ੍ਰੇਰਿਤ ਕਰਨਾ ਉਸ ਦਾ ਮੁੱਖ ਉਦੇਸ਼ ਸੀ। ਪਰ ਇਹ ਕਾਲੀਆਂ ਹਨੇਰੀਆਂ ਨੂੰ ਗਵਾਰਾ ਨਹੀਂ ਸੀ। ਧਾਰਮਕ ਬਿਰਤੀ ਦੀ ਘੁੰਮਣ ਘੇਰੀ 'ਚ ਫਸੇ ਗ਼ਰੀਬਾਂ ਨੂੰ ਕੋਈ ਸਹੀ ਜੀਵਨ ਜਾਚ ਦੱਸੇ ਅਤੇ ਉਨ੍ਹਾਂ ਨੂੰ ਗਰੀਬੀ ਦੇ ਅਸਲ ਕਾਰਨ, ਗ਼ਲਤ ਆਰਥਕ ਵੰਡ ਬਾਰੇ ਸੁਚੇਤ ਕਰੋ, ਸਥਾਪਤੀ ਦੇ ਵਿਰੋਧ ਵਿਚ ਗੱਲ ਕਰੇ, ਇਹ ਧਰਮ ਦੇ ਠੇਕੇਦਾਰਾਂ ਅਤੇ ਸਥਾਪਤੀ ਦੇ ਹੱਕ ਵਿਚ ਭੁਗਤਦੇ ਚੌਧਰੀਆਂ ਨੂੰ ਭਲਾ ਕਿਵੇਂ ਪਚ ਸਕਦੀ ਹੈ। ਹਨੇਰ ਤੇ ਚਾਨਣ ਦਾ ਵਿਰੋਧੀ ਯੁੱਗਾਂ ਯੁੱਗਾਂ ਤੋਂ ਹੈ। ਕੋਈ ਨਿੰਮ੍ਹਾ ਦੀਪ ਜਗੇ ਹਰ ਹਾਲਤ ਵਿਚ ਹਨੇਰਾ ਤਿਲਮਿਲਾਉਂਦਾ ਹੈ। ਇਕ ਜੁਗਨੂੰ ਦੇ ਟਿਮ-ਟਿਮਾਇਆਂ ਵੀ ਹਨੇਰਾ ਜ਼ਖ਼ਮੀ ਹੁੰਦਾ ਹੈ। ਫਿਰ ਦੀਪਕ ਤੋਂ ਹੋਰ ਦੀਪਕ ਜਗੀ ਜਾਣ, ਇਹ ਤਾਂ ਹਨੇਰੇ ਦੀ ਮੌਤ ਹੋਈ।
ਇਨ੍ਹਾਂ ਹੀ ਹਨੇਰੀਆਂ ਕਾਲਖਾਂ ਨੇ ਪਹਿਲਾਂ 2013 ਵਿਚ ਇਕ ਪ੍ਰਸਿੱਧ ਤਰਕਸ਼ੀਲ ਅਤੇ ਲੋਕਾਂ ਨੂੰ ਤਰਸੰਗਤ ਸੋਚ ਅਪਨਾਉਣ ਦੀ ਪ੍ਰੇਰਨਾ ਦੇਣ ਹਿੱਤ ਲਹਿਰ ਚਲਾਉਣ ਅਤੇ ਇਸ ਲਹਿਰ ਨੂੰ ਜੀਵਨ ਸਮਰਪਤ ਕਰਨ ਵਾਲੇ ਲੇਖਕ ਤੇ ਕਰਮਯੋਗੀ ਨਰਿੰਦਰ ਦਭੋਲਕਰ ਨੂੰ ਪੁਣੇ ਵਿਚ ਕਤਲ ਕਰ ਦਿੱਤਾ ਸੀ। ਪ੍ਰਸਿੱਧ ਲੇਖਕ ਗੋਬਿੰਦ ਪੰਸਾਰੇ ਨੂੰ ਵੀ ਕੋਹਲਾਪੁਰ ਵਿਚ ਹਿੰਦੂਵਾਦੀ ਬੁਨਿਆਦ-ਪ੍ਰਸਤ ਕਾਲੀਆਂ ਹਨੇਰੀਆਂ ਨੇ ਨਿਗਲ ਲਿਆ ਹੈ। ਐਸੀ ਹੀ ਵਿਗਿਆਨਕ ਸੋਚ ਰੱਖਣ ਵਾਲਿਆਂ, ਲੀਹੋਂ ਹੱਟ ਕੇ ਸੋਚਣ, ਲਿਖਣ, ਬੋਲਣ ਵਾਲਿਆਂ ਜਿਵੇਂ ਕੰਨੜ ਦੇ ਲੇਖਕ ਕੇ.ਐਸ. ਭਗਵਾਨ (ਕਰਨਾਟਕ) ਅਤੇ ਹੋਰ ਲੇਖਕਾਂ ਨੂੰ ਵੀ ਇਨ੍ਹਾਂ ਹਨੇਰੀਆਂ ਕਾਲਖਾਂ ਵਲੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਦੁੱਖ ਇਸ ਗੱਲ ਦਾ ਹੈ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਮੌਤਾਂ ਬਾਰੇ ਕੋਈ ਗੱਲ ਨਹੀਂ ਕੀਤੀ। ਕਾਤਲਾਂ ਨੂੰ ਗ੍ਰਿਫ਼ਤਾਰ ਕਰਾਉਣ ਵਿਚ ਕੋਈ ਰੁਚੀ ਨਹੀਂ ਦਿਖਾਈ, ਐਸੇ ਵਿਦਵਾਨ ਲੋਕਾਂ ਦੀ ਮੌਤ 'ਤੇ ਦੁੱਖ ਦਾ ਇਜ਼ਹਾਰ ਤਕ ਨਹੀਂ ਕੀਤਾ। ਉਘੇ ਲੇਖਕ ਸ਼ਸ਼ੀ ਦੇਸ਼ਪਾਂਡੇ ਵਲੋਂ ਸਾਹਿਤ ਅਕਾਦਮੀ ਦੇ ਮੁਖੀ ਵਿਸ਼ਵਨਾਥ ਪ੍ਰਸ਼ਾਦ ਤਿਵਾੜੀ (ਵੀ.ਪੀ. ਤਿਵਾੜੀ) ਨੂੰ ਐਮ.ਐਮ. ਕਲਬੁਰਗੀ ਦੇ ਕਤਲ ਵਿਰੁਧ ਮਤਾ ਪਾਸ ਕਰਨ ਲਈ ਕਿਹਾ ਗਿਆ, ਕਿਉਂਕਿ ਕਲਬੁਰਗੀ ਸਾਹਿਤ ਅਕਾਦਮੀ ਵਲੋਂ ਪੁਰਸਕਾਰਿਤ ਹੋਣ ਤੋਂ ਬਿਨਾਂ ਅਕਾਦਮੀ ਦੇ ਕੌਂਸਲ ਮੈਂਬਰ ਵੀ ਰਹੇ ਹਨ ਪਰ 'ਤਿਵਾੜੀ ਜੀ' ਵਲੋਂ ਅਜਿਹਾ ਨਹੀਂ ਕੀਤਾ ਗਿਆ ਅਤੇ ਖਾਮੋਸ਼ੀ ਗ੍ਰਹਿਣ ਕਰੀ ਰਖੀ। ਇਸ ਖਾਮੋਸ਼ੀ ਦਾ ਭਾਵ ਹੀ ਮੌਨ-ਸਹਿਮਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਹਰ ਨਿੱਕੀ ਜਿੰਨੀ ਘਟਨਾ 'ਤੇ ਫੌਰੀ ਟਵਿਟਰ ਸੰਦੇਸ਼ ਦਿੰਦੇ ਰਹਿੰਦੇ ਹਨ, ਇਸ ਘਟਨਾ ਬਾਰੇ ਹੁਣ ਤਕ ਖਾਮੋਸ਼ ਹਨ। ਐਸੀ ਹਾਲਤ ਵਿਚ ਜਦ ਹਰ ਸਹੀ ਸੋਚਣ ਵਾਲੇ, ਦੀ ਆਪਣੇ ਵਖਰੇ ਨਜ਼ਰੀਏ ਨਾਲ ਸੋਚਣ-ਵਿਚਾਰਨ ਅਤੇ ਲਿਖਣ, ਬੋਲਣ ਕਾਰਨ ਜੇ ਉਸ ਦੀ ਜਾਨ ਖਤਰੇ ਵਿਚ ਹੋਵੇ ਭਲਾ ਕੋਈ ਲੋਕਪੱਖੀ ਬੁੱਧੀਜੀਵੀ ਕਿਵੇਂ ਚਿੰਤਾ ਰਹਿਤ ਹੋ ਸਕਦਾ ਹੈ। ਕੀ ਆਜ਼ਾਦੀ ਤੋਂ ਭਾਵ ਇਕ ਸੋਚਣੀ ਵਾਲੇ ਜਾਂ ਭਾਰੂ ਧਰਮ ਵਾਲੇ ਲੋਕਾਂ ਮੁਤਾਬਕ ਸੋਚਣਾ ਅਤੇ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਣਾ ਹੀ ਹੁੰਦਾ ਹੈ। ਕੀ ਆਜ਼ਾਦੀ ਲਈ ਲੱਖਾਂ ਲੋਕਾਂ ਨੇ ਇਸ ਲਈ ਕੁਰਬਾਨੀਆਂ ਦਿੱਤੀਆਂ ਅਤੇ ਤਿੰਨ ਸੌ ਸਾਲ ਤੀਕ ਅੰਗਰੇਜ਼ਾਂ ਨੂੰ ਦੇਸ਼ 'ਚੋਂ ਬਾਹਰ ਕੱਢਣ ਲਈ ਜਦੋ-ਜਹਿਦ ਕੀਤੀ ਸੀ? ਚੀਨੀ ਇਨਕਲਾਬ ਦੀ ਅਗਵਾਈ ਕਰਨ ਵਾਲੇ ਮਹਾਨ ਆਗੂ ਮਾਓ ਜ਼ੇ-ਤੁੰਗ ਨੇ ਕਿਹਾ ਸੀ, ''ਸੌ ਫੁੱਲ ਖਿੜਨ ਦਿਓ, ਸੌ ਵਿਚਾਰ ਭਿੜਨ ਦਿਓ।'' ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਕਿ, ''ਖੋਜੀ ਉਪਜੈ ਬਾਦੀ ਬਿਨਸੈ'', ''ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ'', ''ਧਨੁ ਲੇਖਾਰੀ ਨਾਨਕਾ ਜਿਨੀ ਨਾਮ ਲਿਖਾਇਆ ਸਚੁ।'' ਮਹਾਤਮਾ ਬੁੱਧ ਕਹਿੰਦੇ ਹਨ, ''ਮੈਂ ਜੋ ਆਖਦਾ ਹਾਂ, ਉਸ ਨੂੰ ਕੇਵਲ ਪਰਖ ਕੇ ਹੀ ਸੱਚ ਮੰਨੋ।'' ਦੁਨੀਆ ਦੇ ਸਭ ਵਿਦਵਾਨ, ਤਰਕ ਵਿਵੇਕ ਨੂੰ ਸਹੀ ਵਿਚਾਰਾਂ ਦੀ ਬੁਨਿਆਦ ਆਖਦੇ ਹਨ। ਹਿੰਦੂ ਮਿਥਿਹਾਸ ਮੁਤਾਬਕ ਦੇਵਤੇ ਸੱਚ ਲੱਭਣ ਲਈ ਸਮੁੰਦਰ ਰਿੜਕਨ ਤਕ ਗਏ ਸਨ। ਤਰਕ-ਵਿਵੇਕ ਕਰਨ ਅਤੇ ਉਸ ਅਨੁਸਾਰ ਲਿਖਣ, ਬੋਲਣ ਤੇ ਵਿਚਰਨ ਦੀ ਆਜ਼ਾਦੀ ਬਿਨਾਂ ਹਰ ਆਜ਼ਾਦੀ ਅਧੂਰੀ ਤੇ ਮਹਿਜ਼ ਢਕੋਂਸਲਾ ਹੀ ਹੁੰਦੀ ਹੈ।
ਫਿਰਕਾਪ੍ਰਸਤੀ ਦੀ ਕਾਲ਼ੀ-ਬੋਲ਼ੀ ਅੰਨ੍ਹੀ ਹਨੇਰੀ ਦਾ ਨੰਗਾ ਨਾਚ 30 ਸਤੰਬਰ 2015 ਨੂੰ ਦਾਦਰੀ ਦੇ ਪਿੰਡ ਬਿਸਾੜਾ ਵਿਚ ਵੇਖਣ ਨੂੰ ਮਿਲਿਆ। ਕਲਬੁਰਗੀ ਦੇ ਕਤਲ ਬਾਅਦ ਇਹ ਦੂਜੀ ਘਟਨਾ ਹੈ ਜਿਸ ਨੇ ਸਿਰਫ ਭਾਰਤ ਹੀ ਨਹੀਂ ਸੰਸਾਰ ਭਰ ਦੇ ਬੁੱਧੀਜੀਵੀਆਂ ਨੂੰ ਫਿਰਕਾਪ੍ਰਸਤੀ ਦੀ ਕਾਲੀ-ਬੋਲ਼ੀ ਹਨੇਰੀ ਦੀ ਚੜ੍ਹ ਰਹੀ ਕਾਂਗ ਬਾਰੇ ਗੰਭੀਰ ਚਿੰਤਾ ਵਿਚ ਪਾ ਦਿੱਤਾ ਹੈ ਅਤੇ ਇਸ ਨੂੰ ਰੋਕਣ ਲਈ ਕੁਝ ਕਰਨ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਬੁੱਧੀਜੀਵੀਆਂ, ਚਿੰਤਕਾਂ ਦੇ ਸਿਰਮੌਰ ਵਰਗ, ਸਾਹਿਤਕਾਰਾਂ ਨੇ ਸਾਹਿਤ ਅਕਾਦਮੀ ਵਲੋਂ ਦਿੱਤੇ ਆਪਣੇ ਸਨਮਾਨ ਵਾਪਸ ਕਰਨ ਵਰਗਾ ਬਹੁਤ ਹੀ ਮਹੱਤਵਪੂਰਨ ਫ਼ੈਸਲਾ ਭਾਰਤ ਵਿਚ ਪਹਿਲਾਂ ਤੋਂ ਉਸਰ ਰਹੇ ਅਤੇ ਹੁਣ ਸਾਲ ਡੇਢ ਸਾਲ ਤੋਂ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰ ਗਏ ਜ਼ਹਿਰੀਲੇ ਮਾਹੌਲ ਕਾਰਨ ਲਿਆ ਹੈ।
ਦਾਦਰੀ ਦੇ ਬਿਸਾੜਾ ਪਿੰਡ ਵਿਚ ਇਕ ਗਿਣੀ-ਮਿਥੀ ਸਾਜ਼ਸ਼ ਅਧੀਨ ਮੰਦਰ ਦੇ ਸਪੀਕਰ ਤੋਂ ਇਹ ਐਲਾਨ ਕੀਤਾ ਗਿਆ ਕਿ ਇਕ ਮੁਸਲਮਾਨ ਪਰਿਵਾਰ ਦੇ ਘਰ ਗਊ ਦਾ ਮਾਸ ਰਿੱਝ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਮੰਦਰ ਦੇ ਪੁਜਾਰੀ ਨੇ ਭਾਵੇਂ ਗਊ ਮਾਸ ਰਿੰਨ੍ਹਣ ਵਾਲੇ ਦਾ ਨਾਮ ਨਹੀਂ ਸੀ ਲਿਆ ਪਰ ਤਿਆਰ-ਬਰ-ਤਿਆਰ ਲੋਕਾਂ ਦੀ ਭੀੜ 52 ਸਾਲਾ ਮੁਹੰਮਦ ਅਖ਼ਲਾਕ ਦੇ ਘਰ ਜਬਰੀ ਜਾ ਵੜੀ। ਹਿੰਦੂ ਫਿਰਕਾਪ੍ਰਸਤਾਂ ਦੀ ਭੀੜ ਨੇ ਮੁਹੰਮਦ ਅਖ਼ਲਾਕ ਅਤੇ ਉਸ ਦੇ 22 ਸਾਲਾ ਬੇਟੇ ਦਾਨਿਸ਼ ਉਪਰ ਬਿਨਾਂ ਕੁਝ ਕਹੇ ਸੁਣੇ ਇੱਟਾਂ-ਵੱਟਿਆਂ ਦੀ ਬਾਰਸ਼ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਹੰਮਦ ਅਖ਼ਲਾਕ ਦੀ ਧੀ ਦੁਹਾਈਆਂ ਦਿੰਦੀ ਰਹੀ ਕਿ ਇਹ ਮਾਸ ਗਊ ਦਾ ਨਹੀਂ ਬਕਰੇ ਦਾ ਹੈ ਅਤੇ ਪਿਤਾ ਦਾ ਦੋਸਤ ਸਾਨੂੰ ਈਦ ਦੇ ਤੌਹਫ਼ੇ ਵਜੋਂ ਦੇ ਕੇ ਗਿਆ ਹੈ। ਪਰ ਭੀੜ ਨੇ ਇਕ ਨਹੀਂ ਸੁਣੀ। ਅਖ਼ਲਾਕ ਨੂੰ ਮੌਕੇ 'ਤੇ ਹੀ ਮਾਰ ਦਿੱਤਾ ਗਿਆ। ਬੇਟਾ ਦਾਨਿਸ਼ ਬਹੁਤ ਗੰਭੀਰ ਹੋ ਕੇ ਹਸਪਤਾਲ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਘਟਨਾ 'ਤੇ ਸ਼ਰਮਸਾਰ ਹੋਣ ਦੀ ਥਾਂ ਭਾਜਪਾ ਆਗੂਆਂ ਵਲੋਂ ਇਹ ''ਅਹਿਸਾਨ'' ਕੀਤਾ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਮ੍ਰਿਤਕ ਦੀਆਂ ਬੇਟੀਆਂ ਨੂੰ ਤਾਂ ਕੁੱਝ ਨਹੀਂ ਕਿਹਾ।
ਇਹ ਘਟਨਾ ਸਹਿਵਨ ਨਹੀਂ ਵਾਪਰੀ। ਇਸ ਨਾਲ ਹੋਰ ਵੀ ਸਵਾਲ ਜੁੜੇ ਹੋਏ ਹਨ। ਚਿਰਾਂ ਤੋਂ ਇਕੋ ਪਿੰਡ ਵਿਚ ਰਹਿ ਰਹੇ ਹਿੰਦੂ-ਮੁਸਲਿਮ ਪਰਿਵਾਰਾਂ ਨੂੰ ਇਹ ਕੀ ਹੋ ਗਿਆ ਕਿ ਉਨ੍ਹਾਂ ਕਿੱਤੇ ਵਜੋਂ ਲੁਹਾਰ ਦਾ ਕੰਮ ਕਰਦੇ ਇਕ ਦੂਜੇ ਦੇ ਕੰਮ ਆਉਂਦੇ ਆਪਣੇ ਹੀ ਪਿੰਡ ਦੇ ਇਕ ਦਾਨਿਸ਼ਵਰ ਨੂੰ ਇੱਟਾਂ-ਵੱਟੇ ਮਾਰ-ਮਾਰ ਕੇ ਮਾਰ ਦਿੱਤਾ। ਐਸਾ ਵਰਤਾਰਾ ਤਾਂ ਸੰਨ 1947 'ਚ ਵੀ ਸੁਣਨ ਨੂੰ ਘੱਟ ਹੀ ਮਿਲਿਆ ਸੀ ਕਿ ਇਕ ਪਿੰਡ ਚ ਰਹਿਣ ਵਾਲੇ ਇਕ ਦੂਜੇ 'ਤੇ ਹਮਲਾ ਕਰਨ। ਫਿਰ ਐਸਾ ਇਕਦਮ ਕੀ ਵਾਪਰ ਗਿਆ ਕਿ ਐਨਾ ਜ਼ਹਿਰੀਲਾ ਵਾਤਾਵਰਨ ਬਣ ਗਿਆ। ਅਸਲ ਵਿਚ ਆਰ.ਐਸ.ਐਸ. ਦਾ ਏਜੰਡਾ ਲਾਗੂ ਕਰਨ ਅਤੇ ਮੁਸਲਮਾਨਾਂ ਵਿਰੁੱਧ ਐਨਾ ਜ਼ਹਿਰੀਲਾ ਵਾਤਾਵਰਨ ਬਣਾਉਣ ਲਈ ਇਸ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਤੇ ਹੋਰ ਬਹੁਤ ਸਾਰੀਆਂ ਸਥਾਨਕ ਸੈਨਾਵਾਂ ਕੰਮ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦਾਦਰੀ ਖੇਤਰ ਵਿਚ 'ਸਮਾਧਾਨ ਸੈਨਾ' ਗੋਬਿੰਦ ਚੌਧਰੀ ਦੀ ਅਗਵਾਈ ਵਿਚ ਕੰਮ ਕਰ ਰਹੀ ਹੈ ਜੋ ਸ਼ਰੇਆਮ ਫਿਰਕੂ ਜ਼ਹਿਰ ਫੈਲਾਉਣ ਦਾ ਰਾਤ ਦਿਨ ਕੰਮ ਕਰਦੀ ਹੈ।
ਦੂਜਾ ਸਵਾਲ ਉਠਦਾ ਹੈ ਕਿ ਕੀ ਗਊ ਮਾਸ ਖਾਣਾ ਐਨਾ ਅਪਰਾਧ ਹੈ ਕਿ ਇਸ ਦੀ ਸਜ਼ਾ ਕੇਵਲ ਮੌਤ ਹੈ। ਕੀ ਗਊ ਦੀ ਜਾਨ ਮਨੁੱਖ ਦੀ ਜਾਨ ਤੋਂ ਵਧੇਰੇ ਕੀਮਤੀ ਹੈ? ਜੇ ਮੁਸਲਮਾਨ ਸੂਰ ਨਹੀਂ ਖਾਂਦੇ ਤਾਂ ਕੀ ਸੂਰ ਖਾਣ ਵਾਲੇ ਨੂੰ ਮੁਸਲਮਾਨਾਂ ਵਲੋਂ ਮਾਰ ਦਿੱਤਾ ਜਾਣਾ ਚਾਹੀਦਾ ਹੈ? ਹਿੰਦੂ ਧਰਮ ਵਿਚ ਮੁਰਦਾ ਸਾੜਿਆ ਜਾਂਦਾ ਹੈ, ਦਫ਼ਨਾਇਆ ਨਹੀਂ ਜਾਂਦਾ ਤਾਂ ਕੀ ਮੁਰਦਾ ਦਫ਼ਨਾਉਣ ਵਾਲਿਆਂ ਨੂੰ ਮਾਰ ਦਿੱਤਾ ਜਾਵੇਗਾ? 'ਗਊ ਇਕ ਪਸ਼ੂ ਹੈ ਤੇ ਇਹ ਕਿਸੇ ਦੀ ਮਾਂ ਨਹੀਂ ਹੋ ਸਕਦੀ' ਵਰਗਾ ਸੱਚ ਕਹਿਣ ਵਾਲੇ ਸਾਬਕਾ ਜਸਟਿਸ ਕਾਟਜੂ ਦੇ ਥਾਂ-ਥਾਂ ਪੁਤਲੇ ਸਾੜੇ ਗਏ ਹਨ। ਕੱਲ ਨੂੰ ਉਸ ਨੂੰ ਵੀ ਇਹ ਬਹੁਗਿਣਤੀ ਫਿਰਕੂ ਜ਼ਹਿਰੀਲੇ ਫਨੀਅਰ ਡੱਸ ਸਕਦੇ ਹਨ। ਇਹ ਸਭ ਕੀ ਹੋ ਰਿਹਾ ਹੈ? ਕੀ ਭਾਰਤ ਤੋਂ ਬਾਹਰ ਜੋ ਗਊ ਦਾ ਮਾਸ ਖਾਂਦੇ ਹਨ, ਸਭ ਮਾਰ ਦੇਣੇ ਚਾਹੀਦੇ ਹਨ? ਇਸ ਘਟੀਆ ਕਾਂ-ਕਾਂ ਤੋਂ ਆਜਿਜ਼ ਆ ਕੇ ਅਨੇਕ ਹਿੰਦੂ ਬੁੱਧੀਜੀਵੀਆਂ, ਕਲਾਕਾਰਾਂ ਨੇ ਐਲਾਨ ਕੀਤਾ ਹੈ ਕਿ ਉਹ ਖ਼ੁਦ ਵੀ ਬੀਫ ਖਾਂਦੇ ਹਨ।
ਫਿਰ ਸਵਾਲਾਂ ਦਾ ਸਵਾਲ ਹੈ ਕਿ ਇਸ ਬਾਰੇ ਗੱਲ-ਗੱਲ 'ਤੇ ਟਿਪਣੀ ਕਰਨ ਵਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਮਾ ਸਮਾਂ ਚੁੱਪ ਕਿਉਂ ਰਿਹਾ? ਕਿਉਂ ਇਸ ਨੂੰ ਸਰਕਾਰ ਵਲੋਂ ਕੇਵਲ ਇਕ ਕਾਨੂੰਨ ਤੇ ਪ੍ਰਬੰਧ (ਲਾਅ ਐਂਡ ਆਰਡਰ) ਦਾ ਮਸਲਾ ਹੀ ਕਿਹਾ ਜਾ ਰਿਹਾ ਹੈ ਅਤੇ ਇਸ ਦੀ ਜ਼ਿੰਮੇਵਾਰੀ ਸਬੰਧਤ ਰਾਜ 'ਤੇ ਸੁੱਟੀ ਜਾ ਰਹੀ ਹੈ? ਜੇ ਕਰਨਾਟਕ 'ਚ ਹੋਇਆ ਤਾਂ ਕਰਨਾਟਕ ਦੀ ਕਾਂਗਰਸ ਸਰਕਾਰ ਜ਼ਿੰਮੇਵਾਰ, ਜੇ ਯੂ.ਪੀ. 'ਚ ਹੋਇਆ ਤਾਂ ਸਮਾਜਵਾਦੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ। ਕੀ ਇਹ ਫਿਰਕੂ ਫਾਸ਼ੀਵਾਦੀ ਹਨੇਰੀ ਦਾ ਕਸੂਰ ਨਹੀਂ ਹੈ? ਜਿਸ ਨੇ ਦੇਸ਼ ਵਿਚ ਥਾਂ-ਥਾਂ ਐਸੇ ਕਤਲ ਕੀਤੇ ਹਨ। ਦਿੱਲੀ ਦੀ ਕੇਂਦਰੀ ਅਤੇ ਬੀ.ਜੇ.ਪੀ. ਦੀ ਅਗਵਾਈ ਵਾਲੀਆਂ ਰਾਜ ਸਰਕਾਰਾਂ ਇਸ ਲਈ ਜਿੰਮੇਵਾਰ ਕਿਉਂ ਨਹੀਂ?
ਸੱਚਮੁਚ ਇਹ ਬਹੁਗਿਣਤੀ ਫਿਰਕੂ ਫਾਸ਼ੀਵਾਦੀ ਹਨੇਰੀਆਂ ਦਾ ਹੀ ਸਿੱਟਾ ਹੈ ਜੋ ਬੇ-ਕਸੂਰ ਲੋਕਾਂ ਦਾ ਕਤਲ ਕਰ ਰਹੀ ਹੈ। ਇਨ੍ਹਾਂ ਕਾਲਖਾਂ ਨੂੰ ਕੌਣ ਸ਼ਿਸ਼ਕਾਰ ਰਿਹਾ ਹੈ? ਕੌਣ ਇਸ ਦੀ ਪੁਸ਼ਤ ਪਨਾਹੀ ਕਰ ਰਿਹਾ ਹੈ? ਇਹੀ ਸਵਾਲ ਅੱਜ ਹਰ ਬੁੱਧਜੀਵੀ ਤੇ ਧਰਮ ਨਿਰਪੱਖ ਸੋਚਣੀ ਵਾਲੇ ਸ਼ਖ਼ਸ ਦੀ ਸੋਚ ਦਾ ਵਿਸ਼ਾ ਹੈ। ਪੁਲੀਸ ਦਾ 'ਇਖਲਾਕ' ਵੇਖੋ ਕਿ 'ਅਖ਼ਲਾਕ' ਦੇ ਘਰੋਂ ਮਿਲੇ ਮੀਟ ਨੂੰ ਟੈਸਟ ਕਰਵਾਇਆ ਜਾ ਰਿਹਾ ਹੈ। ਉਹ ਤਾਂ ਚੰਗਾ ਹੋਇਆ ਕਿ ਟੈਸਟ ਵਿਚ ਮੀਟ ਬਕਰੇ ਦਾ ਹੀ ਨਿਕਲਿਆ ਪਰ ਜੇ ਉਹ ਗਊ ਦਾ ਹੀ ਨਿਕਲਦਾ ਤਾਂ ਕੀ ਇਹ ਘਟਨਾ ਵਾਜਬ ਹੋ ਜਾਣੀ ਸੀ? ਕਿੱਥੇ ਹੈ ਭਾਰਤ ਦਾ ਕਾਨੂੰਨ, ਸੰਵਿਧਾਨ ਤੇ ਅਦਾਲਤ?
ਆਰ.ਐਸ.ਐਸ. ਦਾ ਮੁੱਖ ਏਜੰਡਾ ਭਾਰਤ ਨੂੰ ਇਕ ਧਰਮ ਨਿਰਪੱਖ ਰਾਜ ਤੋਂ ਹਿੰਦੂ ਰਾਸ਼ਟਰ ਵਿਚ ਬਦਲਣਾ ਹੈ। ਇਸ ਮਕਸਦ ਲਈ ਉਹ ਹਰ ਹਰਬਾ ਵਰਤਕੇ ਰਾਤ ਦਿਨ ਇਕ ਕਰ ਕੇ ਕੰਮ ਕਰ ਰਹੀ ਹੈ। ਇਹ ਕਹਿਣਾ ਕਿ ਇਸ ਲਈ ਜਿੰਮੇਵਾਰ '800 ਸਾਲ ਬਾਅਦ ਮੁੜ ਮੋਦੀ ਦੀ ਅਗਵਾਈ ਵਿਚ ਹਿੰਦੂ ਰਾਜ ਸਥਾਪਤ ਹੋਇਆ ਹੈ, ਤੋਂ ਕੀ ਭਾਵ ਹੈ? ਹੁਣ ਆਰ.ਐਸ.ਐਸ. ਇਸ ਹਿੰਦੂ ਰਾਜ ਦਾ ਭਰਪੂਰ ਲਾਭ ਉਠਾਉਣਾ ਚਾਹੁੰਦੀ ਹੈ। ਭਾਰਤ ਵਿਚ ਰਹਿਣ ਵਾਲੇ ਜਾਂ 'ਰਾਮਜਾਦੇ' ਹਨ ਜਾਂ 'ਹਰਾਮ ਜਾਦੇ'। ਲਵ ਜਿਹਾਦ ਕਹਿ ਕੇ ਹਿੰਦੂ-ਮੁਸਲਿਮ ਨੌਜਵਾਨਾਂ ਨੂੰ ਆਪਸ ਵਿਚ ਪਿਆਰ ਮੁਹੱਬਤ ਕਰਨ ਅਤੇ ਸ਼ਾਦੀ ਕਰਨ ਦੀ ਸਖ਼ਤ ਮਨਾਹੀ ਕੀਤੀ ਜਾ ਰਹੀ ਹੈ। ਘਰ ਵਾਪਸੀ ਦੇ ਨਾਂਅ 'ਤੇ ਇਸਾਈਆਂ, ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਨੂੰ ਹਿੰਦੂ ਬਣਾਉਣ ਨੂੰ ਵਾਜਬ ਠਹਿਰਾਇਆ ਜਾ ਰਿਹਾ ਹੈ। ਬਾਬਰੀ ਮਸਜਿਦ ਨੂੰ ਢਾਹ ਦਿੱਤਾ ਗਿਆ ਹੈ ਤੇ ਹੁਣ ਕੇਵਲ ਉਸੇ ਹੀ ਥਾਂ 'ਰਾਮ ਮੰਦਰ' ਬਣਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ''ਮੁਸਲਮਾਨਾਂ ਦੀ ਆਬਾਦੀ ਵੱਧ ਰਹੀ ਹੈ ਤੇ ਹਿੰਦੂਆਂ ਦੀ ਘੱਟ ਰਹੀ ਹੈ ਜੇ ਇਸ ਤਰ੍ਹਾਂ ਹੀ ਰਿਹਾ ਤਾਂ ਹਿੰਦੂ ਭਾਰਤ ਵਿਚ ਘੱਟ ਗਿਣਤੀ ਵਿਚ ਹੋ ਜਾਣਗੇ, ਇਸ ਲਈ ਹਰ ਹਿੰਦੂ 4-4 ਬੱਚੇ ਪੈਦਾ ਕਰੇ'' ਦੇ ਫ਼ਤਵੇ ਹਿੰਦੂ ਧਾਰਮਕ ਆਗੂਆਂ ਵਲੋਂ ਜਾਰੀ ਕੀਤੇ ਜਾ ਰਹੇ ਹਨ। ਗੁਜਰਾਤ ਦੰਗਿਆਂ ਨੂੰ ਵਾਜਬ ਠਹਿਰਾਇਆ ਜਾ ਰਿਹਾ ਹੈ। ਐਮ.ਐਫ਼. ਹੁਸੈਨ ਵਰਗਿਆਂ ਨੂੰ ਦੇਸ਼ ਨਿਕਾਲੇ ਲਈ ਮਜਬੂਰ ਕੀਤਾ ਜਾਂਦਾ ਹੈ। ਜੰਮੂ ਕਸ਼ਮੀਰ 'ਚੋਂ ਧਾਰਾ 370 ਖ਼ਤਮ ਕਰਨ ਦੀ ਹਰ ਕੋਸ਼ਿਸ਼ ਹੋ ਰਹੀ ਹੈ। ਹੋਰ ਤਾਂ ਹੋਰ ਮੁਸਲਿਮ ਦੇਸ਼ ਪਾਕਿਸਤਾਨ ਨਾਲ ਯੁੱਧ ਛੇੜਨ ਲਈ ਬਹਾਨੇ ਤਲਾਸ਼ੇ ਜਾ ਰਹੇ ਹਨ। ਸਾਰੇ ਸਕੂਲਾਂ ਵਿਚ ਗੀਤਾ ਦੀ ਪੜ੍ਹਾਈ ਲਾਜ਼ਮੀ ਕੀਤੀ ਜਾ ਰਹੀ ਹੈ। ਯੋਗਾ ਦੇ ਵਿਗਿਆਨ ਨੂੰ ਧਾਰਮਕ ਰੰਗਤ ਦੀ ਪੁੱਠ ਚਾੜ੍ਹ ਦਿੱਤੀ ਹੈ। ਸਾਰੇ ਉਚ ਅਕਾਦਮਿਕ ਅਹੁਦਿਆਂ 'ਤੇ ਆਰ.ਐਸ.ਐਸ. ਦੇ ਬੰਦੇ ਬਿਠਾ ਦਿੱਤੇ ਹਨ। ਮਿਥਿਹਾਸ ਨੂੰ ਇਤਿਹਾਸ ਬਣਾ ਕੇ ਵਿਦਿਅਕ ਸਿਲੇਬਸ ਦਾ ਹਿੱਸਾ ਬਣਾਇਆ ਜਾ ਰਿਹਾ ਹੈ।
ਸ਼ਿਵ ਸੈਨਾ ਵਲੋਂ ਐਲਾਨੀਆਂ 12 ਅਕਤੂਬਰ 2015 ਨੂੰ ਮੁੰਬਈ ਵਿਚ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਦੀ ਪੁਸਤਕ 'ਨਾ ਬਾਜ ਨਾ ਘੁੱਗੀ' ਰਿਲੀਜ਼ ਕਰਨ ਦੇ ਮੁੱਖ ਪ੍ਰਬੰਧਕ ਸੁਧੀਂਦਰ ਕੁਲਕਰਨੀ ਅਤੇ ਕਸ਼ਮੀਰ ਦੇ ਵਿਧਾਇਕ ਇੰਜ. ਰਸ਼ੀਦ ਦੇ ਮੂੰਹ 'ਤੇ ਸਿਆਹੀ ਮਲਣਾ ਅਤੇ ਹਿੰਦ-ਪਾਕਿ ਦੇ ਲੋਕਾਂ ਦੇ ਪਸੰਦੀਦਾ ਗਾਇਕ ਗੁਲਾਮ ਅਲੀ ਨੂੰ ਮੁੰਬਈ ਵਿਚ ਉਲੀਕੇ ਪ੍ਰੋਗਰਾਮ ਵਿਚ ਸ਼ਾਮਲ ਨਾ ਹੋਣ ਦੇਣਾ ਪਾਕਿਸਤਾਨ ਦੀਆਂ ਖੇਡ ਟੀਮਾਂ ਨੂੰ ਨਾ ਖੇਡਣ ਦੇਣ ਦੇ ਐਲਾਨ ਕਰਨਾ, ਜਿਥੇ ਘੋਰ ਮੁਸਲਿਮ ਵਿਰੋਧੀ ਵਰਤਾਰੇ ਦਾ ਇਜ਼ਹਾਰ ਹੈ, ਉਥੇ ਇਸ ਦਾ ਮੰਤਵ ਆਰ.ਐਸ.ਐਸ. ਦੇ ਕੱਟੜਵਾਦੀਆਂ ਨੂੰ ਇਹ ਸੁਨੇਹਾ ਦੇਣਾ ਵੀ ਹੈ ਕਿ ਸ਼ਿਵ ਸੈਨਾ/ਹਿੰਦੂ ਸੈਨਾ, ਭਾਰਤੀ ਜਨਤਾ ਪਾਰਟੀ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਫਾਸ਼ੀ ਨਹੀਂ ਹੈ ਸਗੋਂ ਵਧੇਰੇ ਫਾਸ਼ੀ ਹੈ।
ਨਰਿੰਦਰ ਮੋਦੀ ਹੋਰੀਂ ਵੀ ਇਸ ਬਾਰੇ ਬੋਲੇ ਹਨ ਤੇ ਇਸ ਨੂੰ ਕੇਵਲ ਮੰਦਭਾਗਾ ਤੇ ਵਿਰੋਧੀਆਂ ਦਾ ਪ੍ਰਚਾਰ ਕਹਿ ਕੇ ਟਾਲ ਦਿੱਤਾ ਗਿਆ ਹੈ। 'ਮੋਦੀ ਜੀ' ਵੀ ਉਦੋਂ ਬੋਲੇ ਹਨ ਜਦੋਂ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੇ ਇਸ ਵਰਤਾਰੇ ਵਿਰੁੱਧ ਚਿੰਤਾ ਜਾਹਰ ਕੀਤੀ। ਸਥਾਨਕ ਬੀ.ਜੇ.ਪੀ. ਸਾਂਸਦ ਨੇ ਬਲਦੀ 'ਤੇ ਹੋਰ ਤੇਲ ਪਾ ਦਿੱਤਾ ਹੈ। 'ਜੇ ਗਊ ਨੂੰ ਕੋਈ ਮਾਰੇਗਾ ਅਸੀਂ ਮਰਨ ਮਾਰਨ ਤਕ ਜਾਵਾਂਗੇ।' ਸਾਧਵੀਆਂ ਤੇ ਸਾਧ ਮੌਕਾ ਵੇਖ ਕੇ ਹੋਰ ਅੱਗ ਲਵਾਊ ਬਿਆਨਾਂ ਦੇ ਅਗਨ ਬਾਣ ਛੱਡ ਰਹੇ ਹਨ। ਸਾਕਸ਼ੀ ਮਹਾਰਾਜ ਦੀ ਭਾਸ਼ਾ ਅੱਗ ਦੇ ਗੋਲੇ ਛੱਡਣ ਵਾਲੀ ਹੈ। ਆਰ.ਐਸ.ਐਸ. ਦੇ ਬੁਲਾਰੇ 'ਪੰਚਜਨਿਆ' ਨੇ ਦਾਦਰੀ ਕਾਂਡ ਨੂੰ ਇਹ ਕਹਿ ਕੇ ਦਰੁਸਤ ਠਹਿਰਾਇਆ ਹੈ ਕਿ 'ਵੇਦਾਂ ਅਨੁਸਾਰ ਗਊ ਹੱਤਿਆ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਮਿਲਣੀ ਹੀ ਚਾਹੀਦੀ ਹੈ।' ਭਾਰਤੀ ਸਾਹਿਤ ਅਕਾਦਮੀ ਦੇ ਪੁਰਸਕਾਰਿਤ ਲੇਖਕਾਂ ਵਲੋਂ ਪੁਰਸਕਾਰ ਵਾਪਸੀ ਨੂੰ ਇਹ ਕਹਿ ਕੇ ਭੰਡਿਆ ਗਿਆ ਹੈ ਕਿ ਭਾਰਤ ਦਾ ਵਿਕਾਸ ਦੇਖ ਕੇ ਵਿਰੋਧੀ ਜੋ ਸਾਜ਼ਿਸ਼ਾਂ ਰਚ ਰਹੇ ਹਨ, ਲੇਖਕ ਵੀ ਉਸ ਦਾ ਸ਼ਿਕਾਰ ਹੋ ਗਏ ਹਨ। ਇਸ ਵਕਤ ਉਹ 'ਜਲ ਬਿਨ ਮਛਲੀ ਹਨ।' ਉਂਝ ਇਹ ਵਿਕਾਸ ਹੈ ਤਾਂ ਵਿਨਾਸ਼ ਕਿਸ ਨੂੰ ਕਿਹਾ ਜਾਂਦਾ ਹੈ। ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ 'ਗਊ ਮਾਸ ਛੱਡੋ ਜਾਂ ਦੇਸ਼' ਕਹਿ ਕੇ ਭਾਜਪਾ ਦਾ ਅਸਲ ਉਦੇਸ਼ ਜੱਗ ਜਾਹਿਰ ਕਰ ਦਿੱਤਾ ਹੈ। ਇਸੇ ਤਰ੍ਹਾਂ ਸਾਕਸ਼ੀ ਮਹਾਰਾਜ, ਸੰਗੀਤ ਸੋਮ, ਸਾਧਵੀ ਰਿਤੰਬਰਾ ਤੇ ਪ੍ਰਾਚੀ ਆਦਿ ਦੇ ਵੀ ਫ਼ਿਕਰਾਪ੍ਰਸਤੀ ਨੂੰ ਹਵਾ ਦੇਣ ਵਾਲੇ ਬਿਆਨ ਆਏ ਹਨ। ਸਰਕਾਰ ਵਲੋਂ ਲੇਖਕਾਂ ਨੂੰ ਕਾਂਗਰਸੀ, ਕਮਿਊਨਿਸਟ ਅਤੇ ਜਲ ਬਿਨ ਮਛਲੀ, ਲਾਈ ਲੱਗ ਆਦਿ ਕਹਿ ਕੇ ਉਨ੍ਹਾਂ ਦੇ ਮਖੌਲ ਉਡਾਏ ਜਾ ਰਹੇ ਹਨ। ਕੀ ਇਹ ਲੇਖਕਾਂ/ਬੁਧੀਜੀਵੀਆਂ ਨੂੰ ਗਾਲ੍ਹ ਕੱਢਣ ਦੇ ਬਰਾਬਰ ਨਹੀਂ ਹੈ?
ਕੀ ਕੀਤਾ ਜਾਵੇ?
ਜੁਲਮ ਦੀ ਇੰਤਹਾ ਹੋ ਚੁੱਕੀ ਹੈ। ਇਹ ਇੰਤਹਾ ਗੁਜਰਾਤ ਦੰਗਿਆਂ ਵੇਲੇ ਵੀ ਹੋਈ ਸੀ, 1984 ਦੇ ਦਿੱਲੀ ਦੰਗਿਆਂ ਵੇਲੇ ਵੀ ਅਤੇ 1947 ਦੀ ਵੰਡ ਵੇਲੇ ਵੀ। ਇਤਿਹਾਸਕਾਰ ਆਖਦੇ ਹਨ ਐਸਾ ਮਾਹੌਲ 1947 ਤੋਂ ਪਹਿਲਾਂ ਬਣਿਆ ਹੋਇਆ ਸੀ। ਉਦੋਂ ਵੀ ਹਿੰਦੂ ਅਤੇ ਮੁਸਲਮਾਨ ਫ਼ਿਰਕਾਪ੍ਰਸਤਾਂ ਵਲੋਂ ਅੰਗਰੇਜ਼ ਹਾਕਮਾਂ ਦੇ ਇਸ਼ਾਰੇ 'ਤੇ ਘੋਰ ਨਫ਼ਰਤ ਉਪਜਾਈ ਗਈ ਸੀ, ਜਿਸ ਦਾ ਸਿੱਟਾ ਦੇਸ਼ ਦੇ ਟੋਟੇ ਹੋਣ ਦੇ ਰੂਪ ਵਿਚ ਨਿਕਲਿਆ ਸੀ। ਟੋਟੇ ਹੋਣ ਵੇਲੇ ਪੁਰਾਣੇ ਪੰਜਾਬ ਵਿਚ ਹੀ ਹਿੰਦੂ, ਸਿੱਖ ਤੇ ਮੁਸਲਮਾਨਾਂ ਦੇ ਘੱਟੋ-ਘੱਟ 10 ਲੱਖ ਤੋਂ ਵੱਧ ਕਤਲ ਹੋਏ ਸਨ। ਹੁਣ ਫਿਰ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਕੱਟੜ ਧਾਰਮਕ ਮੁਸਲਿਮ ਜਥੇਬੰਦੀ ਆਈ.ਐਸ.ਆਈ.ਐਸ. ਵੀ ਇਸੇ ਖੁਸ਼ਫ਼ਹਿਮੀ ਦਾ ਸ਼ਿਕਾਰ ਹੋ ਕੇ ਇਨਸਾਨੀਅਤ ਦਾ ਘਾਣ ਕਰ ਰਹੀ ਹੈ ਕਿ ਸਿਰਫ ਤੇ ਸਿਰਫ਼ ਮੁਸਲਮਾਨ ਧਰਮ ਹੀ ਚੰਗਾ ਹੈ ਤੇ ਇਹੋ ਇਕੋ ਇਕ ਧਰਮ ਹੈ ਜੋ ਸੰਸਾਰ ਨੂੰ ਬਚਾ ਸਕਦਾ ਹੈ। ਹਰ ਧਰਮ ਦਾ ਫਾਸ਼ੀ ਜ਼ਹਿਰੀਲਾ ਪ੍ਰਚਾਰ ਇਸੇ ਨੁਕਤੇ 'ਤੇ ਅਧਾਰਤ ਹੀ ਹੁੰਦਾ ਹੈ। ''ਮੈਂ ਚੰਗਾ, ਬਾਕੀ ਸਭ ਭੈੜੇ, ਭੈੜਿਆਂ ਨੂੰ ਮਾਰ ਦਿਓ, ਆਪਣਾ ਧਰਮ ਆਪਣੇ ਕਾਇਦੇ ਕਾਨੂੰਨ ਲਾਗੂ ਕਰੋ।'' ਇਹੋ ਫਾਸ਼ੀਵਾਦ ਹੈ। ਕਿਸੇ ਨੇ ਕੀ ਖਾਣਾ ਹੈ, ਕੀ ਪਹਿਨਣਾ ਹੈ, ਕਿਸ ਭਾਸ਼ਾ ਨੂੰ ਅਪਨਾੳਣਾ ਹੈ, ਸਕੂਲਾਂ ਵਿਚ ਕੀ ਪੜ੍ਹਨਾ ਹੈ, ਸਭ ਧਰਮ ਤਹਿ ਕਰੇ। ਧਰਮ ਹੀ ਸਰਬਉਚ ਹੈ। ਜੇ ਕੋਈ ਧਰਮ ਨਿਰਪੱਖ ਹੈ ਜਾਂ ਨਾਸਤਿਕ ਹੈ ਤਾਂ ਉਸ ਨੂੰ ਦੇਸ਼ ਵਿਚ ਰਹਿਣ ਦਾ ਹੀ ਹੱਕ ਨਹੀਂ ਹੈ। ਇਹ ਸਾਰਾ ਕੁੱਝ ਫੇਰ ਨਾਜੀਆਂ ਦਾ ਜ਼ੁਲਮ ਚੇਤੇ ਕਰਾ ਰਿਹਾ ਹੈ। ਐਸੀ ਹਾਲਤ ਵਿਚ ਕੁਝ ਨਾ ਕੁਝ ਕਰਨਾ ਜ਼ਰੂਰ ਬਣਦਾ ਹੈ। ਖ਼ਾਮੋਸ਼ ਹੱਥ 'ਤੇ ਹੱਥ ਧਰ ਕੇ ਬੈਠਣਾ ਬੱਜਰ ਗੁਨਾਹ ਹੋਵੇਗਾ। ਜੁਲਮ ਖ਼ਿਲਾਫ਼ ਨਾ ਬੋਲਣਾ ਵੀ ਜ਼ੁਲਮ ਦੀ ਹਮਾਇਤ ਹੀ ਗਿਣਿਆ ਜਾਂਦਾ ਹੈ। ਲੇਖਕਾਂ ਨੇ ਇਸ ਸਬੰਧੀ ਪਹਿਲ ਕੀਤੀ ਹੈ। ਉਨ੍ਹਾਂ ਨੇ ਸਾਹਿਤ ਅਕਾਦਮੀ ਵਲੋਂ ਮਿਲੇ ਇਨਾਮ-ਸਨਮਾਨ ਵਾਪਸ ਕਰ ਕੇ ਸਾਰੇ ਦੇਸ਼ ਦਾ ਧਿਆਨ ਲਿਖਣ-ਬੋਲਣ ਦੀ ਆਜ਼ਾਦੀ ਅਤੇ ਫਿਰਕਾਪ੍ਰਸਤੀ ਦੇ ਤਾਂਡਵੀ ਨਾਚ ਵੱਲ ਖਿੱਚਿਆ ਹੈ। ਉਨ੍ਹਾਂ ਨੇ ਇਹ ਬਹੁਤ ਹੀ ਹਿੰਮਤ ਤੇ ਬਹਾਦਰੀ ਵਾਲਾ ਕਾਰਨਾਮਾ ਕੀਤਾ ਹੈ। ਦੇਸ਼ ਭਰ ਵਿਚ ਹੁਣ ਤਕ 50 ਦੇ ਕਰੀਬ ਸਾਹਿਤਕਾਰ ਸਨਮਾਨ ਵਾਪਸ ਕਰ ਚੁੱਕੇ ਹਨ। ਇਹ ਸਿਲਸਿਲਾ ਅਜੇ ਜਾਰੀ ਹੈ। ਨਾਇਨਤਾਰਾ ਸਹਿਗਲ, ਉਦੈ ਪ੍ਰਕਾਸ਼, ਅਸ਼ੋਕ ਵਾਜਪੇਈ, ਸਾਰਾ ਜੋਸਫ਼, ਸ਼ਸ਼ੀ ਦੇਸ਼ਪਾਂਡੇ, ਰਹਿਮਾਨ ਅੱਬਾਸ, ਸਚਿਦਾਨੰਦਨ, ਗੁਲਾਮ ਨਬੀ ਖ਼ਿਆਲ, ਮੰਗਲੇਸ਼ ਡਬਰਾਲ, ਰਾਜੇਸ਼ ਜੋਸ਼ੀ, ਸ੍ਰੀਨਾਥ, ਚਮਨ ਲਾਲ, ਡੀ.ਐਨ., ਮੁੱਨਰਵਰ ਰਾਣਾ, ਕਾਸ਼ੀਨਾਥ ਸਿੰਘ ਆਦਿ ਅਤੇ ਪੰਜਾਬੀ ਲੇਖਕ ਗੁਰਬਚਨ ਭੁੱਲਰ, ਸੁਰਜੀਤ ਪਾਤਰ, ਵਰਿਆਮ ਸਿੰਘ ਸੰਧੂ, ਅਜਮੇਰ ਔਲਖ, ਆਤਮਜੀਤ, ਮੇਘ ਰਾਜ ਮਿੱਤਰ, ਦਰਸ਼ਨ ਬੁੱਟਰ, ਜਸਵਿੰਦਰ, ਇਕਬਾਲ ਰਾਮੂੰਵਾਲੀਆ, ਦਲੀਪ ਕੌਰ ਟਿਵਾਣਾ, ਬਲਦੇਵ ਸਿੰਘ ਸੜਕਨਾਮਾ ਆਦਿ ਨੇ ਇਨਾਮ-ਸਨਮਾਨ ਵਾਪਸ ਕਰਨ ਵਿਚ ਪਹਿਲ ਕੀਤੀ ਹੈ। ਦੇਸ਼ ਭਰ ਵਿਚ ਬਾਕੀ ਲੇਖਕ ਚਾਹੇ ਕਿਸੇ ਵੀ ਭਾਸ਼ਾ ਜਾਂ ਖਿੱਤੇ ਦੇ ਹਨ ਉਹ ਇਸ ਅਗਾਂਹਵਧੂ ਸੋਚ 'ਤੇ ਹੋਏ ਹਮਲਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਸੈਮੀਨਾਰ, ਰੋਸ ਮਾਰਚ ਤੇ ਹੋਰ ਹਰ ਤਰ੍ਹਾਂ ਨਾਲ ਵਿਰੋਧ ਕਰ ਰਹੇ ਹਨ। ਸਰਕਾਰ ਇਸ ਨੂੰ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਆਖ ਰਹੀ ਹੈ। ਪਰ ਇਹ ਦੱਸਣਾ ਵੀ ਅਤਿ ਜ਼ਰੂਰੀ ਹੈ ਕਿ ਸਿਆਸਤ ਸਿਰਫ਼ ਰਾਜ ਕਰ ਰਹੇ ਲੋਕਾਂ ਦੀ ਜੱਦੀ ਜਗੀਰ ਨਹੀਂ ਹੈ। ਦੂਜਾ ਕਿ ਬਘਿਆੜ ਦੀ ਆਪਣੀ ਸਿਆਸਤ ਹੁੰਦੀ ਹੈ ਤੇ ਹਿਰਨ ਦੀ ਆਪਣੀ। ਉਸੇ ਤਰ੍ਹਾਂ ਜਿਵੇਂ ਬਾਜ ਤੇ ਚਿੜੀ ਦੀ ਸਿਆਸਤ ਵੱਖ-ਵੱਖ ਹੰਦੀ ਹੈ। ਲੋਕ ਪੱਖੀ ਲੇਖਕ ਦੀ ਸਿਆਸਤ ਹਮੇਸ਼ਾ ਨਿਮਾਣੇ-ਨਿਤਾਣੇ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੀ ਹੁੰਦੀ ਹੈ ਅਤੇ ਇਹ ਸਿਆਸਤ ਹੀ ਅਸਲ ਸਿਆਸਤ ਹੈ। ਦੇਸ਼ ਦੇ ਵਿੱਤ ਮੰਤਰੀ ਵਲੋਂ ਇਹ ਕਿਹਾ ਗਿਆ ਕਿ ਉਹ ਅਸਤੀਫ਼ੇ ਕਿਸੇ ਵਿਸ਼ੇਸ਼ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਦਿੱਤੇ ਗਏ ਹਨ। ਸਾਫ਼ 'ਤੇ ਸਪੱਸ਼ਟ ਸਟੈਂਡ ਲੈਂਦਿਆਂ ਕਲਮ ਦੇ ਸਿਪਾਹੀਆਂ ਨੇ ਪ੍ਰਗਟਾਵੇ ਦੀ ਆਜ਼ਾਦੀ ਦੇ ਕਤਲ ਵਿਰੁੱਧ ਜੋ ਆਵਾਜ਼ ਉਠਾਈ ਹੈ ਵਿੱਤ ਮੰਤਰੀ ਅਤੇ ਉਸ ਦੇ ਓੜਮੇਂ-ਕੋੜਮੇਂ ਨੂੰ ਜੋ ਵੀ ਲੱਗੇ ਪਰ ਅਸੀਂ ਅਸਤੀਫਿਆਂ ਪਿੱਛੇ ਕੰਮ ਕਰਦੀ ਰੋਸ਼ਨ ਸੋਚ ਵਾਲੀ ਇਸ ਵਿਚਾਰਧਾਰਾ ਨੂੰ ਸਲਾਮ ਕਰਦੇ ਹਾਂ ਅਤੇ ਕਹਿਣਾ ਚਾਹੁੰਦੇ ਹਾਂ ਕਿ ਇਹ ਚਾਨਣ ਦੀ ਵਿਚਾਰਧਾਰਾ ਹੈ।
ਅੱਜ ਜੇ ਲੇਖਕ ਸੁਰੱਖਿਅਤ ਨਹੀਂ, ਕਲਮ ਦੀ ਆਜ਼ਾਦੀ ਖ਼ਤਰੇ ਵਿਚ ਹੈ ਤਾਂ ਮੌਲਿਕ ਸਿਰਜਣਾ ਕਿਵੇਂ ਸੰਭਵ ਹੋਵੇਗੀ? ਜੇ ਕਿਸੇ ਅੰਧ-ਵਿਸ਼ਵਾਸ ਅਤੇ ਗ਼ਲਤ ਧਾਰਮਕ ਪ੍ਰੰਪਰਾਵਾਂ ਦੇ ਹੱਕ ਵਿਚ ਬੋਲਣ ਦਾ ਜੇ ਕਿਸੇ ਨੂੰ ਪੂਰਾ ਅਖਤਿਆਰ ਹੈ ਤਾਂ ਉਸ ਦੇ ਵਿਰੋਧ ਵਿਚ ਲਿਖਣ ਵਾਲਿਆਂ ਨੂੰ ਵੀ ਪੂਰਾ ਹੱਕ ਹੈ ਕਿ ਉਹ ਤਰਕ ਨਾਲ ਗੱਲ ਕਹਿ ਸਕਣ। ਪਰ ਗੱਲ ਲੇਖਕਾਂ ਦੇ ਸਨਮਾਨ ਵਾਪਸੀ ਨਾਲ ਹੀ ਨਹੀਂ ਬਣਨੀ, ਲੇਖਕਾਂ ਨੇ ਲੋੜੀਂਦੀ ਪਹਿਲ ਕਦਮੀ ਕਰ ਦਿੱਤੀ ਹੈ, ਇਸ ਵਰਤਾਰੇ ਵਿਰੁੱਧ ਸਾਰੇ ਸੁਹਿਰਦ ਤੇ ਅਗਾਂਹ ਵਧੂ ਲੋਕਾਂ ਨੂੰ ਅੱਗੇ ਹੋ ਕੇ ਸਮੂਹ ਲੇਖਕਾਂ, ਬੁਧੀਜੀਵੀਆਂ, ਤਰਕਸ਼ੀਲ ਤੇ ਧਰਮ ਨਿਰਪੱਖ ਸੋਚਣੀ ਵਾਲੇ ਲੋਕਾਂ ਦੀ ਵਿਆਪਕ ਤਕੜੀ ਲਹਿਰ ਖੜੀ ਕਰਨੀ ਹੋਵੇਗੀ।

No comments:
Post a Comment