ਹਰਚਰਨ ਸਿੰਘ
ਸਤੰਬਰ ਮਹੀਨੇ ਦੇ ਆਰੰਭ ਤੋਂ ਹੀ 1965 ਵਿਚ ਏਸੇ ਹੀ ਮਹੀਨੇ ਭਾਰਤ, ਪਾਕਿਸਤਾਨ ਵਿਚਾਲੇ ਸ਼ੁਰੂ ਹੋਈ ਮੰਦਭਾਗੀ ਜੰਗ ਦੀ ਅਸੀਂ ਗੋਲਡਨ ਜੁਬਲੀ ਮਨਾਉਣ ਲੱਗੇ ਹੋਏ ਹਾਂ ਅਤੇ ਦੋਵੇਂ ਹੀ ਦੇਸ਼ ਆਪਣੇ ਆਪਣੇ ਦੇਸ਼ ਵਲੋਂ ਆਪਣੀ ਆਪਣੀ ਫੌਜ ਵਲੋਂ ਜਿੱਤਾਂ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ। ਇਸ ਮੁਹਿੰਮ ਵਿਚ ਵਿਦਵਾਨਾਂ ਤੋਂ ਬਿਨਾਂ ਵੀ ਕਈ ਫੌਜੀ ਜਰਨੈਲਾਂ ਵਲੋਂ ਆਪੋ ਆਪਣੇ ਮਹਿਮਾ-ਮੰਡਤ ਤਜਰਬੇ, ਬਹਾਦਰੀ ਦੇ ਦਾਅਵਿਆਂ, ਜਿੱਤੇ ਇਲਾਕੇ, ਭੰਨੇ ਗਏ ਟੈਂਕਾਂ ਦੇ ਵਧਾਅ ਚੜ੍ਹਾਅ ਕੇ ਵੇਰਵੇ ਅੱਜ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੇ ਹਨ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਦੇ ਰਾਜਨੀਤਕ ਆਗੂਆਂ ਅਤੇ ਫੌਜੀ ਮੁਖੀਆਂ ਵਲੋਂ ਵੀ ਇਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਪ੍ਰਮਾਣੂ ਬੰਬਾਂ ਦੇ ਡਰਾਵੇ ਵੀ ਦਿੱਤੇ ਜਾ ਰਹੇ ਹਨ। ਏਥੇ ਹੀ ਬਸ ਨਹੀਂ ਕਈ ਆਗੂਆਂ ਦੇ ਮੱਥੇ 'ਤੇ ਪਈਆਂ ਤਿਊੜੀਆਂ ਵੀ ਇਹ ਝਲਕ ਦਿੰਦੀਆਂ ਹਨ ਕਿ ਦੋਵੇਂ ਦੇਸ਼ਾਂ ਵਿਚ ਜੰਗ ਛਿੜੀ ਕਿ ਛਿੜੀ। ਨਿੱਤ ਪ੍ਰਤੀ ਦੀਆਂ ਛੋਟੀਆਂ ਛੋਟੀਆਂ ਗੱਲਾਂ ਦੀ ਮਾਰ ਹੇਠ ਤਾਂ ਜੰਮੂ ਕਸ਼ਮੀਰ ਦੇ ਬਾਰਡਰ ਦੇ ਦੋਵਾਂ ਪਾਸਿਆਂ ਦੇ ਲੋਕ ਆਏ ਹੀ ਰਹਿੰਦੇ ਹਨ ਅਤੇ ਉਹ ਆਪਣੇ ਘਰ-ਘਾਟ, ਖੇਤ-ਖਲਵਾੜ ਛੱਡ ਕੈਂਪਾਂ 'ਚ ਰਹਿਣ ਲਈ ਮਜ਼ਬੂਰ ਹਨ। ਸਾਡੀ ਸਮਝ ਤੋਂ ਬਾਹਰ ਹੈ ਕਿ ਵਡਿਆਈ ਕਿਸ ਗੱਲ ਦੀ ਹੈ। ਉਸ ਲੜਾਈ ਵਿਚ ਕੌਣ ਜਿੱਤਿਆ, ਕੌਣ ਹਾਰਿਆ। ਇਸ ਦਾ ਨਿਰਣਾ ਤੇ ਅੱਜ ਤੱਕ ਹੋਇਆ ਨਹੀਂ। ਇਸ ਲੜਾਈ ਨੇ ਜੋ ਜ਼ਖ਼ਮ ਦਿੱਤੇ ਸਨ ਉਹ ਅੱਜ ਵੀ ਉਸੇ ਤਰ੍ਹਾਂ ਰਿਸ ਰਹੇ ਹਨ। ਅੱਜ ਵੀ ਮਾਰੇ ਗਏ ਫੌਜੀਆਂ ਦੇ ਨਾਲ ਨਾਲ ਆਮ ਮਾਰੀ ਗਈ ਲੋਕਾਈ ਦੇ ਘਰੀਂ ਮਾਤਮੀ ਸਫ਼ਾਂ ਵਿਛੀਆਂ ਹੋਈਆਂ ਹਨ। ਅੱਜ ਵੀ ਅਬਲਾਵਾਂ, ਯਤੀਮ ਬੱਚਿਆਂ ਅਤੇ ਵਿਦਵਾਨਾਂ ਦੀਆਂ ਅੱਖਾਂ ਵਿਚੋਂ ਅੱਥਰੂ ਸੁੱਕੇ ਨਹੀਂ। ਅੱਜ ਵੀ ਭਾਰਤ ਦੇ ਫੌਜੀ ਕੈਦੀ ਪਾਕਿਸਤਾਨੀ ਜੇਲ੍ਹਾਂ ਵਿਚ ਹੈਵਾਨੀ ਜੀਵਨ ਜੀਅ ਰਹੇ ਹਨ। ਹੋ ਸਕਦਾ ਹੈ ਪਾਕਿਸਤਾਨੀ ਫੌਜੀ ਕੈਦੀਆਂ ਦੀ ਦੁਰਦਸ਼ਾ ਵੀ ਭਾਰਤੀ ਜੇਲ੍ਹਾਂ ਵਿਚ ਉਸੇ ਤਰ੍ਹਾਂ ਦੀ ਹੋਵੇ। ਜਿੱਥੇ ਨਿਤ ਪ੍ਰਤੀ 1965 ਦੀ ਜੰਗ ਦੀ ਪੂਰੀ ਵਡਿਆਈ ਦੇ ਪੁਲ ਬੰਨ੍ਹੇ ਜਾ ਰਹੇ ਹਨ ਜੋ ਹਰ ਪ੍ਰਭਾਵਿਤ ਟੱਬਰ ਦੇ ਜ਼ਖ਼ਮਾਂ 'ਤੇ ਲੂਣ ਹੀ ਸਾਬਤ ਹੁੰਦਾ ਹੈ। ਉਥੇ 18 ਸਤੰਬਰ ਨੂੰ ਪੰਜਾਬੀ ਟ੍ਰਿਬਿਊਨ ਵਿਚ ਛਪੇ ਸ਼੍ਰੀ ਅਭੈ ਸਿੰਘ ਦੇ ਲੇਖ 'ਕੀ ਲੜਾਈ ਦੀ ਗੋਲਡਨ ਜੁਬਲੀ ਮਨਾਉਣੀ ਦਰੁਸਤ ਹੈ?' ਨੂੰ ਪੜ੍ਹ ਕੇ ਦਿਲ ਨੂੰ ਥੋੜਾ ਧਰਵਾਸ ਮਿਲਿਆ ਹੈ ਕਿ ਕੋਈ ਤੇ ਦਾਨਸ਼ਵਰ ਨੇ ਜਗ ਵਿਚ ਹੋਈ ਤਬਾਹੀ, ਬਰਬਰਤਾ ਅਤੇ ਮਨੁਖਤਾ ਦੇ ਘਾਣ ਦੇ ਗਮਾਂ-ਫਿਕਰਾਂ ਅਤੇ ਜੰਗ ਦੇ ਨਾਲ ਹੋਈ ਤਰਾਸਦੀ ਨੂੰ ਜਰ ਰਹੇ ਟੱਬਰਾਂ ਨਾਲ ਮਾਤਮੀ ਫੂਹੜੀ ਤੇ ਬੈਠਾ ਹੈ। ਇਸ ਸੰਬੰਧ ਵਿਚ ਕੁਝ ਇਕ ਘਟਨਾਵਾਂ ਮੇਰੇ ਦਿਲ ਨੂੰ ਅੱਜ ਵੀ ਟੁੰਬ ਰਹੀਆਂ ਹਨ।
ਇਕ ਦਿਨ ਦੀ ਹੋਈ ਲੜਾਈ ਪਿਛੋਂ ਕਰਨਲ ਜਸਬੀਰ ਭੁੱਲਰ ਲਿਖਦਾ ਹੈ-''ਸ਼ਾਮਾਂ ਵੇਲੇ ਅਸੀਂ ਕੁਝ ਅਫਸਰ ਮੈਸ ਵਿਚ ਇਕੱਠੇ ਹੋਏ। ਸਾਰਿਆਂ ਨੇ ਇਕ-ਇਕ, ਦੋ-ਦੋ ਪੈਗ ਲਾਏ ਆਪਣੇ ਦਿਨ ਦੀ ਕਾਰਗੁਜ਼ਾਰੀ ਦੀਆਂ ਡੀਂਗਾਂ ਮਾਰਨੀਆਂ ਸ਼ੁਰੂ ਕੀਤੀਆਂ। ਕੋਈ ਆਖੇ ਮੈਂ ਦੁਸ਼ਮਣ 'ਤੇ 20 ਤੋਪ ਦੇ ਗੋਲੇ ਸੁੱਟੇ, ਦੂਜੇ ਨੇ ਕਿਹਾ ਮੈਂ ਦੁਸ਼ਮਣ ਦੇ ਐਨੇ ਫੌਜੀ ਮਾਰੇ, ਕੋਈ ਕੁੱਝ ਤੇ ਕੋਈ ਕੁੱਝ। ਉਸ ਅੱਗੇ ਮੈਂ ਨਿੰਮੋਝੂਣਾਂ ਅਤੇ ਅਫਸੋਸ ਵਿਚ ਇਕ ਪਾਸੇ ਬੈਠਾ ਸੋਚ ਰਿਹਾ ਹਾਂ ਕਿ ਦੇਖੋ ਮਨੁੱਖ ਨੂੰ ਮਨੁੱਖ ਮਾਰਕੇ ਕਿੰਨੀ ਖੁਸ਼ੀ ਹੁੰਦੀ ਹੈ, ਜਦ ਕਿ ਉਸ ਨੂੰ ਉਸ ਨੇ ਕਦੇ ਦੇਖਿਆ ਹੀ ਨਹੀਂ ਅਤੇ ਨਾ ਹੀ ਉਹ ਉਸ ਦਾ ਵੈਰੀ ਹੈ।''
ਦੂਜੀ ਗੱਲ ਮੈਨੂੰ ਇਹ ਚੇਤੇ ਆਉਂਦੀ ਹੈ ਕਿ ਦੂਜੇ ਵਿਸ਼ਵ ਯੁੱਧ ਦੇ ਆਖਰੀ ਦਿਨ 9 ਅਗਸਤ 1945 (ਜਿਸ ਦਿਨ ਨਾਗਾਸਾਕੀ ਦੇ ਫੈਟ ਬੁਆਏ ਨਾਂਅ ਦਾ ਪ੍ਰਮਾਣੂ ਬੰਬ ਸੁਟਿਆ ਗਿਆ ਸੀ) ਨੂੰ ਸਵੇਰੇ ਸਾਢੇ ਨੌ ਵਜੇ ਸਾਡਾ ਚਾਚਾ ਗੁਰਮੁਖ ਸਿੰਘ ਅੰਗਰੇਜਾਂ ਵਲੋਂ ਲੜਦਾ ਬਰਮ੍ਹਾ 'ਚ ਮਾਰਿਆ ਗਿਆ। ਇਸ ਨਾਲ ਕੁਝ ਹੋਰ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ। ਜਿਸ ਵਕਤ ਉਸ ਦੀ ਮੌਤ ਦੀ ਤਾਰ ਸਾਡੇ ਘਰ ਪੁੱਜੀ, ਉਸ ਵਕਤ ਮੇਰੇ ਛੋਟੇ ਚਾਚੇ (ਜੋ ਆਪ ਵੀ ਫੌਜੀ ਸੀ) ਦੀ ਜੰਝ ਵਿਆਹੁਣ ਜਾ ਰਹੀ ਸੀ। ਇਹ ਖਬਰ ਸੁਣਦਿਆਂ ਹੀ ਸਾਰੇ ਜਾਂਜੀ ਧਾਵਾਂ ਮਾਰ ਰੋਣ ਲੱਗ ਪਏ। ਸਾਡਾ ਬਾਬਾ ਤਾਂ ਬਾਅਦ ਵਿਚ ਮਰਨ ਤੱਕ ਗੁਰਮੁਖ ਸਿੰਘ, ਗੁਰਮੁਖ ਸਿੰਘ ਕਰਕੇ ਹਉਕੇ ਭਰਦਾ ਅਤੇ ਰੌਂਦਾ ਰਿਹਾ।
ਇਕ ਹੋਰ ਘਟਨਾ ਇਹ ਹੈ ਕਿ 1951 ਦੇ ਅੰਤਲੇ ਮਹੀਨਿਆਂ ਵਿਚ ਸਾਡੀ ਭਾਬੀ (ਮਾਂ) ਹਮੀਰੇ ਤੋਂ ਜਲੰਧਰ ਪਾਕਿਸਤਾਨ ਤੋਂ ਛੱਡੀ ਹੋਈ ਜ਼ਮੀਨ ਬਦਲੇ ਜ਼ਮੀਨ ਅਲਾਟਮੈਂਟ ਦੇ ਸਬੰਧ ਵਿਚ ਜਲੰਧਰ ਅਲਾਟਮੈਂਟ ਦਫਤਰ (ਸਕੱਤਰੇਤ) ਆਈ ਹੋਈ ਸੀ। ਉਥੇ ਉਸ ਨੂੰ ਸਾਡੀ ਚਾਚੀ (ਗੁਰਮੁਖ ਸਿੰਘ ਦੇ ਘਰਵਾਲੀ) ਚਰਨ ਕੌਰ ਮਿਲ ਗਈ। ਭਾਬੀ ਜਦੋਂ ਸ਼ਾਮੀਂ ਘਰ ਪਰਤੀ ਤਾਂ ਬਹੁਤ ਹੀ ਉਦਾਸ ਸੀ। ਮੈਂ ਪੁਛਿਆ ਕੀ ਗੱਲ ਹੈ? ਤਾਂ ਉਹ ਉਚੀ-ਉਚੀ ਰੋਣ ਲੱਗ ਪਈ ਅਤੇ ਦੱਸਿਆ ਕਿ ''ਉਸ ਨੂੰ ਚਰਨ ਕੌਰ ਮਿਲੀ ਸੀ ਅਸੀਂ ਪਹਿਲਾਂ ਸੈਕਟਰੀਏਟ ਵਿਚ ਇਕ ਪਾਸੇ ਬੈਠ ਕੇ ਰੌਂਦੀਆਂ ਰਹੀਆਂ। ਫਿਰ ਮੈਂ ਪੁਛਿਆ ਚਰਨ ਕੌਰੇ ਹੁਣ ਕਿੱਥੇ ਰਹਿੰਦੀ ਹੈਂ? ਉਸ ਦੱਸਿਆ ਕਿ ਮੈਂ ਆਪਣੇ ਪੇਕੇ ਹੀ ਹਾਂ। ਭਾਬੀ ਨੇ ਫਿਰ ਪੁਛਿਆ ਕਿ ਤੇਰਾ ਤੇ ਕੋਈ ਬੱਚਾ ਵੀ ਨਹੀਂ ਤੂੰ ਘਰ ਕਿਉਂ ਨਹੀਂ ਵਸਾਅ ਲਿਆ? ਉਸ ਨੇ ਦੱਸਿਆ ਕਿ ਮੈਂ ਤਾਂ ਤੇਰੇ ਦਿਉਰ ਨੂੰ ਉਡੀਕਦੀ ਪਈ ਆਂ ਕਿ ਸ਼ਾਇਦ ਉਹ ਲੜਾਈ ਵਿਚ ਕੈਦ ਹੋ ਗਿਆ ਹੋਵੇ ਤੇ ਕਦੋਂ ਛੁੱਟ ਕੇ ਘਰ ਪਰਤ ਆਵੇ।'' ਭਾਬੀ ਨੇ ਫਿਰ ਉਹਨੂੰ ਦੱਸਿਆ ਕਿ ''ਇੰਦਰ ਸਿੰਘ (ਸਾਡਾ ਫੁੱਫੜ ਜੋ ਉਸੇ ਹੀ ਪਲਟਨ 'ਚ ਸੀ) ਨੇ ਉਦੋਂ ਦੱਸਿਆ ਸੀ ਕਿ ਸਾਡੀ ਟੋਲੀ ਗੁਰਮੁਖ ਸਿੰਘ ਹੁਰਾਂ ਦੀ ਟੋਲੀ ਤੋਂ ਪਿੱਛੇ-ਪਿੱਛੇ ਆ ਰਹੀ ਸੀ, ਨੇ ਆਪ ਗੁਰਮੁੱਖ ਸਿੰਘ ਦੀ ਲਾਸ਼ ਨੂੰ ਛੋਟਾ ਜਿਹਾ ਟੋਇਆ ਪੁੱਟਕੇ ਉਸ ਉਪਰ ਕੰਬਲ ਪਾ ਕੇ ਦਬਾਇਆ ਸੀ। ਇਸ ਲਈ ਉਸਦੇ ਲਈ ਝੂਠੀਆਂ ਆਸਾਂ ਦਾ ਕੀ ਫਾਇਦਾ। ਤੂੰ ਕੋਈ ਘਰ ਕਰ ਲੈ।'' ਭਾਬੀ (ਮਾਂ) ਨੇ ਉਸ ਦਿਨ ਸ਼ਾਮ ਨੂੰ ਕੁਝ ਨਾ ਖਾਧਾ।
ਜੰਗ ਦੀਆਂ ਕੁਝ ਗੱਲਾਂ ਮੈਨੂੰ ਅੱਜ ਵੀ ਚੇਤੇ ਹਨ ਉਸ ਜੰਗ ਵਿਚ ਭਰਤ ਰਾਮ ਡੀ.ਸੀ.ਐਮ. ਵਾਲੇ ਨੇ 20 ਲੱਖ ਜੰਗ ਫੰਡ ਭਾਰਤ ਨੂੰ ਦਿੱਤਾ ਅਤੇ 120 ਲੱਖ ਪਾਕਿਸਤਾਨ ਨੂੰ ਵੀ ਦਿੱਤਾ। ਏਸੇ ਤਰ੍ਹਾਂ ਹੀ ਹਮੀਰੇ ਵਿਖੇ ਮਹਾਂ ਲਕਸ਼ਮੀ ਸ਼ੂਗਰ ਮਿੱਲ ਦੇ ਮਾਲਕ ਪੂਰਨ ਚੰਦ ਸਾਹਨੀ (ਜੋ ਪਿਛੋਂ ਕਿਸਾਨਾਂ ਦਾ 10 ਕਰੋੜ ਰੁਪਏ ਮਾਰ ਕੇ ਮਿਲ ਸਹਾਰਨਪੁਰ ਲੈ ਗਿਆ ਸੀ) ਦੀ ਨੂੰਹ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਘਰਵਾਲੀ ਦੋ ਮੇਮਾਂ ਸਕੀਆਂ ਭੈਣਾ ਸਨ ਅਤੇ ਇਸੇ ਕਰਕੇ ਪੂਰਨ ਚੰਦ ਸਾਹਨੀ ਦੀ ਹੋਤੀ ਮਰਦਾਨ ਜਿਲ੍ਹਾ ਅੱਟਕ ਵਾਲੀ ਖੰਡ ਮਿੱਲ ਦੀ ਕਮਾਈ ਪਾਕਿਸਤਾਨ ਬਣਨ ਤੋਂ ਕਈ ਸਾਲ ਬਾਅਦ ਵੀ ਪੂਰਨ ਚੰਦ ਨੂੰ ਭਾਰਤ ਵਿਚ ਆਉਂਦੀ ਰਹੀ।
ਹੋਰ ਵੀ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਅਸਲ ਵਿਚ ਇਹ ਲੜਾਈਆਂ ਲੋਕਾਂ ਦੀਆਂ ਨਹੀਂ ਸਗੋਂ ਦਿੱਲੀ ਅਤੇ ਇਸਲਾਮਾਬਾਦ ਵਾਲਿਆਂ ਭਾਵ ਦੋਵਾਂ ਦੇਸ਼ਾਂ ਦੇ ਹਾਕਮਾਂ ਦੀਆਂ ਹਨ ਜੋ ਆਪਣੇ ਆਪਣੇ ਦੇਸ਼ ਅੰਦਰ ਸੰਕਟ 'ਚ ਫਸੇ ਹੋਣ ਕਰਕੇ ਝੂਠੇ ਨਾਹਰੇ ਲਾ ਕੇ ਜੰਗ ਛੇੜ ਦਿੰਦੇ ਹਨ ਅਤੇ ਪਿਛੋਂ ਵਿਧਵਾਵਾਂ, ਯਤੀਮ ਬੱਚਿਆਂ ਅਤੇ ਬੁੱਢੇ ਮਾਂ-ਪਿਓ ਨੂੰ ਰੋਣ ਧੋਣ ਜੋਗਰੇ ਛੱਡ ਦਿੱਤਾ ਜਾਂਦਾ ਹੈ।
1947 ਵਿਚ ਜਦੋਂ ਅਸੀਂ ਉਜੜ ਕੇ ਅਮ੍ਰਿਤਸਰ ਪੁੱਜੇ ਅਤੇ ਮਾਨਾਂਵਾਲੇ ਲਾਗੇ ਮੰਡਾਲੀ ਪਿੰਡ, ਜੋ ਮੁਸਲਮਾਨਾਂ ਦੇ ਛੱਡਿਆ ਅਤੇ ਸਾਡੇ ਆਪਣੇ ਸਿੱਖ ਭਰਾਵਾਂ ਨੇ ਬੜੀ ਬਹਾਦਰੀ ਨਾਲ ਸਾੜ ਕੇ ਥੇਹ ਬਣਾਇਆ ਹੋਇਆ ਸੀ, ਨੂੰ ਜਾ ਰਹੇ ਸਾਂ ਤਾਂ ਅੰਮ੍ਰਿਤਸਰ ਵਾਲੀ ਨਹਿਰ ਦੇ ਪੁਲ 'ਤੇ ਪਾਕਿਸਤਾਨੀ ਫੌਜ ਦੀ ਇਕ ਟੋਲੀ ਬੈਠੀ ਹੋਈ ਸੀ। ਜਦੋਂ ਸਾਡਾ ਗੱਡਾ ਉਹਨਾਂ ਦੇ ਕੋਲੋਂ ਦੀ ਲੰਘਣ ਲੱਗਾ ਉਹਨਾ ਨੇ ਸਾਡੇ ਗੱਡੇ ਨੂੰ ਘੇਰ ਲਿਆ। ਅਸਲ ਵਿਚ ਉਹ ਟੋਲੀ ਮੇਰੇ ਬਾਪ ਦੀ ਪਲਟਣ ਦੀ ਸੀ ਅਤੇ ਵੰਡ ਪਿਛੋਂ ਪਾਕਿਸਤਾਨ ਦੀ ਫੌਜ ਦਾ ਹਿੱਸਾ ਬਣ ਗਈ ਸੀ।
ਉਹ ਸਾਨੂੰ ਜੱਫੀਆਂ ਪਾ ਕੇ ਬਹੁਤ ਗਰਮ ਜੋਸ਼ੀ ਨਾਲ ਮਿਲੇ ਅਤੇ ਚਾਹ ਅਤੇ ਬਿਸਕੁਟਾਂ ਨਾਲ ਸਾਡੀ ਟਹਿਲ ਸੇਵਾ ਵੀ ਕੀਤੀ, ਨਹਾਉਣ ਅਤੇ ਕੱਪੜੇ ਧੋਣ ਲਈ ਕੁਝ ਸਾਬਣ ਦੀਆਂ ਚਾਕੀਆਂ ਵੀ ਦਿੱਤੀਆਂ। ਉਹਨਾਂ ਦਾ ਜਮਾਂਦਾਰ (ਮੁੱਖ ਅਫਸਰ) ਜਾਣ ਲੱਗਿਆਂ ਮੈਨੂੰ ਜੱਫੀ 'ਚ ਲੈ ਕੇ ਚੁੱਕਕੇ ਮੇਰਾ ਮੂੰਹ ਚੁੰਮਦਿਆਂ ਕਹਿੰਦਾ ਹੈ ''ਪੁੱਤਰ ਤੂੰ ਫੌਜ ਵਿਚ ਭਰਤੀ ਨਾ ਹੋਵੀਂ ਵੇਖੀਂ ਨਹੀਂ ਤਾਂ ਸਾਨੂੰ ਆਪਸ ਵਿਚ ਹੀ ਲੜਨਾ ਪੈਣਾ ਹੈ। ਤੇਰਾ ਬਾਪ ਮੈਨੂੰ ਦੂਸਰੀ ਜੰਗ ਵਿਚ ਐਬੇਸੀਨੀਆਂ ਦੇ ਮੋਰਚੇ ਵਿਚ ਫੱਟੜ ਹੋਏ ਨੂੰ ਸੱਤ ਮੀਲ ਮੋਢਿਆਂ 'ਤੇ ਚੁੱਕ ਕੇ ਪਿੱਛੇ ਲਿਆਇਆ ਸੀ ਅਤੇ ਅੱਜ ਮੈਂ ਤੇਰੇ ਬਾਪੂ ਦੇ ਉਸ ਕਾਰਨਾਮੇਂ ਕਰਕੇ ਹੀ ਜਿਉਂਦਾ ਨੌਕਰੀ ਕਰ ਰਿਹਾਂ।'' ਅੱਜ ਉਸ ਪਾਕਿਸਤਾਨੀ ਫੌਜੀ ਅਫਸਰ ਦੀ ਗੱਲ ਸੱਚੀ ਸਾਬਤ ਹੋ ਰਹੀ ਹੈ।
ਹੁੰਦਲ ਹੁਰੀਂ ਇਕ ਲਿਖਾਰੀਆਂ ਦੀ ਟੋਲੀ ਨਾਲ ਪਾਕਿਸਤਾਨ ਦੇ ਲਿਖਾਰੀਆਂ ਦੇ ਸੱਦੇ 'ਤੇ ਪਾਕਿਸਤਾਨ ਗਏ ਹੋਏ ਸਨ। ਲਾਹੌਰ ਵਿਖੇ ਇਕ ਹਾਲ ਵਿਚ ਸਾਂਝਾ ਮੁਸ਼ਾਇਰਾ (ਕਵੀ ਦਰਬਾਰ) ਰੱਖਿਆ ਗਿਆ। ਸਭਨਾਂ ਦਾਸ਼ਨਵਰਾਂ ਨੇ ਆਪਣੇ ਆਪਣੇ ਕਲਾਮ ਦੇ ਵਿਸ਼ੇਸ਼ ਸ਼ਾਹਕਾਰ ਪੇਸ਼ ਕੀਤੇ। ਇਹ ਵਾਕਿਆ 1985 ਤੋਂ ਪਿਛੋਂ ਦਾ ਹੈ। ਜਦੋਂ ਹੁੰਦਲ ਹੁਰਾਂ ਦੀ ਵਾਰੀ ਆਈ ਤਾਂ ਉਹਨਾਂ ਜੰਗਨਾਮੇਂ ਦਾ ਇਹ ਬੰਦ ਸੁਣਾਇਆ :
ਸਾਝਾਂ ਸਾਡੀਆਂ ਬਹੁਤ ਹੀ ਡੂੰਘੀਆਂ ਨੇ।
ਰੀਝਾਂ ਫੁੱਲ ਫੁਲਕਾਰੀਆਂ ਸਾਂਝੀਆਂ ਨੇ
ਖੁਸ਼ੀਆਂ ਸਾਡੀਆਂ ਨਹੀਂ ਅਲੱਗ ਕੋਈ
ਸਾਡੇ ਦੁੱਖ ਦੁਸ਼ਵਾਰੀਆਂ ਸਾਂਝੀਆਂ ਨੇ।
ਕਾਹਦਾ ਮਾਣ, ਭੁਲੇਖੇ ਨੇ ਬਹੁਤ ਵੱਡੇ
ਫੌਜਾਂ ਜਿੱਤੀਆਂ ਹਾਰੀਆਂ ਸਾਂਝੀਆਂ ਨੇ।
ਸ਼ਾਹ ਮੁਹੰਮਦਾ ਕੌਣ ਅਸਮਾਨ ਵੰਡੇ
ਪੰਛੀ ਗੀਤ ਉਡਾਰੀਆਂ ਸਾਂਝੀਆਂ ਨੇ।
ਉਹਨਾਂ ਦਾ ਕਹਿਣਾ ਸੀ ਕਿ ਮੇਰੀ ਵਾਰੀ ਆਖਰੀ ਸੀ। ਅਤੇ ਕਵਿਤਾ ਦਾ ਇਹ ਬੰਦ ਸੁਣ ਕੇ ਜਿੱਥੇ ਹਾਲ ਤਾੜੀਆਂ ਨਾਲ ਗੂੰਜਿਆ ਉਥੇ ਅਥਰੂਆਂ ਹੌਕਿਆਂ ਦੀਆਂ ਵੀ ਆਵਾਜ਼ਾਂ ਸੁਣੀਆਂ, ਲੋਕਾਂ ਰੁਮਾਲਾਂ ਨਾਲ ਆਪਣੇ ਅੱਥਰੂ ਪੂੰਝੇ ਅਤੇ ਮੈਨੂੰ ਗਲਵਕੜੀਆਂ ਵੰਡੀਆਂ।

No comments:
Post a Comment