Tuesday 4 August 2015

ਜਨਤਕ ਲਾਮਬੰਦੀ (ਸੰਗਰਾਮੀ ਲਹਿਰ - ਅਗਸਤ 2015)

ਸਾਮਰਾਜੀ ਦਾਬੇ ਤੇ ਐਨ.ਡੀ.ਏ. ਦੇ ਭ੍ਰਿਸ਼ਟਾਚਾਰ ਵਿਰੁੱਧ ਖੱਬੀਆਂ ਪਾਰਟੀਆਂ ਦੇ ਅੰਦੋਲਨ ਨੂੰ ਪੰਜਾਬ 'ਚ ਜਬਰਦਸਤ ਹੁੰਗਾਰਾ
ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐੱਨ ਡੀ ਏ ਦੀਆਂ ਕੇਂਦਰ ਤੇ ਸੂਬਾ ਸਰਕਾਰਾਂ ਦੇ ਮੰਤਰੀਆਂ ਤੇ ਮੁੱਖ ਮੰਤਰੀਆਂ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਵਿਰੁੱਧ ਖੱਬੀਆਂ ਪਾਰਟੀਆਂ ਵੱਲੋਂ ਉਠਾਈ ਜਾ ਰਹੀ ਆਵਾਜ਼ ਨੂੰ ਪੰਜਾਬ 'ਚ ਉਸ ਸਮੇਂ ਜ਼ਬਰਦਸਤ ਹੁੰਗਾਰਾ ਮਿਲਿਆ, ਜਦੋਂ ਚਾਰ ਖੱਬੀਆਂ ਪਾਰਟੀਆਂ  ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਅੱੈਮ ਪੰਜਾਬ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੱਦੇ 'ਤੇ 20 ਜੁਲਾਈ ਨੂੰ ਸਾਰੇ ਜ਼ਿਲ੍ਹਾ ਕੇਂਦਰਾਂ 'ਤੇ ਸੈਂਕੜਿਆਂ ਦੀ ਗਿਣਤੀ 'ਚ ਕਮਿਊਨਿਸਟ ਵਰਕਰਾਂ ਤੇ ਕਿਰਤੀ-ਕਿਸਾਨਾਂ ਨੇ ਰੋਹ ਭਰਪੂਰ ਧਰਨੇ ਮਾਰੇ ਤੇ ਮੁਜ਼ਾਹਰੇ ਕੀਤੇ। ਇਨ੍ਹਾਂ ਧਰਨਿਆਂ ਨੂੰ ਡਾ. ਜੋਗਿੰਦਰ ਦਿਆਲ, ਹਰਦੇਵ ਸਿੰਘ ਅਰਸ਼ੀ, ਭੁਪਿੰਦਰ ਸਾਂਬਰ, ਬੰਤ ਸਿੰਘ ਬਰਾੜ, ਨਿਰਮਲ ਸਿੰਘ ਧਾਲੀਵਾਲ ਅਤੇ ਗੁਰਨਾਮ ਕੰਵਰ (ਸੀ ਪੀ ਆਈ), ਚਰਨ ਸਿੰਘ ਵਿਰਦੀ, ਵਿਜੈ ਮਿਸ਼ਰਾ, ਰਘੁਨਾਥ ਸਿੰਘ, ਸੀ ਪੀ ਆਈ (ਐੱਮ), ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਇੰਦਰਜੀਤ ਸਿੰਘ ਗਰੇਵਾਲ, ਕੁਲਵੰਤ ਸਿੰਘ ਸੰਧੂ, ਰਘਬੀਰ ਸਿੰਘ ਪਕੀਵਾਂ, ਗੁਰਨਾਮ ਸਿੰਘ ਦਾਊਦ ਸੀ ਪੀ ਐੱਮ (ਪੰਜਾਬ) ਅਤੇ ਗੁਰਮੀਤ ਸਿੰਘ ਬਖਤੂਪੁਰਾ, ਰਾਜਵਿੰਦਰ ਰਾਣਾ, ਭਗਵੰਤ ਸਮਾਓ, ਸੁਖਦਰਸ਼ਨ ਨੱਤ, ਗੁਰਪ੍ਰੀਤ ਰੂੜੇਕੇ, ਬਲਬੀਰ ਸਿੰਘ ਰੰਧਾਵਾ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਤੋਂ ਇਲਾਵਾ ਸਥਾਨਕ ਜ਼ਿਲ੍ਹਾ ਆਗੂਆਂ ਨੇ ਵੀ ਸੰਬੋਧਨ ਕੀਤਾ। ਜ਼ਿਲ੍ਹਾ ਕੇਂਦਰਾਂ 'ਤੇ ਧਰਨਿਆਂ 'ਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੰਗ ਕੀਤੀ ਕਿ ਵਿਆਪਮ ਵਰਗੇ ਲੂੰ-ਕੰਡੇ ਖੜੇ ਕਰ ਦੇਣ ਵਾਲੇ ਘੁਟਾਲੇ, ਜਿਸ ਵਿਚ ਅਰਬਾਂ ਰੁਪਏ ਦੀ ਰਿਸ਼ਵਤ ਦੇ ਨਾਲ-ਨਾਲ 48 ਲੋਕਾਂ ਦੀ ਸ਼ੱਕੀ ਹਾਲਤਾਂ ਵਿਚ ਮੌਤ ਵੀ ਹੋ ਚੁੱਕੀ ਹੈ ਅਤੇ ਲਲਿਤ ਮੋਦੀ ਘੁਟਾਲੇ ਵਿਚ ਸ਼ਾਮਲ ਮੰਤਰੀਆਂ ਤੇ ਮੁੱਖ ਮੰਤਰੀਆਂ ਨੂੰ ਫੌਰੀ ਰੂਪ ਵਿਚ ਬਰਖਾਸਤ ਕੀਤਾ ਜਾਵੇ। ਸਾਮਰਾਜ ਦੀ ਧੱਕੜਸ਼ਾਹੀ ਦੀ ਗੱਲ ਕਰਦਿਆਂ ਉਹਨਾਂ ਗਰੀਸ ਦੀ ਮਿਸਾਲ ਦਿੰਦਿਆਂ ਕਿਹਾ ਕਿ ਗਰੀਸ ਦੇ ਲੋਕਾਂ ਨੇ ਸਾਮਰਾਜੀ ਨੀਤੀਆਂ ਵਿਰੁੱਧ ਡਟ ਕੇ ਵੋਟ ਪਾਈ ਹੈ, ਪਰ ਸਾਮਰਾਜੀ ਦੇਸ਼ਾਂ ਨੇ ਗਰੀਸ ਦੀ ਰਾਇਸ਼ੁਮਾਰੀ ਦੇ ਉਲਟ ਉਸ ਦੇਸ਼ ਨੂੰ ਘੇਰ ਕੇ ਉਥੋਂ ਦੀ ਸਰਕਾਰ ਨੂੰ ਆਪਣੀਆਂ ਸ਼ਰਤਾਂ ਮੰਨਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਉਸ ਦੇਸ਼ ਦਾ ਹਾਲ ਹੈ, ਜਿਥੇ ਇਕ ਲੋਕ-ਪੱਖੀ ਸਰਕਾਰ ਹੈ, ਪਰ ਸਾਡੇ ਦੇਸ਼ ਦੀ ਮੋਦੀ ਸਰਕਾਰ ਤਾਂ ਖ਼ੁਦ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਦਿਆਂ ਦੁੜੰਗੇ ਮਾਰਦੀ ਅੱਗੇ ਚਲੀ ਜਾ ਰਹੀ ਹੈ। ਕਿਰਤ ਕਾਨੂੰਨਾਂ 'ਚ ਤਰਮੀਮਾਂ, ਮਨਰੇਗਾ ਫੰਡਾਂ 'ਚ ਕਟੌਤੀ, ਐੱਫ ਸੀ ਆਈ ਦੇ ਖਾਤਮੇ ਦੀਆਂ ਵਿਊਂਤਾਂ ਇਸ ਦੀ ਮਿਸਾਲ ਹਨ।
ਇਹ ਧਰਨੇ ਭ੍ਰਿਸ਼ਟਾਚਾਰ ਦੇ ਨਾਲ-ਨਾਲ ਰਾਜ ਦੇ ਲੋਕਾਂ ਦੀਆਂ ਭਖਦੀਆਂ ਮੰਗਾਂ 'ਤੇ ਆਧਾਰਤ 15 ਨੁਕਾਤੀ ਮੰਗ-ਪੱਤਰ ਵੱਲ ਧਿਆਨ ਖਿੱਚਣ ਲਈ, ਜਿਸ ਵਿਚ ਪ੍ਰਮੁੱਖ ਤੌਰ 'ਤੇ ਬੇਘਰਿਆਂ ਲਈ ਮਕਾਨ ਬਣਾਉਣ ਵਾਸਤੇ 10 ਮਰਲੇ ਦੇ ਪਲਾਟ ਤੇ ਗਰਾਂਟ ਦੇਣਾ, ਭੋਂ-ਪ੍ਰਾਪਤੀ ਕਾਨੂੰਨ 2013 ਨਾਲ ਛੇੜਛਾੜ ਨਾ ਕਰਨਾ, ਘੱਟੋ-ਘਟ ਤਨਖਾਹ 15000 ਰੁਪਏ ਪ੍ਰਤੀ ਮਹੀਨਾ ਕਰਨਾ, ਕਿਰਤ ਕਾਨੂੰਨਾਂ ਵਿਚ ਤਰਮੀਮਾਂ ਨਾ ਕਰਨਾ, ਬੁਢਾਪਾ ਤੇ ਵਿਧਵਾ ਪੈਨਸ਼ਨ 3000 ਰੁਪਏ ਕਰਨਾ ਅਤੇ ਮਿਲਣ ਦੀ ਗਰੰਟੀ ਕਰਨਾ, ਮਨਰੇਗਾ ਉਤੇ ਦਿਆਨਤਦਾਰੀ ਨਾਲ ਅਮਲ ਤੇ ਦਿਹਾੜੀ 500 ਰੁਪਏ ਕਰਨਾ, ਖੇਤੀ ਉਪਜਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਤੈਅ ਕਰਨਾ, ਐੱਫ ਸੀ ਆਈ ਨੂੰ ਟੁੱਟਣ ਨਾ ਦੇਣਾ, ਰਾਜ ਵਿਚ ਨਸ਼ਿਆਂ  ਦੇ ਵਗ ਰਹੇ ਦਰਿਆ ਨੂੰ ਰੋਕਣਾ ਅਤੇ ਪੁਸ਼ਤਪਨਾਹੀ ਕਰਨ ਵਾਲੇ ਸਿਆਸੀ ਆਗੂਆਂ ਨੂੰ ਸਜ਼ਾਵਾਂ ਦੇਣੀਆਂ, ਬੇਰੁਜ਼ਗਾਰਾਂ ਨੂੰ ਯੋਗਤਾ ਮੁਤਾਬਕ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦੇਣਾ, ਆਮ ਲੋਕਾਂ ਅਤੇ ਔਰਤਾਂ 'ਤੇ ਕੀਤੇ ਜਾਂਦੇ ਸਮਾਜਕ ਤੇ ਪੁਲਸ ਜਬਰ ਨੂੰ ਰੋਕਣਾ, ਰਾਜ ਵਿਚ ਚੱਲ ਰਹੇ ਹਰ ਤਰ੍ਹਾਂ ਦੇ ਮਾਫੀਆ ਰਾਜ ਨੂੰ ਨੱਥ ਪਾਉਣੀ ਅਤੇ ਪੁਸ਼ਤਪਨਾਹੀ ਕਰਨ ਵਾਲੇ ਸਿਆਸੀ ਆਗੂਆਂ ਨੂੰ ਸਜ਼ਾਵਾਂ ਦੇਣੀਆਂ ਆਦਿ ਮੰਗਾਂ ਸ਼ਾਮਲ ਹਨ, ਨੂੰ ਲੈ ਕੇ ਦਿੱਤੇ ਗਏ। ਵਰਣਨਯੋਗ ਹੈ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਖੱਬੀਆਂ ਪਾਰਟੀਆਂ ਦੇ ਸੂਬਾਈ ਆਗੂਆਂ ਵੱਲੋਂ 8 ਜੁਲਾਈ ਨੂੰ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਅੱਗੇ ਧਰਨਾ ਵੀ ਮਾਰਿਆ ਗਿਆ ਸੀ। ਇਸ ਸਫਲ ਐਕਸ਼ਨ ਤੋਂ ਬਾਅਦ ਚੌਹਾਂ ਪਾਰਟੀਆਂ ਵੱਲੋਂ ਇਨ੍ਹਾਂ ਮੁੱਦਿਆਂ 'ਤੇ ਲਾਮਬੰਦੀ ਨੂੰ ਤੇਜ਼ ਕਰਨ ਲਈ 10 ਅਗਸਤ ਨੂੰ ਬਰਨਾਲਾ, 17 ਅਗਸਤ ਨੂੰ ਅੰਮ੍ਰਿਤਸਰ ਅਤੇ 20 ਅਗਸਤ ਨੂੰ ਜਲੰਧਰ ਵਿਖੇ ਕ੍ਰਮਵਾਰ ਮਾਲਵਾ, ਮਾਝਾ ਅਤੇ ਦੋਆਬਾ ਖੇਤਰਾਂ ਦੀਆਂ ਕਨਵੈਨਸ਼ਨਾਂ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਮੁਜ਼ਾਹਰਿਆਂ ਬਾਰੇ 'ਸੰਗਰਾਮੀ ਲਹਿਰ' ਨੂੰ ਪ੍ਰਾਪਤ ਰਿਪੋਰਟਾਂ ਸੰਖੇਪ ਰੂਪ 'ਚ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
 

ਮੋਗਾ : ਸਥਾਨਕ ਬੱਸ ਅੱਡੇ 'ਤੇ ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਸੀ.ਪੀ.ਆਈ, ਸੀ.ਪੀ.ਆਈ. (ਐੱਮ) ਵਰਕਰਾਂ ਵੱਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਤੇ ਬਜ਼ਾਰਾਂ ਅੰਦਰ ਮਾਰਚ ਕਰਨ ਉਪਰੰਤ ਡੀ.ਸੀ. ਦਫ਼ਤਰ ਪੁੱਜ ਕੇ ਆਮ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਨਾਲ ਸਬੰਧਤ ਪੰਦਰਾਂ ਸੂਤਰੀ ਯਾਦ ਪੱਤਰ ਡਿਪਟੀ ਕਮਿਸ਼ਨਰ ਮੋਗਾ ਨੂੰ ਸੌਂਪਿਆ ਗਿਆ। ਇਸ ਧਰਨੇ ਨੂੰ ਸੀ.ਪੀ. ਆਈ. ਦੇ ਆਗੂ ਕਾਮਰੇਡ ਜਗਦੀਸ਼ ਚਾਹਲ, ਸੁਖਜਿੰਦਰ ਮਹੇਸ਼ਰੀ, ਨਰਿੰਦਰ ਕੌਰ, ਜਗਜੀਤ ਸਿੰਘ, ਸ਼ੇਰ ਸਿੰਘ ਸਰਪੰਚ, ਬਲਕਰਨ ਮੋਗਾ, ਗਿਆਨ ਚੰਦ, ਕਰਮਵੀਰ ਕੌਰ ਬੱਧਨੀ ਤੇ ਸੀ.ਪੀ.ਆਈ. ਐੱਮ. ਦੇ ਆਗੂ  ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰੇਤ ਮੈਂਬਰ,  ਸੁਰਜੀਤ ਸਿੰਘ ਗਗੜਾ, ਦਿਆਲ ਸਿੰਘ ਕੈਲਾ, ਅਮਰਜੀਤ ਧਰਮਕੋਟ, ਅਮਰਜੀਤ ਸਿੰਘ, ਊਦੇ ਸਿੰਘ, ਪਿਆਰਾ ਸਿੰਘ ਢਿੱਲੋਂ ਨੇ ਸੰਬੋਧਨ ਕੀਤਾ।
 

ਫਾਜ਼ਿਲਕਾ : ਖੱਬੇਪੱਖੀ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ) ਅਤੇ ਸੀ.ਪੀ.ਐਮ.ਪੰਜਾਬ ਦੇ ਸੈਂਕੜੇ ਵਰਕਰ ਪ੍ਰਤਾਪ ਬਾਗ ਫਾਜਿਲਕਾ ਵਿਖੇ ਇਕੱਠੇ ਹੋਏ, ਜਿਸ ਦੇ ਬਾਅਦ ਵੱਖ-ਵੱਖ ਬਜ਼ਾਰਾਂ ਵਿੱਚ ਜੱਥਾ ਮਾਰਚ ਕਰਦੇ ਹੋਏ ਝੰਡੇ, ਬੈਨਰ ਤੇ ਤਖਤੀਆਂ ਫੜ ਕੇ ਵਰਕਰ ਜੋਸ਼ੀਲੇ ਨਾਅਰੇ ਲੱਗਾ ਕੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਪੁੱਜੇ। ਇੱਥੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਦਿੱਤੇ ਗਏ ਰੋਸ ਧਰਨੇ ਨੂੰ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਸੀਪੀਆਈ (ਐੱਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਚਰਨ ਅਰੋੜਾ ਅਤੇ ਸੀ.ਪੀ.ਐਮ. ਪੰਜਾਬ ਦੇ ਜਿਲ੍ਹਾ ਸਕੱਤਰ ਕਾਮਰੇਡ ਗੁਰਮੇਜ ਗੇਜੀ, ਸੀ.ਪੀ.ਆਈ. ਦੇ ਸਟੇਟ ਕੌਂਸਲ ਮੈਂਬਰ ਕਾਮਰੇਡ ਸੁਰਿੰਦਰ ਢੰਡੀਆਂ, ਕਾਮਰੇਡ ਮਾਹਗਾ ਰਾਮ ਕਟੇਹੜਾ,ਕਾਮਰੇਡ ਕੁਲਵੰਤ ਸਿੰਘ ਕਿਰਤੀ, ਜੈਮਲ ਰਾਮ, ਕਾਮਰੇਡ ਸ਼ਕਤੀ, ਕਾਮਰੇਡ ਅਵਤਾਰ ਸਿੰਘ, ਕਾਮਰੇਡ ਜੱਗਾ ਸਿੰਘ, ਰਿਸ਼ੀਪਾਲ ਨੇ ਵੀ ਸੰਬੋਧਨ ਕੀਤਾ। ਇਸ ਧਰਨੇ ਦੇ ਦੌਰਾਨ ਏ ਡੀ ਸੀ ਚਰਨਦੇਵ ਸਿੰਘ ਮਾਨ ਨੂੰ ਮੰਗ ਪੱਤਰ ਸੌਂਪ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਿਆ ਗਿਆ।
 

ਬਠਿੰਡਾ : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵੱਲੋਂ ਰੇਤਾ ਬੱਜਰੀ, ਕੇਬਲ, ਟਰਾਂਸਪੋਰਟ ਮਾਫੀਆ, ਨਸ਼ਾ ਤਸਕਰਾਂ ਅਤੇ ਹਰ ਕਿਸਮ ਦੇ ਕਬਜਾਕਰੂ ਤੇ ਗੁੰਡਾ ਗਰੋਹਾਂ ਤੋਂ ਪੰਜਾਬੀਆਂ ਦੀ ਰਾਖੀ ਲਈ ਅਤੇ ਮਿਹਨਤੀ ਲੋਕਾਂ ਦੀ ਮਜ਼ਬੂਤ ਜਮਾਤੀ ਏਕਤਾ ਦੀ ਉਸਾਰੀ ਲਈ, ਮੁੱਠੀ ਪਰ ਅਜਾਰੇਦਾਰਾਂ ਵੱਲੋਂ ਭਾਰਤੀ ਮੰਡੀ ਤੇ ਕੁਦਰਤੀ ਵਸੀਲਿਆਂ, ਕਿਰਤ ਸ਼ਕਤੀ ਦੀ ਅੰਨ੍ਹੀ ਤੇ ਖੁੱਲੀ ਲੁੱਟ ਯਕੀਨੀ ਕਰਨ ਲਈ ਬਣੀਆਂ ਨਵ-ਉਦਾਰਵਾਦੀ ਨੀਤੀਆਂ ਨੰ ਰੱਦ ਕਰਦਿਆਂ ਬਦਲਵੀਆਂ ਲੋਕ ਪੱਖੀ ਨੀਤੀਆਂ ਲਾਗੂ ਕੀਤੇ ਜਾਣ ਲਈ ਸਥਾਨਕ ਅਮਰੀਕ ਸਿੰਘ ਰੋਡ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਸੀ ਪੀ ਆਈ, ਸੀ ਪੀ ਆਈ (ਐਮ), ਸੀ ਪੀ ਐਮ ਪੰਜਾਬ ਅਤੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਵੱਲੋਂ ਕੀਤੇ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ 10 ਅਗਸਤ ਨੂੰ ਬਰਨਾਲਾ, 17 ਅਗਸਤ ਨੂੰ ਅਮ੍ਰਿਤਸਰ, 20 ਅਗਸਤ ਨੂੰ ਜਲੰਧਰ ਵਿਖੇ ਜ਼ੋਨ ਪੱਧਰੀ ਸਾਂਝੇ ਵਿਸ਼ਾਲ ਪ੍ਰਤੀਨਿੱਧ ਸੰਮੇਲਨ ਕੀਤੇ ਜਾਣਗੇ, ਜਿਹਨਾਂ ਵਿੱਚ ਭਵਿੱਖ ਦੇ ਐਕਸਨਾਂ ਦਾ ਐਲਾਨ ਕੀਤਾ ਜਾਵੇਗਾ। ਸਮਾਗਮ ਨੂੰ ਸਾਥੀ ਮਹੀਂਪਾਲ, ਸੁਰਜੀਤ ਸਿੰਘ ਸੋਹੀ, ਹਰਬਿੰਦਰ ਸਿੰਘ ਸੇਮਾ, ਬਲਕਰਣ ਸਿੰਘ ਬਲਾਹੜ ਮਹਿਮਾ, ਗੁਰਚਰਨ ਸਿੰਘ ਭਗਤਾ, ਮਿੱਠੂ ਸਿੰਘ ਘੁੱਦਾ,  ਸੰਪੂਰਨ ਸਿੰਘ, ਕਮਲੇਸ਼ ਰਾਣੀ, ਜਸਵੀਰ ਕੌਰ ਆਦਿ ਨੇ ਸੰਬੋਧਨ ਕੀਤਾ।
 

ਤਰਨ ਤਾਰਨ : ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐੱਮ-ਐੱਲ) ਲਿਬਰੇਸ਼ਨ ਵੱਲੋਂ ਸ਼ਹਿਰ ਵਿੱਚ ਮਾਰਚ ਕਰਕੇ ਡੀ ਸੀ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਪ੍ਰਧਾਨਗੀ ਸੀ ਪੀ ਆਈ ਆਗੂ ਕਾਮਰੇਡ ਰਜਿੰਦਰਪਾਲ ਕੌਰ, ਸੀ ਪੀ ਐੱਮ ਪੰਜਾਬ ਦੇ ਆਗੂ ਕਾਮਰੇਡ ਬਲਬੀਰ ਸੂਦ ਅਤੇ ਸੀ ਪੀ ਆਈ (ਐੱਮ) ਦੇ ਆਗੂ ਸਾਥੀ ਕੁਲਵੰਤ ਸਿੰਘ ਗੋਹਲਵੜ ਨੇ ਕੀਤੀ।
ਇਸ ਮੌਕੇ ਧਰਨਾਕਾਰੀਆਂ ਨੂੰ ਸਰਵਸਾਥੀ ਤਾਰਾ ਸਿੰਘ ਖਹਿਰਾ, ਮੇਜਰ ਸਿੰਘ ਭਿੱਖੀਵਿੰਡ ਅਤੇ ਪਰਗਟ ਸਿੰਘ ਜਾਮਾਰਾਏ, ਹਰਭਜਨ ਸਿੰਘ ਤੋਂ ਇਲਾਵਾ ਮਾਸਟਰ ਜਸਵਿੰਦਰ ਸਿੰਘ, ਚਰਨਜੀਤ ਸਿੰਘ ਪੂਹਲਾ, ਹੀਰਾ ਸਿੰਘ ਕੰਡਿਆਂਵਾਲੇ, ਮਾਸਟਰ ਅਰਜਨ ਸਿੰਘ, ਚਮਨ ਲਾਲ ਦਰਾਜਕੇ, ਮਾਸਟਰ ਦਲਜੀਤ ਸਿੰਘ, ਜਗੀਰੀ ਰਾਮ, ਜੈਮਲ ਸਿੰਘ ਬਾਠ ਅਤੇ ਦਵਿੰਦਰ ਸੋਹਲ ਨੇ ਵੀ ਸੰਬੋਧਨ ਕੀਤਾ।
 

ਗੁਰਦਾਸਪੁਰ : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ, ਸੀ ਪੀ ਆਈ (ਐੱਮ-ਐੱਲ) ਲਿਬਰੇਸ਼ਨ ਦੇ ਸੱਦੇ 'ਤੇ ਮਜ਼ਦੂਰ, ਕਿਸਾਨ ਔਰਤਾਂ ਅਤੇ ਨੌਜਵਾਨ ਬੱਸ ਸਟੈਂਡ ਗੁਰਦਾਸਪੁਰ ਵਿਖੇ ਇਕੱਤਰ ਹੋਏ। ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ ਵਰਕਰਾਂ ਵਲੋਂ ਕੀਤੀ ਰੈਲੀ ਦੀ ਪ੍ਰਧਾਨਗੀ ਠਾਕੁਰ ਧਿਆਨ ਸਿੰਘ, ਲਖਬੀਰ ਸਿੰਘ ਹਾਰਨੀਆਂ, ਸੰਤੋਖ ਸਿੰਘ ਔਲਖ ਅਤੇ ਅਸ਼ਵਨੀ ਕੁਮਾਰ ਲੱਖਣ ਕਲਾਂ ਨੇ ਸਾਂਝੇ ਤੌਰ 'ਤੇ ਕੀਤੀ। ਬੱਸ ਸਟੈਂਡ ਤੋਂ ਰੋਸ ਮਾਰਚ ਕਰਦੇ ਹੋਏ ਵਰਕਰ ਡਿਪਟੀ ਕਮਿਸ਼ਨਰ ਦਫਤਰ ਵਿਖੇ ਪੁੱਜੇ ਅਤੇ ਰੈਲੀ ਕੀਤੀ। ਰੈਲੀ ਨੂੰ ਕਾਮਰੇਡ ਗੁਲਜਾਰ ਸਿੰਘ ਬਸੰਤਕੋਟ, ਰਣਬੀਰ ਸਿੰਘ ਵਿਰਕ, ਕਾਮਰੇਡ ਰਘਬੀਰ ਸਿੰਘ ਪਕੀਵਾ ਅਤੇ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ, ਠਾਕੁਰ ਧਿਆਨ ਸਿੰਘ, ਕਾਮਰੇਡ ਜਸਬੀਰ ਸਿੰਘ ਕਤੋਵਾਲ, ਮੱਖਣ ਸਿੰਘ ਕੋਹਾੜ, ਸੁਖਦੇਵ ਸਿੰਘ ਭਾਗੋਕਾਵਾਂ, ਸੁਰਜੀਤ ਸਿੰਘ ਘੁੰਮਣ, ਬਲਬੀਰ ਸਿੰਘ ਰੰਧਾਵਾ, ਦਲਜੀਤ ਸਿੰਘ, ਗੁਰਦਿਆਲ ਸਿੰਘ, ਨੀਲਮ ਘੁੰਮਾਣ, ਨਿਰਮਲ ਸਿੰਘ ਬੋਪਾਰਾਏ, ਜਸਵੰਤ ਸਿੰਘ ਬੁੱਟਰ ਆਦਿ ਨੇ ਵੀ ਸੰਬੋਧਨ ਕੀਤਾ।
 

ਮਾਨਸਾ : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ 15 ਨੁਕਾਤੀ ਲੋਕਪੱਖੀ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਭ੍ਰਿਸ਼ਟਾਚਾਰ, ਨਸ਼ਾਖੋਰੀ ਅਤੇ ਸਰਕਾਰ ਦੀ ਗੁੰਡਾਗਰਦੀ ਖਿਲਾਫ ਸਥਾਨਕ ਡੀ.ਸੀ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਨੂੰ ਸਬੋਧਨ ਕਰਦਿਆਂ ਸੀ.ਪੀ.ਆਈ ਦੇ ਸੂਬਾ ਸਕੱਤਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸੀ.ਪੀ.ਆਈ ਐੱਮ ਦੇ ਸੂਬਾ ਸਕੱਤਰੇਤ ਮੈਂਬਰ ਰਘੂਨਾਥ ਸਿੰਘ, ਜ਼ਿਲ੍ਹਾ ਸਕੱਤਰ ਕੁਲਵਿੰਦਰ ਉਡਤ, ਸੀ.ਪੀ.ਆਈ ਐੱਮ.ਐੱਲ ਸੂਬਾ ਸਕੱਤਰੇਤ ਮੈਂਬਰ ਭਗਵੰਤ ਸਿੰਘ ਸਮਾਓਂ, ਗੁਰਨਾਮ ਸਿੰਘ ਭੀਖੀ, ਸੀ.ਪੀ.ਐੱਮ. ਪੰਜਾਬ ਦੇ ਸੂਬਾ ਕਮੇਟੀ ਮੈਂਬਰ ਛੱਜੂਰਾਮ ਰਿਸ਼ੀ, ਜ਼ਿਲ੍ਹਾ ਸਕੱਤਰ ਲਾਲ ਚੰਦ ਸਰਦੂਲਗੜ੍ਹ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ਼ ਸਕੱਤਰ ਦੀ ਕਾਰਵਾਈ ਅਮਰੀਕ ਸਮਾਓ ਨੇ ਬਾਖੂਬੀ ਨਿਭਾਈ ਅਤੇ ਅੰਤ ਵਿੱਚ ਸਾਬਕਾ ਵਿਧਾਇਕ ਅਤੇ ਬਜ਼ੁਰਗ ਆਗੂ ਬੂਟਾ ਸਿੰਘ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।
 

ਅੰਮ੍ਰਿਤਸਰ : ਖੱਬੀਆਂ ਪਾਰਟੀਆਂ ਵੱਲੋਂ ਲੋਕਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਰੋਸ ਦਿਵਸ ਵਜੋਂ ਇਥੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਦੀ ਪ੍ਰਧਾਨਗੀ ਅਮਰਜੀਤ ਸਿੰਘ ਆਸਲ, ਡਾ. ਸਤਨਾਮ ਸਿੰਘ ਅਜਨਾਲਾ, ਬਲਕਾਰ ਸਿੰਘ ਦੁਧਾਲਾ, ਅਮਰੀਕ ਸਿੰਘ ਅਤੇ ਮੰਗਲ ਸਿੰਘ ਆਦਿ ਨੇ ਕੀਤੀ। ਸਰਵਸਾਥੀ ਡਾ. ਜੁਗਿੰਦਰ ਦਿਆਲ, ਕਾਮਰੇਡ ਹਰਭਜਨ ਸਿੰਘ, ਰਤਨ ਸਿੰਘ ਰੰਧਾਵਾ, ਬਲਵਿੰਦਰ ਸਿੰਘ ਦੁਧਾਲਾ, ਗੁਰਨਾਮ ਸਿੰਘ ਦਾਊਦ, ਜਗਤਾਰ ਸਿੰਘ ਕਰਮਪੁਰਾ, ਦਸਵਿੰਦਰ ਕੌਰ ਨੇ ਧਰਨੇ ਨੂੰ ਸੰਬੋਧਨ ਕੀਤਾ।
ਮੁਕਤਸਰ : ਪੰਜਾਬ ਦੀਆਂ ਚਾਰ ਖੱਬੇਪੱਖੀ ਪਾਰਟੀਆਂ ਵੱਲੋਂ ਡੀ.ਸੀ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਤਹਿਤ ਸੀ ਪੀ ਆਈ, ਸੀ ਪੀ ਆਈ (ਐੱਮ) ਅਤੇ ਸੀ ਪੀ ਐੱਮ ਪੰਜਾਬ ਵੱਲੋਂ ਡੀ ਸੀ ਦਫ਼ਤਰ ਮੁਕਤਸਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਦੀ ਪ੍ਰਧਾਨਗੀ ਸੀ ਪੀ ਆਈ ਦੇ ਬੋਹੜ ਸਿੰਘ, ਸੀ ਪੀ ਆਈ (ਐੱਮ) ਦੇ ਸਾਥੀ ਹਰੀ ਰਾਮ ਚੱਕ ਸ਼ੇਰੇਵਾਲਾ ਅਤੇ ਸੀ ਪੀ ਐੱਮ ਪੰਜਾਬ ਵੱਲੋਂ ਹਰਜੀਤ ਸਿੰਘ ਮਦਰੱਸਾ ਨੇ ਕੀਤੀ। ਵੱਡੀ ਗਿਣਤੀ ਵਿਚ ਜੁੜੇ ਲੋਕਾਂ ਦੇ ਇਕੱਠ ਨੂੰ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਜਗਰੂਪ ਸਿੰਘ, ਸੀ ਪੀ ਆਈ (ਐੱਮ) ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਇੰਦਰਜੀਤ ਅਤੇ ਸੀ ਪੀ ਐੱਮ ਪੰਜਾਬ ਦੇ ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੱਸੇਆਣਾ, ਕਾਮਰੇਡ ਗਿਆਨ ਸਿੰਘ, ਮੋਹਨ ਸਿੰਘ, ਸੁਖਜੀਤ ਸਿੰਘ, ਹਰਵਿੰਦਰ ਸਿੰਘ ਕੁੱਤਿਆਂਵਾਲੀ, ਤਰਸੇਮ ਲਾਲ, ਹਰਜੀਤ ਸਿਘ ਮਦਰੱਸਾ ਅਤੇ ਮਾਸਟਰ ਹਿੰਮਤ ਸਿੰਘ ਮਲੋਟ ਨੇ ਵੀ ਸੰਬੋਧਨ ਕੀਤਾ।
 

ਜਲੰਧਰ : ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐਮ), ਸੀ ਪੀ ਐਮ ਪੰਜਾਬ, ਸੀ ਪੀ ਆਈ (ਐਮ.ਐਲ.) ਲਿਬਰੇਸ਼ਨ ਵੱਲੋਂ ਦੇਸ਼ ਭਗਤ ਯਾਦਗਾਰ ਵਿਖੇ ਰੈਲੀ, ਰੋਸ ਮੁਜ਼ਾਹਰਾ ਤੇ ਡੀ ਸੀ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਪ੍ਰਧਾਨਗੀ ਸਵਰਨ ਸਿੰਘ ਅਕਲਪੁਰੀ, ਗੁਰਮੀਤ ਸਿੰਘ ਢੱਡਾ, ਮੇਲਾ ਸਿੰਘ ਰੁੜਕਾ ਨੇ ਸਾਂਝੇ ਤੌਰ 'ਤੇ ਕੀਤੀ। ਇਸ ਰੈਲੀ 'ਤੇ ਰੋਸ ਧਰਨੇ ਨੂੰ ਸੀ ਪੀ ਆਈ ਦੇ ਸੂਬਾਈ ਸਾਬਕਾ ਸਕੱਤਰ ਬੰਤ ਸਿੰਘ ਬਰਾੜ, ਸੀ ਪੀ ਆਈ (ਐਮ) ਦੇ ਸੂਬਾ ਸਕੱਤਰ ਚਰਨ ਸਿੰਘ ਵਿਰਦੀ, ਸੀ ਪੀ ਐਮ ਪੰਜਾਬ ਦੇ ਸੂਬਾ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ ਦੇ ਆਗੂ ਦਿਲਬਾਗ ਸਿੰਘ ਅਟਵਾਲ, ਚਰਨਜੀਤ ਥੰਮੂਵਾਲ, ਸੀ ਪੀ ਆਈ (ਐੱਮ) ਦੇ ਆਗੂ ਗੁਰਚੇਤਨ ਸਿੰਘ ਬਾਸੀ, ਲਹਿੰਬਰ ਸਿੰਘ ਤੱਗੜ, ਸੀ ਪੀ ਐਮ ਪੰਜਾਬ ਦੇ ਆਗੂ ਕੁਲਵੰਤ ਸਿੰਘ ਸੰਧੂ, ਗੁਰਨਾਮ ਸਿੰਘ ਸੰਘੇੜਾ, ਦਰਸ਼ਨ ਨਾਹਰ, ਜਸਵਿੰਦਰ ਢੇਸੀ ਆਦਿ ਨੇ ਵੀ ਸੰਬੋਧਨ ਕੀਤਾ।
 

ਚੰਡੀਗੜ੍ਹ : ਕੌਮੀ ਪੱਧਰ 'ਤੇ 6 ਖੱਬੀਆਂ ਪਾਰਟੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਤੇ ਕਈ ਰਾਜਾਂ 'ਚ ਵੱਡੇ ਪੱਧਰ 'ਤੇ ਫੈਲੇ ਭ੍ਰਿਸ਼ਟਾਚਾਰ ਨੂੰ ਨੰਗਿਆਂ ਕਰਨ ਲਈ 20 ਜੁਲਾਈ ਨੂੰ ਰੋਸ ਧਰਨੇ ਅਤੇ ਮੁਜ਼ਾਹਰੇ ਕਰਨ ਦੇ ਸੱਦੇ ਮੁਤਾਬਕ ਚੰਡੀਗੜ੍ਹ-ਮੋਹਾਲੀ ਦੀਆਂ ਚਾਰ ਖੱਬੀਆਂ ਪਾਰਟੀਆਂ ਦੀਆਂ ਜ਼ਿਲ੍ਹਾ ਕਮੇਟੀਆਂ ਨੇ ਸਾਂਝੇ ਤੌਰ 'ਤੇ ਓਵਰ ਬ੍ਰਿਜ ਸੈਕਟਰ-17 ਚੰਡੀਗੜ੍ਹ ਵਿਖੇ ਰੋਸ ਧਰਨਾ ਦਿੱਤਾ ਅਤੇ ਮੁਜ਼ਾਹਰਾ ਕੀਤਾ, ਜਿਸ ਦੀ ਪ੍ਰਧਾਨਗੀ ਰਾਜ ਕੁਮਾਰ, ਕੁਲਦੀਪ ਸਿੰਘ, ਮੁਹੰਮਦ ਸ਼ਹਿਨਾਜ ਗੋਰਸੀ, ਜੋਗਿੰਦਰ ਸਿੰਘ, ਈਸ਼ਾ ਅਰੋੜਾ ਨੇ ਕੀਤੀ। 
ਇਸ ਧਰਨੇ ਨੂੰ ਸੀ.ਪੀ.ਆਈ ਦੇ ਸਾਥੀ ਦੇਵੀਦਿਆਲ ਸ਼ਰਮਾ, ਪ੍ਰੀਤਮ ਸਿੰਘ ਹੁੰਦਲ, ਰਾਜ ਕੁਮਾਰ, ਜੋਗਿਦਰ ਸ਼ਰਮਾ, ਮੋਹਿੰਦਰਪਾਲ ਸਿੰਘ, ਦਿਲਦਾਰ ਸਿੰਘ, ਸੀ.ਪੀ.ਆਈ (ਐੱਮ) ਦੇ ਸਾਥੀ ਵਿਜੈ ਮਿਸ਼ਰਾ, ਕੁਲਦੀਪ ਸਿੰਘ, ਡਾ. ਸ਼ੇਰ ਸਿੰਘ, ਮੁਹੰਮਦ ਸ਼ਹਿਨਾਜ਼ ਗੋਰਸ਼ੀ, ਸ਼ਾਮ ਲਾਲ, ਬਲਬੀਰ ਸਿੰਘ ਮੁਸਾਫਿਰ, ਸੀ.ਪੀ.ਐੱਮ ਪੰਜਾਬ ਦੇ ਇੰਦਰਜੀਤ ਸਿੰਘ ਗਰੇਵਾਲ, ਜੋਗਿੰਦਰ ਸਿੰਘ, ਪੀ.ਡੀ.ਐੱਸ ਉੱਪਲ, ਸੱਜਣ ਸਿੰਘ, ਸੀ.ਪੀ.ਆਈ (ਐੱਮ-ਐੱਲ) ਲਿਬਰੇਸ਼ਨ ਦੇ ਕਮਲਜੀਤ ਸਿੰਘ, ਹਸ਼ਮੀਤ ਸਿੰਘ, ਡਾ. ਨਵਕਿਰਨ, ਈਸ਼ਾ ਅਰੋੜਾ ਨੇ ਸੰਬੋਧਨ ਕੀਤਾ।
 

ਲੁਧਿਆਣਾ : ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਲੁਧਿਆਣੇ 'ਚ ਕੀਤੀ ਗਈ ਰੈਲੀ ਨੂੰ ਕਾਮਰੇਡ ਕਰਤਾਰ ਸਿੰਘ ਬੁਆਣੀ, ਅਮਰਜੀਤ ਸਿੰਘ ਮੱਟੂ, ਪਰਮਜੀਤ ਸਿੰਘ, ਡਾ. ਅਰੁਣ ਮਿੱਤਰਾ, ਜਗਦੀਸ਼ ਚੰਦ, ਮਹਿੰਦਰ ਸਿੰਘ ਅਚਰਵਾਲ, ਡੀ.ਪੀ. ਮੌੜ, ਜਗਤਾਰ ਸਿੰਘ ਚਕੋਹੀ, ਸੁਖਵਿੰਦਰ ਸਿੰਘ ਲੋਟੇ, ਰਮੇਸ਼ ਰਤਨ, ਸਤਨਾਮ ਸਿੰਘ ਬੜੈਚ, ਗੁਰਨਾਮ ਸਿੰਘ ਸਿੱਧੂ, ਸੁਰਿੰਦਰ ਸਿੰਘ ਜਲਾਲਦੀਵਾਲ, ਰੂਪ ਬਸੰਤ ਬੜੈਚ, ਬਲਦੇਵ ਸਿੰਘ ਲਤਾਲਾ, ਗੁਰਨਾਮ ਸਿੰਘ ਗਿੱਲ, ਗੁਰਜੀਤ ਸਿੰਘ ਕਲਸੀ, ਓਮ ਪ੍ਰਕਾਸ਼ ਮਹਿਤਾ, ਰਾਜਾ ਰਾਮ ਵਰਮਾ, ਦੇਵ ਰਾਜ, ਫਿਰੋਜ ਮਾਸਟਰ, ਤੇਜਾ ਸਿੰਘ ਬੜੈਚ, ਅਵਤਾਰ ਸਿੰਘ ਗਿੱਲ ਨੇ ਸੰਬੋਧਨ ਕੀਤਾ।
 

ਰੂਪਨਗਰ : ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵੱਲੋਂ  ਬਣਾਏ ਸਾਂਝੇ ਮੋਰਚੇ ਵੱਲੋਂ ਦਿੱਤੇ ਗਏ 15 ਨੁਕਾਤੀ ਮੰਗ ਪੱਤਰ ਵਿਚ ਦਰਜ ਮੰਗਾਂ ਦੀ ਪੂਰਤੀ ਲਈ ਰੂਪਨਗਰ ਜ਼ਿਲ੍ਹੇ ਦੀਆਂ ਤਿੰਨ ਖੱਬੀਆਂ ਪਾਰਟੀਆਂ ਸੀ.ਪੀ.ਆਈ, ਸੀ.ਪੀ.ਆਈ.(ਐੱਮ) ਅਤੇ ਸੀ.ਪੀ.ਐੱਮ ਪੰਜਾਬ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਵਿਰੁੱਧ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਰੋਸ਼ ਧਰਨਾ ਦਿੱਤਾ ਗਿਆ।
ਇਸ ਧਰਨੇ ਧਰਨੇ ਨੂੰ ਦਵਿੰਦਰ ਨਗਲੀ, ਕਾਮਰੇਡ ਤਰਸੇਮ ਸਿੰਘ ਭੱਲੜੀ, ਕਾਮਰੇਡ ਮੋਹਣ ਸਿੰਘ ਧਮਾਣਾ ਤੋਂ ਇਲਾਵਾ ਹਿੰਮਤ ਸਿੰਘ ਨੰਗਲ, ਮਹਿੰਦਰ ਕੌਰ ਭੁੱਲਰ, ਰਣਜੀਤ ਕੌਰ, ਸੁਰਜਿੰਦਰ ਕੌਰ ਨੇ ਵੀ ਸੰਬੋਧਨ ਕੀਤਾ।
 

ਹੁਸ਼ਿਆਰਪੁਰ : ਪ੍ਰਾਂਤ ਦੀਆਂ ਚਾਰ ਖੱਬੀਆਂ ਪਾਰਟੀਆਂ ਦੇ ਸਾਂਝੇ ਸੱਦੇ 'ਤੇ ਇੱਥੇ ਜ਼ਿਲ੍ਹੇ ਭਰ 'ਚੋਂ ਆਏ ਸੈਂਕੜੇ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਨੇ ਡੀ.ਸੀ ਦਫਤਰ ਸਾਹਮਣੇ ਧਰਨਾ ਲਾਇਆ। ਇਸ ਧਰਨੇ ਦੀ ਅਗਵਾਈ ਅਮਰਜੀਤ ਸਿੰਘ, ਦਰਸ਼ਨ ਸਿੰਘ ਮੱਟੂ ਅਤੇ ਮਹਿੰਦਰ ਸਿੰਘ ਖੈਰੜ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਗਈ। ਇਸ ਧਰਨੇ ਨੂੰ ਉਪਰੋਕਤ ਤਿੰਨਾਂ ਆਗੂਆਂ ਤੋਂ ਇਲਾਵਾ ਕੁਲਦੀਪ ਸਿੰਘ, ਪ੍ਰਿੰਸੀਪਲ ਜੋਗਿੰਦਰ ਸਿੰਘ, ਦਵਿੰਦਰ ਗਿੱਲ, ਬਲਦੇਵ ਰਾਮਗੜ੍ਹ, ਚਰਨਜੀਤ ਸਿੰਘ ਚਡਿਆਲ, ਸਤੀਸ਼ ਚੰਦਰ, ਪ੍ਰਿੰਸੀਪਲ ਪਿਆਰਾ ਸਿੰਘ, ਹਰਕੰਵਲ ਸਿੰਘ, ਯੋਧ ਸਿੰਘ, ਗੰਗਾ ਪ੍ਰਸ਼ਾਦ ਅਤੇ ਮਹਿੰਦਰ ਸਿੰਘ ਜੋਸ਼ ਨੇ ਵੀ ਸੰਬੋਧਨ ਕੀਤਾ। ਉਪਰੋਕਤ ਮੰਗਾਂ 'ਤੇ ਆਧਾਰਿਤ ਮੰਗ ਪੱਤਰ ਵੀ ਡੀ ਸੀ ਹੁਸ਼ਿਆਰਪੁਰ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ।
 

ਪਟਿਆਲਾ :  ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐਮ), ਸੀ ਪੀ ਐੱਮ ਪੰਜਾਬ ਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਵਰਕਰਾਂ ਨੇ ਸਿਵਲ ਸਕੱਤਰੇਤ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਆਪਣੀਆਂ 15 ਨੁਕਾਤੀ  ਮੰਗਾਂ ਨੂੰ ਲੈ ਕੇ ਇੱਕ ਵਿਸ਼ਾਲ ਰੋਹ ਭਰਪੂਰ ਧਰਨਾ ਦਿੱਤਾ। ਉਪਰੰਤ ਚਾਰਾਂ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਪਟਿਆਲਾ ਨੂੰ  ਦਿੱਤਾ। ਧਰਨੇ ਨੂੰ ਸਰਵਸਾਥੀ ਨਿਰਮਲ ਸਿੰਘ ਧਾਲੀਵਾਲ, ਵਿਜੈ ਮਿਸ਼ਰਾ, ਕੁਲਵੰਤ ਸਿੰਘ ਮੌਲ਼ਵੀਵਾਲਾ, ਗੁਰਦਰਸ਼ਨ ਖਾਸਪੁਰ ਤੇ ਪੂਰਨ ਚੰਦ ਨਨਹੇੜਾ ਤੋਂ ਇਲਾਵਾ ਕਰਮ ਚੰਦ ਭਾਰਦਵਾਜ, ਕਸ਼ਮੀਰ ਸਿੰਘ ਗਦਾਈਆ, ਬ੍ਰਿਜ ਲਾਲ, ਸੁਖਦੇਵ ਸੁੱਖੀ, ਧਰਮਪਾਲ ਸੀਲ, ਮੁਹੰਮਦ ਸਦੀਕ, ਅਮਰਜੀਤ ਸਿੰਘ ਐਡਵੋਕੇਟ, ਕੁਲਵੰਤ ਬਹਿਣੀਵਾਲ, ਸੰਤੋਖ ਸਿੰਘ, ਰਾਮ ਚੰਦ ਚੁਨਾਗਰਾ, ਗੁਰਬਖਸ਼ ਸਿੰਘ ਧਨੇਠਾ, ਹਰਦੇਵ ਸਿੰਘ ਘੜਾਮ, ਅਜੈਬ ਸਿੰਘ ਸ਼ਾਹਪੁਰ, ਮਹਿੰਦਰ ਸਿੰਘ ਪਟਿਆਲਾ ਤੇ ਸੋਹਣ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ।
 

ਫਤਿਹਗੜ੍ਹ ਸਾਹਿਬ : ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੱਦੇ 'ਤੇ ਕਾਮਰੇਡ ਅਮਰ ਨਾਥ,  ਕਾਮਰੇਡ ਗੁਰਦਰਸ਼ਨ ਸਿੰਘ, ਸਾਥੀ ਗੁਰਬਚਨ ਸਿੰਘ ਵਿਰਦੀ ਦੀ ਅਗਵਾਈ ਹੇਠ ਸੈਂਕੜੇ ਸਾਥੀਆਂ ਨੇ ਰੋਸ ਮੁਜ਼ਾਹਰਾ ਕੀਤਾ। ਮੁਜਾਹਰੇ ਨੂੰ ਸਰਵਸਾਥੀ ਵਿਨੋਦ ਕੁਮਾਰ ਪੱਪੂ, ਹਰਦੇਵ ਸਿੰਘ, ਮਨਜੀਤ ਸਿੰਘ, ਧਰਮਪਾਲ, ਮੁਹੰਮਦ ਸਦੀਕ, ਸੁਖਦੇਵ ਸਿੰਘ ਟਿੱਬੀ, ਲਛਮਣ ਸਿੰਘ ਮੰਡੇਰ, ਬਾਬਾ ਬੰਤਾ ਸਿੰਘ, ਠਾਕਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।


ਚਾਰ ਖੱਬੀਆਂ ਪਾਰਟੀਆਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ, ਸੀ.ਪੀ.ਆਈ.(ਐਮ,) ਸੀ.ਪੀ.ਐਮ ਪੰਜਾਬ ਅਤੇ ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ ਦੇ ਸੱਦੇ ਉੱਤੇ ਚੋਹਾਂ ਪਾਰਟੀਆਂ ਦੇ ਸੂਬਾ ਸਕੱਤਰਾਂ ਸਰਵ ਸਾਥੀ ਹਰਦੇਵ ਅਰਸ਼ੀ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ ਅਤੇ ਗੁਰਮੀਤ ਸਿੰਘ ਬਖਤਪੁਰ ਦੀ ਅਗਵਾਈ ਵਿੱਚ ਸੈਂਕੜੇ ਸੂਬਾਈ ਆਗੂਆਂ ਨੇ 8 ਜੁਲਾਈ ਨੂੰ ਕੜਕਦੀ  ਧੁੱਪ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਵੱਲ ਜ਼ਬਰਦਸਤ ਰੋਸ ਮਾਰਚ ਕੀਤਾ ਤੇ ਧਰਨਾ ਮਾਰਿਆ। ਧਾਰਾ 144 ਅਤੇ ਭਾਰੀ ਪੁਲਸ ਫੋਰਸ ਦੇ ਬਾਵਜੂਦ ਮੁਜ਼ਾਹਰਾਕਾਰੀ ਜਦੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ  ਵਧ ਰਹੇ ਸਨ ਤਾਂ ਰਸਤੇ ਵਿੱਚ ਚੰਡੀਗੜ੍ਹ ਪੁਲਸ ਵਲੋਂ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਚੋਹਾਂ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਕਰਵਾ ਦਿੱਤੀ ਜਾਵੇਗੀ, ਪ੍ਰੰਤੂ ਪੁਲਸ ਵਲੋਂ ਵਾਰ-ਵਾਰ ਗ੍ਰਿਫਤਾਰ ਕਰਨ ਦੀਆਂ ਧਮਕੀਆਂ ਦੀ ਕੋਈ ਪਰਵਾਹ ਕੀਤੇ ਬਗੈਰ ਚੋਹਾਂ ਖੱਬੀਆਂ ਪਾਰਟੀਆਂ ਦੇ ਆਗੂ ਭਾਰੀ ਗਰਮੀ ਦੇ ਬਾਵਜੂਦ ਧੁੱਪ ਵਿੱਚ ਹੀ 12-30 ਵਜੇ ਸੜਕ ਉਤੇ ਧਰਨਾ ਲਗਾ ਕੇ ਬੈਠ ਗਏ ਅਤੇ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਸੰਬੰਧੀ 15 ਨੁਕਾਤੀ ਮੰਗ ਪੱਤਰ ਵਿੱਚ ਦਰਜ ਮੰਗਾਂ ਦੇ ਸਮੱਰਥਨ ਵਿੱਚ ਅਤੇ ਬਾਦਲ ਸਰਕਾਰ ਦੀਆਂ ਲੋਕ ਮਾਰੂ, ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਨੀਤੀਆਂ, ਅਕਾਲੀ-ਭਾਜਪਾ ਸਰਕਾਰ ਵਿੱਚ ਬਿਰਾਜਮਾਨ ਨਸ਼ਿਆਂ ਦੇ ਤਸਕਰ ਵਜ਼ੀਰਾਂ ਅਤੇ ਅਕਾਲੀ-ਭਾਜਪਾ ਆਗੂਆਂ, ਰੇਤ ਬਜ਼ਰੀ ਮਾਫੀਆ, ਭੋਂ-ਮਾਫੀਆ ਅਤੇ ਲੋਕਾਂ ਦੇ ਪੁਰ-ਅਮਨ ਸੰਘਰਸ਼ਾਂ ਅਤੇ ਬੁਨਿਆਦੀ ਜਮਹੂਰੀ ਅਧਿਕਾਰਾਂ ਨੂੰ ਕੁਚਲਣ ਲਈ ਧਾਰਾ 144 ਅਤੇ ਪੁਲਸ ਦੀ ਦੁਰਵਰਤੋਂ ਵਿਰੁਧ ਜ਼ੋਰਦਾਰ ਅਕਾਸ਼ ਗੁੰਜਾਊਂ ਨਾਅਰੇ ਲਗਾਉਂਦੇ ਰਹੇ।
ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ ਦੇ ਸੂਬਾ ਸਕੱਤਰ ਕਾ: ਹਰਦੇਵ ਅਰਸ਼ੀ, ਸੀ.ਪੀ.ਆਈ (ਐਮ) ਦੇ ਸੂਬਾ ਸਕੱਤਰ ਕਾ: ਚਰਨ ਸਿੰਘ ਵਿਰਦੀ, ਸੀ.ਪੀ.ਐਮ ਪੰਜਾਬ ਦੇ ਸੂਬਾ ਸਕੱਤਰ ਕਾ: ਮੰਗਤ ਰਾਮ ਪਾਸਲਾ ਅਤੇ ਸੀ.ਪੀ. ਆਈ. (ਐਮ.ਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਕਾ: ਗੁਰਮੀਤ ਸਿੰਘ ਬਖਤਪੁਰ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਪੰਜਾਬ ਦੇ ਮਜ਼ਦੂਰਾਂ, ਖੇਤ ਮਜ਼ਦੂਰਾਂ, ਕਿਸਾਨਾਂ ਅਤੇ ਆਮ ਮਿਹਨਤਕਸ਼ ਲੋਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਸਵੀਕਾਰ ਨਹੀਂ ਕੀਤੀਆਂ ਜਾ ਰਹੀਆਂ, ਭਰੋਸੇ ਦੇ ਕੇ ਸਮਝੌਤੇ ਕਰਕੇ ਉਨ੍ਹਾਂ ਭਰੋਸਿਆਂ ਅਤੇ ਸਮਝੌਤਿਆਂ ਨੂੰ ਤੋੜਨਾ ਬਾਦਲ ਸਰਕਾਰ ਦਾ ਖਾਸਾ ਬਣ ਗਿਆ ਹੈ। ਚੋਹਾਂ ਆਗੂਆਂ ਨੇ ਚਿਤਾਵਨੀ ਦਿਤੀ ਕਿ ਲਾਠੀਆਂ ਗੋਲੀਆਂ ਨਾਲ ਲੋਕਾਂ ਦੇ ਪੁਰਅਮਨ ਸੰਘਰਸ਼ਾਂ ਨੂੰ ਕੁਚਲਣ ਵਾਲੀਆਂ ਸਰਕਾਰਾਂ ਬਹੁਤਾ ਚਿਰ ਨਹੀਂ ਚੱਲ ਸਕਦੀਆਂ। ਉਨ੍ਹਾਂ ਕਿਹਾ ਕਿ 20 ਜੁਲਾਈ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੰਜਾਬ ਦੀ ਅਕਾਲ਼ੀ-ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਵਿਸ਼ਾਲ ਜਨਤਕ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਧਰਨੇ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਸੀ.ਪੀ.ਆਈ ਦੇ ਸੂਬਾਈ ਆਗੂਆਂ ਸਾਥੀ ਜਗਰੂਪ ਸਿੰਘ, ਡਾ ਜੁਗਿੰਦਰ ਦਿਆਲ, ਬੰਤ ਬਰਾੜ, ਸੀ.ਪੀ.ਆਈ (ਐਮ) ਦੇ ਸੂਬਾ ਸਕੱਤਰੇਤ ਮੈਂਬਰਾਂ ਸਾਥੀ ਵਿਜੇ ਮਿਸਰਾ, ਰਘੁਨਾਥ ਸਿੰਘ, ਰਣਬੀਰ ਸਿੰਘ ਵਿਰਕ, ਸੀ.ਪੀ.ਐਮ ਪੰਜਾਬ ਦੇ ਸੂਬਾਈ ਆਗੂਆਂ ਸਾਥੀ  ਹਰਕੰਵਲ ਸਿੰਘ, ਗੁਰਨਾਮ ਸਿੰਘ ਦਾਊਦ ਅਤੇ ਸੀ.ਪੀ.ਆਈ.(ਐਮ.ਐਲ) ਲਿਬਰੇਸ਼ਨ ਦੇ ਸੁਬਾਈ ਆਗੂਆਂ ਸਾਥੀ ਰਾਜਵਿੰਦਰ ਸਿੰਘ ਰਾਣਾ ਤੇ ਰੁਲਦੂ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਪੰਜਾਬ ਦੇ ਮਿਹਨਤਕਸ਼ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਬਾਦਲ ਸਰਕਾਰ ਵਿਰੁੱਧ ਸੰਘਰਸ਼ ਹੋਰ ਤਿੱਖਾ ਅਤੇ ਵਿਸ਼ਾਲ ਕਰਨ ਦਾ ਸੱਦਾ ਦਿੱਤਾ।

ਸੱਤ ਪੇਂਡੂ ਤੇ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਸੰਘਰਸ਼ ਪੰਜਾਬ ਵਿਚ ਨਿਤ ਦਿਨ ਦਲਿਤਾਂ/ਬੇਜ਼ਮੀਨਿਆਂ ਨਾਲ ਵਾਪਰ ਰਹੀਆਂ ਸਮਾਜਕ ਅਤੇ ਜਾਤੀਪਾਤੀ ਵਿਤਕਰੇ ਦੀਆਂ ਘਟਨਾਵਾਂ; ਸਾਂਝੀਆਂ-ਪੰਚਾਇਤੀ-ਸ਼ਾਮਲਾਤ ਜ਼ਮੀਨਾਂ 'ਚੋਂ ਉਨ੍ਹਾਂ ਦੇ ਉਜਾੜੇ; ਪੁਲਸ ਪ੍ਰਸ਼ਾਸਨ ਵਲੋਂ ਅਜਿਹੀਆਂ ਘਟਨਾਵਾਂ ਸਮੇਂ ਜਾਬਰ ਦੋਸ਼ੀਆਂ ਦੀ ਥਾਂ ਉਲਟਾ ਪੀੜਤ ਦਲਿਤਾਂ ਵਿਰੁੱਧ ਹੀ ਕਾਰਵਾਈ ਕੀਤੇ ਜਾਣ ਜਾਂ ਮੂਕ ਦਰਸ਼ਕ ਬਣੇ ਰਹਿਣ ਦੇ ਸਮੁੱਚੇ ਵਰਤਾਰੇ ਦੇ ਟਾਕਰੇ ਲਈ ਇਕ ਸ਼ਕਤੀਸ਼ਾਲੀ ਸਾਂਝਾ ਮਜ਼ਦੂਰ ਅੰਦੋਲਨ ਉਸਾਰੇ ਜਾਣ ਦੀ ਲੋੜ ਨੂੰ ਮੁੱਖ ਰੱਖਦਿਆਂ ਪੰਜਾਬ 'ਚ ਕੰਮ ਕਰਦੀਆਂ 7 ਮਜ਼ਦੂਰ ਜਥੇਬੰਦੀਆਂ ਨੇ ਪਹਿਲਕਦਮੀ ਕਰਦਿਆਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਉਸਾਰਦੇ ਹੋਏ ਆਉਣ ਵਾਲੀ 27 ਜੁਲਾਈ ਨੂੰ ਸੰਘਰਸ਼ਸ਼ੀਲ ਧਿਰਾਂ ਦੇ ਪ੍ਰੇਰਣਾ ਸਥਲ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਾਂਝੀ ਸੂਬਾਈ ਕਨਵੈਨਸ਼ਨ ਕਰਕੇ ਅਗਲੇ ਪੜਾਅਵਾਰ ਸੰਘਰਸ਼ ਦਾ ਹੋਕਾ ਦੇਣ ਦਾ ਫੈਸਲਾ ਕੀਤਾ ਹੈ।
ਉਕਤ ਮੰਤਵ ਲਈ ਇਕ ਸਾਂਝੀ ਮੀਟਿੰਗ 24 ਜੁਲਾਈ ਨੂੰ ਸ਼ਹੀਦ ਕਾਮਰੇਡ ਨਛੱਤਰ ਸਿੰਘ ਯਾਦਗਾਰ ਭਵਨ ਮੋਗਾ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਸਾਥੀ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਾਥੀ ਨਾਹਰ ਤੋਂ ਇਲਾਵਾ ਸਾਥੀ ਗੁਰਨਾਮ ਸਿੰਘ ਦਾਊਦ, ਨਿਰਮਲ ਸਿੰਘ ਆਧੀ, (ਦਿਹਾਤੀ ਮਜ਼ਦੂਰ ਸਭਾ), ਜ਼ੋਰਾ ਸਿੰਘ ਨਸਰਾਲੀ ਅਤੇ ਲਛਮਣ ਸਿੰਘ ਸੇਵੇਵਾਲਾ (ਪੰਜਾਬ ਖੇਤ ਮਜ਼ਦੂਰ ਯੂਨੀਅਨ), ਸਾਥੀ ਗੁਰਮੇਸ਼ ਸਿੰਘ (ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ), ਸਾਥੀ ਭਗਵੰਤ ਸਮਾਓਂ (ਮਜ਼ਦੂਰ ਮੁਕਤੀ ਮੋਰਚਾ), ਰੂੜਾ ਰਾਮ ਪਰਜੀਆ (ਪੰਜਾਬ ਖੇਤ ਮਜ਼ਦੂਰ ਸਭਾ), ਸੰਜੀਵ ਮਿੰਟੂ (ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ) ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਨਮਾਇੰਦੇ ਸ਼ਾਮਲ ਹੋਏ।
ਸ਼ਾਮਲ ਆਗੂਆਂ ਨੇ ਕਿਹਾ ਕਿ ਜਿਥੇ ਉਪਰੋਕਤ ਸਾਰਾ ਵਰਤਾਰਾ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਸੱਤਾਧਰ ਧਿਰ ਦੇ ਸਥਾਨਕ ਆਗੂਆਂ ਦੀ ਸਰਗਰਮ ਸ਼ਮੂਲੀਅਤ ਰਾਹੀਂ ਵਰਤਾਇਆ ਜਾ ਰਿਹਾ ਹੈ; ਉਥੇ ਉਚ ਅਧਿਕਾਰੀ ਵੀ ਇਸ ਮੱਧਯੁਗੀਨ ਜਬਰ ਦੀਆਂ ਘਟਨਾਵਾਂ 'ਚ ਬਰਾਬਰ ਦੇ ਭਾਈਵਾਲ ਹਨ। ਆਗੂ ਇਸ ਰਾਇ ਦੇ ਵੀ ਹਨ ਕਿ ਉਪਰੋਕਤ ਅਣਮਨੁੱਖੀ ਵਰਤਾਰੇ ਤੋਂ ਬਿਨਾਂ ਸੂਬਾ ਸਰਕਾਰ ਬੇਜ਼ਮੀਨੇ/ਦਲਿਤਾਂ ਨੂੰ ਮਿਲਦੀਆਂ ਨਾ ਮਾਤਰ ਰਿਆਇਤਾਂ ਜਿਵੇਂ ਆਟਾ ਦਾਲ, ਬੁਢਾਪਾ ਵਿਧਵਾ, ਅੰਗਹੀਣ, ਆਸ਼ਤਿਰਤ ਪੈਨਸ਼ਨਾਂ, ਸ਼ਗਨ ਸਕੀਮ , ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਮਿਲਦੇ ਵਜੀਫਿਆਂ ਆਦਿ ਤੋਂ ਪੂਰੀ ਤਰ੍ਹਾਂ ਨਾਲ ਮੁਨਕਰ ਹੋ ਚੁੱਕੀ ਹੈ। ਦਹਾਕਿਆਂ ਤੋਂ ਅਲਾਟ ਹੋਏ ਪਲਾਟਾਂ ਦਾ ਕਬਜ਼ਾ ਨਹੀਂ ਦਿੱਤਾ ਜਾ ਰਿਹਾ ਅਤੇ ਵਾਰ ਵਾਰ ਦੇ ਵਾਅਦਿਆਂ ਦੇ ਬਾਵਜੂਦ ਰਿਹਾਇਸ਼ੀ/ਰੂੜੀਆਂ ਲਈ ਥਾਵਾਂ/ਮਕਾਨ ਬਨਾਉਣ ਲਈ ਗ੍ਰਾਂਟਾਂ ਨਹੀਂ ਦਿੱਤੀਆਂ ਜਾ ਰਹੀਆਂ। ਸੰਵਿਧਾਨ ਅਤੇ ਪੰਚਾਇਤੀ ਰਾਜ ਐਕਟ ਦੀ ਅਣਦੇਖੀ ਕਰਦਿਆਂ ਦਲਿਤਾਂ ਨੂੰ ਤੀਜਾ ਹਿੱਸਾ ਪੰਚਾਇਤੀ ਜ਼ਮੀਨ ਵਾਜਬ ਰੇਟਾਂ ਤੇ ਖੇਤੀ ਲਈ ਨਹੀਂ ਦਿੱਤੀ ਜਾ ਰਹੀ। ਉਪਰੋਕਤ ਸਾਰੇ ਮੰਗਾਂ ਮਸਲਿਆਂ 'ਤੇ ਅਧਾਰਤ ਇਕ ਮੰਗ ਪੱਤਰ ਸਰਕਾਰ ਨੂੰ ਭੇਜਣ ਅਤੇ ਲਾਗੂ ਕਰਾਉਣ ਲਈ ਸੰਘਰਸ਼ ਦੀ ਰੂਪ ਰੇਖਾ ਵਿਚਾਰ ਕੇ ਕਨਵੈਨਸ਼ਨ ਵਲੋਂ ਪਾਸ ਕਰ ਕੇ ਅਗਲੇ ਪ੍ਰੋਗਰਾਮ ਦਾ ਸੱਦਾ ਦੇਣ ਦਾ ਫੈਸਲਾ ਉਕਤ ਮੀਟਿੰਗ ਵਿਚ ਹੋਇਆ।

ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵਲੋਂ ਵਿਧਾਇਕ ਧੁੱਗਾ ਖਿਲਾਫ ਰੋਸ ਪ੍ਰਦਰਸ਼ਨਸ੍ਰੀ ਹਰਗੋਬਿੰਦਪੁਰ ਸ਼ਹਿਰ ਵਿਖੇ ਹਲਕਾ ਵਿਧਾਇਕ ਦੇਸ ਰਾਜ ਧੁੱਗਾ ਖਿਲਾਫ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਿਲਾ ਪ੍ਰਧਾਨ ਜਸਵੰਤ ਸਿੰਘ ਬੁੱਟਰ ਅਤੇ ਕਾਮਰੇਡ ਕਰਮ ਸਿੰਘ ਵਰਸਾਲਚੱਕ ਦੀ ਅਗਵਾਈ ਹੇਠ ਸ਼ਹਿਰ ਵਿਚ ਥਾਣਾ ਸ੍ਰੀ ਹਰਗੋਬਿੰਦਪੁਰ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਸ਼ਹਿਰ ਦੇ ਕ੍ਰਿਪਾ ਚੌਕ ਵਿਖੇ ਪਿਟ ਸਿਆਪਾ ਕੀਤਾ ਗਿਆ। ਇਸ ਮੌਕੇ ਰੋਸ ਮਾਰਚ 'ਚ ਜੁੜੇ ਸੈਂਕੜੇ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਪਿੰਡ ਮਾੜੀ ਬੂਚੀਆਂ ਦੀ ਸੜਕ ਜੋ ਕਈ ਘਰਾਂ ਨੂੰ ਜੋੜਨ ਵਾਲਾ ਲਾਂਘਾ ਹੈ ਅਤੇ ਜੋ ਲਿੰਕ ਸੜਕ ਨਾਲ ਜੁੜਦੀ ਹੈ ਨੂੰ ਮਾੜੀ ਬੂਚੀਆਂ ਦੀ ਸਰਪੰਚ ਮਨਜੀਤ ਕੌਰ ਦੇ ਪਤੀ ਸੁਰਜੀਤ ਮੋਲਾ ਵਲੋਂ ਇਕ ਪ੍ਰਾਈਵੇਟ ਜੇ ਸੀ ਬੀ ਮਸੀਨ ਨਾਲ ਹਲਕਾ ਵਿਧਾਇਕ ਦੇ ਇਸ਼ਾਰੇ 'ਤੇ ਪੁੱਟਵਾ ਦਿੱਤਾ ਗਿਆ ਹੈ ਜਿਸ ਕਾਰਨ ਪਿੰਡ ਦੇ ਲੋਕਾਂ ਦਾ ਲਾਂਘਾ ਬੰਦ ਹੋ ਗਿਆ ਹੈ। ਆਗੂਆਂ ਕਿਹਾ ਕਿ ਜਿਸ ਤਰ੍ਹਾਂ ਹਲਕਾ ਵਿਧਾਇਕ ਦੇਸ ਰਾਜ ਧੁੱਗਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਵਿਚ ਲੱਗਾ ਹੋਇਆ ਹੈ, ਉਹ ਜ਼ਿਆਦਾ ਦੇਰ ਨਹੀ ਚੱਲੇਗਾ ਅਤੇ ਲੋਕ ਹੁਣ ਧੱਕੇਸ਼ਾਹੀਆਂ ਨੂੰ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀਂ ਹਨ। ਆਗੂਆਂ ਅੱਗੇ ਦੱਸਿਆ ਕਿ ਇਸ ਸਬੰਧੀ ਅਸੀਂ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਐਸ ਐਚ ਓ ਸ੍ਰੀ ਹਰਗੋਬਿੰਦਪੁਰ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਹੋਈ ਹੈ ਪਰ ਅਜੇ ਤੱਕ ਸੜਕ ਪੁੱਟਣ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਨਹੀ ਕੀਤੀ ਗਈ। ਆਗੁਆਂ ਕਿਹਾ ਕਿ ਸੜਕ ਪੁੱਟਣ ਵਾਲਿਆਂ ਖਿਲਾਫ ਜਲਦ ਕਾਰਵਾਈ ਨਾ ਹੋਈ ਤਾਂ ਅਸੀ ਚਾਰ ਖੱਬੀਆਂ ਪਾਰਟੀਆਂ ਨਾਲ ਸਲਾਹ ਕਰਕੇ ਵੱਡੇ ਪੱਧਰ ਤੇ ਰੋਸ ਪ੍ਰਦਰਸਨ ਕਰਾਂਗੇ ਜਿਸਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਰੋਸ ਮਾਰਚ ਉਪਰੰਤ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵਲੋਂ ਮਾਰਕੀਟ ਕਮੇਟੀ ਦਫਤਰ ਵਿਖੇ ਚੇਅਰਮੈਨ ਕੁਲਵੰਤ ਸਿੰਘ ਚੀਮਾ ਨੂੰ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ ਅਤੇ ਸ੍ਰੀ ਚੀਮਾ ਨੇ ਵੀ ਭਰੋਸਾ ਦਿੱਤਾ ਕਿ ਜਿਸਨੇ ਵੀ ਇਸ ਦੀ ਹਰਕਤ ਕੀਤੀ ਹੇ ਉਸ ਖਿਲਾਫ ਕਾਰਵਾਈ ਹੋਵੇਗੀ।  ਇਸ ਰੋਸ ਮੁਜ਼ਾਹਰੇ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਸ਼ਾਮ ਮਸੀਹ, ਮੁਸ਼ਤਾਕ ਸਿੰਘ, ਰੋਬਨ ਮਸੀਹ, ਗੁਰਨਾਮ ਸਿੰਘ, ਭਗਤ ਰਾਮ, ਸੋਨਲ ਮਸੀਹ, ਵਿਲੀਅਮ ਮਡਿਆਲਾ, ਬੂਟਾ ਸਿੰਘ ਜਮਾਂਦਾਰ, ਮੱਖਣ ਸਿੰਘ, ਬਲਵਿੰਦਰ ਸਿੰਘ ਮਡਿਆਲੀ ਨੇ ਵੀ ਸੰਬੋਧਨ ਕੀਤਾ।

ਕਿਸਾਨਾਂ ਵਲੋਂ ਨਹਿਰੀ ਤੇ ਬਿਜਲੀ ਸਬੰਧੀ ਮੁਸ਼ਕਲਾਂ ਨੂੰ ਲੈ ਕੇ ਧਰਨੇ ਤੇ ਮੁਜ਼ਾਹਰੇਚੋਗਾਵਾਂ : ਬਿਜਲੀ ਦੇ ਕੱਟਾਂ ਤੋਂ ਸਤਾਏ ਅਤੇ  ਚੋਰੀ ਦੇ ਨਾਮ ਤੇ ਪਾਏ ਜਾ ਰਹੇ ਘਰੇਲੂ ਤੇ ਟਿਊਬਵੈਲਾਂ ਦੇ ਭਾਰੀ ਬਿਜਲੀ ਦੇ ਜੁਰਮਾਨਿਆ ਤੋਂ ਖਫਾ ਇਲਾਕੇ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਜਮਹੂਰੀ ਕਿਸਾਨ ਸਭਾ ਪੰਜਾਬ ਤੇ ਦਿਹਾਤੀ ਮਜਦੂਰ ਸਭਾ ਦੀ ਅਗਵਾਈ 'ਚ ਪੰਜਾਬ ਰਾਜ ਪਾਵਰਕਾਮ ਦੇ ਉਪ ਮੰਡਲ ਅਫਸਰ ਦੇ ਦਫਤਰ ਮੂਹਰੇ ਧਰਨਾ ਦਿੱਤਾ। ਧਰਨੇ ਦੀ ਅਗਵਾਈ ਜੱਥੇਬੰਦੀਆਂ ਦੇ ਆਗੂਆਂ ਅਜੈਬ ਸਿੰਘ ਚੋਗਾਵਾ, ਕੁਲਦੀਪ ਸਿੰਘ ਮੋਹਲੇਕੇ, ਬਲਬੀਰ ਸਿੰਘ ਕੱਕੜ, ਅਮਰਜੀਤ ਸਿੰਘ ਭੀਲੋਵਾਲ,ਜਸਪਾਲ ਸਿੰਘ ਮੋਹਲਕੇ ਤੇ ਲਖਬੀਰ ਸਿੰਘ ਤੱਲੇ ਨੇ ਕੀਤੀ ਧਰਨੇ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਜ਼ਿਲ੍ਹਾ ਇਕਾਈ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਟਪਿਆਲਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ ਤੇ ਸ਼ਿਵ ਕੁਮਾਰ ਚੋਗਾਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ  ਜਨਤਕ ਜੱਥੇਬੰਦੀਆਂ ਬਿਜਲੀ ਕਾਰਪੋਰੇਸ਼ਨ ਨੂੰ ਜਵਾਬਦੇਹ ਬਣਾਉਣ ਲਈ ਸਭ ਤੋਂ ਪਹਿਲਾਂ ਇਹ ਮੰਗ ਕਰਦੀਆਂ ਹਨ ਕਿ ਕਾਰਪੋਰੇਸ਼ਨ ਵਿੱਚ ਸਮੂਹ ਖਾਲੀ ਪਈਆਂ ਅਸਾਮੀਆਂ ਲਈ ਜੰਗੀ ਪੱਧਰ 'ਤੇ ਰੈਗੂਲਰ ਕਰਮਚਾਰੀ ਤੇ ਅਧਿਕਾਰੀ ਭਰਤੀ ਕੀਤੇ ਜਾਣ ਉਕਤ ਆਗੂਆਂ ਨੇ ਜ਼ੋਰ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਤਾਂ ਪਹਿਲਾਂ ਹੀ ਮਹਿੰਗਾਈ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਨੇ ਲੱਕ ਤੋੜ ਦਿੱਤਾ ਹੈ ਅਤੇ ਨਿੱਤ ਦਿਨ ਬਿਜਲੀ ਦੇ ਰੇਟ ਵਧਾ ਕੇ ਉਹਨਾ ਦੇ ਜਖਮਾਂ 'ਤੇ ਲੂਣ ਛਿੜਕਿਆ ਜਾ ਰਿਹਾ ਹੈ। ਧਰਨੇ ਦੌਰਾਨ ਐੱਸ.ਡੀ.ਓ ਚੋਗਾਵਾਂ ਨੇ ਮੰਗ ਪੱਤਰ ਲੈ ਕੇ ਜੱਥੇਬੰਦੀ ਦੇ ਆਗੂਆਂ ਨੂੰ ਯਕੀਨ ਦੁਆਇਆ ਕਿ ਸਥਾਨਕ ਪੱਧਰ ਦੀਆਂ ਮੰਗਾਂ ਤੇ ਬਿਜਲੀ ਸਬੰਧੀ ਮੁਸਕਲਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ।  ਇਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ। 
 

ਤਰਨ ਤਾਰਨ : ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਤਰਨ ਤਾਰਨ ਇਕਾਈ ਵੱਲੋਂ ਨਹਿਰੀ ਪਾਣੀ ਦੀ ਨਾਕਸ ਸਪਲਾਈ ਸੰਬੰਧੀ ਅਤੇ ਢਹਿ-ਢੇਰੀ ਹੋਏ ਅੱਪਰਬਾਰੀ ਦੁਆਬ ਨਹਿਰ ਸਿਸਟਮ ਵਿਰੁੱਧ ਗੁਰਦੇਵ ਸਿੰਘ, ਹਰਦੀਪ ਸਿੰਘ ਰਸੂਲਪੁਰ ਅਤੇ ਅਜੀਤ ਸਿੰਘ ਢੋਟਾ ਦੀ ਅਗਵਾਈ ਹੇਠ ਡੀ ਸੀ ਦਫਤਰ ਤਰਨ ਤਾਰਨ ਸਾਹਮਣੇ 2 ਜੁਲਾਈ ਨੂੰ 24 ਘੰਟੇ ਦਾ ਧਰਨਾ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਅਰਸਾਲ ਸਿੰਘ ਆਸਲ, ਮੁਖਤਾਰ ਸਿੰਘ ਮੱਲ੍ਹਾ ਅਤੇ ਦਲਜੀਤ ਸਿੰਘ ਦਿਆਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਹਿਰੀ ਸਿਸਟਮ ਦਾ ਭੱਠਾ ਬਿਠਾ ਦਿੱਤਾ ਹੈ। ਨਹਿਰਾਂ ਵਿੱਚ ਪਾਣੀ 8200 ਕਿਊਸਿਕ ਛੱਡਣਾ ਬਣਦਾ ਹੈ, ਪਰ ਇਸ ਵੇਲੇ ਪਾਣੀ ਦੀ ਸਪਲਾਈ ਲੱਗਭੱਗ 6500 ਕਿਊਸਿਕ ਚੱਲ ਰਹੀ ਹੈ।  ਨਹਿਰਾਂ, ਰਜਵਾਹਿਆਂ ਅਤੇ ਮਾਈਨਰਾਂ ਦੀ ਸਫਾਈ ਨਾ ਹੋਣ ਕਾਰਨ ਨਹਿਰਾਂ ਵਿੱਚ ਛੱਡਿਆ ਪਾਣੀ ਟੇਲਾਂ ਤੱਕ ਤਾਂ ਕੀ ਪੁੱਜਣਾ, ਇਹ ਨਹਿਰਾਂ ਦੇ ਅਧਵਾਟੇ ਵੀ ਨਹੀਂ ਪੁੱਜ ਰਿਹਾ।
ਪੰਜਾਬ ਸਰਕਾਰ ਦੀਆਂ ਕਿਸਾਨ-ਵਿਰੋਧੀ ਨੀਤੀਆਂ ਕਾਰਨ ਸਿੰਚਾਈ ਜਿਸ ਨੂੰ ਖੇਤੀ ਦਾ ਮੁੱਖ ਸੋਮਾ ਮੰਨਿਆ ਗਿਆ ਹੈ, ਇਸ ਤੋਂ ਹਾਕਮਾਂ ਨੇ ਮੁੱਖ ਮੋੜ ਲਿਆ ਹੈ।
 

ਤਰਨ ਤਾਰਨ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ 5 ਜੁਲਾਈ ਨੂੰ ਨਹਿਰੀ ਪਾਣੀ ਅਤੇ ਬਿਜਲੀ ਨਾ ਮਿਲਣ ਵਿਰੁੱਧ ਪੰਜਾਬ ਸਰਕਾਰ ਦਾ ਜੰਡਿਆਲਾ ਰੋਡ ਬੱਸ ਅੱਡਾ ਚੌਕ ਵਿਖੇ ਅਰਥੀ-ਫੂਕ ਮੁਜ਼ਾਹਰਾ ਕੀਤਾ ਗਿਆ, ਜਿਸ ਦੀ ਅਗਵਾਈ ਦਲਜੀਤ ਸਿੰਘ ਦਿਆਲਪੁਰਾ, ਹਰਦੀਪ ਸਿੰਘ ਰਸੂਲਪੁਰ, ਮਨਜੀਤ ਸਿੰਘ ਬੜਾ ਕੋਟ ਆਦਿ ਆਗੂਆਂ ਨੇ ਕੀਤੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮੁਖਤਾਰ ਸਿੰਘ ਮੱਲ੍ਹ, ਜ਼ਿਲ੍ਹਾ ਪ੍ਰਧਾਨ ਅਰਸਾਲ ਸਿੰਘ ਸੰਧੂ ਅਤੇ ਸੂਬਾਈ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਮਾਝੇ ਦੀ ਸਿੰਚਾਈ ਦਾ ਧੁਰਾ ਅਪਰਬਾਰੀ ਦੁਆਬ ਨਹਿਰ ਆਪਣੀ ਸਮਰੱਥਾ ਗੁਆ ਬੈਠੀ ਹੈ। ਅੱਗੋਂ ਨਿਕਲਦੀਆਂ ਨਹਿਰਾਂ ਅਤੇ ਸੂਏ, ਰਾਜਵਾਹੇ ਵੀ ਢਹਿ ਚੁੱਕੇ ਹਨ, ਜਿਸ ਕਾਰਨ ਕਿਸਾਨਾਂ ਨੂੰ ਫਸਲਾਂ ਪਾਲਣ ਲਾਈ ਪਾਣੀ ਨਹੀਂ ਮਿਲ ਰਿਹਾ। ਉਪਰੋਂ ਬਾਦਲ ਸਰਕਾਰ ਕਿਸਾਨਾਂ 'ਤੇ ਜਲ ਟੈਕਸ ਵਜੋਂ ਉਗਰਾਹੀ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਵੀ ਪੂਰੀ ਨਹੀਂ ਮਿਲ ਰਹੀ, ਸੜੇ ਅਤੇ ਚੋਰੀ ਹੋਏ ਟਰਾਂਸਫਾਰਮਰ ਸਮੇਂ ਸਿਰ ਕਿਸਾਨਾਂ ਨੂੰ ਨਹੀਂ ਮਿਲ ਰਹੇ। ਕਿਸਾਨ ਮੰਗ ਕਰ ਰਹੇ ਸਨ ਕਿ ਟੇਲਾਂ ਤੱਕ ਪੂਰਾ ਪਾਣੀ ਪੁੱਜਦਾ ਕੀਤਾ ਜਾਵੇ, ਢਾਹੇ ਖਾਲ ਮੁੜ ਉਸਾਰੇ ਜਾਣ, ਨਹਿਰੀ ਪ੍ਰਬੰਧ ਦੇ ਸੁਧਾਰ ਲਈ ਸਾਰੇ ਨਹਿਰੀ ਢਾਂਚੇ ਦੀ ਮੁੜ ਉਸਾਰੀ ਕੀਤੀ ਜਾਵੇ, ਕਿਸਾਨਾਂ ਸਿਰ ਠੋਸਿਆ ਜਲ ਟੈਕਸ ਵਾਪਸ ਲਿਆ ਜਾਵੇ, ਬਿਜਲੀ ਮੋਟਰਾਂ ਲਈ 16 ਘੰਟੇ ਅਤੇ ਘਰੇਲੂ ਸਪਲਾਈ ਲਈ 24 ਘੰਟੇ ਦਿੱਤੀ ਜਾਵੇ, ਨਜਾਇਜ਼ ਜੁਰਮਾਨੇ ਪਾਉਣੇ ਬੰਦ ਕੀਤੇ ਜਾਣ, ਲੋੜਵੰਦ ਕਿਸਾਨਾਂ ਨੂੰ ਨਵੇਂ ਟਿਊਬਵੈੱਲ ਕੁਨੈਕਸ਼ਨ ਤੁਰੰਤ ਜਾਰੀ ਕੀਤੇ ਜਾਣ।
 

ਨੌਸ਼ਹਿਰਾ ਪਨੂੰਆਂ : ਸਬ-ਡਵੀਜ਼ਨ ਨੌਸ਼ਹਿਰਾ ਪਨੂੰਆ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਝੰਡੇ ਹੇਠ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਕੇ ਧਰਨਾ ਦਿੱਤਾ। ਧਰਨੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਬਲਵਿੰਦਰ ਸਿੰਘ ਫੈਲੋਕੇ, ਮਨਜੀਤ ਸਿੰਘ, ਸੁਲੱਖਣ ਸਿੰਘ ਤੁੜ, ਬਾਬਾ ਫਤਹਿ ਸਿੰਘ ਤੁੜ, ਰੇਸ਼ਮ ਸਿੰਘ ਫੈਲੋਕੇ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਬਿਜਲੀ ਨਾਲ ਸੰਬੰਧਤ ਮਸਲਿਆਂ ਬਾਰੇ ਇੱਕ ਮੰਗ-ਪੱਤਰ ਐੱਸ ਡੀ ਓ ਨੌਸ਼ਹਿਰਾ ਪਨੂੰਆਂ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਬਲਦੇਵ ਸਿੰਘ ਪੰਡੋਰੀ ਅਤੇ ਸੁਲੱਖਣ ਸਿੰਘ ਤੁੜ ਤੋਂ ਇਲਾਵਾ ਪ੍ਰੇਮ ਸਿੰਘ, ਬਲਦੇਵ ਸਿੰਘ, ਗੁਰਭੇਜ ਸਿੰਘ, ਬਲਕਾਰ ਸਿੰਘ, ਲਖਵਿੰਦਰ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਵਿਦਿਆਰਥੀਆਂ ਤੇ ਨੌਜਵਾਨਾਂ ਵਲੋਂ ਸੂਬੇ ਭਰ ਵਿਚ ਧਰਨੇ ਤੇ ਮੁਜ਼ਾਹਰੇਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵਲੋਂ ''ਹਾਕਮੋਂ ਨਸ਼ਾ ਬੰਦ ਕਰੋ, ਵਿਦਿਆ ਰੁਜ਼ਗਾਰ ਦਾ ਪ੍ਰਬੰਧ ਕਰੋ'' ਦੇ ਨਾਅਰੇ ਹੇਠ ਨੌਜਵਾਨਾਂ ਵਿਦਿਆਰਥੀਆਂ ਦੇ ਸਾਂਝੇ ਮਸਲਿਆਂ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਹੈਡਕੁਆਰਟਰਾਂ ਉਪਰ 13 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਧਰਨੇ ਦਿੱਤੇ ਗਏ। ਇਨ੍ਹਾਂ ਵੱਖ-ਵੱਖ ਥਾਵਾਂ 'ਤੇ ਹੋਏ ਧਰਨਿਆਂ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ, ਜਨਰਲ ਸਕੱਤਰ ਮਨਦੀਪ ਰਤੀਆ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰੋਜਦੀਪ ਕੌਰ, ਜਨਰਲ ਸਕੱਤਰ ਅਜੈ ਫਿਲੌਰ, ਪ੍ਰੈਸ ਸਕੱਤਰ ਬਲਦੇਵ ਪੰਡੋਰੀ, ਕਾਬਲ ਸਿੰਘ, ਗੁਰਦਿਆਲ ਘੁਮਾਣ, ਸੁਲੱਖਣ ਤੁੜ, ਸ਼ਮਸ਼ੇਰ ਸਿੰਘ, ਗੁਰਜਿੰਦਰ ਰੰਧਾਵਾ, ਗੁਰਚਰਨ ਮੱਲ੍ਹੀ, ਸੰਜੀਵ ਅਰੋੜਾ, ਰਵੀ ਪਠਾਨਕੋਟ, ਜਤਿੰਦਰ ਫਰੀਦਕੋਟ, ਮੱਖਣ ਫਿਲੌਰ, ਸੁਖਬੀਰ ਸਿੰਘ, ਵਤਨਦੀਪ ਕੌਰ, ਸੰਨੀ ਫਿਲੌਰ, ਨਵਦੀਪ ਸਿੰਘ ਕੋਟਕਪੁਰਾ, ਹਰਪ੍ਰੀਤ ਫਰੀਦਕੋਟ, ਗੁਰਜੰਟ ਸਿੰਘ ਘੁੱਦਾ ਆਦਿ ਨੌਜਵਾਨ-ਵਿਦਿਆਰਥੀ ਆਗੂਆਂ ਨੇ ਸੰਬੋਧਨ ਕੀਤਾ।
ਇਨ੍ਹਾਂ ਧਰਨਿਆਂ ਦੀ ਕੜੀ ਦੀ ਸ਼ੁਰੂਆਤ 13 ਜੁਲਾਈ ਨੂੰ ਜਲੰਧਰ ਦੇ ਡੀ.ਸੀ. ਦਫਤਰ ਅੱਗੇ ਰੋਹ ਭਰਪੂਰ ਧਰਨਾ ਦੇ ਕੇ ਕੀਤੀ ਗਈ। ਉਸਤੋਂ ਬਾਅਦ ਗੁਰਦਾਸਪੁਰ, ਤਰਨਤਾਰਨ, ਪਠਾਨਕੋਟ, ਫਰੀਦਕੋਟ, ਬਠਿੰਡਾ, ਫਾਜ਼ਿਲਕਾ, ਮਾਨਸਾ, ਪਟਿਆਲਾ, ਨਵਾਂ ਸ਼ਹਿਰ, ਸੰਗਰੂਰ, ਅੰਮ੍ਰਿਤਸਰ, ਫਗਵਾੜਾ ਆਦਿ ਸਥਾਨਾਂ ਉਪਰ ਕ੍ਰਮਵਾਰ ਧਰਨੇ ਦਿੱਤੇ ਗਏ।
ਇਸ ਮੌਕੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਬੇਰੁਜ਼ਗਾਰਾਂ ਦੀ ਕਤਾਰ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਰੁਜ਼ਗਾਰ ਦੀ ਮੰਗ ਕਰਨ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਡਾਂਗਾਂ ਮਾਰ ਕੇ ਕੁਟਿਆ ਜਾ ਰਿਹਾ ਹੈ। ਹਾਲਾਤ ਹੁਣ ਇਥੋਂ ਤੱਕ ਪਹੁੰਚ ਗਏ ਹਨ ਕਿ ਰੁਜ਼ਗਾਰ ਪ੍ਰਾਪਤ ਕਰਨ ਲਈ ਨੌਜਵਾਨ ਮੁੰਡੇ/ਕੁੜੀਆਂ ਨੂੰ ਟੈਂਕੀਆਂ ਉਪਰ ਚੜ੍ਹਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਜਦਕਿ ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮਿਆਂ ਅਦਾਰਿਆਂ ਅੰਦਰ ਹਜ਼ਾਰਾਂ ਹੀ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਉਪਰ 65 ਲੱਖ ਤੋਂ ਵੀ ਵੱਧ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰ ਫਿਰ ਰਹੇ ਹਨ ਪ੍ਰੰਤੂ ਸੂਬੇ ਦੇ ਹਾਕਮਾਂ ਨੂੰ ਬੇਰੁਜ਼ਗਾਰਾਂ ਦੀ ਇੰਨੀ ਵੱਡੀ ਫੌਜ ਦਿਖਾਈ ਨਹੀਂ ਦੇ ਰਹੀ ਅਤੇ ਸਰਕਾਰੀ ਅੰਕੜਿਆਂ ਮੁਤਾਬਿਕ ਸਿਰਫ 444 ਨੌਜਵਾਨ ਹੀ ਬੇਰੁਜ਼ਗਾਰ ਹਨ। ਉਨ੍ਹਾਂ ਕਿਹਾ ਕਿ ਅਸਲੀਅਤ ਵਿਚ ਬੇਰੁਜਗਾਰਾਂ ਦੀ ਗਿਣਤੀ ਲੱਖਾਂ ਨੂੰ ਛੋਹ ਰਹੀ ਹੈ ਦੂਜੇ ਪਾਸੇ ਸਰਕਾਰ ਦੁਆਰਾ ਖੋਲ੍ਹੇ ਗਏ 'ਰੁਜ਼ਗਾਰ ਦਫਤਰ' ਬੰਦ ਪਏ ਹਨ। ਇਨ੍ਹਾਂ ਹਾਕਮਾਂ ਦੁਆਰਾ ਨੌਜਵਾਨਾਂ ਨੂੰ ਪਾਏ ਨਸ਼ੇ ਦੇ ਮੱਕੜ ਜਾਲ ਨੇ ਪੂਰੀ ਤਰ੍ਹਾਂ ਜਕੜ ਲਿਆ ਹੈ। ਲੜਕੀਆਂ ਉਪਰ ਤਸ਼ੱਦਦ ਇਥੋਂ ਤੱਕ ਵੱਧ ਗਿਆ ਹੈ ਕਿ ਬੱਸਾਂ ਵਿਚ ਧੱਕੇਮੁੱਕੀ ਆਮ ਗੱਲ ਹੋ ਗਈ ਹੈ। ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਰੁਜ਼ਗਾਰ ਦੀ ਮੰਗ ਕਰਨ ਵਾਲੇ ਨੌਜਵਾਨਾਂ ਦੇ 20 ਹਜ਼ਾਰ ਫਾਰਮ ਵੀ ਭਰੇ ਗਏ ਜੋ ਕਿ ਮੰਗ ਪੱਤਰਾਂ ਦੇ ਨਾਲ ਪੰਜਾਬ ਸਰਕਾਰ ਨੂੰ ਪੁੱਜਦੇ ਕੀਤੇ ਗਏ ਹਨ।
ਆਗੂਆਂ ਨੇ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਸਿੱਖਿਆ ਦਾ ਵਪਾਰੀਕਰਨ ਕੀਤੇ ਜਾਣ ਕਾਰਨ ਪ੍ਰਾਈਵੇਟ ਸਿੱਖਿਆ ਅਦਾਰਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਦਕਿ ਸਰਕਾਰੀ ਸਿੱਖਿਆ ਅਦਾਰਿਆਂ ਦੀ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਹੈ। ਵਿਦਿਆਰਥੀਆਂ ਦੀ ਲੁੱਟ ਵੀ ਲਗਾਤਾਰ ਵੱਧ ਰਹੀ ਹੈ। ਚੋਣਾਂ ਦੌਰਾਨ ਸਰਕਾਰ ਦੁਆਰਾ ਵਿਦਿਆਰਥੀਆਂ ਨਾਲ ਲੈਪਟਾਪ ਦੇਣ ਅਤੇ ਸਪੈਸ਼ਲ ਵਿਦਿਆਰਥੀ ਬੱਸਾਂ ਚਲਾਉਣ ਦੇ ਵਾਅਦੇ ਕੀਤੇ ਤਾਂ ਜ਼ਰੂਰ ਗਏ ਸਨ ਪ੍ਰੰਤੂ ਇਨ੍ਹਾਂ ਵਾਅਦਿਆਂ ਉਪਰ ਅਮਲ ਨਹੀਂ ਕੀਤਾ ਗਿਆ ਜਦਕਿ ਇਸ ਦੇ ਉਲਟ ਵਿਦਿਆਰਥੀਆਂ ਨੂੰ ਮਿਲ ਰਹੀ ਬਸ ਪਾਸ ਸਹੂਲਤ ਨੂੇੰ ਵੀ ਤਾਰਪੀਡੋ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਨਿਗੂਣੀਆਂ ਸਹੂਲਤਾਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਇਸੇ ਮੰਤਵ ਨੂੰ ਲੈ ਕੇ ਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਵੀ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਧਰਨਿਆਂ ਵਿਚ ਨੌਜਵਾਨ ਵਿਦਿਆਰਥੀਆਂ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਨੌਜਵਾਨਾਂ ਨੂੰ ਕਮਰਕੱਸੇ ਕਰਨ ਦਾ ਸੁਨੇਹਾ ਵੀ ਦਿੱਤਾ। ਇਨ੍ਹਾਂ ਧਰਨਿਆਂ ਦੀ ਰਿਪੋਰਟ ਇਸ ਪ੍ਰਕਾਰ ਹੈ:
 

ਜਲੰਧਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ ਐੱਸ ਐੱਫ) ਦੇ ਸੱਦੇ ਉਪਰ ਸੈਂਕੜੇ ਨੌਜਵਾਨ ਵਿਦਿਆਰਥੀਆਂ ਨੇ 13 ਜੁਲਾਈ ਨੂੰ ਡੀ ਸੀ ਦਫਤਰ ਜਲੰਧਰ ਅੱਗੇ ਧਰਨਾ ਦੇ ਕੇ ਮੰਗਾਂ ਦੀ ਪ੍ਰਾਪਤੀ ਲਈ ਧਰਨਿਆਂ ਦੀ ਲੜੀ ਨੂੰ ਸ਼ੁਰੂ ਕੀਤਾ। ਇਸ ਮੌਕੇ ਧਰਨਿਆਂ ਦੀ ਅਗਵਾਈ ਗੁਰਦੀਪ ਗੋਗੀ, ਸਰਬਜੀਤ ਸੰਗੋਵਾਲ ਤੇ ਸੰਜੀਵ ਅਰੋੜਾ ਨੇ ਕੀਤੀ। ਨੌਜਵਾਨ ਵਿਦਿਆਰਥੀਆਂ ਵੱਲੋਂ ਰੋਸ ਮਾਰਚ ਵੀ  ਕੀਤਾ ਗਿਆ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਤੀਰਥ ਸਿੰਘ ਬਾਸੀ ਨੇ ਵਿਸ਼ੇਸ਼ ਤੌਰ 'ਤੇ ਭਰਾਤਰੀ ਸੰਦੇਸ਼ ਦਿੱਤਾ।
ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਜਦੋਂ ਦੁਬਾਰਾ ਸੱਤਾ ਵਿੱਚ ਆਈ ਸੀ ਤਾਂ ਉਦੋਂ ਨੌਜਵਾਨਾਂ ਨੂੰ ਰੁਜ਼ਗਾਰ ਜਾਂ ਇਕ ਹਜ਼ਾਰ ਰੁਪਇਆ ਬੇਰੁਜ਼ਗਾਰੀ ਭੱਤਾ ਅਤੇ ਵਿਦਿਆਰਥੀਆਂ ਨੂੰ ਲੈਪਟਾਪ, ਸਪੈਸ਼ਲ ਵਿਦਿਆਰਥੀ ਬੱਸਾਂ ਅਤੇ ਮੁਫ਼ਤ ਵਿਦਿਆ ਆਦਿ ਦੇਣ ਦੇ ਵਾਅਦੇ ਵੀ ਕੀਤੇ ਸਨ, ਪ੍ਰੰਤੂ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ 'ਤੇ ਚੱਲ ਰਹੀ ਸੂਬਾ ਸਰਕਾਰ ਆਪਣੇ ਕੀਤੇ ਗਏ ਵਾਅਦਿਆਂ ਤੋਂ ਪੂਰੀ ਤਰਾਂ ਭੱਜ ਗਈ ਹੈ। ਸਭਾ ਦੇ ਸੂਬਾ ਪ੍ਰੈੱਸ ਸਕੱਤਰ ਗੁਰਜਿੰਦਰ ਰੰਧਾਵਾ ਨੇ ਕਿਹਾ ਕਿ ਅਕਾਲੀ-ਭਾਜਪਾ ਦੀ ਸਰਕਾਰ ਦੇ ਰਾਜ ਅੰਦਰ ਧੀਆਂ-ਭੈਣਾਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ।
ਉਨ੍ਹਾ ਮੰਗ ਕੀਤੀ ਕਿ ਮੋਗਾ ਕਾਂਡ ਦੇ ਦੋਸ਼ੀ ਬੱਸ ਮਾਲਕ ਸੁਖਬੀਰ ਬਾਦਲ ਉਪਰ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਬਾਦਲ ਪਰਵਾਰ ਦੀ ਜਾਇਦਾਦ ਦੀ ਸੀ ਬੀ ਆਈ ਕੋਲੋਂ ਜਾਂਚ ਕਰਵਾਈ ਜਾਵੇ। ਇਸ ਮੌਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੇ ਫਿਲੌਰ ਨੇ ਕਿਹਾ ਕਿ ਮੌਜੂਦਾ ਨਵ-ਉਦਾਰਵਾਦੀ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਦੇ ਕਾਰਨ ਵਿਦਿਆ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ। ਇੱਕ ਪਾਸੇ ਧੜਾਧੜ ਖੁੱਲ੍ਹ ਰਹੇ ਪ੍ਰਾਈਵੇਟ ਕਾਲਜਾਂ, ਯੂਨੀਵਰਸਿਟੀਆਂ ਦੀ ਗਿਣਤੀ ਵਿੱਚ ਤਾਂ ਵਾਧਾ ਹੋ ਰਿਹਾ ਹੈ, ਪ੍ਰੰਤੂ ਦੇਸ਼ ਦੀ ਕੁੱਲ ਵਸੋਂ ਦੇ 80% ਲੋਕਾਂ ਦੇ ਬੱਚਿਆਂ ਦੇ ਕੋਲੋਂ ਪੜ੍ਹਾਈ ਕਰਨ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਉਹਨਾਂ ਕੇਂਦਰ ਸਰਕਾਰ ਦੁਆਰਾ ਸਿੱਖਿਆ ਦੇ ਭਗਵਾਂਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਮੌਕੇ ਗੁਰਚਰਨ ਮੱਲ੍ਹੀ, ਮੱਖਣ ਫਿਲੌਰ, ਸਨੀ ਫਿਲੌਰ, ਮਨਜਿੰਦਰ ਢੇਸੀ, ਜਸ਼ਨਪ੍ਰੀਤ, ਹਰਮਨਦੀਪ, ਗੁਰਦਿਆਲ ਨੂਰਪੁਰ, ਤਰਸੇਮ ਸ਼ਾਹਕੋਟ ਤੇ ਮਨੋਜ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।
 

ਗੁਰਦਾਸਪੁਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ 'ਨਸ਼ਾ ਬੰਦ ਕਰੋ, ਵਿੱਦਿਆ ਤੇ ਰੁਜ਼ਗਾਰ ਦਾ ਪ੍ਰਬੰਧ ਕਰੋ' ਦੇ ਨਾਹਰੇ ਤਹਿਤ ਡੀ ਸੀ ਦਫ਼ਤਰ ਅੱਗੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਘੁਮਾਣ, ਨਿਰਮਲ ਸਿੰਘ ਕਲਾਨੌਰ, ਲਖਵਿੰਦਰ ਸਿੰਘ ਧੰਦੋਈ ਦੇ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸਭਾ ਦੇ ਸੂਬਾਈ ਆਗੂ ਗੁਰਜਿੰਦਰ ਸਿੰਘ ਰੰਧਾਵਾ, ਸੂਬਾ ਕਮੇਟੀ ਮੈਂਬਰ ਸ਼ਮਸ਼ੇਰ ਸਿੰਘ ਨਵਾਂ ਪਿੰਡ,  ਇਸਤਰੀ ਸਭਾ ਦੀ ਆਗੂ ਨੀਲਮ ਘੁਮਾਣ ਨੇ ਸੰਬੋਧਨ ਕੀਤਾ।
 

ਤਰਨ ਤਾਰਨ : ਸੈਂਕੜੇ ਨੌਜਵਾਨਾਂ ਤੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਸੂਬਾ ਕਮੇਟੀ ਦੇ ਸੱਦੇ 'ਤੇ 'ਨਸ਼ਾ ਬੰਦ ਕਰੋ, ਵਿੱਦਿਆ ਤੇ ਰੁਜ਼ਗਾਰ ਦਾ ਪ੍ਰਬੰਧ ਕਰੋ' ਦੇ ਨਾਹਰੇ ਤਹਿਤ 15 ਜੁਲਾਈ ਨੂੰ ਤਰਨ ਤਾਰਨ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦੇ ਕੇ ਭੱਖਦੇ ਮਸਲਿਆ ਸੰਬੰਧੀ ਮੰਗ ਪੱਤਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਿਆ, ਜਿਸ ਦੀ ਅਗਵਾਈ ਸੁਲੱਖਣ ਸਿੰਘ ਤੁੜ, ਸ਼ਮਸ਼ੇਰ ਸਿੰਘ ਸੁਰ ਸਿੰਘ, ਰਛਪਾਲ ਸਿੰਘ ਬਾਠ ਅਤੇ ਵਿਦਿਆਰਥੀ ਆਗੂ ਰੋਜ਼ਦੀਪ ਕੌਰ ਝਬਾਲ ਨੇ ਕੀਤੀ। ਇਸ ਮੌਕੇ ਵਿਸ਼ਾਲ ਧਰਨੇ ਨੂੰ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਬਲਦੇਵ ਸਿੰਘ ਪੰਡੋਰੀ, ਕਾਬਲ ਸਿੰਘ ਪਹਿਲਵਾਨਕੇ ਅਤੇ ਗੁਰਜਿੰਦਰ ਸਿੰਘ ਰੰਧਾਵਾ ਨੇ ਸੰਬੋਧਨ ਕੀਤਾ। ਸਭਾ ਦੇ ਸਾਬਕਾ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨਵ-ਉਦਾਰਵਾਦੀ ਨੀਤੀਆਂ ਕਾਰਨ ਵਿੱਦਿਆ, ਰੁਜ਼ਗਾਰ ਤੇ ਸਿਹਤ ਸਹੂਲਤਾਂ ਦਾ ਨਿੱਜੀਕਰਨ ਕਰਕੇ ਪਬਲਿਕ ਅਦਾਰਿਆਂ ਨੂੰ ਵੇਚਿਆ ਜਾ ਰਿਹਾ ਹੈ।  ਧਰਨੇ ਵਿੱਚ ਵੱਖ-ਵੱਖ ਮਤਿਆਂ ਰਾਹੀਂ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਚੋਣ ਵਾਅਦੇ ਮੁਤਾਬਕ 1000 ਰੁਪਏ ਪ੍ਰਤੀ  ਮਹੀਨਾ ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਫ਼ੌਰੀ ਤੌਰ 'ਤੇ ਦਿੱਤਾ ਜਾਵੇ, ਹਰੇਕ ਮਹਿਕਮੇ 'ਚ ਖਾਲੀ ਪਈਆਂ ਪੋਸਟਾਂ ਰੈਗੂਲਰ ਭਰੀਆਂ ਜਾਣ ਅਤੇ ਠੇਕੇ 'ਤੇ ਭਰਤੀ ਹੋਏ ਨੌਜਵਾਨਾਂ ਨੂੰ ਰੈਗੂਲਰ ਕੀਤਾ ਜਾਵੇ।
 

ਪਠਾਨਕੋਟ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ ਐੱਸ ਐੱਫ) ਵੱਲੋਂ ਸਭਾ ਦੇ ਫੈਸਲੇ ਮੁਤਾਬਕ ਪਵਨ ਕੁਮਾਰ ਸਿੰਬਲੀ ਅਤੇ ਰਜਿੰਦਰ ਕੁਮਾਰ ਕਟਾਰੂਚੱਕ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਨੌਜਵਾਨ ਨਾਅਰੇ ਮਾਰ ਰਹੇ ਸਨ : 'ਨਸ਼ਾ ਬੰਦ ਕਰੋ, ਵਿਦਿਆ ਤੇ ਰੁਜ਼ਗਾਰ ਦਾ ਪ੍ਰਬੰਧ ਕਰੋ', 'ਬਰਾਬਰ ਵਿੱਦਿਆ, ਸਿਹਤ ਤੇ ਰੁਜ਼ਗਾਰ, ਸਭ ਦਾ ਹੋਵੇ ਇਹ ਅਧਿਕਾਰ'।
ਡੀ ਸੀ ਦਫਤਰ ਅੱਗੇ ਹੋਏ ਇਕੱਠ ਨੂੰ ਪੰਜਾਬ ਸਟੂਡੈਂਟਸ ਫੈਡਰੇਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਜੈ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਗੁਰਦਿਆਲ ਸਿੰਘ ਘੁਮਾਣ ਨੇ ਕੇਂਦਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ-ਮਾਰੂ ਅਤੇ ਵਿਦਿਆਰਥੀ-ਮਾਰੂ ਨੀਤੀਆਂ ਦਾ ਵਿਰੋਧ ਕੀਤਾ।
ਫਰੀਦਕੋਟ : ਇਸ ਜ਼ਿਲ੍ਹੇ ਅੰਦਰ ਦਿੱਤੇ ਗਏ ਧਰਨੇ ਦੀ ਅਗਵਾਈ ਹਰਪ੍ਰੀਤ ਸਿੰਘ, ਰੌਸ਼ਨ ਸਿੰਘ, ਰਾਜਕੁਮਾਰ ਨੇ ਕੀਤੀ। ਇਸ ਮੌਕੇ ਅਜੈ ਫਿਲੌਰ, ਜਤਿੰਦਰ ਫਰੀਦਕੋਟ ਤੋਂ ਇਲਾਵਾ ਨਵਦੀਪ ਕੋਟਕਪੂਰਾ, ਏਕਮ ਸਿੰਘ ਆਦਿ ਨੌਜਵਾਨਾਂ ਨੇ ਸੰਬੋਧਨ ਕੀਤਾ। ਇਸ ਮੌਕੇ 500 ਫਾਰਮ ਜ਼ਿਲ੍ਹਾ ਅਧਿਕਾਰੀ ਨੂੰ ਸੌਂਪੇ ਗਏ।
 

ਮਾਨਸਾ : ਇਸੇ ਤਰ੍ਹਾਂ 22 ਜੁਲਾਈ ਨੂੰ ਮਾਨਸਾ ਜ਼ਿਲ੍ਹਾ ਹੈਡਕੁਆਰਟਰ ਉਪਰ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਬਨਸੀ ਰਾਮ ਅਤੇ ਮਨਦੀਪ ਸਿੰਘ ਸਰਦੂਲਗੜ੍ਹ ਨੇ ਕੀਤੀ। ਇਸ ਮੌਕੇ ਸੂਬਾ ਸਕੱਤਰ ਮਨਦੀਪ ਸਿੰਘ ਰਤੀਆ ਅਤੇ ਪੀ.ਐਸ.ਐਫ. ਦੇ ਜ਼ਿਲ੍ਹਾ ਸਕੱਤਰ ਮਨਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ।
 

ਪਟਿਆਲਾ : 23 ਜੁਲਾਈ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੀ.ਐਸ.ਐਫ. ਦੇ ਵਰਕਰਾਂ ਵਲੋਂ ਡੀ.ਸੀ. ਦਫਤਰ ਪਟਿਆਲਾ ਅੱਗੇ ਰੋਸ ਧਰਨਾ ਦਿੱਤਾ। ਇਸ ਉਪਰੰਤ ਨੌਜਵਾਨਾਂ ਵਲੋਂ ਸ਼ਹਿਰ ਅੰਦਰ ਮਾਰਚ ਵੀ ਕੀਤਾ ਗਿਆ। ਧਰਨੇ ਦੀ ਅਗਵਾਈ ਸੁਰੇਸ਼ ਸਮਾਣਾ ਆਦਿ ਨੇ ਕੀਤੀ। ਇਸ ਮੌਕੇ ਸਾਥੀ ਮਨਦੀਪ ਰਤੀਆ ਅਤੇ ਸੁਰੇਸ਼ ਸਮਾਣਾ ਨੇ ਸੰਬੋਧਨ ਕੀਤਾ। ਅੰਤ ਵਿਚ ਡੀ.ਸੀ. ਪਟਿਆਲਾ ਰਾਹੀਂ ਪੰਜਾਬ ਸਰਕਾਰ ਨੂੰ ਨੌਜਵਾਨ ਵਿਦਿਆਰਥੀ ਮਸਲਿਆਂ ਨੂੰ ਲੈ ਕੇ ਮੰਗ ਪੱਤਰ ਵੀ ਦਿੱਤਾ ਗਿਆ।
 

ਸ਼ਹੀਦ ਭਗਤ ਸਿੰਘ ਨਗਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਰੋਸ ਧਰਨਾ ਦਿੱਤਾ ਗਿਆ। ਜਿਸ ਦੀ ਅਗਵਾਈ ਬਹਾਦਰ ਸਿੰਘ ਮੁਕੰਦਪੁਰ ਅਤੇ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਜਗਤਪੁਰ ਨੇ ਕੀਤੀ। ਇਸ ਮੌਕੇ ਪੀ.ਐਸ.ਐਫ. ਦੇ ਸੂਬਾ ਸਕੱਤਰ ਅਜੈ ਫਿਲੌਰ ਤੋਂ ਇਲਾਵਾ ਸਾਬਕਾ ਨੌਜਵਾਨ ਆਗੂ ਸਰੂਪ ਸਿੰਘ ਰਾਹੋਂ ਨੇ ਵੀ ਸੰਬੋਧਨ ਕੀਤਾ। 


हरियाणा में  तीन वामपंथी दलों द्वारा संयुक्त सम्मेलन 
हरियाणा के वामपंथी आंदोलन में उस समय एक नया आयाम जुड़ गया जब राज्य की तीन वामपंथी पार्टियों-सी.पी.आई., सी.पी.आई.(एम) तथा सी.पी.एम. हरियाणा की राज्य इकाईयों द्वारा फतेहाबाद की जाट धर्मशाला में एक संयुक्त प्रतिनिधि सम्मेलन कर एक प्रस्ताव पारित करते हुए प्रांतवासी मेहनतकशों की फौरी मांगों की प्राप्ति के लिए सांझा आंदोलन चलाने का निर्णय लिया गया। विगत 4 जुलाई को हुए इस सम्मेलन की अध्यक्षता सर्व साथी तेजिन्द्र सिंह थिंद, साथी हरपाल सिंह पूर्व विधायक तथा साथी संपूर्ण सिंह सूरी पर आधारित अध्यक्षमंडल ने की।
प्रतिनिधियों को संबोधित करते हुए साथी मंगत राम पासला  सचिव सी.पी.एम. पंजाब, साथी इन्द्रजीत सिंह राज्य सचिव सी.पी.आई.(एम) तथा स्वर्ण सिंह विर्क राज्य सचिव सी.पी.आई ने आह्वान किया कि साम्राज्यवादी नीतियां लागू करने पर आमादा केंद्र की मोदी सरकार को जहां राजनैतिक फ्रंट पर अलग थलग करना अति आवश्यक है वहीं मेहनतकशों के सभी वर्गों की फौरी मांगों जैसे स्थायी रोजगार, रोजगार ना मिलने की सूरत में बेरोजगारी भत्ता, सब के लिये समान, वैज्ञानिक व रोजगारमुखी निशुल्क शिक्षा, सभी को बिना भेदभाव सरकार प्रायोजित निशुल्क स्वास्थ्य सेवाएं, प्रदूषण मुक्त वातावरण, पीने वाला स्वच्छ व साफ निशुल्क जल, रहने के लिए मकान, बीमा, कम से कम 3 हजार रुपए प्रतिमाह वृद्धावस्था व विधवा पेंशन, सार्वजनिक वितरण प्रणाली, जाति व सामाजिक उत्पीडऩ के खातमें, फसलों के उचित भाव, कामगारों को 15 हजार रुपए प्रति माह न्यूनतम वेतन, मनरेगा  अधीन पूरे परिवार को पूरा साल 400 रुपए प्रतिदिन के वेतन पर काम, औरतों को हर क्षेत्र में समान अवसर आदि मांगों पर एक विशाल जन भागीदारी पर अधारित जनआंदोलन का निर्माण किया जाए।
वक्ताओं ने जोर देकर कहा कि ऐसा करते हुए ही हम राज्य की खट्टूर सरकार व केंद्र की मोदी सरकार द्वारा अपने जनविरोधी कार्यक्रम के र्निविघ्न निर्वहन के लिये फैलाए जा रहे धार्मिक उन्माद को करारी शिकस्त दे सकते हैं। उन्होंने कहा कि केंद्रीय व राज्य सरकारें अपने कुकृत्यों को सफल बनाने हेतु जहां एक ओर धार्मिक कट्टरता के आधार पर लोगों को बांटने में लगी हुई है वहीं दूसरी ओर घोषित आघोषित कानूनों/कदमों द्वारा जनवादी आंदोलन को कुचलने के जघन्य अपराध व जनविरोधी कार्यों में लिप्त हैं। वामपंथियों को प्राथमिकता के आधार पर  इस के खिलाफ आंदोलन विकसित करना होगा जिसमें वामपंथ से इतर इंसाफपसंद संगठनों/व्यक्तियों को शामिल करना होगा। सभी वक्ताओं ने एक स्वर में कहा कि उक्त सभी उद्देश्यों के पूर्ति के लिये वामपंथ की सुदृढ़ एकता पर आधारित सांझा आंदोलन ही लोगों की आकाक्षाओं की पूर्ति कर सकता है।
साथी मंदीप सिंह रतिया व साथी राम कुमार ने भी प्रतिनिधि सम्मेलन में अपने विचार रखे। 
रिपोर्ट : तेजिंदर सिंह थिंद
 

हरियाणा में शहीद भगत सिंह नौजवान सभा के बढ़ते कदमशहीद भगत सिंह नौजवान सभा पंजाब हरियाणा का हरियाणा प्रांत में समग्र विकास व संगठन में वृद्धि हो रही है। विगत दिनों सभा के महासचिव मंदीप रतिया, फतेहाबाद जिलाध्यक्ष व सचिव क्रमश: अजय सिघाणी व निर्भय रतिया तथा राज्य वर्किंग कमेटी सदस्य सुखविंदर सिघाणी के प्रयत्नों द्वारा यमुनानगर जिले की छिछरौली तहसील में सभा की 11 सदस्यीय तदर्थ समिति का गठन किया गया जो आने वाले दिनों में संपूर्ण जिले में सदस्यता अभियान चलाने के पश्चात ग्राम इकाईयां गठित करते हुए विधिवत तहसील सम्मेलन का आयोजन करेगी। सम्मेलन का स्थान व तिथियां भी तदर्थ समिति द्वारा निश्चित की जाएंगी। जैसे कि इन्हीं पृष्ठों पर पहले जिक्र किया जा चुका है हरियाणा के युवक आंदोलन में लड़कियों की भागीदारी बहुत सम्मान योग्य है, इस परंपरा का निर्वाह करते हुए इस तदर्थ समिति के गठन एवं इस में शामिल होकर युवक आंदोलन का निर्माण एवं विस्तार करने के उद्देश्य से यहां भी लड़कियों ने उल्लेखनीय भूमिका निभाई।
रिपोर्ट : अमन रतिया

No comments:

Post a Comment