Tuesday, 4 August 2015

ਸਹਾਇਤਾ (ਸੰਗਰਾਮੀ ਲਹਿਰ - ਅਗਸਤ 2015)

ਮਰਹੂਮ ਕਾਮਰੇਡ ਮਾਨ ਸਿੰਘ ਵਾਸੀ ਜੰਮੂ ਬਸਤੀ, ਅਬੋਹਰ ਦੇ ਲੜਕਿਆਂ ਸ਼੍ਰੀ ਸੁਖਵਿੰਦਰਪਾਲ ਸਿੰਘ ਅਤੇ ਨਰਿੰਦਰ ਪਾਲ ਨੇ ਆਪਣੀ ਮਾਤਾ ਸ਼੍ਰੀਮਤੀ ਜੋਗਿੰਦਰ ਕੌਰ ਦੀਆਂ ਅੰਤਮ ਰਸਮਾਂ ਸਮੇਂ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਕਮੇਟੀ ਫਾਜ਼ਿਲਕਾ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਰਾਮ ਸਿੰਘ ਸੰਘੇੜਾ ਪਿੰਡ ਫਰਵਾਲਾ, ਜ਼ਿਲ੍ਹਾ ਜਲੰਧਰ ਨੇ ਯੂ.ਕੇ. (ਇੰਗਲੈਂਡ) ਤੋਂ ਸੀ.ਪੀ.ਐਮ.ਪੰਜਾਬ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਭੇਜੇ।
 
ਡਾਕਟਰ ਭਗਵਾਨ ਵਲੋਂ ਆਪਣਾ ਨਵਾਂ ਹਸਪਤਾਲ ਭਗਵਾਨ ਹੈਲਥ ਕੇਅਰ ਸੈਂਟਰ, ਪਾਤੜਾਂ, ਪਟਿਆਲਾ ਵਿਖੇ ਖੋਲਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 500 ਰੁਪਏ, ਜ਼ਿਲ੍ਹਾ ਕਮੇਟੀ ਪਟਿਆਲਾ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਪਿਛਲੇ ਦਿਨੀਂ ਰਣਜੀਤ ਕੌਰ ਪੁਤਰੀ ਮਾਸਟਰ ਕੁਲਵਿੰਦਰ ਸਿੰਘ, ਪਿੰਡ ਭੋਰਸ਼ੀ ਰਾਜਪੂਤਾਂ, ਜ਼ਿਲ੍ਹਾ ਅੰਮ੍ਰਿਤਸਰ ਦਾ ਸ਼ੁਭ ਵਿਆਹ ਕੰਵਲਜੀਤ ਸਿੰਘ ਪੁੱਤਰ ਸ਼੍ਰੀ ਮਨਜੀਤ ਸਿੰਘ, ਵਾਸੀ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਹਾਲ ਵਾਸੀ ਅਮਰੀਕਾ ਨਾਲ ਹੋਇਆ। ਵਿਆਹ ਦੀ ਖੁਸ਼ੀ ਸਮੇਂ ਮਾਸਟਰ ਕੁਲਵਿੰਦਰ ਸਿੰਘ ਨੇ 'ਸੰਗਰਾਮੀ ਲਹਿਰ' ਨੂੰ 600 ਰੁਪਏ ਅਤੇ ਸੀ.ਪੀ.ਐਮ. ਪੰਜਾਬ ਨੂੰ 1500 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਪਿਆਰਾ ਸਿੰਘ ਸੂਬਾ ਕਮੇਟੀ ਮੈਂਬਰ ਸੀ.ਪੀ.ਐਮ.ਪੰਜਾਬ ਦੀ ਸਪੁੱਤਰੀ ਸਤਿੰਦਰਜੀਤ ਕੌਰ (ਪਤਨੀ ਅਮਰਿਤਪਾਲ ਸਿੰਘ ਅਸਲਾਮਾਬਾਦ, ਹੁਸ਼ਿਆਰਪੁਰ) ਦੇ ਘਰ ਬੇਟੀ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਉਘੇ ਕਮਿਊਨਿਸਟ ਆਗੂ ਸਾਥੀ ਤ੍ਰਿਲੋਚਨ ਸਿੰਘ ਰਾਣਾ ਦੇ ਵੱਡੇ ਭਰਾ ਸ਼੍ਰੀ ਮੇਵਾ ਸਿੰਘ ਦੇ ਸ਼ੋਕ ਸਮਾਗਮ ਸਮੇਂ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ ਗਏ।
 

ਸਾਥੀ ਅਮਰੀਕ ਸਿੰਘ ਸਮੀਰੋਵਾਲ, ਜ਼ਿਲ੍ਹਾ ਰੂਪਨਗਰ ਨੇ ਆਪਣੀ ਪਤਨੀ ਬੀਬੀ ਸੁਖਬੀਰ ਕੌਰ ਦੀ ਪਹਿਲੀ ਬਰਸੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 

ਕਾਮਰੇਡ ਕੁਲਵੰਤ ਬਿਲਗਾ, ਜ਼ਿਲ੍ਹਾ ਜਲੰਧਰ ਨੇ ਆਪਣੀ ਪਤਨੀ ਸ਼੍ਰੀਮਤੀ ਜਸਵੰਤ ਕੌਰ ਦੇ ਸ਼ਰਧਾਂਜਲੀ ਸਮਾਗਮ ਸਮੇਂ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 

ਰਿਟਾਇਰਡ ਪ੍ਰਿੰਸੀਪਲ ਇਕਬਾਲ ਸਿੰਘ ਨਵਾਂਸ਼ਹਿਰ ਵਲੋਂ ਆਪਣੀ ਮਾਤਾ ਸ਼੍ਰੀਮਤੀ ਪ੍ਰੀਤਮ ਕੌਰ ਪਤਨੀ ਕਾਮਰੇਡ ਕਰਤਾਰ ਸਿੰਘ ਦੀ ਪਹਿਲੀ ਬਰਸੀ ਮੌਕੇ ਸੀ.ਪੀ.ਐਮ.ਪੰਜਾਬ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 

ਮਰਹੂਮ ਹੈਡਮਾਸਟਰ ਉਜਾਗਰ ਸਿੰਘ ਪਿੰਡ ਮੁਰਾਦਪੁਰ ਨਰਿਆਲਾਂ (ਹੁਸ਼ਿਆਰਪੁਰ) ਦੀ ਸੁਪਤਨੀ ਬੀਬੀ ਨਸੀਬ ਕੌਰ ਦੀਆਂ ਅੰਤਮ ਰਸਮਾਂ ਸਮੇਂ ਉਹਨਾਂ ਦੇ ਸਪੁੱਤਰ ਸਾਥੀ ਪਰਮਜੀਤ ਸਿੰਘ ਵਲੋਂ ਸੀ.ਪੀ.ਐਮ.ਪੰਜਾਬ ਨੂੰ 9500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਸ਼੍ਰੀ ਰਤਨਚੰਦ, ਡਰਾਈਵਰ ਗ੍ਰੇਡ ਸਪੈਸ਼ਲ 'ਏ' ਲੋਕੋ ਰਨਿੰਗ, ਸਾਬਕਾ ਲੀਡਰ (ਰੇਲਵੇ) ਜਲੰਧਰ ਨੇ ਆਪਣੀ ਸਵਰਗੀ ਪਤਨੀ ਸ਼੍ਰੀਮਤੀ ਸਰਲਾ ਦੇਵੀ ਦੀ 6ਵੀ ਬਰਸੀ 'ਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 

ਕਾਮਰੇਡ ਸਤਪਾਲ ਸ਼ਰਮਾ, ਆਗੂ ਦਿਹਾਤੀ ਮਜ਼ਦੂਰ ਸਭਾ ਪੰਜਾਬ ਨੇ ਆਪਣੇ ਭਤੀਜੇ ਨਵਦੀਪ ਸ਼ਰਮਾ ਦੀ ਸ਼ਾਦੀ ਦੇ ਮੌਕੇ 'ਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਨੂੰ 5000 ਰੁਪਏ, ਜ਼ਿਲ੍ਹਾ ਕਮੇਟੀ ਤਰਨਤਾਰਨ ਸੀ.ਪੀ.ਐਮ.ਪੰਜਾਬ ਨੂੰ ਡਿਜੀਟਲ ਕੈਮਰਾ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
 ਕਾਮਰੇਡ ਸਾਧੂ ਰਾਮ (ਪਿੰਡ ਪਾਹਲੇਵਾਲ, ਗੜ੍ਹਸ਼ੰਕਰ) ਵਲੋਂ ਆਪਣੇ ਪੜਪੋਤਰੇ ਨਿਸ਼ਾਂਤ (ਸਪੁੱਤਰ ਸ਼੍ਰੀਮਤੀ ਰਜਨੀ ਅਤੇ ਨਵਦੀਪ ਕੰਵਰ) ਦੇ ਜਨਮ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ ਗਏ।

No comments:

Post a Comment