Friday 30 March 2018

ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਜਥੇਬੰਦੀਆਂ ਨੇ ਉਲੀਕੀ ਰਣਨੀਤੀ


ਬਟਾਲਾ - ਐਸਸੀ/ਐਸਟੀ ਐਕਟ ਸਬੰਧੀ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਨੂੰ ਦਲਿਤ ਵਿਰੋਧੀ ਕਰਾਰ ਦਿੰਦਿਆਂ  ਅੱਜ ਵੱਖ ਵੱਖ ਦਲਿਤ ਤੇ ਜਮਹੂਰੀ ਧਿਰਾਂ ਦੇ ਆਗੂਆਂ ਦੀ ਇੱਥੇ ਮੀਟਿੰਗ ਹੋਈ।
ਇਸ ਮੌਕੇ ’ਤੇ ਜਥੇਬੰਦੀਆਂ ਦੇ ਆਗੂਆਂ ਨੇ 2 ਅਪਰੈਲ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਜਿੱਥੇ ਵਿਚਾਰਾਂ ਹੋਈਆਂ, ਉਥੇ  ਕੇਂਦਰ ਸਰਕਾਰ ਦੇ ਦਲਿਤ ਵਿਰੋਧੀ ਮਨਸੂਬੇ  ਅਸਫ਼ਲ ਬਣਾਉਣ ਲਈ ਰਣਨੀਤੀ ਉਲੀਕੀ। ਮੀਟਿੰਗ ਵਿੱਚ ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ), ਐਸਸੀ/ਬੀਸੀ ਫਰੰਟ, ਸੀਪੀਆਈ (ਐਮਐਲ) ਲਿਬਰੇਸ਼ਨ, ਬਸਪਾ,ਆਦਿ ਧਰਮ ਸਮਾਜ, ਐਂਟੀ ਕੁਰੱਪਸ਼ਨ ਸੋਸ਼ਲ ਆਰਗੇਨਾਈਜ਼ੇਸ਼ਨ ਸਮੇਤ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਕਿ 2 ਅਪਰੈਲ ਨੂੰ ਜਥੇਬੰਦੀਆਂ ਵੱਲੋਂ ਸਥਾਨਕ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ’ਚ  ਇਕੱਤਰ ਹੋ ਕੇ ਇੱਕ ਜਲੂਸ ਦੀ ਸ਼ਕਲ ਵਿੱਚ ਬਟਾਲਾ ਦੇ ਵੱਖ ਵੱਖ ਬਾਜ਼ਾਰਾਂ ’ਚ ਰੋਸ ਮਾਰਚ ਕੀਤਾ ਜਾਵੇਗਾ। ਮੀਟਿੰਗ ਦੌਰਾਨ ਰਘੁਬੀਰ ਸਿੰਘ ਪਕੀਵਾਂ, ਸਮਸ਼ੇੇਰ ਸਿੰਘ ਨਵਾਂਪਿੰਡ, ਜਤਿੰਦਰਬੀਰ ਸਾਬੀ, ਮਨਦੀਪ ਸਿੰਘ ਕਪੂਰਥਲਾ ਨੇ ਵਿਚਾਰ ਰੱਖੇ।

No comments:

Post a Comment