ਤਰਨ ਤਾਰਨ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ.ਆਈ.) ਦੇ ਜਨਰਲ ਸਕੱਤਰ ਮੰਗਤ ਰਾਮ
ਪਾਲਸਾ ਨੇ ਕੇਂਦਰ ਦੀ ਮੋਦੀ ਅਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਇਕ ਹੀ
ਸਿੱਕੇ ਦੇ ਦੋ ਪਾਸੇ ਦੱਸਿਆ ਹੈ| ਪਾਰਟੀ ਆਗੂ ਨੇ ਅੱਜ ਇਥੇ ਰੈਲੀ ਨੂੰ ਸੰਬੋਧਨ ਕਰਦਿਆਂ
ਸਰਕਾਰਾਂ ’ਤੇ ਕਾਰਪੋਰੇਟ ਅਤੇ ਅਮੀਰ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ
ਨੀਤੀਆਂ ਬਣਾਉਣ ਦਾ ਦੋਸ਼ ਲਗਾਇਆ| ਰੈਲੀ ਦੀ ਅਗਵਾਈ ਪਾਰਟੀ ਆਗੂ ਚਮਨ ਲਾਲ ਦਰਾਜਕੇ, ਬਲਦੇਵ
ਸਿੰਘ ਪੰਡੋਰੀ, ਬਲਬੀਰ ਸੂਦ, ਦਲਜੀਤ ਸਿੰਘ ਦਿਆਲਪੁਰ, ਅਰਸਾਲ ਸਿੰਘ ਸੰਧੂ ਅਤੇ ਜਸਪਾਲ
ਸਿੰਘ ਝਬਾਲ ਨੇ ਕੀਤੀ| ਰੈਲੀ ਵਿਚ ਪਾਰਟੀ ਦੀਆਂ ਮਹਿਲਾ ਵਰਕਰਾਂ ਨੇ ਵੀ ਵੱਡੀ ਗਿਣਤੀ ਵਿਚ
ਸ਼ਮੂਲੀਅਤ ਕੀਤੀ| ਇਸ ਮੌਕੇ ਕਮਿਉੂਨਿਸਟ ਆਗੂ ਪਾਸਲਾ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ
ਅਤੇ ਸੂਬੇ ਦੀਆਂ ਸਰਕਾਰਾਂ ਦੇ ਆਗੂਆਂ ਨੇ ਸੱਤਾ ’ਤੇ ਕਾਬਜ਼ ਹੋਣ ਲਈ ਲੋਕਾਂ ਨਾਲ ਝੂਠੇ
ਕੀਤੇੇ। ਇਸੇ ਕਰ ਕੇ ਵਰਤਮਾਨ ਵਿਚ ਸਰਕਾਰਾਂ ਇਨ੍ਹਾਂ ਵਾਅਦਿਆਂ ਨੂੰ ਅਮਲੀ ਜਾਮਾ
ਪਹਿਨਾਉਣ ਤੋਂ ਭੱਜ ਰਹੀਆਂ ਹਨ| ਸ੍ਰੀ ਪਾਸਲਾ ਨੇ ਦੇਸ਼ ਅੰਦਰ ਕੇਂਦਰ ਸਰਕਾਰ ਵਲੋਂ ਗਿਣਮਿਥ
ਕੇ ਦਲਿਤਾਂ, ਔਰਤਾਂ, ਘੱਟ ਗਿਣਤੀਆਂ ’ਤੇ ਹਮਲੇ ਕਰਨ ’ਤੇ ਚਿੰਤਾ ਜ਼ਾਹਰ ਕੀਤੀ| ਉਨ੍ਹਾਂ
ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਤਿੱਖੇ ਸੰਘਰਸ਼ਾਂ
ਦੇ ਰਾਹ ਪੈਣ ਦੀ ਸਲਾਹ ਦਿੱਤੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਆਗੂ ਪਰਗਟ ਸਿੰਘ
ਜਾਮਾਰਾਏ, ਕੇਂਦਰੀ ਕਮੇਟੀ ਮੈਂਬਰ ਗੁਰਨਾਮ ਸਿੰਘ ਦਾਉਦ, ਮਨਜੀਤ ਸਿੰਘ ਬੱਗੂ, ਚਰਨਜੀਤ
ਸਿੰਘ ਬਾਠ, ਕਰਮ ਸਿੰਘ ਫਤਿਹਬਾਦ, ਜਸਬੀਰ ਸਿੰਘ ਗੰਡੀਵਿੰਡ, ਨਰਿੰਦਰ ਕੌਰ, ਜਸਬੀਰ ਕੌਰ
ਨੇ ਵੀ ਸੰਬੋਧਨ ਕੀਤਾ| ਬੁਲਾਰਿਆਂ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ।
ਇਸ ਮੌਕੇ ਸੂਬੇ ਅੰਦਰ ਸਰਕਾਰੀ ਧਿਰ ਵਲੋਂ ਰਾਜਸੀ ਵਿਰੋਧੀਆਂ ਖਿਲਾਫ਼ ਝੂਠੇ ਕੇਸ ਦਰਜ ਕਰਨ,
ਧੱਕੇ ਨਾਲ ਲੋਕਾਂ ਦੀਆਂ ਜਾਇਦਾਦਾਂ ਨੂੰ ਹਥਿਆਉਣ ਆਦਿ ਮਾਮਲੇ ਵੀ ਉਠਾਏ| ਆਗੂਆਂ ਨੇ
ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ, ਸਮਾਜਿਕ ਸੁਰੱਖਿਆ ਸਕੀਮਾਂ ਦੀਆਂ ਪੈਨਸ਼ਨਾਂ ਵਿਚ
ਵਾਧਾ ਕੀਤੇ ਜਾਣ, ਆਟਾ-ਦਾਲ ਆਦਿ ਸਕੀਮਾਂ ਨੂੰ ਬੰਦ ਨਾ ਕਰਨ ਦੀ ਮੰਗ ਕੀਤੀ| ਪਾਰਟੀ
ਵਰਕਰਾਂ ਨੇ ਸਰਕਾਰਾਂ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ
No comments:
Post a Comment