ਫਿਲੌਰ - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਪੰਜਾਬ ਦੀ ਕੈਪਟਨ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤਾ ਬਜ਼ਟ ਹਰ ਵਾਰ ਦੀ ਤਰਾਂ ਇਸ ਵਾਰ ਵੀ ਅਧਿਆਪਕ ਅਤੇ ਮੁਲਾਜਿਮ ਮਾਰੂ ਰਿਹਾ ਉਲਟਾ ਸਰਕਾਰ ਵਲੋਂ ਮੁਲਾਜਿਮਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ 2400 ਰੁਪਏ ਸਲਾਨਾ ਹੋਰ ਬੋਝ ਪਾ ਦਿੱਤਾ। ਪੰਜਾਬ ਵਿਚ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਨੇ ਆਪਣੇ ਚੋਣ ਵਾਅਦੇ ਵਿਚ ਕੱਚੇ ਮੁਲਾਜਿਮਾਂ ਨੂੰ ਪੱਕੇ ਕਰਨ, ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ, ਡੀ ਏ ਜੋ ਕਿ 2016 ਤੋਂ ਪੈਂਡਿੰਗ ਹੈ ਦੀਆ ਕਿਸਤਾਂ ਜਾਰੀ ਕਰਨ, ਨਵੇਂ ਕਾਲਜ ਅਤੇ ਸਕੂਲ ਖੋਲਣ, ਸਿੱਖਿਆ ਤੇ ਬਜ਼ਟ ਦਾ 6 ਪ੍ਰਤੀਸ਼ਤ ਪੈਸਾ ਖਰਚਣ, ਸਕੂਲਾਂ ਵਿਚ ਪੱਕੇ ਅਧਿਆਪਕ ਭਰਤੀ ਕਰਨ ਆਦਿ ਦੇ ਵਾਅਦੇ ਕੀਤੇ ਸੀ ਪਰ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਅਧਿਆਪਕਾਂ ਅਤੇ ਮੁਲਾਜਿਮਾਂ ਨੂੰ ਬਜ਼ਟ ਤੋਂ ਨਿਰਾਸ਼ਾ ਹੀ ਪੱਲੇ ਪਈ। ਸਰਕਾਰ ਨੇ ਚੋਣ ਮੈਨੀਫੈਸਟੋ ਵਿਚ ਹਰ ਘਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਨੌਕਰੀ ਦੇਣ ਦੀ ਬਜਾਏ ਥਰਮਲ ਪਲਾਂਟ ਅਤੇ ਸੈਕੜੇ ਸੁਵਿਧਾ ਕੇਂਦਰ ਬੰਦ ਕਰਕੇ ਲੋਕਾਂ ਨੂੰ ਬੇਰੁਜਗਾਰ ਕਰਕੇ ਉਹਨਾਂ ਦੇ ਧੁਖਦੇ ਚੁੱਲਿਆਂ ਵਿਚ ਵੀ ਪਾਣੀ ਪਾਉਣ ਵਾਲੀ ਗੱਲ ਕੀਤੀ ਹੈ ਅਤੇ 10-12 ਸਾਲ ਤੋਂ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਐਸ ਐਸ ਏ/ ਰਮਸਾ ੳਤੇ ਕੰਪਿਊਟਰ ਅਧਿਆਪਕਾਂ ਨੂੰ ਵਿੱਤੀ ਸੰਕਟ ਦਾ ਬਹਾਨਾ ਬਣਾ ਕੇ ਬੇਸਿਕ ਪੇ ਤੇ ਨੌਕਰੀ ਕਰਨ ਲਈ ਮਜਬੂਰ ਕਰਨ ਦੇ ਖਰੜੇ ਤਿਆਰ ਕੀਤੇ ਜਾ ਰਹੇ ਹਨ। ਇਸ ਸਮੇਂ ਤੀਰਥ ਬਾਸੀ ਸੂਬਾ ਸਕੱਤਰ ਪਸਸਫ ਨੇ ਕਿਹਾ ਕਿ ਮੁਲਾਜਿਮ ਹੁਣ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਬਿਲਕੁਲ ਤਿਆਰ ਹਾਨ।ਇਸ ਸਮੇਂ ਰਾਮ ਪਾਲ ਹਜ਼ਾਰਾ, ਕੁਲਦੀਪ ਕੌੜਾ, ਤਰਸੇਮ ਲਾਲ ਕਰਤਾਰਪੁਰ, ਬਲਜੀਤ ਸਿੰਘ ਕੁਲਾਰ, ਨਿਰਮੋਕ ਸਿੰਘ ਹੀਰਾ, ਸੂਰਤੀ ਲਾਲ ਭੋਗਪੁਰ, ਸੁਖਵਿੰਦਰ ਸਿੰਘ ਮੱਕੜ, ਪਿਆਰਾ ਸਿੰਘ, ਰਘੁਜੀਤ ਸਿੰਘ ਕੁਲਦੀਪ ਵਾਲੀਆ,ਬਾਲ ਕਿਸਨ, ਕੇਵਲ ਰੌਸ਼ਨ, ਪਵਨ ਮਸ਼ੀਹ, ਮਨੋਜ ਕੁਮਾਰ ਸਰੋਏ, ਸਰਬਜੀਤ ਢੇਸੀ, ਕੁਲਵੰਤ ਰੁੜਕਾ, ਹਰਮਨਜੋਤ ਸਿੰਘ ਆਹਲੂਵਾਲੀਆ,ਚਰਨਜੀਤ ਆਦਮਪੁਰ, ਅਮਰਜੀਤ ਸਿੰਘ, ਵਿਨੋਦ ਭੱਟੀ, ਕੁਲਵੀਰ ਕੁਮਾਰ, ਸੰਦੀਪ ਕੁਮਾਰ, ਕੁਲਭੂਸ਼ਨ ਕਾਂਤ, ਰਾਜੀਵ ਭਗਤ, ਤਜਿੰਦਰ ਜੱਸੀ, ਬੂਟਾ ਰਾਮ, ਅਸੀਮ ਕੁਮਾਰ, ਪਰਨਾਮ ਸਿੰਘ, ਮੰਗਤ ਰਾਮ ਸਮਰਾ, ਰਾਜ ਕੁਮਾਰ, ਬਲਵੀਰ ਕੁਮਾਰ, ਜਤਿੰਦਰ ਸਿੰਘ, ਦਵਿੰਦਰ ਸਿੰਘ, ਜਤਿੰਦਰ ਸਿੰਘ ਰਿਸ਼ੀ ਕੁਮਾਰ, ਸ਼ੁਸ਼ੀਲ ਵਿੱਕੀ, ਅਰਵਿੰਦ ਸ਼ਰਮਾ, ਗੁਰਜੀਤ ਸਿੰਘ, ਹਰਮਨ ਸਿੰਘ, ਸੰਦੀਪ ਸਿੰਘ,ਯਸ਼ਪਾਲ ਪੰਜਗੋਤਰਾ, ਬਲਵੀਰ ਕੁਮਾਰ, ਮੁਲਖ ਰਾਜ, ਭੂਸਨ ਕੁਮਾਰ, ਪਰਦੀਪ ਕੁਮਾਰ, ਰਕੇਸ਼ ਕੁਮਾਰ, ਮਨਜੀਤ ਸਿੰਘ ਚਾਵਲਾ, ਕਸਤੂਰੀ ਲਾਲ, ਸ਼ਿਵ ਕੁਮਾਰ ਆਦਮਪੁਰ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।
No comments:
Post a Comment