Monday 26 March 2018

ਆਰ.ਐਮ.ਪੀ.ਆਈ. ਦੇ ਸੱਦੇ ਉਪੱਰ ਵਿਸ਼ਾਲ ਜਿਲ੍ਹਾ ਪੱਧਰੀ ਰੈਲੀ

 
ਪਠਾਨਕੋਟ - ਰੈਵੋਲਿਊਸ਼ਨਰੀ ਮਾਰਕਸ਼ਿਸਟ ਪਾਰਟੀ ਆਫ ਇੰਡੀਆ (ਆਰ.ਐਮ.ਪੀ.ਆਈ.) ਦੇ ਸੱਦੇ ਉਪੱਰ ਅੱਜ 26 ਮਾਰਚ ਨੂੰ ਪੁਰਾਣੀ ਐਸ. ਡੀ. ਐਮ. ਕੋਰਟ ਪਠਾਨਕੋਟ ਨੇੜੇ ਆਰ.ਐਮ.ਪੀ.ਆਈ ਦੇ ਆਗੂਆਂ ਸਰਵਸਾਥੀ ਮਾਸਟਰ ਸੁਭਾਸ਼ ਸ਼ਰਮਾ, ਕਾਰਮੇਡ ਦਲਬੀਰ ਸਿੰਘ, ਜਨਕ ਕਮਾਰ ਸਰਨਾ, ਰਵੀ ਕੁਮਾਰ ਕਟਾਰੂਚੱਕ ਅਤੇ ਭੈਣ ਆਸ਼ਾ ਰਾਣੀ ਦੀ ਸਾਂਝੀ ਪ੍ਰਧਾਨਗੀ ਹੇਠ ਵਿਸ਼ਾਲ ਜਿਲ੍ਹਾ ਪੱਧਰੀ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਕਟਾਰੂਚੱਕ, ਸੂਬਾ ਕਮੇਟੀ ਮੈਂਬਰ ਕਾਮਰੇਡ ਨੱਥਾ ਸਿੰਘ, ਕਾਮਰੇਡ ਸ਼ਿਵ ਕੁਮਾਰ ਅਤੇ ਹੋਰ ਆਗੂਆਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ਪਿਛਲੀ ਕਾਂਗਰਸ ਸਰਕਾਰ ਦੀ ਤਰ੍ਹਾਂ ਸਾਮਰਾਜੀ ਨਿਰਦੇਸ਼ਤ ਲੋਕ ਵਿਰੋਧੀ ਅਤੇ ਦੇਸ ਵਿਰੋਧੀ ਨੀਤੀਆਂ ਨੂੰ ਦੇਸ ਅੰਦਰ ਬੜੀ ਤੇਜੀ ਨਾਲ ਲਾਗੂ ਕਰ ਰਹੀ ਹੈ, ਮੋਦੀ ਸਰਕਾਰ ਦੀ ਅਗਵਾਈ ਹੇਠ ਦੇਸ ਭਰ ਵਿਚ ਘੱਟ ਗਿਣਤੀਆਂ ਅਤੇ ਦਲਿਤਾਂ ਉਪੱਰ ਸਮਾਜਿਕ ਜਬਰ ਲਗਾਤਾਰ ਵੱਧ ਰਿਹਾ ਹੈ, ਫਿਰਕਾਪ੍ਰਸਤ ਤਾਕਤਾਂ ਨੂੰ ਉਤਸਾਹਤ ਕਰਕੇ ਸਹਿਮ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਸੰਘਰਸ਼ਸ਼ੀਲ ਜਥੇਬੰਦ ਮਜ਼ਦੂਰਾਂ, ਕਿਸਾਨਾਂ, ਨੋਜੁਵਾਨਾਂ, ਮੁਲਾਜਮਾਂ ਅਤੇ ਔਰਤਾਂ ਦਾ ਰਾਹ ਰੋਕਣ ਲਈ ਅੰਗ੍ਰੇਜ ਹਕੁਮਤ ਵਰਗੇ ਜਾਲਮਾਨਾਂ ਕਾਲੇ ਕਾਨੂੰਨ ਨੂੰ ਲਾਗੂ ਕੀਤਾ ਜਾ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਤੇ ਦੋਸ਼ ਲਗਾਉਦਿਆ ਉਹਨਾਂ ਅੱਗੇ ਕਿਹਾ ਕਿ ਦੋਨੋ ਜੁਮਲੇਬਾਜ ਸਰਕਾਰਾਂ ਨੇ ਚੌਣਾਂ ਦੌਰਾਨ ਹਰੇਕ ਪਰਿਵਾਰ ਨੂੰ ਨੌਕਰੀ ਦੇਣ, ਮਜ਼ਦੂਰਾਂ ਤੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜੇ ਮੁਆਫ ਕਰਨ, ਬੇ-ਘਰੇ ਗਰੀਬ ਪਰਿਵਾਰਾਂ ਨੂੰ 10-10 ਮਰਲੇ ਦੇ ਰਿਹਾਇਸੀ ਪਲਾਟ ਦੇਣ, ਬੁਢਾਪਾ-ਅੰਗਹੀਣ-ਵਿਧਵਾ ਪੈਨਸ਼ਨ 2500 ਰੁਪਏ ਕਰਨ, ਇਕ ਮਹੀਨੇ ਦੇ ਅੰਦਰ-ਅੰਦਰ ਸਮੂਚੇ ਪੰਜਾਬ ਵਿਚੋਂ ਨਸ਼ਾ ਮਾਫੀਆ ਨੂੰ ਖਤਮ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ, ਰੇਤ-ਬਜਰੀ ਮਾਫੀਆ ਤੇ ਸਖਤੀ ਕਰਦੇ ਹੋਏ ਬਿਲਡਿੰਗ ਮਟੀਰੀਅਲ ਸਸਤਾ ਕੀਤਾ ਜਾਵੇਗਾ, ਕਿਰਤ ਕਾਨੂੰਨ ਸਖਤੀ ਨਾਲ ਲਾਗੂ ਕੀਤੇ ਜਾਣਗੇ ਅਤੇ ਉਹਨਾਂ ਦੀ ਮੀਨੀਮਮਵੇਜ਼ ਵਿੱਚ ਵਧੀ ਹੋਈ ਮਹਿੰਗਾਈ ਅਨੁਸਾਰ ਵਾਧਾ ਕੀਤਾ ਜਾਵੇਗਾ, ਠੇਕਾ ਭਰਤੀ ਮੁਲਾਜ਼ਮਾਂ ਨੂੰ ਪੂਰੇ ਤਨਖਾਹ ਸਕੇਲਾਂ ਅਨੁਸਾਰ ਰੈਗੂਲਰ ਕੀਤਾ ਜਾਵੇਗਾ, ਸਕੀਮ ਵਰਕਰਾਂ ਜਿਵੇਂ ਕਿ ਆਂਗਣਵਾੜੀ, ਆਸ਼ਾ, ਮਿਡ-ਡੇ-ਮੀਲ ਵਰਕਰਾਂ, ਸਿਲਾਈ ਟੀਚਰਾਂ ਆਦਿ ਨੂੰ ਰੈਗੂਲਰ ਮੁਲਾਜਮਾਂ ਬਰਾਬਰ ਹਰ ਤਰ੍ਹਾਂ ਦੇ ਅਧਿਕਾਰ ਤੇ ਸਹੂਲਤਾਂ ਦਿੱਤੀਆਂ ਜਾਣਗੀਆਂ, ਸਰਕਾਰੀ ਸਿਹਤ ਸੇਵਾਵਾਂ ਦੀ ਪੁਨਰ ਸੁਰਜੀਤੀ ਲਈ ਹਰ ਹਸਪਤਾਲ/ਡਿਸਪੈਂਸਰੀ ਵਿਚ ਲੋੜ ਅਨੁਸਾਰ ਡਾਕਟਰਾਂ ਅਤੇ ਸਹਾਇਕ ਅਮਲੇ ਦੀ ਭਰਤੀ ਕੀਤੀ ਜਾਵੇਗੀ ਪਰ ਸਰਕਾਰ ਨੇ ਇਹਨਾਂ ਉਪਰੋਕਤ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਕੇਂਦਰ ਤੇ ਪੰਜਾਬ ਸਰਕਾਰ ਨੇ ਪੇਸ਼ ਕੀਤੇ ਆਪਣੇ-ਆਪਣੇ ਬਜ਼ਟ ਵਿੱਚ ਹੋਰ ਟੈਕਸ਼ ਲਗਾ ਕੇ ਇਕ ਵਾਰ ਫਿਰ ਲੋਕ ਵਿਰੋਧੀ ਹੋਣਾ ਸਾਬਤ ਕਰ ਦਿੱਤਾ ਹੈ।
  ਵਿਸ਼ਾਲ ਰੈਲੀ ਕਰਨ ਉਪਰੰਤ ਪਠਾਨਕੋਟ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚ ਰੋਸ਼-ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਉਪਰੋਕਤ ਮੰਗਾਂ ਦੇ ਨਾਲ-ਨਾਲ ਨਿਰਮਾਣ ਮਜ਼ਦੁਰਾਂ ਦੀ ਮੁੱਖ ਮੰਗ ਆਨ-ਲਾਈਨ ਸਿਸਟਮ ਦੇ ਨਾਲ-ਨਾਲ ਆਫ-ਲਾਈਨ ਸਿਸਟਮ ਵੀ ਜਾਰੀ ਰੱਖਿਆ ਜਾਵੇ, ਘਰੇਲੂ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆਂ ਵਾਸਤੇ “ਪੰਜਾਬ ਸਟੇਟ ਸਮਾਜਿਕ ਸੁਰੱਖਿਆ ਬੋਰਡ” ਤੁਰੰਤ ਗਠਤ ਕੀਤਾ ਜਾਵੇ, ਕੇਂਦਰ ਤੇ ਪੰਜਾਬ ਸਰਕਾਰ ਦੀਆਂ ਗਰੀਬ ਮਾਰੂ ਅਤੇ ਦੇਸ ਵਿਰੋਧੀ ਨੀਤੀਆਂ ਮੁਰਦਾਬਾਦ, ਬੇ-ਰੋਕ ਵੱਧ ਰਾਹੀ ਮਹਿੰਗਾਈ - ਬੇਰੁਜਗਾਰੀ ਤੇ ਭ੍ਰਿਸਟਾਚਾਰ ਮੁਰਦਾਬਾਦ ਆਦਿ ਦੇ ਸਰਕਾਰ ਖਿਲਾਫ ਨਾਹ੍ਹਰੇ ਲਗਾ ਰਹੇ ਸਨ। ਅੱਜ ਦੇ ਵਿਸ਼ਾਲ ਇਕੱਠ ਨੂੰ ਉਪਰੋਕਤ ਤੋ ਇਲਾਵਾ ਰਘੁਵੀਰ ਸਿੰਘ ਧਲੋਰੀਆ, ਬਲਦੇਵ ਰਾਜ ਭੋਆ, ਅਜੀਤ ਰਾਮ ਗੰਦਰਾ ਲਾੜ੍ਹੀ, ਪ੍ਰੇਮ ਸਾਗਰ, ਦੇਵ ਰਾਜ ਰਤਨਗੜ੍ਹ, ਗੁਲਜਾਰ ਮਸੀਹ, ਬਲਬੀਰ ਸਿੰਘ ਬੇਹੜ੍ਹੀਆਂ, ਪਰਸ ਰਾਮ, ਹੇਮ ਰਾਜ, ਦੇਵ ਰਾਜ, ਤਿਲਕ ਰਾਜ ਜੈਣੀ, ਹਰਜਿੰਦਰ ਸਿੰਘ ਲਮੀਣੀ, ਰਾਮ ਬਿਲਾਸ, ਮਨਹਰਨ, ਆਸ਼ਾ ਰਾਣੀ, ਸੁਨੀਤਾ ਦੇਵੀ, ਸੋਹਨ ਲਾਲ, ਸੁਖਦੇਵ ਰਾਜ, ਨਰੋਤਮ ਸਿੰਘ ਪਠਾਨੀਆ, ਜੋਗਿੰਦਰ ਪਾਲ ਛੋਟੇਪੁਰ, ਨਵੀਨ ਘੋਹ, ਉਂਕਾਰ ਨਾਥ, ਕਸਤੁਰੀ ਲਾਲ ਤੇ ਹੋਰ ਆਗੂਆਂ ਨੇ ਆਪਣੇ ਵਿਚਾਰ ਪੇਸ ਕੀਤੇ ਅਤੇ ਰੋਸ਼-ਪ੍ਰਦਰਸ਼ਨ ਦੀ ਅਗਵਾਈ ਕੀਤੀ।

No comments:

Post a Comment