Tuesday 27 March 2018

ਕੇਂਦਰ ਤੇ ਸੂਬਾ ਸਰਕਾਰ ਦੀਆ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਆਰ.ਐਮ.ਪੀ.ਆਈ. ਵੱਲੋਂ ਰੈਲੀ






ਲੁਧਿਆਣਾ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਪੂਰੇ ਪੰਜਾਬ'ਚ ਕੀਤੇ ਜਾਂ ਪ੍ਰਦਰਸ਼ਨ ਤੇ ਰੈਲੀਆ, ਮੁਜਾਹਰਿਆ ਦੀ ਕੜੀ ਤਹਿ ਆਰ.ਐਮ.ਪੀ.ਆਈ ਜ਼ਿਲ੍ਹਾ ਲੁਧਿਆਣਾ ਵੱਲੋਂ ਚੱਤਰ ਸਿੰਘ ਪਾਰਕ ਵਿਖੇ ਰੈਲੀ ਕੀਤੀ ਗਈ । ਜਿਸ ਵਿੱਚ ਸੈਂਕੜਿਆ ਦੀ ਗਿਣਤੀ 'ਚ ਪਾਰਟੀ ਕਾਰਕੁਨਾ ਨੇ ਹਿੱਸਾ  ਲਿਆ । ਇਸ ਮੌਕੇ ਤੇ ਬੋਲਦਿਆ ਪਾਰਟੀ ਦੇ ਸੂਬਾ ਕਮੇਟੀ ਮੈਬਰ ਪ੍ਰੋ. ਜੈਪਾਲ ਸਿੰਘ ਨੇ ਕਿਹਾ ਅਮਰੀਕਨ ਸਾਮਰਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮੇਂ ਦੇ ਹਾਕਮਾਂ ਵੱਲੋਂ ਨਿੱਜੀਕਰਨ, ਉਦਾਰੀਕਰਨ, ਤੇ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਬੜੀ ਤੇਜੀ ਨਾਲ ਲਾਗੂ ਕੀਤਾ ਜਾ ਰਿਹਾ ਹੈ । ਜਿਸਦੇ ਸਿੱਟੇ ਵਜੋਂ ਦੇਸ਼ 'ਚ ਬੇਰੁਜ਼ਗਾਰੀ ਭੁੱਖ-ਮਰੀ ਕੰਗਾਲੀ, ਭ੍ਰਿਸ਼ਟਾਚਾਰ, ਮਹਿੰਗਾਈ, ਚੋਰ-ਬਾਜ਼ਾਰੀ ਆਦਿ ਅਲਾਮਤਾ ਪੈਂਦਾ ਹੋ ਚੁੱਕੀਆ ਹਨ ਅਤੇ ਦੇਸ਼ ਵਿੱਚ ਅਫੜਾ-ਤਫੜੀ ਦਾ ਮਾਹੌਲ ਬਣ ਚੁੱਕਾ ਹੈ । ਇਨ੍ਹਾਂ ਨੀਤੀਆ ਦੇ ਸਤਾਏ ਲੋਕ ਸੜਕਾਂ ਤੇ ਆ ਰਹੇ ਹਨ । ਲੋਕਾਂ ਦੀ ਇਹ ਬੈਚੇਨੀ ਨੂੰ ਸਮੇੇ ਦੇ ਹਾਕਮਾਂ ਨੇ ਜਿੱਥੇ ਪੁਲਿਸ ਜਬਰ ਦਾ ਕੁਹਾੜਾ ਤਿੱਖਾਂ ਕੀਤਾ ਹੈ ਉਥੇ ਲੋਕਾਂ ਦੀ ਏਕਤਾ ਨੂੰ  ਧਰਮਾ ਜਾਤਾਂ, ਗੋਤਾਂ ਤੇ ਫਿਰਕਾ ਪ੍ਰਸਤੀ ਨਾਲ ਤੋੜਿਆ ਜਾ ਰਿਹਾ ਹੈ । ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਮਰਾਜਾਂ ਦੀਆਂ ਉਕਤ ਨੀਤੀਆ ਨੂੰ ਮੋੜਾ ਦੇਣ ਲਈ ਜਿੱਥੇ ਖੱਬਾ ਤੇ ਜ਼ਮੂਹਰੀ ਮੋਰਚੇ ਲਈ ਉਸਾਰੀ ਜਰੂਰੀ ਹੈ । ਉਥੇ ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਨੀਤੀਆ ਦੇ ਖਿਲਾਫ ਇੱਕ ਜੁੱਟ ਹੋਣਾ ਪਵੇਗਾ । ਇਸ ਮੌਕੇ ਤੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਚਕੋਹੀ, ਜ਼ਿਲ੍ਹਾ ਪ੍ਰਧਾਨ ਰਘੂਬੀਰ ਸਿੰਘ ਬੈਨੀਪਾਲ, ਜ਼ਿਲ੍ਹਾ ਖਜ਼ਾਨਚੀ ਹਰਨੇਕ ਸਿੰਘ ਗੁੱਜਰਵਾਲ, ਤਹਿਸੀਲ ਪਾਇਲ ਦੇ ਸਕੱਤਰ ਚਰਨਜੀਤ ਹਿਮਾਯੁਪੁਰਾ, ਤਹਿਸੀਲ ਲੁਧਿਆਣਾ ਦੇ ਸਕੱਤਰ ਅਮਰਜੀਤ ਸਿੰਘ ਸਹਿਜਾਦ, ਤਹਿਸੀਲ ਸਮਰਾਲਾ ਦੇ ਸਕੱਤਰ ਮਨਜੀਤ ਸਿੰਘ ਉਧੋਵਾਲ ਨੇ ਵੀ ਸੰਬੋਧਨ ਕੀਤਾ ਹੈ । ਇਸ ਰੈਲੀ ਦੌਰਾਨ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਹਿੰਦਰ ਸਿੰਘ ਅੱਚਰਵਾਲ, ਜੁਆਇੰਟ ਸਕੱਤਰ ਕੁਲਵੰਤ ਸਿੰਘ ਮੋਹੀ, ਸੁਖਵਿੰਦਰ ਸਿੰਘ ਰਤਨਗੜ੍ਹ (ਸਾਬਕਾ ਸਰਪੰਚ),  ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹਰਬੰਸ ਸਿੰਘ ਲੋਹਟਬੱਦੀ (ਸਾਬਕਾ ਸਰਪੰਚ), ਗੁਰਮੇਲ ਸਿੰਘ ਮੋਹੀ,  ਜੋਧਾਂ, ਨਿਰਮਾਣ ਯੂਨੀਅਨ ਮਜ਼ਦੂਰ ਦੇ ਆਗੂ ਬਿਹਾਰੀ ਜੋਧਾਂ, ਬਿੰਦਾ ਜੋਧਾਂ ਤੇ ਪ੍ਰਦੀਪ ਸਾਹਨੀ ਸੁਧਾਰ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਆਗੂ ਦਿਲਬਾਰਾ ਸਿੰਘ, ਅਮਰਜੀਤ ਹਿਮਾਯੁਪੁਰਾ, ਮੇਵਾ ਸਿੰਘ ਖਾਨਪੁਰ, ਗੁਰਦੀਪ ਸਿੰਘ ਜਰਖੜ, ਵਿਨੋਦ ਕੁਮਾਰ ਜੋਧਾਂ, ਸਚਿਨ ਕੁਮਾਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਆਗੂ ਆਦਿ ਹਾਜ਼ਰ ਸਨ ।

No comments:

Post a Comment