ਕਮਿਊਨਿਸਟ ਨੈਤਿਕਤਾ ਦੇ ਰੋਲ ਮਾਡਲ ਸਾਥੀ ਹਰਦੀਪ ਸਿੰਘ ਨੂੰ ਇਨਕਲਾਬੀ ਸ਼ਰਧਾਂਜਲੀ
ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੇ ਪੂਰੀ ਤਰ੍ਹਾਂ ਸਮਰਪਤ ਤੇ ਨਿਸ਼ਠਾਵਾਨ ਆਗੂ ਸਾਥੀ ਹਰਦੀਪ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ। ਪਾਰਟੀ ਦੇ ਇਨਕਲਾਬੀ ਅਨੁਸ਼ਾਸਨ ਦੀ ਰਾਖੀ ਕਰਨ ਵਾਲੇ 'ਕੰਟਰੋਲ ਕਮਿਸ਼ਨ' ਦੇ ਉਹ ਚੇਅਰਮੈਨ ਸਨ ਅਤੇ ਪਾਰਟੀ ਦੀ ਸੂਬਾਈ ਕਮੇਟੀ ਦੇ ਮੈਂਬਰ ਸਨ। 29 ਅਪ੍ਰੈਲ ਨੂੰ ਸਵੇਰੇ, 4-5 ਵਜੇ ਦੇ ਵਿਚਕਾਰ, ਹਿਰਦੇ ਦੀ ਗਤੀ ਅਚਾਨਕ ਰੁਕ ਜਾਣ ਕਾਰਨ, ਨੀਂਦ ਵਿਚ ਹੀ ਉਹਨਾਂ ਦੇ ਪ੍ਰਾਣ ਪੰਖੇਰੂ ਹੋ ਗਏ। ਉਹ 77 ਵਰਿਆਂ ਦੇ ਸਨ। ਉਸ ਸਮੇਂ ਸਾਥੀ ਹਰਦੀਪ ਸਿੰਘ ਪ.ਸ.ਸ.ਫ. ਦੇ ਚੰਡੀਗੜ੍ਹ ਦਫਤਰ ਵਿਚ ਸਨ ਅਤੇ ਉਹਨਾਂ ਦੀ ਸੁਪੱਤਨੀ ਬੀਬੀ ਸ਼ੀਲਾ ਦੇਵੀ ਜੀ ਵੀ ਉਹਨਾਂ ਦੇ ਨਾਲ ਸਨ।
ਲੰਬੇ ਸਮੇਂ ਤੋਂ ਸਾਥੀ ਹਰਦੀਪ ਸਿੰਘ ਪਾਰਟੀ ਵਲੋਂ ਮਿਲਦੇ ਕਾਰਜਾਂ ਦੇ ਨਾਲ ਨਾਲ 'ਮੁਲਾਜ਼ਮ ਲਹਿਰ' ਪਰਚੇ ਦੇ ਸੰਪਾਦਨ ਆਦਿ ਨਾਲ ਸਬੰਧਤ ਜ਼ੁੰਮੇਵਾਰੀਆਂ ਵੀ ਨਿਭਾਉਂਦੇ ਆ ਰਹੇ ਸਨ। ਇਸ ਮੰਤਵ ਲਈ ਉਹ ਹਰ ਮਹੀਨੇ ਦੇ ਆਖਰੀ 10 ਦਿਨ ਚੰਡੀਗੜ੍ਹ ਵਿਖੇ ਫੈਡਰੇਸ਼ਨ ਦੇ ਦਫਤਰ ਵਿਚ ਕੰਮ ਕਰਦੇ ਸਨ। ਪਰਚੇ ਦਾ ਮਈ ਅੰਕ ਛਪਾਉਣ ਅਤੇ ਮਈ ਦਿਵਸ ਦੇ ਸਮਾਗਮਾਂ ਤੱਕ ਉਸ ਨੂੰ ਪਾਠਕਾਂ ਤੱਕ ਪੁੱਜਦਾ ਕਰਨ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਉਪਰੰਤ ਉਹ ਅਚਾਨਕ ਹੀ ਸਾਰਿਆਂ ਨੂੰ ਸਦੀਵੀਂ ਅਲਵਿਦਾ ਆਖ ਗਏ। ਇਸ ਅਚਾਨਕ ਵਾਪਰੀ ਬੇਹੱਦ ਦੁਖਦਾਈ ਘਟਨਾ ਨੇ ਕਿਰਤੀ ਲਹਿਰ ਦੇ ਸਮੁੱਚੇ ਸੁਹਿਰਦ ਕਾਰਕੁੰਨਾਂ ਤੇ ਆਗੂਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਦਿੱਤੀਆਂ।
ਸਾਥੀ ਹਰਦੀਪ ਸਿੰਘ ਦੇ, ਸਰੀਰਕ ਤੌਰ 'ਤੇ, ਅਚਾਨਕ ਤੁਰ ਜਾਣ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਉਹਨਾਂ ਦੇ ਅਣਗਿਣਤ ਪਿਆਰਿਆਂ ਨੂੰ ਹੀ ਨਹੀਂ ਸਮੁੱਚੀ ਕਮਿਊਨਿਸਟ ਲਹਿਰ ਨੂੰ ਭਾਰੀ ਘਾਟਾ ਪਿਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ, ਸਿਆਸੀ ਤੌਰ 'ਤੇ ਸੁਚੇਤ ਪਿੰਡ ਸ਼ਾਹਪੁਰ ਜਾਜਨ ਵਿਖੇ, ਇਕ ਕਿਰਤੀ ਪਰਿਵਾਰ 'ਚ 1940 ਵਿਚ ਜਨਮੇਂ ਸਾਥੀ ਹਰਦੀਪ ਸਿੰਘ ਵਿਦਿਆਰਥੀ ਜੀਵਨ ਵਿਚ ਹੀ ਇਲਾਕੇ ਦੇ ਕੁੱਝ ਕਾਮਰੇਡਾਂ ਦੇ ਸੰਪਰਕ ਵਿਚ ਆ ਕੇ ਕਮਿਊਨਿਸਟ ਵਿਚਾਰਧਾਰਾ ਦੇ ਸੂਹੇ ਰੰਗ ਵਿਚ ਰੰਗੇ ਗਏ ਸਨ। ਅਧਿਆਪਨ ਦਾ ਕਿੱਤਾ ਅਪਨਾਉਣ ਉਪਰੰਤ ਉਹ ਤੁਰੰਤ ਹੀ ਪੰਜਾਬ ਅੰਦਰਲੀ ਅਧਿਆਪਕਾਂ ਦੀ ਲੜਾਕੂ ਲਹਿਰ ਨਾਲ ਜੁੜ ਗਏ। ਆਪਣੀ ਅਣਥੱਕ ਮਿਹਨਤ, ਸੁਹਿਰਦਤਾ ਭਰਪੂਰ ਲਗਨ, ਆਪਾਵਾਰੂ ਜੀਵਨ ਸ਼ੈਲੀ ਅਤੇ ਲਾਮਿਸਾਲ ਦਰਿੜਤਾ ਸਦਕਾ ਉਹ ਅਧਿਆਪਕਾਂ 'ਤੇ ਸਰਕਾਰੀ ਮੁਲਾਜ਼ਮਾਂ ਦੀ ਲੜਾਕੂ ਲਹਿਰ ਦੇ ਆਗੂਆਂ ਦੀ ਪਹਿਲੀ ਪਾਲ ਵਿਚ ਸ਼ਾਮਲ ਰਹੇ। ਇਸ ਲਹਿਰ ਦੀ ਉਸਾਰੀ ਕਰਦਿਆਂ ਅਤੇ ਮੁਲਾਜ਼ਮਾਂ ਦੇ ਅਨੇਕਾਂ ਸੰਘਰਸ਼ਾਂ ਵਿਚ ਨਿਰੰਤਰ ਸ਼ਾਮਲ ਰਹਿਣ ਕਾਰਨ ਸਾਥੀ ਹਰਦੀਪ ਸਿੰਘ ਨੂੰ ਹਾਕਮਾਂ ਦੀ ਕਰੋਪੀ ਦਾ ਵੀ ਕਈ ਵਾਰ ਸ਼ਿਕਾਰ ਹੋਣਾ ਪਿਆ। ਐਪਰ ਅਜੇਹੀਆਂ ਮੁਸ਼ਕਲਾਂ ਤੇ ਆਰਥਕ ਤੰਗੀਆਂ, ਸਮਾਜਿਕ ਵਿਕਾਸ ਲਈ ਜੀਵਨ ਭਰ ਜੂਝਦੇ ਰਹੇ, ਇਸ ਯੋਧੇ ਨੂੰ ਭੋਰਾ ਭਰ ਵੀ ਡੁਲਾ ਨਹੀਂ ਸਕੀਆਂ। ਹਰ ਔਕੜ ਦਾ ਉਸਨੇ ਖਿੜੇ ਮੱਥੇ ਟਾਕਰਾ ਕੀਤਾ ਅਤੇ ਲੋਕ ਹਿਤਾਂ ਖਾਤਰ ਕਿਸੇ ਵੀ ਕੁਰਬਾਨੀ ਕਰਨ ਤੋਂ ਕਦੇ ਝਿਝਕ ਨਹੀਂ ਸੀ ਵਿਖਾਈ।
ਸਰਕਾਰੀ ਸੇਵਾ ਤੋਂ ਮੁਕਤੀ ਉਪਰੰਤ, ਪਾਰਟੀ ਵਲੋਂ ਦਿੱਤੀ ਗਈ ਹਰ ਜ਼ੁੰਮੇਵਾਰੀ ਨੂੰ ਵੀ ਸਾਥੀ ਹਰਦੀਪ ਸਿੰਘ ਨੇ ਇਕ ਅਨੁਸ਼ਾਸਨਬੱਧ ਸਿਪਾਹੀ ਵਜੋਂ ਨੇਪਰੇ ਚਾੜ੍ਹਿਆ। ਜਿਸਦੇ ਫਲਸਰੂਪ ਪਾਰਟੀ ਦੀਆਂ ਸਫਾਂ ਵਿਚ ਵੀ ਉਹ ਡੂੰਘੇ ਸਤਿਕਾਰ ਦੇ ਪਾਤਰ ਬਣੇ। ਪਾਰਟੀ ਦੇ ਇਨਕਲਾਬੀ ਭਵਿੱਖ ਨਕਸ਼ੇ ਪ੍ਰਤੀ ਸਪੱਸ਼ਟਤਾ, ਪਾਰਟੀ ਦੇ ਫੈਸਲਿਆਂ ਪ੍ਰਤੀ ਅਥਾਹ ਵਫਾਦਾਰੀ ਅਤੇ ਲਾਮਿਸਾਲ ਇਮਾਨਦਾਰੀ ਕਾਰਨ ਹੀ ਉਹਨਾਂ ਨੂੰ ਹਰ ਵਾਰ ਪਾਰਟੀ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਤੇ ਚੇਅਰਮੈਨ ਵਜੋਂ ਚੁਣਿਆ ਜਾਂਦਾ ਰਿਹਾ।
ਸਾਥੀ ਹਰਦੀਪ ਸਿੰਘ ਨੇ ਇਕ ਆਦਰਸ਼ਕ ਕਮਿਊਨਿਸਟ ਦਾ ਜੀਵਨ ਜੀਵਿਆ ਹੈ। ਕਮਿਊਨਿਸਟ ਨੈਤਿਕਤਾ ਦੇ ਉਹ ਨਿਸ਼ਚੇ ਹੀ ਇਕ ਰੋਲ ਮਾਡਲ ਸਨ। ਆਪਣੀ ਪ੍ਰਭਾਵਸ਼ਾਲੀ ਸਾਦਗੀ, ਇਮਾਨਦਾਰੀ, ਜ਼ਿੰਮੇਵਾਰੀ ਪ੍ਰਤੀ ਸੁਹਿਰਦਤਾ, ਨਿਮਰਤਾ ਅਤੇ ਪਾਰਦਰਸ਼ੀ ਜੀਵਨ ਸ਼ੈਲੀ ਰਾਹੀਂ ਉਹ ਕਮਿਊਨਿਸਟ ਸਦਾਚਾਰ ਨੂੰ ਸਜੀਵ ਰੂਪ ਵਿਚ ਮੂਰਤੀਮਾਨ ਕਰਦੇ ਦਿਖਾਈ ਦਿੰਦੇ ਸਨ। ਸਿਧਾਂਤਕ ਤੇ ਵਿਵਹਾਰਕ ਪੱਖ ਤੋਂ ਵੀ ਉਹਨਾਂ ਦੀ ਮਾਰਕਸਵਾਦ-ਲੈਨਿਨਵਾਦ ਉਪਰ ਚੋਖੀ ਪਕੜ ਸੀ। ਜਿਸਨੇ ਉਹਨਾਂ ਦੇ ਇਹਨਾਂ ਸਾਰੇ ਇਨਕਲਾਬੀ ਗੁਣਾਂ ਨੂੰ ਨਿਖਾਰਿਆ ਅਤੇ ਅੰਤਿਮ ਸਾਹਾਂ ਤੱਕ ਕਿਰਤੀ ਲੋਕਾਂ ਲਈ ਸਮਰਪਤ ਰਹਿਣ ਦੇ ਸਮਰੱਥ ਬਣਾਈ ਰੱਖਿਆ।
ਸਾਥੀ ਹਰਦੀਪ ਸਿੰਘ ਵਲੋਂ ਅਗਾਊਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨੁੱਖਤਾ ਦੇ ਇਸ ਸੱਚੇ ਆਸ਼ਕ ਦੀਆਂ ਅੱਖਾਂ ਉਸੇ ਦਿਨ ਹੁਸ਼ਿਆਰਪੁਰ ਦੇ ਹਸਪਤਾਲ ਵਿਖੇ ਦਾਨ ਕਰ ਦਿੱਤੀਆਂ ਗਈਆਂ ਅਤੇ ਪਠਾਨਕੋਟ ਵਿਖੇ, ਸਿਹਤ ਵਿਭਾਗ ਦੇ ਅਧਿਕਾਰੀਆਂ ਰਾਹੀਂ, ਉਹਨਾਂ ਦਾ ਸ਼ਰੀਰ ਵੀ 'ਪੰਜਾਬ ਇਨਸਟੀਚਿਊਟ ਆਫ ਮੈਡੀਕਲ ਸਾਇੰਸਜ਼' ਜਲੰਧਰ ਨੂੰ ਦਾਨ ਕਰ ਦਿੱਤਾ ਗਿਆ।
ਸਾਥੀ ਹਰਦੀਪ ਸਿੰਘ ਜੀ ਆਪਣੇ ਪਿੱਛੇ ਆਪਣੀ ਸੁਪਤਨੀ ਬੀਬੀ ਸ਼ੀਲਾ ਦੇਵੀ ਤੋਂ ਇਲਾਵਾ ਦੋ ਪੁੱਤਰ-ਅਮਨਦੀਪ ਤੇ ਨਵਦੀਪ, ਬੇਟੀ ਲੋਕਦੀਪ ਅਤੇ ਉਹਨਾਂ ਦੇ ਪਰਿਵਾਰ ਛੱਡ ਗਏ ਹਨ, ਜਿਹੜੇ ਕਿ ਸਾਰੇ ਹੀ ਹਰਦੀਪ ਸਿੰਘ ਵਲੋਂ ਮਨੁੱਖਤਾ ਦੇ ਸਦੀਵੀ ਕਲਿਆਣ ਲਈ ਬੁਲੰਦ ਰੱਖੇ ਗਏ ਪਰਚਮ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਦਰਿੜਚਿੱਤ ਹਨ। ਸਾਰੇ ਹੀ ਪਾਰਟੀ ਨਾਲ ਜੁੜੇ ਹੋਏ ਹਨ।
ਸਾਥੀ ਹਰਦੀਪ ਸਿੰਘ ਨੂੰ ਸੰਗਰਾਮੀ ਸ਼ਰਧਾਂਜਲੀਆਂ ਭੇਂਟ ਕਰਨ ਲਈ 8 ਮਈ ਨੂੰ ਪਠਾਨਕੋਟ ਵਿਖੇ ਇਕ ਵਿਸ਼ਾਲ ਇਕੱਤਰਤਾ ਕੀਤੀ ਗਈ। ਇਸ ਸਮਾਗਮ ਵਿਚ ਸਮੁੱਚੇ ਪੰਜਾਬ 'ਚੋਂ ਮੁਲਾਜ਼ਮ ਜਥੇਬੰਦੀਆਂ ਦੇ ਸੈਂਕੜਿਆਂ ਦੀ ਗਿਣਤੀ ਵਿਚ ਆਏ ਸਰਗਰਮ ਵਰਕਰਾਂ ਤੋਂ ਇਲਾਵਾ ਸੀ.ਪੀ.ਐਮ.ਪੰਜਾਬ ਦੇ ਆਗੂ ਤੇ ਕਾਰਕੁੰਨ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਤੋਂ ਇਲਾਵਾ ਸਰਵਸਾਥੀ ਰਘਬੀਰ ਸਿੰਘ, ਲਾਲ ਚੰਦ, ਹਰਕੰਵਲ ਸਿੰਘ, ਤ੍ਰਿਲੋਚਨ ਸਿੰਘ ਰਾਣਾ, ਨੱਥਾ ਸਿੰਘ ਅਤੇ ਅਜੀਤ ਸਿੰਘ ਸਿੱਧਵਾਂ ਨੇ ਆਪਣੇ ਵਿਛੜੇ ਸਾਥੀ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਉਸਦੇ ਵੱਡਮੁੱਲੇ ਇਨਕਲਾਬੀ ਗੁਣਾਂ ਤੋਂ ਹਮੇਸ਼ਾ ਪ੍ਰੇਰਣਾ ਲੈਂਦੇ ਰਹਿਣ ਦੇ ਪ੍ਰਣ ਲਏ। ਇਸ ਸਮਾਗਮ ਵਿਚ ਸੀ.ਪੀ.ਆਈ. ਅਤੇ ਸੀ.ਪੀ.ਆਈ.(ਐਮ) ਦੇ ਸਥਾਨਕ ਆਗੂਆਂ ਤੋਂ ਇਲਾਵਾ ਸਾਥੀ ਹਰਦੀਪ ਸਿੰਘ ਦੇ ਗੁਆਂਢੀ ਤੇ ਸਾਬਕਾ ਮੰਤਰੀ ਮਾਸਟਰ ਮੋਹਣ ਲਾਲ ਅਤੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਤੀਨਿੱਧ ਪ੍ਰੋ. ਬਹਾਦਰ ਸਿੰਘ ਸੁਨੇਤ ਜੀ ਨੇ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਅਦਾਰਾ 'ਸੰਗਰਾਮੀ ਲਹਿਰ' ਵਲੋਂ ਅਸੀਂ ਸਾਥੀ ਹਰਦੀਪ ਸਿੰਘ ਦੀਆਂ ਕਮਿਊਨਿਸਟ ਲਹਿਰ ਦੀ ਉਸਾਰੀ ਲਈ ਕੀਤੀਆਂ ਗਈਆਂ ਵੱਡਮੁੱਲੀਆਂ ਸੇਵਾਵਾਂ ਲਈ ਡੂੰਘਾ ਸਤਿਕਾਰ ਭੇਂਟ ਕਰਦੇ ਹਾਂ ਅਤੇ ਉਹਨਾਂ ਦੇ ਸਮੂਹ ਮਿੱਤਰਾਂ-ਪਿਆਰਿਆਂ ਤੇ ਯੁੱਧ ਸਾਥੀਆਂ ਦੇ ਗਮ ਵਿਚ ਸ਼ਰੀਕ ਹੁੰਦੇ ਹਾਂ

-ਸੰਪਾਦਕੀ ਮੰਡਲ
ਸ਼ਹੀਦ ਸਾਥੀ ਕਰਤਾਰ ਚੰਦ ਮਾਧੋਪੁਰ ਪੰਜਾਬ ਦੇ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਲੋਕਾਂ ਦਾ ਕਤਲੇਆਮ ਕਰ ਰਹੀਆਂ ਸਾਮਰਾਜ ਦੀਆਂ ਹੱਥਠੋਕਾਂ ਕੋਝੀਆਂ ਤਾਕਤਾਂ ਨੂੰ ਵੰਗਾਰਨ ਵਾਲੇ ਮਹਾਨ ਸ਼ਹੀਦ ਸਾਥੀ ਕਰਤਾਰ ਚੰਦ ਮਾਧੋਪੁਰ ਦੀ 26ਵੀਂ ਬਰਸੀ ਉਨ੍ਹਾਂ ਦੇ ਪਿੰਡ ਵਿਚਲੇ ਸ਼ਹੀਦ ਸਮਾਰਕ ਵਿਖੇ ਇਨਕਲਾਬੀ ਜੋਸ਼ ਨਾਲ ਮਨਾਈ ਗਈ।
ਇਸ ਮੌਕੇ ਹੋਏ ਸ਼ਹੀਦੀ ਸਮਾਗਮ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਤ ਹੁੰਦਿਆਂ ਸੀ.ਪੀ.ਐਮ.ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਾਲੀਆਂ ਤਾਕਤਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦਲੇਰੀ ਪੂਰਨ ਸ਼ਹੀਦੀ ਜਾਮ ਪੀਣ ਵਾਲੇ ਆਪਣੇ ਵਿਛੜੇ ਸਾਥੀ ਨੂੰ ਭਾਵਭਿੰਨੀਆਂ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਦਿਆਂ ਸਮੁੱਚੀ ਪਾਰਟੀ ਅਤੇ ਜਨਸੰਗਠਨਾਂ ਵਲੋਂ ਉਨ੍ਹਾਂ ਦੇ ਦਿਖਾਏ ਮਾਨਵਮੁਕਤੀ ਦੇ ਰਾਹ 'ਤੇ ਅਡੋਲ ਤੁਰਦੇ ਜਾਣ ਦਾ ਨਿਸ਼ਚਾ ਦੁਹਰਾਇਆ। ਉਨ੍ਹਾਂ ਚਿਤਾਇਆ ਕਿ ਭਾਵੇਂ ਅੱਜ ਸਾਥੀ ਕਰਤਾਰ ਵਰਗੇ ਯੋਧਿਆਂ ਦੀਆਂ ਮਾਣਮੱਤੀਆਂ ਸ਼ਹਾਦਤਾਂ ਸਦਕਾ ਪੰਜਾਬੀ ਅਮਨ ਚੈਨ ਨਾਲ ਜੀਵਨ ਬਸਰ ਕਰ ਰਹੇ ਹਨ ਪਰ ਲੋਕਾਂ ਨੂੰ ਲੁੱਟਣ ਵਾਲੀਆਂ ਸੱਭੇ ਧਾੜਵੀ ਵੰਨਗੀਆਂ ਦੀਆਂ ਧਿਰਾਂ ਨੂੰ ਇਹ ਅਮਨ ਚੈਨ ਕਤਈ ਬਰਦਾਸ਼ਤ ਨਹੀਂ ਕਿਉਂਕਿ ਲੁਟੇਰਿਆਂ ਨੂੰ ਲੁੱਟ ਹੋਣ ਵਾਲਿਆਂ ਦੀ ''ਸੋਝੀ'' ਅਤੇ ''ਸਾਂਝ'' ਤੋਂ ਹਮੇਸ਼ਾ ਖਤਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਧੰਨ ਮਾਲ ਤੇ ਕੁਦਰਤੀ ਸੰਸਾਧਨਾਂ ਅਤੇ ਸੱਚੀ ਕਿਰਤ ਦੇ ਲੁਟੇਰੇ ਹੀ ਨੇ ਜੋ ਸੰਸਾਰ ਭਰ ਦੇ ਸਾਰੇ ਦੇਸ਼ਾਂ ਖਾਸ ਕਰ ਭਾਰਤ ਵਿਚ ਵੱਖਵਾਦੀਆਂ ਨੂੰ ਸ਼ਿਸ਼ਕਾਰ-ਸ਼ਿੰਗਾਰ ਕੇ ਭਾਈ ਤੋਂ ਭਾਈ ਦਾ ਕਤਲ ਕਰਾਉਣ ਦੀ ਫਿਰਕੂ ਤੇ ਵੱਖਵਾਦੀ ਖੇਡ ਨੂੰ ਘਰ-ਘਰ ਫੈਲਾਉਂਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦੀਆਂ ਸੱਭੇ ਕੇਂਦਰੀ ਅਤੇ ਸੂਬਾ ਸਰਕਾਰਾਂ ਉਕਤ ''ਲੁੱਟ ਅਤੇ ਫੂਟ'' ਦੇ ਗੰਦੇ ਏਜੰਡੇ ਦੀਆਂ ''ਰੱਥਵਾਹ'' ਰਹੀਆਂ ਹਨ ਪਰ ਅਜੋਕੀ ਮੋਦੀ ਸਰਕਾਰ ਨੇ ਤਾਂ ਇਸ ਪੱਖੋਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਛੱਡੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਰਥਕ ਲੁੱਟ ਅਤੇ ਫਿਰਕੂ ਪਾੜੇ ਦੀ ਬਦਨੀਅਤ ਪੀਡੇ ਤੌਰ 'ਤੇ ਇਕ ਦੂਜੇ ਨਾਲ ਜੁੜੇ ਹੋਏ ਹਨ। ਉਨ੍ਹਾਂ ਸੱਦਾ ਦਿੱਤਾ ਕਿ ਲੁੱਟ ਕਰਨ ਵਾਲਿਆਂ ਦੇ ਪੱਖ ਦੇ ਨੀਤੀ ਪੈਂਤੜੇ ਦੀ ਹਿਮਾਇਤੀ ਕਿਸੇ ਵੀ ਧਿਰ ਵੱਲ ਝਾਕ ਛੱਡ ਕੇ ਲੁੱਟ ਹੋਣ ਵਾਲਿਆਂ ਦੀ ਮਜ਼ਬੂਤ ਏਕਤਾ ਅਤੇ ਲੁੱਟ ਖਤਮ ਕਰਨ ਦੇ ਸੰਗਰਾਮ ਲਈ ਜੀਵਨ ਲਾਉਣਾ ਹੀ ਸਾਥੀ ਕਰਤਾਰ ਚੰਦ ਅਤੇ ਉਨ੍ਹਾਂ ਵਰਗੇ ਹੋਰਨਾਂ ਯੋਧਿਆਂ ਨੂੰ ਸਹੀ ਅਰਥਾਂ ਵਿਚ ਸ਼ਰਧਾਂਜਲੀ ਹੋਵੇਗੀ।
ਸਰਵਸਾਥੀ ਮੋਹਣ ਸਿੰਘ ਧਮਾਣਾ, ਮਲਕੀਤ ਸਿੰਘ ਪਲਾਸੀ, ਗੁਰਵਿੰਦਰ ਸਿੰਘ ਸਸਕੌਰ, ਪੰਡਤ ਵਿਜੈਂਦਰ ਸਿੰਘ, ਬਲਵਿੰਦਰ ਸਿੰਘ ਉਸਮਾਨਪੁਰ ਨੇ ਵਿਛੜੇ ਸਾਥੀ ਨੂੰ ਸੰਗਰਾਮੀ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸਮਾਗਮ ਦੀ ਪ੍ਰਧਾਨਗੀ ਸਰਵ ਸਾਥੀ ਦਰਸ਼ਨ ਕੌਰ, ਨਿਰੰਜਣ ਦਾਸ ਲਾਲਪੁਰ, ਸ਼ਮਸ਼ੇਰ ਸਿੰਘ ਹਵੇਲੀ, ਸੁਰਿੰਦਰ ਸਿੰਘ ਪੰਨੂੰ ਅਤੇ ਹਿੰਮਤ ਸਿੰਘ ਨੰਗਲ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।
ਸਟੇਜ ਸਕੱਤਰ ਦੇ ਫਰਜ਼ ਸਾਥੀ ਗੁਰਨਾਇਬ ਸਿੰਘ ਜੈਤੇਵਾਲ ਨੇ ਨਿਭਾਏ।

No comments:
Post a Comment