ਜਮਹੂਰੀ ਕਿਸਾਨ ਸਭਾ ਪੰਜਾਬ ਦਾ ਚੌਥਾ ਸੂਬਾਈ ਸੰਮੇਲਨ
ਜਮਹੂਰੀ ਕਿਸਾਨ ਸਭਾ ਪੰਜਾਬ ਦਾ ਚੌਥਾ ਜਥੇਬੰਦਕ ਡੈਲੀਗੇਟ ਅਜਲਾਸ 26 ਤੋਂ 28 ਮਾਰਚ 2016 ਨੂੰ ਮਾਲਵੇ ਦੀ ਸੰਗਰਾਮੀ ਧਰਤੀ ਦੇ ਹਰਿਆਣਾ ਦੀ ਹੱਦ 'ਤੇ ਪੈਂਦੇ ਕਸਬੇ ਸਰਦੂਲਗੜ੍ਹ (ਮਾਨਸਾ) ਵਿਖੇ ਸਫਲਤਾ ਸਹਿਤ ਸੰਪੰਨ ਹੋਇਆ। ਕਸਬੇ ਦੇ ਪ੍ਰਸਿੱਧ ਡੇਰਾ ਬਾਬਾ ਹਕੱਤਲਾ ਵਿਖੇ ਅਜਲਾਸ ਦਾ ਸਮੁੱਚਾ ਪ੍ਰਬੰਧ ਵਿਸ਼ੇਸ਼ ਤੌਰ 'ਤੇ ਵਸਾਏ ਗਏ ''ਚਾਚਾ ਅਜੀਤ ਸਿੰਘ ਨਗਰ'' ਅਤੇ ਸਾਥੀ ਮੋਦਨ ਸਿੰਘ ਦੂਲੋਵਾਲ ਹਾਲ'' ਵਿਚ ਕੀਤਾ ਗਿਆ ਸੀ। ਪੰਜਾਬ ਦੇ 15 ਜ਼ਿਲ੍ਹਿਆਂ ਤੋਂ 239 ਚੁਣੇ ਹੋਏ ਡੈਲੀਗੇਟਾਂ ਨੇ ਅਜਲਾਸ ਵਿਚ ਸ਼ਿਰਕਤ ਕੀਤੀ।
ਅਜਲਾਸ ਦੇ ਪ੍ਰਬੰਧਾਂ ਨੂੰ ਸੁਚਾਰੂ ਰੂਪ ਨਾਲ ਸਿਰੇ ਚਾੜ੍ਹਨ ਲਈ ਗਠਿਤ ਕੀਤੀ ਗਈ ਸੁਆਗਤੀ ਕਮੇਟੀ ਦੇ ਮੁੱਖ ਨਿਗਰਾਨ, ਅਨੇਕਾਂ ਘੋਲਾਂ 'ਚ ਸ਼ਮੂਲੀਅਤ ਕਰਕੇ ਮਿਸਾਲੀ ਤਿਆਗ ਦੇ ਪ੍ਰਤੀਕ ਵਜੋਂ ਪ੍ਰਸਿੱਧ, ਬਜ਼ੁਰਗ ਕਿਸਾਨ ਆਗੂ ਸਾਥੀ ਬਖਤੌਰ ਸਿੰਘ ਦੂਲੋਵਾਲ ਵੱਲੋਂ ਕਿਸਾਨ ਸਭਾ ਦਾ ਸੂਹਾ ਝੰਡਾ ਜ਼ੋਸ਼ ਭਰਪੂਰ ਨਾਅਰਿਆਂ ਦੀ ਗੂੰਜ ਵਿਚ ਲਹਿਰਾਏ ਜਾਣ ਨਾਲ ਅਜਲਾਸ ਦੀ ਸ਼ੁਰੂਆਤ ਹੋਈ। ਸਮੂਹ ਹਾਜਰੀਨ ਵੱਲੋਂ ਸ਼ਹੀਦ ਮੀਨਾਰ 'ਤੇ ਫੁੱਲ ਭੇਂਟ ਕਰਕੇ ਲੋਕਾਂ ਦੇ ਕਾਜ ਲਈ ਜਾਨਾਂ ਵਾਰ ਗਏ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ।
ਅਜਲਾਸ ਦੀ ਕਾਰਵਾਈ ਵਿਧੀਵਤ ਚਲਾਉਣ ਲਈ ਸਰਵਸਾਥੀ ਰਤਨ ਸਿੰਘ ਰੰਧਾਵਾ, ਭੀਮ ਸਿੰਘ ਆਲਮਪੁਰ, ਪਰਗਟ ਸਿੰਘ ਜਾਮਾਰਾਏ, ਮੋਹਣ ਸਿੰਘ ਧਮਾਣਾ, ਮਲਕੀਤ ਸਿੰਘ ਵਜ਼ੀਦਕੇ, ਮਨੋਹਰ ਸਿੰਘ ਗਿੱਲ ਅਤੇ ਲਾਲ ਚੰਦ ਸਰਦੂਲਗੜ੍ਹ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਹਾਊਸ ਵੱਲੋਂ ਸਰਵਸੰਮਤੀ ਨਾਲ ਚੁਣਿਆ ਗਿਆ।
ਸਰਵਸਾਥੀ ਸਤਨਾਮ ਸਿੰਘ ਅਜਨਾਲਾ, ਕੁਲਵੰਤ ਸਿੰਘ ਸੰਧੂ, ਛੱਜੂ ਰਾਮ ਰਿਸ਼ੀ, ਗੁਰਨਾਮ ਸਿੰਘ ਸੰਘੇੜਾ, ਅਰਸਾਲ ਸਿੰਘ ਸੰਧੂ, ਰਘੁਬੀਰ ਸਿੰਘ ਪਕੀਵਾ 'ਤੇ ਅਧਾਰਤ ਸੰਚਾਲਨ ਕਮੇਟੀ ਦੀ ਚੋਣ ਹੋਈ।
ਉਕਤ ਤੋਂ ਬਿਨਾਂ ਸਾਥੀ ਗੱਜਣ ਸਿੰਘ ਦੁੱਗਾਂ, ਸਵਰਣ ਸਿੰਘ ਹੁਸ਼ਿਆਰਪੁਰ, ਸੰਤੋਖ ਸਿੰਘ ਬਿਲਗਾ, ਦਲਜੀਤ ਸਿੰਘ ਦਿਆਲਪੁਰਾ 'ਤੇ ਅਧਾਰਤ ਪਛਾਣ ਪੱਤਰ ਕਮੇਟੀ; ਸਾਥੀ ਅਰਸਾਲ ਸਿੰਘ ਸੰਧੂ, ਦਰਸ਼ਨ ਸਿੰਘ ਡੇਹਰੀਵਾਲ, ਯਸ਼ਪਾਲ ਸ਼ਰੀਹਾਂ, ਦੀਵਾਨ ਸਿੰਘ ਥੋਪੀਆ 'ਤੇ ਅਧਾਰਤ ਕਾਰਵਾਈ ਕਮੇਟੀ ਅਤੇ ਛੱਜੂਰਾਮ ਰਿਸ਼ੀ 'ਤੇ ਦਰਸ਼ਨ ਸਿੰਘ ਫੁੱਲੋਮਿੱਠੀ 'ਤੇ ਅਧਾਰਤ ਰਜਿਸਟਰੇਸ਼ਨ ਕਮੇਟੀ ਸਰਵਸੰਮਤੀ ਨਾਲ ਚੁਣੀਆਂ ਗਈਆਂ।
ਹਾਊਸ ਵੱਲੋਂ ਸਭ ਤੋਂ ਪਹਿਲਾਂ ਪਿਛਲੇ ਅਜਲਾਸ ਤੋਂ ਲੈ ਕੇ ਮੌਜੂਦਾ ਅਜਲਾਸ ਤੱਕ ਵਿਛੋੜਾ ਦੇ ਗਏ ਕਿਸਾਨ ਲਹਿਰ 'ਤੇ ਜਮਹੂਰੀ ਲਹਿਰ ਦੇ ਕੌਮਾਂਤਰੀ, ਕੌਮੀ, ਸੂਬਾਈ 'ਤੇ ਹੇਠਲੇ ਪੱਧਰ ਦੇ ਸਾਥੀਆਂ ਦੀ ਯਾਦ ਵਿਚ ਸ਼ੋਕ ਮਤਾ ਪਾਸ ਕਰਦਿਆਂ, ਉਨ੍ਹਾਂ ਦੇ ਅਧੂਰੇ ਕਾਜ ਪੂਰੇ ਕਰਨ ਦਾ ਪ੍ਰਣ ਦਰਿੜ੍ਹਾਇਆ।
ਸੁਆਗਤੀ ਕਮੇਟੀ ਦੇ ਚੇਅਰਮੈਨ, ਸੇਵਾਮੁਕਤ ਪ੍ਰਿੰਸੀਪਲ, ਸਾਥੀ ਹਰਚਰਨ ਸਿੰਘ ਮੌੜ ਫਰੀਦਕੇ ਨੇ ਆਪਣੇ ਸੁਆਗਤੀ ਭਾਸ਼ਣ 'ਚ ਸਭਨਾਂ ਨੂੰ ਜੀ ਆਇਆ ਕਹਿੰਦਿਆਂ ਇਲਾਕੇ ਦੀ ਕਿਸਾਨ ਅਤੇ ਜਮਹੂਰੀ ਲਹਿਰ ਦੀਆਂ ਸ਼ਾਨਾਮੱਤੀਆਂ ਰਿਵਾਇਤਾਂ ਦਾ ਵੀ ਸੰਖੇਪ ਵੇਰਵਾ ਪੇਸ਼ ਕੀਤਾ। ਉਨ੍ਹਾਂ ਸੂਬਾ ਟੀਮ ਦਾ ਮਾਨਸਾ ਜ਼ਿਲ੍ਹੇ ਨੂੰ ਅਜਲਾਸ ਦੀ ਮੇਜਬਾਨੀ ਦੀ ਡਿਊਟੀ ਦੇਣ ਲਈ ਧੰਨਵਾਦ ਕੀਤਾ।
ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਵਲੋਂ ਅਜਲਾਸ ਦਾ ਉਦਘਾਟਣ ਕੀਤਾ ਗਿਆ। ਉਨ੍ਹਾਂ ਸਾਮਰਾਜੀ ਨੀਤੀਆਂ ਦੇ ਚੌਖਟੇ ਵਿਚ ਕਿਸਾਨ ਕਿੱਤੇ ਅਤੇ ਕਿਸਾਨ ਭਾਈਚਾਰੇ ਉਪਰ ਪੈ ਰਹੇ ਮਾਰੂ ਅਸਰਾਂ ਬਾਰੇ ਖੋਲ੍ਹ ਕੇ ਚਰਚਾ ਕੀਤੀ। ਡਾਕਟਰ ਅਜਨਾਲਾ ਨੇ ਸਭਾ ਦੇ ਆਜ਼ਾਦਾਨਾ ਘੋਲਾਂ, ਕਿਸਾਨ ਮੋਰਚੇ ਦੇ ਸਾਂਝੇ ਸੰਗਰਾਮਾਂ, ਕਿਸਾਨ-ਮਜ਼ਦੂਰ ਮੋਰਚੇ ਦੇ ਸਾਂਝੇ ਘੋਲਾਂ 'ਚ ਵਧੇਰੇ ਤੋਂ ਵਧੇਰੇ ਯੋਗਾਦਨ ਪਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਸਾਨ ਲਹਿਰ ਸਨਮੁੱਖ ਮੌਜੂਦਾ ਅਤੇ ਭਵਿੱਖੀ ਚੁਣੌਤੀਆਂ ਦਾ ਖਾਕਾ ਪੇਸ਼ ਕਰਦਿਆਂ ਮੇਚਵੀਂ ਜਥੇਬੰਦੀਆਂ ਬਨਾਉਣ ਦਾ ਸੱਦਾ ਦਿੱਤਾ।
ਇਸ ਪਿਛੋਂ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਵਲੋਂ ਪਿਛਲੇ ਸਮੇਂ ਦੀਆਂ ਸਰਗਰਮੀਆਂ, ਲੜੇ ਗਏ ਘੋਲਾਂ ਦੀਆਂ ਜਿੱਤਾਂ ਅਤੇ ਸਬਕਾਂ, ਜਥੇਬੰਦਕ ਪ੍ਰਾਪਤੀਆਂ ਅਤੇ ਘਾਟਾਂ ਕਮਜ਼ੋਰੀਆਂ, ਵਿੱਤੀ ਸਥਿਤੀ ਅਤੇ ਭਵਿੱਖੀ ਕਾਰਜਾਂ ਸਬੰਧੀ ਵਿਸਤਰਿਤ ਰਿਪੋਰਟ ਪੇਸ਼ ਕੀਤੀ ਗਈ। ਇਸ ਰਿਪੋਰਟ 'ਤੇ ਹੋਈ ਵਿਚਾਰ ਚਰਚਾ ਦੌਰਾਨ 47 ਸਾਥੀਆਂ ਨੇ ਭਾਗ ਲੈਂਦਿਆਂ ਬਹੁਤ ਉਸਾਰੂ ਸੁਝਾਅ ਪੇਸ਼ ਕੀਤੇ। ਵਿਚਾਰ-ਵਟਾਂਦਰੇ ਦੀ ਖਾਸੀਅਤ ਸੀ ਘੋਲਾਂ ਦੌਰਾਨ ਹਾਸਲ ਕੀਤੇ ਗਏ ਵੱਡਮੁੱਲੇ ਅਨੁਭਵ। ਸਾਥੀਆਂ ਨੇ ਬਹੁਤ ਹੀ ਤਰਕਪੂਰਨ ਢੰਗਾਂ ਨਾਲ ਰਹੀਆਂ ਕਮੀਆਂ ਪੇਸ਼ੀਆਂ 'ਤੇ ਉਂਗਲ ਧਰਦਿਆਂ ਉਸਾਰੂ ਤੇ ਤਰਕਪੂਰਨ ਹੱਲ ਵੀ ਪੇਸ਼ ਕੀਤੇ।
ਅਜਲਾਸ ਦੇ ਵਿਚਕਾਰਲੇ ਦਿਨ 27 ਮਾਰਚ ਨੂੰ ਸਾਥੀ ਮੋਦਨ ਸਿੰਘ ਦੂਲੋਵਾਲ ਹਾਲ ਵਿਚ ''ਖੇਤੀ ਸੰਕਟ; ਕਾਰਨ ਅਤੇ ਹੱਲ'' ਵਿਸ਼ੇ 'ਤੇ ਇਕ ਸੈਮੀਨਾਰ ਕੀਤਾ ਗਿਆ ਜਿਸ ਵਿਚ ਪ੍ਰਸਿੱਧੀ ਖੇਤੀ ਅਰਥ ਸ਼ਾਸ਼ਤਰੀ ਡਾਕਟਰ ਸੁੱਚਾ ਸਿੰਘ ਗਿੱਲ ਨੇ ਕੂੰਜੀਵਤ ਭਾਸ਼ਣ ਦਿੱਤਾ। ਡਾਕਟਰ ਸਾਹਿਬ ਨੇ ਜਿੱਥੇ ਕਿਸਾਨ ਕਿੱਤੇ ਨੂੰ ਫੇਲ੍ਹ ਕਰਨ ਵਾਲੀਆਂ ਸਰਕਾਰਾਂ ਦੀਆਂ ਨੀਤੀਆਂ ਦੀ ਚੀਰਫਾੜ ਕੀਤੀ ਉਥੇ ਨਿਗੱਰ ਬਦਲਵੇਂ ਸੁਝਾਅ ਵੀ ਪੇਸ਼ ਕੀਤੇ। ਇਹ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੈ ਕਿ ਕਿਸ ਵਿਦਵਾਨ ਨੇ ਵਿਸ਼ੇ ਦੀ ਪੇਸ਼ਕਾਰੀ 'ਚ ਜਥੇਬੰਦਕ ਸਰਗਰਮੀਆਂ ਬਾਰੇ ਕੋਈ ਸੁਝਾਅ ਦਿੱਤੇ ਹੋਣ। ਡੈਲੀਗੇਟਾਂ ਤੋਂ ਇਲਾਵਾਂ ਜਿਲ੍ਹੇ ਅਤੇ ਇਲਾਕੇ ਦੇ ਆਮ ਕਿਸਾਨ ਅਨੇਕਾਂ ਬੁੱਧੀਜੀਵੀ, ਜਨਸੰਗਠਨਾਂ ਦੇ ਆਗੂ 'ਤੇ ਭਰਾਤਰੀ ਕਿਸਾਨ ਸੰਗਠਨਾਂ ਦੇ ਉਚ ਆਗੂ ਤੇ ਆਮ ਲੋਕ ਵੀ ਵਿਦਵਾਨ ਬੁਲਾਰੇ ਦੇ ਅਤੀ ਢੁਕਵੇਂ ਵਿਸ਼ਾ ਦਾ ਭਾਸ਼ਣ ઠਸੁਣਨ ਲਈ ਪੁੱਜੇ।
ਸੀ.ਟੀ.ਯੂ. ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ, ਜਨਵਾਦੀ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਦੇ ਸਕੱਤਰ ਸਾਥੀ ਮਨਦੀਪ ਰਤੀਆ ਨੇ ਆਪੋ ਆਪਣੀਆਂ ਜਥੇਬੰਦੀਆਂ ਵਲੋਂ ਭਰਾਤਰੀ ਸ਼ੁਭਕਾਮਨਾਵਾਂ ਦਿੱਤੀਆਂ।
ਇਕ ਵਿਸ਼ੇਸ਼ ਮਤੇ ਰਾਹੀਂ ਮਾਨਸਾ ਜ਼ਿਲ੍ਹੇ ਦੀ ਜਮਹੂਰੀ ਕਿਸਾਨ ਸਭਾ ਦੀ ਜ਼ਿਲ੍ਹਾ ਮਾਨਸਾ ਦੀ ਸਮੁੱਚੀ ਟੀਮ ਦਾ ਇਜਲਾਸ ਦੀ ਕਾਮਯਾਬੀ ਲਈ ਧੰਨਵਾਦ ਵੀ ਕੀਤਾ ਗਿਆ।
ਪ੍ਰਬੰਧਾਂ ਨੂੰ ਅਤੀ ਸੁਖਾਲਾ ਬਨਾਉਣ ਲਈ ਡੇਰੇ ਦੀ ਬਿਲਡਿੰਗ, ਜੈਨਰੇਟਰ, ਭਾਂਡੇ, ਬਿਸਤਰੇ ਅਤੇ ਹੋਰ ਅਨੇਕਾਂ ਚੀਜਾਂ, ਮੁਹੱਈਆ ਕਰਾਉਣ ਵਾਲੇ ਡੇਰਾ ਬਾਬਾ ਹਕੱਤਲਾ ਦੇ ਗੱਦੀ ਨਸ਼ੀਨ ਸੰਘ ਬਾਬਾ ਕੇਵਲ ਦਾਸ ਅਤੇ ਡਾਕਟਰ ਸੁੱਚਾ ਸਿੰਘ ਗਿੱਲ ਨੂੰ ਵਿਸ਼ੇਸ਼ ਯਾਦ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
ਤਿੰਨੇ ਦਿਨ ਲੈਨਿਨ ਕਿਤਾਬ ਘਰ ਮਹਿਲ ਕਲਾਂ ਦੇ ਪ੍ਰਬੰਧਕ ਸਾਥੀ ਪ੍ਰੀਤਮ ਸਿੰਘ ਦਰਦੀ ਵੱਲੋਂ ਸੰਸਾਰ ਪ੍ਰਸਿੱਧ ਪੁਸਤਕਾਂ ਦੀ ਨੁਮਾਇਸ਼ ਲਾਈ ਗਈ ਜਿੱਥੇ ਸਿਧਾਂਤਕ ਪੁਸਤਕਾਂ ਦੀ ਬਹੁਤ ਵੱਡੀ ਗਿਣਤੀ 'ਚ ਵਿਕਰੀ ਹੋਈ।
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਕੈਂਪ ਲਾ ਕੇ ਡੈਲੀਗੇਟਾਂ 'ਤੇ ਪ੍ਰਬੰਧਕਾਂ ਨੂੰ ਇਲਾਜ ਦੀਆਂ ਸੇਵਾਵਾਂ ਦਿੱਤੀਆਂ ਗਈਆਂ। ਅੰਤਲੇ ਦਿਨ ਸਰਵਸੰਮਤੀ ਨਾਲ ਵਰਕਿੰਗ ਕਮੇਟੀ ਅਤੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਡਾਕਟਰ ਸਤਨਾਮ ਸਿੰਘ ਅਜਨਾਲਾ ਪ੍ਰਧਾਨ ਅਤੇ ਸਾਥੀ ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਫਿਰ ਤੋਂ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਸਾਥੀ ਭੀਮ ਸਿੰਘ ਆਲਮਪੁਰ ਸੀਨੀਅਰ ਮੀਤ ਪ੍ਰਧਾਨ, ਸਾਥੀ ਰਤਨ ਸਿੰਘ ਰੰਧਾਵਾ, ਮੋਹਣ ਸਿੰਘ ਧਮਾਣਾ, ਛੱਜੂ ਰਾਮ ਰਿਸ਼ੀ, ਬਲਦੇਵ ਸਿੰਘ ਸੈਦਪੁਰ ਸਾਰੇ ਮੀਤ ਪ੍ਰਧਾਨ ਚੁਣੇ ਗਏ। ਸਾਥੀ ਰਘਬੀਰ ਸਿੰਘ ਪਕੀਵਾ ਸੰਯੁਕਤ ਸਕੱਤਰ, ਸਾਥੀ ਪਰਗਟ ਸਿੰਘ ਜਾਮਾਰਾਏ ਪ੍ਰੈਸ ਸਕੱਤਰ, ਸਾਥੀ ਅਰਸਾਲ ਸਿੰਘ ਸੰਧੂ ਵਿੱਤ ਸਕੱਤਰ, ਅਤੇ ਸਰਵ ਸਾਥੀ ਗੁਰਨਾਮ ਸਿੰਘ ਸੰਘੇੜਾ, ਮਲਕੀਤ ਸਿੰਘ ਵਜੀਦਕੇ, ਲਾਲ ਚੰਦ ਸਰਦੂਲਗੜ੍ਹ, ਮਨੋਹਰ ਸਿੰਘ ਗਿੱਲ ਸਕੱਤਰ ਚੁਣੇ ਗਏ।
ਸਰਵਸਾਥੀ ਯਸ਼ਪਾਲ ਸ਼ਰੀਹਾਂ (ਬਰਨਾਲਾ), ਅਮਰੀਕ ਸਿੰਘ ਫਫੜੇ (ਮਾਨਸਾ) ਸੁਖਦੇਵ ਸਿੰਘ ਨਥਾਣਾ ਅਤੇ ਦਰਸ਼ਨ ਸਿੰਘ ਫੁੱਲੋ ਮਿੱਠੀ (ਬਠਿੰਡਾ), ਕੁਲਵੰਤ ਸਿੰਘ ਕਿਰਤੀ ਤੇ ਜੈਮਲ ਰਾਮ (ਫਾਜ਼ਿਲਕਾ), ਰਾਜਬਲਬੀਰ ਸਿੰਘ, ਗੁਰਮੇਜ ਸਿੰਘ ਤਿੰਮੋਵਾਲ, ਹਰਭਜਨ ਸਿੰਘ ਟਰਪਈ, ਸ਼ੀਤਲ ਸਿੰਘ ਤਲਵੰਡੀ (ਸਾਰੇ ਅੰਮ੍ਰਿਤਸਰ), ਜਸਵਿੰਦਰ ਸਿੰਘ ਢੇਸੀ, ਕੁਲਦੀਪ ਸਿੰਘ ਫਿਲੌਰ, ਸੰਤੋਖ ਸਿੰਘ ਬਿਲਗਾ, ਰਾਮ ਸਿੰਘ ਕਾਇਮਵਾਲਾ (ਸਾਰੇ ਜਲੰਧਰ), ਦਲਜੀਤ ਸਿੰਘ ਦਿਆਲਪੁਰਾ, ਮੁਖਤਿਆਰ ਸਿੰਘ ਮੱਲ੍ਹਾ (ਤਰਨਤਾਰਨ), ਮਹਿੰਦਰ ਸਿੰਘ ਅੱਚਰਵਾਲ (ਲੁਧਿਆਣਾ), ਦੀਵਾਨ ਸਿੰਘ ਥੋਪੀਆਂ (ਸ਼ਹੀਦ ਭਗਤ ਸਿੰਘ ਨਗਰ), ਸਵਰਣ ਸਿੰਘ ਮੁਕੇਰੀਆਂ, ਦਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਮੁਕੇਰੀਆਂ (ਹੁਸ਼ਿਆਰਪੁਰ), ਗੱਜਣ ਸਿੰਘ ਦੁੱਗਾਂ 'ਤੇ ਹਰਦੇਵ ਸਿੰਘ ਘਣੌਰੀ (ਸੰਗਰੂਰ), ਰਘੁਬੀਰ ਸਿੰਘ ਤੇ ਦਲਬੀਰ ਸਿੰਘ (ਪਠਾਨਕੋਟ), ਸੁਰਿੰਦਰ ਸਿੰਘ ਪੰਨੂੰ ਤੇ ਹਿੰਮਤ ਸਿੰਘ (ਰੋਪੜ), ਸੰਤੋਖ ਸਿੰਘ ਔਲਖ, ਦਰਸ਼ਨ ਸਿੰਘ ਡੇਹਰੀਵਾਲ, ਸੁੱਚਾ ਸਿੰਘ ਚੱਠਾ (ਸਾਰੇ ਗੁਰਦਾਸਪੁਰ) ਸੂਬਾਈ ਵਰਕਿੰਗ ਕਮੇਟੀ ਦੇ ਮੈਂਬਰ ਚੁਣੇ ਗਏ।
ਮਿੱਥੇ ਕਾਰਜਾਂ ਦੀ ਪੂਰਤੀ ਤੇ ਦ੍ਰਿੜ ਵਿਸ਼ਵਾਸ ਭਰੇ ਇਨਕਲਾਬੀ ਨਾਅਰਿਆਂ ਦੀ ਗੂੰਜ ਵਿਚ ਅਜਲਾਸ ਸਫਲਤਾ ਨਾਲ ਸੰਪੰਨ ਹੋਇਆ।
- ਰਘਬੀਰ ਸਿੰਘ ਪਕੀਵਾਂ
ਦਿਹਾਤੀ ਮਜ਼ਦੂਰਾਂ ਦੇ ਸਾਂਝੇ ਸੰਘਰਸ਼ਾਂ ਦੀਆਂ ਪ੍ਰਾਪਤੀਆਂ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਝੇ ਮੋਰਚੇ ਅਧੀਨ ਵੱਖ ਵੱਖ ਨਾਵਾਂ ਹੇਠ ਕੰਮ ਕਰਦੀਆਂ ਮਜ਼ਦੂਰ ਜਥੇਬਦੀਆਂ ਨੇ ਪਿਛਲੇ ਸਮੇਂ ਵਿਚ ਬਹੁਤ ਹੀ ਸ਼ਾਨਾਮੱਤੇ ਸੰਘਰਸ਼ਾਂ ਸਦਕਾ ਕਾਫੀ ਪ੍ਰਾਪਤੀਆਂ ਕੀਤੀਆਂ ਹਨ। ਇਹਨਾਂ ਸੰਘਰਸ਼ਾਂ ਵਿਚ ਦਿਹਾਤੀ ਮਜ਼ਦੂਰ ਸਭਾ ਦਾ ਬਹੁਤ ਹੀ ਮਾਣ ਮੱਤਾ ਯੋਗਦਾਨ ਰਿਹਾ ਹੈ। ਉਂਝ ਤਾਂ ਕਾਫੀ ਸਮੇਂ ਤੋਂ ਸਾਂਝੇ ਘੋਲਾਂ ਦਾ ਪਿੜ ਭੱਖਿਆ ਹੋਇਆ ਹੈ ਪਰ ਸਾਲ 2016 ਦੇ ਸ਼ੁਰੂ ਵਿਚ ਹੀ ਸੰਘਰਸ਼ ਨੂੰ ਤੇਜ਼ ਕਰਨ ਲਈ ਸੂਬਾਈ ਮੀਟਿੰਗ ਕਰਕੇ ਸਾਂਝੇ ਮੋਰਚੇ ਨੇ 15-16 ਜਨਵਰੀ ਨੂੰ ਜਿਲ੍ਹਿਆਂ ਦੀਆਂ ਸਾਂਝੀਆਂ ਮੀਟਿੰਗਾਂ ਕੀਤੀਆਂ ਅਤੇ 15-16-17 ਫਰਵਰੀ ਨੂੰ ਤਹਿਸੀਲ ਪੱਧਰੀ ਮੁਜ਼ਾਹਰੇ ਅਤੇ ਧਰਨੇ ਮਾਰ ਕੇ ਪੰਜਾਬ ਦੀ ਸਰਕਾਰ ਨੂੰ ਮੰਗ ਪੱਤਰ ਭੇਜੇ। ਇਹਨਾਂ ਧਰਨਿਆਂ ਤੋਂ ਤੁਰੰਤ ਬਾਅਦ ਸਾਂਝੇ ਮੋਰਚੇ ਨੇ ਲੁਧਿਆਣੇ ਵਿਚ ਫਿਰ ਮੀਟਿੰਗ ਕਰਕੇ ਅਗਲੇ ਪੜਾਅ ਵਿਚ 15-16-17 ਮਾਰਚ ਨੂੰ ਚੰਡੀਗੜ੍ਹ ਵਿਚ ਤਿੰਨ ਦਿਨਾਂ ਦਾ ਪੱਕਾ ਧਰਨਾ ਮਾਰਨ ਦੀਆਂ ਤਿਆਰੀਆਂ ਅਰੰਭ ਦਿੱਤੀਆਂ। ਪਿੰਡਾਂ ਵਿਚੋਂ ਲੋਕਾਂ ਨੂੰ ਤਿਆਰ ਕਰਨ ਦੀ ਮੁਹਿੰਮ ਚਲਾਈ ਗਈ। ਘਰ ਘਰ ਜਾ ਕੇ 3 ਦਿਨਾਂ ਧਰਨੇ ਵਿਚ ਲੰਗਰ ਚਲਾਉਣ ਲਈ ਆਟਾ, ਦਾਲ, ਘਿਓ, ਖੰਡ, ਪੱਤੀ, ਪਿਆਜ, ਆਲੂ ਆਦਿ ਸਮਾਨ ਇਕੱਠਾ ਕੀਤਾ ਗਿਆ। ਜਿੱਥੇ ਬਾਕੀ ਜਥੇਬੰਦੀਆਂ ਨੇ ਭਰਪੂਰ ਤਿਆਰੀ ਕੀਤੀ। ਉਥੇ ਦਿਹਾਤੀ ਮਜ਼ਦੂਰ ਸਭਾ ਨੇ ਪੰਜਾਬ ਭਰ ਵਿਚ ਲੰਗਰ ਦਾ ਸਮਾਨ ਇਕੱਠਾ ਕਰਨ ਦੀ ਜ਼ੋਰਦਾਰ ਮੁਹਿੰਮ ਚਲਾਈ। 15 ਮਾਰਚ ਨੂੰ ਲੋਕ ਆਪੋ ਆਪਣੇ ਸਾਧਨਾਂ ਰਾਹੀਂ ਹਜ਼ਾਰਾਂ ਦੀ ਗਿਣਤੀ ਵਿਚ ਚੰਡੀਗੜ੍ਹ ਪਹੁੰਚੇ। ਸ਼ਾਮ ਤੱਕ ਪ੍ਰਬੰਧਕਾਂ ਵਲੋਂ ਲਾਇਆ ਗਿਆ ਸ਼ਮਿਆਨਾ ਛੋਟਾ ਪੈਣ ਲੱਗਾ ਜਿਸ ਨੂੰ ਜਿੰਨਾ ਸੰਭਵ ਸੀ ਵਧਾਇਆ ਗਿਆ। ਰਾਤ ਨੂੰ ਬੇਸ਼ੱਕ ਕੁੱਝ ਲੋਕ ਲਾਗਲੇ ਗੁਰਦੁਆਰਾ ਸਾਹਿਬ ਵਿਚ ਰਾਤ ਕੱਟਣ ਚਲੇ ਗਏ ਪਰ ਭਾਰੀ ਗਿਣਤੀ ਲੋਕ ਧਰਨੇ ਵਾਲੀ ਜਗਾ 'ਤੇ ਹੀ ਰਹੇ।
16 ਮਾਰਚ ਨੂੰ ਸਾਂਝੇ ਮੋਰਚੇ ਦੇ ਆਗੂਆਂ ਨੇ ਮੀਟਿੰਗ ਕਰਕੇ ਚੰਡੀਗੜ੍ਹ ਵਿਚ ਪੰਜਾਬ ਸਰਕਾਰ ਦੇ ਰਾਜ ਭਵਨ ਵੱਲ ਜਾ ਕੇ ਸਰਕਾਰ ਨੂੰ ਯਾਦ ਪੱਤਰ ਦੇਣ ਦਾ ਐਲਾਨ ਕਰ ਦਿੱਤਾ। ਹਜ਼ਾਰਾਂ ਦੀ ਗਿਣਤੀ ਵਾਲਾ ਇਹ ਠਾਠਾਂ ਮਾਰਦਾ ਇਕੱਠ ਮੁਜ਼ਾਹਰੇ ਦੀ ਸ਼ਕਲ ਵਿਚ ਵਿਧਾਨ ਸਭਾ ਵੱਲ ਵੱਧਣ ਲੱਗਾ। ਚੰਡੀਗੜ੍ਹ ਦੀ ਹੱਦ ਤੇ ਭਾਰੀ ਗਿਣਤੀ ਵਿਚ ਇਕਠੀ ਹੋਈ ਪੁਲਸ ਫੋਰਸ ਨੇ ਇਸ ਮੁਜ਼ਾਹਰੇ ਨੂੰ ਰੋਕ ਲਿਆ ਜਿੱਥੇ ਸਾਂਝੇ ਮੋਰਚੇ ਨੇ ਪੰਜਾਬ ਸਰਕਾਰ ਨਾਲ ਗੱਲਬਾਤ ਤਹਿ ਕਰਾਉਣ ਦੀ ਅਧਿਕਾਰੀਆਂ ਅੱਗੇ ਮੰਗ ਰੱਖੀ। ਕਾਫੀ ਜੱਦੋ ਜਹਿਦ ਤੋਂ ਬਾਅਦ ਅਧਿਕਾਰੀਆਂ ਨੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਾਉਣ ਦੀ ਮੰਗ ਸਵੀਕਾਰ ਕੀਤੀ। ਗੱਲਬਾਤ ਨਾ ਤਹਿ ਹੋਣ ਦੀ ਸੂਰਤ ਵਿਚ ਅਗਲੇ ਦਿਨ ਫਿਰ ਮਾਰਚ ਕਰਕੇ ਅੱਗੇ ਵੱਧਣ ਦਾ ਐਲਾਨ ਕਰਕੇ ਇਹ ਮੁਜ਼ਾਹਰਾ ਵਾਪਿਸ ਧਰਨੇ ਵਾਲੀ ਜਗ੍ਹਾ 'ਤੇ ਆ ਗਿਆ।
ਅਗਲੇ ਦਿਨ ਪੰਜਾਬ ਸਰਕਾਰ ਦੀ ਤਰਫੋਂ ਪੁਲਸ ਦੇ ਵੱਡੇ ਅਧਿਕਾਰੀ, ਤਹਿਸੀਲਦਾਰ ਤੇ ਐਸ.ਡੀ.ਐਮ. ਸਾਹਿਬ ਆਏ ਅਤੇ 1 ਅਪ੍ਰੈਲ ਨੂੰ ਸਾਂਝੇ ਮੋਰਚੇ ਦੇ ਆਗੂਆਂ ਦੀ ਪੰਜਾਬ ਸਰਕਾਰ ਨਾਲ ਗੱਲਬਾਤ ਹੋਣ ਦਾ ਐਲਾਨ ਕੀਤਾ ਗਿਆ। ਉਸੇ ਦਿਨ ਹੀ ਭਾਵ 17 ਮਾਰਚ ਨੂੰ ਧਰਨੇ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਗਿਆ।
ਧਰਨੇ ਦੌਰਾਨ ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਿੰਨਾਂ ਵਲੋਂ ਲੰਗਰ ਚਲਾਏ ਗਏ ਜੋ ਬਿਨਾਂ ਵਿਤਕਰੇ ਤੋਂ ਸਾਰਿਆਂ ਵਾਸਤੇ ਲਗਾਤਾਰ ਚਲਦੇ ਰਹੇ। ਦਿਹਾਤੀ ਮਜ਼ਦੂਰ ਸਭਾ ਦੇ ਲੰਗਰ ਦਾ ਕਾਫੀ ਸਮਾਨ ਜੋ ਪਿੰਡਾਂ ਤੋਂ ਇਕੱਠਾ ਕਰਕੇ ਲਿਜਾਇਆ ਗਿਆ ਸੀ ਵੱਧ ਗਿਆ।
1 ਅਪ੍ਰੈਲ ਨੂੰ 10.30 ਵਜੇ ਪੰਜਾਬ ਭਵਨ ਵਿਚ ਸਾਂਝੇ ਮੋਰਚੇ ਦੇ ਆਗੂਆਂ ਅਤੇ ਪੰਜਾਬ ਸਰਕਾਰ ਵਿਚ ਗੱਲਬਾਤ ਹੋਈ। ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਸ਼੍ਰੀ ਸ਼ਿਕੰਦਰ ਸਿੰਘ ਮਲੂਕਾ, ਸ਼੍ਰੀ ਤੋਤਾ ਸਿੰਘ, ਸ਼੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਅਤੇ ਸ਼੍ਰੀ ਭਗਤ ਚੂੰਨੀ ਲਾਲ ਸਮੇਤ ਕਈ ਮੰਤਰੀ ਅਤੇ ਨਾਲ ਹੀ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਸਮੇਤ ਲਗਭਗ ਹਰ ਵਿਭਾਗ ਦੇ ਵੱਡੇ ਅਧਿਕਾਰੀ ਵੀ ਗੱਲਬਾਤ ਵਿਚ ਹਾਜ਼ਰ ਸਨ।
ਪੰਜਾਬ ਸਰਕਾਰ ਨੇ ਮੰਨਿਆ ਕਿ ਦਲਿਤਾਂ ਦੇ 31 ਮਾਰਚ 2016 ਤੱਕ ਦੇ ਘਰੇਲੂ ਬਿੱਲਾਂ ਦੇ ਸਾਰੇ ਬਕਾਏ ਉਗਰਾਉਣ ਦੇ ਰੋਕ ਲਾ ਦਿੱਤੀ ਜਾਵੇਗੀ ਅਤੇ 1 ਅਪ੍ਰੈਲ ਤੋਂ ਅੱਗੇ ਵਾਲੇ ਤਾਜੇ ਬਿੱਲ ਹੀ ਮਜ਼ਦੂਰਾਂ ਨੂੰ ਭੇਜੇ ਜਾਣਗੇ। ਬਕਾਇਆਂ ਕਾਰਨ ਬਿੱਲਾਂ ਦੀ ਅਦਾਦਿੲਗੀ ਨਾ ਕਰਨ ਕਰਕੇ ਕੱਟੇ ਹੋਏ ਕੁਨੈਕਸ਼ਨ ਤੁਰਤ ਜੋੜੇ ਜਾਣਗੇ। ਮਨਰੇਗਾ ਸਕੀਮ ਅਧੀਨ ਕੀਤੇ ਹੋਏ ਕੰਮ ਦਾ ਕੁੱਝ ਬਕਾਇਆਂ ਜੋ 153 ਕਰੋੜ ਰੁਪਏ ਬਣਦਾ ਹੈ ਉਹ 7 ਅਪ੍ਰੈਲ਼ ਤਕ ਭੇਜ ਦਿੱਤਾ ਜਾਵੇਗਾ ਅਤੇ ਅੱਗੇ ਤੋਂ ਕੀਤੇ ਕੰਮ ਦੇ ਪੈਸੇ ਸਿੱਧੇ ਮਜ਼ਦੂਰਾਂ ਦੇ ਖਾਤੇ ਵਿਚ ਜਮ੍ਹਾ ਹੋਇਆ ਕਰਨਗੇ। ਮਨਰੇਗਾ ਦੀ ਦਿਹਾੜੀ ਵੀ ਅੱਗੇ ਤੋਂ 218 ਰੁਪਏ ਦੇਣੀ ਮੰਨੀ ਗਈ। ਨਰਮਾ ਖੇਤਰ ਵਿਚ ਚਿੱਟੀ ਮੱਖੀ ਨਾਲ ਮਰੇ ਨਰਮੇ ਕਰਕੇ ਹੋਏ ਕੰਮ ਦੇ ਨੁਕਸਾਨ ਦਾ 64 ਕਰੋੜ 40 ਲੱਖ ਮੁਆਵਜ਼ਾ 13 ਅਪ੍ਰੈਲ ਤੱਕ ਦੇਣ ਦਾ ਫੈਸਲਾ ਹੋਇਆ। ਖੁਦਕੁਸ਼ੀਆਂ ਕਰ ਗਏ ਮਜ਼ਦੂਰਾਂ ਦੇ ਕੇਸਾਂ ਵਿਚ ਐਫ.ਆਈ.ਆਰ. ਦਰਜ ਨਹੀਂ ਹੋਈ, ਨਾ ਹੀ 174 ਦੀ ਕਾਰਵਾਈ ਜਾਂ ਪੋਸਟ ਮਾਰਟਮ ਹੋਇਆ ਹੈ ਉਹਨਾਂ ਕੇਸਾਂ ਦੀ ਤਸਦੀਕ ਪਿੰਡ ਦੇ ਨੰਬਰਦਾਰ ਤੋਂ ਕਰਵਾ ਕੇ ਡੀ.ਐਸ.ਪੀ. ਦੀ ਰਿਪੋਰਟ ਤੇ ਪੜਤਾਲ ਕਰਕੇ ਮੁਆਵਜ਼ਾ ਦਿੱਤਾ ਜਾਵੇਗਾ। ਸਹਿਕਾਰੀ ਸੁਸਾਇਟੀਆਂ ਵਿਚ ਮਜ਼ਦੂਰਾਂ ਦੀ ਹਿੱਸੇਦਾਰੀ ਨੂੰ ਜਾਇਜ਼ ਮੰਨ ਕੇ ਹੱਦ ਕਰਜਾ 25000 ਰੁਪਏ 9% ਵਿਆਜ 'ਤੇ ਦਿੱਤੇ ਜਾਣ ਦੇ ਨਾਲ ਮਾਈ ਭਾਗੋ ਸਕੀਮ ਤਹਿਤ ਵੀ 50000 ਰੁਪਏ ਦਾ ਕਰਜ਼ਾ 5% ਵਿਆਜ਼ ਤੇ ਦੇਣ ਦੀ ਗੱਲ ਵੀ ਮੰਨੀ ਗਈ ਅਤੇ ਨਾਲ ਹੀ ਮਜ਼ਦੂਰਾਂ ਦੇ ਕਰਜ਼ਾ ਵਾਪਸੀ ਦੀ ਹੱਦ ਘੱਟੋ ਘੱਟ 3 ਸਾਲ ਕਰਨ ਤੇ ਵਿਚਾਰ ਕਰਨ ਨਾਲ ਵੀ ਸਹਿਮਤੀ ਪਰਗਟ ਕੀਤੀ ਗਈ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਹੋਈ ਵੱਖਰੀ ਮੀਟਿੰਗ ਵਿਚ ਮੰਨਿਆ ਗਿਆ ਕਿ ਰਹਿੰਦੇ ਨੀਲੇ ਕਾਰਡ ਬਣਾਉਣ ਲਈ ਸਿੱਧੇ ਚੰਡੀਗੜ੍ਹ ਵਾਲੇ ਦਫਤਰ ਫਾਰਮ ਦੇ ਦਿੱਤੇ ਜਾਣ ਤੇ ਨੀਲੇ ਕਾਰਡ ਬਣਾ ਦਿੱਤੇ ਜਾਣਗੇ। ਹਰੇਕ ਡੀਪੂ ਉਤੇ ਨਿਗਰਾਨੀ ਲਈ ਵਿਜੀਲੈਂਸ ਕਮੇਟੀਆਂ ਬਣਾਈਆਂ ਜਾਣਗਆਂ, ਜਿਸ ਵਿਚ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਕੀਤੇ ਜਾਣਗੇ। ਅੰਨਤੋਦਿਆ ਅੰਨ ਸਕੀਮ ਵਿਚ ਪ੍ਰਤੀ ਪਰਵਾਰ 35 ਕਿਲੋ ਕਣਕ ਦਿੱਤੀ ਜਾਵੇਗੀ ਅਤੇ ਬਾਕੀ ਸਕੀਮ ਵਿਚ ਪ੍ਰਤੀ ਜ਼ੀਅ ਨੂੰ 5 ਕਿਲੋ ਦੇ ਹਿਸਾਬ ਨਾਲ 6 ਮਹੀਨੇ ਦਾ ਇਕੱਠਾ ਰਾਸ਼ਨ 2 ਰੁਪਏ ਕਿਲੋ ਦੇ ਹਿਸਾਬ ਨਾਲ ਦਿੱਤਾ ਜਾਵੇਗਾ ਅਤੇ ਇਹ ਵੀ ਮੰਨਿਆ ਗਿਆ ਕਿ ਇਹ ਰਾਸ਼ਨ ਪਰਵਾਰ ਦੇ ਸਾਰੇ ਮੈਂਬਰਾਂ ਨੂੰ ਦਿੱਤਾ ਜਾਵੇਗਾ। ਇਹ ਸਾਰਾ ਫੈਸਲਾ ਹੋ ਜਾਣ ਤੇ ਵੀ ਅਜੇ ਤੱਕ ਸਰਕਾਰ ਨੇ ਇਸ ਉਤੇ ਅਮਲ ਸ਼ੁਰੂ ਨਹੀਂ ਕੀਤਾ ਜਿਸ ਦੇ ਸਿੱਟੇ ਵਜੋਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਫੇਰ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਜੇਕਰ ਇਹਨਾਂ ਹੋਈਆਂ ਸਹਿਮਤੀਆਂ ਤੇ ਅਮਲ ਨਾ ਕੀਤਾ ਗਿਆ ਤਾਂ ਦੁਬਾਰਾ ਸੰਘਰਸ਼ ਵਿਢਿਆ ਜਾਵੇਗਾ। ਜਿਸ ਦੇ ਪਹਿਲੇ ਪੜਾਅ 'ਤੇ 11 ਮਈ ਨੂੰ ਸੂਬੇ ਵਿਚ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਅਤੇ 3 ਜੂਨ ਨੂੰ ਸਾਰੇ ਡੀ.ਸੀ. ਦਫਤਰਾਂ ਅੱਗੇ ਜ਼ੋਰਦਾਰ ਰੋਸ ਮੁਜ਼ਾਹਰੇ ਕਰਕੇ ਪ੍ਰਦਰਸ਼ਨ ਕੀਤੇ ਜਾਣਗੇ।
ਦਿਹਾਤੀ ਮਜ਼ਦੂਰ ਸਭਾ ਦੇ ਸਾਰੇ ਕਾਰਕੁੰਨਾਂ ਨੂੰ ਸੰਘਰਸ਼ ਦੇ ਕੀਤੇ ਗਏ ਫੈਸਲਿਆਂ ਤੇ ਅਮਲ ਕਰਨ ਲਈ ਪੂਰੇ ਜ਼ੋਰ ਨਾਲ ਹਿੱਸਾ ਲੈਣ ਦੀਆਂ ਤਿਆਰੀਆਂ ਹੁਣ ਤੋਂ ਹੀ ਵਿੱਢ ਦੇਣੀਆਂ ਚਾਹੀਦੀਆਂ ਹਨ।
- ਗੁਰਨਾਮ ਸਿੰਘ ਦਾਊਦ

23 मार्च के शहीदों को समर्पित सैमीनार
‘‘नशा नहीं रोजगार दो-शिक्षा का अधिकार दो’’ के नारे को अमल में लागू कराने हेतु छात्र-युवा आंदोलन का निर्माण करने के उद्देश्य से हरियाणा छात्र यूनियन तथा शहीद भगत सिंह नौजवान सभा पंजाब-हरियाणा द्वारा विगत 29 मार्च को एक सैमीनार का आयोजन कुरूक्षेत्र में किया गया। शहीद-ए-आजम भगत सिंह, राजगुरु तथा सुखदेव के शहादत दिवस को समर्पित इस सैमीनार की तैयारी तथा विशाल छात्र-युवा भागीदार सुनिश्तिक करने के लिए प्रांत के आठ जिलों में दोनों संगठनों द्वारा सघन जनसंपर्क अभियान चलाया गया जिस के तहत अनेकों छोटी बड़ी जन सभायें पद यात्रायें तथा सांस्कृतिय कार्यक्रमों का आयोजन किया गया। वर्णनीय है कि यह अभियान शहीदे आजम सरदार भगत सिंह के पैतृक गांव खटकड़ कलां (जिला नवां शहर, पंजाब) से प्रारंभ हुआ। सैमीार में तथा समस्त जन संपर्क अभियान में यह बात मुख्यत : रेखांकित की गई कि शहीदों के जन्म दिवस, शहादत दिवस या अन्य महत्त्वपूर्ण दिनों में उन को याद कर लेना अलग बात है लेकिन असली बात ये है कि उनके स्वपनों का भारत एवं विश्व बनाने के लिए जनसंग्रामों का निर्माण करते हुए उस दिशा की ओर बढऩा। वक्ताओं ने एक स्वर के में कहा कि उस ओर आगे बढऩे हेतु प्रसाय करना ही चुनौतियां हैं। शहीदों द्वारा 1947 को भारत के शासन प्रशासन से बेदखल कर दिये सामराज्यवाद का भारत एवं अन्य देशों के नीति निर्धारण में प्रखर दखल एवं न दोनों की सरकारों का इस मामले मे्ं साम्राज्यवाद के सामने आत्म सर्मपण तथा नीतियों को नाकारात्मक नतीजों एंव लोगों पर इन के पडऩे वाले कुप्रभावों तथा बढ़ते बोझों के खिलाफ वर्तमान में चल रहे तथा भविष्य के संग्रामों में भागीदारी करने वाली श्रमिक आबादी की धार्मिक, जातीय भाषाओं तथा अंचलिक आधार पर फूट पैदा करने वाली शक्तियों के विरुद्ध संग्राम निर्मित करना आज के दौर का मुख्य कार्य है। वक्ताओं ने कहा कि असल मेें ये दोनों बातें एक दूसरे से परस्पर जुड़ी हुई हैं तथा किसी भी एक पक्ष की तरह झुकाव या नर्म रवैया असल में पूरे संघर्ष के असली उद्देश्यों को ही तार तार कर देगी। लोगों खास कर युवाओं द्वारा समस्त कार्यक्रम को अर्वणीय सहयोग दिया गया। प्रोफैसर जगमोहन सिंह, सर्बजीत सिंह हैरी, तेजिन्द्र थिंद, मनदीप रतिया, निर्भय रतिया, अजय सिघानी, मनदीप लाली, अमन रतिया आदि सैमीनार तथा जनसंपर्क अभियान के मुख्य वक्ताओं में शामिल रहे। वक्ताओं ने कहा कि आज के दौर की मोदी सकरार तो साम्राज्यवाद भक्ति का ‘‘शानदार’’ रिकार्ड रखती है और इस के पित्र संगठन राष्ट्रीय स्वंय सेवक संघ की मुख्य उपलब्धि श्रमिक वर्ग को धर्म आधारित विभाजित कर आमानवीय साम्प्रदायिक दंगे करवाने मात्र की है। उन्होंने कहा कि सरकारें अपने वर्ग चरित्र के अनूरूप ही कार्य कर रहें हैं। अपितु हमें लोगों को अपने वगीर्य हितों की रक्षा हेतु संगठित हो कर जनसंग्रामों का निर्माण करने के प्रयास करें।
- मनदीप रतिया
कामरेड जगमाल सिंह की पुण्य तिथि को सर्मपित वैचारिक शिविर
हरियाणा के प्रख्यात कम्यिूनिस्ट नेता तथा प्रखर बुद्धिजीवी कामरेड जगमाल सिंह नथवान की तीसरी बरसी के अवसर पर सी.पी.एम. हरियाणा द्वारा विगत 11 अप्रैल को रतिया में एक वैचारिक शिविर का आयोजन किया गया जिस में सुप्रसिद्ध कम्यूनिस्ट नेता कामरेड मंगत राम पासला मुख्य वक्ता के तौर पर उपस्थित हुए। पार्टी कार्यकर्ताओं तथा समाज के सभी वर्गों की नामवर हस्तियों ने शिवर में पहुंच मुख्य वक्ता तथा अन्य नेताओं के विचारों को गम्भीरता से सुना। अपने विस्तृत भाषण में साथी पासला ने जहां दिवंगत साथी की अतुलनीय देन को गर्वपूर्ण याद किया वहीं यह भी कहा कि केंद्रीय तथा राज्य सरकारों की जनविरोधी नीतियों के चलते लोगों की समस्याओं में पवर्तीय वृद्धि हो रही है। उपर से लोगों को दिशा भ्रमित करने के लिए सामप्रदायिक विभाजन के क्रियाकलाप जोरों शोरों से जारी है। आज के दौर में साम्राज्यवादी नीतियों और विभाजनकारी साजिशों के विरुद्ध विशाल भागीदारी पर आधारित जनसंग्राम निर्मित करना ही साथी जगमाल को सही अर्थों में श्रद्धांजलि है।
- तेजिंद्र थिंद
डा.बी.आर. अंबेडकर के जन्म दिवस के उपलक्ष्य में समारोह
फतेहआबाद जिला के गांव सिधाणी (नजदीक जाखल) में 14 अप्रैल को एक गांव स्तरीय समारोह शहीद भगत सिंह नौजवान सभा पंजाब व हरियाणा की स्थानीय ईकाई द्वारा आयोजित किया गया। भारतीय संविधान के निर्माताओं में से एक बाबा साहिब डा. भीम राव अंबेडकर का जन्म दिवस मनाने के उद्देश्य से किये गए इस समारोह के मुख्य वक्ता देहाती मजदूर सभा के वरिष्ट नेता साथी नरिंद्र कुमार सोमा तथा मक्खन सिंह तलवंडी साबो थे।
- अजय सिधाणी
ਕਿਸਾਨੀ ਮਸਲਿਆਂ ਬਾਰੇ ਸੂਬਾਈ ਕਨਵੈਨਸ਼ਨ
ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਭਖਵੇਂ ਕਿਸਾਨੀ ਮਸਲਿਆਂ ਬਾਰੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ 11 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇੱਕ ਵਿਸ਼ਾਲ ਕਨਵੈਨਸ਼ਨ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸਰਵ ਸਾਥੀ ਭੀਮ ਸਿੰਘ ਆਲਮਪੁਰ, ਰਤਨ ਸਿੰਘ ਰੰਧਾਵਾ, ਮੋਹਣ ਸਿੰਘ ਧਮਾਣਾ, ਛੱਜੂ ਰਾਮ ਰਿਸ਼ੀ ਅਤੇ ਬਲਦੇਵ ਸਿੰਘ ਸੈਦਪੁਰ ਨੇ ਕੀਤੀ। ਇਸ ਕਨਵੈਨਸ਼ਨ ਵਿੱਚ ਵਿਚਾਰ ਵਟਾਂਦਰੇ ਲਈ ਇੱਕ ਪਹੁੰਚ ਪੱਤਰ, ਜਿਸ ਵਿੱਚ ਖੇਤੀ ਸੰਕਟ ਦੇ ਕਾਰਨਾਂ ਅਤੇ ਇਸ ਵਿਰੁੱਧ ਸੰਘਰਸ਼ ਕਰਨ ਲਈ ਮੁੱਖ ਮੰਗਾਂ ਦਾ ਵਰਨਣ ਕੀਤਾ ਗਿਆ, ਜਥੇਬੰਦੀ ਦੇ ਜਾਇੰਟ ਸਕੱਤਰ ਸਾਥੀ ਰਘਬੀਰ ਸਿੰਘ ਪਕੀਵਾਂ ਵੱਲੋਂ ਪੇਸ਼ ਕੀਤਾ ਗਿਆ।
ਪਹੁੰਚ ਪੱਤਰ ਬਾਰੇ ਵਿਚਾਰ ਚਰਚਾ ਦਾ ਆਰੰਭ ਕਰਦੇ ਹੋਏ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਮੌਜੂਦਾ ਖੇਤੀ ਸੰਕਟ, ਜੋ ਪੰਜਾਬ ਵਿੱਚ ਹਰ ਰੋਜ਼ ਔਸਤਨ 2-3 ਕਿਸਾਨਾਂ ਦੀਆਂ ਜਾਨਾਂ ਲੈ ਰਿਹਾ ਹੈ, ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਪੈਦਾਵਾਰ ਹੈ। ਇਹਨਾ ਨੀਤੀਆਂ ਕਰਕੇ ਕਿਸਾਨੀ ਦੇ ਲਾਗਤ ਖਰਚੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਮੰਡੀ ਵਿੱਚ ਲਾਹੇਵੰਦ ਭਾਅ ਨਹੀਂ ਮਿਲਦੇ। ਖੇਤੀਬਾੜੀ ਯੂਨੀਵਰਸਿਟੀ ਵਰਗੀਆਂ ਖੋਜ ਸੰਸਥਾਵਾਂ ਅਤੇ ਖੇਤੀਬਾੜੀ ਮਹਿਕਮੇ ਦੀ ਹਾਲਤ ਚਿੰਤਾਜਨਕ ਬਣਾ ਦਿੱਤੀ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਸੁਧਰੇ ਬੀਜ ਅਤੇ ਖੇਤੀ ਤਕਨੀਕ ਨਹੀਂ ਮਿਲਦੀ। ਇਸ ਤਰ੍ਹਾਂ ਕਿਸਾਨ ਲਗਾਤਾਰ ਕਰਜ਼ੇ ਦੇ ਜਾਲ ਵਿੱਚ ਫਸਦੇ ਜਾਣ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸੰਸਾਰ ਵਪਾਰ ਸੰਸਥਾ ਦੀ ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਹੋਈ ਕਾਨਫ਼ਰੰਸ ਵਿੱਚ 2017 ਪਿੱਛੋਂ ਕਿਸਾਨੀ ਜਿਣਸਾਂ ਬਿਲਕੁੱਲ ਨਾ ਖਰੀਦਣ ਦੀ ਸ਼ਰਤ ਪ੍ਰਵਾਨ ਕਰ ਲੈਣ ਨੂੰ ਪੂਰੀ ਤਰ੍ਹਾਂ ਕਿਸਾਨ ਅਤੇ ਦੇਸ਼ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਜਥੇਬੰਦੀ ਇਹਨਾਂ ਨੀਤੀਆਂ ਵਿਰੁੱਧ ਜ਼ੋਰਦਾਰ ਸੰਘਰਸ਼ ਕਰੇਗੀ।
ਜਥੇਬੰਦੀ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਬੋਲਦੇ ਹੋਏ ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਦੀ ਕਰੜੀ ਆਲੋਚਨਾ ਕਰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਇਨਸਾਫ਼ ਨਹੀਂ ਕਰਦੀ ਅਤੇ ਉਨ੍ਹਾਂ ਨਾਲ ਧੋਖਾਧੜੀ ਕਰਦੀ ਹੈ। ਪਿਛਲੀ ਯੂ ਪੀ ਏ ਅਤੇ ਹੁਣ ਵਾਲੀ ਐਨ ਡੀ ਏ ਸਰਕਾਰ ਵੱਲੋਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਾ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ। ਕੁਦਰਤੀ ਆਫ਼ਤਾਂ ਜਾਂ ਹੋਰ ਕਾਰਨਾਂ ਕਰਕੇ ਫ਼ਸਲਾਂ ਦੀ ਖਰਾਬੀ ਦਾ ਯੋਗ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਬਾਸਮਤੀ ਵਰਗੀ ਫ਼ਸਲ ਖਰੀਦਣ ਤੋਂ ਇਨਕਾਰ ਕੀਤਾ ਜਾਂਦਾ ਹੈ, ਗੰਨੇ ਦੀ ਅਦਾਇਗੀ ਨਹੀਂ ਕੀਤੀ ਜਾਂਦੀ, ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦੇਣ ਦੀ ਥਾਂ ਉਨ੍ਹਾਂ ਨੂੰ ਉਜਾੜਿਆ ਜਾ ਰਿਹਾ ਹੈ। ਕਿਸਾਨਾਂ ਦੇ ਕਰਜ਼ੇ ਦੀ ਮੁਆਫ਼ੀ ਦੀ ਕੋਈ ਯੋਜਨਾ ਨਹੀਂ ਬਣਾਈ ਜਾਂਦੀ, ਜਦ ਕਿ ਕਾਰਪੋਰੇਟ ਘਰਾਣਿਆਂ ਦੇ ਹਰ ਸਾਲ ਕਈ ਲੱਖ ਕਰੋੜ ਰੁਪਏ ਮੁਆਫ਼ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸਰਕਾਰ ਦੀਆਂ ਇਹਨਾਂ ਨੀਤੀਆਂ ਵਿਰੁੱਧ ਲਗਾਤਾਰ ਸੰਘਰਸ਼ ਕਰਕੇ ਠੋਸ ਪ੍ਰਾਪਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਇਸ ਕਨਵੈਨਸ਼ਨ ਵੱਲੋਂ ਵਿਚਾਰੀਆਂ ਗਈਆਂ ਮੰਗਾਂ ਦੀ ਪ੍ਰਾਪਤੀ ਲਈ ਭਵਿੱਖ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਭਵਿੱਖ ਵਿੱਚ ਸਾਰੀਆਂ ਕਿਸਾਨੀ ਫ਼ਸਲਾਂ ਦੀ ਸਰਕਾਰੀ ਖਰੀਦ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਕਰਾਉਣ, ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ, ਖੇਤੀ ਲਈ 16 ਘੰਟੇ ਅਤੇ ਘਰਾਂ ਲਈ 24 ਘੰਟੇ ਬਿਜਲੀ ਸਪਲਾਈ, ਅਬਾਦਕਾਰਾਂ ਨੂੰ ਮਾਲਕੀ ਹੱਕ ਦੁਆਉਣ, ਕੁਦਰਤੀ ਕਰੋਪੀ ਅਤੇ ਹੋਰ ਕਾਰਨਾਂ ਕਰਕੇ ਫ਼ਸਲਾਂ ਦੇ ਹੋਣ ਵਾਲੇ ਨੁਕਸਾਨ ਦਾ ਪੂਰਾ ਮੁਆਵਜ਼ਾ ਦੁਆਉਣ, ਰੇਤ, ਬੱਜਰੀ ਮਾਫ਼ੀਏ ਨੂੰ ਰੋਕਣ, ਕਿਸਾਨਾਂ ਨੂੰ ਆਪਣੇ ਖੇਤ ਵਿੱਚੋਂ ਰੇਤ ਬੱਜਰੀ ਵੇਚਣ ਦਾ ਹੱਕ ਦੁਆਉਣ, ਮੰਡ ਬੇਟ ਏਰੀਏ ਦਾ ਵਿਕਾਸ ਕਰਾਉਣ, ਸਰਹੱਦੀ ਅਤੇ ਕੰਢੀ ਇਲਾਕਿਆਂ ਦੇ ਕਿਸਾਨਾਂ ਦੇ ਪਰਵਾਰਾਂ ਨੂੰ 5 ਲੱਖ ਰੁਪਿਆ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੁਆਉਣ, ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਕਰਜ਼ਾ ਰਾਹਤ ਕਾਨੂੰਨ ਵਿੱਚ ਕਿਸਾਨ ਪੱਖੀ ਸੋਧਾਂ ਕਰਾਉਣ ਅਤੇ ਇੱਕ ਕਿਸਾਨ ਪੱਖੀ ਫ਼ਸਲ ਬੀਮਾ ਸਕੀਮ ਬਣਾਉਣ ਆਦਿ ਲਈ ਜ਼ੋਰਦਾਰ ਸੰਘਰਸ਼ ਲੜੇਗੀ। ਇਸ ਦੇ ਮੁੱਢਲੇ ਪੜਾਅ ਵਿੱਚ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲਾਮਬੰਦੀ ਕੀਤੀ ਜਾਵੇਗੀ।
ਉਪਰੋਕਤ ਆਗੂਆਂ ਤੋਂ ਬਿਨਾਂ ਇਸ ਕਨਵੈਨਸ਼ਨ ਨੂੰ ਸਰਵ ਸਾਥੀ ਗੁਰਨਾਮ ਸਿੰਘ ਸੰਘੇੜਾ, ਸੰਤੋਖ ਸਿੰਘ ਔਲਖ, ਅਰਸਾਲ ਸਿੰਘ ਸੰਧੂ, ਸਵਰਨ ਸਿੰਘ ਮੁਕੇਰੀਆ, ਮਲਕੀਅਤ ਸਿੰਘ ਵਜੀਦਕੇ, ਦਰਸ਼ਨ ਸਿੰਘ ਫੁੱਲੋਮਿੱਠੀ, ਸੁਖਦੇਵ ਸਿੰਘ ਅਤਲਾ, ਕੁਲਵੰਤ ਸਿੰਘ ਕਿਰਤੀ, ਮੁਖਤਾਰ ਸਿੰਘ ਮੱਲ੍ਹਾ ਅਤੇ ਗੱਜਣ ਸਿੰਘ ਦੁੱਗਾਂ ਨੇ ਵੀ ਸੰਬੋਧਨ ਕੀਤਾ।
ਕਨਵੈਨਸ਼ਨ ਦੀ ਸਮਾਪਤੀ ਪਿੱਛੋਂ ਕਿਸਾਨਾਂ ਨੇ ਦੇਸ਼ ਭਗਤ ਯਾਦਗਾਰ ਹਾਲ ਤੋਂ ਸ਼ਹੀਦ ਭਗਤ ਸਿੰਘ ਦੇ ਯੁੱਧ ਸਾਥੀ ਪੰਡਤ ਕਿਸ਼ੋਰੀ ਲਾਲ ਜੀ ਦੇ ਬੁੱਤ ਤੱਕ ਆਪਣੀਆਂ ਮੰਗਾਂ ਦੇ ਹੱਕ ਵਿੱਚ ਪ੍ਰਭਾਵਸ਼ਾਲੀ ਮਾਰਚ ਕੀਤਾ ਗਿਆ।

ਝੂਠੇ ਪੁਲਸ ਕੇਸਾਂ ਵਿਰੁੱਧ ਤਰਨ ਤਾਰਨ ਵਿਖੇ ਵਿਸ਼ਾਲ ਮੁਜ਼ਾਹਰਾ
ਇਹ ਇਕ ਸਥਾਪਤ ਸੱਚ ਹੈ ਕਿ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਦੀ ਪੁਲੀਸ ਅਤੇ ਪ੍ਰਸ਼ਾਸ਼ਨਿਕ ਮਸ਼ੀਨਰੀ ਵਿਰੋਧੀਆਂ ਨੂੰ ਝੂਠੇ ਕੇਸਾਂ 'ਚ ਉਲਝਾ ਕੇ ਖੱਜਲ ਖੁਆਰ ਕਰ ਰਹੀ ਹੈ। ਉਂਝ ਤਾਂ ਭਾਵੇਂ ਸਮੁੱਚੀ ਵਿਰਧੀ ਧਿਰ ਹੀ ਸਰਕਾਰ ਦੀ ਇਸ ''ਦਰਿਆਦਿਲੀ'' ਦੀ ''ਲਾਭਪਾਤਰ'' ਹੈ ਪਰ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦੇ ਕੱਦਾਵਰ ਆਗੂ ਇਸ ਪੱਖ ਤੋਂ ਸਰਕਾਰ ਦੇ ਵਿਸ਼ੇਸ਼ ਨਿਸ਼ਾਨੇ 'ਤੇ ਹਨ। ਉਂਝ ਵੇਖਣ ਨੂੰ ਥਾਂ ਭਾਵੇਂ ਇਹ ਸਥਾਨਕ ਵਰਤਾਰਾ ਵੀ ਲੱਗਦਾ ਹੈ ਪਰ ਹੈ ਇਹ ਸੂਬਾ ਸਰਕਾਰ ਦੇ ਸਿਆਸੀ ਖਾਸੇ ਅਨੁਸਾਰ ਪੂਰੇ ਸੂਬੇ ਵਿਚ ਪੱਸਰਿਆ ਹੋਇਆ।
ਇਸ ਹਮਲਾਵਾਰ ਪਹੁੰਚ ਦਾ ਸੱਜਰਾ ਸ਼ਿਕਾਰ ਬਣੇ ਹਨ ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਤੇ ਉਨ੍ਹਾਂ ਦੇ ਸਾਥੀ। ਤਰਨ ਤਾਰਨ ਜ਼ਿਲ੍ਹੇ ਦੀ ਸਮੁੱਚੀ ਪਾਰਟੀ, ਜਿਸ ਦੇ ਸਾਥੀ ਪਰਗਟ ਸਿੰਘ ਜਾਮਾਰਾਏ ਸਕੱਤਰ ਵੀ ਹਨ ਅਤੇ ਸਭ ਜਨਤਕ ਜਥੇਬੰਦੀਆਂ ਅਕਸਰ ਹੀ ਸਥਾਨਕ ਅਕਾਲੀ ਆਗੂਆਂ, ਪੁਲਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀਆਂ ਵਿੰਭਿੰਨ ਤਰ੍ਹਾਂ ਦੀਆਂ ਵਧੀਕੀਆਂ ਦੇ ਖਿਲਾਫ ਜਨਲਾਮਬੰਦੀ ਅਧਾਰਤ ਜਨਸੰਗਰਾਮਾਂ ਦਾ ਕੇਂਦਰ ਬਿੰਦੂ ਰਹਿੰਦੇ ਹਨ। ਇਸ ਲਈ ਸਰਕਾਰ ਦੀਆਂ ਅੱਖਾਂ ਵਿਚ ਵਿਸ਼ੇਸ਼ ਤੌਰ 'ਤੇ ਰੜਕਦੇ ਹਨ।
ਇਸੇ ਖਿੱਝ ਅਤੇ ਰੰਜਿਸ਼ ਅਧੀਨ ਲੰਘੀ 12 ਅਪ੍ਰੈਲ ਨੂੰ ਸਾਥੀ ਪਰਗਟ ਸਿੰਘ ਜਾਮਾਰਾਏ, ਭਾਗ ਸਿੰਘ ਤੂੜ ਅਤੇ ਗੁਰਪ੍ਰੀਤ ਸਿੰਘ ਤੂੜ ਹੁਰਾਂ ਨੂੰ ਨਾਮਜ਼ਦ ਕਰਕੇ ਬਾਕੀ ਕਿਸੇ ਨੂੰ ਵੀ ਫਸਾਉਣ ਲਈ ਐਫ.ਆਈ.ਆਰ. ਖੁੱਲ੍ਹੀ ਰੱਖ ਕੇ, ਇਹ ਦੋਸ਼ ਲਾਉਂਦਿਆਂ ਕਿ ਇਨ੍ਹਾਂ ਤਿੰਨਾਂ ਨੇ ਬਾਕੀਆਂ ਨਾਲ ਮਿਲਕੇ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਦੇ ਭਤੀਜੇ ਦੀ ਲੱਤ ਵੱਢ ਦਿੱਤੀ ਹੈ, ਆਈ.ਪੀ.ਸੀ. ਦੀਆਂ ਧਾਰਾਵਾਂ ਅਧੀਨ ਇਕ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਹੈ ਜਦਕਿ ਉਕਤ ਤਿੰਨ ਸਾਥੀਆਂ ਦਾ ਕਿਸੇ ਵੀ ਅਜਿਹੀ ਘਟਨਾ ਨਾਲ ਕੋਈ ਲੈਣਾ ਦੇਣਾ ਹੀ ਨਹੀਂ।
ਐਫ.ਆਈ.ਆਰ. ਖੁੱਲ੍ਹੀ ਰੱਖ ਕੇ ਨਾਮਾਲੂਮ ਦੋਸ਼ੀਆਂ ਨੂੰ ਨਾਮਜ਼ਦ ਕਰਨ ਵਾਲੀ ਵੈਂਗਣੀ ਉਦੋਂ ਉਘੜੀ ਜਦੋਂ ਐਸ.ਐਸ.ਪੀ. ਦਫਤਰ ਮੂਹਰੇ ਸਾਥੀ ਬਲਦੇਵ ਸਿੰਘ ਪੰਡੋਰੀ ਜੋ ਕਿ ਦਿਲ ਦੇ ਮਰੀਜ ਹਨ, ਅਪ੍ਰੇਸ਼ਨ ਰਾਹੀਂ ਦੋ ਸਟੰਟ ਉਨ੍ਰਾਂ ਦੇ ਪਾਏ ਗਏ ਹਨ, ਨੂੰ ਪੁਲਿਸ ਅਤੇ ਦਰਜ਼ਨਾਂ ਅਕਾਲੀ ਕਾਰਕੁੰਨਾਂ ਨੇ ਘੇਰ ਕੇ ਕਿਹਾ ਕਿ ਬ੍ਰਹਮਪੁਰੇ ਦੇ ਭਤੀਜੇ ਦੀ ਲੱਤ ਤੋੜੀ ਹੈ ਅਤੇ ਨਾਲ ਹੀ ਬਦਸਲੂਕੀ ਵੀ ਕੀਤੀ ਤੇ ਧੱਫੇ ਮਾਰੇ। ਪਿਛੋਂ ਜਨਤਕ ਦਬਾਅ ਅਧੀਨ ਉਨ੍ਹਾਂ ਨੂੰ ਛੱਡਿਆ ਗਿਆ। ਇਸ ਨਾਬਰੀ ਵਿਰੁੱਧ 20 ਅਪ੍ਰੈਲ ਨੂੰ ਐਸ.ਐਸ.ਪੀ. ਦਫਤਰ ਤਰਨ ਤਾਰਨ ਮੂਹਰੇ ਹਜ਼ਾਰਾਂ ਲੋਕਾਂ ਨੇ ਵਿਸ਼ਾਲ ਧਰਨਾ ਅਤੇ ਸ਼ਹਿਰ 'ਚ ਰੋਸ ਮਾਰਚ ਕੀਤਾ ਅਤੇ ਝੂਠਾ ਪਰਚਾ ਦਰਜ ਕਰਨ ਲਈ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ।
ਤਰਨ ਤਾਰਨ ਪੁਲਸ ਵਲੋਂ ਐਸ.ਪੀ.(ਐਚ.) ਨੇ ਮੰਗ ਪੱਤਰ ਲੈਂਦਿਆਂ ਇਕੱਠ ਨੂੰ ਭਰੋਸਾ ਦਿੱਤਾ ਕਿ ਸੱਤਾਂ ਦਿਨਾਂ ਦੇ ਵਿਚ ਵਿਚ ਦਰਜ ਪਰਚੇ ਵਿਚੋਂ ਗਲਤ ਨਾਮਜਦ ਕੀਤੇ ਸਾਰੇ ਆਗੂਆਂ ਦੇ ਨਾਂ ਕੱਢ ਦਿੱਤੇ ਜਾਣਗੇ। ਰੋਸ ਐਕਸ਼ਨ ਵਿਚ ਸੀ.ਪੀ.ਐਮ.ਪੰਜਾਬ, ਸੀ.ਪੀ.ਆਈ., ਸੀ.ਪੀ.ਆਈ.(ਐਮ), ਸੀ.ਪੀ.ਆਈ.(ਐਮ.ਐਲ.) ਨਿਊ ਡੈਮੋਕਰੇਸੀ, ਕਿਸਾਨ ਸੰਘਰਸ਼ ਕਮੇਟੀ (ਕੰਵਲਪ੍ਰੀਤ ਪੰਨੂੰ), ਕਿਸਾਨ ਸੰਘਰਸ਼ ਕਮੇਟੀ (ਸਤਨਾਮ ਪੰਨੂੰ), ਜਨਵਾਦੀ ਇਸਤਰੀ ਸਭਾ, ਆਸ਼ਾ ਵਰਕਰਜ਼ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਆਦਿ ਸੰਗਠਨਾਂ ਦੇ ਆਗੂ ਅਤੇ ਵਰਕਰ ਸ਼ਾਮਲ ਹੋਏ।
ਦਿਹਾਤੀ ਮਜ਼ਦੂਰ ਸਭਾ ਦੇ ਸਥਾਨਕ ਸੰਘਰਸ਼ ਦੀ ਸ਼ਾਨਦਾਰ ਜਿੱਤ
ਫਿਲੌਰ ਸ਼ਹਿਰ ਦੇ ਮੁਹੱਲਾ ਸੰਤੋਖ ਪੁਰਾ ਦੇ 131 ਪਰਿਵਾਰਾਂ ਨੂੰ ਰੇਲਵੇ ਵਿਭਾਗ ਨੇ ਨੋਟਿਸ ਜਾਰੀ ਕਰਕੇ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਸਨ ਤੇ ਦਿਹਾਤੀ ਮਜਦੂਰ ਸਭਾ ਦੀ ਤਹਿਸੀਲ ਫਿਲੌਰ ਦੀ ਲੀਡਰਸਿਪ ਵਲੋਂ ਤਰੁੰਤ ਫੈਸਲਾ ਕਰਕੇ ਮਜਦੂਰਾਂ ਦੇ ਘਰ ਬਚਾਉਣ ਲਈ ਲਗਾਤਾਰ ਸੱਤ ਦਿਨ ਤੋਂ ਅਣਮਿੱਥੇ ਸਮੇਂ ਲਈ ਮੁਹੱਲਾ ਸੰਤੋਖਪੁਰਾ ਵਿਖੇ ਪੱਕਾ ਧਰਨਾ ਲਗਾਇਆ ਗਿਆ। 28 ਮਾਰਚ ਨੂੰ ਸ਼ਹਿਰ ਫਿਲੌਰ ਵਿਚ ਮਜਦੂਰਾਂ ਨੇ ਸ਼ਾਨਦਾਰ ਮਾਰਚ ਕੀਤਾ ਅਤੇ ਐਸ ਡੀ ਐਮ ਫਿਲੌਰ ਦੇ ਦਫਤਰ ਅੱਗੇ ਪ੍ਰਦਰਸ਼ਨ ਕੀਤਾ। ਜਿਸ ਦੇ ਨਤੀਜ਼ੇ ਵਜੋਂ ਮਜਦੂਰਾ ਦੇ ਸੰਘਰਸ਼ ਅੱਗੇ ਝੁਕਦਿਆ ਸਥਾਨਕ ਪ੍ਰਸ਼ਾਸ਼ਨ ਨੇ ਪਹਿਲਕਦਮੀ ਕਰਕੇ ਰੇਲਵੇ ਵਿਭਾਗ ਨੂੰ ਤਰੁੰਤ 131 ਪਰਿਵਾਰਾਂ ਦੇ ਘਰ ਨਾ ਢਾਹੁਣ ਬਾਰੇ ਪੱਤਰ ਜਾਰੀ ਕਰਨ ਲਈ ਕਿਹਾ ਗਿਆ। ਜਿਸ 'ਤੇ ਜਲਦ ਕਾਰਵਾਈ ਕਰਦਿਆ ਰੇਲਵੇ ਵਿਭਾਗ ਨੇ ਘਰ ਢਾਹੁਣ ਦਾ ਫੈਸਲਾ ਅਣਮਿਥੇ ਸਮੇ ਲਈ ਅੱਗੇ ਪਾਉਣ ਦਾ ਪੱਤਰ ਮਜਦੂਰ ਆਗੂਆ ਨੂੰ ਸੌਪਿਆ ਅਤੇ ਦਿਹਾਤੀ ਮਜਦੂਰ ਸਭਾ ਦੇ ਆਗੂਆਂ ਦੀ ਪੈਨਲ ਮੀਟਿੰਗ ਰੇਲਵੇ ਵਿਭਾਗ ਦੇ ਅਧਿਕਾਰੀਆ ਨਾਲ ਕਰਾਉਣ ਦਾ ਭਰੋਸਾ ਤਹਿਸੀਲਦਾਰ ਫਿਲੌਰ ਵਲੋਂ ਦਿੱਤਾ ਗਿਆ। ਇਸ ਸਮੇਂ ਵਿਸ਼ਾਲ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਸਕੱਤਰ ਕਾਮਰੇਡ ਗੁਰਨਾਮ ਦਾਊਦ ਨੇ ਕਿਹਾ ਕਿ ਇਸ ਅੰਸ਼ਕ ਜਿੱਤ ਨੂੰ ਹੋਰ ਪੱਕਾ ਕਰਨ ਲਈ ਮਜਦੂਰਾਂ ਨੂੰ ਲਾਮਬੰਦ ਹੋ ਕੇ ਸੰਘਰਸ਼ ਕਰਨ ਦੀ ਸਖਤ ਜਰੂਰਤ ਹੈ। ਉਹਨਾਂ ਮਜਦੂਰਾਂ ਨੂੰ ਅਪੀਲ ਕੀਤੀ ਕਿ ਉਹ ਦਿਹਾਤੀ ਮਜਦੂਰ ਸਭਾ ਦੇ ਝੰਡੇ ਹੇਠ ਲਾਮਬੰਦ ਹੋਣ ਤਾਂ ਜੋ ਮਜਦੂਰਾਂ ਦੇ ਹੋਰ ਮਸਲਿਆਂ ਨੂੰ ਵੀ ਹੱਲ ਕਰਵਾਇਆ ਜਾ ਸਕੇ। ਇਸ ਅੰਦੋਲਨ ਦੀ ਸਮੁੱਚੀ ਅਗਵਾਈ ਦਿਹਾਤੀ ਮਜਦੂਰ ਸਭਾ ਤਹਿਸੀਲ ਫਿਲੌਰ ਦੀ ਟੀਮ ਜਿਸ ਵਿਚ ਪ੍ਰਧਾਨ ਜਰਨੈਲ ਫਿਲੌਰ, ਸਕੱਤਰ ਮੇਜਰ ਫਿਲੌਰ, ਜਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਕਾਮਰੇਡ ਦੇਵ ਫਿਲੋਰ, ਅਮ੍ਰਿੰਤ ਨੰਗਲ, ਬਨਾਰਸੀ ਦਾਸ ਘੁੜਕਾ, ਗੁਰਨਾਮ ਫਲਪੋਤਾ, ਸੁੱਖ ਰਾਮ ਦੁਸਾਂਝ, ਰਾਮ ਲੁਭਾਇਆ ਭੈਣੀ, ਸੁਰਿੰਦਰ ਨੰਗਲ, ਅਤੇ ਬੁੱਧ ਪ੍ਰਕਾਸ਼ ਨੰਗਲ ਨੇ ਕੀਤੀ।
ਪੀ ਐਸ ਐਫ ਵਲੋਂ ਆਈ ਟੀ ਆਈ ਪਰਤਾਬਪੁਰਾ ਦਾ ਘਿਰਾਓ
ਆਈ ਟੀ ਆਈ ਪ੍ਰਤਾਬਪੁਰਾ (ਫਿਲੌਰ) ਵਲੋਂ ਵਿਦਿਅਰਥੀਆ ਦੇ ਰੋਲ ਨੰਬਰ ਰੋਕ ਕੇ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਿਰੁੱਧ 17 ਅਪ੍ਰੈਲ ਨੂੰ ਪੀ ਐਸ ਐਫ ਦੀ ਅਗਵਾਈ ਵਿਚ, ਐਤਵਾਰ ਹੋਣ ਦੇ ਬਾਵਜੂਦ, ਐਮ ਡੀ ਅਤੇ ਪਿੰਸੀਪਲ ਦਾ ਜਬਰਦਸਤ ਘਿਰਾਉ ਕੀਤਾ ਗਿਆ। ਜਿਸ ਦੀ ਅਗਵਾਈ ਸੁਖਵੀਰ ਸੁੱਖ, ਸੋਨੂੰ ਢੇਸੀ, ਬਲਜੀਤ ਸਿੰਘ, ਅਤੇ ਇਕਬਾਲ ਸਿੰਘ ਨੇ ਕੀਤੀ। ਇਸ ਸਮੇਂ ਪੰਜਾਬ ਸਟੂਡੈਂਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੌਰ ਅਤੇ ਮਨਜਿੰਦਰ ਢੇਸੀ ਨੇ ਕਿਹਾ ਕਿ ਸਿੱਖਿਆ ਦਾ ਨਿੱਜੀਕਰਨ ਕੀਤੇ ਜਾਣ ਕਾਰਨ ਇਹ ਆਮ ਤੇ ਗਰੀਬ ਵਰਗ ਦੇ ਬੱਚਿਆ ਕੋਲੋਂ ਦੂਰ ਕੀਤੀ ਜਾ ਰਹੀ ਹੈ ਅਤੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵਲੋਂ ਭਾਰੀ ਫੀਸਾਂ ਭਰਨ ਦੇ ਬਾਵਜੂਦ ਵੀ ਵਿਦਿਆਰਥੀਆ ਦੇ ਭਵਿੱਖ ਨੂੰ ਤਬਾਹ ਕੀਤਾ ਜਾ ਰਿਹਾ ਹੈ। ਉਹਨਾ ਇਸ ਸਮੇਂ ਦੱਸਿਆ ਕਿ ਆਈ ਟੀ ਆਈ ਪ੍ਰਬੰਧਨ ਦੀ ਨਲਾਇਕੀ ਕਾਰਨ ਹੀ ਆਈ ਟੀ ਆਈ ਬੋਰਡ ਪੰਜਾਬ ਵਲੋਂ ਇਸ ਸੰਸਥਾ ਦੀਆ ਘਾਟਾਂ ਕਮਜੋਰੀਆ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਇਹਨਾਂ ਨੂੰ ਠੀਕ ਕਰਨ ਦਾ ਆਦੇਸ਼ ਦਿੱਤਾ ਪਰ ਇਸ ਸੰਸਥਾ ਦੇ ਗੈਰ ਜਿੰਮੇਵਾਰੀ ਵਾਲੇ ਰਵੱਈਏ ਕਾਰਨ ਹੀ ਬੋਰਡ ਵਲੋਂ ਵਿਦਿਆਰਥੀਆ ਦੇ ਰੋਲ ਨੰਬਰ ਨਹੀ ਜਾਰੀ ਕੀਤੇ ਗਏ। ਬੀਤੇ ਦਿਨੀ ਵੀ ਵਿਦਿਅਰਥੀਆਂ ਨੇ ਸੰਘਰਸ਼ ਕਰਕੇ ਹਾਲ ਟਿਕਟ ਰੋਲ ਨੰਬਰ ਪ੍ਰਾਪਤ ਕਰਕੇ ਆਪਣੇ ਪੇਪਰ ਦਿੱਤੇ ਸਨ। ਪਰ ਹੁਣ ਫਿਰ ਵਿਦਿਆਰਥੀਆ ਦੇ ਅਗਲੇ ਸਮੈਸਟਰ ਲਈ ਪੱਕੇ ਰੋਲ ਨੰਬਰ ਜਾਰੀ ਨਾ ਹੋਣ ਕਾਰਨ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ। ਆਈ ਟੀ ਆਈ ਪ੍ਰਬੰਧਨ ਵਲੋਂ ਲਗਤਾਰ ਮਸਲਾ ਹੱਲ ਨਾ ਕਰਨ ਦੇ ਖਿਲਾਫ ਵਿਦਿਆਰਥੀਆ ਨੇ ਗੁੱਸੇ ਵਿਚ ਆ ਕੇ ਆਈ ਟੀ ਆਈ ਦੇ ਦਫਤਰ ਨੂੰ ਬਾਹਰੋਂ ਤਾਲਾ ਲਗਾ ਕੇ ਜਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਸ਼ੁਰੂ ਕਰ ਦਿੱਤਾ। ਇਸ ਦੀ ਸੂਚਨਾਂ ਮਿਲਦੇ ਹੀ ਐਸ ਐਚ ਉ ਫਿਲੌਰ ਭਾਰੀ ਪੁਲਿਸ ਫੋਰਸ ਨਾਲ ਪੁੱਜੇ ਅਤੇ ਧਰਨਾਕਾਰੀਆ ਨੂੰ ਸ਼ਾਂਤ ਕਰਵਾਇਆ । ਆਈ ਟੀ ਆਈ ਦੇ ਪ੍ਰਬੰਧਕਾਂ ਵਲੋਂ ਮਸਲਾ ਹੱਲ ਕਰਨ ਦੇ ਭਰੋਸੇ ਬਾਅਦ ਵਿਦਿਆਰਥੀਆ ਧਰਨਾਂ ਸਮਾਪਤ ਕਰ ਦਿੱਤਾ।
ਬੀਬੀਆਂ ਨੇ ਸੰਘਰਸ਼ ਕਰਕੇ ਠੇਕਾ ਚੁਕਵਾਇਆ
ਕਸਬਾ ਸਰਦੂਲਗੜ੍ਹ ਦੇ ਮਜ਼ਦੂਰ ਮੁਹੱਲੇ ਵਿਚ ਨਾਜਾਇਜ਼ ਖੁਲ੍ਹੇ ਸ਼ਰਾਬ ਦੇ ਠੇਕੇ ਤੋਂ ਤੰਗ ਆਈਆਂ ਬੀਬੀਆਂ ਦਾ ਸੰਗਰਾਮ ਰੰਗ ਲਿਆਇਆ ਅਤੇ ਉਨ੍ਹਾਂ ਨਾ ਕੇਵਲ ਠੇਕਾ ਚੁਕਵਾਇਆ ਬਲਕਿ ਇਸ ਜੀਵਨ ਬਚਾਊ ਘੋਲ ਦੇ ਦਬਾਅ ਸਦਕਾ ਸਥਾਨਕ ਐਸ.ਡੀ.ਐਮ. ਬੀਬੀ ਨੇ ਉਚ ਅਧਿਕਾਰੀਆਂ ਨੂੰ ਨਾਜਾਇਜ਼ ਠੇਕਾ ਖੋਲ੍ਹਣ ਅਤੇ ਮਿਲੀਭੁਗਤ ਕਰਕੇ ਖੁਲਵਾਉਣ ਵਾਲਿਆਂ ਵਿਰੁੱਧ ਢੁਕਵੀਂ ਕਾਰਵਾਈ ਲਈ ਵੀ ਸਖਤ ਚਿੱਠੀ ਲਿਖੀ ਹੈ। ਸੰਘਰਸ਼ ਦੀ ਅਗਵਾਈ ਬੀਬੀ ਬਸੰਤ ਕੌਰ, ਪਲਵਿੰਦਰ ਕੌਰ, ਮਨਜੀਤ ਕੌਰ, ਗੁਰਮੇਲ ਕੌਰ, ਹਮੀਰ ਕੌਰ ਅਤੇ ਪਰਮਜੀਤ ਕੌਰ ਆਦਿ ਨੇ ਕੀਤੀ।
ਜ਼ਿਕਰਯੋਗ ਹੈ ਕਿ ਮਜ਼ਦੂਰ ਘਰਾਂ ਦੇ ਐਨ ਵਿਚਾਲੇ ਖੁੱਲ੍ਹੇ ਠੇਕੇ ਤੋਂ ਨਾ ਕੇਵਲ ਆਰਥਕ ਬਰਬਾਦੀ ਹੋ ਰਹੀ ਸੀ ਬਲਕਿ ਸ਼ਾਮ ਵੇਲੇ ਲੰਘਣਾਂ ਵੀ ਮੁਹਾਲ ਸੀ। ਅਰਜੀਆਂ ਪੱਤਰੀਆਂ 'ਤੇ ਕਿਸੇ ਡਾਢੇ ਨੇ ਕੰਨ ਨਾ ਧਰਿਆ ਤਾਂ ਭੈਣਾਂ ਸੰਘਰਸ਼ ਦਾ ਝੰਡਾ ਚੁੱਕ ਕੇ ਮੈਦਾਨ ਵਿਚ ਨਿੱਤਰੀਆਂ ਅਤੇ ਜਿੱਤ ਪ੍ਰਾਪਤ ਕੀਤੀ। ਕਸਬੇ ਦੇ ਕੱਦਾਵਾਰ ਆਗੂ ਸਾਥੀ ਲਾਲ ਚੰਦ ਅਤੇ ਨਰਿੰਦਰ ਸੋਮਾ ਇਸ ਸੰਗਰਾਮ 'ਚ ਸੰਘਰਸ਼ਸ਼ੀਲ ਬੀਬੀਆਂ ਦੇ ਨਾਲ ਡਟ ਕੇ ਖੜ੍ਹੇ ਰਹੇ।
ਪ੍ਰਾਈਵੇਟ ਸਕੂਲਾਂ ਦੀ ਲੁੱਟ ਵਿਰੁੱਧ ਸੰਘਰਸ਼
ਸਿੱਖਿਆ ਸੁਧਾਰ ਐਕਸ਼ਨ ਕਮੇਟੀ ਸਰਦੂਲਗੜ੍ਹ ਦੇ ਸੱਦੇ 'ਤੇ ਮਾਪਿਆਂ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਵਿੱਚ ਸਾਜਿਸ਼ ਅਧੀਨ ਨਾਕਾਮ ਰਹੇ ਪ੍ਰਸਾਸਨ ਵਿਰੁੱਧ ਰੋਸ ਮੁਜਹਾਰਾ ਕਰਦਿਆਂ ਪ੍ਰਸਾਸਨ ਦਾ ਪੁਤਲਾ ਫੂਕਿਆ। ਸਹੀਦ ਭਗਤ ਸਿੰਘ ਚੌੋਕ ਵਿੱਚ ਇਕੱਤਰ ਹੋਏ ਮਾਪਿਆਂ ਵੱਲੋਂ ਸਘੰਰਸ ਕਮੇਟੀ ਦੇ ਆਗੂਆਂ ਦੀ ਅਗਵਾਈ ਵਿੱਚ ਪ੍ਰਸਾਸਨ ਅਤੇ ਨਿੱਜੀ ਸਕੂਲਾਂ ਦੀ ਮੈਨਜਮੇਂਟ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ ਗਈ। ਸਘੰਰਸ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਦੀਆਂ ਹਦਾਇਤਾਂ ਦੇ ਬਾਵਜੂਦ ਨਿੱਜੀ ਪਬਲਿਸਰਜ ਦੀਆਂ ਮਹਿੰਗੀਆਂ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ। ਐੱਨ.ਸੀ.ਈ.ਆਰ.ਟੀ ਤੇ ਸੀ.ਬੀ.ਐੱਸ.ਈ. ਦੀਆਂ ਕਿਤਾਬਾਂ ਪੂਰੀ ਤਰ੍ਹਾਂ ਦਰਕਿਨਾਰ ਕਰਕੇ ਮਹਿੰਗੇ ਭਾਅ ਦੀਆਂ ਕਿਤਾਬਾਂ ਠੋਸੀਆਂ ਜਾ ਰਹੀਆਂ ਹਨ। ਬੱਚੇ ਦੇ ਵਜਨ ਨਾਲੋ ਅਸਲੋ ਬੇਲੋੜੀਆਂ ਕਿਤਾਬਾਂ ਦਾ ਵਜਨ ਬਹੁਤ ਜਿਆਦਾ ਹੈ। ਬੱਚੇ ਸਰੀਰਕ ਅਤੇ ਜ਼ਿਹਨੀ ਵਿਗਾੜ ਦਾ ਸਿਕਾਰ ਹੋ ਰਹੇ ਹਨ। ਸਕੂਲਾਂ ਵੱਲੋਂ ਫੀਸਾਂ ਸੰਬੰਧੀ ਕੋਈ ਪ੍ਰੋਸਪੈਕਟ ਜਾਰੀ ਨਹੀਂ ਕੀਤਾ ਗਿਆ, ਨਾ ਹੀ ਕੋਈ ਮਾਪਿਆਂ ਦੀ ਕਮੇਟੀ ਬਣਾ ਕੇ ਫੀਸਾਂ ਸਬੰਧੀ ਉਨ੍ਹਾਂ ਤੋਂ ਸਹਿਮਤੀ ਲਈ ਗਈ ਹੈ। ਸਾਲਾਨਾ ਫੰਡਾਂ ਦੇ ਨਾਂ ਤੇ ਲੁੱਟ ਬਾਦਸੂਤਰ ਜਾਰੀ ਹੈ। ਸੰਬੰਧਤ ਸਰਕੂਲਰ ਦੀ ਉਲੰਘਣਾ ਕਰਦਿਆਂ ਕਿਤਾਬਾਂ ਅਤੇ ਵਰਦੀਆਂ ਸਕੂਲ ਵਿੱਚ ਵੇਚੀਆਂ ਜਾ ਰਹੀਆ ਹਨ। ਇਹ ਸਕੂਲ ਪਿਛੜੇ ਵਰਗਾਂ ਦਾ 25% ਕੋਟਾ ਲਾਗੂ ਕਰਨ ਤੋਂ ਇਨਕਾਰ ਕਰ ਰਹੇ ਹਨ। ਵਿਭਾਗੀ ਹਦਾਇਤਾਂ ਅਨੁਸਾਰ ਨਿਯਮਾਂ ਦੀ ਸੂਚੀ ਨੂੰ ਬੋਰਡ ਤੇ ਲਾਇਆ ਨਹੀਂ ਜਾ ਰਿਹਾ। ਆਪਣੀਆਂ ਖਾਸ ਦੁਕਾਨਾਂ ਤੋਂ ਵਰਦੀਆਂ ਤੇ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ। ਇੱਥੋਂ ਤੱਕ ਕਰਿਆਣਾ ਤੇ ਬਿਜਲੀ ਦੇ ਸਮਾਨ ਦੀਆਂ ਦੁਕਾਨ ਤੇ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆ ਹਨ। ਪ੍ਰਸਾਸਨਿਕ ਅਧਿਕਾਰੀ ਕੂੰਭਕਰਨੀ ਨੀਂਦ ਸੁੱਤੇ ਪਏ ਹਨ। ਲੋਕਾਂ ਵਿੱਚ ਹਾਹਾਕਾਰ ਮੱਚੀ ਪਈ ਹੈ। ਉਨ੍ਹਾਂ ਵਿੱਚ ਭਾਰੀ ਰੋਸ ਹੈ। ਉਕਤ ਸਕੂਲ ਆਪਣੀ ਰਾਜਨੀਤਿਕ ਪਹੁੰਚ ਦੀ ਧੌਂਸ ਜਮਾਉਂਦਿਆਂ ਆਪਣੀ ਲੁੱਟ ਦੀ ਕਾਰਵਾਈ ਨਿਰਵਿਘਨ ਜਾਰੀ ਰੱਖ ਰਹੇ ਸਨ। ਐਲਾਨ ਕੀਤਾ ਗਿਆ ਕਿ ਜੇਕਰ ਲੋੜੀਂਦੀ ਕਾਰਵਾਈ ਨਾ ਹੋਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਪਾਰਟੀ ਵਲੋਂ 8 ਮਈ ਨੂੰ ਖੁਦਕੁਸ਼ੀਆਂ ਵਿਰੁੱਧ ਵਿਸ਼ਾਲ ਇਕੱਠ ਕਰਨ ਦਾ ਸੱਦਾ
ਕਰਜ਼ੇ ਦੇ, ਕਿਸਾਨਾਂ 'ਤੇ ਮਜ਼ਦੂਰਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਵਿਚ ਹਾਕਮਾਂ ਦੀ ਮੁਜ਼ਰਮਾਨਾ ਅਸਫਲਤਾ ਵਿਰੁੱਧ ਸੀ.ਪੀ.ਐਮ.ਪੰਜਾਬ ਵਲੋਂ 8 ਮਈ ਨੂੰ ਸਾਰੇ ਪ੍ਰਾਂਤ ਵਿਚ ਵਿਸ਼ਾਲ ਇਕੱਠ ਕੀਤੇ ਜਾਣਗੇ। ਇਹ ਫੈਸਲਾ ਅੱਜ ਇੱਥੇ ਪਾਰਟੀ ਦੀ ਸੂਬਾ ਕਮੇਟੀ ਦੀ ਕਾਮਰੇਡ ਕੁਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਦੋ ਦਿਨਾਂ ਮੀਟਿੰਗ ਵਿਚ ਕੀਤਾ ਗਿਆ।
ਮੀਟਿੰਗ ਦੇ ਫੈਸਲੇ ਪ੍ਰੈਲ ਲਈ ਜਾਰੀ ਕਰਦਿਆਂ ਪਾਰਟੀ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਸੂਬਾ ਕਮੇਟੀ ਨੇ ਬਹੁਤ ਹੀ ਗੰਭੀਰਤਾ ਸਹਿਤ ਨੋਟ ਕੀਤਾ ਹੈ ਕਿ ਅੱਜ ਜਦੋਂ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਨੀਤੀਆਂ ਕਾਰਣ ਕਰਜ਼ੇ ਦੇ ਭਾਰ ਹੇਠ ਬੁਰੀ ਤਰ੍ਹਾਂ ਦੱਬੀ ਗਈ ਕਿਸਾਨੀ ਅਤੇ ਖੇਤ ਮਜ਼ਦੂਰਾਂ ਦੀਆਂ ਨਿਰਾਸ਼ਾਵਸ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੀ ਰਫਤਾਰ ਲਗਾਤਾਰ ਵੱਧਦੀ ਜਾ ਰਹੀ ਹੈ, ਮਹਿੰਗਾਈ ਕਾਰਣ ਆਮ ਕਿਰਤੀ ਲੋਕਾਂ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋ ਗਿਆ ਹੈ, ਲੋਕ ਬੇਇਲਾਜੇ ਮਰ ਰਹੇ ਹਨ, ਅਤੇ ਗਰੀਬਾਂ ਦੇ ਬੱਚਿਆਂ ਲਈ ਮਿਆਰੀ ਸਿੱਖਿਆ ਇਕ ਭਿਆਨਕ ਸੁਪਨਾ ਬਣ ਚੁੱਕੀ ਹੈ, ਤਾਂ ਪੰਜਾਬ ਦੇ ਹਾਕਮ ਦੁੱਖਾਂ ਮਾਰੇ ਲੋਕਾਂ ਦੀ ਬਾਂਹ ਫੜਨ ਦੀ ਥਾਂ, ਵੋਟਾਂ ਬਟੋਰਨ ਲਈ ਤਰ੍ਹਾਂ-ਤਰ੍ਹਾਂ ਦੇ ਅਨੈਤਿਕ ਹੱਥਕੰਡੇ ਵਰਤਣ ਵਿਚ ਗਲਤਾਣ ਹਨ। ਸਾਥੀ ਪਾਸਲਾ ਨੇ ਕਿਹਾ ਕਿ ਮੀਟਿੰਗ ਨੇ ਇਹ ਨੋਟ ਕੀਤਾ ਹੈ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਪਿਛਲੇ 9 ਵਰ੍ਹਿਆਂ ਦੌਰਾਨ ਪ੍ਰਾਂਤ ਅੰਦਰ ਮਚਾਈ ਗਈ ਅੰਨ੍ਹੀ ਲੁੱਟ ਅਤੇ ਨਸ਼ਿਆਂ ਦੇ ਪਰਵਾਹ ਰਾਹੀਂ ਕੀਤੀ ਗਈ ਭਾਰੀ ਬਰਬਾਦੀ ਦੇ ਬਾਵਜੂਦ ਇਹ ਦੋਵੇਂ ਪਾਰਟੀਆਂ ਲੋਕਾਂ ਨੂੰ ਨਵੇਂ-ਨਵੇਂ ਲੋਭ-ਲਾਲਚਾਂ ਰਾਹੀਂ ਭਰਮਾ ਰਹੀਆਂ ਹਨ ਅਤੇ ਆਪਣੇ ਸੌੜੇ ਹਿੱਤਾਂ ਖਾਤਰ ਦਰਿਆਈ ਪਾਣੀਆਂ ਦੇ ਸੰਵੇਦਨਸ਼ੀਲ ਮਸਲੇ ਨੂੰ ਵੀ ਹੋਰ ਵਧੇਰੇ ਉਲਝਾਉਣ ਲਈ ਯਤਨਸ਼ੀਲ ਹਨ। ਦੂਜੇ ਪਾਸੇ ਮੁੱਖ ਵਿਰੋਧੀ ਕਾਂਗਰਸੀ ਪਾਰਟੀ ਅਤੇ ਰਾਜਸੱਤਾ ਦੀ ਦਾਅਵੇਦਾਰ ਲਈ ਚੋਣ ਦੰਗਲ 'ਚ ਪੱਬਾਂ ਭਾਰ ਹੋਈ ਪਈ ਆਮ ਆਦਮੀ ਪਾਰਟੀ (ਆਪ) ਵੀ ਲੋਕਾਂ ਨੂੰ ਬੇਕਾਰੀ-ਭੁਖਮਰੀ ਵਰਗੀਆਂ ਦਿੱਕਤਾਂ ਤੋਂ ਮੁਕਤ ਕਰਨ ਲਈ ਕੋਈ ਬਦਲਵੀਂ ਪਹੁੰਚ ਅਪਨਾਉਣ ਦੀ ਬਜਾਇ ਉਨ੍ਹਾਂ ਹੀ ਕਾਰਪੋਰੇਟ ਪੱਖੀ ਅਤੇ ਸਾਮਰਾਜ ਨਿਰਦੇਸ਼ਤ ਲੋਕ ਮਾਰੂ ਨੀਤੀਆਂ ਦਾ ਸਮਰਥਨ ਕਰ ਰਹੀਆਂ ਹਨ ਜਿਨ੍ਹਾਂ ਨੇ ਸਮੁੱਚੇ ਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਸਾਥੀ ਪਾਸਲਾ ਨੇ ਕਿਹਾ ਕਿ ਇਸ ਪਿਛੋਕੜ ਵਿਚ ਸੀ.ਪੀ.ਐਮ.ਪੰਜਾਬ ਨੇ ਫੈਸਲਾ ਕੀਤਾ ਹੈ ਕਿ ਆਉਂਦੇ ਸਮੇਂ ਦੌਰਾਨ ਪਾਰਟੀ ਮਹਿੰਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਲਾਕਾਨੂੰਨੀ ਵਿਰੁੱਧ ਅਤੇ ਪ੍ਰਾਂਤ ਅੰਦਰ ਵੱਧ ਰਹੀ ਨਸ਼ਾਖੋਰੀ, ਗੁੰਡਾਗਰਦੀ ਅਤੇ ਅਰਾਜਕਤਾ ਵਿਰੁੱਧ ਜਨਤਕ ਲਾਮਬੰਦੀ ਨੂੰ ਮਜ਼ਬੂਤ ਬਨਾਉਣਾ ਜਾਰੀ ਰੱਖੇਗੀ ਅਤੇ ਇਸ ਦਿਸ਼ਾ ਵਿਚ ਨਵੀਆਂ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਇਸ ਸੰਦਰਭ ਵਿਚ ਆਲ ਇੰਡੀਆ ਪੀਪਲਜ਼ ਫੋਰਮ ਦੇ ਸੱਦੇ 'ਤੇ ਸੋਕੇ, ਕਰਜ਼ੇ ਅਤੇ ਖੁਦਕੁਸ਼ੀਆਂ ਦੀ ਲਪੇਟ ਵਿਚ ਆਏ ਹੋਏ ਕਿਸਾਨਾਂ-ਮਜ਼ਦੂਰਾਂ ਨੂੰ ਸੰਘਰਸ਼ ਦੇ ਰਾਹੇ ਪਾਉਣ ਲਈ 8 ਮਈ ਨੂੰ ਥਾਂ ਪੁਰ ਥਾਂ ਜਲਸੇ ਜਲੂਸ ਤੇ ਮੁਜ਼ਾਹਰੇ ਕੀਤੇ ਜਾਣਗੇ।
ਇਕ ਮਤੇ ਰਾਹੀਂ ਸੂਬਾ ਕਮੇਟੀ ਨੇ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਦੀ ਹੱਥਠੋਕਾ ਬਣ ਚੁੱਕੀ ਪੰਜਾਬ ਪੁਲਸ ਵਲੋਂ ਵਿਰੋਧੀ ਧਿਰਾਂ ਨੂੰ ਦਬਾਉਣ ਦੇ ਨਜ਼ਰੀਏ ਨਾਲ ਤਰਨ ਤਾਰਨ ਵਿਖੇ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਪਰਗਟ ਸਿੰਘ ਜਾਮਾਰਾਏ ਅਤੇ ਹੋਰਨਾਂ ਸਥਾਨਕ ਆਗੂਆਂ ਵਿਰੁੱਧ ਝੂਠਾ ਕੇਸ ਦਰਜ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਹ ਪਰਚਾ ਰੱਦ ਕਰਨ ਦੀ ਮੰਗ ਕੀਤੀ। ਇਕ ਹੋਰ ਮਤੇ ਰਾਹੀਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਜਨਤਕ ਦਬਾਅ ਹੇਠ ਕੀਤੀਆਂ ਗਈਆਂ ਕੁੱਝ ਠੋਸ ਪ੍ਰਾਪਤੀਆਂ ਉਪਰ ਅਤੇ ਇਸੇ ਤਰ੍ਹਾਂ ਦੇਸ਼ ਭਰ ਦੇ ਮੁਲਾਜ਼ਮਾਂ-ਮਜ਼ਦੂਰਾਂ ਵਲੋਂ ਪ੍ਰਾਵੀਡੈਂਟ ਫੰਡ ਨੂੰ ਖੁਰਦ-ਬੁਰਦ ਕਰਨ ਲਈ ਕੀਤੇ ਗਏ ਹਮਲੇ ਦਾ ਮੂੰਹ ਮੋੜਨ ਲਈ ਉਨ੍ਹਾਂ ਨੂੰ 'ਸੰਗਰਾਮੀ ਵਧਾਈਆਂ ਪੇਸ਼ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਸੰਘਰਸ਼ਾਂ ਵਿਚ ਹਰ ਪ੍ਰਕਾਰ ਦਾ ਸਹਿਯੋਗ ਜਾਰੀ ਰੱਖਣ ਦਾ ਫੈਸਲਾ ਕੀਤਾ।
ਡਾ. ਅੰਬੇਡਕਰ ਦੇ 125ਵੇਂ ਜਨਮ ਦਿਨ ਮੌਕੇ
ਚਾਰ ਨੌਜਵਾਨ-ਵਿਦਿਆਰਥੀ ਜਥੇਬੰਦੀਆਂ ਵਲੋਂ ਸੈਮੀਨਾਰ
ਡਾ. ਬੀ. ਆਰ. ਅੰਬੇਡਕਰ ਦੇ 125ਵੇਂ ਜਨਮ ਦਿਵਸ ਮੌਕੇ 14 ਅਪ੍ਰੈਲ ਨੂੰ ਚਾਰ ਵਿਦਿਆਰਥੀ-ਨੌਜਵਾਨ ਜਥੇਬੰਦੀਆਂ ਵੱਲੋਂ ਸਿੱਖਿਆ ਉਪਰ ਹੋ ਰਹੇ ਫਿਰਕੂ ਹਮਲਿਆਂ ਖਿਲਾਫ ਸੂਬਾ ਪੱਧਰੀ ਸੈਮੀਨਾਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਢੇਸੀ, ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐੱਫ) ਦੇ ਸੂਬਾ ਪ੍ਰਧਾਨ ਨਵਦੀਪ ਕੋਟਕਪੂਰਾ, ਇਨਕਲਾਬੀ ਨੌਜਵਾਨ ਸਭਾ ਦੇ ਕਨਵੀਨਰ ਹਰਮਨ ਹਿੰਮਤਪੁਰਾ ਅਤੇ ਆਇਸਾ ਦੇ ਪ੍ਰਧਾਨ ਪਰਦੀਪ ਗੁਰੂ ਨੇ ਕੀਤੀ। ਇਸ ਸੈਮੀਨਰ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਦਿਆਰਥੀ ਆਗੂ ਕਵਿਤਾ ਕ੍ਰਿਸ਼ਨਨ ਅਤੇ ਜੇ.ਐੱਨ.ਯੂ.ਐੱਸ.ਯੂ. ਦੇ ਜਨਰਲ ਸਕੱਤਰ ਰਾਮਾਨਾਗਾ ਨੇ ਡਾ. ਬੀ. ਆਰ. ਅੰਬੇਡਕਰ ਦੇ ਜੀਵਨ ਅਤੇ ਫਲਸਫੇ ਉਪਰ ਚਾਨਣ ਪਾਇਆ। ਉਹਨਾਂ ਕਿਹਾ ਕਿ ਜਿਨ੍ਹਾਂ ਪਿਛਾਂਹਖਿਚੂ ਧਾਰਨਾਵਾਂ ਖਿਲਾਫ ਬਾਬਾ ਸਾਹਿਬ ਨੇ ਲੜਾਈ ਲੜੀ ਸੀ, ਅੱਜ ਫੇਰ ਕੇਂਦਰ ਦੇ ਹਾਕਮਾਂ ਵੱਲੋਂ ਉਨ੍ਹਾਂ ਹੀ ਧਾਰਨਾਵਾਂ ਨੂੰ ਦੇਸ਼ ਅੰਦਰ ਲਾਗੂ ਕਰਕੇ ਫਿਰਕਾਪ੍ਰਸਤੀ ਅਤੇ ਨਫਰਤ ਫੈਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਸਿੱਖਿਆ ਉਪਰ ਫਿਰਕੂ ਹਮਲਿਆਂ ਦਾ ਲਗਾਤਾਰ ਵਧਦੇ ਜਾਣਾ ਦੇਸ਼ ਦੀ ਧਰਮ-ਨਿਰਪੱਖਤਾ ਲਈ ਖਤਰਾ ਹੈ। ਹਿੰਦੂਰਾਸ਼ਟਰਵਾਦ ਦੇ ਨਾਂਅ 'ਤੇ ਰਾਜਨੀਤੀ ਕਰਨ ਵਾਲੀਆਂ ਸ਼ਕਤੀਆਂ ਅੱਜ ਸਿੱਖਿਆ ਦਾ ਪੂਰੀ ਤਰ੍ਹਾਂ ਭਗਵਾਂਕਰਨ ਚਾਹੁੰਦੀਆਂ ਹਨ, ਦੇਸ਼ ਦੇ ਅਗਾਂਹਵਧੂ ਇਤਿਹਾਸ ਨੂੰ ਤੋੜ-ਮਰੋੜ ਕੇ ਮਿਥਿਹਾਸਕ ਧਾਰਨਾਵਾਂ ਅਧੀਨ ਕੀਤਾ ਜਾ ਰਿਹਾ ਹੈ ਅਤੇ ਹਰ ਉਸ ਵਿਅਕਤੀ ਸੰਸਥਾ ਉਪਰ ਹਮਲੇ ਕੀਤੇ ਜਾ ਰਹੇ ਹਨ, ਜੋ ਇਸ ਖਿਲਾਫ ਅਵਾਜ਼ ਬੁਲੰਦ ਕਰਦਾ ਹੈ, ਚਾਹੇ ਰੋਹਿਤ ਵੇਮੁਲਾ ਹੋਵੇ, ਚਾਹੇ ਕਨ੍ਹੱਈਆ ਕੁਮਾਰ ਹੋਵੇ। ਇਥੋਂ ਤੱਕ ਕਿ ਜੇ.ਐੱਨ.ਯੂ., ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਅਤੇ ਜੰਮੂ-ਕਸ਼ਮੀਰ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਉਪਰ ਅੰਨ੍ਹੇਵਾਹ ਤਸ਼ੱਦਦ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਦੇ ਹਾਕਮਾਂ ਦੀ ਦੇਣ ਹੈ ਕਿ ਕੁਝ ਅਖੌਤੀ ਧਾਰਮਿਕ ਗੁਰੂ ਲੋਕਾਂ ਨੂੰ ਸਿਰ ਕਲਮ ਕਰਨ ਦੀਆਂ ਧਮਕੀਆਂ ਦੇ ਰਹੇ ਹਨ। ਦੂਜੇ ਪਾਸੇ ਨਵ-ਉਦਾਰਵਾਦੀ ਨੀਤੀਆਂ ਨੂੰ ਦੇਸ਼ ਵਿਚ ਤੇਜ਼ੀ ਨਾਲ ਲਾਗੂ ਕੀਤੇ ਜਾਣ ਦਾ ਹੀ ਨਤੀਜਾ ਹੈ ਕਿ ਸਿੱਖਿਆ ਦਾ ਨਿੱਜੀਕਰਨ ਲਗਾਤਾਰ ਕੀਤਾ ਜਾ ਰਿਹਾ ਹੈ। ਸਿੱਖਿਆ ਲਈ ਰੱਖੇ ਬੱਜਟ ਵਿਚ ਭਾਰੀ ਕਟੌਤੀਆਂ ਕੀਤੀਆਂ ਗਈਆਂ ਹਨ। ਦੂਜੇ ਪਾਸੇ ਨਿੱਜੀ ਸਿੱਖਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਦੀ ਲੁੱਟ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਰੁਜ਼ਗਾਰ ਦੇ ਮੌਕੇ ਲਗਾਤਾਰ ਘੱਟ ਹੁੰਦੇ ਜਾ ਰਹੇ ਹਨ ਅਤੇ ਰੁਜ਼ਗਾਰ ਦੀ ਮੰਗ ਕਰਨ ਵਾਲੇ ਮੁੰਡੇ-ਕੁੜੀਆਂ ਉਪਰ ਅੰਨ੍ਹਾ ਤਸ਼ੱਦਦ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਲੱਚਰ ਸਾਹਿਤ ਅਤੇ ਨਸ਼ਿਆਂ ਦੀ ਭੇਟ ਚੜ੍ਹਾਇਆ ਜਾ ਰਿਹਾ ਹੈ। ਲੜਕੀਆਂ ਉਪਰ ਜ਼ੁਲਮ ਅਤੇ ਬਲਾਤਕਾਰ ਦੀਆਂ ਘਟਨਾਵਾਂ ਵਿਚ ਹਰ ਰੋਜ਼ ਵਾਧਾ ਹੋ ਰਿਹਾ ਹੈ।
ਇਸ ਮੌਕੇ ਪੀ.ਐੱਸ.ਐੱਫ ਦੇ ਸੂਬਾ ਸਕੱਤਰ ਅਜੈ ਫਿਲੌਰ, ਬਲਦੇਵ ਪੰਡੋਰੀ ਅਤੇ ਆਇਸਾ ਦੇ ਸੁਖਜੀਤ ਸਿੰਘ ਨੇ ਕਿਹਾ ਕਿ ਸੂਬੇ ਦੇ ਹਾਕਮ ਵੀ ਕੇਂਦਰੀ ਹਾਕਮਾਂ ਦੁਆਰਾ ਅਪਨਾਈਆਂ ਗਈਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਰਹੇ ਹਨ, ਜਿਸ ਕਾਰਨ ਹੀ ਗਰੀਬਾਂ, ਖਾਸ ਕਰਕੇ ਦਲਿਤ ਵਿਦਿਆਰਥੀਆਂ ਨੂੰ ਮਿਲ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਬੰਦ ਕਰਕੇ ਪ੍ਰਾਈਵੇਟ ਕਾਲਜਾਂ ਨੂੰ ਲੁੱਟ ਦੇ ਮੌਕੇ ਦਿੱਤੇ ਜਾ ਰਹੇ ਹਨ। ਇਸ ਮੌਕੇ ਜਤਿੰਦਰ ਫਰੀਦਕੋਟ, ਸਰਬਜੀਤ ਹੈਰੀ, ਸੁਲੱਖਣ ਤੁੜ, ਰਵੀ ਪਠਾਨਕੋਟ, ਗੁਰਪਿਆਰ ਗੇਹਲੇ, ਗੁਰਦਿਆਲ ਘੁਮਾਨ, ਗੁਰਚਰਨ ਮੱਲੀ, ਸ਼ਮਸ਼ੇਰ ਬਟਾਲਾ, ਮਨਜਿੰਦਰ ਢੇਸੀ, ਸੁਖਵੀਰ ਸੁੱਖ, ਮੱਖਣ ਫਿਲੌਰ ਆਦਿ ਨੇ ਵੀ ਸੰਬੋਧਨ ਕੀਤਾ।
No comments:
Post a Comment