ਚਾਰ ਖੱਬੀਆਂ ਪਾਰਟੀਆਂ ਵੱਲੋਂ ਪੰਜਾਬ ਅਸੈਂਬਲੀ ਵੱਲ ਮਾਰਚ
ਸੀ.ਪੀ.ਆਈ, ਸੀ.ਪੀ.ਆਈ (ਐਮ), ਸੀ.ਪੀ.ਐਮ ਪੰਜਾਬ ਅਤੇ ਸੀ.ਪੀ.ਆਈ (ਐਮ ਐਲ) ਲਿਬਰੇਸ਼ਨ ਅਧਾਰਤ ਖੱਬੀਆਂ ਪਾਰਟੀਆਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ ਹਜ਼ਾਰਾਂ ਲੋਕਾਂ ਨੇ 19 ਮਾਰਚ ਨੂੰ 15 ਨੁਕਾਤੀ ਮੰਗ ਪੱਤਰ ਦੀ ਪ੍ਰਾਪਤੀ ਲਈ ਚਲ ਰਹੇ ਸੰਘਰਸ਼ ਦੇ ਅਗਲੇ ਪੜਾਅ ਵਜੋਂ ਪੰਜਾਬ ਅਸੈਂਬਲੀ ਵੱਲ ਮਾਰਚ ਕੀਤਾ। ਇਸ ਜਨਤਕ ਅਤੇ ਪੁਰਅਮਨ ਰੋਸ ਮਾਰਚ ਦੀ ਅਗਵਾਈ ਚਾਰ ਪਾਰਟੀਆਂ ਦੇ ਸੂਬਾ ਸਕੱਤਰਾਂ ਸਰਵਸਾਥੀ ਹਰਦੇਵ ਅਰਸ਼ੀ (ਸੀ.ਪੀ.ਆਈ), ਚਰਨ ਸਿੰਘ ਵਿਰਦੀ (ਸੀ.ਪੀ.ਆਈ (ਐਮ), ਮੰਗਤ ਰਾਮ ਪਾਸਲਾ (ਸੀ.ਪੀ.ਐਮ ਪੰਜਾਬ) ਅਤੇ ਗੁਰਮੀਤ ਸਿੰਘ ਬਖਤਪੁਰਾ (ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ) ਅਤੇ ਹੋਰ ਸੂਬਾਈ ਆਗੂਆਂ ਨੇ ਕੀਤੀ। ਮੁਜ਼ਾਹਰਾਕਾਰੀਆਂ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਇਕ ਯਾਦ ਪੱਤਰ ਵੀ ਦਿਤਾ ਗਿਆ। ਮੰਗ ਪੱਤਰ ਵਿੱਚ ਮੁੱਖ ਮੰਗਾਂ 'ਚ ਪੰਜਾਬ ਅਸੈਂਬਲੀ ਵਲੋਂ ਪਾਸ ਕੀਤਾ ਗਿਆ ''ਜਨਤਕ ਅਤੇ ਨਿੱਜੀ ਜਾਇਦਾਦਾਂ ਨੁਕਸਾਨ ਰੋਕੂ ਬਿਲ-2014" ਦੀ ਵਾਪਸੀ, ਸ਼ਹਿਰੀ ਜਾਇਦਾਦਾਂ 'ਤੇ ਲਾਏ ਜਾਇਦਾਦ ਟੈਕਸ ਦਾ ਖਾਤਮਾ, ਵਿਧਵਾ ਅਤੇ ਬੁਢਾਪਾ ਪੈਨਸ਼ਨ 3 ਹਜ਼ਾਰ ਰੁਪਏ ਮਹੀਨਾ ਕੀਤੇ ਜਾਣ, ਸਨਅਤੀ ਮਜ਼ਦੂਰਾਂ ਲਈ ਘੱਟੋ-ਘੱਟ ਉਜਰਤ 15000 ਰੁਪਏ ਪ੍ਰਤੀ ਮਹੀਨਾ ਕਰਨ, ਪੇਂਡੂ ਬੇਘਰੇ ਲੋਕਾਂ ਲਈ 10 ਮਰਲੇ ਦੇ ਪਲਾਟ, ਮਨਰੇਗਾ ਮਜ਼ਦੂਰਾਂ ਲਈ 500 ਰੁਪਏ ਦਿਹਾੜੀ ਅਤੇ ਸਾਰੇ ਸਾਲ ਲਈ ਲਗਾਤਾਰ ਕੰਮ ਅਤੇ ਮਨਰੇਗਾ ਸਕੀਮ ਦੀ ਸ਼ਹਿਰੀ ਗਰੀਬਾਂ ਤੱਕ ਪਹੁੰਚ, ਸਰਕਾਰੀ ਮਹਿਕਮਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਵਿੱਚ ਭਰਤੀ, ਬੇਰੁਜ਼ਗਾਰੀ ਭੱਤਾ, ਕਿਸਾਨੀ ਦੀ ਖੇਤੀਬਾੜੀ ਪੈਦਾਵਾਰ ਲਈ ਘੱਟੋ-ਘੱਟ ਭਾਅ ਨੀਯਤ ਕਰਨ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨਾ, ਰੇਤਾ, ਬਜ਼ਰੀ, ਟਰਾਂਸਪੋਰਟ ਅਤੇ ਡਰੱਗਜ਼ ਮਾਫੀਆ, ਜੋ ਰਾਜਨੀਤਕ ਸਰਪ੍ਰਸਤੀ ਹੇਠ ਕੰਮ ਕਰ ਰਹੇ ਹਨ, ਨੂੰ ਨੱਥ ਪਾਈ ਜਾਵੇ, ਕਿਸਾਨ ਵਿਰੋਧੀ ਭੌਂ-ਪ੍ਰਾਪਤੀ ਬਿੱਲ 2015 ਵਾਪਸ ਲਿਆ ਜਾਵੇ ਆਦਿ ਸ਼ਾਮਲ ਸਨ। ਮਾਰਚ ਕਰਨ ਤੋਂ ਪਹਿਲਾਂ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਹਜ਼ਾਰਾਂ ਕਾਰਕੁੰਨਾਂ ਨੇ ਮੋਹਾਲੀ ਵਿਖੇ ਦੁਸਹਿਰਾ ਗਰਾਊਂਡ ਵਿੱਚ ਰੋਸ ਰੈਲੀ ਕੀਤੀ। ਸਮੂਹ ਖੱਬੇ-ਪੱਖੀ ਆਗੂਆਂ ਨੇ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਮੰਗਾਂ ਦੀ ਤਸ਼ਰੀਹ ਕੀਤੀ ਅਤੇ ਕਿਹਾ ਕਿ ਬਾਵਜੂਦ ਇਸ ਗੱਲ ਦੇ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ 9 ਫਰਵਰੀ 2015 ਨੂੰ ਖੱਬੀਆਂ ਪਾਰਟੀਆਂ ਦੇ ਡੈਪੂਟੇਸ਼ਨ ਨਾਲ ਮੀਟਿੰਗ ਵਿੱਚ ਹਾਂ ਪੱਖੀ ਇਰਾਦਿਆਂ ਦਾ ਪ੍ਰਗਟਾਵਾ ਕਰਨ ਦੇ ਮੰਗਾਂ ਨੂੰ ਮੰਨਣ ਲਈ ਕੋਈ ਕਾਰਵਾਈ ਨਾ ਕਰਨ 'ਤੇ ਸਖਤ ਅਫਸੋਸ ਜ਼ਾਹਿਰ ਕੀਤਾ।
ਰੈਲੀ ਕਰਨ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਖੱਬੇ ਪੱਖੀ ਕਾਰਕੁੰਨ ਮਾਰਚ ਕਰਦੇ ਹੋਏ ਪੰਜਾਬ ਅਸੰਬਲੀ ਵੱਲ ਵੱਧਣ ਲੱਗੇ ਅਤੇ ਜਦੋਂ ਉਹ ਪੰਜਾਬ ਤੇ ਚੰਡੀਗੜ੍ਹ ਦੇ ਬਾਰਡਰ 'ਤੇ ਪਹੁੰਚੇ ਤਾਂ ਵੱਡੀ ਤਦਾਦ ਵਿਚ ਸੁਰਖਿਆ ਬਲਾਂ ਨੇ ਉਨ੍ਹਾਂ ਨੂੰ ਰੋਕ ਲਿਆ। ਮੁਜ਼ਾਹਰਾਕਾਰੀ ਉਥੇ ਹੀ ਧਰਨਾ ਮਾਰ ਕੇ ਬੈਠ ਗਏ। ਇੱਥੇ ਕੀਤੀ ਗਈ ਰੈਲੀ ਨੂੰ ਸੀ.ਪੀ.ਆਈ. ਦੇ ਸੂਬਾ ਸਕੱਤਰ ਸਾਥੀ ਹਰਦੇਵ ਅਰਸ਼ੀ ਸਮੇਤ ਬਾਕੀ ਤਿੰਨਾਂ ਪਾਰਟੀਆਂ ਦੇ ਸੂਬਾ ਸਕੱਤਰਾਂ ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖਤਪੁਰ ਨੇ ਸੰਬੋਧਨ ਕੀਤਾ। ਖੱਬੇ ਆਗੂਆਂ ਨੇ ਆਪੋ-ਅਪਣੀਆਂ ਇਕਾਈਆਂ ਨੂੰ ਸੱਦਾ ਦਿਤਾ ਹੈ ਕਿ ਉਹ ਹੋਰ ਵੱਡੇ ਤੇ ਤਿੱਖੇ ਐਕਸ਼ਨ ਦੀਆਂ ਤਿਆਰੀਆਂ ਵਿੱਢ ਦੇਣ ਤਾਂ ਕਿ ਪੰਜਾਬ ਸਰਕਾਰ ਦੀ ਹੱਠਧਰਮੀ ਨੂੰ ਖਤਮ ਕੀਤਾ ਜਾਵੇ ਅਤੇ ਅਪਣੀਆਂ ਭਖਦੀਆਂ ਮੰਗਾਂ ਨੂੰ ਮਨਵਾਇਆ ਜਾ ਸਕੇ। ਇਸ ਦੌਰਾਨ ਨਿਰੰਤਰ ਜ਼ੋਰਦਾਰ ਨਾਅਰੇਬਾਜ਼ੀ ਹੁੰਦੀ ਰਹੀ ਅਤੇ ਸੂਬਾ ਸਰਕਾਰ ਦੇ ਪ੍ਰਤੀਨਿਧ ਵਲੋਂ ਧਰਨੇ ਵਾਲੀ ਥਾਂ 'ਤੇ ਪਹੁੰਚਕੇ ਮੰਗ ਪੱਤਰ ਲਿਆ ਗਿਆ। ਇਸ ਸੰਘਰਸ਼ ਨੂੰ ਹੋਰ ਅੱਗੇ ਵਧਾਉਣ ਦੇ ਅਹਿਦ ਨਾਲ ਧਰਨੇ ਦੀ ਸਮਾਪਤੀ ਕੀਤੀ ਗਈ।
ਸੰਘਰਸ਼ਸ਼ੀਲ ਮਜ਼ਦੂਰ-ਕਿਸਾਨ ਜਥੇਬੰਦੀਆਂ ਵੱਲੋਂ ਡੀ ਸੀ ਦਫ਼ਤਰਾਂ ਅੱਗੇ ਧਰਨੇ
ਜਲੰਧਰ : ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ 'ਤੇ 17 ਅਪ੍ਰੈਲ ਨੂੰ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਡੀ.ਸੀ. ਦਫ਼ਤਰ ਜਲੰਧਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ। ਜ਼ਿਕਰਯੋਗ ਹੈ ਕਿ ਧਰਨਾਕਾਰੀ ਪਹਿਲਾਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠੇ ਹੋਏ, ਜਿੱਥੋਂ ਮੁਜ਼ਾਹਰਾ ਕਰਕੇ ਉਹ ਡੀ.ਸੀ. ਦਫ਼ਤਰ ਪੁੱਜੇ।
ਧਰਨਾਕਾਰੀਆਂ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਜ਼ਮਹੂਰੀ ਕਿਸਾਨ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਨੇ ਕੀਤੀ। ਧਰਨੇ ਰਾਹੀਂ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਭੇਜੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਕਿਸਾਨ ਮਜ਼ਦੂਰ ਵਿਰੋਧੀ ਭੂਮੀ ਗ੍ਰਹਿਣ ਕਾਨੂੰਨ ਰੱਦ ਕੀਤਾ ਜਾਵੇ, ਭਾਰਤੀ ਖੁਰਾਕ ਨਿਗਮ ਨੂੰ ਭੰਗ ਕਰਨ ਦੀ ਤਜਵੀਜ਼ ਰੱਦ ਕੀਤੀ ਜਾਵੇ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਗਰੀਬਾਂ ਨੂੰ ਸਸਤਾ ਅਨਾਜ ਮੁਹੱਈਆ ਕੀਤਾ ਜਾਵੇ, ਕਰਜ਼ਾ ਪੀੜਤ ਕਿਸਾਨਾਂ ਤੇ ਪੇਂਡੂ ਖੇਤ ਮਜ਼ਦੂਰਾਂ ਦੇ ਸਰਕਾਰੀ, ਸਹਿਕਾਰੀ ਤੇ ਸੂਦਖੋਰ ਸ਼ਾਹੂਕਾਰਾਂ ਦੇ ਸਾਰੇ ਕਰਜ਼ੇ ਮਨਸੂਖ ਕੀਤੇ ਜਾਣ, ਸੂਦਖੋਰੀ ਸੰਬੰਧੀ ਕਿਸਾਨ-ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਤੁਰੰਤ ਬਣਾਓ, ਕਰਜ਼ਿਆਂ ਤੇ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀ ਪੀੜਤ ਕਿਸਾਨਾਂ-ਮਜ਼ਦੂਰਾਂ ਦੇ ਪਰਵਾਰਾਂ ਨੂੰ 5-5 ਲੱਖ ਦੀ ਰਾਹਤ ਅਤੇ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਬੇਜ਼ਮੀਨੇ ਤੇ ਬੇਘਰੇ ਲੋੜਵੰਦਾਂ ਨੂੰ ਜਾਤ-ਪਾਤ, ਧਰਮ ਦੇ ਵਿਤਕਰੇ ਤੋਂ ਬਿਨਾਂ 10-10 ਮਰਲੇ ਦੇ ਰਿਹਾਇਸ਼ੀ ਪਲਾਟ ਮੁਫ਼ਤ ਦਿਓ, ਸ਼ਾਮਲਾਟ/ਪੰਚਾਇਤੀ ਜ਼ਮੀਨਾਂ 'ਤੇ ਵਸਦੇ ਅਜਿਹੇ ਬੇਘਰੇ ਲੋਕਾਂ ਨੂੰ ਮਾਲਕੀ ਹੱਕ ਦਿਓ, ਫ਼ਸਲਾਂ ਤੇ ਜਾਨ-ਮਾਲ ਦਾ ਨੁਕਸਾਨ ਕਰ ਰਹੇ ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਸੰਭਾਲ ਦੇ ਪੁਖਤਾ ਪ੍ਰਬੰਧ ਕਰੋ, ਬੇਮੌਸਮੀ ਬਾਰਸ਼ ਤੇ ਗੜੇਮਾਰੀ ਨਾਲ ਹੋਏ ਫ਼ਸਲਾਂ ਤੇ ਮਾਲ ਡੰਗਰ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਕਿਸਾਨਾਂ-ਮਜ਼ਦੂਰਾਂ ਨੂੰ ਪੂਰਾ-ਪੂਰਾ ਮੁਆਵਜ਼ਾ ਤੁਰੰਤ ਦਿਓ ਆਦਿ ਉਕਤ ਮੰਗਾਂ ਦੇ ਸੰਬੰਧ 'ਚ ਧਰਨੇ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਗੱਠਜੋੜ ਸਰਕਾਰ ਨੇ 'ਅੱਛੇ ਦਿਨਾਂ' ਦਾ ਲਾਰਾ ਲਾ ਕੇ ਪਹਿਲੀਆਂ ਸਰਕਾਰਾਂ ਵਾਂਗੂੰ ਕਿਰਤੀ ਕਿਸਾਨਾਂ ਦਾ ਲਹੂ ਨਿਚੋੜ ਕੇ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਜਾਗੀਰਦਾਰਾਂ ਦੇ ਢਿੱਡ ਭਰਨ ਲਈ ਕਰਮਕੱਸੇ ਕੀਤੇ ਹੋਏ ਹਨ, ਸਰਕਾਰ ਦੀਆਂ ਇਨ੍ਹਾਂ ਲੋਟੂ ਨੀਤੀਆਂ ਖਿਲਾਫ਼ ਉੱਠਣ ਵਾਲੀ ਹਰ ਆਵਾਜ਼ ਨੂੰ ਲਾਠੀ, ਗੋਲੀ ਨਾਲ ਦਬਾਉਣ ਲਈ ਧੜਾਧੜ ਕਾਲੇ ਕਾਨੂੰਨ ਬਣਾਏ ਤੇ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਿਸ਼ਾਲ ਤੇ ਖਾੜਕੂ ਘੋਲਾਂ ਬਿਨਾਂ ਸਰਕਾਰ ਦੀਆਂ ਜਾਬਰ ਨੀਤੀਆਂ ਨੂੰ ਨਹੀਂ ਰੋਕਿਆ ਜਾ ਸਕਦਾ। ਇਸ ਧਰਨੇ ਨੂੰ ਹੋਰਨਾਂ ਤੋਂ ਬਿਨਾਂ ਦਰਸ਼ਨ ਨਾਹਰ, ਹਰਮੇਸ਼ ਮਾਲ੍ਹੜੀ, ਕਸ਼ਮੀਰ ਘੁੱਗਸ਼ੋਰ, ਗੁਰਨਾਮ ਸਿੰਘ ਸੰਘੇੜਾ, ਸੰਤੋਖ ਸਿੰਘ ਤੱਗੜ, ਸੰਤੋਖ ਸਿੰਘ ਬਿਲਗਾ, ਦਿਲਬਾਗ ਸਿੰਘ ਚੰਦੀ, ਪਰਮਜੀਤ ਰੰਧਾਵਾ ਆਦਿ ਨੇ ਸੰਬੋਧਨ ਕੀਤਾ।
ਹੁਸ਼ਿਆਰਪੁਰ : ਸੰਘਰਸ਼ਸ਼ੀਲ 17 ਮਜ਼ਦੂਰ-ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੇ ਸੱਦੇ 'ਤੇ 17 ਅਪ੍ਰੈਲ ਨੂੰ ਇੱਥੇ ਲੱਗਭੱਗ ਇੱਕ ਹਜ਼ਾਰ ਤੋਂ ਵਧੇਰੇ ਮਜ਼ਦੂਰਾਂ-ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਸਾਹਮਣੇ ਰੋਹ ਭਰਪੂਰ ਧਰਨਾ ਮਾਰਿਆ। ਇਸ ਧਰਨੇ ਦੀ ਅਗਵਾਈ ਮੁੱਖ ਤੌਰ 'ਤੇ ਸਰਵ ਸਾਥੀ ਮਹਿੰਦਰ ਸਿੰਘ ਖੈਰੜ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ, ਜ਼ਿਲ੍ਹਾ ਹੁਸ਼ਿਆਰਪੁਰ, ਹਰਮੇਸ਼ ਸਿੰਘ ਢੇਸੀ, ਕਿਰਤੀ ਕਿਸਾਨ ਯੂਨੀਅਨ, ਸਵਿੰਦਰ ਸਿੰਘ ਠੱਠੀ ਖਾਰਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਅਤੇ ਸਵਰਨ ਸਿੰਘ ਪ੍ਰਧਾਨ ਜਮਹੂਰੀ ਕਿਸਾਨ ਸਭਾ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਰਹੇ।
ਧਰਨੇ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਪਿਆਰਾ ਸਿੰਘ ਪਰਖ, ਸਤਨਾਮ ਸਿੰਘ ਪਨੂੰ, ਮਹਿੰਦਰ ਸਿੰਘ ਜੋਸ਼, ਕੁਲਵਿੰਦਰ ਸਿੰਘ ਚਾਹਲ, ਯੋਧ ਸਿੰਘ, ਬਲਬੀਰ ਸਿੰਘ ਸੈਣੀ, ਗੰਗਾ ਪ੍ਰਸ਼ਾਦ ਨੇ ਵੀ ਸੰਬੋਧਨ ਕਰਦੇ ਹੋਏ ਐਲਾਨ ਕੀਤਾ ਕਿ ਜੇਕਰ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਇਹਨਾਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ। ਬੇਮੌਸਮੀ ਬਾਰਸ਼ਾਂ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਪ੍ਰਭਾਵਿਤ ਕਿਸਾਨਾਂ ਨੂੰ ਫੌਰੀ ਦਿੱਤਾ ਜਾਵੇ। ਧਰਨੇ ਦੀ ਸਮਾਪਤੀ 'ਤੇ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਇਹ ਮੰਗ ਪੱਤਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਭੇਜੇ ਗਏ।
ਅੰਮ੍ਰਿਤਸਰ : ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ 'ਤੇ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਨੇ ਆਪਣੀਆਂ ਜਥੇਬੰਦੀਆਂ ਦੇ ਝੰਡੇ ਤੇ ਮਾਟੋ ਹੱਥਾਂ 'ਚ ਫੜ ਕੇ ਨਾਅਰੇ ਮਾਰਦਿਆਂ ਰੋਹ ਭਰਿਆ ਵਿਸ਼ਾਲ ਧਰਨਾ ਦਿੱਤਾ। ਧਰਨੇ ਦੀ ਪ੍ਰਧਾਨਗੀ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸਰਵਸ੍ਰੀ ਧਨਵੰਤ ਸਿੰਘ ਖਤਰਾਏ ਕਲਾਂ, ਬਾਬਾ ਗੁਰਬਚਨ ਸਿੰਘ, ਹਰਚਰਨ ਸਿੰਘ ਮਹੱਦੀਪੁਰ, ਗੁਰਨਾਮ ਸਿੰਘ ਉਮਰਪੁਰਾ, ਬਲਦੇਵ ਸਿੰਘ ਸੈਦਪੁਰ, ਜੋਗਿੰਦਰ ਸਿੰਘ ਭੁੱਲਰ ਤੇ ਪਰਮਜੀਤ ਸਿੰਘ ਚਾਟੀਵਿੰਡ ਨੇ ਕੀਤੀ।
ਧਰਨੇ ਦੌਰਾਨ ਪ੍ਰਧਾਨ ਮੰਤਰੀ, ਭਾਰਤ ਸਰਕਾਰ, ਨਵੀਂ ਦਿੱਲੀ ਤੇ ਮੁੱਖ ਮੰਤਰੀ, ਪੰਜਾਬ ਸਰਕਾਰ, ਚੰਡੀਗੜ੍ਹ ਦੇ ਨਾਂਅ ਕਿਸਾਨਾਂ-ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਸੰਬੰਧੀ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਜੇਕਰ ਜਲਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੀਆਂ। ਵਿਸ਼ਾਲ ਠਾਠਾਂ ਮਾਰਦੇ ਹੋਏ ਇਕੱਠ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਦਤਾਰ ਸਿੰਘ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਸਰਵਣ ਸਿੰਘ ਪੰਧੇਰ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਹੀਰਾ ਸਿੰਘ ਚੱਕ ਸਿਕੰਦਰ, ਪੇਂਡੂ ਮਜ਼ਦੂਰ ਯੂਨੀਅਨ ਪਜਾਬ ਦੇ ਸੂਬਾਈ ਆਗੂ ਧਰਮਿੰਦਰ ਅਜਨਾਲਾ ਤੇ ਗੁਰ ਸਾਹਿਬ ਸਿੰਘ ਚਾਟੀਵਿੰਡ, ਸਤਨਾਮ ਸਿੰਘ ਝੰਡੇਰ, ਰਤਨ ਸਿੰਘ ਰੰਧਾਵਾ, ਅਮਰੀਕ ਸਿੰਘ ਦਾਊਦ, ਪਰਗਟ ਸਿੰਘ ਧਰਮਕੋਟ, ਰਾਜਬਲਵੀਰ ਸਿੰਘ ਵੀਰਮ, ਸੀਤਲ ਸਿੰਘ ਤਲਵੰਡੀ ਨੇ ਵੀ ਸੰਬੋਧਨ ਕੀਤਾ।
ਤਰਨਤਾਰਨ : ਸੰਘਰਸ਼ਸ਼ੀਲ ਜਥੇਬੰਦੀ ਦੇ ਸੱਦੇ ਤੇ 17 ਅਪ੍ਰੈਲ ਨੂੰ ਤਰਨਤਾਰਨ ਵਿਖੇ ਜਮਹੂਰੀ ਕਿਸਾਨ ਸਭਾ ਦੇ ਆਗੂ ਅਰਸਾਲ ਸਿੰਘ ਆਸਲ, ਕਿਸਾਨ ਸੰਘਰਸ਼ ਕਮੇਟੀ ਦੇ ਜਸਬੀਰ ਸਿੰਘ ਪਿੱਦੀ, ਕਿਸਾਨ ਸੰਘਰਸ਼ ਕਮੇਟੀ ਦੇ ਕਾਬਲ ਸਿੰਘ ਵਰਿਆਹ, ਦਿਹਾਤੀ ਮਜ਼ਦੂਰ ਸਭਾ ਦੇ ਚਮਨ ਲਾਲ ਦਰਾਜਕੇ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਸ਼ੋਤਮ ਸਿੰਘ ਗਹਿਰੀ ਦੀ ਅਗਵਾਈ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਨੇ ਸ਼ਹਿਰ ਵਿੱਚ ਮਾਰਚ ਕਰਕੇ ਡੀ ਸੀ ਦਫਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦਿੱਤਾ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਸਵਿੰਦਰ ਸਿੰਘ ਚੁਤਾਲਾ, ਪ੍ਰਗਟ ਸਿੰਘ ਜਾਮਾਰਾਏ, ਮੇਹਰ ਸਿੰਘ ਸਖੀਰਾ, ਗੁਰਦੇਵ ਸਿੰਘ ਕਾਲੇਸ਼ਾਹ ਅਤੇ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਭੋਂ ਪ੍ਰਾਪਤੀ ਬਿੱਲ ਕਿਸਾਨਾਂ ਅਤੇ ਮਜ਼ਦੂਰਾਂ ਵਾਸਤੇ ਅਤਿ ਦਰਜੇ ਦਾ ਖਤਰਨਾਕ ਕਾਨੂੰਨ ਸਾਬਤ ਹੋਵੇਗਾ, ਜਿਸ ਨਾਲ ਕਿਸਾਨਾਂ ਮਜ਼ਦੂਰਾਂ ਦੀ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਰਾਹ ਪੱਧਰਾ ਹੋ ਜਾਵੇਗਾ। ਇਸੇ ਤਰ੍ਹਾਂ ਅੱੈਫ ਸੀ ਆਈ ਨੂੰ ਜਿਣਸਾਂ ਦੀ ਖ੍ਰੀਦ ਤੋਂ ਬਾਹਰ ਕਰਨ ਨਾਲ ਅਤੇ ਜਨਤਕ ਵੰਡ ਪ੍ਰਣਾਲੀ ਤੋੜਨ ਨਾਲ ਲੱਖਾਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਬੇਇਨਸਾਫੀ ਹੋਵੇਗੀ। ਇਸ ਧਰਨੇ ਨੂੰ ਕਰਮਜੀਤ ਸਿੰਘ ਤਲਵੰਡੀ,ਜਸਪਾਲ ਸਿੰਘ ਢਿੱਲੋਂ, ਗੁਰਲਾਲ ਸਿੰਘ ਪੰਡੋਰੀ ਰਣਸਿੰਗ,ਮੁਖਤਾਰ ਸਿੰਘ ਮੱਲਾ, ਗੁਰਦੇਵ ਸਿੰਘ ਕਾਲੇਸ਼ਾਹ, ਬੁੱਧ ਸਿੰਘ ਰੂੜੀਵਾਲਾ,ਹਰਪ੍ਰੀਤ ਸਿੰਘ ਸਿਧਵਾਂ, ਜਸਬੀਰ ਸਿੰਘ ਵੈਰੋਂਵਾਲ, ਸਤਨਾਮ ਸਿੰਘ ਦੇਊ, ਬਚਿਤਰ ਸਿੰਘ, ਲਖਵਿੰਦਰ ਸਿੰਘ ਪਲਾਸੌਰ, ਕਾਰਜ ਸਿੰਘ ਘਰਿਆਲਾ,ਦਲਜੀਤ ਸਿੰਘ ਦਿਆਲਪੁਰਾ, ਕਰਮ ਸਿੰਘ ਫਤਿਆਬਾਦ, ਵਿਰਸਾ ਸਿੰਘ, ਕਸ਼ਮੀਰ ਸਿੰਘ ਬਾਣੀਆਂ, ਸੁੱਚਾ ਸਿੰਘ ਲੱਧੂ, ਅਜੀਤ ਸਿੰਘ ਢੋਟਾ, ਸਤਪਾਲ ਸ਼ਰਮਾ ਪੱਟੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਗੁਰਦਾਸਪੁਰ : ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਸੰਘਰਸ਼ਸ਼ੀਲ ਮੋਰਚੇ ਵਲੋਂ 17 ਅਪ੍ਰੈਲ ਨੂੰ ਵੱਖ ਵੱਖ ਕਿਸਾਨ ਤੇ ਮਜ਼ਦੂਰ ਮੰਗਾਂ ਨੂੰ ਲੈ ਕੇ ਸਥਾਨਕ ਸ਼ਹਿਰ ਦੇ ਡਾਕਖਾਨਾ ਚੌਕ 'ਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਨਹਿਰੂ ਪਾਰਕ ਵਿਖੇ ਸੁੱਚਾ ਸਿੰਘ ਠੱਠਾ, ਸੁੱਚਾ ਸਿੰਘ ਬਲੱਗਣ, ਦਲਜੀਤ ਸਿੰਘ ਗਿੱਲਾਂਵਾਲੀ, ਰਾਜ ਕੁਮਾਰ ਪੰਡੋਰੀ ਅਤੇ ਸਰਬਜੀਤ ਹਜਾਤੀ ਚੱਕ ਦੇ ਪ੍ਰਧਾਨਗੀ ਮੰਡਲ ਹੇਠ ਕਿਸਾਨ ਤੇ ਮਜ਼ਦੂਰਾਂ ਦਾ ਵੱਡਾ ਇਕੱਠ ਕੀਤਾ ਗਿਆ। ਉਪਰੰਤ ਸ਼ਹਿਰ ਦੇ ਡਾਕਖਾਨਾ ਚੌਕ 'ਚ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਦੌਰਾਨ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸਤਬੀਰ ਸਿੰਘ ਸੁਲਤਾਨੀ, ਜਮਹੂਰੀ ਕਿਸਾਨ ਸਭਾ ਦੇ ਜਾਇੰਟ ਸਕੱਤਰ ਰਘਬੀਰ ਸਿੰਘ ਪਕੀਵਾ, ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਭਾਗੋਕਾਵਾਂ, ਕਿਸਾਨ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਰਣਜੀਤ ਸਿੰਘ ਡੁੱਗਰੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਵਿੱਤ ਸਕੱਤਰ ਲਾਲ ਚੰਦ ਕਟਾਰੂਚੱਕ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਤੇ ਵਿਦੇਸ਼ੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਨੀਤੀਆਂ ਤਿਆਰ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਕਿਸਾਨ ਤੇ ਮਜ਼ਦੂਰਾਂ ਨੂੰ ਖਤਮ ਕਰਨ ਦਾ ਰਾਹ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਧੱਕੇ ਨਾਲ ਉਪਜਾਊ ਜ਼ਮੀਨ ਖੋਹਣ ਲਈਂ ਜ਼ਮੀਨ ਪ੍ਰਾਪਤੀ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ। ਉਪਰੰਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਸਾਹਮਣੇ ਰੋਸ ਧਰਨਾ ਦੇਣ ਦੇ ਬਾਅਦ ਆਗੂਆਂ ਵਲੋਂ ਡੀ.ਸੀ. ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਸੁਰਜੀਤ ਘੁਮਾਣ, ਤਰਲੋਕ ਸਿੰਘ ਬਹਿਰਾਮਪੁਰ, ਹਜ਼ਾਰੀ ਲਾਲ, ਚੰਨਣ ਸਿੰਘ ਦੋਰਾਂਗਲਾ, ਨਰਿੰਦਰ ਸਿੰਘ ਕੋਟਲਾ ਸ਼ਾਮਾ, ਅਸ਼ਵਨੀ ਕੁਮਾਰ ਲੱਖਣ ਕਲਾਂ, ਨਿਰਮਲ ਸਿੰਘ ਬੱਜੁਮਾਨ, ਬਲਵਿੰਦਰ ਸਿੰਘ ਰਵਾਲ ਆਦਿ ਹਾਜ਼ਰ ਸਨ।
ਬਠਿੰਡਾ : ''ਸੰਘਰਸ਼ਸ਼ੀਲ ਮਜ਼ਦੂਰ ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਪੰਜਾਬ'' ਦੀ ਬਠਿੰਡਾ ਇਕਾਈ ਵਿੱਚ ਸ਼ਾਮਲ ਜਥੇਬੰਦੀਆਂ ਦੇ ਭਾਰੀ ਗਿਣਤੀ ਵਿੱਚ ਕਾਰਕੁਨਾਂ ਨੇ 1 ਅਪ੍ਰੈਲ ਨੂੰ ਬਠਿੰਡਾ ਵਿਖੇ ਜਬਰਦਸਤ ਰੋਸ ਪ੍ਰਗਟਾਵਾ ਕਰਦਿਆਂ ਕੇਂਦਰੀ ਅਤੇ ਸੂਬਾ ਸਰਕਾਰਾਂ ਦੀਆਂ ਕਿਸਾਨ ਵਿਰੋਧੀ-ਮਜ਼ਦੂਰ ਵਿਰੋਧੀ - ਖੇਤੀ ਵਿਰੋਧੀ ਨੀਤੀਆਂ ਖਿਲਾਫ਼ ਜੋਰਦਾਰ ਮੁਜ਼ਾਹਰਾ ਕੀਤਾ ਅਤੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕੇਂਦਰੀ ਅਤੇ ਸੂਬਾ ਸਰਕਾਰਾਂ ਨੂੰ ਮੰਗ ਪੱਤਰ ਭੇਜਿਆ।
ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਖੇਤੀ ਵਿਰੋਧੀ-ਕਿਸਾਨ ਵਿਰੋਧੀ - ਕਾਰਪੋਰੇਟ ਘਰਾਣਿਆਂ ਅਤੇ ਉਹਨਾਂ ਦੇ ਦੇਸੀ ਵਿਦੇਸ਼ੀ ਜੋਟੀਦਾਰਾਂ ਪੱਖੀ ਭੂਮੀ ਅਧਿਗ੍ਰਹਿਣ ਬਿੱਲ ਰੱਦ ਕੀਤਾ ਜਾਵੇ, ਕਿਸਾਨੀ ਜਿਣਸਾਂ ਦੀ ਸਰਕਾਰੀ ਖਰੀਦ ਤੋਂ ਭੱਜਣ ਦੇ ਕੋਝੇ ਮਨਸੂਬੇ ਤਹਿਤ ਐੱਫ. ਸੀ. ਆਈ. ਅਤੇ ਹੋਰ ਸਰਕਾਰੀ ਏਜੰਸੀਆਂ ਦੇ ਖਾਤਮੇ ਦੀ ਸਾਜਿਸ਼ ਤੁਰੰਤ ਬੰਦ ਕੀਤੀ ਜਾਵੇ, ਕਿਸਾਨ ਭਾਈਚਾਰੇ ਨੂੰ ਮੰਡੀ ਦੀਆਂ ਤਾਕਤਾਂ ਦੀ ਬੇਰਹਿਮ ਲੁੱਟ 'ਤੇ ਨਿਰਭਰ ਬਨਾਉਂਣ ਲਈ ''ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ'' (ਐੱਮ.ਐੱਸ.ਪੀ.) ਨੂੰ ਖਤਮ ਕਰਨ ਦੀਆਂ ਵਿਉਂਤਾਂ ਬੰਦ ਕਰਕੇ ਫ਼ਸਲਾਂ ਦੇ ਭਾਅ ਤਹਿ ਕਰਨ ਲਈ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਮਲ ਵਿੱਚ ਲਿਆਂਦੀਆਂ ਜਾਣ, ਮਨਰੇਗਾ ਨੂੰ ਖਤਮ ਕਰਨ ਦੀਆਂ ਗੋਂਦਾਂ ਗੁੰਦਣੀਆਂ ਬੰਦ ਕਰਕੇ 500 ਰੁਪਏ ਪ੍ਰਤੀ ਦਿਨ ਦੀ ਦਿਹਾੜੀ ਤਹਿ ਕਰਦੇ ਹੋਏ ਪੂਰੇ ਪ੍ਰੀਵਾਰ ਨੂੰ ਸਾਰਾ ਸਾਲ ਕੰਮ ਦੇਣ ਦੀ ਗਰੰਟੀ ਕਰਦੇ ਹੋਏ ਸ਼ਹਿਰੀ ਅਤੇ ਨੀਮ ਸ਼ਹਿਰੀ ਮਜ਼ਦੂਰਾਂ ਨੂੰ ਇਸ ਐਕਟ ਦੇ ਘੇਰੇ ਵਿੱਚ ਲਿਆਂਦਾ ਜਾਵੇ, ਜਾਤ ਧਰਮ ਆਦਿ ਦੀ ਸ਼ਰਤ ਖਤਮ ਕਰਕੇ ਹਰ ਬੇਜ਼ਮੀਨੇ ਅਤੇ ਸਾਧਨ ਵਿਹੂਣੇ ਲੋਕਾਂ ਨੂੰ ਰਿਹਾਇਸ਼ ਲਈ ਘੱਟੋ-ਘੱਟ 10 ਮਰਲੇ ਥਾਂ ਦਿੱਤੀ ਜਾਵੇ, ਮਕਾਨ ਬਨਾਉਂਣ ਲਈ ਯੋਗ ਗਰਾਂਟ ਦਿੱਤੀ ਜਾਵੇ, ਅਤੇ ਬਾਲਣ ਸਮੇਤ ਨਿੱਤ ਵਰਤੋਂ ਦੀਆਂ ਸਾਰੀਆਂ ਉਪਭੋਗੀ ਵਸਤਾਂ ਅਤੀ ਸਸਤੇ ਭਾਆਂ 'ਤੇ ਸਰਕਾਰੀ ਡਿਪੂਆਂ ਰਾਹੀਂ ਸਾਰੇ ਗਰੀਬਾਂ ਨੂੰ ਦਿੱਤੇ ਜਾਣ ਦੀ ਗਰੰਟੀ ਕਰਦੀ ਬਹੁ-ਮੰਤਵੀ ਜਨਤਕ ਵੰਡ ਪ੍ਰਣਾਲੀ ਕਾਇਮ ਕੀਤੀ ਜਾਵੇ, ਨਾਲ ਹੀ ਹਰ ਕਿਸਮ ਦੀਆਂ ਜ਼ਮੀਨਾਂ 'ਤੇ ਗੁਜ਼ਾਰਾ ਕਰ ਰਹੇ ਅਬਾਦਕਾਰਾਂ ਅਤੇ ਘਰ ਬਣਾ ਕੇ ਰਹਿ ਰਹੇ ਮਜ਼ਦੂਰਾਂ ਦਾ ਉਜਾੜਾ ਤੁਰੰਤ ਰੋਕੇ ਜਾਣ ਦੀ ਵੀ ਮੰਗ ਕੀਤੀ। ਪ੍ਰਦਰਸ਼ਨ ਦੀ ਅਗਵਾਈ ਬੂਟਾ ਸਿੰਘ ਬੁਰਜਗਿੱਲ ਅਤੇ ਬਲਦੇਵ ਸਿੰਘ ਭਾਈਰੂਪਾ (ਬੀ.ਕੇ.ਯੂ.) ਡਕੌਂਦਾ, ਦਰਬਾਰਾ ਸਿੰਘ ਫ਼ੂਲੇਵਾਲਾ (ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਸੁਖਦੇਵ ਸਿੰਘ ਨਥਾਣਾ ਅਤੇ ਦਰਸ਼ਨ ਸਿੰਘ ਫ਼ੁੱਲੋਮਿੱਠੀ ( ਜਮਹੂਰੀ ਕਿਸਾਨ ਸਭਾ), ਮਹੀਪਾਲ ਅਤੇ ਮਿੱਠੂ ਸਿੰਘ ਘੁੱਦਾ(ਦਿਹਾਤੀ ਮਜ਼ਦੂਰ ਸਭਾ), ਝੰਡਾ ਸਿੰਘ ਜੇਠੂਕੇ ਅਤੇ ਸਿੰਗਾਰਾ ਸਿੰਘ ਮਾਨ(ਬੀ.ਕੇ.ਯੂ.ਉਗਰਾਹਾਂ), ਜੋਰਾ ਸਿੰਘ ਨਸਰਾਲੀ ਅਤੇ ਮਾਸਟਰ ਸੇਵਕ ਸਿੰਘ ਮਹਿਮਾ (ਪੰਹਾਬ ਖੇਤ ਮਜ਼ਦੂਰ ਯੂਨੀਅਨ), ਸੁਰਮੁੱਖ ਸਿੰਘ ਸੇਲਵਰ੍ਹਾ ਅਤੇ ਗੁਰਮੇਲ ਸਿੰਘ ਜੰਡਾਂਵਾਲਾ(ਬੀ.ਕੇ.ਯੂ. ਕਰਾਂਤੀਕਾਰੀ), ਸੁਖਪਾਲ ਖਿਆਲੀਵਾਲਾ (ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ) ਆਦਿ ਆਗੂਆਂ ਨੇ ਕੀਤੀ।
ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸੂਬਾ ਹਕੂਮਤ ਅਵਾਰਾ ਪਸ਼ੂਆਂ ਵੱਲੋਂ ਕੀਤੇ ਜਾਂਦੇ ਉਜਾੜੇ ਪ੍ਰਤੀ ਡੰਗ ਟਪਾਊ ਪਹੁੰਚ ਤਿਆਗ ਕੇ ਠੋਸ ਨੀਤੀ ਅਪਣਾਵੇ ਅਤੇ ਇਸ ਮਸਲੇ ਨੂੰ ਫ਼ਿਰਕੂ ਰੰਗਤ ਦੇਣ ਵਾਲੇ ਅਨਸਰਾਂ ਨਾਲ ਸਖਤੀ ਨਾਲ ਨੱਜਿਠਿਆ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਬਰਸਾਤ ਅਤੇ ਝੱਖੜ ਨਾਲ ਨੁਕਸਾਨੀ ਫ਼ਸਲ ਦੀ ਸਪੈਸ਼ਲ ਗਰਦਾਵਰੀ ਕਰਕੇ ਕੇਂਦਰ ਅਤੇ ਸੂਬਾ ਹਕੂਮਤ ਇਸ ਦਾ ਢੁਕਵਾਂ ਮੁਆਵਜ਼ਾ ਦੇਣ। ਆਗੂਆਂ ਨੇ ਸੂਬਾ ਸਰਕਾਰ 'ਤੇ ਦੋਹਰੇ ਕਿਰਦਾਰ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਭੂਮੀ ਅਧਿਗ੍ਰਹਿਣ ਬਿੱਲ ਦੀ ਅਲੋਚਨਾ ਕਰਦਾ ਹੈ ਜਦ ਕਿ ਇਸ ਦੇ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਇਸ ਕਿਸਾਨ ਵਿਰੋਧੀ ਬਿੱਲ ਦੇ ਹੱਕ ਵਿੱਚ ਵੋਟ ਪਾ ਕੇ ਆਏ ਹਨ।
ਮਾਨਸਾ : ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਲੋਂ ਲਿਆਂਦਾ ਕਿਸਾਨ ਵਿਰੋਧੀ ਭੂਮੀ ਗ੍ਰਹਿਣ ਬਿੱਲ ਰੱਦ ਕਰਵਾਉਣ ਤੇ ਐਫ.ਸੀ.ਆਈ. ਨੂੰ ਤੋੜਨ ਦੀਆਂ ਸਕੀਮਾਂ ਬੰਦ ਕਰਵਾਉਣ ਲਈ 1 ਅਪ੍ਰੈਲ ਨੂੰ ਰੋਹ ਭਰਪੂਰ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਧਨਾਢ ਕੰਪਨੀਆਂ ਨੂੰ ਕਿਸਾਨਾਂ ਦੀ ਜੱਦੀ ਪੁਸ਼ਤੀ ਜ਼ਮੀਨ ਧੱਕੇ ਨਾਲ ਖੋਹ ਕੇ ਸੌਂਪਣ ਲਈ ਰਾਹ ਪੱਧਰਾ ਕਰਨ ਲਈ ਹੀ ਨਵਾਂ ਜ਼ਮੀਨ ਪ੍ਰਾਪਤੀ ਕਾਨੂੰਨ ਬਣਾ ਰਹੀ ਹੈ। ਕਿਸਾਨ ਹਿੱਤਾਂ ਦਾ ਬੁਰਕਾ ਪਾ ਕੇ ਕਈ ਵਾਰ ਗੱਦੀ 'ਤੇ ਕਾਬਜ਼ ਹੋਈ ਅਕਾਲੀ ਸਰਕਾਰ ਨੇ ਵੀ ਇਸ ਬਿੱਲ 'ਤੇ ਆਪਣੀ ਸਹਿਮਤੀ ਪਾ ਕੇ ਕਿਸਾਨਾਂ ਨਾਲ ਧਰੋਹ ਕਮਾ ਲਿਆ ਹੈ। ਬੁਲਾਰਿਆਂ ਨੇ ਸਾਰੀਆਂ ਕਿਸਾਨੀ ਜਿਣਸਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੇ ਦਾਇਰੇ ਵਿਚ ਲਿਆ ਕੇ ਲਾਹੇਵੰਦ ਭਾਅ 'ਤੇ ਖਰੀਦ ਦਾ ਸਰਕਾਰੀ ਪ੍ਰਬੰਧ ਕਰਨ ਦੀ ਮੰਗ ਕੀਤੀ। ਕਿਸਾਨਾਂ ਵਲੋਂ ਸਰਕਾਰੀ ਤੇ ਨਿੱਜੀ ਜਾਇਦਾਦ ਭੰਨਤੋੜ ਰੋਕੂ ਕਾਨੂੰਨ 2014 ਨੂੰ ਰੱਦ ਕਰਨ, ਬੇਮੌਸਮੀ ਬਾਰਿਸ਼ ਨਾਲ ਫਸਲਾਂ ਦੇ ਨੁਕਸਾਨ, ਅਵਾਰਾ ਪਸ਼ੂਆਂ ਦੀ ਸਮੱਸਿਆ, ਬੇਜ਼ਮੀਨੇ ਲੋੜਵੰਦਾਂ ਲਈ ਰਿਹਾਇਸ਼ੀ ਪਲਾਟ, ਮਨਰੇਗਾ ਦੀ ਦਿਹਾੜੀ, ਬੁਢਾਪਾ ਤੇ ਵਿਧਵਾ ਪੈਨਸ਼ਤਾਂ ਦੇ ਬਕਾਏ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਵਿਚ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਭੋਲਾ ਸਿੰਘ ਸਮਾਓਂ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਸਕੱਤਰ ਗੋਰਾ ਸਿੰਘ ਭੈਣੀਬਾਘਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਛੱਜੂ ਰਾਮ ਰਿਸ਼ੀ, ਲਾਲ ਚੰਦ ਸਰਦੂਲਗੜ੍ਹ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਅਤਲਾ ਕਲਾਂ, ਮੇਜਰ ਸਿੰਘ ਦੂਲੋਵਾਲ, ਦਿਹਾਤੀ ਮਜ਼ਦੂਰ ਸਭਾ ਦੇ ਆਤਮਾ ਰਾਮ ਸਰਦੂਲਗੜ੍ਹ, ਸੁਖਦੇਵ ਸਿੰਘ ਰੋੜਕੀ, ਮਜ਼ਦੂਰ ਮੁਕਤੀ ਮੋਰਚਾ ਦੇ ਅਮਰੀਕ ਸਿੰਘ ਸਮਾਓਂ, ਪੰਜਾਬ ਖੇਤ ਮਜ਼ਦੂਰ ਸਭਾ ਦੇ ਲਾਲ ਸਿੰਘ ਠੂਠਿਆਂਵਾਲੀ, ਗੰਗਣ ਸਿੰਘ ਝੁਨੀਰ, ਕਿਸਾਨ ਆਗੂ ਸੁਖਦਰਸ਼ਨ ਸਿੰਘ ਨੱਤ, ਦਲਬਾਰਾ ਸਿੰਘ ਕਿਸ਼ਨਗੜ੍ਹ, ਅਮਰੀਕ ਸਿੰਘ ਫਫੜੇ ਭਾਈਕੇ, ਧੰਨਾ ਸਿੰਘ ਟਾਹਲੀਆਂ ਆਦਿ ਨੇ ਸੰਬੋਧਨ ਕੀਤਾ।
ਫਤਿਹਗੜ੍ਹ ਸਾਹਿਬ : ਸੰਘਰਸ਼ਸ਼ੀਲ ਕਿਸਾਨਾਂ, ਮਜ਼ਦੂਰਾਂ ਦੀਆਂ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੇ ਸੱਦੇ 'ਤੇ 1 ਅਪ੍ਰੈਲ ਨੂੰ ਜ਼ਿਲ੍ਹਾ ਕੰਪਲੈਕਸ ਅੱਗੇ ਭੂਮੀ ਗ੍ਰਹਿਣ ਬਿੱਲ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਗਿਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਭੌਂ ਪ੍ਰਾਪਤੀ ਆਰਡੀਨੈਂਸ ਬਿੱਲ ਰੱਦ ਕੀਤਾ ਜਾਵੇ, ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਜਿਣਸਾਂ ਦੇ ਭਾਅ ਦਿੱਤੇ ਜਾਣ, ਕਰਜ਼ੇ ਤੋਂ ਪੀੜਤ ਕਿਸਾਨਾਂ ਤੇ ਪੇਂਡੂ ਮਜ਼ਦੂਰਾਂ ਦੇ ਸਰਕਾਰੀ, ਸਹਿਕਾਰੀ ਬੈਂਕਾਂ ਅਤੇ ਸੂਦਖੋਰ ਆੜ੍ਹਤੀਆਂ ਵਲੋਂ ਦਿੱਤੇ ਸਾਰੇ ਕਰਜ਼ੇ ਮਾਫ ਕੀਤੇ ਜਾਣ ਅਤੇ ਖੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਪ੍ਰਤੀ ਪਰਿਵਾਰ 5 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਨੂੰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਬੁਲਾਰਿਆਂ ਨੇ ਯੂਰੀਆ ਖਾਦ ਦਾ ਡੀ-ਕੰਟਰੋਲ ਦੇ ਪ੍ਰਸਤਾਵ ਨੂੰ ਬੰਦ ਕਰਕੇ ਸਾਰੀਆਂ ਖੇਤੀ ਲਾਗਤ ਵਸਤੂਆਂ ਉਤੇ ਸਬਸਿਡੀਆਂ ਬਹਾਲ ਰੱਖਣ, ਦਹਾਕਿਆਂ ਤੋਂ ਜ਼ਮੀਨਾਂ 'ਤੇ ਕਾਬਜ਼ ਹਰ ਪ੍ਰਕਾਰ ਦੇ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ, ਮਨਰੇਗਾ ਦੇ ਬਕਾਏ ਦੀ ਰਾਸ਼ੀ ਤੁਰੰਤ ਦੇਣ, ਬੇਜ਼ਮੀਨੇ ਅਤੇ ਬੇਘਰੇ ਲੋਕਾਂ ਨੂੰ ਬਗੈਰ ਜਾਤਪਾਤ ਅਤੇ ਧਰਮ ਦੇ ਹਰ ਵਿਅਕਤੀ ਨੂੰ ਰਿਹਾਇਸ਼ ਲਈ ਪਲਾਟ ਦੇਣ ਅਤੇ ਬੇਮੌਸਮੀ ਬਾਰਸ਼ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ, ਜੇ.ਪੀ.ਐਮ.ਓ. ਦੇ ਆਗੂ ਗੁਰਬਚਨ ਸਿੰਘ ਵਿਰਦੀ, ਦਰਸ਼ਨ ਸਿੰਘ, ਕਰਨੈਲ ਸਿੰਘ, ਲਖਵੀਰ ਸਿੰਘ, ਜਸਵੀਰ ਸਿੰਘ ਚਨਾਰਥਲ, ਅਮਰ ਨਾਥ, ਠਾਕੁਰ ਸਿੰਘ, ਇੰਦਰਜੀਤ ਸਿੰਘ, ਤੇਜਾ ਸਿੰਘ ਟੌਹੜਾ ਅਤੇ ਚਰਨ ਸਿੰਘ ਸੇਖੋਂ ਆਦਿ ਨੇ ਵੀ ਸੰਬੋਧਨ ਕੀਤਾ।
ਇਨਕਲਾਬੀ ਭਾਵਨਾਵਾਂ ਨਾਲ ਮਨਾਇਆ ਕੌਮਾਂਤਰੀ ਮਹਿਲਾ ਦਿਵਸ
ਅਜਨਾਲਾ : ਔਰਤਾਂ ਦੇ ਸਸ਼ਕਤੀਕਰਨ, ਬਰਾਬਰ ਸਮਾਜਿਕ ਅਧਿਕਾਰਾਂ ਦੀ ਪ੍ਰਾਪਤੀ, ਔਰਤਾਂ ਖਿਲਾਫ ਵੱਧ ਰਹੇ ਅਪਰਾਧਾਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿਰਤੀ ਵਰਗ ਨਾਲ ਮਿਲਕੇ ਸੰਘਰਸ਼ ਲਾਮਬੰਦ ਕਰਨ ਲਈ ਜਨਵਾਦੀ ਇਸਤਰੀ ਸਭਾ ਵਲੋਂ 'ਕੌਮਾਂਤਰੀ ਮਹਿਲਾ ਦਿਵਸ' ਅਜਨਾਲਾ ਵਿਖੇ ਇਨਕਲਾਬੀ ਭਾਵਨਾਵਾਂ ਨਾਲ ਮਨਾਇਆ ਗਿਆ ਜਿਸ ਵਿਚ ਇਲਾਕੇ ਭਰ ਦੀਆਂ ਔਰਤਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਜਿਸਦੀ ਅਗਵਾਈ ਇਸਤਰੀ ਸਭਾ ਆਗੂਆਂ ਸੁਰਜੀਤ ਕੌਰ ਉਮਰਪੁਰਾ, ਕਸ਼ਮੀਰ ਕੌਰ ਦੁੱਧਰਾਈ, ਵੀਨਾ ਗੁੱਝਾਪੀਰ, ਮਨਜੀਤ ਕੌਰ ਹਾਸ਼ਮਪੁਰਾ ਤੇ ਸੁਰਜੀਤ ਕੌਰ ਕਾਮਲਪੁਰਾ ਨੇ ਸਾਂਝੇ ਤੌਰ 'ਤੇ ਕੀਤੀ।
ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜ ਬੇਦੀ ਆਨੰਦ ਸੂਬਾ ਸਕੱਤਰ ਪੰਜਾਬ ਨਰਸਿੰਗ ਐਸੋਸੀਏਸ਼ਨ ਤੇ ਸੀਨੀਅਰ ਆਗੂ ਨਰਿੰਦਰ ਕੌਰ ਬੁੱਟਰ ਨਰਸਿੰਗ ਐਸੋਸੀਏਸ਼ਨ ਅਤੇ ਜਨਵਾਦੀ ਇਸਤਰੀ ਸਭਾ ਅਜਨਾਲਾ ਦੀ ਪ੍ਰਧਾਨ ਅਜੀਤ ਕੌਰ ਕੋਟ ਰਜਾਦਾ ਨੇ ਕਿਹਾ ਕਿ ਮੌਜੂਦਾ ਵਿਗਿਆਨਕ ਤੇ ਬਰਾਬਰੀ ਦੇ ਯੁੱਗ ਵਿਚ ਅਜੇ ਵੀ ਔਰਤਾਂ ਦਾ ਸਮਾਜ ਵਿਚ ਉਹ ਸਨਮਾਨ ਨਹੀਂ ਹੈ ਜਿਸਦੀਆਂ ਉਹ ਹੱਕਦਾਰ ਹਨ। ਦਹੇਜ ਕਾਰਨ ਨਵ ਵਿਆਹੀਆਂ ਲੜਕੀਆਂ ਦੇ ਕਤਲ ਦਿਨ-ਬ-ਦਿਨ ਵੱਧ ਰਹੇ ਹਨ ਅਤੇ ਯੋਨ ਸ਼ੋਸ਼ਨ ਦੇ ਅਪਰਾਧਾਂ ਵਿਚ ਬਾਵਜੂਦ ਸਖਤ ਕਾਨੂੰਨਾਂ ਦੇ, ਵਾਧਾ ਹੋ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਔਰਤਾਂ ਨੂੰ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਤੇ ਸਮਾਜਿਕ ਬੰਦਖਲਾਸੀ ਲਈ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮੇਹਨਤਕਸ਼ ਲੋਕਾਂ ਨਾਲ ਮਿਲਕੇ ਲੰਮੀ ਲੜਾਈ ਲੜਨੀ ਪੈਣੀ ਹੈ।
ਇਸ ਮੌਕੇ ਸਮਾਜ ਸੇਵਕ ਤੇ ਖੇਤੀ ਮਾਹਰ ਡਾ. ਸਤਨਾਮ ਸਿੰਘ ਅਜਨਾਲਾ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਉਮਰਪੁਰਾ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਔਰਤਾਂ ਨੂੰ ਜਥੇਬੰਦ ਹੋ ਕੇ ਆਪਣੇ ਹੱਕਾਂ-ਹਿਤਾਂ ਦੀ ਰਾਖੀ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਸਮੇਂ ਇਕ ਮਤਾ ਪਾਸ ਕਰਕੇ ਖੱਬੀਆਂ ਪਾਰਟੀਆਂ ਨਾਲ ਇਕਮੁਠਤਾ ਜੁਟਾਉਂਦਿਆਂ 19 ਮਾਰਚ ਨੂੰ ਚੰਡੀਗੜ੍ਹ ਦੀ ਰੈਲੀ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ। ਬਲਵਿੰਦਰ ਕੌਰ ਪੱਲਾ, ਗਗਨਦੀਪ ਹਾਸ਼ਮਪੁਰਾ, ਬਲਵਿੰਦਰ ਕੌਰ ਤੇੜੀ ਰਾਜਪੂਤਾਂ, ਸੁਖਦੀਪ ਕਾਮਲਪੁਰਾ, ਦਵਿੰਦਰ ਕੁਮਾਰ ਹਾਤੋ, ਸਵਿੰਦਰ ਸਿੰਘ ਭੱਟੀ, ਸ਼ੀਤਲ ਸਿੰਘ ਤਲਵੰਡੀ ਤੇ ਸੁਰਜੀਤ ਸਿੰਘ ਦੁੱਧਰਾਏ ਨੇ ਵੀ ਸੰਬੋਧਨ ਕੀਤਾ। ਸਮਾਗਮ ਉਪਰੰਤ ਸ਼ਹਿਰ 'ਚ ਬਜਾਰਾਂ 'ਚ ਔਰਤਾਂ ਨੇ ਆਪਣੇ ਹੱਕਾਂ ਤੇ ਸਰਕਾਰ ਖਿਲਾਫ ਨਾਹਰੇ ਮਾਰਦਿਆਂ ਵਿਸ਼ਾਲ ਜਲੂਸ ਕੱਢਿਆ।
ਸੁਖਸਾਲ (ਰੋਪੜ) : ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਰੂਪਨਗਰ ਦਰਸ਼ਨ ਕੌਰ ਪਲਾਸੀ ਦੀ ਅਗਵਾਈ ਹੇਠ ਪਿੰਡ ਸੁਖਸਾਲ ਵਿਖੇ ਕੌਮਾਂਤਰੀ ਇਸਤਰੀ ਦਿਵਸ ਮਨਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਔਰਤਾਂ ਸਬੰਧੀ ਮੁਸ਼ਕਿਲਾਂ, ਹੱਕਾਂ ਆਦਿ ਬਾਰੇ ਜਾਗਰੂਕ ਕੀਤਾ। ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਗਨ ਸਕੀਮ ਜਲਦ ਚਾਲੂ ਕੀਤੀ ਜਾਵੇ, ਸਰਕਾਰੀ ਅਦਾਰਿਆਂ ਵਿੱਚ ਖਾਲੀ ਪਈਆਂ ਔਰਤਾਂ ਦੀਆਂ ਅਸਾਮੀਆਂ ਜਲਦ ਭਰੀਆਂ ਜਾਣ, ਬੁਢਾਪਾ ਪੈਨਸ਼ਨ 2000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ? ਉਨ੍ਹਾਂ ਔਰਤਾਂ ਦੀਆਂ ਉਜਰਤਾਂ ਵਿੱਚ ਵਾਧੇ, ਔਰਤ ਨਾਲ ਘਰੇਲੂ ਹਿੰਸਾ, ਦਾਜ ਲਈ ਔਰਤ ਨੂੰ ਤੰਗ ਕਰਨਾ ਆਦਿ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਪ੍ਰਤੀ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਦੇਸ਼ ਅੰਦਰ ਮਹਿੰਗਾਈ, ਨਸ਼ੇ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗੈਰ ਕਾਨੂੰਨੀ ਮਾਇੰਨਿੰਗ, ਲੋਕ ਵਿਰੋਧੀ ਕਾਲੇ ਕਾਨੂੰਨ ਆਦਿ ਪ੍ਰਤੀ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਵੀ ਕੀਤੀ। ਇਸ ਮੌਕੇ ਕਾ: ਮੋਹਣ ਸਿੰਘ ਧਮਾਣਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ, ਕਾ: ਮਲਕੀਅਤ ਸਿੰਘ ਪਲਾਸੀ ਜ਼ਿਲ੍ਹਾ ਮੀਤ ਪ੍ਰਧਾਨ, ਚੌਧਰੀ ਹਿੰਮਤ ਸਿੰਘ ਮੀਤ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ, ਧਰਮਜੀਤ ਕੌਰ, ਕੁਲਵੀਰ ਕੌਰ ਪ੍ਰਧਾਨ ਮਿਡ-ਡੇ-ਮੀਲ ਯੂਨੀਅਨ, ਸੋਨੀਆ ਮਿਡ-ਡੇ-ਮੀਲ ਯੂਨੀਅਨ, ਮਨਜੀਤ ਕੌਰ, ਸੋਮ ਨਾਥ, ਦਰਸ਼ਨ ਸਿੰਘ ਬੜਵਾ, ਦੇਵ ਰਾਜ, ਵਿਪਨ ਕੁਮਾਰੀ, ਤਰਸੇਮ ਲਾਲ, ਕਮਲਾ ਦੇਵੀ, ਸਵਰਨਾ ਦੇਵੀ, ਕਿਰਨ ਬਾਲਾ ਸਾਬਕਾ ਪੰਚ ਸੁਖਸਾਲ, ਪਰਮਜੀਤ ਕੌਰ, ਸੀਤਾ ਦੇਵੀ, ਮੋਹਣ ਸਿੰਘ ਪਲਾਸੀ ਆਦਿ ਅਤੇ ਵੱਡੀ ਗਿਣਤੀ ਵਿੱਚ ਹਲਕੇ ਦੀਆਂ ਔਰਤਾਂ ਹਾਜ਼ਰ ਸਨ।
ਘੁਮਾਣ : ਔਰਤਾਂ ਉਪਰ ਵੱਧ ਰਹੇ ਸਮਾਜਿਕ ਜਬਰ ਅਤੇ ਜਿਨਸੀ ਸ਼ੋਸ਼ਣ, ਭਰੂਣ ਹੱਤਿਆ ਨੂੰ ਰੋਕਣ ਅਤੇ ਇਸਤਰੀ ਜਾਤੀ ਦਾ ਸਸ਼ਕਤੀਕਰਨ ਕਰਨ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਦਾ ਨਾਅਰਾ ਦਿੰਦਿਆਂ ਹੋਇਆਂ ਅੱਠ ਮਾਰਚ ਕੌਮਾਂਤਰੀ ਮਹਿਲਾ ਦਿਵਸ ਪਿੰਡ ਮਨੇਸ ਵਿਖੇ ਬੀਬੀ ਸ਼ਿਦਰ ਕੌਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਜਿਸ ਵਿਚ ਤਕਰੀਬਨ ਦਰਜਨਾਂ ਪਿੰਡਾਂ ਦੀਆਂ ਔਰਤਾਂ ਨੇ ਭਾਗ ਲਿਆ। ਖਚਾਖਚ ਭਰੇ ਇਕੱਠ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾਈ ਆਗੂ ਨੀਲਮ ਘੁਮਾਣ ਨੇ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਸਮਾਜ ਦਾ ਪ੍ਰਮੁੱਖ ਅੰਗ ਹੈ। ਉਹ ਸਮਾਜ ਦੀ ਜਨਨੀ ਹੈ ਅਤੇ ਔਰਤ ਨੇ ਸਮਾਜ ਦੇ ਹਰ ਖੇਤਰ ਵਿਦਿਆ, ਵਿਗਿਆਨ ਅਤੇ ਆਜ਼ਾਦੀ ਦੇ ਸੰਘਰਸ਼ ਵਿਚ ਵੀ ਉੱਘਾ ਰੋਲ ਅਦਾ ਕੀਤਾ ਹੈ, ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਔਰਤਾਂ ਨੂੰ ਸਮਾਜ ਵਲੋਂ ਹਰ ਖੇਤਰ ਵਿਚ ਪਿੱਛੇ ਰੱਖਿਆ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ ਪਾਰਲੀਮੈਂਟ ਵਿਚ ਲਮਕਿਆ 33% ਰਾਖਵਾਂਕਰਣ ਬਿੱਲ ਸਮਾਜ ਵਲੋਂ ਔਰਤਾਂ ਪ੍ਰਤੀ ਦੋਗਲੇ ਨਜ਼ਰੀਏ ਦਾ ਪ੍ਰਮਾਣ ਹੈ। ਭਾਰਤ ਤੇ ਪੰਜਾਬ ਵਿਚ ਔਰਤਾਂ ਤੇ ਯੌਨ ਸ਼ੋਸ਼ਣ ਵਿਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ ਅਤੇ ਧੀਆਂ ਕੁੱਖ ਵਿਚ ਹੀ ਮਾਰੀਆਂ ਜਾ ਰਹੀਆਂ ਹਨ। ਅੱਗੇ ਗੱਲ ਕਰਦਿਆਂ ਇਸਤਰੀ ਆਗੂ ਨੇ ਕਿਹਾ ਕਿ ਜਦ ਤੱਕ ਸਮਾਜ ਵਿਚ ਔਰਤਾਂ ਪ੍ਰਤੀ ਰੂੜ੍ਹੀਵਾਦੀ ਸੋਚ ਕਾਇਮ ਰਹੇਗੀ, ਔਰਤਾਂ ਦੀ ਸਥਿਤੀ ਨਹੀਂ ਬਦਲੇਗੀ। ਇਸ ਲਈ ਸਮਾਜਿਕ ਢਾਂਚੇ ਵਿਚ ਬੁਨਿਆਦੀ ਤਬਦੀਲੀ ਦੀ ਲੋੜ ਹੈ। ਇਹਨਾਂ ਅਲਾਮਤਾਂ ਤੇ ਜਹਿਮਤਾਂ ਦੇ ਹੱਲ ਲਈ ਔਰਤ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਔਰਤ ਦਾ ਜਥੇਬੰਦ ਹੋਣਾ ਸਮੇਂ ਦੀ ਮੁੱਖ ਲੋੜ ਹੈ। ਇਹਨਾਂ ਤੋਂ ਇਲਾਵਾ ਇਕੱਠ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਗੁਰਦਿਆਲ ਸਿੰਘ ਘੁਮਾਣ ਨੇ ਭਰਾਤਰੀ ਸੰਦੇਸ਼ ਦਿੰਦਿਆਂ ਔਰਤਾਂ ਦੀ ਬੰਦ ਖਲਾਸੀ ਅਤੇ ਸਮਾਜ ਵਿਚ ਉਹਨਾਂ ਨੂੰ ਬਰਾਬਰਤਾ ਦਿਵਾਉਣ ਲਈ ਆਪਣੀ ਸਭਾ ਦੀ ਬਚਨਬੱਧਤਾ ਦੁਹਰਾਈ। ਇਕੱਠ ਨੂੰ ਪ੍ਰੀਤ ਮਨੇਸ਼, ਸਵਿੰਦਰ ਕੌਰ, ਗੁਰਮੀਤ ਕੌਰ, ਕੁਲਵਿੰਦਰ ਕੌਰ, ਸਰਬਜੀਤ ਕੌਰ ਕੋਟਲੀ, ਰਮਨਜੀਤ ਕੌਰ ਕੋਟਲੀ, ਲਖਬੀਰ ਸਿੰਘ, ਬਲਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਸੀ ਡਬਲਯੂ ਐਫਆਈ ਦੀ ਸਿਲਵਰ ਜੁਬਲੀ ਮੌਕੇ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਕਨਵੈਨਸ਼ਨ
ਨਿਰਮਾਣ ਮਜ਼ਦੂਰਾਂ ਦੀ ਕੁਲ ਹਿੰਦ ਫੈਡਰੇਸ਼ਨ (ਸੀ.ਡਬਲਯੂ. ਐਫ. ਆਈ.) ਦੀ ਸਿਲਵਰ ਜੁਬਲੀ ਮੌਕੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ 16 ਅਪ੍ਰੈਲ ਨੂੰ ਸੂਬਾਈ ਕਨਵੈਨਸ਼ਨ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸਰਵ ਸਾਥੀ ਗੰਗਾ ਪ੍ਰਸ਼ਾਦ, ਜਸਵੰਤ ਸਿੰਘ ਸੰਧੂ, ਅਵਤਾਰ ਸਿੰਘ ਨਾਗੀ, ਬਲਦੇਵ ਸਿੰਘ ਸੁਲਤਾਨਪੁਰ ਲੋਧੀ, ਗੁਰਦੀਪ ਸਿੰਘ ਰਾਏਕੋਟ ਨੇ ਸਾਂਝੇ ਤੌਰ 'ਤੇ ਕੀਤੀ। ਕਨਵੈਨਸ਼ਨ ਵਿਚ ਫੈਸਲਾ ਕੀਤਾ ਗਿਆ ਕਿ 1 ਜੂਨ 2015 ਨੂੰ ਕੰਸਟਰਕਸ਼ਨ ਵਰਕਰਜ਼ ਫੈਡਰੇਸ਼ਨ ਆਫ ਇੰਡੀਆ (ਸੀ.ਡਬਲਯੂ.ਐਫ.ਆਈ.) ਵਲੋਂ ਐਲਾਨੀ ਹੜਤਾਲ ਵਿਚ ਪੰਜਾਬ ਦੇ ਸਮੂਹ ਨਿਰਮਾਣ ਮਜ਼ਦੂਰ ਹਿੱਸਾ ਲੈਣਗੇ।
ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਅਤੇ ਕੰਸਟਰਕਸ਼ਨ ਵਰਕਰਜ਼ ਫੈਡਰੇਸ਼ਨ ਆਫ ਇੰਡੀਆ ਦੇ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ ਬੋਲਦਿਆਂ ਕਿਹਾ ਕਿ ਅੱਜ ਦੇਸ਼ ਅੰਦਰ 4 ਕਰੋੜ ਤੋਂ ਵੱਧ ਨਿਰਮਾਣ ਮਜ਼ਦੂਰ ਕੰਮ ਕਰਦੇ ਹਨ। ਇਨ੍ਹਾਂ ਮਜ਼ਦੂਰਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ 14 ਤੋਂ 16 ਅਪ੍ਰੈਲ 1989 ਨੂੰ ਕੁੱਲ ਹਿੰਦ ਫੈਡਰੇਸ਼ਨ ਬਨਾਉਣ ਲਈ ਫਰਾਕਾ ਡੈਮ (ਪੱਛਮੀ ਬੰਗਾਲ) ਵਿਖੇ ਪਹਿਲੀ ਕਾਨਫਰੰਸ ਕੀਤੀ ਗਈ ਸੀ। ਨਿਰਮਾਣ ਮਜ਼ਦੂਰਾਂ ਦੇ ਲਗਾਤਾਰ ਸੰਘਰਸ਼ ਸਦਕਾ ਕੇਂਦਰ ਸਰਕਾਰ ਨੂੰ ''ਦੀ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਰੈਗੂਲੇਸ਼ਨ ਆਫ ਇੰਪਲਾਈਮੈਂਟ ਐਂਡ ਕੰਡੀਸ਼ਨ ਆਫ ਸਰਵਿਸਿਜ਼ ਐਕਟ 1996'' ਬਣਾਉਣਾ ਪਿਆ। ਪਰ ਅੱਜ 18 ਸਾਲ ਬੀਤ ਜਾਣ ਦੇ ਬਾਅਦ ਵੀ ਇਹ ਕਾਨੂੰਨ ਸਮੁੱਚੇ ਦੇਸ਼ ਅੰਦਰ ਲਾਗੂ ਨਹੀਂ ਹੋ ਸਕਿਆ। ਪੰਜਾਬ ਅੰਦਰ ਵੀ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਲਗਾਤਾਰ ਸੰਘਰਸ਼ ਅਤੇ ਕਾਨੂੰਨੀ ਕਾਰਵਾਈ ਪਿਛੋਂ 1 ਅਕਤੂਬਰ 2008 ਤੋਂ ਪੰਜਾਬ ਸਰਕਾਰ ਨੂੰ ਇਸ ਕਾਨੂੰਨ ਨੂੰ ਲਾਗੂ ਕਰਨਾ ਪਿਆ ਪਰ ਅਜੇ ਤੱਕ ਇਸ ਕਾਨੂੰਨ ਮੁਤਾਬਕ ਢਾਈ ਲੱਖ ਦੇ ਕਰੀਬ ਹੀ ਨਿਰਮਾਣ ਮਜ਼ਦੂਰਾਂ ਨੂੰ ਰਜਿਸਟਰਡ ਕੀਤਾ ਗਿਆ ਹੈ।
ਇਸ ਮੌਕੇ 'ਤੇ ਪੰਜਾਬ ਸੀ.ਟੀ.ਯੂ. ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਅੱਜ ਦੇਸ਼ ਅੰਦਰ ਮੋਦੀ ਸਰਕਾਰ ਦੇ ਆਉਣ ਨਾਲ ਕਿਰਤੀ ਵਰਗ 'ਤੇ ਭਾਰ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਵਿਦੇਸ਼ੀ ਕੰਪਨੀਆਂ ਨੂੰ ਮਜ਼ਦੂਰਾਂ ਦੀ ਲੁੱਟ ਖੋਹ ਕਰਨ ਦੀ ਖੁੱਲ੍ਹੀ ਛੋਟ ਦਿੱਤੀ ਜਾ ਰਹੀ ਹੈ। ਇਸ ਮੰਤਵ ਲਈ ਸਰਕਾਰ ਲੰਮੇ ਸੰਘਰਸ਼ਾਂ ਤੋਂ ਬਾਅਦ ਬਣੇ ਕੁੱਝ ਰਾਹਤ ਦੇਣ ਵਾਲੇ ਲੇਬਰ ਕਾਨੂੰਨਾਂ ਦਾ ਵੀ ਭੋਗ ਪਾਇਆ ਜਾ ਰਿਹਾ ਹੈ। ਉਨ੍ਹਾਂ ਸੱਦਾ ਦਿੱਤਾ ਕਿ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਲਈ ਸਾਂਝੇ ਘੋਲਾਂ ਦਾ ਪਿੜ ਮੱਲਿਆ ਜਾਵੇ। ਕਨਵੈਨਸ਼ਨ 'ਚ ਬੋਲਦਿਆਂ ਸੀ.ਟੀ.ਯੂ. ਪੰਜਾਬ ਦੇ ਜਨਰਲ ਸਕੱਤਰ ਸਾਥੀ ਨੱਥਾ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ 15 ਹਜ਼ਾਰ ਰੁਪਏ ਘੱਟੋ ਘੱਟ ਉਜਰਤ ਤੈਅ ਕਰੇ। ਨਿਰਮਾਣ ਕੰਮਾਂ ਵਿਚ ਉਪਰਲੀਆਂ ਕੈਟਾਗਿਰੀਆਂ ਵਿਚ ਕੰਮ ਕਰਨ ਵਾਲੇ ਕਾਰੀਗਰਾਂ ਦਾ ਇਸੇ ਮੁਤਾਬਕ ਵਾਧਾ ਕੀਤਾ ਜਾਵੇ।
ਸੀ.ਟੀ.ਯੂ. ਪੰਜਾਬ ਦੇ ਪ੍ਰਧਾਨ ਸਾਥੀ ਇੰਦਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਰਾਜ ਸਰਕਾਰ ਨੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਸਾਰੇ ਸ਼ਹਿਰਾਂ ਦੇ ਲੇਬਰ ਚੌਂਕਾਂ ਵਿਚ ਸ਼ੈਡ ਬਣਾਉਣ ਦੀ ਮੰਗ ਨੂੰ ਭਾਵੇਂ ਮੰਨਿਆ ਹੋਇਆ ਹੈ। ਪਰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਹ ਸ਼ੈਡਾਂ ਉਸਾਰਨ ਵਿਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। ਇਸ ਕਨਵੈਨਸ਼ਨ ਵਿਚ 1996 ਦੇ ਕਾਨੂੰਨ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ, ਨਿਰਮਾਣ ਮਜ਼ਦੂਰਾਂ ਦੀ ਪੈਨਸ਼ਨ 3000 ਰੁਪਏ ਪ੍ਰਤੀ ਮਹੀਨਾ ਕਰਵਾਉਣ, ਨਿਰਮਾਣ ਕੰਮਾਂ ਵਿਚ ਐਫ.ਡੀ.ਆਈ. ਨੂੰ ਰੋਕਣ, ਰੇਤਾ-ਬੱਜਰੀ ਦੀ ਕਾਲਾ ਬਾਜ਼ਾਰੀ ਬੰਦ ਕਰਵਾਉਣ ਆਦਿ ਮੰਗਾਂ ਨੂੰ ਮਨਾਉਣ ਦਾ ਮਤਾ ਪਾਸ ਕੀਤਾ ਗਿਆ।
ਕਨਵੈਨਸ਼ਨ ਵਿਚ ਫੈਸਲਾ ਕੀਤਾ ਗਿਆ ਕਿ 1 ਜੂਨ 2015 ਦੀ ਹੜਤਾਲ ਨੂੰ ਸਫਲ ਕਰਨ ਲਈ 20 ਅਪ੍ਰੈਲ ਤੋਂ ਲੈ ਕੇ 20 ਮਈ ਤੱਕ ਪੰਜਾਬ ਦੇ ਸਾਰੇ ਲੇਬਰ ਵਿਭਾਗ ਦੇ ਦਫਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਇਸ ਕਨਵੈਨਸ਼ਨ 'ਚ ਆਏ ਸਾਥੀਆਂ ਦਾ ਧੰਨਵਾਦ ਕਰਦਿਆਂ ਸਾਥੀ ਗੰਗਾ ਪ੍ਰਸ਼ਾਦ, ਜਸਵੰਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੂੰ ਹੋਰ ਵਧੇਰੇ ਮਜ਼ਬੂਤ ਕਰਕੇ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣਾ ਹੋਵੇਗਾ। ਇਸ ਕਨਵੈਨਸ਼ਨ ਦੀ ਸਟੇਜ ਸਕੱਤਰ ਦੀ ਜਿੰਮੇਵਾਰੀ ਨੰਦ ਲਾਲ ਨੇ ਨਿਭਾਈ, ਜਿਸ ਨੂੰ ਹੋਰਨਾਂ ਤੋਂ ਇਲਾਵਾ ਸਾਥੀ ਜਗੀਰ ਸਿੰਘ ਬਟਾਲਾ, ਬਲਵਿੰਦਰ ਸਿੰਘ ਅੰਮ੍ਰਿਤਸਰ, ਮਾਸਟਰ ਸੁਭਾਸ਼ ਸ਼ਰਮਾ ਪਠਾਨਕੋਟ, ਅਮਰਜੀਤ ਪਟਿਆਲਾ, ਗੁਰਸੇਵਕ ਸਿੰਘ ਫਰੀਦਕੋਟ, ਗੁਰਮੇਲ ਸਿੰਘ ਬਰਨਾਲਾ, ਸੰਤੋਖ ਸਿੰਘ ਡੇਰਾ ਬਾਬਾ ਨਾਨਕ, ਰਾਮ ਬਿਲਾਸ, ਨੰਦ ਕਿਸ਼ੋਰ ਮੋਰੀਆ, ਜੰਗੀ ਪ੍ਰਸ਼ਾਦ, ਬਚਨ ਯਾਦਵ ਅਤੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸ਼ਿਵ ਕੁਮਾਰ ਨੇ ਵੀ ਸੰਬੋਧਨ ਕੀਤਾ।
ਚੰਡੀਗੜ੍ਹ ਨਿਰਮਾਣ ਮਜ਼ਦੂਰ ਯੂਨੀਅਨ ਦੀ ਜਥੇਬੰਦਕ ਕਨਵੈਨਸ਼ਨ
ਚੰਡੀਗੜ੍ਹ ਨਿਰਮਾਣ ਮਜ਼ਦੂਰ ਯੂਨੀਅਨ (ਰਜਿ. 556) ਦੀ ਸਲਾਨਾ ਜਨਰਲ ਬਾਡੀ ਮੀਟਿੰਗ 12 ਮਾਰਚ ਨੂੰ ਬਾਬਾ ਭਾਗ ਸਿੰਘ ਸੱਜਣ ਮੈਮੋਰੀਅਲ ਹਾਲ, ਸੈਕਟਰ 20-ਸੀ, ਚੰਡੀਗੜ੍ਹ ਵਿਖੇ ਹੋਈ। ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਯੂਨੀਅਨ ਦੇ ਮੈਂਬਰ ਸ਼ਾਮਲ ਹੋਏ।
ਇਸ ਜਨਰਲ ਬਾਡੀ ਮੀਟਿੰਗ ਵਿਚ ਸਾਥੀ ਰਾਮ ਨਰਾਇਣ ਪਾਂਡੇ ਨੇ ਪਿਛਲੇ ਸਾਲ ਦੀ ਯੂਨੀਅਨ ਦੀ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ 'ਤੇ ਹੋਈ ਬਹਿਸ ਵਿਚ ਸਰਬਸਾਥੀ ਰਘੁਨਾਥ, ਸਰਬਜੀਤ ਸ਼ਰਮਾ, ਜੈ ਰਾਮ ਸ਼ਰਮਾ ਨੇ ਭਾਗ ਲਿਆ। ਚੰਡੀਗੜ੍ਹ ਦੇ ਪਿੰਡਾਂ ਦੀ ਐਕਸ਼ਨ ਕਮੇਟੀ ਦੇ ਆਗੂ ਜੁਗਿੰਦਰ ਸਿੰਘ ਅਤੇ ਚੇਤਨਾ ਮੰਚ ਚੰਡੀਗੜ੍ਹ ਦੇ ਸਕੱਤਰ ਸਾਥੀ ਸਤੀਸ਼ ਖੋਸਲਾ ਨੇ ਇਸ ਮੌਕੇ ਭਰਾਤਰੀ ਸੰਦੇਸ਼ ਦਿੱਤਾ। ਸਾਥੀ ਸੱਜਣ ਸਿੰਘ ਨੇ ਅਗਲੇ ਸਾਲ ਲਈ ਯੂਨੀਅਨ ਦੀ ਨਵੀਂ ਟੀਮ ਦਾ ਪੈਨਲ ਪੇਸ਼ ਕੀਤਾ। ਇਸ ਪੈਨਲ ਨੂੰ ਜਨਰਲ ਬਾਡੀ ਮੀਟਿੰਗ ਵਲੋਂ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਚੰਡੀਗੜ੍ਹ ਨਿਰਮਾਣ ਮਜ਼ਦੂਰ ਯੂਨੀਅਨ (ਰਜਿ. ਨੰ. 556) ਦੀ ਨਵੀਂ ਚੁਣੀ ਗਈ ਟੀਮ ਵਿਚ ਪ੍ਰਧਾਨ ਇੰਦਰਜੀਤ ਸਿੰਘ ਗਰੇਵਾਲ, ਉਪ ਪ੍ਰਧਾਨ ਰਘੁਨਾਥ ਤੇ ਜੁਗਿੰਦਰ ਰਾਜਭਰ, ਜਨਰਲ ਸਕੱਤਰ ਰਾਜ ਨਰਾਇਣ ਪਾਂਡੇ, ਜੁਆਇੰਟ ਸਕੱਤਰ ਸੱਜਣ ਸਿੰਘ ਤੇ ਲਲਿਤ ਸ਼ਰਮਾ, ਅਸਿਸਟੈਂਟ ਸਕੱਤਰ ਮੋਹਨ ਲਾਲ, ਸਲਾਹਕਾਰ ਗੌਤਮ ਸ਼ਰਮਾ ਅਤੇ ਖਜਾਂਚੀ ਬਲਬੀਰ ਸਿੰਘ ਸੈਣੀ ਚੁਣੇ ਗਏ। ਕਮੇਟੀ ਮੈਂਬਰ ਰਮਾਂਕਾਂਤ ਸ਼ਰਮਾ, ਸ਼ੰਭੂ ਨਾਥ ਸ਼ਰਮਾ, ਉਮੇਸ਼ ਸ਼ਰਮਾ, ਰਾਹੁਲ ਸੁਦੀ ਅਤੇ ਸ਼ੀਲਾ ਦੇਵੀ ਚੁਣੇ ਗਏ।
ਇਸ ਸਲਾਨਾ ਜਨਰਲ ਬਾਡੀ ਮੀਟਿੰਗ ਦਾ ਸਮਾਪਨ ਕਰਦੇ ਹੋਏ ਯੂਨੀਅਨ ਦੇ ਪ੍ਰਧਾਨ ਸਾਥੀ ਇੰਦਰਜੀਤ ਸਿੰਘ ਗਰੇਵਾਲ ਨੇ ਨਿਰਮਾਣ ਮਜ਼ਦੂਰਾਂ ਲਈ ਬਣੇ ਇਸ ਕਾਨੂੰਨ ਬਾਰੇ ਦੱਸਦਿਆਂ ਕਿਹਾ ਕਿ ਲੰਬੇ ਸੰਘਰਸ਼ ਤੋਂ ਬਾਅਦ ਇਹ ਕਾਨੂੰਨ ਬਣਿਆ ਅਤੇ ਪੰਜਾਬ ਵਿਚ ਇਸਨੂੰ ਲਾਗੂ ਕਰਵਾਉਣ ਲਈ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਸਮੁੱਚੇ ਸੂਬੇ ਵਿਚ ਨਿਰੰਤਰ ਸੰਘਰਸ਼ ਚਲਾਉਣ ਦੇ ਨਾਲ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਵੀ ਇਸ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਕੇਸ ਕੀਤਾ। ਇਸ ਜਨਤਕ ਦਬਾਅ ਅਤੇ ਕਾਨੂੰਨੀ ਲੜਾਈ ਤੋਂ ਬਾਅਦ ਪੰਜਾਬ ਸਰਕਾਰ ਮਜ਼ਬੂਰ ਹੋਈ ਅਤੇ ਇਸ ਕਾਨੂੰਨ ਨਾਲ ਸਬੰਧਤ ਉਪ ਨਿਯਮ ਬਣਾਕੇ ਇਸਨੂੰ ਲਾਗੂ ਕੀਤਾ ਗਿਆ। ਉਸ ਦੇ ਨਾਲ ਹੀ ਇਹ ਕਾਨੂੰਨ ਚਡੀਗੜ੍ਹ ਵਿਖੇ ਲਾਗੂ ਹੋਇਆ। ਅਜੇ ਵੀ ਇਸ ਕਾਨੂੰਨ ਦੀਆਂ ਸਹੂਲਤਾਂ ਸਭ ਨਿਰਮਾਣ ਮਜ਼ਦੂਰਾਂ ਨੂੰ ਨਹੀਂ ਮਿਲ ਰਹੀਆਂ। ਇਸ ਲਈ ਲੋੜ ਹੈ ਕਿ ਇਸਨੂੰ ਲਾਗੂ ਕਰਨ ਵਾਲੀਆਂ ਕਮੇਟੀਆਂ ਵਿਚ ਸੰਘਰਸ਼ਸ਼ੀਲ ਸਾਥੀਆਂ ਨੂੰ ਭੇਜੀਆ ਜਾਵੇ। ਉਨ੍ਹਾਂ ਕਿਹਾ ਕਿ ਯੂਨੀਅਨ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਚਲਾਇਆ ਜਾਵੇਗਾ। ਇਸਦੇ ਨਾਲ ਹੀ ਨਾਹਰਿਆਂ ਦੀ ਗੂੰਜ ਵਿਚ ਇਸ ਜਨਰਲ ਮੀਟਿੰਗ ਦੀ ਸਮਾਪਤੀ ਕੀਤੀ ਗਈ।
23 ਮਾਰਚ ਦੇ ਸ਼ਹੀਦਾਂ ਨੂੰ ਜੇ.ਪੀ.ਐਮ.ਓ. ਵਲੋਂ ਸ਼ਰਧਾਂਜਲੀਆਂ
ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਜੇ.ਪੀ.ਐਮ.ਓ. ਵਿਚ ਸ਼ਾਮਲ ਜਥੇਬੰਦੀਆਂ ਦਿਹਾਤੀ ਮਜ਼ਦੂਰ ਸਭਾ, ਟੈਕਨੀਕਲ ਸਰਵਿਸਿਜ਼ ਯੂਨੀਅਨ, ਕੰਟਰੈਕਟ ਵਰਕਰਜ਼ ਯੂਨੀਅਨ ਕਿਲੀ ਭੀਸੀਆਣਾ, ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਐਮ.ਈ.ਐਸ. ਵਰਕਰਜ਼ ਯੂਨੀਅਨ ਅਤੇ ਕੰਟਰੈਕਟਰ ਵਰਕਰਜ਼ ਯੂਨੀਅਨ ਥਰਮਲ ਬਠਿੰਡਾ ਵਲੋਂ 23 ਮਾਰਚ ਨੂੰ ਬਠਿੰਡਾ ਥਰਮਲ ਪਲਾਂਟ ਦੇ ਗੇਟ ਅੱਗੇ ਸ਼ਹੀਦ-ਇ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 84ਵੇਂ ਸ਼ਹੀਦੀ ਦਿਨ ਨੂੰ ਮਨਾਉਣ ਲਈ ਸਮਾਗਮ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਜਿਥੇ ਅਮਰੀਕਨ ਸਾਮਰਾਜ ਦੀ ਅਗਵਾਈ ਵਾਲੇ ਸਾਮਰਾਜੀ ਦੇਸ਼ਾਂ ਦੇ ਹਿੱਤਾਂ ਦੀ ਰਾਖੀ ਲਈ ਬਣੀਆਂ ਨਵਉਦਾਰਵਾਦੀ ਨੀਤੀਆਂ ਖਿਲਾਫ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਅਤੇ ਨਾਲ ਹੀ ਪ੍ਰਣ ਲਿਆ ਕਿ ਉਕਤ ਨੀਤੀਆਂ ਖਿਲਾਫ ਚੱਲ ਰਹੇ ਜਨਸੰਗਰਾਮਾਂ ਨੂੰ ਫੇਲ੍ਹ ਕਰਨ ਦੇ ਇਰਾਦੇ ਨਾਲ ਕਿਰਤੀਆਂ ਦੀ ਏਕਤਾ ਨੂੰ ਧਰਮ-ਜਾਤ-ਭਾਸ਼ਾ-ਇਲਾਕਾਈ ਮੁੱਦਿਆਂ ਨੂੰ ਵਰਤ ਕੇ ਲੀਰੋ-ਲੀਰ ਕਰਨ 'ਚ ਲੱਗੀਆਂ ਹਰ ਰੰਗ ਦੀਆਂ ਫਿਰਕੂ ਫੁਟਪਾਊ ਤਾਕਤਾਂ ਦੇ ਕੋਝੇ ਮਨਸੂਬੇ ਵੀ ਲੋਕ ਸੱਥਾਂ 'ਚ ਬੇਪੜ੍ਹਦ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਹੋ ਸਕਦੀ ਹੈ ਜੇ ''ਜਲ-ਜ਼ਮੀਨ-ਜੰਗਲ'' ਦੀ ਰਾਖੀ ਲਈ ਲੋਕਾਂ ਦੀ ਵਿਸ਼ਾਲ ਤੋਂ ਵਿਸ਼ਾਲ ਸੰਘਰਸ਼ਾਂ 'ਤੇ ਅਧਾਰਤ ਲਾਮਬੰਦੀ ਕੀਤੀ ਜਾਵੇ। ਸਮਾਗਮ ਨੂੰ ਸਰਵ ਸਾਥੀ ਮਹੀਪਾਲ, ਸੰਪੂਰਨ ਸਿੰਘ, ਪ੍ਰਕਾਸ਼ ਸਿੰਘ ਮਾਨ, ਨੈਬ ਸਿੰਘ, ਮਦਨ ਸਿੰਘ ਰਾਣਾ, ਗੁਰਜੰਟ ਸਿੰਘ ਘੁੱਦਾ, ਅਸ਼ਵਨੀ ਕੁਮਾਰ, ਨਛੱਤਰ ਸਿੰਘ, ਬਲਕਰਣ ਸਿੰਘ, ਬੀਰ ਰਾਮ, ਰਾਜਬੀਰ ਸਿੰਘ ਵਿਰਕ, ਤੇਜਾ ਸਿੰਘ, ਹਰਵਿੰਦਰ ਸਿੰਘ ਨਛੱਤਰ ਸਿੰਘ, ਗੰਗਾ, ਦੁਧਨਾਥ ਆਦਿ ਆਗੂਆਂ ਨੇ ਸੰਬੋਧਨ ਕੀਤਾ। ਵਿਦਿਆਰਥੀ ਆਗੂਆਂ ਸੰਦੀਪ ਸਿੰਘ ਤੇ ਮਨਦੀਪ ਸਿੰਘ ਨੇ ਸਮੁੱਚੇ ਪੰਡਾਲ ਦੀ ਸਜਾਵਟ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਦਾ ਸੁੱਚਜਾ ਪ੍ਰਬੰਧ ਕੀਤਾ। ਇਸ ਸਮੇਂ ਇਕ ਮਤੇ ਰਾਹੀਂ ਫੈਸਲਾ ਕੀਤਾ ਗਿਆ ਕਿ ਜ਼ਮੀਨ ਪ੍ਰਾਪਤੀ ਕਾਨੂੰਨ, ਕਿਰਤ ਕਾਨੂੰਨਾਂ 'ਚ ਕਿਰਤੀ ਵਿਰੋਧੀ ਸੋਧਾਂ ਅਤੇ ਮਨਰੇਗਾ ਦੇ ਖਾਤਮੇ ਵਿਰੁੱਧ ਹਰ ਘੋਲ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ।
ਜਨਤਕ ਜੱਥੇਬੰਦੀਆਂ ਦਾ ਵਫਦ ਜਿਲ੍ਹਾ ਪ੍ਰਸਾਸ਼ਨ ਫਿਰੋਜ਼ਪੁਰ ਨੂੰ ਮਿਲਿਆ
ਫਿਰੋਜ਼ਪੁਰ : ਜਿਲ੍ਹਾ ਫਿਰੋਜ਼ਪੁਰ ਦੇ ਤਲਵੰਡੀ ਭਾਈ ਕਸਬੇ ਵਿੱਚ ਬੀਤੇ ਦਿਨੀਂ ਬਿਹਾਰ ਰਾਜ ਦੇ ਵਸਨੀਕ ਇੱਕ ਪਰਿਵਾਰ ਦੇ ਮੁੱਖੀ ਬਾਂਕੇ ਬਿਹਾਰੀ, ਉਸ ਦੀ ਪਤਨੀ ਰਾਣੀ, ਬੇਟਾ ਕੁੰਦਨ, ਬੇਟਾ ਨੰਦੂ ਅਤੇ ਇੱਕ ਨੂੰਹ ਮਜ਼ਦੂਰਾਂ ਦਾ ਬੜੀ ਬੇਰਹਿਮੀ ਨਾਲ ਕਤਲ ਕਰਕੇ ਲਾਸ਼ਾਂ ਨੂੰ ਘਰ ਵਿੱਚ ਬੰਦ ਕਰਕੇ ਮਕਾਨ ਨੂੰ ਕਾਤਲਾਂ ਵੱਲੋਂ ਬਾਹਰੋਂ ਜਿੰਦਰਾ ਲਗਾ ਦਿੱਤਾ। ਇਸ ਸਬੰਧੀ ਜਨਤਕ ਜੱਥੇਬੰਦੀਆਂ ਦਾ ਸਾਂਝਾ ਮੋਰਚਾ (ਜੇ.ਪੀ.ਐਮ.ਓ.) ਦਾ ਵਫਦ ਸ਼੍ਰੀ ਗੰਗਾ ਪ੍ਰਸ਼ਾਦ ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਅੱਜ ਪੁਲਿਸ ਪ੍ਰਸਾਸ਼ਨ ਜਿਲ੍ਹਾ ਫਿਰੋਜ਼ਪੁਰ, ਜੀ.ਏ. ਟੂ ਡਿਪਟੀ ਕਮਿਸ਼ਨਰ, ਮੈਡਮ ਜਸਲੀਨ ਕੌਰ ਨੂੰ ਮਿਲਿਆ, ਜਿਸ ਵਿੱਚ ਵਫਦ ਨੇ ਮੰਗ ਕੀਤੀ ਕਿ ਇੱਕੋ ਪਰਿਵਾਰ ਦੇ 5 ਜੀਆਂ ਨੂੰ ਕਤਲ ਕਰਨ ਵਾਲੇ ਕਾਤਲਾਂ ਦੀ ਭਾਲ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਮੈਡਮ ਜਸਲੀਨ ਕੌਰ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿੱਚ ਜਿਲ੍ਹਾ ਪ੍ਰਸਾਸ਼ਨ ਵੱਲੋਂ ਬਣਦੀ ਕਾਰਵਾਈ ਤੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਨਰੇਸ਼ ਕੁਮਾਰ ਠਾਕਰ (ਉਰਫ ਨੇਤਾ ਜੀ), ਸੁਭਾਸ਼ ਸ਼ਰਮਾ ਵਿੱਤ ਸਕੱਤਰ ਨਾਰਦਰਨ ਰੇਲਵੇ ਮੈਨਜ਼ ਯੂਨੀਅਨ, ਕਿਸ਼ਨ ਚੰਦ ਜਾਗੋਵਾਲੀਆ ਜਨਰਲ ਸਕੱਤਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਲ੍ਹਾ ਫਿਰੋਜ਼ਪੁਰ, ਮਹਿੰਦਰ ਸਿੰਘ ਧਾਲੀਵਾਲ ਵਿੱਤ ਸਕੱਤਰ ਜਨਤਕ ਜੱਥੇਬੰਦੀਆਂ ਦਾ ਸਾਂਝਾ ਮੋਰਚਾ, ਦਲੀਪ ਕੁਮਾਰ ਰਾਮ ਏ.ਐਸ.ਆਈ. ਬਿਹਾਰ ਪੁਲਿਸ, ਮਨੋਹਰ ਕੁਮਾਰ ਲੇਬਰ ਇੰਸਪੈਕਟਰ ਬਿਹਾਰ ਸਰਕਾਰ ਅਤੇ ਪਰਿਵਾਰਕ ਮੈਂਬਰ ਰਾਠੋਰੀ ਮੰਡਲ ਭਰਾ ਮ੍ਰਿਤਕ ਬਾਂਕੇ ਬਿਹਾਰੀ, ਸੰਜੈ ਮੰਡਲ ਭਤੀਜਾ ਆਦਿ ਵਫਦ ਵਿੱਚ ਹਾਜਰ ਸਨ। ਇਸ ਸਬੰਧੀ ਜਲਦੀ ਜਨਤਕ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਇੱਕ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਉਲਿਕਿਆ ਜਾਵੇਗਾ।
ਦਿਹਾਤੀ ਮਜ਼ਦੂਰ ਸਭਾ ਦੇ ਸੰਘਰਸ਼
ਬਠਿੰਡਾ : ਦਿਹਾਤੀ ਮਜ਼ਦੂਰ ਸਭਾ ਦੇ ਸੱਦੇ 'ਤੇ ਇਕੱਤਰ ਹੋਏ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਨੇ 12 ਮਾਰਚ ਨੂੰ ਚੋਖੀ ਗਿਣਤੀ ਔਰਤਾਂ ਸਮੇਤ ਬਠਿੰਡਾ 'ਚ ਬੀ ਡੀ ਪੀ ਓ ਦਫਤਰ ਮੂਹਰੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਪਿੰਡਾਂ ਅੰਦਰ ਬੰਦ ਪਿਆ ਮਨਰੇਗਾ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ ਅਤੇ ਬੀਤੇ ਸਮੇਂ 'ਚ ਕੀਤੇ ਕੰਮਾਂ ਦੇ ਪੈਸੇ ਬਿਨਾਂ ਦੇਰੀ ਅਦਾ ਕੀਤੇ ਜਾਣ। ਇਕੱਤਰ ਲੋਕਾਂ ਜ਼ੋਰਦਾਰ ਨਾਅਰੇਬਾਜ਼ੀ ਦਰਮਿਆਨ ਦੋਸ਼ ਲਾਇਆ ਕਿ ਮਨਰੇਗਾ ਕੰਮਾਂ ਵਿੱਚ ਸੱਤਾਧਾਰੀ ਧਿਰ ਨਾਲ ਸੰਬੰਧਤ ਚੌਧਰੀਆਂ ਵਲੋਂ ਭਾਰੀ ਸਿਆਸੀ ਦਖਲ-ਅੰਦਾਜ਼ੀ ਅਤੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਵਰਤਾਰੇ ਵਿੱਚ ਅਫਸਰਸ਼ਾਹੀ ਦਾ ਇਕ ਹਿੱਸਾ ਵੀ ਸ਼ਾਮਲ ਹੈ। ਉਨ੍ਹਾ ਕਿਹਾ ਕਿ ਕੰਮ ਦੇਣ ਅਤੇ ਜਾਬ ਕਾਰਡ ਬਣਾਏ ਜਾਣ ਵੇਲੇ ਵੀ ਘੋਰ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ।
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਨਗਰ ਪੰਚਾਇਤ ਬਣਾ ਦਿੱਤੇ ਗਏ ਪਿੰਡਾਂ ਅਤੇ ਸ਼ਹਿਰੀ ਮਜ਼ਦੂਰਾਂ ਲਈ ਮਨਰੇਗਾ ਨੂੰ ਸਹੀ ਦਿਸ਼ਾ ਵਿੱਚ ਲਾਗੂ ਕਰਨ ਅਤੇ ਇਸ ਵਿਚਲੀਆਂ ਤਰੁੱਟੀਆਂ ਦੂਰ ਕਰਨ ਲਈ ਮਨਰੇਗਾ ਦਾ ਵੱਖਰਾ ਵਿਭਾਗ (ਡਾਇਰੈਕਟੋਰੇਟ) ਬਣਾਇਆ ਜਾਵੇ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਸਭਾ ਦੇ ਸੂਬਾਈ ਆਗੂਆਂ ਮਹੀਪਾਲ ਅਤੇ ਮਿੱਠੂ ਸਿੰਘ ਘੁੱਦਾ ਨੇ ਮੰਗ ਕੀਤੀ ਕਿ ਮਨਰੇਗਾ ਦੀ ਦਿਹਾੜੀ 500 ਰੁਪਏ ਪ੍ਰਤੀ ਦਿਨ ਕਰਦੇ ਹੋਏ ਪਰਵਾਰ ਦੇ ਸਾਰੇ ਬਾਲਗ ਜੀਆਂ ਨੂੰ ਪੂਰਾ ਸਾਲ ਕੰਮ ਦਿੱਤਾ ਜਾਵੇ। ਉਨ੍ਹਾ ਕੇਂਦਰੀ ਸਰਕਾਰ ਵੱਲੋਂ ਮਨਰੇਗਾ ਦਾ ਘੇਰਾ ਘਟਾਉਣ ਅਤੇ ਅੰਤਮ ਤੌਰ 'ਤੇ ਇਸ ਨੂੰ ਖਤਮ ਕਰਨ ਦੇ ਮਜਦੂਰ ਵਿਰੋਧੀ ਮਨਸ਼ਿਆਂ ਖਿਲਾਫ ਸਖਤ ਸੰਘਰਸ਼ ਦੀ ਚਿਤਾਵਨੀ ਦਿੱਤੀ।
ਬਰਨਾਲਾ : ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਬਰਨਾਲਾ ਦੀ ਮਜ਼ਦੂਰਾਂ ਦੀਆਂ ਮੰਗਾਂ/ਹੱਕਾਂ ਪ੍ਰਤੀ ਮਾੜੀ ਕਾਰਗੁਜ਼ਾਰੀ ਅਤੇ ਮਜ਼ਦੂਰ ਵਿਰੋਧੀ ਰਵੱਈਏ ਤੋਂ ਰੋਹ ਵਿਚ ਆਏ ਸੈਂਕੜੇ ਮਜਦੂਰਾਂ ਨੇ ਦਿਹਾਤੀ ਮਜ਼ਦੂਰ ਸਭਾ ਦੀਆਂ ਪਿੰਡ ਪੱਧਰੀ ਕਮੇਟੀਆਂ ਦੀ ਅਗਵਾਈ ਵਿੱਚ ਬਲਾਕ ਮਹਿਲ ਕਲਾਂ ਦੇ ਪਿੰਡ ਗਹਿਲ ਅਤੇ ਪਿੰਡ ਦੀਵਾਨੇ ਵਿਖੇ ਡੀ ਸੀ ਬਰਨਾਲਾ ਦੇ ਪੁਤਲੇ ਫੂਕ ਕੇ ਰੋਸ ਪ੍ਰਗਟ ਕੀਤਾ। ਮੀਟਿੰਗ ਦੌਰਾਨ ਪਿੰਡ ਗਹਿਲ ਵਿਖੇ ਮਜ਼ਦੂਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਅਤੇ ਵਿੱਤ ਕਮਿਸ਼ਨ ਵੱਲੋਂ ਬੇਜ਼ਮੀਨੇ-ਬੇਘਰੇ, ਤੰਗ ਘਰਾਂ ਵਾਲੇ ਵਿਆਹੇ ਹੋਏ ਲੜਕਿਆਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਲਈ ਚਿੱਠੀ ਕੱਢੀ ਗਈ ਹੈ। ਪ੍ਰੰਤੂ ਪੰਚਾਇਤ ਅਫਸਰ, ਏ ਡੀ ਸੀ ਵਿਕਾਸ ਸਮੇਤ ਡੀ ਸੀ ਬਰਨਾਲਾ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਪਵਾਉਣ ਲਈ ਤਿਆਰ ਨਹੀਂ ਹੈ। ਇਸ ਤੋਂ ਇਲਾਵਾ ਕੇਂਦਰ 'ਚ ਮੋਦੀ ਅਤੇ ਪੰਜਾਬ ਅੰਦਰ ਬਾਦਲ ਸਰਕਾਰ ਦੀਆਂ ਮਜ਼ਦੂਰ ਗਰੀਬ ਵਿਰੋਧੀ ਨੀਤੀਆਂ ਨੇ ਗਰੀਬਾਂ/ਮਜ਼ਦੂਰਾਂ ਦਾ ਜਿਊਣਾ ਮੁਹਾਲ ਕਰ ਰੱਖਿਆ ਹੈ। ਪਿੰਡਾਂ ਅੰਦਰ ਸਰਕਾਰੀ ਵਸਤੂਆਂ ਦੇ ਡਿਪੂਆਂ ਤੋਂ ਮਿਲਦੀ ਕਣਕ, ਮਿੱਟੀ ਦਾ ਤੇਲ ਅਤੇ ਹੋਰ ਜ਼ਰੂਰੀ ਵਸਤਾਂ ਦੇ ਕੋਟੇ ਨੂੰ ਵੀ ਘਟਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਹਿਲ ਕਲਾਂ ਅਤੇ ਭਦੌੜ ਫੂਡ ਸਪਲਾਈ ਦਫ਼ਤਰਾਂ ਅਧੀਨ ਪੈਂਦੇ ਕਈ ਪਿੰਡਾਂ 'ਚ ਪਿਛਲੇ 6 ਮਹੀਨੇ ਦੀ ਕਣਕ ਦਾ ਕੋਟਾ ਵੰਡਿਆ ਨਹੀਂ ਜਾ ਰਿਹਾ।
ਸਾਥੀ ਕਲਾਲਮਾਜਰਾ ਨੇ ਕਿਹਾ ਕਿ ਜ਼ਿਲ੍ਹਾ ਅਫਸਰਾਂ ਦੀ ਮਜ਼ਦੂਰ ਮੰਗਾਂ ਪ੍ਰਤੀ ਬੇਰੁਖੀ ਕਾਰਨ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਰੇ ਜ਼ਿਲ੍ਹੇ ਅੰਦਰ ਡੀ ਸੀ ਬਰਨਾਲਾ ਦੇ ਪੁਤਲੇ ਸਾੜਨ ਦਾ ਪ੍ਰੋਗਰਾਮ ਹੈ, ਜਿਸ ਦੇ ਤਹਿਤ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਅੰਦਰ ਡੀ ਸੀ ਬਰਨਾਲਾ ਦੇ ਪੁਤਲੇ ਸਾੜੇ ਗਏ ਹਨ।
ਮੁਕਤਸਰ : ਸੰਗਤ ਬਲਾਕ ਅਧੀਨ ਪੈਂਦੇ ਪਿੰਡ ਕਾਲਝਰਾਣੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਤੋਂ ਮਹਿਜ਼ ਦੋ ਕਿਲੋਮੀਟਰ ਦੀ ਦੂਰੀ 'ਤੇ ਹੈ। ਇਸ ਪਿੰਡ ਵਿੱਚ ਸਥਿਤ ਹੈਲੀਪੈਡ ਦੇ ਸਾਹਮਣੇ ਦਲਿਤ ਪਰਵਾਰਾਂ ਦੀ ਬਸਤੀ ਹੈ, ਜਿਸ ਵਿੱਚ ਲੱਗਭੱਗ 20 ਦੇ ਕਰੀਬ ਪਰਵਾਰ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਨ।
ਪਿਛਲੇ ਦਿਨੀਂ ਪੁਲਸ ਅਤੇ ਪ੍ਰਸ਼ਾਸਨ ਨੇ ਇੱਥੇ ਪਹੁੰਚ ਕੇ ਬਸਤੀ ਨੂੰ ਖਾਲੀ ਕਰਨ ਲਈ ਕਿਹਾ। ਇਸੇ ਮਸਲੇ ਨੂੰ ਲੈ ਕੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬਸਤੀ ਵਿੱਚ ਰਹਿਣ ਵਾਲੇ ਪਰਿਵਾਰਾਂ ਦੇ ਮੈਂਬਰਾਂ ਨੂੰ ਮਿਲੇ ਅਤੇ ਉਨ੍ਹਾਂ ਦਾ ਡਟ ਕੇ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਇਸ ਬਸਤੀ ਵਿੱਚ ਰਹਿਣ ਵਾਲੇ ਪਰਿਵਾਰਾਂ ਵੱਲੋਂ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਕ ਕਲੋਨੀ ਕੱਟ ਦਿੱਤੀ ਗਈ ਹੈ, ਜਿਸ ਵਿੱਚ ਮਹਿਜ ਇੱਕ ਕਮਰਾ ਹੈ ਉਸ ਵਿੱਚ ਨਾ ਤਾਂ ਉਨ੍ਹਾਂ ਦੇ ਪਰਿਵਾਰ ਦਾ ਰੈਣ ਬਸੇਰਾ ਹੋ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਦੇ ਪਸ਼ੂਆਂ ਨੂੰ ਰੱਖਣ ਲਈ ਜਗ੍ਹਾ ਬਚਦੀ ਹੈ। ਉਨ੍ਹਾਂ ਮੰਗ ਕੀਤੀ ਕਿ ਜੇ ਉਨ੍ਹਾਂ ਦੇ ਘਰਾਂ ਨੂੰ ਖਾਲੀ ਕਰਵਾਉਣਾ ਹੀ ਹੈ ਤਾਂ ਉਨ੍ਹਾਂ ਨੂੰ 10 ਮਰਲੇ ਦਾ ਪਲਾਟ ਅਤੇ ਉਸ ਦੇ ਉੱਪਰ ਮਕਾਨ ਬਣਾਉਣ ਲਈ ਲੋੜੀਂਦੀ ਸਹਾਇਤਾ ਦਿੱਤੀ ਜਾਵੇ, ਫਿਰ ਉਹ ਇਹ ਮਕਾਨ ਖਾਲੀ ਕਰਨਗੇ, ਨਹੀਂ ਤਾਂ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਉਨ੍ਹਾਂ ਦੇ ਕੋਲ ਆਏ ਸਨ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਪੁੱਛਿਆ ਸੀ ਤਾਂ ਉਨ੍ਹਾਂ ਵੱਲੋਂ ਆਪਣੇ ਮਕਾਨ ਇੱਥੇ ਹੀ ਰੱਖਣ ਦੀ ਗੱਲ ਕਹੀ ਗਈ ਸੀ। ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਉਨ੍ਹਾਂ ਨੂੰ ਇਸ ਜਗ੍ਹਾ ਤੋਂ ਕਿਸੇ ਵੀ ਕੀਮਤ 'ਤੇ ਨਹੀਂ ਉਠਾਇਆ ਜਾਵੇਗਾ।
इस मौके पर एक विशाल जनसभा का आयोजन किया गया, जनसभा की अध्यक्षता सुखविंदर सिंह, मंच संचालन गुरचरण सिंह ने किया। जनसभा में भारी संख्या में नौजवान, पुरूष व महिलाओं ने बढ़चढक़र हिस्सा लिया। जनसभा को सम्बोधन करते हुए मंगत राम पासला ने कहा कि जिस आजादी के लिए भगत सिंह ने फांसी के फंदे को चूमा वह आजादी अभी अधूरी है। भगत सिंह ने स्पष्ट शब्दों में कहा था कि जब तक सभी को बराबरी का अधिकार नहीं मिलता तब तक जंग जारी रहेगी। आज जरूरत है भगत सिंह के विचारों को ग्रहण कर देश के सत्ताधारियों, इन काले अंग्रेजों के खिलाफ संघर्ष किया जाए।
साथी पासला ने कहा कि मोदी सरकार साम्राज्यवादी अमरीका से हाथ मिलाकर बहुराष्ट्रीय कंपनियों को मजदूर-किसान व मेहनतकश जनता की कमाई लूटने की खुली छूट दे रही है। देश में सरकारी, अद्र्ध सरकारी महकमों को निजी हाथों में सौंपा जा रहा है। किसानों व मजदूरों की सबसिडीज खत्म करने की तैयारी की जा रही है। इस जनसभा में शहीद भगत सिंह नौजवान सभा पंजाब-हरियाणा के महासचिव मनदीप सिंह ने अपने विचार रखते हुए कहा कि केंद्र व हरियाणा सरकार द्वारा शिक्षा का व्यापारीकरण व भगवाकरण किया जा रहा है। स्वास्थ्य व रोजगार का बुरा हाल है। उन्होंने कहा कि भाजपा देश में धार्मिक जहर फैला रही है। ताकि देश के टुकड़े-टु$कड़े किए जा सकें। इस मौके पर गांव चांदपुर से लेकर पूरे 5-6 किलोमीटर तक नौजवानों ने मोटरसाईकल मार्च किया। जिसमें 60-70 मोटरसाईकल व 3-4 गाडियों के साथ कामरेड मंगत राम पासला को सभास्थल पर लाया गया और उनका भरपूर स्वागत किया गया।
इस मौके पर जम्हूरी किसान सभा के नेता साथी परगट सिंह जामाराये, देहाती मजदूर सभा के नेता साथी तेजिंदर सिंह थिंद और इन्द्रजीत सिंह बौंसवाल, निर्भय सिंह जिला सचिव नौजवान सभा, जिला प्रधान अजय सिधानी, डा. मलखान, सतीश, अमित, सुखबिंदर सिधानी, सुमेरपाल, धर्मवीर, गुरचरण सिंह तर्कशील, राजा राम हड़ाय व पूरे इलाके के गणमान्य व्यक्ति सभा में हाजिर थे।
हरियाणा के गांव सिधानी में शहीद-ए-आजम भगत सिंह की प्रतिमा का अनावरण
26 मार्च को शहीद भगत ंिसंह नौजवान सभा पंजाब-हरियाणा व जनकल्याण समिति, यूनिट सिधानी के प्रयासों के फलस्वरूप गांव के बस स्टैंड के पास शहीद-ए-आजम भगत सिंह की प्रतिमा का अनावरण किया गया। प्रतिमा का अनावरण देश भगत यादगार हाल के ट्रस्टी सदस्य साथी मंगत राम पासला द्वारा किया गया। इस मौके पर एक विशाल जनसभा का आयोजन किया गया, जनसभा की अध्यक्षता सुखविंदर सिंह, मंच संचालन गुरचरण सिंह ने किया। जनसभा में भारी संख्या में नौजवान, पुरूष व महिलाओं ने बढ़चढक़र हिस्सा लिया। जनसभा को सम्बोधन करते हुए मंगत राम पासला ने कहा कि जिस आजादी के लिए भगत सिंह ने फांसी के फंदे को चूमा वह आजादी अभी अधूरी है। भगत सिंह ने स्पष्ट शब्दों में कहा था कि जब तक सभी को बराबरी का अधिकार नहीं मिलता तब तक जंग जारी रहेगी। आज जरूरत है भगत सिंह के विचारों को ग्रहण कर देश के सत्ताधारियों, इन काले अंग्रेजों के खिलाफ संघर्ष किया जाए।
साथी पासला ने कहा कि मोदी सरकार साम्राज्यवादी अमरीका से हाथ मिलाकर बहुराष्ट्रीय कंपनियों को मजदूर-किसान व मेहनतकश जनता की कमाई लूटने की खुली छूट दे रही है। देश में सरकारी, अद्र्ध सरकारी महकमों को निजी हाथों में सौंपा जा रहा है। किसानों व मजदूरों की सबसिडीज खत्म करने की तैयारी की जा रही है। इस जनसभा में शहीद भगत सिंह नौजवान सभा पंजाब-हरियाणा के महासचिव मनदीप सिंह ने अपने विचार रखते हुए कहा कि केंद्र व हरियाणा सरकार द्वारा शिक्षा का व्यापारीकरण व भगवाकरण किया जा रहा है। स्वास्थ्य व रोजगार का बुरा हाल है। उन्होंने कहा कि भाजपा देश में धार्मिक जहर फैला रही है। ताकि देश के टुकड़े-टु$कड़े किए जा सकें। इस मौके पर गांव चांदपुर से लेकर पूरे 5-6 किलोमीटर तक नौजवानों ने मोटरसाईकल मार्च किया। जिसमें 60-70 मोटरसाईकल व 3-4 गाडियों के साथ कामरेड मंगत राम पासला को सभास्थल पर लाया गया और उनका भरपूर स्वागत किया गया।
इस मौके पर जम्हूरी किसान सभा के नेता साथी परगट सिंह जामाराये, देहाती मजदूर सभा के नेता साथी तेजिंदर सिंह थिंद और इन्द्रजीत सिंह बौंसवाल, निर्भय सिंह जिला सचिव नौजवान सभा, जिला प्रधान अजय सिधानी, डा. मलखान, सतीश, अमित, सुखबिंदर सिधानी, सुमेरपाल, धर्मवीर, गुरचरण सिंह तर्कशील, राजा राम हड़ाय व पूरे इलाके के गणमान्य व्यक्ति सभा में हाजिर थे।
No comments:
Post a Comment