ਮੰਗਤ ਰਾਮ ਪਾਸਲਾ
ਸੰਸਾਰ ਭਰ ਵਿਚ ਅੱਤਵਾਦੀ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅਮਰੀਕਾ, ਫਰਾਂਸ, ਪਾਕਿਸਤਾਨ, ਇਰਾਕ, ਅਫਗਾਨਿਸਤਾਨ, ਭਾਰਤ, ਬੰਗਲਾ ਦੇਸ਼ ਭਾਵ ਦੁਨੀਆਂ ਦੇ ਹਰ ਕੋਨੇ ਵਿਚ ਬੰਬ ਧਮਾਕਿਆਂ ਤੇ ਹੋਰ ਨਵੀਨਤਮ ਕਿਸਮ ਦੇ ਮਾਰੂ ਹਥਿਆਰਾਂ ਨਾਲ ਅੱਤਵਾਦੀ ਬੇਗੁਨਾਹ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ। ਬਹੁਤ ਵਾਰੀ, ਇਹਨਾਂ ਹਮਲਿਆਂ ਨੂੰ ਕਰਨ ਵਾਲੇ ਖੁਦ ਆਪ ਵੀ ਮਾਰੇ ਜਾਂਦੇ ਹਨ। ਜਦੋਂ ਕੋਈ ਵਿਅਕਤੀ ਕਿਸੇ ਗੁੱਸੇ ਵਿਚ ਜਾਂ ਜਨੂੰਨ ਤਹਿਤ ਆਪ ਮਰਨ ਦੀ ਠਾਣ ਲੈਂਦਾ ਹੈ ਤਦ ਉਸ ਲਈ ਅੱਤਵਾਦੀ ਹਮਲਾ ਇਕ ਖੇਡ ਮਾਤਰ ਬਣ ਜਾਂਦਾ ਹੈ। ਹਰ ਸੂਝਵਾਨ ਵਿਅਕਤੀ ਅਜਿਹੀਆਂ ਅੱਤਵਾਦੀ ਕਾਰਵਾਈਆਂ ਦੀ ਨਿੰਦਿਆ ਕਰੇਗਾ, ਭਾਵੇਂ ਉਹ ਅਜਿਹੀਆਂ ਘਟਨਾਵਾਂ ਵਾਪਰਨ ਦੇ ਮੂਲ ਕਾਰਨਾਂ ਬਾਰੇ ਮਤਭੇਦ ਵੀ ਰੱਖਦਾ ਹੋਵੇ। ਇਸ ਸਮੇਂ ਇਹ ਅੱਤਵਾਦ, ਸੰਸਾਰ ਵਿਚ ਚਲ ਰਹੇ ਪੂੰਜੀਵਾਦੀ ਢਾਂਚੇ ਦਾ ਵੱਡਾ ਹਮਾਇਤੀ ਸਿੱਧ ਹੋ ਰਿਹਾ ਹੈ। ਕਿਉਂਕਿ ਕਿਸੇ ਵੀ ਤਰ੍ਹਾਂ ਦੀਆਂ ਅੱਤਵਾਦੀ ਕਾਰਵਾਈਆਂ ਨਾਲ ਕਿਸੇ ਦੇਸ਼ ਵਿਚ ਕਦੀ ਵੀ ਅਜਿਹੀ ਸਮਾਜਿਕ ਤਬਦੀਲੀ ਨਹੀਂ ਆਈ, ਜਿਸ ਨਾਲ ਇਨਸਾਫ ਅਧਾਰਤ ਸਮਾਜਿਕ ਵਿਵਸਥਾ ਕਾਇਮ ਹੋਈ ਹੋਵੇ। ਲੋਕਾਂ ਦਾ ਬਹੁਤ ਵੱਡਾ ਹਿੱਸਾ ਅਮਨ ਸ਼ਾਂਤੀ ਨਾਲ ਜੀਣ ਦੀ ਇੱਛਾ ਰੱਖਦਾ ਹੈ ਤੇ ਉਹ ਬੇਲੋੜੀ ਤੇ ਸਿਰਫ ਆਤੰਕ ਪੈਦਾ ਕਰਨ ਵਾਲੀ ਕਾਰਵਾਈ ਨੂੰ ਠੀਕ ਨਹੀਂ ਸਮਝਦਾ।
ਕਿਸੇ ਪਾਸੇ ਤੋਂ ਵੀ ਸ਼ੁਰੂ ਕਰ ਲਈਏ, ਸਿੱਟਾ ਇਹੀ ਨਿਕਲੇਗਾ ਕਿ ਅੱਤਵਾਦ ਲੋਕਾਂ ਦੀ ਬੇਚੈਨੀ ਦੀ ਪੈਦਾਵਾਰ ਹੈ। ਜੇਕਰ ਕਿਸੇ ਵੀ ਕੌਮ, ਦੇਸ਼ ਜਾਂ ਧਰਮ ਦੇ ਲੋਕ ਆਪਣੇ ਆਗੂਆਂ (ਧਾਰਮਿਕ, ਰਾਜਨੀਤਕ, ਸਮਾਜਕ ਆਦਿ) ਦੇ ਉਪਦੇਸ਼ ਸੁਣਕੇ ਅੱਤਵਾਦ ਦੇ ਕੁਰਾਹੇ ਪੈਂਦੇ ਹਨ ਤਾਂ ਅੱਤਵਾਦੀ ਵਿਚਾਰਾਂ ਤੋਂ ਪ੍ਰਭਾਵਤ ਹੋਣ ਵਾਲਾ ਅਜਿਹਾ ਮਾਹੌਲ ਵੀ ਤਾਂ ਜਨਸਧਾਰਣ ਨਾਲ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਵਿਚੋਂ ਹੀ ਜਨਮ ਲੈਂਦਾ ਹੈ। ਇਹ ਬੇਇਨਸਾਫੀ ਆਰਥਿਕ, ਸਮਾਜਿਕ, ਧਾਰਮਿਕ, ਇਲਾਕਾਈ, ਸਭਿਆਚਾਰਕ ਜਾਂ ਹੋਰ ਕਿਸੇ ਵੀ ਰੂਪ ਦੀ ਹੋ ਸਕਦੀ ਹੈ। ਲੋਕਾਂ ਨੂੰ ਧਾਰਮਿਕ ਜਨੂੰਨ ਦੇ ਰਸਤੇ ਤੋਰਨ ਲਈ ਅਗਿਆਨਤਾ, ਹਨੇਰਵਿਰਤੀ ਤੇ ਮਰਨ ਪਿਛੋਂ ਕਿਸੇ 'ਸਵਰਗ' ਦਾ ਝਾਂਸਾ ਵੀ ਤਾਂ ਇਕ ਕਿਸਮ ਦੀ ਅਮੀਰ ਤਬਕਿਆਂ ਵਲੋਂ ਕੀਤੀ ਬੇਇਨਸਾਫੀ ਦੀ ਦੇਣ ਹੀ ਹੈ, ਜੋ ਗੁਰਬਤ ਹੰਢਾ ਰਹੀ ਲੋਕਾਈ ਨੂੰ ਅਜੇਹੇ ਕੁਸੱਤ ਦੀ ਧਾਰਨੀ ਬਣਾਈ ਰੱਖਦੀ ਹੈ। ਜਿੰਨਾ ਵੱਡਾ ਘੇਰਾ ਅਗਿਆਨਤਾ, ਕਿਸਮਤਵਾਦ, ਪਿਛਾਖੜੀ ਵਿਚਾਰਾਂ ਤੇ ਚੇਤਨਾ ਵਿਹੂਣੇ ਲੋਕਾਂ ਦਾ ਹੋਵੇਗਾ, ਓਨਾ ਹੀ ਵਧੇਰੇ ਫਾਇਦਾ ਲੁਟੇਰੀਆਂ ਜਮਾਤਾਂ (ਪੂੰਜੀਵਾਦ, ਸਾਮਰਾਜ, ਜਗੀਰਦਾਰੀ) ਦਾ ਤੈਅ ਹੈ। ਇਸ ਲਈ ਦੁਨੀਆਂ ਅੰਦਰ ਵੱਧ ਰਹੀਆਂ ਅੱਤਵਾਦੀ ਘਟਨਾਵਾਂ ਨੂੰ ਸੰਸਾਰ ਭਰ ਦੇ ਸਮੁੱਚੇ ਪੂੰਜੀਵਾਦੀ ਢਾਂਚੇ ਤੇ ਇਸ ਨੂੰ ਦਰਪੇਸ਼ ਸੰਕਟ ਦੇ ਚੌਖਟੇ ਅਧੀਨ ਹੀ ਦੇਖਣਾ ਹੋਵੇਗਾ। ਧਰਤੀ ਦੀ ਕਿਸੇ ਨੁਕਰ ਵਿਚ ਹੋਈ ਘਟਨਾ ਸਮੁੱਚੇ ਸੰਸਾਰ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਕੋਈ ਵਿਅਕਤੀ ਵਿਸ਼ੇਸ਼, ਸਰਕਾਰ ਜਾਂ ਸੰਸਥਾ ਅੱਤਵਾਦ ਨੂੰ ਪੂਰੇ ਮਾਹੌਲ ਨਾਲੋਂ ਅਲੱਗ ਕਰਕੇ ਸਿਰਫ ਆਪਣੀ ਅੰਤਰਮੁਖੀ ਤੇ ਸੰਕੀਰਨ ਸੋਚ ਅਧੀਨ ਨਾਪਦੀ ਹੈ, ਤਾਂ ਉਹ ਲਾਜ਼ਮੀ ਤੌਰ 'ਤੇ ਗਲਤ ਹੀ ਨਹੀਂ ਹੋਵੇਗਾ, ਸਗੋਂ ਅੱਤਵਾਦ ਦੇ ਵਾਧੇ ਲਈ ਸਹਾਇਕ ਵੀ ਸਿੱਧ ਹੋਵੇਗਾ।
ਇੱਥੇ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਲੁਟੇਰੀਆਂ ਜਮਾਤਾਂ ਆਪਣੇ ਰਾਜ ਵਿਰੁੱਧ ਉਠੀ ਕਿਸੇ ਵੀ ਆਵਾਜ਼ ਨੂੰ 'ਅੱਤਵਾਦ' ਦਾ ਨਾਂਅ ਦੇ ਕੇ ਬਦਨਾਮ ਕਰਨਾ ਤੇ ਦਬਾਉਣਾ ਚਾਹੁੰਦੀਆਂ ਹਨ। ਇਸ ਲਈ 'ਅੱਤਵਾਦੀ' ਸ਼ਬਦ ਨੂੰ ਅਸਲੀ ਰੂਪ ਵਿਚ ਸਮਝਣ ਲਈ ਇਸ ਪਿੱਛੇ ਕੰਮ ਕਰਦੇ ਹਕੀਕੀ ਕਾਰਨ ਨੂੰ ਸਮਝਣਾ ਹੋਵੇਗਾ। ਵੀਅਤਨਾਮੀ ਯੋਧਿਆਂ ਵਲੋਂ ਆਪਣੇ ਦੇਸ਼ ਦੀ ਆਜ਼ਾਦੀ ਤੇ ਸਮਾਜਵਾਦ ਲਈ ਕੀਤੇ ਗਏ ਹਥਿਆਰਬੰਦ ਘੋਲ, ਫਲਸਨਤੀਨੀ ਲੋਕਾਂ ਵਲੋਂ ਆਪਣੀ ਆਜ਼ਾਦੀ ਲਈ ਇਜ਼ਰਾਇਲੀ ਧਾੜਵੀਆਂ ਦਾ ਮੁਕਾਬਲਾ ਕਰਨ ਲਈ ਕੀਤੀਆਂ ਜਾਂਦੀਆਂ ਕਾਰਵਾਈਆਂ ਅਤੇ ਗਦਰੀ ਬਾਬਿਆਂ ਤੇ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਅੰਗਰੇਜੀ ਸਾਮਰਾਜ ਵਿਰੁੱਧ ਦੇਸ਼ ਦੀ ਆਜ਼ਾਦੀ ਤੇ ਬਰਾਬਰੀ ਲਈ ਕੀਤੇ ਗਏ 'ਹਿੰਸਕ' ਉਪਰਾਲੇ 'ਅੱਤਵਾਦ' ਦੇ ਘੇਰੇ ਵਿਚ ਨਹੀਂ ਆਉਂਦੇ, ਕਿਉਂਕਿ ਇਹ ਹੱਕੀ ਲੜਾਈ ਦਾ ਹਿੱਸਾ ਹਨ। ਪ੍ਰੰਤੂ ਆਈ.ਐਸ. ਅਤੇ ਇਸਲਾਮ, ਹਿੰਦੂਤਵ, ਸਿੱਖ ਧਰਮ ਦੇ ਨਾਮ ਉਪਰ ਬਣੀਆਂ ਕਈ ਜਥੇਬੰਦੀਆਂ ਵਲੋਂ ਬਿਨਾਂ ਕਿਸੇ ਅਗਾਂਹਵਧੂ ਉਦੇਸ਼ ਦੇ ਜਨੂੰਨੀ ਰੌਂ ਵਿਚ ਕੀਤੀਆਂ ਜਾਂਦੀਆਂ ਹਿੰਸਕ ਕਾਰਵਾਈਆਂ ਅੱਤਵਾਦ ਦੇ ਘੇਰੇ ਵਿਚ ਆਉਂਦੀਆਂ ਹਨ, ਕਿਉਂਕਿ ਇਹ ਬਿਨਾਂ ਕਿਸੇ ਮਾਨਵਵਾਦੀ ਕਾਜ ਦੇ ਸਿਰਫ ਧਾਰਮਿਕ ਜਨੂੰਨ ਜਾਂ ਦੂਸਰੇ ਧਰਮਾਂ ਲਈ ਨਫਰਤ ਦੇ ਪ੍ਰਭਾਵ ਹੇਠਾਂ ਕੀਤੀਆਂ ਜਾਂਦੀਆਂ ਹਨ।
ਮਨੁੱਖ ਦੀ ਉਤਪਤੀ ਤੋਂ ਬਾਅਦ ਦੁਨੀਆਂ ਦਾ ਬਹੁਤਾ ਸਮਾਜਿਕ ਵਿਕਾਸ ਦੋ ਵਿਰੋਧੀ ਗੁੱਟਾਂ (ਜਮਾਤਾਂ) ਦੇ ਆਪਸੀ ਟਕਰਾਅ (ਹਿੰਸਾ) ਨਾਲ ਭਰਿਆ ਪਿਆ ਹੈ। ਹਿੰਸਾ ਦਾ ਇਹ ਰੂਪ ਕਈ ਵਾਰ ਨਿੱਜੀ ਤੇ ਬਹੁਤੀ ਵਾਰ ਜਮਾਤੀ ਟਕਰਾਅ ਦੇ ਰੂਪ ਵਿਚ ਵੀ ਹੁੰਦਾ ਰਿਹਾ ਹੈ। ਐਸੀਆਂ ਉਦਾਹਰਣਾਂ ਦੀ ਵੀ ਕਮੀ ਨਹੀਂ ਹੈ ਜਦੋਂ ਇਕੋ ਹੀ ਜਮਾਤ ਜਾਂ ਧੜੇ ਦੇ ਲੋਕ ਆਪਸ ਵਿਚ ਵੀ ਭਿੜਦੇ ਰਹੇ ਹਨ। ਇਨ੍ਹਾਂ ਟਕਰਾਵਾਂ ਦੇ ਵੀ ਵੱਖ ਵੱਖ ਸਮਿਆਂ ਉਪਰ ਵੱਖ ਵੱਖ ਕਾਰਨ ਰਹੇ ਹਨ। ਪ੍ਰੰਤੂ ਮੂਲ ਰੂਪ ਵਿਚ ਇਹ ਦੋ ਵਿਰੋਧੀ ਜਮਾਤਾਂ ਜਾਂ ਧੜਿਆਂ (ਲੁੱਟਣ ਵਾਲੇ ਤੇ ਲੁੱਟ ਹੋਣ ਵਾਲੇ) ਦੇ ਆਪਸੀ ਹਿਤਾਂ ਦਾ ਟਕਰਾਅ ਸੀ। ਅੱਜ ਜਦੋਂ ਸੰਸਾਰ ਪੂੰਜੀਵਾਦੀ ਸੰਕਟ ਦੇ ਦੌਰ ਵਿਚ ਅਮਰੀਕਨ ਸਾਮਰਾਜ ਆਪਣੇ ਜੋਟੀਦਾਰਾਂ ਨਾਲ ਮਿਲਕੇ ਦੂਸਰੇ ਦੇਸ਼ਾਂ ਉਪਰ ਹਮਲੇ ਕਰਦਾ ਹੈ, ਲੱਖਾਂ ਕਰੋੜਾਂ ਜਾਨਾਂ ਨੂੰ ਬੰਬਾਂ ਦੇ ਧੂੰਏ ਵਿਚ ਉਡਾਅ ਦਿੰਦਾ ਹੈ ਤੇ ਦੂਸਰੇ ਦੇਸ਼ਾਂ ਦੇ ਕੁਦਰਤੀ ਖਜ਼ਾਨੇ, ਮਾਨਵੀ ਸਰੋਤ ਤੇ ਮੰਡੀਆਂ ਦੋਨੋਂ ਹੱਥਾਂ ਨਾਲ ਲੁੱਟਦਾ ਹੈ ਤਦ ਇਸਨੂੰ ਸਾਮਰਾਜੀਆਂ ਦੇ 'ਸਮੂਹਕ ਅੱਤਵਾਦ' ਦਾ ਨਾਮ ਦਿੱਤਾ ਜਾ ਸਕਦਾ ਹੈ। ਦਹਾਕਿਆਂ ਬੱਧੀ ਵਿਅਤਨਾਮ ਵਿਰੁੱਧ ਅਮਰੀਕਾ ਦਾ ਕਹਿਰ, ਬਰਤਾਨੀਆ ਤੇ ਹੋਰ ਸਾਮਰਾਜੀ ਦੇਸ਼ਾਂ ਵਲੋਂ ਦੁਨੀਆਂ ਦੇ ਦੂਸਰੇ ਦੇਸ਼ਾਂ ਉਪਰ ਸਿੱਧੇ ਕਬਜ਼ੇ ਜਾਰੀ ਰੱਖਣ ਲਈ ਕੀਤੇ ਜ਼ੁਲਮਾਂ ਦੀ ਦਾਸਤਾਨ 'ਅੱਤਵਾਦ' ਦਾ ਹੀ ਇਕ ਨਮੂਨਾ ਸੀ। ਜਦੋਂ ਝੂਠੇ ਇਲਜ਼ਾਮ ਤਹਿਤ ਅਮਰੀਕਾ ਦੀ ਅਗਵਾਈ ਹੇਠ ਨਾਟੋ ਦੇਸ਼ਾਂ ਨੇ ਇਰਾਕ ਉਪਰ ਧਾਵਾ ਬੋਲ ਕੇ ਲੱਖਾਂ ਲੋਕਾਂ ਦੀਆਂ ਜਾਨਾਂ ਲਈਆਂ ਅਤੇ ਅਕਹਿ ਤੇ ਅਸਹਿ ਜ਼ੁਲਮ ਕੀਤੇ, ਤਦ ਜਿੱਥੇ ਸੰਸਾਰ ਭਰ ਵਿਚ ਅਗਾਂਹਵਧੂ ਸ਼ਕਤੀਆਂ ਨੇ ਇਸਦਾ ਡਟਵਾਂ ਵਿਰੋਧ ਕੀਤਾ (ਜਿਸਨੂੰ ਨਾਟੋ ਵਲੋਂ ਪੂਰੀ ਤਰ੍ਹਾਂ ਅਣਡਿੱਠ ਕੀਤਾ ਗਿਆ), ਦੂਸਰੇ ਪਾਸੇ ਸਾਮਰਾਜ ਪੱਖੀ ਦੇਸ਼ਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਇਸ ਕਤਲੇਆਮ ਦੀਆਂ ਖੁਸ਼ੀਆਂ ਮਨਾਈਆਂ। ਭਾਵੇਂ ਹੁਣ ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ, ਜੋ ਆਪ ਇਸ ਜੰਗ ਦਾ ਸਹਿਯੋਗੀ ਸੀ, ਨੇ ਇਰਾਕ ਉਪਰ ਕੀਤੇ ਹਮਲੇ ਨੂੰ ਗੈਰ ਵਾਜ਼ਿਬ ਠਹਿਰਾਇਆ ਹੈ, ਪ੍ਰੰਤੂ ਉਨ੍ਹਾਂ ਲੱਖਾਂ ਮਨੁੱਖੀ ਜਾਨਾਂ ਤੇ ਕੌਮੀ ਨੁਕਸਾਨ ਦੀ ਭਰਪਾਈ ਕੌਣ ਕਰੇਗਾ, ਜੋ ਇਸ ਅਨਿਆਂਪੂਰਨ ਜੰਗ ਕਾਰਨ ਵਾਪਰਿਆ ਹੈ? ਸਾਰੇ ਕਾਨੂੰਨ ਤੇ ਮਨੁੱਖੀ ਅਧਿਕਾਰ ਉਲੰਘ ਕੇ ਅਮਰੀਕਾ, ਇਜ਼ਰਾਈਲ ਵਲੋਂ ਫਲਸਤੀਨ ਦੀ ਧਰਤੀ ਉਪਰ ਕੀਤੇ ਕਬਜ਼ੇ ਨੂੰ ਜਾਰੀ ਰੱਖਣ ਲਈ ਕੀਤੀ ਜਾ ਰਹੀ ਜੰਗ ਨੂੰ ਪੂਰੀ ਸਹਾਇਤਾ ਦੇ ਰਿਹਾ ਹੈ। ਅਮਰੀਕਾ ਖੁੱਲੇਆਮ ਐਲਾਨ ਕਰ ਚੁੱਕਾ ਹੈ ਕਿ ਉਹ ਆਪਣੇ ਹਿੱਤਾਂ (ਜੋ ਉਸਨੇ ਆਪ ਤੈਅ ਕਰਨੇ ਹਨ) ਦੀ ਰਾਖੀ ਲਈ ਬਿਨਾਂ ਕਿਸੇ ਮਨਜੂਰੀ ਜਾਂ ਕਾਨੂੰਨੀ ਪਾਬੰਦੀ ਦੇ ਕਿਸੇ ਵੀ ਦੇਸ਼ ਉਪਰ ਸਿੱਧਾ ਹਥਿਆਰਬੰਦ ਹਮਲਾ ਕਰ ਸਕਦਾ ਹੈ। ਕੀ ਇਹ ਕਾਰਵਾਈਆਂ 'ਅੱਤਵਾਦ' ਦੀ ਪਰਿਭਾਸ਼ਾ ਵਿਚ ਨਹੀਂ ਆਉਂਦੀਆਂ?
ਸੋਵੀਅਤ ਰੂਸ ਦੇ ਟੁੱਟਣ ਤੋਂ ਬਾਅਦ ਅਫਗਾਨਿਸਤਾਨ ਵਿਚ ਇਕ ਲੋਕ ਪੱਖੀ ਸਰਕਾਰ ਨੂੰ ਗਿਰਾਉਣ ਵਾਸਤੇ ਅਮਰੀਕਾ ਵਲੋਂ ਓਸਾਮਾ ਬਿਨ ਲਾਦੇਨ ਨਾਮੀ ਅੱਤਵਾਦੀ ਦੀਆਂ ਸੇਵਾਵਾਂ ਲਈਆਂ ਗਈਆਂ। ਜਦੋਂ ਇਹ ਕਾਰਜ ਪੂਰਾ ਹੋ ਗਿਆ ਤੇ ਲਾਦੇਨ ਰੂਪੀ ਜਿੰਨ ਦੀਆਂ ਖਾਹਸ਼ਾਂ ਹੱਦੋਂ ਵੱਧ ਗਈਆਂ, ਤਦ ਅਮਰੀਕਾ ਦੇ ''ਟਰੇਡ ਸੈਂਟਰ'' ਉਪਰ ਹੋਏ ਹਮਲੇ ਤੋਂ ਬਾਅਦ ਉਸੇ ਹੀ ਓਸਾਮਾ ਬਿਨ ਲਾਦੇਨ ਨੂੰ ਅਮਰੀਕਾ ਵਲੋਂ ਦੁਨੀਆਂ ਦਾ ਸਭ ਤੋਂ ਵੱਧ ਖਤਰਨਾਕ 'ਅੱਤਵਾਦੀ' ਕਰਾਰ ਦੇ ਦਿੱਤਾ ਗਿਆ। 'ਟਰੇਡ ਸੈਂਟਰ' ਉਪਰ ਅੱਤਵਾਦੀ ਹਮਲਾ ਪੂਰੀ ਤਰ੍ਹਾਂ ਗਲਤ ਤੇ ਨਿੰਦਣਯੋਗ ਕਾਰਵਾਈ ਸੀ, ਪ੍ਰੰਤੂ ਇਸ ਨੂੰ, ਅਮਰੀਕਾ ਵਲੋਂ ਆਪਣੀਆਂ ਕੂਟਨੀਤਕ ਚਾਲਾਂ ਨੂੰ ਸਫਲ ਕਰਨ ਲਈ ਅੱਤਵਾਦੀਆਂ ਨੂੰ ਪੈਦਾ ਕਰਨ ਤੇ ਉਹਨਾਂ ਦੀ ਪੂਰੀ ਸਹਾਇਤਾ ਕਰਨ, ਤੋਂ ਅਲੱਗ ਕਰਕੇ ਕੇ ਨਹੀਂ ਦੇਖਿਆ ਜਾ ਸਕਦਾ।
ਧਾਰਮਿਕ ਕੱਟੜਵਾਦ ਤੇ ਅੰਨ੍ਹੇ ਕੌਮਵਾਦ ਤੋਂ ਪੈਦਾ ਹੋਇਆ 'ਅੱਤਵਾਦ' ਐਸੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੁੰਦਾ ਹੈ ਜੋ ਆਪਣੇ ਦੁਸ਼ਮਣ ਭਾਵੇਂ ਉਹ ਧਾਰਮਿਕ, ਭੂਗੋਲਿਕ, ਸਭਿਆਚਾਰਕ, ਸਮਾਜਿਕ ਭਾਵ ਕਿਸੇ ਵੀ ਖੇਤਰ ਨਾਲ ਸਬੰਧ ਰੱਖਦਾ ਹੋਵੇ, ਨੂੰ ਮਾਰਨਾ ਸਭ ਤੋਂ ਵੱਡਾ 'ਸ਼ੁਭ ਕੰਮ' ਸਮਝਦੀ ਹੈ ਅਤੇ ਅਜਿਹਾ ਕਾਰਜ ਕਰਦਿਆਂ ਮਰਨ ਵਾਲੇ ਵਿਅਕਤੀ ਨੂੰ ਮੌਤੋਂ ਬਾਅਦ ਇਕ ਖੂਬਸੂਰਤ ਤੇ ਬੇਹਤਰ ਜ਼ਿੰਦਗੀ ਦੀ ਝਲਕ ਦਿਖਾਉਂਦੀ ਹੈ। ਸੰਸਾਰ ਵਿਚ 'ਆਤਮਘਾਤੀ' ਹਮਲਿਆਂ ਵਿਚ ਮਰਨ ਵਾਲੇ ਅੱਤਵਾਦੀਆਂ ਅਤੇ ਸਾਡੇ ਆਪਣੇ ਦੇਸ਼ ਵਿਚ 1947 ਤੋਂ ਬਾਅਦ ਹੁਣ ਤੱਕ ਹੋਏ ਫਿਰਕੂ ਦੰਗਿਆਂ (ਜਿਸਨੂੰ ਧਾਰਮਕ ਜਨੂੰਨ ਅਧਾਰਤ ਸਮੂਹਕ ਅੱਤਵਾਦ ਕਿਹਾ ਜਾ ਸਕਦਾ ਹੈ) ਵਿਚ ਫਿਰਕਾਪ੍ਰਸਤੀ ਦਾ ਪ੍ਰਚਾਰ ਕਰਨ ਵਾਲੇ ਕਥਿਤ ਧਾਰਮਿਕ ਆਗੂਆਂ ਨੇ ਅੱਤਵਾਦੀ ਹਿੰਸਾ ਕਰਨ ਵਾਲਿਆਂ ਲਈ ਇਹੋ ਫਾਰਮੂਲਾ ਅਪਣਾਇਆ ਹੈ । ਉਂਝ ਅੱਤਵਾਦ ਨੂੰ ਕਿਸੇ ਖਾਸ ਧਰਮ ਜਾਂ ਦੇਸ਼ ਨਾਲ ਨਹੀਂ ਜੋੜਿਆ ਜਾ ਸਕਦਾ। ਪੰਜਾਬ ਵਿਚਲੇ ਖਾਲਿਸਤਾਨੀ ਅੱਤਵਾਦ ਦੇ ਦੌਰ ਵਿਚ, ਹਿੰਸਕ ਕਾਰਵਾਈਆਂ ਕਰਨ ਵਾਲੇ ਲਗਭਗ ਸਾਰੇ ਪੰਜਾਬੀ ਤੇ ਗੈਰ-ਮੁਸਲਮ ਸਨ ਤੇ ਉਨ੍ਹਾਂ ਹੱਥੋਂ ਮਰਨ ਵਾਲੇ ਵੀ ਪੰਜਾਬੀ ਹੀ ਸਨ। ਭਾਰਤ ਦੇ ਉਤਰ ਪੂਰਬੀ ਹਿੱਸੇ ਵਿਚ ਚਲ ਰਹੀਆਂ ਵੱਖਵਾਦੀ ਹਿੰਸਕ ਲਹਿਰਾਂ ਲਈ ਕਿਸੇ ਵਿਸ਼ੇਸ਼ ਧਰਮ ਨੂੰ ਦੋਸ਼ੀ ਨਹੀਂ ਅੰਗਿਆ ਜਾ ਸਕਦਾ ਭਾਵੇਂ ਇਨ੍ਹਾਂ ਲਹਿਰਾਂ ਦੇ ਚਰਿੱਤਰ ਬਾਰੇ ਵੱਖ ਵੱਖ ਰਾਜਸੀ ਧਿਰਾਂ ਦੇ ਅਲੱਗ ਅਲੱਗ ਵਿਚਾਰ ਹਨ। ਜੰਮੂ ਕਸ਼ਮੀਰ ਵਿਚ ਚਲ ਰਿਹਾ ਹਿੰਸਾ ਦਾ ਮੌਜੂਦਾ ਦੌਰ ਵੀ ਵਿਰੋਧ ਤੇ ਪ੍ਰਤੀਰੋਧ ਦੇ ਰੂਪ ਵਿਚ ਹੀ ਦੇਖਿਆ ਜਾਣਾ ਚਾਹੀਦਾ ਹੈ। ਭਾਰਤ ਸਰਕਾਰ ਭਾਵੇਂ ਲੱਖਾਂ ਝੂਠੇ ਬਹਾਨੇ ਤੇ ਦਲੀਲਾਂ ਘੜੀ ਜਾਵੇ, ਸੁਪਰੀਮ ਕੋਰਟ ਨੇ ਪਿਛਲੇ 60 ਸਾਲਾਂ ਤੋਂ ਮਨੀਪੁਰ ਪ੍ਰਾਂਤ ਵਿਚ ਲਗਾਈ ਐਮਰਜੈਂਸੀ ਤੇ ਅਫਸਪਾ (AFSPA) ਵਰਗੇ ਕਾਲੇ ਕਾਨੂੰਨ ਦੀ ਵਰਤੋਂ, ਜਿਸ ਵਿਚ ਹਥਿਆਬੰਦ ਨੀਮ ਫੌਜੀ ਬਲਾਂ ਤੇ ਫੌਜ ਨੂੰ ਆਮ ਲੋਕਾਂ ਵਿਰੁੱਧ ਕਿਸੇ ਵੀ ਕੀਤੀ ਕਾਰਵਾਈ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਦੀ ਸਖਤ ਨਿੰਦਿਆ ਕੀਤੀ ਹੈ। ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿਚ ਨੋਟ ਕੀਤਾ ਹੈ ਕਿ 2010 ਤੋਂ 2012 ਵਿਚਕਾਰ 1526 ਆਮ ਲੋਕਾਂ ਦੀਆਂ ਹੋਈਆਂ ਮੌਤਾਂ ਅਤੀ ਅਪਰਾਧਜਨਕ ਕਾਰਵਾਈ ਹੈ ਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਦਾ ਵਾਤਾਵਰਣ ਕੇਂਦਰੀ ਭਾਰਤ ਵਿਚ ਚਲ ਰਿਹਾ ਹੈ, ਜਿੱਥੇ ਕਬਾਇਲੀ ਲੋਕ ਆਪਣੀ ਰੋਟੀ ਰੋਜ਼ੀ ਦੇ ਸਾਧਨ, ਜ਼ਮੀਨ ਨੂੰ ਸਰਕਾਰ ਤੇ ਬਹੁਕੌਮੀ ਕਾਰਪੋਰੇਸ਼ਨਾਂ ਵਲੋਂ ਹੜੱਪਣ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਹਨ। ਅਰਧ ਸੈਨਿਕ ਬਲ ਤੇ ਫੌਜ ਨੇ 600 ਕਬਾਇਲੀ ਪਿੰਡਾਂ ਨੂੰ ਪੂਰੀ ਤਰ੍ਹਾਂ ਉਜਾੜ ਕੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਹਵਾਲੇ ਕਰ ਦਿੱਤਾ ਹੈ। ਕੀ ਇਨ੍ਹਾਂ ਕਾਰਵਾਈਆਂ ਨੂੰ ਸਰਕਾਰੀ ਅੱਤਵਾਦ ਕਹਿਣਾ ਉਚਿਤ ਨਹੀਂ ਹੈ?
ਦੇਸ਼ ਅੰਦਰ ਪਿਛਲੇ ਕੁਝ ਸਮੇਂ ਤੋਂ ਖਾਸਕਰ ਨਰਿੰਦਰ ਮੋਦੀ ਦੀ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਅਦ ਅੱਤਵਾਦ ਤੇ ਫਿਰਕੂ ਹਿੰਸਾ ਦੀਆਂ ਘਟਨਾਵਾਂ ਕਾਫੀ ਵੱਧ ਗਈਆਂ ਹਨ। ਇਹ ਕਾਰਵਾਈਆਂ ਪਾਕਿਸਤਾਨ ਦੇ ਹਾਕਮ ਤੇ ਫੌਜ ਅਤੇ ਸੰਸਾਰ ਪੱਧਰ ਉਪਰ ਸੰਗਠਤ ਕਈ ਮੁਸਲਮ ਅੱਤਵਾਦੀ ਸੰਗਠਨਾਂ ਵਲੋਂ ਕਰਾਈਆਂ ਜਾਂਦੀਆਂ ਹਨ। ਅਤੇ ਭਾਰਤ ਅੰਦਰ ਵੀ ਐਸੇ ਤੱਤ ਮੌਜੂਦ ਹਨ, ਜੋ ਉਨ੍ਹਾਂ ਦਾ ਸਹਿਯੋਗ ਕਰਕੇ ਅੱਤਵਾਦੀ ਹਿੰਸਕ ਕਾਰਵਾਈਆਂ ਵਿਚ ਲਿਪਤ ਹਨ। ਇਨ੍ਹਾਂ ਦੀ ਨਿੰਦਿਆ ਕੀਤੀ ਜਾਣੀ ਚਾਹੀਦੀ ਹੈ ਤੇ ਆਮ ਲੋਕਾਂ ਨੂੰ ਇਨ੍ਹਾਂ ਸ਼ਕਤੀਆਂ ਵਿਰੁੱਧ ਇਕਮੁੱਠ ਹੋ ਕੇ ਅਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ। 'ਪੀਸ' ਟੀ.ਵੀ. ਤੇ ਭਾਸ਼ਣ ਕਰਨ ਵਾਲਾ ਜ਼ਾਕਰ ਨਾਇਕ 'ਅਮਨ ਦੂਤ' ਨਾਲੋਂ ਜ਼ਿਆਦਾ 'ਬਦਅਮਨੀ ਦਾ ਦੈਂਤ' ਕਿਹਾ ਜਾ ਸਕਦਾ ਹੈ। ਪਰ ਨਾਲ ਹੀ ਜਿਸ ਤਰ੍ਹਾਂ ਦਾ ਫਿਰਕੂ ਮਹੌਲ ਸੰਘ ਪਰਿਵਾਰ ਤੇ ਮੋਦੀ ਸਰਕਾਰ ਵਲੋਂ ਸਿਰਜਿਆ ਜਾ ਰਿਹਾ ਹੈ, ਉਸ ਦੇ ਪ੍ਰਤੀਕਰਮ ਵਜੋਂ ਵੀ ਕੁਝ ਲੋਕ ਹਿੰਸਾ ਦੇ ਰਾਹ ਤੁਰੇ ਹਨ। ਸੰਘ ਪਰਿਵਾਰ (ਬਜਰੰਗ ਦਲ, ਸ਼ਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ, ਆਰ.ਐਸ.ਐਸ.) ਵਲੋਂ ਹਥਿਆਰਬੰਦ ਹੋ ਕੇ ਜਲੂਸ ਕੱਢਣੇ, ਫਿਰਕੂ ਅਧਾਰ 'ਤੇ ਘੱਟ ਗਿਣਤੀਆਂ ਉਪਰ ਜਿਸਮਾਨੀ ਹਮਲੇ ਕਰਕੇ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰਨਾ ਅਤੇ ਫੇਰ ਪ੍ਰਚਾਰ ਸਾਧਨਾਂ, ਖਾਸਕਰ ਟੀ.ਵੀ. ਉਪਰ ਬਹਿਸਾਂ ਰਾਹੀਂ ਤਣਾਅ ਪੂਰਨ ਮਾਹੌਲ ਬਣਾਉਣ ਦੇ ਯਤਨ ਵੀ ਅੱਖੋਂ ਉਹਲੇ ਨਹੀਂ ਕਰਨੇ ਚਾਹੀਦੇ। ਜਿਸ ਤਰ੍ਹਾਂ ਦੀ ਭਾਸ਼ਾ ਗੁਆਂਢੀ ਦੇਸ਼ਾਂ ਤੇ ਭਾਰਤ ਦੀ ਕਿਸੇ ਵੀ ਹਿੰਸਕ ਘਟਨਾ ਦੇ ਪਰਦੇ ਹੇਠਾਂ ਖਾਸ ਧਾਰਮਿਕ ਘੱਟ ਗਿਣਤੀ ਵਿਰੁੱਧ ਕੀਤੀ ਜਾਂਦੀ ਹੈ, ਉਹ ਕਿਸੇ ਅੱਤਵਾਦੀ ਕਾਰਵਾਈ ਤੋਂ ਘੱਟ ਨਹੀਂ ਹੈ। ਇਸ ਨਾਲ ਦੂਸਰੇ ਰੰਗਾਂ ਦੇ ਫਿਰਕੂ ਤੱਤਾਂ (ਮੁਸਲਿਮ ਅੱਤਵਾਦੀਆਂ) ਨੂੰ ਵੀ ਲੋਕਾਂ ਨੂੰ ਵਰਗਲਾਉਣ ਦਾ ਮੌਕਾ ਮਿਲ ਜਾਂਦਾ ਹੈ। ਇਸ ਤਰ੍ਹਾਂ ਦਾ ਮਹੌਲ, ਜਿੱਥੇ ਆਮ ਲੋਕ ਅੱਤਵਾਦੀ ਘਟਨਾਵਾਂ ਤੋਂ ਚਿੰਤਤ ਹੋਣ ਤੇ ਉਨ੍ਹਾਂ ਦਾ ਫਿਰਕੂ ਅਧਾਰ ਉਪਰ ਧਰੁਵੀਕਰਨ ਕੀਤਾ ਜਾ ਰਿਹਾ ਹੋਵੇ, ਪੂੰਜੀਵਾਦੀ ਢਾਂਚੇ ਤੇ ਇਸਦੀ ਚਾਲਕ ਸਰਕਾਰ ਨੂੰ ਬਹੁਤ ਹੀ ਰਾਸ ਆਉਂਦਾ ਹੈ। ਅਮਰੀਕਾ ਤੇ ਹੋਰ ਸਮਰਾਜੀ ਦੇਸ਼ ਅੱਤਵਾਦ ਨੂੰ ਮੁੱਖ ਖਤਰਾ ਦੱਸ ਕੇ ਸੰਸਾਰ ਭਰ ਦੇ ਭੁੱਖੇ ਮਰ ਰਹੇ ਕਰੋੜਾਂ ਬੇਕਾਰ, ਬਿਮਾਰ ਤੇ ਅਨਪੜ੍ਹਤਾ ਦਾ ਸ਼ਿਕਾਰ ਲੋਕਾਂ ਨੂੰ ਅਸਲੀ ਦੁਸ਼ਮਣ ਉਪਰ ਉਂਗਲੀ ਧਰਨ ਦੀ ਥਾਂ ਉਨ੍ਹਾਂ ਨੂੰ ਭੰਬਲਭੂਸੇ ਵਿਚ
ਪਾ ਰਹੇ ਹਨ। ਅੱਤਵਾਦ ਦੇ ਬਹਾਨੇ ਬਣਾ ਕੇ ਸਾਮਰਾਜੀ ਦੇਸ਼ ਆਪਣਾ ਆਰਥਿਕ ਸੰਕਟ ਹੱਲ ਕਰਨ ਲਈ ਜੰਗੀ ਹੱਥਿਆਰ ਵੇਚ ਕੇ ਅਤੇ ਵੱਖ ਵੱਖ ਦੇਸ਼ਾਂ ਵਿਚ ਆਪਸੀ ਹਥਿਆਰਬੰਦ ਟਕਰਾਅ ਕਰਾ ਕੇ ਚੋਖੀ ਕਮਾਈ ਕਰ ਰਹੇ ਹਨ। ਅੱਤਵਾਦੀਆਂ ਕੋਲ ਮਿਲਦੇ ਬਹੁਤੇ ਹਥਿਆਰ ਵੀ ਸਾਮਰਾਜੀ ਤੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਕਾਰਖਾਨਿਆਂ ਵਿਚ ਹੀ ਬਣਦੇ ਹਨ। ਆਪਹੁਦਰੀਆਂ ਕਾਰਵਾਈਆਂ ਕਰਨ ਲਈ ਅਮਰੀਕਾ ਕੋਲ 'ਅੱਤਵਾਦ ਦਾ ਖਤਰਾ' ਇਕ ਬਹੁਤ ਹੀ ਕਾਰਗਰ ਹਥਿਆਰ ਹੈ, ਜਦਕਿ ਆਪਣੇ ਹਿੱਤਾਂ ਨੂੰ ਬੜ੍ਹਾਵਾ ਦੇਣ ਵਾਸਤੇ ਅੱਤਵਾਦ ਪੈਦਾ ਕਰਨ ਵਿਚ ਉਸਦੀ ਮੁੱਖ ਭੂਮਿਕਾ ਹੈ।
ਇਸਦਾ ਅਰਥ ਇਹ ਵੀ ਨਹੀਂ ਕਿ ਫਿਰਕੂ ਜਨੂੰਨ ਅਧੀਨ ਹਿੰਸਕ ਕਾਰਵਾਈਆਂ ਕਰਨ ਵਾਲੇ ਤੱਤਾਂ ਦੀ ਪਿਛਾਖੜੀ ਵਿਚਾਰਧਾਰਾ ਨੂੰ ਅਣਡਿੱਠ ਕੀਤਾ ਜਾਵੇ ਤੇ ਕਿਸੇ ਵੀ ਬਹਾਨੇ ਉਨ੍ਹਾਂ ਦੀ ਪਿੱਠ ਠੋਕੀ ਜਾਵੇ। ਅਸਲ ਵਿਚ ਫਿਰਕੂ ਤੇ ਅੱਤਵਾਦੀ ਤੱਤ ਖੱਬੀ ਤੇ ਅਗਾਂਹਵਧੂ ਲਹਿਰ ਦੇ ਕੱਟੜ ਦੁਸ਼ਮਣ ਹਨ। ਉਨ੍ਹਾਂ ਦੇ ਫਿਰਕੂ ਜਹਿਰੀਲੇ ਪ੍ਰਚਾਰ ਕਾਰਨ ਜਨ ਸਧਾਰਣ ਅੰਧ ਵਿਸ਼ਵਾਸੀ, ਕਿਸਮਤਵਾਦੀ ਤੇ ਹਰ ਤਰ੍ਹਾਂ ਦੇ ਵਹਿਮਾਂ ਭਰਮਾਂ ਵਿਚ ਗਰੱਸੇ ਜਾਂਦੇ ਹਨ। ਉਹ ਜਮਹੂਰੀ ਲਹਿਰ ਨੂੰ ਕਮਜ਼ੋਰ ਕਰਕੇ ਮੌਜੂਦਾ ਪੂੰਜੀਵਾਦੀ ਪ੍ਰਬੰਧ ਦੀ ਉਮਰ ਲੰਬੀ ਕਰ ਰਹੇ ਹਨ। ਇਸੇ ਕਰਕੇ ਸਾਮਰਾਜ ਦਾ 'ਅੱਤਵਾਦ' ਪ੍ਰਤੀ ਦੋਹਰਾ ਕਿਰਦਾਰ ਹੈ; ਆਪਣੇ ਹਿੱਤਾਂ ਲਈ ਤੇ ਅਗਾਂਹਵਧੂ ਲਹਿਰ ਵਿਰੁੱਧ ਇਸਦੀ ਵਰਤੋਂ ਅਤੇ ਇਸਦੇ ਪਰਦੇ ਹੇਠਾਂ ਆਪਣੀਆਂ ਹਮਲਾਵਰ ਤੇ ਚੌਧਰਵਾਦੀ ਕਾਰਵਾਈਆਂ ਨੂੰ ਤੇਜ਼ ਕਰਨਾ।
ਇਸ ਲਈ 'ਅੱਤਵਾਦ' ਦਾ ਖਤਰਾ ਤਾਂ ਭਾਵੇਂ ਹਕੀਕੀ ਹੈ, ਪ੍ਰੰਤੂ ਸਾਮਰਾਜ ਤੇ ਪੂੰਜੀਵਾਦੀ ਢਾਂਚੇ ਨਾਲ ਇਸਦੇ ਨੇੜਲੇ ਸੰਬੰਧਾਂ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ। ਧਰਮ ਜਾਂ ਅੰਨ੍ਹੇ ਕੌਮਵਾਦ ਦੇ ਨਾਂਅ ਉਪਰ ਕੀਤਾ 'ਅੱਤਵਾਦ' ਭਾਵੇਂ ਕਿਸੇ ਵੀ ਕਿਸਮ ਦੇ ਜ਼ੁਲਮ ਵਿਰੁੱਧ ਉਠੀ ਇਕ ਅਵਾਜ਼ ਹੈ, ਪ੍ਰੰਤੂ ਮੰਤਕੀ ਸਿੱਟੇ ਵਜੋਂ ਇਹ ਜਬਰ ਜ਼ੁਲਮ ਕਰਨ ਵਾਲੀਆਂ ਸ਼ਕਤੀਆਂ ਨੂੰ ਹੋਰ ਵਧੇਰੇ ਮਾਰਖੋਰੇ ਬਨਣ ਦਾ ਬਹਾਨਾਂ ਬਖਸ਼ਦੀ ਹੈ। ਜੇਕਰ ਜ਼ੁਲਮ ਦੇ ਵਿਰੋਧ ਦੀ ਜੰਗ ਵਿਚੋਂ 'ਅੱਤਵਾਦ' ਦਾ ਸ਼ਬਦ ਖਤਮ ਕਰ ਦਿੱਤਾ ਜਾਵੇ ਤੇ ਸਮੁੱਚੀ ਮਾਨਵਤਾ ਨੂੰ ਹਰ ਕਿਸਮ ਦੀ ਬੇਇਨਸਾਫੀ ਕਰਨ ਵਾਲੇ ਢਾਂਚੇ 'ਪੂੰਜੀਵਾਦ' ਵਿਰੁੱੱਧ ਇਕ ਵਿਸ਼ਾਲ ਜਨਤਕ ਘੋਲ (ਦੁਸ਼ਮਣ ਦਾ ਜਨਤਕ ਰੂਪ ਵਿਚ ਟਾਕਰਾ ਕਰਦਿਆਂ ਹੋਈ 'ਹਿੰਸਾ' ਵੀ ਹੱਕ ਬਜਾਨਬ ਹੁੰਦੀ ਹੈ) ਵਿੱਢ ਦਿੱਤਾ ਜਾਵੇ, ਤਦ ਬੇਗੁਨਾਹ ਲੋਕਾਂ ਨੂੰ ਧਰਮ ਦੇ ਅਧਾਰ ਉਤੇ ਮਾਰਨ ਜਾਂ ਦਹਿਸ਼ਤ ਪੈਦਾ ਕਰਨ ਵਾਲੇ ਅੱਤਵਾਦ ਦਾ ਖਾਤਮਾ ਕਰ ਕੇ ਸਥਾਈ ਸ਼ਾਂਤੀ ਵੀ ਸਥਾਪਤ ਹੋ ਸਕਦੀ ਹੈ ਤੇ ਲੋਕਾਂ ਨੂੰ ਇਨਸਾਫ ਵੀ ਮਿਲ ਸਕਦਾ ਹੈ। ਇਕ ਕਿਸਮ ਦੇ ਅੱਤਵਾਦ ਦਾ ਵਿਰੋਧ ਕਰਕੇ ਦੂਸਰੇ ਅੱਤਵਾਦ ਨੂੰ ਪੱਠੇ ਪਾਉਣਾ ਮਨੁੱਖਤਾ ਵਿਰੁੱਧ ਸਭ ਤੋਂ ਵੱਡਾ ਗੁਨਾਹ ਹੈ। ਸਾਨੂੰ ਅਜਿਹੇ ਗੁਨਾਹਗਾਰਾਂ ਨੂੰ ਪਹਿਚਾਨਣ ਦੀ ਲੋੜ ਹੈ, ਜੋ ਧਾਰਮਕ ਜਨੂੰਨ ਦੇ ਬੁਰਕੇ ਹੇਠ ਦੂਸਰੇ ਧਰਮਾਂ ਦੇ ਲੋਕਾਂ ਨੂੰ ਬਿਨਾਂ ਕਿਸੇ ਦੋਸ਼ ਦੇ ਗੋਲੀਆਂ ਤੇ ਬੰਬਾਂ ਨਾਲ ਭੁੰਨ ਰਹੇ ਹਨ।

No comments:
Post a Comment