ਰਘਬੀਰ ਸਿੰਘ
ਅਮਰੀਕਾ ਦੇ ਪ੍ਰਧਾਨ ਜਾਰਜ ਬੁਸ਼ ਵਲੋਂ ਆਪਣੇ ਸਾਮਰਾਜੀ ਸਾਥੀ ਦੇਸ਼ਾਂ ਨਾਲ ਸਾਂਝਾ ਗਠਜੋੜ ਬਣਾਕੇ 2003 ਵਿਚ ਇਰਾਕ ਤੇ ਕੀਤਾ ਗਿਆ ਹਮਲਾ ਸ਼ੁਰੂ ਤੋਂ ਹੀ ਅਮਨ ਪਸੰਦ, ਇਨਸਾਫ ਪਸੰਦ ਅਤੇ ਸਾਮਰਾਜੀ ਸ਼ਕਤੀਆਂ ਵਲੋਂ ਦੁਨੀਆਂ ਦੇ ਕੁਦਰਤੀ ਵਸੀਲਿਆਂ 'ਤੇ ਧੱਕੇ ਨਾਲ ਕਬਜ਼ਾ ਕਰਨ ਦੀਆਂ ਲਾਲਸਾਵਾਂ ਦੀ ਅਸਲੀਅਤ ਦੀ ਸਮਝਦਾਰੀ ਰੱਖਣ ਵਾਲੇ ਲੋਕਾਂ ਦੀਆਂ ਨਜ਼ਰਾਂ ਵਿਚ ਸ਼ੱਕੀ ਰਿਹਾ ਹੈ। ਉਹ ਲਗਾਤਾਰ ਹੀ ਇਸਨੂੰ ਗੈਰ ਜ਼ਰੂਰੀ, ਗੈਰ ਕਾਨੂੰਨੀ ਅਤੇ ਧਾੜਵੀ ਜੰਗ ਸਮਝਦੇ ਰਹੇ ਹਨ। ਇਸ ਜੰਗ ਵਿਰੁੱਧ ਅਮਰੀਕਾ ਦੇ ਸਭ ਤੋਂ ਨੇੜਲੇ ਅਤੇ ਵਧੇਰੇ ਚਾਂਭਲੇ ਹੋਏ ਸਾਥੀ ਬਰਤਾਨੀਆ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੇ ਦੇਸ਼ ਵਿਚ ਕਈ ਵਾਰ ਲੱਖਾਂ ਦੀ ਗਿਣਤੀ ਵਿਚ ਜਨਤਕ ਰੋਸ ਮੁਜ਼ਾਹਰੇ ਹੋਏ ਸਨ। ਬਰਤਾਨੀਆ ਦੇ ਲੋਕਾਂ ਨੂੰ ਭਾਰੀ ਰੋਸ ਸੀ ਕਿ ਉਹਨਾਂ ਦੀ ਸਰਕਾਰ ਵਿਸ਼ੇਸ਼ ਕਰਕੇ ਉਹਨਾਂ ਦਾ ਪ੍ਰਧਾਨ ਮੰਤਰੀ ਉਹਨਾਂ ਨੂੰ ਇਕ ਬਿਲਕੁਲ ਹੀ ਬੇਇਨਸਾਫੀ ਵਾਲੀ ਗੈਰ ਕਾਨੂੂੰਨੀ ਜੰਗ ਦੀ ਭੱਠੀ ਵਿਚ ਝੋਕ ਰਿਹਾ ਹੈ। ਉਹਨਾਂ ਦੇ ਅਨੇਕਾਂ ਰਾਜਸੀ, ਆਰਥਕ ਅਤੇ ਫੌਜੀ ਮਾਹਰਾਂ ਪਾਸ ਇਸ ਗੱਲ ਦੇ ਪੱਕੇ ਸਬੂਤ ਸਨ ਕਿ ਜਾਰਜ ਬੁਸ਼ ਅਤੇ ਟੋਨੀ ਬਲੇਅਰ ਦੀ ਜੰਗਬਾਜ਼ ਜੋੜੀ ਇਰਾਕ ਪਾਸ ਜਨਤਕ ਤਬਾਹੀ ਦੇ ਹਥਿਆਰ ਹੋਣ ਅਤੇ ਸਦਾਮ ਸਰਕਾਰ ਵਲੋਂ ਅਲਕਾਇਦਾ ਦਾ ਮਦਦਗਾਰ ਹੋਣ ਬਾਰੇ ਸਰਾਸਰ ਝੂਠ ਬੋਲ ਰਹੀ ਹੈ। ਸਰ ਟੋਨੀ ਬਿਨ ਵਲੋਂ ਫਰਵਰੀ 2003 ਵਿਚ ਸਦਾਮ ਨਾਲ ਕੀਤੀ ਗਈ ਇੰਟਰਵਿਊ ਪਿਛੋਂ ਕਿਹਾ ਗਿਆ ਸੀ ਕਿ ਇਰਾਕ ਪਾਸ ਨਾ ਤਾਂ ਜਨਤਕ ਤਬਾਹੀ ਦੇ ਹਥਿਆਰ ਹਨ ਅਤੇ ਨਾ ਹੀ ਉਸਦੇ ਅਲਕਾਇਦਾ ਨਾਲ ਸਬੰਧ ਹਨ। ਬਰਤਾਨੀਆ ਦੇ ਬਦੇਸ਼ੀ ਵਿਭਾਗ ਦੇ ਮੁੱਖ ਸਲਾਹਕਾਰ ਸਰ ਮਾਈਕਲ ਵੁਡ ਨੇ ਵੀ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਇਰਾਕ 'ਤੇ ਹਮਲਾ ਕਰਨਾ ਗੈਰ ਕਾਨੂੰਨੀ ਹੋਵੇਗਾ ਕਿਉਂਕਿ ਯੂ.ਐਨ.ਓ. ਨਹੀਂ ਸਮਝਦੀ ਕਿ ਇਰਾਕ ਨੇ ਨਿਸ਼ਸਤਰੀਕਰਨ ਬਾਰੇ ਉਸਦੇ ਮਤਿਆਂ ਦੀ ਕੋਈ ਠੋਸ ਉਲੰਘਣਾ ਕੀਤੀ ਹੈ। ਉਸ ਵੇਲੇ ਦੇ ਯੂ.ਐਨ.ਓ. ਦੇ ਜਨਰਲ ਸਕੱਤਰ ਸ਼੍ਰੀ ਕੌਫੀ ਅੰਨਾਨ ਨੇ ਵੀ ਇਰਾਕ ਜੰਗ ਨੂੰ ਪੂਰੀ ਤਰ੍ਹਾਂ ਗੈਰ ਕਾਨੂੰਨੀ ਐਲਾਨਿਆਂ ਜਿਸਦੀ ਉਹਨਾਂ ਨੂੰ ਭਾਰੀ ਕੀਮਤ ਤਾਰਨੀ ਪਈ।
ਇਸੇ ਤਰ੍ਹਾਂ ਬਾਕੀ ਦੇਸ਼ਾਂ ਵਿਸ਼ੇਸ਼ ਕਰਕੇ ਭਾਰਤ ਅਤੇ ਹੋਰ ਅਨੇਕਾਂ ਵਿਕਾਸਸ਼ੀਲ ਦੇਸ਼ਾਂ ਵਿਚ ਵੀ ਇਸ ਜੰਗ ਵਿਰੋਧੀ ਜ਼ੋਰਦਾਰ ਵਿਖਾਵੇ ਹੁੰਦੇ ਰਹੇ ਹਨ। ਪਰ ਜੰਗਬਾਜ ਸਾਮਰਾਜੀ ਗਠਜੋੜ ਦੀਆਂ ਸਰਕਾਰਾਂ ਤੇ ਇਸਦਾ ਕੋਈ ਪ੍ਰਭਾਵ ਨਹੀਂ ਪਿਆ । ਉਹਨਾਂ ਇਕ ਖੁਦਮਖਤਾਰ ਦੇਸ਼ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਦੋ ਕਰੋੜ ਤੋਂ ਵੱਧ ਇਰਾਕੀ ਮਾਰੇ ਗਏ ਹਨ। ਉਹਨਾਂ ਦਾ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਗਿਆ ਹੈ। ਉਸ ਦੀਆਂ ਇਤਹਾਸਕ ਅਤੇ ਸਭਿਆਚਾਰਕ ਵਿਰਾਸਤਾਂ ਮਲੀਆਮੇਟ ਕਰ ਦਿੱਤੀਆਂ ਗਈਆਂ ਹਨ। ਇਰਾਕ ਨੂੰ ਪਹਿਲਾਂ ਅਲ ਕਾਇਦਾ ਤੇ ਫਿਰ ਇਸਲਾਮਕ ਸਟੇਟ ਦਾ ਅੱਡਾ ਬਣ ਜਾਣ ਲਈ ਰਾਹ ਪੱਧਰਾ ਕਰ ਦਿੱਤਾ ਗਿਆ। ਸਾਰਾ ਦੇਸ਼ 13 ਸਾਲਾਂ ਬਾਅਦ ਵੀ ਬੰਬ ਧਮਾਕਿਆਂ ਅਤੇ ਖੁੱਲ੍ਹੀ ਜੰਗ ਦਾ ਸ਼ਿਕਾਰ ਬਣਿਆ ਹੋਇਆ ਹੈ। ਇਸਲਾਮਕ ਸਟੇਟ ਦੇ ਵਹਿਸ਼ੀ ਕਾਰਨਾਮਿਆਂ ਨੇ ਮਨੁੱਖਤਾ ਨੂੰ ਮਧਯੁੱਗੀ ਅਣਮਨੁੱਖੀ ਜ਼ੁਲਮਾਂ ਦੀ ਦੁਬਾਰਾ ਯਾਦ ਕਰਵਾ ਦਿੱਤੀ ਹੈ। ਮਾਨਵਵਾਦੀ ਅਤੇ ਇਨਸਾਫ ਪਸੰਦ ਲੋਕਾਂ ਲਈ ਇਹ ਸਬਕ ਹੈ ਕਿ ਸਾਮਰਾਜ ਜੋ ਲੁੱਟ ਦੇ ਪ੍ਰਬੰਧ ਦੀ ਸ਼ਿਖਰ ਹੈ, ਆਪਣੀ ਲੁੱਟ ਦੀ ਲਾਲਸਾ ਨੂੰ ਪੂਰੀ ਕਰਨ ਲਈ ਹਰ ਤਰ੍ਹਾਂ ਦੀ ਸਾਜਸ਼ ਰਚ ਸਕਦਾ ਹੈ, ਹਰ ਪ੍ਰਕਾਰ ਦਾ ਝੂਠ ਅਤੇ ਕੂੜ ਪ੍ਰਚਾਰ ਕਰ ਸਕਦਾ ਹੈ ਅਤੇ ਆਪਣੀ ਜ਼ੋਰਦਾਰ ਸੈਨਿਕ ਸ਼ਕਤੀ ਦੇ ਬਲਬੂਤੇ ਤੇ ਦੂਜੇ ਦੇਸ਼ਾਂ ਤੇ ਗੈਰ ਕਾਨੂੰਨੀ ਹਮਲੇ ਕਰਕੇ ਉਹਨਾਂ ਦੀਆਂ ਸਰਕਾਰਾਂ ਬਦਲ ਸਕਦਾ ਹੈ ਅਤੇ ਕਈ ਵਾਰ ਨਵੀਆਂ ਹੱਦਬੰਦੀਆਂ ਵੀ ਉਲੀਕ ਸਕਦਾ ਹੈ, ਅਤੇ ਦੇਸ਼ ਦੇ ਕਈ ਟੁਕੜੇ ਕਰ ਸਕਦਾ ਹੈ।

ਸਰ ਜਾਹਨ ਚਿਲਕੋਟ ਰਿਪੋਰਟ
ਸਾਰੀ ਦੁਨੀਆਂ ਵਿਚ ਇਰਾਕ ਜੰਗ ਵਿਰੁੱਧ ਉਠੇ ਭਾਰੀ ਜਨਤਕ ਵਿਰੋਧ ਜਿਸਦਾ ਸਭ ਤੋਂ ਵੱਧ ਸੰਗਠਤ ਰੂਪ ਇੰਗਲੈਂਡ ਦੇ ਲੋਕਾਂ ਵਲੋਂ ਕੀਤਾ ਗਿਆ ਵਿਰੋਧ ਸੀ, ਦੇ ਦਬਾਅ ਹੇਠਾਂ ਉਥੋਂ ਦੀ ਸਰਕਾਰ ਵਲੋਂ 2009 ਵਿਚ ਲੇਬਰ ਮੈਂਬਰ ਪਾਰਲੀਮੈਂਟ ਸਰ ਜਾਹਨ ਚਿਲਕੋਟ ਦੀ ਅਗਵਾਈ ਹੇਠ ਇਰਾਕ ਜੰਗ ਬਾਰੇ ਇਕ ਕਮੇਟੀ ਬਣਾਈ ਗਈ। ਇਸ ਕਮੇਟੀ ਨੇ 7 ਸਾਲਾਂ ਦੀ ਮਿਹਨਤ ਨਾਲ ਜੁਲਾਈ 2016 ਵਿਚ ਇਕ ਵਿਸਤਰਤ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਨੇ ਸੰਸਾਰ ਭਰ ਦੇ ਸਾਰੇ ਅਮਨ ਪਸੰਦ ਅਤੇ ਇਰਾਕ ਜੰਗ ਦੇ ਵਿਰੋਧੀ ਲੋਕਾਂ ਵਲੋਂ ਪਰਗਟ ਕੀਤੇ ਗਏ ਸ਼ੰਕਿਆਂ ਅਤੇ ਇਤਰਾਜਾਂ 'ਤੇ ਮੋਹਰ ਲਾਈ ਹੈ। ਇਸ ਰਿਪੋਰਟ ਵਲੋਂ ਹੇਠ ਲਿਖੇ ਮੁੱਖ ਤੱਥ ਪ੍ਰਗਟ ਕੀਤੇ ਗਏ ਹਨ :
(ੳ) ਇਰਾਕ ਜੰਗ ਪੂਰੀ ਤਰ੍ਹਾਂ ਗੈਰ ਹੱਕੀ ਬੇਇਨਸਾਫੀ ਭਰਪੂਰ ਅਤੇ ਗੈਰ ਕਾਨੂੰਨੀ ਸੀ। ਇਸ ਵਿਚ ਇੰਗਲੈਂਡ ਦਾ ਸ਼ਾਮਲ ਹੋਣਾ ਪੂਰੀ ਤਰ੍ਹਾਂ ਗਲਤ ਸੀ।
(ਅ) ਇਰਾਕ ਪਾਸ ਜਨਤਕ ਤਬਾਹੀ ਵਾਲੇ ਹਥਿਆਰ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਇਸ ਬਾਰੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਵਲੋਂ ਆਪਣੇ ਦੇਸ਼ ਦੇ ਲੋਕਾਂ ਨੂੰ ਗਲਤ ਤੱਥ ਪੇਸ਼ ਕਰਕੇ ਗੁੰਮਰਾਹ ਕੀਤਾ ਗਿਆ ਹੈ।
(ੲ) ਜੰਗ ਵਿਚ ਸ਼ਾਮਲ ਹੋਣ ਲਈ ਲੋੜੀਂਦੀ ਤਿਆਰੀ ਨਹੀਂ ਕੀਤੀ ਗਈ ਜਿਸ ਨਾਲ ਇੰਗਲੈਂਡ ਨੂੰ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਉਠਾਉਣਾ ਪਿਆ ਹੈ।
(ਸ) ਜੰਗ ਦਾ ਐਲਾਨ ਕਰਨ ਤੋਂ ਪਹਿਲਾਂ ਲੋੜੀਂਦੇ ਕੂਟਨੀਤਕ ਢੰਗਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ। ਯੂ.ਐਨ.ਓ. ਦੀ ਪ੍ਰਵਾਨਗੀ ਬਿਨਾਂ ਇਹ ਲੜਾਈ ਪੂਰੀ ਤਰ੍ਹਾਂ ਗਲਤ ਅਤੇ ਗੈਰਕਾਨੂੰਨੀ ਹੈ।

ਮੁੱਖ ਦੋਸ਼ੀ ਜਾਰਜ ਬੁਸ਼
ਸਰ ਜਾਹਨ ਚਿਲਕੋਟ ਦੀ ਇਸ ਰਿਪੋਰਟ ਨੇ ਸਾਮਰਾਜੀ ਦੇਸ਼ਾਂ ਦੇ ਗਠਬੰਧਨ ਵਲੋਂ ਇਰਾਕ ਨਾਲ ਕੀਤੀ ਗਈ ਧੱਕੇਸ਼ਾਹੀ ਅਤੇ ਉਸ ਦੀ ਕੀਤੀ ਗਈ ਸਰਵਪੱਖੀ ਬਰਬਾਦੀ ਤੋਂ ਪਰਦਾ ਹਟਾਕੇ ਬਹੁਤ ਚੰਗਾ ਕੰਮ ਕੀਤਾ ਹੈ। ਪਰ ਉਸਨੇ ਇਸਦੇ ਮੁੱਖ ਦੋਸ਼ੀ ਅਮਰੀਕਾ ਦੇ ਪ੍ਰਧਾਨ ਜਾਰਜ ਬੁਸ਼ ਬਾਰੇ ਕੁਝ ਨਹੀਂ ਕਿਹਾ। ਖੈਰ ਇਹ ਉਹਨਾਂ ਦੇ ਅਧਿਕਾਰ ਖੇਤਰ ਵਿਚ ਵੀ ਨਹੀਂ ਸੀ ਆਉਂਦਾ। ਇਹ ਜਾਰਜ ਬੁਸ਼ ਹੀ ਸੀ ਜਿਸਨੇ ਹਰ ਉਸ ਦੇਸ਼ ਜਿਸਨੇ ਨਵਉਦਾਰਵਾਦੀ ਨੀਤੀਆਂ ਨੂੰ ਮੰਨਕੇ ਆਪਣੇ ਦੇਸ਼ਾਂ ਦੇ ਕੁਦਰਤੀ ਵਸੀਲੇ ਅਤੇ ਮੰਡੀਆਂ ਸਾਮਰਾਜੀ ਦੇਸ਼ਾਂ ਦੇ ਹਵਾਲੇ ਕਰਨ ਤੋਂ ਨਾਂਹ ਕਰ ਦਿੱਤੀ ਨੂੰ ਬਦਮਾਸ਼ ਰਾਜ (Rogue State) ਦਾ ਨਾਂਅ ਦਿੱਤਾ ਸੀ ਅਤੇ ਉਹਨਾਂ ਦੇਸ਼ਾਂ ਵਿਚ ਸੱਤਾ ਪਰਿਵਰਤਨ (Regime Change) ਦਾ ਖੁੱਲ੍ਹਾ ਐਲਾਨ ਕੀਤਾ ਸੀ। ਉਹਨਾਂ ਇਸ ਧੱਕੇਸ਼ਾਹ ਜਾਲਮਾਨਾ ਮੰਤਵ ਦੀ ਪੂਰਤੀ ਲਈ ਆਪਣੇ ਹਿਤਾਂ ਦੀ ਰਾਖੀ ਦੇ ਨਾਂਅ ਹੇਠਾਂ ਅਗਾਊਂ ਜੰਗ (Premptive war) ਲਾਉਣ ਦਾ ਐਲਾਨ ਵੀ ਡੰਕੇ ਦੀ ਚੋਟ ਤੇ ਕੀਤਾ ਸੀ। ਇਹ ਸਾਰੇ ਜਾਲਮਾਨਾ ਅਤੇ ਧੱਕੇਸ਼ਾਹ ਐਲਾਨ ਜੰਗਬਾਜ ਬੁਸ਼ ਨੇ ਅੱਤਵਾਦ ਵਿਰੁੱਧ ਜੰਗ (War on Terroer) ਦੇ ਪਰਦੇ ਹੇਠਾਂ ਕੀਤੇ ਸਨ। ਉਸਨੇ ਸਾਰੇ ਸੰਸਾਰ ਨੂੰ ਚੁਣੌਤੀ ਦੇ ਕੇ ਕਿਹਾ ਸੀ ਕਿ ਜਾਂ ਸਾਡੇ ਨਾਲ ਆਓ ਜਾਂ ਅੱਤਵਾਦ ਦੇ ਹਾਮੀ ਸਮਝੇ ਜਾਓਗੇ। ਵਿਚਲਾ ਕੋਈ ਰਸਤਾ ਨਹੀਂ।
ਸਾਮਰਾਜੀ ਚਾਲਾਂ ਦੀ ਸ਼ਤਰੰਜ
ਸਾਮਰਾਜ ਆਪਣੇ ਖਾਸੇ ਦੇ ਰੂਪ ਵਿਚ ਸਦਾ ਹੀ ਜੰਗਬਾਜ ਅਤੇ ਪਸਾਰਵਾਦੀ ਹੁੰਦਾ ਹੈ। ਉਹ ਵੱਖ ਵੱਖ ਬਹਾਨਿਆਂ ਰਾਹੀਂ ਜੰਗ ਲਾ ਕੇ ਸੰਸਾਰ ਭਰ ਵਿਚ ਦੂਜੇ ਦੇਸ਼ਾਂ 'ਤੇ ਕਬਜ਼ਾ ਕਰਨ ਅਤੇ ਲੋੜ ਅਨੁਸਾਰ ਉਹਨਾਂ ਦੀਆਂ ਭੂਗੋਲਿਕ ਹੱਦਾਂ ਬਦਲਣ ਦਾ ਆਦੀ ਹੁੰਦਾ ਹੈ। ਪਰ ਸਮਾਜਵਾਦੀ ਕੈਂਪ ਦੀ ਮਜ਼ਬੂਤੀ ਹੋਣ ਨਾਲ ਵਿਸ਼ੇਸ਼ ਕਰਕੇ ਦੂਜੀ ਵੱਡੀ ਜੰਗ ਵਿਚ ਸੋਵੀਅਤ ਯੂਨੀਅਨ ਦੀਆਂ ਫੌਜਾਂ ਵਲੋਂ ਵਿਖਾਈ ਬੇਮਿਸਾਲ ਸ਼ੂਰਮਗਤੀ ਨਾਲ ਕੁਝ ਸਮੇਂ ਤੱਕ ਸਾਮਰਾਜ ਦੇ ਇਹਨਾਂ ਮਨਸੂਬਿਆਂ ਨੂੰ ਬਹੁਤ ਹੱਦ ਤੱਕ ਲਗਾਮ ਲੱਗੀ ਰਹੀ। ਕਮਜ਼ੋਰ ਧਿਰ ਵਿਰੁੱਧ ਹੋਣ ਵਾਲੀ ਹਰ ਧੱਕੇਸ਼ਾਹੀ ਵਿਰੁੱਧ ਸੋਵੀਅਤ ਦਖਲਅੰਦਾਜ਼ੀ ਦੇ ਡਰ ਕਰਕੇ ਸਾਮਰਾਜੀ ਸ਼ਕਤੀਆਂ ਆਪਣੀ ਮਨਮਰਜ਼ੀ ਨਹੀਂ ਕਰ ਸਕੀਆਂ।
1980ਵਿਆਂ ਦੇ ਆਖਰੀ ਸਾਲਾਂ ਵਿਚ ਜਦੋਂ ਅਮਰੀਕਾ ਨੇ ਰੂਸੀ ਪ੍ਰਧਾਨ ਗੋਰਬਾਚੇਵ ਨਾਲ ਆਪਣੀ ਨੇੜਤਾ ਬਹੁਤ ਵਧਾ ਲਈ ਸੀ ਅਤੇ ਸੋਵੀਅਤ ਆਗੂ ਦੇਸ਼ ਵਿਚ ਪੂਰੀ ਤਰ੍ਹਾਂ ਸੋਧਵਾਦੀ ਨੀਤੀਆਂ 'ਤੇ ਸਰਪਟ ਦੌੜ ਰਹੇ ਸਨ ਅਤੇ ਸਮਾਜਵਾਦੀ ਢਾਂਚੇ ਨੂੰ ਅੰਦਰੋਂ ਪੂਰੀ ਤਰ੍ਹਾਂ ਢਾਹ ਲਾ ਰਹੇ ਸਨ ਤਾਂ ਸਾਮਰਾਜੀ ਸ਼ਕਤੀਆਂ ਪੂਰਬੀ ਯੂਰਪੀ ਦੇਸ਼ਾਂ ਵਿਚ ਕਮਿਊਨਿਸਟ ਵਿਰੋਧੀ ਉਲਟ ਇਨਕਲਾਬ ਸਫਲ ਕਰਨ ਵਿਚ ਕਾਮਯਾਬ ਹੋ ਗਈਆਂ। 1989-90 ਤੱਕ ਇਹ ਅਮਲ ਪੂਰਾ ਹੋ ਚੁੱਕਿਆ ਸੀ। 1991 ਵਿਚ ਸੋਵੀਅਤ ਯੂਨੀਅਨ ਦੇ ਸਮਾਜਵਾਦੀ ਢਾਂਚੇ ਨੂੰ ਤੋੜ ਦਿੱਤੇ ਜਾਣ ਤੋਂ ਬਾਅਦ ਸਾਮਰਾਜਵਾਦੀ ਸ਼ਕਤੀਆਂ ਦੁਨੀਆਂ ਭਰ ਵਿਚ ਆਪਣੀ ਸਿਧਾਂਤਕ ਅਤੇ ਰਾਜਨੀਤਕ ਜਿੱਤ ਦੇ ਐਲਾਨ ਦਾ ਡੰਕਾ ਵਜਾ ਰਹੀਆਂ ਸਨ। ਉਹਨਾਂ ਐਲਾਨ ਕੀਤਾ ਕਿ ਕਮਿਊਨਿਜ਼ਮ ਮਰ ਚੁਕਿਆ ਹੈ। ਸਰਮਾਏਦਾਰੀ ਪ੍ਰਬੰਧ ਹੀ ਅਸਲੀ ਅਤੇ ਅੰਤਮ ਪ੍ਰਬੰਧ ਹੈ। ਇਸਦੇ ਅੱਗੇ ਕੋਈ ਨਹੀਂ ਠਹਿਰ ਸਕਦਾ।
ਇਸ ਸਮਾਜਕ ਅਤੇ ਰਾਜਨੀਤਕ ਵਾਤਾਵਰਣ ਵਿਚ ਸਾਮਰਾਜੀ ਸ਼ਕਤੀਆਂ ਨੇ ਦੂਜੇ ਦੇਸ਼ਾਂ ਵਿਚ ਸੱਤਾ ਬਦਲਣ ਅਤੇ ਕਈ ਦੇਸ਼ਾਂ ਦੀਆਂ ਨਵੀਆਂ ਹਦਬੰਦੀਆਂ ਕਰਨ ਦਾ ਅਪਵਿੱਤਰ ਕਰਮ ਦੁਬਾਰਾ ਆਰੰਭ ਕਰ ਦਿੱਤਾ। ਇਸ ਧੱਕੇਸ਼ਾਹੀ ਦਾ ਪਹਿਲਾ ਸ਼ਿਕਾਰ ਯੂਗੋ-ਸਲਾਵੀਆ ਨੂੰ ਬਣਾਇਆ ਗਿਆ। 1945 ਵਿਚ ਇੱਥੇ ਬਣੇ ਕਮਿਊਨਿਸਟ ਰਾਜ ਦੇ ਸੰਵਿਧਾਨ ਅਨੁਸਾਰ ਇਹ ਛੇ ਗਣਰਾਜਾਂ ਬੋਸਨੀਆ-ਹਰਜੇਗੋਵੀਨਾ-ਕਰੋਸ਼ੀਆ, ਮੈਕਡੋਨੀਆ, ਮੈਨਟੇਨੇਗਰੋ, ਸਰਬੀਆ ਅਤੇ ਸੋਲਵੇਨੀਆ 'ਤੇ ਅਧਾਰਤ ਸੀ। ਇਸ ਦੇ ਪਹਿਲੇ ਰਾਸ਼ਟਰਪਤੀ ਮਾਰਸ਼ਲ ਟੀਟੋ ਸਨ, ਜਿਹਨਾਂ ਗੁਟਨਿਰਲੇਪ ਲਹਿਰ ਉਸਾਰਨ ਵਿਚ ਵੱਡਾ ਯੋਗਦਾਨ ਪਾਇਆ ਸੀ। ਪਰ ਸਾਮਰਾਜ ਯੂਰਪ ਵਿਚ ਗੁਟਨਿਰਲੇਪ ਲਹਿਰ ਦੀ ਹਾਮੀ ਕਿਸੇ ਸ਼ਕਤੀ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦਾ। ਯੂਰਪੀਨ ਯੂਨੀਅਨ ਦੇ ਦੇਸ਼ਾਂ ਨੇ ਇਹਨਾਂ ਗਣਰਾਜਾਂ ਵਿਚ ਨਸਲੀ, ਧਾਰਮਕ ਅਤੇ ਅੰਧਰਾਸ਼ਟਰਵਾਦੀ ਭਾਵਨਾਵਾਂ ਉਭਾਰ ਕੇ ਪੂਰੀ ਅੰਦਰੂਨੀ ਅਸਥਿਰਤਾ ਪੈਦਾ ਕਰ ਦਿੱਤੀ। ਇਥੋਂ ਦੇ ਲੋਕਾਂ ਨੂੰ ਘਰੋਗੀ ਜੰਗ ਵਿਚ ਉਲਝਾ ਦਿੱਤਾ ਗਿਆ। 1992 ਤੋਂ ਆਰੰਭ ਹੋਈਆਂ ਸਾਜਸ਼ਾਂ ਅਤੇ ਸਰਬੀਆ ਵਿਚ ਕੀਤੀ ਬੰਬਾਰੀ ਰਾਹੀਂ ਸਿੱਧੀ ਫੌਜੀ ਦਖਲਅੰਦਾਜੀ ਕਰਕੇ 2001 ਤੱਕ ਯੂਗੋਸਲਾਵੀਆ ਦਾ ਵਜੂਦ ਮੁਕਾ ਦਿੱਤਾ ਗਿਆ। 2001 ਵਿਚ ਨਾਟੋ ਦੀਆਂ ''ਅਮਨ ਫੌਜਾਂ'' ਨੇ ਸਰਬੀਆ ਦੇ ਪ੍ਰਧਾਨ ਸੋਲਬੋਡਨ ਮਿਲੋਸੈਵਕ ਨੂੰ ਗ੍ਰਿਫਤਾਰ ਕਰਕੇ ਯੂ.ਐਨ.ਓ. ਦੇ ਜੰਗੀ ਜ਼ੁਰਮਾਂ ਦੇ ਟਰਬਿਊਨਲ ਦੇ ਹਵਾਲੇ ਕਰ ਦਿੱਤਾ। ਉਸ 'ਤੇ ਮਨੁੱਖਤਾ ਵਿਰੋਧੀ ਜੰਗ ਕਰਨ ਦਾ ਦੋਸ਼ ਲਾਇਆ ਗਿਆ। ਉਹ 2006 ਵਿਚ ਆਪਣੇ ਕੈਦੀ ਸੈਲ ਵਿਚ ਹੀ ਮਰ ਗਿਆ। ਉਸਦੇ ਸਮਰਥਕਾਂ ਦਾ ਦੋਸ਼ ਹੈ ਕਿ ਉਸਨੂੰ ਜ਼ਹਿਰ ਦੇ ਕੇ ਮਾਰਿਆ ਗਿਆ।
ਸਾਮਰਾਜੀ ਸ਼ਕਤੀਆਂ ਦੇ ਜੰਗਬਾਜ ਅਤੇ ਪਸਾਰਵਾਦੀ ਮਨਸੂਬਿਆਂ ਦਾ ਦੂਜਾ ਅਧਿਆਏ ਜਾਰਜ ਬੁਸ਼ ਜੂਨੀਅਰ ਵਲੋਂ ਖੋਲਿਆ ਗਿਆ। 11 ਸਤੰਬਰ 2001 ਨੂੰ ਅਮਰੀਕਾ ਤੇ ਹੋਏ ਅੱਤਵਾਦੀ ਹਮਲੇ ਪਿਛੋਂ ਅਮਰੀਕਾ ਨੇ ਅੱਤਵਾਦ ਵਿਰੁੱਧ ਜੰਗ ਦੇ ਨਾਹਰੇ ਦੇ ਪਰਦੇ ਹੇਠਾਂ ਇਰਾਕ, ਸੀਰੀਆ ਅਤੇ ਲੀਬੀਆ ਨੂੰ ਰਾਜ ਪ੍ਰਬੰਧ ਬਦਲੋ (Regime Change) ਦੇ ਮਨਸੂਬੇ ਨੂੰ ਲਾਗੂ ਕਰਨ ਲਈ ਚੁਣਿਆ। ਉਸਨੇ ਖੁੱਲੇਆਮ ਯੂ.ਐਨ.ਓ. ਦੀ ਪ੍ਰਵਾਨਗੀ ਲੈਣ ਦੀ ਲੋੜ ਤੋਂ ਇਨਕਾਰ ਕੀਤਾ, ਉਸਨੇ ਸਭ ਨੂੰ ਚੁਣੌਤੀ ਦਿੱਤੀ ਕਿ ਜਾਂ ਸਾਡੇ ਵੱਲ ਹੋਵੋ ਜਾਂ ਅੱਤਵਾਦੀਆਂ ਵੱਲ ਸਮਝੇ ਜਾਵੋਗੇ। ਇਸ ਤਰ੍ਹਾਂ ਉਹ ਆਪਣੀ ਗੱਲ ਨੂੰ ਨਾ ਮੰਨਣ ਵਾਲੇ ਇਹਨਾਂ ਤਿੰਨਾਂ ਦੇਸ਼ਾਂ ਦੀ ਧੌਣ ਭੰਨਣ, ਉਥੋਂ ਦੇ ਰਾਜਪ੍ਰਬੰਧ ਬਦਲਕੇ ਆਪਣੀਆਂ ਕਠਪੁਤਲੀ ਸਰਕਾਰਾਂ ਬਣਾਉਣ ਅਤੇ ਉਥੋਂ ਦੇ ਕੁਦਰਤੀ ਵਸੀਲਿਆਂ ਅਤੇ ਮੰਡੀਆਂ 'ਤੇ ਕਬਜ਼ਾ ਕਰਨ ਵਿਚ ਕਾਫੀ ਹੱਦ ਤੱਕ ਸਫਲ ਹੋ ਗਿਆ। ਸਿਰਫ ਸੀਰੀਆ ਹੀ ਕੁੱਝ ਹੱਦ ਤੱਕ ਆਪਣੀ ਹੋਂਦ ਬਚਾ ਸਕਿਆ ਹੈ। ਪਰ ਇਹ ਵੀ ਰੂਸ ਦੀ ਸਰਵਪੱਖੀ ਸਹਾਇਤਾ ਨਾਲ ਹੀ ਹੋ ਸਕਿਆ ਹੈ।
ਜਾਰਜ ਬੁਸ਼ ਦੀ ਅਗਵਾਈ ਹੇਠ ਸਾਮਰਾਜੀ ਦੇਸ਼ਾਂ ਦੇ ਗਠਬੰਧਨ ਵਲੋਂ ਰਾਜਪ੍ਰਬੰਧ ਬਦਲਣ ਦੀ ਖੂਨੀ ਜੰਗਬਾਜ਼ ਮੁਹਿੰਮ ਨੇ ਮਨੁੱਖਤਾ ਨੂੰ ਸਰਵਪੱਖੀ ਤਬਾਹੀ ਦੀਆਂ ਬਹੁਤ ਡੂੰਘੀਆਂ ਸੱਟਾਂ ਲਾਈਆਂ ਹਨ ਅਤੇ ਅਜਿਹੇ ਜਖ਼ਮ ਦਿੱਤੇ ਹਨ ਜਿਹੜੇ ਲੰਮੇ ਸਮੇਂ ਤੱਕ ਰਿਸਦੇ ਰਹਿਣਗੇ। ਇਰਾਕ, ਸੀਰੀਆ ਅਤੇ ਲੀਬੀਆ ਅਰਬ ਦੇਸ਼ਾਂ ਵਿਚ ਬਹੁਤ ਹੀ ਅਮੀਰ ਸਭਿਆਚਾਰਕ ਵਿਰਸੇ ਦੇ ਮਾਲਕ ਹਨ। ਇਥੋਂ ਦੀ ਧਰਤੀ ਉਪਜਾਊ ਅਤੇ ਲੋਕ ਮਿਹਨਤੀ ਹਨ। ਇੱਥੇ ਤੇਲ ਦੇ ਵੱਡੇ ਭੰਡਾਰ ਹਨ ਪਰ ਸਾਮਰਾਜੀ ਸ਼ਕਤੀਆਂ ਵਲੋਂ ਠੋਸੀ ਜੰਗ ਨੇ ਸਭ ਤਬਾਹ ਕਰ ਦਿੱਤਾ ਹੈ। ਹਰ ਪਾਸੇ ਮਨੁੱਖੀ ਖੂਨ ਵਹਿ ਰਿਹਾ ਹੈ ਅਤੇ ਇਸ ਖੂਨ ਨਾਲ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਮਸਜਦਾਂ ਵੀ ਰੰਗੀਆਂ ਜਾਂਦੀਆਂ ਹਨ। ਇਕ ਅੰਦਾਜ਼ੇ ਅਨੁਸਾਰ ਦੋ ਤੋਂ ਢਾਈ ਕਰੋੜ ਇਰਾਕੀ ਮਾਰੇ ਜਾ ਚੁੱਕੇ ਹਨ। ਪਰ ਫਿਰ ਵੀ ਇਹ ਤਬਾਹੀ ਰੁਕ ਨਹੀਂ ਰਹੀ। ਲੀਬੀਆ ਪੂਰੀ ਤਰ੍ਹਾਂ ਧਾੜਵੀ ਗਰੁੱਪਾਂ ਦੇ ਕਬਜ਼ੇ ਹੇਠ ਹੈ ਅਤੇ ਉਥੇ ਦੋ ਸਰਕਾਰਾਂ ਕੰਮ ਕਰ ਰਹੀਆਂ ਹਨ। ਇਕ ਤ੍ਰਿਪੋਲੀ ਅਤੇ ਦੂਜੀ ਅਲੈਪੋ ਵਿਚ। ਸੀਰੀਆ ਵਿਚ 5 ਸਾਲਾਂ ਤੋਂ ਘਰੋਗੀ ਜੰਗ ਚਲ ਰਹੀ ਹੈ। ਉਥੋਂ ਦੇ ਬਾਗੀ ਗਰੁੱਪ ਜਿਹਨਾਂ ਨੂੰ ਸਾਮਰਾਜੀ ਦੇਸ਼ਾਂ ਸਾਊਦੀ ਅਰਬ ਅਤੇ ਤੁਰਕੀ ਦੀ ਖੁੱਲੀ ਹਮਾਇਤ ਹਾਸਲ ਹੈ, ਪ੍ਰਧਾਨ ਬਸ਼ਰ-ਅਲ-ਅਸਦ ਦੀ ਸਰਕਾਰ ਵਿਰੁੱੱਧ ਨਿਹੱਕੀ ਜੰਗ ਲੜ ਰਹੇ ਹਨ। ਜੇ ਰੂਸ ਖੁੱਲਕੇ ਅਤੇ ਚੀਨ ਪਿੱਛੇ ਰਹਿਕੇ ਸੀਰੀਆ ਦੀ ਮਦਦ ਨਾ ਕਰਦੇ ਤਾਂ ਸੀਰੀਆ ਦੀ ਹਾਲਤ ਵੀ ਇਰਾਕ, ਲੀਬੀਆ ਵਾਲੀ ਹੀ ਹੁੰਦੀ।

ਅੱਤਵਾਦ ਦਾ ਗੜ੍ਹ
ਬੁਸ਼ ਬਲੇਅਰ ਜੋੜੀ ਵਲੋਂ ਬਾਕੀ ਭਾਈਵਾਲਾਂ ਨਾਲ ਰਲਕੇ ਛੇੜੀ ਇਰਾਕ-ਸੀਰੀਆ-ਲੀਬੀਆ ਜੰਗ ਨੇ ਇਹਨਾਂ ਦੇਸ਼ਾਂ ਨੂੰ ਅੱਤਵਾਦ ਦਾ ਸ਼ਕਤੀਸ਼ਾਲੀ ਅੱਡਾ ਬਣਾ ਦਿੱਤਾ ਹੈ। ਇਹਨਾਂ ਦੇਸ਼ਾਂ ਵਿਚ ਸੱਤਾ ਪਰਿਵਰਤਨ ਦੇ ਨਾਹਰੇ ਨੂੰ ਸਫਲ ਕਰਨ ਲਈ ਇਹਨਾਂ ਇਤਹਾਦੀਆਂ ਨੇ ਦੁਨੀਆਂ ਭਰ ਦੇ ਰੂੜ੍ਹੀਵਾਦੀ, ਅੱਤਵਾਦੀ ਕਾਤਲਾਂ ਨੂੰ ਇੱਥੇ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਪਹਿਲਾਂ ਉਹ ਅਲਕਾਇਦਾ ਦੇ ਰੂਪ ਵਿਚ ਆਏ ਅਤੇ ਅੱਗੋਂ ਕਈ ਗਰੁੱਪਾਂ ਵਿਚ ਵੰਡੇ ਗਏ। ਆਈ.ਐਸ. ਵਾਲਾ ਗਰੋਹ ਸਭ ਤੋਂ ਵੱਧ ਸ਼ਕਤੀਸ਼ਾਲੀ, ਜਾਲਮ ਅਤੇ ਕਾਤਲ ਹੈ। ਇਹ ਸਭ ਅਮਰੀਕਾ ਅਤੇ ਉਸਦੇ ਹੱਥਠੋਕੇ ਸਾਊਦੀ ਅਰਬ-ਕੁਵੈਤ ਅਤੇ ਕਤਰ ਵਰਗੇ ਦੇਸ਼ਾਂ ਦੀ ਪੈਦਾਵਾਰ ਹਨ। ਇਹਨਾਂ ਦਾ ਵਿਚਾਰਧਾਰਕ ਆਧਾਰ ਅਮਰੀਕਾ ਦੇ ਪਿੱਠੂ ਸਾਊਦੀ ਅਰਬ ਦਾ ਵਹਾਬੀਇਜ਼ਮ ਹੀ ਹੈ। ਇਹਨਾਂ ਦੇਸ਼ਾਂ ਵਿਚ ਮਨੁੱਖੀ ਜੀਵਨ ਦੇ ਹੋ ਰਹੇ ਘਾਣ ਅਤੇ ਕੁਦਰਤੀ ਵਸੀਲਿਆਂ ਦੀ ਹੋ ਰਹੀ ਬਰਬਾਦੀ ਲਈ ਸਾਮਰਾਜੀ ਸ਼ਕਤੀਆਂ ਹੀ ਪੂਰੀ ਤਰ੍ਹਾਂ ਜ਼ਿਮੇਵਾਰ ਹਨ।
ਸੰਸਾਰ ਦਾ ਰਿਫਊਜੀ ਸੰਕਟ
ਅਮਰੀਕਾ ਵਲੋਂ ਇਰਾਕ ਵਿਰੁੱਧ ਛੇੜੀ ਗੈਰ ਕਾਨੂੰਨੀ ਅਤੇ ਧਾੜਵੀ ਜੰਗ, ਅਤੇ ਉਸਦੀ ਅਗਵਾਈ ਵਿਚ ਬਣੇ ਸਾਮਰਾਜੀ ਗਠਬੰਧਨ ਦੀ ਪੂਰੀ ਹਮਾਇਤ ਹਾਸਲ ਰੂੜੀਵਾਦੀ ਕਾਤਲ ਗਰੁੱਪਾਂ ਵਲੋਂ ਲੀਬੀਆ ਅਤੇ ਸੀਰੀਆ ਵਿਚ ਲੜੀ ਜਾ ਰਹੀ ਘਰੋਗੀ ਜੰਗ ਨੇ ਲੱਖਾਂ ਲੋਕਾਂ ਦੀਆਂ ਜਾਨਾਂ ਲਈਆਂ ਹਨ ਅਤੇ ਅਣਗਿਣਤ ਲੋਕਾਂ ਨੂੰ ਆਪਣੇ ਦੇਸ਼ ਛੱਡਕੇ ਦੂਜੇ ਦੇਸ਼ਾਂ ਵਿਚ ਸ਼ਰਨ ਲੈਣ ਲਈ ਬਹੁਤ ਹੀ ਖਤਰਨਾਕ ਰਾਹ ਅਖਤਿਆਰ ਕਰਨੇ ਪਏ ਹਨ। ਅਨੇਕਾਂ ਲੋਕ ਬੱਚਿਆਂ ਅਤੇ ਔਰਤਾਂ ਸਮੇਤ ਸਮੁੰਦਰ ਵਿਚ ਡੁਬਕੇ ਮਰ ਗਏ ਹਨ। ਉਹਨਾਂ ਦੀ ਇਸੇ ਤਰਸਯੋਗ ਹਾਲਤ ਨੂੰ ਵੇਖਕੇ ਹਰ ਮਨੁੱਖ ਦਾ ਦਿਲ ਰੋਅ ਉਠਦਾ ਹੈ। ਸੀਰੀਆ ਦੇ 11 ਸਾਲਾ ਬੱਚੇ ਜਿਸਦੇ ਪਰਵਾਰ ਨੂੰ ਘਰ ਛੱਡਣਾ ਪਿਆ ਸੀ, ਦੀ ਲਾਵਾਰਸ ਲਾਸ਼ ਸਮੁੰਦਰ ਦੇ ਕੰਢੇ ਤੇ ਪਈ ਵੇਖ ਹਰ ਮਨੁੱਖ ਦੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ ਸਨ। ਸਾਰੀ ਮਨੁੱਖਤਾ ਸ਼ਰਮਸਾਰ ਹੋਈ ਸੀ। ਇਹਨਾਂ ਦੇਸ਼ਾਂ ਸਮੇਤ ਅਫਗਾਨਿਸਤਾਨ ਦੇ ਲੱਖਾਂ ਲੋਕ ਯੂਰਪੀ ਦੇਸ਼ਾਂ ਵਿਚ ਸ਼ਰਨ ਲੈਣ ਲਈ ਦਰ-ਦਰ ਰੁਲ ਰਹੇ ਹਨ। ਉਹਨਾਂ ਨੂੰ ਉਜਾੜਨ ਵਾਲੇ ਯੂਰਪੀ ਯੂਨੀਅਨ ਦੇ ਦੇਸ਼ ਉਹਨਾਂ ਨੂੰ ਢੋਈ ਦੇਣ ਲਈ ਤਿਆਰ ਨਹੀਂ ਹਨ। ਬੁਸ਼ ਦਾ ਬਿਨਾਂ ਸ਼ਰਤ ਸਾਥ ਦੇਣ ਵਾਲੇ ਟੋਨੀ ਬਲੇਅਰ ਦੇ ਦੇਸ਼ ਇੰਗਲੈਂਡ ਨੇ ਰਿਫਊਜੀਆਂ ਤੇ ਹੋਰ ਪ੍ਰਵਾਸੀ ਲੋਕਾਂ ਦੀ ਆਮਦ ਨੂੰ ਪੂਰੀ ਤਰ੍ਹਾਂ ਰੋਕਣ ਲਈ ਆਪਣੇ ਆਪ ਨੂੰ ਯੂਰਪੀ ਯੂਨੀਅਨ ਤੋਂ ਹੀ ਵੱਖ ਕਰ ਲਿਆ ਹੈ।
ਅੱਤਵਾਦੀ ਹਮਲਿਆਂ ਵਿਚ ਵਾਧਾ
ਅਮਰੀਕਾ ਵਲੋਂ ਅੱਤਵਾਦ ਵਿਰੁੱਧ ਛੇੜੀ ਅਖੌਤੀ ਜੰਗ ਨੇ ਅੱਤਵਾਦ ਘਟਾਉਣ ਦੀ ਥਾਂ ਇਸਦਾ ਘੇਰਾ ਵਿਸ਼ਾਲ ਕੀਤਾ ਹੈ। ਇਸ ਵਿਚੋਂ ਪੈਦਾ ਹੋਏ ਅੱਤਵਾਦੀ ਖੂਨੀ ਟੋਲਿਆਂ ਦੀ ਗਿਣਤੀ ਅਤੇ ਜਾਲਮ ਢੰਗਾਂ ਵਿਚ ਵਾਧਾ ਕਰ ਦਿੱਤਾ ਹੈ। ਸਾਮਰਾਜੀ ਸ਼ਕਤੀਆਂ ਵਲੋਂ ਘੜੀ ਗਈ ਇਸ ਅਪਵਿੱਤਰ ਸਾਜਸ਼ ਨਾਲ ਅੱਤਵਾਦੀ ਸ਼ਕਤੀਆਂ ਵਲੋਂ ਤਿਆਰ ਕੀਤੇ ਗਏ ਮਨੁੱਖੀ ਬੰਬਾਂ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਉਹ ਅਮਰੀਕਾ, ਵਿਸ਼ੇਸ਼ ਕਰਕੇ ਯੂਰਪ ਅਤੇ ਅਫਰੀਕਾ ਵਿਚ ਬੜੇ ਸ਼ਕਤੀਸ਼ਾਲੀ ਅਤੇ ਜਥੇਬੰਦਕ ਹੋ ਕੇ ਹਮਲੇ ਕਰ ਰਹੇ ਹਨ। ਨਾਈਜ਼ੀਰੀਆ ਦਾ ਬੋਕੋ ਹਰਮ ਅਤੇ ਸੋਮਾਲੀਆ ਵਿਚਲਾ ਅਲਸ਼ਬਾਵ ਗਰੁੱਪ ਮਨੁੱਖੀ ਖੂਨ ਪੀਣ ਵਾਲਿਆਂ ਦੇ ਗਰੋਹ ਹਨ। ਵਿਕਾਸਸ਼ੀਲ ਦੇਸ਼ਾਂ ਵਿਚ ਪਾਕਿਸਤਾਨ ਵਿਚ ਇਸਦਾ ਸਭ ਤੋਂ ਘਿਣੌਨਾ ਰੂਪ ਵੇਖਣ ਨੂੰ ਮਿਲ ਰਿਹਾ ਹੈ। ਹਾਲਾਤ ਦੀ ਮਜ਼ਬੂਰੀ ਕਰਕੇ ਹੁਣ ਸਾਮਰਾਜੀ ਦੇਸ਼ਾਂ ਵਲੋਂ ਵੀ ਆਪ ਤਿਆਰ ਕੀਤੇ ਗਏ ਇਹ ਅੱਤਵਾਦੀ ਗਰੁੱਪ, ਵਿਸ਼ੇਸ਼ ਕਰਕੇ ਆਈ.ਐਸ. ਜਿਹੜੀ ਆਪਣੇ ਇਹਨਾਂ ਮਾਲਕਾਂ ਨੂੰ ਧੋਖੇਬਾਜ਼ ਸਮਝਕੇ ਉਹਨਾਂ ਵਿਰੁੱਧ ਪੂਰੀ ਸ਼ਕਤੀ ਨਾਲ ਹਮਲੇ ਕਰ ਰਹੀ ਹੈ। ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਪਰ ਇਹਨਾਂ ਕਾਤਲ ਗਰੋਹਾਂ ਦੇ ਹਮਲਿਆਂ ਨਾਲ ਆਮ ਲੋਕਾਂ ਦਾ ਘਾਣ ਹੋ ਰਿਹਾ ਹੈ।
ਚਿੰਤਾ ਵਾਲੀ ਗੱਲ ਇਹ ਹੈ ਕਿ ਇਹਨਾਂ ਅੱਤਵਾਦੀ, ਰੂੜ੍ਹੀਵਾਦੀ ਗਰੁੱਪਾਂ ਨੇ ਮੁਸਲਮਾਨ ਭਾਈਚਾਰੇ ਅੰਦਰ ਇਕ ਗਲਤ ਧਾਰਨਾ ਪੈਦਾ ਕਰ ਦਿੱਤੀ ਹੈ ਕਿ ਅਮਰੀਕਾ ਵਲੋਂ ਅਰਬ ਦੇਸ਼ਾਂ ਅੰਦਰ ਛੇੜੀ ਗਈ ਜੰਗ ਆਰਥਕ ਹਮਲੇ ਦੀ ਥਾਂ ਧਾਰਮਕ ਹਮਲਾ ਹੈ। ਇਸ ਤਰ੍ਹਾਂ ਉਹ ਕੁਝ ਹੱਦ ਤੱਕ ਇਸਨੂੰ ਦੋ ਧਰਮਾਂ ਅਤੇ ਦੋ ਸਭਿਅਤਾਵਾਂ ਦੀ ਜੰਗ ਹੋਣ ਦਾ ਗਲਤ ਅਤੇ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ। ਇਸ ਪ੍ਰਚਾਰ ਦੇ ਪਰਦੇ ਹੇਠਾਂ ਉਹ ਆਪਣੀਆਂ ਅੱਤਵਾਦੀ ਸ਼ਾਤਰਾਨਾ ਕਾਰਵਾਈਆਂ ਨੂੰ ਜਿਹਾਦ ਦਾ ਨਾਂਅ ਦੇ ਰਹੇ ਹਨ। ਇਸ ਤਰ੍ਹਾਂ ਉਹ ਧਾਰਮਕ ਜਨੂੰਨ ਪੈਦਾ ਕਰਕੇ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾ ਰਹੇ ਹਨ। ਉਹਨਾਂ ਦਾ ਇਹ ਪ੍ਰਚਾਰ ਕੁਝ ਹੱਦ ਤੱਕ ਕਾਮਯਾਬ ਵੀ ਹੋ ਰਿਹਾ ਹੈ। ਸਾਮਰਾਜੀ ਅਤੇ ਹੋਰ ਦੇਸ਼ਾਂ ਦੇ ਮੁਸਲਮਾਨ ਨੌਜਵਾਨ ਅਰਬ ਦੇਸ਼ਾਂ ਵਿਚ ਲੜਨ ਮਰਨ ਜਾ ਰਹੇ ਹਨ। ਪਹਿਲਾਂ ਆਮ ਤੌਰ 'ਤੇ ਇਹਨਾਂ ਵਿਚ ਘਟ ਪੜ੍ਹੇ ਲਿਖੇ ਅਤੇ ਗਰੀਬ ਘਰਾਂ ਦੇ ਨੌਜਵਾਨ ਹੀ ਸ਼ਾਮਲ ਹੁੰਦੇ ਸਨ। ਪਰ ਹੁਣ ਅਮੀਰ ਘਰਾਂ ਦੇ ਪੜ੍ਹੇ ਲਿਖੇ ਨੌਜਵਾਨ ਵੀ ਸ਼ਾਮਲ ਹੋ ਰਹੇ ਹਨ। ਬੰਗਲਾ ਦੇਸ਼ ਦੀ ਰਾਜਧਾਨੀ ਢਾਕਾ ਵਿਚ ਹੋਏ ਹਮਲੇ ਵਿਚ ਸਾਰੇ ਨੌਜਵਾਨ ਉਚੀਆਂ ਪੜ੍ਹਾਈਆਂ ਵਾਲੇ ਅਮੀਰ ਘਰਾਂ ਦੇ ਪੁੱਤਰ ਸਨ। ਅੱਤਵਾਦੀ ਜਨੂੰਨ ਦੀ ਹਨੇਰੀ ਅਤੇ ਭਾਰਤੀ ਹਾਕਮਾਂ ਦੀ ਸੰਕੀਰਨ ਅਤੇ ਧੱਕੜ ਪਹੁੰਚ ਨੇ ਕਸ਼ਮੀਰ ਵਾਦੀ ਵਿਚ ਫਿਰਕੂ ਭਾਂਬੜ ਬਾਲ ਦਿੱਤੇ ਹਨ।
ਪਰ ਇਸ ਸਭ ਕੁਝ ਦੇ ਬਾਅਦ ਵੀ ਭਾਈਚਾਰੇ ਵਲੋਂ ਕਾਇਮ ਕੀਤੀਆਂ ਸ਼ਾਨਦਾਰ ਰਵਾਇਤਾਂ ਉਹਨਾਂ ਦੇ ਸੂਫੀ ਫਕੀਰਾਂ ਦੇ ਮਾਨਵਵਾਦੀ ਸੰਕਲਪ ਸੰਸਾਰ ਭਰ ਵਿਚ ਭਾਈਚਾਰਕ ਏਕਤਾ ਲਈ ਮਜ਼ਬੂਤ ਧਿਰ ਹਨ। ਮੁਸਲਮ ਭਾਈਚਾਰੇ ਦੀ ਭਾਰੀ ਬਹੁਸੰਮਤੀ ਵਿਸ਼ੇਸ਼ ਕਰਕੇ ਭਾਰਤੀ ਮੁਸਲਮਾਨਾਂ ਦੀ, ਇਹਨਾਂ ਅੱਤਵਾਦੀ ਕਾਰਿਆਂ ਨੂੰ ਪਸੰਦ ਨਹੀਂ ਕਰਦੀ। ਬਹੁਤ ਸਾਰੇ ਧਾਰਮਕ ਆਗੂਆਂ ਨੇ ਇਹਨਾਂ ਅੱਤਵਾਦੀਆਂ ਵਿਰੁੱਧ ਫਤਵੇ ਜਾਰੀ ਕੀਤੇ ਹਨ। ਉਂਝ ਵੀ ਰਮਜਾਨ ਦੇ ਮਹੀਨੇ ਵਿਚ ਇਸਤਨਬੂਲ (ਤੁਰਕੀ), ਨੀਸ (ਫਰਾਂਸ) ਅਤੇ ਢਾਕਾ (ਬੰਗਲਾ ਦੇਸ਼) ਵਿਚ ਕੀਤੇ ਖੂਨ ਖਰਾਬੇ ਨੇ ਉਹਨਾਂ ਦੀ ਪੋਲ ਖੋਲ ਦਿੱਤੀ ਹੈ। ਕੋਈ ਸੱਚਾ ਮੁਸਲਮਾਨ ਰਮਜਾਨ ਦੇ ਮਹੀਨੇ ਮਨੁੱਖੀ ਖੂਨ ਨਹੀਂ ਡੋਲਦਾ। ਇਹ ਮਹੀਨਾ ਹਰ ਸੱਚੇ ਮੁਸਲਮਾਨ ਲਈ ਕੁਰਬਾਨੀ ਅਤੇ ਮਨੁੱਖੀ ਭਲਾਈ ਲਈ ਅਰਦਾਸ ਕਰਨ ਦਾ ਹੁੰਦਾ ਹੈ।

ਸਾਮਰਾਜੀ ਜੰਗਬਾਜੀ ਮਨਸੂਬੇ ਬੇਨਕਾਬ
ਉਪਰੋਕਤ ਬਿਆਨ ਕੀਤੇ ਤੱਥ ਸਪੱਸ਼ਟ ਕਰਦੇ ਹਨ ਕਿ ਸਾਮਰਾਜ ਮਨੁੱਖੀ ਲੁੱਟ ਦਾ ਸਭ ਤੋਂ ਉਚਤਮ ਸੰਗਠਨ ਅਤੇ ਖੂੰਖਾਰ ਰੂਪ ਹੈ। ਆਪਣੀ ਲੁੱਟ ਨੂੰ ਵਧਾਉਣ ਲਈ ਜੰਗਬਾਜੀ ਉਸਦਾ ਵੱਡਾ ਹਥਿਆਰ ਹੈ। ਇਸਦੀ ਇਸ ਰੁਚੀ ਕਰਕੇ ਹੀ ਸੰਸਾਰ ਨੂੰ ਦੋ ਸੰਸਾਰ ਜੰਗਾਂ ਦਾ ਸੰਤਾਪ ਭੋਗਣਾ ਪਿਆ ਸੀ। ਇਸ ਸਮੇਂ ਖੇਤਰੀ ਜੰਗਾਂ ਲਾਉਣਾ ਅਤੇ ਦੂਜੇ ਦੇਸ਼ਾਂ ਅੰਦਰ ਅਸਥਿਰਤਾ ਪੈਦਾ ਕਰਕੇ ਅਤੇ ਉਹਨਾਂ ਨੂੰ ਇਕ ਦੂਜੇ ਦੇ ਵਿਰੁੱਧ ਖੜਾ ਕਰਕੇ ਆਪਣੇ ਹਥਿਆਰ ਵੇਚਣੇ, ਉਸਦੀ ਲੁੱਟ ਦਾ ਮੁਖ ਹਥਿਆਰ ਹਨ। ਹਰ ਜੰਗ ਤੋਂ ਪਹਿਲਾਂ ਲੋਕਾਂ ਅੰਦਰ ਜੰਗੀ ਜਨੂੰਨ ਪੈਦਾ ਕਰਨ ਲਈ ਮੀਡੀਏ ਰਾਹੀਂ ਪ੍ਰਚਾਰ ਮੁਹਿੰਮ ਚਲਾਈ ਜਾਂਦੀ ਹੈ। ਆਪਣੇ ਨਿਸ਼ਾਨੇ ਲਈ ਦੇਸ਼ਾਂ ਦੇ ਆਗੂਆਂ ਨੂੰ ਜ਼ਾਲਮ, ਤਾਨਾਸ਼ਾਹ, ਗੈਰ-ਜਮਹੂਰੀ, ਖੂਨੀ ਅਤੇ ਕਾਤਲਾਂ ਦਾ ਨਾਂਅ ਦਿੱਤਾ ਜਾਂਦਾ ਹੈ। ਉਹਨਾਂ ਦੇ ਰਾਜਾਂ ਨੂੰ ਗੁਸਤਾਖ ਰਾਜ ਕਿਹਾ ਜਾਂਦਾ ਹੈ ਅਤੇ ਉਹਨਾਂ ਪਾਸੋਂ ਸਮੁੱਚੀ ਮਾਨਵਤਾ ਨੂੰ ਮਾਰ ਮੁਕਾਉਣ ਵਾਲੇ ਹਥਿਆਰ ਹੋਣ ਦੇ ਝੂਠੇ ਅਤੇ ਘਟੀਆ ਦੋਸ਼ ਲਾਏ ਜਾਂਦੇ ਹਨ। ਪਰ ਉਹਨਾਂ ਦਾ ਅਸਲ ਮੰਤਵ ਇਹਨਾਂ ਦੇਸ਼ਾਂ ਵਿਚ ਸੱਤਾ ਪਰਿਵਰਤਨ ਕਰਕੇ ਆਪਣੇ ਕਠਪੁਤਲੀ ਰਾਜ ਸਥਾਪਤ ਕਰਕੇ ਉਹਨਾਂ ਦੇਸ਼ਾਂ ਤੇ ਕਬਜ਼ਾ ਕਰਨਾ ਹੁੰਦਾ ਹੈ। ਇਰਾਕ ਨਾਲ ਇਹੀ ਕੁਝ ਵਾਪਰਿਆ ਹੈ। ਜਾਰਜ ਬੁਸ਼ ਦੀ ਅਗਵਾਈ ਵਿਚ ਸਾਮਰਾਜੀ ਦੇਸ਼ਾਂ ਦੇ ਬਣੇ ਗਠਜੋੜ ਨੇ ਝੂਠੇ ਬਹਾਨੇ ਲਾ ਕੇ ਉਸਤੇ ਖੁੱਲਮਖੁੱਲਾ ਹਮਲਾ ਕੀਤਾ ਹੈ। ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਆਗੂਆਂ, ਵਿਸ਼ੇਸ਼ ਕਰਕੇ ਬੁਸ਼ ਅਤੇ ਟੋਨੀ ਬਲੇਅਰ, ਨੇ ਆਪਣੇ ਦੇਸ਼ ਦੇ ਲੋਕਾਂ ਨਾਲ ਝੂਠ ਬੋਲਕੇ, ਉਹਨਾਂ ਨੂੰ ਗੁੰਮਰਾਹ ਕਰਕੇ ਜੰਗ ਲਾਈ ਹੈ। ਇਸ ਗੈਰ-ਕਾਨੂੰਨੀ ਬੇਲੋੜੀ ਅਤੇ ਝੂਠੇ ਪ੍ਰਚਾਰ ਦੇ ਆਧਾਰ 'ਤੇ ਲਾਈ ਗਈ ਧਾੜਵੀ ਜੰਗ ਦੇ ਸਿੱਟੇ ਸਭ ਦੇ ਸਾਹਮਣੇ ਹਨ। ਕਰੋੜਾਂ ਲੋਕ ਮਾਰੇ ਗਏ, ਕਰੋੜਾਂ ਹੀ ਬੇਘਰੇ ਹੋ ਕੇ ਰੁਲ ਰਹੇ ਹਨ। ਅਫਗਾਨਿਸਤਾਨ, ਇਰਾਕ, ਸੀਰੀਆ ਅਤੇ ਲੀਬੀਆ ਬੁਰੀ ਤਰ੍ਹਾਂ ਬਰਬਾਦ ਹੋ ਗਏ ਹਨ ਅਤੇ ਅੱਤਵਾਦ ਦਾ ਖਤਰਾ ਅੱਗੇ ਨਾਲੋਂ ਵਧਿਆ ਹੈ। ਇਸਲਾਮਕ ਸਟੇਟ ਵਰਗੀ ਖੂਨੀ ਜਥੇਬੰਦੀ ਇਸੇ ਜੰਗ ਦੀ ਪੈਦਾਵਾਰ ਹੈ।
ਸੰਸਾਰ ਵਿਚ ਜਦ ਵੀ ਬੇਲੋੜੀਆਂ, ਗੈਰਕਾਨੂੰਨੀ ਧਾੜਵੀ ਜੰਗਾਂ ਲੱਗੀਆਂ ਹਨ ਤਾਂ ਇਹਨਾਂ ਜੰਗਾਂ ਦੇ ਮੁੱਖ ਦੋਸ਼ੀਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ 'ਤੇ ਮਾਨਵਤਾ ਵਿਰੋਧੀ ਜੰਗੀ ਜ਼ੁਰਮ ਕਰਨ ਦੇ ਦੋਸ਼ ਲਾ ਕੇ ਮੁਕੱਦਮੇ ਚਲਾ ਕੇ ਸਜ਼ਾਵਾਂ ਦਿੱਤੀਆਂ ਗਈਆਂ ਹਨ। ਬਰਤਾਨੀਆ ਸਰਕਾਰ ਵਲੋਂ ਇਰਾਕ ਜੰਗ ਬਾਰੇ ਕਾਇਮ ਕੀਤੀ ਸਰ ਜਾਹਨ ਚਿਲਕੋਟ ਕਮੇਟੀ ਦੀ ਰਿਪੋਰਟ ਨੇ ਇਹ ਗੱਲ ਪੂਰੀ ਤਰ੍ਹਾਂ ਸਾਫ ਕਰ ਦਿੱਤੀ ਹੈ ਕਿ ਇਹ ਜੰਗ ਗੈਰਕਾਨੂੰਨੀ, ਬੇਲੋੜੀ ਅਤੇ ਅੰਤਰ ਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੀ ਸੀ। ਇਸ ਬਾਰੇ ਟੋਨੀ ਬਲੇਅਰ ਲੋਕਾਂ ਦਾ ਦੋਸ਼ੀ ਹੈ। ਪਰ ਇਸਦੇ ਨਾਲ ਜੁੜੀ ਹਕੀਕਤ ਇਹ ਹੈ ਕਿ ਇਸ ਜੰਗ ਦਾ ਅਸਲ ਸੂਤਰਧਾਰ ਅਮਰੀਕਨ ਪ੍ਰਧਾਨ ਜਾਰਜ ਬੁਸ਼ ਹੈ। ਇਸ ਲਈ ਇਸ ਭਾਰੀ ਮਨੁੱਖੀ ਤਬਾਹੀ ਦੇ ਮੁੱਖ ਜਿੰਮੇਵਾਰ ਜਾਰਜ ਬੁਸ਼ ਅਤੇ ਟੋਨੀ ਬਲੇਅਰ ਦੋਵੇਂ ਹਨ। ਇਸ ਲਈ ਇਸ ਬਾਰੇ ਦੁਨੀਆਂ ਭਰ ਦੀਆਂ ਅਮਨਪਸੰਦ ਸ਼ਕਤੀਆਂ ਨੂੰ ਮਿਲਕੇ ਅਵਾਜ ਉਠਾਉਣੀ ਚਾਹੀਦੀ ਹੈ। ਇਨ੍ਹਾਂ ਜੰਗੀ ਮੁਜਰਮਾਂ ਵਿਰੁੱਧ ਮਨੁੱਖਤਾ ਵਿਰੋਧੀ ਜੰਗੀ ਜ਼ੁਰਮ ਕਰਨ ਦੇ ਦੋਸ਼ਾਂ ਅਧੀਨ ਮੁਕੱਦਮਾ ਚਲਾਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ। ਜਾਨ-ਮਾਲ ਦੀ ਹੋਈ ਸਾਰੀ ਤਬਾਹੀ ਲਈ ਇਹ ਦੋਵੇਂ ਦੋਸ਼ੀ ਹਨ।

ਭਾਰਤੀ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ
ਅਮਰੀਕਾ ਅਤੇ ਉਸਦੇ ਸਾਥੀ ਸਾਮਰਾਜੀ ਦੇਸ਼ਾਂ ਦੀ ਭਾਰਤ ਵਿਚ ਦਖਲਅੰਦਾਜ਼ੀ ਲਗਾਤਾਰ ਵੱਧ ਰਹੀ ਹੈ। ਉਸਨੇ ਸਾਡੇ ਦੇਸ਼ ਦੇ ਆਰਥਕ, ਰਾਜਨੀਤਕ ਅਤੇ ਹੁਣ ਸੁਰੱਖਿਆ ਖੇਤਰਾਂ ਵਿਚ ਕਾਫੀ ਮਘੌਰੇ ਕਰਕੇ ਆਪਣੀ ਮਜ਼ਬੂਤ ਪੈਂਠ ਬਣਾ ਲਈ ਹੈ। ਸਾਡੇ ਰਾਜਸੀ ਆਗੂਆਂ ਅਤੇ ਉਹਨਾਂ ਦੀਆਂ ਸਰਮਾਏਦਾਰ ਪਾਰਟੀਆਂ ਨਵਉਦਾਰਵਾਦੀ ਨੀਤੀਆਂ ਦੀਆਂ ਝੰਡਾ ਬਰਦਾਰ ਹਨ। ਉਹ ਸਾਮਰਾਜੀ ਸ਼ਕਤੀਆਂ ਦੀ ਕਿਰਪਾ ਦੇ ਪਾਤਰ ਬਣਨ ਲਈ ਬਹੁਤ ਕਾਹਲੀਆਂ ਹਨ। ਸਾਡੇ ਪ੍ਰਧਾਨ ਮੰਤਰੀ ਉਹਨਾਂ ਦੇਸ਼ਾਂ, ਵਿਸ਼ੇਸ਼ ਕਰਕੇ ਅਮਰੀਕਨ ਪ੍ਰਧਾਨ ਦੇ ਬਦੋਬਦੀ ਦੇ ਮਿੱਤਰ ਬਣਨ ਵਿਚ ਖੁਸ਼ੀ ਮਹਿਸੂਸ ਕਰਦੇ ਹਨ। ਉਹਨਾਂ ਨੂੰ ਇਹਨਾਂ ਆਗੂਆਂ ਨਾਲ ਨਿੱਜੀ ਮਿੱਤਰਤਾ ਦਰਸਾਕੇ ਫੋਕੀਆਂ ਡੀਂਗਾਂ ਮਾਰਨੀਆਂ ਚੰਗੀਆਂ ਲੱਗਦੀਆਂ ਹਨ। ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਾਮਰਾਜੀ ਆਗੂ ਕਿਸੇ ਦੇ ਹਿੱਤੂ ਨਹੀਂ ਹੁੰਦੇ। ਉਨ੍ਹਾਂ ਨੂੰ ਆਪਣੇ ਦੇਸ਼ਾਂ ਦੇ ਅਤੇ ਆਪਣੇ ਨਿੱਜੀ ਹਿੱਤੂ ਸਭ ਤੋਂ ਵੱਧ ਪਿਆਰੇ ਹੁੰਦੇ ਹਨ। ਉਹ ਮਿਤਰਤਾ ਦਾ ਢੌਂਗ ਰਚਦੇ ਹਨ ਤਾਂਕਿ ਵਿਕਾਸਸ਼ੀਲ ਦੇਸ਼ਾਂ ਦੇ ਆਗੂਆਂ ਨੂੰ ਆਪਣੇ ਜਾਲ ਵਿਚ ਫਸਾਇਆ ਜਾ ਸਕੇ। ਪਰ ਸਾਡੇ ਆਗੂ ਫੋਕੀ ਮਿੱਤਰਤਾ ਦੀ ਮ੍ਰਿਗ ਤ੍ਰਿਸ਼ਣਾ ਨਹੀਂ ਛੱਡ ਰਹੇ। ਇਸ ਹਾਲਤ ਵਿਚ ਦੇਸ਼ ਭਗਤ ਅਤੇ ਅਮਨ ਪਸੰਦ ਭਾਰਤੀਆਂ ਨੂੰ ਦੁਗਣੀ ਸਾਵਧਾਨੀ ਵਰਤਣੀ ਪਵੇਗੀ ਕਿਉਂਕਿ ਸਾਡੇ ਆਗੂ ਸਾਮਰਾਜ ਦੀ ਧ੍ਰਿਤਰਾਸ਼ਟਰੀ ਜੱਫੀ ਵਿਚ ਆਪ ਜਾ ਫਸਣ ਲਈ ਬਹੁਤ ਕਾਹਲੇ ਹਨ।
No comments:
Post a Comment