ਪਾਕਿਸਤਾਨੀ ਕਹਾਣੀ : ਇਨਸਾਨੀਅਤ ਦਾ ਰਿਸ਼ਤਾ
- ਜ਼ੁੱਬੇਦਾ ਸੁਲਤਾਨਾ
ਮੇਰੀ ਇਕ ਸਹੇਲੀ ਤਾਜ ਬੀਬੀ ਦੂਰ ਪਾਰ ਦੇ ਸਾਕੋਂ ਭੈਣ ਵੀ ਸੀ, ਉਕ੍ਹਾੜੇ ਵਲ ਰੇਨਾਵਾ ਖੁਰਦ ਦੇ ਇਕ ਪਿੰਡ 'ਬਾਸੇ ਬਾਵੇ' ਵਿਆਹੀ ਹੋਈ ਸੀ। ਉਹਦਾ ਖਾਵੰਦ ਚੰਗਾ ਖਾਂਦਾ-ਪੀਂਦਾ ਜਿਮੀਂਦਾਰ ਸੀ। ਕੋਲ ਪੈਸਾ ਹੋਵੇ ਤਾਂ ਬੰਦੇ ਨੂੰ ਉਹਦੇ ਨਿਕਾਸ ਲਈ ਨਵੇਂ ਨਵੇਂ ਢੰਗ ਸੁਝਦੇ ਨੇ। ਤਾਜ ਨੂੰ ਵੀ ਆਪਣੀ ਵੱਡੀ ਧੀ ਨੂੰ ਨਿੱਕੀ ਜੇਹੀ ਉਮਰੇ ਵਿਆਹੁਣ ਦਾ ਚਾਅ ਚੜ੍ਹ ਗਿਆ ਤੇ ਉਹਨੇ ਬੜੀ ਉਚੇਚ ਨਾਲ ਸ਼ਹਿਰੋਂ ਸਾਰਿਆਂ ਸਾਕਾਂ ਅੰਗਾਂ ਨੂੰ ਸੱਦਾ ਘੱਲਿਆ। ਮੈਂ ਤੇ ਮੇਰੀ ਨਿੱਕੀ ਭੈਣ 'ਕੁਮਰ' ਬੜੇ ਚਾਅ ਨਾਲ ਪਿੰਡ ਜਾਣ ਲਈ ਤਿਆਰ ਹੋ ਗਈਆਂ। ਸ਼ਹਿਰੋਂ ਹੋਰ ਲੋਕਾਂ ਵੀ ਜਾਣਾ ਸੀ। ਚੰਗਾ ਸੰਗ ਬਣ ਗਿਆ। ਅਗਲੇ ਦਿਹਾੜੇ ਸਵੇਰ ਦੀ ਗੱਡੀ 'ਤੇ ਜਾਣ ਦਾ ਫੈਸਲਾ ਹੋਇਆ। ਸਾਰਿਆਂ ਨੇ ਆਪੋ ਆਪਣੇ ਘਰੋਂ ਸਟੇਸ਼ਨ 'ਤੇ ਆ ਕੇ ਇਕੱਠੇ ਹੋਣਾ ਸੀ। ਅਸੀਂ ਦੋਵੇਂ ਭੈਣਾਂ ਵੀ ਖੁਸ਼ੀ ਖੁਸ਼ੀ ਸਟੇਸ਼ਨ ਤੇ ਅੱਪੜੀਆਂ ਪਰ ਅਸੀਂ ਅਜੇ ਟਾਂਗੇ ਵਿਚੋਂ ਵੀ ਨਹੀਂ ਉਤਰੀਆਂ ਸਾਂ ਜੋ ਗੱਡੀ ਨੇ ਵਿਸਲ ਦਿੱਤੀ ਤੇ ਟੁਰ ਪਈ। ਦਿਲ ਡਾਢ੍ਹਾ ਬੁਰਾ ਹੋਇਆ। ਕੁਮਰ ਦੀਆਂ ਅੱਖਾਂ ਵਿਚ ਤਾਂ ਹੰਝੂ ਭਰ ਆਏ। ਟਾਂਗੇ ਵਾਲਾ ਪੁੱਛਣ ਲਗਾ, 'ਬੀਬੀ ਜੀ, ਹੁਣ ਕੀਹ ਹੁਕਮ ਏ? ਮੈਂ ਆਖਿਆ, 'ਘਰ ਮੁੜ ਚੱਲ, ਹੋਰ ਕੀ ਹੋ ਸਕਦਾ ਏ?'
ਪਰ ਕੁਮਰ ਆਖਣ ਲੱਗੀ,'ਨਹੀਂ ਬਾ ਜੀ, ਜਿਵੇਂ ਕਿਵੇਂ ਅੱਜ ਹੀ ਚੱਲੋ। ਘਰ ਮੁੜ ਗਏ ਤੇ ਫੇਰ ਸਾਨੂੰ ਕਿਸੇ ਨਹੀਂ ਜੇ ਜਾਣ ਦੇਣਾ।'
ਕੁਮਰ ਦੇ ਰੋਣ ਤੇ ਜ਼ਿਦ ਕਰਨ ਤੇ ਮੈਂ ਪਰੇਸ਼ਾਨ ਹੋ ਗਈ। ਟਾਂਗੇ ਵਾਲਾ ਆਖਣ ਲੱਗਾ, 'ਬੀਬੀ ਜੀ! ਬੱਸ 'ਤੇ ਚਲੇ ਜਾਓ।'
ਮੈਂ ਆਖਿਆ, 'ਭਾਈ ਅਸਾਂ ਬੱਸ ਤੇ ਕਦੀ ਸਫਰ ਨਹੀਂ ਕੀਤਾ, ਸਾਨੂੰ ਕੀ ਪਤੈ ਬੱਸਾਂ ਕਿਥੋਂ ਚਲਦੀਆਂ ਨੇ?'
ਟਾਂਗੇ ਵਾਲਾ ਬੋਲਿਆ, 'ਸੁਲਤਾਨ ਦੀ ਸਰ੍ਹਾਂ ਤੋਂ ਉਕ੍ਹਾੜੇ ਨੂੰ ਬਸ ਜਾਂਦੀ ਏ।' ਮੇਰਾ ਦਿਲ ਨਾ ਮੰਨੇ ਪਰ ਕੁਮਰ ਨੇ ਜ਼ਿਦ ਫੜ ਲਈ ਤੇ ਮੈਂ ਮਜ਼ਬੂਰ ਹੋ ਗਈ। ਆਖਰ ਟਾਂਗੇ ਵਾਲਾ ਸਾਨੂੰ ਬੱਸਾਂ ਦੇ ਅੱਡੇ 'ਤੇ ਲੈ ਆਇਆ। ਬਸ ਤਿਆਰ ਖਲੋਤੀ ਸੀ। ਸ਼ੁਕਰ ਕੀਤਾ ਜੋ ਸਾਨੂੰ ਦੋ ਸੀਟਾਂ ਵੀ ਮਿਲ ਗਈਆਂ। ਸਾਡੇ ਨਾਲ ਬਰਾਬਰ ਵਾਲੀ ਸੀਟ 'ਤੇ ਇਕ ਸਿੱਖ ਮੁੰਡਾ, ਇਕ ਜਵਾਨ ਜਿਹੀ ਕੁੜੀ ਤੇ ਇਕ ਬੁੱਢਾ ਸਰਦਾਰ ਬੈਠੇ ਸਨ।
ਬਸ ਚਲ ਪਈ ਤੇ ਬੁੱਢੇ ਸਰਦਾਰ ਹੋਰਾਂ ਬਾਰੀ ਦਾ ਸ਼ੀਸ਼ਾ ਬੰਦ ਕਰ ਕੇ ਸਾਡੇ ਵੱਲ ਧਿਆਨ ਪਾਇਆ। ਫੇਰ ਮੁੰਡੇ ਨੂੰ ਲੈ ਕੇ ਆਪਣੀ ਸੀਟ ਤੋਂ ਉਠ ਖਲੋਤੇ ਤੇ ਆਖਿਆ, 'ਬੀਬੀਓ ਧੀਓ! ਤੁਸੀਂ ਏਧਰ ਆਪਣੀ ਭੈਣ ਕੋਲ ਆ ਬੈਠੋ।' ਅਸੀਂ ਦੋਵੇਂ ਉਠ ਕੇ ਉਸ ਕੁੜੀ ਦੇ ਕੋਲ ਆ ਗਈਆਂ ਤੇ ਸਰਦਾਰ ਹੋਰੀਂ ਮੁੰਡੇ ਨੂੰ ਲੈ ਕੇ ਸਾਡੇ ਵਾਲੀ ਸੀਟ 'ਤੇ ਆ ਗਏ। ਫੇਰ ਉਹਨਾਂ ਆਪਣੀ ਚਾਦਰ ਲਾਹ ਕੇ ਸਾਡੀ ਸੀਟ ਦੇ ਅੱਗੇ ਤਾਣ ਦਿੱਤੀ। ਤੇ ਆਖਣ ਲੱਗੇ, 'ਲਓ ਹੁਣ ਬੁਰਕੇ ਚੁੱਕ ਲਵੋ ਤੇ ਤਿੰਨੇ ਭੈਣਾਂ ਬਹਿ ਕੇ ਗੱਲਾਂ ਕਰੋ, ਜੋ ਸਫਰ ਚੰਗਾ ਕੱਟ ਜਾਏ।'
ਓਹਲਾ ਹੋ ਗਿਆ ਤੇ ਕੁੜੀ ਨੇ ਵੀ ਉਪਰ ਦੀ ਲਪੇਟੀ ਹੋਈ ਚਾਦਰ ਲਾਹ ਦਿੱਤੀ। ਉਹਨੇ ਗੋਟੇ-ਕਿਨਾਰੀ ਵਾਲੇ ਲਿਸ਼ਕਦੇ ਕੱਪੜੇ ਤੇ ਗਹਿਣੇ ਪਾਏ ਹੋਏ ਸਨ। ਉਹਦਾ ਨਵਾਂ-ਨਵਾਂ ਵਿਆਹ ਹੋਇਆ ਜਾਪਦਾ ਸੀ। ਗੱਲਾਂ-ਗੱਲਾਂ ਵਿਚ ਪਤਾ ਲੱਗਾ, ਜੇ ਉਹ ਲਾਹੌਰ ਵਿਆਹੀ ਹੋਈ ਏ। ੳਹਦੇ ਭਾਪਾ ਜੀ ਉਕ੍ਹਾੜੇ ਦੇ ਬੜੇ ਵੱਡੇ ਆੜ੍ਹਤੀ ਨੇ। ਉਹਦੇ ਵੀਰ ਦਾ ਵਿਆਹ ਏ ਤੇ ਭਾਪਾ ਜੀ ਉਹਨੂੰ ਲੈਣ ਆਏ ਨੇ ਗੱਲਾਂ ਵਿਚ ਸਫਰ ਦਾ ਪਤਾ ਈ ਨਾ ਲੱਗਾ। ਜਦੋਂ ਬੱਸ ਰੀਨਾਵੇ ਦੇ ਕੋਲ ਕੋਲ ਅੱਪੜੀ ਤੇ ਅਚਾਨਕ ਮੇਰੇ ਦਿਲ ਵਿਚ ਇਕ ਖਿਆਲ ਆਇਆ ਤੇ ਮੇਰਾ ਦਿਲ ਧੱਕ ਧੱਕ ਦੇ ਕੇ ਰਹਿ ਗਿਆ। ਮੈਂ ਘਾਬਰ ਕੇ ਕੁਮਰ ਨੂੰ ਆਖਿਆ 'ਕੁਮਰ! ਪਹਿਲਾਂ ਮੈਨੂੰ ਇਹ ਖਿਆਲ ਈ ਨਹੀਂ ਆਇਆ, ਤਾਜ ਦਾ ਪਿੰਡ ਤੇ ਰੇਨਾਵਾਂ ਖੁਰਦ ਤੋਂ ਅੱਗੇ ਵੇ।' ਇਹ ਸੁਣ ਕੇ ਕੁਮਰ ਵੀ ਘਬਰਾ ਗਈ ਤੇ ਪੁੱਛਣ ਲੱਗੀ 'ਕਿਹੜਾ ਪਿੰਡ ਏ? ਨਾਂ ਵੀ ਯਾਦ ਜੇ ਕਿ ਨਹੀਂ?'
ਮੈਂ ਆਖਿਆ 'ਨਾਂ ਤਾਜ ਦੀ ਫੁਫੀ, ਮੇਰੇ ਕੋਲੋਂ 'ਸ਼ਾਮਾ ਬਾਵਾ' ਨਾਂ ਈ ਲਿਖਵਾਂਦੀ ਸੀ।' ਸਾਡੀਆਂ ਗੱਲਾਂ ਸਰਦਾਰ ਹੁਰਾਂ ਦੇ ਕੰਨੀ ਪਈਆਂ ਤੇ ਉਹ ਬੋਲੇ 'ਧੀਓ! ਬਾਮਾ ਬਾਵਾ ਤੇ ਰੇਨਾਵਿਓਂ ਬਾਰਾਂ ਮੀਲ ਅੱਗੇ ਜੇ। ਦਿਹਾੜੀ ਵਿਚ ਇਕੋ ਲਾਰੀ ਪਿੰਡ ਨੂੰ ਜਾਂਦੀ ਏ ਤੇ ਉਹ ਦੋ ਵਜੇ ਟੁਰ ਗਈ ਹੋਵੇਗੀ। ਸਾਡੀ ਬੱਸ ਰੇਨਾਵਾ ਤਿੰਨ ਵਜੇ ਪੁੱਜੇਗੀ।
ਸਰਦਾਰ ਹੋਰਾਂ ਦੀ ਗੱਲ ਸੁਣ ਕੇ ਅਸੀਂ ਹੋਰ ਵੀ ਪ੍ਰੇਸ਼ਾਨ ਹੋ ਗਈਆਂ।
'ਹੁਣ ਕੀ ਹੋਵੇਗਾ ਬਾ ਜੀ?' ਕੁਮਰ ਆਖਣ ਲੱਗੀ ਪਰ ਇੰਜ ਲੱਗਦਾ ਸੀ ਜਿਵੇਂ ਸਰਦਾਰ ਹੋਰੀਂ ਸਾਡੇ ਕੋਲੋਂ ਵੱਧ ਪਰੇਸ਼ਾਨ ਹੋ ਗਏ ਸਨ। ਝੱਟ ਘੜੀ ਠਹਿਰ ਕੇ ਉਹ ਫੇਲ ਬੋਲੇ 'ਹੁਣ ਕੀ ਉਪਾਅ ਕੀਤਾ ਜਾਵੇ?' ਇਹ ਕੁੜੀਆਂ ਇਕੱਲੀਆਂ ਨੇ, ਨਾਲ ਕੋਈ ਬੰਦਾ ਵੀ ਨਹੀਂ। ਪਿੰਡ ਦਾ ਤੇ ਸਾਰਾ ਰਾਹ ਉਜਾੜ ਏ। ਉਤੋਂ ਸ਼ਾਮ ਢਲ ਆਵੇਗੀ। ਸਰਦੀਆਂ ਦੀਆਂ ਸ਼ਾਮਾਂ ਛੇਤੀ ਪੈ ਜਾਂਦੀਆਂ ਨੇ।' ਕੋਈ ਟਾਂਗਾ-ਯੱਕਾ ਤੇ ਜਾਂਦਾ ਈ ਹੋਵੇਗਾ ਦਾਦਾ ਜੀ।' ਮੁੰਡਾ ਆਖਣ ਲੱਗਾ।
'ਨਾ ਪੁੱਤਰ ਟਾਂਗੇ-ਯੱਕੇ ਦਾ ਕੀ ਭਰੋਸਾ? ਸਾਰਾ ਰਾਹ ਉਜਾੜ ਏ ਸਾਰਿਆਂ ਨੂੰ ਪਤਾ ਏ ਜੇ ਵਿਆਹ ਵਾਲੇ ਘਰ ਦੀਆਂ ਸਵਾਰੀਆਂ ਜੇ, ਕੋਈ ਗਹਿਣਾ ਲੀੜਾ ਵੀ ਕੋਲ ਹੋਵੇਗਾ। ਨਾ ਨਾ, ਟਾਂਗੇ ਰੇੜ੍ਹੇ 'ਤੇ ਕੁੜੀਆਂ ਇਕੱਲੀਆਂ ਨਹੀਂ ਜਾ ਸਕਦੀਆਂ।'
ਏਨੇ ਨੂੰ ਬੱਸ ਰੁਕ ਗਈ, ਸਵਾਰੀਆਂ ਉਤਰਨ ਲੱਗ ਪਈਆਂ। ਡਰੀਆਂ ਡਰੀਆਂ ਅਸੀਂ ਵੀ ਉਤਰ ਆਈਆਂ। ਸਰਦਾਰ ਹੋਰੀਂ ਵੀ ਸਾਡੇ ਪਿੱਛੇ ਆ ਗਏ ਤੇ ਡਰਾਇਵਰ ਦੇ ਕੋਲ ਜਾ ਕੇ ਆਖਣ ਲੱਗੇ, 'ਪੁੱਤਰ ਜੀ ਤੁਹਾਡਾ ਵਡੱਪਣ ਹੋਵੇਗਾ, ਤੁਸੀਂ ਰਤਾ ਕੁ ਸਹਾਰਾ ਕਰ ਲਓ, ਮੈਂ ਇਨ੍ਹਾਂ ਪਰਦੇ ਵਾਲੀਆਂ ਬੱਚੀਆਂ ਦਾ ਕੁਝ ਪ੍ਰਬੰਧ ਕਰ ਲਵਾਂ। ਆਖਰ ਧੀਆਂ ਦੀ ਜਾਤ ਨੇ ਇਨ੍ਹਾਂ ਨੂੰ ਇਕੱਲੀਆਂ ਵੀ ਲਾਹ ਕੇ ਨਹੀਂ ਨਾ ਜਾਣਾ।'
ਅਸੀਂ ਹੈਰਾਨ ਪਰੇਸ਼ਾਨ ਕੋਲ ਹੀ ਖਲੋਤੀਆਂ ਹੋਈਆਂ ਸਾਂ। ਏਨੇ ਨੂੰ ਚਿੱਟੇ ਪੰਜਾਬੀ ਬੁਰਕੇ ਵਾਲੀ ਇਕ ਜਨਾਨੀ ਆ ਗਈ ਤੇ ਪੁੱਛਣ ਲੱਗੀ, 'ਕੀਹਦੇ ਘਰ ਜਾਣਾ ਏ?' ਮੈਂ ਦੱਸਿਆ ਤੇ ਉਹ ਆਖਣ ਲੱਗੀ 'ਤੁਹਾਡੇ ਲਹੌਰ ਤੋਂ ਆਏ ਹੋਏ ਸੰਗੀ ਔਹ ਸਾਹਮਣੇ ਈ ਲੰਬੜਦਾਰਾਂ ਦੇ ਵਿਹੜੇ ਬੈਠੇ ਹੋਏ ਨੇ।
ਇਹ ਸੁਣ ਕੇ ਮੇਰੀ ਜਾਨ ਵਿਚ ਜਾਨ ਆਈ। ਮੈਂ ਸਰਦਾਰ ਹੁਰਾਂ ਨੂੰ ਦੱਸਿਆ, 'ਜੇ ਸਾਡੇ ਨਾਲ ਦੇ ਸੰਗੀ ਲੰਬੜਦਾਰਾਂ ਦੇ ਘਰ ਬੈਠੇ ਹੋਏ ਨੇ।' ਇਹ ਸੁਣ ਕੇ ਫੇਰ ਵੀ ਉਹ ਸਰਦਾਰ ਹੋਰੀਂ ਆਪਣੀ ਤਸੱਲੀ ਕਰਨ ਲਈ ਸਾਡੇ ਨਾਲ ਆਏ। ਸਾਡਾ ਸੂਟਕੇਸ ਮੁੰਡੇ ਨੇ ਚੁੱਕ ਲਿਆ ਤੇ ਧਰੇਕਾਂ ਦੀ ਘਣੀਂ ਛਾਂ ਵਾਲੇ ਮੈਦਾਨ ਅੱਪੜੇ ਤਾਂ ਸਾਹਮਣੇ ਹੀ ਬੂਹੇ ਦੇ ਕੋਲ ਮੇਰੇ ਚਾਚਾ ਜੀ ਖਲੋਤੇ ਦਿਸ ਪਏ। ਸਾਨੂੰ ਵੇਖ ਕੇ ਉਹ ਬਾਹਰ ਆ ਗਏ ਤੇ ਸਰਦਾਰ ਹੋਰਾਂ ਉਨ੍ਹਾਂ ਨਾਲ ਗੱਲਬਾਤ ਕਰ ਕੇ ਆਪਣੀ ਤਸੱਲੀ ਕੀਤੀ ਤੇ ਆਖਣ ਲੱਗੇ, 'ਲਊ ਧੀਓ-ਰਾਣੀਓ ਰੱਬ ਰਾਖਾ। ਅੱਗੇ ਤੋਂ ਕਦੀ ਘਰੋਂ ਇਕੱਲੀਆਂ ਨਾ ਟੁਰਨਾ... ਜ਼ਮਾਨਾ ਚੰਗਾ ਨਹੀਂ ਪੁੱਤਰ।'
ਸਾਡੇ ਸਿਰਾਂ ਉਤੇ ਹੱਥ ਫੇਰ ਕੇ ਉਹ ਬੱਸ ਵੱਲ ਮੁੜ ਗਏ। ਇਸ ਤੋਂ ਪਿਛੋਂ ਅਸੀਂ ਉਨ੍ਹਾਂ ਲੋਕਾਂ ਨੂੰ ਕਦੀ ਨਹੀਂ ਦੇਖਿਆ.... ਏਨੀ ਮੁਦੱਤ ਲੰਘ ਗਈ ਏ। ਉਹ ਮੁੰਡਾ ਵੀ ਹੁਣ ਬੁਢਾਪੇ ਵਿਚ ਪੈਰ ਪਾ ਚੁੱਕਾ ਹੋਵੇਗਾ। ਉਹ ਕੁੜੀ ਵੀ ਦੋਹਤਰ ਪੋਤਰ ਵਾਲੀ ਹੋ ਗਈ ਹੋਵੇਗੀ। ਸਰਦਾਰ ਹੁਰੀਂ ਤੇ ਸੁਰਗਵਾਸੀ ਹੋ ਚੁੱਕੇ ਹੋਣਗੇ। ਪਰ ਉਨ੍ਹਾਂ ਦਾ ਇਕ ਇਹ ਨੇਕ ਅਮਲ ਸਾਨੂੰ ਕਦੇ ਨਹੀਂ ਭੁੱਲੇਗਾ! ਸਦਾ ਚੇਤੇ ਰਹੇਗਾ।
ਲਿਪੀਆਂਤਰ : ਰਾਮ ਸਿੰਘ ਢੇਸੀ।
ਕਵਿਤਾ
ਖੁਦਕਸ਼ੀਆਂ ਦਾ ਮੌਸਮ
- ਸ਼ਿਵਨਾਥਇਹ ਖ਼ੁਦਕੁਸ਼ੀਆਂ ਦਾ ਮੌਸਮ ਹੈ
ਤੇ ਭਰ ਜੋਬਨ ਹੈ ਮੌਤਾਂ ਦਾ
ਅਸੀਂ ਅੱਗੇ ਹਾਂ ਦੁਨੀਆਂ ਭਰ 'ਚੋਂ
ਜੇ ਕਰ ਅੰਕੜੇ ਦੱਸੀਏ
ਮਗਰ ਨਿਰਮਾਣ ਹਾਂ ਜੋ ਮਾਣ ਕਰਨੋ
ਝਿਜਕ ਜਾਂਦੇ ਹਾਂ।
ਤੇ ਥੋੜ੍ਹੇ ਕੀਤਿਆਂ ਹੰਕਾਰ ਤੋਂ
ਖਹਿੜਾ ਛੁਡਾਂਦੇ ਹਾਂ।
ਮਗਰ ਫਿਰ ਵੀ ਖ਼ਿਆਲ ਆਉਂਦੈ
ਕਿ ਸਾਡੇ ਨਾਲ
ਸਾਡਾ ਮੀਡੀਆ ਵੀ ਵਿਤਕਰਾ ਕਰਦੈ।
ਜੋ ਦੱਸਦਾ ਹੈ ਮੇਰੇ ਪੰਜਾਬ ਨੂੰ
ਹਾਲੇ ਵੀ ਕੁਝ ਪਿੱਛੇ
ਅਸਾਡੇ ਵੀ ਕੋਈ ਮੌਤਾਂ ਤਾਂ
ਇੰਨੀਆਂ ਘੱਟ ਨਹੀਂ ਹੁੰਦੀਆਂ
ਜੋ ਅੱਜ ਅਖ਼ਬਾਰ ਸਾਨੂੰ
ਦੇ ਰਹੇ ਨੇ ਦੂਸਰਾ ਨੰਬਰ
ਉਨ੍ਹਾਂ ਸ਼ਾਇਦ ਅਸਾਡੀ ਬੜ੍ਹਤ ਉਤੇ
ਧਿਆਨ ਨਹੀਂ ਦਿੱਤਾ
ਜੋ ਇਕ ਤੋਂ ਦੋ, ਤੇ ਦੋ ਤੋਂ ਚਾਰ ਤੱਕ,
ਹੁਣ ਅੱਪੜ ਚੁੱਕੀ ਹੈ
ਤੇ ਅੱਗੇ, ਹੋਰ ਅੱਗੇ ਜਾਣ ਦਾ
ਅਨੁਮਾਨ ਲੱਗ ਸਕਦੈ!
ਅਜੇ ਤਾਂ ਕਰਜ਼ਿਆਂ ਦੀ ਪੰਡ
ਵੀ ਹੌਲੀ ਨਹੀਂ ਹੋਈ
ਤੇ ਨਾ ਮੁੱਕਣ ਤੇ ਆਈ ਹੈ
ਅਜੇ ਇਹ ਰੁੱਤ ਵੀ ਸ਼ਾਇਦ।
ਓ ਮੇਰੇ ਦੋਸਤੋ! ਐਵੇਂ ਕਿਤੇ
ਟਪਲਾ ਨਾ ਖਾ ਜਾਇਓ।
ਅਸੀਂ ਤਾਂ ਬਹੁਤ ਅੱਗੇ ਹਾਂ
ਅਜੇ ਵੀ ਕਈ ਪ੍ਰਾਂਤਾਂ ਤੋਂ
ਤੇ ਸਾਡੇ ਏਰੀਏ ਨੂੰ ਵੀ
ਸਿਖ਼ਰ 'ਤੇ ਮੰਨਿਆ ਜਾਂਦੈ।

ਹੋ ਚੀ ਮਿਨ
19 ਮਈ ਵੀਅਤਨਾਮੀ ਇਨਕਲਾਬ ਦੇ ਆਗੂ ਹੋ ਚੀ ਮਿਨ ਦਾ ਜਨਮਦਿਨ ਹੈ। ਉਹ ਇਕ ਅਜਿਹੇ ਕਮਿਊਨਿਸਟ ਆਗੂ ਸਨ ਜਿਨ੍ਹਾਂ ਦੀ ਸਾਦਗੀ, ਨਿਰਛਲਤਾ ਤੇ ਪਾਰਦਰਸ਼ਤਾ ਦੀ ਦੁਸ਼ਮਣ ਵੀ ਸਿਰ ਝੁਕਾ ਕੇ ਚਰਚਾ ਕਰਦੇ ਸਨ। ਅਨੇਕਾਂ ਘਾਲਣਾਵਾਂ ਘਾਲ ਕੇ ਮਿਸਾਲੀ ਕਮਿਊਨਿਸਟਾਂ ਵਾਲਾ ਜੀਵਣ ਜਿਊਂਣ, ਵੀਅਤਨਾਮ ਦੇ ਲੋਕਾਂ ਦੇ ਮੁਕਤੀ ਸੰਗਰਾਮ ਨੂੰ ਜਿੱਤ ਤੱਕ ਲਿਜਾਣ 'ਚ ਆਗੂ ਭੂਮਿਕਾ ਨਿਭਾਉਣ, ਵੀਅਤਨਾਮ ਦੀ ਸਾਜ਼ਿਸ਼ੀ ਵੰਡ ਵਿਰੁੱਧ ਜੂਝਣ ਅਤੇ ਮੁੜ ਏਕੀਕਰਨ ਦੀ ਪ੍ਰਕਿਰਿਆ ਨੂੰ ਸਿਰੇ ਚੜ੍ਹਾਉਣ, ਅਮਰੀਕੀ ਸਾਮਰਾਜ ਵਿਰੁੱਧ ਵੀਅਤਨਾਮੀ ਲੋਕਾਂ ਦੀ ਜੰਗ ਨੂੰ ਜਿੱਤ 'ਚ ਤਬਦੀਲ ਕਰਨ ਆਦਿ ਸ਼ਾਨਾਮੱਤੇ ਕਾਰਜਾਂ 'ਚ ਉਹ ਨਾ ਕੇਵਲ ਵੀਅਤਨਾਮ ਦੇ ਲੋਕਾਂ ਬਲਕਿ ਸੰਸਾਰ ਭਰ ਦੇ ਮੁਕਤੀ ਕਾਮਿਆਂ ਲਈ ਪ੍ਰੇਰਣਾ ਸਰੋਤ ਬਣੇ। ਰਾਸ਼ਟਰਪਤੀ ਬਣਨ ਬਾਅਦ ਵੀ ਉਨ੍ਹਾਂ ਆਪਣੀ ਸਾਦਾ ਜੀਵਨ ਸ਼ੈਲੀ 'ਚ ਉੱਕਾ ਹੀ ਬਦਲਾਅ ਨਹੀਂ ਕੀਤਾ। ਅਨੇਕਾਂ ਵਾਰ ਜੇਲ੍ਹ ਕੱਟਣ ਦੌਰਾਨ ਉਨ੍ਹਾਂ ਨੇ ਕਈ ਕਵਿਤਾਵਾਂ ਲਿਖੀਆਂ ਤੇ ਇਹ ਕਵਿਤਾਵਾਂ ਵੀ ਉਹਨਾਂ ਦੀ ਸ਼ਖਸ਼ੀਅਤ ਵਰਗੀਆਂ ਹਨ। ਉਨ੍ਹਾਂ ਦੇ ਜਨਮ ਦਿਵਸ ਮੌਕੇ ਪੇਸ਼ ਹਨ ਉਨ੍ਹਾਂ ਦੀ ਜੇਲ੍ਹ ਡਾਇਰੀ 'ਚੋਂ ਕੁੱਝ ਕਵਿਤਾਵਾਂ।
ਖੁਦ ਨੂੰ ਸਲਾਹਸਿਆਲ਼ ਦੀ ਠੰਡ ਤੇ ਵੀਰਾਨਗੀ ਤੋਂ ਬਿਨਾਂ
ਸੰਭਵ ਨਹੀਂ ਹੋ ਸਕਦੀ ਸੀ
ਬਸੰਤ ਦੀ ਨਿੰਮਲ ਤੇ ਗੁਨਗੁਨੀ ਗਰਮੀਂ।
ਬਦਨਸੀਬੀਆਂ ਨੇ ਮੈਨੂੰ ਫੌਲਾਦ ਬਣਾਇਆ ਹੈ
ਅਤੇ ਸੰਜਮੀ ਬਣਾਇਆ ਹੈ
ਹੋਰ ਵੀ ਦ੍ਰਿੜ ਬਣਾ ਦਿੱਤਾ ਹੈ ਉਹਨਾਂ ਨੇ
ਮੇਰੇ ਸੰਕਲਪ ਨੂੰ।
ਬਾਹਰ ਸੜਕ 'ਤੇਸੜਕ 'ਤੇ
ਅਸੀਂ ਸਿੱਖਦੇ ਹਾਂ
ਔਕੜਾਂ ਨਾਲ਼ ਜਾਣੂ ਹੋਣਾ
ਮੁਸ਼ਕਲ ਨਾਲ਼ ਪਾਰ ਹੁੰਦੀ ਹੈ
ਇੱਕ ਚੋਟੀ
ਕਿ ਦੂਜੀ ਸਾਹਮਣੇ ਖੜੀ ਹੋ ਜਾਂਦੀ ਹੈ।
ਪਰ ਇੱਕ ਵਾਰ
ਜਦੋਂ ਅਸੀਂ ਪਾਰ ਕਰ ਲੈਂਦੇ ਹਾਂ
ਸਭ ਤੋਂ ਉੱਚਾ ਦੱਰ੍ਰਾ,
ਇੱਕ ਨਜ਼ਰ 'ਚ ਸਮੇਟ ਲੈਂਦੀਆਂ ਹਨ
ਸਾਡੀਆਂ ਅੱਖਾਂ
ਦਸ ਹਜ਼ਾਰ ਮੀਲ ਤੱਕ ਫੈਲਿਆ ਵਿਸਥਾਰ।
ਸਵੇਰ ਦਾ ਸੂਰਜਜੇਲ 'ਚ ਆ ਵੜਦਾ ਹੈ
ਸਵੇਰ ਦਾ ਸੂਰਜ
ਧੂੰਆਂ ਛੰਡਿਆ ਜਾਂਦਾ ਹੈ
ਉੱਡ ਜਾਂਦਾ ਹੈ ਕੋਹ੍ਰਾ।
ਦਰਵਾਜ਼ਾ ਭਰ ਜਾਂਦਾ ਹੈ ਅਚਾਨਕ
ਜ਼ਿੰਦਗੀ ਦੇ ਸਾਹਾਂ ਨਾਲ਼
ਤੇ ਮੁਸਕਾਨ ਖਿੜ ਉੱਠਦੀ ਹੈ
ਹਰ ਕੈਦੀ ਦੇ ਚਿਹਰੇ 'ਤੇ।

No comments:
Post a Comment