ਮੱਖਣ ਕੁਹਾੜ
ਭਾਰਤ ਦਾ ਕੋਈ ਕੋਨਾ ਐਸਾ ਨਹੀਂ ਜਿਥੇ ਦਲਿਤ ਸਮਾਜ ਨਾਲ ਧੱਕਾ ਤੇ ਜ਼ੁਲਮ ਨਾ ਹੋ ਰਿਹਾ ਹੋਵੇ। ਇਹ ਸਦੀਆਂ ਤੋਂ ਜਾਰੀ ਹੈ। ਮਨੂੰ ਸਿਮ੍ਰਿਤੀ ਦੇ ਲਾਗੂ ਹੋਣ ਤੋਂ ਲੈ ਕੇ, ਜਦੋਂ ਤੋਂ ਸਮਾਜ ਨੂੰ ਵੱਖ ਵੱਖ ਵਰਣਾ ਵਿਚ ਵੰਡ ਦਿੱਤਾ ਗਿਆ ਸੀ ਅਤੇ ਦਲਿਤਾਂ ਨੂੰ ਘਟੀਆ ਤੋਂ ਘਟੀਆ ਕੰਮ ਕਰਨ ਲਈ ਮਜ਼ਬੂਰ ਕਰ ਦਿੱਤਾ ਗਿਆ ਸੀ, ਉਦੋਂ ਤੋਂ ਇਹ ਵਰਤਾਰਾ ਬਾਦਸਤੂਰ ਜਾਰੀ ਹੈ। ਦਲਿਤਾਂ ਨੂੰ ਸ਼ੂਦਰ, ਕਦੇ ਹਰੀਜਨ ਤੇ ਕਦੇ ਪੱਛੜੇ ਵਰਗ ਆਦਿ ਨਾਲ ਸੰਬੋਧਨ ਕਰਕੇ ਇਹਨਾਂ ਨੂੰ ਹਾਕਮਾਂ ਵਲੋਂ ਪਤਿਆਉਣ ਦੇ ਯਤਨ ਤਾਂ ਭਾਵੇਂ ਹੁੰਦੇ ਰਹੇ ਪਰ ਇਹਨਾਂ ਨਾਲ ਦੁਰਵਿਹਾਰ ਲਗਾਤਾਰ ਜਾਰੀ ਰਿਹਾ। ਏਸ ਸ਼੍ਰੇਣੀ ਨੂੰ ਭਾਵੇਂ ਰਾਖਵੇਂਕਰਨ (Reservation) ਦਾ ਵੀ 25% ਤੱਕ ਹੱਕ ਦਿੱਤਾ ਗਿਆ ਪਰ ਇਸਦਾ ਲਾਭ ਲੈ ਕੇ ਕੁਝ ਕੁ ਲੋਕ ਤਾਂ ਉਪਰਲੀ ਅਮੀਰ/ਮੱਧ ਸ਼੍ਰੇਣੀ ਵਿਚ ਸ਼ਾਮਲ ਹੋ ਗਏ। ਪ੍ਰੰਤੂ ਗਰੀਬ ਦਲਿਤ ਵਰਗ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ। ਭਲਾ ਜੋ ਪੜ੍ਹ ਹੀ ਨਹੀਂ ਸਕਿਆ ਉਹ ਨੌਕਰੀਆਂ ਵਿਚ ਰਾਖਵੇਂਕਰਨ ਦਾ ਲਾਭ ਕਿਵੇਂ ਲਵੇਗਾ? ਸਿੱਟੇ ਵਜੋਂ ਇਸ ਵਰਗ ਵਿਚੋਂ 1-2 ਪ੍ਰਤੀਸ਼ਤ ਲੋਕ ਹੀ ਲਾਭ ਲੈ ਸਕੇ ਹਨ ਅਤੇ ਬਾਕੀ ਸਭ ਅਤਿਅੰਤ ਦੁੱਖਾਂ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ।
ਦਲਿਤ ਵਰਗ ਵਿਚੋਂ ਕੋਈ ਵਿਰਲਾ ਟਾਵਾਂ ਹੀ ਹੋਵੇਗਾ ਜਿਸ ਕੋਲ ਕੋਈ ਜ਼ਮੀਨ ਹੋਵੇ ਵਰਨਾ ਇਹ ਸਭ ਬੇਜ਼ਮੀਨੇ ਹਨ। ਬਹੁਤ ਹੀ ਘੱਟ ਹਨ, ਜਿਨ੍ਹਾਂ ਕੋਲ ਰਹਿਣ ਲਈ ਪੱਕੇ ਮਕਾਨ ਹੋਣ। ਜੇ ਕਿਧਰੇ ਕਿਸੇ ਨੇ ਘਰ ਬਣਾਉਣ ਲਈ ਮਰਲਾ-ਦੋ ਮਰਲੇ ਥਾਂ ਲੈ ਵੀ ਲਿਆ ਤਾਂ ਅੱਗੋਂ ਵਿਆਹੇ ਵਰ੍ਹੇ ਪੁਤਰਾਂ ਲਈ ਘਰ ਬਣਾਉਣ ਲਈ ਕੋਈ ਥਾਂ ਨਹੀਂ ਹੈ। ਨੌਕਰੀਆਂ ਦਾ ਉਂਜ ਬੁਰਾ ਹਾਲ ਹੈ। ਨੌਕਰੀਆਂ ਤਾਂ ਉਪਰਲਾ ਵਰਗ ਹੀ ਖਰੀਦ ਲੈਂਦਾ ਹੈ। ਹੇਠਲਾ ਵਰਗ ਤਾਂ ਸਿੱਖਿਆ, ਸਿਹਤ, ਤੇ ਹੋਰ ਕੁੱਲੀ, ਗੁੱਲੀ, ਜੁੱਲੀ ਦੀਆਂ ਮੁਢਲੀਆਂ ਲੋੜਾਂ ਤੋਂ ਵੀ ਵਿਹੂਣਾ ਹੈ। ਇਹਨਾਂ ਨੂੰ ਕਿਸਮਤ ਸਹਾਰੇ ਅਤੇ ਅਗਲੇ ਜਨਮ ਵਿਚ ਸਵਰਗ ਦਾ ਲਾਰਾ ਲਾ ਕੇ ਅਤਿਅੰਤ ਘਟੀਆ ਜੀਵਨ ਜਿਊਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਹੇਠਲੇ ਗਰੀਬ ਦਲਿਤਾਂ ਨੂੰ ਛੂਆ-ਛੂਤ ਦਾ ਸਾਹਮਣਾ ਵੀ ਕਰਨਾ ਪੈਂਦਾ ਰਿਹਾ ਹੈ। ਧਾਰਮਕ ਸਥਾਨਾਂ, ਸਾਂਝੇ ਖੂਹਾਂ, ਪੱਤਣਾ ਤੋਂ ਪਾਣੀ ਪੀਣਾ ਵੀ ਮਨਾ ਸੀ। ਕਈ ਥਾਈਂ ਅਜੇ ਵੀ ਇਹ ਵਰਤਾਰਾ ਜਾਰੀ ਹੈ।
ਭਾਰਤ ਵਿਚ ਸਰਮਾਏਦਾਰੀ-ਜਗੀਰਦਾਰੀ ਪ੍ਰਬੰਧ ਹੋਣ ਕਾਰਨ ਇਹਨਾਂ ਉਪਰ ਜ਼ੁਲਮਾਂ ਦੀਆਂ ਨਿੱਤ ਨਵੀਆਂ ਲੂੰ-ਕੰਡੇ ਖੜ੍ਹੇ ਕਰਨ ਵਾਲੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਹਨਾਂ ਨਾਲ ਜਿਥੇ ਵੀ ਜਗੀਰਦਾਰਾਂ ਤੇ ਹੋਰ ਵੱਡੇ ਲੋਕਾਂ ਵਲੋਂ ਧੱਕਾ ਕੀਤਾ ਜਾਂਦਾ ਹੈ, ਪੁਲਸ ਤੇ ਸਰਕਾਰ ਹਮੇਸ਼ਾ ਵੱਡੇ ਲੋਕਾਂ ਦੀ ਹੀ ਮਦਦ ਕਰਦੀ ਹੈ। ਦਲਿਤ ਲੋਕ ਕੇਵਲ ਉਥੇ ਹੀ ਇਨਸਾਫ ਲੈਣ ਵਿਚ ਸਫਲ ਹੋਏ ਹਨ ਜਿਥੇ ਇਹ ਸਾਂਝੇ ਸੰਘਰਸ਼ਾਂ ਵਿਚ ਸ਼ਾਮਲ ਹੋਏ ਹਨ। ਖਾਸ ਕਰਕੇ ਖੱਬੇ ਪੱਖੀ ਸੋਚ ਹੀ ਹੈ ਜੋ ਇਹਨਾਂ ਨੂੰ ਸੰਘਰਸ਼ਾਂ ਦੇ ਰਾਹ ਪਾ ਕੇ ਚੰਗਾ ਤੇ ਸਨਮਾਨ ਯੋਗ ਜੀਵਨ ਜਿਊਣ ਦੇ ਯੋਗ ਬਣਾ ਸਕਦੀ ਹੈ। ਉਹਨਾਂ ਨੂੰ ਦਿਹਾਤੀ ਮਜ਼ਦੂਰ ਸਭਾਵਾਂ ਆਦਿ ਜਥੇਬੰਦੀਆਂ ਬਣਾਕੇ ਲੜਨਾ ਹੋਵੇਗਾ। ਕਿਸਾਨ ਸਭਾਵਾਂ ਅਤੇ ਹੋਰ ਮਜ਼ਦੂਰਾਂ, ਨੌਜਵਾਨਾਂ, ਔਰਤਾਂ ਦੀਆਂ ਜਥੇਬੰਦੀਆਂ ਨਾਲ ਰਲਕੇ ਗਰੀਬੀ ਅਤੇ ਜਾਤ-ਪਾਤੀ ਵਿਤਕਰੇ ਵਿਰੁੱਧ ਲੰਬੀ ਲੜਾਈ ਲੜਨੀ ਹੋਵੇਗੀ।
ਸਿਕੰਦਰਪੁਰ (ਰਾਜਸਥਾਨ), ਨੈਗਰੂਣ ਅਤੇ ਘਟਵਾਣੀ (ਮੱਧ ਪ੍ਰਦੇਸ਼), ਪਿੰਡਾਂ ਵਰਗੀਆਂ ਅਨੇਕਾਂ ਘਟਨਾਵਾਂ ਪਹਿਲਾਂ ਹੀ ਚਰਚਾ ਵਿਚ ਹਨ। ਜਿਥੇ ਮੋਦੀ ਦੀ ਭਾਜਪਾ ਸਰਕਾਰ ਆਉਣ ਨਾਲ ਦਲਿਤਾਂ ਉਪਰ ਜ਼ੁਲਮ ਹੋਰ ਵੀ ਵੱਧ ਗਏ ਹਨ ਉਥੇ ਸਾਡੇ ਸੂਬੇ ਦੀ ਬਾਦਲਾਂ ਦੀ ਖਾਨਦਾਨੀ ਅਕਾਲੀ ਭਾਜਪਾ ਸਰਕਾਰ ਦਲਿਤਾਂ 'ਤੇ ਹੋ ਰਹੇ ਹਮਲਿਆਂ ਵਿਚ ਹਮੇਸ਼ਾ ਜਰਵਾਣਿਆਂ ਦਾ ਸਾਥ ਦਿੰਦੀ ਸਾਫ ਦਿਸਦੀ ਹੈ।
ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਕਾਹਨੇਕੇ ਅਤੇ ਪੰਡੋਰੀ, ਜਿਲ੍ਹਾ ਬਠਿੰਡਾ ਦੇ ਪਿੰਡਾਂ ਕਾਲ ਝਰਾਣੀ, ਡੂੰਮਵਾਲੀ ਤੇ ਹਮੀਰਗੜ੍ਹ ਅਮ੍ਰਿੰਤਸਰ ਜ਼ਿਲ੍ਹੇ ਦੇ ਪਿੰਡ ਅਚਿੰਤ ਕੋਟ ਆਦਿ ਦੀਆਂ ਘਟਨਾਵਾਂ ਪਹਿਲਾਂ ਹੀ ਚਰਚਾ ਵਿਚ ਹਨ ਅਤੇ ਦਲਿਤਾਂ ਤੇ ਹੋਏ ਜ਼ੁਲਮ ਅਤੇ ਪੰਜਾਬ ਸਰਕਾਰ ਦੀ ਪੁਲਸ ਦਾ ਕਿਰਦਾਰ ਸੁਣਕੇ ਲੋਕ ਮੂੰਹ ਵਿਚ ਉਂਗਲਾਂ ਪਾਉਂਦੇ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲੇ ਲਾਗਲੇ ਪਿੰਡ ਕੋਟਲਾ ਸ਼ਰਫ ਦੀ ਘਟਨਾ ਦਲਿਤ ਵਿਰੋਧੀ ਜਗੀਰੂ ਮਾਨਸਿਕਤਾ ਦੀ ਮੂੰਹ ਬੋਲਦੀ ਤਸਵੀਰ ਹੈ। ਗੁਰਦਾਸਪੁਰ ਸ਼ਹਿਰ ਦੇ ਮੁਹੱਲੇ ਗੋਪਾਲ ਨਗਰ ਦੇ ਪਲਾਟਾਂ ਉਪਰ ਹਲਕਾ ਵਿਧਾਇਕ ਵਲੋਂ ਭੌਂ ਮਾਫੀਏ ਦੀ ਪੁਸ਼ਤ ਪਨਾਹੀ ਕਰਕੇ ਸ਼ਰੇਆਮ ਕਲੋਨੀ ਬਣਾਉਣ ਦੇ ਮਨਸੂਬੇ ਦੀ ਘਟਨਾ ਜੱਗ ਜਾਹਰ ਹੈ। ਪਲਾਟਾਂ ਦੇ ਮਾਲਕ ਵਧੇਰੇ ਦਲਿਤ ਭਾਈਚਾਰੇ ਨਾਲ ਹੀ ਸਬੰਧਤ ਹਨ।
ਪਿੰਡ ਕੋਟਲਾ ਸ਼ਰਫ, ਨੇੜੇ ਬਟਾਲਾ (ਗੁਰਦਾਸਪੁਰ), ਦੀ ਇਹ ਮਨਹੂਸ ਘਟਨਾ 6 ਅਗਸਤ 2015 ਵਾਲੇ ਦਿਨ ਦੀ ਹੈ। ਕੋਟਲਾ ਸ਼ਰਫ ਦੇ ਦਲਿਤ ਪਰਿਵਾਰ ਦੀ ਬੀਬੀ ਪਰਵੀਨ ਕੌਰ ਸੁਪਤਨੀ ਸਰਬਜੀਤ ਸਿੰਘ ਆਪਣੇ ਹੀ ਪਿੰਡ ਦੇ ਵੱਡੇ ਜ਼ਮੀਦਾਰ ਦੇ ਘਰ ਗੋਹਾ ਕੂੜਾ ਸੁੱਟਣ ਦਾ ਕੰਮ ਕਰਦੀ ਸੀ। ਉਸ ਜ਼ਿਮੀਦਾਰ ਦੀਆਂ ਮੱਝਾਂ ਗਾਵਾਂ ਦਾ ਗੋਹਾ ਸੁੱਟਣਾ ਤੇ ਸਫਾਈ ਕਰਨੀ ਉਸਦਾ ਰੋਜ਼ ਦਾ ਕੰਮ ਸੀ। 6 ਅਗਸਤ ਵਾਲੇ ਦਿਨ ਬਾਰਸ਼ ਤੇਜ਼ ਹੋਣ ਕਾਰਨ ਉਹ ਕੁਝ ਲੇਟ ਹੋ ਗਈ। ਕੁਵੇਲੇ ਜਾਣ ਕਰਕੇ ਜਗੀਰੂ ਸੋਚ ਦਾ ਧਨੀ ਇਹ ਜੱਟ ਪਰਿਵਾਰ, ਜੋ ਪਿੰਡ ਦੀ ਸਰਪੰਚੀ ਨੂੰ ਆਪਣੀ ਮੁੱਠੀ 'ਚ ਰੱਖਣਾ ਵੀ ਜਾਣਦਾ ਹੈ ਅਤੇ ਜਿਸਦੀ ਪਿੱਠ ਪਿੱਛੇ ਹਲਕੇ ਦਾ ਸਾਬਕਾ ਅਕਾਲੀ ਵਿਧਾਇਕ ਹੈ, ਉਸਨੇ ਇਸਨੂੰ ਗਾਲ ਮੰਦਾ ਬੋਲਣਾ ਸ਼ੁਰੂ ਕੀਤਾ। ਜਦ ਪਰਵੀਨ ਕੌਰ ਨੇ ਕਿਹਾ ਕਿ ਮੈਂ ਤੁਹਾਡੀ ਧੀਆਂ ਵਰਗੀ ਹਾਂ ਇੰਜ ਗਾਲਾਂ ਕਿਉਂ ਕੱਢਦੇ ਹੋ, ਤਦ ਉਸਨੂੰ ਕਿਸੇ ਦਲਿਤ ਦਾ ਅੱਗੋਂ ਬੋਲਣਾ ਗਵਾਰਾ ਨਾ ਹੋਇਆ ਤੇ ਉਸਨੇ ਪਰਵੀਨ ਕੌਰ ਨੂੰ ਵਾਲਾਂ ਤੋਂ ਫੜਕੇ ਹੇਠਾਂ ਸੁੱਟ ਲਿਆ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਜੁਲਮ ਦੀ ਇੰਤਹਾ ਦੇਖੋ ਕਿ ਪ੍ਰਵੀਨ ਕੌਰ ਗਰਭਵਤੀ ਹੈ ਅਤੇ ਉਸਦੇ ਪੇਟ ਵਿਚ 6 ਕੁ ਮਹੀਨਿਆਂ ਦਾ ਬੱਚਾ ਵੀ ਹੈ, ਪਰ ਹੰਕਾਰੇ ਹੋਏ ਜਿਮੀਂਦਾਰ ਨੇ ਹੇਠਾਂ ਡਿੱਗੀ ਪ੍ਰਵੀਨ ਕੌਰ ਦੇ ਪੇਟ ਵਿਚ ਲੱਤਾਂ ਮਾਰਨੀਆਂ ਸ਼ੁਰ ਕਰ ਦਿੱਤੀਆਂ। ਏਥੇ ਹੀ ਬਸ ਨਹੀਂ ਉਸਦੇ ਦੋਵੇਂ ਪੁੱਤਰ ਵੀ ਮੌਕੇ 'ਤੇ ਆ ਗਏ ਤੇ ਉਹਨਾਂ ਨੇ ਵੀ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਪ੍ਰਵੀਨ ਕੌਰ ਕੁੱਟ ਮਾਰ ਨਾਲ ਅਧਮੋਈ ਹੋ ਗਈ। ਵਾਰ ਵਾਰ ਉਸਨੂੰ ਅਪਸ਼ਬਦਾਂ ਤੇ ਜਾਤੀ ਸੂਚਕ ਸ਼ਬਦਾਂ ਨਾਲ ਨਿਵਾਜ਼ਿਆ ਗਿਆ। ਪ੍ਰਵੀਨ ਕੌਰ ਦਾ 11 ਸਾਲਾ ਬੇਟਾ ਪ੍ਰਿੰਸ ਤੇ ਉਸਦਾ ਪਤੀ ਸਰਬਜੀਤ ਸਿੰਘ ਮੌਕੇ ਤੇ ਆਏ ਪਰ ਉਹ ਸਿਵਾਏ ਪ੍ਰਵੀਨ ਕੌਰ ਨੂੰ ਚੁੱਕ ਕੇ ਲਿਜਾਣ ਦੇ ਹੋਰ ਕੀ ਕਰ ਸਕਦੇ ਸਨ? ਉਹਨਾਂ ਨੇ ਪ੍ਰਵੀਨ ਕੌਰ ਨੂੰ ਸਿਵਲ ਹਸਪਤਾਲ ਬਟਾਲਾ ਦਾਖਲ ਕਰਵਾਇਆ। ਜਾਲਮ ਜਰਵਾਣਿਆਂ ਦੀ ਪਹੁੰਚ ਦੇਖੋ ਕਿ ਉਹ ਉਸਦੇ ਪਿੱਛੇ ਸਿਵਲ ਹਸਪਤਾਲ ਬਟਾਲੇ ਪੁੱਜ ਗਏ ਅਤੇ ਸਬੰਧਤ ਡਾਕਟਰ ਨੂੰ ਮਿਲ ਲਿਆ। ਡਾਕਟਰ ਨੇ ਪ੍ਰਵੀਨ ਕੌਰ 'ਤੇ ਦਬਾਅ ਪਾਇਆ ਕਿ ਉਸਦਾ ਇਲਾਜ ਤਾਂ ਹੀ ਸ਼ੁਰੂ ਕੀਤਾ ਜਾ ਸਕਦਾ ਹੈ ਜੇ ਉਹ ਇਹ ਲਿਖ ਕੇ ਦੇਵੇ ਕਿ ਉਹ ਕਿਸੇ 'ਤੇ ਕੇਸ ਨਹੀਂ ਕਰੇਗੀ। ਪ੍ਰੰਤੂ ਬਹਾਦਰ ਪ੍ਰਵੀਨ ਕੌਰ ਇਸ ਲਈ ਸਹਿਮਤ ਨਹੀਂ ਹੋਈ ਅਤੇ ਕੇਸ ਕਰਨ 'ਤੇ ਅੜੀ ਰਹੀ। ਸਿੱਟੇ ਵਜੋਂ ਉਸਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਗਰੀਬਾਂ ਦੀ ਪਹੁੰਚ ਕਿੱਥੇ ਹੁੰਦੀ ਹੈ ਦੂਰ ਦੇ ਹਸਪਤਾਲ ਜਾਣ ਦੀ ਪਰ ਫੇਰ ਵੀ ਪ੍ਰਵੀਨ ਦੀ ਜਾਨ ਬਚਾਉਣ ਲਈ ਉਸਦਾ ਪਤੀ ਅੰਮ੍ਰਿਤਸਰ ਲੈ ਗਿਆ। ਕੁੱਟਮਾਰ ਕਰਨ ਵਾਲੇ ਜ਼ੋਰਾਵਰ ਦੋਸ਼ੀ ਅੰਮ੍ਰਿਤਸਰ ਵੀ ਪੁੱਜ ਗਏ। ਉਥੇ ਵੀ ਡਾਕਟਰ ਨੇ ਦਾਖਲ ਕਰਨ ਤੋਂ ਪਹਿਲਾਂ ਪਰਚਾ ਨਾ ਕਰਾਉਣ ਦੀ ਮੁਹਾਰਨੀ ਪੜ੍ਹਾਈ ਪਰ ਪ੍ਰਵੀਨ ਕੌਰ ਸਹਿਮਤ ਨਹੀਂ ਹੋਈ। ਸਿੱਟੇ ਵਜੋਂ ਉਸਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵੀ ਦਾਖਲ ਨਹੀਂ ਕੀਤਾ ਗਿਆ ਤੇ ਰਾਤ ਹੋ ਗਈ ਸੀ। ਦੁੱਖੀ ਪਰਿਵਾਰ ਕੀ ਕਰਦਾ ਉਥੇ ਹਸਪਤਾਲ ਪੱਖੇ ਹੇਠਾਂ ਬੈਠ ਗਏ। ਪ੍ਰਵੀਨ ਕੌਰ ਬੇਹੋਸ਼ੀ ਜਿਹੀ ਦੀ ਹਾਲਤ ਵਿਚ ਉਥੇ ਲੇਟ ਗਈ ਪਰ ਸਕਿਊਰਟੀ ਵਾਲਿਆਂ ਰਾਹੀਂ ਉਸਨੂੰ ਉਥੋਂ ਵੀ ਉਠਾ ਦਿੱਤਾ ਅਤੇ ਪ੍ਰਵੀਨ ਕੌਰ ਨੂੰ ਬਾਹਰ ਸੜਕ 'ਤੇ ਰਾਤ ਕੱਟਣ ਲਈ ਮਜ਼ਬੂਰ ਕਰ ਦਿੱਤਾ। ਸਾਰੀ ਰਾਤ ਉਹ ਬਾਹਰ ਸੜਕ 'ਤੇ ਪਈ ਰਹੀ।
ਗਰੀਬ ਤੇ ਉਹ ਵੀ ਦਲਿਤ, ਜੇ ਇਕਮੁੱਠ ਨਹੀਂ ਤਾਂ ਬੁਰੀ ਤਰ੍ਹਾਂ ਕੁੱਟ ਖਾਂਦਾ ਹੈ। ਕੌਣ ਬਾਂਹ ਫੜੇ। ਬਿਨਾ ਜਥੇਬੰਦੀ ਦੇ ਕੌਣ ਡਾਹਡਿਆਂ ਅੱਗੇ ਖਲੋਵੇ। ਇਤਿਹਾਸ ਗਵਾਹ ਹੈ ਦੁਨੀਆਂ ਭਰ ਵਿਚ ਗਰੀਬਾਂ ਨੇ ਹੁਣ ਤੀਕ ਜੋ ਵੀ ਸਹੂਲਤਾਂ ਪ੍ਰਾਪਤ ਕੀਤੀਆਂ ਹਨ, ਸਭ 'ਸਮੂਹਿਕ ਸੰਘਰਸ਼' ਦਾ ਹਥਿਆਰ ਵਰਤਦਿਆਂ ਸਾਂਝੀ ਜਦੋਂ ਜਹਿਦ ਕਰਕੇ ਹੀ ਲਈਆਂ ਹਨ। ਇਹ ਅਟੱਲ ਵਰਤਾਰਾ ਹੈ। ਜੇ ਕੋਈ ਕਾਨੂੰਨ ਆਮ ਗਰੀਬ ਲੋਕਾਂ ਦੇ ਹੱਕ ਵਿਚ ਬਣਦਾ ਹੈ ਤਾਂ ਲੋਕਾਂ ਦੀ ਲੜਾਈ ਦਾ ਹੀ ਸਿੱਟਾ ਹੁੰਦਾ ਹੈ, ਹੋਰ ਕੁੱਝ ਨਹੀਂ। ਜ਼ਰਾ ਕੁ ਸਾਂਝੀ ਜਥੇਬੰਦਕ ਲੜਾਈ ਢਿੱਲੀ ਪਈ ਨਹੀਂ ਕਿ ਕਾਨੂੰਨ ਚਿੱਟਾ ਹਾਥੀ ਬਣਕੇ ਰਹਿ ਜਾਂਦਾ ਹੈ। ਵਿਖਾਵਾ ਮਾਤਰ।
ਬਟਾਲਾ ਤਹਿਸੀਲ ਦੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੂੰ ਸੂਚਨਾ ਮਿਲੀ ਉਹਨਾਂ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ ਬਟਾਲੇ ਦਾ ਗਾਂਧੀ ਚੌਕ ਜਾਮ ਕਰ ਦਿੱਤਾ। ਡਰ ਖੌਫ 'ਚੋਂ ਨਿਕਲ ਕੇ ਪਿੰਡ ਕੋਟਲਾ ਸ਼ਰਫ ਦੇ ਹੋਰ ਕਈ ਦਲਿਤ ਪਰਿਵਾਰ ਵੀ ਚਿੜੀਆਂ ਤੋਂ ਬਾਜ ਬਣਕੇ ਜ਼ੁਲਮੀ ਜਿਮੀਂਦਾਰ ਅਤੇ ਭ੍ਰਿਸ਼ਟ ਪ੍ਰਬੰਧਕੀ ਤੇ ਸਿਆਸੀ ਤਾਣੇ-ਬਾਣੇ ਵਿਰੁੱਧ ਆਣ ਖੜੇ ਹੋਏ। ਜਾਮ ਕਈ ਘੰਟੇ ਰਿਹਾ ਸਿੱਟੇ ਵਜੋਂ ਬਟਾਲੇ ਦੇ ਸਿਵਲ ਹਸਪਤਾਲ ਵਾਲਿਆਂ ਨੂੰ ਪ੍ਰਵੀਨ ਕੌਰ ਨੂੰ ਮੁੜ ਦਾਖਲ ਵੀ ਕਰਨਾ ਪਿਆ ਤੇ ਇਲਾਜ ਵੀ ਸ਼ੁਰੂ ਹੋ ਗਿਆ।
ਪਰ ਗੱਲ ਏਥੇ ਨਹੀਂ ਮੁੱਕੀ ਭ੍ਰਿਸ਼ਟ ਪ੍ਰਬੰਧਕੀ ਤਾਣੇ-ਬਾਣੇ ਵਿਚ ਪੁਲਸ ਵੀ ਪੱਕੀ ਭਾਈਵਾਲ ਹੁੰਦੀ ਹੈ। ਥਾਣੇ ਸਦਰ ਦੀ ਤਫਤੀਸ਼ੀ ਅਫਸਰ ਬਿਆਨ ਲੈਣ ਆਈ ਪਰ ਉਸਨੇ ਪ੍ਰਵੀਨ ਕੌਰ ਨਾਲ ਪੁਲਸੀਆ ਰੰਗਤ ਵਿਚ ਪੇਸ਼ ਆਉਂਦਿਆ ਦਬਕੇ ਵੀ ਮਾਰੇ ਅਤੇ ਉਸ ਵਲੋਂ ਕਹੇ ਗਏ ਜਾਤੀ ਸੂਚਕ ਅਪਸ਼ਬਦ ਲਿਖਣ ਤੋਂ ਇਨਕਾਰ ਕਰ ਦਿੱਤਾ।
ਐਫ.ਆਈ.ਆਰ. ਵਿਚ ਜਾਤੀ ਸੂਚਕ ਸ਼ਬਦ ਵਰਤਣ ਦੀ ਧਾਰਾ ਲਗਾਉਣ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਦੁਬਾਰਾ ਫੇਰ 12 ਅਗਸਤ ਨੂੰ ਥਾਣਾ ਸਦਰ ਅੱਗੇ ਧਰਨਾ ਦਿੱਤਾ ਗਿਆ। ਇਸ ਵਿਚ ਪਿੰਡ ਦੇ ਹੋਰ ਲੋਕ ਵੀ ਸ਼ਾਮਲ ਹੋਏ ਜਿਸ ਵਿਚ ਦਲਿਤ ਭਾਈਚਾਰੇ ਦੇ ਵੀ ਲੋਕ ਵੱਡੀ ਗਿਣਤੀ ਵਿਚ ਸਨ। ਸਿੱਟੇ ਵਜੋਂ ਪੁਲਸ ਨੇ ਧਰਨੇ 'ਚ ਸ਼ਾਮਲ ਹੋ ਕੇ ਜਾਤੀ ਸੂਚਕ ਸ਼ਬਦ ਦੀ ਧਾਰਾ ਸਮੇਤ ਪਰਚਾ ਦਰਜ ਤਾਂ ਕਰ ਲਿਆ ਪਰ ਘਟਨਾ ਲਿਖੇ ਜਾਣ ਤੀਕ ਸਬੰਧਤ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਧਰ ਜੇ.ਪੀ.ਐਮ.ਓ. ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਲੰਬੀ ਲੜਾਈ ਲੜਨ ਦੀ ਤਿਆਰੀ ਵਿਚ ਜੁਟ ਗਈ ਹੈ। ਅਗਾਂਹ ਇਨਸਾਫ ਨਾ ਮਿਲਿਆ ਤਾਂ ਇਹ ਲੜਾਈ ਨਿਰੰਤਰ ਜਾਰੀ ਰਹੇਗੀ।

No comments:
Post a Comment