ਜੇ.ਪੀ.ਐਮ.ਓ. ਦੀ ਅਗਵਾਈ ਹੇਠ ਮਈ ਦਿਵਸ 'ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜੇ.ਪੀ.ਐਮ.ਓ. ਵਲੋਂ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਪਹਿਲੀ ਮਈ ਨੂੰ ਥਾਂ-ਥਾਂ ਸਮਾਗਮ ਕਰਕੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਇਨਕਲਾਬੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਨ੍ਹਾਂ ਸਮਾਗਮਾਂ 'ਚ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਜੇ.ਪੀ.ਐਮ.ਓ. ਦੇ ਆਗੂਆਂ ਨੇ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਨੇ ਮਜ਼ਦੂਰਾਂ ਦੇ ਕੰਮ ਕਰਨ ਵਾਲੀਆਂ ਥਾਵਾਂ 'ਤੇ ਅਣਮਨੁੱਖੀ ਕੰਮ ਹਾਲਤਾਂ ਵਿਰੁੱਧ ਅਤੇ ਕੰਮ ਦਿਹਾੜੀ ਦਾ ਸਮਾਂ ਅੱਠ ਘੰਟੇ ਤੈਅ ਕਰਨ ਲਈ ਇਕ ਯੁਗ ਪਲਟਾਊ ਸੰਘਰਸ਼ ਲੜਿਆ ਸੀ। ਇਸ ਸੰਘਰਸ਼ ਦੀ ਬਦੌਲਤ ਹੀ ਮਜ਼ਦੂਰਾਂ ਦੀ ਕੰਮ ਦਿਹਾੜੀ ਦਾ ਸਮਾਂ ਤੈਅ ਹੋਇਆ ਸੀ ਤੇ ਕੰਮ ਵਾਲੀਆਂ ਥਾਵਾਂ 'ਤੇ ਮਜ਼ਦੂਰਾਂ ਨੂੰ ਸਹੂਲਤਾਂ ਦਿੱਤੇ ਜਾਣ ਦੀ ਸ਼ੁਰੂਆਤ ਹੋਈ ਸੀ। ਇਹਨਾਂ ਆਗੂਆਂ ਨੇ ਕਿਹਾ ਕਿ ਸਾਮਰਾਜੀ ਸੰਸਾਰੀਕਰਨ, ਨਿੱਜੀਕਰਨ ਤੇ ਉਦਾਰੀਕਰਨ ਦੇ ਦੌਰ 'ਚ ਦੇਸ਼ ਦੇ ਹੁਕਮਰਾਨਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਨੇ ਦੇਸ਼ ਅੰਦਰ ਹਾਲਤ ਬੜੇ ਗੁੰਝਲਦਾਰ ਬਣਾ ਦਿੱਤੇ ਹਨ। ਸਾਮਰਾਜੀ ਦੇਸ਼ਾਂ ਦੇ ਗਲਬੇ ਵਾਲੀਆਂ ਵਿੱਤੀ ਸੰਸਥਾਵਾਂ; ਵਿਸ਼ਵ ਬੈਂਕ, ਵਿਸ਼ਵ ਵਪਾਰ ਸੰਗਠਨ ਤੇ ਕੌਮਾਂਤਰੀ ਮਾਲੀ ਫੰਡ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਦੇਸ਼ ਦੇ ਹੁਕਮਰਾਨ ਬਹੁਕੌਮੀ ਕਾਰਪੋਰੇਸ਼ਨਾਂ ਅੱਗੇ ਗੋਡੇ ਟੇਕ ਰਹੇ ਹਨ। ਇਨ੍ਹਾਂ ਕਾਰਪੋਰੇਸ਼ਨਾਂ ਅਤੇ ਉਨ੍ਹਾਂ ਦੇ ਦੇਸੀ ਭਾਈਵਾਲਾਂ ਵਲੋਂ ਜਿੱਥੇ ਦੇਸ਼ ਦੇ ਕੁਦਰਤੀ ਖਜ਼ਾਨਿਆਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ, ਉਥੇ ਕਿਰਤ ਕਾਨੂੰਨਾਂ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕਾਮਿਆਂ ਦੇ ਸਿਰ 'ਤੇ ਛਾਂਟੀ ਦੀ ਤਲਵਾਰ ਹਮੇਸ਼ਾਂ ਲਟਕਦੀ ਰਹਿੰਦੀ ਹੈ। ਉਹਨਾਂ ਕੋਲੋਂ ਬਾਰਾਂ-ਬਾਰਾਂ ਘੰਟੇ ਕੰਮ ਲਿਆ ਜਾ ਰਿਹਾ ਹੈ। ਸਰਕਾਰੀ ਅਦਾਰਿਆਂ 'ਚ ਵੀ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ। ਸਿੱਟੇ ਵਜੋਂ ਮੁਲਾਜ਼ਮਾਂ 'ਤੇ ਕੰਮ ਦਾ ਬੋਝ ਵੱਧ ਰਿਹਾ ਹੈ। ਇਸ ਦਾ ਹੱਲ ਨਵੀਂ ਤੇ ਰੈਗੂਲਰ ਭਰਤੀ ਰਾਹੀਂ ਨਹੀਂ ਸਗੋਂ ਠੇਕੇਦਾਰੀ ਪ੍ਰਬੰਧ ਰਾਹੀਂ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਕਿਰਤੀਆਂ ਕਾਮਿਆਂ ਨੂੰ ਵੰਗਾਰਿਆ ਕਿ ਅੱਜ ਦੇ ਹਾਲਾਤ ਮੰਗ ਕਰਦੇ ਹਨ ਕਿ ਸ਼ਿਕਾਗੋ ਦੇ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਸਰਕਾਰੀ ਅਦਾਰਿਆਂ ਦੇ ਕੀਤੇ ਜਾ ਰਹੇ ਨਿੱਜੀਕਰਨ ਅਤੇ ਠੇਕੇਦਾਰੀ ਪ੍ਰਥਾ ਵਿਰੁੱਧ, ਰੈਗੂਲਰ ਭਰਤੀ ਤੇ ਕਿਰਤ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਇਕ ਜ਼ੋਰਦਾਰ ਤੇ ਵਿਆਪਕ ਸੰਘਰਸ਼ ਆਰੰਭਿਆ ਜਾਵੇ।
ਮਈ ਦਿਵਸ ਸਮਾਗਮ ਬਾਰੇ 'ਸੰਗਰਾਮੀ ਲਹਿਰ' ਨੂੰ ਪ੍ਰਾਪਤ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
ਪਠਾਨਕੋਟ : ਨਿਰਮਾਣ ਮਜ਼ਦੂਰਾਂ, ਭੱਠਾ ਮਜ਼ਦੂਰਾਂ, ਦਿਹਾਤੀ ਕਿਸਾਨਾਂ, ਮੁਲਾਜ਼ਮਾਂ, ਨੌਜੁਆਨਾਂ, ਔਰਤਾਂ ਤੇ ਸਮਾਜ ਦੇ ਹੋਰ ਮਿਹਨਤਕਸ਼ ਤਬਕਿਆਂ ਦੀਆਂ ਸਮੱਸਿਆਵਾਂ ਦੀ ਚਰਚਾ ਕਰਦਿਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜੇ ਪੀ ਐੱਮ ਓ ਦੇ ਆਗੂਆਂ ਨੇ ਫੁਹਾਰਾ ਚੌਕ ਵਿਖੇ ਕੀਤੀ ਮਈ ਦਿਹਾੜੇ ਦੀ ਇੱਕੱਤਰਤਾ ਨੂੰ ਸੰਬੋਧਨ ਕਰਦਿਆਂ ਜਿੱਥੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਸਾਂਝੇ ਮਜ਼ਦੂਰ ਕਾਜ ਲਈ ਇਨਕਲਾਬੀ ਬਲੀਦਾਨ ਦੇਣ ਦੀ ਰਵਾਇਤ ਨੂੰ ਅਗਾਂਹ ਵਧਾਉਣ ਦੇ ਪ੍ਰਣ ਵੀ ਲਏ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਮਹਿੰਦਰ ਸਿੰਘ, ਹਰਿੰਦਰ ਰੰਧਾਵਾ, ਲਾਲ ਚੰਦ ਤੇ ਮੈਂਬਰਾਂ ਨੇ ਚੋਣਾਂ ਬਾਅਦ ਬਣਨ ਵਾਲੀ ਸਰਕਾਰ ਦੇ ਲਾਜ਼ਮੀ ਲੋਕ ਵਿਰੋਧੀ ਹੋਣ ਦੀ ਭਵਿੱਖਬਾਣੀ ਕੀਤੀ। ਆਗੂਆਂ ਨੇ ਕਿਹਾ ਕਿ ਸੱਤਾ ਦੀਆਂ ਦੋਵੇਂ ਮੁੱਖ ਦਾਅਵੇਦਾਰ ਪਾਰਟੀਆਂ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀਆਂ ਕੱਠਪੁਤਲੀਆਂ ਬਣੀਆਂ ਹੋਈਆਂ ਹਨ। ਆਗੂਆਂ ਨੇ ਕਿਹਾ ਕਿ ਹਰ ਤਬਕੇ ਨੂੰ ਜਥੇਬੰਦ ਹੋਣ ਅਤੇ ਸਾਂਝੇ ਘੋਲ ਵਿੱਢ ਕੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਭਾਂਜ ਦਿੰਦੇ ਹੋਏ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਉਸਾਰਨ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਨੂਰਪੁਰ ਬੇਦੀ : ਜੇ.ਪੀ.ਐਮ.ਓ. ਜ਼ਿਲ੍ਹਾ ਰੂਪਨਗਰ ਵੱਲੋਂ ਨੂਰਪੁਰ ਬੇਦੀ ਦੀ ਵਾਟਰ ਸਪਲਾਈ ਵਿਖੇ ਮਜ਼ਦੂਰ ਦਿਵਸ 'ਤੇ ਟਰੇਡ ਯੂਨੀਅਨ ਆਗੂ ਬਲਵੀਰ ਸਿੰਘ ਔਲਖ ਵੱਲੋਂ ਝੰਡਾ ਲਹਿਰਾਇਆ ਗਿਆ। ਉਹਨਾ ਕਿਹਾ ਕਿ ਅੱਜ ਜੋ ਮਜ਼ਦੂਰਾਂ 'ਤੇ ਹਮਲੇ ਹੋ ਰਹੇ ਹਨ, ਉਹ ਚਿੰਤਾ ਦਾ ਵਿਸ਼ਾ ਹੈ। ਮਜ਼ਦੂਰਾਂ ਵੱਲੋਂ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਹੱਕ ਵੀ ਇੱਕ-ਇੱਕ ਕਰਕੇ ਖੁੱਸਦੇ ਜਾ ਰਹੇ ਹਨ। ਇਸ ਮੌਕੇ ਵੇਦ ਪ੍ਰਕਾਸ਼, ਦਰਸ਼ਨ ਬੜਵਾ, ਬਲਵੀਰ ਸਿੰਘ, ਕਰਮ ਸਿੰਘ ਤੇ ਸੱਤਪਾਲ ਨੇ ਵੀ ਮਜ਼ਦੂਰ ਦਿਵਸ ਬਾਰੇ ਰੌਸ਼ਨੀ ਪਾਈ।
ਫਿਰੋਜ਼ਪੁਰ : ਜੇ.ਪੀ.ਐਮ.ਓ. ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਵਲੋਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ 1886 ਨੂੰ ਆਪਣੇ ਹੱਕਾਂ ਦੀ ਪ੍ਰਾਪਤ ਲਈ ਸੰਘਰਸ਼ ਕਰ ਰਹੇ ਮਜ਼ਦੂਰਾਂ ਉਪਰ ਅੰਧਾ ਧੁੰਦ ਤਸ਼ੱਦਦ ਕਰਨ ਅਤੇ ਗੋਲੀ ਚਲਾਉਣ ਨਾਲ ਸ਼ਹੀਦ ਹੋਏ ਮਜ਼ਦੂਰਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੰਚਾਈ ਵਿਭਾਗ ਕੈਨਾਲ ਕਲੋਨੀ ਫਿਰੋਜ਼ਪੁਰ ਵਿਖੇ ਕਿਸ਼ਨ ਚੰਦ ਜਾਗੋਵਾਲੀਆ, ਜ਼ੋਨਲ ਪ੍ਰਧਾਨ ਕਾਲਾ ਸਿੰਘ ਪ੍ਰਧਾਨ ਦੀ ਕਲਾਸ ਫੋਰ ਮੁਲਾਜ਼ਮ ਯੂਨੀਅਨ ਵਲੋਂ ਮਈ ਦਿਵਸ ਦਾ ਝੰਡਾ ਸਾਂਝੇ ਤੌਰ 'ਤੇ ਲਹਿਰਾਇਆ ਗਿਆ। ਇਸ ਤੋਂ ਬਾਅਦ ਵਣ ਮੰਡਲ ਦਫਤਰ ਫਿਰੋਜ਼ਪੁਰ ਵਿਖੇ ਜੰਗਲਾਤ ਵਿਭਾਗ ਵਰਕਰ ਯੂਨੀਅਨ ਵਲੋਂ ਸੋਨਾ ਸਿੰਘ ਦੀ ਪ੍ਰਧਾਨਗੀ ਹੇਠ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਝੰਡਾ ਲਹਿਰਾਇਆ ਗਿਆ। ਜਿਸ ਵਿੱਚ ਭਾਰੀ ਗਿਣਤੀ ਵਿਚ ਮਜ਼ਦੂਰਾਂ ਅਤੇ ਪ. ਸ. ਸ. ਫ. ਦੇ ਅਹੁਦੇਦਾਰਾਂ ਨੇ ਭਾਗ ਲਿਆ। ਇਸ ਤੋਂ ਬਾਅਦ ਜਲ ਸਪਲਾਈ ਦੇ ਦਫਤਰ ਵਿਖੇ ਸਾਥੀ ਪ੍ਰੇਮ ਕਾਮਰਾ ਅਤੇ ਰਾਮ ਸਿੰਘ ਰਮੋਲਾ ਦੀ ਅਗਵਾਈ ਵਿੱਚ ਝੰਡਾ ਲਹਿਰਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੇ ਨਾਲ ਹੀ ਸਮੂਹ ਸਾਥੀਆਂ ਵਲੋਂ ਜ਼ਿਲ੍ਹਾ ਪੱਧਰ ਦਾ ਮਈ ਦਿਵਸ ਨਗਰ ਕੌਂਸਲ ਫਿਰੋਜ਼ਪੁਰ ਦੇ ਪਾਰਕ ਵਿਖੇ ਮਹਿੰਦਰ ਸਿੰਘ ਧਾਲੀਵਾਲ, ਕਿਸ਼ਨ ਚੰਦ ਜਾਗੋਵਾਲੀਆ ਜਨਰਲ ਸਕੱਤਰ, ਰਮੇਸ਼ ਕੁਮਾਰ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਝੰਡਾ ਲਹਿਰਾਇਆ।
ਇਸੇ ਤਰ੍ਹਾਂ ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਫ਼ਿਰੋਜ਼ਪੁਰ ਵੱਲੋਂ ਸਾਥੀ ਰਮੇਸ਼ ਸਿੰਘ ਠਾਕੁਰ ਦੀ ਪ੍ਰਧਾਨਗੀ ਹੇਠ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਛਾਉਣੀ ਦੇ ਖੁੱਲ੍ਹੇ ਪੰਡਾਲ ਵਿਖੇ ਵਿਸ਼ਾਲ ਸ਼ਹੀਦੀ ਸਮਾਰੋਹ ਕੀਤਾ ਗਿਆ, ਜਿਸ ਵਿਚ ਸੈਂਕੜਿਆਂ ਦੀ ਗਿਣਤੀ 'ਚ ਮਜ਼ਦੂਰ, ਮੁਲਾਜ਼ਮ ਤੇ ਕਿਰਤੀਆਂ ਨੇ ਸ਼ਮੂਲੀਅਤ ਕੀਤੀ।
ਗੁਰਦਾਸਪੁਰ : ਜੇ.ਪੀ.ਐਮ.ਓ. ਦੇ ਸੱਦੇ 'ਤੇ ਵਣ ਮੰਡਲ ਦਫਤਰ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਹਾੜੇ 'ਤੇ ਜੰਗਲਾਤ ਦਫਤਰ ਗੁਰਦਾਸਪੁਰ ਵਿਖੇ ਮਈ ਦਿਹਾੜਾ ਮਨਾਉਣ ਲਈ ਜੰਗਲਾਤ ਅਤੇ ਵੱਖ-ਵੱਖ ਵਿਭਾਗਾਂ ਦੇ ਮਜ਼ਦੂਰ-ਮੁਲਾਜ਼ਮ ਇਕੱਤਰ ਹੋਏ। ਇਸ ਰੈਲੀ ਦੀ ਪ੍ਰਧਾਨਗੀ ਪ.ਸ.ਸ.ਫ ਆਗੂ ਰਤਨ ਸਿੰਘ ਹੱਲਾ, ਮੱਖਣ ਸਿੰਘ ਕੁਹਾੜ, ਦਿਆ ਰਾਮ, ਸੀ.ਟੀ.ਯੂ. ਆਗੂ ਜਸਵੰਤ ਸਿੰਘ, ਹੀਰਾ ਸਿੰਘ ਭੱਟੀ, ਕੁਲਦੀਪ ਪੁਰੋਵਾਲ, ਦੀਦਾਰ ਭੰਡਾਲ ਨੇ ਕੀਤੀ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਅਤੇ ਕੇਂਦਰ ਦੀ ਸਰਕਾਰ ਵਲੋਂ ਮਜ਼ਦੂਰਾਂ ਦੇ ਹੱਕਾਂ ਨਾਲ ਕੀਤੇ ਜਾ ਰਹੇ ਖਿਲਵਾੜ ਅਤੇ ਜਮਹੂਰੀ ਹੱਕਾਂ ਨੂੰ ਲੱਗ ਰਹੇ ਖੋਰੇ ਉਤੇ ਗੰਭੀਰ ਚਿੰਤਾ ਪ੍ਰਗਟ ਕੀਤੀ।
ਦੁਸਾਂਝ ਕਲਾਂ : ਦਿਹਾਤੀ ਮਜ਼ਦੂਰ ਸਭਾ ਯੂਨਿਟ ਦੁਸਾਂਝ ਕਲਾਂ ਵੱਲੋਂ ਦੁਸਾਂਝ ਕਲਾਂ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਸੁੱਖ ਰਾਮ ਦੁਸਾਂਝ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕਰਨ ਤੋਂ ਬਾਅਦ ਮਜ਼ਦੂਰ ਦਿਵਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਬਠਿੰਡਾ : ਬਠਿੰਡਾ ਦੇ ਥਰਮਲ, ਐੱਮ. ਈ. ਐੱਸ. ਅਤੇ ਹੋਰ ਵੱਖੋ-ਵੱਖ ਥਾਵੀਂ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਦੇ ਸੂਬਾਈ ਆਗੂ ਸਾਥੀ ਮਹੀਪਾਲ ਨੇ ਕਿਹਾ ਕਿ ਮਈ ਦਿਵਸ ਦੇ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਜੇ ਕਿਰਤੀ, ਕਿਸਾਨ ਤੇ ਮਿਹਨਤੀ ਲੋਕ ਵਿਸ਼ਾਲ ਏਕਤਾ ਉਸਾਰਦੇ ਹੋਏ ਸਾਮਰਾਜੀ ਨੀਤੀਆਂ ਨੂੰ ਭਾਂਜ ਦੇਣ ਅਤੇ ਕੁੱਲੀ, ਗੁੱਲੀ, ਜੁੱਲੀ ਆਦਿ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ ਬਦਲਵੀਆਂ ਲੋਕ ਪੱਖੀ ਨੀਤੀਆਂ 'ਤੇ ਅਧਾਰਤ ਸਮਾਜ ਸਿਰਜਣ ਲਈ ਘੋਲ ਤਿੱਖੇ ਕਰਨ। ਇਹਨਾਂ ਇਕੱਠਾਂ ਨੂੰ ਰੂਲਦੂ ਸਿੰਘ ਐੱਮ. ਈ. ਐੱਸ., ਪਰਕਾਸ਼ ਸਿੰਘ ਥਰਮਲ, ਸਤਪਾਲ ਗੋਇਲ, ਸੰਪੂਰਨ ਸਿੰਘ ਅਤੇ ਮਿੱਠੂ ਸਿੰਘ ਘੁੱਦਾ ਅਤੇ ਨਛੱਤਰ ਸਿੰਘ ਭੀਸੀਆਣਾ ਆਦਿ ਨੇ ਵੀ ਸੰਬੋਧਨ ਕਰਦਿਆਂ ਆਪਣੇ ਵਿਚਾਰ ਰੱਖੇ।
ਅਬੋਹਰ : ਕਿਸਾਨ ਮਜ਼ਦੂਰ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਚੌਂਕ 'ਤੇ ਮਈ ਦਿਵਸ ਮਨਾਇਆ ਗਿਆ। ਇਸ ਮੌਕੇ ਸਾਰੇ ਮਜ਼ਦੂਰ ਨੇਤਾਵਾਂ ਨੇ ਮਜ਼ਦੂਰ ਹਿਤਾਂ ਦੀ ਰੱਖਿਆ ਲਈ ਸੰਘਰਸ਼ ਕਰਨ ਵਾਲੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅੱਜ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲੇ ਭਾਰਤ ਦੇਸ਼ ਵਿਚ ਸਿਆਸੀ ਪਾਰਟੀਆਂ ਮਜ਼ਦੂਰਾਂ, ਮੁਲਾਜ਼ਮਾਂ ਅਤੇ ਦਬੇ ਕੁਚਲੇ ਲੋਕਾਂ ਦੇ ਹਿਤਾਂ ਦੀ ਰੱਖਿਆ ਕਰਨ ਦੀ ਥਾਂ ਆਪਣੇ ਸੌੜੇ ਸਵਾਰਥ ਲਈ ਸੋਚ ਰਹੀਆਂ ਹਨ। ਇਸ ਸਮਾਗਮ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਝੋਰੜ ਖੇੜਾ ਦੁਆਰਾ ਕੀਤੀ ਗਈ।
ਹੁਸ਼ਿਆਰਪੁਰ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜੇ.ਪੀ.ਐਮ.ਓ. ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਇਥੇ ਮਜ਼ਦੂਰ ਦਿਵਸ ਇਨਕਲਾਬੀ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਮਜ਼ਦੂਰ ਮੁਲਾਜ਼ਮ, ਕਿਸਾਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਜਿਹਨਾਂ ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ। ਇਸ ਮੌਕੇ 'ਮੁਲਾਜ਼ਮ ਲਹਿਰ' ਦੇ ਸਿਰਮੌਰ ਆਗੂ ਮਾਸਟਰ ਹਰਕੰਵਲ ਸਿੰਘ ਨੇ ਝੰਡਾ ਲਹਿਰਾ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪ.ਸ.ਸ.ਫ. ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਫਤਰ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਮਾਸਟਰ ਹਰਕੰਵਲ ਸਿੰਘ ਵਲੋਂ ਮਜ਼ਦੂਰ ਦਿਵਸ ਦੇ ਇਤਿਹਾਸ 'ਤੇ ਚਾਨਣਾ ਪਾਇਆ ਗਿਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਅੱਜ ਦੇ ਦੌਰ ਦੀਆਂ ਮੁਲਾਜ਼ਮ-ਮਜ਼ਦੂਰ ਲਹਿਰ ਦੀਆਂ ਵੰਗਾਰਾਂ ਦਾ ਟਾਕਰਾ ਕਰਨ ਦੀ ਅਪੀਲ ਕੀਤੀ ਅਤੇ ਆਪਣਾ ਵਿਸ਼ਾਲ ਮਜ਼ਬੂਤ ਏਕਾ ਉਸਾਰਨ ਦਾ ਸੁਨੇਹਾ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਜੇ.ਪੀ.ਐਮ.ਓ. ਦੇ ਸੂਬਾਈ ਕਨਵੀਨਰ ਸਾਥੀ ਸਤੀਸ਼ ਰਾਣਾ ਨੇ ਅੱਜ ਦੀ ਮੁਲਾਜ਼ਮ ਮਜ਼ਦੂਰ ਲਹਿਰ ਦੀਆਂ ਠੋਸ ਵੰਗਾਰਾਂ 'ਤੇ ਰੌਸ਼ਨੀ ਪਾਈ ਅਤੇ ਮਜ਼ਦੂਰ ਦਿਵਸ ਦੇ ਪਿਛੋਕੜ ਵਿਚ ਪ.ਸ.ਸ.ਫ. ਦਫਤਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਸਮੀ ਉਦਘਾਟਨ ਦੀ ਚਰਚਾ ਕਰਦਿਆਂ ਸਹਾਇਤਾ ਫੰਡ ਦੇਣ ਵਾਲੇ ਸਮੂਹ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਦਫਤਰ ਨੂੰ ਸੰਗਰਾਮੀ ਘੋਲਾਂ ਦਾ ਕੇਂਦਰ ਬਣਾਇਆ ਜਾਣਾ ਚਾਹੀਦਾ ਹੈ ਤਾਂ ਹੀ ਇਸਦਾ ਅਸਲੀ ਮਨੋਰਥ ਪੂਰਾ ਹੋਵੇਗਾ। ਇਹਨਾਂ ਸਾਥੀਆਂ ਤੋਂ ਇਲਾਵਾ ਇਸ ਸਮਾਗਮ ਨੂੰ ਪ.ਸ.ਸ.ਫ. ਦੇ ਜ਼ਿਲ੍ਹਾ ਪ੍ਰਧਾਨ ਰਾਮਜੀਦਾਸ ਚੌਹਾਨ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਖੈਰੜ, ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਗੰਗਾ ਪ੍ਰਸ਼ਾਦ, ਅਖਿਲ ਭਾਰਤੀ ਨੇਪਾਲੀ ਏਕਤਾ ਮੰਚ ਆਗੂ ਦਾਨ ਸਿੰਘ, ਪੇਂਡੂ ਰੋਜ਼ਗਾਰ ਵਰਕਰਜ਼ ਯੂਨੀਅਨ ਆਗੂ ਅਨਿਲ ਕੁਮਾਰ ਅਤੇ ਸਤਨਾਮ ਕੌਰ, ਉਘੇ ਸਾਹਿਰਤਕਾਰ ਡਾ. ਕਰਮਜੀਤ ਸਿਘ, ਜੇ.ਪੀ.ਐਮ.ਓ. ਦੇ ਜ਼ਿਲ੍ਹਾ ਆਗੂ ਡਾ. ਤਰਲੋਚਨ ਸਿੰਘ, ਪੈਨਸ਼ਨਰ ਆਗੂ ਪ੍ਰਿੰਸੀਪਲ ਪਿਆਰਾ ਸਿੰਘ ਨੇ ਵੀ ਸੰਬੋਧਨ ਕੀਤਾ।
ਅਜਨਾਲਾ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਦੀ ਅਗਵਾਈ 'ਚ ਵੱਡੀ ਗਿਣਤੀ 'ਚ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਔਰਤਾਂ ਤੇ ਹੋਰ ਮਿਹਨਤਕਸ਼ ਲੋਕਾਂ ਨੇ ਕੇਂਦਰ ਤੇ ਸੂਬਾਈ ਸਰਕਾਰਾਂ ਦੀਆਂ ਸਾਮਰਾਜ ਨਿਰਦੇਸ਼ਤ ਲੋਕ ਮਾਰੂ ਆਰਥਿਕ ਨੀਤੀਆਂ ਅਤੇ ਫਿਰਕਾਪ੍ਰਸਤੀ ਵਿਰੁੱਧ ਬੜੇ ਜੋਸ਼ੋ ਖਰੋਸ਼ ਨਾਲ ''ਮਈ ਦਿਵਸ'' ਮਨਾਇਆ। ਸੀ.ਪੀ.ਐਮ. ਅਜਨਾਲਾ ਦੇ ਦਫਤਰ ਵਿਖੇ ਦਿਹਾਤੀ ਮਜ਼ਦੂਰ ਆਗੂ ਅਤੇ ਤਹਿਸੀਲ ਅਜਨਾਲਾ ਦੇ ਸੀ.ਪੀ.ਐਮ.ਪੰਜਾਬ ਦੇ ਕਾਰਜਕਾਰੀ ਸਕੱਤਰ ਕਾਮਰੇਡ ਗੁਰਨਾਮ ਸਿੰਘ ਉਮਰਪੁਰਾ ਨੇ ਪਾਰਟੀ ਦਾ ਝੰਡਾ ਲਹਿਰਾਇਆ ਤੇ ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਲਾਲ ਝੰਡੇ ਦੀ ਮਹਾਨਤਾ ਬਾਰੇ ਦੱਸਿਆ। ਝੰਡੇ ਦੀ ਰਸਮ ਉਪਰੰਤ ਇਸ ਮਈ ਦਿਵਸ ਸਮਾਗਮ 'ਚ ਬੋਲਦਿਆਂ ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ, ਨਿਰਮਾਣ ਮਜ਼ਦੂਰਾਂ ਦੇ ਆਗੂ ਡਾ. ਬਲਵਿੰਦਰ ਸਿੰਘ ਛੇਹਰਟਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਰਜੀਤ ਸਿੰਘ ਦੁਧਰਾਏ, ਜਮਹੂਰੀ ਕਿਸਾਨ ਸਭਾ ਦੇ ਸ਼ੀਤਲ ਸਿੰਘ ਤਲਵੰਡੀ ਤੇ ਜੋਰਾ ਸਿੰਘ ਅਵਾਣ ਤੇ ਜਨਵਾਦੀ ਇਸਤਰੀ ਸਭਾ ਦੀ ਆਗੂ ਬੀਬੀ ਅਜੀਤ ਕੌਰ ਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬੀਰ ਸਿੰਘ ਭੱਖਾ ਤੇ ਡੇਨੀਅਲ ਮਸੀਹ ਗੁਝਾਪੀਰ ਨੇ ਸ਼ਿਕਾਗੋ ਦੇ ਯੋਧਿਆਂ ਨੂੰ ਇਨਕਲਾਬੀ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਲੁਧਿਆਣਾ : ਐਨ.ਆਰ.ਐਮ.ਯੂ. ਅਤੇ ਜੇ.ਪੀ.ਐਮ.ਓ. ਵਲੋਂ ਸਾਂਝੇ ਤੌਰ 'ਤੇ ਰੇਲਵੇ ਸਟੇਸ਼ਨ ਸਾਹਮਣੇ ਮਨਾਇਆ ਗਿਆ। ਇਸ ਮੌਕੇ ਹੋਈ ਵਿਸ਼ਾਲ ਰੈਲੀ ਦੀ ਪ੍ਰਧਾਨਗੀ ਸਰਵ ਸਾਥੀ ਸੁਖਜਿੰਦਰ ਸਿੰਘ ਐਨ.ਆਰ.ਐਮ.ਯੂ., ਮਹਿੰਦਰ ਸਿੰਘ ਅੱਚਰਵਾਲ ਜਮਹੂਰੀ ਕਿਸਾਨ ਸਭਾ, ਹਰਬੰਸ ਸਿੰਘ ਦਿਹਾਤੀ ਮਜ਼ਦੂਰ ਸਭਾ, ਮਨਪ੍ਰੀਤ ਸਿੰਘ ਪੀ.ਐਸ.ਐਸ.ਐਫ., ਰਾਜਾ ਰਾਮ ਟੈਕਸਟਾਈਲ ਅਤੇ ਹੋਜਰੀ ਮਜ਼ਦੂਰ ਯੂਨੀਅਨ ਅਤੇ ਗੁਰਦੀਪ ਸਿੰਘ ਕਲਸੀ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਹਜ਼ਾਰਾਂ ਦੀ ਗਿਣਤੀ ਵਿਚ ਰੇਲ ਕਾਮੇ, ਕਿਸਾਨ, ਦਿਹਾਤੀ ਮਜ਼ਦੂਰ, ਟੈਕਸਟਾਈਲ ਕਾਮੇਂ, ਨਿਰਮਾਣ ਮਜ਼ਦੂਰ ਅਤੇ ਪੰਜਾਬ ਦੇ ਸਰਕਾਰੀ ਕਰਮਚਾਰੀ ਕਾਫਲਿਆਂ ਦੇ ਰੂਪ ਵਿਚ ਸਟੇਸ਼ਨ 'ਤੇ ਪੁੱਜੇ। ਸਾਥੀ ਮੰਗਤ ਰਾਮ ਪਾਸਲਾ ਉਪ ਪ੍ਰਧਾਨ ਸੀ.ਟੀ.ਯੂ. ਪੰਜਾਬ ਨੇ ਝੰਡਾ ਲਹਿਰਾ ਕੇ ਰੈਲੀ ਦੀ ਸ਼ੁਰੂਆਤ ਕੀਤੀ।
ਰੈਲੀ ਨੂੰ ਕਾਮਰੇਡ ਦਲਜੀਤ ਸਿੰਘ ਡਵੀਜ਼ਨਲ ਸੈਕਟਰੀ ਐਨ.ਆਰ.ਐਮ.ਯੂ. ਅਤੇ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਦਿਨ ਮਜ਼ਦੂਰ ਜਮਾਤ ਲਈ ਸੰਘਰਸ਼ ਅਤੇ ਜਿੱਤਾਂ ਪ੍ਰਾਪਤ ਕਰਨ ਦਾ ਸੰਕਲਪ ਦਿਵਸ ਹੈ। ਭਾਰਤ ਸਰਕਾਰ ਵਲੋਂ ਆਪਣੀਆਂ ਨਵਉਦਾਰਵਾਦੀ ਨੀਤੀਆਂ ਕਾਰਨ ਮਹਿੰਗਾਈ, ਬੇਰੁਜ਼ਗਾਰੀ, ਭਰਿਸ਼ਟਾਚਾਰ ਇਨ੍ਹਾਂ 23 ਸਾਲਾਂ ਵਿਚ ਸਿਖਰ 'ਤੇ ਪਹੁੰਚਾ ਦਿੱਤਾ ਹੈ। ਸਰਕਾਰੀ ਅਤੇ ਪਬਲਿਕ ਖੇਤਰ ਬੰਦ ਹੋ ਰਹੇ ਹਨ। ਰੇਲਵੇ ਵਰਗੇ ਅਹਿਮ ਅਦਾਰੇ ਨੂੰ ਵੀ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਿਆ ਜਾ ਰਿਹਾ ਹੈ। ਉਨ੍ਹਾਂ ਹਰ ਪ੍ਰਕਾਰ ਦੇ ਮਿਹਨਤਕਸ਼ਾਂ ਨੂੰ ਇਕ ਵਿਸ਼ਾਲ ਮੋਰਚਾ ਬਣਾ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਖਦਸ਼ਾ ਜਾਹਿਰ ਕੀਤਾ ਕਿ ਆਉਣ ਵਾਲੀ ਸਰਕਾਰ ਲੋਕ ਪੱਖੀ ਨਹੀਂ ਹੋਵੇਗੀ ਇਸ ਲਈ ਸੰਘਰਸ਼ ਨਾਲ ਹੀ ਆਪਣੇ ਅਧਿਕਾਰ ਸੁਰੱਖਿਅਤ ਕੀਤੇ ਜਾ ਸਕਦੇ ਹਨ।
ਜਲੰਧਰ : ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਜੇ.ਪੀ.ਐਮ.ਓ. ਵਲੋਂ ਮਈ ਦਿਵਸ ਮਨਾਇਆ ਗਿਆ। ਇਸ ਮੌਕੇ ਕੀਤੀ ਗਈ ਰੈਲੀ ਦੌਰਾਨ ਐਨ.ਆਰ.ਐਮ.ਯੂ. ਦੇ ਬ੍ਰਾਂਚ ਪ੍ਰਧਾਨ ਸਾਥੀ ਤਰਸੇਮ ਲਾਲ ਤੇ ਸਕੱਤਰ ਬਲਦੇਵ ਰਾਜ, ਸੀ.ਟੀ.ਯੂ. ਦੇ ਜ਼ਿਲ੍ਹਾ ਸਕੱਤਰ ਹਰੀਮੁਨੀ ਸਿੰਘ, ਜੇ.ਪੀ.ਐਮ.ਓ. ਦੇ ਵਿੱਤ ਸਕੱਤਰ ਰਮੇਸ਼ ਚੰਦਰ ਸ਼ਰਮਾ, ਰੇਲਵੇ ਆਗੂ ਸਾਥੀ ਹਰਚਰਨ ਸਿੰਘ, ਸਾਥੀ ਗੁਰਮੇਜ ਸਿੰਘ, ਮੁਨਸ਼ਾ ਸਿੰਘ, ਸੇਵਾ ਮੁਕਤ ਰੇਲਵੇ ਆਗੂ ਸਾਥੀ ਗੁਰਦਿਆਲ ਦਾਸ, ਰੇਲਵੇ ਟੀ.ਟੀ. ਆਗੂ ਰਮੇਸ਼ ਕੁਮਾਰ, ਡਵੀਜ਼ਨ ਦੇ ਉਪ ਪ੍ਰਧਾਨ ਸਾਥੀ ਕ੍ਰਿਸ਼ਨ ਪਾਲ ਅਤੇ ਸਹਾਇਕ ਡਵੀਜ਼ਨਲ ਸਕੱਤਰ ਸਾਥੀ ਮੁਕੇਸ਼ ਕੁਮਾਰ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਹੁਕਮਰਾਨਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ੇ ਨਿਜੀਕਰਨ ਦੀਆਂ ਲੋਕ-ਮਾਰੂ ਨੀਤੀਆਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਇਨ੍ਹਾਂ ਨੀਤੀਆਂ ਵਿਰੁੱਧ ਸੰਘਰਸ਼ ਦੇ ਮੈਦਾਨ 'ਚ ਕੁਦਣ ਦਾ ਸੱਦਾ ਦਿੱਤਾ।
ईंट-भ_ा मजदूरों की मांगों की प्राप्ति के लिए भ_ा मजदूरों का संघर्ष
ईंट-भ_ा मजदूरों की मांगों की प्राप्ति के लिए पंजाब के कई भागों में लाल झंडा पंजाब भट्टा लेबर यूनियन के नेतृत्व में संघर्ष चल रहा है। समाज के सबसे अधिक शोषित इन मजदूरों की मुख्य मांगे हैं, महंगाई के अनुसार उनकी मजदूरी बढ़ाई जाये, भ_ों के समीप मजदूरों के आवास के लिए स्थायी मकानों, बिजली, पानी, शोचाल्य आदि का प्रबंध किया जाये, पंजाब सरकार द्वारा प्रत्येक भ_े के नजदीक आंगनबाड़ी सैंटर तथा पांच-छह भ_ों को केंद्र बनाकर कम से कम एक प्राइमरी स्कूल खोला जाये, महंगाई से राहत दिलवाने के भ_ों के नजदीक राशन डिपो खोले जायें, जिन पर सभी रोजाना उपयोग की वस्तुयें आधी दरों पर उपलब्ध होंं, बाल मजदूरी रोकने के बारे में कानून व अंतर्राज्यीय सुरक्षा कानून सख्ती से लागू किये जायें, मजदूरों को न्यूनतम वेतन 10,000
रुपए प्रति महीना दिया जाये तथा श्रम कानून सख्ती से लागू किये जायें। इन मांगों को लेकर निम्न स्थानों पर संघर्ष चला रहे हैं तथा कई जगह मुख्य मांगें माने जाने पर संघर्ष सफलतापूर्ण समाप्त हो गया है।
गुरदासपुर-पठानकोट : भ_ा मालिकों व लेबर विभाग को मांग पत्र देेने के डेढ महीने बाद भी कोई सार्यवाही ना किये जाने पर 7 मई को लाल झंडा पंजाब भ_ा लेबर यूनियन की जिला इकाईयों के महत्तव में हजारों मजदूरों ने गुरदासपुर के नेहरू पार्क (सूखा तालाब) मेंं इक_े होकर शहर में रोष मार्च किया तथा श्रम विभाग के कार्यल्य पर पहुंच कर घेराव किया। नेहरू पार्क में की गई रैली की अध्यक्षता साथी कर्म सिंह वरसाल चक्क, मनहरन विलासपुरी तथा बागराज ने संयुक्त रूप से की। इन रैली को संबोधित करने के लिये सी.टी.यू. पंजाब के अध्यक्ष साथी मंगत राम पासला विशेष रूप से पहुंचे थे। उन्होंने अपने संबोधन में मंहगाई, बेरोजगारी भ्रष्टाचार के लिये नवउदारवादी आर्थिक नीतियों, जिन्हें केंद्र सरकार व राज्य सरकार लागू कर रहीं हैं, जिम्मेदार बताया। उन्होंने मजदूरों का अह्वान किया कि वे अपनी मांगों के लिए संघर्ष करने के साथ इन घातक नीतियों के विरुद्ध चल रहे संघर्षों में भी अपना योगदान डालें।
इस रैली को सी.टी.यू. पंजाब के महासचिव साथी नत्था सिंह, लाल झंडा पंजाब भ_ा लेबर यूनियन के महासचिव साथी शिव कुमार ने संबोधन करते हुए इस संघर्ष को मांगे माने जाने तक निरंतर जारी रखने का प्रण दोहराया। इसे रैली को भ_ा मजदूर नेताओं कर्म सिंह वरसालचक्क, बलवंत सिंह रऊवाल, मनहरन विलासपुरी, बागराज, आत्मा सिंह मंडियाला, भगत राम, मुश्ताक सिंह ने भी संबोधन किया। भ्रातृ संगठनों जम्हूरी किसान सभी से रघुवीर सिंह, दलबीर सिंह, दर्शन सिंह, देहाती मजदूर सभा से लाल चंद कटारूचक्क, निर्माण मजदूर यूनियन से मास्टर सुभाष शर्मा, नौजवान नेता गुरदयाल सिंह घुमाण ने संबोधन किया।
इसी दौरान पठानकोट की भ_ा मालिक एसोसियेशन के साथ हुए समझौते के बाद संघर्ष यहां वापिस ले लिया गया है। अब कच्ची ईंट के लिये 670 रुपये प्रति हजार, टाईल के लिये 695 रूपये प्रति हजार, निकासी के लिये 224 रुपये, लोडिंग-अनलोडिंग के लिये 125 रुपये तथा प्रति घाणी 750 रुपये मिलेंगे। जिला गुरदासपुर में संघर्ष अभी जारी है।
फिल्लौर : लाल झंडा पंजाब भ_ा लेबर यूनियन के नेतृत्व में इस क्षेत्र के मजदूरों ने गांव महिसमपुर के पास रैली करके संघर्ष की शुरूआत की। इस रैली को यूनियन से राज्य सचिव शिव कुमार, जिला सचिव परमजीत सिंह रंधावा, जिला अध्यक्ष बलविंदर सिंह के अतिरिक्त साथी मेला सिंह रुडक़ा कलां, साथी जसविंदर सिंह ढेसी, मेजर सिंह फिल्लौर तथा करनैल सिंह ने संबोधन किया। मालिकों से बातचीत के लिये 11 सदस्यीय कमेटी का गठन किया। भ_ा मालिक एसोसियेशन से बातचीत के बाद पिछले रेटों में 60 रूपये की बढ़ौत्ती करने का निर्णय हुआ। इस तरह जीत के साथ यह संघर्ष समाप्त हुआ।
दसूहा : होशियारपुर जिला के दसूहा क्षेत्र में भ_ा मजदूरों द्वारा मांग पत्र देने के उपरांत श्रम विभाग की दखलअंदाजी से लाल झंडा पंजाब भ_ा लेबर यूनियन जिला होशियारपुर के नेताओं खुशी राम तलवाड़ा, प्रवीण कुमार, प्रताप सिंह, खिकराम उदयवीर के नेतृत्व में भ_ा मालिक एसोसियेशन से बातचीत हुयी। जिसमें निर्णय हुआ कि भ_ा मजदूरों के रेटों में पथेर में 30 रुपये व निकासी में 18 रुपये की बढौत्तरी होगी।
अमृतसर : इस जिले में भ_ा मजदूरों का संघर्ष जारी है। 22 मई को अमृतसर स्थित श्रम कार्याल्य पर अमृतसर व तरन तारन जिलों के मजदूरों ने धरना दिया। इसकी अध्यक्षता साथी अमरीक सिंह दाऊद ने की। यहां की गई रोष रैली को मजदूर नेता डा. बलविंदर सिंह, सी.टी.यू. पंजाब के नेता जगतार सिंह कर्मपुरा, देहाती मजदूर सभा के नेता लक्खा सिंह पट्टी, पंजाब निर्माण मजदूर यूनियन के नेता दुर्गा प्रसाद, सर्वजीत खानपुर, रशपाल सिंह रायेपुर, दलबीर सिंह पहलवान, हरभजन सिंह रय्या आदि ने संबोधन किया तथा मांगें ना माने जाने तक संघर्ष जारी रखने के प्रण को दोहराया।
रिपोर्ट : शिव कुमार पठानकोट
ਇਲਾਕਾ ਮਹਿਲ ਕਲਾਂ ਦੇ ਦਿਹਾਤੀ ਮਜ਼ਦੂਰਾਂ ਦਾ ਘੋਲ
ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਨੇੜਲਾ ਇਲਾਕਾ ਉਂਝ ਤਾਂ ਦੇਖਣ ਨੂੰ ਸੂਬੇ ਦੇ ਆਮ ਪਿੰਡਾਂ ਕਸਬਿਆਂ ਵਰਗਾ ਹੀ ਲੱਗਦਾ ਹੈ ਪਰ ਇਸ ਇਲਾਕੇ ਦੇ ਲੋਕਾਂ ਦੀ ਖਾਸੀਅਤ ਹੈ ਬੇਇਨਸਾਫੀ ਖਿਲਾਫ਼ ਬਿਨਾ ਪਾਰਟੀ ਭੇਦਭਾਵ ਤੋਂ ਜਾਨਹੂਲਵੇਂ ਸੰਘਰਸ਼ ਕਰਨਾ। ਬੀਤੇ 'ਚ ਜਦੋਂ ਦਰਿੰਦਿਆਂ ਨੇ ਪਿੰਡ ਮਹਿਲ ਖੁਰਦ ਦੀ ਬੇਟੀ ਕਿਰਨਜੀਤ ਨੂੰ ਅਗਵਾ ਕਰਕੇ ਪੱਤ ਰੋਲਣ ਪਿਛੋਂ ਕਤਲ ਕਰ ਦਿੱਤਾ ਸੀ ਤਾਂ ਇਲਾਕੇ ਦੇ ਲੋਕ ਜਮਹੂਰੀ ਧਿਰਾਂ ਦੀ ਅਗਵਾਈ ਵਿਚ ਇਉਂ ਗਰਜ਼ੇ ਕਿ ਹਕੂਮਤ ਦੀਆਂ ਚੂਲਾਂ ਹਿੱਲ ਗਈਆਂ ਅਤੇ ਵਿਸ਼ਾਲ ਲੋਕ ਘੋਲ ਸਦਕਾ ਕਾਤਲਾਂ ਨੂੰ ਸਜਾਵਾਂ ਮਿਲੀਆਂ।
ਇਸੇ ਇਲਾਕੇ ਵਿਚੋਂ ਇਸ ਵਾਰ ਮਾਰਚ ਮਹੀਨੇ ਦਿਹਾਤੀ ਮਜ਼ਦੂਰਾਂ ਦਾ ਅੰਦੋਲਨ ਉਠਿਆ ਜਿਸ ਦੀ ਅਗਵਾਈ ਅੱਤ ਦੇ ਸਾਦਮੁਰਾਦੇ ਮਜ਼ਦੂਰ ਆਗੂਆਂ ਭੋਲਾ ਸਿੰਘ ਕਲਾਲਮਾਜਰਾ ਅਤੇ ਭਾਨ ਸਿੰਘ ਸੰਘੇੜਾ ਦੇ ਹੱਥ ਸੀ। 24 ਮਾਰਚ ਨੂੰ ਹੋਏ ਪਹਿਲੇ ਮੁਜ਼ਾਹਰੇ ਧਰਨੇ ਵਿਚ ਕਰੀਬ 600 ਮਜ਼ਦੂਰਾਂ ਨੇ ਹਿੱਸਾ ਲਿਆ। ਇਸ ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਮਿੱਠੂ ਸਿੰਘ ਘੁੱਦਾ ਨੇ ਵੀ ਸੰਬੋਧਨ ਕੀਤਾ। ਬੀ.ਡੀ.ਪੀ.ਓ. ਮਹਿਲ ਕਲਾਂ ਦੇ ਨੁਮਾਇੰਦੇ ਨੇ ਮਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਇਸ ਧਰਨੇ ਨੂੰ ਭਰੋਸਾ ਦਿੱਤਾ। ਫੈਸਲਾ ਕੀਤਾ ਗਿਆ ਕਿ ਦਿੱਤੇ ਗਏ ਭਰੋਸੇ 'ਤੇ ਅਮਲ ਨਾ ਹੋਣ ਦੀ ਸੂਰਤ ਵਿਚ 7 ਅਪ੍ਰੈਲ ਨੂੰ ਮੁੜ ਧਰਨਾ ਲਾਇਆ ਜਾਵੇਗਾ।
7 ਅਪ੍ਰੈਲ ਨੂੰ ਮੁੜ ਧਰਨਾ ਲਾਇਆ ਗਿਆ। ਇਸ ਇਕੱਠ ਦੀ ਹੌਂਸਲਾ ਵਧਾਊ ਗੱਲ ਇਹ ਸੀ ਕਿ ਮਜ਼ਦੂਰ ਬੀਬੀਆਂ ਦੀ ਗਿਣਤੀ ਮਰਦਾਂ ਨਾਲੋਂ ਕਿਤੇ ਜ਼ਿਆਦਾ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਧਰਨਾ ਡੰਗ ਟਪਾਊ ਐਕਸ਼ਨ ਜਾਂ ਰਸਮੀ ਕਾਰਵਾਈ ਨਾ ਹੋ ਕੇ ਇਕ ਹਕੀਕੀ ਰੋਸ ਪ੍ਰਦਰਸ਼ਨ ਸੀ ਜਿਸ ਵਿਚ ਲੋਕ ਅਕਾਸ਼ ਗੂੰਜਾਊ ਨਾਹਰੇ ਲਾ ਰਹੇ ਸਨ ਅਤੇ ਇਲਾਕੇ ਦੇ ਸਾਦਮੁਰਾਦੇ ਆਗੂਆਂ ਦੀਆਂ ਸਾਦੀਆਂ ਪਰ ਘੋਲ ਨੂੰ ਮਜ਼ਬੂਤ ਕਰਨ ਦੀਆਂ ਦਲੀਲਾਂ ਨੂੰ ਸੰਜੀਦਗੀ ਨਾਲ ਸੁਣਦੇ ਹੋਏ ਨਾਲੋ ਨਾਲ ਹਾਂ ਪੱਖੀ ਹੁੰਗਾਰੇ ਵੀ ਭਰ ਰਹੇ ਸਨ। ਇਸ ਐਕਸ਼ਨ ਵਿਚ ਸੂਬਾ ਕਮੇਟੀ ਵਲੋਂ ਸਾਥੀ ਮਹੀਪਾਲ ਪਹੁੰਚੇ, ਉਨ੍ਹਾਂ ਵੀ ਧਰਨੇ ਨੂੰ ਸੰਬੋਧਨ ਕੀਤਾ। ਇਸੇ ਐਕਸ਼ਨ ਦੀ ਸਮਾਪਤੀ ਮੌਕੇ ਇਲਾਕੇ ਦੇ ਪਿੰਡਾਂ ਦੇ ਚੁਣਵੇਂ ਆਗੂਆਂ ਦੀ ਹੋਈ ਮੀਟਿੰਗ ਵਿਚ ਇਹ ਵਿਚਾਰ ਆਇਆ ਕਿ ਅਗਲਾ ਐਕਸ਼ਨ ਕੀ ਤੇ ਕਦੋਂ ਹੋਵੇ? ਇਕਾ-ਦੁੱਕਾ ਸਾਥੀਆਂ ਨੇ ਕਿਹਾ ਕਿ ਚੋਣਾਂ ਉਡੀਕ ਲਈਆਂ ਜਾਣ। ਪਰ ਭਾਰੀ ਗਿਣਤੀ ਮਜ਼ਦੂਰਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਸਮਾਪਤ ਹੋਣ ਦੀ ਉਡੀਕ ਨਾ ਕੀਤੀ ਜਾਵੇ।
ਸੋਚ ਵਿਚਾਰ ਪਿਛੋਂ ਇਹ ਫੈਸਲਾ ਹੋਇਆ ਕਿ ਅਗਲਾ ਮਾਰਚ ਅਤੇ ਰੋਸ ਪ੍ਰਦਰਸ਼ਨ 25 ਅਪ੍ਰੈਲ ਨੂੰ ਭਾਵ ਚੋਣਾਂ ਤੋਂ ਪੰਜ ਦਿਨ ਪਹਿਲਾਂ ਕੀਤਾ ਜਾਵੇ। ਚੋਣਾਂ ਕਰਕੇ ਧਰਨੇ ਵਿਚ ਢੁਕਵੀਂ ਸ਼ਮੂਲੀਅਤ ਨਹੀਂ ਹੋਵੇਗੀ ਦੇ ਖਦਸ਼ਿਆਂ ਦੇ ਉਲਟ 25 ਅਪ੍ਰੈਲ ਨੂੰ ਲਾਜੁਆਬ ਇਕੱਠ ਹੋਇਆ ਅਤੇ ਕਈ ਲੋਕਾਂ ਨੂੰ ਉਂਗਲਾਂ ਟੁੱਕਣ ਲਾ ਦਿੱਤਾ। ਇਸ ਇਕੱਠ ਦੇ ਕੁੱਝ ਵਿਸ਼ੇਸ਼ ਪ੍ਰਭਾਵ ਹੇਠ ਲਿਖੇ ਅਨੁਸਾਰ ਹਨ :
ਦ ਚੋਣ ਪ੍ਰਕਿਰਿਆ ਦੌਰਾਨ ਲੋਕੀਂ ਸਿਰਫ ਚੋਣਾਂ ਵੱਲ ਹੀ ਧਿਆਨ ਦਿੰਦੇ ਹਨ ਹਾਲਾਂਕਿ ਇਸ ਚੋਣ ਅਮਲ ਦਾ ਲੋਕਾਂ ਦੇ ਨਿੱਤ ਜੀਵਨ ਦੇ ਮਸਲਿਆਂ ਨਾਲ ਕੋਈ ਸਿੱਧਾ ਸਰੋਕਾਰ ਵੀ ਨਹੀਂ ਹੁੰਦਾ ਅਤੇ ਇਸੇ ਪ੍ਰਭਾਵ ਸਦਕਾ ਜਥੇਬੰਦੀਆਂ ਵੀ ਰੋਜ਼ਮਰਾ ਦੇ ਘੋਲਾਂ ਨੂੰ ਚੋਣਾਂ ਤੱਕ 'ਸਸਪੈਂਡ' ਕਰ ਦਿੰਦੀਆਂ ਹਨ ਪਰ ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਵਲੋਂ ਲਏ ਫੈਸਲੇ ਅਨੁਸਾਰ ਇਸ ਦੀਆਂ ਜਿਲ੍ਹਾ ਇਕਾਈਆਂ ਕਈਆਂ ਥਾਵਾਂ 'ਤੇ ਬੁਨਿਆਦੀ ਸੁਆਲਾਂ ਨੂੰ ਲੈ ਕੇ ਸੰਘਰਸ਼ ਵਿਚ ਰਹੀਆਂ ਖਾਸ ਕਰ ਮਨਰੇਗਾ ਦੇ ਕੰਮ ਸੰਬੰਧੀ ਪਰ ਇਸ ਪੱਖੋਂ ਮਹਿਲ ਕਲਾਂ ਦੇ ਮਜ਼ਦੂਰਾਂ ਦਾ ਇਲਾਕੇ ਦੀਆਂ ਵਿਲੱਖਣ ਹਾਂ ਪੱਖੀ ਰਿਵਾਇਤਾਂ ਅਨੁਸਾਰ ਵਿਲੱਖਣ ਹੀ ਇਕੱਠ ਹੋਇਆ।
ਦ ਪਿਛਲੇ ਇਕੱਠਾਂ ਵਾਂਗ ਇਸ ਇਕੱਠ ਵਿਚ ਵੀ ਮਜ਼ਦੂਰ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਕਿਤੇ ਜ਼ਿਆਦਾ ਸੀ।
ਘੋਲ 'ਚ ਸ਼ਾਮਲ ਮਜ਼ਦੂਰਾਂ 'ਚ ਇਹ ਭਾਵਨਾ ਪ੍ਰਤੱਖ ਦਿਸ ਰਹੀ ਸੀ ਕਿ ਚੋਣਾਂ 'ਚ ਜਿੱਤ ਹਾਰ ਭਾਵੇਂ ਕੋਈ ਜਾਵੇ ਪਰ ਆਪਣੇ ਮਸਲੇ ਤਾਂ ਏਕੇ ਅਤੇ ਸੰਘਰਸ਼ ਨਾਲ ਹੀ ਹੱਲ ਹੋਣੇ ਹਨ।
ਇਸ ਇਕੱਠ ਤੋਂ ਪਹਿਲਾਂ ਹੋਣ ਵਾਲੇ ਰੋਸ ਮੁਜ਼ਾਹਰੇ 'ਚ ਸ਼ਾਮਲ ਹੋਣ ਲਈ ਲੋਕ ਪਹਿਲਾਂ ਦਾਣਾ ਮੰਡੀ ਮਹਿਲ ਕਲਾਂ ਵਿਚ ਮਜ਼ਦੂਰ ਮਰਦ-ਔਰਤ ਇਕੱਤਰ ਹੋਏ। ਇਕੱਠ ਦੇਖ ਕੇ ਚੋਣ ਲਾਭਾਂ ਨੂੰ ਲੈਣ ਲਈ ਲੋਕਾਂ 'ਚ ਪੁੱਜੀ ਸਥਾਨਕ ਵਿਧਾਇਕ ਬੀਬੀ ਹਰਚੰਦ ਕੌਰ ਘਣੋਰੀ ਨੂੰ ਮਜ਼ਦੂਰਾਂ ਖਾਸ ਕਰ ਬੀਬੀਆਂ ਨੇ ਐਸੀਆਂ ਖਰੀਆਂ ਖਰੀਆਂ ਸੁਣਾਈਆਂ ਕਿ ਬੀਬੀ ਘਨੌਰੀ ਨੇ ਚੁੱਪ ਚਪੀਤੇ ਖਿਸਕ ਜਾਣ ਵਿਚ ਹੀ ਆਪਣੀ ਭਲਾਈ ਸਮਝੀ।
ਮੁਜਾਹਰਾਕਾਰੀਆਂ ਨੇ ਕਸਬਾ ਮਹਿਲਕਲਾਂ ਦੇ ਮੇਨ ਬਜਾਰ ਵਿਚ ਥੋੜੀ ਥੋੜੀ ਵਿੱਥ 'ਤੇ ਖੁੱਲ੍ਹੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਅਤੇ ਕਾਂਗਰਸ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਦੇ ਦਫਤਰਾਂ ਮੂਹਰੇ ਕੜਕਦੀ ਧੁੱਪ ਵਿਚ ਕੇਂਦਰੀ ਤੇ ਸੂਬਾ ਸਰਕਾਰ ਦੀਆਂ ਲੋਕਾਂ ਵਿਰੋਧੀ ਨੀਤੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਕੱਠ ਦੌਰਾਨ ਹੀ ਪਿੰਡ ਹਰਦਾਸਪੁਰਾ ਅਤੇ ਹੋਰ ਪਿੰਡਾਂ ਦੀਆਂ ਬੀਬੀਆਂ ਆਟਾ-ਦਾਲ ਸਕੀਮ ਤਹਿਤ ਵੰਡੀ ਰੱਦੀ ਕਣਕ ਦਾ ਲਿਫਾਫਾ ਸੈਂਪਲ ਵਜੋਂ ਲੈ ਆਈਆਂ। ਫ਼ੈਸਲਾ ਕਰਕੇ ਸਾਰੇ ਇਕੱਠ ਨੇ ਫੂਡ ਸਪਲਾਈ ਦਫਤਰ ਜਾ ਘੇਰਿਆ।
ਰੋਜ਼ਾਨਾ ਜਿੰਦਗੀ ਦੀਆਂ ਸਮੱਸਿਆਵਾਂ ਅਤੇ ਲੰਗੜੀ ਲੂਲੀ ਮਨਰੇਗਾ ਸਕੀਮ ਬਣਨ ਤੋਂ ਬਾਅਦ ਪੈਦਾ ਹੋਈ ਪੱਕੇ ਰੋਜ਼ਗਾਰ ਦੀ ਤਾਂਘ ਕਾਰਨ ਪੇਂਡੂ ਮਜ਼ਦੂਰ ਔਰਤਾਂ ਸਾਰੇ ਹੱਦਾਂ ਬੰਨ੍ਹੇ ਤੋੜ ਕੇ ਸਮੁੱਚੇ ਪੰਜਾਬ, ਖਾਸਕਰ ਮਾਲਵਾ ਖਿੱਤੇ ਵਿਚ ਲੋਕ ਘੋਲਾਂ 'ਚ ਵੱਡੀ ਗਿਣਤੀ 'ਚ ਸ਼ਾਮਲ ਹੋ ਰਹੀਆਂ ਹਨ ਅਤੇ ਮਹਿਲ ਕਲਾਂ ਦੇ ਸਾਰੇ ਧਰਨੇ ਇਸ ਦੀ ਉਘੀ ਮਿਸਾਲ ਹਨ। ਇਹ ਰੁਝਾਨ ਜਮਹੂਰੀ ਲਹਿਰ ਲਈ ਬਹੁਤ ਲਾਹੇਵੰਦਾ ਸਾਬਤ ਹੋ ਸਕਦਾ ਹੈ।
ਲੋਕਾਂ ਦੇ ਭਰਵੇਂ ਹੁੰਗਾਰੇ ਅਤੇ ਜੋਸ਼ ਨੂੰ ਦੇਖਦਿਆਂ ਹੋਇਆਂ ਫ਼ੈਸਲਾ ਕੀਤਾ ਗਿਆ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਸੰਘਰਸ਼ ਦੇ ਅਗਲੇ ਪੜਾਅ 'ਚ ਦਿਨ ਰਾਤ ਦਾ ਧਰਨਾ ਭਾਵ ਪੱਕਾ ਮੋਰਚਾ ਲਾਇਆ ਜਾਵੇਗਾ ਜੋ 19 ਮਈ ਤੋਂ ਸ਼ੁਰੂ ਹੋ ਚੁੱਕਾ ਹੈ।
19 ਮਈ ਦੇ ਧਰਨੇ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ। ਇਸ ਪੱਕੇ ਧਰਨੇ ਨੂੰ ਹੁਲਾਰਾ ਦੇਣ ਲਈ ਪੰਜਾਬ ਦੀ ਜਮਹੂਰੀ ਲਹਿਰ ਦੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਵਿਸ਼ੇਸ਼ ਤੌਰ 'ਤੇ ਪਹੁੰਚੇ।
ਨਰੋਈਆਂ ਰਵਾਇਤਾਂ ਨੂੰ ਮਜ਼ਬੂਤੀ ਨਾਲ ਅੱਗੇ ਤੋਰਦੇ ਹੋਏ ਸੈਂਕੜੇ ਮਜ਼ਦੂਰ ਆਪਣੇ ਆਪਣੇ ਪਿੰਡਾਂ 'ਚੋਂ ਪੱਕੇ ਮੋਰਚੇ ਦੀ ਸਫਲਤਾ ਲਈ ਯਥਾਸ਼ਕਤੀ ਪੈਸੇ, ਆਟਾ, ਦਾਲ, ਦੁੱਧ ਅਤੇ ਦੂਜਾ ਰਾਸ਼ਨ ਸਿਰਾਂ 'ਤੇ ਰੱਖਕੇ ਪਹੁੰਚਾ ਰਹੇ ਹਨ।
ਬੀਬੀਆਂ ਜਿਥੇ ਸੰਘਰਸ਼ 'ਚ ਵੱਡਾ ਰੋਲ ਅਦਾ ਕਰ ਰਹੀਆਂ ਹਨ ਉਥੇ ਨਾਲ ਹੀ ਲੰਗਰ ਪ੍ਰਸ਼ਾਦ ਅਤੇ ਚਾਹ ਆਦਿ ਤਿਆਰ ਕਰਕੇ ਸੰਘਰਸ਼ਸ਼ੀਲ ਮਜ਼ਦੂਰਾਂ ਨੂੰ ਛਕਾ ਰਹੀਆਂ ਹਨ।
ਇਸ ਮੌਕੇ ਆਪਣੇ ਸੰਬੋਧਨ ਵਿਚ ਸਾਥੀ ਮੰਗਤ ਰਾਮ ਪਾਸਲਾ ਨੇ ਲੋਕਾਂ ਨੂੰ ਘੋਲ ਦੀ ਵਧਾਈ ਦਿੰਦਿਆਂ ਕਿਹਾ ਕਿ ਮੋਦੀ ਦੇ ਰਾਜ ਤੋਂ ਕੋਈ ਆਸ ਨਾ ਰੱਖੋ ਕਿਉਂਕਿ ਉਸ ਦੇ ਜੋਟੀਦਾਰ ਦੇ ਰਾਜ ਦਾ ਸੈਂਪਲ ਆਪਾਂ ਪੰਜਾਬ ਵਿਚ ਪਿਛਲੇ ਸਾਢੇ ਸੱਤ ਸਾਲਾਂ ਤੋਂ ਦੇਖ ਰਹੇ ਹਾਂ।
ਰਿਪੋਰਟ : ਮਹੀਪਾਲ
ਜਮਹੂਰੀ ਕਿਸਾਨ ਸਭਾ ਵਲੋਂ ਬੀ.ਡੀ.ਪੀ.ਓ. ਦਫਤਰ ਅੱਗੇ ਧਰਨਾ
ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ 23 ਮਈ ਨੂੰ ਸੈਂਕੜੇ ਆਬਾਦਕਾਰ ਕਿਸਾਨਾਂ ਜਿਨ੍ਹਾਂ ਵਿਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਸਨ, ਨੇ ਸਥਾਨਕ ਬੀ.ਡੀ.ਪੀ.ਓ. ਦਫਤਰ ਮੂਹਰੇ ਧਰਨਾ ਦਿੱਤਾ ਅਤੇ ਰੋਸ ਮੁਜ਼ਾਹਰਾ ਕੀਤਾ। ਧਰਨੇ ਦੀ ਪ੍ਰਧਾਨਗੀ ਕਰਦੇ ਹੋਏ ਮਨੋਹਰ ਸਿੰਘ ਗਿੱਲ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਕਾਮਰੇਡ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਆਬਾਦਕਾਰਾਂ ਨੂੰ ਜ਼ਮੀਨਾਂ ਤੋਂ ਉਜਾੜ ਕੇ ਜ਼ਮੀਨਾਂ ਆਪਣੇ ਚਹੇਤਿਆਂ ਜਾਂ ਸਰਮਾਏਦਾਰਾਂ ਨੂੰ ਦੇਣਾ ਚਾਹੁੰਦੀ ਹੈ। ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ ਬਾਦਲ ਸਰਕਾਰ ਜੋ ਕਿ ਕਿਸਾਨਾਂ ਦੀ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ ਪਿਛਲੇ ਸਮੇਂ ਤੋਂ ਪਿੰਡ ਬੁਰਜ਼ ਹਸਨ ਦੇ ਲਗਭਗ 320 ਏਕੜ ਜ਼ਮੀਨ 'ਤੇ ਕਾਬਜ਼ ਹੋਏ ਕਿਸਾਨਾਂ ਨੂੰ ਉਜਾੜਨ ਲਈ ਕਈ ਹਮਲੇ ਕਰ ਚੁੱਕੀ ਹੈ। ਪਿੰਡ ਪੁਆਦੜਾ ਵਿਖੇ ਮਜ਼ਦੂਰਾਂ ਨੂੰ ਕੱਟ ਕੇ ਦਿੱਤੀਆਂ ਕਲੋਨੀਆਂ ਉਪਰ ਕੁਝ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਆਗੂਆਂ ਨੇ ਮੰਗ ਕੀਤੀ ਕਿ ਨਿਸ਼ਾਨਦੇਹੀ ਕਰਵਾ ਕੇ ਮਜ਼ਦੂਰਾਂ ਨੂੰ ਇਹ ਪਲਾਟ ਵਾਪਸ ਦਿੱਤੇ ਜਾਣ। ਮੰਡ ਬੇਟ ਏਰੀਆ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਸੰਘੇੜਾ ਨੇ ਕਿਹਾ ਕਿ ਕਮੇਟੀ ਆਬਾਦਕਾਰਾਂ ਨੂੰ ਬਚਾਉਣ ਲਈ ਸੰਘਰਸ਼ ਕਰੇਗੀ। ਸੀ.ਪੀ.ਐਮ.ਪੰਜਾਬ ਦੇ ਜ਼ਿਲ੍ਹਾ ਆਗੂ ਕਾਮਰੇਡ ਮੱਖਣ ਪੱਲਣ ਨੇ ਕਿਹਾ ਕਿ ਨੂਰਮਹਿਲ ਦੇ ਚੀਮਾ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਉਜਾੜਨ ਦੀ ਪੁਰਾਤਤਵ ਵਿਭਾਗ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨੂੰ ਕਿਸੇ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ। ਇਨ੍ਹਾਂ ਗਰੀਬਾਂ ਨੂੰ ਉਜਾੜੇ ਜਾਣ ਦੀ ਸਖਤ ਨਿਖੇਧੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਇਨ੍ਹਾਂ ਦੀ ਹਰ ਬਣਦੀ ਸਹਾਇਤਾ ਕਰੇਗੀ। ਇਸ ਬਾਰੇ ਇਕ ਮਤਾ ਵੀ ਪਾਸ ਕੀਤਾ ਗਿਆ।
ਹੁਸ਼ਿਆਰਪੁਰ ਸ਼ਹਿਰ ਦੇ ਵਸਨੀਕਾਂ ਦਾ ਪਾਣੀ ਦੀ ਘਾਟ ਵਿਰੁੱਧ ਸੰਘਰਸ਼
ਹੁਸ਼ਿਆਰਪੁਰ ਸ਼ਹਿਰ, ਉਸ ਤਰ੍ਹਾਂ ਤਾਂ ਸਮੁੱਚਾ ਹੀ ਪਾਣੀ ਦੀ ਕਮੀ ਨਾਲ ਹਰ ਗਰਮੀਆਂ ਵਿਚ ਜੂਝਦਾ ਹੈ। ਪ੍ਰੰਤੂ ਅਜੇ ਗਰਮੀ ਪੂਰੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਈ ਸੀ ਕਿ ਸ਼ਹਿਰ ਦੇ ਸੁੰਦਰ ਨਗਰ, ਭੀਮ ਨਗਰ, ਬੱਨੇਸ਼ਾਹ ਅਤੇ ਰਹੀਮਪੁਰ ਮੁਹੱਲਿਆਂ ਦੇ ਲੋਕਾਂ ਨੂੰ ਪਾਣੀ ਦੀ ਘਾਟ ਨਾਲ ਦੋ ਚਾਰ ਹੋਣਾ ਪੈ ਰਿਹਾ ਸੀ। ਮੁਹੱਲਾਵਾਸੀਆਂ ਨੇ ਕਈ ਵਾਰ ਵਫਦਾਂ ਦੇ ਰੂਪ ਵਿਚ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ। ਪਰ ਉਨ੍ਹਾਂ ਵਲੋਂ ਊਂਟ ਦੇ ਮੂੰਹ ਵਿਚ ਜ਼ੀਰੇ ਦੀ ਤਰ੍ਹਾਂ ਇਨ੍ਹਾਂ 3 ਵਾਰਡਾਂ 6,16,17 ਵਿਚ ਇਕ ਦੋ ਟੈਂਕਰ ਪਾਣੀ ਦੇ ਭੇਜਕੇ ਲੋਕਾਂ ਨਾਲ ਖਿਲਵਾੜ ਕਰਨ ਤੋਂ ਵੱਧ ਕੁੱਝ ਨਹੀਂ ਕੀਤਾ ਗਿਆ। ਇਨ੍ਹਾਂ ਟੈਕਰਾਂ ਤੋਂ ਪਾਣੀ ਭਰਨ ਲਈ ਵੀ ਲੋਕਾਂ ਵਿਚ ਲੜਾਈਆਂ ਹੁੰਦੀਆਂ ਰਹੀਆਂ। ਇਥੇ ਇਹ ਵਰਣਨਯੋਗ ਹੈ ਕਿ ਲੱਖਾਂ ਦੀ ਅਬਾਦੀ ਵਾਲੇ ਇਸ ਸ਼ਹਿਰ ਦੀ ਨਗਰ ਨਿਗਮ ਕੋਲ ਅਜਿਹੀ ਸਥਿਤੀ ਵਿਚ ਲੋਕਾਂ ਨੂੰ ਜੀਵਨ ਦਾ ਆਧਾਰ ਪਾਣੀ ਸਪਲਾਈ ਕਰਨ ਲਈ ਸਿਰਫ 4 ਹੀ ਟੈਂਕਰ ਹਨ।
ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵਾਰ ਵਾਰ ਮਿਲਣ ਤੋਂ ਬਾਵਜੂਦ ਪੀਣ ਵਾਲੇ ਪਾਣੀ ਦਾ ਮਸਲਾ ਹੱਲ ਨਾਂ ਹੋਣ ਉਤੇ ਵਾਰਡ ਨੰ. 6,16 ਤੇ 17 ਦੇ ਵਸਨੀਕਾਂ ਨੇ 5 ਮਈ ਨੂੰ ਸੰਘਰਸ਼ ਦਾ ਆਗਾਜ਼ ਕਰਦੇ ਹੋਏ ਸੀ.ਪੀ.ਐਮ.ਪੰਜਾਬ ਦੇ ਜ਼ਿਲ੍ਹਾ ਆਗੂ ਅਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਗੰਗਾ ਪ੍ਰਸ਼ਾਦ ਅਤੇ ਸਾਥੀ ਬਲਬੀਰ ਸਿਘ ਸੈਣੀ, ਜੇ.ਪੀ.ਐਮ.ਓ. ਆਗੂ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਿੰਨੀ ਸਕੱਤਰੇਤ ਵੱਲ ਮਾਰਚ ਕੀਤਾ ਅਤੇ ਉਸਦੇ ਸਾਹਮਣੇ ਜੰਮਕੇ ਨਾਅਰੇਬਾਜ਼ੀ ਕੀਤੀ। ਫਿਰ ਵੀ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਕੰਨ 'ਤੇ ਜੂੰ ਤੱਕ ਨਹੀਂ ਰੇਂਗੀ। ਇਸ ਤੋਂ ਬਾਅਦ ਮੁਜਾਹਰਾਕਾਰੀਆਂ ਨੇ ਮਿੰਨੀ ਸਕੱਤਰੇਤ ਦੇ ਸਾਹਮਣੇ ਵਾਲੀ ਮੁੱਖ ਸੜਕ ਜਾਮ ਕਰ ਦਿੱਤੀ। ਜਾਮ ਲੱਗਣ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਏ.ਡੀ.ਸੀ. ਹਰਮਿੰਦਰ ਸਿੰਘ ਨੇ ਗੱਲਬਾਤ ਲਈ ਸੱਦ ਲਿਆ। ਮੌਕੇ ਉੱਤੇ ਹੀ ਨਿਗਮ ਦੇ ਕਮਿਸ਼ਨਰ ਨੂੰ ਫੋਨ ਕਰਕੇ ਪੀਣ ਦੇ ਪਾਣੀ ਦੀ ਸਮੱਸਿਆ ਫੌਰੀ ਰੂਪ ਵਿਚ ਹੱਲ ਕਰਨ ਦੀ ਹਿਦਾਹਿਤ ਦਿੱਤੀ। ਇਸ ਤੋਂ ਬਾਅਦ ਇਹ ਜਾਮ ਚੁੱਕਿਆ ਗਿਆ। ਇਸ ਜਨਤਕ ਦਬਾਅ ਦਾ ਸਿੱਟਾ ਇਹ ਨਿਕਲਿਆ ਕਿ 8 ਮਈ ਨੂੰ ਸਹੋਤਾ ਫਾਰਮ ਨੇੜੇ ਨਵੇਂ ਬਣੇ ਟਿਊਬਵੈਲ ਦਾ ਉਦਘਾਟਨ ਨਿਗਮ ਕਮਿਸ਼ਨਰ ਨੇ ਕਰਕੇ ਇਸਨੂੰ ਚਾਲੂ ਕਰ ਦਿੱਤਾ, ਇਥੇ ਇਹ ਵੀ ਵਰਣਨਯੋਗ ਹੈ ਕਿ ਕਈ ਮਹੀਨਿਆਂ ਤੋਂ ਉਦਘਾਟਨ ਨਾ ਹੋਣ ਕਰਕੇ ਹੀ ਇਹ ਟਿਊਬਵੈਲ ਚਲ ਨਹੀਂ ਰਿਹਾ ਸੀ। ਹੁਣ ਇਨ੍ਹਾਂ ਵਾਰਡਾਂ ਦੀ ਪਾਣੀ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ। ਇਸਦੇ ਨਾਲ ਹੀ ਨਿਗਮ ਕਮਿਸ਼ਨਰ ਨੇ ਭਗਤ ਨਗਰ ਦੇ ਖਰਾਬ ਪਏ ਟਿਊਬਵੈਲ ਨੂੰ ਵੀ ਛੇਤੀ ਤੋਂ ਛੇਤੀ ਠੀਕ ਕਰਵਾਉਣ ਦਾ ਭਰੋਸਾ ਦਿੱਤਾ। ਇਸ ਸੰਘਰਸ਼ ਵਿਚ 'ਆਪ' ਦੇ ਆਗੂ ਨਵੀਨ ਜੈਰਥ, ਡਾ. ਦਲੀਪ, ਰਣਬੀਰ ਕੁਮਾਰ ਆਦਿ ਨੇ ਵੀ ਆਪਣਾ ਹਿੱਸਾ ਪਾਇਆ।
ਕਾਰਲ ਮਾਰਕਸ ਦੇ ਜਨਮ ਦਿਵਸ ਨੂੰ ਸਮਰਪਤ ਸਮਾਗਮ
ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵਲੋਂ ਸੀ.ਪੀ.ਐਮ. ਦਫਤਰ ਅਜਨਾਲਾ ਦੇ ਖੁੱਲ੍ਹੇ ਵੇਹੜੇ ਵਿਖੇ ਮਹਾਨ ਕਾਰਲ ਮਾਰਕਸ ਦਾ ਜਨਮ ਦਿਹਾੜਾ ਬੜੀਆਂ ਇਲਕਲਾਬੀ ਭਾਵਨਾਵਾਂ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਜਿਥੇ ਵਾਰ ਵਾਰ ਨਾਹਰਾ ਬੁਲੰਦ ਹੁੰਦਾ ਰਿਹਾ ਕਿ ''ਸਭਨਾਂ ਦੇਸ਼ਾਂ ਦੇ ਮਜ਼ਦੂਰੋ, ਇਕ ਹੋ ਜਾਓ!''
ਮਹਾਨ ਕਾਰਲ ਮਾਰਕਸ ਦੇ ਜਨਮ ਦਿਨ 'ਤੇ ਕਾਰਲ ਮਾਰਕਸ ਦੀਆਂ ਮਹੱਤਵਪੂਰਨ ਲਿਖਤਾਂ 'ਚੋਂ ''ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ'' ਜਿਹੜਾ ਮੇਹਨਤਕਸ਼ ਲੋਕਾਂ ਲਈ ਅਸਲ ਮੁਕਤੀ ਦਾ ਸਿਧਾਂਤ ਹੈ, ਉਪਰ ਕੁੰਜੀਵਤ ਭਾਸ਼ਨ ਦਿੰਦਿਆਂ ਸਮਾਜਿਕ ਵਿਗਿਆਨੀ ਸਾਥੀ ਰਾਜਬਲਬੀਰ ਸਿੰਘ ਵੀਰਮ ਨੇ ਦੱਸਿਆ ਕਿ ਇਸ ਮੈਨੀਫੈਸਟੋ ਦਾ ਮੁਖ ਬੁਨਿਆਦੀ ਵਿਚਾਰ ਕਿ ਆਰਥਕ ਉਤਪਾਦਨ ਅਤੇ ਇਸਤੇ ਲਾਜ਼ਮੀ ਤੌਰ ਉਤੇ ਪੈਦਾ ਹੁੰਦੀ ਹਰ ਇਤਹਾਸਕ ਦੌਰ ਵਿਚ ਸਮਾਜ ਦੀ ਬਣਤਰ ਉਸ ਦੌਰ ਦੇ ਰਾਜਸੀ ਅਤੇ ਬੌਧਿਕ ਇਤਿਹਾਸ ਲਈ ਨੀਂਹ ਹੁੰਦੇ ਹਨ, ਕਿ ਇਹਦੇ ਸਿੱਟੇ ਵਜੋਂ ਸਾਰਾ ਇਤਿਹਾਸ ਸ੍ਰ੍ਰੇਣੀ ਘੋਲ ਦਾ, ਲੁੱਟਣ ਵਾਲਿਆਂ ਅਤੇ ਲੁੱਟੇ ਜਾਣ ਵਾਲਿਆਂ ਵਿਚਕਾਰ, ਸਮਾਜਕ ਵਿਕਾਸ ਦੇ ਵੱਖ ਵੱਖ ਪੜਾਵਾਂ ਉਤੇ ਪ੍ਰਬਲ ਅਤੇ ਅਧੀਨ ਸ਼੍ਰੇਣੀਆਂ ਵਿਚਕਾਰ ਘੋਲ ਦਾ ਇਤਿਹਾਸ ਰਿਹਾ ਹੈ। ਸਾਥੀ ਵੀਰਮ ਨੇ ਅੱਗੇ ਕਿਹਾ ਕਿ ਇਹ ਘੋਲ ਹੁਣ ਉਸ ਪੜਾਅ ਉਤੇ ਪੁੱਜ ਗਿਆ ਹੈ, ਜਿਥੇ ਲੁੱਟੀਪੁੱਟੀ ਜਾਂਦੀ ਅਤੇ ਦਬਾਈ ਹੋਈ ਮੇਹਨਤਕਸ਼ ਸ਼੍ਰੇਣੀ ਆਪਣੇ ਆਪ ਨੂੰ ਸਰਮਾਏਦਾਰੀ (ਬੁਰਜ਼ੁਆਜੀ), ਜਿਹੜੀ ਇਸਨੂੰ ਕੁੱਟਦੀ ਅਤੇ ਦਬਾਉਂਦੀ ਹੈ, ਤੋਂ ਉਦੋਂ ਤੱਕ ਮੁਕਤ ਨਹੀਂ ਕਰਵਾ ਸਕਦੀ। ਜਦੋਂ ਤੱਕ ਨਾਲ ਉਹ ਸਮੁੱਚੇ ਸਮਾਜ ਨੂੰ ਲੁੱਟ ਖਸੁੱਟ, ਜਬਰ ਅਤੇ ਸ਼੍ਰੇਣੀ ਘੋਲ ਤੋਂ ਆਜ਼ਾਦ ਨਹੀਂ ਕਰਾ ਦਿੰਦੀ। ਇਹ ਹੀ ਕਾਰਲ ਮਾਰਕਸ ਦਾ ਬੁਨਿਆਦੀ ਵਿਚਾਰ ਹੈ।
ਸੀ.ਪੀ.ਐਮ.ਪੰਜਾਬ ਦੇ ਸੂਬਾਈ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ, ਪਾਰਟੀ ਦੇ ਸੂਬਾਈ ਆਗੂ ਜਗਤਾਰ ਸਿੰਘ ਕਰਮਪੁਰਾ ਨੇ ਖਚਾ ਖਚ ਭਰੇ ਸਮਾਗਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਨਸਾਨੀ ਸਮੱਸਿਆਵਾਂ ਗਰੀਬੀ, ਅਨਪੜ੍ਹਤਾ, ਮਹਿੰਗਾਈ, ਬੇਜੁਜ਼ਗਾਰੀ, ਭ੍ਰਿਸ਼ਟਾਚਾਰ ਤੇ ਸਮਾਜਿਕ ਜਬਰ ਨੂੰ ਦੂਰ ਕਰਨ ਅਤੇ ਮਨੁੱਖਤਾ ਦੀ ਭਲਾਈ ਲਈ ਇਕੱਠੇ ਹੋ ਕੇ, ਜਥੇਬੰਦੀਆਂ ਬਣਾ ਕੇ ਏਕਾ ਤੇ ਸੰਘਰਸ਼ (ਲੜਨ-ਮਰਨ) ਕਰਨ ਨਾਲ ਹੀ ਹੱਲ ਹੋਣੀਆਂ ਹਨ, ਇਹ ਸੁਖਣਾਂ ਸੁੱਖ ਕੇ ਜਾਦੂ ਟੂਣੇ ਤੇ ਕਰਾਮਾਤਾਂ ਨਾਲ ਦੂਰ ਨਹੀਂ ਹੋਣੀਆਂ। ਇਹਨਾਂ ਆਗੂਆਂ ਨੇ ਅੱਗੇ ਕਿਹਾ ਕਿ ਇਹ ਮੁਸ਼ਕਲਾਂ ਤੇ ਸਮੱਸਿਆਵਾਂ ਕੋਈ ਕੁਦਰਤੀ-ਕਿਸਮਤ ਆਦਿ ਕਰੋਪੀ ਨਹੀਂ ਇਹ ਸਰਕਾਰਾਂ (ਹਾਕਮਾਂ) ਨੇ ਹੀ ਪੈਦਾ ਕੀਤੀਆਂ ਹੋਈਆਂ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਕੁਦਰਤੀ ਕਰੋਪੀ ਸਿਰਫ ਅਹਿਣ, ਗੜੇਮਾਰ, ਭਾਰੀ ਬਾਰਸ਼ਾਂ ਜਾਂ ਗੜ੍ਹਾ-ਸੁਨਾਮੀ ਆਦਿ ਨਾਲ ਹੁੰਦੀ ਹੈ। ਬਲਕਿ ਦੁਰਘਟਨਾ ਤੇ ਨੌਜਵਾਨਾਂ ਦਾ ਮਾੜੇ ਪਾਸੇ ਪੈਣਾ ਵੀ ਕਿਸਮਤ ਜਾਂ ਕੁਦਰਤੀ ਕਰੋਪੀ ਨਹੀਂ ਇਹ ਵੀ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਸਿੱਟਾ ਹਨ।
ਇਸ ਮੌਕੇ ਉਘੇ ਸਮਾਜ ਵਿਗਿਆਨੀ ਰਾਜਬਲਬੀਰ ਸਿੰਘ ਵੀਰਮ ਨੂੰ ਮਹਾਨ ਕਾਰਲ ਮਾਰਕਸ ਦੀ ਯਾਦਗਾਰੀ ਫੋਟੋ ਤੇ ਸਿਰੋਪਾ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਸਮੇਂ ਕੈਂਡਲ ਮਾਰਚ ਕਰਕੇ ਸਮੂਹਿਕ ਤੌਰ 'ਤੇ ਕਾਰਲ ਮਾਰਕਸ ਦੇ ਸਿਧਾਂਤਾਂ 'ਤੇ ਪਹਿਰਾ ਦੇਣ ਲਈ ਪ੍ਰਣ ਲਿਆ ਗਿਆ ਤੇ ਹਾਜਰੀਨ ਲਈ ਘਰਾਂ ਵਿਚ ਲਗਾਉਣ ਲਈ ਮਹਾਨ ਕਾਰਲ ਮਾਰਕਸ ਦੀਆਂ ਫੋਟੋਆਂ ਵੰਡੀਆਂ ਗਈਆਂ।
ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਤ ਫਤਿਹ ਦਿਵਸ ਸਮਾਗਮ
ਰਿਆਸਤੀ ਸ਼ਾਸਕਾਂ ਦੇ ਜ਼ਬਰ-ਜ਼ੁਲਮ ਨੂੰ ਠੱਲ੍ਹਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਮਹਾਨ ਕੁਰਬਾਨੀਆਂ ਰਜਵਾੜਾਸ਼ਾਹੀ ਵਿਰੁੱਧ ਅਪਣਾਈਆਂ ਨੀਤੀਆਂ (ਵਾਹੀਕਾਰਾਂ ਨੂੰ ਭੋਂ ਮਾਲਕ ਬਣਾਇਆ) ਆਦਿ ਦੀ ਯਾਦ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਮਾਝਾ ਵਿਰਾਸਤ ਟਰੱਸਟ ਰਜਿ. ਦੇ ਭਰਵੇਂ ਮਿਲਵਰਤਨ ਨਾਲ ਅਜਨਾਲਾ ਵਿਖੇ ''ਫਤਿਹ ਦਿਵਸ ਸਮਾਗਮ'' ਆਯੋਜਿਤ ਕੀਤਾ, ਜਿਸ ਵਿਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਔਰਤਾਂ ਸਮੇਤ ਵੱਡੀ ਗਿਣਤੀ 'ਚ ਬੁੱਧੀਜੀਵੀ ਤੇ ਸਵੈ-ਸੇਵਕ ਜਥੇਬੰਦੀਆਂ ਤੇ ਆਗੂਆਂ ਨੇ ਸਰਗਰਮ ਸ਼ਮੂਲੀਅਤ ਕੀਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਆਨ ਕੇਂਦਰ ਦੇ ਡਾਇਰੈਕਟਰ ਪ੍ਰੋਫੈਸਰ ਬਲਵੰਤ ਸਿੰਘ ਢਿਲੋਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਸ਼ਖਸੀਅਤ ਬਾਰੇ ਗਲਤ ਫਹਿਮੀਆਂ ਦੂਰ ਕਰਦਿਆਂ, ਮੁਗਲ ਸਾਮਰਾਜ ਵਿਰੁੱਧ ਲੜੇ ਗਏ ਸੰਘਰਸ਼ਾਂ ਦਾ ਸਹੀ ਮੁਲੰਕਣ ਤੇ ਮਾਣਮੱਤੀ ਪ੍ਰਾਪਤੀਆਂ 'ਤੇ ਬੋਲਦਿਆਂ ਉਹਨਾਂ ਵਲੋਂ ਪਹਿਲਾ ਸਿੱਖ ਰਾਜ ਸਥਾਪਤ ਕਰਕੇ ਸਮਾਜਿਕ, ਧਾਰਮਿਕ ਤੇ ਰਾਜਨੀਤਕ ਤੌਰ 'ਤੇ ਜੋ ਕ੍ਰਾਂਤੀ ਲਿਆਂਦੀ ਗਈ ਉਸਨੂੰ ਇਤਹਾਸਕਾਰਾਂ ਦੀਆਂ ਗਵਾਹੀਆਂ ਦੇ ਆਧਾਰ 'ਤੇ ਉਸਦੀਆਂ ਖਾਸੀਅਤਾਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸੇ ਜਾਤੀ ਧਰਮ ਦੇ ਲੋਕਾਂ ਨਾਲ ਵਿਤਕਰਾ ਨਹੀਂ ਕੀਤਾ। ਉਹਨਾਂ ਸਮਾਜਿਕ ਨਿਆਂ ਦੇਣ ਲਈ ਭਰਪੂਰ ਉਪਰਾਲੇ ਕੀਤੇ। ਮਤੇ ਜ਼ੁਲਮ ਅਤਿਆਚਾਰਾਂ ਨੂੰ ਖਤਮ ਕੀਤਾ ਤੇ ਗਰੀਬਾਂ-ਮਜ਼ਲੂਮਾਂ ਲਈ ਰੱਖਿਆ ਯਕੀਨੀ ਬਣਾਈ। ਡਾਇਰੈਕਟਰ ਢਿਲੋਂ ਨੇ ਅੱਗੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਅੰਤ ਸ਼ਹੀਦੀ ਸਮੇਂ ਦਿੱਲੀ ਦੇ ਜ਼ਾਲਮ ਸ਼ਾਸਕਾਂ ਸਾਹਮਣੇ ਬੜੀ ਸਿਦਕ ਦਿਲੀ ਨਾਲ ਕੁਰਬਾਨੀ ਦੇ ਕੇ ਉੱਚੀ-ਸੁੱਚੀ ਮਿਸਾਲ ਕਾਇਮ ਕੀਤੀ। ਪ੍ਰੋਫੈਸਰ ਢਿਲੋਂ ਨੇ ਕਿਹਾ ਕਿ ਉਹਨਾਂ ਦੇ ਜੀਵਨ ਤੋਂ ਨਵੀਂ ਪੀੜ੍ਹੀ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ।
ਇਸ ਵਿਲੱਖਣ ਫਤਿਹ ਦਿਵਸ ਸਮਾਗਮ ਨੂੰ ਸਮਾਜਸੇਵੀ ਬੀਬੀ ਕੰਵਲਜੀਤ ਕੌਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਸੂਬਾ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੇ ਗਏ ਮਾਲ ਤੇ ਜਮੀਨੀ ਸੁਧਾਰਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਡੇ ਵੱਡੇ ਚੌਧਰੀਆਂ-ਜਗੀਰਦਾਰਾਂ ਤੋਂ ਜਮੀਨਾਂ ਖੋਹਕੇ ਹੱਲ ਵਾਹਕਾਂ ਨੂੰ ਦਿੱਤੀਆਂ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਦੇਸ਼ 'ਚ ਪਹਿਲੇ ਜ਼ਮੀਨੀ ਸੁਧਾਰ ਲਾਗੂ ਕਰਦਿਆਂ ਹੱਲ ਵਾਹਕਾਂ ਨੂੰ ਉਹਨਾਂ ਦੇ ਹੱਕਾਂ ਤੋਂ ਸੁਚੇਤ ਕਰਵਾਇਆ ਤੇ ਨਾਹਰਾ ਬੁਲੰਦ ਕੀਤਾ ਕਿ ਤੁਸੀਂ ਵਾਹੀਕਾਰ ਹਜ਼ਾਰਾਂ ਦੀ ਗਿਣਤੀ 'ਚ ਹੋ ਕੇ ਮੁੱਠੀ ਭਰ ਜਗੀਰਦਾਰਾਂ ਅੱਗੇ ਕਿਉਂ ਦੱਬਦੇ ਹੋ? ਇਹਨਾਂ ਆਗੂਆਂ ਨੇ ਅੱਗੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਪ੍ਰੇਰਨਾ ਲੈਂਦਿਆਂ ਅੱਜ ਦੇ ਹਲਵਾਹਕਾਂ ਨੂੰ ਜਥੇਬੰਦ ਹੋ ਕੇ ਆਪਣੀਆਂ ਜ਼ਮੀਨਾਂ ਦੀ ਰਾਖੀ ਕਰਨੀ ਚਾਹੀਦੀ ਹੈ।
ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮਾਝਾ ਵਿਰਾਸਤ ਟਰੱਸਟ ਦੇ ਪ੍ਰਧਾਨ ਸ਼੍ਰੀ ਐਸ.ਪ੍ਰਸ਼ੋਤਮ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਵਾਸਦੇਵ ਸ਼ਰਮਾ, ਸਕੱਤਰ ਭਾਈ ਜੋਰਾਵਰ ਸਿੰਘ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਮੁੱਢਲੀ ਇਕਾਈ ਪੰਚਾਇਤਾਂ ਅਤੇ ਸਿੱਖ ਗਣਰਾਜ ਦੀ ਸਥਾਪਨਾ ਕਰਨ ਵਾਲੇ ਉਹ ਪਹਿਲੇ ਬਾਦਸ਼ਾਹ ਸਨ।
No comments:
Post a Comment