Monday 2 April 2018

ਪਠਾਨਕੋਟ ਸ਼ਹਿਰ ਅੰਦਰ ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਅੱਜ ਦੇ ਭਾਰਤ ਬੰਦ ਵਿੱਚ ਸ਼ਮੂਲੀਅਤ ਕੀਤੀ







ਪਠਾਨਕੋਟ - ਭਾਰਤ ਦੀ ਸਰਵ-ਉੱਚ ਅਦਾਲਤ ਵੱਲੋਂ, ਐਸ.ਸੀ./ਐਸ.ਟੀ. ਵਿਰੋਧੀ ਅੱਤਿਆਚਾਰ ਰੋਕੂ ਕਾਨੂੰਨ ਵਿੱਚ ਦਲਿਤ ਵਿਰੋਧੀ ਅਨਿਆਂ ਪੂਰਨ ਸੋਧਾਂ ਖ਼ਿਲਾਫ਼ ਅੱਜ ਦੇ ਭਾਰਤ ਬੰਦ ਵਿੱਚ ਰੈਵੋਲਿਊਸ਼ਨਰੀ ਮਾਰਕਸ਼ਿਸਟ ਪਾਰਟੀ ਆਫ਼ ਇੰਡੀਆ (ਆਰ.ਐਮ.ਪੀ.ਆਈ.) ਦੀ ਅਗਵਾਈ ਹੇਠ ਪਠਾਨਕੋਟ ਸ਼ਹਿਰ ਅੰਦਰ ਅਤੇ ਪਠਾਨਕੋਟ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਸੁਜਾਨਪੁਰ, ਸ਼ਾਹਪੁਰ ਕੰਡੀ ਅਤੇ ਸਰਨਾ ਆਦਿ ਵਿਖੇ ਆਰ.ਐਮ.ਪੀ.ਆਈ. ਦੇ ਆਗੂਆਂ ਕਾਮਰੇਡ ਲਾਲ ਚੰਦ ਕਟਾਰੂਚੱਕ, ਨੱਥਾ ਸਿੰਘ, ਸ਼ਿਵ ਕੁਮਾਰ, ਮਾਸਟਰ ਸੁਭਾਸ਼ ਸ਼ਰਮਾ, ਦਲਬੀਰ ਸਿੰਘ, ਰਵੀ ਕੁਮਾਰ, ਜਨਕ ਕੁਮਾਰ ਸਰਨਾ, ਮਾ. ਪ੍ਰੇਮ ਸਾਗਰ, ਦੇਵ ਰਾਜ, ਤਿਲਕ ਰਾਜ, ਹਰਜਿੰਦਰ ਸਿੰਘ (ਬਿੱਟੂ), ਰਾਮ ਬਿਲਾਸ, ਦੇਵ ਰਾਜ ਰਤਨਗੜ੍ਹ, ਰਘੁਬੀਰ ਸਿੰਘ ਧਲੋਰੀਆਂ, ਆਸ਼਼ਾ ਰਾਣੀ, ਸੁਨੀਤਾ ਦੇਵੀ ਅਤੇ ਹੋਰ ਆਗੂਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਅੱਜ ਦੇ ਭਾਰਤ ਬੰਦ ਵਿੱਚ ਸ਼ਮੂਲੀਅਤ ਕੀਤੀ।
ਕਮਿਊਨਿਸਟ ਆਗੂਆਂ ਨੇ ਦੋਸ਼ ਲਾਇਆ ਕਿ ਦੇਸ ਦੀ ਰਾਜ ਗੱਦੀ ਤੇ ਕਾਬਜ਼ ਭਾਜਪਾ, ਉਸ ਦੇ ਕਥਿਤ ਮਾਰਗ ਦਰਸ਼ਕ ਆਰ.ਐਸ.ਐਸ. ਅਤੇ
ਜਾਤੀ-ਪਾਤੀ ਪ੍ਰਬੰਧ ਦੀਆਂ ਹਾਮੀ ਸੰਸਥਾਵਾਂ ਦੀ ਉਪਰੋਕਤ ਫ਼ੈਸਲੇ ਪ੍ਰਤੀ ਪੂਰਨ ਸਹਿਮਤੀ ਹੈ, ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸਾਰੇ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਦਲਿਤਾਂ ਤੇ ਅੱਤਿਆਚਾਰਾਂ ਨੂੰ ਰੋਕਣ ਵਾਲੇ ਕਾਨੂੰਨ ਦੀ ਦੁਰਵਰਤੋਂ ਦੀਆਂ ਗੱਲਾਂ ਸਚਾਈ ਤੋਂ ਕੋਹਾਂ ਦੂਰ ਹਨ। ਇਹਨਾਂ ਦਲਿਤ ਵਿਰੋਧੀ ਸੋਧਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਆਗੂਆਂ ਨੇ ਅੱਗੇ ਕਿਹਾ ਕਿ ਰੈਵੋਲਿਊਸ਼ਨਰੀ ਮਾਰਕਸ਼ਿਸਟ ਪਾਰਟੀ ਆਫ ਇੰਡੀਆ (ਆਰ.ਐਮ.ਪੀ.ਆਈ.) ਦੇਸ ਅੰਦਰ ਸ਼ੋਸ਼ਿਤ ਵਰਗ ਦੀ ਵਧ ਰਹੀ ਆਰਥਿਕ ਲੁੱਟ ਦੇ ਖ਼ਿਲਾਫ਼, ਵੱਧ ਰਹੇ ਜਾਤੀ-ਪਾਤੀ ਅਤੇ ਸਮਾਜਿਕ ਜਬਰ ਦੇ ਵਿਰੁੱਧ ਅਤੇ ਔਰਤ-ਮਰਦ ਦੀ ਬਰਾਬਰੀ ਲਈ ਸੰਘਰਸ਼ ਨੂੰ ਹੋਰ ਤਿੱਖਿਆਂ ਕਰੇਗੀ। ਇਸ ਮੌਕੇ ਤੇ ਉਪਰੋਕਤ ਤੋਂ ਇਲਾਵਾ ਬਲਕਾਰ ਚੰਦ, ਸੋਹਣ ਲਾਲ, ਹਰਭਜਨ ਸਿੰਘ, ਦੇਵ ਰਾਜ, ਜੋਗਿੰਦਰ ਪਾਲ, ਮੰਗਲ ਦਾਸ, ਮਦਨ ਲਾਲ, ਨੀਲੂ ਰਾਜ, ਪਿਆਰਾ ਸਿੰਘ, ਸ਼ਿਵ ਦਿਆਲ, ਰਘੁਵੀਰ ਸਿੰਘ, ਓਮ ਪ੍ਰਕਾਸ਼, ਨਰੋਤਮ ਸਿੰਘ ਆਦਿ ਹਾਜ਼ਰ ਸਨ।

No comments:

Post a Comment