Monday 2 April 2018

ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਸ਼ਹਿਰ ਮੁਕੰਮਲ ਬੰਦ

ਸਾਥੀ ਅਜੈ ਫਿਲੌਰ ਇਕੱਠ ਨੂੰ ਸੰਬੋਧਨ ਕਰਦੇ ਹੋਏ।




ਫਿਲੌਰ- ਐਸ ਸੀ/ਐਸ ਸੀ ਐਕਟ ਨੂੰ ਕਮਜ਼ੋਰ ਕਰਨ ਦੇ ਆਏ ਫ਼ੈਸਲੇ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਨ ਲਈ ਅੱਜ ਇੱਥੇ ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਸ਼ਹਿਰ ਮੁਕੰਮਲ ਬੰਦ ਰਿਹਾ। ਬਹੁਜਨ ਸਮਾਜ ਪਾਰਟੀ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ), ਵਾਲਮੀਕਿ ਸਭਾਵਾਂ, ਗੁਰੂ ਰਵਿਦਾਸ ਅਤੇ ਡਾ. ਅੰਬੇਡਕਰ ਨਾਮ ਲੇਵਾ ਜਥੇਬੰਦੀਆਂ ਦੇ ਆਗੂਆਂ ਨੇ ਸਥਾਨਕ ਕਚਹਿਰੀਆਂ 'ਚ ਕੀਤੀ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾ ਇੱਥੋਂ ਦੇ ਨੂਰਮਹਿਲ ਰੋਡ ਤੋਂ ਇੱਕ ਕਾਫ਼ਲਾ ਆਰੰਭ ਹੋਇਆ। ਇਸ ਕਾਫ਼ਲੇ ਨੇ ਡਾ. ਅੰਬੇਡਕਰ ਚੌਂਕ 'ਚ ਸ਼ਰਧਾ ਦੇ ਫੁੱਲ ਫੇਂਟ ਕਰਨ ਉਪਰੰਤ ਸ਼ਹਿਰ 'ਚ ਹੋਰ ਭਰਪੂਰ ਮਾਰਚ ਕੀਤਾ। ਮਗਰੋਂ ਇਹ ਮਾਰਚ ਰੈਲੀ ਦੇ ਰੂਪ 'ਚ ਤਬਦੀਲ ਹੋਇਆ। ਇਸ ਕਾਫ਼ਲੇ ਦੀ ਅਗਵਾਈ ਕਮੇਟੀ ਦੇ ਪੰਜ ਮੈਂਬਰ ਬਸਪਾ ਦੇ ਸੂਬਾ ਖ਼ਜ਼ਾਨਚੀ ਬਾਬੂ ਸੁੰਦਰ ਪਾਲ, ਆਰਐਮਪੀਆਈ ਆਗੂ ਜਰਨੈਲ ਫਿਲੌਰ, ਮੁਠੱਡਾ ਕਲਾਂ ਦੇ ਸਰਪੰਚ ਕਾਂਤੀ ਮੋਹਣ, ਭਵਾਧਸ ਦੇ ਆਗੂ ਸੁਰਿੰਦਰ ਡਾਵਰ ਅਤੇ ਵਕੀਲ ਸੰਜੀਵ ਭੌਰਾ ਨੇ ਕੀਤੀ। ਇਸ 'ਚ ਬਹੁਜਨ ਸਮਾਜ ਪਾਰਟੀ ਪੰਜਾਬ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਭਾਵਾਧਸ ਤਹਿਸੀਲ ਫਿਲੌਰ, ਧੰਮਾਂ ਫੈਡਰੇਸ਼ਨ ਆਫ਼ ਇੰਡੀਆ, ਦਿਹਾਤੀ ਮਜ਼ਦੂਰ ਸਭਾ, ਗਰਾਮ ਪੰਚਾਇਤ ਮੁਠੱਡਾ ਕਲਾਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਪੀਐਸਐਫ, ਅੰਬੇਡਕਰ ਸੈਨਾ ਪੰਜਾਬ, ਗਰਾਮ ਪੰਚਾਇਤ ਅਕਲਪੁਰਾ, ਪ੍ਰਬੰਧਕ ਕਮੇਟੀ ਖਹਿਰਾ, ਨੰਬਰਦਾਰ ਯੂਨੀਅਨ ਫਿਲੌਰ, ਪ੍ਰਬੰਧਕ ਕਮੇਟੀ ਨੂਰਮਹਿਲ ਰੋਡ ਫਿਲੌਰ, ਚਮੜਾ ਮੰਡੀ ਫਿਲੌਰ, ਪ੍ਰਬੰਧਕ ਕਮੇਟੀ ਰਾਏਪੁਰ ਅਰਾਈਆਂ, ਪ੍ਰਬੰਧਕ ਕਮੇਟੀ ਅੱਟੀ, ਪ੍ਰਬੰਧਕ ਕਮੇਟੀ ਬਰ੍ਹਮਪੁਰੀ, ਪ੍ਰਬੰਧਕ ਕਮੇਟੀ ਬਾਬਾ ਪ੍ਰੇਮਦਾਸ ਫਿਲੌਰ, ਡਾ. ਬੀਆਰ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਫਿਲੌਰ, ਪ੍ਰਬੰਧਕ ਕਮੇਟੀ ਭੱਟੀਆ, ਪ੍ਰਬੰਧਕ ਕਮੇਟੀ ਪਾਸਲਾ, ਪ੍ਰਬੰਧਕ ਕਮੇਟੀ ਮਹੱਲਾ ਮਲਾਹਾ ਫਿਲੌਰ, ਗਰਾਮ ਪੰਚਾਇਤ ਪੱਦੀ ਜਗੀਰ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਹਾਜ਼ਰੀ ਲਵਾਈ। ਬੁਲਾਰਿਆਂ 'ਚ ਉਕਤ ਆਗੂਆਂ ਤੋਂ ਬਿਨਾਂ ਦੀਪਕ ਰਸੂਲਪੁਰੀ, ਹਰਮੇਸ਼ ਗੜਾ, ਲਾਲ ਚੰਦ ਔਜਲਾ, ਸੰਤੋਖ ਸਿੰਘ ਬਿਲਗਾ, ਕਾਮਰੇਡ ਦੇਵ ਫਿਲੌਰ, ਤੀਰਥ ਰਾਜਪੁਰਾ, ਕਰਨੈਲ ਫਿਲੌਰ, ਅਜੈ ਫਿਲੌਰ, ਰਾਜ ਕੁਮਾਰ ਵਿੱਕੀ, ਸ਼ੀਤਲ ਦਰਾਵਿੜ, ਕ੍ਰਿਸ਼ਨਾ ਕੁਮਾਰੀ, ਵਿਸ਼ਾਲ ਖਹਿਰਾ, ਨਿਰਮਲ ਭੱਟੀ, ਅਮਰਜੀਤ ਮਹਿੰਮੀ, ਦਮਨਪ੍ਰੀਤ ਫਿਲੌਰ, ਜਗਨਨਾਥ ਜੱਗੀ, ਡਾ. ਸਰਬਜੀਤ ਮੁਠੱਡਾ, ਮਨੋਹਰ ਲਾਖਾ ਸਰਪੰਚ ਪੱਦੀ ਜਗੀਰ, ਮੇਲਾ ਸਿੰਘ ਰੁੜਕਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕੌਂਸਲਰ ਨੀਤੂ ਡਾਵਰ, ਕੌਂਸਲਰ ਸੁਨੀਤਾ ਫਿਲੌਰ, ਕੁਲਦੀਪ ਫਿਲੌਰ, ਹਰਜਿੰਦਰ ਕੁਮਾਰ, ਬਲਦੀਸ਼ ਕੌਰ, ਰਾਜ ਕੁਮਾਰ ਸਰਪੰਚ ਗੜਾ, ਗੁਰਦੀਪ ਗੋਗੀ ਬੇਗਮਪੁਰ, ਸੋਹਣ ਲਾਲ ਮੋਮੀ, ਬਾਲ ਕਿਸ਼ਨ ਜੱਜਾ ਕਲਾਂ, ਚਮਨ ਲਾਲ, ਕੁਲਵਿੰਦਰ ਬੱਬਾ, ਰਣਜੀਤ ਸਰਪੰਚ, ਰਾਮ ਮੂਰਤੀ, ਸੁਰਿੰਦਰ ਕੁਮਾਰ, ਮੱਖਣ ਸੰਗਰਾਮੀ, ਤਿਲਕ ਰਾਜ ਨੰਬਰਦਾਰ, ਸਤਨਾਮ ਬਰ੍ਹਮਪੁਰੀ, ਮਨੋਜ ਕੁਮਾਰ ਮੋਨੂ, ਜਸਵੰਤ ਪੱਪੀ, ਰਾਜ ਕੁਮਾਰ, ਪ੍ਰਿਥੀਪਾਲ ਰਾਣਾ, ਚੰਦਰ ਲਾਲ ਭੱਟੀਆਂ, ਸੋਮ ਲਾਲ ਸਰਪੰਚ ਆਦਿ ਆਗੂ ਵੀ ਹਾਜ਼ਰ ਸਨ। ਇਸ ਮੌਕੇ ਐਸਡੀਐਮ ਫਿਲੌਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।

No comments:

Post a Comment