ਸੀ.ਪੀ.ਐਮ. ਪੰਜਾਬ ਨੇ ਪਾਰਟੀ ਦੇ ਖਰਚਿਆਂ ਦੀ ਪੂਰਤੀ ਲਈ ਇਸ ਸਾਲ ਜਨਤਕ ਫੰਡ ਉਗਰਾਹੀ ਦੀ ਇੱਕ ਬਕਾਇਦਾ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਮੰਤਵ ਲਈ ਹਰ ਜਿਲ੍ਹੇ ਅੰਦਰ ਪਾਰਟੀ ਸਾਥੀਆਂ ਦੀਆਂ ਟੀਮਾਂ ਬਣਾ ਕੇ ਤੇ ਘਰ-ਘਰ ਜਾਕੇ ਲੋਕਾਂ ਨੂੰ ਫੰਡ ਵਾਸਤੇ ਆਪੀਲਾਂ ਕਰਨ ਦੀ ਯੋਜਨਾ ਬਣਾਈ ਗਈ। 20 ਅਪ੍ਰੈਲ ਤੋਂ 25 ਮਈ ਤੱਕ ਚਲਾਈ ਜਾਣ ਵਾਲੀ ਇਸ ਮੁਹਿੰਮ ਵਿੱਚ ਕਣਕ ਜਾਂ ਨਕਦੀ ਦੇ ਰੂਪ ਵਿੱਚ ਇਹ ਉਗਰਾਹੀ ਇੱਕਠੀ ਕਰਨੀ ਸੀ।
ਇਸ ਬਾਰੇ 'ਸੰਗਰਾਮੀ ਲਹਿਰ' ਦੇ ਦਫਤਰ ਵਿੱਚ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਇਸ ਮੁਹਿਮ ਨੂੰ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ ਅਤੇ ਕਈ ਥਾਵਾਂ ਤੋਂ ਬਹੁਤ ਦਿਲਚਸਪ ਤੱਥ ਸਾਹਮਣੇ ਆਏ ਹਨ। ਕੁਝ ਥਾਵਾਂ 'ਤੇ ਹੋਈ ਉਗਰਾਹੀ ਦੇ ਸੰਖੇਪ ਵੇਰਵੇ ਇਸ ਤਰ੍ਹਾਂ ਹਨ :
ਤਹਿਸੀਲ ਅਜਨਾਲਾ : ਜ਼ਿਲ੍ਹਾ ਅੰਮ੍ਰਿਤਸਰ ਦੀ ਇਸ ਤਹਿਸੀਲ ਵਿੱਚ ਜਨਤਕ ਉਗਰਾਹੀ ਲਈ 6 ਟੀਮਾਂ ਬਣਾਈਆਂ ਗਈਆਂ। ਡਾ. ਸਤਨਾਮ ਸਿੰਘ ਅਜਨਾਲਾ, ਕਾਮਰੇਡ ਗੁਰਨਾਮ ਸਿੰਘ ਉਮਰਪੁਰਾ, ਕਾਮਰੇਡ ਸੀਤਲ ਸਿੰਘ ਤਲਵੰਡੀ, ਕਾਮਰੇਡ ਸੁਰਜੀਤ ਸਿੰਘ ਦੁਧਾਰਾਏ ਨੇ ਇੱਕ-ਇੱਕ ਟੀਮ ਦੀ ਅਗਵਾਈ ਕੀਤੀ। ਪੰਜਵੀਂ ਟੀਮ ਵਿਚ ਬਾਪੂ ਸ਼ਿੰਗਾਰਾ ਸਿੰਘ, ਕਾਬਲ ਸਿੰਘ ਅਤੇ ਜਸਬੀਰ ਸਿੰਘ ਸ਼ਾਮਲ ਸਨ ਜਦੋਂਕਿ ਛੇਵੀਂ ਟੀਮ ਨੇ ਸਾਥੀ ਪ੍ਰੀਤਮ ਸਿੰਘ ਅਤੇ ਸਾਥੀ ਬਿਸ਼ਨ ਸਿੰਘ ਦੀ ਅਗਵਾਈ ਹੇਠ ਮੁਹਿੰਮ ਚਲਾਈ। ਲੱਗਭੱਗ 15 ਦਿਨਾਂ ਦੀ ਇਸ ਮੁਹਿੰਮ ਦੌਰਾਨ ਇਹਨਾਂ ਟੀਮਾਂ ਨੇ ਘਰੋ-ਘਰੀ ਜਾ ਕੇ 130 ਕਵਿੰਟਲ ਕਣਕ ਇੱਕਠੀ ਕੀਤੀ ਅਤੇ 15 ਹਜ਼ਾਰ ਰੁਪਏ ਦੇ ਕਰੀਬ ਨਕਦ ਫੰਡ ਪ੍ਰਾਪਤ ਕੀਤਾ।
ਤਹਿਸੀਲ ਬਾਬਾ ਬਕਾਲਾ : ਏਥੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਅਗਵਾਈ ਹੇਠ ਇਹ ਮੁਹਿੰਮ ਨੂੰ ਆਰੰਭ ਕਰਦਿਆਂ ਕਾਮਰੇਡ ਗੁਰਨਾਮ ਸਿੰਘ ਦਾਊਦ, ਕਾਮਰੇਡ ਅਮਰੀਕ ਸਿੰਘ ਦਾਊਦ, ਡਾ. ਗੁਰਮੇਜ਼ ਸਿੰਘ ਤਿੰਮੋਵਾਲ ਅਤੇ ਕਾਮਰੇਡ ਹਰਪ੍ਰੀਤ ਬੁਟਾਰੀ ਤੇ ਕੁਝ ਹੋਰ ਸਾਥੀਆਂ ਨੇ ਪਹਿਲੇ ਹੀ ਦਿਨ ਧਿਆਨਪੁਰ ਕਲੇਰਾਂ ਦੇ ਪਿੰਡ ਤੋਂ ਇੱਕ ਲੱਖ ਚਾਰ ਹਜ਼ਾਰ ਇੱਕ ਸੌ ਸੱਤਰ ਰੁਪਏ ਉਗਰਾਹੇ ਸਨ। ਅਗਲੇ ਦਿਨਾਂ ਵਿੱਚ ਇਸ ਟੀਮ ਨੇ 1,92,000 ਰੁਪਏ ਦੀ ਹੋਰ ਉਗਰਾਹੀ ਕੀਤੀ ਹੈ ਅਤੇ 15 ਬੋਰੀਆਂ ਕਣਕ ਦੀਆਂ ਵੀ ਇੱਕਠੀਆਂ ਕੀਤੀਆਂ ਹਨ।
ਤਹਿਸੀਲ ਅੰਮ੍ਰਿਤਸਰ : ਏਥੇ ਕਾਮਰੇਡ ਰਤਨ ਸਿੰਘ ਰੰਧਾਵਾ ਅਤੇ ਕਾਮਰੇਡ ਰਾਜ ਬਲਬੀਰ ਸਿੰਘ ਵੀਰਮ ਦੀ ਅਗਵਾਈ ਹੇਠ ਅਟਾਰੀ ਤੇ ਮੁਹਾਵਾ ਆਦਿ ਪਿੰਡਾਂ ਤੋਂ 30 ਬੋਰੀਆਂ ਕਣਕ ਦੀ ਉਗਰਾਹੀ ਕੀਤੀ ਗਈ।
ਮੁਕਤਸਰ ਸਾਹਿਬ : ਏਥੇ ਸਰਵ ਸਾਥੀ ਜਗਜੀਤ ਸਿੰਘ ਜੱਸੇਆਣਾ, ਗੁਰਤੇਜ ਸਿੰਘ ਹਰੀਨੌ ਅਤੇ ਹਰਜੀਤ ਸਿੰਘ ਮਦਰੱਸਾ ਦੀ ਅਗਵਾਈ ਹੇਠ ਉਗਰਾਹੀ ਕੀਤੀ ਗਈ। ਤਿੰਨ ਟੀਮਾਂ ਬਣਾਈਆਂ ਗਈਆਂ ਸਨ। ਪਹਿਲੀ ਟੀਮ ਦੀ ਰਿਪੋਰਟ ਅਨੁਸਾਰ ਸਾਥੀ ਜਗਜੀਤ ਸਿੰਘ ਜੱਸੇਆਣਾ ਤੇ ਸਾਥੀ ਜੰਗ ਸਿੰਘ ਸੀਰਵਾਲੀ ਦੀ ਅਗਵਾਈ ਹੇਠ ਖੇਤ ਮਜ਼ਦੂਰ ਪਰਿਵਾਰਾਂ ਦੀਆਂ 20 ਦੇ ਕਰੀਬ ਬੀਬੀਆਂ ਨੇ ਪਿੰਡ ਕਾਨਿਆਵਾਲੀ ਵਿਖੇ ਉਗਰਾਹੀ ਕੀਤੀ। ਹਰ ਪਰਿਵਾਰ ਨੇ 10 ਤੋਂ 20 ਰੁਪਏ ਨਗਦ ਅਤੇ ਇੱਕ ਥਾਲ ਦਾਣਿਆਂ ਦਾ ਦੇ ਕੇ ਇਸ ਉਗਰਾਹੀ ਵਿੱਚ ਹਿੱਸਾ ਪਾਇਆ। ਉਹਨਾਂ ਨੇ ਇਕ ਦਿਨ ਵਿੱਚ 16 ਮਣ ਕਣਕ 1520 ਰੁਪਏ ਨਗਦ ਅਤੇ 7 ਕਿਲੋ ਆਟਾ ਇਕੱਠਾ ਕੀਤਾ। ਅਗਲੇ ਦਿਨ ਪਿੰਡ ਜੱਸੇਆਣਾ ਵਿੱਚ ਜਗਜੀਤ ਸਿੰਘ, ਸਾਥੀ ਜਸਵਿੰਦਰ ਬੱਟੂ ਤੇ ਪਿੰਡ ਦੀ ਪਾਰਟੀ ਬਰਾਂਚ ਦੇ ਆਗੂ ਬਿੰਦਰ ਸਿੰਘ, ਰਾਜਾ ਸਿੰਘ ਤੇ ਮੋਹਣ ਸਿੰਘ ਨੇ ਮਿਲ ਕੇ ਇੱਕ ਕਵਿੰਟਲ ਤੇ 35 ਕਿਲੋ ਕਣਕ ਅਤੇ 350 ਰੁਪਏ ਨਕਦ ਉਗਰਾਹੇ ਅਤੇ ਵੱਟੂ ਪਿੰਡ ਵਿਚ ਸਵਾ ਕਵਿੰਟਲ ਕਣਕ ਤੇ 920 ਰੁਪਏ ਨਗਦ ਇੱਕਠੇ ਕੀਤੇ । ਏਸੇ ਟੀਮ ਨੇ ਪਿੰਡ ਜੰਡੋਕੇ ਵਿੱਚ 2 ਮਣ ਕਣਕ ਅਤੇ 780 ਰੁਪਏ ਨਗਦ, ਪਿੰਡ ਜੱਸੇਆਣਾ ਵਿੱਚ ਸਵਾ ਕਵਿੰਟਲ ਕਣਕ, ਪਿੰਡ ਵੰਗਲ ਤੋਂ ਦੋ ਕਵਿੰਟਲ ਕਣਕ, ਅਤੇ ਪਿੰਡ ਸੀਰਵਾਲੀ ਤੋਂ ਸਵਾ ਮਣ ਕਣਕ ਤੇ 300 ਰੁਪਏ ਨਗਦ ਦੀ ਉਗਰਾਹੀ ਕੀਤੀ।
ਜ਼ਿਲ੍ਹਾ ਹੁਸ਼ਿਆਰਪੁਰ : ਇਸ ਜ਼ਿਲ੍ਹੇ ਦੇ ਪਿੰਡ ਖੈਰੜ ਅੱਛਰਵਾਲ ਦੀ ਬਰਾਂਚ ਨੇ ਕਾਮਰੇਡ ਪਿਆਰਾ ਸਿੰਘ ਪ੍ਰਿੰਸੀਪਲ ਅਤੇ ਕਾਮਰੇਡ ਮਹਿੰਦਰ ਸਿੰਘ ਖੈਰੜ ਦੀ ਅਗਵਾਈ ਹੇਠ ਪਿੰਡ ਵਿੱਚੋ ਲੱਗਭੱਗ 25,000 ਰੁਪਏ ਦੀ ਉਗਰਾਹੀ ਕੀਤੀ ਹੈ।
ਜ਼ਿਲ੍ਹਾ ਸੰਗਰੂਰ : ਇਸ ਜ਼ਿਲ੍ਹੇ ਵਿਚ ਸਾਥੀ ਗੱਜਣ ਸਿੰਘ ਦੁੱਗਾਂ ਦੀ ਅਗਵਾਈ ਵਾਲੀ ਟੀਮ ਨੇ ਪਿੰਡਾਂ ਵਿਚ ਘਰੋ-ਘਰੀ ਪੁੱਜ ਕੇ ਫੰਡ ਉਗਰਾਹੀ ਕਰਦੇ ਹੋਏ ਕਾਦਰਾਬਾਦ ਵਿਚੋਂ 5300 ਰੁਪਏ, ਭੜੌ ਵਿਚੋਂ 5700 ਰੁਪਏ, ਭੱਟੀਵਾਲ ਕਲਾਂ ਵਿਚ 1500 ਰੁਪਏ ਦੀ ਉਗਰਾਹੀ ਕੀਤੀ। ਦੁੱਗਾਂ ਵਿਚੋਂ 9000 ਰੁਪਏ ਹੁਣ ਤੱਕ ਇੱਕਠੇ ਕੀਤੇ ਜਾ ਚੁੱਕੇ ਹਨ, ਮੁਹਿੰਮ ਅਜੇ ਜਾਰੀ ਹੈ। ਬਰਨਾਲਾ ਜ਼ਿਲ੍ਹੇ ਵਿਖੇ ਸਾਥੀ ਮਲਕੀਅਤ ਸਿੰਘ ਵਜੀਦਕੇ, ਸਾਥੀ ਸਾਧਾ ਸਿੰਘ ਅਤੇ ਸਾਥੀ ਸੁਰਜੀਤ ਦਿਹੜ ਦੀ ਅਗਵਾਈ ਵਿਚ 63,000 ਰੁਪਏ ਇੱਕਠੇ ਕੀਤੇ ਜਾ ਚੁੱਕੇ ਹਨ। ਮੁਹਿੰਮ ਅਜੇ ਜਾਰੀ ਹੈ। ਤਹਿਸੀਲ ਸੁਨਾਮ ਵਿਚ ਸਾਥੀ ਭੀਮ ਸਿੰਘ ਆਲਮਪੁਰ, ਸਾਥੀ ਮਿੱਤ ਸਿੰਘ, ਸਾਥੀ ਲਾਲੀ ਸਿੰਘ, ਸਾਥੀ ਲਾਲ ਸਿੰਘ ਗੁਰਨੇ ਖੁਰਦ, ਦਰਸ਼ਨ ਸਿੰਘ ਆਲਮਪੁਰ, ਕਾਲਾ ਸਿੰਘ ਆਲਮਪੁਰ ਤੇ ਪ੍ਰੇਮ ਸਿੰਘ ਆਲਮਪੁਰ ਅਧਾਰਤ ਟੀਮ ਨੇ ਆਲਮਪੁਰ ਵਿਚੋਂ 28,000 ਰੁਪਏ ਅਤੇ ਕਣਕ, ਗੁਰਨੇ ਖੁਰਦ 12,000 ਰੁਪਏ, ਕੋਟੜਾ 3500 ਰੁਪਏ ਘਨੌਰ ਰਾਜਪੁਤਾਂ 8200 ਰੁਪਏ ਅਤੇ ਲਹਿਰਾਗਾਗਾ ਕਸਬੇ ਵਿਚੋਂ 25,000 ਰੁਪਏ ਇੱਕਠੇ ਕੀਤੇ ਹਨ। ਤਹਿਸੀਲ ਵਿਚੋਂ 1 ਲੱਖ ਰੁਪਏ ਇੱਕਠੇ ਕੀਤੇ ਜਾ ਚੁੱਕੇ ਹਨ, ਮੁਹਿੰਮ ਅਜੇ ਜਾਰੀ ਹੈ।
No comments:
Post a Comment