Thursday, 4 July 2013

ਸਰਗਰਮੀਆਂ (ਸੰਗਰਾਮੀ ਲਹਿਰ - ਜੂਨ 2013)

फतेहाबाद में शिक्षा के अधिकार कानून के अनुसार दाखिले के लिए धरना

पिछले दिनों फतेहाबाद (हरियाणा) में हाईकोर्ट के आदेशानुसार शिक्षा के अधिकार से संबंधित कानून के नियम 134 ए के तहत निजी स्कूलों में 25 प्रतिशत बच्चों को मुफ्त शिक्षा प्रदान करने को लेकर शहीद भगत सिंह नौजवान सभा व हरियाणा छात्र यूनियन ने डीईओ कार्यालय में धरना दिया। धरने की समाप्ति पर डिप्टी डीईओ कृष्णा सिहाग को ज्ञापन भी सौंपा। 
इस धरने का समर्थन 2 जमा 5 संगठन के सदस्यों ने भी किया। धरना दे रहे कार्यकत्ताओं ने कहा कि अदालत के आदेश के बावजूद निजी स्कूल 134-ए नियम का पालन नहीं कर रहे हैं। इस आदेश का विभाग को सख्ती से पालन करना होगा। वहीं निजी स्कूलों की बढ़ती फीस पर भी एतराज जताया। संगठनों ने मांग की कि सरकारी स्कूलों में पानी व सफाई संबंधी सुविधाओं को बेहतर किया जाए ताकि लोगों का बच्चों को सरकारी स्कूलों में पढऩे के लिए भेजने की ओर रुझान बढ़े। उन्होंने कहा कि संगठन लोगों को भी इन हकों को पाने को लेकर जागरुक करेंगे। इस मौके पर राजेश पूनिया, राहुल हांसी, संदीप ढोबी, सुभाष पूनिया, शम्मी रति, वीरेंद्र चिम्मो, बिट्टू चिम्मो, पवन चिम्मो, दिनेश बहादर सिंह, प्रगट खुनन, कुलदीप शर्मा, सुखविंद्र जाखल, सुरजीत रतिया, हरिकृष्ण भूना, निर्मल घोटडू, गुरविंद्र आदि भी उपस्थित थे।
ਐਨ.ਆਰ.ਐਮ.ਯੂ. ਦੇ ਸਾਥੀਆਂ 'ਤੇ ਸਰਕਾਰ ਪੱਖੀ ਯੂਨੀਅਨ ਦੇ ਗੁੰਡਿਆਂ ਵਲੋਂ 
ਕਾਤਲਾਨਾਂ ਹਮਲੇ ਵਿਰੁੱਧ ਸੰਘਰਸ਼

ਭਾਰਤੀ ਰੇਲ ਵਿਭਾਗ ਦੇ ਮੁਲਾਜ਼ਮਾਂ ਵਿਚ ਕੰਮ ਕਰਨ ਵਾਲੀਆਂ ਯੂਨੀਅਨਾਂ ਨੂੰ ਮਾਨਤਾ ਪ੍ਰਦਾਨ ਕਰਨ ਹਿੱਤ ਹਰ 4 ਸਾਲ ਬਾਅਦ ਗੁਪਤ ਪਰਚੀ ਰਾਹੀਂ ਚੋਣਾਂ ਹੁੰਦੀਆਂ ਹਨ। ਇਨ੍ਹਾਂ ਚੋਣਾਂ ਰਾਹੀਂ ਇਹ ਤਹਿ ਹੁੰਦਾ ਹੈ ਕਿ ਕਿਹੜੀਆਂ ਯੂਨੀਅਨਾਂ ਰੇਲ ਮੁਲਾਜ਼ਮਾਂ ਦੀ ਨੁਮਾਇੰਦਗੀ ਕਰਨਗੀਆਂ। ਸਭ ਤੋਂ ਪਹਿਲਾਂ ਇਹ ਚੋਣਾਂ 2009 ਵਿਚ ਹੋਈਆਂ ਸਨ। ਇਸ ਵਾਰ 2013 ਵਿਚ ਇਹ ਚੋਣਾਂ ਅਪ੍ਰੈਲ ਮਹੀਨੇ ਵਿਚ ਹੋਈਆਂ ਹਨ। ਨਾਰਦਰਨ ਰੇਲਵੇ ਮੈਨਜ਼ ਯੂਨੀਅਨ (ਐਨ.ਆਰ.ਐਮ.ਯੂ) ਰੇਲ ਦੇ ਉਤਰੀ ਜੋਨ ਵਿਚ ਰੇਲ ਮੁਲਾਜ਼ਮਾਂ ਦੀ ਇਕ ਸ਼ਕਤੀਸ਼ਾਲੀ ਅਤੇ ਜੁਝਾਰੂ ਜੱਥੇਬੰਦੀ ਹੈ। ਜਿਹੜੀ ਕਿ ਕੁਲ ਹਿੰਦ ਰੇਲ ਮਜ਼ਦੂਰ ਫੈਡਰੇਸ਼ਨ (19ਞ6) ਨਾਲ ਅਲਹਾਕਬੱਧ ਹੈ। ਪਿੱਛਲੀਆਂ ਚੋਣਾਂ ਵਿਚ ਵੀ ਇਹ ਸਭ ਤੋਂ ਵਧੇਰੇ ਵੋਟਾਂ ਲੈ ਕੇ ਮਾਨਤਾ ਪ੍ਰਾਪਤ ਕਰਨ ਵਿਚ ਸਫਲ ਰਹੀ ਸੀ। ਇੱਥੇ ਇਹ ਵਰਨਣਯੋਗ ਹੈ ਕਿ ਐਨ.ਆਰ.ਐਮ.ਯੂ. ਕੁੱਲ ਹਿੰਦ ਪਧੱਰ ਦੀ ਰੇਲਵੇ ਮੁਲਾਜ਼ਮਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਸਭ ਤੋਂ ਵੱਡੀ ਮੁਲਾਜ਼ਮ ਫੈਡਰੇਸ਼ਨ-ਆਲ ਇੰਡੀਆ ਰੇਲਵੇ ਮੈਨਜ ਫੈਡਰੇਸ਼ਨ (ਏ.ਆਈ.ਆਰ. ਐਫ.) ਦਾ ਹਿੱਸਾ ਹੈ।
ਰੇਲਵੇ ਨੈਟਵਰਕ ਦਾ ਪੰਜਾਬ ਵਿਚੋਂ ਗੁਜਰਦਾ ਵੱਡਾ ਭਾਗ ਉਤੱਰੀ ਜੋਨ ਦੇ ਫਿਰੋਜਪੁਰ ਡਵੀਜਨ ਵਿਚ ਪੈਂਦਾ ਹੈ। ਇਸ ਡਵੀਜਨ ਵਿਚ ਮਾਨਤਾ ਸਬੰਧੀ ਵੋਟਾਂ 25-26-27 ਅਪ੍ਰੈਲ ਨੂੰ ਪਈਆਂ ਸਨ। ਨਾਰਦਰਨ ਰੇਲਵੇ ਮੈਨਜ ਯੂਨੀਅਨਾਂ (ਐਨ.ਆਰ.ਐਮ.ਯੂ) ਦਾ  ਇਸ ਡਵੀਜਨ ਵਿਚ ਕਾਫੀ ਲੰਮੇ ਸਮੇਂ ਤੋਂ  ਬਹੁਤ ਹੀ ਸ਼ਕਤੀਸ਼ਾਲੀ ਆਧਾਰ ਹੈ। ਐਨ.ਆਰ.ਐਮ.ਯੂ. ਪਿਛਲੀਆਂ ਚੋਣਾਂ ਵਿਚ ਇਸ ਡਵੀਜਨ ਵਿਚ ਇਕੋ-ਇਕ ਮਾਨਤਾ ਪ੍ਰਾਪਤ ਯੂਨੀਅਨ ਬਣਨ ਵਿਚ ਸਫਲ ਰਹੀ ਸੀ। 27 ਅਪ੍ਰੈਲ ਨੂੰ ਵੋਟਾਂ ਦੀ ਪ੍ਰਕ੍ਰਿਆ ਖਤਮ ਹੋਣ ਤੋਂ ਬਾਅਦ ਇਸਦੇ ਡਵੀਜਨਲ ਸਕੱਤਰ ਸਾਥੀ ਦਲਜੀਤ ਸਿੰਘ, ਜਿਹੜੇ ਕਿ ਪੰਜਾਬ ਦੀਆਂ ਜਨਤਕ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਜੇ.ਪੀ.ਐਮ.ਓ. ਦੇ ਵੀ ਇਕ ਕਨਵੀਨਰ ਹਨ, ਆਪਣੇ ਸਾਥੀਆਂ ਨਾਲ ਬੈਲਟ ਬਾਕਸ ਜਮਾਂ ਕਰਵਾਉਣ ਲਈ ਡਵੀਜਨ ਦੇ ਹੈਡਕੁਆਟਰ ਫਿਰੋਜਪੁਰ ਗਏ ਸਨ। ਫਿਰੋਜਪੁਰ ਸਟੇਸ਼ਨ ਉੱਤੇ ਸਥਿਤ ਕੈਸ਼ ਰੂਮ ਵਿਚ ਬੈਲਟ ਬਾਕਸ, ਜਮ੍ਹਾਂ ਕਰਵਾਕੇ ਜਿਵੇਂ ਹੀ ਉਹ ਬਾਹਰ ਆਏ, ਇਸ ਦੇ ਬਿਲਕੁਲ ਸਾਹਮਣੇ ਸਥਿਤ ਸਰਕਾਰ ਪੱਖੀ ਯੂਨੀਅਨ ਉਤਰੀਆ ਰੇਲਵੇ ਮਜ਼ਦੂਰ ਯੂਨੀਅਨ (ਯੂ.ਆਰ.ਐਮ.ਯੂ) ਦੇ ਦਫਤਰ ਵਿਚੋਂ ਨਿਕਲਕੇ ਕੁੱਝ ਗੁੰਡਿਆਂ, ਜਿਨ੍ਹਾਂ ਦੀ ਅਗਵਾਈ ਪ੍ਰਧਾਨ ਪ੍ਰਵੀਨ ਕੁਮਾਰ, ਕੁਲਵੰਤ ਸਿੰਘ, ਮਹਿੰਦਰ ਸਿੰਘ ਮੀਣਾ, ਧਰਮ ਰਾਜ, ਪਵਨ ਦੇਵੜਾ, ਸੁਖਦੇਵ ਸਿੰਘ ਅਤੇ ਗੁਲਸ਼ਨ ਕੁਮਾਰ ਕਰ ਰਹੇ ਸਨ, ਨੇ ਸਾਥੀ ਦਲਜੀਤ ਸਿੰਘ ਅਤੇ ਹੋਰ ਸਾਥੀਆਂ 'ਤੇ ਡਾਂਗਾਂ ਅਤੇ ਹੋਰ ਹਥਿਆਰਾਂ ਨਾਲ ਘਾਤਕ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸਾਥੀ ਦਲਜੀਤ ਸਿੰਘ, ਅਵਤਾਰ ਸਿੰਘ, ਅਨਿਲ ਕੁਮਾਰ, ਸੋਮ ਨਾਥ ਤੇ ਪਰਮਿੰਦਰ ਪਿੰਕੀ ਨੂੰ ਗੰਭੀਰ ਸੱਟਾਂ ਲੱਗੀਆਂ। ਇਨ੍ਹਾਂ ਸਭ ਸਾਥੀਆਂ ਦੇ ਸਿਰ-ਵਿਚ ਸੱਟਾਂ ਲੱਗੀਆਂ ਸਨ। ਇਨ੍ਹਾਂ ਨੂੰ ਫੌਰੀ ਰੂਪ ਵਿਚ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਦਾਖਲ ਕਰਵਾਇਆ ਗਿਆ, ਪਰੰਤੂ ਸੱਟਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀ.ਐਮ.ਸੀ. ਹਸਪਤਾਲ ਲੁਧਿਆਣਾ ਨੂੰ ਰੈਫਰ ਕਰ ਦਿੱਤਾ ਗਿਆ ਜਿੱਥੇ ਇਨ੍ਹਾਂ ਵਿਚੋਂ ਚਾਰ ਸਾਥੀ ਦਲਜੀਤ ਸਿੰਘ ਅਨਿਲ ਕੁਮਾਰ, ਸੋਮ ਨਾਥ ਅਤੇ ਪਰਮਿੰਦਰ ਪਿੰਕੀ 3 ਮਈ ਤੱਕ ਜੇਰੇ ਇਲਾਜ ਰਹੇ। ਸਾਥੀ ਅਵਤਾਰ ਸਿੰਘ ਦੀ ਹਾਲਤ ਲਗਾਤਾਰ ਗੰਭੀਰ ਬਣੀ ਹੋਈ ਹੈ ਉਹ ਅੱਜ ਤੱਕ ਵੀ ਸੀ.ਐਮ.ਸੀ. ਹਸਪਤਾਲ ਦੇ ਆਈ.ਸੀ.ਯੂ. ਵਿਚ ਜੇਰੇ ਇਲਾਜ ਹਨ। 
ਤੱਥ ਇਸ ਗੱਲ ਦੀ ਸਾਫ ਸ਼ਾਹਦੀ ਭਰਦੇ ਹਨ ਕਿ ਐਨ.ਆਰ.ਯੂ. ਦੇ ਸਾਥੀਆਂ 'ਤੇ ਇਹ ਹਮਲਾ ਫਿਰੋਜਪੁਰ ਡਵੀਜਨ ਦੇ ਮੈਨੇਜਰ ਅਤੇ ਅਫਸਰਾਂ ਦੀ ਸ਼ਹਿ 'ਤੇ ਕੀਤਾ ਗਿਆ। ਇੱਥੇ ਇਹ ਵੀ ਵਰਨਣ ਯੋਗ ਹੈ ਕਿ ਯੂ.ਆਰ.ਐਮ.ਯੂ ਹਾਕਮ ਪਾਰਟੀ ਕਾਂਗਰਸ ਦੇ ਟਰੇਡ ਯੂਨੀਅਨ ਫਰੰਟ ਇੰਟਕ ਨਾਲ ਸਬੰਧਤ ਐਨ.ਐਫ.ਆਈ.ਆਰ. ਦਾ ਹਿੱਸਾ ਹੈ। ਬਕਸੇ ਜਮ੍ਹਾਂ ਕਰਵਾਉਣ ਵਾਲੀ ਥਾਂ ਉੱਤੇ ਸੁਰੱਖਿਆ ਦਾ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ ਸੀ। ਬਕਸੇ ਜਮ੍ਹਾਂ ਕਰਵਾਉਣ ਵਾਲੀ ਥਾਂ ਵੀ ਯੂ.ਆਰ.ਐਮ.ਯੂ. ਦੇ ਦਫਤਰ ਦੇ ਬਿੱਲਕੁਲ ਸਾਹਮਣੇ ਚੁਣੀ ਗਈ, ਜਦੋਂ ਕਿ ਇਹ ਬੈਲਟ ਬਾਕਸ ਰੱਖਣ ਲਈ ਬਿੱਲਕੁਲ ਵੀ ਢੁਕਵੀਂ ਨਹੀਂ ਸੀ। ਕਿਉਂਕਿ ਇਕ ਤੇ ਰੇਲਵੇ ਸਟੇਸ਼ਨ ਉੱਤੇ ਸਥਿਤ ਸੀ। ਜਿੱਥੇ ਕਾਫੀ ਆਵਾਜਾਈ ਰਹਿੰਦੀ ਹੈ। ਦੂਜਾ ਇਸਦੇ ਦੋ ਦਰਵਾਜ਼ੇ ਸਨ ਇਕ ਰੇਲਵੇ ਸਟੇਸ਼ਨ ਉੱਤੇ ਖੁਲਦਾ ਸੀ ਅਤੇ ਦੂਜਾ ਯੂ.ਆਰ.ਐਮ.ਯੂ. ਦੇ ਦਫਤਰ ਸਾਹਮਣੇ। ਇਹ ਵੀ ਨੋਟ ਕਰਨ ਯੋਗ ਹੈ ਕਿ ਇਹ ਦਰਵਾਜ਼ਾ ਆਮ ਕਰਕੇ ਬੰਦ ਹੀ ਰਹਿੰਦਾ ਹੈ, ਸਿਰਫ ਉਸ ਦਿਨ ਹੀ ਖੋਲਿਆ ਗਿਆ ਸੀ। ਪਹਿਲਾਂ ਇਹ ਬਕਸੇ ਡੀ.ਆਰ.ਐਮ. ਦਫਤਰ ਦੇ ਕਮੇਟੀ ਰੂਮ ਵਿਚ ਜਮ੍ਹਾਂ ਕੀਤੇ ਜਾਂਦੇ ਸਨ। ਬਕਸਿਆਂ ਨੂੰ ਜਮ੍ਹਾਂ ਕਰਨ ਦੀ ਥਾਂ ਬਦਲਨ ਦਾ ਰਾਜ ਇਸ ਹਮਲੇ ਤੋਂ ਸਾਫ ਸਮਝ ਆ ਜਾਂਦਾ ਹੈ।
ਫਿਰੋਜਪੁਰ ਡਵੀਜਨ ਵਿਚ ਐਨ.ਆਰ.ਐਮ.ਯੂ. ਦੇ ਸਾਥੀਆਂ ਉੱਤੇ ਹੋਏ ਹਮਲੇ ਦੀ ਖ਼ਬਰ ਫੈਲਦਿਆਂ ਹੀ ਰੇਲ ਮੁਲਾਜ਼ਮਾਂ ਅਤੇ ਹੋਰ ਜਨਤਕ ਜੱਥੇਬੰਦੀਆਂ ਦੀਆਂ ਸਫਾਂ ਵਿਚ ਗੁੱਸੇ ਦੀ ਲਹਿਰ ਦੌੜ ਗਈ। ਇਸ ਹਮਲੇ ਦੀ ਵੱਖ-ਵੱਖ ਜਨਤਕ ਜੱਥੇਬੰਦੀਆਂ ਵਲੋਂ ਸਖ਼ਤ ਨਿਖੇਧੀ  ਕੀਤੀ ਗਈ। ਅਗਲੇ ਹੀ ਦਿਨ 28 ਅਪੈਲ ਨੂੰ ਉੱਤਰੀ ਜੋਨ ਦੇ ਐਡੀਸ਼ਨਲ ਜਨਰਲ ਮੈਨੇਜਰ, ਡੀ.ਆਰ.ਐਮ ਫਿਰੋਜਪੁਰ ਅਤੇ ਹੋਰ ਰੇਲ ਅਫਸਰ ਜਦੋਂ ਲੁਧਿਆਣਾ ਵਿਖੇ ਪੁੱਜੇ ਤਾਂ ਉਨ੍ਹਾਂ ਵਲੋਂ ਸੀ.ਐਮ.ਸੀ. ਵਿਖੇ ਜੇਰੇ ਇਲਾਜ ਸਾਥੀਆਂ ਦੇ ਇਲਾਜ ਲਈ ਫੰਡਾਂ ਦੀ ਉਚਿਤ ਵਿਵਸਥਾ ਨਾ ਕਰਨ ਅਤੇ ਪੰਜਾਬ ਪੁਲਸ ਉੱਤੇ ਹਮਲਾਵਰਾਂ  ਵਿਰੁੱਧ ਕੇਸ ਦਰਜ ਕਰਨ ਲਈ ਬਣਦਾ ਦਬਾਅ ਨਾ ਪਾਉਣ ਤੋਂ ਗੁੱਸੇ ਵਿੱਚ ਆਏ ਰੇਲ ਮੁਲਾਜ਼ਮਾਂ ਨੇ ਜਿਸ ਰੇਲ ਸੈਲੂਨ ਵਿਚ ਉਹ ਆਏ ਸਨ, ਦਾ ਘਿਰਾਓ ਕਰ ਲਿਆ। ਇਸ ਐਕਸ਼ਨ ਸਦਕਾ ਹੀ 29 ਅਪ੍ਰੈਲ ਨੂੰ ਹਮਾਲਵਰਾਂ ਵਿਰੁਧ ਪਰਚਾ ਦਰਜ ਹੋਇਆ। ਪਰੰਤੂ ਰੇਲ ਪ੍ਰਸ਼ਾਸਨ ਦੀ ਸ਼ਹਿ ਨਾਲ ਜ਼ਖਮੀ  ਹੋਏ ਸਾਥੀਆਂ ਉੱਤੇ ਵੀ ਝੂਠੇ ਪਰਚੇ ਦਰਜ ਕਰ ਦਿੱਤੇ ਗਏ। ਰੇਲਵੇ ਮੁਲਾਜ਼ਮਾਂ ਵਿਚ ਇਹ ਗੁੱਸਾ ਐਨਾ ਵਿਆਪਕ ਸੀ ਕਿ 30 ਅਪ੍ਰੈਲ ਨੂੰ ਸਵੇਰੇ 10 ਤੋਂ 11 ਵਜੇ ਤੱਕ ਸਮੁੱਚੇ ਡਵੀਜਨ ਵਿਚ ਸ਼੍ਰੀਨਗਰ ਤੋਂ ਲੈ ਕੇ ਰਾਜਪੁਰੇ ਤੱਕ ਇਕ ਘੰਟੇ ਲਈ ਰੇਲ ਦਾ ਚੱਕਾ ਜਾਮ ਕਰ ਦਿੱਤਾ ਗਿਆ। ਇਨ੍ਹਾਂ ਰੋਸ ਐਕਸ਼ਨਾਂ ਦੀ ਪ੍ਰਮੁੱਖ ਮੰਗ ਸੀ ਕਿ ਹਮਲਾਵਰਾਂ ਵਿਰੁੱਧ ਕਾਰਵਾਈ     ਕੀਤੀ ਜਾਵੇ, ਸਾਥੀਆਂ ਤੇ ਬਣੇ ਝੂਠੇ ਪਰਚੇ ਰੱਦ ਕੀਤੇ ਜਾਣ। ਹਮਲਾਵਰਾਂ ਨੂੰ ਸ਼ਹਿ ਦੇਣ ਵਾਲੇ 4ਞ$ ਅਤੇ ਸੁਰੱਖਿਆ ਵਿਚ ਹੋਈਆਂ ਕੁਤਾਹੀਆਂ ਲਈ ਜਿੰਮੇਵਾਰ ਡਵੀਜਨਲ ਸਿਕਿਊਰਟੀ ਕਮਾਂਡੈਟ ਆਰ.ਪੀ.ਐਫ. ਦੀ ਬਦਲੀ ਕੀਤੀ ਜਾਵੇ। ਨਾਲ ਹੀ ਮੰਗ ਕੀਤੀ ਗਈ ਕਿ ਸਮੂਚੀ ਘਟਨਾ ਦੀ ਨਿਰਪੱਖ ਇੰਨਕੁਆਰੀ ਕੀਤੀ ਜਾਵੇ। ਪਹਿਲੀ ਮਈ ਦੇ ਮਜ਼ਦੂਰ ਜਮਾਤ ਦੇ ਕੌਮਾਂਤਰੀ ਦਿਹਾੜੇ ਨੂੰ ਹਰ ਸਾਲ ਦੀ ਤਰ੍ਹਾਂ ਸਮੁੱਚੇ ਡਵੀਜਨ ਵਿਚ ਜੇ.ਪੀ.ਐਮ.ਓ. ਨਾਲ ਰਲਕੇ ਮਨਾਇਆ ਗਿਆ ਅਤੇ ਇਨ੍ਹਾਂ ਇਕੱਠਾਂ ਵਿਚ ਵੀ ਇਨ੍ਹਾਂ ਮੰਗਾਂ ਨੂੰ ਉਭਾਰਿਆ ਗਿਆ। ਮਈ ਦੇ ਪਹਿਲੇ ਹਫਤੇ ਵਿਚ ਐਨ.ਆਰ.ਐਮ.ਯੂ. ਨੇ ਸਮੂਚੇ ਡਵੀਜਨ ਦੇ ਰੇਲਵੇ ਦੇ ਹਰ ਕਾਰਖਾਨੇ, ਵਿਭਾਗ ਅਤੇ ਦਫਤਰ ਵਿਚ  ਜਾ ਕੇ ਉਨ੍ਹਾਂ ਨੂੰ ਵੋਟਾਂ ਪਾਉਣ ਵਾਲੇ ਰੇਲ ਕਾਮਿਆਂ ਦਾ ਧੰਨਵਾਦ ਕੀਤਾ ਅਤੇ ਇਸ ਘਟਨਾ ਬਾਰੇ ਸਮੁੱਚੇ ਤੱਥ ਮੁਲਾਜ਼ਮਾਂ ਸਾਹਮਣੇ ਪੇਸ਼ ਕੀਤੇ। 10 ਮਈ ਨੂੰ ਫਿਰੋਜਪੁਰ ਡਵੀਜਨ ਦੇ ਸੱਤ ਮੁੱਖ ਰੇਲਵੇ ਸਟੇਸ਼ਨਾਂ-ਅਮ੍ਰਿਤਸਰ, ਜਲੰਧਰ, ਪਠਾਨਕੋਟ, ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਫਿਰੋਜਪੁਰ ਦੇ ਸਾਹਮਣੇ ਜਨਤਕ ਜੱਥੇਬੰਦੀਆਂ ਦੇ ਸਾਂਝੇ ਮੋਰਚੇ(ਜੇ.ਪੀ.ਐਮ.ਓ) ਦੇ ਸੱਦੇ ਉੱਤੇ ਹਜ਼ਾਰਾਂ ਰੇਲ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ, ਇਸਤਰੀਆਂ, ਵਿਦਿਆਰਥੀਆਂ ਅਤੇ ਹੋਰ ਮਿਹਨਤਕਸ਼ ਲੋਕਾਂ ਨੇ ਐਨ.ਆਰ.ਐਮ.ਯੂ. ਦੇ ਸਾਥੀਆਂ ਉਤੇ ਹਮਲਾ ਕਰਨ ਵਾਲਿਆਂ ਦੀ ਨਿਖੇਧੀ ਕਰਦੇ ਹੋਏ ਹਮਲਾਵਰਾਂ ਨੂੰ ਸ਼ਜਾਵਾਂ ਦੇਣ, ਝੂਠੇ ਪਰਚੇ ਰੱਦ ਕਰਨ ਅਤੇ ਇਸ ਨਾਲ ਹੋਰ ਜੁੜੀਆਂ ਮੰਗਾਂ ਦੇ ਹੱਕ ਵਿਚ ਆਵਾਜ ਬੁਲੰਦ ਕਰਦੇ ਹੋਏ ਸਬੰਧਤ ਸਟੇਸ਼ਨ ਮਾਸਟਰਾਂ ਨੂੰ ਰੇਲ ਮੰਤਰੀ ਨੂੰ ਸੰਬੋਧਤ ਮੰਗ ਪੱਤਰ ਦਿੱਤੇ (ਇਨ੍ਹਾਂ ਰੈਲੀਆਂ ਤੇ ਮੁਜਾਹਰਿਆਂ ਦੀ ਵਿਸਤਰਤ ਰਿਪੋਰਟ ਇਸੇ ਅੰਕ ਵਿਚ ਹੋਰ ਥਾਂ ਛਾਪੀ ਜਾ ਰਹੀ ਹੈ)। ਇਸ ਦੌਰਾਨ ਇਨਕੁਆਰੀ ਦੀ ਮੰਗ ਨੂੰ ਮੰਨਦੇ ਹੋਏ ਐਸ.ਪੀ. ਜੀ.ਆਰ.ਪੀ. ਵਲੋਂ ਇੰਨਕੁਆਰੀ ਕੀਤੀ ਜਾ ਰਹੀ ਹੈ। 
ਭਾਰਤੀ ਰੇਲ ਵਿਚ ਮਾਨਤਾ ਲਈ ਤਹਿ ਕੀਤੇ ਗਏ ਨਿਯਮਾਂ ਅਨੁਸਾਰ ਕੁੱਲ ਪੋਲ ਹੋਈਆਂ ਵੋਟਾਂ  ਦਾ 30% ਹਾਸਲ ਕਰਨ ਵਾਲੀ ਯੂਨੀਅਨ ਨੂੰ ਮਾਨਤਾ ਮਿਲ ਸਕਦੀ ਹੈ। ਉਤਰੀ ਜੋਨ ਵਿਚ ਨਿਯਮ ਅਨੁਸਾਰ ਐਨ.ਆਰ.ਐਮ.ਯੂ ਅਤੇ ਯੂ.ਆਰ.ਐਮ.ਯੂ., ਜੋ ਕਿ ਸਰਕਾਰ ਪੱਖੀ ਯੂਨੀਅਨ ਹੈ, ਦੋਵਾਂ ਨੂੰ ਹੀ ਮਾਨਤਾ ਪ੍ਰਾਪਤ ਹੋ ਗਈ ਹੈ। ਪਰੰਤੂ ਇਸ ਜੋਨ ਵਿਚ ਐਨ.ਆਰ.ਐਮ.ਯੂ. ਨੇ ਰੇਲ ਪ੍ਰਸ਼ਾਸ਼ਨ ਅਤੇ ਹੋਰ ਸਰਕਾਰ ਪੱਖੀ ਸ਼ਕਤੀਆਂ ਵਲੋਂ ਯੂ.ਆਰ.ਐਮ.ਯੂ. ਦੇ ਹੱਕ ਵਿਚ ਮੁਹਿਮ ਨੂੰ ਭਾਂਜ ਦਿੰਦੇ ਹੋਏ ਉਸ ਨਾਲੋਂ 4046 ਵੋਟਾਂ ਵੱਧ ਹਾਸਲ ਕਰੇ ਪਹਿਲੀ ਥਾਂ ਹਾਸਲ ਕੀਤੀ ਹੈ। ਇਸੇ ਤਰ੍ਹਾਂ ਸਮੂਚੀ ਭਾਰਤੀ  ਰੇਲ ਦੇ 17 ਜੋਨਾਂ ਵਿਚ ਆਲ ਇੰਡੀਆ ਫੈਡਰੇਸ਼ਨ ਆਫ ਰੇਲਵੇਮੈਨ(ਏ.ਆਈ.ਆਰ.ਐਫ.) ਜਿਸਦਾ ਐਨ.ਆਰ.ਐਮ.ਯੂ. ਹਿੱਸਾ ਹੈ  ਨੇ ਮਾਨਤਾ ਪ੍ਰਾਪਤ ਕੀਤੀ ਹੈ ਜਦੋਂ ਕਿ ਸਰਕਾਰ ਪੱਖੀ ਨੈਸ਼ਨਲ ਫੈਡਰੇਸ਼ਨ ਆਫ ਰੇਲਵੇਮੈਨ (ਐਨ.ਐਫ.ਆਈ. ਆਰ.) ਜਿਸਦਾ ਯੂ.ਆਰ.ਐਮ.ਯੂ. ਹਿੱਸਾ ਹੈ, 11 ਜੋਨਾਂ ਵਿਚ ਹੀ ਮਾਨਤਾ ਪ੍ਰਾਪਤ ਕਰ ਸਕੀ ਹੈ। ਇਨ੍ਹਾਂ ਚੋਣਾਂ  ਵਿਚ ਏ.ਆਈ.ਆਰ.ਐਫ ਭਾਰਤੀ ਰੇਲ ਦੀ ਸਭ ਤੋਂ ਵੱਡੀ ਜੱਥੇਬੰਦੀ ਬਣਕੇ ਵੀ ਉਭਰੀ ਹੈ।

No comments:

Post a Comment