ਕਹਾਣੀ
ਟੀਟਵਾਲ ਦਾ ਕੁੱਤਾ
- ਸਆਦਤ ਹਸਨ ਮੰਟੋ
ਕਈ ਦਿਨਾਂ ਤੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਆਪਣੇ-ਆਪਣੇ ਮੋਰਚਿਆਂ ਵਿਚ ਡਟੀਆਂ ਹੋਈਆਂ ਸਨ। ਦਿਨ ਵਿਚ ਓਧਰੋਂ ਅਤੇ ਇਧਰੋਂ ਦਸ ਬਾਰਾਂ ਫ਼ਾਇਰ ਹੋ ਜਾਂਦੇ ਸਨ ਜਿਨ੍ਹਾਂ ਨਾਲ ਕੋਈ ਮਨੁੱਖੀ ਚੀਕ ਬੁਲੰਦ ਨਹੀਂ ਸੀ ਹੁੰਦੀ। ਮੌਸਮ ਬੜਾ ਸੁਹਾਵਣਾ ਸੀ। ਪੰਛੀ ਚਹਿਕ ਰਹੇ ਸਨ। ਫੁੱਲ ਉਸੇ ਤਰ੍ਹਾਂ ਖਿੜ ਰਹੇ ਸਨ।
ਸਤੰਬਰ ਦਾ ਅੰਤ ਅਕਤੂਬਰ ਦੇ ਅਰੰਭ ਨਾਲ ਬੜੇ ਗੁਲਾਬੀ ਅੰਦਾਜ਼ 'ਚ ਗਲੇ ਮਿਲ ਰਿਹਾ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਸਰਦੀ ਅਤੇ ਗਰਮੀ ਦੇ ਮੌਸਮ ਵਿਚ ਸੁਲਾਹ ਸਫਾਈ ਹੋ ਰਹੀ ਹੈ।
ਪਹਾੜੀ ਮੋਰਚਿਆਂ 'ਚ ਦੋਹਾਂ ਪਾਸਿਆਂ ਦੇ ਸਿਪਾਹੀ ਕਈ ਦਿਨਾਂ ਤੋਂ ਬੜੀ ਕੋਫ਼ਤ ਮਹਿਸੂਸ ਕਰ ਰਹੇ ਸਨ ਕਿ ਕੋਈ ਨਿਰਣਾਇਕ ਗੱਲ ਹੋਂਦ ਵਿਚ ਕਿਉਂ ਨਹੀਂ ਆਉਂਦੀ?
ਸਿਪਾਹੀ ਪੱਥਰੀਲੀ ਜ਼ਮੀਨ ਉਤੇ ਪੁੱਠੇ ਸਿੱਧੇ ਲੇਟੇ ਰਹਿੰਦੇ ਸਨ ਅਤੇ ਜਦੋਂ ਹੁਕਮ ਮਿਲਦਾ ਸੀ ਇਕ ਦੋ ਫ਼ਾਇਰ ਕਰ ਦਿੰਦੇ ਸਨ। ਗੋਲੀਆਂ ਪੂਰੀ ਰਫ਼ਤਾਰ ਨਾਲ ਆਉਂਦੀਆਂ ਸਨ ਅਤੇ ਪੱਥਰਾਂ ਦੀ ਢਾਲ ਨਾਲ ਟਕਰਾਉਂਦੀਆਂ ਸਨ। ਦੋਵੇਂ ਪਹਾੜੀਆਂ, ਜਿਨ੍ਹਾਂ ਉਤੇ ਮੋਰਚੇ ਸਨ ਇਕੋ ਜਿੰਨੀਆਂ ਉਚੀਆਂ ਸਨ। ਵਿਚਕਾਰ ਇਕ ਹਰੀ ਭਰੀ ਘਾਟੀ ਸੀ ਜਿਸ ਦੀ ਛਾਤੀ ਉਤੇ ਇਕ ਨਾਲਾ ਮੋਟੇ ਸੱਪ ਵਾਗ ਟੁਰਦਾ ਸੀ।
ਹਵਾਈ ਜਹਾਜਾਂ ਦਾ ਕੋਈ ਖ਼ਤਰਾ ਨਹੀਂ ਸੀ। ਤੋਪਾਂ ਦੋਹਾਂ ਕੋਲ ਨਹੀਂ ਸਨ। ਇਸ ਲਈ ਦੁਵੱਲੀ ਨਿਡਰਤਾ ਨਾਲ ਅੱਗ ਬਾਲੀ ਜਾਂਦੀ ਸੀ। ਰਾਤ ਨੂੰ ਬਿਲਕੁਲ ਚੁੱਪ-ਚਾਂ ਹੁੰਦੀ ਸੀ, ਇਸ ਲਈ ਦੋਹਾਂ ਮੋਰਚਿਆਂ ਦੇ ਸਿਪਾਹੀਆਂ ਨੂੰ ਇਕ ਦੂਜੇ ਦੀ ਗੱਲ 'ਤੇ ਹੱਸਣ ਦੀ ਆਵਾਜ਼ ਵੀ ਸੁਣ ਪੈਂਦੀ ਸੀ। ਕਦੀ ਕੋਈ ਸਿਪਾਹੀ ਰਓਂ ਵਿਚ ਆ ਕੇ ਗਾਉਣ ਲੱਗਦਾ ਸੀ ਤਾਂ ਉਸਦੀ ਆਵਾਜ਼ ਰਾਤ ਦੀ ਖ਼ਾਮੋਸ਼ੀ ਨੂੰ ਜਗਾ ਦਿੰਦੀ ਸੀ।
ਚਾਹ ਦਾ ਦੌਰ ਖ਼ਤਮ ਹੋ ਚੁੱਕਾ ਸੀ। ਪੱਥਰ ਦੇ ਚੁੱਲ੍ਹੇ ਵਿਚ ਕੋਲੇ ਬੁਝ ਚੁੱਕੇ ਸਨ। ਸਭ ਕੰਬਲ ਤਾਣ ਕੇ ਸੌਂ ਰਹੇ ਸਨ ਪਰ ਕੁੱਝ ਇਸ ਤਰ੍ਹਾਂ ਕਿ ਮਾੜੇ ਜਿਹੇ ਇਸ਼ਾਰੇ ਨਾਲ ਉਠ ਕੇ ਲੜਨ ਮਰਨ ਲਈ ਤਿਆਰ ਹੋ ਸਕਦੇ ਸਨ। ਜਮਾਂਦਾਰ ਹਰਨਾਮ ਸਿੰਘ ਆਪ ਪਹਿਰੇ 'ਤੇ ਸੀ। ਉਸ ਦੀ ਘੜੀ ਵਿਚ ਦੋ ਵੱਜੇ ਤਾਂ ਉਹਨੇ ਗੰਡਾ ਸਿੰਘ ਨੂੰ ਜਗਾਇਆ ਤੇ ਪਹਿਰੇ 'ਤੇ ਲਾ ਦਿੱਤਾ। ਉਹਦਾ ਜੀਅ ਚਾਹੁੰਦਾ ਸੀ ਕਿ ਸੌ ਜਾਏ ਪਰ ਜਦੋਂ ਲੇਟਿਆ ਤਾਂ ਅੱਖਾਂ ਚੋਂ ਨੀਂਦਰ ਇੰਨੀ ਦੂਰ ਸੀ ਜਿੰਨੇ ਅਸਮਾਨ ਦੇ ਤਾਰੇ। ਜਮਾਂਦਾਰ ਸਿੱਧਾ ਲੇਟਿਆ ਤਾਰਿਆਂ ਵੱਲ ਵੇਖਦਾ ਰਿਹਾ... ਅਤੇ ਗੌਣ ਲੱਗਾ....
ਜੁੱਤੀ ਲੈਣੀ ਆ ਸਿਤਾਰਿਆਂ ਵਾਲੀ
ਸਿਤਾਰਿਆਂ ਵਾਲੀ ਵੇ
ਹਰਨਾਮ ਸਿੰਘ ਹੋ ਯਾਰਾ,
ਭਾਵੇਂ ਤੇਰੀ ਮਹਿੰ ਵਿਕ ਜਾਏ।
ਅਤੇ ਹਰਨਾਮ ਸਿੰਘ ਨੂੰ ਅਸਮਾਨ ਵਿਚ ਹਰ ਪਾਸੇ ਸਿਤਾਰਿਆਂ ਵਾਲੀਆਂ ਜੁੱਤੀਆਂ ਨਜ਼ਰ ਆਈਆਂ।
ਜੁੱਤੀ ਲੈ ਦਿਉਂ ਸਿਤਾਰਿਆਂ ਵਾਲੀ
ਨੀ ਹਰਨਾਮ ਕੁਰੇ, ਹੋ ਨਾਰੇ,
ਭਾਵੇਂ ਮੇਰੀ ਮਹਿੰ ਵਿਕ ਜਾਏ।
ਇਹ ਗਾ ਕੇ ਉਹ ਹੱਸਿਆ। ਫਿਰ ਇਹ ਸੋਚ ਕੇ ਕਿ ਨੀਂਦਰ ਨਹੀਂ ਆਉਣੀ ਉਹਨੇ ਉਠ ਕੇ ਸਾਰਿਆਂ ਨੂੰ ਜਗਾ ਦਿੱਤਾ। ਨਾਰ ਦੇ ਜ਼ਿਕਰ ਨੇ ਉਹਦੇ ਦਿਮਾਗ ਵਿਚ ਹਲਚਲ ਮਚਾ ਦਿੱਤੀ ਸੀ। ਉਹ ਚਾਹੁੰਦਾ ਸੀ ਕਿ ਊਟ ਪਆਂਗ ਗੱਲਾਂ ਹੋਣ ਜਿਨ੍ਹਾਂ ਨਾਲ ਇਸ ਬੋਲੀ ਦੀ ਹਰਨਾਮ ਕੌਰੀ ਸਥਿਤੀ ਪੈਦਾ ਹੋ ਜਾਵੇ। ਖ਼ੈਰ ਗੱਲਾਂ ਸ਼ੁਰੂ ਹੋਈਆਂ ਪਰ ਬੇਸਵਾਦੀਆਂ। ਬੰਤਾ ਸਿੰਘ, ਜੋ ਇਨ੍ਹਾਂ ਚੋਂ ਸਭ ਤੋਂ ਘੱਟ ਉਮਰ ਦਾ ਸੀ ਅਤੇ ਉਸਦੀ ਆਵਾਜ਼ ਬੜੀ ਸੁਰੀਲੀ ਸੀ, ਇਕ ਪਾਸੇ ਹਟ ਕੇ ਬਹਿ ਗਿਆ। ਬਾਕੀ ਜਣੇ ਗੱਲਾਂ ਕਰਦੇ ਰਹੇ। ਕੁੱਝ ਚਿਰ ਪਿਛੋਂ ਬੰਤਾ ਸਿੰਘ ਨੇ ਇਕਦਮ ਪੁਰਸੋਜ਼ ਆਵਾਜ਼ 'ਚ ਹੀਰ ਗਾਉਣੀ ਸ਼ੁਰੂ ਕਰ ਦਿੱਤੀ...
ਹੀਰ ਆਖਿਆ ਜੋਗੀਆ ਝੂਠ ਬੋਲੇਂ....
ਬੰਤਾ ਸਿੰਘ ਨੇ ਜਿਸ ਤਰ੍ਹਾਂ ਇਕਦਮ ਗੌਣਾ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਇਕ ਦਮ ਚੁੱਪ ਹੋ ਗਿਆ। ਜਮਾਂਦਾਰ ਹਰਨਾਮ ਸਿੰਘ ਨੇ ਕਿਸੇ ਅਣਦਿਸਦੀ ਸ਼ੈਅ ਨੂੰ ਮੋਟੀ ਸਾਰੀ ਗਾਲ੍ਹ ਕੱਢੀ ਤੇ ਲੇਟ ਗਿਆ। ਅਚਾਨਕ ਰਾਤ ਦੇ ਅਖੀਰਲੇ ਪਹਿਰ ਦੇ ਇਸ ਉਦਾਸ ਵਾਤਾਵਰਣ ਵਿਚ ਕੁੱਤੇ ਦੇ ਭੌਂਕਣ ਦੀ ਆਵਾਜ਼ ਗੂੰਜੀ। ਸਭ ਚੌਕੰਨੇ ਹੋ ਗਏ। ਆਵਾਜ਼ ਨੇੜਿਓਂ ਆਈ ਸੀ। ਹਰਨਾਮ ਸਿੰਘ ਨੇ ਬਹਿ ਕੇ ਆਖਿਆ, ''ਇਹ ਕਿਥੋਂ ਆ ਗਿਆ ਭੌਂਕੂ?''
ਕੁੱਤਾ ਫਿਰ ਭੌਂਕਿਆ। ਹੁਣ ਉਸ ਦੀ ਆਵਾਜ਼ ਹੋਰ ਵੀ ਨੇੜਿਓਂ ਆਈ ਸੀ। ਕੁੱਝ ਪਲਾਂ ਪਿਛੋਂ ਝਾੜੀਆਂ 'ਚ ਖੜਕਾ ਹੋਇਆ। ਬੰਤਾ ਸਿੰਘ ਉਠਿਆ ਅਤੇ ਝਾੜੀਆਂ ਵੱਲ ਵਧਿਆ। ਜਦੋਂ ਮੁੜ ਕੇ ਆਇਆ ਤਾਂ ਉਹਦੇ ਨਾਲ ਇਕ ਅਵਾਰਾ ਜਿਹਾ ਕੁੱਤਾ ਸੀ ਜਿਸਦੀ ਪੂਛ ਹਿੱਲ ਰਹੀ ਸੀ। ਉਹ ਮੁਸਕਰਾਇਆ, ''ਜਮਾਂਦਾਰ ਸਾਹਿਬ! ਮੈਂ 'ਹੂ ਕਮਜ਼ ਇਧਰ' ਬੋਲਿਆ ਤਾਂ ਕਹਿਣ ਲੱਗਾ, ਮੈਂ ਹਾਂ ਚਪੜਝੁਣਝੁਣ।''
ਸਾਰੇ ਹੱਸਣ ਲੱਗੇ। ਜਮਾਂਦਾਰ ਹਰਨਾਮ ਸਿੰਘ ਨੇ ਕੁੱਤੇ ਨੂੰ ਪੁਚਕਾਰਿਆ ''ਇਧਰ ਆ ਓਏ ਚਪੜਝੁਣਝੁਣ।''
ਕੁੱਤਾ ਪੂਛ ਹਿਲਾਂਦਾ ਹੋਇਆ ਹਰਨਾਮ ਸਿੰਘ ਦੇ ਕੋਲ ਆ ਗਿਆ ਅਤੇ ਇਹ ਸਮਝ ਕੇ ਕਿ ਸ਼ਾਇਦ ਕੋਈ ਖਾਣ ਵਾਲੀ ਸ਼ੈਅ ਸੁੱਟੀ ਹੈ, ਜ਼ਮੀਨ ਦੇ ਪੱਥਰ ਸੁੰਘਣ ਲੱਗਾ। ਜਮਾਂਦਾਰ ਹਰਨਾਮ ਸਿੰਘ ਨੇ ਥੈਲਾ ਖੋਲ੍ਹ ਕੇ ਇਕ ਬਿਸਕੁਟ ਕੱਢਿਆ ਅਤੇ ਕੁੱਤੇ ਵੱਲ ਸੁੱਟਿਆ। ਕੁੱਤੇ ਨੇ ਉਹਨੂੰ ਸੁੰਘ ਕੇ ਮੂੰਹ ਖੋਲ੍ਹਿਆ ਪਰ ਹਰਨਾਮ ਸਿੰਘ ਨੇ ਛੇਤੀ ਨਾਲ ਉਹਨੂੰ ਚੁੱਕ ਲਿਆ ''ਠਹਿਰ, ਕਿਧਰੇ ਪਾਕਿਸਤਾਨੀ ਤਾਂ ਨਹੀਂ!''
ਸਭ ਜਣੇ ਹੱਸ ਪਏ। ਸਰਦਾਰ ਬੰਤਾ ਸਿੰਘ ਨੇ ਅੱਗੇ ਹੋ ਕੇ ਕੁੱਤੇ ਦੀ ਪਿੱਠ ਉਤੇ ਹੱਥ ਫੇਰਿਆ ਅਤੇ ਜਮਾਂਦਾਰ ਹਰਨਾਮ ਸਿੰਘ ਨੂੰ ਕਿਹਾ, ''ਨਹੀਂ ਜਮਾਂਦਾਰ, ਚਪੜਝੁਣਝੁਣ ਹਿੰਦੋਸਤਾਨੀ ਹੈ।''
ਜਮਾਂਦਾਰ ਹਰਨਾਮ ਸਿੰਘ ਨੇ ਹੱਸ ਕੇ ਕੁੱਤੇ ਨੂੰ ਸੰਬੋਧਨ ਕਰ ਕੇ ਕਿਹਾ, ''ਨਿਸ਼ਾਨੀ ਦਿਖਾ ਓਏ?'' ਕੁੱਤਾ ਪੂਛਲ ਹਿਲਾਉਣ ਲੱਗਾ।
ਹਰਨਾਮ ਸਿੰਘ ਜ਼ਰਾ ਖੁੱਲ੍ਹ ਕੇ ਹੱਸਿਆ। ''ਇਹ ਕੋਈ ਨਿਸ਼ਾਨੀ ਨਹੀਂ, ਪੂਛਲ ਤਾਂ ਸਾਰੇ ਕੁੱਤੇ ਹਿਲਾਉਂਦੇ ਨੇ।''
ਬੰਤਾ ਸਿੰਘ ਨੇ ਕੁੱਤੇ ਦੀ ਕੰਬਦੀ ਹੋਈ ਪੂਛਲ ਫੜ ਲਈ। ''ਸ਼ਰਨਾਰਥੀ ਹੈ ਵਿਚਾਰਾ!''
ਜਮਾਂਦਾਰ ਹਰਨਾਮ ਸਿੰਘ ਨੇ ਬਿਸਕੁਟ ਸੁੱਟਿਆ ਜੋ ਕੁੱਤੇ ਨੇ ਝੱਟ ਬੋਚ ਲਿਆ। ਇਕ ਜੁਆਨ ਨੇ ਆਪਣੇ ਬੂਟ ਦੀ ਅੱਡੀ ਨਾਲ ਜ਼ਮੀਨ ਖੁਰਚਦਿਆਂ ਕਿਹਾ, ''ਹੁਣ ਕੁੱਤਿਆਂ ਨੂੰ ਵੀ ਜਾਂ ਹਿੰਦੋਸਤਾਨੀ ਹੋਣਾ ਪਵੇਗਾ ਜਾਂ ਪਾਕਿਸਤਾਨੀ!''
ਜਮਾਂਦਾਰ ਨੇ ਥੈਲੇ 'ਚੋਂ ਇਕ ਹੋਰ ਬਿਸਕੁਟ ਕੱਢ ਕੇ ਸੁੱਟਿਆ, ''ਪਾਕਿਸਤਾਨੀਆਂ ਵਾਂਗ ਕੁੱਤੇ ਵੀ ਗੋਲੀ ਨਾਲ ਉਡਾ ਦਿੱਤੇ ਜਾਣਗੇ।''
ਇਕ ਨੇ ਜ਼ੋਰ ਨਾਲ ਨਾਅਰਾ ਮਾਰਿਆ, ''ਹਿੰਦੋਸਤਾਨ ਜ਼ਿੰਦਾਬਾਦ।''
ਕੁੱਤਾ ਜੋ ਬਿਸਕੁਟ ਚੁੱਕਣ ਲਈ ਅੱਗੇ ਵਧਿਆ ਸੀ ਡਰ ਕੇ ਪਿੱਛੇ ਹਟ ਗਿਆ। ਉਹਦੀ ਪੂਛਲ ਲੱਤਾਂ ਵਿਚ ਵੜ ਗਈ। ਹਰਨਾਮ ਸਿੰਘ ਹੱਸਿਆ, ''ਆਪਣੇ ਨਾਅਰਿਆਂ ਤੋਂ ਕਿਓਂ ਡਰਦਾ ਹੈਂ ਚਪੜਝੁਣਝੁਣ... ਖਾ.... ਲੈ ਇਕ ਹੋਰ ਲੈ।' ਉਹਨੇ ਇਕ ਬਿਸਕੁਟ ਉਹਨੂੰ ਹੋਰ ਦਿੱਤਾ।
ਗੱਲਾਂ-ਗੱਲਾਂ ਵਿਚ ਸਵੇਰ ਹੋ ਗਈ। ਵੇਖਦਿਆਂ-ਵੇਖਦਿਆਂ ਸੂਰਜ ਦੀਆਂ ਕਿਰਨਾਂ ਉਸ ਪਹਾੜੀ ਇਲਾਕੇ ਵਿਚ ਫੈਲ ਗਈਆਂ ਜਿਸ ਦਾ ਨਾਂ ਟੀਟਵਾਲ ਸੀ।
ਇਸ ਇਲਾਕੇ ਵਿਚ ਕਾਫੀ ਚਿਰ ਤੋਂ ਲੜਾਈ ਹੋ ਰਹੀ ਸੀ। ਇਕ-ਇਕ ਪਹਾੜੀ ਲਈ ਦਰਜਨਾਂ ਜਵਾਨਾਂ ਦੀਆਂ ਜਾਨਾਂ ਜਾਂਦੀਆਂ ਸਨ ਪਰ ਫਿਰ ਵੀ ਕਬਜ਼ਾ ਬੇਯਕੀਨੀ ਹੁੰਦਾ ਸੀ। ਅੱਜ ਇਹ ਪਹਾੜੀ ਉਨ੍ਹਾਂ ਕੋਲ ਹੈ ਕੱਲ੍ਹ ਦੁਸ਼ਮਣ ਕੋਲ, ਪਰਸੋਂ ਫਿਰ ਉਨ੍ਹਾਂ ਦੇ ਕਬਜ਼ੇ ਵਿਚ। ਇਸ ਤੋਂ ਦੂਜੇ ਦਿਨ ਉਹ ਫਿਰ ਦੂਜਿਆਂ ਕੋਲ ਚਲੀ ਜਾਂਦੀ ਸੀ।
ਹਰਨਾਮ ਸਿੰਘ ਨੇ ਦੂਰਬੀਨ ਲਾ ਕੇ ਆਲੇ-ਦੁਆਲੇ ਦਾ ਜਾਇਜ਼ਾ ਲਿਆ। ਸਾਮ੍ਹਣੇ ਪਹਾੜੀ 'ਚੋਂ ਧੂੰਆਂ ਨਿਕਲ ਰਿਹਾ ਸੀ। ਇਸ ਦਾ ਮਤਲਬ ਸੀ ਚਾਹ ਆਦਿ ਤਿਆਰ ਹੋ ਰਹੀ ਸੀ। ਇੱਧਰ ਵੀ ਨਾਸ਼ਤੇ ਦੀ ਫ਼ਿਕਰ ਹੋ ਰਹੀ ਸੀ। ਅੱਗ ਬਾਲੀ ਜਾ ਰਹੀ ਸੀ। ਉਧਰ ਵਾਲਿਆਂ ਨੂੰ ਵੀ ਇਧਰ ਦਾ ਧੂੰਆਂ ਦਿਸਦਾ ਹੋਵੇਗਾ।
ਨਾਸ਼ਤੇ ਵੇਲੇ ਸਾਰਿਆਂ ਜੁਆਨਾਂ ਦੇ ਥੋੜ੍ਹਾ-ਥੋੜ੍ਹਾ ਕੁੱਤੇ ਨੂੰ ਦਿੱਤਾ, ਜੋ ਉਹਨੈ ਢਿੱਡ ਭਰ ਕੇ ਖਾਧਾ। ਸਾਰੇ ਉਸ ਵਿਚ ਦਿਲਚਸਪੀ ਲੈ ਰਹੇ ਸਨ। ਹਰ ਕੋਈ ਉਹਨੂੰ 'ਚਪੜਝੁਣਝੁਣ' ਦੇ ਨਾਂਅ ਨਾਲ ਬੁਲਾਉਂਦਾ ਅਤੇ ਪਿਆਰ ਕਰਦਾ।
ਸ਼ਾਮ ਵੇਲੇ ਦੂਜੇ ਪਾਸੇ ਪਾਕਿਸਤਾਨੀ ਮੋਰਚੇ ਵਿਚ ਸੂਬੇਦਾਰ ਹਿੰਮਤ ਖਾਂ ਆਪਣੀਆਂ ਵੱਡੀਆਂ-ਵੱਡੀਆਂ ਮੁੱਛਾਂ ਨੂੰ ਜਿਨ੍ਹਾਂ ਨਾਲ ਕਈ ਕਹਾਣੀਆਂ ਜੁੜੀਆਂ ਹੋਈਆਂ ਸਨ, ਮਰੋੜੇ ਦੇ ਕੇ ਟੀਟਵਾਲ ਦੇ ਨਕਸ਼ੇ ਦੀ ਬੜੇ ਧਿਆਨ ਨਾਲ ਸਟੱਡੀ ਕਰ ਰਿਹਾ ਸੀ। ਉਸ ਦੇ ਕੋਲ ਵਾਇਰਲੈਸ ਓਪਰੇਟਰ ਬੈਠਾ ਸੀ, ਉਹ ਸੂਬੇਦਾਰ ਲਈ ਪਲਟੂਨ ਕਮਾਂਡਰ ਤੋਂ ਹਦਾਇਤ ਪ੍ਰਾਪਤ ਕਰ ਰਿਹਾ ਸੀ। ਕੁਝ ਦੂਰ ਇਕ ਪੱਥਰ ਨਾਲ ਢੋਹ ਲਾਈ ਆਪਣੀ ਬੰਦੂਕ ਫੜੀ ਬਸ਼ੀਰ ਹੌਲੀ ਹੌਲੀ ਗਾ ਰਿਹਾ ਸੀ :
ਚੰਨ ਕਿੱਥੇ ਗਵਾਈ ਆਈ ਰਾਤ ਵੇ
ਚੰਨ ਕਿੱਥੇ....
ਬਸ਼ੀਰੇ ਨੇ ਮਸਤੀ 'ਚ ਆ ਕੇ ਆਵਾਜ਼ ਜ਼ਰਾ ਉਚੀ ਕੀਤੀ ਤਾਂ ਸੂਬੇਦਾਰ ਹਿੰਮਤ ਖਾਂ ਕੜਕ ਕੇ ਬੋਲਿਆ... ''ਓਏ ਕਿਥੇ ਰਿਹਾ ਏਂ ਸਾਰੀ ਰਾਤ?''
ਬਸ਼ੀਰ ਨੇ ਸੁਆਲੀਆ ਨਜ਼ਰਾਂ ਨਾਲ ਹਿੰਮਤ ਖਾਂ ਨੂੰ ਵੇਖਣਾ ਸ਼ੁਰੂ ਕੀਤਾ ਜੋ ਬਸ਼ੀਰ ਦੀ ਬਜਾਏ ਕਿਸੇ ਹੋਰ ਨੂੰ ਸੰਬੋਧਨ ਕਰ ਰਿਹਾ ਸੀ। ''ਦੱਸ ਓਏ!'' ਬਸ਼ੀਰ ਨੇ ਵੇਖਿਆ ਕੁੱਝ ਦੂਰ ਆਵਾਰਾ ਕੁੱਤਾ ਬੈਠਾ ਸੀ ਜੋ ਕੁੱਝ ਦਿਨ ਹੋਏ ਉਨ੍ਹਾਂ ਦੇ ਮੋਰਚੇ 'ਚ ਬਿਨਾਂ ਬੁਲਾਏ ਪਰਾਹੁਣੇ ਵਾਂਗ ਆਇਆ ਸੀ ਅਤੇ ਉਥੇ ਹੀ ਟਿਕ ਗਿਆ ਸੀ। ਬਸ਼ੀਰ ਹੱਸਿਆ ਅਤੇ ਕੁੱਤੇ ਨੂੰ ਮੁਖਾਤਬ ਹੋ ਕੇ ਬੋਲਿਆ ''ਚੰਨ ਕਿੱਥੇ ਗਵਾਈ ਆਈ ਰਾਤ ਵੇ..''
ਕੁੱਤੇ ਨੇ ਜ਼ੋਰ ਨਾਲ ਪੂਛ ਹਿਲਾਈ।
ਸੂਬੇਦਾਰ ਹਿੰਮਤ ਖਾਂ ਨੇ ਇਕ ਰੋੜਾ ਚੁੱਕ ਕੇ ਕੁੱਤੇ ਵੱਲ ਸੁੱਟਿਆ, ''ਸਾਲੇ ਨੂੰ ਪੂਛਲ ਹਿਲਾਉਣ ਤੋਂ ਸਿਵਾ ਹੋਰ ਕੁੱਝ ਨਹੀਂ ਆਉਂਦਾ।''
ਬਸ਼ੀਰ ਨੇ ਇਕਦਮ ਕੁੱਤੇ ਵੱਲ ਧਿਆਨ ਨਾਲ ਵੇਖਿਆ, ''ਇਸ ਦੀ ਧੌਣ ਵਿਚ ਕੀ ਹੈ?'' ਇਹ ਕਹਿ ਕੇ ਉਹ ਉਠਿਆ ਪਰ ਉਸਤੋਂ ਪਹਿਲਾਂ ਹੀ ਇਕ ਹੋਰ ਜੁਆਨ ਨੇ ਕੁੱਤੇ ਨੂੰ ਫੜ ਕੇ ਉਸ ਦੀ ਗਰਦਨ ਨਾਲ ਬੱਧੀ ਹੋਈ ਰੱਸੀ ਲਾਹੀ। ਉਸ ਵਿਚ ਗੱਤੇ ਦਾ ਇਕ ਟੁਕੜਾ ਪਰੋਇਆ ਹੋਇਆ ਸੀ। ਸੂਬੇਦਾਰ ਨੇ ਇਹ ਟੁਕੜਾ ਲਿਆ ਅਤੇ ਆਪਣੇ ਜੁਆਨਾਂ ਨੂੰ ਪੁੱਛਿਆ, ''ਲੰਡੇ ਹਨ-ਤੁਹਾਡੇ 'ਚੋਂ ਕੋਈ ਜਾਣਦਾ ਹੈ ਪੜ੍ਹਨਾ?''
ਬਸ਼ੀਰ ਨੇ ਅੱਗੇ ਹੋ ਕੇ ਗੱਤੇ ਦਾ ਟੁਕੜਾ ਲਿਆ, ''ਹਾਂ ਕੁੱਝ ਕੁੱਝ ਪੜ੍ਹ ਲੈਂਦਾ ਹਾਂ।'' ਅਤੇ ਉਹਨੇ ਬੜੀ ਮੁਸ਼ਕਲ ਨਾਲ ਅੱਖਰ ਜੋੜ ਜੋੜ ਕੇ ਇਹ ਪੜ੍ਹਿਆ, ''ਚਪ.. ਚਪੜ... ਝਣ... ਝਣ... ਚਪੜ... ਝੁਣਝਣ.. ਇਹ ਕੀ ਹੋਇਆ?''
ਸੂਬੇਦਾਰ ਹਿੰਮਤ ਖਾਂ ਨੇ ਆਪਣੀਆਂ ਇਤਿਹਾਸਕ ਮੁੱਛਾਂ ਨੂੰ ਜ਼ਬਰਦਸਤ ਮਰੋੜਾ ਦਿੱਤਾ, ''ਕੋਡ ਵਰਡ ਹੋਣਾ ਏ ਕੋਈ।'' ਫਿਰ ਉਹਨੇ ਬਸ਼ੀਰ ਤੋਂ ਪੁੱਛਿਆ, ''ਕੁੱਝ ਹੋਰ ਲਿਖਿਆ ਏ ਬਸ਼ੀਰੇ?'' ਬਸ਼ੀਰ ਨੇ ਜੋ ਅੱਖਰ ਪਛਾਨਣ ਵਿਚ ਰੁੱਝਿਆ ਸੀ, ਜਵਾਬ ਦਿੱਤਾ, ''ਜੀ ਹਾਂ.. ਇਹ.. ਹਿੰਦ ... ਹਿੰਦ...ਹਿੰਦੋਸਤਾਨੀ... ਇਹ ਹਿੰਦੋਸਤਾਨੀ ਕੁੱਤਾ ਹੈ।''
ਸੂਬੇਦਾਰ ਹਿੰਮਤ ਖਾਂ ਨੇ ਸੋਚਣਾ ਸ਼ੁਰੂ ਕੀਤਾ, ''ਮਤਲਬ ਕੀ ਹੋਇਆ ਇਸਦਾ? ਕੀ ਪੜ੍ਹਿਆ ਤੂੰ ਚਪੜ??''
ਬਸ਼ੀਰ ਨੇ ਕਿਹਾ, ''ਚਪੜ ਝੁਣਝੁਣ!''
ਇਕ ਜੁਆਨ ਨੇ ਬੜੀ ਬੁੱਧੀਮੱਤਾ ਦੇ ਅੰਦਾਜ਼ 'ਚ ਕਿਹਾ, 'ਜੋ ਵੀ ਗੱਲ ਹੈ ਇਸੇ ਵਿਚ ਹੈ।'
ਸੂਬੇਦਾਰ ਨੂੰ ਇਹ ਗੱਲ ਠੀਕ ਜਾਪੀ, ''ਹਾਂ ਕੁੱਝ ਅਜਿਹਾ ਹੀ ਜਾਪਦਾ ਏ।'' ਬਸ਼ੀਰ ਨੇ ਗੱਤੇ ਉਤੇ ਲਿਖੇ ਪੂਰੇ ਵਾਕ ਨੂੰ ਪੜ੍ਹਿਆ, ''ਚਪੜ ਝੁਣ-ਝੁਣ ਇਹ ਹਿੰਦੋਸਤਾਨੀ ਕੁੱਤਾ ਹੈ।'
ਸੂਬੇਦਾਰ ਹਿੰਮਤ ਖਾਂ ਨੇ ਵਾਇਰਲੈਂਸ ਸੈਟ ਲਿਆ ਅਤੇ ਕੰਨਾਂ 'ਤੇ ਹੈਡ ਫੋਨ ਰੱਖ ਕੇ ਪਲਟੂਨ ਦੇ ਕਮਾਂਡਰ ਨਾਲ ਆਪ ਇਸ ਕੁੱਤੇ ਦੇ ਬਾਰੇ ਗੱਲ ਕੀਤੀ। ਉਹ ਕਿਵੇਂ ਆਇਆ ਸੀ, ਕਿਸ ਤਰ੍ਹਾਂ ਉਨ੍ਹਾਂ ਕੋਲ ਕਈ ਦਿਨ ਰਿਹਾ। ਫਿਰ ਅਚਾਨਕ ਗ਼ਾਇਬ ਹੋ ਗਿਆ ਅਤੇ ਸਾਰੀ ਰਾਤ ਗ਼ਾਇਬ ਰਿਹਾ। ਹੁਣ ਆਇਆ ਹੈ ਤਾਂ ਉਸ ਦੇ ਗਲ ਵਿਚ ਰੱਸੀ ਨਜ਼ਰ ਆਈ ਜਿਸ ਵਿਚ ਗੱਤੇ ਦਾ ਇਕ ਟੁਕੜਾ ਸੀ। ਉਸ ਉਤੇ ਜੋ ਵਾਕ ਲਿਖਿਆ ਹੋਇਆ ਸੀ ਉਹ ਉਸਨੇ ਤਿੰਨ ਚਾਰ ਵਾਰੀ ਦੋਹਰਾ ਕੇ ਪਲਟਨ ਕਮਾਂਡਰ ਨੂੰ ਸੁਣਾਇਆ ਪਰ ਕੋਈ ਨਤੀਜਾ ਨਾ ਨਿਕਲਿਆ।
ਬਸ਼ੀਰ ਕੁੱਤੇ ਕੋਲ ਬਹਿ ਕੇ ਉਹਨੂੰ ਕਦੀ ਪੁਚਕਾਰ ਕੇ, ਕਦੀ ਡਰਾ ਕੇ ਪੁੱਛਦਾ ਰਿਹਾ ਕਿ ਉਹ ਰਾਤੀਂ ਕਿੱਥੇ ਗ਼ਾਹਿਬ ਹੋ ਗਿਆ ਸੀ। ਪਰ ਕੋਈ ਮੁਨਾਸਬ ਜਵਾਬ ਨਾ ਮਿਲਿਆ। ਉਹ ਜੋ ਵੀ ਪ੍ਰਸ਼ਨ ਕਰਦਾ ਉਸਦੇ ਉਤਰ ਵਿਚ ਕੁੱਤਾ ਆਪਣੀ ਪੂਛਲ ਹਿਲਾ ਦਿੰਦਾ। ਅਖੀਰ ਗੁੱਸੇ ਨਾਲ ਬਸ਼ੀਰ ਨੇ ਕੁੱਤੇ ਨੂੰ ਹਲੂਣਾ ਦਿੱਤਾ। ਕੁੱਤਾ ਚੰਊ ਚੰਊ ਕਰਨ ਲੱਗਾ।
ਵਾਇਰਲੈਸ ਤੋਂ ਫ਼ਾਰਗ ਹੋ ਕੇ ਸੂਬੇਦਾਰ ਹਿੰਮਤ ਖਾਂ ਨੇ ਕੁੱਝ ਚਿਰ ਨਕਸ਼ੇ ਦੀ ਸਟੱਡੀ ਕੀਤੀ ਫਿਰ ਉਠਿਆ ਅਤੇ ਸਿਗਰਟ ਦੀ ਡੱਬੀ ਦਾ ਢੱਕਣ ਖੋਲ੍ਹ ਕੇ ਬਸ਼ੀਰ ਨੂੰ ਦਿੱਤਾ ''ਬਸ਼ੀਰ ਲਿਖ ਇਸ ਉਤੇ ਗੁਰਮੁਖੀ ਵਿਚ... ਕੀੜਿਆਂ ਮਕੌੜਿਆਂ ਵਿਚ...''
ਬਸ਼ੀਰ ਨੇ ਸਿਗਰਟ ਦੀ ਡੱਬੀ ਦਾ ਗੱਤਾ ਲਿਆ ਅਤੇ ਪੁੱਛਿਆ, ''ਕੀ ਲਿਖਾਂ ਸੂਬੇਦਾਰ ਸਾਹਿਬ?'' ਸੂਬੇਦਾਰ ਨੇ ਮੁੱਛਾਂ ਨੂੰ ਮਰੋੜੇ ਦੇ ਕੇ ਸੋਚਣਾ ਸ਼ੁਰੂ ਕੀਤਾ, ''ਲਿਖ ਦੇ... ਬਸ ਲਿਖ ਦੇ!'' ਇਹ ਕਹਿ ਕੇ ਉਹਨੇ ਜੇਬ 'ਚੋਂ ਪੈਨਸਿਲ ਕੱਢ ਕੇ ਬਸ਼ੀਰ ਨੂੰ ਦਿੱਤੀ, ''ਕੀ ਲਿਖਣਾ ਚਾਹੀਦਾ ਏ?''
ਬਸ਼ੀਰ ਪੈਨਸ਼ਨ ਦੇ ਮੂੰਹ ਨੂੰ ਬੁੱਲ੍ਹ ਲਾ ਕੇ ਸੋਚਣ ਲੱਗਾ। ਫਿਰ ਇਕਦਮ ਬੋਲਿਆ ''ਸਪੜ ਸੁਣ ਸੁਣ''... '' ਠੀਕ ਹੈ-ਚਪੜ ਝੁਣ ਝੁਣ ਦਾ ਜਵਾਬ ਸਪੜ ਸੁਣ ਸੁਣ ਹੀ ਹੋ ਸਕਦਾ ਹੈ... ਕੀ ਯਾਦ ਰੱਖਣਗੇ ਆਪਣੀ ਮਾਂ ਦੇ ਸਿਖੜੇ।''
ਬਸ਼ੀਰ ਨੇ ਪੈਨਸਿਲ ਸਿਗਰਟ ਦੀ ਡੱਬੇ 'ਤੇ ਰੱਖੀ-''ਸਪੜ ਸੁਣ ਸੁਣ?''
''ਹਾਂ ਹਾਂ ਲਿਖ-ਸਪ-ਸੱਪੜ-ਸੁਣ ਸੁਣ'' ਇਹ ਕਹਿ ਕੇ ਸੂਬੇਦਾਰ ਨੇ ਜ਼ੋਰ ਦਾ ਠਹਾਕਾ ਮਾਰਿਆ -''ਅਤੇ ਅੱਗੇ ਲਿਖ... ਇਹ ਪਾਕਿਸਤਾਨੀ ਕੁੱਤਾ ਹੈ।''
ਸੂਬੇਦਾਰ ਨੇ ਗੱਤਾ ਬਸ਼ੀਰ ਕੋਲੋਂ ਲਿਆ, ਪੈਨਸਿਲ ਨਾਲ ਉਸ ਵਿਚ ਮੋਰੀ ਕੀਤੀ ਅਤੇ ਰੱਸੀ ਵਿਚ ਪਰੋ ਕੇ ਕੁੱਤੇ ਵੱਲ ਵਧਿਆ- ''ਲੈ ਜਾ, ਇਹ ਆਪਣੀ ਔਲਾਦ ਦੇ ਕੋਲ।''
ਇਹ ਸੁਣ ਕੇ ਸਾਰੇ ਜਵਾਨ ਹੱਸ ਪਏ। ਸੂਬੇਦਾਰ ਨੇ ਕੁੱਤੇ ਦੀ ਗਰਦਨ ਵਿਚ ਰੱਸੀ ਬੰਨ੍ਹ ਦਿੱਤੀ। ਇਸ ਤੋਂ ਮਗਰੋਂ ਸੂਬੇਦਾਰ ਨੇ ਉਹਨੂੰ ਕੁੱਝ ਖਾਣ ਲਈ ਦਿੱਤਾ ਅਤੇ ਫਿਰ ਉਪਦੇਸ਼ਕ ਨੇ ਅੰਦਾਜ਼ ਵਿਚ ਕਿਹਾ, ''ਵੇਖ ਦੋਸਤ ਗੱਦਾਰੀ ਨਾ ਕਰੀਂ... ਯਾਦ ਰੱਖੀਂ... ਗੱਦਾਰੀ ਦੀ ਸਜ਼ਾ ਮੌਤ ਹੁੰਦੀ ਹੈ।''
ਕੁੱਤਾ ਪੂਛਲ ਹਿਲਾਂਦਾ ਰਿਹਾ। ਜਦੋਂ ਉਹ ਚੰਗੀ ਤਰ੍ਹਾਂ ਖਾ ਚੁੱਕਿਆ ਤਾਂ ਸੂਬੇਦਾਰ ਹਿੰਮਤ ਖਾਂ ਨੇ ਰੱਸੀ ਤੋਂ ਫੜ ਕੇ ਉਸਦਾ ਮੂੰਹ ਪਹਾੜੀ ਦੀ ਇਕੋ ਇਕ ਡੰਡੀ ਵੱਲ ਫੇਰਿਆ ਅਤੇ ਕਿਹਾ,
''ਜਾ, ਸਾਡਾ ਖ਼ਤ ਦੁਸ਼ਮਨਾਂ ਤੱਕ ਪਹੁੰਚਾ ਦੇ-ਪਰ ਵੇਖ ਵਾਪਸ ਆ ਜਾਈਂ-ਇਹ ਤੇਰੇ ਅਫ਼ਸਰ ਦਾ ਹੁਕਮ ਏ, ਸਮਝਿਆ?''
ਕੁੱਤੇ ਨੇ ਆਪਣੀ ਪੂਛਲ ਹਿਲਾਈ ਅਤੇ ਹੌਲੀ-ਹੌਲੀ ਡੰਡੀ 'ਤੇ ਤੁਰ ਪਿਆ ਜੋ ਵਲ ਖਾਂਦੀ ਪਹਾੜੀ ਦੇ ਨਾਲ-ਨਾਲ ਘਾਟੀ ਵੱਲ ਜਾਂਦੀ ਸੀ। ਸੂਬੇਦਾਰ ਹਿੰਮਤ ਖ਼ਾਂ ਨੇ ਆਪਣੀ ਬੰਦੂਕ ਚੁੱਕੀ ਅਤੇ ਹਵਾ ਵਿਚ ਇਕ ਫਾਇਰ ਕੀਤਾ।
ਫ਼ਾਇਰ ਦੀ ਆਵਾਜ਼ ਅਤੇ ਉਸ ਦੀ ਗੂੰਜ ਦੂਜੇ ਪਾਸੇ ਭਾਰਤੀਆਂ ਦੇ ਮੋਰਚੇ 'ਚ ਸੁਣੀ ਗਈ। ਇਸ ਦਾ ਮਤਲਬ ਉਨ੍ਹਾਂ ਦੀ ਸਮਝ 'ਚ ਨਾ ਆਇਆ। ਜਮਾਂਦਾਰ ਹਰਨਾਮ ਸਿੰਘ ਪਤਾ ਨਹੀਂ ਕਿਸ ਗੱਲੋਂ ਚਿੜਚਿੜਾ ਹੋਇਆ ਬੈਠਾ ਸੀ। ਇਹ ਆਵਾਜ਼ ਸੁਣ ਕੇ ਹੋਰ ਵੀ ਚਿੜਚਿੜਾ ਹੋ ਗਿਆ। ਉਹਨੇ ਫਾਇਰ ਦਾ ਹੁਕਮ ਦੇ ਦਿੱਤਾ। ਅੱਧੇ ਘੰਟੇ ਤੱਕ ਦੋਹਾਂ ਮੋਰਚਿਆਂ 'ਚੋਂ ਗੋਲੀਆਂ ਚਲਦੀਆਂ ਰਹੀਆਂ। ਜਦੋਂ ਇਸ ਸ਼ੁਗਲ ਤੋਂ ਉਕਤਾ ਗਿਆ ਤਾਂ ਜਮਾਂਦਾਰ ਹਰਨਾਮ ਸਿੰਘ ਨੇ ਫ਼ਾਇਰ ਬੰਦ ਕਰਾ ਦਿੱਤਾ। ਅਤੇ ਦਾੜ੍ਹੀ 'ਚ ਕੰਘਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਾਲੀ ਵਿਚ ਸਾਰੇ ਵਾਲ ਬੜੇ ਸਲੀਕੇ ਨਾਲ ਜਮਾਏ ਅਤੇ ਬੰਤਾ ਸਿੰਘ ਤੋਂ ਪੁੱਛਿਆ, ''ਓਏ ਬੰਤਾ ਸਿੰਹਾਂ! ਚਪੜ ਝੁਣ ਝੁਣ ਕਿੱਥੇ ਗਿਆ,''
ਬੰਤਾ ਸਿੰਘ ਨੇ ਕਿਹਾ, ''ਕੁੱਤੇ ਨੂੰ ਘਿਓ ਹਜ਼ਮ ਨਹੀਂ ਹੋਇਆ।''
ਬੰਤਾ ਸਿੰਘ ਇਸ ਮੁਹਾਵਰੇ ਦਾ ਅਰਥ ਨਾ ਸਮਝਿਆ, ''ਅਸੀਂ ਤੇ ਉਹਨੂੰ ਘਿਓ ਦੀ ਕੋਈ ਚੀਜ਼ ਨਹੀਂ ਖੁਆਈ ਸੀ।''
ਇਹ ਸੁਣ ਕੇ ਜਮਾਂਦਾਰ ਹਰਨਾਮ ਸਿੰਘ ਜ਼ੋਰ ਨਾਲ ਹੱਸਿਆ, ''ਓਏ ਅਨਪੜ੍ਹਾ! ਤੇਰੇ ਨਾਲ ਗੱਲ ਕਰਨਾ ਪਚਾਨਵੇਂ ਦਾ ਘਾਟਾ ਏ!''
ਇੰਨੇ ਵਿਚ ਉਹ ਸਿਪਾਹੀ, ਜੋ ਪਹਿਰੇ 'ਤੇ ਖਲੋਤਾ ਸੀ ਅਤੇ ਦੂਰਬੀਨ ਲਾ ਕੇ ਇੱਧਰ ਓਧਰ ਵੇਖ ਰਿਹਾ ਸੀ। ਇਕਦਮ ਬੋਲਿਆ, ''ਓਹ-ਓਹ ਆ ਰਿਹਾ ਹੈ!''
ਜਮਾਂਦਾਰ ਹਰਨਾਮ ਸਿੰਘ ਨੇ ਪੁੱਛਿਆ, ''ਕੌਣ?''ੋ
ਪਹਿਰੇ ਦੇ ਸਿਪਾਹੀ ਨੇ ਕਿਹਾ, ''ਕੀ ਨਾ ਸੀ ਉਹਦਾ? ... ਚਪੜ ਝੁਣ ਝੁਣ।''
''ਚਪੜ ਝੁਣ ਝੁਣ?'' ਇਹ ਕਹਿ ਕੇ ਹਰਨਾਮ ਸਿੰਘ ਉਠਿਆ, ''ਕੀ ਕਰ ਰਿਹਾ ਏ?''
ਪਹਿਰੇ ਦੇ ਸਿਪਾਹੀ ਨੇ ਕਿਹਾ, ''ਆ ਰਿਹਾ ਏ।''
ਜਮਾਂਦਾਰ ਹਰਨਾਮ ਸਿੰਘ ਨੇ ਉਹਦੇ ਹੱਥੋਂ ਦੂਰਬੀਨ ਲੈ ਲਈ ਅਤੇ ਵੇਖਣਾ ਸ਼ੁਰੂ ਕੀਤਾ। ਇੱਧਰ ਹੀ ਆ ਰਿਹਾ ਏ-ਰੱਸੀ ਬੱਧੀ ਹੋਈ ਏ ਗਲ ਵਿਚ... ਪਰ... ਇਹ ਤਾਂ ਉਧਰੋਂ ਆ ਰਿਹਾ ਹੈ ਦੁਸ਼ਮਣ ਦੇ ਮੋਰਚੇ ਤੋਂ।'' ਇਹ ਕਹਿ ਕੇ ਉਹਨੇ ਕੁੱਤੇ ਦੀ ਮਾਂ ਨੂੰ ਬਹੁਤ ਵੱਡੀ ਗਾਲ੍ਹ ਕੱਢੀ। ਉਹਨੇ ਬੰਦੂਕ ਚੁੱਕੀ ਅਤੇ ਨਿਸ਼ਾਨਾ ਬੰਨ੍ਹ ਕੇ ਫਾਇਰ ਕੀਤਾ। ਨਿਸ਼ਾਨਾ ਉਕ ਗਿਆ। ਗੋਲੀ ਕੁੱਤੇ ਦੇ ਕੁੱਝ ਵਿੱਥ 'ਤੇ ਇਕ ਪੱਥਰ 'ਤੇ ਲੱਗੀ। ਕੁੱਤਾ ਸਹਿਮ ਕੇ ਰੁਕ ਗਿਆ।
ਦੂਜੇ ਮੋਰਚੇ 'ਚੋਂ ਸੂਬੇਦਾਰ ਹਿੰਮਤ ਖਾਂ ਨੇ ਦੂਰਬੀਨ ਲਾ ਕੇ ਵੇਖਿਆ ਕਿ ਕੁੱਤਾ ਪਗਡੰਡੀ 'ਤੇ ਖਲੋਤਾ ਹੈ। ਇਕ ਹੋਰ ਫ਼ਾਇਰ ਹੋਇਆ ਤਾਂ ਉਹ ਦੁੰਮ ਦਬਾ ਕੇ ਉਲਟੇ ਪਾਸੇ ਵੱਲ ਭੱਜਿਆ। ਸੂਬੇਦਾਰ ਹਿੰਮਤ ਖ਼ਾਂ ਦੇ ਮੋਰਚੇ ਵੱਲ। ਉਹਨੇ ਉਚੀ ਸਾਰੀ ਕਿਹਾ, ''ਬਹਾਦਰ ਡਰਿਆ ਨਹੀਂ ਕਰਦੇ.. ਚਲ ਵਾਪਸ'' ਅਤੇ ਉਹਨੇ ਡਰਾਉਣ ਲਈ ਇਕ ਫ਼ਾਇਰ ਕੀਤਾ। ਕੁੱਤਾ ਰੁਕ ਗਿਆ। ਉਧਰੋਂ ਜਮਾਂਦਾਰ ਹਰਨਾਮ ਸਿੰਘ ਨੇ ਬੰਦੂਕ ਚਲਾਈ। ਗੋਲੀ ਕੁੱਤੇ ਦੇ ਕੰਨ ਕੋਲੋਂ ਲੰਘ ਗਈ। ਉਹਨੇ ਟੱਪ ਕੇ ਜ਼ੋਰ ਨਾਲ ਦੋਵੇਂ ਕੰਨ ਛਿਣਕੇ। ਉਧਰੋਂ ਸੂਬੇਦਾਰ ਹਿੰਮਤ ਖਾਂ ਨੇ ਦੂਜਾ ਫ਼ਾਇਰ ਕੀਤਾ ਜੋ ਉਹਦੇ ਅਗਲੇ ਪੰਜਿਆਂ ਦੇ ਕੋਲ ਪੱਥਰਾਂ ਵਿਚ ਲੱਗਾ। ਬੁਖਲਾ ਕੇ ਉਹ ਕਦੀ ਇੱਧਰ ਭੱਜਿਆ ਕਦੀ ਓਧਰ। ਉਸ ਦੀ ਇਸ ਬੁਖਲਾਹਟ 'ਚੋਂ ਹਿੰਮਤ ਖਾਂ ਅਤੇ ਹਰਨਾਮ ਸਿੰਘ ਦੋਵੇਂ ਬੜੇ ਖੁਸ਼ ਹੋਏ ਅਤੇ ਉੱਚੀ ਉੱਚੀ ਹਸਦੇ ਰਹੇ। ਕੁੱਤੇ ਨੇ ਜਮਾਦਾਰ ਹਰਨਾਮ ਸਿੰਘ ਦੇ ਮੋਰਚੇ ਵੱਲ ਭੱਜਣਾ ਸ਼ੁਰੂ ਕੀਤਾ। ਉਹ ਨੇ ਇਹ ਵੇਖ ਕੇ ਬੜੇ ਤਾਅ 'ਚ ਆ ਕੇ ਇਕ ਮੋਟੀ ਸਾਰੀ ਗਾਲ੍ਹ ਕੱਢੀ ਅਤੇ ਨਿਸ਼ਾਨਾ ਬੰਨ੍ਹ ਕੇ ਫਾਇਰ ਕੀਤਾ। ਗੋਲੀ ਕੁੱਤੇ ਦੀ ਲੱਤ ਵਿਚ ਵੱਜੀ। ਚੀਕ ਮਾਰ ਕੇ ਉਹਨੇ ਆਪਣਾ ਰੁਖ ਬਦਲਿਆ। ਲੰਗਾਂਦਾ ਲੰਗਾਂਦਾ ਉਹ ਸੂਬੇਦਾਰ ਹਿੰਮਤ ਖਾਂ ਦੇ ਮੋਰਚੇ ਵੱਲ ਭੱਜਣ ਲੱਗਾ ਤਾਂ ਉਧਰੋਂ ਵੀ ਫਾਇਰ ਹੋਇਆ, ਪਰ ਉਹ ਡਰਾਉਣ ਲਈ ਕੀਤਾ ਗਿਆ ਸੀ। ਹਿੰਮਤ ਖਾਂ ਫ਼ਾਇਰ ਕਰ ਕੇ ਉਚੀ ਸਾਰੀ ਬੋਲਿਆ, ''ਬਹਾਦਰ ਪਰਵਾਹ ਨਹੀਂ ਕਰਦੇ ਜ਼ਖਮਾਂ ਦੀ... ਖੇਡ ਜਾ ਆਪਣੀ ਜਾਨ 'ਤੇ ਜਾਹ.. ਜਾ''
ਕੁੱਤਾ ਫਾਇਰ ਤੋਂ ਘਬਰਾ ਕੇ ਮੁੜਿਆ। ਇਕ ਲੱਤ ਉਹਦੀ ਉਕਾ ਹੀ ਬੇਕਾਰ ਹੋ ਗਈ ਸੀ। ਤਿੰਨ ਲੱਤਾਂ ਦੀ ਮਦਦ ਨਾਲ ਉਹਨੇ ਆਪਣੇ ਆਪ ਨੂੰ ਕੁੱਝ ਕਦਮ ਦੂਜੇ ਪਾਸੇ ਵੱਲ ਘਸੀਟਿਆ ਕਿ ਜਮਾਂਦਾਰ ਹਰਨਾਮ ਸਿੰਘ ਨੇ ਨਿਸ਼ਾਨਾ ਬੰਨ੍ਹ ਕੇ ਗੋਲੀ ਚਲਾਈ ਜਿਸ ਨਾਲ ਉਹ ਉਥੇ ਹੀ ਢੇਰੀ ਹੋ ਗਿਆ।
ਸੂਬੇਦਾਰ ਹਿੰਮਤ ਖਾਂ ਨੇ ਦੁੱਖ ਨਾਲ ਕਿਹਾ, ''ਚ,ਚ.. ਸ਼ਹੀਦ ਹੋ ਗਿਆ ਵਿਚਾਰਾ।''
ਜਮਾਂਦਾਰ ਹਰਨਾਮ ਸਿੰਘ ਨੇ ਬੰਦੂਕ ਦੀ ਗਰਮ ਗਰਮ ਨਾਲੀ ਆਪਣੇ ਹੱਥ 'ਚ ਲਈ ਅਤੇ ਕਿਹਾ, ''ਉਹੀ ਮੌਤ ਮੋਇਆ ਜੋ ਕੁੱਤੇ ਦੀ ਹੁੰਦੀ ਹੈ।''
- ਹਰਭਜਨ ਸਿੰਘ ਹੁੰਦਲ
ਪਲ ਪਲ, ਗਿਣ ਗਿਣ, ਕਦੇ ਗੁਜ਼ਾਰੇ ਜੇਲ੍ਹੀਂ, ਸੂਲੀ-ਟੰਗੇ ਦਿਨ।
ਵਰ੍ਹਿਆਂ ਪਿਛੋਂ, ਅੱਜ ਕਿਉਂ ਲੱਗਣ, ਸਾਨੂੰ ਚੰਗੇ ਚੰਗੇ ਦਿਨ।
ਰਾਤਾਂ ਭਾਵੇਂ ਸੱਤ-ਰੰਗੀਆਂ ਸਨ, ਰੌਸ਼ਨੀਆਂ ਦੀ ਝਿਲਮਿਲ ਵੀ,
ਆਖਣ, 'ਮੰਗ ਲੈ, ਜੋ ਵੀ ਚਾਹੇਂ' ਅਸਾਂ ਹਮੇਸ਼ਾ ਮੰਗੇ, ਦਿਨ।
ਦਿਨਾਂ ਦਿਨਾਂ ਦਾ ਚੱਕਰ ਹੁੰਦੈ, ਉਹ ਲੰਘੇ, ਇਹ ਲੰਘ ਜਾਣੇ,
ਕੀ ਹੋਇਆਂ ਜੇ ਅੱਜ ਧੁਆਂਖੇ ਕੌੜੇ, ਕਾਲਖ਼-ਰੰਗੇ ਦਿਨ।
ਗੱਲ ਹਮੇਸ਼ਾ ਕੋਰੀ ਕਰੀਏ, ਕੌੜੀ ਲੱਗੇ, ਜਾਂ ਮਿੱਠੀ,
ਅੱਗ ਦੀ ਰੁੱਤੇ, ਧਮਕੀ ਵਾਂਗੂੰ ਸਾਡੇ ਸਿਰ ਤੋਂ ਲੰਘੇ ਦਿਨ।
ਐਵੇਂ ਪੱਤੇ ਵਾਂਗ ਨਾ ਕੰਬੀ, ਸਦੀਆਂ ਦਾ ਇਤਿਹਾਸ ਬਣੇਂ,
ਫਾਂਸੀ ਚੜ੍ਹਦੇ, ਜੋ ਮੁਸਕਾਏ, ਹੱਸੇ, ਸੂਲੀ ਟੰਗੇ ਦਿਨ।
ਬੁਜ਼ਦਿਲ ਦਾ ਕੀ ਜੀਣਾ ਹੁੰਦਾ, ਕੀ ਜੀਣਾ ਕਮਜ਼ੋਰਾਂ ਦਾ,
ਤਰਲੇ ਲੈ ਕੇ ਕਾਤਲ ਕੋਲੋਂ, ਜਿਨ੍ਹਾਂ ਹੁਧਾਰੇ ਮੰਗੇ ਦਿਨ।
ਉਹ ਦਿਨ ਸਦਾ ਸਲਾਮਤ ਰਹਿੰਦੇ, ਅਣਖ ਜਿਨ੍ਹਾਂ ਦੇ ਹੈ ਪੱਲੇ,
ਸੰਗੀਨਾਂ ਨੂੰ ਕਰਨ ਮਖ਼ੌਲਾਂ, ਕਾਤਲ ਬੂਹੇ ਖੰਘੇ ਦਿਨ।
- ਪਾਸ਼
ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ
ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ 'ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਣੀ ਧਰਤੀ 'ਤੇ
ਇਹ ਕੰਮ ਸਾਡਾ ਨਹੀਂ ਬਣਦਾ ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ 'ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ 'ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ
ਅਸੀਂ ਲੜਾਂਗੇ ਤਦ ਤੱਕ
ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ
ਬੱਕਰੀਆਂ ਦਾ ਮੂਤ ਪੀਂਦਾ ਹੈ
ਖਿੜੇ ਹੋਏ ਸਰ੍ਹੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁੱਜੀਆਂ ਅੱਖੀਆਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ 'ਚੋਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਿਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ
ਕਿ ਬਾਬੂ ਦਫਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ ਹਰਫ਼ ਪਾਉਂਦੇ ਹਨ...
ਅਸੀਂ ਲੜਾਂਗੇ ਜਦ ਤੱਕ
ਦੁਨੀਆਂ 'ਚ ਲੜਨ ਦੀ ਲੋੜ ਬਾਕੀ ਹੈ....
ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ....
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁੱਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ....
ਜਦੋਂ ਹਕੂਮਤ ਨੇ ਹੁਕਮ ਦਿੱਤਾ
ਕਿ ਖ਼ਤਰਨਾਕ ਗਿਆਨ ਦਿੰਦੀਆਂ ਪੁਸਤਕਾਂ
ਸ਼ਰ੍ਹੇਆਮ ਜਲਾ ਦਿੱਤੀਆਂ ਜਾਣ
ਤਾਂ ਸਭ ਦਿਸ਼ਾਵਾਂ ਤੋਂ ਅੱਗ ਵਿਚ ਸੁੱਟਣ ਲਈ
ਬਲਦ ਪੁਸਤਕਾਂ ਦੇ ਭਰੇ ਗੱਡੇ ਖਿੱਚੀ ਆਉਂਦੇ ਦਿਸੇ
ਇਕ ਜਲਾਵਤਨ, ਪਰ ਸਭ ਤੋਂ ਵਧੀਆ ਲੇਖਕ,
ਸਾੜੀਆਂ ਜਾਣ ਵਾਲੀਆਂ ਪੁਸਤਕਾਂ ਦੀ ਸੂਚੀ ਦੀ ਛਾਣ-ਬੀਣ ਕਰਦਾ
ਇਹ ਵੇਖ ਕੇ ਹੈਰਾਨ ਹੋ ਗਿਆ ਕਿ ਉਸ ਦੀਆਂ
ਪੁਸਤਕਾਂ ਛੱਡ ਦਿੱਤੀਆਂ ਗਈਆਂ ਸਨ।
ਕਰੋਧ ਦੇ ਖੰਭਾਂ ਤੇ ਉਡਦਾ ਉਹ ਆਪਣੀ ਮੇਜ਼ ਵੱਲ ਲਪਕਿਆ
ਤੇ ਹਾਕਮਾਂ ਨੂੰ ਇਕ ਪੱਤਰ ਲਿਖਿਆ :
''ਮੈਨੂੰ ਵੀ ਸਾੜ ਦਿਓ'
ਉਸ ਨੇ ਤੇਜ਼ ਚੱਲਦੀ ਕਲਮ ਨਾਲ ਲਿਖਿਆ
'ਮੈਨੂੰ ਵੀ ਜਲਾ ਦਿਓ!
ਕੀ ਮੈਂ ਸਦਾ ਹੀ ਸੱਚ ਨਹੀਂ ਲਿਖਿਆ?'
ਤੇ ਤੁਸੀਂ ਮੇਰੇ ਨਾਲ ਇਕ ਝੂਠੇ ਬੰਦੇ ਵਰਗਾ ਵਿਹਾਰ ਕਰ ਰਹੇ ਹੋ
ਮੈਂ ਮੰਗ ਕਰਦਾ ਹਾਂ,
ਮੇਰੀਆਂ ਕਿਤਾਬਾਂ ਵੀ ਸਾੜ ਸੁੱਟੋ!
ਸਾੜ ਸੁੱਟੋ ਮੇਰੀਆਂ ਕਿਤਾਬਾਂ ਵੀ!'' (1938)
ਅਨੁਵਾਦ : ਹਰਭਜਨ ਸਿੰਘ ਹੁੰਦਲ
ਸਾਡਾ ਆਖ਼ਰੀ ਅਜ ਸਲਾਮ ਤੈਨੂੰ।
ਰਹਿ ਗਏ ਮੱਭੜੇ ਦਿਲਾਂ ਦੇ ਦਿਲਾਂ ਅੰਦਰ,
ਛੱਡ ਚਲੇ ਹਾਂ ਮਾਤਾ ਗੁਲਾਮ ਤੈਨੂੰ।
ਆਪਾ ਵਾਰ ਦਿੱਤੈ ਕਈਆਂ ਸੂਰਿਆਂ ਨੇ,
ਅੜੀਏ ਕਰਨ ਬਦਲੇ ਨੇਕ ਨਾਮ ਤੈਨੂੰ।
ਭਾਰਤ ਮਾਤਾ ਨਿਕਰਮਣੇ ਭਾਗ ਤੇਰੇ,
ਕੈਹੰਦੇ ਗਏ ਨੇ ਏਹ ਕਲਾਮ ਤੈਨੂੰ।
ਸਤਵੰਜੈ ਵਿਚ ਅਜ਼ਾਦੀ ਦਾ ਨਾਦ ਵੱਜਾ,
ਤੋੜਨ ਲਈ ਗੁਲਾਮੀ ਦੇ ਸੰਗਲਾਂ ਨੂੰ।
ਨਾਨਾ ਸਾਹਿਬ ਨੇ ਹੱਥ ਕਮਾਨ ਲੈ ਕੇ,
ਮਾਤ ਕਰ ਦਿੱਤਾ ਜੰਗੀ ਦੰਗਲਾਂ ਨੂੰ।
ਜਨਰਲ ਬਣੀ ਆ ਕੇ ਖੰਡਾ ਫੜ ਝਾਂਸੀ,
ਜੰਗਲ ਵਿਚ ਬਨਾਉਣ ਲਈ ਮੰਗਲਾਂ ਨੂੰ।
ਤਾਂਤੇ ਤੋਪੀਆ ਹੋਏ ਸ਼ਹੀਦ ਉਥੇ,
ਭੁਖੇ ਮਰਦਿਆਂ ਦੇਖ ਕੇ ਕੰਗਲਾਂ ਨੂੰ।
ਐਪਰ ਤੇਰੀਆਂ ਬੇੜੀਆਂ ਟੁੱਟੀਆਂ ਨਾ,
ਚਾਚਾ ਦੇਸ਼ ਪਰਦੇਸ਼ ਰੁਲਾ ਦਿੱਤਾ।
ਤੇਰੇ ਪ੍ਰੇਮ ਦੀ ਲਗਨ ਕਰਤਾਰ ਲੱਗੀ,
ਸਣੇ ਪਿੰਗਲੇ ਮਿਟੀ ਮਲਾ ਦਿੱਤਾ।
ਬਬਰਾਂ ਬੰਬ ਮਾਰੇ ਮਾਤਾ ਅਣਖ ਪਿੱਛੇ,
ਮੰਡਲ ਦਾਸ ਦੀ ਭੁਖ ਹਲਾ ਦਿੱਤਾ।
ਲੈ ਹੁਣ ਸੀਸ ਦੀ ਫੀਸ ਹਾਂ ਦੇਣ ਲੱਗੇ,
ਮਤੇ ਕਹੇਂ ਤੂੰ ਮੈਨੂੰ ਭੁਲਾ ਦਿੱਤਾ।
ਵਿਦਾ ਕਰ ਸਾਨੂੰ ਪਿਛੋਂ ਹੋਰ ਆਉਂਦੇ,
ਜਾਗ ਪਏ ਮਾਤਾ ਦੇ ਜੁਵਾਨ ਮੁੰਡੇ।
ਨਹੀਂ ਹੋਈ ਆਸ਼ਕ ਬੁੱਢੇ ਨੀਂਗਰਾਂ ਤੇ,
ਵਰ ਲਿਆਉਣ ਓਹਨੂੰ ਪੈਹਲਵਾਨ ਮੁੰਡੇ।
ਧਰਤੀ ਜਾਊ ਛਿੜਕੀ ਖੂਨ ਡੋਲ ਰੱਤਾ,
ਮੇਟ ਦੇਣਗੇ ਕਾਲੇ ਨਸ਼ਾਨ ਮੁੰਡੇ।
ਰਾਤੋ ਰਾਤ ਪ੍ਰਧੀਨਤਾ ਨੱਸ ਜਾਊ,
ਜਦੋਂ ਫੜਨਗੇ ਹੱਥ ਕਮਾਨ ਮੁੰਡੇ।
ਸ਼ੁਕਰ ਅਸਾਂ ਦਾ ਫਰਜ਼ ਅਦਾ ਹੋਇਆ,
ਜਾਂਦੀ ਵਾਰ ਅੱਜ ਹੱਸ ਕੇ ਤੋਰ ਮਾਤਾ।
ਤੇਰੇ ਪ੍ਰੇਮ ਬਦਲੇ ਅੜੀਏ ਮਿਲੇ ਹੂਟੇ,
ਗੈਰ ਕਹਿਣ ਸਾਨੂੰ ਖ਼ੂਨੀ ਚੋਰ ਮਾਤਾ।
ਅਸੀਂ ਤੁਰੇ ਜਾਂਦੇ ਤੇਰਾ ਰਬ ਬੇਲੀ,
ਬੁਢੇ ਪਾਉਣ ਐਵੇਂ ਫੋਕਾ ਸ਼ੋਰ ਮਾਤਾ।
ਲਾਹ ਦੇ ਆਸ ਉਮੈਦ ਹੁਣ ਕਾਂਗਰਸ ਦੀ,
ਖੂਨ ਡੋਲ ਸੇਵਾ ਕਰਸਨ ਹੋਰ ਮਾਤਾ।
ਗ਼ਦਰ ਦੀ ਗੂੰਜ ਨੰ. 7 ਸਾਲ 1931
(ਇੰਡੀਅਨ ਵਰਕਰਜ਼ ਐਸੋਸੀਏਸ਼ਨ, ਗਰੇਟ ਬ੍ਰਿਟੇਨ ਦੇ ਸਹਿਯੋਗ ਨਾਲ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਤਿਆਰ ਕੀਤੀ ਗਈ ਗ਼ਦਰ ਲਹਿਰ ਸ਼ਤਾਬਦੀ ਨੂੰ ਸਮਰਪਤ ਸੀਡੀ 'ਗ਼ਦਰੀ ਗੂੰਜਾਂ' 'ਚੋ ਧੰਨਵਾਦ ਸਹਿਤ।)
ਲੱਗ ਗਿਆ ਜੰਗ ਕਿਥੋਂ ਸਾਡੀ ਤਲਵਾਰ ਨੂੰ
ਦੁੱਖਾਂ ਵਿਚ ਜਾਨ ਪਈ ਜੀਵਣਾ ਮੁਹਾਲ ਹੋਇਆ
ਤੋੜ ਨਹੀਂ ਸਕਦੇ ਗ਼ੁਲਾਮੀ ਵਾਲੀ ਤਾਰ ਨੂੰ
ਉਠ ਜਾਣ ਦੁੱਖ ਅਤੇ ਭੁੱਖ ਦੇ ਕੜਾਕੇ ਸਭ
ਜੁੱਤੀ ਨਾਲ ਕੱਢੋ ਜੇ ਫਰੰਗੀ ਬਦਕਾਰ ਨੂੰ
ਖਿੜੇ ਪਿਆਰਾ ਬਾਗ਼ ਸਾਡਾ ਸਦਾ ਹੀ ਬਸੰਤ ਵਾਂਗ
ਛੇਤੀ ਬਲ ਧਾਰ ਵੀਰੋ ਕਰੋ ਉਪਕਾਰ ਨੂੰ
ਸ਼ੇਰ ਦਾ ਸਰੂਪ ਧਾਰ ਗੱਜੀਏ ਮੈਦਾਨ ਵਿਚ
ਕੱਢੀਏ ਬੁਖ਼ਾਰ ਮਾਰ ਬਾਂਦਰਾਂ ਦੀ ਡਾਰ ਨੂੰ
ਉਠ ਜਾਵੇ ਡਰ ਸਾਡੇ ਦਿਲਾਂ ਉਤੋਂ ਜ਼ਾਲਮਾਂ ਦਾ
ਕੱਢੀਏ ਮਿਆਨੋਂ ਆਪਾਂ ਤੇਜ਼ ਤਲਵਾਰ ਨੂੰ
ਲੁੱਟ ਜੋ ਮਚਾਈ ਇਹਨਾਂ ਜ਼ਾਲਮਾਂ ਨੇ ਸਾਡੇ ਘਰ
ਛੱਡੀਏ ਨਾ ਮੂਲ ਕਿਸੇ ਠੱਗ ਤੇ ਗ਼ਦਾਰ ਨੂੰ
ਢਾਹੁੰਦੇ ਮਸੀਤਾਂ ਕਿਤੇ ਮੰਦਰ ਗਿਰਾਂਵਦੇ ਨੇ
ਕਰਦੇ ਸ਼ੈਤਾਨੀਆਂ ਹਟਾਓ ਬਦਕਾਰ ਨੂੰ
ਜ਼ਾਲਮ ਫਰੰਗੀਆਂ ਦੇ ਚਿਤੜਾਂ ਦੇ ਲੌਣ ਹਿੱਤ
ਕਰੇ ਸੀਖਾਂ ਲਾਲ ਕਹੋ ਉਮਰੇ ਲੁਹਾਰ ਨੂੰ
(ਦਾਇਰਾ ਵਿਚੋਂ ਧੰਨਵਾਦ ਸਹਿਤ)
ਕੌਮੀ ਜੰਗ ਦੇ ਲਈ ਮੈਦਾਨ ਨਿਤਰੋ
ਸਿਰੋਂ ਛਟ ਗੁਲਾਮੀ ਦੀ ਲੌਹਣ ਖ਼ਾਤਰ,
ਭਾਰਤ ਮਾਤਾ ਦੇ ਨੌਜਵਾਨ ਨਿਤਰੋ।
ਛਾਤੀ ਤਾਣ ਕੇ ਤੁਰਨ ਦਾ ਲਾਭ ਤਾਹੀਓਂ,
ਕੌਮੀ ਜੰਗ ਦੇ ਲਈ ਮੈਦਾਨ ਨਿਤਰੋ।
ਗੈਰਾਂ ਹੱਥ ਪਾਈ ਜਿੰਦ ਛੁਡਾਵਣੇ ਲਈ,
ਸਾਰਾ ਲਾਇ ਕੇ ਆਪਣਾ ਤਾਣ ਨਿਤਰੋ।
ਸਾਡਾ ਆਵਣਾ ਜਗ ਤੇ ਸਫਲ ਤਾਹੀਓਂ,
ਸੇਵਾ ਦੇਸ਼ ਦੇ ਲਈ ਬਲਵਾਨ ਨਿਤਰੋ।
ਟੈਕਸ ਮਾਮਲੇ ਦਬਿਆ ਆਣ ਸਾਨੂੰ,
ਕਠੇ ਹੋਇ ਕੇ ਭਾਰ ਇਹ ਲਾਹ ਦੇਈਏ।
ਗ਼ਦਰੀ ਬਣੋ ਤੇ ਦੇਸ਼ ਆਜ਼ਾਦ ਕਰਕੇ,
ਏਸ ਜਗ ਤੇ ਸੁਖ ਦਾ ਸਾਹ ਲਈਏ। (ਮਾਰਚ 1929)
ਹਿੰਦੋਸਤਾਨ ਗ਼ਦਰ ਦੇ ਹਿੰਦੋਸਤਾਨ (ਮਾਸਕ) ਵਿਚੋਂ
ਤੇਰੇ ਸ਼ਹਿਰ ਦੇ 'ਬਾਬਾ ਨਜ਼ਮੀਂ', ਲੋਕ ਚੰਗੇਰੇ ਹੁੰਦੇ।
ਝੁੱਗੀਆਂ ਵਿਚ ਨਾ ਚਾਨਣ ਬਦਲੇ, ਘੁੱਪ-ਹਨੇਰੇ ਹੁੰਦੇ।
ਫੁੱਲਾਂ ਦੇ ਗੁਲਦਸਤੇ ਘੱਲਦੇ ਇਕ ਦੁਜੇ ਦੇ ਵੱਲੇ
ਗਿਰਜੇ ਮੰਦਰ ਵਿਚ ਮਸੀਤੇ ਲੋਕ ਜੇ ਮੇਰੇ ਹੁੰਦੇ।
ਮੈਂ ਵੀ ਘਰ ਦੇ ਓਬੜਾਂ ਅੱਗੇ ਰਾਜ਼ ਜੇ ਵੇਚੇ ਹੁੰਦੇ,
ਸਰਦਾ ਫੁੰਮਣ ਸਿਰ ਤੇ ਹੁੰਦਾ, ਲੰਡਨ ਡੇਰੇ ਹੁੰਦੇ।
ਮੈਂ ਵੀ ਆਪਣੇ ਸੱਜਣਾਂ ਉਤੇ ਫੁੱਲਾਂ ਦਾ ਮੀਂਹ ਪਾਉਂਦਾ,
ਮੇਰੇ ਵੀ ਜੇ ਲੋਕਾਂ ਵਾਂਗੂੰ, ਕਾਸ਼, ਬਨੇਰੇ ਹੁੰਦੇ।
ਮੇਰੇ ਚੰਮ ਦੀਆਂ ਵੱਟੀਆਂ ਵੱਟੋ, ਲਹੂ ਨਾਲ ਭਰ ਲਓ ਦੀਵੇ,
ਕਰ ਲਓ ਘਰ ਦੇ ਲੋਕੇ ਜੀਕਣ ਦੂਰ ਹਨੇਰੇ ਹੁੰਦੇ।
ਮੇਰਾ ਨਾਂ ਵੀ ਹੁੰਦਾ ਬਾਬਾ, ਉਤਲੇ ਵਿਚ ਅਦੀਬਾਂ,
ਮੈਂ ਵੀ ਸ਼ਾਹ ਦੇ ਚਮਚੇ ਅੱਗੇ ਹੰਝੂ ਕੇਰੇ ਹੁੰਦੇ।
ਗ਼ਦਰੀ ਬਾਬਿਆਂ ਦੇ ਨਾਂ
- ਹਰਭਜਨ ਸਿੰਘ ਹੁੰਦਲ
ਪਲ ਪਲ, ਗਿਣ ਗਿਣ, ਕਦੇ ਗੁਜ਼ਾਰੇ ਜੇਲ੍ਹੀਂ, ਸੂਲੀ-ਟੰਗੇ ਦਿਨ।
ਵਰ੍ਹਿਆਂ ਪਿਛੋਂ, ਅੱਜ ਕਿਉਂ ਲੱਗਣ, ਸਾਨੂੰ ਚੰਗੇ ਚੰਗੇ ਦਿਨ।
ਰਾਤਾਂ ਭਾਵੇਂ ਸੱਤ-ਰੰਗੀਆਂ ਸਨ, ਰੌਸ਼ਨੀਆਂ ਦੀ ਝਿਲਮਿਲ ਵੀ,
ਆਖਣ, 'ਮੰਗ ਲੈ, ਜੋ ਵੀ ਚਾਹੇਂ' ਅਸਾਂ ਹਮੇਸ਼ਾ ਮੰਗੇ, ਦਿਨ।
ਦਿਨਾਂ ਦਿਨਾਂ ਦਾ ਚੱਕਰ ਹੁੰਦੈ, ਉਹ ਲੰਘੇ, ਇਹ ਲੰਘ ਜਾਣੇ,
ਕੀ ਹੋਇਆਂ ਜੇ ਅੱਜ ਧੁਆਂਖੇ ਕੌੜੇ, ਕਾਲਖ਼-ਰੰਗੇ ਦਿਨ।
ਗੱਲ ਹਮੇਸ਼ਾ ਕੋਰੀ ਕਰੀਏ, ਕੌੜੀ ਲੱਗੇ, ਜਾਂ ਮਿੱਠੀ,
ਅੱਗ ਦੀ ਰੁੱਤੇ, ਧਮਕੀ ਵਾਂਗੂੰ ਸਾਡੇ ਸਿਰ ਤੋਂ ਲੰਘੇ ਦਿਨ।
ਐਵੇਂ ਪੱਤੇ ਵਾਂਗ ਨਾ ਕੰਬੀ, ਸਦੀਆਂ ਦਾ ਇਤਿਹਾਸ ਬਣੇਂ,
ਫਾਂਸੀ ਚੜ੍ਹਦੇ, ਜੋ ਮੁਸਕਾਏ, ਹੱਸੇ, ਸੂਲੀ ਟੰਗੇ ਦਿਨ।
ਬੁਜ਼ਦਿਲ ਦਾ ਕੀ ਜੀਣਾ ਹੁੰਦਾ, ਕੀ ਜੀਣਾ ਕਮਜ਼ੋਰਾਂ ਦਾ,
ਤਰਲੇ ਲੈ ਕੇ ਕਾਤਲ ਕੋਲੋਂ, ਜਿਨ੍ਹਾਂ ਹੁਧਾਰੇ ਮੰਗੇ ਦਿਨ।
ਉਹ ਦਿਨ ਸਦਾ ਸਲਾਮਤ ਰਹਿੰਦੇ, ਅਣਖ ਜਿਨ੍ਹਾਂ ਦੇ ਹੈ ਪੱਲੇ,
ਸੰਗੀਨਾਂ ਨੂੰ ਕਰਨ ਮਖ਼ੌਲਾਂ, ਕਾਤਲ ਬੂਹੇ ਖੰਘੇ ਦਿਨ।
ਅਸੀਂ ਲੜਾਂਗੇ ਸਾਥੀ
- ਪਾਸ਼
ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ
ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ 'ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਣੀ ਧਰਤੀ 'ਤੇ
ਇਹ ਕੰਮ ਸਾਡਾ ਨਹੀਂ ਬਣਦਾ ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ 'ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ 'ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ
ਅਸੀਂ ਲੜਾਂਗੇ ਤਦ ਤੱਕ
ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ
ਬੱਕਰੀਆਂ ਦਾ ਮੂਤ ਪੀਂਦਾ ਹੈ
ਖਿੜੇ ਹੋਏ ਸਰ੍ਹੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁੱਜੀਆਂ ਅੱਖੀਆਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ 'ਚੋਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਿਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ
ਕਿ ਬਾਬੂ ਦਫਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ ਹਰਫ਼ ਪਾਉਂਦੇ ਹਨ...
ਅਸੀਂ ਲੜਾਂਗੇ ਜਦ ਤੱਕ
ਦੁਨੀਆਂ 'ਚ ਲੜਨ ਦੀ ਲੋੜ ਬਾਕੀ ਹੈ....
ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ....
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁੱਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ....
ਸੜਦੀਆਂ ਪੁਸਤਕਾਂ
- ਬ੍ਰਤੋਲਤ ਬ੍ਰੈਖ਼ਤਜਦੋਂ ਹਕੂਮਤ ਨੇ ਹੁਕਮ ਦਿੱਤਾ
ਕਿ ਖ਼ਤਰਨਾਕ ਗਿਆਨ ਦਿੰਦੀਆਂ ਪੁਸਤਕਾਂ
ਸ਼ਰ੍ਹੇਆਮ ਜਲਾ ਦਿੱਤੀਆਂ ਜਾਣ
ਤਾਂ ਸਭ ਦਿਸ਼ਾਵਾਂ ਤੋਂ ਅੱਗ ਵਿਚ ਸੁੱਟਣ ਲਈ
ਬਲਦ ਪੁਸਤਕਾਂ ਦੇ ਭਰੇ ਗੱਡੇ ਖਿੱਚੀ ਆਉਂਦੇ ਦਿਸੇ
ਇਕ ਜਲਾਵਤਨ, ਪਰ ਸਭ ਤੋਂ ਵਧੀਆ ਲੇਖਕ,
ਸਾੜੀਆਂ ਜਾਣ ਵਾਲੀਆਂ ਪੁਸਤਕਾਂ ਦੀ ਸੂਚੀ ਦੀ ਛਾਣ-ਬੀਣ ਕਰਦਾ
ਇਹ ਵੇਖ ਕੇ ਹੈਰਾਨ ਹੋ ਗਿਆ ਕਿ ਉਸ ਦੀਆਂ
ਪੁਸਤਕਾਂ ਛੱਡ ਦਿੱਤੀਆਂ ਗਈਆਂ ਸਨ।
ਕਰੋਧ ਦੇ ਖੰਭਾਂ ਤੇ ਉਡਦਾ ਉਹ ਆਪਣੀ ਮੇਜ਼ ਵੱਲ ਲਪਕਿਆ
ਤੇ ਹਾਕਮਾਂ ਨੂੰ ਇਕ ਪੱਤਰ ਲਿਖਿਆ :
''ਮੈਨੂੰ ਵੀ ਸਾੜ ਦਿਓ'
ਉਸ ਨੇ ਤੇਜ਼ ਚੱਲਦੀ ਕਲਮ ਨਾਲ ਲਿਖਿਆ
'ਮੈਨੂੰ ਵੀ ਜਲਾ ਦਿਓ!
ਕੀ ਮੈਂ ਸਦਾ ਹੀ ਸੱਚ ਨਹੀਂ ਲਿਖਿਆ?'
ਤੇ ਤੁਸੀਂ ਮੇਰੇ ਨਾਲ ਇਕ ਝੂਠੇ ਬੰਦੇ ਵਰਗਾ ਵਿਹਾਰ ਕਰ ਰਹੇ ਹੋ
ਮੈਂ ਮੰਗ ਕਰਦਾ ਹਾਂ,
ਮੇਰੀਆਂ ਕਿਤਾਬਾਂ ਵੀ ਸਾੜ ਸੁੱਟੋ!
ਸਾੜ ਸੁੱਟੋ ਮੇਰੀਆਂ ਕਿਤਾਬਾਂ ਵੀ!'' (1938)
ਅਨੁਵਾਦ : ਹਰਭਜਨ ਸਿੰਘ ਹੁੰਦਲ
ਭਗਤ ਸਿੰਘ ਅਤੇ ਸਾਥੀਆਂ ਦਾ ਫਾਂਸੀ ਦੇ ਤਖ਼ਤੇ ਤੋਂ ਪੈਗ਼ਾਮ
ਲੈ ਨੀ ਅੰਮੀਏ ਅਸੀਂ ਤਿਆਰ ਬੈਠੇ,ਸਾਡਾ ਆਖ਼ਰੀ ਅਜ ਸਲਾਮ ਤੈਨੂੰ।
ਰਹਿ ਗਏ ਮੱਭੜੇ ਦਿਲਾਂ ਦੇ ਦਿਲਾਂ ਅੰਦਰ,
ਛੱਡ ਚਲੇ ਹਾਂ ਮਾਤਾ ਗੁਲਾਮ ਤੈਨੂੰ।
ਆਪਾ ਵਾਰ ਦਿੱਤੈ ਕਈਆਂ ਸੂਰਿਆਂ ਨੇ,
ਅੜੀਏ ਕਰਨ ਬਦਲੇ ਨੇਕ ਨਾਮ ਤੈਨੂੰ।
ਭਾਰਤ ਮਾਤਾ ਨਿਕਰਮਣੇ ਭਾਗ ਤੇਰੇ,
ਕੈਹੰਦੇ ਗਏ ਨੇ ਏਹ ਕਲਾਮ ਤੈਨੂੰ।
ਸਤਵੰਜੈ ਵਿਚ ਅਜ਼ਾਦੀ ਦਾ ਨਾਦ ਵੱਜਾ,
ਤੋੜਨ ਲਈ ਗੁਲਾਮੀ ਦੇ ਸੰਗਲਾਂ ਨੂੰ।
ਨਾਨਾ ਸਾਹਿਬ ਨੇ ਹੱਥ ਕਮਾਨ ਲੈ ਕੇ,
ਮਾਤ ਕਰ ਦਿੱਤਾ ਜੰਗੀ ਦੰਗਲਾਂ ਨੂੰ।
ਜਨਰਲ ਬਣੀ ਆ ਕੇ ਖੰਡਾ ਫੜ ਝਾਂਸੀ,
ਜੰਗਲ ਵਿਚ ਬਨਾਉਣ ਲਈ ਮੰਗਲਾਂ ਨੂੰ।
ਤਾਂਤੇ ਤੋਪੀਆ ਹੋਏ ਸ਼ਹੀਦ ਉਥੇ,
ਭੁਖੇ ਮਰਦਿਆਂ ਦੇਖ ਕੇ ਕੰਗਲਾਂ ਨੂੰ।
ਐਪਰ ਤੇਰੀਆਂ ਬੇੜੀਆਂ ਟੁੱਟੀਆਂ ਨਾ,
ਚਾਚਾ ਦੇਸ਼ ਪਰਦੇਸ਼ ਰੁਲਾ ਦਿੱਤਾ।
ਤੇਰੇ ਪ੍ਰੇਮ ਦੀ ਲਗਨ ਕਰਤਾਰ ਲੱਗੀ,
ਸਣੇ ਪਿੰਗਲੇ ਮਿਟੀ ਮਲਾ ਦਿੱਤਾ।
ਬਬਰਾਂ ਬੰਬ ਮਾਰੇ ਮਾਤਾ ਅਣਖ ਪਿੱਛੇ,
ਮੰਡਲ ਦਾਸ ਦੀ ਭੁਖ ਹਲਾ ਦਿੱਤਾ।
ਲੈ ਹੁਣ ਸੀਸ ਦੀ ਫੀਸ ਹਾਂ ਦੇਣ ਲੱਗੇ,
ਮਤੇ ਕਹੇਂ ਤੂੰ ਮੈਨੂੰ ਭੁਲਾ ਦਿੱਤਾ।
ਵਿਦਾ ਕਰ ਸਾਨੂੰ ਪਿਛੋਂ ਹੋਰ ਆਉਂਦੇ,
ਜਾਗ ਪਏ ਮਾਤਾ ਦੇ ਜੁਵਾਨ ਮੁੰਡੇ।
ਨਹੀਂ ਹੋਈ ਆਸ਼ਕ ਬੁੱਢੇ ਨੀਂਗਰਾਂ ਤੇ,
ਵਰ ਲਿਆਉਣ ਓਹਨੂੰ ਪੈਹਲਵਾਨ ਮੁੰਡੇ।
ਧਰਤੀ ਜਾਊ ਛਿੜਕੀ ਖੂਨ ਡੋਲ ਰੱਤਾ,
ਮੇਟ ਦੇਣਗੇ ਕਾਲੇ ਨਸ਼ਾਨ ਮੁੰਡੇ।
ਰਾਤੋ ਰਾਤ ਪ੍ਰਧੀਨਤਾ ਨੱਸ ਜਾਊ,
ਜਦੋਂ ਫੜਨਗੇ ਹੱਥ ਕਮਾਨ ਮੁੰਡੇ।
ਸ਼ੁਕਰ ਅਸਾਂ ਦਾ ਫਰਜ਼ ਅਦਾ ਹੋਇਆ,
ਜਾਂਦੀ ਵਾਰ ਅੱਜ ਹੱਸ ਕੇ ਤੋਰ ਮਾਤਾ।
ਤੇਰੇ ਪ੍ਰੇਮ ਬਦਲੇ ਅੜੀਏ ਮਿਲੇ ਹੂਟੇ,
ਗੈਰ ਕਹਿਣ ਸਾਨੂੰ ਖ਼ੂਨੀ ਚੋਰ ਮਾਤਾ।
ਅਸੀਂ ਤੁਰੇ ਜਾਂਦੇ ਤੇਰਾ ਰਬ ਬੇਲੀ,
ਬੁਢੇ ਪਾਉਣ ਐਵੇਂ ਫੋਕਾ ਸ਼ੋਰ ਮਾਤਾ।
ਲਾਹ ਦੇ ਆਸ ਉਮੈਦ ਹੁਣ ਕਾਂਗਰਸ ਦੀ,
ਖੂਨ ਡੋਲ ਸੇਵਾ ਕਰਸਨ ਹੋਰ ਮਾਤਾ।
ਗ਼ਦਰ ਦੀ ਗੂੰਜ ਨੰ. 7 ਸਾਲ 1931
(ਇੰਡੀਅਨ ਵਰਕਰਜ਼ ਐਸੋਸੀਏਸ਼ਨ, ਗਰੇਟ ਬ੍ਰਿਟੇਨ ਦੇ ਸਹਿਯੋਗ ਨਾਲ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਤਿਆਰ ਕੀਤੀ ਗਈ ਗ਼ਦਰ ਲਹਿਰ ਸ਼ਤਾਬਦੀ ਨੂੰ ਸਮਰਪਤ ਸੀਡੀ 'ਗ਼ਦਰੀ ਗੂੰਜਾਂ' 'ਚੋ ਧੰਨਵਾਦ ਸਹਿਤ।)
ਰੰਗ ਵਿਚ ਭੰਗ ਪਾ ਕੇ
ਰੰਗ ਵਿਚ ਭੰਗ ਪਾ ਕੇ ਕੀਤਾ ਬਦਰੰਗ ਸਾਨੂੰਲੱਗ ਗਿਆ ਜੰਗ ਕਿਥੋਂ ਸਾਡੀ ਤਲਵਾਰ ਨੂੰ
ਦੁੱਖਾਂ ਵਿਚ ਜਾਨ ਪਈ ਜੀਵਣਾ ਮੁਹਾਲ ਹੋਇਆ
ਤੋੜ ਨਹੀਂ ਸਕਦੇ ਗ਼ੁਲਾਮੀ ਵਾਲੀ ਤਾਰ ਨੂੰ
ਉਠ ਜਾਣ ਦੁੱਖ ਅਤੇ ਭੁੱਖ ਦੇ ਕੜਾਕੇ ਸਭ
ਜੁੱਤੀ ਨਾਲ ਕੱਢੋ ਜੇ ਫਰੰਗੀ ਬਦਕਾਰ ਨੂੰ
ਖਿੜੇ ਪਿਆਰਾ ਬਾਗ਼ ਸਾਡਾ ਸਦਾ ਹੀ ਬਸੰਤ ਵਾਂਗ
ਛੇਤੀ ਬਲ ਧਾਰ ਵੀਰੋ ਕਰੋ ਉਪਕਾਰ ਨੂੰ
ਸ਼ੇਰ ਦਾ ਸਰੂਪ ਧਾਰ ਗੱਜੀਏ ਮੈਦਾਨ ਵਿਚ
ਕੱਢੀਏ ਬੁਖ਼ਾਰ ਮਾਰ ਬਾਂਦਰਾਂ ਦੀ ਡਾਰ ਨੂੰ
ਉਠ ਜਾਵੇ ਡਰ ਸਾਡੇ ਦਿਲਾਂ ਉਤੋਂ ਜ਼ਾਲਮਾਂ ਦਾ
ਕੱਢੀਏ ਮਿਆਨੋਂ ਆਪਾਂ ਤੇਜ਼ ਤਲਵਾਰ ਨੂੰ
ਲੁੱਟ ਜੋ ਮਚਾਈ ਇਹਨਾਂ ਜ਼ਾਲਮਾਂ ਨੇ ਸਾਡੇ ਘਰ
ਛੱਡੀਏ ਨਾ ਮੂਲ ਕਿਸੇ ਠੱਗ ਤੇ ਗ਼ਦਾਰ ਨੂੰ
ਢਾਹੁੰਦੇ ਮਸੀਤਾਂ ਕਿਤੇ ਮੰਦਰ ਗਿਰਾਂਵਦੇ ਨੇ
ਕਰਦੇ ਸ਼ੈਤਾਨੀਆਂ ਹਟਾਓ ਬਦਕਾਰ ਨੂੰ
ਜ਼ਾਲਮ ਫਰੰਗੀਆਂ ਦੇ ਚਿਤੜਾਂ ਦੇ ਲੌਣ ਹਿੱਤ
ਕਰੇ ਸੀਖਾਂ ਲਾਲ ਕਹੋ ਉਮਰੇ ਲੁਹਾਰ ਨੂੰ
(ਦਾਇਰਾ ਵਿਚੋਂ ਧੰਨਵਾਦ ਸਹਿਤ)
ਕੌਮੀ ਜੰਗ ਦੇ ਲਈ ਮੈਦਾਨ ਨਿਤਰੋ
ਸਿਰੋਂ ਛਟ ਗੁਲਾਮੀ ਦੀ ਲੌਹਣ ਖ਼ਾਤਰ,
ਭਾਰਤ ਮਾਤਾ ਦੇ ਨੌਜਵਾਨ ਨਿਤਰੋ।
ਛਾਤੀ ਤਾਣ ਕੇ ਤੁਰਨ ਦਾ ਲਾਭ ਤਾਹੀਓਂ,
ਕੌਮੀ ਜੰਗ ਦੇ ਲਈ ਮੈਦਾਨ ਨਿਤਰੋ।
ਗੈਰਾਂ ਹੱਥ ਪਾਈ ਜਿੰਦ ਛੁਡਾਵਣੇ ਲਈ,
ਸਾਰਾ ਲਾਇ ਕੇ ਆਪਣਾ ਤਾਣ ਨਿਤਰੋ।
ਸਾਡਾ ਆਵਣਾ ਜਗ ਤੇ ਸਫਲ ਤਾਹੀਓਂ,
ਸੇਵਾ ਦੇਸ਼ ਦੇ ਲਈ ਬਲਵਾਨ ਨਿਤਰੋ।
ਟੈਕਸ ਮਾਮਲੇ ਦਬਿਆ ਆਣ ਸਾਨੂੰ,
ਕਠੇ ਹੋਇ ਕੇ ਭਾਰ ਇਹ ਲਾਹ ਦੇਈਏ।
ਗ਼ਦਰੀ ਬਣੋ ਤੇ ਦੇਸ਼ ਆਜ਼ਾਦ ਕਰਕੇ,
ਏਸ ਜਗ ਤੇ ਸੁਖ ਦਾ ਸਾਹ ਲਈਏ। (ਮਾਰਚ 1929)
ਹਿੰਦੋਸਤਾਨ ਗ਼ਦਰ ਦੇ ਹਿੰਦੋਸਤਾਨ (ਮਾਸਕ) ਵਿਚੋਂ
ਗ਼ਜ਼ਲ
- ਬਾਬਾ ਨਜ਼ਮੀਤੇਰੇ ਸ਼ਹਿਰ ਦੇ 'ਬਾਬਾ ਨਜ਼ਮੀਂ', ਲੋਕ ਚੰਗੇਰੇ ਹੁੰਦੇ।
ਝੁੱਗੀਆਂ ਵਿਚ ਨਾ ਚਾਨਣ ਬਦਲੇ, ਘੁੱਪ-ਹਨੇਰੇ ਹੁੰਦੇ।
ਫੁੱਲਾਂ ਦੇ ਗੁਲਦਸਤੇ ਘੱਲਦੇ ਇਕ ਦੁਜੇ ਦੇ ਵੱਲੇ
ਗਿਰਜੇ ਮੰਦਰ ਵਿਚ ਮਸੀਤੇ ਲੋਕ ਜੇ ਮੇਰੇ ਹੁੰਦੇ।
ਮੈਂ ਵੀ ਘਰ ਦੇ ਓਬੜਾਂ ਅੱਗੇ ਰਾਜ਼ ਜੇ ਵੇਚੇ ਹੁੰਦੇ,
ਸਰਦਾ ਫੁੰਮਣ ਸਿਰ ਤੇ ਹੁੰਦਾ, ਲੰਡਨ ਡੇਰੇ ਹੁੰਦੇ।
ਮੈਂ ਵੀ ਆਪਣੇ ਸੱਜਣਾਂ ਉਤੇ ਫੁੱਲਾਂ ਦਾ ਮੀਂਹ ਪਾਉਂਦਾ,
ਮੇਰੇ ਵੀ ਜੇ ਲੋਕਾਂ ਵਾਂਗੂੰ, ਕਾਸ਼, ਬਨੇਰੇ ਹੁੰਦੇ।
ਮੇਰੇ ਚੰਮ ਦੀਆਂ ਵੱਟੀਆਂ ਵੱਟੋ, ਲਹੂ ਨਾਲ ਭਰ ਲਓ ਦੀਵੇ,
ਕਰ ਲਓ ਘਰ ਦੇ ਲੋਕੇ ਜੀਕਣ ਦੂਰ ਹਨੇਰੇ ਹੁੰਦੇ।
ਮੇਰਾ ਨਾਂ ਵੀ ਹੁੰਦਾ ਬਾਬਾ, ਉਤਲੇ ਵਿਚ ਅਦੀਬਾਂ,
ਮੈਂ ਵੀ ਸ਼ਾਹ ਦੇ ਚਮਚੇ ਅੱਗੇ ਹੰਝੂ ਕੇਰੇ ਹੁੰਦੇ।
No comments:
Post a Comment