Monday, 1 August 2016

ਸਹਾਇਤਾ (ਸੰਗਰਾਮੀ ਲਹਿਰ-ਅਗਸਤ 2016)

ਸਾਥੀ ਜਸਵੰਤ ਸਿੰਘ ਦੁੱਗਾਂ ਸੀਨੀਅਰ ਕੈਮੀਸਟ (ਗਜ਼ਟਿਡ) ਥਰਮਲ ਬਠਿੰਡਾ ਨੇ ਆਪਣੀ ਸੇਵਾ ਮੁਕਤੀ ਸਮੇਂ ਪਾਰਟੀ ਸੂਬਾ ਕਮੇਟੀ ਨੂੰ 2100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸ. ਗੁਰਪ੍ਰੀਤ ਸਿੰਘ ਪੇਧਨੀ ਕਲਾਂ ਜ਼ਿਲ੍ਹਾ ਸੰਗਰੂਰ ਨੇ ਆਪਣੇ ਬੇਟੇ ਸਿਮਰਨਜੀਤ ਸਿੰਘ ਦੇ ਬਤੌਰ ਪ੍ਰੋਬੈਸ਼ਨਰੀ ਅਫਸਰ (OBC ਬੈਂਕ) ਵਿਚ ਨੌਕਰੀ ਮਿਲਣ ਦੀ ਖੁਸ਼ੀ 'ਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਰਿਟਾਇਰਡ ਪ੍ਰਿੰਸੀਪਲ ਇਕਬਾਲ ਸਿੰਘ ਵਲੋਂ ਆਪਣੀ ਪਤਨੀ ਸ਼੍ਰੀਮਤੀ ਨਿਰੰਜਣ ਕੌਰ ਅਤੇ ਮਾਤਾ ਸ਼੍ਰੀਮਤੀ ਪ੍ਰੀਤਮ ਕੌਰ ਪਤਨੀ ਕਾਮਰੇਡ ਕਰਤਾਰ ਸਿੰਘ ਪਨਾਮ ਦੀ ਯਾਦ ਵਿਚ, 10,000 ਰੁਪਏ, ਸੀ.ਪੀ.ਐਮ.ਪੰਜਾਬ ਨੂੰ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਮਾਤਾ ਅਵਤਾਰ ਕੌਰ ਪਤਨੀ ਮਰਹੂਮ ਕਾਮਰੇਡ ਬਲਵੰਤ ਸਿੰਘ ਪੰਛੀ ਮਹਿਮਾ ਸਰਜਾ ਦੀਆਂ ਅੰਤਮ ਰਸਮਾਂ ਸਮੇਂ ਉਨ੍ਹਾਂ ਦੇ ਪੁੱਤਰਾਂ ਕਾਮਰੇਡ ਮਲਕੀਤ ਸਿੰਘ ਅਤੇ ਅਜੈਬ ਸਿੰਘ ਵਲੋਂ ਪਾਰਟੀ ਸੂਬਾ ਕਮੇਟੀ ਨੂੰ 1400 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਮੱਖਣ ਸਿੰਘ, ਪਿੰਡ ਭੈਣੀ, ਤਹਿਸੀਲ ਫਿਲੌਰ ਜਲੰਧਰ ਨੇ ਆਪਣੀ ਪਤਨੀ ਗੁਰਦੇਵ ਕੌਰ ਦੀਆਂ ਅੰਤਮ ਰਸਮਾਂ ਸਮੇਂ ਤਹਿਸੀਲ ਪਾਰਟੀ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਬੀਬੀ ਰਮਨਜੀਤ ਸਪੱਤਨੀ ਸ਼੍ਰੀ ਅਰਸ਼ਪ੍ਰੀਤ ਸਿੰਘ ਨੇ 224, ਅੰਬੇ ਵੈਲੀ ਹੁਸ਼ਿਆਰਪੁਰ ਵਿਖੇ ਗ੍ਰਹਿ ਪ੍ਰਵੇਸ਼ ਦੇ ਸ਼ੁਭ ਮੌਕੇ 'ਤੇ ਪਾਰਟੀ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੀ।
 
ਸਾਥੀ ਗੋਪਾਲ ਮਨਹੋਤਰਾ ਚੀਫ ਫਾਰਮਾਸਿਸਟ ਪੀ.ਐਚ.ਸੀ.ਪੋਸੀ (ਜ਼ਿਲ੍ਹਾ ਹੁਸ਼ਿਆਰਪੁਰ) ਨੇ ਆਪਣੀ ਸੇਵਾ ਮੁਕਤੀ ਸਮੇਂ ਪਾਰਟੀ ਨੂੰ 5100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

No comments:

Post a Comment