Wednesday, 11 May 2016

सभ्याचार पर पूंजीवादी विकास के दुशप्रभाव

नीलम घुमाण

लम्बी गुलामी के बाद भारत 1947 में ब्रिट्रिश साम्राज्यवाद से आजाद हुआ। ब्रिटेन तथा उस जैसे दूसरे देश गरीब देशों पर अपना राज्य स्थापित कर उनको खूब लूटते तथा सारा धन अपने देश को भेजते थे। प्रकृतिक संसाधनों से धनवान भारत को भी अंग्रोजों ने खूब लूटा तथा बड़े से बड़ा जुल्म भारत वासियों पर किया। भारत को आजाद कराने के लिए देशभक्तों ने अनेक यातनाएं सही। कईयों ने फांसी का रस्सा भी चूमा। अंग्रेजी गुलामी का विरोध कर रहे भारतियों को रोकने के लिए अंग्रेजों ने समय समय पर लोक विरोधी कानून लागू किये ताकि भारत पर लम्बे समय तक अपना अधिकार स्थापित रख सकें।

इस लम्बे संघर्ष के बाद आखिर वह दिन आया जब देश आजाद हुआ। तथा कुछ समय बाद देश का अपना संविधान भी बना। शहीद-ए-आजम भगत सिंह के स्वप्न का भारत जिसमें मजदूरों तथा किसानों का राज्य होता परंतु बद-किसमती से आजादी के पश्चात देश उन लोगों के हाता में चला गया जिनका अंग्रेजों से सांस्कृतिक सहिचार था। अंग्रेजों की गुलामी दिखती थी तथा उस गुलामी के खिलाफ लोगों की लड़ाई भी दिखती थी। जो लड़ी भी गई तथा अंग्रेजों को देश छोड़ भाग जाने के लिए मजबूर भी होना पड़ा। किन्तू आज इन साम्राज्यवादी देशों द्वारा जो बौधिक गुलामी पूरी दूनिया में कायम की जा रही है उस गुलामी से लडऩा तथा आजादी प्राप्त करना बहुत मुश्किल है। इस न दिखने वाली गुलामी वे जिस प्रकार से हमारे विचारों को कृठिंत करने का प्रयास किया जा रहा है, इससे बाहर निकल पाना अत्यंत कठिन है। सामाजिक जीवन में परिवर्तन, जिसमें हमारा रहन सहन, आपसी मेल मिलाप, खान पान, सामाजिक मूल्य आदि सब तहस-नहस हो गया है। जिस प्रकार से पिछले 60 सालों से हमारे जीवन का हर एक पहलू बदल गया है यह सोचने का विषय है। 90 के दशक के बाद जिस तेजी के साथ भारतीय समाज बदला है, जिस प्रकार से विज्ञान ने चमत्कार दिखाए हैं। इससे जहां हमारी जीवन शैली प्रभावित हुई वहीं हमारे विचारों में भी परिवर्तन आया है। पहले हमारी किताबों के विषय सामाजिक होते थे जैसे सामाजिक समस्याएं, प्राकृतिक उत्पादन समाज के प्रति कर्तव्य तथा अधिकार आदि के बारे में पढ़ा करते थे। लेकिन अब वह विषय हमारी किताबों से गायब हो गये हैं। देश की आजादी की जगह आज कम्पयूटर का जन्मदाता, फेसबुक का जन्मदाता चार मार्गी सड़कें, बड़ी बड़ी आसमान चूमती ईमारतें आदि ने ले ली है। देश में गरीबी क्यों है? बेरोजगारी का कारण क्या है? दिन रात महंगाई क्यों बढ़ रही है? आदि विषयों की जगह उन विषयों ने ले ली है जिनका आम लोगों के जीवन से कोई भी सरोकार नहीं है।

कहा जाता है कि फिल्में भारतीय समाज का आईना पेश करती हैं। लोग फिल्मों से प्रभावित होते हैं। लेकिन आज हो क्या रहा है। फिल्मों का विषय भी परिवर्तित हो गया है। पहले मदर इण्डिया, नया दौर, क्रांति जैसी फिल्मे बना करतीं थीं मुगल-ए-आजम अपने समय की बहुत बढिय़ा फिल्म बनी इन फिल्मों का विषय भारतीय समाज का आईना पेश करता था। आज फिल्मों पर भी न दिखने वाला हमला हुआ है। भारतीय फिल्म का विषय वस्तु बदल गया है। आज की फिल्मे हमे बड़े बड़े सपने दिखाती हंै कि किस तरह एक ही रात में आप करोड़पति बन सकते हैं। किस तरह समाज में वारदात करके आप डॉन बन सकते हैं। भारत की सबसे मुख्य समस्या गरीबी जो कभी भारतीय फिल्मों का विषय होती थी वह भी फिल्मों से हटा दी गई है और भारत में अगर कोई मुसलमान हो तो वह आतंकवादी ही है फिल्मों में यह भी बताया जा रहा है। कहने का तात्पर्य यह है कि हमारा जीवन इन सांस्कृतिक हमलों का शिकार होता जा रहा है।

आज घर में ही घर के कई हिस्से हो गए हैं। जहां परिवार के मैंबर अपने आप में व्यस्त है। जिसमे्ं पारिवारिक रिश्तों में रूखापन आ गया है। साम्राज्यवाद के इस हमले से मुकाबला करना तथा इन हमलों के खिलाफ एक विशाल लामबंदी आज की मांग है। इक तरफ जहां हम साम्राज्यवादी नीतियों का विरोध करें तो दूसरी तरफ समाज में आ रहे इस तीव्र परिवर्तन के विरुद्ध भी लोगों को जागरूक करें।

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਮਈ 2016)

ਹੰਗਰੀ ਦੀ ਕਹਾਣੀ 

ਕਿਸ਼ ਸ਼ਮੁ ਯੋਸ਼ਕਾ
 
- ਜਿਗਮੋਂਦ ਮੋਰਿਤਸ 
ਉਹ ਇਕੋ ਪਿੰਡੋਂ ਆਏ ਸਨ। ਟਰਾਂਸਿਲਵਾਨੀਆਂ ਦੀ ਸਰਹੱਦ  ਦੇ ਨੇੜਿਓਂ ਤੇੜਿਓਂ ਅਤੇ ਉਹ ਟਰਾਂਸਿਲਵਾਨੀਅਨ ਲੋਕਾਂ ਵਰਗੇ ਚਲਾਕ ਵੀ ਸਨ। ਹਮੇਸ਼ਾ ਖੁਸ਼ ਰਹਿੰਦੇ ਸਨ, ਬਿਲਕੁਲ ਮਸਤ ਮੌਲਾ। ਪਾਲ ਵਿਚ ਉਹ ਦੋਵੇਂ ਜਣੇ ਇਕ ਦੂਜੇ ਦੇ ਨਾਲ ਨਾਲ ਖੜ੍ਹੇ ਹੁੰਦੇ ਸਨ। ਆਖਿਰ ਉਨ੍ਹਾਂ ਦੋਨਾਂ ਦੇ ਨਾਂ ਆਪਸ ਵਿਚ ਘੁਲਮਿਲ ਗਏ ਸਨ ਜਿਸ ਦਾ ਸਾਰੀ ਪਲਟਨ ਵਿਚ ਪਤਾ ਸੀ। ਇਕ ਦਾ ਨਾਂ ਕਿਸ਼ ਸ਼ਮੁ ਤੇ ਦੂਜੇ ਦਾ ਨਾਂ ਸ਼ਮੁ ਯੋਸ਼ਕਾ ਸੀ। ਪਰ ਦੋਹਾਂ ਦੇ ਨਾਂ ਰਲ-ਮਿਲ ਕੇ ਇਕ ਹੋ ਗਏ ਸਨ-ਕਿਸ਼ ਸ਼ਮੁ ਯੋਸ਼ਕਾ।
''ਯਾਰ ਮੈਨੂੰ ਭੁੱਖ ਜਿਹੀ ਲੱਗ ਰਹੀ ਹੈ,'' ਕਿਸ਼ ਸ਼ਮੁ ਨੇ ਕਿਹਾ।
ਉਨ੍ਹਾਂ ਨੂੰ ਖਾਣਾ ਖਾਧਿਆਂ ਦੋ ਦਿਨ ਹੋ ਗਏ ਸਨ। ਉਨ੍ਹਾਂ ਦੇ ਪੱਲੇ ਫੁੱਟੀ ਕੌਡੀ ਵੀ ਨਹੀਂ ਸੀ। ਉਨ੍ਹਾਂ ਨੂੰ ਤਾਰਾਂ ਨਾਲ ਬਣਾਈ ਮੋਰਚੇ ਦੀ ਵਾੜ ਤੱਕ ਭੇਜਿਆ ਗਿਆ ਸੀ। ਉਨ੍ਹਾਂ ਦੇ ਪਿੱਛੇ ਇਕ ਵੱਡਾ ਮੈਦਾਨ ਸੀ। ਜਿਸ ਨੂੰ ਸਿਰਫ ਰਾਤ ਵੇਲੇ ਕੁਝ ਫੌਜੀ ਛੁਪ ਕੇ ਪਾਰ ਕਰ ਸਕਦੇ ਸਨ ਅਤੇ ਉਹ ਵੀ ਬਹੁਤ ਕਰਕੇ ਇਨ੍ਹਾਂ ਵਿਚਾਰਿਆਂ ਵਾਸਤੇ ਖਾਣਾ ਨਹੀਂ, ਗੋਲੀਆਂ ਲਿਆ ਕੇ ਦਿੰਦੇ ਸਨ।
''ਕੀ ਖਾਈਏ ਭਰਾਵਾ?'' ਸ਼ਮੁ ਯੋਸ਼ਕਾ ਨੇ ਅਖਿਆ।
''ਖਾਣ ਨੂੰ ਕੀ ਹੈ?''
''ਮੇਰੇ ਕੋਲ ਪਾਣੀ ਹੈ।''
'ਮੇਰੇ ਕੋਲ ਲੂਣ ਹੈ।''
''ਵਾਹ, ਵਧੀਆ ਜਿਹਾ ਸੂਪ ਬਣਾਇਆ ਜਾਵੇ।''
''ਪਰ ਸੂਪ ਕਿਸ ਚੀਜ਼ ਦਾ?''
''ਘਾਹ ਦਾ।''
''ਕੀ ਉਹ ਵੀ ਚੱਲੇਗਾ?''
''ਜ਼ਰੂਰ।''
''ਠਹਿਰ ਜਾ, ਇਉਂ ਨਹੀਂ ਬਣੇਗਾ। ਮੈਂ 'ਪਰੇਅ' ਦਾ ਸੂਪ ਬਣਾ ਦਿਆਂਗਾ, ਜ਼ਿਆਦਾ ਵਧੀਆ ਰਹੇਗਾ।''
''ਉਹ ਹੈ ਕਿੱਥੇ?''
''ਭਾਲ ਲਵਾਂਗੇ। ਏਡੇ ਵੱਡੇ ਮੈਦਾਨ ਵਿਚ ਕਿਤੇ ਨਾ ਕਿਤੇ ਤਾਂ ਹੋਵੇਗਾ ਹੀ। ਮੇਰੀ ਮਾਂ ਪਿੰਡ ਵਿਚ ਉਂਜ ਹੀ ਬਾਹਰ ਗਈ ਰਿੱਨ੍ਹਣ ਲਈ ਸਾਗ ਤੋੜ ਲਿਆਉਂਦੀ ਹੈ।''
''ਵਾਹ! ਫਿਰ ਤਾਂ ਮਜ਼ਾ ਆ ਜਾਵੇਗਾ।''
ਇਸ 'ਤੇ ਉਹ ਹੱਸੇ।
ਮੈਦਾਨ ਵਿਚ ਮਿੱਧੇ ਹੋਏ ਘਾਅ ਵਿਚ ਉਹ ਵਿਅਰਥ ਹੀ ਇਧਰ-ਉਧਰ ਟੱਕਰਾਂ ਮਾਰਦੇ ਰਹੇ, ਸੂਪ ਲਈ ਉਨ੍ਹਾਂ ਨੂੰ ''ਪਰੇਅ' ਨਾਂ ਮਿਲਿਆ।
''ਸੁਣ ਯਾਰ, ਮੈਂ ਮੋਰਚੇ ਦੇ ਅੱਗੇ ਜਾਵਾਂਗ, ਉਥੇ ਕੌਣ ਜਾਂਦਾ ਹੈ? ਬਹੁਤ ਘਾਹ ਹੈ, ਉਥੇ ਤਾਂ ਜ਼ਰੂਰ ਮਿਲ ਜਾਵੇਗਾ।''
''ਮੈਂ ਵੀ ਆਊਂਗਾ।''
''ਨਾ ਤੂੰ ਨਾ ਆਈਂ, ਇਸ ਲਈ ਕਿ ਜੇ ਇਕ ਉਥੇ ਫੁੜਕ ਗਿਆ ਤਾਂ ਘੱਟੋ ਘੱਟ ਦੂਜਾ ਥੋੜ੍ਹੇ ਜਿਹੇ 'ਪਰੇਅ' ਖਾਤਰ ਕਿਉਂ ਮਰੇ?''
''ਦੇਖ ਬਈ ਫਿਰ ਤਾਂ ਮੈਂ ਜਾਉਂਗਾ ਹੀ।''
''ਤੂੰ ਸਾਰਾ ਘਾਹ ਚਰ ਜਾਵੇਂਗਾ ਤਾਂ ਮੇਰੇ ਲਈ ਕੀ ਬਚੇਗਾ, ਕੱਦੂ?''
ਇੰਨੇ ਨੂੰ ਕਿਸ਼ ਸ਼ਮੁ ਲੰਮਾ ਪੈ ਕੇ ਤਾਰਾਂ ਨਾਲ ਕੀਤੀ ਮੋਰਚਾਬੰਦੀ ਦੇ ਹੇਠੋਂ ਦੀ ਦੂਜੇ ਬੰਨੇ ਲੰਘ ਗਿਆ। ਉਹ ਹੌਲੀ ਹੌਲੀ  ਇਕ ਵੱਡੀ ਮੋਟੀ ਚਕੁੰਦਰ ਵਾਂਗ ਸਰਕ ਰਿਹਾ ਸੀ। ਉਹਨੂੰ ਘਾਹ ਦੀ ਹਰੇਕ ਪੱਤੀ ਦਾ ਅਹਿਸਾਸ ਹੋ ਰਿਹਾ ਸੀ, ਸੁੰਘ ਰਿਹਾ ਸੀ। ਮੂੰਹ 'ਚ ਚਿੱਥ ਚਿੱਥ ਕੇ ਸੁਆਦ ਚੱਖ ਰਿਹਾ ਸੀ, ਪਰ ਉਹਨੂੰ ਕੋਈ ਅਜਿਹਾ ਬੂਟਾ ਨਾ ਮਿਲਿਆ ਜਿਹੋ ਜਿਹਾ ਉਹਦੀ ਮਾਂ ਤੋੜ ਕੇ ਲਿਆਉਂਦੀ ਹੁੰਦੀ ਸੀ, ਨਰਮ ਮਿੱਠੇ ਪੱਤੇ।
ਓ! ਕਿੰਨੇ ਦੂਰ ਹਨ ਉਹ। ਮਾਂ ਅਤੇ ਆਪਣਾ ਦੇਸ਼।
ਉਹ ਸਰਕਦਾ ਰਿਹਾ, ਅੱਗੇ ਹੋਰ ਅੱਗੇ, ਪਿਆਰ ਨਾਲ ਹਰੇ ਘਾਹ 'ਚ। ਬਿਨਾਂ ਅਵਾਜ਼ ਉਚੇ ਹਰੇ ਭਰੇ ਘਾਹ ਵਿਚ, ਜੋ ਕਟਾਈ ਵਾਸਤੇ ਤਿਆਰ ਸੀ। ਆਪਣੇ ਸਿਰ ਨੂੰ ਵਾਰ ਵਾਰ ਲੁਕਾਉਂਦਿਆਂ ਅਤੇ ਪੰਜਿਆਂ ਨਾਲ ਮਿੱਟੀ ਨੂੰ ਖਰੋਚਦਿਆਂ ਅੱਗੇ ਸਰਕਣਾ ਉਹਨੂੰ ਬਹੁਤ ਚੰਗਾ ਲੱਗਾ।
ਦੁਸ਼ਮਣ ਦਾ ਮੋਰਚਾ ਬਹੁਤ ਦੂਰ ਨਹੀਂ ਸੀ। ਰੂਸੀ ਖਾਈਆਂ ਤਕਰੀਬਨ ਸੌ ਮੀਟਰ ਦੂਰ ਸਨ ਪਰ ਵਿਚਾਲੇ ਸੰਘਣੀਆਂ ਝਾੜੀਆਂ ਸਨ ਅਤੇ ਘਾਹ ਇੰਨਾ ਉਚਾ ਸੀ ਕਿ ਗੋਡੇ ਰੂਣੀ ਹੋਵੇ ਤਾਂ ਸਿਰ ਬਾਹਰ ਨਹੀਂ ਦਿੱਸਦਾ ਸੀ। ਕਿਸ਼ ਸ਼ਮੁ ਹੋਰ ਅੱਗੇ ਵੱਧਦਾ ਰਿਹਾ। ਉਹ ਸਿਰਫ ਆਪ ਹੀ ਦੇਖ ਰਿਹਾ ਸੀ ਕਿ ਖੜ੍ਹੇ ਘਾਹ ਦੀਆਂ ਪਤਲੀਆਂ ਪੱਤੀਆਂ ਉਹਦੇ ਸਰੀਰ ਦੇ ਹੇਠਾਂ ਕਿਵੇਂ ਦੱਬਦੀਆਂ ਹਨ।
ਚਾਣਚੱਕ ਅਜੀਬ ਜਿਹੀ ਆਵਾਜ਼ ਕੰਨਾਂ ਨਾਲ ਟਕਰਾਈ।
ਉਹ ਡਰਦਾ ਮਾਰਾ ਪਲ ਭਰ ਲਈ ਚੁੱਪ ਰਿਹਾ, ਫਿਰ ਉਹ ਹੌਲੀ ਹੌਲੀ ਹੱਸਣ ਲੱਗਾ ਕਿ ਸੁਣਾਈ ਨਾ ਦੇਵੇ। ਉਹ ਕਿਸੇ ਦੇ ਘੁਰਾੜੇ ਸੁਣ ਰਿਹਾ ਸੀ।
ਹੁਣ ਕੀ ਕੀਤਾ ਜਾਵੇ?
ਖੁੱਲ੍ਹੀ ਵੱਡੀ ਨੀਲੀ ਛੱਤਰੀ ਦੇ ਹੇਠਾਂ ਇੰਨੇ ਅਰਾਮ ਨਾਲ ਕੌਣ ਸੌ ਸਕਦਾ ਹੈ?
ਅੱਖਾਂ ਉਪਰ ਨੂੰ ਚੁੱਕੀਆਂ ਤਾਂ ਉਤੇ ਸਿਰਫ ਗੂਹੜਾ ਨੀਲਾ ਆਸਮਾਨ ਸੀ। ਚੜ੍ਹਦੇ ਵੱਲੋਂ ਚਿੱਟੇ ਬੱਦਲ ਤੈਰਦੇ ਆ ਰਹੇ ਸਨ। ਹੇ ਰੱਬਾ, ਇਹ ਆਦਮੀ ਇੰਨੇ ਵਧੇਰੇ ਅਜੀਬ ਮਾਹੌਲ ਅਤੇ ਦੁਸ਼ਮਣਾਂ ਵਿਚਕਾਰ ਕਿਵੇਂ ਸੌਂ ਸਕਦਾ ਹੈ? ਸਰੀਰ ਤਾਂ ਆਰਾਮ ਮੰਗਦਾ ਹੈ। ਘਰ ਵਿਚ ਆਦਮੀ ਕਦੋਂ ਸੌਂਦਾ ਹੈ? ਜਦੋਂ ਰੋਜ਼ ਦਾ ਕੰਮ ਖਤਮ ਹੋ ਜਾਂਦਾ ਹੈ, ਫਿਰ ਵਿਛੇ ਹੋਏ ਮੁਲਾਇਮ ਅਤੇ ਵਧੀਆ ਬਿਸਤਰੇ 'ਚ ਵੜ ਕੇ ਇੰਜ ਪੈ ਜਾਂਦਾ ਹੈ ਕਿ ਸਵੇਰ ਤੱਕ ਉਹਨੂੰ ਪਤਾ ਹੀ ਨਹੀਂ ਲੱਗਦਾ, ਜ਼ਿੰਦਗੀ ਕੀ ਹੈ-ਬਸ ਅੱਧੀ ਰਾਤ ਨੂੰ ਜਦੋਂ ਘੋੜੇ ਹਿਣਕਦੇ ਹਨ ਤਾਂ ਕੁਝ ਹੋਸ਼ ਆਉਂਦੀ ਹੈ ਕਿ ਸੁੱਤੇ ਉਣੀਂਦੇ ਵਿਚ ਵੀ ਆਪਣਾ ਫਰਜ਼ ਨਿਭਾਵਾਂ, ਘੋੜੇ ਨੂੰ ਤਾਜ਼ਾ ਚਾਰਾ ਪਾਵਾਂ... ਆਦਮੀ ਨੂੰ ਹਰ ਤਰ੍ਹਾਂ ਦੀ ਆਦਤ ਪੈ ਜਾਂਦੀ ਹੈ।
ਇਸ ਵੇਲੇ ਉਹਦੀਆਂ ਪਲਕਾਂ ਮਣੋਂ ਭਾਰੀਆਂ ਹੋ ਰਹੀਆਂ ਸਨ। ਫਿਰ ਵੀ ਉਹ ਸੌਂ ਨਹੀਂ ਸੀ ਸਕਦਾ.... ਪਰ ਇਸ ਆਦਮੀ ਨੂੰ ਦੇਖ ਕੇ ਜੋ ਉਹਦੇ ਸਾਹਮਣੇ ਬੱਚਿਆਂ ਵਰਗੀ ਖਾਮੋਸ਼ ਅਤੇ ਮਿੱਠੀ ਨੀਂਦ ਸੌਂ ਰਿਹਾ ਹੈ, ਇਉਂ ਲੱਗਦਾ ਹੈ ਜਿਵੇਂ ਉਸ ਨਾਲ ਸੁਪਨਿਆਂ ਦੀਆਂ ਕਿਰਨਾਂ ਫੁੱਟ ਰਹੀਆਂ ਹੋਣ ਜੋ ਛੂਤ ਦੀ ਬੀਮਾਰੀ ਵਰਗੀਆਂ ਉਸ ਨੂੰ ਲੱਗ ਰਹੀਆਂ ਹੋਣ ਅਤੇ ਉਸ ਦੀਆਂ ਪਲਕਾਂ ਨੂੰ ਮਿੱਠੇ ਸ਼ਹਿਦ ਨਾਲ ਚੁੰਬੇੜ ਰਹੀਆਂ ਹੋਣ। ਉਹ ਮਦਹੋਸ਼ ਜਿਹਾ ਹੋ ਕੇ ਸਾਹਮਣੇ ਚੁਕੰਦਰ ਦੇ ਨਰਮ ਮਿੱਟੀ ਦੇ ਘਰ ਉਪਰ ਲਗਭਗ ਸਿਰ ਰੱਖਦਾ ਹੈ ਕਿ ਉਹ ਦੁਨੀਆਂ ਦੀਆਂ ਪ੍ਰੇਸ਼ਾਨੀਆਂ, ਥਕੇਵੇਂ, ਜਾਨ ਕੱਢਣ ਵਾਲੀ ਭੁੱਖ ਆਦਿ ਸਭ ਕੁੱਝ ਭੁੱਲ ਜਾਵੇ, ਆਪਣੇ ਆਪ ਨੂੰ ਸਭ ਤੋਂ ਪਿਆਰੇ ਅਤੇ ਮਿੱਠੇ ਸੁਪਨਿਆਂ ਦੇ ਹਵਾਲੇ ਕਰ ਦੇਵੇ।
ਉਹਨੂੰ ਅਚਾਨਕ ਦੂਜੇ ਦੀ ਯਾਦ ਆਉਂਦੀ ਹੈ, ਸ਼ਮੁ ਯੋਸ਼ਕਾ, ਉਹਦਾ ਦੋਸਤ, ਜੇ ਉਥੇ ਮੋਰਚੇ ਉਤੇ, ਤਾਰ ਦੀ ਵਾੜ ਦੇ ਪਿੱਛੇ ਮਿੱਠੀਆਂ 'ਪਰੇਅ' ਪੱਤੀਆਂ ਦੀ ਉਡੀਕ ਕਰ ਰਿਹਾ ਹੋਵੇਗਾ ਕਿ ਸੂਪ ਬਣਾਇਆ ਜਾਵੇ।
ਇਕ ਦਮ ਸਾਰੀ ਨੀਂਦ ਅੱਖਾਂ 'ਚੋਂ ਉਡ ਜਾਂਦੀ ਹੈ। ਉਹਦੀ ਜ਼ਿੰਦਗੀ, ਉਹ ਤਾਂ ਕੋਈ ਗੱਲ ਨਹੀਂ, ਹੋਰ ਲੋਕ ਮਾਰੇ ਗਏ ਹਨ, ਹਜ਼ਾਰਾਂ ਲੱਖਾਂ ਅਤੇ ਸੰਸਾਰ ਦੀ ਦ੍ਰਿਸ਼ਟੀ ਤੋਂ ਲੈ ਕੇ ਅੱਜ ਤੱਕ ਕਿੰਨੇ ਲੋਕ ਮਾਰੇ ਗਏ ਹਨ ਅਤੇ ਇਸ ਤੋਂ ਬਾਅਦ ਵੀ ਹਮੇਸ਼ਾ ਸਭ ਨੇ ਇਕ ਵਾਰ ਮਰਨਾ ਹੈ, ਪਰ ਸ਼ਮੁ ਯੋਸ਼ਕਾ ਮਿੱਠੀਆਂ 'ਪਰੇਅ' ਪੱਤੀਆਂ ਦੀ ਉਡੀਕ ਕਰ ਰਿਹਾ ਹੈ।
ਕਿਸ਼ ਸ਼ਮੁ ਨੂੰ ਇਕ ਗੱਲ ਸੁੱਝੀ।
ਆਪਣੀ ਜੀਵਨ ਸ਼ਕਤੀ ਨੂੰ ਇਕ ਵਾਰ ਫਿਰ ਇਕੱਠੀ ਕਰਕੇ ਉਹ ਹੋਰ ਅਗਾਂਹ ਵਧਿਆ, ਕਿਰਲੇ ਵਾਂਗ ਹੌਲੀ ਹੌਲੀ।
ਤੇ ਉਹਦੇ ਸਾਹਮਣੇ ਰੂਸੀ ਫੌਜੀ।
ਉਹ ਲੱਤਾਂ ਪਸਾਰੀ ਬੇਖ਼ਬਰ ਸੁੱਤਾ ਪਿਆ ਹੈ। ਹਰੇ ਜਿਹੇ ਕੱਪੜੇ ਪਹਿਨੇ ਹੋਏ ਹਨ। ਉਹਦੀ ਟੋਪੀ ਸਿਰ ਤੋਂ ਅੱਧੀ ਸਰਕ ਗਈ ਹੈ, ਲੰਮੇ ਹਲਕੇ ਭੂਰੇ ਰੰਗ ਦੇ ਵਾਲ ਪਸੀਨੇ ਨਾਲ ਭਿੱਜੇ ਹੋਏ, ਗਰਮ ਮੱਥੇ ਉਤੇ ਖਿਲਰੇ ਹੋਏ ਸਨ। ਉਹਦਾ ਮੂੰਹ ਥੋੜਾ ਜਿਹਾ ਖੁੱਲ੍ਹਾ ਹੈ, ਚਿਹਰਾ ਬੱਚੇ ਵਾਂਗ ਮਾਸੂਮ ਅਤੇ ਸ਼ਾਂਤ। ਸਿਰ ਘਾਹ ਦੇ ਗੁੱਛੇ 'ਤੇ ਟਿਕਿਆ ਹੋਇਆ ਹੈ। ਉਹਦੀ ਬੰਦੂਕ ਹੱਥੋਂ ਡਿੱਗੀ ਹੋਈ ਹੈ, ਖਾਣੇ ਦਾ ਥੈਲਾ ਉਹਦੇ ਕੋਲ ਹੈ, ਉਹ ਇੰਜ ਸੌ ਰਿਹਾ ਹੈ ਜਿਵੇਂ ਨਿੱਕਾ ਰਿਹਾ ਬਲੂਰ ਪੂਰੇ ਵਿਸ਼ਵਾਸ ਅਤੇ ਖੁਸ਼ੀ ਨਾਲ ਆਪਣੇ ਆਪ ਨੂੰ ਆਪਣੀ ਮਾਂ ਦੀ ਗੋਦ ਦੇ ਹਵਾਲੇ ਕਰ ਕੇ ਸੌਂਦਾ ਹੈ ਕਿ ਜੋ ਮਰਜ਼ੀ ਹੋਵੇ ਉਹਨੂੰ ਕੋਈ ਪਰਵਾਹ ਨਹੀਂ। ਜਾਗਣ ਤੋਂ ਪਹਿਲਾਂ ਉਹਦੇ ਨਾਲ ਪਿਆਰ ਕੀਤਾ ਜਾ ਸਕਦਾ ਹੈ ਜਾਂ ਮੌਤ ਦੇ ਘਾਟ ਉਤਾਰਿਆ ਜਾ ਸਕਦਾ ਹੈ।... ਉਹ ਰੂਸੀ ਇੱਥੇ ਕਿਹਦੇ ਆਸਰੇ, ਭਰੋਸੇ ਪਿਆ ਹੈ। ਪਵਿੱਤਰ ਭੂਮੀ ਉਹਦੇ ਹੇਠਾਂ ਧੜਕ ਰਹੀ ਸੀ। ਇਉਂ ਲੱਗਦਾ ਸੀ ਕਿ ਭੂਮੀ ਦੀ ਧੜਕਣ ਦੇ ਨਾਲ ਨਾਲ ਰੂਸੀ ਬਹਾਦਰ ਹੌਲੀ ਹੌਲੀ ਸਾਹ ਲੈ ਰਿਹਾ ਹੈ।
ਕਿਸ਼ ਸ਼ਮੁ ਦੀਆਂ ਅੱਖਾਂ ਚਮਕਣ ਲੱਗੀਆਂ। ਉਹਦੀ ਨਜ਼ਰ ਤੇਜ਼ ਹੋ ਗਈ। ਉਹ ਤਿਰਛੀਆਂ ਜਿਹੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਜਾਂਚ ਰਿਹਾ ਸੀ ਕਿ ਰੂਸੀ ਕਿੰਨੀ ਗੂਹੜੀ ਨੀਂਦੇ ਸੌਂ ਰਿਹਾ ਹੈ।
ਫਿਰ ਉਸ ਨੇ ਆਪਣਾ ਹੱਥ ਅੱਗੇ ਵਧਾਇਆ। ਮੁੱਠ ਵਿਚ ਤੇਜ਼  ਨੋਕੀਲੀ ਸੰਗੀਨ ਸੀ... ਉਹ ਸੰਗੀਨ ਰੂਸੀ ਦੇ ਖੁੱਲ੍ਹੇ ਵਾਲਾਂ ਵਾਲੇ ਲਾਲ ਅਤੇ ਕੰਬਦੇ ਹੋਏ ਸੀਨੇ ਤੋਂ ਬਸ ਇਕ ਸੈਂਟੀਮੀਟਰ ਪਹਿਲਾਂ ਰੁਕ ਗਈ... ਇਉਂ ਲੱਗਾ ਜਿਵੇਂ ਸਖਤ ਲੋਹੇ ਦੀ ਕਰੂਰ ਸੰਗੀਨ ਆਪਣੇ ਆਪ ਕਿਸੇ ਖੂਬਸੂਰਤ ਅਤੇ ਸੱਚੇ ਵਿਚਾਰ ਦੇ ਪ੍ਰਭਾਵ ਕਾਰਨ ਦੁਬਿਧਾ 'ਚ ਪੈ ਕੇ ਅਤੇ ਕੰਬ ਕੇ ਰੁਕ ਗਈ ਹੋਵੇ। ਫਿਰ ਪਿੱਛੇ ਹਟ ਰਹੀ ਹੈ, ਦੂਜੇ ਹੱਥ 'ਚ ਚਲੀ ਜਾਂਦੀ ਹੈ।
ਕਿਸ਼ ਸ਼ਮੁ ਨੇ ਦੂਜੇ ਹੱਥ ਨਾਲ ਜੋ ਖਾਲੀ ਸੀ, ਲੰਮੀ ਰੂਸੀ ਬੰਦੂਕ ਨੂੰ ਫੜਿਆ ਤੇ ਘਾਹ ਤੋਂ ਚੁੱਕ ਲਿਆ.... ਜੇ ਜੀਵਤ ਮਨੁੱਖ ਦੀ ਆਤਮਾ ਨਾ ਜੁੜੀ ਹੋਵੇ ਤਾਂ ਇਹ ਬੰਦੂਕ ਰੂਸੀ ਮਸ਼ੀਨ ਵੀ ਕਿੰਨਾ ਆਗਿਆਕਾਰੀ ਜਾਨਵਰ ਹੈ। ਹੁਣ ਰੂਸੀ ਦੀ ਮੌਤ ਹੰਗੇਰੀਅਨ ਦੇ ਹੱਥ ਸੀ.... ਪਰ ਹੁਣ ਮੁੱਠੀ ਖੁੱਲ ਗਈ, ਹੰਗੇਰੀਅਨ ਹੱਥ ਅੱਗੇ ਵਧਿਆ, ਉਸ ਨੇ ਭੂਰੇ ਰੰਗ ਦਾ ਰੋਟੀ ਵਾਲਾ ਝੋਲਾ ਚੁੱਕਿਆ।
ਇਸ ਤੋਂ ਇਲਾਵਾ ਉਸ ਨੂੰ ਕੁਝ ਨਹੀਂ ਸੀ ਚਾਹੀਦਾ। ਇਕ ਵਾਰ ਫਿਰ ਉਸ ਨੇ ਸੁੱਤੇ ਹੋਏ ਵੱਡੇ ਸਾਰੇ ਲਾਲ ਆਦਮੀ ਉਤੇ ਨਜ਼ਰ ਦੌੜਾਈ। ਉਹ ਨੌਜਵਾਨ ਤਾਂ ਨਹੀਂ ਸੀ। ਉਹਦੇ ਚਿਹਰੇ ਉਤੇ ਸੁਨਹਿਰੀ ਅਤੇ ਖਸਖਸੀ ਦਾਹੜੀ ਦੀਆਂ ਘੁੰਡੀਆਂ ਮੁੜੀਆਂ ਹੋਈਆਂ ਸਨ। ਚਿਹਰੇ ਉਤੇ ਥਕੇਵੇਂ ਦੀਆਂ ਰੇਖਾਵਾਂ ਸਨ, ਜਿਵੇਂ ਜੀਵਨ ਦੀ ਲੜਾਈ ਵਿਚ ਪਿਸੇ ਕੁਚਲੇ ਖਿਤਾਵਾਂ ਦੀਆਂ ਹੁੰਦੀਆਂ ਹਨ।
'ਸੁੱਤਾ ਰਹਿ ਭਰਾਵਾ' ਕਿਸ਼ ਸ਼ਮੁ ਨੇ ਮਨ ਹੀ ਮਨ ਕਿਹਾ। ਫਿਰ ਬੰਦੂਕ ਅਤੇ ਥੇਲਾ ਗੱਲ 'ਚ ਲਮਕਾ ਕੇ ਪਿੱਛੇ ਨੂੰ ਸਰਕਣ ਲੱਗਾ।
ਇਕ ਉੱਚਾ ਘਰਾੜਾ ਸੁਣਾਈ ਦਿੱਤਾ ਜਿਸ ਨਾਲ ਉਹ ਡਰ ਗਿਆ। ਜੇ ਉਹ ਵਿਚਾਰਾ ਜਾਗ ਪਿਆ ਤਾਂ ਉਹਨੂੰ ਮਰਨਾ ਹੀ ਪਵੇਗਾ।
ਉਹ ਖਾਮੋਸ਼ੀ ਨਾਲ ਰਾਈ ਦੇ ਕੀੜੇ ਵਾਂਗ ਉਡੀਕ ਕਰਨ ਲੱਗਾ ਜੋ ਜ਼ਰਾ ਜਿੰਨੀ ਆਵਾਜ਼ ਸੁਣ ਕੇ ਵੀ ਮੁਰਦਾ ਹੋਣ ਦਾ ਨਾਟਕ ਕਰਦਾ ਹੈ ਅਤੇ ਕੁਝ ਚਿਰ ਤੋਂ ਬਾਅਦ ਫਿਰ ਚਲ ਪੈਂਦਾ ਹੈ..
ਉਹ ਜਿੱਦਾਂ ਆਇਆ ਸੀ ਓਦਾਂ ਹੀ ਆਪਣੀ ਪੈੜੇ ਵਾਪਸ ਜਾਣ ਲੱਗਾ... ਰਫ ਵਿਚ ਖਰਗੋਸ਼ਾਂ ਦੀ ਪੈੜ ਨੂੰ, ਪਹਿਲਾਂ ਦੇ ਛੋਟੇ ਨਿਸ਼ਾਨ ਪਿੱਛੇ ਦੇ ਵੱਡੇ ਨਿਸ਼ਾਨ ਜਾਂ ਲੂੰਬੜੀ ਦੀ ਪੈੜ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ? ਜਿਵੇਂ ਲਗਾਤਾਰ ਮਟਕਵੀਂ ਤੋਰੇ ਤੁਰੀ ਜਾ ਰਹੀ ਹੋਵੇ.... ਆਦਮੀ ਦੀ ਪੈੜ ਹੋਰ ਭਾਰੀ ਹੁੰਦੀ ਹੈ। ਜਿਉਂਦਾ ਘਾਹ ਇਉਂ ਟੁਟਦਾ ਹੈ ਜਿਵੇਂ ਘਾਹ ਵਾਲੇ ਖੇਤ ਵਿਚ ਖਾਲ ਪੁੱਟੀ ਗਈ ਹੋਵੇ।
ਜਦੋਂ ਉਹ ਤਾਰਾਂ ਦੇ ਹੇਠੋਂ ਵਾਪਸ ਆਇਆ ਤਾਂ: ਸ਼ਮੁ ਯੋਸ਼ਕਾ ਉਸ ਨੂੰ ਉਥੇ ਹੀ ਪਹਿਰਾ ਦਿੰਦਾ ਹੋਇਆ ਮਿਲਿਆ। ਉਹ ਬੈਠਾ ਬੈਠਾ ਸੌ ਗਿਆ ਸੀ। ਉਹ ਵੀ ਰੂਸੀ ਫ਼ੌਜੀ ਵਾਂਗ ਸੌ ਰਿਹਾ ਸੀ ਤੇ ਜਾਗਿਆ ਨਾ।
ਸੌਣ ਦੀ ਬੜੀ  ਸਖਤ ਸਜ਼ਾ ਦਿੱਤੀ ਜਾਂਦੀ ਸੀ। ਹੰਟਰਾਂ ਨਾਲ ਮਾਰ ਕੁੱਟ ਅਤੇ ਪਿੱਠ ਦੇ ਪਿੱਛੇ ਹੱਥਾਂ ਨੂੰ ਬੰਨ੍ਹ ਕੇ ਦਰੱਖਤ ਨਾਲ ਲਟਕਾ ਦਿੱਤਾ ਜਾਂਦਾ ਸੀ ਅਤੇ ਜੇ ਕੋਈ ਮੋਰਚੇ ਉਤੇ ਹੀ ਸੁੱਤਾ ਪਿਆ ਦੇਖਿਆ ਗਿਆ ਹੋਵੇ ਤਾਂ ਗੋਲੀ।... ਅਤੇ ਇਹ ਸੌਂ ਵੀ ਕਿਵੇਂ ਰਿਹਾ ਸੀ.... ਮਿਠੇ 'ਪਰੇਅ' ਦੀ ਉਡੀਕ ਉਸ ਤੋਂ ਨਾ ਕੀਤੀ ਜਾ ਸਕੀ।
'ਉਠ' ਦੋਸਤ ਨੇ ਉਹਨੂੰ ਹਿਲਾਇਆ, 'ਉਠ ਯਾਰ'... ਬੜੀ ਮੁਸ਼ਕਲ ਨਾਲ ਉਸ ਨੂੰ ਹੋਸ਼ 'ਚ ਲਿਆਂਦਾ।
''ਇਹ ਲੈ ਖਾਣਾ।''
ਸ਼ਮੁ ਯੋਸ਼ਕਾ ਨੀਂਦ ਨਾਲ ਭਰੀਆਂ ਅੱਖਾਂ ਨਾਲ ਰੋਟੀ ਵਾਲਾ ਥੈਲਾ ਦੇਖਣ ਲੱਗਾ। ਫਿਰ ਉਸ ਨੇ ਦੋਸਤ ਵੱਲ ਦੇਖਿਆ। ਸਿਰ ਹਿਲਾਇਆ। ਉਹ ਸਭ ਸਮਝ ਗਿਆ।
ਪਰ ਉਸ ਥੈਲੇ ਵਿਚ ਕੁਝ ਅਜੀਬ ਜਿਹੀ ਚੀਜ਼ ਸੀ ਜਿਸ ਨੂੰ ਦੇਖ ਕੇ ਦੋਹਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਇਕ ਅਦਭੁੱਤ ਕਿਰਤ, ਛੋਟਾ ਜਿਹਾ ਖਿਡੌਣਾ, ਪੰਘੂੜਾ,
ਸ਼ਮੁ ਯੋਸ਼ਕਾ ਨੇ ਉਹਨੂੰ ਹੱਥ 'ਚ ਲਿਆ। ਹਥੇਲੀ 'ਤੇ ਰੱਖ ਕੇ ਦੇਖਣ ਲੱਗਾ। ਕਾਫੀ ਵਧੀਆ ਬਣਿਆ ਸੀ, ਨਿੱਕਾ ਜਿਹਾ ਪੰਘੂੜਾ, ਜੇਬੀ ਚਾਕੂ ਨਾਲ ਵਧੀਆ ਤਰ੍ਹਾਂ ਤਰਾਸ਼ਿਆ ਹੋਇਆ ਸੀ। ਛੋਟੇ ਝੂਲੇ ਵਰਗਾ ਪੰਘੂੜਾ, ਦੋਵੇਂ ਜਣੇ ਚੁੱਪ ਚਾਪ ਦੇਖਦੇ ਰਹੇ।
ਅਸਮਾਨ ਵਿਚ ਸੂਰਜ ਦੀ ਗਰਮ ਧੁੱਪ ਚਮਕ ਰਹੀ ਸੀ। ਉਹ ਛਾਂ ਨਾ ਹੋਣ ਕਰਕੇ ਚੌਂਧਿਆ ਰਹੇ ਸਨ। ਉਨ੍ਹਾਂ ਦੇ ਮੱਥਿਆਂ ਉਤੇ ਪਸੀਨੇ ਦੇ ਮੋਤੀ ਨਿਕਲ ਆਏ ਸਨ ਅਤੇ ਅੱਖਾਂ ਦੇ ਆਲੇ ਦੁਆਲੇ ਇਕੱਠੇ ਹੋ ਕੇ ਹੇਠਾਂ ਨੂੰ ਚੋ ਰਹੇ ਸਨ।
ਸ਼ਮੁ ਯੋਸ਼ਕਾ ਦੇ ਹੰਝੂ ਛੋਟੇ ਜਿਹੇ ਪੰਘੂੜੇ ਦੇ ਵਿਚਕਾਰ ਡਿੱਗ ਗਏ।
''ਬਾਈ ਕਿੱਥੋਂ ਮਿਲਿਆ ਇਹ ਤੈਨੂੰ''
''ਉਧਰ ਇਕ ਵਿਚਾਰਾ ਇਕੱਲਾ ਸੌ ਰਿਹਾ ਹੈ'' ਕਿਸ਼ ਸ਼ਮੁ ਨੇ ਦੱਸਿਆ। ਸ਼ਮੁ ਯੋਸ਼ਕਾ ਨੇ ਸਿਰ ਹਿਲਾਇਆ।
ਉਹ ਚੁੱਪ ਰਹੇ।, ਉਹ ਆਖਣ ਲੱਗਾ ਸੀ, ''ਇਹ ਪੰਘੂੜਾ ਮੇਰੀ ਧੀ, ਬੋਜਿ ਲਈ ਵਧੀਆ ਰਹੇਗਾ। ''
ਪਰ ਉਹਤੋਂ ਮੂੰਹੋਂ ਕੁਝ ਨਾ ਬੋਲਿਆ ਗਿਆ। ਦੂਜੀ ਗੱਲ ਉਹ ਇਹ ਕਹਿਣ ਵਾਲਾ ਸੀ, ''ਤੂੰ ਆਪਣੀ ਛੋਟੀ ਧੀ ਬੋਜਿ ਲਈ ਇਸ ਨੂੰ ਘਰ ਲੈ ਜਾ।''
ਪਰ ਉਸ ਨੇ ਵੀ ਨਾ ਕਿਹਾ।
ਉਹ ਰੋਟੀ ਦੀਆਂ ਬੁਰਕੀਆਂ ਤੋੜ ਕੇ ਹੌਲੀ ਹੌਲੀ ਖਾ ਰਿਹਾ ਸੀ। ਰੱਬ ਦੀ ਦਿੱਤੀ ਰੋਟੀ ਦੀ ਛੋਟੀ ਤੋਂ ਛੋਟੀ ਬੁਰਕੀ ਉਨ੍ਹਾਂ ਦੇ ਮੂੰਹਾਂ 'ਚ ਜਾ ਰਹੀ ਸੀ।
ਫਿਰ ਸ਼ਮੁ ਯੋਸ਼ਕਾ ਬੋਲਿਆ, ''ਸੁਣ ਬਈ।''
''ਕੀ ਗੱਲ ਐ?''
''ਉਹ ਵਿਚਾਰਾ ਕਿੱਥੇ ਸੌਂ ਰਿਹਾ ਹੈ?
''ਉਧਰ... ਭੂੰਜੇ।''
ਤੇ ਉਹ ਰੋਟੀ ਖਾਂਦੇ ਰਹੇ। ਫਿਰ ਦੂਜੀ ਵਾਰ ਕਿਸ਼ ਸ਼ਮੁ ਨੇ ਆਖਿਆ ''ਯਾਰ ਜੇ ਮੈਨੂੰ ਪਤਾ ਹੁੰਦਾ....''
ਤੇ ਉਹ ਫਿਰ ਰੋਟੀ ਖਾਂਦੇ ਰਹੇ।
ਫਿਰ ਸ਼ਮੁ ਯੋਸ਼ਕਾ ਨੇ ਇਕ ਗੱਲ ਆਖੀ, ''ਆਪਣੀ ਬੋਜਿ ਪੁੱਤਰੀ ਲਈ ਮੈਂ ਵੀ ਇਸ ਤਰ੍ਹਾਂ ਦਾ ਪੰਘੂੜਾ ਬਣਾ ਸਕਦਾ ਹਾਂ।''
ਉਹ ਆਪਣੀਆਂ ਮਾਹਿਰ ਅੱਖਾਂ ਨਾਲ ਪੰਘੂੜੇ ਦੀ ਸ਼ਕਲ ਦੇਖ ਕੇ ਹੋਰ ਵੀ ਸਮਝ ਰਿਹਾ ਸੀ। ਫਿਰ ਕਿਸ਼ ਸ਼ਮੁ ਨੇ ਆਖਿਆ, ''ਵਧੀਆ ਕਾਰੀਗਰੀ ਹੈ ਪਰ ਜਾਦੂ ਨਹੀਂ ਹੈ।''
ਸ਼ਮੁ ਯੋਸ਼ਕਾ ਨੇ ਆਖਿਆ, ''ਨਹੀਂ, ਜਾਦੂ ਤਾਂ ਨਹੀਂ ਹੈ।''
ਫਿਰ ਕਿਸ਼ ਸ਼ਮੁ ਬੋਲਿਆ, ''ਲਿਆ, ਉਰੇ ਕਰ!''
''ਤੈਨੂੰ ਦੇ ਦਿਆਂ... ਨਾ ਬਈ ਨਾ।''
''ਭਲਿਆ ਮਾਣਸਾ, ਮੈਂ ਇਹਨੂੰ ਖਾ ਤਾਂ ਨਹੀਂ ਜਾਵਾਂਗਾ।''
''ਪਤਾ ਨਹੀਂ ਤੂੰ ਕੀ ਚਾਹੁੰਦਾ ਏਂ, ਪਰ ਮੈਂ ਤਾਂ ਉਹਨੂੰ ਵਾਪਸ ਕਰਨਾ ਚਾਹੁੰਦਾ ਹਾਂ।''
''ਤੂੰ ਉਹਨੂੰ ਵਾਪਸ ਕਿਵੇਂ ਕਰੇਂਗਾ ਜਦ ਕਿ ਉਸ ਨੂੰ ਲੈ ਕੇ ਮੈਂ ਆਇਆ ਹਾਂ।''
'ਕਿਉਂਕਿ ਇਹ ਗੱਲ ਮੈਨੂੰ ਸੁੱਝੀ.... ਮੇਰੀ ਵੀ ਧੀ ਹੈ, ਇਹ ਮੈਂ ਹੀ ਸਮਝਦਾ ਹਾਂ ਕਿ ਕਿਉਂ....।''
ਉਸ ਨੇ ਹੋਰ ਕੁਝ ਨਾ ਕਿਹਾ, ਬਸ ਦੂਜੇ ਦੀ ਪੈੜ 'ਤੇ ਚੱਲ ਪਿਆ। ਉਹਨੂੰ ਡਰ ਜਿਹਾ ਲੱਗਾ ਕਿ ਗਲਾ ਭਰਿਆ ਹੋਣ ਕਰਕੇ ਬੋਲ ਵੀ ਨਾ ਸਕੇਗਾ।
''ਘੱਟੋ ਘੱਟ ਉਸ ਦੇ ਅੰਦਰ ਕੁਝ ਤਾਂ ਰੱਖ। ਖਾਲੀ ਪੰਘੂੜਾ ਕਿਵੇਂ ਦੇਵੇਂਗਾ?''
ਕਿਸ਼ ਸ਼ਮੁ ਨੇ ਆਖਿਆ ਫਿਰ ਚੱਪਾ ਰੋਟੀ ਤੋੜ ਕੇ ਕਿਹਾ, ''ਉਹ ਰੂਸੀ ਨੂੰ ਤਾਂ ਪਤਾ ਨਹੀਂ, ਰੋਟੀ ਫਿਰ ਕਦੋਂ ਮਿਲੇਗੀ?'' ਉਥੇ ਘਾਹ 'ਚ ਨੀਵੀਂ ਪਾਈ ਬੈਠਾ ਰੂਸੀ ਜਾਗ ਰਿਹਾ ਸੀ। ਉਹਨੂੰ ਪਤਾ ਨਹੀਂ ਸੀ, ਕੀ ਹੋਇਆ।
ਸਿਰਫ ਉਦੋਂ ਹੱਕਾ ਬੱਕਾ ਰਹਿ ਗਿਆ ਜਦੋਂ ਉਹਦੇ ਮੋਹਰੇ ਆਦਮੀ ਦਾ ਚਿਹਰਾ ਆਇਆ। ਸ਼ਮੁ ਯੋਸ਼ਕਾ ਨੇ ਹੱਥ ਹਿਲਾਇਆ। ਫਿਰ ਪੰਘੂੜੇ ਨੂੰ ਹਥੇਲੀ 'ਤੇ ਰੱਖ ਕੇ ਉਸ ਨੂੰ ਅੱਗੇ ਵਧਾਇਆ।
ਰੂਸੀ ਨੇ ਨੀਂਦ ਨਾਲ ਬੋਝਲ ਲਾਲ ਅੱਖਾਂ ਚੁੱਕੀਆਂ ਅਤੇ ਉਹਦੇ ਵੱਲ ਹੈਰਾਨੀ ਭਰੀਆਂ ਅਤੇ ਘੂਰਵੀਆਂ ਨਜ਼ਰਾਂ ਨਾਲ ਦੇਖਿਆ।
''ਲਓ ਜੀ ਲਓ....'' ਸ਼ਮੁ ਯੌਸ਼ਕਾ ਨੇ ਮਿੱਤਰਤਾ ਭਾਵ ਨਾਲ ਆਖਿਆ ''ਇਹਦੇ 'ਚ ਕੋਈ ਬੰਬ ਬੁੰਬ ਨਹੀਂ ਹੈ ਉਂਝ ਹੀ ਬੁੱਝੋ ਇਹਦੇ 'ਚ ਕੀ ਹੈ?''
ਰੂਸੀ ਨੇ ਉਸ ਨੂੰ ਫੜ ਲਿਆ। ਦੋ ਪਿਤਾਵਾਂ ਨੇ ਇਕ ਦੂਜੇ ਵੱਲ ਦੇਖਿਆ। ਫਿਰ ਝੱਟ ਮੁੜ ਗਏ। ਲੜਾਈ ਦੇ ਮੈਦਾਨ ਵਿਚ ਆਦਮੀ ਦੀਆਂ ਅੱਖਾਂ ਵਿਚ ਹੰਝੂ ਆਉਣ ਕਾਰਨ ਦੋਵੇਂ ਸ਼ਰਮਸਾਰ ਹਨ।




ਕਵਿਤਾ
ਦੇਸ਼ ਧਰੋਹ
 

- ਮੰਗਤ ਰਾਮ ਪਾਸਲਾਦੇਸ਼ ਅਸਾਡਾ 'ਨਵੇਂ ਯੁਗ' 'ਚ
ਦਾਖਲ ਹੋਇਆ।
ਖੁਸ਼ੀ ਮਨਾਓ,
ਭਾਰਤ ਮਾਂ ਦੀ ਜੈ ਬੁਲਾਓ।
    ਸਾਮਰਾਜ ਨਾਲ ਕੰਘੜੀ ਪਾ ਕੇ,
    ਜਲ, ਜੰਗਲ, ਜ਼ਮੀਨ ਲੁਟਾਓ!
    ਰੋਟੀ, ਰੋਜ਼ੀ, ਕੁੱਲੀ ਮੰਗੇ,
    ਉਸਦੇ ਪੈਰੀਂ ਸੰਗਲ ਪਾਓ।
    ਧਰਮਾਂ, ਜਾਤਾਂ ਦੇ ਨਾਂ ਉੱਤੇ
    ਜ਼ਹਿਰਾਂ ਘੋਲੋ
    ਤੇ ਫਿਰਕੂ ਦੰਗੇ ਭੜਕਾਓ!
    ਭਾਰਤ ਮਾਂ ਦੀ ਜੈ ਬੁਲਾਓ!
ਗੁਰਬਤ ਤੋਂ ਜੋ ਮੁਕਤੀ ਮੰਗੇ,
ਵਿਦਿਆ ਤੇ ਇਲਾਜ ਲਈ ਜੋ,
ਲੋਕ ਰਾਜ ਦਾ ਪਰਚਮ ਚੁੱਕੇ,
ਦਲਿਤਾਂ ਦੇ ਜੋ ਦਰਦ ਨੂੰ ਜਾਣੇ
ਔਰਤਾਂ ਲਈ ਅਜ਼ਾਦੀ ਮੰਗੇ
ਕੌਮੀ ਹਸਰਤ ਨੂੰ ਪਹਿਚਾਣੇ
ਉਸਨੂੰ 'ਦੇਸ਼ ਧ੍ਰੋਹੀ' ਕਹਿਕੇ
ਸ਼ਰੇਆਮ ਪੁੱਠਾ ਲਟਕਾਓ!
ਭਾਰਤ ਮਾਂ ਦੀ ਜੈ ਬੁਲਾਓ!
    ਬਿਨ੍ਹਾਂ ਦੋਸ਼ ਦੇ ਬਿਨਾਂ ਮੁਕੱਦਮੇਂ
    ਜੇਲ੍ਹਾਂ ਦੇ ਵਿਚ ਸੁੱਟਣ ਵਾਲੇ
    ਨਿਆਂ ਮੰਦਰ 'ਚ ਕੁੱਟਣ ਵਾਲੇ
    ਰੰਗ ਬਿਰੰਗੇ ਭੇਸ ਬਦਲ ਕੇ
    ਜਨ ਜਨ ਤਾਈਂ ਲੁੱਟਣ ਵਾਲੇ
    ਜੜ੍ਹੀਂ ਰੁੱਖ ਦੇ ਤੇਲ ਚੁਆਉਂਦੇ
    ਮਾਲੀ ਮੂਹੋਂ ਮੁਖੌਟਾ ਲਾਹੋ
    ਭਾਰਤ ਮਾਂ ਦੀ ਜੈ ਬੁਲਾਓ!
ਵੇਲਾ ਹੈ ਹੁਣ ਖ਼ੁਦ ਨੂੰ ਸਮਝੋ।
ਕਿਰਤ ਦੀ ਹੁੰਦੀ ਲੁੱਟ ਨੂੰ ਸਮਝੋ।
ਸ਼ਾਤਰ, ਦੋਖੀ ਹਾਕਮ ਮੱਥੇ,
ਮੱਕਾਰੀ ਦੀ ਲਿਟ ਨੂੰ ਸਮਝੋ।
ਭੋਂ ਬਚਾਓ ਘਰ ਨੂੰ ਸਾਂਭੋ।
ਘੁੱਪ ਹਨੇਰੇ, ਡਾਕੂ ਘੁੰਮਦੇ,
ਏਕੇ ਦੇ ਹਥਿਆਰ ਨੂੰ ਸਾਂਭੋ।
ਲੜੋ, ਮਰੋ ਤੇ ਮਰਕੇ ਜਿੱਤੋ।
'ਭਗਵੇਂ' ਦੀ ਅਸਲੀਅਤ ਜਾਣੋ,
ਆਰ ਪਾਰ ਦੇ ਯੁੱਧ ਨੂੰ ਛੇੜੋ।
ਮਾਣ ਮੱਤੇ ਇਸ ਜ਼ੁਰਮ ਨੂੰ ਏਥੇ
ਭਾਵੇਂ ਕੋਈ ''ਸੈਡੀਸ਼ਨ' ਆਖੇ
ਲੋਕਾਂ ਸੰਗ ਬਾਗੀ ਬਣ ਜਾਓ।
ਹਰ ਕੋਨੇ ਵਿਚ ਗ਼ਦਰ ਮਚਾਓ
ਭਾਰਤ ਮਾਂ ਦੀ ਜੈ ਬੁਲਾਓ।


ਗ਼ਜ਼ਲ
ਗਗਨ ਦਮਾਮਾ ਬੱਜਿਆ
 

- ਸਰਵਨ ਰਾਹੀ ਗਗਨ ਦਮਾਮਾ ਬੱਜਿਆ, ਰਣ ਉਠੀ ਸ਼ਮਸ਼ੀਰ
ਘੋਲ ਤਰਿਖਾ ਹੋ ਰਿਹਾ ਬਦਲਣ ਲਈ ਤਕਦੀਰ।
    ਜਾਬਰ ਆਪਣੇ ਜ਼ੁਲਮ ਦਾ ਪੂਰਾ ਲਾ ਰਹੇ ਤਾਣ
    ਮੀਂਹ ਵਰ੍ਹਾ ਕੇ ਗੋਲੀਆਂ ਹਿੱਕਾਂ ਨੂੰ ਰਹੇ ਛਾਣ।
ਜਾਗੇ ਹਾਲ਼ੀ ਦੇਸ਼ ਦੇ ਜਾਗੇ ਨੇ ਮਜ਼ਦੂਰ।
ਪੈਰਾਂ ਦੇ ਵਿਚ ਆ ਗਈ ਮੰਜ਼ਿਲ ਸੀ ਜੋ ਦੂਰ।
    ਅੱਜ ਲੱਗੇ ਨੇ ਆਸ ਨੂੰ ਵਿਸ਼ਵਾਸਾਂ ਦੇ ਫੁੱਲ
    ਰਣ ਅੰਦਰ ਪਏ ਜੂਝਦੇ ਲੋਕ ਜਹਾਨ ਦੇ ਕੁੱਲ।
ਹੱਥਾਂ ਬਾਝ ਕਰਾਰਿਆਂ ਕੋਈ ਨਾ ਦਿੰਦਾ ਹੱਕ
ਨੱਥ ਸਮੇਂ ਨੂੰ ਪਾਉਣ ਲਈ ਬੰਨੋ ਆਪਣੇ ਲੱਕ।
    ਵਾਂਗ ਤੂਫਾਨਾਂ ਲੋਕ ਨੇ ਉਠ ਰਹੇ ਅੱਜ ਕਮਾਲ
    ਹਿਰਦੇ ਅੰਦਰ ਜਿਨ੍ਹਾਂ ਦੇ ਮਚਲਦੇ ਲੱਖ ਭੂਚਾਲ।
ਸੱਥਾਂ ਦੇ ਵਿਚ ਛਿੜ ਪਈ ਗਰਮ ਲਹੂ ਦੀ ਬਾਤ
ਭੇਟ ਚੜ੍ਹਾਏ ਕੌਮ ਲਈ ਵਾਂਗੂੰ ਸੀਸ ਸੌਗਾਤ।
    ਘੋਲਾਂ ਵਿਚ ਹੀ ਜਿੱਤ ਹੈ ਘੋਲਾਂ ਵਿਚ ਹੀ ਹਾਰ,
    ਹਾਰਾਂ ਜਿੱਤਾਂ ਬਣਦੀਆਂ ਰਣ ਵਿਚ ਆਖਰਕਾਰ।
'ਰਾਖੇ ਮੇਰੇ ਦੇਸ਼ ਦੇ' ਦਿਨ ਦੀਵੀਂ ਰਹੇ ਠੱਗ
ਘਰ ਘਰ ਭੁੱਖ ਹੈ ਮੱਚਦੀ ਵਾਂਗ ਕੁਲਿਹਣੀ ਅੱਗ।
    ਤੁਸੀਂ ਹੋ ਨਵੇਂ ਇਤਿਹਾਸ ਦੇ ਸਾਥੀਓ ਸਿਰਜਣਹਾਰ।
    ਮੂੰਹ ਦੇ ਮੂੰਹ ਉਲਟਾ ਦਿਓ ਇਹ ਜਾਬਰ ਸਰਕਾਰ।


ਗ਼ਜ਼ਲ
 

- ਸਰਵਨ ਰਾਹੀ ਹਾਦਸਿਆਂ ਦੇ ਘੇਰੇ ਵਿਚੋਂ ਬਾਹਰ ਆਉਂਦੇ ਪੰਛੀ।
ਸੁੱਖ ਦਾ ਜੀਵਨ ਜੀਣੇ ਖਾਤਰ ਨਾਹਰੇ ਲਾਉਂਦੇ ਪੰਛੀ।
    ਵੱਡਿਆਂ ਵੱਡਿਆਂ ਰੁੱਖਾਂ ਇਕ ਦਿਨ ਪੈਰੋਂ ਉਖੜ ਜਾਣਾ,
    ਹਰ ਪੱਤੇ ਦੇ ਕੰਨ ਵਿਚ ਜਾ ਕੇ ਗੱਲ ਸਮਝਾਉਂਦੇ ਪੰਛੀ।
ਅੱਗ ਪ੍ਰੀਖਿਆ ਵਿਚੋਂ ਲੰਘਕੇ ਪਾਰ ਹੈ ਆਪਾਂ ਜਾਣਾ,
ਮਾਰੂਥਲ ਦੇ ਅੰਗਿਆਰਾਂ ਵਿਚ ਪੈੜਾਂ ਪਾਉਂਦੇ ਪੰਛੀ।
    ਥੋਹਰਾਂ ਜਿਹੀਆਂ ਇੱਛਾਵਾਂ ਨੂੰ ਇਕ ਦਿਨ ਫਲ ਨੇ ਲੱਗਣੇ,
    ਤਾਹੀਓਂ ਮਕਤਲ ਦੇ ਵਿਚ ਜਾਕੇ ਪਰ ਕਟਵਾਉਂਦੇ ਪੰਛੀ,
ਅਹਿਸਾਸਾਂ ਨੂੰ ਕੱਠਿਆਂ ਕਰਕੇ ਜ਼ਹਿਰ ਤਪਸ਼ ਦੀ ਪੀਣੀ,
ਝੱਖੜਾਂ ਦੇ ਸੰਗ ਆਹਡਾ ਲੈ ਕੇ ਸੋਹਲੇ ਗਾਉਂਦੇ ਪੰਛੀ।


ਗ਼ਜ਼ਲ
 

- ਮੱਖਣ ਕੁਹਾੜਅਸ਼ਕ ਪੀਂਦੇ ਰਹੇ, ਜ਼ਖ਼ਮ ਸੀਂਦੇ ਰਹੇ,
ਰਾਤ ਅੱਖਾਂ 'ਚ ਸਾਰੀ ਬਿਤਾਉਂਦੇ ਰਹੇ।
ਦਿਲ ਦੀ ਫਰਿਆਦ ਅਣਗੌਲੀ ਕਰਦੇ ਰਹੇ,
ਦਰਦ ਦਿਲ ਦਾ ਹੀ ਦਿਲ ਤੋਂ ਛੁਪਾਉਂਦੇ ਰਹੇ।

    ਪਾਣੀ ਚੜ੍ਹਦਾ ਰਿਹਾ, ਸ਼ਹਿਰ ਡੁੱਬਦਾ ਗਿਆ,
    ਲੋਕ ਤਰਲੇ ਮਲਾਹਾਂ ਦੇ ਕਰਦੇ ਰਹੇ,
    ਡੁੱਬ ਗਏ ਜੋ ਮਲਾਹ ਦੇ ਹੀ ਸਿਰ 'ਤੇ ਰਹੇ,
    ਬਚ ਗਏ ਬੇੜੀ ਖ਼ੁਦ ਜਿਹੜੇ ਪਾਉਂਦੇ ਰਹੇ।

ਬੰਦ ਰਾਹ ਜੋ ਤੁਰੇ ਨੇ ਉਹ ਮੁੜ ਪੈਣਗੇ,
ਜੋ ਖੜ੍ਹੇ ਨੇ ਚੁਰਾਹੇ ਉਹ ਤੁਰ ਪੈਣਗੇ,
ਜੇ ਧਰੂ ਧੁੰਦ ਉਹਲੇ ਨਾ ਛਿਪਿਆ ਰਿਹਾ,
ਜੇ ਨਾ ਸ਼ਾਹ-ਰਾਹ ਪਛਾਣਾਂ ਭੁਲਾਉਂਦੇ ਰਹੇ।

    ਸੀ ਇਹ ਸ਼ੰਕਾ ਕਿ ਉਹਨਾਂ ਨੇ ਮੁੜਨਾ ਨਹੀਂ,
    ਦੂਰ ਤੁਰ ਗਏ ਨੇ ਉਹਨਾਂ ਨੇ ਸੁਣਨਾ ਨਹੀਂ,
    ਫਿਰ ਵੀ ਦਿੱਤੀ ਹੈ ਮੋੜਾਂ 'ਤੇ ਦਸਤਕ ਅਸੀਂ,
    ਨਾਮ ਲੈ ਲੈ ਕੇ 'ਵਾਜਾਂ ਲਗਾਉਂਦੇ ਰਹੇ।

ਪੱਤ ਕਿਰਦੇ ਰਹੇ, ਬਾਗ ਝੂਰਦੇ ਰਹੇ,
ਟਾਹਣ ਟੁੱਟਦੇ ਰਹੇ, ਰੁੱਖ ਸੁੱਕਦੇ ਰਹੇ,
ਬੂਰ ਬਾਗਾਂ ਨੂੰ ਪੈਂਦਾ ਰਿਹਾ ਫੇਰ ਵੀ,
ਪੱਤ ਰੁੱਖਾਂ ਦੇ ਫੇਰ ਉਗ ਆਉਂਦੇ ਰਹੇ। 

ਲੋਕ ਮਸਲੇ : ਪ੍ਰਾਈਵੇਟ ਸਕੂਲਾਂ ਵਲੋਂ ਕੀਤੀ ਜਾ ਰਹੀ ਬੇਹਿਸਾਬੀ ਲੁੱਟ

ਇਨ੍ਹੀਂ ਦਿਨੀਂ ਪੰਜਾਬ 'ਚ ਕਈ ਥਾਵਾਂ 'ਤੇ ਪ੍ਰਾਈਵੇਟ ਸਕੂਲਾਂ ਵਲੋਂ ਫੀਸਾਂ, ਫੰਡਾਂ 'ਚ ਕੀਤੇ ਵਾਧੇ ਖਿਲਾਫ ਲੋਕ ਆਪ ਮੁਹਾਰੇ ਸੰਘਰਸ਼ਾਂ ਦੇ ਮੈਦਾਨ 'ਚ ਹਨ। ਇਨ੍ਹਾਂ 'ਚੋਂ ਬਹੁਗਿਣਤੀ ਅਜਿਹੇ ਸਕੂਲਾਂ ਦੀ ਹੈ, ਜਿਹੜੇ ਕਾਫੀ ਵੱਡੇ ਸਕੂਲ ਹਨ ਅਤੇ ਜਿਨ੍ਹਾਂ ਨੇ ਸਕੂਲਾਂ ਨੂੰ ਹੀ ਇੱਕ ਸਨਅਤ ਵਜੋਂ ਅਪਣਾ ਲਿਆ ਹੈ। ਮੁਨਾਫੇ ਲਈ ਉਹ ਕਈ ਤਰ੍ਹਾਂ ਦੀਆਂ 'ਸਹੂਲਤਾਂ' ਦਿੰਦੇ ਹਨ ਅਤੇ ਇਸ ਬਦਲੇ ਮੋਟੀਆਂ ਫੀਸਾਂ ਮਾਪਿਆਂ ਤੋਂ ਉਗਰਾਹੁੰਦੇ ਹਨ। ਬੱਚਿਆਂ ਨੂੰ ਦਾਖਲਾ ਦੇਣ ਤੋਂ ਪਹਿਲਾ ਕੁੱਝ ਸਕੂਲ ਪ੍ਰਬੰਧਕ, ਮਾਪਿਆਂ ਨਾਲ ਇੰਟਰਵਿਊ ਵੀ ਕਰਦੇ ਹਨ। ਕਮਾਲ ਦੀ ਗੱਲ ਇਹ ਹੈ ਕਿ ਵੱਡੇ ਸਕੂਲਾਂ 'ਚ ਪੜ੍ਹਾਉਣ ਵਾਲੇ ਮਾਪੇ ਸੰਘਰਸ਼ ਦੇ ਮੈਦਾਨ 'ਚ ਨਿੱਤਰੇ ਹਨ। ਮੁਕਾਬਲੇ ਦੀ ਦੌੜ 'ਚ ਹਰ ਵਿਅਕਤੀ ਆਪਣੇ ਬੱਚਿਆਂ ਨੂੰ ਚੰਗੀ ਤਲੀਮ ਦਵਾਉਣਾ ਚਾਹੁੰਦਾ ਹੈ। ਸਕੂਲਾਂ ਦੀਆਂ ਵੱਖ-ਵੱਖ ਕੈਟਾਗਰੀਆਂ ਸਾਡੇ ਸਮਾਜ 'ਚ ਜਿੱਥੇ ਪਾੜੇ ਦਾ ਕਾਰਨ ਬਣਦੀਆਂ ਹਨ, ਉਥੇ ਇਹ ਕੁੱਝ ਅਮੀਰ ਪਰਿਵਾਰਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਵਾਲੀ ਵਿਦਿਆ ਵੀ ਮੁਹੱਈਆ ਕਰਵਾਉਂਦੀ ਹੈ। ਇੱਕ ਉਹ ਸਕੂਲ ਹਨ, ਜਿਥੇ ਸਾਡੇ ਗਰੀਬਾਂ ਦੇ ਬੱਚੇ ਪੜ੍ਹਦੇ ਹਨ। ਅਜਿਹੇ ਸਕੂਲਾਂ 'ਚ ਅਧਿਆਪਕ ਘੱਟ ਹਨ ਅਤੇ ਇਨ੍ਹਾਂ ਨੂੰ ਟਾਟਾਂ ਵਾਲੇ ਸਕੂਲ ਕਿਹਾ ਜਾਂਦਾ ਹੈ। ਦੂਜੇ ਉਹ ਸਕੂਲ ਹਨ, ਜਿਥੇ ਦਰਮਿਆਨੇ ਤਬਕੇ ਦੇ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ। ਦਰਮਿਆਨੀ ਜਿਹੀ ਫੀਸ ਅਤੇ ਉਹੋ ਜਿਹੀਆਂ ਸਹੂਲਤਾਂ ਵੀ ਮਿਲਦੀਆਂ ਹਨ। ਤੀਜੇ ਕਿਸਮ ਦੇ ਉਹ ਸਕੂਲ ਹਨ, ਜਿਥੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਹੈ, ਭਾਵ ਕਲਾਸ ਰੂਮਾਂ 'ਚ ਵੀ ਏਸੀ ਲੱਗੇ ਹੋਏ ਹਨ ਅਤੇ ਮਿੱਟੀ ਦਾ ਵੀ ਕੋਈ ਨਾਮੋ ਨਿਸ਼ਾਨ ਨਹੀਂ ਮਿਲਦਾ। ਪੰਜਾਬ ਅੰਦਰ ਦੂਜੀ ਤਰ੍ਹਾਂ ਦੇ ਬਹੁਤੇ ਸਕੂਲ ਪੰਜਾਬ ਸਕੂਲ ਸਿਖਿਆ ਬੋਰਡ ਨਾਲ ਐਫਲੀਏਟਿਡ ਜਾਂ ਐਸੋਸੀਏਟਿਡ ਹਨ। ਕਿਸੇ ਕਿਸਮ ਦੀ ਐਫੀਲੀਏਸ਼ਨ ਲੈਣ ਜਾਂ ਐਸੋਸੀਏਸ਼ਨ ਲੈਣ ਲਈ ਕਿਤੇ ਨਾ ਕਿਤੇ ਬੋਰਡ ਵਲੋਂ ਇਹ ਕਿਹਾ ਜਾਂਦਾ ਹੈ ਕਿ ਕਿਤਾਬਾਂ ਬੋਰਡ ਦੀਆਂ ਲਗਾਈਆਂ ਜਾਣ ਅਤੇ ਫੀਸਾਂ ਵਾਜਬ ਲਈਆ ਜਾਣ। ਅਜਿਹਾ ਤਾਂ ਨਹੀਂ ਹੈ ਕਿ ਇਨ੍ਹਾਂ ਸਕੂਲਾਂ 'ਚ ਫੀਸਾਂ ਬੋਰਡ ਮੁਤਾਬਿਕ ਹੀ ਲਈਆ ਜਾਂਦੀਆ ਹੋਣ ਕਿਉਂਕਿ ਸਰਕਾਰੀ ਸਕੂਲਾਂ 'ਚ ਅੱਠਵੀਂ ਤੱਕ ਕੋਈ ਫੀਸ ਹੀ ਨਹੀਂ ਹੈ ਅਤੇ ਪ੍ਰਾਈਵੇਟ ਸਕੂਲਾਂ ਵਾਲੇ ਫੀਸਾਂ ਲੈਂਦੇ ਹਨ। ਤੀਜੀ ਕਿਸਮ ਦੇ ਸਕੂਲ ਆਮ ਤੌਰ 'ਤੇ ਪੰਜਾਬ ਦੇ ਸਿਖਿਆ ਬੋਰਡ ਨਾਲ ਨਹੀਂ ਜੁੜੇ ਹੋਏ ਸਗੋਂ ਇਹ ਕੇਂਦਰੀ ਬੋਰਡ ਅਤੇ ਜਾਂ ਕਿਸੇ ਹੋਰ ਬੋਰਡ ਨਾਲ ਜੁੜੇ ਹੋਏ ਹਨ। ਅਮੀਰ ਲੋਕਾਂ ਕੋਲ ਪੈਸੇ ਵਾਧੂ ਹੋਣ ਕਾਰਨ ਹੀ ਉਹ ਇਨ੍ਹਾਂ ਸਕੂਲਾਂ ਦਾ ਰੁਖ ਕਰਦੇ ਹਨ, ਜਿਥੇ ਆਮ ਤੌਰ 'ਤੇ ਫੀਸਾਂ ਵਾਲੀ ਸਮੱਸਿਆਂ ਆਉਣੀ ਹੀ ਨਹੀਂ ਹੁੰਦੀ। ਦੂਜੀ ਕਿਸਮ ਦੇ ਸਕੂਲਾਂ 'ਚ ਕਈ ਵਾਰ ਮਾਪੇ ਕਿਸ਼ਤਾਂ 'ਚ ਵੀ ਫੀਸਾਂ ਜਮ੍ਹਾਂ ਕਰਵਾਉਂਦੇ ਹਨ ਕਿ ਉਨ੍ਹਾਂ ਦਾ ਬੱਚਾ ਕਿਸੇ ਤਰ੍ਹਾਂ ਪੜ੍ਹ ਜਾਏ। ਦਰਮਿਆਨੀ ਕਿਸਮ ਦੇ ਲੋਕ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਨੂੰ ਹੇਠੀ ਵਜੋਂ ਵੀ ਦੇਖਦੇ ਹਨ। ਇਸ ਗੱਲ ਦੀ ਵੀ ਸਚਾਈ ਹੈ ਕਿ ਇਨ੍ਹਾਂ ਸਰਕਾਰੀ ਸਕੂਲਾਂ 'ਚ ਸਟਾਫ ਦੀ ਕਮੀ ਕਾਰਨ ਬੱਚਿਆਂ ਦੇ ਭਵਿੱਖ 'ਤੇ ਵੀ ਪ੍ਰਸ਼ਨ ਚਿੰਨ ਲੱਗ ਰਿਹਾ ਹੁੰਦਾ ਹੈ। ਗਲੋਬਲੀ ਵਰਤਾਰੇ ਕਾਰਨ ਉੱਪਰ ਨੂੰ ਦੇਖ ਰਹੇ ਲੋਕਾਂ ਦੀਆਂ ਆਮਦਨਾਂ 'ਚ ਵਾਧਾ ਨਹੀਂ ਹੋ ਰਿਹਾ। ਸਕੂਲ ਸਨਅਤ 'ਚ ਲੱਗੇ ਲੋਕ ਆਪਣੇ ਪੈਰ ਹੋਰ ਮਜ਼ਬੂਤ ਕਰਨ ਲਈ ਅਤੇ ਹੋਰ ਸਹੂਲਤਾਂ ਦੇ ਨਾਂ ਹੇਠ ਧੰਨ ਇਕੱਠਾ ਕਰਨ ਦੀ ਦੌੜ 'ਚ ਲੱਗੇ ਹੋਏ ਹਨ। ਇੱਕ ਹੱਦ ਤੱਕ ਵਾਧਾ ਲੋਕ ਅਰਾਮ ਨਾਲ ਦੇਈ ਜਾ ਰਹੇ ਹਨ ਅਤੇ ਇੱਕ ਹੱਦ ਤੋਂ ਵੱਧ ਵਾਧਾ ਹੋਣ 'ਤੇ ਲੋਕ ਸੜਕਾਂ 'ਤੇ ਉੱਤਰੇ ਹਨ। ਇਨ੍ਹਾਂ ਮਾਪਿਆਂ ਵਲੋਂ ਜਿਹੜੀ ਅਵਾਜ਼ ਉਠਾਈ ਜਾ ਰਹੀ ਹੈ, ਉਸ ਦਾ ਸਵਾਗਤ ਕਰਨਾ ਬਣਦਾ ਹੈ। ਜਿਸ ਵੀ ਪੱਧਰ 'ਤੇ ਕੋਈ ਵਿਅਕਤੀ ਸੰਘਰਸ਼ ਦੇ ਰਾਹ ਪਵੇ, ਉਸ ਨੂੰ ਚੰਗਾ ਕਹਿਣਾ ਹੀ ਬਣਦਾ ਹੈ। ਸਰਕਾਰਾਂ ਵਲੋਂ ਆਪਣੀਆਂ ਮਜ਼ਬੂਰੀਆਂ ਗਿਣਾ ਕੇ ਪੱਲਾ ਝਾੜ ਹੀ ਦਿੱਤਾ ਜਾਣਾ ਹੈ। ਕਦੇ ਉਹ ਕਹਿਣਗੇ ਕਿ ਅਜਿਹੇ ਸਕੂਲ ਉਨ੍ਹਾਂ ਦੇ ਅਧਿਕਾਰ ਖੇਤਰ ਹੇਠ ਨਹੀਂ ਆਉਂਦੇ। ਲੋਕਾਂ ਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵਲੋਂ ਵਿਦਿਆਰਥੀਆਂ ਕੋਲੋਂ ਵੱਧ ਫੀਸਾਂ ਵਸੂਲਣ ਅਤੇ ਮਾਪਿਆਂ ਦੇ ਕੀਤੇ ਜਾ ਰਹੇ ਸੋਸ਼ਣ ਨੂੰ ਰੋਕਣ ਲਈ 'ਅਹਿਮ' ਕਦਮ ਚੁੱਕਦਿਆਂ ਸਿੱਖਿਆ ਵਿਭਾਗ ਨੇ ਪ੍ਰਾਈਵੇਟ ਸਕੂਲਾਂ ਲਈ ਰੈਗੂਲੇਟਰੀ ਅਥਾਰਟੀ ਬਣਾਉਣ ਲਈ ਖਰੜੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਸਿਖਿਆ ਮੰਤਰੀ ਨੇ ਕਿਹਾ ਕਿ ਵਿਭਾਗ ਅਜਿਹੀਆਂ ਰਿਪੋਰਟਾਂ ਨੂੰ ਲੈ ਕੇ ਬਹੁਤ 'ਗੰਭੀਰ' ਹੈ ਜਿਸ ਵਿੱਚ ਕੁੱਝ ਪ੍ਰਾਈਵੇਟ ਗੈਰ ਮਾਨਤਾ ਸਕੂਲਾਂ ਵੱਲੋਂ ਵਿਦਿਆਰਥੀਆਂ ਕੋਲੋਂ ਵੱਧ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਜਦੋਂ ਕਿ ਕੋਈ ਵੀ ਸਕੂਲ ਗੈਰ ਮਾਨਤਾ ਪ੍ਰਾਪਤ ਹੈ ਹੀ ਨਹੀਂ, ਜੇਕਰ ਇਨ੍ਹਾਂ ਕੋਲ ਮਾਨਤਾ ਨਹੀਂ ਹੋਵੇਗੀ ਤਾਂ ਇਨ੍ਹਾਂ ਕੋਲ ਐਸੋਸੀਏਸ਼ਨ ਹੋਵੇਗੀ। ਇਸ ਐਲਾਨ 'ਚ ਕਿਹਾ ਗਿਆ ਕਿ ਮਾਪਿਆਂ ਤੇ ਵਿਦਿਆਰਥੀਆਂ ਦਾ 'ਸੋਸ਼ਣ' ਕੀਤਾ ਜਾ ਰਿਹਾ ਹੈ ਅਤੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਖਰੀਦਣ ਤੇ ਸਕੂਲ ਦੀਆਂ ਹਦਾਇਤਾਂ ਮੁਤਾਬਕ ਵਰਦੀਆਂ ਖਰੀਦਣ ਲਈ ਮਾਪਿਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਹੁਣ ਇਸ ਦੀ 'ਕਤਈ' ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੁੱਝ ਲੋਕ ਇਸ ਫੈਸਲੇ 'ਤੇ ਬਹੁਤ ਖੁਸ਼ ਹੋਣਗੇ ਕਿ ਸਰਕਾਰ ਨੇ ਸਕੂਲਾਂ ਨੂੰ ਨੱਥ ਪਾ ਲੈਣੀ ਹੈ। ਅਜਿਹੇ ਸਕੂਲ 10 ਕਿਤਾਬਾਂ ਅਲੱਗ-ਅਲੱਗ ਪਬਲਿਸ਼ਰਾਂ ਦੀਆਂ ਲਗਵਾ ਦਿੰਦੇ ਹਨ ਅਤੇ ਫਿਰ ਕੋਈ ਵੀ ਮਾਪੇ ਇੱਕ ਥਾਂ ਤੋਂ ਕਿਤਾਬਾਂ ਖਰੀਦ ਹੀ ਨਹੀਂ ਸਕਦੇ। ਬਜਾਰ 'ਚ ਮਿਲਣ ਵਾਲੀ ਕਿਤਾਬ ਮਾਪੇ ਨੂੰ ਤਾਂ ਲਿਖੀ ਕੀਮਤ 'ਤੇ ਹੀ ਮਿਲਣੀ ਹੈ, ਉਹ ਭਾਵੇਂ ਸਕੂਲ ਦੇ ਅੰਦਰੋਂ ਲਵੇ ਜਾਂ ਬਾਹਰੋਂ। ਬੁਨਿਆਦੀ ਸਵਾਲ ਇਹ ਹੈ ਕਿ ਸਰਕਾਰ ਨੇ ਸਿੱਖਿਆ ਤੋਂ ਆਪਣੇ ਹੱਥ ਪਿੱਛੇ ਖਿੱਚੇ ਹੋਏ ਹਨ। ਸਰਕਾਰੀ ਸਕੂਲਾਂ ਦਾ ਦਿਵਾਲਾ ਕੱਢ ਕੇ ਅਜਿਹੇ ਮਹਿੰਗੇ ਸਕੂਲਾਂ ਦੀ 'ਰਾਖੀ' ਕੀਤੀ ਜਾ ਰਹੀ ਹੈ। ਹਰ ਤਰ੍ਹਾਂ ਦੇ ਪ੍ਰਾਈਵੇਟ ਸਕੂਲ ਬੰਦ ਕਰਕੇ, ਸਾਰਿਆਂ ਲਈ ਇੱਕ ਸਾਰ ਅਤੇ ਮੁਫਤ ਵਿਦਿਆ ਹੀ ਦੇਸ਼ ਦੇ ਕਿਰਤੀ ਲੋਕਾਂ ਦਾ ਭਵਿੱਖ ਹੋ ਸਕਦੀ ਹੈ, ਨਹੀਂ ਤਾਂ ਘਾਹੀਆਂ ਦੇ ਪੁੱਤਾਂ ਨੂੰ ਘਾਹ ਹੀ ਖੋਤਣਾ ਪੈਣਾ ਹੈ।  
- ਡਾ. ਸਰਬਜੀਤ ਗਿੱਲ

ਸ਼ਰਧਾਂਜਲੀਆਂ

ਸਾਥੀ ਸਰੂਪ ਸਿੰਘ ਰਾਹੋਂ ਨਹੀਂ ਰਹੇ 
ਸਾਥੀ ਸਰੂਪ ਸਿੰਘ ਰਾਹੋਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਉਹ ਕਰੀਬ 15 ਦਿਨ ਬਿਮਾਰ ਰਹਿਣ ਪਿਛੋਂ ਆਪਣੇ ਯੁੱਧ ਸਾਥੀਆਂ ਨੂੰ ਸਦੀਵੀ ਵਿਛੋੜਾ ਦੇ ਗਏ। ਸਾਥੀ ਸਰੂਪ ਸਿੰਘ ਰਾਹੋਂ ਆਪਣੇ ਪਰਿਵਾਰਕ ਪਿਛੋਕੜ ਕਾਰਨ ਹੀ ਮਜ਼ਦੂਰਾਂ ਦੀ ਮੁਕਤੀ ਦੀ ਲਹਿਰ 'ਚ ਸਰਗਰਮ ਹੋਏ ਅਤੇ ਨੌਜਵਾਨ ਸਭਾ 'ਚ ਸਰਗਰਮੀ ਨਾਲ ਕੰਮ ਆਰੰਭ ਕੀਤਾ। ਉਨ੍ਹਾਂ ਦਾ ਪਿਛਲਾ ਪਿੰਡ ਮਾਹਲ ਖੁਰਦ ਸੀ, ਜਿਸ ਨੂੰ ਲਾਲ ਪਿੰਡ ਵਜੋਂ ਵੀ ਜਾਣਿਆ ਜਾਂਦਾ ਸੀ। ਆਪਣੇ ਪਿੰਡ ਦਾ ਅਤੇ ਪਰਿਵਾਰ ਦੇ ਪਿਛੋਕੜ ਦਾ ਲਾਜ਼ਮੀ ਤੌਰ 'ਤੇ ਉਨ੍ਹਾ 'ਤੇ ਪ੍ਰਭਾਵ ਪਿਆ।  ਸਰਗਰਮੀ ਦੌਰਾਨ ਔਖੀਆਂ ਹਾਲਤਾਂ ਦੇ ਬਾਵਜੂਦ ਵੀ ਉਨ੍ਹਾ ਸਿਰੜ ਨਾਲ ਆਪਣਾ ਕੰਮ ਜਾਰੀ ਰੱਖਿਆ। ਉਨ੍ਹਾ ਕੁੱਝ ਸਮੇਂ ਲਈ ਪੱਤਰਕਾਰੀ ਵੀ ਕੀਤੀ। ਨਿਰਮਾਣ ਮਜ਼ਦੂਰਾਂ ਨੂੰ ਜਥੇਬੰਦ ਕਰਨ ਅਤੇ ਮਜ਼ਦੂਰਾਂ, ਕਿਸਾਨਾਂ ਦੇ ਘੋਲ 'ਚ ਉਨ੍ਹਾ ਸਰਗਰਮ ਯੋਗਦਾਨ ਪਾਇਆ। ਉਹ ਜ਼ਮੀਨੀ ਤੌਰ 'ਤੇ ਲੋਕਾਂ ਨਾਲ ਜੁੜੇ ਹੋਏ ਆਗੂ ਸਨ। ਆਖਰੀ ਵਕਤ ਤੱਕ ਉਹ ਪਾਰਟੀ ਦੇ ਜ਼ਿਲ੍ਹਾ ਸਕੱਤਰ ਵਜੋਂ ਆਪਣੀ ਜਿੰਮੇਵਾਰੀ ਨਿਭਾ ਰਹੇ ਸਨ। ਲੋਕਾਂ ਨਾਲ ਪਿਆਰ ਦਾ ਸਬੂਤ ਉਨ੍ਹਾ ਦੇ ਅੰਤਿਮ ਸੰਸਕਾਰ ਵਾਲੇ ਦਿਨ ਹੋਏ ਇਕੱਠ ਤੋਂ ਭਲੀ ਭਾਂਤ ਹੀ ਲਗਦਾ ਸੀ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਪਿੱਛੇ ਛੱਡ ਗਏ। ਅਦਾਰਾ 'ਸੰਗਰਾਮੀ ਲਹਿਰ' ਵਿਛੜੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਦੁੱਖੀ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ।


ਸਾਥੀ ਨਵਤੇਜ ਦਿਹੜ ਨਹੀਂ ਰਹੇ

ਵਿਦਿਆਰਥੀ ਘੋਲਾਂ ਦੇ ਉਘੇ ਤੇ ਨਿਧੜਕ ਆਗੂ ਸਾਥੀ ਨਵਤੇਜ ਦਿਹੜ ਇਕ ਸੰਖੇਪ ਬਿਮਾਰੀ ਉਪਰੰਤ 12 ਅਪ੍ਰੈਲ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ 43 ਵਰ੍ਹਿਆਂ ਦੇ ਭਰ ਜੁਆਨ ਅਧਿਆਪਕ ਆਗੂ ਸਨ।
ਸਾਥੀ ਨਵਤੇਜ ਦਾ ਜਨਮ ਸੰਗਰੂਰ (ਹੁਣ ਬਰਨਾਲਾ) ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਵਿਖੇ ਉਘੇ ਲੋਕ ਪੱਖੀ ਲੇਖਕ 'ਤੇ ਸੀ.ਪੀ.ਐਮ.ਪੰਜਾਬ ਦੀ ਬਰਨਾਲਾ ਜ਼ਿਲ੍ਹਾ ਕਮੇਟੀ ਦੇ ਮੈਂਬਰ ਮਾਸਟਰ ਸੁਰਜੀਤ ਦੇਹੜ ਦੇ ਘਰ ਹੋਇਆ। ਇਸ ਲਈ ਸਾਥੀ ਨਵਤੇਜ ਨੂੰ ਲੋਕ ਘੋਲਾਂ ਦੀ ਗੁੜਤੀ ਪਰਿਵਾਰ 'ਚੋਂ ਮਿਲੀ। ਕਾਲਜ ਦੀ ਪੜ੍ਹਾਈ ਦੌਰਾਨ ਉਹਨਾਂ ਵੱਖ ਵੱਖ ਕਾਲਜਾਂ ਵਿਚ ਐਸ.ਐਫ.ਆਈ. ਦੇ ਯੂਨਿਟ ਖੜੇ ਕਰਨ ਦੇ ਕਾਰਜ ਨੂੰ ਬਹੁਤ ਹੀ ਮਿਹਨਤ ਅਤੇ ਸਿਦਕਦਿਲੀ ਨਾਲ ਨਿਭਾਇਆ ਅਤੇ ਵਿਦਿਆਰਥੀਆਂ ਵਲੋਂ ਲੜੇ ਗਏ ਘੋਲਾਂ ਨੂੰ ਨਿਡਰਤਾ ਸਹਿਤ ਅਗਵਾਈ ਦਿੱਤੀ। ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੰਸਥਾਪਕ ਸਨ। ਬਾਅਦ ਵਿਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਿਚ ਵੀ ਆਗੂ ਭੂਮਿਕਾ ਨਿਭਾਈ ਅਤੇ ਅਧਿਆਪਕ ਵਜੋਂ ਨੌਕਰੀ ਮਿਲਣ ਉਪਰੰਤ ਜੀ.ਟੀ.ਯੂ. ਦੀਆਂ ਸਰਗਰਮੀਆਂ ਵਿਚ ਵੀ ਅੰਤਮ ਸਾਹਾਂ ਤੱਕ ਹਿੱਸਾ ਪਾਉਣਾ ਜਾਰੀ ਰੱਖਿਆ। ਸਾਥੀ ਨਵਤੇਜ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਨਾਲ ਉਸਦੀ ਸੁਪਤਨੀ, ਬੱਚਿਆਂ, ਮਾਤਾ-ਪਿਤਾ ਤੇ ਹੋਰ ਰਿਸ਼ਤੇਦਾਰਾਂ ਦੇ ਨਾਲ ਨਾਲ ਕਿਰਤੀ ਲੋਕਾਂ ਦੀ ਲਹਿਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ। 22 ਅਪ੍ਰੈਲ ਨੂੰ ਇਸ ਵਿਛੜੇ ਸਾਥੀ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਉਹਨਾਂ ਦੇ ਪਿੰਡ ਵਿਚ ਕੀਤੇ ਗਏ ਸਮਾਗਮ ਵਿਚ ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਮਹੀਪਾਲ ਅਤੇ ਪਾਰਟੀ ਸੂਬਾ ਕਮੇਟੀ ਮੈਂਬਰ ਸਾਥੀ ਮਲਕੀਤ ਸਿੰਘ ਵਜੀਦਕੇ ਤੋਂ ਇਲਾਵਾ ਸੀ.ਪੀ.ਆਈ.ਦੇ ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ, ਜਨਵਾਦੀ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਸਵਰਨਜੀਤ ਸਿੰਘ ਦਲ੍ਹਿਓ, ਡਾਕਟਰ ਤੇਜਵੰਤ ਸਿੰਘ ਮਾਨ, ਰੈੱਡ ਸਟਾਰ ਆਗੂ ਹਰਭਗਵਾਨ ਭੀਖੀ, ਦਵਿੰਦਰ ਖੁੱਡੀ, ਸਾਥੀ ਕਮਲਜੀਤ ਬੁੱਟਰ, ਇਨਕਲਾਬੀ ਕੇਂਦਰ ਦੇ ਸਾਥੀ ਨਾਰਾਇਣ ਦੱਤ, ਕਾਂਗਰਸੀ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਆਦਿ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ।
ਅਦਾਰਾ 'ਸੰਗਰਾਮੀ ਲਹਿਰ' ਸਾਥੀ ਨਵਤੇਜ ਦੇ ਤੁਰ ਜਾਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਅਤੇ ਉਹਨਾਂ ਦੇ ਪਰਿਵਾਰ ਦੇ ਇਸ ਅਥਾਹ ਗਮ ਵਿਚ ਸ਼ਰੀਕ ਹੁੰਦਾ ਹੈ।


ਕਾਮਰੇਡ ਜੋਗਿੰਦਰ ਸਿੰਘ ਨੂੰ ਇਨਕਲਾਬੀ ਸ਼ਰਧਾਂਜਲੀਆਂ 

10 ਅਪ੍ਰੈਲ ਨੂੰ ਰੇਲਵੇ ਮੁਲਾਜ਼ਮਾਂ ਦੇ ਉਘੇ ਆਗੂ ਕਾਮਰੇਡ ਜੋਗਿੰਦਰ ਸਿੰਘ ਦਾ ਸ਼ਰਧਾਂਜਲੀ ਸਮਾਗਮ ਪਠਾਨਕੋਟ ਵਿਖੇ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਅਤੇ ਆਲ ਇੰਪਲਾਈਜ਼ ਟਰੇਡ ਯੂਨੀਅਨ ਕੌਂਸਲ ਪਠਾਨਕੋਟ ਵਲੋਂ ਕੀਤਾ ਗਿਆ। ਲੰਘੀ 25 ਫਰਵਰੀ ਨੂੰ ਵਿਛੋੜਾ ਦੇ ਗਏ ਆਪਣੇ ਹਰਮਨ ਪਿਆਰੇ ਸਾਥੀ ਨੂੰ ਸ਼ਰਧਾਂਜਲੀ ਵਜੋਂ ਜੁਝਾਰੂ ਲਾਲ ਸਲਾਮ ਕਹਿਣ ਲਈ ਉਨ੍ਹਾਂ ਦੇ ਯੁੱਧ ਸਾਥੀ, ਬ੍ਰਾਂਚਾ ਤੱਕ ਦੇ ਅਹੁਦੇਦਾਰ ਅਤੇ ਫਿਰੋਜ਼ਪੁਰ ਡਵੀਜ਼ਨ ਦੇ ਕੋਨੇ ਕੋਨੇ ਤੋਂ ਰੇਲ ਕਾਮੇ ਵਹੀਰਾਂ ਘੱਤ ਕੇ ਪੁੱਜੇ। ਮਰਹੂਮ ਸਾਥੀ ਦੇ ਪਰਿਵਾਰਕ ਮੈਂਬਰ, ਉਨ੍ਹਾ ਦੀ ਜੀਵਨ ਸਾਥਾਣ, ਬੇਟੀ-ਬੇਟੇ, ਭਾਈ ਸਾਹਿਬਾਨ ਤੇ ਅਨੇਕਾਂ ਰਿਸ਼ਤੇਦਾਰ ਵੀ ਸਮਾਗਮ ਵਿਚ ਪੁੱਜੇ।
ਇਸ ਭਾਰੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਲਹਿਰ ਦੇ ਸਿਰਮੌਰ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਕਾਮਰੇਡ ਜੋਗਿੰਦਰ ਸਿੰਘ ਦੇ ਵਿਛੋੜੇ ਦੀ ਟਰੇਡ ਯੂਨੀਅਨ ਲਹਿਰ ਨੂੰ ਪਏ ਵੱਡੇ ਘਾਟੇ  ਵਜੋਂ ਵਿਆਖਿਆ ਕੀਤੀ।  
ਕਾਮਰੇਡ ਜੋਗਿੰਦਰ ਸਿੰਘ ਜੀ ਦੇ ਵੱਡੇ ਭਰਾ ਕਾਮਰੇਡ ਗੁਰਮੀਤ ਸਿੰਘ ਜੋ ਆਪ ਆਰ.ਐਮ.ਐਸ. ਦੇ ਵੱਡੇ ਆਗੂ ਰਹੇ ਹਨ, ਵਿਛੜੇ ਆਗੂ ਦੇ ਯੁੱਧ ਸਾਥੀਆਂ ਸਰਵਸਾਥੀ ਹਰਚਰਨ ਸਿੰਘ, ਪਰਮਜੀਤ ਸਿੰਘ,  ਟੀ.ਆਰ.ਗੌਤਮ, ਠਾਕੁਰ ਰਮੇਸ਼ ਸਿੰਘ, ਜਸਮੰਗਲ ਸਿੰਘ, ਮਹਿੰਦਰ ਸਿੰਘ, ਯਸ਼ਪਾਲ ਅੰਮ੍ਰਿਤਸਰ, ਨਰਿੰਦਰ ਸਿੰਘ, ਸ਼ਿਵਦੱਤ, ਆਲ ਇੰਪਲਾਈਜ ਟਰੇਡ ਯੂਨੀਅਨ ਕੌਂਸਲ ਪਠਾਨਕੋਟ ਦੇ ਆਗੂ ਸਰਵ ਸਾਥੀ ਨੱਥਾ ਸਿੰਘ, ਹਰਿੰਦਰ ਰੰਧਾਵਾ, ਸ਼ਿਵ ਕੁਮਾਰ, ਸੁਭਾਸ਼ ਸ਼ਰਮਾ, ਦਲਬੀਰ ਸਿੰਘ ਆਦਿ ਨੇ ਵੀ ਵਿਛੜੇ ਆਗੂ ਨੂੰ ਭਾਵਪੂਰਤ ਸ਼ਰਧਾਂਜਲੀਆਂ ਭੇਂਟ ਕੀਤੀਆਂ।

Sunday, 8 May 2016

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਮਈ 2016)

ਜਮਹੂਰੀ ਕਿਸਾਨ ਸਭਾ ਪੰਜਾਬ ਦਾ ਚੌਥਾ ਸੂਬਾਈ ਸੰਮੇਲਨ  
ਜਮਹੂਰੀ ਕਿਸਾਨ ਸਭਾ ਪੰਜਾਬ ਦਾ ਚੌਥਾ ਜਥੇਬੰਦਕ ਡੈਲੀਗੇਟ ਅਜਲਾਸ 26 ਤੋਂ 28 ਮਾਰਚ 2016 ਨੂੰ ਮਾਲਵੇ ਦੀ ਸੰਗਰਾਮੀ ਧਰਤੀ ਦੇ ਹਰਿਆਣਾ ਦੀ ਹੱਦ 'ਤੇ ਪੈਂਦੇ ਕਸਬੇ ਸਰਦੂਲਗੜ੍ਹ (ਮਾਨਸਾ) ਵਿਖੇ ਸਫਲਤਾ ਸਹਿਤ ਸੰਪੰਨ ਹੋਇਆ। ਕਸਬੇ ਦੇ ਪ੍ਰਸਿੱਧ ਡੇਰਾ ਬਾਬਾ ਹਕੱਤਲਾ ਵਿਖੇ ਅਜਲਾਸ ਦਾ ਸਮੁੱਚਾ ਪ੍ਰਬੰਧ ਵਿਸ਼ੇਸ਼ ਤੌਰ 'ਤੇ ਵਸਾਏ ਗਏ ''ਚਾਚਾ ਅਜੀਤ ਸਿੰਘ ਨਗਰ'' ਅਤੇ ਸਾਥੀ ਮੋਦਨ ਸਿੰਘ ਦੂਲੋਵਾਲ ਹਾਲ'' ਵਿਚ ਕੀਤਾ ਗਿਆ ਸੀ। ਪੰਜਾਬ ਦੇ 15 ਜ਼ਿਲ੍ਹਿਆਂ ਤੋਂ 239 ਚੁਣੇ ਹੋਏ ਡੈਲੀਗੇਟਾਂ ਨੇ ਅਜਲਾਸ ਵਿਚ ਸ਼ਿਰਕਤ ਕੀਤੀ।
ਅਜਲਾਸ ਦੇ ਪ੍ਰਬੰਧਾਂ ਨੂੰ ਸੁਚਾਰੂ ਰੂਪ ਨਾਲ ਸਿਰੇ ਚਾੜ੍ਹਨ ਲਈ ਗਠਿਤ ਕੀਤੀ ਗਈ ਸੁਆਗਤੀ ਕਮੇਟੀ ਦੇ ਮੁੱਖ ਨਿਗਰਾਨ, ਅਨੇਕਾਂ ਘੋਲਾਂ 'ਚ ਸ਼ਮੂਲੀਅਤ ਕਰਕੇ ਮਿਸਾਲੀ ਤਿਆਗ ਦੇ ਪ੍ਰਤੀਕ ਵਜੋਂ ਪ੍ਰਸਿੱਧ, ਬਜ਼ੁਰਗ ਕਿਸਾਨ ਆਗੂ ਸਾਥੀ ਬਖਤੌਰ ਸਿੰਘ ਦੂਲੋਵਾਲ ਵੱਲੋਂ ਕਿਸਾਨ ਸਭਾ ਦਾ ਸੂਹਾ ਝੰਡਾ ਜ਼ੋਸ਼ ਭਰਪੂਰ ਨਾਅਰਿਆਂ ਦੀ ਗੂੰਜ ਵਿਚ ਲਹਿਰਾਏ ਜਾਣ ਨਾਲ ਅਜਲਾਸ ਦੀ ਸ਼ੁਰੂਆਤ ਹੋਈ। ਸਮੂਹ ਹਾਜਰੀਨ ਵੱਲੋਂ ਸ਼ਹੀਦ ਮੀਨਾਰ 'ਤੇ ਫੁੱਲ ਭੇਂਟ ਕਰਕੇ ਲੋਕਾਂ ਦੇ ਕਾਜ ਲਈ ਜਾਨਾਂ ਵਾਰ ਗਏ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ।
ਅਜਲਾਸ ਦੀ ਕਾਰਵਾਈ ਵਿਧੀਵਤ ਚਲਾਉਣ ਲਈ ਸਰਵਸਾਥੀ ਰਤਨ ਸਿੰਘ ਰੰਧਾਵਾ, ਭੀਮ ਸਿੰਘ ਆਲਮਪੁਰ, ਪਰਗਟ ਸਿੰਘ ਜਾਮਾਰਾਏ, ਮੋਹਣ ਸਿੰਘ ਧਮਾਣਾ, ਮਲਕੀਤ ਸਿੰਘ ਵਜ਼ੀਦਕੇ, ਮਨੋਹਰ ਸਿੰਘ ਗਿੱਲ ਅਤੇ ਲਾਲ ਚੰਦ ਸਰਦੂਲਗੜ੍ਹ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਹਾਊਸ ਵੱਲੋਂ ਸਰਵਸੰਮਤੀ ਨਾਲ ਚੁਣਿਆ ਗਿਆ।
ਸਰਵਸਾਥੀ ਸਤਨਾਮ ਸਿੰਘ ਅਜਨਾਲਾ, ਕੁਲਵੰਤ ਸਿੰਘ ਸੰਧੂ, ਛੱਜੂ ਰਾਮ ਰਿਸ਼ੀ, ਗੁਰਨਾਮ ਸਿੰਘ ਸੰਘੇੜਾ, ਅਰਸਾਲ ਸਿੰਘ ਸੰਧੂ, ਰਘੁਬੀਰ ਸਿੰਘ ਪਕੀਵਾ 'ਤੇ ਅਧਾਰਤ ਸੰਚਾਲਨ ਕਮੇਟੀ ਦੀ ਚੋਣ ਹੋਈ।
ਉਕਤ ਤੋਂ ਬਿਨਾਂ ਸਾਥੀ ਗੱਜਣ ਸਿੰਘ ਦੁੱਗਾਂ, ਸਵਰਣ ਸਿੰਘ ਹੁਸ਼ਿਆਰਪੁਰ, ਸੰਤੋਖ ਸਿੰਘ ਬਿਲਗਾ, ਦਲਜੀਤ ਸਿੰਘ ਦਿਆਲਪੁਰਾ 'ਤੇ ਅਧਾਰਤ ਪਛਾਣ ਪੱਤਰ ਕਮੇਟੀ; ਸਾਥੀ ਅਰਸਾਲ ਸਿੰਘ ਸੰਧੂ, ਦਰਸ਼ਨ ਸਿੰਘ ਡੇਹਰੀਵਾਲ, ਯਸ਼ਪਾਲ ਸ਼ਰੀਹਾਂ, ਦੀਵਾਨ ਸਿੰਘ ਥੋਪੀਆ 'ਤੇ ਅਧਾਰਤ ਕਾਰਵਾਈ ਕਮੇਟੀ ਅਤੇ ਛੱਜੂਰਾਮ ਰਿਸ਼ੀ 'ਤੇ ਦਰਸ਼ਨ ਸਿੰਘ ਫੁੱਲੋਮਿੱਠੀ 'ਤੇ ਅਧਾਰਤ ਰਜਿਸਟਰੇਸ਼ਨ ਕਮੇਟੀ ਸਰਵਸੰਮਤੀ ਨਾਲ ਚੁਣੀਆਂ ਗਈਆਂ।
ਹਾਊਸ ਵੱਲੋਂ ਸਭ ਤੋਂ ਪਹਿਲਾਂ ਪਿਛਲੇ ਅਜਲਾਸ ਤੋਂ ਲੈ ਕੇ ਮੌਜੂਦਾ ਅਜਲਾਸ ਤੱਕ ਵਿਛੋੜਾ ਦੇ ਗਏ ਕਿਸਾਨ ਲਹਿਰ 'ਤੇ ਜਮਹੂਰੀ ਲਹਿਰ ਦੇ ਕੌਮਾਂਤਰੀ, ਕੌਮੀ, ਸੂਬਾਈ 'ਤੇ ਹੇਠਲੇ ਪੱਧਰ ਦੇ ਸਾਥੀਆਂ ਦੀ ਯਾਦ ਵਿਚ ਸ਼ੋਕ ਮਤਾ ਪਾਸ ਕਰਦਿਆਂ, ਉਨ੍ਹਾਂ ਦੇ ਅਧੂਰੇ ਕਾਜ ਪੂਰੇ ਕਰਨ ਦਾ ਪ੍ਰਣ ਦਰਿੜ੍ਹਾਇਆ।
ਸੁਆਗਤੀ ਕਮੇਟੀ ਦੇ ਚੇਅਰਮੈਨ, ਸੇਵਾਮੁਕਤ ਪ੍ਰਿੰਸੀਪਲ, ਸਾਥੀ ਹਰਚਰਨ ਸਿੰਘ ਮੌੜ ਫਰੀਦਕੇ ਨੇ ਆਪਣੇ ਸੁਆਗਤੀ ਭਾਸ਼ਣ 'ਚ ਸਭਨਾਂ ਨੂੰ ਜੀ ਆਇਆ ਕਹਿੰਦਿਆਂ ਇਲਾਕੇ ਦੀ ਕਿਸਾਨ ਅਤੇ ਜਮਹੂਰੀ ਲਹਿਰ ਦੀਆਂ ਸ਼ਾਨਾਮੱਤੀਆਂ ਰਿਵਾਇਤਾਂ ਦਾ ਵੀ ਸੰਖੇਪ ਵੇਰਵਾ ਪੇਸ਼ ਕੀਤਾ। ਉਨ੍ਹਾਂ ਸੂਬਾ ਟੀਮ ਦਾ ਮਾਨਸਾ ਜ਼ਿਲ੍ਹੇ ਨੂੰ ਅਜਲਾਸ ਦੀ ਮੇਜਬਾਨੀ ਦੀ ਡਿਊਟੀ ਦੇਣ ਲਈ ਧੰਨਵਾਦ ਕੀਤਾ।
ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਵਲੋਂ ਅਜਲਾਸ ਦਾ ਉਦਘਾਟਣ ਕੀਤਾ ਗਿਆ। ਉਨ੍ਹਾਂ ਸਾਮਰਾਜੀ ਨੀਤੀਆਂ ਦੇ ਚੌਖਟੇ ਵਿਚ ਕਿਸਾਨ ਕਿੱਤੇ ਅਤੇ ਕਿਸਾਨ ਭਾਈਚਾਰੇ ਉਪਰ ਪੈ ਰਹੇ ਮਾਰੂ ਅਸਰਾਂ ਬਾਰੇ ਖੋਲ੍ਹ ਕੇ ਚਰਚਾ ਕੀਤੀ। ਡਾਕਟਰ ਅਜਨਾਲਾ ਨੇ ਸਭਾ ਦੇ ਆਜ਼ਾਦਾਨਾ ਘੋਲਾਂ, ਕਿਸਾਨ ਮੋਰਚੇ ਦੇ ਸਾਂਝੇ ਸੰਗਰਾਮਾਂ, ਕਿਸਾਨ-ਮਜ਼ਦੂਰ ਮੋਰਚੇ ਦੇ ਸਾਂਝੇ ਘੋਲਾਂ 'ਚ ਵਧੇਰੇ ਤੋਂ ਵਧੇਰੇ ਯੋਗਾਦਨ ਪਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਸਾਨ ਲਹਿਰ ਸਨਮੁੱਖ ਮੌਜੂਦਾ ਅਤੇ ਭਵਿੱਖੀ ਚੁਣੌਤੀਆਂ ਦਾ ਖਾਕਾ ਪੇਸ਼ ਕਰਦਿਆਂ ਮੇਚਵੀਂ ਜਥੇਬੰਦੀਆਂ ਬਨਾਉਣ ਦਾ ਸੱਦਾ ਦਿੱਤਾ।
ਇਸ ਪਿਛੋਂ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਵਲੋਂ ਪਿਛਲੇ ਸਮੇਂ ਦੀਆਂ ਸਰਗਰਮੀਆਂ, ਲੜੇ ਗਏ ਘੋਲਾਂ ਦੀਆਂ ਜਿੱਤਾਂ ਅਤੇ ਸਬਕਾਂ, ਜਥੇਬੰਦਕ ਪ੍ਰਾਪਤੀਆਂ ਅਤੇ ਘਾਟਾਂ ਕਮਜ਼ੋਰੀਆਂ, ਵਿੱਤੀ ਸਥਿਤੀ ਅਤੇ ਭਵਿੱਖੀ ਕਾਰਜਾਂ ਸਬੰਧੀ ਵਿਸਤਰਿਤ ਰਿਪੋਰਟ ਪੇਸ਼ ਕੀਤੀ ਗਈ। ਇਸ ਰਿਪੋਰਟ 'ਤੇ ਹੋਈ ਵਿਚਾਰ ਚਰਚਾ ਦੌਰਾਨ 47 ਸਾਥੀਆਂ ਨੇ ਭਾਗ ਲੈਂਦਿਆਂ ਬਹੁਤ ਉਸਾਰੂ ਸੁਝਾਅ ਪੇਸ਼ ਕੀਤੇ। ਵਿਚਾਰ-ਵਟਾਂਦਰੇ ਦੀ ਖਾਸੀਅਤ ਸੀ ਘੋਲਾਂ ਦੌਰਾਨ ਹਾਸਲ ਕੀਤੇ ਗਏ ਵੱਡਮੁੱਲੇ ਅਨੁਭਵ। ਸਾਥੀਆਂ ਨੇ ਬਹੁਤ ਹੀ ਤਰਕਪੂਰਨ ਢੰਗਾਂ ਨਾਲ ਰਹੀਆਂ ਕਮੀਆਂ ਪੇਸ਼ੀਆਂ 'ਤੇ ਉਂਗਲ ਧਰਦਿਆਂ ਉਸਾਰੂ ਤੇ ਤਰਕਪੂਰਨ ਹੱਲ ਵੀ ਪੇਸ਼ ਕੀਤੇ।
ਅਜਲਾਸ ਦੇ ਵਿਚਕਾਰਲੇ ਦਿਨ 27 ਮਾਰਚ ਨੂੰ ਸਾਥੀ ਮੋਦਨ ਸਿੰਘ ਦੂਲੋਵਾਲ ਹਾਲ ਵਿਚ ''ਖੇਤੀ ਸੰਕਟ; ਕਾਰਨ ਅਤੇ ਹੱਲ'' ਵਿਸ਼ੇ 'ਤੇ ਇਕ ਸੈਮੀਨਾਰ ਕੀਤਾ ਗਿਆ ਜਿਸ ਵਿਚ ਪ੍ਰਸਿੱਧੀ ਖੇਤੀ ਅਰਥ ਸ਼ਾਸ਼ਤਰੀ ਡਾਕਟਰ ਸੁੱਚਾ ਸਿੰਘ ਗਿੱਲ ਨੇ ਕੂੰਜੀਵਤ ਭਾਸ਼ਣ ਦਿੱਤਾ। ਡਾਕਟਰ ਸਾਹਿਬ ਨੇ ਜਿੱਥੇ ਕਿਸਾਨ ਕਿੱਤੇ ਨੂੰ ਫੇਲ੍ਹ ਕਰਨ ਵਾਲੀਆਂ ਸਰਕਾਰਾਂ ਦੀਆਂ ਨੀਤੀਆਂ ਦੀ ਚੀਰਫਾੜ ਕੀਤੀ ਉਥੇ ਨਿਗੱਰ ਬਦਲਵੇਂ ਸੁਝਾਅ ਵੀ ਪੇਸ਼ ਕੀਤੇ। ਇਹ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੈ ਕਿ ਕਿਸ ਵਿਦਵਾਨ ਨੇ ਵਿਸ਼ੇ ਦੀ ਪੇਸ਼ਕਾਰੀ 'ਚ ਜਥੇਬੰਦਕ ਸਰਗਰਮੀਆਂ ਬਾਰੇ ਕੋਈ ਸੁਝਾਅ ਦਿੱਤੇ ਹੋਣ। ਡੈਲੀਗੇਟਾਂ ਤੋਂ ਇਲਾਵਾਂ ਜਿਲ੍ਹੇ ਅਤੇ ਇਲਾਕੇ ਦੇ ਆਮ ਕਿਸਾਨ ਅਨੇਕਾਂ ਬੁੱਧੀਜੀਵੀ, ਜਨਸੰਗਠਨਾਂ ਦੇ ਆਗੂ 'ਤੇ ਭਰਾਤਰੀ ਕਿਸਾਨ ਸੰਗਠਨਾਂ ਦੇ ਉਚ ਆਗੂ ਤੇ ਆਮ ਲੋਕ ਵੀ ਵਿਦਵਾਨ ਬੁਲਾਰੇ ਦੇ ਅਤੀ ਢੁਕਵੇਂ ਵਿਸ਼ਾ ਦਾ ਭਾਸ਼ਣ ઠਸੁਣਨ ਲਈ ਪੁੱਜੇ।
ਸੀ.ਟੀ.ਯੂ. ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ, ਜਨਵਾਦੀ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਦੇ ਸਕੱਤਰ ਸਾਥੀ ਮਨਦੀਪ ਰਤੀਆ ਨੇ ਆਪੋ ਆਪਣੀਆਂ ਜਥੇਬੰਦੀਆਂ ਵਲੋਂ ਭਰਾਤਰੀ ਸ਼ੁਭਕਾਮਨਾਵਾਂ ਦਿੱਤੀਆਂ।
ਇਕ ਵਿਸ਼ੇਸ਼ ਮਤੇ ਰਾਹੀਂ ਮਾਨਸਾ ਜ਼ਿਲ੍ਹੇ ਦੀ ਜਮਹੂਰੀ ਕਿਸਾਨ ਸਭਾ ਦੀ ਜ਼ਿਲ੍ਹਾ ਮਾਨਸਾ ਦੀ ਸਮੁੱਚੀ ਟੀਮ ਦਾ ਇਜਲਾਸ ਦੀ ਕਾਮਯਾਬੀ ਲਈ ਧੰਨਵਾਦ ਵੀ ਕੀਤਾ ਗਿਆ।
ਪ੍ਰਬੰਧਾਂ ਨੂੰ ਅਤੀ ਸੁਖਾਲਾ ਬਨਾਉਣ ਲਈ ਡੇਰੇ ਦੀ ਬਿਲਡਿੰਗ, ਜੈਨਰੇਟਰ, ਭਾਂਡੇ, ਬਿਸਤਰੇ ਅਤੇ ਹੋਰ ਅਨੇਕਾਂ ਚੀਜਾਂ, ਮੁਹੱਈਆ ਕਰਾਉਣ ਵਾਲੇ ਡੇਰਾ ਬਾਬਾ ਹਕੱਤਲਾ ਦੇ ਗੱਦੀ ਨਸ਼ੀਨ ਸੰਘ ਬਾਬਾ ਕੇਵਲ ਦਾਸ ਅਤੇ ਡਾਕਟਰ ਸੁੱਚਾ ਸਿੰਘ ਗਿੱਲ ਨੂੰ ਵਿਸ਼ੇਸ਼ ਯਾਦ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
ਤਿੰਨੇ ਦਿਨ ਲੈਨਿਨ ਕਿਤਾਬ ਘਰ ਮਹਿਲ ਕਲਾਂ ਦੇ ਪ੍ਰਬੰਧਕ ਸਾਥੀ ਪ੍ਰੀਤਮ ਸਿੰਘ ਦਰਦੀ ਵੱਲੋਂ ਸੰਸਾਰ ਪ੍ਰਸਿੱਧ ਪੁਸਤਕਾਂ ਦੀ ਨੁਮਾਇਸ਼ ਲਾਈ ਗਈ ਜਿੱਥੇ ਸਿਧਾਂਤਕ ਪੁਸਤਕਾਂ ਦੀ ਬਹੁਤ ਵੱਡੀ ਗਿਣਤੀ 'ਚ ਵਿਕਰੀ ਹੋਈ।
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਕੈਂਪ ਲਾ ਕੇ ਡੈਲੀਗੇਟਾਂ 'ਤੇ ਪ੍ਰਬੰਧਕਾਂ ਨੂੰ ਇਲਾਜ ਦੀਆਂ ਸੇਵਾਵਾਂ ਦਿੱਤੀਆਂ ਗਈਆਂ। ਅੰਤਲੇ ਦਿਨ ਸਰਵਸੰਮਤੀ ਨਾਲ ਵਰਕਿੰਗ ਕਮੇਟੀ ਅਤੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਡਾਕਟਰ ਸਤਨਾਮ ਸਿੰਘ ਅਜਨਾਲਾ ਪ੍ਰਧਾਨ ਅਤੇ ਸਾਥੀ ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਫਿਰ ਤੋਂ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਸਾਥੀ ਭੀਮ ਸਿੰਘ ਆਲਮਪੁਰ ਸੀਨੀਅਰ ਮੀਤ ਪ੍ਰਧਾਨ, ਸਾਥੀ ਰਤਨ ਸਿੰਘ ਰੰਧਾਵਾ, ਮੋਹਣ ਸਿੰਘ ਧਮਾਣਾ, ਛੱਜੂ ਰਾਮ ਰਿਸ਼ੀ, ਬਲਦੇਵ ਸਿੰਘ ਸੈਦਪੁਰ ਸਾਰੇ ਮੀਤ ਪ੍ਰਧਾਨ ਚੁਣੇ ਗਏ। ਸਾਥੀ ਰਘਬੀਰ ਸਿੰਘ ਪਕੀਵਾ ਸੰਯੁਕਤ ਸਕੱਤਰ, ਸਾਥੀ ਪਰਗਟ ਸਿੰਘ ਜਾਮਾਰਾਏ ਪ੍ਰੈਸ ਸਕੱਤਰ, ਸਾਥੀ ਅਰਸਾਲ ਸਿੰਘ ਸੰਧੂ ਵਿੱਤ ਸਕੱਤਰ, ਅਤੇ ਸਰਵ ਸਾਥੀ ਗੁਰਨਾਮ ਸਿੰਘ ਸੰਘੇੜਾ, ਮਲਕੀਤ ਸਿੰਘ ਵਜੀਦਕੇ, ਲਾਲ ਚੰਦ ਸਰਦੂਲਗੜ੍ਹ, ਮਨੋਹਰ ਸਿੰਘ ਗਿੱਲ ਸਕੱਤਰ ਚੁਣੇ ਗਏ।
ਸਰਵਸਾਥੀ ਯਸ਼ਪਾਲ ਸ਼ਰੀਹਾਂ (ਬਰਨਾਲਾ), ਅਮਰੀਕ ਸਿੰਘ ਫਫੜੇ (ਮਾਨਸਾ) ਸੁਖਦੇਵ ਸਿੰਘ ਨਥਾਣਾ ਅਤੇ ਦਰਸ਼ਨ ਸਿੰਘ ਫੁੱਲੋ ਮਿੱਠੀ (ਬਠਿੰਡਾ), ਕੁਲਵੰਤ ਸਿੰਘ ਕਿਰਤੀ ਤੇ ਜੈਮਲ ਰਾਮ (ਫਾਜ਼ਿਲਕਾ), ਰਾਜਬਲਬੀਰ ਸਿੰਘ, ਗੁਰਮੇਜ ਸਿੰਘ ਤਿੰਮੋਵਾਲ, ਹਰਭਜਨ ਸਿੰਘ ਟਰਪਈ, ਸ਼ੀਤਲ ਸਿੰਘ ਤਲਵੰਡੀ (ਸਾਰੇ ਅੰਮ੍ਰਿਤਸਰ), ਜਸਵਿੰਦਰ ਸਿੰਘ ਢੇਸੀ, ਕੁਲਦੀਪ ਸਿੰਘ ਫਿਲੌਰ, ਸੰਤੋਖ ਸਿੰਘ ਬਿਲਗਾ, ਰਾਮ ਸਿੰਘ ਕਾਇਮਵਾਲਾ (ਸਾਰੇ ਜਲੰਧਰ), ਦਲਜੀਤ ਸਿੰਘ ਦਿਆਲਪੁਰਾ, ਮੁਖਤਿਆਰ ਸਿੰਘ ਮੱਲ੍ਹਾ (ਤਰਨਤਾਰਨ), ਮਹਿੰਦਰ ਸਿੰਘ ਅੱਚਰਵਾਲ (ਲੁਧਿਆਣਾ), ਦੀਵਾਨ ਸਿੰਘ ਥੋਪੀਆਂ (ਸ਼ਹੀਦ ਭਗਤ ਸਿੰਘ ਨਗਰ), ਸਵਰਣ ਸਿੰਘ ਮੁਕੇਰੀਆਂ, ਦਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਮੁਕੇਰੀਆਂ (ਹੁਸ਼ਿਆਰਪੁਰ), ਗੱਜਣ ਸਿੰਘ ਦੁੱਗਾਂ 'ਤੇ ਹਰਦੇਵ ਸਿੰਘ ਘਣੌਰੀ (ਸੰਗਰੂਰ), ਰਘੁਬੀਰ ਸਿੰਘ ਤੇ ਦਲਬੀਰ ਸਿੰਘ (ਪਠਾਨਕੋਟ), ਸੁਰਿੰਦਰ ਸਿੰਘ ਪੰਨੂੰ ਤੇ ਹਿੰਮਤ ਸਿੰਘ (ਰੋਪੜ), ਸੰਤੋਖ ਸਿੰਘ ਔਲਖ, ਦਰਸ਼ਨ ਸਿੰਘ ਡੇਹਰੀਵਾਲ, ਸੁੱਚਾ ਸਿੰਘ ਚੱਠਾ (ਸਾਰੇ ਗੁਰਦਾਸਪੁਰ) ਸੂਬਾਈ ਵਰਕਿੰਗ ਕਮੇਟੀ ਦੇ ਮੈਂਬਰ ਚੁਣੇ ਗਏ।
ਮਿੱਥੇ ਕਾਰਜਾਂ ਦੀ ਪੂਰਤੀ ਤੇ ਦ੍ਰਿੜ ਵਿਸ਼ਵਾਸ ਭਰੇ ਇਨਕਲਾਬੀ ਨਾਅਰਿਆਂ ਦੀ ਗੂੰਜ ਵਿਚ ਅਜਲਾਸ ਸਫਲਤਾ ਨਾਲ ਸੰਪੰਨ ਹੋਇਆ।            
- ਰਘਬੀਰ ਸਿੰਘ ਪਕੀਵਾਂ

ਦਿਹਾਤੀ ਮਜ਼ਦੂਰਾਂ ਦੇ ਸਾਂਝੇ ਸੰਘਰਸ਼ਾਂ ਦੀਆਂ ਪ੍ਰਾਪਤੀਆਂ

 ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਝੇ ਮੋਰਚੇ ਅਧੀਨ ਵੱਖ ਵੱਖ ਨਾਵਾਂ ਹੇਠ ਕੰਮ ਕਰਦੀਆਂ ਮਜ਼ਦੂਰ ਜਥੇਬਦੀਆਂ ਨੇ ਪਿਛਲੇ ਸਮੇਂ ਵਿਚ ਬਹੁਤ ਹੀ ਸ਼ਾਨਾਮੱਤੇ ਸੰਘਰਸ਼ਾਂ ਸਦਕਾ ਕਾਫੀ ਪ੍ਰਾਪਤੀਆਂ ਕੀਤੀਆਂ ਹਨ। ਇਹਨਾਂ ਸੰਘਰਸ਼ਾਂ ਵਿਚ ਦਿਹਾਤੀ ਮਜ਼ਦੂਰ ਸਭਾ ਦਾ ਬਹੁਤ ਹੀ ਮਾਣ ਮੱਤਾ ਯੋਗਦਾਨ ਰਿਹਾ ਹੈ। ਉਂਝ ਤਾਂ ਕਾਫੀ ਸਮੇਂ ਤੋਂ ਸਾਂਝੇ ਘੋਲਾਂ ਦਾ ਪਿੜ ਭੱਖਿਆ ਹੋਇਆ ਹੈ ਪਰ ਸਾਲ 2016 ਦੇ ਸ਼ੁਰੂ ਵਿਚ ਹੀ ਸੰਘਰਸ਼ ਨੂੰ ਤੇਜ਼ ਕਰਨ ਲਈ ਸੂਬਾਈ ਮੀਟਿੰਗ ਕਰਕੇ ਸਾਂਝੇ ਮੋਰਚੇ ਨੇ 15-16 ਜਨਵਰੀ ਨੂੰ ਜਿਲ੍ਹਿਆਂ ਦੀਆਂ ਸਾਂਝੀਆਂ ਮੀਟਿੰਗਾਂ ਕੀਤੀਆਂ ਅਤੇ 15-16-17 ਫਰਵਰੀ ਨੂੰ ਤਹਿਸੀਲ ਪੱਧਰੀ ਮੁਜ਼ਾਹਰੇ ਅਤੇ ਧਰਨੇ ਮਾਰ ਕੇ ਪੰਜਾਬ ਦੀ ਸਰਕਾਰ ਨੂੰ ਮੰਗ ਪੱਤਰ ਭੇਜੇ। ਇਹਨਾਂ ਧਰਨਿਆਂ ਤੋਂ ਤੁਰੰਤ ਬਾਅਦ ਸਾਂਝੇ ਮੋਰਚੇ ਨੇ ਲੁਧਿਆਣੇ ਵਿਚ ਫਿਰ ਮੀਟਿੰਗ ਕਰਕੇ ਅਗਲੇ ਪੜਾਅ ਵਿਚ 15-16-17 ਮਾਰਚ ਨੂੰ ਚੰਡੀਗੜ੍ਹ ਵਿਚ ਤਿੰਨ ਦਿਨਾਂ ਦਾ ਪੱਕਾ ਧਰਨਾ ਮਾਰਨ ਦੀਆਂ ਤਿਆਰੀਆਂ ਅਰੰਭ ਦਿੱਤੀਆਂ। ਪਿੰਡਾਂ ਵਿਚੋਂ ਲੋਕਾਂ ਨੂੰ ਤਿਆਰ ਕਰਨ ਦੀ ਮੁਹਿੰਮ ਚਲਾਈ ਗਈ। ਘਰ ਘਰ ਜਾ ਕੇ 3 ਦਿਨਾਂ ਧਰਨੇ ਵਿਚ ਲੰਗਰ ਚਲਾਉਣ ਲਈ ਆਟਾ, ਦਾਲ, ਘਿਓ, ਖੰਡ, ਪੱਤੀ, ਪਿਆਜ, ਆਲੂ ਆਦਿ ਸਮਾਨ ਇਕੱਠਾ ਕੀਤਾ ਗਿਆ। ਜਿੱਥੇ ਬਾਕੀ ਜਥੇਬੰਦੀਆਂ ਨੇ ਭਰਪੂਰ ਤਿਆਰੀ ਕੀਤੀ। ਉਥੇ ਦਿਹਾਤੀ ਮਜ਼ਦੂਰ ਸਭਾ ਨੇ ਪੰਜਾਬ ਭਰ ਵਿਚ ਲੰਗਰ ਦਾ ਸਮਾਨ ਇਕੱਠਾ ਕਰਨ ਦੀ ਜ਼ੋਰਦਾਰ ਮੁਹਿੰਮ ਚਲਾਈ। 15 ਮਾਰਚ ਨੂੰ ਲੋਕ ਆਪੋ ਆਪਣੇ ਸਾਧਨਾਂ ਰਾਹੀਂ ਹਜ਼ਾਰਾਂ ਦੀ ਗਿਣਤੀ ਵਿਚ ਚੰਡੀਗੜ੍ਹ ਪਹੁੰਚੇ। ਸ਼ਾਮ ਤੱਕ ਪ੍ਰਬੰਧਕਾਂ ਵਲੋਂ ਲਾਇਆ ਗਿਆ ਸ਼ਮਿਆਨਾ ਛੋਟਾ ਪੈਣ ਲੱਗਾ ਜਿਸ ਨੂੰ ਜਿੰਨਾ ਸੰਭਵ ਸੀ ਵਧਾਇਆ ਗਿਆ। ਰਾਤ ਨੂੰ ਬੇਸ਼ੱਕ ਕੁੱਝ ਲੋਕ ਲਾਗਲੇ ਗੁਰਦੁਆਰਾ ਸਾਹਿਬ ਵਿਚ ਰਾਤ ਕੱਟਣ ਚਲੇ ਗਏ ਪਰ ਭਾਰੀ ਗਿਣਤੀ ਲੋਕ ਧਰਨੇ ਵਾਲੀ ਜਗਾ 'ਤੇ ਹੀ ਰਹੇ।
16 ਮਾਰਚ ਨੂੰ ਸਾਂਝੇ ਮੋਰਚੇ ਦੇ ਆਗੂਆਂ ਨੇ ਮੀਟਿੰਗ ਕਰਕੇ ਚੰਡੀਗੜ੍ਹ ਵਿਚ ਪੰਜਾਬ ਸਰਕਾਰ ਦੇ ਰਾਜ ਭਵਨ ਵੱਲ ਜਾ ਕੇ ਸਰਕਾਰ ਨੂੰ ਯਾਦ ਪੱਤਰ ਦੇਣ ਦਾ ਐਲਾਨ ਕਰ ਦਿੱਤਾ। ਹਜ਼ਾਰਾਂ ਦੀ ਗਿਣਤੀ ਵਾਲਾ ਇਹ ਠਾਠਾਂ ਮਾਰਦਾ ਇਕੱਠ ਮੁਜ਼ਾਹਰੇ ਦੀ ਸ਼ਕਲ ਵਿਚ ਵਿਧਾਨ ਸਭਾ ਵੱਲ ਵੱਧਣ ਲੱਗਾ। ਚੰਡੀਗੜ੍ਹ ਦੀ ਹੱਦ ਤੇ ਭਾਰੀ ਗਿਣਤੀ ਵਿਚ ਇਕਠੀ ਹੋਈ ਪੁਲਸ ਫੋਰਸ ਨੇ ਇਸ ਮੁਜ਼ਾਹਰੇ ਨੂੰ ਰੋਕ ਲਿਆ ਜਿੱਥੇ ਸਾਂਝੇ ਮੋਰਚੇ ਨੇ ਪੰਜਾਬ ਸਰਕਾਰ ਨਾਲ ਗੱਲਬਾਤ ਤਹਿ ਕਰਾਉਣ ਦੀ ਅਧਿਕਾਰੀਆਂ ਅੱਗੇ ਮੰਗ ਰੱਖੀ। ਕਾਫੀ ਜੱਦੋ ਜਹਿਦ ਤੋਂ ਬਾਅਦ ਅਧਿਕਾਰੀਆਂ ਨੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਾਉਣ ਦੀ ਮੰਗ ਸਵੀਕਾਰ ਕੀਤੀ। ਗੱਲਬਾਤ ਨਾ ਤਹਿ ਹੋਣ ਦੀ ਸੂਰਤ ਵਿਚ ਅਗਲੇ ਦਿਨ ਫਿਰ ਮਾਰਚ ਕਰਕੇ ਅੱਗੇ ਵੱਧਣ ਦਾ ਐਲਾਨ ਕਰਕੇ ਇਹ ਮੁਜ਼ਾਹਰਾ ਵਾਪਿਸ ਧਰਨੇ ਵਾਲੀ ਜਗ੍ਹਾ 'ਤੇ ਆ ਗਿਆ।
ਅਗਲੇ ਦਿਨ ਪੰਜਾਬ ਸਰਕਾਰ ਦੀ ਤਰਫੋਂ ਪੁਲਸ ਦੇ ਵੱਡੇ ਅਧਿਕਾਰੀ, ਤਹਿਸੀਲਦਾਰ ਤੇ ਐਸ.ਡੀ.ਐਮ. ਸਾਹਿਬ ਆਏ ਅਤੇ 1 ਅਪ੍ਰੈਲ ਨੂੰ ਸਾਂਝੇ ਮੋਰਚੇ ਦੇ ਆਗੂਆਂ ਦੀ ਪੰਜਾਬ ਸਰਕਾਰ ਨਾਲ ਗੱਲਬਾਤ ਹੋਣ ਦਾ ਐਲਾਨ ਕੀਤਾ ਗਿਆ। ਉਸੇ ਦਿਨ ਹੀ ਭਾਵ 17 ਮਾਰਚ ਨੂੰ ਧਰਨੇ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਗਿਆ।
ਧਰਨੇ ਦੌਰਾਨ ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਿੰਨਾਂ ਵਲੋਂ ਲੰਗਰ ਚਲਾਏ ਗਏ ਜੋ ਬਿਨਾਂ ਵਿਤਕਰੇ ਤੋਂ ਸਾਰਿਆਂ ਵਾਸਤੇ ਲਗਾਤਾਰ ਚਲਦੇ ਰਹੇ। ਦਿਹਾਤੀ ਮਜ਼ਦੂਰ ਸਭਾ ਦੇ ਲੰਗਰ ਦਾ ਕਾਫੀ ਸਮਾਨ ਜੋ ਪਿੰਡਾਂ ਤੋਂ ਇਕੱਠਾ ਕਰਕੇ ਲਿਜਾਇਆ ਗਿਆ ਸੀ ਵੱਧ ਗਿਆ।
1 ਅਪ੍ਰੈਲ ਨੂੰ 10.30 ਵਜੇ ਪੰਜਾਬ ਭਵਨ ਵਿਚ ਸਾਂਝੇ ਮੋਰਚੇ ਦੇ ਆਗੂਆਂ ਅਤੇ ਪੰਜਾਬ ਸਰਕਾਰ ਵਿਚ ਗੱਲਬਾਤ ਹੋਈ। ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਸ਼੍ਰੀ ਸ਼ਿਕੰਦਰ ਸਿੰਘ ਮਲੂਕਾ, ਸ਼੍ਰੀ ਤੋਤਾ ਸਿੰਘ, ਸ਼੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਅਤੇ ਸ਼੍ਰੀ ਭਗਤ ਚੂੰਨੀ ਲਾਲ ਸਮੇਤ ਕਈ ਮੰਤਰੀ ਅਤੇ ਨਾਲ ਹੀ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਸਮੇਤ ਲਗਭਗ ਹਰ ਵਿਭਾਗ ਦੇ ਵੱਡੇ ਅਧਿਕਾਰੀ ਵੀ ਗੱਲਬਾਤ ਵਿਚ ਹਾਜ਼ਰ ਸਨ।
ਪੰਜਾਬ ਸਰਕਾਰ ਨੇ ਮੰਨਿਆ ਕਿ ਦਲਿਤਾਂ ਦੇ 31 ਮਾਰਚ 2016 ਤੱਕ ਦੇ ਘਰੇਲੂ ਬਿੱਲਾਂ ਦੇ ਸਾਰੇ ਬਕਾਏ ਉਗਰਾਉਣ ਦੇ ਰੋਕ ਲਾ ਦਿੱਤੀ ਜਾਵੇਗੀ ਅਤੇ 1 ਅਪ੍ਰੈਲ ਤੋਂ ਅੱਗੇ ਵਾਲੇ ਤਾਜੇ ਬਿੱਲ ਹੀ ਮਜ਼ਦੂਰਾਂ ਨੂੰ ਭੇਜੇ ਜਾਣਗੇ। ਬਕਾਇਆਂ ਕਾਰਨ ਬਿੱਲਾਂ ਦੀ ਅਦਾਦਿੲਗੀ ਨਾ ਕਰਨ ਕਰਕੇ ਕੱਟੇ ਹੋਏ ਕੁਨੈਕਸ਼ਨ ਤੁਰਤ ਜੋੜੇ ਜਾਣਗੇ। ਮਨਰੇਗਾ ਸਕੀਮ ਅਧੀਨ ਕੀਤੇ ਹੋਏ ਕੰਮ ਦਾ ਕੁੱਝ ਬਕਾਇਆਂ ਜੋ 153 ਕਰੋੜ ਰੁਪਏ ਬਣਦਾ ਹੈ ਉਹ 7 ਅਪ੍ਰੈਲ਼ ਤਕ ਭੇਜ ਦਿੱਤਾ ਜਾਵੇਗਾ ਅਤੇ ਅੱਗੇ ਤੋਂ ਕੀਤੇ ਕੰਮ ਦੇ ਪੈਸੇ ਸਿੱਧੇ ਮਜ਼ਦੂਰਾਂ ਦੇ ਖਾਤੇ ਵਿਚ ਜਮ੍ਹਾ ਹੋਇਆ ਕਰਨਗੇ। ਮਨਰੇਗਾ ਦੀ ਦਿਹਾੜੀ ਵੀ ਅੱਗੇ ਤੋਂ 218 ਰੁਪਏ ਦੇਣੀ ਮੰਨੀ ਗਈ। ਨਰਮਾ ਖੇਤਰ ਵਿਚ ਚਿੱਟੀ ਮੱਖੀ ਨਾਲ ਮਰੇ ਨਰਮੇ ਕਰਕੇ ਹੋਏ ਕੰਮ ਦੇ ਨੁਕਸਾਨ ਦਾ 64 ਕਰੋੜ 40 ਲੱਖ ਮੁਆਵਜ਼ਾ 13 ਅਪ੍ਰੈਲ ਤੱਕ ਦੇਣ ਦਾ ਫੈਸਲਾ ਹੋਇਆ। ਖੁਦਕੁਸ਼ੀਆਂ ਕਰ ਗਏ ਮਜ਼ਦੂਰਾਂ ਦੇ ਕੇਸਾਂ ਵਿਚ ਐਫ.ਆਈ.ਆਰ. ਦਰਜ ਨਹੀਂ ਹੋਈ, ਨਾ ਹੀ 174 ਦੀ ਕਾਰਵਾਈ ਜਾਂ ਪੋਸਟ ਮਾਰਟਮ ਹੋਇਆ ਹੈ ਉਹਨਾਂ ਕੇਸਾਂ ਦੀ ਤਸਦੀਕ ਪਿੰਡ ਦੇ ਨੰਬਰਦਾਰ ਤੋਂ ਕਰਵਾ ਕੇ ਡੀ.ਐਸ.ਪੀ. ਦੀ ਰਿਪੋਰਟ ਤੇ ਪੜਤਾਲ ਕਰਕੇ ਮੁਆਵਜ਼ਾ ਦਿੱਤਾ ਜਾਵੇਗਾ। ਸਹਿਕਾਰੀ ਸੁਸਾਇਟੀਆਂ ਵਿਚ ਮਜ਼ਦੂਰਾਂ ਦੀ ਹਿੱਸੇਦਾਰੀ ਨੂੰ ਜਾਇਜ਼ ਮੰਨ ਕੇ ਹੱਦ ਕਰਜਾ 25000 ਰੁਪਏ 9% ਵਿਆਜ 'ਤੇ ਦਿੱਤੇ ਜਾਣ ਦੇ ਨਾਲ ਮਾਈ ਭਾਗੋ ਸਕੀਮ ਤਹਿਤ ਵੀ 50000 ਰੁਪਏ ਦਾ ਕਰਜ਼ਾ 5% ਵਿਆਜ਼ ਤੇ ਦੇਣ ਦੀ ਗੱਲ ਵੀ ਮੰਨੀ ਗਈ ਅਤੇ ਨਾਲ ਹੀ ਮਜ਼ਦੂਰਾਂ ਦੇ ਕਰਜ਼ਾ ਵਾਪਸੀ ਦੀ ਹੱਦ ਘੱਟੋ ਘੱਟ 3 ਸਾਲ ਕਰਨ ਤੇ ਵਿਚਾਰ ਕਰਨ ਨਾਲ ਵੀ ਸਹਿਮਤੀ ਪਰਗਟ ਕੀਤੀ ਗਈ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਹੋਈ ਵੱਖਰੀ ਮੀਟਿੰਗ ਵਿਚ ਮੰਨਿਆ ਗਿਆ ਕਿ ਰਹਿੰਦੇ ਨੀਲੇ ਕਾਰਡ ਬਣਾਉਣ ਲਈ ਸਿੱਧੇ ਚੰਡੀਗੜ੍ਹ ਵਾਲੇ ਦਫਤਰ ਫਾਰਮ ਦੇ ਦਿੱਤੇ ਜਾਣ ਤੇ ਨੀਲੇ ਕਾਰਡ ਬਣਾ ਦਿੱਤੇ ਜਾਣਗੇ। ਹਰੇਕ ਡੀਪੂ ਉਤੇ ਨਿਗਰਾਨੀ ਲਈ ਵਿਜੀਲੈਂਸ ਕਮੇਟੀਆਂ ਬਣਾਈਆਂ ਜਾਣਗਆਂ, ਜਿਸ ਵਿਚ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਕੀਤੇ ਜਾਣਗੇ। ਅੰਨਤੋਦਿਆ ਅੰਨ ਸਕੀਮ ਵਿਚ ਪ੍ਰਤੀ ਪਰਵਾਰ 35 ਕਿਲੋ ਕਣਕ ਦਿੱਤੀ ਜਾਵੇਗੀ ਅਤੇ ਬਾਕੀ ਸਕੀਮ ਵਿਚ ਪ੍ਰਤੀ ਜ਼ੀਅ ਨੂੰ 5 ਕਿਲੋ ਦੇ ਹਿਸਾਬ ਨਾਲ 6 ਮਹੀਨੇ ਦਾ ਇਕੱਠਾ ਰਾਸ਼ਨ 2 ਰੁਪਏ ਕਿਲੋ ਦੇ ਹਿਸਾਬ ਨਾਲ ਦਿੱਤਾ ਜਾਵੇਗਾ ਅਤੇ ਇਹ ਵੀ ਮੰਨਿਆ ਗਿਆ ਕਿ ਇਹ ਰਾਸ਼ਨ ਪਰਵਾਰ ਦੇ ਸਾਰੇ ਮੈਂਬਰਾਂ ਨੂੰ ਦਿੱਤਾ ਜਾਵੇਗਾ। ਇਹ ਸਾਰਾ ਫੈਸਲਾ ਹੋ ਜਾਣ ਤੇ ਵੀ ਅਜੇ ਤੱਕ ਸਰਕਾਰ ਨੇ ਇਸ ਉਤੇ ਅਮਲ ਸ਼ੁਰੂ ਨਹੀਂ ਕੀਤਾ ਜਿਸ ਦੇ ਸਿੱਟੇ ਵਜੋਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਫੇਰ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਜੇਕਰ ਇਹਨਾਂ ਹੋਈਆਂ ਸਹਿਮਤੀਆਂ ਤੇ ਅਮਲ ਨਾ ਕੀਤਾ ਗਿਆ ਤਾਂ ਦੁਬਾਰਾ ਸੰਘਰਸ਼ ਵਿਢਿਆ ਜਾਵੇਗਾ। ਜਿਸ ਦੇ ਪਹਿਲੇ ਪੜਾਅ 'ਤੇ 11 ਮਈ ਨੂੰ ਸੂਬੇ ਵਿਚ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਅਤੇ 3 ਜੂਨ ਨੂੰ ਸਾਰੇ ਡੀ.ਸੀ. ਦਫਤਰਾਂ ਅੱਗੇ ਜ਼ੋਰਦਾਰ ਰੋਸ ਮੁਜ਼ਾਹਰੇ ਕਰਕੇ ਪ੍ਰਦਰਸ਼ਨ ਕੀਤੇ ਜਾਣਗੇ।
ਦਿਹਾਤੀ ਮਜ਼ਦੂਰ ਸਭਾ ਦੇ ਸਾਰੇ ਕਾਰਕੁੰਨਾਂ ਨੂੰ ਸੰਘਰਸ਼ ਦੇ ਕੀਤੇ ਗਏ ਫੈਸਲਿਆਂ ਤੇ ਅਮਲ ਕਰਨ ਲਈ ਪੂਰੇ ਜ਼ੋਰ ਨਾਲ ਹਿੱਸਾ ਲੈਣ ਦੀਆਂ ਤਿਆਰੀਆਂ ਹੁਣ ਤੋਂ ਹੀ ਵਿੱਢ ਦੇਣੀਆਂ ਚਾਹੀਦੀਆਂ ਹਨ।
- ਗੁਰਨਾਮ ਸਿੰਘ ਦਾਊਦ

23 मार्च के शहीदों को समर्पित सैमीनार
 

‘‘नशा नहीं रोजगार दो-शिक्षा का अधिकार दो’’ के नारे को अमल में लागू कराने हेतु छात्र-युवा आंदोलन का निर्माण करने के उद्देश्य से हरियाणा छात्र यूनियन तथा शहीद भगत सिंह नौजवान सभा पंजाब-हरियाणा द्वारा विगत 29 मार्च को एक सैमीनार का आयोजन कुरूक्षेत्र में किया गया। शहीद-ए-आजम भगत सिंह, राजगुरु तथा सुखदेव के शहादत दिवस को समर्पित इस सैमीनार की तैयारी तथा विशाल छात्र-युवा भागीदार सुनिश्तिक करने के लिए प्रांत के आठ जिलों में दोनों संगठनों द्वारा सघन जनसंपर्क अभियान चलाया गया जिस के तहत अनेकों छोटी बड़ी जन सभायें पद यात्रायें तथा सांस्कृतिय कार्यक्रमों का आयोजन किया गया। वर्णनीय है कि यह अभियान शहीदे आजम सरदार भगत सिंह के पैतृक गांव खटकड़ कलां (जिला नवां शहर, पंजाब) से प्रारंभ हुआ। सैमीार में तथा समस्त जन संपर्क अभियान में यह बात मुख्यत : रेखांकित की गई कि शहीदों के जन्म दिवस, शहादत दिवस या अन्य महत्त्वपूर्ण दिनों में उन को याद कर लेना अलग बात है लेकिन असली बात ये है कि उनके स्वपनों का भारत एवं विश्व बनाने के लिए जनसंग्रामों का निर्माण करते हुए उस दिशा की ओर बढऩा। वक्ताओं ने एक स्वर के में कहा कि उस ओर आगे बढऩे हेतु प्रसाय करना ही चुनौतियां हैं। शहीदों द्वारा 1947 को भारत के शासन प्रशासन से बेदखल कर दिये सामराज्यवाद का भारत एवं अन्य देशों के नीति निर्धारण में प्रखर दखल एवं न दोनों की सरकारों का इस मामले मे्ं साम्राज्यवाद के सामने आत्म सर्मपण तथा नीतियों को नाकारात्मक नतीजों एंव लोगों पर इन के पडऩे वाले कुप्रभावों तथा बढ़ते बोझों के खिलाफ वर्तमान में चल रहे तथा भविष्य के संग्रामों में भागीदारी करने वाली श्रमिक आबादी की धार्मिक, जातीय भाषाओं तथा अंचलिक आधार पर फूट पैदा करने वाली शक्तियों के विरुद्ध संग्राम निर्मित करना आज के दौर का मुख्य कार्य है। वक्ताओं ने कहा कि असल मेें ये दोनों बातें एक दूसरे से परस्पर जुड़ी हुई हैं तथा किसी भी एक पक्ष की तरह झुकाव या नर्म रवैया असल में पूरे संघर्ष के असली उद्देश्यों को ही तार तार कर देगी। लोगों खास कर युवाओं द्वारा समस्त कार्यक्रम को अर्वणीय सहयोग दिया गया। प्रोफैसर जगमोहन सिंह, सर्बजीत सिंह हैरी, तेजिन्द्र थिंद, मनदीप रतिया, निर्भय रतिया, अजय सिघानी, मनदीप लाली, अमन रतिया आदि सैमीनार तथा जनसंपर्क अभियान के मुख्य वक्ताओं में शामिल रहे। वक्ताओं ने कहा कि आज के दौर की मोदी सकरार तो साम्राज्यवाद भक्ति का ‘‘शानदार’’ रिकार्ड रखती है और इस के पित्र संगठन राष्ट्रीय स्वंय सेवक संघ की मुख्य उपलब्धि श्रमिक वर्ग को धर्म आधारित विभाजित कर आमानवीय साम्प्रदायिक दंगे करवाने मात्र की है। उन्होंने कहा कि सरकारें अपने वर्ग चरित्र के अनूरूप ही कार्य कर रहें हैं। अपितु हमें लोगों को अपने वगीर्य हितों की रक्षा हेतु संगठित हो कर जनसंग्रामों का निर्माण करने के प्रयास करें।
- मनदीप रतिया
कामरेड जगमाल सिंह की पुण्य तिथि को सर्मपित वैचारिक शिविर

हरियाणा के प्रख्यात कम्यिूनिस्ट नेता तथा प्रखर बुद्धिजीवी कामरेड जगमाल सिंह नथवान की तीसरी बरसी के अवसर पर सी.पी.एम. हरियाणा द्वारा विगत 11 अप्रैल को रतिया में एक वैचारिक शिविर का आयोजन किया गया जिस में सुप्रसिद्ध कम्यूनिस्ट नेता कामरेड मंगत राम पासला मुख्य वक्ता के तौर पर उपस्थित हुए। पार्टी कार्यकर्ताओं तथा समाज के सभी वर्गों की नामवर हस्तियों ने शिवर में पहुंच मुख्य वक्ता तथा अन्य नेताओं के विचारों को गम्भीरता से सुना। अपने विस्तृत भाषण में साथी पासला ने जहां दिवंगत साथी की अतुलनीय देन को गर्वपूर्ण याद किया वहीं यह भी कहा कि केंद्रीय तथा राज्य सरकारों की जनविरोधी नीतियों के चलते लोगों की समस्याओं में पवर्तीय वृद्धि हो रही है। उपर से लोगों को दिशा भ्रमित करने के लिए सामप्रदायिक विभाजन के क्रियाकलाप जोरों शोरों से जारी है। आज के दौर में साम्राज्यवादी नीतियों और विभाजनकारी साजिशों के विरुद्ध विशाल भागीदारी पर आधारित जनसंग्राम निर्मित करना ही साथी जगमाल को सही अर्थों में श्रद्धांजलि है।
- तेजिंद्र थिंद 
डा.बी.आर. अंबेडकर के जन्म दिवस के उपलक्ष्य में समारोह 

फतेहआबाद जिला के गांव सिधाणी (नजदीक जाखल) में 14 अप्रैल को एक गांव स्तरीय समारोह शहीद भगत सिंह नौजवान सभा पंजाब व हरियाणा की स्थानीय ईकाई द्वारा आयोजित किया गया। भारतीय संविधान के निर्माताओं में से एक बाबा साहिब डा. भीम राव अंबेडकर का जन्म दिवस मनाने के उद्देश्य से किये गए इस समारोह के मुख्य वक्ता देहाती मजदूर सभा के वरिष्ट नेता साथी नरिंद्र कुमार सोमा तथा मक्खन सिंह तलवंडी साबो थे।
- अजय सिधाणी

ਕਿਸਾਨੀ ਮਸਲਿਆਂ ਬਾਰੇ ਸੂਬਾਈ ਕਨਵੈਨਸ਼ਨ

ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ  ਭਖਵੇਂ ਕਿਸਾਨੀ ਮਸਲਿਆਂ ਬਾਰੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ 11 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇੱਕ ਵਿਸ਼ਾਲ ਕਨਵੈਨਸ਼ਨ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸਰਵ ਸਾਥੀ ਭੀਮ ਸਿੰਘ ਆਲਮਪੁਰ, ਰਤਨ ਸਿੰਘ ਰੰਧਾਵਾ, ਮੋਹਣ ਸਿੰਘ ਧਮਾਣਾ, ਛੱਜੂ ਰਾਮ ਰਿਸ਼ੀ ਅਤੇ ਬਲਦੇਵ ਸਿੰਘ ਸੈਦਪੁਰ ਨੇ ਕੀਤੀ। ਇਸ ਕਨਵੈਨਸ਼ਨ ਵਿੱਚ ਵਿਚਾਰ ਵਟਾਂਦਰੇ ਲਈ ਇੱਕ ਪਹੁੰਚ ਪੱਤਰ, ਜਿਸ ਵਿੱਚ ਖੇਤੀ ਸੰਕਟ ਦੇ ਕਾਰਨਾਂ ਅਤੇ ਇਸ ਵਿਰੁੱਧ ਸੰਘਰਸ਼ ਕਰਨ ਲਈ ਮੁੱਖ ਮੰਗਾਂ ਦਾ ਵਰਨਣ ਕੀਤਾ ਗਿਆ, ਜਥੇਬੰਦੀ ਦੇ ਜਾਇੰਟ ਸਕੱਤਰ ਸਾਥੀ ਰਘਬੀਰ ਸਿੰਘ ਪਕੀਵਾਂ ਵੱਲੋਂ ਪੇਸ਼ ਕੀਤਾ ਗਿਆ।
ਪਹੁੰਚ ਪੱਤਰ ਬਾਰੇ ਵਿਚਾਰ ਚਰਚਾ ਦਾ ਆਰੰਭ ਕਰਦੇ ਹੋਏ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਮੌਜੂਦਾ ਖੇਤੀ ਸੰਕਟ, ਜੋ ਪੰਜਾਬ ਵਿੱਚ ਹਰ ਰੋਜ਼ ਔਸਤਨ 2-3 ਕਿਸਾਨਾਂ ਦੀਆਂ ਜਾਨਾਂ ਲੈ ਰਿਹਾ ਹੈ, ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਪੈਦਾਵਾਰ ਹੈ। ਇਹਨਾ ਨੀਤੀਆਂ ਕਰਕੇ ਕਿਸਾਨੀ ਦੇ ਲਾਗਤ ਖਰਚੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਮੰਡੀ ਵਿੱਚ ਲਾਹੇਵੰਦ ਭਾਅ ਨਹੀਂ ਮਿਲਦੇ। ਖੇਤੀਬਾੜੀ ਯੂਨੀਵਰਸਿਟੀ ਵਰਗੀਆਂ ਖੋਜ ਸੰਸਥਾਵਾਂ ਅਤੇ ਖੇਤੀਬਾੜੀ ਮਹਿਕਮੇ ਦੀ ਹਾਲਤ ਚਿੰਤਾਜਨਕ ਬਣਾ ਦਿੱਤੀ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਸੁਧਰੇ ਬੀਜ ਅਤੇ ਖੇਤੀ ਤਕਨੀਕ ਨਹੀਂ ਮਿਲਦੀ। ਇਸ ਤਰ੍ਹਾਂ ਕਿਸਾਨ ਲਗਾਤਾਰ ਕਰਜ਼ੇ ਦੇ ਜਾਲ ਵਿੱਚ ਫਸਦੇ ਜਾਣ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸੰਸਾਰ ਵਪਾਰ ਸੰਸਥਾ ਦੀ ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਹੋਈ ਕਾਨਫ਼ਰੰਸ ਵਿੱਚ 2017 ਪਿੱਛੋਂ ਕਿਸਾਨੀ ਜਿਣਸਾਂ ਬਿਲਕੁੱਲ ਨਾ ਖਰੀਦਣ ਦੀ ਸ਼ਰਤ ਪ੍ਰਵਾਨ ਕਰ ਲੈਣ ਨੂੰ ਪੂਰੀ ਤਰ੍ਹਾਂ ਕਿਸਾਨ ਅਤੇ ਦੇਸ਼ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਜਥੇਬੰਦੀ ਇਹਨਾਂ ਨੀਤੀਆਂ ਵਿਰੁੱਧ ਜ਼ੋਰਦਾਰ ਸੰਘਰਸ਼ ਕਰੇਗੀ।
ਜਥੇਬੰਦੀ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਬੋਲਦੇ ਹੋਏ ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਦੀ ਕਰੜੀ ਆਲੋਚਨਾ ਕਰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਇਨਸਾਫ਼ ਨਹੀਂ ਕਰਦੀ ਅਤੇ ਉਨ੍ਹਾਂ ਨਾਲ ਧੋਖਾਧੜੀ ਕਰਦੀ ਹੈ। ਪਿਛਲੀ ਯੂ ਪੀ ਏ ਅਤੇ ਹੁਣ ਵਾਲੀ ਐਨ ਡੀ ਏ ਸਰਕਾਰ ਵੱਲੋਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਾ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ। ਕੁਦਰਤੀ ਆਫ਼ਤਾਂ ਜਾਂ ਹੋਰ ਕਾਰਨਾਂ ਕਰਕੇ ਫ਼ਸਲਾਂ ਦੀ ਖਰਾਬੀ ਦਾ ਯੋਗ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਬਾਸਮਤੀ ਵਰਗੀ ਫ਼ਸਲ ਖਰੀਦਣ ਤੋਂ ਇਨਕਾਰ ਕੀਤਾ ਜਾਂਦਾ ਹੈ, ਗੰਨੇ ਦੀ ਅਦਾਇਗੀ ਨਹੀਂ ਕੀਤੀ ਜਾਂਦੀ, ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦੇਣ ਦੀ ਥਾਂ ਉਨ੍ਹਾਂ ਨੂੰ ਉਜਾੜਿਆ ਜਾ ਰਿਹਾ ਹੈ। ਕਿਸਾਨਾਂ ਦੇ ਕਰਜ਼ੇ ਦੀ ਮੁਆਫ਼ੀ ਦੀ ਕੋਈ ਯੋਜਨਾ ਨਹੀਂ ਬਣਾਈ ਜਾਂਦੀ, ਜਦ ਕਿ ਕਾਰਪੋਰੇਟ ਘਰਾਣਿਆਂ ਦੇ ਹਰ ਸਾਲ ਕਈ ਲੱਖ ਕਰੋੜ ਰੁਪਏ ਮੁਆਫ਼ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸਰਕਾਰ ਦੀਆਂ ਇਹਨਾਂ ਨੀਤੀਆਂ ਵਿਰੁੱਧ ਲਗਾਤਾਰ ਸੰਘਰਸ਼ ਕਰਕੇ ਠੋਸ ਪ੍ਰਾਪਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਇਸ ਕਨਵੈਨਸ਼ਨ ਵੱਲੋਂ ਵਿਚਾਰੀਆਂ ਗਈਆਂ ਮੰਗਾਂ ਦੀ ਪ੍ਰਾਪਤੀ ਲਈ ਭਵਿੱਖ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਭਵਿੱਖ ਵਿੱਚ ਸਾਰੀਆਂ ਕਿਸਾਨੀ ਫ਼ਸਲਾਂ ਦੀ ਸਰਕਾਰੀ ਖਰੀਦ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਕਰਾਉਣ, ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ, ਖੇਤੀ ਲਈ 16 ਘੰਟੇ ਅਤੇ ਘਰਾਂ ਲਈ 24 ਘੰਟੇ ਬਿਜਲੀ ਸਪਲਾਈ, ਅਬਾਦਕਾਰਾਂ ਨੂੰ ਮਾਲਕੀ ਹੱਕ ਦੁਆਉਣ, ਕੁਦਰਤੀ ਕਰੋਪੀ ਅਤੇ ਹੋਰ ਕਾਰਨਾਂ ਕਰਕੇ ਫ਼ਸਲਾਂ ਦੇ ਹੋਣ ਵਾਲੇ ਨੁਕਸਾਨ ਦਾ ਪੂਰਾ ਮੁਆਵਜ਼ਾ ਦੁਆਉਣ, ਰੇਤ, ਬੱਜਰੀ ਮਾਫ਼ੀਏ ਨੂੰ ਰੋਕਣ, ਕਿਸਾਨਾਂ ਨੂੰ ਆਪਣੇ ਖੇਤ ਵਿੱਚੋਂ ਰੇਤ ਬੱਜਰੀ ਵੇਚਣ ਦਾ ਹੱਕ ਦੁਆਉਣ, ਮੰਡ ਬੇਟ ਏਰੀਏ ਦਾ ਵਿਕਾਸ ਕਰਾਉਣ, ਸਰਹੱਦੀ ਅਤੇ ਕੰਢੀ ਇਲਾਕਿਆਂ ਦੇ ਕਿਸਾਨਾਂ ਦੇ ਪਰਵਾਰਾਂ ਨੂੰ 5 ਲੱਖ ਰੁਪਿਆ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੁਆਉਣ, ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਕਰਜ਼ਾ ਰਾਹਤ ਕਾਨੂੰਨ ਵਿੱਚ ਕਿਸਾਨ ਪੱਖੀ ਸੋਧਾਂ ਕਰਾਉਣ ਅਤੇ ਇੱਕ ਕਿਸਾਨ ਪੱਖੀ ਫ਼ਸਲ ਬੀਮਾ ਸਕੀਮ ਬਣਾਉਣ ਆਦਿ ਲਈ ਜ਼ੋਰਦਾਰ ਸੰਘਰਸ਼ ਲੜੇਗੀ। ਇਸ ਦੇ ਮੁੱਢਲੇ ਪੜਾਅ ਵਿੱਚ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲਾਮਬੰਦੀ ਕੀਤੀ ਜਾਵੇਗੀ।
ਉਪਰੋਕਤ ਆਗੂਆਂ ਤੋਂ ਬਿਨਾਂ ਇਸ ਕਨਵੈਨਸ਼ਨ ਨੂੰ ਸਰਵ ਸਾਥੀ ਗੁਰਨਾਮ ਸਿੰਘ ਸੰਘੇੜਾ, ਸੰਤੋਖ ਸਿੰਘ ਔਲਖ, ਅਰਸਾਲ ਸਿੰਘ ਸੰਧੂ, ਸਵਰਨ ਸਿੰਘ ਮੁਕੇਰੀਆ, ਮਲਕੀਅਤ ਸਿੰਘ ਵਜੀਦਕੇ, ਦਰਸ਼ਨ ਸਿੰਘ ਫੁੱਲੋਮਿੱਠੀ, ਸੁਖਦੇਵ ਸਿੰਘ ਅਤਲਾ, ਕੁਲਵੰਤ ਸਿੰਘ ਕਿਰਤੀ, ਮੁਖਤਾਰ ਸਿੰਘ ਮੱਲ੍ਹਾ ਅਤੇ ਗੱਜਣ ਸਿੰਘ ਦੁੱਗਾਂ ਨੇ ਵੀ ਸੰਬੋਧਨ ਕੀਤਾ।
ਕਨਵੈਨਸ਼ਨ ਦੀ ਸਮਾਪਤੀ ਪਿੱਛੋਂ ਕਿਸਾਨਾਂ ਨੇ ਦੇਸ਼ ਭਗਤ ਯਾਦਗਾਰ ਹਾਲ ਤੋਂ ਸ਼ਹੀਦ ਭਗਤ ਸਿੰਘ ਦੇ ਯੁੱਧ ਸਾਥੀ ਪੰਡਤ ਕਿਸ਼ੋਰੀ ਲਾਲ ਜੀ ਦੇ ਬੁੱਤ ਤੱਕ ਆਪਣੀਆਂ ਮੰਗਾਂ ਦੇ ਹੱਕ ਵਿੱਚ ਪ੍ਰਭਾਵਸ਼ਾਲੀ ਮਾਰਚ ਕੀਤਾ ਗਿਆ।
ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ  ਭਖਵੇਂ ਕਿਸਾਨੀ ਮਸਲਿਆਂ ਬਾਰੇ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ 11 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇੱਕ ਵਿਸ਼ਾਲ ਕਨਵੈਨਸ਼ਨ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸਰਵ ਸਾਥੀ ਭੀਮ ਸਿੰਘ ਆਲਮਪੁਰ, ਰਤਨ ਸਿੰਘ ਰੰਧਾਵਾ, ਮੋਹਣ ਸਿੰਘ ਧਮਾਣਾ, ਛੱਜੂ ਰਾਮ ਰਿਸ਼ੀ ਅਤੇ ਬਲਦੇਵ ਸਿੰਘ ਸੈਦਪੁਰ ਨੇ ਕੀਤੀ। ਇਸ ਕਨਵੈਨਸ਼ਨ ਵਿੱਚ ਵਿਚਾਰ ਵਟਾਂਦਰੇ ਲਈ ਇੱਕ ਪਹੁੰਚ ਪੱਤਰ, ਜਿਸ ਵਿੱਚ ਖੇਤੀ ਸੰਕਟ ਦੇ ਕਾਰਨਾਂ ਅਤੇ ਇਸ ਵਿਰੁੱਧ ਸੰਘਰਸ਼ ਕਰਨ ਲਈ ਮੁੱਖ ਮੰਗਾਂ ਦਾ ਵਰਨਣ ਕੀਤਾ ਗਿਆ, ਜਥੇਬੰਦੀ ਦੇ ਜਾਇੰਟ ਸਕੱਤਰ ਸਾਥੀ ਰਘਬੀਰ ਸਿੰਘ ਪਕੀਵਾਂ ਵੱਲੋਂ ਪੇਸ਼ ਕੀਤਾ ਗਿਆ।
ਪਹੁੰਚ ਪੱਤਰ ਬਾਰੇ ਵਿਚਾਰ ਚਰਚਾ ਦਾ ਆਰੰਭ ਕਰਦੇ ਹੋਏ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਮੌਜੂਦਾ ਖੇਤੀ ਸੰਕਟ, ਜੋ ਪੰਜਾਬ ਵਿੱਚ ਹਰ ਰੋਜ਼ ਔਸਤਨ 2-3 ਕਿਸਾਨਾਂ ਦੀਆਂ ਜਾਨਾਂ ਲੈ ਰਿਹਾ ਹੈ, ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਪੈਦਾਵਾਰ ਹੈ। ਇਹਨਾ ਨੀਤੀਆਂ ਕਰਕੇ ਕਿਸਾਨੀ ਦੇ ਲਾਗਤ ਖਰਚੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਮੰਡੀ ਵਿੱਚ ਲਾਹੇਵੰਦ ਭਾਅ ਨਹੀਂ ਮਿਲਦੇ। ਖੇਤੀਬਾੜੀ ਯੂਨੀਵਰਸਿਟੀ ਵਰਗੀਆਂ ਖੋਜ ਸੰਸਥਾਵਾਂ ਅਤੇ ਖੇਤੀਬਾੜੀ ਮਹਿਕਮੇ ਦੀ ਹਾਲਤ ਚਿੰਤਾਜਨਕ ਬਣਾ ਦਿੱਤੀ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਸੁਧਰੇ ਬੀਜ ਅਤੇ ਖੇਤੀ ਤਕਨੀਕ ਨਹੀਂ ਮਿਲਦੀ। ਇਸ ਤਰ੍ਹਾਂ ਕਿਸਾਨ ਲਗਾਤਾਰ ਕਰਜ਼ੇ ਦੇ ਜਾਲ ਵਿੱਚ ਫਸਦੇ ਜਾਣ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸੰਸਾਰ ਵਪਾਰ ਸੰਸਥਾ ਦੀ ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਹੋਈ ਕਾਨਫ਼ਰੰਸ ਵਿੱਚ 2017 ਪਿੱਛੋਂ ਕਿਸਾਨੀ ਜਿਣਸਾਂ ਬਿਲਕੁੱਲ ਨਾ ਖਰੀਦਣ ਦੀ ਸ਼ਰਤ ਪ੍ਰਵਾਨ ਕਰ ਲੈਣ ਨੂੰ ਪੂਰੀ ਤਰ੍ਹਾਂ ਕਿਸਾਨ ਅਤੇ ਦੇਸ਼ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਜਥੇਬੰਦੀ ਇਹਨਾਂ ਨੀਤੀਆਂ ਵਿਰੁੱਧ ਜ਼ੋਰਦਾਰ ਸੰਘਰਸ਼ ਕਰੇਗੀ।
ਜਥੇਬੰਦੀ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਬੋਲਦੇ ਹੋਏ ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਦੀ ਕਰੜੀ ਆਲੋਚਨਾ ਕਰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਇਨਸਾਫ਼ ਨਹੀਂ ਕਰਦੀ ਅਤੇ ਉਨ੍ਹਾਂ ਨਾਲ ਧੋਖਾਧੜੀ ਕਰਦੀ ਹੈ। ਪਿਛਲੀ ਯੂ ਪੀ ਏ ਅਤੇ ਹੁਣ ਵਾਲੀ ਐਨ ਡੀ ਏ ਸਰਕਾਰ ਵੱਲੋਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਾ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ। ਕੁਦਰਤੀ ਆਫ਼ਤਾਂ ਜਾਂ ਹੋਰ ਕਾਰਨਾਂ ਕਰਕੇ ਫ਼ਸਲਾਂ ਦੀ ਖਰਾਬੀ ਦਾ ਯੋਗ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਬਾਸਮਤੀ ਵਰਗੀ ਫ਼ਸਲ ਖਰੀਦਣ ਤੋਂ ਇਨਕਾਰ ਕੀਤਾ ਜਾਂਦਾ ਹੈ, ਗੰਨੇ ਦੀ ਅਦਾਇਗੀ ਨਹੀਂ ਕੀਤੀ ਜਾਂਦੀ, ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦੇਣ ਦੀ ਥਾਂ ਉਨ੍ਹਾਂ ਨੂੰ ਉਜਾੜਿਆ ਜਾ ਰਿਹਾ ਹੈ। ਕਿਸਾਨਾਂ ਦੇ ਕਰਜ਼ੇ ਦੀ ਮੁਆਫ਼ੀ ਦੀ ਕੋਈ ਯੋਜਨਾ ਨਹੀਂ ਬਣਾਈ ਜਾਂਦੀ, ਜਦ ਕਿ ਕਾਰਪੋਰੇਟ ਘਰਾਣਿਆਂ ਦੇ ਹਰ ਸਾਲ ਕਈ ਲੱਖ ਕਰੋੜ ਰੁਪਏ ਮੁਆਫ਼ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸਰਕਾਰ ਦੀਆਂ ਇਹਨਾਂ ਨੀਤੀਆਂ ਵਿਰੁੱਧ ਲਗਾਤਾਰ ਸੰਘਰਸ਼ ਕਰਕੇ ਠੋਸ ਪ੍ਰਾਪਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਇਸ ਕਨਵੈਨਸ਼ਨ ਵੱਲੋਂ ਵਿਚਾਰੀਆਂ ਗਈਆਂ ਮੰਗਾਂ ਦੀ ਪ੍ਰਾਪਤੀ ਲਈ ਭਵਿੱਖ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਭਵਿੱਖ ਵਿੱਚ ਸਾਰੀਆਂ ਕਿਸਾਨੀ ਫ਼ਸਲਾਂ ਦੀ ਸਰਕਾਰੀ ਖਰੀਦ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਕਰਾਉਣ, ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ, ਖੇਤੀ ਲਈ 16 ਘੰਟੇ ਅਤੇ ਘਰਾਂ ਲਈ 24 ਘੰਟੇ ਬਿਜਲੀ ਸਪਲਾਈ, ਅਬਾਦਕਾਰਾਂ ਨੂੰ ਮਾਲਕੀ ਹੱਕ ਦੁਆਉਣ, ਕੁਦਰਤੀ ਕਰੋਪੀ ਅਤੇ ਹੋਰ ਕਾਰਨਾਂ ਕਰਕੇ ਫ਼ਸਲਾਂ ਦੇ ਹੋਣ ਵਾਲੇ ਨੁਕਸਾਨ ਦਾ ਪੂਰਾ ਮੁਆਵਜ਼ਾ ਦੁਆਉਣ, ਰੇਤ, ਬੱਜਰੀ ਮਾਫ਼ੀਏ ਨੂੰ ਰੋਕਣ, ਕਿਸਾਨਾਂ ਨੂੰ ਆਪਣੇ ਖੇਤ ਵਿੱਚੋਂ ਰੇਤ ਬੱਜਰੀ ਵੇਚਣ ਦਾ ਹੱਕ ਦੁਆਉਣ, ਮੰਡ ਬੇਟ ਏਰੀਏ ਦਾ ਵਿਕਾਸ ਕਰਾਉਣ, ਸਰਹੱਦੀ ਅਤੇ ਕੰਢੀ ਇਲਾਕਿਆਂ ਦੇ ਕਿਸਾਨਾਂ ਦੇ ਪਰਵਾਰਾਂ ਨੂੰ 5 ਲੱਖ ਰੁਪਿਆ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੁਆਉਣ, ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਕਰਜ਼ਾ ਰਾਹਤ ਕਾਨੂੰਨ ਵਿੱਚ ਕਿਸਾਨ ਪੱਖੀ ਸੋਧਾਂ ਕਰਾਉਣ ਅਤੇ ਇੱਕ ਕਿਸਾਨ ਪੱਖੀ ਫ਼ਸਲ ਬੀਮਾ ਸਕੀਮ ਬਣਾਉਣ ਆਦਿ ਲਈ ਜ਼ੋਰਦਾਰ ਸੰਘਰਸ਼ ਲੜੇਗੀ। ਇਸ ਦੇ ਮੁੱਢਲੇ ਪੜਾਅ ਵਿੱਚ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲਾਮਬੰਦੀ ਕੀਤੀ ਜਾਵੇਗੀ।
ਉਪਰੋਕਤ ਆਗੂਆਂ ਤੋਂ ਬਿਨਾਂ ਇਸ ਕਨਵੈਨਸ਼ਨ ਨੂੰ ਸਰਵ ਸਾਥੀ ਗੁਰਨਾਮ ਸਿੰਘ ਸੰਘੇੜਾ, ਸੰਤੋਖ ਸਿੰਘ ਔਲਖ, ਅਰਸਾਲ ਸਿੰਘ ਸੰਧੂ, ਸਵਰਨ ਸਿੰਘ ਮੁਕੇਰੀਆ, ਮਲਕੀਅਤ ਸਿੰਘ ਵਜੀਦਕੇ, ਦਰਸ਼ਨ ਸਿੰਘ ਫੁੱਲੋਮਿੱਠੀ, ਸੁਖਦੇਵ ਸਿੰਘ ਅਤਲਾ, ਕੁਲਵੰਤ ਸਿੰਘ ਕਿਰਤੀ, ਮੁਖਤਾਰ ਸਿੰਘ ਮੱਲ੍ਹਾ ਅਤੇ ਗੱਜਣ ਸਿੰਘ ਦੁੱਗਾਂ ਨੇ ਵੀ ਸੰਬੋਧਨ ਕੀਤਾ।
ਕਨਵੈਨਸ਼ਨ ਦੀ ਸਮਾਪਤੀ ਪਿੱਛੋਂ ਕਿਸਾਨਾਂ ਨੇ ਦੇਸ਼ ਭਗਤ ਯਾਦਗਾਰ ਹਾਲ ਤੋਂ ਸ਼ਹੀਦ ਭਗਤ ਸਿੰਘ ਦੇ ਯੁੱਧ ਸਾਥੀ ਪੰਡਤ ਕਿਸ਼ੋਰੀ ਲਾਲ ਜੀ ਦੇ ਬੁੱਤ ਤੱਕ ਆਪਣੀਆਂ ਮੰਗਾਂ ਦੇ ਹੱਕ ਵਿੱਚ ਪ੍ਰਭਾਵਸ਼ਾਲੀ ਮਾਰਚ ਕੀਤਾ ਗਿਆ।


ਝੂਠੇ ਪੁਲਸ ਕੇਸਾਂ ਵਿਰੁੱਧ ਤਰਨ ਤਾਰਨ ਵਿਖੇ ਵਿਸ਼ਾਲ ਮੁਜ਼ਾਹਰਾ

ਇਹ ਇਕ ਸਥਾਪਤ ਸੱਚ ਹੈ ਕਿ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਦੀ ਪੁਲੀਸ ਅਤੇ ਪ੍ਰਸ਼ਾਸ਼ਨਿਕ ਮਸ਼ੀਨਰੀ ਵਿਰੋਧੀਆਂ ਨੂੰ ਝੂਠੇ ਕੇਸਾਂ 'ਚ ਉਲਝਾ ਕੇ ਖੱਜਲ ਖੁਆਰ ਕਰ ਰਹੀ ਹੈ। ਉਂਝ ਤਾਂ ਭਾਵੇਂ ਸਮੁੱਚੀ ਵਿਰਧੀ ਧਿਰ ਹੀ ਸਰਕਾਰ ਦੀ ਇਸ ''ਦਰਿਆਦਿਲੀ'' ਦੀ ''ਲਾਭਪਾਤਰ'' ਹੈ ਪਰ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦੇ ਕੱਦਾਵਰ ਆਗੂ ਇਸ ਪੱਖ ਤੋਂ ਸਰਕਾਰ ਦੇ ਵਿਸ਼ੇਸ਼ ਨਿਸ਼ਾਨੇ 'ਤੇ ਹਨ। ਉਂਝ ਵੇਖਣ ਨੂੰ ਥਾਂ ਭਾਵੇਂ ਇਹ ਸਥਾਨਕ ਵਰਤਾਰਾ ਵੀ ਲੱਗਦਾ ਹੈ ਪਰ ਹੈ ਇਹ ਸੂਬਾ ਸਰਕਾਰ ਦੇ ਸਿਆਸੀ ਖਾਸੇ ਅਨੁਸਾਰ ਪੂਰੇ ਸੂਬੇ ਵਿਚ ਪੱਸਰਿਆ ਹੋਇਆ।
ਇਸ ਹਮਲਾਵਾਰ ਪਹੁੰਚ ਦਾ ਸੱਜਰਾ ਸ਼ਿਕਾਰ ਬਣੇ ਹਨ ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਤੇ ਉਨ੍ਹਾਂ ਦੇ ਸਾਥੀ। ਤਰਨ ਤਾਰਨ ਜ਼ਿਲ੍ਹੇ ਦੀ ਸਮੁੱਚੀ ਪਾਰਟੀ, ਜਿਸ ਦੇ ਸਾਥੀ ਪਰਗਟ ਸਿੰਘ ਜਾਮਾਰਾਏ ਸਕੱਤਰ ਵੀ ਹਨ ਅਤੇ ਸਭ ਜਨਤਕ ਜਥੇਬੰਦੀਆਂ ਅਕਸਰ ਹੀ ਸਥਾਨਕ ਅਕਾਲੀ ਆਗੂਆਂ, ਪੁਲਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀਆਂ ਵਿੰਭਿੰਨ ਤਰ੍ਹਾਂ ਦੀਆਂ ਵਧੀਕੀਆਂ ਦੇ ਖਿਲਾਫ ਜਨਲਾਮਬੰਦੀ ਅਧਾਰਤ ਜਨਸੰਗਰਾਮਾਂ ਦਾ ਕੇਂਦਰ ਬਿੰਦੂ ਰਹਿੰਦੇ ਹਨ। ਇਸ ਲਈ ਸਰਕਾਰ ਦੀਆਂ ਅੱਖਾਂ ਵਿਚ ਵਿਸ਼ੇਸ਼ ਤੌਰ 'ਤੇ ਰੜਕਦੇ ਹਨ।
ਇਸੇ ਖਿੱਝ ਅਤੇ ਰੰਜਿਸ਼ ਅਧੀਨ ਲੰਘੀ 12 ਅਪ੍ਰੈਲ ਨੂੰ ਸਾਥੀ ਪਰਗਟ ਸਿੰਘ ਜਾਮਾਰਾਏ, ਭਾਗ ਸਿੰਘ ਤੂੜ ਅਤੇ ਗੁਰਪ੍ਰੀਤ ਸਿੰਘ ਤੂੜ ਹੁਰਾਂ ਨੂੰ ਨਾਮਜ਼ਦ ਕਰਕੇ ਬਾਕੀ ਕਿਸੇ ਨੂੰ ਵੀ ਫਸਾਉਣ ਲਈ ਐਫ.ਆਈ.ਆਰ. ਖੁੱਲ੍ਹੀ ਰੱਖ ਕੇ, ਇਹ ਦੋਸ਼ ਲਾਉਂਦਿਆਂ ਕਿ ਇਨ੍ਹਾਂ ਤਿੰਨਾਂ ਨੇ ਬਾਕੀਆਂ ਨਾਲ ਮਿਲਕੇ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਦੇ ਭਤੀਜੇ ਦੀ ਲੱਤ ਵੱਢ ਦਿੱਤੀ ਹੈ, ਆਈ.ਪੀ.ਸੀ. ਦੀਆਂ ਧਾਰਾਵਾਂ ਅਧੀਨ ਇਕ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਹੈ ਜਦਕਿ ਉਕਤ ਤਿੰਨ ਸਾਥੀਆਂ ਦਾ ਕਿਸੇ ਵੀ ਅਜਿਹੀ ਘਟਨਾ ਨਾਲ ਕੋਈ ਲੈਣਾ ਦੇਣਾ ਹੀ ਨਹੀਂ।
ਐਫ.ਆਈ.ਆਰ. ਖੁੱਲ੍ਹੀ ਰੱਖ ਕੇ ਨਾਮਾਲੂਮ ਦੋਸ਼ੀਆਂ ਨੂੰ ਨਾਮਜ਼ਦ ਕਰਨ ਵਾਲੀ ਵੈਂਗਣੀ ਉਦੋਂ ਉਘੜੀ ਜਦੋਂ ਐਸ.ਐਸ.ਪੀ. ਦਫਤਰ ਮੂਹਰੇ ਸਾਥੀ ਬਲਦੇਵ ਸਿੰਘ ਪੰਡੋਰੀ ਜੋ ਕਿ ਦਿਲ ਦੇ ਮਰੀਜ ਹਨ, ਅਪ੍ਰੇਸ਼ਨ ਰਾਹੀਂ ਦੋ ਸਟੰਟ ਉਨ੍ਰਾਂ ਦੇ ਪਾਏ ਗਏ ਹਨ, ਨੂੰ ਪੁਲਿਸ ਅਤੇ ਦਰਜ਼ਨਾਂ ਅਕਾਲੀ ਕਾਰਕੁੰਨਾਂ ਨੇ ਘੇਰ ਕੇ ਕਿਹਾ ਕਿ ਬ੍ਰਹਮਪੁਰੇ ਦੇ ਭਤੀਜੇ ਦੀ ਲੱਤ ਤੋੜੀ ਹੈ ਅਤੇ ਨਾਲ ਹੀ ਬਦਸਲੂਕੀ ਵੀ ਕੀਤੀ ਤੇ ਧੱਫੇ ਮਾਰੇ। ਪਿਛੋਂ ਜਨਤਕ ਦਬਾਅ ਅਧੀਨ ਉਨ੍ਹਾਂ ਨੂੰ ਛੱਡਿਆ ਗਿਆ। ਇਸ ਨਾਬਰੀ ਵਿਰੁੱਧ 20 ਅਪ੍ਰੈਲ ਨੂੰ ਐਸ.ਐਸ.ਪੀ. ਦਫਤਰ ਤਰਨ ਤਾਰਨ ਮੂਹਰੇ ਹਜ਼ਾਰਾਂ ਲੋਕਾਂ ਨੇ ਵਿਸ਼ਾਲ ਧਰਨਾ ਅਤੇ ਸ਼ਹਿਰ 'ਚ ਰੋਸ ਮਾਰਚ ਕੀਤਾ ਅਤੇ ਝੂਠਾ ਪਰਚਾ ਦਰਜ ਕਰਨ ਲਈ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ।
ਤਰਨ ਤਾਰਨ ਪੁਲਸ ਵਲੋਂ ਐਸ.ਪੀ.(ਐਚ.) ਨੇ ਮੰਗ ਪੱਤਰ ਲੈਂਦਿਆਂ ਇਕੱਠ ਨੂੰ ਭਰੋਸਾ ਦਿੱਤਾ ਕਿ ਸੱਤਾਂ ਦਿਨਾਂ ਦੇ ਵਿਚ ਵਿਚ ਦਰਜ ਪਰਚੇ ਵਿਚੋਂ ਗਲਤ ਨਾਮਜਦ ਕੀਤੇ ਸਾਰੇ ਆਗੂਆਂ ਦੇ ਨਾਂ ਕੱਢ ਦਿੱਤੇ ਜਾਣਗੇ। ਰੋਸ ਐਕਸ਼ਨ ਵਿਚ ਸੀ.ਪੀ.ਐਮ.ਪੰਜਾਬ, ਸੀ.ਪੀ.ਆਈ., ਸੀ.ਪੀ.ਆਈ.(ਐਮ), ਸੀ.ਪੀ.ਆਈ.(ਐਮ.ਐਲ.) ਨਿਊ ਡੈਮੋਕਰੇਸੀ, ਕਿਸਾਨ ਸੰਘਰਸ਼ ਕਮੇਟੀ (ਕੰਵਲਪ੍ਰੀਤ ਪੰਨੂੰ), ਕਿਸਾਨ  ਸੰਘਰਸ਼ ਕਮੇਟੀ (ਸਤਨਾਮ ਪੰਨੂੰ), ਜਨਵਾਦੀ ਇਸਤਰੀ ਸਭਾ, ਆਸ਼ਾ ਵਰਕਰਜ਼ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਆਦਿ ਸੰਗਠਨਾਂ ਦੇ ਆਗੂ ਅਤੇ ਵਰਕਰ ਸ਼ਾਮਲ ਹੋਏ।


ਦਿਹਾਤੀ ਮਜ਼ਦੂਰ ਸਭਾ ਦੇ ਸਥਾਨਕ ਸੰਘਰਸ਼ ਦੀ ਸ਼ਾਨਦਾਰ ਜਿੱਤ

ਫਿਲੌਰ ਸ਼ਹਿਰ ਦੇ  ਮੁਹੱਲਾ ਸੰਤੋਖ ਪੁਰਾ ਦੇ 131 ਪਰਿਵਾਰਾਂ ਨੂੰ ਰੇਲਵੇ ਵਿਭਾਗ ਨੇ ਨੋਟਿਸ ਜਾਰੀ ਕਰਕੇ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਸਨ ਤੇ ਦਿਹਾਤੀ ਮਜਦੂਰ ਸਭਾ ਦੀ ਤਹਿਸੀਲ ਫਿਲੌਰ ਦੀ ਲੀਡਰਸਿਪ ਵਲੋਂ ਤਰੁੰਤ ਫੈਸਲਾ ਕਰਕੇ ਮਜਦੂਰਾਂ ਦੇ ਘਰ ਬਚਾਉਣ ਲਈ ਲਗਾਤਾਰ ਸੱਤ ਦਿਨ ਤੋਂ ਅਣਮਿੱਥੇ ਸਮੇਂ ਲਈ ਮੁਹੱਲਾ ਸੰਤੋਖਪੁਰਾ ਵਿਖੇ ਪੱਕਾ ਧਰਨਾ ਲਗਾਇਆ ਗਿਆ। 28 ਮਾਰਚ ਨੂੰ ਸ਼ਹਿਰ ਫਿਲੌਰ ਵਿਚ ਮਜਦੂਰਾਂ ਨੇ ਸ਼ਾਨਦਾਰ ਮਾਰਚ ਕੀਤਾ ਅਤੇ ਐਸ ਡੀ ਐਮ ਫਿਲੌਰ ਦੇ ਦਫਤਰ ਅੱਗੇ ਪ੍ਰਦਰਸ਼ਨ ਕੀਤਾ। ਜਿਸ ਦੇ ਨਤੀਜ਼ੇ ਵਜੋਂ ਮਜਦੂਰਾ ਦੇ ਸੰਘਰਸ਼ ਅੱਗੇ ਝੁਕਦਿਆ ਸਥਾਨਕ ਪ੍ਰਸ਼ਾਸ਼ਨ ਨੇ ਪਹਿਲਕਦਮੀ ਕਰਕੇ ਰੇਲਵੇ ਵਿਭਾਗ ਨੂੰ ਤਰੁੰਤ 131 ਪਰਿਵਾਰਾਂ ਦੇ ਘਰ ਨਾ ਢਾਹੁਣ ਬਾਰੇ ਪੱਤਰ ਜਾਰੀ ਕਰਨ ਲਈ ਕਿਹਾ ਗਿਆ। ਜਿਸ 'ਤੇ ਜਲਦ ਕਾਰਵਾਈ ਕਰਦਿਆ ਰੇਲਵੇ ਵਿਭਾਗ ਨੇ ਘਰ ਢਾਹੁਣ ਦਾ ਫੈਸਲਾ ਅਣਮਿਥੇ ਸਮੇ ਲਈ ਅੱਗੇ ਪਾਉਣ ਦਾ ਪੱਤਰ ਮਜਦੂਰ ਆਗੂਆ ਨੂੰ ਸੌਪਿਆ ਅਤੇ ਦਿਹਾਤੀ ਮਜਦੂਰ ਸਭਾ ਦੇ ਆਗੂਆਂ ਦੀ ਪੈਨਲ ਮੀਟਿੰਗ ਰੇਲਵੇ ਵਿਭਾਗ ਦੇ ਅਧਿਕਾਰੀਆ ਨਾਲ ਕਰਾਉਣ ਦਾ ਭਰੋਸਾ ਤਹਿਸੀਲਦਾਰ ਫਿਲੌਰ ਵਲੋਂ ਦਿੱਤਾ ਗਿਆ। ਇਸ ਸਮੇਂ ਵਿਸ਼ਾਲ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਸਕੱਤਰ ਕਾਮਰੇਡ ਗੁਰਨਾਮ ਦਾਊਦ ਨੇ ਕਿਹਾ ਕਿ ਇਸ ਅੰਸ਼ਕ ਜਿੱਤ ਨੂੰ ਹੋਰ ਪੱਕਾ ਕਰਨ ਲਈ ਮਜਦੂਰਾਂ ਨੂੰ ਲਾਮਬੰਦ ਹੋ ਕੇ ਸੰਘਰਸ਼ ਕਰਨ ਦੀ ਸਖਤ ਜਰੂਰਤ ਹੈ। ਉਹਨਾਂ ਮਜਦੂਰਾਂ ਨੂੰ ਅਪੀਲ ਕੀਤੀ ਕਿ ਉਹ ਦਿਹਾਤੀ ਮਜਦੂਰ ਸਭਾ ਦੇ ਝੰਡੇ ਹੇਠ ਲਾਮਬੰਦ ਹੋਣ ਤਾਂ ਜੋ ਮਜਦੂਰਾਂ ਦੇ ਹੋਰ ਮਸਲਿਆਂ ਨੂੰ ਵੀ ਹੱਲ ਕਰਵਾਇਆ ਜਾ ਸਕੇ। ਇਸ ਅੰਦੋਲਨ ਦੀ ਸਮੁੱਚੀ ਅਗਵਾਈ ਦਿਹਾਤੀ ਮਜਦੂਰ ਸਭਾ ਤਹਿਸੀਲ ਫਿਲੌਰ ਦੀ ਟੀਮ ਜਿਸ ਵਿਚ ਪ੍ਰਧਾਨ ਜਰਨੈਲ ਫਿਲੌਰ, ਸਕੱਤਰ ਮੇਜਰ ਫਿਲੌਰ, ਜਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਕਾਮਰੇਡ ਦੇਵ ਫਿਲੋਰ, ਅਮ੍ਰਿੰਤ ਨੰਗਲ, ਬਨਾਰਸੀ ਦਾਸ ਘੁੜਕਾ, ਗੁਰਨਾਮ ਫਲਪੋਤਾ, ਸੁੱਖ ਰਾਮ ਦੁਸਾਂਝ, ਰਾਮ ਲੁਭਾਇਆ ਭੈਣੀ, ਸੁਰਿੰਦਰ ਨੰਗਲ, ਅਤੇ ਬੁੱਧ ਪ੍ਰਕਾਸ਼ ਨੰਗਲ ਨੇ ਕੀਤੀ।

ਪੀ ਐਸ ਐਫ ਵਲੋਂ ਆਈ ਟੀ ਆਈ ਪਰਤਾਬਪੁਰਾ ਦਾ ਘਿਰਾਓ

ਆਈ ਟੀ ਆਈ ਪ੍ਰਤਾਬਪੁਰਾ (ਫਿਲੌਰ) ਵਲੋਂ ਵਿਦਿਅਰਥੀਆ ਦੇ ਰੋਲ ਨੰਬਰ ਰੋਕ ਕੇ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਿਰੁੱਧ 17 ਅਪ੍ਰੈਲ ਨੂੰ ਪੀ ਐਸ ਐਫ ਦੀ ਅਗਵਾਈ ਵਿਚ, ਐਤਵਾਰ ਹੋਣ ਦੇ ਬਾਵਜੂਦ, ਐਮ ਡੀ ਅਤੇ ਪਿੰਸੀਪਲ ਦਾ ਜਬਰਦਸਤ ਘਿਰਾਉ ਕੀਤਾ ਗਿਆ। ਜਿਸ ਦੀ ਅਗਵਾਈ ਸੁਖਵੀਰ ਸੁੱਖ, ਸੋਨੂੰ ਢੇਸੀ, ਬਲਜੀਤ ਸਿੰਘ, ਅਤੇ ਇਕਬਾਲ ਸਿੰਘ ਨੇ ਕੀਤੀ। ਇਸ ਸਮੇਂ ਪੰਜਾਬ ਸਟੂਡੈਂਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੌਰ ਅਤੇ ਮਨਜਿੰਦਰ ਢੇਸੀ ਨੇ ਕਿਹਾ ਕਿ ਸਿੱਖਿਆ ਦਾ ਨਿੱਜੀਕਰਨ ਕੀਤੇ ਜਾਣ ਕਾਰਨ ਇਹ ਆਮ ਤੇ ਗਰੀਬ ਵਰਗ ਦੇ ਬੱਚਿਆ ਕੋਲੋਂ ਦੂਰ ਕੀਤੀ ਜਾ ਰਹੀ ਹੈ ਅਤੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵਲੋਂ ਭਾਰੀ ਫੀਸਾਂ ਭਰਨ ਦੇ ਬਾਵਜੂਦ ਵੀ ਵਿਦਿਆਰਥੀਆ ਦੇ ਭਵਿੱਖ ਨੂੰ ਤਬਾਹ ਕੀਤਾ ਜਾ ਰਿਹਾ ਹੈ। ਉਹਨਾ ਇਸ ਸਮੇਂ ਦੱਸਿਆ ਕਿ ਆਈ ਟੀ ਆਈ ਪ੍ਰਬੰਧਨ ਦੀ ਨਲਾਇਕੀ ਕਾਰਨ ਹੀ ਆਈ ਟੀ ਆਈ ਬੋਰਡ ਪੰਜਾਬ ਵਲੋਂ ਇਸ ਸੰਸਥਾ ਦੀਆ ਘਾਟਾਂ ਕਮਜੋਰੀਆ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਇਹਨਾਂ ਨੂੰ ਠੀਕ ਕਰਨ ਦਾ ਆਦੇਸ਼ ਦਿੱਤਾ ਪਰ ਇਸ ਸੰਸਥਾ ਦੇ ਗੈਰ ਜਿੰਮੇਵਾਰੀ ਵਾਲੇ ਰਵੱਈਏ ਕਾਰਨ ਹੀ ਬੋਰਡ ਵਲੋਂ ਵਿਦਿਆਰਥੀਆ ਦੇ ਰੋਲ ਨੰਬਰ ਨਹੀ ਜਾਰੀ ਕੀਤੇ ਗਏ। ਬੀਤੇ ਦਿਨੀ ਵੀ ਵਿਦਿਅਰਥੀਆਂ ਨੇ ਸੰਘਰਸ਼ ਕਰਕੇ ਹਾਲ ਟਿਕਟ ਰੋਲ ਨੰਬਰ ਪ੍ਰਾਪਤ ਕਰਕੇ ਆਪਣੇ ਪੇਪਰ ਦਿੱਤੇ ਸਨ। ਪਰ ਹੁਣ ਫਿਰ ਵਿਦਿਆਰਥੀਆ ਦੇ ਅਗਲੇ ਸਮੈਸਟਰ ਲਈ ਪੱਕੇ ਰੋਲ ਨੰਬਰ ਜਾਰੀ ਨਾ ਹੋਣ ਕਾਰਨ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ। ਆਈ ਟੀ ਆਈ ਪ੍ਰਬੰਧਨ ਵਲੋਂ ਲਗਤਾਰ ਮਸਲਾ ਹੱਲ ਨਾ ਕਰਨ ਦੇ ਖਿਲਾਫ ਵਿਦਿਆਰਥੀਆ ਨੇ ਗੁੱਸੇ ਵਿਚ ਆ ਕੇ ਆਈ ਟੀ ਆਈ ਦੇ ਦਫਤਰ ਨੂੰ ਬਾਹਰੋਂ ਤਾਲਾ ਲਗਾ ਕੇ ਜਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਸ਼ੁਰੂ ਕਰ ਦਿੱਤਾ। ਇਸ ਦੀ ਸੂਚਨਾਂ ਮਿਲਦੇ ਹੀ ਐਸ ਐਚ ਉ ਫਿਲੌਰ ਭਾਰੀ ਪੁਲਿਸ ਫੋਰਸ ਨਾਲ ਪੁੱਜੇ ਅਤੇ ਧਰਨਾਕਾਰੀਆ ਨੂੰ ਸ਼ਾਂਤ ਕਰਵਾਇਆ । ਆਈ ਟੀ ਆਈ ਦੇ ਪ੍ਰਬੰਧਕਾਂ ਵਲੋਂ ਮਸਲਾ ਹੱਲ ਕਰਨ ਦੇ ਭਰੋਸੇ ਬਾਅਦ ਵਿਦਿਆਰਥੀਆ ਧਰਨਾਂ ਸਮਾਪਤ ਕਰ ਦਿੱਤਾ।

ਬੀਬੀਆਂ ਨੇ ਸੰਘਰਸ਼ ਕਰਕੇ ਠੇਕਾ ਚੁਕਵਾਇਆ

ਕਸਬਾ ਸਰਦੂਲਗੜ੍ਹ ਦੇ ਮਜ਼ਦੂਰ ਮੁਹੱਲੇ ਵਿਚ ਨਾਜਾਇਜ਼ ਖੁਲ੍ਹੇ ਸ਼ਰਾਬ ਦੇ ਠੇਕੇ ਤੋਂ ਤੰਗ ਆਈਆਂ ਬੀਬੀਆਂ ਦਾ ਸੰਗਰਾਮ ਰੰਗ ਲਿਆਇਆ ਅਤੇ ਉਨ੍ਹਾਂ ਨਾ ਕੇਵਲ ਠੇਕਾ ਚੁਕਵਾਇਆ ਬਲਕਿ ਇਸ ਜੀਵਨ ਬਚਾਊ ਘੋਲ ਦੇ ਦਬਾਅ ਸਦਕਾ ਸਥਾਨਕ ਐਸ.ਡੀ.ਐਮ. ਬੀਬੀ ਨੇ ਉਚ ਅਧਿਕਾਰੀਆਂ ਨੂੰ ਨਾਜਾਇਜ਼ ਠੇਕਾ ਖੋਲ੍ਹਣ ਅਤੇ ਮਿਲੀਭੁਗਤ ਕਰਕੇ ਖੁਲਵਾਉਣ ਵਾਲਿਆਂ ਵਿਰੁੱਧ ਢੁਕਵੀਂ ਕਾਰਵਾਈ ਲਈ ਵੀ ਸਖਤ ਚਿੱਠੀ ਲਿਖੀ ਹੈ। ਸੰਘਰਸ਼ ਦੀ ਅਗਵਾਈ ਬੀਬੀ ਬਸੰਤ ਕੌਰ, ਪਲਵਿੰਦਰ ਕੌਰ, ਮਨਜੀਤ ਕੌਰ, ਗੁਰਮੇਲ ਕੌਰ, ਹਮੀਰ ਕੌਰ ਅਤੇ ਪਰਮਜੀਤ ਕੌਰ ਆਦਿ ਨੇ ਕੀਤੀ।
ਜ਼ਿਕਰਯੋਗ ਹੈ ਕਿ ਮਜ਼ਦੂਰ ਘਰਾਂ ਦੇ ਐਨ ਵਿਚਾਲੇ ਖੁੱਲ੍ਹੇ ਠੇਕੇ ਤੋਂ ਨਾ ਕੇਵਲ ਆਰਥਕ ਬਰਬਾਦੀ ਹੋ ਰਹੀ ਸੀ ਬਲਕਿ ਸ਼ਾਮ ਵੇਲੇ ਲੰਘਣਾਂ ਵੀ ਮੁਹਾਲ ਸੀ। ਅਰਜੀਆਂ ਪੱਤਰੀਆਂ 'ਤੇ ਕਿਸੇ ਡਾਢੇ ਨੇ ਕੰਨ ਨਾ ਧਰਿਆ ਤਾਂ ਭੈਣਾਂ ਸੰਘਰਸ਼ ਦਾ ਝੰਡਾ ਚੁੱਕ ਕੇ ਮੈਦਾਨ ਵਿਚ ਨਿੱਤਰੀਆਂ ਅਤੇ ਜਿੱਤ ਪ੍ਰਾਪਤ ਕੀਤੀ। ਕਸਬੇ ਦੇ ਕੱਦਾਵਾਰ ਆਗੂ ਸਾਥੀ ਲਾਲ ਚੰਦ ਅਤੇ ਨਰਿੰਦਰ ਸੋਮਾ ਇਸ ਸੰਗਰਾਮ 'ਚ ਸੰਘਰਸ਼ਸ਼ੀਲ ਬੀਬੀਆਂ ਦੇ ਨਾਲ ਡਟ ਕੇ ਖੜ੍ਹੇ ਰਹੇ।

ਪ੍ਰਾਈਵੇਟ ਸਕੂਲਾਂ ਦੀ ਲੁੱਟ ਵਿਰੁੱਧ ਸੰਘਰਸ਼

ਸਿੱਖਿਆ ਸੁਧਾਰ ਐਕਸ਼ਨ ਕਮੇਟੀ ਸਰਦੂਲਗੜ੍ਹ ਦੇ ਸੱਦੇ 'ਤੇ ਮਾਪਿਆਂ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਵਿੱਚ ਸਾਜਿਸ਼ ਅਧੀਨ ਨਾਕਾਮ ਰਹੇ ਪ੍ਰਸਾਸਨ ਵਿਰੁੱਧ ਰੋਸ ਮੁਜਹਾਰਾ ਕਰਦਿਆਂ ਪ੍ਰਸਾਸਨ ਦਾ ਪੁਤਲਾ ਫੂਕਿਆ। ਸਹੀਦ ਭਗਤ ਸਿੰਘ ਚੌੋਕ ਵਿੱਚ ਇਕੱਤਰ ਹੋਏ ਮਾਪਿਆਂ ਵੱਲੋਂ ਸਘੰਰਸ ਕਮੇਟੀ ਦੇ ਆਗੂਆਂ ਦੀ ਅਗਵਾਈ ਵਿੱਚ ਪ੍ਰਸਾਸਨ ਅਤੇ ਨਿੱਜੀ ਸਕੂਲਾਂ ਦੀ ਮੈਨਜਮੇਂਟ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ ਗਈ। ਸਘੰਰਸ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਦੀਆਂ ਹਦਾਇਤਾਂ ਦੇ ਬਾਵਜੂਦ ਨਿੱਜੀ ਪਬਲਿਸਰਜ ਦੀਆਂ ਮਹਿੰਗੀਆਂ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ। ਐੱਨ.ਸੀ.ਈ.ਆਰ.ਟੀ ਤੇ ਸੀ.ਬੀ.ਐੱਸ.ਈ. ਦੀਆਂ ਕਿਤਾਬਾਂ ਪੂਰੀ ਤਰ੍ਹਾਂ ਦਰਕਿਨਾਰ ਕਰਕੇ ਮਹਿੰਗੇ ਭਾਅ ਦੀਆਂ ਕਿਤਾਬਾਂ ਠੋਸੀਆਂ ਜਾ ਰਹੀਆਂ ਹਨ। ਬੱਚੇ ਦੇ ਵਜਨ ਨਾਲੋ ਅਸਲੋ ਬੇਲੋੜੀਆਂ ਕਿਤਾਬਾਂ ਦਾ ਵਜਨ ਬਹੁਤ ਜਿਆਦਾ ਹੈ। ਬੱਚੇ ਸਰੀਰਕ ਅਤੇ ਜ਼ਿਹਨੀ ਵਿਗਾੜ ਦਾ ਸਿਕਾਰ ਹੋ ਰਹੇ ਹਨ। ਸਕੂਲਾਂ ਵੱਲੋਂ ਫੀਸਾਂ ਸੰਬੰਧੀ ਕੋਈ ਪ੍ਰੋਸਪੈਕਟ ਜਾਰੀ ਨਹੀਂ ਕੀਤਾ ਗਿਆ, ਨਾ ਹੀ ਕੋਈ ਮਾਪਿਆਂ ਦੀ ਕਮੇਟੀ ਬਣਾ ਕੇ ਫੀਸਾਂ ਸਬੰਧੀ ਉਨ੍ਹਾਂ ਤੋਂ ਸਹਿਮਤੀ ਲਈ ਗਈ ਹੈ। ਸਾਲਾਨਾ ਫੰਡਾਂ ਦੇ ਨਾਂ ਤੇ ਲੁੱਟ ਬਾਦਸੂਤਰ ਜਾਰੀ ਹੈ।  ਸੰਬੰਧਤ ਸਰਕੂਲਰ ਦੀ ਉਲੰਘਣਾ ਕਰਦਿਆਂ ਕਿਤਾਬਾਂ ਅਤੇ ਵਰਦੀਆਂ ਸਕੂਲ ਵਿੱਚ ਵੇਚੀਆਂ ਜਾ ਰਹੀਆ ਹਨ। ਇਹ ਸਕੂਲ ਪਿਛੜੇ ਵਰਗਾਂ ਦਾ 25% ਕੋਟਾ ਲਾਗੂ ਕਰਨ ਤੋਂ ਇਨਕਾਰ ਕਰ ਰਹੇ ਹਨ। ਵਿਭਾਗੀ ਹਦਾਇਤਾਂ ਅਨੁਸਾਰ ਨਿਯਮਾਂ ਦੀ ਸੂਚੀ ਨੂੰ ਬੋਰਡ ਤੇ ਲਾਇਆ ਨਹੀਂ ਜਾ ਰਿਹਾ। ਆਪਣੀਆਂ ਖਾਸ ਦੁਕਾਨਾਂ ਤੋਂ ਵਰਦੀਆਂ ਤੇ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ। ਇੱਥੋਂ ਤੱਕ ਕਰਿਆਣਾ ਤੇ ਬਿਜਲੀ ਦੇ ਸਮਾਨ ਦੀਆਂ ਦੁਕਾਨ ਤੇ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆ ਹਨ। ਪ੍ਰਸਾਸਨਿਕ ਅਧਿਕਾਰੀ ਕੂੰਭਕਰਨੀ ਨੀਂਦ ਸੁੱਤੇ ਪਏ ਹਨ। ਲੋਕਾਂ ਵਿੱਚ ਹਾਹਾਕਾਰ ਮੱਚੀ ਪਈ ਹੈ। ਉਨ੍ਹਾਂ ਵਿੱਚ ਭਾਰੀ ਰੋਸ ਹੈ। ਉਕਤ ਸਕੂਲ ਆਪਣੀ ਰਾਜਨੀਤਿਕ ਪਹੁੰਚ ਦੀ ਧੌਂਸ ਜਮਾਉਂਦਿਆਂ ਆਪਣੀ ਲੁੱਟ ਦੀ ਕਾਰਵਾਈ ਨਿਰਵਿਘਨ ਜਾਰੀ ਰੱਖ ਰਹੇ ਸਨ। ਐਲਾਨ ਕੀਤਾ ਗਿਆ ਕਿ ਜੇਕਰ ਲੋੜੀਂਦੀ ਕਾਰਵਾਈ ਨਾ ਹੋਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।


ਪਾਰਟੀ ਵਲੋਂ 8 ਮਈ ਨੂੰ ਖੁਦਕੁਸ਼ੀਆਂ ਵਿਰੁੱਧ ਵਿਸ਼ਾਲ ਇਕੱਠ ਕਰਨ ਦਾ ਸੱਦਾ 

ਕਰਜ਼ੇ ਦੇ, ਕਿਸਾਨਾਂ 'ਤੇ ਮਜ਼ਦੂਰਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਵਿਚ ਹਾਕਮਾਂ ਦੀ ਮੁਜ਼ਰਮਾਨਾ ਅਸਫਲਤਾ ਵਿਰੁੱਧ ਸੀ.ਪੀ.ਐਮ.ਪੰਜਾਬ ਵਲੋਂ 8 ਮਈ ਨੂੰ ਸਾਰੇ ਪ੍ਰਾਂਤ ਵਿਚ ਵਿਸ਼ਾਲ ਇਕੱਠ ਕੀਤੇ ਜਾਣਗੇ। ਇਹ ਫੈਸਲਾ ਅੱਜ ਇੱਥੇ ਪਾਰਟੀ ਦੀ ਸੂਬਾ ਕਮੇਟੀ ਦੀ ਕਾਮਰੇਡ ਕੁਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਦੋ ਦਿਨਾਂ ਮੀਟਿੰਗ ਵਿਚ ਕੀਤਾ ਗਿਆ।
ਮੀਟਿੰਗ ਦੇ ਫੈਸਲੇ ਪ੍ਰੈਲ ਲਈ ਜਾਰੀ ਕਰਦਿਆਂ ਪਾਰਟੀ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਸੂਬਾ ਕਮੇਟੀ ਨੇ ਬਹੁਤ ਹੀ ਗੰਭੀਰਤਾ ਸਹਿਤ ਨੋਟ ਕੀਤਾ ਹੈ ਕਿ ਅੱਜ ਜਦੋਂ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਨੀਤੀਆਂ ਕਾਰਣ ਕਰਜ਼ੇ ਦੇ ਭਾਰ ਹੇਠ ਬੁਰੀ ਤਰ੍ਹਾਂ ਦੱਬੀ ਗਈ ਕਿਸਾਨੀ ਅਤੇ ਖੇਤ ਮਜ਼ਦੂਰਾਂ ਦੀਆਂ ਨਿਰਾਸ਼ਾਵਸ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੀ ਰਫਤਾਰ ਲਗਾਤਾਰ ਵੱਧਦੀ ਜਾ ਰਹੀ ਹੈ, ਮਹਿੰਗਾਈ ਕਾਰਣ ਆਮ ਕਿਰਤੀ ਲੋਕਾਂ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋ ਗਿਆ ਹੈ, ਲੋਕ ਬੇਇਲਾਜੇ ਮਰ ਰਹੇ ਹਨ, ਅਤੇ ਗਰੀਬਾਂ ਦੇ ਬੱਚਿਆਂ ਲਈ ਮਿਆਰੀ ਸਿੱਖਿਆ ਇਕ ਭਿਆਨਕ ਸੁਪਨਾ ਬਣ ਚੁੱਕੀ ਹੈ, ਤਾਂ ਪੰਜਾਬ ਦੇ ਹਾਕਮ ਦੁੱਖਾਂ ਮਾਰੇ ਲੋਕਾਂ ਦੀ ਬਾਂਹ ਫੜਨ ਦੀ ਥਾਂ, ਵੋਟਾਂ ਬਟੋਰਨ ਲਈ ਤਰ੍ਹਾਂ-ਤਰ੍ਹਾਂ ਦੇ ਅਨੈਤਿਕ ਹੱਥਕੰਡੇ ਵਰਤਣ ਵਿਚ ਗਲਤਾਣ ਹਨ। ਸਾਥੀ ਪਾਸਲਾ ਨੇ ਕਿਹਾ ਕਿ ਮੀਟਿੰਗ ਨੇ ਇਹ ਨੋਟ ਕੀਤਾ ਹੈ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਪਿਛਲੇ 9 ਵਰ੍ਹਿਆਂ ਦੌਰਾਨ ਪ੍ਰਾਂਤ ਅੰਦਰ ਮਚਾਈ ਗਈ ਅੰਨ੍ਹੀ ਲੁੱਟ ਅਤੇ ਨਸ਼ਿਆਂ ਦੇ ਪਰਵਾਹ ਰਾਹੀਂ ਕੀਤੀ ਗਈ ਭਾਰੀ ਬਰਬਾਦੀ ਦੇ ਬਾਵਜੂਦ ਇਹ ਦੋਵੇਂ ਪਾਰਟੀਆਂ ਲੋਕਾਂ ਨੂੰ ਨਵੇਂ-ਨਵੇਂ ਲੋਭ-ਲਾਲਚਾਂ ਰਾਹੀਂ ਭਰਮਾ ਰਹੀਆਂ ਹਨ ਅਤੇ ਆਪਣੇ ਸੌੜੇ ਹਿੱਤਾਂ ਖਾਤਰ ਦਰਿਆਈ ਪਾਣੀਆਂ ਦੇ ਸੰਵੇਦਨਸ਼ੀਲ ਮਸਲੇ ਨੂੰ ਵੀ ਹੋਰ ਵਧੇਰੇ ਉਲਝਾਉਣ ਲਈ ਯਤਨਸ਼ੀਲ ਹਨ। ਦੂਜੇ ਪਾਸੇ ਮੁੱਖ ਵਿਰੋਧੀ ਕਾਂਗਰਸੀ ਪਾਰਟੀ ਅਤੇ ਰਾਜਸੱਤਾ ਦੀ ਦਾਅਵੇਦਾਰ ਲਈ ਚੋਣ ਦੰਗਲ 'ਚ ਪੱਬਾਂ ਭਾਰ ਹੋਈ ਪਈ ਆਮ ਆਦਮੀ ਪਾਰਟੀ (ਆਪ) ਵੀ ਲੋਕਾਂ ਨੂੰ ਬੇਕਾਰੀ-ਭੁਖਮਰੀ ਵਰਗੀਆਂ ਦਿੱਕਤਾਂ ਤੋਂ ਮੁਕਤ ਕਰਨ ਲਈ ਕੋਈ ਬਦਲਵੀਂ ਪਹੁੰਚ ਅਪਨਾਉਣ ਦੀ ਬਜਾਇ ਉਨ੍ਹਾਂ ਹੀ ਕਾਰਪੋਰੇਟ ਪੱਖੀ ਅਤੇ ਸਾਮਰਾਜ ਨਿਰਦੇਸ਼ਤ ਲੋਕ ਮਾਰੂ ਨੀਤੀਆਂ ਦਾ ਸਮਰਥਨ ਕਰ ਰਹੀਆਂ ਹਨ ਜਿਨ੍ਹਾਂ ਨੇ ਸਮੁੱਚੇ ਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਸਾਥੀ ਪਾਸਲਾ ਨੇ ਕਿਹਾ ਕਿ ਇਸ ਪਿਛੋਕੜ ਵਿਚ ਸੀ.ਪੀ.ਐਮ.ਪੰਜਾਬ ਨੇ ਫੈਸਲਾ ਕੀਤਾ ਹੈ ਕਿ ਆਉਂਦੇ ਸਮੇਂ ਦੌਰਾਨ ਪਾਰਟੀ ਮਹਿੰਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਲਾਕਾਨੂੰਨੀ ਵਿਰੁੱਧ ਅਤੇ ਪ੍ਰਾਂਤ ਅੰਦਰ ਵੱਧ ਰਹੀ ਨਸ਼ਾਖੋਰੀ, ਗੁੰਡਾਗਰਦੀ ਅਤੇ ਅਰਾਜਕਤਾ ਵਿਰੁੱਧ ਜਨਤਕ ਲਾਮਬੰਦੀ ਨੂੰ ਮਜ਼ਬੂਤ ਬਨਾਉਣਾ ਜਾਰੀ ਰੱਖੇਗੀ ਅਤੇ ਇਸ ਦਿਸ਼ਾ ਵਿਚ ਨਵੀਆਂ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਇਸ ਸੰਦਰਭ ਵਿਚ ਆਲ ਇੰਡੀਆ ਪੀਪਲਜ਼ ਫੋਰਮ ਦੇ ਸੱਦੇ 'ਤੇ ਸੋਕੇ, ਕਰਜ਼ੇ ਅਤੇ ਖੁਦਕੁਸ਼ੀਆਂ ਦੀ ਲਪੇਟ ਵਿਚ ਆਏ ਹੋਏ ਕਿਸਾਨਾਂ-ਮਜ਼ਦੂਰਾਂ ਨੂੰ ਸੰਘਰਸ਼ ਦੇ ਰਾਹੇ ਪਾਉਣ ਲਈ 8 ਮਈ ਨੂੰ ਥਾਂ ਪੁਰ ਥਾਂ ਜਲਸੇ ਜਲੂਸ ਤੇ ਮੁਜ਼ਾਹਰੇ ਕੀਤੇ ਜਾਣਗੇ।
ਇਕ ਮਤੇ ਰਾਹੀਂ ਸੂਬਾ ਕਮੇਟੀ ਨੇ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਦੀ ਹੱਥਠੋਕਾ ਬਣ ਚੁੱਕੀ ਪੰਜਾਬ ਪੁਲਸ ਵਲੋਂ ਵਿਰੋਧੀ ਧਿਰਾਂ ਨੂੰ ਦਬਾਉਣ ਦੇ ਨਜ਼ਰੀਏ ਨਾਲ ਤਰਨ ਤਾਰਨ ਵਿਖੇ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਪਰਗਟ ਸਿੰਘ ਜਾਮਾਰਾਏ ਅਤੇ ਹੋਰਨਾਂ ਸਥਾਨਕ ਆਗੂਆਂ ਵਿਰੁੱਧ ਝੂਠਾ ਕੇਸ ਦਰਜ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਹ ਪਰਚਾ ਰੱਦ ਕਰਨ ਦੀ ਮੰਗ ਕੀਤੀ। ਇਕ ਹੋਰ ਮਤੇ ਰਾਹੀਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਜਨਤਕ ਦਬਾਅ ਹੇਠ ਕੀਤੀਆਂ ਗਈਆਂ ਕੁੱਝ ਠੋਸ ਪ੍ਰਾਪਤੀਆਂ ਉਪਰ ਅਤੇ ਇਸੇ ਤਰ੍ਹਾਂ ਦੇਸ਼ ਭਰ ਦੇ ਮੁਲਾਜ਼ਮਾਂ-ਮਜ਼ਦੂਰਾਂ ਵਲੋਂ ਪ੍ਰਾਵੀਡੈਂਟ ਫੰਡ ਨੂੰ ਖੁਰਦ-ਬੁਰਦ ਕਰਨ ਲਈ ਕੀਤੇ ਗਏ ਹਮਲੇ ਦਾ ਮੂੰਹ ਮੋੜਨ ਲਈ ਉਨ੍ਹਾਂ ਨੂੰ 'ਸੰਗਰਾਮੀ ਵਧਾਈਆਂ ਪੇਸ਼ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਸੰਘਰਸ਼ਾਂ ਵਿਚ  ਹਰ ਪ੍ਰਕਾਰ ਦਾ ਸਹਿਯੋਗ ਜਾਰੀ ਰੱਖਣ ਦਾ ਫੈਸਲਾ ਕੀਤਾ।



ਡਾ. ਅੰਬੇਡਕਰ ਦੇ 125ਵੇਂ ਜਨਮ ਦਿਨ ਮੌਕੇ 
ਚਾਰ ਨੌਜਵਾਨ-ਵਿਦਿਆਰਥੀ ਜਥੇਬੰਦੀਆਂ ਵਲੋਂ ਸੈਮੀਨਾਰ 
ਡਾ. ਬੀ. ਆਰ. ਅੰਬੇਡਕਰ ਦੇ 125ਵੇਂ ਜਨਮ ਦਿਵਸ ਮੌਕੇ 14 ਅਪ੍ਰੈਲ ਨੂੰ ਚਾਰ ਵਿਦਿਆਰਥੀ-ਨੌਜਵਾਨ ਜਥੇਬੰਦੀਆਂ ਵੱਲੋਂ ਸਿੱਖਿਆ ਉਪਰ ਹੋ ਰਹੇ ਫਿਰਕੂ ਹਮਲਿਆਂ ਖਿਲਾਫ ਸੂਬਾ ਪੱਧਰੀ ਸੈਮੀਨਾਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਜਸਵਿੰਦਰ ਢੇਸੀ, ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐੱਫ) ਦੇ ਸੂਬਾ ਪ੍ਰਧਾਨ ਨਵਦੀਪ ਕੋਟਕਪੂਰਾ, ਇਨਕਲਾਬੀ ਨੌਜਵਾਨ ਸਭਾ ਦੇ ਕਨਵੀਨਰ ਹਰਮਨ ਹਿੰਮਤਪੁਰਾ ਅਤੇ ਆਇਸਾ ਦੇ ਪ੍ਰਧਾਨ ਪਰਦੀਪ ਗੁਰੂ ਨੇ ਕੀਤੀ। ਇਸ ਸੈਮੀਨਰ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਦਿਆਰਥੀ ਆਗੂ ਕਵਿਤਾ ਕ੍ਰਿਸ਼ਨਨ ਅਤੇ ਜੇ.ਐੱਨ.ਯੂ.ਐੱਸ.ਯੂ. ਦੇ ਜਨਰਲ ਸਕੱਤਰ ਰਾਮਾਨਾਗਾ ਨੇ ਡਾ. ਬੀ. ਆਰ. ਅੰਬੇਡਕਰ ਦੇ ਜੀਵਨ ਅਤੇ ਫਲਸਫੇ ਉਪਰ ਚਾਨਣ ਪਾਇਆ। ਉਹਨਾਂ ਕਿਹਾ ਕਿ ਜਿਨ੍ਹਾਂ ਪਿਛਾਂਹਖਿਚੂ ਧਾਰਨਾਵਾਂ ਖਿਲਾਫ ਬਾਬਾ ਸਾਹਿਬ ਨੇ ਲੜਾਈ ਲੜੀ ਸੀ, ਅੱਜ ਫੇਰ ਕੇਂਦਰ ਦੇ ਹਾਕਮਾਂ ਵੱਲੋਂ ਉਨ੍ਹਾਂ ਹੀ ਧਾਰਨਾਵਾਂ ਨੂੰ ਦੇਸ਼ ਅੰਦਰ ਲਾਗੂ ਕਰਕੇ ਫਿਰਕਾਪ੍ਰਸਤੀ ਅਤੇ ਨਫਰਤ ਫੈਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਸਿੱਖਿਆ ਉਪਰ ਫਿਰਕੂ ਹਮਲਿਆਂ ਦਾ ਲਗਾਤਾਰ ਵਧਦੇ ਜਾਣਾ ਦੇਸ਼  ਦੀ ਧਰਮ-ਨਿਰਪੱਖਤਾ ਲਈ ਖਤਰਾ ਹੈ। ਹਿੰਦੂਰਾਸ਼ਟਰਵਾਦ ਦੇ ਨਾਂਅ 'ਤੇ ਰਾਜਨੀਤੀ ਕਰਨ ਵਾਲੀਆਂ ਸ਼ਕਤੀਆਂ ਅੱਜ ਸਿੱਖਿਆ ਦਾ ਪੂਰੀ ਤਰ੍ਹਾਂ ਭਗਵਾਂਕਰਨ ਚਾਹੁੰਦੀਆਂ ਹਨ, ਦੇਸ਼ ਦੇ ਅਗਾਂਹਵਧੂ ਇਤਿਹਾਸ ਨੂੰ ਤੋੜ-ਮਰੋੜ ਕੇ ਮਿਥਿਹਾਸਕ ਧਾਰਨਾਵਾਂ ਅਧੀਨ ਕੀਤਾ ਜਾ ਰਿਹਾ ਹੈ ਅਤੇ ਹਰ ਉਸ ਵਿਅਕਤੀ ਸੰਸਥਾ ਉਪਰ ਹਮਲੇ ਕੀਤੇ ਜਾ ਰਹੇ ਹਨ, ਜੋ ਇਸ ਖਿਲਾਫ ਅਵਾਜ਼ ਬੁਲੰਦ ਕਰਦਾ ਹੈ, ਚਾਹੇ ਰੋਹਿਤ ਵੇਮੁਲਾ ਹੋਵੇ, ਚਾਹੇ ਕਨ੍ਹੱਈਆ ਕੁਮਾਰ ਹੋਵੇ। ਇਥੋਂ ਤੱਕ ਕਿ ਜੇ.ਐੱਨ.ਯੂ., ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਅਤੇ ਜੰਮੂ-ਕਸ਼ਮੀਰ ਯੂਨੀਵਰਸਿਟੀ ਵਿੱਚ  ਵਿਦਿਆਰਥੀਆਂ ਉਪਰ ਅੰਨ੍ਹੇਵਾਹ ਤਸ਼ੱਦਦ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਦੇ ਹਾਕਮਾਂ ਦੀ ਦੇਣ ਹੈ ਕਿ ਕੁਝ ਅਖੌਤੀ ਧਾਰਮਿਕ ਗੁਰੂ ਲੋਕਾਂ ਨੂੰ ਸਿਰ ਕਲਮ ਕਰਨ ਦੀਆਂ ਧਮਕੀਆਂ ਦੇ ਰਹੇ ਹਨ। ਦੂਜੇ ਪਾਸੇ ਨਵ-ਉਦਾਰਵਾਦੀ ਨੀਤੀਆਂ ਨੂੰ ਦੇਸ਼ ਵਿਚ ਤੇਜ਼ੀ ਨਾਲ ਲਾਗੂ ਕੀਤੇ ਜਾਣ ਦਾ ਹੀ ਨਤੀਜਾ ਹੈ ਕਿ ਸਿੱਖਿਆ ਦਾ ਨਿੱਜੀਕਰਨ ਲਗਾਤਾਰ ਕੀਤਾ ਜਾ ਰਿਹਾ ਹੈ। ਸਿੱਖਿਆ ਲਈ ਰੱਖੇ ਬੱਜਟ ਵਿਚ ਭਾਰੀ ਕਟੌਤੀਆਂ ਕੀਤੀਆਂ ਗਈਆਂ ਹਨ। ਦੂਜੇ ਪਾਸੇ ਨਿੱਜੀ ਸਿੱਖਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਦੀ ਲੁੱਟ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਰੁਜ਼ਗਾਰ ਦੇ ਮੌਕੇ ਲਗਾਤਾਰ ਘੱਟ ਹੁੰਦੇ ਜਾ ਰਹੇ ਹਨ ਅਤੇ ਰੁਜ਼ਗਾਰ ਦੀ ਮੰਗ ਕਰਨ ਵਾਲੇ ਮੁੰਡੇ-ਕੁੜੀਆਂ ਉਪਰ ਅੰਨ੍ਹਾ ਤਸ਼ੱਦਦ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਲੱਚਰ ਸਾਹਿਤ ਅਤੇ ਨਸ਼ਿਆਂ ਦੀ ਭੇਟ ਚੜ੍ਹਾਇਆ ਜਾ ਰਿਹਾ ਹੈ। ਲੜਕੀਆਂ ਉਪਰ ਜ਼ੁਲਮ ਅਤੇ ਬਲਾਤਕਾਰ ਦੀਆਂ ਘਟਨਾਵਾਂ ਵਿਚ ਹਰ ਰੋਜ਼ ਵਾਧਾ ਹੋ ਰਿਹਾ ਹੈ।
ਇਸ ਮੌਕੇ ਪੀ.ਐੱਸ.ਐੱਫ ਦੇ ਸੂਬਾ ਸਕੱਤਰ ਅਜੈ ਫਿਲੌਰ, ਬਲਦੇਵ ਪੰਡੋਰੀ ਅਤੇ ਆਇਸਾ ਦੇ ਸੁਖਜੀਤ ਸਿੰਘ ਨੇ ਕਿਹਾ ਕਿ ਸੂਬੇ ਦੇ ਹਾਕਮ ਵੀ ਕੇਂਦਰੀ ਹਾਕਮਾਂ ਦੁਆਰਾ ਅਪਨਾਈਆਂ ਗਈਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਰਹੇ ਹਨ, ਜਿਸ ਕਾਰਨ ਹੀ ਗਰੀਬਾਂ, ਖਾਸ ਕਰਕੇ ਦਲਿਤ ਵਿਦਿਆਰਥੀਆਂ ਨੂੰ ਮਿਲ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਬੰਦ ਕਰਕੇ ਪ੍ਰਾਈਵੇਟ ਕਾਲਜਾਂ ਨੂੰ ਲੁੱਟ ਦੇ ਮੌਕੇ ਦਿੱਤੇ ਜਾ ਰਹੇ ਹਨ। ਇਸ ਮੌਕੇ ਜਤਿੰਦਰ ਫਰੀਦਕੋਟ, ਸਰਬਜੀਤ ਹੈਰੀ, ਸੁਲੱਖਣ ਤੁੜ, ਰਵੀ ਪਠਾਨਕੋਟ, ਗੁਰਪਿਆਰ ਗੇਹਲੇ, ਗੁਰਦਿਆਲ ਘੁਮਾਨ, ਗੁਰਚਰਨ ਮੱਲੀ, ਸ਼ਮਸ਼ੇਰ ਬਟਾਲਾ, ਮਨਜਿੰਦਰ ਢੇਸੀ, ਸੁਖਵੀਰ ਸੁੱਖ, ਮੱਖਣ ਫਿਲੌਰ ਆਦਿ ਨੇ ਵੀ ਸੰਬੋਧਨ ਕੀਤਾ।

ਸਹਾਇਤਾ (ਸੰਗਰਾਮੀ ਲਹਿਰ-ਮਈ 2016)

ਸਾਥੀ ਸੁੱਚਾ ਸਿੰਘ ਪਾਸਲਾ, ਪੱਤੀ ਖੋਜਪੁਰ ਕੈਨੇਡਾ ਵਾਸੀ ਨੇ ਪੰਜਾਬ ਫੇਰੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 4500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀ ਅਮਰਜੀਤ ਸਿੰਘ ਸਰਕਾਰੀਆ ਨੇ ਆਪਣੀ ਸੇਵਾ ਮੁਕਤੀ ਸਮੇਂ 'ਸੰਗਰਾਮੀ ਲਹਿਰ' ਨੂੰ 2000 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਹਰਭਜਨ ਦਰਦੀ ਯੂ.ਕੇ. ਦੀ ਨੂੰਹ ਬੇਟੀ ਰਾਜਵਿੰਦਰ ਕੌਰ ਸੰਧੂ ਅਤੇ ਬੇਟੇ ਵਰਿੰਦਰ ਸਿੰਘ ਸੰਧੂ ਵਲੋਂ ਆਪਣੇ ਬੇਟੇ ਸੁਹੇਲ ਸਿੰਘ ਸੰਧੂ ਦੇ ਤੀਸਰੇ ਜਨਮ ਦਿਨ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀਮਤੀ ਹਰਜੀਤ ਕੌਰ ਪਤਨੀ ਮਰਹੂਮ ਸ਼੍ਰੀ ਭਾਨ ਸਿੰਘ ਪਿੰਡ ਦੁੱਗਾਂ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਨੇ ਆਪਣੀ ਪੋਤਰੀ ਬੀਬੀ ਰਮਨਪ੍ਰੀਤ ਕੌਰ ਗਿੱਲ ਦੀ ਸ਼ਾਦੀ ਕਾਕਾ ਮਨਜੀਤ ਸਿੰਘ ਸਪੁੱਤਰ ਸ਼੍ਰੀ ਸਵਰਨ ਸਿੰਘ ਢਿੱਲੋਂ ਪਿੰਡ ਮੰਡਵੀ ਜ਼ਿਲ੍ਹਾ ਸੰਗਰੂਰ ਨਾਲ ਹੋਣ ਦੀ ਖੁਸ਼ੀ ਵਿਚ ਜਮਹੂਰੀ ਕਿਸਾਨ ਸਭਾ ਬ੍ਰਾਂਚ ਦੁੱਗਾਂ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀ ਰਾਜਿੰਦਰ ਸਿੰਘ ਸਪੁੱਤਰ ਸ਼੍ਰੀ ਵਰਿਆਮ ਸਿੰਘ ਪਿੰਡ ਦੁੱਗਾਂ, ਜ਼ਿਲ੍ਹਾ ਸੰਗਰੂਰ ਨੇ ਆਪਣੀ ਸਪੁੱਤਰੀ ਬੀਬੀ ਸਰਬਜੀਤ ਕੌਰ ਗਿੱਲ ਦੀ ਸ਼ਾਦੀ ਕਾਕਾ ਹਰਪ੍ਰੀਤ ਸਿੰਘ ਸਪੁੱਤਰ ਸ਼੍ਰੀ ਜਗਤਾਰ ਸਿੰਘ ਦਿਓਲ ਪਿੰਡ ਬਲਾਸਪੁਰ (ਮੋਗਾ) ਨਾਲ ਹੋਣ ਦੀ ਖੁਸ਼ੀ 'ਚ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਬਰਾਂਚ ਦੁੱਗਾਂ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀ ਮੇਜਰ ਸਿੰਘ ਸਪੁੱਤਰ ਸ਼੍ਰੀ ਉਜਾਗਰ ਸਿੰਘ, ਪਿੰਡ ਭੜੋ, ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਨੇ ਆਪਣੇ ਸਪੁੱਤਰ ਕਾਕਾ ਵਰਿੰਦਰ ਸਿੰਘ ਦਿਓਲ ਦੀ ਸ਼ਾਦੀ ਬੀਬੀ ਬੀਰਪਾਲ ਕੌਰ ਸਪੁੱਤਰੀ ਸ਼੍ਰੀ ਗੁਰਧਿਆਨ ਸਿੰਘ ਪਿੰਡ ਗੁੱਜਰਾਂ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਨਾਲ ਹੋਣ ਦੀ ਖੁਸ਼ੀ 'ਚ 1000 ਰੁਪਏ ਜਮਹੂਰੀ ਕਿਸਾਨ ਸਭਾ ਪੰਜਾਬ, ਬਰਾਂਚ ਦੁੱਗਾਂ ਨੂੰ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਸਤਨਾਮ ਸਿੰਘ ਜੰਡੂ (ਪਾਸਲਾ) ਵਲੋਂ ਆਪਣੇ ਦੋਹਤੇ ਕਾਕਾ ਜੋਰਾਵਰ ਸਿੰਘ ਦੀ ਦਸਤਾਰਬੰਦੀ ਦੀ ਖੁਸ਼ੀ ਮੌਕੇ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਜਗਤਾਰ ਸਿੰਘ ਵਿਰਦੀ ਤੇ ਸੁਖਵੰਤ ਕੌਰ ਵਿਰਦੀ, ਫਰੀਦਕੋਟ ਨੇ ਆਪਣੇ ਬੇਟੇ ਇੰਜੀਨੀਅਰ ਗੁਰਸੇਵਕ ਵਿਰਦੀ ਦੀ ਸ਼ਾਦੀ ਹਰਪ੍ਰੀਤ ਕੌਰ ਸਪੁੱਤਰੀ ਸ. ਗੁਰਦਾਸ ਸਿੰਘ ਵਾੜਾ ਭਾਈਕਾ ਫਰੀਦਕੋਟ ਨਾਲ ਹੋਣ ਦੀ ਖੁਸ਼ੀ ਮੌਕੇ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਕਾਮਰੇਡ ਦਵਿੰਦਰ ਸਿੰਘ ਕੱਕੋ ਜਿਲ੍ਹਾ ਹੁਸ਼ਿਆਰਪੁਰ ਨੇ ਆਪਣੀ ਭਰਜਾਈ ਸ਼੍ਰੀਮਤੀ ਸੁਖਵੰਤ ਕੌਰ ਪਤਨੀ ਡਾ ਰੇਸ਼ਮ ਸਿੰਘ ਕੈਨੇਡਾ ਦੀ ਅੰਤਿਮ ਅਰਦਾਸ ਸਮੇਂ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ, ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਕਾਮਰੇਡ ਲਛਮਣ ਦਾਸ ਰਿਟਾਇਰਡ ਸਟੇਸ਼ਨ ਸੁਪਰਡੈਂਟ ਨੇ ਆਪਣੇ ਸਪੁੱਤਰ ਨਰੇਸ਼ ਦਾਰੋ ਦਾ ਸ਼ੁਭ ਵਿਆਹ ਬੀਬੀ ਰਾਜਵਿੰਦਰ  ਨਾਲ ਹੋਣ ਦੀ ਖੁਸ਼ੀ ਵਿਚ 1000 ਰੁਪਏ ਸੀ.ਪੀ.ਐਮ.ਪੰਜਾਬ ਨੂੰ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਕਾਮਰੇਡ ਵਿਦਿਆ ਸਾਗਰ ਬੱਗਾ (ਲੁਧਿਆਣਾ) ਨੇ ਆਪਣੇ ਪੋਤਰੇ ਸੁਮਿਤ ਬੱਗਾ ਸਪੁੱਤਰ ਰਜੇਸ਼ ਬੱਗਾ ਦਾ ਵਿਆਹ ਬੀਬੀ ਹਰਿਤਾ ਬੱਗਾ ਨਾਲ ਹੋਣ ਦੀ ਖੁਸ਼ੀ ਵਿਚ 3000 ਰੁਪਏ ਸੀ.ਪੀ.ਐਮ.ਪੰਜਾਬ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਡਾ. ਹਰਜੋਗਿੰਦਰ ਸਿੰਘ ਖੇਤੀ ਵਿਕਾਸ ਅਫਸਰ (ਖੁਰਾਕ ਤੇ ਚਾਰਾ) ਅੰਮ੍ਰਿਤਸਰ ਨੇ ਆਪਣੀ ਸੇਵਾਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 4000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀਮਤੀ ਬਲਵਿੰਦਰ ਕੌਰ ਪੰਜਾਬੀ ਅਧਿਆਪਕਾ ਸਪੁਤਨੀ ਸ਼ੀਤਲ ਰਾਮ ਬੰਗਾ ਸਾਬਕਾ ਗੌਰਮਿੰਟ ਟੀਚਰਜ਼ ਯੂਨੀਅਨ ਆਗੂ ਨਿਵਾਸੀ ਫਗਵਾੜਾ ਨੇ ਸੇਵਾਮੁਕਤੀ ਸਮੇਂ ਸਮੁੱਚੇ ਪਰਿਵਾਰ ਵਲੋਂ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
ਕਾਮਰੇਡ ਗਿਆਨੀ ਅਵਤਾਰ ਸਿੰਘ ਤੇ ਸ਼੍ਰੀਮਤੀ ਸੁਰਿੰਦਰ ਕੌਰ ਪਿੰਡ ਠਾਣਾ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੀ ਬੇਟੀ ਦੀ ਸ਼ਾਦੀ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 500 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਅੰਮ੍ਰਿਤ ਲਾਲ ਬਾਂਸਲ, ਬਠਿੰਡਾ ਥਰਮਲ ਨੇ ਆਪਣੀ ਰਿਟਾਇਰਮੈਂਟ ਮੌਕੇ ਸੀ.ਪੀ.ਐਮ.ਪੰਜਾਬ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਪ੍ਰੋਫੈਸਰ ਅੰਗਰੇਜ ਸਿੰਘ ਚਾਹਲ ਅਤੇ ਸ਼੍ਰੀਮਤੀ ਅਮਰਿਤ ਕੌਰ ਚਾਹਲ ਨੇ ਆਪਣੇ ਬੇਟੇ ਅਮਨੀਤ ਸਿੰਘ ਚਾਹਲ ਦੇ ਸ਼ੁਭ ਵਿਆਹ ਦੇ ਮੌਕੇ 4900 ਰੁਪਏ ਸੀ.ਪੀ.ਐਮ.ਪੰਜਾਬ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀ ਪ੍ਰੀਤਮ ਸਿੰਘ ਔਲਖ ਨੇ ਆਪਣੇ ਪੋਤਰਿਆਂ ਤਨਵੀਰ ਔਲਖ, ਅਰਜਨ ਔਲਖ ਦੇ ਜਨਮ ਦਿਨ ਤੇ ਸੀ.ਪੀ.ਐਮ.ਪੰਜਾਬ ਨੂੰ 9900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਬੀਬੀ ਮਨਜੀਤ ਕੌਰ ਪਿੰਡ ਕੀੜੀ ਅਫਗਾਨਾ (ਗੁਰਦਾਸਪੁਰ) ਨੇ ਸੀਨੀਅਰ ਸੈਕੰਡਰੀ ਸਕੂਲ ਤੋਂ ਰਿਟਾਇਰ ਹੋਣ ਸਮੇਂ ਸੀ.ਪੀ.ਐਮ.ਪੰਜਾਬ ਨੂੰ 1900 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਕਾਮਰੇਡ ਰਛਪਾਲ ਸਿੰਘ ਬੜਾ ਪਿੰਡ, ਜ਼ਿਲ੍ਹਾ ਜਲੰਧਰ ਨੇ ਆਪਣੀ ਧਰਮਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਦੀਆਂ ਅੰਤਿਮ ਰਸਮਾਂ ਸਮੇਂ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਕਾਮਰੇਡ ਮੇਹਰ ਸਿੰਘ ਹਰੀ ਨੌ ਜ਼ਿਲ੍ਹਾ ਫਰੀਦਕੋਟ ਨੇ ਸੀ.ਪੀ.ਐਮ ਪੰਜਾਬ ਦੇ ਸੂਬਾ ਦਫਤਰ ਦੀ ਵਰਤੋਂ ਲਈ ਨਵੀਂ ਰਜਾਈ, ਤਲਾਈ, ਖੇਸ, ਸਰਹਾਣਾ, ਗਰਮ ਕੰਬਲ, 5 ਥਾਲੀਆਂ, 10 ਗਲਾਸ, 2100 ਰੁਪਏ ਤੇ 'ਸੰਗਰਾਮੀ ਲਹਿਰ' ਲਈ 100 ਰੁਪਏ ਸਹਾਇਤਾ ਵਜੋਂ ਦਿੱਤੇ।
ਕਾਮਰੇਡ ਸੇਵਾ ਸਿੰਘ ਨੰਬਰਦਾਰ ਪਿੰਡ ਔਜਲਾ ਜ਼ਿਲ੍ਹਾ ਜਲੰਧਰ ਨੇ ਆਪਣੀ ਬੇਟੀ ਨਵਰੀਤ ਕੌਰ ਦਾ ਵਿਆਹ ਕਾਕਾ ਗੁਰਵਿੰਦਰ ਸਿੰਘ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਤਹਿਸੀਲ ਕਮੇਟੀ ਫਿਲੌਰ ਨੂੰ 7500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

Saturday, 9 April 2016

ਖੱਬੀ ਧਿਰ ਦੀ ਇਕਜੁਟਤਾ ਲਈ ਨਵੇਂ ਖਤਰੇ

ਸੰਪਾਦਕੀ ਖੱਬੀਆਂ ਸ਼ਕਤੀਆਂ ਵਿਚਕਾਰ ਇਕਜੁੱਟਤਾ ਦਾ ਬਣੇ ਰਹਿਣਾ ਤਾਂ ਹਮੇਸ਼ਾ ਹੀ ਲਾਹੇਵੰਦ ਤੇ ਜ਼ਰੂਰੀ ਹੈ। ਕਿਉਂਕਿ, ਕਿਰਤੀ ਲੋਕਾਂ ਦੀ ਬੰਦ ਖਲਾਸੀ ਲਈ ਇਸ ਏਕਤਾ ਦਾ ਬਹੁਤ ਵੱਡਾ ਮਹੱਤਵ ਹੈ। ਐਪਰ ਮੋਦੀ ਸਰਕਾਰ ਦੇ ਬਣਨ ਉਪਰੰਤ ਤਾਂ, ਏਥੇ, ਇਸ ਇਕਜੁਟਤਾ ਦੀ  ਅਹਿਮੀਅਤ ਹੋਰ ਵੀ ਵਧੇਰੇ ਮਹਿਸੂਸ ਕੀਤੀ ਜਾਣ ਲੱਗੀ ਹੈ। ਇਸ ਸਰਕਾਰ ਵਲੋਂ ਵੀ ਪਿਛਲੀਆਂ ਸਰਕਾਰਾਂ ਵਾਲੀਆਂ ਸਰਮਾਏਦਾਰ ਪੱਖੀ ਨੀਤੀਆਂ ਨੂੰ ਜਾਰੀ ਰੱਖਣ, ਬਲਕਿ ਵਧੇਰੇ ਤਿੱਖੇ ਰੂਪ ਵਿਚ ਲਾਗੂ ਕਰਨ ਨਾਲ ਕਿਰਤੀ ਲੋਕਾਂ ਦੀਆਂ ਆਰਥਕ ਤੰਗੀਆਂ ਦਿਨੋ ਦਿਨ ਹੋਰ ਵਧੇਰੇ ਗੰਭੀਰ ਰੂਪ ਧਾਰਨ ਕਰਦੀਆਂ ਜਾ ਰਹੀਆਂ ਹਨ। ਮਹਿੰਗਾਈ ਘੱਟ ਨਹੀਂ ਰਹੀ। ਰੁਜ਼ਗਾਰ ਵੱਧ ਨਹੀਂ ਰਿਹਾ। ਸਿੱਖਿਆ ਤੇ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਚਲੀਆਂ ਗਈਆਂ ਹਨ। ਕਰਜ਼ੇ 'ਚ ਫਸੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਵਧਦੀਆਂ ਜਾ ਰਹੀਆਂ ਹਨ। ਚਾਰੇ ਪਾਸੇ ਨਿਰਾਸ਼ਾ ਹੀ ਨਿਰਾਸ਼ਾ ਹੈ।
ਦੂਜੇ ਪਾਸੇ, ਇਸ ਸਰਕਾਰ ਦੇ ਬਣਨ ਉਪਰੰਤ, ਸੰਘ ਪਰਿਵਾਰ ਵਲੋਂ ਲੋਕਾਂ ਦੀ ਰਹਿਣੀ-ਬਹਿਣੀ ਤੇ ਹੋਰ ਸਮੁੱਚੇ ਸਮਾਜਿਕ ਸਰੋਕਾਰਾਂ ਉਪਰ ਹਨੇਰਬਿਰਤੀਵਾਦੀ ਤੇ ਫਿਰਕੂ ਵਿਚਾਰਧਾਰਾ ਦਾ ਆਪਣਾ 'ਭਗਵਾਂ' ਰੰਗ  ਚਾੜ੍ਹਨ ਵਾਸਤੇ ਜ਼ੋਰਦਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਨਾਲ ਭਾਰਤੀ ਸਮਾਜ ਦਾ ਭਾਈਚਾਰਕ ਤਾਣਾ-ਬਾਣਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਧਾਰਮਿਕ ਘੱਟ ਗਿਣਤੀਆਂ ਵਿਚ ਸਹਿਮ ਤੇ ਡਰ ਦੀਆਂ ਭਾਵਨਾਵਾਂ ਹੋਰ ਡੂੰਘੀਆਂ ਹੋਈਆਂ ਹਨ। ਜਾਤ-ਪਾਤ ਦੀ ਲਾਅਨਤ ਦੀਆਂ ਮੁਦੱਈ ਪਿਛਾਖੜੀ ਸ਼ਕਤੀਆਂ ਦੇ ਹੌਂਸਲੇ ਬੁਲੰਦ ਹੋਏ ਹਨ। ਦਲਿਤਾਂ ਉਪਰ ਸਦੀਆਂ ਤੋਂ ਹੁੰਦੇ ਆ ਰਹੇ ਘਿਨਾਉਣੇ ਜਬਰ ਦੀਆਂ ਸ਼ਰਮਨਾਕ ਘਟਨਾਵਾਂ ਵਿਚ ਵਾਧਾ ਹੋਇਆ ਹੈ। ਅਤੇ, ਔਰਤਾਂ ਵਿਸ਼ੇਸ਼ ਤੌਰ 'ਤੇ ਬੱਚੀਆਂ ਉਪਰ ਹੁੰਦੇ ਹਿਰਦੇਵੇਦਕ ਜਿਨਸੀ ਹਮਲੇ ਵੀ ਵੱਧਦੇ ਜਾ ਰਹੇ ਹਨ।
ਕਿਰਤੀ ਲੋਕਾਂ ਦੀਆਂ ਜੀਵਨ ਹਾਲਤਾਂ ਉਪਰ ਹੋ ਰਹੇ ਇਸ ਦੋਹਰੇ ਹਮਲੇ ਦੇ ਟਾਕਰੇ ਲਈ ਖੱਬੀਆਂ ਸ਼ਕਤੀਆਂ ਦੀ ਇਕਜੁੱਟਤਾ, ਬਿਨਾਂ ਸ਼ੱਕ, ਇਕ ਅਹਿਮ 'ਤੇ ਬੁਨਿਆਦੀ ਲੋੜ ਹੈ। ਕਿਉਂਕਿ, ਖੱਬੀਆਂ ਸ਼ਕਤੀਆਂ ਹੀ ਹਨ ਜਿਹੜੀਆਂ ਕਿ ਪੂੰਜੀਵਾਦੀ ਲੁੱਟ ਖਸੁੱਟ ਦਾ ਅਤੇ ਇਸ ਨੂੰ ਬੜ੍ਹਾਵਾ ਦੇਣ ਵੱਲ ਸੇਧਤ ਨਵਉਦਾਰਵਾਦੀ ਨੀਤੀਆਂ (ਸਾਮਰਾਜੀ-ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ) ਦਾ ਪਹਿਲੇ ਦਿਨ ਤੋਂ ਹੀ ਵਿਰੋਧ ਕਰਦੀਆਂ ਆ ਰਹੀਆਂ ਹਨ। ਸਿਧਾਂਤਕ ਰੂਪ ਵਿਚ ਵੀ ਅਤੇ ਸਮਰਥਾ ਅਨੁਸਾਰ ਲੜੇ ਜਾ ਰਹੇ ਸੰਘਰਸ਼ਾਂ ਰਾਹੀਂ ਵੀ। ਖੱਬੀਆਂ ਸ਼ਕਤੀਆਂ ਹੀ ਹਨ ਜਿਹੜੀਆਂ ਕਿ ਭਾਰਤ ਦੇ ਸੰਵਿਧਾਨ 'ਚ ਦਰਜ ਜਮਹੂਰੀਅਤ ਅਤੇ ਧਰਮ-ਨਿਰਪੱਖਤਾ 'ਤੇ ਅਧਾਰਤ ਵਿਵਸਥਾਵਾਂ ਦੀ ਰਾਖੀ ਕਰਨ ਲਈ, ਹਕੀਕੀ ਰੂਪ ਵਿਚ, ਝੰਡਾ ਬਰਦਾਰ ਬਣੀਆਂ ਹੋਈਆਂ ਹਨ। ਅਤੇ, ਕਿਰਤੀ ਜਨਸਮੂਹਾਂ ਦੇ ਸਿਆਸੀ ਸਰੋਕਾਰਾਂ ਨੂੰ ਰੂਪਮਾਨ ਕਰਦੀਆਂ ਇਹ ਖੱਬੀਆਂ ਸ਼ਕਤੀਆਂ ਹੀ ਹਨ ਜਿਹਨਾਂ ਕੋਲ ਦੇਸ਼-ਭਗਤੀ ਦਾ ਇਕ ਮਾਣਮੱਤਾ ਵਿਰਸਾ ਹੈ। ਸਵਾਲ ਚਾਹੇ ਆਜ਼ਾਦੀ ਸੰਗਰਾਮ ਦਾ ਹੋਵੇ, ਦੇਸ਼-ਧਰੋਹੀ ਤੇ ਵੰਡਵਾਦੀ ਅਨਸਰਾਂ ਨੂੰ ਨਿਖੇੜਨ ਤੇ ਪਛਾੜਨ ਦਾ ਹੋਵੇ ਜਾਂ ਸਰਹੱਦਾਂ ਦੀ ਰਾਖੀ ਦਾ ਹੋਵੇ; ਇਹਨਾਂ ਖੱਬੀਆਂ ਸ਼ਕਤੀਆਂ ਨੇ ਹੀ ਹਮੇਸ਼ਾ ਹਿੱਕਾਂ ਡਾਹਕੇ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਹੈ ਅਤੇ ਆਪਣੀਆਂ ਜਾਨਾਂ ਵਾਰੀਆਂ ਹਨ। ਇਸ ਲਈ, ਸਾਮਰਾਜੀ ਲੁਟੇਰਿਆਂ ਨਾਲ ਹਮੇਸ਼ਾ ਘਿਓ-ਖਿਚੜੀ ਬਣੇ ਰਹਿਣ ਵਾਲੇ ਸੰਘ ਪਰਿਵਾਰ ਵਲੋਂ ਦੇਸ਼ ਦੇ ਸਾਰੇ ਕੁਦਰਤੀ ਵਸੀਲਿਆਂ ਦੀ ਲੁੱਟ ਨੂੰ ਤਿੱਖਾ ਕਰਨ ਅਤੇ ਦੇਸ਼ ਨੂੰ ਮੁੜ ਫਿਰਕੂ ਪਾਟੋਧਾੜ ਦਾ ਸ਼ਿਕਾਰ ਬਨਾਉਣ ਲਈ ਕੀਤੇ ਜਾ ਰਹੇ ਉਪਰੋਕਤ ਦੋਵਾਂ ਤਰ੍ਹਾਂ ਦੇ ਹਮਲਿਆਂ ਦਾ ਟਾਕਰਾ ਕਰਨ ਵਾਸਤੇ ਖੱਬੀਆਂ ਸ਼ਕਤੀਆਂ ਦੀ ਅੱਜ ਨਿਸ਼ਚੇ ਹੀ ਇਕ ਕੂੰਜੀਵਤ ਭੂਮਿਕਾ ਹੈ। ਲੋੜਾਂ ਦੀ ਲੋੜ ਇਹ ਹੈ ਕਿ ਛੋਟੇ-ਮੋਟੇ ਸਿਧਾਂਤਕ ਮਤਭੇਦਾਂ ਤੋਂ ਉਪਰ ਉਠਕੇ ਇਹ ਖੱਬੀਆਂ ਸ਼ਕਤੀਆਂ ਆਪਣੇ ਸਨਮੁੱਖ ਖੜੀਆਂ ਗੰਭੀਰ ਚਨੌਤੀਆਂ ਨਾਲ ਟੱਕਰ ਲੈਣ ਵਾਸਤੇ ਇਕਜੁੱਟ ਹੋਣ ਅਤੇ ਦੇਸ਼ ਦੇ ਰਾਜਨੀਤਕ ਸੀਨ 'ਤੇ ਆਪਣੀ ਇਕ ਨਿਵੇਕਲੀ, ਬਾਅਸੂਲ ਤੇ ਲੜਾਕੂ ਪਛਾਣ ਵਿਕਸਤ ਕਰਨ। ਇਹ ਮਹਾਨ ਕਾਰਜ ਨਿਸ਼ਚੇ ਹੀ ਨਿਰੰਤਰ ਰੂਪ ਵਿਚ ਲੜੇ ਜਾਣ ਵਾਲੇ ਸਾਂਝੇ ਜਨਤਕ ਸੰਘਰਸ਼ਾਂ ਅਤੇ ਬੱਝਵੀਆਂ ਵਿਚਾਰਧਾਰਕ ਮੁਹਿੰਮਾਂ ਦੀ ਮੰਗ ਕਰਦਾ ਹੈ। ਅਜੇਹੇ ਸਿਰਤੋੜ ਯਤਨਾਂ ਰਾਹੀਂ ਹੀ ਸਰਮਾਏਦਾਰ ਪੱਖੀ ਹਾਕਮ ਪਾਰਟੀਆਂ ਦੇ ਟਾਕਰੇ ਵਿਚ ਏਥੇ ਇਕ ਲੋਕ-ਪੱਖੀ ਖੱਬਾ ਰਾਜਸੀ ਬਦਲ ਉਸਾਰਿਆ ਜਾ ਸਕਦਾ ਹੈ, ਜਿਹੜਾ ਕਿ ਚੁਣਾਵੀ ਰਾਜਨੀਤੀ ਵਿਚ ਵੀ ਪ੍ਰਭਾਵਸ਼ਾਲੀ ਦਖਲਅੰਦਾਜ਼ੀ ਲਈ ਇਕ ਭਰੋਸੇਯੋਗ ਪਲੈਟਫਾਰਮ ਦਾ ਕੰਮ ਦੇ ਸਕਦਾ ਹੈ ਅਤੇ ਏਥੇ ਵੀ ਇਨਕਲਾਬੀ ਸਮਾਜਿਕ ਤਬਦੀਲੀ ਲਈ ਰਾਹ ਖੋਲ੍ਹ ਸਕਦਾ ਹੈ।
ਇਹ ਸਾਡੀ ਕੋਈ ਮਨੋਕਲਪਿਤ ਅਭਿਲਾਸ਼ਾ ਹੀ ਨਹੀਂ ਹੈ; ਇਸ ਦੀਆਂ ਸੰਭਾਵਨਾਵਾਂ ਮੌਜੂਦ ਹਨ ਅਤੇ ਵਾਰ ਵਾਰ ਉਜਾਗਰ ਹੁੰਦੀਆਂ ਵੀ ਦਿਖਾਈ ਦਿੰਦੀਆਂ ਹਨ। ਉਦਾਹਰਣ ਵਜੋਂ ਪਿਛਲੇ ਦਿਨੀਂ, ਸੰਘ ਪਰਿਵਾਰ ਦੇ ਕਾਰਕੁੰਨਾਂ ਵਲੋਂ ਅਗਾਂਹਵਧੂ ਵਿਚਾਰਧਾਰਾਵਾਂ ਪ੍ਰਤੀ ਮੁਜ਼ਰਮਾਨਾ ਅਸਹਿਣਸ਼ੀਲਤਾ ਦਾ ਪ੍ਰਗਟਾਵਾ ਕਰਨ ਅਤੇ ਵਿਗਿਆਨਕ ਸੂਝ ਨਾਲ ਲੈਸ ਵਿਦਵਾਨਾਂ ਉਪਰ ਜਾਨਲੇਵਾ ਹਮਲੇ ਕਰਨ ਦੇ ਵਿਰੋਧ ਵਿਚ ਦੇਸ਼ ਭਰ ਦੇ ਬੁੱਧੀਜੀਵੀ ਚਿੰਤਕਾਂ ਤੇ ਮੰਨੇ ਪ੍ਰਮੰਨੇ ਲੇਖਕਾਂ ਨੇ ਆਪਣੇ ਐਵਾਰਡ ਵਾਪਸ ਕਰਕੇ ਜਿਸ ਤਰ੍ਹਾਂ ਦੇ ਵਿਆਪਕ ਤੇ ਸ਼ਤਕਤੀਸ਼ਾਲੀ ਰੋਹ ਦਾ ਪ੍ਰਗਟਾਵਾ ਕੀਤਾ, ਉਸਨੇ ਸੰਘ ਪਰਿਵਾਰ ਦੇ ਮਨਹੂਸ ਮਨਸੂਬਿਆਂ ਦਾ ਮੂੰਹ ਵੀ ਮੋੜਿਆ ਅਤੇ ਦੇਸ਼ ਅੰਦਰ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੀ ਇਕਜੁੱਟਤਾ ਦੀਆਂ ਸੰਭਾਵਨਾਵਾਂ ਨੂੰ ਵੀ ਉਭਾਰਿਆ ਹੈ। ਇਸ ਤੋਂ ਉਪਰੰਤ, ਮੋਦੀ ਸਰਕਾਰ ਵਲੋਂ ਜੇ.ਐਨ.ਯੂ. ਦੀ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਕਨ੍ਹਈਆ ਕੁਮਾਰ ਤੇ ਉਸ ਦੇ ਦੋ ਸਾਥੀਆਂ ਨੂੰ, ਦੇਸ਼-ਧਰੋਹ ਦੇ ਮਨਘੜੰਤ ਦੋਸ਼ਾਂ ਅਧੀਨ, ਗ੍ਰਿਫਤਾਰ ਕਰਨ ਵਿਰੁੱਧ ਪੈਦਾ ਹੋਏ ਦੇਸ਼ ਵਿਆਪੀ ਰੋਹ ਨੇ ਵੀ ਖੱਬੀਆਂ ਸ਼ਕਤੀਆਂ ਵਿਚਕਾਰ ਪੈਦਾ ਹੋਈ ਇਕਜੁੱਟਤਾ ਦੀਆਂ ਲੜਾਕੂ ਸੰਭਾਵਨਾਵਾਂ ਨੂੰ ਠੋਸ ਰੂਪ ਵਿਚ ਉਭਾਰਕੇ ਸਾਹਮਣੇ ਲਿਆਂਦਾ ਹੈ। ਇਸ ਤੋਂ ਪਹਿਲਾਂ ਬਿਹਾਰ ਦੀਆਂ  ਅਸੰਬਲੀ ਚੋਣਾਂ ਦੌਰਾਨ 6 ਖੱਬੀਆਂ ਪਾਰਟੀਆਂ ਵਿਚਕਾਰ ਬਣੀ ਇਕਜੁੱਟਤਾ ਦੇ ਵੀ ਬੜੇ ਹੀ ਉਤਸ਼ਾਹਜਨਕ ਨਤੀਜੇ ਸਾਹਮਣੇ ਲਿਆਂਦੇ ਸਨ। ਸਾਡੇ ਆਪਣੇ ਪੰਜਾਬ ਅੰਦਰ ਵੀ ਚਾਰ ਖੱਬੀਆਂ ਪਾਰਟੀਆਂ ਵਲੋਂ ਲੋਕਾਂ ਦੀਆਂ 15 ਭੱਖਦੀਆਂ ਤੇ ਫੌਰੀ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਸਾਂਝੀ ਜਨਤਕ ਸਰਗਰਮੀ ਨੂੰ ਆਮ ਲੋਕਾਂ ਵਿਸ਼ੇਸ਼ ਤੌਰ 'ਤੇ ਪਾਰਟੀ ਕਾਡਰਾਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਅਤੇ, ਜੇ.ਐਨ.ਯੂ. ਨਾਲ ਸਬੰਧਤ ਘਟਨਾਵਾਂ ਉਪਰੰਤ ਤਾਂ ਏਥੇ ਪ੍ਰਾਂਤ ਦੀਆਂ ਸਮੁੱਚੀਆਂ ਖੱਬੀਆਂ ਧਿਰਾਂ ਵਲੋਂ ਮਿਲਕੇ, 23 ਫਰਵਰੀ ਨੂੰ ਜਲੰਧਰ ਵਿਖੇ, ਆਰ.ਐਸ.ਐਸ. ਦੇ ਫਿਰਕੂ ਫਾਸ਼ੀਵਾਦੀ ਹਮਲਿਆਂ ਵਿਰੁੱਧ ਇਕ ਬਹੁਤ ਹੀ ਪ੍ਰਭਾਵਸ਼ਾਲੀ ਕਨਵੈਨਸ਼ਨ ਤੇ ਮੁਜ਼ਾਹਰਾ ਵੀ ਕੀਤਾ ਗਿਆ ਹੈ। ਇਸ ਲਈ ਲੋੜ ਤਾਂ ਇਹ ਹੈ ਕਿ ਖੱਬੀਆਂ ਸ਼ਕਤੀਆਂ ਦੀ ਇਕਜੁੱਟਤਾ ਦੀਆਂ ਇਹਨਾਂ ਸਾਰੀਆਂ ਸੰਭਾਵਨਾਵਾਂ ਨੂੰ ਦੇਸ਼ ਦੀ ਪੱਧਰ ਤੱਕ ਵਿਕਸਤ ਕਰਨ ਤੇ ਮਜ਼ਬੂਤ ਬਨਾਉਣ ਲਈ ਸੁਹਿਰਦਤਾ ਸਹਿਤ ਪਹਿਲਕਦਮੀਆਂ ਕੀਤੀਆਂ ਜਾਣ, ਅਤੇ ਇਸ ਆਧਾਰ 'ਤੇ ਇਕ ਖੱਬਾ ਰਾਜਸੀ ਬਦਲ ਉਭਾਰਿਆ ਜਾਵੇ। ਜਿਹੜਾ ਕਿ ਲੋਕਾਂ ਅੰਦਰ ਭਰੋਸਾ ਪੈਦਾ ਕਰ ਸਕੇ ਅਤੇ ਉਹਨਾਂ ਦੇ ਮਨਾਂ ਅੰਦਰ ਚੰਗੇਰੇ ਭਵਿੱਖ ਦੀ ਆਸ ਨੂੰ ਪ੍ਰਜੱਵਲਤ ਕਰ ਸਕੇ। ਜੇਕਰ ਸਮਾਜਿਕ ਵਿਕਾਸ ਤੇ ਸਮਾਜਿਕ ਨਿਆਂ ਦੀਆਂ ਲੋਕ ਪੱਖੀ ਲੋੜਾਂ ਦੀ ਸੁਹਿਰਦਤਾ ਸਹਿਤ ਤੇ ਇਮਾਨਦਾਰੀ ਨਾਲ ਪਾਲਣਾ ਕੀਤੀ ਜਾਵੇ ਤਾਂ ਖੱਬੀਆਂ ਸ਼ਕਤੀਆਂ ਵਿਚਲੇ ਮੌਜੂਦਾ ਸਾਰੇ ਮੱਤਭੇਦ ਵੀ ਆਪਸੀ ਵਿਚਾਰ ਵਟਾਂਦਰੇ ਰਾਹੀਂ ਸੁਲਝਾਏ ਜਾ ਸਕਦੇ ਹਨ ਅਤੇ ਖੱਬੀ ਧਿਰ ਦੇ ਆਗੂਆਂ ਵਿਚਲੇ ਨਿੱਜੀ ਵਿਰੋਧਾਂ 'ਤੇ ਵੀ ਕਾਬੂ ਪਾਇਆ ਜਾ ਸਕਦਾ ਹੈ। ਅਜੇਹੇ ਯਤਨਾਂ ਨਾਲ ਜੇਕਰ ਫੌਰੀ ਤੌਰ 'ਤੇ ਕੁੱਝ ਇਕ ਸਿਧਾਂਤਕ ਸਵਾਲ ਹੱਲ ਨਾ ਵੀ ਕੀਤੇ ਜਾ ਸਕਣ ਤਾਂ ਵੀ ਸਾਂਝੀ ਸਰਗਰਮੀ ਲਈ ਘੱਟੋ ਘੱਟ ਪ੍ਰੋਗਰਾਮ ਤਾਂ ਲਾਜ਼ਮੀ ਬਣ ਹੀ ਸਕਦਾ ਹੈ। ਜਿਵੇਂ ਕਿ ਅਜੋਕੇ ਸੰਦਰਭ ਵਿਚ, ਸਾਮਰਾਜੀ ਲੁਟੇਰਿਆਂ ਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਖਸੁੱਟ ਵੱਲ ਸੇਧਤ ਆਰਥਕ ਨੀਤੀਆਂ ਦਾ ਵਿਰੋਧ, ਅਤੇ ਭਾਰਤੀ ਸੰਵਿਧਾਨ ਨੂੰ ਬਰਬਾਦ ਕਰਨ ਵੱਲ ਸੇਧਤ ਸੰਘ ਪਰਿਵਾਰ ਦੇ ਪਿਛਾਖੜੀ ਰਾਜਨੀਤਕ ਅਜੰਡੇ ਦਾ ਵਿਰੋਧ, ਦੋ ਅਜੇਹੇ ਮੁੱਦੇ ਹਨ ਜਿਹਨਾਂ 'ਤੇ ਬੱਝਵੀਂ ਲੜਾਈ ਦੇਣ ਬਾਰੇ ਖੱਬੀਆਂ ਸ਼ਕਤੀਆਂ ਅੰਦਰ ਕੋਈ ਮੱਤਭੇਦ ਨਹੀਂ ਹਨ। ਇਹ ਦੋਵੇਂ ਮਸਲੇ ਫੌਰੀ ਵੀ ਹਨ, ਭੱਖਵੇਂ ਵੀ ਹਨ ਅਤੇ ਖੱਬੀਆਂ ਸ਼ਕਤੀਆਂ ਦੇ ਸ਼ਕਤੀਸ਼ਾਲੀ ਪ੍ਰਤੀਰੋਧ ਦੀ ਮੰਗ ਵੀ ਕਰਦੇ ਹਨ।
ਐਪਰ ਦੁੱਖ ਦੀ ਗੱਲ ਇਹ ਹੈ ਕਿ ਖੱਬੀ ਧਿਰ ਵਿਚਲੇ ਇਕਾ-ਦੁੱਕਾ ਆਗੂ, ਕਈ ਵਾਰ, ਆਪਣੇ ਸੌੜੇ ਸਵਾਰਥੀ ਹਿੱਤਾਂ ਖਾਤਰ ਜਾਂ ਸਿਆਸੀ ਮੌਕਾਪ੍ਰਸਤੀ ਤੋਂ ਪ੍ਰੇਰਿਤ ਹੋ ਕੇ ਪ੍ਰਸਪਰ ਇਕਜੁੱਟਤਾ ਦੀਆਂ ਅਜੇਹੀਆਂ ਸਾਰੀਆਂ ਲੋਕ ਪੱਖੀ ਸੰਭਾਵਨਾਵਾਂ ਨੂੰ ਬਰਬਾਦ ਕਰ ਦਿੰਦੇ ਹਨ। ਅਜੇਹੀ ਮੌਕਾਪ੍ਰਸਤੀ ਦਾ ਪ੍ਰਗਟਾਵਾ ਹੀ ਇਸ ਵਾਰ ਪੱਛਮੀ ਬੰਗਾਲ ਦੀਆਂ ਅਸੰਬਲੀ ਚੋਣਾਂ ਦੌਰਾਨ ਇਕ ਵਾਰ ਫਿਰ ਹੋ ਰਿਹਾ ਹੈ ਜਿੱਥੇ ਸੀ.ਪੀ.ਆਈ.(ਐਮ) ਦੇ ਆਗੂਆਂ ਵਲੋਂ ਥੋੜ-ਚਿਰੇ 'ਸੰਭਾਵੀ' ਲਾਭਾਂ ਖਾਤਰ ਖੱਬੀ ਧਿਰ ਦੀਆਂ ਉਪਰੋਕਤ ਅਨੁਸਾਰ ਉਭਰਦੀਆਂ ਸਿਆਸੀ ਲੋੜਾਂ ਅਤੇ ਸਾਰੇ ਅਸੂਲਾਂ ਨੂੰ ਛਿੱਕੇ ਟੰਗਕੇ ਦੇਸ਼ ਦੇ ਸਰਮਾਏਦਾਰਾਂ ਦੀ ਵੱਡੀ ਪਾਰਟੀ ਕਾਂਗਰਸ, ਨਾਲ ਚੁਣਾਵੀ ਸਾਂਝਾਂ ਬਣਾਈਆਂ ਗਈਆਂ ਹਨ। ਨਿਰੋਲ ਮੌਕਾਪ੍ਰਸਤੀ 'ਤੇ ਅਧਾਰਤ ਇਹਨਾਂ ਆਗੂਆਂ ਦੀ ਇਹ ਪਹੁੰਚ ਪਾਰਟੀ ਦੀ ਪਿਛਲੀ, 21ਵੀਂ ਕਾਂਗਰਸ ਵਲੋਂ ਪ੍ਰਵਾਨ ਕੀਤੀ ਗਈ ਰਾਜਨੀਤਕ ਲਾਈਨ ਦੇ ਦਾਅਪੇਚਕ ਦਸਤਾਵੇਜ਼ ਦੀ ਵੀ ਘੋਰ ਉਲੰਘਣਾ ਹੈ। ਇਹ ਦਸਤਾਵੇਜ਼ ਕਾਂਗਰਸ ਪਾਰਟੀ ਤੇ ਭਾਜਪਾ ਨਾਲ ਕਿਸੇ ਵੀ ਤਰ੍ਹਾਂ ਦੀ ਚੁਣਾਵੀ ਸਾਂਝ ਦੀ ਸਪੱਸ਼ਟ ਮਨਾਹੀ ਕਰਦਾ ਹੈ। ਏਸੇ ਲਈ, ਪੱਛਮੀ ਬੰਗਾਲ ਅੰਦਰ ਅਪਣਾਈ ਜਾ ਰਹੀ ਇਸ ਪਹੁੰਚ ਬਾਰੇ ਪਾਰਟੀ ਦੇ ਅੰਦਰ ਸਿਧਾਂਤਕ ਤੇ ਵਿਵਹਾਰਕ ਦੋਵਾਂ ਪੱਖਾਂ ਤੋਂ ਮੱਤਭੇਦ ਵੀ ਸਪੱਸ਼ਟ ਰੂਪ ਵਿਚ ਉਭਰਕੇ ਸਾਹਮਣੇ ਆ ਰਹੇ ਹਨ ਅਤੇ ਪਾਰਟੀ ਦੇ ਸਹਿਯੋਗੀ ਦਲਾਂ ਅੰਦਰ ਵੀ ਨਾਰਾਜ਼ਗੀ ਦਿਖਾਈ ਦਿੰਦੀ ਹੈ, ਜਿਸ ਕਾਰਨ ਇਸ ਬੇਅਸੂਲੇ ਸਮਝੌਤੇ ਨੂੰ ਕਈ ਤਰ੍ਹਾਂ ਦੀ ਭੁਲੇਖਾ ਪਾਊ ਪਰਦਾਪੋਸ਼ੀ ਰਾਹੀਂ ਸਹੀ ਠਹਿਰਾਉਣ ਦੇ ਯਤਨ ਕੀਤੇ ਜਾ ਰਹੇ ਹਨ। ਕਦੇ ਇਸ ਨੂੰ ''ਚੋਣ ਸਮਝੌਤਾ ਨਹੀਂ'' ਕੇਵਲ ''ਸੀਟਾਂ ਦਾ ਛੱਡ ਛਡਾਅ' ਕਿਹਾ ਜਾਂਦਾ ਹੈ ਅਤੇ ਕਦੇ ''ਸਾਂਝਾ ਚੋਣ ਮਨੋਰਥ ਪੱਤਰ ਨਾ ਹੋਣ'' ਦਾ ਵਾਸਤਾ ਪਾ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦਾ ਯਤਨ ਕੀਤਾ ਜਾਂਦਾ ਹੈ। ਪ੍ਰੰਤੂ ਅਸਲੀਅਤ ਤਾਂ ਸੌ ਪਰਦੇ ਪਾੜਕੇ ਬਾਹਰ ਆ ਰਹੀ ਹੈ ਅਤੇ ਦੇਸ਼ ਭਰ ਵਿਚ ਖੱਬੀ ਧਿਰ ਨੂੰ ਉਪਰਾਮ ਕਰ ਰਹੀ ਹੈ। ਪੱਛਮੀ ਬੰਗਾਲ ਅਤੇ ਕੇਰਲ ਵਿਚਕਾਰ ਤਾਂ ਮੰਨਿਆ ਕਿ ਹਜ਼ਾਰਾਂ ਮੀਲਾਂ ਦੀ ਵਿੱਥ ਹੈ, ਪ੍ਰੰਤੂ ਅਸਾਮ ਤਾਂ ਬਿਲਕੁਲ ਗੁਆਂਢੀ ਸੂਬਾ ਹੈ ਜਿੱਥੇ ਸੀ.ਪੀ.ਆਈ.(ਐਮ) ਦੇ ਆਗੂ ਕਾਂਗਰਸ ਪਾਰਟੀ ਨੂੰ ਲੋਕਾਂ ਦੀ ਦੁਸ਼ਮਣ ਅਤੇ ਭਰਿਸ਼ਟ ਪਾਰਟੀ ਕਹਿ ਰਹੇ ਹਨ। ਜਦੋਂਕਿ ਏਥੇ, ਪੱਛਮੀ ਬੰਗਾਲ ਵਿਚ ਇਹ ਦੋਵੇਂ ਪਾਰਟੀਆਂ ਮਿਲਕੇ ਇਕ ਦੂਜੀ ਦੇ ਉਮੀਦਵਾਰਾਂ ਲਈ ਵੋਟਾਂ ਮੰਗ ਰਹੀਆਂ ਹਨ। ਇਹ ਵੀ ਇਕ ਤਰਾਸਦੀ ਹੀ ਹੈ ਕਿ ਆਪਣੇ ਆਪ ਨੂੰ ਮਾਰਕਸਵਾਦੀ ਕਹਾਉਣ ਵਾਲੀ ਇਸ ਪਾਰਟੀ ਦੀ ਸਿਆਸਤ ਜਮਾਤੀ ਨਿਰਣਿਆਂ ਤੇ ਨਹੀਂ ਬਲਕਿ ਖੇਤਰੀ ਤੇ ਵਿਅਕਤੀਗਤ ਸੁਵਿਧਾਵਾਂ 'ਤੇ ਅਧਾਰਤ ਫੈਸਲੇ ਕਰਦੀ ਹੈ। ਅਜੇਹੀ ਰਾਜਨੀਤੀ ਨੂੰ ਹੋਰ ਤਾਂ ਕੋਈ ਵੀ ਨਾਂਅ ਦਿੱਤਾ ਜਾ ਸਕਦਾ ਹੈ, ਪ੍ਰੰਤੂ ਮਾਰਕਸਵਾਦੀ ਤੇ ਬਾਅਸੂਲ ਰਾਜਨੀਤੀ ਕਦਾਚਿਤ ਨਹੀਂ ਕਿਹਾ ਜਾ ਸਕਦਾ। ਅਜੇਹੀ ਦੋਗਲੀ ਰਾਜਨੀਤੀ ਕੁਝ ਇਕ ਵਿਅਕਤੀਆਂ ਦੇ ਸਵਾਰਥੀ ਹਿੱਤਾਂ ਲਈ ਤਾਂ ਗੁਣਕਾਰੀ ਹੋ ਸਕਦੀ ਹੈ, ਪ੍ਰੰਤੂ ਕਿਰਤੀ ਲੋਕਾਂ ਦੀਆਂ ਬੁਨਿਆਦੀ ਲੋੜਾਂ ਲਈ ਕਦੇ ਵੀ ਕਲਿਆਣਕਾਰੀ ਨਹੀਂ ਹੋ ਸਕਦੀ।
ਪਾਰਲੀਮਾਨੀ ਮੌਕਾਪ੍ਰਸਤੀ ਦਾ ਨੰਗਾ ਚਿੱਟਾ ਪ੍ਰਗਟਾਵਾ ਕਰਦਿਆਂ ਸੀ.ਪੀ.ਆਈ.(ਐਮ) ਦੀ ਅਗਵਾਈ ਹੇਠਲੀ ਖੱਬੀ ਧਿਰ ਵਲੋਂ ਪੱਛਮੀ ਬੰਗਾਲ ਵਿਚ ਕਾਂਗਰਸ ਪਾਰਟੀ ਨਾਲ ਕੀਤੇ ਗਏ ਇਸ ਵਿੰਗੇ ਟੇਢੇ ਸਮਝੌਤੇ ਨਾਲ ਦੇਸ਼ ਭਰ ਵਿਚ ਖੱਬੀ ਧਿਰ ਦੀ ਇਕਜੁੱਟਤਾ ਨੂੰ ਅਤੇ ਮੋਦੀ ਸਰਕਾਰ ਦੀਆਂ ਮਨਮੋਹਨ ਸਿੰਘ ਮਾਰਕਾ ਆਰਥਕ ਨੀਤੀਆਂ ਵਿਰੁੱਧ ਖੱਬੀ ਧਿਰ ਦੀ ਬਣ ਰਹੀ ਨਿਵੇਕਲੀ ਲੜਾਕੂ ਪਛਾਣ ਨੂੰ ਨਿਸ਼ਚੇ ਹੀ ਢਾਅ ਲੱਗੀ ਹੈ। ਭਾਵੇਂ ਕਿ ਮਮਤਾ ਬੈਨਰਜੀ ਦੀ ਟੀ.ਐਮ.ਸੀ. ਦੇ ਕੁਸ਼ਾਸਨ, ਗੁੰਡਾ-ਗਰਦੀ ਤੇ ਭਰਿਸ਼ਟਾਚਾਰ ਦਾ ਡਟਵਾਂ ਵਿਰੋਧ ਕਰਨ ਦੀ ਲੋੜ ਤੋਂ ਤਾਂ ਕੋਈ ਵੀ ਮੁਨਕਰ ਨਹੀਂ ਹੈ, ਪ੍ਰੰਤੂ ਕਾਂਗਰਸ ਪਾਰਟੀ ਦੇ ਪਿਛਲੀ ਸਦੀ ਦੇ 70ਵਿਆਂ ਵਿਚਲੇ ਨੀਮ ਫਾਸ਼ੀ ਤਸ਼ੱਦਦ ਨੂੰ ਭੁਲਾਕੇ ਅਤੇ ਉਸ ਦੀਆਂ ਤਬਾਹਕੁੰਨ ਆਰਥਕ ਨੀਤੀਆਂ ਨੂੰ ਅਣਡਿੱਠ ਕਰਕੇ, ਮਮਤਾ ਦੇ ਇਸ ਨਵੇਂ ਕਹਿਰ ਨੂੰ ਭਾਂਜ ਨਹੀਂ ਦਿੱਤੀ ਜਾ ਸਕਦੀ। ਇਸ ਵਾਸਤੇ ਤਾਂ ਸਮੂਹ ਖੱਬੀਆਂ ਧਿਰਾਂ ਦੀ ਇਕਜੁੱਟਤਾ ਮੁਢਲੀ ਸ਼ਰਤ ਹੈ। ਇੰਝ ਤਾਂ ਇਹਨਾਂ ਚੋਣਾਂ ਸਮੇਂ ਭਾਜਪਾ ਦੀ ਫਿਰਕੂ ਹਨੇਰੀ ਵਿਰੁੱਧ ਲੋੜੀਂਦੇ ਸੰਘਰਸ਼ ਦੀ ਧਾਰ ਵੀ ਪੂਰੀ ਤਰ੍ਹਾਂ ਕਾਟਵੀਂ ਨਹੀਂ ਰਹਿਣੀ, ਕਿਉਂਕਿ ਮੁੱਖ ਮੁੱਦਾ ਤਾਂ ਟੀ.ਐਮ.ਸੀ. ਦਾ ਕੁਸ਼ਾਸਨ ਹੀ ਬਣਿਆ ਰਹਿਣਾ ਹੈ।
ਸੀ.ਪੀ.ਆਈ.(ਐਮ) ਦੀ ਕੇਂਦਰੀ ਲੀਡਰਸ਼ਿਪ ਦੇ ਭਾਰੂ ਹਿੱਸੇ ਦੀ ਇਸ ਘੋਰ ਮੌਕਾਪ੍ਰਸਤੀ ਦੇ ਸਿੱਟੇ ਕੀ ਨਿਕਲਣਗੇ? ਇਸ ਦੀ ਤਾਂ ਅਜੇ ਉਡੀਕ ਕਰਨੀ ਪਵੇਗੀ। ਪ੍ਰੰਤੂ ਪੰਜਾਬ ਅੰਦਰ ਤਾਂ ਇਸ ਤੋਂ ਵੀ ਵੱਧ ਹੈਰਾਨੀਜਨਕ 'ਤੇ ਜੱਗੋਂ ਤੇਹਰਵੀਂ ਇਕ ਹੋਰ ਘਟਨਾ ਵਾਪਰ ਗਈ ਹੈ। ਇਹ ਹੈ : ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ਼੍ਰੀ ਸੁਖਬੀਰ ਸਿੰਘ ਬਾਦਲ ਨਾਲ ਸੀ.ਪੀ.ਆਈ.(ਐਮ) ਦੀ ਸੂਬਾਈ ਲੀਡਰਸ਼ਿਪ ਦੀਆਂ ਬਣੀਆਂ ਨਵੀਆਂ ਸਮੀਕਰਨਾਂ। ਪਾਰਟੀ ਦੇ ਅਖਬਾਰ 'ਦੇਸ਼ ਸੇਵਕ' ਵਿਚ ਛਪੀ ਇਕ ਖਬਰ ਅਨੁਸਾਰ ਬੀਤੇ 17 ਮਾਰਚ ਨੂੰ ਚੰਡੀਗੜ੍ਹ ਵਿਖੇ ਅਖਬਾਰ ਦੀ 20ਵੀਂ ਵਰ੍ਹੇਗੰਢ ਮਨਾਈ ਗਈ ਹੈ, ਜਿਹੜੀ ਕਿ ''ਅਖਬਾਰ ਦੇ ਬਾਨੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਜਨਮ ਸ਼ਤਾਬਦੀ ਨੂੰ ਵੀ ਸਮਰਪਤ ਸੀ'', ਇਸ ਮੌਕੇ 'ਤੇ ਇਕ ''ਸੂਫੀ ਸ਼ਾਮ'' ਮਨਾਈ ਗਈ ਹੈ, ਜਿਸ ਦੇ ਮੁੱਖ ਮਹਿਮਾਨ ਸੁਖਬੀਰ ਸਿੰਘ ਬਾਦਲ ਸਨ। ਉਂਝ ਤਾਂ ਇਸ ਸਮਾਗਮ  ਦੇ ਹੋਰ ਵੀ ਕਈ ਚਿੰਤਾਜਨਕ ਪੱਖ ਹਨ ਪ੍ਰੰਤੂ ਸਭ ਤੋਂ ਵੱਧ ਹੈਰਾਨੀਜਨਕ ਪੱਖ ਇਹ ਹੈ ਕਿ ਖੱਬੀ ਧਿਰ ਦੀ ਇਸ ਪਾਰਟੀ ਦੇ ਆਗੂ ਸੁਖਬੀਰ ਬਾਦਲ ਨਾਲ ਮਿਲਕੇ ਉਦੋਂ ''ਸ਼ਮਾ ਰੌਸ਼ਨ'' ਕਰਦੇ ਦਿਖਾਈ ਦਿੰਦੇ ਹਨ ਜਦੋਂਕਿ ਪ੍ਰਾਂਤ ਅੰਦਰ ਆਮ ਲੋਕੀਂ ਵੀ ਅਕਾਲੀ-ਭਾਜਪਾ ਸਰਕਾਰ ਦੇ ਮਾਫੀਆ ਤੰਤਰ ਨੂੰ ਥੂ-ਥੂ ਕਰ ਰਹੇ ਹਨ। ਅਤੇ, ਇਸ ਲੁਟੇਰੇ ਤੰਤਰ ਦੇ ਸਰਵੇ ਸਰਵਾ ਵਜੋਂ ਅਤੇ ਸਿਆਸਤ ਨੂੰ ਨੰਗਾ ਚਿੱਟਾ ਵਪਾਰ ਬਣਾ ਦੇਣ ਲਈ  ਜਾਣਿਆ ਜਾਂਦਾ ਇਹ 'ਸੱਜਣ' ਡੂੰਘੀ ਨਫਰਤ ਦਾ ਚਿੰਨ੍ਹ ਬਣਿਆ ਹੋਇਆ ਹੈ। ਜਦੋਂਕਿ, ਇਹ ਵੀ ਸਪੱਸ਼ਟ ਹੀ ਹੈ ਕਿ ਅਗਲੀਆਂ ਅਸੰਬਲੀ ਚੋਣਾਂ ਜਿੱਤਣ ਲਈ ਅੱਜ ਕੱਲ੍ਹ ਅਕਾਲੀ ਦਲ ਮੁੜ ਪੱਬਾਂ ਭਾਰ ਹੋ ਚੁੱਕਾ ਹੈ ਅਤੇ ਇਸ ਮੰਤਵ ਲਈ ਉਸਦੇ ਆਗੂਆਂ ਵਲੋਂ ਹਰ ਤਰ੍ਹਾਂ ਦੇ ਅਨੈਤਿਕ ਹੱਥਕੰਡੇ ਵੀ ਵਰਤੇ ਜਾ ਰਹੇ ਹਨ।
ਇਸ ਸੰਦੇਹਭਰਪੂਰ ਘਟਨਾ ਤੋਂ ਪਿੱਛਾ ਛੁਡਾਉਣ ਲਈ ਪਾਰਟੀ ਦੀ ਲੀਡਰਸ਼ਿਪ ਇਹ ਤਰਕ ਤਾਂ ਦੇ ਸਕਦੀ ਹੈ ਕਿ 'ਸੂਫੀ ਸ਼ਾਮ'' ਦਾ ਇਹ ਫੰਕਸ਼ਨ ਪਾਰਟੀ ਦਾ ਨਹੀਂ ਸੀ, ਅਖਬਾਰ ਦਾ ਸੀ। ਪ੍ਰੰਤੂ ਕੌਣ ਨਹੀਂ ਜਾਣਦਾ ਕਿ ਅਖਬਾਰ ਦਾ ਐਮ.ਡੀ. ਅਤੇ ਚੀਫ ਐਗਜ਼ੀਕਿਊਟਿਵ, ਦੋਵੇਂ ਹੀ, ਪਾਰਟੀ ਦੀ ਸਰਵਉਚ ਕਮੇਟੀ ਦੇ ਮੈਂਬਰ ਹਨ। ਅਸਲ ਵਿਚ, ਇਸ ਤਰ੍ਹਾਂ ਦੀ ਹਲਕੀ ਪੈਂਤੜੇਬਾਜ਼ੀ ਹਮੇਸ਼ਾ ਬੇਅਸੂਲੀ ਤੇ ਮੌਕਾਪ੍ਰਸਤੀ 'ਤੇ ਅਧਾਰਤ ਰਾਜਨੀਤੀ ਦੀ ਪੈਦਾਵਾਰ ਹੀ ਹੁੰਦੀ ਹੈ, ਜਿਹੜੀ ਕਿ ਪੂੰਜੀਵਾਦੀ (ਬੁਰਜ਼ਵਾ) ਸਿਆਸਤ ਦਾ ਇਕ ਅਟੁੱਟ ਅੰਗ ਹੈ। ਪ੍ਰੰਤੂ ਲੋਕਪੱਖੀ ਸਿਆਸਤ ਵਿਚ ਇਸਦੇ ਵਾਸਤੇ ਕੋਈ ਥਾਂ ਨਹੀਂ ਹੈ। ਲੋਕ ਪੱਖੀ ਸਿਆਸਤ ਕਦੇ ਵੀ ਸਰਮਾਏਦਾਰ-ਜਾਗੀਰਦਾਰ ਪੱਖੀ ਸਿਆਸਤਦਾਨਾਂ ਨਾਲ ਜਮਾਤੀ ਸਾਂਝਾ ਬਨਾਉਣ ਵਾਸਤੇ ਅਨੈਤਿਕ ਗੋਂਦਾਂ ਨਹੀਂ ਗੁੰਦਦੀ ਬਲਕਿ ਹਮੇਸ਼ਾ ਜਮਾਤੀ ਸੰਘਰਸ਼ਾਂ ਨੂੰ ਪ੍ਰਚੰਡ ਕਰਨ ਵੱਲ ਸੇਧਤ ਰਹਿੰਦੀ ਹੈ।
ਇਸ ਸਮੁੱਚੇ ਸੰਦਰਭ ਵਿਚ ਇਕ ਹੋਰ ਵੱਡੀ ਤਰਾਸਦੀ ਤਾਂ ਇਹ ਹੈ ਕਿ ਪਾਰਲੀਮਾਨੀ ਸਿਆਸਤ ਵਿਚ ਖੱਬੀ ਧਿਰ ਦੇ ਕੁਝ ਆਗੂਆਂ ਵਲੋਂ ਵਾਰ ਵਾਰ ਕੀਤੀਆਂ ਜਾ ਰਹੀਆਂ ਇਸ ਤਰ੍ਹਾਂ ਦੀਆਂ ਘਿਰਨਾਜਨਕ ਮੌਕਾਪ੍ਰਸਤੀਆਂ ਸਮੁੱਚੀ ਖੱਬੀ ਧਿਰ ਦੇ ਲੋਕ ਪੱਖੀ, ਬਾਅਸੂਲ ਤੇ ਲੜਾਕੂ ਮੁਹਾਂਦਰੇ ਨੂੰ ਧੂਮਲ ਕਰ ਰਹੀਆਂ ਹਨ। ਇਸ ਲਈ ਖੱਬੀ ਧਿਰ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਸਾਮਰਾਜਵਾਦੀ ਲੁੱਟ ਅਤੇ ਸੰਘ ਪਰਿਵਾਰ ਦੇ ਫਿਰਕੂ ਫਾਸ਼ੀਵਾਦੀ ਅਜੰਡੇ ਵਿਰੁੱਧ ਜਨਤਕ ਸੰਘਰਸ਼ ਨੂੰ ਲਗਾਤਾਰ ਤਿੱਖਾ ਕਰਦੇ ਜਾਣ ਦੇ ਨਾਲ ਨਾਲ ਹਰ ਪ੍ਰਕਾਰ ਦੇ ਸਿਆਸੀ ਕੁਰਾਹੇ ਵਿਰੁੱਧ ਵਿਸ਼ੇਸ਼ ਤੌਰ 'ਤੇ ਪਾਰਲੀਮਾਨੀ ਮੌਕਾਪ੍ਰਸਤੀ ਦੇ ਇਸ ਕੁਲਹਿਣੇ ਕੁਰਾਹੇ ਵਿਰੁੱਧ ਵਿਚਾਰਧਾਰਕ ਸੰਘਰਸ਼ ਨੂੰ ਵੀ ਬੇਕਿਰਕੀ ਨਾਲ ਹੱਥ ਪਾਇਆ ਜਾਵੇ। ਅਜੇਹੇ ਬੱਝਵੇਂ ਸੰਘਰਸ਼ ਰਾਹੀਂ ਹੀ ਖੱਬੀ ਧਿਰ ਦੀ ਪ੍ਰਭਾਵਸ਼ਾਲੀ ਇਕਜੁੱਟਤਾ ਨੂੰ ਸਾਕਾਰ ਕੀਤਾ ਜਾ ਸਕਦਾ ਹੈ ਅਤੇ ਭਾਰਤ ਦੇ ਕਿਰਤੀ ਜਨਸਮੂਹਾਂ ਲਈ ਹਰ ਪ੍ਰਕਾਰ ਦੀਆਂ ਮੁਸੀਬਤਾਂ ਤੋਂ ਮੁਕਤੀ ਦਾ ਮਾਰਗ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।
- ਹਰਕੰਵਲ ਸਿੰਘ