Tuesday, 4 October 2016

ਚੋਣ ਮੈਨੀਫੈਸਟੋ 'ਤੇ ਅਮਲ ਨੂੰ ਯਕੀਨੀ ਬਣਾਇਆ ਜਾਵੇ

ਮੱਖਣ ਕੁਹਾੜ  
ਜਦ ਵੀ ਕਿਸੇ ਰਾਜ ਦੀ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਆਉਂਦੀਆਂ ਹਨ, ਇਕ ਰਾਜਨੀਤਕ ਕੋਹਰਾਮ ਜਿਹਾ ਮਚ ਜਾਂਦਾ ਹੈ। ਹਰ ਪਾਸੇ ਜੰਗ ਦੇ ਮੈਦਾਨ ਵਾਲੀ ਹਾਲਤ ਬਣ ਜਾਂਦੀ ਹੈ। ਸਰਮਾਏਦਾਰ-ਜਾਗੀਰਦਾਰ ਪਾਰਟੀਆਂ ਵੋਟਾਂ ਬਟੋਰਨ ਲਈ ਆਪਣਾ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਉਂਦੀਆਂ ਹਨ। ਹਰ ਕੋਝੇ ਤੋਂ ਕੋਝਾ, ਵੱਡੇ ਤੋਂ ਵੱਡਾ ਅਤੇ ਘਟੀਆ ਤੋਂ ਘਟੀਆ ਹਥਿਆਰ ਵਰਤਣ ਤੋਂ ਉਹਨਾਂ ਵਲੋਂ ਕੋਈ ਗੁਰੇਜ਼ ਨਹੀਂ ਕੀਤਾ ਜਾਂਦਾ। ਝੂਠ ਤੇ ਛਲ-ਕਪਟ ਦਾ ਸਹਾਰਾ ਲਿਆ ਜਾਂਦਾ ਹੈ। ਵੋਟਰਾਂ ਨੂੰ ਭਰਮਾਉਣ ਲਈ ਪੈਸੇ ਵੰਡੇ ਜਾਂਦੇ ਹਨ। ਭੁੱਕੀਆਂ, ਸ਼ਰਾਬਾਂ ਤੇ ਹੋਰ ਹਰ ਪ੍ਰਕਾਰ ਦੇ ਨਸ਼ੇ ਵਰਤਾਏ ਜਾਂਦੇ ਹਨ। ਟੀ.ਵੀ. ਸੈੱਟ, ਫ਼ਰਿੱਜਾਂ, ਮੋਟਰਸਾਈਕਲ ਤੇ ਹੋਰ ਕਈ ਕੁਝ ਵੋਟਰਾਂ ਦੇ ਘਰੀਂ ਪਹੁੰਚਾਇਆ ਜਾਂਦਾ ਹੈ। ਮਾਹੌਲ ਇਸ ਤਰ੍ਹਾਂ ਦਾ ਬਣਾਇਆ ਜਾਂਦਾ ਹੈ ਕਿ ਜਿਹੜਾ ਵਧੇਰੇ ਪੈਸੇ ਵੰਡ ਗਿਆ ਅਤੇ ਵਧੇਰੇ ਝੂਠ ਬੋਲ ਗਿਆ ਉਹੀ ਜਿੱਤੇਗਾ। ਲੋਕਾਂ ਨੂੰ ਇਸ ਕਾਵਾਂ-ਰੌਲੀ ਵਿਚ ਕੁਝ ਸਮਝ ਨਹੀਂ ਲਗਦਾ।
ਪੰਜਾਬ ਅੰਦਰ ਫਰਵਰੀ 2017 ਵਿਚ ਹੋਣ ਵਾਲੀਆਂ ਚੋਣਾਂ ਦੇ ਸੰਦਰਭ ਵਿਚ, ਅਰਵਿੰਦ ਕੇਜਰੀਵਾਲ ਨੇ ਅਪਣੇ ਇਕ ਚੋਣ ਮੈਨੀਫ਼ੈਸਟੋ ਦੀ ਧਰਮ ਗ੍ਰੰਥਾਂ ਨਾਲ ਤੁਲਨਾ ਕਰ ਕੇ ਅਤੇ ਹਰਿਮੰਦਰ ਸਾਹਿਬ ਦੀ ਫ਼ੋਟੋ ਹੇਠਾਂ ਝਾੜੂ ਲਗਾ ਕੇ ਏਸੇ ਹੀ ਮੰਤਵ ਤਹਿਤ ਇਕ ਵਿਵਾਦ ਖੜ੍ਹਾ ਕਰ ਲਿਆ ਹੈ ਤਾਂ ਕਿ ਲੋਕਾਂ ਨੂੰ ਮੈਨੀਫ਼ੈਸਟੋ ਮਗਰ ਲਾਇਆ ਜਾ ਸਕੇ। ਭਾਰਤ ਗ਼ਰੀਬ ਤੇ ਪੇਂਡੂ ਲੋਕਾਂ ਦੀ ਲਗਭਗ 70 ਪ੍ਰਤੀਸ਼ਤ ਵਸੋਂ ਵਾਲਾ ਦੇਸ਼ ਹੈ। ਚੋਣਾਂ ਸਮੇਂ ਕਈ ਪਾਰਟੀਆਂ ਵਲੋਂ ਬਾਹੂਬਲੀਆਂ ਰਾਹੀਂ ਇਨ੍ਹਾਂ ਨੂੰ ਡਰਾਇਆ ਵੀ ਜਾਂਦਾ ਹੈ ਤੇ ਮਾਇਆ ਜਾਲ ਵਿਚ ਫਸਾ ਕੇ ਭਰਮਾਇਆ ਵੀ ਜਾਂਦਾ ਹੈ। ਲੋਕਾਂ ਨੂੰ ਧਰਮਾਂ, ਜਾਤਾਂ, ਮਜ੍ਹਬਾਂ, ਖਿਤਿਆਂ ਵਿੱਚ ਵੰਡਣ ਲਈ ਹਰ ਹਰਬਾ ਵਰਤਿਆ ਜਾਂਦਾ ਹੈ। ਹਰ ਪਾਰਟੀ ਨੇਤਾ ਇਹੀ ਆਖਦਾ ਹੈ ਕਿ ਉਹ ਦੇਸ਼ ਦੀ, ਸਬੰਧਤ ਪ੍ਰਾਂਤ ਦੀ ਅਤੇ ਲੋਕਾਂ ਦੀ 'ਤਨ-ਮਨ-ਧਨ' ਨਾਲ ਸੇਵਾ ਕਰਨਾ ਚਾਹੁੰਦੇ ਹਨ। ਪੁੱਛਿਆ ਤਾਂ ਇਹੀ ਜਾਣਾ ਚਾਹੀਦਾ ਹੈ ਕਿ ਕੀ ਸੇਵਾ ਵਿਧਾਇਕ ਜਾਂ ਵਿਧਾਇਕ ਦੇ ਕੋਈ ਅਗਲੇਰਾ ਅਹੁਦੇਦਾਰ ਬਣਨ ਤੋਂ ਬਿਨਾਂ ਨਹੀਂ ਹੁੰਦੀ? ਸੇਵਾ ਕਦੇ ਕਿਸੇ ਅਹੁਦੇ ਦੀ ਮੁਹਤਾਜ ਨਹੀਂ ਹੁੰਦੀ। ਸੇਵਾ ਲਈ ਤਾਂ ਕੇਵਲ ਸੱਚੀ-ਸੁੱਚੀ ਭਾਵਨਾ ਤੇ ਪ੍ਰਤੀਬੱਧਤਾ ਦੀ ਲੋੜ ਹੁੰਦੀ ਹੈ। ਇਸ ਵਕਤ ਭਾਰਤ ਅਤੇ ਭਾਰਤ ਦੇ ਸਾਰੇ ਪ੍ਰਾਂਤਾਂ ਵਿਚ ਗ਼ਰੀਬ ਵਰਗ ਤਿੰਨ ਚੌਥਾਈ ਹਿੱਸੇ ਦੇ ਲਗਭਗ ਹੈ। ਇਹੀ ਉਹ ਸਾਧਨਹੀਣ ਵਰਗ ਹੈ ਜਿਸ ਨੂੰ ਸ਼ਿਕਾਰ ਬਣਾਉਣ ਲਈ ਚੋਣ ਲੜਨ ਵਾਲੇ ਸ਼ਿਕਾਰੀ ਮੈਨੀਫ਼ੈਸਟੋ ਸਮੇਤ ਹਰ ਤਰ੍ਹਾਂ ਦੇ ਹੋਰ ਸਾਰੇ ਹਰਬੇ ਵਰਤਦੇ ਹਨ।
ਚੋਣ ਲੜਦੀਆਂ ਇਹਨਾਂ ਪਾਰਟੀਆਂ ਅਤੇ ਆਗੂ ਉਨ੍ਹਾਂ ਢਗਿਆਂ ਵਾਂਗ ਹਨ ਜੋ ਵਧੀਆ ਹਰਾ ਚਾਰਾ ਤੇ ਚੰਗੀ ਫ਼ੀਡ ਲਈ ਸਰਮਾਏਦਾਰੀ ਦੇ ਜੂਲੇ ਵਿਚ ਜੁਪਣ ਲਈ ਕਾਹਲੇ ਹੁੰਦੇ ਹਨ। ਉਹ ਹੇਠਲਿਆਂ ਨੂੰ ਲਿਤਾੜ ਕੇ ਉੱਪਰਲਿਆਂ ਨੂੰ ਲਾਭ ਪਹੁੰਚਾਉਣ ਦਾ ਕੰਮ ਕਰਦੇ ਹਨ ਅਤੇ ਵਿੱਚੋਂ ਆਪ ਵੀ 'ਵਗਦੀ ਗੰਗਾ' ਵਿਚ ਸਿਰਫ਼ ਹੱਥ ਹੀ ਨਹੀਂ ਧੋਂਦੇ ਬਲਕਿ ਖੂਬ ਇਸ਼ਨਾਨ ਵੀ ਕਰਦੇ ਹਨ। ਖ਼ੁਦ ਵੀ ਹੋਰ ਅਮੀਰ ਤੇ ਹੋਰ ਅਮੀਰ ਹੋਣ ਦੇ ਸੁਪਨੇ ਲੈਂਦੇ ਹਨ ਅਤੇ ਆਪਣੇ ਇਸ 'ਪ੍ਰਬੰਧ' ਰੂਪੀ 'ਆਕਾ' ਨੂੰ ਹੋਰ ਮਜ਼ਬੂਤ ਤੇ ਖੁਸ਼ਹਾਲ ਕਰਨ ਦੇ ਮਕਸਦ ਨਾਲ ਚੋਣ ਲੜਦੇ ਹਨ। ਅਜੇਹੇ ਚੋਣ ਖਿਡਾਰੀ ਆਖਦੇ ਇਹੀ ਹਨ ਕਿ ਉਹ ਲੋਕਾਂ ਦੀ ਸੇਵਾ ਕਰਨਗੇ, ਲੋਕਾਂ ਨੂੰ ਵੱਖ-ਵੱਖ ਰਾਹਤਾਂ ਦੇਣਗੇ, ਗ਼ਰੀਬੀ ਦੂਰ ਕਰਨਗੇ, ਗ਼ਰੀਬੀ ਅਮੀਰੀ ਦਾ ਪਾੜਾ ਘੱਟ ਕਰਨਗੇ। ਹਰ ਇਕ ਨੂੰ ਰੁਜ਼ਗਾਰ ਦੇਣਗੇ। ਚੰਗੀਆਂ ਤੇ ਮੁਫ਼ਤ ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਦੇਣਗੇ। ਦਲਿਤਾਂ ਤੇ ਗ਼ਰੀਬਾਂ ਨਾਲ ਹੁੰਦਾ ਵਿਤਕਰਾ ਦੂਰ ਕਰਨਗੇ, ਪੁਲੀਸ ਦੇ ਕਹਿਰ ਤੋਂ ਬਚਾਉਣਗੇ, ਲੋਕਾਂ ਨੂੰ ਨਿਆਂ ਦਿਵਾਉਣਗੇ, ਸੱਭ ਲੋਕਾਂ ਨੂੰ ਬਰਾਬਰ ਸਮਝਣਗੇ, ਆਦਿ-ਆਦਿ। ਪਰ ਇਹ ਸੱਭ ਝੂਠ ਹੁੰਦਾ ਹੈ। ਲੋਕ ਜਲਦ ਹੀ ਠੱਗੇ ਗਏ ਮਹਿਸੂਸ ਕਰਨ ਲਗ ਜਾਂਦੇ ਹਨ।
ਅਮੀਰ ਸਰਮਾਏਦਾਰ ਸ਼੍ਰੇਣੀ ਚੋਣਾਂ ਦਾ ਖੇਡ ਰਚਾਉਂਦੀ ਹੈ। ਸਰਮਾਏਦਾਰ ਪੱਖੀ ਪਾਰਟੀਆਂ 'ਚੋਂ ਚਾਹੇ ਕੋਈ ਵੀ ਹਾਰੇ ਕੋਈ ਪਾਰਟੀ ਜਿੱਤੇ ਇਸ ਵਿਚ ਜਿੱਤ ਹਰ ਹਾਲਤ ਸਰਮਾਏਦਾਰ ਸ਼੍ਰੇਣੀ ਦੀ ਹੀ ਹੁੰਦੀ ਹੈ। ਅਮੀਰ ਸ਼੍ਰੇਣੀ ਨੇ ਕੇਂਦਰੀ ਜਾਂ ਸੂਬਾਈ ਚੋਣਾਂ ਵਿਚ ਜੋ ਵੀ ਪਾਰਟੀ ਜਿੱਤੇ ਉਸ ਨੂੰ ਆਪਣੇ ਮਕਸਦ ਲਈ ਵਰਤਣਾ ਹੁੰਦਾ ਹੈ। ਸੰਵਿਧਾਨ ਦਾ ਚੌਖਟਾ ਹੀ ਇਸ ਤਰ੍ਹਾਂ ਬਣਾ ਲਿਆ ਜਾਂਦਾ ਹੈ ਕਿ ਉਹ ਹਰ ਹਾਲਤ ਵਿਚ ਅਮੀਰ ਸ਼੍ਰੇਣੀ ਦੇ ਹਿਤਾਂ ਵਿਚ ਭੁਗਤੇ ਅਤੇ ਇਕ ਸੀਮਾ ਵਿਚ ਰਹਿ ਕੇ ਕੰਮ ਕਰੇ, ਤੇ ਜੋ ਵੀ ਕਰੇ ਉਹ ਅਮੀਰਾਂ ਦੇ ਲਾਭ ਵਾਸਤੇ ਹੋਵੇ। ਕਿਸੇ ਤਰ੍ਹਾਂ ਵੀ ਉਸ ਦਾ ਲਾਭ ਗ਼ਰੀਬ ਨੂੰ ਨਾ ਮਿਲੇ, ਜੇ ਮਿਲੇ ਵੀ ਤਾਂ ਉਹ ਘੱਟ ਤੋਂ ਘੱਟ ਹੋਵੇ।
ਦੇਸ਼ ਆਜ਼ਾਦ ਹੋਣ ਪਿੱਛੋਂ ਪਹਿਲਾਂ ਪਹਿਲ ਤਾਂ ਪਹਿਲੀਆਂ ਕੁਝ ਚੋਣਾਂ ਵਿਚ ਚੋਣ ਲੜਦੀਆਂ ਪਾਰਟੀਆਂ ਕਾਂਗਰਸ, ਜਨਸੰਘ ਜਾਂ ਅਕਾਲੀ ਆਦਿ ਲੋਕਾਂ ਤੋਂ ਵੋਟਾਂ ਬਟੋਰਨ ਲਈ ਜ਼ਬਾਨੀ ਕਲਾਮੀ ਹੀ ਵਾਅਦੇ ਕਰਦੀਆਂ ਸਨ ਅਤੇ ਲੋਕ ਇਨ੍ਹਾਂ ਦੇ ਭਰਮਾਊ ਨਾਹਰਿਆਂ ਦਾ ਝੱਟ ਸ਼ਿਕਾਰ ਵੀ ਹੋ ਜਾਂਦੇ ਸਨ, ਕਿਉਂਕਿ ਆਜ਼ਾਦੀ ਦੀ ਲੜਾਈ ਵਿਚ ਕਾਂਗਰਸ ਦੀ ਉਭਰਵੀਂ ਭੂਮਿਕਾ ਰਹੀ ਸੀ। ਲੋਕ ਇਨ੍ਹਾਂ 'ਤੇ ਛੇਤੀ ਇਤਬਾਰ ਕਰ ਲੈਂਦੇ ਸਨ। ਪਰ ਜਲਦੀ ਹੀ ਇਹ ਵਾਅਦੇ ਹਵਾ ਦੇ ਬੁੱਲੇ ਬਣ ਕੇ ਲੋਕਾਂ ਦੀਆਂ ਨਜ਼ਰਾਂ ਤੋਂ ਝਟ ਓਝਲ ਹੁੰਦੇ ਦਿਸੇ। ਲੋਕਾਂ ਨੂੰ ਵਾਅਦਿਆਂ ਦੇ ਭਰਮਜਾਲ ਵਿਚ ਫਸਾਉਣ ਲਈ ਇਹ ਪਾਰਟੀਆਂ ਵੀ ਹੋਰ ਚਲਾਕ ਹੋ ਗਈਆਂ ਤੇ ਉਹ ਸ਼ਿਕਾਰ ਨੂੰ ਜਾਲ ਵਿੱਚ ਫਸਾਉਣ ਲਈ ਮਜ਼ਬੂਤ ਤੇ ਬਾਰੀਕ ਜਾਲ ਬੁਣਨ ਤੇ ਨਾਲ-ਨਾਲ ਚੋਗਾ ਖਿੰਡਾਉਣ ਵਾਂਗ ਵਾਅਦਿਆਂ ਦਾ ਲਿਖਤੀ ਜਾਲ ਬੁਣਨ ਲੱਗੀਆਂ। ਵਾਅਦਿਆਂ ਦੇ ਇਸ ਲਿਖਤੀ ਜਾਲ ਨੂੰ 'ਚੋਣ ਮੈਨੀਫ਼ੈਸਟੋ' ਦਾ ਨਾਮ ਦਿੱਤਾ ਗਿਆ। ਲੋਕਾਂ ਨੂੰ ਭਰਮਾਉਣ ਲਈ ਇਕ-ਦੂਜੇ ਤੋਂ ਵੱਧ ਕੇ ਵਾਅਦੇ ਹੋਣ ਲੱਗੇ। ਸਹਿਜੇ-ਸਹਿਜੇ ਇਹ 'ਚੋਣ ਮੈਨੀਫ਼ੈਸਟੋ' ਉਸ ਹਰੇ ਚਾਰੇ ਵਰਗੇ ਬਣ ਗਏ ਹਨ, ਜਿਸ ਨੂੰ ਦਿਖਾ ਕੇ ਕਸਾਈ ਬੱਕਰੇ ਨੂੰ ਬੁੱਚੜਖਾਨੇ ਤੀਕ ਸੌਖਿਆਂ ਲੈ ਜਾਂਦਾ ਹੈ। ਬਸ ਇਕ ਵਾਰ ਭਰਮਾਉ ਲਾਰਿਆਂ ਵਿਚ ਲੋਕਾਂ ਨੂੰ ਅਪਣੇ ਮਗਰ ਲਾਇਆ; ਵੋਟਾਂ ਬਟੋਰੀਆਂ ਤੇ 'ਤੂੰ ਕੌਣ-ਮੈਂ ਕੌਣ'। ਫਿਰ ਇਹ ਜੇਤੂ ਪਾਰਟੀਆਂ ਤੇ ਉਨ੍ਹਾਂ ਦੇ ਉਮੀਦਵਾਰ ਅਸਲ ਰੰਗ ਵਿਚ ਆ ਜਾਂਦੇ ਹਨ। ਮੈਨੀਫ਼ੈਸਟੋ ਰਾਹੀਂ ਕੀਤੇ ਸਭ ਵਾਅਦੇ ਕਿਸੇ ਕੂੜੇਦਾਨ ਵਿਚ ਸੁੱਟ ਦਿਤੇ ਜਾਂਦੇ ਹਨ ਅਤੇ ਮੈਨੀਫ਼ੈਸਟੋ ਰਾਹੀਂ ਕੀਤੇ ਵਾਅਦਿਆਂ ਨੂੰ ਇਕ 'ਚੋਣ ਜੁਮਲਾ' ਕਹਿ ਕੇ ਲੋਕਾਂ ਦੀਆਂ ਆਸਾਂ ਤੇ ਭਰੋਸੇ ਦਾ ਮਖੌਲ ਉਡਾਇਆ ਜਾਂਦਾ ਹੈ। ਐਸੀ ਹਾਲਤ ਵਿਚ ਲੋਕ ਕਿੱਥੇ ਜਾਣ? ਕੀ ਕਰਨ? ਕਿਸ ਨੂੰ ਫ਼ਰਿਆਦ ਕਰਨ? ਇਹ ਕੋਈ ਕਾਨੂੰਨੀ ਦਸਤਾਵੇਜ਼ ਤਾਂ ਹੈ ਨਹੀਂ ਕਿ ਜਿਸ ਨੂੰ ਅਦਾਲਤ ਵਿਚ ਵੰਗਾਰਿਆ ਜਾ ਸਕੇ। ਕਿਸੇ ਪਾਰਟੀ ਵਿਰੁਧ ਕੇਸ ਦਾਇਰ ਕੀਤਾ ਜਾ ਸਕੇ। ਲੋਕ ਹੱਥ ਮਲਦੇ ਝੂਰਦੇ ਹੀ ਰਹਿ ਜਾਂਦੇ ਹਨ। ਉਨ੍ਹਾਂ ਕੋਲ ਉਹੀ ਰਹਿ ਜਾਂਦਾ ਹੈ ਜੋ ਉਨ੍ਹਾਂ ਕੋਲ ਸ਼ਿਕਾਰੀ ਨੇ ਜਾਲ ਵਿਛਾਉਣ ਤੋਂ ਪਹਿਲਾਂ ਥੋੜ੍ਹਾ ਬਹੁਤ ਚੋਗਾ ਖਿਲਾਰਿਆ ਹੁੰਦਾ ਹੈ। ਉਹੀ ਜੋ ਉਨ੍ਹਾਂ ਸ਼ਿਕਾਰੀ ਦੇ ਜਾਲ 'ਚ ਫਸਣ ਤੋਂ ਪਹਿਲਾ ਖਿਲਾਰਿਆ ਚੋਗਾ ਖਾਧਾ ਹੁੰਦਾ ਹੈ। ਉਹੀ ਕੁਝ ਉਨ੍ਹਾਂ ਦੇ ਕੋਲ ਰਹਿੰਦਾ ਹੈ, ਜੋ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਨਕਦ ਜਾਂ ਕਿਸੇ ਹੋਰ ਰੂਪ ਵਿਚ ਵੋਟਾਂ ਦੇ ਮੁੱਲ ਦੇ ਰੂਪ ਵਿੱਚ ਮਿਲਿਆ ਹੁੰਦਾ ਹੈ। ਗ਼ਰੀਬ ਉਸੇ ਨੂੰ ਹੀ ਗਨੀਮਤ ਸਮਝ ਲੈਂਦੇ ਹਨ। ਇਹੀ ਉਨ੍ਹਾਂ ਪਿਛਲੇ ਸੱਤ ਦਹਾਕਿਆਂ ਤੇ ਤਜ਼ਰਬੇ ਵਿਚ ਸਿੱਖਿਆ ਹੈ। ਉਹ ਬੇਵੱਸ ਹਨ। ਕੋਈ ਉਨ੍ਹਾਂ ਦੀ ਬਾਂਹ ਫੜਨ ਵਾਲਾ ਸਾਹਮਣੇ ਨਹੀਂ ਦਿਸਦਾ।
ਗ਼ਰੀਬ ਬੇਵੱਸ ਵੋਟਰ ਕਰੇ ਵੀ ਤਾਂ ਕੀ ਕਰੇ। ਉਸ ਦੇ ਸਾਹਮਣੇ ਆਮ ਤੌਰ 'ਤੇ ਦੋ ਹੱਟੇ-ਕੱਟੇ, ਦੋ ਜਾਂ ਕਦੇ-ਕਦੇ ਵੱਧ ਵੀ ਪਹਿਲਵਾਨ ਖੜੇ ਕਰ ਦਿਤੇ ਜਾਂਦੇ ਹਨ। ਉਨ੍ਹਾਂ ਨੂੰ ਇਨ੍ਹਾਂ ਦੋਹਾਂ 'ਚੋਂ ਇਕ ਦੀ ਚੋਣ ਕਰਨ ਲਈ ਕਿਹਾ ਜਾਂਦਾ ਹੈ। ਵਿਚਾਰਾ ਵੋਟਰ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਨ੍ਹਾਂ ਦੋਹਾਂ ਨੇ ਉਸ ਨੂੰ ਕੁੱਟਣਾ ਵੀ ਹੈ ਤੇ ਲੁੱਟਣਾ ਵੀ, ਪਰ ਉਹ ਮਜਬੂਰ ਹੁੰਦਾ ਹੈ। ਵੋਟਰ ਦੋ ਪਹਿਲਵਾਨਾਂ 'ਚੋਂ ਇੱਕ ਨੂੰ 'ਕੁੱਝ ਕੁ ਚੰਗਾ' ਸਮਝ ਕੇ ਚੁਣ ਲੈਂਦਾ ਹੈ।
ਪਰ ਵੋਟਰ ਹੈਰਾਨ ਪ੍ਰੇਸ਼ਾਨ ਹੁੰਦਾ ਹੈ ਜਦ ਉਸ ਦਾ ਚੁਣਿਆ 'ਕੁੱਝ ਚੰਗਾ' ਥੋੜ੍ਹੇ ਹੀ ਅਰਸੇ ਬਾਅਦ ਦੂਸਰੇ ਤੋਂ ਵੀ ਵੱਧ ਸ਼ਕਤੀਸ਼ਾਲੀ ਲੁਟੇਰਾ ਤੇ ਜਾਬਰ ਬਣ ਜਾਂਦਾ ਹੈ। ਵੋਟਰ ਫੇਰ ਅਗਲੇ 5 ਸਾਲ ਉਸ ਤੋਂ ਨਿਰੰਤਰ ਕੁਟ ਖਾਂਦੇ ਰਹਿੰਦੇ ਹਨ। ਕੋਈ ਮੈਨੀਫੈਸਟੋ, ਕੋਈ ਚੋਣ ਕਮਿਸ਼ਨ ਦਾ ਪ੍ਰਬੰਧ ਉਸ ਦੀ ਮਦਦ ਨਹੀਂ ਕਰਦਾ।
ਇਹ ਬਿਲਕੁਲ ਠੀਕ ਹੈ ਕਿ ਜਮਾਤੀ ਸਮਾਜ ਤੇ ਪ੍ਰਬੰਧ ਵਿਚ ਲੋਕ ਰਾਜ ਲੋਕਾਂ ਦਾ ਰਾਜ ਨਹੀਂ ਹੁੰਦਾ। ਇਹ ਜਮਾਤੀ ਰਾਜ ਹੁੰਦਾ ਹੈ। ਧੋਖਾ ਹੁੰਦਾ ਹੈ, ਵਿਖਾਵਾ ਹੁੰਦਾ ਹੈ। ਇਹ ਲੋਕਾਂ ਲਈ, ਲੋਕਾਂ ਦੁਆਰਾ, ਲੋਕਾਂ ਦਾ ਰਾਜ ਨਹੀਂ ਹੁੰਦਾ। ਸਗੋਂ ਗ਼ਰੀਬਾਂ ਦੀਆਂ ਵੋਟਾਂ ਬਟੋਰ ਕੇ ਅਮੀਰਾਂ ਦਾ ਰਾਜ ਹੁੰਦਾ ਹੈ। ਚੋਣ ਪ੍ਰਕਿਰਿਆ ਵੀ ਸੱਭ ਧੋਖੇ ਭਰਪੂਰ ਹੁੰਦੀ ਹੈ। ਪਰੰਤੂ ਜਿੰਨਾਂ ਚਿਰ ਇਹ ਪ੍ਰਬੰਧ ਅਮੀਰਾਂ, ਵੱਡੇ ਸਰਮਾਏਦਾਰ ਅਜ਼ਾਰੇਦਾਰ ਘਰਾਣਿਆਂ ਕੋਲ ਹੈ, ਓਨਾ ਚਿਰ ਸ਼ਕਤੀਸ਼ਾਲੀ ਜਨਤਕ ਦਬਾਅ ਰਾਹੀਂ ਕੁੱਝ ਸੋਧਾਂ ਰਿਆਇਤਾਂ ਲੈ ਕੇ ਆਮ ਲੋਕਾਂ ਨੂੰ ਕੁੱਝ ਕੁ ਰਾਹਤ ਤਾਂ ਦਿਵਾਈ ਹੀ ਜਾ ਸਕਦੀ ਹੈ।
ਏਸ ਮਕਸਦ ਲਈ ਜਿੱਥੇ ਹੋਰ ਜਨਤਕ ਸੰਘਰਸ਼ ਅਤੇ ਸਮੇਂ 'ਤੇ ਉਪਾਵਾਂ ਦੀ ਲੋੜ ਹੈ, ਉਥੇ ਨਾਲ ਹੀ ਵੋਟਾਂ ਖ਼ਰੀਦਣ ਅਤੇ ਹਰ ਤਰ੍ਹਾਂ ਦੇ ਲੁਭਾਊ ਤੇ ਧੋਖੇਬਾਜ਼ ਮੀਡੀਏ ਉੱਪਰ ਸਖ਼ਤ ਨਜ਼ਰ ਰੱਖਣ ਦੀ ਵੀ ਲੋੜ ਹੈ (ਜੋ ਵਿਚਾਰੇ ਚੋਣ ਕਮਿਸ਼ਨ ਦੇ ਵੱਸ ਦੀ ਗੱਲ ਨਹੀਂ ਹੈ)। ਉੱਥੇ ਇਹ ਵੀ ਜ਼ਰੂਰੀ ਹੈ ਕਿ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਮੰਨਿਆ ਜਾਵੇ। ਜੋ ਵਾਅਦੇ ਮੈਨੀਫੈਸਟੋ ਰਾਹੀਂ ਕੋਈ ਪਾਰਟੀ ਕਰਦੀ ਹੈ, ਜੇਕਰ ਜਿੱਤ ਉਪਰੰਤ ਉਹ ਪੂਰੇ ਨਹੀਂ ਕਰਦੀ ਤਾਂ ਉਸ ਉੱਪਰ ਅਦਾਲਤ ਵਿਚ ਕੇਸ ਦਰਜ ਕੀਤਾ ਜਾ ਸਕੇ। ਉਸ ਬਾਰੇ ਸਜ਼ਾ ਨਿਸ਼ਚਿਤ ਹੋਵੇ ਅਤੇ ਘੱਟੋ-ਘੱਟ ਉਸ ਪਾਰਟੀ ਦੀ ਮਾਨਤਾ ਰੱਦ ਹੋਵੇ। ਪਾਰਟੀ ਮੁਖੀ ਨੂੰ ਜੇਲ੍ਹ ਵਿਚ ਭੇਜੇ ਜਾਣ ਦੀ ਵਿਵਸਥਾ ਹੋਵੇ। ਇੰਝ ਵੋਟਰਾਂ ਨਾਲ, ਆਮ ਲੋਕਾਂ ਨਾਲ ਧੋਖਾ ਕਿਸੇ ਹੱਦ ਤਕ ਘਟ ਸਕਦਾ ਹੈ। ਭਾਵੇਂ ਇਸ ਰਾਜਨੀਤਕ ਪ੍ਰਬੰਧ ਦੇ ਰਾਖੇ ਅਜਿਹਾ ਕਦੇ ਨਹੀਂ ਹੋਣ ਦੇਣਗੇ ਪਰ ਇਸ ਬਾਰੇ ਬਹਿਸ ਛਿੜਨੀ ਚਾਹੀਦੀ ਹੈ। ਯਤਨ ਹੋਣੇ ਚਾਹੀਦੇ ਹਨ।
ਅਜਿਹਾ ਹੋ ਜਾਵੇ ਤਾਂ ਹਰ ਘਰ ਦੇ ਘੱਟ ਤੋਂ ਘੱਟ ਇਕ ਜੀਅ ਨੂੰ ਨੌਕਰੀ ਦਾ ਵਾਅਦਾ ਕਰ ਕੇ ਮੁਕਰਨ ਵਾਲੇ ਅਤੇ ਵਿਦੇਸ਼ ਤੋਂ ਕਾਲਾ ਧਨ ਲਿਆ ਕੇ ਹਰ ਭਾਰਤੀ ਨਾਗਰਿਕ ਦੇ ਖਾਤੇ ਵਿਚ 15-15 ਲੱਖ ਰੁਪਏ ਜਮ੍ਹਾ ਕਰਾਉਣ ਦੇ ਵਾਅਦੇ ਨੂੰ 'ਇਕ ਚੋਣ ਜੁਮਲਾ' ਕਹਿ ਕੇ ਲੋਕਾਂ ਨਾਲ ਵੱਡਾ ਧੋਖਾ ਕਰਨ ਵਾਲਿਆਂ ਲਈ ਸ਼ਾਇਦ ਕੋਈ ਥੋੜ੍ਹਾ ਬਹੁਤ ਡਰ ਪੈਦਾ ਹੋ ਜਾਵੇ। ਸੱਚ ਤਾਂ ਇਹ ਹੈ ਕਿ ਅੱਜ ਹਰ ਬੁਰਜ਼ਵਾ ਪਾਰਟੀ ਚੋਣਾਂ ਵੇਲੇ ਵੋਟਾਂ ਬਟੋਰਨ ਲਈ ਗ਼ਰੀਬ ਲੋਕਾਂ ਨੂੰ ਜੋ ਬਹੁਤ ਹੀ ਸੁੰਦਰ-ਸੁੰਦਰ ਸਬਜ਼ਬਾਗ਼ ਦਿਖਾਉਂਦੀ ਹੈ, ਅਨੇਕਾਂ ਤਰ੍ਹਾਂ ਦੇ ਅਤੇ ਇੱਕ-ਦੂਜੇ ਤੋਂ ਅੱਗੇ ਲੰਘ ਕੇ ਚੋਣ ਮੈਨੀਫੈਸਟੋ ਰਾਹੀਂ ਲਿਖਤੀ ਵਾਅਦੇ ਕਰਦੀ ਹੈ, ਬਾਅਦ ਵਿਚ ਉਸ ਤੋਂ ਸਾਰੇ ਹੀ ਮੁੱਕਰ ਜਾਂਦੇ ਹਨ। ਕਦੇ ਵੀ ਕੋਈ ਵਾਅਦਾ ਵਫ਼ਾ ਨਹੀਂ ਹੁੰਦਾ। ਐਸੀ ਹਾਲਤ ਵਿਚ ਜੇ ਚੋਣ ਕਮਿਸ਼ਨ ਅਤੇ ਅਦਾਲਤ ਮੂਕ-ਦਰਸ਼ਕ ਬਣੇ ਰਹਿਣਗੇ ਤਾਂ ਇਨ੍ਹਾਂ ਸੰਸਥਾਵਾਂ ਦਾ ਲੋਕਾਂ ਨੂੰ ਕੀ ਲਾਭ? ਮੈਨੀਫ਼ੈਸਟੋ ਦੇ ਝੂਠੇ ਲਾਰੇ ਜਾਂ ਤਾਂ ਬੰਦ ਹੋਣ ਜਾਂ ਇਨ੍ਹਾਂ ਨੂੰ ਬਕਾਇਦਾ ਕਾਨੂੰਨੀ ਦਸਤਾਵੇਜ਼ ਸਮਝਿਆ ਜਾਵੇ, ਜਿਸ ਤੋਂ ਪਿੱਛੇ ਹਟਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਹੋ ਸਕੇ।
 

ਜੰਗੀ ਉਨਮਾਦ ਦੋਹਾਂ ਦੇਸ਼ਾਂ ਲਈ ਖਤਰਨਾਕ

ਪਿਛਲੇ ਦਿਨੀਂ ਕਸ਼ਮੀਰ ਅੰਦਰ ਉੜੀ ਖੇਤਰ 'ਚ ਪਾਕਿਸਤਾਨੀ ਦਹਿਸ਼ਤਗਰਦਾਂ ਵਲੋਂ ਇਕ ਫੌਜੀ ਕੈਂਪ 'ਤੇ ਬੁਜ਼ਦਿਲਾਨਾ ਹਮਲਾ ਕਰਕੇ 19 ਸੈਨਿਕਾਂ ਨੂੰ ਸ਼ਹੀਦ ਕਰ ਦੇਣ ਦੀ ਮੰਦਭਾਗੀ ਘਟਨਾ ਨੂੰ ਆਧਾਰ ਬਣਾ ਕੇ ਸੰਘ ਪਰਿਵਾਰ ਤੇ ਮੋਦੀ ਸਰਕਾਰ ਵਲੋਂ ਦੇਸ਼ ਭਰ ਵਿਚ ਜੰਗੀ ਉਨਮਾਦ ਪੈਦਾ ਕਰਨ ਦੇ ਯਤਨਾਂ 'ਤੇ ਭਾਰਤ ਦੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਮਾਰੇ ਗਏ ਸੈਨਿਕਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਨੇ ਮੰਗ ਕੀਤੀ ਹੈ ਕਿ ਸਰਹੱਦ ਪਾਰੋਂ ਹੋ ਰਹੀ ਘੁਸਪੈਠ ਨੂੰ ਰੋਕਣ ਲਈ ਕੇਂਦਰ ਸਰਕਾਰ ਸਖਤ ਕਦਮ ਉਠਾਵੇ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਿਆ ਜਾ ਸਕੇ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵਲੋਂ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਅਨੁਸਾਰ ਉੜੀ ਫੌਜੀ ਕੈਂਪ 'ਤੇ ਹਮਲੇ ਦੀ ਘਟਨਾ ਨੂੰ ਅਧਾਰ ਬਣਾ ਕੇ ਜਿਸ ਤਰ੍ਹਾਂ ਸੰਘ ਪਰਿਵਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਪਾਕਿਸਤਾਨ ਨਾਲ ਸਿੱਧੀ ਫੌਜੀ ਜੰਗ ਛੇੜਨ ਦਾ ਮਾਹੌਲ ਤਿਆਰ ਕਰ ਰਹੀ ਹੈ, ਇਲੈਕਟਰਾਨਿਕ ਮੀਡੀਆ ਦੇ ਇਕ ਹਿੱਸੇ ਵਜੋਂ ਆਪਣੇ ਜੋਟੀਦਾਰ ਬੁਲਾਰਿਆਂ ਨੂੰ ਬੁਲਾ ਕੇ ਉਤੇਜਿਤ ਬਹਿਸਾਂ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ, ਉਸ ਨਾਲ ਆਮ ਲੋਕਾਂ ਦੇ ਮਨਾਂ ਅੰਦਰ ਜੰਗ ਦਾ ਖ਼ੌਫ ਪੈਦਾ ਹੋ ਗਿਆ ਹੈ। ਜੰਗ ਨਾਲ ਹੋਣ ਵਾਲੇ ਭਾਰੀ ਨੁਕਸਾਨ ਬਾਰੇ ਨਾ ਪਾਕਿਸਤਾਨ ਤੇ ਨਾ ਹੀ ਭਾਰਤ ਦੇ ਹੁਕਮਰਾਨਾਂ ਨੂੰ ਕੋਈ ਫ਼ਿਕਰਮੰਦੀ ਹੈ ਬਲਕਿ ਉਹ ਤਾਂ ਇਕ ਦੂਸਰੇ ਨੂੰ ਪਰਿਪੂਰਕ ਬਣਾ ਰਹੇ ਹਨ ਤਾਂਕਿ ਲੋਕਾਂ ਦਾ ਧਿਆਨ ਮਹਿੰਗਾਈ, ਬੇਰੁਜ਼ਗਾਰੀ, ਭੁਖਮਰੀ, ਅਨਪੜ੍ਹਤਾ ਤੇ ਥੁੜ੍ਹਾਂ ਮਾਰੀ ਜ਼ਿੰਦਗੀ ਵਰਗੇ ਅਸਲ ਮੁੱਦਿਆਂ ਤੋਂ ਪਾਸੇ ਕਰਨ ਖਾਤਰ ਅੰਧਰਾਸ਼ਟਰਵਾਦ ਦੇ ਨਾਂਅ ਉਪਰ ਇਕ ਦੂਸਰੇ ਵਿਰੁੱਧ ਦੁਸ਼ਮਣੀ ਭਰਿਆ ਮਾਹੌਲ ਤਿਆਰ ਕੀਤਾ ਜਾਵੇ। ਸੰਘ ਪਰਿਵਾਰ ਪਹਿਲਾਂ ਹੀ ਘੱਟ ਗਿਣਤੀਆਂ ਖਾਸਕਰ ਮੁਸਲਿਮ ਧਾਰਮਕ ਘੱਟ ਗਿਣਤੀ ਵਿਰੁੱਧ ਇਕ ਗਿਣੀਮਿੱਥੀ ਸਾਜਿਸ਼ ਅਧੀਨ 'ਹਿੰਦੂ ਰਾਸ਼ਟਰ' ਦੀ ਸਥਾਪਤੀ ਵਾਸਤੇ ਹਰ ਕਿਸਮ ਦਾ ਕੁਫ਼ਰ ਤੋਲ ਰਿਹਾ ਹੈ। ਅੱਤਵਾਦ ਦਾ ਸਬੰਧ ਕਿਸੇ ਖਾਸ ਧਰਮ, ਫਿਰਕੇ ਜਾਂ ਦੇਸ਼ ਨਾਲ ਨਹੀਂ ਹੁੰਦਾ ਸਗੋਂ ਇਹ ਇਕ ਗੈਰ-ਵਿਗਿਆਨਕ ਤੇ ਅਣਮਨੁੱਖੀ ਵਰਤਾਰਾ ਹੈ ਜੋ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਲੁਟੇਰੀਆਂ ਸਰਕਾਰਾਂ ਵਲੋਂ ਹੱਲ ਨਾ ਕਰਕੇ ਫਿਰਕੂ ਤੱਤਾਂ ਰਾਹੀਂ ਲੋਕਾਂ ਦੇ ਗੁੱਸੇ ਨੂੰ ਗਲਤ ਲੀਹਾਂ ਉਪਰ ਤੋਰ ਦਿੰਦਾ ਹੈ। ਅੱਤਵਾਦ ਦਾ ਟਾਕਰਾ ਕਰਨ ਤੇ ਦੇਸ਼ ਦੀ ਸੁਰੱਖਿਆ ਲਈ ਸਾਨੂੰ ਆਪਣੀਆਂ ਰੱਖਿਆ ਕਮਜ਼ੋਰੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਦੇਸ਼ ਵਿਰੋਧੀ ਅਨਸਰ ਸਾਡੀਆਂ ਸਰਹੱਦਾਂ ਪਾਰ ਕਰਕੇ ਕੋਈ ਗੈਰ ਮਾਨਵੀ ਕਾਰਾ ਨਾ ਕਰ ਸਕਣ। ਦੋਹਾਂ ਦੇਸ਼ਾਂ ਦੇ ਹਾਕਮਾਂ ਨੂੰ ਇਸ ਖਿੱਤੇ ਵਿਚ ਜੰਗ ਦਾ ਮਾਹੌਲ ਪੈਦਾ ਕਰਨ ਦੀ ਥਾਂ ਆਪਣੇ ਮਸਲੇ ਧੀਰਜ ਨਾਲ ਗੱਲਬਾਤ ਰਾਹੀਂ ਹੱਲ ਕਰਨੇ ਚਾਹੀਦੇ ਹਨ। ਹਿੰਦ-ਪਾਕਿ ਜੰਗ ਜਿੱਥੇ ਭਾਰੀ ਮਾਨਵੀ ਤੇ ਆਰਥਕ ਨੁਕਸਾਨ ਕਰੇਗੀ ਉਥੇ ਸਾਮਰਾਜੀ ਦੇਸ਼ਾਂ ਨੂੰ ਆਪਣੇ ਜੰਗੀ ਹਥਿਆਰ ਵੇਚਣ ਦਾ ਸੁਨਹਿਰੀ ਮੌਕਾ ਵੀ ਪ੍ਰਦਾਨ ਕਰੇਗੀ। ਇਸ ਖੇਤਰ ਵਿਚ ਕੋਈ ਵੀ ਝਗੜਾ ਅਮਰੀਕਣ ਸਾਮਰਾਜ ਨੂੰ ਸਾਡੇ ਦੇਸ਼ ਅੰਦਰ ਪੈਰ ਪਸਾਰਨ ਦਾ ਮੌਕਾ ਦੇਵੇਗਾ ਜੋ ਦੇਸ਼ ਦੀ ਸੁਰੱਖਿਆ ਤੇ ਏਕਤਾ ਲਈ ਡਾਢਾ ਨੁਕਸਾਨਦੇਹ ਹੋ ਸਕਦਾ ਹੈ।
ਆਰ.ਐਮ.ਪੀ.ਆਈ. (RMPI) ਦੇਸ਼ ਤੇ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਪਾਕਿਸਤਾਨ ਦੇ ਲੋਕਾਂ ਨੂੰ ਵੀ ਸੱਦਾ ਦਿੰਦੀ ਹੈ ਕਿ ਉਹ ਆਪਣੇ ਹੁਕਮਰਾਨਾਂ ਵਲੋਂ ਇਸ ਖਿੱਤੇ ਵਿਚ ਪੈਦਾ ਕੀਤਾ ਜਾ ਰਹੇ ਜੰਗੀ ਮਾਹੌਲ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਆਪੋ ਆਪਣੇ ਦੇਸ਼ਾਂ ਅੰਦਰ ਸ਼ਾਂਤੀ ਬਣਾਈ ਰੱਖਣ। ਪਾਰਟੀ ਪਾਕਿਸਤਾਨੀ ਹਾਕਮਾਂ ਨੂੰ ਇਹ ਤਾੜਨਾ ਕਰਦੀ ਹੈ ਕਿ ਉਹ ਅੱਤਵਾਦੀਆਂ ਨੂੰ ਆਪਣੀ ਧਰਤੀ ਦੀ ਵਰਤੋਂ ਭਾਰਤ ਵਿਰੁੱਧ ਹਮਲਿਆਂ ਲਈ ਕਰਨ ਤੋਂ ਸਖਤੀ ਨਾਲ ਰੋਕੇ। ਪਾਰਟੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਦੀ ਹੈ ਕਿ ਉਹ ਦੋਹਾਂ ਦੇਸ਼ਾਂ ਵਿਚਕਾਰਲੇ ਸਾਰੇ ਝਗੜੇ ਮਿਲ ਬੈਠ ਕੇ ਸ਼ਾਂਤਮਈ ਢੰਗ ਨਾਲ ਦੁਵੱਲੀ ਗੱਲਬਾਤ ਰਾਹੀਂ ਹੱਲ ਕਰਨ।

ਲੋਕ ਮਸਲੇ : ਪਿਆਕੜਾਂ ਦੇ ਮੇਲੇ!

ਉਂਝ ਤਾਂ ਭਾਵੇਂ ਸਮੁੱਚਾ ਭਾਰਤ ਹੀ ਰਿਸ਼ੀਆਂ, ਮੁਨੀਆਂ, ਸੰਤਾਂ, ਪੀਰਾਂ, ਫਕੀਰਾਂ, ਭਗਤਾਂ ਅਤੇ ਤੇਤੀ ਕਰੋੜ ਦੇਵੀ/ਦੇਵਤਿਆਂ ਦੀ ਭੂਮੀ ਹੈ। ਪ੍ਰੰਤੂ ਪੰਜਾਬ ਤਾਂ ਵਸਦਾ ਹੀ ਗੁਰੂਆਂ ਦੇ ਨਾਂਅ 'ਤੇ ਹੈ। ਬਾਕੀ ਭਾਰਤ ਵਾਂਗ, ਪੰਜਾਬ ਦੀ ਧਰਤੀ 'ਤੇ ਵੀ ਸਾਰਾ ਸਾਲ ਹਜ਼ਾਰਾਂ ਮੇਲੇ ਲੱਗਦੇ ਹਨ ਜਿਵੇਂ ਧਾਰਮਿਕ ਮੇਲੇ, ਸਭਿਆਚਾਰਕ ਮੇਲੇ, ਵਪਾਰਕ ਮੇਲੇ, ਲੋਨ ਮੇਲੇ, ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣ ਦੇ ਮੇਲੇ, ਰਾਜਨੀਤਕ ਮੇਲੇ, ਆਟਾ ਦਾਲ ਵੰਡਣ ਲਈ ਨੀਲੇ/ਲਾਲ ਪੀਲੇ ਕਾਰਡ ਵੰਡਣ ਦੇ ਮੇਲੇ, ਮਰੀਆ ਫਸਲਾਂ ਦਾ ਮੁਆਵਜ਼ਾ ਵੰਡਣ ਦੇ ਮੇਲੇ, ਮੜੀਆਂ, ਮਸਾਣੀਆਂ, ਮਾਤਾ ਰਾਣੀਆਂ ਦੇ ਮੇਲੇ, ਜਠੇਰਿਆਂ, ਵੱਡ ਵਡੇਰਿਆਂ ਅਤੇ ਸੰਤਾਂ ਦੇ ਡੇਰਿਆਂ ਦੇ ਮੇਲੇ ਅਤੇ ਅਨੇਕਾਂ ਪ੍ਰਕਾਰ ਦੇ ਹੋਰ ਵੀ ਮੇਲੇ ਲੱਗਦੇ ਹਨ। ਪ੍ਰੰਤੂ ਮੈਂ ਤੁਹਾਡੇ ਨਾਲ, ਹਰ ਰੋਜ ਸ਼ਰਾਬ ਦੇ ਠੇਕਿਆਂ ਮੂਹਰੇ ਲੱਗਦੇ ਪਿਆਕੜਾਂ ਦੇ ਮੇਲਿਆਂ ਤੋਂ ਵੀ ਹਟ ਕੇ ਇਕ ਵਿਲੱਖਣ ਕਿਸਮ ਦੇ ਮੇਲਿਆਂ ਦੀ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ, ਜਿਹੜੇ ਕਿ ਹੁਣ ਬਹੁਤ ਸਾਰੇ ਸਮਾਜਿਕ/ਅਰਧ ਧਾਰਮਿਕ ਮੇਲਿਆਂ ਦਾ ਹਿੱਸਾ ਹੀ ਬਣ ਗਏ ਹਨ। ਇਹ ਮੇਲੇ ਉਹ ਹਨ ਜਿਨ੍ਹਾਂ ਬਾਰੇ ਪਿਆਕੜਾਂ, ਸਮਗਲਰਾਂ, ਨਸ਼ਾ ਵੇਚਣ ਵਾਲਿਆਂ ਅਤੇ ਸ਼ਰਾਬ ਕੱਢਣ ਦਾ ਧੰਦਾ ਕਰਨ ਵਾਲਿਆਂ ਨੇ ਲਗਭਗ ਇਕੋ ਜਿਹੀਆਂ ਮਨਘੜਤ ਕਹਾਣੀਆਂ ਪ੍ਰਚੱਲਤ ਕੀਤੀਆਂ ਹੋਈਆਂ ਹਨ ਕਿ ਇਸ ਸਥਾਨ 'ਤੇ ਸ਼ਰਾਬ ਦਾ ਚੜ੍ਹਾਵਾ ਚੜ੍ਹਾਉਣ ਨਾਲ ਮੰਨਤਾਂ/ਸੁੱਖਾਂ ਪੂਰੀਆਂ ਹੋ ਜਾਂਦੀਆਂ ਹਨ। ਇਥੇ ਲੋਕਾਂ ਦੀਆਂ ਸੁੱਖਾਂ ਤਾਂ ਪਤਾ ਨਹੀਂ ਪੂਰੀਆਂ ਹੁੰਦੀਆਂ ਹਨ ਜਾਂ ਨਹੀਂ ਪਰ ਪਿਆਕੜਾਂ ਦੀ ਮੰਨਤ ਜ਼ਰੂਰ ਪੂਰੀ ਹੁੰਦੀ ਹੈ ਅਤੇ ਕਈ ਵਾਰ ਵੱਧ ਗੱਫਾ ਛੱਕਣ ਕਾਰਨ ਕਈ ਪਿਆਕੜਾਂ ਦੀ ਮੁਕਤੀ ਵੀ ਹੋ ਜਾਂਦੀ ਹੈ। ਹੈਰਾਨੀ ਅਤੇ ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਕਈ ਥਾਂਈ ਇਹ ਵਰਤਾਰਾ ਬਹੁਤ ਹੀ ਪੂਜਣਯੋਗ ਅਤੇ ਸਤਿਕਾਰਤ ਮਾਤਾ (ਕਾਲੀ ਮਾਤਾ) ਦੇ ਨਾਂਅ ਉਪਰ ਵਰਤਦਾ ਹੈ। ਪੰਜਾਬ ਵਿਚ ਅਜਿਹੀਆਂ ਅਨੇਕਾਂ ਥਾਵਾਂ ਹਨ ਜਿੱਥੇ ਪੁਲਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਨੱਕ ਹੇਠ ਸ਼ਰੇਆਮ ਸ਼ਰਾਬ ਅਤੇ ਨਸ਼ਿਆਂ ਦੇ ਲੰਗਰ ਲੱਗਦੇ ਹਨ ਅਤੇ ਭਗਤ ਜਨ ਸ਼ਰਧਾਵਸ ਖੁੱਲ੍ਹੇ ਗੱਫੇ ਛੱਕਦੇ ਹਨ।
ਅਜਿਹਾ ਹੀ ਵਰਤਾਰਾ, ਚਹਿਲ ਗੋਤ ਦੇ ਜੱਟਾਂ ਦੇ ਵੱਡੇ ਵਡੇਰੇ ''ਬਾਬਾ ਰਾਮ ਜੋਗੀ ਪੀਰ'', ਦੀ ਯਾਦ ਵਿਚ ਹਰ ਸਾਲ ਭਾਦੋਂ ਅਤੇ ਚੇਤ ਮਹੀਨੇ ਦੀ ਚਾਨਣੀ ਤੀਜ ਨੂੰ, ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਵਿਖੇ, ਪਿਛਲੇ 25-30 ਸਾਲ ਤੋਂ ਲਗਾਤਾਰ ਵਰਤਦਾ ਆ ਰਿਹਾ ਹੈ। ਇਹ ਮੇਲਾ ਅੱਜਕਲ ਬਹੁਤ ਭਰਦਾ ਹੈ, ਇਸਤੋਂ ਪਹਿਲਾਂ ਇਹ ਮੇਲਾ ਨਸ਼ਿਆਂ ਤੋਂ ਬਿਲਕੁਲ ਮੁਕਤ ਹੋਇਆ ਕਰਦਾ ਸੀ। ਕਿਉਂਕਿ ਇਸ ਸਥਾਨ ਤੇ ਚਹਿਲ ਗੋਤ ਦੇ ਜੱਟ ਹੀ ਨਹੀਂ ਸਗੋਂ ਇਸ ਖੇਤਰ ਦੇ ਸਭ ਜਾਤਾਂ/ਧਰਮਾਂ ਦੇ ਲੋਕ ਜੁੜਦੇ ਹੀ ਨਹੀਂ ਸਨ ਸਗੋਂ ਇੱਥੇ ਰਾਤ ਭਰ ਰਹਿਕੇ ਬਾਬੇ ਦੀ ਚੌਕੀ ਭਰਦੇ ਹੁੰਦੇ ਸਨ। ਚਹਿਲ ਤਾਂ ਹਰ ਨਵੇਂ ਵਿਆਹੇ ਜੋੜੇ ਨੂੰ ਮੱਥਾ ਟਿਕਾਉਣ ਸਮੇਤ ਪਰਵਾਰ ਆਉਂਦੇ ਸਨ ਅਤੇ ਹੁਣ ਵੀ ਆਉਂਦੇ ਹਨ। ਆਲੇ ਦੁਆਲੇ ਵਿਚ ਵਸੇ ਚਹਿਲ ਵੀ ਚੇਤ ਦੇ ਮੇਲੇ ਆਉਂਦੇ ਹਨ। ਕਿਉਂਕਿ ਇਹ ਮੇਲਾ ਸਾਡਾ ਆਪਣਾ ਹੈ ਜੋ ਜ਼ਿਲ੍ਹਾ ਮਾਨਸਾ ਦੇ ਪ੍ਰਸਿੱਧ ਅਤੇ ਚਹਿਲਾਂ ਦੇ ਸਭ ਤੋਂ ਪਹਿਲੇ ਮੋੜੀਗੱਡ ਰੱਲਾ, ਮਾਖਾ ਅਤੇ ਭੂਪਾਲ ਦੇ ਵਿਚਾਲੇ ਬਣੀ ਬੁਲੰਦ ਤੇ ਲੱਗਦਾ ਹੈ। ਇਸ ਲਈ ਅਸੀਂ  ਵੀ ਛੋਟੇ ਹੁੰਦਿਆਂ ਤੋਂ ਹੀ ਮੇਲੇ ਜਾਂਦੇ ਸੀ ਅਤੇ ਸ਼ਰਾਰਤੀ ਅਨਸਰਾਂ, ਭੂੰਡ ਆਸ਼ਕਾਂ ਅਤੇ ਸ਼ਰਾਬੀਆਂ (ਜੋ ਟਾਵੇਂ ਟੱਲੇ ਹੀ ਹੁੰਦੇ ਸਨ) ਦੀ ਪੁਲਿਸ ਵਲੋਂ ਹੁੰਦੀ ਸ਼ਤਰੌਲ ਵੀ ਦੇਖਦੇ ਹੁੰਦੇ ਸੀ। ਥੋੜੇ ਵੱਡੇ ਹੋ ਕੇ ਇੱਥੇ ਕਈ ਵਾਰ ਕਵੀਸ਼ਰੀ ਦੇ ਅਖਾੜੇ ਵੀ ਲਾਏ ਸੀ ਕਿਉਂਕਿ ਰਾਤ ਨੂੰ ਸਟੇਜ ਸੱਜਦੀ ਸੀ! ਕਿਸੇ ਦੀ ਮਜ਼ਾਲ ਨਹੀਂ ਸੀ ਕਿ ਚੂੰ ਵੀ ਕਰੇ।
ਪ੍ਰੰਤੂ ਸਮਾਂ ਬੀਤਦੇ ਬੀਤਦੇ, ਬੁਲੰਦ ਦੇ ਨਜ਼ਦੀਕ ਹੀ ਇਕ ਸੰਤ ਕੁੱਟੀਆ ਬਣਾਕੇ ਰਹਿਣ ਲੱਗ ਪਏ। ਜਾਪਦਾ ਹੈ ਕਿ ਸੰਤ ਪੰਜ ਰਤਨੀ ਦਾ ਸੇਵਨ ਵੀ ਜ਼ਰੂਰ ਕਰਦੇ ਹੋਣਗੇ। ਤਾਂ ਹੀ ਤਾਂ ਸੰਤਾਂ ਦੇ ਜਾਣ ਬਾਅਦ ਚੇਲਿਆਂ ਨੂੰ ਇਹ ਮਨਘੜਤ, ਮਨੋਤ ਮੰਨਵਾਉਣ ਦਾ ਬਹਾਨਾ ਮਿਲ ਗਿਆ ਕਿ ਬਾਬੇ ਹਰੀਦਾਸ ਦੀ ਸਮਾਧ 'ਤੇ ਸ਼ਰਾਬ ਦਾ ਚੜ੍ਹਾਵਾ ਚੜਾਉਣ ਨਾਲ ਸੁੱਖਾਂ ਪੂਰੀਆਂ ਹੁੰਦੀਆਂ ਹਨ। ਸਮਾਧ 'ਤੇ ਚੜ੍ਹੀ ਸ਼ਰਾਬ, ਪਿਆਕੜਾਂ ਨੂੰ ਮੁਫ਼ਤ ਵੰਡੀ ਜਾਂਦੀ ਹੈ (ਇਸਨੂੰ ਭੋਗ ਕਹਿੰਦੇ ਹਨ)।
ਇਹ ਚਿੰਤਾਜਨਕ ਵਰਤਾਰਾ ਇਥੋਂ ਤੱਕ ਵੱਧ ਗਿਆ ਹੈ ਕਿ ਇਸ ਵਾਰ 4 ਤੋਂ 6 ਸਤੰਬਰ ਤੱਕ ਚੱਲੇ ਮੇਲੇ ਸਮੇਂ ਇੰਜ ਜਾਪਦਾ ਸੀ ਕਿ ''ਮੇਲਾ ਬਾਬਾ ਰਾਮਜੋਗੀ ਪੀਰ ਦਾ'' ਨਹੀਂ ਸਗੋਂ ਹੁਣ ਹਰੀਦਾਸ ਦਾ ਲੱਗਦਾ ਹੈ! ਤਿੰਨੇ ਦਿਨ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਸ ਦੀ ਨੱਕ ਹੇਠ ਪਿਆਕੜਾਂ ਦੀਆਂ ਭਾਰੀ ਭੀੜਾਂ ਜੁੜਦੀਆਂ ਰਹੀਆਂ ਅਤੇ ਲਗਭਗ ਸਵਾ ਡੇਢ ਲੱਖ ਲੀਟਰ ਰੂੜੀ ਮਾਰਕਾ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਸਮਾਧ 'ਤੇ ਚੜ੍ਹੀ ਅਤੇ ਵੰਡੀ ਗਈ। ਟੁੰਨ ਹੋਏ ਪਿਅਕੜ ਮੂੱਧੇ ਮੂੰਹ ਧਰਤੀ 'ਤੇ ਲਿਟਦੇ ਰਹੇ ਅਤੇ 3-4 'ਸ਼ਹੀਦੀ' ਵੀ ਪਾ ਗਏ। ਕਈ ਵਾਹਨਾਂ 'ਤੇ ਲੱਦਕੇ ਲੈ ਜਾਣੇ ਪਏ ਅਤੇ ਬਹੁਤੇ ਕੋਕ ਦੀਆਂ ਬੋਤਲਾਂ ਭਰ ਕੇ ਘਰਾਂ ਨੂੰ ਮੁੜੇ। ਸੋਚੋ ਕਿ ਸ਼ਰਧਾਵਾਨ ਲੋਕਾਂ ਉਪਰ ਇਸਦਾ ਕੀ ਪ੍ਰਭਾਵ ਪੈ ਰਿਹਾ ਹੈ? ਅਜਿਹੀਆਂ ਥਾਵਾਂ ਉਪਰ ਵਾਪਰਦੇ ਅਜਿਹੇ ਵਰਤਾਰੇ ਦੇਖਕੇ, ਦੇਖਣ ਵਾਲਿਆਂ ਨੂੰ ਸ਼ਰਮ ਆਉਂਦੀ ਹੈ ਪ੍ਰੰਤੂ ਮੇਲੇ ਦੇ ਪ੍ਰਬੰਧਕ, ਸ਼ਰਧਾਲੂ, ਸਰਕਾਰ, ਪ੍ਰਸ਼ਾਸਨ ਜਾਂ ਪੁਲਿਸ ਚੁੱਪ ਦਰਸ਼ਕ ਬਣੇ ਬੈਠੇ ਹਨ। ਬਹਾਨਾ ਆਸਥਾ ਦਾ।
ਪ੍ਰੰਤੂ ਸਮਾਜ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ, ਸੋਚਣਾ ਤਾਂ ਸਰਕਾਰ ਅਤੇ ਪ੍ਰਬੰਧਕਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੀ ਅਖੌਤੀ ਧਾਰਮਿਕ/ਸਮਾਜਿਕ ਆਸਥਾ ਨਾਲ ਕੀ ਹਾਸਲ ਹੋ ਰਿਹਾ ਹੈ? ਇਨ੍ਹਾਂ ਸਥਾਨਾਂ ਵਿਚ ਸ਼ਰਧਾ ਰੱਖਣ ਵਾਲੇ ਸ਼ਰਧਾਲੂਆਂ, ਸਮਾਜ ਸੁਧਾਰਕਾਂ, ਲੋਕ ਹਿਤੈਸ਼ੀ ਜਥੇਬੰਦੀਆਂ ਅਤੇ ਪ੍ਰਬੰਧਕਾਂ ਨੂੰ ਇਸ ਭੈੜੀ ਬੁਰਾਈ ਨੂੰ ਖਤਮ ਕਰਨ ਲਈ, ਜੁੜਕੇ ਹੰਭਲਾ ਮਾਰਨਾ ਚਾਹੀਦਾ ਹੈ ਤਾਂਕਿ  ਅਜਿਹੇ ਸਥਾਨਾਂ ਦੀ ਪਵਿੱਤਰਤਾ ਕਾਇਮ ਰਹਿ ਸਕੇ।
 
- ਛੱਜੂ ਰਾਮ ਰਿਸ਼ੀ

ਇਕ ਰਿਪੋਰਟ : ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੀ ਸਥਾਪਨਾ ਕਾਨਫਰੰਸ

ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿਚਲੇ ਵਿਸ਼ਣੂੰ ਗਣੇਸ਼ ਪਿੰਗਲੇ ਹਾਲ ਵਿਚ 17 ਸਤੰਬਰ 2016 ਨੂੰ ਸੱਤ ਸੂਬਿਆਂ ਪੰਜਾਬ, ਕੇਰਲ, ਤਾਮਿਲਨਾਡੂ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਤੋਂ 250 ਦੇ ਕਰੀਬ ਉਤਸ਼ਾਹ 'ਤੇ ਦ੍ਰਿੜ ਨਿਸ਼ਚੇ ਨਾਲ ਲਬਾਲਬ ਕਮਿਊਨਿਸਟ ਆਗੂ ਤੇ ਕਾਰਕੁੰਨ ਜੁੜੇ। ਆਜ਼ਾਦੀ ਸੰਗਰਾਮੀ ਅਤੇ ਹਰ ਕਿਸਮ ਦੇ ਸ਼ੋਸ਼ਨ ਤੋਂ ਮੁਕਤੀ ਦੇ ਸੰਗਰਾਮੀਆਂ ਦੀ ਪ੍ਰੇਰਣਾਮਈ ਯਾਦਗਾਰ ਵਿਖੇ ਜੁੜਨ ਦਾ ਮਕਸਦ ਸੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਸਥਾਪਨਾ ਕਾਨਫਰੰਸ ਵਿਚ ਸ਼ਮੂਲੀਅਤ। ਇਸ ਆਸ਼ੇ ਦੀ ਪੂਰਤੀ ਲਈ ਇਹ ਕਾਨਫਰੰਸ ਅਨੇਕਾਂ ਪੱਖਾਂ ਤੋਂ ਯਾਦਗਾਰੀ 'ਤੇ ਇਤਿਹਾਸਕ ਹੋ ਨਿਬੜੀ ਹੈ।
ਸਭ ਤੋਂ ਪਹਿਲਾਂ ਕਾਨਫਰੰਸ ਦੀ ਤਿਆਰੀ ਕਮੇਟੀ ਦੇ ਕਨਵੀਨਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸਭਨਾ ਪੁੱਜਣ ਵਾਲਿਆਂ ਦਾ ਸਵਾਗਤ ਕਰਦੀਆਂ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਤ ਹੋਣ ਵਾਲੇ ਸਾਥੀਆਂ ਦੇ ਨਾਂ ਪੇਸ਼ ਕੀਤੇ। ਇਸ ਸੁਝਾਅ ਨੂੰ ਨਾਅਰਿਆਂ ਦੀ ਗੂੰਜ ਵਿਚ ਪ੍ਰਵਾਨ ਕਰਦਿਆਂ ਹਾਜ਼ਰ ਸਾਥੀਆਂ ਦੇ ਹਾਊਸ ਨੇ ਸਰਵ ਸੰਮਤੀ ਨਾਲ ਸਾਥੀ ਰਘੁਬੀਰ ਸਿੰਘ (ਪੰਜਾਬ), ਐਨ.ਵੇਣੂ (ਕੇਰਲ), ਕਲਿਅਪਨ ਗੰਗਾਧਰਨ (ਤਾਮਿਲਨਾਡੂ), ਰਜਿੰਦਰ ਪਰਾਂਜਪੇ (ਮਹਾਰਾਸ਼ਟਰ), ਇੰਦਰਜੀਤ ਸਿੰਘ ਗਰੇਵਾਲ (ਯੂ.ਟੀ. ਚੰਡੀਗੜ੍ਹ), ਠਾਕੁਰ ਕੁਲਦੀਪ ਸਿੰਘ (ਹਿਮਾਚਲ ਪ੍ਰਦੇਸ਼), ਤੇਜਿੰਦਰ ਥਿੰਦ (ਹਰਿਆਣਾ) 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਨਿਯੁਕਤੀ ਕੀਤੀ। ਉਕਤ ਸਾਥੀਆਂ ਤੋਂ ਇਲਾਵਾ ਕਾਨਫਰੰਸ ਦੇ ਸੰਯੋਜਕ (ਕਨਵੀਨਰ) ਸਾਥੀ ਮੰਗਤ ਰਾਮ ਪਾਸਲਾ ਅਤੇ ਕੇਰਲਾ ਦੇ ਮਾਨਮੱਤੇ ਕਮਿਊਨਿਸਟ ਆਗੂ ਸ਼ਹੀਦ ਟੀ.ਪੀ.ਚੰਦਰਸ਼ੇਖਰਨ ਦੀ ਜੀਵਨ ਸਾਥਣ ਕਾਮਰੇਡ ਕੇ ਕੇ ਰੇਮਾ ਵੀ ਮੰਚ 'ਤੇ ਬਿਰਾਜਮਾਨ ਸਨ।
ਸਭ ਤੋਂ ਪਹਿਲਾਂ ਸਾਥੀ ਹਰਕੰਵਲ ਸਿੰਘ (ਪੰਜਾਬ) ਵਲੋਂ ਪਾਰਟੀ ਦੇ ਨਵੇਂ ਨਾਂਅ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ (Revolutionary Marxist Party of India) ਅਤੇ ਝੰਡੇ ਦਾ ਮਤਾ ਹਾਊਸ ਸਾਹਮਣੇ ਰੱਖਿਆ ਗਿਆ ਜਿਸ ਨੂੰ ਸਰਵਸੰਮਤੀ ਨਾਲ ਨਾਹਰਿਆਂ ਦੀ ਗੂੰਜ ਦਰਮਿਆਨ ਹਾਊਸ ਵਲੋਂ ਪ੍ਰਵਾਨਗੀ ਦਿੱਤੀ ਗਈ। ਇਸ ਉਪਰੰਤ ਪਾਰਟੀ ਦਾ ਸੰਵਿਧਾਨ ਪੇਸ਼ ਕੀਤਾ ਗਿਆ ਜਿਸ ਨੂੰ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਜਦੋਂ ਤੋਂ ਕਮਿਊਨਿਸਟ ਲਹਿਰ ਸੰਸਾਰ 'ਚ ਹੋਂਦ 'ਚ ਆਈ ਹੈ ਉਦੋਂ ਤੋਂ ਹੀ ਸਮਾਨਤਾ ਵਿਰੋਧੀ ਅਤੇ ਪਿਛਾਖੜੀ ਸ਼ਕਤੀਆਂ ਦੇ ਹਮਲਿਆਂ ਨਾਲ ਦੋ-ਚਾਰ ਹੁੰਦੀ ਰਹੀ ਹੈ। ਸਿੱਟੇ ਵਜੋਂ ਲਹਿਰ ਦੇ ਲੱਖਾਂ ਧੀਆਂ ਪੁੱਤਾਂ ਨੇ ਆਪਣੀਆਂ ਜਾਨਾਂ ਵਾਰੀਆਂ ਹਨ। ਇਸੇ ਸ਼ਾਨਾਮਤੀ ਕੜੀ 'ਚ ਇਕ ਚਮਕਦਾ ਸੂਹਾ ਨਾਂਅ ਹੈ ਕਾਮਰੇਡ ਟੀ.ਪੀ.ਚੰਦਰਸ਼ੇਖਰਨ ਦਾ। ਗਮ ਅਤੇ ਗੁੱਸੇ ਦਾ ਸਬੱਬ ਇਹ ਹੈ ਕਿ ਉਨ੍ਹਾਂ ਨੂੰ ਸ਼ਹੀਦ ਕਰਨ ਵਾਲੇ ਪਿਛਾਖੜੀਆਂ ਦੇ ਹੱਥਾਂ 'ਚ ਵੀ ਲਾਲ ਝੰਡੇ ਫੜੇ ਹੋਏ ਹਨ। ਸਾਥੀ ਚੰਦਰਸ਼ੇਖਰਨ ਨੇ ਕੇਰਲਾ ਅੰਦਰ ਆਰ.ਐਮ.ਪੀ.ਕੇ. (ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਕੇਰਲਾ) ਦਾ ਗਠਨ ਕੀਤਾ ਸੀ। ਸਾਥੀ ਟੀ.ਪੀ. ਚੰਦਰਸ਼ੇਖਰਨ ਦੀ ਪ੍ਰੇਰਣਾਮਈ ਯਾਦ ਨੂੰ ਸਦੀਵੀ ਬਨਾਉਣ ਲਈ ਹੀ ਕੁਲ ਹਿੰਦ ਪਾਰਟੀ ਦੇ ਗਠਨ ਸਮੇਂ ਨਵਾਂ ਨਾਂਅ ਆਰ.ਐਮ.ਪੀ.ਆਈ. ਰੱਖਿਆ ਗਿਆ ਹੈ ਇਹ ਵੀ ਇਕ ਸ਼ਾਨਾਮਤੀ ਗੱਲ ਹੈ ਕਿ ਕਮਿਊਨਿਸਟ ਸਿਧਾਂਤਾਂ 'ਚ ਖੋਟ ਰਲਾਉਣ ਵਾਲਿਆਂ ਵਿਰੁੱਧ ਸੰਘਰਸ਼ 'ਚ ਸ਼ਹਾਦਤ ਦੇਣ ਵਾਲੇ ਸਾਥੀ ਚੰਦਰਸ਼ੇਖਰਨ ਦੀ ਜੀਵਨ ਸਾਥਣ ਕਾਮਰੇਡ ਕੇ.ਕੇ. ਰੇਮਾ ਉਨ੍ਹਾਂ ਦੇ ਉਦੇਸ਼ ਦੀ ਪੂਰਤੀ ਲਈ ਪਲ ਪਲ ਯਤਨ ਕਰ ਰਹੀ ਹੈ। ਇਸੇ ਲਈ ਇਸ ਪਾਰਟੀ ਦਾ ਨਵਾਂ ਸੂਹਾ ਝੰਡਾ ਕਾਮਰੇਡ ਰੇਮਾ ਵਲੋਂ ਜੋਸ਼ ਭਰਪੂਰ ਨਾਅਰਿਆਂ ਦੀ ਗੂੰਜ ਵਿਚ ਰਿਲੀਜ਼ ਕੀਤਾ ਗਿਆ। ਇਸ ਸੰਦਰਭ 'ਚ ਪ੍ਰਧਾਨਗੀ ਮੰਡਲ ਵਲੋਂ ਸਾਥੀ ਰਘੁਬੀਰ ਸਿੰਘ ਨੇ ਬੜੇ ਵਿਸ਼ਾਲ ਤੇ ਡੂੰਘੇ ਅਰਥਾਂ ਵਾਲੀ ਟਿੱਪਣੀ ਕਰਦਿਆਂ ਕਿਹਾ ਕਿ ''ਕੇਰਲਾ ਦੇ ਮਿਹਨਤਕਸ਼ਾਂ ਦੀ ਨਾਇਕਾ ਅੱਜ ਤੋਂ ਬਾਅਦ ਭਾਰਤ ਦੇ ਲੁੱਟੇ-ਪੁੱਟੇ ਅਵਾਮ ਦੀ ਨਾਇਕਾ ਵਜੋਂ ਜਾਣੀ ਜਾਵੇਗੀ।''
ਤਾਮਿਲਨਾਡੂ ਦੇ ਜੁਝਾਰੂ ਕਮਿਊਨਿਸਟ ਆਗੂ ਸਾਥੀ ਕਲਿਅੱਪਣ ਗੰਗਾਧਰਨ ਨੇ ਅਕਾਸ਼ ਗੁੰਜਾਊ ਨਾਅਰਿਆਂ ਦੀ ਗੂੰਜ ਵਿਚ ਨਵੀਂ ਪਾਰਟੀ ਦਾ ਝੰਡਾ ਲਹਿਰਾਇਆ। ਸਾਥੀ ਮੰਗਤ ਰਾਮ ਪਾਸਲਾ ਨੇ ਨਵੀਂ ਪਾਰਟੀ ਦੇ ਭਵਿੱਖੀ ਕਾਰਜਾਂ, ਜਥੇਬੰਦਕ ਸੇਧਾਂ ਅਤੇ ਵਿਚਾਰਧਾਰਕ ਸੋਮਿਆਂ ਦੀ ਪੁਖ਼ਤਾ ਨਿਸ਼ਾਨਦੇਹੀ ਕਰਦਾ ਰਾਜਸੀ ਸੇਧ ਦਸਤਾਵੇਜ਼ (A Brief Note on Political Situation) ਪੇਸ਼ ਕੀਤਾ (ਇਸ ਦਾ ਮੂਲ ਪਾਠ ਇਸੇ ਅੰਕ ਵਿਚ ਹੁਬਹੂ ਛਾਪਿਆ ਜਾ ਰਿਹਾ ਹੈ)। ਇਸ ਦਸਤਾਵੇਜ ਨੂੰ ਕੇਰਲਾ ਵਲੋਂ ਸਾਥੀ ਕੁਮਾਰਨ ਕੁੱਟੀ, ਮਹਾਰਾਸ਼ਟਰਾ ਵਲੋਂ ਸਾਥੀ ਸੰਜੇ ਰਾਊਤ, ਤਾਮਿਲਨਾਡੂ ਵਲੋਂ ਸਾਥੀ ਐਮ ਰਾਜਾਗੋਪਾਲ ਅਤੇ ਹੋਰਨਾਂ  ਨੇ ਆਪਣੇ ਠੋਸ ਸੁਝਾਅ ਰਾਹੀਂ ਹੋਰ ਅਮੀਰ ਕੀਤਾ ਜਿਸ ਪਿੱਛੋਂ ਇਹ ਦਸਤਾਵੇਜ਼ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਕਾਨਫਰੰਸ ਨੇ ਸਰਵਸੰਮਤ ਫੈਸਲੇ ਰਾਹੀਂ ਪਾਰਟੀ ਨੂੰ ਭਾਰਤ ਦੇ ਚੋਣ ਕਮਿਸ਼ਨ ਕੋਲ ਰਜਿਸਟਰਡ ਕਰਵਾਉਣ ਦਾ ਨਿਰਣਾ ਲਿਆ।  ਸਰਵਸੰਮਤੀ ਨਾਲ 23 ਮੈਂਬਰੀ ਕੇਂਦਰੀ ਕਮੇਟੀ ਬਨਾਉਣ ਦਾ ਨਿਰਣਾ ਲਿਆ ਗਿਆ। ਸਰਵ ਸਾਥੀ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਰਘੁਬੀਰ ਸਿੰਘ, ਗੁਰਨਾਮ ਸਿੰਘ ਦਾਊਦ, ਕੇ.ਗੰਗਾਧਰਨ, ਰਜਿੰਦਰ ਪਰਾਂਜਪੇ, ਇੰਦਰਜੀਤ ਗਰੇਵਾਲ, ਤੇਜਿੰਦਰ ਸਿੰਘ ਥਿੰਦ, ਸੁਦਰਸ਼ਨ ਕੁਮਾਰ, ਐਨ. ਵੇਨੂੰ, ਟੀ.ਐਲ.ਸੰਤੋਸ਼, ਕੇ.ਐਸ. ਹਰੀਹਰਨ, ਕੇ.ਕੇ. ਰੇਮਾ, ਐਮ. ਰਾਜਾ ਗੋਪਾਲ, ਸੀ.ਚੇਲਾਸਵਾਮੀ, ਪੀ.ਅਮਾਵਸੀ, ਸੰਜਿਊਤ ਰਾਊਤ, ਰਮੇਸ਼ ਠਾਕੁਰ, ਮਨਦੀਪ ਰਤੀਆ 'ਤੇ ਅਧਾਰਤ ਨਵੀਂ ਕੇਂਦਰੀ ਕਮੇਟੀ ਚੁਣੀ ਗਈ ਅਤੇ ਚਾਰ ਸੀਟਾਂ ਪੱਛਮੀ ਬੰਗਾਲ, ਦਿੱਲੀ, ਆਂਧਰਾ ਪ੍ਰਦੇਸ਼ ਲਈ ਖਾਲੀ ਰੱਖੀਆਂ ਗਈਆਂ। ਨਵੀਂ ਕੇਂਦਰੀ ਟੀਮ ਵਲੋਂ ਸਰਵਸੰਮਤੀ ਨਾਲ ਸਾਥੀ ਮੰਗਤ ਰਾਮ ਪਾਸਲਾ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਕੌਮਾਂਤਰੀ, ਕੌਮੀ ਅਤੇ ਸੂਬਾਈ ਕਮਿਊਨਿਸਟ ਆਗੂਆਂ ਤੋਂ ਇਲਾਵਾ ਆਜ਼ਾਦੀ ਸੰਗਰਾਮ ਦੇ ਪਰਵਾਨਿਆਂ ਦੀਆਂ ਤਸਵੀਰਾਂ ਨਾਲ ਹਾਲ ਨੂੰ ਸਜਾਇਆ ਗਿਆ ਸੀ। ਇਸ ਤੋਂ ਇਲਾਵਾ ਸਮਾਜਕ ਲਹਿਰਾਂ ਦੇ ਆਗੂਆਂ ਦੀਆਂ ਤਸਵੀਰਾਂ ਵੀ ਸੁਸ਼ੋਭਤ ਸਨ।
ਅੰਤ ਵਿਚ ਪ੍ਰਧਾਨਗੀ ਮੰਡਲ ਵਲੋਂ ਸਮੁੱਚੀ ਦੇਸ਼ ਪੱਧਰੀ ਲੀਡਰਸ਼ਿਪ, ਪ੍ਰਤੀਨਿੱਧਾਂ, ਵਲੰਟੀਅਰਾਂ ਮੀਡੀਆ ਕਰਮੀਆਂ ਅਤੇ ਹੋਰਨਾਂ ਸਹਿਯੋਗੀਆਂ ਦਾ ਪ੍ਰਧਾਨਗੀ ਮੰਡਲ ਵਲੋਂ ਸਾਥੀ ਰਘੁਬੀਰ ਸਿੰਘ ਨੇ ਧੰਨਵਾਦ ਕੀਤਾ।

एक रिपोर्ट : सफल स्थापना सम्मेलन में रिवोल्यूशनरी माक्र्सिस्ट पार्टी इंडिया का गठन

देश भक्त यादगार कम्पलैक्स जालंधर स्थित विष्णु गणेश पिंगले हाल में 17 सितंबर को सात राज्यों पंजाब, केरल, तामिलनाडु, महाराष्ट्र, हिमाचल प्रदेश, हरियाणा तथा केंद्रीय शासित प्रदेश चंडीगढ़ से 250 के करीब क्रांतिकारी जोश से भरपूर कम्युनिस्ट कार्यकत्र्ता इक_े हुए। देश की स्वतंत्रता प्राप्ति तथा हर तरह के शोषण तथा भेदभाव से समाज को मुक्त करने के लिए संघर्ष करने वाले योद्धाओं को समर्पित इस प्रेरणादायक यादगार में इक_े होने का उद्देश्य था, एक नई वामपंथी पार्टी, रिवोल्यूशनरी माक्र्सिस्ट पार्टी आफ इंडिया (आर.एम.पी.आई.) के स्थापना सम्मेलन में भागीदारी। सबसे पहले सम्मेलन के संयोजक साथी मंगत राम पासला ने सम्मेलन के लिये पहुंचे सभी प्रतिनिधियों का स्वागत किया तथा अध्यक्षता के लिये अध्यक्षमंडल के साथियों के नाम पेश किये। नारों के उद्घोष से स्वीकृति मिलने के बाद सर्वसाथी रघबीर सिंह  (पंजाब), एन.वेणू (केरल), कलिअप्पन गंगाधरन (तामिलनाडू), राजिंदर परांजपे (महाराष्ट्र), तेजिंदर सिंह थिंद (हरियाणा), कुलदीप सिंह (हिमाचल प्रदेश) एवं इद्रजीत सिंह ग्रेवाल (चंडीगढ़) पर आधारित अध्यक्षमंडल ने अपना स्थान ग्रहण किया। उक्त साथियों के अतिरिक्त सम्मेलन के संयोजक मंगत राम पासला तथा केरल के आदरणीय कम्युनिस्ट नेता शहीद टी.पी. चंद्रशेखरन की जीवन सांगिनी कामरेड के.के. रेमा भी मंच पर सुशोभित थीं।
सर्वप्रथम साथी हरकंवल सिंह (पंजाब) ने पार्टी के नाम, रिवोल्यूशनरी माक्र्सिस्ट पार्टी आफ इंडिया तथा झंडे के बारे में प्रस्ताव सदन के सामने रखा, जिसे नारों के जोरदार उद्घोष में सर्वसम्मित से स्वीकार कर लिया गया। इसी तरह नई पार्टी का संविधान भी सर्वसम्मित से पारित हुआ। जबसे संसार में कम्युनिस्ट आंदोलन अस्तित्व में आया है तभी से  यह समानता विरोधी तथा प्रतिक्रियावादी शक्तियों के हमलों का सामना करती रही है। परिणामस्वरूप इस आंदोलन के सैंकड़ों पुत्र-पुत्रियों ने अपने जीवन न्योछावर किये हैंं। इसी शानदार कड़ी का एक चमकता लाल सितारा है, कामरेड टी.पी.चंद्रशेखरन। गम व गुस्से का कारण यह है कि उन्हें शहीद करने वाले गुंडा तत्वों के हाथों में लाल झंडे थे। साथी चंद्रशेखरन ने केरल में रिवोल्यूशनरी माक्र्सिस्ट पार्टी आफ केरला (आर.एम.पी.के.) का गठन किया था। साथी चंद्रशेखरन की प्रेरणामयी याद को अमर बनाने के लिये ही अखिल भारतीय स्तर की पार्टी का गठन करते समय उसका नाम रिवोल्यूशनरी माक्र्सिस्ट पार्टी आफ इंडिया (आर.एम.पी.आई.) रखा गया है तथा यह भी एक गौरवमयी बात है कि कम्युनिस्ट सिद्धांतों को संशोधनवादी पथ पर ले जाने के विरूद्ध संघर्ष में शहादत प्राप्त करने वाले साथी चंद्रशेखरन की जीवन संगिनी के.के. रेमा उनके उद्देश्य की पूर्ति के लिए पल-पल जुटी है। इसीलिये नई अखिल भारतीय पार्टी का नया लाल झंडा कामरेड रेमा द्वारा जोश भरपूर नारों की गूंज में जारी किया गया। इस संदर्भ में अध्यक्षमंडल की ओर से साथी रघुवीर सिंह ने व्यापक तथा गहरे अर्थ भरपूर टिप्पणी करते कहा ‘‘केरल के मेहनतकशों की नायिका आज से समस्त भारत के शोषित अवाम की नायिका के रूप में जानी जायेगी।’’
तामिलनाडु के जुझारू कम्युनिस्ट नेता साथी कलिअप्पन गंगाधरन ने आकाश गूंजाऊ नारों के उद्घोष के बीच नई पार्टी का लाल परचम लहराया। साथी मंगत राम पासला ने नई पार्टी के समक्ष कार्यों, सांगठनिक दिशा निर्देशों तथा सैद्धांतिक स्रोत्रों की ठोस व्याख्या करता राजनीतिक दस्तावेज पेश किया (जिसका मूल पाठ इसी अंक में छापा जा रहा है।) इस दस्तावेज पर केरल की ओर से साथी कुमारनकुट्टी, महाराष्ट्र की ओर से साथी संजय राऊत, तामिलनाडु की ओर से साथी एम.राजगोपाल तथा अन्य द्वारा भाग लिया गया तथा इस दस्तावेज को और अर्थ भरपूर बनाया गया। स्थापना सम्मेलन ने एक प्रस्ताव पारित करके पार्टी को तुरंत भारतीय चुनाव आयोग के पास पंजीकृत करवाने का निर्णय भी लिया।
 इस स्थापना सम्मेलन ने एक 23 सदस्यीय केंद्रीय टीम का चुनाव भी किया जिसमें मंगत राम पासला, हरकंवल सिंह, रघबीर सिंह, गुरनाम सिंह दाऊद (पंजाब), एन. वेणू, टी.एल. संतोष, के.एस. हरिहरन, के.के. रेमा (केरला), के.गंगाधरन, एम.राजागोपाल, सी.चेलासामी, पी.अमावसाए (तामिलनाडू), राजिंदर परांजपे, संजोयत राऊत, रमेश ठाकुर (महाराष्ट्र), तेजिंदर सिंह थिंद, मनदीप रतिया (हरियाणा), इंद्रजीत सिंह ग्रेवाल (चंडीगढ़) एवं सुदर्शन कुमार (हिमाचल प्रदेश) शामिल हैं। चार सीटें  आंध्र प्रदेश, बंगाल एवं दिल्ली के लिए खाली रखी गई हैं। कामरेड मंगत राम पासला को इस कमेटी का महासचिव चुना गया। सम्मेलन स्थल को कम्युनिस्ट आंदोलन के अंतर्राष्ट्रीय, राष्ट्रीय व स्थानीय नेताओं के अतिरिक्त देश में चले सामाजिक आंदोलनों के नायकों व स्वतंत्रता संग्राम के शहीदों के चित्रों से बहुत ही सुरूचिपूर्ण ढंग से सजाया गया था।
अंत में अध्यक्ष मंडल की ओर से साथी रघुबीर सिंह ने सम्मेलन में पहुंचे प्रतिनिधियों नेताओं, बालंटियरों तथा सहयोग देने वालों का धन्यवाद किया।

A Report: Foundation Conference of Revolutionary Marxist Party of India


The Foundation Conference of Revolutionary Marxist Party (RMPI) held in the Vishnu Ganesh Pinglay Hall situated in Desh Bhagat Memorial Complex, Jalandhar, Punjab on 17th September 2016. The  Conference was presided jointly by Comrade Reghubir Singh (Punjab), N.Venu (Kerala), K. Gangadharan (Tamil Nadu), Rajinder Pranjpe (Maharashtra), Inderjit Singh Gerewal (U.T. Chandigarh), Tejinder Singh Thind (Haryana) and Kuldeep Singh Thakur (Himachal Pardesh). 250 Comrades from the above mentioned seven states participated while leaders and workers from three other states i.e. Andhara Pardesh, Bengal and Delhi sent not only good wishes but also full consent to the proceedings of the conference.
Prominent Communist leader Comrade Mangat Ram Pasla convened the proceedings. Alongwith presidium Com. Mangat Ram Pasla, Comrade K.K. Rema was also present on the dias. Comerade Rema is life partner of Martyr Comrade T.P. Chandershekhran. He was assasinated by the Goondas, unfortunately holding red flages in their hands. Actually they were angered because he alongwith his companions formed the RMPK (Revolutionery Marxist Party of Kerala) after quiting CPI(M) due to its revisionist live. The present name given to the newly founded All India Party, RMPI, is also a tribute to Com. Chandershekharn, Com. K.K. Rema released the new flag of party amid high sloganeering from the house. Earlier the proposal about party’s name and flag was placed by Com. Harkanwal Singh before house, which was unanimously passed by the house. Constitution of party was also adopted by house unanimously. The house also passed the resolution to get the party registered with the Election Commission of India.
The veteren militant mass leader from Tamil Nadu, Comrade Kaliyappan Gangadharan, hoisted the flage of RMPI in Desh Bhagat Memorial complex amid high enthusiasm and optimistic slogans by the participants. Comrade Mangat Ram Pasla presented the political vision document of RMPI. The document comprises ideological and theoretical vision, future tasks and socio-economic political challenges before the country and countrymen and women. (The full text is being published in this issue). It was further strengthened by the discussion by the leaders of other states especially Comrade K. Kumaran kutty, M. Rajagopal, Rajinder Pranjpe, T.L. Santosh, K.K. Rema and Comrade Harkanwal Singh during their speeches. The document also was passed unanimously. The venue “Vishnu Ganesh Pingley Hall” was decorated by the portraits of international, national and state communist stalwarts along with leaders of social reform movements. The whole atmosphere was in a serious mode of future joint left movements. The conference adopted a constitution of the party and elected 23 member Central Committee comprising Comrade Mangat Ram Pasla, Harkanwal Singh, Raghbir Singh, Gurnam Singh Daud (Punjab), N.Venu, T.L. Santhosh, K.S.Hariharan, K.K. Rema (Kerala), K.Gangadharan, M.Rajagopal, C.Chellasami, P.Amavasai (Tamil Nadu), Rajindra Pranjpe, Sanjyot Raut, Ramesh Thakur (Maharashtra), Tejinder Singh Thind, Mandeep Ratiya (Haryana), Inderjit Singh Grewal (Chandigarh) and Sudarshan Kumar (Himachal Pradesh). Four seats have been kept vacant for Andhra Pradesh, West Bengal and Delhi. Comrade Mangat Ram Pasla was elected as General Secretary of this committee. Comrade Raghbir Singh on behalf of presidium thanked all participants, volunteers and others who toiled to make this conference a success.

ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੀ ਸਥਾਪਨਾ ਕਾਨਫਰੰਸ ਵਲੋਂ ਪਾਸ ਕੀਤਾ ਗਿਆ ਦਸਤਾਵੇਜ

ਰਾਜਨੀਤਕ ਅਵਸਥਾ ਬਾਰੇ ਇਕ ਨੋਟ
1.     ਭਾਰਤ ਦੀ ਅਜੋਕੀ ਸਮਾਜਿਕ-ਰਾਜਨੀਤਕ ਅਵਸਥਾ ਬਹੁਤ ਹੀ ਚਿੰਤਾਜਨਕ ਅਤੇ ਡਰਾਉਣੀ ਹੈ। ਦੇਸ਼ ਨੂੰ ਵਿਆਪਕ ਰੂਪ ਵਿਚ ਫੈਲੀ ਹੋਈ ਗਰੀਬੀ, ਬੇਰੁਜ਼ਗਾਰੀ ਤੇ ਅਰਧ ਬੇਰੁਜ਼ਗਾਰੀ, ਨਿਰੰਤਰ ਵੱਧਦੀ ਜਾ ਰਹੀ ਮਹਿੰਗਾਈ, ਬਦਇੰਤਜ਼ਾਮੀ, ਭਰਿਸ਼ਟਾਚਾਰ ਅਤੇ ਵੱਖ ਵੱਖ ਤਰ੍ਹਾਂ ਦੇ ਸਮਾਜਿਕ ਤੇ ਪ੍ਰਸ਼ਾਸ਼ਕੀ ਜਬਰ ਨੇ ਪੂਰੀ ਤਰ੍ਹਾਂ ਗਰੱਸਿਆ ਹੋਇਆ ਹੈ। ਇਹ ਸਾਰੀਆਂ ਬਿਮਾਰੀਆਂ ਮਿਲਕੇ ਦੇਸ਼ ਦੇ ਸਮਾਜਿਕ ਵਿਕਾਸ ਲਈ ਉਪਲੱਬਧ ਸੰਭਾਵਨਾਵਾਂ ਨੂੰ ਵਦਾਣੀ ਸੱਟਾਂ ਮਾਰ ਰਹੀਆਂ ਹਨ। ਮੁੱਠੀ ਭਰ ਅਮੀਰ ਜ਼ਰੂਰ ਏਥੇ ਹਰਾਮਖੋਰੀ ਦੀ ਕਮਾਈ ਨਾਲ ਇਕੱਠੀ ਕੀਤੀ ਗਈ ਦੌਲਤ ਨਾਲ ਐਸ਼ਾਂ ਕਰ ਰਹੇ ਹਨ ਜਦੋਂਕਿ ਕਿਰਤੀ ਲੋਕਾਂ ਦੇ ਵੱਡੇ ਜਨਸਮੂਹ ਬੇਹੱਦ ਮੁਸ਼ਕਲਾਂ ਵਿਚ ਦਿਨ ਕੱਟੀ ਕਰ ਰਹੇ ਹਨ; ਬਹੁਤੇ ਤਾਂ ਭੁੱਖੇ ਢਿੱਡ ਸੌਣ ਲਈ ਮਜ਼ਬੂਰ ਹਨ। ਸਾਡੇ ਦੇਸ਼ ਵਿਚ ਅਮੀਰੀ ਅਤੇ ਗਰੀਬੀ ਵਿਚਕਾਰ ਪਾੜਾ, ਜਿੱਥੇ ਕਿ 1% ਲੋਕ ਦੇਸ਼ ਦੀ 54% ਦੌਲਤ 'ਤੇ ਕਾਬਜ਼ ਹਨ, ਦੁਨੀਆਂ ਭਰ ਦੇ ਸਾਰੇ ਮੁਲਕਾਂ ਦੇ ਟਾਕਰੇ ਵਿਚ ਉਪਰੋਂ ਦੂਜੇ ਨੰਬਰ 'ਤੇ ਹੈ। ਕੁਦਰਤੀ ਵਸੀਲਿਆਂ ਦੀ ਮਾਲਕੀ ਪੱਖੋਂ ਇੰਨੇ ਵੱਡੇ ਪਾੜੇ ਅਤੇ ਵਿਆਪਕ ਬੇਰੁਜ਼ਗਾਰੀ ਨੇ ਰਲਕੇ ਦੇਸ਼ ਨੂੰ ਇਕ ਅਜੇਹੇ ਸਮਾਜਿਕ ਜਵਾਲਾਮੁੱਖੀ ਦੇ ਦਹਾਨੇ 'ਤੇ ਲਿਆ ਖੜਾ ਕੀਤਾ ਹੈ ਜਿਹੜਾ ਕਿ ਕਿਸੇ ਵਕਤ ਵੀ ਫੱਟ ਸਕਦਾ ਹੈ ਅਤੇ ਇਸ ਦੇਸ਼ ਨੂੰ ਵੱਡੀ ਬਰਬਾਦੀ ਦੀ ਕਗਾਰ ਤੱਕ ਲੈ ਕੇ ਜਾ ਸਕਦਾ ਹੈ। ਰਾਜਨੀਤਕ ਤੌਰ 'ਤੇ ਜਮਹੂਰੀਅਤ ਏਥੇ ਸਿਰਫ 5 ਸਾਲ ਬਾਅਦ ਹੋਣ ਵਾਲੀਆਂ ਚੋਣਾਂ ਤੱਕ ਸੀਮਤ ਹੋ ਚੁੱਕੀ ਹੈ। ਇਹਨਾਂ ਚੋਣਾਂ ਦਾ ਵੀ ਆਮ ਤੌਰ 'ਤੇ ਧਨ ਸ਼ਕਤੀ ਜਾਂ ਬਾਹੂਬਲੀਆਂ ਵਲੋਂ ਅਪਹਰਣ ਕਰ ਲਿਆ ਜਾਂਦਾ ਹੈ। ਇਸ ਤਰ੍ਹਾਂ ਇਹ ਚੋਣਾਂ ਵੀ ਹੁਣ ਅਜ਼ਾਦਾਨਾ ਤੇ ਨਿਰਪੱਖ ਜਨਤਕ ਰਾਇ ਦਾ ਪ੍ਰਗਟਾਵਾ ਨਹੀਂ ਰਹੀਆਂ।
2.    ਬਸਤੀਵਾਦੀ ਗੁਲਾਮੀ ਤੋਂ 1947 ਵਿਚ ਮਿਲੀ ਆਜ਼ਾਦੀ ਵੀ, ਆਪਣੇ ਅੰਤਿਮ ਰੂਪ ਵਿਚ, ਬਰਤਾਨਵੀ ਹੁਕਮਰਾਨਾਂ ਕੋਲੋਂ ਭਾਰਤੀ ਹਾਕਮ ਜਮਾਤਾਂ-ਸਰਮਾਏਦਾਰਾਂ ਤੇ ਵੱਡੇ ਭੂਮੀਪਤੀਆਂ ਦੇ ਰਾਜਨੀਤਕ ਪ੍ਰਤੀਨਿੱਧਾਂ ਦੇ ਹੱਥਾਂ ਵਿਚ ਸੱਤਾ ਦੀ ਤਬਦੀਲੀ ਹੀ ਸਿੱਧ ਹੋਈ ਹੈ। ਕਿਰਤੀ ਲੋਕਾਂ, ਵਿਸ਼ੇਸ਼ ਤੌਰ ਤੇ ਮਜ਼ਦੂਰਾਂ ਤੇ ਕਿਸਾਨਾਂ ਜਿਹਨਾਂ ਨੇ ਸੁਤੰਤਰਤਾ ਸੰਗਰਾਮ ਵਿਚ ਭਾਰੀ ਕੁਰਬਾਨੀਆਂ ਕੀਤੀਆਂ ਸਨ, ਨੂੰ ਨਵੇਂ ਹਾਕਮਾਂ ਤੋਂ ਸਿਰਫ ਖੋਖਲੇ ਵਾਅਦਿਆਂ ਤੋਂ ਬਿਨਾਂ ਹੋਰ ਕੁੱਝ ਵੀ ਪ੍ਰਾਪਤ ਨਹੀਂ ਹੋਇਆ। ਸੜ੍ਹਾਂਦ ਮਾਰ ਰਿਹਾ ਸਦੀਆਂ ਪੁਰਾਣਾ ਜਾਤੀਪਾਤੀ ਪ੍ਰਬੰਧ, ਜਿਹੜਾ ਕਿ ਸਮਾਜਿਕ ਜਬਰ ਦਾ ਸੰਸਥਾਗਤ ਰੂਪ ਧਾਰਨ ਕਰ ਚੁੱਕਾ ਹੈ, ਪਹਿਲਾਂ ਵਾਂਗ ਹੀ ਕਾਇਮ ਰਿਹਾ ਹੈ। ਇਸ ਲਈ ਦਲਿਤਾਂ ਤੇ ਨੀਵੀਆਂ ਜਾਤਾਂ ਦੇ ਹੋਰ ਬੇਜ਼ਮੀਨੇ ਲੋਕਾਂ ਨੂੰ, ਜਿਹੜੇ ਕਿ ਬੇਰਹਿਮ ਬ੍ਰਾਹਮਣਵਾਦੀ ਪ੍ਰਬੰਧ ਹੇਠ ਅਮਾਨਵੀ ਹਾਲਤਾਂ ਵਿਚ ਦਿਨ ਕੱਟੀ ਕਰਨ ਲਈ ਮਜ਼ਬੂਰ ਸਨ, ਸਦੀਆਂ ਪੁਰਾਣੀ ਗੁਲਾਮੀ ਤੋਂ ਕੋਈ ਰਾਹਤ ਨਹੀਂ ਮਿਲੀ। ਆਜ਼ਾਦ ਭਾਰਤ ਨੇ ਉਹਨਾਂ ਨੂੰ ਵੋਟ ਦਾ ਅਧਿਕਾਰ ਅਤੇ ਰਾਖਵਾਂਕਰਨ ਤੇ ਗਰਾਂਟਾਂ ਆਦਿ ਦੇ ਰੂਪ ਵਿਚ ਕੁਝ ਨਿਗੂਣੀਆਂ ਰਿਆਇਤਾਂ ਤਾਂ ਜ਼ਰੂਰ ਦਿੱਤੀਆਂ, ਪ੍ਰੰਤੂ ਤਿੱਖੇ ਜ਼ਮੀਨੀ ਸੁਧਾਰਾਂ ਦੀ ਅਣਹੋਂਦ ਵਿਚ ਇਹਨਾਂ ਬੇਜ਼ਮੀਨੇ ਗਰੀਬਾਂ ਦੇ ਵੱਡੇ ਹਿੱਸੇ ਅਜੇ ਵੀ ਰੋਟੀ ਕਮਾਉਣ ਖਾਤਰ ਨੀਚ ਸਮਝੇ ਜਾਂਦੇ ਧੰਦੇ ਜਾਰੀ ਰੱਖਣ, ਬੰਧੂਆ ਮਜ਼ਦੂਰੀ ਕਰਨ ਜਾਂ ਦਿਹਾੜੀ-ਦੱਪਾ ਕਰਨ ਲਈ ਪਹਿਲਾਂ ਵਾਂਗ ਹੀ ਮਜ਼ਬੂਰ ਹਨ। ਏਥੋਂ ਤੱਕ ਕਿ ਸਮਾਜ ਦੇ ਇਹਨਾਂ ਗਰੀਬ ਵਰਗਾਂ ਨੂੰ ਸਮਾਜਿਕ-ਆਰਥਿਕ ਮੁਸ਼ਕਿਲਾਂ ਤੋਂ ਮੁਕਤ ਕਰਨ ਲਈ ਭਾਰਤੀ ਸੰਵਿਧਾਨ ਰਾਹੀਂ ਬਣਾਈਆਂ ਗਈਆਂ ਵਿਵਸਥਾਵਾਂ ਉਪਰ ਵੀ ਸਹੀ ਢੰਗ ਨਾਲ ਅਮਲ ਨਹੀਂ ਹੋਇਆ ਅਤੇ ਇਹਨਾਂ ਦੀ ਵੱਡੀ ਬਹੁਗਿਣਤੀ ਅਜੇਹੇ ਸਾਰੇ ਲਾਭਾਂ ਤੋਂ ਵੰਚਿਤ ਹੀ ਰਹੀ ਹੈ। ਇਹਨਾਂ ਕੋਲ ਅੱਜ ਵੀ ਜੀਵਨ ਨਿਰਵਾਹ ਲਈ ਪੈਦਾਵਾਰ ਦਾ ਕੋਈ ਭਰੋਸੇਯੋਗ ਤੇ ਸਥਾਈ ਸਾਧਨ ਨਹੀਂ ਹੈ। ਜਿਹਨਾਂ ਨੂੰ ਰਾਖਵੇਂਕਰਨ ਦਾ ਥੋੜਾ ਬਹੁਤ ਲਾਭ ਮਿਲਿਆ, ਉਹਨਾ ਨੂੰ ਵੀ ਅਜੇ ਅਖੌਤੀ ਉਚੀਆਂ ਜਾਤਾਂ ਵਾਲਿਆਂ ਤੋਂ ਮਿਲਦੇ ਅਪਮਾਨਜਨਕ ਵਿਵਹਾਰ ਕਾਰਨ ਅਥਾਹ ਮਾਨਸਕ ਪੀੜਾ ਨੂੰ ਬਰਦਾਸ਼ਤ ਕਰਨ ਲਈ ਅਕਸਰ ਹੀ ਮਜ਼ਬੂਰ ਹੋਣਾ ਪੈਂਦਾ ਹੈ। ਪੂੰਜੀਵਾਦੀ ਪ੍ਰਬੰਧ ਅਧੀਨ ਦੌਲਤ ਦੇ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਭੂਮੀਪਤੀਆਂ ਦੇ ਹੱਥਾਂ ਵਿਚ ਤੇਜ਼ੀ ਨਾਲ ਇਕੱਠੇ ਹੁੰਦੇ ਜਾਣ ਨਾਲ ਇਹਨਾਂ ਵੰਚਿਤ ਤੇ ਅਕਸਰ ਦੁਰਕਾਰੇ ਜਾਂਦੇ ਲੋਕਾਂ ਦੀਆਂ ਮੁਸੀਬਤਾਂ ਹੋਰ ਵੀ ਵਧੇਰੇ ਭਿਅੰਕਰ ਤੇ ਅਸਹਿ ਹੋ ਗਈਆਂ ਹਨ।
        ਇਸ ਸਥਿਤੀ ਦਾ ਇਕ ਤਰਾਸਦਿਕ ਪੱਖ ਇਹ ਵੀ ਹੈ ਕਿ ਅਗਾਂਹਵਧੂ ਬੁੱਧੀਜੀਵੀਆਂ ਦਾ ਇਕ ਵੱਡਾ ਹਿੱਸਾ ਵੀ ਜਾਤੀਵਾਦੀ ਜਬਰ ਦੀ ਪੀੜਾ ਦੀ ਅਸਲ ਥਾਹ ਲਾਉਣ ਤੇ ਇਸ ਨੂੰ ਸਮਝਣ ਵਿਚ ਬੁਰੀ ਤਰ੍ਹਾਂ ਅਸਫਲ ਰਿਹਾ ਹੈ ਅਤੇ ਭਾਰਤੀ ਸਮਾਜ ਨੂੂੰ ਚੰਬੜੇ ਹੋਏ ਇਸ ਅਸਾਧ ਰੋਗ, ਜਿਸਨੇ ਕਿ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਨੂੰ ਭਿਆਨਕ ਬੰਨ੍ਹ ਮਾਰਿਆ ਹੋਇਆ ਹੈ, ਨੂੰ ਖਤਮ ਕਰਨ ਲਈ ਉਸ ਵਲੋਂ ਵੀ ਕੋਈ ਅਸਰਦਾਰ ਉਪਾਅ ਨਹੀਂ ਸੁਝਾਏ ਗਏ।
        ਏਸੇ ਤਰ੍ਹਾਂ ਹੀ, ਆਜ਼ਾਦੀ ਦੇ 70 ਸਾਲ ਬਾਅਦ ਵੀ ਭਾਰਤ ਵਿਚ ਔਰਤਾਂ ਨੂੰ, ਜਿਹੜੀਆਂ ਕਿ ਕੁਲ ਵੱਸੋਂ ਦਾ 50%  ਹਨ, ਸਦੀਆਂ ਪੁਰਾਣੇ ਪੈਤਰੀਤੰਤਰ ਦੀਆਂ ਬੰਦਸ਼ਾਂ ਤੋਂ ਕੋਈ ਵਰਨਣਯੋਗ ਮੁਕਤੀ ਪ੍ਰਾਪਤ ਨਹੀਂ ਹੋਈ। ਔਰਤਾਂ ਦੇ ਸਸ਼ਕਤੀਕਰਨ ਸਬੰਧੀ ਸਰਕਾਰਾਂ ਵਲੋਂ ਐਲਾਨੇ ਗਏ ਸਾਰੇ ਪ੍ਰੋਗਰਾਮ ਵਧੇਰੇ ਕਰਕੇ ਸਿਰਫ ਕਾਗਜਾਂ ਤੱਕ ਹੀ ਸੀਮਤ ਰਹੇ ਹਨ। ਦੇਸ਼ ਅੰਦਰ ਔਰਤਾਂ ਆਮ ਕਰਕੇ, ਤੇ ਗਰੀਬ ਪਰਵਾਰਾਂ ਦੀਆਂ ਔਰਤਾਂ ਵਿਸ਼ੇਸ਼ ਕਰਕੇ, ਅਜੇ ਵੀ ਕਈ ਤਰ੍ਹਾਂ ਦੇ ਵਿਤਕਰਿਆਂ, ਘਰੇਲੂ ਹਿੰਸਾ, ਜਿਨਸੀ ਹਮਲਿਆਂ ਅਤੇ ਕਿਰਤ ਦੀ ਕੀਤੀ ਜਾ ਰਹੀ ਨੰਗੀ ਚਿੱਟੀ ਲੁੱਟ ਦੀਆਂ ਸ਼ਿਕਾਰ ਹਨ।
3.    ਆਜ਼ਾਦੀ ਪ੍ਰਾਪਤੀ ਉਪਰੰਤ ਬੁਰਜ਼ਵਾ-ਲੈਂਡਲਾਰਡ ਜਮਾਤਾਂ ਵਲੋਂ ਸਾਮਰਾਜੀ ਵਿੱਤੀ ਪੂੰਜੀ ਨਾਲ ਮਿਲਕੇ ਅਪਣਾਏ ਗਏ ਪੂੰਜੀਵਾਦੀ ਵਿਕਾਸ ਦੇ ਰਾਹ ਨੇ ਭਾਰਤੀ ਆਰਥਕਤਾ ਉਪਰ ਅਜਾਰੇਦਾਰਾਂ ਤੇ ਭੂਮੀਪਤੀਆਂ ਦੀ ਪਕੜ ਹੋਰ ਮਜ਼ਬੂਤ ਕਰ ਦਿੱਤੀ ਹੈ। ਉਹਨਾਂ ਨੇ ਚੰਗੀ ਕਮਾਈ ਕੀਤੀ ਹੈ ਅਤੇ ਉਹਨਾਂ 'ਚੋਂ ਕੁਝ ਇਕ ਦੀ ਗਿਣਤੀ ਦੁਨੀਆਂ ਭਰ ਦੇ ਖਰਬਪਤੀਆਂ ਵਿਚ ਹੋਣ ਲੱਗ ਪਈ ਹੈ। ਜਦੋਂਕਿ ਸਰਕਾਰਾਂ ਵਲੋਂ ਕਿਰਤੀ ਜਨ ਸਮੂਹਾਂ ਦੀ ਲੋਕ ਵਿਰੋਧੀ ਬਜਟ ਵਿਵਸਥਾਵਾਂ ਰਾਹੀਂ, ਨਿਰੰਤਰ ਰੂਪ ਵਿਚ ਟੈਕਸਾਂ ਦਾ ਭਾਰ ਵਧਾਕੇ ਜਾਂ ਕੰਟਰੋਲ ਕੀਮਤਾਂ ਵਧਾਕੇ ਬੜੀ ਬੇਰਹਿਮੀ ਨਾਲ ਲੁੱਟ ਕੀਤੀ ਗਈ ਹੈ। ਸਾਰੀਆਂ ਕੇਂਦਰੀ ਸਰਕਾਰਾਂ ਅਤੇ ਅਫਸਰਸ਼ਾਹੀ ਦੀ ਆਰਥਕ ਨੀਤੀ ਸਬੰਧੀ ਦਿਸ਼ਾ ਅਤੇ ਪ੍ਰਸ਼ਾਸਕੀ ਪਹੁੰਚ ਹਮੇਸ਼ਾ ਅਜਾਰੇਦਾਰ ਪੱਖੀ ਅਤੇ ਸਾਮਰਾਜ ਪੱਖੀ ਹੀ ਰਹੀ ਹੈ। ਅਜੇਹੀਆਂ ਲੋਕ ਵਿਰੋਧੀ ਤੇ ਦੇਸ਼ ਧਰੋਹੀ ਨੀਤੀਆਂ ਨੇ ਅੱਜ ਏਥੇ ਅਜੇਹੀ ਡਰਾਉਣੀ ਸਮਾਜਿਕ-ਆਰਥਿਕ ਸਥਿਤੀ ਸਿਰਜ ਦਿੱਤੀ ਹੈ ਜਿੱਥੇ ਕਿ ਗਰੀਬੀ, ਵਿਆਪਕ ਬੇਰੁਜ਼ਗਾਰੀ, ਮਹਿੰਗਾਈ ਅਤੇ ਭਰਿਸ਼ਟਾਚਾਰ ਵਰਗੇ ਮੁੱਦੇ ਆਮ ਲੋਕਾਂ ਲਈ ਸਭ ਤੋਂ ਵੱਧ ਫਿਕਰਮੰਦੀ ਦੇ ਮੁੱਦੇ ਬਣ ਚੁੱਕੇ ਹਨ। 1991 ਤੋਂ ਬਾਅਦ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਲਾਗੂ ਕਰਨ ਨਾਲ ਇਹ ਸਮੱਸਿਆਵਾਂ ਹੋਰ ਵੀ ਵਧੇਰੇ ਗੰਭੀਰ ਰੂਪ ਧਾਰਨ ਕਰ ਗਈਆਂ ਹਨ। ਸਰਕਾਰ ਅਤੇ ਇਸ ਦੀਆਂ ਅਜੰਸੀਆਂ ਵਲੋਂ ਝੂਠੇ ਅੰਕੜਿਆਂ ਦੀ ਸਹਾਇਤਾ ਨਾਲ ਕੁਲ ਘਰੇਲੂ ਉਤਪਾਦ ਵਧਣ ਅਤੇ ਹੋਰ ਆਰਥਕ ਪੱਖਾਂ ਵਿਚ ਸੁਧਾਰ ਹੋਣ ਬਾਰੇ ਕੀਤਾ ਜਾ ਰਿਹਾ ਸਮੁੱਚਾ ਪ੍ਰਚਾਰ ਸਿਰਫ ਲੋਕਾਂ ਦੀਆਂ ਅੱਖਾਂ ਪੂੰਝਣ ਤੱਕ ਸੀਮਤ ਹੈ ਅਤੇ ਇਹ ਝੂਠਾ ਤੇ ਗੁੰਮਰਾਹਕੁੰਨ ਸਾਬਤ ਹੋ ਰਿਹਾ ਹੈ। ਅਸਲ ਵਿਚ ਬਰਾਮਦ ਮੁੱਖੀ ਵਾਧੇ ਦਾ ਵਧਾ ਚੜ੍ਹਾਕੇ ਕੀਤਾ ਜਾ ਰਿਹਾ ਪ੍ਰਚਾਰ ਕਿਰਤੀ ਜਨ ਸਮੂਹਾਂ ਦੀ ਭਲਾਈ ਅਤੇ ਭਾਰਤੀ ਆਰਥਿਕਤਾ ਦੇ ਉਭਾਰ ਦੇ ਪੱਖ ਤੋਂ ਪੂਰੀ ਤਰ੍ਹਾਂ ਅਰਥਹੀਣ ਹੈ; ਕਿਉਂਕਿ ਇਸ ਮੰਤਵ ਲਈ ਭਾਰਤੀ ਆਰਥਿਕਤਾ ਨੂੰ ਘਰੇਲੂ ਮੰਡੀ ਦੇ ਪਸਾਰ ਦੀ ਵੱਡੀ ਲੋੜ ਹੈ, ਭਾਵ ਕਿਰਤੀ ਲੋਕਾਂ ਦੀ ਖਰੀਦ ਸ਼ਕਤੀ ਵਿਚ ਭਾਰੀ ਵਾਧਾ ਹੋਣਾ ਚਾਹੀਦਾ ਹੈ। ਅਸਲ ਉਜਰਤਾਂ ਨੂੰ ਲੱਗੇ ਹੋਏ ਨਿਰੰਤਰ ਤੇ ਤਿੱਖੇ ਖੋਰੇ ਕਾਰਨ ਇਸ ਲੋੜ ਦੀ ਪੂਰਤੀ ਨਹੀਂ ਹੋ ਰਹੀ। ਸਰਕਾਰ ਵਲੋਂ ਇਸ ਲੋੜਬੰਦੀ ਨੂੰ ਬੁਰੀ ਤਰ੍ਹਾਂ ਅਣਡਿੱਠ ਕੀਤਾ ਜਾ ਰਿਹਾ ਹੈ। ਇਨ੍ਹਾਂ ਹਾਲਤਾਂ ਵਿਚ ਲੋਕੀਂ ਸੌਖਿਆਂ ਹੀ ਉਪਰਾਮਤਾ ਅਤੇ ਨਿਰਾਸ਼ਾਵਾਦ ਦੇ ਸ਼ਿਕਾਰ ਬਣ ਰਹੇ ਹਨ, ਜਿਹੜੀ ਕਿ ਕਰਜ਼ੇ ਦੇ ਮਾਰੇ ਕਿਸਾਨਾਂ, ਕੰਗਾਲ ਹੋਏ ਖੇਤ ਮਜ਼ਦੂਰਾਂ ਅਤੇ ਹੋਰ ਮੁਸੀਬਤਾਂ ਮਾਰੇ ਲੋਕਾਂ ਵਲੋਂ ਨਿਰਾਸ਼ਾਵਸ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਵਿਚ ਵਾਧਾ ਕਰ ਰਹੀਆਂ ਹਨ।
4.    ਭਾਰਤੀ ਰਾਜਨੀਤਕ ਅਵਸਥਾ ਦਾ ਇਕ ਹੋਰ ਕੁਲਹਿਣਾ ਪੱਖ ਹੈ : ਸਰਕਾਰ ਵਲੋਂ ਆਰਥਿਕਤਾ ਦੇ ਦਰਵਾਜੇ ਸਾਮਰਾਜੀ ਜਰਵਾਣਿਆਂ ਦੀ ਲੁੱਟ ਲਈ ਨਿਰੰਤਰ ਖੋਲ੍ਹਦੇ ਜਾਣਾ। ਹੁਣ ਤੱਕ ਭਾਰਤੀ ਆਰਥਿਕਤਾ ਦੇ ਲਗਭਗ ਸਾਰੇ ਵੱਡੇ ਖੇਤਰ ਜਿਵੇਂ ਕਿ ਬੈਂਕ, ਬੀਮਾ, ਰੇਲਵੇ, ਦੂਰ ਸੰਚਾਰ, ਸੂਚਨਾ ਤਕਨੀਕ, ਰੱਖਿਆ ਉਤਪਾਦਨ ਅਤੇ ਇੱਥੋਂ ਤੱਕ ਕਿ ਪ੍ਰਚੂਨ ਵਪਾਰ ਵੀ ਸਾਮਰਾਜੀ ਵਿੱਤੀ  ਪੂੰਜੀ ਅਰਥਾਤ ਐਫ.ਡੀ.ਆਈ. ਦੇ ਦਾਖਲੇ, ਕਬਜ਼ੇ ਅਤੇ ਲੁੱਟ ਲਈ ਖੋਲ੍ਹੇ ਜਾ ਚੁੱਕੇ ਹਨ। ਭਾਰਤ ਸਰਕਾਰ ਵਲੋਂ ਅਮਰੀਕਨ ਸਾਮਰਾਜੀਆਂ ਨਾਲ ਸਹੀਬੰਦ ਕੀਤੇ ਗਏ ਅਖੌਤੀ ਯੁਧਨੀਤਕ ਸਮਝੌਤਿਆਂ ਨਾਲ ਇਹ ਲੁੱਟ ਹੋਰ ਵੀ ਵਧੇਰੇ ਅਸਾਨ ਹੋ ਗਈ ਹੈ ਅਤੇ ਸੰਸਥਾਗਤ ਰੂਪ ਧਾਰਨ ਕਰ ਗਈ ਹੈ। ਇਹ ਹੁਣ ਇਕ ਆਮ ਮੰਨਿਆ ਜਾ ਰਿਹਾ ਤੱਥ ਹੈ ਕਿ ਸਾਮਰਾਜੀਏ ਨਵ-ਬਸਤੀਵਾਦੀ ਪ੍ਰਬੰਧ ਸਿਰਜਣ ਲਈ ਹਾਬੜੇ ਫਿਰਦੇ ਹਨ ਤਾਂ ਜੋ ਉਨ੍ਹਾਂ ਦੀ ਲੁੱਟ ਦੀ ਉਮਰ ਲੰਮੀ ਹੋ ਸਕੇ ਅਤੇ ਦੁਨੀਆਂ ਭਰਦੇ ਕੁਦਰਤੀ ਵਸੀਲਿਆਂ ਉਪਰ ਉਨ੍ਹਾਂ ਦੀ ਜਕੜ ਮਜ਼ਬੂਤ ਹੋ ਸਕੇ। ਅਜਿਹਾ ਰਾਜਨੀਤਕ ਢਾਂਚਾ, ਜਿਹੜਾ ਕਿ ਉਨ੍ਹਾਂ ਦੀਆਂ ਇਨ੍ਹਾਂ ਲੋੜਾਂ ਨਾਲ ਮੇਚਵਾਂ ਹੋਵੇ, ਉਸਾਰਨ ਲਈ ਉਹ ਕਿਸੇ ਪ੍ਰਕਾਰ ਦਾ ਵੀ ਗੁਨਾਹ ਕਰਨ ਤੋਂ ਨਹੀਂ ਝਿਜਕ ਰਹੇ ਅਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਮਿੱਟੀ ਵਿਚ ਰੋਲ ਰਹੇ ਹਨ। ਸਾਮਰਾਜੀਆਂ ਦੀ ਅਜਿਹੀ ਮਨਹੂਸ ਲਿਲ੍ਹ ਅਤੇ ਕਦੇ ਨਾ ਪੂਰਾ ਹੋਣ ਵਾਲਾ ਲਾਲਚ ਮਨੁੱਖ ਜਾਤੀ ਲਈ ਅਣਕਿਆਸੇ ਖਤਰਿਆਂ ਨਾਲ ਭਰਿਆ ਪਿਆ ਹੈ। ਪ੍ਰੰਤੂ, ਬਦਕਿਸਮਤੀ ਦੀ ਗੱਲ ਇਹ ਹੈ ਕਿ ਇਸ ਦੇ ਬਾਵਜੂਦ ਭਾਰਤੀ ਹਾਕਮ ਜਮਾਤਾਂ ਇਨ੍ਹਾਂ ਰਾਕਸ਼ਾਂ ਨਾਲ ਆਪਣੇ ਆਰਥਕ ਤੇ ਰਾਜਨੀਤਕ ਹਿੱਤ ਬੜੀ ਤੇਜ਼ੀ ਨਾਲ ਆਤਮਸਾਤ ਕਰਦੀਆਂ ਜਾ ਰਹੀਆਂ ਹਨ।
5.     ਕੇਂਦਰ ਵਿਚ ਬੀ.ਜੇ.ਪੀ. ਦੀ ਸਰਕਾਰ ਬਣ ਜਾਣ ਨਾਲ ਭਾਰਤੀ ਸੰਵਿਧਾਨ ਦੇ ਲੋਕ ਪੱਖੀ ਥੰਮਾਂ 'ਚੋਂ ਇਕ-ਧਰਮ ਨਿਰਪੱਖਤਾ ਲਈ ਹੋਰ ਵਧੇਰੇ ਵੱਡੇ ਖਤਰੇ ਪੈਦਾ ਹੋ ਗਏ ਹਨ। ਰਾਜਸੀ ਸ਼ਕਤੀ ਲਗਭਗ ਸੰਘ ਪਰਿਵਾਰ ਦੇ ਹੱਥਾਂ ਵਿਚ ਚਲੀ ਗਈ ਹੈ ਅਤੇ ਉਹ ਧਰਮ ਅਧਾਰਤ ਰਾਜ ਬਣਾਉਣ ਲਈ ਆਪਣੇ ਫਿਰਕੂ ਫਾਸ਼ੀਵਾਦੀ ਹਮਲਿਆਂ ਨੂੰ ਬਹੁਤ ਹੀ ਤਿੱਖਾ ਰੂਪ ਦੇ ਰਹੇ ਹਨ। ਹੁਣ ਤੱਕ ਇਹ ਪਿਛਾਖੜੀ ਤਾਕਤਾਂ ਬਹੁਤ ਸਾਰੀਆਂ ਸੰਵਿਧਾਨਕ ਸੰਸਥਾਵਾਂ ਉਪਰ ਕਬਜ਼ਾ ਕਰਨ ਵਿਚ ਸਫਲ ਹੋ ਚੁੱਕੀਆਂ ਹਨ ਅਤੇ ਭਾਰਤੀ ਸਮਾਜ ਦੇ ਇਤਿਹਾਸ ਦੀ ਭੰਨ-ਤੋੜ ਕਰਨ ਅਤੇ ਇਸਦੇ ਸਭਿਆਚਾਰ ਤੇ ਸਿੱਖਿਆ ਪ੍ਰਣਾਲੀ ਦਾ ਭਗਵਾਕਰਨ ਕਰਨ ਲਈ ਸਿਰਤੋੜ ਯਤਨ ਕਰ ਰਹੀਆਂ ਹਨ। ਪਿਛਾਖੜੀ ਹਨੇਰ-ਵਿਰਤੀਵਾਦੀ ਸ਼ਕਤੀਆਂ ਦੇ ਰੱਸੇ ਆਰ.ਐਸ.ਐਸ. ਨੇ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਹਨ ਅਤੇ ਵਿਰੋਧ ਨੂੰ ਦਬਾਉਣ ਲਈ ਵਹਿਸ਼ੀ ਤਾਕਤ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ਡਰ, ਅਸਹਿਣਸ਼ੀਲਤਾ ਅਤੇ ਫਿਰਕੂ ਵੰਡ ਵਾਲੇ ਮਾਹੌਲ ਦੇ ਸਿੱਟੇ ਵਜੋਂ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਅਤੇ ਆਦਿਵਾਸੀਆਂ ਉਪਰ ਵਹਿਸ਼ੀ ਹਮਲੇ ਵਧੇ ਹੀ ਨਹੀਂ ਬਲਕਿ ਹੋਰ ਵਧੇਰੇ ਘਿਨੌਣਾ ਰੂਪ ਧਾਰਨ ਕਰ ਚੁੱਕੇ ਹਨ।
6.    ਇਸ ਵਿਚ ਕੋਈ ਸ਼ੱਕ ਨਹੀਂ ਕਿ ਦੇਸ਼ ਅੰਦਰ ਅਗਾਂਹਵਧੂ, ਜਮਹੂਰੀ ਅਤੇ ਇਨਕਲਾਬੀ ਸ਼ਕਤੀਆਂ ਜਾਤੀਵਾਦੀ ਜਬਰ, ਪੂੰਜੀਵਾਦੀ ਅਤੇ ਪੂਰਵ ਪੂੰਜੀਵਾਦੀ ਲੁੱਟ ਖਸੁੱਟ ਅਤੇ ਫਿਰਕੂ ਹਮਲਿਆਂ ਵਿਰੁੱਧ ਲਗਾਤਾਰ ਸਖਤ ਲੜਾਈ ਦਿੰਦੀਆਂ ਆਈਆਂ ਹਨ, ਰਾਜਨੀਤਕ ਤੌਰ 'ਤੇ ਵੀ ਅਤੇ ਜਨਤਕ ਲਾਮਬੰਦੀਆਂ ਰਾਹੀਂ ਵੀ। ਪ੍ਰੰਤੂ ਇਹ ਪ੍ਰਤੀਰੋਧ ਦੇਸ਼ ਵਿਆਪੀ, ਫੈਸਲਾਕੁੰਨ ਅਤੇ ਜਥੇਬੰਦਕ ਰਾਜਸੀ ਰੂਪ ਧਾਰਨ ਨਹੀਂ ਕਰ ਸਕਿਆ। ਇਸ ਕਮਜੋਰੀ ਦੇ ਕਾਰਨਾਂ ਦਾ ਸਹੀ ਢੰਗ ਨਾਲ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਇਹ ਸਮੁੱਚੀ ਸਥਿਤੀ ਮੰਗ ਤਾਂ ਇਹ ਕਰਦੀ ਹੈ ਕਿ ਜਮਾਤੀ ਸੰਘਰਸ਼ ਨੂੰ ਇਸਦੇ ਸਾਰੇ ਹੀ ਰੂਪਾਂ-ਆਰਥਕ, ਰਾਜਨੀਤਕ ਅਤੇ ਵਿਚਾਰਧਾਰਕ, ਵਿਚ ਤਿੱਖਾ ਕੀਤਾ ਜਾਵੇ, ਰਾਜਨੀਤਕ ਸੰਘਰਸ਼ ਨੂੰ ਪ੍ਰਮੁੱਖਤਾ ਵਿਚ ਰੱਖਿਆ ਜਾਵੇ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਜੀਵਨ ਹਾਲਤਾਂ ਨੂੰ ਪ੍ਰਭਾਵਤ ਕਰਦੇ ਵੱਖ ਵੱਖ ਮੁੱਦਿਆਂ ਸਬੰਧੀ ਵਿਸ਼ਾਲ ਜਨਤਕ ਸੰਘਰਸ਼ਾਂ ਲਈ ਲਾਮਬੰਦ ਕੀਤਾ ਜਾਵੇ। ਕਿਉਂਕਿ ਭਾਰਤ ਇਕ ਵਿਸ਼ਾਲ ਦੇਸ਼ ਹੈ ਜਿਸ ਵਿਚ ਤਿੰਨ ਦਰਜਨ ਤੋਂ ਵੱਧ ਕੌਮੀਅਤਾਂ ਵਸਦੀਆਂ ਹਨ, ਜਿਹਨਾਂ ਦੀਆਂ ਵੱਖ ਵੱਖ ਭਾਸ਼ਾਵਾਂ ਹਨ ਅਤੇ ਹਰੇਕ ਦਾ ਆਪਣਾ ਅਮੀਰ ਸਭਿਆਚਾਰ ਅਤੇ ਰਸਮੋ-ਰਿਵਾਜ ਹਨ, ਇਸ ਲਈ ਵੱਖ ਵੱਖ ਖਿੱਤਿਆਂ ਦੇ ਲੋਕਾਂ ਦੀਆਂ ਕੁਦਰਤੀ ਤੌਰ 'ਤੇ ਵੱਖੋ ਵੱਖਰੀਆਂ ਸਮੱਸਿਆਵਾਂ, ਪ੍ਰਾਥਮਿਕਤਾਵਾਂ, ਭੂਗੋਲਿਕ ਹਾਲਤਾਂ ਅਤੇ ਲੋੜਾਂ ਹਨ। ਇਸ ਲਈ ਹਰ ਖੇਤਰ ਦੀਆਂ ਵਿਸ਼ੇਸ਼ਤਾਵਾਂ ਦਾ ਸਹੀ ਢੰਗ ਨਾਲ ਅਧਿਐਨ ਹੋਣਾ ਚਾਹੀਦਾ ਹੈ ਅਤੇ ਭਖਵੇਂ ਖੇਤਰੀ ਮੁੱਦਿਆਂ ਨੂੰ ਫੌਰੀ ਪਹਿਲ ਦੇ ਕੇ ਲੜਾਕੂ ਜਨਤਕ ਲਹਿਰਾਂ ਉਸਾਰੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਫੇਰ ਇਨ੍ਹਾਂ ਸਥਾਨਕ ਤੇ ਖੇਤਰੀ ਘੋਲਾਂ ਨੂੰ ਕੁੱਲ ਹਿੰਦ ਲਹਿਰ ਦਾ ਅੰਗ ਬਣਾਇਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਇਤਿਹਾਸਕ ਲੋੜਬੰਦੀ ਮੰਗ ਕਰਦੀ ਹੈ ਕਿ ਨਿਰੰਤਰ ਰੂਪ ਵਿਚ ਸ਼ਕਤੀਸ਼ਾਲੀ ਲਹਿਰ ਉਸਾਰੀ ਜਾਵੇ ਜਿਹੜੀ ਕਿ ਸਮਾਜਵਾਦ ਵੱਲ ਵੱਧਣ ਦੇ ਸਮਰੱਥ ਹੋਵੇ।
7.    ਇਸ ਮਹਾਨ ਅਤੇ ਵੱਡੇ ਕਾਰਜ ਨੂੰ ਸਫਲਤਾ ਸਹਿਤ ਹੱਥ ਪਾਉਣ ਲਈ ਮਾਰਕਸਵਾਦੀ ਵਿਸ਼ਲੇਸ਼ਣਾਤਮਕ ਵਿਧੀਆਂ ਦੀ ਰਚਨਾਤਮਕ ਵਰਤੋਂ ਕਰਨ ਦੀ ਵੱਡੀ ਲੋੜ ਹੈ, ਕਿਉਂਕਿ ਮਨੁੱਖੀ ਸਮਾਜ ਦੇ ਵਿਕਾਸ ਲਈ ਲੋੜੀਂਦੀ ਇਨਕਲਾਬੀ ਤਬਦੀਲੀ ਵਾਸਤੇ ਇਹ ਵਿਧੀਆਂ ਹੀ ਸਭ ਤੋਂ ਸ਼ਕਤੀਸ਼ਾਲੀ ਅਤੇ ਇਕਜੁੱਟ ਵਿਗਿਆਨਕ ਪਹੁੰਚ ਉਪਲੱਬਧ ਬਣਾਉਂਦੀਆਂ ਹਨ। ਇਸ ਵਿਗਿਆਨਕ ਪਹੁੰਚ ਦੇ ਨਾਲ ਨਾਲ ਬਹੁਤ ਸਾਰੇ ਭਾਰਤੀ ਵਿਦਵਾਨਾਂ ਅਤੇ ਸਮਾਜਕ ਰਾਜਨੀਤਿਕ ਯੋਧਿਆਂ ਜਿਵੇਂ ਕਿ ਪੇਰਿਆਰ ਰਾਮਾਸਵਾਮੀ ਨਾਇਕਰ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ, ਸ਼ਹੀਦ-ਇ-ਆਜ਼ਮ ਭਗਤ ਸਿੰਘ, ਗਦਰੀ ਬਾਬੇ ਅਤੇ ਹੋਰ ਬਹੁਤ ਸਾਰੇ ਲੋਕ ਪੱਖੀ ਸਮਾਜ ਸੁਧਾਰਕਾਂ ਵਲੋਂ ਅਣਮਨੁੱਖੀ ਬ੍ਰਾਹਮਣਵਾਦੀ ਤੰਤਰ ਨੂੰ ਤੋੜਨ ਅਤੇ ਸਮਾਨਤਾ ਤੇ ਅਧਾਰਤ ਸਮਾਜਵਾਦੀ ਸਮਾਜ ਵੱਲ ਵੱਧਣ ਲਈ ਪਾਏ ਗਏ ਯੋਗਦਾਨਾਂ ਨੂੰ ਸਹੀ ਢੰਗ ਨਾਲ ਸਮਝਣ ਅਤੇ ਉਨ੍ਹਾਂ 'ਤੇ ਅਮਲ ਕਰਨ ਦੀ ਵੀ ਭਾਰੀ ਲੋੜ ਹੈ। ਇਨ੍ਹਾਂ ਪੱਖਾਂ ਤੋਂ ਕੱਚ ਘਰੜ ਅਤੇ ਗਲਤ ਪਹੁੰਚਾਂ ਹਮੇਸ਼ਾ ਹੀ ਇਨਕਲਾਬੀ ਲਹਿਰਾਂ ਦੇ ਵਿਕਾਸ ਵਿਚ ਖਤਰਨਾਕ ਰੁਕਾਵਟਾਂ ਬਣਦੀਆਂ ਹਨ। ਭਾਰਤ ਦੀਆਂ ਇਨਕਲਾਬੀ ਲਹਿਰਾਂ ਅਤੇ ਸੰਘਰਸ਼ਾਂ ਦੇ ਇਤਿਹਾਸ ਵਿਚ ਅਣਗਿਣਤ ਆਗੂਆਂ ਅਤੇ ਕਾਡਰਾਂ ਵਲੋਂ ਕੀਤੀਆਂ ਗਈਆਂ ਅਣਗਿਣਤ ਕੁਰਬਾਨੀਆਂ ਦੇ ਬਾਵਜੂਦ ਸਿਧਾਂਤ ਅਤੇ ਪਹੁੰਚ ਵਿਚ ਅਜਿਹੀਆਂ ਕਮਜ਼ੋਰੀਆਂ ਅਤੇ ਮਾਰਕਸਵਾਦ-ਲੈਨਿਨਵਾਦ ਦੇ ਅਸੂਲਾਂ ਤੋਂ ਭਟਕਾਅ, ਲੋਕਾਂ ਦੀ ਲਹਿਰ ਨੂੰ ਫੈਸਲਾਕੁੰਨ ਬਣਾਉਣ ਅਤੇ ਜਾਤੀਪਾਤੀ ਜਬਰ ਤੇ ਪੂੰਜੀਵਾਦੀ ਲੁੱਟ ਖਸੁੱਟ ਨੂੰ ਖਤਮ ਕਰਨ ਦੇ ਸਮਰਥ ਬਨਾਉਣ ਵਿਚ ਵੱਡੀਆਂ ਰੁਕਾਵਟਾਂ ਬਣਦੇ ਰਹੇ ਹਨ। 1964 ਵਿਚ, ਬਿਨਾਂ ਸ਼ੱਕ, ਸਿਰਮੌਰ ਮਾਰਕਸਵਾਦੀ ਆਗੂਆਂ ਦੀ ਇਕ ਚੰਗੀ ਟੀਮ ਨੇ ਕਾਮਰੇਡ ਪੀ.ਸੁੰਦਰਇਆ ਦੀ ਅਗਵਾਈ ਹੇਠ ਬਾਹਰਮੁਖੀ ਭਾਰਤੀ ਸਮਾਜਕ-ਰਾਜਨੀਤਕ ਯਥਾਰਥ ਦਾ ਵਿਸ਼ਲੇਸ਼ਣ ਕਰਨ ਲਈ ਸ਼ਲਾਘਾਜਨਕ ਯਤਨ ਕੀਤੇ ਅਤੇ ਇਕ ਰਾਜਨੀਤਕ ਪਾਰਟੀ ਖੜੀ ਕੀਤੀ ਜਿਸਨੇ ਮਜ਼ਦੂਰਾਂ, ਕਿਸਾਨਾਂ ਤੇ ਹੋਰ ਕਿਰਤੀ ਲੋਕਾਂ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਲੜਾਕੂ ਕਾਡਰਾਂ ਨੂੰ ਆਪਣੇ ਵੱਲ ਖਿੱਚਿਆ। ਪ੍ਰੰਤੂ ਕੁੱਲ ਮਿਲਾਕੇ, ਦੇਸ਼ ਅੰਦਰ ਖੱਬੀਆਂ ਸ਼ਕਤੀਆਂ ਅਕਸਰ ਵਿਗਿਆਨਕ ਰਾਹ ਤੋਂ ਭਟਕ ਕੇ ਜਮਾਤੀ ਭਿਆਲੀ ਦੇ ਸੱਜੇ ਸੋਧਵਾਦੀ ਕੁਰਾਹੇ ਜਾਂ ਮਾਰਅਕੇਬਾਜ਼ੀ ਦੇ ਖੱਬੇ ਸੰਕੀਰਨਤਾਵਾਦੀ ਕੁਰਾਹੇ ਵੱਧ ਭਟਕਦੀਆਂ ਰਹੀਆਂ। ਇਸ ਵੇਲੇ ਪਾਰਲੀਮਾਨੀ ਮੌਕਾਪ੍ਰਸਤੀ, ਜਿਹੜੀ ਕਿ ਸੱਜੇ ਕੁਰਾਹੇ ਦੀ ਇਕ ਵੰਨਗੀ ਹੈ, ਇਨਕਲਾਬੀ ਲਹਿਰ ਦਾ ਵੱਡਾ ਘਾਣ ਕਰ ਰਹੀ ਹੈ। ਹਾਕਮ ਜਮਾਤਾਂ ਇਨ੍ਹਾਂ ਕੁਰਾਹਿਆਂ ਨੂੰ ਵਰਤਕੇ ਇਸ ਲਹਿਰ ਨੂੰ ਵੰਡਣ ਅਤੇ ਤਰਸਯੋਗ ਹਾਲਤ ਤੱਕ ਖਿੰਡਾਉਣ ਵਿਚ ਸਫਲ ਹੋ ਗਈਆਂ ਹਨ। ਕੌਮਾਂਤਰੀ ਕਮਿਊਨਿਸਟ ਲਹਿਰ ਵਿਚ ਪਈਆਂ ਦੁਫੇੜਾਂ ਅਤੇ ਭਟਕਾਵਾਂ ਨੇ ਵੀ ਭਾਰਤੀ ਲਹਿਰ ਦੀ ਮੌਜੂਦਾ ਉਦਾਸ ਕਰ ਦੇਣ ਵਾਲੀ ਸਥਿਤੀ ਵਿਚ ਆਪਣਾ ਯੋਗਦਾਨ ਪਾਇਆ ਹੈ।
8.     ਇਸ ਲਈ ਅਜੋਕੀ ਇਤਿਹਾਸਕ ਲੋੜ ਇਹ ਹੈ ਕਿ ਇੱਥੇ ਇਕ ਹਕੀਕੀ ਇਨਕਲਾਬੀ ਪਾਰਟੀ ਵਿਕਸਤ ਕੀਤੀ ਜਾਵੇ, ਜਿਹੜੀ ਕਿ ਮਜ਼ਦੂਰ ਜਮਾਤ ਦੇ ਇਨਕਲਾਬੀ ਹਿਰਾਵਲ ਦਸਤੇ ਵਜੋਂ ਕੰਮ ਕਰਦੀ ਹੋਵੇ, ਆਪਾਵਾਰੂ ਤੇ ਸੁਹਿਰਦ ਕਾਡਰਾਂ ਨੂੰ ਆਪਣੇ ਵਿਚ ਸਮੋਣ ਦੇ ਸਮਰਥ ਹੋਵੇ ਅਤੇ ਆਪਣੇ ਦੇਸ਼ ਅੰਦਰ ਅਤੇ ਦੁਨੀਆਂ ਭਰ ਦੇ ਅਗਾਂਹਵਧੂ ਜਮਹੂਰੀ ਅਤੇ ਧਰਮ ਨਿਰਪੱਖ ਸੰਘਰਸ਼ਾਂ ਨਾਲ ਤਾਲਮੇਲ ਸਥਾਪਤ ਕਰਨ ਦੇ ਸਮਰਥ ਹੋਵੇ। ਇਨ੍ਹਾਂ ਪੱਖਾਂ ਤੋਂ ਮੌਜੂਦਾ ਘਾਟਾਂ ਕਮਜ਼ੋਰੀਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੀ ਛੇਤੀ ਤੋਂ ਛੇਤੀ ਦਰੁਸਤੀ ਕੀਤੀ ਜਾਣੀ ਚਾਹੀਦੀ ਹੈ। ਇਸ ਮੰਤਵ ਲਈ ਦੇਸ਼ ਅੰਦਰਲੀਆਂ ਖੱਬੀਆਂ ਸ਼ਕਤੀਆਂ  ਨੂੰ ਇਕਜੁੱਟ ਕਰਨ ਲਈ ਸਿਰਤੋੜ ਉਪਰਾਲੇ ਕਰਨੇ ਹੋਣਗੇ ਅਤੇ ਲੋਕਾਂ ਦੀ ਹਕੀਕੀ ਮੁਕਤੀ ਲਈ ਪਾਰਲੀਮਾਨੀ ਤੇ ਗੈਰ ਪਾਰਲੀਮਾਨੀ ਘੋਲ ਰੂਪਾਂ ਦਾ ਸੁਯੋਗਤਾ ਸਹਿਤ ਸੁਮੇਲ ਕਰਕੇ ਸਾਂਝੇ ਘੋਲ ਲਾਮਬੰਦ ਕਰਨੇ ਹੋਣਗੇ।
9.    ਇਹ, ''ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ'' ਅਜੋਕੇ ਸਮਾਜਕ-ਆਰਥਕ ਅਖਾੜੇ ਅੰਦਰਲੀਆਂ ਇਨ੍ਹਾਂ ਸਾਰੀਆਂ ਵੱਡੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਖੜੀ ਕੀਤੀ ਜਾ ਰਹੀ ਹੈ। ਇਸ ਲੰਬੇ ਤੇ ਕਠਿਨ ਕਾਰਜ ਵੱਲ ਵੱਧਣ ਲਈ ਇਹ ਪਾਰਟੀ ਹਰ ਪ੍ਰਕਾਰ ਦੇ ਲੋੜੀਂਦੇ ਯਤਨ ਕਰੇਗੀ। ਆਰੰਭਕ ਤੌਰ 'ਤੇ, ਇਹ ਪਾਰਟੀ ਕਿਰਤੀ ਲੋਕਾਂ ਦੇ ਸਾਰੇ ਹਿੱਸਿਆਂ ਨੂੰ ਲਾਮਬੰਦ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ, ਤਾਂ ਜੋ :-
 
- ਨਵਉਦਾਰਵਾਦੀ ਨੀਤੀਆਂ ਦਾ ਡਟਵਾਂ ਵਿਰੋਧ ਕੀਤਾ ਜਾਵੇ,
 
- ਸੰਘ ਪਰਿਵਾਰ ਦੇ ਫਿਰਕੂ-ਫਾਸ਼ੀਵਾਦੀ ਹਮਲਿਆਂ ਨੂੰ ਪਛਾੜਿਆ ਜਾਵੇ,
 
- ਨਿੱਤ ਵਰਤੋਂ ਦੀਆਂ ਵਸਤਾਂ ਅਤੇ ਜਨ-ਉਪਯੋਗੀ ਸੇਵਾਵਾਂ ਦੀਆਂ ਕੀਮਤਾਂ ਵਿਚ ਵਾਧੇ ਨੂੰ ਨੱਥ ਪਾਉਣ ਲਈ ਸਰਕਾਰ ਉਪਰ ਵੱਧ ਤੋਂ ਵੱਧ ਦਬਾਅ ਬਣਾਇਆ ਜਾਵੇ,
 
- ਭਰਿਸ਼ਟਾਚਾਰ ਅਤੇ ਬਦਇੰਤਜ਼ਾਮੀ ਉਪਰ ਕਾਬੂ ਪਾਇਆ ਜਾਵੇ,
 
- ਵੱਡੀ ਗਿਣਤੀ ਵਿਚ ਰੋਜ਼ਗਾਰ ਦੇ ਮੌਕੇ ਪੈਦਾ ਕਰਵਾਏ ਜਾਣ,
- ਜਾਤੀਵਾਦੀ ਜਬਰ ਅਤੇ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਅਤੇ ਆਦਿਵਾਸੀਆਂ ਉਪਰ ਹਰ ਤਰ੍ਹਾਂ ਦੇ ਜਬਰ ਅਤੇ ਜਮਹੂਰੀ ਅਧਿਕਾਰਾਂ ਉਪਰ ਹਮਲਿਆਂ ਨੂੰ ਰੋਕਣ ਲਈ ਵਿਸ਼ਾਲ ਲਾਮਬੰਦੀ ਕੀਤੀ ਜਾਵੇ,
 
- ਆਪਣੇ ਦੇਸ਼ ਦੇ ਮਾਮਲਿਆਂ ਵਿਚ ਸਾਮਰਾਜੀਆਂ ਦੇ ਲਗਾਤਾਰ ਵੱਧ ਰਹੇ ਦਖਲ ਵਿਰੁੱਧ ਜਨਸਮੂਹਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਉਭਾਰਿਆ ਜਾਵੇ,
 
- ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਕੀਤੀ ਜਾਵੇ ਅਤੇ ਸੰਘੀ ਢਾਂਚੇ ਨੂੰ ਕੰਮਜ਼ੋਰ ਬਨਾਉਣ ਦਾ ਵਿਰੋਧ ਕੀਤਾ ਜਾਵੇ,
 
- ਪਰਿਆਵਰਣ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਤਬਾਹੀ ਨੂੰ ਠੱਲ੍ਹ ਪਾਈ ਜਾਵੇ,
 
- ਸਰਵਹਾਰਾ-ਕੌਮਾਂਤਰੀਵਾਦ ਨੂੰ ਮਜ਼ਬੂਤ ਕੀਤਾ ਜਾਵੇ।