Tuesday, 7 July 2015

औरत की गुलामी का इतिहास संघर्ष तथा मुक्ति का मार्ग

नीलम घुमाण
भारत को दुनिया का सबसे बड़ा लोकतंत्र कहा जाता है। जहां अनेकता में एकता के सिद्धांत के अन्र्तगत विभिन्न जाति, लिंग, धर्म तथा भाषा के लोगों को समाज में बराबरी का स्थान प्राप्त है। लेकिन दूसरी ओर देखा जाए तो समाज का आधा हिस्सा अर्थात भारतीय औरत भेदभाव, उत्पीडऩ तथा शोषण की शिकार है। अर्थिक शोषण की शिकार भारतीय औरत के बारे में आंकड़े यह दर्शाते हैं कि भारत में औरत का श्रम में 60 प्रतिशत हिस्सा है और दूसरी ओर उत्पादन के विभिन्न साधनों पर औरत का मात्र 11 प्रतिशत का ही अधिकार है। कानून द्वारा लडक़े तथा लडक़ी को माता-पिता की सम्पति पर बराबर का अधिकार प्राप्त है, लेकिन वास्तविकता कुछ और ही है। यहां लडक़ी अक्सर इस अधिकार से वंचित रहती है। घरेलु चाकरी तथा बच्चे पैदा करना तथा उनका पालन पोषण करना आदि काम औरत के हिस्से आया है। नारी उत्पीडऩ की बात करें तो दुनियां में सबसे ज्यादा ब्लात्कार तथा शोषण की घटनाएं भारत में होती हैं।
वर्तमान सामाजिक व्यवस्था में औरत दोहरी गुलामी का शिकार है। एक समाज में औरत होना ही अपने आप में संताप है जिसमें वह पुरूष प्रधान मानसिकता का दबदबा सहन कर रही है। दूसरी इस लुटेरी सरमाएदारी व्यवस्था के शोषण का शिकार है। जहां मर्द की तरह ही औरत के श्रम की भी लूट हो रही है। 1991 में नवउदारवादी आर्थिक व सामाजिक नीतियों के युग के आरंभ होने से साम्राज्यवादी देशों द्वारा पूरी दूनिया में जो आर्थिक नीतियां लागू की गई हैं उनके दुष्प्रभावों का आज समूचा संसार शिकार है। और भारत जैसे विकासशील देश की तो यह दशा है कि महंगाई, बेरोजगारी तथा भ्रष्टाचार ने लोगों का जीवन दुभर कर दिया है। इन नीतियों के कारण दुनिया के साथ साथ भारत में भी बेकारों की संख्या में लगातार वृद्धि हो रही है। छोटा व्यापार लगभग ठप्प हो गया है। जहां आज इन आर्थिक नीतियों के प्रभाव का शिकार भारत का किसान, मजदूर तथा नौजवान है वहीं औरत भी इससे प्रभावित हुई है। औरत छोटे काम करने पर मजबूर है। काम अधिक लेना तथा मजदूरी कम देना इस तरह उनकी आर्थिक लूट हो रही है। आज भारतीय समाज में औरत की दयनीय स्थिति है जिसमें वह अपनी अस्मिता के साथ-साथ अपनी जान बचाती इस व्यवस्था में जी रही है। बहुदेशीय कंपनियों ने उसे एक वस्तु बना दिया है। लेकिन समाज में आज जो स्थिति औरत की है यह रातो-रात होने वाली प्रक्रिया नहीं है।
आज की औरत की स्थिति सामाजिक विकास के साथ जुड़ी हुई है। जैसे जैसे मनुष्य ने सामाजिक विकास किया औरत को भण्डारण के अधिकार से वंचित रखा औरत कमजोर होती गई। औरत की गुलामी का इतिहास जानने के लिए मानव इतिहास की सम्पूर्ण जानकारी लेने की आवश्यकता है। मानव इतिहास का पहला युग जब मनुष्य जंगल में कबीले के रूप में रहता था। कच्चा-पक्का जो मिलता खा लेता था फिर मनुष्य पानी की खोज में नदियों नालों के किनारे बस गया और खेती करने लगा। खाने के बाद जो भी अनाज बचता उस अनाज का भण्डारण शुरू किया और उस पर अपना अधिकार जमाना आरंभ किया। श्रम लाभकारी बनता गया और एक कबीले वाले दूसरे कबीले की औरतों के ऊपर भी अपना अधिकार जताने लगे। और इस प्रकार कबीले में औरत की स्थिति कमजोर हो गई और औरत मर्द की गुलाम होनी शुरू हो गई तथा जब मनुष्य ने अनाज तथा पशु के रूप में अपनी निजी संपत्ति बनानी शुरू की तब से पुरूष स्त्री पर अपनी दबदबा तथा गुलामी स्थापित करता गया है और औरत की गुलामी का प्रारंभ हुआ। राजाओं के युग के साथ जमीन, जायदाद पर स्वाभित्व का युग अस्त्वि में आया तथा उस समय का समाज मालिक तथा दास दो हिस्सों में बंट गया। और इस युग में मालिक दास को बेच सकता था, मार सकता था तथा दासों की औरतें तथा बच्चे भी दास दासियां बन जाते। औरत को भोग विलास की वस्तु की तरह समझा जाने लगा। इसी युग में दास दासियों के बाजार अस्त्तिव में आए जहां बाजार में औरत को भी वस्तु की भांति बोली लगाकर बेचा तथा खरीदा जाता था।
राजाओं के विरुद्ध दासों की बगावत के फलस्वरूप सामाजिक परिवर्तन हुआ तथा अब प्रत्यक्ष गुलामी के स्थान पर अब भूमि के स्वामित्व के रास्ते लूट की प्रथा आरंभ हुई और मानव समाज का तीसरा युग जागीरदारी युग आरंभ हुआ। अब जागीरदार किसानों, कारीगरों तथा मजदूरों को अपनी लूट का शिकार बनाते थे। मर्दों की तरह औरत भी खेतों में काम करने जाती और जागीरदार जवान औरतों को अपना हवस का शिकार बनाते। जिस कारण समाज में बेटी का होना संताप समझा जाने लगा। बेटी को मारना, दहेज,बाल विवाह, दासी तथा सतीप्रथा जैसे कुरितीयां समाज में पैदा हुईं। समाज ने फिर करवट ली और सरमाएदारी का चौथा युग अस्तित्व में आया जिसमें खेती के साथ साथ दस्तकारी तथा बड़े बड़े कारखाने तथा बड़े बड़े शहर अस्तित्व में आए। तथा इस युग में ऐसे वर्ग अस्तित्व में आए जिनके पास अपनी श्रम शक्ति बेचने के सिवाए और कुछ नहीं था। इस प्रकार औरत सामाजिक विकास के हर पड़ाव में प्रताडि़त होती रही है। वर्तमान समय सरमाएदारी, सबसे प्रचण्ड तथा विकराल रूप धारण करके श्रमिक के श्रम की लूट कर रहा है तथा इसमें औरत सबसे ज्यादा लूटी जा रही है। दोहरी मार की शिकार औरत अपनी अस्मिता और जान बचाती इस लुटेरी व्यवस्था में आगे बढ़ रही है। औरत की मुक्ति का मार्ग समाजवाद की स्थापना के साथ जुड़ा है। जब तक समानता वाली व्यवस्था नहीं स्थापित होगी तब तक औरत अपनी आजादी के लिए संघर्षरत रहेगी।

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਜੁਲਾਈ 2015)

ਰਵੀ ਕੰਵਰ 
ਤੁਰਕੀ ਦੀਆਂ ਸੰਸਦੀ ਚੋਣਾਂ - ਏਕਾਅਧਿਕਾਰਵਾਦੀ ਸ਼ਕਤੀਆਂ ਨੂੰ ਢਾਹ ਅਤੇ
ਅਗਾਂਹਵਧੂ ਸ਼ਕਤੀਆਂ ਨੂੰ ਹੁਲਾਰਾ
ਯੂਰਪੀ ਮਹਾਂਦੀਪ ਦੇ ਦੇਸ਼ ਤੁਰਕੀ ਵਿਚ 7 ਜੂਨ ਨੂੰ ਹੋਈਆਂ ਸੰਸਦੀ ਚੋਣਾਂ ਵਿਚ 2002 ਤੋਂ ਨਿਰੰਤਰ ਸੱਤਾ ਉਤੇ ਕਾਬਜ ਪਾਰਟੀ ਏ.ਕੇ.ਪੀ. (ਜਸਟਿਸ ਐਂਡ ਡਵੈਲਪਮੈਂਟ ਪਾਰਟੀ) ਨੂੰ ਵੱਡਾ ਝਟਕਾ ਲੱਗਿਆ ਹੈ। ਇਸਲਾਮ ਧਰਮ ਅਧਾਰਤ ਇਸ ਰਾਜਨੀਤਕ ਪਾਰਟੀ ਨੂੰ ਬਹੁਮਤ ਨਹੀਂ ਮਿਲ ਸਕਿਆ। ਉਸਨੂੰ 40.9% ਵੋਟ ਮਿਲੇ ਹਨ, ਜਿਹੜੇ ਕਿ ਪਿਛਲੀਆਂ ਚੋਣਾਂ ਵਿਚ ਮਿਲੇ ਵੋਟਾਂ ਨਾਲੋਂ ਲਗਭਗ 10% ਘੱਟ ਹਨ। ਇਸੇ ਕਰਕੇ ਹੁਣ ਉਸਨੂੰ 550 ਸੀਟਾਂ ਵਾਲੀ ਸੰਸਦ ਵਿਚ ਸਿਰਫ 258 ਸੀਟਾਂ ਪ੍ਰਾਪਤ ਹੋਈਆਂ ਹਨ, ਜਿਹੜੀਆਂ ਕਿ ਬਹੁਮਤ ਨਾਲੋਂ ਘੱਟ ਹਨ। ਇਨ੍ਹਾਂ ਚੋਣਾਂ ਵਿਚ ਸਭ ਤੋਂ ਵਧੇਰੇ ਲਾਭ ਕੁਰਦ ਘਟ ਗਿਣਤੀ ਪੱਖੀ ਖੱਬੇ-ਪੱਖੀ ਪਾਰਟੀ ਐਚ.ਡੀ.ਪੀ. (ਪੀਪਲਜ਼ ਡੈਮੋਕ੍ਰੇਟਿਕ ਪਾਰਟੀ) ਨੂੰ ਮਿਲਿਆ ਹੈ। ਉਹ 13% ਵੋਟ ਪ੍ਰਾਪਤ ਕਰਨ ਵਿਚ ਸਫਲ ਰਹੀ ਹੈ  ਅਤੇ ਉਸਨੇ 10% ਵੋਟ ਦੀ ਹੱਦ ਨੂੰ ਪਾਰ ਕਰਦੇ ਹੋਏ ਸੰਸਦ ਵਿਚ ਪ੍ਰਤੀਨਿਧਤਾ ਹਾਸਲ ਕਰਨ ਦੇ ਆਪਣੇ ਆਪ ਨੂੰ ਯੋਗ ਬਣਾ ਲਿਆ ਹੈ। ਹੁਣ ਉਸਨੂੰ ਸੰਸਦ ਵਿਚ 80 ਸੀਟਾਂ ਮਿਲਣਗੀਆਂ।
ਦੇਸ਼ ਦੇ ਸੰਵਿਧਾਨ ਅਨੁਸਾਰ ਜੇਕਰ ਕੋਈ ਪਾਰਟੀ ਕੁਲ ਪਈਆਂ ਵੋਟਾਂ ਦਾ 10% ਨਹੀਂ ਪ੍ਰਾਪਤ ਕਰ ਸਕਦੀ ਹੈ ਤਾਂ ਉਸਨੂੰ ਸੰਸਦ ਵਿਚ ਕੋਈ ਪ੍ਰਤੀਨਿਧਤਾ ਨਹੀਂ ਮਿਲਦੀ ਅਤੇ ਉਹ ਸੀਟਾਂ ਜਿਨ੍ਹਾਂ 'ਤੇ ਉਹ ਜਿਤੀ ਹੈ, ਉਨ੍ਹਾਂ ਸੀਟਾਂ 'ਤੇ ਦੂਜੇ ਨੰਬਰ 'ਤੇ ਰਹਿਣ ਵਾਲੀ ਅਤੇ 10% ਤੋਂ ਵਧੇਰੇ ਵੋਟਾਂ ਪ੍ਰਾਪਤ ਰਨ ਵਾਲੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਲ ਜਾਂਦੀਆਂ ਹਨ। ਐਚ.ਡੀ.ਪੀ. ਦੀ ਜਿੱਤ ਇਸ ਲਈ ਵੀ ਮਹੱਤਵਪੂਰਨ ਹੈ, ਜੇਕਰ ਉਹ 10% ਵੋਟਾਂ ਨਾ ਪ੍ਰਾਪਤ ਕਰ ਸਕਦੀ ਤਾਂ ਉਸਦੀਆਂ ਲਗਭਗ ਸਾਰੀਆਂ ਸੀਟਾਂ ਏ.ਕੇ.ਪੀ. ਦੇ ਖਾਤੇ ਵਿਚ ਚਲੇ ਜਾਣੀਆਂ ਸੀ 'ਤੇ ਏ.ਕੇ.ਪੀ. ਨੇ ਆਪਣੇ ਮਿੱਥੇ ਨਿਸ਼ਾਨੇ 330 ਨੂੰ ਪ੍ਰਾਪਤ ਕਰਨ ਵਿਚ ਸਫਲ ਹੋ ਜਾਣਾ ਸੀ। ਪਿਛਲੀ ਸੰਸਦ ਵਿਚ ਰਹੀ ਮੁੱਖ ਵਿਰੋਧੀ ਪਾਰਟੀ ਸੀ.ਐਚ.ਪੀ. (ਰਿਪਬਲਿਕ ਪੀਪਲਜ਼ ਪਾਰਟੀ) ਨੂੰ 25% ਵੋਟਾਂ ਨਾਲ 132 ਸੀਟਾਂ ਅਤੇ ਧੁਰ ਕੌਮਪ੍ਰਸਤ ਸੱਜ ਪਿਛਾਖੜੀ ਪਾਰਟੀ ਐਮ.ਐਚ.ਪੀ. (ਨੈਸ਼ਨਲ ਮੂਵਮੈਂਟ ਪਾਰਟੀ) ਨੂੰ 16.5% ਵੋਟਾਂ ਨਾਲ 80 ਸੀਟਾਂ ਮਿਲੀਆਂ ਹਨ।
ਆਟੋਮਨ ਬਾਦਸ਼ਾਹਤ ਦਾ ਕੇਂਦਰ ਰਹੇ ਤੁਰਕੀ ਨੂੰ 1920 ਵਿਚ ਕਮਾਲ ਅਤਾਤੁਰਕ ਨੇ ਆਧੁਨਿਕ ਧਰਮ ਨਿਰਪੱਖ ਗਣਰਾਜ ਦਾ ਰੂਪ ਦਿੱਤਾ ਸੀ। ਭੂਗੋਲਕ ਰੂਪ ਵਿਚ ਇਸਦੀ ਸਥਿਤੀ ਬਹੁਤ ਹੀ ਰਣਨੀਤਕ ਮਹੱਤਵ ਵਾਲੀ ਹੈ, ਇਹ ਏਸ਼ੀਆ ਅਤੇ ਯੂਰਪੀ ਮਹਾਂਦੀਪਾਂ ਨੂੰ ਜੋੜਦਾ ਹੈ, ਇਸੇ ਲਈ ਇਸਨੂੰ 'ਗੇਟਵੇਅ ਆਫ ਯੂਰਪ' ਦਾ ਨਾਂਅ ਵੀ ਦਿੱਤਾ ਜਾਂਦਾ ਹੈ। ਕਾਲੇ ਸਾਗਰ ਨੂੰ ਜਾਣ ਵਾਲੇ ਸਮੁੰਦਰੀ ਰਾਹ ਨੂੰ ਵੀ ਇਹ ਕੰਟਰੋਲ ਕਰਦਾ ਹੈ। 1938 ਵਿਚ ਕਮਾਲ ਅਤਾਤੁਰਕ ਦੇ ਦਿਹਾਂਤ ਤੋਂ ਬਾਅਦ ਫੌਜ ਆਪਣੇ ਆਪ ਨੂੰ ਧਰਮ ਨਿਰਪੱਖਤਾ ਤੇ ਸੰਵਿਧਾਨ ਦੇ ਰਖਿਅਕ ਦੇ ਰੂਪ ਵਿਚ ਪੇਸ਼ ਕਰਦੇ ਹੋਏ ਕਈ ਵਾਰ ਸਿਵਲੀਅਨ ਸਰਕਾਰਾਂ ਨੂੰ ਧਰਮ ਨਿਰਪੱਖਤਾ ਲਈ ਖਤਰਾ ਦੱਸਦੇ ਹੋਏ ਸੱਤਾ ਤੋਂ ਲਾਹਕੇ ਕਬਜ਼ਾ ਕਰਦੀ ਰਹੀ ਹੈ। ਮੌਜੂਦਾ ਰਾਸ਼ਟਰਪਤੀ ਰੇਕੇਪ ਤਾਈਪ ਇਰਦੋਗਨ ਦੀ ਪਾਰਟੀ ਏ.ਕੇ.ਪੀ. 2002 ਵਿਚ ਦੇਸ਼ ਦੇ ਦਿਹਾਤੀ ਗਰੀਬਾਂ ਅਤੇ ਧਾਰਮਕ ਤੇ ਸਮਾਜਕ ਸੱਜ ਪਿਛਾਖੜੀ ਤੱਤਾਂ, ਜਿਹੜੇ ਕਿ ਇਤਿਹਾਸਕ ਤੌਰ 'ਤੇ ਧਰਮ ਨਿਰਪੱਖ ਦੇਸ਼ ਹੋਣ ਕਰਕੇ ਹਾਸ਼ੀਏ 'ਤੇ ਸਨ, ਦਾ ਇਕ ਗਠਜੋੜ ਖੜਾ ਕਰਕੇ ਸੱਤਾ ਵਿਚ ਆਈ ਸੀ। ਇਸ ਵਲੋਂ ਅਪਨਾਈਆਂ ਗਈਆਂ ਨਵਉਦਾਰਵਾਦੀ ਆਰਥਕ ਤੇ ਸਮਾਜਕ ਨੀਤੀਆਂ ਨਾਲ ਦੇਸ਼ ਵਿਚ ਪਨਪੀ ਮਹਿੰਗਾਈ, ਬੇਰੁਜ਼ਗਾਰੀ ਤੇ ਭਰਿਸ਼ਟਾਚਾਰ ਨੇ ਲੋਕਾਂ ਦੀਆਂ ਦੁਸ਼ਵਾਰੀਆਂ ਵਿਚ ਵਾਧਾ ਕਰ ਦਿੱਤਾ। ਦੇਸ਼ ਵਿਚ ਅਸਮਾਨਤਾ ਬਹੁਤ ਵੱਡੀ ਪੱਧਰ 'ਤੇ ਵਧੀ ਅਤੇ ਆਮ ਲੋਕਾਂ ਦੀਆਂ ਜੀਵਨ ਸਥਿਤੀਆਂ ਨਿਘਰਦੀਆਂ ਗਈਆਂ ਪਰ ਦੌਲਤ ਦਾ ਕੇਂਦਰੀਕਰਣ ਕੁੱਝ ਕੁ ਲੋਕਾਂ ਦੇ ਹੱਥਾਂ ਵਿਚ ਹੁੰਦਾ ਗਿਆ। ਏ.ਕੇ.ਪੀ. ਸਰਕਾਰ ਦੇ 14 ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਦੇ 1 ਫੀਸਦੀ ਲੋਕਾਂ ਕੋਲ ਕੁੱਲ ਦੌਲਤ 39% ਤੋਂ ਵੱਧਕੇ 54% ਫੀਸਦੀ ਹੋ ਗਈ। ਇਸਦੇ ਨਾਲ ਹੀ ਦੇਸ਼ ਦੇ ਧਰਮ ਨਿਰਪੱਖ ਢਾਂਚੇ ਨੂੰ ਢਾਹ ਲਾਉਂਦੇ ਹੋਏ ਦੇਸ਼ ਵਿਚ ਇਸਲਾਮ ਧਰਮ ਅਧਾਰਤ ਕਦਰਾਂ-ਕੀਮਤਾਂ ਨੂੰ ਪ੍ਰਫੁਲਤ ਕਰਨ ਕਰਕੇ ਦੇਸ਼ ਦੇ ਆਮ ਲੋਕਾਂ ਵਿਚ ਬੇਚੈਨੀ ਵਧੀ।
2013 ਵਿਚ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਇਸਤਾਂਬੂਲ ਵਿਚ ਰਹਿ ਗਈ ਇਕੋ ਇਕ ਹਰਿਆਵਲ ਥਾਂ ਗੇਜੀ ਪਾਰਕ ਨੂੰ ਖਤਮ ਕਰਕੇ ਉਥੇ ਵਪਾਰਕ ਕੰਪਲੈਕਸ ਬਨਾਉਣ ਵਿਰੁੱਧ ਉਠਿਆ ਅੰਦੋਲਨ ਸਮੁੱਚੇ ਦੇਸ਼ ਵਿਚ ਇਕ ਜਨ ਅੰਦੋਲਨ ਦਾ ਰੂਪ ਅਖਤਿਆਰ ਕਰ ਗਿਆ ਅਤੇ ਗੇਜੀ ਪਾਰਕ ਨੂੰ ਬਹਾਲ ਰੱਖਣ ਦੀ ਮੰਗ ਨੂੰ ਪਿੱਛੇ ਛੱਡਦੇ ਹੋਏ ਦੇਸ਼ ਵਿਚ ਪਸਰੀ ਬੇਰੁਜ਼ਗਾਰੀ, ਭਰਿਸ਼ਟਾਚਾਰ ਦੇ ਨਾਲ ਨਾਲ ਦੇਸ਼ ਦੇ ਧਰਮ ਨਿਰਪੱਖ ਢਾਂਚੇ ਦੀ ਰੱਖਿਆ ਕਰਨ ਅਤੇ ਪ੍ਰਗਟਾਵੇ ਦੀ ਆਜ਼ਾਦੀ (Freedom of Expression) ਦੇ ਮੁੱਦੇ ਵੀ ਇਸ ਦੇਸ਼ ਵਿਆਪੀ ਜਨ ਅੰਦੋਲਨ ਦਾ ਹਿੱਸਾ ਬਣ ਗਏ। ਇਹ ਜਨ ਅੰਦੋਲਨ ਏ.ਕੇ.ਪੀ. ਸਰਕਾਰ ਵਿਰੁੱਧ ਲੋਕ ਬੇਚੈਨੀ ਦੇ ਪ੍ਰਗਟਾਵੇ ਦੀ ਸ਼ੁਰੂਆਤ ਸੀ। ਇਸ ਤੋਂ ਕੁੱਝ ਮਹੀਨੇ ਬਾਅਦ ਹੀ ਕੁੱਝ ਮੰਤਰੀਆਂ ਦੇ ਭਰਿਸ਼ਟਾਚਾਰ ਦੇ ਸਕੈਂਡਲ ਸਾਹਮਣੇ ਆਏ। ਇਨ੍ਹਾਂ ਮਾਮਲਿਆਂ ਦੀ ਨਿਰਪੱਖ ਪੜਤਾਲ ਕਰਨ ਦੀ ਥਾਂ ਸਰਕਾਰ ਨੇ ਇਨ੍ਹਾਂ ਨੂੰ ਉਜਾਗਰ ਕਰਨ ਵਾਲੀ ਨਿਆਂਇਕ ਪ੍ਰਣਾਲੀ ਉਤੇ ਹੀ ਹਮਲਾ ਕਰ ਦਿੱਤਾ ਅਤੇ ਕਈ ਜੱਜਾਂ ਅਤੇ ਵਕੀਲਾਂ ਨੂੰ ਅਹੁਦਿਆਂ ਨੂੰ ਹਟਾ ਦਿੱਤਾ ਤੇ ਗਿਰਫਤਾਰ ਕਰ ਲਿਆ। ਬਾਅਦ ਵਿਚ ਸੰਸਦ ਵਿਚ ਆਪਣੇ ਬਹੁਮਤ ਦੇ ਸਿਰ 'ਤੇ ਇਨ੍ਹਾਂ ਮੰਤਰੀਆਂ ਨੂੰ ਪਾਕ ਸਾਫ ਕਰਾਰ ਦੇ ਦਿੱਤਾ। ਏ.ਕੇ.ਪੀ. ਸਰਕਾਰ ਦੀ ਹਰਮਨ ਪਿਆਰਤਾ ਨੂੰ ਹੋਰ ਢਾਡੀ ਸੱਟ 2014 ਵਿਚ ਉਸ ਵੇਲੇ ਵੱਜੀ ਜਦੋਂ ਇਕ ਖਾਨ ਹਾਦਸੇ ਵਿਚ 300 ਖਾਨ ਕਾਮੇ ਮਾਰੇ ਗਏ। ਦੇਸ਼ ਭਰ ਵਿਚ ਇਸ ਹਾਦਸੇ ਵਿਰੁੱਧ ਲੋਕ ਰੋਹ ਪ੍ਰਚੰਡ ਰੂਪ ਅਖਤਿਆਰ ਕਰ ਗਿਆ, ਪ੍ਰੰਤੂ ਸਰਕਾਰ ਤੇ ਉਸਦੇ ਮੰਤਰੀ ਇਸ ਪ੍ਰਤੀ ਬਿਲਕੁਲ ਹੀ ਅਣਡਿੱਠਤਾ ਦਾ ਪ੍ਰਗਟਾਵਾ ਕਰਦੇ ਰਹੇ।
ਇਰਦੋਗਨ ਅਗਵਾਈ ਵਾਲੀ ਏ.ਕੇ.ਪੀ. ਸਰਕਾਰ ਵਲੋਂ ਆਈ.ਐਸ.ਆਈ.ਐਸ. ਦਵਾਰਾ ਉਸਦੀ ਸਰਹੱਦ ਨਾਲ ਲੱਗਦੇ ਕੁਰਦ ਬਹੁਲਤਾ ਵਾਲੇ ਸ਼ਹਿਰ ਕੋਬਾਨੀ ਉਤੇ ਕੀਤੇ ਗਏ ਹਮਲੇ ਦੌਰਾਨ ਅਪਨਾਏ ਗਏ ਰੁੱਖ ਨੇ ਵੀ ਦੇਸ਼ ਦੀ 20% ਕੁਰਦ ਆਬਾਦੀ ਵਿਚੋਂ ਉਸਨੂੰ ਪੂਰੀ ਤਰ੍ਹਾਂ ਨਿਖੇੜ ਦਿੱਤਾ। ਤੁਰਕੀ ਨਾਟੋ ਗਠਜੋੜ ਦਾ ਭਾਈਵਾਲ ਹੈ, ਜਿਹੜਾ ਕਿ ਆਈ.ਐਸ.ਵਿਰੁੱਧ ਫੌਜੀ ਮੁਹਿੰਮ ਵਿਚ ਸ਼ਾਮਲ ਹੈ। ਪ੍ਰੰਤੂ, ਇਸਦੇ ਬਾਵਜੂਦ ਕੋਬਾਨੀ ਉਤੇ ਆਈ. ਐਸ. ਦੇ ਹਮਲੇ ਦੌਰਾਨ ਉਸ ਵਿਰੁੱਧ ਲੜ ਰਹੇ ਕੁਰਦ ਗੁਰੀਲਾ ਗਰੁੱਪਾਂ ਦੀ ਉਸਨੇ ਕੋਈ ਠੋਸ ਮਦਦ ਨਹੀਂ ਕੀਤੀ ਜਦੋਂਕਿ ਨਾਟੋ ਵਲੋਂ ਅਮਰੀਕਾ ਉਨ੍ਹਾਂ ਦੀ ਮਦਦ ਲਈ ਹਵਾਈ ਹਮਲੇ ਕਰ ਰਿਹਾ ਸੀ। ਬਲਕਿ ਇਸ ਤੋਂ ਉਲਟ ਕੋਬਾਨੀ ਵਿਚ ਆਈ.ਐਸ. ਵਲੋਂ ਢਾਏ ਜਾਂਦੇ ਘਿਨਾਉਣੇ ਜ਼ੁਰਮਾਂ ਵਿਰੁੱਧ ਲੜਨ ਲਈ ਆਉਣ ਵਾਲੇ ਤੁਰਕੀ ਕੁਰਦਾਂ ਨੂੰ ਆਪਣੀ ਸਰਹੱਦ 'ਤੇ ਰੋਕਿਆ ਅਤੇ ਉਨ੍ਹਾਂ ਨੂੰ ਆਪਣੇ ਕੁਰਦ ਭਾਈਚਾਰੇ ਦੀ ਮਦਦ ਵਿਚ ਨਿਤਰਨ ਵਿਚ ਅੜਿਕੇ ਢਾਹੇ।
ਏ.ਕੇ.ਪੀ. ਪਾਰਟੀ ਦਾ ਮੁੱਖ ਆਗੂ ਇਰਦੋਗਨ, ਜਿਹੜਾ ਕਿ ਇਸ ਸਮੇਂ ਦੇਸ਼ ਦਾ ਰਾਸ਼ਟਰਪਤੀ ਹੈ, ਨੇ ਇਨ੍ਹਾਂ ਚੋਣਾਂ ਨੂੰ ਦੇਸ਼ ਵਿਚ ਰਾਸ਼ਟਰਪਤੀ ਤਰਜ ਦੀ ਹਕੂਮਤ ਕਾਇਮ ਕਰਨ 'ਤੇ ਕੇਂਦਰਤ ਕਰ ਦਿੱਤਾ ਸੀ। ਸੰਵਿਧਾਨ ਮੁਤਾਬਕ ਰਾਸ਼ਟਰਪਤੀ ਦਾ ਅਹੁਦਾ ਨਿਰਪੱਖ ਵਿਅਕਤੀ ਕੋਲ ਹੁੰਦਾ ਹੈ ਅਤੇ ਉਹ ਕਿਸੇ ਵੀ ਰਾਜਨੀਤਕ ਪਾਰਟੀ ਦੇ ਹੱਕ ਵਿਚ ਪ੍ਰਚਾਰ ਨਹੀਂ ਕਰ ਸਕਦਾ। ਪ੍ਰੰਤੂ ਇਸਦੇ ਬਾਵਜੂਦ ਉਸਨੇ ਏ.ਕੇ.ਪੀ. ਲਈ ਪ੍ਰਚਾਰ ਹੀ ਨਹੀਂ ਕੀਤਾ ਬਲਕਿ ਇਸਲਾਮਕ ਤਰਜ ਦੀਆਂ ਕਦਰਾਂ-ਕੀਮਤਾਂ ਦੇਸ਼ ਵਿਚ ਲਾਗੂ ਕਰਨ ਦੀ ਖੁਲ੍ਹਕੇ ਪ੍ਰੋੜ੍ਹਤਾ ਕੀਤੀ। ਔਰਤਾਂ ਨੂੰ ਸਮਾਨ ਅਧਿਕਾਰ ਦੇਣ ਵਿਰੁੱਧ ਉਸਨੇ ਡਟਕੇ ਸਟੈਂਡ ਲਿਆ। ਚੋਣਾਂ ਦੌਰਾਨ ਰਾਏਸ਼ੁਮਾਰੀ ਕਰਵਾਉਣ ਲਈ ਲੋੜੀਂਦੀਆਂ 330 ਸੀਟਾਂ ਜਿਤਾਉਣ ਦੀ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਤਾਂਕਿ ਦੇਸ਼ ਵਿਚ ਰਾਸ਼ਟਰਪਤੀ ਤਰਜ ਦੀ ਹਕੂਮਤ ਕਾਇਮ ਕਰਕੇ ਇਸਲਾਮਕ ਕਦਰਾਂ-ਕੀਮਤਾਂ ਅਧਾਰਤ ਸੰਵਿਧਾਨ ਸਿਰਜਿਆ ਜਾ ਸਕੇ। ਇਨ੍ਹਾਂ ਚੋਣਾਂ ਵਿਚ ਦੇਸ਼ ਦੀ ਜਨਤਾ ਵਲੋਂ ਦਿੱਤਾ ਗਿਆ ਫਤਵਾ ਇਸ ਲਈ ਵੀ ਮਹੱਤਵਪੂਰਨ ਹੈ ਕਿ ਉਸਨੇ ਏ.ਕੇ.ਪੀ. ਦੇ ਵਿਜੇ ਰੱਥ ਨੂੰ ਇਕ ਵਾਰ ਰੋਕ ਹੀ ਨਹੀਂ ਦਿੱਤਾ ਬਲਕਿ ਉਸਦੇ ਸੱਤਾ ਵਿਚ ਬਣੇ ਰਹਿਣ ਉਤੇ ਵੀ ਸੁਆਲੀਆ ਨਿਸ਼ਾਨ ਲਗਾ ਦਿੱਤਾ ਹੈ।
ਤੁਰਕੀ ਦੀਆਂ ਇਨ੍ਹਾਂ ਚੋਣਾਂ ਵਿਚ ਐਚ.ਡੀ.ਪੀ. (ਪੀਪਲਜ਼ ਡੈਮੋਕ੍ਰੇਟਿਕ ਪਾਰਟੀ) ਨੇ 13% ਵੋਟਾਂ ਲੈ ਕੇ ਚੌਥੀ ਥਾਂ ਹਾਸਲ ਕੀਤੀ ਹੈ। ਇਸ ਖੱਬੇ ਪੱਖੀ ਪਾਰਟੀ ਦਾ ਮੁੱਖ ਅਧਾਰ ਕੁਰਦ ਆਬਾਦੀ ਵਿਚ ਹੈ। ਤੁਰਕੀ ਸਮੇਤ ਈਰਾਨ, ਇਰਾਕ, ਸੀਰੀਆ ਵਿਚ ਫੈਲਿਆ ਕੁਰਦ ਭਾਈਚਾਰਾ ਦਹਾਕਿਆਂ ਤੋਂ ਆਪਣੇ ਹੱਕਾਂ ਹਿਤਾਂ ਲਈ ਸੰਘਰਸ਼ ਕਰ ਰਿਹਾ ਹੈ। ਤੁਰਕੀ ਵਿਚ ਇਸਦੀ ਆਬਾਦੀ 1 ਕਰੋੜ 80 ਲੱਖ ਦੇ ਕਰੀਬ ਹੈ, ਇਹ ਕੁੱਲ ਅਬਾਦੀ ਦਾ 20% ਬਣਦੀ ਹੈ। ਤੁਰਕੀ ਵਿਚ ਵੀ ਇਹ ਸਖਤ ਦਮਨ ਦਾ ਸਾਹਮਣਾ ਕਰ ਰਹੀ ਹੈ। ਇਸ ਪਾਰਟੀ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਹ ਔਰਤਾਂ ਨੂੰ ਹਕੀਕੀ ਰੂਪ ਵਿਚ ਬਰਾਬਰਤਾ ਦਾ ਦਰਜਾ ਦਿੰਦੀ ਹੈ। ਇਸਦੀ ਹਰ ਇਕਾਈ ਦੀ ਅਗਵਾਈ ਮਰਦ ਅਤੇ ਇਸਤਰੀ ਕਾਰਕੁੰਨ ਸਾਂਝੇ ਰੂਪ ਵਿਚ ਕਰਦੇ ਹਨ। ਐਚ.ਡੀ. ਪੀ. ਦੀ ਅਗਵਾਈ ਵੀ ਸਾਂਝੇ ਰੂਪ ਵਿਚ ਦੋ ਕੋ-ਚੇਅਰ ਪਰਸਨ ਕਰਦੇ ਹਨ। ਇਸ ਵੇਲੇ ਇਸਦੇ ਕੋ-ਚੇਅਰਮੈਨ ਸੇਲਾਹਤੀਨ ਡੇਮਿਰਤਾਸ ਅਤੇ ਇਸਤਰੀ ਕੋ-ਚੇਅਰਪਰਸਨ ਫੀਗੇਨ ਯੁਕਸੇਕਦਾਗ ਹਨ। ਇਨ੍ਹਾਂ ਚੋਣਾਂ ਵਿਚ ਇਹ ਪਾਰਟੀ ਕੁਰਦਾਂ ਵਿਚ ਆਪਣੇ ਆਧਾਰ ਨੂੰ ਹੋਰ ਮਜ਼ਬੂਤ ਕਰਦੀ ਹੋਈ ਦੇਸ਼ ਦੀਆਂ ਹੋਰ ਧਾਰਮਕ ਤੇ ਨਸਲੀ ਘਟਗਿਣਤੀਆਂ ਯਜੀਦੀਆਂ, ਅਰਮੇਨੀਆਈਆਂ ਦੇ ਨਾਲ ਤੁਰਕ  ਅਬਾਦੀ ਦੇ ਹੋਰ ਭਾਗਾਂ ਨੂੰ ਵੀ ਆਪਣੇ ਪ੍ਰਤੀ ਆਕਰਸ਼ਤ ਕਰਨ ਵਿਚ ਸਫਲ ਰਹੀ ਹੈ। ਇਸ ਪਾਰਟੀ ਨੇ ਕੁਰਦ ਖੇਤਰਾਂ ਤੋਂ ਬਾਹਰਲੇ ਬਹੁਤ ਸਾਰੇ ਖੱਬੇ ਪੱਖੀ, ਸਮਾਜਵਾਦੀ ਤੇ ਅਗਾਂਹਵਧੂ ਲੋਕਾਂ ਨੂੰ ਵੀ ਆਪਣੇ ਨਾਲ ਲਿਆ ਹੈ। ਦੇਸ਼ ਦੇ ਵੱਡੇ ਸ਼ਹਿਰ ਇਸਤਾਂਬੂਲ ਵਿਚ ਵੀ ਇਹ 10% ਵੋਟਾਂ ਹਾਸਲ ਕਰਨ ਵਿਚ ਸਫਲ ਰਹੀ ਹੈ। ਚੋਣਾਂ ਤੋਂ ਮਹੀਨਿਆਂ ਪਹਿਲਾਂ ਹੀ ਇਸ ਉਤੇ ਹਮਲੇ ਸ਼ੁਰੂ ਹੋ ਗਏ ਸਨ। ਦੇਸ਼ ਦੀ ਹਾਕਮ ਪਾਰਟੀ ਵਲੋਂ ਇਸ ਵਿਰੁਧ ਹਿੰਸਕ ਮੁਹਿੰਮ ਚਲਾਈ ਗਈ ਸੀ। ਤੁਰਕੀ ਦੀ ਇਕ ਮਨੁੱਖੀ ਅਧਿਕਾਰਾਂ ਬਾਰੇ ਜਥੇਬੰਦੀ ਅਨੁਸਾਰ ਐਚ.ਡੀ.ਪੀ. ਉਤੇ ਇਨ੍ਹਾਂ ਚੋਣਾਂ ਦੌਰਾਨ 176 ਹਮਲੇ ਹੋਏ ਹਨ, ਜਿਨ੍ਹਾਂ ਵਿਚ 7 ਹਮਲੇ ਗੋਲੀਬਾਰੀ ਵਾਲੇ, 5 ਬੰਬ ਸੁੱਟਣ ਦੇ ਅਤੇ ਚਾਰ ਹਮਲੇ ਆਗਜਨੀ ਅਤੇ ਤੋੜਫੋੜ ਅਧਾਰਤ ਸਨ। ਵੋਟਾਂ ਪੈਣ ਤੋਂ ਦੋ ਕੁ ਦਿਨ ਪਹਿਲਾਂ ਹੀ ਇਸ ਪਾਰਟੀ ਦੇ ਗੜ੍ਹ ਦੀਆਰਬਾਕੀਰ ਵਿਖੇ ਇਸਦੀ ਰੈਲੀ ਵਿਚ ਦੋ ਬੰਬ ਸੁੱਟੇ ਗਏ ਸਨ, ਜਿਸ ਨਾਲ ਤਿੰਨ ਕਾਰਕੁੰਨ ਮਾਰੇ ਗਏ ਸਨ ਅਤੇ ਸੈਂਕੜੇ ਜਖ਼ਮੀ ਹੋਏ ਸਨ। ਇਸ ਰੈਲੀ ਨੂੰ ਉਸ ਵੇਲੇ ਪਾਰਟੀ ਦੇ ਕੋ-ਚੇਅਰਮੈਨ ਡੈਮੀਰਤਾਸ ਸੰਬੋਧਨ ਕਰ ਰਹੇ ਸਨ।
ਆਪਣੀ ਚੋਣ ਮੁਹਿੰਮ ਦੌਰਾਨ ਐਚ.ਡੀ.ਪੀ. ਨੇ ਜਿੱਥੇ ਇਸਤਰੀਆਂ ਨੂੰ ਬਰਾਬਰ ਦੇ ਅਧਿਕਾਰ ਦੇਣ ਦਾ ਵਾਅਦਾ ਕੀਤਾ ਹੈ, ਉਥੇ ਹੀ ਉਸਨੇ ਇਰਦੋਗਨ ਵਲੋਂ ਔਰਤਾਂ ਨੂੰ ਛੁਟਿਆਉਣ ਦੀ ਮੁਹਿੰਮ ਦਾ ਵੀ ਮੂੰਹ ਤੋੜਵਾਂ ਜੁਆਬ ਦਿੱਤਾ। ਉਸਨੇ ਹੋਰ ਵਧੀਆ ਸਿਹਤ ਸੰਭਾਲ ਪ੍ਰਣਾਲੀ, ਇਕ ਮਜ਼ਬੂਤ ਜਨਤਕ ਸਿੱਖਿਆ ਪ੍ਰਣਾਲੀ ਦੇ ਨਾਲ ਨਾਲ ਕਿਰਤੀਆਂ ਲਈ ਘੱਟੋ ਘੱਟ ਤਨਖਾਹ 1800 ਤੁਰਕੀ ਲੀਰੇ ਕਰਨ, ਤਨਖਾਹ ਵਿਚ ਬਗੈਰ ਕਿਸੇ ਕਟੌਤੀ ਦੇ ਹਫਤੇ ਦੇ ਕੰਮ ਘੰਟੇ 35 ਕਰਨ ਵਰਗੇ ਮਹੱਤਵਪੂਰਨ ਵਾਅਦੇ ਵੀ ਕੀਤੇ ਸਨ। ਬੜੀ ਬਹਾਦੁਰੀ ਨਾਲ ਹਰ ਤਰ੍ਹਾਂ ਦੇ ਹਮਲਿਆਂ ਅਤੇ ਦਮਨ ਦਾ ਸਾਹਮਣਾ ਕਰਦੇ ਹੋਏ ਐਚ.ਡੀ.ਪੀ. ਨੇ 10% ਦੀ ਹੱਦ ਨੂੰ ਪਾਰ ਕਰਦੇ ਹੋਏ ਏ.ਕੇ.ਪੀ.ਦੇ ਰਾਸ਼ਟਰਪਤੀ ਤਰਜ ਦੀ ਹਕੂਮਤ ਕਾਇਮ ਕਰਦੇ ਹੋਏ ਤੁਰਕੀ ਨੂੰ ਇਸਲਾਮਕ ਲੀਹਾਂ 'ਤੇ ਚਲਾਉਣ ਦੇ ਸੁਪਨੇ ਨੂੰ ਚਕਨਾਚੂਕ ਕਰ ਦਿੱਤਾ ਹੈ। ਐਚ.ਡੀ.ਪੀ. ਦੇ 80 ਸੰਸਦ ਮੈਂਬਰਾਂ ਵਿਚ ਰੈਡੀਕਲ ਖੱਬੇ ਪੱਖੀਆਂ, ਸਮਾਜਵਾਦੀਆਂ ਤੇ ਹੋਰ ਅਗਾਂਹਵਧੂ ਸ਼ਖਸ਼ੀਅਤਾਂ ਦੀ ਗਿਣਤੀ 20 ਹੈ, ਜਦੋਂਕਿ 40% ਔਰਤਾਂ ਹਨ।
ਐਚ.ਡੀ.ਪੀ. ਦੇ ਕੋ-ਚੇਅਰਮੈਨ ਸੇਲਾਹਤੀਨ ਡੇਮੀਰਤਾਸ ਨੇ ਇਸ ਜਿੱਤ ਨੂੰ ਆਜ਼ਾਦੀ, ਜਮਹੂਰੀਅਤ ਤੇ ਅਮਨ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ ਇਹ ਜਿੱਤ ਅਰਮੇਨੀਆਈਆਂ, ਬੋਸੀਨੀਅਨਾਂ, ਯਜੀਦੀਆਂ ਤੇ ਹੋਰ ਸਾਰੀਆਂ ਨਸਲਾਂ ਦੇ ਮਿਹਨਤਕਸ਼ਾਂ, ਬੇਰੁਜ਼ਗਾਰਾਂ, ਦੁਕਾਨਦਾਰਾਂ ਤੇ ਉਨ੍ਹਾਂ ਸਭਦੀ ਸਾਂਝੀ ਜਿੱਤ ਹੈ, ਜਿਨ੍ਹਾਂ ਦਾ ਕਿਸੇ ਵੀ ਤਰ੍ਹਾਂ ਸੋਸ਼ਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਤੁਰਕੀ ਵਿਚ ਰਾਸ਼ਟਰਪਤੀ ਤਰਜ ਦੀ ਹਕੂਮਤ, ਇਕ ਤਾਨਾਸ਼ਾਹੀ ਕਾਇਮ ਕਰਨ ਦੀ ਚਰਚਾ ਹੁਣ ਖਤਮ ਹੋ ਗਈ। ਉਨ੍ਹਾਂ ਇਹ ਵੀ ਕਿਹਾ ਕਿ ਐਚ.ਡੀ.ਪੀ. ਕਿਸੇ ਵੀ ਹਾਸਲ ਵਿਚ ਏ.ਕੇ.ਪੀ. ਨਾਲ ਰਲਕੇ ਗਠਜੋੜ ਸਰਕਾਰ ਨਹੀਂ ਬਣਾਵੇਗੀ।
ਐਚ.ਡੀ.ਪੀ. ਦੀ ਕੋ-ਚੇਅਰਪਰਸਨ ਫੀਗੇਨ ਯੁਕਸੇਕਦਾਗ ਨੇ ਇਸਨੂੰ ਖੁਸ਼ੀ ਦੀ ਘੜੀ ਦੱਸਦੇ ਹੋਏ ਕਿਹਾ ਕਿ ਸੰਸਦ ਵਿਚ ਪ੍ਰਤੀਨਿਧਤਾ ਲਈ ਮਿੱਥੀ 10% ਵੋਟਾਂ ਪ੍ਰਾਪਤ ਕਰਨ ਦੀ ਸ਼ਰਤ 1980 ਵਿਚ ਫੌਜੀ ਹਕੂਮਤ ਵਲੇ ਬਣਾਏ ਗਏ ਸੰਵਿਧਾਨ ਦਾ ਹਿੱਸਾ ਹੈ, ਇਹ ਘੱਟ ਗਿਣਤੀਆਂ ਪ੍ਰਤੀ ਅਨਿਆਂਪੂਰਨ ਹੈ, ਇਸਨੂੰ ਖਤਮ ਕੀਤਾ ਜਾਵੇਗਾ। ਉਨ੍ਹਾਂ ਇਸ ਜਿੱਤ ਨੂੰ ਔਰਤਾਂ ਦੀ ਵਿਸ਼ੇਸ਼ ਰੂਪ ਵਿਚ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਆਪਣੀਆਂ ਸੀਟਾਂ ਵਿਚ 50% ਔਰਤਾਂ ਨੂੰ ਜਿਤਾਉਣ ਦਾ ਸੀ, ਪਰ ਇਹ 40% ਹੀ ਰਹਿ ਗਿਆ ਹੈ। ਫਿਰ ਵੀ ਇਹ ਤੁਰਕੀ ਦੇ ਰਾਜਨੀਤਕ ਇਤਿਹਾਸ ਵਿਚ ਵੱਡੀ ਪੁਲਾਂਘ ਹੈ।
ਤੁਰਕੀ ਦੀਆਂ ਇਨ੍ਹਾਂ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋ ਸਕਿਆ। ਏ.ਕੇ.ਪੀ. 258 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਹੈ। ਇਸਦੇ ਵਿਰੋਧ ਵਿਚ ਲੜਦੀਆਂ ਤਿੰਨੋ ਪਾਰਟੀਆਂ, ਜਿਹੜੀਆਂ ਕਿ ਵੱਖ-ਵੱਖ ਲੜੀਆਂ ਸਨ, ਸੀ.ਐਚ.ਪੀ. 132 ਸੀਟਾਂ, ਐਮ.ਐਚ.ਪੀ. 80 ਸੀਟਾਂ ਅਤੇ ਐਚ.ਡੀ.ਪੀ.80 ਸੀਟਾਂ, ਰਲਕੇ ਸਰਕਾਰ ਨੂੰ ਤਾਂ ਬਣਾ ਸਕਦੀਆਂ ਹਨ। ਪਰ ਸੱਜ ਪਿਛਾਖੜੀ ਪਾਰਟੀ ਐਮ.ਐਚ.ਪੀ. ਨਾਲ ਰਲਕੇ ਸੀ.ਐਚ.ਪੀ. ਤੇ ਐਚ.ਡੀ.ਪੀ. ਵਲੋਂ ਗਠਜੋੜ ਸਰਕਾਰ ਬਣਾਉਣ ਦੀ ਕੋਈ ਸੰਭਾਵਨਾ ਨਹੀਂ ਹੈ। ਏ.ਕੇ.ਪੀ. ਅਤੇ ਐਮ.ਐਚ.ਪੀ. ਵਲੋਂ ਰਲਕੇ ਸਰਕਾਰ ਬਣਾਏ ਜਾਣ ਦੀ ਸੰਭਾਵਨਾ ਵਧੇਰੇ ਹੈ। ਕਿਉਂਕਿ ਦੋਵੇਂ ਹੀ ਸੱਜ ਪਿਛਾਖੜੀ ਵਿਚਾਰਧਾਰਾ ਦੀਆਂ ਧਾਰਨੀ ਹਨ ਅਤੇ ਕਈ ਸੰਕਟ ਭਰੇ ਮੌਕਿਆਂ 'ਤੇ ਐਮ.ਐਚ.ਪੀ., ਏ.ਕੇ.ਪੀ. ਦਾ ਸਮਰਥਨ ਕਰਦੀ ਰਹੀ ਹੈ, ਜਿਵੇਂ 2007 ਵਿਚ ਅਬਦੁਲਾਹ ਗੁੱਲ ਦੀ ਰਾਸ਼ਟਰਪਤੀ ਚੋਣ ਅਤੇ 2008 ਵਿਚ ਯੂਨੀਵਰਸਿਟੀਆਂ ਵਿਚ ਕੁੜੀਆਂ ਵਲੋਂ ਸਿਰ ਨੂੰ ਢੱਕਣ ਲਈ ਸਕਾਰਫ ਬੰਨਣ ਉਤੇ ਲੱਗੀ ਪਾਬੰਦੀ ਨੂੰ ਹਟਾਉਣ ਲਈ ਸੰਸਦ ਵਿਚ ਪਈਆਂ ਵੋਟਾਂ ਦੌਰਾਨ ਏ.ਕੇ.ਪੀ. ਵਲੋਂ ਇਸਲਾਮਕ ਕਦਰਾਂ-ਕੀਮਤਾਂ ਮੁਤਾਬਕ ਇਸ ਪਾਬੰਦੀ ਨੂੰ ਹਟਾਉਣ ਦੇ ਪੱਖ ਵਿਚ ਐਮ.ਐਚ.ਪੀ. ਵਲੋਂ ਵੋਟ ਪਾਈ ਗਈ ਸੀ। ਤੁਰਕੀ ਵਿਚ ਕੋਈ ਵੀ ਸਰਕਾਰ ਬਣੇ, ਪ੍ਰੰਤੂ ਦੇਸ਼ ਵਿਚ ਰਾਸ਼ਟਰਪਤੀ ਤਰਜ ਦੀ ਹਕੂਮਤ ਅਧਾਰਤ ਏਕਾਅਧਿਕਾਰਵਾਦੀ ਪ੍ਰਣਾਲੀ ਦੀ ਸਥਾਪਨਾ ਅਤੇ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਦੀ ਥਾਂ ਇਸਲਾਮਕ ਕਦਰਾਂ-ਕੀਮਤਾਂ 'ਤੇ ਅਧਾਰਤ ਸੰਵਿਧਾਨ ਸਿਰਜਣ ਦੀ ਮੁਹਿੰਮ ਨੂੰ ਇਕ ਵਾਰ ਤਾਂ ਠੱਲ ਜਰੂਰ ਪੈ ਗਈ ਹੈ।

ਸਪੇਨ ਦੀਆਂ ਸਥਾਨਕ ਚੋਣਾਂ ਵਿਚ ਲੋਕ ਪੱਖੀ ਸ਼ਕਤੀਆਂ ਦੀ ਮਹੱਤਵਪੂਰਨ ਜਿੱਤ ਯੂਰਪ ਦੇ ਦੇਸ਼ ਸਪੇਨ ਵਿਚ 13 ਜੂਨ ਨੂੰ ਦੇਸ਼ ਭਰ ਦੇ ਟਾਊਨ ਹਾਲਾਂ ਦੇ ਸਾਹਮਣੇ ਹਜ਼ਾਰਾਂ ਲੋਕ ਇਕੱਤਰ ਸਨ। ਇਸ ਦਿਨ ਦੇਸ਼ ਦੀਆਂ 8144 ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿਚ ਜੇਤੂ ਰਹੇ ਮੇਅਰਾਂ ਤੇ ਕਾਊਂਸਲਰਾਂ ਨੇ ਇਨ੍ਹਾਂ ਕੌਂਸਲਾਂ ਦਾ ਪ੍ਰਸ਼ਾਸਨ ਆਪਣੇ ਹੱਥ ਵਿਚ ਲੈਣਾ ਸੀ। 24 ਮਈ ਨੂੰ ਹੋਈਆਂ ਇਨ੍ਹਾਂ ਚੋਣਾਂ ਵਿਚ ਬਹੁਤ ਵੱਡੀ ਪੱਧਰ 'ਤੇ ਉਹ ਲੋਕ ਪੱਖੀ ਗਠਜੋੜ ਜਿੱਤੇ ਸਨ, ਜਿਹੜੇ ਪੂੰਜੀਵਾਦੀ ਮੰਦਵਾੜੇ ਦੌਰਾਨ ਦੇਸ਼ ਦੇ ਹਾਕਮਾਂ ਵਲੋਂ ਲਾਗੂ ਕੀਤੀਆਂ ਗਈਆਂ ਜਨਤਕ ਖਰਚਿਆਂ ਵਿਚ ਕਟੌਤੀਆਂ ਵਿਰੁੱੱਧ ਸੰਘਰਸ਼ਾਂ ਵਿਚ ਸ਼ਾਮਲ ਸਨ ਅਤੇ ਉਸ ਸੰਕਟ ਭਰੀ ਘੜੀ ਮੌਕੇ ਲੋਕਾਂ ਦੀ ਬਾਂਹ ਫੜਦੇ ਰਹੇ ਸਨ।
ਇਨ੍ਹਾਂ ਲੋਕ ਪੱਖੀ ਗਠਜੋੜਾਂ ਵਿਚ 2011 ਦੌਰਾਨ ਦੇਸ਼ ਭਰ ਵਿਚ ਚਲਾਏ ਗਏ ਪ੍ਰਚੰਡ ਪ੍ਰਤੀਰੋਧ ਸੰਘਰਸ਼ ਤੋਂ ਪੈਦਾ ਹੋਈਆਂ ਲੋਕ ਪੱਖੀ ਸ਼ਕਤੀਆਂ ਅਤੇ ਸ਼ਖਸੀਅਤਾਂ ਸ਼ਾਮਲ ਸਨ। ਇਨ੍ਹਾਂ ਗਠਜੋੜਾਂ ਵਿਚ ਦੇਸ਼ ਭਰ ਵਿਚ ਉਭਰੀ ਖੱਬੇ ਪੱਖੀ ਪਾਰਟੀ ਪੋਡੇਮੋਸ ਤੋਂ ਲੈ ਕੇ ਸਥਾਨਕ ਪੱਧਰ ਦੇ ਖੱਬੇ ਪੱਖੀ ਤੇ ਲੋਕ ਪੱਖੀ ਗਰੁਪ ਸ਼ਾਮਲ ਹਨ। ਇਨ੍ਹਾਂ ਨੂੰ ਸਥਾਨਕ ਪ੍ਰੈਸ ਨੇ 'ਪਾਪੂਲਰ ਯੂਨਿਟੀ' ਗਠਜੋੜਾਂ ਦਾ ਨਾਂਅ ਦਿੱਤਾ ਹੈ। ਦੇਸ਼ ਦੀ ਰਾਜਧਾਨੀ ਮੈਡਰਿਡ ਅਤੇ ਦੇਸ਼ ਦੇ ਦੂਜੇ ਵੱਡੇ ਸ਼ਹਿਰ ਬਾਰਸੀਲੋਨਾ ਦੋਵਾਂ ਦੇ ਹੀ ਮੇਅਰਾਂ ਦੇ ਅਹੁਦਿਆਂ ਉਤੇ ਇਨ੍ਹਾਂ 'ਪਾਪੁਲਰ ਯੂਨਿਟੀ' ਗਠਜੋੜਾਂ ਨੇ ਕਬਜ਼ਾ ਕਰ ਲਿਆ ਹੈ ਅਤੇ ਪਿਛਲੇ 40 ਸਾਲਾਂ ਤੋਂ ਦੇਸ਼ ਦੀਆਂ ਦੋਵੇਂ ਹੀ ਵਾਰੋ ਵਾਰੀ ਰਾਜ ਕਰਨ ਵਾਲੀਆਂ ਪੂੰਜੀਵਾਦੀ ਪਾਰਟੀਆਂ ਪਾਪੂਲਰ ਪਾਰਟੀ (ਪੀ.ਪੀ.) ਅਤੇ ਸੋਸ਼ਲਿਸਟ ਪਾਰਟੀ (ਪੀ.ਐਸ.ਓ.ਈ.) ਨੂੰ ਹਰਾ ਦਿੱਤਾ ਹੈ। ਉਨ੍ਹਾਂ ਸਥਾਨਕ ਕੌਂਸਲਾਂ ਸਾਹਮਣੇ ਤਾਂ ਲੋਕਾਂ ਵਿਚ ਅਥਾਹ ਜੋਸ਼ ਸੀ, ਜਿਥੇ ਲੋਕ ਪੱਖੀ ਗਠਜੋੜਾਂ ਦੇ ਉਮੀਦਵਾਰ ਬਹੁਗਿਣਤੀ ਵਿਚ ਸਨ ਜਾਂ ਮੇਅਰ ਦੇ ਅਹੁਦੇ 'ਤੇ ਜਿੱਤੇ ਸਨ।
ਦੇਸ਼ ਦੀ ਰਾਜਧਾਨੀ ਮੈਡਰਿਡ ਵਿਚ 'ਮੈਡਰਿਡ ਨਾਉ' ਨਾਂਅ ਅਧਾਰਤ 'ਪਾਪੁਲਰ ਯੂਨਿਟੀ' ਗਠਜੋੜ ਦੀ ਉਮੀਦਵਾਰ ਮੈਨੂਏਲਾ ਕਾਰਮੇਨਾ ਨੇ ਮੇਅਰ ਦੀ ਚੋਣ ਜਿੱਤੀ ਅਤੇ ਉਸਨੇ ਪਾਪੂਲਰ ਪਾਰਟੀ ਦੇ ਮੇਅਰ ਇਸਪੇਰਾਂਜ਼ਾ ਅਗੁਈਰੇ ਨੂੰ ਭਾਂਜ ਦਿੱਤੀ ਹੈ। ਕਾਰਮੇਨਾ ਸਾਬਕਾ ਜੱਜ ਅਤੇ ਕਿਰਤੀ ਅਧਿਕਾਰਾਂ ਲਈ ਲੜਨ ਵਾਲੀ ਇਕ ਕਮਿਊਨਿਸਟ ਕਾਰਕੁੰਨ ਹੈ। ਉਸ ਵਲੋਂ ਸਹੁੰ ਚੁੱਕਣ ਮੌਕੇ 13 ਜੂਨ ਨੂੰ ਟਾਉਨ ਹਾਲ ਸਾਹਮਣੇ 3000 ਤੋਂ ਵੱਧ ਹਾਜ਼ਰ ਸਥਾਨਕ ਲੋਕਾਂ ਨੇ ਬਹੁਤ ਹੀ ਜੋਸ਼ ਨਾਲ ਉਸਦਾ ਸੁਆਗਤ ਕੀਤਾ।
ਦੇਸ਼ ਦੇ ਸਭ ਤੋਂ ਵੱਡੇ ਦੂਜੇ ਸ਼ਹਿਰ ਬਾਰਸੀਲੋਨਾ ਦਾ ਕੇਂਦਰੀ ਸੈਂਟ ਜੇਮਜ ਚੌਕ ਨਾਅਰੇ ਮਾਰ ਰਹੇ ਲੋਕਾਂ ਨਾਲ ਭਰਿਆ ਹੋਇਆ ਸੀ। ਉਹ 'ਪਾਪੁਲਰ ਯੂਨਿਟੀ' ਗਠਜੋੜ 'ਬਾਰਸੀਲੋਨਾ ਟੂਗੈਦਰ' ਵਲੋਂ ਮੇਅਰ ਦੀ ਚੋਣ ਜਿੱਤੀ ਐਡਾ ਕੋਲਾਉ ਦੇ ਸਹੁੰ ਚੁੱਕ ਸਮਾਗਮ ਲਈ ਇਕੱਠੇ ਹੋਏ ਸਨ। ਕੋਲਾਉ ਪੂੰਜੀਵਾਦੀ ਮੰਦਵਾੜੇ ਦੌਰਾਨ ਘਰਾਂ ਦੀਆਂ ਕਿਸ਼ਤਾਂ ਨਾ ਭਰ ਸਕਣ ਵਲਿਆਂ ਤੋਂ ਘਰਾਂ ਨੂੂੰ ਖਾਲੀ ਕਰਵਾਉਣ ਵਿਰੁੱਧ ਚੱਲੇ ਸੰਘਰਸ਼ ਦੀ ਆਗੂ ਹੈ। ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਏ-ਕੋਰੁਨਾ ਸੂਬੇ ਵਿਚ ਗਾਲੀਸੀਆ, ਅੰਡਾਲੂਸੀਆ ਸੂਬੇ ਵਿਚ ਕਾਡੀਜ਼, ਅਰਾਗੋਨ ਸੂਬੇ ਦੀ ਰਾਜਧਾਨੀ ਜ਼ਾਰਾਗੋਜ਼ਾ, ਨਾਵਾਰਾ ਸੂਬੇ ਦੀ ਰਾਜਧਾਨੀ ਈਰੂਨੀਆ, ਵਾਲੇਨਸੀਆ ਅਤੇ ਹੋਰ ਕਈ ਸ਼ਹਿਰਾਂ ਵਿਚ 'ਪਾਪੁਲਰ ਯੂਨਿਟੀ' ਲੋਕ ਪੱਖੀ  ਗਠਜੋੜਾਂ ਦੇ ਮੇਅਰਾਂ ਨੇ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿਚ ਆਪਣੇ ਅਹੁਦੇ ਗ੍ਰਹਿਣ ਕੀਤੇ।
ਲੋਕ ਪੱਖੀ ਗਠਜੋੜਾਂ-'ਪਾਪੂਲਰ ਯੂਨਿਟੀ' ਕੌਸਲਰਾਂ ਨੇ ਆਪਣੇ ਅਹੁਦੇ ਸਭਾਂਲਦਿਆਂ ਹੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵੱਲ ਕਾਰਜ ਸ਼ੁਰੂ ਕਰ ਦਿੱਤੇ ਹਨ। ਸਭ ਤੋਂ ਪਹਿਲਾ ਕਦਮ ਉਨ੍ਹਾਂ ਨੇ ਕਾਉਂਸਲਰਾਂ ਤੇ ਮੇਅਰਾਂ ਦੀਆਂ ਤਨਖਾਹਾਂ ਨੂੰ ਘਟਾਕੇ ਹੁਨਰਮੰਦ ਕਾਮੇ ਦੀ ਤਨਖਾਹ ਦੇ ਬਰਾਬਰ ਕਰਨ ਦਾ ਚੁੱਕਿਆ ਹੈ।  ਲੋਕਾਂ ਨੂੰ ਸਮਾਜਕ ਮਦਦ ਫੌਰੀ ਰੂਪ ਵਿਚ ਪ੍ਰਦਾਨ ਕਰਨ ਹਿੱਤ ਯੋਜਨਾਵਾਂ ਲਾਗੂ ਕੀਤੀਆਂ ਹਨ, ਜਿਨ੍ਹਾਂ ਵਿਚ ਕਿਸ਼ਤਾਂ ਨਾ ਭਰ ਸਕਣ ਕਰਕੇ ਘਰਾਂ ਨੂੰ ਖਾਲੀ ਕਰਵਾਉਣ 'ਤੇ ਮੁਕੰਮਲ ਪਾਬੰਦੀ, ਬਿਜਲੀ ਤੇ ਪਾਣੀ ਦੇ ਕੁਨੈਕਸ਼ਨ ਕਿਸੇ ਵੀ ਸਥਿਤੀ ਵਿਚ ਨਾ ਕੱਟੇ ਜਾਣ ਦੀ ਗਰੰਟੀ, ਮਹਿੰਗੇ ਤੇ ਬਹੁਤ ਹੀ ਖਰਚੀਲੇ ਪ੍ਰੋਜੈਕਟਾਂ ਵਿਚ ਕਟੌਤੀ ਜਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਰੱਦ ਕਰਨਾ, ਘੱਟੋ ਘੱਟ ਆਮਦਨ ਦੀ ਗਰੰਟੀ ਕਰਨਾ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਲੋਕ ਪ੍ਰਤੀਨਿਧਤਾ ਅਧਾਰਤ ਕਮੇਟੀਆਂ ਰਾਹੀਂ ਕੌਂਸਲਾਂ ਦੇ ਕਰਜ਼ਿਆਂ ਦਾ ਆਡਿਟ ਕਰਨ ਅਤੇ ਗਰੀਬਾਂ ਨੂੰ ਰਾਹਤ ਪਹੁੰਚਾਉਣ ਲਈ ਤੇ ਅਮੀਰਾਂ ਉਤੇ ਵੱਧ ਟੈਕਸ ਲਾਉਣ ਹਿੱਤ ਮਿਊਨਿਸਪਲ ਟੈਕਸ ਢਾਂਚਾ ਨਵੇਂ ਸਿਰੇ ਤੋਂ ਸਿਰਜਣ ਲਈ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਦੇਸ਼ ਭਰ ਵਿਚੋਂ ਸਭ ਤੋਂ ਵੱਧ ਬੇਰੁਜ਼ਗਾਰੀ ਦਰ (25 ਸਾਲ ਤੋਂ ਘੱਟ ਦੇ ਨੌਜਵਾਨਾਂ ਵਿਚ 70% ਤੋਂ ਵੱਧ)  ਵਾਲੀ ਕਾਉਂਸਲ ਕਾਡੀਜ਼, ਸ਼ਹਿਰ ਨੂੰ ਨਵਿਆਉਣ ਯੋਗ ਊਰਜਾ ਅਧਾਰਤ ਬਨਾਉਣ ਹਿੱਤ ਸੰਭਾਵਨਾਵਾਂ ਦੀ ਤਲਾਸ਼ ਵਿਚ ਜੁੱਟ ਗਈ ਹੈ ਤਾਂਕਿ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਸਿਰਜੇ ਜਾ ਸਕਣ।
ਇਹ ਕੌਂਸਲਾਂ, ਲਗਭਗ ਸਾਰੀਆਂ ਹੀ ਘਟ ਗਿਣਤੀ ਅਧਾਰਤ ਹਨ। ਇਸ ਲਈ ਸੱਜ ਪਿਛਾਖੜੀ ਪਾਰਟੀ ਪਾਪੂਲਰ ਪਾਰਟੀ ਸੁਭਾਵਕ ਰੂਪ ਵਿਚ ਅੜਿਕੇ ਖੜੇ ਕਰਨ ਦਾ ਯਤਨ ਕਰੇਗੀ। ਕਿਉਂਕਿ ਇਨ੍ਹਾਂ ਕੌਂਸਲਾਂ ਨੂੰ ਲੋਕਾਂ ਦਾ ਵੱਡਾ ਸਮਰਥਨ ਹਾਸਲ ਹੈ, ਇਸ ਲਈ ਯਕੀਨਨ ਹੀ ਉਹ ਇਸਦਾ ਟਾਕਰਾ ਕਰਨ ਵਿਚ ਸਫਲ ਹੋਣਗੀਆਂ।
ਦੇਸ਼ ਭਰ ਵਿਚ 24 ਮਈ ਨੂੰ ਹੋਈਆਂ ਇਨ੍ਹਾਂ ਸਥਾਨਕ ਸੰਸਥਾਵਾਂ ਤੇ ਖੇਤਰੀ ਚੋਣਾਂ ਨੇ ਦੇਸ਼ ਵਿਚ 2 ਪਾਰਟੀ ਸ਼ਾਸਨ ਪ੍ਰਣਾਲੀ ਨੂੰ ਭਾਰੀ ਸੱਟ ਮਾਰੀ ਹੈ। ਦੋਵੇਂ ਵਾਰੋ-ਵਾਰੀ ਰਾਜ ਕਰਨ ਵਾਲੀਆਂ ਪਾਰਟੀਆਂ ਪੀ.ਪੀ.ਤੇ ਪੀ.ਐਸ.ਓ.ਈ. ਦੀਆਂ ਵੋਟਾਂ ਦੀ ਫੀਸਦੀ ਇਨ੍ਹਾਂ ਚੋਣਾਂ ਵਿਚ 2011 ਦੇ 65% ਦੇ ਮੁਕਾਬਲੇ ਘੱਟਕੇ 52% ਰਹਿ ਗਈ ਹੈ। ਜਨਤਕ ਖਰਚਿਆਂ ਵਿਚ ਕਟੌਤੀਆਂ ਵਿਰੁੱਧ ਸੰਘਰਸ਼ ਵਿਚੋਂ ਉਭਰੀ ਰਾਜਨੀਤਕ ਸ਼ਕਤੀ ਪੋਡੇਮੋਸ ਨੂੰ ਇਨ੍ਹਾਂ ਚੋਣਾਂ ਵਿਚ 13% ਵੋਟਾਂ ਮਿਲੀਆਂ ਹਨ, ਪਰ ਉਸਦੀਆਂ ਸਹਿਯੋਗੀ ਬਹੁਤ ਸਾਰੀਆਂ ਸਥਾਨਕ ਲੋਕ ਪੱਖੀ ਰਾਜਨੀਤਕ ਸ਼ਕਤੀਆਂ 'ਪਾਪੁਲਰ ਯੂਨਿਟੀ' ਗਠਜੋੜਾ ਕਰਕੇ ਬਹੁਤ ਵੱਡੀ ਰਾਜਨੀਤਕ ਸ਼ਕਤੀ ਬਣ ਜਾਂਦੀਆਂ ਹਨ। ਇਸ ਤਰ੍ਹਾਂ ਸਪੇਨ ਵਿਚ ਲੋਕ ਪੱਖੀ ਰਾਜਨੀਤੀ ਦੇ ਭਵਿੱਖ ਵਿਚ ਉਭਰਨ ਦੇ ਸਪੱਸ਼ਟ ਸੰਕੇਤ ਦਿਸ ਰਹੇ ਹਨ। ਦੇਸ਼ ਦੇ ਮੇਹਨਤਕਸ਼ ਲੋਕ, ਜਿਹੜੇ ਕਿ ਪੂੰਜੀਵਾਦੀ ਮੰਦਵਾੜੇ ਦੇ ਸੰਕਟ ਦੇ ਪੁੜਾਂ ਵਿਚ ਬੁਰੀ ਤਰ੍ਹਾਂ ਦਰੜੇ ਜਾ ਰਹੇ ਹਨ, ਨੂੰ ਯਕੀਨਨ ਹੀ ਇਹ ਲੋਕ ਪੱਖੀ ਸ਼ਕਤੀਆਂ ਵੱਡੀ ਰਾਹਤ ਪ੍ਰਦਾਨ ਕਰਨ ਵਿਚ ਸਫਲ ਹੋਣਗੀਆਂ।

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜੁਲਾਈ 2015)

ਕਹਾਣੀ

ਬਸ ਕੰਡਕਟਰ  
- ਦਲੀਪ ਕੌਰ ਟਿਵਾਣਾਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ। ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬੱਸ ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ।
ਬੱਸਾਂ ਦੀ ਖੜ-ਖੜ, ਗਰਮੀ, ਪਸੀਨਾ, ਭੀੜ ਤੇ ਕੰਡੱਕਟਰਾਂ ਦੀਆਂ ਬੇਹੂਦਾ ਹਰਕਤਾਂ, ਅਸੱਭਿਅ ਗੱਲਾਂ ਤੋਂ ਉਹਦਾ ਜੀਅ ਕਾਹਲਾ ਪੈਂਦਾ। 'ਪਰ ਕੁਝ ਦਿਨਾਂ ਦੀ ਤਾਂ ਗੱਲ ਏ' ਸੋਚ, ਉਹ ਸਭੋ ਕੁਝ ਜ਼ਰ ਲੈਂਦੀ। ਜਿਸ ਦਿਨ ਜੀਤ ਦੀ ਉਸ ਬੱਸ ਤੇ ਡਿਊਟੀ ਹੁੰਦੀ ਉਹ ਥੋੜ੍ਹੀ ਸੌਖੀ ਰਹਿੰਦੀ ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਸਾਊ ਦਿੱਸਦਾ ਸੀ।
'ਇਹ ਬੈਗ ਵਾਲੀ ਕੁੜੀ ਕਾਸੇ ਵਿਚ ਨੌਕਰ ਏ?' ਇਕ ਦਿਨ ਇਕ ਭਾਈ ਨੇ ਜੀਤ ਨੂੰ ਪੁਛਿਆ।
'ਆਹੋ ਜੀ! ਡਾਕਟਰਨੀ ਏ, ਵੱਡੀ ਡਾਕਟਰਨੀ। ਆਂਹਦੇ ਨੇ ਪੂਰਾ ਤਿੰਨ ਸੌ ਰੁਪਈਆ ਤਨਖਾਹ ਲੈਂਦੀ ਏ' ਜੀਤ ਨੇ ਟਿਕਟ ਫੜਾਂਦਿਆਂ ਹੌਲੀ ਜਿਹੀ ਦੱਸਿਆ।
'ਜੀ ਅੱਜਕੱਲ੍ਹ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ। ਤਦੇ ਤਾਂ ਆਦਮੀਆਂ ਦਾ ਰੋਅ੍ਹਬ ਨਹੀਂ ਰਿਹਾ' ਨਾਲ ਦੀ ਸੀਟ ਤੇ ਬੈਠੇ ਅੱਧਖੜ੍ਹ ਜੇਹੇ ਬੰਦੇ ਨੇ ਆਖਿਆ।
'ਜੀ, ਭਾਵੇਂ ਕਿੰਨਾ ਹੀ ਕਮਾਉਣ, ਘਰਾਣਿਆਂ ਦੀਆਂ ਕਾਹਨੂੰ ਆਦਮੀ ਸਾਹਮਣੇ ਅੱਖ ਚੁੱਕਦੀਆਂ ਨੇ.... ਤੇ ਆਹ ਕੁੜੀ ਡਾਕਟਰਨੀ, ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿਨਾਂ, ਦੇਖੀ ਐ, ਸੁਹਰੀ ਦੇ ਜਾਣੀਂ ਮੂੰਹ ਵਿਚ ਬੋਲ ਨੀਂ... ਪਾਲੀ ਵੱਲ ਤੱਕਦਿਆਂ ਪਿਛਲੀਆਂ ਸੀਟਾਂ 'ਤੇ ਬੈਠੇ ਇਕ ਸਰਦਾਰ ਨੇ ਆਖਿਆ।
'ਯਾ ਰੱਬ! ਸਾਡੀ ਵੀ ਕਿਸੇ...' ਫਿਕਰਾ ਵਿਚ ਹੀ ਰਹਿ ਗਿਆ ਜਦੋਂ ਟਿਕਟ ਫੜਾਂਦਿਆਂ ਗੁਲਾਬੀ ਜਿਹੇ ਕੁੜਤੇ ਵਾਲੇ ਧੇਲੇ ਦੇ ਸ਼ੁਕੀਨ ਵੱਲ ਜੀਤ ਨੇ ਘੂਰ ਕੇ ਤੱਕਿਆ ਤੇ ਆਖਿਆ, 'ਕਿਉਂ ਬਈ ਓਏ ਜਾਣ ਦੀ ਸਲਾਹ ਕਿ ਲਾਹ ਦਿਆਂ ਹੁਣੇ ਈ ਭੁੰਜੇ?'
'ਮੈਂ ਤਾਂ ਕੰਡੱਕਟਰ ਸਾਹਿਬ ਕੁਝ ਨਹੀਂ ਆਖਿਆ, ਐਵੇਂ ਕਾਹਨੂੰ ਗਰਮ ਹੁੰਦੇ ਓ....।'
ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ, ਉਹ ਅੱਗੋਂ ਦਸਾਂ ਦਾ ਨੋਟ ਕੱਢ ਕੇ ਦੇਣ ਲੱਗੀ।
'ਭਾਨ ਤਾਂ ਹੈ ਨਹੀਂ ਮੇਰੇ ਕੋਲ, ਚਲੋ ਪੈਸੇ ਕੱਲ੍ਹ ਦੇ ਦੇਣਾ,' ਆਖ, ਉਹ ਅਗਾਂਹ ਲੰਘ ਗਿਆ।
ਅੱਗੋਂ ਇਕ ਬੁੱਢੀ ਨੇ ਹੋਰ ਦਸਾਂ ਦਾ ਨੋਟ ਹੀ ਕੱਢਿਆ 'ਮਾਏ ਟੁੱਟੇ ਹੋਏ ਨਹੀਂ ਮੇਰੇ ਕੋਲ। ਸਾਢੇ ਦਸ ਆਨੇ ਸਾਰਾ ਭਾੜੈ ਤੇ ਐਡਾ ਸਾਰਾ ਨੋਟ ਕੱਢ ਫੜਾਉਂਦੇ ਓ। ਚੰਗਾ ਜਾਹ ਪੈਸੇ ਭਨਾ ਲਿਆ ਉਤਰ ਕੇ,' ਜੀਤ ਨੇ ਜ਼ਰਾ ਸਖ਼ਤ 'ਵਾਜ਼ ਨਾਲ ਆਖਿਆ।
'ਵੇ ਪੁੱਤਾ! ਐਨੇ ਨੂੰ ਬੱਸ ਨਾ ਤੁਰ ਜਾਵੇ, ਮੈਂ ਤਾਂ ਜ਼ਰੂਰੀ ਜਾਣਾ ਏ। ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇਵੀਂ,' ਬੁੱਢੀ ਨੇ ਤਰਲੇ ਨਾਲ ਆਖਿਆ।
'ਅੱਛਾ ਮਾਈ ਬੈਠ ਜਾ,' ਆਖ, ਉਹ ਟਿਕਟ ਕੱਟਣ ਲੱਗ ਪਿਆ।
ਪਾਲੀ ਆਪਣੇ ਹਸਪਤਾਲ, ਮਰੀਜ਼ਾਂ, ਦਵਾਈਆਂ, ਨਰਸਾਂ, ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬੱਸ ਰੱਖੜਾ, ਕਲਿਆਣ ਤੇ ਰੌਣੀ ਪਿੱਛੇ ਛੱਡਦੀ ਹੋਈ ਚੁੰਗੀ ਦੇ ਕੋਲ ਪਹੁੰਚ ਗਈ।
'ਯਾਰ, ਅੱਜ ਏਧਰ ਦੀ ਚੱਲੀਂ ਨੀਲਾ ਭਵਨ ਕੰਨੀ ਦੀ,' ਜੀਤ ਨੇ ਡਰਾਈਵਰ ਨੂੰ ਆਖਿਆ।
ਗੁਰਦਵਾਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਜ਼ਰਾ ਕੁ ਬੁੜਬੁੜਾਈਆਂ ਪਰ ਹੁਣ ਤੀਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ। ਫੂਲ ਸਿਨਮੇ ਕੋਲ ਕੰਡੱਕਟਰ ਨੇ ਘੰਟੀ ਕਰ ਕੇ ਬੱਸ ਰੋਕ ਲਈ ਤੇ ਤਾਕੀ ਖੋਲ੍ਹਦਿਆਂ ਪਾਲੀ ਨੂੰ ਆਖਣ ਲੱਗਾ, 'ਤੁਸੀਂ ਏਧਰ ਉਤਰ ਜਾਉ, ਹਸਪਤਾਲ ਨੇੜੇ ਰਹੂਗਾ।'
ਪਾਲੀ ਕਾਹਲੀ ਨਾਲ ਉਤਰ ਗਈ। ਉਹ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ। 'ਬਚਾਰਾ ਬੜਾ ਚੰਗਾ ਕੰਡੱਕਟਰ ਏ' ਉਹਨੂੰ ਇਕ ਵਾਰੀ ਖਿਆਲ ਆਇਆ।
ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆਂ ਜਦੋਂ ਉਹ ਬੱਸ ਅੱਡੇ 'ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ। ਕਿਸੇ ਬੱਸ ਦਾ ਇਕ ਕੰਡੱਕਟਰ ਕਮੀਜ਼ ਦੇ ਗਲਮੇਂ ਦੇ ਬੱਟਣ ਖੋਲ੍ਹ ਆਵਾਰਾ ਫਿਲਮ ਦਾ ਗਾਣਾ ਗੁਣਗੁਣਾਂਦਾ ਦੋ ਤਿੰਨ ਵਾਰੀ ਉਹਦੇ ਅੱਗੋਂ ਦੀ ਲੰਘਿਆ। ਇਕ ਮੰਗਤੀ ਨੂੰ ਆਨਾ ਦੇ ਕੇ ਉਸ ਮਸਾਂ ਗਲੋਂ ਲਾਹਿਆ। ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸਨ।
ਅਗਲੇ ਦਿਨ ਫਿਰ ਚਾਨਸ ਅਜਿਹਾ ਹੋਇਆ ਕਿ ਜਦੋਂ ਉਹ ਨਾਭੇ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਤੇ ਬਿਨਾਂ ਟਿਕਟੋਂ, ਵਾਧੂ ਸਵਾਰੀਆਂ ਨੂੰ ਜੀਤ ਫੜ-ਫੜ ਉਤਾਰ ਰਿਹਾ ਸੀ। ਜੀਤ, ਇਕ ਪਲ ਉਹਦੇ ਕੋਲ ਆਇਆ ਤੇ ਆਖਣ ਲੱਗਾ, 'ਤੁਸੀਂ ਅਗਲੀ ਸੀਟ ਤੋਂ ਝੋਲਾ ਚੁੱਕ ਕੇ ਬੈਠ ਜਾਵੋ। ਤੁਹਾਡੀ ਖ਼ਾਤਰ ਸੀਟ ਰੱਖੀ ਪਈ ਐ।'
ਕਈ ਘੂਰਦੀਆਂ ਨਜ਼ਰਾਂ ਕੋਲੋਂ ਲੰਘ, ਪਾਲੀ ਸੀਟ 'ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ।
'ਇਹ ਤਾਂ ਵਿਚਾਰਾ ਬੜਾ ਚੰਗਾ ਕੰਡੱਕਟਰ ਏ' ਪਾਲੀ ਨੂੰ ਦਿਲ 'ਚ ਇਕ ਵਾਰੀ ਖਿਆਲ ਆਇਆ।
ਬਦਲੀ ਮੁੜ ਨਾਭੇ ਦੀ ਕਰਾਣ ਵਿਚ ਜਿਉਂ-ਜਿਉਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ। ਬੱਸਾਂ ਦੀ ਖੜਖੜ ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ ਤੇ ਚੜ੍ਹੇ ਰਹਿੰਦੇ। ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਉਹਦੇ ਵਧੀਆ ਕੱਪੜੇ ਵੱਟੋ ਵੱਟ ਹੋ ਜਾਂਦੇ ਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੋ ਉਹਦਾ ਸਿਰ ਚਕਰਾਣ ਲਾ ਦਿੰਦੀ।
ਫਿਰ ਇਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ, ਨਹੀਂ ਬੀਬੀ ਰਹਿਣ ਦਿਓ' ਆਖ ਜੀਤ ਅਗਾਂਹ ਲੰਘ ਗਿਆ।
'ਨਹੀਂ ਬਈ ਪੈਸੇ ਲੈ ਲੇ,' ਪਾਲੀ ਨੇ ਜ਼ੋਰ ਲਾਇਆ।
'ਕੀ ਫ਼ਰਕ ਪੈ ਚੱਲਿਆ ਏ,' ਆਖ ਉਹ ਹੋਰ ਅਗਾਂਹ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ।
ਝਗੜਾ ਕਰਦਿਆਂ ਪਾਲੀ ਨੂੰ ਸੰਗ ਲੱਗੀ ਤੇ ਉਹ ਚੁੱਪ ਕਰ ਕੇ ਬੈਠ ਗਈ, ਪਰ ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡੱਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲਏ। ਉਹਨੂੰ ਇਹ ਚੰਗਾ ਵੀ ਨਾ ਲੱਗਿਆ। ਤਿੰਨ ਸੌ ਰੁਪਈਆ ਕਮਾਣ ਵਾਲੀ ਲਈ ਸਾਢੇ ਦਸ ਆਨੇ ਭਲਾ ਕੀ ਮਾਇਨੇ ਰੱਖਦੇ ਸਨ।
ਅਗਲੇ ਦਿਨ ਉਹ ਜਾਣ ਕੇ ਪੰਜ ਮਿੰਟ ਦੇਰ ਨਾਲ ਗਈ, ਉਸ ਨੇ ਸੋਚਿਆ, 'ਅੱਜ ਪੀਪਲ ਬੱਸ ਤੇ ਨਹੀਂ ਸਗੋਂ ਪੈਪਸੂ ਰੋਡਵੇਜ਼ ਤੇ ਜਾਵਾਂਗੀ। ਕੀ ਫਜ਼ੂਲ ਗੱਲ ਏ ਕਿ ਪੈਸੇ ਹੀ ਨਾ ਲਏ ਜਾਣ।
ਪਰ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਇਵਰ ਬੱਸ ਸਟਾਰਟ ਕਰੀਂ ਖੜ੍ਹਾ ਸੀ ਤੇ ਕੰਡੱਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ।
'ਓਏ, ਆਉਂਦਾ ਹੁਣ, ਕਿਉਂ ਭੇਰਮੀਂ ਵੱਢੀ ਐ। ਐਡੀ ਛੇਤੀ ਜਾਣੀ ਮੀਂਹ ਆਉਂਦਾ ਏ,' ਜੀਤ ਨੇ ਹੌਲੀ ਹੌਲੀ ਆਉਂਦਿਆਂ ਆਖਿਆ।
'ਅੱਗੇ ਪਹੁੰਚਣਾ ਏ ਕਿ ਨਹੀਂ, ਮੜਕਾਂ ਨਾਲ ਹੀ ਆਉਨਾਂ ਏਂ,' ਡਰਾਈਵਰ ਬੋਲਿਆ।
'ਚਲੋ ਬੀਬੀ, ਬੈਠੋ ਅਗਲੀ ਸੀਟ 'ਤੇ,' ਤਾਕੀ ਖੋਲ੍ਹਦਿਆਂ ਪਾਲੀ ਨੂੰ ਉਹਨੇ ਆਖਿਆ।
'ਮੇਮ ਸਾਹਿਬਾ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ।' ਪਿੱਛਿਓ ਨਾਭੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇਕ ਕਲਰਕ ਹੌਲੀ ਜਿਹੀ ਬੋਲਿਆ।
ਜੀਤ ਨੇ ਘੂਰ ਕੇ ਉਹਦੇ ਵੱਲ ਤੱਕਿਆ। ਸਭ ਚੁੱਪ ਕਰ ਗਏ। ਬੱਸ ਤੁਰ ਪਈ। ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ ਵਾਰ ਆਖਣ 'ਤੇ ਵੀ ਜੀਤ ਨੇ ਨਾਂਹ ਕਰ ਦਿੱਤੀ। ਪਾਲੀ ਨੂੰ ਡਾਢਾ ਗੁੱਸਾ ਆਇਆ। 'ਇਸ ਬੇਈਮਾਨੀ ਵਿਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਏ..... ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ.... ਖ਼ੈਰ, ਕੰਪਨੀ ਨਾਲ ਤਾਂ ਧੋਖਾ ਹੀ ਹੈ ਨਾ' ਉਹ ਸੋਚ ਹੀ ਰਹੀ ਸੀ ਕਿ ਬੱਸ ਖੜ੍ਹੀ ਕਰ, ਇੱਕ ਚੈਕਰ ਚੜ੍ਹ ਪਿਆ। ਲੋਕਾਂ ਦੀਆਂ ਉਹ ਜਦੋਂ ਟਿਕਟਾਂ ਦੇਖ ਰਿਹਾ ਸੀ ਤਾਂ ਪਾਲੀ ਤ੍ਰੇਲੀਓ ਤ੍ਰੇਲੀ ਹੋ ਗਈ।
'ਕਿੱਡੀ ਸ਼ਰਮ ਦੀ ਗੱਲ ਏ ਕਿ ਮੇਰੇ ਕੋਲ ਟਿਕਟ ਹੀ ਨਹੀਂ... ਮੈਂ ਆਖ ਦਿਆਂਗੀ ਕਿ ਕੰਡੱਕਟਰ ਨੇ ਦਿੱਤਾ ਹੀ ਨਹੀਂ, ਮੈਂ ਮੰਗਿਆ ਸੀ' ਉਹਨੇ ਸੋਚਿਆ। 'ਪਰ ਬਚਾਰਾ ਫਸੇਗਾ.... ਨਹੀਂ ਕਹਿ ਦਿਆਂਗੀ ਕਿ ਮੈਂ ਲੈਣਾ ਭੁੱਲ ਗਈ ਪਰ ਨਹੀਂ, ਮੈਂ ਕਾਹਨੂੰ ਝੂਠ ਬੋਲਾਂ,' ਉਹਦੇ ਅੰਦਰੋਂ ਅੰਦਰ ਬਹਿਸ ਹੋਣ ਲੱਗੀ।
ਇੰਨੇ ਨੂੰ ਚੈਕਰ ਉਹਦੇ ਕੋਲ ਆ ਪਹੁੰਚਿਆ।
'ਜੀ.... ਟਿਕਟ,' ਉਹਨੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿਚੋਂ ਟਿਕਟ ਕੱਢ ਕੇ ਕਿਹਾ, .... ਏਹ.... ਏਹ ਬੀਬੀ ਮੇਰੀ ਭੈਣ ਏ, ਇਹਨਾਂ ਦਾ ਟਿਕਟ ਮੇਰੇ ਕੋਲ ਏ।'
ਟਿਕਟ ਦੇਖ ਕੇ ਚੈਕਰ ਇੱਕ ਵਾਰੀ ਗੋਡਿਆਂ ਤੋਂ ਘਸੇ ਪਜਾਮੇ ਤੇ ਕੂਹਣੀਆਂ ਤੋਂ ਫਟੇ ਖ਼ਾਕੀ ਕੱਪੜਿਆਂ ਵਾਲੇ ਕੰਡੱਕਟਰ ਤੇ ਕੀਮਤੀ ਸਾੜ੍ਹੀ ਵਾਲੀ ਡਾਕਟਰਨੀ ਵੱਲ ਤੱਕ ਕੇ ਅੱਖਾਂ ਹੀ ਅੱਖਾਂ ਵਿਚ ਮੁਸਕਰਾਇਆ।
ਜੀਤ ਲੋਹਾ ਲਾਖਾ ਹੋ ਗਿਆ। ਚੈਕਰ ਛੇਤੀ ਨਾਲ ਉਸ ਬੱਸ ਵਿਚੋਂ ਉਤਰ ਗਿਆ।
ਪਾਲੀ ਹੈਰਾਨ-ਪਰੇਸ਼ਾਨ ਸੋਚ ਰਹੀ ਸੀ ਸੱਠਾਂ ਰੁਪਿਆਂ ਵਿਚ ਗੁਜ਼ਾਰਾ ਕਰਨ ਵਾਲਾ ਖ਼ਬਰੇ ਕਿਸੇ ਦਿਨ ਰੋਟੀ ਖੁਣੋਂ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ।
ਹਸਪਤਾਲ ਵਿਚ ਉਹਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ ਤੇ ਉਹ ਡਾਢੀ ਬੇਚੈਨ ਹੋਈ।
ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚੀ ਤਾਂ ਹੌਲੀ ਹੌਲੀ ਤੁਰਦਾ, ਉਦਾਸ, ਜੀਤ ਉਹਦੇ ਕੋਲ ਆਇਆ।
'ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿਚ ਪੜ੍ਹਦੀ ਸੀ... ਹੱਲਿਆਂ ਵੇਲੇ ਉਥੇ ਹੀ ਮਾਰੀ ਗਈ। ਬਾਕੀ ਦੇ ਵੀ ਮਾਰੇ ਗਏ। ਮੈਂ ਰੁਲਦਾ-ਖੁਲਦਾ ਏਧਰ ਆ ਗਿਆ। ਪੜ੍ਹਾਈ ਵੀ ਕਿਥੋਂ ਹੋਣੀ ਸੀ, ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ। ਫਿਰ ਮੈਂ ਕੰਡੱਕਟਰ ਬਣ ਗਿਆ। ਤੁਹਾਡਾ ਬੈਗ ਤੇ ਟੂਟੀਆਂ ਜਿਹੀਆਂ ਦੇਖ ਕੇ ਮੈਨੂੰ ਅਮਰਜੀਤ ਦੀ ਯਾਦ ਆ ਜਾਂਦੀ ਸੀ... ਤੇ... ਤੇ..., ਅੱਗੋਂ ਉਹਦਾ ਗਲਾ ਭਰ ਆਇਆ।
ਪਾਲੀ ਡਾਢੀ ਬੇਚੈਨ ਹੋਈ, ਉਹਨੂੰ ਸਮਝ ਨਾ ਲੱਗੇ ਕਿ ਕੀ ਆਖੇ।
ਇੰਨੇ ਨੂੰ ਬੱਸ ਆ ਗਈ ਉਹ ਕਾਹਲੀ ਨਾਲ ਉਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਨੂੰ ਡਾਢੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ। 





(11 जून को अमर शहीद राम प्रसाद बिस्मिल का जन्मदिन था। इसलिये काकोरी रेल लूट में अंग्रेजों की नाक में दम करने वाले भारतीय कौमी एकता के प्रतीक व अमर शहीद भगत सिंह, राजगुरू, सुखदेव, बटुकेŸवर दत्त, चन्द्रशेखर आजाद, अश्फाकुल्लाह खान, राजिंदर लाहिड़ी, रोशन ठाकुर आदि क्रांतिकारी शहीदों के पथपरदर्शक शहीद रामप्रसाद बिस्मिल को स्मरण करते हुए उनका मशहूर तराना जिसे सभी क्रांतिकारी गुनगुनाते थे पेश कर रहे हैं ...... संपादकी मंडल)
सरफरोशी की तमन्ना अब हमारे दिल में है
देखना है जोर कितना बाजुए कातिल में है।
वक्त आने दे बता देंगे तुझे ए आसमान,
हम अभी से क्या बतायें क्या हमारे दिल में है।
करता नहीं क्यूँ दूसरा कुछ बातचीत,
देखता हूँ जिसे वो चुप तेरी महफिल में है
रहबर राहे मुहब्बत, रह न जाना राह में,
लज्जते-सेहरा न वर्दी दूरिए-मंजिल में है
अब न अगले वलवले हैं और न अरमानों की भीड़
एक मिट जाने की हसरत अब दिले-बिस्मिल में है।
ए शहीद-ए-मुल्क-ओ-मिल्लत मैं तेरे ऊपर निसार,
अब तेरी हिम्मत का चरचा गैर की महफिल में है।
सरफरोशी की तमन्ना अब हमारे दिल में है।
खैंच कर लायी है सबको कत्ल होने की उम्मीद,
आशिकों का आज जमघट कूचा-ए-कातिल में है
सरफरोशी की तमन्ना अब हमारे दिल में है।
है लिये हथियार दुश्मन ताक में बैठा उधर,
और हम तैय्यार है सीना लिये अपना इधर,
खून से खेलेंगे होली गर वतन मुश्किल में है,
सरफरोशी की तमन्ना अब हमारे दिल में है।
हाथ जिन में हो जूनून कटते नहीं तलवार से,
सर जो उठ जाते हैं वो झुकते नहीं ललकार से,
और भडक़ेगा जो शोला-सा हमारे दिल में है,
सरफरोशी की तमन्ना अब हमारे दिल में है।
हम तो घर से निकले ही थे बांधकर सर पे कफन,
जान हथेली पर लिये लो बढ़ चले हैं ये कदम
जिन्दगी तो अपनी मेहमान मौत की महफिल में है,
सरफरोशी की तमन्ना अब हमारे दिल में है।
यूँ खड़ा मौकतल में कातिल कह रहा है बार बार
क्या तमन्ना-ए-शहादत भी किसी के दिल में है
सरफरोशी की तमन्ना अब हमारे दिन में है।
दिल में तूफानों की टोली और नसों में इन्कलाब,
होश दुश्मन के उड़ा देंगे
हमें कोई रोको न आज
दूर रह पाये जो हमसे
दम कहीं मंजि़ल में है,
सरफरोशी की तमन्ना
अब हमारे दिल में है।
वो जिस्म भी क्या जिस्म है
जिसमें ना हो खून-ए-जुनून
तूफानों से क्या लड़े जो
कश्ती-ए-साहिल में है,
सरफरोशी की तमन्ना
अब हमारे दिल में है।
देखना है जोर कितना
बाजुए कातिल में है। 











 


ਦੋਹੇ
ਜੀਵਨ ਦਾ ਇਹ ਸੱਚ ਹੈ, ਵੱਡਿਆਂ ਦਾ ਫੁਰਮਾਨ।
ਸੰਜਮ ਦਾ ਪੱਲਾ ਕਦੇ, ਛੱਡੇ ਨਾ ਇਨਸਾਨ।

ਕਦਰਾਂ ਕੀਮਤਾਂ ਤੇ ਅਸੂਲ, ਕੁਝ ਤਾਂ ਰੱਖ ਪਛਾਣ,
ਜੇਕਰ ਪੱਲੇ ਸੱਚ ਨਹੀਂ, ਫਿਰ ਕਾਹਦਾ ਹੈ ਮਾਣ?

ਉੱਦਮ ਕਰਕੇ ਪੈਦਾ ਕਰ, ਜੀਵਨ ਦਾ ਸਾਮਾਨ,
ਐਪਰ ਮ੍ਰਿਗ ਤ੍ਰਿਸ਼ਨਾ ਮਗਰ, ਹੋ ਨਾ ਤੂੰ ਹਲਕਾਨ।

ਮਤਲਬ ਦੇ ਨੇ ਲੋਕ ਸਭ, ਮਤਲਬ ਦਾ ਸੰਸਾਰ,
ਮਤਲਬੀ ਤੂੰ ਵੀ ਘੱਟ ਨਹੀਂ, ਅੰਦਰ ਝਾਤੀ ਮਾਰ।
ਜੜ੍ਹ ਤੂੰ ਰੱਖ ਜ਼ਮੀਨ ਵਿਚ, ਚਾਹੇ ਗਾਹ ਅਸਮਾਨ,
ਅਮਰ ਵੇਲ ਬਣ ਨਾ ਕਰੀਂ, ਰੁੱਖਾਂ ਦਾ ਅਪਮਾਨ।

ਮਾਨਵਤਾ ਦੇ ਦਰਦ ਨੂੰ, ਵਿਚ ਕਲੇਜੇ ਪਾਲ,
ਪਰ-ਹਿੱਤ ਹੋਣਾ ਚਾਹੀਦੈ, ਵੱਡਾ ਸਾਲੋ ਸਾਲ।

ਲੋਕ ਰਾਜ ਹੈ ਦੇਸ਼ ਵਿਚ, ਨਾ ਕਰ ਇੰਜ ਮਖੌਲ,
ਭੁੱਖ ਗਰੀਬੀ ਦੇਖ ਕੇ, ਦਿਲ ਨੂੰ ਪੈਂਦੇ ਹੌਲ।
- ਸੁਭਾਸ਼ ਦੀਵਾਨਾ

ਕਾਮਰੇਡ ਜਗਜੀਤ ਸਿੰਘ ਆਨੰਦ ਨਹੀਂ ਰਹੇ

'ਨਵਾਂ ਜ਼ਮਾਨਾ' ਦੇ ਮੁੱਖ ਸੰਪਾਦਕ, ਆਜ਼ਾਦੀ ਸੰਗਰਾਮੀਏਂ ਤੇ ਉਘੇ ਕਮਿਊਨਿਸਟ ਕਾਮਰੇਡ ਜਗਜੀਤ ਸਿੰਘ ਆਨੰਦ 19 ਜੂਨ ਦੀ ਰਾਤ ਨੂੰ ਸਦੀਵੀ ਵਿਛੋੜਾ ਦੇ ਗਏ। ਕਾਮਰੇਡ ਜਗਜੀਤ ਸਿੰਘ ਆਨੰਦ ਵਿਦਿਆਰਥੀ ਜੀਵਨ ਤੋਂ ਹੀ ਆਜ਼ਾਦੀ ਸੰਗਰਾਮ ਵਿਚ ਸਰਗਰਮੀ ਨਾਲ ਹਿੱਸਾ ਲੈਣ ਲੱਗੇ ਸਨ। ਇਨ੍ਹਾਂ ਸਰਗਰਮੀਆਂ ਦੌਰਾਨ ਹੀ ਉਨ੍ਹਾਂ ਕਮਿਊਨਿਸਟ ਲਹਿਰ ਦਾ ਲੜ ਫੜਿਆ ਅਤੇ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਉਹ ਇਸ ਲਹਿਰ ਦਾ ਹਿੱਸਾ ਰਹੇ। ਕਾਮਰੇਡ ਆਨੰਦ ਨੇ ਆਜ਼ਾਦੀ ਸੰਗਰਾਮ ਅਤੇ ਕਮਿਊਨਿਸਟ ਲਹਿਰ ਦੀ ਉਸਾਰੀ 'ਚ ਆਪਣਾ ਬਣਦਾ ਯੋਗਦਾਨ ਪੂਰੀ ਸੁਹਿਰਦਤਾ ਨਾਲ ਨਿਭਾਇਆ। ਪੱਤਰਕਾਰੀ ਦੇ ਖੇਤਰ ਵਿਚ ਵੀ ਉਨ੍ਹਾਂ ਨੇ ਸ਼ਾਨਦਾਰ ਪੈੜਾਂ ਪਾਈਆਂ ਅਤੇ ਮਾਂ ਬੋਲੀ ਪੰਜਾਬੀ ਦਾ ਮੁਹਾਂਦਰਾ ਸੰਵਾਰਨ ਵਿਚ ਵੀ ਉਨ੍ਹਾਂ ਨੇ ਬਹੁਤ ਹੀ ਸ਼ਾਨਦਾਰ ਰੋਲ ਨਿਭਾਇਆ। ਰਾਜ ਸਭਾ ਦੇ ਮੈਂਬਰ ਹੁੰਦਿਆਂ ਵੀ ਉਨ੍ਹਾਂ ਆਪਣੀਆਂ ਇਨ੍ਹਾਂ ਜਿੰਮੇਵਾਰੀਆਂ ਤੋਂ ਕਦੇ ਵੀ ਕਿਨਾਰਾ ਨਹੀਂ ਸੀ ਕੀਤਾ। ਵਿਚਾਰਧਾਰਕ ਵੱਖਰੇਵਿਆਂ ਦੇ ਬਾਵਜੂਦ ਸੀ.ਪੀ.ਐਮ.ਪੰਜਾਬ ਉਨ੍ਹਾਂ ਦੀ ਕਦਰਦਾਨ ਰਹੀ ਹੈ। ਉਨ੍ਹਾਂ ਦੇ ਵਿਛੋੜੇ ਨਾਲ ਪੰਜਾਬੀ ਪੱਤਰਕਾਰੀ ਦੇ ਇਕ ਸ਼ਾਨਦਾਰ ਯੁਗ ਦਾ ਅੰਤ ਹੋ ਗਿਆ ਹੈ। ਸੀ.ਪੀ.ਐਮ.ਪੰਜਾਬ ਅਤੇ ਅਦਾਰਾ 'ਸੰਗਰਾਮੀ ਲਹਿਰ' ਭਰਾਤਰੀ ਪਾਰਟੀ ਸੀਪੀਆਈ, 'ਨਵਾਂ ਜ਼ਮਾਨਾ' ਅਤੇ ਆਨੰਦ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦੇ ਹੋਏ ਇਸ ਸ਼ਾਨਦਾਰ ਮਨੁੱਖ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ।

ਕੰਨੀਆਂ ਹੁਸੈਨੀ ਦੇ ਜਬਰ ਦੀ ਗਾਥਾ ਏਤੀ ਮਾਰ ਪਈ ਕੁਰਲਾਣੈ.....

ਰਾਮ ਸਿੰਘ ਕੈਮਵਾਲਾ 
ਲੁਧਿਆਣਾ ਜ਼ਿਲ੍ਹੇ ਦੀ ਜਗਰਾਓਂ ਤਹਿਸੀਲ ਦੇ ਪਿੰਡ ਕੰਨੀਆਂ ਹੁਸੈਨੀ ਦੇ ਪਿੰਡੇ ਦੇ ਜ਼ਖ਼ਮ ਅਜੇ ਵੀ ਰਿਸ ਰਹੇ ਹਨ। ਪੁਲਸ ਦੇ ਵਹਿਸ਼ੀਆਨਾ ਜਬਰ ਦੇ ਝੰਬੇ ਇਸ ਪਿੰਡ ਦੇ ਲੋਕ ਅੱਜ ਵੀ ਪੈਰਾਂ ਸਿਰ ਨਹੀਂ ਹੋ ਸਕੇ। ਉਨ੍ਹਾਂ ਦੀ ਕਹਾਣੀ ਸੁਣ ਕੇ ਇਹ ਸਵਾਲ ਵਾਰ ਵਾਰ ਸਿਰ ਚੁੱਕਦਾ ਹੈ ਕਿ ਇਸ ਨੂੰ ਹੀ 'ਰਾਜ ਨਹੀਂ ਸੇਵਾ' ਕਹਿੰਦੇ ਹਨ? ਕੀ ਇਹ ਹੀ 'ਅੱਛੇ ਦਿਨ' ਦੀ ਨਿਸ਼ਾਨੀ ਹੈ?
ਸਿਧਵਾਂ ਬੇਟ ਦੇ ਨੇੜਲਾ ਇਹ ਪਿੰਡ ਸਤਲੁਜ ਦਰਿਆ ਦੇ ਬਿਲਕੁਲ ਨਾਲ ਪੈਂਦਾ ਹੈ। ਇਸ ਪਿੰਡ ਦੇ ਅਬਾਦਕਾਰਾਂ ਵਲੋਂ ਆਪਣੇ ਉਜਾੜੇ ਵਿਰੁੱਧ ਲੜੇ ਸੰਘਰਸ਼ ਦੀਆਂ ਇਕ ਪਾਸੜ ਖ਼ਬਰਾਂ ਤਾਂ ਮੀਡੀਏ ਵਿਚ ਜਰੂਰ ਆਈਆਂ ਪਰ ਅਬਾਦਕਾਰਾਂ ਦੇ ਨਾਲ ਨਾਲ ਇਸ ਪਿੰਡ ਦੇ ਸਮੁੱਚੇ ਲੋਕਾਂ 'ਤੇ ਹੋਏ ਜ਼ਬਰ ਦੀ ਤਸਵੀਰ ਸਾਹਮਣੇ ਨਹੀਂ ਆ ਸਕੀ।
'ਸੰਗਰਾਮੀ ਲਹਿਰ' ਦੇ ਪਿਛਲੇ ਅੰਕ ਵਿਚ ਤੁਸੀਂ ਪੜ੍ਹ ਚੁੱਕੇ ਹੋ ਕਿ ਇਸ ਪਿੰਡ ਦੇ ਅਬਾਦਕਾਰਾਂ ਨੇ ਆਪਣੇ ਉਜਾੜੇ ਖਿਲਾਫ ਮੰਡ-ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮੋਰਚਾ ਲਾਇਆ ਹੋਇਆ ਸੀ ਕਿਉਂਕਿ ਉਨ੍ਹਾਂ ਵਲੋਂ ਦੇਸ਼ ਦੀ ਵੰਡ ਵੇਲੇ ਤੋਂ ਅਬਾਦ ਕੀਤੀ ਗਈ ਜ਼ਮੀਨ ਦਹਾਕਿਆਂ ਪਹਿਲਾਂ ਹੋਈ ਭਾਰਤ-ਚੀਨ ਜੰਗ 'ਚ ਮਾਰੇ ਗਏ ਤਾਰਾ ਸਿੰਘ ਨਾਂਅ ਦੇ ਫੌਜੀ ਦੇ ਪਰਿਵਾਰ ਨੂੰ ਹੁਣ ਆ ਕੇ ਅਲਾਟ ਕਰ ਦਿੱਤੀ ਗਈ ਹੈ।
16 ਅਪ੍ਰੈਲ ਨੂੰ ਪਿੰਡ ਦੇ ਗੁਰਦੁਆਰੇ ਨੇੜੇ ਬੰਨ੍ਹ ਉਪਰ ਸਵੇਰੇ ਅੱਠ ਵਜੇ ਤੋਂ ਇਸ ਉਜਾੜੇ ਖਿਲਾਫ਼ ਮੋਰਚੇ ਦੀ ਸ਼ੁਰੂਆਤ ਕੀਤੀ ਗਈ। ਪਹਿਲੇ ਦਿਨ ਹੀ ਇਸ ਧਰਨੇ 'ਚ ਅਬਾਦਕਾਰਾਂ ਸਮੇਤ 500 ਤੋਂ ਵੱਧ ਲੋਕ ਸ਼ਾਮਲ ਹੋਏ। ਮੰਡ-ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਾਥੀ ਗੁਰਨਾਮ ਸਿੰਘ ਸੰਘੇੜਾ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਧਰਨੇ 'ਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੈਮਵਾਲਾ, ਜਮਹੂਰੀ ਕਿਸਾਨ ਸਭਾ ਦੇ ਆਗੂ ਸਾਥੀ ਜੋਗਿੰਦਰ ਸਿੰਘ, ਮਹਿੰਦਰ ਸਿੰਘ ਬੰਬ, ਹੰਸਾ ਸਿੰਘ, ਪੰਜਾਬ ਕਿਸਾਨ ਸਭਾ ਦੇ ਮਾਸਟਰ ਗੁਰਮੇਲ ਸਿੰਘ ਜਗਰਾਓਂ, ਗੁਰਦੀਪ ਸਿੰਘ ਵੇਹਰਾ, ਪੰਜਾ ਸਿੰਘ ਰਾਏਪੁਰ ਤੇ ਹੋਰ ਆਗੂ ਹਾਜ਼ਰ ਸਨ। ਬਾਅਦ ਦੁਪਹਿਰ 3 ਵਜੇ ਦੇ ਕਰੀਬ ਤਹਿਸੀਲਦਾਰ ਜਗਰਾਓਂ, ਡੀ.ਐਸ.ਪੀ. ਦੀ ਕਮਾਂਡ ਹੇਠ ਪੁਲਿਸ ਲੈ ਕੇ ਮੌਕੇ 'ਤੇ ਆਣ ਪਹੁੰਚੇ। ਮੰਡ-ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਤੇ ਆਗੂਆਂ ਵਲੋਂ ਦਿੱਤੀਆਂ ਗਈਆਂ ਦਲੀਲਾਂ ਅੱਗੇ ਇਹ ਪ੍ਰਸ਼ਾਸ਼ਨਿਕ ਅਧਿਕਾਰੀ ਟਿਕ ਨਾ ਸਕੇ ਤੇ ਵਾਪਸ ਮੁੜ ਗਏ। ਇੰਝ ਇਹ ਮੋਰਚਾ ਨਿਰੰਤਰ ਚਲਦਾ ਰਿਹਾ ਤੇ ਮਹੀਨਾ ਭਰ ਪ੍ਰਸ਼ਾਸਨ ਨਾਲ ਇਸ ਗੰਭੀਰ ਸਮੱਸਿਆ ਬਾਰੇ ਗੱਲ ਚਲਦੀ ਰਹੀ, ਜਿਸ ਵਲੋਂ ਇਹ ਦਲੀਲ ਤਾਂ ਦਿੱਤੀ ਜਾ ਰਹੀ ਸੀ ਕਿ ਮਾਮਲਾ ਹਾਈਕੋਰਟ 'ਚ ਹੈ ਤੇ ਉਸ ਨੇ ਸਬੰਧਤ ਫੌਜੀ ਦੇ ਪਰਿਵਾਰ ਨੂੰ ਜ਼ਮੀਨ ਦਾ ਕਬਜ਼ਾ ਦੁਆ ਕੇ ਉਸਦੀ ਰਿਪੋਰਟ ਹਾਈਕੋਰਟ ਨੂੰ ਕਰਨੀ ਹੈ ਪਰ ਉਸ ਕੋਲ ਉਜਾੜੇ ਜਾ ਰਹੇ 19 ਪਰਿਵਾਰਾਂ ਦੇ ਮੁੜ ਵਸੇਬੇ ਦੀ ਸਮੱਸਿਆ ਦਾ ਕੋਈ ਜਵਾਬ ਨਹੀਂ ਸੀ। ਸੰਘਰਸ਼ ਕਮੇਟੀ ਨੇ ਸੁਝਾਅ ਦਿੱਤਾ ਕਿ ਸਰਕਾਰ ਸਬੰਧਤ ਫੌਜੀ ਦੇ ਪਰਿਵਾਰ ਨੂੰ ਉਸਦੇ ਪਿੰਡ ਨੇੜੇ ਜਾਂ ਕਿਸੇ ਹੋਰ ਇਲਾਕੇ 'ਚ ਖਾਲੀ ਪਈ ਜ਼ਮੀਨ ਦੇ ਸਕਦੀ ਹੈ ਜਾਂ ਕਿਸੇ ਹੋਰ ਢੰਗ ਤਰੀਕੇ ਨਾਲ ਉਸਦੀ ਭਰਪਾਈ ਕੀਤੀ ਜਾ ਸਕਦੀ ਹੈ। ਇਸ ਲਈ 1947 'ਚ ਉਜੜ ਕੇ ਵਸੇ ਇਨ੍ਹਾਂ ਲੋਕਾਂ ਨੂੰ ਮੁੜ ਨਾ ਉਜਾੜਿਆ ਜਾਵੇ ਜਿਨ੍ਹਾਂ ਜਾਨਾਂ 'ਤੇ ਖੇਲ ਕੇ ਇਹ ਜ਼ਮੀਨਾਂ ਅਬਾਦ ਕੀਤੀਆਂ ਸਨ ਤੇ ਉਨ੍ਹਾਂ ਦੀ ਚੌਥੀ ਪੀੜ੍ਹੀ ਇਨ੍ਹਾਂ ਜ਼ਮੀਨਾਂ ਤੋਂ ਆਪਣਾ ਪੇਟ ਪਾਲ ਰਹੀ ਹੈ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਚਲ ਰਹੀ ਗੱਲਬਾਤ ਦੌਰਾਨ ਪ੍ਰਸ਼ਾਸਨ ਨੂੰ ਇਹ ਗੱਲ ਵੀ ਕਹੀ ਕਿ ਉਹ 1962 ਦੀ ਜੰਗ ਦੇ ਸ਼ਹੀਦ ਫੌਜੀ ਦੇ ਪਰਵਾਰ ਨੂੰ ਦਰਿਆ-ਬੁਰਦ ਜ਼ਮੀਨ ਦੇ ਕੇ ਉਸ ਨਾਲ ਕੋਈ ਇਨਸਾਫ ਨਹੀਂ ਕਰ ਰਿਹਾ, ਇਸਦੇ ਉਲਟ ਉਜਾੜੇ ਜਾ ਰਹੇ ਅਬਾਦਕਾਰਾਂ ਦੇ ਪਰਿਵਾਰਾਂ ਨਾਲ ਦੁਸ਼ਮਣੀ ਜ਼ਰੂਰ ਪੁਆ ਰਿਹਾ ਹੈ। ਇਹ ਗੱਲਬਾਤ 14 ਮਈ ਤੱਕ ਚਲਦੀ ਰਹੀ ਪਰ ਸੱਤਾਧਾਰੀ ਧਿਰ ਨਾਲ ਸਬੰਧਤ ਇਸ ਮਾਮਲੇ 'ਚ ਰੋਲ ਨਿਭਾਅ ਰਹੇ ਦਲਾਲ ਕਿਸਮ ਦੇ ਲੋਕਾਂ ਨੇ ਸਮਝੌਤੇ ਦੀਆਂ ਕੋਸ਼ਿਸ਼ਾਂ ਸਿਰੇ ਨਾ ਲੱਗਣ ਦਿੱਤੀਆਂ। ਸਿੱਟੇ ਵਜੋਂ ਲੁਧਿਆਣਾ ਜ਼ਿਲ੍ਹੇ ਦੇ ਨਾਲ ਨਾਲ ਜਲੰਧਰ ਜ਼ਿਲ੍ਹੇ ਦੇ ਮੰਡ ਦੇ ਅਬਾਦਕਾਰਾਂ ਨੂੰ 15 ਮਈ ਵਾਲੇ ਦਿਨ ਕੰਨੀਆਂ ਪਿੰਡ ਪਹੁੰਚਣ ਦੇ ਸੁਨੇਹੇ ਦੇ ਦਿੱਤੇ ਗਏ। ਪਿੰਡ ਦੇ ਲੋਕ ਸਮੇਤ ਬੱਚਿਆਂ ਰਾਤ ਨੂੰ ਵੀ ਧਰਨੇ 'ਤੇ ਰਹੇ। ਤੜਕੇ ਸਵੇਰੇ, ਜਦ ਇਹ ਖ਼ਬਰ ਪਹੁੰਚੀ ਕਿ ਪ੍ਰਸ਼ਾਸ਼ਨ ਭਾਰੀ ਪੁਲਸ ਫੋਰਸ ਲੈ ਕੇ ਕਬਜ਼ਾ ਲੈਣ ਲਈ ਆ ਰਿਹਾ ਹੈ ਤਾਂ ਸਾਥੀ ਗੁਰਨਾਮ ਸਿੰਘ ਸੰਘੇੜਾ ਸਮੇਂ ਸਿਰ ਧਰਨੇ ਵਾਲੀ ਥਾਂ ਪਹੁੰਚ ਗਏ। ਪ੍ਰਸ਼ਾਸਨ ਨੇ 7 ਵਜੇ ਤੋਂ ਪਹਿਲਾਂ ਹੀ ਪਿੰਡ ਦੇ ਆਲੇ ਦੁਆਲੇ ਨਾਕਾਬੰਦੀ ਕਰ ਦਿੱਤੀ। ਭਾਰੀ ਪੁਲਸ ਦੇ ਨਾਲ ਰੇਤ ਮਾਫੀਆ ਨਾਲ ਸਬੰਧਤ  ਵੱਡੀ ਗਿਣਤੀ ਗੁੰਡਾ ਅਨਸਰ ਵੀ ਆਏ ਹੋਏ ਸਨ। ਐਸ.ਐਚ.ਓ. ਸਦਰ ਨੇ ਸਾਥੀ ਸੰਘੇੜਾ ਨੂੰ ਐਸ.ਡੀ.ਐਮ.ਨਾਲ ਗੱਲ ਕਰਨ ਲਈ ਧਰਨੇ ਤੋਂ ਬਾਹਰ ਸੱਦਿਆ ਪਰ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜੇਕਰ ਗੱਲਬਾਤ ਕਰਨੀ ਹੈ ਤਾਂ ਅਬਾਦਕਾਰਾਂ ਦੀ ਹਾਜ਼ਰੀ ਵਿਚ ਹੀ ਹੋਵੇਗੀ। ਅਬਾਦਕਾਰ ਤੇ ਪਿੰਡ ਦੇ ਲੋਕ ਸ਼ਾਂਤਮਈ ਢੰਗ ਨਾਲ ਧਰਨੇ 'ਤੇ ਬੈਠੇ ਰਹੇ। ਪੁਲਸ ਨੇ ਬਿਨਾਂ ਕਿਸੇ ਭੜਕਾਹਟ ਦੇ ਧਰਨਾਕਾਰੀਆਂ 'ਤੇ ਪਾਣੀ ਦੀਆਂ ਵਾਛੜਾਂ ਸੁੱਟਦਿਆਂ ਨਾਲ ਹੀ ਵਹਿਸ਼ੀ ਢੰਗ ਨਾਲ ਲਾਠੀਚਾਰਜ ਵੀ ਸ਼ੁਰੂ ਕਰ ਦਿੱਤਾ। ਪੁਲਸ ਨੇ ਪਹਿਲੇ ਹੱਲੇ ਵਿਚ ਹੀ ਸਾਥੀ ਗੁਰਨਾਮ ਸਿੰਘ ਸੰਘੇੜਾ ਨੂੰ ਰਾਮ ਸਿੰਘ, ਪਿਆਰ ਕੌਰ, ਮਾਇਆ ਬਾਈ, ਕੁਲਵੰਤ ਕੌਰ ਤੇ ਦੀਪੋ ਬਾਈ ਸਮੇਤ ਗ੍ਰਿਫਤਾਰ ਕਰ ਲਿਆ। ਲਾਠੀਚਾਰਜ ਦੌਰਾਨ ਇਨ੍ਹਾਂ ਸਾਥੀਆਂ ਦੇ ਸੱਟਾਂ ਵੀ ਲੱਗੀਆਂ। ਬਾਕੀ ਧਰਨਾਕਾਰੀਆਂ 'ਤੇ ਬਹੁਤ ਹੀ ਬੇਕਿਰਕੀ ਨਾਲ ਡਾਂਗਾਂ ਵਰ੍ਹਾਉਂਦਿਆਂ ਉਨ੍ਹਾਂ ਨੂੰ ਭਜਾ ਭਜਾ ਕੇ ਕੁੱਟਿਆ ਗਿਆ।
ਇਸ ਪਿੰਡ ਵਿਚ ਇਕ ਲੇਖ ਰਾਜ ਨਾਂਅ ਦੇ ਵਿਅਕਤੀ ਦੀ 14 ਮਈ ਨੂੰ ਮੌਤ ਹੋ ਗਈ ਸੀ ਤੇ 15 ਮਈ ਨੂੰ ਉਸਦਾ ਅੰਤਮ ਸੰਸਕਾਰ ਕੀਤਾ ਜਾਣਾ ਸੀ। ਉਸਦੀ ਭੈਣ ਫਰੀਦਾਬਾਦ ਜ਼ਿਲ੍ਹੇ ਤੋਂ ਲੰਬਾ ਸਫਰ ਤੈਅ ਕਰਕੇ ਸਵੇਰੇ ਪਿੰਡ ਪਹੁੰਚੀ ਸੀ। ਪਿੰਡ ਦੇ ਬਾਹਰ ਹੀ ਸੀ ਕਿ ਪੁਲਸ ਨੇ ਉਸਨੂੰ ਵੀ ਨਹੀਂ ਬਖ਼ਸ਼ਿਆ ਤੇ ਬੁਰੀ ਤਰ੍ਹਾਂ ਕੁੱਟਿਆ। ਜਦੋਂ ਲੋਕ ਲੇਖ ਰਾਜ ਦਾ ਸੰਸਕਾਰ ਕਰਕੇ ਸ਼ਮਸ਼ਾਨ ਘਾਟ ਤੋਂ ਪਿੰਡ ਵਾਪਸ ਪਰਤ ਰਹੇ ਸਨ ਤਾਂ ਪੁਲਸ ਨੇ ਉਨ੍ਹਾਂ ਨੂੰ ਵੀ ਪਿੰਡ ਦੀ ਫਿਰਨੀ 'ਤੇ ਹੀ ਘੇਰ ਲਿਆ ਅਤੇ ਬੁਰੀ ਤਰ੍ਹਾਂ ਕੁਟਾਪਾ ਚਾੜ੍ਹਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਪੁਲਸ ਦੇ ਨਾਲ ਆਏ ਗੁੰਡਾ ਅਨਸਰਾਂ ਨੇ ਇੱਟਾਂ ਵੱਟੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਆਪਣੇ ਬਚਾਅ ਲਈ ਲੋਕ ਵੀ ਅੱਗਿਓਂ ਜਵਾਬ ਦੇਣ ਲੱਗੇ ਤਾਂ ਪੁਲਸ ਜਿਵੇਂ ਮੌਕੇ ਦੀ ਉਡੀਕ ਵਿਚ ਹੋਵੇ, ਉਸ ਨੇ ਅੱਥਰੂ ਗੈਸ ਛੱਡਦਿਆਂ ਗੋਲੀਆਂ ਵੀ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਲੋਕ ਡਰਦੇ ਮਾਰੇ ਇੱਧਰ-ਉਧਰ ਭੱਜਣ ਲੱਗੇ। ਇਸੇ ਸਸਕਾਰ ਵਿਚ ਸ਼ਾਮਲ ਹੋਣ ਲਈ ਫਿਰੋਜਪੁਰ ਜ਼ਿਲ੍ਹੇ ਦੇ ਪਿੰਡ ਪੀਰ ਬੇਰੀਆਂ ਤੋਂ ਸਬੰਧਤ ਪਰਿਵਾਰ ਦੇ ਰਿਸ਼ਤੇਦਾਰ ਇਕ ਮਿੰਨੀ ਟੈਂਪੂ (ਛੋਟਾ ਹਾਥੀ) 'ਤੇ ਆ ਰਹੇ ਸਨ ਜਿਨ੍ਹਾਂ ਨੂੰ ਪੁਲਸ ਨੇ ਗਿੱਦੜਵਿੰਡੀ ਵਲੋਂ ਪਿੰਡ ਨੂੰ ਆਉਂਦਿਆਂ ਬੁੱਢੇ ਦਰਿਆ ਦੇ ਪਿੰਡ 'ਤੇ ਰੋਕ ਕੇ ਛੱਲੀਆਂ ਵਾਂਗ ਕੁੱਟਿਆ ਤੇ ਉਨ੍ਹਾਂ ਨੂੰ ਵਾਪਸ ਮੁੜਨ ਲਈ ਮਜ਼ਬੂਰ ਕਰ ਦਿੱਤਾ। ਇਹ ਲੋਕ ਲੇਖ ਰਾਜ ਦੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਨਾ ਕਰ ਸਕੇ।
ਸ਼ਰੇਆਮ ਗੁੰਡਾਗਰਦੀ 'ਤੇ ਉਤਰੀ ਪੁਲਸ ਇੱਥੇ ਹੀ ਨਹੀਂ ਰੁਕੀ। ਪਿੰਡ ਦੇ ਬਾਹਰਵਾਰ ਫਿਰਨੀ ਤੇ ਸਥਿਤ ਬੇਲਦਾਰ ਸੁੱਚਾ ਸਿੰਘ ਦੇ ਘਰ ਦਾਖਲ ਹੋ ਕੇ ਉਸਦੇ ਪਰਿਵਾਰ ਨੂੰ ਬਿਨਾ ਕਿਸੇ ਕਾਰਨ ਕੁੱਟਣਾ ਸ਼ੂਰੂ ਕਰ ਦਿੱਤਾ। ਜ਼ੁਲਮ ਦੀਆਂ ਹੱਦਾਂ ਬੰਨੇ ਟੱਪਦਿਆਂ ਹਲਕੀ ਹੋਈ ਪੁਲਸ ਨੇ ਸੁੱਚਾ ਸਿੰਘ ਦੇ ਪੋਲੀਓਗ੍ਰਸਤ 8 ਤੇ 10 ਸਾਲ ਦੇ ਦੋ ਬੱਚਿਆਂ ਨੂੰ ਵੀ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ। 10 ਸਾਲ ਦੇ ਹਰਦੀਪ ਦੀ ਹਾਲਤ ਅੱਜ ਵੀ ਅਜਿਹੀ ਹੈ ਕਿ ਉਹ ਤੁਰਨ ਫਿਰਨ ਦੇ ਕਾਬਲ ਨਹੀਂ। ਇੱਥੇ ਹੀ ਬਸ ਨਹੀਂ ਪੁਲਸ ਨੇ ਸੁੱਚਾ ਸਿਘ ਦੇ ਮਕਾਨਾਂ ਦੇ ਦਰਵਾਜ਼ੇ ਭੰਨ ਦਿੱਤੇ, ਵਾਸ਼ਿੰਗ ਮਸ਼ੀਨ ਤੇ ਟੀ.ਵੀ. ਤੋੜ ਦਿੱਤੇ। ਸੁੱਚਾ ਸਿੰਘ ਤੋਂ ਅਗਲਾ ਘਰ ਮਲਕੀਅਤ ਸਿੰਘ ਦਾ ਹੈ। ਪੁਲਸ ਉਸਦੇ ਘਰ ਵੀ ਦਾਖਲ ਹੋ ਗਈ ਤੇ ਪਰਿਵਾਰ ਨੂੰ ਅੰਨ੍ਹੇ ਤਸ਼ੱਦਦ ਦਾ ਸ਼ਿਕਾਰ ਬਣਾਇਆ। ਘਰ ਦਾ ਅੰਦਰਲਾ ਦਰਵਾਜ਼ਾ ਭੰਨ ਦਿੱਤਾ, ਰੌਸ਼ਨਦਾਨ ਤੋੜ ਦਿੱਤੇ, ਛੱਤ ਵਾਲਾ ਪੱਖਾ ਤੇ ਵਾਸ਼ਿੰਗ ਮਸ਼ੀਨ ਤੋੜ ਦਿੱਤੀ ਅਤੇ ਵਿਹੜੇ 'ਚ ਖੜ੍ਹੇ ਮੋਟਰਸਾਇਕਲ ਅਤੇ ਰੋਟੀਆਂ ਪਕਾਉਣ ਵਾਲੇ ਤੰਦੂਰ ਨੂੰ ਵੀ ਤੋੜ ਦਿੱਤਾ। ਇਸ ਤੋਂ ਅਗਲਾ ਘਰ ਮਲਕੀਤ ਸਿੰਘ ਦੇ ਭਰਾ ਸਤਨਾਮ ਸਿੰਘ ਦਾ ਹੈ। ਪੁਲਸ ਵਲੋਂ ਕੀਤੀ ਗਈ ਫਾਇਰਿੰਗ ਤੋਂ ਡਰਦੇ ਮਾਰੇ ਸਸਕਾਰ ਤੋਂ ਪਰਤ ਰਹੇ ਲੋਕ ਪਨਾਹ ਲੈਣ ਲਈ ਜਦ ਸਤਨਾਮ ਸਿੰਘ ਦੇ ਘਰ ਵੜ ਗਏ ਤਾਂ ਪੁਲਸ ਨੇ ਘਰ ਦੇ ਅੰਦਰ ਅੱਥਰੂ ਗੈਸ ਦੇ ਗੋਲੇ ਸੁੱਟੇ ਜਿਸ ਕਾਰਨ ਨਾਲ ਲੱਗਦੇ ਖੇਤਾਂ 'ਚ ਖੜ੍ਹੇ ਨਾੜ ਨੂੰ ਅੱਗ ਲੱਗ ਗਈ। ਲੋਕਾਂ ਨੇ ਇਥੇ ਪੁਲਸ ਦੀ ਮੁਜ਼ਾਹਮਤ ਕਰਨ ਦੀ ਕੋਸ਼ਿਸ਼ ਵੀ ਕੀਤੀ। ਇੰਨੇ ਵਿਚ ਬਾਹਰਲੀ ਪੁਲਸ ਵੀ ਪਹੁੰਚ ਗਈ ਤੇ ਪਿੰਡ ਉਪਰ ਵੱਡੀ ਪੱਧਰ 'ਤੇ ਹਮਲਾ ਬੋਲ ਦਿੱਤਾ ਗਿਆ ਜਿਸ ਦੌਰਾਨ ਲਾਠੀਚਾਰਜ, ਅੱਥਰੂ ਗੈਸ ਅਤੇ ਗੋਲੀਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਸਤਨਾਮ ਸਿੰਘ ਦੇ ਮਕਾਨ ਦੇ ਦਰਵਾਜ਼ੇ ਵੀ ਪੁਲਸ ਨੇ ਭੰਨ ਦਿੱਤੇ ਤੇ ਸਾਰੇ ਪਰਿਵਾਰ 'ਤੇ ਅੰਨ੍ਹਾ ਲਾਠੀਚਾਰਜ ਕੀਤਾ। ਇਸੇ ਦੌਰਾਨ ਗਿੱਦੜਵਿੰਡੀ 'ਚ 12ਵੀਂ ਜਮਾਤ ਵਿਚ ਪੜ੍ਹਦੀ ਸਤਨਾਮ ਸਿੰਘ ਦੀ ਲੜਕੀ ਮਨਜੀਤ ਵੀ ਘਰ ਆ ਗਈ ਤੇ ਉਹ ਵੀ ਪੁਲਸ ਦੇ ਜਬਰ ਤੋਂ ਬਚ ਨਹੀਂ ਸਕੀ। ਉਸਦੀਆਂ ਬਾਹਾਂ ਤੇ ਡਾਂਗਾਂ ਦੇ ਨਿਸ਼ਾਨ ਅਜੇ ਵੀ ਜਿਓਂ ਦੇ ਤੀਓਂ ਹਨ। ਘਰ ਦੀਆਂ ਅਲਮਾਰੀਆਂ, ਦਰਵਾਜ਼ੇ, ਚੁਬਾਰੇ ਦੇ ਦਰਵਾਜ਼ੇ ਅਤੇ ਸ਼ੀਸ਼ੇ ਚਕਨਾਚੂਰ ਹੋ ਚੁੱਕੇ ਹਨ। ਇਸ ਘਰ ਦੇ ਚੁਬਾਰੇ ਉਪਰ ਚੜ੍ਹ ਕੇ ਪੁਲਸ ਨੇ ਪਿੰਡ ਉਪਰ ਗੋਲੀਆਂ ਚਲਾਈਆਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜੋ ਕਿ ਸਕੂਲ ਵਿਚ ਡਿੱਗੇ ਜਿਸ ਸਮੇਂ ਵਿਦਿਆਰਥੀ ਪੜ੍ਹ ਰਹੇ ਸਨ। ਇਕ ਗੋਲਾ ਇਸ ਚੁਬਾਰੇ ਵਿਚ ਵੀ ਸੁਟਿਆ ਗਿਆ, ਜਿਸ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ। ਪੁਲਸ ਦੀ ਭੁੱਖ ਅਜੇ ਵੀ ਪੂਰੀ ਨਹੀਂ ਸੀ ਹੋਈ। ਤਿੰਨ ਚਾਰ ਘਰ ਅੱਗੇ ਇਨ੍ਹਾਂ ਭਰਾਵਾਂ ਦੇ ਪਿਤਾ ਅਵਤਾਰ ਸਿੰਘ ਦਾ ਘਰ ਹੈ। ਪੁਲਸ ਉਨ੍ਹਾਂ ਦੇ ਘਰ ਅੰਦਰ ਵੜ ਗਈ ਅਤੇ ਜੋ ਵੀ ਸਾਹਮਣੇ ਆਇਆ, ਉਸ ਨੂੰ ਉਨ੍ਹਾਂ ਬਖਸ਼ਿਆ ਨਹੀਂ। ਔਰਤਾਂ ਨੂੰ ਵੀ ਬੇਰਹਿਮੀ ਨਾਲ ਕੁੱਟਿਆ। ਪਰਿਵਾਰ ਦੇ ਇਕ ਜੀਅ ਦਾ ਸਿਰ ਪਾੜ ਦਿੱਤਾ ਗਿਆ। ਮਕਾਨਾਂ ਦੇ ਸ਼ੀਸ਼ੇ ਭੰਨਤੋੜ ਦਿੱਤੇ ਗਏ। ਬਿਨਾਂ ਕਿਸੇ ਕਸੂਰ ਦੇ ਪੈ ਰਹੀ ਕੁੱਟ ਤੋਂ ਰੋਹ ਵਿਚ ਆਏ ਇਸ ਪਰਿਵਾਰ ਨੇ ਇਕ ਪੁਲਸ ਮੁਲਾਜ਼ਮ ਨੂੰ ਚੁਬਾਰੇ ਤੋਂ ਹੇਠਾਂ ਧੱਕਾ ਦੇ ਦਿੱਤਾ। ਅਖਬਾਰਾਂ ਵਿਚ ਤਸਵੀਰ ਇਸੇ ਘਰ ਦੀ ਤੇ ਉਸੇ ਪੁਲਸ ਮੁਲਾਜ਼ਮ ਦੀ ਲੱਗੀ ਸੀ। ਬੇਕਸੂਰ ਲੋਕਾਂ ਨੂੰ ਚਾੜ੍ਹੇ ਗਏ ਕੁਟਾਪੇ ਦੀ ਨਾ ਤਾਂ ਕੋਈ ਤਸਵੀਰ ਹੀ ਮੀਡੀਆ ਦੇ ਕਿਸੇ ਹਿੱਸੇ ਵਿਚ ਦੇਖਣ ਨੂੰ ਮਿਲੀ ਨਾ ਹੀ ਕੋਈ ਅਜਿਹਾ ਵੀਡਿਓ ਹੀ ਸਾਹਮਣੇ ਆਇਆ ਕਿਉਂਕਿ ਇਨ੍ਹਾਂ ਸਧਾਰਨ ਲੋਕਾਂ ਦੀ ਦੁਰਦਸ਼ਾ ਦੀ ਤਸਵੀਰ ਖਿੱਚਣ ਵਾਲਾ ਕੋਈ ਸਮਾਰਟ ਫੋਨ ਇਸ ਇਲਾਕੇ ਵਿਚ ਨਹੀਂ ਸੀ।
ਪਿੰਡ ਸ਼ੇਰੇਵਾਲ ਦਾ ਜੀਤ ਸਿੰਘ ਕੰਨੀਆਂ ਹੁਸੈਨੀ ਨੂੰ ਬਣਵਾਈ ਤੂੜੀ ਦੇ ਪੈਸੇ ਦੇਣ ਆ ਰਿਹਾ ਸੀ ਕਿ ਉਸ ਉਪਰ ਅੱਥਰੂ ਗੈਸ ਦਾ ਗੋਲਾ ਆ ਵੱਜਿਆ ਤੇ ਉਹ ਡਿੱਗ ਪਿਆ। ਡਿੱਗੇ ਪਏ ਨੂੰ ਪੁਲਸ ਨੇ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਦੇ ਦੋ ਦੰਦ ਟੁੱਟ ਗਏ, ਨੱਕ 'ਤੇ ਵੀ ਸੱਟ ਲੱਗੀ ਤੇ ਰਹਿੰਦੀ ਕਸਰ ਪੁਲਸੀਆਂ ਨੇ ਜੇਬ 'ਚੋਂ ਉਸ ਦਾ ਬਟੂਆ ਕੱਢ ਕੇ ਪੂਰੀ ਕਰ ਦਿੱਤੀ, ਜਿਸ ਵਿਚ 10,000 ਰੁਪਏ ਸਨ।
ਪਿੰਡ ਵਿਚੋਂ ਜਦ ਪੁਲਸ ਇਕ ਗਲੀ 'ਚੋਂ ਲੰਘ ਰਹੀ ਸੀ ਤਾਂ ਕਸ਼ਮੀਰ ਸਿੰਘ ਦੇ ਘਰ ਦਾ ਦਰਵਾਜਾ ਬੰਦ ਦੇਖ ਕੇ ਉਹ ਜਬਰੀ ਵਿਹੜੇ 'ਚ ਦਾਖ਼ਲ ਹੋਏ ਤੇ ਦਰਵਾਜ਼ੇ ਭੰਨਣ ਲੱਗ ਪਏ। ਅੰਦਰੋਂ ਬੱਚਿਆਂ ਨੇ ਜਵਾਬ ਦਿੱਤਾ, ''ਅੰਕਲ ਅਸੀਂ ਬੱਚੇ ਹਾਂ, ਡਰਦਿਆਂ ਨੇ ਦਰਵਾਜ਼ਾ ਬੰਦ ਕੀਤਾ ਹੈ। ਅੰਦਰ ਕੋਈ ਵੱਡਾ ਆਦਮੀ ਨਹੀਂ, ਸਾਡੇ ਨਾਲ ਸਾਡੀ ਦਾਦੀ ਮਾਂ ਤੇ ਮੰਮੀ ਹੈ, ਹੋਰ ਕੋਈ ਨਹੀਂ।'' ਇਨ੍ਹਾਂ ਮਾਸੂਮਾਂ 'ਤੇ ਪੁਲਸ ਨੂੰ ਕੋਈ ਤਰਸ ਨਹੀਂ ਆਇਆ। ਉਨ੍ਹਾਂ ਸੀਮਿੰਟ ਦੀ ਚੁਗਾਠ ਤੋੜ ਦਿੱਤੀ ਤੇ ਦਰਵਾਜ਼ਾ ਸੁੱਟ ਕੇ ਅੰਦਰ ਦਾਖ਼ਲ ਹੋ ਗਏ। ਅੰਦਰ 14 ਸਾਲ ਦੀ ਕੁਲਦੀਪ, 16 ਸਾਲ ਦੀ ਰੂਪਾ ਤੇ 18 ਸਾਲ ਦੀ ਪ੍ਰੇਮੋ ਤੇ ਉਨ੍ਹਾਂ ਦੀ ਦਾਦੀ ਸ਼ਿੰਦੋ ਬਾਈ ਤੇ ਮੰਮੀ ਪਿਆਰੋ ਬਾਈ ਨੂੰ ਉਨ੍ਹਾਂ ਰੱਜ ਕੇ ਕੁਟਾਪਾ ਚਾੜ੍ਹਿਆ। ਇਨ੍ਹਾਂ 'ਚੋਂ ਪ੍ਰੇਮੋ ਪੋਲੀਓ ਦੀ ਮਰੀਜ਼ ਹੈ। ਕੁੱਟਮਾਰ ਦੀ ਭੰਨੀ ਪ੍ਰੇਮੋ ਅਜੇ ਤੱਕ ਚੱਲਣ ਫਿਰਨ ਦੇ ਕਾਬਲ ਨਹੀਂ ਹੋਈ। ਉਹ ਵਿਚਾਰੀ ਗੋਡਿਆਂ ਭਾਰ ਰੁੜ ਕੇ ਹੀ ਇੱਧਰ ਉਧਰ ਜਾਂਦੀ ਹੈ। ਇਸ ਘਰ ਦੇ ਨਜ਼ਦੀਕ ਹੀ ਚੌਕ ਵਿਚ ਸਸਕਾਰ ਤੋਂ ਪਰਤੇ ਮੈਂਬਰ ਪੰਚਾਇਤ ਸੁਮਿੱਤਰ ਸਿੰਘ ਨੂੰ ਛੱਲੀਆਂ ਵਾਂਗ ਕੁਟਾਪਾ ਚਾੜ੍ਹਿਆ ਗਿਆ। ਉਹ ਇਸ ਸਮੇਂ ਜੇਲ੍ਹ ਵਿਚ ਹੈ। ਸੁਮਿੱਤਰ ਸਿੰਘ ਦੇ ਪਿਤਾ ਸਰਵਣ ਸਿੰਘ ਦੀ ਅੰਤਮ ਅਰਦਾਸ ਅਜੇ ਇਕ ਦਿਨ ਪਹਿਲਾਂ ਹੀ ਹੋ ਕੇ ਹਟੀ ਸੀ। ਅਗਲੇ ਹੀ ਦਿਨ ਸੁਮਿੱਤਰ ਸਿੰਘ ਨੂੰ ਚੜ੍ਹੇ ਕੁਟਾਪੇ ਨੇ ਉਸਦੀ ਘਰਵਾਲੀ ਰਾਣੋ ਬਾਈ ਨੂੰ ਇੰਨਾ ਦਹਿਸ਼ਤਗਰਦਾ ਕਰ ਦਿੱਤਾ ਕਿ 16 ਮਈ ਨੂੰ ਉਸਨੂੰ ਦਿਲ ਦਾ ਦੌਰਾ ਪੈ ਗਿਆ ਅਤੇ 23 ਮਈ ਨੂੰ ਇਹ ਦੌਰਾ ਮੁੜ ਪਿਆ। ਮਹਿੰਦਰ ਸਿੰਘ ਦੇ ਲੜਕੇ ਲਖਬੀਰ ਸਿੰਘ ਦਾ ਘਰ ਵੀ ਨੇੜੇ ਹੀ ਹੈ। ਉਸ ਨੂੰ ਵੀ ਮਕਾਨ ਅੰਦਰੋਂ ਖਿੱਚ ਕੇ ਵਿਹੜੇ 'ਚ ਢਾਹ ਕੇ ਕੁਟਾਪਾ ਚਾੜ੍ਹਿਆ ਗਿਆ ਤੇ ਬਖ਼ਸ਼ਿਆ ਬਾਕੀ ਪਰਿਵਾਰ ਨੂੰ ਵੀ ਨਹੀਂ ਗਿਆ। ਲਖਬੀਰ ਸਿੰਘ ਦੇ ਘਰੋਂ ਪੁਲਸ ਮਕਾਨਾਂ ਦੀਆਂ ਛੱਤਾਂ 'ਤੇ ਚੜ੍ਹ ਗਈ ਤੇ ਉਥੋਂ ਪਿੰਡ ਵਿਚ ਅੱਥਰੂ ਗੈਸ ਦੇ ਗੋਲੇ ਇੰਝ ਵਰ੍ਹਾਉਂਦੀ ਰਹੀ ਜਿਵੇਂ ਪਾਕਿਸਤਾਨ ਨਾਲ ਜੰਗ ਲੱਗ ਗਈ ਹੋਵੇ। ਛੱਤਾਂ ਉਪਰੋਂ ਹੁੰਦੀ ਹੋਈ ਪੁਲਸ ਗੁਰਦੁਆਰੇ ਪਹੁੰਚ ਗਈ। ਕੰਧ ਉਪਰੋਂ ਨਿਸ਼ਾਨ ਸਾਹਿਬ ਦੇ ਉਪਰ ਬੂਟਾਂ ਸਮੇਤ ਪੈਰ ਰੱਖ ਕੇ ਉਹ ਗੁਰਦੁਆਰੇ ਅੰਦਰ ਦਾਖ਼ਲ ਹੋਏ। ਪੁਲਸ ਵਲੋਂ ਇੱਥੇ ਕੀਤੀ ਗਈ ਮਰਿਆਦਾ ਦੀ ਉਲੰਘਣਾ ਕਿਸੇ ਵੀ ਜੱਥੇਦਾਰ ਨੂੰ ਨਜ਼ਰ ਨਹੀਂ ਆਈ। ਉਨ੍ਹਾਂ ਇਸ ਉਲੰਘਣਾ ਤੋਂ ਪੂਰੀ ਤਰ੍ਹਾਂ ਅੱਖਾਂ ਮੀਟ ਲਈਆਂ ਕਿਉਂਕਿ ਇਹ ਗੁਰਦੁਆਰਾ ਗਰੀਬ ਗੁਰਬਿਆਂ ਦਾ ਸੀ। ਜੇ ਕਿਸੇ ਮਾਡਲ ਟਾਊਨ ਜਾਂ ਕਿਸੇ ਮਹਾਂਨਗਰ ਵਿਚ ਅਜਿਹਾ ਵਾਪਰ ਗਿਆ ਹੁੰਦਾ ਤਾਂ ਸ਼ਾਇਦ ਸਾਰਾ ਪੰਜਾਬ ਜੰਗ ਦਾ ਮੈਦਾਨ ਬਣਾ ਦਿੱਤਾ ਜਾਂਦਾ।
ਗੁਰਦੁਆਰੇ ਦੇ ਗ੍ਰੰਥੀ ਰਣਜੀਤ ਸਿੰਘ ਦੀ ਮਾਤਾ ਤੇ ਬਾਪ ਚਮਕੌਰ ਸਿੰਘ ਫਾਜ਼ਿਲਕਾ ਜ਼ਿਲ੍ਹੇ ਤੋਂ ਆਪਣੇ ਪੁੱਤਰ ਨੂੰ ਮਿਲਣ ਆਏ ਹੋਏ ਸਨ। ਸ. ਚਮਕੌਰ ਸਿੰਘ ਸਸਕਾਰ ਤੋਂ ਪਰਤ ਰਹੀ ਸੰਗਤ ਵਾਸਤੇ ਦੇਗ ਤਿਆਰ ਕਰ ਰਿਹਾ ਸੀ ਤੇ ਗ੍ਰੰਥੀ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਵਸਤਰ ਠੀਕ ਕਰ ਰਿਹਾ ਸੀ। ਪੁਲਸ ਬੂਟਾਂ ਸਮੇਤ ਅੰਦਰ ਵੜੀ ਅਤੇ ਉਸ ਨੂੰ ਬਾਹਰ ਵਿਹੜੇ ਵਿਚ ਖਿੱਚ ਲਿਆਂਦਾ। ਸਮੁੱਚੇ ਪਰਿਵਾਰ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਇਸ ਕੁੱਟ ਤੋਂ ਪੁਲਸ ਅਫਸਰਾਂ ਦੀ ਤਸੱਲੀ ਨਹੀਂ ਹੋਈ ਤੇ ਉਨ੍ਹਾਂ ਗ੍ਰੰਥੀ ਸਿੰਘ ਨੂੰ ਬਾਹਰ ਗਲੀ ਵਿਚ ਕੱਢ ਲਿਆ ਤੇ ਤਿੰਨ ਤਿੰਨ ਸਟਾਰਾਂ ਵਾਲੇ ਪੁਲਸ ਅਫਸਰਾਂ ਨੇ ਵੀ ਉਸ ਉਪਰ ਆਪਣੇ ਹੱਥ ਸਿੱਧੇ ਕੀਤੇ। ਇਸ ਧੱਕੇਸ਼ਾਹੀ ਨੂੰ ਨਾਲ ਲੱਗਦੇ ਘਰ ਦੀ ਬੀਬੀ ਗੌਰਾਂ ਬਾਈ ਸਹਿਣ ਨਾ ਕਰ ਸਕੀ ਤੇ ਉਹ ਪੁਲਸੀਆਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਅੱਗੇ ਆਈ ਪਰ ਇਨ੍ਹਾਂ ''ਜਿੰਮੇਵਾਰ'' ਅਧਿਕਾਰੀਆਂ ਨੇ ਉਸ ਬੀਬੀ ਨੂੰ ਵੀ ਢਾਹ ਲਿਆ ਅਤੇ ਉਸ ਦੀਆਂ ਖੱਬੇ ਤੇ ਸੱਜੇ ਪਾਸੇ ਦੀਆਂ ਪੱਸਲੀਆਂ ਕੁੱਟ ਕੁੱਟ ਤੋੜ ਦਿੱਤੀਆਂ। ਇਸੇ ਤਰ੍ਹਾਂ ਪੂਰਨ ਸਿੰਘ, ਸੁਰਜੀਤ ਸਿੰਘ, ਪ੍ਰੀਤਮ ਸਿੰਘ ਤੇ ਰਾਜ ਕੁਮਾਰ 'ਤੇ ਵੀ ਅੰਨ੍ਹਾ ਤਸ਼ੱਦਦ ਢਾਹਿਆ ਗਿਆ। ਜਿਸ ਵਿਚ ਪ੍ਰੀਤਮ ਸਿੰਘ ਤੇ ਰਾਜ ਕੁਮਾਰ ਦੀ ਬਾਂਹ ਟੁੱਟ ਗਈ, ਪੂਰਨ ਸਿੰਘ ਦੀ ਲੱਤ ਦੋਵਾਂ ਥਾਵਾਂ ਤੋਂ ਟੁੱਟ ਗਈ। ਇਹ ਤਿੰਨੋ ਜਣੇ ਇਸ ਸਮੇਂ ਜੇਲ੍ਹ ਵਿਚ ਬੰਦ ਹਨ।
ਇਸੇ ਤਰ੍ਹਾਂ ਪੁਲਸ ਮਰਹੂਮ ਗੁਰਾਂ ਸਿੰਘ ਦੇ ਘਰ ਦਾਖਲ ਹੋਈ ਅਤੇ ਮੰਜੇ 'ਤੇ ਪਈ ਪੋਲੀਓ ਦੀ ਸ਼ਿਕਾਰ ਉਸਦੀ ਪੋਤੀ ਜਸਬੀਰ ਕੌਰ ਨੂੰ ਵੀ ਆਪਣੇ ਕਹਿਰ ਦਾ ਸ਼ਿਕਾਰ ਬਣਾਇਆ। ਮਕਾਨ ਦਾ ਦਰਵਾਜ਼ਾ ਤੇ ਅਲਮਾਰੀ ਭੰਨ ਤੋੜ ਦਿੱਤੇ ਗਏ। ਜਸਬੀਰ ਕੌਰ ਦੇ ਭਰਾ ਮਨਜੀਤ ਸਿੰਘ ਦੇ ਖੱਬੇ ਮੋਢੇ 'ਤੇ ਗੋਲੀ ਵੱਜੀ ਹੈ ਜਿਸ ਨੂੰ 22 ਟਾਂਕੇ ਲੱਗੇ ਹਨ। ਇਸੇ ਤਰ੍ਹਾਂ ਧਰਨੇ ਵਿਚ ਸ਼ਾਮਲ ਚੰਦੂ ਸਿੰਘ ਨੂੰ ਵੀ ਇੰਨਾ ਕੁੱਟਿਆ ਗਿਆ ਕਿ ਉਸਨੂੰ ਡੀਐਮਸੀ ਲੁਧਿਆਣਾ ਵਿਚ ਦਾਖ਼ਲ ਕਰਵਾਉਣਾ ਪਿਆ। ਬੱਸਾ ਸਿੰਘ ਦਾ ਪੁੱਤਰ ਬਾਲਾ ਸਿੰਘ ਪੁਲਸ ਦੀਆਂ ਲਾਠੀਆਂ ਨੇ ਇੰਨਾ ਭੰਨਿਆ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ 18 ਮਈ ਨੂੰ ਉਹ ਪੂਰਾ ਹੋ ਗਿਆ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਜਖ਼ਮੀ ਹੋਏ ਹਨ। ਇਕੱਲੇ ਇਕੱਲੇ ਦਾ ਵੇਰਵਾ ਦਿੰਦਿਆਂ ਸੂਚੀ ਬਹੁਤ ਲੰਮੀ ਹੋ ਜਾਵੇਗੀ। ਇਹ ਲੋਕ ਇੰਨੇ ਡਰੇ ਹੋਏ ਹਨ ਕਿ ਕੋਈ ਵੀ ਮੈਡੀਕਲ ਜਾਂਚ ਕਰਵਾਉਣ ਦੀ ਹਿੰਮਤ ਨਹੀਂ ਜੁਟਾ ਸਕਿਆ।
ਕੰਨੀਆਂ ਹੁਸੈਨੀ ਦੇ ਪਿੰਡੇ 'ਤੇ ਪਈਆਂ ਲਾਸਾਂ, ਟੁੱਟੀਆਂ ਪਸਲੀਆਂ ਅਤੇ ਗੋਲੀਆਂ ਵੱਜਣ ਕਾਰਨ ਹੋਏ ਜ਼ਖ਼ਮ ਅਜੇ ਵੀ ਅੱਲੇ ਹਨ। ਇਸ ਵਹਿਸ਼ੀਆਨਾ ਜ਼ੁਲਮ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਪੁਲਸ ਆਮ ਲੋਕਾਂ ਦੀ ਰਾਖੀ ਲਈ ਨਹੀਂ, ਉਨ੍ਹਾਂ ਨੂੰ ਦਬਾਉਣ ਲਈ ਹੁੰਦੀ ਹੈ। ਇਸ ਜ਼ੁਲਮ ਨੇ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ''ਰਾਜ ਨਹੀਂ ਸੇਵਾ'' ਦੇ ਆਡੰਬਰ ਦਾ ਕੱਚ-ਸੱਚ ਵੀ ਲੋਕਾਂ ਅੱਗੇ ਨੰਗਾ ਕਰ ਦਿੱਤਾ।  ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ''ਅੱਛੇ ਦਿਨ'' ਕਿਨ੍ਹਾਂ ਦੇ ਆਏ ਹਨ।
ਮੰਡ/ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਵਲੋਂ ਲੜੇ ਗਏ ਇਸ ਸੰਘਰਸ਼ ਦੀ ਰਿਪੋਰਟ ਪਿਛਲੇ ਅੰਕ ਵਿਚ ਤੁਸੀਂ ਪੜ੍ਹ ਚੁੱਕੇ ਹੋ, ਜਿਸ ਵਿਚ ਦੱਸਿਆ ਗਿਆ ਸੀ ਕਿ ਸੈਂਕੜਿਆਂ ਦੀ ਗਿਣਤੀ ਵਿਚ ਵਰਕਰਾਂ ਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੇ ਸਤਲੁਜ ਦਰਿਆ 'ਤੇ ਜਾਮ ਲਾ ਦਿੱਤਾ ਸੀ ਅਤੇ ਉਚ ਅਧਿਕਾਰੀਆਂ ਦੇ ਇਹ ਵਿਸ਼ਵਾਸ਼ ਦੁਆਉਣ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ ਸੀ ਕਿ ਆਬਾਦਕਾਰਾਂ ਨੂੰ ਬਦਲੇ ਵਿਚ ਵਾਹੀਯੋਗ ਜ਼ਮੀਨ ਦਿੱਤੀ ਜਾਵੇਗੀ ਅਤੇ ਗ੍ਰਿਫਤਾਰ ਕੀਤੇ ਗਏ ਆਗੂਆਂ ਤੇ ਵਰਕਰਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਪਰ ਇਹ ਵਾਅਦਾ ਅਜੇ ਤੱਕ ਵਫ਼ਾ ਨਹੀਂ ਹੋਇਆ। ਸੰਘਰਸ਼ ਕਮੇਟੀ ਹੁਣ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰ ਰਹੀ ਹੈ।

Friday, 3 July 2015

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਜੁਲਾਈ 2015)

ਭੋਂ-ਮਾਫੀਏ ਵਿਰੁੱਧ ਸਾਂਝੇ ਮੋਰਚੇ ਵਲੋਂ ਜਨਤਕ ਪ੍ਰਤੀਰੋਧ ਦੇ ਜਿੱਤ ਵੱਲ ਵੱਧਦੇ ਕਦਮ
ਪੰਜਾਬ ਵਿਚ ਇਸ ਵੇਲੇ ਵੱਖ-ਵੱਖ ਮਾਫੀਆ ਗਰੋਹ ਦਨ ਦਨਾਉਂਦੇ ਫਿਰ ਰਹੇ ਹਨ। ਹਰ ਪਾਸੇ ਇਹਨਾਂ ਦਾ ਹੀ ਰਾਜ ਲੱਗਦਾ ਹੈ, ਹਾਕਮਾਂ ਦੀ ਇਨ੍ਹਾਂ ਨੂੰ ਪੁਸ਼ਤ ਪਨਾਹੀ  ਹੈ। ਭੌਂ ਮਾਫੀਆ, ਰੇਤ ਬੱਜਰੀ ਮਾਫੀਆ, ਕੇਬਲ ਟੀ.ਵੀ. ਮਾਫੀਆ, ਹੋਟਲ ਮਾਫੀਆ, ਟ੍ਰਾਂਸਪੋਰਟ ਮਾਫੀਆ, ਰੇਪ ਮਾਫੀਆ, ਕਤਲ ਮਾਫੀਆ, ਸ਼ਰਾਬ ਤੇ ਹੋਰ ਨਸ਼ਾ ਮਾਫੀਆ ਆਦਿ ਅਨੇਕਾਂ ਤਰ੍ਹਾਂ ਦੇ ਮਾਫੀਏ ਆਪਣੀ ਮਨਮਰਜ਼ੀ ਕਰ ਰਹੇ ਹਨ। ਕਿਸੇ ਦੀ ਜ਼ੁਅਰਤ ਨਹੀਂ ਉਨ੍ਹਾਂ ਨੂੰ ਰੋਕ ਸਕੇ। ਜੇ ਕੋਈ ਰੋਕਦਾ ਹੈ ਤਾਂ ਝੱਟ ਸਰਕਾਰੀ ਮਸ਼ੀਨਰੀ ਉਨ੍ਹਾਂ ਦੇ ਪਿੱਛੇ ਆਣ ਖੜਦੀ ਹੈ। ਪੁਲਸ ਉਹਨਾਂ ਦੇ ਨਾਲ ਹੁੰਦੀ ਹੈ, ਉਹ ਜਿਸ ਵੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰਨ ਦੀ ਠਾਣ ਲੈਣ ਉਸਨੂੰ ਸਿਰੇ ਚਾੜ੍ਹ ਕੇ ਹੀ ਹਟਦੇ ਹਨ। ਉਹਨਾਂ ਕੋਲ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨਾਂ ਦੇ ਲੱਠਮਾਰ ਗਿਰੋਹ ਹਨ ਜੋ 'ਹੁਕਮ ਮੇਰੇ ਆਕਾ' ਦੀ ਉਡੀਕ ਵਿਚ ਰਹਿੰਦੇ ਹਨ। ਫਿਰ ਤੁਸੀਂ ਉਹਨਾਂ ਤੋਂ ਜੋ ਚਾਹੇ ਕਰਾ ਲਓ, ਜਿਸਨੂੰ ਚਾਹੇ ਅਗਵਾ ਕਰਾ ਲਓ ਜਿਸ ਦਾ ਚਾਹੇ ਕਤਲ ਕਰਾ ਲਉ। ਜਵਾਨੀ ਦੀ ਬੇਰੋਜ਼ਗਾਰੀ ਤੇ ਜੋਸ਼ ਦੀ ਉਹ 'ਬਾਖੂਬ' ਦੁਰਵਰਤੋਂ ਕਰਦੇ ਹਨ।
ਗੁਰਦਾਸਪੁਰ ਦੇ ਮੁਹੱਲਾ ਗੋਪਾਲ ਨਗਰ ਵਿਚ ਕਰੀਬ ਸਵਾ ਦੋ ਏਕੜ ਜ਼ਮੀਨ ਐਨ ਸ਼ਹਿਰ ਦੇ ਵਿਚਕਾਰ  ਹੈ। ਇਹ ਜਗ੍ਹਾਂ ਕਦੇ ਸ਼ਹਿਰ ਦੇ ਮਸ਼ਹੂਰ ਵਕੀਲ ਦੀਵਾਨ ਉਤਮ ਚੰਦ ਦੀ ਹੁੰਦੀ ਸੀ। ਆਪਣੀ ਜਮੀਨ ਵਿਚ ਉਸਨੇ ਕੁਝ ਏਕੜ ਥਾਂ ਵਿਚ ਸੈਰ ਲਈ ਤਲਾਅ ਬਣਾਇਆ ਸੀ। ਬਾਅਦ ਵਿਚ ਉਸਨੇ ਇਹ ਜ਼ਮੀਨ ਪਲਾਟ ਬਣਾ ਕੇ ਵੇਚ ਦਿੱਤੀ। ਲੋਕਾਂ ਨੇ ਕਰੀਬ 1969-70 ਤੋਂ ਰਜਿਸਟਰੀਆਂ ਕਰਵਾ ਲਈਆਂ। ਬਹੁਤੇ ਲੋਕਾਂ ਨੇ ਆਪਣੇ ਪਲਾਟਾਂ ਵਿਚ ਮਿੱਟੀ ਪਾ ਕੇ ਮਕਾਨ ਬਣਾ ਲਏ। ਪੂਰਾ ਮੁਹੱਲਾ ਵਸ ਗਿਆ। ਪਰ ਜਿਸਦੀ ਪਹੁੰਚ ਨਾ ਪਈ ਉਹ ਨਾ ਬਣਾ ਸਕਿਆ। ਉਂਝ ਉਹਨਾਂ ਪਲਾਟਾਂ ਦੀ ਚਾਰਦਿਵਾਰੀ ਕਰ ਕੇ ਮੱਲ ਛੱਡੇ। ਇਹ ਥਾਂ ਵਿਚਕਾਰੋਂ ਕੁਝ ਨੀਵਾਂ ਸੀ ਤੇ ਛੱਪੜ ਜਿਹਾ ਬਣਿਆ ਹੋਇਆ ਸੀ। ਮੁਹੱਲਾ ਗੋਪਾਲ ਨਗਰ ਦੇ ਇਸ ਨੀਵੇਂ ਥਾਂ ਵਿਚ ਕੁਝ ਲੋਕਾਂ ਨੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ। ਪਲਾਟ ਮਾਲਕਾਂ ਦੀਆਂ ਚਾਰ ਦੀਵਾਰੀਆਂ ਜੇਸੀਬੀ ਨਾਲ ਦਰੜ ਦਿੱਤੀਆਂ। ਕਈਆਂ ਦੇ ਛੋਟੇ ਕਮਰੇ ਤੇ ਨਲਕੇ ਵੀ ਹੇਠਾਂ ਦਬਾ ਦਿੱਤੇ। ਰਜਿਸਟਰੀਆਂ, ਇੰਤਕਾਲਾਂ ਅਤੇ ਕੋਰਟ ਸਟੇਅ ਨੂੰ ਪਰੇ ਵਗਾਹ ਮਾਰਿਆ।  ਪਲਾਟ ਮਾਲਕ ਆਮ ਗਰੀਬ ਲੋਕ ਸਨ ਤੇ ਇਕਮੁੱਠ ਵੀ ਨਹੀਂ ਸਨ। ਇਕੱਲੇ ਇਕੱਲੇ ਨੇ ਵਿਰੋਧ ਸ਼ੁਰੂ ਕੀਤਾ। ਕੋਰਟ ਵਿਚ ਗਏ। ਸਟੇਅ ਲਏ ਪਰ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਪਾਰਲੀਮੈਂਟ ਚੋਣਾਂ ਦੀ ਇਕ ਰੈਲੀ, ਜੋ ਏਸੇ ਥਾਂ ਤੇ ਹੋਈ ਵਿਚ ਵਿਧਾਇਕ ਬੱਬੇਹਾਲੀ ਨੇ ਐਲਾਨ ਕੀਤਾ ਕਿ ਮਿੱਟੀ ਮੇਰੇ ਕਹਿਣ ਤੇ ਪੈ ਰਹੀ ਹੈ, ਲੋਕਾਂ ਦੇ ਪਲਾਟ ਸੁਰੱਖਿਅਤ ਰਹਿਣਗੇ ਮਿੱਟੀ ਪੈਣ ਦਿਓ। ਪਰ ਪਲਾਟਾਂ ਵਾਲਿਆਂ ਨੇ ਵਿਰੋਧ ਜਾਰੀ ਰੱਖਿਆ। ਵਿਧਾਇਕ ਨੇ ਪਲਾਟ ਮਾਲਕਾਂ ਨੂੰ ਆਪਣੇ ਕੋਲ ਸੱਦਕੇ ਪਲਾਟਾਂ ਦਾ ਕਲੇਮ ਛੱਡ ਦੇਣ ਅਤੇ ਉਨ੍ਹਾਂ ਪਲਾਟਾਂ ਉਪਰ ਬਣਨ ਵਾਲੀ ਕਲੋਨੀ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਾਉਣ ਲਈ ਲਈ ਵਾਰ ਵਾਰ ਦਬਾਅ ਪਾਇਆ। ਪ੍ਰੰਤੂ ਪਲਾਟ ਮਾਲਕ ਨਹੀਂ ਝੁਕੇ। ਇਸ ਸਮੇਂ ਦੌਰਾਨ ਹੀ ਮਾਫੀਏ ਨੇ ਕਲੋਨੀ ਮੁਤਾਬਕ ਸੜਕਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ। ਜੋ ਰੋਕਦਾ ਉਸਨੂੰ ਪੁਲਸ ਲੈ ਜਾਂਦੀ। ਹਾਹਾਕਾਰ ਮਚ ਗਈ। ਏਸੇ ਦਰਮਿਆਨ ਗਰੀਬ ਪਲਾਟ ਮਾਲਕ ਇਕਮੁੱਠ ਹੋ ਗਏ। ਚਾਰ ਖੱਬੀਆਂ ਪਾਰਟੀਆਂ ਸੀ.ਪੀ.ਐਮ.ਪੰਜਾਬ, ਸੀ.ਪੀ.ਆਈ.(ਐਮ), ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ, ਸੀ.ਪੀ.ਆਈ. ਅਤੇ ਆਮ ਆਦਮੀ ਪਾਰਟੀ ਦਾ ਸਾਂਝਾ ਮੋਰਚਾ ਬਣ ਗਿਆ। ਪਲਾਟ ਮਾਲਕਾਂ ਨੂੰ ਪੁਲਸ ਤੋਂ ਛੁਡਾਉਣ ਲਈ ਥਾਣੇ ਅਗੇ ਧਰਨਾ ਦਿੱਤਾ। ਉਸ ਰਕਬੇ ਵਿਚ ਟੈਂਟ ਗੱਡ ਕੇ ਪੱਕਾ ਮੋਰਚਾ ਲਾ ਦਿੱਤਾ। ਦੋ ਮਹੀਨੇ ਤੋਂ ਮੋਰਚੇ ਦੀ ਸਰਗਰਮੀ ਸ਼ੁਰੂ ਹੋ ਗਈ। ਮਾਫੀਏ ਵਲੋਂ ਵੱਡੀ ਗਿਣਤੀ ਵਿਚ ਇਕ ਗੈਂਗ ਨੂੰ ਸੱਦ ਕੇ 5 ਮਈ 2015 ਨੂੰ ਟੈਂਟ ਪੁਟਵਾ ਦਿੱਤੇ। ਕੋਲ ਖੜੇ ਆਗੂਆਂ ਨੂੰ ਕੁੱਟ ਮਾਰ ਕਰਨ ਦੀ ਕੋਸ਼ਿਸ਼ ਕੀਤੀ ਜੋ ਐਸ.ਐਸ.ਪੀ. ਦੇ ਦਖਲ ਨਾਲ ਮਸਾਂ ਹੀ ਰੁਕੀ। ਪਰ ਪੁਲਸ ਨੇ ਗੈਂਗਸਟਰਾਂ ਨੂੰ ਕੁਝ ਨਹੀਂ ਕਿਹਾ। ਮੋਰਚਾ ਚਲਦਾ ਰਿਹਾ। ਮੋਰਚੇ ਵਿਚ ਜਲਦੀ ਹੀ ਬਾਕੀ ਦੀਆਂ ਹੋਰ ਪਾਰਟੀਆਂ, ਪੰਜਾਬ ਪ੍ਰਦੇਸ਼ ਕਾਂਗਰਸ, ਭਾਰਤੀ ਜਨਤਾ ਪਾਰਟੀ, ਪੀਪਲਜ਼ ਪਾਰਟੀ ਆਫ ਪੰਜਾਬ ਤੇ ਬਹੁਜਨ ਸਮਾਜ ਪਾਰਟੀ ਅਤੇ ਬੈਂਸ ਭਰਾ ਵੀ ਵੱਡੀ ਗਿਣਤੀ ਵਿਚ ਆਪਦੇ ਸਮਰਥਕਾਂ ਨਾਲ ਆ ਕੇ ਹਮਾਇਤ ਕਰਦੇ ਰਹੇ। ਹਰ ਰੋਜ ਸ਼ਹਿਰ ਵਿਚ ਜਲੂਸ ਤੇ ਪੁਤਲਾ ਸਾੜਿਆ ਜਾਣ ਲੱਗਾ। ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਇਕ ਟ੍ਰੇਨਿੰਗ ਅਧੀਨ ਅਧਿਕਾਰੀ ਸ਼੍ਰੀ ਸੌਕਤ ਅਹਿਮਦ ਨੂੰ ਮਿੱਟੀ ਪਾਉਣ ਵਾਲਿਆਂ ਦਾ ਸਟੇਟਸ ਜਾਣਨ ਅਤੇ ਜਗ੍ਹਾ, ਪਲਾਟਾਂ ਦੀ ਮਾਲਕੀ ਆਦਿ ਬਾਰੇ ਛਾਣਬੀਣ ਕਰਨ ਲਈ ਪੜਤਾਲੀਆ ਅਧਿਕਾਰੀ ਲਾ ਦਿੱਤਾ ਗਿਆ।
ਕਿਥੋਂ ਤੀਕ ਜਾ ਸਕਦਾ ਹੈ ਮਾਫੀਆ। ਜਾਂਚ ਦੌਰਾਨ ਇਹ ਸਾਹਮਣੇ ਆ ਗਿਆ ਕਿ ਸ਼ਜਰੇ ਵਿਚ ਵੱਡੀ ਪੱਧਰ ਤੇ ਛੇੜਛਾੜ ਕੀਤੀ ਗਈ ਹੋਈ ਹੈ। ਅਜਿਹਾ ਪੂਰੀ ਤਰ੍ਹਾਂ ਸਾਬਤ ਹੋ ਗਿਆ। ਮੋਰਚੇ ਵਲੋਂ ਮੁਸਾਵੀ ਨੂੰ ਆਧਾਰ ਬਨਾਉਣ ਦੀ ਮੰਗ ਕੀਤੀ ਗਈ ਤਾਂ ਅੱਗੋਂ ਮੁਸਾਵੀ ਨੂੰ ਚੁਹੇ ਖਾ ਗਏ ਦੱਸਿਆ ਗਿਆ। ਮੁਸਾਵੀ ਨਹੀਂ ਮਿਲੀ।
ਏਸੇ ਦਰਮਿਆਨ ਦੋ ਜੂਨ ਨੂੰ ਮੋਰਚੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਮਾਫੀਏ ਦੇ ਸਰਗਨੇ ਤੇ ਨਾਲ ਲੱਠਮਾਰਾਂ ਦੇ ਗੈਂਗ ਨੇ ਕਾਂਗਰਸ ਦੇ ਉਘੇ ਆਗੂ ਅਤੇ  ਗੁਰਦਾਸਪੁਰ ਮਿਉਂਸਪਲ ਕਮੇਟੀ ਦੇ ਸਾਬਕਾ ਪ੍ਰਧਾਨ ਰਮਨ ਬਹਿਲ ਨੂੰ ਮੋਰਚੇ ਵਾਲੀ ਥਾਂ ਤੋਂ ਨਿਕਲਦਿਆਂ ਸਰੇਬਾਜ਼ਾਰ ਡਾਕਖਾਨਾ ਚੌਕ ਗੁਰਦਾਸਪੁਰ ਵਿਚ ਸਰੇਆਮ ਜਾਨੋ ਮਾਰਨ ਤੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਬਾਕੀ ਕੁੱਝ ਹੋਰ ਆਗੂ ਥੋੜਾ ਕੁ ਪਿੱਛੇ ਰਹਿਣ ਕਾਰਨ ਬਚ ਗਏ। ਹਮਲਾ ਬਹੁਤ ਵੱਡਾ ਸੀ। ਸਾਰੀਆਂ ਹੀ ਪਾਰਟੀਆਂ ਵਲੋਂ ਇਸ ਦੇ ਵਿਰੋਧ ਵਿਚ 10 ਜੂਨ 2015 ਨੂੰ ਸ਼ਹਿਰ ਵਿਚ ਬਹੁਤ ਵੱਡੀ ਰੈਲੀ ਕੀਤੀ ਗਈ। ਸਾਰੀਆਂ ਪਾਰਟੀਆਂ ਦੇ ਸੂਬਾਈ ਆਗੂ ਪੁੱਜੇ।
16 ਜੂਨ ਨੂੰ ਡੀਸੀ ਦਫਤਰ ਸਾਹਮਣੇ ਵੱਡੇ ਧਰਨੇ ਵਿਚ ਡਿਪਟੀ ਕਮਿਸ਼ਨਰ ਵਲੋਂ ਰਿਪੋਰਟ ਜਨਤਕ ਕਰ ਦਿੱਤੀ ਗਈ। ਜਾਂਚ ਰਿਪੋਰਟ ਮੁਤਾਬਕ ਮਿੱਟੀ ਪਾਉਣ ਵਾਲਿਆਂ ਦੀ ਕੇਵਲ 21 ਮਰਲੇ ਹੀ ਥਾਂ ਹੈ ਉਥੇ। ਮਿੱਟੀ ਪਾਉਣੀ ਵਾਜਿਬ ਨਹੀਂ ਸੀ। ਮਾਲ ਰਿਕਾਰਡ ਵਿਚ over-writing ਅਤੇ manipulation ਨਾਲ ਛੇੜਛਾੜ ਹੋਣ ਦੀ ਪੁਸ਼ਟੀ ਹੋਈ ਹੈ। ਇਕ ਪੁਰਾਣੇ ਸ਼ੁਜਰੇ ਮੁਤਾਬਕ ਪਲਾਟ ਸਬੰਧਤ ਪਲਾਟ ਮਾਲਕਾਂ ਦੇ ਹੀ ਹਨ। ਤਬਦੀਲ ਕੀਤੇ ਸ਼ਜਰੇ ਮੁਤਾਬਕ ਉਹ ਪਲਾਟਾਂ ਦੀ ਹੋਂਦ ਹੀ ਖਤਮ ਦੱਸ ਰਹੇ ਹਨ। ਪ੍ਰੰਤੂ ਅਜੇ ਵੀ ਪ੍ਰਸ਼ਾਸਨ ਪਲਾਟ ਮਾਲਕਾਂ ਨੂੰ ਉਸਾਰੀ ਕਰਨ ਤੋਂ ਰੋਕ ਰਿਹਾ ਹੈ।
ਸਾਰੀਆਂ ਹੀ ਪਾਰਟੀਆਂ ਇਕਮੁਠ ਹਨ। ਦੂਜੇ ਪਾਸੇ ਭੌਂ ਮਾਫੀਆ, ਜਿਲ੍ਹਾ ਪ੍ਰਸ਼ਾਸਨ, ਹਲਕਾ ਵਿਧਾਇਕ ਤੇ ਪੰਜਾਬ ਸਰਕਾਰ ਹੈ। ਸਾਰੀ ਰਿਪੋਰਟ ਹੱਕ 'ਚ ਹੋਣ 'ਤੇ ਵੀ ਪੁਲਸ ਪਲਾਟ ਮਾਲਕਾਂ ਨੂੰ ਉਸਾਰੀ ਨਹੀਂ ਕਰਨ ਦੇ ਰਹੀ। ਉਫ਼! ਐਨੀ ਹਨੇਰਗਰਦੀ। ਹੈਰਾਨੀ ਦੀ ਗੱਲ ਇਹ ਵੀ ਕਿ ਸ਼੍ਰੀ ਰਮਨ ਬਹਿਲ ਵਲੋਂ ਦਰਜ ਕਰਾਈ ਸ਼ਿਕਾਇਤ ਨੂੰ ਐਫਆਈਆਰ ਦਾ ਅਧਾਰ ਬਣਾਉਣ ਦੀ ਥਾਂ ਇਕ ਪੁਲਸ ਏ.ਐਸ.ਆਈ. ਵਲੋਂ ਐਫ.ਆਈ.ਆਰ. ਦਰਜ ਕਰਾਈ ਗਈ ਹੈ ਜਿਸ ਨੂੰ ਜਦ ਚਾਹੇ ਮੁਕਰਾਇਆ ਜਾ ਸਕਦਾ ਹੈ। ਤੀਸਰਾ ਦੋਸ਼ੀ ਸੱਜਣ ਸਿੰਘ ਅਤੇ ਗੈਂਗ ਦੇ ਬਾਕੀ ਬੰਦੇ ਅਜੇ ਤੀਕ ਵੀ ਗ੍ਰਿਫਤਾਰ ਨਹੀਂ ਕੀਤੇ ਗਏ।
ਮੁੱਖ ਮੰਤਰੀ ਪੰਜਾਬ, ਬਾਦਲ ਸਾਹਿਬ ਨੂੰ ਕਈ ਵਾਰ ਮੰਗ ਪੱਤਰ ਭੇਜੇ ਹਨ ਪਰ ਉਹ ਖਾਮੋਸ਼ ਹਨ। ਐਸਾ ਹੋਰ ਵੀ ਥਾਂ ਹੋ ਰਿਹਾ ਹੈ। ਪਰ ਯਕੀਨਨ ਜਨਤਕ ਲੜਾਈ ਦੇ ਚੰਗੇ ਸਿੱਟੇ ਨਿਕਲਣਗੇ ਐਸੀ ਹੀ ਆਸ ਹੈ। ਹੱਕ ਸੱਚ ਇਨਸਾਫ ਲਈ ਲੜਨ ਵਾਲੇ ਹਮੇਸ਼ਾ ਜਿੱਤਦੇ ਹਨ।  ਇਸ ਸਮੇਂ ਇਸ ਮੋਰਚੇ ਦੀ ਅਗਵਾਈ ਸੀ.ਪੀ.ਐਮ.ਪੰਜਾਬ ਵਲੋਂ ਲਾਲ ਚੰਦ ਕਟਾਰੂਚੱਕ, ਮੱਖਣ ਸਿੰਘ ਕੁਹਾੜ, ਸੀ.ਪੀ.ਆਈ. (ਐਮ) ਵਲੋਂ ਧਿਆਨ ਸਿੰਘ ਠਾਕੁਰ, ਦਲਜੀਤ ਸਿੰਘ ਚਾਹਲ, ਸੀ.ਪੀ.ਆਈ. ਵਲੋਂ ਗੁਲਜਾਰ ਸਿਘ ਬਸੰਤ ਕੋਟ, ਬਲਵੀਰ ਸਿੰਘ ਕੱਤੋਵਾਲ, ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ ਗੁਰਮੀਤ ਸਿੰਘ ਬਖਤਪੁਰ, ਸੁਖਦੇਵ ਸਿੰਘ ਭਾਗੋਕਾਵਾਂ, ਆਪ ਵਲੋਂ ਗੁਰਨਾਮ ਸਿੰਘ ਮੁਸਤਫਾਵਾਦ, ਸੁਖਵਿੰਦਰ ਸਿੰਘ ਕਾਹਲੋਂ, ਕਾਂਗਰਸ ਵਲੋਂ ਰਮਨ ਬਹਿਲ, ਦਰਸ਼ਨ ਮਹਾਜਨ, ਪੀ.ਪੀ.ਪੀ. ਵਲੋਂ ਹਰਦਿਆਲ ਸਿੰਘ ਗਜਨੀਪੁਰ, ਨਿਰਮਲ ਸਿੰਘ ਜੌੜਾ, ਬੀ.ਐਸ.ਪੀ. ਵਲੋਂ ਪ੍ਰਕਾਸ਼ ਸਿੰਘ, ਰਮਨ ਕੁਮਾਰ ਤੇ ਬੀ.ਜੇ.ਪੀ. ਵਲੋਂ ਰਮੇਸ਼ ਸ਼ਰਮਾ ਤੇ ਅਸ਼ੋਕ ਵੈਦ ਆਦਿ ਆਗੂ ਸਾਂਝੇ ਰੂਪ ਵਿਚ ਕਰ ਰਹੇ ਹਨ। ਸਰਵਪਾਰਟੀ ਮੋਰਚਾ ਪਲਾਟ ਮਾਲਕਾਂ ਵਲੋਂ ਉਸਾਰੀ ਕਰਨ ਤੀਕ ਲੜਦਾ ਰਹੇਗਾ। ਐਸਾ ਮੋਰਚੇ ਦਾ ਅਹਿਦ ਹੈ। ਭਾਵੇਂ ਆਗੂਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਮੋਰਚੇ ਵਲੋਂ ਜਮਹੂਰੀਅਤ ਪ੍ਰਸਤ ਤੇ ਲੋਕ ਹਿਤੈਸ਼ੀ ਸਮੂਹ ਪੰਜਾਬੀਆਂ ਨੂੰ ਇਸ ਬੇਇਨਸਾਫੀ ਵਿਰੁੱਧ ਚਲ ਰਹੀ ਲੜਾਈ ਦੀ ਹਮਾਇਤ ਕਰਨ ਲਈ ਪੁਰਜ਼ੋਰ ਅਪੀਲ ਕੀਤੀ ਗਈ ਹੈ। 
-ਮੱਖਣ ਕੁਹਾੜ
 
ਸੀ ਪੀ ਐੱਮ ਪੰਜਾਬ ਵੱਲੋਂ ਜ਼ਿਲ੍ਹਾ ਕੇਂਦਰਾਂ 'ਤੇ ਰੈਲੀਆਂ ਤੇ ਰੋਸ ਮੁਜ਼ਾਹਰੇ
ਸੀ.ਪੀ.ਐੱਮ ਪੰਜਾਬ ਦੇ ਸੱਦੇ 'ਤੇ 10 ਜੂਨ ਨੂੰ ਸਮੁੱਚੇ ਸੂਬੇ ਵਿਚ ਜ਼ਿਲ੍ਹਾ ਕੇਂਦਰਾਂ 'ਤੇ ਹਜ਼ਾਰਾਂ ਕਾਰਕੁਨਾਂ ਨੇ ਲੋਕਾਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ, ਮੋਦੀ ਸਰਕਾਰ ਦੀ ਫਿਰਕਾਪ੍ਰਸਤੀ ਨੂੰ ਸ਼ਹਿ ਦੇਣ ਵਾਲੀਆਂ ਫਾਸ਼ੀਵਾਦੀ ਨੀਤੀਆਂ ਵਿਰੁੱਧ ਤੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਤੇਜ਼ੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਨਵ-ਉਦਾਰਵਾਦੀ ਆਰਥਕ ਨੀਤੀਆਂ, ਜਿਹੜੀਆਂ ਲੋਕਾਂ ਦੀਆਂ ਆਰਥਕ ਤੇ ਸਮਾਜਕ ਦੁਸ਼ਵਾਰੀਆਂ ਨੂੰ ਨਿਰੰਤਰ ਵਧਾ ਰਹੀਆਂ ਹਨ, ਵਿਰੁੱਧ ਰੈਲੀਆਂ ਅਤੇ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਗਏ। ਜਿਨ੍ਹਾਂ ਵਿਚ ਔਰਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ।
ਪਾਰਟੀ ਵੱਲੋਂ ਮਈ ਮਹੀਨੇ ਸੂਬੇ ਭਰ ਵਿਚ ਚਲਾਈ ਜਾ ਰਹੀ ਲੋਕ ਸੰਪਰਕ ਮੁਹਿੰਮ ਦੇ ਅਗਲੇ ਪੜਾਅ ਵਜੋਂ ਕੀਤੇ ਗਏ ਇਨ੍ਹਾਂ ਰੈਲੀਆਂ ਤੇ ਮੁਜ਼ਾਹਰਿਆਂ ਵਿਚ ਮੰਗ ਕੀਤੀ ਗਈ ਕਿ ਮਹਿੰਗਾਈ ਨੂੰ ਨੱਥ ਪਾਈ ਜਾਵੇ, ਜ਼ਮੀਨ ਹਥਿਆਉਣ ਲਈ ਤੀਜੀ ਵਾਰ ਜਾਰੀ ਕੀਤਾ ਗਿਆ ਭੂਮੀ ਅਧਿਗ੍ਰਹਿਣ ਆਰਡੀਨੈਂਸ ਵਾਪਸ ਲਿਆ ਜਾਵੇ ਤੇ ਇਸ ਬਾਰੇ ਲਿਆਂਦੇ ਜਾ ਰਹੇ ਬਿੱਲ ਨੂੰ ਰੱਦ ਕੀਤਾ ਜਾਵੇ, ਐੱਫ.ਸੀ.ਆਈ ਰਾਹੀਂ ਖੇਤੀ ਜਿਣਸਾਂ ਦੇ ਮੰਡੀਕਰਨ ਨੂੰ ਮਜ਼ਬੂਤ ਬਣਾਇਆ ਜਾਵੇ, ਬੇਜ਼ਮੀਨੇ ਪੇਂਡੂ ਤੇ ਸ਼ਹਿਰੀ ਮਜ਼ਦੂਰਾਂ ਨੂੰ ਘਰਾਂ ਲਈ 10-10 ਮਰਲੇ ਦੇ ਪਲਾਟ ਤੇ ਉਸਾਰੀ ਲਈ ਗਰਾਂਟਾਂ ਦਿੱਤੀਆਂ ਜਾਣ, ਮਨਰੇਗਾ ਅਧੀਨ ਦਿਹਾੜੀ 500 ਰੁਪਏ ਅਤੇ ਸਾਰਾ ਸਾਲ ਕੰਮ ਦਿੱਤਾ ਜਾਵੇ, ਬੇਰੁਜ਼ਗਾਰਾਂ ਨੂੰ ਢੁੱਕਵਾਂ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਬਰਾਬਰ ਤੇ ਮਿਆਰੀ ਸਿੱਖਿਆ ਅਤੇ ਮੁਫ਼ਤ ਸਿਹਤ ਸਹੂਲਤਾਂ ਦਿੱਤੀਆਂ ਜਾਣ, ਸਨਅਤੀ ਮਜ਼ਦੂਰਾਂ ਦੀ ਘੱਟੋ-ਘੱਟ ਤਨਖਾਹ 15000 ਰੁਪਏ ਮਹੀਨਾ ਕੀਤੀ ਜਾਵੇ, ਕਿਰਤ ਕਾਨੂੰਨਾਂ ਵਿਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ, ਪੰਜਾਬ ਵਿਚ ਰੇਤ, ਕੇਬਲ, ਟਰਾਂਸਪੋਰਟ, ਨਸ਼ਾ, ਰੀਅਲ ਅਸਟੇਟ ਆਦਿ 'ਤੇ ਕਾਬਜ਼ ਮਾਫੀਆ ਤੰਤਰ ਨੂੰ ਨੱਥ ਪਾਈ ਜਾਵੇ, ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ 'ਤੇ ਪਾਏ ਗਏ ਸਿੱਧੇ-ਅਸਿੱਧੇ ਟੈਕਸਾਂ ਦੇ ਭਾਰ ਨੂੰ ਵਾਪਸ ਲਿਆ ਜਾਵੇ, ਟੋਲ ਟੈਕਸ ਦੇ ਰੂਪ ਵਿਚ ਉਗਰਾਹੇ ਜਾਂਦੇ ਜਜ਼ੀਏ ਨੂੰ ਖਤਮ ਕੀਤਾ ਜਾਵੇ, ਬਾਦਲ ਪਰਵਾਰ ਦੀ ਜਾਇਦਾਦ ਵਿਚ ਹੋਏ ਚਮਤਕਾਰੀ ਵਾਧੇ ਦੀ ਪੜਤਾਲ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ ਅਤੇ ਮਾਫੀਆ ਰਾਜ ਲਈ ਜ਼ਿੰਮੇਵਾਰ ਸੁਖਬੀਰ ਬਾਦਲ ਤੋਂ ਅਸਤੀਫਾ ਲਿਆ ਜਾਵੇ।
ਪਾਰਟੀ ਹੈੱਡਕੁਆਰਟਰ ਵਿਖੇ ਪਹੁੰਚੀਆਂ ਰਿਪੋਰਟਾਂ ਦੇ ਮੁਤਾਬਕ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਰੋਪੜ, ਸੰਗਰੂਰ, ਬਰਨਾਲਾ, ਪਟਿਆਲਾ, ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ, ਅਬੋਹਰ ਵਿਖੇ ਹੋਏ ਇਨ੍ਹਾਂ ਰੋਹ ਭਰਪੂਰ ਮੁਜ਼ਾਹਰਿਆਂ ਦੌਰਾਨ ਹੋਈਆਂ ਰੈਲੀਆਂ ਨੂੰ ਸਰਵਸਾਥੀ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਕੁਲਵੰਤ ਸਿੰਘ ਸੰਧੂ, ਰਘਬੀਰ ਸਿੰਘ ਪਕੀਵਾ, ਗੁਰਨਾਮ ਸਿੰਘ ਦਾਊਦ, ਪਰਗਟ ਸਿੰਘ ਜਾਮਾਰਾਏ, ਲਾਲ ਚੰਦ ਕਟਾਰੂਚੱਕ, ਭੀਮ ਸਿੰਘ ਆਲਮਪੁਰ, ਮਹੀਪਾਲ ਤੋਂ ਬਿਨਾਂ ਜਗਤਾਰ ਸਿੰਘ ਕਰਮਪੁਰਾ, ਅਮਰੀਕ ਸਿੰਘ ਦਾਊਦ, ਡਾ. ਬਲਵਿੰਦਰ ਸਿੰਘ, ਸ਼ਿਵ ਕੁਮਾਰ, ਨੱਥਾ ਸਿੰਘ,  ਹਰਦੀਪ ਸਿੰਘ, ਨੀਲਮ ਘੁਮਾਣ, ਮੋਹਨ ਸਿੰਘ ਧਮਾਣਾ, ਲਾਲ ਚੰਦ ਮਾਨਸਾ, ਗੱਜਣ ਸਿੰਘ ਦੁੱਗਾਂ, ਮਲਕੀਅਤ ਸਿੰਘ ਵਜੀਦਕੇ, ਜਸਪਾਲ ਸਿੰਘ ਢਿੱਲੋਂ, ਮੁਖਤਾਰ ਸਿੰਘ ਮੱਲ੍ਹਾ, ਦਰਸ਼ਨ ਨਾਹਰ, ਮੇਲਾ ਸਿੰਘ ਰੁੜਕਾ, ਜਸਵਿੰਦਰ ਸਿੰਘ ਢੇਸੀ, ਮਨੋਹਰ ਗਿੱਲ, ਸੋਹਣ ਸਿੰਘ ਸਲੇਮਪੁਰੀ, ਸਰੂਪ ਰਾਹੋਂ, ਮਹਿੰਦਰ ਸਿੰਘ ਖੈਰੜ, ਪ੍ਰਿੰਸੀਪਲ ਪਿਆਰਾ ਸਿੰਘ, ਜੋਧ ਸਿੰਘ, ਰਮੇਸ਼ ਚੰਦਰ ਸ਼ਰਮਾ, ਜਗਜੀਤ ਸਿੰਘ ਜੱਸੇਆਣਾ, ਗੁਰਤੇਜ ਸਿੰਘ ਹਰੀਨੌ, ਰਾਮ ਕਿਸ਼ਨ, ਗੁਰਮੇਜ਼ ਗੇਜੀ, ਰਾਮ ਕੁਮਾਰ, ਭੋਲਾ ਸਿੰਘ ਕਲਾਲ ਮਾਜਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਜਲੰਧਰ 'ਚ ਪਾਰਟੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ 'ਚ ਵਿਸ਼ਾਲ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸਰਵ-ਸਾਥੀ ਦਰਸ਼ਨ ਨਾਹਰ, ਰਮੇਸ਼ ਚੰਦਰ ਸ਼ਰਮਾ, ਜਸਵਿੰਦਰ ਢੇਸੀ, ਮਨੋਹਰ ਸਿੰਘ ਗਿੱਲ, ਹਰੀਮੁਨੀ ਸਿੰਘ, ਪਰਮਜੀਤ ਰੰਧਾਵਾ, ਰਾਮ ਕਿਸ਼ਨ ਤੇ ਸੰਤੋਖ ਸਿੰਘ ਬਿਲਗਾ ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਸੂਬਾ ਸਕੱਤਰੇਤ ਮੈਂਬਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਲੋਕਾਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਵਿਰੁੱਧ ਸੰਘਰਸ਼ ਦਾ ਮੈਦਾਨ ਮੱਲਣ ਦਾ ਸੱਦਾ ਦਿੱਤਾ। ਰੈਲੀ ਨੂੰ ਸਰਵ-ਸਾਥੀ ਦਰਸ਼ਨ ਨਾਹਰ, ਜਸਵਿੰਦਰ ਢੇਸੀ, ਪਰਮਜੀਤ ਰੰਧਾਵਾ ਤੇ ਸੰਤੋਖ ਸਿੰਘ ਬਿਲਗਾ ਨੇ ਵੀ ਸੰਬੋਧਨ ਕੀਤਾ। ਰੈਲੀ ਤੋਂ ਬਾਅਦ ਸ਼ਹਿਰ 'ਚ ਮਾਰਚ ਵੀ ਕੀਤਾ ਗਿਆ, ਜਿਹੜਾ ਕੰਪਨੀ ਬਾਗ ਜਾ ਕੇ ਖ਼ਤਮ ਹੋਇਆ।
 
ਅੰਮ੍ਰਿਤਸਰ : ਲੋਕ ਜਾਗਰੂਕਤਾ ਮੁਹਿੰਮ ਦੇ ਤਹਿਤ ਅੱਜ ਕਮਿਊਨਿਸਟ ਪਾਰਟੀ ਮਾਰਕਸਵਾਦੀ (ਪੰਜਾਬ) ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਗੁਰਮੇਜ ਸਿੰਘ ਤਿੰਮੋਵਾਲ, ਜਗਤਾਰ ਸਿੰਘ ਕਰਮਪੁਰਾ, ਗੁਰਨਾਮ ਸਿੰਘ ਉਮਰਪੁਰਾ ਅਤੇ ਬਾਬਾ ਅਰਜਨ ੀਿਸੰਘ ਦੀ ਪ੍ਰਧਾਨਗੀ ਹੇਠ ਡੀ ਸੀ ਦਫਤਰ ਅੰਮ੍ਰਿਤਸਰ ਵਿਖੇ ਇੱਕ ਵਿਸ਼ਾਲ ਜਨਤਕ ਮੁਜ਼ਾਹਰਾ ਕੀਤਾ ਗਿਆ। ਡੀ ਸੀ ਦਫਤਰ ਸਾਹਮਣੇ ਇਕੱਠੇ ਹੋਏ ਦਿਹਾਤੀ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਤੇ ਔਰਤਾਂ ਨੂੰ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੈਕਟਰੀ ਗੁਰਨਾਮ ਸਿੰਘ ਦਾਊਦ, ਸੀ ਟੀ ਯੂ (ਪੰਜਾਬ) ਦੇ ਆਗੂ ਜਗਤਾਰ ਸਿੰਘ ਕਰਮਪੁਰਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੈਦਪੁਰੀ ਤੋਂ ਇਲਾਵਾ ਅਮਰੀਕ ਸਿੰਘ ਦਾਊਦ ਅਤੇ ਸ਼ੀਤਲ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸਰਪੰਚ ਬੁਟਾਰੀ, ਡਾਕਟਰ ਬਲਵਿੰਦਰ ਸਿੰਘ ਛੇਹਰਟਾ, ਲਖਬੀਰ ਸਿੰਘ ਪੱਟੀ, ਅਜੀਤ ਸਿੰਘ ਗੁਰੂ ਵਾਲੀ, ਸੁਰਜੀਤ ਸਿੰਘ ਦਦਰਾਹ, ਅਮਰਜੀਤ ਸਿੰਘ ਭੀਲੋਵਾਲ, ਨਿਰਮਲ ਸਿੰਘ ਛੱਜਲਵੱਡੀ, ਬਲਕਾਰ ਸਿੰਘ ਜਸਪਾਲ, ਵਿਰਸਾ ਸਿੰਘ ਚੌਗਾਵਾਂ, ਟਹਿਲ ਸਿੰਘ ਚੇਤਨਪੁਰਾ, ਵਿਰਸਾ ਸਿੰਘ ਮਾਹਵਾ, ਡਾਕਟਰ ਸੁਰਿੰਦਰ ਕੁਮਾਰ ਮਾਨਾਂਵਾਲਾ ਆਦਿ ਹਾਜ਼ਰ ਸਨ।
 
ਤਰਨ ਤਾਰਨ :  ਸੀ ਪੀ ਐੱਮ ਪੰਜਾਬ ਵੱਲੋਂ ਵਧ ਰਹੀ ਮਹਿੰਗਾਈ ਵਿਰੁੱਧ, ਨੌਜਵਾਨਾਂ ਲਈ ਰੁਜ਼ਗਾਰ ਦੀ ਪ੍ਰਾਪਤੀ ਲਈ, ਭੂਮੀ ਅਧਿਗ੍ਰਹਿਣ ਕਾਨੂੰਨ ਖਿਲਾਫ, ਨਸ਼ਿਆਂ ਦੇ ਵਪਾਰੀਆਂ ਖਿਲਾਫ, ਬੇਘਰੇ ਮਜ਼ਦੂਰਾਂ ਲਈ 10-10 ਮਰਲੇ ਦੇ ਪਲਾਟ ਦੇਣ ਅਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ, ਰੇਤ, ਨਸ਼ੇ, ਟਰਾਂਸਪੋਰਟ ਅਤੇ ਭੂ-ਮਾਫੀਏ ਖਿਲਾਫ ਬਜ਼ਾਰਾਂ ਵਿੱਚ ਰੋਸ ਮਾਰਚ ਕਰਕੇ ਡੀ ਸੀ ਦਫਤਰ ਅੱਗੇ ਮੁਜ਼ਾਹਰਾ ਕੀਤਾ। ਇਸ ਮੁਜ਼ਹਾਰੇ ਦੀ ਅਗਵਾਈ ਕਾਮਰੇਡ ਬਲਬੀਰ ਸੂਦ, ਅਰਸਾਲ ਸਿੰਘ ਆਸਲ, ਬਲਦੇਵ ਸਿੰਘ ਪੰਡੋਰੀ, ਦਲਜੀਤ ਸਿੰਘ ਦਿਆਲਪੁਰਾ, ਸੁਲੱਖਣ ਸਿੰਘ ਤੁੜ, ਚਮਨ ਲਾਲ ਦਰਾਜਕੇ, ਸਤਨਾਮ ਸਿੰਘ ਦੇਊ, ਚਰਨਜੀਤ ਸਿੰਘ ਬਾਠ ਆਦਿ ਆਗੂਆਂ ਨੇ ਕੀਤੀ। ਸਤਪਾਲ ਸ਼ਰਮਾ ਪੱਟੀ, ਨਰਿੰਦਰ ਕੌਰ, ਗੁਰਦੇਵ ਸਿੰਘ, ਜਸਬੀਰ ਕੌਰ ਤਰਨ ਤਾਰਨ, ਲਖਵਿੰਦਰ ਕੌਰ ਝਬਾਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
 
ਹੁਸ਼ਿਆਰਪੁਰ : ਕੇਂਦਰ ਤੇ ਰਾਜ ਸਰਕਾਰ ਦੀਆਂ ਮਜ਼ਦੂਰਾਂ-ਕਿਸਾਨਾਂ ਤੇ ਹੋਰ ਮਿਹਨਤੀ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਾਲੀਆਂ ਨੀਤੀਆਂ ਵਿਰੁੱਧ ਅੱਜ ਇਥੇ ਸੀ.ਪੀ.ਐਮ. ਪੰਜਾਬ ਨੇ ਇੱਕ ਲਾਮਿਸਾਲ ਰੈਲੀ ਤੇ ਮੁਜਾਹਰਾ ਕੀਤਾ। ਕੜਕਦੀ ਧੁੱਪ ਅਤੇ ਕਹਿਰ ਦੀ ਗਰਮੀ ਦੇ ਬਾਵਜੂਦ ਜਿਲ੍ਹੇ ਦੇ ਕੋਨੇ-ਕੋਨੇ ਤੋ ਆਏ ਲੱਗਭੱਗ 1000 ਮਿਹਨਤਕਸ਼ਾਂ ਨੇ ਇਸ ਜੁਝਾਰੂ ਐਕਸ਼ਨ ਵਿੱਚ ਸ਼ਮੂਲੀਅਤ ਕਰਕੇ ਸਰਕਾਰ ਵਿਰੁੱਧ ਆਪਣੇ ਰੋਹ ਦਾ ਜ਼ੋਰਦਾਰ ਢੰਗ ਨਾਲ ਪ੍ਰਗਟਾਵਾ ਕੀਤਾ। 
ਸ਼ਹੀਦ ਉਧਮ ਸਿੰਘ ਪਾਰਕ ਵਿੱਚ ਕੀਤੀ ਗਈ ਪ੍ਰਭਾਵਸ਼ਾਲੀ ਰੈਲੀ ਨੂੰ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਮਹਿੰਦਰ ਸਿੰਘ ਖੈਰੜ, ਸੂਬਾ ਮੈਂਬਰ ਕਾਮਰੇਡ ਹਰਕੰਵਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ, ਪ੍ਰਿੰਸੀਪਲ ਪਿਆਰਾ ਸਿੰਘ, ਜਿਲ੍ਹਾਂ ਸਕੱਤਰੇਤ ਦੇ ਮੈਂਬਰਾਨ ਕਾਮਰੇਡ ਯੋਧ ਸਿੰਘ, ਮਹਿੰਦਰ ਸਿੰਘ ਜੋਸ਼ ਅਤੇ ਗੰਗਾ ਪ੍ਰਸ਼ਾਦ ਤੋਂ ਇਲਾਵਾ ਕੁਲਤਾਰ ਸਿੰਘ, ਅਮਰਜੀਤ ਸਿੰਘ, ਸ਼ਾਦੀ ਰਾਮ ਕਪੂਰ, ਕਿਸਾਨ ਆਗੂ ਸਵਰਨ ਸਿੰਘ ਮੁਕੇਰੀਆਂ, ਦਿਹਾਤੀ ਮਜ਼ਦੂਰਾਂ ਦੇ ਆਗੂ ਸਾਥੀ ਪਿਆਰਾ ਸਿੰਘ ਪਰਖ ਅਤੇ ਔਰਤਾਂ ਦੀ ਆਗੂ ਬਿਮਲਾ ਦੇਵੀ ਨੇ ਵੀ ਸੰਬੋਧਨ ਕੀਤਾ । ਮੰਚ ਸੰਚਾਲਣ ਦੀ ਜਿਮੇਵਾਰੀ ਸਾਥੀ ਦਵਿੰਦਰ ਸਿੰਘ ਕੱਕੋਂ ਨੇ ਨਿਭਾਈ।  ਰੈਲੀ ਉਪਰੰਤ ਪਾਰਟੀ ਦੀ ਸਮਝਦਾਰੀ ਸ਼ਹਿਰ ਵਾਸੀਆਂ ਨਾਲ ਸਾਂਝੀ ਕਰਨ ਲਈ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।
 
ਪਠਾਨਕੋਟ : ਇੱਥੇ ਸੀ ਪੀ ਐੱਮ ਪੰਜਾਬ ਵੱਲੋਂ ਸੂਬਾ ਪੱਧਰੀ ਪ੍ਰੋਗਰਾਮ ਅਨੁਸਾਰ ਸਾਥੀ ਹਜ਼ਾਰੀ ਲਾਲ ਅਤੇ ਸੁਭਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਤਹਿਸੀਲ ਇਕਾਈ ਵੱਲੋਂ ਵਿਸ਼ਾਲ ਰੈਲੀ ਕਰਨ ਉਪਰੰਤ ਬਜ਼ਾਰਾਂ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੀ ਅਗਵਾਈ ਸੂਬਾਈ ਆਗੂਆਂ ਸਾਥੀ ਲਾਲ ਚੰਦ ਕਟਾਰੂਚੱਕ, ਨੱਥਾ ਸਿੰਘ, ਹਰਦੀਪ ਸਿੰਘ, ਸ਼ਿਵ ਕੁਮਾਰ ਅਤੇ ਹੋਰ ਸਾਥੀਆਂ ਨੇ ਕੀਤੀ। ਉਪਰੋਕਤ ਸਾਥੀਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੀਤੇ ਵਾਅਦੇ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਪੁਲਸ ਜਬਰ ਰੋਕਣ, ਲੁੱਟਾਂ-ਖੋਹਾਂ, ਇਸਤਰੀਆਂ ਨਾਲ ਜਬਰ-ਜ਼ਨਾਹ ਰੋਕਣ, ਅੱਛੇ ਦਿਨ ਲਿਆਉਣ, ਗਰੀਬਾਂ ਲਈ ਘਰ ਦੇਣ, ਸਾਫ ਪਾਣੀ, ਸਿਹਤ, ਸਿੱਖਿਆ ਸਹੂਲਤਾਂ ਦੇਣ ਆਦਿ ਸਭ ਲਾਰੇ ਸਾਬਤ ਹੋਏ ਹਨ। ਇਸ ਦੇ ਉਲਟ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਭੂ-ਮਾਫੀਆ, ਕੇਬਲ ਮਾਫੀਆ, ਨਸ਼ਾ ਮਾਫੀਆ, ਟਰਾਂਸਪੋਰਟ ਮਾਫੀਆ, ਰੇਤ-ਬਜਰੀ ਮਾਫੀਆ ਅਤੇ ਤਸਕਰੀ ਮਾਫੀਆ ਦਨ-ਦਨਾਉਂਦਾ ਫਿਰ ਰਿਹਾ ਹੈ। ਇਸ ਮੌਕੇ ਸੁਭਾਸ਼ ਸ਼ਰਮਾ, ਦਲਬੀਰ ਸਿੰਘ, ਹਜ਼ਾਰੀ ਲਾਲ, ਪ੍ਰੇਮ ਸਾਗਰ, ਅਜੀਤ ਰਾਮ, ਜਨਕ ਕੁਮਾਰ, ਬਲਦੇਵ ਭੋਆ, ਲਾਲ ਸਿੰਘ ਭਨਵਾਲ, ਰਘਬੀਰ ਸਿੰਘ, ਹੇਮ ਰਾਜ, ਦੇਵ ਰਾਜ ਆਦਿ ਨੇ ਵੀ ਸੰਬੋਧਨ ਕੀਤਾ।
 
ਗੁਰਦਾਸਪੁਰ : ਸੁੱਕਾ ਤਲਾਅ ਨਹਿਰੂ ਪਾਰਕ ਗੁਰਦਾਸਪੁਰ ਵਿਖੇ ਕਮਿਊਨਿਸਟ ਪਾਰਟੀ ਮਾਰਕਰਵਾਦੀ ਪੰਜਾਬ ਵੱਲੋਂ ਜਨਤਕ ਮਸਲਿਆਂ ਬਾਰੇ ਜਨਤਕ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸਾਥੀ ਸੰਤੋਖ ਸਿੰਘ ਔਲਖ, ਹਰਜੀਤ ਸਿੰਘ ਕਾਹਲੋਂ, ਨਿਰਮਲ ਸਿੰਘ ਬੋਪਾਰਾਏ, ਜਸਵੰਤ ਸਿੰਘ ਬੁਟਰ, ਸ਼ਿੰਦਰ ਕੌਰ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਮੁਜ਼ਾਹਰਾ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਰੈਲੀ ਨੂੰ ਸੀ ਪੀ ਐਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘਬੀਰ ਸਿੰਘ ਪਕੀਵਾ, ਨੀਲਮ ਘੁਮਾਣ, ਗੁਰਦਿਆਲ ਸਿੰਘ ਘੁਮਾਣ, ਸੰਤੋਖ ਸਿੰਘ ਔਲਖ, ਦਰਸ਼ਨ ਸਿੰਘ, ਜਗੀਰ ਸਿੰਘ ਸਲਾਚ, ਬਲਵਿੰਦਰ ਸਿੰਘ ਰਵਾਲ, ਮਨਜੀਤ ਸਿੰਘ ਕਾਦੀਆਂ, ਸੋਹਣ ਸਿੰਘ, ਸੁਰਜੀਤ ਘੁਮਾਣ, ਸ਼ਿਦਰ ਪਾਲ ਸ਼ਰਮਾ, ਮੱਖਣ ਕੁਹਾੜ, ਕਰਮ ਸਿੰਘ ਵਰਸਾਲਚੱਕ ਆਦਿ ਵੀ ਨੇ ਸੰਬੋਧਨ ਕੀਤਾ।
 
ਰੂਪਨਗਰ : ਸੀ.ਪੀ.ਐੱਮ ਪੰਜਾਬ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਰੂਪਨਗਰ ਇਕਾਈ ਵੱਲੋਂ ਇੱਥੇ ਡੀ. ਸੀ. ਦਫਤਰ ਅੱਗੇ ਮਲਕੀਅਤ ਸਿੰਘ, ਸਮਸ਼ੇਰ ਸਿੰਘ ਤੇ ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਧਰਨਾ ਮਾਰਿਆ ਗਿਆ ਤੇ ਮੁਜ਼ਾਹਰਾ ਕੀਤਾ ਗਿਆ। ਧਰਨਾਕਾਰੀਆਂ ਨੂੰ ਜ਼ਿਲ੍ਹਾ ਸਕੱਤਰ ਮੋਹਣ ਸਿੰਘ ਧਮਾਣਾ ਅਤੇ ਤਰਲੋਚਨ ਸਿੰਘ ਰਾਣਾ, ਨਿਰਮਲ ਸਿੰਘ ਮੋਧੀਮਾਜਰਾ, ਬਲਵਿੰਦਰ ਸਿੰਘ ਅਸਮਾਨਪੁਰ, ਹਿੰਮਤ ਸਿੰਘ ਨੰਗਲ, ਮਸੋਮ ਸਿੰਘ ਰੌਲੀ, ਕਾਮਰੇਡ ਗੁਰਨਾਮ ਸਿੰਘ, ਜਰਨੈਲ ਸਿੰਘ ਘਨੌਲਾ, ਗੁਰਨੈਬ ਸਿੰਘ ਜੈਤੇਵਾਲ, ਅਵਤਾਰ ਸਿੰਘ ਮੂਸਾਪੁਰ, ਧਰਮਪਾਲ ਟਿੱਬਾ ਟੱਪਰੀਆਂ, ਬੀਬੀ ਦਰਸ਼ਨ ਕੌਰ ਪਲਾਸੀ, ਹਰਚੰਦ ਸਿੰਘ ਫਤਿਹਪੁਰ ਅਤੇ ਮੋਹਣ ਸਿੰਘ ਬਹਾਦਰਪੁਰ ਨੇ ਵੀ ਸੰਬੋਧਨ ਕੀਤਾ।
 
ਚੰਡੀਗੜ੍ਹ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੀ ਚੰਡੀਗੜ੍ਹ ਜਥੇਬੰਦਕ ਕਮੇਟੀ ਵਲੋਂ 10 ਜੂਨ ਨੂੰ ਇਕ ਵਿਸ਼ਾਲ ਜਨਤਕ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿਚ ਪਿੰਡ ਬੁੜੈਲ ਤੇ ਚੰਡੀਗੜ੍ਹ ਦੇ ਸ਼ਹਿਰੀ ਅਤੇ ਪੇਂਡੂ ਖੇਤਰ ਤੋਂ ਸੈਂਕੜੇ ਲੋਕ ਸ਼ਾਮਿਲ ਹੋਏ। ਇਸ ਕਾਨਫਰੰਸ ਦੀ ਪ੍ਰਧਾਨਗੀ, ਸਾਂਝੇ ਤੌਰ 'ਤ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਨੇ ਕੀਤੀ, ਜਿਸ ਵਿਚ ਸਰਵ ਸਾਥੀ ਪੀ.ਡੀ.ਐਸ.ਉਪਲ, ਸਤਾਰ ਮੁਹੰਮਦ ਅਤੇ ਭਾਗ ਸਿੰਘ ਬੁੜੈਲ ਸ਼ਾਮਲ ਸਨ। ਇਸ ਕਾਨਫਰੰਸ ਵਿਚ ਦੇਸ਼ ਦੇ ਪੱਧਰ ਦੇ ਗੰਭੀਰ ਮੁੱਦਿਆਂ ਤੋਂ ਇਲਾਵਾ ਚੰਡੀਗੜ੍ਹ ਦੇ ਸਥਾਨਕ ਮੁੱਦੇ ਵੀ ਉਠਾਏ ਗਏ ਜਿਵੇਂ, ਮਾਂ ਬੋਲੀ ਪੰਜਾਬੀ ਦੀ ਦੁਰਦਸ਼ਾ, ਫੈਲ ਰਿਹਾ ਨਸ਼ਿਆਂ ਦਾ ਜਾਲ, ਪਾਣੀ-ਬਿਜਲੀ ਦੇ ਗੰਭੀਰ ਮਸਲੇ, ਚੰਡੀਗੜ੍ਹ 'ਚ ਜਨਤਕ ਟਰਾਂਸਪੋਰਟ ਦੀਆਂ ਸਮੱਸਿਆਵਾਂ, ਭਵਨ ਨਿਰਮਾਣ 'ਚ ਲੱਗੇ ਮਜ਼ਦੂਰਾਂ ਦੀਆਂ ਅਣਗਿਣਤ-ਮੁਸ਼ਕਿਲਾਂ, ਚੰਡੀਗੜ੍ਹ-ਹਾਊਸਿੰਗ ਬੋਰਡ ਦੇ ਮਕਾਨ ਮਾਲਕਾਂ ਦੇ ਮਸਲੇ, ਚੰਡੀਗੜ੍ਹ ਦੇ 23 ਪਿੰਡਾਂ ਦੀਆਂ ਬੁਨਿਆਦੀ ਸਮੱਸਿਆਵਾਂ ਪਿੰਡਾਂ ਦੇ ਗਰੀਬ ਅਨੁਸੂਚਿਤ ਜਾਤੀਆਂ, ਜਨਜਾਤੀਆਂ, ਪੱਛੜੀਆਂ ਸ਼੍ਰੇਣੀਆਂ ਦੇ ਮਸਲੇ, ਪੇਂਡੂ ਨੌਜਵਾਨਾਂ ਨੂੰ ਨੌਕਰੀਆਂ 'ਚ 10% ਰਾਖਵਾਂਕਰਨ, ਪਿੰਡਾਂ ਦੇ ਸਰਬ ਪੱਖੀ ਵਿਕਾਸ ਤੇ 25% ਬਜਟ ਨੂੰ ਪਿੰਡ-ਵਿਕਾਸ ਤੇ ਲਗਾਉਣਾ  ਆਦਿ। ਸਰਵ ਸਾਥੀ ਇੰਦਰਜੀਤ ਸਿੰਘ ਗਰੇਵਾਲ ਸੂਬਾ ਸਕੱਤਰੇਤ ਮੈਂਬਰ ਸੀ.ਪੀ.ਐਮ.ਪੰਜਾਬ, ਚੰਡੀਗੜ੍ਹ, ਪੀ.ਡੀ.ਐਸ. ਉਪਲ, ਸੱਜਣ ਸਿੰਘ, ਸਤੀਸ਼ ਖੋਸਲਾ, ਮੋਹਣ ਲਾਲ ਰਾਹੀਂ, ਜੋਗਿੰਦਰ ਸਿੰਘ ਨੇ ਸੰਬੋਧਨ ਕੀਤਾ। ਮੰਚ ਦਾ ਸੰਚਾਲਨ ਸਾਥੀ ਗਿਆਨ ਚੰਦ ਬੁੜੈਲ ਨੇ ਕੀਤਾ।
 
ਸੰਗਰੂਰ : ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਸੰਗਰੂਰ ਵਲੋਂ ਡੀਸੀ ਦਫਤਰ ਅੱਗੇ ਸੈਂਕੜੇ ਮਰਦਾਂ ਅਤੇ ਔਰਤਾਂ ਨੇ ਧਰਨਾ ਦਿੱਤਾ। ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਭੀਮ ਸਿਘ ਆਲਮਪੁਰ ਪਾਰਟੀ ਦੇ ਸਟੇਟ ਕਮੇਟੀ ਮੈਂਬਰ ਗੱਜਣ ਸਿੰਘ ਦੁੱਗਾਂ, ਪਾਰਟੀ ਦੇ ਜ਼ਿਲ੍ਹਾ ਕਮੇਟੀ ਮੈਂਬਰਾਂ ਸਾਥੀ ਹਰਦੇਵ ਸਿੰਘ ਘਨੌਰੀ, ਚੰਦ ਸਿੰਘ ਰਾਮਪੁਰਾ ਨੇ ਸੰਬੋਧਨ ਕੀਤਾ ਅਤੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਸਰਕਾਰਾਂ ਲੋਕ ਵਿਰੋਧੀ ਨੀਤੀਆਂ ਤਿਆਗ ਕੇ ਲੋਕ ਪੱਖੀ ਕਦਮ ਚੁੱਕਣ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਲੋਕਾਂ ਦੇ ਤਿੱਖੇ ਸੰਘਰਸ਼ਾਂ ਰਾਹੀਂ ਵਿਸ਼ਾਲ ਲਾਮਬੰਦੀ ਕਰਕੇ ਸਰਕਾਰਨੂੰ ਇਹ ਨੀਤੀਆਂ ਬਦਲਣ ਲਈ ਮਜ਼ਬੂਰ ਕੀਤਾ ਜਾਵੇਗਾ। ਧਰਨਾਕਾਰੀ ਲੌਲਾਂ ਪਾਰਕ ਤੋਂ ਕਾਫਲੇ ਦੇ ਰੂਪ ਵਿਚ ਬਜ਼ਾਰ ਵਿਚੋਂ ਦੀ ਨਾਹਰੇ ਮਾਰਦੇ ਡੀ.ਸੀ. ਕੰਪਲੈਕਸ ਪੁੱਜੇ।
 
ਬਠਿੰਡਾ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ (ਸੀ.ਪੀ.ਐਮ. ਪੰਜਾਬ) ਵੱਲੋਂ ਪੰਜਾਬ ਵਾਸੀਆਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ 10 ਜੂਨ ਨੂੰ ਸੂਬੇ ਦੇ ਸੰਮੂਹ ਜ਼ਿਲ੍ਹਾ ਕੇਂਦਰਾਂ 'ਤੇ ਰੋਸ ਵਿਖਾਵੇ ਕਰਨ ਦੇ ਸੱਦੇ 'ਤੇ ਪਾਰਟੀ ਦੀ ਬਠਿੰਡਾ ਜ਼ਿਲ੍ਹਾ ਇਕਾਈ ਨੇ ਸਥਾਨਿਕ ਅਮਰੀਕ ਸਿੰਘ ਰੋਡ 'ਤੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਹੋਈ ਇਕੱਤਰਤਾ ਨੂੰ ਪਾਰਟੀ ਦੇ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਮਹੀਪਾਲ, ਜ਼ਿਲ੍ਹਾ ਕਮੇਟੀ ਮੈਂਬਰ ਸਾਥੀ ਮਿੱਠੂ ਸਿੰਘ ਘੁੱਦਾ, ਸੰਪੂਰਨ ਸਿੰਘ, ਦਰਸ਼ਨ ਸਿੰਘ ਫ਼ੁੱਲੋ ਮਿੱਠੀ, ਸੁਖਦੇਵ ਸਿੰਘ ਨਥਾਣਾ, ਮੱਖਣ ਸਿੰਘ ਗੁਰੂਸਰ, ਤਾਰਾ ਸਿੰਘ ਨੰਦਗੜ੍ਹ ਕੋਟੜਾ ਆਦਿ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਕਾਮਰੇਡ ਸਤਪਾਲ ਗੋਇਲ ਨੇ ਕੀਤਾ।
 
ਮੁਕਤਸਰ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵੱਲੋਂ ਕਿਰਤੀ ਲੋਕਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਮਕਸਦ ਨਾਲ ਪੰਜਾਬ ਭਰ 'ਚ ਡੀ.ਸੀ. ਦਫ਼ਤਰਾਂ ਸਾਹਮਣੇ ਧਰਨੇ ਮਾਰਨ ਦੀ ਕੜੀ ਤਹਿਤ ਅੱਜ ਸੀ.ਪੀ.ਐੱਮ. ਪੰਜਾਬ ਦੀ ਜ਼ਿਲ੍ਹਾ ਇਕਾਈ ਮੁਕਤਸਰ ਸਾਹਿਬ ਵੱਲੋਂ ਸ਼ਹਿਰ 'ਚ ਰੋਸ ਮੁਜ਼ਾਹਰਾ ਕਰਨ ਉਪਰੰਤ ਡੀ.ਸੀ. ਦਫ਼ਤਰ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਵਿਸ਼ਾਲ ਰੈਲੀ ਵੀ ਕੀਤੀ ਗਈ, ਜਿਸ ਵਿਚ ਜ਼ਿਲ੍ਹੇ ਭਰ ਦੇ ਕਿਰਤੀ ਲੋਕਾਂ ਨੇ ਸਮੂਲੀਅਤ ਕੀਤੀ। ਰੈਲੀ ਨੂੰ ਸੀਪੀਐਮ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੱਸੇਆਣਾ, ਮਾਸਟਰ ਹਿੰਮਤ ਸਿੰਘ ਮਲੋਟ ਤੇ ਹਰਜੀਤ ਸਿੰਘ ਮਦਰੱਸਾ ਨੇ ਸੰਬੋਧਨ ਕੀਤਾ।
 
ਅਬੋਹਰ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵੱਲੋਂ ਲੋਕਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕਰਨ ਲਈ ਪੰਜਾਬ ਅੰਦਰ ਲੋਕ ਜਾਗਰੂਕਤਾ ਮੁਹਿੰਮ ਆਰੰਭੀ ਗਈ ਹੈ। ਇਸਦੀ ਕੜੀ ਵਜੋਂ 10 ਜੂਨ ਨੂੰ ਅਬੋਹਰ ਵਿਖੇ ਐਸ.ਡੀ.ਐਮ. ਦਫਤਰ ਸਾਹਮਣੇ ਧਰਨਾ ਦਿੱਤਾ ਗਿਆ। ਧਰਨੇ ਤੋਂ ਪਹਿਲਾਂ ਨਹਿਰੂ ਪਾਰਕ ਵਿੱਚ ਰੈਲੀ ਕੀਤੀ ਗਈ, ਜਿਸ ਨੂੰ ਪਾਰਟੀ ਦੇ ਜ਼ਿਲ੍ਹਾ ਸੈਕਟਰੀ ਕਾਮਰੇਡ ਗੁਰਮੇਜ ਗੇਜੀ, ਤਹਿਸੀਲ ਸਕੱਤਰ ਕੁਲਵੰਤ ਕਿਰਤੀ, ਜ਼ਿਲ੍ਹਾ ਕਮੇਟੀ ਆਗੂਆਂ ਕਾਮਰੇਡ ਸਤਨਾਮ ਰਾਏ, ਅਵਤਾਰ ਸਿੰਘ, ਜੈਮਲ ਰਾਮ, ਰਾਮ ਕੁਮਾਰ ਵਰਮਾ, ਰਮੇਸ਼ ਵਡੇਰਾ ਫਾਜ਼ਿਲਕਾ, ਜੱਗਾ ਸਿੰਘ ਖੂਈਆ ਸਰਵਰ ਅਤੇ ਲਖਮੀਰ ਸਿੰਘ ਦਲਮੀਰ ਖੇੜਾ ਨੇ ਸੰਬੋਧਨ ਕੀਤਾ। ਇਸ ਮੌਕੇ ਕਾਮਰੇਡ ਗੁਰਬਖਸ਼ ਸਿੰਘ, ਜੱਗਾ ਸਿੰਘ ਸੀਡ ਫਾਰਮ, ਰਵੀਪਾਲ ਕੋਇਲ ਖੇੜਾ, ਰਾਮ ਬਿਲਾਸ ਅਬੋਹਰ ਸ਼ਾਮਲ ਸਨ।
 
ਮਾਨਸਾ : ਅੱਜ ਇੱਥੇ ਸੀ.ਪੀ.ਐਮ. ਪੰਜਾਬ ਵੱਲੋਂ ਦਿੱਤੇ ਸੱਦੇ ਦੇ ਤਹਿਤ ਜਿਲ੍ਹਾ ਕਮੇਟੀ ਸੀ.ਪੀ.ਐਮ. ਪੰਜਾਬ ਦੀ ਅਗਵਾਈ ਵਿੱਚ ਇਕੱਠੇ ਹੋਏ ਸੈਂਕੜੇ ਕਾਰਕੁੰਨਾਂ ਵੱਲੋਂ ਸਥਾਨਕ ਡੀ.ਸੀ. ਦਫਤਰ  ਸਾਹਮਣੇ, ਦੇਸ਼ ਦੀ ਕੇਂਦਰੀ ਸਰਕਾਰ ਅਤੇ ਪੰਜਾਬ ਸਰਕਾਰ  ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਰੋਸ ਧਰਨਾ ਦਿੱਤਾ ਅਤੇ ਰੈਲੀ ਕੀਤੀ। ਕੜਕਦੀ ਧੁੱਪ ਵਿੱਚ ਹੱਥਾਂ ਵਿੱਚ ਲਾਲ ਝੰਡੇ ਫੜੀ ਕਾਫਲਿਆਂ ਵਿੱਚ ਆ ਰਹੇ ਲੋਕਾਂ ਨੇ ਸਰਕਾਰਾਂ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ। ਧਰਨੇ ਵਿੱਚ ਜੁੜੇ ਵਰਕਰਾਂ ਨੂੰ ਜਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ, ਸਾਥੀ ਆਤਮਾ ਰਾਮ, ਸੂਬਾ ਕਮੇਟੀ ਮੈਂਬਰ ਸਾਥੀ ਛੱਜੂ ਰਾਮ ਰਿਸ਼ੀ ਤੋਂ ਇਲਾਵਾ ਸਾਥੀ ਸੁਖਦੇਵ ਸਿੰਘ ਅਤਲਾ, ਧੰਨਾ ਸਿੰਘ ਟਾਹਲੀਆਂ, ਅਮਰੀਕ ਸਿੰਘ ਫਫੜੇ, ਗੁਰਦੇਵ ਸਿੰਘ ਲੋਹਗੜ੍ਹ, ਰਾਜਿੰਦਰ ਕੁਲੈਹਰੀ ਅਤੇ ਮੇਜਰ ਸਿੰਘ ਦੁੱਲੋਵਾਲ ਨੇ ਵੀ ਸੰਬੋਧਨ ਕੀਤਾ। ਅਖੀਰ ਤੇ ਕਾ. ਬਖਤੌਰ ਸਿੰਘ ਦੁੱਲੋਵਾਲ ਨੇ ਧਰਨੇ ਵਿੱਚ ਸ਼ਾਮਿਲ ਹੋਏ ਅਤੇ ਭੈਣਾਂ, ਭਰਾਵਾਂ ਦਾ ਧੰਨਵਾਦ ਕੀਤਾ।
 
ਬਰਨਾਲਾ : ਸੀ.ਪੀ.ਐਮ.ਪੰਜਾਬ ਦੀ ਬਰਨਾਲਾ ਜ਼ਿਲ੍ਹਾ ਇਕਾਈ ਵਲੋਂ ਸਾਥੀ ਭੋਲਾ ਸਿੰਘ ਕਲਾਲ ਮਾਜਰਾ, ਸਾਥੀ ਜਸਪਾਲ ਸਿੰਘ ਮਹਿਲਕਲਾਂ ਅਤੇ ਡਾ. ਅਮਰਜੀਤ ਸਿੰਘ ਕੁੱਕੂ ਦੀ ਅਗਵਾਈ ਹੇਠ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਇਕ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਸ਼ਹਿਰ ਦੇ ਮੁੱਖ ਬਾਜ਼ਾਰ 'ਚੋਂ ਹੁੰਦਾ ਹੋਇਆ ਇਹ ਮੁਜ਼ਾਹਰਾ ਡੀਸੀ ਦਫਤਰ ਪੁੱਜਾ ਜਿੱਥੇ ਇਕ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸਰਵਸਾਥੀ ਮਲਕੀਤ ਸਿੰਘ ਵਜੀਦਕੇ, ਸੁਰਜੀਤ ਸਿੰਘ ਦਿਹੜ, ਸ਼ਿੰਦਰ ਸਿੰਘ ਧੌਲਾ, ਗੁਰਦੇਵ ਸਿੰਘ ਮਹਿਲ ਖੁਰਦ ਅਤੇ ਭਾਨ ਸਿੰਘ ਸੰਘੇੜਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਔਰਬਿਟ ਬਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਭਰ ਵਿਚ ਪੁਤਲਾ ਫੂਕ ਮੁਜ਼ਾਹਰੇ
ਪੰਜਾਬ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਤੇ ਔਰਤਾਂ ਦੀਆਂ 38 ਤੋਂ ਵੱਧ ਸੰਘਰਸ਼ਸ਼ੀਲ ਜੱਥੇਬੰਦੀਆਂ ਉੱਤੇ ਅਧਾਰਿਤ ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤਹਿਤ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਕਾਲੀ ਮੰਤਰੀਆਂ, ਅਕਾਲੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੇ ਘਰਾਂ ਵੱਲ ਮਾਰਚ ਉਪਰੰਤ ਔਰਬਿਟ ਬੱਸ ਕੰਪਨੀ ਦੇ ਮਾਲਕ, ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਫੂਕੇ ਗਏ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਦਿੱਲੀ ਦੀ ਤਰਜ਼ ਉੱਤੇ ਮੋਗਾ ਨੇੜੇ ਔਰਬਿਟ ਬੱਸ ਵਿੱਚ ਵਾਪਰੇ ਕਾਂਡ ਲਈ ਕੰਪਨੀ ਦੇ ਮਾਲਕ ਵਿਰੁੱਧ ਕੇਸ ਦਰਜ ਕੀਤਾ ਜਾਵੇ, ਔਰਬਿਟ ਬੱਸ ਕੰਪਨੀ ਬੰਦ ਕਰਕੇ ਇਸ ਦੇ ਸਾਰੇ ਰੂਟ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡਵੇਜ਼ ਨੂੰ ਦਿੱਤੇ ਜਾਣ, ਸੁਖਬੀਰ ਬਾਦਲ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਵੇ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੰਸਦ ਵਿੱਚ ਝੂਠ ਬੋਲ ਕੇ ਸੰਸਦ ਨੂੰ ਗੁੰਮਰਾਹ ਕਰਨ ਬਦਲੇ ਮੰਤਰੀ ਪਦ ਤੋਂ ਅਸਤੀਫਾ ਦੇਵੇ, ਪਿਛਲੇ ਸਮੇਂ ਖਾਸ ਕਰਕੇ 2007 ਤੋਂ ਬਾਅਦ ਬਾਦਲਾਂ ਵੱਲੋਂ ਇਕੱਤਰ ਕੀਤੀ ਅਰਬਾਂ ਰੁਪਏ ਦੀ ਜਾਇਦਾਦ ਦੀ ਸੁਪਰੀਮ ਕੋਰਟ ਦੇ ਜੱਜ ਪਾਸੋਂ ਪੜਤਾਲ ਕਰਾਈ ਜਾਵੇ, ਮੁਕਤਸਰ ਕਾਂਡ ਲਈ ਜ਼ੁੰਮੇਵਾਰ ਨਿਊ ਦੀਪ ਕੰਪਨੀ ਦੇ ਕੰਡਕਟਰ ਤੇ ਡਰਾਈਵਰ ਨੂੰ ਫੌਰਨ ਗ੍ਰਿਫਤਾਰ ਕੀਤਾ ਜਾਵੇ, ਇਨਸਾਫ ਦੀ ਮੰਗ ਕਰਨ ਵਾਲੇ ਵਿਦਿਆਰਥੀ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ, ਸ਼ੋਰ ਪ੍ਰਦੂਸ਼ਣ ਫੈਲਾਅ ਰਹੀਆਂ ਬੱਸਾਂ ਵਿੱਚੋਂ ਵੀਡੀਓ ਟੇਪਾਂ ਆਦਿ ਹਟਾਈਆਂ ਜਾਣ, ਗੁੰਡਾਗਰਦੀ ਦੇ ਮਕਸਦ ਨਾਲ ਵਾਧੂ ਸਟਾਫ ਦੇ ਨਾਂਅ ਹੇਠ ਭਰਤੀ ਕੀਤੇ ਡਰਾਈਵਰ ਕੰਡਕਟਰ ਤੋਂ ਬਿਨਾਂ ਬਾਕੀ ਸਭ ਘਰਾਂ ਨੂੰ ਤੋਰੇ ਜਾਣ।
ਇਸ ਸਮੇਂ ਪਾਸ ਮਤੇ ਵਿੱਚ ਕੇਂਦਰ ਸਰਕਾਰ ਵੱਲੋਂ ਲਗਾਤਾਰ ਤੀਸਰੀ ਵਾਰ ਜਾਰੀ ਭੂਮੀ ਅਧਿਗ੍ਰਹਿਣ ਆਰਡੀਨੈਂਸ ਨੂੰ ਜਮਹੂਰੀਅਤ ਦਾ ਕਤਲ ਕਰਾਰ ਦਿੰਦਿਆਂ ਵਾਪਸ ਲੈਣ ਦੀ ਮੰਗ ਕੀਤੀ ਗਈ।
ਇਸ ਸਮੇਂ ਇਕੱਠਾਂ ਨੂੰ ਹੋਰਨਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਡਾ. ਸਤਨਾਮ ਸਿੰਘ ਅਜਨਾਲਾ, ਬੀ.ਕੇ.ਯੂ. (ਡਕੌਂਦਾ) ਦੇ ਬੂਟਾ ਸਿੰਘ ਬੁਰਜਗਿੱਲ, ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਬੀ.ਕੇ.ਯੂ. (ਏਕਤਾ ਉਗਰਾਹਾਂ) ਦੇ ਜੁਗਿੰਦਰ ਸਿੰਘ ਉਗਰਾਹਾਂ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੁਰਜੀਤ ਸਿੰਘ ਫੂਲ, ਪੇਂਡੂ ਮਜ਼ਦੂਰ ਯੂਨੀਅਨ ਦੇ ਤਰਸੇਮ ਪੀਟਰ, ਮਜ਼ਦੂਰ ਮੁਕਤੀ ਮੋਰਚਾ ਦੇ ਭਗਵੰਤ ਸਮਾਉਂ, ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਦਾਊਦ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੰਜੀਵ ਮਿੰਟੂ, ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ ਦੇ ਕੁਲਵਿੰਦਰ ਸਿੰਘ ਵੜੈਚ, ਸੀ.ਟੀ.ਯੂ. ਦੇ ਨੱਥਾ ਸਿੰਘ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਗੰਗਾ ਪ੍ਰਸਾਦ, ਇਸਤਰੀ ਜਾਗਰਿਤੀ ਮੰਚ ਦੇ ਗੁਰਬਖਸ਼ ਕੌਰ ਸੰਘਾ, ਸਤੀਸ਼ ਰਾਣਾ ਤੇ ਜਨਵਾਦੀ ਇਸਤਰੀ ਸਭਾ ਦੇ ਨੀਲਮ ਘੁਮਾਣ, ਜੀ.ਟੀ.ਯੂ. ਦੇ ਕਰਨੈਲ ਸਿੰਘ ਸੰਧੂ, ਡੀ.ਈ.ਐੱਫ. ਦੇ ਜਸਵਿੰਦਰ ਝਬੇਲਵਾਲੀ, ਡੀ.ਟੀ.ਐੱਫ. ਦੇ ਭੁਪਿੰਦਰ ਵੜੈਚ, ਪ.ਸ.ਸ.ਫ. ਦੇ ਵੇਦ ਪ੍ਰਕਾਸ਼, ਐੱਨ.ਆਰ.ਐੱਮ.ਯੂ. ਦੇ ਪਰਮਜੀਤ ਸਿੰਘ, ਪੀ.ਐੱਸ.ਯੂ. ਦੇ ਰਜਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਰਾਮਿੰਦਰ ਪਟਿਆਲਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਸਵਿੰਦਰ ਢੇਸੀ, ਪੀ.ਐੱਸ.ਐੱਫ. ਦੇ ਅਜੇ ਫਿਲੌਰ ਅਤੇ ਨੌਜਵਾਨ ਭਾਰਤ ਸਭਾ ਦੇ ਪਾਵੇਲ ਕੁੱਸਾ ਆਦਿ ਨੇ ਸੰਬੋਧਨ ਕੀਤਾ।
 
ਹੁਸ਼ਿਆਰਪੁਰ : ਮਿਹਨਤਕਸ਼ ਲੋਕਾਂ ਦੀਆਂ 50 ਤੋਂ ਵੱਧ ਜਨਤਕ ਜੱਥੇਬੰਦੀਆਂ 'ਤੇ ਅਧਾਰਤ ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਇੱਥੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਔਰਤਾਂ ਨੇ ਪੁਲਸ ਵੱਲੋਂ ਲਾਈਆਂ ਗਈਆਂ ਰੋਕਾਂ ਦੋ ਵਾਰ ਤੋੜ ਕੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਅਤੇ ਸੁਖਬੀਰ ਬਾਦਲ ਦੀ ਅਰਥੀ ਫੂਕੀ। ਇਸ ਮੌਕੇ ਹੋਈ ਰੈਲੀ ਨੂੰ ਸਰਵਸਾਥੀ ਕਾਮਰੇਡ ਹਰਕੰਵਲ ਸਿੰਘ, ਹਰਮੇਸ਼ ਢੇਸੀ, ਰਜਿੰਦਰ ਸਿੰਘ, ਮਹਿੰਦਰ ਸਿੰਘ ਖੈਰੜ, ਸਤੀਸ਼ ਰਾਣਾ, ਡਾਕਟਰ ਤੇਜਪਾਲ ਸਿੰਘ, ਰਾਮਜੀ ਦਾਸ ਚੌਹਾਨ, ਮਹਿੰਦਰ ਸਿੰਘ ਜੋਸ਼, ਗੰਗਾ ਪ੍ਰਸ਼ਾਦ ਅਤੇ ਕੁਲਵਿੰਦਰ ਚਾਹਲ ਨੇ ਸੰਬੋਧਨ ਕੀਤਾ।
 
ਬਠਿੰਡਾ : ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਗਿਣੇ ਮਿੱਥੇ ਢੰਗ ਨਾਲ ਅਕਾਲੀ ਕਾਰਕੁੰਨਾਂ ਨੂੰ ਇਕੱਠੇ ਹੋਕੇ ਆਰਬਿਟ ਬਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਪੁਤਲਾ ਫੂਕ ਪ੍ਰੋਗਰਾਮ ਨੂੰ ਰੋਕਣ ਦੀਆਂ ਚਾਲਾਂ ਨੂੰ ਨਾਂਕਾਮ ਕਰਦੇ ਹੋਏ ਅਤੇ ਪੁਲਸ ਦੇ ਕੋਠਾ ਗੁਰੂ ਤੋਂ ਮਲੂਕਾ ਪਿੰਡ ਨੂੰ ਆ ਰਹੇ ਸੈਂਕੜੇ ਅੰਦੋਲਨਕਾਰੀਆਂ ਨੂੰ ਬੇਸ਼ੱਕ ਅੱਗੇ ਨਾ ਵਧਣ ਦਿੱਤਾ, ਲੇਕਿਨ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਨੂੰ ਅਗਨ ਭੇਟ ਕਰਦਿਆਂ ਉਹਨਾਂ ਸੂਬਾ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦੀ ਜ਼ਬਰਦਸਤ ਅਲੋਚਨਾ ਕੀਤੀ। ਇਨਕਲਾਬੀ ਨਾਅਰਿਆਂ ਦੌਰਾਨ ਜਿੱਥੇ ਔਰਤਾਂ ਸਰਕਾਰ ਦੇ ਕੀਰਨੇ ਪਾ ਰਹੀਆਂ ਸਨ, ਉੱਥੇ ਪੁਲਸ ਅਫ਼ਸਰਾਂ ਨੂੰ ਸੰਬੋਧਨ ਹੋ ਕੇ ਬੁਲਾਰੇ ਇਹ ਅਹਿਸਾਸ ਕਰਵਾਉਣ ਲਈ ਯਤਨਸ਼ੀਲ ਸਨ ਕਿ ਲੋਕ ਰੋਹ ਨੂੰ ਲੰਬੇ ਅਰਸੇ ਤੱਕ ਦਬਾਅ ਕੇ ਨਹੀਂ ਰੱਖਿਆ ਜਾ ਸਕਦਾ। ਇਸ ਮੌਕੇ ਹੋਈ ਰੈਲੀ ਨੂੰ ਜਿਹਨਾਂ ਆਗੂਆਂ ਨੇ ਸੰਬੋਧਨ ਕੀਤਾ ਉਹਨਾਂ ਵਿੱਚ ਸਰਵ ਸ੍ਰੀ ਮਹੀਂਪਾਲ ਸਾਥੀ, ਬੂਟਾ ਸਿੰਘ ਬੁਰਜ ਗਿੱਲ, ਸ਼ਿੰਗਾਰਾ ਸਿੰਘ ਮਾਨ, ਸੁਰਜੀਤ ਸਿੰਘ ਫੂਲ, ਸੁਖਦੇਵ ਸਿੰਘ ਨਥਾਨਾ, ਲਛਮਣ ਦਾਸ ਕੋਟੜਾ, ਜੋਰਾ ਸਿੰਘ ਨਸਰਾਲੀ, ਸੁਖਪਾਲ ਸਿੰਘ ਖਿਆਲੀ ਵਾਲਾ, ਬਾਬੂ ਸਿੰਘ ਭੁੱਚੋ, ਦਲਵਾਰਾ ਸਿੰਘ ਫੂਲੇਵਾਲਾ, ਗੁਰਮੁਖ ਸਿੰਘ ਈ ਟੀ ਟੀ, ਅਮਰਜੀਤ ਹਨੀ, ਸੱਤਪਾਲ ਗੋਇਲ, ਸੁਮੀਤ ਸਿੰਘ, ਪ੍ਰਕਾਸ ਸਿੰਘ ਥਰਮਲ, ਓਮ ਪ੍ਰਕਾਸ਼ ਟੀ ਐੱਸ ਯੂ, ਹਰਵਿੰਦਰ ਸਿੰਘ ਸੇਮਾ ਆਦਿ ਮੌਜੂਦ ਸਨ।
 
ਅਜਨਾਲਾ : ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸਤਨਾਮ ਸਿੰਘ ਝੰਡੇਰ, ਜਸਬੀਰ ਸਿੰਘ ਜਸਰਾਊਰ, ਗੁਰਦੇਵ ਸਿੰਘ, ਡਾ. ਕੁਲਦੀਪ ਸਿੰਘ ਮੱਤੇ ਨੰਗਲ, ਸੀਤਲ ਸਿੰਘ ਤਲਵੰਡੀ, ਸੁੱਖਾ ਸਿੰਘ ਭਗਤ ਗਗੋਮਾਹਲ ਤੇ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਅਤੇ ਸੁਰਜੀਤ ਸਿੰਘ ਦੁੱਧਰਾਏ ਨੇ ਕੀਤੀ। ਪ੍ਰਦਰਸ਼ਨ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਧਰਮਿੰਦਰ ਅਜਨਾਲਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਦੀ ਅਗਵਾਈ ਵਿਚ ਪ੍ਰਦਰਸ਼ਨ ਉਪਰੰਤ ਇਲਾਕੇ ਦੇ ਵਿਧਾਇਕ  ਅਮਰਪਾਲ ਸਿੰਘ ਬੋਨੀ ਦੇ ਘਰ ਸਾਹਮਣੇ ਸੁਖਬੀਰ ਸਿੰਘ ਬਾਦਲ ਦਾ ਪ੍ਰਤੀਕ ਪੁਤਲਾ ਸਾੜ ਕੇ ਬਾਦਲਕਿਆਂ ਦਾ ਜ਼ੋਰਦਾਰ ਪਿੱਟ-ਸਿਆਪਾ ਕੀਤਾ ਗਿਆ।
 
ਨਵਾਂਸ਼ਹਿਰ : ਆਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਦੁਸਹਿਰਾ ਗਰਾਊਂਡ ਵਿਖੇ ਰੈਲੀ ਨੂੰ ਇਫਟੂ ਦੇ ਕੁਲਵਿੰਦਰ ਸਿੰਘ ਵੜੈਚ, ਨਿਰਮਾਣ ਮਜ਼ਦੂਰ ਯੂਨੀਅਨ ਦੇ ਸਰੂਪ ਸਿੰਘ ਰਾਹੋਂ, ਇਸਤਰੀ ਜਾਗਰਤੀ ਮੰਚ ਦੇ ਬੀਬੀ ਗੁਰਬਖਸ਼ ਕੌਰ ਸੰਘਾ, ਭੱਠਾ ਵਰਕਰਜ਼ ਯੂਨੀਅਨ ਦੇ ਅਵਤਾਰ ਸਿੰਘ ਤਾਰੀ, ਜਮਹੂਰੀ ਅਧਿਕਾਰ ਸਭਾ ਦੇ ਜਸਬੀਰ ਦੀਪ, ਕਿਸਾਨ ਯੂਨੀਅਨ ਦੇ ਆਗੂ ਸੁਰਿੰਦਰ ਸਿੰਘ ਬੈਂਸ, ਜਮਹੂਰੀ ਕਿਸਾਨ ਸਭਾ ਦੇ ਆਗੂ ਜਰਨੈਲ ਸਿੰਘ ਜਾਫ਼ਰਪੁਰ, ਡੀ.ਟੀ.ਐਫ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਭੁਪਿੰਦਰ ਮਾਨ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਿਰਪਾਲ ਸਿੰਘ ਜਗਤਪੁਰ, ਜੀ.ਟੀ.ਯੂ. ਦੇ ਆਗੂ ਕੁਲਦੀਪ ਸਿੰਘ ਦੌੜਕਾ, ਪੀ.ਐਸ.ਯੂ ਦੇ ਆਗੂ ਸਾਹਿਲ ਵੜੈਚ, ਪੈਨਸ਼ਨਰਜ਼ ਯੂਨੀਅਨ ਦੇ ਆਗੂ ਮਾਸਟਰ ਇਕਬਾਲ ਸਿੰਘ, ਰੇਹੜੀ ਵਰਕਰ ਯੂਨੀਅਨ ਦੇ ਆਗੂ ਪਰਵੀਨ ਕੁਮਾਰ ਨੇ ਸੰਬੋਧਨ ਕੀਤਾ। ਇਸ ਉਪਰੰਤ ਮੁਜ਼ਾਹਰੇ ਦੇ ਰੂਪ ਵਿਚ ਡਾ. ਸੁੱਖੀ ਦੇ ਘਰ ਅੱਗੇ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ ਗਿਆ।
 
ਪਾਤੜਾਂ : ਆਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਉੇਤੇ ਅੱਜ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੀ ਅਕਾਲੀ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਦਫ਼ਤਰ ਸਾਹਮਣੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ।  
 
ਬਰਨਾਲਾ : 'ਔਰਬਿਟ ਬੱਸ ਕਾਂਡ ਵਿਰੋਧੀ ਸਾਂਝੀ ਐਕਸ਼ਨ ਕਮੇਟੀ, ਪੰਜਾਬ' ਵੱਲੋਂ ਹਾਕਮ ਧਿਰ ਦੇ ਮੰਤਰੀਆਂ/ਮੁੱਖ ਪਾਰਲੀਮਾਨੀ ਸਕੱਤਰਾਂ/ਵਿਧਾਇਕਾਂ/ਹਲਕਾ ਇੰਚਾਰਜਾਂ ਦੀਆਂ ਰਿਹਾਇਸ਼ਾਂ ਅੱਗੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਪੁਤਲੇ ਫੂਕਣ ਦੇ ਸੱਦੇ ਨੂੰ ਬਰਨਾਲਾ ਜ਼ਿਲ੍ਹੇ ਵਿੱਚੋਂ ਜ਼ਬਰਦਸਤ ਹੁੰਗਾਰਾ ਮਿਲਿਆ। ਕਾਫਲਾ ਕਚਹਿਰੀ ਚੌਂਕ ਵਿਖੇ ਪੁੱਜਾ ਜਿੱਥੋਂ ਮਾਰਚ ਕਰਕੇ ਮੁੱਖ ਪਾਰਲੀਮਾਨੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਰਿਹਾਇਸ਼ ਅੱਗੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ ਗਿਆ। 
 
ਸਮਰਾਲਾ : ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ૮ਤੇ ਲੋਕ ਸੰਘਰਸ਼ ਕਮੇਟੀ ਸਮਰਾਲਾ 'ਚ ਸ਼ਾਮਲ ਜਥੇਬੰਦੀਆਂ ਨੇ ਸਮਰਾਲਾ ਵਿਖੇ ਡਿਪਟੀ ਮੁੱਖ ਮੰਤਰੀ ਪੰਜਾਬ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਤੇ ਰੈਲੀ ਕੀਤੀ ਗਈ। ਰੈਲੀ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।
 
ਫਿਰੋਜ਼ਪੁਰ : ਔਰਬਿਟ ਬੱਸ ਕਾਂਡ ਵਿਰੁੱਧ ਬਣੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਇਕੱਠੇ ਹੋਏ ਸੈਂਕੜੇ ਕਿਸਾਨ, ਮਜ਼ਦੂਰ ਔਰਤਾਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਵਰਕਰਾਂ ਨੇ ਫਿਰੋਜ਼ਪੁਰ ਛਾਉਣੀ ਦੇ ਬੱਸ ਅੱਡੇ ਤੋਂ ਛਾਉਣੀ ਦੇ ਬਾਜ਼ਾਰਾਂ ਵਿੱਚੋਂ ਮਾਰਚ ਕੱਢਦੇ ਹੋਏ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਰਿਹਾਇਸ਼ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਓਰਬਿਟ ਬੱਸ ਦੀ ਮਾਲਕ ਹਰਸਿਮਰਤ ਕੌਰ ਬਾਦਲ ਦੀ ਅਰਥੀ ਫੂਕੀ।
 
ਸੁਲਤਾਨਪੁਰ ਲੋਧੀ : ਇੱਥੇ ਸੂਬਾਈ ਸੱਦੇ ਤਹਿਤ ਆਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਿੱਚ ਸ਼ਾਮਲ ਜੱਥੇਬੰਦੀਆਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਬੀਬੀ ਉਪਿੰਦਰਜੀਤ ਕੌਰ ਦੇ ਘਰ ਦੇ ਸਾਹਮਣੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਅਰਥੀ ਫੂਕੀ। ਸਥਾਨਕ ਬੱਸ ਅੱਡੇ ਵਿੱਚ ਇਕੱਠੇ ਹੋਏ ਸੰਘਰਸ਼ਸ਼ੀਲ ਲੋਕਾਂ ਦਾ ਕਾਫਲਾ ਮਾਰਚ ਕਰਦਾ ਹੋਇਆ ਜਦ ਉਕਤ ਮੰਤਰੀ ਦੀ ਸਥਾਨਕ ਰਿਹਾਇਸ਼ ਵੱਲ ਵਧਿਆ ਤਾਂ ਪੁਲਸ ਨੇ ਬੈਰੀਕੇਟਾਂ ਅਤੇ ਭਾਰੀ ਪੁਲਸ ਫੋਰਸ ਨਾਲ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ, ਪਰ ਪ੍ਰਦਰਸ਼ਨਕਾਰੀ ਪੁਲਸ ਦੀਆਂ ਰੋਕਾਂ ਤੋੜਦੇ ਹੋਏ ਮੰਤਰੀ ਦੇ ਘਰ ਅੱਗੇ ਜਾ ਇਕੱਠੇ ਹੋਏ। ਸੜਕ 'ਤੇ ਅਰਥੀ ਰੱਖ ਕੇ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਸੁਖਬੀਰ ਬਾਦਲ ਦੀ ਅਰਥੀ ਫੂਕੀ।                   
 
ਤਰਨ ਤਾਰਨ : ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੁਬਾਈ ਸੱਦੇ 'ਤੇ ਹਲਕਾ ਵਿਧਾਇਕ ਤਰਨ ਤਾਰਨ ਦੇ ਘਰ ਸਾਹਮਣੇ ਔਰਬਿਟ ਬੱਸ ਕੰਪਨੀ ਦੇ ਮਾਲਕ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹੋਈ ਰੈਲੀ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਜਸਪਾਲ ਸਿੰਘ ਢਿੱਲੋਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਸਿੰਘ ਗਹਿਰੀ, ਜਮਹੂਰੀ ਕਿਸਾਨ ਸਭਾ ਦੇ ਆਗੂ ਚਰਨਜੀਤ ਸਿੰਘ ਬਾਠ, ਵਿਦਿਆਰਥੀ ਆਗੂ ਰਜਿੰਦਰ ਮਝੈਲ ਨੇ ਸਬੋਧਨ ਕੀਤਾ।
 
ਹਰਗੋਬਿੰਦਪੁਰ : ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਆਰਬਿਟ ਬੱਸ ਕਾਂਡ ਵਿਰੋਧੀ ਬਣੇ ਸਾਂਝੇ ਮੁਹਾਜ਼ ਦੇ ਸੱਦੇ 'ਤੇ ਜਨਵਾਦੀ ਇਸਤਰੀ ਸਭਾ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ, ਭਾਰਤੀ ਕਿਸਾਨ ਯੂਨੀਅਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਸੰਸਦੀ ਸਕੱਤਰ ਦੇਸਰਾਜ ਧੁੱਗਾ ਦੇ ਦਫਤਰ ਸਾਹਮਣੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਸਾੜਿਆ ਗਿਆ।
 
ਖਡੂਰ ਸਾਹਿਬ : ਆਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਵੱਲੋਂ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਮਨਜੀਤ ਸਿੰਘ ਮੰਨਾ ਦੇ ਘਰ ਸਾਹਮਣੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ। ਇਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਬੀਰ ਸਿੰਘ ਵੈਰੋਵਾਲ, ਨਿਰਮਲ ਸਿੰਘ ਛੱਜਲਵੱਡੀ, ਜਮਹੂਰੀ ਕਿਸਾਨ ਸਭਾ ਦੇ ਆਗੂ ਮੁਖਤਾਰ ਸਿੰਘ ਮੱਲਾ, ਗੁਰਮੇਜ ਸਿੰਘ ਤਿੰਮੋਵਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਹਰਪ੍ਰੀਤ ਬਟਾਰੀ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵੰਤ ਸਿੰਘ, ਪ੍ਰਭਜੀਤ ਸਿੰਘ ਤਿੰਮੋਵਾਲ, ਮੁਲਾਜ਼ਮ ਮੰਚ ਦੇ ਆਗੂ ਪ੍ਰਕਾਸ਼ ਸਿੰਘ, ਜਸਜੀਤ ਸਿੰਘ ਛੱਜਲਵੱਡੀ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਪਰਗਟ ਸਿੰਘ ਜਾਮਾਰਾਏ ਨੇ ਇਸ ਮੌਕੇ ਹੋਈ ਰੈਲੀ ਨੂੰ ਸੰਬੋਧਨ ਕੀਤਾ।
 
ਚੋਗਾਵਾਂ/ਲੋਪੋਕੇ : ਮੋਗਾ ਆਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਅਤੇ ਜ਼ਿਲ੍ਹਾ ਇੰਚਾਰਜਾਂ ਦੇ ਘਰਾਂ ਅੱਗੇ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਆਰਬਿਟ ਬੱਸ ਟਰਾਂਸਪੋਰਟ ਦੇ ਮਾਲਿਕ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਣ ਦੇ ਸੱਦੇ ਤਹਿਤ ਵੀਰ ਸਿੰਘ ਲੋਪੋਕੇ ਦੇ ਘਰ ਅੱਗੇ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ। ਇਸ ਮੁਜ਼ਾਹਰੇ ਨੂੰ ਧਰਮਿੰਦਰ ਅਜਨਾਲਾ, ਧੰਨਵੰਤ ਸਿੰਘ ਖਤਰਾਏ, ਡਾ. ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਉਮਰਪੁਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
 
ਬੁਤਾਲਾ : ਇਥੇ ਵੱਖ-ਵੱਖ ਮਜ਼ਦੂਰ, ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਵੱਲੋਂ ਬਾਬਾ ਬਕਾਲਾ ਸਾਹਿਬ ਦੇ ਮੇਨ ਬਜ਼ਾਰਾਂ ਵਿੱਚ ਸਰਕਾਰ ਖਿਲਾਫ ਵਿਸ਼ਾਲ ਰੋਸ ਰੈਲੀ ਕੀਤੀ ਗਈ ਅਤੇ ਹਲਕਾ ਜੰਡਿਆਲਾ ਗੁਰੂ ਦੇ ਅਕਾਲੀ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਦੀ ਬਾਬਾ ਬਕਾਲਾ ਸਾਹਿਬ ਸਥਿਤ ਕੋਠੀ ਅੱਗੇ ਰੈਲੀ ਕੀਤੀ ਗਈ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਸਾੜਿਆ ਗਿਆ। ਨਿਰਮਾਣ ਮਜਦੂਰਾਂ ਦੀ ਦੇਸ਼ ਵਿਆਪੀ ਹੜਤਾਲ ਨੂੰ ਪੰਜਾਬ ਭਰ 'ਚ ਭਰਵਾਂ ਹੁੰਗਾਰਾ
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਪਹਿਲੀ ਜੂਨ ਨੂੰ ਕੰਨਸਟਰਕਸ਼ਨ ਵਰਕਰਜ਼ ਫੈਡਰੇਸ਼ਨ ਆਫ ਇੰਡੀਆ (CWFI) ਦੇ ਸੱਦੇ 'ਤੇ ਇਕ ਰੋਜ਼ਾ ਦੇਸ਼ ਵਿਆਪੀ ਹੜਤਾਲ ਕੀਤੀ। ਇਸ ਹੜਤਾਲ ਵਿਚ ਪੰਜਾਬ ਦੇ 80 ਤੋਂ ਵੱਧ ਸ਼ਹਿਰਾਂ ਤੇ ਕਸਬਿਆਂ ਅੰਦਰ ਕੰਮ ਕਰਨ ਵਾਲੇ ਨਿਰਮਾਣ ਮਜ਼ਦੂਰਾਂ ਨੇ ਹਿੱਸਾ ਲਿਆ।
ਇਸ ਹੜਤਾਲ ਨੂੰ ਪੰਜਾਬ ਵਿਚ ਭਰਵਾਂ ਹੁੰਗਾਰਾ ਮਿਲਿਆ।  ਪੰਜਾਬ ਅੰਦਰ 1 ਲੱਖ ਤੋਂ ਵੱਧ ਮਜ਼ਦੂਰਾਂ ਨੇ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ਅੰਦਰ ਹੜਤਾਲ ਕਰਕੇ ਰੈਲੀਆਂ ਕੀਤੀਆਂ। ਇਹ ਹੜਤਾਲ ਸਮੁੱਚੇ ਦੇਸ਼ ਅੰਦਰ ਨਿਰਮਾਣ ਮਜ਼ਦੂਰਾਂ ਦੀ ਭਲਾਈ ਲਈ ਬਣੇ ''ਦੀ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਰੈਗੂਲੇਸ਼ਨ ਆਫ ਇੰਪਲਾਈਮੈਂਟ ਐਂਡ ਕੰਡੀਸ਼ਨ ਆਫ ਸਰਵਿਸ ਐਕਟ 1996'' ਨੂੰ ਸਾਰਥਿਕ ਰੂਪ ਵਿਚ ਲਾਗੂ ਕਰਾਉਣ, ਮਜ਼ਦੂਰਾਂ ਦੀ ਭਲਾਈ ਲਈ ਇਕੱਤਰ ਹੋ ਰਹੇ ਸੈਸ ਨੂੰ ਮਜ਼ਦੂਰਾਂ ਅੰਦਰ ਵੰਡਾਉਣ, ਘੱਟੋ ਘੱਟ ਉਜਰਤਾਂ 15000 ਰੁਪਏ ਕਰਾਉਣ, ਨਿਰਮਾਣ ਕੰਮਾਂ ਵਿਚ ਵਰਤੀ ਜਾਣ ਵਾਲੀ ਸਮੱਗਰੀ ਸੀਮਿੰਟ, ਸਰੀਆ, ਲੱਕੜ, ਪੇਂਟ, ਸੈਨੇਟਰੀ, ਸ਼ੀਸ਼ਾ ਆਦਿ ਦੇ ਵੱਧ ਰਹੇ ਰੇਟਾਂ ਦੀ ਰੋਕਥਾਮ, ਨਿਰਮਾਣ ਕੰਮਾਂ ਵਿਚ ਸਿੱਧੇ ਬਦੇਸ਼ੀ ਪੂੰਜੀ ਨਿਵੇਸ਼ ਦੇ ਵਿਰੁੱਧ, ਆਰਐਸਬੀਵਾਈ ਦੀ ਰਾਸ਼ੀ 1,00,000 ਕਰਾਉਣ, ਅੰਤਰਰਾਜੀ ਮਜ਼ਦੂਰਾਂ ਨੂੰ 1979 ਦੇ ਕਾਨੂੰਨ ਮਾਤਾਬਿਕ ਸਹੂਲਤਾ ਦੇਣ ਤੇ ਸਮਾਰਟ ਕਾਰਡ  ਜਾਰੀ ਕਰਾਉਣ, ਨਿਰਮਾਣ ਮਜ਼ਦੂਰਾਂ ਨੂੰ ਘਰ ਦੇਣ, ਨਿਰਮਾਣ ਕੰਮਾਂ ਵਾਲੀਆਂ ਥਾਵਾਂ 'ਤੇ ਪੂਰੇ ਸੇਫਟੀ ਪ੍ਰਬੰਧ ਕਰਨ ਅਤੇ ਰੇਤ ਬੱਜਰੀ ਨੂੰ ਮਾਫੀਏ ਦੇ ਕੰਟਰੋਲ ਨੂੰ ਮੁਕਤ ਕਰਾਉਣ ਲਈ ਕੀਤੀ ਗਈ।
ਇਸ ਮੌਕੇ ਪੰਜਾਬ ਅੰਦਰ ਵੱਖ ਵੱਖ ਥਾਵਾਂ 'ਤੇ ਹੋਈਆਂ ਰੈਲੀਆਂ ਨੂੰ ਕਾਮਰੇਡ ਮੰਗਤ ਰਾਮ ਪਾਸਲਾ, ਨੱਥਾ ਸਿੰਘ, ਇੰਦਰਜੀਤ ਗਰੇਵਾਲ, ਹਰਿੰਦਰ ਰੰਧਾਵਾ, ਨੰਦ ਲਾਲ, ਜਸਵੰਤ ਸਿੰਘ ਸੰਧੂ, ਮਾਸਟਰ ਸੁਭਾਸ਼ ਸ਼ਰਮਾ, ਗੰਗਾ ਪ੍ਰਸ਼ਾਦ, ਜਗੀਰ ਸਿੰਘ, ਬਲਵਿੰਦਰ ਛੇਹਰਟਾ, ਬਲਦੇਵ ਸਿੰਘ ਸੁਲਤਾਨਪੁਰ, ਗੁਰਦੀਪ ਰਾਏਕੋਟ, ਅਮਰਜੀਤ ਘਨੌਰ, ਗੁਰਮੇਲ ਸਿੰਘ ਬਰਨਾਲਾ, ਗੁਰਸੇਵਕ ਸਿੰਘ ਫਰੀਦਕੋਟ, ਬਚਨ ਯਾਦਵ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਅਰਚਨਾ ਦੇਵੀ, ਸਰਵਣ ਸਿੰਘ, ਸਤਿਆ ਨਰਾਇਣ, ਰਾਮ ਬਿਲਾਸ, ਅਵਤਾਰ ਸਿੰਘ ਨਾਗੀ, ਸੰਤੋਖ ਸਿੰਘ, ਬਲਦੇਵ ਸਿੰਘ ਕਾਦੀਆਂ, ਦਤਾਰ ਸਿੰਘ ਠੱਕਰਸੰਧੂ, ਆਤਮਾ ਰਾਮ, ਜਰਨੈਲ ਸਿੰਘ, ਜੰਗੀ ਪ੍ਰਸ਼ਾਦ, ਨੰਦ ਕਿਸ਼ੋਰ, ਨੰਦ ਲਾਲ ਰਾਮ ਦਾਸ ਗੌਤਮ, ਨਿਰਮਲ ਸਿੰਘ ਮਲੋਟ, ਓਮ ਪ੍ਰਕਾਸ਼ ਮੁਕਤਸਰ ਨੇ ਸੰਬੋਧਨ ਕੀਤਾ। ਹੜਤਾਲੀ ਮਜ਼ਦੂਰਾਂ ਨੂੰ  ਉਸ ਸਮੇਂ ਹੋਰ ਵਧੇਰੇ ਬਲ ਮਿਲਿਆ ਜਦੋਂ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਸਰਵਸ਼੍ਰੀ ਕੁਲਵੰਤ ਸਿੰਘ ਸੰਧੂ, ਡਾ. ਸਤਨਾਮ ਸਿੰਘ ਅਜਨਾਲਾ, ਮਲਕੀਅਤ ਸਿੰਘ ਵਜੀਦਕੇ, ਰਤਨ ਸਿੰਘ ਰੰਧਾਵਾ, ਛੱਜੂ ਰਾਮ ਰਿਸ਼ੀ, ਪਰਗਟ ਸਿੰਘ ਜਾਮਾਰਾਏ, ਸੋਹਣ ਸਿੰਘ ਸਲੇਮਪੁਰੀ ਸਾਰੇ ਜਮਹੂਰੀ ਕਿਸਾਨ ਸਭਾ ਆਗੂਆਂ ਤੇ ਗੁਰਨਾਮ ਸਿੰਘ ਦਾਊਦ, ਦਰਸ਼ਨ ਨਾਹਰ, ਲਾਲ ਚੰਦ, ਪੂਰਨ ਚੰਦ, ਗੁਰਤੇਜ਼ ਹਰੀਨੌ, ਜਗਜੀਤ ਜੱਸੇਆਣਾ, ਲਾਲ ਚੰਦ ਕਟਾਰੂਚੱਕ, ਮਹੀਪਾਲ,  ਸਾਰੇ ਦਿਹਾਤੀ ਮਜ਼ਦੂਰ ਸਭਾ ਤੋਂ ਇਲਾਵਾ ਹਰਕੰਵਲ ਸਿੰਘ, ਹਰਚਰਨ ਸਿਘ, ਵੇਦ ਪ੍ਰਕਾਸ਼, ਸਤਪਾਲ ਸਹੋਤਾ, ਰਮੇਸ਼ ਚੰਦਰ ਸ਼ਰਮਾ, ਰਾਮ ਕਿਸ਼ਨ, ਦਰਸ਼ਨ ਬੇਲੂਮਾਜਰਾ, ਸੱਜਣ ਸਿੰਘ ਆਦਿ ਨੇ ਰੈਲੀਆਂ ਵਿਚ ਸ਼ਾਮਲ ਹੋ ਕੇ ਉਨ੍ਹਾਂ ਦਾ ਸਮਰਥਨ ਕੀਤਾ।
 
ਰਾਹੋਂ :  ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਰਾਹੋਂ ਅਤੇ ਆਸਪਾਸ ਦੇ ਇਲਾਕੇ ਦੇ ਨਿਰਮਾਣ ਮਜਦੂਰਾਂ ਤੇ ਮਿਸਤਰੀਆਂ ਨੇ ਕੰਮ ਬੰਦ ਰੱਖ ਕੇ ਹੜਤਾਲ ਕੀਤੀ। ਰਾਹੋਂ ਦੇ ਥਾਣਾ ਰੋਡ 'ਤੇ ਸਥਿਤ ਡਾ. ਅੰਬੇਡਕਰ ਪਾਰਕ ਦੇ ਮਜ਼ਦੂਰਾਂ ਵਲੋਂ ਰੋਸ ਰੈਲੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਬਲਬੀਰ ਭਾਰਟਾ, ਗੁਰਮੇਲ ਸਿੰਘ ਤੇ ਬਖਸ਼ੀਸ਼ ਸਿੰਘ ਝੰਡੇਵਾਲ ਨੇ ਕੀਤੀ। ਇਸ ਰੈਲੀ ਨੂੰ ਯੂਨੀਅਨ ਦੇ ਸੂਬਾਈ ਉਪ ਪ੍ਰਧਾਨ ਸਰੂਪ ਸਿੰਘ ਰਾਹੋਂ ਤੋਂ ਇਲਾਵਾ ਦਿਹਾਤੀ ਮਜ਼ਦੂਰ ਸਭਾ ਦੇ ਜਸਪਾਲ ਕਲਾਮ, ਸੁਰਿੰਦਰ ਭੱਟੀ, ਸੁਖਦੇਵ ਸੁੱਖਾ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਿੰਸੀਪਲ ਇਕਬਾਲ ਸਿੰਘ, ਗੁਰਮੇਲ ਰਾਮ, ਮਨਜੀਤ ਸਿੰਘ ਸੈਣੀ, ਰਮਨ ਕੁਮਾਰ, ਜ਼ਿਲ੍ਹਾ ਕਨਵੀਨਰ ਕਿਸ਼ਨ ਸਿੰਘ ਬਾਲੀ, ਵਿਨੋਦ ਕੁਮਾਰ ਤੇ ਸੰਜੇ ਸ਼ਰਮਾ ਆਦਿ ਨੇ ਸੰਬੋਧਨ ਕੀਤਾ।
 
ਤਰਨ ਤਾਰਨ : ਨਿਰਮਾਣ ਮਜ਼ਦੂਰ ਯੂਨੀਅਨ ਦੇ ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਹੜਤਾਲ ਕਰਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਫਤਰ ਤੱਕ ਰੋਸ ਮਾਰਚ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਦੀ ਅਗਵਾਈ ਗੁਰਵੇਲ ਸਿੰਘ ਪੰਡੋਰੀ, ਅਵਤਾਰ ਸਿੰਘ ਲਾਡੀ ਦਰਾਜਕੇ ਅਤੇ ਹਰਜੀਤ ਸਿੰਘ ਵੇਈਂਪੂੰਈ ਨੇ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਮਜ਼ਦੂਰਾਂ ਲਈ ਲੇਬਰਸ਼ੈੱਡ, ਪਾਣੀ, ਬਾਥਰੂਮਾਂ ਦਾ ਫੌਰੀ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਪਰਮਜੀਤ ਸਿੰਘ ਵੇਈਂਪੂਈਂ, ਬਲਵਿੰਦਰ ਸਿੰਘ ਖਡੂਰ ਸਾਹਿਬ, ਕੁਲਦੀਪ ਸਿੰਘ, ਚਮਕੌਰ ਸਿੰਘ ਦਰਾਜਕੇ, ਹੀਰਾ ਸਿੰਘ, ਬਿੰਦਰ ਸਿੰਘ, ਜਰਨੈਲ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।
 
ਸੁਲਤਾਨਪੁਰ ਲੋਧੀ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਸਥਾਨਕ ਇਕਾਈ ਵਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਸੁਲਤਾਨਪੁਰ ਲੋਧੀ ਬਸ ਸਟੈਂਟ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੂਬਾ ਕਮੇਟੀ ਮੈਂਬਰ ਕਾਮਰੇਡ ਬਲਦੇਵ ਸਿੰਘ, ਹਰਬੰਸ ਸਿੰਘ ਹੈਬਤਪੁਰ, ਸਤ ਨਰਾਇਣ ਮਹਿਤਾ, ਮਾ. ਚਰਨ ਸਿੰਘ, ਸਵਰਨ ਸਿੰਘ ਠੱਟਾ ਪੁਰਾਣਾ, ਪਰਗਟ ਸਿੰਘ ਜਾਮਾਰਾਏ ਸੂਬਾ ਸਕੱਤਰੇਤ ਮੈਂਬਰ ਸੀ.ਪੀ.ਐਮ.ਪੰਜਾਬ ਤੋਂ ਇਲਾਵਾ ਮੋਹਨ ਸਿੰਘ ਹਾਜੀਪੁਰ, ਸਰਿੰਦਰ ਸਿੰਘ, ਹੁਸੈਨਪੁਰ ਦੂਲੋਵਾਲ, ਇਕਬਾਲ ਮੁਹੰਮਦ, ਸਰਵਨ ਸਿੰਘ ਦੁਲੋਵਾਲ, ਕੁਲਦੀਪ ਸਿੰਘ ਡਡਵਿੱਡੀ, ਬਾਬਾ ਕੁਲਵੰਤ ਸਿੰਘ ਅਮਰੀਕ ਸਿੰਘ ਮਸੀਤਾਂ, ਬਲਵਿੰਦਰ ਸਿੰਘ ਅਮਾਨੀਪੁਰ, ਤਵਾਰਕ ਨੇ ਵੀ ਸੰਬੋਧਨ ਕੀਤਾ।
ਰਿਹਾਇਸ਼ੀ ਪਲਾਟਾਂ ਤੇ ਰੂੜੀਆਂ ਲਈ ਥਾਂ ਵਾਸਤੇ ਜਿੱਤਾਂ ਵੱਲ ਵੱਧ ਰਿਹਾ ਸੰਘਰਸ਼
ਦਿਹਾਤੀ ਮਜ਼ਦੂਰ ਸਭਾ ਪੰਜਾਬ ਅਤੇ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਅਗਵਾਈ ਵਿਚ ਬਲਾਕ ਸ਼੍ਰੀ ਹਰਗੋਬਿੰਦਪੁਰ ਅਤੇ ਬਲਾਕ ਕਾਦੀਆਂ ਦੇ ਵੱਖ ਵੱਖ ਪਿੰਡਾਂ ਵਿਚ ਪੰਜ ਪੰਜ ਮਰਲੇ ਦੇ ਪਲਾਟਾਂ ਅਤੇ ਰੂੜੀਆਂ ਲਈ ਥਾਂ ਤੇ ਸਮਾਜਿਕ ਲੁੱਟ ਖਸੁੱਟ ਦੇ ਖਿਲਾਫ ਪਿਛਲੇ ਸਮੇਂ ਤੋਂ ਸੰਘਰਸ਼ ਲੜਿਆ ਜਾ ਰਿਹਾ ਹੈ। ਇਹਨਾਂ ਦੋਹਾਂ ਬਲਾਕਾਂ ਦੇ ਵੱਖ ਵੱਖ ਪਿੰਡਾਂ ਦੀਆਂ ਔਰਤਾਂ ਅਤੇ ਮਜ਼ਦੂਰਾਂ ਵਲੋਂ ਬੀ.ਡੀ.ਪੀ.ਓ. ਦਫਤਰਾਂ ਅੱਗੇ ਆਪਣੀਆਂ ਮੰਗਾਂ ਮਨਵਾਉਣ ਲਈ ਧਰਨੇ ਮਾਰੇ ਗਏ ਹਨ, ਜਿਸ ਦੇ ਦਬਾਅ ਸਦਕਾ ਕਈਆਂ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਮਤੇ ਪਾਏ ਗਏ ਹਨ। ਲੇਕਿਨ ਮਜਦੂਰ ਵਿਰੋਧੀ ਖਾਸੇ ਵਾਲੀ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਗਰੀਬ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦੇਣ ਤੋਂ ਲਗਾਤਾਰ ਪਾਸਾ ਵੱਟ ਰਹੀ ਹੈ। ਇਸ ਦੇ ਸਿੱਟੇ ਵਜੋਂ ਬਲਾਕ ਸ਼੍ਰੀ ਹਰਗੋਬਿੰਦਪੁਰ ਅਤੇ ਬਲਾਕ ਕਾਦੀਆਂ ਦੇ ਗਰੀਬ ਲੋਕ ਸੰਘਰਸ਼ ਦੇ ਮੈਦਾਨ ਵਿਚ ਹਨ। ਪੰਜਾਬ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਆ ਚੁੱਕਾ ਹੈ ਕਿਉਂਕਿ ਇਹੀ ਸਰਕਾਰ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਵਾਅਦੇ ਤੋਂ ਹੁਣ ਮੁੱਕਰ ਗਈ ਹੈ। ਮਜ਼ਦੂਰ ਜਥੇਬੰਦੀਆਂ ਦੇ ਦਬਾਅ ਹੇਠ ਕੁੱਝ ਗੱਲਾਂ ਮੰਨੀਆਂ ਵੀ ਗਈਆਂ ਹਨ ਕਿ ਪਿੰਡ ਦੀ ਪੰਚਾਇਤ ਮਤਾ ਪਾ ਕੇ ਲੋੜਵੰਦ ਲੋਕਾਂ ਨੂੰ ਪਲਾਟ ਦੇ ਸਕਦੀ ਹੈ। ਲੇਕਿਨ ਪਿੰਡਾਂ ਵਿਚ ਆਪਸੀ ਧੜੇਬੰਦੀਆਂ ਕਾਰਨ ਲੋਕਾਂ ਨੂੰ ਪਲਾਟ ਦੇਣ ਲਈ ਪੰਚਾਇਤਾਂ ਅਮਲ ਵਿਚ ਨਹੀਂ ਲਿਆ ਰਹੀਆਂ ਹਨ। ਪਿੰਡ ਮਨੇਸ਼ ਵੀ ਇਸ ਦਾ ਇਕ ਉਦਾਹਰਨ ਹੈ। ਜਿਥੋਂ ਦੀਆਂ ਬਹਾਦਰ ਔਰਤਾਂ ਨੇ ਪਲਾਟਾਂ ਦੀ ਲੜਾਈ ਸ਼ੁਰੂ ਕੀਤੀ ਹੈ। ਪਿਛਲੇ ਸਮੇਂ ਵਿਚ ਡੀ.ਡੀ.ਪੀ.ਓ. ਗੁਰਦਾਸਪੁਰ ਅਤੇ ਬੀ.ਡੀ.ਪੀ.ਓ. ਕਾਦੀਆਂ ਦੇ ਦਫਤਰਾਂ ਅੱਗੇ ਧਰਨੇ ਵੀ ਦਿੱਤੇ ਹਨ। ਉਹਨਾਂ ਦੀ ਮੰਗ ਹੈ ਕਿ ਪਿੰਡ ਪਿੰਡ ਵਿਚ ਗਰੀਬ ਲੋਕਾਂ ਨੂੰ 5-5 ਮਰਲੇ ਦੇ ਪਲਾਟ ਅਤੇ ਕੂੜਾ ਸੁੱਟਣ ਲਈ ਰੂੜੀਆਂ ਵਾਸਤੇ ਥਾਂ ਦਿੱਤੀ ਜਾਵੇ। ਇਸ ਮਕਸਦ ਲਈ ਕੁਝ ਪਿੰਡਾਂ ਦੀਆਂ ਪੰਚਾਇਤਾਂ ਕੋਲੋ ਮਤਾ ਵੀ ਪਾ ਲਿਆ ਹੈ ਲੇਕਿਨ ਪੰਚਾਇਤ ਸੈਕਟਰੀ ਅਤੇ ਪ੍ਰਸ਼ਾਸ਼ਨ ਵਲੋਂ ਨਿਸ਼ਾਨਦੇਹੀ ਦੀ ਆਨਾਕਾਨੀ ਕੀਤੀ ਜਾ ਰਹੀ ਹੈ। ਮਾਈ ਭਾਗੋ ਦੀਆਂ ਵਾਰਸਾਂ ਪਿੰਡ ਮਨੇਸ਼ ਦੀਆਂ ਔਰਤਾ ਨੇ ਇਸ ਸੰਘਰਸ਼ ਲਈ ਦਿਨ ਰਾਤ ਕੀਤਾ ਹੋਇਆ ਹੈ। ਇਸ ਮੋਰਚੇ ਦੀ ਅਗਵਾਈ ਕਰ ਰਹੀਆਂ ਔਰਤਾਂ ਨੇ ਲੜਾਈ ਜਿੱਤ ਤੱਕ ਜਾਰੀ ਰੱਖਣ ਦਾ ਅਹਿਦ ਕੀਤਾ ਹੈ।
 
ਕਲਾਲ ਮਾਜਰਾ ਦੇ ਲੋਕਾਂ ਵੱਲੋਂ ਪੁਲਸ ਦੇ ਪੱਖਪਾਤੀ ਵਤੀਰੇ ਵਿਰੁੱਧ ਰੋਸ ਪ੍ਰਦਰਸ਼ਨਮਹਿਲ ਕਲਾਂ ਦੇ ਪਿੰਡ ਕਲਾਲ ਮਾਜਰਾ ਵਿਖੇ ਕਿਸਾਨ ਬਲੌਰ ਸਿੰਘ ਪੁੱਤਰ ਗੁਰਦੇਵ ਸਿੰਘ ਨਾਲ ਧੱਕੇਸ਼ਾਹੀ ਕਰਕੇ ਥਾਣਾ ਮਹਿਲ ਕਲਾਂ ਦੀ ਪੁਲਸ ਵੱਲੋਂ ਇਕ ਧਿਰ ਨਾਲ ਮਿਲੀਭੁਗਤ ਕਰਕੇ ਕਿਸਾਨ ਦਾ ਸੋਨਾਲੀਕਾ ਟਰੈਕਟਰ, ਹੋਰ ਸਾਮਾਨ ਥਾਣੇ ਲਿਜਾ ਕੇ ਬੰਦ ਕਰਨ ਅਤੇ ਕਿਸਾਨ ਪਰਵਾਰ ਨੂੰ ਮਾਨਸਿਕ ਤੌਰ 'ਤੇ ਜ਼ਲੀਲ ਕੀਤੇ ਜਾਣ ਦੇ ਵਿਰੋਧ ਵਿਚ ਪਿੰਡ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਸਾਂਝੇ ਤੌਰ 'ਤੇ ਰੋਸ ਰੈਲੀ ਕਰਕੇ ਪੁਲਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਹੋਏ ਇਕੱਠ ਨੂੰ ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਮਲਕੀਤ ਸਿੰਘ ਵਜੀਦਕੇ, ਜ਼ਿਲ੍ਹਾ ਸਕੱਤਰ ਜਸਪਾਲ ਸਿੰਘ ਮਹਿਲ ਕਲਾਂ, ਮੀਤ ਪ੍ਰਧਾਨ ਅਮਰਜੀਤ ਸਿੰਘ ਕੁੱਕੂ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਕਲਾਲ ਮਾਜਰਾ, ਬਘੇਲ ਸਿੰਘ ਸਹਿਜੜਾ, ਰਾਮ ਪ੍ਰਵੇਸ਼ ਸਿੰਘ ਕਲਾਲ ਮਾਜਰਾ ਨੇ ਸੰਬੋਧਨ ਕੀਤਾ। ਜਥੇਬੰਦਕ ਰੋਹ ਨੂੰ ਵੇਖਦਿਆਂ ਥਾਣਾ ਮੁਖੀ ਨੇ ਟਰੈਕਟਰ ਸਣੇ ਹੋਰ ਸਾਮਾਨ ਤੁਰੰਤ ਹੀ ਵਾਪਸ ਕਰ ਦਿੱਤਾ ਅਤੇ ਨਾਲ ਹੀ ਕਿਸਾਨ ਦੀ ਜ਼ਮੀਨ ਵਿਚ ਬੇਲੋੜੀ ਦਖ਼ਲ-ਅੰਦਾਜ਼ੀ ਕਰਨ ਵਾਲੀ ਧਿਰ ਨੂੰ ਸਖ਼ਤ ਤਾੜਨਾ ਵੀ ਕੀਤੀ।



नौजवानों व छात्रों द्वारा फतेहाबाद (हरियाणा) में जनसभा व प्रदर्शनशहीद भगत सिंह नौजवान सभा पंजाब-हरियाणा की फतेहाबाद (हरियाणा) जिला ईकाई द्वारा विगत 28 मई को फतेहाबाद जिला केंद्र पर जोरदार प्रदर्शन किया गया। इस प्रदर्शन का मुख्य उद्देश्य राज्य में एक जुझारू छात्र-युवा आंदोलन का निर्माण करना था। प्रदर्शन से पहले स्थानीय जाट धर्मशाला में एक विशाल जन सभा का आयोजन किया गया जिसे नौजवान सभा के पूर्व राज्याध्यक्ष लाल चंद कटारूचक्क एंव वर्तमान महासचिव मनदीप सिंंह रतिया ने संबोधित किया। हरियाणा जैसे वैचारिक रूप में पिछड़े प्रदेश में हुए इस प्रदर्शन में बड़ी संख्या में लड़कियों विशेषकर छात्राओं का शामिल होना, राज्य के युवा आंदोलन के सशक्त भविष्य का स्पष्ट संदेश था। ज्ञात हो कि शहीद भगत सिंह नौजवान सभा पंजाब-हरियाणा के जिला स्तरीय प्रतिनिधि सम्मेलन, जो पिछले दिनों फतेहाबाद में हुआ था, में ये निर्णय लिया गया था कि जिले के अधिकतर गांवों/कस्बों में सघन जन संपर्क अभियान चलाने के पश्चात सभी युवाओं को स्थाई रोजगार तथा रोजगार न मिलने तक सम्मानजनक बेरोजगारी भत्ता दिए जाने, शिक्षा का निजीकरण, सांप्रदायिकता बंद करके सभी को मुफ्त एवं एक समान शिक्षा दिये जाने, सभी को संपूर्ण स्वास्थ्य सेवाएं निशुल्क दिये जाने, समस्त विभागों विशेषकर शौक्षणिक एवं स्वास्थ्य विभाग में अवश्यकता अनुसार,भर्ती किये जाने, पीने के लिए पेयजल का प्रबंध निशुल्क किए जाने, नशाखोरी, भ्रष्टाचार-भाई-भतीजावाद पर तुरंत प्रभाव से रोक लगाने एवं दोषियों के विरुद कड़ी कार्यवाही किये जाने, हरियाणा के अधिकांश भाग से होकर गुजरती घग्गर नदी को पूर्णत: प्रदूशन मुक्त किये जाने आदि मांगों की प्राप्ति के लिए हरियाणा प्रांत में एक सशक्त जुझारू युवक आंदोलन का निर्माण किया जाए और उसके पहले पड़ाव में फतेहाबाद जिला सचिवालय पर विशाल जनसभा व जुझारू छात्र युवा प्रर्दशन किया जाए। 28 मई का प्रदर्शन उसी निर्णय को साकार करने हेतु किया गया। वर्णनीय है कि इस अभियान में मेहनतकश वर्गों के अन्य भागों की जायज मांगों का भी जोर-शोर से प्रचार एवं समर्थन किया गया। इस प्रदर्शन में छात्र युवाओं की विशाल भागीदारी सुनिश्चित करने हेतु सभा की फतेहाबाद जिला ईकाई के अध्यक्ष अजय सिधानी, सचिव निर्भय सिंह रतिया, राज्य कमेटी सदस्य सुखविंदर सिधानी, अमन रतिया, जीतू रानी, सुरिंद्र टोहाणा, रविन्द्र टोहाणा आदि के नेतृत्व में सौ से अधिक गांवों के अतिरिक्त टोहाणा जाखल-रतिया आदि कस्बों के मौहल्लों में सघन जन संपर्क अभियान चलाया गया।
इन रैलियों में जहां लोगों खासकर युवाओं को केंद्र की मोदी और हरियाणा में नवगठित खट्टर सरकार की जन विरोधी नीतियों से अवगत करवाया गया वहीं साथ ही सभा की केंद्रीय मांग ‘‘बराबर शिक्षा, सेहत व रोजगार सब को मिले यह अधिकार’’ की प्राप्ति के लिये विशाल स्तर पर लामबंद होने एवं जुझारू आंदोलन चलाने का आह्वान भी किया गया। इस अभियान के तहत लोगों तक यह संदेश भी पहुंचाया गया कि केंद्रीय एवं राज्य सरकारें अपने साम्राज्यवादी आकाओं की लूट सुनिश्ति करने के लिए लोगों की एकता को छिन्न-भिन्न करने के उद्देश्य से जो सांप्रदायिकता उनमाद भडक़ाने का काम कर रही हैं। उस से सुचेत रहते हुए वर्गीय एकता का निर्माण किया जाए। इस पूरे कार्यक्रम में प्रांतवासियों का आह्वान किया गया कि आजादी संग्राम के महान शहीद करतार सिंह सराभा की शहीदी शताब्दी (1915-2015) के उपलक्ष्य में होने वाले कार्यक्रमों में बढ़चढ़ कर भाग लें। समस्त कार्यक्रम में देहाती मजदूर सभा हरियाणा ने समग्र सहियोग किया। प्रदर्शनकारियों के लिए सभा की स्त्री कार्यकत्ताओं द्वारा सादे लंगर का प्रबंध भी किया गया।
रिर्पोट : मनदीप सिंह रतिया 



रतिया पुलिस थाने के समक्ष धरना विगत दिनों सी.पी.एम. हरियाणा, शहीद भगत सिंह नौजवान सभा, देहाती मजदूर सभा, हरियाणा छात्र यूनियन, रतिया शहर के सामाजिक धार्मिक संगठनों व गणमान्य व्यक्तियों ने पुलिस के रवैये से क्षुब्ध होकर रतिया शहर में रोष मार्च निकाला व थाने के समक्ष धरना प्रदर्शन किया।
मामला यह है कि रतिया शहर तथा समीपवर्ती गांवों में आपराधिक घटनाएं, नशा बिक्री, चोरियां, खास कर पशुओं की चोरियां बहुत बड़े पैमाने पर हो रही है, परंतु स्थानीय पुलिस अधिकारी किन्ही अज्ञात कारणों से लोगों द्वारा ठीक निशानदेही किये जाने व तुरंत सूचना दिये जाने के बावजूद सक्रिय कार्रवाई नहीं कर रहे। प्रदर्शनकारियों की ओर से बोलने वाले वक्ताओं ने दोष लगाया कि पुलिस उचित कार्रवाई करने की बजाये फालतू बातों में समय लगाती है ताकि चोर अपने गंतव्य स्थान तक तय समय में सुरक्षित पहुंच पाएं। उन्होंने कहा कि ऐसा प्रतीत होता है जैसे पुलिस आम नागरिकों की बजाए चोरों की सुरक्षा के लिए ही तैनात है। यहां यह ऐलान भी किया गया कि इस पहली संगठनात्मक चेतावनी के बाद भी अगर पुलिस अधिकारियों का काम करने की सूरतेहाल यही रही तो और कड़ा संघर्ष किया जाएगा।
- रिपोर्ट : तेजिन्द्र सिंह थिंद

Tuesday, 9 June 2015

ਸੰਪਾਦਕੀ (ਸੰਗਰਾਮੀ ਲਹਿਰ-ਜੂਨ 2015) ਪੰਜਾਬ ਵਾਸੀਆਂ ਦੀਆਂ ਜੇਬਾਂ 'ਤੇ ਇਕ ਹੋਰ ਡਾਕਾ

ਲੱਕ ਤੋੜ ਮਹਿੰਗਾਈ ਦੇ ਭਾਰ ਹੇਠ ਪਹਿਲਾਂ ਹੀ ਕੁਚਲੇ ਜਾ ਰਹੇ ਲੋਕਾਂ ਉਪਰ ਬਾਦਲ ਸਰਕਾਰ ਨੇ ਹੁਣ ਹੋਰ ਭਾਰ ਲੱਦ ਦਿੱਤਾ ਹੈ। ਮੰਤਰੀ ਮੰਡਲ ਦੀ 20 ਮਈ ਨੂੰ ਹੋਈ ਮੀਟਿੰਗ ਵਿਚ ਇਸ ਦਿਸ਼ਾ ਵਿਚ ਫੈਸਲੇ ਕੀਤੇ ਗਏ ਹਨ। ਇਕ ਫੈਸਲੇ ਅਨੁਸਾਰ ਢਾਂਚਾਗਤ ਵਿਕਾਸ ਟੈਕਸ ਦੇ ਨਾਂਅ ਹੇਠ, ਰਹਿੰਦੇ ਸਾਲ ਦੌਰਾਨ, ਲੋਕਾਂ ਦੀਆਂ ਜੇਬਾਂ 'ਚੋਂ 1400 ਕਰੋੜ ਰੁਪਏ ਹੋਰ ਕਢਵਾਏ ਜਾਣਗੇ। ਇਕ ਹੋਰ ਫੈਸਲੇ ਅਨੁਸਾਰ ਪ੍ਰਾਂਤ ਅੰਦਰ ਦਰਾਮਦ ਕੀਤੀ ਜਾ ਰਹੀ ਖੰਡ ਉਪਰ 11% ਦੀ ਦਰ ਨਾਲ ਚੁੰਗੀ ਫੀਸ ਵਸੂਲੀ ਜਾਵੇਗੀ, ਜਿਹੜੀ ਕਿ ਖੰਡ ਦੀਆਂ ਕੀਮਤਾਂ ਨੂੰ ਹੋਰ ਹੁਲਾਰਾ ਦੇਵੇਗੀ। ਢਾਂਚਾਗਤ ਵਿਕਾਸ ਟੈਕਸ, ਜਿਸ ਨੂੰ ਇਨਫਰਾਸਟਰਕਚਰ ਡਿਵੈਲਪਮੈਂਟ (ID) ਸੈਸ ਦਾ ਨਾਂਅ ਦਿੱਤਾ ਜਾਂਦਾ ਹੈ, ਪ੍ਰਾਂਤ ਅੰਦਰ ਡੀਜ਼ਲ ਦੀ ਵਿਕਰੀ ਉਪਰ ਇਕ ਰੁ. ਪ੍ਰਤੀ ਲੀਟਰ ਦੀ ਦਰ ਨਾਲ ਲਾਇਆ ਗਿਆ ਹੈ। ਪੈਟਰੋਲ ਉਪਰ ਇਸ ਨੂੰ ਇਕ ਰੁਪਏ ਤੋਂ ਵਧਾਕੇ ਦੋ ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਇਹ ਟੈਕਸ ਬਿਜਲੀ ਬਿੱਲਾਂ ਉਪਰ 5 ਰੁਪਏ ਪ੍ਰਤੀ ਸੈਂਕੜਾ ਦੀ ਦਰ ਨਾਲ ਵਸੂਲਿਆ ਜਾਵੇਗਾ। ਅਚੱਲ ਜਾਇਦਾਦ ਦੀ ਖਰੀਦ ਉਪਰ ਭਾਵ ਰਜਿਸਟਰੀ ਕਰਾਉਣ ਵੇਲੇ ਵੀ ਹੁਣ 1% ਦੀ ਦਰ ਨਾਲ ਇਹ ਟੈਕਸ ਵਾਧੂ ਦੇਣਾ ਪਵੇਗਾ। ਸਰਕਾਰ ਦਾ ਅਨੁਮਾਨ  ਹੈ ਕਿ ਇਸ ਟੈਕਸ ਨਾਲ ਪੈਟਰੋਲੀਅਮ ਪਦਾਰਥਾਂ ਤੋਂ ਹੀ 490 ਕਰੋੜ ਰੁਪਏ ਸਲਾਨਾ ਦੀ ਹੋਰ ਆਮਦਨ ਹੋਵੇਗੀ, ਜਦੋਂਕਿ ਇਸ ਨਾਲ ਕੁੱਲ ਆਮਦਨ ਦੇ ਅਨੁਮਾਨ 1400 ਕਰੋੜ ਰੁਪਏ ਦੇ ਦੱਸੇ ਗਏ ਹਨ। 
ਬਾਦਲ ਸਰਕਾਰ ਦੇ ਇਸ ਲੋਕਮਾਰੂ ਫੈਸਲੇ ਨਾਲ ਸੁਭਾਵਕ ਹੀ ਪ੍ਰਾਂਤ ਅੰਦਰ ਮਹਿੰਗਾਈ ਵਿਚ ਹੋਰ ਤਿੱਖਾ ਵਾਧਾ ਹੋਵੇਗਾ। ਬਿਜਲੀ ਦੇ ਘਰੇਲੂ ਬਿਲ ਪਹਿਲਾਂ ਹੀ ਬਹੁਤ ਜ਼ਿਆਦਾ ਹਨ ਅਤੇ ਲੋਕਾਂ ਦੀ ਵੱਡੀ ਬਹੁਗਿਣਤੀ ਲਈ ਇਹਨਾਂ ਦੀ ਅਦਾਇਗੀ ਕਰਨੀ ਇਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਅਜੇ ਪਿਛਲੇ ਦਿਨੀਂ ਹੀ ਬਿਜਲੀ ਰੈਗੂਲੇਟਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਘਰੇਲੂ ਖਪਤ ਦੀ ਬਿਜਲੀ ਦੇ ਮੁੱਲ ਵਿਚ 4 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਵਾਧਾ ਕੀਤਾ ਗਿਆ ਹੈ। ਬਿਜਲੀ ਬਿੱਲਾਂ ਉਪਰ 5% ਦੀ ਦਰ ਨਾਲ ਹੁਣ ਇਹ ਨਵਾਂ ਸੈਸ ਲਾਏ ਜਾਣ ਨਾਲ ਨਿਸ਼ਚੇ ਹੀ ਲੋਕਾਂ ਦੀਆਂ ਆਰਥਕ ਮੁਸ਼ਕਲਾਂ ਵਿਚ ਹੋਰ ਵਾਧਾ ਹੋਵੇਗਾ। ਇਸ ਤੋਂ ਬਿਨਾਂ ਇਸ ਨਵੇਂ ਸੈਸ ਨਾਲ ਸਨਅਤੀ ਖੇਤਰ ਵਿਚ ਵਰਤੀ ਜਾਂਦੀ ਬਿਜਲੀ ਵੀ ਹੋਰ ਮਹਿੰਗੀ ਹੋ ਜਾਵੇਗੀ ਅਤੇ ਸਮੁੱਚੀ ਸਨਅਤੀ ਪੈਦਾਵਾਰ ਦੇ ਲਾਗਤ ਖਰਚੇ ਵੱਧ ਜਾਣ ਨਾਲ ਸਨਅਤਕਾਰ ਵੀ ਉਹਨਾਂ ਵਸਤਾਂ ਦੀਆਂ ਕੀਮਤਾਂ ਲਾਜ਼ਮੀ ਵਧਾਉਣਗੇ। ਜਿਸ ਨਾਲ, ਅੰਤਮ ਸਿੱਟੇ ਵਜੋਂ, ਖਪਤਕਾਰਾਂ ਉਪਰ ਮਹਿੰਗਾਈ ਦਾ ਭਾਰ ਹੋਰ ਵੱਧ ਜਾਵੇਗਾ। 
ਜਿਥੋਂ ਤੱਕ ਪੈਟਰੋਲ ਤੇ ਡੀਜ਼ਲ ਦਾ ਸਬੰਧ ਹੈ, ਇਹ ਦੋਵੇਂ ਪਦਾਰਥ ਹੁਣ ਆਮ ਵਰਤੋਂ ਦੀਆਂ ਵਸਤਾਂ ਹਨ ਅਤੇ ਇਹਨਾਂ ਦੀਆਂ ਕੀਮਤਾਂ ਵੱਧਣ ਨਾਲ ਮਹਿੰਗਾਈ ਉਪਰ ਬਹੁਪੱਖੀ ਪ੍ਰਭਾਵ ਪੈਂਦਾ ਹੈ। ਆਵਾਜਾਈ ਦਾ ਖਰਚਾ ਵੱਧ ਜਾਂਦਾ ਹੈ। ਕਿਰਾਏ ਭਾੜੇ ਵੱਧਦੇ ਹਨ, ਖੇਤੀ ਲਾਗਤਾਂ ਵਿਚ ਤਿੱਖਾ ਵਾਧਾ ਹੁੰਦਾ ਹੈ ਅਤੇ ਕਈ ਸਨਅਤਾਂ ਦੇ ਕੱਚੇ ਮਾਲ ਦੀਆਂ ਕੀਮਤਾਂ ਵੀ ਵੱਧ ਜਾਂਦੀਆਂ ਹਨ। ਤਰਾਸਦੀ ਇਹ ਹੈ ਕਿ ਇਸ ਦੇ ਬਾਵਜੂਦ ਏਸੇ ਇਕੋ ਮਹੀਨੇ ਦੌਰਾਨ ਕੇਂਦਰੀ ਪੱਧਰ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੋ ਵਾਰ ਵਧਾ ਦਿੱਤੀਆਂ ਗਈਆਂ ਹਨ। ਪਹਿਲੀ ਵਾਰ, ਇਕ ਮਈ ਨੂੰ ਪੈਟਰੋਲ ਦੀ ਕੀਮਤ ਵਿਚ 3 ਰੁਪਏ 15 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 2 ਰੁਪਏ 71 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। 15 ਮਈ ਨੂੰ ਦੁਬਾਰਾ  ਕਰਮਵਾਰ 3 ਰੁਪਏ 96 ਪੈਸੇ ਅਤੇ 2 ਰੁਪਏ 37 ਪੈਸੇ ਪ੍ਰਤੀ ਲੀਟਰ ਦਾ ਹੋਰ ਵਾਧਾ ਕਰ ਦਿੱਤਾ ਗਿਆ। ਇਸ ਤਰ੍ਹਾਂ, ਪੈਟਰੋਲ ਦੇ ਮੁੱਲ ਵਿਚ 7 ਰੁਪਏ 09 ਪੈਸੇ ਅਤੇ ਡੀਜ਼ਲ ਦੇ ਮੁੱਲ ਵਿਚ 5 ਰੁਪਏ 08 ਪੈਸੇ ਲੀਟਰ ਦਾ ਵਾਧਾ ਹੋਇਆ ਹੈ। ਉਤੋਂ ਪੰਜਾਬ ਸਰਕਾਰ ਨੇ ਹੁਣ ਇਹ 'ਵਿਕਾਸ ਟੈਕਸ' ਠੋਕ ਦਿੱਤਾ ਹੈ। ਪੰਜਾਬ ਸਰਕਾਰ ਪਹਿਲਾਂ ਹੀ ਪੈਟਰੋਲ ਉਪਰ 30.8% ਦੀ ਦਰ ਨਾਲ ਅਤੇ ਡੀਜ਼ਲ ਉਪਰ 11.38% ਦੀ ਦਰ ਨਾਲ ਵੈਟ ਵਸੂਲ ਰਹੀ ਹੈ। ਜਿਸ ਦੇ ਫਲਸਰੂਪ ਪ੍ਰਾਂਤ ਅੰਦਰ ਪਹਿਲਾਂ ਹੀ ਪੈਟਰੋਲ, ਚੰਡੀਗੜ੍ਹ ਸਮੇਤ, ਸਾਰੇ ਗੁਆਂਢੀ ਰਾਜਾਂ ਨਾਲੋਂ ਵੱਧ ਮਹਿੰਗਾ ਹੈ। ਇਹੋ ਕਾਰਨ ਹੈ ਕਿ ਇਹਨਾਂ ਰਾਜਾਂ ਨਾਲ ਜੁੜਵੇਂ ਖੇਤਰਾਂ ਦੇ ਕਾਰਾਂ ਆਦਿ ਦੇ ਮਾਲਕ ਅਕਸਰ ਉਥੋਂ ਪੈਟਰੋਲ ਭਰਵਾਉਣ ਨੂੰ ਤਰਜੀਹ ਦਿੰਦੇ ਹਨ। ਇਸ 'ਵਿਕਾਸ ਟੈਕਸ' ਦੇ ਲਾਗੂ ਹੋ ਜਾਣ ਨਾਲ ਹੁਣ ਪੰਜਾਬ ਅੰਦਰ ਡੀਜ਼ਲ ਵੀ ਸਾਰੇ ਗੁਆਂਢੀ ਰਾਜਾਂ ਨਾਲੋਂ ਵੱਧ ਮੁੱਲ 'ਤੇ ਮਿਲੇਗਾ। ਇਕ ਅਨੁਮਾਨ ਅਨੁਸਾਰ ਇਹ ਚੰਡੀਗੜ੍ਹ ਨਾਲੋਂ 1 ਰੁਪਿਆ 70 ਪੈਸੇ, ਹਰਿਆਣਾ ਦੇ ਟਾਕਰੇ ਵਿਚ 1 ਰੁਪਏ 42 ਪੈਸੇ ਪ੍ਰਤੀ ਲਿਟਰ ਵੱਧ ਮਹਿੰਗਾ ਹੋਵੇਗਾ। ਡੀਜ਼ਲ ਦੀ, ਦੇਸ਼ ਦੇ ਸਾਰੇ ਰਾਜਾਂ ਨਾਲੋਂ ਪੰਜਾਬ ਅੰਦਰ ਵੱਧ ਖਪਤ ਹੈ। ਇਸ ਲਈ ਡੀਜ਼ਲ ਦੀ ਵਰਤੋਂ ਵਾਲੀਆਂ ਗੱਡੀਆਂ ਵੀ ਗੁਆਂਢੀ ਰਾਜਾਂ 'ਚੋਂ ਤੇਲ ਪੁਆਉਣ ਨੂੰ ਤਰਜ਼ੀਹ ਦੇ ਸਕਦੀਆਂ ਹਨ, ਕਿਉਂਕਿ ਇਸ ਨਵੇਂ ਟੈਕਸ ਆਦਿ ਦੇ ਸਮੁੱਚੇ ਪ੍ਰਭਾਵ ਅਧੀਨ ਟਰਾਂਸਪੋਰਟ ਦੇ ਖਰਚੇ 2 ਤੋਂ 3% ਤੱਕ ਵੱਧ ਸਕਦੇ ਹਨ। ਏਸੇ ਡਰ ਕਾਰਨ ਪੈਟਰੋਲ ਪੰਪਾਂ ਦੇ ਮਾਲਕ ਵੀ ਪੰਜਾਬ ਸਰਕਾਰ ਦੇ ਇਸ ਨਵੇਂ ਟੈਕਸ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ। ਉਹਨਾਂ ਨੂੰ ਡਰ ਹੈ ਕਿ ਇਸ ਨਾਲ ਉਨ੍ਹਾਂ ਦੀ ਡੀਜ਼ਲ ਦੀ ਵਿਕਰੀ 30 ਤੋਂ 35% ਅਤੇ ਪੈਟਰੋਲ ਦੀ ਵਿਕਰੀ 7 ਤੋਂ 10% ਘੱਟ ਸਕਦੀ ਹੈ। ਜਿਸ ਨਾਲ ਸਰਕਾਰ ਦੀ ਅਨੁਮਾਨਤ ਕਮਾਈ ਵੀ ਘੱਟ ਸਕਦੀ ਹੈ। 
ਜਿੱਥੋਂ ਤੱਕ ਯੂ.ਪੀ., ਹਰਿਆਣਾ ਤੇ ਹੋਰ ਪ੍ਰਾਂਤਾਂ ਤੋਂ ਆਉਣ ਵਾਲੀ ਖੰਡ ਉਪਰ 11% ਦੀ ਦਰ ਨਾਲ ਚੂੰਗੀ ਟੈਕਸ ਲਾਏ ਜਾਣ ਦਾ ਸਬੰਧ ਹੈ, ਇਸ ਨਾਲ ਤੁਰੰਤ ਹੀ ਪ੍ਰਚੂਨ ਖੇਤਰ ਵਿਚ ਖੰਡ ਦੀ ਕੀਮਤ 3 ਰੁਪਏ ਪ੍ਰਤੀ ਕਿਲੋ ਵੱਧ ਗਈ ਹੈ। ਇਕ ਅਨੁਮਾਨ ਅਨੁਸਾਰ, ਇਸ ਨਾਲ ਵੀ ਖੰਡ ਦੇ ਖਪਤਕਾਰਾਂ ਦੀਆਂ ਜੇਬਾਂ ਉਪਰ 125 ਕਰੋੜ ਰੁਪਏ ਦਾ ਹੋਰ ਭਾਰ ਪਵੇਗਾ।
ਸਾਡੀ ਇਹ ਪ੍ਰਪੱਕ ਰਾਏ ਹੈ ਕਿ ਬਾਦਲ ਸਰਕਾਰ ਵਲੋਂ ਪੰਜਾਬ ਵਾਸੀਆਂ ਉਪਰ ਪਾਇਆ ਗਿਆ ਇਹ ਸਮੁੱਚਾ ਭਾਰ ਨਾਜਾਇਜ਼ ਵੀ ਹੈ ਅਤੇ ਨਾਵਾਜ਼ਬ ਵੀ। ਨਾਜ਼ਾਇਜ਼ ਇਸ ਆਧਾਰ 'ਤੇ ਹੈ ਕਿ ਇਸ ਬਾਰੇ ਵਿਧਾਨ ਸਭਾ ਵਿਚ ਕੋਈ ਚਰਚਾ ਕਿਉਂ ਨਹੀਂ ਕੀਤੀ ਗਈ? ਇਹ ਦੰਭੀ ਸਰਕਾਰਾਂ, ਆਮ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ, ਵਾਰਸ਼ਕ ਬੱਜਟ ਪੇਸ਼ ਕਰਨ ਸਮੇਂ ਤਾਂ ਟੈਕਸ ਰਹਿਤ ਬਜਟ ਪੇਸ਼ ਕਰਨ ਦਾ ਡਰਾਮਾ ਰਚਦੀਆਂ ਹਨ, ਪ੍ਰੰਤੂ ਬਾਅਦ ਵਿਚ ਪ੍ਰਸ਼ਾਸਨਿਕ ਚੋਰ-ਮੋਰੀ ਰਾਹੀਂ ਸ਼ਾਹੀ ਫਰਮਾਨ ਜਾਰੀ ਕਰਕੇ ਲੋਕਾਂ ਦੀਆਂ ਜੇਬਾਂ ਉਪਰ ਡਾਕੇ ਮਾਰਦੀਆਂ ਹਨ। ਇਹ ਲੋਕ-ਤਾਂਤਰਿਕ ਅਸੂਲਾਂ ਤੇ ਸੰਵਿਧਾਨਕ ਵਿਵਸਥਾਵਾਂ ਦਾ ਘੋਰ ਨਿਰਾਦਰ ਹੈ ਅਤੇ ਲੋਕਾਂ ਦੇ ਨਾਲ ਇਕ ਨੰਗਾ ਚਿੱਟਾ ਅਨਿਆਂ ਹੈ। 
ਪੰਜਾਬ ਸਰਕਾਰ ਦੀ ਇਸ ਸ਼ਰਮਨਾਕ ਪਹੁੰਚ ਦਾ ਦੂਜਾ ਪੱਖ ਹੈ; ਲੋਕਾਂ ਉਪਰ ਨਿੱਤ ਨਵੇਂ ਟੈਕਸ ਆਦਿ ਲੱਦਦੇ ਜਾਣ ਦੇ ਅਮਲ ਦਾ ਨਾਵਾਜ਼ਿਬ ਹੋਣਾ। ਇਹ ਸਰਕਾਰ ਆਪਣੀਆਂ ਫਜ਼ੂਲ ਖਰਚੀਆਂ ਨੂੰ ਤਾਂ ਲਗਾਮ ਨਹੀਂ ਦਿੰਦੀ, ਲੋਕਾਂ ਨੂੰ ਵਾਰ ਵਾਰ ਲੁੱਟੀ ਜਾ ਰਹੀ ਹੈ। ਅਜੇ ਪਿਛਲੇ ਮਹੀਨੇ ਹੀ ਸਾਰੇ ਮੰਤਰੀਆਂ ਤੇ ਵਿਧਾਨਕਾਰਾਂ ਆਦਿ ਦੀਆਂ ਤਨਖਾਹਾਂ 'ਤੇ ਭੱਤਿਆਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਦੇਸ਼ ਦੀਆਂ ਪ੍ਰਵਾਨਤ ਪ੍ਰਸ਼ਾਸਨਿਕ ਵਿਵਸਥਾਵਾਂ ਦੀ ਘੋਰ ਉਲੰਘਣਾ ਕਰਕੇ ਚੀਫ ਪਾਰਲੀਮਾਨੀ ਸਕੱਤਰਾਂ ਤੇ ਸਲਾਹਕਾਰਾਂ ਦੀ ਇਕ ਵੱਡੀ ਫੌਜ ਵੱਖਰੀ ਭਰਤੀ ਕੀਤੀ ਹੋਈ ਹੈ, ਜਿਹਨਾਂ 'ਚੋਂ ਹਰ ਇਕ ਦੇ ਸ਼ਾਹੀ ਜਲ ਜਲੌ ਉਪਰ ਲੱਖਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਰਮਾਏਦਾਰ-ਜਗੀਰਦਾਰ ਹਾਕਮ ਜਮਾਤਾਂ ਦੇ ਸਮੁੱਚੇ ਕੋੜਮੇਂ ਨੂੰ ਪ੍ਰਸ਼ਾਸਨਿਕ ਮਸ਼ੀਨਰੀ ਵਿਚ ਐਡਜਸਟ ਕਰਨ ਲਈ ਬੇਲੋੜੀ ਅਫਸਰਸ਼ਾਹੀ ਦੀਆਂ ਧਾੜਾਂ ਵੱਖਰੀਆਂ ਖੜੀਆਂ ਕੀਤੀਆਂ ਜਾ ਰਹੀਆਂ ਹਨ, ਜਿਹੜੀਆਂ ਕਿ ਤਨਖਾਹਾਂ ਤੇ ਭੱਤਿਆਂ ਰਾਹੀਂ ਹੀ ਨਹੀਂ ਬਲਕਿ ਅਨੈਤਿਕ ਢੰਗ ਤਰੀਕਿਆਂ ਰਾਹੀਂ ਵੀ ਜਨਤਕ ਫੰਡਾਂ ਨੂੰ ਬੁਰੀ ਤਰ੍ਹਾਂ ਚਰੂੰਡ ਰਹੀਆਂ ਹਨ। ਪੰਜਾਬ ਸਰਕਾਰ ਦੀ ਬੀਤੇ ਸਾਲ ਦੀ ਆਪਣੀ ਸਲਾਨਾ ਵਿੱਤੀ ਰਿਪੋਰਟ ਅਨੁਸਾਰ 31 ਮਾਰਚ 2011 ਦੇ ਟਾਕਰੇ ਵਿਚ 31 ਮਾਰਚ 2013 ਤੱਕ, ਸਿਰਫ ਦੋ ਸਾਲਾਂ ਅੰਦਰ ਹੀ, ਏ-ਗਰੇਡ (ਭਾਵ ਗਜ਼ਟਿਡ ਕਲਾਸ-1 ) ਅਫਸਰਾਂ ਦੀ ਗਿਣਤੀ 10793 ਤੋਂ ਵੱਧਕੇ 31108 ਹੋ ਗਈ ਹੈ ਜਿਹੜੀ ਕਿ ਲਗਭਗ 188% ਦਾ ਵਾਧਾ ਦਰਸਾਉਂਦੀ ਹੈ। ਏਸੇ ਤਰ੍ਹਾਂ ਬੀ.ਗਰੇਡ  (ਭਾਵ ਗਜ਼ਟਿਡ ਕਲਾਸ-2) ਅਫਸਰਾਂ ਦੀ ਗਿਣਤੀ ਵੀ ਇਸ ਸਮੇਂ ਦੌਰਾਨ 22156 ਤੋਂ ਵੱਧਕੇ 46777 ਹੋ ਗਈ ਹੈ, ਭਾਵ ਇਸ ਵਿਚ ਵੀ 111% ਦਾ ਵਾਧਾ ਹੋਇਆ ਹੈ। ਇਸ ਦੇ ਟਾਕਰੇ ਵਿਚ ਦੋ ਸਾਲਾਂ ਦੇ ਏਸੇ ਸਮੇਂ ਦੌਰਾਨ ਤੀਜੇ ਦਰਜ਼ੇ ਦੇ ਮੁਲਾਜ਼ਮਾਂ, ਜਿਹੜੇ ਕਿ ਅਸਲ ਅਰਥਾਂ ਵਿਚ ਪ੍ਰਾਂਤ ਵਾਸੀਆਂ ਲਈ ਲੋੜੀਂਦੀਆਂ ਸੇਵਾਵਾਂ ਉਪਲੱਬਧ ਬਣਾਉਂਦੇ ਹਨ, ਦੀ ਗਿਣਤੀ 20% ਘੱਟ ਗਈ ਹੈ (188189 ਤੋਂ ਘੱਟਕੇ 151776 ਰਹਿ ਗਈ ਹੈ) ਅਤੇ ਚੌਥਾ ਦਰਜਾ ਮੁਲਾਜ਼ਮ ਵੀ 55531 ਤੋਂ ਘਟਕੇ 50196 ਰਹਿ ਗਏ ਹਨ ਭਾਵ 9.60% ਘਟੇ ਹਨ; ਜਦੋਂਕਿ ਵਰਕ ਚਾਰਜਡ ਮੁਲਾਜ਼ਮ ਵੀ 45938 ਤੋਂ ਘਟਕੇ 36779 ਰਹਿ ਗਏ ਹਨ, ਭਾਵ 19.94% ਦੀ ਕਮੀ ਨੂੰ ਦਰਸਾਉਂਦੇ ਹਨ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪ੍ਰਾਂਤ ਅੰਦਰ ਉਚੀਆਂ ਤਨਖਾਹਾਂ 'ਤੇ ਕਈ ਪ੍ਰਕਾਰ ਦੇ ਹੋਰ ਭੱਤਿਆਂ ਦਾ ਆਨੰਦ ਮਾਨਣ ਵਾਲੇ ਗਜ਼ਟਿਡ ਅਫਸਰਾਂ ਦੀ ਗਿਣਤੀ ਤਾਂ ਹਰ ਸਾਲ ਲਗਭਗ ਦੁਗਣੀ ਹੁੰਦੀ ਜਾ ਰਹੀ ਹੈ। ਪ੍ਰੰਤੂ ਨਿਚਲੇ ਪੱਧਰ ਦੇ ਤੀਜਾ ਤੇ ਚੌਥਾ ਦਰਜਾ ਕਾਮਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਅਫਸਰਸ਼ਾਹੀ ਦੀ ਇਸ ਲਗਾਤਾਰ ਵੱਧਦੀ ਜਾ ਰਹੀ ਫੌਜ਼ ਦੇ ਸ਼ਾਹੀ ਖਰਚਿਆਂ ਅਤੇ ਮੰਤਰੀਆਂ-ਸੰਤਰੀਆਂ ਆਦਿ ਦੀ ਸੁਰੱਖਿਆ ਅਤੇ ਮਹਾਂਰਾਜਿਆਂ ਵਰਗੇ ਠਾਠ-ਬਾਠ ਉਪਰ ਹੁੰਦੇ ਖਰਚਿਆਂ ਦੀ ਪੂਰਤੀ ਲਈ ਹੀ ਲੋਕਾਂ ਉਪਰ ਟੈਕਸਾਂ ਦੇ ਰੂਪ ਵਿਚ ਨਿੱਤ ਨਵੇਂ ਭਾਰ ਲੱਦੇ ਜਾਂਦੇ ਹਨ। ਸਰਕਾਰ ਦੀ ਇਕ ਹੋਰ ਬੇਈਮਾਨੀ ਦੇ ਸੰਕੇਤ ਵੀ ਅਕਸਰ ਦਿਖਾਈ ਦਿੰਦੇ ਹਨ। ਲੋਕਾਂ ਉਪਰ ਜਦੋਂ ਵੀ ਟੈਕਸਾਂ ਦੇ ਰੂਪ ਵਿਚ ਕੋਈ ਨਵਾਂ ਭਾਰ ਪਾਇਆ ਜਾਂਦਾ ਹੈ ਤਦ ਉਸਦੇ ਅਨੁਮਾਨ ਅਕਸਰ ਅਸਲ ਨਾਲੋਂ ਘਟਾਕੇ ਪੇਸ਼ ਕੀਤੇ ਜਾਂਦੇ ਹਨ ਤਾਂ ਜੋ ਨਿਰੰਤਰ ਵੱਧਦੀ ਜਾ ਰਹੀ ਸਰਕਾਰੀ ਲੁੱਟ ਕਾਰਨ ਲੋਕਾਂ ਅੰਦਰ ਵੱਧ ਰਹੀ ਬੇਚੈਨੀ ਕਿਸੇ ਭਿਅੰਕਰ ਵਿਸਫੋਟ ਦਾ ਰੂਪ ਦਾ ਧਾਰਨ ਕਰ ਜਾਏ। ਇਸ ਲਈ ਸੰਭਾਵਨਾ ਹੈ ਕਿ 1400 ਕਰੋੜ ਰੁਪਏ ਸਾਲਾਨਾਂ ਦੀ ਵਸੂਲੀ ਦਾ ਇਹ ਅਨੁਮਾਨ ਵੀ ਲਾਜ਼ਮੀ ਇਸ ਤੋਂ ਵੱਧ ਹੋਵੇਗਾ, ਜਿਸਦਾ 90% ਹਿੱਸਾ ਢਾਂਚਾਗਤ ਉਸਾਰੀ ਕਰਨ ਵਾਲੇ ਠੇਕੇਦਾਰਾਂ ਰਾਹੀਂ ਲਾਜ਼ਮੀ ਖੁਰਦ-ਬੁਰਦ ਹੋ ਸਕਦਾ ਹੈ। 
ਇੱਥੇ ਇਕ ਹੋਰ ਚਿੰਤਾ ਵਾਲੀ ਗੱਲ ਇਹ ਹੈ ਕਿ 'ਮੋਗਾ ਔਰਬਿਟ ਬਸ ਕਾਂਡ' ਰਾਹੀਂ ਬਾਦਲ ਪਰਿਵਾਰ ਦੀ ਲੁੱਟ ਘਸੁੱਟ ਅਤੇ ਦੰਭੀ ਵਿਵਹਾਰ ਦਾ ਵੱਡੀ ਪੱਧਰ ਤੱਕ ਪਰਦਾਫਾਸ਼ ਹੋ ਜਾਣ, ਅਤੇ ਇਸ ਕਾਂਡ ਵਿਰੁੱਧ ਆਮ ਲੋਕਾਂ ਵਲੋਂ ਵਿਆਪਕ ਪੱਧਰ ਤੇ ਪ੍ਰਗਟਾਏ ਗਏ ਜ਼ਬਰਦਸਤ ਰੋਹ ਦੇ ਬਾਵਜੂਦ ਜਾਪਦਾ ਹੈ ਕਿ ਇਹ ਸਰਕਾਰ ਕੰਧਾਂ ਤੇ ਲਿਖਿਆ ਪੜ੍ਹਨ ਲਈ ਤਿਆਰ ਨਹੀਂ ਅਤੇ ਨਾ ਹੀ ਇਸ ਤੋਂ ਕੋਈ ਸਬਕ ਸਿੱਖਣਾ ਚਾਹੁੰਦੀ ਹੈ। ਇਸ ਹਿਰਦੇਵੇਧਕ ਘਟਨਾ ਨੇ ਪ੍ਰਾਂਤ ਅੰਦਰ ਔਰਤਾਂ ਦੀ ਸੁਰੱਖਿਆ ਤੇ ਮਾਣ ਸਤਿਕਾਰ ਲਈ ਵਧੇ ਖਤਰਿਆਂ ਦੇ ਨਾਲ ਨਾਲ ਬਾਦਲ ਪਰਿਵਾਰ ਵਲੋਂ ਰਾਜਕੀ ਤਾਕਤ ਵਰਤਕੇ ਸਰਕਾਰੀ ਖਜ਼ਾਨੇ ਤੇ ਜਨਤਕ ਅਦਾਰਿਆਂ ਨੂੰ ਲੁੱਟਕੇ ਵਧਾਏ ਗਏ ਟਰਾਂਸਪੋਰਟ ਦੇ ਕਾਰੋਬਾਰ ਨੂੰ ਵੀ ਇਕ ਹੱਦ ਤੱਕ ਬੇਪਰਦ ਕੀਤਾ ਹੈ, ਜਿਸਦਾ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਵੀ ਆਪਣੀ ਪਹਿਲਕਦਮੀ 'ਤੇ ਨੋਟਿਸ ਲੈਣਾ ਪਿਆ ਹੈ। ਏਸੇ ਕਰਕੇ, ਪ੍ਰਾਂਤ ਅੰਦਰ, ਜਿਥੇ ਸੁਖਬੀਰ ਬਾਦਲ ਅਤੇ ਉਸਦੀ ਪਤਨੀ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਦੇ ਅਸਤੀਫਿਆਂ ਦੀ ਵਿਆਪਕ ਰੂਪ ਵਿਚ ਮੰਗ ਕੀਤੀ ਜਾ ਰਹੀ ਹੈ ਉਥੇ ਨਾਲ ਹੀ ਬਾਦਲ ਪਰਿਵਾਰ ਵਲੋਂ ਥਾਂ ਪੁਰ ਥਾਂ ਬਣਾਈਆਂ ਗਈਆਂ ਬੇਹਿਸਾਬੀਆਂ ਜਾਇਦਾਦਾਂ ਤੇ ਲੁਕਵੇਂ ਕਾਰੋਬਾਰਾਂ ਦੀ ਵੀ ਕਿਸੇ ਸੁਪਰੀਮ ਕੋਰਟ ਦੇ ਜੱਜ ਰਾਹੀਂ ਪੜਤਾਲ ਕਰਾਉਣ ਦੀ ਮੰਗ ਉਭਰੀ ਹੋਈ ਹੈ। ਸਿਆਣੇ ਕਹਿੇੰਦੇ ਹਨ : ''ਖ਼ਲਕਤ ਦੀ ਆਵਾਜ਼ ਖੁਦਾਈ ਆਵਾਜ਼ ਹੁੰਦੀ ਹੈ।'' ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਕੋੜਮਾਂ ਇਸ ਲੋਕ ਆਵਾਜ਼ ਦਾ ਸਤਿਕਾਰ ਕਰਨ ਦੀ ਥਾਂ ਲੋਕਾਂ ਉਪਰ ਨਾਵਾਜ਼ਬ ਟੈਕਸਾਂ ਦਾ ਹੋਰ ਭਾਰ ਪਾ ਕੇ ਲੋਕਾਂ ਦੇ ਜਖ਼ਮਾਂ ਤੇ ਲੂਣ ਛਿੜਕ ਰਿਹਾ ਹੈ। ਇਹ ਉਸ ਦੀ ਸਾਮੰਤਵਾਦੀ ਲੋਕ-ਮਾਰੂ ਪਹੁੰਚ ਦਾ ਇਕ ਅਤੀ ਘਿਨਾਉਣਾ ਰੂਪ ਹੈ। ਬਾਦਲ ਸਰਕਾਰ ਦੀ ਇਸ ਪਿਛਾਖੜੀ ਤੇ ਲੋਕ ਮਾਰੂ ਪਹੁੰਚ ਨੂੰ ਭਾਂਜ ਦੇਣ ਲਈ ਅਤੇ ਇਸ ਦੇ ਹੋਰ ਸਾਰੇ ਲੋਕ ਵਿਰੋਧੀ ਕਦਮਾਂ ਦਾ ਮਿਲਕੇ ਜ਼ੋਰਦਾਰ ਢੰਗ ਨਾਲ ਵਿਰੋਧ ਕਰਨ ਦੀ ਲੋੜ ਹੈ। ਪ੍ਰਾਂਤ ਦੀਆਂ ਸਮੁੱਚੀਆਂ ਅਗਾਂਹਵਧੂ ਤੇ ਲੋਕ ਪੱਖੀ ਸ਼ਕਤੀਆਂ ਲਈ ਅੱਜ ਇਹ ਇਕ ਗੰਭੀਰ ਚੈਲਿੰਜ਼ ਹੈ। ਇਸ ਲਈ ਇਹਨਾਂ ਨਵੇਂ ਟੈਕਸਾਂ ਦੀ ਵਾਪਸੀ ਲਈ ਅਤੇ ਬਾਦਲ ਸਰਕਾਰ ਦੇ ਹੋਰ ਸਾਰੇ ਜਨ ਵਿਰੋਧੀ ਕਦਮਾਂ ਵਿਰੁੱਧ ਸਾਡੀ ਪਾਰਟੀ ਸੀ.ਪੀ.ਐਮ.ਪੰਜਾਬ ਪਹਿਲਾਂ ਵਾਂਗ ਹੀ ਆਪਣਾ ਪੂਰਾ ਤਾਣ ਲਾਉਣਾ ਜਾਰੀ ਰੱਖੇਗੀ ਤੇ ਸੰਘਰਸ਼ਸ਼ੀਲ ਲੋਕਾਂ ਦੇ ਹਮੇਸ਼ਾ ਅੰਗ ਸੰਗ ਖੜੀ ਹੋਵੇਗੀ। 
- ਹਰਕੰਵਲ ਸਿੰਘ 
(25.5.2015)