Saturday, 14 June 2014

ਨਾਈਜੀਰੀਆ 'ਚ 'ਬੋਕੋ ਹਰਾਮ' ਵਲੋਂ ਕੀਤੇ ਗਏ ਵਿਦਿਆਰਥਣਾਂ ਦੇ ਉਧਾਲੇ ਵਿਰੁੱਧ ਆਵਾਜ਼ ਬੁਲੰਦ ਕਰੋ!

ਕੌਮਾਂਤਰੀ ਪਿੜ - ਰਵੀ ਕੰਵਰ

ਅਫਰੀਕਾ ਮਹਾਂਦੀਪ ਦਾ ਸਭ ਤੋਂ ਘਣੀ ਅਬਾਦੀ ਵਾਲਾ ਦੇਸ਼  ਨਾਈਜੀਰੀਆ ਅੱਜਕਲ ਬਹੁਤ ਹੀ ਦੁਖਦਾਈ ਕਾਰਨਾਂ ਕਰਕੇ ਦੁਨੀਆਂ ਭਰ ਦੇ ਲੋਕਾਂ ਦੀਆਂ ਨਜ਼ਰਾਂ ਦਾ ਕੇਂਦਰ ਬਣਿਆ ਹੋਇਆ ਹੈ। ਦੇਸ਼ ਦੇ ਉੱਤਰੀ ਸੂਬੇ ਬੋਰਨੋ ਦੇ ਛੋਟੇ ਜਿਹੇ ਕਸਬੇ ਚਿਬੋਕ ਵਿਖੇ ਸਥਿਤ ਇਕ ਕੁੜੀਆਂ ਦੇ ਸੀਨੀਅਰ ਸਕੈਂਡਰੀ ਸਕੁਲ ਵਿਚ ਪ੍ਰੀਖਿਆ ਦੇ ਰਹੀਆਂ 270 ਵਿਦਿਆਰਥਣਾਂ ਨੂੰ 14 ਅਪ੍ਰੈਲ ਨੂੰ ਮੁਸਲਮ ਕਟੜਪੰਥੀ ਗਰੁੱਪ 'ਬੋਕੋ ਹਰਾਮ' ਨੇ ਅਗਵਾ ਕਰ ਲਿਆ ਹੈ। ਉਨ੍ਹਾਂ ਨੂੰ ਅਗਵਾ ਕਰਨ ਤੋਂ ਬਾਅਦ ਟਰੱਕਾਂ ਵਿਚ ਭਰਕੇ ਕੈਮਰੂਨ ਨਾਲ ਲੱਗਦੇ ਜੰਗਲਾਂ ਵਿਚ ਲੈ ਜਾਇਆ ਗਿਆ। ਅਗਵਾ ਕੀਤੀਆਂ ਇਨ੍ਹਾਂ ਬੱਚੀਆਂ ਵਿਚ 9 ਸਾਲ ਤੱਕ ਦੀ ਛੋਟੀ ਉਮਰ ਦੀਆਂ ਬਾਲੜੀਆਂ ਵੀ ਸ਼ਾਮਲ ਹਨ। ਦੇਸ਼ ਦੀ ਸਰਕਾਰ ਅਤੇ ਪੱਛਮੀ ਦੇਸ਼ਾਂ ਦੀਆਂ ਭਾਲ ਲਈ ਸਹਿਯੋਗ ਕਰ ਰਹੀਆਂ ਫੋਰਸਾਂ ਅਜ ਤੱਕ ਉਨ੍ਹਾਂ ਦਾ ਥਹੂ ਪਤਾ ਲਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ। ਹਾਂ, 50 ਕੁ ਦੇ ਕਰੀਬ ਵਿਦਿਆਰਥਣਾਂ ਜ਼ਰੂਰ ਹਿੰਮਤ ਕਰਕੇ ਉਨ੍ਹਾਂ ਟਰੱਕਾਂ ਵਿਚੋਂ ਛਾਲਾਂ ਮਾਰਕੇ ਜੰਗਲਾਂ ਵਿਚ ਭੱਜ ਜਾਣ ਵਿਚ ਸਫਲ ਰਹੀਆਂ ਸਨ, ਜਿਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਮਾਪਿਆਂ ਕੋਲ ਪਹੁੰਚਾ ਦਿੱਤਾ ਗਿਆ ਹੈ। 
ਸਿਤਮ ਦੀ ਗੱਲ ਤਾਂ ਇਹ ਹੈ ਕਿ 14 ਅਪ੍ਰੈਲ ਨੂੰ ਹੋਏ ਇਸ ਦਿਲ ਕੰਬਾਊ ਉਧਾਲੇ ਬਾਰੇ ਕੁੜੀਆਂ ਦੇ ਮਾਪਿਆਂ ਅਤੇ ਆਮ ਲੋਕਾਂ ਵਲੋਂ ਹਾਲ ਦੁਹਾਈ ਪਾਏ ਜਾਣ ਤੋਂ ਬਾਵਜੂਦ ਦੇਸ਼ ਦੀ ਸਰਕਾਰ ਨੇ ਫੌਰੀ ਰੂਪ ਵਿਚ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ। ਉਹ ਤਾਂ ਬੱਚੀਆਂ ਦੀਆਂ ਦੁਖੀ ਮਾਵਾਂ ਵਲੋਂ ਦੇਸ਼ ਦੀ ਰਾਜਧਾਨੀ ਅਬੁਜਾ ਵਿਖੇ ਅਪ੍ਰੈਲ ਦੇ ਅੰਤ ਵਿਖੇ ਕੀਤੇ ਗਏ ਰੋਸ ਮੁਜ਼ਾਹਰੇ ਕਰਕੇ ਇਹ ਘਟਨਾ ਦੁਨੀਆਂ ਭਰਦੇ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਅਤੇ ਸਮੁੱਚੇ ਸੰਸਾਰ ਵਿਚ ਇਸ ਘਿਨਾਉਣੀ ਘਟਨਾ ਦੀ ਸਖਤ ਨਿੰਦਾ ਹੋਣ ਲੱਗ ਪਈ। ਇਸਦੇ ਨਾਲ ਸਰਕਾਰ ਹੀ ਨਹੀਂ ਹਰਕਤ ਵਿਚ ਆਈ ਬਲਕਿ ਅਮਰੀਕਾ, ਬ੍ਰਿਟੇਨ ਅਤੇ ਹੋਰ ਪੱਛਮੀ ਦੇਸ਼ਾਂ ਨੇ ਵੀ ਉਧਾਲੀਆਂ ਗਈਆਂ ਬੱਚੀਆਂ ਨੂੰ ਲੱਭਣ ਅਤੇ 'ਬੋਕੋ ਹਰਾਮ' ਨੂੰ ਖਤਮ ਕਰਨ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਅਹਿਦ ਕੀਤਾ ਹੈ। ਦੇਸ਼ ਦੀ ਸਰਕਾਰ ਦਾ ਇਸ ਘਟਨਾ ਪ੍ਰਤੀ ਅੱਤ ਦਾ ਸ਼ਰਮਨਾਕ ਵਿਵਹਾਰ ਉਸ ਵੇਲੇ ਉਜਾਗਰ ਹੋਇਆ ਜਦੋਂ ਕਿ ਰਾਜਧਾਨੀ ਅਬੂਜਾ ਵਿਖੇ ਰੋਸ ਮੁਜ਼ਾਹਰਾ ਕਰਨ ਵਾਲੀਆਂ ਮਾਵਾਂ ਦੀਆਂ ਦੋ ਆਗੂਆਂ ਨੂੰ ਤਾਂ ਦੇਸ਼ ਦੇ ਰਾਸ਼ਟਰਪਤੀ ਗੁਡਲੱਕ ਜੋਨਾਥਨ ਦੀ ਪਤਨੀ, ਪਾਈਟੇਂਸ ਜੋਨਾਥਨ ਨੇ 'ਬੋਕੋ ਹਰਾਮ' ਦੀਆਂ ਸਹਿਯੋਗੀ ਦੱਸਦੇ ਹੋਏ ਗ੍ਰਿਫਤਾਰ ਕਰਨ ਦੇ ਹੁਕਮ ਵੀ ਦੇ ਦਿੱਤੇ ਸਨ। ਸਰਕਾਰ ਵਲੋਂ ਇਸ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਬੱਚੀਆਂ ਦੇ ਉਧਾਲੇ ਪ੍ਰਤੀ ਅਪਨਾਈ ਗਈ ਲਾਪਰਵਾਹੀ 9 ਮਈ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ 'ਅਮਨੈਸਟੀ ਇੰਟਰਨੈਸ਼ਨਲ' ਵਲੋਂ ਕੀਤੇ ਗਏ ਇਨ੍ਹਾਂ ਖੁਲਾਸਿਆਂ ਤੋਂ ਵੀ ਉਘੜਕੇ ਸਾਹਮਣੇ ਆਉਂਦੀ ਹੈ ਕਿ ਫੌਜ ਦੀ ਸਥਾਨਕ ਕਮਾਂਡ ਨੂੰ 4 ਘੰਟੇ ਪਹਿਲਾਂ ਹੀ ਇਹ ਚੇਤਾਵਨੀ ਮਿਲ ਗਈ ਸੀ ਕਿ 'ਬੋਕੋ ਹਰਾਮ' ਦੇ ਲੜਾਕੇ ਚਿਬੋਕ ਵੱਲ ਵੱਧ ਰਹੇ ਹਨ। ਇਨ੍ਹਾਂ ਖੁਲਾਸਿਆਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ 'ਬੋਕੋ ਹਰਾਮ' ਦੇ ਹਮਲਿਆਂ ਨੂੰ ਦੇਖਦੇ ਹੋਏ ਸਕੂਲ ਬੰਦ ਕੀਤੇ ਜਾਣ ਤੋਂ ਬਾਵਜੂਦ ਸਥਾਨਕ ਪ੍ਰਸ਼ਾਸਨ ਨੇ ਮੈਟਰਿਕ ਦੀਆਂ ਪ੍ਰੀਖਿਆਵਾਂ ਜਾਰੀ ਰੱਖਣ ਦੀ ਜਿੱਦ ਕੀਤੀ ਸੀ। 
ਅਪ੍ਰੈਲ ਦੇ ਅੰਤ ਤੋਂ ਇਸ ਘਟਨਾ ਦੇ ਕੌਮਾਂਤਰੀ ਪੱਧਰ ਉਤੇ ਉਜਾਗਰ ਹੋਣ ਤੋਂ ਬਾਅਦ ਦੁਨੀਆਂ ਭਰ ਦੇ ਲੋਕਾਂ ਨੇ ਇਸ ਘਟਨਾ ਦੀ ਸਖਤ ਨਿੰਦਾ ਹੀ ਨਹੀਂ ਕੀਤੀ ਬਲਕਿ ਬੱਚੀਆਂ ਨੂੰ ਮੁਸਲਮ ਕੱਟੜਪੰਥੀਆਂ ਦੇ ਚੁੰਗਲ ਤੋਂ ਮੁਕਤ ਕਰਨ ਅਤੇ ਇਸ ਸੰਗਠਨ ਨੂੰ ਢੁਕਵੀਂ ਸਜਾ ਦਿੱਤੇ ਜਾਣ ਲਈ ਟਵਿਟਰ ਉਤੇ ''ਬਰਿੰਗ ਬੈਕ ਅਵਰ ਗਰਲਜ਼'' (ਸਾਡੀਆਂ ਬੱਚੀਆਂ ਨੂੰ ਵਾਪਸ ਲਿਆਓ) ਮੁਹਿੰਮ ਚਲਾਈ ਹੈ, ਜਿਸਨੂੰ ਦੁਨੀਆਂ ਭਰ ਦੇ ਹਰ ਕਿੱਤੇ ਦੇ ਨਾਮਵਰ ਲੋਕਾਂ ਅਤੇ ਆਮ ਲੋਕਾਂ ਦੀ ਬਹੁਤ ਹੀ ਵਿਆਪਕ ਹਿਮਾਇਤ ਮਿਲ ਰਹੀ ਹੈ। ਦੂਜੇ ਪਾਸੇ 'ਬੋਕੋ ਹਰਾਮ' ਦੇ ਮੁੱਖ ਆਗੂ ਅਬੁਬਕਰ ਸ਼ੇਕਾਓ ਨੇ 6 ਮਈ ਨੂੰ ਇਸ ਉਧਾਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਕ ਵੀਡੀਉ ਟੇਪ ਵਿਚ ਕਿਹਾ ਕਿ ਉਹ ਇਨ੍ਹਾਂ ਲੜਕੀਆਂ ਨੂੰ ਗੁਲਾਮਾਂ ਦੀ ਤਰ੍ਹਾਂ ਵੇਚ ਦੇਵੇਗਾ। 12 ਮਈ ਨੂੰ ਇਕ ਹੋਰ ਟੇਪ 'ਬੋਕੋ ਹਰਾਮ' ਵਲੋਂ ਜਾਰੀ ਕੀਤੀ ਗਈ ਹੈ, ਜਿਸ ਵਿਚ 130 ਲੜਕੀਆਂ ਨੂੰ ਦਿਖਾਇਆ ਗਿਆ ਹੈ। ਉਨ੍ਹਾਂ ਬੁਰਕੇ ਪਾਏ ਹੋਏ ਹਨ। ਉਹ ਕਹਿ ਰਹੀਆਂ ਹਨ ਕਿ ਉਨ੍ਹਾਂ ਮੁਸਲਮ ਧਰਮ ਅਪਨਾ ਲਿਆ ਹੈ। ਨਾਲ ਹੀ ਇਸ ਟੇਪ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਕੁੜੀਆਂ ਨੂੰ ਤਾਂ ਹੀ ਛੱਡਿਆ ਜਾਵੇਗਾ ਜੇਕਰ 'ਬੋਕੋ ਹਰਾਮ' ਦੇ ਸਰਕਾਰ ਵਲੋਂ ਵੱਖ ਵੱਖ ਸਮਿਆਂ 'ਤੇ ਗ੍ਰਿਫਤਾਰ ਕੀਤੇ ਗਏ ਸਾਥੀਆਂ ਨੂੰ ਛੱਡਿਆ ਜਾਵੇਗਾ। ਸਰਕਾਰ ਨੇ ਉਨ੍ਹਾਂ ਦੀ ਇਹ ਮੰਗ ਠੁਕਰਾ ਦਿੱਤੀ ਹੈ। 'ਬੋਕੋ ਹਰਾਮ' ਵਲੋਂ ਇਨ੍ਹਾਂ ਬੱਚੀਆਂ ਦੇ ਉਧਾਲੇ ਦਾ ਕਾਰਨ ਉਨ੍ਹਾਂ ਵਲੋਂ ਸਿੱਖਿਆ ਹਾਸਲ ਕਰਨਾ ਦੱਸਿਆ ਜਾ ਰਿਹਾ ਹੈ। ਮੁਸਲਮ ਕੱਟੜਪੰਥੀਆਂ ਅਨੁਸਾਰ ਲੜਕੀਆਂ ਲਈ ਪੜ੍ਹਾਈ-ਲਿਖਾਈ ਹਰਾਮ ਹੈ। ਉਨ੍ਹਾਂ ਦਾ ਤਾਂ ਛੇਤੀ ਤੋਂ ਛੇਤੀ, ਮੁਟਿਆਰ ਹੁੰਦਿਆਂ ਹੀ ਵਿਆਹ ਕਰ ਦੇਣਾ ਚਾਹੀਦਾ ਹੈ। 
ਨਾਈਜੀਰੀਆ (ਫੈਡਰਲ ਰਿਪਬਲਿਕ ਆਫ ਨਾਈਜੀਰੀਆ) ਇਸ ਮਹਾਂਦੀਪ ਦੇ ਪਾਵਰਹਾਊਸ ਦਾ ਰੁਤਬਾ ਰੱਖਣ ਵਾਲਾ ਦੇਸ਼ ਹੈ। ਇਸਦੀ ਆਬਾਦੀ 16 ਕਰੋੜ 66 ਲੱਖ ਦੇ ਕਰੀਬ ਹੈ, ਅਤੇ ਇਹ ਅਫਰੀਕਾ ਮਹਾਂਦੀਪ ਦਾ ਸਭ ਤੋਂ ਘਣੀ ਆਬਾਦੀ ਵਾਲਾ ਦੇਸ਼ ਹੈ। ਇਹ ਕੱਚੇ ਤੇਲ ਦਾ ਦੁਨੀਆਂ ਦਾ ਛੇਵਾਂ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਇਸਦੇ ਤੇਲ ਉਤਪਾਦਨ ਦਾ ਲਗਭਗ ਅੱਧਾ ਹਿੱਸਾ ਅਮਰੀਕਾ ਨੂੰ ਨਿਰਯਾਤ ਹੁੰਦਾ ਹੈ। ਇਸਦੇ ਦੱਖਣੀ ਭਾਗ ਦੀ ਵਸੋਂ ਮੁੱਖ ਰੂਪ ਵਿਚ ਈਸਾਈ ਹੈ ਜਦੋਂ ਕਿ ਉਤਰੀ ਭਾਗ ਮੁਸਲਿਮ ਬਹੁਲਤਾ ਵਾਲਾ ਹੈ। 20ਵੀਂ ਸਦੀ ਦੇ ਸ਼ੁਰੂ ਤੱਕ ਇਹ ਦੇਸ਼ ਬ੍ਰਿਟੇਨ ਦੀ ਬਸਤੀ ਸੀ। ਕਈ ਫੌਜੀ ਤਖਤਾ-ਪਲਟਾਂ ਤੋਂ ਬਾਅਦ 1999 ਵਿਚ ਇੱਥੇ ਸਿਵਲੀਅਨ ਸਰਕਾਰ ਬਣੀ ਸੀ। 1967 ਤੋਂ 1970 ਤੱਕ ਦੇਸ਼ ਨੂੰ ਗ੍ਰਹਿ ਯੁੱਧ ਦਾ ਵੀ ਸਾਹਮਣਾ ਕਰਨਾ ਪਿਆ ਸੀ, ਜਿਸ ਵਿਚ 30 ਲੱਖ ਲੋਕਾਂ ਦੀਆਂ ਜਾਨਾਂ ਗਈਆਂ ਸਨ। ਅੱਜਕਲ੍ਹ ਦੇਸ਼ ਦੇ ਰਾਸ਼ਟਰਪਤੀ ਗੁਡਲੱਕ ਜੋਨਾਥਨ ਹਨ, ਜਿਹੜੇ ਈਸਾਈ ਹਨ ਅਤੇ ਦੇਸ਼ ਦੇ ਦੱਖਣੀ ਹਿੱਸੇ ਨਾਲ ਸਬੰਧ ਰੱਖਦੇ ਹਨ। ਦੇਸ਼ ਦਾ ਉਤਰ-ਪੂਰਬੀ ਹਿੱਸਾ, ਜਿਸਦੀਆਂ ਸਰਹੱਦਾਂ ਕੈਮਰੂਨ, ਚਾਡ ਤੇ ਨਾਈਜਰ ਨਾਲ ਲੱਗਦੀਆਂ ਹਨ, ਮੁਸਲਮ ਬਹੁਲਤਾ ਵਾਲਾ ਹਿੱਸਾ ਹੈ। ਦੇਸ਼ ਦੇ ਕੁੱਲ 36 ਪ੍ਰਾਂਤ ਹਨ, ਜਿਨ੍ਹਾਂ ਵਿਚੋਂ 12 ਮੁਸਲਮ ਕੱਟੜਵਾਦੀ ਗਰੁੱਪ 'ਬੋਕੋ ਹਰਾਮ' ਦੀਆਂ ਸਰਗਰਮੀਆਂ ਨਾਲ ਪ੍ਰਭਾਵਤ ਹਨ। ਇਸਦਾ ਸਭ ਤੋਂ ਵਧੇਰੇ ਪ੍ਰਭਾਵ ਬੋਰਨੋ, ਅਦਾਮਾਵਾ, ਕਾਦੂਨਾ, ਬੌਚੀ, ਯੋਥੇ ਅਤੇ ਕਾਨੋ ਪ੍ਰਾਂਤਾਂ ਵਿਚ ਹੈ। 
ਇਸ ਮੁਸਲਿਮ ਕੱਟੜਵਾਦੀ ਗਰੁੱਪ ਦਾ ਅਸਲ ਨਾਂਅ 'ਜਮਆਤੁ ਅਹਲਿਸ ਸੁੰਨਾ ਲਿੱਡਾ ਅਵਾਤੀ ਵਲ-ਜਿਹਾਦ' ਹੈ। ਜਿਸਦਾ ਅਰਬੀ ਭਾਸ਼ਾ ਵਿਚ ਅਰਥ ਹੁੰਦਾ ਹੈ ''ਪੈਗੰਬਰ ਸਾਹਿਬ ਦੀਆਂ ਸਿੱਖਿਆਵਾਂ ਅਤੇ ਜਿਹਾਦ ਦੇ ਪ੍ਰਚਾਰ ਪ੍ਰਸਾਰ ਲਈ ਪ੍ਰਤੀਬੱਧ ਲੋਕ''। ਪਰ ਸਥਾਨਕ ਲੋਕਾਂ ਵਿਚ ਇਹ 'ਬੋਕੋ ਹਰਾਮ' ਦੇ ਨਾਂਅ ਨਾਲ ਪ੍ਰਸਿੱਧ ਹੈ ਜਿਸਦਾ ਅਰਥ ਸਥਾਨਕ ਭਾਸ਼ਾ ਹੌਸਾ ਵਿਚ 'ਪੱਛਮੀ ਸਿੱਖਿਆ ਪਾਪ ਹੈ' ਹੁੰਦਾ ਹੈ। ਇਸਦਾ ਨਿਸ਼ਾਨਾ ਦੇਸ਼ ਵਿਚ ਸ਼ਰੀਅਤ ਆਧਾਰਤ ਇਸਲਾਮਕ ਰਾਜ ਸਥਾਪਤ ਕਰਨਾ ਹੈ। ਇਸਦੀ ਸਥਾਪਨਾ 2002 ਵਿਚ ਮੌਲਵੀ ਮੁਹੰਮਦ ਯੂਸਫ ਨੇ ਕੀਤੀ ਸੀ। ਉਸ ਵਲੋਂ ਬੋਰਨੋ ਸੂਬੇ ਦੀ ਰਾਜਧਾਨੀ ਮੈਦੁਗਿਰੀ ਵਿਚ 2002 ਵਿਚ ਇਕ ਧਾਰਮਕ ਕੰਪਲੈਕਸ ਦੀ ਸਥਾਪਨਾ ਕੀਤੀ ਗਈ ਸੀ। ਜਿਸ ਵਿਚ ਮਸਜਦ ਦੇ ਨਾਲ ਨਾਲ ਇਕ ਇਸਲਾਮਕ ਸਕੂਲ ਵੀ ਸੀ। ਉਤਰੀ ਨਾਈਜੀਰੀਆ, ਨਾਈਜਰ ਅਤੇ ਦੱਖਣੀ ਕੈਮਰੂਨ ਵਿਚ ਕਿਸੇ ਵੇਲੇ ਸੋਕੋਟੋ ਸਲਤਨਤ ਦਾ ਰਾਜ ਸੀ, ਜਿਸ ਕਰਕੇ ਇਸ ਖੇਤਰ ਵਿਚ ਇਸਲਾਮਕ ਕਦਰਾਂ-ਕੀਮਤਾਂ ਦੀ ਪੈਠ ਹੈ। ਪੱਛਮੀ ਸਿੱਖਿਆ ਪ੍ਰਣਾਲੀ ਵਿਰੁੱਧ ਭਾਵਨਾਵਾਂ ਹੋਣ ਕਰਕੇ ਇਸ ਸਕੂਲ ਨੂੰ ਬਹੁਤ ਸਫਲਤਾ ਮਿਲੀ। ਤੇਲ ਵਰਗੇ ਕੁਦਰਤੀ ਖ਼ਜਾਨੇ ਨਾਲ ਜਰਖੇਜ਼ ਇਸ ਦੇਸ਼ ਵਿਚ ਅੱਤ ਦੀ ਗਰੀਬੀ ਅਤੇ ਭਰਿਸ਼ਟਾਚਾਰ ਕੱਟੜਵਾਦੀਆਂ ਨੂੰ ਇਕ ਜਰਖੇਜ਼ ਜ਼ਮੀਨ ਪ੍ਰਦਾਨ ਕਰਦੇ ਹਨ। ਤੇਲ ਦੇ ਗੈਰ ਕਾਨੂੰਨੀ ਕਾਰੋਬਾਰ ਅਤੇ ਭਰਿਸ਼ਟਾਚਾਰ ਕਰਕੇ ਦੌਲਤ ਕੁੱਝ ਕੁ ਲੋਕਾਂ ਦੇ ਹੱਥਾਂ ਵਿਚ ਇਕੱਠੀ ਹੁੰਦੀ ਜਾ ਰਹੀ ਹੈ। ਅਫਰੀਕਾ ਦੇ ਇਸ ਸਭ ਤੋਂ ਵੱਡੇ ਅਰਥਚਾਰੇ ਵਿਚ, 80% ਦੌਲਤ ਉਂਗਲੀਆਂ 'ਤੇ ਗਿਣੇ ਜਾ ਸਕਣ ਵਾਲੇ ਲੋਕਾਂ ਦੇ ਹੱਥਾਂ ਵਿਚ ਕੇਂਦਰਤ ਹੈ। ਅਬਾਦੀ ਦੇ 70% ਲੋਕ ਅੱਤ ਦੀ ਗਰੀਬੀ ਵਿਚ ਜੀਅ ਰਹੇ ਹਨ। 5 ਕਰੋੜ ਨੌਜਵਾਨ ਬੇਰੁਜ਼ਗਾਰ ਹਨ। ਹਾਲਤ ਇਹ ਹੈ ਕਿ 15 ਮਾਰਚ ਨੂੰ 5000 ਅਸਾਮੀਆਂ ਲਈ ਟੈਸਟ ਦੇਣ ਲਈ 50 ਲੱਖ ਗ੍ਰੈਜੁਏਟ ਪੁੱਜੇ ਸਨ ਅਤੇ ਇਕ ਟੈਸਟ ਕੇਂਦਰ ਵਿਚ ਭਗਦੜ ਮੱਚਣ ਕਾਰਨ 20 ਨੌਜਵਾਨਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਸਨ। ਦੇਸ਼ ਦਾ ਹਰ ਪੰਜਵਾਂ ਬੱਚਾ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ। ਮੌਲਵੀ ਯੂਸਫ ਮੁਸਲਿਮ ਬੁਨਿਆਦਪ੍ਰਸਤ ਧਾਰਨਾਵਾਂ ਮੁਤਾਬਕ ਧਰਤੀ ਅਤੇ ਬ੍ਰਹਿਮੰਡ ਬਾਰੇ ਵਿਗਿਆਨਕ ਸਥਾਪਨਾਵਾਂ ਦਾ ਘੋਰ ਵਿਰੋਧੀ ਹੋਣ ਦੇ ਨਾਲ ਨਾਲ ਮੌਜੂਦਾ ਸਿੱਖਿਆ ਪ੍ਰਣਾਲੀ ਅਤੇ ਜਮਹੂਰੀਅਤ ਨੂੰ ਮੁੱਢੋਂ ਸੁੱਢੋਂ ਰੱਦ ਕਰਦਾ ਸੀ। 
2009 ਵਿਚ ਮੌਲਵੀ ਯੂਸਫ ਨੂੰ ਬਿਨਾਂ ਕਿਸੇ ਢੁਕਵੇ ਮੁਕੱਦਮੇਂ ਦੇ ਬਿਨਾਂ ਹੀ ਸਰਕਾਰੀ ਫੋਰਸਾਂ ਵਲੋਂ ਮਾਰ ਦੇਣ ਤੋਂ ਬਾਅਦ ਕੁਝ ਸਮੇਂ ਤੱਕ ਇਹ ਗਰੁੱਪ ਗੈਰ-ਸਰਗਰਮ ਹੋ ਗਿਆ ਸੀ। 2011 ਵਿਚ ਮੌਲਵੀ ਯੂਸਫ ਦੇ ਸਹਾਇਕ ਰਹੇ ਅਬੂਬਕਰ ਸ਼ੇਕਾਓ ਵਲੋਂ ਕਮਾਨ ਸੰਭਾਲਣ ਤੋਂ ਬਾਅਦ ਤਾਂ ਇਸ ਕੱਟੜਵਾਦੀ ਗਰੁੱਪ ਨੇ ਤਬਾਹੀ ਹੀ ਮਚਾ ਦਿੱਤੀ ਹੈ। ਉਹ ਸੁਰੱਖਿਆ ਬਲਾਂ, ਫੌਜ ਹੀ ਨਹੀਂ ਬਲਕਿ ਦੂਜੇ ਧਰਮਾਂ ਦੇ ਪੈਰੋਕਾਰਾਂ ਅਤੇ ਉਨ੍ਹਾਂ ਦੇ ਧਾਰਮਕ ਸਥਾਨਾਂ 'ਤੇ ਵੀ ਹਮਲੇ ਕਰਦੇ ਹਨ। ਮਨੁੱਖੀ ਅਧਿਕਾਰ ਸੰਸਥਾਵਾਂ ਅਨੁਸਾਰ 2009 ਤੋਂ ਲੈ ਕੇ 2012 ਦੇ ਸ਼ੁਰੂ ਤੱਕ ਹੀ 900 ਲੋਕਾਂ ਦੀ ਮੌਤ ਲਈ 'ਬੋਕੋ ਹਰਾਮ' ਜਿੰਮੇਵਾਰ ਹੈ। 14 ਅਪ੍ਰੈਲ ਨੂੰ 270 ਵਿਦਿਆਰਥਣਾਂ ਦੇ ਉਧਾਲੇ ਵਰਗੇ ਘਿਨਾਉਣੇ ਕਾਰਜ ਤੋਂ ਬਾਅਦ ਹੀ 8 ਮਈ ਨੂੰ ਗਾਮਬੋਰ ਕਸਬੇ ਵਿਖੇ 315 ਲੋਕਾਂ ਦਾ ਕਤਲ ਕੀਤਾ ਹੈ। 20 ਮਈ ਨੂੰ ਜੋਸ ਸਹਿਰ ਵਿਖੇ ਹੋਏ ਬੰਬ ਧਮਾਕੇ ਵਿਚ 118 ਲੋਕ ਮਾਰੇ ਗਏ ਹਨ। ਹਿੰਸਾ ਚੱਕਰ ਨਿਰੰਤਰ ਜਾਰੀ ਹੈ। ਲਗਭਗ ਨਿੱਤ ਹੀ ਇਸ ਕੱਟੜਵਾਦੀ ਗਰੁੱਪ ਦੀ ਹਿੰਸਾ ਵਿਚ ਆਮ ਲੋਕ ਬਲੀ ਚੜ੍ਹ ਰਹੇ ਹਨ। ਇਹ ਬੁਨਿਆਦਪ੍ਰਸਤ ਗਰੁੱਪ ਦੂਜਿਆਂ ਧਰਮਾਂ ਦੇ ਧਾਰਮਕ ਸਥਾਨਾਂ ਨੂੰ ਹੀ ਨਹੀਂ ਢਾਹ ਲਾ ਰਿਹਾ ਬਲਕਿ ਕੁਝ ਮਸਜਿਦਾਂ ਨੂੰ ਵੀ ਸ਼ਰੀਅਤ ਮੁਤਾਬਕ ਨਾ ਬਣੀਆਂ ਹੋਈਆਂ ਕਹਿਕੇ ਢਾਹ ਚੁੱਕਾ ਹੈ। 
ਬੱਚੀਆਂ ਦੇ ਉਧਾਲੇ ਦੀ ਘਟਨਾ ਤੋਂ ਬਾਅਦ ਫਰਾਂਸ ਦੀ ਰਾਜਧਾਨੀ ਪੇਰਿਸ ਵਿਖੇ ਨਾਈਜੀਰੀਆ, ਚਾਡ, ਬੇਨਿਨ ਅਤੇ ਕੈਮਰੂਨ ਨੇ ਸਾਂਝੀ ਮੀਟਿੰਗ ਕੀਤੀ ਹੈ, ਜਿਸ ਵਿਚ ਫਰਾਂਸ, ਅਮਰੀਕਾ ਤੇ ਬ੍ਰਿਟੇਨ ਵੀ ਸ਼ਾਮਲ ਸਨ। ਇਸ ਮੀਟਿੰਗ ਵਿਚ ਮੁਸਲਮ ਕੱਟੜਵਾਦੀ ਗਰੁੱਪ 'ਬੋਕੋ ਹਰਾਮ' ਵਿਰੁੱਧ ਫੈਸਲਾਕੁੰਨ ਜੰਗ ਛੇੜਨ ਦਾ ਅਹਿਦ ਕੀਤਾ ਗਿਆ ਹੈ। ਪੱਛਮੀ ਦੇਸ਼ਾਂ ਅਤੇ ਅਮਰੀਕਾ ਨੇ ਇਸਨੂੰ ਦੁਨੀਆਂ ਭਰ ਵਿਚ ਇਸਲਾਮਕ ਕੱਟੜਵਾਦ ਵਿਰੁੱਧ ਚਲ ਰਹੀ ਜੰਗ ਦਾ ਹਿੱਸਾ ਦੱਸਿਆ ਹੈ। ਪ੍ਰੰਤੂ ਹਾਲੀਆ ਇਤਿਹਾਸ ਸਪੱਸ਼ਟ ਰੂਪ ਵਿਚ ਦੱਸਦਾ ਹੈ ਕਿ ਅੱਤਵਾਦ ਵਿਰੁੱਧ ਜੰਗ ਦੇ ਨਾਂਅ 'ਤੇ ਸਾਮਰਾਜੀਆਂ ਵਲੋਂ ਕੀਤੀ ਗਈ ਦਖਲਅੰਦਾਜ਼ੀ ਉਸ ਦੇਸ਼ ਦੇ ਲੋਕਾਂ ਲਈ ਤਾਂ ਤਬਾਹਕੁੰਨ ਸਾਬਤ ਹੁੰਦੀ ਹੀ ਹੈ ਨਾਲ ਹੀ ਉਹ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਵੀ ਨਾਕਾਮ ਰਹਿੰਦੀ ਹੈ। ਇਰਾਕ ਤੋਂ ਲੈ ਕੇ ਅਫਗਾਨਿਸਤਾਨ, ਸੋਮਾਲੀਆ ਤੋਂ ਲੈ ਕੇ ਲੀਬੀਆ ਤੱਕ ਇਸਦੀਆਂ ਜਿਉਂਦੀਆਂ-ਜਾਗਦੀਆਂ ਉਦਾਹਰਣਾਂ ਹਨ। ਕਿਉਂਕਿ ਸਾਮਰਾਜੀ ਦੇਸ਼ਾਂ ਦਾ ਮੁੱਖ ਮਕਸਦ ਉਸ ਸਮੱਸਿਆ ਨੂੰ ਹੱਲ ਕਰਨ ਦੀ ਥਾਂ ਉਨ੍ਹਾਂ ਦੇਸ਼ਾਂ ਦੇ ਕੁਦਰਤੀ ਵਸੀਲਿਆਂ 'ਤੇ ਕਬਜ਼ਾ ਕਰਨਾ ਹੁੰਦਾ ਹੈ। ਇਸ ਬਾਰੇ ਲੰਦਨ ਦੇ ਅਖਬਾਰ 'ਗਾਰਡੀਅਨ' ਦੇ ਇਕ ਕਾਲਮਨਵੀਸ ਦੀ ਟਿੱਪਣੀ ਬੜੀ ਢੁਕਵੀਂ ਹੈ ''ਪੱਛਮੀ ਦਖਲ-ਅੰਦਾਜ਼ੀ, ਨਾਈਜੀਰੀਆ ਨੂੰ ਇਕ ਅਫਰੀਕੀ ਅਫਗਾਨਿਸਤਾਨ ਵਿਚ ਤਬਦੀਲ ਕਰ ਦੇਵੇਗੀ।'' ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਦੀ ਆਪੋ ਵਿਚ ਖਿੱਚੋਤਾਣਾਂ ਵੀ ਕੱਟੜਵਾਦੀਆਂ ਲਈ ਮੌਕੇ ਮੁਹੱਈਆ ਕਰਦੀਆਂ ਹਨ। ਨਾਈਜੀਰੀਆ ਵਿਚ ਆਮ ਤੌਰ 'ਤੇ ਰਾਸ਼ਟਰਪਤੀ ਵਾਰੋ ਵਾਰੀ ਮੁਸਲਿਮ ਤੇ ਇਸਾਈ ਭਾਈਚਾਰਿਆਂ ਵਿਚੋਂ ਬਣਦੇ ਨੇ, ਪ੍ਰੰਤੂ 2015 ਵਿਚ ਹੋਣ ਵਾਲੀਆਂ ਚੋਣਾਂ ਲਈ ਮੌਜੂਦਾ ਰਾਸ਼ਟਰਪਤੀ ਜੋਨਾਥਨ ਦਾ ਮੁੜ ਉਮੀਦਵਾਰ ਵਜੋਂ ਖੜੇ ਹੋਣਾ, ਮੁਸਲਿਮ ਰਾਜਨੀਤੀਵਾਨਾਂ ਵਿਚ ਬੇਚੈਨੀ ਦਾ ਸਬੱਬ ਬਣ ਰਿਹਾ ਹੈ।
14 ਅਪ੍ਰੈਲ ਨੂੰ ਨਾਈਜੀਰੀਆ ਵਿਚ ਹੋਏ 200 ਦੇ ਕਰੀਬ ਵਿਦਿਆਰਥਣਾਂ ਦੇ ਉਧਾਲੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ। ਸਮੁੱਚੀ ਦੁਨੀਆਂ ਦੇ ਜਮਹੂਰੀਅਤ ਪਸੰਦ ਲੋਕਾਂ ਨੂੰ ਇਸ ਘਿਨਾਉਣੀ ਘਟਨਾ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਉਨ੍ਹਾਂ ਵਿਦਿਆਰਥਣਾਂ ਦੀ ਰਿਹਾਈ ਲਈ ਜਨਤਕ ਦਬਾਅ ਬਣਾਉਣਾ ਚਾਹੀਦਾ ਹੈ। ਨਾਈਜੀਰੀਆ ਦੇ ਲੋਕਾਂ ਦੀ ਹਾਕਮਾਂ ਵਿਰੁੱਧ ਸੰਘਰਸ਼ ਦੀ ਇਕ ਸ਼ਾਨਦਾਰ ਰਵਾਇਤ ਰਹੀ ਹੈ। ਦੇਸ਼ ਦੀ ਮਜ਼ਦੂਰ ਜਮਾਤ ਵੀ ਆਪਣੇ ਸੰਘਰਸ਼ਾਂ ਰਾਹੀਂ ਆਪਣੇ ਹੱਕਾਂ ਹਿੱਤਾਂ ਦੀ ਰਾਖੀ ਕਰਦੀ ਰਹੀ ਹੈ। ਜਨਵਰੀ 2012 ਦੀ ਆਮ ਹੜਤਾਲ ਅਤੇ ਈਂਧਨ ਉਤੇ ਸਬਸਿਡੀ ਖਤਮ ਕਰਨ ਤੇ ਉਨ੍ਹਾਂ ਦੀਆਂ ਕੀਮਤਾਂ ਵਿਚ ਵਾਧੇ ਵਿਰੁੱਧ ਦੇਸ਼ ਭਰ ਵਿਚ ਚੱਲਿਆ ਜਬਰਦਸਤ ਜਨਤਕ ਸੰਘਰਸ਼ ਇਸਦੀਆਂ ਮਿਸਾਲਾਂ ਹਨ। ਇਥੇ ਇਹ ਵੀ ਨੋਟ ਕਰਨ ਯੋਗ ਹੈ ਕਿ ਦੇਸ਼ ਦੇ ਹਰ ਕੋਨੇ ਵਿਚ ਲੱਖਾਂ ਲੋਕਾਂ ਦੇ ਇਨ੍ਹਾਂ ਸੰਘਰਸ਼ਾਂ ਦੌਰਾਨ ਹੋਏ ਇਕੱਠਾਂ ਦੌਰਾਨ ਇਕ ਥਾਂ 'ਤੇ ਵੀ ਕੋਈ ਬੰਬ ਧਮਾਕਾ ਜਾਂ ਅੱਤਵਾਦੀ ਘਟਨਾ ਨਹੀਂ ਹੋਈ। ਦੇਸ਼ ਦੇ ਲੋਕ ਹੁਣ ਵੀ ਵਿਸ਼ਾਲ ਜਨਤਕ ਅੰਦੋਲਨ ਖੜਾ ਕਰਕੇ ਆਪਣੇ ਦੇਸ਼ ਦੀਆਂ ਬੱਚੀਆਂ ਦੀ ਰਿਹਾਈ ਲਈ ਜਨਤਕ ਦਬਾਅ ਬਣਾਉਂਦੇ ਹੋਏ ਉਨ੍ਹਾਂ ਨੂੰ ਰਿਹਾ ਕਰਵਾਉਣ ਅਤੇ ਮੂਲਵਾਦੀ ਤਾਕਤਾਂ ਨੂੰ ਭਾਂਜ ਦੇਣ ਵਿਚ ਸਫਲ ਹੋਣਗੇ। 

ਫਲਸਤੀਨੀਆਂ ਦੇ ਫਤਾਹ ਤੇ ਹਮਾਸ ਧੜਿਆਂ ਦਰਮਿਆਨ ਹੋਇਆ ਸਮਝੌਤਾ 
ਮੱਧ ਪੂਰਬ ਏਸ਼ੀਆ ਵਿਚੋਂ ਪਿਛਲੇ ਕਈ ਸਾਲਾਂ ਤੋਂ ਦੁਨੀਆਂ ਭਰ ਦੇ ਜਮਹੂਰੀਅਤ ਪਸੰਦ ਲੋਕਾਂ ਲਈ ਬੁਰੀਆਂ ਖਬਰਾਂ ਹੀ ਆ ਰਹੀਆਂ ਹਨ। 2010 ਦੇ ਅੰਤ ਵਿਚ ਨਾਲ ਲੱਗਦੇ ਅਫਰੀਕੀ ਦੇਸ਼ ਟਿਊਨੀਸ਼ੀਆ ਤੋਂ ਸ਼ੁਰੂ ਹੋਈ ਲੋਕ ਬਗਾਵਤ, ਜਿਸਦੇ ਸਿੱਟੇ ਵਜੋਂ ਉਥੇ 30 ਸਾਲਾਂ ਤੋਂ ਰਾਜ ਕਰ ਰਹੇ ਡਿਕਟੇਟਰ  ਨੂੰ ਦੇਸ਼ ਛੱਡਕੇ ਭੱਜਣਾ ਪਿਆ ਸੀ, ਨੇ ਮੱਧ ਪੂਰਬੀ ਖਿੱਤੇ ਵਿਚ ਲੋਕ ਬਗਾਵਤਾਂ ਦੀ ਚਿੰਗਾਰੀ ਸੁਲਗਾ ਦਿੱਤੀ ਸੀ। ਪ੍ਰੰਤੂ, ਲੋਕ ਪੱਖੀ ਸ਼ਕਤੀਆਂ ਦੇ ਕਮਜ਼ੋਰ ਹੋਣ ਕਰਕੇ ਇਹ ਲੋਕ ਬਗਾਵਤਾਂ, ਲੋਕ ਪੋੱਖੀ ਸਿੱਟੇ ਨਹੀਂ ਕੱਢ ਸਕੀਆਂ ਅਤੇ ਇਨ੍ਹਾਂ ਦੇਸ਼ਾਂ ਵਿਚ ਹੋਈਆਂ ਬਗਾਵਤਾਂ ਨੂੰ ਵਿਆਪਕ ਰੂਪ ਵਿਚ ਸਾਮਰਾਜ ਆਪਣੇ ਹੱਕ ਵਿਚ ਵਰਤਣ ਵਿਚ ਸਫਲ ਰਿਹਾ ਹੈ। ਮਿਸਰ, ਲੀਬੀਆ ਇਸਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਹਨ। ਸੀਰੀਆ ਵੀ ਸਾਮਰਾਜੀ ਸਾਜਿਸ਼ਾਂ ਦਾ ਸ਼ਿਕਾਰ ਬਣ, ਖਾਨਾਜੰਗੀ ਵਿਚ ਬੁਰੀ ਤਰ੍ਹਾਂ ਉਲਝ ਗਿਆ ਹੈ। ਪਿਛਲੇ ਦਿਨਾਂ ਵਿਚ ਇਸ ਖਿੱਤੇ 'ਚੋਂ ਬਹੁਤ ਨਿੱਕੀ ਜਿਹੀ ਹੀ ਸਹੀ, ਪਰ ਦੁਨੀਆਂ ਭਰ ਦੇ ਜਮਹੂਰੀਅਤ ਪਸੰਦ ਲੋਕਾਂ ਲਈ ਇਕ ਚੰਗੀ ਖਬਰ ਆਈ ਹੈ। 
ਫਲਸਤੀਨੀਆਂ ਦੇ ਦੋ ਧੜਿਆਂ ਫਤਾਹ ਅਤੇ ਹਮਾਸ ਦਰਮਿਆਨ ਇਕ ਕੌਮੀ ਏਕਤਾ ਸਮਝੌਤਾ ਹੋਇਆ ਹੈ। ਗਾਜਾਪੱਟੀ ਵਿਖੇ 23 ਅਪ੍ਰੈਲ ਦੀ ਰਾਤ ਨੂੰ ਸਵੇਰੇ 3 ਵਜੇ ਤੱਕ ਚੱਲੀ ਗਲਬਾਤ ਤੋਂ ਬਾਅਦ ਇਸ ਸਮਝੌਤੇ ਉਤੇ ਹਮਾਸ ਦੇ ਮੁਖੀ  ਇਸਮਾਇਲ ਹਾਨੀਯੇਹ ਅਤੇ ਫਤਾਹ ਦੇ ਆਗੂ ਤੇ ਫਲਸਤੀਨੀ ਕੌਮੀ ਅਥਾਰਟੀ (ਪੀ.ਐਨ.ਏ.) ਦੇ ਮੁਖੀ ਮਹਿਮੂਦ ਅੱਬਾਸ ਵਲੋਂ ਭੇਜੇ ਗਏ ਫਲਸਤੀਨੀ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਪ੍ਰਤੀਨਿੱਧੀਮੰਡਲ ਨੇ ਦਸਖਤ ਕੀਤੇ। ਇਕ ਪ੍ਰੈਸ ਕਾਨਫਰੰਸ, ਜਿਹੜੀ ਕਿ ਖਚਾਖਚ ਭਰੀ ਹੋਈ ਸੀ, ਵਿਚ ਇਸ ਸਮਝੌਤੇ ਦਾ ਐਲਾਨ ਕਰਦੇ ਹੋਏ ਹਾਨੀਯੇਹ ਨੇ ਕਿਹਾ -''ਅਸੀਂ ਲੋਕਾਂ ਨੂੰ ਇਕ ਚੰਗੀ ਖਬਰ ਦੱਸਣ ਜਾ ਰਹੇ ਹਾਂ ਕਿ ਟਕਰਾਅ ਦਾ ਯੁਗ ਖਤਮ ਹੋ ਗਿਆ ਹੈ।'' ਇਸ ਸਮਝੌਤੇ ਮੁਤਾਬਕ 5 ਹਫਤਿਆਂ ਦਰਮਿਆਨ ਇਕ ਕੌਮੀ ਸਹਿਮਤੀ ਵਾਲੀ ਸਰਕਾਰ ਕਾਇਮ ਕਰ ਲਈ ਜਾਵੇਗੀ। ਜਿਸ ਵਿਚ ਮੁੱਖ ਰੁਪ ਵਿਚ ਟੈਕਨੋਕ੍ਰੇਟ ਸ਼ਾਮਲ ਹੋਣਗੇ ਅਤੇ ਇਸਦੀ ਅਗਵਾਈ ਮਹਿਮੂਦ ਅੱਬਾਸ ਕਰਨਗੇ। ਇਹ ਸਰਕਾਰ ਛੇ ਮਹੀਨਿਆਂ ਦੇ ਅੰਦਰ ਅੰਦਰ ਦੇਸ਼ ਦੀ ਸੰਸਦ ਲਈ ਚੋਣਾਂ ਕਰਵਾਏਗੀ। ਇਸ ਸਮਝੌਤੇ ਦੇ ਲਾਗੂ ਹੋਣ ਨਾਲ ਫਲਸਤੀਨੀਆਂ ਦੇ ਪ੍ਰਮੁੱਖ ਧੜਿਆਂ ਦਰਮਿਆਨ ਪਿਛਲੇ ਸੱਤਾਂ ਸਾਲਾਂ ਤੋਂ ਚਲ ਰਿਹਾ ਖੂਨੀ ਟਕਰਾਅ ਖਤਮ ਹੋ ਜਾਵੇਗਾ ਅਤੇ ਫਲਸਤੀਨੀ ਕੌਮੀ ਅਥਾਰਟੀ ਦੇ ਦੋਵੇਂ ਖੇਤਰ ਗਾਜਾ ਪੱਟੀ ਅਤੇ ਪੱਛਮੀ ਕਿਨਾਰੇ ਵਿਖੇ ਇਕ ਸਰਕਾਰ ਦਾ ਰਾਜ ਕਾਇਮ ਹੋ ਜਾਵੇਗਾ। 
ਇਹ ਸਮਝੌਤਾ ਇਜ਼ਰਾਈਲ ਅਤੇ ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ (ਪੀ.ਐਲ.ਓ.) ਦਰਮਿਆਨ ਅਮਰੀਕਾ ਦੇ ਸਹਿਯੋਗ ਨਾਲ ਚਲ ਰਹੀਆਂ ਸ਼ਾਂਤੀ ਵਾਰਤਾਵਾਂ ਦੀ ਅੰਤਮ ਸਮਾਂ ਸੀਮਾ, ਜਿਹੜੀ ਕਿ 29 ਅਪ੍ਰੈਲ ਸੀ, ਤੋਂ ਸਿਰਫ ਕੁੱਝ ਦਿਨ ਪਹਿਲਾਂ ਹੀ ਨੇਪਰੇ ਚੜ੍ਹਿਆ ਹੈ। ਇਸਦੇ ਹੋਣ ਨਾਲ ਇਜ਼ਰਾਈਲ ਤਾਂ ਭੜਕ ਹੀ ਉਠਿਆ ਹੈ। ਉਸਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਤਾਂ ਇਥੇ ਤੱਕ ਕਹਿ ਦਿੱਤਾ ਹੈ ਕਿ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੂੰ ਇਕ ਚੀਜ਼ ਚੁਨਣੀ ਹੋਵੇਗੀ ''ਹਮਾਸ ਨਾਲ ਸ਼ਾਂਤੀ ਜਾਂ ਫਿਰ ਇਜ਼ਰਾਈਲ ਨਾਲ ਸ਼ਾਂਤੀ।'' ਇਸ ਸਮਝੌਤੇ ਦਾ ਐਲਾਨ ਹੋਣ ਤੋਂ ਬਾਅਦ ਇਜ਼ਰਾਈਲ ਨੇ ਪਹਿਲਾਂ ਤੋਂ ਤਹਿ ਸ਼ਾਂਤੀ ਵਾਰਤਾ ਦਾ ਦੌਰ ਰੱਦ ਕਰ ਦਿੱਤਾ ਅਤੇ ਗਾਜਾ ਪੱਟੀ ਦੇ ਉਤਰੀ ਹਿੱਸੇ ਉਤੇ ਹਵਾਈ ਹਮਲਾ ਕਰਕੇ 12 ਫਲਸਤੀਨੀਆਂ ਨੂੰ ਜਖਮੀ ਕਰ ਦਿੱਤਾ ਹੈ, ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਸਨ। ਅਮਰੀਕਾ ਵੀ ਇਸ ਸਮਝੌਤੇ ਤੋਂ ਖੁਸ਼ ਨਹੀਂ ਹੈ। ਰਾਜਧਾਨੀ ਵਾਸ਼ਿੰਗਟਨ ਵਿਖੇ ਗ੍ਰਹਿ ਵਜਾਰਤ ਦੀ ਬੁਲਾਰੀ ਜੇਨ ਪੇਸਕੀ ਨੇ ਕਿਹਾ ਕਿ ਅਮਰੀਕਾ ਇਸ ਐਲਾਨ ਤੋਂ ਦੁਖੀ ਹੈ, ਇਹ ਸ਼ਾਂਤੀ ਵਾਰਤਾਵਾਂ ਨੂੰ ਅੱਗੇ ਵਧਾਉਣ ਦੀ ਗੱਲਬਾਤ ਨੂੰ ਗੰਭੀਰ ਰੂਪ ਵਿਚ ਪੇਚੀਦਾ ਬਣਾ ਸਕਦਾ ਹੈ। ਦੂਜੇ ਪਾਸੇ ਫਲਸਤੀਨੀ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਆਗੂ ਫਲਸਤੀਨੀ ਕੌਮੀ ਅਥਾਰਟੀ ਦੇ ਮੁਖੀ ਮਹਿਮੂਦ ਅੱਬਾਸ ਨੇ ਰਾਮਲੱਾਹ ਵਿਖੇ ਇਸ ਸਮਝੌਤੇ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਹਮਾਸ ਨਾਲ ਹੋਏ ਇਸ ਸਮਝੌਤੇ ਦਾ ਇਜ਼ਰਾਈਲ ਨਾਲ ਚਲ ਰਹੀਆਂ ਸ਼ਾਂਤੀ ਵਾਰਤਾਵਾਂ ਨਾਲ ਕੋਈ ਅੰਤਰਵਿਰੋਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਉਨ੍ਹਾਂ ਦਾ ਨਿਸ਼ਾਨਾ ਇਜ਼ਰਾਈਲ ਦੀ ਹੋਂਦ ਨੂੰ ਪ੍ਰਵਾਨ ਕਰਦੇ ਹੋਏ ਸ਼ਾਂਤੀਪੂਰਣ ਢੰਗ ਨਾਲ ਇਕ ਫਲਸਤੀਨੀ ਦੇਸ਼ ਦੇ ਰੂਪ ਵਿਚ ਰਹਿਣ ਦਾ ਹੈ। 
ਇਥੇ ਇਹ ਵਰਣਨਯੋਗ ਹੈ ਕਿ 1948 ਵਿਚ ਇਜ਼ਰਾਈਲ ਦੀ ਆਜ਼ਾਦੀ ਦੇ ਐਲਾਨ ਤੋਂ ਬਾਅਦ ਲੱਖਾਂ ਫਲਸਤੀਨੀਆਂ ਨੂੰ ਉਨ੍ਹਾਂ ਦੀ ਮਾਤਭੂਮੀ ਤੋਂ ਵੱਡੇ ਪੱਧਰ 'ਤੇ ਚਲਾਏ ਗਏ ਕਤਲੇਆਮ ਰਾਹੀਂ ਬੇਦਖਲ ਕਰ ਦਿੱਤਾ ਗਿਆ ਸੀ। ਫਲਸਤੀਨੀ ਲਿਬਰੇਸ਼ਨ ਆਰਗੇਨਾਈਜੇਸ਼ਨ (ਪੀ.ਐਲ.ਓ.) ਦੀ ਅਗਵਾਈ ਵਿਚ ਲੜੇ ਗਏ ਲੰਬੇ ਸੰਘਰਸ਼ ਤੋਂ ਬਾਅਦ 1993 ਵਿਚ ਨਾਰਵੇ ਦੀ ਰਾਜਧਾਨੀ ਉਸਲੋ ਵਿਖੇ ਹੋਏ ਇਕ ਸਮਝੌਤੇ ਤੋਂ ਬਾਅਦ ਫਲਸਤੀਨੀ ਕੌਮੀ ਅਥਾਰਟੀ ਹੋਂਦ ਵਿਚ ਆਈ ਸੀ। ਫਲਸਤੀਨੀ ਬਹੁਲਤਾ ਵਾਲੇ ਗਾਜਾ ਪੱਟੀ ਅਤੇ ਪੱਛਮੀ ਕਿਨਾਰੇ ਇਸ ਅਧੀਨ ਆ ਗਏ ਸਨ। ਇਹ ਅਥਾਰਟੀ ਪੀ.ਐਲ.ਓ. ਦੀ ਇਕ ਅਜੰਸੀ ਦੇ ਰੂਪ ਵਿਚ ਇਨ੍ਹਾਂ ਖੇਤਰਾਂ ਵਿਚ ਸ਼ਾਸਨ ਚਲਾਉਂਦੀ ਹੈ। ਪੀ.ਐਲ.ਓ. ਫਲਸਤੀਨੀਆਂ ਦੀ ਕੌਮਾਂਤਰੀ ਸੰਸਥਾਵਾਂ ਵਿਚ ਪ੍ਰਤੀਨਿਧਤਾ ਕਰਦੀ ਹੈ। 
ਗਾਜਾ ਪੱਟੀ ਅਤੇ ਪੱਛਮੀ ਕਿਨਾਰਾ ਜੁੜਵੇਂ ਖੇਤਰ ਨਹੀਂ ਹਨ। ਗਾਜਾ ਪੱਟੀ ਭੂਮੱਧ ਸਾਗਰ ਦੇ ਕੰਢੇ 'ਤੇ ਸਥਿਤ ਹੈ ਅਤੇ ਇਸਦੇ ਇਕ ਪਾਸੇ ਮਿਸਰ ਅਤੇ ਬਾਕੀ ਸੀਮਾ ਇਜ਼ਰਾਈਲ ਨਾਲ ਸਾਂਝੀ ਹੈ। ਜਦੋਂਕਿ ਪੱਛਮੀ ਕਿਨਾਰਾ ਅਸਲ ਵਿਚ ਜੋਰਡਨ ਦਰਿਆ ਦਾ ਪੱਛਮੀ ਕੰਢਾ ਹੈ। ਇਸਦੇ ਇਕ ਪਾਸੇ ਜਾਰਡਨ ਹੈ ਅਤੇ ਬਾਕੀ ਸੀਮਾ ਇਜਰਾਈਲ ਨਾਲ ਲੱਗਦੀ ਹੈ। ਇਹ ਦੋਵੇਂ ਖੇਤਰ ਸਾਂਝੇ ਰੂਪ ਵਿਚ ਫਲਸਤੀਨੀ ਕੌਮੀ ਅਥਾਰਟੀ ਅਖਵਾਉਂਦੇ ਹਨ। ਇਸਦਾ ਮੁੱਖੀ ਰਾਸ਼ਟਰਪਤੀ ਹੁੰਦਾ ਹੈ, ਜਿਹੜਾ ਕਿ ਸਿੱਧੇ ਰੂਪ ਵਿਚ ਚੁਣਿਆ ਜਾਂਦਾ ਹੈ। ਉਹ ਪ੍ਰਧਾਨ ਮੰਤਰੀ ਤੇ ਸਰਕਾਰ ਨਿਯੁਕਤ ਕਰਦਾ ਹੈ। ਉਸਨੂੰ ਸਿੱਧੇ ਰੂਪ ਵਿਚ ਚੁਣੀ ਗਈ ਸੰਸਦ ਦੀ ਵੀ ਹਿਮਾਇਤ ਹਾਸਲ ਹੋਣੀ ਚਾਹੀਦੀ ਹੈ। ਪ੍ਰਸਿੱਧ ਫਲਸਤੀਨੀ ਆਗੂ ਯਾਸਰ ਅਰਾਫਾਤ ਦੇ ਦਿਹਾਂਤ ਤੋਂ ਬਾਅਦ ਜਨਵਰੀ 2005 ਵਿਚ ਮਹਿਮੂਦ ਅੱਬਾਸ ਰਾਸ਼ਟਰਪਤੀ ਚੁਣੇ ਗਏ ਸਨ। 2006 ਵਿਚ ਹੋਈਆਂ ਸੰਸਦ ਦੀਆਂ ਚੋਣਾਂ ਵਿਚ ਹਮਾਸ ਧੜੇ ਨੇ ਬਹੁਮਤ ਹਾਸਲ ਕਰ ਲਿਆ ਸੀ। ਇਸਦੇ ਬਾਅਦ ਛੇਤੀ ਹੀ ਹਮਾਸ ਅਤੇ ਫਤਾਹ ਧੜਿਆਂ ਦਰਮਿਆਨ ਟਕਰਾਅ ਸ਼ੁਰੂ ਹੋ ਗਿਆ ਸੀ, ਜਿਸਨੇ ਹਿੰਸਕ ਰੂਪ ਧਾਰਨ ਕਰ ਲਿਆ। 2007 ਵਿਚ ਹਮਾਸ ਨੇ ਗਾਜਾ ਪੱਟੀ ਖੇਤਰ ਵਿਖੇ ਆਪਣਾ ਸ਼ਾਸਨ ਸਥਾਪਤ ਕਰ ਲਿਆ। ਇਸ ਤਰ੍ਹਾਂ ਫਲਸਤੀਨੀ ਕੌਮੀ ਅਥਾਰਟੀ ਦੇ ਪੱਛਮੀ ਕਿਨਾਰੇ ਵਾਲੇ ਖੇਤਰ ਵਿਚ ਫਤਾਹ ਦਾ ਸ਼ਾਸਨ ਸੀ ਅਤੇ ਗਾਜਾ ਪੱਟੀ ਵਿਚ ਹਮਾਸ ਦਾ। ਇਨ੍ਹਾਂ ਦੋਹਾਂ ਧੜਿਆਂ ਦਰਮਿਆਨ ਪਹਿਲਾਂ ਵੀ ਕਈ ਵਾਰ ਸਮਝੌਤੇ ਹੋਏ ਹਨ, ਪ੍ਰੰਤੂ ਉਹ ਸਿਰੇ ਨਹੀਂ ਚੜ੍ਹੇ। ਉਨ੍ਹਾਂ ਦਰਮਿਆਨ 2012 ਵਿਚ ਮਿਸਰ ਦੀ ਰਾਜਧਾਨੀ ਕਾਹਿਰਾ ਅਤੇ ਦੋਹਾ (ਯੂ.ਏ.ਈ.) ਵਿਚ ਹੋਏ ਸਮਝੌਤੇ ਸ਼ਾਮਲ ਹਨ, ਜਿਹਨਾਂ ਉਤੇ ਅਜੇ ਤੱਕ ਅਮਲ ਨਹੀਂ ਹੋ ਸਕਿਆ ਹੈ। 
23 ਅਪ੍ਰੈਲ ਨੂੰ ਹੋਏ ਇਸ ਕੌਮੀ ਏਕਤਾ ਸਮਝੌਤੇ ਦੇ ਲਾਗੂ ਹੋਣ ਦੀਆਂ ਚੰਗੀਆਂ ਸੰਭਾਵਨਾਵਾਂ ਬਾਰੇ ਗੱਲ ਕਰਦਿਆਂ 'ਸੈਂਟਰ ਫਾਰ ਗਲੋਬਲ ਅਫੇਅਰਜ' ਦੇ ਕੌਮਾਂਤਰੀ ਸਬੰਧਾਂ ਬਾਰੇ ਪ੍ਰੋਫੈਸਰ ਡਾਕਟਰ ਅਲੋਨ ਬੇਨ ਮੀਰ ਨੇ ਆਪਣੇ ਲੇਖ ਵਿਚ ਕਿਹਾ ਹੈ ਕਿ ਹਮਾਸ ਦੇ ਪੱਖੋਂ ਜੇਕਰ ਦੇਖਿਆ ਜਾਵੇ ਤਾਂ ਗਾਜਾ ਪੱਟੀ ਵਿਚ ਜਿੱਥੇ ਇਸਦਾ ਸ਼ਾਸਨ ਚਲ ਰਿਹਾ ਹੈ, ਵਿਖੇ ਹਾਲਾਤ ਬਹੁਤ ਮੁਸ਼ਕਲਾਂ ਭਰੇ ਹੋ ਗਏ ਹਨ। ਲੋਕਾਂ ਦੀਆਂ ਨਿਤਾ ਪ੍ਰਤੀ ਦੀਆਂ ਲੋੜਾਂ ਪੂਰੀਆਂ ਕਰਨੀਆਂ ਮੁਸ਼ਕਲ ਹੋ ਗਈਆਂ ਹਨ। ਮਿਸਰ ਵਿਚ ਬਣੀ ਨਵੀਂ ਫੌਜੀ ਸਰਕਾਰ ਨੇ ਆਪਣੀ ਸੀਮਾ 'ਤੇ ਬਣੀਆਂ ਬਹੁਤੀਆਂ ਸੁਰੰਗਾਂ ਨੂੰ ਨਸ਼ਟ ਕਰ ਦਿੱਤਾ, ਜਿਨ੍ਹਾਂ ਰਾਹੀਂ ਗਾਜਾ ਪੱਟੀ ਨੂੰ ਵਸਤਾਂ ਦੀ ਸਮਗਲਿੰਗ ਹੁੰਦੀ ਸੀ ਅਤੇ ਇਹ ਹਮਾਸ ਸਰਕਾਰ ਲਈ ਜੀਵਨ ਰੇਖਾ ਸਨ। ਸੀਰੀਆ ਵਿਚ ਖਾਨਾਜੰਗੀ ਦੀ ਸਥਿਤੀ ਅਤੇ ਈਰਾਨ ਉਤੇ ਕੌਮਾਂਤਰੀ ਪਾਬੰਦੀਆਂ ਕਰਕੇ ਵੀ ਹਮਾਸ ਨੂੰ ਮਿਲਣ ਵਾਲੀ ਆਰਥਕ ਤੇ ਫੌਜੀ ਸਾਜੋ ਸਮਾਨ ਦੀ ਸਪਲਾਹੀ ਬਹੁਤ ਘੱਟ ਗਈ ਹੈ, ਜਿਸ ਉਤੇ ਮੁੱਖ ਰੂਪ ਵਿਚ ਹਮਾਸ ਨਿਰਭਰ ਸੀ। ਫਤਾਹ ਦੇ ਪੱਖੋਂ ਦੇਖਿਆ ਜਾਵੇ ਤਾਂ ਫਲਸਤੀਨੀ ਅਥਾਰਟੀ ਦਾ ਇਜ਼ਰਾਈਲ ਨਾਲ ਕੋਈ ਵੀ ਸ਼ਾਂਤੀ ਸਮਝੌਤਾ ਤਾਂ ਤੱਕ ਸਿਰੇ ਨਹੀਂ ਚੜ੍ਹ ਸਕਦਾ ਜਦੋਂ ਤੱਕ ਉਸਨੂੰ ਹਮਾਸ ਦਾ ਸਮਰਥਨ ਹਾਸਲ ਨਾ ਹੋਵੇ। ਹਮਾਸ ਦੇ ਨਾਲ ਆਉਣ ਨਾਲ ਫਲਸਤੀਨੀ ਅਥਾਰਟੀ ਇਕਜੁੱਟ ਰੂਪ ਵਿਚ ਇਜ਼ਰਾਈਲ ਦੀ 'ਫੁੱਟ ਪਾਓ ਤੇ ਜਿੱਤ ਹਾਸਲ ਕਰੋ' ਦੀ ਨੀਤੀ ਨੂੰ ਭਾਂਜ ਦੇਣ ਦੇ ਸਮਰਥ ਹੋਵੇਗੀ। ਇਜ਼ਰਾਈਲ ਦੇ ਪੱਖੋਂ ਵੀ ਦੇਖਿਆ ਜਾਵੇ ਤਾਂ ਚਾਹੇ ਉਸਨੇ ਸ਼ਾਂਤੀ ਵਰਤਾਵਾਂ ਰੱਦ ਕਰ ਦਿੱਤੀਆਂ ਹਨ ਅਤੇ ਉਹ ਫਲਸਤੀਨੀ ਅਥਾਰਟੀ ਦਾ ਆਰਥਕ ਰੂਪ ਵਿਚ ਗਲਾ ਘੁੱਟਣ ਦੀਆਂ ਧਮਕੀਆਂ ਦੇ ਰਿਹਾ ਹੈ। ਪ੍ਰੰਤੂ ਉਹ ਕਦੇ ਵੀ ਫਲਸਤੀਨੀ ਅਥਾਰਟੀ ਦੇ ਪਤਨ ਨੂੰ ਦੇਖਣਾ ਨਹੀਂ ਚਾਹੁੰਦਾ। ਕਿਉਂਕਿ ਉਹ ਇਸ ਸਥਿਤੀ ਵਿਚ 25 ਲੱਖ ਫਲਸਤੀਨੀ ਜਿਹੜੇ ਕਿ ਗਾਜਾ ਪੱਟੀ ਤੇ ਪੱਛਮੀ ਕਿਨਾਰੇ ਦੇ ਵਸਨੀਕ ਹਨ, ਦੀ ਆਰਥਕ ਤੇ ਸੁਰੱਖਿਆ ਦੀ ਜਿੰਮੇਵਾਰੀ ਓਟੱਣ ਦੇ ਭਾਰ ਤੋਂ ਬੁਰੀ ਤਰ੍ਹਾਂ ਘਬਰਾਉਂਦਾ ਹੈ। ਇਸ ਤਰ੍ਹਾਂ ਫਲਸਤੀਨੀਆਂ ਦੇ ਫਤਾਹ ਅਤੇ ਹਮਾਸ ਧੜਿਆਂ ਦਰਮਿਆਨ ਹੋਏ ਹਾਲੀਆ ਸਮਝੌਤੇ ਦਾ ਲਾਗੂ ਹੋਣਾ ਲਗਭਗ ਯਕੀਨੀ ਦਿਸਦਾ ਹੈ। 10 ਮਈ ਨੂੰ ਫਤਾਹ ਦੇ ਬੁਲਾਰੇ ਫਾਯੀਜ਼ ਅਬੂ ਈਟਾ ਦਾ ਇਹ ਬਿਆਨ ਕਿ ''ਫਤਾਹ ਦੇ ਪ੍ਰਤੀਨਿਧ ਅਜ਼ਾਮ ਅਲ ਅਹਿਮਦ ਛੇਤੀ ਹੀ ਗਾਜਾਪੱਟੀ ਜਾ ਰਹੇ ਹਨ ਤਾਕਿ ਕੌਮੀ ਏਕਤਾ ਸਮਝੌਤੇ ਮੁਤਾਬਕ ਪੰਜ ਹਫਤਿਆਂ ਦਰਮਿਆਨ ਕਾਇਮ ਕੀਤੀ ਜਾਣ ਵਾਲੀ ਸਰਕਾਰ ਦੀ ਕਾਇਮੀ ਬਾਰੇ ਗਲਬਾਤ ਕੀਤੀ ਜਾਵੇ'', ਵੀ ਸਮਝੌਤੇ ਦੇ ਲਾਗੂ ਹੋਣ ਪ੍ਰਤੀ ਦੋਵਾਂ ਧਿਰਾਂ ਦੇ ਗੰਭੀਰ ਹੋਣ ਦੀ ਪੁਸ਼ਟੀ ਕਰਦਾ ਹੈ। ਇਸ ਸਮਝੌਤੇ ਦੇ ਲਾਗੂ ਹੋਣ ਨਾਲ ਯਕੀਨਨ ਹੀ ਮੱਧ ਪੂਰਬ ਏਸ਼ੀਆ ਵਿਚ ਲੋਕ ਪੱਖੀ ਤੇ ਜਮਹੂਰੀ ਸ਼ਕਤੀਆਂ ਨੂੰ ਮਜ਼ਬੂਤੀ ਮਿਲੇਗੀ। 
(25-5-2014)

ਲਾਹੌਰ ਦੇ ਭੱਠਾ ਮਜ਼ਦੂਰਾਂ ਦੇ ਸੰਘਰਸ਼ ਦੀ ਸ਼ਾਨਦਾਰ ਜਿੱਤ
ਪਾਕਿਸਤਾਨ ਦੇ ਸੂਬਾ ਪੰਜਾਬ ਦੇ ਭੱਠਾ ਮਜ਼ਦੂਰਾਂ ਦਾ ਸੰਘਰਸ਼ ਉਸ ਵੇਲੇ ਸ਼ਾਨਦਾਰ ਜਿੱਤ ਨਾਲ ਸਫਲ ਹੋ ਨਿਬੜਿਆ ਜਦੋਂ ਅਪ੍ਰੈਲ ਦੇ ਆਖਰੀ ਹਫਤੇ ਵਿਚ ਸੂਬੇ ਦੇ ਕਿਰਤ ਮੰਤਰੀ ਨਾਲ ਭੱਠਾ ਮਜ਼ਦੂਰ ਯੂਨੀਅਨ ਦੀ ਗਲਬਾਤ ਤੋਂ ਬਾਅਦ ਰੇਟਾਂ ਵਿਚ ਵਾਧੇ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਮੰਗ ਮੰਨੀ ਗਈ। ਸੂਬੇ ਦੀ ਰਾਜਧਾਨੀ ਲਾਹੌਰ ਸ਼ਹਿਰ ਵਿਚ ਸੂਬੇ ਭਰ ਦੇ ਭੱਠਾ ਮਜ਼ਦੂਰਾਂ ਨੇ ਆਪਣੀ ਯੂਨੀਅਨ, ਭੱਠਾ ਮਜ਼ਦੂਰ ਯੂਨੀਅਨ ਅਤੇ ਲੇਬਰ ਕੌਮੀ ਮੂਵਮੈਂਟ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਦਿਨ-ਰਾਤ ਦਾ ਧਰਨਾ ਮਾਰਿਆ ਹੋਇਆ ਸੀ। ਪਹਿਲਾਂ ਤਾਂ ਸਰਕਾਰ ਅਤੇ ਪੁਲਸ ਨੇ ਉਨ੍ਹਾਂ ਨੂੰ ਡਰਾ ਧਮਕਾ ਕੇ ਧਰਨਾ ਖਿੰਡਾਉਣ ਦਾ ਯਤਨ ਕੀਤਾ। ਪ੍ਰੰਤੂ, ਭੱਠਾ ਮਜ਼ਦੂਰਾਂ ਦੇ ਦ੍ਰਿੜ੍ਹ ਇਰਾਦੇ ਅੱਗੇ ਸਰਕਾਰ ਨੂੰ ਹਥਿਆਰ ਸੁੱਟਣੇ ਪਏ ਅਤੇ ਇਸ ਧਰਨੇ ਦੇ ਚੌਥੇ ਦਿਨ ਸੂਬੇ ਦੇ ਕਿਰਤ ਮੰਤਰੀ ਨਾਲ ਭੱਠਾ ਮਜ਼ਦੂਰ ਯੂਨੀਅਨ ਅਤੇ ਲੇਬਰ ਕੌਮੀ ਮੂਵਮੈਂਟ ਦੇ ਆਗੂਆਂ ਦੀ ਗਲਬਾਤ ਹੋਈ ਜਿਸ ਵਿਚ ਪ੍ਰਤੀ ਹਜ਼ਾਰ ਇੱਟ ਦਾ ਘੱਟੋ ਘੱਟ ਲੇਬਰ ਰੇਟ 740 ਰੁਪਏ ਤਹਿ ਹੋਇਆ ਅਤੇ ਇਸਨੂੰ ਸਖਤੀ ਨਾਲ ਲਾਗੂ ਕਰਵਾਉਣ ਦਾ ਫੈਸਲਾ ਹੋਇਆ। ਮਜ਼ਦੂਰਾਂ ਦੇ ਇਸ ਸੰਘਰਸ਼ ਨੂੰ ਦੇਸ਼ ਦੀ ਪ੍ਰਮੁੱਖ ਖੱਬੀ ਪਾਰਟੀ ਅਵਾਮੀ ਵਰਕਰਜ ਪਾਰਟੀ ਦਾ ਵੀ ਪੂਰਾ ਸਮਰਥਨ ਹਾਸਲ ਸੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਸਾਡੇ ਦੇਸ਼ ਦੀ ਤਰ੍ਹਾਂ ਹੀ ਪਾਕਿਸਤਾਨ ਵਿਚ ਵੀ ਭੱਠਾ ਮਜ਼ਦੂਰ ਸਭ ਤੋਂ ਵਧੇਰੇ ਲੁੱਟ-ਖਸੁੱਟ ਦਾ ਸ਼ਿਕਾਰ ਹਨ। ਬਾਲ ਮਜ਼ਦੂਰੀ ਤੇ ਬੰਧੂਆ ਮਜ਼ਦੂਰੀ, ਜਿਹੜੇ ਕਿ ਪਾਕਿਸਤਾਨ ਦੇ ਸੰਵਿਧਾਨ ਮੁਤਾਬਕ ਗੈਰ ਕਾਨੂੰਨੀ ਹਨ, ਇਸ ਖੇਤਰ ਵਿਚ ਆਮ ਹਨ। 

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜੂਨ2014)

ਕਹਾਣੀ - ਬੁੱਢਾ ਬਲਦ

- ਪ੍ਰੀਤ ਨੀਤਪੁਰ
''ਯਾਰ, ਆਇਓ ਮਾੜਾ ਜਿਹਾ, ਬਲਦ ਉਠਾਉਣੈ।'' ਚੰਨਣ ਸਿਉਂ ਦਾ ਇਹ ਦੂਜਾ ਗੇੜਾ ਸੀ। 
''ਚੱਲ ਤੂੰ, ਅਸੀਂ ਆਏ ਤੇਰੇ ਮਗਰੇ....।'' ਸੱਥ 'ਚ ਬੈਠੇ ਤਾਸ਼ ਖੇਡਦੇ ਵਿਹਲੜਾਂ ਵਲੋਂ ਪਹਿਲਾਂ ਵਾਲਾ ਹੀ ਘੜਿਆ-ਘੜਾਇਆ ਜਵਾਬ ਸੁਣਕੇ, ਚੰਨਣ ਸਿਉਂ ਘਰ ਨੂੰ ਮੁੜ ਪਿਆ ਸੀ।
ਇਹ ਉਦੋਂ ਦੀਆਂ ਗੱਲਾਂ, ਜਦੋਂ ਕਿਸੇ ਕੋਲ ਟਰੈਕਟਰ ਨਹੀਂ ਸੀ ਹੁੰਦਾ। ਸਗੋਂ ਸਭ ਤਕੜੇ-ਮਾੜੇ ਜ਼ਿੰਮੀਦਾਰ ਬਲਦਾਂ ਨਾਲ ਖੇਤੀ ਕਰਦੇ ਸਨ। 
ਚੰਨਣ ਸਿੰਓਂ ਨੇ ਨ੍ਹਾਰੇ ਬਲਦ ਦੀ ਪੰਦਰਾ-ਸੋਲ੍ਹਾਂ ਸਾਲ ਕਮਾਈ ਖਾਧੀ ਸੀ। ਦੱਬ ਕੇ ਵਾਹਿਆ ਸੀ ਨ੍ਹਾਰਾ ਉਹਨੇ। ਪਰ ਹੁਣ ਨ੍ਹਾਰਾ ਬੁੱਢਾ ਹੋ ਗਿਆ ਸੀ। ਜਮ੍ਹਾਂ ਈ ਹਾਰ ਗਿਆ ਸੀ। ਖੁੱਭੇ ਗੱਡੇ ਕੱਢਣ ਵਾਲੇ ਤੇ ਪਿੰਡੇ 'ਤੇ ਛਾਂਟ ਨਾ ਝੱਲਣ ਵਾਲੇ ਨ੍ਹਾਰੇ ਤੋਂ ਹੁਣ ਆਪਣੇ ਆਪ ਉਠਿਆ ਨਹੀਂ ਸੀ ਜਾਂਦਾ। ਸਵੇਰੇ ਤੇ ਆਥਣੇ ਜਿਹੇ ਨ੍ਹਾਰੇ ਨੂੰ ਉਠਾਉਣ ਲਈ ਚੰਨਣ ਸਿੰਓਂ ਨੂੰ ਲੋਕਾਂ ਦੀ ਮਿੰਨਤ ਕਰਨੀ ਪੈਂਦੀ ਸੀ। ਪਰ ਲੋਕ.....।
''ਲੋਕ ਬੜੇ ਨਿਰਮੋਹੇ ਹੋ ਗਏ ਨ੍ਹਾਰਿਆ।'' ਨ੍ਹਾਰੇ ਬਲਦ ਦੇ ਪਿੰਡੇ 'ਤੇ ਹੱਥ ਫੇਰਦਿਆਂ, ਚੰਨਣ ਸਿਓਂ ਨੇ ਭਰੇ ਮਨ ਨਾਲ ਕਿਹਾ, 'ਕਦੇ ਇਹੋ ਲੋਕ ਤੈਨੂੰ ਸੁਹਾਗੇ ਜੁੜੇ ਨੂੰ ਵੇਖਣ ਆਉਂਦੇ ਹੁੰਦੇ ਸੀ। ਤੇ ਅੱਜ...? ਅੱਜ ਤੇਰੇ ਬੁੱਢੇ ਸਰੀਰ ਨੂੰ ਕੋਈ ਹੱਥ ਲਾ ਕੇ ਰਾਜ਼ੀ ਨਹੀਂ। ਸਾਲਾ 'ਬੁਢਾਪਾ' ਵੀ ਬੜੀ ਮਾੜੀ ਸ਼ੈਅ ਆ, ਨ੍ਹਾਰਿਆਂ।' ਚੰਨਣ ਸਿਉਂ ਜਿਵੇਂ ਬੁੱਢੇ ਬਲਦ ਨਾਲ ਗੱਲਾਂ ਕਰ ਰਿਹਾ ਸੀ। 
ਨ੍ਹਾਰਾ ਉਠਣ ਲਈ ਅਹੁਲਿਆਂ। ਜਿਵੇਂ ਉਹਨੂੰ ਵੀ ਬੁਢਾਪੇ ਨਾਲ ਚਿੜ ਹੋਵੇ। ਪਰ ਨਹੀਂ, ਉਠ ਨਹੀਂ ਸਕਿਆ ਨ੍ਹਾਰਾ। ਜਮ੍ਹਾਂ ਹੰਭ ਗਿਆ ਸੀ ਵਿਚਾਰਾ। 
ਬੁੱਢੇ ਨ੍ਹਾਰੇ ਨੇ ਅੰਦਰ ਨੂੰ ਧਸ ਗਈਆਂ, ਪਾਣੀ ਨਾਲ ਭਰੀਆਂ ਅੱਖਾਂ ਨਾਲ, ਆਪਣੇ ਮਾਲਕ ਚੰਨਣ ਸਿਓਂ ਕੰਨੀਂ ਵੇਖਿਆ। ਚੰਨਣ ਸਿਓਂ ਨੂੰ ਸੱਚੀ ਇਉਂ ਲੱਗਾ, ਜਿਵੇਂ ਨ੍ਹਾਰੇ ਦੀਆਂ ਅੱਖਾਂ, ਉਹਨੂੰ ਕਹਿ ਰਹੀਆਂ ਹੋਣ...
''ਚੰਨਣ ਸਿਆਂ, ਮੈਂ ਤੇਰੀ 'ਛਾਂਟ' ਆਪਣੇ ਪਿੰਡੇ 'ਤੇ ਕਦੇ ਨਹੀਂ ਸੀ ਲੱਗਣ ਦਿੱਤੀ। ਬਸ, ਤੇਰੀ ਇਕੋ ਚਟਕਾਰੀ ਨਾਲ ਮੈਂ ਹਵਾ ਨੂੰ ਗੰਢਾਂ ਦੇ ਜਾਂਦਾ ਹੁੰਦਾ ਸੀ। ਤੇ ਰੋਹੀ ਦੇ ਹਿਰਨ ਵਾਂਗੂੰ ਚੂੰਗੀਆਂ ਭਰਦਾ ਹੁੰਦਾ ਸੀ। ਤੇ ਮੇਰੇ ਗਲ ਪਾਈਆਂ 'ਘੁੰਗਰਾਲਾਂ' ਦਾ ਸੰਗੀਤ, ਤੇਰੇ ਕੰਨਾਂ ਵਿਚ ਮਿਸ਼ਰੀ ਘੋਲਦਾ ਹੁੰਦਾ ਸੀ। ਤੇ ਤੈਨੂੰ ਨਸ਼ਾ ਜਿਹਾ ਚੜ੍ਹਾਂਦਾ ਹੁੰਦਾ ਸੀ ਤੇ ਤੂੰ ਲਾਡ, ਮੋਹ ਤੇ ਮਾਣ ਜਿਹੇ ਨਾਲ 'ਪੁਰੈਣੀ' ਹਵਾ 'ਚ ਲਹਿਰਾਉਂਦਾ ਕਹਿੰਦਾ ਹੁੰਦਾ ਸੀ, 'ਬੱਲੇ ਉਏ ਨ੍ਹਾਰਿਆ, ਨਹੀਂ ਰੀਸਾਂ ਤੇਰੀਆਂ। ਸੱਚੀਂ ਚੰਨਣ ਸਿਆਂ, ਜਵਾਨੀ ਦੀਆਂ ਰੀਸਾਂ ਨਹੀਂ ਹੁੰਦੀਆਂ।'' 
.... ਤੇ ਤੈਨੂੰ ਚੇਤਾ ਹੋਣੈ, ਚੰਨਣ ਸਿਆਂ। ਕੇਰਾਂ, ਮੇਜਰ ਬਰਾੜ  ਕਾ ਗੰਨਿਆਂ ਦਾ ਭਰਿਆ ਗੱਡਾ ਵਾਹੇ 'ਵਾਹਣ' ਵਿਚ ਅੜ ਗਿਆ ਸੀ। ਭਾਵੇਂ ਮੇਜਰ ਕੇ ਆਪਣੇ ਬਲਦ ਵੀ ਤਕੜੇ ਸੀ। ਪਰ ਉਹ ਅੜਿਆ ਖੁੱਭਿਆ ਗੱਡਾ ਨਹੀਂ ਸੀ ਕੱਢ ਸਕੇ। ਤੇ ਫਿਰ ਹਾਰ ਕੇ ਮੇਜਰ ਤੇਰੇ ਕੋਲ ਆਇਆ ਸੀ। ਊਂ ਮੇਜਰ ਨਾਲ ਤੇਰਾ ਬਾਹਲਾ ਸੂਤ ਨਹੀਂ ਸੀ। ਪਿਛਲੀਆਂ ਚੋਣਾਂ 'ਚ ਤੇਰੀ ਤੇ ਮੇਜਰ ਦੀ ਤੂੰ-ਤੂੰ, ਮੈਂ-ਮੈਂ ਹੋ ਗਈ ਸੀ। ਇਹ ਚੰਦਰੀਆਂ ਚੋਣਾਂ/ਵੋਟਾਂ ਨੇ ਵੀ ਪਿੰਡਾਂ 'ਚ ਬਾਹਲੇ ਪੁਆੜੇ ਪਾਏ ਵੇ ਆ। ਲੀਡਰ ਲੋਕ ਅਕਸਰ ਥੋਨੂੰ ਧਰਮ-ਮਜ੍ਹਬ ਤੇ ਜਾਤਪਾਤ ਦੇ ਨਾਂਅ 'ਤੇ ਲੜਾ ਕੇ ਆਪਣਾ ਉਲੂ ਸਿੱਧਾ ਕਰਦੇ ਹਨ। ਪਰ ਪੇਂਡੂ ਲੋਕ ਕਿੰਨੇ ਚੰਗੇ ਤੇ ਸਾਊ ਜੇ। ਨਿੱਕੀਆਂ-ਮੋਟੀਆਂ ਗੱਲਾਂ ਨੂੰ ਬਾਹਲਾ ਚਿਰ ਢਿੱਡ 'ਚ ਨਹੀਂ ਰੱਖਦੇ। ਸਗੋਂ ਛੇਤੀ ਹੀ ਭੁਲਾ ਦਿੰਦੇ ਓ.... ਤੇ ਇਕ-ਦੂਜੇ ਦੇ ਦੁੱਖਦੇ-ਸੁੱਖਦੇ ਕੰਮ ਆਉਣਾ, ਆਪਣਾ 'ਧੰਨ-ਭਾਗ' ਸਮਝਦੇ ਓ। ਸ਼ਾਬਾਸ ਥੋਡੇ....।
ਤੇ ਤੇਨੂੰ ਯਾਦ ਹੋਣੈ, ਮੇਜਰ ਨੇ ਮਲਵੀਂ ਜਿਹੀ ਆਵਾਜ਼ 'ਚ ਕਿਹਾ ਸੀ।
''ਬਾਈ ਸਾਡਾ ਗੱਡਾ ਖੁੱਭ ਗਿਆ।''
''ਤੇ ਫਿਰ ਮੈਂ ਕੀ ਕਰਾਂ? ਤੂੰ ਮੁੱਛਾਂ 'ਚ ਹੱਸਿਆ ਸੀ। 
''ਬਾਈ, ਨ੍ਹਾਰੇ ਬਿਨਾਂ ਗੱਡਾ ਨਹੀਂ ਨਿਕਲਣਾ।'' ਮੇਜਰ ਨੇ ਆਪਣੇ ਆਉਣ ਦਾ ਮਕਸਦ ਦੱਸਿਆ ਸੀ। 
''ਯਾਰ, ਅਸੀਂ ਤਾਂ ਰਾਤ ਰੂੜੀ (ਢੇਰ) ਪਾਉਂਦੇ ਰਹੇ ਆਂ, ਨ੍ਹਾਰਾ ਤਾਂ ਊਈਂ ਥੱਕਿਆ ਖੜੈ। ਤੁਸੀਂ ਗੁਰਲਾਲ ਕਿਆਂ ਆਲਾ 'ਮੀਣਾ' ਜੋੜ ਲੈਣਾ ਸੀ। ਤੂੰ ਉਤਲੇ ਮਨੋਂ ਮੇਜਰ ਨੂੰ ਟਾਲਾ ਜਿਹਾ ਮਾਰਿਆ ਸੀ। ਪਰ ਦਿਲੋਂ ਤੂੰ ਮੇਰੇ 'ਜੌਹਰ' ਵੇਖਣੇ ਤੇ ਵਿਖਾਉਣੇ ਚਾਹੁੰਦਾ ਸੀ। ਤੇ ਨਾਲੇ ਮੇਜਰ ਸਿਰ ਅਹਿਸਾਨ ਕਰਨਾ ਚਾਹੁੰਦਾ ਸੀ। 
'ਬਾਈ, ਗੁਰਲਾਲ ਕਿਆਂ ਆਲਾ ਮੀਣਾ ਤੇ ਜੰਟੇ ਆਲਾ 'ਲਾਖਾ' ਵੀ ਜੋੜੇ ਸੀ। ਮੇਜਰ ਨੇ ਪੂਰੀ ਗੱਲ ਦੱਸੀ, ਪਰ ਕਦੇ ਮੀਣਾ, ਲਾਖੇ ਨੂੰ ਧੱਕ ਕੇ ਲੈ ਜਾਂਦੈ, ਕਦੇ ਲਾਖਾ ਮੀਣੇ ਨੂੰ। ਰਲਕੇ ਜ਼ੋਰ ਨਹੀਂ ਲਾਉਂਦੇ ਬਾਈ....। ਮੇਜਰ ਰੋਣਹਾਕਾ ਹੋਇਆ ਖੜ੍ਹਾ ਸੀ। 
''ਰਲਕੇ ਜ਼ੋਰ ਲਾਉਣ 'ਚ ਸਵਾਦ ਈ ਕੁੱਝ ਹੋਰ ਹੁੰਦੈ।'' ਤੂੰ ਗੰਭੀਰ ਸੁਰ 'ਚ ਕਿਹਾ ਸੀ, ''ਪਸ਼ੂਆਂ ਨੇ ਵੀ ਬੰਦਿਆਂ ਤੋਂ ਸਿੱਖ ਲਿਆ, ਜਦੋਂ ਚਿਤ ਕਰੇ, ਮਾੜੇ ਨੂੰ ਵਅਲ (ਘੇਰ) ਕੇ ਖਲੋ ਜੋ....। ਦੁਨੀਆਂ ਮੰਨਦੀ ਜ਼ੋਰਾਂ ਨੂੰ, ਕੋਈ ਨਾ ਪੁੱਛੇ ਕਮਜ਼ੋਰਾਂ ਨੂੰ...। ਤੂੰ ਕਹਾਵਤ ਜਿਹੀ ਸੁਣਾ ਕੇ ਸਿਰ 'ਤੇ ਸਾਫ਼ਾ ਲਪੇਟਦਾ ਉਠ ਖੜੋਤਾ ਸੀ। 
''ਨ੍ਹਾਰਿਆ, ਅੱਜ ਲਾਜ ਰੱਖੀਂ ਜੱਟ ਦੀ...।'' ਤੂੰ ਮੇਰਾ ਰੱਸਾ ਖੋਲ੍ਹਦਿਆਂ ਕਿਹਾ ਸੀ। ਤੇ ਮੈਂ 'ਨੱਥ' ਤੁੜਾਉਂਦਾ ਤੇਰੇ ਅੱਗੇ ਹੋ ਤੁਰਿਆ ਸੀ। 
ਤੇ ਤੂੰ ਮੇਰੇ ਮਗਰ ਪੱਬਾਂ ਭਾਰ ਹੋ ਕੇ ਤੁਰਦਾ, ਮੋਹ ਤੇ ਮਾਣ ਜਿਹੇ ਨਾਲ ਬੋਲਿਆ ਸੀ ''ਪੁੱਤ ਹੌਲੀ...। ਤੇਰੀਆਂ ਵੱਖੀਆਂ ਚੜ੍ਹ ਗਈਆਂ ਸਨ। ਪਰ ਮੈਨੂੰ ਹੌਲੀ ਤੁਰਨਾ ਹੀ ਨਹੀਂ ਸੀ ਆਉਂਦਾ। ਮੈਂ ਨੱਥ ਦੀ ਪੀੜ ਵੀ ਕਦੇ ਨਹੀਂ ਸੀ ਮੰਨੀ। ਚੰਨਣ ਸਿਆਂ, ਜਵਾਨੀ ਦੀ ਗੱਲ ਈ ਕੁਝ ਹੋਰ ਹੁੰਦੀ ਆ। 
ਮੇਜਰ ਦਮਕੜੇ ਸਾਡੇ ਪਿੱਛੇ ਤੁਰਿਆ ਆਉਂਦਾ ਸੀ। ਉਹਤੋਂ ਸਾਡੇ ਨਾਲ ਨਹੀਂ ਸੀ ਰਲਿਆ ਜਾਂਦਾ। 
ਤੇ ਫਿਰ ਗੱਡੇ ਮੂਹਰੇ ਜੋੜਿਆ ਮੈਨੂੰ ਤੇ ਸਰਪੰਚਾਂ ਵਾਲੇ 'ਚੱਪੇ' ਨੂੰ। ਚੱਪਾ ਵੀ ਪਿੰਡ 'ਚ ਕਹਿੰਦਾ ਕਹਾਉਂਦਾ ਸੀ।
ਮੈਂ ਤੇ ਚੱਪੇ ਨੇ ਅੱਖਾਂ 'ਚ ਅੱਖਾਂ ਪਾ ਕੇ, ਇਕ ਦੂਜੇ ਨੂੰ ਕਿਹਾ, ''ਮਿਤਰਾ, ਰਲਕੇ ਜ਼ੋਰ ਲਾਉਣੈਂ...। ਵੈਸੇ ਅਸੀਂ ਪਸ਼ੂਆਂ ਨੇ ਮਨੁੱਖਾਂ ਵਾਂਗ ਇਕ ਦੂਜੇ ਨੂੰ ਨੀਵਾਂ ਵਿਖਾਉਣ ਬਾਰੇ ਕਦੇ ਸੋਚਿਆ ਤੱਕ ਨਹੀਂ। ਅਜਿਹੀਆਂ ਘਤਿਤਾਂ ਤਾਂ ਬੰਦੇ ਹੀ ਕਰਦੇ ਆ।
ਤੂੰ ਪੁਚਕਾਰ ਕੇ ਸਾਨੂੰ 'ਜੋਤਾਂ' ਲਾਈਆਂ। ਲੋਕ ਸਾਹ ਰੋਕੀ ਤਮਾਸ਼ਾ ਵੇਖ ਰਹੇ ਸਨ। 'ਪੱਟ' ਤੇ ਬਹਿੰਦਿਆਂ ਤੂੰ ਲਲਕਾਰਾ ਮਾਰਿਆ ਸੀ। ਅਸੀਂ ਨਿਉਂ ਕੇ, ਰਲਕੇ ਜ਼ੋਰ ਲਾਇਆ। ਤੇ ਵਿੱਢ ਵਾਲਾ ਗੰਨਿਆਂ ਦਾ ਭਰਿਆ ਗੱਡਾ ਪਹਿਲੇ ਹੱਲੇ ਹੀ ਪਹੇ ਚੜ੍ਹਾ ਤਾ। ਲੋਕਾਂ ਨੇ ਖੂਬ ਤਾੜੀਆਂ ਮਾਰੀਆਂ। 
ਤੇ ਭੀੜ 'ਚੋਂ ਅਵਾਜ਼ਾਂ ਆ ਰਹੀਆਂ ਸਨ। 
''ਐਂ ਪਤਾ ਲੱਗਦੈ, ਖੁਰਾਕਾਂ ਚਾਰੀਆਂ ਦਾ।
''ਨਹੀਂ ਰੀਸਾਂ ਨ੍ਹਾਰੇ ਦੀਆਂ...।''
ਤੇ ਚੰਨਣ ਸਿਆਂ ਅੱਜ...? ਅੱਜ ਉਹੀ ਲੋਕ ਜੋ ਜਵਾਨੀ ਵੇਲੇ ਮੇਰੀਆਂ ਸਿਫਤਾਂ ਕਰਦੇ ਨਹੀਂ ਸੀ ਥੱਕਦੇ, ਅੱਜ ਤੇਰੇ ਵਾਰ ਵਾਰ ਕਹਿਣ 'ਤੇ ਵੀ ਮੈਨੂੰ 'ਸਹਾਰਾ' ਦੇ ਕੇ ਖੜ੍ਹਾ ਨਹੀਂ ਕਰਨਾ ਚਾਹੁੰਦੇ। ਇਹ ਭਾਈ ਸਮੇਂ ਸਮੇਂ ਦੀਆਂ ਬਾਤਾਂ ਤੇ ਨਾਲੇ ਭਾਈ ਚੰਨਣ ਸਿਆਂ, ਬੁੱਢੇ ਮਨੁੱਖ ਤੇ ਬੁੱਢੇ ਪਸ਼ੂ ਦੀ ਇਹੋ ਜਿਹੀ ਹੁੰਦੀ ਆ। ਬੁਢਾਪੇ ਵਰਗਾ ਕੋਈ 'ਨਰਕ' ਨਹੀਂ। 
ਇਹ ਸਭ ਕੁੱਝ ਚਿਤਵ ਕੇ ਚੰਨਣ ਸਿਉਂ ਦਾ ਮਨ ਭਰ ਜਿਹਾ ਆਇਆ ਸੀ। ਉਹ ਨ੍ਹਾਰੇ ਦੀ ਤਕਲੀਫ ਨੂੰ ਸਮਝਦਾ ਸੀ। ਪਰ ਕਰ ਕੁਝ ਨਹੀਂ ਸੀ ਸਕਦਾ। 
ਬੁੱਢੇ ਨ੍ਹਾਰੇ ਨੇ ਉਠਣ ਲਈ ਫਿਰ 'ਧੁਰਲੀ' ਜਿਹੀ ਮਾਰੀ। 
ਨ੍ਹਾਰੇ ਦੀ ਉਠਣ ਦੀ ਤਾਂਘ ਨੂੰ ਤਾੜਦਿਆਂ ਚੰਨਣ ਸਿਉਂ ਨੇ ਕਿਹਾ ਸੀ। 
''ਕਮਲਿਆ, ਕਿਉਂ ਐਵੇਂ ਜ਼ੋਰ ਲਾਉਨੈ।''
ਤੇ ਫਿਰ ਉਹ ਸਿਰ 'ਤੇ ਸਾਫਾ ਲਪੇਟਦਾ ਹੋਇਆ ਬਾਹਰ ਨੂੰ ਤੁਰ ਗਿਆ ਸੀ। 
ਚੰਨਣ ਸਿਉਂ ਸੱਥ 'ਚ ਬੋਹਲ਼ ਥੱਲੇ, ਤਖਤਪੋਸ਼ 'ਤੇ ਇਕੱਲੇ ਬੈਠੇ ਜਗਤੇ ਕੁੱਬੇ ਨੂੰ ਵੇਖਕੇ ਨਿਰਾਸ਼ ਜਿਹਾ ਹੋ ਗਿਆ ਸੀ।  
''ਖਵਨੀ ਕਿੱਧਰ ਨੂੰ ਤੁਰ ਗਏ ਸਾਰੇ...?'' ਉਹ ਬੁੜਬੁੜਾਇਆ।
ਤੇ ਫਿਰ ਉਹ ਜਗਤੇ ਕੁੱਬੇ ਦੇ ਨੇੜੇ ਹੋ ਕੇ ਬੋਲਿਆ। 
''ਜਗਤ ਸਿਆਂ, ਬਾਕੀ ਲਾਣਾ ਕਿਧਰ ਨੂੰ ਤੁਰ ਗਿਆ।''
''ਹੈਂ....। ਜਗਤ ਸਿਉਂ ਨੂੰ ਉਚਾ ਸੁਣਦਾ ਸੀ, ''ਮਾਖਿਆ ਹੋਰ ਕੀ ਕਰੀਏ, ਮਹਾਤੜਾਂ ਨੇ ਇੱਥੇ ਹੀ ਬਹਿਣਾ। ਮੁੰਡੇ ਉਂ ਨ੍ਹੀਂ ਸਿੱਧੇ ਮੂੰਹ ਬੋਲਦੇ। ਨੂੰਹਾਂ ਅੱਡ ਕੁੱਤੇ ਖਾਣੀ ਕਰਦੀਆਂ। ਅਖੇ, ਬੁੜ੍ਹਾ ਖਊਂ ਖਊਂ ਕਰਦਾ ਰਹਿੰਦੈ। ਬਾਈ ਸਿਆਂ, ਬੁੱਢੇ ਬੰਦੇ ਦੀ ਕੋਈ ਜੂਨ ਆਂ। ਉਂਈਂ ਲੱਕ ਟੁੱਟੇ ਕੁੱਤੇ ਆਂਗੂੰ, ਰਹਿੰਦੀ ਜ਼ਿੰਦਗੀ ਦੀ ਧੂਹ ਧੜੀਸ ਕਰੀ ਜਾਨੇ ਆਂ...। ਜਗਤਾ ਕੁੱਬਾ ਆਪਣਾ ਹੀ ਰੋਣਾ ਰੋਣ ਲੱਗ ਪਿਆ ਸੀ। 
''ਬੁੱਢਾ ਮਨੁੱਖ ਤੇ ਬੁੱਢਾ ਪਸ਼ੂ ਮਨੁੱਖ ਦੀ ਹਮਦਰਦੀ ਤੇ ਸਤਿਕਾਰ ਦੇ ਪਾਤਰ ਹੋਣੈ ਚਾਹੀਦੇ ਹਨ। ਪਰ....।'' ਚੰਨਣ ਸਿਉਂ ਨੇ ਮਨ 'ਚ ਸੋਚਿਆ ਸੀ।
''ਜਗਤ ਸਿਆਂ...।'' ਚੰਨਣ ਸਿਉਂ ਉਹਦੇ ਨੇੜੇ ਹੋ ਕੇ, ਉਚੀ ਦੇਣੀ ਬੋਲਿਆ ਸੀ, ਮੈਂ ਪੁੱਛਦੈਂ, ਇੱਥੇ ਮੁੰਡੇ ਤਾਸ਼ ਖੇਡਦੇ ਸੀ, ਕਿੱਧਰ ਨੂੰ ਵਗ ਗਏ?''
''ਹੈਂ....। ਮੁੰਡੇ... ਉਨ੍ਹਾਂ ਨੂੰ ਤਾਂ ਭਾਈ, ਗੁਰਦੁਆਰੇ ਦਾ ਭਾਈ ਲੈ ਗਿਆ। ਅਖੇ ਨਿਸ਼ਾਨ ਸਾਹਿਬ ਚੜ੍ਹਾਉਣੈ ਨਵਾਂ....। ਕਹਿੰਦਾ ਆ ਕਲਕੱਤੇ ਆਲਿਆਂ ਨੇ 'ਸੇਵਾ' ਕਰਾਈ ਆ, ਨਵੇਂ ਨਿਸ਼ਾਨ ਸਾਹਿਬ ਦੀ...। ਹੈਂ... ਇਹ ਤਾਂ ਭਾਈ ਆਪੋ ਆਪਣੀ ਸ਼ਰਧਾ ਭਾਈ...।''
ਚੰਨਣ ਸਿਉਂ ਨੂੰ ਇਹ ਸੁਣ ਕੇ ਪਤਾ ਨਹੀਂ ਕਿਉਂ ਗੁੱਸਾ ਜਿਹਾ ਚੜ੍ਹ ਗਿਆ ਸੀ। ਉਹ ਰਗਾਂ ਘਰੋੜ ਕੇ ਬੋਲਿਆ।
''ਹੇਖਾਂ, ਕਲਕੱਤੇ ਆਲਿਆਂ ਦੀ ਬੁੜੀ ਤਾਂ ਲੋਕਾਂ ਦੀਆਂ 'ਬੁੱਤੀਆਂ' ਕਰਦੀ ਮਰਗੀ। ਤੇ ਬੁੜਾ ਬੁੱਢੇ ਬਾਰੇ ਆਪ ਹੱਕ ਸਾੜਦੈ। ਮੇਰੇ ਸਾਲੇ, ਪਿਉ ਪਤੰਦਰ ਨੂੰ ਤਾਂ ਰੋਟੀ ਦੇ ਨਹੀਂ ਸਕਦੇ। ਤੇ ਨਿਸ਼ਾਨ ਸਾਹਿਬ ਚੜਾਉਂਦੇ ਫਿਰਦੇ ਆ। ਢੇਕੇ ਸ਼ਰਧਾ ਦੇ...
ਚੰਨਣ ਸਿਉਂ ਬੁੜ ਬੁੜ ਕਰਦਾ ਘਰ ਨੂੰ ਮੁੜ ਗਿਆ ਸੀ। 
(ਸਾਹਿਤਕ ਪਰਚੇ 'ਚਿਰਾਗ' 'ਚੋਂ ਧੰਨਵਾਦ ਸਹਿਤ)

ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਸ਼ਹੀਦ ਸਾਥੀ ਕਰਤਾਰਚੰਦ ਮਾਧੋਪੁਰ ਦੀ 24ਵੀਂ ਬਰਸੀ ਮਨਾਈ

ਰੋਪੜ ਜ਼ਿਲ੍ਹੇ ਦੇ ਪਿੰਡ ਮਾਧੋਪੁਰ ਵਿਖੇ ਦੇਸ਼ ਦੀ ਏਕਤਾ ਅਖੰਡਤਾ ਦੀ ਲੜਾਈ ਦੌਰਾਨ 10 ਮਈ 1990 ਨੂੰ ਸ਼ਹੀਦ ਹੋਏ ਸਾਥੀ ਕਰਤਾਰ ਚੰਦ ਮਾਧੋਪੁਰ ਦੀ 24ਵੀਂ ਬਰਸੀ ਉਨ੍ਹਾਂ ਦੇ ਪਿੰਡ ਮਾਧੋਪੁਰ ਵਿਖੇ ਇਕ ਸ਼ਰਧਾਂਜਲੀ ਸਮਾਗਮ ਕਰਕੇ ਮਨਾਈ ਗਈ। ਸਭ ਤੋਂ ਪਹਿਲਾਂ ਸਮੁੱਚੇ ਇਲਾਕੇ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਪੁੱਜੇ ਔਰਤਾਂ, ਮਰਦਾਂ ਦੀ ਹਾਜ਼ਰੀ ਵਿਚ ਸੂਬੇ ਦੀ ਖੱਬੇ ਪੱਖੀ ਲਹਿਰ ਦੇ ਉਘੇ ਆਗੂ ਅਤੇ ਸੀ.ਪੀ.ਐਮ.ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਉਨ੍ਹਾ ਦੀ ਯਾਦ ਵਿਚ ਬਣੇ ਸ਼ਹੀਦੀ ਸਮਾਰਕ ਉਤੇ ਲਾਲ ਝੰਡਾ ਲਹਿਰਾਇਆ, ਜਿਸ ਝੰਡੇ ਤੋਂ ਪ੍ਰੇਰਣਾ ਲੈਂਦਿਆਂ ਸਾਥੀ ਕਰਤਾਰ ਚੰਦ ਨੇ ਧਾਰਮਕ ਮੂਲਵਾਦੀਆਂ ਨਾਲ ਟੱਕਰ ਲੈਂਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੀ। ਇਸਦੇ ਨਾਲ ਹੀ ਸਾਥੀ ਪਾਸਲਾ ਅਤੇ ਹੋਰ ਸੈਂਕੜੇ ਔਰਤਾਂ-ਮਰਦਾਂ, ਜਿਨ੍ਹਾਂ ਵਿਚ ਉਨ੍ਹਾਂ ਦੇ ਯੁੱਧ ਸਾਥੀ ਵੀ ਸ਼ਾਮਲ ਸਨ, ਨੇ ਸ਼ਹੀਦ ਸਾਥੀ ਦੀ ਯਾਦਗਾਰ 'ਤੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਤ ਕੀਤੀ। 
ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਪਿੰਡ ਮਾਧੋਪੁਰ ਦੀ ਸਰਪੰਚ ਪ੍ਰਵੀਨ ਕੁਮਾਰੀ, ਸਾਥੀ ਧਰਮ ਪਾਲ ਟਿੱਬਾ ਟੱਪਰੀਆਂ ਅਤੇ ਬਜ਼ੁਰਗ ਆਗੂ ਨਿਰੰਜਨ ਦਾਸ ਲਾਲਪੁਰ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸਾਥੀ ਮੰਗਤ ਰਾਮ ਪਾਸਲਾ ਨੇ 1980ਵੇਂ ਤੇ 90ਵੇਂ ਦਹਾਕੇ ਵਿਚ ਝੁੱਲੀ ਫਿਰਕੂ ਹਨੇਰੀ, ਜਿਸਦਾ ਟਾਕਰਾ ਕਰਦਿਆਂ ਨੌਜਵਾਨ ਕਰਤਾਰ ਚੰਦ ਵਰਗੇ ਸੈਂਕੜੇ ਸਾਥੀਆਂ ਨੇ ਸ਼ਹਾਦਤਾਂ ਦਿੱਤੀਆਂ ਅਤੇ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਕੀਤੀ ਬਾਰੇ ਦੱਸਿਆ। ਉਨ੍ਹਾਂ ਮੌਜੂਦਾ ਰਾਜਨੀਤਕ ਅਵਸਥਾ ਬਾਰੇ ਗੱਲ ਕਰਦਿਆਂ ਕਿਹਾ ਕਿ ਬੜੇ ਜ਼ੋਰ ਸ਼ੋਰ ਨਾਲ ਕੇਂਦਰ ਵਿਚ ਸੱਤਾ ਹਾਸਲ ਕਰਨ ਜਾ ਰਹੀ ਮੋਦੀ ਸਰਕਾਰ ਦੇਸ਼ ਵਿਚ 'ਚੰਗੇ ਦਿਨ' ਨਹੀਂ ਲਿਆ ਸਕੇਗੀ। ਕਿਉਂਕਿ ਇਸਦੀਆਂ ਆਰਥਕ ਤੇ ਸਮਾਜਕ ਨੀਤੀਆਂ ਵੀ ਉਸੇ ਨਵਉਦਾਰਵਾਦ 'ਤੇ ਅਧਾਰਤ ਹਨ, ਜਿਨ੍ਹਾਂ ਕਰਕੇ ਯੂ.ਪੀ.ਏ. ਦੇ ਰਾਜ ਕਾਲ ਵਿਚ ਦੇਸ਼ ਵਿਚ ਗਰੀਬੀ, ਬੇਰੁਜ਼ਗਾਰੀ ਤੇ ਭਰਿਸ਼ਟਾਚਾਰ ਸਭ ਹੱਦਾਂ ਬੰਨੇ ਤੋੜਦਾ ਹੋਇਆ ਆਮ ਲੋਕਾਂ ਨੂੰ ਦਰੜਦਾ ਰਿਹਾ ਹੈ। ਉਨ੍ਹਾਂ ਕਿਹਾ ਮੋਦੀ ਬੀ.ਜੇ.ਪੀ. ਦੇ ਉਸੇ ਰੱਥ 'ਤੇ ਸਵਾਰ ਹੋ ਕੇ ਸੱਤਾ ਵਿਚ ਆਇਆ ਹੈ, ਜਿਸ ਦਾ ਆਗਾਜ਼ ਹੀ 1992 ਵਿਚ ਬਾਬਰੀ ਮਸਜਿਦ ਨੂੰ ਢਾਹੁਣ ਤੋਂ ਬਾਅਦ ਇਸਦੇ ਆਗੂ ਲਾਲ ਕਰਿਸ਼ਨ ਅਡਵਾਨੀ ਦੀ ਫਿਰਕੂ ਰੱਥ ਯਾਤਰਾ ਨਾਲ ਜੁੜੀਆਂ ਹੋਈਆਂ ਹਨ। ਇਸ ਰੱਥ ਯਾਤਰਾ ਨੇ ਸਮੁੱਚੇ ਦੇਸ਼ ਵਿਚ ਫਿਰਕੂ ਅੱਗ ਲਾ ਕੇ ਹਿੰਦੂਤਵ ਦੇ ਆਧਾਰ ਉਤੇ ਧਰੁਵੀਕਰਨ ਕੀਤਾ ਸੀ। ਇਸ ਲਈ ਕੇਂਦਰ ਵਿਚ ਬਣਨ ਵਾਲੀ ਨਵੀਂ ਸਰਕਾਰ ਦੇਸ਼ ਦੇ ਆਮ ਲੋਕਾਂ ਦਾ ਕੁੱਝ ਨਹੀਂ ਸੰਵਾਰ ਸਕੇਗੀ। ਲੋਕਾਂ ਨੂੰ ਆਪਣੇ ਹੱਕਾਂ ਹਿੱਤਾਂ ਦੀ ਰਾਖੀ ਲਈ ਪਹਿਲਾਂ ਤੋਂ ਵੀ ਵਧੇਰੇ ਸ਼ਿੱਦਤ ਨਾਲ ਸੰਘਰਸ਼ਾਂ ਦੇ ਮੈਦਾਨ ਵਿਚ ਕੁੱਦਣਾ ਹੋਵੇਗਾ। ਸੂਬੇ ਬਾਰੇ ਗੱਲ ਕਰਦਿਆਂ ਉਨ੍ਹਾਂ ਸਿਆਸੀ ਤੇ ਪੁਲਸ ਦੀ ਸਰਪ੍ਰਸਤੀ ਹੇਠ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ, ਜਿਸ ਕਰਕੇ ਅੱਜ ਪੰਜਾਬ ਦੀ ਜਵਾਨੀ ਨੂੰ ਗ੍ਰਹਿਣ ਲੱਗ ਗਿਆ ਹੈ ਅਤੇ ਮਾਪੇ ਝੂਰਨ ਤੋਂ ਵੱਧ ਕੁਝ ਨਾ ਕਰ ਸਕਣ ਤੋਂ ਅਸਮਰਥ ਹਨ, ਵਿਰੁੱਧ ਪਾਰਟੀ ਵਲੋਂ ਵਿੱਢੀ ਜਾ ਰਹੀ ਮੁਹਿੰਮ ਨੂੰ ਪਿੰਡ ਪਿੰਡ ਲਿਜਾਉਣ ਦਾ ਸੱਦਾ ਦਿੱਤਾ ਤਾਂਕਿ ਦੇਸ਼ ਤੇ ਦੁਨੀਆਂ ਵਿਚ ਪੰਜਾਬ ਦੇ ਗਭਰੂਆਂ ਦੇ ਮਾਣ-ਸਨਮਾਨ ਨੂੰ ਮੁੜ ਸਥਾਪਤ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਸਮਾਜਕ ਤਬਦੀਲੀ ਦਾ ਰਾਹ ਅਸਾਨ ਨਹੀਂ ਹੈ, ਕੁੱਝ ਨਵੀਆਂ ਉਠੀਆਂ ਪਾਰਟੀਆਂ ਵਲੋਂ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਪੇਸ਼ ਕਰਕੇ ਲੋਕਾਂ ਨੂੰ ਭਰਮਾਇਆ ਤਾਂ ਜ਼ਰੂਰ ਜਾ ਰਿਹਾ ਹੈ, ਪ੍ਰੰਤੂ ਠੋਸ ਵਿਚਾਰਧਾਰਾ ਅਤੇ ਸਮਰੱਥ ਤੇ ਗੁੰਦਵੇਂ ਸੰਗਠਨ ਤੋਂ ਬਿਨਾਂ ਮੁੱਦਿਆਂ ਨੂੰ ਹੱਲ ਕਰਨਾ ਅਤੇ ਵਿਵਸਥਾ ਨੂੰ ਬਦਲਣਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਤੋਂ ਪ੍ਰੇਰਣਾ ਲੈਂਦੇ ਹੋਏ ਕਮਿਊਨਿਸਟ ਵਿਚਾਰਧਾਰਾ ਨੂੰ ਹੋਰ ਵਧੇਰੇ ਆਤਮਸਾਤ ਕਰਦੇ ਹੋਏ ਹਰ ਤਰ੍ਹਾਂ ਦੀਆਂ ਸਥਿਤੀਆਂ ਵਿਚ ਸੰਘਰਸ਼ਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ। 
ਸ਼ਰਧਾਂਜਲੀ ਸਮਾਗਮ ਨੂੰ ਰੋਪੜ  ਜ਼ਿਲ੍ਹਾ ਪਾਰਟੀ ਦੇ ਸਕੱਤਰ ਸਾਥੀ ਤਿਰਲੋਚਨ ਸਿੰਘ ਰਾਣਾ, ਸੂਬਾ ਸਕੱਤਰੇਤ ਮੈਂਬਰ ਸਾਥੀ ਇੰਦਰਜੀਤ ਸਿੰਘ ਗਰੇਵਾਲ, ਜਮਹੂਰੀ ਕੰਢੀ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਾਥੀ ਮੋਹਣ ਸਿੰਘ ਧਮਾਣਾ, ਦਿਹਾਤੀ ਮਜ਼ਦੂਰ ਆਗੂ ਸਾਥੀ ਵਿਜੇ ਨੰਗਲ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਪ੍ਰਧਾਨ ਬੀਬੀ ਰਾਮ ਪਿਆਰੀ, ਸਾਥੀ ਬਲਵਿੰਦਰ ਸਿੰਘ ਉਸਮਾਨਪੁਰ, ਮੁਲਾਜ਼ਮ ਆਗੂਆਂ ਸਰਵਸਾਥੀ ਗੁਰਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਸਾਥੀ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਜਾਗਰਤੀ ਕਲਾ ਕੇਂਦਰ ਭਰਤ ਗੜ੍ਹ ਵਲੋਂ ਦੇਸ਼ ਭਗਤਾਂ ਨੂੰ ਸਮਰਪਤ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ। 

ਸ਼ਹੀਦ ਦੀਪਕ ਧਵਨ ਤੇ ਸਾਥੀਆਂ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ 
ਸੀ.ਪੀ.ਐਮ.ਪੰਜਾਬ ਵਲੋਂ ਪੰਜਾਬ ਦੇ ਲੋਕਾਂ ਦੀ ਫਿਰਕੂ ਸਦਭਾਵਨਾ ਅਤੇ ਦੇਸ਼ ਦੀ ਏਕਤਾ ਅਖੰਡਤਾ ਦੀ ਸਲਾਮਤੀ ਲਈ ਸਾਮਰਾਜੀ ਸ਼ਹਿ ਪ੍ਰਾਪਤ ਖਾਲਿਸਤਾਨੀ ਦਹਿਸ਼ਤਗਰਦਾਂ ਵਿਰੁੱਧ ਜੰਗ ਦੇ ਸ਼ਹੀਦ ਸਾਥੀ ਦੀਪਕ ਧਵਨ ਤੇ ਉਨ੍ਹਾਂ ਦੇ ਯੁੱਧ ਸਾਥੀਆਂ ਦੀ ਬਰਸੀ ਸਾਂਝੇ ਤੌਰ 'ਤੇ ਰਾਮਗੜ੍ਹੀਆ ਬੁੰਗਾ, ਤਰਨ ਤਾਰਨ ਵਿਖੇ ਪੂਰੇ ਇਨਕਲਾਬੀ ਜੋਸ਼ ਨਾਲ ਮਨਾਈ ਗਈ। 
ਸਰਵਸਾਥੀ ਜਸਪਾਲ ਸਿੰਘ ਝਬਾਲ, ਖੁਖਤਾਰ ਸਿੰਘ ਮੱਲ੍ਹਾ, ਦਲਜੀਤ ਸਿੰਘ ਦਿਆਲਪੁਰਾ ਤੇ ਬਲਬੀਰ ਸੂਦ ਦੀ ਪ੍ਰਧਾਨਗੀ ਹੇਠ ਹੋਏ ਇਸ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸ਼ਹੀਦ ਦੀਪਕ ਧਵਨ ਤੇ ਉਹਨਾਂ ਦੇ ਯੁੱਧ ਸਾਥੀਆਂ ਨੇ ਸਾਮਰਾਜੀ ਤਾਕਤਾਂ ਦੇ ਉਨ੍ਹਾਂ ਮਨਸੂਬਿਆਂ ਨੂੰ ਅਸਫਲ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਨ੍ਹਾਂ ਰਾਹੀਂ ਉਹ ਦੇਸ਼ ਦੀ ਏਕਤਾ ਅਖੰਡਤਾ ਅਤੇ ਪੰਜਾਬੀ ਲੋਕਾਂ ਦੀ ਆਪਸੀ ਸਾਂਝ ਨੂੰ ਤੋੜਨਾ ਚਾਹੁੰਦੇ ਸਨ। ਜਿਥੇ ਕਮਿਊਨਿਸਟਾਂ ਨੇ ਇਸ ਜੰਗ ਵਿਚ ਪੂਰੀ ਸੁਹਿਰਦਤਾ ਨਾਲ, ਬਿਨਾਂ ਕਿਸੇ ਕੁਤਾਹੀ ਦੇ ਆਪਣਾ ਬਣਦਾ ਰੋਲ ਨਿਭਾਉਂਦਿਆਂ ਆਪਣੀਆਂ ਜਾਨਾਂ ਦੀ ਵੀ ਪ੍ਰਵਾਹ ਨਹੀਂ ਕੀਤੀ, ਉਥੇ ਵੇਲੇ ਦੇ ਹੁਕਮਰਾਨਾਂ ਤੇ ਬੁਰਜ਼ੁਆ ਪਾਰਟੀਆਂ ਦੇ ਆਗੂਆਂ ਨੇ ਇਸ ਮੌਕੇ ਨੂੰ ਆਪਣੇ ਸੌੜੇ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਵਰਤਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। 
ਸ਼ਹੀਦ ਦੀਪਕ ਧਵਨ ਤੇ ਦੂਸਰੇ ਸਾਥੀਆਂ ਦਾ ਜ਼ਿਕਰ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਇਨ੍ਹਾਂ ਸਾਥੀਆਂ ਨੇ ਵੱਖਵਾਦੀ ਦਹਿਸ਼ਤਗਰਦੀ ਖਿਲਾਫ ਲੜਾਈ ਦੇ ਨਾਲ ਨਾਲ ਇਸ ਰਾਜ ਪ੍ਰਬੰਧ 'ਚ ਫੈਲੇ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਾਂ ਬਰਾਬਰੀ ਖਿਲਾਫ ਵਿਸ਼ਾਲ ਤੇ ਫੈਸਲਾਕੁੰਨ ਮੋਰਚੇ ਲਈ ਸਮਾਜ ਦੇ ਦੱਬੇ ਕੁਚਲੇ ਲੋਕਾਂ, ਦਲਿਤਾਂ, ਥੋੜ ਜ਼ਮੀਨੇ ਕਿਸਾਨਾਂ, ਕਿਰਤੀਆਂ ਨੂੰ ਲਾਮਬੰਦ ਕਰਨ ਦੀ ਆਪਣੀ ਪ੍ਰਮੁੱਖ ਜਿੰਮੇਵਾਰੀ ਨਿਭਾਉਣ 'ਚ ਵੀ ਕੋਈ ਲਾਪ੍ਰਵਾਹੀ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਸ਼ਹੀਦ ਦੀਪਕ ਧਵਨ ਤੇ ਦੂਸਰੇ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਇਨ੍ਹਾਂ ਸਾਥੀਆਂ ਦੇ ਮਨੋਰਥ ਨੂੰ ਪੂਰਾ ਕਰਨ ਲਈ ਕਿਰਤੀਆਂ-ਕਿਸਾਨਾਂ, ਨੌਜਵਾਨਾਂ-ਵਿਦਿਆਰਥੀਆਂ, ਔਰਤਾਂ ਤੇ ਮੁਲਾਜ਼ਮਾਂ ਨੂੰ ਜਥੇਬੰਦ ਕਰਨ ਦੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈਏ ਕਿਉਂਕਿ ਆਜ਼ਾਦੀ ਦੇ 67 ਸਾਲ ਬਾਅਦ ਵੀ ਆਟਾ-ਦਾਲ ਦੀ ਖੈਰਾਤ ਵੰਡ ਕੇ ਵੋਟਾਂ ਬਟੋਰੀਆਂ ਜਾ ਰਹੀਆਂ ਹਨ। ਰੁਜ਼ਗਾਰ ਦੇਣ ਦੀ ਥਾਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚ ਧੱਕਿਆ ਜਾ ਰਿਹਾ ਹੈ। 
ਹਾਲ ਹੀ ਵਿਚ ਹੋਈਆਂ ਆਮ ਚੋਣਾਂ ਦੌਰਾਨ ਖੱਬੀ ਧਿਰ ਦੀ ਮਾੜੀ ਕਾਰਗੁਜ਼ਾਰੀ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਲੋਕ ਹਿੱਤਾਂ ਦੀ ਅਸਲ ਪਹਿਰੇਦਾਰ ਅਖਵਾਉਣ ਵਾਲੀ ਇਸ ਧਿਰ ਲਈ ਇਹ ਸਮਾਂ ਗੰਭੀਰ ਆਤਮ ਮੰਥਨ ਦੀ ਮੰਗ ਕਰਦਾ ਹੈ। ਇਸ ਧਿਰ ਦੇ ਪ੍ਰਮੁੱਖ ਭਾਈਵਾਲਾਂ ਵਲੋਂ ਅਖਤਿਆਰ ਕੀਤੀ ਜਮਾਤੀ ਭਾਈਵਾਲੀ ਦੀ ਨੀਤੀ ਨੇ ਸਮੁੱਚੀ ਖੱਬੀ ਧਿਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸਾਥੀ ਪਾਸਲਾ ਨੇ ਕਿਹਾ ਕਿ ਜਮਾਤੀ ਸੰਘਰਸ਼ ਹੀ ਇਕੋ ਇਕ ਰਾਹ ਹੈ ਜਿਸ 'ਤੇ ਚਲਦਿਆਂ ਕਿਰਤੀ ਜਮਾਤ ਦੀ ਹਕੀਕੀ ਆਜ਼ਾਦੀ ਵਾਲਾ ਸਮਾਜ ਕਾਇਮ ਕੀਤਾ ਜਾ ਸਕਦਾ ਹੈ। ਉਨ੍ਹਾਂ ਸਮੁੱਚੀਆਂ ਕਮਿਊਨਿਸਟ ਧਿਰਾਂ ਨੂੰ ਲੋਕ ਹਿੱਤਾਂ ਦੀ ਰਾਖੀ ਲਈ ਇਕ ਵਿਆਪਕ ਸੰਘਰਸ਼ ਸ਼ੁਰੂ ਕਰਨ ਵਾਸਤੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਅਧੀਨ ਇਕ ਸਾਂਝੇ ਮੰਚ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ। 
ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਰਤਨ ਸਿੰਘ ਰੰਧਾਵਾ, ਗੁਰਨਾਮ ਸਿੰਘ ਦਾਊਦ ਅਤੇ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਵੱਲੋਂ ਬਿਜਲੀ ਬਿੱਲਾਂ ਵਿੱਚ ਕੀਤੇ ਜਾ ਰਹੇ ਤਜ਼ਵੀਜ਼ਸ਼ੁਦਾ ਵਾਧੇ ਦੀ ਨਿਖੇਧੀ ਕੀਤੀ ਅਤੇ ਲੋਕਾਂ ਨੂੰ 27 ਮਈ ਨੂੰ ਬਿਜਲੀ ਬਿੱਲਾਂ ਦੇ ਵਾਧੇ ਅਤੇ ਨਸ਼ਿਆਂ ਖਿਲਾਫ ਜਲੰਧਰ ਵਿੱਚ ਕੀਤੀ ਜਾ ਰਹੀ ਕਨਵੈਨਸ਼ਨ 'ਚ ਭਾਰੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਡਾਕਟਰ ਧਵਨ ਅਤੇ ਲਾਲ ਚੰਦ ਕਟਾਰੂਚੱਕ, ਅਰਸਾਲ ਸਿੰਘ ਸੰਧੂ, ਕਾਮਰੇਡ ਚਮਨ ਲਾਲ ਦਰਾਜਕੇ, ਕੰਵਲਜੀਤ ਕੌਰ ਰੰਧਾਵਾ, ਬਲਦੇਵ ਸਿੰਘ ਪੰਡੋਰੀ, ਸਤਨਾਮ ਸਿੰਘ, ਕਾਮਰੇਡ ਜਸਵੰਤ ਸਿੰਘ ਪਨੂੰ, ਚਰਨਜੀਤ ਸਿੰਘ ਬਾਠ, ਨਰਿੰਦਰ ਕੌਰ, ਜਸਬੀਰ ਸਿੰਘ ਵੈਰੋਵਾਲ, ਡਾਕਟਰ ਅਜੈਬ ਸਿੰਘ, ਜਹਾਂਗੀਰ ਸਿੰਘ ਆਦਿ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਟੇਜ ਸੈਕਟਰੀ ਦੇ ਫਰਜ਼ ਪਰਗਟ ਸਿੰਘ ਜਾਮਾਰਾਏ ਨੇ ਬਾਖੂਬੀ ਨਿਭਾਏ।   

ਸਹਾਇਤਾ (ਸੰਗਰਾਮੀ ਲਹਿਰ-ਜੂਨ 2014)

ਕਾਮਰੇਡ ਰਮੇਸ਼ ਠਾਕੁਰ, ਡਵੀਜ਼ਨ ਪ੍ਰਧਾਨ, ਐਨ.ਆਰ. ਐਮ.ਯੂ. ਫਿਰੋਜ਼ਪੁਰ ਡਵੀਜ਼ਨ ਵਲੋਂ ਆਪਣੀ ਸੇਵਾਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਸੂਬਾ ਕਮੇਟੀ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਕਾਮਰੇਡ ਬਲਦੇਵ ਰਾਜ ਸ਼ਰਮਾ ਡਵੀਜ਼ਨਲ ਸੈਕਟਰੀ (ਸੇਵਾਮੁਕਤ) ਪੋਸਟਲ ਐਂਡ ਟੈਲੀਗਰਾਫ ਵਿਭਾਗ ਫਿਰੋਜ਼ਪੁਰ ਨੇ ਆਪਣੀ ਸੇਵਾ ਮੁਕਤੀ ਸਮੇਂ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਗੁਰਦੀਪ ਸਿੰਘ ਸੰਧੂ, ਪਿੰਡ ਭੈਣੀ ਤਹਿਸੀਲ ਫਿਲੌਰ, ਜਲੰਧਰ ਨੇ ਆਪਣੇ ਪੋਤੇ ਰਸ਼ਾਨ ਸਿੰਘ ਸੰਧੂ ਅਤੇ ਪੋਤੀ ਮਨਰੂਪ ਕੌਰ ਸੰਧੂ ਦੇ ਜਨਮ ਦਿਨ ਦੀ ਖੁਸ਼ੀ ਵਿਚ ਤਹਿਸੀਲ ਕਮੇਟੀ ਦਿਹਾਤੀ ਮਜ਼ਦੂਰ ਸਭਾ ਨੂੰ 3100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਵਰਗਵਾਸੀ ਮਾਤਾ ਸ਼੍ਰੀਮਤੀ ਪ੍ਰਕਾਸ਼ ਕੌਰ ਦੀ ਪਹਿਲੀ ਬਰਸੀ ਮੌਕੇ, ਉਹਨਾਂ ਦੇ ਸਪੁੱਤਰ ਸਾਥੀ ਹਰੀ ਸਿੰਘ ਸੈਣੀ ਜੇ.ਈ. ਸਬ ਸਟੇਸ਼ਨ ਬਠਿੰਡਾ ਨੇ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਹਿੰਮਤ ਸਿੰਘ ਅਤੇ ਕਾਮਰੇਡ ਰਾਮਪਿਆਰੀ ਨੰਗਲ (ਰੋਪੜ) ਨੇ ਆਪਣੇ ਬੇਟੇ ਰਛਪਾਲ ਸਿੰਘ ਦੇ ਵਿਆਹ ਦੇ ਸ਼ੁਭ ਮੌਕੇ 'ਤੇ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਰੋਪੜ ਨੂੰ 3000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

ਜਮਹੂਰੀ ਲਹਿਰ ਦੇ ਆਗੂ ਦਰਸ਼ਨ ਸਿੰਘ ਬਾਸੀ ਦੀ ਮਾਤਾ ਅਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਸੂਬਾ ਪ੍ਰੈਸ ਸਕੱਤਰ ਅਵਤਾਰ ਕੌਰ ਬਾਸੀ ਦੀ ਸੱਸ ਸ਼੍ਰੀਮਤੀ ਗੁਰਮੇਜ ਕੌਰ ਪਤਨੀ ਕਾਮਰੇਡ ਸਰਵਣ ਸਿੰਘ ਬਾਸੀ, ਪਿੰਡ ਬੁੰਡਾਲਾ, ਜਲੰਧਰ ਦੀ ਅੰਤਿਮ ਅਰਦਾਸ ਸਮੇਂ ਸਮੂਹ ਬਾਸੀ ਪਰਵਾਰ ਵਲੋਂ ਸੀ.ਪੀ.ਐਮ.ਪੰਜਾਬ ਨੂੰ 1100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 250 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਕਾਮਰੇਡ ਹਾਕਮ ਸਿੰਘ ਪਿੰਡ ਨਦਾਮਪੁਰ, ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਨੇ ਆਪਣੇ ਸਪੁੱਤਰ ਲਖਬੀਰ ਸਿੰਘ ਦੀ ਸ਼ਾਦੀ ਬੀਬੀ ਸੁਰਿੰਦਰ ਕੌਰ ਸਪੁੱਤਰੀ ਸ. ਗੁਰਚਰਨ ਸਿੰਘ ਪਿੰਡ ਕਲਰੀ ਜੰਗੀਰ ਤਹਿਸੀਲ ਲਾਡਵਾ ਜ਼ਿਲ੍ਹਾ ਕਰਨਾਲ (ਹਰਿਆਣਾ) ਨਾਲ ਹੋਣ ਦੀ ਖੁਸ਼ੀ ਵਿਚ 3500 ਰੁਪਏ ਸੀ.ਪੀ.ਐਮ.ਪੰਜਾਬ ਤਹਿਸੀਲ ਸੰਗਰੂਰ ਨੂੰ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਬਲਵੀਰ ਸਿੰਘ ਸੈਣੀ ਸੇਵਾਮੁਕਤ ਬੈਂਕ ਅਫਸਰ ਨੇ ਆਪਣੇ ਘਰ ਪੋਤਰੇ ਦੇ ਜਨਮ ਦੀ ਖੁਸ਼ੀ ਮੌਕੇ ਜ਼ਿਲ੍ਹਾ ਕਮੇਟੀ ਚੰਡੀਗੜ੍ਹ ਨੂੰ 2100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਸਾਥੀ ਸੱਜਣ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਚੰਡੀਗੜ੍ਹ ਨੇ ਆਪਣੀ ਸੇਵਾਮੁਕਤੀ ਮੌਕੇ ਜ਼ਿਲ੍ਹਾ ਕਮੇਟੀ ਚੰਡੀਗੜ੍ਹ ਨੂੰ 10,000 ਰੁਪਏ ਸੂਬਾ ਕਮੇਟੀ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਨਸ਼ਾਖੋਰੀ ਦੇ ਸੰਤਾਪ ਅਤੇ ਬਿਜਲੀ ਦਰਾਂ 'ਚ ਤਜ਼ਵੀਜ਼ਸ਼ੁਦਾ ਵਾਧੇ ਖਿਲਾਫ ਜਲੰਧਰ 'ਚ ਵਿਸ਼ਾਲ ਕਨਵੈਨਸ਼ਨ

ਵਿਸ਼ੇਸ਼ ਰਿਪੋਰਟ

ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ (ਸੀ.ਪੀ.ਐਮ. ਪੰਜਾਬ) ਦੇ ਸੱਦੇ 'ਤੇ ਅੱਜ ਏਥੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪ੍ਰਾਂਤ ਅੰਦਰ ਵੱਧ ਰਹੀ ਨਸ਼ਾਖੋਰੀ ਦੇ ਸੰਤਾਪ ਅਤੇ ਬਿਜਲੀ ਕਾਰਪੋਰੇਸ਼ਨ ਵਲੋਂ ਬਿਜਲੀ ਦਰਾਂ ਵਿਚ ਕੀਤੇ ਜਾ ਰਹੇ ਭਾਰੀ ਵਾਧੇ ਵਿਰੁੱਧ ਇਕ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ। ਜਿਸ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਪਾਰਟੀ ਦੇ ਸਰਗਰਮ ਕਾਰਕੁੰਨਾਂ ਨੇ  ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। 
ਸਰਵਸਾਥੀ ਗੁਰਨਾਮ ਸਿੰਘ ਸੰਘੇੜਾ, ਡਾਕਟਰ ਸਤਨਾਮ ਸਿੰਘ ਅਤੇ ਲਾਲਚੰਦ ਕਟਾਰੂਚੱਕ ਦੀ ਪ੍ਰਧਾਨਗੀ ਹੇਠ ਹੋਈ ਇਸ ਕਨਵੈਨਸ਼ਨ ਨੂੰ ਪਾਰਟੀ ਦੇ ਆਗੂਆਂ ਸਰਵਸਾਥੀ ਮੰਗਤ ਰਾਮ ਪਾਸਲਾ, ਕੁਲਵੰਤ ਸਿੰਘ ਸੰਧੂ, ਰਘਬੀਰ ਸਿੰਘ, ਰਤਨ ਸਿੰਘ ਰੰਧਾਵਾ ਅਤੇઠઠਹਰਕੰਵਲ ਸਿੰਘ ਤੋਂ ਇਲਾਵਾ ਉਘੇ ਸਿਹਤ ਵਿਗਿਆਨੀ ਡਾ. ਅਜੀਤਪਾਲ ਸਿੰਘ ਐਮ.ਡੀ. ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਤੋਂ ਸੇਵਾਮੁਕਤ ਐਸ.ਈ. ਇੰਜੀਨੀਅਰ ਸ਼ੀਤਲ ਸਿੰਘ ਸੰਘਾ ਨੇ ਵੀ ਸੰਬੋਧਨ ਕੀਤਾ। 
ਖਚਾਖਚ ਭਰੇ ਹੋਏ ਦੇਸ਼ ਭਗਤ ਯਾਦਗਾਰ ਹਾਲ ਵਿਚ ਜੁੜੇ ਪਾਰਟੀ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ 'ਚ ਨਸ਼ਾਖੋਰੀ ਨੂੰ ਬੜ੍ਹਾਵਾ ਦੇ ਕੇ ਡਰਗ ਮਾਫੀਆ ਬੇਰੁਜ਼ਗਾਰੀ ਤੇ ਨਿਰਾਸ਼ਤਾ ਵਿਚ ਘਿਰੀ ਹੋਈ ਜਵਾਨੀ ਨੂੰ ਬੁਰੀ ਤਰ੍ਹਾਂ ਤਬਾਹ ਕਰ ਰਿਹਾ ਹੈ ਅਤੇ ਇਸ ਕਾਲੇ ਧੰਦੇ ਵਿਚ ਅਰਬਾਂ ਰੁਪਏ ਕਮਾ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਨਸ਼ਾਖੋਰੀ ਦੀ ਇਸ ਲਾਹਨਤ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਬਰਬਾਦ ਹੋ ਚੁੱਕੇ ਪਰਿਵਾਰਾਂ ਦੇ ਭਿਆਨਕ ਸੰਤਾਪ ਲਈ ਪੰਜਾਬ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਕਿਉਂਕਿ ਹਾਕਮ ਪਾਰਟੀਆਂ ਦੇ ਕਈ ਉਚ ਆਗੂ ਤੇ ਪੁਲਸ ਦੇ ਅਧਿਕਾਰੀ ਡਰਗ ਮਾਫੀਏ ਨਾਲ ਪੂਰੀ ਤਰ੍ਹਾਂ ਘਿਓ ਖਿਚੜੀ ਹੋਏ ਪਏ ਹਨ। 
ਪ੍ਰਾਂਤ ਅੰਦਰ ਬਿਜਲੀ ਦਰਾਂ ਵਿਚ ਪਹਿਲੀ ਅਪ੍ਰੈਲ ਤੋਂ 12 ਫੀਸਦੀ ਦਾ ਭਾਰੀ ਵਾਧਾ ਕਰਨ ਦੀ ਤਜਵੀਜ਼ ਦਾ ਜ਼ੋਰਦਾਰ ਵਿਰੋਧ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜਦੋਂਕਿ ਇਕ ਪਾਸੇ ਬਿਜਲੀ ਕਾਰਪੋਰੇਸ਼ਨ ਪਹਿਲਾਂ ਹੀ ਚੋਖਾ ਵੱਡਾ ਮੁਨਾਫਾ ਕਮਾ ਰਹੀ ਹੈ ਅਤੇ ਦੂਜੇ ਪਾਸੇ ਲਗਾਤਾਰ ਵੱਧਦੀ ਜਾ ਰਹੀ ਮਹਿੰਗਾਈ ਕਾਰਨ ਲੋਕਾਂ ਦਾ ਬੁਰੀ ਤਰ੍ਹਾਂ ਲੱਕ ਟੁੱਟ ਚੁੱਕਾ ਹੈ ਤਾਂ ਇਹ ਨਾਵਾਜ਼ਬ ਵਾਧਾ ਸਪੱਸ਼ਟ ਰੂਪ ਵਿਚ ਖਪਤਕਾਰਾਂ ਉਪਰ ਇਕ ਘਿਨੌਣਾ ਹਮਲਾ ਹੈ ਜਿਸ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 
ਡਾਕਟਰ ਅਜੀਤਪਾਲ ਸਿੰਘ ਨੇ ਨਸ਼ਿਆਂ ਵਿਰੁੱਧ ਆਪਣੇ ਕੁੰੰਜੀਵਤ ਭਾਸ਼ਨ ਵਿਚ ਇਹਨਾਂ ਦੇ ਮਨੁੱਖੀ ਸਿਹਤ ਤੇ ਮਨੁੱਖੀ ਭਾਈਚਾਰੇ ਉਪਰ ਪੈ ਰਹੇ ਮਾਰੂ ਅਸਰਾਂ ਬਾਰੇ ਠੋਸ ਤੱਥਾਂ 'ਤੇ ਅਧਾਰਿਤ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਨਸ਼ਾ ਇਕ ਅਜਿਹੀ ਚੀਜ਼ ਹੈ ਜਿਸ ਵਿਚ ਬੰਦਾ ਆਪਣੀ ਸੁੱਧ-ਬੁੱਧ ਗੁਆ ਬੈਠਦਾ ਹੈ ਤੇ ਆਪਣੇ ਆਲੇ ਦੁਆਲੇ ਤੋਂ ਬੇਖ਼ਬਰ ਤੇ ਬੇਪ੍ਰਵਾਹ ਹੋ ਜਾਂਦਾ ਹੈ। ਇਸੇ ਲਈ ਉਸ ਵਿਚ ਜੁਅਰਤ ਵੱਧ ਜਾਂਦੀ ਹੈ। ਬਲਾਤਕਾਰ, ਕਤਲ, ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਿਚ ਉਸਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ। ਉਹਨਾਂ ਦੱਸਿਆ ਕਿ ਪੰਜਾਬ ਦੀ ਅੱਜ ਦੀ ਹਾਲਤ ਇਹ ਹੈ ਕਿ ਸੱਤਰ ਫੀਸਦੀ ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦੀ ਲਪੇਟ 'ਚ ਹਨ। ਹੁਕਮਰਾਨ ਪਾਰਟੀਆਂ ਨੂੰ ਇਸ ਦੀ ਕੋਈ ਫਿਕਰ ਨਹੀਂ। ਜੇਲ੍ਹਾਂ ਅੱਜ ਸੁਧਾਰ ਘਰ ਨਹੀਂ ਸਗੋਂ ਵਿਗਾੜ ਘਰ ਬਣ ਗਈਆਂ ਹਨ। ਹਾਲਤ ਇਹ ਹੈ ਕਿ ਇਨ੍ਹਾਂ ਜੇਲ੍ਹਾਂ 'ਚ 10 ਹਜ਼ਾਰ ਕੈਦੀ ਰੋਜ਼ਾਨਾ ਨਸ਼ੇ ਕਰਕੇ ਸੌਂਦਾ ਹੈ। ਸਰਕਾਰੀ ਮਸ਼ੀਨਰੀ ਪੂਰੀ ਤਰ੍ਹਾਂ ਸਿੱਥਲ ਹੋ ਚੁੱਕੀ ਹੈ। ਇਸਦੀ ਮਿਸਾਲ ਦਿੰਦਿਆਂ ਡਾਕਟਰ ਅਜੀਤਪਾਲ ਸਿੰਘ ਨੇ ਕਿਹਾ ਕਿ ਕਾਗਜ਼ਾਂ 'ਚ ਤਾਂ ਤੰਬਾਕੂ 'ਤੇ ਪਾਬੰਦੀ ਹੈ ਪਰ ਇਸ ਦੀ ਵਿਕਰੀ ਲਗਾਤਾਰ ਵੱਧ ਰਹੀ ਹੈ। ਉਹਨਾਂ ਸੀ.ਪੀ.ਐਮ.ਪੰਜਾਬ ਦੀ ਅਜਿਹੇ ਭੱਖਦੇ ਮੁੱਦੇ 'ਤੇ ਪਹਿਲਕਦਮੀ ਲਈ ਸਰਾਹਨਾਂ ਕੀਤੀ। 
ਇੰਜੀਨੀਅਰ ਸ਼ੀਤਲ ਸਿੰਘ ਸੰਘਾ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ ਨਿਗਮੀਕਰਨ ਉਪਰੰਤ ਕਾਰਪੋਰੇਸ਼ਨ ਵਲੋਂ ਬਹੁਤ ਸਾਰੇ ਅਹਿਮ ਕਾਰਜਾਂ ਨੂੰ ਨਿੱਜੀ ਠੇਕੇਦਾਰਾਂ ਦੇ ਹਵਾਲੇ ਕਰ ਦੇਣ ਨਾਲ ਬਿਜਲੀ ਦੀਆਂ ਪੈਦਾਵਾਰੀ ਲਾਗਤਾਂ ਵਿਚ ਹੋ ਰਹੇ  ਵਾਧੇ ਦੀ ਬਾਰੀਕੀ ਨਾਲ ਵਿਆਖਿਆ ਕੀਤੀ। ਉਹਨਾਂ ਕਿਹਾ ਕਿ ਬਿਜਲੀ ਬੋਰਡ ਇਕ ਲੋਕ ਸੇਵਾ ਵਾਲਾ ਅਦਾਰਾ ਸੀ ਜਿਸ ਨੂੰ ਘਰ ਘਰ ਬਿਜਲੀ ਪਹੁੰਚਦੀ ਕਰਨ ਲਈ ਬਣਾਇਆ ਗਿਆ ਸੀ। ਬਿਜਲੀ ਕਿਸੇ ਵੀ ਦੇਸ਼ ਦੀ ਜੀਵਨ ਰੇਖਾ ਹੈ, ਇਸ ਤੋਂ ਬਿਨਾਂ ਇਸ ਯੁੱਗ ਵਿਚ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਸਾਡੇ ਹੁਕਮਰਾਨਾਂ ਨੇ ਇਸ ਅਦਾਰੇ ਨੂੰ ਲੋਕ ਸੇਵਾ ਵਾਲੇ ਪਾਸਿਓਂ ਹਟਾਕੇ ਮੁਨਾਫੇ ਦਾ ਹਥਿਆਰ ਬਣਾ ਲਿਆ ਹੈ। ਲੋਕਾਂ ਦੀ ਸੇਵਾ ਕਰਨ ਬਾਰੇ ਅਦਾਰੇ ਜਦ ਉਨ੍ਹਾਂ ਨੂੰ ਲੁੱਟਣ ਵਾਲਾ ਹਥਿਆਰ ਬਣ ਜਾਣ ਤਾਂ ਤਬਾਹੀ ਅਟੱਲ ਹੈ। ਸਾਥੀ ਸੰਘਾ ਨੇ ਵਿਸਥਾਰ ਨਾਲ ਦੱਸਿਆ ਕਿ ਪੰਜਾਬ 'ਚ ਪਾਣੀ ਤੋਂ ਬਿਜਲੀ ਬਣਾਉਣਾ ਕੋਲੇ ਤੋਂ ਬਿਜਲੀ ਬਣਾਉਣ ਨਾਲੋਂ ਕਿਤੇ ਜ਼ਿਆਦਾ ਸਸਤਾ ਪੈਂਦਾ ਹੈ ਪਰ ਸਾਰਾ ਜ਼ੋਰ ਥਰਮਲ ਪਲਾਂਟਾਂ 'ਤੇ ਲਾਇਆ ਜਾ ਰਿਹਾ ਹੈ। ਕਾਰਨ ਸਾਫ ਹੈ ਕਿ ਪਾਣੀ ਤਾਂ ਕੁਦਰਤ ਦੀ ਦੇਣ ਹੈ, ਉਸ ਦੀ ਸਪਲਾਈ ਤਾਂ ਆਪਣੇ ਆਪ ਹੋਣੀ ਹੈ, ਇਸ ਕਰਕੇ ਉਸ 'ਚੋਂ ਮੁਨਾਫਾ ਨਹੀਂ ਕਮਾਇਆ ਜਾ ਸਕਦਾ ਪਰ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ 'ਚੋਂ ਕਮਿਸ਼ਨ ਦੇ ਰੂਪ 'ਚ ਤੇ ਹੋਰ ਢੰਗ ਤਰੀਕਿਆਂ ਰਾਹੀਂ ਕਰੋੜਾਂ ਰੁਪਏ ਦੀ ਕਾਲੀ ਕਮਾਈ ਕੀਤੀ ਜਾਂਦੀ ਹੈ। 
ਸੂਬਾ ਸਕੱਤਰੇਤ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਆਪਣੀ ਸੰਖੇਪ ਤਕਰੀਰ ਦੌਰਾਨ ਕਿਹਾ ਕਿ ਇਹ ਕਨਵੈਨਸ਼ਨ ਪੰਜਾਬ ਦੇ ਲੋਕਾਂ ਨਾਲ ਬਿਲਕੁਲ ਨੇੜਿਓਂ ਜੁੜੇ ਹੋਏ ਸਭ ਤੋਂ ਭੱਖਦੇ ਮੁੱਦਿਆਂ ਬਾਰੇ ਲੋਕਾਂ, ਖਾਸਕਰ ਪਾਰਟੀ ਕਾਰਕੁੰਨਾਂ ਨੂੰ ਸੁਸਿਖਿਅਤ ਕਰਨ ਦਾ ਇਕ ਉਪਰਾਲਾ ਹੈ ਜਿਸ ਵਾਸਤੇ ਇਹਨਾਂ ਦੋਹਾਂ ਵਿਸ਼ਿਆਂ ਦੇ ਮਾਹਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਉਨ੍ਹਾ ਕਨਵੈਨਸ਼ਨ 'ਚ ਮੌਜੂਦ ਸਰੋਤਿਆਂ ਨੂੰ ਵੰਗਾਰਦਿਆਂ ਕਿਹਾ ਕਿ ਇਸ ਕਨਵੈਨਸ਼ਨ 'ਚ ਪਾਸ ਕੀਤੇ ਗਏ ਮਤੇ ਸਿਰਫ ਕਾਗਜ਼ੀ ਮਤੇ ਨਾ ਰਹਿ ਜਾਣ। ਇਹਨਾਂ ਮਤਿਆਂ ਤੋਂ ਸੇਧ ਲੈ ਕੇ ਲੋਕਾਂ 'ਚ ਜਾਓ, ਉਹਨਾਂ ਨੂੰ ਜਾਗਰੂਕ ਕਰੋ, ਲਾਮਬੰਦ ਕਰੋ ਤੇ ਲੋਕ ਪੱਖੀ ਜਥੇਬੰਦੀਆਂ ਨੂੰ ਇਕ ਸਾਂਝੇ ਪਲੇਟਫਾਰਮ 'ਤ ਇਕਮੁੱਠ ਹੋਣ ਲਈ ਜ਼ੋਰਦਾਰ ਉਪਰਾਲੇ ਕਰੋ, ਪੂਰੀ ਤਰਥੱਲੀ ਮਚਾਓ ਤੇ ਆਪਣਾ ਇਕ ਇਕ ਪਲ ਲੋਕ ਯੁਧ ਨੂੰ ਪ੍ਰਚੰਡ ਕਰਨ ਦੇ ਲੇਖੇ ਲਾ ਦਿਓ।  
ਪਾਰਟੀ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਪੰਜਾਬ ਦੇ ਹਾਕਮਾਂ ਦੀਆਂ ਲਗਾਤਾਰ ਜਾਰੀ ਲੋਕਮਾਰੂ ਪਹੁੰਚਾਂ ਉਪਰ ਜ਼ੋਰਦਾਰ ਹਮਲੇ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਵਲੋਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਵਾਸਤੇ ਕੋਈ ਠੋਸ ਤੇ ਅਸਰਦਾਰ ਕਾਰਵਾਈ ਕਰਨ ਦੀ ਬਜਾਏ ਨਸ਼ਿਆਂ ਦੀ ਜਕੜ ਵਿਚ ਆਏ ਸਧਾਰਨ ਵਿਅਕਤੀਆਂ ਦੀ ਤਾਂ ਫੜੋ ਫੜਾਈ ਕੀਤੀ ਜਾ ਰਹੀ ਹੈ, ਪ੍ਰੰਤੂ ਵੱਡੇ ਵਪਾਰੀਆਂ ਨੂੰ ਉੱਕਾ ਹੀ ਹੱਥ ਨਹੀਂ ਪਾਇਆ ਜਾ ਰਿਹਾ। ਦਸ ਕੁ ਦਿਨਾਂ ਤੋਂ ਨਸ਼ਿਆਂ ਖਿਲਾਫ ਪੁਲਸ ਵਲੋਂ ਚਲਾਈ ਗਈ ਮੁਹਿੰਮ ਦਾ ਜਿਕਰ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਨਸ਼ੇ ਕਿਤੇ ਹੁਣ ਹੀ ਤਾਂ ਨਹੀਂ ਵਿਕਣ ਲੱਗੇ । ਇਹਨਾਂ ਨਸ਼ਿਆਂ ਨੇ ਤਾਂ ਪੰਜਾਬ ਦੀ ਜਵਾਨੀ ਦਾ ਬੇੜਾ ਹੀ ਗਰਕ ਕਰਕੇ ਰੱਖ ਦਿੱਤਾ ਹੈ। ਨਸ਼ਿਆਂ ਦੇ ਇਸ ਛੇਵੇਂ ਦਰਿਆ ਨੇ ਅਜਿਹਾ ਕਹਿਰ ਢਾਹਿਆ ਹੈ ਕਿ ਮਾਪਿਆਂ ਦਾ ਆਪਣੇ ਬੱਚਿਆਂ ਤੋਂ ਹੀ ਵਿਸ਼ਵਾਸ ਉਠ ਗਿਆ ਹੈ। ਲੋਕਾਂ ਦੀ ਰੂਹ ਪਿੰਜ ਕੇ ਰੱਖ ਦਿੱਤੀ ਗਈ ਹੈ। ਚੋਣਾਂ ਦੌਰਾਨ ਜਦ ਲੋਕਾਂ ਨੇ ਪਿੰਡਾਂ 'ਚ ਹੋਏ ਇਕੱਠਾਂ ਦੌਰਾਨ ਇਸ ਮੁੱਦੇ 'ਤੇ ਜਥੇਦਾਰਾ ਦੇ ਮੂੰਹ 'ਤੇ ਮਾਰੀਆਂ, ਤਾਂ ਜਾ ਕੇ ਸਰਕਾਰ ਨੂੰ ਚੇਤਾ ਆਇਆ ਕਿ ਕੁੱਝ ਨਾ ਕੁੱਝ ਤਾਂ ਕੀਤਾ ਹੀ ਜਾਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਨਸ਼ਿਆਂ ਖਿਲਾਫ ਪੁਲਸ ਦੀ ਮੌਜੂਦਾ ਮੁਹਿੰਮ ਅੱਖੀਂ ਘੱਟਾ ਪਾਉਣ ਤੋਂ ਵੱਧ ਕੁੱਝ ਵੀ ਨਹੀਂ ਹੈ। ਸਾਥੀ ਪਾਸਲਾ ਨੇ ਸਵਾਲ ਕੀਤਾ ਕਿ ਮੰਤਰੀ ਸਰਵਣ ਸਿੰਘ ਫਿਲੌਰ ਤੋਂ ਤਾਂ ਅਸਤੀਫਾ ਲੈ ਲਿਆ ਗਿਆ ਹੈ ਜਿਸ ਦੇ ਪੁੱਤਰ ਦਾ ਨਾਂਅ ਨਸ਼ਿਆਂ ਦੇ ਸੁਦਾਗਰਾਂ ਨਾਲ ਜੁੜਨ ਦੀ ਗੱਲ ਸਾਹਮਣੇ ਆ ਗਈ ਸੀ। ਪਰ ਮਜੀਠੀਆਂ ਸਮੇਤ ਦੂਸਰੇ ਮੰਤਰੀਆਂ ਕੋਲੋਂ ਅਸਤੀਫੇ ਕਿਉਂ ਨਹੀਂ ਲਏ ਗਏ ਜਿਨ੍ਹਾਂ ਦੇ ਨਾਂਅ ਨਸ਼ਿਆਂ ਦੀ ਸਮਗਲਿੰਗ ਦੇ ਦੋਸ਼ਾਂ ਅਧੀਨ ਫੜੇ ਗਏ ਸਾਬਕਾ ਪੁਲਸ ਅਧਿਕਾਰੀ ਜਗਦੀਸ਼ ਭੋਲਾ ਵੱਲੋਂ ਵੀ ਅਤੇ ਸਾਬਕਾ ਪੁਲਸ ਮੁਖੀ ਸ਼ਸ਼ੀਕਾਂਤ ਨੇ ਵੀ ਸਰੇਆਮ ਲਾਏ ਹਨ। 
ਬਿਜਲੀ ਦੇ ਰੇਟਾਂ ਵਿਚ ਵਾਧੇ ਦੀ ਗੱਲ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਵਾਧੇ ਦੀ ਇਹ ਤਜ਼ਵੀਜ਼ ਤਾਂ ਚੋਣਾਂ ਤੋਂ ਪਹਿਲਾਂ ਹੀ ਤਿਆਰ ਸੀ ਪਰ ਬਾਦਲ ਸਰਕਾਰ ਨੇ ਚੋਣਾਂ 'ਚ ਵੋਟਾਂ ਖੁਸਣ ਦੇ ਡਰੋਂ ਇਸਨੂੰ ਅੱਗੇ ਪਾ ਦਿੱਤਾ ਸੀ। ਚੋਣਾਂ ਗੁਜਰਨ ਤੋਂ ਬਾਅਦ ਹੁਣ ਇਸ ਤਜਵੀਜ਼ 'ਤੇ ਅਮਲ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਬਿਜਲੀ ਦੇ ਰੇਟ ਵਧਾ ਦਿੱਤੇ ਗਏ ਤਾਂ ਸਧਾਰਨ ਲੋਕਾਂ ਦੇ ਘਰਾਂ 'ਚ ਹਨੇਰਾ ਛਾ ਜਾਵੇਗਾ। ਸਭ ਤੋਂ ਵੱਧ ਮਾਰ ਦਿਹਾੜੀਦਾਰ ਕਾਮਿਆਂ ਨੂੰ ਪਵੇਗੀ ਜਿਨ੍ਹਾਂ ਦੇ ਸਥਾਈ ਰੁਜ਼ਗਾਰ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਸਾਥੀ ਪਾਸਲਾ ਨੇ  ਲੋਕਾਂ ਨੂੰ ਇਨ੍ਹਾਂ ਦੋਹਾਂ ਮੁੱਦਿਆਂ 'ਤੇ ਸੰਘਰਸ਼ ਲਈ ਮੈਦਾਨ 'ਚ ਕੁੱਦਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੀ.ਪੀ.ਐਮ.ਪੰਜਾਬ ਦਾ ਮਕਸਦ ਕੇਵਲ ਕਨਵੈਨਸ਼ਨ ਤੱਕ ਹੀ ਸੀਮਤ ਨਹੀਂ, ਅਸੀਂ ਇਹ ਜੰਗ ਜਿੱਤਣ ਲਈ ਮੈਦਾਨ ਵਿਚ ਉਤਰਨਾ ਹੈ। ਉਨ੍ਹਾ ਹੋਰਨਾਂ ਹਮਖਿਆਲ ਲੋਕਪੱਖੀ ਧਿਰਾਂ ਨੂੰ ਵੀ ਇਸ ਲੋਕ ਪੱਖੀ ਜੰਗ ਦੇ ਭਾਈਵਾਲ ਬਨਣ ਲਈ ਇਕ ਸਾਂਝੇ ਮੰਚ 'ਤੇ ਆਉਣ ਦਾ ਸੱਦਾ ਦਿੱਤਾ। 
ਕਨਵੈਨਸ਼ਨ ਵਿਚ ਪ੍ਰਵਾਨ ਕੀਤੇ ਗਏ ਮਤਿਆਂ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਨਜ਼ਾਇਜ਼ ਨਸ਼ਿਆਂ ਦੇ ਵਪਾਰੀਆਂ ਵਿਰੁੱੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਿਆ ਜਾਵੇ। ਇਕ ਹੋਰ ਮਤੇ ਰਾਹੀਂ ਬਿਜਲੀ ਕਾਰਪੋਰੇਸ਼ਨ ਤੋਂ ਮੰਗ ਕੀਤੀ ਗਈ ਕਿ ਫਿਜ਼ੂਲਖਰਚੀਆਂ ਤੇ ਭਰਿਸ਼ਟਾਚਾਰ ਨੂੰ ਰੋਕ ਕੇ ਬਿਜਲੀ ਦਰਾਂ ਘਟਾ ਕੇ, ਵੱਧ ਤੋਂ ਵੱਧ 2 ਰੁਪਏ ਪ੍ਰਤੀ ਯੂਨਿਟ ਕੀਤੀਆਂ ਜਾਣ।  
ਕਨਵੈਨਸ਼ਨ ਨੇ ਐਲਾਨ ਕੀਤਾ ਕਿ ਇਨ੍ਹਾਂ ਦੋਹਾਂ ਮੁੱਦਿਆਂ 'ਤੇ ਪ੍ਰਾਂਤ ਭਰ ਵਿਚ ਜ਼ੋਰਦਾਰ ਮੁਹਿੰਮ ਚਲਾਈ ਜਾਵੇਗੀ, ਜਿਸ ਵਾਸਤੇ ਪਾਰਟੀ ਦੀਆਂ ਸਾਰੀਆਂ ਕਮੇਟੀਆਂ ਤੇ ਇਕਾਈਆਂ ਵਲੋਂ ਹਰ ਪੱਧਰ 'ਤੇ ਠੋਸ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਕਨਵੈਨਸ਼ਨ ਦੌਰਾਨ ਸਟੇਜ ਦੀ ਜ਼ਿੰਮੇਵਾਰੀ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਨਿਭਾਈ।  
ਕਨਵੈਨਸ਼ਨ ਵਲੋਂ ਪਾਸ ਕੀਤੇ ਗਏ ਮਤੇ

ਨਸ਼ਿਆਂ ਦੇ ਵੱਧ ਰਹੇ ਸੰਤਾਪ ਵਿਰੁੱਧ ਮਤਾ 
ਇਹ ਕਨਵੈਨਸ਼ਨ ਪੰਜਾਬ ਅੰਦਰ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆ ਉਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ। ਇਹ ਕਨਵੈਨਸ਼ਨ ਮਹਿਸੂਸ ਕਰਦੀ ਹੈ ਕਿ ਪ੍ਰਾਂਤ ਵਿਚ ਵਧੀ ਨਸ਼ਾਖੋਰੀ ਨੇ ਵਿਸ਼ੇਸ਼ ਤੌਰ 'ਤੇ ਸਮੈਕ, ਹਿਰੋਈਨ ਤੇ ਭੁੱਕੀ ਅਤੇ ਹੋਰ ਸਿੰਥੈਟਿਕ ਨਸ਼ਿਆਂ ਨੇ, ਨੌਜਵਾਨਾਂ ਦੀ ਵੱਡੀ ਗਿਣਤੀ ਨੂੰ ਆਪਣੀ ਮਾਰੂ ਲਪੇਟ ਵਿਚ ਲੈ ਲਿਆ ਹੈ ਅਤੇ ਹਜ਼ਾਰਾਂ ਪਰਿਵਾਰਾਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਤ੍ਰਾਸਦੀ ਇਹ ਹੈ ਕਿ ਇਨ੍ਹਾਂ ਗੈਰ ਕਾਨੂੰਨੀ ਨਸ਼ਿਆਂ ਦੀ ਤਸਕਰੀ ਵਿਚ ਨਸ਼ਿਆਂ ਦੇ ਵਪਾਰੀ, ਪੁਲਸ ਤੇ ਕਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਹਾਕਮ ਸਿਆਸੀ ਪਾਰਟੀਆਂ ਦੇ ਕਈ ਵੱਡੇ ਆਗੂ ਬਰਾਬਰ ਦੇ ਭਾਈਵਾਲ ਬਣ ਚੁੱਕੇ ਹਨ। ਜਿਸਦੇ ਫਲਸਰੂਪ ਡਰਗ ਮਾਫੀਆ ਬਿਨਾਂ ਕਿਸੇ ਡਰ ਦੇ ਸ਼ਰੇਆਮ ਨਸ਼ੇ ਵੰਡ ਰਿਹਾ ਹੈ ਅਤੇ ਭੋਲੇ ਭਾਲੇ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾਕੇ ਅਰਬਾਂ ਰੁਪਏ ਕਮਾ ਰਿਹਾ ਹੈ। ਇਹੋ ਕਾਰਨ ਹੈ ਕਿ ਸਰਕਾਰ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਵਿਚ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਸਾਧਾਰਨ ਵਿਅਕਤੀਆਂ ਨੂੰ ਤਾਂ ਫੜਿਆ ਜਾਂਦਾ ਹੈ ਪ੍ਰੰਤੂ ਨਸ਼ਿਆਂ ਦੀ ਤਸਕਰੀ ਲਈ ਅਸਲ ਦੋਸ਼ੀ, ਵੱਡੇ ਤੇ ਘਾਗ ਵਪਾਰੀਆਂ ਨੂੰ ਕਦੇ ਹੱਥ ਨਹੀਂ ਪਾਇਆ ਜਾਂਦਾ। 
ਇਸ ਅਵਸਥਾ ਵਿਚ ਇਹ ਕਨਵੈਨਸ਼ਨ ਪੰਜਾਬ ਦੇ ਲੋਕਾਂ ਨੂੰ ਇਹ ਜ਼ੋਰਦਾਰ ਅਪੀਲ ਕਰਦੀ ਹੈ ਕਿ ਪ੍ਰਾਂਤ ਦੀ ਜਵਾਨੀ ਨੂੰ ਬਚਾਉਣ ਲਈ ਅਤੇ ਪ੍ਰਾਂਤ ਦੀਆਂ ਸਿਹਤਮੰਦ ਤੇ ਉਸਾਰੂ ਸਮਾਜਕ ਪਰੰਪਰਾਵਾਂ ਦੀ ਜੋਤ ਨੂੰ ਜਗਾਈ ਰੱਖਣ ਲਈ ਨਸ਼ਿਆਂ ਵਿਰੁੱਧ ਇਕ ਜ਼ੋਰਦਾਰ ਲੋਕ ਜਗਾਓ ਮੁਹਿੰਮ ਚਲਾਈ ਜਾਵੇ। 
ਇਹ ਕਨਵੈਨਸ਼ਨ ਸਰਕਾਰ ਤੋਂ ਵੀ ਮੰਗ ਕਰਦੀ ਹੈ ਕਿ ਨਸ਼ਿਆਂ ਦੇ ਵਪਾਰੀਆਂ ਦੇ ਲੋਕ ਦੋਖੀ ਮਨਸੂਬਿਆਂ ਨੂੰ ਨੱਥ ਪਾਉਣ ਲਈ ਸਖਤ ਤੋਂ ਸਖਤ ਕਦਮ ਪੁੱਟੇ ਜਾਣ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਨੱਥ ਪਾ ਕੇ ਅਤੇ ਮਿਸਾਲੀ ਸਜਾਵਾਂ ਦੇ ਕੇ ਨਜਾਇਜ਼ ਨਸ਼ਿਆਂ ਦੀ ਸਪਲਾਈ ਲਾਈਨ ਤੋੜੀ ਜਾਵੇ। 
ਇਹ ਕਨਵੈਨਸ਼ਨ ਲੋਕਾਂ ਨੂੰ, ਵਿਸ਼ੇਸ਼ ਤੌਰ 'ਤੇ ਰਾਜਨੀਤਕ ਪਾਰਟੀਆਂ ਤੇ ਜਨਤਕ  ਜਥੇਬੰਦੀਆਂ ਦੇ ਆਗੂਆਂ ਨੂੰ ਇਹ ਅਪੀਲ ਕਰਦੀ ਹੈ ਕਿ ਨਸ਼ਾਖੋਰੀ ਵਿਰੁੱਧ ਸਾਂਝੀ ਮੁਹਿੰਮ ਜਥੇਬੰਦ ਕਰਨ ਲਈ ਜ਼ਿਲ੍ਹਿਆਂ ਵਿਚ, ਅਤੇ ਅੱਗੋਂ ਹੇਠਲੇ ਹਰ ਪੱਧਰ ਤੱਕ ਸਾਂਝੀਆਂ ਕਮੇਟੀਆਂ ਬਣਾਈਆਂ ਜਾਣ ਜਿਹੜੀਆਂ ਕਿ ਡਰਗ ਮਾਫੀਏ ਦੀਆਂ ਹਰ ਪੱਧਰ ਦੀਆਂ ਸਰਗਰਮੀਆਂ ਨੂੰ ਬੇਪਰਦ ਕਰਨ ਤੇ ਅਸਫਲ ਬਨਾਉਣ ਦੀ ਜਿੰਮੇਵਾਰੀ ਆਪਣੇ ਹੱਥਾਂ ਵਿਚ ਲੈਣ। ਅਜਿਹੀ ਬੱਝਵੀਂ, ਨਿਰੰਤਰ ਤੇ ਵਿਆਪਕ ਪਹੁੰਚ ਅਪਨਾਏ ਬਿਨਾਂ ਨਸ਼ਿਆਂ ਦੀ ਹੋ ਰਹੀ ਇਸ ਨਜਾਇਜ਼ ਸਪਲਾਈ ਨੂੰ ਸਿਰਫ ਪ੍ਰਸ਼ਾਸਨ ਉਪਰ ਨਿਰਭਰ ਰਹਿਕੇ ਹੀ ਨਹੀਂ ਰੋਕਿਆ ਜਾ ਸਕਦਾ। 
ਇਹ ਕਨਵੈਨਸ਼ਨ ਪਾਰਟੀ ਦੀਆਂ ਸਮੂਹ ਇਕਾਈਆਂ ਨੂੰ ਪੁਰਜ਼ੋਰ ਸੱਦਾ ਦਿੰਦੀ ਹੈ ਕਿ ਨਸ਼ਾਖੋਰੀ ਦੀ ਇਸ ਸਮਾਜਕ ਲਾਹਨਤ ਵਿਰੁੱਧ ਉਪਰੋਕਤ ਸੇਧ ਵਿਚ ਪਹਿਲਕਦਮੀਆਂ ਕਰਨੀਆਂ ਜਾਰੀ ਰੱਖੀਆਂ ਜਾਣ। 

ਬਿਜਲੀ ਦਰਾਂ ਵਿਚ ਕੀਤੇ ਜਾ ਰਹੇ ਵਾਧੇ ਵਿਰੁੱਧ ਮਤਾ 
ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੇ ਸੱਦੇ 'ਤੇ ਅੱਜ ਮਿਤੀ 27 ਮਈ 2014 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਇਹ ਭਰਵੀਂ ਸੂਬਾਈ ਕਨਵੈਨਸ਼ਨ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਵਲੋਂ ਪਹਿਲੀ ਅਪ੍ਰੈਲ 2014 ਤੋਂ ਬਿਜਲੀ ਦਰਾਂ ਵਿਚ 12% ਦਾ ਹੋਰ ਭਾਰੀ ਵਾਧਾ ਕਰਨ ਦੀਆਂ ਤਜਵੀਜਾਂ ਅਤੇ ਬਿਜਲੀ ਦੀ ਨੁਕਸਦਾਰ ਸਪਲਾਈ ਦੀ ਜ਼ੋਰਦਾਰ ਨਿਖੇਧੀ ਕਰਦੀ ਹੈ। ਇਹ ਕਨਵੈਨਸ਼ਨ ਮਹਿਸੂਸ ਕਰਦੀ ਹੈ ਕਿ ਪਹਿਲਾਂ ਹੀ ਪਿਛਲੇ ਵਰ੍ਹਿਆਂ ਦੌਰਾਨ ਬਿਜਲੀ ਦੀਆਂ ਦਰਾਂ ਵਿਚ ਵਾਰ ਵਾਰ ਵਾਧਾ ਕੀਤਾ ਜਾਂਦਾ ਰਿਹਾ ਹੈ। 10 ਸਾਲਾਂ ਦੌਰਾਨ ਕੀਤੇ ਗਏ ਇਹਨਾਂ ਵਾਧਿਆਂ ਦੇ ਫਲਸਰੂਪ ਖਪਤਕਾਰਾਂ ਉਪਰ 10,105 ਕਰੋੜ ਰੁਪਏ ਸਲਾਨਾ ਦਾ ਭਾਰ ਲੱਦਿਆ ਜਾ ਚੁੱਕਾ ਹੈ। ਇਸਦੇ ਨਾਲ ਹੀ ਇਸ ਤੱਥ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਬਿਜਲੀ ਕਾਰਪੋਰੇਸ਼ਨ ਘਾਟੇ ਵਿਚ ਨਹੀਂ ਹੈ, ਬਲਕਿ ਮੁਨਾਫ਼ਾ ਕਮਾ ਰਹੀ ਹੈ ਅਤੇ ਪਿਛਲੇ ਦੋ ਵਰ੍ਹਿਆਂ ਦੌਰਾਨ ਲਗਭਗ 972 ਕਰੋੜ ਰੁਪਏ ਦਾ ਮੁਨਾਫਾ ਕਮਾ ਚੁੱਕੀ ਹੈ। ਇਸ ਲਈ ਲੱਕ ਤੋੜ ਮਹਿੰਗਾਈ ਦੇ ਭਾਰ ਹੇਠ ਦਰੜੇ ਜਾ ਰਹੇ ਪੰਜਾਬੀਆਂ ਉਪਰ ਪਾਇਆ ਜਾ ਰਿਹਾ ਇਹ ਨਵਾਂ ਭਾਰ ਕਿਸੇ ਤਰ੍ਹਾਂ ਵੀ ਤਰਕ ਸੰਗਤ ਨਹੀਂ ਹੈ। ਇਹ ਸਪੱਸ਼ਟ ਰੂਪ ਵਿਚ ਬਿਜਲੀ ਕਾਰਪੋਰੇਸ਼ਨ ਦੀ ਅਜਾਰੇਦਾਰਾਨਾ ਲੁੱਟ ਨੂੰ ਹੀ ਰੂਪਮਾਨ ਕਰਦਾ ਹੈ। 
ਤ੍ਰਾਸਦੀ ਇਹ ਵੀ ਹੈ ਕਿ ਪ੍ਰਾਂਤ ਅੰਦਰ ਵਿਆਪਕ ਬੇਰੁਜ਼ਗਾਰੀ ਅਤੇ ਅਰਧ ਬੇਰੁਜ਼ਗਾਰੀ ਕਾਰਨ ਲੋਕਾਂ ਦੀਆਂ ਆਮਦਣਾਂ ਨੂੰ ਪਿਛਲੇ ਵਰ੍ਹਿਆਂ ਦੌਰਾਨ ਤਿੱਖਾ ਖੋਰਾ ਲੱਗਾ ਹੈ ਅਤੇ ਉਨ੍ਹਾਂ ਦੀ ਖਰੀਦ ਸ਼ਕਤੀ ਤੇਜ਼ੀ ਨਾਲ ਘਟੀ ਹੈ। ਇਸ ਹਾਲਤ ਵਿਚ ਉਹ ਬਿਜਲੀ ਦੇ ਵੱਡੇ ਵੱਡੇ ਬਿੱਲ ਭਰਨ ਤੋਂ ਪੂਰੀ ਤਰ੍ਹਾਂ ਅਸਮਰਥ ਹਨ। 
ਇਸ ਅਵਸਥਾ ਵਿਚ ਇਹ ਕਨਵੈਨਸ਼ਨ ਜ਼ੋਰਦਾਰ ਮੰਗ ਕਰਦੀ ਹੈ ਕਿ ਬਿਜਲੀ ਕਾਰਪੋਰੇਸ਼ਨ ਆਪਣੇ ਅਦਾਰੇ ਅੰਦਰਲੀਆਂ ਫਜ਼ੂਲਖਰਚੀਆਂ ਤੇ ਭਰਿਸ਼ਟਾਚਾਰ ਉਪਜ ਅਤੇ ਸਾਧਨਾਂ ਤੇ ਬਿਜਲੀ ਦੀ ਵੱਧ ਰਹੀ ਚੋਰੀ ਉਪਰ ਅਸਰਦਾਰ ਢੰਗ ਨਾਲ ਰੋਕ ਲਾਵੇ ਅਤੇ ਲਾਗਤ ਖਰਚੇ ਘਟਾਕੇ ਮੌਜੂਦਾ ਬਿਜਲੀ ਦਰਾਂ ਘਟਾ ਕੇ, ਵੱਧ ਤੋਂ ਵੱਧ 2 ਰੁਪਏ ਪ੍ਰਤੀ ਯੂਨਿਟ ਕੀਤੀਆਂ ਜਾਣ। 
ਇਹ ਕਨਵੈਸਨਸ਼ਨ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕਰਦੀ ਹੈ ਕਿ ਬਿਜਲੀ ਕਾਰਪੋਰੇਸ਼ਨ ਵਲੋਂ ਬਿਜਲੀ ਦਰਾਂ ਵਧਾਕੇ ਖਪਤਕਾਰਾਂ ਦੀ ਕੀਤੀ ਜਾ ਰਹੀ ਇਸ ਅਜਾਰੇਦਾਰਾਨਾ ਲੁੱਟ ਨੂੰ ਰੋਕਣ ਵਾਸਤੇ ਤੁਰੰਤ ਢੁਕਵੀਂ ਕਾਰਵਾਈ ਕਰੇ। 
ਇਹ ਕਨਵੈਨਸ਼ਨ ਪੰਜਾਬ ਵਾਸੀਆਂ ਨੂੰ ਸੱਦਾ ਦਿੰਦੀ ਹੈ ਕਿ ਬਿਜਲੀ ਦਰਾਂ ਵਿਚ ਵਾਰ ਵਾਰ ਕੀਤੇ ਜਾ ਰਹੇ ਨਜਾਇਜ਼ ਵਾਧਿਆਂ ਨੂੰ ਰੋਕਣ ਵਾਸਤੇ ਅਤੇ ਬਿਜਲੀ ਦਰਾਂ ਨੂੰ ਘਟਾਉਣ ਵਾਸਤੇ ਸਭ ਵਰਗਾਂ ਦੇ ਖਪਤਕਾਰ ਇਕਜੁਟ ਹੋ ਕੇ ਸ਼ਕਤੀਸ਼ਾਲੀ ਦਬਾਅ ਬਨਾਉਣ। ਇਸ ਮੰਤਵ ਲਈ ਇਹ ਕਨਵੈਨਸ਼ਨ ਸਮੂਹ ਜਨਤਕ ਜਥੇਬੰਦੀਆਂ ਅਤੇ ਹੋਰ ਲੋਕ ਪੱਖੀ ਰਾਜਨੀਤਕ ਪਾਰਟੀਆਂ ਨੂੰ ਮਿਲਕੇ ਪਹਿਲਕਦਮੀ ਕਰਨ ਲਈ ਪੁਰਜ਼ੋਰ ਅਪੀਲ ਕਰਦੀ ਹੈ ਅਤੇ ਪਾਰਟੀ ਦੀਆਂ ਸਫ਼ਾਂ ਨੂੰ ਸੱਦਾ ਦਿੰਦੀ ਹੈ ਕਿ ਇਸ ਦਿਸ਼ਾ ਵਿਚ ਹਰ ਪੱਧਰ 'ਤੇ ਠੋਸ ਅਤੇ ਜ਼ੋਰਦਾਰ ਉਪਰਾਲੇ ਕੀਤੇ ਜਾਣ। 
ਰਿਪੋਰਟ : ਇੰਦਰਜੀਤ ਚੁਗਾਵਾਂ

Friday, 6 June 2014

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਜੂਨ 2014)

ਜੇ.ਪੀ.ਐਮ.ਓ. ਦੀ ਅਗਵਾਈ ਹੇਠ ਮਈ ਦਿਵਸ 'ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜੇ.ਪੀ.ਐਮ.ਓ. ਵਲੋਂ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਪਹਿਲੀ ਮਈ ਨੂੰ ਥਾਂ-ਥਾਂ ਸਮਾਗਮ ਕਰਕੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਇਨਕਲਾਬੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਨ੍ਹਾਂ ਸਮਾਗਮਾਂ 'ਚ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਜੇ.ਪੀ.ਐਮ.ਓ. ਦੇ ਆਗੂਆਂ ਨੇ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਨੇ ਮਜ਼ਦੂਰਾਂ ਦੇ ਕੰਮ ਕਰਨ ਵਾਲੀਆਂ ਥਾਵਾਂ 'ਤੇ ਅਣਮਨੁੱਖੀ ਕੰਮ ਹਾਲਤਾਂ ਵਿਰੁੱਧ ਅਤੇ ਕੰਮ ਦਿਹਾੜੀ ਦਾ ਸਮਾਂ ਅੱਠ ਘੰਟੇ ਤੈਅ ਕਰਨ ਲਈ ਇਕ ਯੁਗ ਪਲਟਾਊ ਸੰਘਰਸ਼ ਲੜਿਆ ਸੀ। ਇਸ ਸੰਘਰਸ਼ ਦੀ ਬਦੌਲਤ ਹੀ ਮਜ਼ਦੂਰਾਂ ਦੀ ਕੰਮ ਦਿਹਾੜੀ ਦਾ ਸਮਾਂ ਤੈਅ ਹੋਇਆ ਸੀ ਤੇ ਕੰਮ ਵਾਲੀਆਂ ਥਾਵਾਂ 'ਤੇ ਮਜ਼ਦੂਰਾਂ ਨੂੰ ਸਹੂਲਤਾਂ ਦਿੱਤੇ ਜਾਣ ਦੀ ਸ਼ੁਰੂਆਤ ਹੋਈ ਸੀ। ਇਹਨਾਂ ਆਗੂਆਂ ਨੇ ਕਿਹਾ ਕਿ ਸਾਮਰਾਜੀ ਸੰਸਾਰੀਕਰਨ, ਨਿੱਜੀਕਰਨ ਤੇ ਉਦਾਰੀਕਰਨ ਦੇ ਦੌਰ 'ਚ ਦੇਸ਼ ਦੇ ਹੁਕਮਰਾਨਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਨੇ ਦੇਸ਼ ਅੰਦਰ ਹਾਲਤ ਬੜੇ ਗੁੰਝਲਦਾਰ ਬਣਾ ਦਿੱਤੇ ਹਨ। ਸਾਮਰਾਜੀ ਦੇਸ਼ਾਂ ਦੇ ਗਲਬੇ ਵਾਲੀਆਂ ਵਿੱਤੀ ਸੰਸਥਾਵਾਂ; ਵਿਸ਼ਵ ਬੈਂਕ, ਵਿਸ਼ਵ ਵਪਾਰ ਸੰਗਠਨ ਤੇ ਕੌਮਾਂਤਰੀ ਮਾਲੀ ਫੰਡ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਦੇਸ਼ ਦੇ ਹੁਕਮਰਾਨ ਬਹੁਕੌਮੀ ਕਾਰਪੋਰੇਸ਼ਨਾਂ ਅੱਗੇ ਗੋਡੇ ਟੇਕ ਰਹੇ ਹਨ। ਇਨ੍ਹਾਂ ਕਾਰਪੋਰੇਸ਼ਨਾਂ ਅਤੇ ਉਨ੍ਹਾਂ ਦੇ ਦੇਸੀ ਭਾਈਵਾਲਾਂ ਵਲੋਂ ਜਿੱਥੇ ਦੇਸ਼ ਦੇ ਕੁਦਰਤੀ ਖਜ਼ਾਨਿਆਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ, ਉਥੇ ਕਿਰਤ ਕਾਨੂੰਨਾਂ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ  ਹਨ। ਕਾਮਿਆਂ ਦੇ ਸਿਰ 'ਤੇ ਛਾਂਟੀ ਦੀ ਤਲਵਾਰ ਹਮੇਸ਼ਾਂ ਲਟਕਦੀ ਰਹਿੰਦੀ ਹੈ। ਉਹਨਾਂ ਕੋਲੋਂ ਬਾਰਾਂ-ਬਾਰਾਂ ਘੰਟੇ ਕੰਮ ਲਿਆ ਜਾ ਰਿਹਾ ਹੈ। ਸਰਕਾਰੀ ਅਦਾਰਿਆਂ 'ਚ ਵੀ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ। ਸਿੱਟੇ ਵਜੋਂ ਮੁਲਾਜ਼ਮਾਂ 'ਤੇ ਕੰਮ ਦਾ ਬੋਝ ਵੱਧ ਰਿਹਾ ਹੈ। ਇਸ ਦਾ ਹੱਲ ਨਵੀਂ ਤੇ ਰੈਗੂਲਰ ਭਰਤੀ ਰਾਹੀਂ ਨਹੀਂ ਸਗੋਂ ਠੇਕੇਦਾਰੀ ਪ੍ਰਬੰਧ ਰਾਹੀਂ ਕੀਤਾ ਜਾ ਰਿਹਾ ਹੈ। 
ਆਗੂਆਂ ਨੇ ਕਿਰਤੀਆਂ ਕਾਮਿਆਂ ਨੂੰ ਵੰਗਾਰਿਆ ਕਿ ਅੱਜ ਦੇ ਹਾਲਾਤ ਮੰਗ ਕਰਦੇ ਹਨ ਕਿ ਸ਼ਿਕਾਗੋ ਦੇ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਸਰਕਾਰੀ ਅਦਾਰਿਆਂ ਦੇ ਕੀਤੇ ਜਾ ਰਹੇ ਨਿੱਜੀਕਰਨ ਅਤੇ ਠੇਕੇਦਾਰੀ ਪ੍ਰਥਾ ਵਿਰੁੱਧ, ਰੈਗੂਲਰ ਭਰਤੀ ਤੇ ਕਿਰਤ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਇਕ ਜ਼ੋਰਦਾਰ ਤੇ ਵਿਆਪਕ ਸੰਘਰਸ਼ ਆਰੰਭਿਆ ਜਾਵੇ। 

ਮਈ ਦਿਵਸ ਸਮਾਗਮ ਬਾਰੇ 'ਸੰਗਰਾਮੀ ਲਹਿਰ' ਨੂੰ ਪ੍ਰਾਪਤ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ : 
ਪਠਾਨਕੋਟ : ਨਿਰਮਾਣ ਮਜ਼ਦੂਰਾਂ, ਭੱਠਾ ਮਜ਼ਦੂਰਾਂ, ਦਿਹਾਤੀ ਕਿਸਾਨਾਂ, ਮੁਲਾਜ਼ਮਾਂ, ਨੌਜੁਆਨਾਂ, ਔਰਤਾਂ ਤੇ ਸਮਾਜ ਦੇ ਹੋਰ ਮਿਹਨਤਕਸ਼ ਤਬਕਿਆਂ ਦੀਆਂ ਸਮੱਸਿਆਵਾਂ ਦੀ ਚਰਚਾ ਕਰਦਿਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜੇ ਪੀ ਐੱਮ ਓ ਦੇ ਆਗੂਆਂ ਨੇ ਫੁਹਾਰਾ ਚੌਕ ਵਿਖੇ ਕੀਤੀ ਮਈ ਦਿਹਾੜੇ ਦੀ ਇੱਕੱਤਰਤਾ ਨੂੰ ਸੰਬੋਧਨ ਕਰਦਿਆਂ ਜਿੱਥੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਸਾਂਝੇ ਮਜ਼ਦੂਰ ਕਾਜ ਲਈ ਇਨਕਲਾਬੀ ਬਲੀਦਾਨ ਦੇਣ ਦੀ ਰਵਾਇਤ ਨੂੰ ਅਗਾਂਹ ਵਧਾਉਣ ਦੇ ਪ੍ਰਣ ਵੀ ਲਏ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਮਹਿੰਦਰ ਸਿੰਘ, ਹਰਿੰਦਰ ਰੰਧਾਵਾ, ਲਾਲ ਚੰਦ ਤੇ ਮੈਂਬਰਾਂ ਨੇ ਚੋਣਾਂ ਬਾਅਦ ਬਣਨ ਵਾਲੀ ਸਰਕਾਰ ਦੇ ਲਾਜ਼ਮੀ ਲੋਕ ਵਿਰੋਧੀ ਹੋਣ ਦੀ ਭਵਿੱਖਬਾਣੀ ਕੀਤੀ। ਆਗੂਆਂ ਨੇ ਕਿਹਾ ਕਿ ਸੱਤਾ ਦੀਆਂ ਦੋਵੇਂ ਮੁੱਖ ਦਾਅਵੇਦਾਰ ਪਾਰਟੀਆਂ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀਆਂ ਕੱਠਪੁਤਲੀਆਂ ਬਣੀਆਂ ਹੋਈਆਂ ਹਨ।  ਆਗੂਆਂ ਨੇ ਕਿਹਾ ਕਿ ਹਰ ਤਬਕੇ ਨੂੰ ਜਥੇਬੰਦ ਹੋਣ ਅਤੇ ਸਾਂਝੇ ਘੋਲ ਵਿੱਢ ਕੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਭਾਂਜ ਦਿੰਦੇ ਹੋਏ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਉਸਾਰਨ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

ਨੂਰਪੁਰ ਬੇਦੀ : ਜੇ.ਪੀ.ਐਮ.ਓ. ਜ਼ਿਲ੍ਹਾ ਰੂਪਨਗਰ ਵੱਲੋਂ ਨੂਰਪੁਰ ਬੇਦੀ ਦੀ ਵਾਟਰ ਸਪਲਾਈ ਵਿਖੇ ਮਜ਼ਦੂਰ ਦਿਵਸ 'ਤੇ ਟਰੇਡ ਯੂਨੀਅਨ ਆਗੂ ਬਲਵੀਰ ਸਿੰਘ ਔਲਖ ਵੱਲੋਂ ਝੰਡਾ ਲਹਿਰਾਇਆ ਗਿਆ। ਉਹਨਾ ਕਿਹਾ ਕਿ ਅੱਜ ਜੋ ਮਜ਼ਦੂਰਾਂ 'ਤੇ ਹਮਲੇ ਹੋ ਰਹੇ ਹਨ, ਉਹ ਚਿੰਤਾ ਦਾ ਵਿਸ਼ਾ ਹੈ। ਮਜ਼ਦੂਰਾਂ ਵੱਲੋਂ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਹੱਕ ਵੀ ਇੱਕ-ਇੱਕ ਕਰਕੇ ਖੁੱਸਦੇ ਜਾ ਰਹੇ ਹਨ। ਇਸ ਮੌਕੇ ਵੇਦ ਪ੍ਰਕਾਸ਼, ਦਰਸ਼ਨ ਬੜਵਾ, ਬਲਵੀਰ ਸਿੰਘ, ਕਰਮ ਸਿੰਘ ਤੇ ਸੱਤਪਾਲ ਨੇ ਵੀ ਮਜ਼ਦੂਰ ਦਿਵਸ ਬਾਰੇ ਰੌਸ਼ਨੀ ਪਾਈ।  

ਫਿਰੋਜ਼ਪੁਰ : ਜੇ.ਪੀ.ਐਮ.ਓ. ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਵਲੋਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ 1886 ਨੂੰ ਆਪਣੇ ਹੱਕਾਂ ਦੀ ਪ੍ਰਾਪਤ ਲਈ ਸੰਘਰਸ਼ ਕਰ ਰਹੇ ਮਜ਼ਦੂਰਾਂ ਉਪਰ ਅੰਧਾ ਧੁੰਦ ਤਸ਼ੱਦਦ ਕਰਨ ਅਤੇ ਗੋਲੀ ਚਲਾਉਣ ਨਾਲ ਸ਼ਹੀਦ ਹੋਏ ਮਜ਼ਦੂਰਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੰਚਾਈ ਵਿਭਾਗ ਕੈਨਾਲ ਕਲੋਨੀ ਫਿਰੋਜ਼ਪੁਰ ਵਿਖੇ ਕਿਸ਼ਨ ਚੰਦ ਜਾਗੋਵਾਲੀਆ, ਜ਼ੋਨਲ ਪ੍ਰਧਾਨ ਕਾਲਾ ਸਿੰਘ ਪ੍ਰਧਾਨ ਦੀ ਕਲਾਸ ਫੋਰ ਮੁਲਾਜ਼ਮ ਯੂਨੀਅਨ ਵਲੋਂ ਮਈ ਦਿਵਸ ਦਾ ਝੰਡਾ ਸਾਂਝੇ ਤੌਰ 'ਤੇ ਲਹਿਰਾਇਆ ਗਿਆ। ਇਸ ਤੋਂ ਬਾਅਦ ਵਣ ਮੰਡਲ ਦਫਤਰ ਫਿਰੋਜ਼ਪੁਰ ਵਿਖੇ ਜੰਗਲਾਤ ਵਿਭਾਗ ਵਰਕਰ ਯੂਨੀਅਨ ਵਲੋਂ ਸੋਨਾ ਸਿੰਘ ਦੀ ਪ੍ਰਧਾਨਗੀ ਹੇਠ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਝੰਡਾ ਲਹਿਰਾਇਆ ਗਿਆ। ਜਿਸ ਵਿੱਚ ਭਾਰੀ ਗਿਣਤੀ ਵਿਚ ਮਜ਼ਦੂਰਾਂ ਅਤੇ ਪ. ਸ. ਸ. ਫ. ਦੇ ਅਹੁਦੇਦਾਰਾਂ ਨੇ ਭਾਗ ਲਿਆ। ਇਸ ਤੋਂ ਬਾਅਦ ਜਲ ਸਪਲਾਈ ਦੇ ਦਫਤਰ ਵਿਖੇ ਸਾਥੀ ਪ੍ਰੇਮ ਕਾਮਰਾ ਅਤੇ ਰਾਮ ਸਿੰਘ ਰਮੋਲਾ ਦੀ ਅਗਵਾਈ ਵਿੱਚ ਝੰਡਾ ਲਹਿਰਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੇ ਨਾਲ ਹੀ ਸਮੂਹ ਸਾਥੀਆਂ ਵਲੋਂ ਜ਼ਿਲ੍ਹਾ ਪੱਧਰ ਦਾ ਮਈ ਦਿਵਸ ਨਗਰ ਕੌਂਸਲ ਫਿਰੋਜ਼ਪੁਰ ਦੇ ਪਾਰਕ ਵਿਖੇ ਮਹਿੰਦਰ ਸਿੰਘ ਧਾਲੀਵਾਲ, ਕਿਸ਼ਨ ਚੰਦ ਜਾਗੋਵਾਲੀਆ ਜਨਰਲ ਸਕੱਤਰ, ਰਮੇਸ਼ ਕੁਮਾਰ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਝੰਡਾ ਲਹਿਰਾਇਆ। 
ਇਸੇ ਤਰ੍ਹਾਂ ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਫ਼ਿਰੋਜ਼ਪੁਰ ਵੱਲੋਂ ਸਾਥੀ ਰਮੇਸ਼ ਸਿੰਘ ਠਾਕੁਰ ਦੀ ਪ੍ਰਧਾਨਗੀ ਹੇਠ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਛਾਉਣੀ ਦੇ ਖੁੱਲ੍ਹੇ ਪੰਡਾਲ ਵਿਖੇ ਵਿਸ਼ਾਲ ਸ਼ਹੀਦੀ ਸਮਾਰੋਹ ਕੀਤਾ ਗਿਆ, ਜਿਸ ਵਿਚ ਸੈਂਕੜਿਆਂ ਦੀ ਗਿਣਤੀ 'ਚ ਮਜ਼ਦੂਰ, ਮੁਲਾਜ਼ਮ ਤੇ ਕਿਰਤੀਆਂ ਨੇ ਸ਼ਮੂਲੀਅਤ ਕੀਤੀ। 

ਗੁਰਦਾਸਪੁਰ : ਜੇ.ਪੀ.ਐਮ.ਓ. ਦੇ ਸੱਦੇ 'ਤੇ ਵਣ ਮੰਡਲ ਦਫਤਰ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਹਾੜੇ 'ਤੇ ਜੰਗਲਾਤ ਦਫਤਰ ਗੁਰਦਾਸਪੁਰ ਵਿਖੇ ਮਈ ਦਿਹਾੜਾ ਮਨਾਉਣ ਲਈ ਜੰਗਲਾਤ ਅਤੇ ਵੱਖ-ਵੱਖ ਵਿਭਾਗਾਂ ਦੇ ਮਜ਼ਦੂਰ-ਮੁਲਾਜ਼ਮ ਇਕੱਤਰ ਹੋਏ। ਇਸ ਰੈਲੀ ਦੀ ਪ੍ਰਧਾਨਗੀ ਪ.ਸ.ਸ.ਫ ਆਗੂ ਰਤਨ ਸਿੰਘ ਹੱਲਾ, ਮੱਖਣ ਸਿੰਘ ਕੁਹਾੜ, ਦਿਆ ਰਾਮ, ਸੀ.ਟੀ.ਯੂ. ਆਗੂ ਜਸਵੰਤ ਸਿੰਘ, ਹੀਰਾ ਸਿੰਘ ਭੱਟੀ, ਕੁਲਦੀਪ ਪੁਰੋਵਾਲ, ਦੀਦਾਰ ਭੰਡਾਲ ਨੇ ਕੀਤੀ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਅਤੇ ਕੇਂਦਰ ਦੀ ਸਰਕਾਰ ਵਲੋਂ ਮਜ਼ਦੂਰਾਂ ਦੇ ਹੱਕਾਂ ਨਾਲ ਕੀਤੇ ਜਾ ਰਹੇ ਖਿਲਵਾੜ ਅਤੇ ਜਮਹੂਰੀ ਹੱਕਾਂ ਨੂੰ ਲੱਗ ਰਹੇ ਖੋਰੇ ਉਤੇ ਗੰਭੀਰ ਚਿੰਤਾ ਪ੍ਰਗਟ ਕੀਤੀ। 
ਦੁਸਾਂਝ ਕਲਾਂ : ਦਿਹਾਤੀ ਮਜ਼ਦੂਰ ਸਭਾ ਯੂਨਿਟ ਦੁਸਾਂਝ ਕਲਾਂ ਵੱਲੋਂ ਦੁਸਾਂਝ ਕਲਾਂ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਸੁੱਖ ਰਾਮ ਦੁਸਾਂਝ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕਰਨ ਤੋਂ ਬਾਅਦ ਮਜ਼ਦੂਰ ਦਿਵਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  

ਬਠਿੰਡਾ : ਬਠਿੰਡਾ ਦੇ ਥਰਮਲ, ਐੱਮ. ਈ. ਐੱਸ. ਅਤੇ ਹੋਰ ਵੱਖੋ-ਵੱਖ ਥਾਵੀਂ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਦੇ ਸੂਬਾਈ ਆਗੂ ਸਾਥੀ ਮਹੀਪਾਲ ਨੇ ਕਿਹਾ ਕਿ ਮਈ ਦਿਵਸ ਦੇ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਜੇ ਕਿਰਤੀ, ਕਿਸਾਨ ਤੇ ਮਿਹਨਤੀ ਲੋਕ ਵਿਸ਼ਾਲ ਏਕਤਾ ਉਸਾਰਦੇ ਹੋਏ ਸਾਮਰਾਜੀ ਨੀਤੀਆਂ ਨੂੰ ਭਾਂਜ ਦੇਣ ਅਤੇ ਕੁੱਲੀ, ਗੁੱਲੀ, ਜੁੱਲੀ ਆਦਿ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ ਬਦਲਵੀਆਂ ਲੋਕ ਪੱਖੀ ਨੀਤੀਆਂ 'ਤੇ ਅਧਾਰਤ ਸਮਾਜ ਸਿਰਜਣ ਲਈ ਘੋਲ ਤਿੱਖੇ ਕਰਨ। ਇਹਨਾਂ ਇਕੱਠਾਂ ਨੂੰ ਰੂਲਦੂ ਸਿੰਘ ਐੱਮ. ਈ. ਐੱਸ., ਪਰਕਾਸ਼ ਸਿੰਘ ਥਰਮਲ, ਸਤਪਾਲ ਗੋਇਲ, ਸੰਪੂਰਨ ਸਿੰਘ ਅਤੇ ਮਿੱਠੂ ਸਿੰਘ ਘੁੱਦਾ ਅਤੇ ਨਛੱਤਰ ਸਿੰਘ ਭੀਸੀਆਣਾ ਆਦਿ ਨੇ ਵੀ ਸੰਬੋਧਨ ਕਰਦਿਆਂ ਆਪਣੇ ਵਿਚਾਰ ਰੱਖੇ।

ਅਬੋਹਰ : ਕਿਸਾਨ ਮਜ਼ਦੂਰ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਚੌਂਕ 'ਤੇ ਮਈ ਦਿਵਸ ਮਨਾਇਆ ਗਿਆ। ਇਸ ਮੌਕੇ ਸਾਰੇ ਮਜ਼ਦੂਰ ਨੇਤਾਵਾਂ ਨੇ ਮਜ਼ਦੂਰ ਹਿਤਾਂ ਦੀ ਰੱਖਿਆ ਲਈ ਸੰਘਰਸ਼ ਕਰਨ ਵਾਲੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅੱਜ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲੇ ਭਾਰਤ ਦੇਸ਼ ਵਿਚ ਸਿਆਸੀ ਪਾਰਟੀਆਂ ਮਜ਼ਦੂਰਾਂ, ਮੁਲਾਜ਼ਮਾਂ ਅਤੇ ਦਬੇ ਕੁਚਲੇ ਲੋਕਾਂ ਦੇ ਹਿਤਾਂ ਦੀ ਰੱਖਿਆ ਕਰਨ ਦੀ ਥਾਂ ਆਪਣੇ ਸੌੜੇ ਸਵਾਰਥ ਲਈ ਸੋਚ ਰਹੀਆਂ ਹਨ। ਇਸ ਸਮਾਗਮ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਝੋਰੜ ਖੇੜਾ ਦੁਆਰਾ ਕੀਤੀ ਗਈ।  

ਹੁਸ਼ਿਆਰਪੁਰ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜੇ.ਪੀ.ਐਮ.ਓ. ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਇਥੇ ਮਜ਼ਦੂਰ ਦਿਵਸ ਇਨਕਲਾਬੀ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਮਜ਼ਦੂਰ ਮੁਲਾਜ਼ਮ, ਕਿਸਾਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਜਿਹਨਾਂ ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ। ਇਸ ਮੌਕੇ 'ਮੁਲਾਜ਼ਮ ਲਹਿਰ' ਦੇ ਸਿਰਮੌਰ ਆਗੂ ਮਾਸਟਰ ਹਰਕੰਵਲ ਸਿੰਘ ਨੇ ਝੰਡਾ ਲਹਿਰਾ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪ.ਸ.ਸ.ਫ. ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਫਤਰ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਮਾਸਟਰ ਹਰਕੰਵਲ ਸਿੰਘ ਵਲੋਂ ਮਜ਼ਦੂਰ ਦਿਵਸ ਦੇ ਇਤਿਹਾਸ 'ਤੇ ਚਾਨਣਾ ਪਾਇਆ ਗਿਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਅੱਜ ਦੇ ਦੌਰ ਦੀਆਂ ਮੁਲਾਜ਼ਮ-ਮਜ਼ਦੂਰ ਲਹਿਰ ਦੀਆਂ ਵੰਗਾਰਾਂ ਦਾ ਟਾਕਰਾ ਕਰਨ ਦੀ ਅਪੀਲ ਕੀਤੀ ਅਤੇ ਆਪਣਾ ਵਿਸ਼ਾਲ ਮਜ਼ਬੂਤ ਏਕਾ ਉਸਾਰਨ ਦਾ ਸੁਨੇਹਾ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਜੇ.ਪੀ.ਐਮ.ਓ. ਦੇ ਸੂਬਾਈ ਕਨਵੀਨਰ ਸਾਥੀ ਸਤੀਸ਼ ਰਾਣਾ ਨੇ ਅੱਜ ਦੀ ਮੁਲਾਜ਼ਮ ਮਜ਼ਦੂਰ ਲਹਿਰ ਦੀਆਂ ਠੋਸ ਵੰਗਾਰਾਂ 'ਤੇ ਰੌਸ਼ਨੀ ਪਾਈ ਅਤੇ ਮਜ਼ਦੂਰ ਦਿਵਸ ਦੇ ਪਿਛੋਕੜ ਵਿਚ ਪ.ਸ.ਸ.ਫ. ਦਫਤਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਸਮੀ ਉਦਘਾਟਨ ਦੀ ਚਰਚਾ ਕਰਦਿਆਂ ਸਹਾਇਤਾ ਫੰਡ ਦੇਣ ਵਾਲੇ ਸਮੂਹ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਦਫਤਰ ਨੂੰ ਸੰਗਰਾਮੀ ਘੋਲਾਂ ਦਾ ਕੇਂਦਰ ਬਣਾਇਆ ਜਾਣਾ ਚਾਹੀਦਾ ਹੈ ਤਾਂ ਹੀ ਇਸਦਾ ਅਸਲੀ ਮਨੋਰਥ ਪੂਰਾ ਹੋਵੇਗਾ। ਇਹਨਾਂ ਸਾਥੀਆਂ ਤੋਂ ਇਲਾਵਾ ਇਸ ਸਮਾਗਮ ਨੂੰ ਪ.ਸ.ਸ.ਫ. ਦੇ ਜ਼ਿਲ੍ਹਾ ਪ੍ਰਧਾਨ ਰਾਮਜੀਦਾਸ ਚੌਹਾਨ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਖੈਰੜ, ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਗੰਗਾ ਪ੍ਰਸ਼ਾਦ, ਅਖਿਲ ਭਾਰਤੀ ਨੇਪਾਲੀ ਏਕਤਾ ਮੰਚ ਆਗੂ ਦਾਨ ਸਿੰਘ, ਪੇਂਡੂ ਰੋਜ਼ਗਾਰ ਵਰਕਰਜ਼ ਯੂਨੀਅਨ ਆਗੂ ਅਨਿਲ ਕੁਮਾਰ ਅਤੇ ਸਤਨਾਮ ਕੌਰ, ਉਘੇ ਸਾਹਿਰਤਕਾਰ ਡਾ. ਕਰਮਜੀਤ ਸਿਘ, ਜੇ.ਪੀ.ਐਮ.ਓ. ਦੇ ਜ਼ਿਲ੍ਹਾ ਆਗੂ ਡਾ. ਤਰਲੋਚਨ ਸਿੰਘ, ਪੈਨਸ਼ਨਰ ਆਗੂ ਪ੍ਰਿੰਸੀਪਲ ਪਿਆਰਾ ਸਿੰਘ ਨੇ ਵੀ ਸੰਬੋਧਨ ਕੀਤਾ।

ਅਜਨਾਲਾ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ  (ਜੇ.ਪੀ.ਐਮ.ਓ.) ਦੀ ਅਗਵਾਈ 'ਚ ਵੱਡੀ ਗਿਣਤੀ 'ਚ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਔਰਤਾਂ ਤੇ ਹੋਰ ਮਿਹਨਤਕਸ਼ ਲੋਕਾਂ ਨੇ ਕੇਂਦਰ ਤੇ ਸੂਬਾਈ ਸਰਕਾਰਾਂ ਦੀਆਂ ਸਾਮਰਾਜ ਨਿਰਦੇਸ਼ਤ ਲੋਕ ਮਾਰੂ ਆਰਥਿਕ ਨੀਤੀਆਂ ਅਤੇ ਫਿਰਕਾਪ੍ਰਸਤੀ ਵਿਰੁੱਧ ਬੜੇ ਜੋਸ਼ੋ ਖਰੋਸ਼ ਨਾਲ ''ਮਈ ਦਿਵਸ'' ਮਨਾਇਆ। ਸੀ.ਪੀ.ਐਮ. ਅਜਨਾਲਾ ਦੇ ਦਫਤਰ ਵਿਖੇ ਦਿਹਾਤੀ ਮਜ਼ਦੂਰ ਆਗੂ ਅਤੇ ਤਹਿਸੀਲ ਅਜਨਾਲਾ ਦੇ ਸੀ.ਪੀ.ਐਮ.ਪੰਜਾਬ ਦੇ ਕਾਰਜਕਾਰੀ ਸਕੱਤਰ ਕਾਮਰੇਡ ਗੁਰਨਾਮ ਸਿੰਘ ਉਮਰਪੁਰਾ ਨੇ ਪਾਰਟੀ ਦਾ ਝੰਡਾ ਲਹਿਰਾਇਆ ਤੇ ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਲਾਲ ਝੰਡੇ ਦੀ ਮਹਾਨਤਾ ਬਾਰੇ ਦੱਸਿਆ। ਝੰਡੇ ਦੀ ਰਸਮ ਉਪਰੰਤ ਇਸ ਮਈ ਦਿਵਸ ਸਮਾਗਮ 'ਚ ਬੋਲਦਿਆਂ ਸੀ.ਪੀ.ਐਮ.ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ, ਨਿਰਮਾਣ ਮਜ਼ਦੂਰਾਂ ਦੇ ਆਗੂ ਡਾ. ਬਲਵਿੰਦਰ ਸਿੰਘ ਛੇਹਰਟਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਰਜੀਤ ਸਿੰਘ ਦੁਧਰਾਏ, ਜਮਹੂਰੀ ਕਿਸਾਨ ਸਭਾ ਦੇ ਸ਼ੀਤਲ ਸਿੰਘ ਤਲਵੰਡੀ ਤੇ ਜੋਰਾ ਸਿੰਘ ਅਵਾਣ ਤੇ ਜਨਵਾਦੀ ਇਸਤਰੀ ਸਭਾ ਦੀ ਆਗੂ ਬੀਬੀ ਅਜੀਤ ਕੌਰ ਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬੀਰ ਸਿੰਘ ਭੱਖਾ ਤੇ ਡੇਨੀਅਲ ਮਸੀਹ ਗੁਝਾਪੀਰ ਨੇ ਸ਼ਿਕਾਗੋ ਦੇ ਯੋਧਿਆਂ ਨੂੰ ਇਨਕਲਾਬੀ ਸ਼ਰਧਾਂਜਲੀਆਂ ਭੇਂਟ ਕੀਤੀਆਂ। 

ਲੁਧਿਆਣਾ : ਐਨ.ਆਰ.ਐਮ.ਯੂ. ਅਤੇ ਜੇ.ਪੀ.ਐਮ.ਓ. ਵਲੋਂ ਸਾਂਝੇ ਤੌਰ 'ਤੇ ਰੇਲਵੇ ਸਟੇਸ਼ਨ ਸਾਹਮਣੇ ਮਨਾਇਆ ਗਿਆ। ਇਸ ਮੌਕੇ ਹੋਈ ਵਿਸ਼ਾਲ ਰੈਲੀ ਦੀ ਪ੍ਰਧਾਨਗੀ ਸਰਵ ਸਾਥੀ ਸੁਖਜਿੰਦਰ ਸਿੰਘ ਐਨ.ਆਰ.ਐਮ.ਯੂ., ਮਹਿੰਦਰ ਸਿੰਘ ਅੱਚਰਵਾਲ ਜਮਹੂਰੀ ਕਿਸਾਨ ਸਭਾ, ਹਰਬੰਸ ਸਿੰਘ ਦਿਹਾਤੀ ਮਜ਼ਦੂਰ ਸਭਾ, ਮਨਪ੍ਰੀਤ ਸਿੰਘ ਪੀ.ਐਸ.ਐਸ.ਐਫ., ਰਾਜਾ ਰਾਮ ਟੈਕਸਟਾਈਲ ਅਤੇ ਹੋਜਰੀ ਮਜ਼ਦੂਰ ਯੂਨੀਅਨ ਅਤੇ ਗੁਰਦੀਪ ਸਿੰਘ ਕਲਸੀ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਹਜ਼ਾਰਾਂ ਦੀ ਗਿਣਤੀ ਵਿਚ ਰੇਲ ਕਾਮੇ, ਕਿਸਾਨ, ਦਿਹਾਤੀ ਮਜ਼ਦੂਰ, ਟੈਕਸਟਾਈਲ ਕਾਮੇਂ, ਨਿਰਮਾਣ ਮਜ਼ਦੂਰ ਅਤੇ ਪੰਜਾਬ ਦੇ ਸਰਕਾਰੀ ਕਰਮਚਾਰੀ ਕਾਫਲਿਆਂ ਦੇ ਰੂਪ ਵਿਚ ਸਟੇਸ਼ਨ 'ਤੇ ਪੁੱਜੇ। ਸਾਥੀ ਮੰਗਤ ਰਾਮ ਪਾਸਲਾ ਉਪ ਪ੍ਰਧਾਨ ਸੀ.ਟੀ.ਯੂ. ਪੰਜਾਬ ਨੇ ਝੰਡਾ ਲਹਿਰਾ ਕੇ ਰੈਲੀ ਦੀ ਸ਼ੁਰੂਆਤ ਕੀਤੀ। 
ਰੈਲੀ ਨੂੰ ਕਾਮਰੇਡ ਦਲਜੀਤ ਸਿੰਘ ਡਵੀਜ਼ਨਲ ਸੈਕਟਰੀ ਐਨ.ਆਰ.ਐਮ.ਯੂ. ਅਤੇ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਦਿਨ ਮਜ਼ਦੂਰ ਜਮਾਤ ਲਈ ਸੰਘਰਸ਼ ਅਤੇ ਜਿੱਤਾਂ ਪ੍ਰਾਪਤ ਕਰਨ ਦਾ ਸੰਕਲਪ ਦਿਵਸ ਹੈ। ਭਾਰਤ ਸਰਕਾਰ ਵਲੋਂ ਆਪਣੀਆਂ ਨਵਉਦਾਰਵਾਦੀ ਨੀਤੀਆਂ ਕਾਰਨ ਮਹਿੰਗਾਈ, ਬੇਰੁਜ਼ਗਾਰੀ, ਭਰਿਸ਼ਟਾਚਾਰ ਇਨ੍ਹਾਂ 23 ਸਾਲਾਂ ਵਿਚ ਸਿਖਰ 'ਤੇ ਪਹੁੰਚਾ ਦਿੱਤਾ ਹੈ। ਸਰਕਾਰੀ ਅਤੇ ਪਬਲਿਕ ਖੇਤਰ ਬੰਦ ਹੋ ਰਹੇ ਹਨ। ਰੇਲਵੇ ਵਰਗੇ ਅਹਿਮ ਅਦਾਰੇ ਨੂੰ ਵੀ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਿਆ ਜਾ ਰਿਹਾ ਹੈ। ਉਨ੍ਹਾਂ ਹਰ ਪ੍ਰਕਾਰ ਦੇ ਮਿਹਨਤਕਸ਼ਾਂ ਨੂੰ ਇਕ ਵਿਸ਼ਾਲ ਮੋਰਚਾ ਬਣਾ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਖਦਸ਼ਾ ਜਾਹਿਰ ਕੀਤਾ ਕਿ ਆਉਣ ਵਾਲੀ ਸਰਕਾਰ ਲੋਕ ਪੱਖੀ ਨਹੀਂ ਹੋਵੇਗੀ ਇਸ ਲਈ ਸੰਘਰਸ਼ ਨਾਲ ਹੀ ਆਪਣੇ ਅਧਿਕਾਰ ਸੁਰੱਖਿਅਤ ਕੀਤੇ ਜਾ ਸਕਦੇ ਹਨ। 

ਜਲੰਧਰ : ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਜੇ.ਪੀ.ਐਮ.ਓ. ਵਲੋਂ ਮਈ ਦਿਵਸ ਮਨਾਇਆ ਗਿਆ। ਇਸ ਮੌਕੇ ਕੀਤੀ ਗਈ ਰੈਲੀ ਦੌਰਾਨ ਐਨ.ਆਰ.ਐਮ.ਯੂ. ਦੇ ਬ੍ਰਾਂਚ ਪ੍ਰਧਾਨ ਸਾਥੀ ਤਰਸੇਮ ਲਾਲ ਤੇ ਸਕੱਤਰ ਬਲਦੇਵ ਰਾਜ, ਸੀ.ਟੀ.ਯੂ. ਦੇ ਜ਼ਿਲ੍ਹਾ ਸਕੱਤਰ ਹਰੀਮੁਨੀ ਸਿੰਘ, ਜੇ.ਪੀ.ਐਮ.ਓ. ਦੇ ਵਿੱਤ ਸਕੱਤਰ ਰਮੇਸ਼ ਚੰਦਰ ਸ਼ਰਮਾ, ਰੇਲਵੇ ਆਗੂ ਸਾਥੀ ਹਰਚਰਨ ਸਿੰਘ, ਸਾਥੀ ਗੁਰਮੇਜ ਸਿੰਘ, ਮੁਨਸ਼ਾ ਸਿੰਘ, ਸੇਵਾ ਮੁਕਤ ਰੇਲਵੇ ਆਗੂ ਸਾਥੀ ਗੁਰਦਿਆਲ ਦਾਸ, ਰੇਲਵੇ ਟੀ.ਟੀ. ਆਗੂ ਰਮੇਸ਼ ਕੁਮਾਰ, ਡਵੀਜ਼ਨ ਦੇ ਉਪ ਪ੍ਰਧਾਨ ਸਾਥੀ ਕ੍ਰਿਸ਼ਨ ਪਾਲ ਅਤੇ ਸਹਾਇਕ ਡਵੀਜ਼ਨਲ ਸਕੱਤਰ ਸਾਥੀ ਮੁਕੇਸ਼ ਕੁਮਾਰ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਹੁਕਮਰਾਨਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ੇ ਨਿਜੀਕਰਨ ਦੀਆਂ ਲੋਕ-ਮਾਰੂ ਨੀਤੀਆਂ  ਬਾਰੇ ਵਿਸਥਾਰ ਨਾਲ ਦੱਸਿਆ ਅਤੇ ਇਨ੍ਹਾਂ ਨੀਤੀਆਂ ਵਿਰੁੱਧ ਸੰਘਰਸ਼ ਦੇ ਮੈਦਾਨ 'ਚ ਕੁਦਣ ਦਾ ਸੱਦਾ ਦਿੱਤਾ। 


ईंट-भ_ा मजदूरों की मांगों की प्राप्ति के लिए भ_ा मजदूरों का संघर्ष

ईंट-भ_ा मजदूरों की मांगों की प्राप्ति के लिए पंजाब के कई भागों में लाल झंडा पंजाब भट्टा लेबर यूनियन के नेतृत्व में संघर्ष चल रहा है। समाज के सबसे अधिक शोषित इन मजदूरों की मुख्य मांगे हैं, महंगाई के अनुसार उनकी मजदूरी बढ़ाई जाये, भ_ों के समीप मजदूरों के आवास के लिए स्थायी मकानों, बिजली, पानी, शोचाल्य आदि का प्रबंध किया जाये, पंजाब सरकार द्वारा प्रत्येक भ_े के नजदीक आंगनबाड़ी सैंटर तथा पांच-छह भ_ों को केंद्र बनाकर कम से कम एक प्राइमरी स्कूल खोला जाये, महंगाई से राहत दिलवाने के भ_ों के नजदीक राशन डिपो खोले जायें, जिन पर सभी रोजाना उपयोग की वस्तुयें आधी दरों पर उपलब्ध होंं, बाल मजदूरी रोकने के बारे में कानून व अंतर्राज्यीय सुरक्षा कानून सख्ती से लागू किये जायें, मजदूरों को न्यूनतम वेतन 10,000 
रुपए प्रति महीना दिया जाये तथा श्रम कानून सख्ती से लागू किये जायें। इन मांगों को लेकर निम्न स्थानों पर संघर्ष चला रहे हैं तथा कई जगह मुख्य मांगें माने जाने पर संघर्ष सफलतापूर्ण समाप्त हो गया है। 

गुरदासपुर-पठानकोट : भ_ा मालिकों व लेबर विभाग को मांग पत्र देेने के डेढ महीने बाद भी कोई सार्यवाही ना किये जाने पर 7 मई को लाल झंडा पंजाब भ_ा लेबर यूनियन की जिला इकाईयों के महत्तव में हजारों मजदूरों ने गुरदासपुर के नेहरू पार्क (सूखा तालाब) मेंं इक_े होकर शहर में रोष मार्च किया तथा श्रम विभाग के कार्यल्य पर पहुंच कर घेराव किया। नेहरू पार्क में की गई रैली की अध्यक्षता साथी कर्म सिंह वरसाल चक्क, मनहरन विलासपुरी तथा बागराज ने संयुक्त रूप से की। इन रैली को संबोधित करने के लिये सी.टी.यू. पंजाब के अध्यक्ष साथी मंगत राम पासला विशेष रूप से पहुंचे थे। उन्होंने अपने संबोधन में मंहगाई, बेरोजगारी भ्रष्टाचार के लिये नवउदारवादी आर्थिक नीतियों, जिन्हें केंद्र सरकार व राज्य सरकार लागू कर रहीं हैं, जिम्मेदार बताया। उन्होंने मजदूरों का अह्वान किया कि वे अपनी मांगों के लिए संघर्ष करने के साथ इन घातक नीतियों के विरुद्ध चल रहे संघर्षों में भी अपना योगदान डालें। 
इस रैली को सी.टी.यू. पंजाब के महासचिव साथी नत्था सिंह, लाल झंडा पंजाब भ_ा लेबर यूनियन के महासचिव साथी शिव कुमार ने संबोधन करते हुए इस संघर्ष को मांगे माने जाने तक निरंतर जारी रखने का प्रण दोहराया। इसे रैली को भ_ा मजदूर नेताओं कर्म सिंह वरसालचक्क, बलवंत सिंह रऊवाल, मनहरन विलासपुरी, बागराज, आत्मा सिंह मंडियाला, भगत राम, मुश्ताक सिंह ने भी संबोधन किया। भ्रातृ संगठनों जम्हूरी किसान सभी से रघुवीर सिंह, दलबीर सिंह, दर्शन सिंह, देहाती मजदूर सभा से लाल चंद कटारूचक्क, निर्माण मजदूर यूनियन से मास्टर सुभाष शर्मा, नौजवान नेता गुरदयाल सिंह घुमाण ने संबोधन किया। 
इसी दौरान पठानकोट की भ_ा मालिक एसोसियेशन के साथ हुए समझौते के बाद संघर्ष यहां वापिस ले लिया गया है। अब कच्ची ईंट के लिये 670 रुपये प्रति हजार, टाईल के लिये 695 रूपये प्रति हजार, निकासी के लिये 224 रुपये, लोडिंग-अनलोडिंग के लिये 125 रुपये तथा प्रति घाणी 750 रुपये मिलेंगे। जिला गुरदासपुर में संघर्ष अभी जारी है। 

फिल्लौर : लाल झंडा पंजाब भ_ा लेबर यूनियन के नेतृत्व में इस क्षेत्र के मजदूरों ने गांव महिसमपुर के पास रैली करके संघर्ष की शुरूआत की। इस रैली को यूनियन से राज्य सचिव शिव कुमार, जिला सचिव परमजीत सिंह रंधावा, जिला अध्यक्ष बलविंदर सिंह के अतिरिक्त साथी मेला सिंह रुडक़ा कलां, साथी जसविंदर सिंह ढेसी, मेजर सिंह फिल्लौर तथा करनैल सिंह ने संबोधन किया। मालिकों से बातचीत के लिये 11 सदस्यीय कमेटी का गठन किया। भ_ा मालिक एसोसियेशन से बातचीत के बाद पिछले रेटों में 60 रूपये की बढ़ौत्ती करने का निर्णय हुआ। इस तरह जीत के साथ यह संघर्ष समाप्त हुआ। 

दसूहा : होशियारपुर जिला के दसूहा क्षेत्र में भ_ा मजदूरों द्वारा  मांग पत्र देने के उपरांत श्रम विभाग की दखलअंदाजी से लाल झंडा पंजाब भ_ा लेबर यूनियन जिला होशियारपुर के नेताओं खुशी राम तलवाड़ा, प्रवीण कुमार, प्रताप सिंह, खिकराम उदयवीर के नेतृत्व में भ_ा मालिक एसोसियेशन से बातचीत हुयी। जिसमें निर्णय हुआ कि भ_ा मजदूरों के रेटों में पथेर में 30 रुपये व निकासी में 18 रुपये की बढौत्तरी होगी। 

अमृतसर : इस जिले में भ_ा मजदूरों का संघर्ष जारी है। 22 मई को अमृतसर स्थित श्रम कार्याल्य पर अमृतसर व तरन तारन जिलों के मजदूरों ने धरना दिया। इसकी अध्यक्षता साथी अमरीक सिंह दाऊद ने की। यहां की गई रोष रैली को मजदूर नेता डा. बलविंदर सिंह, सी.टी.यू. पंजाब के नेता जगतार सिंह कर्मपुरा, देहाती मजदूर सभा के नेता लक्खा सिंह पट्टी, पंजाब निर्माण मजदूर यूनियन के नेता दुर्गा प्रसाद, सर्वजीत खानपुर, रशपाल सिंह रायेपुर, दलबीर सिंह पहलवान, हरभजन सिंह रय्या आदि ने संबोधन किया तथा मांगें ना माने जाने तक संघर्ष जारी रखने के प्रण को दोहराया।       
रिपोर्ट : शिव कुमार पठानकोट 


ਇਲਾਕਾ ਮਹਿਲ ਕਲਾਂ ਦੇ ਦਿਹਾਤੀ ਮਜ਼ਦੂਰਾਂ ਦਾ ਘੋਲ 
ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਨੇੜਲਾ ਇਲਾਕਾ ਉਂਝ ਤਾਂ ਦੇਖਣ ਨੂੰ ਸੂਬੇ ਦੇ ਆਮ ਪਿੰਡਾਂ ਕਸਬਿਆਂ ਵਰਗਾ ਹੀ ਲੱਗਦਾ ਹੈ ਪਰ ਇਸ ਇਲਾਕੇ ਦੇ ਲੋਕਾਂ ਦੀ ਖਾਸੀਅਤ ਹੈ ਬੇਇਨਸਾਫੀ ਖਿਲਾਫ਼ ਬਿਨਾ ਪਾਰਟੀ ਭੇਦਭਾਵ ਤੋਂ ਜਾਨਹੂਲਵੇਂ ਸੰਘਰਸ਼ ਕਰਨਾ। ਬੀਤੇ 'ਚ ਜਦੋਂ ਦਰਿੰਦਿਆਂ ਨੇ ਪਿੰਡ ਮਹਿਲ ਖੁਰਦ ਦੀ ਬੇਟੀ ਕਿਰਨਜੀਤ ਨੂੰ ਅਗਵਾ ਕਰਕੇ ਪੱਤ ਰੋਲਣ ਪਿਛੋਂ ਕਤਲ ਕਰ ਦਿੱਤਾ ਸੀ ਤਾਂ ਇਲਾਕੇ ਦੇ ਲੋਕ ਜਮਹੂਰੀ ਧਿਰਾਂ ਦੀ ਅਗਵਾਈ ਵਿਚ ਇਉਂ ਗਰਜ਼ੇ ਕਿ ਹਕੂਮਤ ਦੀਆਂ ਚੂਲਾਂ ਹਿੱਲ ਗਈਆਂ ਅਤੇ ਵਿਸ਼ਾਲ ਲੋਕ ਘੋਲ ਸਦਕਾ ਕਾਤਲਾਂ ਨੂੰ ਸਜਾਵਾਂ ਮਿਲੀਆਂ। 
ਇਸੇ ਇਲਾਕੇ ਵਿਚੋਂ ਇਸ ਵਾਰ ਮਾਰਚ ਮਹੀਨੇ ਦਿਹਾਤੀ ਮਜ਼ਦੂਰਾਂ ਦਾ ਅੰਦੋਲਨ ਉਠਿਆ ਜਿਸ ਦੀ ਅਗਵਾਈ ਅੱਤ ਦੇ ਸਾਦਮੁਰਾਦੇ ਮਜ਼ਦੂਰ ਆਗੂਆਂ ਭੋਲਾ ਸਿੰਘ ਕਲਾਲਮਾਜਰਾ ਅਤੇ ਭਾਨ ਸਿੰਘ ਸੰਘੇੜਾ ਦੇ ਹੱਥ ਸੀ। 24 ਮਾਰਚ ਨੂੰ ਹੋਏ ਪਹਿਲੇ ਮੁਜ਼ਾਹਰੇ ਧਰਨੇ ਵਿਚ ਕਰੀਬ 600 ਮਜ਼ਦੂਰਾਂ ਨੇ ਹਿੱਸਾ ਲਿਆ। ਇਸ ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਮਿੱਠੂ ਸਿੰਘ ਘੁੱਦਾ ਨੇ ਵੀ ਸੰਬੋਧਨ ਕੀਤਾ। ਬੀ.ਡੀ.ਪੀ.ਓ. ਮਹਿਲ ਕਲਾਂ ਦੇ ਨੁਮਾਇੰਦੇ ਨੇ ਮਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਇਸ ਧਰਨੇ ਨੂੰ ਭਰੋਸਾ ਦਿੱਤਾ। ਫੈਸਲਾ ਕੀਤਾ ਗਿਆ ਕਿ ਦਿੱਤੇ ਗਏ ਭਰੋਸੇ 'ਤੇ ਅਮਲ ਨਾ ਹੋਣ ਦੀ ਸੂਰਤ ਵਿਚ 7 ਅਪ੍ਰੈਲ ਨੂੰ ਮੁੜ ਧਰਨਾ ਲਾਇਆ ਜਾਵੇਗਾ। 
7 ਅਪ੍ਰੈਲ ਨੂੰ ਮੁੜ ਧਰਨਾ ਲਾਇਆ ਗਿਆ। ਇਸ ਇਕੱਠ ਦੀ ਹੌਂਸਲਾ ਵਧਾਊ ਗੱਲ ਇਹ ਸੀ ਕਿ ਮਜ਼ਦੂਰ ਬੀਬੀਆਂ ਦੀ ਗਿਣਤੀ ਮਰਦਾਂ ਨਾਲੋਂ ਕਿਤੇ ਜ਼ਿਆਦਾ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਧਰਨਾ ਡੰਗ ਟਪਾਊ ਐਕਸ਼ਨ ਜਾਂ ਰਸਮੀ ਕਾਰਵਾਈ ਨਾ ਹੋ ਕੇ ਇਕ ਹਕੀਕੀ ਰੋਸ ਪ੍ਰਦਰਸ਼ਨ ਸੀ ਜਿਸ ਵਿਚ ਲੋਕ ਅਕਾਸ਼ ਗੂੰਜਾਊ ਨਾਹਰੇ ਲਾ ਰਹੇ ਸਨ ਅਤੇ ਇਲਾਕੇ ਦੇ ਸਾਦਮੁਰਾਦੇ ਆਗੂਆਂ ਦੀਆਂ ਸਾਦੀਆਂ ਪਰ ਘੋਲ ਨੂੰ ਮਜ਼ਬੂਤ ਕਰਨ ਦੀਆਂ ਦਲੀਲਾਂ ਨੂੰ ਸੰਜੀਦਗੀ ਨਾਲ ਸੁਣਦੇ ਹੋਏ ਨਾਲੋ ਨਾਲ ਹਾਂ ਪੱਖੀ ਹੁੰਗਾਰੇ ਵੀ ਭਰ ਰਹੇ ਸਨ। ਇਸ ਐਕਸ਼ਨ ਵਿਚ ਸੂਬਾ ਕਮੇਟੀ ਵਲੋਂ ਸਾਥੀ ਮਹੀਪਾਲ ਪਹੁੰਚੇ, ਉਨ੍ਹਾਂ ਵੀ ਧਰਨੇ ਨੂੰ ਸੰਬੋਧਨ ਕੀਤਾ। ਇਸੇ ਐਕਸ਼ਨ ਦੀ ਸਮਾਪਤੀ ਮੌਕੇ ਇਲਾਕੇ ਦੇ ਪਿੰਡਾਂ ਦੇ ਚੁਣਵੇਂ ਆਗੂਆਂ ਦੀ ਹੋਈ ਮੀਟਿੰਗ ਵਿਚ ਇਹ ਵਿਚਾਰ ਆਇਆ ਕਿ ਅਗਲਾ ਐਕਸ਼ਨ ਕੀ ਤੇ ਕਦੋਂ ਹੋਵੇ? ਇਕਾ-ਦੁੱਕਾ ਸਾਥੀਆਂ ਨੇ ਕਿਹਾ ਕਿ ਚੋਣਾਂ ਉਡੀਕ ਲਈਆਂ ਜਾਣ। ਪਰ ਭਾਰੀ ਗਿਣਤੀ ਮਜ਼ਦੂਰਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਸਮਾਪਤ ਹੋਣ ਦੀ ਉਡੀਕ ਨਾ ਕੀਤੀ ਜਾਵੇ। 
ਸੋਚ ਵਿਚਾਰ ਪਿਛੋਂ ਇਹ ਫੈਸਲਾ ਹੋਇਆ ਕਿ ਅਗਲਾ ਮਾਰਚ ਅਤੇ ਰੋਸ ਪ੍ਰਦਰਸ਼ਨ 25 ਅਪ੍ਰੈਲ ਨੂੰ ਭਾਵ ਚੋਣਾਂ ਤੋਂ ਪੰਜ ਦਿਨ ਪਹਿਲਾਂ ਕੀਤਾ ਜਾਵੇ। ਚੋਣਾਂ ਕਰਕੇ ਧਰਨੇ ਵਿਚ ਢੁਕਵੀਂ ਸ਼ਮੂਲੀਅਤ ਨਹੀਂ ਹੋਵੇਗੀ ਦੇ ਖਦਸ਼ਿਆਂ ਦੇ ਉਲਟ 25 ਅਪ੍ਰੈਲ ਨੂੰ ਲਾਜੁਆਬ ਇਕੱਠ ਹੋਇਆ ਅਤੇ ਕਈ ਲੋਕਾਂ ਨੂੰ ਉਂਗਲਾਂ ਟੁੱਕਣ ਲਾ ਦਿੱਤਾ। ਇਸ ਇਕੱਠ ਦੇ ਕੁੱਝ ਵਿਸ਼ੇਸ਼ ਪ੍ਰਭਾਵ ਹੇਠ ਲਿਖੇ ਅਨੁਸਾਰ ਹਨ : 
ਦ  ਚੋਣ ਪ੍ਰਕਿਰਿਆ ਦੌਰਾਨ ਲੋਕੀਂ ਸਿਰਫ ਚੋਣਾਂ ਵੱਲ ਹੀ ਧਿਆਨ ਦਿੰਦੇ ਹਨ ਹਾਲਾਂਕਿ ਇਸ ਚੋਣ ਅਮਲ ਦਾ ਲੋਕਾਂ ਦੇ ਨਿੱਤ ਜੀਵਨ ਦੇ ਮਸਲਿਆਂ ਨਾਲ ਕੋਈ ਸਿੱਧਾ ਸਰੋਕਾਰ ਵੀ ਨਹੀਂ ਹੁੰਦਾ ਅਤੇ ਇਸੇ ਪ੍ਰਭਾਵ ਸਦਕਾ ਜਥੇਬੰਦੀਆਂ ਵੀ ਰੋਜ਼ਮਰਾ ਦੇ ਘੋਲਾਂ ਨੂੰ ਚੋਣਾਂ ਤੱਕ 'ਸਸਪੈਂਡ' ਕਰ  ਦਿੰਦੀਆਂ ਹਨ ਪਰ ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਵਲੋਂ ਲਏ ਫੈਸਲੇ ਅਨੁਸਾਰ ਇਸ ਦੀਆਂ ਜਿਲ੍ਹਾ ਇਕਾਈਆਂ ਕਈਆਂ ਥਾਵਾਂ 'ਤੇ ਬੁਨਿਆਦੀ ਸੁਆਲਾਂ ਨੂੰ ਲੈ ਕੇ ਸੰਘਰਸ਼ ਵਿਚ ਰਹੀਆਂ ਖਾਸ ਕਰ ਮਨਰੇਗਾ ਦੇ ਕੰਮ ਸੰਬੰਧੀ ਪਰ ਇਸ ਪੱਖੋਂ ਮਹਿਲ ਕਲਾਂ ਦੇ ਮਜ਼ਦੂਰਾਂ ਦਾ ਇਲਾਕੇ ਦੀਆਂ ਵਿਲੱਖਣ ਹਾਂ ਪੱਖੀ ਰਿਵਾਇਤਾਂ ਅਨੁਸਾਰ ਵਿਲੱਖਣ ਹੀ ਇਕੱਠ ਹੋਇਆ। 
ਦ  ਪਿਛਲੇ ਇਕੱਠਾਂ ਵਾਂਗ ਇਸ ਇਕੱਠ ਵਿਚ ਵੀ ਮਜ਼ਦੂਰ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਕਿਤੇ ਜ਼ਿਆਦਾ ਸੀ। 

ਘੋਲ 'ਚ ਸ਼ਾਮਲ ਮਜ਼ਦੂਰਾਂ 'ਚ ਇਹ ਭਾਵਨਾ ਪ੍ਰਤੱਖ ਦਿਸ ਰਹੀ ਸੀ ਕਿ ਚੋਣਾਂ 'ਚ ਜਿੱਤ ਹਾਰ ਭਾਵੇਂ ਕੋਈ ਜਾਵੇ ਪਰ ਆਪਣੇ ਮਸਲੇ ਤਾਂ ਏਕੇ ਅਤੇ ਸੰਘਰਸ਼ ਨਾਲ ਹੀ ਹੱਲ ਹੋਣੇ ਹਨ। 

ਇਸ ਇਕੱਠ ਤੋਂ ਪਹਿਲਾਂ ਹੋਣ ਵਾਲੇ ਰੋਸ ਮੁਜ਼ਾਹਰੇ 'ਚ ਸ਼ਾਮਲ ਹੋਣ ਲਈ ਲੋਕ ਪਹਿਲਾਂ ਦਾਣਾ ਮੰਡੀ ਮਹਿਲ ਕਲਾਂ ਵਿਚ ਮਜ਼ਦੂਰ ਮਰਦ-ਔਰਤ ਇਕੱਤਰ ਹੋਏ। ਇਕੱਠ ਦੇਖ ਕੇ ਚੋਣ ਲਾਭਾਂ ਨੂੰ ਲੈਣ ਲਈ ਲੋਕਾਂ 'ਚ ਪੁੱਜੀ ਸਥਾਨਕ ਵਿਧਾਇਕ ਬੀਬੀ ਹਰਚੰਦ ਕੌਰ ਘਣੋਰੀ ਨੂੰ ਮਜ਼ਦੂਰਾਂ ਖਾਸ ਕਰ ਬੀਬੀਆਂ ਨੇ ਐਸੀਆਂ ਖਰੀਆਂ ਖਰੀਆਂ ਸੁਣਾਈਆਂ ਕਿ ਬੀਬੀ ਘਨੌਰੀ ਨੇ ਚੁੱਪ ਚਪੀਤੇ ਖਿਸਕ ਜਾਣ ਵਿਚ ਹੀ ਆਪਣੀ ਭਲਾਈ ਸਮਝੀ। 

ਮੁਜਾਹਰਾਕਾਰੀਆਂ ਨੇ ਕਸਬਾ ਮਹਿਲਕਲਾਂ ਦੇ ਮੇਨ ਬਜਾਰ ਵਿਚ ਥੋੜੀ ਥੋੜੀ ਵਿੱਥ 'ਤੇ ਖੁੱਲ੍ਹੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਅਤੇ ਕਾਂਗਰਸ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਦੇ ਦਫਤਰਾਂ ਮੂਹਰੇ ਕੜਕਦੀ ਧੁੱਪ ਵਿਚ ਕੇਂਦਰੀ ਤੇ ਸੂਬਾ ਸਰਕਾਰ ਦੀਆਂ ਲੋਕਾਂ ਵਿਰੋਧੀ ਨੀਤੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। 

ਇਕੱਠ ਦੌਰਾਨ ਹੀ ਪਿੰਡ ਹਰਦਾਸਪੁਰਾ ਅਤੇ ਹੋਰ ਪਿੰਡਾਂ ਦੀਆਂ ਬੀਬੀਆਂ ਆਟਾ-ਦਾਲ ਸਕੀਮ ਤਹਿਤ ਵੰਡੀ ਰੱਦੀ ਕਣਕ ਦਾ ਲਿਫਾਫਾ ਸੈਂਪਲ ਵਜੋਂ ਲੈ ਆਈਆਂ। ਫ਼ੈਸਲਾ ਕਰਕੇ ਸਾਰੇ ਇਕੱਠ ਨੇ ਫੂਡ ਸਪਲਾਈ ਦਫਤਰ ਜਾ ਘੇਰਿਆ। 

ਰੋਜ਼ਾਨਾ ਜਿੰਦਗੀ ਦੀਆਂ ਸਮੱਸਿਆਵਾਂ ਅਤੇ ਲੰਗੜੀ ਲੂਲੀ ਮਨਰੇਗਾ ਸਕੀਮ ਬਣਨ ਤੋਂ ਬਾਅਦ ਪੈਦਾ ਹੋਈ ਪੱਕੇ ਰੋਜ਼ਗਾਰ ਦੀ ਤਾਂਘ ਕਾਰਨ ਪੇਂਡੂ ਮਜ਼ਦੂਰ ਔਰਤਾਂ ਸਾਰੇ ਹੱਦਾਂ ਬੰਨ੍ਹੇ ਤੋੜ ਕੇ ਸਮੁੱਚੇ ਪੰਜਾਬ, ਖਾਸਕਰ ਮਾਲਵਾ ਖਿੱਤੇ ਵਿਚ ਲੋਕ ਘੋਲਾਂ 'ਚ ਵੱਡੀ ਗਿਣਤੀ 'ਚ ਸ਼ਾਮਲ ਹੋ ਰਹੀਆਂ ਹਨ ਅਤੇ ਮਹਿਲ ਕਲਾਂ ਦੇ ਸਾਰੇ ਧਰਨੇ ਇਸ ਦੀ ਉਘੀ ਮਿਸਾਲ ਹਨ। ਇਹ ਰੁਝਾਨ ਜਮਹੂਰੀ ਲਹਿਰ ਲਈ ਬਹੁਤ ਲਾਹੇਵੰਦਾ ਸਾਬਤ ਹੋ ਸਕਦਾ ਹੈ। 

ਲੋਕਾਂ ਦੇ ਭਰਵੇਂ ਹੁੰਗਾਰੇ ਅਤੇ ਜੋਸ਼ ਨੂੰ ਦੇਖਦਿਆਂ ਹੋਇਆਂ ਫ਼ੈਸਲਾ ਕੀਤਾ ਗਿਆ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਸੰਘਰਸ਼ ਦੇ ਅਗਲੇ ਪੜਾਅ 'ਚ ਦਿਨ ਰਾਤ ਦਾ ਧਰਨਾ ਭਾਵ ਪੱਕਾ ਮੋਰਚਾ ਲਾਇਆ ਜਾਵੇਗਾ ਜੋ 19 ਮਈ ਤੋਂ ਸ਼ੁਰੂ ਹੋ ਚੁੱਕਾ ਹੈ। 

19 ਮਈ ਦੇ ਧਰਨੇ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ। ਇਸ ਪੱਕੇ ਧਰਨੇ ਨੂੰ ਹੁਲਾਰਾ ਦੇਣ ਲਈ ਪੰਜਾਬ ਦੀ ਜਮਹੂਰੀ ਲਹਿਰ ਦੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਵਿਸ਼ੇਸ਼ ਤੌਰ 'ਤੇ ਪਹੁੰਚੇ। 

ਨਰੋਈਆਂ ਰਵਾਇਤਾਂ ਨੂੰ ਮਜ਼ਬੂਤੀ ਨਾਲ ਅੱਗੇ ਤੋਰਦੇ ਹੋਏ ਸੈਂਕੜੇ ਮਜ਼ਦੂਰ ਆਪਣੇ ਆਪਣੇ ਪਿੰਡਾਂ 'ਚੋਂ ਪੱਕੇ ਮੋਰਚੇ ਦੀ ਸਫਲਤਾ ਲਈ ਯਥਾਸ਼ਕਤੀ ਪੈਸੇ, ਆਟਾ, ਦਾਲ, ਦੁੱਧ ਅਤੇ ਦੂਜਾ ਰਾਸ਼ਨ ਸਿਰਾਂ 'ਤੇ ਰੱਖਕੇ ਪਹੁੰਚਾ ਰਹੇ ਹਨ। 

ਬੀਬੀਆਂ ਜਿਥੇ ਸੰਘਰਸ਼ 'ਚ ਵੱਡਾ ਰੋਲ ਅਦਾ ਕਰ ਰਹੀਆਂ ਹਨ ਉਥੇ ਨਾਲ ਹੀ ਲੰਗਰ ਪ੍ਰਸ਼ਾਦ ਅਤੇ ਚਾਹ ਆਦਿ ਤਿਆਰ ਕਰਕੇ ਸੰਘਰਸ਼ਸ਼ੀਲ ਮਜ਼ਦੂਰਾਂ ਨੂੰ ਛਕਾ ਰਹੀਆਂ ਹਨ। 
ਇਸ ਮੌਕੇ ਆਪਣੇ ਸੰਬੋਧਨ ਵਿਚ ਸਾਥੀ ਮੰਗਤ ਰਾਮ ਪਾਸਲਾ ਨੇ ਲੋਕਾਂ ਨੂੰ ਘੋਲ ਦੀ ਵਧਾਈ ਦਿੰਦਿਆਂ ਕਿਹਾ ਕਿ ਮੋਦੀ ਦੇ ਰਾਜ ਤੋਂ ਕੋਈ ਆਸ ਨਾ ਰੱਖੋ ਕਿਉਂਕਿ ਉਸ ਦੇ ਜੋਟੀਦਾਰ ਦੇ ਰਾਜ ਦਾ ਸੈਂਪਲ ਆਪਾਂ ਪੰਜਾਬ ਵਿਚ ਪਿਛਲੇ ਸਾਢੇ ਸੱਤ ਸਾਲਾਂ ਤੋਂ ਦੇਖ ਰਹੇ ਹਾਂ।
ਰਿਪੋਰਟ : ਮਹੀਪਾਲ


ਜਮਹੂਰੀ ਕਿਸਾਨ ਸਭਾ ਵਲੋਂ ਬੀ.ਡੀ.ਪੀ.ਓ. ਦਫਤਰ ਅੱਗੇ ਧਰਨਾ 
ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ 23 ਮਈ ਨੂੰ ਸੈਂਕੜੇ ਆਬਾਦਕਾਰ ਕਿਸਾਨਾਂ ਜਿਨ੍ਹਾਂ ਵਿਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਸਨ, ਨੇ ਸਥਾਨਕ ਬੀ.ਡੀ.ਪੀ.ਓ. ਦਫਤਰ ਮੂਹਰੇ ਧਰਨਾ ਦਿੱਤਾ ਅਤੇ ਰੋਸ ਮੁਜ਼ਾਹਰਾ ਕੀਤਾ। ਧਰਨੇ ਦੀ ਪ੍ਰਧਾਨਗੀ ਕਰਦੇ ਹੋਏ ਮਨੋਹਰ ਸਿੰਘ ਗਿੱਲ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਕਾਮਰੇਡ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਆਬਾਦਕਾਰਾਂ ਨੂੰ ਜ਼ਮੀਨਾਂ ਤੋਂ ਉਜਾੜ ਕੇ ਜ਼ਮੀਨਾਂ ਆਪਣੇ ਚਹੇਤਿਆਂ ਜਾਂ ਸਰਮਾਏਦਾਰਾਂ ਨੂੰ ਦੇਣਾ ਚਾਹੁੰਦੀ ਹੈ। ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ ਬਾਦਲ ਸਰਕਾਰ ਜੋ ਕਿ ਕਿਸਾਨਾਂ ਦੀ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ ਪਿਛਲੇ ਸਮੇਂ ਤੋਂ ਪਿੰਡ ਬੁਰਜ਼ ਹਸਨ ਦੇ ਲਗਭਗ 320 ਏਕੜ ਜ਼ਮੀਨ 'ਤੇ ਕਾਬਜ਼ ਹੋਏ ਕਿਸਾਨਾਂ ਨੂੰ ਉਜਾੜਨ ਲਈ ਕਈ ਹਮਲੇ ਕਰ ਚੁੱਕੀ ਹੈ। ਪਿੰਡ ਪੁਆਦੜਾ ਵਿਖੇ ਮਜ਼ਦੂਰਾਂ ਨੂੰ ਕੱਟ ਕੇ ਦਿੱਤੀਆਂ ਕਲੋਨੀਆਂ ਉਪਰ ਕੁਝ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਆਗੂਆਂ ਨੇ ਮੰਗ ਕੀਤੀ ਕਿ ਨਿਸ਼ਾਨਦੇਹੀ ਕਰਵਾ ਕੇ ਮਜ਼ਦੂਰਾਂ ਨੂੰ ਇਹ ਪਲਾਟ ਵਾਪਸ ਦਿੱਤੇ ਜਾਣ। ਮੰਡ ਬੇਟ ਏਰੀਆ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਸੰਘੇੜਾ ਨੇ ਕਿਹਾ ਕਿ ਕਮੇਟੀ ਆਬਾਦਕਾਰਾਂ ਨੂੰ ਬਚਾਉਣ ਲਈ ਸੰਘਰਸ਼ ਕਰੇਗੀ। ਸੀ.ਪੀ.ਐਮ.ਪੰਜਾਬ ਦੇ ਜ਼ਿਲ੍ਹਾ ਆਗੂ ਕਾਮਰੇਡ ਮੱਖਣ ਪੱਲਣ ਨੇ ਕਿਹਾ ਕਿ ਨੂਰਮਹਿਲ ਦੇ ਚੀਮਾ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਉਜਾੜਨ ਦੀ ਪੁਰਾਤਤਵ ਵਿਭਾਗ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨੂੰ ਕਿਸੇ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ। ਇਨ੍ਹਾਂ ਗਰੀਬਾਂ ਨੂੰ ਉਜਾੜੇ ਜਾਣ ਦੀ ਸਖਤ ਨਿਖੇਧੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਇਨ੍ਹਾਂ ਦੀ ਹਰ ਬਣਦੀ ਸਹਾਇਤਾ ਕਰੇਗੀ। ਇਸ ਬਾਰੇ ਇਕ ਮਤਾ ਵੀ ਪਾਸ ਕੀਤਾ ਗਿਆ। 

ਹੁਸ਼ਿਆਰਪੁਰ ਸ਼ਹਿਰ ਦੇ ਵਸਨੀਕਾਂ ਦਾ ਪਾਣੀ ਦੀ ਘਾਟ ਵਿਰੁੱਧ ਸੰਘਰਸ਼

ਹੁਸ਼ਿਆਰਪੁਰ ਸ਼ਹਿਰ, ਉਸ ਤਰ੍ਹਾਂ ਤਾਂ ਸਮੁੱਚਾ ਹੀ ਪਾਣੀ ਦੀ ਕਮੀ ਨਾਲ ਹਰ ਗਰਮੀਆਂ ਵਿਚ ਜੂਝਦਾ ਹੈ। ਪ੍ਰੰਤੂ ਅਜੇ ਗਰਮੀ ਪੂਰੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਈ ਸੀ ਕਿ ਸ਼ਹਿਰ ਦੇ ਸੁੰਦਰ ਨਗਰ, ਭੀਮ ਨਗਰ, ਬੱਨੇਸ਼ਾਹ ਅਤੇ ਰਹੀਮਪੁਰ ਮੁਹੱਲਿਆਂ ਦੇ ਲੋਕਾਂ ਨੂੰ ਪਾਣੀ ਦੀ ਘਾਟ ਨਾਲ ਦੋ ਚਾਰ ਹੋਣਾ ਪੈ ਰਿਹਾ ਸੀ। ਮੁਹੱਲਾਵਾਸੀਆਂ ਨੇ ਕਈ ਵਾਰ ਵਫਦਾਂ ਦੇ ਰੂਪ ਵਿਚ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ। ਪਰ ਉਨ੍ਹਾਂ ਵਲੋਂ ਊਂਟ ਦੇ ਮੂੰਹ ਵਿਚ ਜ਼ੀਰੇ ਦੀ ਤਰ੍ਹਾਂ ਇਨ੍ਹਾਂ 3 ਵਾਰਡਾਂ 6,16,17 ਵਿਚ ਇਕ ਦੋ ਟੈਂਕਰ ਪਾਣੀ ਦੇ ਭੇਜਕੇ ਲੋਕਾਂ ਨਾਲ ਖਿਲਵਾੜ ਕਰਨ ਤੋਂ ਵੱਧ ਕੁੱਝ ਨਹੀਂ ਕੀਤਾ ਗਿਆ। ਇਨ੍ਹਾਂ ਟੈਕਰਾਂ ਤੋਂ ਪਾਣੀ ਭਰਨ ਲਈ ਵੀ ਲੋਕਾਂ ਵਿਚ ਲੜਾਈਆਂ ਹੁੰਦੀਆਂ ਰਹੀਆਂ। ਇਥੇ ਇਹ ਵਰਣਨਯੋਗ ਹੈ ਕਿ ਲੱਖਾਂ ਦੀ ਅਬਾਦੀ ਵਾਲੇ ਇਸ ਸ਼ਹਿਰ ਦੀ ਨਗਰ ਨਿਗਮ ਕੋਲ ਅਜਿਹੀ ਸਥਿਤੀ ਵਿਚ ਲੋਕਾਂ ਨੂੰ ਜੀਵਨ ਦਾ ਆਧਾਰ ਪਾਣੀ ਸਪਲਾਈ ਕਰਨ ਲਈ ਸਿਰਫ 4 ਹੀ ਟੈਂਕਰ ਹਨ। 
ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵਾਰ ਵਾਰ ਮਿਲਣ ਤੋਂ ਬਾਵਜੂਦ ਪੀਣ ਵਾਲੇ ਪਾਣੀ ਦਾ ਮਸਲਾ ਹੱਲ ਨਾਂ ਹੋਣ ਉਤੇ ਵਾਰਡ ਨੰ. 6,16 ਤੇ 17 ਦੇ ਵਸਨੀਕਾਂ ਨੇ 5 ਮਈ ਨੂੰ ਸੰਘਰਸ਼ ਦਾ ਆਗਾਜ਼ ਕਰਦੇ ਹੋਏ ਸੀ.ਪੀ.ਐਮ.ਪੰਜਾਬ ਦੇ ਜ਼ਿਲ੍ਹਾ ਆਗੂ ਅਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਗੰਗਾ ਪ੍ਰਸ਼ਾਦ ਅਤੇ ਸਾਥੀ ਬਲਬੀਰ ਸਿਘ ਸੈਣੀ, ਜੇ.ਪੀ.ਐਮ.ਓ. ਆਗੂ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਿੰਨੀ ਸਕੱਤਰੇਤ ਵੱਲ ਮਾਰਚ ਕੀਤਾ ਅਤੇ ਉਸਦੇ ਸਾਹਮਣੇ ਜੰਮਕੇ ਨਾਅਰੇਬਾਜ਼ੀ ਕੀਤੀ। ਫਿਰ ਵੀ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਕੰਨ 'ਤੇ ਜੂੰ ਤੱਕ ਨਹੀਂ ਰੇਂਗੀ। ਇਸ ਤੋਂ ਬਾਅਦ ਮੁਜਾਹਰਾਕਾਰੀਆਂ ਨੇ ਮਿੰਨੀ  ਸਕੱਤਰੇਤ ਦੇ ਸਾਹਮਣੇ ਵਾਲੀ ਮੁੱਖ ਸੜਕ ਜਾਮ ਕਰ ਦਿੱਤੀ। ਜਾਮ ਲੱਗਣ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਏ.ਡੀ.ਸੀ. ਹਰਮਿੰਦਰ ਸਿੰਘ ਨੇ ਗੱਲਬਾਤ ਲਈ ਸੱਦ ਲਿਆ। ਮੌਕੇ ਉੱਤੇ ਹੀ ਨਿਗਮ ਦੇ ਕਮਿਸ਼ਨਰ ਨੂੰ ਫੋਨ ਕਰਕੇ ਪੀਣ ਦੇ ਪਾਣੀ ਦੀ ਸਮੱਸਿਆ ਫੌਰੀ ਰੂਪ ਵਿਚ ਹੱਲ ਕਰਨ ਦੀ ਹਿਦਾਹਿਤ ਦਿੱਤੀ। ਇਸ ਤੋਂ ਬਾਅਦ ਇਹ ਜਾਮ ਚੁੱਕਿਆ ਗਿਆ। ਇਸ ਜਨਤਕ ਦਬਾਅ ਦਾ ਸਿੱਟਾ ਇਹ ਨਿਕਲਿਆ ਕਿ 8 ਮਈ ਨੂੰ ਸਹੋਤਾ ਫਾਰਮ ਨੇੜੇ ਨਵੇਂ ਬਣੇ ਟਿਊਬਵੈਲ ਦਾ ਉਦਘਾਟਨ ਨਿਗਮ ਕਮਿਸ਼ਨਰ ਨੇ ਕਰਕੇ ਇਸਨੂੰ ਚਾਲੂ ਕਰ ਦਿੱਤਾ, ਇਥੇ ਇਹ ਵੀ ਵਰਣਨਯੋਗ ਹੈ ਕਿ ਕਈ ਮਹੀਨਿਆਂ ਤੋਂ ਉਦਘਾਟਨ ਨਾ ਹੋਣ ਕਰਕੇ ਹੀ ਇਹ ਟਿਊਬਵੈਲ ਚਲ ਨਹੀਂ ਰਿਹਾ ਸੀ। ਹੁਣ ਇਨ੍ਹਾਂ ਵਾਰਡਾਂ ਦੀ ਪਾਣੀ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ। ਇਸਦੇ ਨਾਲ ਹੀ ਨਿਗਮ ਕਮਿਸ਼ਨਰ ਨੇ ਭਗਤ ਨਗਰ ਦੇ ਖਰਾਬ ਪਏ ਟਿਊਬਵੈਲ ਨੂੰ ਵੀ ਛੇਤੀ ਤੋਂ ਛੇਤੀ ਠੀਕ ਕਰਵਾਉਣ ਦਾ ਭਰੋਸਾ ਦਿੱਤਾ। ਇਸ ਸੰਘਰਸ਼ ਵਿਚ 'ਆਪ' ਦੇ ਆਗੂ ਨਵੀਨ ਜੈਰਥ, ਡਾ. ਦਲੀਪ, ਰਣਬੀਰ ਕੁਮਾਰ ਆਦਿ ਨੇ ਵੀ ਆਪਣਾ ਹਿੱਸਾ ਪਾਇਆ। 

ਕਾਰਲ ਮਾਰਕਸ ਦੇ ਜਨਮ ਦਿਵਸ ਨੂੰ ਸਮਰਪਤ ਸਮਾਗਮ
ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵਲੋਂ  ਸੀ.ਪੀ.ਐਮ. ਦਫਤਰ ਅਜਨਾਲਾ ਦੇ ਖੁੱਲ੍ਹੇ ਵੇਹੜੇ ਵਿਖੇ ਮਹਾਨ ਕਾਰਲ ਮਾਰਕਸ ਦਾ ਜਨਮ ਦਿਹਾੜਾ ਬੜੀਆਂ ਇਲਕਲਾਬੀ ਭਾਵਨਾਵਾਂ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਜਿਥੇ ਵਾਰ ਵਾਰ ਨਾਹਰਾ ਬੁਲੰਦ ਹੁੰਦਾ ਰਿਹਾ ਕਿ ''ਸਭਨਾਂ ਦੇਸ਼ਾਂ ਦੇ ਮਜ਼ਦੂਰੋ, ਇਕ ਹੋ ਜਾਓ!''
ਮਹਾਨ ਕਾਰਲ ਮਾਰਕਸ ਦੇ ਜਨਮ ਦਿਨ 'ਤੇ ਕਾਰਲ ਮਾਰਕਸ ਦੀਆਂ ਮਹੱਤਵਪੂਰਨ ਲਿਖਤਾਂ 'ਚੋਂ ''ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ'' ਜਿਹੜਾ ਮੇਹਨਤਕਸ਼ ਲੋਕਾਂ ਲਈ ਅਸਲ ਮੁਕਤੀ ਦਾ ਸਿਧਾਂਤ ਹੈ, ਉਪਰ ਕੁੰਜੀਵਤ ਭਾਸ਼ਨ ਦਿੰਦਿਆਂ ਸਮਾਜਿਕ ਵਿਗਿਆਨੀ ਸਾਥੀ ਰਾਜਬਲਬੀਰ ਸਿੰਘ ਵੀਰਮ ਨੇ ਦੱਸਿਆ ਕਿ ਇਸ ਮੈਨੀਫੈਸਟੋ ਦਾ ਮੁਖ ਬੁਨਿਆਦੀ ਵਿਚਾਰ ਕਿ ਆਰਥਕ ਉਤਪਾਦਨ ਅਤੇ ਇਸਤੇ ਲਾਜ਼ਮੀ ਤੌਰ ਉਤੇ ਪੈਦਾ ਹੁੰਦੀ ਹਰ ਇਤਹਾਸਕ ਦੌਰ ਵਿਚ ਸਮਾਜ ਦੀ ਬਣਤਰ ਉਸ ਦੌਰ ਦੇ ਰਾਜਸੀ ਅਤੇ ਬੌਧਿਕ ਇਤਿਹਾਸ ਲਈ ਨੀਂਹ ਹੁੰਦੇ ਹਨ, ਕਿ ਇਹਦੇ ਸਿੱਟੇ ਵਜੋਂ ਸਾਰਾ ਇਤਿਹਾਸ ਸ੍ਰ੍ਰੇਣੀ ਘੋਲ ਦਾ, ਲੁੱਟਣ ਵਾਲਿਆਂ ਅਤੇ ਲੁੱਟੇ ਜਾਣ ਵਾਲਿਆਂ ਵਿਚਕਾਰ, ਸਮਾਜਕ ਵਿਕਾਸ ਦੇ ਵੱਖ ਵੱਖ ਪੜਾਵਾਂ ਉਤੇ ਪ੍ਰਬਲ ਅਤੇ ਅਧੀਨ ਸ਼੍ਰੇਣੀਆਂ ਵਿਚਕਾਰ ਘੋਲ ਦਾ ਇਤਿਹਾਸ ਰਿਹਾ ਹੈ। ਸਾਥੀ ਵੀਰਮ ਨੇ ਅੱਗੇ ਕਿਹਾ ਕਿ ਇਹ ਘੋਲ ਹੁਣ ਉਸ ਪੜਾਅ ਉਤੇ ਪੁੱਜ ਗਿਆ ਹੈ, ਜਿਥੇ ਲੁੱਟੀਪੁੱਟੀ ਜਾਂਦੀ ਅਤੇ ਦਬਾਈ ਹੋਈ ਮੇਹਨਤਕਸ਼ ਸ਼੍ਰੇਣੀ ਆਪਣੇ ਆਪ ਨੂੰ ਸਰਮਾਏਦਾਰੀ (ਬੁਰਜ਼ੁਆਜੀ), ਜਿਹੜੀ ਇਸਨੂੰ ਕੁੱਟਦੀ ਅਤੇ ਦਬਾਉਂਦੀ ਹੈ, ਤੋਂ ਉਦੋਂ ਤੱਕ ਮੁਕਤ ਨਹੀਂ ਕਰਵਾ ਸਕਦੀ। ਜਦੋਂ ਤੱਕ ਨਾਲ ਉਹ ਸਮੁੱਚੇ ਸਮਾਜ ਨੂੰ ਲੁੱਟ ਖਸੁੱਟ, ਜਬਰ ਅਤੇ ਸ਼੍ਰੇਣੀ ਘੋਲ ਤੋਂ ਆਜ਼ਾਦ ਨਹੀਂ ਕਰਾ ਦਿੰਦੀ। ਇਹ ਹੀ ਕਾਰਲ ਮਾਰਕਸ ਦਾ ਬੁਨਿਆਦੀ ਵਿਚਾਰ ਹੈ। 
ਸੀ.ਪੀ.ਐਮ.ਪੰਜਾਬ ਦੇ ਸੂਬਾਈ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ, ਪਾਰਟੀ ਦੇ ਸੂਬਾਈ ਆਗੂ ਜਗਤਾਰ ਸਿੰਘ ਕਰਮਪੁਰਾ ਨੇ ਖਚਾ ਖਚ ਭਰੇ ਸਮਾਗਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਨਸਾਨੀ ਸਮੱਸਿਆਵਾਂ ਗਰੀਬੀ, ਅਨਪੜ੍ਹਤਾ, ਮਹਿੰਗਾਈ, ਬੇਜੁਜ਼ਗਾਰੀ, ਭ੍ਰਿਸ਼ਟਾਚਾਰ ਤੇ ਸਮਾਜਿਕ ਜਬਰ ਨੂੰ ਦੂਰ ਕਰਨ ਅਤੇ ਮਨੁੱਖਤਾ ਦੀ ਭਲਾਈ ਲਈ ਇਕੱਠੇ ਹੋ ਕੇ, ਜਥੇਬੰਦੀਆਂ ਬਣਾ ਕੇ ਏਕਾ ਤੇ ਸੰਘਰਸ਼ (ਲੜਨ-ਮਰਨ) ਕਰਨ ਨਾਲ ਹੀ ਹੱਲ ਹੋਣੀਆਂ ਹਨ, ਇਹ ਸੁਖਣਾਂ ਸੁੱਖ ਕੇ ਜਾਦੂ ਟੂਣੇ ਤੇ ਕਰਾਮਾਤਾਂ ਨਾਲ ਦੂਰ ਨਹੀਂ ਹੋਣੀਆਂ। ਇਹਨਾਂ ਆਗੂਆਂ ਨੇ ਅੱਗੇ ਕਿਹਾ ਕਿ ਇਹ ਮੁਸ਼ਕਲਾਂ ਤੇ ਸਮੱਸਿਆਵਾਂ ਕੋਈ ਕੁਦਰਤੀ-ਕਿਸਮਤ ਆਦਿ ਕਰੋਪੀ ਨਹੀਂ ਇਹ ਸਰਕਾਰਾਂ (ਹਾਕਮਾਂ) ਨੇ ਹੀ ਪੈਦਾ ਕੀਤੀਆਂ ਹੋਈਆਂ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਕੁਦਰਤੀ ਕਰੋਪੀ ਸਿਰਫ ਅਹਿਣ, ਗੜੇਮਾਰ, ਭਾਰੀ ਬਾਰਸ਼ਾਂ ਜਾਂ ਗੜ੍ਹਾ-ਸੁਨਾਮੀ ਆਦਿ ਨਾਲ ਹੁੰਦੀ ਹੈ। ਬਲਕਿ ਦੁਰਘਟਨਾ ਤੇ ਨੌਜਵਾਨਾਂ ਦਾ ਮਾੜੇ ਪਾਸੇ ਪੈਣਾ ਵੀ ਕਿਸਮਤ ਜਾਂ ਕੁਦਰਤੀ ਕਰੋਪੀ ਨਹੀਂ ਇਹ ਵੀ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਸਿੱਟਾ ਹਨ। 
 ਇਸ ਮੌਕੇ ਉਘੇ ਸਮਾਜ ਵਿਗਿਆਨੀ ਰਾਜਬਲਬੀਰ ਸਿੰਘ ਵੀਰਮ ਨੂੰ ਮਹਾਨ ਕਾਰਲ ਮਾਰਕਸ ਦੀ ਯਾਦਗਾਰੀ ਫੋਟੋ ਤੇ ਸਿਰੋਪਾ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਸਮੇਂ  ਕੈਂਡਲ ਮਾਰਚ ਕਰਕੇ ਸਮੂਹਿਕ ਤੌਰ 'ਤੇ ਕਾਰਲ ਮਾਰਕਸ ਦੇ ਸਿਧਾਂਤਾਂ 'ਤੇ ਪਹਿਰਾ ਦੇਣ ਲਈ ਪ੍ਰਣ ਲਿਆ ਗਿਆ ਤੇ ਹਾਜਰੀਨ ਲਈ ਘਰਾਂ ਵਿਚ ਲਗਾਉਣ ਲਈ ਮਹਾਨ ਕਾਰਲ ਮਾਰਕਸ ਦੀਆਂ ਫੋਟੋਆਂ ਵੰਡੀਆਂ ਗਈਆਂ।  

ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਤ ਫਤਿਹ ਦਿਵਸ ਸਮਾਗਮ
ਰਿਆਸਤੀ ਸ਼ਾਸਕਾਂ ਦੇ ਜ਼ਬਰ-ਜ਼ੁਲਮ ਨੂੰ ਠੱਲ੍ਹਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਮਹਾਨ ਕੁਰਬਾਨੀਆਂ ਰਜਵਾੜਾਸ਼ਾਹੀ ਵਿਰੁੱਧ ਅਪਣਾਈਆਂ ਨੀਤੀਆਂ (ਵਾਹੀਕਾਰਾਂ ਨੂੰ ਭੋਂ ਮਾਲਕ ਬਣਾਇਆ) ਆਦਿ ਦੀ ਯਾਦ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਮਾਝਾ ਵਿਰਾਸਤ ਟਰੱਸਟ ਰਜਿ. ਦੇ ਭਰਵੇਂ ਮਿਲਵਰਤਨ ਨਾਲ ਅਜਨਾਲਾ ਵਿਖੇ ''ਫਤਿਹ ਦਿਵਸ ਸਮਾਗਮ'' ਆਯੋਜਿਤ ਕੀਤਾ, ਜਿਸ ਵਿਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਔਰਤਾਂ ਸਮੇਤ ਵੱਡੀ ਗਿਣਤੀ 'ਚ ਬੁੱਧੀਜੀਵੀ ਤੇ ਸਵੈ-ਸੇਵਕ ਜਥੇਬੰਦੀਆਂ ਤੇ ਆਗੂਆਂ ਨੇ ਸਰਗਰਮ ਸ਼ਮੂਲੀਅਤ ਕੀਤੀ। 
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਆਨ ਕੇਂਦਰ ਦੇ ਡਾਇਰੈਕਟਰ ਪ੍ਰੋਫੈਸਰ ਬਲਵੰਤ ਸਿੰਘ ਢਿਲੋਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਸ਼ਖਸੀਅਤ ਬਾਰੇ ਗਲਤ ਫਹਿਮੀਆਂ ਦੂਰ ਕਰਦਿਆਂ, ਮੁਗਲ ਸਾਮਰਾਜ ਵਿਰੁੱਧ ਲੜੇ ਗਏ ਸੰਘਰਸ਼ਾਂ ਦਾ ਸਹੀ ਮੁਲੰਕਣ ਤੇ ਮਾਣਮੱਤੀ ਪ੍ਰਾਪਤੀਆਂ 'ਤੇ ਬੋਲਦਿਆਂ ਉਹਨਾਂ ਵਲੋਂ ਪਹਿਲਾ ਸਿੱਖ ਰਾਜ ਸਥਾਪਤ ਕਰਕੇ ਸਮਾਜਿਕ, ਧਾਰਮਿਕ ਤੇ ਰਾਜਨੀਤਕ ਤੌਰ 'ਤੇ ਜੋ ਕ੍ਰਾਂਤੀ ਲਿਆਂਦੀ ਗਈ ਉਸਨੂੰ ਇਤਹਾਸਕਾਰਾਂ ਦੀਆਂ ਗਵਾਹੀਆਂ ਦੇ ਆਧਾਰ 'ਤੇ ਉਸਦੀਆਂ ਖਾਸੀਅਤਾਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸੇ ਜਾਤੀ ਧਰਮ ਦੇ ਲੋਕਾਂ ਨਾਲ ਵਿਤਕਰਾ ਨਹੀਂ ਕੀਤਾ। ਉਹਨਾਂ ਸਮਾਜਿਕ ਨਿਆਂ ਦੇਣ ਲਈ ਭਰਪੂਰ ਉਪਰਾਲੇ ਕੀਤੇ। ਮਤੇ ਜ਼ੁਲਮ ਅਤਿਆਚਾਰਾਂ ਨੂੰ ਖਤਮ ਕੀਤਾ ਤੇ ਗਰੀਬਾਂ-ਮਜ਼ਲੂਮਾਂ ਲਈ ਰੱਖਿਆ ਯਕੀਨੀ ਬਣਾਈ। ਡਾਇਰੈਕਟਰ ਢਿਲੋਂ ਨੇ ਅੱਗੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਅੰਤ ਸ਼ਹੀਦੀ ਸਮੇਂ ਦਿੱਲੀ ਦੇ ਜ਼ਾਲਮ ਸ਼ਾਸਕਾਂ ਸਾਹਮਣੇ ਬੜੀ ਸਿਦਕ ਦਿਲੀ ਨਾਲ ਕੁਰਬਾਨੀ ਦੇ ਕੇ ਉੱਚੀ-ਸੁੱਚੀ ਮਿਸਾਲ ਕਾਇਮ ਕੀਤੀ। ਪ੍ਰੋਫੈਸਰ ਢਿਲੋਂ ਨੇ ਕਿਹਾ ਕਿ ਉਹਨਾਂ ਦੇ ਜੀਵਨ ਤੋਂ ਨਵੀਂ ਪੀੜ੍ਹੀ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। 
ਇਸ ਵਿਲੱਖਣ ਫਤਿਹ ਦਿਵਸ ਸਮਾਗਮ ਨੂੰ ਸਮਾਜਸੇਵੀ ਬੀਬੀ ਕੰਵਲਜੀਤ ਕੌਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਸੂਬਾ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੇ ਗਏ ਮਾਲ ਤੇ ਜਮੀਨੀ ਸੁਧਾਰਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਡੇ ਵੱਡੇ ਚੌਧਰੀਆਂ-ਜਗੀਰਦਾਰਾਂ ਤੋਂ ਜਮੀਨਾਂ ਖੋਹਕੇ ਹੱਲ ਵਾਹਕਾਂ ਨੂੰ ਦਿੱਤੀਆਂ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਦੇਸ਼ 'ਚ ਪਹਿਲੇ ਜ਼ਮੀਨੀ ਸੁਧਾਰ ਲਾਗੂ ਕਰਦਿਆਂ ਹੱਲ ਵਾਹਕਾਂ ਨੂੰ ਉਹਨਾਂ ਦੇ ਹੱਕਾਂ ਤੋਂ ਸੁਚੇਤ ਕਰਵਾਇਆ ਤੇ ਨਾਹਰਾ ਬੁਲੰਦ ਕੀਤਾ ਕਿ ਤੁਸੀਂ ਵਾਹੀਕਾਰ ਹਜ਼ਾਰਾਂ ਦੀ ਗਿਣਤੀ 'ਚ ਹੋ ਕੇ ਮੁੱਠੀ ਭਰ ਜਗੀਰਦਾਰਾਂ ਅੱਗੇ ਕਿਉਂ ਦੱਬਦੇ ਹੋ? ਇਹਨਾਂ ਆਗੂਆਂ ਨੇ ਅੱਗੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਪ੍ਰੇਰਨਾ ਲੈਂਦਿਆਂ ਅੱਜ ਦੇ ਹਲਵਾਹਕਾਂ ਨੂੰ ਜਥੇਬੰਦ ਹੋ ਕੇ ਆਪਣੀਆਂ ਜ਼ਮੀਨਾਂ ਦੀ ਰਾਖੀ ਕਰਨੀ ਚਾਹੀਦੀ ਹੈ। 
ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮਾਝਾ ਵਿਰਾਸਤ ਟਰੱਸਟ ਦੇ ਪ੍ਰਧਾਨ ਸ਼੍ਰੀ ਐਸ.ਪ੍ਰਸ਼ੋਤਮ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਵਾਸਦੇਵ ਸ਼ਰਮਾ, ਸਕੱਤਰ ਭਾਈ ਜੋਰਾਵਰ ਸਿੰਘ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਮੁੱਢਲੀ ਇਕਾਈ ਪੰਚਾਇਤਾਂ ਅਤੇ ਸਿੱਖ ਗਣਰਾਜ ਦੀ  ਸਥਾਪਨਾ ਕਰਨ ਵਾਲੇ ਉਹ ਪਹਿਲੇ ਬਾਦਸ਼ਾਹ ਸਨ।

‘‘रोगग्रस्त हो चुका है धमनियों में दौड़ता हुआ रक्त’’

हालांकि पर्यावरण संबंधी चिंताएं आज हर, धरती प्रेमी और मानवता मित्र के मन कचोट रही है। किन्तु इन समस्याओं का इतना भयावह  रूप भी देखने को मिलेगा ये सपने में भी नहीं सोचा था। बाद यूं हुई कि गत 14 मई को शहीद भगत सिंह नौजवान सभा पंजाब-हरियणा के महासचिव मंदीप सिंह रतिया ने फोन कर मुझे पूछा कि क्या आप कल यानि 15 मई को रतिया (हरियाणा) में युवकों को संबोधित करने के लिए आ सकते हैं; क्योंकि उन के द्वारा शहीदों की याद में रखा गया खून दान शिविर प्रशासन द्वारा प्रतिबबंधित कर दिया गया था। किसी और काम में लिप्त होने के चलते रतिया जाने में अपनी असमर्थता जताते हुए मैने कौतूहल वश पूछा कि प्रशासन द्वारा आप का शिविर प्रतिबंधित क्यों कर दिया गया। 
उत्तर में युवक नेता ने जो बताया वह सुन-पढ़ कर जीते जागते इंसानों के होश उडना लाजमी है। उन्होंने बताया कि पूरे रतिया में प्रदूषण के सर्वव्यापी फैलाव के चलते हैपेटाईटस ‘सी’ (काला पीलिया) के रोगियों की संख्या भयानक मात्रा में बढ़ती जा रही है। इसीलिए रक्तदान कहीं जान बचाने के बजाये लोगों की जान का जोखिम न बन जाए। इसे देखते हुए ही प्रशासन ने शिविर स्थागित करने का आग्रह किया था। हैरान परेशान मैं तुरंत जी-पंजाब-हरियाणा नामक टी.बी. चैनल देखने लगा तो मुझे पता चला कि ऐसी भी भयावह स्थिति हरियाणा के कस्बे टोहाणा के आसपास की भी है। और इसे आप एक दुख्द संयोग कहिये कि 15 मई को मेरा रतिया जाने में असमर्थता साथी गुरनाम सिंह दाऊद तथा साथी गुरतेज सिंह हरीनौं के साथ मोगा जिले की बाघा पुराना तहसील के गांव औलख में जाना था और दुर्भागयवश यह इलाका भी बहुत विशाल स्तर पर हैपेटाईटस-सी की मार में आ चुका है। यहां मैं पाठकों को यह अवश्य बता दूंं कि रतिया इलाका पंजाब के मानसा जिले के एक और तहसील बुढ़लाड़ा तथा दूसरी ओर तहसील सरदूलगढ़ के साथ लगता है। इस तरह टोहाणा जहां दिल्ली, श्री गंगानगर रेलवे लाईन पर बसा घना कस्बा है वहीं इस की हदें पंजाब के मानसा और संगरूर जिलों को साथ लगती हैं। 
संक्षेप में आंकड़े जमां करने पर ध्यान में आया कि विगत ढाई वर्ष पहले हेैपेटाईटस ‘सी’ भी वास्तविक स्थिति जानने के लिए रतिया इलाके में 7000 रक्त सैंपल लिये गये थे जिनमें से 1584 पाजिटिव पाये गये थे मानिकि 22.7प्रतिशत। लेकिन गत माह रतिया शहर के 50 रक्त सैंपलों में से 24 पाजिटिव पाये गये यानि कि 48 प्रतिशत। यहां नहीं रहना चाहिए कि यह वृद्धि बाधा पुराना से लेकर सारा पंजाब होते हुए टोहाणा-रतिया सहित पूरे क्षेत्र में फैल चुकी है। कैंसर ग्रस्त गांवों में हुई मौतों का दर्द अभी लोग भूले भी नहीं हैं कि हैपेटाईट्स -सी के रूप में एक नया कातिल पैर पसार रहा है। हमेशा की तरह सरकारें और विभाग सो रहे हैं पर इंतजार है लोगों को जगाने व संघर्ष करने की।