Wednesday, 28 March 2018

2 ਅਪ੍ਰੈਲ ਨੂੰ ਦੇਸ਼ ਵਿਆਪੀ ਹੜਤਾਲ ਦਾ ਪੂਰਨ ਸਮਰਥਨ ਕਰਨ ਦਾ ਐਲਾਨ

ਜਲੰਧਰ - ਆਰ.ਐਮ.ਪੀ.ਆਈ. ਦਲਿਤ ਜਥੇਬੰਦੀਆਂ ਤੇ ਦੂਸਰੀਆਂ ਜਮਹੂਰੀ ਧਿਰਾਂ ਵਲੋਂ ਸੁਪਰੀਮ ਕੋਰਟ ਦੀਆਂ ਐਸ.ਸੀ./ਐਸ.ਟੀ.ਐਕਟ ਨੂੰ ਕਮਜ਼ੋਰ ਕਰਨ ਲਈ ਕੀਤੀਆਂ ਗਈਆਂ ਟਿੱਪਣੀਆਂ ਅਤੇ ਮੋਦੀ ਸਰਕਾਰ ਵਲੋਂ ਇਸ ਸੰਬੰਧ ਵਿਚ ਲਿਆਂਦੇ ਜਾ ਰਹੇ ਸੰਸ਼ੋਧਨਾ ਵਿਰੁੱਧ 2 ਅਪ੍ਰੈਲ ਨੂੰ ਦੇਸ਼ ਵਿਆਪੀ ਹੜਤਾਲ ਦਾ ਪੂਰਨ ਸਮਰਥਨ ਕਰਦੀ ਹੈ।
ਭਾਰਤ ਦੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਕੁਲ ਹਿੰਦ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਦੇਸ਼ ਦਾ ਦਲਿਤ ਵਰਗ ਪਹਿਲਾਂ ਹੀ ਅਣਕਿਆਸੇ ਸਮਾਜਿਕ ਜ਼ਬਰ ਦਾ ਸ਼ਿਕਾਰ ਹੈ। ਸਮਾਜ ਦੇ ਇਸ ਹਿੱਸੇ ਨਾਲ ਜਾਤਪਾਤ ਅਧਾਰਤ ਜ਼ਿਆਦਤੀਆਂ ਤੇ ਸ਼ੋਸ਼ਣ ਦਾ ਸੌਵਾਂ ਹਿੱਸਾ ਵੀ ਲੋਕਾਂ ਸਾਹਮਣੇ ਉਜਾਗਰ ਨਹੀਂ ਹੋ ਰਿਹਾ। ਮੋਦੀ ਸਰਕਾਰ ਦੇ ਸਤਾ ਸੰਭਾਲਣ ਤੋਂ ਬਾਅਦ ਸੰਘ ਪਰਿਵਾਰ ਦੀ ਮਨੂੰਵਾਦੀ ਸੋਚ ਸਦਕਾ ਫਿਰਕੂ ਸੈਨਾਵਾਂ ਵਲੋਂ ਦਲਿਤਾਂ ਤੇ ਹੋਰ ਕਥਿਤ ਅਛੂਤ ਜਾਤੀਆਂ ਦੇ ਲੋਕਾਂ ਉਪਰ ਢਾਏ ਜਾ ਰਹੇ ਜ਼ੁਲਮਾਂ ਵਿਚ ਬੇਬਹਾ ਵਾਧਾ ਹੋਇਆ ਹੈ। ਦੇਸ਼ ਦਾ ਮੌਜੂਦਾ ਐਕਟ ਦਲਿਤ ਸਮਾਜ ਦੀ ਰਾਖੀ ਕਰਨ ਦੇ ਸਮਰੱਥ ਨਹੀਂ ਹੈ। ਜੇਕਰ ਸੁਪਰੀਮ ਕੋਰਟ ਦੇ ਫੈਸਲੇ ਲਾਗੂ ਕਰ ਦਿੱਤੇ ਗਏ, ਫਿਰ ਸਮਾਜ ਦੀ ਸੇਵਾ ਵਿਚ ਲੱਗੇ ਹੋਏ ਇਹਨਾਂ ਕਿਰਤੀਆਂ ਦਾ ਜੀਵਨ ਹੋਰ ਵੀ ਦੁਖਦਾਈ ਤੇ ਤਰਸਯੋਗ ਬਣ ਜਾਵੇਗਾ।
ਆਰ.ਐਮ.ਪੀ.ਆਈ. ਆਗੂਆਂ ਨੇ ਕਾਨੂੰਨ ਦੀ ਦੁਰਵਰਤੋਂ ਹੋਣ ਦੇ ਸੰਬੰਧ ਵਿਚ ਕੀਤੀ ਗਈ ਟਿੱਪਣੀ ਬਾਰੇ  ਅੱਗੇ ਕਿਹਾ ਹੈ ਕਿ ਦੇਸ਼ ਦਾ ਕੋਈ ਵੀ ਐਸਾ ਕਾਨੂੰਨ ਸੰਵਿਧਾਨ ਦੀ ਕਿਤਾਬ ਵਿਚ ਦਰਜ਼ ਨਹੀਂ ਹੈ, ਜਿਸਦੀ ਦੁਰਵਰਤੋਂ ਹੋਣ ਦੀਆਂ ਸੰਭਾਵਨਾਵਾਂ ਨਾ ਹੋਣ। ਤਦ ਫਿਰ ਐਸ.ਸੀ./ਐਸ.ਟੀ. ਦੀ ਰਾਖੀ ਕਰਨ ਵਾਲੇ ਕਾਨੂੰਨ ਉਪਰ ਹੀ ਉਂਗਲ ਕਿਉਂ ਧਰੀ ਜਾ ਰਹੀ ਹੈੈ?
ਆਰ.ਐਮ.ਪੀ.ਆਈ. ਸਮੂਹ ਪਾਰਟੀ ਮੈਂਬਰਾਂ, ਹਮਦਰਦਾਂ, ਟਰੇਡ ਯੂਨੀਅਨਾਂ ਤੇ ਜਨਤਕ ਜਥੇਬੰਦੀਆਂ ਨੂੰ ਅਪੀਲ ਕਰਦੀ ਹੈ ਕਿ ਦਲਿਤ ਵਰਗ ਦੇ ਹੱਕਾਂ ਦੀ ਰਾਖੀ ਲਈ 2 ਅਪ੍ਰੈਲ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ। ਇਸ ਦਿਨ ਮੋਦੀ ਸਰਕਾਰ ਤੇ ਸੰਘ ਪਰਿਵਾਰ ਦੀਆਂ ਫਾਸ਼ੀ ਕਾਰਵਾਈਆਂ ਦੇ ਖਿਲਾਫ ਹਰ ਥਾਂ ਅਰਥੀਆਂ ਫੂਕੀਆਂ ਜਾਣ ਤੇ ਮੁਜ਼ਾਹਰੇ ਕੀਤੇ ਜਾਣ।

Tuesday, 27 March 2018

ਕੇਂਦਰ ਤੇ ਸੂਬਾ ਸਰਕਾਰ ਦੀਆ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਆਰ.ਐਮ.ਪੀ.ਆਈ. ਵੱਲੋਂ ਰੈਲੀ






ਲੁਧਿਆਣਾ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਪੂਰੇ ਪੰਜਾਬ'ਚ ਕੀਤੇ ਜਾਂ ਪ੍ਰਦਰਸ਼ਨ ਤੇ ਰੈਲੀਆ, ਮੁਜਾਹਰਿਆ ਦੀ ਕੜੀ ਤਹਿ ਆਰ.ਐਮ.ਪੀ.ਆਈ ਜ਼ਿਲ੍ਹਾ ਲੁਧਿਆਣਾ ਵੱਲੋਂ ਚੱਤਰ ਸਿੰਘ ਪਾਰਕ ਵਿਖੇ ਰੈਲੀ ਕੀਤੀ ਗਈ । ਜਿਸ ਵਿੱਚ ਸੈਂਕੜਿਆ ਦੀ ਗਿਣਤੀ 'ਚ ਪਾਰਟੀ ਕਾਰਕੁਨਾ ਨੇ ਹਿੱਸਾ  ਲਿਆ । ਇਸ ਮੌਕੇ ਤੇ ਬੋਲਦਿਆ ਪਾਰਟੀ ਦੇ ਸੂਬਾ ਕਮੇਟੀ ਮੈਬਰ ਪ੍ਰੋ. ਜੈਪਾਲ ਸਿੰਘ ਨੇ ਕਿਹਾ ਅਮਰੀਕਨ ਸਾਮਰਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮੇਂ ਦੇ ਹਾਕਮਾਂ ਵੱਲੋਂ ਨਿੱਜੀਕਰਨ, ਉਦਾਰੀਕਰਨ, ਤੇ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਬੜੀ ਤੇਜੀ ਨਾਲ ਲਾਗੂ ਕੀਤਾ ਜਾ ਰਿਹਾ ਹੈ । ਜਿਸਦੇ ਸਿੱਟੇ ਵਜੋਂ ਦੇਸ਼ 'ਚ ਬੇਰੁਜ਼ਗਾਰੀ ਭੁੱਖ-ਮਰੀ ਕੰਗਾਲੀ, ਭ੍ਰਿਸ਼ਟਾਚਾਰ, ਮਹਿੰਗਾਈ, ਚੋਰ-ਬਾਜ਼ਾਰੀ ਆਦਿ ਅਲਾਮਤਾ ਪੈਂਦਾ ਹੋ ਚੁੱਕੀਆ ਹਨ ਅਤੇ ਦੇਸ਼ ਵਿੱਚ ਅਫੜਾ-ਤਫੜੀ ਦਾ ਮਾਹੌਲ ਬਣ ਚੁੱਕਾ ਹੈ । ਇਨ੍ਹਾਂ ਨੀਤੀਆ ਦੇ ਸਤਾਏ ਲੋਕ ਸੜਕਾਂ ਤੇ ਆ ਰਹੇ ਹਨ । ਲੋਕਾਂ ਦੀ ਇਹ ਬੈਚੇਨੀ ਨੂੰ ਸਮੇੇ ਦੇ ਹਾਕਮਾਂ ਨੇ ਜਿੱਥੇ ਪੁਲਿਸ ਜਬਰ ਦਾ ਕੁਹਾੜਾ ਤਿੱਖਾਂ ਕੀਤਾ ਹੈ ਉਥੇ ਲੋਕਾਂ ਦੀ ਏਕਤਾ ਨੂੰ  ਧਰਮਾ ਜਾਤਾਂ, ਗੋਤਾਂ ਤੇ ਫਿਰਕਾ ਪ੍ਰਸਤੀ ਨਾਲ ਤੋੜਿਆ ਜਾ ਰਿਹਾ ਹੈ । ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਮਰਾਜਾਂ ਦੀਆਂ ਉਕਤ ਨੀਤੀਆ ਨੂੰ ਮੋੜਾ ਦੇਣ ਲਈ ਜਿੱਥੇ ਖੱਬਾ ਤੇ ਜ਼ਮੂਹਰੀ ਮੋਰਚੇ ਲਈ ਉਸਾਰੀ ਜਰੂਰੀ ਹੈ । ਉਥੇ ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਨੀਤੀਆ ਦੇ ਖਿਲਾਫ ਇੱਕ ਜੁੱਟ ਹੋਣਾ ਪਵੇਗਾ । ਇਸ ਮੌਕੇ ਤੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਚਕੋਹੀ, ਜ਼ਿਲ੍ਹਾ ਪ੍ਰਧਾਨ ਰਘੂਬੀਰ ਸਿੰਘ ਬੈਨੀਪਾਲ, ਜ਼ਿਲ੍ਹਾ ਖਜ਼ਾਨਚੀ ਹਰਨੇਕ ਸਿੰਘ ਗੁੱਜਰਵਾਲ, ਤਹਿਸੀਲ ਪਾਇਲ ਦੇ ਸਕੱਤਰ ਚਰਨਜੀਤ ਹਿਮਾਯੁਪੁਰਾ, ਤਹਿਸੀਲ ਲੁਧਿਆਣਾ ਦੇ ਸਕੱਤਰ ਅਮਰਜੀਤ ਸਿੰਘ ਸਹਿਜਾਦ, ਤਹਿਸੀਲ ਸਮਰਾਲਾ ਦੇ ਸਕੱਤਰ ਮਨਜੀਤ ਸਿੰਘ ਉਧੋਵਾਲ ਨੇ ਵੀ ਸੰਬੋਧਨ ਕੀਤਾ ਹੈ । ਇਸ ਰੈਲੀ ਦੌਰਾਨ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਹਿੰਦਰ ਸਿੰਘ ਅੱਚਰਵਾਲ, ਜੁਆਇੰਟ ਸਕੱਤਰ ਕੁਲਵੰਤ ਸਿੰਘ ਮੋਹੀ, ਸੁਖਵਿੰਦਰ ਸਿੰਘ ਰਤਨਗੜ੍ਹ (ਸਾਬਕਾ ਸਰਪੰਚ),  ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹਰਬੰਸ ਸਿੰਘ ਲੋਹਟਬੱਦੀ (ਸਾਬਕਾ ਸਰਪੰਚ), ਗੁਰਮੇਲ ਸਿੰਘ ਮੋਹੀ,  ਜੋਧਾਂ, ਨਿਰਮਾਣ ਯੂਨੀਅਨ ਮਜ਼ਦੂਰ ਦੇ ਆਗੂ ਬਿਹਾਰੀ ਜੋਧਾਂ, ਬਿੰਦਾ ਜੋਧਾਂ ਤੇ ਪ੍ਰਦੀਪ ਸਾਹਨੀ ਸੁਧਾਰ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਆਗੂ ਦਿਲਬਾਰਾ ਸਿੰਘ, ਅਮਰਜੀਤ ਹਿਮਾਯੁਪੁਰਾ, ਮੇਵਾ ਸਿੰਘ ਖਾਨਪੁਰ, ਗੁਰਦੀਪ ਸਿੰਘ ਜਰਖੜ, ਵਿਨੋਦ ਕੁਮਾਰ ਜੋਧਾਂ, ਸਚਿਨ ਕੁਮਾਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਆਗੂ ਆਦਿ ਹਾਜ਼ਰ ਸਨ ।

ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ 'ਲੋਕ ਮਾਰਚ' ਕੀਤੇ

ਜਲੰਧਰ - ਭਾਰਤੀ ਇਨਕਲਾਬੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 23 ਤੋਂ 31 ਮਾਰਚ ਤੱਕ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ 'ਲੋਕ ਮਾਰਚ' ਕੀਤੇ ਜਾਣ ਦੇ ਸੱਦੇ ਤਹਿਤ, ਪਾਰਟੀ ਵਲੋਂ ਅੰਮ੍ਰਿਤਸਰ, ਪਠਾਨਕੋਟ, ਬਠਿੰਡਾ, ਚੰਡੀਗੜ੍ਹ, ਪਟਿਆਲਾ, ਲੁਧਿਆਣਾ, ਵਿਖੇ ਵਿਸ਼ਾਲ ਮੁਜ਼ਾਹਰੇ ਕੀਤੇ ਗਏ।
ਉਕਤ ਮੁਜ਼ਾਹਰਿਆਂ ਤੋਂ ਪਹਿਲਾਂ ਹੋਈਆਂ ਇਕੱਤਰਤਾਵਾਂ ਨੂੰ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੂਬਾਈ ਪ੍ਰਧਾਨ ਅਤੇ ਕੈਸ਼ੀਅਰ ਸਾਥੀ ਰਤਨ ਸਿੰਘ ਰੰਧਾਵਾ ਤੇ ਲਾਲ ਚੰਦ ਕਟਾਰੂਚੱਕ, ਕੇਂਦਰੀ ਕਮੇਟੀ ਦੇ ਮੈਂਬਰਾਨ ਸਾਥੀ ਰਘਬੀਰ ਸਿੰਘ, ਗੁਰਨਾਮ ਸਿੰਘ ਦਾਊਦ, ਸੱਜਣ ਸਿੰਘ ਮੋਹਾਲੀ, ਇੰਦਰਜੀਤ ਗਰੇਵਾਲ, ਸੂਬਾ ਕਮੇਟੀ ਮੈਂਬਰਾਨ ਸਾਥੀ ਨੱਥਾ ਸਿੰਘ, ਨੀਲਮ ਘੁਮਾਣ, ਸ਼ਿਵ ਕੁਮਾਰ ਪਠਾਨਕੋਟ, ਸ਼ਮਸ਼ੇਰ ਸਿੰਘ ਬਟਾਲਾ, ਛੱਜੂ ਰਾਮ ਰਿਸ਼ੀ, ਪ੍ਰੋਫੈਸਰ ਜੈਪਾਲ ਸਿੰਘ, ਜਗਤਾਰ ਸਿੰਘ ਚਕੋਹੀ, ਪੂਰਨ ਚੰਦ ਨਨਹੇੜਾ ਤੋਂ ਇਲਾਵਾ ਰਘਬੀਰ ਸਿੰਘ ਬੈਨੀਪਾਲ, ਮਿੱਠੂ ਸਿੰਘ ਘੁੱਦਾ, ਸੁਰੇਸ਼ ਕੁਮਾਰ ਸਮਾਣਾ, ਅਮਰਜੀਤ ਘਨੌਰ, ਸੁਭਾਸ਼ ਸ਼ਰਮਾ ਆਦਿ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕੇਂਦਰ ਦੀ 'ਮੋਦੀ'  ਅਤੇ ਪੰਜਾਬ ਦੀ 'ਅਮਰਿੰਦਰ' ਸਰਕਾਰ ਦੀਆਂ ਲੋਕਾਂ 'ਤੇ ਭਾਰ ਲੱਦਣ ਵਾਲੀਆਂ ਬੱਜਟ ਤਜ਼ਵੀਜ਼ਾਂ ਦੀ ਜ਼ੋਰਦਾਰ ਨਿਖੇਧੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਦੋਵੇਂ ਸਰਕਾਰਾਂ ਵਲੋਂ ਲੋਕਾਂ ਨਾਲ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਕੀਤੇ ਵਾਅਦਿਆਂ 'ਤੇ ਅਮਲ ਕਰਨ।
ਮੁਜ਼ਾਹਰਿਆਂ ਰਾਹੀਂ  ਆਮ ਆਰ.ਐਸ.ਐਸ. ਅਤੇ ਉਸ ਦੇ ਸਹਿਯੋਗੀ ਸੰਗਠਨਾਂ ਵਲੋਂ ਦੇਸ਼ ਦੇ ਫਿਰਕੂ ਲੀਹਾਂ 'ਤੇ ਵੰਡਣ ਅਤੇ ਖਾਨਾਜੰਗੀ ਵਰਗਾ ਮਾਹੌਲ ਬਨਾਉਣ ਦੀਆਂ ਸਾਜਿਸ਼ਾਂ ਤੋਂ ਦੇਸ਼ ਵਾਸੀਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ।
ਲੋਕ ਮਾਰਚਾਂ ਰਾਹੀਂ ਆਮ ਲੋਕਾਂ ਖਾਸ ਕਰ ਕਿਰਤੀ ਕਿਸਾਨਾਂ ਤੇ ਹੋਰ ਮਿਹਨਤੀ ਵਰਗਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਮੌਜੂਦਾ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ 'ਤੇ ਅਮਲ ਕਰਨ ਵਾਲੀ ਕੋਈ ਵੀ ਸਰਕਾਰ ਦੇਸ਼ ਵਾਸੀਆਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਦੇ ਸਮਰੱਥ ਨਹੀਂ ਹੋ ਸਕਦੀ। ਇਸ ਲਈ ਲੋਕਾਂ ਕੋਲ ਬਦਲਵੀਆਂ ਲੋਕ ਪੱਖੀ ਨੀਤੀਆਂ ਦੀ ਕਾਇਮੀ ਲਈ ਫੈਸਲਾਕੁੰਨ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ।
ਮੁਜ਼ਾਹਰਾਕਾਰੀਆਂ ਵਲੋਂ 25 ਮਾਰਚ ਨੂੰ ਸਾਂਝਾ ਅਧਿਆਪਕ ਮੋਰਚੇ ਦੇ ਸੱਦੇ 'ਤੇ ਇਕੱਤਰ ਹੋਏ ਅਧਿਆਪਕਾਂ 'ਤੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਧੀਨ ਕੀਤੇ ਗਏ ਵਹਿਸ਼ੀ ਪੁਲਸ ਜ਼ਬਰ ਦੀ ਜ਼ੋਰਦਾਰ ਨਿਖੇਧੀ ਕੀਤੀ।
ਵਰਣਨਯੋਗ ਹੈ ਕਿ ਆਰ.ਐਮ.ਪੀ.ਆਈ. ਵਲੋਂ ਉਕਤ ਸੰਗਰਾਮ ਮੁਹਿੰਮ ਦੀ ਸ਼ੁਰੂਆਤ ਖਟਕੜ ਕਲਾਂ ਤੋਂ 23 ਮਾਰਚ ਨੂੰ ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਮਰਪਿਤ ਸ਼ਰਧਾਂਜਲੀ ਕਾਨਫਰੰਸ ਕਰਕੇ ਕੀਤੀ ਗਈ ਸੀ।
ਮੁਜ਼ਾਹਰਿਆਂ ਉਪਰੰਤ ਅਧਿਕਾਰੀਆਂ ਰਾਹੀਂ ਕੇਂਦਰ ਸਰਕਾਰ ਨੂੰ ਯਾਦ ਪੱਤਰ ਵੀ ਭੇਜੇ ਗਏ।

Monday, 26 March 2018

ਪਟਿਆਲਾ


 


ਪਟਿਆਲਾ


ਪੰਜਾਬ ਦਾ ਬਜ਼ਟ ਅਧਿਆਪਕ ਅਤੇ ਮੁਲਾਜਿਮ ਮਾਰੂ : ਕਰਨੈਲ ਫਿਲੌਰ

ਫਿਲੌਰ - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਪੰਜਾਬ ਦੀ ਕੈਪਟਨ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤਾ ਬਜ਼ਟ ਹਰ ਵਾਰ ਦੀ ਤਰਾਂ ਇਸ ਵਾਰ ਵੀ ਅਧਿਆਪਕ ਅਤੇ ਮੁਲਾਜਿਮ ਮਾਰੂ ਰਿਹਾ ਉਲਟਾ ਸਰਕਾਰ ਵਲੋਂ ਮੁਲਾਜਿਮਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ 2400 ਰੁਪਏ ਸਲਾਨਾ ਹੋਰ ਬੋਝ ਪਾ ਦਿੱਤਾ। ਪੰਜਾਬ ਵਿਚ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਨੇ ਆਪਣੇ ਚੋਣ ਵਾਅਦੇ ਵਿਚ ਕੱਚੇ ਮੁਲਾਜਿਮਾਂ ਨੂੰ ਪੱਕੇ ਕਰਨ, ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ, ਡੀ ਏ ਜੋ ਕਿ 2016 ਤੋਂ ਪੈਂਡਿੰਗ ਹੈ ਦੀਆ ਕਿਸਤਾਂ ਜਾਰੀ ਕਰਨ, ਨਵੇਂ ਕਾਲਜ ਅਤੇ ਸਕੂਲ ਖੋਲਣ, ਸਿੱਖਿਆ ਤੇ ਬਜ਼ਟ ਦਾ 6 ਪ੍ਰਤੀਸ਼ਤ ਪੈਸਾ ਖਰਚਣ, ਸਕੂਲਾਂ ਵਿਚ ਪੱਕੇ ਅਧਿਆਪਕ ਭਰਤੀ ਕਰਨ ਆਦਿ ਦੇ ਵਾਅਦੇ ਕੀਤੇ ਸੀ ਪਰ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਅਧਿਆਪਕਾਂ ਅਤੇ ਮੁਲਾਜਿਮਾਂ ਨੂੰ ਬਜ਼ਟ ਤੋਂ ਨਿਰਾਸ਼ਾ ਹੀ ਪੱਲੇ ਪਈ। ਸਰਕਾਰ ਨੇ ਚੋਣ ਮੈਨੀਫੈਸਟੋ ਵਿਚ ਹਰ ਘਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਨੌਕਰੀ ਦੇਣ ਦੀ ਬਜਾਏ ਥਰਮਲ ਪਲਾਂਟ ਅਤੇ ਸੈਕੜੇ ਸੁਵਿਧਾ ਕੇਂਦਰ ਬੰਦ ਕਰਕੇ ਲੋਕਾਂ ਨੂੰ ਬੇਰੁਜਗਾਰ ਕਰਕੇ ਉਹਨਾਂ ਦੇ ਧੁਖਦੇ ਚੁੱਲਿਆਂ ਵਿਚ ਵੀ ਪਾਣੀ ਪਾਉਣ ਵਾਲੀ ਗੱਲ ਕੀਤੀ ਹੈ ਅਤੇ 10-12 ਸਾਲ ਤੋਂ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਐਸ ਐਸ ਏ/ ਰਮਸਾ ੳਤੇ ਕੰਪਿਊਟਰ ਅਧਿਆਪਕਾਂ ਨੂੰ ਵਿੱਤੀ ਸੰਕਟ ਦਾ ਬਹਾਨਾ ਬਣਾ ਕੇ ਬੇਸਿਕ ਪੇ ਤੇ ਨੌਕਰੀ ਕਰਨ ਲਈ ਮਜਬੂਰ ਕਰਨ ਦੇ ਖਰੜੇ ਤਿਆਰ ਕੀਤੇ ਜਾ ਰਹੇ ਹਨ। ਇਸ ਸਮੇਂ ਤੀਰਥ ਬਾਸੀ ਸੂਬਾ ਸਕੱਤਰ ਪਸਸਫ ਨੇ ਕਿਹਾ ਕਿ ਮੁਲਾਜਿਮ ਹੁਣ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਬਿਲਕੁਲ ਤਿਆਰ ਹਾਨ।ਇਸ ਸਮੇਂ ਰਾਮ ਪਾਲ ਹਜ਼ਾਰਾ, ਕੁਲਦੀਪ ਕੌੜਾ, ਤਰਸੇਮ ਲਾਲ ਕਰਤਾਰਪੁਰ, ਬਲਜੀਤ ਸਿੰਘ ਕੁਲਾਰ, ਨਿਰਮੋਕ ਸਿੰਘ ਹੀਰਾ, ਸੂਰਤੀ ਲਾਲ ਭੋਗਪੁਰ, ਸੁਖਵਿੰਦਰ ਸਿੰਘ ਮੱਕੜ, ਪਿਆਰਾ ਸਿੰਘ, ਰਘੁਜੀਤ ਸਿੰਘ ਕੁਲਦੀਪ ਵਾਲੀਆ,ਬਾਲ ਕਿਸਨ, ਕੇਵਲ ਰੌਸ਼ਨ, ਪਵਨ ਮਸ਼ੀਹ, ਮਨੋਜ ਕੁਮਾਰ ਸਰੋਏ, ਸਰਬਜੀਤ ਢੇਸੀ, ਕੁਲਵੰਤ ਰੁੜਕਾ, ਹਰਮਨਜੋਤ ਸਿੰਘ ਆਹਲੂਵਾਲੀਆ,ਚਰਨਜੀਤ ਆਦਮਪੁਰ, ਅਮਰਜੀਤ ਸਿੰਘ, ਵਿਨੋਦ ਭੱਟੀ, ਕੁਲਵੀਰ ਕੁਮਾਰ, ਸੰਦੀਪ ਕੁਮਾਰ,  ਕੁਲਭੂਸ਼ਨ ਕਾਂਤ, ਰਾਜੀਵ ਭਗਤ, ਤਜਿੰਦਰ ਜੱਸੀ, ਬੂਟਾ ਰਾਮ, ਅਸੀਮ ਕੁਮਾਰ, ਪਰਨਾਮ ਸਿੰਘ, ਮੰਗਤ ਰਾਮ ਸਮਰਾ, ਰਾਜ ਕੁਮਾਰ, ਬਲਵੀਰ ਕੁਮਾਰ, ਜਤਿੰਦਰ ਸਿੰਘ, ਦਵਿੰਦਰ ਸਿੰਘ, ਜਤਿੰਦਰ ਸਿੰਘ ਰਿਸ਼ੀ ਕੁਮਾਰ, ਸ਼ੁਸ਼ੀਲ ਵਿੱਕੀ, ਅਰਵਿੰਦ ਸ਼ਰਮਾ, ਗੁਰਜੀਤ ਸਿੰਘ, ਹਰਮਨ ਸਿੰਘ, ਸੰਦੀਪ ਸਿੰਘ,ਯਸ਼ਪਾਲ ਪੰਜਗੋਤਰਾ,  ਬਲਵੀਰ ਕੁਮਾਰ, ਮੁਲਖ ਰਾਜ, ਭੂਸਨ ਕੁਮਾਰ, ਪਰਦੀਪ ਕੁਮਾਰ, ਰਕੇਸ਼ ਕੁਮਾਰ, ਮਨਜੀਤ ਸਿੰਘ ਚਾਵਲਾ, ਕਸਤੂਰੀ ਲਾਲ, ਸ਼ਿਵ ਕੁਮਾਰ ਆਦਮਪੁਰ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।

ਆਰ.ਐਮ.ਪੀ.ਆਈ. ਦੇ ਸੱਦੇ ਉਪੱਰ ਵਿਸ਼ਾਲ ਜਿਲ੍ਹਾ ਪੱਧਰੀ ਰੈਲੀ

 
ਪਠਾਨਕੋਟ - ਰੈਵੋਲਿਊਸ਼ਨਰੀ ਮਾਰਕਸ਼ਿਸਟ ਪਾਰਟੀ ਆਫ ਇੰਡੀਆ (ਆਰ.ਐਮ.ਪੀ.ਆਈ.) ਦੇ ਸੱਦੇ ਉਪੱਰ ਅੱਜ 26 ਮਾਰਚ ਨੂੰ ਪੁਰਾਣੀ ਐਸ. ਡੀ. ਐਮ. ਕੋਰਟ ਪਠਾਨਕੋਟ ਨੇੜੇ ਆਰ.ਐਮ.ਪੀ.ਆਈ ਦੇ ਆਗੂਆਂ ਸਰਵਸਾਥੀ ਮਾਸਟਰ ਸੁਭਾਸ਼ ਸ਼ਰਮਾ, ਕਾਰਮੇਡ ਦਲਬੀਰ ਸਿੰਘ, ਜਨਕ ਕਮਾਰ ਸਰਨਾ, ਰਵੀ ਕੁਮਾਰ ਕਟਾਰੂਚੱਕ ਅਤੇ ਭੈਣ ਆਸ਼ਾ ਰਾਣੀ ਦੀ ਸਾਂਝੀ ਪ੍ਰਧਾਨਗੀ ਹੇਠ ਵਿਸ਼ਾਲ ਜਿਲ੍ਹਾ ਪੱਧਰੀ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਕਟਾਰੂਚੱਕ, ਸੂਬਾ ਕਮੇਟੀ ਮੈਂਬਰ ਕਾਮਰੇਡ ਨੱਥਾ ਸਿੰਘ, ਕਾਮਰੇਡ ਸ਼ਿਵ ਕੁਮਾਰ ਅਤੇ ਹੋਰ ਆਗੂਆਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ਪਿਛਲੀ ਕਾਂਗਰਸ ਸਰਕਾਰ ਦੀ ਤਰ੍ਹਾਂ ਸਾਮਰਾਜੀ ਨਿਰਦੇਸ਼ਤ ਲੋਕ ਵਿਰੋਧੀ ਅਤੇ ਦੇਸ ਵਿਰੋਧੀ ਨੀਤੀਆਂ ਨੂੰ ਦੇਸ ਅੰਦਰ ਬੜੀ ਤੇਜੀ ਨਾਲ ਲਾਗੂ ਕਰ ਰਹੀ ਹੈ, ਮੋਦੀ ਸਰਕਾਰ ਦੀ ਅਗਵਾਈ ਹੇਠ ਦੇਸ ਭਰ ਵਿਚ ਘੱਟ ਗਿਣਤੀਆਂ ਅਤੇ ਦਲਿਤਾਂ ਉਪੱਰ ਸਮਾਜਿਕ ਜਬਰ ਲਗਾਤਾਰ ਵੱਧ ਰਿਹਾ ਹੈ, ਫਿਰਕਾਪ੍ਰਸਤ ਤਾਕਤਾਂ ਨੂੰ ਉਤਸਾਹਤ ਕਰਕੇ ਸਹਿਮ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਸੰਘਰਸ਼ਸ਼ੀਲ ਜਥੇਬੰਦ ਮਜ਼ਦੂਰਾਂ, ਕਿਸਾਨਾਂ, ਨੋਜੁਵਾਨਾਂ, ਮੁਲਾਜਮਾਂ ਅਤੇ ਔਰਤਾਂ ਦਾ ਰਾਹ ਰੋਕਣ ਲਈ ਅੰਗ੍ਰੇਜ ਹਕੁਮਤ ਵਰਗੇ ਜਾਲਮਾਨਾਂ ਕਾਲੇ ਕਾਨੂੰਨ ਨੂੰ ਲਾਗੂ ਕੀਤਾ ਜਾ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਤੇ ਦੋਸ਼ ਲਗਾਉਦਿਆ ਉਹਨਾਂ ਅੱਗੇ ਕਿਹਾ ਕਿ ਦੋਨੋ ਜੁਮਲੇਬਾਜ ਸਰਕਾਰਾਂ ਨੇ ਚੌਣਾਂ ਦੌਰਾਨ ਹਰੇਕ ਪਰਿਵਾਰ ਨੂੰ ਨੌਕਰੀ ਦੇਣ, ਮਜ਼ਦੂਰਾਂ ਤੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜੇ ਮੁਆਫ ਕਰਨ, ਬੇ-ਘਰੇ ਗਰੀਬ ਪਰਿਵਾਰਾਂ ਨੂੰ 10-10 ਮਰਲੇ ਦੇ ਰਿਹਾਇਸੀ ਪਲਾਟ ਦੇਣ, ਬੁਢਾਪਾ-ਅੰਗਹੀਣ-ਵਿਧਵਾ ਪੈਨਸ਼ਨ 2500 ਰੁਪਏ ਕਰਨ, ਇਕ ਮਹੀਨੇ ਦੇ ਅੰਦਰ-ਅੰਦਰ ਸਮੂਚੇ ਪੰਜਾਬ ਵਿਚੋਂ ਨਸ਼ਾ ਮਾਫੀਆ ਨੂੰ ਖਤਮ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ, ਰੇਤ-ਬਜਰੀ ਮਾਫੀਆ ਤੇ ਸਖਤੀ ਕਰਦੇ ਹੋਏ ਬਿਲਡਿੰਗ ਮਟੀਰੀਅਲ ਸਸਤਾ ਕੀਤਾ ਜਾਵੇਗਾ, ਕਿਰਤ ਕਾਨੂੰਨ ਸਖਤੀ ਨਾਲ ਲਾਗੂ ਕੀਤੇ ਜਾਣਗੇ ਅਤੇ ਉਹਨਾਂ ਦੀ ਮੀਨੀਮਮਵੇਜ਼ ਵਿੱਚ ਵਧੀ ਹੋਈ ਮਹਿੰਗਾਈ ਅਨੁਸਾਰ ਵਾਧਾ ਕੀਤਾ ਜਾਵੇਗਾ, ਠੇਕਾ ਭਰਤੀ ਮੁਲਾਜ਼ਮਾਂ ਨੂੰ ਪੂਰੇ ਤਨਖਾਹ ਸਕੇਲਾਂ ਅਨੁਸਾਰ ਰੈਗੂਲਰ ਕੀਤਾ ਜਾਵੇਗਾ, ਸਕੀਮ ਵਰਕਰਾਂ ਜਿਵੇਂ ਕਿ ਆਂਗਣਵਾੜੀ, ਆਸ਼ਾ, ਮਿਡ-ਡੇ-ਮੀਲ ਵਰਕਰਾਂ, ਸਿਲਾਈ ਟੀਚਰਾਂ ਆਦਿ ਨੂੰ ਰੈਗੂਲਰ ਮੁਲਾਜਮਾਂ ਬਰਾਬਰ ਹਰ ਤਰ੍ਹਾਂ ਦੇ ਅਧਿਕਾਰ ਤੇ ਸਹੂਲਤਾਂ ਦਿੱਤੀਆਂ ਜਾਣਗੀਆਂ, ਸਰਕਾਰੀ ਸਿਹਤ ਸੇਵਾਵਾਂ ਦੀ ਪੁਨਰ ਸੁਰਜੀਤੀ ਲਈ ਹਰ ਹਸਪਤਾਲ/ਡਿਸਪੈਂਸਰੀ ਵਿਚ ਲੋੜ ਅਨੁਸਾਰ ਡਾਕਟਰਾਂ ਅਤੇ ਸਹਾਇਕ ਅਮਲੇ ਦੀ ਭਰਤੀ ਕੀਤੀ ਜਾਵੇਗੀ ਪਰ ਸਰਕਾਰ ਨੇ ਇਹਨਾਂ ਉਪਰੋਕਤ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਕੇਂਦਰ ਤੇ ਪੰਜਾਬ ਸਰਕਾਰ ਨੇ ਪੇਸ਼ ਕੀਤੇ ਆਪਣੇ-ਆਪਣੇ ਬਜ਼ਟ ਵਿੱਚ ਹੋਰ ਟੈਕਸ਼ ਲਗਾ ਕੇ ਇਕ ਵਾਰ ਫਿਰ ਲੋਕ ਵਿਰੋਧੀ ਹੋਣਾ ਸਾਬਤ ਕਰ ਦਿੱਤਾ ਹੈ।
  ਵਿਸ਼ਾਲ ਰੈਲੀ ਕਰਨ ਉਪਰੰਤ ਪਠਾਨਕੋਟ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚ ਰੋਸ਼-ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਉਪਰੋਕਤ ਮੰਗਾਂ ਦੇ ਨਾਲ-ਨਾਲ ਨਿਰਮਾਣ ਮਜ਼ਦੁਰਾਂ ਦੀ ਮੁੱਖ ਮੰਗ ਆਨ-ਲਾਈਨ ਸਿਸਟਮ ਦੇ ਨਾਲ-ਨਾਲ ਆਫ-ਲਾਈਨ ਸਿਸਟਮ ਵੀ ਜਾਰੀ ਰੱਖਿਆ ਜਾਵੇ, ਘਰੇਲੂ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆਂ ਵਾਸਤੇ “ਪੰਜਾਬ ਸਟੇਟ ਸਮਾਜਿਕ ਸੁਰੱਖਿਆ ਬੋਰਡ” ਤੁਰੰਤ ਗਠਤ ਕੀਤਾ ਜਾਵੇ, ਕੇਂਦਰ ਤੇ ਪੰਜਾਬ ਸਰਕਾਰ ਦੀਆਂ ਗਰੀਬ ਮਾਰੂ ਅਤੇ ਦੇਸ ਵਿਰੋਧੀ ਨੀਤੀਆਂ ਮੁਰਦਾਬਾਦ, ਬੇ-ਰੋਕ ਵੱਧ ਰਾਹੀ ਮਹਿੰਗਾਈ - ਬੇਰੁਜਗਾਰੀ ਤੇ ਭ੍ਰਿਸਟਾਚਾਰ ਮੁਰਦਾਬਾਦ ਆਦਿ ਦੇ ਸਰਕਾਰ ਖਿਲਾਫ ਨਾਹ੍ਹਰੇ ਲਗਾ ਰਹੇ ਸਨ। ਅੱਜ ਦੇ ਵਿਸ਼ਾਲ ਇਕੱਠ ਨੂੰ ਉਪਰੋਕਤ ਤੋ ਇਲਾਵਾ ਰਘੁਵੀਰ ਸਿੰਘ ਧਲੋਰੀਆ, ਬਲਦੇਵ ਰਾਜ ਭੋਆ, ਅਜੀਤ ਰਾਮ ਗੰਦਰਾ ਲਾੜ੍ਹੀ, ਪ੍ਰੇਮ ਸਾਗਰ, ਦੇਵ ਰਾਜ ਰਤਨਗੜ੍ਹ, ਗੁਲਜਾਰ ਮਸੀਹ, ਬਲਬੀਰ ਸਿੰਘ ਬੇਹੜ੍ਹੀਆਂ, ਪਰਸ ਰਾਮ, ਹੇਮ ਰਾਜ, ਦੇਵ ਰਾਜ, ਤਿਲਕ ਰਾਜ ਜੈਣੀ, ਹਰਜਿੰਦਰ ਸਿੰਘ ਲਮੀਣੀ, ਰਾਮ ਬਿਲਾਸ, ਮਨਹਰਨ, ਆਸ਼ਾ ਰਾਣੀ, ਸੁਨੀਤਾ ਦੇਵੀ, ਸੋਹਨ ਲਾਲ, ਸੁਖਦੇਵ ਰਾਜ, ਨਰੋਤਮ ਸਿੰਘ ਪਠਾਨੀਆ, ਜੋਗਿੰਦਰ ਪਾਲ ਛੋਟੇਪੁਰ, ਨਵੀਨ ਘੋਹ, ਉਂਕਾਰ ਨਾਥ, ਕਸਤੁਰੀ ਲਾਲ ਤੇ ਹੋਰ ਆਗੂਆਂ ਨੇ ਆਪਣੇ ਵਿਚਾਰ ਪੇਸ ਕੀਤੇ ਅਤੇ ਰੋਸ਼-ਪ੍ਰਦਰਸ਼ਨ ਦੀ ਅਗਵਾਈ ਕੀਤੀ।

ਪ.ਸ.ਸ.ਫ. ਵਲੋਂ ਮੁਲਾਜ਼ਮ ਵਿਰੋਧੀ ਬੱਜਟ ਦਾ ਵਿਰੋਧ

ਜਲੰਧਰ - ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀਂ ਵਾਇਸ ਚੇਅਰਮੈਨ ਵੇਦ ਪ੍ਰਕਾਸ਼ ਸ਼ਰਮਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਜੋ ਬੱਜਟ ਪਟਸ਼ ਕੀਤਾ ਗਿਆ ਹੈ ਜੱਥੇਬੰਦੀ ਵਲੋਂ ਇਸ ਮੁਲਾਜ਼ਮ ਵਿਰੋਧੀ ਬੱਜਟ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਐਲਾਨ ਕੀਤਾ ਜਾਂਦਾ ਹੈ ਕਿ ਅੱਜ ਮਿਤੀ 27 ਮਾਰਚ ਨੂੰ ਸਾਰੇ ਹੀ ਜ਼ਿਲਾ ਕੇਂਦਰਾਂ ਤੇ ਜ਼ਿਲਾ ਪੱਧਰੀ ਰੈਲੀਆਂ ਕਰਕੇ ਇਸ ਮੁਲਾਜ਼ਮ, ਮਜਦੂਰ, ਕਿਸਾਨ ਵਿਰੋਧੀ ਬੱਜਟ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ.ਸ.ਸ.ਫ. ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਵਿਰਦੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਕਸਮ ਖਾਧੀ ਸੀ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਦੇ ਸਭ ਮਸਲੇ ਹੱਲ ਕੀਤੇ ਜਾਣਗੇ ਪ੍ਰੰਤੂ ਹੁਣ ਇਸਦੇ ਬਿਲਕੁਲ ਉਲਟ ਹੋ ਰਿਹਾ ਹੈ।ਸੂਬੇ ਦੀ ਸਰਕਾਰ ਵਲੋਂ ਪੇਸ਼ ਕੀਤੇ ਗਏ ਬੱਜਟ ਵਿੱਚ ਸਰਮਾਏਦਾਰੀ ਜਮਾਤ ਦੀਆਂ ਸਹੂਲਤਾਂ ਦਾ ਪੂਰਾ ਖਿਆਲ ਰੱਖਿਆ ਗਿਆ ਹੈ ਪ੍ਰੰਤੂ ਕਿਰਤੀ ਵਰਗ ਨੂੰ ਟੈਕਸਾਂ ਦੇ ਬੋਝ ਹੇਠਾਂ ਦੱਬ ਦਿੱਤਾ ਗਿਆ ਹੈ। ਬੱਜਟ ਵਿੱਚ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਵਾਂ ਨੂੰ ਰੈਗੂਲਰ ਕਰਨ, ਆਂਗਣਵਾੜੀ, ਮਿਡ ਡੇ ਮੀਲ, ਆਸ਼ਾ ਵਰਕਰਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਨ, ਮੰਹਿਗਾਈ ਭੱਤੇ ਦੀਆਂ ਕਿਸ਼ਤਾਂ ਬਕਾਏ ਸਹਿਤ ਦੇ, ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਬੰਧੀ ਬੱਜਟ ਵਿੱਚ ਕੋਈ ਵੀ ਤਜ਼ਵੀਜ਼ ਨਹੀਂ ਰੱਖੀ ਗਈ ਹੈ ਸਗੋਂ ਟੈਕਸ ਅਦਾ ਕਰਦੇ ਮੁਲਾਜ਼ਮਾਂ ਉੱਤੇ ਹਰ ਸਾਲ 2400 ਰੁਪਏ ਦਾ ਡਿਵੈਲਪਮੈਂਟ ਟੈਕਸ ਦਾ ਬੋਝ ਪਾ ਕੇ ਮੁਲਾਜ਼ਮ ਵਿਰੋਧੀ ਸਰਕਾਰ ਹੋਣ ਦਾ ਸਬੂਤ ਦੇ ਦਿੱਤਾ ਹੈ।ਖਜਾਨਾ ਖਾਲੀ ਹੋਣਦਾ ਬਹਾਨਾ ਬਣਾ ਕੇ ਖਜ਼ਾਨਾ ਮੰਤਰੀ ਵਲੋਂ ਜਿੰਮੇਵਾਰੀਆਂ ਤੋਂ ਪੱਲਾ ਝਾੜਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਖਜ਼ਾਨਾ ਸੱਚਮੁੱਚ ਹੀ ਕਾਂਲੀ ਹੈ ਤਾਂ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਨੂੰ ਆਪਣੀਆਂ ਮੋਟੀਆਂ ਤਨਖਾਹਾਂ ਦਾ ਤਿਆਗ ਕਰਕੇ ਸੂਬੇ ਦੇ ਹਿਤੈਸ਼ੀ ਹੋਣ ਦਾ ਸਬੂਤ ਦੇਣਾਂ ਚਾਹੀਦਾ ਹੈ ਕਿਓਂਕਿ ਮੁਲਾਜ਼ਮ ਤਾਂ ਕੇਵਲ ਤਨਖਾਹਾਂ ਤੇ ਨਿਰਭਰ ਹੋਣ ਕਾਰਣ ਨੌਕਰੀਆਂ ਕਰਦੇ ਹਨ ਪ੍ਰੰਤੂ ਵਿਧਾਇਕ ਤਨਖਾਹਾਂ ਲਈ ਚੋਣ ਨਹੀਂ ਲੜਦੇ, ਇਸ ਕਰਕੇ ਵਿਧਾਇਕਾਂ ਦੀਆਂ ਤਨਖਾਹਾਂ ਬੰਦ ਕਰਕੇ ਇਸ ਪੈਸੇ ਨੂੰ ਲੋਕ ਭਲਾਈ ਦੇ ਕੰਮਾਂ ਤੇ ਲਗਾਉਣਾ ਚਾਹੀਦਾ ਹੈ।ਆਗੂਆਂ ਨੇ ਸੂਬੇ ਦੇ ਸਮੂਹ ਮੁਲਾਜ਼ਮ ਵਰਗ ਨੂੰ ਜ਼ਿਲਿਆਂ ਅੰਦਰ 27 ਮਾਰਚ ਨੂੰ ਇਸ ਮੁਲਾਜ਼ਮ ਵਿਰੋਧੀ ਬੱਜਟ ਦੀਆਂ ਕਾਪੀਆਂ ਫੂਕਣ ਮੌਕੇ ਵੱਡੇ ਇਕੱਠ ਕਰਨ ਦੀ ਅਪੀਲ ਕੀਤੀ ਹੈ ।ਆਗੂਆਂ ਵਲੋਂ ਲੁਧਿਆਣਾ ਵਿਖੇ ਅਧਿਆਪਕਾਂ ਵਲੋਂ ਕੀਤੇ ਗਏ ਸ਼ਾਂਤਮਈ ਮਰਚ ਮੌਕੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਵੀ ਨਿਖੇਧੀ ਕੀਤੀ ਹੈ।