Saturday, 16 January 2016

ਦਿਹਾਤੀ ਮਜ਼ਦੂਰ ਸਭਾ ਦਾ ਪੰਜਵਾਂ ਡੈਲੀਗੇਟ ਅਜਲਾਸ ਸੰਪਨ

ਮਾਝੇ ਦੇ ਇਤਿਹਾਸਕ ਪਿੰਡ ਝਬਾਲ ਵਿਖੇ ਵਿਸ਼ੇਸ਼ ਤੌਰ 'ਤੇ ਵਸਾਏ ਗਏ ''ਸਾਥੀ ਦਰਸ਼ਨ ਸਿੰਘ ਝਬਾਲ ਨਗਰ'' ਅਤੇ ''ਸ਼ਹੀਦ ਸਾਥੀ ਦੀਪਕ ਧਵਨ ਯਾਦਗਾਰੀ ਹਾਲ'' ਵਿਚ ਦਿਹਾਤੀ ਮਜ਼ਦੂਰ ਸਭਾ ਦਾ ਪੰਜਾਬ ਸੂਬਾਈ ਡੈਲੀਗੇਟ ਸਮਾਗਮ 11-13 ਦਸੰਬਰ 2015 ਨੂੰ ਸਫਲਤਾ ਨਾਲ ਸੰਪੰਨ  ਹੋਇਆ। ਅਜਲਾਸ ਵਿਚ ਪਿਛਲੀ ਵਰਕਿੰਗ ਕਮੇਟੀ ਅਤੇ ਕਾਰਜਕਾਰਨੀ ਤੋਂ ਬਿਨਾਂ ਸੂਬੇ ਦੇ ਵੱਡੀ ਗਿਣਤੀ ਜ਼ਿਲ੍ਹਿਆਂ ਵਿਚੋਂ 152 ਡੈਲੀਗੇਟ ਸ਼ਾਮਲ ਹੋਏ।
ਸਭਾ ਦੇ ਪ੍ਰਧਾਨ ਸਾਥੀ ਦਰਸ਼ਨ ਨਾਹਰ ਵਲੋਂ ਲੁੱਟੇ ਪੁੱਟੇ ਲੋਕਾਂ ਦੀ ਬੰਦਖਲਾਸੀ ਦਾ ਪ੍ਰਤੀਕ ਸੂਹਾ ਝੰਡਾ ਜੋਸ਼ ਭਰਪੂਰ ਨਾਅਰਿਆਂ ਦੀ ਗੂੰਜ ਵਿਚ ਲਹਿਰਾਏ ਜਾਣ ਅਤੇ ਹਾਜਰ ਪ੍ਰਤੀਨਿਧਾਂ ਵਲੋਂ ਕਿਰਤੀਆਂ ਦੇ ਕਾਜ ਲਈ ਜ਼ਿੰਦਗੀਆਂ ਵਾਰਨ ਵਾਲੇ ਆਗੂਆਂ 'ਤੇ ਸ਼ਹੀਦਾਂ ਦੀ ਯਾਦਗਾਰ 'ਤੇ ਉਨ੍ਹਾਂ ਦਾ ਅਧੂਰਾ ਕਾਜ ਪੂਰਾ ਕਰਨ ਦਾ ਅਹਿਦ ਕਰਦਿਆਂ ਫੁੱਲਾਂ ਦੇ ਰੂਪ ਵਿਚ ਸ਼ਰਧਾਂਜਲੀਆਂ ਭੇਂਟ ਕਰਨ ਨਾਲ ਅਜਲਾਸ ਦੀ ਸ਼ੁਰੂਆਤ ਹੋਈ।
ਇਕ ਸ਼ੋਕ ਮਤੇ ਰਾਹੀਂ ਪਿਛਲੇ ਅਜਲਾਸ ਤੋਂ ਹੁਣ ਤੱਕ ਵਿਛੋੜਾ ਦੇ ਚੁੱਕੇ ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਲਹਿਰ ਦੇ ਆਗੂਆਂ ਤੇ ਕਾਰਕੁੰਨਾਂ , ਸੰਸਾਰ ਭਰ ਵਿਚ ਅੱਤਵਾਦ ਰੂਪੀ ਕਾਲੀਆਂ ਤਾਕਤਾਂ ਵਲੋਂ ਮਾਰ ਦਿੱਤੇ ਗਏ ਬੇਦੋਸ਼ਿਆਂ ਅਤੇ ਕੁਦਰਤੀ ਅਫ਼ਤਾਂ ਵਿਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਉਘੇ ਬੁੱਧੀਜੀਵੀ ਅਤੇ ਲੋਕ ਪੱਖੀ ਤਬਦੀਲੀ ਦੇ ਅੰਦੋਲਨ ਦੇ ਪ੍ਰਬਲ ਸਮਰਥਕ ਸੁਰਜੀਤ ਸਿੰਘ ਝਬਾਲ ਨੇ ਸੁਆਗਤੀ ਭਾਸ਼ਨ ਰਾਹੀਂ ਸਮੂਹ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ।
ਜਮਹੂਰੀ ਲਹਿਰ ਦੇ ਉਘੇ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਅਜਲਾਸ ਦਾ ਉਦਘਾਟਨ ਕਰਦਿਆਂ ਪਿਛਲੇ ਸਮੇਂ 'ਚ ਲੜੇ ਗਏ ਘੋਲਾਂ, ਪ੍ਰਾਪਤ ਕੀਤੀਆਂ ਜਿੱਤਾਂ ਅਤੇ ਜਥੇਬੰਦਕ ਵਾਧੇ 'ਤੇ ਮੁਬਾਰਕਾਂ ਦਿੰਦਿਆਂ ਸੱਦਾ ਦਿੱਤਾ ਕਿ ਹੋਰ ਮਜ਼ਬੂਤ ਸੰਗਠਨ ਦੀ ਉਸਾਰੀ ਕਰਦਿਆਂ ਲੁੱਟ ਚੋਂਘ ਤੋਂ ਮੁਕੰਮਲ ਮੁਕਤੀ ਵਾਲੇ ਸਮਾਜ ਦੀ ਕਾਇਮੀ ਦੇ ਟੀਚੇ ਦੀ ਪ੍ਰਾਪਤੀ ਵੱਲ ਸਾਬਤਕਦਮੀਂ ਨਾਲ ਵਧਿਆ ਜਾਵੇ। ਉਨ੍ਹਾਂ ਕਿਹਾ ਕਿ ਦਿਹਾਤੀ ਮਜ਼ਦੂਰਾਂ ਨੂੰ ਜਥੇਬੰਦੀ 'ਚ ਸ਼ਾਮਲ ਕਰਨ ਵੇਲੇ ਉਨ੍ਹਾਂ ਦਾ ਪਾਰਟੀ ਪਿਛੋਕੜ ਨਾ ਦੇਖਣਾ ਸ਼ਲਾਘਾਯੋਗ ਪਹੁੰਚ ਹੈ ਪਰ ਉਨ੍ਹਾਂ ਨੂੰ ਰਾਜਸੀ ਸਮਝਦਾਰੀ ਤੋਂ ਕੋਰੇ ਰੱਖਣਾ ਅੰਦੋਲਨ ਦੇ ਹਿਤਾਂ ਵਿਚ ਨਹੀਂ। ਉਨ੍ਹਾਂ ਕਿਹਾ ਕਿ ਸਭਾ ਆਉਂਦੇ ਸਮੇਂ ਵਿਚ ਆਪਣੇ ਘੋਲ, ਮਜ਼ਦੂਰ ਜਥੇਬੰਦੀਆਂ 'ਤੇ ਅਧਾਰਤ ਮੋਰਚੇ ਦੇ ਸਾਂਝੇ ਘੋਲਾਂ ਅਤੇ ਮਿਹਨਤੀ ਵਰਗਾਂ ਦੇ ਸੰਗਠਨਾਂ ਦੇ ਵਿਸ਼ਾਲ ਸਾਂਝੇ ਮੋਰਚੇ ਨੂੰ ਪੂਰੀ ਮਹੱਤਤਾ ਦੇਵੇ। ਉਨ੍ਹਾਂ ਕਿਹਾ ਕਿ ਲੁਟੇਰਿਆਂ, ਭ੍ਰਿਸ਼ਟਾਚਾਰੀਆਂ ਅਤੇ ਪੂੰਜੀਪਤੀਆਂ-ਜਗੀਰਦਾਰਾਂ ਦੇ ਘਰਾਂ 'ਤੇ ਤਾਂ ਬੇਸ਼ੱਕ ਲੋਟੂ ਜਮਾਤਾਂ ਦੇ ਨੁਮਾਇੰਦੇ ਰਾਜਸੀ ਦਲਾਂ ਦੇ ਜਿੰਨੇ ਮਰਜ਼ੀ ਝੰਡੇ ਲੱਗੇ ਹੋਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਦੁਖਦਾਈ ਗੱਲ ਇਹ ਹੈ ਕਿ ਕਿਰਤੀ-ਕਿਸਾਨਾਂ ਦੇ ਕੱਚੇ-ਢੱਠੇ ਬਨੇਰਿਆਂ 'ਤੇ ਸਮਾਜਕ ਤਬਦੀਲੀ ਦਾ ਲਖਾਇਕ ਸੂਹਾ ਝੰਡਾ ਨਹੀਂ ਲਹਿਰਾ ਰਿਹਾ। ਸਭਾ ਨੂੰ ਆਪਣੇ ਘੋਲਾਂ, ਸਰਗਰਮੀਆਂ ਅਤੇ ਚੇਤਨਾ ਕੈਂਪਾਂ ਦਾ ਘੇਰਾ ਇਸ ਘਾਟ ਨੂੰ ਦੂਰ ਕਰਨ ਦੇ ਆਸ਼ੇ ਅਨੁਸਾਰ ਵਿਉਂਤਣਾ ਚਾਹੀਦਾ ਹੈ। ਉਨ੍ਹਾਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਗਰੀਬ ਦੁਸ਼ਮਣ ਨੀਤੀਆਂ ਦਾ ਹੀਜ਼ ਪਿਆਜ਼ ਹਰ ਗਰੀਬ ਦੀ ਦੇਹਲੀ ਤੱਕ ਬੇਪਰਦ ਕਰਨ ਦੇ ਯਤਨ ਕਰਨ ਦਾ ਸੱਦਾ ਦਿੱਤਾ।
ਸਰਵਸਾਥੀ ਦਰਸ਼ਨ ਨਾਹਰ, ਮਿੱਠੂ ਸਿੰਘ ਘੁੱਦਾ, ਤੇਜਿੰਦਰ ਥਿੰਦ, ਅਮਰੀਕ ਸਿੰਘ ਦਾਊਦ ਅਤੇ ਚਮਨ ਲਾਲ ਦਰਾਜਕੇ 'ਤੇ ਅਧਾਰਤ ਪ੍ਰਧਾਨਗੀ ਮੰਡਲ ਅਤੇ ਪਿਛਲੀ ਕਾਰਜਕਾਰਣੀ ਦੇ ਰਹਿੰਦੇ ਮੈਂਬਰਾਂ ਸਰਵਸਾਥੀ ਗੁਰਨਾਮ ਸਿੰਘ ਦਾਊਦ, ਲਾਲ ਚੰਦ ਕਟਾਰੂਚੱਕ, ਮਹੀਪਾਲ, ਜਸਪਾਲ ਸਿੰਘ ਝਬਾਲ, ਜਗਜੀਤ ਸਿੰਘ ਜੱਸੇਆਣਾ, ਪਰਮਜੀਤ ਰੰਧਾਵਾ 'ਤੇ ਅਧਾਰਤ ਸੰਚਾਲਨ ਕਮੇਟੀ ਅਜਲਾਸ ਦੀ ਸਮੁੱਚੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਹਾਊਸ ਵਲੋਂ ਸਰਵਸੰਮਤੀ ਨਾਲ ਚੁਣੀ ਗਈ। ਪੇਸ਼ ਕੀਤੇ ਜਾਣ ਵਾਲੇ ਮਤਿਆਂ 'ਤੇ ਆਏ ਸੁਝਾਆਂ ਨੂੰ ਵਿਚਾਰਨ ਲਈ ਇਕ ਕਮੇਟੀ ਬਣਾਈ ਗਈ। ਸਰਵ ਸਾਥੀ ਹਜਾਰੀ ਲਾਲ, ਨਿਰਮਲ ਮਲਸੀਆਂ, ਨਿਰਮਲ ਛੱਜਲਵੱਡੀ ਅਤੇ ਇਕ ਹੋਰ ਸਾਥੀ 'ਤੇ ਅਧਾਰਤ ਪਛਾਣ-ਪੱਤਰ ਕਮੇਟੀ ਚੁਣੀ ਗਈ। ਅਜਲਾਸ ਦੀ ਸਮੁੱਚੀ ਕਾਰਵਾਈ ਲਿਖਣ ਲਈ ਸਰਵ ਸਾਥੀ ਪਿਆਰਾ ਸਿੰਘ ਪਰਖ, ਨਰਿੰਦਰ ਕੁਮਾਰ ਸੋਮਾ ਅਤੇ ਬਲਦੇਵ ਸਿੰਘ ਭੈਲ 'ਤੇ ਅਧਾਰਤ ਤਿੰਨ ਮੈਂਬਰੀ ਟੀਮ ਚੁਣੀ ਗਈ।
ਪਿਛਲੇ ਅਜਲਸ ਤੋਂ ਲੈ ਕੇ, ਅੱਜ ਤੱਕ ਦੀਆਂ ਲਗਭਗ 4 ਸਾਲ ਦੀਆਂ ਸਰਗਰਮੀਆਂ ਸੂਬਾਈ ਸੱਦੇ ਅਨੁਸਾਰ ਲੜੇ ਗਏ ਅਤੇ ਸਥਾਨਕ ਘੋਲਾਂ, ਪ੍ਰਾਪਤੀਆਂ, ਘਾਟਾਂ ਕਮਜ਼ੋਰੀਆਂ ਅਤੇ ਭਵਿੱਖੀ ਕਾਰਜਾਂ ਬਾਰੇ ਵਿਸਤਰਿਤ ਰਿਪੋਰਟ ਸਾਥੀ ਗੁਰਨਾਮ ਸਿੰਘ ਦਾਊਦ ਨੇ ਪੇਸ਼ ਕੀਤੀ ਜਿਸ ਬਾਰੇ 27 ਸਾਥੀਆਂ ਨੇ ਆਪਣੇ ਅਨੁਭਵਾਂ 'ਤੇ ਅਧਾਰਤ ਵੱਡਮੁੱਲੇ ਸੁਝਾਅ ਦਿੱਤੇ। ਬੋਲਣ ਵਾਲੇ ਸਾਰੇ ਬੁਲਾਰਿਆਂ ਨੇ ਰਿਪੋਰਟ ਨਾਲ ਸਹਿਮਤੀ ਪ੍ਰਗਟਾਈ।
ਪਿਛਲੇ ਅਜਲਾਸ ਤੋਂ ਲੈ ਕੇ ਹੁਣ ਤੱਕ ਦੇ ਆਮਦਨ ਖਰਚ ਅਤੇ ਹਿਸਾਬ ਕਿਤਾਬ ਦੀ ਰਿਪੋਰਟ ਵਿੱਤ ਸਕੱਤਰ ਸਾਥੀ ਲਾਲ ਚੰਦ ਕਟਾਰੂਚੱਕ ਵਲੋਂ ਪੇਸ਼ ਕੀਤੀ ਗਈ। ਪਛਾਣ-ਪੱਤਰ ਕਮੇਟੀ ਦੀ ਰਿਪੋਰਟ ਸਾਥੀ ਹਜਾਰੀ ਲਾਲ ਵਲੋਂ ਪੇਸ਼ ਕੀਤੀ ਗਈ।
ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀਆਂ ਭਾਈਵਾਲ ਜਥੇਬੰਦੀਆਂ ਕ੍ਰਮਵਾਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈਂ ਵਿੱਤ ਸਕੱਤਰ ਸਾਥੀ ਹਰਮੇਸ਼ ਮਾਲੜੀ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਰਾਮ ਸਿੰਘ ਨੂਰਪੁਰੀ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸਵਰਨ ਸਿੰਘ ਨਾਗੋਕੇ ਨੇ ਅਜਲਾਸ ਨੂੰ ਇਨਕਲਾਬੀ ਸ਼ੁਭ ਕਾਮਨਾਵਾਂ ਦਿੰਦੇ ਹੋਏ ਸਾਂਝੇ ਘੋਲਾਂ ਦਾ ਘੇਰਾ ਹੋਰ ਵਧਾਉਣ ਦੇ ਯਤਨ ਕਰਨ ਦਾ ਭਰੋਸਾ ਦਿੱਤਾ।
ਸਹਿਯੋਗੀ ਭਰਾਤਰੀ ਜਥੇਬੰਦੀਆਂ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਹਰਿੰਦਰ ਸਿੰਘ ਰੰਧਾਵਾ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸਾਥੀ ਸਤਨਾਮ ਸਿੰਘ ਅਜਨਾਲਾ, ਜਨਵਾਦੀ ਇਸਤਰੀ ਸਭਾ ਦੇ ਜਨਰਲ ਸਕੱਤਰ ਸਾਥੀ ਨੀਲਮ ਘੁਮਾਣ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਸਾਥੀ ਜਸਵਿੰਦਰ ਸਿੰਘ ਢੇਸੀ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟਰੱਸਟੀ ਸਾਥੀ ਕੁਲਵੰਤ ਸਿੰਘ ਸੰਧੂ, ਮੰਡ ਬੇਟ ਆਬਾਦਕਾਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਥੀ ਗੁਰਨਾਮ ਸਿੰਘ ਸੰਘੇੜਾ ਨੇ ਜਿੱਥੇ ਦਿਹਾਤੀ ਮਜ਼ਦੂਰ ਸਭਾ ਦੇ ਘੋਲਾਂ ਵਿਚ ਮੁਕੰਮਲ ਸਮਰਥਨ ਦੇਣ ਦਾ ਭਰੋਸਾ ਦਿੱਤਾ ਉਥੇ ਮਿਹਨਤੀ ਵਰਗਾਂ ਦੇ ਸਾਂਝੇ ਮੋਰਚੇ 'ਤੇ ਅਧਾਰਤ ਸਾਂਝੇ ਘੋਲਾਂ ਦੇ ਹੋਰ ਵਿਸਥਾਰ ਦੀ ਵੀ ਅਪੀਲ ਕੀਤੀ।
ਅਜਲਾਸ ਵਿਚ ਪੂਰਾ ਸਮਾਂ ਸਾਬਕਾ ਵਿਦਿਆਰਥੀ ਆਗੂ ਸਾਥੀ ਗੁਰਦਰਸ਼ਨ ਸਿੰਘ ਬੀਕਾ, ਪਰਗਟ ਸਿੰਘ ਜਾਮਾਰਾਏ, ਰੋਜਦੀਪ ਕੌਰ ਝਬਾਲ ਅਤੇ ਨੌਜਵਾਨ ਆਗੂ ਸਾਥੀ ਬਲਦੇਵ ਸਿੰਘ ਪੰਡੋਰੀ ਹਾਜ਼ਰ ਰਹੇ ਅਤੇ ਪ੍ਰਬੰਧਾਂ ਵਿਚ ਅਰਥ ਭਰਪੂਰ ਯੋਗਦਾਨ ਪਾਇਆ।
ਰਸੂਲਪੁਰੀਆਂ ਦੇ ਕਵੀਸਰੀ ਜਥੇ ਵਲੋਂ ਜੋਸ਼ ਪੈਦਾ ਕਰਨ ਵਾਲੀਆਂ ਕਵੀਸ਼ਰੀਆਂ ਪੇਸ਼ ਕੀਤੀਆਂ ਗਈਆਂ। ਅਜਲਾਸ ਨੂੰ ਸਮਰਪਤ ਖੂਬਸੂਰਤ, ਜਾਣਕਾਰੀ ਭਰਪੂਰ ਸੋਵੀਨਰ ਰੀਲੀਜ਼ ਕੀਤਾ ਗਿਆ।
ਹਾਊਸ ਨੇ ਸਰਵਸੰਮਤੀ ਨਾਲ ਜਨਰਲ ਸਕੱਤਰ ਦੀ ਰਿਪੋਰਟ, ਹਿਸਾਬ-ਕਿਤਾਬ ਦਾ ਬਿਊਰਾ ਅਤੇ ਹੋਰ ਰਿਪੋਰਟਾਂ ਪਾਸ ਕੀਤੀਆਂ।
ਡੈਲੀਗੇਟ ਸਮਾਗਮ ਵਲੋਂ ਸਾਲ 2016 ਵਿਚ 89000 ਮੈਂਬਰਸ਼ਿਪ ਕਰਨ ਅਤੇ ਅਗਲੇ ਅਜਲਾਸ ਤੱਕ ਪੰਜਾਬ ਦੇ ਰਹਿੰਦੇ ਸਾਰੇ ਜ਼ਿਲ੍ਹਿਆਂ ਵਿਚ ਜਥੇਬੰਦੀ ਦਾ ਪਸਾਰ ਕਰਨ ਦਾ ਫੈਸਲਾ ਕੀਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਸੂਬਾਈ ਟੀਮ ਤੋਂ ਲੈ ਕੇ ਹੇਠਲੀਆਂ ਕਮੇਟੀਆਂ ਤੱਕ ਵਿਆਪਕ ਅਤੇ ਸਮਾਂ ਅਨਕੂਲ ਪਾਠਕ੍ਰਮਾਂ 'ਤੇ ਅਧਾਰਿਤ ਸਕੂਲ ਲਾਏ ਜਾਣਗੇ।
ਸੂਬਾਈ ਕੇਂਦਰ 'ਤੇ ਵਧੇਰੇ ਸਾਥੀਆਂ ਦੇ ਸਮਾਂ ਦੇਣ ਰਾਹੀਂ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਠੋਸ ਫੈਸਲੇ ਕੀਤੇ ਗਏ।
ਡੈਲੀਗੇਟਾਂ ਵਲੋਂ ਆਏ ਸੁਝਾਆਂ ਅਨੁਸਾਰ ਨਸ਼ਿਆਂ ਦੀ ਅਲਾਮਤ ਅਤੇ ਸਰਕਾਰ ਦੀ ਲੋਕ ਦੋਖੀ ਭੂਮਿਕਾ ਖਿਲਾਫ ਵੱਡ ਅਕਾਰੀ ਐਕਸ਼ਨ ਕਰਨ ਦਾ ਵੀ ਫੈਸਲਾ ਕੀਤਾ ਗਿਆ। ਕਾਲੇ ਕਾਨੂੰਨ ਖਿਲਾਫ, ਮਨਰੇਗਾ ਦੀਆਂ ਤਰੁੱਟੀਆਂ ਦੂਰ ਕਰਾਕੇ ਇਸ ਦੇ ਵਿਸਥਾਰ ਲਈ, ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ 'ਚ ਸ਼ਾਮਲ ਕਰਾਉਣ, ਸਮਾਜਿਕ ਸੁਰੱਖਿਆ ਅਤੇ ਬਹੁਮੰਤਵੀਂ ਜਨਤਕ ਵੰਡ ਪ੍ਰਣਾਲੀ ਬਹਾਲ ਕਰਵਾਉਣ, ਸਮਾਜਕ ਜਬਰ, ਪੁਲਸ ਜਬਰ, ਇਸਤਰੀਆਂ 'ਤੇ ਜਬਰ ਦੀਆਂ ਘਟਨਾਵਾਂ ਬੰਦ ਕੀਤੇ ਜਾਣ ਅਤੇ ਦੋਸ਼ੀਆਂ ਖਿਲਾਫ ਕਾਰਵਾਈਆਂ ਕਰਾਉਣ, ਬੁਢਾਪਾ, ਵਿਧਵਾ, ਅੰਗਹੀਣ, ਆਸ਼ਰਿਤ ਪੈਨਸ਼ਨਾਂ ਨਿਰਵਿਘਣ ਦਿੱਤੇ ਜਾਣ ਅਤੇ ਉਸ ਨੂੰ 3000 ਰੁਪਏ ਪ੍ਰਤੀ ਮਹੀਨਾ ਕਰਵਾਉਣ, ਸਰਕਾਰ ਵਲੋਂ ਇਕ ਸਾਜਿਸ਼ ਅਧੀਨ ਵਿਦਿਆ ਸੰਸਥਾਵਾਂ ਅਤੇ ਸਿਹਤ ਸਹੂਲਤਾਂ ਦੇ ਢਾਂਚੇ ਨੂੰ ਬੱਦੂ ਕਰਦੇ ਹੋਏ ਬੰਦ ਕਰਨ ਦੇ ਕੋਝੇ ਮਸੂਬਿਆਂ ਖਿਲਾਫ, ਸਥਾਨਕ ਪੱਧਰ 'ਤੇ ਪਸਰੇ ਭ੍ਰਿਸ਼ਟਾਚਾਰ ਖਿਲਾਫ, ਸਰਕਾਰੀ ਭਲਾਈ ਸਕੀਮਾਂ ਵਿਚ ਹੁੰਦੇ ਘਪਲਿਆਂ ਖਿਲਾਫ ਹਰ ਪੱਧਰ 'ਤੇ ਘੋਲਾਂ ਦੀ ਗਿਣਤੀ ਹੋਰ ਵਧਾਉਣ ਸਬੰਧੀ ਫੈਸਲੇ ਕਰਨ ਬਾਰੇ ਮਤੇ ਪਾਸ ਕੀਤੇ ਗਏ।
ਹਰ ਵਿਭਾਗੀ ਕੰਮ ਦੇ ਪਰਫਾਰਮੇ ਛਪਾਉਣ ਅਤੇ ਪਿੰਡ ਪੱਧਰ ਦੇ ਕਾਰਕੁੰਨਾਂ ਨੂੰ ਜਾਣਕਾਰੀ ਨਾਲ ਲੈਸ ਕਰਨ ਦਾ ਫੈਸਲਾ ਕੀਤਾ ਗਿਆ। ਸਮੇਂ ਸਮੇਂ 'ਤੇ ਵਿਸ਼ੇਸ਼ ਮੁਹਿੰਮਾਂ ਰਾਹੀਂ ਲੋਕਾਂ ਨੂੰ ਸਰਕਾਰੀ ਨੀਤੀਆਂ ਅਤੇ ਸਾਸ਼ਨ-ਪ੍ਰਸ਼ਾਸਨ ਦੇ ਜਮਾਤੀ ਸਰੋਕਾਰਾਂ ਤੋਂ ਚੇਤੰਨ ਕਰਨ ਦਾ ਠੋਸ ਪ੍ਰੋਗਰਾਮ ਪਾਸ ਕੀਤਾ ਗਿਆ।
ਇਕ ਵਿਸ਼ੇਸ਼ ਮਤੇ ਰਾਹੀਂ ਪੰਜਵੇਂ ਸੂਬਾਈ ਡੈਲੀਗੇਟ ਅਜਲਾਸ ਦੀ ਕਾਮਯਾਬੀ ਲਈ ਹਰ ਪੱਖ ਤੋਂ ਸਹਿਯੋਗ ਕਰਨ ਵਾਲੇ ਸੰਗਠਨਾਂ ਅਤੇ ਸਨੇਹੀਆਂ ਦਾ ਧੰਨਵਾਦ ਕੀਤਾ ਗਿਆ।
ਅਜਲਾਸ ਦੇ ਪਹਿਲੇ ਦਿਨ ਦਾਣਾ ਮੰਡੀ ਝਬਾਲ ਵਿਖੇ ਜ਼ਿਲ੍ਹਾ ਤਰਨ ਤਾਰਨ ਦੀ ਖੁੱਲ੍ਹੀ ਰੈਲੀ ਕੀਤੀ ਗਈ ਜਿਸਨੂੰ ਸੂਬਾਈ ਅਹੁਦੇਦਾਰਾਂ ਨੇ ਸੰਬੋਧਨ ਕੀਤਾ ਅਤੇ ਢਾਡੀ ਜਥੇ ਨੇ ਹਾਜਰੀ ਲੁਆਈ।
ਸਮੁੱਚੇ ਝਬਾਲ ਕਸਬੇ ਨੂੰ ਜਥੇਬੰਦੀ ਦੇ ਝੰਡਿਆਂ ਅਤੇ ਝੰਡੀਆਂ ਨਾਲ ਸਜਾਇਆ ਗਿਆ। ਲੰਗਰ ਹਾਲ ਦਾ ਨਾਂਅ ਸਾਥੀ ਕਾਬਲ ਸਿੰਘ ਮੰਨਣਕੇ ਹਾਲ ਰੱਖਿਆ ਗਿਆ।
ਅੰਤਲੇ ਦਿਨ ਸਰਵਸੰਮਤੀ ਨਾਲ 24 ਮੈਂਬਰੀ ਸੂਬਾਈ ਵਰਕਿੰਗ ਕਮੇਟੀ ਅਤੇ 10 ਮੈਂਬਰੀ ਕਾਰਜਕਾਰਣੀ ਚੁਣੀ ਗਈ। ਸਾਥੀ ਦਰਸ਼ਨ ਨਾਹਰ ਪ੍ਰਧਾਨ, ਸਾਥੀ ਗੁਰਨਾਮ ਸਿੰਘ ਦਾਊਦ ਜਨਰਲ ਸਕੱਤਰ, ਅਮਰੀਕ ਸਿੰਘ ਦਾਊਦ, ਸਾਥੀ ਚਮਨ ਲਾਲ ਦਰਾਜਕੇ, ਹਰਜੀਤ ਸਿੰਘ ਮਦਰੱਸਾ ਤਿੰਨੇ ਮੀਤ ਪ੍ਰਧਾਨ, ਲਾਲ ਚੰਦ ਕਟਾਰੂਚੱਕ, ਪਰਮਜੀਤ ਰੰਧਾਵਾ, ਜਸਪਾਲ ਝਬਾਲ, ਜਗਜੀਤ ਜੱਸੇਆਣਾ ਚਾਰੇ ਮੀਤ ਸਕੱਤਰ ਅਤੇ ਸਾਥੀ ਮਹੀਪਾਲ ਵਿੱਤ ਸਕੱਤਰ ਚੁਣੇ ਗਏ।
ਸਤਪਾਲ ਸ਼ਰਮਾ ਪੱਟੀ, ਹਜ਼ਾਰੀ ਲਾਲ, ਜੀਤ ਰਾਜ, ਗੁਰਨਾਮ ਸਿੰਘ ਉਮਰਪੁਰਾ, ਨਿਰਮਲ ਸਿੰਘ ਛੱਜਲਵੱਡੀ, ਬਚਨ ਸਿੰਘ ਜਸਪਾਲ, ਗੁਰਨਾਮ ਸਿੰਘ ਭਿੰਡਰ, ਨਰਿੰਦਰ ਸਿੰਘ ਵਡਾਲਾ, ਨਿਰਮਲ ਆਧੀ, ਜਰਨੈਲ ਸਿੰਘ ਫਿਲੌਰ, ਨਿਰਮਲ ਮਲ੍ਹਸੀਆਂ, ਸਤਪਾਲ ਸਹੋਤਾ, ਮਿੱਠੂ ਸਿੰਘ ਘੁੱਦਾ, ਮੱਖਣ ਸਿੰਘ ਤਲਵੰਡੀ ਸਾਬੋ, ਨਰਿੰਦਰ ਕੁਮਾਰ ਸੋਮਾ, ਭੋਲਾ ਸਿੰਘ ਕਲਾਲ ਮਾਜਰਾ, ਗੁਰਤੇਜ਼ ਸਿੰਘ ਹਰੀਨੌ, ਮਲਕੀਤ ਸਿੰਘ ਸ਼ੇਰਸਿੰਘ ਵਾਲਾ, ਗਰਮੇਜ਼ ਲਾਲ ਗੇਜੀ, ਜੱਗਾ ਸਿੰਘ ਖੂਹੀਆਂ ਸਰਵਰ, ਮਹਿੰਦਰ ਸਿੰਘ ਖੈਰੜ, ਪਿਆਰਾ ਸਿੰਘ ਪਰਖ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ।
ਰਿਪੋਰਟ : ਮਹੀਪਾਲ

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਜਨਵਰੀ 2016)

ਰਵੀ ਕੰਵਰ

ਦੱਖਣੀ ਕੋਰੀਆ ਦੀ ਮਜ਼ਦੂਰ ਜਮਾਤ ਦਾ ਸੰਘਰਸ਼ ਏਸ਼ੀਆ ਮਹਾਂਦੀਪ ਦੇ ਏਸ਼ੀਅਨ ਟਾਈਗਰ ਵਜੋਂ ਜਾਣੇ ਜਾਂਦੇ ਰਹੇ ਦੇਸ਼ ਦੱਖਣੀ ਕੋਰੀਆ ਦੀ ਰਾਜਧਾਨੀ ਸਿਉਲ ਦੀਆਂ ਸੜਕਾਂ ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਦੇ ਮਜ਼ਦੂਰਾਂ  ਦੇ ਸੰਘਰਸ਼ ਦਾ ਅਖਾੜਾ ਬਣੀਆਂ ਹੋਈਆਂ ਹਨ। ਦੇਸ਼ ਦੇ ਮਿਹਨਤਕਸ਼ ਲੋਕ ਆਪਣੇ ਸੰਘਰਸ਼ ਰਾਹੀਂ ਸਰਕਾਰ ਵਲੋਂ ਉਨ੍ਹਾਂ ਦੇ ਅਧਿਕਾਰਾਂ ਉਤੇ ਮਾਰੇ ਜਾ ਰਹੇ ਛਾਪਿਆਂ ਨੂੰ ਰੋਕਣ ਦੇ ਨਾਲ ਨਾਲ ਦੇਸ਼ ਦੀ ਰਾਸ਼ਟਰਪਤੀ-ਪਾਰਕ ਗੁਏਨ-ਹਈ, ਦੇ ਅਸਤੀਫੇ ਦੀ ਵੀ ਮੰਗ ਕਰ ਰਹੇ ਹਨ। ਇਨ੍ਹਾਂ ਸੰਘਰਸ਼ਾਂ ਦੀ ਅਗਵਾਈ ਮੁੱਖ ਰੂਪ ਵਿਚ ਕੇ.ਸੀ.ਟੀ.ਯੂ. (ਕੋਰੀਅਨ ਕੰਨਫੈਡਰੇਸ਼ਨ ਆਫ ਟਰੇਡ ਯੂਨੀਅਨਜ਼) ਅਤੇ ਪੀਪਲਜ ਪਾਵਰ ਕੋ-ਆਰਡੀਨੇਟਿੰਗ ਬਾਡੀ ਕਰ ਰਹੀ ਹੈ, ਜਿਸ ਵਿਚ ਦੇਸ਼ ਦੇ ਕਿਸਾਨਾਂ ਨੌਜਵਾਨਾਂ ਤੇ ਹੋਰ ਮਿਹਨਤੀ ਲੋਕਾਂ ਦੀਆਂ 52 ਜਥੇਬੰਦੀਆਂ ਸ਼ਾਮਲ ਹਨ।
ਕੇ.ਸੀ.ਟੀ.ਯੂ. ਦੇ ਸੱਦੇ 'ਤੇ 16 ਦਸੰਬਰ ਨੂੰ ਹੋਈ ਅੰਸ਼ਕ ਆਮ ਹੜਤਾਲ ਵਿਚ 26 ਯੂਨੀਅਨਾਂ ਦੇ 74000 ਕਾਮਿਆਂ ਨੇ ਭਾਗ ਲਿਆ, ਜਿਸ ਵਿਚ ਹੁੰਡਈ ਅਤੇ ਕਾਈ (Kyi) ਵਰਗੀਆਂ ਬਹੁਕੌਮੀ ਕੰਪਨੀਆਂ ਦੇ ਕਾਮੇਂ ਵੀ ਸ਼ਾਮਲ ਸਨ। ਇਸ ਮੌਕੇ ਹੋਈਆਂ ਰੈਲੀਆਂ ਵਿਚ 17000 ਹੋਰ ਕਾਮੇ ਵੀ ਸ਼ਾਮਲ ਸਨ। ਇਹ ਸੰਘਰਸ਼ ਬੀਤੇ ਸਾਲ ਦੇ ਅਪ੍ਰੈਲ ਮਹੀਨੇ ਤੋਂ ਹੀ ਜਾਰੀ ਹੈ। 24 ਅਪ੍ਰੈਲ ਨੂੰ ਹੋਈ ਪਹਿਲੀ ਹੜਤਾਲ ਵਿਚ 2 ਲੱਖ 60 ਹਜ਼ਾਰ ਅਤੇ 15 ਜੁਲਾਈ ਨੂੰ ਹੋਈ ਹੜਤਾਲ ਵਿਚ 45000 ਕਾਮਿਆਂ ਨੇ ਭਾਗ ਲਿਆ ਸੀ। ਸਨਅਤਵਾਰ  ਹੋਈਆਂ ਇਹ ਹੜਤਾਲਾਂ ਮੁੱਖ ਰੂਪ ਵਿਚ ਸਰਕਾਰ ਵਲੋਂ ਕਿਰਤ ਸੁਧਾਰਾਂ ਦੇ ਨਾਂਅ ਉਤੇ ਲਾਗੂ ਕੀਤੇ ਜਾ ਰਹੇ ਨਵੇਂ ਕਿਰਤ ਕਾਨੂੰਨਾਂ ਵਿਰੁੱਧ ਸਨ। ਇੱਥੇ ਇਹ ਵਰਣਨਯੋਗ ਹੈ ਕਿ ਪਿਛਲੀ ਬਸੰਤ ਰੁੱਤ ਦੌਰਾਨ ਸਰਕਾਰ ਨੇ ਕੋਰੀਅਨ ਟੀਚਰਜ਼ ਐਂਡ ਐਜੁਕੇਸ਼ਨ ਵਰਕਰਜ਼ ਯੂਨੀਅਨ ਦੇ 60 ਹਜ਼ਾਰ ਮੈਂਬਰਾਂ ਦਾ ਪ੍ਰਤੀਨਿੱਧਤਾ ਦਾ ਅਧਿਕਾਰ ਰੱਦ ਕਰ ਦਿੱਤਾ ਸੀ ਅਤੇ ਕੋਰੀਅਨ ਸਰਕਾਰੀ ਮੁਲਾਜ਼ਮ ਯੂਨੀਅਨ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਸੀ।
ਇਸ ਸੰਘਰਸ਼ ਦੀ ਕੜੀ ਵਜੋਂ 14 ਨਵੰਬਰ ਨੂੰ ਦੇਸ਼ ਦੀ ਰਾਜਧਾਨੀ ਸਿਉਲ ਵਿਖੇ ਹੋਇਆ ਮੁਜ਼ਾਹਰਾ 2008 ਤੋਂ ਬਾਅਦ ਦੇਸ਼ ਦਾ ਸਭ ਤੋਂ ਵੱਡਾ ਮਿਹਨਤਕਸ਼ਾਂ ਦਾ ਮੁਜ਼ਾਹਰਾ ਸੀ, ਜਿਸ ਵਿਚ ਇਕ ਲੱਖ ਤੋਂ ਵੱਧ ਲੋਕ ਸ਼ਾਮਲ ਸਨ। ਇਸ ਮੁਜ਼ਾਹਰੇ ਦਾ ਮੁੱਖ ਮਕਸਦ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ ਦਾ ਵਿਰੋਧ ਕਰਨਾ ਸੀ। ਮੁਜ਼ਾਹਰਾਕਾਰੀ ਦੇਸ਼ ਦੀ ਰਾਸ਼ਟਰਪਤੀ ਪਾਰਕ ਗੁਏਨ-ਹਈ ਦੇ ਅਸਤੀਫੇ ਦੀ ਵੀ ਮੰਗ ਕਰ ਰਹੇ ਸਨ। ਇੱਥੇ ਇਹ ਵਰਣਨਯੋਗ ਹੈ ਕਿ 14 ਨਵੰਬਰ ਦਾ ਦਿਨ ਵਿਸ਼ੇਸ਼ ਕਰਕੇ ਇਸ ਲਈ ਚੁਣਿਆ ਗਿਆ ਸੀ ਕਿਉਂਕਿ 13 ਨਵੰਬਰ 1970 ਨੂੰ ਮਜ਼ਦੂਰ ਆਗੂ ਜੀਊਨ ਤਾਈ-ਇਲ ਨੇ ਦੇਸ਼ ਦੇ ਕਾਰਖਾਨਿਆਂ ਵਿਚ ਮਜ਼ਦੂਰਾਂ ਦੀਆਂ ਅੱਤ ਦੀਆਂ ਮਾੜੀਆਂ ਕਿਰਤ ਹਾਲਤਾਂ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਆਤਮਦਾਹ ਕਰ ਲਿਆ ਸੀ। ਉਨ੍ਹਾਂ ਦੀ ਇਸ ਕੁਰਬਾਨੀ ਨੇ ਦੇਸ਼ ਵਿਚ ਇਕ ਸ਼ਕਤੀਸ਼ਾਲੀ ਕਿਰਤੀ ਅੰਦੋਲਨ ਨੂੰ ਜਨਮ ਦਿੱਤਾ ਸੀ।
14 ਨਵੰਬਰ ਦੇ ਇਸ ਮੁਜ਼ਾਹਰੇ ਵਿਚ ਦੇਸ਼ ਦੇ ਮਿਹਨਤਕਸ਼ਾਂ ਦੀਆਂ 52 ਜਥੇਬੰਦੀਆਂ, ਕੇ.ਸੀ.ਟੀ.ਯੂ., ਪੀਜੈਂਟ ਲੀਗ ਅਤੇ ਲੇਬਰ ਪਾਰਟੀ ਸਮੇਤ ਸ਼ਾਮਲ ਸਨ। ਦੇਸ਼ ਭਰ ਵਿਚੋਂ ਸੈਂਕੜੇ ਬੱਸਾਂ ਰਾਹੀਂ ਲੋਕ ਰਾਜਧਾਨੀ ਪਹੁੰਚੇ ਸਨ। ਰੈਲੀ ਤੋਂ ਬਾਅਦ ਜਦੋਂ ਮੁਜ਼ਾਹਰਾਕਾਰੀ ਬਲਿਊ ਹਾਊਸ, ਜਿੱਥੇ ਦੇਸ਼ ਦੀ ਰਾਸ਼ਟਰਪਤੀ ਦਾ ਦਫਤਰ ਸਥਿਤ ਹੈ, ਵੱਲ ਵਧੇ ਤਾਂ ਪੁਲਸ ਨਾਲ ਸਖਤ ਝੜਪਾਂ ਹੋਈਆਂ, ਜਿਨ੍ਹਾਂ ਵਿਚ 30 ਮੁਜ਼ਾਹਰਾਕਾਰੀਆਂ ਦੇ ਨਾਲ-ਨਾਲ 110 ਪੁਲਸ ਅਫਸਰ ਵੀ ਜਖ਼ਮੀ ਹੋਏ।
ਦੇਸ਼ ਦੇ ਮਿਹਨਤਕਸ਼ਾਂ ਦੇ ਚਲ ਰਹੇ ਇਸ ਸੰਘਰਸ਼ ਦੇ ਮੁੱਖ ਮੁੱਦਿਆਂ 'ਚ, ਕਿਰਤ ਕਾਨੂੰਨਾਂ ਵਿਚ ਤਬਦੀਲੀ ਦੇ ਨਾਲ-ਨਾਲ ਕਈ ਰਾਜਨੀਤਕ ਮੁੱਦੇ ਵੀ ਹਨ।
ਸਭ ਤੋਂ ਵੱਡਾ ਮੁੱਦਾ ਸਰਕਾਰ ਵਲੋਂ ਕਿਰਤ ਕਾਨੂੰਨਾਂ ਵਿਚ ਅਖੌਤੀ ਸੁਧਾਰਾਂ ਦਾ ਮੁੱਦਾ ਹੈ। ਰਾਸ਼ਟਰਪਤੀ ਪਾਰਕ ਗੁਏਨ-ਹਈ ਦੀ ਅਗਵਾਈ ਵਾਲੀ ਸਰਕਾਰ ਕੋਰੀਆ ਦੇ ਕਿਰਤ ਕਾਨੂੰਨਾਂ ਨੂੰ ਪੂੰਜੀਪਤੀਆਂ ਦੇ ਪੱਖ ਵਿਚ ਹੋਰ ਲਚੀਲਾ ਬਨਾਉਣਾ ਚਾਹੁੰਦੀ ਹੈ, ਜਿਸਦਾ ਅਸਲ ਅਰਥ ਹੈ, ਕੰਪਨੀਆਂ ਨੂੰ ਕਾਮਿਆਂ ਨੂੰ ਕੰਮ ਤੋਂ ਕੱਢਣ ਲਈ ਹੋਰ ਵਧੇਰੇ ਆਜ਼ਾਦੀ ਦੇਣਾ, ਤਨਖਾਹ ਨੂੰ ਸੀਨੀਅਰਤਾ ਦੇ ਆਧਾਰ 'ਤੇ ਤੈਅ ਕਰਨ ਦੀ ਥਾਂ ਅਖੌਤੀ ਕਾਰਕਰਦਗੀ ਦੇ ਆਧਾਰ 'ਤੇ ਤੈਅ ਕਰਨਾ, ਹੋਰ ਵਧੇਰੇ ਕਾਮਿਆਂ ਨੂੰ ਬਿਨਾਂ ਕਿਸੇ ਸਹਿਮਤੀ ਪੱਤਰ ਦੇ ਕੱਚੇ ਰੂਪ ਵਿਚ ਰੱਖਣ ਦੀ ਇਜਾਜ਼ਤ ਦੇਣਾ ਅਤੇ ਕਾਮਿਆਂ ਨੂੰ ਯੂਨੀਅਨ ਬਨਾਉਣ ਤੋਂ ਰੋਕਣ ਲਈ ਅੜਿਕੇ ਖੜ੍ਹੇ ਕਰਨਾ।
ਇੱਥੇ ਇਹ ਵਰਣਨਯੋਗ ਹੈ ਕਿ ਦੱਖਣੀ ਕੋਰੀਆ ਦੀ ਸਰਕਾਰ ਦਾ ਇਹ ਕਿਰਤ-ਕਾਨੂੰਨ ਸੁਧਾਰ ਪ੍ਰੋਗਰਾਮ ਮੁਕਤ ਵਪਾਰ ਸਮਝੌਤਿਆਂ ਦੀ ਲੜੀ ਤੋਂ ਸੇਧਤ ਹੈ। ਇਹ ਦੇਸ਼ ਦੀ ਭੋਜਨ ਪ੍ਰਭੂਸੱਤਾ ਨੂੰ ਤਾਂ ਸੀਮਤ ਕਰੇਗਾ ਹੀ ਨਾਲ ਹੀ ਇਹ ਦੇਸ਼ ਦੀ ਸਰਕਾਰ ਵਲੋਂ ਨੀਤੀਆਂ ਬਨਾਉਣ ਦੇ ਅਧਿਕਾਰ ਵਿਚ ਵੀ ਦਖਲ ਦੇਵੇਗਾ। ਉਦਾਹਰਣ ਵਜੋਂ 3 ਸਾਲ ਪਹਿਲਾਂ ਕੀਤੇ ਅਮਰੀਕਾ ਨਾਲ ਅਜਿਹੇ ਸਮਝੌਤੇ ਵਿਚ ਵਿਦੇਸ਼ੀ ਬਹੁਕੌਮੀ ਕੰਪਨੀਆਂ ਨੂੰ 'ਨਿਵੇਸ਼ਕ-ਰਾਜ ਵਿਵਾਦ ਪ੍ਰਣਾਲੀ' ਰਾਹੀਂ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਦੇਸ਼ ਦੀ ਸਰਕਾਰ  ਦੇ ਕਿਸੇ ਵੀ ਕਾਨੂੰਨ ਨੂੰ ਇਸ ਅਧਾਰ 'ਤੇ ਚੁਣੌਤੀ ਦੇ ਸਕਦੀਆਂ ਹਨ ਕਿ ਉਹ ਉਨ੍ਹਾਂ ਦੀ ਮੁਨਾਫ਼ਾ ਕਮਾਉਣ ਦੀ ਯੋਗਤਾ 'ਤੇ ਰੋਕ ਲਾਉਂਦਾ ਹੈ।
ਇਸ ਸੰਘਰਸ਼ ਦਾ ਇਕ ਹੋਰ ਭੱਖਵਾਂ ਮੁੱਦਾ ਹੈ, ਸਰਕਾਰ ਦੀ ਇਤਿਹਾਸ ਬਾਰੇ ਇਕ ਪਾਠ ਪੁਸਤਕ ਲਾਗੂ ਕਰਨ ਦੀ ਯੋਜਨਾ। ਇਸ ਵੇਲੇ ਦੇਸ਼ ਵਿਚ 8 ਵੱਖ-ਵੱਖ ਕੰਪਨੀਆਂ ਦੀਆਂ ਪਾਠ ਪੁਸਤਕਾਂ ਚਲਦੀਆਂ ਹਨ। ਪਾਰਕ ਸਰਕਾਰ ਦਾ ਕਹਿਣਾ ਹੈ ਕਿ ਇਹ ਪਾਠ-ਪੁਸਤਕਾਂ ਉਤਰੀ ਕੋਰੀਆ ਦੀ ਸਮਾਜਵਾਦੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਦੀਆਂ ਹਨ ਅਤੇ ਦੱਖਣੀ ਕੋਰੀਆ ਦੀ ਸਰਕਾਰ ਪ੍ਰਤੀ ਨੁਕਤਾਚੀਨੀ ਕਰਦੀਆਂ ਹਨ। ਇਸ ਲਈ ਇਹ ਨਵੀਂ ਪਾਠ ਪੁਸਤਕ ਲਾਗੂ ਕੀਤੀ ਜਾਵੇਗੀ। ਜਦੋਂਕਿ ਮਿਹਨਤਕਸ਼ ਲੋਕਾਂ ਦਾ ਕਹਿਣਾ ਹੈ ਕਿ ਨਵੀਂ ਪਾਠ ਪੁਸਤਕ ਮੌਜੂਦਾ ਰਾਸ਼ਟਰਪਤੀ ਪਾਰਕ ਗੁੲਨ-ਹਈ ਦੇ ਪਿਤਾ ਅਤੇ ਡਿਕਟੇਟਰ ਪਾਰਕ ਚੁੰਗ-ਹਈ, ਜਿਨ੍ਹਾਂ ਨੇ 1961 ਵਿਚ ਫੌਜੀ ਤਖਤਾ ਪਲਟ ਰਾਹੀਂ ਸੱਤਾ ਹਾਸਲ ਕੀਤੀ ਸੀ ਅਤੇ 1979 ਤੱਕ ਰਾਸ਼ਟਰਪਤੀ ਰਹੇ, ਵਰਗੇ ਸੱਜ ਪਿਛਾਖੜੀ ਆਗੂਆਂ ਦਾ ਗੁਣਗਾਨ ਤਾਂ ਕਰੇਗੀ ਹੀ ਨਾਲ ਹੀ ਦੇਸ਼ ਨੂੰ ਦੂਜੀ ਸੰਸਾਰ ਜੰਗ ਦੀ ਬਲਦੀ ਦੇ ਬੂਥੇ ਵਿਚ ਝੌਂਕਣ ਵਾਲੇ ਜਾਪਾਨੀ ਕਬਜ਼ੇ ਦੇ ਜੋਟੀਦਾਰਾਂ ਦੀ ਵੀ ਵਡਿਆਈ ਕਰੇਗੀ ਅਤੇ ਉਸ ਕਾਲ ਦੌਰਾਨ ਹੋਈਆਂ ਮਨੁੱਖੀ ਅਧਿਕਾਰਾਂ ਦੀਆਂ ਘੋਰ ਉਲੰਘਣਾਵਾਂ 'ਤੇ ਵੀ ਪੋਚਾ ਪਾਵੇਗੀ।
ਪਿਛਲੀ ਸਦੀ ਦੇ 80ਵਿਆਂ ਵਿਚ ਦੱਖਣੀ ਕੋਰੀਆ ਵਿਚ ਤੇਜ਼ੀ ਨਾਲ ਸਨਅਤੀ ਵਿਕਾਸ ਹੋਇਆ ਸੀ। ਦੇਸ਼ ਦਾ ਅਰਥਚਾਰਾ ਮੁੱਖ ਰੂਪ ਵਿਚ ਬਰਾਮਦਾਂ ਉਤੇ ਅਧਾਰਤ ਸੀ ਅਤੇ ਇਸ ਵਿਚ ਵੱਡੀ ਭੂਮਿਕਾ ਸੈਮਸੰਗ ਅਤੇ ਹੁੰਡਈ ਵਰਗੇ ਦੇਸੀ ਵਪਾਰਕ ਘਰਾਣਿਆਂ ਦੀ ਸੀ। ਸਨਅਤੀ ਉਤਪਾਦਨ ਮੁੱਖ ਰੂਪ ਵਿਚ ਇਲੈਕਟ੍ਰਨਿਕ ਵਸਤਾਂ, ਸਟੀਲ, ਟੈਕਸਟਾਇਲ ਅਤੇ ਆਟੋਮੋਬਾਇਲ ਵਸਤਾਂ ਉਤੇ ਆਧਾਰਤ ਸੀ। 70ਵਿਆਂ ਤੇ 80ਵਿਆਂ ਦੌਰਾਨ ਦੇਸ਼ ਵਿਚ ਡਿਕਟੇਟਰਸ਼ਿਪ ਵਿਰੁੱਧ ਚਲੇ ਸੰਘਰਸ਼ਾਂ ਦੇ ਸਿੱਟੇ ਵਜੋਂ ਦੇਸ਼ ਦੀ ਕਿਰਤ ਲਹਿਰ ਵੀ ਮਜ਼ਬੂਤ ਸੀ। ਦੇਸ਼ ਦੇ ਅਰਥਚਾਰੇ ਦੇ ਤੇਜ ਵਿਕਾਸ ਦੇ ਨਾਲ-ਨਾਲ ਦੇਸ਼ ਦੇ ਕਿਰਤੀਆਂ ਦੀ ਹਾਲਾਤ ਵੀ ਕਾਫੀ ਹੱਦ ਤੱਕ ਸੁਧਰੀ ਸੀ। ਪਰ 1997 ਵਿਚ ਪੈਦਾ ਹੋਏ ਏਸ਼ੀਆਈ ਵਿੱਤੀ ਸੰਕਟ ਨਾਲ ਤਸਵੀਰ ਇਕਦਮ ਬਦਲ ਗਈ। ਵਿਦੇਸ਼ੀ ਪੂੰਜੀ ਤੇਜੀ ਨਾਲ ਅਰਥਚਾਰੇ ਵਿਚ ਦਾਖਲ ਹੋਈ ਅਤੇ ਉਸਨੇ ਸਸਤੀਆਂ ਦਰਾਂ 'ਤੇ ਦੱਖਣੀ ਕੋਰੀਆਈ ਸਨਅਤ ਅਤੇ ਵਪਾਰ 'ਤੇ ਕਬਜ਼ਾ ਕਰ ਲਿਆ। ਦੂਜੇ ਪਾਸੇ 'ਸਦਮਾ ਸਿਧਾਂਤ' ਲਾਗੂ ਕਰਦੇ ਹੋਏ ਕੌਮਾਂਤਰੀ ਮੁਦਰਾ ਫੰਡ ਨੇ ਦੇਸ਼ ਨੂੰ ਰਾਹਤ ਪ੍ਰਦਾਨ ਕਰਦੇ ਹੋਏ ''ਢਾਂਚਾਗਤ ਸੁਧਾਰ ਪ੍ਰੋਗਰਾਮ'' ਲਾਗੂ ਕਰਨ ਅਤੇ ਮੰਡੀ ਦੇ ਉਦਾਰੀਕਰਨ ਲਈ ਕਦਮ ਚੁੱਕਣ ਦੀਆਂ ਸ਼ਰਤਾਂ ਥੋਪ ਦਿੱਤੀਆਂ। ਇਸ ਵਿਚ ਦੋ ਵੱਡੇ ਸੁਧਾਰ ਸ਼ਾਮਲ ਸਨ, ਜਿਨ੍ਹਾਂ ਨੇ ਦੇਸ਼ ਦੀ ਮਜ਼ਦੂਰ ਜਮਾਤ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਦਾ ਘਾਣ ਕਰ ਦਿੱਤਾ। ਛਾਂਟੀਆਂ ਨੂੰ ਕਾਨੂੰਨੀ ਰੂਪ ਦੇਣਾ ਅਤੇ ਕਿਰਤੀਆਂ ਨੂੰ ਠੇਕੇਦਾਰੀ ਪ੍ਰਣਾਲੀ ਅਧੀਨ ਰੱਖਣਾ, ਇਸ ਨੀਤੀ ਦੇ ਮੁੱਖ ਲੱਛਣ ਹਨ। ਅੱਜ ਦੱਖਣੀ ਕੋਰੀਆ ਇਕ ਅਜਿਹਾ ਦੇਸ਼ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਪਾਰਟ ਟਾਇਮ ਤੇ ਅਨਿਸ਼ਚਿਤ ਤਨਖਾਹਾਂ ਵਾਲੇ ਕਿਰਤੀ ਹਨ। ਦੁਨੀਆਂ ਦੇ ਸਭ ਤੋਂ ਭੈੜੇ ਕਿਰਤ ਅਧਿਕਾਰਾਂ ਵਾਲੇ ਦੇਸ਼ਾਂ ਵਿਚ ਇਕ ਦੇਸ਼ ਇਹ ਵੀ ਸ਼ਾਮਲ ਹੈ। ਪ੍ਰਸਿੱਧ ਅਖਬਾਰ 'ਵਾਲਸਟ੍ਰੀਟ ਜਰਨਲ' ਅਨੁਸਾਰ ''ਕਿਰਤੀਆਂ ਨੂੰ ਅਣਉਚਿਤ ਬਰਖਾਸਤਗੀਆਂ, ਹਮਲਿਆਂ, ਗ੍ਰਿਫਤਾਰੀਆਂ ਅਤੇ ਅਕਸਰ ਹੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸਦਾ ਸਿੱਟਾ ਗੰਭੀਰ ਰੂਪ ਵਿਚ ਫੱਟੜ ਹੋਣ ਅਤੇ ਮੌਤ ਹੁੰਦਾ ਹੈ।''
ਮੁਕਤ ਵਪਾਰ ਸਮਝੌਤਿਆਂ ਕਰਕੇ ਸਨਅਤੀ ਅਤੇ ਖੇਤੀ ਦੋਵਾਂ ਹੀ ਖੇਤਰਾਂ ਦੇ ਕਿਰਤੀ ਬਹੁਕੌਮੀ ਪੂੰਜੀ ਵਲੋਂ ਕੀਤੇ ਜਾਂਦੇ ਸਖਤ ਸ਼ੋਸ਼ਣ ਦੇ ਸ਼ਿਕਾਰ ਹਨ। ਛੋਟੀ ਖੇਤੀ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ। ਪਿੰਡਾਂ ਦੇ ਨੌਜਵਾਨ ਸ਼ਹਿਰਾਂ ਵੱਲ ਨੂੰ ਰੁਜ਼ਗਾਰ ਦੀ ਤਲਾਸ਼ ਵਿਚ ਭਜਦੇ ਹਨ ਅਤੇ ਪੂਰੇ ਸਮੇਂ ਦੇ ਰੁਜ਼ਗਾਰ ਦੀ ਸਖਤ ਘਾਟ ਕਰਕੇ, ਉਨ੍ਹਾਂ ਵਿਚੋਂ ਵਧੇਰੇ ਦਿਹਾੜੀਦਾਰ ਬਣਦੇ ਹਨ ਅਤੇ ਦੇਸ਼ ਵਿਚ ਨਿਰਧਾਰਤ ਘੱਟੋ-ਘੱਟ ਤਨਖਾਹ ਤੋਂ ਕਿਤੇ ਘੱਟ ਕਮਾਉਂਦੇ ਹਨ।
ਦੇਸ਼ ਦੀ ਦੂਜੀ ਵੱਡੀ ਟਰੇਡ ਯੂਨੀਅਨ ਕੇ.ਸੀ.ਟੀ.ਯੂ. ਜਿਸਦੀ ਮੈਂਬਰਸ਼ਿਪ 8 ਲੱਖ ਹੈ ਪਰ ਇਹ 94 ਲੱਖ ਕਿਰਤੀਆਂ ਦੇ ਹਿਤਾਂ ਦੀ ਰਾਖੀ ਕਰਦੀ ਹੈ, ਇਨ੍ਹਾਂ ਸਥਿਤੀਆਂ ਨੂੰ ਤਬਦੀਲ ਕਰਨ ਲਈ ਸੰਘਰਸ਼ ਦੀ ਅਗਵਾਈ ਕਰ ਰਹੀ ਹੈ। ਇਸਨੂੰ ਸਰਕਾਰ ਦੇ ਦਮਨ-ਚੱਕਰ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਕੌਮੀ ਪ੍ਰਧਾਨ ਹਾਨ ਸਾਂਗ ਗਯੂਨ ਜੇਲ੍ਹ ਵਿਚ ਹਨ। ਇਸੇ ਸਾਲ ਭਾਵ 2015 ਵਿਚ ਹੀ ਕੇ.ਸੀ.ਟੀ.ਯੂ. ਦੇ ਮੁੱਖ ਦਫਤਰ ਅਤੇ ਉਸ ਨਾਲ ਸਬੰਧਤ ਕਈ ਯੂਨੀਅਨਾਂ ਦੇ ਦਫਤਰਾਂ 'ਤੇ ਪੁਲਸ ਨੇ ਛਾਪੇ ਮਾਰੇ ਸਨ ਅਤੇ ਉਨ੍ਹਾਂ ਨੂੰ ਸੀਲ ਤੱਕ ਕਰ ਦਿੱਤਾ ਸੀ। ਕੇ.ਸੀ.ਟੀ.ਯੂ. ਦੀਆਂ ਮੁੱਖ ਮੰਗਾਂ ਹਨ : ਕਿਰਤ ਕਾਨੂੰਨਾਂ ਵਿਚ ਕਾਰਪੋਰੇਟ ਪੱਖੀ ਸੁਧਾਰਾਂ ਨੂੰ ਰੱਦ ਕਰਵਾਉਣਾ, ਅਨਿਸ਼ਚਿਤ ਰੁਜ਼ਗਾਰ ਨੂੰ ਖਤਮ ਕਰਵਾਉਣਾ ਅਤੇ ਇਸ ਲਈ  ਸਰਕਾਰ ਤੇ ਮਾਲਕਾਂ ਨੂੰ ਜ਼ਿੰਮੇਵਾਰ ਬਣਾਉਣਾ। ਇਸਦੇ ਨਾਲ ਹੀ ਇਸਦਾ ਨਿਸ਼ਾਨਾ ਦੇਸ਼ ਦੀ ਵਿਵਸਥਾ ਵਿਚ ਅਗਾਂਹਵਧੂ ਤਬਦੀਲੀ ਕਰਦੇ ਹੋਏ ਇਸਨੂੰ ਜਮਾਤੀ ਗੈਰ-ਬਰਾਬਰੀ ਅਤੇ ਉਤਪੀੜਨ ਤੋਂ ਮੁਕਤ ਬਨਾਉਣਾ ਹੈ। ਕੇ.ਸੀ.ਟੀ.ਯੂ. ਦਾ ਇਹ ਵੀ ਕਹਿਣਾ ਹੈ ਕਿ ਮੌਜੂਦਾ ਰਾਸ਼ਟਰਪਤੀ ਪਾਰਕ ਗੁਏਨ-ਹਈ ਆਪਣੇ ਮਰਹੂਮ ਡਿਕਟੇਟਰ ਪਿਤਾ ਸਾਬਕਾ ਰਾਸ਼ਟਰਪਤੀ ਪਾਰਕ ਚੁੰਗ-ਹਈ ਦੇ ਪਦ ਚਿੰਨ੍ਹਾਂ 'ਤੇ ਚਲਦੀ ਹੋਈ ਦੇਸ਼ ਵਿਚ ਡਿਕਟੇਟਰਸ਼ਿਪ ਲਾਗੂ ਕਰਨ ਵੱਲ ਵੱਧ ਰਹੀ ਹੈ।
ਕੇ.ਸੀ.ਟੀ.ਯੂ. ਪੀਪਲਜ਼ ਪਾਵਰ ਕੋਆਰਡੀਨੇਟਿੰਗ ਬਾਡੀ ਨਾਲ ਰਲਕੇ ਇਸ ਪ੍ਰਤੀ ਚੇਤੰਨਤਾ ਪੈਦਾ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ। ਦੇਸ਼ ਦੇ ਸਾਰੇ ਖੇਤਰਾਂ ਵਿਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਦੇਸ਼ ਭਰ ਵਿਚ ਇਕ ਕੌਮੀ ਬਸ ਟੂਰ ਚਲਾਇਆ ਜਾ ਰਿਹਾ ਹੈ, ਤਾਂਕਿ ਦੇਸ਼ ਭਰ ਵਿਚ ਇਸ ਮੁਹਿੰਮ ਨੂੰ ਹੁਲਾਰ੍ਹਾ ਦਿੱਤਾ ਜਾਵੇ। ਦੇਸ਼ ਦੀ ਰਾਜਧਾਨੀ ਸਿਊਲ ਵਿਖੇ ਬੱਸਾਂ ਉਤੇ ਇਸ਼ਤਿਹਾਰ ਮੁਹਿੰਮ ਚਲਾਈ ਗਈ ਹੈ, ਜਿਸ ਵਿਚ ਆਮ ਲੋਕਾਂ ਨੂੰ 'ਕਿਰਤ ਸੁਧਾਰਾਂ' ਦੇ ਖਤਰਿਆਂ ਬਾਰੇ ਦੱਸਦੇ ਹੋਏ ਉਨ੍ਹਾਂ ਨੂੰ ਇਸ ਵਿਰੁੱਧ ਸੰਘਰਸ਼ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਇਸ ਸੰਘਰਸ਼ ਪ੍ਰਤੀ ਕੇ.ਸੀ.ਟੀ.ਯੂ. ਦੀ ਦ੍ਰਿੜਤਾ ਉਸਦੇ ਜੇਲ੍ਹ ਵਿਚ ਬੰਦ ਕੌਮੀ ਪ੍ਰਧਾਨ ਵਲੋਂ ਦਿੱਤੇ ਗਏ ਪ੍ਰੈਸ ਬਿਆਨ ਤੋਂ ਜਾਹਿਰ ਹੁੰਦੀ ਹੈ-''ਇਹ ਇਕ ਇਤਿਹਾਸਕ ਸੰਘਰਸ਼ ਹੈ, ਜਿਹੜਾ ਕਿ ਅਸੀਂ ਜਿੱਤ ਸਕਦੇ ਹਾਂ ਅਤੇ ਯਕੀਨਨ ਹੀ ਜਿੱਤਾਂਗੇ।''


ਪਾਕਿਸਤਾਨ ਦੇ ਸੂਬਾ ਪੰਜਾਬ ਵਿਚ ਨਿੱਜੀਕਰਨ ਵਿਰੁੱਧ ਸਿਹਤ ਕਾਮਿਆਂ ਦਾ ਸੰਘਰਸ਼ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੇ ਸੂਬੇ ਪੰਜਾਬ 'ਚ ਸਿਹਤ ਕਾਮੇ ਸੰਘਰਸ਼ ਦੇ ਰਾਹ 'ਤੇ ਹਨ। ਉਨ੍ਹਾਂ ਵਲੋਂ ਇਹ ਸੰਘਰਸ਼ ਮੁੱਖ ਰੂਪ ਵਿਚ ਸੂਬਾ ਪੰਜਾਬ ਦੀ ਸਰਕਾਰ ਵਲੋਂ ਜਨਤਕ ਖੇਤਰ ਦੇ ਹਸਪਤਾਲਾਂ ਦਾ ਨਿੱਜੀਕਰਨ ਕਰਨ ਦੀ ਯੋਜਨਾਬੰਦੀ ਵਿਰੁੱਧ ਚਲਾਇਆ ਜਾ ਰਿਹਾ ਹੈ। 16 ਦਸੰਬਰ ਨੂੰ ਸੂਬੇ ਦੀ ਰਾਜਧਾਨੀ ਅਤੇ ਪ੍ਰਸਿਧ ਸ਼ਹਿਰ ਲਾਹੌਰ ਵਿਖੇ ਸਥਿਤ ਸਰ ਗੰਗਾ ਰਾਮ ਹਸਪਤਾਲ ਸਾਹਮਣੇ ਸੈਂਕੜਿਆਂ ਦੀ ਗਿਣਤੀ ਵਿਚ ਸਿਹਤ ਕਾਮਿਆਂ ਨੇ ਇਕਠੇ ਹੋ ਕੇ ਮੁਜ਼ਾਹਰਾ ਅਤੇ ਰੈਲੀ ਕੀਤੀ। ਇਸ ਵਿਚ ਸ਼ਹਿਰ ਦੇ ਵੱਖ-ਵੱਖ ਜਨਤਕ ਖੇਤਰ ਦੇ ਹਸਪਤਾਲਾਂ ਦੇ ਕਾਮਿਆਂ ਨੇ ਭਾਗ ਲਿਆ। ਕਾਮਿਆਂ ਨੇ ਸਰਕਾਰ ਦੀ ਨਿੱਜੀਕਰਨ ਲਾਗੂ ਕਰਨ ਦੀ ਮਨਸ਼ਾ ਵਿਰੁੱੱਧ ਨਾਅਰੇ ਮਾਰਦੇ ਹੋਏ ਐਲਾਨ ਕੀਤਾ ਕਿ ਜੇਕਰ ਸਰਕਾਰ ਨਿੱਜੀਕਰਨ ਕਰਨ ਦਾ ਯਤਨ ਕਰੇਗੀ ਤਾਂ ਉਹ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਲਈ ਮਜ਼ਬੂਰ ਹੋ ਜਾਣਗੇ।
ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਪੈਰਾ-ਮੈਡੀਕਲ ਅਲਾਇੰਸ ਦੇ ਆਗੂਆਂ ਨੇ ਆਪਣੇ ਭਾਸ਼ਨਾਂ ਵਿਚ ਦੱਸਿਆ ਕਿ ਸੂਬਾ ਸਰਕਾਰ ਸਿਹਤ ਸੇਵਾਵਾਂ ਵਿਚ ਸੁਧਾਰ ਲਿਆਉਣ ਦੇ ਨਾਂਅ ਅਧੀਨ ਜਨਤਕ ਖੇਤਰ ਦੇ ਹਸਪਤਾਲਾਂ ਨੂੰ ਵਪਾਰਕ ਘਰਾਣਿਆਂ ਵਲੋਂ ਚਲਾਏ ਜਾ ਰਹੇ ਵੱਡੇ-ਵੱਡੇ ਹਸਪਤਾਲਾਂ ਦੇ ਹੱਥਾਂ ਵਿਚ ਦੇਣਾ ਚਾਹੁੰਦੀ ਹੈ। ਜੇਕਰ ਇਹ ਜਨਤਕ ਖੇਤਰ ਦੇ ਹਸਪਤਾਲ ਨਿੱਜੀ ਖੇਤਰ ਦੇ ਅਧੀਨ ਚਲੇ ਜਾਣਗੇ ਤਾਂ ਇਨ੍ਹਾਂ ਵਿਚ ਇਲਾਜ ਅਤੇ ਹੋਰ ਸੇਵਾਵਾਂ ਗਰੀਬ ਤੇ ਆਮ ਆਦਮੀ ਦੀ ਪਹੁੰਚ ਵਿਚ ਨਹੀਂ ਰਹਿ ਜਾਣਗੀਆਂ। ਉਨ੍ਹਾਂ ਅੱਗੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਇਹ ਕਹਿਕੇ ਲੋਕਾਂ ਨਾਲ ਧੋਖਾ ਕਰ ਰਹੀ ਹੈ ਕਿ ਜਨਤਕ ਖੇਤਰ ਦੇ ਹਸਪਤਾਲਾਂ ਦਾ ਸਿਰਫ ਪ੍ਰਬੰਧ ਹੀ ਨਿੱਜੀ ਖੇਤਰ ਦੇ ਹਸਪਤਾਲਾਂ ਦੇ ਹੱਥਾਂ ਵਿਚ ਦਿੱਤਾ ਜਾਵੇਗਾ ਤਾਂਕਿ ਸਿਹਤ ਸੇਵਾਵਾਂ ਵਿਚ ਸੁਧਾਰ ਕੀਤਾ ਜਾ ਸਕੇ। ਪਰ ਤਜ਼ੁਰਬਾ ਇਹ ਦਰਸਾਉਂਦਾ ਹੈ ਕਿ ਦੇਸ਼ ਵਿਚ ਜਿਸ ਕਿਸੇ ਵੀ ਜਨਤਕ ਖੇਤਰ ਦੇ ਅਦਾਰੇ  ਦਾ ਨਿੱਜੀਕਰਨ ਕੀਤਾ ਗਿਆ ਹੈ, ਉਸਦੀ ਸੇਵਾਵਾਂ ਐਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਉਹ ਗਰੀਬ ਆਦਮੀ ਦੀ ਪਹੁੰਚ ਵਿਚ ਨਹੀਂ ਰਹੀਆਂ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਨਿੱਜੀਕਰਨ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਵਿਰੁੱਧ ਜਬਰਦਸਤ ਸੰਘਰਸ਼ ਚਲਾਇਆ ਜਾਵੇਗਾ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਸੂਬਾ ਪੰਜਾਬ ਦੇ ਹਸਪਤਾਲਾਂ ਵਿਚ ਪੈਰਾ-ਮੈਡੀਕਲ ਕਾਮਿਆਂ, ਨਰਸਾਂ ਅਤੇ ਡਾਕਟਰਾਂ ਦੀਆਂ ਜਥੇਬੰਦੀਆਂ ਵੱਖਰੇ-ਵੱਖਰੇ ਰੂਪ ਵਿਚ ਸਰਕਾਰ ਵਲੋਂ ਜਨਤਕ ਖੇਤਰ ਦੇ ਹਸਪਤਾਲਾਂ ਦੇ ਨਿੱਜੀਕਰਨ ਕਰਨ ਦੀ ਯੋਜਨਾਬੰਦੀ ਵਿਰੁੱਧ ਸੰਘਰਸ਼ ਚਲਾ ਰਹੀਆਂ ਹਨ। ਇਨ੍ਹਾਂ ਜਥੇਬੰਦੀਆਂ ਵਲੋਂ ਇਸ ਸੰਘਰਸ਼ ਨੂੰ ਸਾਂਝੇ ਰੂਪ ਵਿਚ ਚਲਾਉਣ ਲਈ ਯਤਨ ਕੀਤੇ ਜਾ ਰਹੇ ਹਨ। ਸਿਹਤ ਕਾਮਿਆਂ ਵਲੋਂ ਇਸ ਰੈਲੀ ਦੌਰਾਨ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਕਿ ਫੌਰੀ ਰੂਪ ਵਿਚ ਦਿਹਾੜੀਦਾਰ, ਠੇਕੇਦਾਰੀ ਅਧੀਨ ਅਤੇ ਐਡਹਾਕ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਸਰਕਾਰੀ ਖੇਤਰ ਵਿਚ ਠੇਕੇਦਾਰੀ ਪ੍ਰਣਾਲੀ ਅਧੀਨ ਕਾਮਿਆਂ ਨੂੰ ਰੱਖਣ 'ਤੇ ਪਾਬੰਦੀ ਲਾ ਕੇ ਪੱਕੇ ਕਾਮੇ ਰੱਖੇ ਜਾਣ।
ਨੈਸਲੇ ਮਜ਼ਦੂਰਾਂ ਦਾ ਸੰਘਰਸ਼
ਪਾਕਿਸਤਾਨ ਦੇ ਸੂਬਾ ਪੰਜਾਬ ਦੇ ਖਾਨੇਵਾਲ ਸਥਿਤ ਬਹੁਕੌਮੀ ਕੰਪਨੀ ਨੈਸਲੇ ਦੀ ਕਬੀਰਵਾਲਾ ਫੈਕਟਰੀ ਦੇ ਮਜ਼ਦੂਰ ਇਸ ਸਾਲ ਸਤੰਬਰ ਤੋਂ ਸੰਘਰਸ਼ ਕਰ ਰਹੇ ਹਨ ਅਤੇ ਸਰਕਾਰ ਤੇ ਪ੍ਰਬੰਧਕਾਂ ਦੇ ਵਹਿਸ਼ੀ ਦਮਨ ਦਾ ਸ਼ਿਕਾਰ ਬਣ ਰਹੇ ਹਨ। ਇਸ ਫੈਕਟਰੀ ਦੇ ਪ੍ਰਬੰਧਕਾਂ ਨਾਲ 2012 ਵਿਚ ਹੋਏ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਇਹ ਸੰਘਰਸ਼ ਸ਼ੁਰੂ ਹੋਇਆ ਸੀ। ਇਸ ਸਮਝੌਤੇ ਅਨੁਸਾਰ ਠੇਕੇਦਾਰੀ ਪ੍ਰਣਾਲੀ ਅਧੀਨ ਕੰਮ ਕਰ ਰਹੇ ਮਜ਼ਦੂਰਾਂ ਵਿਚੋਂ 588 ਨੂੰ ਇਸ ਸਾਲ ਪੱਕਾ ਕੀਤਾ ਜਾਣਾ ਸੀ ਅਤੇ ਉਨ੍ਹਾਂ ਨੂੰ ਦੇਸ਼ ਦੇ ਕਿਰਤ ਕਾਨੂੰਨਾਂ ਅਨੁਸਾਰ ਤਨਖਾਹਾਂ ਅਤੇ ਹੋਰ ਸਹੂਲਤਾਂ ਦੇਣੀਆਂ ਸਨ। ਜਦੋਂ ਪ੍ਰਬੰਧਕਾਂ ਨੇ ਇਸ ਸਮਝੌਤੇ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਠੇਕੇਦਾਰੀ ਪ੍ਰਣਾਲੀ ਅਧੀਨ ਕੰਮ ਕਰ ਰਹੇ ਫੈਕਟਰੀ ਦੇ ਸਭ ਤੋਂ ਘਟ ਤਨਖਾਹਾਂ ਲੈਣ ਵਾਲੇ ਮਜ਼ਦੂਰਾਂ ਨੇ ਸੰਘਰਸ਼ ਦਾ ਰਾਹ ਫੜਿਆ ਜਿਸਦੇ ਸਿੱਟੇ ਵਜੋਂ ਪ੍ਰਬੰਧਕਾਂ ਨੇ ਇਨ੍ਹਾਂ 800 ਮਜ਼ਦੂਰਾਂ ਦਾ ਗੇਟ ਹੀ ਬੰਦ ਕਰ ਦਿੱਤਾ। ਉਹ ਫੈਕਟਰੀ ਸਾਹਮਣੇ ਧਰਨੇ 'ਤੇ ਬੈਠ ਗਏ। 48 ਦਿਨਾਂ ਬਾਅਦ ਪੁਲਸ ਦੀ ਮਦਦ ਨਾਲ ਇਸ ਧਰਨੇ ਨੂੰ ਸਖਤ ਦਮਨਚੱਕਰ ਚਲਾਉਂਦੇ ਹੋਏ ਉਠਾ ਦਿੱਤਾ ਗਿਆ। ਸਾਡੇ ਦੇਸ਼ ਵਿਚ ਜਿਸ ਤਰ੍ਹਾਂ ਜਪਾਨੀ ਬਹੁਕੌਮੀ ਕੰਪਨੀ ਮਾਰੂਤੀ-ਸਜ਼ੂਕੀ ਦੇ ਮਜ਼ਦੂਰਾਂ 'ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ਸੀ, ਠੀਕ ਉਸੇ ਤਰ੍ਹਾਂ ਇਨ੍ਹਾਂ ਮਜ਼ਦੂਰਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। 2007 ਤੋਂ ਯੂਨੀਅਨ ਦੇ ਚਲੇ ਆ ਰਹੇ ਪ੍ਰਧਾਨ ਮੁਹੰਮਦ ਹੁਸੈਨ ਭੱਟੀ ਨੂੰ 28 ਝੂਠੇ ਦੋਸ਼, ਜਿਨ੍ਹਾਂ ਵਿਚ ਅੱਤਵਾਦੀ ਹੋਣ ਦਾ ਦੋਸ਼ ਵੀ ਸ਼ਾਮਲ ਹੈ, ਲਾ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਉਹ ਪਿਛਲੇ ਇਕ ਮਹੀਨੇ ਤੋਂ ਜੇਲ੍ਹ ਵਿਚ ਹਨ ਜਦੋਂਕਿ ਉਨ੍ਹਾਂ ਨੂੰ 4 ਮਹੀਨੇ ਪਹਿਲਾਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਯੂਨੀਅਨ ਦੇ 89 ਹੋਰ ਕਾਰਕੁੰਨਾਂ ਉਤੇ ਵੀ ਕੇਸ ਦਰਜ ਕਰ ਦਿੱਤੇ ਗਏ ਹਨ। ਇਸ ਦਮਨ ਚੱਕਰ ਦਾ ਹੌਂਸਲੇ ਨਾਲ ਮੁਕਾਬਲਾ ਕਰਦੇ ਹੋਏ ਮਜ਼ਦੂਰਾਂ ਦਾ ਸੰਘਰਸ਼ ਜਾਰੀ ਹੈ।


ਸਪੇਨ ਦੀਆਂ ਆਮ ਚੋਣਾਂ : ਦੋ ਪਾਰਟੀ ਪ੍ਰਣਾਲੀ ਨੂੰ ਪਛਾੜ, ਖੱਬੀ ਧਿਰ ਦੀ ਬੜ੍ਹਤਗਰੀਸ ਦੀ ਤਰ੍ਹਾਂ ਹੀ ਸਾਮਰਾਜੀ ਸੰਸਾਰੀਕਰਨ ਤੋਂ ਪੈਦਾ ਹੋਏ ਪੂੰਜੀਵਾਦੀ ਮੰਦਵਾੜੇ ਦੇ ਸੰਕਟ ਨਾਲ ਜੂਝ ਰਹੇ ਯੂਰਪੀ ਮਹਾਂਦੀਪ ਦੇ ਦੇਸ਼ ਸਪੇਨ ਵਿਚ 20 ਦਸੰਬਰ ਨੂੰ ਹੋਈਆਂ ਆਮ ਚੋਣਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਵਾਰੋ-ਵਾਰੀ ਰਾਜ ਕਰ ਰਹੀਆਂ ਦੋਵੇਂ ਹੀ ਪੂੰਜੀਵਾਦੀ ਪਾਰਟੀਆਂ ਬਹੁਮਤ ਹਾਸਲ ਕਰਨ ਵਿਚ ਅਸਫਲ ਰਹੀਆਂ ਹਨ। 1977 ਵਿਚ ਸਪੇਨ ਵਿਚ ਜਨਰਲ ਫਰੈਂਕੋ ਦੇ ਤਾਨਾਸ਼ਾਹੀ ਰਾਜ ਦਾ ਲੋਕ ਸੰਘਰਸ਼ਾਂ ਦੇ ਸਿੱਟੇ ਵਜੋਂ ਖਾਤਮਾ ਹੋ ਗਿਆ ਸੀ। ਉਸ ਵੇਲੇ ਤੋਂ ਹੀ ਜਮਹੂਰੀ ਢੰਗ ਨਾਲ ਹੋਣ ਵਾਲੀਆਂ ਚੋਣਾਂ ਰਾਹੀਂ ਸੱਜ ਪਿਛਾਖੜੀ ਪਾਪੁਲਰ ਪਾਰਟੀ (ਪੀ.ਪੀ.) ਅਤੇ ਆਪਣੇ ਆਪ ਨੂੰ ਸੋਸ਼ਲਿਸਟ ਕਹਿਣ ਵਾਲੀ ਪਾਰਟੀ ਸਪੈਨਿਸ਼ ਸੋਸ਼ਲਿਸਟ ਵਰਕਰਸ ਪਾਰਟੀ (ਪੀ.ਐਸ.ਉ.ਈ.) ਵਾਰੋ-ਵਾਰੀ ਰਾਜ ਕਰ ਰਹੀਆਂ ਸਨ। 20 ਦਸੰਬਰ ਨੂੰ ਹੋਈਆਂ ਚੋਣਾਂ ਵਿਚ ਇਹ ਦੋਵੇਂ  ਹੀ ਪਾਰਟੀਆਂ ਬਹੁਮਤ ਹਾਸਲ ਕਰਨ ਵਿਚ ਨਾਕਾਮ ਰਹੀਆਂ ਹਨ ਅਤੇ ਦੋ ਨਵੀਆਂ ਪਾਰਟੀਆਂ ਖੱਬੇ ਪੱਖੀ ਪੋਡੇਮੋਸ ਅਤੇ ਸੱਜ ਪਿਛਾਖੜੀ ਪਾਰਟੀ ਸੀਟੀਜਨਸ ਚੋਖੀਆਂ ਵੋਟਾਂ ਹਾਸਲ ਕਰਨ ਵਿਚ ਸਫਲ ਰਹੀਆਂ ਹਨ। ਇਸ ਤਰ੍ਹਾਂ ਸਪੇਨ ਵਿਚ ਦੋ ਪਾਰਟੀ ਹਕੂਮਤ ਦਾ ਖਾਤਮਾ ਹੋ ਗਿਆ ਹੈ। ਆਰਥਕ ਸੰਕਟ ਜਿਹੜਾ ਕਿ ਅਮਰੀਕੀ ਸਾਮਰਾਜ ਤੋਂ ਸ਼ੁਰੂ ਹੋਏ ਪੂੰਜੀਵਾਦੀ ਮੰਦਵਾੜੇ ਦਾ ਸਿੱਟਾ ਸੀ ਅਤੇ ਸਰਕਾਰ ਵਲੋਂ ਉਸਦਾ ਟਾਕਰਾ ਕਰਨ ਲਈ ਅਪਨਾਈਆਂ ਗਈਆਂ ਨੀਤੀਆਂ ਸਦਕਾ ਅਰਥਚਾਰੇ ਵਿਚ ਕੀਤੀਆਂ ਗਈਆਂ ਸਮਾਜਕ ਖਰਚਿਆਂ ਵਿਚ ਕਟੌਤੀਆਂ ਅਤੇ ਹਾਕਮ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਲੋਂ ਕੀਤੇ ਗਏ ਭ੍ਰਿਸ਼ਟਾਚਾਰ ਵਿਰੁੱਧ ਚੱਲੇ ਜਬਰਦਸਤ ਸੰਘਰਸ਼ 'ਚੋਂ ਅਜੇ ਦੋ ਸਾਲ ਪਹਿਲਾਂ ਹੀ ਪੈਦਾ ਹੋਈ ਖੱਬੇ ਪੱਖੀ ਪਾਰਟੀ ਪੋਡੇਮੋਸ ਨੇ 21 ਫੀਸਦੀ ਦੇ ਲਗਭਗ ਵੋਟਾਂ ਲੈਂਦੇ ਹੋਏ ਵੱਡੀ ਜਿੱਤ ਹਾਸਲ ਕੀਤੀ ਹੈ।
ਅਨੁਪਾਤਕ-ਪ੍ਰਣਾਲੀ ਰਾਹੀਂ ਹੋਈਆਂ ਇਨ੍ਹਾਂ ਆਮ ਚੋਣਾਂ ਵਿਚ ਮੌਜੂਦਾ ਹਾਕਮ ਸੱਜ ਪਿਛਾਖੜੀ ਪਾਰਟੀ, ਪੀ.ਪੀ.ਨੂੰ 28.72 ਫੀਸਦੀ ਵੋਟਾਂ ਅਤੇ 350 ਮੈਂਬਰੀ ਸੰਸਦ ਵਿਚ 123 ਸੀਟਾਂ ਹਾਸਲ ਹੋਈਆਂ ਹਨ। ਉਸਨੂੰ 2011 ਨਾਲੋਂ 64 ਸੀਟਾਂ ਅਤੇ ਲਗਭਗ 40 ਲੱਖ ਵੋਟਾਂ ਦਾ ਨੁਕਸਾਨ ਹੋਇਆ ਹੈ। ਦੂਜੇ ਨੰਬਰ 'ਤੇ ਰਹੀ ਹੈ, ਪੀ.ਐਸ.ਉ.ਈ., ਜਿਸਨੂੰ 22 ਫੀਸਦੀ ਵੋਟਾਂ ਅਤੇ 90 ਸੀਟਾਂ ਮਿਲੀਆਂ ਹਨ। 2011 ਨਾਲੋਂ ਉਸਨੂੰ ਵੀ 20 ਸੀਟਾਂ ਅਤੇ 20 ਲੱਖ ਵੋਟਾਂ ਦਾ ਨੁਕਸਾਨ ਹੋਇਆ ਹੈ। ਇਨ੍ਹਾਂ ਦੋਹਾਂ ਹੀ ਪਾਰਟੀਆਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੀ ਸੰਸਦ ਵਿਚ ਇਨ੍ਹਾਂ ਦੋਹਾਂ ਪਾਰਟੀਆਂ ਕੋਲ ਰਲਾਕੇ 73 ਫੀਸਦੀ ਸੀਟਾਂ ਸਨ, ਜਿਹੜੀਆਂ ਹੁਣ ਘੱਟਕੇ 51 ਫੀਸਦੀ ਰਹਿ ਗਈਆਂ ਹਨ।
ਤੀਜੇ ਨੰਬਰ 'ਤੇ ਰਹੀ ਹੈ, ਖੱਬੇ ਪੱਖੀ ਪਾਰਟੀ ਪੋਡੇਮੋਸ, ਜਿਸਨੂੰ 20.66 ਫੀਸਦੀ ਵੋਟਾਂ ਅਤੇ ਸੰਸਦ ਵਿਚ 69 ਸੀਟਾਂ ਮਿਲੀਆਂ ਹਨ। 2011 ਦੀਆਂ ਆਮ ਚੋਣਾਂ ਸਮੇਂ ਇਹ ਹੋਂਦ ਵਿਚ ਹੀ ਨਹੀਂ ਸੀ। ਬਾਅਦ ਵਿਚ ਹੋਈ ਇਕ ਉਪ ਚੋਣ ਇਹ ਜ਼ਰੂਰ ਜਿੱਤੀ ਸੀ। ਆਪਣੀ ਹੋਂਦ ਤੋਂ 4 ਮਹੀਨੇ ਬਾਅਦ ਹੀ ਹੋਈ ਯੂਰਪੀ ਯੂਨੀਅਨ ਦੀ ਸੰਸਦ ਲਈ ਮਈ 2014 ਵਿਚ ਹੋਈ ਚੋਣ ਵਿਚ ਇਸਨੇ 8 ਫੀਸਦੀ ਵੋਟਾਂ ਹਾਸਲ ਕਰਕੇ ਯੂਰਪੀ ਸੰਸਦ ਵਿਚ 5 ਪ੍ਰਤੀਨਿਧ ਭੇਜੇ ਸਨ। ਇਸ ਤਰ੍ਹਾਂ ਸਭ ਤੋਂ ਵੱਡੀ ਜਿੱਤ ਇਸ ਪਾਰਟੀ ਨੂੰ ਹਾਸਲ ਹੋਈ ਹੈ।
ਚੌਥੇ ਨੰਬਰ 'ਤੇ ਰਹੀ ਹੈ, ਸੀਟੀਜੰਸ ਪਾਰਟੀ, ਜਿਹੜੀ ਕਿ ਇਕ ਸੱਜ ਪਿਛਾਖੜੀ ਪਾਰਟੀ ਹੈ। ਇਸਨੂੰ 13.93 ਫੀਸਦੀ ਵੋਟਾਂ ਨਾਲ 40 ਸੀਟਾਂ ਸੰਸਦ ਵਿਚ ਮਿਲੀਆਂ ਹਨ। ਇਹ ਵੀ ਇਕ ਨਵੀਂ ਪਾਰਟੀ ਹੈ, ਪ੍ਰੰਤੂ ਇਹ ਰਾਜਨੀਤਕ ਵਿਸ਼ਲੇਸ਼ਾਂ ਵਲੋਂ ਕੀਤੀਆਂ ਜਾ ਰਹੀਆਂ ਪਸ਼ੀਨਗੋਈਆਂ ਅਤੇ ਕੌਮੀ-ਕੌਮਾਂਤਰੀ ਪੱਧਰ ਤੋਂ ਪ੍ਰਾਪਤ ਸਮਰਥਨ ਦੇ ਬਾਵਜੂਦ ਕਿਤੇ ਪਿੱਛੇ ਰਹਿ ਗਈ ਹੈ।
ਸੰਸਦ ਦੀਆਂ 28 ਸੀਟਾਂ ਹੋਰ ਪਾਰਟੀਆਂ ਨੇ ਜਿੱਤੀਆਂ ਹਨ। ਜਿਨ੍ਹਾਂ ਵਿਚ ਸਭ ਤੋਂ ਵੱਧ 9 ਸੀਟਾਂ ਕੈਟਾਲੋਨੀਆ ਖੇਤਰ ਨੂੰ ਦੇਸ਼ ਤੋਂ ਵੱਖਰਾ ਕਰਨ ਦੀ ਅਲੰਬਰਦਾਰ ਖੱਬੇ ਪਾਰਟੀ ਈ.ਆਰ.ਸੀ. ਨੂੰ ਮਿਲੀਆਂ ਹਨ। ਇਹ ਪਾਰਟੀ ਇਨ੍ਹਾਂ ਚੋਣਾਂ ਵਿਚ ਪੋਡੇਮੋਸ ਦੀ ਸਹਿਯੋਗੀ ਪਾਰਟੀ ਸੀ। ਇਸੇ ਤਰ੍ਹਾਂ 6 ਸੀਟਾਂ ਬਾਸਕ ਨੈਸ਼ਨਲਿਸਟ ਪਾਰਟੀ ਨੂੰ ਮਿਲੀਆਂ ਹਨ। ਇਹ ਪਾਰਟੀ ਵੀ ਬਾਸਕ ਖੇਤਰ ਨੂੰ ਦੇਸ਼ ਨਾਲੋਂ ਵੱਖਰਾ ਕਰਨ ਲਈ ਸੰਘਰਸ਼ ਚਲਾ ਰਹੀ, ਇਕ ਖੱਬੇ ਪੱਖੀ ਪਾਰਟੀ ਹੈ ਅਤੇ ਚੋਣਾਂ ਵਿਚ ਪੋਡੇਮੋਸ ਦੀ ਸਹਿਯੋਗੀ ਸੀ। 8 ਸੀਟਾਂ ਡੈਮੋਕ੍ਰੇਟਿਕ ਐਂਡ ਫਰੀਡਮ ਪਾਰਟੀ ਨੂੰ ਮਿਲੀਆਂ ਹਨ। ਇਸੇ ਤਰ੍ਹਾਂ ਕੈਨੇਰੀਅਨ ਖੇਤਰ ਦੀ ਕੌਮੀ ਪਾਰਟੀ 1 ਸੀਟ ਅਤੇ ਇਕ ਹੋਰ ਛੋਟੀ ਪਾਰਟੀ 2 ਸੀਟਾਂ ਹਾਸਲ ਕਰਨ ਵਿਚ ਸਫਲ ਰਹੀ ਹੈ। ਇਕ ਹੋਰ ਖੱਬੇ ਪੱਖੀ ਗਠਜੋੜ ਆਈ.ਯੂ. ਜਿਸਦੀ ਅਗਵਾਈ ਦੇਸ਼ ਦੀ ਕਮਿਊਨਿਸਟ ਪਾਰਟੀ ਕਰਦੀ ਹੈ, ਵੋਟਾਂ ਤਾਂ 9 ਲੱਖ ਤੋਂ ਵੱਧ ਲੈ ਗਈ ਹੈ, ਪ੍ਰੰਤੂ ਖੇਤਰਾਂ, ਜਿਥੋਂ ਇਸਨੇ ਵੋਟਾਂ ਹਾਸਲ ਕੀਤੀਆਂ ਸਨ ਦੀਆਂ ਸੀਟਾਂ ਘੱਟ ਹੋਣ ਕਰਕੇ ਇਹ ਸਿਰਫ 2 ਸੀਟਾਂ ਹੀ ਹਾਸਲ ਕਰ ਸਕਿਆ ਹੈ। ਜਦੋਂ ਕਿ ਈ.ਆਰ.ਸੀ. 6 ਲੱਖ ਤੋਂ ਕੁੱਝ ਘੱਟ ਵੋਟਾਂ ਹਾਸਲ ਕਰਕੇ ਵੀ 9 ਸੀਟਾਂ ਲੈ ਗਈ ਹੈ।
ਇਸ ਤਰ੍ਹਾਂ, ਇਨ੍ਹਾਂ ਆਮ ਚੋਣਾਂ ਵਿਚ ਕੋਈ ਵੀ ਪਾਰਟੀ ਬਹੁਮਤ ਲੈਣ ਵਿਚ ਸਫਲ ਨਹੀਂ ਹੋ ਸਕੀ ਹੈ। ਦੇਸ਼ ਦੇ ਸੰਵਿਧਾਨ ਮੁਤਾਬਕ, ਸੰਵਿਧਾਨਕ ਮੁਖੀ, ਰਾਜਾ ਫਿਲਿਪ ਛੇਵਾਂ, ਸਭ ਪਾਰਟੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਿਯੁਕਤ ਕਰੇਗਾ। ਇਹ ਪ੍ਰਕਿਰਿਆ ਸੰਸਦ ਦੀ 13 ਜਨਵਰੀ 2016 ਨੂੰ ਹੋਣ ਵਾਲੀ ਪਹਿਲੀ ਬੈਠਕ ਤੋਂ ਬਾਅਦ ਹੀ ਸ਼ੁਰੂ ਹੋ ਸਕੇਗੀ। ਇਸ ਪ੍ਰਧਾਨ ਮੰਤਰੀ ਨੂੰ ਸੰਸਦ ਵਿਚ ਭਰੋਸੇ ਦਾ ਵੋਟ ਪ੍ਰਾਪਤ ਕਰਨਾ ਹੋਵੇਗਾ। ਜੇਕਰ ਉਹ ਇਸ ਵਿਚ ਨਾਕਾਮ ਰਹਿੰਦਾ ਹੈ ਤਾਂ ਹੋਰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾਵੇਗਾ ਜਿਸਨੂੰ ਵੀ ਇਸੇ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ। ਜੇਕਰ ਚੋਣਾਂ ਤੋਂ 2 ਮਹੀਨੇ ਦੇ ਅੰਦਰ-ਅੰਦਰ ਕੋਈ ਸਰਕਾਰ ਨਹੀਂ ਬਣਦੀ ਤਾਂ ਮੁੜ ਚੋਣਾਂ ਕਰਵਾਏ ਜਾਣ ਦੀ ਵਿਵਸਥਾ ਹੈ।
ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਪਾਪੂਲਰ ਪਾਰਟੀ, ਜਿਸਨੇ ਸਭ ਤੋਂ ਵੱਧ 123 ਸੀਟਾਂ ਹਾਸਲ ਕੀਤੀਆਂ ਹਨ ਦੇ ਆਗੂ ਮਾਰੀਆਨੋ ਰਾਜੋਏ ਨੇ ਕਿਹਾ ਕਿ ਉਸਦੀ ਹੀ ਪਾਰਟੀ ਕੋਲ ਇਕ ਸਥਿਰ ਸਰਕਾਰ ਪ੍ਰਦਾਨ ਕਰਨ ਲਈ ਗੱਲਬਾਤ ਕਰਨ ਦਾ ਫਤਵਾ ਅਤੇ ਜ਼ਿੰਮੇਵਾਰੀ ਹੈ। ਇਸ ਲਈ ਉਹ ਦੂਜੀਆਂ ਪਾਰਟੀਆਂ ਨਾਲ ਗੱਲਬਾਤ ਕਰੇਗਾ। ਦੂਜੇ ਪਾਸੇ ਸੰਸਦ ਵਿਚ ਦੂਜੇ ਨੰਬਰ 'ਤੇ ਰਹਿਣ ਵਾਲੀ ਪਾਰਟੀ ਪੀ.ਐਸ.ਉ.ਈ.ਦੇ ਆਗੂ ਪੈਡਰੋ ਸਾਂਚੇਜ ਨੇ ਪੀ.ਪੀ. ਨਾਲ ਰਲਕੇ ਸਰਕਾਰ ਬਨਾਉਣ ਤੋਂ ਸਾਫ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਸਪੇਨ ਦੇ ਲੋਕਾਂ ਨੇ ਇਨ੍ਹਾਂ ਚੋਣਾਂ ਵਿਚ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ''ਹੁਣ ਖੱਬੇ ਪੱਖ ਵੱਲ ਨੂੰ ਵੱਧਣਾ ਚਾਹੀਦਾ ਹੈ।'' ਉਨ੍ਹਾਂ ਅੱਗੇ ਕਿਹਾ ਕਿ ਸੱਜ ਪਿਛਾਖੜ ਨੂੰ ਪਹਿਲਾਂ ਸਰਕਾਰ ਬਨਾਉਣ ਦਾ ਯਤਨ ਕਰਨ ਦਾ ਪੂਰਾ-ਪੂਰਾ ਹੱਕ ਹੈ, ਪ੍ਰੰਤੂ ਉਹ ਰਾਜੋਏ ਦੀ ਅਗਵਾਈ ਵਾਲੀ ਸੱਜ ਪਿਛਾਖੜੀ ਸਰਕਾਰ ਦਾ ਸਾਥ ਨਹੀਂ ਦੇਣਗੇ।
ਤੀਜੀ ਵੱਡੀ ਪਾਰਟੀ, ਖੱਬੇ ਪੱਖੀ ਪੋਡੇਮੋਸ ਦੇ ਆਗੂ ਪਾਬਲੋ ਇਗਲੇਸੀਆਸ ਨੇ ਕਿਹਾ ਕਿ ਉਹ ਸੱਜ ਪਿਛਾਖੜੀ ਪਾਰਟੀ ਪੀ.ਪੀ. ਨੂੰ ਕਿਸੇ ਵੀ ਤਰ੍ਹਾਂ ਸੱਤਾ ਵਿਚ ਨਹੀਂ ਰਹਿਣ ਦੇਣਗੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੀ.ਪੀ. ਅਤੇ ਪੀ.ਐਸ.ਉ.ਈ. ਦੇ ਮਹਾਂਗਠਜੋੜ ਦੀ ਗੱਲ ਕਰ ਰਹੇ ਹਨ, ਉਹ ਇਹ ਭੁੱਲ ਰਹੇ ਹਨ ਕਿ ਹੁਣ ਸਪੇਨ ਵਿਚ ਦੋ ਪਾਰਟੀ ਰਾਜ ਨਹੀਂ ਰਿਹਾ। ਉਨ੍ਹਾਂ ਇਕ ਪ੍ਰੈਸ ਕਾਨਫਰੰਸ ਵਿਚ ਬਿਨਾਂ ਕਿਸੇ ਪਾਰਟੀ ਪ੍ਰਤੀ ਪ੍ਰਤੀਬੱਧਤਾ ਜਾਹਿਰ ਕਰਦਿਆਂ ਕਿਹਾ ਅਸੀਂ ਉਸ ਵੱਲ ਹੱਥ ਵਧਾਵਾਂਗੇ ਜਿਹੜਾ ਵੱਡੀ ਪੱਧਰ ਦੇ ਲੋਕ ਪੱਖੀ ਸੁਧਾਰਾਂ ਵੱਲ ਵਧੇਗਾ। ਇਨ੍ਹਾਂ ਚੋਣਾਂ ਦਾ ਸੰਦੇਸ਼ ਸਪੇਨ ਵਿਚ 'ਇਕ ਨਵੀਂ ਰਾਜਨੀਤਕ ਵਿਵਸਥਾ ਕਾਇਮ ਕਰਨਾ ਹੈ।' ਨਾਲ ਹੀ ਉਨ੍ਹਾਂ ਕਿਸੇ ਵੀ ਸਰਕਾਰ ਵਿਚ ਸ਼ਾਮਲ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ। ਚੌਥੇ ਨੰਬਰ 'ਤੇ ਰਹਿਣ ਵਾਲੀ ਸੱਜ ਪਿਛਾਖੜੀ ਪਾਰਟੀ ਸੀਜੀਜਨਸ ਦੇ ਆਗੂ ਜੋਸ ਮੈਨੁਅਲ ਵਿਲੇਗਾਸ ਦਾ ਕਹਿਣਾ ਹੈ ਕਿ ਦੋਵੇਂ ਪੁਰਾਣੀਆਂ ਪਾਰਟੀਆਂ, ਸੱਜ ਪਿਛਾਖੜੀ ਪੀ.ਪੀ. ਤੇ ਖੱਬੇਪੱਖੀ ਪੀ.ਐਸ.ਉ.ਈ., ਕੋਲ ਹੁਣ ਹੋਰ ਵਧੇਰੇ ਰਾਜ ਕਰਨ ਦਾ ਅਧਿਕਾਰ ਨਹੀਂ ਰਿਹਾ।
ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਪੇਨ ਵਿਚ ਕਿਸਦੀ ਸਰਕਾਰ ਬਣਦੀ ਹੈ, ਕਿਉਂਕਿ ਦੋਵੇਂ ਸੱਜ ਪਿਛਾਖੜੀ ਪਾਰਟੀਆਂ ਪੁਰਾਣੀਆਂ ਪੀ.ਪੀ. ਤੇ ਨਵੀਂ ਸੀਟੀਜਨਸ ਵੀ ਰਲਕੇ ਸਰਕਾਰ ਨਹੀਂ ਬਣਾ ਸਕਦੀਆਂ। ਪੀ.ਐਸ.ਉ.ਈ. ਅਤੇ ਪੋਡੇਮੋਸ ਦੇ ਵੀ ਸਾਂਝ ਕਾਇਮ ਕਰਨ ਵਿਚ ਸਭ ਤੋਂ ਵੱਡੀ ਸਮੱਸਿਆ ਹੈ ਕਿ ਪੀ.ਐਸ.ਉ.ਈ. ਕੈਟਲੋਨੀਆ ਤੇ ਵਾਸਕ ਖੇਤਰਾਂ ਨੂੰ ਦੇਸ਼ ਨਾਲੋਂ ਵੱਖ ਕਰਨ ਦੇ ਸਖਤ ਵਿਰੁੱਧ ਹੈ। ਜਦੋਂਕਿ ਪੋਡੇਮੋਸ ਨੇ ਉਨ੍ਹਾਂ ਖੇਤਰਾਂ ਦੀਆਂ ਇਨ੍ਹਾਂ ਨੂੰ ਵੱਖ ਕਰਨ ਦੀਆਂ ਅਲੰਬਰਦਾਰ ਅਤੇ ਪਿਛਲੇ ਸਮੇਂ ਵਿਚ ਉਥੇ ਆਪਣੇ ਤੌਰ 'ਤੇ ਰਾਏਸ਼ੁਮਾਰੀ ਕਰਵਾਕੇ ਵੱਖ ਕਰਨ ਦਾ ਫਤਵਾ ਹਾਸਲ ਕਰ ਚੁੱਕੀਆਂ ਖੱਬੇ ਪੱਖੀ ਪਾਰਟੀਆਂ ਨਾਲ ਰੱਲਕੇ ਚੋਣਾਂ ਲੜੀ ਹੈ ਅਤੇ ਉਨ੍ਹਾਂ ਦੇ ਵੱਖ ਹੋਣ ਦੀ ਸਮਰਥਕ ਹੈ।
ਇਨ੍ਹਾਂ ਚੋਣਾਂ ਵਿਚ ਸਭ ਤੋਂ ਤੇਜ਼ੀ ਨਾਲ ਉਭਰੀ ਪਾਰਟੀ ਪੋਡੋਮੋਸ, ਦੇਸ਼ ਵਿਚ 2011 ਤੋਂ  ਸ਼ੁਰੂ ਹੋਏ ਨੌਜਵਾਨਾਂ ਦੇ ਅੰਦੋਲਨ, ਜਿਸ ਵਿਚ ਉਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਦੇਸ਼ ਦੀ ਰਾਜਧਾਨੀ ਮੈਡਰਿਡ ਦੇ ਮੁੱਖ ਚੌਰਾਹੇ, ਪੁਏਤਾ ਡੇਲ ਸੋਲ ਵਿਚ ਰਾਤ -ਦਿਨ ਦਾ ਧਰਨਾ ਲਾਇਆ ਸੀ, ਦੀ ਉਪਜ ਹੈ। ਇਹ ਧਰਨਾ ਦੇਸ਼ ਵਿਚ ਫੈਲੇ ਵਿਆਪਕ ਭਰਿਸ਼ਟਾਚਾਰ ਅਤੇ ਸਮਾਜਕ ਖਰਚਿਆਂ ਵਿਚ ਕੀਤੀਆਂ ਜਾ ਰਹੀਆਂ ਕਟੌਤੀਆਂ, ਜਿਨ੍ਹਾਂ ਕਰਕੇ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ 26% ਅਤੇ ਨੌਜਵਾਨਾਂ ਵਿਚ ਬੇਰੁਜ਼ਗਾਰੀ ਦੀ ਦਰ 50% ਤੱਕ ਪੁੱਜ ਗਈ ਸੀ, ਤੋਂ ਪੈਦਾ ਹੋਈ ਬੇਚੈਨੀ ਵਿਰੁੱਧ ਨੌਜਵਾਨਾਂ ਦੇ ਸਖਤ ਗੁੱਸੇ ਦਾ ਪ੍ਰਗਟਾਵਾ ਸੀ। ਇਸ ਅੰਦੋਲਨ ਤੋਂ ਹੀ ਲੰਦਨ ਅਤੇ ਨਿਉਯਾਰਕ ਦੇ ਚਰਚਿਤ 'ਆਕੁਪਾਈ' ਅੰਦੋਲਨ ਪ੍ਰੇਰਤ ਸਨ। ਪੋਡੇਮੋਸ ਦਾ ਗਠਨ 2014 ਦੇ ਸ਼ੁਰੂ ਵਿਚ ਪਾਬਲੋ ਇਗਲੇਸਿਆਸ ਨੇ ਦੇਸ਼ ਦੇ ਕੁੱਝ ਖੱਬੇ ਪੱਖੀ ਯੂਨੀਵਰਸਿਟੀ ਅਧਿਆਪਕਾਂ ਨਾਲ ਰਲਕੇ ਕੀਤਾ ਸੀ। ਉਸਦਾ ਮੰਨਣਾ ਹੈ ਕਿ ਸਪੇਨ ਦਾ ਮੌਜੂਦਾ ਆਰਥਕ ਸੰਕਟ ਦੇਸ਼ ਦੇ ਵਿੱਤੀ ਧਨਾਢਾਂ ਤੇ ਰਾਜਨੀਤਕ ਘਾਗਾਂ ਦੇ ਫਰੇਬ ਦਾ ਸਿੱਟਾ ਹੈ। ਪੋਡੇਮੋਸ ਨੂੰ ਸਭ ਤੋਂ ਵਧੇਰੇ ਸਮਰਥਨ ਵੀ ਸ਼ਹਿਰੀ ਮਜਦੂਰ ਜਮਾਤ ਵਾਲੇ ਖੇਤਰਾਂ ਵਿਚੋਂ ਮਿਲਿਆ ਹੈ। ਇਗਲੇਸਿਆਸ ਸਮੇਤ ਪਾਰਟੀ ਦੀ ਪੂਰੀ ਲੀਡਰਸ਼ਿਪ ਮੂੰਹ-ਹਨੇਰੇ ਹੀ ਸਮਰਥਕਾਂ ਦੀਆਂ ਭੀੜਾਂ ਵਿਚ ਸ਼ਾਮਲ ਹੋ ਗਈ ਸੀ। ਪਾਬਲੋ ਇਗਲੇਸੀਆਸ ਨੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਫਾਸ਼ੀਵਾਦ ਵਿਰੁੱਧ ਸੰਘਰਸ਼, ਮਿਹਨਤਕਸ਼ਾਂ ਤੇ ਔਰਤਾਂ ਦੇ ਸੰਘਰਸ਼ਾਂ ਦਾ ਜ਼ੋਰਦਾਰ ਢੰਗ ਨਾਲ ਵਰਣਨ ਕਰਦਿਆਂ ਆਪਣੇ ਭਾਸ਼ਨ ਨੂੰ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਕੀਤਾ- ''ਅੱਜ ਅਸੀਂ ਸਲਵਾਡੋਰ ਅਲੰਡੇ (1970ਵਿਆਂ ਵਿਚ ਅਮਰੀਕੀ ਸਾਮਰਾਜ ਦੀ ਸ਼ਹਿ 'ਤੇ ਸੱਜ ਪਿਛਾਖੜੀ ਫੌਜੀ ਤਖਤਾਪਲਟ ਵਿਚ ਸ਼ਹੀਦ ਕਰ ਦਿੱਤੇ ਗਏ ਲਾਤੀਨੀ ਅਮਰੀਕੀ ਦੇਸ਼ ਚਿੱਲੀ ਦੇ ਚੁਣੇ ਹੋਏ ਖੱਬੇ ਪੱਖੀ ਰਾਸ਼ਟਰਪਤੀ) ਦੀ ਅਮਰ ਆਵਾਜ਼ ਨੂੰ ਸੁਣ ਸਕਦੇ ਹਾਂ- ਇਤਿਹਾਸ ਸਾਡਾ ਹੈ, ਅਤੇ ਲੋਕ ਹੀ ਹਨ, ਜਿਹੜੇ ਇਸਨੂੰ ਸਿਰਜਦੇ ਹਨ।''
2008 ਵਿਚ ਅਮਰੀਕਾ ਤੋਂ ਸ਼ੁਰੂ ਹੋਏ ਪੂੰਜੀਵਾਦੀ ਮੰਦਵਾੜੇ ਦੇ ਸਭ ਤੋਂ ਵੱਡੇ ਸ਼ਿਕਾਰ ਬਣੇ ਦੱਖਣੀ ਯੂਰਪ ਦੇ ਚਾਰ ਦੇਸ਼ਾਂ ਗਰੀਸ, ਪੁਰਤਗਾਲ, ਇਟਲੀ ਦੇ ਸਪੇਨ ਵਿਚੋਂ ਸਿਰਫ ਇਟਲੀ ਹੀ ਅਜਿਹਾ ਦੇਸ਼ ਰਹਿ ਗਿਆ ਹੈ, ਜਿੱਥੇ ਅਜੇ ਤੱਕ ਖੱਬੇ ਪੱਖੀ ਸ਼ਕਤੀਆਂ ਨੂੰ ਗਿਣਨਯੋਗ ਬੜ੍ਹਤ ਨਹੀਂ ਮਿਲੀ। ਇਨ੍ਹਾਂ ਦੇਸ਼ਾਂ ਵਿਚ 2015 ਵਿਚ ਹੋਈਆਂ ਚੋਣਾਂ ਦੌਰਾਨ ਗਰੀਸ ਵਿਚ ਸਾਈਰੀਜਾ ਨੇ ਤਾਂ ਦੁਬਾਰਾ ਸੱਤਾ ਹਾਸਲ ਕਰ ਲਈ ਹੈ, ਪੁਰਤਗਾਲ ਵਿਚ ਵੀ ਪਿਛਲੇ ਮਹੀਨੇ ਹੋਈਆਂ ਚੋਣਾਂ ਵਿਚ ਖੱਬੀ ਧਿਰ ਨੂੰ ਕਾਫੀ ਬੜ੍ਹਤ ਹਾਸਲ ਹੋਈ ਅਤੇ ਹੁਣ ਪੋਡੇਮੋਸ ਵੀ ਆਪਣੇ ਪਹਿਲੇ ਚੋਣ ਸੰਘਰਸ਼ ਵਿਚ ਹੀ 21 ਫੀਸਦੀ ਵੋਟਾਂ ਹਾਸਲ ਕਰਨ ਵਿਚ ਸਫਲ ਰਹੀ ਹੈ। ਸਾਈਰੀਜ਼ਾ ਦੇ ਤਜ਼ੁਰਬੇ ਤੋਂ ਇਹ ਗੱਲ ਵੀ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਇਹ ਖੱਬੇ ਪੱਖੀ ਪਾਰਟੀਆਂ ਪੂੰਜੀਵਾਦੀ ਪ੍ਰਣਾਲੀ 'ਚ ਸੁਧਾਰਾਂ ਰਾਹੀਂ ਆਪਣੇ ਦੇਸ਼ਾਂ ਦੇ ਲੋਕਾਂ ਦੀਆਂ ਆਸਾਂ-ਉਮੰਗਾਂ ਨੂੰ ਪੂਰਾ ਕਰਨ ਵਿਚ ਸਫਲ ਨਹੀਂ ਹਨ। ਇਸ ਤਰ੍ਹਾਂ ਸ਼ਾਇਦ, ਇਨ੍ਹਾਂ ਸ਼ਕਤੀਆਂ ਦੀ ਬੜ੍ਹਤ ਨੂੰ ਇਨਕਲਾਬੀ ਲੋਕ ਪੱਖੀ ਰਾਜਨੀਤਕ ਪ੍ਰਕਿਰਿਆ ਦੀ ਸ਼ੁਰੂਆਤ ਹੀ ਗਰਦਾਨਿਆ ਜਾ ਸਕਦਾ ਹੈ।     (22.12.2015)

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜਨਵਰੀ 2016)

ਕਹਾਣੀ 
ਸਰਦਾਰ ਜੀ
- ਖਵਾਜਾ ਅਹਿਮਦ ਅੱਬਾਸ
ਲੋਕ ਸਮਝਦੇ ਨੇ ਕਿ ਸਰਕਾਰ ਜੀ ਮਾਰੇ ਗਏ ਨੇ।
ਨਹੀਂ! ਇਹ ਤੇ ਮੇਰੀ ਮੌਤ-ਏ-ਪੁਰਾਣੇ 'ਮੈਂ' ਦੀ ਮੌਤ, ਮੇਰੇ ਜਨੂੰਨ ਦੀ ਮੌਤ, ਓਸ ਨਫ਼ਰਤ ਦੀ ਮੌਤ ਜਿਹੜੀ ਮੇਰੇ ਜ਼ਿਹਨ ਵਿਚ ਸੀ।
ਮੇਰੀ ਐਹ ਮੌਤ ਕਿੰਝ ਹੋਈ?
ਇਹ ਦੱਸਣ ਲਈ ਮੈਨੂੰ ਆਪਣੇ ਪੁਰਾਣੇ ਮੁਰਦਾ 'ਮੈਂ' ਨੂੰ ਇਕ ਵੇਰ ਜੀਂਦਾ ਕਰਨਾ ਪਏਗਾ।
''ਮੇਰਾ ਨਾਂ ਸ਼ੇਖ ਬੁਰਹਾਨ-ਅਲਦੀਨ ਏ -
ਜਦੋਂ ਦਿੱਲੀ ਤੇ ਨਵੀਂ ਦਿੱਲੀ ਵਿਚ ਫਿਰਕੂ ਕਤਲੋ-ਗਾਰਤ ਦਾ ਬਾਜ਼ਾਰ ਗਰਮ ਸੀ ਤੇ ਮੁਸਲਮਾਨਾਂ ਦਾ ਖੂਨ ਸਸਤਾ ਹੋ ਗਿਆ ਤਾਂ ਮੈਂ ਸੋਚਿਆ
'ਵਾਹ ਕਿਸਮਤ!'
ਗਵਾਂਢੀ ਵੀ ਲੱਭਾ ਤੇ ਸਿੱਖ!
ਗਵਾਂਢੀ ਵਾਲਾ ਫਰਜ਼ ਅਦਾ ਕਰਨਾ ਤੇ ਜਾਨ ਬਚਾਉਣਾ ਤੇ ਇਕ ਪਾਸੇ ਪਤਾ ਨਹੀਂ ਕਦੋਂ ਕਿਰਪਾਨ ਖੋਭ ਦੇਵੇ?
ਗਲ ਇਹ ਵੇ ਕਿ ਓਸ ਵੇਲੇ ਤੀਕਰ ਮੈਂ ਸਿੱਖਾਂ ਉਤੇ ਹੱਸਦਾ ਵੀ ਸਾਂ ਤੇ ਉਹਨਾਂ ਕੋਲੋਂ ਡਰਦਾ ਵੀ ਸਾਂ ਅਤੇ ਡਾਢੀ ਨਫਰਤ ਵੀ ਕਰਦਾ ਸਾਂ। ਅੱਜ ਈ ਨਹੀਂ ਬਚਪਨ ਤੋਂ। ਸ਼ਾਇਦ ਮੈਂ ਛੇਆਂ-ਸੱਤਾਂ ਸਾਲਾਂ ਦਾ ਹੋਵਾਂਗਾ ਜਦੋਂ ਮੈਂ ਪਹਿਲੀ ਵਾਰੀ ਕੋਈ ਸਿੱਖ ਵੇਖਿਆ ਸੀ, ਜਿਹੜਾ ਧੁੱਪੇ ਬੈਠਾ ਆਪਣੇ ਵਾਲਾਂ ਨੂੰ ਕੰਘੀ ਕਰ ਰਿਹਾ ਸੀ। ਵੇਖਣ ਸਾਰ ਮੈਂ ਚੀਕਣ ਲੱਗਾ.. ''ਔਹ ਵੇਖੋ! ਔਰਤ ਦੇ ਮੂੰਹ ਤੇ ਕਿੰਡੀ ਲੰਬੀ ਦਾੜ੍ਹੀ ਏ!!''
ਹਾਂ, ਡਰ ਸਿੱਖਾਂ ਤੋਂ ਵੀ ਲੱਗਦਾ ਸੀ ਤੇ ਅੰਗਰੇਜ਼ਾਂ ਤੋਂ ਉਹਨਾਂ ਨਾਲੋਂ ਵੀ ਜਿਆਦਾ। ਪਰ ਅੰਗਰੇਜ਼ ਤੇ ਸਨ ਅੰਗਰੇਜ਼... ਕੋਟ ਪਤਲੂਨ ਪਹਿਨਦੇ ਸਨ, ਜੋ ਮੈਂ ਵੀ ਪਹਿਨਣਾ ਚਾਹੁੰਦਾ ਸਾਂ। 'ਡੈਮ.... ਬਲੈਡੀਫੂਲ'' ਵਾਲੀ ਜ਼ੁਬਾਨ ਬੋਲਦੇ ਸਨ ਜੋ ਮੈਂ ਵੀ ਸਿੱਖਣਾ ਚਾਹੁੰਦਾ ਸਾਂ। ਏਸ ਤੋਂ ਇਲਾਵਾ ਉਹ ਹੁਕਮਰਾਨ ਸਨ ਤੇ ਮੈਂ ਵੀ ਛੋਟਾ ਮੋਟਾ ਹਾਕਮ ਬਣਨ ਦਾ ਖਾਹਿਸ਼ਮੰਦ ਸਾਂ। ਉਹ ਕਾਂਟੇ ਛੁਰੀ ਨਾਲ ਖਾਣਾ ਖਾਂਦੇ ਸੀ ਤੇ ਮੈਂ ਖ਼ੁਦ ਕਾਂਟੇ ਛੁਰੀ ਨਾਲ ਖਾਣਾ ਖਾਣ ਦਾ ਸ਼ੌਕੀਨ ਸਾਂ ਤਾਂ ਜੋ ਲੋਕੀਂ ਮੈਨੂੰ ਵੀ ਤਹਿਜੀਬ ਯਾਫ਼ਤਾ ਤੇ ਸਲੀਕੇ ਵਾਲਾ ਸਮਝਣ। ਪਰ ਸਿੱਖਾਂ ਤੋਂ ਜਿਹੜਾ ਭੈਅ ਆਉਂਦਾ ਸੀ ਉਹ ਨਫ਼ਰਤ ਭਰਿਆ ਸੀ। ਕਿਉਂ ਜੋ ਇਹ ਅਜੀਬ ਦਿੱਖ ਵਾਲੇ ਸੀ ਜੋ ਮਰਦ ਹੋ ਕੇ ਵੀ ਸਿਰ ਦੇ ਵਾਲ ਔਰਤਾਂ ਵਾਂਗੂੰ ਲੰਬੇ-ਲੰਬੇ ਰੱਖਦੇ ਸਨ। ਇਹ ਹੋਰ ਗੱਲ ਏ ਕਿ ਅੰਗਰੇਜ਼ੀ ਫੈਸ਼ਨ ਦੀ ਨਕਲ ਵਿਚ ਸਿਰ ਦੇ ਵਾਲ ਮੁਨਾਉਣਾ ਮੈਨੂੰ ਵੀ ਕੁੱਝ ਪਸੰਦ ਨਹੀਂ ਸੀ ਬੇਸ਼ੱਕ ਅੱਬਾ ਦਾ ਹੁਕਮ ਸੀ 'ਹਰ ਜ਼ੁੰਮੇ ਰਾਤ ਵਾਲੇ ਦਿਨ ਸਿਰ ਦੇ ਵਾਲ ਛੋਟੇ ਕਰਵਾਏ ਜਾਣ'। ਪਰ ਮੈਂ ਤੇ ਵਾਲ ਖੂਬ ਵਧਾ ਰੱਖੇ ਸਨ ਤਾਂ ਜੋ ਹਾਕੀ ਤੇ ਫੁੱਟਬਾਲ ਖੇਡਦਿਆਂ ਹਵਾ ਵਿਚ ਓਵੇਂ ਈ ਉਡਣ ਜਿਵੇਂ ਅੰਗਰੇਜ਼ ਖਿਡਾਰੀਆਂ ਦੇ ਉਡਦੇ ਸਨ। ਭਾਵੇਂ ਅੱਬਾ ਝਿੜਕਦੇ ਤੇ ਕਹਿੰਦੇ.... 'ਕੀ ਔਰਤਾਂ ਵਾਂਗੂੰ ਪਟੇ ਵਧਾ ਰੱਖੇ ਨੇ?' ਖੈਰ ਅੱਬਾ ਤੇ ਹੈ ਸਨ ਦਕਿਆਨੂਸੀ ਖਿਆਲਾਂ ਦੇ ਤੇ ਉਹਨਾਂ ਦੀ ਗੱਲ ਕੌਣ ਸੁਣਦਾ ਸੀ। ਉਹਨਾਂ ਦਾ ਵਸ ਚੱਲਦਾ ਤੇ ਸਿਰ ਮੂੰਹ 'ਤੇ ਉਸਤਰਾ ਫੇਰ ਕੇ ਬਚਪਨ ਵਿਚ ਹੀ ਸਾਡੇ ਚਿਹਰਿਆਂ 'ਤੇ ਦਾੜੀਆਂ ਵਧਾ ਦਿੰਦੇ।
ਮੈਟਰਿਕ ਕਰਨ ਤੋਂ ਬਾਅਦ ਮੈਨੂੰ ਅੱਗੋਂ ਪੜ੍ਹਨ ਲਈ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਭੇਜਿਆ ਗਿਆ। ਕਾਲਜ ਵਿਚ ਜੋ ਪੰਜਾਬੀ ਮੁੰਡੇ ਸਨ, ਅਸੀਂ ਦਿੱਲੀ ਤੇ ਯੂ.ਪੀ. ਵਾਲੇ ਉਨ੍ਹਾਂ ਨੂੰ ਨੀਚ, ਜਾਹਲ ਤੇ ਉਜੱਡ ਸਮਝਦੇ ਸਾਂ.... ਨਾ ਗੱਲ ਕਰਨ ਦੀ ਜਾਚ, ਨਾ ਖਾਣ-ਪੀਣ ਦੀ ਤਾਮੀਜ਼। ਸਲੀਕੇ ਨੂੰ ਤਾਂ ਉਹਨਾਂ ਛੋਹਿਆ ਤੀਕਰ ਵੀ ਨਹੀਂ ਸੀ .... ਨਿਰੇ ਪੁਰੇ ਗੰਵਾਰ, ਲੱਠਬਾਜ਼, ਵੱਡੇ-ਵੱਡੇ ਲੱਸੀ ਦੇ ਗਿਲਾਸ ਪੀਣ ਵਾਲੇ ਭਲਾ ਕਿਉੜੇਦਾਰ ਫਲੂਦੇ ਤੇ ਲਿਪਟਨ ਦੀ ਚਾਹ ਦੀ ਲਜ਼ਤ ਕੀ ਜਾਨਣ? ਜ਼ੁਬਾਨ! ਨਿਹਾਇਤ ਘਟੀਆ, ਗੱਲਾਂ ਕਰਨ ਤੇ ਇਉਂ ਜਾਪੇ ਕਿ ਲੜ ਰਹੇ ਨੇ।
ਅਸੀਂ.... ਤੁਸੀਂ .... ਸਾਡੇ .... ਤੁਹਾਡੇ!!
ਲਾਹੌਰ-ਵਲ-ਵਿਲਾ !! ਤੌਬਾ... ਮੈਂ ਤਾਂ ਹਮੇਸ਼ਾ ਇਨ੍ਹਾਂ ਪੰਜਾਬੀਆਂ ਤੋਂ ਕਤਰਾਉਂਦਾ ਸਾਂ। ਖੁਦਾ ਭਲਾ ਕਰੇ ਸਾਡੇ ਬਾਰਬਟਨ ਸਾਹਿਬ ਦਾ ਇਕ ਉਨ੍ਹਾਂ ਨੇ ਇਕ ਪੰਜਾਬੀ ਨੂੰ ਮੇਰੇ ਕਮਰੇ ਵਿਚ ਜਗਾਹ ਦੇ ਦਿੱਤੀ। ਮੈਂ ਸੋਚਿਆ ਜੇ ਇਕਠੇ ਰਹਿਣਾ ਈ ੲੈ ਤਾਂ ਥੋੜ੍ਹੀ ਬਹੁਤ ਹੱਦ ਤੀਕਰ ਤੇ ਦੋਸਤੀ ਕਰ ਈ ਲਈ ਜਾਵੇ। ਕੁਝ ਦਿਨ੍ਹਾਂ ਵਿਚ ਈ ਸਾਡੀ ਆਪਸ ਵਿਚ ਗੂੜ੍ਹੀ ਬਨਣ ਲੱਗ ਪਈ। ਓਸ ਦਾ ਨਾਂ ਸੀ ਗੁਲਾਮ ਰਸੂਲ, ਰਾਵਲ ਪਿੰਡੀ ਦਾ ਰਹਿਣ ਵਾਲਾ, ਕਾਫ਼ੀ ਮਜ਼ੇਦਾਰ ਆਦਮੀ ਸੀ। ਲਤੀਫ਼ੇ ਖੂਬ ਸੁਣਾਇਆ ਕਰਦਾ ਸੀ।
ਹੁਣ ਤੁਸੀਂ ਕਹੋਗੇ, ਜ਼ਿਕਰ ਤਾਂ ਸ਼ੁਰੂ ਹੋਇਆ ਸੀ ਸਰਦਾਰ ਸਾਹਿਬ ਦਾ ਇਹ ਗੁਲਾਮ ਰਸੂਲ ਕਿੱਧਰੋਂ ਟਪਕ ਪਿਆ? ਪਰ ਅਸਲ ਵਿਚ ਗੁਲਾਮ ਰਸੂਲ ਦਾ ਏਸ ਕਿੱਸੇ ਨਾਲ ਨੇੜੇ ਦਾ ਤੁਅੱਲਕ ਏ। ਗਲ ਇਉਂ ਵੇ ਕਿ ਉਹ ਜਿਹੜੇ ਵੀ ਲਤੀਫ਼ੇ ਸੁਣਾਉਂਦਾ ਆਮ ਤੌਰ 'ਤੇ ਸਿੱਖਾਂ ਬਾਬਤ ਹੀ ਹੁੰਦੇ ਸਨ।
ਕਾਲਜ ਛੱਡਿਆਂ ਕਈ ਸਾਲ ਲੰਘ ਗਏ ਤੇ ਮੈਂ ਪਾੜ੍ਹੇ ਤੋਂ ਕਲਰਕ, ਕਲਰਕ ਤੋਂ ਹੈਡ ਕਲਰਕ ਬਣ ਗਿਆ। ਅਲੀਗੜ੍ਹ ਦਾ ਹੋਸਟਲ ਛੱਡ ਨਵੀਂ ਦਿੱਲੀ ਦੇ ਇਕ ਸਰਕਾਰੀ ਕੁਆਰਟਰ ਵਿਚ ਰਹਿਣ-ਸਹਿਣ ਮਿਲ ਗਿਆ.... ਵਿਆਹ ਹੋ ਗਿਆ.... ਬੱਚੇ ਹੋ ਗਏ .... ਤੇ ਕਿੰਨੀ ਹੀ ਮੁੱਦਤ ਬਾਅਦ ਗੁਲਾਮ ਰਸੂਲ ਦਾ ਇਹ ਕਹਿਣਾ ਯਾਦ ਆਇਆ। ਜਦੋਂ ਇਕ ਸਰਦਾਰ ਸਾਹਿਬ ਮੇਰੇ ਨਾਲ ਦੇ ਕੁਆਰਟਰ ਵਿਚ ਗੁਆਂਢੀ ਬਣਨ ਲਈ ਆਏ। ਇਹ ਰਾਵਲਪਿੰਡੀ ਤੋਂ ਬਦਲੀ ਕਰਵਾ ਕੇ ਆਏ ਸਨ। ਕਿਉਂ ਜੋ ਰਾਵਲਪਿੰਡੀ ਜ਼ਿਲ੍ਹੇ ਵਿਚ ਗੁਲਾਮ ਰਸੂਲ ਦੀ ਪੇਸ਼ੀਨਗੋਈ ਮੁਤਾਬਕ 'ਸਰਦਾਰਾਂ ਦੀ ਹੈਂਕੜ ਚੰਗੀ ਤਰ੍ਹਾਂ ਭੰਨ ਦਿੱਤੀ ਗਈ ਸੀ।' ਮੁਜ਼ਾਹਿਦਾਂ ਨੇ ਉਹਨ੍ਹਾਂ ਦਾ ਸਫਾਇਆ ਕਰ ਦਿੱਤਾ ਸੀ। ਸਾਡੇ ਗੁਆਂਢੀ ਸਰਦਾਰ ਸਾਹਿਬ ਦੀ ਉਮਰ ਸੱਠਾਂ ਵਰ੍ਹਿਆਂ ਦੀ ਹੋਵੇਗੀ, ਦਾੜ੍ਹੀ ਬਿਲਕੁਲ ਸਫੈਦ ਹੋ ਚੁੱਕੀ ਹੋਵੇਗੀ। ਹਾਲਾਂਕਿ ਮੌਤ ਦੇ ਮੂੰਹ ਵਿਚੋਂ ਬਚ ਕੇ ਆਏ ਸਨ ਪਰ ਇਹ ਹਜ਼ਰਤ ਹਰ ਵੇਲੇ ਦੰਦੀਆਂ ਕੱਢ-ਕੱਢ ਕੇ ਹੱਸਦੇ ਹੀ ਰਹਿੰਦੇ ਸਨ। ਸ਼ੁਰੂ-ਸ਼ੁਰੂ ਵਿਚ ਉਹਨਾਂ ਮੈਨੂੰ ਆਪਣੀ ਦੋਸਤੀ ਦੇ ਜਾਲ ਵਿਚ ਫਸਾਉਣਾ ਚਾਹਿਆ ਪਰ ਮੈਂ ਬਹੁਤਾ ਮੂੰਹ ਨਾਂ ਲਾਇਆ।
ਹਾਂ, ਇਕ ਐਤਵਾਰ ਦੀ ਦੁਪਹਿਰ ਆਪਣੀ ਬੀਵੀ ਨੂੰ ਸਿੱਖਾਂ ਦੇ ਕਿੱਸੇ ਸੁਣਾ ਰਿਹਾ ਸਾਂ। ਇਹਦਾ ਅਮਲੀ ਸਬੂਤ ਦੇਣ ਲਈ ਐਨ ਬਾਰਾਂ ਵਜੇ ਮੈਂ ਆਪਣੇ ਨੌਕਰ ਨੂੰ ਗੁਆਂਢੀ ਸਰਦਾਰ ਜੀ ਵੱਲ ਭੇਜਿਆ ਕਿ ਜਰਾ ਪੁੱਛ ਕੇ ਆਵੇ ਪਈ, 'ਕਿੰਨੇ ਵੱਜੇ ਨੇ?'
ਉਨ੍ਹਾਂ ਨੇ ਅਖਵਾ ਦਿੱਤ 'ਬਾਰਾਂ ਵੱਜ ਕੇ ਦੋ ਮਿੰਟ ਹੋਏ ਨੇ।'
ਮੈਂ ਕਿਹਾ 'ਬਾਰਾਂ ਵਜੇ' ਦਾ ਨਾਂ ਲੈਂਦਿਆਂ ਹੀ ਇਹ ਲੋਕ ਘਬਰਾਉਂਦੇ ਨੇ। ਤੇ ਅਸੀਂ ਸਾਰੇ ਖੂਬ ਹੱਸੇ। ਓਸ ਤੋਂ ਬਾਅਦ ਮੈਂ ਕਈ ਵਾਰ ਬੇਵਕੂਫ਼ ਬਣਾਉਣ ਲਈ ਸਰਦਾਰ ਜੀ ਤੋਂ ਪੁੱਛਿਆ 'ਕਿਉਂ! ਸਰਦਾਰ ਜੀ ਬਾਰਾਂ ਵੱਜ ਗਏ?'
ਉਹ ਖਿੜ ਖਿੜਾ ਕੇ ਜੁਆਬ ਦੇਂਦੇ ਜੀ! 'ਸਾਡੇ ਏਥੇ ਚੌਵੀ ਘੰਟੇ ਈ ਬਾਰਾਂ ਵੱਜੇ ਰਹਿੰਦੇ ਨੇ।' ਇਹ ਕਹਿ ਕੇ ਉਹ ਖੂਬ ਹੱਸਦੇ ਜਿਵੇਂ ਇਹ ਬਹੁਤ ਵੱਡਾ ਮਜਾਕ ਹੋਵੇ।
ਮੈਨੂੰ ਸਾਰਿਆਂ ਨਾਲੋਂ ਵੱਧ ਡਰ ਬੱਚਿਆਂ ਵਾਲੇ ਪਾਸਿਓਂ ਸੀ। ਅੱਵਲ ਤਾਂ ਕਿਸੇ ਸਿੱਖ ਦਾ ਇਤਬਾਰ ਈ ਨਹੀਂ, ਕਦੋਂ ਕਿਸੇ ਬੱਚੇ ਦੀ ਧੌਣ ਤੇ ਕਿਰਪਾਨ ਚਲਾ ਦੇਵੇ। ਫਿਰ ਇਹ ਲੋਕ ਤੇ ਰਾਵਲ ਪਿੰਡੀ ਤੋਂ ਆਏ ਸਨ। ਜ਼ਰੂਰ ਦਿਲ ਵਿਚ ਮੁਸਲਮਾਨਾਂ ਲਈ ਕਿੜ ਰੱਖਦੇ ਹੋਣਗੇ ਤੇ ਬਦਲਾ ਲੈਣ ਦੀ ਤਾਕ ਵਿਚ ਹੋਣਗੇ। ਮੈਂ ਬੀਵੀ ਨੂੰ ਤਾਕੀਦ ਕਰ ਦਿੱਤੀ ਸੀ ਕਿ ਬੱਚੇ ਹਰਗ਼ਿਜ ਸਰਦਾਰ ਜੀ ਦੇ ਕੁਆਰਟਰ ਵੱਲ ਨਾ ਜਾਣ ਦਿੱਤੇ ਜਾਣ। ਪਰ ਬੱਚੇ ਤਾਂ ਬੱਚੇ ਈ ਹੁੰਦੇ ਨੇ। ਕੁੱਝ ਦਿਨਾਂ ਬਾਅਦ ਮੈਂ ਵੇਖਿਆ ਕਿ ਸਰਦਾਰ ਜੀ ਦੀ ਨਿੱਕੀ ਕੁੜੀ ਮੋਹਨੀ ਤੇ ਉਹਨਾਂ ਦਾ ਪੋਤਾ ਸਾਡੇ ਬੱਚਿਆਂ ਨਾਲ ਖੇਡ ਰਹੇ ਹਨ। ਇਹ ਬੱਚੀ ਜਿਸ ਦੀ ਉਮਰ ਕੱਦ ਕਾਠ ਤੇ ਸ਼ਕਲ ਤੋਂ ਦਸਾਂ ਕੁ ਸਾਲਾਂ ਦੀ ਸੱਚਮੁੱਚ ਈ ਮੋਹਨੀ ਸੀ। ਗੋਰੀ ਚਿੱਟੀ, ਸੋਹਣੇ ਨੈਣ ਨਕਸ਼ ਤੇ ਬੜੀ ਖੂਬਸੂਰਤ। ਜਦੋਂ ਮੈਂ ਬੱਚਿਆਂ ਨੂੰ ਸਰਦਾਰ ਜੀ  ਦੇ ਬੱਚਿਆਂ ਨਾਲ ਖੇਡਦੇ ਵੇਖਿਆ ਤਾਂ ਮੈਂ ਉਹਨਾਂ ਨੂੰ ਉਥੋਂ ਵਰਜ, ਘਸੀਟਦਾ ਹੋਇਆ ਅੰਦਰ ਲੈ ਆਇਆ ਤੇ ਖੂਬ ਕੁਟਾਪਾ ਚਾੜ੍ਹਿਆ। ਘੱਟੋ ਘੱਟ ਮੇਰੇ ਸਾਹਮਣੇ ਉਹਨਾਂ ਦੀ ਫੇਰ ਕਦੀ ਹਿੰਮਤ ਨਹੀਂ ਹੋਈ ਕਿ ਉਧਰ ਦਾ ਰੁਖ ਕਰਨ।
ਜਦੋਂ ਤੋਂ ਪੱਛਮੀ ਪੰਜਾਬ ਤੋਂ ਭੱਜੇ ਹੋਏ ਸਿੱਖ ਵੱਡੀ ਤਾਦਾਦ ਵਿਚ ਦਿੱਲੀ ਆਉਣੇ ਸ਼ੁਰੂ ਹੋਏ ਸਨ ਉਦੋਂ ਤੋਂ ਈ ਖੂਨ ਖਰਾਬੇ ਤੇ ਫਸਾਦਾਂ ਦੀ ਬੀਮਾਰੀ ਦਾ ਇੱਥੇ ਪਹੁੰਚਣਾ ਵੀ ਯਕੀਨੀ ਜਾਪ ਰਿਹਾ ਸੀ। ਮੇਰੇ ਪਾਕਿਸਤਾਨ ਜਾਣ ਵਿਚ ਅਜੇ ਕੁਝ ਹਫਤਿਆਂ ਦੀ ਦੇਰੀ ਸੀ ਏਸ ਲਈ ਮੈਂ ਆਪਣੇ ਵੱਡੇ ਭਰਾ ਨਾਲ ਬੀਵੀ ਬੱਚਿਆਂ ਨੂੰ ਹਵਾਈ ਜਹਾਜ਼ ਰਾਹੀਂ ਕਰਾਚੀ ਭੇਜ ਦਿੱਤਾ ਤੇ ਖੁਦ ਰੱਬ 'ਤੇ ਭਰੋਸਾ ਕਰ ਕੇ ਟਿਕਿਆ ਰਿਹਾ। ਹਵਾਈ ਜਹਾਜ਼ ਵਿਚ ਸਾਮਾਨ ਤਾਂ ਜ਼ਿਆਦਾ ਨਹੀਂ ਸੀ ਜਾ ਸਕਦਾ ਇਸੇ ਵਜ਼ਾਹ ਤੋਂ ਮੈਂ ਪੂਰੀ ਇਕ ਵੈਗਨ ਬੁੱਕ ਕਰਵਾਈ। ਪਰ ਜਿਸ ਦਿਨ ਸਮਾਨ ਭੇਜਣ ਵਾਲੇ ਸਾਂ ਉਸੇ ਦਿਨ ਸੁਣਿਆ ਕਿ ਪਾਕਿਸਤਾਨ ਜਾਣ ਵਾਲੀਆਂ ਗੱਡੀਆਂ 'ਤੇ ਹਮਲੇ ਹੋ ਰਹੇ ਨੇ। ਇਸੇ ਕਰਕੇ ਸਾਮਾਨ ਘਰ ਵਿਚ ਈ ਪਿਆ ਰਿਹਾ।
'ਪੰਦਰਾਂ ਅਗਸਤ' ਵਾਲੇ ਦਿਨ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ। ਪਰ ਮੈਨੂੰ ਏਸ ਆਜ਼ਾਦੀ ਵਿਚ ਕੋਈ ਦਿਲਚਸਪੀ ਨਹੀਂ ਸੀ। ਮੈਂ ਛੁੱਟੀ ਮਨਾਈ ਤੇ ਦਿਨ ਭਰ ਲੇਟਿਆ 'ਡਾਨ' ਤੇ 'ਪਾਕਿਸਤਾਨ ਟਾਈਮਜ਼' ਪੜ੍ਹਦਾ ਰਿਹਾ। ਦੋਨਾਂ ਅਖਬਾਰਾਂ ਵਿਚ ਏਸ ਨਾਮ ਨਿਹਾਦ ਆਜ਼ਾਦੀ ਦੇ ਚੀਥੜੇ ਉਡਾਏ ਗਏ ਸਨ ਤੇ ਸਾਬਤ ਕੀਤਾ ਗਿਆ ਸੀ ਕਿਸ ਤਰ੍ਹਾਂ ਹਿੰਦੂਆਂ ਤੇ ਅੰਗਰੇਜ਼ਾਂ ਨੇ ਮਿਲ ਕੇ ਮੁਸਲਮਾਨਾਂ ਨੂੰ ਖਤਮ ਕਰਨ ਦੀ ਸਾਜਿਸ਼ ਕੀਤੀ ਏ। ਇਹ ਤਾਂ ਸਾਡੇ ਕਾਇਦੇ ਆਜ਼ਮ ਦਾ ਅਜ਼ਮ ਸੀ ਕਿ ਪਾਕਿਸਤਾਨ ਲੈ ਕੇ ਈ ਰਹੇ। ਹਿੰਦੁਸਤਾਨ ਦੇ ਚੱਪੇ ਚੱਪੇ 'ਚ ਇਸਲਾਮੀ ਹਕੂਮਤ ਦੇ ਨਿਸ਼ਾਨ ਲੱਭਦੇ ਨੇ। ਪਰ ਫਿਰ ਵੀ ਏਸ ਦਿੱਲੀ ਸਗੋਂ ਆਖਿਆ ਜਾਏ ਸ਼ਾਹਜ਼ਹਾਨਾਬਾਦ ਵਿਚ ਹਿੰਦੂ ਸਾਮਰਾਜ ਦਾ ਝੰਡਾ ਬੁਲੰਦ ਕੀਤਾ ਜਾ ਰਿਹਾ ਸੀ।
ਰੋ ਲਉ! ਦਿਲ ਖੋਲ੍ਹ ਕੇ ਐ ਮੇਰੇ ਦੀਦਿਓ.. ਇਹ ਸੋਚ ਕੇ ਮੇਰਾ ਦਿਲ ਭਰ ਆਇਆ ਕਿ ਦਿੱਲੀ ਜੋ ਕਿਸੇ ਜਮਾਨੇ ਵਿਚ ਮੁਸਲਮਾਨਾਂ ਦਾ ਪੱਕਾ ਤਖਤ ਸੀ, ਤਹਿਜ਼ੀਬ ਤੇ ਤਾਲੀਮ ਦਾ ਮੁਨਾਰਾ ਸੀ ਸਾਡੇ ਕੋਲੋਂ ਖੋਹ ਲਈ ਗਈ ਏ ਤੇ ਅਸੀਂ ਪੰਜਾਬ, ਸਿੰਧ ਤੇ ਬਲੋਚਿਸਤਾਨ ਜਿਹੇ ਉਜੱਡ ਤੇ ਪੱਛੜੇ ਹੋਏ ਇਲਾਕੇ ਵਿਚ ਜਬਰਦਸਤੀ ਭੇਜੇ ਜਾ ਰਹੇ ਹਾਂ। ਏਥੇ ਕਿਸੇ ਨੂੰ ਤਹਿਜੀਬੀ ਜ਼ੁਬਾਨ ਉਰਦੂ ਬੋਲਣੀ ਵੀ ਨਹੀਂ ਸੀ ਆਉਂਦੀ, ਜਿੱਥੇ ਸਲਵਾਰਾਂ ਵਰਗਾ ਹਾਸੋਹੀਣਾ ਲਿਬਾਸ ਪਹਿਣਿਆ ਜਾਂਦਾ ਸੀ ਇੱਥੇ ਹਲਕੀ ਫੁਲਕੀ ਚਪਾਤੀ ਦੀ ਬਜਾਏ ਦੋ ਦੋ ਸੇਰਾਂ ਦੀ 'ਮੰਨ' ਖਾਧੀ ਜਾਂਦੀ ਏ। ਫੇਰ ਮੈਂ ਆਪਣੇ ਦਿਲ ਨੂੰ ਤਕੜਾ ਕੀਤਾ ਕਿ 'ਕਾਇਦੇ ਆਜ਼ਮ' ਅਤੇ ਪਾਕਿਸਤਾਨ ਵਾਸਤੇ ਇਹ ਕੁਰਬਾਨੀ ਤਾਂ ਸਾਨੂੰ ਦੇਣੀ ਹੀ ਹੋਵੇਗੀ। ਪਰ ਫੇਰ ਵੀ ਦਿੱਲੀ ਛੱਡ ਕੇ ਜਾਣ ਦੇ ਖਿਆਲ ਨਾਲ ਮਨ ਭਰਿਆ ਹੋਇਆ ਸੀ।
ਇਕ ਦਿਨ ਸਵੇਰ ਵੇਲੇ ਇਹ ਖ਼ਬਰ ਆਈ ਕਿ ਦਿੱਲੀ ਵਿਚ ਵੱਢ-ਟੁੱਕ, ਕਤਲੇ-ਆਮ ਸ਼ੁਰੂ ਹੋ ਗਿਆ ਏ। ਕਰੋਲ ਬਾਗ ਵਿਚ ਮੁਸਲਮਾਨਾਂ ਦੇ ਸੈਂਕੜੇ ਘਰ ਫੂਕ ਦਿੱਤੇ ਗਏ, ਚਾਂਦਨੀ ਚੌਕ ਦੇ ਮੁਸਲਮਾਨਾਂ ਦੀਆਂ ਦੁਕਾਨਾਂ ਲੁੱਟੀਆਂ ਮਿਲੀਆਂ ਹਨ ਤੇ ਹਜ਼ਾਰਾਂ ਦਾ ਸਫਾਇਆ ਹੋ ਗਿਆ। ਇਹ ਸੀ ਕਾਂਗਰਸ ਦੇ ਹਿੰਦੂ ਰਾਜ ਦਾ ਨਮੂਨਾ। ਖੈਰ ਮੈਂ ਸੋਚਿਆ ਪਈ ਨਵੀਂ ਦਿੱਲੀ ਤਾਂ ਮੁੱਦਤ ਤੋਂ ਅੰਗਰੇਜ਼ਾਂ ਦਾ ਸ਼ਹਿਰ ਰਿਹਾ ਏ। ਲਾਰਡ ਮਾਊਂਟਬੇਟਨ ਇੱਥੇ ਰਹਿੰਦੇ ਨੇ, ਕਮਾਂਡਰ-ਇਨ-ਚੀਫ਼ ਇੱਥੇ ਰਹਿੰਦਾ ਏ, ਘੱਟੋ ਘੱਟ ਉਹ ਤਾਂ ਮੁਸਲਮਾਨਾਂ ਨਾਲ ਏਥੇ ਅਜਿਹਾ ਜ਼ੁਲਮ ਨਹੀਂ ਹੋਣ ਦੇਣਗੇ, ਇਹ ਸੋਚ ਕੇ ਮੈਂ ਦਫਤਰ ਵੱਲ ਚਲਾ ਗਿਆ। ਉਸ ਦਿਨ ਮੈਂ ਪਰਾਵੀਡੈਂਟ ਫੰਡ ਦਾ ਹਿਸਾਬ ਕਰਨਾ ਸੀ ਅਤੇ ਦਰਅਸਲ ਇਸੇ ਕਾਰਨ ਮੈਂ ਪਾਕਿਸਤਾਨ ਜਾਣ ਵਿਚ ਦੇਰ ਕੀਤੀ ਸੀ। ਅਜੇ ਗੋਲ ਮਾਰਕੀਟ ਦੇ ਨੇੜੇ ਪਹੁੰਚਿਆ ਹੀ ਸਾਂ ਕਿ ਦਫਤਰ ਦਾ ਇਕ ਹਿੰਦੂ ਉਥੇ ਮਿਲਿਆ। ਉਸ ਨੇ ਕਿਹਾ ਕਿ ''ਕਿੱਧਰ ਜਾ ਰਹੇ ਓ! ਜਾਓ ਵਾਪਸ ਜਾਓ! ਬਾਹਰ ਨਾਂ ਨਿਕਲਣਾ। ਕਨਾਟ ਪੈਲੇਸ ਵਿਚ ਬਲਵਈ ਮੁਸਲਮਾਨਾਂ ਨੂੰ ਮਾਰਦੇ ਪਏ ਨੇ, ''ਮੈਂ ਵਾਪਸ ਭੱਜ ਆਇਆ। ਆਪਣੇ ਓਸ ਕੁਆਰਟਰ ਵਿਚ ਪਹੁੰਚਿਆ ਹੀ ਸਾਂ ਕਿ ਸਰਦਾਰ ਜੀ ਨਾਲ ਮੁੱਠਭੇੜ ਹੋ ਗਈ ਕਹਿਣ ਲੱਗੇ, 'ਸ਼ੇਖ ਜੀ ਫ਼ਿਕਰ ਨਾ ਕਰਨਾ, ਜਦੋਂ ਤੱਕ ਅਸੀਂ ਸਲਾਮਤ ਹਾਂ ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ, ''ਮੈਂ ਸੋਚਿਆ ਇਹਦੀ ਦਾੜ੍ਹੀ ਦੇ ਪਿੱਛੇ ਕਿੰਨਾ ਮਕਰ ਲੁਕਿਆ ਹੋਇਆ ਏ। ਦਿਲ ਵਿਚ 'ਤੇ ਖੁਸ਼ ਹੈ, ਚਲੋ ਚੰਗਾ ਹੋਇਆ, ਮੁਸਲਮਾਨਾਂ ਦਾ ਸਫਾਇਆ ਹੋ ਰਿਹਾ ਏ... ਪਰ ਜਬਾਨੀ ਹਮਦਰਦੀ ਜਤਾ ਕੇ ਮੇਰੇ ਉਤੇ ਅਹਿਸਾਨ ਕਰ ਰਿਹਾ ਏ। ਬਲਕਿ ਸ਼ਾਇਦ ਮੈਨੂੰ ਚਿੜਾਣ ਲਈ ਹੀ ਆਖ ਰਿਹਾ ਹੈ ਕਿਉਂਕਿ ਸਾਰਿਆਂ ਸਕਿਊਰਾਂ ਵਿਚ ਸਗੋਂ ਸੜਕ ਪੁਰ ਵੀ ਮੈਂ ਕੱਲਮ-ਕੱਲਾ ਮੁਸਲਮਾਨ ਸਾਂ।
ਪਰ ਮੈਨੂੰ ਇਹਨਾਂ ਕਾਫ਼ਰਾਂ ਦਾ ਰਹਿਮੋ ਕਰਮ ਨਹੀਂ ਚਾਹੀਦਾ ਮੈਂ ਸੋਚ ਕੇ ਆਪਣੇ ਕੁਆਰਟਰ ਵਿਚ ਆ ਗਿਆ। ਮੈਂ ਮਰਿਆ ਵੀ ਤੇ ਦੱਸ ਵੀਹ ਨੂੰ ਮਾਰ ਕੇ ਮਰਾਂਗਾ। ਸਿੱਧਾ ਆਪਣੇ ਕਮਰੇ ਵਿਚ ਗਿਆ, ਜਿੱਥੇ ਮੇਰੀ ਦੋਨਾਲੀ ਬੰਦੂਕ ਰੱਖੀ ਸੀ। ਜਦੋਂ ਤੋਂ ਫਸਾਦ ਸ਼ੁਰੂ ਹੋਏ ਸਨ, ਮੈਂ ਕਾਰਤੂਸ ਤੇ ਗੋਲੀਆਂ ਦਾ ਵੀ ਕਾਫੀ ਮਾਲ ਜਮ੍ਹਾਂ ਕਰ ਰੱਖਿਆ ਸੀ, ਪਰ ਉਥੇ ਬੰਦੂਕ ਨਾ ਮਿਲੀ। ਸਾਰਾ ਘਰ ਫੋਲ ਮਾਰਿਆ, ਉਸ ਦਾ ਕਿਤੇ ਪਤਾ ਨਾ ਚੱਲਿਆ।
'ਕਿਉਂ ਹਜ਼ੂਰ! ਕੀ ਢੂੰਡਦੇ ਓ ਆਪ?'' ਇਹ ਮੇਰਾ ਮੁਲਾਜ਼ਮ ਮੁਹੰਮਦ ਸੀ। ''ਮੇਰੀ ਬੰਦੂਕ ਕਿੱਥੇ ਵੇ?'' ਮੈਂ ਪੁੱਛਿਆ। ਉਸ ਨੇ ਕੋਈ ਜਵਾਬ ਨਾ ਦਿਤਾ, ਪਰ ਉਸ ਦੇ ਚੇਹਰੇ ਤੋਂ ਸਾਫ ਲੱਗਦਾ ਸੀ ਕਿ ਉਹਨੂੰ ਪਤਾ ਏ, ਸ਼ਾਇਦ ਉਸ ਨੇ ਚੁਰਾਈ ਏ ਜਾਂ ਛੁਪਾਈ ਏ। ''ਬੋਲਦਾ ਕਿਉਂ ਨਹੀਂ?'' ਮੈਂ ਉਹਨੂੰ ਝਿੜਕ ਕੇ ਕਿਹਾ। ਫਿਰ ਹਕੀਕਤ ਦਾ ਪਤਾ ਲੱਗਾ ਕਿ ਮੁਹੰਮਦ ਨੇ ਮੇਰੀ ਬੰਦੂਕ ਚੁਰਾ ਕੇ ਆਪਣੇ ਕੁਝ ਦੋਸਤਾਂ ਨੂੰ ਦੇ ਦਿੱਤੀ ਸੀ, ਜਿਹੜੇ ਦਰਿਆ ਗੰਜ ਵਿਚ ਮੁਸਲਮਾਨਾਂ ਦੀ ਹਿਫ਼ਾਜਤ ਵਾਸਤੇ ਹਥਿਆਰਾਂ ਦਾ ਭੰਡਾਰ ਜਮ੍ਹਾਂ ਕਰ ਰਹੇ ਸਨ।
''ਕਈ ਸੌ ਬੰਦੂਕਾਂ ਨੇ ਸਰਕਾਰ ਸਾਡੇ ਕੋਲ। ਸੱਤ ਮਸ਼ੀਨ ਗੰਨਾਂ, ਦਸ ਰੀਵਾਲਵਰ ਅਤੇ ਇਕ ਤੋਪ। ਕਾਫ਼ਰਾਂ ਨੂੰ ਭੁੰਨ ਕੇ ਰੱਖ ਦਿਆਂਗੇ ਭੁੰਨ ਕੇ।'' ਮੈਂ ਆਖਿਆ, ''ਦਰਿਆ ਗੰਜ ਵਿਚ ਮੇਰੀ ਬੰਦੂਕ ਤੂੰ ਕਾਫ਼ਰਾਂ ਨੂੰ ਭੁੰਨਣ ਲਈ ਦੇ ਆਇਆ ਏਂ ਤੇ ਇਸ ਵਿਚ ਮੇਰੀ ਹਿਫ਼ਾਜ਼ਤ ਕਿਸ ਤਰ੍ਹਾਂ ਹੋਵੇਗੀ? ਮੈਂ ਤੇ ਏਥੇ ਨਿਹੱਥਾ ਕਾਫ਼ਰਾਂ ਦੇ ਘੇਰੇ ਵਿਚ ਫਸਿਆ ਹੋਇਆ ਹਾਂ। ਏਥੇ ਮੈਨੂੰ ਭੁੰਨ ਦਿੱਤਾ ਗਿਆ ਤੇ ਕੌਣ ਜ਼ੁੰਮੇਵਾਰ ਹੋਵੇਗਾ?'' ਮੈਂ ਮੁਹੰਮਦ ਨੂੰ ਕਿਹਾ ਉਹ ਕਿਸੇ ਤਰ੍ਹਾਂ ਛੁਪਦਾ ਛੁਪਾਂਦਾ ਦਰਿਆ ਗੰਜ ਤੱਕ ਜਾਵੇ ਤੇ ਉਥੋਂ ਮੇਰੀ ਬੰਦੂਕ ਤੇ ਸੌ ਦੋ ਸੌ ਕਾਰਤੁਸ ਲੈ ਆਵੇ। ਉਹ ਚਲਿਆ ਗਿਆ, ਪਰ ਮੈਨੂੰ ਯਕੀਨ ਸੀ ਕਿ ਉਹ ਹੁਣ ਪਰਤ ਕੇ ਨਹੀਂ ਆਵੇਗਾ।
ਹੁਣ ਮੈਂ ਘਰ ਵਿਚ ਬਿਲਕੁਲ ਇਕੱਲਾ ਰਹਿ ਗਿਆ ਸੀ। ਸਾਹਮਣੀ ਅੰਗੀਠੀ 'ਤੇ ਮੇਰੀ ਬੀਵੀ ਤੇ ਬੱਚਿਆਂ ਦੀਆਂ ਤਸਵੀਰਾਂ ਬੜੀ ਖਾਮੋਸ਼ੀ ਨਾਲ ਮੈਨੂੰ ਘੂਰ ਰਹੀਆਂ ਸਨ। ਇਹ ਸੋਚ ਕੇ ਮੇਰੀਆਂ ਅੱਖਾਂ ਵਿਚ ਅੱਥਰੂ ਆ ਗਏ ਕਿ ਹੁਣ ਇਹਨਾਂ ਨਾਲ ਕਦੀ ਮੁਲਾਕਾਤ ਹੋਵੇਗੀ ਵੀ ਕਿ ਨਹੀਂ? ਲੇਕਿਨ, ਫਿਰ ਇਹ ਖਿਆਲ ਕਰ ਕੇ ਤਸੱਲੀ ਹੋਈ ਕਿ ਘੱਟੋ ਘੱਟ ਉਹ ਤੇ ਖੈਰੀਅਤ ਨਾਲ ਪਾਕਿਸਤਾਨ ਪਹੁੰਚ ਗਏ ਸਨ। ਕਾਸ਼! ਮੈਂ ਪ੍ਰੋਵੀਡੈਟ ਫੰਡ ਦਾ ਲਾਲਚ ਨਾ ਕੀਤਾ ਹੁੰਦਾ ਤੇ ਪਹਿਲਾਂ ਚਲਾ ਗਿਆ ਹੁੰਦਾ। ਪਰ ਹੁਣ ਪਛਤਾਣ ਨਾਲ ਕੀ ਫਇਦਾ ਹੋ ਸਕਦਾ ਏ?
'ਸਤਿ ਸ਼੍ਰੀ ਅਕਾਲ'......... ਹਰ ਹਰ ਮਹਾਂ ਦੇਵ ਦੂਰ ਤੋਂ ਆਵਾਜ਼ਾਂ ਨੇੜੇ ਆ ਰਹੀਆਂ ਸਨ। ਇਹ ਬਲਵਈ ਸਨ। ਇਹ ਮੇਰੀ ਮੌਤ ਦੇ ਹਰਕਾਰੇ  ਸਨ। ਮੈਂ ਜਖਮੀ ਹਿਰਨ ਦੀ ਤਰ੍ਹਾਂ ਇੱਧਰ ਉਧਰ ਦੇਖਿਆ। ਜਿਹੜਾ ਗੋਲੀ ਖਾ ਚੁੱਕਾ ਹੋਵੇ ਤੇ ਜਿਸ ਦੇ ਪਿੱਛੇ ਸ਼ਿਕਾਰੀ ਕੁੱਤੇ ਲੱਗੇ ਹੋਣ। ਬਚਾਅ ਦੀ ਕੋਈ ਸੂਰਤ ਨਹੀਂ ਸੀ। ਕੁਆਰਟਰ ਦੇ ਬੂਹੇ ਪਤਲੀ ਲੱਕੜੀ ਦੇ ਸਨ ਤੇ ਉਹਨਾਂ ਵਿਚ ਸ਼ੀਸ਼ੇ ਲੱਗੇ ਹੋਏ ਸਨ। ਜੇਕਰ ਮੈਂ ਬੰਦ ਕਰਕੇ ਬੈਠਾ ਵੀ ਰਿਹਾ ਤਾਂ ਦੋ ਮਿੰਟ ਵਿਚ ਬਲਵਈ ਕੁਆਰਟਰ ਤੋੜ ਕੇ ਅੰਦਰ ਆ ਸਕਦੇ ਸੀ।
''ਸਤਿ ਸ਼੍ਰੀ ਅਕਾਲ....... ਹਰ ਹਰ ਮਹਾਂਦੇਵ
ਆਵਾਜ਼ਾਂ ਹੋਰ ਨੇੜੇ ਆ ਰਹੀਆਂ ਸਨ। ਮੇਰੀ ਮੌਤ ਨੇੜੇ ਆ ਰਹੀ ਸੀ। ਏਨੇ ਨੂੰ ਦਰਵਾਜ਼ੇ ਤੇ ਖੜਾਕ ਹੋਇਆ ਸਰਦਾਰ ਜੀ ਦਾਖ਼ਲ ਹੋਏ, ''ਸ਼ੇਖ ਜੀ ਤੁਸੀਂ ਸਾਡੇ ਕੁਆਰਟਰ ਵਿਚ ਆ ਜਾਉ। ਤੇ ਜਲਦੀ ਕਰੋ। ਬਗੈਰ ਸੋਚੇ ਸਮਝੇ, ਅਗਲੇ ਪਲ ਮੈਂ ਸਰਦਾਰ ਜੀ ਦੇ ਬਰਾਂਡੇ ਦੀਆਂ ਚਿਕਾਂ ਦੇ ਪਿੱਛੇ ਸੀ। ਮੌਤ ਦੀ ਗੋਲੀ ਸਰਰ ਕਰਦੀ ਮੇਰੇ ਸਿਰ ਦੇ ਉਤੋਂ ਦੀ ਲੰਘ ਗਈ। ਕਿਉਂਕਿ ਮੈਂ ਦਾਖਲ ਹੀ ਹੋਇਆਂ ਸਾਂ ਤੇ ਇਕ ਲਾਰੀ ਆ ਕੇ ਰੁਕੀ ਤੇ ਇਹਦੇ ਵਿਚੋਂ ਦਸ ਪੰਦਰਾਂ ਨੌਜਵਾਨ ਉਤਰੇ। ਇਹਨਾਂ ਦੇ ਲੀਡਰ ਕੋਲ ਇਕ ਟਾਈਪ ਹੋਈ ਲਿਸਟ ਸੀ। ਕੁਆਰਟਰ ਨੰਬਰ ਅੱਠ.... ਸ਼ੇਖ ਬੁਰਹਾਨ-ਅਲ-ਦੀਨ, ਉਸ ਨੇ ਕਾਗਜ਼ 'ਤੇ ਦੇਖਿਆ ਹੁਕਮ ਦਿੱਤਾ ਤੇ ਇਹ ਸਾਰੇ ਦੇ ਸਾਰੇ ਮੇਰੇ ਕੁਆਰਟਰ 'ਤੇ ਟੁੱਟ ਪਏ। ਮੇਰੀ ਗ੍ਰਹਿਸਥੀ ਦੀ ਦੁਨੀਆਂ ਮੇਰੀਆਂ ਅੱਖਾਂ ਸਾਹਮਣੇ ਉਜੜ ਗਈ... ਲੁੱਟੀ ਗਈ.... ਕੁਰਸੀਆਂ, ਮੇਜਾਂ, ਸੰਦੂਕ, ਤਸਵੀਰਾਂ, ਕਿਤਾਬਾਂ, ਦਰੀਆਂ ਅਤੇ ਗਲੀਚੇ। ਇਥੋਂ ਤੱਕ ਕਿ ਮੈਲੇ ਕੱਪੜੇ ਵੀ। ਹਰ ਚੀਜ਼ ਲਾਰੀ ਵਿਚ ਪੁਚਾ ਦਿੱਤੀ ਗਈ।
ਡਾਕੂ!
ਲੁਟੇਰੇ!!
ਜ਼ਾਲਮ!!!
ਅਤੇ ਇਹ ਸਰਦਾਰ ਜੀ ਜਿਹੜੇ ਹਮਦਰਦੀ ਜਤਾ ਕੇ ਮੈਨੂੰ ਇੱਥੇ ਲਿਆਏ ਸਨ, ਇਹ ਕਿਹੜੇ ਘੱਟ ਲੁਟੇਰੇ ਸਨ?
ਬਾਹਰ ਜਾ ਕੇ ਬਲਵਈਆਂ ਨੂੰ ਕਹਿਣ ਲੱਗੇ ''ਠਹਿਰੋ! ਸਾਹਿਬ! ਇਸ ਘਰ ਤੇ ਸਾਡਾ ਹੱਕ ਜ਼ਿਆਦਾ ਏ, ਸਾਨੂੰ ਵੀ ਇਸ ਲੁੱਟ ਵਿਚੋਂ ਹਿੱਸਾ ਮਿਲਣਾ ਚਾਹੀਦਾ ਏ।'' ਅਤੇ ਇਹ ਕਹਿ ਕੇ ਉਹਨਾਂ ਨੇ ਪੁੱਤਰ ਧੀ ਵੱਲ ਇਸ਼ਾਰਾ ਕੀਤਾ ਅਤੇ ਉਹ ਵੀ ਲੁੱਟ ਵਿਚ ਸ਼ਾਮਲ ਹੋ ਗਏ। ਕੋਈ ਮੇਰੀ ਪਤਲੂਨ ਉਠਾ ਕੇ ਚਲਿਆ ਆ ਰਿਹਾ ਹੈ, ਕੋਈ ਸੂਟਕੇਸ, ਕੋਈ ਮੇਰੀ ਬੀਵੀ-ਬੱਚਿਆਂ ਦੀਆਂ ਤਸਵੀਰਾਂ ਵੀ ਲਿਆ ਰਿਹਾ ਹੈ। ਅਤੇ ਇਹ ਸਭ ਕੁੱਝ ਨਾਲੋ-ਨਾਲ ਸਿਧਾ ਅੰਦਰ ਕਮਰੇ ਵਿਚ ਜਾ ਰਿਹਾ ਸੀ।
ਅੱਛਾ ਸਰਦਾਰ! ਜਿਊਂਦਾ ਰਿਹਾ ਤੇ ਤੈਨੂੰ ਸਮਝਾਂਗਾ। ਪਰ ਇਸ ਵਕਤ ਮੈਂ ਕੁਸਕ ਵੀ ਨਹੀਂ ਸਾਂ ਸਕਦਾ। ਫਸਾਦੀ ਜਿਹੜੇ ਸਾਰੇ ਦੇ ਸਾਰੇ ਹਥਿਆਰਬੰਦ ਸਨ, ਮੇਰੇ ਕੁੱਝ ਕਦਮਾਂ ਦੇ ਫਾਸਲੇ 'ਤੇ ਸਨ, ਜੇ ਇਹਨਾਂ ਨੂੰ ਕਿਤੇ ਪਤਾ ਲੱਗ ਗਿਆ ਕਿ ਮੈਂ ਇੱਥੇ ਹਾਂ......
''ਜ਼ਰਾ ਅੰਦਰ ਆ ਤੇ ਸਹੀ।''
ਅਚਾਨਕ ਮੈਂ ਵੇਖਿਆ ਕਿ ਸਰਦਾਰ ਜੀ ਨੰਗੀ ਕਿਰਪਾਨ ਹੱਥ ਵਿਚ ਲੈ ਕੇ ਮੈਨੂੰ ਅੰਦਰ ਬੁਲਾ ਰਹੇ ਨੇ। ਮੈਂ ਇਕ ਵਾਰੀ ਇਸ ਭਿਆਨਕ ਚੇਹਰੇ ਨੂੰ ਵੇਖਿਆ ਜਿਹੜਾ ਲੁੱਟਮਾਰ ਦੀ ਨੱਠਾ ਭੱਜੀ ਵਿਚ ਹੋਰ ਵੀ ਖੌਫ਼ਨਾਕ ਹੋ ਗਿਆ ਸੀ। ਤੇ ਫੇਰ ਕਿਰਪਾਨ ਨੂੰ, ਜਿਸ ਦੀ ਚਮਕੀਲੀ ਧਾਰ ਮੈਨੂੰ ਮੌਤ ਦੀ ਦਾਅਵਤ ਦੇ ਰਹੀ ਸੀ। ਬਹਿਸ ਕਰਨ ਦਾ ਮੌਕਾ ਨਹੀਂ ਸੀ। ਜੇ ਕਰ ਮੈਂ ਕੁੱਝ ਬੋਲਿਆ ਤਾਂ ਬਲਵਾਈਆਂ ਨੇ ਸੁਣ ਲਿਆ ਤੇ ਗੋਲੀ ਮੇਰੇ ਸੀਨਿਓਂ ਪਾਰ ਹੋਵੇਗੀ। ਕਿਰਪਾਨ ਤੇ ਬੰਦੂਕ ਵਿਚੋਂ ਇਕ ਨੂੰ ਪਸੰਦ ਕਰਨਾ ਸੀ। ਮੈਂ ਸੋਚਿਆ ਸੀ ਕਿ ਇਹਨਾਂ ਦਸ ਬੰਦੂਕਬਾਜ਼ ਬਲਵਈਆਂ ਤੋਂ ਕਿਰਪਾਨ ਵਾਲਾ ਬੁੱਢਾ ਚੰਗਾ ਹੈ। ਮੈਂ ਕਮਰੇ ਵਿਚ  ਚਲਾ ਗਿਆ, ਝਿਜਕਦਾ ਹੋਇਆ, ਖਾਮੋਸ਼।
'ਇੱਥੇ ਨਹੀਂ ਉਸ ਅੰਦਰ ਆਓ!'
ਮੈਂ ਅੰਦਰ ਦੇ ਕਮਰੇ ਵਿਚ ਚਲਿਆ ਗਿਆ। ਜਿਵੇਂ ਬੱਕਰਾ ਕਸਾਈ ਦੇ ਨਾਲ ਹਲਾਲਖਾਨੇ ਵਿਚ ਦਾਖਲ ਹੁੰਦਾ ਹੈ। ਮੇਰੀਆਂ ਅੱਖਾਂ ਕਿਰਪਾਨ ਦੀ ਧਾਰ ਨਾਲ ਚੁੰਧਿਆ ਰਹੀਆਂ ਸਨ।
''ਇਹ ਲਉ ਆਪਣੀਆਂ ਚੀਜ਼ਾਂ ਸੰਭਾਲੋ।'' ਇਹ ਕਹਿ ਕੇ ਸਰਦਾਰ ਜੀ ਨੇ ਉਹ ਸਾਰਾ ਸਾਮਾਨ ਮੇਰੇ ਸਾਹਮਣੇ ਰੱਖ ਦਿੱਤਾ, ਜਿਹੜਾ ਉਹਨਾਂ ਨੇ ਤੇ ਉਹਨਾਂ ਦੇ ਬੱਚਿਆਂ ਨੇ ਝੂਠ-ਮੂਠ ਦੀ ਲੁੱਟ ਵਿਚੋਂ ਹਾਸਲ ਕੀਤਾ ਸੀ।
ਸਰਦਾਰਨੀ ਬੋਲੀ, ''ਬੇਟਾ ਅਸੀਂ ਤੇ ਤੇਰਾ ਕੁਝ ਵੀ ਸਾਮਾਨ ਨਹੀਂ ਬਚਾ ਸਕੇ।'' ਮੈਂ ਕੋਈ ਜਵਾਬ ਨਾ ਦੇ ਸਕਿਆ।
ਏਨੇ ਵਿਚ ਬਾਹਰੋਂ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਬਲਵਈ ਮੇਰੀ ਲੋਹੇ ਦੀ ਅਲਮਾਰੀ ਬਾਹਰ ਕੱਢ ਰਹੇ ਸਨ ਤੇ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ''ਇਸ ਦੀਆਂ ਚਾਬੀਆਂ ਮਿਲ ਜਾਂਦੀਆਂ ਤੇ ਸਾਰਾ ਕੰਮ ਸੌਖਾ ਹੋ ਜਾਂਦਾ?''
''ਚਾਬੀਆਂ ਤੇ ਇਹਦੀਆਂ ਪਾਕਿਸਤਾਨ ਚੋਂ ਮਿਲਣਗੀਆਂ।'' ''ਨੱਠ ਗਿਆ ਨਾ। ਡਰਪੋਕ ਕਿਤੋਂ ਦਾ। ਮੁਸਲਮਾਨ ਦਾ ਬੱਚਾ ਸੀ। ਮੁਕਾਬਲਾ ਤੇ ਕਰਦਾ।''
ਨੰਨ੍ਹੀ ਮੋਹਨੀ ਮੇਰੀ ਬੀਵੀ ਦੇ ਚੰਦ ਰੇਸ਼ਮੀ ਕਮੀਜ਼ਾਂ ਤੇ ਗਰਾਰੇ ਨਾ ਜਾਣੇ ਕਿਸੇ ਤੋਂ ਖੋਹ ਰਹੀ ਸੀ ਤੇ ਉਸ ਨੇ ਇਹ ਸੁਣਿਆ ਉਹ ਬੋਲੀ ''ਤੁਸੀਂ ਬੜੇ ਬਹਾਦਰ ਹੋ। ਸ਼ੇਖ ਜੀ! ਡਰਪੋਕ ਕਿਉਂ ਹੋਣ ਲੱਗੇ। ਉਹ ਤੇ ਕੋਈ ਪਾਕਿਸਤਾਨ ਨਹੀਂ ਗਏ।''
'ਨਹੀਂ ਗਿਆ ਤੇ ਇੱਥੋਂ ਕਿਤੇ ਮੂੰਹ ਕਾਲਾ ਕਰ ਗਿਆ ਹੋਵੇਗਾ।''
'ਮੂੰਹ ਕਾਲਾ ਕਿਉਂ ਕਰਦੇ, ਉਹ ਤੇ ਸਾਡੇ ਕੋਲ ਨੇ।''
ਮੇਰੇ ਦਿਲ ਦੀ ਹਰਕਤ ਇਕ ਪਲ ਲਈ ਬੰਦ ਹੋ ਗਈ। ਬੱਚੀ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਈ ਚੁੱਪ ਹੋ ਗਈ। ਪਰ ਇਹਨਾਂ ਬਲਵਈਆਂ ਲਈ ਕਾਫ਼ੀ ਸੀ। ਸਰਦਾਰ ਜੀ 'ਤੇ ਜਿਵੇਂ ਖੂਨ ਸਵਾਰ ਹੋ ਗਿਆ। ਉਹਨਾਂ ਮੈਨੂੰ ਅੰਦਰ ਦੇ ਕਮਰੇ ਵਿਚ ਬੰਦ ਕਰਕੇ ਕੁੰਡੀ ਲਾ ਦਿੱਤੀ। ਆਪਣੇ ਬੇਟੇ ਦੇ ਹੱਥ ਵਿਚ ਕ੍ਰਿਪਾਨ ਦਿੱਤੀ ਤੇ ਖ਼ੁਦ ਬਾਹਰ ਨਿਕਲ ਗਏ, ਬਾਹਰ ਕੀ ਹੋਇਆ ਇਹ ਮੈਨੂੰ ਚੰਗੀ ਤਰ੍ਹਾਂ ਪਤਾ ਨਹੀਂ। ਥੱਪੜਾਂ ਦੀ ਆਵਾਜ਼... ਫੇਰ ਮੋਹਨੀ ਦੇ ਰੋਣ ਦੀ ਆਵਾਜ਼ ਤੇ ਇਸ ਤੋਂ ਬਾਅਦ ਸਰਦਾਰ ਜੀ ਦੀ ਆਵਾਜ਼, ਪੰਜਾਬੀ ਗਾਹਲਾਂ! ਕੁੱਝ ਸਮਝ ਵਿਚ ਨਾ ਆਇਆ ਕਿ ਕਿਹਨੂੰ ਗਾਲ੍ਰਾਂ ਦੇ ਰਹੇ ਨੇ ਤੇ ਕਿਉਂ? ਮੈਂ ਚਾਰੋਂ ਪਾਸੇ ਬੰਦ ਸੀ, ਇਸ ਲਈ ਠੀਕ ਸੁਣਾਈ ਨਹੀਂ ਦਿੱਤਾ ਸੀ। ਅਤੇ ਫੇਰ... ਗੋਲੀ ਚੱਲਣ ਦੀ ਆਵਾਜ਼.... ਸਰਦਾਰਨੀ ਦੀ ਚੀਕ।
ਲਾਰੀ ਰਵਾਨਾ ਹੋਣ ਦੀ ਗੜਗੜਾਹਟ ਤੇ ਫਿਰ ਸਾਰੇ ਏਰੀਏ 'ਚ ਜਿਵੇਂ ਚੁੱਪ ਛਾ ਗਈ। ਜਦੋਂ ਮੈਨੂੰ ਕਮਰੇ ਦੀ ਕੈਦ 'ਚੋਂ ਕੱਢਿਆ ਗਿਆ ਤੇ ਸਰਦਾਰ ਜੀ ਪਲੰਘ ਤੇ ਪਏ ਸਨ ਅਤੇ ਉਹਨਾਂ ਦੇ ਸੀਨੇ ਦੇ ਨੇੜੇ ਸਫੈਦ ਕਮੀਜ਼ ਖੂਨ ਨਾਲ ਲਾਲ ਹੋ ਰਹੀ ਸੀ। ਇਹਨਾਂ ਦਾ ਮੁੰਡਾ ਗਵਾਂਢੀਆਂ ਦੇ ਘਰ ਤੋਂ ਟੈਨੀਫੋਨ ਕਰ ਰਿਹਾ ਸੀ।
'ਸਰਦਾਰ ਜੀ, ਇਹ ਤੁਸੀਂ ਕੀ ਕੀਤਾ।'' ਮੇਰੇ ਮੂੰਹੋਂ ਪਤਾ ਨਹੀਂ ਇਹ ਸ਼ਬਦ ਕਿਵੇਂ ਨਿਕਲੇ।
''ਸਰਦਾਰ ਜੀ ਇਹ ਤੁਸੀਂ ਕੀ ਕੀਤਾ ਏ।''
''ਮੈਂ ਕਰਜ਼ਾ ਉਤਾਰਨਾ ਸੀ ਬੇਟਾ। ਕਰਜ਼ਾ? ਹਾਂ ਰਾਵਲਪਿੰਡੀ ਵਿਚ ਤੁਹਾਡੇ ਵਰਗੇ ਹੀ ਇਕ ਮੁਸਲਮਾਨ ਨੇ ਆਪਣੀ ਜਾਨ ਦੇ ਕੇ ਮੇਰੇ ਘਰ ਵਾਲਿਆਂ ਦੀ ਜਾਨ ਤੇ ਇੱਜ਼ਤ ਬਚਾਈ ਸੀ।''
''ਕੀ ਨਾਂ ਸੀ ਉਸ ਦਾ ਸਰਦਾਰ ਜੀ?''
''ਗੁਲਾਮ ਰਸੂਲ!''
''ਗੁਲਾਮ ਰਸੂਲ।''
ਅਤੇ ਮੈਨੂੰ ਇੰਝ ਮਾਲੂਮ ਹੋਇਆ ਜਿਵੇਂ ਕਿਸਮਤ ਨੇ ਮੇਰੇ ਨਾਲ ਧੋਖਾ ਕੀਤਾ ਹੋਵੇ। ਦੀਵਾਰ ਤੇ ਲਟਕੇ ਹੋਏ ਘੰਟੇ ਨੇ ਬਾਰਾਂ ਵਜਾਣੇ ਸ਼ੁਰੂ ਕੀਤੇ, ਇਕ, ਦੋ, ਤਿੰਨ, ਚਾਰ... ਪੰਜ।
ਸਰਦਾਰ ਜੀ ਦੀਆਂ ਨਜ਼ਰਾਂ ਘੰਟੇ ਵੱਲ ਫਿਰ ਗਈਆਂ ਜਿਵੇਂ ਮੁਸਕਰਾ ਰਹੇ ਹੋਣ ਤੇ ਮੈਨੂੰ ਆਪਣਾ ਦਾਦਾ ਯਾਦ ਆ ਗਿਆ ਜਿਨ੍ਹਾਂ ਦੀ ਕਈ ਫੁਟ ਲੰਮੀ ਦਾੜ੍ਹੀ ਸੀ। ਸਰਦਾਰ ਜੀ ਦੀ ਸ਼ਕਲ ਉਹਨਾਂ ਨਾਲ ਕਿੰਨੀ ਮਿਲਦੀ ਸੀ। ਛੇ ... ਸੱਤ.... ਅੱਠ...ਨੌ.... ਜਿਵੇਂ ਓਹ ਹੱਸ ਰਹੇ ਹੋਣ। ਸਫੈਦ ਦਾੜ੍ਹੀ ਅਤੇ ਸਿਰ ਦੇ ਖੁੱਲ੍ਹੇ ਵਾਲਾਂ ਨੇ ਚਿਹਰੇ ਦੇ ਆਲੇ ਦੁਆਲੇ ਇਕ ਰੂਹਾਨੀ ਜਲੌਅ ਜਿਹਾ ਬਣਾਇਆ ਹੋਇਆ ਸੀ। ਦਸ... ਗਿਆਰਾਂ..... ਬਾਰ੍ਹਾਂ.... ਜਿਵੇਂ ਉਹ ਕਹਿ ਰਹੇ ਹੋਣ, 'ਜੀ ਅਸਾਂ ਦੇ ਤਾਂ ਚੌਵ੍ਹੀ ਘੰਟੇ ਬਾਰਾਂ ਵਜੇ ਰਹਿੰਦੇ ਨੇ।''
ਫਿਰ ਉਹ ਨਜ਼ਰਾਂ ਹਮੇਸ਼ਾਂ ਲਈ ਬੰਦ ਹੋ ਗਈਆਂ।
ਅਤੇ ਮੇਰੇ ਕੰਨਾਂ ਵਿਚ ਗੁਲਾਮ ਰਸੂਲ ਦੀ ਆਵਾਜ਼ ਬਹੁਤ ਦੂਰ ਤੋਂ ਆਈ ''ਮੈਂ ਨਈਂ ਸੀ ਕਹਿੰਦਾ ਕਿ ਬਾਰ੍ਹਾਂ ਵਜੇ ਇਹਨਾਂ ਸਿੱਖਾਂ ਦੀ ਅਕਲ ਮਾਰੀ ਜਾਂਦੀ ਏ ਏਹ ਕੋਈ ਨਾ ਕੋਈ ਬੇਵਕੂਫੀ ਕਰ ਬੈਠਦੇ ਨੇ। ਹੁਣ ਇਹਨਾਂ ਸਰਦਾਰ ਜੀ ਨੂੰ ਈ ਵੇਖੋ ਨਾ...! ਇਕ ਮੁਸਲਮਾਨ ਦੀ ਖਾਤਰ ਆਪਣੀ ਜਾਨ ਦੇ ਦਿਤੀ ਏ!!''
ਪਰ ਇਹ ਸਰਦਾਰ ਜੀ ਨਹੀਂ ਮਰੇ ਮੈਂ ਮਰਿਆ ਸਾਂ। 
ਅਨੁਵਾਦ : ਡਾ. ਨਿਰਮਲ ਸਿੰਘ 



ਕਵਿਤਾ
- ਬਾਬਾ ਨਜ਼ਮੀਸੱਚੇ ਲੋਕ
ਸਾਨੂੰ ਹਿੰਮਤ ਬਖਸ਼ਣ ਵਾਲ਼ੇ
ਸਾਨੂੰ ਚਾਨਣ ਵੰਡਣ ਵਾਲ਼ੇ,
ਸਾਨੂੰ ਮੰਜ਼ਿਲ ਦੱਸਣ ਵਾਲ਼ੇ
ਸਾਡੀ ਔਕੜ ਬੁੱਝਣ ਵਾਲ਼ੇ
ਵਿਚ ਮੈਦਾਨੇ ਗੱਜਣ ਵਾਲ਼ੇ
ਸੱਚ ਹਮੇਸ਼ਾ ਬੋਲਣ ਵਾਲ਼ੇ
ਪੱਕਾ ਪੂਰਾ ਤੋਲਣ ਵਾਲ਼ੇ
ਹਰ ਜ਼ਾਲਿਮ ਦੀ ਹਿੱਕ ਦੇ ਉਤੇ
ਗੋਲੀ ਵਾਂਗੂੰ ਵੱਜਣ ਵਾਲ਼ੇ
    ਸ਼ੀਸ਼ੇ ਦੇ ਰਖਵਾਲੇ ਲੋਕ
    ਚਾਨਣ ਦੇ ਮਤਵਾਲੇ ਲੋਕ
    ਲੋਕਾਂ ਵਿਚ ਨਿਰਾਲੇ ਲੋਕ
    ਸੂਰਜ ਚੰਨ ਤੇ ਤਾਰੇ ਲੋਕ
    ਫੁੱਲਾਂ ਵਰਗੇ ਪਿਆਰੇ ਲੋਕ
    ਸਾਡੀ ਖਾਤਰ ਨਾਲ ਯਜ਼ੀਦਾਂ*
    ਆਪਣੇ ਸਿੰਗ ਫਸਾਵਣ ਵਾਲ਼ੇ
    ਸੁੱਤੇ ਲੇਖ ਜਗਾਵਨ ਵਾਲ਼ੇ
    ਮੇਰੇ ਦੇਸ ਦਿਓ ਵਸਨੀਕੋ
    ਗਲ਼ੀਆਂ ਵਿਚ ਬਜ਼ਾਰਾਂ ਚੀਕੋ।
 ਇਹਨਾਂ ਜਿਹੜੇ ਸੱਦੇ ਦਿੱਤੇ
ਆਪਣੇ ਆਪਣੇ ਦਿਲ 'ਤੇ ਲੀਕੋ
'ਫ਼ੈਜ਼', 'ਫਿਰਾਕ' ਤੇ 'ਜ਼ਾਲਬ' ਵਰਗੇ
'ਸਿਬਤੇ' 'ਜੋਸ਼' ਤੇ 'ਦਾਮਨ' ਵਰਗੇ,
ਕਿਧਰੇ ਲੋਕ 'ਅਤਾ' ਜਹੇ ਸਾਡੇ
ਧਰਤੀ ਦੇ ਘਣਛਾਵੇਂ ਰੁੱਖ
ਹੌਲੀ ਹੌਲੀ ਸੁੱਕਦੇ ਜਾਂਦੇ।
ਧਰਤੀ ਉਤੋਂ ਮੁੱਕਦੇ ਜਾਂਦੇ।
'ਨ੍ਹੇਰੇ' ਵਿਹੜੇ ਢੁੱਕਦੇ ਜਾਂਦੇ।
    ਉਠੋ ਅਸੀਂ ਵੀ ਇਹਨਾਂ ਵਾਂਗੂੰ
    ਆਪਣੇ ਨਾਲ ਯਜ਼ੀਦਾਂ* ਲੜੀਏ
    ਬਣ ਕੇ ਅਸੀਂ ਸਪੇਰੇ ਲੋਕੋ
    ਇਸ ਧਰਤੀ ਦੇ ਫਨੀਅਰ ਫੜੀਏ।
(*ਯਜ਼ੀਦ = ਮੱਕਾਰ)

ਡੀ.ਡੀ.ਸੀ.ਏ. ਸਕੈਂਡਲ ਬਨਾਮ ਵਿੱਤ ਮੰਤਰੀ ਅਰੁਨ ਜੇਤਲੀ

ਸੰਪਾਦਕੀ ਟਿੱਪਣੀ

ਸਾਡੇ ਦੇਸ਼ ਦੀ ਪਾਰਲੀਮੈਂਟ ਦਾ ਹੁਣੇ-ਹੁਣੇ ਸਮਾਪਤ ਹੋਇਆ 'ਸਰਦ ਰੁੱਤ' ਸਮਾਗਮ, ਹਾਊਸ ਵਿਚ ਰੋਜ਼ਾਨਾ ਹੁੰਦੇ ਰਹੇ ਸ਼ੋਰ ਸ਼ਰਾਬੇ ਦੇ ਪੱਖੋਂ ਤਾਂ ਕੋਈ ਨਿਵੇਕਲੀ ਘਟਨਾ ਨਹੀਂ ਕਹੀ ਜਾ ਸਕਦੀ। ਪਹਿਲਾਂ ਵੀ ਏਥੇ ਅਕਸਰ, ਏਸੇ ਤਰ੍ਹਾਂ ਦੀ ਕਾਵਾਂਰੌਲੀ ਪੈਂਦੀ ਹੀ ਰਹਿੰਦੀ ਹੈ। ਐਪਰ ਇਸ ਸੈਸ਼ਨ ਦੀਆਂ ਦੋ ਹੋਰ, ਵਿਸ਼ੇਸ਼ ਤੌਰ 'ਤੇ ਯਾਦਗਾਰੀ, ਘਟਨਾਵਾਂ ਜ਼ਰੂਰ ਹਨ। ਪਹਿਲੀ ਹੈ : ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆਂ ਗਾਂਧੀ ਦੇ ਪਰਿਵਾਰ ਵਲੋਂ ਨੈਸ਼ਨਲ ਹੈਰਲਡ ਅਖਬਾਰ ਦੀ 1000 ਕਰੋੜ ਰੁਪਏ ਦੀ ਜਾਇਦਾਦ ਉਪਰ, ਕਾਨੂੰਨਾਂ ਦੀ ਭੰਨਤੋੜ ਕਰਕੇ, ਕੀਤੇ ਗਏ ਅਨੈਤਿਕ ਕਬਜ਼ੇ ਬਾਰੇ ਅਦਾਲਤੀ ਫੈਸਲੇ ਤੋਂ ਕਾਂਗਰਸ ਪਾਰਟੀ ਦਾ ਸ਼ਟਪਟਾਉਣਾ ਅਤੇ ਇਸ ਨੂੰ ਸਿਆਸੀ ਬਦਲਾਖੋਰੀ ਦਾ ਕੇਸ ਗਰਦਾਨਕੇ ਪਾਰਲੀਮੈਂਟ ਦੇ ਦੋਵਾਂ ਸਦਨਾਂ ਸਮੇਤ ਦੇਸ਼ ਭਰ ਵਿਚ ਹੋ-ਹੱਲਾ ਮਚਾਉਣਾ। ਇਸ ਅਨੈਤਿਕ ਸ਼ੋਰ ਸ਼ਰਾਬੇ ਨਾਲ ਇਸ ਕੇਸ ਨੂੰ ਦਬਾਉਣ ਲਈ ਹਾਕਮ ਭਾਜਪਾ ਉਪਰ ਤਾਂ ਸ਼ਾਇਦ ਥੋੜਾ ਬਹੁਤ ਦਬਾਅ ਜ਼ਰੂਰ ਬਣਿਆ ਹੋਵੇਗਾ, ਪ੍ਰੰਤੂ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਗਾਂਧੀ ਪਰਿਵਾਰ ਦਾ ਇਹ ਘਿਨਾਉਣਾ ਜ਼ੁਰਮ ਹੋਰ ਵਧੇਰੇ ਸਾਫ ਹੋ ਗਿਆ ਹੈ। ਅਤੇ, ਕਾਂਗਰਸੀ ਆਗੂਆਂ ਦੇ ਚਰਚਾ ਵਿਚ ਰਹੇ ਹੋਰ ਅਣਗਿਣਤ ਵਿੱਤੀ ਸਕੈਂਡਲਾਂ ਦੀ ਸੂਚੀ ਵਿਚ ਇਕ ਹੋਰ ਸ਼ਰਮਨਾਕ ਅੰਕ ਦਾ ਵਾਧਾ ਹੋ ਗਿਆ ਹੈ।
ਇਸ ਸੈਸ਼ਨ ਦਾ ਦੂਜਾ ਤੇ ਹੁਣ ਤੱਕ ਦਾ ਸਭ ਤੋਂ ਵੱਧ ਘਿਨਾਉਣਾ ਤੇ ਸ਼ਰਮਨਾਕ ਇਨਕਸ਼ਾਫ ਹੈ ਵਿੱਤ ਮੰਤਰੀ ਅਰੁਨ ਜੇਤਲੀ ਦਾ 'ਕਰਿਕਟ ਪਿਆਰ'। ਜੇਤਲੀ ਜੀ 1999 ਤੋਂ 2013 ਤੱਕ 14 ਸਾਲ ਦਿੱਲੀ ਕਰਿਕਟ ਐਸੋਸੀਏਸ਼ਨ (ਡੀ.ਡੀ.ਸੀ.ਏ.) ਦੇ ਮੁਖੀ ਰਹੇ ਹਨ। ਉਹਨਾਂ ਦੀ ਇਸ ਲੰਬੀ ਛਤਰ-ਛਾਇਆ ਹੇਠ ਇਸ ਸੰਸਥਾ ਵਲੋਂ ਜਨਤਕ ਫੰਡਾਂ ਦੀ ਘੋਰ ਦੁਰਵਰਤੋਂ ਕੀਤੀ ਗਈ ਹੈ। ਇਹ ਘਪਲਾ 100 ਕਰੋੜ ਰੁਪਏ ਤੋਂ ਵੀ ਵੱਧ ਦਾ ਦਿਖਾਈ ਦਿੰਦਾ ਹੈ। ਇਸ ਸਕੈਂਡਲ ਦਾ ਖੁਲਾਸਾ ਦਿੱਲੀ ਦੀ ਮੌਜੂਦਾ ਕੇਜਰੀਵਾਲ ਸਰਕਾਰ ਨੇ ਵੀ ਕੀਤਾ ਹੈ, ਪ੍ਰੰਤੂ ਵਧੇਰੇ ਠੋਸ ਤੇ ਅਤੀ ਘਿਨਾਉਣੇ ਤੱਥ ਭਾਜਪਾ ਦੇ ਆਪਣੇ ਹੀ ਐਮ.ਪੀ.ਸ਼੍ਰੀ ਕੀਰਤੀ ਆਜ਼ਾਦ, ਜਿਹੜੇ ਕਿ ਆਪ ਕਰਿਕਟ ਦੇ ਉਘੇ ਖਿਡਾਰੀ ਰਹੇ ਹਨ, ਨੇ ਉਜਾਗਰ ਕਰ ਦਿੱਤੇ ਹਨ। ਉਹਨਾਂ ਅਨੁਸਾਰ ਇਹਨਾਂ 14 ਸਾਲਾਂ ਵਿਚ ਡੀ.ਡੀ.ਸੀ.ਏ. ਵਲੋਂ 14 ਅਜੇਹੀਆਂ ਫਰਮਾਂ ਨੂੰ ਕਰੋੜਾਂ ਰੁਪਏ ਦੇ ਠੇਕੇ ਦਿੱਤੇ ਜਾਂਦੇ ਰਹੇ ਹਨ, ਜਿਹੜੀਆਂ ਕਿ ਪੂਰੀ ਤਰ੍ਹਾਂ ਬੋਗਸ ਹਨ। ਉਹਨਾਂ ਦੀ ਉਕਾ ਹੀ ਕੋਈ ਹੋਂਦ ਨਹੀਂ ਹੈ। ਇਸ ਸੰਦਰਭ ਵਿਚ ਇੰਡੀਅਨ ਐਕਸਪ੍ਰੈਸ ਵਲੋਂ 19 ਦਸੰਬਰ ਨੂੰ ਛਾਪੀ ਗਈ ਇਕ ਖੋਜ-ਖਬਰ ਅਨੁਸਾਰ ਯੂ-23 ਅਰਵਿੰਦ ਨਗਰ, ਨਵੀਂ ਦਿੱਲੀ ਦੇ ਪਤੇ 'ਤੇ ਰਜਿਸਟਰਡ ਦੱਸੀਆਂ ਜਾਂਦੀਆਂ ਤਿੰਨ ਫਰਮਾਂ-ਸਟਰੀਮ ਮਾਰਕੀਟਿੰਗ, ਅਲਟੀਮੇਟ ਆਈ ਟੀ ਸਲਿਊਸ਼ਨਜ਼ ਅਤੇ ਐਡਵੈਂਟ ਟਰੇਡਿੰਗ, ਤਿੰਨੋ ਹੀ ਬੋਗਸ ਹਨ, ਜਿਹਨਾਂ ਨੂੰ ਫਿਰੋਜ਼ਸ਼ਾਹ ਕੋਟਲਾ ਦੇ ਸਟੇਡੀਅਮ ਦੀ ਸਾਫ ਸਫਾਈ ਲਈ ਲੱਖਾਂ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਰਹੀ ਹੈ। ਉਪਰੋਕਤ ਪਤੇ ਤੇ ਬਣੀਆਂ ਹੋਈਆਂ ਤਿੰਨ ਦੁਕਾਨਾਂ 'ਚੋਂ ਇਕ ਤੋਂ ਦੇਸੀ ਘਿਓ ਵਿਕਦਾ ਹੈ, ਦੂਜੀ ਤੋਂ ਗਾਰਮੈਂਟਸ ਅਤੇ ਤੀਜੀ 'ਤੇ ਸ਼ਕਤੀ-ਕਲੀਨਿਕ ਦਾ ਬੋਰਡ ਹੈ। ਇਹਨਾਂ ਦੁਕਾਨਾਂ ਤੇ ਨਾਲ ਜੁੜਵੇਂ ਘਰ ਦੇ ਮਾਲਕ ਮਕਾਨ ਤੇ ਨਰੇਸ਼ ਚੰਦ ਸ਼ਰਮਾ ਨੂੰ ਡੀ.ਡੀ.ਸੀ.ਏ. ਦੇ ਕਾਗਜਾਂ ਵਿਚੋਂ ਸਟਰੀਮ ਮਾਰਕੀਟਿੰਗ ਦਾ ਡਾਇਰੈਕਟਰ ਦਿਖਾਇਆ ਗਿਆ ਅਤੇ ਉਸਨੂੰ ਲੱਖਾਂ ਰੁਪਏ ਦੀਆਂ ਅਦਾਇਗੀਆਂ ਕੀਤੀਆਂ ਗਈਆਂ ਹਨ। ਜਦੋਂਕਿ ਉਸ ਗਰੀਬ ਆਦਮੀ ਦਾ ਇਸ ਅਨੈਤਿਕ ਤੇ ਗੈਰ ਕਾਨੂੰਨੀ ਗੋਰਖ ਧੰਦੇ ਨਾਲ ਉਕਾ ਹੀ ਕੋਈ ਸਬੰਧ ਨਹੀਂ, ਅਤੇ ਉਹ ਘਰ-ਘਰ ਜਾ ਕੇ ਅਗਰਬੱਤੀਆਂ ਵੇਚਕੇ ਆਪਣਾ ਪਰਿਵਾਰ ਪਾਲਦਾ ਹੈ। ਇਹੋ ਹਾਲ ਹੋਰ ਸਾਰੀਆਂ ਕੰਪਨੀਆਂ ਦਾ ਹੈ। ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਸ਼੍ਰੀ ਅਰੁਨ ਜੇਤਲੀ ਸਾਹਿਬ ਦੀ ਸਿੱਧੀ ਦੇਖਰੇਖ ਹੇਠ ਡੀ.ਡੀ.ਸੀ.ਏ ਅੰਦਰ ਹੋਈਆਂ ਇਹਨਾਂ ਧਾਂਦਲੀਆਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਕਿਉਂਕਿ ਕਰੋੜਾਂ ਰੁਪਏ ਦੀਆਂ ਅਦਾਇਗੀਆਂ ਚੈਕਾਂ ਰਾਹੀਂ ਹੋਈਆਂ ਹਨ, ਇਸ ਲਈ ਇਸ ਘਿਰਨਾਜਨਕ ਚੋਰ-ਬਾਜ਼ਾਰੀ ਵਿਚ ਸਬੰਧਤ ਬੈਂਕਾਂ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਵੀ ਬੇਪਰਦ ਕਰਨੀ ਬਣਦੀ ਹੈ। ਹੁਣ ਤਾਂ ਖੇਡਾਂ ਦੀਆਂ ਐਸੋਸੀਏਸ਼ਨਾਂ ਨਾਲ ਅਤੀ ਨੇੜਿਓਂ ਜੁੜੇ ਰਹੇ ਉਘੇ ਪੁਲਸ ਅਫਸਰ ਕੇ.ਪੀ.ਐਸ.ਗਿੱਲ ਨੇ ਇਹ ਇਨਕਸ਼ਾਫ ਵੀ ਕਰ ਦਿੱਤਾ ਹੈ ਕਿ ਸ਼੍ਰੀ ਜੇਤਲੀ ਨੇ ਚੋਖੇ ਮਿਹਨਤਾਨੇ 'ਤੇ ਆਪਣੀ ਬੇਟੀ ਨੂੰ ਕਰਿਕਟ ਐਸੋਸੀਏਸ਼ਨ ਦੀ ਕਾਨੂੰਨੀ ਸਲਾਹਕਾਰ ਵੀ ਨਿਯੁਕਤ ਕਰਵਾਇਆ ਸੀ।
ਦੇਸ਼ ਦੇ ਖਜਾਨਾ ਤੇ ਸੂਚਨਾਂ ਮੰਤਰੀ ਨਾਲ ਸਬੰਧਤ ਇਸ ਬਹੁਪਰਤੀ ਸਕੈਂਡਲ ਦੇ ਸਪੱਸ਼ਟ ਰੂਪ ਵਿਚ ਬਾਹਰ ਆਉਣ ਉਪਰੰਤ ਚਾਹੀਦਾ ਤਾਂ ਇਹ ਹੈ ਕਿ ਉਹ ਤੁਰੰਤ ਅਸਤੀਫਾ ਦੇਣ ਅਤੇ ਇਸ ਸਕੈਂਡਲ ਦੀ ਜਾਂਚ ਕਰਵਾਉਣਾ। ਪ੍ਰੰਤੂ ਭਰਿਸ਼ਟਾਚਾਰ ਮੁਕਤ ਭਾਰਤ ਬਨਾਉਣ ਦਾ ਢੰਡੋਰਾ ਪਿੱਟਣ ਵਾਲੀ ਭਾਜਪਾ, ਆਪਣੇ ਪੂਰੇ ਲਾਮ-ਲਸ਼ਕਰ ਨਾਲ, ਮੰਤਰੀ ਦੇ ਬਚਾਅ ਤੇ ਉਤਰ ਆਈ ਹੈ। ਕੀਰਤੀ ਆਜ਼ਾਦ ਨੂੰ ਸੱਚ ਬੋਲਣ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਸਦੇ 5 ਸਹਿਯੋਗੀਆਂ 'ਤੇ ਡੀਫੈਮੇਸ਼ਨ 'ਤੇ 10 ਕਰੋੜ ਦੇ ਹਰਜਾਨੇ ਦਾ ਕੇਸ ਪਾ ਦਿੱਤਾ ਗਿਆ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਭਾਜਪਾ ਦੇ ਲਗਭਗ ਸਾਰੇ ਹੀ ਆਗੂ ਬਿਨਾਂ ਕਿਸੇ ਪੜਤਾਲ ਦੇ ਹੀ ਅਰੁਨ ਜੇਤਲੀ ਨੂੰ ਦੁੱਧ ਧੋਤਾ ਸਾਬਤ ਕਰਨ ਲਈ ਪੱਬਾਂ ਭਾਰ ਹੋਏ ਪਏ ਹਨ। ਭਾਜਪਾ ਦੇ ਸਾਬਕਾ ਪ੍ਰਧਾਨ ਤੇ ਹੁਣ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਤਾਂ ਏਥੋਂ ਤੱਕ ਕਹਿ ਦਿੱਤਾ ਹੈ ਕਿ ''ਜੇਤਲੀ ਤਾਂ ਸੂਰਜ ਹੈ ਜਿਸ 'ਤੇ ਥੁੱਕਣ ਵਾਲਿਆਂ ਦੇ ਆਪਣੇ ਚਿਹਰੇ ਹੀ ਗੰਦੇ ਹੋਣਗੇ।'' ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਸ਼ਰਮਨਾਕ ਸਕੈਂਡਲ ਦੇ ਬੇਪਰਦ ਹੋਣ ਦੇ ਬਾਵਜੂਦ ਜੇਕਰ ਅਜੇ ਵੀ ਉਹ ਸੂਰਜ ਹੈ ਤਾਂ ਫਿਰ ਆਰ.ਐਸ.ਐਸ. ਦੇ ਮਹਿਲਾਂ ਵਿਚ ਤਾਂ ਲਾਜ਼ਮੀ ਘੁੱਪ ਹਨੇਰਾ ਹੀ ਹੋਵੇਗਾ।
ਦੇਸ਼ ਅੰਦਰ ਹਾਕਮਾਂ ਵਲੋਂ ਜਨਤਕ ਫੰਡਾਂ ਦੀ ਬੇਰਹਿਮੀ ਤੇ ਬੇਹਿਆਈ ਨਾਲ ਕੀਤੀ ਜਾ ਰਹੀ ਲੁੱਟ ਦੀ ਇਹ ਇਕ ਹੋਰ ਘਿਨਾਉਣੀ ਕਹਾਣੀ ਹੈ ਜਿਸਦੀ ਕਿਸੇ ਨੂੰ ਕੋਈ ਸਜ਼ਾ ਮਿਲਣ ਦੀ ਸੰਭਾਵਨਾ ਨਹੀਂ। ਰਾਜ ਸੱਤਾ ਤੋਂ ਹਰ ਰੰਗ ਦੇ ਲੁਟੇਰਿਆਂ ਨੂੰ ਉਖਾੜਕੇ ਹੀ ਜਨਤਕ ਫੰਡਾਂ ਦੀ ਹੋ ਰਹੀ ਇਸ ਅੰਨ੍ਹੀ ਲੁੱਟ ਨੂੰ ਖਤਮ ਕੀਤਾ ਜਾ ਸਕੇਗਾ।              - ਹ.ਕ.ਸਿੰਘ

Friday, 15 January 2016

ਜਨਤਕ ਲਾਮਬੰਦੀ (ਸੰਗਾਰਮੀ ਲਹਿਰ-ਜਨਵਰੀ 2015)

ਚਾਰ ਖੱਬੀਆਂ ਪਾਰਟੀਆਂ ਵਲੋਂ ਸੰਗਰਾਮਾਂ ਦਾ ਹੋਕਾ ਦੇਣ ਲਈ ਜੱਥਾ ਮਾਰਚ  
ਸੀ.ਪੀ.ਆਈ, ਸੀ.ਪੀ.ਆਈ. (ਐਮ), ਸੀ.ਪੀ.ਐਮ.ਪੰਜਾਬ ਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਵਿਚ ਸਾਂਝੇ ਤੌਰ 'ਤੇ ਜਥਾ ਮਾਰਚ ਕੀਤੇ ਗਏ। ਜਥਾ ਮਾਰਚਾਂ ਵਿਚ ਪੰਜਾਬਵਾਸੀਆਂ ਦੀਆਂ ਮੰਗਾਂ 'ਤੇ ਅਧਾਰਤ 15 ਸੂਤਰੀ ਮੰਗ ਪੱਤਰ ਦੀ ਲੋਕਾਂ 'ਚ ਵਿਆਖਿਆ ਕਰਦਿਆਂ, ਇਸ ਵਿਚ ਦਰਜ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾਣ ਵਾਲੇ ਭਵਿੱਖੀ ਸੰਗਰਾਮਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਅਤੇ ਜਿੱਤ ਤੱਕ ਪੁੱਜਣ ਲਈ  ਹਰ ਪੱਖੋਂ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਜਥਾ ਮਾਰਚਾਂ ਦੀ ਅਗਵਾਈ ਕਰ ਰਹੇ ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਨੂੰ ਸੰਬੋਧਤ ਹੁੰਦਿਆਂ ਸਪੱਸ਼ਟ ਕੀਤਾ ਕਿ ਅਕਾਲੀ-ਭਾਜਪਾ, ਕਾਂਗਰਸ, ਆਪ, ਬਸਪਾ ਜਾਂ ਹੋਰ ਕੋਈ ਵੀ ਪਾਰਟੀ ਜੋ ਸਾਮਰਾਜੀ ਸੰਸਾਰੀਕਰਣ ਦੀਆਂ ਦੇਸੀ ਵਿਦੇਸ਼ੀ ਧਨਾਢਾਂ ਦੇ ਹਿੱਤ ਪੂਰਦੀਆਂ ਨੀਤੀਆਂ 'ਤੇ ਅਮਲ ਕਰਦੀਆਂ ਹਨ, ਕਿਸੇ ਕੋਲ ਵੀ ਲੋਕਾਂ ਦੇ ਬੁਨਿਆਦੀ ਮਸਲਿਆਂ ਦਾ ਕੋਈ  ਹੱਲ ਨਹੀਂ। ਬਲਕਿ ਇਹ ਨੀਤੀਆਂ ਹੀ ਹਨ ਜੋ ਲੋਕਾਂ ਦੀਆਂ ਭੁਖਮਰੀ, ਕੰਗਾਲੀ, ਬੇਕਾਰੀ, ਅਨਪੜ੍ਹਤਾ ਆਦਿ ਮੁੱਖ ਸਮੱਸਿਆਵਾਂ 'ਚ ਢੇਰਾਂ ਵਾਧਾ ਕਰਦੀਆਂ ਹਨ। ਉਨ੍ਹਾਂ ਲੋਕਾਂ ਨੂੰ ਸਵਾਲ ਕੀਤਾ ਕਿ ਦੇਸ਼ਭਗਤਾਂ ਦੀ ਅਗਵਾਈ 'ਚ ਲੱਖਾਂ ਲੋਕਾਂ ਵਲੋਂ ਦਿੱਤੀਆਂ ਗਈਆਂ ਜਾਨ ਹੂਲਵੀਆਂ ਕੁਰਬਾਨੀਆਂ ਨਾਲ ਦੇਸ਼ 'ਚੋਂ ਜਾਣ ਲਈ ਮਜ਼ਬੂਰ ਕੀਤੇ ਗਏ ਸਾਮਰਾਜੀ ਧਾੜਵੀਆਂ ਨੂੰ ਫਿਰ ਦੇਸ਼ 'ਚ ਸੱਦ ਕੇ ਅਤੇ ਹਰ ਤਰ੍ਹਾਂ ਦੀਆਂ ਖੁੱਲ੍ਹਾਂ ਦੇ ਕੇ ਭਾਰਤਵਾਸੀਆਂ ਦਾ ਭਲਾ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਮਰਾਜੀ ਧਾੜਵੀ ਦੇਸ਼ ਅਤੇ ਵਿੱਤੀ ਸੰਸਥਾਨ, ਸਥਾਨਕ ਲੋਟੂ ਜਮਾਤਾਂ, ਪੂੰਜੀਪਤੀ, ਜਗੀਰਦਾਰਾਂ ਦੀ ਮਿਲੀਭੁਗਤ ਨਾਲ, ਨਵੇਂ ਨਵੇਂ ਢੰਗਾਂ ਅਤੇ ਨਵੀਆਂ ਨਵੀਆਂ ਸ਼ਰਤਾਂ ਨਾਲ ਦੇਸ਼ ਦੇ ਅਨਮੁੱਲੇ ਕੁਦਰਤੀ ਸਾਧਨਾਂ ਅਤੇ ਦੇਸ਼ ਵਾਸੀਆਂ ਨੂੰ ਚੂੰਢਣ ਲਈ ਭਾਰਤ ਆਉਂਦੇ ਹਨ। ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਉਨ੍ਹਾਂ ਦੇ ਨਾਪਾਕ ਉਦੇਸ਼ ਦੀ ਪ੍ਰਾਪਤੀ ਦਾ ਮੁੱਖ ਹਥਿਆਰ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਪਰੋਕਤ ਨੀਤੀਆਂ ਰੱਦ ਕਰਾਉਣ ਅਤੇ ਬਦਲਵੀਆਂ ਲੋਕ ਪੱਖੀ ਨੀਤੀਆਂ ਲਾਗੂ ਕੀਤੇ ਜਾਣ ਦੇ ਖੱਬੀਆਂ ਪਾਰਟੀਆਂ ਦੇ ਸੰਗਰਾਮਾਂ ਦੀ ਸਫਲਤਾ ਵਿਚ ਹੀ ਲੋਕਾਂ ਦੀਆਂ ਆਸਾਂ-ਉਮੰਗਾਂ ਦੀ ਪੂਰਤੀ ਦਾ ਰਾਜ ਛਿਪਿਆ ਹੋਇਆ ਹੈ।
ਆਗੂਆਂ ਨੇ ਸੁਚੇਤ ਕੀਤਾ ਕਿ ਲੋਕਾਂ ਦੇ ਹੱਕੀ ਸੰਗਰਾਮਾਂ ਨੂੰ ਜਬਰ ਦੇ ਹਥਿਆਰਾਂ ਨਾਲ ਫੇਲ੍ਹ ਕਰਨ ਲਈ ਦੇਸ਼ ਅਤੇ ਸੂਬਿਆਂ ਦੀਆਂ ਲੋਟੂ ਹਕੂਮਤਾਂ ਨਵੇਂ ਨਵੇਂ ਕਾਨੂੰਨ/ਆਰਡੀਨੈਂਸ ਲਾਗੂ ਕਰ ਰਹੀਆਂ ਹਨ ਅਤੇ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਥੋਪਿਆ ਗਿਆ ''ਪੰਜਾਬ ਨਿੱਜੀ ਅਤੇ ਜਨਤਕ ਜਾਇਦਾਦ ਭੰਨਤੋੜ ਰੋਕੂ ਕਾਨੂੰਨ 2014'' ਇਸੇ ਲੋਕ ਵਿਰੋਧੀ ਮਨਸ਼ਾ ਦੀ ਪੂਰਤੀ ਦਾ ਸੋਮਾ ਹੈ। ਆਗੂਆਂ ਨੇ ਜਨਸੰਗਠਨਾਂ ਵਲੋਂ ਬਣਾਏ ''ਕਾਲਾ ਕਾਨੂੰਨ ਵਿਰੋਧੀ ਸਾਂਝਾ ਮੋਰਚਾ'' ਅਤੇ ਖੱਬੀਆਂ ਪਾਰਟੀਆਂ ਦੇ ਉਕਤ ਕਾਨੂੰਨ ਖਿਲਾਫ ਸੰਘਰਸ਼ਾਂ ਵਿਚ ਪੂਰੀ ਸ਼ਕਤੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।
ਖੱਬੇ ਪੱਖੀ ਆਗੂਆਂ ਨੇ ਹਾਲ ਹੀ ਵਿਚ ਲੋਕ ਏਕਤਾ ਖੇਰੂੰ-ਖੇਰੂੰ ਕਰਕੇ ਲੋਕ ਸੰਗਰਾਮਾਂ ਨੂੰ ਫੇਲ੍ਹ ਕਰਨ ਦੀ ਸਾਜਿਸ਼ ਤਹਿਤ ਵਰਤਾਈਆਂ ਗਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰੁਰਮਤੀ ਦੀਆਂ ਘਟਨਾਵਾਂ ਦੇ ਪਿਛੋਕੜ ਵਿਚ ਆਪਸੀ ਸਦਭਾਵਨਾ, ਜਮਾਤੀ ਏਕਤਾ ਅਤੇ ਹੱਕੀ ਮੰਗਾਂ ਲਈ ਹੱਕੀ ਘੋਲ ਕਾਇਮ ਰੱਖਣ ਲਈ ਪੰਜਾਬਵਾਸੀਆਂ ਦੀ ਭਰਪੂਰ ਸ਼ਲਾਘਾ ਕੀਤੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਖੋ ਵੱਖ ਧਰਮਾਂ ਨੂੰ ਮੰਨਣ ਵਾਲੇ, ਵੱਖ ਵੱਖ ਭਾਸ਼ਾਵਾਂ ਬੋਲਣ ਵਾਲੇ, ਵੱਖਰੇ ਭੂਗੋਲਿਕ ਇਲਕਿਆਂ 'ਚ ਰਹਿਣ ਵਾਲੇ ਵੱਖੋ ਵੱਖਰੇ ਜਾਤਾਂ-ਗੋਤਾਂ ਨਾਲ ਸਬੰਧਤ ਮਿਹਨਤੀ ਲੋਕਾਂ ਦੀਆਂ ਮੰਗਾਂ ਵੀ  ਸਾਂਝੀਆਂ ਹਨ ਅਤੇ ਉਨ੍ਹਾਂ ਦੀ ਪ੍ਰਾਪਤੀ ਵੀ ਸਾਂਝੇ ਸੰਗਰਾਮ ਨਾਲ ਹੀ ਹੋ ਸਕਦੀ ਹੈ। ਪਰ ਹਾਕਮ ਲੁਟੇਰਿਆਂ ਜਮਾਤਾਂ ਇਸ ਮੰਗਾਂ ਅਧਾਰਤ ਏਕਤਾ ਨੂੰ ਧਰਮਾਂ/ਜਾਤਾਂ ਇਲਾਕਾ-ਭਾਸ਼ਾ ਦੇ ਮੁੱਦਿਆਂ 'ਤੇ ਲੀਰੋ ਲੀਰ ਕਰਕੇ ਆਪਣਾ ਲੋਟੂ ਰਾਜ ਭਾਗ ਸਦਾ ਸਦਾ ਲਈ ਕਾਇਮ ਰੱਖਣਾ ਚਾਹੁੰਦੀਆਂ ਹਨ। ਸਾਨੂੰ ਇਸ ਸਾਜਿਸ਼ ਨੂੰ ਵਿਸ਼ਾਲ ਸਾਂਝੇ ਸੰਗਰਾਮਾਂ ਰਾਹੀਂ ਫੇਲ੍ਹ ਕਰਦਿਆਂ ਆਪਣੇ ਅਸਲ ਨਿਸ਼ਾਨੇ ਵੱਲ ਅੱਗੇ ਵੱਧਣ ਦੀ ਲੋੜ ਹੈ। ਜ਼ਿਲ੍ਹਿਆਂ ਵਿਚ ਕੀਤੇ ਗਏ ਜੱਥਾ ਮਾਰਚਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :
 
ਜਲੰਧਰ : ਜ਼ਿਲ੍ਹੇ ਦੀਆਂ ਚਾਰ ਤਹਿਸੀਲਾਂ ਜਲੰਧਰ, ਨਕੋਦਰ, ਫਿਲੌਰ, ਸ਼ਾਹਕੋਟ ਅਤੇ ਜਲੰਧਰ ਦੀਆਂ ਬਸਤੀਆਂ ਵਿਚ ਜਥਾ ਮਾਰਚ ਹੋਇਆ। ਮਾਹੂੰਵਾਲ, ਔਲਕਾਂ, ਮਹੇਮਾਂ, ਮਹਿਤਪੁਰ, ਇਸਮਾਈਲਪੁਰ, ਛੋਟੇ ਬਿੱਲੇ, ਬਿੱਲੇ ਵੱਡੇ, ਬਘੇਲਾ, ਵੇਹਰਾਂ, ਅਵਾਨ ਖਾਲਸਾ, ਕੈਮਵਾਲਾ, ਬਿੱਲੇ ਦਰਿਆ ਵਾਲੇ, ਬੂਟੇ ਦੀਆਂ ਛੰਨਾਂ, ਨਕੋਦਰ, ਟੁੱਟ ਕਲਾਂ, ਮਲ੍ਹੀਆਂ ਕਲਾਂ, ਤਲਵੰਡੀ ਸਲੇਮ, ਖੀਵਾ, ਆਧੀ ਰਹੀਮਪੁਰ, ਤਲਵੰਡੀ ਭਰੋ, ਉਗੀ, ਤਲਵੰਡੀ ਮਾਧੋ, ਸੋਹਲ ਖਾਲਸਾ, ਮੱਲ੍ਹੀਵਾਲ, ਮਲਸੀਆਂ, ਬਾਲਣ, ਰੂਪੇਵਾਲ, ਮਹਿੰਮੂਵਾਲ, ਯੂਸੁਫਪੁਰ, ਮਾਲੂਪੁਰ, ਰਾਈਵਾਲ, ਬਿੱਲੀ ਵੜੈਚ, ਗਿੱਲ ਕਾਂਣਵਾਂ,  ਸ਼ਾਹਕੋਟ, ਕੋਟਲੀ ਗਾਜਰਾਂ, ਮੁਰੀਦਵਾਲ, ਕੰਗ ਕਲਾਂ, ਡਮਾਣ, ਮਢਾਲਾ, ਡੱਬਰੀ, ਕਾਸੂਪੁਰ, ਈਸਾਪੁਰ, ਬਾਦਸ਼ਾਹਪੁਰ, ਮਹਿੰਮੂਪੁਰ, ਅਲੀਵਾਲ, ਟੁਰਨਾ, ਫੂਲ, ਲੋਹੀਆਂ, ਮਾਣਕ, ਗਿੱਦੜਪਿੰਡੀ, ਨੂਰਪੁਰ, ਸੁੰਦਰ ਨਗਰ, ਨੂਰਪੁਰ ਕਲੋਨੀ, ਬੁਲੰਦਪੁਰ, ਫੋਕਲ ਪੁਆਇੰਟ, ਸੰਜੇ ਕਲੋਨੀ, ਡਾਡਾ ਕਲੋਨੀ, ਅਮਨ ਨਗਰ, ਆਦਿ ਇੰਨ੍ਹਾਂ ਵਿਚ ਪ੍ਰਮੁੱਖ ਹਨ।
ਵੱਖੋ ਵੱਖ ਇਲਾਕਿਆਂ ਵਿਚ ਜਥਾ ਮਾਰਚਾਂ ਦੀ ਅਗਵਾਈ ਸਰਵ ਸਾਥੀ ਦਰਸ਼ਨ ਨਾਹਰ, ਮਨੋਹਰ ਸਿੰਘ, ਮੇਲਾ ਸਿੰਘ ਰੁੜਕਾ, ਜਸਵਿੰਰ ਸਿੰਘ ਢੇਸੀ, ਨਿਰਮਲ ਆਧੀ, ਨਿਰਮਲ ਮਲਸੀਆਂ, ਸੰਤੋਖ ਸਿੰਘ ਬਿਲਗਾ, ਪਰਮਜੀਤ ਰੰਧਾਵਾ, ਜਗੀਰ ਸਿੰਘ ਮਵਾਈ, ਪ੍ਰਸ਼ੋਤ ਬਿਲਗਾ, ਸੁਖਪ੍ਰੀਤ ਜੌਹਲ, ਰਛਪਾਲ ਕੈਲੇ, ਰਾਮ ਕਿਸ਼ਨ, ਹਰੀਮੁਨੀ ਸਿੰਘ, ਸੂਰਜਾ ਰਾਮ ਪਰਜੀਆਂ, ਰਾਮ ਸਿੰਘ ਕੈਮਵਾਲਾ, ਮੱਖਣ ਨੂਰਪੁਰ, ਭੋਲਾ ਪ੍ਰਸ਼ਾਦ, ਬਲਵਿੰਦਰ ਸਿੱਧੂ, ਹਰਬੰਸ ਮੱਟੂ, ਗੁਰਮੇਲ ਸੋਹਲ, ਚੰਦ ਰਾਮ, ਵਿਕਰਮ ਮੰਡਾਲਾ, ਜਰਨੈਲ ਮਾਣਕ, ਗੁਰਦੀਪ ਬੱਲ ਨੌ, ਵਾਸਦੇਵ ਜਮਸ਼ੇਰ, ਸੁਰਿੰਦਰ ਖੀਵਾ, ਮਲਕੀਤ ਚੰਦ ਭੋਇਪੁਰੀ, ਚਰਨਜੀਤ ਥੰਮੂਵਾਲ, ਕੇਵਲ ਦਾਨੇਵਾਲ, ਸੁਨੀਲ ਕੁਮਾਰ, ਇੰਦਰ ਸਿੰਘ ਸ਼ਾਹਪੁਰ , ਰਾਜੇਸ਼ ਥਾਪਾ, ਭੋਲਾ ਪ੍ਰਸ਼ਾਦ, ਜਵਾਹਰ ਚੌਰਸੀਆ ਆਦਿ ਸਾਥੀਆਂ ਨੇ ਕੀਤੀ।
 
ਅੰਮ੍ਰਿਤਸਰ : ਜ਼ਿਲ੍ਹੇ ਅੰਦਰ 1 ਤੋਂ 7 ਦਸੰਬਰ ਸਾਂਝਾ ਜਥਾ ਮਾਰਚ ਕੀਤਾ ਗਿਆ। ਗੋਪਾਲਪੁਰਾ, ਕੱਥੂਨੰਗਲ, ਚਵਿੰਡਾ ਦੇਵੀ, ਟਾਹਲੀ ਸਾਹਿਬ, ਕੋਟਲੀ ਢਾਂਡੇ ਸ਼ਾਹ, ਜੈਅੰਤੀਪੁਰ, ਤਲਵੰਡੀ ਫੁੰਮਣ, ਥਰੀ ਕੇ, ਮਰੜੀ, ਸ਼ਾਮਨਗਰ, ਮਜੀਠਾ, ਬਾਬਾ ਬਕਾਲਾ, ਧਿਆਨਪੁਰ, ਕਲੇਰ, ਦਾਊਦ, ਵਡਾਲਾ ਕਲਾਂ, ਵਡਾਲਾ ਖੁਰਦ, ਭਲਾਈਪੁਰ, ਸੁਧਾਰ, ਧੂਲਕਾ, ਝਾੜ ਨੰਗਲ, ਲੋਹਗੜ੍ਹ, ਬੁਟਾਰੀ, ਭਿੰਡਰ,ਰਤਨਗੜ੍ਹ, ਖਲਚੀਆਂ, ਅਜਨਾਲਾ, ਲੱਖੂਵਾਲ, ਤਲਵੰਡੀ ਰਾਇਦਾਦੂ, ਫੱਤੇਵਾਲ ਕਲਾਂ, ਫੱਤੇਵਾਲ ਖੁਰਦ, ਗਰੰਥਗੜ੍ਹ, ਸਾਰੰਗਦੇਵ, ਖਾਨਵਾਲ, ਡੱਬਰ, ਚੱਕ ਔਲ, ਮੋਤਲਾ, ਕੋਟਲਾ ਸਰਾਜ ਲੁਹਾਰ, ਪੂੰਗਾ, ਹਾਸ਼ਿਮਪੁਰਾ, ਡਿਆਲ ਰੰਗੜ, ਅਵਾਨ ਵਸਾਊ ਜੱਸਰਾਉਰ, ਭਿੰਡੀ ਸੈਦਾਂ, ਅਟਾਰੀ, ਨੇਸ਼ਟਾ, ਰੋੜਾਂਵਾਲਾ, ਮੁਹਾਵਾ, ਰਾਜਾਤਾਲ, ਬੁਰਜ, ਕੱਲ੍ਹੇਵਾਲਾ, ਵਹੇਲੀਆਂ, ਖਾਰੇ ਚੀਚਾ, ਭਕਣਾ, ਖਾਸਾ, ਹੁਸ਼ਿਆਰ ਨਗਰ, ਟਾਂਗਰਾ, ਛੱਜਲਵੱਡੀ, ਮਾਲੋਵਾਲ ਦਸ਼ਮੇਸ਼ ਨਗਰ, ਖਜਾਲਾ, ਭੀਲੋਵਾਲ, ਤਰਸਿੱਕਾ, ਖਜਾਲਾ, ਅੱਡਾ ਚੁਗਾਵਾਂ, ਭੱਟੀੇ, ਸੈਦਪੁਰ, ਜੰਡਿਆਲਾ ਗੁਰੂ, ਬੰਡਾਲਾ, ਪੱਖੋਕੇ, ਭੈਣੀ ਧਾਰੜ, ਤਲਾਵਾਂ, ਮਲ੍ਹੀਆਂ ਗਹਿਰੀ, ਆਦਿ ਪਿੰਡਾਂ ਕਸਬਿਆਂ ਵਿਚ ਜਨਸਭਾਵਾਂ ਕੀਤੀਆਂ ਗਈਆਂ।
ਅੰਮ੍ਰਿਤਸਰ ਸ਼ਹਿਰ ਵਿਚ ਇਤਿਹਾਸਕ ਜਲ੍ਹਿਆਂ ਵਾਲਾ ਬਾਗ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਸਾਰੇ ਬਾਰਾਂ ਦਰਵਾਜਿਆਂ ਤੋਂ ਹੁੰਦੇ ਹੋਏ ਬਸ ਅੱਡੇ ਤੱਕ ਸਾਰੇ ਬਜਾਰਾਂ ਵਿਚ ਮਾਰਚ ਕੀਤਾ ਗਿਆ।
ਸਮੁੱਚੇ ਪ੍ਰੋਗਰਾਮ ਦੀ ਅਗਵਾਈ ਡਾ. ਸਤਨਾਮ ਸਿੰਘ ਅਜਨਾਲਾ, ਰਤਨ ਸਿੰਘ ਰੰਧਾਵਾ, ਵਿਜੈ ਮਿਸ਼ਰਾ, ਬਲਵਿੰਦਰ ਸਿੰਘ ਦੁਧਾਲਾ, ਲਖਬੀਰ ਸਿੰਘ ਨਿਜਾਮਪੁਰ, ਗੁਰਮੇਜ਼ ਸਿੰਘ ਤਿੰਮੋਵਾਲ, ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਉਮਰਪੁਰਾ, ਜਗਤਾਰ ਸਿੰਘ ਕਰਮਪੁਰਾ, ਹਰਪ੍ਰੀਤ ਸਿੰਘ ਬੁਟਾਰੀ, ਬਚਨ ਸਿੰਘ ਜਸਪਾਲ, ਨਿਰਮਲ ਸਿੰਘ ਛੱਜਲਵੱਡੀ, ਸ਼ੀਤਲ ਸਿੰਘ ਤਲਵੰਡੀ, ਸਤਨਾਮ ਸਿੰਘ ਚੱਕ ਔਲ, ਜਗੀਰ ਸਿੰਘ, ਮਾਸਟਰ ਹਰਭਜਨ ਸਿੰਘ ਟਰਪਈ, ਸੁੱਚਾ ਸਿੰਘ ਅਜਨਾਲਾ, ਕਰਮ ਸਿੰਘ ਚੰਡੇ, ਨਵਤੇਜ਼ ਸਿੰਘ ਮਜੀਠਾ, ਸਵਰਨ ਸਿੰਘ ਟਰਪਈ, ਪਰਮਜੀਤ ਸਿੰਘ ਪੰਮਾਂ, ਅਰਜਨ ਸਿੰਘ ਹੁਸ਼ਿਆਰ ਨਗਰ, ਸਤਨਾਮ ਸਿੰਘ ਅਚਿੰਤ ਕੋਟ, ਮਲਕੀਤ ਸਿੰਘ ਜੱਬੋਵਾਲ, ਬਰਕਤ ਸਿੰਘ ਮੁੱਛਲ, ਨਿਰਮਲ ਸਿੰਘ ਭਿੰਡਰ, ਸੱਜਣ ਸਿੰਘ ਤਿੰਮੋਵਾਲ, ਪਲਵਿੰਦਰ ਸਿੰਘ ਟਾਂਗਰਾ, ਹਰਜ਼ਿੰਦਰ ਸਿੰਘ ਸੋਹਲ, ਅਵਤਾਰ ਸਿੰਘ, ਸੁੱਚਾ ਸਿੰਘ ਅਜਨਾਲਾ, ਸੁਖਦੇਵ ਰਾਜਕਾਲੀਆ, ਮੰਗਲ ਸਿੰਘ, ਜਗਤਾਰ ਸਿੰਘ ਮਹਿਲਾਂਵਾਲਾ, ਬਲਵਿੰਦਰ ਸਿੰਘ ਦੁਧਾਲਾ, ਅਸ਼ਵਨੀ ਕੁਮਾਰ, ਪਵਨ ਕੁਮਾਰ, ਅਸ਼ੋਕ ਕੁਮਾਰ, ਨਰਿੰਦਰ ਧੰਜ਼ਲ, ਗੁਰਭੇਜ ਸਿੰਘ ਖਜ਼ਾਲਾ, ਮੰਗਲ ਸਿੰਘ ਸੈਦੋ ਲੇਹਲ, ਜਸਵੰਤ ਸਿੰਘ ਜੰਡਿਆਲਾ, ਅਮਰੀਕ ਸਿੰਘ ਅੰਮ੍ਰਿਤਸਰ ਆਦਿ ਸਾਥੀਆਂ ਨੇ ਕੀਤੀ।
 
ਮਾਨਸਾ : ਇੱਥੇ ਸਰਵ ਸਾਥੀ  ਹਰਦੇਵ ਅਰਸ਼ੀ, ਲਾਲ ਚੰਦ, ਛੱਜੂ ਰਾਮ ਰਿਸ਼ੀ, ਸੁਖਦਰਸ਼ਨ ਨੱਤ, ਰੁਲਦੂ ਸਿੰਘ ਮਾਨਸਾ, ਰਾਜਵਿੰਦਰ ਰਾਣਾ, ਭਗਵੰਤ ਸਮਾਊ, ਕੁਲਵਿੰਦਰ ਉਡਤ, ਨਰਿੰਦਰ ਕੁਮਾਰ ਸੋਮਾ, ਅਮਰੀਕ ਸਿੰਘ ਫਫੜੇ ਭਾਈਕੇ, ਕਿਸ਼ਨ ਚੌਹਾਨ, ਮੇਜਰ ਸਿੰਘ ਦੂਲੋਵਾਲ, ਜੁਗਰਾਜ ਹੀਰਕੇ, ਬਲਦੇਵ ਮਾਨਸ਼ਾਹੀਆ, ਗੁਰਮੀਤ ਸਿੰਘ ਨੰਦਗੜ੍ਹ ਦੀ ਅਗਵਾਈ ਵਿਚ ਲੱਲੂਆਣਾ ਬੱਪੀਆਣਾ, ਖਿੱਲਣ, ਕੋਟੜਾ, ਖਿਆਲਾ, ਤਾਮਕੋਟ, ਠੂਠਿਆਂ ਵਾਲੀ, ਭੈਣੀ ਬਾਘਾ, ਬੁਰਜਹਰੀ, ਉਭਾ, ਬੁਰਜ ਢਿਲਵਾਂ, ਕੋਟ ਧਰਮੂ , ਊਡਤ, ਮੌਜੀਆ, ਘਰਾਂਗਣਾ, ਗੇਹਲੇ, ਚੋਟੀਆਂ, ਆਦਮਕੇ, ਰਮਦਿੱਤੇ ਵਾਲਾ, ਦਾਤੇਵਾਸ, ਰੰਘੜਿਆਲ, ਖੱਤਰੀਵਾਲਾ, ਦਿਆਲਪੁਰਾ, ਬਹਾਦਰਪੁਰ, ਖੁਡਾਲ, ਕਾਹਨਗੜ੍ਹ, ਬਖਸ਼ੀਵਾਲਾ ਆਦਿ ਪਿੰਡ ਵਿਚ ਜਨਸਭਾਵਾਂ ਕੀਤੀਆਂ ਗਈਆਂ।
 
ਜ਼ਿਲ੍ਹਾ ਪਟਿਆਲਾ : ਇੱਥੇ ਸਰਵ ਸਾਥੀ ਕੁਲਵੰਤ ਸਿੰਘ ਮੌਲਵੀਵਾਲਾ, ਗੁਰਦਰਸ਼ਨ ਸਿੰਘ ਖਾਸਪੁਰ, ਪੂਰਨ ਚੰਦ ਨਨਹੇੜਾ, ਅਮਰਜੀਤ ਘਨੌਰ, ਮਹਿੰਦਰ ਸਿੰਘ ਪਟਿਆਲਾ, ਮਹਿੰਦਰ ਸਿੰਘ ਘੱਗਾ, ਲਛਮਣ ਸਿੰਘ ਪਟਿਆਲਾ, ਪ੍ਰਿਤਪਾਲ ਅਤੇ ਗੁਲਜ਼ਾਰ ਸਿੰਘ ਬਾਹਮਣਮਾਜਰਾ, ਪ੍ਰਹਿਲਾਦ ਸਿੰਘ ਅਤੇ ਸੁਖਦੇਵ ਸਿੰਘ ਨਿਆਲ, ਮੱਖਣ ਸਿੰਘ ਅਤੇ ਬਲਮ ਸਿੰਘ ਹਾਮਝੇੜੀ, ਜੋਗਿੰਦਰ ਸਿੰਘ ਦੁਗਾਲ, ਰਾਮ ਚੰਦ ਚੁਨਾਗਰਾ, ਧਰਮਪਾਲ ਸੀਲ੍ਹ, ਬਲਵਿੰਦਰ ਸਿੰਘ ਸਮਾਣਾ ਆਦਿ ਚਾਰਾਂ ਪਾਰਟੀਆਂ ਦੇ ਆਗੂਆਂ ਦੀ ਅਗਵਾਈ ਵਿਚ ਜਥਾ ਮਾਰਚ ਕੀਤਾ ਗਿਆ ਅਤੇ ਪਾਤੜਾਂ, ਸ਼ੁਤਰਾਨਾ ਨਾਈਵਾਲਾ, ਦੁਗਾਲ, ਚੁਨਾਗਰਾ, ਗਮਝੇੜੀ, ਮੌਲਵੀਵਾਲ, ਸਾਧ ਮਾਜਰਾ, ਬ੍ਰਾਹਮਣਮਾਜਰਾ, ਨਿਆਲ, ਘੱਗਾ, ਖੇੜੀ, ਸ਼ਾਹਪੁਰ, ਧਨੇਠਾ, ਗੁਰਦਿਆਲਪੁਰਾ, ਸਮਾਣਾ, ਨਾਭਾ, ਦਲੱਦੀ, ਗੱਲਵਟੀ, ਘੌਰੀ, ਗਦਾਈਆਂ, ਭਾਂਖਰ, ਮੈਣ, ਭਾਨਰਾ, ਬੱਲਾਂ ਆਦਿ ਪਿਡਾਂ ਅਤੇ ਪਟਿਆਲਾ ਸ਼ਹਿਰ ਵਿਚ ਅਨੇਕਾਂ ਜਨਸਭਾਵਾਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਜਥਾ ਮਾਰਚ ਦੇ ਮਨੋਰਥਾਂ ਤੋਂ ਜਾਣੂ ਕਰਵਾਇਆ।
 
ਜ਼ਿਲ੍ਹਾ ਫਰੀਦਕੋਟ : ਫਰੀਦਕੋਟ ਜ਼ਿਲ੍ਹੇ ਦੇ 23 ਪਿਡਾਂ ਵਿਚ ਚਾਰ ਖੱਬੀਆਂ ਪਾਰਟੀਆਂ ਦੇ ਸਾਂਝੇ ਜਥਾ ਮਾਰਚ ਦੌਰਾਨ ਜਲਸੇ ਕੀਤੇ ਗਏ। ਗੁਰਤੇਜ ਸਿੰਘ ਹਰੀਨੌ, ਜਗਤਾਰ ਸਿੰਘ ਵਿਰਦੀ, ਮਲਕੀਤ ਸਿੰਘ, ਸੁਖਦੇਵ ਸਫਰੀ, ਬਲਕਾਰ ਔਲਖ, ਹਰਮੇਲ ਸਿੰਘ ਸੂਰਘੂਗੀ, ਗੁਰਚੇਤ ਸਿੰਘ ਹਰੀਨੌ (ਸੀ.ਪੀ.ਐਮ.ਪੰਜਾਬ), ਸੁਰਜੀ ਸਿੰਘ ਢੁੱਡੀ, ਗੋਰਾ ਸੰਘ ਪਿਪਲੀ, ਬਲਵੀਰ ਸਿੰਘ ਔਲਖ, ਰੇਸ਼ਮ ਸਿੰਘ ਜਟਾਣਾ, ਰੇਸਮ ਸਿੰਘ ਮਤਾ (ਸੀ.ਪੀ.ਆਈ.) ਅਪਾਰ ਸੰਧੂ, ਅਸ਼ਵਨੀ ਕੁਮਾਰ, ਸੁਖਮੰਦਰ ਸਿੰਘ, ਠਾਕਰ ਸਿੰਘ, ਬਲਵਿੰਦਰ ਪੰਛੀ (ਸੀ.ਪੀ.ਆਈ.(ਐਮ) ਨੇ ਉਕਤ ਜਲਸਿਆਂ ਨੂੰ ਸੰਬੋਧਨ ਕੀਤਾ। ਪਿਪਲੀ, ਪਹਿਲੂਆਣਾ, ਹਰਦਿਆਲ ਵਾਲਾ, ਕਾਬਲ ਵਾਲਾ, ਰਾਜੋਵਾਲਾ, ਨੱਥੇਵਾਲਾ, ਸਾਧਾਂ ਵਾਲਾ, ਅਰਾਈਆਂ ਵਾਲਾ, ਮਚਾਕੀ ਕਲਾਂ ਚਹਿਲ, ਨਵਾਂ ਨੱਥੇ ਵਾਲਾ, ਸਿਰਸੜੀ, ਔਲਖ, ਘਣੀਏਵਾਲਾ, ਬਿਸ਼ਨੰਦੀ ਚੈਨਾ, ਸੁਰਘੂਰੀ, ਰੋੜੀ ਕਪੂਰਾ, ਹਰੀ ਨੌ, ਖਾਰਾ, ਢਿੱਲਵਾਂ ਕਲਾਂ, ਨਿਆਮੀ ਵਾਲਾ, ਕੋਠੇ ਮਹਿਲੜ ਪਿੰਡ ਕਵਰ ਕੀਤੇ ਗਏ।
 
ਮੁਕਤਸਰ : ਜ਼ਿਲ੍ਹੇ ਵਿਚ ਘੁਮਿਆਰਾ, ਵਣਵਾਲਾ, ਲੰਬੀ, ਫਤੂਹੀ ਖੇੜਾ, ਕੁਤਿਆਂਵਾਲੀ, ਖੇਮਾਖੇੜਾ, ਰਥੜੀਆਂ, ਆਲਾਮਵਾਲਾ, ਪੰਨੀਵਾਲਾ, ਖੁੰਨਣਕਲਾਂ, ਮਦਰੱਸਾ, ਚੱਕ ਮਦਰੱਸਾ, ਰਾਮਗੜ੍ਹ ਚੂੰਘਾਂ, ਅਕਾਲਗੜ੍ਹ, ਫਤਣਵਾਲਾ, ਸੋਹਣੇਵਾਲਾ, ਬਧਾਈ, ਸਦਰ ਵਾਲਾ,  ਲੰਬੀ ਢਾਬ, ਜੱਸੇਆਣਾ, ਝੰਘਡੇ ਰੋਡੇ, ਕਾਨਿਆਂ ਵਾਲੀ, ਸੀਰੀਵਾਲੀ, ਜੰਡੋਕੇ, ਚੱਕ ਬਾਜਾ, ਵੱਟੂ, ਬਾਜਾਮਰਾੜ, ਤਖਤ ਮੁਲਾਵਾ, ਜੂੰਆਣਾ ਬਾਹਮਣਵਾਲਾ, ਪਿੰਡਾਂ ਵਿਚ ਜਥਾ ਮਾਰਚ ਦੌਰਾਨ ਹੋਏ ਜਨਤਕ ਇਕੱਠਾਂ ਵਿਚ ਚਾਰਾਂ ਪਾਰਟੀਆਂ ਦੇ ਆਗੂਆਂ ਜਗਜੀਤ ਸਿੰਘ ਜੱਸੇਆਣਾ, ਹਰਜੀਤ ਮਦਰੱਸਾ, ਜਸਵਿੰਦਰ ਵੱਟੂ, ਗਿਆਨ ਚੰਦ, ਹਰੀ ਰਾਮ ਚੱਕ ਸ਼ੇਰੇਵਾਲਾ, ਧਰਮਪਾਲ, ਮਹਿੰਦਰ ਸਿੰਘ ਸਦਰਵਾਲਾ, ਕਰਮ ਸਿੰਘ ਮਦਰੱਸਾ, ਨਿਰਮਲ ਸਿੰਘ ਪੰਨੀਵਾਲਾ, ਸੋਹਣ ਸਿੰਘ ਮਲੋਟ, ਹਰਵਿੰਦਰ ਸਿੰਘ ਕੁੱਤਿਆਂਵਾਲੀ, ਚਰਨਜੀਤ ਸਿੰਘ, ਹੀਰਾ ਸਿੰਘ ਨੇ 15 ਸੂਤਰੀ ਮੰਗ ਪੱਤਰ ਦੀ ਵਿਆਖਿਆ ਕੀਤੀ।
 
ਜ਼ਿਲ੍ਹਾ ਹੁਸ਼ਿਆਰਪੁਰ : ਏਥੇ ਉਘੇ ਆਜ਼ਦੀ ਘੁਲਾਟੀਏ ਅਤੇ ਕਮਿਊਨਿਸਟ ਲਹਿਰ ਦੇ ਸਿਰਮੌਰ ਆਗੂ ਪੰਡਿਤ ਕਿਸ਼ੋਰੀ ਲਾਲ ਦੇ ਜੱਦੀ ਪਿੰਡ ਧਰਮਪੁਰ ਦੇਵੀ ਤੋਂ ਪਹਿਲੀ ਦਸੰਬਰ ਨੂੰ ਇਕ ਭਰਵੀਂ ਰੈਲੀ ਕਰਕੇ ਜਥਾ ਮਾਰਚ ਆਰੰਭ ਕੀਤਾ ਗਿਆ ਜਿਸ ਦੀ ਅਗਵਾਈ ਤਿੰਨਾਂ ਪਾਰਟੀਆਂ ਦੇ ਜ਼ਿਲ੍ਹਾ ਸਕੱਤਰਾਂ ਸਰਵਸਾਥੀ ਅਮਰਜੀਤ ਸਿੰਘ, ਦਰਸ਼ਨ ਸਿੰਘ ਮੱਟੂ ਅਤੇ ਮਹਿੰਦਰ ਸਿੰਘ ਖੈਰੜ ਨੇ ਕੀਤੀ। ਪਹਿਲੇ ਦਿਨ ਇਸ ਜਥੇ ਨੇ ਅਲੇਰਾ, ਅਮਰੋਹ, ਰਾਮਗੜ੍ਹ ਸੀਕਰੀ, ਰਜਵਾਲ, ਭੰਬੋਤਾੜ, ਤਲਵਾੜਾ, ਦਾਤਾਰਪੁਰ ਅਤੇ ਕਰੋੜਾਂ-ਬਡਾਲਾ ਵਿਖੇ ਜਨਤਕ ਮੀਟਿੰਗਾਂ ਕਰਕੇ ਜਥੇ ਦਾ ਮਨੋਰਥ ਲੋਕਾਂ ਨਾਲ ਸਾਂਝਾ ਕੀਤਾ। ਅਗਲੇ ਦਿਨ ਹਾਜੀਪੁਰ ਕਸਬੇ ਤੋਂ ਸ਼ੁਰੂ ਕਰਕੇ ਇਸ ਜਥੇ ਨੇ ਸਿੱਬੋ ਚੱਕ, ਨੌਸ਼ਹਿਰ ਸਿੰਬਲੀ, ਸਰਿਆਣਾ, ਢੱਡੇ ਕੋਤਵਾਲ, ਖੁੰਡਾ, ਕੁਲੀਆਂ, ਪਨਖੂਹ ਅਤੇ ਬੁਢਾਬੜ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ। 3 ਦਸੰਬਰ ਨੂੰ ਤਹਿਸੀਲ ਦਸੂਹਾ ਦੇ 10 ਪਿੰਡਾਂ ਕੋਲੋਵਾਲ, ਪੱਸੀਕੰਢੀ, ਸੰਸਾਰਪੁਰ, ਮੱਕੋਵਾਲ, ਚਠਿਆਲ ਖੁਰਦ, ਡੱਫਰ, ਮੱਲ੍ਹੇਵਾਲ, ਚਠਿਆਲਾ ਕਲਾਂ, ਗੜ੍ਹਦੀਵਾਲਾ ਤੋਂ ਹੁੰਦੇ ਹੋਏ ਸ਼ਹੀਦ ਚੰਨਣ ਸਿੰਘ ਧੂਤ ਦੇ ਪਿੰਡ ਧੂਤ ਕਲਾਂ ਤੱਕ ਮੀਟਿੰਗਾਂ ਕੀਤੀਆਂ ਗਈਆਂ। 4 ਦਸੰਬਰ ਨੂੰ ਹੁਸ਼ਿਆਰਪੁਰ ਤਹਿਸੀਲ ਦੇ ਪਿੰਡਾਂ ਨੂਰਪੁਰ, ਹਾਜ਼ੀਪੁਰ, ਕੋਟਲਾ ਨੌਧ ਸਿੰਘ, ਮਿਰਜਾਪੁਰ,ਬੁਲੋਵਾਲ, ਸੂਸਾਂ, ਕਾਣੇ, ਪੰਡੋਰੀ ਫੰਗੂੜਿਆਂ ਅਤੇ ਕਡਿਆਣਾ ਵਿਖੇ ਅਤੇ 5 ਦਸੰਬਰ ਨੂੰ ਸਤਿਆਲ, ਮਾਝੀ, ਨਾਗ, ਮਹਿਲਾਂਵਾਲੀ, ਬੱਸੀ ਕਿਕਰਾਂ, ਰਗਰਾ ਬੂਥਗੜ ਅਤੇ ਸਲੇਮਪੁਰ ਵਿਖੇ ਜਨਤਕ ਮੀਟਿੰਗਾਂ ਕੀਤੀਆਂ ਗਈਆਂ। 6 ਦਸੰਬਰ ਨੂੰ ਸਬ ਤਹਿਸੀਲ ਮਾਹਿਲਪੁਰ ਦੇ ਇਲਾਕੇ ਵਿਚ ਭਾਰਟਾ ਗਨੇਸ਼ਪੁਰ, ਪਾਲਦੀ, ਖੜੌਦੀ, ਢਾਡਾਖੁਰਦ, ਢਾਡਾ ਕਲਾਂ, ਸੁੰਨੀ, ਬਿੰਝੋ, ਬਹਿਬਲਪੁਰ, ਕੋਟਫਤੂਹੀ, ਮੰਨਣਹਾਲ, ਅਤੇ ਈਸਪੁਰ ਵਿਖੇ ਅਤੇ 7 ਦਸੰਬਰ ਨੂੰ ਤਹਿਸੀਲ ਗੜ੍ਹਸ਼ੰਕਰ ਦੇ 11 ਪਿੰਡਾਂ ਸੈਲਾ, ਡਾਨਸੀਵਾਲ, ਪੋਸੀ, ਸਤਨੌਰ ਪਦਰਾਣਾ, ਮੋਲਾ ਵਾਹਿਦਪੁਰ, ਭਜਲਾਂ, ਗੜ੍ਹਸ਼ੰਕਰ, ਦੇਨੋਵਾਲ ਖੁਰਦ, ਬੋੜਾ ਅਤੇ ਥਾਣਾ ਵਿਖੇ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਸ 7 ਦਿਨਾਂ ਜਥਾ ਮਾਰਚ ਵਿਚ ਤਿੰਨਾਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਚੌਖੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਜਿਹਨਾਂ ਵਿਚ ਉਪਰੋਕਤ ਤੋਂ ਇਲਾਵਾ ਸੀ.ਪੀ.ਆਈ. ਵਲੋਂ ਕੁਲਦੀਪ ਸਿੰਘ, ਦਵਿੰਦਰ ਗਿੱਲ, ਓਂਕਾਰ ਸਿੰਘ, ਪੂਰਨ ਸਿੰਘ ਤੇ ਧਿਆਨ ਸਿੰਘ, ਸੀ.ਪੀ.ਆਈ.(ਐਮ) ਵਲੋਂ ਰਘੂਨਾਥ ਸਿੰਘ, ਗੁਰਮੇਸ਼ ਸਿੰਘ, ਆਸ਼ਾਨੰਦ, ਚਰਨਜੀਤ ਸਿੰਘ ਚਠਿਆਲ ਤੇ ਹਰਭਜਨ ਸਿੰਘ ਅਟਵਾਲ ਅਤੇ ਸੀ.ਪੀ.ਐਮ.ਪੰਜਾਬ ਵਲੋਂ ਹਰਕੰਵਲ ਸਿੰਘ, ਪ੍ਰਿੰਸੀਪਲ ਪਿਆਰਾ ਸਿੰਘ, ਯੋਧ ਸਿੰਘ, ਰਵੀ ਕੰਵਰ, ਅਮਰਜੀਤ ਸਿੰਘ ਕਾਨੂੰਗੋ ਅਤੇ ਸ਼ਾਦੀ ਰਾਮ ਕਪੂਰ ਵੀ ਸ਼ਾਮਲ ਸਨ।
 
ਫਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੀ ਜਲਾਲਾਬਾਦ ਤਹਿਸੀਲ 'ਚ ਸਰਵਸਾਥੀ ਪਰਮਜੀਤ ਢਾਬਾਂ, ਨੱਥਾ ਸਿੰਘ, ਸ਼ਿੰਦਰ ਮਹਾਰਮ, ਹਰਭਜਨ ਛੱਪੜੀਵਾਲਾ, ਬਲਵੰਤ ਚੌਹਾਨ, ਸਾਧੂ ਰਾਮ, ਨਰਿੰਦਰ ਢਾਬਾਂ, ਮਹਿੰਗਾ ਰਾਮ, ਗੁਰਮੇਜ ਗੇਜੀ, ਅਵਿਨਾਸ਼ ਲਾਲੋਵਾਲੀ, ਸ਼ਕਤੀ ਤੇ ਹੋਰਨਾਂ ਆਗੂਆਂ ਦੀ ਅਗਵਾਈ 'ਚ ਜਲਾਲਾਬਾਦ ਸ਼ਹਿਰ, ਪਿੰਡ ਕੱਟੀਆਂਵਾਲਾ, ਢਾਬ ਕੜਿਆਲ, ਚੱਲ ਬਲੌਦਾ, ਚੱਕ ਬਲੌਦਾ ਮਹਾਲਮ, ਚੱਕ ਵੈਰੋਕੇ, ਕਾਠਗੜ੍ਹ, ਪੰਣੀਵਾਲਾ, ਢਾਣੀ ਰੇਸ਼ਮ ਸਿੰਘ ਵਿਚ ਮਾਰਚ ਕੀਤਾ।
ਸਰਵਸਾਥੀ ਸੁਰਿੰਦਰ ਸਿੰਘ, ਵਜੀਦ ਸਿੰਘ ਸੱਪਾਂਵਾਲੀ, ਹਰਨਾਮ ਸਿੰਘ, ਕਿਸ਼ਨ ਚੰਦ ਸੀਫ ਫਾਰਮ, ਕੁਲਵੰਤ ਸਿੰਘ ਕਿਰਤੀ, ਗੁਰਮੇਜ ਸਿੰਘ ਗੇਜੀ, ਬਲਵੰਤ ਸਿੰਘ ਸੀਡ ਫਾਰਮ, ਰਾਮ ਕੁਮਾਰ, ਜੈਮਲ ਰਾਮ ਅਬੋਹਰ, ਅਵਤਾਰ ਅਬੋਹਰ ਦੀ ਅਗਵਾਈ ਵਿਚ ਸੀਡ ਫਾਰਮ, ਪੱਕਾ ਸੀਫ ਫਾਰਮ, ਕੱਚਾ ਸੀਡ ਫਾਰਮ, ਢਾਣੀ ਕੜਾਕਾ ਸਿੰਘ, ਬੁਰਜ ਮੁਹਾਰ, ਪੱਟੀ ਬੀਹਲਾ, ਕਿੱਲਿਆਂ ਵਾਲੀ, ਸੈਦਾਂ ਵਾਲੀ, ਸੰਘਾਂ ਵਾਲੀ, ਦਲਮੀਰ ਖੇੜਾ, ਦੌਲਤਪੁਰ ਤੇ ਖੂਹੀਆਂ ਸਰਵਰ ਆਦਿ ਪਿੰਡਾਂ ਵਿਚ ਮਾਰਚ ਕੀਤਾ ਗਿਆ।
 
ਗੁਰਦਾਸਪੁਰ : ਜ਼ਿਲ੍ਹੇ ਵਿਚ ਦੋ ਤੋਂ ਲੈ ਕੇ 8 ਦਸੰਬਰ ਤੱਕ ਜਥਾ ਮਾਰਚ ਕੀਤਾ ਗਿਆ। ਸਰਵਸਾਥੀ ਲਾਲ ਚੰਦ ਕਟਾਰੂਚੱਕ, ਗੁਲਜਾਰ ਸਿੰਘ ਬਸੰਤਕੋਟ, ਸੁਖਦੇਵ ਸਿੰਘ ਭਾਗੋਕਾਵਾਂ, ਧਿਆਨ ਸਿੰਘ ਠਾਕੁਰ, ਰਘਬੀਰ ਸਿੰਘ ਪਕੀਵਾਂ, ਅਜੀਤ ਸਿੰਘ ਸਿਧਵਾਂ, ਨੀਲਮ ਘੁਮਾਣ, ਜਸਵੰਤ ਬੁਟਰ, ਮੱਖਣ ਕੁਹਾੜ, ਬਲਵੀਰ ਰੰਧਾਵਾ, ਸੁਭਾਸ਼ ਕੈਰੇ, ਬਲਵੀਰ ਸਿੰਘ, ਜੁਗਿੰਦਰਪਾਲ ਸੈਨੀ ਅਤੇ ਹੋਰ ਸਾਥੀਆਂ ਦੀ ਅਗਵਾਈ ਵਾਲੇ ਜਥੇ ਨੇ ਬਖਤਪੁਰ, ਨੜਾਂਵਾਲੀ, ਬਿਸ਼ਨਕੋਟ, ਕਲਾਨੌਰ, ਕੋਟਲੀ ਅੱਡਾ, ਧਿਆਨਪੁਰ ਕੋਟਲੀ, ਅਕਰਪੁਰਾ, ਦਾਲਮ ਅੱਡਾ, ਕਿਲਾ ਲਾਲ ਸਿੰਘ, ਵਡਾਲਾ ਬਾਂਗਰ, ਸ਼ਕਰੀ, ਭਾਗੋਵਾਲ, ਘਸੀਟਪੁਰ, ਸਰੂਪਵਾਲੀ, ਛਿੱਥ, ਅੱਡਾ ਧੰਦੋਈ, ਸੁਖੋਵਾਲ, ਘੁਮਾਣ, ਦਕੋਹਾ, ਮੰਡ, ਬਲ੍ਹੜਵਾਲ, ਮਾੜੀ ਬੁੱਚੀਆਂ, ਸਮਰਾਏ, ਹਰਗੋਬਿੰਦਪੁਰ, ਚੀਮਾ ਖੁੱਡੀ, ਵਰਸਾਲਚੱਕ, ਮਾੜੀ ਪੰਨਵਾਂ, ਹਰਚੋਵਾਲ, ਕਾਦੀਆਂ, ਬੁਟਰ ਕਲਾਂ, ਠੱਕਰ ਸੰਧੂ, ਭੋਜਾ, ਡੇਹਰੀਵਾਲ, ਸਿਧਵਾਂ, ਬੱਬੇਹਾਲੀ, ਅਵਾਂਖਾ, ਬਹਿਰਾਮਪੁਰ ਅੱਡਾ, ਕੋਟਲੀ, ਧਕਾਲਾ, ਗਾਹਲੜੀ, ਦੋਰਾਂਗਲਾ, ਆਧੀਆਂ ਅਤੇ ਲੂਣਾ ਪਿੰਡ ਅਤੇ ਕਸਬਿਆਂ ਵਿਚ ਰੈਲੀਆਂ, ਮੀਟਿੰਗਾਂ ਅਤੇ ਮਾਰਚ ਕਰਕੇ 15 ਨੁਕਾਤੀ ਮੰਗ ਪੱਤਰ ਦੀ ਵਿਆਖਿਆ ਕੀਤੀ ਅਤੇ ਇਨ੍ਹਾਂ ਦੀ ਪ੍ਰਾਪਤੀ ਲਈ ਚਲਾਏ ਜਾ ਰਹੇ ਸੰਘਰਸ਼ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
 
ਪਠਾਨਕੋਟ : ਸਰਵਸਾਥੀ ਨੱਥਾ ਸਿੰਘ, ਲਾਲ ਚੰਦ ਕਟਾਰੂਚੱਕ, ਅਮਰੀਕ ਸਿੰਘ, ਕੇਵਲ ਕਾਲੀਆ, ਡਾ. ਸੁਰਿੰਦਰ ਗਿੱਲ, ਸ਼ਿਵ ਕੁਮਾਰ, ਮਾਸਟਰ ਸੁਭਾਸ਼ ਸ਼ਰਮਾ, ਦਲਬੀਰ ਸਿੰਘ, ਰਮੇਸ਼ ਠਾਕਰ, ਪ੍ਰੇਮ ਸਾਗਰ ਤੇ ਹੋਰਨਾਂ ਦੀ ਅਗਵਾਈ ਵਿਚ ਲੇਬਰ ਸ਼ੈਡ ਗਾਂਧੀ ਚੌਕ ਤੋਂ ਢਾਕੀ ਰੋਡ ਮਾਡਲ ਟਾਊਨ, ਕੱਚੇ ਕੁਆਟਰ, ਢਾਂਗੂੰ ਰੋਡ, ਸੈਲੀ ਕੁਲੀਆਂ, ਲਮੀਨੀ, ਖਾਨਪੁਰ, ਨੰਗਲ ਭੂਰ, ਫਲੜਾ, ਲਾਹੜੀ ਮੇਘਾਂ, ਮੀਰਥਲ, ਕੌਂਤਰਪੁਰ, ਮਨਵਾਲ ਬਾਗ, ਸਿਊਟੀ, ਪੰਗੋਲੀ, ਘੋਹ, ਡਡਵਾਂ ਜੁਗਿਆਲ, ਤਰੇਟੀ, ਸ਼ਾਹਪੁਰ ਕੰਡੀ, ਮਲਕਪੁਰ, ਬਹਾਦਰ ਲਾਹੜੀ, ਸੁਜਾਨਪੁਰ, ਭਜਵਾਲ, ਮਧੂਫਰਕਾ, ਥਰਿਆਲ, ਭੜੋਲੀ ਖੁਰਦ, ਫਰੀਦਾਨਗਰ, ਕਟਾਰੂਚੱਕ, ਬਲਸੂਆ, ਕੋਟਲੀ, ਭੋਆ, ਤਾਰਾਗੜ੍ਹ, ਅਨੂਪ ਸ਼ਹਿਰ, ਖੁਸ਼ੀ ਨਗਰ, ਸਿਊੜਾ, ਕੋਲੀਆ, ਨਰੋਟ ਜੈਮਲ ਸਿੰਘ, ਜਨਿਆਲ, ਬਮਿਆਲ, ਫਰਵਾਲ, ਮਨਵਾਲ ਆਦਿ ਪਿੰਡਾਂ ਵਿਚ ਜਥਾ ਮਾਰਚ ਕੀਤਾ ਗਿਆ।
 
ਤਰਨ ਤਾਰਨ : ਸਰਵਸਾਥੀ ਪਰਗਟ ਸਿੰਘ ਜਾਮਾਰਾਏ, ਜਸਪਾਲ ਸਿੰਘ ਝਬਾਲ, ਕੁਲਵੰਤ ਝਬਾਲ, ਦਵਿੰਦਰ ਸੋਹਲ, ਜੈਮਲ ਸਿੰਘ ਬਾਠ, ਸੀਮਾਂ ਸੋਹਲ, ਪਾਲ ਸਿੰਘ ਜਾਮਾਰਾਏ, ਮੁਖਤਿਆਰ ਸਿੰਘ ਮੱਲ੍ਹਾ, ਨਰਿੰਦਰ ਬਘਿਆੜੀ, ਮਨਜਿੰਦਰ ਝਬਾਲ ਆਦਿ ਆਗੂਆਂ ਦੀ ਅਗਵਾਈ ਵਾਲੇ ਜਥੇ ਨੇ ਝਬਾਲ, ਐਮਾਂ ਕਲਾਂ, ਠੱਟਾ, ਢੰਡ, ਕਸੇਲ, ਗੰਡੀਵਿੰਡ, ਸਰਾਂ, ਛਾਪਾ, ਕੋਟ, ਬਘਿਆੜੀ, ਖਡੂਰ ਸਾਹਿਬ ਤੇ ਹੋਰਨਾਂ ਪਿੰਡਾਂ 'ਚ ਜਥਾ ਮਾਰਚ ਕੀਤਾ।
 
ਰੋਪੜ : ਸਰਵਸਾਥੀ ਮੋਹਨ ਸਿੰਘ ਧਮਾਣਾ, ਤਰਸੇਮ ਸਿੰਘ ਭਲੜੀ, ਦਵਿੰਦਰ ਨੰਗਲੀ, ਗੁਰਦਿਆਲ ਸਿੰਘ ਢੇਰ, ਗੁਰਦੇਵ ਸਿੰਘ ਬਾਗੀ, ਗੁਰਨਾਮ ਸਿੰਘ, ਹਿੰਮਤ ਸਿੰਘ ਨੰਗਲ, ਸ਼ਮਸ਼ੇਰ ਸਿੰਘ ਹਵੇਲੀ, ਮਲਕੀਤ ਸਿੰਘ ਪਲਾਸੀ, ਭਜਨ ਸਿੰਘ ਸੰਦੋਆ, ਬਲਵੀਰ ਮੁਸਾਫਰ, ਮਨਜੀਤ ਕੌਰ ਤੇ ਹੋਰਨਾਂ ਸਾਥੀਆਂ ਦੀ ਅਗਵਾਈ 'ਚ ਜੱਥਿਆਂ ਨੇ ਬੜਾ ਪਿੰਡ, ਸਰਸਾ ਨੰਗਲ, ਘਨੌਲੀ ਬਾਜ਼ਾਰ, ਪਲਾਸੀ, ਰਤਨਪੁਰਾ, ਨੂਹੋਂ, ਭਲਾਨ, ਮਜਾਰਾ, ਗੋਹਲਣੀ, ਮੋਜੌਵਾਲ, ਨੰਗਲ, ਗੰਭੀਰ ਪੁਰ, ਅਸਮਾਨਪੁਰ, ਨੌਧੇ ਮਾਜਰਾ, ਕੋਟਲਾ ਨਿਰੰਗ, ਪੁਖਰਾਲੀ, ਢੇਰ, ਮਹੈਨ, ਖਮੇੜਾ ਤੇ ਆਨੰਦਪੁਰ ਸਾਹਿਬ 'ਚ ਮਾਰਚ ਕੀਤਾ।
 
ਸੰਗਰੂਰ : ਸਰਵਸਾਥੀ ਗੱਜਣ ਸਿੰਘ ਦੁੱਗਾਂ, ਬੰਤ ਸਿੰਘ ਨਮੋਲ, ਭਰਪੂਰ ਸਿੰਘ ਦੁੱਗਾਂ, ਨਿਰਮਲ ਸਿੰਘ, ਸ਼ੀਤਲ ਸਿੰਘ, ਰਘਬੀਰ ਸਿੰਘ ਘਰਾਚੋਂ, ਮੇਜਰ ਪੂਨਾਵਾਲ, ਸੁਖਦੇਵ ਸ਼ਰਮਾ, ਤੇਜਾ ਸਿੰਘ ਬੇਨੜਾਂ ਆਦਿ ਆਗੂਆਂ ਦੇ ਜਥੇ ਨੇ ਕਸਬਾਂ ਲੌਂਗੋਵਾਲ, ਲੋਹਾ ਖੇੜਾ, ਕਿੱਕਰ ਸਿੰਘ ਪਿੰਡੀ, ਬੁੱਗਰਾਂ, ਮੰਡੇਰ ਖੁਰਦ, ਢਿੱਢਲੀਆਂ, ਤੁਲੋਵਾਲ, ਮੰਡੇਰ ਖੁਰਦ, ਜਹਾਂਗੀਰ, ਘਨੌਰੀ ਕਲਾਂ, ਘਨੌਰ ਖੁਰਦ, ਬਮਾਲ, ਬੱਬਣਪੁਰ, ਬਰੜਵਾਲ, ਮੀਮਸਾ, ਹਰਚੰਦਪੁਰਾ ਆਦਿ ਪਿੰਡਾਂ 'ਚ ਮਾਰਚ ਕੀਤਾ।
 
ਚੰਡੀਗੜ੍ਹ : ਸਰਵਸਾਥੀ ਦੇਵੀਦਿਆਲ ਸ਼ਰਮਾ, ਪ੍ਰੀਤਮ ਸਿੰਘ, ਮਹਿੰਦਰ ਪਾਲ, ਕੁਲਦੀਪ ਸਿੰਘ, ਐਮ.ਐਸ. ਗੋਰਸ਼ੀ, ਦਿਨੇਸ਼ ਪ੍ਰਸਾਦ, ਇੰਦਰਜੀਤ ਸਿੰਘ ਗਰੇਵਾਲ, ਸੱਜਣ ਸਿੰਘ, ਜੁਗਿੰਦਰ ਸਿੰਘ, ਕਮਲਜੀਤ ਸਿੰਘ, ਡਾਕਟਰ ਨਵਕਿਰਨ ਦੀ ਅਗਵਾਈ ਵਾਲੇ ਜਥੇ ਨੇ ਧਨਾਸ ਕਲੋਨੀ, ਡੱਡੂ ਮਾਜਰਾ ਕਲੋਨੀ, ਡੱਡੂ ਮਾਜਰਾ ਪਿੰਡ, ਮਲੋਆ, ਸੈਕਟਰ 39-40, ਬਡਹੇੜੀ, ਬਟਰੇਲਾ, ਕਜਹੇੜੀ, ਲੇਬਰ ਚੌਕ, ਸੈਕਟਰ 52, ਬੁੜੈਲ, ਰਾਮ ਦਰਬਾਰ ਇੰਡਰਸਟਰੀਅਲ ਏਰੀਆ ਫੇਜ਼ 2, ਪਿੰਡ ਹੱਲੋ ਮਾਜਰਾ ਵਿਚ ਮਾਰਚ ਕੀਤਾ।

ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਸੰਗਠਨਾਂ ਵਲੋਂ ਬਰਨਾਲਾ ਅਤੇ ਅੰਮ੍ਰਿਤਸਰ ਵਿਖੇ ਲਲਕਾਰ ਰੈਲੀਆਂ 
ਬਰਨਾਲਾ : ਪੰਜਾਬ ਦੀਆਂ ਸੰਘਰਸ਼ਸ਼ੀਲ ਅੱਠ ਕਿਸਾਨ ਅਤੇ ਚਾਰ ਮਜ਼ਦੂਰ  ਜਥੇਬੰਦੀਆਂ ਵਲੋਂ 16 ਦਸੰਬਰ ਨੂੰ ਬਰਨਾਲਾ ਦੀ ਅਨਾਜ ਮੰਡੀ ਵਿਖੇ ਮਾਲਵਾ ਜੋਨ ਦੀ ਵਿਸ਼ਾਲ ''ਲਲਕਾਰ ਰੈਲੀ' ਕੀਤੀ ਗਈ। ਨਿਰਪੱਖ ਦਰਸ਼ਕਾਂ ਅਨੁਸਾਰ 25000 ਤੋਂ ਵਧੇਰੇ ਕਿਸਾਨ ਮਜ਼ਦੂਰ ਇਸ ਰੈਲੀ ਵਿਚ ਆਪਣੇ ਖੁਦ ਦੇ ਪ੍ਰਬੰਧ ਕੀਤੇ ਵਾਹਨਾਂ ਰਾਹੀਂ ਪੁੱਜੇ। ਰੈਲੀ ਦਾ ਸ਼ਾਨਦਾਰ ਪੱਖ ਇਹ ਸੀ ਕਿ ਇਸ ਵਿਚ 40ਫੀਸਦੀ ਦੇ ਨੇੜੇ ਤੇੜੇ ਔਰਤਾਂ ਸ਼ਾਮਲ ਹੋਈਆਂ। ਅਨੁਸ਼ਾਸ਼ਨ ਦੇ ਨਵੇਂ ਦਿਸਹੱਦੇ ਕਾਇਮ ਕਰਨ ਵਾਲੀ ਇਸ ਰੈਲੀ ਵਿਚ ਪੁੱਜੇ ਲੋਕਾਂ ਨੇ ਜਿੱਥੇ ਇਕ-ਇਕ ਬੁਲਾਰੇ ਵਲੋਂ ਬੋਲੇ ਗਏ ਅੱਖਰ ਨੂੰ ਧਿਆਨ ਨਾਲ ਸੁਣਿਆ ਉਥੇ ਭਵਿੱਖ ਦੇ ਘੋਲ ਪ੍ਰੋਗਰਾਮ ਪ੍ਰਤੀ ਵੀ ਜੋਸ਼ ਭਰਪੂਰ ਹੁੰਗਾਰਾ ਭਰਿਆ। ਰੈਲੀ ਨੂੰ ਸਬੋਧਨ ਕਰਦਿਆਂ ਸਾਥੀ ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ, ਜੋਗਿੰਦਰ ਸਿੰਘ ਪ੍ਰਧਾਨ ਬੀ.ਕੇ.ਯੂ. ਏਕਤਾ ਉਗਰਾਹਾਂ, ਬੂਟਾ ਸਿੰਘ ਪ੍ਰਧਾਨ ਬੀ.ਕੇ.ਯੂ. ਏਕਤਾ ਡਕੌਂਦਾ, ਸੁਰਜੀਤ ਸਿੰਘ ਫੂਲ ਪ੍ਰਧਾਨ ਬੀ.ਕੇ.ਯੂ. ਕ੍ਰਾਂਤੀਕਾਰੀ, ਹਰਦੇਵ ਸਿੰਘ ਸੰਧੂ ਪ੍ਰਧਾਨ ਕੁੱਲ ਹਿੰਦ ਕਿਸਾਨ ਮਜ਼ਦੂਰ ਯੂਨੀਅਨ, ਸੁਖਮੰਦਰ ਸਿੰਘ ਸਭਰਾਅ ਸੂਬਾ ਆਗੂ ਕਿਸਾਨ ਸੰਘਰਸ਼ ਕਮੇਟੀ, ਜਸਵੀਰ ਭਾਰਤੀ ਸੂਬਾ ਆਗੂ ਪੰਜਾਬ ਕਿਸਾਨ ਯੂਨੀਅਨ, ਜੋਰਾ ਸਿੰਘ ਨਸਰਾਲੀ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਗਵੰਤ ਸਮਾਊ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ, ਮਹੀਪਾਲ ਸੂਬਾ ਵਿੱਤ ਸਕੱਤਰ ਦਿਹਾਤੀ ਮਜ਼ਦੂਰ ਸਭਾ ਅਤੇ ਦਰਬਾਰਾ ਸਿੰਘ ਫੂਲੇਵਾਲ ਸੂਬਾ ਕਮੇਟੀ ਮੈਂਬਰ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਨੇ ਐਲਾਨ ਕੀਤਾ ਕਿ 6-7-8 ਜਨਵਰੀ 2016 ਨੂੰ ਮੁੱਖ ਮੰਤਰੀ ਪੰਜਾਬ ਦੇ ਪੁਸ਼ਤੈਨੀ ਪਿੰਡ ਬਾਦਲ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ ਅਤੇ ਲੋੜ ਪੈਣ 'ਤੇ ਹੋਰ ਅੱਗੇ ਵੀ ਵਧਾਇਆ ਜਾਵੇਗਾ। ਉਪਰੋਕਤ ਹੀ ਆਗੂਆਂ ਨੇ ਰੈਲੀ ਦੀ ਪ੍ਰਧਾਨਗੀ ਵੀ ਕੀਤੀ। ਸਟੇਜ ਸਕੱਤਰ ਦੀ ਜਿੰਮੇਵਾਰੀ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਨਿਭਾਈ। ਰੈਲੀ ਸਬੰਧੀ ਸਮੁੱਚੇ ਕਾਰਜ ਸੁਚਾਰੂ ਢੰਗ ਨਾਲ ਸਿਰੇ ਚੜ੍ਹਾਉਣ ਲਈ ਸਰਵ ਸਾਥੀ ਮਲਕੀਤ ਸਿੰਘ ਵਜੀਦਕੇ, ਗੁਰਪ੍ਰੀਤ ਸਿੰਘ ਰੂੜੇਕੇ, ਦਿਲਵਾਰ ਸਿੰਘ ਸ਼ੇਰ ਖਾਂ, ਚਮਕੌਰ ਸਿੰਘ ਨੈਣੇਵਾਲੀਆ, ਮਨਜੀਤ ਸਿੰਘ ਧਨੇਰ, ਹਰਦੀਪ ਸਿੰਘ ਟੱਲੇਵਾਲੀਆ 'ਤੇ ਅਧਾਰਤ ਸੰਚਾਲਨ ਕਮੇਟੀ ਬਣਾਈ ਗਈ ਸੀ।
ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਰਾਜ ਕਰ ਰਹੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀਆਂ ਨਾਮਨਿਹਾਦ ਸਦਭਾਵਨਾ ਰੈਲੀਆਂ, ਪੰਜਾਬ ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਸੂਬਾ ਪ੍ਰਧਾਨ ਵਜੋਂ ਤਾਜ਼ਪੋਸ਼ੀ ਸਮੇਂ ਬਠਿੰਡਾ ਵਿਖੇ ਕੀਤੀ ਗਈ ਬਦਲਾਅ ਰੈਲੀ ਅਤੇ ਆਮ ਆਦਮੀ ਪਾਰਟੀ ਵਲੋਂ ਕੀਤੀ ਜਾ ਰਹੀ ਰਾਜਸੀ ਸਰਗਰਮੀ ਨੂੰ ਪੰਜਾਬ 'ਚ 2017 'ਚ ਹੋਣ ਵਾਲੀਆਂ ਚੋਣਾਂ 'ਚ ਸੂਬੇ ਦੀ ਵਾਗਡੋਰ ਸੰਭਾਲਨ ਲਈ ਕੀਤੀ ਜਾ ਰਹੀ ਤਰਲੋਮੱਛੀ ਦੱਸਿਆ। ਉਨ੍ਹਾਂ ਕਿਹਾ ਕਿ ਸਾਡੀ ਰੈਲੀ ਵਿਚ ਲੋਕ ਆਪਣੇ ਮਸਲਿਆਂ-ਮੰਗਾਂ ਦੇ ਸਾਰਥਕ ਹੱਲ ਲਈ ਆਪ ਮੁਹਾਰੇ ਆਏ ਹਨ। ਦੂਜੇ ਪਾਸੇ ਹੋ ਰਹੀਆਂ ਰੈਲੀਆਂ 'ਚ ਲੋਕਾਂ ਦੇ ਬੁਨਿਆਦੀ ਮਸਲੇ ਗਾਇਬ ਹਨ ਅਤੇ ਘਟੀਆ ਪੱਧਰ ਦੀ ਦੂਸ਼ਣਬਾਜੀ ਹੋ ਰਹੀ ਹੈ। ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਸੰਸਾਰੀਕਰਣ-ਉਦਾਰੀਕਰਨ-ਨਿਜੀਕਰਨ ਦੀਆਂ ਨੀਤੀਆਂ 'ਤੇ ਅਮਲ ਕਰਨ ਵਾਲੀ ਕਿਸੇ ਵੀ ਰਾਜਸੀ ਪਾਰਟੀ ਕੋਲ ਕਿਰਤੀ ਲੋਕਾਂ ਖਾਸ ਕਰ ਕਿਸਾਨ-ਮਜ਼ਦੂਰਾਂ ਦੇ ਮਸਲਿਆਂ ਦਾ ਕੋਈ ਹੱਲ ਹੋ ਹੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਖੁਦਕੁਸ਼ੀਆਂ ਦਾ ਵਧਦਾ ਜਾ ਰਿਹਾ ਕੁਲਹਿਣਾ ਵਰਤਾਰਾ ਅਤੇ ਸਾਮਰਾਜੀ ਨੀਤੀਆਂ ਆਪਸ ਵਿਚ ਜੁੜੇ ਹੋਏ ਹਨ। ਆਗੂਆਂ ਨੇ ਲੋਕਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਸਾਂਝਾਂ ਅਤੇ ਵਿਆਪਕ ਸੰਗਰਾਮਾਂ ਨੂੰ ਫੇਲ੍ਹ ਕਰਨ ਦੇ ਸਾਜਿਸ਼ੀ ਇਰਾਦੇ ਤਹਿਤ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਪਿਛੋਕੜ ਵਿਚ ਤੁਹਾਡਾ ਇੰਨੀ ਵੱਡੀ ਗਿਣਤੀ ਵਿਚ ਪੁੱਜਣਾ ਜਨਸੰਗਰਾਮਾਂ ਦੇ ਚੰਗੇਰੇ ਭਵਿੱਖ ਲਈ ਸ਼ੁਭ ਸੰਕੇਤ ਹੈ। ਇਕੱਠ ਵਲੋਂ ਹੱਥ ਖੜੇ ਕਰਕੇ ਪਾਸ ਕੀਤੇ ਇਕ ਮਤੇ ਰਾਹੀਂ ਫੈਸਲਾ ਕੀਤਾ ਗਿਆ ਕਿ ''ਕਾਲਾ ਕਾਨੂੰਨ ਵਿਰੋਧੀ ਸਾਂਝਾ ਮੋਰਚਾ'' ਵਲੋਂ 23 ਦਸੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਕੀਤੀ ਜਾ ਰਹੀ ਸੂਬਾ ਪੱਧਰੀ ਕਨਵੈਨਸ਼ਨ ਵਿਚ ਵੱਧ ਚੜ੍ਹ ਕੇ ਪੁੱਜਣ ਅਤੇ ''ਪੰਜਾਬ ਸਰਕਾਰ ਨਿੱਜੀ ਅਤੇ ਜਨਤਕ ਜਾਇਦਾਦ ਭੰਨਤੋੜ ਰੋਕੂ ਕਾਨੂੰਨ 2014'' ਰੱਦ ਕਰਾਉਣ ਲਈ ਚੱਲਣ ਵਾਲੇ ਸਾਰੇ ਭਵਿੱਖੀ ਸੰਗਰਾਮਾਂ ਵਿਚ ਪੂਰੀ ਤਾਕਤ ਨਾਲ ਸ਼ਮੂਲੀਅਤ ਕੀਤੀ ਜਾਵੇਗੀ।
ਇਕ  ਹੋਰ ਮਤੇ ਰਾਹੀਂ ਮੁਕਤਸਰ ਜ਼ਿਲ੍ਹੇ ਦੇ ਪਿੰਡ ਚੰਨੂ ਵਿਚ ਦੀਪ ਟਰਾਂਸਪੋਰਟ ਕੰਪਨੀ ਦੀ ਬਸ ਥੱਲੇ ਇਕ ਬਾਲੜੀ ਅਰਸ਼ਦੀਪ ਕੌਰ ਦੀ ਮੌਤ ਦੇ ਰੋਸ ਵਜੋਂ ਉਸ ਬੱਚੀ ਦਾ ਮ੍ਰਿਤਕ ਸਰੀਰ ਰੱਖ ਕੇ ਰੋਸ ਪ੍ਰਗਟਾ ਰਹੇ ਲੋਕਾਂ 'ਤੇ ਗੋਲੀਆਂ ਦੀ ਬਾਛੜ ਕਰਦਿਆਂ ਬੱਚੀ ਦੀ ਲਾਸ਼ ਜਾਲਿਮਾਨਾ ਢੰਗ ਨਾਲ ਖੋਹ ਕੇ ਲੈ ਜਾਣ ਦੀ ਨਿੰਦਾ ਕੀਤੀ ਗਈ।
ਇਸੇ ਤਰ੍ਹਾਂ ਅਬੋਹਰ ਵਿਖੇ ਪੰਜਾਬ ਸਰਕਾਰ ਦੇ ਚਹੇਤੇ ਦਿਓਕੱਦ ਸ਼ਰਾਬ ਵਪਾਰੀ ਸ਼ਿਵ ਲਾਲ ਡੋਡਾ ਦੇ ਪਾਲੇ ਗੁੰਡਿਆਂ ਵਲੋਂ, ਸ਼ਿਵ ਲਾਲ ਦੇ ਫਾਰਮ ਹਾਊਸ 'ਤੇ ਸਥਿਤ ਕਿਲ੍ਹਾਨੁਮਾ ਬੰਗਲੇ ਵਿਚ ਬੜੀ ਬੇਰਹਿਮੀ ਨਾਲ ਟੁਕੜੇ-ਟੁਕੜੇ ਕਰਕੇ ਕਤਲ ਕੀਤੇ ਗਏ ਭੀਮ ਸੈਨ ਟਾਂਕ ਅਤੇ ਗੰਭੀਰ ਜ਼ਖ਼ਮੀ ਕੀਤੇ ਗਏ ਗੁਰਜੰਟ ਸਿਘ ਨਾਲ ਸਬੰਧਤ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਗਈ। ਦੋਹਾਂ ਹੀ ਮਾਮਲਿਆਂ ਵਿਚ ਪੰਜਾਬ ਸਰਕਾਰ ਖਾਸਕਰ ਬਾਦਲ ਪਰਵਾਰ ਵਲੋਂ ਮੁੱਖ ਦੋਸ਼ੀਆਂ ਦੇ ਬਚਾਅ ਲਈ ਕੀਤੇ ਜਾ ਰਹੇ ਅਨੈਤਿਕ ਯਤਨਾਂ ਦੀ ਵੀ ਭਰਪੂਰ ਨਿੰਦਾ ਕੀਤੀ ਗਈ। ਇਕੱਠ ਨੇ ਪੰਜਾਬ ਵਾਸੀਆਂ ਨੂੰ ਇਸ ਵੱਧਦੀ ਜਾ ਰਹੀ ਗੁੰਡਾਗਰਦੀ ਵਿਰੁੱਧ ਸੰਘਰਸ਼ਾਂ ਦੇ ਮੈਦਾਨ ਭਖਾਉਣ ਦਾ ਸੱਦਾ ਦਿੱਤਾ।
ਅਫਰੀਕੀ ਦੇਸ਼ ਕੀਨੀਆਂ ਦੇ ਸ਼ਹਿਰ ਨੈਰੋਬੀ ਵਿਖੇ ਹੋ ਰਹੀ ਵਿਸ਼ਵ ਵਿਉਪਾਰ ਸੰਸਥਾ ਦੀ ਮੰਤਰੀ ਪੱਧਰ ਦੀ ਦੱਸਵੀਂ ਕਾਨਫਰੰਸ ਵਲੋਂ ਪ੍ਰਸਤਾਵਤ ਸਬਸਿਡੀਆਂ 'ਚ ਕਟੌਤੀ ਦੇ ਮਤਿਆਂ ਵਿਰੁੱਧ ਵੀ ਜ਼ੋਰਦਾਰ ਸੰਘਰਸ਼ ਕਰਨ ਦਾ ਮਤਾ ਪਾਸ ਕੀਤਾ ਗਿਆ। 
ਅੰਮ੍ਰਿਤਸਰ : ਬਾਦਲ ਸਰਕਾਰ ਦੀ ਵਪਾਰੀਆਂ ਤੇ ਸ਼ੈਲਰ ਮਾਲਕਾਂ ਨਾਲ ਮਿਲੀਭੁਗਤ ਹੋਣ ਕਰਕੇ ਸੋਨੇ ਵਰਗੀ ਬਾਸਮਤੀ ਦੀ ਮੰਡੀਆਂ ਵਿੱਚ ਹਜ਼ਾਰਾਂ-ਕਰੋੜਾਂ ਰੁਪਏ ਦੀ ਹੋਈ ਲੁੱਟ ਦੀ ਪੂਰੀ-ਪੂਰੀ ਭਰਪਾਈ ਕਰਾਉਣ, ਬਾਦਲ ਸਰਕਾਰ ਵੱਲੋਂ 43000 ਅਬਾਦਕਾਰਾਂ ਨੂੰ ਜ਼ਮੀਨ ਦੇ ਬੇਦਖਲੀ ਦੇ ਨੋਟਿਸ ਭੇਜ ਕੇ ਉਹਨਾਂ ਦੇ ਉਜਾੜੇ, ਕਿਸਾਨਾਂ-ਮਜ਼ਦੂਰਾਂ ਤੇ ਔਰਤਾਂ ਦੀਆਂ ਹੋ ਰਹੀਆਂ ਖੁਦਕਸ਼ੀਆਂ ਨੂੰ ਰੋਕਣ, ਕੇਂਦਰ ਤੇ ਪੰਜਾਬ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਚੜ੍ਹਿਆ ਕਰਜ਼ਾ ਰੱਦ ਕਰਾਉਣ ਤੇ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਤੋਂ ਭਗੌੜੀ ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਹੋ ਰਹੇ ਸੰਘਰਸ਼ਾਂ ਨੂੰ ਰੋਕਣ ਵਾਲਾ ਬਾਦਲ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਅਤੇ ਹੋਰ ਭਖਦਿਆਂ ਮਸਲਿਆਂ ਨੂੰ ਲੈ ਕੇ ਅੱਠ ਕਿਸਾਨ ਤੇ ਚਾਰ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਮਾਝੇ ਤੇ ਦੁਆਬੇ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ 18 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਵਿਸ਼ਾਲ ਲਲਕਾਰ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਵੱਖ-ਵੱਖ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਸ੍ਰੀ ਸਵਿੰਦਰ ਸਿੰਘ ਚੁਤਾਲਾ, ਧਨਵੰਤ ਸਿੰਘ ਖਤਰਾਏ ਕਲਾਂ, ਰਤਨ ਸਿੰਘ ਰੰਧਾਵਾ, ਡਾ. ਕੁਲਦੀਪ ਸਿੰਘ ਮਤੇਨੰਗਲ, ਗੁਰਨਾਮ ਸਿੰਘ ਉਮਰਪੁਰਾ, ਕਾਰਜ ਸਿੰਘ ਘਰਿਆਲਾ ਤੇ ਬਲਬੀਰ ਸਿੰਘ ਰੰਧਾਵਾ ਨੇ ਕੀਤੀ।
ਠਾਠਾਂ ਮਾਰਦੇ ਲਲਕਾਰ ਰੈਲੀ ਦੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਤੇ ਸੀਨੀਅਰ ਮੀਤ ਪ੍ਰਧਾਨ ਸਵਰਨ ਸਿੰਘ ਪੰਧੇਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਦਾਤਾਰ ਸਿੰਘ ਤੇ ਜਨਰਲ ਸਕੱਤਰ ਸਤਬੀਰ ਸਿੰਘ, ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਕੰਵਲਪ੍ਰੀਤ ਸਿੰਘ ਪਨੂੰ ਤੇ ਸੀਨੀਅਰ ਆਗੂ ਕਰਮਜੀਤ ਸਿੰਘ ਤਲਵੰਡੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਤੇ ਵਿੱਤ ਸਕੱਤਰ ਲਾਲ ਚੰਦ ਕਟਾਰੂਚੱਕ, ਬੀ.ਕੇ. ਯੂ  ਉਗਰਾਹਾਂ ਦੇ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਨੀਅਰ ਆਗੂ ਹਰਚਰਨ ਸਿੰਘ ਮੱਦੀਪੁਰਾ ਤੇ ਲਖਵਿੰਦਰ ਸਿੰਘ ਮੰਜਿਆਂਵਾਲਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਤੇ ਬਲਬੀਰ ਸਿੰਘ ਰੰਧਾਵਾ ਨੇ ਸਮੂਹਕ ਰੂਪ ਵਿਚ ਕਿਹਾ ਕਿ ਕੇਂਦਰ ਤੇ ਸੂਬਾਈ ਸਰਕਾਰਾਂ ਵੱਲੋਂ ਵਿਸ਼ਵ ਵਪਾਰ ਸੰਸਥਾ (ਡਬਲਿਊ.ਟੀ.ਓ) ਦੀਆਂ ਕਿਸਾਨ-ਮਜ਼ਦੂਰ ਵਿਰੋਧੀ ਸ਼ਰਤਾਂ ਅਧੀਨ ਸਰਕਾਰਾਂ ਫਸਲਾਂ ਦੇ ਸਮੱਰਥਨ ਮੁੱਲ ਮਿੱਥਣ ਤੋਂ ਵੀ ਭੱਜ ਰਹੀਆਂ ਹਨ ਤੇ ਸਭ ਪ੍ਰਕਾਰ ਦੀਆਂ ਸਬਸਿਡੀਆਂ ਨੂੰ ਖੋਰਾ ਲਾਇਆ ਜਾ ਰਿਹਾ ਹੈ। ਅਜਿਹੇ ਹੀ ਹੋਰ ਕਿਸਾਨ ਤੇ ਮਜ਼ਦੂਰ ਮਾਰੂ ਫੈਸਲੇ ਵਿਸ਼ਵ ਵਪਾਰ ਸੰਸਥਾ ਦੀ 10ਵੀਂ ਮੰਤਰੀ ਪੱਧਰ ਦੀ ਮੀਟਿੰਗ, ਜੋ 15 ਤੋਂ 18 ਦਸੰਬਰ ਨੂੰ ਨੈਰੋਬੀ (ਕੀਨੀਆ) ਵਿਖੇ ਹੋਈ ਹੈ, ਉਸ ਵਿੱਚ ਸਾਮਰਾਜਵਾਦੀ ਦੇਸ਼ਾਂ ਵੱਲੋਂ ਸਮਝੌਤੇ ਲਈ ਲਿਆਂਦੀਆਂ ਤਜਵੀਜ਼ਾਂ ਨਾਲ ਭਾਰਤ ਦੇ ਕਿਸਾਨਾਂ-ਮਜ਼ਦੂਰਾਂ ਦੀ ਬਰਬਾਦੀ ਹੋਵੇਗੀ।  ਆਬਾਦਕਾਰਾਂ ਦਾ ਉਜਾੜਾ ਬੰਦ ਕਰਕੇ ਉਹਨਾਂ ਦੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਜਾਣ, ਕਣਕ ਸਮੇਤ ਸਮੂਹ ਫਸਲਾਂ ਦਾ ਖਰਾਬਾ ਚਾਲੀ ਹਜ਼ਾਰ ਰੁਪਏ ਏਕੜ ਦਿੱਤਾ ਜਾਵੇ। ਗੰਨਾ ਕਾਸ਼ਤਕਾਰਾਂ ਦਾ 250 ਕਰੋੜ ਬਕਾਇਆ ਵਿਆਜ ਸਮੇਤ ਦਿੱਤਾ ਜਾਵੇ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ, ਸੰਘਰਸ਼ ਦੌਰਾਨ ਮਜ਼ਦੂਰਾਂ-ਕਿਸਾਨਾਂ ਅਤੇ ਉਨ੍ਹਾਂ ਦੇ ਆਗੂਆਂ ਵਿਰੁੱਧ ਬਣਾਏ ਗਏ ਪੁਲਸ ਮੁਕੱਦਮੇ ਵਾਪਸ ਲਏ ਜਾਣ। ਉਹਨਾਂ ਇਹ ਵੀ ਚਿਤਵਾਨੀ ਦਿੱਤੀ ਕਿ ਜੇਕਰ ਕਿਸਾਨਾਂ-ਮਜ਼ਦੂਰਾਂ ਦੀਆਂ ਇਹਨਾਂ ਭੱਖਦੀਆਂ ਮੰਗਾਂ ਵੱਲ ਫੌਰੀ ਧਿਆਨ ਨਾ ਦਿੱਤਾ ਗਿਆ ਤਾਂ 6 ਤੋਂ 8 ਜਨਵਰੀ ਤੱਕ ਮੁੱਖ ਮੰਤਰੀ ਪੰਜਾਬ ਦੇ ਜੱਦੀ ਪਿੰਡ ਵਿਚਲੀ ਰਿਹਾਇਸ਼ ਅੱਗੇ ਦਿਨ-ਰਾਤ ਦਾ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ। ਬੁਲਾਰਿਆਂ ਨੇ ਕਿਸਾਨਾਂ-ਮਜ਼ਦੂਰਾਂ ਨੂੰ ਬੱਝਵੇਂ ਤੇ ਲਹੂ ਵੀਟਵੇਂ ਇਸ ਸੰਘਰਸ਼ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ। 
ਦੋਨਾਂ ਰੈਲੀਆਂ 'ਚ ਤਿੰਨ ਨੁਕਤੇ ਬੜੇ ਸਾਫ ਉਭਰ ਕੇ ਲੋਕ ਮਨਾਂ ਦਾ ਹਿੱਸਾ ਬਣੇ ਹਨ । (ੳ) ਸਾਮਰਾਜੀ ਧਾੜਵੀ ਅਤੇ ਉਨ੍ਹਾਂ ਦੇ ਦੇਸੀ ਜੋਟੀਦਾਰਾਂ ਦੇ ਹਿਤਾਂ ਅਨੁਕੂਲ ਬਣੀਆਂ ਨੀਤੀਆਂ 'ਤੇ ਅਮਲ ਕਰਨ ਵਾਲੀ ਕੋਈ ਵੀ ਪਾਰਟੀ ਲੋਕਾਂ ਦੇ ਬੁਨਿਆਦੀ ਮਸਲਿਆਂ ਦਾ ਹੱਲ ਨਹੀਂ ਕਰ ਸਕਦੀ। 
(ਅ) ਹਾਕਮਾਂ ਦੀਆਂ ਸਾਜਿਸ਼ੀ ਚਾਲਾਂ ਦੇ ਬਾਵਜੂਦ ਪ੍ਰਾਂਤ ਵਾਸੀਆਂ ਖਾਸ ਕਰ ਮਜ਼ਦੂਰ ਕਿਸਾਨਾਂ ਤੇ ਹੋਰ ਤਬਕਿਆਂ ਦੀ ਭਾਈਚਾਰਕ 'ਤੇ ਸੰਗਰਾਮੀ ਸਾਂਝ ਬਰਕਰਾਰ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। (ੲ) ਉਪਰੋਕਤ ਦੋਹੇਂ ਪ੍ਰਾਪਤੀਆਂ ਨਾਲ ਜੁੜੀਆਂ ਕਾਰਵਾਈਆਂ ਕੇਵਲ 'ਤੇ ਕੇਵਲ ਨਿੱਤ ਦਿਨ ਦੇ ਸਾਂਝੇ ਸੰਗਰਾਮਾਂ 'ਤੇ ਟੇਕ ਰੱਖ ਕੇ ਹੀ ਅੱਗੇ ਵੱਧ ਸਕਦੀਆਂ ਹਨ।

 
ਕਾਲੇ ਕਾਨੂੰਨ ਵਿਰੁੱਧ ਪੰਜਾਬ ਭਰ 'ਚ ਪੁਤਲੇ ਫੂਕ ਪ੍ਰਦਰਸ਼ਨ50 ਤੋਂ ਵੱਧ ਕਿਸਾਨ-ਮਜ਼ਦੂਰ, ਮੁਲਾਜ਼ਮ, ਨੌਜਵਾਨ, ਔਰਤ, ਵਿਦਿਆਰਥੀ ਦੀਆਂ ਜਨਤਕ ਜਥੇਬੰਦੀਆਂ 'ਤੇ ਅਧਾਰਿਤ ਕਾਲਾ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਪੰਜਾਬ ਦੇ ਸੱਦੇ 'ਤੇ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮੌਕੇ ਪੰਜਾਬ ਭਰ ਵਿੱਚ 80 ਤੋਂ ਵੱਧ ਤਹਿਸੀਲ ਕੇਂਦਰਾਂ ਉੱਪਰ ਮੁਜ਼ਾਹਰੇ ਕਰਨ ਉਪਰੰਤ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਮਨੁੱਖੀ ਅਧਿਕਾਰ ਦਿਵਸ ਸਮੇਂ ਸੰਵਿਧਾਨ ਦੀ ਧਾਰਾ 19 ਦੀ ਉਲੰਘਣਾ ਕਰਨ ਵਾਲੇ, ਸੰਘਰਸ਼ਸ਼ੀਲ ਲੋਕਾਂ ਦੇ ਜਮਹੂਰੀ ਹੱਕ ਉੱਪਰ ਛਾਪਾ ਮਾਰਨ ਵਾਲੇ 'ਪੰਜਾਬ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ-2014' ਨੂੰ ਕਾਲਾ ਕਾਨੂੰਨ ਗਰਦਾਨਦਿਆਂ ਇਸ ਨੂੰ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
ਇਸ ਸਮੇਂ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦਾ ਆਗੂਆਂ ਨੇ ਕਿਹਾ ਕਿ ਐਮਰਜੈਂਸੀ ਵਿਰੁੱਧ ਮੋਰਚਾ ਲਾਉਣ ਦੀ ਦਾਅਵੇਦਾਰ ਅਕਾਲੀ ਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਮਰਜੈਂਸੀ ਤੋਂ ਵੀ ਭੈੜਾ ਕਾਲਾ ਕਾਨੂੰਨ ਬਣਾਇਆ ਹੈ। ਜੇਕਰ ਇਹ ਲਾਗੂ ਹੋ ਜਾਂਦਾ ਹੈ ਤਾਂ ਜਥੇਬੰਦੀਆਂ ਆਪਣਾ ਵਰਤਮਾਨ ਸਰੂਪ ਕਾਇਮ ਨਹੀਂ ਰੱਖ ਸਕਣਗੀਆਂ। ਇਸੇ ਲਈ ਜਥੇਬੰਦੀਆਂ ਨੇ ਬਾਕੀ ਸਭ ਆਰਥਿਕ ਰਾਜਨੀਤਕ ਮਸਲਿਆਂ 'ਤੇ ਸੰਘਰਸ਼ ਜਾਰੀ ਰਖਦਿਆਂ, ਇਸ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਬੁਲਾਰਿਆਂ ਨੇ ਇਸ ਕਾਨੂੰਨ ਦੀ ਤੁਲਨਾ ਅੰਗਰੇਜ਼ਾਂ ਵੱਲੋਂ ਬਣਾਏ ਪਬਲਿਕ ਸੇਫਟੀ ਐਕਟ ਜਿਸਨੂੰ ਰੱਦ ਕਰਵਾਉਣ ਲਈ ਸ਼ਹੀਦ-ਇ-ਆਜ਼ਮ ਭਗਤ ਸਿੰਘ ਹੁਰਾਂ ਨੇ ਅਸੰਬਲੀ ਵਿੱਚ ਬੰਬ ਸੁੱਟਿਆ ਸੀ, ਨਾਲ ਕੀਤੀ। ਇਕੱਠਾਂ ਵੱਲੋਂ ਬਠਿੰਡਾ ਜ਼ਿਲ੍ਹੇ ਵਿੱਚ ਕੀਤੀ ਛਾਪੇਮਾਰੀ ਅਤੇ 200 ਤੋਂ ਵੱਧ ਗ੍ਰਿਫਤਾਰੀਆਂ ਦੀ ਨਿੰਦਾ ਕਰਦਿਆਂ ਆਗੂਆਂ ਤੇ ਵਰਕਰਾਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਹੋਏ ਇਕੱਠਾਂ ਨੂੰ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਕੋਕਰੀ ਕਲਾਂ, ਨਿਰਭੈ ਸਿੰਘ ਢੁੱਡੀਕੇ, ਜ਼ੋਰਾ ਸਿੰਘ ਨਸਰਾਲੀ, ਤਰਸੇਮ ਪੀਟਰ, ਡਾ. ਸਤਨਾਮ ਸਿੰਘ ਅਜਨਾਲਾ, ਗੁਰਨਾਮ ਦਾਊਦ, ਬੂਟਾ ਸਿੰਘ ਬੁਰਜਗਿੱਲ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਪਨੂੰ, ਕੰਵਲਪ੍ਰੀਤ ਪੰਨੂੰ, ਕੁਲਵਿੰਦਰ ਸਿੰਘ ਵੜੈਚ, ਰੁਲਦੂ ਸਿੰਘ ਮਾਨਸਾ, ਭਗਵੰਤ ਸਮਾਉਂ, ਸੁਖਦਰਸ਼ਨ ਨੱਤ, ਇੰਦਰਜੀਤ ਗਰੇਵਾਲ ਤੇ ਵੇਦ ਪ੍ਰਕਾਸ਼ ਆਦਿ ਨੇ ਸੰਬੋਧਨ ਕੀਤਾ। ਇਸ ਐਕਸ਼ਨ ਬਾਰੇ 'ਸੰਗਰਾਮੀ ਲਹਿਰ' ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
 ਤਲਵੰਡੀ ਸਾਬੋ :  ਦੇਸ਼ ਵਿੱਚ ਬਣੇ ਅਤੇ ਬਣ ਰਹੇ ਕਾਲੇ ਕਾਨੂੰਨਾਂ ਦੇ ਖਿਲਾਫ ਆਪਣਾ ਵਿਰੋਧ ਦਰਜ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਦੇ ਕਈ ਦਰਜਨ ਕਾਰਕੁਨ ਜਿਹੜੇ ਸਰਕਾਰੀ ਅਧਿਕਾਰੀ ਨੂੰ ਮਿਲ ਕੇ ਇਥੇ ਆਪਣੀ ਗੱਲ ਕਹਿਣਾ ਚਾਹੁੰਦੇ ਸਨ, ਨੂੰ ਕਈ ਥਾਣਿਆਂ ਦੀ ਇੱਥੇ ਇਕੱਠੀ ਹੋਈ ਪੁਲਸ ਨੇ ਬਾਬਾ ਡੱਲ ਸਿੰਘ ਪਾਰਕ ਤੋਂ ਜਬਰੀ ਚੁੱਕ ਲਿਆ।
ਇਨ੍ਹਾਂ ਜਨਤਕ ਆਗੂਆਂ ਅਤੇ ਕਾਰਕੁਨਾਂ ਨੂੰ ਸਥਾਨਕ ਥਾਣੇ ਲਿਜਾਣ ਦੀ ਬਜਾਏ ਪੁਲਸ ਸੀਂਗੋ ਮੰਡੀ ਲੈ ਗਈ। 
ਅੰਮ੍ਰਿਤਸਰ :   'ਕਾਲਾ ਕਨੂੰਨ ਵਿਰੋਧੀ ਸਾਂਝਾ ਮੋਰਚਾ', ਵੱਲੋਂ ਡੀ.ਸੀ ਦਫਤਰ ਬਾਹਰ ਵਿਸ਼ਾਲ ਰੈਲੀ ਕੀਤੀ ਗਈ ਅਤੇ ਬਾਅਦ ਵਿੱਚ ਰੋਸ ਮੁਜ਼ਾਹਰਾ ਕਰਕੇ ਕਚਹਿਰੀ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ।
   ਰੈਲੀ ਨੂੰ ਦਾਤਾਰ ਸਿੰਘ, ਬਲਦੇਵ ਸਿੰਘ ਸੰਧੂ, ਬਰਜਿੰਦਰ ਸਿੰਘ ਅਜਨਾਲਾ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ ਭੱਲਾ, ਰਾਜ ਬਲਬੀਰ ਸਿੰਘ, ਬਲਵਿੰਦਰ ਸਿੰਘ ਝਬਾਲ, ਦਵਿੰਦਰ ਸਿੰਘ ਛੇਹਰਟਾ, ਜਗਤਾਰ ਸਿੰਘ ਕਰਮਪੁਰਾ, ਗੁਰਬਚਨ ਸਿੰਘ ਚੱਬਾ, ਗੁਰਦੇਵ ਸਿੰਘ ਵਰਪਾਲ, ਮੋਹਕਮ ਸਿੰਘ ਬੰਡਾਲਾ, ਮਨਜੀਤ ਸਿੰਘ ਧਨੇਰ, ਹਰਮੇਸ਼ ਮਾਲੜੀ, ਸੁਖਦੇਵ ਸਿੰਘ ਕੋਕਰੀ ਕਲਾਂ, ਗੁਰਸਾਹਿਬ ਸਿੰਘ, ਪਰਮਜੀਤ ਸਿੰਘ, ਜਗਜੀਤ ਸਿੰਘ ਵਰਪਾਲ, ਹਰਚਰਨ ਸਿੰਘ ਮੱਦੀਪੁਰ, ਡਾ. ਕੁਲਦੀਪ ਸਿੰਘ, ਕਸ਼ਮੀਰ ਸਿੰਘ, ਅਤੇ ਮੰਗਲ ਸਿੰਘ ਟਾਂਡਾ ਨੇ ਸੰਬੋਧਨ ਕੀਤਾ।
ਅਜਨਾਲਾ :  ਕਿਸਾਨ -ਮਜ਼ਦੂਰ, ਮੁਲਾਜ਼ਮ ਤੇ ਟਰੇਡ ਯੂਨੀਅਨਾਂ 'ਤੇ ਅਧਾਰਿਤ ਕਾਲਾ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਦੇ ਕਾਰਕੁਨਾਂ ਨੇ ਵਿਸ਼ਾਲ ਰੋਸ ਮੁਜ਼ਾਹਰਾ ਕਰਨ ਉਪਰੰਤ ਮੁੱਖ ਚੌਕ 'ਚ 2 ਘੰਟੇ ਰਸਤਾ ਜਾਮ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ। ਐੱਸ ਡੀ ਐੱਮ ਦਫਤਰ ਮੂਹਰੇ ਹੋਈ ਰੋਸ ਰੈਲੀ ਨੂੰ ਡਾ: ਸਤਨਾਮ ਸਿੰਘ ਅਜਨਾਲਾ , ਦਾਤਾਰ ਸਿੰਘ, ਮੰਗਲ ਸਿੰਘ ਧਰਮਕੋਟ, ਗੁਰਦੇਵ ਸਿੰਘ ਗੱਗੋਮਾਹਲ, ਸ਼ੀਤਲ ਸਿੰਘ ਤਲਵੰਡੀ, ਅਵਤਾਰ ਸਿੰਘ ਜੱਸੜ, ਸੁਰਜੀਤ ਸਿੰਘ ਦੁਧਰਾਏ, ਸੁਖਰਾਜ ਸਿੰਘ ਖਤਰਾਏ ਕਲਾਂ, ਹਰਚਰਨ ਸਿੰਘ ਮੱਦੀਪੁਰਾ, ਕੁਲਵੰਤ ਸਿੰਘ ਮੱਲੂਨੰਗਲ, ਗੁਰਿੰਦਰਬੀਰ ਸਿੰਘ ਥੌਬਾ, ਸਰਬਜੀਤ ਕੌਰ ਛੰਨਾ ਸਾਰੰਗਦੇਵ, ਡਾ:ਕੁਲਦੀਪ ਸਿੰਘ ਮੱਤੇਨੰਗਲ, ਗੁਰਨਾਮ ਸਿੰਘ ਉਮਰਪੁਰਾ, ਧੰਨਵੰਤ ਸਿੰਘ ਖਤਰਾਏ ਕਲਾਂ ਤੇ ਹੋਰਨਾਂ ਨੇ ਸੰਬੋਧਨ ਕੀਤਾ।
ਪੱਟੀ : ਕਿਸਾਨ ਮਜ਼ਦੂਰ ਜੱਥੇਬੰਦੀਆਂ ਵਲੋਂ ਤਹਿਸੀਲ ਪੱਧਰ 'ਤੇ ਪੰਜਾਬ ਬਾਡੀ ਵਲੋਂ ਸੁਖਵੰਤ ਸਿੰਘ ਦੁਬਲੀ, ਗੁਰਦੇਵ ਸਿੰਘ ਮਨਿਹਾਲਾ, ਮੇਹਰ ਸਿੰਘ, ਧਰਮ ਸਿੰਘ ਦੀ ਅਗਵਾਈ ਹੇਠ ਐਸ ਡੀ ਐਮ ਪੱਟੀ ਦਫਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਬਾਦਲ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਧਰਨੇ ਨੂੰ ਸਰਬਸਾਥੀ ਅਰਸਾਲ ਸਿੰਘ, ਕਰਮਜੀਤ ਸਿੰਘ, ਅਵਤਾਰ ਸਿੰਘ, ਧਰਮ ਸਿੰਘ ਨੇ ਸੰਬੋਧਨ ਕੀਤਾ। 
ਹਰਗੋਬਿੰਦਪੁਰ :  ਪੰਜਾਬ ਦੀਆਂ ਵੱਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੁਜ਼ਾਹਰੇ ਦੀ ਅਗਵਾਈ ਭਗਤ ਰਾਮ, ਸ਼ਿੰਦਰ ਕੌਰ ਮਨੇਸ਼, ਗਿਆਨ ਕੌਰ ਮੰਡ, ਸਕੱਤਰ ਸਿੰਘ ਭੇਟ ਪੱਤਣ ਅਤੇ ਸਰਦੂਲ ਸਿੰਘ ਚੀਮਾ ਨੇ ਕੀਤੀ।
ਰੋਸ ਮੁਜ਼ਾਹਰੇ ਨੂੰ ਗੁਰਦਿਆਲ ਸਿੰਘ ਘੁਮਾਣ, ਨੀਲਮ ਘੁਮਾਣ   ਹਰਦਿਆਲ ਸਿੰਘ ਤੋਂ ਇਲਾਵਾ ਬਲਦੇਵ ਸਿੰਘ ਮੰਡ ਤੇ ਗਿਆਨ ਕੌਰ ਨੇ ਵੀ ਸੰਬੋਧਨ ਕੀਤਾ।
ਸ਼ਾਹਕੋਟ : ਜਨਤਕ ਅਤੇ ਜਮਹੂਰੀ ਜੱਥੇਬੰਦੀਆਂ ਦੇ ਸੱਦੇ 'ਤੇ ਥਾਣਾ ਸ਼ਾਹਕੋਟ ਚੌਕ ਵਿੱਚ ਅਕਾਲੀ-ਭਾਜਪਾ ਸਰਕਾਰ ਦੀ ਅਰਥੀ ਫੂਕੀ ਗਈ।
ਇਸ ਤੋਂ ਪਹਿਲਾਂ ਕੀਤੀ ਗਈ ਰੈਲੀ ਨੂੰ ਬਲਵੰਤ ਸਿੰਘ,  ਤਰਸੇਮ ਪੀਟਰ,  ਚਰਨਜੀਤ ਥੰਮੂਵਾਲ, ਨਿਰਮਲ ਸਹੋਤਾ, ਬਲਵਿੰਦਰ ਸਿੱਧੂ,  ਜੀ.ਐੱਸ. ਅਟਵਾਲ, ਸੁਖਵਿੰਦਰ ਲਾਲੀ, ਹਰਭਜਨ ਸਿੰਘ ਮਲਸੀਆਂ, ਜਸਵੰਤ ਰਾਏ, ਕੁਲਵਿੰਦਰ ਜੋਸ਼ਨ, ਗੁਰਮੇਜ ਸਿੰਘ, ਸੰਦੀਪ ਲੋਹੀਆ ਅਤੇ ਨਿਸ਼ੂ ਥਾਪਰ ਨੇ ਵੀ ਸੰਬੋਧਨ ਕੀਤਾ।
ਗੜ੍ਹਸ਼ੰਕਰ : ਇੱਥੇ ਕਾਲੇ ਕਾਨੂੰਨਾਂ ਵਿਰੋਧੀ ਸਾਂਝੇ ਮੋਰਚੇ ਦੇ ਸੱਦੇ 'ਤੇ  ਸਥਾਨਕ ਬੱਸ ਅੱਡੇ 'ਤੇ ਵਿਸ਼ਾਲ ਰੈਲੀ ਕਰਨ ਉਪਰੰਤ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਤਹਿਸੀਲ ਕੰਪਲੈਕਸ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਰੈਲੀ ਅਤੇ ਮੁਜ਼ਾਹਰੇ ਨੂੰ ਮੁਲਾਜ਼ਮ ਆਗੂ ਰਾਮਜੀ ਦਾਸ ਚੌਹਾਨ, ਸੁੱਚਾ ਸਿੰਘ ਸਤਨੌਰ, ਮਲਕੀਤ ਸਿੰਘ, ਮੱਖਣ ਸਿੰਘ ਵਾਹਿਦਪੁਰੀ, ਅਮਰਜੀਤ ਕੁਮਾਰ, ਮੱਖਣ ਲੰਗੇਰੀ, ਬਲਵੰਤ ਰਾਮ, ਜੀਤ ਸਿੰਘ ਬਗਵਾਈਂ, ਗੁਰਨਾਮ ਸਿੰਘ, ਗੋਪਾਲ ਮਲਹੋਤਰਾ, ਰਾਮਪਾਲ, ਸ਼ਿੰਗਾਰਾ ਰਾਮ, ਸ਼ਰਮੀਲਾ ਰਾਣੀ, ਕਿਸਾਨ ਆਗੂ ਹਰਮੇਸ਼ ਢੇਸੀ, ਦਰਸ਼ਨ ਸਿੰਘ ਮੱਟੂ, ਨੌਜਵਾਨ ਆਗੂ ਕੁਲਵਿੰਦਰ ਚਾਹਲ, ਕੁਲਵਿੰਦਰ ਸਿੰਘ ਸੰਘਾ ਐੱਮ ਸੀ, ਵਿਦਿਆਰਥੀ ਆਗੂ ਪਰਮਜੀਤ ਸਿੰਘ, ਇਸਤਰੀ ਸਭਾ ਤੋਂ ਸੁਭਾਸ਼ ਚੌਧਰੀ, ਕਿਰਨ ਅਗਨੀਹੋਤਰੀ, ਡੀ ਟੀ ਐੱਫ ਦੇ ਆਗੂ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਡਾ. ਜੋਗਿੰਦਰ ਸਿੰਘ ਕੁਲੇਵਾਲ ਨੇ ਵੀ ਸੰਬੋਧਨ ਕੀਤਾ। ਨਿਰਮਾਣ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਮਿਥਲੇਸ਼ ਗੋਪਾਲ ਨੇ ਵੀ ਵਿਚਾਰ ਸਾਂਝੇ ਕੀਤੇ।
ਫਿਲੌਰ : ਤਹਿਸੀਲ ਫਿਲੌਰ ਦੀਆਂ ਮਜ਼ਦੂਰ ਕਿਸਾਨ, ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ ਅਤੇ ਨਵਾਂ ਸ਼ਹਿਰ ਚੌਕ ਵਿਖੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ।  ਇਸ ਮੌਕੇ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਸਾਥੀ ਮੇਲਾ ਸਿੰਘ ਰੁੜਕਾ, ਸੰਤੋਖ ਸਿੰਘ ਤੱਗੜ, ਜਸਵਿੰਦਰ ਢੇਸੀ, ਹੰਸ ਰਾਜ ਪਬਵਾਂ, ਸੰਤੋਖ ਸਿੰਘ ਬਿਲਗਾ, ਚਾਨਣ ਸਿੰਘ, ਕੁਲਦੀਪ ਸਿੰਘ ਫਿਲੌਰ, ਕਾਮਰੇਡ ਦੇਵ ਤੇ ਅਜੈ ਫਿਲੌਰ ਨੇ ਸੰਬੋਧਨ ਕੀਤਾ।
ਕਪੂਰਥਲਾ :  ਕਾਲੇ ਕਨੂੰਨਾਂ ਵਿਰੋਧੀ ਸਾਂਝੇ ਮੰਚ ਵੱਲੋਂ ਸਰਕਾਰ ਦੀ ਅਰਥੀ ਫੂਕੀ ਗਈ। ਸੈਂਕੜੇ ਵਰਕਰ ਸਥਾਨਕ ਸ਼ਾਲਾਮਾਰ ਬਾਗ ਵਿੱਚ ਇੱਕਠੇ ਹੋਏ ਅਤੇ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕਰਦੇ ਹੋਏ ਸ਼ਹੀਦ ਭਗਤ ਸਿੰਘ ਚੌਕ ਸਾਹਮਣੇ ਪਹੁੰਚੇ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ। ਇੱਥੇ ਹੋਏ ਇਕੱਠ ਨੂੰ ਬਲਵਿੰਦਰ ਸਿੰਘ ਬਾਜਵਾ, ਤਰਸੇਮ ਬੰਨੇ ਮੱਲ, ਕੁਲਵਿੰਦਰ ਸਿੰਘ ਜੋਸਨ,  ਕਰਮ ਸਿਘ, ਅਮਰਜੀਤ ਜਵਾਲਾਪੁਰ, ਬਲਦੇਵ ਸਿੰਘ ਅਤੇ ਮਹਿੰਦਰ ਸਿੰਘ, ਅਮਰੀਕ ਸਿੰਘ, ਸਤਪਾਲ ਸਿੰਘ, ਰੋਹਿਤ ਅਤੇ ਧਰਮਪਾਲ ਤੋਂ ਇਲਾਵਾ ਸੁਰਿੰਦਰ ਸਿੰਘ ਗਦਰੀ ਨੇ ਵੀ ਸੰਬੋਧਨ ਕੀਤਾ।
ਹੁਸ਼ਿਆਰਪੁਰ : ਤਹਿਸੀਲ ਕਮੇਟੀ ਹੁਸ਼ਿਆਰਪੁਰ ਵੱਲੋਂ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਵਿਖੇ ਇੱਕ ਰੈਲੀ ਕੀਤੀ ਗਈ ਅਤੇ  ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਸਤੀਸ਼ ਰਾਣਾ, ਡਾ. ਤੇਜ ਪਾਲ, ਰਜਿੰਦਰ ਸਿੰਘ, ਪ੍ਰਵੇਸ਼ ਕੁਮਾਰ,  ਬਲਵੰਤ ਸਿੰਘ ਖੇੜਾ ਤੋਂ ਇਲਾਵਾ ਇੰਦਰਜੀਤ ਵਿਰਦੀ, ਮਨਜੀਤ ਸਿੰਘ ਸੈਣੀ, ਬਲਦੇਵ ਸਿੰਘ, ਓਮ ਸਿੰਘ ਸਟਿਆਣਾ, ਜਸਵੀਰ ਕੌਰ, ਗੁਰਦਿਆਲ ਸਿੰਘ, ਮਨਜੀਤ ਬਾਜਵਾ, ਰਕੇਸ਼ ਕੁਮਾਰ ਤੇ ਪ੍ਰੇਮ ਚੰਦ ਆਦਿ ਨੇ ਵੀ ਸੰਬੋਧਨ ਕੀਤਾ।
 ਮੁਹਾਲੀ  ਜਨਤਕ ਅਤੇ ਜਮਹੂਰੀ ਜਥੇਬੰਦੀਆਂ ਦੇ 'ਸਾਂਝਾ ਮੋਰਚਾ' ਦੇ ਇੱਕ ਸਾਂਝੇ ਵਫ਼ਦ ਨੇ ਇਸ ਐਕਟ ਨੂੰ ਰੱਦ ਕਰਨ ਲਈ ਮੁੱਖ ਮੰਤਰੀ ਪੰਜਾਬ ਦੇ ਨਾਂਅ ਲਿਖਿਆ ਮੰਗ ਪੱਤਰ ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਸੌਂਪਿਆ।  ਵਫਦ ਵਿਚ ਹਰਨੇਕ ਮਾਵੀ, ਇੰਦਰਜੀਤ ਸਿੰਘ ਗਰੇਵਾਲ, ਅਮਨਦੀਪ ਸਿੰਘ, ਕੰਵਲਜੀਤ, ਦਿਨੇਸ਼ ਕੁਮਾਰ, ਦਾਤਾਰ ਸਿੰਘ ਅਤੇ ਹੋਰ ਸ਼ਾਮਲ ਸਨ।
ਜੈਤੋ : ਕਾਲਾ ਕਾਨੂੰਨ ਵਿਰੋਧੀ ਸਾਂਝੇ ਮੋਰਚੇ ਵਲੋਂ ਇੱਥੇ ਰੋਸ ਪ੍ਰਦਰਸ਼ਨ ਕੀਤਾ। ਸਥਾਨਕ ਨਹਿਰੂ ਪਾਰਕ ਵਿੱਚ ਇਕੱਠੇ ਹੋਏ ਸੈਂਕੜੇ ਵਰਕਰ ਅਕਾਲੀ-ਭਾਜਪਾ ਸਰਕਾਰ ਦੀ ਅਰਥੀ ਨੂੰ ਮੋਢਾ ਲਾਈ ਨਾਅਰੇ ਲਾਉਂਦੇ ਬਾਜ਼ਾਰਾਂ ਵੱਲ ਹੋ ਤੁਰੇ। ਉਨ੍ਹਾਂ ਐਸ.ਡੀ.ਐਮ. ਦਫ਼ਤਰ ਅੱਗੇ ਧਰਨਾ ਲਾਇਆ। ਪੰਜਾਬ ਸਰਕਾਰ ਦੀ ਅਰਥੀ ਨੂੰ ਅਗਨ ਭੇਟ ਕੀਤਾ ਗਿਆ। ਇਸ ਮੌਕੇ ਸਰਮੁਖ ਸਿੰਘ ਅਜਿੱਤਗਿੱਲ, ਨਾਇਬ ਸਿੰਘ ਭਗਤੂਆਣਾ, ਨਛੱਤਰ ਸਿੰਘ ਰਣ ਸਿੰਘ ਵਾਲਾ, ਬਿੰਦਰਪਾਲ ਸਿੰਘ, ਗੁਰਦਿਆਲ ਭੱਟੀ, ਸਰਬਜੀਤ ਸਿੰਘ ਅਜਿੱਤਗਿੱਲ, ਸਿਕੰਦਰ ਅਜਿੱਤਗਿੱਲ ਤੇ ਭੁਪਿੰਦਰ ਸੇਵੇਵਾਲਾ, ਮਹਿੰਦਰ ਸਿੰਘ ਗੰਗਾ, ਮੱਘਰ ਸਿੰਘ, ਨਰਿੰਦਰਜੀਤ ਸਿੰਘ, ਸੁਰਿੰਦਰਪਾਲ ਸਿੰਘ, ਬ੍ਰਿਸ਼ ਭਾਨ, ਚਰਨਜੀਤ ਸਿੰਘ,  ਕੌਰ ਸਿੰਘ ਸੂਰਘੂਰੀ, ਰੇਸ਼ਮ ਸਿੰਘ ਬਰਗਾੜੀ, ਅਜਮੇਰ ਸਿੰਘ ਜੈਤੋ ਨੇ ਵੀ ਆਪਣੇ ਵਿਚਾਰ ਰੱਖੇ।
 ਭੀਖੀ : ਪੰਜਾਬ ਸਰਕਾਰ ਦੀ ਅਰਥੀ ਗੁਰਦੁਆਰਾ ਚੌਕ ਭੀਖੀ ਵਿਖੇ ਫੂਕੀ ਗਈ। ਇਸ ਮੌਕੇ ਗੁਰਨਾਮ ਭੀਖੀ, ਦਰਸ਼ਨ ਟੇਲਰ, ਬਿੰਦਰ ਸਿੰਘ, ਸੁੱਖਾ ਸਿੰਘ ਪੰਡਿਤ, ਅਜੈਬ ਸਿੰਘ, ਬਲਵਿੰਦਰ ਸਿੰਘ ਹੈਪੀ, ਸ਼ਾਮ ਲਾਲ ਜਿੰਦਲ, ਬਲਵੀਰ ਸਿੰਘ ਵੀਰਾ ਨੇ ਸੰਬੋਧਨ ਕੀਤਾ।
ਪਾਤੜਾਂ : ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿਖੇ ਹੋਈ, ਜਿਸ ਉਪਰੰਤ ਵਰਕਰਾਂ ਨੇ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕਰਦਿਆਂ ਸ਼ਹੀਦ ਭਗਤ ਸਿੰਘ ਚੌਕ ਵਿੱਚ ਮੁੱਖ ਮੰਤਰੀ ਦਾ ਪੁਤਲਾ ਫੂਕਿਆ। ਹਰਭਜਨ ਸਿੰਘ ਬੁੱਟਰ, ਸੀਤਾ ਸਿੰਘ ਹਰਿਆਊ, ਅਮਰੀਕ ਸਿੰਘ ਉਗਰਾਹਾਂ, ਪ੍ਰਹਲਾਦ ਸਿੰਘ ਨਿਆਲ, ਸਤਪਾਲ ਪਾਤੜਾਂ, ਹਰਭਜਨ ਸਿੰਘ ਧੂਹੜ, ਘੁੰਮਣ ਸਿੰਘ ਘੱਗਾ, ਹਰਦੇਵ ਸਿੰਘ, ਹੇਮ ਰਾਜ ਬਰਾਸ, ਹਰਦਿਆਲ ਸਿੰਘ, ਸੁਖਦੇਵ ਸਿੰਘ ਨਿਆਲ, ਜਸਵਿੰਦਰ ਸਿੰਘ ਬਰਾਸ, ਵਰਿੰਦਰ ਸਿੰਘ ਤੇ ਡਾ. ਹਰਭਗਵਾਨ ਸਿੰਘ ਆਦਿ ਨੇ ਸੰਬੋਧਨ ਕੀਤਾ।
ਸਮਾਣਾ  : ਸਥਾਨਕ ਅੰਬੇਦਕਰ ਚੌਂਕ ਵਿਖੇ ਕਾਲਾ ਕਾਨੂੰਨ ਵਿਰੋਧੀ ਸਾਂਝਾ ਮੋਰਚਾ ਦੇ ਸੱਦੇ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਇਕੱਠੇ ਹੋਏ ਕਾਰਕੁੰਨਾਂ ਨੂੰ ਰਮਿੰਦਰ ਸਿੰਘ ਪਟਿਆਲਾ ਤੇ ਸੁਖਵਿੰਦਰ ਸਿੰਘ ਤੁਲੇਵਾਲ ਤੋਂ ਇਲਾਵਾ ਸੁਰੇਸ਼ ਕੁਮਾਰ ਆਲਮਪੁਰ ਅਤੇ ਮਨਜੀਤ ਸਿੰਘ ਗੁਰਦਿਆਲਪੁਰਾ ਨੇ ਵੀ ਸੰਬੋਧਨ ਕੀਤਾ। 
ਮੁਕਤਸਰ : ਜਥੇਬੰਦੀਆਂ ਦੀ ਸੰਘਰਸ਼ਸ਼ੀਲ ਕਮੇਟੀ ਵੱਲੋਂ ਸਥਾਨਕ ਕੋਟਕਪੂਰਾ ਚੌਂਕ 'ਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਤੋਂ ਪਹਿਲਾ ਗੁਰੂ ਗੋਬਿੰਦ ਸਿੰਘ ਪਾਰਕ 'ਚ ਇਕੱਠੇ ਲੋਕਾਂ ਨੂੰ ਪੂਰਨ ਸਿੰਘ ਦੋਦਾ, ਗੁਰਭਗਤ ਸਿੰਘ ਭਲਾਈਆਣਾ, ਗੁਰਾਦਿੱਤਾ ਸਿੰਘ ਭਾਗਸਰ, ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ, ਜਗਜੀਤ ਸਿੰਘ ਜੱਸੇਆਣਾ, ਜਸਵਿੰਦਰ ਸਿੰਘ, ਜਸਵਿੰਦਰ ਸਿੰਘ ਝਬੇਲਵਾਲੀ, ਪਵਨ ਕੁਮਾਰ, ਮੰਗਾ ਸਿੰਘ ਆਜ਼ਾਦ, ਗਗਨ ਸੰਗਰਾਮੀ, ਬਲਵਿੰਦਰ ਸਿੰਘ ਭੁੱਟੀਵਾਲਾ, ਪਿਆਰਾ ਲਾਲ ਆਦਿ ਨੇ ਵੀ ਸੰਬੋਧਨ ਕੀਤਾ।
ਸਮਰਾਲਾ : ਐਸ. ਡੀ. ਐਮ. ਦਫਤਰ ਅੱਗੇ ਕਿਸਾਨ, ਮਜ਼ਦੂਰ, ਮੁਲਾਜਮ ਜਥੇਬੰਦੀਆਂ ਵੱਲੋਂ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਜਿਸਨੂੰ ਸਾਧੂ ਸਿੰਘ ਪੰਜੇਟਾਂ, ਕੁਲਦੀਪ ਸਿੰਘ ਗਰੇਵਾਲ, ਭਰਪੂਰ ਸਿੰਘ, ਰਣਧੀਰ ਸਿੰਘ, ਸੰਗਤ ਸਿੰਘ ਅਤੇ ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਸਿਕੰਦਰ ਸਿੰਘ ਅਤੇ ਕਲਵੰਤ ਸਿੰਘ ਤਰਕ ਨੇ ਸੰਬੋਧਨ ਕੀਤਾ।
ਫ਼ਰੀਦਕੋਟ : ਮਿੰਨੀ  ਸਕੱਤਰੇਤ ਸਾਹਮਣੇ ਸੰਘਰਸ਼ਸ਼ੀਲ ਜੱਥੇਬੰਦੀਆਂ ਨੇ ਰੈਲੀ ਕਰਨ ਉਪਰੰਤ ਸ਼ਹਿਰ ਦੇ ਭਾਈ ਘਨੱਈਆ ਚੌਂਕ ਵਿੱਚ ਅਕਾਲੀ-ਭਾਜਪਾ ਸਰਕਾਰ ਦੀ ਅਰਥੀ ਸਾੜੀ। ਇਸ ਮੌਕੇ ਜਗਤਾਰ ਸਿੰਘ ਵਿਰਦੀ, ਅਮਰੀਕ ਸਿੰਘ ਭਾਣਾ, ਕਰਮਜੀਤ ਕੋਟਕਪੂਰਾ, ਜਸਪਾਲ ਸਿੰਘ ਨੰਗਲ, ਮਾਸਟਰ ਸੁਰਜਨ ਅਤੇ ਮੱਖਣ ਸਿੰਘ ਤੋਂ ਇਲਾਵਾ ਮਾਸਟਰ ਬੂਟਾ ਸਿੰਘ, ਕੁਲਦੀਪ ਸ਼ਰਮਾ, ਅਸ਼ੋਕ ਕੌਸ਼ਲ, ਸੁਰਜੀਤ ਸਿੰਘ ਢੁੱਡੀ, ਸਵਰਨ ਸਿੰਘ, ਗੁਰਪਾਲ ਸਿੰਘ ਨੰਗਲ, ਚਰਨਜੀਤ ਸਿੰਘ, ਸਰਬਜੀਤ ਸਿੰਘ ਭਾਣਾ, ਸੁਰਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਲਹਿਰਾਗਾਗਾ : ਕਾਲੇ ਕਾਨੂੰਨ ਵਿਰੋਧੀ ਸਾਂਝੇ ਮੋਰਚੇ ਦੇ ਸੱਦੇ 'ਤੇ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਇਕ ਰੈਲੀ ਕੀਤੀ ਗਈ। ਇਸ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚ ਰੋਸ ਮੁਜ਼ਾਹਰਾ ਕਰਦੇ ਹੋਏ ਮੰਦਰ ਚੌਕ ਵਿਚ ਜਾ ਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਤੋਂ ਪਹਿਲਾਂ ਸਥਾਨਕ ਅਨਾਜ ਮੰਡੀ ਵਿਖੇ ਇਕੱਤਰ ਹੋਏ ਲੋਕਾਂ ਨੂੰ ਹੋਰਨਾਂ ਤੋਂ ਇਲਾਵਾ ਭੀਮ ਸਿੰਘ ਆਲਮਪੁਰ, ਨਾਮਦੇਵ ਸਿੰਘ ਭੁਟਾਲ, ਜਨਕ ਸਿੰਘ ਭੁਟਾਲ, ਦਰਸ਼ਨ ਸਿੰਘ ਚੰਗਾਲੀਵਾਲਾ, ਗਿਆਨ ਚੰਦ ਸ਼ਰਮਾ, ਬਲਵਿੰਦਰ ਸਿੰਘ ਜਲੂਰ, ਗੋਪੀ ਗਿਰ ਅਤੇ ਬਾਵਾ ਸਿੰਘ ਗਾਗਾ ਨੇ ਸੰਬੋਧਨ ਕੀਤਾ। 
ਬਰਨਾਲਾ : ਸੰਘਰਸ਼ਸ਼ਸ਼ੀਲ ਜਥੇਬੰਦੀਆਂ ਵੱਲੋਂ ਦਾਣਾ ਮੰਡੀ ਵਿੱਚ ਇਕੱਤਰ ਹੋਣ ਤੋਂ ਬਾਅਦ ਬਜਾਰਾਂ ਵਿੱਚ ਵਿਸ਼ਾਲ ਮਾਰਚ ਕਰਦਿਆਂ ਡੀ.ਸੀ. ਦਫਤਰ ਬਰਨਾਲਾ ਅੱਗੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਇਕੱਠ ਨੂੰ ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਧਨੇਰ, ਹਰਦੀਪ ਸਿੰਘ ਟੱਲੇਵਾਲ, ਮਲਕੀਤ ਸਿੰਘਵਜੀਦਕ,ੇ ਹੇਮ ਰਾਜ ਸਟੈਨੋ, ਕੁਲਵੰਤ ਰਾਏ ਪੰਡੋਰੀ, ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਸਿੰਘ ਠੁੱਲੀਵਾਲ, ਅਨਿਲ ਕੁਮਾਰ, ਗੁਰਜਿੰਦਰ ਵਿਦਿਆਰਥੀ, ਚਰਨਜੀਤ ਕੌਰ, ਗੁਰਪ੍ਰੀਤ ਰੂੜੇਕੇ, ਮੱਖਣ ਰਾਮਗੜ੍ਹ, ਗੁਰਦੇਵ ਸਿੰਘ ਸਹਿਜੜਾ, ਮੇਲਾ ਸਿੰਘ ਕੱਟੂ, ਗਮਦੂਰ ਕੌਰ, ਨਿੱਕਾ ਸਿੰਘ ਸੰਧੂ ਕਲਾਂ, ਮਹਿਮਾ ਸਿੰਘ, ਹਰਵਿੰਦਰ ਦੀਵਾਨਾ, ਜਗਰਾਜ ਸਿੰਘ ਟੱਲੇਵਾਲ ਤੇ ਪਵਿੱਤਰ ਲਾਲੀ ਕਾਲਸਾਂ ਤੋਂ ਇਲਾਵਾ ਦਰਸ਼ਨ ਸਿੰਘ ਉੱਗੋਕੇ ਯਸ਼ਪਾਲ ਸਿੰਘ ਮਹਿਲਕਲਾਂ ਭੋਲਾ ਸਿੰਘ ਕਲਾਲਮਾਜਰਾ ਅਵਤਾਰ ਸਿੰਘ ਚੀਮਾ ਰਜਿੰਦਰ ਭਦੌੜ ਰਾਜੀਵ ਕੁਮਾਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਕਾਲੇ ਕਾਨੂੰਨ ਨੂੰ ਰੱਦ ਕਰਾਉਣ ਲਈ ਜਲੰਧਰ 'ਚ ਵਿਸ਼ਾਲ ਕਨਵੈਨਸ਼ਨ ਤੇ ਮੁਜ਼ਾਹਰਾਪੰਜਾਬ ਦੀਆਂ ਸੰਘਰਸ਼ਸ਼ੀਲ ਜਨਤਕ ਅਤੇ ਜਮਹੂਰੀ ਜੱਥੇਬੰਦੀਆਂ 'ਤੇ ਅਧਾਰਿਤ ਬਣੇ ਕਾਲੇ ਕਾਨੂੰਨ ਵਿਰੋਧੀ ਮੋਰਚਾ ਪੰਜਾਬ ਦੇ ਸੱਦੇ ਉੱਪਰ 23 ਦਸੰਬਰ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਖੁੱਲ੍ਹੇ ਮੈਦਾਨ ਵਿੱਚ ਸੂਬਾ ਪੱਧਰੀ ਵਿਸ਼ਾਲ ਕਨਵੈਨਸ਼ਨ ਕਰਨ ਉਪਰੰਤ ਸ਼ਹਿਰ ਵਿੱਚ ਰੋਹ ਭਰਪੂਰ ਮੁਜਾਹਰਾ ਕੀਤਾ ਗਿਆ। ਕਨਵੈਨਸ਼ਨ ਨੇ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ 29 ਜਨਵਰੀ ਨੂੰ ਸੂਬਾ ਭਰ 'ਚ ਜ਼ਿਲ੍ਹਾ ਕੇਂਦਰਾਂ 'ਤੇ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ। ਕਨਵੈਨਸ਼ਨ ਦੀ ਪ੍ਰਧਾਨਗੀ ਮੋਰਚੇ ਵਿੱਚ ਸ਼ਾਮਲ ਜੱਥੇਬੰਦੀਆਂ ਦੇ ਨੁਮਾਇੰਦਿਆਂ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਸੰਚਾਲਨ ਕਮੇਟੀ ਦੀ ਅਗਵਾਈ 'ਚ ਮੰਚ ਸੰਚਾਲਨ ਹਰਦੇਵ ਸਿੰਘ ਸੰਧੂ ਨੇ ਕੀਤਾ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਾਵੇਂ ਆਪਾਂ ਆਪਣੇ ਆਰਥਿਕ-ਰਾਜਨੀਤਿਕ ਮੁੱਦਿਆਂ ਉੱਪਰ ਸਾਂਝੇ ਤੌਰ 'ਤੇ ਜਾਂ ਆਪਣੇ-ਆਪਣੇ ਤੌਰ 'ਤੇ ਸੰਘਰਸ਼ ਦੇ ਮੈਦਾਨ ਵਿੱਚ ਹਾਂ ਪਰ ਜੋ ਸਰਕਾਰ ਨੇ ਪੰਜਾਬ ਪਬਲਿਕ ਤੇ ਪ੍ਰਾਈਵੇਟ ਜਾਇਦਾਦ ਨੁਕਸਾਨ ਰੋਕੂ ਬਿੱਲ-2014 ਦੇ ਲੁਭਾਉਣੇ ਨਾਮ ਹੇਠ ਪਾਸ ਕੀਤਾ ਹੈ, ਜੋ ਮੁੱਖ ਮੰਤਰੀ ਦੇ ਰਸਮੀ ਦਸਤਖਤਾਂ ਉਪਰੰਤ ਲਾਗੂ ਹੋਣ ਲਈ ਤਿਆਰ ਹੈ, ਇਹ ਇਸ ਹੱਦ ਤੱਕ ਕਾਲਾ ਹੈ ਕਿ ਜੇਕਰ ਇਹ ਲਾਗੂ ਹੋ ਜਾਂਦਾ ਹੈ ਤਾਂ ਸਰਕਾਰ ਵਿਰੁੱਧ ਜਨਤਕ ਸਰਗਰਮੀ ਜਾਮ ਹੋ ਜਾਵੇਗੀ। ਇਕੱਲਾ ਤਿੱਖੇ ਸੰਘਰਸ਼ਾਂ ਦੀ ਰੋਕਥਾਮ ਲਈ ਹੀ ਇਹ ਕਾਨੂੰਨ ਨਹੀਂ ਹੈ ਸਗੋਂ ਹਰ ਤਰ੍ਹਾਂ ਦੇ ਹਲਕੇ ਤੋਂ ਹਲਕੇ ਪ੍ਰਦਰਸ਼ਨ ਇੱਥੋਂ ਤੱਕ ਕਿ ਧਾਰਮਿਕ ਪ੍ਰਦਰਸ਼ਨ ਵੀ ਮੁਸ਼ਕਲ ਹੋ ਜਾਣਗੇ। ਜੇਕਰ ਮੁਜਾਹਰੇ ਦੌਰਾਨ ਕੋਈ ਹੋਰ ਹੀ ਨੁਕਸਾਨ ਕਰ ਦੇਵੇ ਤਾਂ ਵੀ ਸਾਰੇ ਮੁਜਾਹਰਾਕਾਰੀ, ਉਹਨਾਂ ਦੇ ਆਗੂ, ਭਾਵੇਂ ਉਹ ਉਸ ਸਮੇਂ ਮੁਜ਼ਾਹਰੇ ਵਿੱਚ ਸ਼ਾਮਲ ਨਾ ਵੀ ਹੋਣ, ਉਹਨਾਂ ਦੇ ਹੱਕ ਵਿੱਚ ਲਿਖਣ ਵਾਲੇ, ਟੈਂਟ-ਸਾਉਂਡ, ਟਰਾਂਸਪੋਰਟ ਆਦਿ ਸੇਵਾਵਾਂ ਮੁਹੱਈਆ ਕਰਨ ਵਾਲੇ ਸਾਰੇ ਇਸ ਕਾਨੂੰਨ ਤਹਿਤ ਦੋਸ਼ੀ ਗਿਣੇ ਜਾਣਗੇ। ਲੰਮੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਹੜਤਾਲ ਦੇ ਅਧਿਕਾਰ ਨੂੰ ਖੋਹਣ ਲਈ ਸਨਅਤਕਾਰ ਖੁਦ ਕਾਰਖਾਨੇ ਦੇ ਅੰਦਰ ਕੋਈ ਭੰਨਤੋੜ ਕਰਕੇ ਹੜਤਾਲੀ ਮਜ਼ਦੂਰਾਂ ਦੇ ਸਿਰ ਲਾ ਕੇ ਉਨ੍ਹਾਂ ਨੂੰ ਦੋਸ਼ੀ ਠਹਿਰਾਅ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਕਾਨੂੰਨ ਤਹਿਤ ਕੇਸ ਦਰਜ ਕਰਨ ਦਾ ਅਧਿਕਾਰ ਹੌਲਦਾਰ ਨੂੰ ਦੇ ਦਿੱਤਾ ਗਿਆ ਹੈ ਅਤੇ ਵੀਡੀਓ ਨੂੰ ਸਬੂਤ ਵਜੋਂ ਵਰਤਣ ਦੀ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਹੈ। ਆਪਾਂ ਸਾਰੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਤੋਂ ਭਲੀਭਾਂਤੀ ਜਾਣੂ ਹਾਂ।
ਇਸ ਕਾਨੂੰਨ ਦੀ ਕਿਉਂ ਲੋੜ ਪਈ ਸਬੰਧੀ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਲੁਟੇਰੇ ਹਾਕਮ ਪੁਰਾਣੇ ਢੰਗ-ਤਰੀਕਿਆਂ ਰਾਹੀਂ ਲੋਕਾਂ ਉੱਪਰ ਰਾਜ ਕਰਨ ਦੇ ਸਮਰੱਥ ਨਹੀਂ ਰਹੇ। ਸਾਮਰਾਜੀ ਦਬਾਅ ਤਹਿਤ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਤਹਿਤ ਲਾਗੂ ਕੀਤੀਆਂ ਲੋਕ ਵਿਰੋਧੀ ਨੀਤੀਆਂ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਨੈਰੋਬੀ ਕਾਨਫਰੰਸ ਉਪਰੰਤ ਨਿਗੂਣੀਆਂ ਸਬਸਿਡੀਆਂ ਖੋਹਣ ਦਾ ਅਮਲ ਹੋਰ ਤੇਜ਼ ਹੋਵੇਗਾ।
ਆਗੂਆਂ ਕਿਹਾ ਕਿ ਦੇਸ਼ ਦੇ ਹਾਕਮ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਿਸ਼ਾਂ ਤਹਿਤ ਸਰਕਾਰੀ ਖਰੀਦ ਬੰਦ ਕਰਨ ਵੱਲ ਵਧ ਰਹੇ ਹਨ, ਮਜ਼ਦੂਰਾਂ ਲਈ ਰੁਜ਼ਗਾਰ ਦੇ ਮੌਕੇ ਘਟਦੇ ਜਾ ਰਹੇ ਹਨ। ਸਨਅਤੀ ਮਜ਼ਦੂਰਾਂ ਸਿਰ ਛਾਂਟੀ ਦੀ ਤਲਵਾਰ ਲਟਕਦੀ ਹੈ, ਬੇਰੁਜ਼ਗਾਰਾਂ ਦੀ ਫੌਜ ਵਿੱਚ ਵਾਧਾ ਹੋ ਰਿਹਾ ਹੈ, ਮੁਲਾਜ਼ਮਾਂ ਵਿੱਚ ਬੇਚੈਨੀ ਹੈ,  ਕਾਰੋਬਾਰੀ ਵੀ ਆਪਣੇ ਕਾਰੋਬਾਰ ਪੰਜਾਬ ਵਿੱਚੋਂ ਸਿਫ਼ਟ ਕਰਦੇ ਜਾ ਰਹੇ ਹਨ।
ਉਨ੍ਹਾਂ ਇੱਕਮੱਤ ਹੋ ਕੇ ਕਿਹਾ ਕਿ ਅੰਗਰੇਜ਼ਾਂ ਵੱਲੋਂ ਲਿਆਂਦੇ ਪਬਲਿਕ ਸੇਫਟੀ ਐਕਟ ਜਿਸਦਾ ਵਿਰੋਧ ਕਰਨ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਹੁਰਾਂ ਨੇ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ, ਦਾ ਹੀ ਨਵਾਂ ਰੂਪ ਹੈ। ਇਹ ਕਾਨੂੰਨ ਸੰਵਿਧਾਨ ਵਿੱਚ ਦਰਜ ਵਿਰੋਧ ਪ੍ਰਦਰਸ਼ਨ ਕਰਨ ਦੇ ਦਿੱਤੇ ਅਧਿਕਾਰ ਦੇ ਵੀ ਵਿਰੁੱਧ ਹੈ।
ਬੁਲਾਰਿਆਂ ਨੇ ਕਿਹਾ ਕਿ ਜਿੱਥੇ ਹਾਕਮਾਂ ਦੀ ਜ਼ਰੂਰਤ ਅਜਿਹੇ ਦਮਨਕਾਰੀ ਕਾਨੂੰਨ ਲਿਆਉਣਾ ਹੈ, ਉੱਥੇ ਆਪਣੇ ਹੱਕਾਂ ਲਈ ਸੰਘਰਸ਼ਸ਼ੀਲ ਲੋਕਾਂ ਦੀ ਅਣਸਰਦੀ ਜ਼ਰੂਰਤ ਹੈ ਕਿ ਇਸ ਕਾਨੂੰਨ ਨੂੰ ਰੱਦ ਕਰਾਉਣ। ਬੁਲਾਰਿਆਂ ਨੇ ਇੱਕ ਸੁਰ ਹੋ ਕੇ ਐਲਾਨ ਕੀਤਾ ਕਿ ਉਹ ਪੂਰੇ ਜੀਅ-ਜਾਨ ਨਾਲ ਸੰਘਰਸ਼ ਕਰਦਿਆਂ ਕਿਸੇ ਵੀ ਕੀਮਤ ਉੱਪਰ ਇਸ ਕਾਲੇ ਕਾਨੂੰਨ ਨੂੰ ਲਾਗੂ ਨਹੀਂ ਹੋਣ ਦੇਣਗੇ ਅਤੇ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਣਗੇ।
ਇਸ ਸਮੇਂ ਕਾਲਾ ਕਾਨੂੰਨ ਵਿਰੋਧੀ ਮੋਰਚੇ 'ਚ ਸ਼ਾਮਲ ਜੱਥੇਬੰਦੀਆਂ ਦੇ ਆਗੂਆਂ ਹਰਦੇਵ ਸਿੰਘ ਸੰਧੂ, ਸੁਖਦੇਵ ਸਿੰਘ ਕੋਕਰੀ ਕਲਾਂ, ਵਿਜੇ ਮਿਸ਼ਰਾ, ਕੁਲਵਿੰਦਰ ਵੜੈਚ, ਰੁਲਦੂ ਸਿੰਘ ਮਾਨਸਾ, ਕੰਵਲਪ੍ਰੀਤ ਸਿੰਘ ਪੰਨੂੰ, ਬੂਟਾ ਸਿੰਘ ਬੁਰਜਗਿੱਲ, ਗੁਰਨਾਮ ਦਾਊਦ, ਰਾਜਵਿੰਦਰ ਸਿੰਘ, ਬੰਤ ਸਿੰਘ ਬਰਾੜ, ਸਤਨਾਮ ਸਿੰਘ ਪੰਨੂੰ, ਸੁਰਜੀਤ ਸਿੰਘ ਫੂਲ, ਡਾ. ਸਤਨਾਮ ਸਿੰਘ ਅਜਨਾਲਾ, ਭੁਪਿੰਦਰ ਸਾਂਭਰ, ਹਰਮੇਸ਼ ਮਾਲੜੀ, ਅਮਨ ਬਾਜੇਕਾ ਆਦਿ ਨੇ ਸੰਬੋਧਨ ਕੀਤਾ।
 
हरियाणा के चर्चित मंत्री-महिला पुलिस अधिकारी विवाद के बावजूद जारी है  नशे का तांडव नाच 
पूरे देश भर में इन दिनों सोशल मीडिया, हरियाणा के प्रिंट एवं इलैक्ट्रोनिक मीडिया तथा आम वार्तालाप में हरियाणा की एक चर्चित घटना छाई हुई है।
हुआ यूं कि एक शिकायत निवारण कार्यक्रम में हरियाणा के मंत्रिमंंडल के वरिष्ठ सदस्य अनिल विज तथा फतेहाबाद की पुलिस अधीक्षक ‘मादाम’ संगीता कालिया बुरी तरह उलझ पड़े। हरियाणा सरकार द्वारा अपनी (अ) लोकप्रियता का विस्तार करने एवं अपने कुकृत्यों द्वारा हो रही बदनामी से ध्यान हटाने के लिये आयोजित किये गये इस कार्यक्रम में घटी यह घटना व्यापक चर्चा का विषय बनी। मंत्री एवं अधिकारी दोनों ने अपने भौंडे अहम का भरपूर प्रदर्शन किया। जहां मंत्री ने अतिउत्तेजना में एस.पी.को ‘गैट आऊट’ तक कह दिया वहीं एस.पी. ने भी जवाब में शरेआम मंत्री का आदेश मानने से इंकार किया। मीडिया कवरेज के लिये उपस्थित कर्मचारियों ने इस घटना से संबंधित विडियो लीक कर दिया। कहने की जरूरत नहीं कि इस से हरियाणा सरकार की बहुत किरकिरी हुई। बाद में एस.पी. मैडम संगीता कालिया का तबादला किये जाने से सरकार की और भी आलोचना झेलनी पड़ी। संक्षेप में कहें तो अपनी कार्यशैली और ऊल-जलूल वक्तव्यों से नकारात्मक चर्चा का पहले से ही केंद्र बनी हरियाणा सरकार इस घटना से और भी उपहास की केंद्र बनी। किन्तु हरियाणावासियों के लिये यह अत्यंत दुखद है कि जिस मुद्दे को उठाते समय ये सब घटनाक्रम घटा वह अति-आवश्यक मामला हाशिये पर चला गया जबकि होना यह चाहिये था कि इस मुद्दे को व्यापक चर्चा मिलती।
हम यहां न तो मंत्री अनिल विज के राजे-रजवाड़ों सरीखे तानाशाहपूर्ण व्यवहार के पक्षधर है और न ही एस.पी. संगीता कालिया के अहंकार पूर्ण रवैये का समर्थन करते हैं। जहां एक को जनता ने चुना है नम्रतापूर्ण रहते हुए हरियणा वासियों की दिक्कतों का समाधान करने के लिए, वहीं दूसरे को तन्खवाह मिलती है लोगों द्वारा दिये गये करों द्वारा भरे सरकारी खजाने से। इस मैडम की मुकम्मल ट्रेनिंग भी इसी खजाने से हुई है। यह दुखद और अति निंदनीय है कि अपने अहंकार और झूठी शान के लिये तो दोनों ने पूरा जोर लगा दिया पर अपना बनता दायित्व दोनों ने ही नहीं निभाया।
अब जरा उस प्रश्न की और वापिस चलें जहां से यह सारा झगड़ा खड़ा हुआ। मुद्दे की बात यह है कि पंजाब की सीमा से सटे हरियाणा के गांवों, जो अधिकतर पंजाबी-भाषी हंैं, में अवैध शराब, स्मैक आदि गैर कानूनी नशों, मैडीकल स्टोरों से मिलने वाले ड्रग्स तथा सिंथैटिक ड्रग्स का काला कारोबार दिन ब दिन जोर पकड़ता जा रहा है। नशे के कारण परिवार तबाह हो रहे हैं। युवा घरों से नशा सेवन के लिये पैसे न मिलने पर अपराधिक कार्रवाईयों में गलतान हो रहे हैं। शादियां टूट रही हंै तथा विभिन्न सामाजिक-आर्थिक विवाद जन्म ले रहे हैं। इसके विरुद्ध दुखी आबादी का चेतन भाग अलग-अलग ढंगों से आवाज भी उठा रहा है। अनिल विज और संगीता कालिया के सार्वजनिक विवाद वाले दिन यही नशा तस्करी का मुद्दा इस विवाद का असली कारण था। हुआ यूं कि शहीद भगत सिंह नौजवान सभा पंजाब-हरियाणा के महासचिव मंदीप सिंह नथवान ने शिकायत निवारण कमेटी की बैठक की अध्यक्षता कर रहे मंत्री अनिल विज के सामने बड़े तार्किक ढंग से विस्तारपूर्वक यह समस्या रखी।
अनिल विज के यह पूछने पर कि आप ने पुलिस में शिकायत क्यों नहीं की पर मंदीप ने कहा कि पुलिस को अनेकों लिखित/मौखिक शिकायतें किये जाने के बावजूद भी कोई कार्रवाई नहीं हुई तथा उल्टा अब नशा तस्कर शिकायतकर्ताओं तथा उन का नेतृत्व करने वालों को धमका रहे हैं। इस पर मंत्री जी ने अपना रूख एस.पी.मैडम संगीता कालिया की ओर करते हुए पूछा कि आप की पुलिस क्या कर रही है? बस यही व क्षण था जहां से दोनों के बीच टकराव और वाद-विवाद बढ़ता चला गया और इसके बाद का सारा किस्सा तो प्रांतवासियों को भली भांति ज्ञात ही है। कार्यक्रम से दोनों ही उठकर चले गये, अधिकारी मंत्री जी को रोकते रह गये। परंतु वह न रुके। पुलिस अधिकारी भी उठकर चली गई और कार्यक्रम समाप्त हो गया।
कुछ बाकी रह गया तो नशा तस्करी का सवाल उस दिन के बाद से न केवल कायम है बल्कि इस नशा रूपी अजगर की भूख और आधार में दिन ब दिन वृद्धि कर रहा है। लोगों की जानें जा रही हैं, लोग कंगाल हो रहे हैं, परिवार टूट रहे हैं, खानदान तबाह हो रहे हैं, नशा एवं दूसरे अपराध खूब ‘तरक्की’ कर रहे हैं। हम पूरा घटनाक्रम में यह स्पष्ट करना चाहते हैं कि मंत्री और अधिकारी को विनम्र संयम वाला तथा गरिमामयी व्यवहार करना चाहिए था और उठाई गई विकराल समस्या के उचित समाधान के तरीकों पर चर्चा करनी चाहिए थी। लेकिन हुआ ठीक इसके विपरीत। समस्या न केवल ज्यों-की-त्यों $खड़ी है अपितु और विकराल होती जा रही है। हम अपनी ओर से इस बारे में विनम्र सुझाव निम्नानुसार देना चाहते हैं :
अ) पूरे नशा तंत्र की अद्वेषपूर्ण पड़ताल एवं इन के सरगनाओं की निशानदेही की जाये।
आ) नशा तस्करों की ईमदाद कर रहे भ्रष्ट पुलिस, प्रशासनिक अधिकारियों के खिलाफ सख्त कार्रवाही की जाए जिसमें सरकारी पद से डिसमिस किया जाना तथा भ्रष्ट तरीकों से बनाई गई जायदाद जब्त किया जाना भी शामिल हो।
इ) भ्रष्ट पुलिस प्रशासनिक अधिकारियों के नाम सार्वजनिक किये जाएं, इन्हें पद से हटाते हुए अपराधिक पर्चे दर्ज किये जाएं एवं चुनाव लडऩे पर प्रतिबंध लगाये जाने का प्रावधान किया जाये।
ई) लाखों की तादाद में बेरोजगारी से ग्रस्त युवाओं को स्थाई व सम्मानजनक रोजगार दिये जाएं अथवा रोजगार मिलने तक गुजारे योग्य भत्ता दिया जाए। इस उद्देश्य की पूर्ति हेतु रिक्त विभागीय पद पक्के तौर पर भरे जायें।
उ) नशे की लत का शिकार हुये युवकों के मुकम्मल मुफ्त इलाज व पुर्नवास के लिये विशेष फंडों का प्रावधान किया जाये।
ऊ) सरकारी, गैर-सरकारी संस्थाओं पर आधारित नेटवर्क की स्थापना की जाए एवं पूरे प्रांत में चेतना अभियान चलाया जाये।
क) समाज के लोग स्वंय भी जनवादी तरीकों से नशा तस्करों से निपटें। तस्करों का समाजिक बहिष्कार भी एक ऐसा ही तरीका है।
अंत में हम न केवल हरियाणा के युवाओं बल्कि समस्त मेहनतकश लोगों से अपील करतेे हैं कि वे इन मांगों की पूर्ति हेतु दबाव बनवाने के लिये विशाल सांझा आंदोलन का निर्माण करने के अति आवश्यक कार्य में अभी से जुट जाएं। 







हरियाणा के गांव पिलछियां में जनसभा एवं नाटक मेलाहरियाणा के गांव पिलछियां (जिला फतेहाबाद) में 19 नवंबर को शहीद भगत सिंह नौजवान सभा पंजाब-हरियाणा, देहाती मजदूर सभा, हरियाणा स्टूडैंटस यूनियन तथा जम्हूरी किसान सभा द्वारा संयुक्त रूप से नाटक मेला एवं जनसभा का आयोजन किया गया। लोक कला मंच मंडी मुल्लांपुर (लुधियाना) की टीम द्वारा हरकेश चौधरी के निर्देशन में पेश किये गये नाटकों एवं कोरियोग्राफियों ने लोगों को झंझोड़ कर रख दिया। चारों संगठनों की ग्राम इकाईयों द्वारा आयोजित इस प्रोग्राम की सफलता हेतु ग्राम पंचायत एवं अनेक गणमान्य लोगों ने भरपूर सहयोग दिया।
जनसभा को संबोधित करते हुए देहाती मजदूर सभा के राज्याध्यक्ष तेजिंद्र सिंह थिंद, शहीद भगत सिंह नौजवान सभा पंजाब-हरियाणा के अध्यक्ष जसविंदर सिंह ढेसी एवं महासचिव मंदीप सिंह रतिया, जम्हूरी किसान सभा के जिला स्तरीय नेता, हरियाणा स्टूडैंटस यूनियन के राज्य सचिव अमन रतिया, इंद्रजीत बोसवाल, पूर्व सरपंच सुखचैन सिंह आदि ने कहा कि भ्रष्ट अफसरशाही के एक वर्ग पर आधारित गठजोड़ हर सरकार के कार्यकाल में कायम रहते हुए नशा व्यापार द्वारा लाखों परिवारों की जिंदगियां हर रोज बर्बाद करता है पर कभी भी नशा तस्करों के मुक्मल खात्मे के उद्देश्य से कार्यवाही नहीं की जाती। उन्होंने जोर देकर कहा कि लाखों की संख्या में बेरोजगार या अद्र्ध बेरोजगार घूम रहे युवाओं को रोजगार उपलब्ध करवाये बिना नशे का खात्मा असंभव है लेकिन दुर्भाग्य से युवाओं को रोजगार देना केंद्र की मोदी और राज्य की खट्टर सरकार की प्राथमिकता कतई नहीं है।
वक्ताओं ने कहा कि देशभक्तों द्वारा अतुलनीय बलिदान दिये जाने पर निकाले गये साम्राज्यवादी लुटेरों को भारत में बुलाना और उनके व्यापारिक हितों के अनुकूल नीतियों का निर्माण करना जहां एक ओर लोगों की स्वतंत्रता और बुनियादी समस्याओं के हल के विपरीत है, वहीं लाखों देशभक्तों के अतुलनीय बलिदानों का अपमान भी है। उन्होंने सभी किसानों, श्रमिकों एवं युवा शक्ति को उक्त नीतियों के खात्मे हेतु विशाल संघर्षों के निर्माण का आह्वान किया।
वक्ताओं ने ऐलान किया कि ‘बराबर शिक्षा, सेहत सुविधाओं एवं रोजगार, सबका हो यह अधिकार’ की मांग की प्राप्ति के लिये एवं नशा व्यापार को रोकने हेतु सघन अभियान चलाने के पश्चात 23 मार्च के शहीदों को समर्पित विशाल राज्य स्तरीय रैली की जाएगी।
इस अवसर पर उक्त संगठनों से संबंधित पड़ोसी राज्य पंजाब के नेतागण, लाल चंद, छज्जू राम रिशी, नरेन्द्र कुमार सोमा, अमरीक सिंह फफड़े भाईके, धन्ना सिंह यहलीयां, हरचरण सिंह मौड़ फरीदके, बंसी लाल सरदूलगढ़ एवं महीपाल विशेष तौर पर उपस्थित हुए। गांव वासियों द्वारा नाटक मेला एवं जनसभा के आयोजन में सर्वपक्षीय सहयोग देने एवं भारी संख्या मेें उपस्थित होने के लिए धन्यवाद दिया गया। मंच संचालन साथी निर्भय सिंह रतिया ने किया। 



ਅਬੋਹਰ ਕਤਲ ਕਾਂਡ ਵਿਰੁੱਧ ਸੀ.ਪੀ.ਐਮ.ਪੰਜਾਬ ਵਲੋਂ ਮੁਜ਼ਾਹਰਾਸ਼੍ਰੋਮਣੀ ਅਕਾਲੀ ਦਲ ਦੇ ਅਬੋਹਰ ਵਿਧਾਨ ਸਭਾ ਹਲਕੇ ਦੇ ਇੰਚਾਰਜ਼, ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੀ ਸ਼ਹਿ 'ਤੇ ਉਸੇ ਦੇ ਪਾਲੇ ਗੁੰਡਿਆਂ ਦੇ ਟੋਲੇ ਵਲੋਂ, ਸ਼ਿਵ ਲਾਲ ਦੇ ਸੈਂਕੜੇ ਏਕੜ ਦੇ ਫਾਰਮ ਹਾਊਸ ਵਿਚ ਬਣੇ ਕਿਲ੍ਹਾਨੁਮਾ ਬੰਗਲੇ ਵਿਚ ਬੀਤੇ ਦਿਨੀਂ ਇਕ ਬਾਲਮੀਕਿ ਭਾਈਚਾਰੇ ਨਾਲ ਸਬੰਧਤ ਸਤਾਈ ਸਾਲਾ ਨੌਜਵਾਨ ਭੀਮ ਸੈਨ ਟਾਂਕ ਨੂੰ ਟੂਕੜੇ-ਟੁਕੜੇ ਕਰਕੇ ਕਤਲ ਕੀਤੇ ਜਾਣ ਅਤੇ ਦੂਜੇ ਗੁਰਜੰਟ ਸਿੰਘ ਨੂੰ ਗੰਭੀਰ ਜ਼ਖਮੀ ਕੀਤੇ ਜਾਣ ਵਿਰੁੱਧ ਬਣੀ ਐਕਸ਼ਨ ਕਮੇਟੀ ਵਲੋਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੜਾਅਵਾਰ ਸੰਘਰਸ਼ ਚਲ ਰਿਹਾ ਹੈ। ਇਸ ਹੱਕੀ ਸੰਗਰਾਮ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਸੀ.ਪੀ.ਐਮ.ਪੰਜਾਬ ਦੇ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਅਬੋਹਰ ਪੁੱਜ ਕੇ ਐਕਸ਼ਨ ਕਮੇਟੀ ਦੇ ਘੋਲ ਨੂੰ ਤਨੋ ਮਨੋ ਸਮਰਥਨ ਦੇਣ ਦਾ ਭਰੋਸਾ ਦਿਵਾਇਆ। ਸਾਥੀ ਪਾਸਲਾ ਨੇ ਐਕਸ਼ਨ ਕਮੇਟੀ ਵਲੋਂ 18 ਦਸੰਬਰ ਨੂੰ ਅਬੋਹਰ ਸ਼ਹਿਰ ਵਿਚ ਕੀਤੇ ਗਏ ਰੋਸ ਮਾਰਚ ਵਿਚ ਸ਼ਮੂਲੀਅਤ ਕੀਤੀ, ਸ਼ਹਿਰੀਆਂ ਦੇ ਵਫਦ ਨਾਲ ਜਾ ਕੇ ਉਚ ਪੁਲਸ ਅਧਿਕਾਰੀਆਂ ਨੂੰ ਯਾਦ ਪੱਤਰ ਦਿੱਤਾ ਅਤੇ ਮ੍ਰਿਤਕ ਨੌਜਵਾਨ ਦੇ ਜਾ ਕੇ ਪਰਵਾਰ ਨੂੰ ਦਿਲਾਸਾ ਅਤੇ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਿੱਤ। ਇਸੇ ਦਿਨ ਦਿਹਾਤੀ ਮਜ਼ਦੂਰ ਸਭਾ ਦਾ ਇਕ ਸੂਬਾਈ ਵਫਦ ਜਿਸ ਵਿਚ ਬਜ਼ੁਰਗ ਸੂਬਾਈ ਆਗੂ ਸਾਥੀ ਮਿੱਠੂ ਸਿੰਘ ਘੁੱਦਾ, ਸੂਬਾ ਮੀਤ ਪ੍ਰਧਨ ਸਾਥੀ ਹਰਜੀਤ ਸਿੰਘ ਮਦਰੱਸ, ਸੂਬਾ ਵਰਕਿੰਗ ਕਮੇਟੀ ਮੈਂਬਰਾਨ ਗੁਰਤੇਜ ਸਿੰਘ ਹਰੀਨੌ ਫਰੀਦਕੋਟ, ਮੱਖਣ ਸਿੰਘ ਤਲਵੰਡੀ ਸਾਬੋ ਸ਼ਾਮਲ ਸਨ ਨੇ ਵੀ ਪੀੜਤ ਪਰਿਵਾਰ ਅਤੇ ਐਕਸ਼ਨ ਕਮੇਟੀ ਨੂੰ ਪੂਰਨ ਸਹਿਯੋਗ ਦਾ ਭਰੋਸਾ ਦੇਣ ਲਈ ਪੁੱਜਾ। ਜ਼ਿਕਰਯੋਗ ਹੈ ਕਿ ਅਬੋਹਰ ਵਿਖੇ ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੀਆਂ ਫਾਜ਼ਿਲਕਾ ਜ਼ਿਲ੍ਹਾ ਇਕਾਈਆਂ ਉਪਰੋਕਤ ਐਕਸ਼ਨ ਕਮੇਟੀ ਦੇ ਸੱਦਿਆਂ ਵਿਚ ਪੂਰਾ ਪੂਰਾ ਸਹਿਯੋਗ ਦੇ ਰਹੀਆਂ ਹਨ। ਸਾਥੀ ਪਾਸਲਾ ਅਤੇ ਸੂਬਾਈ ਵਫਦ ਨਾਲ ਦੋਹਾਂ ਜਥੇਬੰਦੀਆਂ ਦੇ ਸੈਂਕੜੇ ਕਾਰਕੁੰਨ ਆਪਣੇ ਆਗੂਆਂ ਗੁਰਮੇਜ਼ ਗੇਜ਼ੀ, ਸਤਨਾਮ ਰਾਇ, ਅਵਤਾਰ ਸਿੰਘ ਅਬੋਹਰ, ਕੁਲਵੰਤ ਕਿਰਤੀ, ਜੈਮਲ ਰਾਮ, ਰਾਮ ਕੁਮਾਰ ਵਰਮਾ, ਜੱਗਾ ਸਿੰਘ ਖੂਹੀਆਂ ਸਰਵਰ, ਕਾਮਰੇਡ ਸ਼ਕਤੀ, ਲਖਬੀਰ ਸਿੰਘ ਦਲਮੀਰ ਖੇੜਾ, ਸੁਭਾਸ਼ ਚੰਦਰ, ਬੀਬੀ ਸ਼ੀਲਾ ਰਾਣੀ ਅਤੇ ਬੀਬੀ ਦਰਸ਼ਨਾ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ।

ਸਹਾਇਤਾ (ਸੰਗਰਾਮੀ ਲਹਿਰ-ਜਨਵਰੀ 2016)

ਸਾਥੀ ਮਨਜੀਤ ਸਿੰਘ ਸੇਵਾ ਮੁਕਤ ਹੈਡਮਾਸਟਰ ਕਾਦੀਆਂ (ਗੁਰਦਾਸਪੁਰ) ਨੇ ਆਪਣੇ ਦੋਹਤਿਆਂ ਦੇ ਜਨਮ ਦਿਨ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 10000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ ਇਕ ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ। 

ਸ਼੍ਰੀਮਤੀ ਬਲਵਿੰਦਰ ਕੌਰ ਅਤੇ ਸ਼੍ਰੀ ਸ਼ੀਤਲ ਰਾਮ ਬੰਗਾ ਫਗਵਾੜਾ ਨਿਵਾਸੀ ਨੇ ਆਪਣੇ ਸਪੁੱਤਰ ਡਾ. ਸੰਦੀਪ ਸਿੰਘ ਬੰਗਾ ਦਾ ਸ਼ੁਭ ਵਿਆਹ ਮਿਤੀ 1.11.2015 ਨੂੰ ਡਾ. ਗਗਨਦੀਪ ਕੌਰ ਪੁੱਤਰੀ ਸ. ਕੁਲਵੰਤ ਸਿੰਘ/ਸ਼੍ਰੀਮਤੀ ਸਰਬਜੀਤ ਕੌਰ ਹੁਸ਼ਿਆਰਪੁਰ ਵਾਸੀ ਨਾਲ ਹੋਣ ਦੀ ਖੁਸ਼ੀ ਸਮੇਂ ਸੀ.ਪੀ.ਐਮ.ਪੰਜਾਬ (ਜਲੰਧਰ) ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸ਼੍ਰੀਮਤੀ ਤਰਿਪਤਾ ਦੇਵੀ ਪਤਨੀ ਕਾਮਰੇਡ ਸਤਪਾਲ ਲੱਠ ਪਿੰਡ ਗੋਂਦਪੁਰ (ਹੁਸ਼ਿਆਰਪੁਰ) ਦੀ ਭਰਜਾਈ ਸ਼੍ਰੀਮਤੀ ਸਰਿਤਾ ਸ਼ਰਮਾ ਪਤਨੀ ਮਰਹੂਮ ਰਾਜਿੰਦਰ ਪ੍ਰਸ਼ਾਦ ਜੇ.ਈ. ਪੀਐਸਈਬੀ ਊਨਾ (ਹਿਮਾਚਲ ਪ੍ਰਦੇਸ਼) ਨੇ ਆਪਣੇ ਬੇਟੇ ਦੀ ਸ਼ਾਦੀ ਦੀ ਖੁਸ਼ੀ ਮੌਕੇ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਸਤਪਾਲ ਲੱਠ ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੇ ਪੋਤਰੇ ਆਰਵ ਮੋਦਗਿੱਲ ਪੁੱਤਰ ਸ਼੍ਰੀਮਤੀ ਬੰਦਨਾ ਸ਼ਰਮਾ ਅਤੇ ਸੰਜੀਵ ਕੁਮਾਰ ਦੇ ਤੀਜੇ ਜਨਮਦਿਨ ਦੀ ਖੁਸ਼ੀ ਮੌਕੇ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਮੁਲਾਜ਼ਮ ਆਗੂ ਸਾਥੀ ਸ਼ਿਵ ਕੁਮਾਰ ਹੁਸ਼ਿਆਰਪੁਰ ਨੇ ਅਪਣੀ ਬੇਟੀ ਅਲਕਾ ਦੇ ਘਰ ਬੇਟੀ 'ਖੁਸ਼ੀ' ਦੇ ਜਨਮ ਲੈਣ 'ਤੇ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਸਰਵਜੀਤ ਸਿੰਘ ਢੰਡਾ ਤਹਿਸੀਲ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਫਿਲੌਰ ਜ਼ਿਲ੍ਹਾ ਜਲੰਧਰ ਨੇ ਆਪਣੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸ਼੍ਰੀਮਤੀ ਵਿਜੇ ਲਕਸ਼ਮੀ ਪਤਨੀ ਮਾਸਟਰ ਬਲਵੰਤ ਰਾਮ ਪਿੰਡ ਥਾਣਾ (ਗੜ੍ਹਸ਼ੰਕਰ) ਵਲੋਂ ਆਪਣੇ ਸਪੁੱਤਰ ਪੁਨੀਤ ਕੁਮਾਰ ਦੀ ਸ਼ਾਦੀ ਕੁਮਾਰੀ ਨੀਲਮ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸ਼੍ਰੀ ਰਣਜੀਤ ਸਿੰਘ ਜੇ.ਈ. ਸੁਭਾਸ਼ ਨਗਰ (ਤਲਵਾੜਾ) ਨੇ ਆਪਣੇ ਪੋਤਰੇ ਡਾਕਟਰ ਕਰਣ ਦੀ ਸ਼ਾਦੀ ਦੇ ਸ਼ੁਭ ਮੌਕੇ 'ਤੇ ਜਿਲ੍ਹਾ ਕਮੇਟੀ ਸੀ.ਪੀ.ਐਮ.ਪੰਜਾਬ (ਹੁਸ਼ਿਆਰਪੁਰ) ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਸੋਹਨ ਸਿੰਘ ਤਲਵਾੜਾ ਨੇ ਆਪਣੇ ਸਪੁੱਤਰ ਸਤਵਿੰਦਰ ਸਿੰਘ ਦੀ ਸ਼ਾਦੀ ਮੌਕੇ ਸੀ.ਪੀ.ਐਮ.ਪੰਜਾਬ ਹੁਸ਼ਿਆਰਪੁਰ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਕਸ਼ਮੀਰ ਸਿੰਘ ਬਦੇਸ਼ਾ (ਹਾਲ ਨਿਵਾਸੀ ਕਨੇਡਾ), ਪਿੰਡ ਮੰਢਾਲੀ (ਸ਼ਹੀਦ ਭਗਤ ਸਿੰਘ ਨਗਰ) ਪਰਿਵਾਰ ਵਲੋਂ ਆਪਣੀ ਸਪੁੱਤਰੀ ਦੀ ਸ਼ਾਦੀ ਸਮੇਂ ਸੀ.ਪੀ.ਐਮ.ਪੰਜਾਬ ਦੀ ਸੂਬਾ ਕਮੇਟੀ ਨੂੰ 9500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਹਰਜਾਪ ਸਿੰਘ ਪਿੰਡ ਖਡਿਆਲਾ ਸੈਣੀਆਂ (ਹੁਸ਼ਿਆਰਪੁਰ) ਨੇ ਆਪਣੀ ਬਤੌਰ ਸੈਂਟਰ ਹੈਡਟੀਚਰ ਸੇਵਾ ਮੁਕਤੀ 'ਤੇ ਸੀ.ਪੀ.ਐਮ.ਪੰਜਾਬ ਦੀ ਜ਼ਿਲ੍ਹਾ ਕਮੇਟੀ ਨੂੰ 5100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਦਿੱਤੀ।
 
ਕਾਮਰੇਡ ਕੁਲਤਾਰ ਸਿੰਘ ਸਲੇਮਪੁਰ (ਹੁਸ਼ਿਆਰਪੁਰ) ਨੇ ਆਪਣੇ ਸਪੁੱਤਰ ਸ਼੍ਰੀ ਸਤਵੰਤ ਸਿੰਘ ਦੇ ਸ਼ੁਭ ਵਿਵਾਹ ਦੇ ਮੌਕੇ 'ਤੇ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਕਾਮਰੇਡ ਮਲਕੀਤ ਸਿੰਘ ਸਲੇਮਪੁਰ ਦੇ ਇਟਲੀ ਨਿਵਾਸੀ ਸਪੁੱਤਰ ਸ਼੍ਰੀ ਕੁਲਵਿੰਦਰ ਸਿੰਘ ਨੇ ਪੰਜਾਬ ਫੇਰੀ ਸਮੇਂ ਸੀ.ਪੀ.ਐਮ. ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਸੁਖਵਿੰਦਰ ਸਿੰਘ ਅੰਮ੍ਰਿਤਸਰ ਨੇ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
 
ਸ੍ਰੀ ਅਜਾਇਬ ਸਿੰਘ ਜੇ.ਈ. ਪਿੰਡ ਆਬਿਆਨਾ ਕਲਾਂ (ਰੋਪੜ) ਨੇ ਆਪਣੇ ਸਪੁੱਤਰ ਅਮਰੀਕ ਸਿੰਘ ਦੀ ਸ਼ਾਦੀ ਦੀ ਖੁਸ਼ੀ ਮੌਕੇ ਸੀ.ਪੀ.ਐਮ.ਪੰਜਾਬ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
 
ਸਾਥੀ ਸੁਖਵਿੰਦਰ ਸਿੰਘ ਧਮਾਣਾ ਨੇ ਆਪਣੇ ਸਪੁੱਤਰ ਜਸਪਾਲ ਸਿੰਘ ਅਤੇ ਭਤੀਜੀ ਕੁਲਵਿੰਦਰ ਕੌਰ ਦੀਆਂ ਸ਼ਾਦੀਆਂ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼ਰਧਾਂਜਲੀ - ਇਕ ਮਿਸਾਲੀ ਕਮਿਊਨਿਸਟ, ਕਾਮਰੇਡ ਅਮਰਜੀਤ ਸਿੰਘ ਕੁਲਾਰ

ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਵਿਚ, ਚੱਕ ਨੰਬਰ 74 (ਪਕੀਵਾਂ) ਵਿਖੇ 6 ਜੂਨ 1934 ਨੂੰ ਇਕ ਦਰਮਿਆਨੇ ਕਿਸਾਨ ਪਰਿਵਾਰ ਵਿਚ ਜਨਮੇਂ ਅਮਰਜੀਤ ਸਿੰਘ ਨੇ 1947 ਦੀ ਵੰਡ ਦੇ ਦੁਖਾਂਤ ਨੂੰ ਆਪਣੇ ਹੱਡੀਂ ਹੰਢਾਇਆ ਸੀ। ਉਹ ਇਕ ਬਹੁਤ ਹੀ ਸੰਵੇਦਨਸ਼ੀਲ ਤੇ ਬੁੱਧੀਮਾਨ ਮਨੁੱਖ ਸਨ। ਏਸੇ ਕਰਕੇ ਹੀ ਉਹ ਸਕੂਲੀ ਸਿੱਖਿਆ ਦੌਰਾਨ ਹੀ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਬਣ ਗਏ ਸਨ। ਬਡਾਲਾ ਬਾਂਗਰ ਸਕੂਲ ਵਿਚ ਪੜ੍ਹਦਿਆਂ ਉਹਨਾਂ ਨੇ ਅਜੀਤ ਸਿੰਘ ਸੋਖਲ ਤੇ ਮਹਿੰਦਰ ਸਿੰਘ ਸਤਕੋਹਾ ਵਰਗੇ ਲੋਕ ਸੇਵਾ ਨੂੰ ਪ੍ਰਣਾਏ  ਹੋਏ ਤੇ ਆਪਾਵਾਰੂ ਅਧਿਆਪਕਾਂ ਤੋਂ ਇਨਕਲਾਬੀ ਜੀਵਨ ਲਈ ਲੋੜੀਂਦੀ ਮੁਢਲੀ ਸੋਝੀ ਪ੍ਰਾਪਤ ਕੀਤੀ। ਇਸ ਉਪਰੰਤ ਬੇਰਿੰਗ ਕਾਲਜ ਬਟਾਲਾ ਵਿਚ ਵਿਦਿਆਰਥੀਆਂ ਦੀ ਜਥੇਬੰਦੀ ਬਨਾਉਣ ਲਈ ਕੀਤੇ ਗਏ ਯਤਨਾਂ ਦੇ ਦੋਸ਼ ਵਿਚ ਸਾਥੀ ਕਲਾਰ ਨੂੰ ਕਾਲਜ ਚੋਂ ਕੱਢ ਦਿੱਤਾ ਗਿਆ। ਇਸ ਉਪਰੰਤ ਉਹਨਾਂ ਨੇ ਉਚ ਸਿੱਖਿਆ ਪ੍ਰਾਪਤ ਕਰਕੇ ਅਧਿਆਪਕ ਬਣਨ ਦਾ ਸੁਪਨਾ ਤਿਆਗ ਦਿੱਤਾ ਅਤੇ ਭਾਰਤੀ ਕਮਿਊਨਿਸਟ ਪਾਰਟੀ 'ਚ ਸ਼ਾਮਲ ਹੋ ਕੇ ਉਹ ਕਿਸਾਨ ਮੋਰਚੇ 'ਤੇ ਸਰਗਰਮ ਹੋ ਗਏ। ਉਹਨਾਂ ਨੂੰ ਪਾਰਟੀ ਵਲੋਂ ਜਿਹੜਾ ਵੀ ਕੰਮ ਦਿੱਤਾ ਗਿਆ ਅਤੇ ਜਿੱਥੇ ਵੀ ਭੇਜਿਆ ਗਿਆ, ਉਥੇ ਹੀ ਉਹਨਾਂ ਨੇ ਪੂਰਨ ਸੁਹਿਰਦਤਾ ਤੇ ਸੰਜੀਦਗੀ ਦਾ ਪ੍ਰਗਟਾਵਾ ਕਰਦਿਆਂ ਹਮੇਸ਼ਾ ਪਹਿਲਕਦਮੀ ਤੋਂ ਕੰਮ ਲੈ ਕੇ, ਹਰ ਮਿਲੀ ਜ਼ੁੰਮੇਵਾਰੀ ਨੂੰ ਨੇਪਰੇ ਚਾੜ੍ਹਨ ਲਈ ਆਪਣਾ ਪੂਰਾ ਤਾਣ ਲਾਇਆ। ਕਾਮਰੇਡ ਕਲਾਰ ਦਾ ਕਰਮ-ਖੇਤਰ ਤਾਂ ਭਾਵੇਂ ਵਧੇਰੇ ਕਰਕੇ ਜ਼ਿਲ੍ਹਾ ਗੁਰਦਾਸਪੁਰ ਹੀ ਰਿਹਾ ਪ੍ਰੰਤੂ ਪਾਰਟੀ ਵਲੋਂ 1957 ਵਿਚ ਲਾਏ ਗਏ ਖੁਸ਼ਹਸੀਇਤੀ ਮੋਰਚੇ ਦੌਰਾਨ ਉਹਨਾਂ ਨੇ ਜ਼ਿਲ੍ਹਾ ਹਿਸਾਰ ਵਿਚ, ਅਤੇ ਵੱਖ-ਵੱਖ ਚੋਣਾਂ ਸਮੇਂ ਹੋਰ ਥਾਵਾਂ 'ਤੇ ਵੀ ਅਹਿਮ ਜ਼ੁੰਮੇਵਾਰੀਆਂ ਸੰਪੂਰਨ ਕੁਸ਼ਲਤਾ ਸਹਿਤ ਨਿਭਾਈਆਂ। 6 ਦਹਾਕਿਆਂ ਤੋਂ ਵੱਧ ਸਮੇਂ ਤੱਕ ਸਾਥੀ ਕਲਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਹਰ ਐਜੀਟੇਸ਼ਨ, ਪਾਰਟੀ ਦੇ ਹਰ ਮੋਰਚੇ ਅਤੇ ਹੋਰ ਹਰ ਸਰਗਰਮੀ ਵਿਚ ਬਣਦਾ ਹਿੱਸਾ ਪਾਇਆ। ਇਸ ਦੌਰਾਨ ਸਾਥੀ ਕਲਾਰ ਨੂੰ ਕਈ ਵਾਰ ਜੇਲ੍ਹਾਂ ਦੇ ਤਸੀਹੇ ਵੀ ਝੱਲਣੇ ਪਏ ਅਤੇ ਪੁਲਸ ਦੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਵੀ ਬਣਨਾ ਪਿਆ। ਖਾਲਿਸਤਾਨੀ ਦਹਿਸ਼ਤਗਰਦੀ ਦੇ ਕਾਲੇ ਦੌਰ ਸਮੇਂ ਵੀ ਸਾਥੀ ਕਲਾਰ ਨੇ ਹਰ ਆਈ ਔਕੜ ਦਾ ਬੜੀ ਨਿਡਰਤਾ ਸਹਿਤ ਟਾਕਰਾ ਕੀਤਾ ਅਤੇ ਜਮਹੂਰੀ ਕਦਰਾਂ ਕੀਮਤਾਂ ਤੇ ਦੇਸ਼ ਭਗਤੀ ਦਾ ਪਰਚਮ ਬੁਲੰਦ ਰੱਖਿਆ।
ਕਾਮਰੇਡ ਕਲਾਰ ਵਲੋਂ ਨਿਭਾਈ ਗਈ ਇਸ ਇਨਕਲਾਬੀ ਤਪੱਸਿਆ ਵਿਚ ਉਨ੍ਹਾਂ ਦੀ ਸੁਪੱਤਨੀ ਬੀਬੀ ਸਵਿੱਤਰ ਕੌਰ ਦਾ ਵੀ ਬਹੁਤ ਵੱਡਾ ਯੋਗਦਾਨ ਪਿਆ ਹੈ। ਉਹ ਸਰਕਾਰੀ ਸਕੂਲ ਵਿਚ ਅਧਿਆਪਕਾ ਸਨ। ਜੀਵਨ ਨਿਰਬਾਹ ਲਈ ਇਸ ਦੋ-ਜੀਆਂ ਦੇ ਪਰਿਵਾਰ ਕੋਲ ਸਿਰਫ ਇਸ ਬੀਬੀ ਦੀ ਤਨਖਾਹ ਹੀ ਸੀ ਜਾਂ ਫਿਰ ਜੱਦੀ ਜਾਇਦਾਦ ਤੋਂ ਮਿਲਦੀ ਰਹੀ ਮਾਮੂਲੀ ਜਿਹੀ ਠੇਕੇ ਦੀ ਰਕਮ। ਉਨ੍ਹਾਂ ਕੋਲ ਆਪਣਾ ਕੋਈ ਘਰ ਨਹੀਂ ਸੀ। ਪਤਨੀ ਦੀ ਸੇਵਾ ਮੁਕਤੀ ਸਮੇਂ ਮਿਲੇ ਪੈਸਿਆਂ ਨਾਲ ਪਾਰਟੀ ਦਫਤਰ ਵਿਚ ਬਣਾਏ ਦੋ ਛੋਟੇ-ਛੋਟੇ ਕਮਰਿਆਂ ਵਿਚ ਹੀ ਉਨ੍ਹਾਂ ਨੇ ਆਪਣਾ ਜੀਵਨ ਖੁਸ਼ੀ ਖੁਸ਼ੀ ਗੁਜ਼ਾਰਿਆ।
ਕਾਮਰੇਡ ਅਮਰਜੀਤ ਸਿੰਘ ਕਲਾਰ ਕੇਵਲ ਪਾਰਟੀ ਵਲੋਂ ਆਰੰਭੇ ਗਏ ਸੰਘਰਸ਼ਾਂ ਤੇ ਜਥੇਬੰਦਕ ਸਰਗਰਮੀਆਂ ਵਿਚ ਹੀ ਅਗਲੀਆਂ ਕਤਾਰਾਂ ਵਿਚ ਨਹੀਂ ਰਹੇ, ਉਨ੍ਹਾਂ ਇਨਕਲਾਬੀ ਸਿਧਾਂਤ ਨੂੰ ਗ੍ਰਹਿਣ ਕਰਨ ਅਤੇ ਉਸ 'ਤੇ ਪਹਿਰਾਬਰਦਾਰੀ ਕਰਨ ਦੇ ਪੱਖੋਂ ਵੀ ਚੋਖੀ ਮੁਹਾਰਤ ਪ੍ਰਾਪਤ ਕੀਤੀ ਹੋਈ ਸੀ। ਇਸੇ ਲਈ, ਮਾਰਕਸਵਾਦ-ਲੈਨਿਨਵਾਦ ਦੇ ਇਨਕਲਾਬੀ ਸਿਧਾਂਤ ਵਿਚ ਖੋਟ ਰਲਾਉਣ ਵਾਲਿਆਂ ਅਤੇ  ਕਮਿਊਨਿਸਟ ਸਦਾਚਾਰ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਉਹ ਜੀਵਨ ਭਰ ਸੰਘਰਸ਼ਸ਼ੀਲ ਰਹੇ। ਇਹੋ ਕਾਰਨ ਹੈ ਕਿ ਸੀ.ਪੀ.ਆਈ. ਦੀ ਲੀਡਰਸ਼ਿਪ ਵਿਚ ਪਿਛਲੀ ਸਦੀ ਦੇ ਛੇਵੇਂ ਦਹਾਕੇ ਦੌਰਾਨ ਸੋਧਵਾਦੀ ਤੱਤਾਂ ਦੇ ਭਾਰੂ ਹੋ ਜਾਣ ਕਾਰਨ ਚੱਲੇ ਅੰਤਰ-ਪਾਰਟੀ ਘੋਲ ਵਿਚ, ਉਹ ਇਨਕਲਾਬੀ ਘੱਟ ਗਿਣਤੀ ਨਾਲ ਡਟ ਕੇ ਖਲੋਏ ਅਤੇ ਸੀ.ਪੀ.ਆਈ.(ਐਮ) ਵਿਚ ਸ਼ਾਮਲ ਹੋ ਕੇ ਇਸ ਦੀ ਉਸਾਰੀ ਲਈ ਆਗੂ ਭੂਮਿਕਾ ਨਿਭਾਈ। ਅੱਗੋਂ, ਵੀਹਵੀਂ ਸਦੀ ਦੇ ਆਖਰੀ ਦਹਾਕੇ ਦੌਰਾਨ, ਜਦੋਂ ਇਸ ਪਾਰਟੀ ਨੇ ਵੀ 1964 ਦੇ ਪ੍ਰੋਗਰਾਮ ਦੀਆਂ ਮੁਢਲੀਆਂ ਇਨਕਲਾਬੀ ਸਥਾਪਨਾਵਾਂ ਨੂੰ ਤਿਆਗ ਕੇ ਪਾਰਲੀਮਾਨੀਵਾਦੀ ਮੌਕਾਪ੍ਰਸਤੀ ਦਾ ਮਰਨਾਊ ਰਾਹ ਅਪਣਾ ਲਿਆ ਤਾਂ ਉਹ, ਪੰਜਾਬ ਅੰਦਰ, ਜਮਾਤੀ ਸੰਘਰਸ਼ ਦਾ ਇਨਕਲਾਬੀ ਪਰਚਮ ਬੁਲੰਦ ਰੱਖਣ ਵਾਲੇ ਕਾਡਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਅਤੇ ਸੀ.ਪੀ.ਐਮ.ਪੰਜਾਬ ਦੇ ਨਿਰਮਾਣ ਕਾਰਜਾਂ ਵਿਚ ਜੁੱਟ ਗਏ। ਸਾਦਗੀ, ਤਿਆਗ ਤੇ ਨਿਡਰਤਾ ਦੀ ਭਾਵਨਾ ਤੇ ਟਿਕੇ ਹੋਏ ਕਮਿਊਨਿਸਟ ਕਿਰਦਾਰ ਦੀ ਆਪਣੇ ਨਿੱਜੀ ਸਵਾਰਥਾਂ ਲਈ, ਉਲੰਘਣਾ ਕਰਨ ਵਾਲਿਆਂ ਦੇ ਕਾਮਰੇਡ ਕਲਾਰ ਸਖਤ ਵਿਰੋਧੀ ਸਨ। ਅਜੇਹੇ ਮੌਕਿਆਂ 'ਤੇ, ਕਈ ਵਾਰ, ਉਨ੍ਹਾਂ ਨੇ ਵੱਡੇ-ਵੱਡੇ ਆਗੂਆਂ ਦੀ ਨਰਾਜ਼ਗੀ ਮੁੱਲ ਲੈ ਕੇ ਵੀ ਕਮਿਊਨਿਸਟ ਸਦਾਚਾਰ ਦਾ ਪਰਚਮ ਬੁਲੰਦ ਰੱਖਿਆ। ਨਵੇਂ ਕਾਡਰਾਂ, ਵਿਸ਼ੇਸ਼ ਤੌਰ 'ਤੇ ਗਰੀਬਾਂ ਅਤੇ ਦਲਿਤ ਪਰਿਵਾਰਾਂ 'ਚੋਂ ਆਏ ਕਾਡਰਾਂ ਦੀਆਂ ਲੋੜਾਂ ਪ੍ਰਤੀ ਉਹ ਬਹੁਤ ਹੀ ਸੰਵੇਦਨਸ਼ੀਲ ਸਨ। ਉਨ੍ਹਾਂ ਦੀ ਹਰ ਔਕੜ ਨੂੰ ਦੂਰ ਕਰਨ ਲਈ, ਯਥਾਰਥਵਾਦੀ ਪਹੁੰਚ ਅਪਣਾ ਕੇ, ਹਰ ਪ੍ਰਕਾਰ ਦਾ ਸਹਿਯੋਗ ਜੁਟਾਉਣ ਲਈ ਉਹ ਹਮੇਸ਼ਾ ਤਤਪਰ ਰਹਿੰਦੇ ਸਨ। ਆਪਣਾ ਨਿੱਜੀ ਵਿਰੋਧ ਕਰਨ ਵਾਲਿਆਂ ਪ੍ਰਤੀ ਉਨ੍ਹਾਂ ਨੇ ਬਦਲਾਖੋਰੀ ਦੀ ਨਾਕਸ ਪਹੁੰਚ ਕਦੇ ਨਹੀਂ ਸੀ ਅਪਣਾਈ, ਬਲਕਿ ਉਦਾਰਚਿੱਤ ਰਹਿਕੇ ਉਹ ਹਮੇਸ਼ਾ ਪਾਰਟੀ ਹਿਤਾਂ ਨੂੰ ਹੀ  ਪ੍ਰਮੁੱਖਤਾ ਦਿੰਦੇ ਸਨ।
ਬੀਬੀ ਸਵਿੱਤਰ ਕੌਰ ਦੇ 25 ਅਗਸਤ 2014 ਨੂੰ ਸਦੀਵੀ ਵਿਛੋੜਾ ਦੇ ਜਾਣ ਉਪਰੰਤ ਸਾਥੀ ਕਲਾਰ ਨੂੰ ਇਕੱਲਤਾ ਦੇ ਰੋਗ ਨੇ ਘੇਰ ਲਿਆ ਸੀ। ਇਸ ਤੋਂ ਬਿਨਾਂ ਵੱਡੀ ਉਮਰ ਹੋਣ ਕਾਰਨ ਆਈਆਂ ਬਿਮਾਰੀਆਂ ਕਰਕੇ ਵੀ ਕੁਝ ਸਮੇਂ ਤੋਂ ਉਹ ਜਨਤਕ ਸਰਗਰਮੀਆਂ ਵਿਚ ਵਧੇਰੇ ਸ਼ਮੂਲੀਅਤ ਕਰਨ ਦੇ ਸਮਰੱਥ ਨਹੀਂ ਸਨ ਰਹੇ। ਪ੍ਰੰਤੂ ਫੇਰ ਵੀ, ਫੋਨ ਰਾਹੀਂ ਉਹ ਪਾਰਟੀ ਦੀ ਹਰ ਪੱਧਰ ਦੀ ਸਰਗਰਮੀ ਨਾਲ ਜੁੜੇ ਰਹਿਣ ਵਾਸਤੇ ਨਿਰੰਤਰ ਯਤਨਸ਼ੀਲ ਰਹਿੰਦੇ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਪ੍ਰਾਂਤ ਦੀ ਕਮਿਊਨਿਸਟ ਲਹਿਰ ਨੂੰ ਵੱਡਾ ਘਾਟਾ ਪਿਆ ਹੈ। ਸਾਡੀ ਇਹ ਪ੍ਰਪੱਕ ਧਾਰਨਾ ਹੈ ਕਿ ਇਨਕਲਾਬੀ ਸਿਧਾਂਤਕ ਦ੍ਰਿੜ੍ਹਤਾ, ਲੋਕ ਪੱਖੀ ਸੰਵੇਦਨਸ਼ੀਲਤਾ ਅਤੇ ਨਿਸਵਾਰਥ ਤਿਆਗ ਦੇ ਸਦਗੁਣਾਂ ਨੂੰ ਮੂਰਤੀਮਾਨ ਕਰਦੇ, ਮਜ਼ਦੂਰ-ਕਿਸਾਨ ਸੰਘਰਸ਼ਾਂ ਦੇ ਸਿਦਕੀ ਤੇ ਸਿਰੜ੍ਹੀ ਯੋਧੇ, ਇਸ ਮਿਸਾਲੀ ਕਮਿਊਨਿਸਟ ਦਾ ਕੁਰਬਾਨੀਆਂ ਭਰਪੂਰ ਜੀਵਨ ਇਨਕਲਾਬੀ ਸਮਾਜਿਕ ਤਬਦੀਲੀ ਲਈ ਜੂਝਣ ਵਾਲਿਆਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹੇਗਾ।                  
- ਹ.ਕ.ਸਿੰਘ