Saturday, 25 April 2015

ਸਹਾਇਤਾ (ਸੰਗਰਾਮੀ ਲਹਿਰ, ਅਪ੍ਰੈਲ-ਮਈ 2015)

ਸਾਥੀ ਜਸਪਾਲ ਸਿੰਘ ਉਰਫ ਪਾਲਾ ਪਿੰਡ ਗੋਂਦਪੁਰ ਬਲਾਕ ਮਾਹਿਲਪੁਰ (ਹਾਲ ਨਿਵਾਸੀ ਯੂਐਸਏ) ਨਜ਼ਦੀਕੀ ਦੋਸਤ ਕਾਮਰੇਡ ਸਤਪਾਲ ਲੱਠ ਨੇ ਪਾਰਟੀ ਵਲੋਂ ਲੋਕ ਹਿਤਾਂ ਲਈ ਲੜੇ ਜਾ ਰਹੇ ਘੋਲਾਂ ਤੋਂ ਪ੍ਰਭਾਵਿਤ ਹੋ ਕੇ ਜਨਤਕ ਜਥੇਬੰਦੀਆਂ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਉਗਰ ਸਿੰਘ ਪਿੰਡ ਦੂਲੋਵਾਲ (ਮਾਨਸਾ) ਜੋ ਕਿ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਨ, ਦੇ ਸ਼ਰਧਾਂਜਲੀ ਸਮਾਗਮ ਮੌਕੇ ਪਰਿਵਾਰ ਵਲੋਂ ਸੀ.ਪੀ.ਐਮ.ਪੰਜਾਬ ਦੀ ਜ਼ਿਲ੍ਹਾ ਕਮੇਟੀ ਬਠਿੰਡਾ-ਮਾਨਸਾ ਨੂੰ 500 ਰੁਪਏ, ਜਮਹੂਰੀ ਕਿਸਾਨ ਸਭਾ ਦੀ ਸੂਬਾ ਕਮੇਟੀ ਨੂੰ 400 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਸਾਥੀ ਗੁਰਬਚਨ ਸਿੰਘ ਵਲੋਂ ਆਪਣੀ ਲੜਕੀ ਡਾ. ਗੁਰਬਿੰਦਰ ਕੌਰ ਦੀ ਸ਼ਾਦੀ ਕਾਕਾ ਕਰਨਦੀਪ ਸਿੰਘ (ਸਪੁੱਤਰ ਸ਼੍ਰੀ ਬਲਜਿੰਦਰ ਸਿੰਘ ਐਸ.ਐਚ.ਓ. ਪੰਜਾਬ ਪੁਲਿਸ) ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਨੂੰ 10,000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਕਾਮਰੇਡ ਸੰਤੋਖ ਸਿੰਘ ਬੱਡੋਂ (ਹੁਸ਼ਿਆਰਪੁਰ) ਨੇ ਆਪਣੇ ਸਪੁੱਤਰ ਸੁਖਜੀਤ ਸਿੰਘ ਦੀ ਬੀਬੀ ਅਮਨਦੀਪ ਕੌਰ ਸਪੁੱਤਰੀ ਸ਼੍ਰੀ ਨਛੱਤਰ ਸਿੰਘ ਮਿਨਹਾਸ, ਪਿੰਡ ਜੀਵਨਵਾਲਾ ਜ਼ਿਲ੍ਹਾ ਫਰੀਦਕੋਟ ਨਾਲ ਸ਼ਾਦੀ ਹੋਣ ਦੇ ਸ਼ੁਭ ਅਵਸਰ 'ਤੇ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਗੰਗਾ ਪ੍ਰਸ਼ਾਦ (ਹੁਸ਼ਿਆਰਪੁਰ) ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਆਪਣੇ ਘਰ ਵਿਚ ਪੋਤਰੀ ਦੇ ਜਨਮ ਲੈਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਦਿੱਤੀ। 

ਸਾਥੀ ਬਲਦੇਵ ਰਾਮ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੀ ਲੜਕੀ ਦੀ ਸ਼ਾਦੀ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ, ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਨੂੰ 500 ਰੁਪਏ ਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਮਾਸਟਰ ਸ਼ਿੰਗਾਰਾ ਸਿੰਘ ਘੁੜਕਾ (ਤਰਨਤਾਰਨ) ਨੇ ਆਪਣੀ ਨੌਕਰੀ ਤੋਂ ਸੇਵਾ ਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਤਰਨ ਤਾਰਨ ਨੂੰ 4800 ਰੁਪਏ ਅਤੇ 'ਸੰਗਰਾਮੀ ਲਹਿਰ' 200 ਰੁਪਏ ਸਹਾਇਤਾ ਭੇਜੀ। 

ਕਾਮਰੇਡ ਪਿਆਰਾ ਸਿੰਘ ਖਰੜ-ਅੱਛਰੋਵਾਲ (ਹੁਸ਼ਿਆਰਪੁਰ) ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਸ੍ਰੀਮਤੀ ਹਰਬੰਸ ਕੌਰ ਨੇ ਆਪਣੇ ਦੋਹਤੇ ਦੇ ਜਨਮ ਦੀ ਖੁਸ਼ੀ ਵਿਚ ਜਨਤਕ ਜਥੇਬੰਦੀਆਂ ਨੂੰ 500 ਰੁਪਏ, ਸੀ.ਪੀ.ਐਮ.ਪੰਜਾਬ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਮਰਹੂਮ ਮੁਲਾਜ਼ਮ ਆਗੂ ਕਾਮਰੇਡ ਸੁਰਿੰਦਰ ਘਈ ਦੀ ਬੇਟੀ ਕੁਮਾਰੀ ਸੱਤਿਆਜੀਤ ਦੀ ਕਾਕਾ ਗੁਰਪ੍ਰੀਤ ਸਿੰਘ ਸਪੁੱਤਰ ਸ਼੍ਰੀ ਗੁਰਦੀਪ ਸਿੰਘ ਨਾਲ ਹੋਈ ਸ਼ਾਦੀ ਦੇ ਸ਼ੁਭ ਅਵਸਰ 'ਤੇ ਘਈ ਪਰਿਵਾਰ ਨੇ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸ਼੍ਰੀਮਤੀ ਨਿਰਮਲ ਕੌਰ ਪਤਨੀ ਸ਼੍ਰੀ ਬਲਵੀਰ ਸਿੰਘ ਸੈਣੀ, ਮੁੱਖ ਸੇਵਿਕਾ ਗੜ੍ਹਸ਼ੰਕਰ ਨੇ 31 ਜਨਵਰੀ 2015 ਨੂੰ ਹੋਈ ਰਿਟਾਇਰਮੈਂਟ ਸਮੇਂ ਸੀ.ਪੀ.ਐਮ.ਪੰਜਾਬ ਨੂੰ 1000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਗੁਰਵਿੰਦਰ ਸਿੰਘ ਪਿੰਡ ਘਨੌੜ ਰਾਜਪੁਤਾਂ ਜ਼ਿਲ੍ਹਾ ਸੰਗਰੂਰ ਦੇ ਪਰਿਵਾਰ ਵਲੋਂ ਆਪਣੇ ਪੋਤਰੇ ਰਾਜਵੀਰ ਸਿੰਘ ਸਪੁੱਤਰ ਸ. ਬਲਵਿੰਦਰ ਸਿੰਘ ਦੀ ਸ਼ਾਦੀ ਬੀਬੀ ਮਨਜੀਤ ਕੌਰ ਸਪੁੱਤਰੀ ਸ. ਰਾਜ ਸਿੰਘ ਵਾਸੀ ਪਿੰਡ ਕੁਲਾਰ ਜ਼ਿਲ੍ਹਾ ਪਟਿਆਲਾ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਨੂੰ 5000 ਰੁਪਏ, ਸੰਗਰਾਮੀ ਲਹਿਰ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸ਼੍ਰੀਮਤੀ ਗੁਰਦੀਪ ਕੌਰ, ਪਿੰਡ ਸੁਨਾਵਾ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਲੋਂ ਆਪਣੇ ਪਤੀ ਸਾਥੀ ਜਗਤਾਰ ਸਿੰਘ ਸੁਨਾਵਾ ਦੀ ਚੌਥੀ ਬਰਸੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 2100 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਸਾਥੀ ਜਸਵਿੰਦਰ ਸਿੰਘ ਢੇਸੀ ਦੇ ਭਰਾ ਸੁਰਿੰਦਰ ਸਿੰਘ ਕੈਨੇਡਾ ਵਾਸੀ ਨੇ ਆਪਣੀ ਭਤੀਜੀ ਜਸਪ੍ਰੀਤ ਕੌਰ ਤੇ ਕਾਕਾ ਪਰਮਿੰਦਰ ਸਿੰਘ ਵਾਸੀ ਰੁੜਕਾ ਕਲਾਂ ਜਲੰਧਰ ਦੀ ਸ਼ਾਦੀ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਦੇ ਯੂਨਿਟ ਢੇਸੀਆਂ ਕਾਹਨਾਂ ਨੂੰ 14500 ਰੁਪਏ ਤੇ 500 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਸਤਨਾਮ ਰਾਏ ਨੇ ਆਪਣੀ ਪੋਤਰੀ ਸਰਿਤਾ ਰਾਣੀ ਪੁੱਤਰੀ ਸ਼੍ਰੀ ਓਮ ਪ੍ਰਕਾਸ਼ ਦਾ ਸ਼ੁਭ ਵਿਆਹ ਕਾਕਾ ਸੁਰਿੰਦਰ ਕੁਮਾਰ ਪੁੱਤਰ ਸ਼੍ਰੀ ਬਲਰਾਮ ਖੂਈਆਂ ਸਰਵਰ ਜ਼ਿਲ੍ਹਾ ਫਾਜ਼ਿਲਕਾ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਦੀ ਸੂਬਾ ਕਮੇਟੀ ਨੂੰ 1800 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

ਸ਼੍ਰੀ ਹੰਸ ਰਾਜ ਬੇਲਦਾਰ ਨੇ ਆਪਣੇ ਬੇਟੇ ਕਾਕਾ ਵਰਿੰਦਰ ਕੁਮਾਰ ਦੀ ਸ਼ਾਦੀ ਬੀਬੀ ਪ੍ਰਵੀਨ ਰਾਣੀ ਪੁੱਤਰੀ ਸ੍ਰੀ ਓਮ ਪ੍ਰਕਾਸ਼ ਦੀਵਾਨ ਖੇੜਾ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਸੂਬਾ ਕਮੇਟੀ ਨੂੰ 900 ਰੁਪਏ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਡਾਕਟਰ ਹੁਕਮ ਚੰਦ ਤੇਲੂਪੁਰਾ ਨੇ ਆਪਣੀ ਬੇਟੀ ਰਾਜਵੀਰ ਕੰਬੋਜ਼ ਦੀ ਸ਼ਾਦੀ ਅਮਿਤ ਕੰਬੋਜ਼ ਡੱਬਵਾਲਾ ਕਲਾਂ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਸੂਬਾ ਕਮੇਟੀ ਨੂੰ 2300 ਰੁਪਏ ਅਤੇ 200 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ। ਇਸ ਮੌਕੇ ਲੜਕੀ ਦੇ ਤਾਇਆ ਜੀ ਕਾਮਰੇਡ ਜੈਮਲ ਰਾਮ ਖੂਈਆ ਸਰਵਰ ਨੇ ਵੀ ਸੀ.ਪੀ.ਐਮ.ਪੰਜਾਬ ਸੂਬਾ ਕਮੇਟੀ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਜੋਗਾ ਸਿੰਘ ਖੂਈਆ ਸਰਵਰ ਨੇ ਆਪਣੀ ਬੇਟੀ ਮਮਤਾ ਰਾਣੀ ਦੀ ਸ਼ਾਦੀ ਕਾਕਾ ਕਿਸ਼ਨ ਕੁਮਾਰ ਸਲੇਮ ਸ਼ਾਹ ਨਾਲ ਹੋਣ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਸੂਬਾ ਕਮੇਟੀ ਨੂੰ 2000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

ਮਾਸਟਰ ਬਲਵਿੰਦਰ ਸਿੰਘ ਥਾਪਰ ਡਰਾਇੰਗ ਮਾਸਟਰ ਸ.ਹਾ.ਸਕੂਲ ਸੁਨੜਕਲਾਂ (ਜਲੰਧਰ) ਨੇ ਆਪਣੀ ਸੇਵਾ ਮੁਕਤੀ ਸਮੇਂ ਜੇ.ਪੀ.ਐਮ.ਓ. ਜਲੰਧਰ ਨੂੰ 400 ਰੁਪਏ ਅਤੇ ਹੋਰ ਜਨਤਕ ਜਥੇਬੰਦੀਆਂ ਨੂੰ 4000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਹਰਭਜਨ ਦਰਦੀ ਦੇ ਭਰਾਤਾ ਸਵਰਗਵਾਸੀ ਬਲਦੇਵ ਸਿੰਘ ਸੰਧੂ ਦੀ ਪੋਤਰੀ ਅਤੇ ਬਲਵੀਰ ਸਿੰਘ ਸੰਧੂ ਤੇ ਪਰਮਿੰਦਰ ਕੌਰ ਸੰਧੂ ਨਿਵਾਸੀ ਪਿੰਡ ਅੱਟੀ ਹੁਰਾਂ ਦੀ ਬੇਟੀ ਗੁਰਪ੍ਰੀਤ ਕੌਰ ਦੀ ਸ਼ਾਦੀ ਇੰਦਰਜੀਤ ਸਿੰਘ ਸਪੁੱਤਰ ਭਜਨ ਸਿੰਘ ਅਤੇ ਰੇਸ਼ਮ ਕੌਰ ਨਾਲ ਹੋਣ ਦੀ ਖੁਸ਼ੀ ਵਿਚ ਬਲਵੀਰ ਸਿੰਘ ਸੰਧੂ ਵਲੋਂ 9500 ਰੁਪਏ ਸੀ.ਪੀ.ਐਮ.ਪੰਜਾਬ ਸੂਬਾ ਕਮੇਟੀ ਨੂੰ ਅਤੇ 500 ਰੁਪਏ 'ਸੰਗਰਾਮੀ ਲਹਿਰ' ਨੂੰ ਸਹਾਇਤਾ ਵਜੋਂ ਦਿੱਤੇ ਗਏ। 

ਸਾਥੀ ਗੁਰਮੀਤ ਸਿੰਘ ਢਿੱਲੋਂ ਅਤੇ ਗੁਰਬਖਸ਼ ਕੌਰ ਵਲੋਂ ਆਪਣੇ  ਪੋਤਰੇ ਜੈਡਨ ਢਿਲੋਂ ਸਪੁੱਤਰ ਦਵਿੰਦਰ ਸਿੰਘ ਢਿਲੋਂ ਦੇ ਜਨਮ ਦਿਨ ਦੀ ਖੁਸ਼ੀ ਵਿਚ ਸੀ.ਪੀ.ਐਮ.ਪੰਜਾਬ ਸੂਬਾ ਕਮੇਟੀ ਨੂੰ 4500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਬਲਵੰਤ ਸਿੰਘ ਸ਼ੇਰਗਿੱਲ, ਯੂ.ਕੇ. ਵਲੋਂ ਸੀ.ਪੀ.ਐਮ.ਪੰਜਾਬ ਸੂਬਾ ਕਮੇਟੀ ਨੂੰ 9500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਸਾਥੀ ਸੋਹਣ ਸਿੰਘ ਢਿਲੋਂ, ਯੂ.ਕੇ. ਵਲੋਂ ਸੀ.ਪੀ.ਐਮ.ਪੰਜਾਬ ਸੂਬਾ ਕਮੇਟੀ ਨੂੰ 9500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਸਾਥੀ ਹਰਭਜਨ ਦਰਦੀ, ਯੂ.ਕੇ. ਵਲੋਂ ਸੀ.ਪੀ.ਐਮ.ਪੰਜਾਬ ਸੂਬਾ ਕਮੇਟੀ ਨੂੰ 9500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ ਗਏ। 

ਸਾਥੀ ਸੋਹਣ ਸਿੰਘ ਰਾਣੂੰ ਯੂ.ਕੇ. ਨੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਬਲਬੀਰ ਸਿੰਘ ਵਿਰਕ ਯੂ.ਕੇ. ਨੇ ਆਪਣੀ ਸੇਵਾ ਮੁਕਤੀ ਸਮੇਂ ਸੀ.ਪੀ.ਐਮ.ਪੰਜਾਬ ਨੂੰ 20,000 ਰੁਪਏ, 'ਸੰਗਰਾਮੀ ਲਹਿਰ' ਨੂੰ 1000 ਰੁਪਏ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਸੁਰਿੰਦਰ ਪਾਲ ਸਿੰਘ ਵਿਰਦੀ ਯੂ.ਕੇ. ਵਲੋਂ ਆਪਣੇ ਪਿਤਾ ਸਵਰਗੀ ਸ਼੍ਰੀ ਚੂਹੜ ਰਾਮ ਵਿਰਦੀ ਦੀ ਯਾਦ ਵਿਚ ਸੀ.ਪੀ.ਐਮ.ਪੰਜਾਬ ਨੂੰ 1840 ਰੁਪਏ ਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਮਾਸਟਰ ਨਰਿੰਦਰ ਸਿੰਘ ਮਾਖਾ ਨੇ ਆਪਣੀ ਮਾਤਾ ਸ਼੍ਰੀਮਤੀ ਕੁਲਵੰਤ ਕੌਰ ਦੀ ਅੰਤਿਮ ਅਰਦਾਸ ਸਮੇਂ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਮਾਨਸਾ-ਬਠਿੰਡਾ ਇਕਾਈ ਨੂੰ 1000 ਰੁਪਏ, ਜਮਹੂਰੀ ਕਿਸਾਨ ਸਭਾ ਪੰਜਾਬ ਨੂੰ 500 ਰੁਪਏ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੂੰ 500 ਰੁਪਏ, ਦਿਹਾਤੀ ਮਜ਼ਦੂਰ ਸਭਾ ਪੰਜਾਬ ਨੂੰ 500 ਰੁਪਏ, 'ਸੰਗਰਾਮੀ ਲਹਿਰ' ਨੂੰ 500 ਰਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਭਗਵੰਤ ਸਿੰਘ ਸਪੁੱਤਰ ਸ. ਜਗੀਰ ਸਿੰਘ ਪਿੰਡ ਤੇ ਡਾਕਖਾਨਾ ਗੁਦਾਈਆਂ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਨੇ 'ਸੰਗਰਾਮੀ ਲਹਿਰ' ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ। 

ਸਾਥੀ ਜਗਸੀਰ ਜੀਦਾ ਉਘੇ ਲੋਕ ਗਾਇਕ, ਸ਼ਹੀਦ ਭਗਤ ਸਿੰਘ ਨਗਰ, ਗਿੱਦੜਵਾਹਾ ਜ਼ਿਲ੍ਹਾ ਮੁਕਤਸਰ ਨੇ ਆਪਣੇ ਲੜਕੇ ਦੀ ਸ਼ਾਦੀ ਦੀ ਖੁਸ਼ੀ ਵਿਚ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ। 

ਸ਼੍ਰੀ ਬਲਦੇਵ ਸਿੰਘ ਘੁੰਮਣ ਪਿੰਡ ਵਜ਼ੀਦਕੇ ਖੁਰਦ ਜ਼ਿਲ੍ਹਾ ਬਰਨਾਲਾ ਵਲੋਂ ਆਪਣੇ ਪੁੱਤਰ ਕਾਬਲ ਸਿੰਘ ਦੇ ਵਿਆਹ ਦੀ ਖੁਸ਼ੀ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਇਕਾਈ ਨੂੰ 500 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਅਜੀਤ ਸਿੰਘ ਫਿਲੌਰ ਜ਼ਿਲ੍ਹਾ ਜਲੰਧਰ ਦੀਆਂ ਅੰਤਿਮ ਰਸਮਾਂ ਸਮੇਂ ਉਹਨਾਂ ਦੇ ਭਤੀਜੇ ਕਾਮਰੇਡ ਕੁਲਦੀਪ ਸਿੰਘ ਫਿਲੌਰ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ  ਵਲੋਂ ਸੀ.ਪੀ.ਐਮ.ਪੰਜਾਬ ਨੂੰ  11000 ਰੁਪਏ ਅਤੇ 'ਸੰਗਰਾਮੀ ਲਹਿਰ' ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਸ਼ਿਗਾਰਾ ਸਿੰਘ ਬੋਪਾਰਾਏ ਤੇ ਸਰਦਾਰਨੀ ਗੁਰਬਖਸ਼ ਕੌਰ ਦੇ ਸਪੁੱਤਰ ਅਮਰਿੰਦਰ ਸਿੰਘ ਦਾ ਸ਼ੁਭ ਵਿਵਾਹ ਹਰਨੀਤ ਕੌਰ (ਸਪੁੱਤਰੀ ਸ. ਪ੍ਰਿਤਪਾਲ ਸਿੰਘ ਜਮਸ਼ੇਰ ਖਾਸ) ਨਾਲ ਹੋਣ ਦੀ ਖੁਸ਼ੀ ਮੌਕੇ ਸੀ.ਪੀ.ਐਮ.ਪੰਜਾਬ ਨੂੰ 31,000, ਜਮਹੂਰੀ ਕਿਸਾਨ ਸਭਾ ਨੂੰ 10,000, ਦਿਹਾਤੀ ਮਜ਼ਦੂਰ ਸਭਾ ਨੂੰ 5000, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੂੰ 5000, ਪੀ.ਐਸ.ਐਫ. ਨੂੰ 5000 ਅਤੇ 'ਸੰਗਰਾਮੀ ਲਹਿਰ' ਨੂੰ 2250 ਰੁਪਏ ਸਹਾਇਤਾ ਵਜੋਂ ਦਿੱਤੇ। 

ਕਾਮਰੇਡ ਸੰਤੋਖ ਸਿੰਘ ਬਿਲਗਾ ਤੇ ਸਰਦਾਰਨੀ ਕੁਲਵਿੰਦਰ ਕੌਰ ਦੇ ਸਪੁੱਤਰ ਜਸਕਰਨ ਸਿੰਘ ਦਾ ਸ਼ੁਭਵਿਵਾਹ ਮਨਦੀਪ ਕੌਰ ਵਾਸੀ ਪ੍ਰਤਾਪਪੁਰਾ ਨਾਲ ਹੋਣ ਦੀ ਖੁਸ਼ੀ ਮੌਕੇ ਸੀ.ਪੀ.ਐਮ.ਪੰਜਾਬ ਨੂੰ 20000, ਜਮਹੂਰੀ ਕਿਸਾਨ ਸਭਾ ਨੂੰ 10000, ਦਿਹਾਤੀ ਮਜ਼ਦੂਰ ਸਭਾ ਨੂੰ 1500, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੂੰ 1500 ਅਤੇ 'ਸੰਗਰਾਮੀ ਲਹਿਰ' ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ। 

Thursday, 9 April 2015

ਸੰਗਰਾਮੀ ਲਹਿਰ ਦੇ ਪਾਠਕਾਂ ਲਈ ਜਰੂਰੀ ਸੂਚਨਾ

ਸੰਗਰਾਮੀ ਲਹਿਰ ਦੇ ਪਾਠਕਾਂ ਲਈ ਜਰੂਰੀ ਸੂਚਨਾ
ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਵਾਰ ਦਾ ਸੰਗਰਾਮੀ ਲਹਿਰ (ਅਪਰੈਲ B@AE) ਸੀਪੀਐਮ ਪੰਜਾਬ ਦੀ ਸੂਬਾਈ ਜਥੇਬੰਦਕ ਕਾਨਫਰੰਸ ਕਾਰਨ ਦੇਰੀ ਨਾਲ ਛਪੇਗਾ ਅਤੇ ਇਹ ਕਾਨਫਰੰਸ ਦੀ ਸਮੁੱਚੀ ਰਿਪੋਰਟ ਸਮੇਤ ਅਪਰੈਲ-ਮਈ ਅੰਕ ਦੇ ਰੂਪ ’ਚ ਆਵੇਗਾ।